Major Singh Budhlada

'ਕਬੂਲਨਾਮਾ' - ਮੇਜਰ ਸਿੰਘ ਬੁਢਲਾਡਾ

ਸੁਖਬੀਰ 'ਬਾਦਲ' ਦਾ ਕਬੂਲਨਾਮਾ,
ਅਜੇ ਬੜੇ ਹੀ ਰੰਗ ਦਿਖਾਏਗਾ।

'ਜਥੇਦਾਰਾਂ' ਦੀ ਹੈ ਜ਼ੁਰਅਤ ਕਿੰਨੀ
ਉਹ ਵੀ ਸਾਹਮਣੇ ਲਿਆਏਗਾ।

ਸੱਚ ਝੂਠ ਦਾ ਕਿਹੜਾ ਹਾaਮੀ,
ਇਹ ਸਭ ਤੋਂ ਪਰਦਾ ਲਾਹੇਗਾ।

'ਮੇਜਰ' ਲਿਖੇ ਜਾਣੇ ਇਤਿਹਾਸ ਅੰਦਰ,
ਕੌਣ ਕਿਸ ਥਾਂ ਨਾਮ ਲਿਖਾਏਗਾ।
ਮੇਜਰ ਸਿੰਘ ਬੁਢਲਾਡਾ
94176 42327

'ਮਰਨ ਵਰਤ' - ਮੇਜਰ ਸਿੰਘ ਬੁਢਲਾਡਾ

ਇਕ ਮਹਾਤਮਾ 'ਗਾਂਧੀ' ਦੇ 'ਮਰਨ ਵਰਤ' ਨੇ,
ਮਕਸਦ ਪੂਰਾ ਕਰਨ ਲਈ ਲਾਏ ਸੀ ਰੰਗ ਲੋਕੋ।
ਦਲਿਤਾਂ ਨੂੰ ਮਿਲਿਆ ਵੱਡਾ ਹੱਕ ਖੋਹਕੇ,
ਮੰਨਵਾਈ ਸੀ ਆਪਣੀ ਮੰਗ ਲੋਕੋ।
ਬਾਕੀ ਹੋਰ ਸਾਰੇ ਨਿਰਾਸ਼ ਕੀਤੇ,
ਜਿਸਨੇ ਅਪਣਾਇਆ ਇਹ ਢੰਗ ਲੋਕੋ।
ਮੇਰੇ ਤਾਂ ਕੋਈ ਨੀ ਧਿਆਨ ਵਿੱਚ ਆਇਆ,
ਜਿਸ ਨੇ ਇਸ ਤਰਾਂ ਜਿੱਤੀ ਹੋਵੇ ਜੰਗ ਲੋਕੋ।
ਸ੍ਰ: ਦਰਸ਼ਨ ਸਿੰਘ 'ਫੇਰੂਮਾਨ' ਨੇ
ਪਹਿਲਾਂ ਜ਼ਿੰਦਗੀ ਲਈ ਗਵਾ ਯਾਰੋ।
ਸਰਕਾਰ ਦੇ ਕੰਨ ਤੇ ਨਾ ਜੂੰ ਸਰਕੀ,
ਜਿਸ ਦਾ ਹੈ ਇਤਿਹਾਸ ਗਵਾਹ ਯਾਰੋ।
ਵੇਖੋ ਕਿਸਾਨ ਆਗੂ ਦਾ ਮਰਨ ਵਰਤ,
ਕੰਮ ਆਏਗਾ ਕਿ ਨਹੀਂ?
'ਮੇਜਰ' ਅੜੀ ਖੋਰ ਸਰਕਾਰ ਤਾਈਂ,
ਆਪਣੇ ਹੱਕਾਂ ਲਈ ਝੁਕਾਏਗਾ ਕਿ ਨਹੀਂ?
ਮੇਜਰ ਸਿੰਘ ਬੁਢਲਾਡਾ
94176 42327

'ਮੱਥੇ ਹੱਥ ਮਾਰੇ ਵਿਗਿਆਨ' - ਮੇਜਰ ਸਿੰਘ ਬੁਢਲਾਡਾ

'ਸਿਆਣਾ' ਇਕ ਦੂਜੇ ਤੋਂ ਵਧਕੇ,
ਇਥੇ ਅਖਵਾਉਂਦਾ ਹਰ ਇਨਸਾਨ ਯਾਰੋ।

ਜਿਹਨਾਂ ਦੀ ਅਕਲ ਤੇ ਲੋਕ ਹੱਸਦੇ,
ਉਹ ਵੀ ਬਣੇ ਫਿਰਨ ਵਿਦਵਾਨ ਯਾਰੋ।

ਇਥੇ ਤਾਂ ਰੂੜੀ ਵਾਦੀ ਲੋਕ ਵੀ,
ਸਮਝਣ ਬੜੇ ਮਹਾਨ ਯਾਰੋ।

ਇੱਕੀਵੀਂ ਸਦੀ ਹੈਰਾਨ ਪ੍ਰੇਸ਼ਾਨ ਹੋਈ,
ਮੱਥੇ ਹੱਥ ਮਾਰੇ ਵਿਗਿਆਨ ਯਾਰੋ।

ਮੇਜਰ ਸਿੰਘ ਬੁਢਲਾਡਾ
94176 42327

'ਗ਼ੁਨਾਹ ਕਬੂਲ ਕੀਤੇ' - ਮੇਜਰ ਸਿੰਘ 'ਬੁਢਲਾਡਾ'

ਅਕਾਲੀ ਲੀਡਰ ਛੁਪਾਉਂਦੇ ਰਹੇ ਗੁਨਾਹ ਕਰ ਵੱਡੇ,
ਇਹ ਝੂਠਾ ਕਰਦੇ ਰਹੇ ਬੜਾ ਪ੍ਰਚਾਰ ਯਾਰੋ।
ਜੋ ਆਖਦੇ ਸੀ "ਸਾਡੇ ਖਿਲਾਫ਼ ਸਾਜਸ਼ਾਂ ਹੋ ਰਹੀਆਂ",
ਉਹਨਾਂ ਗ਼ੁਨਾਹ ਕਬੂਲ ਕੀਤੇ ਸ਼ਰੇ ਬਾਜ਼ਾਰ ਯਾਰੋ।
'ਅਕਾਲੀ ਦਲ' ਦੀ ਨਵੀਂ ਚੋਣ ਲਈ ਬਣਾਈ ਕਮੇਟੀ,
ਕਿਹਾ ਇਹ "ਦਲ ਗਵਾ ਚੁੱਕਾ ਨੈਤਿਕ ਅਧਾਰ ਯਾਰੋ।"
ਨਾਲ਼ੇ 'ਫਖ਼ਰੇ ਏ ਕੌਮ' ਦਾ ਖ਼ਿਤਾਬ ਖੋਹਿਆ,
ਜਿਸ ਦਾ ਨਹੀਂ ਸੀ 'ਬਾਦਲ' ਹੱਕਦਾਰ ਯਾਰੋ।
'ਜਥੇਦਾਰਾਂ' ਨੇ ਜੋ ਕਰਨਾ ਸੀ ਉਹ ਕਰ ਦਿੱਤਾ,
'ਗੁਰੂ' ਨੂੰ ਹਾਜ਼ਰ ਨਾਜ਼ਰ ਜਾਣ ਫਰਜ਼ ਨਿਭਾਇਓ ਲੋਕੋ!
ਜਿਹਨਾ ਨੇ 'ਸਤਾ' ਲਈ ਐਨੇ ਵੱਡੇ ਗ਼ੁਨਾਹ ਕੀਤੇ,
ਉਹਨਾਂ ਦੋਸ਼ੀਆਂ ਨੂੰ ਮੁੜਕੇ ਮੂੰਹ ਨਾ ਲਾਇਓ ਲੋਕੋ!

' ਰਾਵਣ ਨੂੰ 39 ਵੇਂ ਜਨਮ ਤੇ ਮੁਬਾਰਕਾਂ ' - ਮੇਜਰ ਸਿੰਘ ਬੁਢਲਾਡਾ

'ਕਾਂਸ਼ੀ ਰਾਮ' ਜੀ ਤੋਂ ਬਾਅਦ ਜੇ ਕੋਈ,
'ਬਹੁਜਨ' ਰਾਜਨੀਤੀ ਵਿੱਚ ਰਿਹਾ ਹੈ ਛਾ ਯਾਰੋ
ਉਹ ਹੈ ਚੰਦਰ ਸ਼ੇਖਰ ਆਜ਼ਾਦ 'ਰਾਵਣ',
ਜੋ ਆਪਣੇ ਬਲਬੂਤੇ ਰਿਹਾ ਪੈਰ ਜਮਾ ਯਾਰੋ।
ਪਹਿਲਾਂ 'ਭੀਮ ਆਰਮੀ' ਕਾਇਮ ਕਰਕੇ,
ਗਰੀਬ ਲੋਕਾਂ ਲਈ ਲੜਦਾ ਰਿਹਾ ਯਾਰੋ।
ਕ‌ਈ ਪਰਚੇ ਪੁਲਿਸ ਨੇ ਪਾਏ ਇਹਤੇ,
ਕਿਤੇ ਕੀਤੀ ਨਾ ਰਤੀ ਪ੍ਰਵਾਹ ਯਾਰੋ।
15 ਮਾਰਚ 1920 ਨੂੰ ਸ਼ੁਰੂ ਕਰੀ 'ਅਸਪਾ',
'ਕਾਂਸ਼ੀ ਰਾਮ' ਦੀ 'ਭੈਣ' ਤੋਂ ਉਦਘਾਟਨ ਕਰਵਾ ਯਾਰੋ।
ਇਹ ਅੱਜ ਪਾਰਲੀਮੈਂਟ ਵਿੱਚ ਦਹਾੜ ਰਿਹਾ,
'ਨਗੀਨਾ' ਵਾਲਿਆਂ ਨੇ ਭੇਜਿਆ ਜਿਤਾ ਯਾਰੋ।
ਮੇਰੇ ਵੱਲੋਂ ਜਨਮ ਦਿਨ ਦੀਆਂ ਢੇਰ ਮੁਬਾਰਕਾਂ!
ਸਾਲ 38 ਵਾਂ ਪੂਰਾ ਕਰ ਗਿਆ ਯਾਰੋ।
3 ਦਸਬੰਰ 24 ਨੂੰ  39 ਵਾਂ ਚੜ੍ਹ ਜਾਣਾ,
ਰਹਿਬਰ ਅਸੂਲਾਂ ਤੇ ਚੱਲਕੇ ਕਮਾਵੇ ਨਾਂ ਯਾਰੋ।
94176 42327

'ਕਿਰਤੀ ਮਜ਼ਦੂਰ ਲੋਕ'- ਮੇਜਰ ਸਿੰਘ ਬੁਢਲਾਡਾ

ਸਾਡੇ ਕਿਰਤੀ ਮਜ਼ਦੂਰ ਲੋਕ।
ਮਜ਼ਬੂਤ ਏਕਤਾ ਤੋਂ ਦੂਰ ਲੋਕ।
ਬੇਅੰਤ ਸੰਗਠਨਾਂ 'ਚ ਵੰਡੇ,
ਲੀਡਰਾਂ ਨੇ ਮਜ਼ਬੂਰ ਲੋਕ।
ਲੀਡਰਾਂ ਦੀ ਹਾਊਮੈਂ ਨੇ
ਕੀਤੇ ਚੂਰ ਚੂਰ ਲੋਕ।
ਬਿਗਾਨਿਆਂ ਦੇ ਨਾਲ ਨਾਲ,
ਸ਼ਿਕਾਰ ਆਪਣਿਆਂ ਦੇ ਭਰਭੂਰ ਲੋਕ।
ਪਤਾ ਨੀ ਕਦ ਸਮਝਣਗੇ,
ਲੀਡਰਾਂ ਦੇ ਦਸਤੂਰ ਲੋਕ ?
ਮੇਜਰ ਸਿੰਘ ਬੁਢਲਾਡਾ
94176 42327

'2 ਦਸੰਬਰ 24'- ਮੇਜਰ ਸਿੰਘ ਬੁਢਲਾਡਾ

ਇਤਿਹਾਸਕ ਹੋਣ ਜਾ ਰਿਹਾ 2 ਦਸੰਬਰ 24,
ਬੜਾ ਮਹੱਤਵਪੂਰਨ ਹੋਊ ਦਿਨ ਸੋਮਵਾਰ ਯਾਰੋ।
'ਅਕਾਲੀ ਦਲ' ਦੇ 'ਪ੍ਰਧਾਨ' ਵਾਰੇ ਦੇਣਗੇ ਫੈਸਲਾ,
'ਅਕਾਲ ਤਖ਼ਤ' ਤੋਂ ਕੌਮ ਦੇ 'ਜਥੇਦਾਰ' ਯਾਰੋ।
ਇਸ ਫੈਸਲੇ ਨੇ ਵੱਡਾ ਕਰਨਾ ਹੈ ਫੈਸਲਾ,
ਕਿੰਨੇ ਕੁ ਅਜ਼ਾਦ ਨੇ ਫੈਸਲਾ ਕਰਨਹਾਰ ਯਾਰੋ।
ਮੇਜਰ 'ਗੁਰੂ' ਕੋਲੋਂ ਡਰਦੇ ਜਾ ਡਰਦੇ 'ਲੀਡਰਾ' ਤੋਂ,
ਫੈਸਲੈ ਨੇ ਦੱਸ ਦੇਣਾ ਫਿਰ ਇਕ ਵਾਰ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327

'ਜਦ ਸੰਵਿਧਾਨ ਹੋਂਦ ਵਿੱਚ ਆਇਆ' - ਮੇਜਰ ਸਿੰਘ ਬੁਢਲਾਡਾ

'ਕਾਂਗਰਸ' ਦੀ ਹੋ ਗਈ ਬੱਲੇ ਬੱਲੇ !
ਜਦ ਸੀ ਦੇਸ਼ ਅਜ਼ਾਦ ਕਰਵਾਇਆ।

ਕਾਂਗਰਸ ਜੋ ਚਾਹੁੰਦੀ ਸੀ ਓਹੀ ਹੁੰਦਾ,
ਜਦ 'ਸੰਵਿਧਾਨ' ਸੀ ਹੋਂਦ ਵਿੱਚ ਆਇਆ।

ਲੋਕਾਂ ਨੇ 'ਸੰਵਿਧਾਨ' ਸਭਾ ਦੀ 'ਚੋਣਾਂ' ਅੰਦਰ,
'ਕਾਂਗਰਸ' ਨੂੰ ਭਾਰੀ ਬਹੁਮਤ ਨਾਲ ਜਿਤਾਇਆ।

299 ਮੈਂਬਰਾਂ ਵਿੱਚੋਂ ਕੁਝ ਨੂੰ ਛੱਡਕੇ,
ਸਭ ਨੇ ਕਾਂਗਰਸ ਦਾ ਹੁਕਮ ਵਜਾਇਆ।

299 ਮੈਂਬਰਾਂ 'ਚ 93 ਸੀ ਰਿਆਸਤੀ ਰਾਜੇ,
ਇਹਨਾਂ ਵੀ ਆਪਣਾ ਰੋਲ ਨਿਭਾਇਆ।

'ਸੰਵਿਧਾਨ' ਦੇ ਵਿੱਚ ਫਿਰ ਓਹੀ ਹੋਇਆ,
'ਮੇਜਰ' ਜੋ 'ਕਾਂਗਰਸ' ਨੇ ਸੀ ਚਾਹਿਆ।
ਮੇਜਰ ਸਿੰਘ ਬੁਢਲਾਡਾ
94176 42327

'ਸ਼੍ਰੋਮਣੀ ਕਮੇਟੀ 'ਤੇ ਸਿੱਖ' - ਮੇਜਰ ਸਿੰਘ 'ਬੁਢਲਾਡਾ'

ਸਿੱਖ਼ੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਲਈ,
'ਸ਼੍ਰੋਮਣੀ ਕਮੇਟੀ' ਬਣਾਈ ਸੀ ਜੁੰਮੇਵਾਰ ਬਾਬਾ!
ਹਰ ਥਾਂ ਹੋਵੇ ਸਿੱਖੀ ਦਾ ਬੋਲ ਬਾਲਾ,
ਲੋਕ ਸਿੱਖੀ ਨੂੰ ਚਾਹੁਣ ਵਿੱਚ ਸੰਸਾਰ ਬਾਬਾ!
'ਅਕਾਲ ਤਖ਼ਤ' ਤੋਂ ਹੁਕਮਨਾਮਿਆਂ ਲਈ,
ਇਹਨਾਂ ਥਾਪੇ ਨੇ ਜੋ 'ਜਥੇਦਾਰ' ਬਾਬਾ!
ਜੋ ਹੁਕਮ ਪ੍ਰਧਾਨ ਦਾ ਮੰਨ ਡੋਬਣ ਆਪਣਿਆਂ ਨੂੰ,
ਗ਼ੈਰਾਂ ਨੂੰ ਬਿਨ ਮੁਆਫ਼ੀ ਦਿੰਦੇ ਤਾਰ ਬਾਬਾ!
ਜਿਸ ਦਿਨ ਤੋਂ ਸਿਆਸਦਾਨਾਂ ਕਰਿਆ ਕਬਜ਼ਾ,
ਇਹਦੇ 'ਚ ਆ ਗਿਆ ਵੱਡਾ ਨਿਘਾਰ ਬਾਬਾ!
ਬੇੜੀ ਸਿੱਖੀ ਦੀ ਇਹਨਾਂ 'ਹੁਕਮਰਾਨਾਂ' ,
ਡੋਬ ਦਿੱਤੀ ਹੈ ਮਝਧਾਰ ਬਾਬਾ!
ਡੇਰੇ, ਸੰਪਰਦਾਵਾਂ, ਆਪਣੇ ਰਾਗ ਅਲਾਪਦੇ ਨੇ,
ਆਪੇ ਬਣਾਈਆਂ ਮਰਿਯਾਦਾ ਅਨੁਸਾਰ ਬਾਬਾ!
ਇਸ ਤੋਂ 'ਸੋਧ' ਕਰਕੇ 'ਰਹਿਤ ਮਰਯਾਦਾ' ਵੀ,
ਅੱਜ ਤੱਕ ਬਣਾਈ ਨਾ ਗਈ ਇਕਸਾਰ ਬਾਬਾ!
'ਸੋ ਸਾਲ' ਤੋਂ ਟੱਪ ਚੁੱਕੀ ਇਸ ਸੰਸਥਾ ਨੇ,
ਕੰਮ ਕੀਤੇ ਨਾ ਜੋ ਇਸਦੇ ਸੀ ਕਰਨਹਾਰ ਬਾਬਾ!
ਨਾ ਇਹਨੇ ਪ੍ਰਚਾਰ ਲਈ ਕੋਈ ਬਣਾਇਆ 'ਚੈਨਲ'
ਨਾ ਕੋਈ ਚਲਾਇਆ ਮਜ਼ਬੂਤ ਅਖ਼ਬਾਰ ਬਾਬਾ!
ਇਤਿਹਾਸ ਮਿਥਿਹਾਸ ਨੂੰ ਵੱਖ ਕਰਨ ਲਈ,
ਇਹਦਾ ਨਿਰਾਸ਼ਾਜਨਕ ਹੈ ਕਿਰਦਾਰ ਬਾਬਾ!
ਗੁਰੂਆਂ ਦੇ ਜਨਮ ਦਿਹਾੜੇ ਸਹੀ ਮਨਾਉਣ ਲਈ,
ਨਾ ਇਤਿਹਾਸ ਮਿਥਿਹਾਸ ਦੀ ਕੀਤੀ ਚੀਰ ਫਾੜ ਬਾਬਾ!
ਸੱਚ ਝੂਠ ਦਾ ਨਿਤਾਰਾ ਕਰ ਲੋਕਾਂ ਵਿੱਚ
ਨਹੀਂ ਕਰਦੇ ਦਿਸਦੇ ਕਿਤੇ ਪ੍ਰਚਾਰ ਬਾਬਾ!
ਇਸਨੇ ਐਸੀਆਂ ਕਿਤਾਬਾਂ ਵੀ ਛਾਪ ਦਿੱਤੀਆਂ,
ਜੋ ਤੁਹਾਡਾ ਘਟਾਉਦੀਆਂ ਨੇ ਸਤਿਕਾਰ ਬਾਬਾ!
ਤੁਸਾਂ ਦੀ ਗੋਲਕ ਨੂੰ ਵੱਡੀ ਸੰਨ ਲਾਉਂਦੇ,
ਕਰਕੇ ਦੁਰ‌-ਉਪਯੋਗ ਤੇ ਝੂਠਾ ਵਪਾਰ ਬਾਬਾ!
ਜਿਹਨਾਂ ਕੰਮਾਂ ਤੋਂ ਤੁਸੀਂ ਰੋਕਿਆ ਸੀ,
ਉਹ ਕੰਮ ਕਰਨ ਇਹ ਸ਼ਰੇ ਬਾਜ਼ਾਰ ਬਾਬਾ!
'ਤੁਹਾਡੀ' ਹਜ਼ੂਰੀ ਵਿੱਚ ਕ‌ਈ ਥਾਂ ਫ਼ਰਕ ਰਖਦੇ,
ਇਹ ਅਖੌਤੀ ਉੱਚੇ-ਨੀਵਿਆਂ ਦੇ ਵਿਚਕਾਰ ਬਾਬਾ!
ਸਾਰੇ 'ਜਥੇਦਾਰਾਂ' ਨੂੰ ਸਭ ਕੁਝ ਪਤਾ ਹੁੰਦੇ ਹੋਏ,
ਪਾਵੇ ਕੋਈ ਨਾ ਇਹਨਾਂ ਨੂੰ ਫਿਟਕਾਰ ਬਾਬਾ!
ਗੁਰਮਤਿ ਦੇ ਧਾਰਨੀ ਰਹੇ ਨਾ ਸਿੱਖ ਬਹੁਤੇ,
ਇਹ ਮਨਮੱਤ ਦੇ ਹੋ ਗਏ ਸ਼ਿਕਾਰ ਬਾਬਾ!
'ਬ੍ਰਾਹਮਣਵਾਦ' ਇਹਦੇ ਤੇ ਜ਼ਿਆਦਾ ਹੋਇਆ ਭਾਰੂ,
ਇਹਨਾਂ ਤੁਹਾਡੀ ਸੋਚ ਨੂੰ ਦਿੱਤਾ ਵਿਸਾਰ ਬਾਬਾ!
ਨਾ ਮਾਤਰ ਰਹਿ ਗ‌ਏ ਹੁਣ ਸਿੱਖ ਤੇਰੇ,
ਜੋ ਸੱਚ ਦਾ ਕਰਨ ਵਪਾਰ ਬਾਬਾ!
'ਮੇਜਰ' ਚਾਹੁੰਦਾ ਹਰ ਕੋਈ ਗੁਰਮਤਿ ਅਨੁਸਾਰ ਚੱਲੇ,
ਹੋਵੇ ਸਿਖੀ ਵਿੱਚ ਵੱਡਾ ਸੁਧਾਰ ਬਾਬਾ!
ਮੇਜਰ ਸਿੰਘ 'ਬੁਢਲਾਡਾ'
94176 42327

'ਜਥੇਦਾਰਾਂ ਨੇ ਦੇਣੀ ਹੈ ਸਜ਼ਾ' - ਮੇਜਰ ਸਿੰਘ ਬੁਢਲਾਡਾ

ਸਿੱਖ ਵਿਦਵਾਨਾਂ ਨੂੰ ਪੰਥ ਚੋਂ ਛੇਕਣ ਲਈ,
ਜਿਹੜੇ 'ਜਥੇਦਾਰ' ਬਹੁਤਾ ਨਾ ਸੋਚ ਵਿਚਾਰਦੇ ਸੀ।
ਨਾ ਪੰਥਕ ਜਥੇਬੰਦੀਆਂ ਨਾਲ ਸਲਾਹ ਕਰਦੇ,
ਨਾ ਵਿਦਵਾਨਾਂ ਨਾਲ ਮਸਲਾ ਵਿਚਾਰਦੇ ਸੀ਼।
ਹੁਣ ਜਦ ਇਹਨਾਂ ਦੇ 'ਆਕਾ' ਤੇ ਆ ਬਣੀ,
ਜਿਸਦਾ ਹਰ ਹੁਕਮ ਇਹ ਸਵਿਕਾਰਦੇ ਸੀ।
ਜਿਹਦੇ ਕਹਿਣ ਤੇ ਬਿਨ ਮੰਗਿਆਂ ਮੁਆਫ਼ੀ ਦਿੰਦੇ,
ਨਾ ਕੋਈ ਹਸਤਾਖਰਾਂ ਤੇ ਨਿਗਾਹ ਮਾਰਦੇ ਸੀ।
ਜਥੇਦਾਰ ਡਰਦਾ ਕੋਈ ਨਾ ਸੀ ਸਾਂਹ ਭਰਦਾ,
ਕਿਉਂਕਿ ਇਹ ਤਖ਼ਤੋਂ ਬੁਰੀ ਤਰਾਂ ਉਤਾਰਦੇ ਸੀ।
ਹੁਣ ਮਨਮਾਨੀਆਂ ਕਰਨ ਵਾਲੇ ਮਾਲਕ ਨੂੰ,
'ਜਥੇਦਾਰਾਂ' ਨੇ ਦੇਣੀ ਹੈ ਸਜ਼ਾ ਯਾਰੋ ।
ਲੰਮੇ ਸਮੇਂ ਤੋਂ ਲਭ ਰਹੇ ਨੇ ਢੰਗ ਐਸਾ,
ਕਿਵੇਂ ਸਾਡੇ ਦੋਵਾਂ ਦਾ ਹੋਵੇ ਬਚਾਅ ਯਾਰੋ ?
ਮੇਜਰ ਸਿੰਘ ਬੁਢਲਾਡਾ
94176 42327