52 ਰਾਜੇ ਅਤੇ ਕਵੀ  - ਮੇਜਰ ਸਿੰਘ ਬੁਢਲਾਡਾ

52 ਰਾਜੇ ਸੇਵਕ ਲੱਭਣ ਨਾ ਗੁਰੂ ਰਵਿਦਾਸ ਜੀ ਦੇ,
ਨਾ ਗੁਰੂ ਹਰਗੋਬਿੰਦ ਜੀ ਨਾਲ ਆਏ ਜੋ ਬਾਹਰ ਸਿੱਖੋ।
ਨਾ 51 ਕਵੀ ਗੁਰੂ ਗੋਬਿੰਦ ਸਿੰਘ ਵਾਲੇ ਲੱਭਦੇ ਨੇ,
ਮਿਥਿਹਾਸ ਦਾ ਵੱਡਾ ਹੋ ਰਿਹਾ ਹੈ ਪ੍ਰਚਾਰ ਸਿੱਖੋ।
ਸੱਚ ਝੂਠ ਦਾ ਕਦੇ ਨਹੀਂ ਪਤਾ ਲਗਦਾ,
ਜੋ ਪੜ੍ਹ ਸੁਣਕੇ ਕਰਦੇ ਨਹੀਂ ਵਿਚਾਰ ਸਿੱਖੋ।
ਪ੍ਰਚਾਰਕ, ਸੱਚ ਕਹਿੰਦਾ ਕਿ ਝੂਠ ਇਹ,
ਸਭ ਦੀ ਕਰੀ  ਜਾਂਦੇ ਜੈ ਜੈਕਾਰ ਸਿੱਖੋ।
ਤੁਸੀਂ ਸੱਚ ਝੂਠ ਦੀ ਸਿੱਖ ਲ‌ਓ ਪਰਖ ਕਰਨੀ,
ਫਿਰ ਝੂਠ ਚੱਲਣਾ ਨਹੀਂ ਸ਼ਰੇ ਬਾਜ਼ਾਰ ਸਿੱਖੋ।
ਜਿਹਨਾਂ ਨੇ ਇਤਿਹਾਸ ਦਾ ਬੇੜਾ ਗ਼ਰਕ ਕਰਿਆ,
ਉਹਨਾਂ ਨੂੰ ਇਤਿਹਾਸ ਦਾ ਸਮਝ ਬੈਠੇ ਅਲੰਬਰਦਾਰ ਸਿੱਖੋ।
ਮੇਜਰ ਸਿੰਘ ਬੁਢਲਾਡਾ
94176 42327