
'ਭਾਈ ਜੈਤਾ 'ਤੇ ਸੰਗਤ ਸਿੰਘ ਜੀ' - ਮੇਜਰ ਸਿੰਘ ਬੁਢਲਾਡਾ
ਭਾਈ ਜੈਤਾ ਜੀ ਅਤੇ ਭਾਈ ਸੰਗਤ ਸਿੰਘ ਜੀ,
ਦੋਵੇਂ ਗੁਰੂ ਦੇ ਪਿਆਰੇ ਸੀ ਸਿੱਖ ਵੀਰੋ।
ਇਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ,
ਜ਼ੋ ਹਰ ਇਕ ਨੂੰ ਰਹੀਆਂ ਨੇ ਦਿਖ ਵੀਰੋ।
ਲੇਖਕਾਂ ਲਿਖਦਿਆਂ ਲਿਖਦਿਆਂ ਥੱਕ ਜਾਣਾ,
ਸਿਫ਼ਤਾਂ ਇਹਨਾਂ ਦੀਆਂ ਹੋਣੀਆਂ ਨਾ ਲਿਖ ਵੀਰੋ।
ਕਿਉਂ ਇਹਨਾਂ ਨੂੰ ਜਾਤਾਂ ਵਿੱਚ ਵੰਡ ਰਹੇ?
ਤੁਸੀਂ ਘੋਲਣ ਲੱਗੇ ਸਮਾਜ ਵਿੱਚ 'ਵਿਖ' ਵੀਰੋ।
ਕੱਢਕੇ ਨਫ਼ਰਤ ਮਨਾਂ ਵਿੱਚੋਂ ਸਾਰੇ,
ਰਸਤੇ ਗੁਰੂ ਦੇ ਪਉ ਚੱਲ ਸਿੱਖੋ!
ਖਹਿੜਾ ਜ਼ਾਤ-ਪਾਤ ਦਾ ਛੱਡ ਦਿਉ,
ਵਿਗੜੇ ਮਸਲੇ ਕਰਨੇ ਜੇ ਹੱਲ ਸਿੱਖੋ!
ਮੇਜਰ ਸਿੰਘ ਬੁਢਲਾਡਾ
94176 42327