ਸ਼ਹੀਦੀ ਦਿਵਸ ਤੇ ਵਿਸ਼ੇਸ਼ - 'ਬੰਦਾ ਸਿੰਘ ਬਹਾਦਰ' - ਮੇਜਰ ਸਿੰਘ 'ਬੁਢਲਾਡਾ'

ਜਦ 'ਬੰਦੇ' ਲਛਮਣ ਦਾਸ ਨੇ,
ਇਕ ਹਿਰਨੀ ਦਾ ਕੀਤਾ ਸ਼ਿਕਾਰ।
ਉਹਦੇ ਪੇਟੋਂ ਦੋ ਬੱਚੇ ਵਿਚੋਂ ਨਿਕਲੇ,
ਉਹਨੇ ਕੀਤਾ ਜਦ ਚੀਰ ਫਾੜ।
ਅੱਖਾਂ ਸਾਹਮਣੇ ਤੜਫਦੇ ਮਰ ਗਏ,
ਜੋ ਨਾ 'ਬੰਦੇ' ਤੋਂ ਹੋਏ ਸਹਾਰ।
ਇਹਨੂੰ ਐਸਾ ਪਛਤਾਵਾ ਹੋਇਆ,
'ਬੰਦਾ' ਛੱਡਕੇ ਆਪਣਾ ਘਰ-ਬਾਰ।
ਸੰਗਤ ਸਾਧੂਆਂ ਦੀ ਕਰਨ ਲੱਗਿਆ,
'ਜਾਨਕੀ' ਦਾਸ ਦਾ ਹੋਇਆ ਸੇਵਾਦਾਰ।
ਉਹਨੇ ਨਾਮ ਬਦਲ ਕੇ 'ਮਾਧੋ ਦਾਸ' ਰੱਖਤਾ,
ਲੱਗੇ ਤੁਰ ਫਿਰਕੇ ਕਰਨ ਪ੍ਰਚਾਰ।
ਮਾਧੋ  ਫਿਰ 'ਰਾਮ ਥੰਮਣ' ਡੇਰੇ ਪਹੁੰਚਿਆ,
ਜਿਥੇ ਅਨੇਕਾਂ ਮੰਡਲੀਆਂ ਕੀਤਾ ਉਤਾਰ।
ਫਿਰ 'ਮਾਧੋ', ਜੋਗੀ 'ਔਘੜ' ਨਾਥ ਦੇ,
ਕਹਿੰਦੇ ਆ ਗਿਆ ਵਿੱਚ ਦਰਬਾਰ।
ਇਥੇ  ਰਿੱਧੀਆਂ ਸਿੱਧੀਆਂ ਸਿੱਖੀਆਂ,
ਇਹਨਾਂ ਵਿੱਚ ਹੋ ਗਿਆ ਪੂਰਾ ਮਾਹਿਰ।
ਫਿਰ ਇਥੋਂ ਚਾਲੇ ਪਾਏ ਦਿੱਤੇ,
ਜਦ ‘ਔਘੜ ਨਾਥ’ ਛੱਡ ਗਿਆ ਸੰਸਾਰ।
‘ਮਾਧੋ’ ਨੇ ਨੰਦੇੜ ਨੇੜੇ ਕੁਟੀਆ ਪਾ ਲਈ,
ਜ਼ੋ ਗ‌ਈ ਮੱਠ ਦਾ ਰੂਪ ਧਾਰ।
ਇਥੇ ਲੋਕ ਆਉਣ ਲੱਗ ਪਏ,
ਕਹਿੰਦੇ ਦੂਰੋਂ ਦੂਰੋਂ ਬੇਸ਼ੁਮਾਰ।
'ਮਾਧੋ' ਐਨਾ ਮਸ਼ਹੂਰ ਹੋ ਗਿਆ,
ਇਹਨੂੰ ਹੋ ਗਿਆ ਬਹੁਤ ਹੰਕਾਰ।
ਜਦ ਪਤਾ ਲੱਗਾ ‘ਗੁਰੂ ਗੋਬਿੰਦ’ ਨੂੰ,
ਡੇਰੇ ‘ਮਾਧੋ’ ਦੇ ਗਿਆ ਪਧਾਰ।
‘ਮਾਧੋ’ ਦੇ ਜਾ ਪਲੰਘ ਤੇ ਬੈਠ ਗਿਆ,
ਚੇਲੇ ‘ਮਾਧੋ’ ਦੇ ਹੈਰਾਨ ਬੇਸ਼ੁਮਾਰ।
ਸਿੰਘਾਂ ਵੈਸ਼ਨੂੰ ਡੇਰੇ ਦੇਗਾ ਚਾੜ੍ਹਿਆ,
ਭੋਜਨ ਕਰਨ ਲ‌ਈ ਕਰ ਸ਼ਿਕਾਰ।
ਚੇਲੇ ਭੱਜੇ ਗ‌ਏ ਕੋਲ ‘ਮਾਧੋ’ ਦਾਸ ਦੇ,
ਸਾਰੀ ਦੱਸੀ ਗੱਲ ਉਚਾਰ।
‘ਮਾਧੋ ਦਾਸ’ ਜਦ ਡੇਰੇ ਪਹੁੰਚਿਆ,
ਦਰਸ਼ਨ ਹੋਣ ਤੇ ਗੁੱਸਾ ਫਰਾਰ।
‘ਮਾਧੋ’ ਵਿੱਚ ਪਲਾਂ ਦੇ ਬਦਲਿਆ,
ਸਾਂਝੇ ‘ਗੁਰੂ’ ਨਾਲ ਕਰ ਵਿਚਾਰ।
ਕਹਿੰਦਾ ਮੈਂ ਤੇਰਾ ‘ਬੰਦਾ’ ਬਖ਼ਸ਼ ਦਿਉ,
ਅੱਜ ਤੋਂ ਤੁਹਾਡਾ ਹਾਂ ਆਗਿਆਕਾਰ।
‘ਮਾਧੋ’ ‘ਗੁਰੂ’ ਦਾ ਸਿੰਘ ਸਜ ਗਿਆ,
ਉਹਨੇ ਸਿੱਖੀ ਲਈ ਫਿਰ ਧਾਰ।
‘ਗੁਰੂ’ ਨੇ ਸਾਰੀ ਗੱਲ ਸਮਝਾ ਦਿੱਤੀ,
ਕਿਵੇਂ ਹੋ ਰਿਹਾ ਅਤਿਆਚਾਰ।
ਕਿਵੇਂ ਸ਼ਹੀਦ ਕੀਤਾ ‘ਗੁਰੂਆਂ’ ਨੂੰ,
ਕਿਵੇਂ ਬੱਚੇ ਚਿੱਣੇ ਨੀਹਾਂ ਵਿੱਚਕਾਰ।
‘ਬੰਦੇ’ ਦਾ ਸੁਣਕੇ ਖੂਨ ਖੌਲਿਆ,
ਅੱਖਾਂ ਚਮਕਣ ਵਾਂਗ ਅੰਗਿਆਰ।
‘ਗੁਰੂ’ ਨੇ ਤੋਰਿਆ 'ਬੰਦਾ' ਪੰਜਾਬ ਨੂੰ,
ਹਰ ਪੱਖੋਂ ਕਰਕੇ ਤਿਆਰ-ਬਰ-ਤਿਆਰ।
ਬੰਦੇ ਨੇ ਇਕੱਠੇ ਕਰਲੈ ਸਿੱਖ ਸੂਰਮੇ,
ਸਾਰੇ ਗੁਰੂ ਹੁਕਮ ਅਨੁਸਾਰ।
ਦੁਸ਼ਮਣ ਦੀਆਂ ਜੜ੍ਹਾਂ ਹਿਲਾ ਤੀਆਂ,
ਐਸੀ ਕੀਤੀ ਮਾਰੋ-ਮਾਰ।
ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ,
ਸਾਰੇ ਮੱਚ ਗਈ ਹਾਹਾਕਾਰ।
ਕਈ ਸ਼ਾਹੀ ਖਜ਼ਾਨੇ ਲੁੱਟ ਲਏ ,
ਨਾਲੇ ਲੁੱਟੇ ਖ਼ੂਬ ਹਥਿਆਰ।
ਕ‌ਈ ਰਾਜਾਂ ਤੇ ਕਬਜ਼ਾ ਕਰ ਲਿਆ ,
ਮੁਖੀ ਬਣਾਏ ਸਿੰਘ ਸਰਦਾਰ।
ਇਕ ਦਿਨ ਦੁਸ਼ਮਣ ਦੇ ਕਾਬੂ ਆ ਗਿਆ,
ਭਾਵੇਂ ਬੰਦਾ ਸਿੰਘ ਸੀ ਤੇਜ ਤਰਾਰ।
ਦੁਸ਼ਮਣ ਨੇ ਨਾਲ ਜੰਬੂਰਾਂ ਨੋਚਿਆ,
ਜਦ ਈਨ ਮੰਨਣ ਤੋਂ ਕੀਤਾ ਇੰਨਕਾਰ।
‘ਮੇਜਰ’ ਬੇਹੱਦ ਤਸੀਹੇ ਦੇਕੇ,
‘ਬੰਦਾ’ ਸ਼ਹੀਦ ਕੀਤਾ ਆਖਰਕਾਰ।

ਮੇਜਰ ਸਿੰਘ 'ਬੁਢਲਾਡਾ'
94176 42327