Chunjhan Ponche

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

23.06.2026

ਅਮਰੀਕਾ ਨੂੰ ਭਾਰਤ ਦੀ ਤਰੱਕੀ ਰੜਕਦੀ ਹੈ- ਸੰਤ ਸੀਚੇਵਾਲ

ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।

ਪ੍ਰੋ. ਦਰਸ਼ਨ ਸਿੰਘ ਵਾਲੀ ਸੀ.ਡੀ. ਦੀ ਜਾਂਚ ਕਿਉਂ ਨਹੀਂ ਸੀ ਕੀਤੀ ਗਈ?

ਕਿਉਂਕਿ ਇਹ ਸੀ.ਡੀ. ਇਕ ਸਾਜ਼ਿਸ਼ ਅਧੀਨ ਬਣਾਈ ਗਈ ਸੀ। 

ਬਿਹਾਰ ‘ਚ ਮਨਰੇਗਾ ਬਕਾਏ ਦਾ ਹੋਵੇਗਾ ਭੁਗਤਾਨ- ਕੇਂਦਰ ਸਰਕਾਰ

ਅਸਾਂ ਜੇਠ ਨੂੰ ਲੱਸੀ ਨਹੀਉਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

ਪੰਜਾਬ ਕਾਂਗਰਸ ਦੀ ਲੀਡਰਸ਼ਿੱਪ ਦਾ ਫ਼ੈਸਲਾ ਰਾਹੁਲ ਅਤੇ ਖੜਗੇ ਹੱਥ- ਇਕ ਖ਼ਬਰ

ਕੋਈ ਡਰਦੀ ਪੀਹਣ ਨਾ ਜਾਵੇ, ਛੜਿਆਂ ਦੇ ਦੋ ਦੋ ਚੱਕੀਆਂ।

ਟਰੰਪ ਸਾਬ, ਮੇਰੀ ਮਕਬੂਲੀਅਤ ਤੁਹਾਡੀ ਚਿੰਤਾ ਦਾ ਵਿਸ਼ਾ ਨਹੀਂ, ਤੁਸੀਂ ਆਪਣਾ ਫ਼ਿਕਰ ਕਰੋ- ਜੌਰਜੀਆ ਮੇਲੋਨੀ

ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।

ਮਹਾਰਾਜਾ ਰਣਜੀਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ- ਨਿਤਿਨ ਨਬੀਨ

ਹੋਕਾ ਦੇਣਗੇ ਵੰਙਾਂ ਦਾ, ਕੱਢ ਦਿਖਾਉਣਗੇ ਚੱਕੀਰਾਹੇ।

ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਆਉਣ ‘ਤੇ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ- ਪਰਮਜੀਤ ਸਿੰਘ ਸਰਨਾ

ਪਹਿਲੀਆਂ ਅਕਾਲੀ ਸਰਕਾਰਾਂ ਕੀ ਖੱਟਾ ਪੀਂਦੀਆਂ ਰਹੀਆਂ, ਸਰਨਾ ਸਾਹਿਬ?

ਅਕਾਲੀ ਦਲ ਪੁਨਰ ਸੁਰਜੀਤ ਅਤੇ ਤਿੰਨ ਹੋਰ ਅਕਾਲੀ ਦਲ ਹੋਏ ਇਕੱਠੇ- ਇਕ ਖ਼ਬਰ

ਪਰ ਕਿੰਨੇ ਕੁ ਚਿਰ ਲਈ?

ਜਥੇਦਾਰ ਨੂੰ ਅਕਾਲੀ ਦਲ ਦੇ ਸਿਆਸੀ ਮੋਹਰੇ ਵਜੋਂ ਕੰਮ ਨਹੀਂ ਕਰਨਾ ਚਾਹੀਦਾ- ਬਲਤੇਜ ਪੰਨੂੰ

ਮੇਰੇ ਮਾਹੀ ਨੂੰ ਅਕਲ ਜੇ ਆਵੇ, ਮੈਂ ਸੁੱਖ ਲਵਾਂ ਪੰਜ ਮੱਸਿਆ।

ਮੇਰੇ ਬਿਨਾਂ ਇਜ਼ਰਾਈਲ ਦੀ ਹੋਂਦ ਸੰਭਵ ਨਹੀਂ-ਟਰੰਪ

ਤੇਰੀ ਮੇਰੀ ਇਕ ਜਿੰਦੜੀ, ਐਵੇਂ ਦੋ ਕਲਬੂਤ ਬਣਾਏ।

ਕਾਂਗਰਸ ਡੁੱਬਦਾ ਜਹਾਜ਼ ਨਹੀਂ, ਵੱਖ ਹੋਏ ਨੇਤਾ ਫੇਰ ਇਕੱਠੇ ਹੋਣ- ਸੰਜੇ ਰਾਉਤ

ਵੇ ਮੈਂ ਤ੍ਰਿੰਞਣਾਂ ‘ਚ ਬੋਲ ਪਛਾਣਿਆਂ, ਗਲ਼ੀਆਂ ‘ਚ ਫਿਰਦੇ ਦਾ।

ਇਰਾਨ ਨੇ ਸ਼ਰਤਾਂ ਨਾ ਮੰਨੀਆਂ ਤਾਂ ਫੇਰ ਬੰਬਾਰੀ ਕਰਾਂਗੇ- ਟਰੰਪ

ਹੋਰ ਜੇ ਕੋਈ ਲੈ ਆਇਆ ਤੇਰੀ ਜੰਞ ਨੀ, ਜੰਗ ਦਾ ਮੈਦਾਨ ਬਣੂੰ ਬੇਲਾ ਝੰਗ ਨੀ।

ਅਸੀਂ ਦੱਖਣੀ ਲਿਬਨਾਨ ਤੋਂ ਪਿੱਛੇ ਨਹੀਂ ਹਟਾਂਗੇ- ਇਜ਼ਰਾਈਲ

ਪੂਛ ਕੁੱਤੇ ਦੀ ਕਦੇ ਨਾ ਹੋਏ ਸਿੱਧੀ, ਬਾਰਾਂ ਸਾਲ ਵਿਚ ਨੌਲ਼ਕੇ ਰੱਖੀਏ ਜੀ।

ਚੰਡੀਗੜ੍ਹ ਦੇ ਟਕਸਾਲੀ ਆਗੂਆਂ ਨੇ ਅਕਾਲੀ ਦਲ ਪੁਨਰ ਸੁਰਜੀਤ ਦਾ ਪੱਲਾ ਫੜਿਆ- ਇਕ ਖ਼ਬਰ

ਨੀ ਮੈਂ ਜਾਣਾ ਜੋਗੀ ਦੇ ਨਾਲ਼, ਕੰਨੀਂ ਮੁੰਦਰਾਂ ਪਾ ਕੇ।

ਟਰੰਪ ਪ੍ਰਸ਼ਾਸਨ ਦਾ ਵੀਜ਼ਾ ਫ਼ੀਸ ਵਧਾਉਣ ਦਾ ਫ਼ੈਸਲਾ ਅਦਾਲਤ ਵਲੋਂ ਗ਼ੈਰ-ਕਾਨੂੰਨੀ ਕਰਾਰ- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

================================================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

15 -06 -2026

 

ਪੰਜਾਬ ‘ਚ ਹੁਣ ਪ੍ਰਾਈਵੇਟ ਸਕੂਲ ਸਾਲਾਨਾ ਪੰਜ ਫ਼ੀ ਸਦੀ ਤੋਂ ਵੱਧ ਫ਼ੀਸ ਨਹੀਂ ਵਧਾ ਸਕਣਗੇ- ਪੰਜਾਬ ਸਰਕਾਰ

ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।

 

ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਬਾਦਲ ਦੀ ਲੀਡਰਸ਼ਿੱਪ ਨੂੰ ਕੀਤਾ ਬੇਨਕਾਬ- ਬਲਤੇਜ ਪੰਨੂੰ

 ਹਲਾ ਲਾਲਾ ਹਲਾ ਲਾਲਾ ਹੋ ਗਈ ਮਿੱਤਰਾ, ਜਦੋਂ ਚੁੱਕਿਆ ਘੜੇ ਤੋਂ ਕੌਲਾ

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਆਪਣੇ ਅਹੁਦੇ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ

ਤੇਰੇ ਖ਼ੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਉਂ ਚੱਬਣੇ।

ਸਮਾਜ ਦਾ ਹਰ ਵਰਗ ਭਾਜਪਾ ਸਰਕਾਰ ਤੋਂ ਨਾਰਾਜ਼- ਦੀਪੇਂਦਰ ਹੁੱਡਾ 

ਸੋਨੇ ਦੇ ਤਵੀਤ ਵਾਲ਼ੀਏ, ਤੇਰੀ ਹਰ ਮੱਸਿਆ ਬਦਨਾਮੀ।

ਕੇਂਦਰ ਦੀਆਂ ਨੀਤੀਆਂ ਵਿਰੁੱਧ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਕੇਵਲ ਸਿੰਘ ਢਿੱਲੋਂ ਲਈ ਭਾਜਪਾ ਦੀ ਪ੍ਰਧਾਨਗੀ ਦਾ ਤਾਜ ਸੂਲ਼ਾਂ ਦੀ ਸੇਜ- ਉਜਾਗਰ ਸਿੰਘ ਪੱਤਰਕਾਰ

ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ।

ਮਮਤਾ ਬੈਨਰਜੀ ਨੇ ਦਿੱਲੀ ਵਿਚ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਭੱਜੀਆਂ ਬਾਹਾਂ ਗਲ਼ ਨੂੰ ਆਈਆਂ।

ਪੰਜਾਬ ਦੇ ਹਰ ਕਿਸਾਨ ‘ਤੇ ਔਸਤਨ 2.93 ਲੱਖ ਦਾ ਕਰਜ਼ਾ- ਇਕ ਖ਼ਬਰ

ਕਾਦਰਯਾਰ ਜੇ ਕੋਲ਼ ਗਵਾਹ ਹੁੰਦੇ, ਕਹਿੰਦੇ ਖੋਲ੍ਹ ਹਕੀਕਤ ਸਾਰੀ।

ਵਿਦੇਸ਼ੀ ਨਿਵੇਸ਼ਕਾਂ ਨੇ ਜੂਨ ਦੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ ‘ਚੋਂ 43000 ਕਰੋੜ ਰੁਪਏ ਕੱਢੇ- ਇਕ ਖ਼ਬਰ

ਚਲ ਉੜ ਜਾ ਰੇ ਪੰਛੀ ਕਿ ਅਬ ਯੇਹ ਦੇਸ਼ ਹੂਆ ਬੇਗਾਨਾ।

ਗਿਆਨੀ ਰਘਬੀਰ ਸਿੰਘ ਵਲੋਂ ਸਿੱਟ ਅੱਗੇ ਬਿਆਨ ਦਰਜ ਕਰਵਾਉਣਾ ਗ਼ਲਤ- ਗਿਆਨੀ ਹਰਪ੍ਰੀਤ ਸਿੰਘ

ਗਿ. ਹਰਪ੍ਰੀਤ ਸਿੰਘ ਜੀ ਕੀ ਗਿ. ਰਘਬੀਰ ਸਿੰਘ 2 ਦਸੰਬਰ 2024 ਨੂੰ ਹੋਈ ਕਾਰਵਾਈ ਤੋਂ ਮੁੱਕਰ ਜਾਂਦੇ?

ਮੈਂ ਸਿੱਟ ਨੂੰ ਬਿਆਨ ਦੇਣ ਨਹੀਂ ਗਿਆ, ਅਧਿਕਾਰੀ ਖ਼ੁਦ ਮੇਰੇ ਕੋਲ ਆਏ- ਗਿਆਨੀ ਰਘਬੀਰ ਸਿੰਘ

ਮੈਂ ਕੋਈ ਝੂਠ ਬੋਲਿਆ, ਮੈਂ ਕੋਈ ਕੁਫ਼ਰ ਤੋਲਿਆ, ਕੋਈ ਨਾ ਬਈ ਕੋਈ ਨਾ।

ਭਾਜਪਾ ਨੂੰ ਛੋਟਾ ਭਰਾ ਸਮਝਣ ਦੀ ਭੁੱਲ ਨਾ ਕਰੇ ਕੋਈ- ਹਰਦੀਪ ਪੁਰੀ

ਧੀਏ ਗੱਲ ਸੁਣ, ਨੂੰਹੇਂ ਕੰਨ ਕਰ।

ਬੀ.ਬੀ.ਐਮ.ਬੀ. ਦੀ ਚੇਤਾਵਨੀ ਨੂੰ ਗੰਭੀਰਤਾ ਨਾਲ਼ ਲਵੇ ਪੰਜਾਬ ਸਰਕਾਰ- ਸੁਖਜਿੰਦਰ ਸਿੰਘ ਰੰਧਾਵਾ

ਇਨ੍ਹਾਂ ਦੇ ਕੋਲ ਹੈ ਕੀ, ਚੇਤਾਵਨੀ ਨੂੰ ਗੰਭੀਰਤਾ ਨਾਲ ਲੈ ਕੇ ਕਰਨਗੇ ਕੀ?

ਅਸੀਂ ਲੜਾਂਗੇ ਤੇ ਅੱਗੇ ਵਧਾਂਗੇ- ਇੰਡੀਆ ਗੱਠਜੋੜ

ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ  ਲਈਂ।

ਧਾਰਮਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਏਗੀ ਪੰਜਾਬ ਸਰਕਾਰ- ਕੇਜਰੀਵਾਲ

ਨਿੱਤ ਨਿੱਤ ਨਹੀਂ ਬਜ਼ਾਰ ਵਿਚ ਆਉਣਾ, ਨੀਂ ਬਿੱਲੋ ਖਾ ਲੈ ਨਾਸ਼ਪਾਤੀਆਂ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

08.06.2026

ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਲਈ 12 ਟੀਮਾਂ ਦਾ ਗਠਨ- ਇਕ ਖ਼ਬਰ

ਵੱਢਿਆ ਗੰਡਾਸਿਆਂ ਦੇ ਨਾਲ਼, ਚੰਦੜਾਂ ਨੇ ਮਿਰਜ਼ੇ ਨੂੰ।

ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ- ਰਾਜਾ ਵੜਿੰਗ

ਵੜਿੰਗ ਸਾਬ, ਇਹ ਕੋਈ ਦੱਸਣ ਦੀ ਗੱਲ ਐ। ਘਰ ਦੇ ਭਾਗ ਡਿਉਢੀ ਤੋਂ ਹੀ ਦਿਸ ਜਾਂਦੇ ਐ।

ਪੁਲਿਸ ਦੀ ਮੰਨਜ਼ੂਰੀ ਤੋਂ ਬਿਨਾਂ ਵੀ ਧਰਨੇ ‘ਤੇ ਬੈਠੇਗੀ ਤ੍ਰਿਣਮੂਲ ਕਾਂਗਰਸ- ਮਮਤਾ ਬੈਨਰਜੀ

ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭ੍ਰਿੰਡ ਬਣ ਕੇ।

ਇਰਾਨ- ਅਮਰੀਕਾ ਪ੍ਰਮਾਣੂੰ ਸਮਝੌਤੇ ‘ਚ ਪਾਕਿਸਤਾਨ ਬਣੇਗਾ ਜ਼ਾਮਨ- ਇਕ ਖ਼ਬਰ

ਗੱਡੀ ਜੋੜ ਕੇ ਆਈਂ ਵੇ ਵੀਰਾ, ਕਰੂਏ ਦੇ ਵਰਤਾਂ ਨੂੰ।

ਜੰਗਬੰਦੀ ਦੇ ਦਾਅਵਿਆਂ ਵਿਚਾਲੇ ਇਜ਼ਰਾਇਲ ਵਲੋਂ ਲਿਬਨਾਨ ‘ਤੇ ਵੱਡਾ ਹਮਲਾ- ਇਕ ਖ਼ਬਰ

ਕਾਹਨੂੰ ਪਾਲ਼ਿਆ ਕੁਲੱਛਣਾ ਬੋਤਾ, ਚੜ੍ਹਦੀ ਦੇ ਵੱਢੇ ਦੰਦੀਆਂ।

ਜੂਨ 84 ਦੇ ਫੌਜੀ ਹਮਲੇ ਦੀ ਜਾਂਚ ਕਰਵਾਏ ਮੋਦੀ ਸਰਕਾਰ- ਗੁਰਚਰਨ ਸਿੰਘ ਬੱਬਰ

ਬੱਬਰ ਸਾਹਿਬ ਅਡਵਾਨੀ ਦੀ ਕਿਤਾਬ ਨਹੀਂ ਪੜ੍ਹੀ ਤੁਸੀਂ? ਨਹੀਂ ਪੜ੍ਹੀ ਤਾਂ ਪੜ੍ਹੋ।

ਭਾਰਤ ਨੇ ਸਾਡੇ ਕੋਲੋਂ ਬਹੁਤ ਫ਼ਾਇਦਾ ਉਠਾਇਆ, ਹੁਣ ਹੋਰ ਨਹੀਂ- ਟਰੰਪ

ਲੈ ਜਾਣਗੇ ਜਿਨ੍ਹਾਂ ਨੇ ਦੰਮ ਖਰਚੇ, ਫੋਕੇ ਦਾਅਵੇ ਮਿੱਤਰਾਂ ਦੇ।

ਲੰਡਨ ‘ਚ ਸੀ.ਜੇ.ਆਈ. ਸੂਰਿਆਕਾਂਤ ਦੇ ਪ੍ਰੋਗਰਾਮ ‘ਚ ਹੋਇਆ ਹੰਗਾਮਾ- ਇਕ ਖ਼ਬਰ

ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।

ਅਮਰੀਕੀ ਸੰਸਦ ਵਿਚ ਇਰਾਨ ਨਾਲ ਜੰਗ ਰੋਕਣ ਲਈ ਮਤਾ ਪਾਸ, ਟਰੰਪ ਨੂੰ ਝਟਕਾ- ਇਕ ਖ਼ਬਰ

ਗੋਰੇ ਰੰਗ ‘ਤੇ ਝਰੀਟਾਂ ਆਈਆਂ, ਬੇਰੀਆਂ ਦੇ ਬੇਰ ਖਾਣੀਏਂ।

ਕੈਪਟਨ ਅਮਰਿੰਦਰ ਸਿੰਘ ‘ਘਰ ਵਾਪਸੀ’ ਨਹੀਂ ਕਰ ਰਹੇ- ਇਕ ਖ਼ਬਰ

ਐਵੇਂ ਰੌਲ਼ਾ ਪੈ ਗਿਆ, ਬਈ ਐਵੇਂ ਰੌਲਾ ਪੈ ਗਿਆ।

ਮਮਤਾ ਬੈਨਰਜੀ ਦੇ 20 ਸੰਸਦ ਮੈਂਬਰਾਂ ਦੇ ਭਾਜਪਾ ‘ਚ ਜਾਣ ਦੀ ਚਰਚਾ- ਇਕ ਖ਼ਬਰ

ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।

ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਉੱਪਰ ਨਿਹੰਗ ਸਿੰਘਾਂ ਨੇ ਲਗਾਇਆ ਖ਼ਾਲਸਾ ਟੈਕਸ- ਇਕ ਖ਼ਬਰ

ਬੋਤਾ ਸਿੰਘ ਤੇ ਗਰਜਾ ਸਿੰਘ ਜੀ, ਡਟ ਗਏ ਪਿੱਠਾਂ ਜੋੜ ਕੇ।

ਮਮਤਾ ਬੈਨਰਜੀ ਨੂੰ ਤਕੜਾ ਝਟਕਾ, ਵਿਰੋਧੀ ਧੜੇ ਨੂੰ ਮਿਲੀ ਮਾਨਤਾ- ਇਕ ਖ਼ਬਰ

ਅੱਗ ਲਾ ਗਈ ਝਾਂਜਰਾਂ ਵਾਲ਼ੀ, ਲੈਣ ਆਈ ਪਾਣੀ ਦਾ ਛੰਨਾ।

ਮਹਾਰਾਜਾ ਰਣਜੀਤ ਸਿੰਘ ਦੇ ਨਾਂ ‘ਤੇ ਭਾਜਪਾ ਹਮਦਰਦੀ ਹਾਸਲ ਨਹੀਂ ਕਰ ਸਕਦੀ- ਸੁਖਜਿੰਦਰ ਸਿੰਘ ਰੰਧਾਵਾ

ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਲ ਜੋਗ ਦਾ ਹੁੰਦਾ ਚੜ੍ਹਾਉਣ ਬੇਟਾ।

ਲਿਬਨਾਨ ‘ਤੇ ਇਜ਼ਰਾਇਲੀ ਹਮਲੇ ਤੋਂ ਟਰੰਪ ਨਾਰਾਜ਼- ਇਕ ਖ਼ਬਰ

ਕੋਈ ਕਰੇ ਨਾ ਯਕੀਨ ਹੁਣ ਤੇਰਾ, ਝੂਠਿਆ ਦੋਜ਼ਕੀਆ।

=====================================================================

ਚੁੰਝਾਂ-ਪ੍ਹੌਂਚੇ

01.06.2026

ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੀਆਂ ਮੰਗਾਂ ਲਈ ਦੇਵੇਗਾ ਮੰਗ ਪੱਤਰ- ਗੁਰਪ੍ਰਤਾਪ ਸਿੰਘ ਵਡਾਲਾ

ਮੇਰੀ ਚੱਪਣੀ ਵਗਾਹ ਕੇ ਮਾਰੀ, ਛੜਿਆਂ ਦੇ ਗਈ ਅੱਗ ਨੂੰ।

ਵਿੱਤ ਮੰਤਰੀ ਨੇ ਮੋਦੀ ਵਲੋਂ ਦਿਤੇ ਬਿਆਨ ਦਾ ਕੀਤਾ ਬਚਾਅ- ਇਕ ਖ਼ਬਰ

ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

ਸਮੂਹ ਸਿੱਖ ਜਥੇਬੰਦੀਆਂ ਜਗਦੀਸ਼ ਸਿੰਘ ਝੀਂਡਾ ਦੇ ਸਮਰਥਨ ‘ਚ ਖੜ੍ਹੀਆਂ ਹੋਣ- ਜਗਤਾਰ ਸਿੰਘ ਜਾਚਕ

ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।

15 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਦਾ ਮੁੱਦਾ ਕਿਉਂ ਨਹੀਂ ਚੁੱਕਦੇ ਪਰਮਜੀਤ ਸਿੰਘ ਸਰਨਾ- ਕਾਲਕਾ                                                                                                                    

ਹਿਜ਼ ਮਾਸਟਰਜ਼ ਵਾਇਸ। ‘ਮਾਲਕ’ ਦੇ ਹੁਕਮ ਮੁਤਾਬਿਕ ਹੀ ਬੋਲਣਗੇ ਭਾਈ।

ਭਾਰਤ ਸਾਡਾ ਸਭ ਤੋਂ ਵੱਡਾ ਰਣਨੀਤਕ ਸਾਥੀ- ਰੂਬੀਓ

ਤੈਨੂੰ ਚੰਦ ਦੇ ਬਹਾਨੇ ਦੇਖਾਂ, ਕੋਠੇ ਉੱਤੇ ਆ ਜਾ ਮਿੱਤਰਾ।

ਰਵਨੀਤ ਸਿੰਘ ਬਿੱਟੂ ਨੇ ਪੰਜਾਬ ਪੁਲਿਸ ਨਾਲ ਬਦਸਲੂਕੀ ਕੀਤੀ- ਅਮਨ ਅਰੋੜਾ

ਚੁੱਕੀ ਹੋਈ ਪੰਚਾਂ ਦੀ, ਗਾਲ਼ ਬਿਨਾਂ ਨਾ ਬੋਲੇ।

ਸੌਦਾ ਸਾਧ ਦੇ ਮੁੜ 30 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਉਣ ‘ਤੇ ਉਸ ਦੇ ਚੇਲੇ ਬਾਗੋ-ਬਾਗ਼- ਇਕ ਖ਼ਬਰ

ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ, ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ।

ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੁਲਿਸ ਵਲੋਂ ਸਿੱਖਾਂ ਦੇ ਸ਼ਸਤਰ ਜ਼ਬਤ, ਪਰਚੇ ਦਰਜ- ਇਕ ਖ਼ਬਰ

ਭਾਜਪਾ ਦੇ ਚਹੇਤੇ ਸ਼੍ਰੀਮਾਨ ਹਰਨਾਮ ਸਿੰਘ ਧੁੰਮਾ ਜੀ ਕਿੱਥੇ ਹਨ ਬਈ?

ਮੋਦੀ ਸਰਕਾਰ ਵੱਡੇ ਕਾਰਪੋਰੇਟਾਂ ਨੂੰ ਲਾਭ ਦੇਣ ਲਈ ਆਮ ਲੋਕਾਂ ‘ਤੇ ਪਾ ਰਹੀ ਬੋਝ- ਹਰਪਾਲ ਚੀਮਾ

ਦੋ ਧੜਿਆਂ ਵਿਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ।

ਮੋਦੀ ਸਰਕਾਰ ਨੇ ਦੇਸ਼ ਦੇ ਹਿਤਾਂ ਨੂੰ ਅਮਰੀਕਾ ਕੋਲ ਗਹਿਣੇ ਰੱਖਿਆ- ਕੁਲਦੀਪ ਧਾਲੀਵਾਲ

ਘੜਾ ਘਰੋਟੀ ਵੇਚ ਗਿਆ ਨੀਂ ਮਰ ਜਾਣਾ ਅਮਲੀ।

ਪੰਜਾਬ ‘ਚ ਆਗਾਮੀ ਚੋਣਾਂ ਵਿਚ ਕਿਸੇ ਵੀ ਸਿਆਸੀ ਦਲ ਨਾਲ ਨਹੀਂ ਹੋਵੇਗਾ ਸਮਝੌਤਾ- ਨਾਇਬ ਸਿੰਘ ਸੈਣੀ

ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਨਾਇਬ ਸਿੰਘ ਸੈਣੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਮੇਰੇ ਭੁੱਖ ਨਾ ਕਲੇਜਿਉਂ ਜਾਵੇ, ਮਿੱਤਰਾਂ ਦੇ ਮਿਲਣੇ ਦੀ।

ਮੋਦੀ ਸਰਕਾਰ ਨੇ ਸਿੱਖਿਆ ਪ੍ਰਣਾਲੀ ਤਬਾਹ ਕਰਨ ਦੀ ਸਾਜ਼ਿਸ਼ ਰਚੀ- ਖੜਗੇ

ਕਿਹੜੇ ਰੱਬ ਦੇ ਕੀਰਨੇ ਪਾਵਾਂ, ਪਿੰਡ ਵਿਚ ਕਾਲ਼ ਪੈ ਗਿਆ।

ਪਾਕਿਸਤਾਨ ‘ਚ ਨਸ਼ਾ ਤਸਕਰੀ ‘ਚ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਸਰਗਰਮ- ਇਕ ਖ਼ਬਰ

ਚੰਨ ਬਣ ਗਿਆ ਠਾਣੇਦਾਰ, ਹੁਣ ਮੈਂ ਨਹੀਂ ਡਰਦੀ।

ਜਦੋਂ ਤੱਕ ਸਾਡੇ ਅਧਿਕਾਰ ਸੁਰੱਖਿਅਤ ਨਹੀਂ, ਕੋਈ ਸਮਝੌਤਾ ਨਹੀਂ ਕਰਾਂਗੇ- ਇਰਾਨ

ਇੱਥੋਂ ਉਡ ਜਾ ਫਰੰਗੀਆ ਤੋਤਿਆ, ਕੁੜੀਆਂ ਨੇ ਪੀਂਘ ਝੂਟਣੀ।

ਚੁੰਝਾਂ-ਪ੍ਹੌਂਚੇ

25.05.2026

ਮੋਦੀ-ਮੇਲੋਨੀ ਨੇ ਕੀਤੀ ਰੋਮ ਦੀ ਸੈਰ- ਇਕ ਖ਼ਬਰ

ਕਿਸੇ ਜ਼ਮਾਨੇ ‘ਚ ਨੀਰੋ ਬੰਸਰੀ ਵਜਾਉਂਦਾ ਸੀ ਅੱਜ ਕੱਲ ਰੋਮ ਦੀ ਸੈਰ ਕਰਦੈ।

ਇਰਾਨ ਵਲੋਂ ਅਮਰੀਕਾ ਨੂੰ ਬੰਦਰਗਾਹ ਤੋਂ ਫ਼ੌਜਾਂ ਹਟਾਉਣ ਦੀ ਚੇਤਾਵਨੀ- ਇਕ ਖ਼ਬਰ

ਚੁੱਕ ਚਰਖ਼ਾ ਪਰ੍ਹਾਂ ਕਰ ਪੀਹੜੀ, ਛੜਿਆਂ ਨੇ ਬੋਕ ਬੰਨ੍ਹਣਾ।

ਸੁਪਰੀਮ ਕੋਰਟ ਨੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ‘ਤੇ ਉਠਾਏ ਸਵਾਲ- ਇਕ ਖ਼ਬਰ

ਅਸੀਂ ਬਸ ਸਵਾਲ ਉਠਾਉਣ ਜੋਗੇ ਹੀ ਹਾਂ, ਕਰਨ ਜੋਗੇ ਕੁਝ ਨਹੀਂ।

ਅਕਾਲੀ ਦਲ ਵਾਰਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਦਾ ਤਾਲਮੇਲ ਟੁੱਟਿਆ- ਇਕ ਖ਼ਬਰ

ਕੋਹ ਤੁਰੀ ਨਾ ਅਖੇ ਬਾਬਾ ਤ੍ਰਿਹਾਈ।

ਜੰਗ ਕਾਰਨ 63 ਫ਼ੀਸਦੀ ਅਮਰੀਕਨ ਟਰੰਪ ਤੋਂ ਨਾਰਾਜ਼- ਇਕ ਖ਼ਬਰ

ਪਿੰਡ ‘ਚ ਪੁਆੜੇ ਪਾਉਂਦਾ ਨੀਂ, ਮਰ ਜਾਣਾ ਅਮਲੀ।

ਟਰੰਪ ਤੇ ਨੇਤਨਯਾਹੂ ਵਿਚਕਾਰ ਗਰਮਾ-ਗਰਮ ਬਹਿਸ- ਇਕ ਖ਼ਬਰ

ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।

ਭਾਰਤ ਦੀ ਤਰਜ਼ ‘ਤੇ ਪਾਕਿਸਤਾਨ ‘ਚ ਵੀ ਬਣੀ ‘ਕਾਕਰੋਚ ਅਵਾਮੀ ਪਾਰਟੀ’- ਇਕ ਖ਼ਬਰ

ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ‘ਕੱਲੀ।

ਸ਼ੀ ਜਿਨਪਿੰਗ ਵਲੋਂ ਜੰਗ ਤੁਰਤ ਖ਼ਤਮ ਕਰਨ ਦੀ ਅਪੀਲ- ਇਕ ਖ਼ਬਰ

ਜ਼ਖ਼ਮ ਮਿਲਾਉਣਾ ਔਖਾ ਤੇ ਤਲਵਾਰ ਚਲਾਉਣੀ ਸੌਖੀ ਆ।

ਮੋਦੀ ਸਰਕਾਰ ਆਰ.ਬੀ.ਆਈ. ਨੂੰ ਨਿੱਜੀ ਖ਼ਜ਼ਾਨੇ ਵਾਂਗ ਵਰਤ ਰਹੀ ਹੈ- ਖ਼ਜ਼ਾਨਾ ਮੰਤਰੀ ਚੀਮਾ

ਕੋਈ ਊਠਾਂ ਵਾਲੇ ਨੀਂ, ਲੁੱਟ ਕੇ ਸੇਜ ਸੱਸੀ ਦੀ ਲੈ ਗਏ।

ਕਾਕਰੋਚ ਜੰਨਤਾ ਪਾਰਟੀ ਨੇ ਕੁਝ ਘੰਟਿਆਂ ਬਾਅਦ ਹੀ ਆਪਣਾ ਨਵਾਂ ਖਾਤਾ ਖੋਲ੍ਹ ਲਿਆ- ਇਕ ਖ਼ਬਰ

ਆ ਵੇ ਨਾਜਰਾ, ਜਾਹ ਵੇ ਨਾਜਰਾ ਬੋਤਾ ਬੰਨ੍ਹ ਦਰਵਾਜ਼ੇ।

ਭਾਜਪਾ ‘ਚ ਦੂਰਅੰਦੇਸ਼ੀ ਅਤੇ ਲੀਡਰਸ਼ਿੱਪ ਦੀ ਘਾਟ- ਖੜਗੇ

ਜਿਹੜਾ ਮੇਰੇ ਪੱਲੇ ਪੈ ਗਿਆ, ਉਹਨੂੰ ਪੱਗ ਬੰਨ੍ਹਣੀਂ ਨਾ ਆਵੇ।

ਟਰੰਪ ਨੇ ਅਰਬ ਦੇਸ਼ਾਂ ਦੇ ਆਗੂਆਂ ਦੀ ਬੇਨਤੀ ਉੱਤੇ ਇਰਾਨ ‘ਤੇ ਹਮਲਾ ਟਾਲਿਆ- ਇਕ ਖ਼ਬਰ

ਝੂਠੀ ਸ਼ਾਨ ਬਣਾਵਣ ਖਾਤਰ, ਝੂਠ ਹੀ ਬਣੇ ਸਹਾਰਾ।

2 ਦਸੰਬਰ 2024 ਦੇ ਫ਼ੈਸਲੇ ਨਾਲ ਜੁੜੇ ਲੀਡਰ ਸੱਤਾ ਲਈ ਅਕਾਲ ਤਖ਼ਤ ਨੂੰ ਪਿੱਠ ਦੇ ਕੇ ਖਿਸਕਣ ਲੱਗੇ- ਇਕ ਖ਼ਬਰ

ਮੋੜੀਂ ਮੋੜੀਂ ਵੇ ਗੁਲਜ਼ਾਰੀ, ਭੇਡਾਂ ਖਿਸਕ ਗਈਆਂ।

ਦੇਸ਼ ਵਿਚ ਆਰਥਕ ਤੂਫ਼ਾਨ ਆਉਣ ਵਾਲਾ ਹੈ- ਰਾਹੁਲ ਗਾਂਧੀ

ਚੋਰ ਚੌਧਰੀ ਯਾਰ ਨਾਪਾਕ ਦਾਮਨ, ਭੂਤ ਮੰਡਲੀ ਇਕ ਦੂੰ ਚਾਰ ਹੋਈ।

ਦੇਸ਼ ‘ਚ ਪੈਦਾ ਹੋਏ ਆਰਥਕ ਸੰਕਟ ਲਈ ਕੇਂਦਰ ਸਰਕਾਰ ਜ਼ਿੰਮੇਵਾਰ- ਸੁਖਜਿੰਦਰ ਰੰਧਾਵਾ

ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ।

===================================================================

ਚੁੰਝਾਂ-ਪ੍ਹੌਂਚੇ

19.05.2026

ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ- ਮੰਤਰੀ ਗੋਇਲ

ਲਾ ਦਿਆਂਗੇ ਲਾਲੇ ਦੀ ਵਹੀ ‘ਤੇ ਗੂਠਾ, ਗੱਲ ਕਿਹੜੀ ਆ !

ਮਾਨ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ, ਕ੍ਰਾਈਮ ਅਤੇ ਡਰੱਗ ਦੀ ਰਾਜਧਾਨੀ ਬਣਾ ਦਿਤਾ- ਚੁੱਘ

ਚੁੱਘ ਸਾਬ, ਬਾਕੀ ਦੇਸ਼ ‘ਚ ਕਿਹੜਾ ਸਤਿਯੁਗ ਵਰਤਦਾ, ਬੰਗਾਲ ਵਲ ਵੀ ਜ਼ਰਾ ਨਿਗਾਹ ਮਾਰ ਲੈਂਦੇ।

ਐਨ.ਆਰ.ਆਈ. ਭਾਈਚਾਰੇ ਦੀ ਸੁਰੱਖਿਆ ਅਤੇ ਹੱਕਾਂ ਦੀ ਰੱਖਿਆ ਸਖ਼ਤੀ ਨਾਲ ਕੀਤੀ ਜਾਵੇਗੀ- ਡਾ. ਰਵਜੋਤ ਸਿੰਘ

ਹਰੇਕ ਸਰਕਾਰ ਇਹੋ ਜੁਮਲਾ ਦੁਹਰਾਉਂਦੀ ਹੈ ਪਰ ਪਰਨਾਲ਼ਾ ਉੱਥੇ ਦਾ ਉੱਥੇ ਹੀ ਰਹਿੰਦਾ।

ਗ਼ਲਤੀ ਮੋਦੀ ਸਰਕਾਰ ਦੀ, ਕੀਮਤ ਜੰਨਤਾ ਚੁਕਾਏਗੀ- ਰਾਹੁਲ ਗਾਂਧੀ

ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ।

ਐੱਸ.ਆਈ.ਆਰ. ਦੌਰਾਨ ਇਕ ਵੀ ਯੋਗ ਵੋਟ ਨਹੀਂ ਕੱਟਣ ਦਿਆਂਗੇ- ਭਗਵੰਤ ਮਾਨ

ਮਾਨ ਸਾਹਿਬ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਚਿੜੀਆਂ ਨੇ ਕਦੋਂ ਦੁੱਧ ਪੀ ਲਿਆ।

ਸਾਬਕਾ ਕੈਬਨਿਟ ਮੰਤਰੀ ਰੱਖੜਾ ਵੀ ‘ਆਪ’ ਵਿਚ ਸ਼ਾਮਲ- ਇਕ ਖ਼ਬਰ

ਮੈਂ ਦੇਖ ਲਿਆ ਜੱਗ ਸਾਰਾ, ਹੁਣ ਆਇਆ ਤੇਰੇ ਦੁਆਰੇ ‘ਤੇ।

ਮੀਰੀ ਪੀਰੀ ਟਰਸਟ ਮਾਮਲੇ ਨੂੰ ਹੁਣ ਸੁਪਰੀਮ ਕੋਰਟ ‘ਚ ਨਾ ਘਸੀਟਿਆ ਜਾਵੇ- ਜਗਦੀਸ਼ ਸਿੰਘ ਝੀਂਡਾ

ਖਿੱਚ ਕੇ ਕਾਲੀਨ ਪੈਰਾਂ ਹੇਠੋਂ ਸਾਡਿਉਂ, ਬਹਿ ਜਾਈਏ ਚੁੱਪ ਕਰ, ਮੱਤਾਂ ਸਾਨੂੰ ਦੇਂਵਦੇ।

ਇਰਾਨ ਜੰਗ ਕਾਰਨ ਬ੍ਰਿਕਸ ਦੇਸ਼ਾਂ ਵਿਚਾਲੇ ਵਧੀਆਂ ਦੂਰੀਆਂ- ਇਕ ਖ਼ਬਰ

ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ।

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਸਤੀਫ਼ਾ ਦੇਣ ਤੋਂ ਕੀਤਾ ਕੋਰਾ ਇਨਕਾਰ- ਇਕ ਖ਼ਬਰ

ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।

117 ਵਿਧਾਇਕਾਂ ‘ਚੋਂ 36 ਨੇ ਅਜੇ ਤੱਕ ਆਪਣੀ ਜਾਇਦਾਦ ਦਾ ਵੇਰਵਾ ਨਹੀਂ ਦਿਤਾ- ਇਕ ਖ਼ਬਰ

ਅਜੇ ਛੇ ਮਹੀਨੇ ਹੋਰ ਠਹਿਰ ਜਾਉ, ਇਕੱਠਾ ਹੀ ਹਿਸਾਬ ਪੁੱਛ ਲਇਉ।

ਬੇਅਦਬੀ ਕਾਨੂੰਨ ਬਾਰੇ ਅਕਾਲੀ ਦਲ ਕਿਸ ਹੈਸੀਅਤ ‘ਚ ਸ਼੍ਰੋਮਣੀ ਕਮੇਟੀ ਨੂੰ ਦੇ ਰਿਹੈ ਹਦਾਇਤਾਂ- ਰਵੀਇੰਦਰ ਸਿੰਘ

ਹੈਸੀਅਤ ਕੁਰਸੀ ਨਾਲ ਬੱਝੀ ਹੁੰਦੀ ਐ ਤੇ ਅਗਲਾ ਕੁਰਸੀ ‘ਤੇ ਬੈਠਾ।

ਮੀਰੀ-ਪੀਰੀ ਮੈਡੀਕਲ ਕਾਲਜ ਦੇ ਮਾਮਲੇ ‘ਚ ਹਰਿਆਣਾ ਗੁਰਦੁਆਰਾ ਕਮੇਟੀ ਦੀ ਵੱਡੀ ਜਿੱਤ- ਇਕ ਖ਼ਬਰ

ਆਈ ਐ ਮੋਰਚਾ ਜਿੱਤ ਕੇ, ਗੁਰੂ ਜੀ ਤੇਰੀ ਫੌਜ ਰੰਗਲੀ।

ਬਠਿੰਡਾ ‘ਚ ਭਾਜਪਾ ਤੇ ‘ਆਪ’ ਆਗੂ ਹੋਏ ਆਹਮੋ-ਸਾਹਮਣੇ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।

ਜੰਗ ਰੋਕਣ ਲਈ ਟਰੰਪ ਨੇ ਇਰਾਨ ਦਾ ਪ੍ਰਸਤਾਵ ਕੀਤਾ ਰੱਦ- ਇਕ ਖ਼ਬਰ

ਗੱਲ ਸਿਰੇ ਲੱਗਣ ਨਹੀਂ ਦੇਣੀ, ਕਾਨਾ ਟਿੰਡ ‘ਚ ਫ਼ਸਾਈ ਰੱਖਣਾ।

ਤਾਇਵਾਨ ਦੇ ਮੁੱਦੇ ‘ਤੇ ਚੀਨ ਦੀ ਟਰੰਪ ਨੂੰ ਸਿੱਧੀ ਧਮਕੀ- ਇਕ ਖ਼ਬਰ

ਪਰੇ ਹਟ ਜਾ ਬਲਦ ਸਿੰਙ ਮਾਰੂ, ਨੀ ਸੋਨੇ ਦੇ ਤਵੀਤ ਵਾਲੀਏ।

==========================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

18-05-2026

ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ- ਮੰਤਰੀ ਗੋਇਲ

ਲਾ ਦਿਆਂਗੇ ਲਾਲੇ ਦੀ ਵਹੀ ‘ਤੇ ਗੂਠਾ, ਗੱਲ ਕਿਹੜੀ ਆ !

 

ਮਾਨ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ, ਕ੍ਰਾਈਮ ਅਤੇ ਡਰੱਗ ਦੀ ਰਾਜਧਾਨੀ ਬਣਾ ਦਿਤਾ- ਚੁੱਘ

ਚੁੱਘ ਸਾਬ, ਬਾਕੀ ਦੇਸ਼ ‘ਚ ਕਿਹੜਾ ਸਤਿਯੁਗ ਵਰਤਦਾ, ਬੰਗਾਲ ਵਲ ਵੀ ਜ਼ਰਾ ਨਿਗਾਹ ਮਾਰ ਲੈਂਦੇ।

 

ਐਨ.ਆਰ.ਆਈ. ਭਾਈਚਾਰੇ ਦੀ ਸੁਰੱਖਿਆ ਅਤੇ ਹੱਕਾਂ ਦੀ ਰੱਖਿਆ ਸਖ਼ਤੀ ਨਾਲ ਕੀਤੀ ਜਾਵੇਗੀ- ਡਾ. ਰਵਜੋਤ ਸਿੰਘ

ਹਰੇਕ ਸਰਕਾਰ ਇਹੋ ਜੁਮਲਾ ਦੁਹਰਾਉਂਦੀ ਹੈ ਪਰ ਪਰਨਾਲ਼ਾ ਉੱਥੇ ਦਾ ਉੱਥੇ ਹੀ ਰਹਿੰਦਾ।

 

ਗ਼ਲਤੀ ਮੋਦੀ ਸਰਕਾਰ ਦੀ, ਕੀਮਤ ਜੰਨਤਾ ਚੁਕਾਏਗੀ- ਰਾਹੁਲ ਗਾਂਧੀ

ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ। 

 

ਐੱਸ.ਆਈ.ਆਰ. ਦੌਰਾਨ ਇਕ ਵੀ ਯੋਗ ਵੋਟ ਨਹੀਂ ਕੱਟਣ ਦਿਆਂਗੇ- ਭਗਵੰਤ ਮਾਨ

ਮਾਨ ਸਾਹਿਬ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਚਿੜੀਆਂ ਨੇ ਕਦੋਂ ਦੁੱਧ ਪੀ ਲਿਆ। 

 

ਸਾਬਕਾ ਕੈਬਨਿਟ ਮੰਤਰੀ ਰੱਖੜਾ ਵੀ ‘ਆਪ’ ਵਿਚ ਸ਼ਾਮਲ- ਇਕ ਖ਼ਬਰ

ਮੈਂ ਦੇਖ ਲਿਆ ਜੱਗ ਸਾਰਾ, ਹੁਣ ਆਇਆ ਤੇਰੇ ਦੁਆਰੇ ‘ਤੇ। 

 

ਮੀਰੀ ਪੀਰੀ ਟਰਸਟ ਮਾਮਲੇ ਨੂੰ ਹੁਣ ਸੁਪਰੀਮ ਕੋਰਟ ‘ਚ ਨਾ ਘਸੀਟਿਆ ਜਾਵੇ- ਜਗਦੀਸ਼ ਸਿੰਘ ਝੀਂਡਾ

ਖਿੱਚ ਕੇ ਕਾਲੀਨ ਪੈਰਾਂ ਹੇਠੋਂ ਸਾਡਿਉਂ, ਬਹਿ ਜਾਈਏ ਚੁੱਪ ਕਰ, ਮੱਤਾਂ ਸਾਨੂੰ ਦੇਂਵਦੇ।

 

ਇਰਾਨ ਜੰਗ ਕਾਰਨ ਬ੍ਰਿਕਸ ਦੇਸ਼ਾਂ ਵਿਚਾਲੇ ਵਧੀਆਂ ਦੂਰੀਆਂ- ਇਕ ਖ਼ਬਰ

ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ। 

 

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਸਤੀਫ਼ਾ ਦੇਣ ਤੋਂ ਕੀਤਾ ਕੋਰਾ ਇਨਕਾਰ- ਇਕ ਖ਼ਬਰ

ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।  

 

117 ਵਿਧਾਇਕਾਂ ‘ਚੋਂ 36 ਨੇ ਅਜੇ ਤੱਕ ਆਪਣੀ ਜਾਇਦਾਦ ਦਾ ਵੇਰਵਾ ਨਹੀਂ ਦਿਤਾ- ਇਕ ਖ਼ਬਰ

ਅਜੇ ਛੇ ਮਹੀਨੇ ਹੋਰ ਠਹਿਰ ਜਾਉ, ਇਕੱਠਾ ਹੀ ਹਿਸਾਬ ਪੁੱਛ ਲਇਉ। 

 

ਬੇਅਦਬੀ ਕਾਨੂੰਨ ਬਾਰੇ ਅਕਾਲੀ ਦਲ ਕਿਸ ਹੈਸੀਅਤ ‘ਚ ਸ਼੍ਰੋਮਣੀ ਕਮੇਟੀ ਨੂੰ ਦੇ ਰਿਹੈ ਹਦਾਇਤਾਂ- ਰਵੀਇੰਦਰ ਸਿੰਘ

ਹੈਸੀਅਤ ਕੁਰਸੀ ਨਾਲ ਬੱਝੀ ਹੁੰਦੀ ਐ ਤੇ ਅਗਲਾ ਕੁਰਸੀ ‘ਤੇ ਬੈਠਾ। 

 

ਮੀਰੀ-ਪੀਰੀ ਮੈਡੀਕਲ ਕਾਲਜ ਦੇ ਮਾਮਲੇ ‘ਚ ਹਰਿਆਣਾ ਗੁਰਦੁਆਰਾ ਕਮੇਟੀ ਦੀ ਵੱਡੀ ਜਿੱਤ- ਇਕ ਖ਼ਬਰ

ਆਈ ਐ ਮੋਰਚਾ ਜਿੱਤ ਕੇ, ਗੁਰੂ ਜੀ ਤੇਰੀ ਫੌਜ ਰੰਗਲੀ। 

 

ਬਠਿੰਡਾ ‘ਚ ਭਾਜਪਾ ਤੇ ‘ਆਪ’ ਆਗੂ ਹੋਏ ਆਹਮੋ-ਸਾਹਮਣੇ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ। 

 

ਜੰਗ ਰੋਕਣ ਲਈ ਟਰੰਪ ਨੇ ਇਰਾਨ ਦਾ ਪ੍ਰਸਤਾਵ ਕੀਤਾ ਰੱਦ- ਇਕ ਖ਼ਬਰ

ਗੱਲ ਸਿਰੇ ਲੱਗਣ ਨਹੀਂ ਦੇਣੀ, ਕਾਨਾ ਟਿੰਡ ‘ਚ ਫ਼ਸਾਈ ਰੱਖਣਾ। 

 

ਤਾਇਵਾਨ ਦੇ ਮੁੱਦੇ ‘ਤੇ ਚੀਨ ਦੀ ਟਰੰਪ ਨੂੰ ਸਿੱਧੀ ਧਮਕੀ- ਇਕ ਖ਼ਬਰ

ਪਰੇ ਹਟ ਜਾ ਬਲਦ ਸਿੰਙ ਮਾਰੂ, ਨੀ ਸੋਨੇ ਦੇ ਤਵੀਤ ਵਾਲੀਏ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

05-05-2026

ਪੰਥਕ ਮਹਾਂਗੱਠਜੋੜ ਨੂੰ ਮਿਲ ਰਿਹਾ ਹੁੰਗਾਰਾ ਬਾਦਲ ਧੜੇ ਲਈ ਖ਼ਤਰੇ ਦੀ ਘੰਟੀ- ਇਕ ਖ਼ਬਰ

ਢਿੱਲੇ ਹੋ ਗਏ ਗਰਦਨ ਦੇ ਮੂੰਗੇ, ਲਿੱਸੀ ਹੋ ਗਈ ਤੂੰ ਬਚਨੋ।

ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਕੇਂਦਰ ਤੋਂ ਮਿਲੀ ਸੀ.ਆਰ.ਪੀ.ਐਫ. ਸੁਰੱਖਿਆ- ਇਕ ਖ਼ਬਰ

ਨਿੱਕਾ ਦਿਉਰ ਭਾਬੀਆਂ ਦਾ ਖਿਡਾਉਣਾ, ਪੱਟਾਂ ਵਿਚ ਖੇਡਦਾ ਫਿਰੇ।

ਹਰ ਖੇਤਰ ਵਿਚ ਮਜ਼ਦੂਰਾਂ ਦਾ ਯੋਗਦਾਨ ਬੇਮਿਸਾਲ-ਜਗਮੋਹਨ ਆਨੰਦ

ਤਾਂ ਹੀ ਇਨ੍ਹਾਂ ਦੀ ਜ਼ਿੰਦਗੀ ਅਜੇ ਵੀ ਬੜੀ ਮੁਹਾਲ।

ਪੰਜਾਬ ਭਾਜਪਾ ਨੇ ਵਿਸ਼ੇਸ਼ ਸੈਸ਼ਨ ਸਮੇਂ ਕੀਤਾ ਆਪਣਾ ਵੱਖਰਾ ਸੈਸ਼ਨ।

ਢਾਈ ਇੱਟ ਦਾ ਬਣਾ ਕੇ ਚੁਬਾਰਾ, ਅਸੀਂ ਵੱਖਰੀ ਖਿਚੜੀ ਪਕਾਉਂਦੇ

ਪੰਜਾਬ ਅਤੇ ਹਰਿਆਣਾ ਭੂਗੋਲਿਕ ਰੂਪ ‘ਚ ਅਲੱਗ ਅਲੱਗ ਪਰ ਸਾਡੀ ਆਤਮਾ ਇਕ- ਮੁੱਖ ਮੰਤਰੀ ਸੈਣੀ

ਸੈਣੀ ਸਾਹਿਬ ਆਤਮਾ ਤਾਂ ਦੋਵਾਂ ਦੀ ਕੇਂਦਰ ਕੋਲ ਗਿਰਵੀ ਪਈ ਐ।

ਜਥੇਦਾਰ ਗੜਗੱਜ ਆਪਣੇ ਫ਼ੈਸਲੇ ਦੀ ਸਿਧਾਂਤਕ ਸਪਸ਼ਟਤਾ ਸੰਗਤਾਂ ਸਾਹਮਣੇ ਰੱਖਣ- ਪ੍ਰੋ. ਖ਼ਿਆਲਾ

ਉਹਦੀ ਜਥੇਦਾਰੀ ਸਪਸ਼ਟ ਨਹੀਂ, ਤੁਸੀਂ ਫ਼ੈਸਲੇ ਦੀ ਸਿਧਾਂਤਕ ਸਪਸ਼ਟਤਾ ਭਾਲ਼ਦੇ ਓ

ਸਿਆਸੀ ਬਦਲਾਖੋਰੀ ਲਈ ਨਿੱਜੀ ਆਜ਼ਾਦੀ ਕੁਰਬਾਨ ਨਹੀਂ ਕੀਤੀ ਜਾ ਸਕਦੀ- ਪਵਨ ਖੇੜਾ

ਦੁਖੀ ਦਿਲਾਂ ਦੀ ਦੇਖ ਲੈ ਫੋਟੋ, ਮੂਰਤਾਂ ਦਾ ਕੀ ਦੇਖਣਾ।

ਅਮਰੀਕਾ ਨਾਲ ਜੰਗ ਖ਼ਤਮ ਕਰਨ ਲਈ ਰਾਜ਼ੀ ਹੋਇਆ ਇਰਾਨ- ਇਕ ਖ਼ਬਰ

ਨੀ ਤੂੰ ਬਣ ਕੇ ਕਬੂਤਰੀ ਚੀਨੀ, ਗਿੱਧੇ ਵਿਚ ਆ ਜਾ ਗੋਰੀਏ।

ਕੇਂਦਰੀ ਮੰਤਰੀ ਖੱਟੜ ਨਾਲ ਦਾਦੂਵਾਲ ਨੇ ਕੀਤੀ ਮੁਲਾਕਾਤ- ਇਕ ਖ਼ਬਰ

ਬੋਤਾ ਬੰਨ੍ਹ ਜੰਡੀਆਂ ਦੀ ਛਾਂਵੇਂ, ਆਪਾਂ ਦੋਵੇਂ ਤਾਸ਼ ਖੇਡੀਏ।

‘ਆਪ’ ਸਰਕਾਰ ਵਲੋਂ ਦਰਜ ਕੀਤੇ ਜਾ ਰਹੇ ਝੂਠੇ ਕੇਸਾਂ ਤੋਂ ਭਾਜਪਾ ਡਰਨ ਵਾਲੀ ਨਹੀਂ- ਜਾਖੜ

ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆਂ, ਇਕ ਦਿਨ ਹੋਇਆ ਚਲਦਾ।

ਇੰਗਲੈਂਡ ਦੇ ਸਾਬਕਾ ਸਫ਼ੀਰਾਂ ਨੇ ਇਜ਼ਰਾਇਲ ਦੇ ਵਿਸਥਾਰ ਪ੍ਰਤੀ ਸਖ਼ਤ ਕਦਮ ਚੁੱਕਣ ਦੀ ਕੀਤੀ ਮੰਗ- ਇਕ ਖ਼ਬਰ

ਪਾਪ ਪੁੰਨ ਨੀ ਜਿੰਦੜੀਏ ਤੇਰੇ, ਤੱਕੜੀ ‘ਤੇ ਤੋਲੇ ਜਾਣਗੇ।

ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ‘ਚ ਭਰੋਸੇ ਦਾ ਵੋਟ ਕੀਤਾ ਹਾਸਲ-ਇਕ ਖ਼ਬਰ

ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।

ਭਾਜਪਾ ਨੇ ਰਾਜਪਾਲ ਕਟਾਰੀਆ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਦੀ ਕੀਤੀ ਮੰਗ- ਇਕ ਖ਼ਬਰ

ਸਲਵਾਨ ਜੱਲਾਦਾਂ ਨੂੰ ਆਖਦਾ, ਕਰੋ ਪੂਰਨ ਜਲਦ ਹਲਾਲ।

ਸਿੱਖ ਸੰਸਥਾਵਾਂ ਵਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਨਾਮਨਜ਼ੂਰ- ਇਕ ਖ਼ਬਰ

ਮੋਢਾ ਸਿੱਖ ਸੰਸਥਾਵਾਂ ਦਾ, ਕੋਈ ਗੋਲ਼ੀ ਹੋਰ ਚਲਾਵੇ।

ਟਰੰਪ ਨੇ ਪੰਜ ਹਜ਼ਾਰ ਅਮਰੀਕਨ ਸਿਪਾਹੀ ਖਾੜੀ ‘ਚੋਂ ਵਾਪਸ ਬੁਲਾਉਣ ਲਈ ਕਿਹਾ- ਇਕ ਖ਼ਬਰ

ਇਹਦੇ ਕਹਿਣੇ ਮਗਰ ਨਾ ਜਾਵੋ ਕੋਈ, ਇਹ ਬੰਦਾ ਬੇਇਤਬਾਰਾ, ਕਰਦਾ ਕਾਰਾ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

27-04-2026

ਸਵਾਮੀਨਾਥਨ ਫਾਰਮੂਲੇ ਮੁਤਾਬਿਕ ਭਾਅ ਨਾ ਮਿਲਣ ਕਰ ਕੇ ਕਿਸਾਨਾਂ ਦਾ ਘਾਟਾ ਹੋਰ ਵਧਿਆ- ਪੰਧੇਰ

ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ, ਕੁਝ ਲੁੱਟ ਲਈ ਸਰਕਾਰਾਂ।

ਅਮਰੀਕਾ ‘ਚ ਟਰੰਪ ਦੇ ਗ਼ੈਰ ਸੰਵਿਧਾਨਕ ਟੈਰਿਫ਼ਾਂ ਦੇ ਰੀਫ਼ੰਡ ਦੀ ਪ੍ਰਕਿਰਿਆ ਸ਼ੁਰੂ- ਇਕ ਖ਼ਬਰ

ਹੱਥਾਂ ਨਾਲ਼ ਬਣਾਇਆ ਸੀ, ਪੈਰਾਂ ਨਾਲ ਢਾਇਆ ਸੀ।

ਲੋਕ ਸਭਾ ਦੀਆਂ ਸੀਟਾਂ ਵਧਾਉਣ ਦਾ ਪ੍ਰਸਤਾਵ ਔਰਤ ਸਸ਼ਕਤੀਕਰਨ ਦੇ ਨਾਂ ‘ਤੇ ਵੇਚਿਆ ਜਾ ਰਿਹੈ- ਜਮਹੂਰੀ ਅਧਿਕਾਰ ਸਭਾ

ਹੋਕਾ ਵੰਙਾਂ ਦਾ, ਵੇਚਣੇ ਚੱਕੀ ਰਾਹੇ।

ਪ੍ਰਧਾਨ ਮੰਤਰੀ ਮੋਦੀ ਟਰੰਪ ਦੇ ਹੁਕਮਾਂ ਅਨੁਸਾਰ ਹੀ ਇਜ਼ਰਾਇਲ ਨੂੰ ਗਏ ਸਨ- ਰਾਹੁਲ ਗਾਂਧੀ

ਕੀ ਘੋਲ਼ ਕੇ ਤਵੀਤ ਪਿਲਾਏ, ਲੱਗੀ ਤੇਰੇ ਮਗਰ ਫਿਰਾਂ।

ਲੋਕ ਸਭਾ ‘ਚ ਹਾਰ ਨਾਲ ਭਾਜਪਾ ਦਾ ਪਤਨ ਸ਼ੁਰੂ- ਮਮਤਾ ਬੈਨਰਜੀ

ਸੁੰਞੇ ਰਹਿਣਗੇ ਬਨੇਰੇ ਤੇਰੇ, ਤੋਤੇ ਉੱਡ ਜਾਣਗੇ।

ਅਕਾਲੀ ਆਗੂ ਨੂੰ ਦੇਹ ਵਪਾਰ ਦੇ ਧੰਦੇ ‘ਚ ਫੜੇ ਜਾਣ ‘ਤੇ ਪਾਰਟੀ ਦੀ ਚੁੱਪ ਉੱਤੇ ਬਲਤੇਜ ਪੰਨੂੰ ਨੇ ਚੁੱਕੇ ਸਵਾਲ- ਇਕ ਖ਼ਬਰ

ਚੋਰ ਦੀ ਮਾਂ, ਕੋਠੀ ‘ਚ ਮੂੰਹ।

ਸ਼੍ਰੋਮਣੀ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਦੇ ਸਾਮਾਨ ਦੀ ਤਲਾਸ਼ੀ ਲਈ- ਇਕ ਖ਼ਬਰ

ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ।

ਬੀ.ਬੀ.ਐੱਮ.ਬੀ. ਜਲ ਵਿਵਾਦ ‘ਚ ਹਾਈ ਕੋਰਟ ਨੇ ਪੰਜਾਬ ਦੀ ਪਟੀਸ਼ਨ ਕੀਤੀ ਰੱਦ- ਇਕ ਖ਼ਬਰ

ਪੰਜਾਬ ਸਿਆਂ ਹੋਰ ਇਥੋਂ ਛਿੱਕੂ ਮਿਲਣਾ ਤੈਨੂੰ! ਦਰਬਾਰੇ ਵਰਗੇ ਤੇਰੀਆਂ ਜੜ੍ਹਾਂ ‘ਚ ਤੇਲ ਦੇ ਗਏ ਸੀ।

ਮੁੰਬਈ ਹਾਈ ਕੋਰਟ ਵਲੋਂ ਕੇਂਦਰ ਸਰਕਾਰ ਦੀ ਝਾੜਝੰਭ- ਇਕ ਖ਼ਬਰ

ਦੋ ਪਈਆਂ ਕਿਧਰ ਗਈਆਂ, ਸਦਕਾ ਢੂਈ ਦਾ।

ਅਮਰੀਕਾ-ਇਰਾਨ ਵਿਚਕਾਰ ਪਾਕਿਸਤਾਨ ਦਾ ਵਿਚੋਲਗਿਰੀ ਕਰਨਾ ਮੋਦੀ ਸਰਕਾਰ ਲਈ ਝਟਕਾ- ਕਾਂਗਰਸ

ਇਹ ਪਾਕਿਸਤਾਨ ਨੂੰ ਦਲਾਲ ਕਹਿ ਕੇ ਹੀ ਖੁਸ਼ ਨੇ।

ਪਾਕਿਸਤਾਨ ਨੇ ਭਾਰਤੀ ਹਵਾਈ ਕੰਪਨੀਆਂ ਉੱਤੇ ਪਾਬੰਦੀ ਵਧਾਈ- ਇਕ ਖ਼ਬਰ

ਹੱਥ ਸੋਚ ਕੇ ਗੰਦਲ ਨੂੰ ਪਾਈਂ, ਕਿਹੜੀ ਏਂ ਤੂੰ ਸਾਗ ਤੋੜਦੀ।

ਅਰਬਪਤੀਆਂ ਦੇ ਮਾਮਲੇ ‘ਚ ਭਾਰਤ ਤੀਸਰੇ ਨੰਬਰ ‘ਤੇ- ਇਕ ਖਬਰ

ਦੋ ਧੜਿਆਂ ਵਿਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ                                                                                                     

ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਮਮਤਾ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ- ਇਕ ਖ਼ਬਰ

ਆ ਜਾ ਆਪਾਂ ਦੋਵੇਂ ਨੱਚੀਏ, ਆਪਾਂ ਭੈਣ ਭਰਾ।

ਰਾਘਵ ਚੱਢਾ ‘ਆਪ’ ਦੇ ਛੇ ਹੋਰ ਮੈਂਬਰਾਂ ਨੂੰ ਲੈ ਕੇ ਭਾਜਪਾ ‘ਚ ਜਾ ਵੜਿਆ, ਭਾਜਪਾ ਬਾਗ਼ੋ-ਬਾਗ਼- ਇਕ ਖ਼ਬਰ

ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

ਖੜਗੇ ਦੇ ਬਿਆਨ ‘ਤੇ ਚੋਣ ਕਮਿਸ਼ਨ ਦਾ ਸਖ਼ਤ ਨੋਟਿਸ- ਇਕ ਖ਼ਬਰ

ਅਣਦਾੜ੍ਹੀਆ ਸੁੱਕਾ ਨਾ ਲੰਘ ਜਾਵੇ, ਲੜ ਜਾਂ ਭ੍ਰਿੰਡ ਬਣ ਕੇ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

21-04-2026

ਨਾਮਧਾਰੀ ਸੰਪਰਦਾ ਦੇ ਠਾਕੁਰ ਦਲੀਪ ਸਿੰਘ ਨੂੰ ਅਦਾਲਤ ਨੇ ਭਗੌੜਾ ਐਲਾਨਿਆ- ਇਕ ਖ਼ਬਰ

ਵਾਹ ਭਾਈ ਜੀ ਵਾਹ ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ।

ਭਾਖੜਾ ਬਿਆਸ ਬੋਰਡ ਉੱਤੇ ਪੰਜਾਬ ਅਤੇ ਹਰਿਆਣਾ ਦਾ ਦਬਦਬਾ ਖ਼ਤਮ- ਇਕ ਖ਼ਬਰ

ਯਾਨੀ ਕਿ ਬਿੱਲੀਆਂ ਦੀ ਰੋਟੀ ਬਾਂਦਰ ਖਾ ਗਿਐ।
 

ਪੱਕੇ ਤੌਰ ‘ਤੇ ਹੋਰਮੁਜ਼ ਸਟਰੇਟ ਖੋਲ੍ਹ ਦੇਵਾਂਗੇ- ਟਰੰਪ

ਬੋਹਲ ਦੀ ਰਾਖੀ ਬੱਕਰਾ।

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਉੱਤੇ ਕੀ ਫ਼ਖ਼ਰ ਕੀਤਾ ਜਾਵੇ?- ਗਿ. ਰਘਬੀਰ ਸਿੰਘ

ਭਾਂਡੇ ਵੇਚ ‘ਤੇ ਅਮਲੀਆ ਯਾਰਾ, ਤੇਰੇ ‘ਤੇ ਕਾਹਦਾ ਮਾਣ ਕਰਾਂ।

ਬਿਨਾਂ ਸਮਝੌਤੇ ਦੇ ਹੀ ਅਮਰੀਕੀ ਅਤੇ ਈਰਾਨੀ ਵਫ਼ਦ ਪਾਕਿਸਤਾਨ ਤੋਂ ਹੋਏ ਰਵਾਨਾ- ਇਕ ਖਬ਼ਰ

ਵੀਰਾ ਕੁਝ ਪੁੰਨ ਕਰ ਦੇ, ਘਟਾ ਆਣ ਕੇ ਬਨੇਰੇ ਕੋਲ਼ੋਂ ਮੁੜ ਗਈ।

ਪੰਜਾਬ ਨੂੰ ਅੰਕੜਿਆਂ ਦੀ ਨਹੀਂ, ਨਸ਼ੇ ਖ਼ਤਮ ਕਰਨ ਲਈ ਨਤੀਜਿਆਂ ਦੀ ਲੋੜ ਹੈ- ਸੁਖਜਿੰਦਰ ਸਿੰਘ ਰੰਧਾਵਾ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਸ਼੍ਰੋਮਣੀ ਕਮੇਟੀ ਦੀਆਂ ਕਮਜ਼ੋਰੀਆਂ ਕਰ ਕੇ ਪੰਜਾਬ ਬਣਿਆ ਡੇਰਿਆਂ ਦਾ ਡੇਰਾ- ਇਕ ਖ਼ਬਰ

ਮਰ ਜਾਣੇ ਅਮਲੀ ਨੇ ਸਾਰੇ ਪਿੰਡ ‘ਚ ਪੁਆੜੇ ਪਾਏ।

ਲੋਕ ਸਭਾ ਵਿਚ ਡਿਗਿਆ ਮਹਿਲਾ ਰਾਖਵਾਂਕਰਨ ਬਿੱਲ- ਇਕ ਖ਼ਬਰ

ਕੰਢੇ ਕੰਢੇ ਹੀਰ ਭਾਲ਼ਦਾ. ਰਾਂਝਾ ਪੱਜ ਮੱਝੀਆਂ ਦਾ ਲਾਵੇ।

ਅਸੀਂ ਕੇਂਦਰੀ ਏਜੰਸੀਆਂ ਦੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ- ਭਗਵੰਤ ਮਾਨ

ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ।

ਬਿੱਲ ਪਾਸ ਨਾ ਹੋਣ ਲਈ ਮੈਂ ਮੁਆਫ਼ੀ ਮੰਗਦਾ ਹਾਂ- ਮੋਦੀ

ਜੇਠਾ ਵੇ ਮਾਫ਼ ਕਰੀਂ, ਭੁੱਲ ਗਈ ਮੈਂ ਘੁੰਡਣਾ।

ਕੇਂਦਰ ਸਰਕਾਰ ਵਾਰ-ਵਾਰ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ- ਬਲਤੇਜ ਸਿੰਘ ਪੰਨੂੰ

ਸਰਵਣ ਵੀਰ ਬਿਨਾਂ, ਮੇਰੀ ਰੁਲ਼ਦੀ ਵਣਾਂ ਵਿਚ ਗੱਠੜੀ

ਸਮਾਜ ਦਾ ਹਰ ਵਰਗ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਤੋਂ ਪ੍ਰੇਸ਼ਾਨ- ਹਰਿਆਣਾ ਕਾਂਗਰਸ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

ਰਾਜਪਾਲ ਨੇ ਬੇਅਦਬੀ ਸਬੰਧੀ ਸਖ਼ਤ ਸਜ਼ਾਵਾਂ ਵਾਲੇ ਬਿੱਲ ਨੂਂ ਦਿਤੀ ਪ੍ਰਵਾਨਗੀ- ਇਕ ਖਬ਼ਰ

ਤੈਨੂੰ ਚੰਦ ਦੇ ਬਹਾਨੇ ਦੇਖਾਂ, ਕੋਠੇ ਉੱਤੇ ਆ ਜਾ ਮਿੱਤਰਾ।