ਚੁੰਝਾਂ-ਪ੍ਹੌਂਚੇ

19-10-2026

ਪਹਿਲਾਂ ਪਰਗਟ ਸਿੰਘ ਹਿਮਾਚਲ ਦੀਆਂ ਕੈਮੀਕਲ ਨਸ਼ਾ ਫ਼ੈਕਟਰੀਆਂ ਬੰਦ ਕਰਵਾਉਣ- ਸ਼ਵੇਤ ਮਲਿਕ

ਸ਼ਵੇਤ ਮਲਿਕ ਜੀ, ਖੁੱਲ੍ਹੀਆਂ ਸਬਸਿਡੀਆਂ ਤੇ ਟੈਕਸ-ਛੋਟਾਂ ਦੇ ਕੇ ਇਹ ਖੁਲ੍ਹਵਾਈਆਂ ਕੀਹਨੇ ਸੀ?

ਭਾਰਤ ਉੱਪਰ ਟੈਰਿਫ਼ ਲਗਾਉਣ ਵਾਲੇ ਕਾਨੂੰਨ ‘ਤੇ ਟਰੰਪ ਨੇ ਖ਼ੁਦ ਹੀ ਰੋਕ ਲਗਾਈ- ਇਕ ਖ਼ਬਰ

ਸਿਆਸੀ ਲੋੜ ਹੈ ਮਿੱਤਰੋ ਬਹੁਤ ਡਾਢੀ, ਥੁੱਕ ਕੇ ਚੱਟਣ ਵਿਚ ਸ਼ਰਮ ਨਾ ਕੋਈ।

ਪੰਜਾਬ ਪੁਲਿਸ ਦਾ ਹੈੱਡ ਕਾਂਸਟੇਬਲ 15 ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ- ਇਕ ਖ਼ਬਰ

ਜ਼ਰਾ ਉੱਠ ਕੇ ਦੇਖ ਲੈ ਰੁਕਨਦੀਨਾ, ਇੱਥੇ ਵਾੜ ਹੀ ਖੇਤ ਨੂੰ ਖਾਂਵਦੀ ਏ।

ਅਲਬਰਟਾ ਰੈਫ਼ਰੈਂਡਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਦੀ ਅਮਰੀਕਾ ਨੂੰ ਚਿਤਾਵਨੀ- ਇਕ ਖ਼ਬਰ

ਜ਼ਰਾ ਸੋਚ ਕੇ ਗੰਦਲ ਨੂੰ ਹੱਥ ਪਾਈਂ, ਕਿਹੜੇ ਏਂ ਤੂੰ ਸਾਗ ਤੋੜਦੀ।

ਏਸ਼ੀਆ ‘ਚ ਸਾਈਬਰ ਵਿਤੀ ਧੋਖਾਧੜੀ ਦੇ ਮਾਮਲਿਆਂ ‘ਚ ਪਾਕਿਸਤਾਨ ਸਿਖਰ ‘ਤੇ- ਇਕ ਖ਼ਬਰ

ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਸਿੰਘਾਸਨ ਖ਼ਾਲੀ ਕਰੋ, ਜਨਤਾ ਆ ਰਹੀ ਹੈ- ਸ਼ਸ਼ੀ ਥਰੂਰ

ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾਂ।

ਜੰਤਰ ਮੰਤਰ ਬੰਦ ਕਰਨ ਦੇ ਵਿਰੁੱਧ ਅਸੀਂ ਆਪਣਾ ਅੰਦੋਲਨ ਹੋਰ ਤਿੱਖਾ ਕਰਾਂਗੇ- ਦੀਪਕੇ

ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

ਪੂਰਾ ਭਾਰਤ ਅੱਜ ਸੁਪਰੀਮ ਕੋਰਟ ਵਲ ਮਾਰਚ ਕਰੇਗਾ- ਰਾਹੁਲ ਗਾਂਧੀ

ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਦਾਰੂ ਪੀ ਕੇ ਮਿੱਤਰਾਂ ਨੇ।

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਵਿਰੋਧੀ ਧਿਰ ਨਾਲ ਮੁਲਾਕਾਤ ਕਰਨ ਤੋਂ ਕੀਤਾ ਇਨਕਾਰ- ਇਕ ਖ਼ਬਰ

ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਸਿਸਟਮ ਨੂੰ ਵਿਦਿਆਰਥੀ ਨਹੀਂ, ਅੰਨ੍ਹੇ ਭਗਤ ਚਾਹੀਦੇ ਹਨ- ਰਾਹੁਲ ਗਾਂਧੀ

ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

ਟਰੇਨਾਂ ਰੱਦ ਕਰਨ ਜਾਂ ਭਾਵੁਕ ਅਪੀਲਾਂ ਕਰਨ ਨਾਲ ਅੰਦੋਲਨ ਨਹੀਂ ਰੁਕਦੇ ਹੁੰਦੇ- ਰਵੀਇੰਦਰ ਸਿੰਘ

ਬੀਜ ਰਹੀ ਤੂੰ ਦਿੱਲੀਏ ਬੀਜ ਅੱਕਾਂ ਦੇ, ਵੱਢ ਚੰਦਨ ਦਾ ਟਹਿਣਾ। 

‘ਇਕ ਦੇਸ਼, ਇਕ ਚੋਣ’ ਸਿਰਫ਼ ਨਾਅਰਾ ਹੈ, ਇਰਾਦਾ ‘ਇਕ ਦੇਸ਼, ਇਕ ਰਾਜਨੀਤਕ ਪਾਰਟੀ’ ਦਾ ਹੈ- ਦੀਪਕੇ

ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।

ਲੜਾਈ ਆਸਾਨ ਨਹੀਂ ਹੋਵੇਗੀ, ਲੰਬੇ ਅੰਦੋਲਨ ਲਈ ਤਿਆਰ ਰਹੋ- ਕਾਕਰੋਚ ਜਨਤਾ ਪਾਰਟੀ

ਵਿਹੜੇ ਖੇੜਿਆਂ ਦੇ ਤਿਲਕਣਬਾਜ਼ੀਆਂ ਨੇ, ਜ਼ਰਾ ਸੰਭਲ ਕੇ ਕਦਮ ਟਿਕਾਉ ਬੱਚਾ।

ਹਰ ਵਿਅਕਤੀ ਨੂੰ ਨਿਆਂ ਤੱਕ ਪਹੁੰਚ ਦਾ ਬਰਾਬਰ ਅਧਿਕਾਰ- ਸੁਪਰੀਮ ਕੋਰਟ

ਭਗਤੇ ਨੂੰ ਖੰਡ ਪਾ ਦਿਉ, ਐਰ-ਗ਼ੈਰ ਨੂੰ ਸ਼ੱਕਰ ਦਾ ਦਾਣਾ।

ਸੀ.ਜੇ.ਪੀ. ਨੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦਾ ਲਿਆ ਸੰਕਲਪ- ਇਕ ਖ਼ਬਰ

ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।

ਦੋ ਸਾਲਾਂ ਤੋਂ ਪਰਵਿੰਦਰ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ ਅਸ਼ਵਨੀ- ਇਕ ਖ਼ਬਰ

 ‘ਮੱਕਾ ਸਮਝੌਤਾ’ ਲਾਗੂ ਹੁੰਦਿਆਂ ਹੀ ਇਰਾਨ ਨੇ ਪਾਕਿਸਤਾਨ ਵਿਰੁੱਧ ਖੋਲ੍ਹਿਆ ਮੋਰਚਾ- ਇਕ ਖ਼ਬਰ

 ਦੂਜੇ ਦੇਸ਼ਾਂ ’ਤੇ ਪਾਬੰਦੀਆਂ ਲਗਾ ਕੇ ਹੁਣ ਅਮਰੀਕਾ ਖ਼ੁਦ ਰੂਸ ਤੋਂ ਤੇਲ ਖ਼ਰੀਦੇਗਾ- ਇਕ ਖ਼ਬਰ

 ਰਾਸ਼ਟਰਪਤੀ ਨੇ ਵੋਟ ਚੋਰੀ ਤੋਂ ਇਨਕਾਰ ਨਹੀਂ ਕੀਤਾ- ਰਾਹੁਲ ਗਾਂਧੀ

ਚੋਣ ਕਮਿਸ਼ਨ ਵਿਰੁਧ ਰਾਜਘਾਟ ‘ਤੇ ਡਟੀ ਵਿਰੋਧੀ ਧਿਰ- ਇਕ ਖ਼ਬਰ

 ਨਿਕਾਸੀ ਨਾ ਹੋਣ ਕਾਰਨ ਐਫ.ਸੀ.ਆਈ. ਗੁਦਾਮਾਂ ਅੰਦਰ ਰੁਲ਼ ਰਿਹਾ ਅਨਾਜ- ਇਕ ਖ਼ਬਰ

ਕੇਰਲਮ ‘ਚ ਗਿਆਨੇਸ਼ ਕੁਮਾਰ ਖ਼ਿਲਾਫ਼ ਰਿਸ਼ਵਤ ਦਾ ਕੇਸ ਮੁੜ ਖੁੱਲ੍ਹਿਆ- ਇਕ ਖ਼ਬਰ

ਰੂਸ ਹਮੇਸ਼ਾ ਯੂਕਰੇਨ ਨਾਲ ਗੱਤਲਾਤ ਲਈ ਤਿਆਰ- ਕ੍ਰੈਮਲਿਨ

ਅਮਰੀਕਾ ਵਲੋਂ ਮੁੜ ਇਰਾਨ ਉੱਤੇ ਵੱਡੇ ਹਮਲੇ ਦੀ ਤਿਆਰੀ- ਇਕ ਖ਼ਬਰ

ਤਾਮਿਲਨਾਡੂ: ਹਿੰਦੀ ਵਿਚ ਸਾਈਨਬੋਰਡ ਲਿਖਣ ਕਾਰਨ ਦੋ ਅਫ਼ਸਰ ਮੁਅਤਲ- ਇਕ ਖ਼ਬਰ