ਰੱਖੜੀ ਤੇ ਵਿਸ਼ੇੇਸ਼ - ਹਾਕਮ ਸਿੰਘ ਮੀਤ ਬੌਂਦਲੀ
ਸਾਡੇ ਦੇਸ਼ ਵਿੱਚ ਜਿਵੇਂ ਬਹੁਤ ਸਾਰੇ ਤਿਉਹਾਰ ਮਨਾਏ ਹਨ ਉਹਨਾਂ ਵਿੱਚ ਇੱਕ ਰੱਖੜੀ ਦਾ ਤਿਉਹਾਰ ਵੀ ਹੈ ਜਿਸ ਨੂੰ ਹਿੰਦੂ ਧਰਮ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ , ਭਾਵੇਂ ਰੱਖੜੀ ਤਿਉਹਾਰ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਅਨਜਾਣ ਪੁਣੇ ਵਿੱਚ ਸਿੱਖ ਵੀ ਬਹੁਤ ਸ਼ਰਧਾ ਨਾਲ ਮਨਾਉਂਦੇ ਨਜ਼ਰ ਆਉਂਦੇ ਹਨ ਰੱਖੜੀ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪੑਤੀਕ ਸਮਝਿਆ ਜਾਂਦਾ ਹੈ । ਰੱਖੜੀ , ਸਗੋਂ ਭਰਾ ਭੈਣ ਦੇ ਵਿਚਕਾਰ ਉਸ ਮਜ਼ਬੂਤ ਰਿਸ਼ਤੇ ਦਾ ਨਾਮ ਹੈ, ਜਿਸਨੂੰ ਭਰਾ ਆਪਣੀ ਭੈਣ ਨੂੰ ਇਸ ਪਵਿੱਤਰ ਤਿਉਹਾਰ ਮੌਕੇ ਉਸ ਨਾਲ ਵਾਅਦਾ ਕਰਦਾ ਹੈ ਕਿ ਉਹ ਉਸਦੀ ਹਮੇਸ਼ਾਂ ਸੁਰੱਖਿਆ ਕਰਦਾ ਰਹੇਗਾ, ਕਿਉਂਕਿ ਭੈਣ ਜਦੋਂ ਭਰਾ ਦੇ ਗੁੱਟ 'ਤੇ ਰੱਖੜੀ ਬੰਨਦੀ ਹੈ ਤਾਂ ਭਰਾ ਉਸਨੂੰ ਉਸਦੇ ਦੁੱਖ ਸੁੱਖ ਵਿੱਚ ਸਾਥ ਦੇਣ ਦਾ ਵਾਅਦਾ ਦਿੰਦਾ ਹੈ, ਅਗਰ ਦੇਖਿਆ ਜਾਵੇ ਤਾਂ ਰੱਖੜੀ ਕੋਈ ਮਾਮੂਲੀ ਤਿਉਹਾਰ ਨਹੀਂ ਹੈ, ਕਿਉਂਕਿ ਰੱਖੜੀ ਉਨਾਂ ਤਿਉਹਾਰਾਂ 'ਚ ਹੈ, ਜਿਸ 'ਚ ਭਰਾ ਭੈਣ ਦੇ ਰਿਸ਼ਤੇ ਨੂੰ ਬੜੀ ਬਾਖੂਬੀ ਨਾਲ ਨਿਭਾਇਆ ਜਾਂਦਾ ਹੈ।
ਰੱਖੜੀ ਵਾਲੇ ਦਿਨ ਦਾ ਭੈਣ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਹੈ, ਕਿਉਂਕਿ ਉਹ ਆਪਣੇ ਭਰਾ ਦੇ ਗੁੱਟ'ਤੇ ਰੱਖੜੀ ਬੰਨਣ ਉਪਰੰਤ ਉਸ ਤੋਂ ਆਪਣੀ ਮਰਜ਼ੀ ਦੀ ਚੀਜ਼ ਮੰਗ ਸਕਦੀ ਹੈ, ਪਰ ਜੇਕਰ ਦੇਖਿਆ ਜਾਵੇ ਤਾਂ ਅੱਜਕਲ੍ਹ ਦੇ ਜ਼ਮਾਨੇ 'ਚ ਭੈਣ ਭਰਾ ਦਾ ਪਿਆਰ ਉਸ ਤਰ੍ਹਾਂ ਦਾ ਨਹੀਂ ਰਿਹਾ, ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ, ਕਿਉਂਕਿ ਅੱਜਕਲ੍ਹ ਦੇ ਭੈਣ ਭਰਾ ਹੀ ਆਪਸ 'ਚ ਵਿਆਹ ਕਰਵਾ ਰਹੇ ਹਨ, ਉਹ ਇਸ ਤਰ੍ਹਾਂ ਕਰਕੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਾਗ ਲਾ ਰਹੇ ਹਨ, ਪਰ ਇਸ ਫੈਸ਼ਨ ਦੇ ਜ਼ਮਾਨੇ ਵਿਚ ਭੈਣ ਭਰਾ ਦੇ ਰਿਸ਼ਤੇ ਨੂੰ ਇਸ ਤਰ੍ਹਾਂ ਕਲੰਕਿਤ ਕੀਤਾ ਜਾ ਰਿਹਾ ਹੈ ਕਿ ਜਿਸਦੀ ਚਰਚਾ ਕਰਨਾ ਬਹੁਤ ਜ਼ਰੂਰੀ ਹੈ। ਪਹਿਲਾ ਸਮਾਂ ਹੁੰਦਾ ਸੀ ਕਿ ਪਹਿਲਾਂ ਰੱਖੜੀ ਬਹੁਤ ਹੀ ਸਾਦਗੀ ਭਰੇ ਢੰਗ ਨਾਲ ਮਨਾਈ ਜਾਂਦੀ ਸੀ, ਪਰ ਅੱਜਕਲ੍ਹ ਰੱਖੜੀਆਂ ਵੀ ਵੱਖ ਵੱਖ ਤਰ੍ਹਾਂ ਦੀਆਂ ਚਿਤਰਕਾਰੀਆਂ ਨਾਲ ਸ਼ਿੰਗਾਰੀਆਂ ਹੁੰਦੀਆਂ ਹਨ। ਭੈਣ ਭਰਾ ਦੇ ਰਿਸ਼ਤੇ ਨੂੰ ਸਭ ਰਿਸ਼ਤਿਆਂ ਤੋਂ ਵੱਡਾ ਦੱਸਿਆ ਗਿਆ ਹੈ। ਕਹਿੰਦੇ ਹਨ ਕਿ ਉਹ ਭਰਾ ਕਿਸਮਤ ਵਾਲੇ ਹੁੰਦੇ ਹਨ ਜਿਨ੍ਹਾਂ ਦੀ ਭੈਣੀ ਹੁੰਦੀ ਹੈ, ਕਿਉਂਕਿ ਉਨ੍ਹਾਂ ਦੀ ਕਲਾਈ 'ਤੇ ਰੱਖੜੀ ਬੰਨਣ ਵਾਲੀ ਉਨ੍ਹਾਂ ਦੀ ਭੈਣ ਹੁੰਦੀ ਹੈ, ਪਰ ਕੁਝ ਬਦਕਿਸਮਤ ਹੁੰਦੇ ਹਨ ਜਿਨ੍ਹਾਂ ਦੀ ਕੋਈ ਭੈਣ ਨਹੀਂ ਹੁੰਦੀ ਤੇ ਉਨ੍ਹਾਂ ਦੀ ਕਲਾਈ ਰੱਖੜੀ ਤੋਂ ਵਾਂਝੀ ਰਹਿ ਜਾਂਦੀ ਹੈ।
ਇਸ ਤਰ੍ਹਾਂ ਹੀ ਰੱਖੜੀ ਦਾ ਪਵਿੱਤਰ ਤਿਉਹਾਰ ਨੂੰ ਸਭ ਆਪਣੇ ਵੱਖੋ ਵੱਖਰੇ ਢੰਗ ਨਾਲ ਮਨਾਉਂਦੇ ਹਨ, ਅਮੀਰ ਇਸ ਤਿਉਹਾਰ ਨੂੰ ਆਪਣੇ ਅਨੁਸਾਰ ਮਨਾ ਕੇ ਇਸ ਦਾ ਮਜ਼ਾ ਲੈਂਦੇ ਹਨ, ਉਹ ਪੂਰਾ ਜਸ਼ਨ ਕਰਦੇ ਹਨ, ਭਰਾ ਆਪਣੀ ਭੈਣ ਨੂੰ ਵਧੀਆ ਤੋਹਫੇ ਦਿੰਦਾ ਹੈ, ਉਸਨੂੰ ਹਰ ਖੁਸ਼ੀ ਦਿੰਦਾ ਹੈ। ਦੂਜੇ ਪਾਸੇ ਇਸ ਤਿਉਹਾਰ ਨੂੰ ਗਰੀਬ ਆਪਣੇ ਅਨੁਸਾਰ ਮਨਾਉਂਦਾ ਹੈ, ਕਿਉਂਕਿ ਗਰੀਬ ਵਰਗ ਦੀ ਕੁੜੀ ਕੋਲ ਆਪਣੇ ਭਰਾ ਦੀ ਰੱਖੜੀ ਖ੍ਰੀਦਣ ਲਈ ਪੈਸੇ ਨਹੀਂ ਹੁੰਦੇ, ਉਹ ਆਪਣੀ ਚੁੰਨੀ ਦਾ ਥੋੜਾ ਜਿਹਾ ਪੱਲਾ ਫਾੜ ਕੇ ਆਪਣੇ ਭਰਾ ਦੀ ਕਲਾਈ 'ਤੇ ਬੰਨ੍ਹ ਕੇ ਇਸ ਤਿਉਹਾਰ ਨੂੰ ਮਨਾਉਂਦੀ ਹੈ, ਇਸ ਬਦਲੇ ਉਸਦਾ ਭਰਾ ਉਸਨੂੰ ਕੋਈ ਵਧੀਆ ਤੋਹਫਾ ਨਹੀਂ ਦੇ ਸਕਦਾ, ਸਿਰਫ ਉਹ ਦੁਆ ਹੀ ਦਿੰਦਾ ਹੈ। ਰੱਖੜੀ ਸਿੱਖ ਤਿਉਹਾਰ ਨਹੀਂ ਹੈ ਹਿੰਦੂ ਮਤ ਅਨੁਸਾਰ ਰੱਖਿਆ ਕਰਨ ਵਾਲਾ ਰਖਸ਼ਾਬੰਧਨ ਹੈ ਜੋ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਹ ਖਾਸ ਕਰਕੇ ਹਿੰਦੂ ਅਤੇ ਧਰਮਬੁੱਧ ਅਸਲੀ ਰਾਜਪੂਤਾਂ ਦੀ ਇਹ ਰਸਮ ਪੁਰਾਣੀ ਚੱਲੀ ਆ ਰਹੀ ਹੈ ਇਸ ਦਿਨ ਔਰਤਾਂ ਮਰਦ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਆਪਣੀ ਰੱਖਿਆ ਵਾਸਤੇ ਉਹਨਾਂ ਤੋਂ ਪੑਣ ਲੈਂਦੀਆਂ ਸਨ ।
ਹਰੇਕ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਇਤਿਹਾਸਕ ਘਟਨਾ ਜ਼ਰੂਰ ਹੁੰਦੀ ਹੈ। ਮਹਾਂਭਾਰਤ 'ਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ। ਸ੍ਰੀ ਕ੍ਰਿਸ਼ਨ ਜੀ ਦੁਆਰਾ ਸ਼ਿਸ਼ੂਪਾਲ ਦੇ ਵਧ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਗਈ ਸੀ ਤਾਂ ਦਰੋਪਦੀ ਨੇ ਆਪਣੀ ਸਾੜੀ ਨਾਲੋਂ ਕੱਪੜਾ ਪਾੜ ਕੇ ਉਸ ਉਂਗਲੀ 'ਤੇ ਲਪੇਟਿਆ ਸੀ। ਇਸ ਬਦਲੇ ਸ੍ਰੀ ਕ੍ਰਿਸ਼ਨ ਜੀ ਨੇ ਚੀਰਹਰਨ ਸਮੇਂ ਦਰੋਪਦੀ ਦੀ ਸਾੜੀ ਵਧਾ ਕੇ ਉਸ ਦੀ ਰੱਖਿਆ ਕੀਤੀ ਸੀ। ਇਸ ਪ੍ਰਕਾਰ ਰੱਖੜੀ ਦਾ ਸਬੰਧ ਇਕ ਔਰਤ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸ 'ਚ ਉਹ ਆਪਣੇ ਹਰ ਔਖੇ ਸਮੇਂ 'ਚ ਆਪਣੇ ਭਰਾ ਤੋਂ ਆਪਣੀ ਸੁਰੱਖਿਆ ਦੀ ਉਮੀਦ ਰੱਖਦੀ ਹੈ।
ਇਹਨਾਂ ਪੰਨਿਆਂ ਵਿਚ ਕਰਮਵਤੀ ਦੀ ਰੱਖੜੀ ਦੀ ਆਪਣੀ ਵਿਸ਼ੇਸ਼ ਕਹਾਣੀ ਹੈ , ਜਿਸਨੇ ਇਕ ਮੁਗਲ ਸ਼ਾਸਕ ਨੂੰ ਬੰਧਨਾਂ ਵਿਚ ਬੰਨ੍ਹ ਕੇ ਆਪਣੀ ਰਖਿਆ ਕਰਵਾਈ। ਮੁਗਲ ਬਾਦਸ਼ਾਹ ਹਮਾਯੂੰ ਭਾਰਤੀ ਇਸਤ੍ਰੀਆਂ ਦੇ ਇਹਨਾਂ ਬੰਧਨਾਂ ਦਾ ਮੁੱਲ ਅਤੇ ਉਹਨਾਂ ਦੀ ਇੱਜ਼ਤ ਕਰਨਾ ਜਾਣਦਾ ਸੀ। ਉਸਨੇ ਆਪਣੇ ਪਿਤਾ ਦੇ ਦੁਸ਼ਮਣ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਕੋਲੋਂ ਰੱਖੜੀ ਬੰਧਵਾ ਕੇ ਉਸਨੂੰ ਆਪਣੀ ਭੈਣ ਬਣਾਇਆ। ਇਸ ਸਮੇਂ ਉਹ ਆਪਣੀਆਂ ਮੁਸੀਬਤਾਂ ਵਿਚ ਘਿਰਿਆ ਹੋਇਆ ਸੀ। ਲੇਕਿਨ ਇਹਨਾਂ ਮੁਸੀਬਤਾਂ ਨੂੰ ਵਿਚਕਾਰ ਹੀ ਛੱਡ ਕੇ ਉਹ ਆਪਣੀ ਭੈਣ ਦੀ ਲਾਜ ਬਚਾਉਣ ਲਈ ਚਲ ਪਿਆ। ਭੈਣ ਦੀ ਰੱਖੜੀ ਦਾ ਮੁੱਲ ਉਸਨੇ ਪੂਰਾ-ਪੂਰਾ ਚੁਕਾਇਆ। ਇਸ ਕਰੱਤਵ ਪਾਲਣ ਵਿਚ ਉਹ ਆਪਣਾ ਰਾਜ ਗੁਆ ਬੈਠਾ। ਅਜਿਹੇ ਹੋਰ ਵੀ ਅਨੇਕਾਂ ਸਬੂਤ ਹਨ ਜੋ ਇਸ ਤਿਉਹਾਰ ਦੇ ਮਹੱਤਵ ਨੂੰ ਵਧਾਉਂਦੇ ਹਨ। ਯਾਦ ਰਹੇ ਸੰਨ 1733 ਈ: ਦੇ ਸਿੱਖ ਇਤਿਹਾਸ ਮਹਾਨ ਯੋਧਾ ਸਮੇ ਦੀ ਗੱਲ ਹੈ ਜਦੋ ਮਗਲ ਆਉਂਦੇ ਸਨ ਤਾਂ ਉਹ ਭਾਰਤ ਦੀਆਂ ਬਹੂ ਬੇਟੀਆ ਨੂੰ ਚੱਕ ਕੇ ਲੈ ਜਾਂਦੇ ਸੀ ਫਿਰ ਗਜਨੀ ਅਤੇ ਬਸਰੇ ਦੇ ਬਜ਼ਾਰ ਵਿੱਚ ਟੱਕੇ ਟੱਕੇ ਦੇ ਭਾਅ ਵਿੱਚ ਵੇਚ ਦਿੰਦੇ ਸੀ ਫਿਰ ਉਹਨਾਂ ਦੇ ਅੰਮਾਂ ਜਾਏ ਵੀਰ ਗੁੱਟਾਂ ਉੱਪਰ ਰੱਖੜੀਆਂ ਬੰਨਾ ਕੇ ਪਿੱਛੇ ਹੱਟ ਜਾਂਦੇ ਭੈਣਾਂ ਆਪਣੀ ਸੁਰੱਖਿਆ ਵਾਸਤੇ ਵੀਰਾਂ ਦੇ ਗੁੱਟਾ ਉੱਪਰ ਰੱਖੜੀਆਂ ਬੰਨ ਦੀਆਂ ਸਨ ਉਹਨਾਂ ਵੀਰਾਂ ਨੂੰ ਭੈਣਾਂ ਵਲੋਂ ਬੰਨੀਆਂ ਰੱਖੜੀਆਂ ਦਾ ਅਹਿਸਾਸ ਨਹੀਂ ਕਰਵਾਇਆ ।
ਭਾਵੇਂ ਸਾਡਾ ਉਹਨਾਂ ਭੈਣਾਂ ਨਾਲ ਕੋਈ ਖੂਨੀ ਰਿਸ਼ਤਾ ਨਹੀਂ ਸੀ ਫਿਰ ਵੀ ਸਿੱਖਾਂ ਨੂੰ ਮੁਗਲਾਂ ਦਾ ਸਾਹਮਣਾ ਕਰਨਾ ਪਿਆ ਮੁਗਲਾਂ ਦੀ ਫੌਜ 12 ਵਜੇ ਆਉਂਦੀ ਬਹੂ ਬੇਟੀਆਂ ਨੂੰ ਚੱਕ ਕੇ ਲੈ ਜਾਂਦੀ । ਫਿਰ ਸਿੱਖਾਂ ਨੇ ਆਪਣੇ ਪੂਰੇ ਸੰਸਤਰਾਂ ਸਮੇਤ ਤਿਆਰ ਹੋ ਕੇ 12 ਵਜੇ ਮੁਗਲਾਂ ਦੀ ਫੌਜ ਨੂੰ ਘੇਰ ਲਿਆ ਉਹਨਾਂ ਤੋ ਧੀਆਂ ਭੈਣਾਂ ਨੂੰ ਛੱਡਵਾ ਕੇ ਸਹੀ ਸਲਾਮਿਤ ਉਹਨਾਂ ਦੇ ਘਰ ਪਹੁੰਚਾਇਆ ਚੱਕੀਆਂ ਗਈਆਂ ਧੀਆਂ ਭੈਣਾਂ ਸਿੱਖਾਂ ਅੱਗੇ ਬਚਾਓ ਲਈ ਪੁਕਾਰ ਰਹੀਆਂ ਸਨ । ਜੋ ਮੇਰੇ ਵੀਰ ਆਖਦੇ ਹਨ ਸਿੱਖਾਂ ਦੇ 12ਵੱਜਗੇ ਇਹ ਲੇਖ ਉਨ੍ਹਾਂ ਨੂੰ ਜਰੂਰ ਪੜਾ ਦਿਓ । ਫਿਰ ਉਹਨਾਂ ਨੂੰ ਪਤਾ ਲੱਗ ਜਾਵੇਗਾ ਸਿੱਖਾਂ ਦਾ 12 ਵਜੇ ਨਾਲ ਕੀ ਸਬੰਧ ਹੈ ।
ਰੱਖੜੀ ਉੁਸ ਸਮੇਂ ਤੋਂ ਪੑਚੱਲਿਤ ਇੱਕ ਰੀਤ ਹੈਂ ਜ਼ਦੋ ਪੰਜਾਬ ਦੇ ਗੱਬਰੂ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਤਾ ਭੈਣ ਆਪਣੇ ਵੀਰ ਦੇ ਗੁੱਟ ਤੇ ਰੰਗ ਬਿਰੰਗੇ ਰੇਸ਼ਮੀ ਧਾਗੇ ਰਕਸਾ ਦੇ ਤੌਰ ਤੇ ਬੰਨਦੀਆਂ ਸਨ ਰੱਖੜੀ ਬੰਨੀ ਭੈਣ ਵਲੋਂ ਵੀਰ ਲਈ ਦੁਆਵਾਂ ਹੁੰਦੀਆਂ ਸਨ ਇਹੀ ਰੀਤਾਂ ਰੱਖੜੀ ਦੇ ਤਿਉਹਾਰ ਵਜੋਂ ਨਿਭਾਈ ਜਾਣ ਲੱਗੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637
ਬਾਪ ਦੀ ਚਿਖਾ - ਹਾਕਮ ਸਿੰਘ ਮੀਤ ਬੌਂਦਲੀ
ਕੁੜੀਏ ਸਾਨੂੰ ਵੀ ਰੋਟੀ ਪਾ ਕੇ ਲਿਆ ਦੇ ਨਾਲੋ ਤੇਰੇ ਛੋਟੇ ਵੀਰ ਰੋਕੀ ਰੋਟੀ ਪਾ ਕੇ ਦੇਂਦੇ " ਅੱਛਿਆ " ਪਿਤਾ ਜੀ ਸਿਮਰਨ ਰੋਟੀ ਪਾ ਕੇ ਆਪਣੇ ਮਾਂ ਪਿਓ ਦੇ ਅੱਗੇ ਪਏ ਟੇਬਲ ਉਪਰ ਰੱਖ ਦਿੰਦੀ ਹੈਂ ।
ਮੰਮੀ ਹੁਣ ਮੈ ਰੋਟੀ ਖਾ ਲਵਾਂ ਨਹੀ ਕੁੜੀਏ ਪਹਿਲਾਂ ਸਾਰਿਆਂ ਨੂੰ ਰੋਟੀ ਖਾ ਲੈਣ ਦੇ ਫਿਰ ਖਾਈ ਮਾਂ ਨਸੀਬ ਕੌਰ ਨੇ ਫਿਰ ਗੱਲ ਵਿੱਚ ਗੱਲ ਮਿਲਾਕੇ ਕਿਹਾ ਹਾਂ ਪੁੱਤਰ ਤੇਰੇ ਪਿਤਾ ਕਰਨੈਲ ਸਿੰਘ ਜੀ ਠੀਕ ਹੀ ਕਹਿ ਰਹੇ ਨੇ ਕੁੜੀਆਂ ਸਾਰਿਆਂ ਨਾਲੋਂ ਪਿੱਛੋਂ ਰੋਟੀ ਖਾਦੀਆਂ ਹੁੰਦੀਆਂ ਨੇ । ਦੂਸਰੇ ਦਿਨ ਸਕੂਲ ਨੂੰ ਜਾਣ ਲਈ ਤਿਆਰ ਹੋਣ ਲੱਗੀ ਪਿਤਾ ਜੀ ਕਹਿਣ ਲੱਗਿਆ ਪਹਿਲਾਂ ਰੋਕੀ ਨੂੰ ਤਿਆਰ ਹੋ ਲੈਣ ਦੇ , ਨਾਲੋ ਕੁੜੀਆਂ ਜਿਆਦਾ ਨਹੀਂ ਪੜਦੀਆ ਹੁੰਦੀਆਂ ਕੁੜੀਆਂ ਤਾਂ ਆਟੇ ਦੀ ਚਿੜੀ ਹੁੰਦੀਆਂ ਨੇ ਘਰ ਰਹਿਣਗੀਆਂ ਚੂਹੇ ਖਾ ਜਾਣਗੇ ਬਹਾਰ ਜਾਣਗੀਆਂ ਕਾਂ ਖਾ ਜਾਣਗੇ ਤੂੰ ਆਪਣੀ ਮਾਂ ਨਾਲ ਘਰ ਦਾ ਸਾਰਾ ਕੰਮ ਕਰਾਕੇ ਸਕੂਲ ਜਾਣਾ ਹੈਂ ਤੋ ਚਲੀ ਜਾਣਾ " ਸੁਣਿਆ ?"ਚੰਗਾ ਪਿਤਾ ਜੀ ? ਘਰ ਦਾ ਸਾਰਾ ਕੰਮ ਕਰਕੇ ਸਕੂਲ ਪਹੁੰਚ ਜਾਂਦੀ ਹੈਂ । ਸੋਚ ਰਹੀ ਸੀ ਮੈ ਆਟੇ ਦੀ ਚਿੜੀ ਨਹੀਂ ਬਣਨਾ ਚਹੁੰਦੀ ਮੈ ਕੁੱਝ ਕਰਕੇ ਵਿਖਾਵਾਗੀ ।ਅੱਜ ਬਹੁਤ ਉਦਾਸ ਸੀ ਤਾਂ ਉਸਦੀਆਂ ਸਹੇਲੀਆਂ ਨੇ ਪੁੱਛਿਆ ਸਿਮਰਨ ਕੀ ਗੱਲ ਹੋਈ ਹੈਂ ਤੂੰ ਉਦਾਸ ਕਿਉਂ ਹੈ ਤੇਰੀ ਸਿਹਤ ਠੀਕ ਹੈ ।" ਅੜੀਏ" ਸਿਹਤ ਤਾ ਠੀਕ ਹੈ ਮੈ ਸੋਚ ਰਹੀ ਹਾਂ ਕਿ ਕੁੜੀਆਂ ਨਾਲ ਘਰਾਂ ਵਿੱਚ ਇਨ੍ਹਾਂ ਜਿਆਦਾ ਵਿਕਤਰਾ ਕਿਉਂ ਕੀਤਾ ਜਾਂਦਾ ਹੈਂ ਅਤੇ ਮੇਰੇ ਵੀਰ ਰੋਕੀ ਬਹੁਤ ਪਿਆਰ ਕਰਦੇ ਹਨ ਅਤੇ ਬਿਲਕੁੱਲ ਵੀ ਉਸਨੂੰ ਝਿੜਕ ਦੇ ਨਹੀਂ । ਉਸ ਦੀ ਸਹੇਲੀ ਬੋਲੀ ਭੈਣੇ ਸਾਡੇ ਨਾਲ ਵੀ ਘਰਾਂ ਵਿੱਚ ਇਹੀ ਕੁੱਝ ਹੋ ਰਿਹਾ ਹੈ ਪਹਿਲਾਂ ਮਾਤਾਪਿਤਾ ਦੀਆਂ ਝਿੜਕਾਂ ਅਤੇ ਭੈਣ ਭਾਈ ਦੀ ਮਾਰ ਕੁੱਟ ਸਹਿਣੀ ਪੈਂਦੀ ਹੈਂ ਫਿਰ ਵਿਆਹ ਕਰ ਦਿੰਦੇ ਹਨ ਫਿਰ ਸੱਸ ਸਹੁਰੇ ਦੀਆਂ ਝਿੜਕਾਂ ਅਤੇ ਪਤੀ ਦੀ ਮਾਰ ਕੁੱਟ ਝੱਲਣੀ ਪੈਂਦੀ ਹੈਂ ਧੀਆਂ ਨੂੰ ਤਾਂ ਹਰ ਪਾਸੇ ਹੀ ਨਿਕਾਰਿਆ ਜਾਂਦਾ ਹੈ ਆਪਾਂ ਨੂੰ ਇਸਤਰ੍ਹਾਂ ਹੀ ਜ਼ੁਲਮ ਸ਼ਹਿਣੇ ਪੈਣੇ ਨੇ । ਸਕੂਲੋਂ ਵਾਪਸ ਘਰ ਆਉਂਦੀ ਹੈਂ ਤਾਂ ਕੀ ਦੇਖ ਰਹੀ ਹੈ ਕਿ ਪਿਤਾ ਜੀ ਵੀਰ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ ਅਤੇ ਥੋੜੀ ਥੋੜੀ ਪਾ ਕੇ ਦੇ ਰਿਹਾ ਸੀ ਮੈਂ ਅਜੇ ਸਕੂਲ ਵਾਲਾ ਬੈਗ ਰੱਖਿਆ ਹੀ ਸੀ ਮੇਰੇ ਪਿਤਾ ਜੀ ਕਹਿਣ ਲੱਗਿਆ ਕੁੜੀਏ ਰੋਕੀ ਵਾਸਤੇ ਕੋਈ ਖਾਣ ਵਾਲੀ ਚੀਜ ਲੈਕੇ ਆ । ਚੀਜ਼ ਲੈਕੇ ਆਉਂਦੀ ਕਹਿ ਰਹੀ ਸੀ ਇਹ ਕੀ ਕਰ ਰਹੇ ਹੋ ਤੁਸੀਂ ਰੋਕੀ ਨੂੰ ਸ਼ਰਾਬ ਪਲਾ ਰਹੇ ਹੋ ਹਾਂ ਇਹ ਮੇਰਾ ਪੁੱਤਰ ਹੈ ਦਾਰੂ ਪੀ ਕੇ ਦਲੇਰ ਹੋਵੇਗਾ ਨਾਲੇ ਪੜ ਲਿਖ ਕੇ ਅਫਸਰ ਬਣੇਗਾ । ਮਾਂ ਨਸੀਬ ਕੌਰ " ਕਹਿਣ ਲੱਗੀ ਨਾਂ ਜੀ ਨਾਂ ਇਹ ਸਭ ਕੁੱਝ ਠੀਕ ਨਹੀ ਹੈ ਕੁੜੀਏ ਤੈਨੂੰ ਸੁਣਿਆ ਨੀ ਮੈ ਕੀ ਕਿਹਾ ਨਾਲੇ ਤੂੰ ਕੀ ਦੇਖ ਰਹੀ ਹੈ ਨਾਲੇ ਕੁੜੀਆਂ ਨੀ ਘਰ ਦੀਆਂ ਗੱਲਾਂ ਵਿੱਚ ਧਿਆਨ ਨਹੀਂ ਦਿੰਦੀਆਂ ਹੁੰਦੀਆਂ ਕਰਨੈਲ ਨੇ ਕਿਹਾ ।
ਹੁਣ ਸਕੂਲ ਦਾ ਹੋਮ ਵਰਕ ਕਰਨ ਲਈ ਬੈਠ ਜਾਂਦੀ ਹੈ ਪਿਤਾ ਜੀ ਦੇਖ ਰਿਹਾ ਸੀ ਅਤੇ ਕਹਿਣ ਲੱਗਿਆ "ਕੁੜੀਏ ਤੂੰ ਰਹਿਣ ਦੇ ਸਕੂਲ ਦੇ ਹੋਮ ਵਰਕ ਨੂੰ ਤਾਂਏ ਕਿਤੇ ਡਾਕਟਰ ਨਹੀ ਬਣਨਾ ਤੂੰ ਤਾਂ ਸਹੁਰੇ ਘਰ ਚਲੀ ਜਾਣਾ ਉੱਥੇ ਤੇਰੀ ਪੜਾਈ ਨਹੀ ਦੇਖਣੀ ਪਹਿਲਾ ਘਰ ਦਾ ਕੰਮ ਕਰ ਤੂੰ ਮੁੰਡੇ ਨੂੰ ਪੜ ਲੈਣ ਦੇ ਆਪਣੀ ਕੌੜੀ ਜ਼ੁਬਾਨ ਨਾਲ ਕਿਹਾ । ਮੈਂ ਰੋਕੀ ਨੂੰ ਪੜਨ ਤੋਂ ਥੋਡ਼ੇ ਰੋਕ ਰਹੀ ਹਾਂ ਮੈ ਤਾਂ ਆਪਣਾ ਸਕੂਲ ਦਾ ਹੋਮ ਵਰਕ ਕਰਨ ਲੱਗੀ ਹਾਂ । ਕੁੜੀਏ ਤੂੰ ਮੇਰੇ ਅੱਗੇ ਜ਼ਬਾਨ ਲੜਾਉਣ ਲੱਗੀ ਐ ਮਾਂ ਨੇ ਗੱਲ ਕੱਟ ਦਿਆਂ ਕਿਹਾ ਕੁੜੀਆਂ ਜਿਆਦਾ ਨਹੀ ਬੋਲਦੀਆਂ ਹੁੰਦੀਆਂ ਤੂੰ ਰਹਿਣ ਦੇ ਪੜਨ ਨੂੰ ਹੁਣ ਮਾਂ ਨਸੀਬ ਕੌਰ ਬੇਵੱਸ ਮਜ਼ਬੂਰ ਸੀ ਅੰਦਰੋਂ ਆਪਣੀ ਧੀ ਨੂੰ ਪਿਆਰ ਕਰ ਰਹੀ ਸੀ ਹੁਣ ਮਾਂ ਵਿਚਾਲੇ ਫਸੀ ਹੋਈ ਸੀ । ਹੁਣ ਦੋਵੇਂ ਵੱਡੀਆਂ ਕਲਾਸਾਂ ਵਿੱਚ ਪਹੁੰਚ ਚੁੱਕੇ ਸੀ " ਸਿਮਰਨ " ਪੜਨ ਵਿੱਚ ਪਹਿਲਾ ਤੋਂ ਹੀ ਬਹੁਤ ਹੁਸਿਆਰ ਸੀ ਕਾਲਜ ਦੀ ਟੋਪਰ ਬਣ ਚੁੱਕੀ ਸੀ ਰੋਕੀ ਗਲਤ ਮੁੰਡਿਆਂ ਦੀ ਸੰਗਤ ਵਿੱਚ ਪੈ ਗਿਆ ਘਰੋਂ ਪੜਨ ਦੇ ਬਹਾਨੇ ਖਰਚਾ ਖੁੱਲਾ ਲੈ ਕੇ ਜਾਣਾ ਸਾਰਾ ਖਰਚਾ ਨਸ਼ੇ ਵਿੱਚ ਲਾ ਦਿੰਦਾ ਸੀ ਪੜਨ ਵੱਲ ਕੋਈ ਵੀ ਧਿਆਨ ਨਹੀਂ ਸੀ ਘਰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ।
ਆਪਣਾ ਇੱਕਲੋਤਾ ਪੁੱਤਰ ਹੋਣ ਕਰਕੇ ਪਹਿਲਾਂ ਹੀ ਸਾਰੀ ਜਾਈਦਾਦ ਰੋਕੀ ਦੇ ਨਾਮ ਕਰਵਾ ਦਿੱਤੀ ਸੀ । ਰੋਕੀ B A ਦੀ ਕਲਾਸ ਵਿਚੋਂ ਫੈਲ ਹੋ ਚੁੱਕਿਆ ਸੀ। ਸਿਮਰਨ ਕਾਲਜ ਤੋਂ ਘਰ ਵਾਪਸ ਆਈ ਤਾਂ ਮਾਤਾਪਿਤਾ ਨੂੰ ਕਹਿਣ ਲੱਗੀ ਤੁਸੀਂ ਪਹਿਲਾਂ ਮੂੰਹ ਮਿੱਠਾ ਕਰੋ ਕਿ ਤੁਹਾਡੀ ਬੇਟੀ ਮੈਂਡੀ ਕਲ ਦੀ ਕਲਾਸ ਵਿਚੋਂ ਟੋਪਰ ਪਾਸ ਹੋਈ ਹੈ । ਵੀਰੇ ਤੂੰ ਵੀ ਮੂੰਹ ਮਿੱਠਾ ਕਰਲੇ ਮੂੰਹ ਮਿੱਠਾ ਕਰਨ ਦੀ ਬਜਾਏ ਡੱਬਾ ਫੜ ਕੇ ਪਰੇ ਸੁੱਟ ਦਿੱਤਾ ਅਤੇ ਕਹਿਣ ਲੱਗਿਆ ਤੂੰ ਮੇਰਾ ਫੇਲ ਹੋਣ ਦਾ ਮਜ਼ਾਕ ਉੱਡਾ ਰਹੀ ਹੈ । ਉਸ ਨੂੰ ਰੋਕੀ ਫੇਲ ਹੋਣ ਦਾ ਬਿੱਲਕੁੱਲ ਪਤਾ ਨਹੀਂ ਸੀ ਇਹ ਸਭ ਕੁੱਝ ਮਾਤਾਪਿਤਾ ਦੇਖ ਰਹੇ ਸੀ । ਹੁਣ ਸਬਰ ਦਾ ਘੁੱਟ ਭਰ ਕੇ ਬੈਠ ਗਈ ਸੀ । ਸਾਲ ਮਗਰੋਂ ਵਿਆਹ ਕਰ ਦਿੱਤਾ ਸਿਮਰਨ ਦਾ ਪਤੀ ਕੁਲਦੀਪ ਸਿੰਘ ਅਤੇ ਸਹੁਰਾ ਪੀੑਵਾਰ ਬਹੁਤ ਪੜਿਆ ਲਿਖਿਆ ਸੀ ਇਹ ਸਭ ਕੁੱਝ ਕਰਨੈਲ ਨੂੰ ਪਸੰਦ ਨਹੀ ਸੀ ਕਿਉਂਕਿ ਕਿ ਉਹ ਰੋਕੀ ਨੂੰ ਅਫਸਰ ਦੇਖਣਾ ਚਾਹੁੰਦਾ ਸੀ ਇੱਕ ਦਿਨ ਸਿਮਰਨ ਅਤੇ ਉਸਦੇ ਪਤੀ ਕੁਲਦੀਪ ਸਿੰਘ ਨੂੰ ਘਰ ਬੁਲਾਇਆ , ਚਾਹ ਪਾਣੀ ਪੀਣ ਤੋ ਬਾਅਦ ਵਿੱਚ ਉਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਘਰ ਆਉਣ ਤੋ ਸਦਾ ਲਈ ਬੰਦ ਕਰ ਦਿੱਤਾ ।
ਉਹ ਚੁੱਪ ਚਪੀਤੇ ਆਪਣੇ ਘਰ ਵਾਪਸ ਆ ਗਏ ਦੂਸਰੇ ਦਿਨ ਹੀ ਸਿਮਰਨ ਦੀ ਨੌਕਰੀ ਦੀ ਚਿੱਠੀ ਆ ਜਾਂਦੀ ਹੈ ਇੱਕ ਹਸਪਤਾਲ ਵਿੱਚ ਵੱਡੀ ਡਾਕਟਰ ਲੱਗ ਜਾਂਦੀ ਹੈ ਇਹ ਨੌਕਰੀ ਵਾਰੇ ਉਸਦੇ ਮਾਤਾਪਿਤਾ ਨੂੰ ਨਹੀ ਪਤਾ ਨਹੀਂ ਲੱਗ ਸਕਿਆ ਸੀ । ਇੱਕ ਦਿਨ ਰੋਕੀ ਘਰ ਆ ਕੇ ਕਹਿਣ ਲੱਗਿਆ ਪਿਤਾ ਜੀ ਮੈਨੂੰ ਨੌਕਰੀ ਦੀ ਉਫਰ ਆਈ ਹੈਂ ਪਰ ਥੋਡ਼ੇ ਜਿਹੇ ਪੈਸੇ ਦੇਣੇ ਪੈਣਗੇ । ਕਿੰਨੇ ਪੁੱਤਰ ਚਾਰ ਲੱਖ ਰੁਪਏ ਚਾਹੀਦੇ ਹਨ ਪਿਤਾ ਜੀ ਨੇ ਚਾਰ ਲੱਖ ਦਾ ਇੰਤਜ਼ਾਮ ਕਰਕੇ ਰੁਪਏ ਦੇ ਦਿੱਤੇ । ਹੁਣ ਦੋ ਮਹੀਨਿਆਂ ਤੋਂ ਘਰ ਵਾਪਸ ਨਹੀ ਆਇਆ ਹੁਣ ਸੋਚ ਰਹੇ ਸੀ ਨੌਕਰੀ ਤੇ ਲੱਗ ਕੇ ਆਪਣੇ ਮਾਤਾਪਿਤਾ ਨੂੰ ਭੁੱਲ ਗਿਆ ਫਿਰ ਅਚਾਨਕ ਦਰਵਾਜ਼ਾ ਖੜਕਿਆ ਜਦੋਂ ਦਰਵਾਜ਼ਾ ਖੋਲਿਆ ਤਾਂ ਕੀ ਦੇਖ ਰਹੇ ਨੇ ਕਿ ਰੋਕੀ ਨਸ਼ੇ਼ ਨਾਲ ਪੂਰਾ ਫੁੱਲ ਸੀ ਹੁਣ ਘਰ ਦਾ ਹਾਲ ਵੀ ਬਿਗੜ ਗਿਆ ਸੀ ਹੁਣ ਨਸ਼ੇ ਦਾ ਆਦੀ ਬਣ ਚੁੱਕਿਆ ਸੀ।
ਫਿਰ ਇੱਕ ਦਿਨ ਪਿੰਡ ਦਾ ਸਰਪੰਚ ਨੂੰ ਮਿਲਿਆ ਕਹਿਣ ਲੱਗਿਆ ਤੁਸੀਂ ਆਪਣੇ ਮੁੰਡੇ ਨੂੰ ਇਸ ਹਸਪਤਾਲ ਵਿੱਚ ਦਖਾਓ ਇੱਥੇ ਨਸੇ ਛਡਾਉਂਦੇ ਹਨ । ਸਰਪੰਚ ਨੇ ਹਸਪਤਾਲ ਦਾ ਅਡਰੈਸ ਦੇ ਦਿੱਤਾ । ਉਹ ਹਸਪਤਾਲ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਰੋਕੀ ਨੂੰ ਦਾਖਲ ਕਰ ਲਿਆ ਜਾਂਦਾ ਹੈ । ਹੁਣ ਬਿਲਕੁੱਲ ਠੀਕ ਹੋ ਗਿਆ ਸੀ । ਛੁੱਟੀ ਮਿਲ ਚੁੱਕੀ ਸੀ , ਫਿਰ ਕਹਿਣ ਲੱਗਿਆ ਅਸੀ ਵੱਡੇ ਡਾਕਟਰ ਨੂੰ ਮਿਲਣਾ ਚਹੁੰਦੇ ਹਾ ਜਿੰਨੇ ਸਾਡੇ ਪੁੱਤਰ ਨੂੰ ਨਸ਼ਾ ਮੁਕਤ ਕਰ ਦਿੱਤਾ ।" ਕੰਪਾਉਡਰ " ਨੇ ਇੱਕ ਕਮਰੇ ਵੱਲ ਨੂੰ ਇਸ਼ਾਰਾ ਕਰ ਦਿੱਤਾ । ਕਮਰੇ ਦੇ ਕੋਲ ਗਏ ਤਾਂ ਅੱਗੇ ਚਪੜਾਸੀ ਬੈਠਾ ਸੀ ਉਸਨੇ ਰੋਕ ਲਿਆ ਕਹਿਣ ਲੱਗਿਆ ਆਪ ਡਾਕਟਰ ਦੇ ਕਹਿਣ ਤੋਂ ਬਿਨਾਂ ਆਪ ਅੰਦਰ ਨਹੀਂ ਜਾ ਸਕਦੇ । ਅੰਦਰ ਜਾ ਕੇ ਡਾਕਟਰ ਨੂੰ ਨਾਮ ਦੱਸਦਾ ਹੈ ਅਤੇ ਡਾਕਟਰ ਸਿਮਰਨ ਕੌਰ ਨੇ ਅੰਦਰ ਆਉਣ ਲਈ ਕਹਿ ਦਿੱਤਾ । ਬਾਹਰ ਆਕੇ ਅੰਦਰ ਜਾਣ ਲਈ ਆਖਿਆ ਜਦੋਂ ਕਰਨੈਲ ਸਿੰਘ ਅਤੇ ਉਸਦੀ ਪਤਨੀ " ਨਸੀਬ ਕੌਰ ਡਾਕਟਰ ਦੇ ਕਮਰੇ ਵਿੱਚ ਗਏ , ਤਾਂ ਕੀ ਦੇਖ ਰਹੇ ਨੇ ਇਹ ਤਾਂ ਸਾਡੀ ਧੀ ਸਿਮਰਨ ਹੈ । ਦੇਖ ਦੀ ਸਾਰ ਹੀ ਮਾਤਾਪਿਤਾ ਦੀਆਂ ਅੱਖਾਂ ਵਿਚੋਂ ਸਮੁੰਦਰ ਦੀਆਂ ਛੱਲਾਂ ਦੀ ਤਰ੍ਹਾਂ ਪਾਣੀ ਵਹਿ ਤੁਰਿਆ ਜੋ ਹੁਣ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਫਿਰ ਕਹਿਣ ਲੱਗੇ । ਪੁੱਤਰ ਸਾਨੂੰ ਮੁਆਫ਼ ਕਰਦੇ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਜਿਹੜਾ ਅਸੀਂ ਤੈਨੂੰ ਪਹਿਚਾਣ ਨਹੀਂ ਸਕੇ ।
ਅੱਗੇ ਵਾਸਤੇ ਕੋਈ ਦੁੱਖ ਤਕਲੀਫ ਹੋਵੇ ਤਾਂ ਮੈਨੂੰ ਬੁਲਾ ਲੈਣਾ , ਆਪਣੀ ਗਲਤੀ ਮੰਨੀ ਅਤੇ ਘਰ ਵਾਪਸ ਆ ਗਏ । ਘਰ ਆਉਣ ਤੋਂ ਬਾਅਦ ਦੋ ਤਿੰਨ ਮਹੀਨੇ ਬਹੁਤ ਵਧੀਆ ਤਰੀਕੇ ਨਾਲ ਨਿੱਕਲ ਗਏ । ਉਸ ਨੇ ਫਿਰ ਨਸ਼ਾ ਖਾਣਾ ਸੁਰੂ ਕਰ ਦਿੱਤਾ ।" ਫਿਰ ਆਪਣੀ ਧੀ ਨੂੰ ਘਰ ਬੁਲਾਇਆ ਬਹੁਤ ਚਿਰ ਬਾਅਦ ਆਪਣੇ ਪੇਕੇ ਘਰ ਆਈ , ਸਾਰੇ ਇਕੱਠੇ ਬੈਠੇ ਸਨ ਹੁਣ ਮਾਤਾਪਿਤਾ ਸ਼ਕਾਇਤ ਕਰਨ ਲੱਗੇ ਤਾਂ ਰੋਕੀ ਨੇ ਆਪਣੇ ਮਾਤਾਪਿਤਾ ਨੂੰ ਗਾਲਾ ਕੱਢਣੀਆਂ ਸੁਰੂ ਕਰ ਦਿੱਤੀਆਂ ਅਤੇ ਬਹੁਤ ਪੁੱਠਾ ਸਿੱਧਾ ਬੋਲਿਆ , ਇਹ ਮਕਾਨ ਮੇਰਾ ਹੈ ਤੁਸੀ ਇਸ ਦੇ ਕੁੱਝ ਨਹੀਂ ਲੱਗਦੇ । ਆਪਣਾ ਇੱਕਲੋਤਾ ਪੁੱਤਰ ਸਮਝ ਕੇ ਪਹਿਲਾਂ ਹੀ ਸਾਰੀ ਜਾਈਦਾਦ ਉਸ ਦੇ ਨਾਮ ਕਰਵਾ ਦਿੱਤੀ ਸੀ ਹੁਣ ਮਾਤਾਪਿਤਾ ਨੂੰ ਘਰੋਂ ਬਹਾਰ ਕੱਢ ਦਿੱਤਾ ।
ਆਪਣੇ ਮਾਤਾਪਿਤਾ ਨੂੰ ਨਾਲ ਲੈਕੇ ਆਪਣੇ ਸਹੁਰੇ ਘਰ ਆ ਗਈ ਹੁਣ ਸਿਮਰਨ ਦੇ ਕੋਲ ਰਹਿਣ ਲੱਗੇ ਇੱਕ ਦਿਨ ਪਿਤਾ ਜੀ ਅਚਾਨਕ ਜਿਆਦਾ ਬੀਮਾਰ ਹੋ ਗਏ । ਅਤੇ ਆਪਣੇ ਹਸਪਤਾਲ ਵਿੱਚ ਦਾਖਲ ਕਰ ਦਿੱਤਾ , ਬੀਮਾਰੀ ਦੀ ਜਿਆਦਾ ਤਕਲੀਫ਼ ਨਾ ਝੱਲਦਾ ਹੋਇਆ ਇਹ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ । ਆਪਣੇ ਪਿਤਾ ਦੀ ਮੑਿਤਕ ਦੇਂਹ ਨੂੰ ਆਪਣੇ ਘਰ ਲੈਕੇ ਆਉਂਦੀ ਹੈਂ ਅਤੇ ਆਤਮ ਸੰਸਕਾਰ ਦੀ ਤਿਆਰੀ ਕੀਤੀ । ਉਸ ਤਾਂ ਪਹਿਲਾ ਸਿਮਰਨ ਅਤੇ ਉਸਦਾ ਪਤੀ ਕੁਲਦੀਪ ਸਿੰਘ ਦੋਹਨੇ ਰੋਕੀ ਕੋਲ ਗਏ । ਉਹ ਸ਼ਰਾਬ ਪੀ ਰਿਹਾ ਸੀ । ਜਦੋਂ ਪਿਤਾ ਦੇ ਮਰਨ ਵਾਰੇ ਦੱਸਿਆ ਉਹ ਬਹੁਤ ਹੱਸਿਆ ਜਿਵੇਂ ਕੋਈ ਦੁਸ਼ਮਣ ਮਰ ਗਿਆ ਹੋਵੇ ਅਤੇ ਕਹਿਣ ਲੱਗਿਆ ਹੁਣ ਪਈ ਨਾ ਪੁੱਤ ਦੀ ਲੋਡ਼ ਜਿਸਨੂੰ ਛੱਡਕੇ ਚਲੇ ਗਏ ਸੀ ਹੁਣ ਤੂੰ ਅਰਥੀ ਨੂੰ ਮੋਢਾ ਅਤੇ ਬਾਪ ਦੀ ਚਿਖਾ ਨੂੰ ਅਗਨੀ ਨਹੀ ਦੇ ਸਕਦੀ ਹੁਣ ਤੂੰ ਮੇਰੇ ਘਰ ਕੀ ਕਰਨ ਆਈ ਹੈ। ਰੋਕੀ ਦੇ ਮੂੰਹ ਉਪਰ ਇੱਕ ਥੱਪੜ ਮਾਰਿਆ ਅਤੇ ਕਿਹਾ ਮੈ ਆਪਣੇ ਬਾਪ ਦੀ ਅਰਥੀ ਨੂੰ ਮੋਢਾ ਦਿਆਂਗੀ ਅਤੇ ਅਗਨੀ ਵੀ ਭੇਟ ਮੈ ਕਰਾਂਗੀ ।
ਹੁਣ ਦੋਵੇਂ ਘਰ ਵਾਪਸ ਆ ਜਾਂਦੇ ਹਨ । ਕਹਿਣ ਮੈ ਦਿਆਂਗੀ ਮੇਰੇ ਬਾਪ ਦੀ ਅਰਥੀ ਨੂੰ ਮੋਢਾ ਜਿਹਡ਼ੀ ਸਦੀਆਂ ਤੋ ਪਰੰਪਰਾ ਚਲਦੀ ਆ ਰਹੀ ਹੈ ਮੈ ਤੌੜਾਂ ਗੀ ਉਸਨੂੰ ਕੁੱਝ ਬੰਦੇ ਕਹਿਣ ਲੱਗੇ ਧੀਆਂ ਨਹੀਂ ਦਿੰਦੀਆਂ ਮੋਢਾ ਫਿਰ ਨਸੀਬ ਕੌਰ ਕਹਿਣ ਲੱਗੀ ਦੇਖੋ ਜੀ ਸਾਡਾ ਪੁੱਤਰ ਵੀ ਇਹੀ ਹੈਂ ਅਤੇ ਸਾਡੀ ਧੀ ਵੀ ਇਹੀ ਹੈਂ । ਕੀ ਮਾਤਾਪਿਤਾ ਕੱਲੇ ਮੁੰਡਿਆਂ ਦੇ ਹੀ ਨਹੀਂ ਹੁੰਦੇ ਸਗੋਂ ਕੁੜੀਆਂ ਦੇ ਵੀ ਬਰਾਬਰ ਹੁੰਦੇ ਨੇ ? ਫਿਰ ਕੁੜੀਆਂ ਕਿਉਂ ਨਹੀਂ ਦੇ ਸਕਦੀਆਂ ਅਰਥੀ ਨੂੰ ਮੋਢਾ ਅਤੇ ਚਿਖਾ ਨੂੰ ਅਗਨੀ ਫਿਰ ਸਾਰੇ ਕਹਿਣ ਲੱਗੇ ਚੰਗਾ ਪੁੱਤਰ ਠੀਕ ਤੇਰੀ ਮਰਜ਼ੀ ਫਿਰ ਹਾਕਮ ਸਿੰਘ ਮੀਤ ਨੇ ਵੀ ਹਾਂ ਵਿੱਚ ਹਾਂ ਮਿਲਾਈ । ਫਿਰ ਸਿਮਰਨ ਨੇ ਸਦੀਆਂ ਤੋਂ ਚਲਦੀ ਆ ਰਹੀ ਪਰੰਪਰਾ ਦੀ ਨਾ ਪੑਵਾਹ ਕਰਦੀ ਹੋਈ ਨੇ ਆਪਣੇ ਬਾਪ ਦੀ ਅਰਥੀ ਨੂੰ ਮੋਢਾ ਅਤੇ ਪੂਰੇ ਸਤਿਕਾਰ ਨਾਲ " ਬਾਪ ਦੀ ਚਿਖਾ" ਨੂੰ ਅਗਨੀ ਭੇਟ ਕਰਕੇ ਇੱਕ ਮਿਸ਼ਾਲ ਕਾਇਮ ਕਰ ਦਿੱਤੀ ।।
ਹਾਕਮ ਸਿੰਘ ਮੀਤ ਬੌਂਦਲੀ
'' ਮੰਡੀ ਗੋਬਿੰਦਗੜ੍ਹ ''
ਯਾਦਾਂ ਦੇ ਝਰੋਖੇ - ਹਾਕਮ ਸਿੰਘ ਮੀਤ ਬੌਂਦਲੀ
ਸੁਣ ਚੰਨਾ ਅੱਜ ਦੀ ਰਾਤ ਮੈ ਤੈਨੂੰ
ਨੀਰ ਨਾਲ ਭਰੀਆਂ ਨੇ ਅੱਖਾਂ ,
ਇੱਕ ਚਿੱਠੀ ਲਿਖਦੀ ਹਾਂ ,,
ਪ੍ਰਦੇਸੀ ਹੋਈ ਸਿਸਕਦੀ ਜ਼ਿੰਦਗੀ
ਇੱਥੇ ਕੋਈ ਜਾਣੇ , ਨਾ ਜਾਣੇ ,,
ਸਾਡਾ ਖਿਆਲ ਆਵੇ ਜਾਂ ਨਾ ਆਵੇ ।।
ਆਪਾਂ ਅੱਜ ਦੀ ਰਾਤ ਨੂੰ, ਸੁਨਹਿਰੀ
ਵਰਕਿਆਂ ਵਿੱਚ ਪ੍ਰੋ ਲਈਏ ,,
ਇਹ ਚੰਦਰੀਆਂ ਯਾਦਾਂ ਨਾ ਆਉਣੋਂ
ਹੱਟਦੀਆਂ ਨੇ ,,
ਇਹ ਤਾਂ ਗਿੱਲੀ ਲੱਕੜੀ ਨੂੰ ਲੱਗੀ,
ਅੱਗ ਵਾਂਗ ਸਦਾ ਸੁਲਗ ਦੀਆਂ
ਰਹਿੰਦੀਆਂ ਨੇ ,,
ਇੱਥੇ ਕੌਣ ਜਾਣੇ , ਨਾ ਜਾਣੇ ,,
ਕੱਲ੍ਹ ਦਾ ਸਾਹ ਆਵੇ ਜਾਂ ਨਾ ਆਵੇ ।।
ਇਹ ਯਾਦਾਂ ਦੇ ਝਰੋਖੇ ਵਿੱਚੋਂ ਝਾਕੀ
ਜਾਂਦੇ ਹਾਂ ,,
ਅਸਮਾਨ ਤੱਕੀਏ ਕਾਲਾ ਲੱਗਦਾ
ਕੁੱਝ ਨਜ਼ਰੀਂ ਨਾ ਆਵੇਂ ,,
ਚੰਨ ਪ੍ਰਦੇਸੀ ਹੋਵੇ, ਰਾਤ ਚਾਂਦਨੀ
ਵੀ ਧੂੰਦਲੀ ਲੱਗਦੀ ਐ ,,
ਇੱਥੇ ਕੌਣ ਜਾਣੇ , ਨਾ ਜਾਣੇ ,,
ਸਾਡੀ ਯਾਦ ਕੱਲ੍ਹ ਨੂੰ ਆਵੇ ਨਾ ਆਵੇ ।।
ਘੜੀ ਦੀਆਂ ਸੂਈਆਂ ਦੀ ਟਿੱਕ ਟਿੱਕ
ਮੈਨੂੰ ਦਿਲਾਸਾ ਦਿੰਦੀਆਂ ਨੇ ,,
ਹਰ ਪਲ ਆਉਂਣ ਅਹਿਸਾਸ ਮੈਨੂੰ
ਤੇਰੇ ਦੱਸਦੀਆਂ ਰਹਿਦੀਆਂ ਨੇ ,,
ਚਾਰੇ ਪਾਸੇ ਹੈ ਮੌਤ ਜਿਹਾ ਸੰਨਾਟਾ,
ਸਾਡੇ ਅੰਦਰ ' ਹਾਕਮ ਮੀਤ ' ਤੇਰੀ
ਯਾਦ ਦਾ ਵਾਸਾ ਹੈ ,,
ਇੱਥੇ ਕੌਣ ਜਾਣੇ , ਨਾ ਜਾਣੇ ,,
ਪ੍ਰਦੇਸੀ ਵਾਰੇ ਮੁੜ ਆਵੇ ਨਾ ਆਵੇ ।।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637
ਆਖਰੀ ਚਿੱਠੀ - ਹਾਕਮ ਸਿੰਘ ਮੀਤ ਬੌਂਦਲੀ
ਪਾਪਾ ਆਖਰੀ ਚਿੱਠੀ 10 ਮਈ 2021 ਦੀ ,,
ਐਵੇਂ ਰੋਵੀਂ ਨਾ , ਦੇਖ ਮੇਰੀ ਲਾਸ਼ ਨੂੰ ।।
ਮੰਮੀ ਪਾਪਾ ਨਾ ਕੇਰੀਂ ਹੰਝੂ ਅੱਖਾਂ 'ਚੋ ,,
ਕਿਵੇਂ ਮੈਂ ਰੋਕੂ ਡਿਗਦੇ ਹੀਰਿਆਂ ਨੂੰ ।।
ਨਾਂ ਮਿਲਣੇ ਇਹ ਕਿਸੇ ਬਜ਼ਾਰ 'ਚੋ ,,
ਨਾਂ ਸੌਦਾ ਕਰਨਾ ਆਵੇ ਵਿਪਾਰੀ ਨੂੰ।।
ਨਾਂ ਮੇਰੀ ਜਿੰਦੜੀ ਵਾਂਗੂੰ ਨੇ ਬੇਕਦਰੇ ,,
ਕੇਰੀਂਨਾ ਪਿਆਸੀ ਧਰਤੀ ਸਿੰਜਣ ਨੂੰ।।
ਮੈਨੂੰ ਤੇਰਾ ਚਿਹਰਾ ਅੱਜ ਦੱਸਦਾ ਐ ,,
ਲੋਰੀ ਦੇਣ ਵਾਲਾ ਫੜਦਾ ਖਾਮੋਸ਼ੀ ਨੂੰ ।।
ਮੰਮੀ ਪਾਪਾ ਹਕੀਕਤ ਮੈਂ ਵਿਛੜ ਗੀ ,,
ਔਖ਼ੇ ਵੇਲੇ ਵਿੱਚ ਤੇਰਾ ਸਾਥ ਦੇਣ ਨੂੰ ।।
ਮੈਂ ਉੱਠ ਕੇ ਗਲ ਨਾਲ ਲਾਵਾਂਗੀ ,,
ਪਿਆਰ ਕਰਨ ਵਾਲੇ ਮੰਮੀ ਪਾਪਾ ਨੂੰ ।।
ਟਿਕਟ ਦਿੱਤਾ ਹੈ ਪਾਪੀ ਡਾਕਟਰ ਨੇ ,,
ਰੰਗਲੀ ਦੁਨੀਆਂ ਤੋਂ ਵਾਪਸ ਜਾਣ ਨੂੰ ।।
ਜਾਂਦੀ ਵਾਰ ਦਾ ਪਿਆਰ ਮੈਨੂੰ ਦੇ ਦਿਓ ,,
ਵੇਖ ਲੈਣਾ ਨੀਝਾਂ ਨਾਲ ਮੇਰੇ ਮੁੱਖ ਨੂੰ ।।
ਦਿਲ ਦੀਆਂ ਗੱਲਾਂ ਪਾਪਾ ਕਰ ਲਵੀਂ ,,
ਅੱਖਾਂ ਬੰਦ ਕਰੀਂ ਚੁੰਮ ਲੇਵੀਂ ਮੂੰਹ ਨੂੰ ।।
ਜੇਦਿਲ ਤੇਰਾ ਇੰਝ ਕਰਦੇ ਡੋਲ ਗਿਆ,,
ਬੁੱਕਲ'ਚ ਮੰਮੀ ਲੈਂ ਯਾਦ ਕਰੀਂ ਬੋਲਾਂ ਨੂੰ।।
ਮੰਮੀ ਪਾਪਾ ਤੁਸੀਂ ਵਾਅਦੇ ਕਰਿਓ ,,
ਤੁਸੀਂ ਰੋਣਾ ਨੀ , ਕਦੇ ਯਾਦ ਕਰ ਮੈਂਨੂੰ ।।
ਯਾਦ ਰੱਖਿਓ ਹਿੱਕ ਉੱਤੇ ਗਿਰੇ ਅੱਥਰੂ ,,
ਕਿਵੇਂ ਪਾਰ ਕਰੂੰਗੀ ਇਹ ਸਮੁੰਦਰ ਨੂੰ ।।
ਦੁਨੀਆਂ ਪਿੱਛੇ ਲੱਗ ਪਰੇ ਤੂੰ ਸੁੱਟੀ ਨਾ ,,
ਮੁੜਕੇ ਸਮਾਂ ਨਾ ਮਿਲੇ ਮੈਨੂੰ ਚੁੰਮਣ ਨੂੰ ।।
ਇੱਥੇ ਤਾਂ ਹਰ ਮਾਂ-ਬਾਪ ਚਾਹੁੰਦਾ ਐ ,,
ਪੁੱਤ ਮੋਢਾ ਦੇਵੇ ਪਿਓ ਦੀ ਅਰਥੀ ਨੂੰ ।।
ਦੇਖੀ ਪਾਪਾ ਮੈਂ ਪੁੱਤ ਬਣ ਕੇ ਆਵਾਂਗਾ ,,
ਤੋੜ ਦੇਵੀਂ ਨਾ ਕਿਤੇ ਮੇਰੇ ਅਰਮਾਨਾਂ ਨੂੰ ।।
ਅਰਮਾਨ ਇਹਨਾਂ ਲਾਟਾਂ'ਚ ਮੱਚਣੇ ਨੀ ,,
ਸੱਚ ਪੁੱਛ ਲਵੀਂ ਕਿਸੇ ਸਿਆਣੇ ਬੰਦੇ ਨੂੰ ।।
ਪਾਪਾ ਉੱਠਦੀਆਂ ਬੇਵਕਤੀ ਲਾਟਾਂ 'ਚੋ ,,
ਤੱਕੀ ਸਿਰ ਬੰਨੇ ਸਿਹਰੇ ਦੀਤਸਵੀਰ ਨੂੰ ।।
ਆਖ਼ਰੀ ਖ਼ਾਹਿਸ਼ ਮੇਰੀ ਪੂਰੀ ਕਰ ਦਿਓ ,,
ਨਾ ਭੁੱਲ ਸਕੋਂਗੇ ਮੇਰੀ ਇਹ ਖਾਹਿਸ਼ ਨੂੰ ।।
ਰਿਸ਼ਤੇਦਾਰ ਪਾਪਾ ਫੁੱਲਾਂ ਤੇ ਆਉਣਗੇ ,,
ਮਾਮਾ ਗੁਥਲੀ ਦੇਵੇਗਾ ਫੁੱਲ ਪਾਉਣ ਨੂੰ ।।
ਮੰਮੀ ਪਾਪਾ ਮੇਰੇ ਫੁੱਲ ਹੱਥੀਂ ਤਾਰ ਦਿਓ ,,
ਨਹੀਂ ਭੁੱਲਣਾ ਪੋਟਲੀ ਸੀਨੇ ਲਾਉਣ ਨੂੰ ।।
ਮੈਨੂੰ ਕਰ ਦੇਣਾ ਸਭ ਕੁੱਝ ਮੁਆਫ਼ ਜੀ ,,
ਮਿੱਟੀ'ਚ ਮਿਲਾ ਦੇਵੀਂ ਮੇਰੇ ਗੁਨਾਹਾਂ ਨੂੰ ।।
ਐਵੇਂ ਬੇਵੱਸ ਹੰਝੂ ਧਰਤੀ ਤੇ ਡੋਲੀ ਨਾ ,,
ਹਟਾਉਣਗੇ ਗੁਰਾਂ ਦੇ ਰੱਖੇ ਧਿਆਨ ਨੂੰ ।।
ਪਾਪਾ ਲੈਕੇ ਗਿਆ ਦਾਦਾ ਦਾਦੀ ਕੋਲੋਂ ,,
ਦਿੱਲੀ ਭਬਲਜੋਤ ਹੱਸਦੀ ਖੇਡਦੀ ਨੂੰ ।।
ਵਾਪਸੀ ਲਈ ਡਾਕਟਰ ਸੌਗਾਤ ਦਿੱਤੀ ,,
ਪੋਟਲੀ ਬੰਨ੍ਹ ਲਈ ਪੂਰਬੇ ਆਉਂਣ ਨੂੰ ।।
ਦੁਨੀਆਂ ਤੇ ਮਿੱਠੇ ਮੇਵੇ ਸਾਰੇ ਮਿਲਦੇ ,,
ਭੁਲਾਵਾਂ ਨਾ ਨਾਨਕਿਆਂ ਦੇ ਪਿਆਰ ਨੂੰ ।।
ਨਾਨੂ ਵਰਗਿਆਂ ਨੇ ਦਿਲੋਂ ਹੰਝੂ ਕੇਰੇ ਸੀ ,,
ਮੀਤ ਭੁੱਲਿਆ ਬੌਂਦਲੀ ਵਾਪਸ ਜਾਣ ਨੂੰ ।।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637
ਕੰਜਕਾਂ ਬਨਾਮ ਪੱਥਰ - ਹਾਕਮ ਸਿੰਘ ਮੀਤ ਬੌਂਦਲੀ
ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , " ਕਿਤੇ ਜਾਣਾ ?" ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ - ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ ਨੇ ," ਫਿਰ ਕਹਿੰਦੀਆਂ ਨੇ ਸੱਸਾਂ ਮਾੜੀਆਂ ਨੇ " ਜੇ ਕੋਈ ਦੁੱਖ ਤਕਲੀਫ ਹੈ ਬੱਚੇ ਨੂੰ ਦੱਸਣਾ ਚਾਹੀਦਾ ਹੈ । ਐਵੇਂ ਮੂੰਹ ਮੋਟਾ ਕਰਕੇ ਫਿਰੀ ਜਾਣਾ ਕੋਈ ਚੰਗੀ ਗੱਲ ਥੌੜੀ ਹੈ ।
ਕੋਈ ਗੱਲ ਨਹੀਂ ਬੀਜੀ ਮੈਂ ਨਹਾਕੇ ਆਉਂਣੀ ਆ ?
ਚੰਗਾ ਆਮਰੋ ਤੂੰ ਇੱਥੇ ਬੈਠ ਫਿਰ ਗੱਲਾਂ ਕਰਦੇ ਹਾਂ , " ਮੈਂ ਜਾਕੇ ਕੰਨਿਆਂ ਦੇਵੀਆਂ ਨੂੰ ਇਕੱਠੀਆਂ ਕਰ ਲਿਆਵਾਂ , ਅੱਜ ਜੋ ਦੇਵੀਆਂ ਨੂੰ ਪੂਜਣਾ ਹੋਇਆ । ਨੀ ਨਸੀਬੋ ਕੀ ਤੇਰੇ ਪੈਰਾਂ ਥੱਲੇ ਅੱਗ ਲੱਗੀ ਐ ਕਿੱਧਰ ਨੂੰ ਸਾਝਰੇ ਸਾਝਰੇ ਮੂੰਹ ਚੱਕਿਆ ਹੋਰ ਸਭ ਠੀਕ ਹੈ । ਅੰਮਾਂ ਜੀ ਪੈਰੀਂ ਪੈਂਦੀ ਆ , ਗੁਰੂ ਭਲਾ ਕਰੇ , ਹੋਰ ਸਭ ਠੀਕ ਠਾਕ ਹੈ , ਅੰਮਾਂ ਜੀ ਸਭ ਠੀਕ ਹੈ । ਮੈਂ ਤਾਂ ਸੋਚਿਆ ਸੀ ਕਿ ਕੰਜਕਾਂ ਪੂਜ ਦਈਏ , ਕੁੱਝ ਪਾਪ ਲੱਥ ਜਾਣਗੇ । ਪਰ ਕੁੜੀਆਂ ਤਾਂ ਨਜ਼ਰ 'ਚ ਪਾਈਆਂ ਨੀ ਰੜਕਦੀਆਂ , ਜਿਵੇਂ ਕੁੜੀਆਂ ਦਾ ਕਾਲ ਹੀ ਪੈ ਗਿਆ ਹੋਵੇ । ਰੱਬ ਵੀ ਦਿਆਲ ਹੈ ਸਭ ਮੂੰਡੇ ਹੀ ਵੰਡੀ ਜਾਂਦਾ , ਕੁੜੀਆਂ ਦਾ ਕੋਟਾ ਤਾਂ ਇਉਂ ਲੱਗਦਾ ਜਿਵੇਂ ਰੱਬ ਦੇ ਘਰ ਵੀ ਖ਼ਤਮ ਹੋ ਗਿਆ ਹੋਵੇ । " ਮੂੰਹ ਹਨ੍ਹੇਰੇ ਦੀ ਘੁੰਮ ਰਹੀ ਹਾਂ, ਸੱਤ ਕੁੜੀਆਂ ਨੀ ਕੱਠੀਆਂ ਹੋਈਆਂ । ਅੱਜ ਕੱਲ੍ਹ ਤਾਂ ਨਸੀਬੋ ਹਰੇਕ ਹੀ ਡਾਕਟਰ ਦੇ ਦਰ ਤੇ ਜਾ ਖੜਦਾ , ਕਹਿੰਦੇ ਨੇ ਆਹ ਕਰੀ ਤਾਂ ਚੈੱਕ " ਮੁੰਡਾ ਹੈ ਜਾਂ ਕੁੜੀ " ਪਤਾ ਨੀ ਕਿੱਥੋਂ ਇਹ ਮਸ਼ੀਨਾਂ ਆ ਗਈਆਂ ਚੈੱਕ ਕਰਨ ਵਾਲੀਆਂ , " ਮੁੰਡਾ ਹੈ ਸੱਤੋ- ਸੱਤ , ਕੁੜੀ ਹੈ ਕਰਦੇ ਸਫਾਈ ਕੀ ਕਰਵਾਉਣਾ ਪੱਥਰ ਤੋਂ ।" ਮਸ਼ੀਨਾਂ ਤਾਂ ਇਹੋ ਜਿਹੀਆਂ ਆ ਗਈਆਂ ਪੰਜ ਮਿੰਟ ਨੀ ਲਾਉਂਦੀਆਂ ਦੱਸਣ ਨੂੰ , ਨਾਲੇ ਹਰੇਕ ਹੀ ਮੁੰਡਾ ਭਾਲਦਾ , ਕੁੜੀਆਂ ਨੂੰ ਕਿਹੜਾ ਭਾਉਂਦਾ ।" ਜਦੋਂ ਸਾਡਾ ਟਾਈਮ ਸੀ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਸੀ ਸਮਝਦਾ ਹਰੇਕ ਘਰ ਦੋ ਦੋ ਤਿੰਨ ਤਿੰਨ ਕੁੜੀਆਂ ਹੁੰਦੀਆਂ ਸੀ , ਨਾਲੇ ਕੁੜੀਆਂ ਦੀ ਇੱਜ਼ਤ ਕਰਦੇ ਸੀ । ਗੱਲ ਤਾਂ ਤੁਹਾਡੀ ਠੀਕ ਹੈ ਇਹ ਵੇਖ ਲਵੋਂ ਕੋਈ ਛੋਟੀ ਕੁੜੀ ਨਹੀਂ ਮਿਲੀ , ਸਾਰੀਆਂ ਵੱਡੀਆਂ ਹੀ ਕੁੜੀਆਂ ਮਿਲੀਆਂ ਨੇ ਇਹ ਵੀ ਕਹਿੰਦੀਆਂ ਨੇ ਅਸੀਂ ਕਾਲਜ ਪੜ੍ਹਨ ਜਾਣਾ, ਸਾਨੂੰ ਛੇਤੀ ਛੇਤੀ ਪੂਜ ਲਏ ਕਿਤੇ ਅਸੀਂ ਲੇਟ ਨਾ ਹੋ ਜਾਈਏ , ਨਾਲੇ ਆਪਸ ਵਿੱਚੀਂ ਹੱਸਦੀਆਂ ਹੋਈਆਂ ਕਹਿੰਦੀਆਂ ਸੀ ," ਜਦੋਂ ਕੁੜੀਆਂ ਲੋੜ ਪੈਂਦੀ ਹੈ ਉਦੋਂ ਹੀ ਚੇਤੇ ਆਉਂਦੀਆਂ ਨੇ ਨਹੀਂ ਤਾਂ ਪੱਥਰ ਹੀ ਸਮਝਦੇ ਨੇ ।
ਨੀ ਨਸੀਬੋ ਮੈਂ ਤਾਂ ਗੱਲੀਂ ਬਾਤੀਂ ਭੁੱਲ ਹੀ ਗਈ ਸੀ , ਤੈਨੂੰ ਵੀ ਤਾਂ ਮੁੰਡੇ ਵਿਆਹੇ ਨੂੰ ਸਾਲ ਹੋ ਗਿਆ । ਤੂੰ ਦਾਦੀ ਬਣੀ ਕਿ ਨਹੀਂ , ਆਪਣੀ ਗਲਤੀ ਨੂੰ ਛੁਪਾਉਂਦੀ ਹੋਈ ਨੇ ਗੱਲ ਅਣਗੌਲਿਆ ਜਿਹਾ ਕਰ ਦਿੱਤਾ । ਚੰਗਾ ਮਾਂ ਜੀ ਮੈਂ ਚੱਲਦੀ ਹਾਂ , ਕਿਉਂਕਿ ਕੁੜੀ ਨੂੰ ਪੱਥਰ ਕਹਿਣੇ ਵਾਲਿਆਂ ਵਿੱਚ ਸੀ । ਨੀ ਮੇਰੀ ਗੱਲ ਦਾ ਜਵਾਬ ਤਾਂ ਦਿੰਦੀ ਜਾਹ ਮੈਂ ਕਿਹੜਾ ਤੇਰੇ ਕੋਲੋਂ ਮਠਿਆਈ ਮੰਗਦੀ ਹਾਂ । ਮੈਂ ਵੀ ਇਹ ਬੇਰਹਿਮੀ ਦੀ ਹਵਾ ਵਿੱਚ ਆ ਗਈ , " ਪੱਥਰ ਸੀ ਸਫ਼ਾਈ ਕਰਵਾਈ ਦਿੱਤੀ । ਨੀ ਇਹ ਕੀ ਕਹਿ ਰਹੀ ਐਂ , " ਮੈਨੂੰ ਮਜ਼ਾਕ ਕਰ ਰਹੀ ਐਂ ?" ਹੁਣ ਉਸ ਕੋਲ ਕੋਈ ਜਵਾਬ ਨਹੀਂ ਸੀ ਆਪਣਾ ਸਿਰ ਅੰਮਾਂ ਜੀ ਸਾਹਮਣੇ ਚੁੱਕਣ ਦੀ ਹਿੰਮਤ ਨਹੀਂ ਪਈ । ਆਪਣੇ ਆਪ ਤੇ ਸ਼ਰਮ ਮਹਿਸੂਸ ਕਰ ਰਹੀ ਸੀ । ਨਸੀਬੋ ਦੇ ਮੂੰਹ ਤੇ ਸਰਦੀ ਦੇ ਮਹੀਨੇ ਤਰੇਲੀਆਂ ਦੇਖਕੇ ਕਿਹਾ , ਤੈਨੂੰ ਰੱਬ ਨੇ ਲੱਛਮੀ ਦਿੱਤੀ ਨੀ ਤੂੰ ਰੱਬ ਦੀ ਰਹਿਮਤ ਨੂੰ ਠੋਕਰ ਮਾਰ ਦਿੱਤੀ ਘਰ ਆਈ ਦੇਵੀਂ ਨੂੰ ਪੱਥਰ ਸਮਝਕੇ , ਅੱਜ ਨਮਿੱਤ ਕੰਜਕਾਂ ਪੂਜਣ ਚੱਲੀ ਐਂ । ਨੀ ਭਲੀਏ ਲੋਕੇ ਤੈਥੋਂ ਆਪਣੇ ਖੂਨ ਦੀ ਦੇਵੀਂ ਤਾਂ ਸਾਂਭੀ ਨਹੀਂ ਗਈ ," ਕੰਜਕਾਂ ਪੂਜਣ ਲਈ ਘਰ ਘਰ ਪੱਥਰ ਲੱਭਦੀ ਫਿਰਦੀ ਐਂ " ਤੂੰ ਪ੍ਰਮਾਤਮਾ ਤੋਂ ਡਰ , " ਇਹ ਕੰਜਕਾਂ ਬਨਾਮ ਪੱਥਰ ਨੇ ਇਹ ਤਾਂ ਸਾਰੀ ਉਸਦੀ ਰਹਿਮਤ ਹੈ ।" ਬੱਸ ਅੰਮਾਂ ਜੀ ਬੱਸ ਮੈਂ ਪਾਪਣ ਹਾਂ ਰੋਂਦੀ ਹੋਈ ਨੇ ਕਿਹਾ । ਨੀ ਤੂੰ ਇਹ ਕੀ ਕੀਤਾ ਤੈਨੂੰ ਪ੍ਰਮਾਤਮਾ ਨੇ ਦੇਵੀਂ ਦਾ ਰੂਪ ਬਖਸ਼ਿਸ਼ ਕੀਤਾ ਪੂਜਣ ਲਈ ਦੂਜਿਆਂ ਦੇ ਘਰਾਂ ਵਿੱਚ ਕੰਜਕਾਂ ਵਾਸਤੇ ਕੁੜੀਆਂ ਭਾਲਦੀ ਫਿਰਦੀ ਐਂ । ਲੋਕਾਂ ਨੂੰ ਭਗਤਣੀ ਬਣਕੇ ਦਿਖਾਉਂਦੀ ਫਿਰਦੀ ਐਂ ," ਇਹ ਪਾਪ ਨੂੰ ਲੁਕਾਉਣ ਲਈ ਅੱਜ ਕੰਜਕਾਂ ਪੂਜਣ ਜਾ ਰਹੀ ਐਂ , ਇਹ ਪਾਪ ਕਦੇ ਛੁਪਾਏ ਨਹੀਂ ਛਪਦੇ ਇਕ ਦਿਨ ਸਾਹਮਣੇ ਜ਼ਰੂਰ ਆਉਂਦੇ ਨੇ ।" ਅੰਮਾਂ ਜੀ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਨੂੰ ਹਲੂਣਾ ਦੇ ਦਿੱਤਾ। ਮੇਰੀਆਂ ਅੱਖਾਂ ਤੋਂ ਪਾਪਾਂ ਵਾਲਾ ਪਰਦਾ ਹਟਾ ਦਿੱਤਾ । ਮੈਂ ਅਣਜਾਣ ਪੁਣੇ ਵਿੱਚ ਬਹੁਤ ਵੱਡੀ ਪਾਪਣ ਬਣ ਗਈ ਹਾਂ । ਆਪਣੇ ਸਿਰ ਤੇ ਲਈ ਚੁੰਨੀ ਨਾਲ ਅੱਖਾਂ ਪੂੰਝਦੀ ਹੋਈ ਘਰ ਵੱਲ ਨੂੰ ਤੁਰ ਪਈ । ਘਰ ਆਕੇ ਆਪਣੀ ਨੂੰਹ ਪਾਲੀ ਨੂੰ ਬੁੱਕਲ ਵਿੱਚ ਲੈਕੇ ਕਹਿ ਰਹੀ ਸੀ , ਧੀਏ ਮੈਨੂੰ ਮੁਆਫ਼ ਕਰ ਦੇਵੀਂ , ਬੀਜੀਂ ਮੁਆਫੀ ਉਸ ਪ੍ਰਮਾਤਮਾ ਕੋਲੋਂ ਮੰਗੋ ਜਿਨ੍ਹਾਂ ਨੇ ਆਪਣੇ ਘਰ ਦੇਵੀਂ ਦਾ ਰੂਪ ਬਖਸ਼ਿਸ਼ ਕੀਤਾ ਸੀ । ਤੁਸੀਂ ਪੱਥਰ ਸਮਝਕੇ ਉਸ ਨੂੰ ਇਸ ਰੰਗਲੀ ਦੁਨੀਆਂ ਤੋਂ ਵਾਪਸ ਭੇਜ ਦਿੱਤਾ । ਤੁਸੀਂ ਮੇਰੀਆਂ ਮਿੰਨਤਾਂ ਤਰਲਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ , ਤੁਸੀਂ ਪੱਥਰ ਕਹਿਕੇ ਕਤਲ ਕਰਵਾ ਦਿੱਤਾ । ਕਹਿ ਰਹੇ ਸੀ ਸਾਨੂੰ ਤਾਂ ਮੁੰਡਾ ਚਾਹੀਦਾ ਹੈ। ਪਰ ਅੱਜ ਉਸ ਪ੍ਰਮਾਤਮਾ ਨੇ ਜ਼ੁਲਮ ਦੇਖਕੇ ਆਪਣਾ ਦਰਵਾਜ਼ਾ ਸਦਾ ਲਈ ਬੰਦ ਕਰ ਦਿੱਤਾ । ਇਹ ਕੀ ਕਹਿ ਰਹੀ ਐ ਪੁੱਤ । ਹਾਂ ਬੀਜੀ ਮੈਂ ਠੀਕ ਹੀ ਕਹਿ ਰਹੀ ਹਾਂ ? ਅੱਜ ਡਾਕਟਰ ਨੇ ਸਿੱਧੇ ਲਫ਼ਜ਼ਾਂ ਵਿੱਚ ਕਹਿ ਦਿੱਤਾ ਤੁਸੀਂ ਹੁਣ ਕਦੇ ਮਾਂ ਨਹੀਂ ਬਣ ਸਕਦੇ । ਮੇਰੇ ਚਿਹਰੇ ਤੇ ਕਦੇ ਵੀ ਖੁਸ਼ੀ ਦੀ ਝਲਕ ਦਿਖਾਈ ਦੇਣੀ ਮੇਰੀ ਕੁੱਖ ਹੁਣ ਵੀ ਕਦੇ ਸੁਲੱਖਣੀ ਨਹੀਂ ਹੋ ਸਕਦੀ । ਦੁਨੀਆਂ ਵਾਲਿਓ ਆਪਣੀਆਂ ਨੂੰ ਪੱਥਰ ਦੂਜਿਆਂ ਦੇ ਘਰੋਂ ਕੰਜਕਾਂ ਨਾ ਲੱਭੋ । ਕੰਜਕਾਂ ਬਨਾਮ ਪੱਥਰ ਨੂੰ ਯਾਦ ਕਰਦੀ ਹੋਈ ਨੇ ਆਪਣੀ ਨੂੰਹ ਬੁੱਕਲ਼ ਵਿੱਚ ਲੈਕੇ ਕਿਹਾ ਧੀਏ ਮੈਨੂੰ ਮੁਆਫ਼ ਕਰ ਦੇਵੀਂ ਤੇਰੀ ਸੁਲੱਖਣੀ ਨਾ ਕੁੱਖ ਹੋਣ ਦੀ ਜ਼ੁਮੇਵਾਰ ਮੈਂ ਆ । ਅੰਮਾਂ ਜੀ ਮੈਂ ਹੁਣ ਮੈਂ ਕਦੇ ਵੀ ਤੁਹਾਡਾ ਮੂੰਹ ਮਿੱਠਾ ਨਹੀਂ ਕਰਵਾ ਸਕਦੀ ," ਮੈਨੂੰ ਕੀਤੇ ਪਾਪਾਂ ਦੀ ਸਜ਼ਾ ਮਿਲ ਗਈ ਹੈ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637
ਧੀ ਦਾ ਦੁੱਖ - ਹਾਕਮ ਸਿੰਘ ਮੀਤ ਬੌਂਦਲੀ
ਸਿੰਦੋ ਇੱਕ ਗਰੀਬ ਘਰ ਦੀ ਚੰਗੀ ਪੜੀ ਬਹੁਤ ਹੀ ਮਿੱਠੇ ਅਤੇ ਨਰਮ ਸੁਭਾਅ ਵਾਲੀ ਲੜਕੀ ਸੀ । ਜਿਸ ਦਾ ਵਿਆਹ ਇੱਕ ਅਮੀਰ ਘਰ ਦੇ ਲੜਕੇ ਨਾਲ ਕਰ ਦਿੱਤਾ । '' ਜਿਸ ਦਾ ਆਪਣਾ ਕਾਰੋਬਾਰ ਸੀ।" ਲੈਕਿਨ ਦੋ ਤਿੰਨ ਮਹੀਨੇ ਬਹੁਤ ਹੀ ਵਧੀਆ ਨਿਕਲੇ ਬਾਅਦ ਵਿੱਚ ਉਹੀ ਗੱਲ ਪਤੀ ਦੀ ਝਿੜਕਾਂ ਸੱਸ ਦੇ ਮਿਹਣੇ ਤਾਹਨੇ ਸ਼ੁਰੂ ਹੋ ਗਏ । ਫਿਰ ਸਾਲ ਮਗਰੋਂ ਉਹਨਾਂ ਦੇ ਘਰ ਲੜਕੀ ਨੇ ਜਨਮ ਲਿਆ ।ਹੁਣ ਵੱਡੀ ਹੋ ਚੁੱਕੀ ਸੀ ਸਕੂਲ ਜਾਇਆ ਕਰਦੀ ਸੀ । ਨੀ ਨਸੀਬੋ ਘਰੇ ਈ ਆਜਾ ਆਜਾ ਲੰਘਿਆ ਨਿਹਾਲ ਕੁਰੇ , ਤੇਰੇ ਕਿਵੇਂ ਅੱਜ ਆਉਣੇ ਹੋਏ ?''
ਨਾ ਤੂੰ ਮੰਜੇ ਤੇ ਕਿਵੇਂ ਪਈਏ ? ਮੈ ਰੋਟੀ ਖਾਕੇ ਹਟੀ ਸੀ ਬੈਠ ਬੈਠੀ ਮੰਜੇ ਤੇ ਟੇਢੀ ਹੋ ਗਈ ।ਸਿੰਦੋ ਤੇਰੀ ਚਾਚੀ ਆਈ ਏ ਚਾਹ ਦੇ ਦੋ ਕੱਪ ਬਣਾ ਲਿਆ, " ਮੈ ਹੁਣੇ ਲਿਆਈ ਬੀਬੀ ਜੀ ?" ਚਾਹ ਫੜਾਉਣ ਤੋ ਪਹਿਲਾ ਆਪਣੀ ਬੀਬੀ ਜੀ ਅਤੇ ਚਾਚੀ ਜੀ ਨੂੰ ਮੱਥਾ ਟੇਕ ਕੇ ਮੁੜਨ ਹੀ ਲੱਗੀ ਸੀ , " ਨੀ ਨਪੁਤਿਆ ਦੀਏ ਇਹ ਚਾਹ ਬਣਾਕੇ ਲੈਕੇ ਆਈ ਐ ਕਿ ਪਾਣੀ ਵਿੱਚ ਹੀ ਮਿੱਠਾ ਘੋਲ ਲਿਆਈ ਜਾਹ ਦੁਆਰਾ ਲੈਕੇ ਆ ਬਣਾਕੇ ?" ਅੱਛਿਆ ਬੀਬੀ ਜੀ ? ਕਿੱਥੇ ਸਾਡੇ ਕਰਮਾਂ ਇਹ ਭੁੱਖੇ ਘਰ ਦੀ ਧਰੀ ਪਈ ਸੀ ? ਨਾ ਨਸੀਬੋ ਚਾਹ ਤਾਂ ਬਹੁਤ ਸਵਾਦ ਸੀ ਤੂੰ ਐਵੇਂ ਵਿਚਾਰੀ ਨੂੰ ਘੂਰੀ ਜਾਂਦੀ ਐ । ਜੇ ਨਾ ਘੂਰੀਏ ਸਿਰ ਤੇ ਚੜ ਜਾਂਦੀਆਂ ਨੇ ਬਾਅਦ ਵਿੱਚ ਤੰਗ ਕਰਦੀਆਂ ਨੇ," ਚਲੋ ਠੀਕ ਹੈ ?'' ਹਾਂ ਸੱਚ ਮੈ ਤੈਨੂੰ ਕਹਿਣ ਆਈ ਸੀ ਕੱਲ੍ਹ ਨੂੰ ਸੰਗਰਾਂਦ ਆਪਾਂ ਗੁਰਦੁਆਰੇ ਜਾਣਾ । ਕੋਈ ਨਾ ਭੈਣੇ ਚੱਲਾਂ ਗਈਆਂ ? ਮੈਂ ਕਿਹਾ ਜੀ ਸੁਣਦੇ ਹੋ ! ਹਾਂ ਕੀ ਗੱਲ ਐ ਪਿੰਡੋਂ ਫੋਨ ਆਇਆ ਸੀ ਬੀਬੀ ਬਹੁਤ ਬੀਮਾਰ ਹੈ ਉਹ ਆਪਾਂ ਨੂੰ ਮਿਲਣ ਨੂੰ ਸੱਦ ਰਹੀ ਹੈ । ਆਪਾਂ ਨੇ ਪਿੰਡ ਜਾਕੇ ਆਉਣਾ ਨਾਲੇ ਆਪਾਂ ਨੂੰ ਗਿਆ ਵੀ ਸਾਲ ਹੋ ਗਿਆ । ਅਜੇ ਮੇਰੇ ਕੋਲ ਟਾਈਮ ਨਹੀਂ ਕੱਲ੍ਹ ਨੂੰ ਮੇਰੀ ਜਰੂਰੀ ਮੀਟਿੰਗ ਹੈ । ਸਿੰਦੋ ਆਪਣਾ ਸ਼ਬਰ ਦਾ ਕੌੜਾ ਘੁੱਟ ਭਰਕੇ ਬੈਠ ਗਈ । ਜਸਵੀਰ ਪੁੱਤ ਕੀ ਕਹਿੰਦੀ ਸੀ ਕੁੱਛ ਨਹੀਂ ਬੀਬੀ ਇੰਨੀ ਗੱਲ ਕਹਿਕੇ ਆਪਣੀ ਮੀਟਿੰਗ ਤੇ ਚਲਾ ਗਿਆ । ਮੈਂ ਪੁੱਛ ਦੀਆਂ ! ਮੈ ਸੁਣ ਤਾ ਸਭ ਕੁਝ ਲਿਆ, " ਨਾ ਕੀ ਗੱਲ ਕਿੱਥੇ ਜਾਣਾ ?" ਬੀਬੀ ਜੀ ਪਿੰਡੋਂ ਫੋਨ ਆਇਆ ਸੀ ਕਿ ਬੀਬੀ ਬਹੁਤ ਬੀਮਾਰ ਹੈ । ਨਾ ਤੂੰ ਜਾ ਕੇ ਉਹਨੂੰ ਠੀਕ ਕਰ ਦੇਵੇਗੀ ਨਾ ਘਰ ਐਨੇ ਜੀਅ ਨੇ ਉਹ ਨਹੀ ਸਾਂਭ ਸਕਦੇ ਤੂੰ ਜਿਆਦੇ ਸਾਂਭੇਗੀ । ਸਿੰਦੋ ਆਪਣੇ ਕਮਰੇ ਵਿੱਚ ਜਾਕੇ ਰੋਣ ਲੱਗ ਜਾਂਦੀ ।
ਪ੍ਰੀਤ ਕਮਰੇ ਵਿੱਚ ਆਪਣੀ ਮੰਮੀ ਕੋਲ ਆਉਂਦੀਐ ਉਹਦੀਆਂ ਅੱਖਾਂ ਦੇ ਹੰਝੂ ਸਾਫ ਕਰਦੀ ਹੋਈ ਪੁੱਛਦੀ ਐ , ਮੰਮੀ ਜੀ ਤੂੰ ਸਾਰਾ ਦਿਨ ਘਰ ਦਾ ਕੰਮ ਕਰਦੀ ਐ ਫਿਰ ਵੀ ਤੈਨੂੰ ' ਡੇਡੀ ਅਤੇ ਦਾਦੀ ਜੀ ',' ਕਿੳਂ ਘੂਰਦੇ ਤੇ ਗਾਲਾਂ ਕੱਢਦੇ ਹਨ ?" ਤੂੰ ਕਿਸੇ ਗੱਲ ਦਾ ਵੀ ਜਵਾਬ ਨਹੀਂ ਦਿੰਦੀ ਇਹ ਕੀ ਗੱਲ ਹੈ ? ਨਹੀ ਪੁੱਤਰ ਇਹ ਮੇਰੀ ਕਿਸਮਤ ਵਿੱਚ ਲਿਖਿਆ ਹੈ । ਕਮਰੇ ਚੋ ਬਾਹਰ ਨਿਕਲ ਕੇ ਸੋਚ ਦੀ ਐ ਕਿਸਮਤ ਕੌਣ ਲਿਖਦਾ ਏ । '' ਅੱਜ ਮੈ ਡੇਡੀ ਅਤੇ ਦਾਦੀ ਜੀ ਨੂੰ ਜਰੂਰ ਪੁੱਛਾਂਗੀ ।" ਸ਼ਾਮ ਨੂੰ ਸਾਰੇ ਇਕੱਠੇ ਬੈਠੇ ਸੀ ਪ੍ਰੀਤ ਆਪਣੇ ਡੈਡੀ ਜੀ ਤੇ ਦਾਦੀ ਜੀ ਨੂੰ ਕਹਿਣ ਲੱਗੀ ਮੇਰੇ ਨਾਲ ਬਆਦਾ ਕਰੋ ਜੋ ਮੈ ਕਹਾ ਗੀ ਤੁਸੀਂ ਮੰਨੋਂਗੇ ।ਹਾਂ ਪੁੱਤਰ ਅਸੀਂ ਤੇਰੀ ਗੱਲ ਜਰੂਰ ਮੰਨਾਗੇ , ਪਹਿਲਾ ਮੈਨੂੰ ਇਹ ਦੱਸੋ ਕਿਸਮਤ ਕੌਣ ਲਿਖਦਾ ਹੈ ? ਇਹ ਕਿਉਂ ਪੁੱਤਰ," ਹਾਂ ਹਾਂ ਮੈਨੂੰ ਦੱਸੋ ਵਾਹਿਗੁਰੂ ਲਿਖਦਾ ਹੈ ਪੁੱਤਰ ?" ਫਿਰ ਮੇਰੀ ਸੁਣੋ ਮੈ ਵੱਡੀ ਹੋਕੇ ਵਿਆਹ ਨਹੀਂ ਕਰਵਾਂਗੀ ਜੇ ਵਾਹਿਗੁਰੂ ਨੇ ਮੇਰੀ ਕਿਸਮਤ ਵਿਚ ਵੀ ਮੰਮੀ ਦੀ ਕਿਸਮਤ ਤਰ੍ਹਾਂ ਲਿਖਿਆ ਹੋਇਆ ਮੈ ਤੁਹਾਨੂੰ ਕਦੇ ਵੀ ਮਿਲ ਨਹੀਂ ਸਕਾਂਗੀ ਫਿਰ ਤਾਂ ਹਰ ਰੋਜ਼ ਪਤੀ ਦੀਆਂ ਝਿੜਕਾਂ ਸੱਸ ਦੇ ਤਾਹਨੇ ਮਹਿਣੇ ਹੀ ਸਹਿ ਸਕਾਂਗੀ ।ਇਹ ਗੱਲ ਸੁਣਦਿਆਂ ਹੀ ਉਹਨਾਂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ।ਮੈ ਕਿਹਾ ਸਿੰਦੋ ,ਆਈ ਜੀ । ਚੱਲ ਆਪਾਂ ਅੱਜ ਬੀਬੀ ਦੀ ਖਬਰ ਲੈ ਆਈਏ ਨਾਲੇ ਤੁਸੀਂ ਕਹਿੰਦੇ ਸੀ ਅਜੇ ਮੇਰਾ ਟਾਈਮ ਨਹੀਂ ? ਨਹੀਂ ਮੈ ਅੱਜ ਮੀਟਿੰਗ ਤੋ ਜਵਾਬ ਦੇ ਆਇਆ ਸੀ ? ਹਾ ਪੁੱਤਰ ਨਾਲੇ ਪ੍ਰੀਤ ਨੂੰ ਦੋ ਛੁੱਟੀਆਂ ਨੇ , " ਅੱਛਿਆ ਬੀਬੀ ਜੀ ?' ਅੱਜ ਤਾਂ ਪੋਤੀ ਨੇ ਦਾਦੀ ਅਤੇ ਆਪਣੇ ਪਿਓ ਦੀਆਂ ਅੱਖਾਂ ਉੱਪਰ ਬੰਨ੍ਹੀ ਪਾਪਾਂ ਵਾਲੀ ਪੱਟੀ ਉਤਾਰ ਦਿੱਤੀ ਅਤੇ ਸਾਨੂੰ ਦੱਸ ਦਿੱਤਾ ਧੀ ਦਾ ਦੁੱਖ ਕੀ ਹੁੰਦਾ ਉਸਦਾ ਅਹਿਸਾਸ ਕਰਵਾ ਦਿੱਤਾ ।
ਇਹ ਕੁੜੀਆਂ, ਆਟੇ ਦੀਆਂ ਚਿੜੀਆਂ, ਨੰਨੀਆਂ ਛਾਵਾਂ ਨੇ ,,ਇਹਨਾਂ ਦੀਆਂ ਸ਼ੰਧਰਾਂ ਇਕ ਹੌਕਿਆਂ ਦੀਆਂ ਹਵਾਵਾਂ ਨੇ ।।ਜਿਹੜੇ ਵੀ ਘਰ ਰਹੀਆਂ , ਹਮੇਸ਼ਾਂ ਕੰਧਾਂ ਦੀ ਕੈਦ ਵਿੱਚ ਰਹੀਆਂ ,,ਨਾਂ ਆਪਣੀ ਬੋਲੀ ਬੋਲ ਸਕਣ , ਨਾ ਹੀ ਇਹ ਅਜ਼ਾਦ ਰਹੀਆਂ ।।ਹੁਣ ਮਰਦ ਬਰਾਬਰ ਕਮਾਉਂਦੀਆਂ, ਫਿਰ ਵੀ ਪੈਰ ਜੁੱਤੀ ਹੀ ਰਹੀਆਂ ,,ਜੇ ਸਾਰੇ ਸਮਾਜ ਦੀ ਸੋਚ ਬਿਖਰ ਜਾਵੇ, ਕੀ ਫਿਰ ਇਹ ਅਜ਼ਾਦ ਕਹਾਵੇ ,,ਫਿਰ ਆਟੇ ਦੀਆਂ ਚਿੜੀਆਂ, ਨੰਨੀਆਂ ਛਾਵਾਂ ਕੌਣ ਕਹਾਵੇ ।।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637
" ਹੀਰਾ ਬਨਾਮ ਪੱਥਰ " - ਹਾਕਮ ਸਿੰਘ ਮੀਤ ਬੌਂਦਲੀ
ਚੰਨੋਂ ਅੱਜ ਰੱਬ ਨੂੰ ਕੋਸਦੀ ਹੋਈ ਹਰ ਰੋਜ਼ ਦੀ ਤਰ੍ਹਾਂ ਸੂਰਜ਼ ਦੀਆਂ ਕਿਰਨਾਂ ਨਿਕਲਣ ਤੋਂ ਪਹਿਲਾਂ ਆਪਣੇ ਪਤੀ ਨੂੰ ਜਗਾਹ ਕੇ ਪਾਣੀ ਦਾ ਗੜ੍ਹਵਾ ਫੜਾਕੇ ਕੱਛ ਵਿੱਚ ਢੇਰਾਂ ਤੋਂ ਚੁਗਿਆ ਹੋੋਇਆ ਵਿਕਣ ਯੋਗ ਸਮਾਨ ਪਾਉਣ ਵਾਲਾ ਪਲਾਸਟਿਕ ਦਾ ਬੋਰਾ ਲੈਕੇ ਘਰੋਂ ਨਿਕਲੀ ਜਿਸਦੇ ਕੋਈ ਔਲਾਦ ਨਹੀਂ ਸੀ । ਥੋੜੀ ਹੀ ਦੂਰ ਗਈ ਕੀ ਦੇਖਿਆ ਉਹਦੇ ਕੱਚੇ ਕੋਠੜੇ ਦੇ ਨਾਲ ਬਣੀ ਕੋਠੀ ਵਾਲੀ ' ਸੁਸ਼ੀਲਾ ' ਆਪਣਾ ਮੂੰਹ ਛੁਪਾਉਂਦੀ ਹੋਈ ਕੱਚਰੇ ਦੇ ਢੇਰਾਂ ਵਿੱਚ ਖੜੀਆਂ ਝਾੜੀਆਂ ਵਿੱਚੋਂ ਨਿਕਲ ਰਹੀ ਸੀ । ਇੰਝ ਲੱਗਦਾ ਸੀ ਜਿਵੇਂ ਕੋਈ ਪਾਪ ਕਰਕੇ ਆਈ ਹੋਵੇ । ਜਦੋਂ ਅੱਗੇ ਵਧੀ ਉਹਦੇ ਕੰਨਾਂ ਵਿੱਚ ਰੋਣ ਦੀ ਅਵਾਜ਼ ਪਈ , ਤੇ ਸਰੀਰ ਨੂੰ ਕੰਬਣੀ ਜਿਹੀ ਛਿੜ ਗਈ । ਡਰਦੀ ਹੋਈ ਨੇ ਅੱਗੇ ਜਾਕੇ ਦੇਖਿਆ , " ਉਹ ਅਵਾਜ਼ ਨਵਜੰਮੀ ਬੱਚੀ ਦੀ ਸੀ " ਜਿਸ ਨੂੰ ਕੋਈ ਪੰਜ ਮਿੰਟ ਪਹਿਲਾਂ ਹੀ ਝਾੜੀਆਂ ਵਿੱਚ ਸੁੱਟਕੇ ਗਿਆ ਹੋਵੇ । " ਵਾਹ ਉਹ ਮੇਰਿਆ ਰੱਬਾ , ਜਿੰਨਾ ਨੂੰ ਇਹਨਾਂ ਦੀ ਲੋੜ ਨਹੀਂ , ਉਹਨਾਂ ਨੂੰ ਦਈ ਜਾਂਦਾ ?" ਜਿਹਨਾਂ ਨੂੰ ਲੋੜ ਹੈ, ਉਹਨਾਂ ਨੂੰ ਰੁਬਾਈ ਜਾਂਦਾ ਐ ?"
ਚੰਨੋਂ ਨੇ ਚੱਕਿਆ ਆਪਣੀ ਛਾਤੀ ਨਾਲ ਲਾਕੇ ਘਰ ਵੱਲ ਨੂੰ ਤੁਰ ਪਈ । ਅੰਦਰ ਵੜਦਿਆਂ ਹੀ ਉਸ ਦੇ ਪਤੀ ਮੀਤ ਨੇ ਚਿਹਰੇ ਤੇ ਖੁਸ਼ੀਆਂ ਦੀਆਂ ਲਹਿਰਾਂ ਦੇਖਕੇ ਕਿਹਾ , " ਕਿਉਂ ਕੋਈ ਹੀਰਾ ਮਿਲ ਗਿਆ ?" ਆਪਣੇ ਲਈ ਹੀਰਾ , " ਲੋਕਾਂ ਲਈ ਪੱਥਰ ਹੋ ਸਕਦਾ ?" ਪਤੀ ਨੂੰ ਖੁਸ਼ੀ ਨਾਲ ਪੂਰੀ ਕਹਾਣੀ ਦੱਸਦੀ ਹੋਈ ਕਹਿ ਰਹੀ ਸੀ । ਆਪਾਂ ਨੂੰ ਵੀ ਰੱਬ ਨੇ ਸਹਾਰਾ ਦੇ ਦਿੱਤਾ ? ਦਿਨ ਚੜਨ ਤੋਂ ਬਾਅਦ ਕੋਠੀ ਵਿੱਚ ਆ ਰਹੇ ਲੋਕਾਂ ਤੋਂ ਪਤਾ ਲੱਗਿਆ ਕਿ ਬੀਬੀ ਜੀ ਕਹਿੰਦੀ ਹੈ ਕਿ ਨੂੰਹ ਰਾਣੀ ਨੇ ਬੱਚੇ ਨੂੰ ਜਨਮ ਵੀ ਦਿੱਤਾ , " ਉਹ ਵੀ ਮਰੇ ਹੋਏ ਪੱਥਰ ਨੂੰ , ਜਿਸਨੂੰ ਨੂੰਹ ਰਾਣੀ ਨੂੰ ਦਿਖਾਏ ਬਿਨਾਂ ਹੀ ਦਿਨ ਚੜਨ ਤੋਂ ਪਹਿਲਾਂ ਸੈਂਤ ਕੇ ਆਏ ਆਂ । ਹੁਣ ਅਸਲੀ ਪਤਾ ਤਾਂ ਚੰਨੋਂ ਨੂੰ ਤੇ ਉਸ ਦੇ ਪਤੀ ਨੂੰ ਸੀ , " ਕੀ ਉਹ ਪੱਥਰ ਮਰਿਆਂ ਹੋਇਆਂ ਸੀ ਕਿ ਜਿੰਦਾ ਸੀ । ਉਸ ਦਾ ਨਾਮ ਦੋਹਾਂ ਜੀਆਂ ਨੇ ਬੜੇ ਪਿਆਰ ਨਾਲ ਹੀਰਾ ਰੱਖਿਆ ।
ਹੁਣ ਹੀਰਾ ਦੱਸ ਬਾਰਾਂ ਸਾਲਾਂ ਦੀ ਹੋ ਚੁੱਕੀ ਸੀ । ਆਪਣੇ ਮਾਤਾ-ਪਿਤਾ ਦਾ ਸਹਾਰਾ ਬਣਦੀ ਕੰਮ ਵਿੱਚ ਹੱਥ ਵਟਾਉਣ ਲੱਗੀ , ਇੱਕ ਦਿਨ ਮਾਤਾ ਜੀ ਬੀਮਾਰ ਹੋ ਗਏ । ਹੀਰਾ ਆਪਣੇ ਘਰ ਦੀ ਹਾਲਤ ਦੇਖਦਿਆਂ ,ਘਰ ਦੇ ਸਾਹਮਣੇ ਬਣੀ ਕੋਠੀ ਵਿੱਚ ਸਫ਼ਾਈ ਕਰਨ ਦੀ ਗੱਲ ਕਰ ਆਈ । ਹੁਣ ਹੀਰਾ ਹਰ ਰੋਜ਼ ਸਫ਼ਾਈ ਕਰਨ ਜਾਇਆ ਕਰਦੀ ਸੀ । ਪਰ ਕੋਠੀ ਦੀ ਮਾਲਕਣ ' ਨਿਮਰਤਾ ਦੇਵੀਂ ' ਥੋੜੀ ਜਿਹੀ ਅੜਵੈੜੇ ਸੁਭਾਆ ਦੀ ਸੀ , ਜੇ ਕਦੇ ਕੰਮ ਕਰਦੀ ਤੋਂ ਥੋੜ੍ਹੀ ਬਹੁਤੀ ਗਲਤੀ ਹੋ ਜਾਂਦੀ , ਉਹ ਬਹੁਤ ਨਾ ਸੁਣਨ ਯੋਗ ਗਾਲੀ ਦਿੰਦੀ , ਕਦੇ ਕਦੇ ਥੱਪੜ ਵੀ ਮਾਰਦੀ । ਹੱਟਕੋਰੇ ਲੈਂਦੀ ਨਾ ਹੰਝੂ ਸੁੱਟਦੀ ਸਾਰਾ ਕੁੱਝ ਦਿਲ ਵਿੱਚ ਸਮਾ ਘਰ ਨੂੰ ਆ ਜਾਂਦੀ ਪਰ ਕਦੇ ਵੀ ਆਪਣੀ ਮਾਂ ਨੂੰ ਦੱਸਣ ਦਾ ਹੌਸਲਾ ਨਾ ਕਰ ਸਕੀ । ਇਸੇ ਤਰ੍ਹਾਂ ਜ਼ੁਲਮ ਸਹਿਣ ਕਰਦੀ ਨੂੰ ਇੱਕ ਸਾਲ ਨਿੱਕਲ ਗਿਆ । ਇੱਕ ਦਿਨ ਮਾਲਕਣ ਨੇ ਆਪਣੀ ਅੱਠ ਵਰ੍ਹਿਆਂ ਦੀ ਧੀ ਸਿੰਮੀ ਦੇ ਸਾਰੇ ਪੁਰਾਣੇ ਖਿਡੌਣੇ ਆਪਣੀ ਗੱਡੀ ਵਿੱਚ ਰੱਖਕੇ , ਹੀਰਾ ਨੂੰ ਨਾਲ ਲੈਕੇ ਆਪਣੇ ਪਿੰਡ ਦੇ ਸਕੂਲ ਵਿੱਚ ਪਹੁੰਚੀ , ਸਾਰੇ ਖਿਡੌਣੇ ਸਕੂਲ ਵਾਲੇ ਬੱਚਿਆਂ ਅੱਗੇ ਰੱਖ ਦਿੱਤੇ । ਬੱਚੇ ਆਪਣੀ ਪਸੰਦ ਦੇ ਖਿਡੌਣੇ ਚੱਕਣ ਲੱਗੇ ,ਕੋਲ ਖੜੀ ਮਾਲਕਣ ਨੇ ਹੀਰਾ ਨੂੰ ਕਿਹਾ , " ਤੈਨੂੰ ਖਿਡੌਣੇ ਪਸੰਦ ਨਹੀਂ ਤੂੰ ਵੀ ਕੋਈ ਖਿਡੌਣਾ ਚੱਕ ਲਏ ? ਹੀਰਾ ਕਹਿਣ ਤੇ ਅੱਗੇ ਵਧੀ ਜਾਕੇ ਖਿਡੌਣਿਆਂ ਵਿੱਚੋਂ ਇੱਕ ਛੋਟੀ ਜਿਹੀ ਬਾਲਟੀ ਚੱਕ ਕੇ ਵਾਪਸ ਮੁੜੀ ਮਾਲਕਣ ਦੇ ਕੋਲ ਖੜੀ ਸਕੂਲ ਦੀ ਮੈਂਡਮ ਨੇ ਕਿਹਾ ਬੇਟੇ ਤੂੰ ਖਿਡੌਣਾ ਕਿਉਂ ਨਹੀਂ ਚੱਕਿਆ । " ਬਾਲਟੀ ਕਿਉਂ ਚੱਕੀ ਐਂ ?" ਪਾਣੀ ਭਰੀਆਂ ਅੱਖਾਂ ਨਾਲ ਕਿਹਾ ਮੈਡਮ ਜੀ ਮੇਰਾ ਜੀਅ ਤਾਂ ਬਹੁਤ ਕਰਦਾ ਪੜਣ ਨੂੰ ਤੇ ਖਿਡੌਣਿਆਂ ਨਾਲ ਖੇਡਣ ਨੂੰ , " ਪਰ ਮੇਰੇ ਕੋਲ ਖਿਡੌਣਿਆਂ ਨਾਲ ਖੇਡਣ ਨੂੰ ਟਾਈਮ ਕਿੱਥੇ , ਇਹ ਬਾਲਟੀ ਵੀ ਮੈਂ ਆਪਣੇ ਕੰਮ ਵਾਸਤੇ ਚੱਕੀ ਹੈ । ਕਿਉਂਕਿ ਜਦੋਂ ਮੈਂ ਕੋਠੀ ਅੰਦਰ ਸਫਾਈਆਂ ਦਾ ਕੰਮ ਕਰਦੀ ਹਾਂ , " ਵੱਡੀ ਬਾਲਟੀ ਮੇਰੇ ਕੋਲੋਂ ਚੱਕੀ ਨਹੀਂ ਜਾਂਦੀ , ਧੱਕੇ ਨਾਲ ਚੱਕਦੀ ਤੋਂ ਕਿਤੇ ਪਾਣੀ ਡੁੱਲ ਜਾਂਦਾ , ਤੁਹਾਡੇ ਕੋਲ ਖੜੀ ਕੋਠੀ ਦੀ ਮਾਲਕਣ ਮੈਂਨੂੰ ਬਹੁਤ ਗੰਦੀਆਂ ਗਾਹਲਾਂ ਕੱਢਦੀ ਹੋਈ ਮਾਰਨਾ ਸ਼ੁਰੂ ਕਰ ਦਿੰਦੀ ਐ ।" ਹੁਣ ਮੈਂ ਇਸ ਛੋਟੀ ਬਾਲਟੀ ਨੂੰ ਚੱਕ ਕੇ ਅਰਾਮ ਨਾਲ ਕੋਠੀ ਦੀਆਂ ਸਫਾਈਆਂ ਕਰ ਸਕਦੀ ਹਾਂ । ਮੈਡਮ ਮਾਲਕਣ ਦੇ ਮੂੰਹ ਵੱਲ ਵੇਖਣ ਲੱਗੀ , ਮਾਲਕਣ ਸ਼ਰਮਿੰਦਾ ਹੁੰਦੀ ਹੋਈ ਬਿਨਾਂ ਬੋਲਿਆਂ ਰਾਣੀ ਨੂੰ ਮੈਡਮ ਕੋਲ ਖੜਿਆਂ ਛੱਡਕੇ ਆਪਣੀ ਕੋਠੀ ਵੱਲ ਨੂੰ ਗੱਡੀ ਲੈਕੇ ਰਵਾਨਾ ਹੋ ਗਈ । ਮੈਡਮ ਨੇ ਆਪਣੀ ਗੋਦੀ ਵਿੱਚ ਲੈਕੇ ਪਿਆਰ ਦਿੱਤਾ । ਅਤੇ ਕਿਹਾ ਅੱਜ ਤੋਂ ਬਾਅਦ ਤੂੰ ਕੋਈ ਕੰਮ ਨਹੀਂ ਕਰੇਗੀ ਸਿਰਫ਼ ਪੜੇ ਗੀ ਤੇਰੇ ਪੜ੍ਹਾਈ ਦਾ ਅਤੇ ਘਰਦਾ ਖਰਚਾ ਮੈਂ ਖੁਦ ਕਰਾਂਗੀ । ਹੁਣ ਹੀਰਾ ਆਪਣੀ ਪੜ੍ਹਾਈ ਪੂਰੀ ਕਰਕੇ ਡਾਕਟਰ ਬਣ ਚੁੱਕੀ ਸੀ ਅਤੇ ਇਮਾਨਦਾਰੀ ਨਾਲ ਸਰਕਾਰੀ ਹਸਪਤਾਲ ਵਿੱਚ ਇੱਕ ਐਸ ਐਮ ਓ ਦੀ ਡਿਊਟੀ ਨਿਭਾਅ ਰਹੀ ਸੀ । ਅਤੇ ਬਜ਼ੁਰਗਾਂ ਦੀ ਤ੍ਰਾਸਦੀ ਹਾਲਤ ਦੇਖਦਿਆਂ ਉਸ ਨੇ ਇੱਕ ਬਿਰਧ ਆਸ਼ਰਮ ਵੀ ਖੋਲ ਦਿੱਤਾ ਸੀ । ਉਸਦੀ ਇਨਚਾਰਜ ਆਪਣੀ ਮਾਂ ਚੰਨੋਂ ਲਾ ਦਿੱਤਾ ਸੀ । ਇਕ ਦਿਨ ਹੀਰਾ ਨੇ ਆਪਣੇ ਆਪਣੇ ਮਾਤਾ-ਪਿਤਾ ਨੂੰ ਹਸਪਤਾਲ ਬੁਲਾਇਆ ਅਤੇ ਬਲੱਡ ਗਰੁੱਪ ਚੈੱਕ ਕੀਤਾ । ਪਰ ਗਰੁੱਪ ਤਿੰਨਾਂ ਦਾ ਅਲੱਗ ਅਲੱਗ ਮਿਲ ਰਿਹਾ ਸੀ । ਹੀਰਾ ਬਲੱਡ ਦੀ ਰਿਪੋਰਟ ਨੂੰ ਦੇਖਦੀ ਹੋਈ ਸੋਚਾਂ ਵਿੱਚ ਡੁੱਬ ਗਈ । ਸੋਚ ਰਹੀ ਸੀ ਇੱਕ ਦਾ ਗਰੁੱਪ ਤਾਂ ਮੇਰੇ ਗਰੁੱਪ ਨਾਲ ਮਿਲਣਾ ਚਾਹੀਦਾ ਹੈ । ਪਰ ਨਹੀਂ ਕਹਿਕੇ ਆਪਣੀ ਡਾਕਟਰ ਦੀ ਕੁਰਸੀ ਤੋਂ ਉੱਠਕੇ ਖੜੀ ਹੋ ਗਈ । ਆਪਣੇ ਮਾਤਾ-ਪਿਤਾ ਨੂੰ ਲੈਕੇ ਘਰ ਆ ਗਈ । ਹੁਣ ਉਸਨੂੰ ਬੇਚੈਨੀ ਲੱਗੀ ਹੋਈ ਸੀ ਕਿ ਮੈਂ ਆਪਣੀ ਮਾਂ ਨੂੰ ਕਿਸ ਤਰ੍ਹਾਂ ਪੁੱਛਾਂ , ਮਾਂ ਉਸ ਵੱਲ ਵੇਖਦਿਆਂ ਕਿਹਾ , " ਕੀ ਗੱਲ ਹੋਈ ਐ ਧੀਏ ਤੂੰ ਬਹੁਤ ਉਦਾਸ ਲੱਗ ਰਹੀ ਐਂ ।" ਕੀ ਗੱਲ ਬਲੱਡ ਗਰੁੱਪ ਵਿੱਚ ਕੋਈ ਬਿਮਾਰੀ ਦੀ ਰਿਪੋਰਟ ਆਉਣ ਗਈ ? ਮਾਂ ਜੀ ਰਿਪੋਰਟ ਤਾਂ ਬਹੁਤ ਗੁੰਝਲਦਾਰ ਹੈ , " ਜਿਸ ਵਾਰੇ ਮੈਂ ਕਦੇ ਸੋਚ ਨਹੀਂ ਸਕਦੀ ਸੀ ? ਸੋਚਦੀ ਹੋਈ ਦੂਸਰੇ ਦਿਨ ਹਰ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਤੇ ਚਲੇ ਗਈ ।
ਅੱਜ ਸੁਸ਼ੀਲਾ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੀ ਸੀ । ਅਚਾਨਕ ਉਸਦੀ ਮੁਲਾਕਾਤ ਨਿਮਰਤਾ ਦੇਵੀਂ ਨਾਲ ਹੋਈ । ਅੱਜ ਸਵੇਰੇ ਸਵੇਰੇ ਭੈਣ ਜੀ ਕਿੱਧਰ ਤੁਰੇ ਆਉਂਦੇ ਨੇ," ਸੁੱਖ ਹੈ ?" ਸੁਸ਼ੀਲਾ ਨੂੰ ਰਸਤੇ ਵਿਚ ਖੜ੍ਹਕੇ ਕਿਹਾ । ਨੀ ਭੈਣੇ ਮੰਦਰ 'ਚ ਅਰਜ਼ ਕਰਕੇ ਆਈ ਆ ਮੇਰੀ ਨੂੰਹ ਦੀ ਕੁੱਖ ਸੁਲੱਖਣੀ ਹੋ ਜਾਵੇ । ਨਿਮਰਤਾ ਦੇਵੀਂ ਨੇ ਹੈਰਾਨੀ ਜਿਹੀ ਮਹਿਸੂਸ ਕਰਦੀ ਨੇ ਕਿਹਾ ਅਠਾਰਾਂ ਉੱਨੀ ਸਾਲ ਤੇਰੇ ਮੁੰਡੇ ਦੇ ਵਿਆਹ ਨੂੰ ਹੋ ਗਏ ," ਅਜੇ ਤੱਕ ਤੂੰ ਦਾਦੀ ਨੀ ਬਣ ਪਾਈ ?" ਅੱਜ ਮੇਰੇ ਨਾਲ ਚੱਲ ਆਪਣੀ ਨੂੰਹ ਨੂੰ ਲੈਕੇ ਕਹਿੰਦੇ ਨੇ ਆਪਣੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਡਾਕਟਰਨੀ ਆਈ ਆ ਉਹ ਦੇ ਤਾਂ ਹੱਥ ਜਸ ਹੈ ਉਹਦੇ ਤਾਂ ਦਰਸ਼ਨ ਕਰਕੇ ਹੀ ਗੋਦ ਭਰ ਜਾਂਦੀ ਆ । ਦੂਜੇ ਦਿਨ ਜਾਣ ਦੀ ਹਾਮੀ ਭਰਦਿਆਂ ਹਾਂ ਦਿੱਤੀ । ਹੀਰਾ ਡਿਊਟੀ ਤੋਂ ਘਰ ਆਕੇ ਫਿਰ ਆਪਣਾ ਮੁਰਝਾਇਆ ਚਿਹਰੇ ਲੈਕੇ ਘਰ ਦੇ ਵਿਹੜੇ ਅੰਦਰ ਗੇੜੇ ਕੱਢ ਰਹੀ ਸੀ । ਆਪਣੇ ਆਪ ਨੂੰ ਨਾ ਕੰਟਰੋਲ ਕਰਦੀ ਹੋਈ ਨੇ ਆਪਣੀ ਮਾਂ ਪੁੱਛ ਹੀ ਲਿਆ । ਮਾਂ ਨੇ ਬਹੁਤ ਬਹਾਨੇ ਲਾਏ ਪਰ ਆਪਣੀ ਜਿੱਦ ਅੜੀ ਰਹੀ , ਉਸਦੇ ਅੱਗੇ ਕੋਈ ਵੀ ਪੇਸ਼ ਨਹੀਂ ਜਾ ਰਹੀ ਸੀ , " ਅਖੀਰ ਵਿੱਚ ਮਾਂ ਨੇ ਆਪਣੀ ਦਰਦ ਭਰੀ ਕਹਾਣੀ ਆਪਣੀ ਧੀ ਅੱਗੇ ਬਿਆਨ ਕਰ ਦਿੱਤੀ । ਆਪਣੀ ਮਾਂ ਦੇ ਗਲ ਲਾਕੇ ਭੁੱਬਾਂ ਮਾਰ-ਮਾਰ ਮਾਰਕੇ ਰੋਂਦੀ ਹੋਈ ਨੇ ਕਿਹਾ ਮਾਂ ਮੈਂਨੂੰ ਮੁਆਫ਼ ਕਰ ਦੇਵੀ ਮੈਂ ਤੈਨੂੰ ਪਹਿਚਾਣ ਨਹੀਂ ਸਕੀ । ਦੂਸਰੇ ਦਿਨ ਡਿਊਟੀ ਤੇ ਗਈ ਮਰੀਜ਼ਾਂ ਦੀ ਬਹੁਤ ਲੰਮੀ ਲਾਈਨ ਲੱਗੀ ਹੋਈ ਸੀ । ਜਿਸ ਵਿੱਚ ਨਿਮਰਤਾ ਦੇਵੀਂ ਨਾਲ ਲੈਕੇ ਆਈ ਆਪਣੀ ਨੂੰਹ ਨੂੰ ਬੇਸਬਰੀ ਨਾਲ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਅਖੀਰ ਨੂੰ ਵਾਰੀ ਆ ਗਈ , ਡਾਕਟਰ ਦੇ ਕਮਰੇ ਵੱਲ ਨੂੰ ਵਧੀਆਂ ਨਿਮਰਤਾ ਦੇਵੀ ਨੇ ਡਾਕਟਰ ਦੇ ਕਮਰੇ ਦੀ ਦਹਿਲੀਜ਼ ਅੰਦਰ ਪੈਰ ਰੱਖਿਆ ਸੀ । ਸਾਹਮਣੇ ਬੈਠੀ ਡਾਕਟਰਨੀ ਨੂੰ ਦੇਖ ਕੇ ਇੱਕ ਦਮ ਦਹਿਲ ਜਿਹੀ ਗਈ , " ਇਹ ਤਾਂ ਹੀਰਾ ਐ ਜਿਹੜੀ ਮੇਰੇ ਘਰ ਕੰਮ ਕਰਦੀ ਸੀ ।ਆ ਜਾਓ ਲੰਘ ਆਓ , " ਰਾਣੀ ਨੇ ਕਿਹਾ ?" ਹੱਥ ਜੋੜਕੇ ਸਿਰ ਨੀਵਾਂ ਕਰਕੇ ਅੰਦਰ ਲੰਘ ਗਈਆਂ , ਕੁਰਸੀਆਂ ਤੇ ਬੈਠਣ ਲਈ ਕਿਹਾ । ਹਾਂ ਜੀ ਦੱਸੋ ? ਨਿਮਰਤਾ ਦੇਵੀ ਨੇ ਡਾਕਟਰਨੀ ਨਾਲ ਗੱਲ ਕਰਦਿਆਂ ਕਿਹਾ, ਮੈਡਮ ਜੀ ਇਹ ਭੈਣ ਜੀ ਸੁਸ਼ੀਲਾ ਦੀ ਨੂੰਹ ਹੈ , ਵਿਆਹ ਨੂੰ ਅਠਾਰਾਂ ਉੱਨੀ ਸਾਲ ਹੋ ਗਏ ਨੇ , " ਪਰ ਅਜੇ ਤੱਕ ਦਾਦੀ ਨੀ ਬਣ ਪਾਈ ।" ਅਸੀਂ ਤਾਂ ਤੁਹਾਡੀ ਚਰਚਾ ਸੁਣਕੇ ਤੁਹਾਡੇ ਕੋਲ ਆਏ ਆਂ । ਚੈੱਕਅਪ ਕਰਨ ਤੋਂ ਪਤਾ ਲੱਗਿਆ ਕਿ ਪਾਲੀ ਇੱਕ ਬੱਚੇ ਦੀ ਮਾਂ ਬਣ ਚੁੱਕੀ ਹੈ । ਸੁਸ਼ੀਲਾ ਇਸ ਗੱਲ ਨੂੰ ਛਪਾ ਰਹੀ ਸੀ , ਉਹ ਨਹੀਂ ਮੰਨ ਰਹੀ ਸੀ । ਦੁਵਾਰਾ ਫਿਰ ਕਿਹਾ ਇਹਨੇ ਇੱਕ ਹੀਰੇ ਨੂੰ ਜਨਮ ਦਿੱਤਾ ਸੀ ? ਇਹ ਗੱਲ ਸੁਣਦਿਆਂ ਨੂੰਹ ਦਾ ਕਲੇਜਾ ਅੰਦਰੋਂ ਬਾਰੂਦ ਦੀ ਤਰ੍ਹਾਂ ਫੱਟ ਗਿਆ । ਰੋਂਦੀ ਹੋਈ ਨੇ ਕਿਹਾ ਹਾਂ-ਹਾਂ ਮੈਂ ਇੱਕ ਬੱਚੇ ਦੀ ਮਾਂ ਬਣ ਚੁੱਕੀ ਆ , ਇਹ ਪੁੱਤ ਦੇ ਲਾਲਚੀਆਂ ਨੇ ਮੈਨੂੰ ਦਿਖਾਏ ਬਿਨਾਂ ਹੀ ਕੂੜੇ ਵਾਲੇ ਢੇਰ ਤੇ ਸੁੱਟ ਦਿੱਤਾ ਮੈਨੂੰ ਕਿਹਾ ਕਿਹੋ ਜਿਹੀ ਇਹ ਕਲਯੁਗੀ ਸਾਡੇ ਘਰ ਆਈ ਹੈ ਜੰਮਿਆ ਪੱਥਰ ਉਹ ਵੀ ਮਰਿਆ ਹੋਇਆ ਮੈਨੂੰ ਹੋਸ਼ ਆਉਂਣ ਤੇ ਪਤਾ ਲੱਗਿਆ । ਐਨੇ ਚਿਰ ਨੂੰ ਚੰਨੋਂ ਵੀ ਆਸ਼ਰਮ ਵਿੱਚੋਂ ਮਰੀਜ਼ ਨੂੰ ਲੈਕੇ ਡਾਕਟਰ ਕੋਲ ਪਹੁੰਚ ਗਈ । ਹੀਰਾ ਨੇ ਦੇਖਦਿਆਂ ਹੀ ਪਹਿਲਾਂ ਮਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ , ਇਹ ਸਭ ਕੁਝ ਸੁਣਦਿਆਂ ਅਤੇ ਦੇਖਦਿਆਂ ਪਾਲੀ ਦੀ ਸੱਸ ਪੱਥਰ ਬਣ ਚੁੱਕੀ ਸੀ । ਡਾਕਟਰਨੀ ਨੇ ਫਿਰ ਕਿਹਾ ਤੁਹਾਡੀ ਨੂੰਹ ਨੇ ਹੀਰੇ ਨੂੰ ਜਨਮ ਦੇਣਾ ਸੀ ਹੈ ਉਹ ਦੇ ਚੁੱਕੀ ਹੈ , " ਹੁਣ ਉਹ ਦੂਸਰੇ ਬੱਚੇ ਨੂੰ ਕਦੇ ਵੀ ਜਨਮ ਨਹੀਂ ਦੇ ਸਕਦੀ ? ਚੰਨੋਂ ਨੇ ਡਾਕਟਰਨੀ ਦੀ ਗੱਲ ਕੱਟਦਿਆਂ ਕਿਹਾ, ਜਿਸ ਨੂੰ ਤੁਸੀਂ ਮਰਿਆ ਹੋਇਆ ਪੱਥਰ ਕਹਿਕੇ ਕੂੜੇ ਵਾਲੇ ਢੇਰ ਤੇ ਸੁੱਟ ਦਿੱਤਾ ਸੀ। ਉਹ ਇੱਕ ਹੀਰਾ ਹੀਰਾ ਸੀ ਜਿਸਨੂੰ ਪਾਲਣ ਦੀ ਤੁਹਾਡੀ ਉਕਾਤ ਨਹੀਂ ਸੀ । " ਜਿਸ ਹੀਰੇ ਦੀ ਪਛਾਣ ਨੂੰ ਪੁੱਤ ਦੀ ਲਾਲਸਾ ਵਿੱਚ ਭੁੱਲਕੇ ਸਦਾ ਲਈ ਹੀਰਾ ਖੋਹ ਬੈਠੇ । ਅੱਜ ਤੁਸੀਂ ਤੁਹਾਡੇ ਮਰੇ ਹੋਏ ਪੱਥਰ ਕੋਲੋਂ ਹੀਰੇ ਦੀ ਭਾਲ ਕਰ ਰਹੇ ਹੋ । ਤੁਹਾਡੇ ਸਾਹਮਣੇ ਡਾਕਟਰ ਦੀ ਕੁਰਸੀ ਤੇ ਬੈਠੀ ਤੁਹਾਡਾ ਮਰਿਆ ਹੋਇਆ ਪੱਥਰ ਹੈ। ਹੁਣ ਉਸ ਕੋਲ ਕੋਈ ਜਵਾਬ ਨਹੀਂ ਸੀ , ਨਿਮਰਤਾ ਦੇਵੀ ਮੂੰਹ ਵੱਲ ਤੱਕ ਦੀ ਰਹਿ ਗਈ । ਧੀ ਨੇ ਆਪਣੀ ਕੁਰਸੀ ਤੋਂ ਉੱਠਕੇ ਪਾਣੀ ਭਰੀਆਂ ਅੱਖਾਂ ਨਾਲ ਮਾਂ ਦੇ ਗਲ਼ ਲੱਗ ਕੇ ਕੁੱਖ ਸੁਲੱਖਣੀ ਹੋਣ ਦਾ ਸਬੂਤ ਦਿੱਤਾ । ਅਤੇ ਕਿਹਾ ਮਾਂ ਖੁਦ ਪੱਥਰ ਆਪਣੇ ਆਪ ਨੂੰ ਭੁੱਲ ਜਾਂਦਾ , " ਇੱਕ ਦਿਨ ਮੈਂ ਵੀ ਪੱਥਰ ਸੀ ਜਦੋਂ ਜਨਮ ਲਿਆ ਸੀ । ਉੱਠਕੇ ਆਪਣੀ ਨੂੰਹ, ਅਤੇ ਹੀਰਾ ਬਨਾਮ ਪੱਥਰ ਤੋਂ ਮੁਆਫ਼ੀ ਮੰਗੀ , " ਹੀਰਾ ਦੇ ਬਣਾਏ ਆਸ਼ਰਮ ਵੱਲ ਨੂੰ ਤੁਰ ਪਈ ਘਰ ਜਾਣ ਦੀ ਮੁੜਕੇ ਹਿੰਮਤ ਨਾ ਕਰ ਸਕੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637
ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ
ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ 14 ਵੀ ਸ਼ਤਾਬਦੀ ਵਿੱਚ ਮਾਘੀ ਦੀ ਬਿਕਰਮੀ ਸੰਮਤ :- 1433 ਈ: ਹੈ । ( ਜਦ ਕਿ ਦਿਨ ਐਤਵਾਰ ਆਉਂਦਾ ਹੈ ) ਪਰ ਗੁਰੂ ਜੀ ਦੇ ਜਨਮ ਬਾਰੇ ਇਤਿਹਾਸਕਾਰ ਇੱਕ ਮੱੱਤ ਨਹੀਂ ਹਨ ਬਹੁਤ ਸਾਰੇ ਇਤਿਹਾਸਕਾਰ ਅਲੱਗ ਅਲੱਗ ਤਰੀਕਾਂ ਵਿਚ ਲਿਖਦੇ ਹਨ " ਜਦ ਕੇ ਰੀਤੀ ਅਨੁਸਾਰ 1433 ਈ: ਨੂੰ ਕਾਾਸ਼ੀ ਬਨਾਰਸ ਦੇ ਨੇੜੇ " ਸੀਰ ਗੋਵਾਰਧਨ ਪੁਰ " ਵਿਖੇ ਮਾਤਾ ਕਲਸ਼਼ਾਂ ਦੇਵੀ ਜੀ ਦੀ ਕੁੱਖੋਂਂ, ਪਿਤਾ ਸੰਤੋਖ ਦਾਸ ਜੀ ਦੇ ਘਰ ਵਿਖੇ ਹੋਇਆ ਗੁੁਰੂ ਜੀ ਦੇੇ ਮਾਤਾ ਪਿਤਾ ਜੀ ਬੜੇ ਹੀ ਦਿਆਲੂ ਸ਼ੁਭਾਅ ਦੇੇ ਮਾਲਕ ਸਨ । ਭਗਤ ਰਵਿਦਾਸ ਜੀ ਮੁੱਢ ਤੋੋਂ ਹੀ ਪ੍ਰਮਾਤਮਾ ਦੀ ਬੰਦਗੀ ਨਾਲ ਜੁੁੜੇ ਹੋਏ ਸਨ ਭਗਤ ਰਵਿਦਾਸ ਜੀ ਨੂੰ ਪੰੰਜ ਸਾਲ ਦੀ ਉਮਰ ਵਿੱਚ ਪੰਡਤ ਸ਼ਾਰਦਾ ਨੰਦ ਕੋਲ ਵਿਦਿਆ ਪੜ੍ਹਨ ਵਾਸਤੇ ਭੇਜਿਆ ਗਿਆ ਪਰ ਆਪ ਜੀ ਦਾ ਮਨ ਪੜ੍ਹਾਈ ਵਿੱਚ ਨਾ ਲੱਗਿਆ ਕਿਉਂਕਿ ਆਪਜੀ ਦੇ ਅੰਦਰ ਇਕ ਰੱਬੀ ਗਿਆਨ ਦੀ ਰੌਸ਼ਨੀ ਦਾ ਦੀਵਾ ਹਰਵੇਲੇ ਮਨ ਅੰਦਰ ਅਧਿਆਤਮਿਕ ਗਿਆਨ ਦਾ ਚਾਨਣਾ ਫੈੈਲ ਰਿਹਾ ਸੀ । ਆਪ ਜੀ ਦਾ ਮਨ ਪੜ੍ਹਾਈ ਵਿੱਚ ਨਾ ਲੱਗਣ ਕਰਕੇ ਆਪ ਪੜ੍ਹਾਈ ਤੋਂ ਹੱਟ ਕੇ ਦੱਸ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਸੰਤੋਖ ਦਾਸ ਜੀ ਦੇ ਹੁਕਮ ਅਨੁਸਾਰ ਜੁੱਤੀਆਂ ਗੱਢਣ ਦਾ ਕੰਮ ਕਰਨ ਲੱਗ ਪਏ । ਗੁਰੂ ਦੀ ਸਦਾ ਆਪਣੇ ਕੰਮ ਵਿਚ ਮਗਨ ਰਹਿੰਦੇ ਅਤੇ ਜਦੋਂ ਕੰਮ ਕਾਰ ਤੋਂ ਵਿਹਲੇ ਹੁੰਦੇ ਤਾਂ ਆਪ ਪ੍ਰਮਾਤਮਾ ਦੀ ਬੰਦਗੀ ਵਿੱਚ ਆਪਣੇ ਨੇਤਰ ਬੰਦ ਕਰਕੇ ਸਿਮਰਨ ਕਰਨ ਲੱਗ ਜਾਂਦੇ ।
ਫਿਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਵਿਆਹ ਪਿੰਡ ਮਿਰਜ਼ਾ ਪੁਰ ਦੀ ਬੀਬੀ ਭਾਗਵੰਤੀ ਦੇਵੀ ਨਾਲ ਹੋਇਆ; ; ਫਿਰ ਆਪ ਜੀ ਦੇ ਘਰ ਇੱਕ ਸਪੁੱਤਰ ਦੀ ਬਖਸ਼ਿਸ਼ ਹੋਈ ਜਿਸ ਦਾ ਨਾਮ ਵਿਜੈ ਨਾਥ ਰੱਖਿਆ ਗਿਆ ,, ਸਪੁੱਤਰ ਵੀ ਬਹੁਤ ਹੀ ਨਰਮ ਸੁਭਾਅ ਵਾਲੇ ਦਿਆਲੂ ਪੂਰਮ ਸਨ , ਗੁਰੂ ਜੀ ਜੋ ਪਿਤਾ ਪੁਰਖੀ ਧੰਦੇ ਰਾਹੀ ਹੋਈ ਕਮਾਈ ਨਾਲ ਪਰਿਵਾਰ ਦਾ ਨਿਬਾਹ ਕਰਦੇ ਅਤੇ ਬਚੇ ਪੈਸੇ ਲੋੜਬੰਦਾਂ ,ਸਾਧੂਆਂ ਸੰਤਾਂ ਲਈ ਖਰਚ ਕਰ ਦਿੰਦੇ ਸਨ । ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਾਸ਼ੀ ਬਨਾਰਸ ਉੱਤਰ ਪ੍ਦੇਸ਼ੁ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਨਾਲ ਇੱਕ ਗੋਸਟੀ ਹੋਈ ਵਿਚਾਰ ਵਟਾਂਦਰੇ ਤੋਂ ਪਿੱਛੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰ ਧਾਰਾ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਤ ਖੁਸ ਹੋਏ; ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਰਵਿਦਾਸ ਜੀ ਪਾਸੋਂ ਉਨ੍ਹਾਂ ਦੀ ਬਾਣੀ ਪਰਾਪਤ ਕੀਤੀ ,, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ 16 ਰਾਗਾਂ ਵਿੱਚ ਦਰਜ ਹੈਂ ।
, ਸਗੋਂ ਸਮੁੱਚੀ ਭਗਤੀ ਲਹਿਰ ਦੀ ਸਮਾਜਿਕ ਚੇਤਨਾ ਤੇ ਵਿਆਪਕ ਮਾਨਵੀ ਲਖਸ਼ਾ ਦਾ ਵੀ ਪ੍ਰਤੀਕ ਹੈ:- “ਬੇਰਾਮ ਪਰਾ ਮਹਰ ਕੋ ਨਾਉ॥ ਦੁਖੁ ਅੰਦੋਰੁ ਨਹੀਂ ਤਿਹਿ ਠਾਉ॥ ਨਾ ਤਸਵੀਸ, ਖਿਰਾਜੁ ਨਾ ਮਾਲੁ॥ ਖਉਫੁ ਨਾ, ਖਤਾ ਨ ਤਰਸੁ ਜਵਾਲੁ॥ ਅਬ ਮੋਹਿ ਖੂਬ ਵਤਨ ਰਾਹ ਪਾਈ॥ ਉਹਾਂ ਖੈਰਿ, ਮਦਾ ਮੇਰੇ ਭਾਈ॥1॥ਰਹਾਉ॥” ਰਵਿਦਾਸ ਦੀ ਬਾਣੀ ਵਿੱਚ ਵੈਗਰਾ ਭਾਵ ਦੀ ਪ੍ਰਬਲਤਾ ਹੈ। ਸੰਸਾਰ ਦੀ ਨਾਸ਼ਮਾਨਤਾ ਨੂੰ ਵੇਖ ਕੇ ਔ ਇਸ ਭਾਵ ਨੂੰ ਕਵੀ ਨੇ ਕਈ ਰੂਪਾਂ ਵਿੱਚ ਚਿਤਰਿਆ ਹੈ। ਸ਼ਰੀਰ ਦੀ ਨਾਸ਼ਮਾਨਤਾ:- “ਜਲ ਕੀ ਭੀਤਿ ਵਨ ਦਾ ਖੰਭਾ ਰਕਤ ਬੂੰਦ ਗਾਰਾ॥ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬਿਚਾਰਾ॥ ਪਾਨੀ, ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਪੰਖਿ ਬਸੇਰਾ॥” ਸੰਸਾਰ ਦੀ ਨਾਸਮਾਨਤਾ:- “ਜੋ ਦਿਨ ਆਵ ਹਿ ਸੋ ਦਿਨ ਜਾਹੀ। ਕਰਨਾ ਕੂਚ ਰਹਨੁ ਥਿਰੁ ਨਾਹੀ। ਸੰਗਚਲਤ ਹੈ ਰਸ ਭੀ ਚਲਨਾ। ਦੂਰਿ ਗਵਨ ਸਿਰ ਉੱਪਰਿ ਧਰਨਾ।” ਆਪ ਜੀ ਦੇ ਜੀਵਨ ਸੰਬੰਧੀ ਰਵਿਦਾਸ ਸੰਪਰਦਾ ਵਿੱਚ ਇੱਕ ਦੋਹਾ ਵੀ ਪ੍ਰਚਿਲੱਤ ਹੈ। “ਚੌਦਹ ਮੈਂ ਭੇਤੀਮ ਮਾਘ ਸੁਦੀ ਪੰਦਰਾਮ, ਦੁਖੀ ਉ ਕੇ ਕਲਿਬਾਣ ਹਿਤ ਪ੍ਰਗਟੇ ਸੀ ਰਵਿਦਾਸ।” ਸਪੱਸ਼ਟ ਹੈ। ਕਿ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਫਲਸਫੇ ਵਿੱਚ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਉੱਤੇ ਬਲ ਦਿੱਤਾ। ਹੈ ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਆਦਿ ਸੰਸਾਰੀ ਵਿਕਾਰ ਮਨੁੱਖ ਲਈ ਹਾਨੀਕਾਰਕ ਹਨ ਅਤੇ ਇਹ ਪ੍ਰਤੂ ਭਗਤੀ ਵਿੱਚ ਵੱਡੇ ਰੋੜੇ ਹਨ ਸਾਧ ਤੇ ਸੰਤਾ ਦੁਆਰਾ ਪ੍ਰਭੂ ਪ੍ਰਾਪਤੀ ਅਤੇ ਨਾਮ ਸਿਮਰਨ ਦੀ ਸੋਝੀ ਹੁੰਦੀ ਹੈ
ਆਪਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ ਸਲੋਕ ਸ਼ਾਮਿਲ ਹਨ । ਜਿਵੇਂ ਕਿ ਸਿਰੀਰਾਗ,ਰਾਗ ਗਾਉੜੀ,ਆਸਾ , ਗੂਜਰੀ, ਰਾਗ ਸੋਰਠਿ, ਧਨਾਸਰ,ਜੈਤਸਰੀ, ਰਾਗ ਸੂਹੀ,ਬਿੱਲਾਵਲ,ਰਾਗੁ ਗੋਂਡ,ਰਾਮਕਲੀ, ਭੈਰਉ ਬਾਣੀ,ਬਸੰਤ, ਮਲਾਰ ਬਾਣੀ,। ਇਹ ਸਾਰੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
ਮੇਰੀ ਸੰਗਤਿ ਪੋਚ ਸੱਚ ਦਿਨੁ ਰਾਤੋ ।।
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ।। 1 ।।
ਰਾਮ ਗੁਸਈਆਂ ਦੀਅ ਕੇ ਜੀਵਨਾਂ ।।
ਮੋਹਿ ਨ ਬਿਸਾਰਹੁ ਮੈਂ ਜਨ ਤੇਰਾ ।। 1।। ਰਹਾਓ ,
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ।।
ਰਚਣ ਨ ਛਾਡਉ ਸਰੀਰ ਕਲ ਜਾਈ ।।2।।
ਕਹੁ ਰਵਿਦਾਸ ਪਰਉ ਤੇਰੀ ਸਰਾਭਾ ।।
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ।। 3 ।। 1।। 345 ।।
ਗੁਰੂ ਜੀ ਨੇ ਰੱਬੀ ਨੂਰ ਇਲਾਹੀ ਦੀ ਬੰਦਗੀ ਦੇ ਨਾਲ ਸਮਾਜ ਦੇ ਬਹੁਤ ਪੱਛੜੇ ਨਾਲ ਹੋ ਰਹੇ ਅੰਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਮੁਹੱਲਾ " ਸੀਰ ਗੋਵਾਰਧਨ ਪੁਰ " ਕਾਸ਼ੀ ਬਨਾਰਸ ਉੱਤਰ ਪ੍ਦੇਸ਼ੁ ਵਿੱਚ ਹੋਇਆ । ਆਪ ਉਨ੍ਹਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ _ ਨੀਚ , ਛੂਤਛਾਤ, ਭੇਖਾਂ ਪਖੰਡਾਂ , ਬਰਾਬਰੀ ਦਾ ਜ਼ੋਰਦਾਰ ਖੰਡਣ ਕੀਤਾ । ਵਰਣ ਵਰਗ ਦੀ ਸਖਤੀ ਹੋਣ ਕਾਰਨ ਆਪ ਜੀ ਦਾ ਮਨ ਪੜਾਈ ਵਿੱਚ ਨਾ ਲੱਗਿਆ । ਫਿਰ ਆਪ ਆਪਣੇ ਪਿਤਾ ਸੰਤੋਖ ਦਾਸ ਜੀ ਦੇ ਹੁਕਮ ਅਨੁਸਾਰ ਕੰਮ ਵਿਚ ਜੁੱਟ ਗਏ । ਉਸ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਜੀ ਨੇ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿੱਚ ਯਾਤਰਾ ਕਰਕੇ ਆਪ ਨੇ ਸੰਤਾਂ, ਸਾਧੂਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਰੱਬੀ ਬਾਣੀ ਦਾ ਸੰਦੇਸ਼ ਦਿੱਤਾ ।ਆਪ ਜੀ ਪਾਸੋਂ ਲਿਖੀਆਂ ਗਈਆਂ ਰਚਨਾਵਾਂ ਵੱਖ ਵੱਖ ਭਾਸ਼ਾਵਾਂ ਵਿੱਚ ਮਿਲਦੀਆਂ ਹਨ ।
ਫਿਰ ਭਗਤ ਰਵਿਦਾਸ ਜੀ ਨੇ ਇਤਿਹਾਸਕਾਰਾਂ ਦੇ ਲਿਖਣ ਅਨੁਸਾਰ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰਕੇ ਪੂਰਨ ਲਗਨ ਨਾਲ ਭਗਤੀ ਦੇ ਗਿਆਨ ਨੂੰ ਪੱਕਾ ਕੀਤਾ, ਆਪਣੇ ਨਾਮ ਜੱਪਣ ਵੰਡ ਛਕਣ ਦੀ ਗੁਰਮਤਿ ਵਿਚਾਰ ਧਾਰਾ ਅਨੁਸਾਰ ਭਗਤ ਰਵਿਦਾਸ ਜੀ ਨੇ ਪ੍ਰਮਾਤਮਾ ਪਰਮੇਸ਼ਰ ਦੇ ਦੀਦਾਰੇ ਕੀਤੇ , ਭਗਤ ਰਵਿਦਾਸ ਜੀ ਦੇ ਸੱਚ ਦਿਰੜ ਵਿਸ਼ਵਾਸ਼ ਦੀ ਪ੍ਰੀਖਿਆ ਲੈ ਕੇ ਭਗਤ ਰਵਿਦਾਸ ਜੀ ਉਪਰ ਰੁਹਾਨੀ ਕਿਰਨ ਦੀ ਬਾਰਿਸ਼ ਕੀਤੀ । ਆਪ ਜੀ ਦਾ ਪਰਮਾਤਮਾ ਨਾਲ ਬਹੁਤ ਹੀ ਗੁੜਾ ਸਬੰਧ ਸੀ ,
ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰੂ ਕੌਣ , ਬਸ ਗੁਰੂ ਜੀ ਬਾਰੇ ਆਮ ਇਹੀ ਆਖਿਆ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਸੰਤ ਰਾਮਾਨੰਦ ਦੇ ਚੇਲੇ ਸਨ , ਅਤੇ ਕਬੀਰ ਜੀ ਬਾਰੇ ਵੀ ਇਹੀ ਆਖਿਆ ਜਾਂਦਾ ਹੈਂ ਕਿ ਉਹ ਵੀ ਸੰਤ ਰਾਮਾਨੰਦ ਦੇ ਚੇਲੇ ਸਨ । ਪਰ ਭਗਤ ਰਵਿਦਾਸ ਜੀ ਦੀ ਰਚਨਾ ਅਤੇ ਜੀਵਨ ਉਂਪਰ ਕੰਮ ਕਰਨ ਵਾਲੇ ਵਿਦਵਾਨਾਂ ਨੇ ਅਸਹਿਮਤੀ ਪ੍ਰਗਟਾਈ ਹੈ , ਉਹਨਾਂ ਦਾ ਗੁਰੂ ਅਕਾਲ ਪੁਰਖ ਪ੍ਮੇਸ਼ਵਰ ਸੀ । ਸ਼੍ਰੀ ਗੁਰੂ ਰਵਿਦਾਸ ਜੀ ਦਾ ਪਰਮਾਤਮਾ ਪ੍ਤੀ ਅਥਾਹ ਪਿਆਰ ਹੋਣ ਕਰਕੇ ਆਪ ਖੁਦ ਹੀ ਰੱਬ ਦਾ ਰੂਪ ਸਨ । ਜਦੋਂ ਗੁਰੂ ਜੀ ਦਾ ਜਨਮ ਹੋਇਆ, ਉਸ ਸਮੇਂ ਦੀ ਸਮਾਜਿਕ ਵਿਵਸਥਾ ਬੜੀ ਬੁਰੀ ਤਰ੍ਹਾਂ ਨਾਲ ਤਹਿਸ ਨਹਿਸ ਹੋ ਚੁੱਕੀ ਸੀ । ਛੋਟੀ ਜਾਤ ਦੇ ਲੋਕਾਂ ਨੂੰ ਮੰਦਰਾਂ ਚ ਜਾ ਕੇ ਪੂਜਾ ਕਰਨ ਦੀ ਮਨਾਹੀ ਸੀ , ਸਕੂਲਾਂ ਵਿੱਚ ਪੜਣ ਲਈ ਵੀ ਮਨਾਹੀ ਸੀ , ਦਿਨ ਵੇਲੇ ਪਿੰਡਾਂ ਵਿੱਚ ਘੁੰਮਣ ਦੀ ਮਨਾਹੀ ਸੀ ।ਜ਼ਿਆਦਾ ਤਰ ਲੋਕ ਪਿੰਡ ਤੋਂ ਬਾਹਰ ਝੁੱਗੀਆਂ ਵਿੱਚ ਰਹਿ ਰਹੇ ਸਨ । ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ' ਅਨੁਸਾਰ ਸਾਰੇ ਮਨੁੱਖ ਸਮਾਨ ਸਨ । ਗੁਰੂ ਜੀ ਉਚ ਨੀਚ ਦੇ ਭੇਦ ਨੂੰ ਖਤਮ ਕਰਨ ਦਾ ਉਪਦੇਸ਼ ਦਿੰਦੇ ਸਨ , ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਹੀ ਚਿਤੌੜ ਗੜ੍ਹ ਦੇ ਮਹਾਰਾਜ ਅਤੇ ਮਹਾਰਾਣੀ ਆਪ ਜੀ ਦੇ ਚੇਲੇ ਬਣ ਗਏ ਸਨ , ਗੁਰੂ ਜੀ ਦੇ ਚੇਲਿਆਂ ਵਿੱਚੋ ' ਮੀਰਾਂ ਬਾਈ ' ਵੀ ਇਕ ਸੀ ।
ਉਦਾਸੀਆਂ
ਗੁਰੂ ਰਵਿਦਾਸ ਜੀ ਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਖੇ ਜਾ ਕੇ ਆਪਣੀਆਂ ਯਾਤਰਾਵਾਂ ਕਰ ਕੇ ਛੇ ਉਦਾਸੀਆਂ ਸਥਾਪਤ ਕੀਤੀਆਂ।
ਪਹਿਲੀ ਉਦਾਸੀ: ਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਕਬੀਰ ਜੀ ਇਕੱਠੇ ਕਾਂਸ਼ੀ ਤੋਂ ਪਹਿਲੀ ਯਾਤਰਾ ਲਈ ਗਏ। ਆਪ ਜੀ ਦੇ ਨਾਲ ਭਗਤ ਰਵੀਦਾਸ ਜੀ ਦੇ ਸਪੁੱਤਰ ਸੰਤ ਵਿਜੈ ਦਾਸ ਜੀ ਵੀ ਗਏ ਸਨ ਅਤੇ ਹੇਠ ਲਿਖੇ ਸਥਾਨਾਂ ’ਤੇ ਉਦਾਸੀਆਂ ਸਥਾਪਤ ਕੀਤੀਆਂ-
ਨਾਗਪੁਰ, ਭਾਗਲਪੁਰ , ਮਾਧੋਪੁਰ, ਚੰਦੋਸੀ , ਬੀਜਾਪੁਰ , ਰਾਣੀਪੁਰ, ਨਾਰਾਇਣ ਗੜ੍ਹ, ਭੁਪਾਲ ,ਬਹਾਵਲਪੁਰ, ਕੋਟਾ , ਝਾਂਸੀ , ਉਦੇਪੁਰ , ਜੋਧਪੁਰ, ਅਜਮੇਰ , ਅਮਰਕੋਟ , ਅਯੁੱਧਿਆ, ਹੈਦਰਾਬਾਦ, ਕਾਠੀਆਵਾੜ , ਬੰਬਈ, ਕਰਾਚੀ, ਜੈਸਲਮੇਰ, ਚਿਤੌੜ , ਕੋਹਾਟ , ਦੁੱਰਾਖੈਬਰ , ਜਲਾਲਾਬਾਦ, ਸ਼੍ਰੀ ਨਗਰ , ਡਲਹੌਜ਼ੀ, ਗੋਰਖਪੁਰ ,ਦੂਸਰੀ ਉਦਾਸੀ: ਗੁਰੂ ਰਵਿਦਾਸ ਜੀ ਨੇ ਦੂਜੀ ਯਾਤਰਾ " ਗੋਰਖਪੁਰ ਪ੍ਰਤਾਪ ਗੜ੍ਹ ਸ਼ਾਹਜਹਾਨ ਪੁਰ " ਕੀਤੀ ।ਤੀਸਰੀ ਉਦਾਸੀ ਸ਼੍ਰੀ ਗੁਰੂ ਰਵਿਦਾਸ ਜੀ ਨੇ ਆਪਣੇ ਮਿਸ਼ਨ ਨੂੰ ਹੋਰ ਵਧਾਉਣ ਲਈ " ਹਿਮਾਚਲ ਪ੍ਦੇਸ਼ ਦੇ ਲੋਕਾਂ ਨੂੰ ਆਪਣਾ ਨੂਰੀ ਉਪਦੇਸ਼ ਦੇ ਕੇ ਨਿਵਾਜ਼ਿਆ। ਆਪ ਜੀ ਨੇ ਆਪਣੀ ਤੀਜੀ ਉਦਾਸੀ ਹਿਮਾਚਲ ਪ੍ਰਦੇਸ਼ ਵਿੱਚ ਸਥਾਪਤ ਕੀਤੀ। ਆਪ ਜੀ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਪ ਜੀ ਦੇ ਸੇਵਕ ਬਣੇ।ਚੌਥੀ ਉਦਾਸੀ: ਭਾਰਤ ਦੇ ਹੇਠ ਲਿਖੇ ਤੀਰਥ ਅਸਥਾਨਾਂ ’ਤੇ ਚੌਥੀ ਉਦਾਸੀ ਸਥਾਪਤ ਕੀਤੀ। ਹਰਿਦੁਆਰ ,ਗੋਦਾਵਰੀ , ਕੁੁੁਰਕਸ਼ੇੇਤਰ, ਤਿਰਵੈਣੀ ,, ਆਦਿ/ਸੰਤਾਂ-ਸਾਧੂਆਂ, ਭਗਤਾਂ, ਨਾਥਾਂ, ਸਿੱਧਾਂ, ਮਹਾਂਪੁਰਸ਼ਾਂ, ਅਮੀਰਾਂ, ਗਰੀਬਾਂ ਨਾਲ ਵਿਚਾਰ ਸਾਂਝੇ ਕਰ ਕੇ ਆਪਣੇ ਮਿਸ਼ਨ ਦਾ ਸੰਦੇਸ਼ ਦਿੱਤਾ।ਪੰਜਵੀਂ ਉਦਾਸੀ: ਗੁਰੂ ਰਵਿਦਾਸ ਜੀ ਗਾਜ਼ੀਪੁਰ ਦੇ ਰਾਜਾ ਰੂਪ ਪਰਤਾਪ (ਚੰਦਰ ਪਰਤਾਪ) ਦੇ ਸੱਦੇ ਨੂੰ ਪ੍ਰਵਾਨ ਕਰ ਕੇ ਆਪਣੇ ਸੇਵਕਾਂ ਨਾਲ ਗਾਜ਼ੀਪੁਰ ਪਹੁੰਚੇ। ਆਪ ਨੇ ਰਾਜਾ ਰੂਪ ਪਰਤਾਪ ਨੂੰ ਗਾਜ਼ੀਪੁਰ ਦੀ ਪੰਜਵੀਂ ਉਦਾਸੀ ਦਾ ਪ੍ਰਬੰਧਕ ਬਣਾਇਆ।ਛੇਵੀਂ ਉਦਾਸੀ: ਗੁਰੂ ਰਵਿਦਾਸ ਜੀ ਨੇ ਪੰਜਾਬ ਵਿੱਚ ਯਾਤਰਾ ਕੀਤੀ। ਉਸ ਸਮੇਂ ਇੱਥੇ ਸਮਾਜਿਕ ਨਾਬਰਾਬਰੀ, ਊਚ-ਨੀਚ ਪ੍ਰਚਲਿਤ ਸੀ। ਇਸ ਲਈ ਆਪ ਜੀ " ਪੰਜਾਬ ਲੁਧਿਆਣਾ " ਰਾਹੀਂ ਯਾਤਰਾ ਲਈ ਪਿੰਡ ਚੱਕ ਹਕੀਮ ਨਜ਼ਦੀਕ " ਫਗਵਾੜਾ " ਵਿਖੇ ਪਧਾਰੇ।" ਜਲੰਧਰ, ਸੁਲਤਾਨਪੁਰ ਲੋੋੋੋਧੀ " ਕਪੂਰਥਲਾ " ਵਿਖੇ ਵੀ ਪਧਾਰੇ। ਭਗਤ ਰਵੀਦਾਸ ਜੀ ਆਪਣੀ ਮੁਲਤਾਨ ਫੇਰੀ (ਪੰਜਾਬ) ਦੌਰਾਨ ਪਿੰਡ ਖੁਰਾਲੀ (ਖੁਰਾਲਗੜ੍ਹ) ਤਹਿਸੀਲ ਗੜ੍ਹਸ਼ੰਕਰ (ਜ਼ਿਲ੍ਹਾ ਹੁਸ਼ਿਆਰਪੁਰ ) ਪਹੁੰਚੇ ਆਪ ਜੀ ਦੇ ਚਰਨਾਂ ਦੀ ਛੋਹ ਨਾਲ ਪੰਜਾਬ ਦੀ ਧਰਤੀ ਨੂੰ ਇਕ ਰੱਬੋਂ ਰੂਹਾਨੀ ਰੌਸ਼ਨੀ ਦੀ ਜੋਤ ਪ੍ਰਾਪਤ ਹੋਈ । ਆਪ ਗਰੀਬਾਂ ਦੇ ਮਸੀਹਾ ਬਣ ਕੇ ਆਏ ਆਪਣੇ ਜਾਤ ਪਾਤ ਦਾ ਨਾਸ ਕੀਤਾ , ਗਰੀਬਾਂ ਨੂੰ ਸੋਹੰ ਦਾ ਇਕ ਸੱਚਾ ਨਾਮ ਜਪਾਇਆ ਅਤੇ ਰੂਹ ਦਾ ਰੱਬ ਨਾਲ ਮੇਲ ਕਰਵਾਇਆ ।
ਭਗਤ ਰਵਿਦਾਸ ਜੀ ਨੇ ਸਾਰਾ ਜੀਵਣ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ, ਭਾਵੇਂ ਗੁਰੂ ਜੀ ਰੁਜ਼ਗਾਰ ਖਾਤਰ ਜੁੱਤੀਆਂ ਗੰਢਣ ਦਾ ਕੰਮ ਕਰਦੇ ਰਹੇ । ਪਰ ਦੁਨਿਆਵੀ ਦੁਨੀਆ ਦੇ ਧੰਦੇ ਉਨ੍ਹਾਂ ਨੂੰ ਆਪਣੇ ਵੱਲ ਖਿਚ ਨਾ ਪਾ ਸਕੇ , ਉਹ ਬਚਪਨ ਤੋ ਦੁਨੀਆਦਾਰੀ ਤੋਂ ਵੈਰਾਗੀ ਸਨ । ਮਾਤਾ ਕਲਸ਼ਾਂ ਦੇਵੀ ਅਤੇ ਪਿਤਾ ਸੰਤੋਖ ਦਾਸ ਜੀ ਨੇ ਉਨ੍ਹਾਂ ਦਾ ਵਿਆਹ ਬੀਬੀ ਭਾਗਵੰਤੀ ਜੀ ਨਾਲ ਕਰਕੇ ਸੋਚਿਆ ਕਿ ਸ਼ਾਈਦ ਗੁਰੂ ਰਵਿਦਾਸ ਜੀ ਦੁਨੀਆਂ ਦਾਰੀ ਬਣ ਜਾਣ ਪਰ ਅਜਿਹਾ ਨਾ ਹੋਇਆ, ਗੁਰੂ ਜੀ ਹਮੇਸ਼ਾ ਰਾਮ ਨਾਮ ਵਿੱਚ ਲੀਨ ਰਹਿੰਦੇ ਸਨ । ਗੁਰੂ ਰਵਿਦਾਸ ਜੀ ਨੇ ਦੁਨੀਆ ਨੂੰ ਗਿਆਨ ਦੀ ਰੌਸ਼ਨੀ ਵੰਡਣ ਤੇ ਦੀਨ ਦੁੱਖੀਆਂ ਨੂੰ ਜਾਗਰਤ ਕਰਨ ਲਈ ਭਾਰਤ ਵਿੱਚ ਕਈ ਯਾਤਰਾਵਾਂ ਕੀਤੀਆਂ ।" ਵਿਦਵਾਨ ਵੀ ਭਗਤ ਰਵਿਦਾਸ ਜੀ ਦੇ ਅਕਾਲ ਚਲਾਣੇ ਦੀ ਮਿਤੀ , ਬਾਰੇ ਇਕ ਮਤ ਨਹੀਂ ਹਨ " ਸਾਰੇ ਆਪੋ ਆਪਣੀਆਂ ਅਲੱਗ ਅਲੱਗ ਮਿਤੀਆਂ ਦੱਸਦੇ ਹਨ ।
ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਿਤ ਪੁਰਾਤਨ ਸਰੋਤਾਂ ਅਨੁਸਾਰ ਉਸ ਸਮੇਂ ਭਾਰਤ ਉੱਪਰ ਸਿਕੰਦਰ ਲੋਧੀ ਦਾ ਰਾਜ ਸੀ , ਤੇ ਭਗਤ ਨਾਮਦੇਵ , ਤਿਰਲੋਚਨ, ਸਧਨਾ , ਕਬੀਰ , ਆਦਿ ਭਗਤਾਂ ਦਾ ਸ਼੍ਰੀ ਗੁਰ ਰਵਿਦਾਸ ਜੀ ਤੋਂ ਪਹਿਲਾਂ ਅਕਾਲ ਚਲਾਣਾ ਹੋ ਗਿਆ ਸੀ ।ਇਸਤਰਾਂ ਗੁਰੂ ਜੀ ਦਾ ਅਕਾਲ ਚਲਾਣਾ ਸੰਮਤ 1546 ਈ : ਤੋਂ ਸੰਮਤ 1574 ( 1517 ਈਸਵੀ ) ਨਿਸ਼ਚਿਤ ਕੀਤਾ ਜਾ ਸਕਦਾ ਹੈ । ਸ਼੍ਰੀ ਭਗਤ ਗੁਰੂ ਰਵਿਦਾਸ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਨਹੀ ਮਿਲਦੀ, ਇਕ ਰਵਾਇਤੀ ਅਨੁਸਾਰ ਆਪ ਕਾਸ਼ੀ " ਉੱਤਰ ਪ੍ਰਦੇਸ਼ " ਵਿਖੇ ਸੰਮਤ 1584 ਨੂੰ ਜੋਤੀ ਜੋਤ ਸਮਾ ਗਏ । ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦੀ ਚਿਖਾ ਨੂੰ ਅਗਨੀ ਭੇਟ ਰਾਜ ਰਾਣਿਆਂ ਨੇ ਨਾਗਰ ਦੇ ਬਾਗ ਵਿਚ ਕੀਤੀ ,ਆਪ ਜੀ ਦੀ ਸਮਾਧੀ ਭਾਗ ਵਿਚ ਸ਼ੋਭਵਿਤ ਹੈ ।
ਹਾਕਮ ਸਿੰਘ ਮੀਤ ਬੌਂਦਲੀ
" ਮੰਡੀ ਗੋਬਿੰਦਗੜ੍ਹ "
ਨਵੀਂ ਜਿੰਦਗੀ ਦੀ ਤਲਾਸ਼ - ਹਾਕਮ ਸਿੰਘ ਮੀਤ ਬੌਂਦਲੀ
ਕਰਮਿਆ ਅੱਜ ਤਾਂ ਗਰਮੀ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ, ਐਨੀ ਗਰਮੀ ਤਾਂ ਮੈ ਆਪਣੀ ਸੋਝੀ ਵਿੱਚ ਪਹਿਲੀ ਵਾਰ ਦੇਖੀ ਹੈ । ਜੈਲੇ ਨੇ ਖੇਤ ਵਿੱਚ ਕਰਦਿਆਂ, ਆਪਣੇ ਕੋਲ ਖੜੇ ਨੂੰ ਕਿਹਾ । ਬੰਦਾ ਖਤਮ ਹੋ ਜਾਂਦਾ, ਪਰ ਗਰੀਬ ਦੀ ਨਵੀ ਜਿੰਦਗੀ ਦੀ ਤਲਾਸ਼ ਕਦੇ ਖਤਮ ਨਹੀਂ ਹੁੰਦੀ । ਭਾਦੋਂ ਦਾ ਮਹੀਨਾ ਸੀ ਕਾਂਓ ਅੱਖ ਨਿਕਲ ਰਹੀ ਸੀ ," ਅੱਜ ਤਾਂ ਧੁੱਪ ਇਨਸਾਨ ਨੂੰ ਮਾਰਨ ਤੇ ਤੁਲੀ ਹੋਈ ਸੀ । ਐਨੀ ਗੱਲ ਕਹਿਕੇ ਫਿਰ ਆਪਣੇ ਕੰਮ ਵਿੱਚ ਜੁੱਟ ਗਿਆ । ਦੁਪਹਿਰ ਹੋ ਚੁੱਕੀ ਸੀ , ਇਕ ਦਰੱਖਤ ਥੱਲੇ ਬੈਠਾ ਆਪਣੀ ਰੋਟੀ ਦੀ ਉਡੀਕ ਕਰ ਰਿਹਾ ਸੀ । ਰਾਣੋ ਆਪਣਾ ਸਾਰਾ ਘਰ ਦਾ ਕੰਮ ਮੁਕਾਕੇ ਆਪਣੇ ਬਾਪੂ ਦੀ ਦੁਪਹਿਰ ਦੀ ਰੋਟੀ ਲੈਕੇ ਖੇਤ ਪਹੁੰਚੀ ,'' ਬਾਪੂ ,ਬਾਪੂ ਉੱਠ ਰੋਟੀ ਖਾ ਲਏ , ਪੁੱਤ ਅੱਜ ਤਾ ਬਹੁਤ ਗਰਮੀ ਹੈ , ਮੇਰੀ ਤਾਂ ਅੱਖ ਲੱਗ ਗਈ ਸੀ । ਪੁੱਤ ਅੱਜ ਰੋਟੀ ਨੂੰ ਬਹੁਤ ਦੇਰ ਲਾ ਦਿੱਤੀ । ਬਾਪੂ ਘਰਦਾ ਸਾਰਾ ਕੰਮ ਮੁਕਾਕੇ ਫਿਰ ਰੋਟੀ ਲੈਕੇ ਆਈਆਂ । ਪਹਿਲਾ ਮਾਂ ਹੁੰਦੀ ਸੀ ਮੈਨੂੰ ਘਰਦੇ ਕੰਮ ਦਾ ਰਤਾ ਵੀ ਫਿਕਰ ਨਹੀਂ ਸੀ , ਮੈ ਮਾਂ ਨਾਲ ਥੋੜ੍ਹਾ ਬਹੁਤਾ ਕੰਮ ਵਿੱਚ ਹੱਥ ਵੱਟਾ ਦਿੰਦੀ ਸੀ । ਪਰ ਮੈਨੂੰ ਪਤਾ ਨਹੀਂ ਸੀ ਕਿ ਮਾਂ ਸਾਨੂੰ ਪਿਓ ਧੀ ਨੂੰ ਇਕੱਲਿਆਂ ਛੱਡਕੇ ਘਰ ਦੀ ਜੁੰਮੇਵਾਰੀ ਮੈਨੂੰ ਸੌਂਪ ਕੇ ਸਾਥੋਂ ਸਦਾ ਲਈ ਵਿਛੜ ਜਾਵੇਗੀ ਇਹ ਸਾਰੀ ਗੱਲ ਰੋਂਦਿਆਂ -ਰੋਂਦਿਆਂ ਕਹੀ । ਪਾਣੀ ਭਰੀਆਂ ਅੱਖਾਂ ਨਾਲ ਆਪਣੀ ਧੀ ਰਾਣੋ ਨੂੰ ਗਲ ਨਾਲ ਲਾਕੇ ਚੁੱਪ ਕਰਵਾਉਂਦਿਆਂ ਕਿਹਾ ਧੀਏ ਬਸ ਇਹ ਸਾਰੀਆਂ ਕਿਸਮਤ ਦੀਆਂ ਗੱਲਾਂ ਨੇ ਜਿੰਨਾ ਸਾਡੇ ਨਾਲ ਸਾਥ ਲਿਖਿਆ ਸੀ ਉਹ ਨਿਭਾ ਗਈ । ਦਿਲ ਹੋਲਾ ਕਰਦੇ ਹੋਏ ਨੇ ਆਪਣੀ ਧੀ ਨੂੰ ਘਰ ਜਾਣ ਵਾਸਤੇ ਕਿਹਾ । ਕੋਠੇ ਜਿੱਡੀ ਧੀ ਨੂੰ ਵਾਪਸ ਜਾਂਦਿਆਂ ਵੇਖਕੇ ਸੋਚ ਰਿਹਾ ਸੀ ਚਲ ਐਂਤਕੀ ਫਸਲ ਸੋਹਣੀ ਹੋ ਜਾਉ । ਉਸਨੂੰ ਵੇਚਕੇ ਮੈ ਆਪਣੀ ਧੀ ਦੇ ਹੱਥ ਪੀਲੇ ਕਰ ਦੇਵਾਂਗਾ । " ਮੇਰੇ ਸਿਰ ਦਾ ਬੋਝ ਤਾਂ ਹਲਕਾ ਹੋ ਜਾਊ । " ਫਿਰ ਕੰਮ ਵਿੱਚ ਜੁੱਟ ਗਿਆ ।
ਸ਼ਾਮ ਨੂੰ ਥੱਕ ਟੁੱਟਕੇ ਘਰ ਆਉਂਦਾ ਪਾਣੀ ਦਾ ਗਿਲਾਸ ਪੀਕੇ ਕੋਠੇ ਉੱਪਰ ਪਏ ਮੰਜੇ ਤੇ ਬਹਿਕੇ ਥੋੜ੍ਹਾ ਸੁੱਖ ਦਾ ਸਾਹ ਲੈਂਦਾ, '' ਦਿਨ ਦੇ ਕੰਮ ਨਾਲ ਹੋਈ ਥਕਾਵਟ ਨੂੰ ਦੂਰ ਕਰਦਾ । ਅਤੇ ਬਹੁਤ ਖੁਸ਼ ਹੋਕੇ ਸੋਚ ਰਿਹਾ ਸੀ ਐਤਕੀਂ ਤਾਂ ਰੱਬ ਨੇ ਸੁਣ ਲਈ ਬੱਚਿਆਂ ਵਾਂਗ ਪਾਹਲੀ ਹੋਈ ਫਸਲ ਸੋਹਣੀ ਖੜ੍ਹੀ ਏ ," ਐਤਕੀਂ ਤਾਂ ਸਾਹੂਕਾਰਾਂ ਦਾ ਸਾਰਾ ਕਰਜਾ ਮੌੜਕੇ , ''ਆਪਣੀ ਲਾਡਾਂ ਨਾਲ ਪਾਹਲੀ ਧੀ ਰਾਣੋ ਦਾ ਵਿਆਹ ਬੜੀ ਧੂਮ ਧਾਮ ਨਾਲ ਕਰਾਂਗਾ ।'' ਸੋਚਾਂ ਸੋਚਦੇ ਨੂੰ ਪਤਾ ਹੀ ਨਹੀਂ ਲੱਗਿਆ ਰੋਟੀ ਖਾਂਦੇ ਬਿੰਨਾ ਹੀ ਸੌਂ ਗਿਆ । ਬਾਪੂ ਨੂੰ ਰੋਟੀ ਖਾਣ ਲਈ ਕਹਿਣ ਗਈ ," ਕੀ ਦੇਖਦੀ ਹੈ ,'' ਬਾਪੂ ਤਾਂ ਸੌ ਗਿਆ " ਬਾਪੂ ਵੀ ਵਿਚਾਰਾ ਕੀ ਕਰੇ ਇਕੱਲਾ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਹੈ । ਇਹ ਸੋਚਕੇ ਕੋਲ ਪਏ ਦੂਜੇ ਮੰਜੇ ਤੇ ਆਪ ਵੀ ਭੁੱਖੀ ਹੀ ਸੌ ਜਾਂਦੀ ਹੈ । ਸਵੇਰੇ ਦਿਨ ਚੜ੍ਹਨ ਤੋਂ ਪਹਿਲਾ ਉੱਠਿਆ ਰੋਟੀ ਦੀ ਬੁਰਕੀ ਖਾ ਕੇ ਖੇਤ ਵਿੱਚ ਹਰ ਰੋਜ਼ ਦੀ ਕੰਮ ਕਰਨ ਚਲੇ ਜਾਂਦਾ ਹੈ। ਕੀ ਦੇਖਦਾ ਬੱਦਲ ਦੀ ਕਾਲੀ ਘਟਾ ਚੜ੍ਹੀ ਆ ਰਹੀ ਹੈ। ਹੇ ਰੱਬਾ ਮੇਰਿਆ ਭਲੀ ਕਰੀ ਕਿਉ ਐਨਾ ਕਰੋਪੀ ਹੋਇਆ ਆਉਣਾ ਏ । ਸਾਡੀਆਂ ਤਾਂ ਧੀਆਂ ਪੁੱਤਾਂ ਵਾਂਗ ਪਾਹਲੀਆਂ ਫਸਲਾਂ ਤੇ ਹੀ ਬਹੁਤ ਸਾਰੀਆਂ ਸਾਡੇ ਕਿਸਾਨਾਂ ਦੀਆਂ ਆਸਾਂ ਹੁੰਦੀਆਂ ਨੇ , ਕਿਤੇ ਤੂੰ ਵੀ ਲਾਡਾਂ ਨਾਲ ਜਵਾਨ ਕੀਤੇ ਪੁੱਤਾਂ ਵਾਂਗ ਧੋਖਾ ਨਾ ਦੇਵੀਂ । ਪਰ ਜੈਲੇ ਨੂੰ ਇਹ ਨਹੀਂ ਸੀ ਪਤਾ ਕਿ ਰੱਬ ਮੇਰੀਆਂ ਗੱਲਾਂ ਸੁਣ ਰਿਹਾ ਹੈ । ਬਸ ਚੰਦਕ ਮਿੰਟਾਂ ਵਿੱਚ ਹੀ ਮੀਂਹ ਹਨੇਰੀ ਝੱਖੜ ਨੇ ਜਵਾਨ ਹੋਈਆਂ ਫਸਲਾਂ ਨੂੰ ਢਹੇ - ਢੇਰੀ ਕਰ ਦਿੱਤਾ । ਫਸਲ ਵੱਲ ਵੇਖਦਿਆਂ ਹੀ ਜੈਲੇ ਦੀਆਂ ਭੁੱਬਾਂ ਨਿਕਲ ਗਈਆਂ , ਆਪ ਮੁਹਾਰੀ ਦੁਨੀਆਂ ਵਾਂਗ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ,'' ਅਤੇ ਰੱਖੀਆਂ ਆਸਾਂ ਤੇ ਪਾਣੀ ਫਿਰ ਗਿਆ, '' ਵੱਸਦੀ ਦੁਨੀਆਂ ਉੱਜੜ ਗਈ ।'' ਜੈਲਾ ਨੂੰ ਉਦਾਸ ਘਰ ਆਉਂਦਿਆਂ ਵੇਖਕੇ ਉਸਦੀ ਲਾਡਾਂ ਨਾਲ ਪਾਹਲੀ ਧੀ ਸੋਚਦੀ ਮੈਂ ਆਪਣੇ ਬਾਪੂ ਉੱਪਰ ਕਿਤੇ ਬੋਝ ਤਾਂ ਨਹੀਂ, ਕਦੇ ਦਾਜ ਦੀ ਲੋਭੀਆਂ ਦੀ ਦੁਨੀਆਂ ਵਾਰੇ ਸੋਚਦੀ ਜਿਹੜੀ ਸਾਡੇ ਵਰਗੀਆਂ ਗਰੀਬ ਧੀਆਂ ਨਿਗਲਣ ਜਾ ਰਹੀ ਹੈ । ਬਾਪੂ ਕੀ ਗੱਲ ਹੋਈ ਤੂੰ ਉਦਾਸ ਕਿਉ ਐ । ਪੁੱਤਰ ਮੈ ਸੋਚਿਆ ਸੀ ਐਤਕੀਂ ਫਸਲ ਸੋਹਣੀ ਹੈ , ਫਸਲ ਵੇਚਕੇ ਸਾਰਿਆਂ ਦਾ ਕਰਜ਼ਾ ਉਤਾਰ ਦੇਵਾਂਗਾ, '' ਨਾਲੇ ਆਪਣੀ ਧੀ ਦਾ ਵਿਆਹ ਬੜੀ ਧੂਮ ਧਾਮ ਨਾਲ ਕਰਾਂਗਾ ।ਹੁਣ ਤਾਂ ਤੇਰੇ ਰਿਸ਼ਤੇ ਹੋਏ ਨੂੰ ਵੀ ਸਾਲ ਹੋ ਗਿਆ । ਮੈ ਕੀ ਜਵਾਬ ਦੇਵਾਂਗਾ ਅਗਲੇ ਨੂੰ ,'' ਮੇਰਾ ਤਾਂ ਜਹਾਨ ਹੀ ਉਜੜ ਗਿਆ । ਬਾਪੂ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਵੇਂਗਾ । ਹੁਣ ਖੇਤ ਨੂੰ ਜਾਂਦਾ ਹੋਇਆ ਸੋਚ ਰਿਹਾ ਸੀ ,ਜੇ ਅੱਜ ਰਾਣੋ ਦੀ ਮਾਂ ਜਿਉਂਦੀ ਹੁੰਦੀ ਸ਼ਾਈਦ ਮੇਰਾ ਥੋੜ੍ਹਾ ਬਹੁਤਾ ਦਰਦ ਤਾਂ ਵੰਡਾਉਦੀ ,ਪਰ ਕਿੱਥੇ ਉਹ ਤਾਂ ਮੇਰੇ ਪੱਲੇ ਹੀ ਸਾਰੇ ਦਰਦ ਤੁਰ ਗਈ । ਧੀਏ ਅੱਜ ਮੈ ਤੇਰੀ ਨਵੀ ਜਿੰਦਗੀ ਦੀ ਤਲਾਸ਼ ਲਈ ਆੜਤੀਏ ਕੋਲ ਚੱਲਿਆ ਤੇਰੇ ਸਹੁਰਿਆਂ ਦਾ ਸੁਨੇਹਾ ਲੈਕੇ ਕੱਲ੍ਹ ਵਿਚੋਲਾ ਵਿਆਹ ਬਾਰੇ ਕਹਿੰਦਾ ਸੀ । ਮੈ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ ਕਿਸੇ ਨੇ ਪੈਸੇ ਦੇਣ ਦੀ ਹਾਮੀ ਨਹੀਂ ਭਰੀ । ਦੇਖਦਾ ਜੇ ਆੜਤੀਏ ਦੇ ਮਹਿਰ ਮੱਥੇ ਪੈ ਗਈ । ਸਤਿ ਸ਼੍ਰੀ ਅਕਾਲ ਸਰਦਾਰ ਜੀ ,ਹੋਰ ਸੁਣਾ ਜੈਲਿਆ ਕੀ ਹਾਲ ਹੈ ਤੇਰਾ, '' ਕਾਹਦਾ ਹਾਲ ਹੈ ?'' ਕਿਵੇਂ ਆਉਂਣੇ ਹੋਏ, ਮੈ ਤਾਂ ਤੁਹਾਡੇ ਕੋਲ ਪੈਸਿਆਂ ਨੂੰ ਆਇਆ ਸੀ, ਕੁੜੀ ਦਾ ਵਿਆਹ ਕਰਨਾ ਹੈ । ਦੇਖ ਪਹਿਲਾ ਹੀ ਤੇਰੇ ਵੱਲ ਬਹੁਤ ਪੈਸੇ ਖੜ੍ਹੇ ਨੇ , ਫਿਰ ਐਤਕੀਂ ਤੇਰੀ ਬਿਲਕੁਲ ਫਸਲ ਨਹੀਂ ਆਈ ,'' ਹੁਣ ਤੁਸੀਂ ਸੋਚ ਲਏ ਮੈ ਪੈਸੇ ਕਿੱਥੋਂ ਦੇ ਦਿਆਂ ?" ਆੜਤੀਏ ਦੇ ਮਿੰਨਤਾਂ ਤਰਲੇ ਕਰਨ ਤੇ ਵੀ ਪੈਸੇ ਨਹੀਂ ਮਿਲੇ ।ਹੌਕਾਂ ਭਰਦਿਆਂ ਦੁਕਾਨ ਤੋ ਬਾਹਰ ਨਿਕਲਿਆ । ਸੋਚ ਰਿਹਾ ਸੀ ਉੱਪਰਲੇ ਖਰਚ ਦਾ ਤਾਂ ਸਰਜੂੰ ਪਰ ਦਾਜ ਕਿੱਥੋਂ ਪੂਰਾ ਕਰੂ ਉਹਨਾਂ ਨੇ ਤਾਂ ਮੂੰਹ ਬਹੁਤ ਅੱਡਿਆਂ ਹੋਇਆ ਹੈ ਕਿਵੇਂ ਭਰੂੰਗਾ । ਜੇ ਧੀ ਨੂੰ ਦਾਜ ਨਾਂ ਦਿੱਤਾ ਉਹ ਤਾਂ ਫਿਰ ਕੁਝ ਦਿਨਾਂ ਦੀ ਹੀ ਮਹਿਮਾਨ ਹੋਵੇਗੀ । ਉਹਨੂੰ ਸਾੜਕੇ ਜਾ ਫਾਂਸੀ ਦੇਕੇ ਮਾਰ ਦੇਣਗੇ । ਇਹ ਮੇਰਿਆ ਰੱਬਾ ਸਾਡੀ ਤਾਂ ਕਿਸਮਤ ਮਾੜੀ ਸੀ ਨਾਲ ਧੀ ਦੀ ਵੀ ਕਿਸਮਤ ਮਾੜੀ ਲਿਖ ਦਿੱਤੀ । ਜਾਕੇ ਦੁਕਾਨ ਤੋਂ ਇਕ ਰੱਸੀ ਖਰੀਦ ਦਾ ਹੈ । ਆਉਂਦਾ ਹੋਇਆ ਖੇਤ ਜਾਂਦਾ ਫਾਂਸੀ ਲੈ ਤੋ ਪਹਿਲਾ ਦੋ ਸ਼ਬਦ ਕਾਗਜ ਤੇ ਲਿਖਦਾ ,'' ਧੀਏ ਮੈਨੂੰ ਮਾਫ ਕਰ ਦੇਵੀਂ ਤੂੰ ਮੇਰੇ ਮਰਨ ਤੋਂ ਬਾਆਦ ਜ਼ਮੀਨ ਵੇਚੀ ਨਾ ਆਪਣੀ ਨਵੀ ਜਿੰਦਗੀ ਦੀ ਤਲਾਸ਼ ਕਰ ਲਵੀਂ ।, ਇਹ ਕਹਿਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ । ਜਦੋਂ ਇਸ ਗੱਲ ਦਾ ਪਤਾ ਰਾਣੋ ਨੂੰ ਲੱਗਦਾ ਉਹ ਭੁੱਬਾਂ ਮਾਰਦੀ ਹੋਈ ਆਪਣੇ ਬਾਪ ਦੀ ਮਲਕ ਦੀ ਲਾਸ਼ ਉਤਾਰਦੀ ਹੈ , ਅੱਜ ਮੇਰੇ ਬਾਪ ਨੂੰ ਦਾਜ ਦੇ ਲੋਭੀਆਂ ਦੀ ਦੁਨੀਆਂ ਨਿਗਲ ਗਈ । ਸੰਸਕਾਰ ਕਰਨ ਤੋਂ ਬਾਆਦ ,'' ਉਸ ਨੇ ਆਪਣੇ ਬਾਪ ਦਾ ਕਿਰਿਆ ਕਰਮ ਰੀਤੀ ਰਿਵਾਜਾਂ ਨਾਲ ਕੀਤਾ । ਹੁਣ ਆਪਣੇ ਬਾਪ ਵਾਲੀ ਕਹੀ ਖੁਰਪਾ ਚੱਕ ਕੇ ਖੇਤ ਵਿੱਚ ਕੰਮ ਕਰਦੀ ਰਾਣੋ ਕਿੱਕਰ ਨਾਲ ਲਮਕਦੇ ਬਾਪੂ ਦੇ ਫਾਂਸੀ ਵਾਲੇ ਰੱਸੇ ਵੱਲ ਦੇਖਕੇ ਆਪਣੀ ਨਵੀਂ ਜਿੰਦਗੀ ਦੀ ਤਲਾਸ਼ ਕਰ ਰਹੀ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637
ਅਸਮਾਨ 'ਚ ਮਡਰਾਉਂਦੀ ਖੂਨੀ ਚਾਈਨਾ ਡੋਰ - ਹਾਕਮ ਸਿੰਘ ਮੀਤ ਬੌਂਦਲੀ
ਪਾਬੰਦੀ ਦੇ ਬਾਵਜੂਦ ਵੀ ਅਸਮਾਨ ਚ ਮਡਰਾਉਂਦੀ ਨਜ਼ਰ ਆ ਰਹੀ ਹੈ । ਸਭ ਨੂੰ ਪਤਾ ਹੈ ਕਿ ਚਾਈਨਾ ਡੋਰ ਇਕ ਜਾਨਲੇਵਾ ਡੋਰ ਹੈ । ਫਿਰ ਵੀ ਇਸ ਡੋਰ ਨੂੰ ਬੜੀ ਅਸਾਨੀ ਨਾਲ ਅਸਮਾਨ ਵਿੱਚ ਮਡਰਾਉਂਦਿਆ ਦੇਖਿਆ ਜਾ ਸਕਦਾ ਹੈ । ਚਾਈਨਾ ਡੋਰ ਦਾ ਕਹਿਰ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ ਆਏ ਦਿਨ ਇਸ ਖੂਨੀ ਡੋਰ ਨਾਲ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਖੰਨਾ ਦੇ ਸਮਰਾਲਾ ਰੋਡ ਮਾਡਲ ਟਾਊਨ ਇਲਾਕੇ 'ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਮੋਟਰਸਾਈਕਲ ਸਵਾਰ ਇੱਕ 24 ਸਾਲਾ ਨੌਜਵਾਨ ਨੂੰ ਇਸ ਖੂਨੀ ਡੋਰ ਨੇ ਆਪਣਾ ਸ਼ਿਕਾਰ ਬਣਾਉਂਦਿਆਂ ਨੌਜਵਾਨ ਦਾ ਕੰਨ ਹੀ ਚੀਰ ਦਿੱਤਾ। ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਰਤੋਂ ਪਤੰਗਬਾਜ਼ੀ ਵਿੱਚ ਕੀਤੀ ਜਾ ਰਹੀ ਹੈ । ਇੱਥੇ ਇਹ ਪਤਾ ਨਹੀਂ ਚੱਲ ਰਿਹਾ ਕਿ ਕਾਨੂੰਨ ਢਿੱਲਾ ਹੈ ਜਾ ਫਿਰ ਲੋਕ ਕਾਨੂੰਨ ਦੀ ਨਾ ਪਰਵਾਹ ਕਰਦੇ ਹੋਏ ਆਪਣੀ ਮਨਮਾਨੀ ਨਾਲ ਪਤੰਗਬਾਜ਼ੀ ਵਿੱਚ ਕਿਸੇ ਵੀ ਡਰ ਭੈਹ ਤੋਂ ਅਸਾਨੀ ਨਾਲ ਡੋਰ ਵਰਤ ਰਹੇ ਨੇ । ਕਾਨੂੰਨ ਦੀ ਲਾਪਰਵਾਹੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲੋੜ ਹੈ ।ਸਭ ਪਤਾ ਹੈ ਕਿ ਚਾਈਨਾ ਡੋਰ ਮੌਤ ਦਾ ਘਰ ਹੈ । ਕਦੇ ਵੀ ਰਾਹਗੀਰ ਸਾਈਕਲ ਜਾਂ ਮੋਟਰਸਾਈਕਲ ਸਕੂਟਰ ਆਦਿਅ ਆਪਣੇ ਪ੍ਰੀਵਾਰ ਲਈ ਰੋਜੀ ਰੋਟੀ ਕਮਾਉਣ ਜਾਂਦਿਆ ਅਸਮਾਨ ਵਿਚ ਮਡਰਾਉਂਦੀ ਚਾਈਨਾ ਡੋਰ ਟੁੱਟ ਕੇ ਗੱਲ ਫਸ ਜਾਂਦੀ ਅਤੇ ਗਲਾ ਵੱਡਕੇ ਸਦਾ ਦੀ ਨੀਂਦ ਸਵਾਹ ਦਿੰਦੀ । ਵੱਸਦੇ ਘਰਾਂ ਵਿੱਚ ਸਦਾ ਲਈ ਹਨੇਰੇ ਪੈ ਜਾਂਦਾ । ਜਦੋਂ ਕਿਸੇ ਅਸਮਾਨ ਵਿੱਚ ਉੱਡਦੇ ਪਰਿੰਦਿਆਂ ਦੇ ਪੰਖਾਂ ਵਿੱਚ ਫਸ ਜਾਂਦੀ । ਉਸਦੀ ਆਪਣੇ ਬੱਚਿਆਂ ਲਈ ਭਰੀ ਉਡਾਣ ਵਿੱਚ ਜਿੰਦਗੀ ਖੋਹ ਲੈਂਦੀ ਹੈ । ਕਈ ਦਫਾ ਬੇ ਸੋਜੀ ਬੱਚੇ ਮੂੰਹ ਵਿੱਚ ਪਾ ਲੈਂਦੇ ਡੋਰ ਖਿੱਚੇ ਤੇ ਮੂੰਹ ਨੂੰ ਕੱਟ ਦਿੰਦੀ ਜਾ ਫਿਰ ਕੋਈ ਅੰਗ ਕੱਟੇ ਜਾਂਦੇ ਉਹ ਮਾਸੂਮ ਬੱਚੇ ਬੇ ਕਸੂਰ ਅਪਾਹਜ ਬਣਕੇ ਜਿੰਦਗੀ ਨਾਲ ਸੰਘਰਸ਼ ਕਰਨ ਯੋਗੇ ਰਹਿ ਜਾਂਦੇ । ਜਿਵੇਂ ਬਸੰਤ ਰੁੱਤ ਆਉਂਦੀ ਅਤੇ ਸਕੂਲ ਵਾਲੇ ਬੱਚੇ ਬਹੁਤ ਹੀ ਮਸਤੀ ਨਾਲਲ ਪਤੰਗਬਾਜ਼ੀ ਕਰਦੇ ਕਈ ਆਪ ਹੀ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦੇ ਆਪਣੇ ਮਾਪਿਆਂ ਲਈ ਸਦਾ ਲਈ ਹਨੇਰਾ ਛੱਡ ਜਾਂਦੇ । ਜਦੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰ ਦੀ ਇਕ ਆਮ ਦੀ ਜਿੰਦਗੀ ਤਵਾਅ ਕਰ ਦਿੰਦੀ , ਸਦਾ ਲਈ ਉਹਨਾਂ ਦੇ ਮਨ ਵਿੱਚ ਡਰ ਬਣਕੇ ਘਰ ਪੈਂਦਾ ਕਰ ਲੈਂਦੀ। ਪਰ ਸਾਡੇ ਕੁਝ ਪਤੰਗ ਅਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਕੁਝ ਮੁਨਾਫਾ ਖੱਟਣ ਲਈ ਕਾਨੂੰਨ ਦੀ ਪਰਵਾਹ ਨਹੀ ਕਰਦੇ ਪਾਬੰਦੀ ਦੇ ਬਾਵਜੂਦ ਵੀ ਹਰ ਸਾਲ ਕਰੋੜਾਂ ਰੁਪਏ ਦੀ ਜਾਨਲੇਵਾ ਚਾਈਨਾ ਡੋਰ ਇਕ ਖੁੱਲ੍ਹੇ ਅਸਮਾਨ ਥੱਲੇ ਅਸਾਨੀ ਵਿਕਦੀ ਹੈ । ਇਥੇ ਵਰਣਨ ਯੋਗ ਹੈ ਕਿ ਪ੍ਰਸ਼ਾਸ਼ਨ ਆਪਣਾ ਕੰਮ ਪੂਰਾ ਕਰਦਾ ਹੋਇਆ ਵੀ ਇਕ ਗੈਰ ਹਾਜਰ ਦਿਖਾਈ ਦੇ ਰਿਹਾ ਹੈ ।ਕਿਉਂਕਿ ਪਤੰਗਬਾਜ਼ੀ ਦੇ ਮੁਕਾਬਲੇ ਵਿਚ ਇਕ ਦੂਸਰੇ ਦਾ ਪਤੰਗ ਕੱਟਣ ਲਈ ਮੌਤ ਦਾ ਘਰ ਬਣਾਈ ਗਈ ਚਾਈਨਾ ਡੋਰ ਕਾਨੂੰਨ ਤੋ ਬਹਾਰ ਹੋਕੇ ਖਰੀਦ ਦੇ ਅਤੇ ਵਰਤ ਦੇ ਨਜ਼ਰ ਆਉਂਦੇ ਹਨ । ਜੇ ਦੇਖਿਆ ਜਾਵੇ ਬਸੰਤ ਪੰਚਮੀ ਦੇ ਤਿਉਹਾਰ ਤੇ ਪਿੰਡਾਂ ਨਾਲੋਂ ਸ਼ਹਿਰਾਂ ਵਿੱਚ ਜਿਆਦਾ ਪਤੰਗਬਾਜ਼ੀ ਦਾ ਉਤਸ਼ਾਹਿਤ ਜਿਆਦਾ ਹੁੰਦਾ ਹੈ ਅਤੇ ਸ਼ਹਿਰਾਂ ਵਿੱਚ ਹੀ ਚਾਈਨਾ ਡੋਰ ਦੀਆਂ ਜਿਆਦਾ ਘਟਨਾਵਾਂ ਵਾਪਰਦੀਆਂ ਹਨ । ਸਾਡੇ ਸ਼ਹਿਰੀ ਪ੍ਰਸ਼ਾਸ਼ਨ ਨੂੰ ਹਰ ਮਹੱਲੇ ਵਿੱਚ ਨਿਗਰਾਨੀ ਰੱਖਣੀ ਚਾਹੀਦੀ ਹੈ । ਚਾਈਨਾ ਡੋਰ ਦੀ ਵਰਤੋਂ ਕਰਦੇ ਸਮੇਂ ਫੜੇ ਜਾਣ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਤਾਂ ਜੋ ਪਿਛਲੇ ਸਾਲਾਂ ਦੀ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਈ ਥਾਵਾਂ ਤੇ ਨਾ ਸਹਾਰਣ ਯੋਗੀਆਂ ਘਟਨਾਵਾਂ ਬਹੁਤ ਸਾਰੇ ਭਿਆਨਕ ਹਾਦਸੇ ਵਾਪਰੇ ਨੇ ਉੱਥੇ ਚਾਈਨਾ ਡੋਰ ਨੂੰ ਪੰਛੀਆਂ ਦੀ ਕਾਤਲ ਵੀ ਕਿਹਾ ਜਾ ਸਕਦਾ । ਕਾਨੂੰਨ ਦੀ ਸਖਤ ਕਾਰਵਾਈ ਕਰਕੇ ਕਈ ਅਣਜਾਣ ਪੁਣੇ ਵਿੱਚ ਬੁੱਝ ਰਹੇ ਘਰਦੇ ਚਿਰਾਗਾਂ ਨੂੰ ਬਚਾਇਆ ਜਾ ਸਕਦਾ ਹੈ । ਦੋ ਦਿਨ ਪਹਿਲਾ ਦੀ ਖਬਰ ਹੈ ਇਕ ਏਅਰਫੋਰਸ ਦਾ ਫੌਜੀ ਜਵਾਨ ਛੁੱਟੀ ਆਇਆ ਸੀ ਆਪਣੇ ਸਕੂਟਰ ਤੇ ਜਾ ਰਿਹਾ ਸੀ ਉਸ ਦੇ ਗਲ ਵਿੱਚ ਚਾਈਨਾ ਡੋਰ ਫਸ ਗਈ ਉਸਦਾ ਗਲਾ ਵੱਡਿਆਂ ਤੇ ਆਪਣੇ ਹਸਦੇ ਵਸਦੇ ਪ੍ਰੀਵਾਰ ਨੂੰ ਸਦਾ ਲਈ ਵਿਛੋੜਾ ਦੇ ਗਿਆ । ਸਾਡੇ ਪ੍ਰਸ਼ਾਸ਼ਨ ਨੂੰ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦਿਆਂ ਲੋਕਾਂ ਵਿਰੁੱਧ ਅਤੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰਾਂ ਵਿਰੁੱਧ ਸਖਤਾਈ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾ ਜੋ ਇਸ ਭਿਆਨਕ ਹਾਦਸਿਆਂ ਨੂੰ ਰੋਕਿਆ ਜਾ ਸਕੇ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637