ਆਖਰੀ ਚਿੱਠੀ - ਹਾਕਮ ਸਿੰਘ ਮੀਤ ਬੌਂਦਲੀ

ਪਾਪਾ ਆਖਰੀ ਚਿੱਠੀ 10 ਮਈ 2021 ਦੀ ,,
ਐਵੇਂ ਰੋਵੀਂ ਨਾ , ਦੇਖ ਮੇਰੀ ਲਾਸ਼ ਨੂੰ ।।

ਮੰਮੀ ਪਾਪਾ ਨਾ ਕੇਰੀਂ ਹੰਝੂ ਅੱਖਾਂ 'ਚੋ ,,
ਕਿਵੇਂ ਮੈਂ ਰੋਕੂ  ਡਿਗਦੇ  ਹੀਰਿਆਂ ਨੂੰ ।।

ਨਾਂ  ਮਿਲਣੇ  ਇਹ ਕਿਸੇ ਬਜ਼ਾਰ 'ਚੋ ,,
ਨਾਂ ਸੌਦਾ ਕਰਨਾ ਆਵੇ  ਵਿਪਾਰੀ ਨੂੰ।।

ਨਾਂ ਮੇਰੀ ਜਿੰਦੜੀ ਵਾਂਗੂੰ ਨੇ ਬੇਕਦਰੇ ,,
ਕੇਰੀਂਨਾ ਪਿਆਸੀ ਧਰਤੀ ਸਿੰਜਣ ਨੂੰ।।

ਮੈਨੂੰ  ਤੇਰਾ  ਚਿਹਰਾ  ਅੱਜ ਦੱਸਦਾ ਐ ,,
ਲੋਰੀ ਦੇਣ ਵਾਲਾ ਫੜਦਾ ਖਾਮੋਸ਼ੀ ਨੂੰ ।।

ਮੰਮੀ ਪਾਪਾ ਹਕੀਕਤ ਮੈਂ ਵਿਛੜ ਗੀ ,,
ਔਖ਼ੇ ਵੇਲੇ ਵਿੱਚ  ਤੇਰਾ ਸਾਥ ਦੇਣ ਨੂੰ ।।

ਮੈਂ  ਉੱਠ ਕੇ  ਗਲ   ਨਾਲ  ਲਾਵਾਂਗੀ ,,
ਪਿਆਰ ਕਰਨ ਵਾਲੇ ਮੰਮੀ ਪਾਪਾ ਨੂੰ ।।

ਟਿਕਟ  ਦਿੱਤਾ ਹੈ ਪਾਪੀ  ਡਾਕਟਰ ਨੇ ,,
ਰੰਗਲੀ ਦੁਨੀਆਂ ਤੋਂ ਵਾਪਸ ਜਾਣ ਨੂੰ ।।

ਜਾਂਦੀ ਵਾਰ ਦਾ ਪਿਆਰ ਮੈਨੂੰ ਦੇ ਦਿਓ ,,
ਵੇਖ ਲੈਣਾ ਨੀਝਾਂ ਨਾਲ  ਮੇਰੇ ਮੁੱਖ ਨੂੰ ।।

ਦਿਲ ਦੀਆਂ ਗੱਲਾਂ ਪਾਪਾ  ਕਰ ਲਵੀਂ ,,
ਅੱਖਾਂ ਬੰਦ ਕਰੀਂ  ਚੁੰਮ ਲੇਵੀਂ ਮੂੰਹ ਨੂੰ ।।

ਜੇਦਿਲ ਤੇਰਾ ਇੰਝ ਕਰਦੇ ਡੋਲ ਗਿਆ,,
ਬੁੱਕਲ'ਚ ਮੰਮੀ ਲੈਂ ਯਾਦ ਕਰੀਂ ਬੋਲਾਂ ਨੂੰ।।

ਮੰਮੀ  ਪਾਪਾ  ਤੁਸੀਂ  ਵਾਅਦੇ  ਕਰਿਓ ,,
ਤੁਸੀਂ ਰੋਣਾ ਨੀ , ਕਦੇ ਯਾਦ ਕਰ ਮੈਂਨੂੰ ।।

ਯਾਦ ਰੱਖਿਓ ਹਿੱਕ ਉੱਤੇ ਗਿਰੇ ਅੱਥਰੂ ,,
ਕਿਵੇਂ ਪਾਰ ਕਰੂੰਗੀ ਇਹ  ਸਮੁੰਦਰ ਨੂੰ ।।

ਦੁਨੀਆਂ ਪਿੱਛੇ  ਲੱਗ ਪਰੇ ਤੂੰ ਸੁੱਟੀ ਨਾ ,,
ਮੁੜਕੇ ਸਮਾਂ ਨਾ ਮਿਲੇ  ਮੈਨੂੰ ਚੁੰਮਣ ਨੂੰ ।।

ਇੱਥੇ ਤਾਂ  ਹਰ  ਮਾਂ-ਬਾਪ  ਚਾਹੁੰਦਾ  ਐ ,,
ਪੁੱਤ ਮੋਢਾ  ਦੇਵੇ ਪਿਓ  ਦੀ  ਅਰਥੀ ਨੂੰ ।।

ਦੇਖੀ ਪਾਪਾ  ਮੈਂ ਪੁੱਤ ਬਣ ਕੇ ਆਵਾਂਗਾ ,,
ਤੋੜ ਦੇਵੀਂ ਨਾ ਕਿਤੇ ਮੇਰੇ ਅਰਮਾਨਾਂ ਨੂੰ ।।

ਅਰਮਾਨ ਇਹਨਾਂ ਲਾਟਾਂ'ਚ ਮੱਚਣੇ ਨੀ ,,
ਸੱਚ ਪੁੱਛ ਲਵੀਂ ਕਿਸੇ ਸਿਆਣੇ ਬੰਦੇ ਨੂੰ ।।

ਪਾਪਾ ਉੱਠਦੀਆਂ  ਬੇਵਕਤੀ  ਲਾਟਾਂ 'ਚੋ ,,
ਤੱਕੀ ਸਿਰ ਬੰਨੇ ਸਿਹਰੇ ਦੀਤਸਵੀਰ ਨੂੰ ।।

ਆਖ਼ਰੀ ਖ਼ਾਹਿਸ਼ ਮੇਰੀ ਪੂਰੀ ਕਰ ਦਿਓ ,,
ਨਾ ਭੁੱਲ ਸਕੋਂਗੇ ਮੇਰੀ ਇਹ ਖਾਹਿਸ਼ ਨੂੰ ।।

ਰਿਸ਼ਤੇਦਾਰ ਪਾਪਾ  ਫੁੱਲਾਂ ਤੇ ਆਉਣਗੇ ,,
ਮਾਮਾ ਗੁਥਲੀ ਦੇਵੇਗਾ ਫੁੱਲ ਪਾਉਣ ਨੂੰ ।।

ਮੰਮੀ ਪਾਪਾ ਮੇਰੇ ਫੁੱਲ ਹੱਥੀਂ ਤਾਰ ਦਿਓ ,,
ਨਹੀਂ ਭੁੱਲਣਾ ਪੋਟਲੀ ਸੀਨੇ ਲਾਉਣ ਨੂੰ ।।

ਮੈਨੂੰ ਕਰ ਦੇਣਾ  ਸਭ ਕੁੱਝ  ਮੁਆਫ਼ ਜੀ ,,
ਮਿੱਟੀ'ਚ ਮਿਲਾ ਦੇਵੀਂ ਮੇਰੇ ਗੁਨਾਹਾਂ ਨੂੰ ।।

ਐਵੇਂ ਬੇਵੱਸ  ਹੰਝੂ  ਧਰਤੀ  ਤੇ ਡੋਲੀ ਨਾ ,,
ਹਟਾਉਣਗੇ ਗੁਰਾਂ ਦੇ ਰੱਖੇ ਧਿਆਨ ਨੂੰ ।।

ਪਾਪਾ ਲੈਕੇ  ਗਿਆ  ਦਾਦਾ ਦਾਦੀ ਕੋਲੋਂ ,,
ਦਿੱਲੀ  ਭਬਲਜੋਤ  ਹੱਸਦੀ ਖੇਡਦੀ ਨੂੰ ।।

ਵਾਪਸੀ ਲਈ ਡਾਕਟਰ  ਸੌਗਾਤ ਦਿੱਤੀ ,,
ਪੋਟਲੀ  ਬੰਨ੍ਹ  ਲਈ ਪੂਰਬੇ ਆਉਂਣ ਨੂੰ ।।

ਦੁਨੀਆਂ  ਤੇ  ਮਿੱਠੇ  ਮੇਵੇ  ਸਾਰੇ ਮਿਲਦੇ ,,
ਭੁਲਾਵਾਂ ਨਾ ਨਾਨਕਿਆਂ ਦੇ ਪਿਆਰ ਨੂੰ ।।

ਨਾਨੂ ਵਰਗਿਆਂ ਨੇ ਦਿਲੋਂ ਹੰਝੂ ਕੇਰੇ ਸੀ ,,
ਮੀਤ ਭੁੱਲਿਆ ਬੌਂਦਲੀ ਵਾਪਸ ਜਾਣ ਨੂੰ ।।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637