ਨਵੀਂ ਜਿੰਦਗੀ ਦੀ ਤਲਾਸ਼ - ਹਾਕਮ ਸਿੰਘ ਮੀਤ ਬੌਂਦਲੀ
ਕਰਮਿਆ ਅੱਜ ਤਾਂ ਗਰਮੀ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ, ਐਨੀ ਗਰਮੀ ਤਾਂ ਮੈ ਆਪਣੀ ਸੋਝੀ ਵਿੱਚ ਪਹਿਲੀ ਵਾਰ ਦੇਖੀ ਹੈ । ਜੈਲੇ ਨੇ ਖੇਤ ਵਿੱਚ ਕਰਦਿਆਂ, ਆਪਣੇ ਕੋਲ ਖੜੇ ਨੂੰ ਕਿਹਾ । ਬੰਦਾ ਖਤਮ ਹੋ ਜਾਂਦਾ, ਪਰ ਗਰੀਬ ਦੀ ਨਵੀ ਜਿੰਦਗੀ ਦੀ ਤਲਾਸ਼ ਕਦੇ ਖਤਮ ਨਹੀਂ ਹੁੰਦੀ । ਭਾਦੋਂ ਦਾ ਮਹੀਨਾ ਸੀ ਕਾਂਓ ਅੱਖ ਨਿਕਲ ਰਹੀ ਸੀ ," ਅੱਜ ਤਾਂ ਧੁੱਪ ਇਨਸਾਨ ਨੂੰ ਮਾਰਨ ਤੇ ਤੁਲੀ ਹੋਈ ਸੀ । ਐਨੀ ਗੱਲ ਕਹਿਕੇ ਫਿਰ ਆਪਣੇ ਕੰਮ ਵਿੱਚ ਜੁੱਟ ਗਿਆ । ਦੁਪਹਿਰ ਹੋ ਚੁੱਕੀ ਸੀ , ਇਕ ਦਰੱਖਤ ਥੱਲੇ ਬੈਠਾ ਆਪਣੀ ਰੋਟੀ ਦੀ ਉਡੀਕ ਕਰ ਰਿਹਾ ਸੀ । ਰਾਣੋ ਆਪਣਾ ਸਾਰਾ ਘਰ ਦਾ ਕੰਮ ਮੁਕਾਕੇ ਆਪਣੇ ਬਾਪੂ ਦੀ ਦੁਪਹਿਰ ਦੀ ਰੋਟੀ ਲੈਕੇ ਖੇਤ ਪਹੁੰਚੀ ,'' ਬਾਪੂ ,ਬਾਪੂ ਉੱਠ ਰੋਟੀ ਖਾ ਲਏ , ਪੁੱਤ ਅੱਜ ਤਾ ਬਹੁਤ ਗਰਮੀ ਹੈ , ਮੇਰੀ ਤਾਂ ਅੱਖ ਲੱਗ ਗਈ ਸੀ । ਪੁੱਤ ਅੱਜ ਰੋਟੀ ਨੂੰ ਬਹੁਤ ਦੇਰ ਲਾ ਦਿੱਤੀ । ਬਾਪੂ ਘਰਦਾ ਸਾਰਾ ਕੰਮ ਮੁਕਾਕੇ ਫਿਰ ਰੋਟੀ ਲੈਕੇ ਆਈਆਂ । ਪਹਿਲਾ ਮਾਂ ਹੁੰਦੀ ਸੀ ਮੈਨੂੰ ਘਰਦੇ ਕੰਮ ਦਾ ਰਤਾ ਵੀ ਫਿਕਰ ਨਹੀਂ ਸੀ , ਮੈ ਮਾਂ ਨਾਲ ਥੋੜ੍ਹਾ ਬਹੁਤਾ ਕੰਮ ਵਿੱਚ ਹੱਥ ਵੱਟਾ ਦਿੰਦੀ ਸੀ । ਪਰ ਮੈਨੂੰ ਪਤਾ ਨਹੀਂ ਸੀ ਕਿ ਮਾਂ ਸਾਨੂੰ ਪਿਓ ਧੀ ਨੂੰ ਇਕੱਲਿਆਂ ਛੱਡਕੇ ਘਰ ਦੀ ਜੁੰਮੇਵਾਰੀ ਮੈਨੂੰ ਸੌਂਪ ਕੇ ਸਾਥੋਂ ਸਦਾ ਲਈ ਵਿਛੜ ਜਾਵੇਗੀ ਇਹ ਸਾਰੀ ਗੱਲ ਰੋਂਦਿਆਂ -ਰੋਂਦਿਆਂ ਕਹੀ । ਪਾਣੀ ਭਰੀਆਂ ਅੱਖਾਂ ਨਾਲ ਆਪਣੀ ਧੀ ਰਾਣੋ ਨੂੰ ਗਲ ਨਾਲ ਲਾਕੇ ਚੁੱਪ ਕਰਵਾਉਂਦਿਆਂ ਕਿਹਾ ਧੀਏ ਬਸ ਇਹ ਸਾਰੀਆਂ ਕਿਸਮਤ ਦੀਆਂ ਗੱਲਾਂ ਨੇ ਜਿੰਨਾ ਸਾਡੇ ਨਾਲ ਸਾਥ ਲਿਖਿਆ ਸੀ ਉਹ ਨਿਭਾ ਗਈ । ਦਿਲ ਹੋਲਾ ਕਰਦੇ ਹੋਏ ਨੇ ਆਪਣੀ ਧੀ ਨੂੰ ਘਰ ਜਾਣ ਵਾਸਤੇ ਕਿਹਾ । ਕੋਠੇ ਜਿੱਡੀ ਧੀ ਨੂੰ ਵਾਪਸ ਜਾਂਦਿਆਂ ਵੇਖਕੇ ਸੋਚ ਰਿਹਾ ਸੀ ਚਲ ਐਂਤਕੀ ਫਸਲ ਸੋਹਣੀ ਹੋ ਜਾਉ । ਉਸਨੂੰ ਵੇਚਕੇ ਮੈ ਆਪਣੀ ਧੀ ਦੇ ਹੱਥ ਪੀਲੇ ਕਰ ਦੇਵਾਂਗਾ । " ਮੇਰੇ ਸਿਰ ਦਾ ਬੋਝ ਤਾਂ ਹਲਕਾ ਹੋ ਜਾਊ । " ਫਿਰ ਕੰਮ ਵਿੱਚ ਜੁੱਟ ਗਿਆ ।
ਸ਼ਾਮ ਨੂੰ ਥੱਕ ਟੁੱਟਕੇ ਘਰ ਆਉਂਦਾ ਪਾਣੀ ਦਾ ਗਿਲਾਸ ਪੀਕੇ ਕੋਠੇ ਉੱਪਰ ਪਏ ਮੰਜੇ ਤੇ ਬਹਿਕੇ ਥੋੜ੍ਹਾ ਸੁੱਖ ਦਾ ਸਾਹ ਲੈਂਦਾ, '' ਦਿਨ ਦੇ ਕੰਮ ਨਾਲ ਹੋਈ ਥਕਾਵਟ ਨੂੰ ਦੂਰ ਕਰਦਾ । ਅਤੇ ਬਹੁਤ ਖੁਸ਼ ਹੋਕੇ ਸੋਚ ਰਿਹਾ ਸੀ ਐਤਕੀਂ ਤਾਂ ਰੱਬ ਨੇ ਸੁਣ ਲਈ ਬੱਚਿਆਂ ਵਾਂਗ ਪਾਹਲੀ ਹੋਈ ਫਸਲ ਸੋਹਣੀ ਖੜ੍ਹੀ ਏ ," ਐਤਕੀਂ ਤਾਂ ਸਾਹੂਕਾਰਾਂ ਦਾ ਸਾਰਾ ਕਰਜਾ ਮੌੜਕੇ , ''ਆਪਣੀ ਲਾਡਾਂ ਨਾਲ ਪਾਹਲੀ ਧੀ ਰਾਣੋ ਦਾ ਵਿਆਹ ਬੜੀ ਧੂਮ ਧਾਮ ਨਾਲ ਕਰਾਂਗਾ ।'' ਸੋਚਾਂ ਸੋਚਦੇ ਨੂੰ ਪਤਾ ਹੀ ਨਹੀਂ ਲੱਗਿਆ ਰੋਟੀ ਖਾਂਦੇ ਬਿੰਨਾ ਹੀ ਸੌਂ ਗਿਆ । ਬਾਪੂ ਨੂੰ ਰੋਟੀ ਖਾਣ ਲਈ ਕਹਿਣ ਗਈ ," ਕੀ ਦੇਖਦੀ ਹੈ ,'' ਬਾਪੂ ਤਾਂ ਸੌ ਗਿਆ " ਬਾਪੂ ਵੀ ਵਿਚਾਰਾ ਕੀ ਕਰੇ ਇਕੱਲਾ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਹੈ । ਇਹ ਸੋਚਕੇ ਕੋਲ ਪਏ ਦੂਜੇ ਮੰਜੇ ਤੇ ਆਪ ਵੀ ਭੁੱਖੀ ਹੀ ਸੌ ਜਾਂਦੀ ਹੈ । ਸਵੇਰੇ ਦਿਨ ਚੜ੍ਹਨ ਤੋਂ ਪਹਿਲਾ ਉੱਠਿਆ ਰੋਟੀ ਦੀ ਬੁਰਕੀ ਖਾ ਕੇ ਖੇਤ ਵਿੱਚ ਹਰ ਰੋਜ਼ ਦੀ ਕੰਮ ਕਰਨ ਚਲੇ ਜਾਂਦਾ ਹੈ। ਕੀ ਦੇਖਦਾ ਬੱਦਲ ਦੀ ਕਾਲੀ ਘਟਾ ਚੜ੍ਹੀ ਆ ਰਹੀ ਹੈ। ਹੇ ਰੱਬਾ ਮੇਰਿਆ ਭਲੀ ਕਰੀ ਕਿਉ ਐਨਾ ਕਰੋਪੀ ਹੋਇਆ ਆਉਣਾ ਏ । ਸਾਡੀਆਂ ਤਾਂ ਧੀਆਂ ਪੁੱਤਾਂ ਵਾਂਗ ਪਾਹਲੀਆਂ ਫਸਲਾਂ ਤੇ ਹੀ ਬਹੁਤ ਸਾਰੀਆਂ ਸਾਡੇ ਕਿਸਾਨਾਂ ਦੀਆਂ ਆਸਾਂ ਹੁੰਦੀਆਂ ਨੇ , ਕਿਤੇ ਤੂੰ ਵੀ ਲਾਡਾਂ ਨਾਲ ਜਵਾਨ ਕੀਤੇ ਪੁੱਤਾਂ ਵਾਂਗ ਧੋਖਾ ਨਾ ਦੇਵੀਂ । ਪਰ ਜੈਲੇ ਨੂੰ ਇਹ ਨਹੀਂ ਸੀ ਪਤਾ ਕਿ ਰੱਬ ਮੇਰੀਆਂ ਗੱਲਾਂ ਸੁਣ ਰਿਹਾ ਹੈ । ਬਸ ਚੰਦਕ ਮਿੰਟਾਂ ਵਿੱਚ ਹੀ ਮੀਂਹ ਹਨੇਰੀ ਝੱਖੜ ਨੇ ਜਵਾਨ ਹੋਈਆਂ ਫਸਲਾਂ ਨੂੰ ਢਹੇ - ਢੇਰੀ ਕਰ ਦਿੱਤਾ । ਫਸਲ ਵੱਲ ਵੇਖਦਿਆਂ ਹੀ ਜੈਲੇ ਦੀਆਂ ਭੁੱਬਾਂ ਨਿਕਲ ਗਈਆਂ , ਆਪ ਮੁਹਾਰੀ ਦੁਨੀਆਂ ਵਾਂਗ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ,'' ਅਤੇ ਰੱਖੀਆਂ ਆਸਾਂ ਤੇ ਪਾਣੀ ਫਿਰ ਗਿਆ, '' ਵੱਸਦੀ ਦੁਨੀਆਂ ਉੱਜੜ ਗਈ ।'' ਜੈਲਾ ਨੂੰ ਉਦਾਸ ਘਰ ਆਉਂਦਿਆਂ ਵੇਖਕੇ ਉਸਦੀ ਲਾਡਾਂ ਨਾਲ ਪਾਹਲੀ ਧੀ ਸੋਚਦੀ ਮੈਂ ਆਪਣੇ ਬਾਪੂ ਉੱਪਰ ਕਿਤੇ ਬੋਝ ਤਾਂ ਨਹੀਂ, ਕਦੇ ਦਾਜ ਦੀ ਲੋਭੀਆਂ ਦੀ ਦੁਨੀਆਂ ਵਾਰੇ ਸੋਚਦੀ ਜਿਹੜੀ ਸਾਡੇ ਵਰਗੀਆਂ ਗਰੀਬ ਧੀਆਂ ਨਿਗਲਣ ਜਾ ਰਹੀ ਹੈ । ਬਾਪੂ ਕੀ ਗੱਲ ਹੋਈ ਤੂੰ ਉਦਾਸ ਕਿਉ ਐ । ਪੁੱਤਰ ਮੈ ਸੋਚਿਆ ਸੀ ਐਤਕੀਂ ਫਸਲ ਸੋਹਣੀ ਹੈ , ਫਸਲ ਵੇਚਕੇ ਸਾਰਿਆਂ ਦਾ ਕਰਜ਼ਾ ਉਤਾਰ ਦੇਵਾਂਗਾ, '' ਨਾਲੇ ਆਪਣੀ ਧੀ ਦਾ ਵਿਆਹ ਬੜੀ ਧੂਮ ਧਾਮ ਨਾਲ ਕਰਾਂਗਾ ।ਹੁਣ ਤਾਂ ਤੇਰੇ ਰਿਸ਼ਤੇ ਹੋਏ ਨੂੰ ਵੀ ਸਾਲ ਹੋ ਗਿਆ । ਮੈ ਕੀ ਜਵਾਬ ਦੇਵਾਂਗਾ ਅਗਲੇ ਨੂੰ ,'' ਮੇਰਾ ਤਾਂ ਜਹਾਨ ਹੀ ਉਜੜ ਗਿਆ । ਬਾਪੂ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਵੇਂਗਾ । ਹੁਣ ਖੇਤ ਨੂੰ ਜਾਂਦਾ ਹੋਇਆ ਸੋਚ ਰਿਹਾ ਸੀ ,ਜੇ ਅੱਜ ਰਾਣੋ ਦੀ ਮਾਂ ਜਿਉਂਦੀ ਹੁੰਦੀ ਸ਼ਾਈਦ ਮੇਰਾ ਥੋੜ੍ਹਾ ਬਹੁਤਾ ਦਰਦ ਤਾਂ ਵੰਡਾਉਦੀ ,ਪਰ ਕਿੱਥੇ ਉਹ ਤਾਂ ਮੇਰੇ ਪੱਲੇ ਹੀ ਸਾਰੇ ਦਰਦ ਤੁਰ ਗਈ । ਧੀਏ ਅੱਜ ਮੈ ਤੇਰੀ ਨਵੀ ਜਿੰਦਗੀ ਦੀ ਤਲਾਸ਼ ਲਈ ਆੜਤੀਏ ਕੋਲ ਚੱਲਿਆ ਤੇਰੇ ਸਹੁਰਿਆਂ ਦਾ ਸੁਨੇਹਾ ਲੈਕੇ ਕੱਲ੍ਹ ਵਿਚੋਲਾ ਵਿਆਹ ਬਾਰੇ ਕਹਿੰਦਾ ਸੀ । ਮੈ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ ਕਿਸੇ ਨੇ ਪੈਸੇ ਦੇਣ ਦੀ ਹਾਮੀ ਨਹੀਂ ਭਰੀ । ਦੇਖਦਾ ਜੇ ਆੜਤੀਏ ਦੇ ਮਹਿਰ ਮੱਥੇ ਪੈ ਗਈ । ਸਤਿ ਸ਼੍ਰੀ ਅਕਾਲ ਸਰਦਾਰ ਜੀ ,ਹੋਰ ਸੁਣਾ ਜੈਲਿਆ ਕੀ ਹਾਲ ਹੈ ਤੇਰਾ, '' ਕਾਹਦਾ ਹਾਲ ਹੈ ?'' ਕਿਵੇਂ ਆਉਂਣੇ ਹੋਏ, ਮੈ ਤਾਂ ਤੁਹਾਡੇ ਕੋਲ ਪੈਸਿਆਂ ਨੂੰ ਆਇਆ ਸੀ, ਕੁੜੀ ਦਾ ਵਿਆਹ ਕਰਨਾ ਹੈ । ਦੇਖ ਪਹਿਲਾ ਹੀ ਤੇਰੇ ਵੱਲ ਬਹੁਤ ਪੈਸੇ ਖੜ੍ਹੇ ਨੇ , ਫਿਰ ਐਤਕੀਂ ਤੇਰੀ ਬਿਲਕੁਲ ਫਸਲ ਨਹੀਂ ਆਈ ,'' ਹੁਣ ਤੁਸੀਂ ਸੋਚ ਲਏ ਮੈ ਪੈਸੇ ਕਿੱਥੋਂ ਦੇ ਦਿਆਂ ?" ਆੜਤੀਏ ਦੇ ਮਿੰਨਤਾਂ ਤਰਲੇ ਕਰਨ ਤੇ ਵੀ ਪੈਸੇ ਨਹੀਂ ਮਿਲੇ ।ਹੌਕਾਂ ਭਰਦਿਆਂ ਦੁਕਾਨ ਤੋ ਬਾਹਰ ਨਿਕਲਿਆ । ਸੋਚ ਰਿਹਾ ਸੀ ਉੱਪਰਲੇ ਖਰਚ ਦਾ ਤਾਂ ਸਰਜੂੰ ਪਰ ਦਾਜ ਕਿੱਥੋਂ ਪੂਰਾ ਕਰੂ ਉਹਨਾਂ ਨੇ ਤਾਂ ਮੂੰਹ ਬਹੁਤ ਅੱਡਿਆਂ ਹੋਇਆ ਹੈ ਕਿਵੇਂ ਭਰੂੰਗਾ । ਜੇ ਧੀ ਨੂੰ ਦਾਜ ਨਾਂ ਦਿੱਤਾ ਉਹ ਤਾਂ ਫਿਰ ਕੁਝ ਦਿਨਾਂ ਦੀ ਹੀ ਮਹਿਮਾਨ ਹੋਵੇਗੀ । ਉਹਨੂੰ ਸਾੜਕੇ ਜਾ ਫਾਂਸੀ ਦੇਕੇ ਮਾਰ ਦੇਣਗੇ । ਇਹ ਮੇਰਿਆ ਰੱਬਾ ਸਾਡੀ ਤਾਂ ਕਿਸਮਤ ਮਾੜੀ ਸੀ ਨਾਲ ਧੀ ਦੀ ਵੀ ਕਿਸਮਤ ਮਾੜੀ ਲਿਖ ਦਿੱਤੀ । ਜਾਕੇ ਦੁਕਾਨ ਤੋਂ ਇਕ ਰੱਸੀ ਖਰੀਦ ਦਾ ਹੈ । ਆਉਂਦਾ ਹੋਇਆ ਖੇਤ ਜਾਂਦਾ ਫਾਂਸੀ ਲੈ ਤੋ ਪਹਿਲਾ ਦੋ ਸ਼ਬਦ ਕਾਗਜ ਤੇ ਲਿਖਦਾ ,'' ਧੀਏ ਮੈਨੂੰ ਮਾਫ ਕਰ ਦੇਵੀਂ ਤੂੰ ਮੇਰੇ ਮਰਨ ਤੋਂ ਬਾਆਦ ਜ਼ਮੀਨ ਵੇਚੀ ਨਾ ਆਪਣੀ ਨਵੀ ਜਿੰਦਗੀ ਦੀ ਤਲਾਸ਼ ਕਰ ਲਵੀਂ ।, ਇਹ ਕਹਿਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ । ਜਦੋਂ ਇਸ ਗੱਲ ਦਾ ਪਤਾ ਰਾਣੋ ਨੂੰ ਲੱਗਦਾ ਉਹ ਭੁੱਬਾਂ ਮਾਰਦੀ ਹੋਈ ਆਪਣੇ ਬਾਪ ਦੀ ਮਲਕ ਦੀ ਲਾਸ਼ ਉਤਾਰਦੀ ਹੈ , ਅੱਜ ਮੇਰੇ ਬਾਪ ਨੂੰ ਦਾਜ ਦੇ ਲੋਭੀਆਂ ਦੀ ਦੁਨੀਆਂ ਨਿਗਲ ਗਈ । ਸੰਸਕਾਰ ਕਰਨ ਤੋਂ ਬਾਆਦ ,'' ਉਸ ਨੇ ਆਪਣੇ ਬਾਪ ਦਾ ਕਿਰਿਆ ਕਰਮ ਰੀਤੀ ਰਿਵਾਜਾਂ ਨਾਲ ਕੀਤਾ । ਹੁਣ ਆਪਣੇ ਬਾਪ ਵਾਲੀ ਕਹੀ ਖੁਰਪਾ ਚੱਕ ਕੇ ਖੇਤ ਵਿੱਚ ਕੰਮ ਕਰਦੀ ਰਾਣੋ ਕਿੱਕਰ ਨਾਲ ਲਮਕਦੇ ਬਾਪੂ ਦੇ ਫਾਂਸੀ ਵਾਲੇ ਰੱਸੇ ਵੱਲ ਦੇਖਕੇ ਆਪਣੀ ਨਵੀਂ ਜਿੰਦਗੀ ਦੀ ਤਲਾਸ਼ ਕਰ ਰਹੀ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637