“ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ”: ਸਰਹਿੰਦ ਦੀ ਖੂਨੀ ਦੀਵਾਰ ਤੋ ਖਾਲਸਾ ਰਾਜ ਤੱਕ - ਬਘੇਲ ਸਿੰਘ ਧਾਲੀਵਾਲ
ਸਰਹੰਦ ਦਾ ਇਤਿਹਾਸ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਨੀਹਾਂ ਵਿੱਚ ਚਿਣ ਕੇਸ਼ਹੀਦ ਹੋ ਜਾਣਾ ਅਤੇ ਮਾਤਾ ਗੁਜਰੀ ਜੀ ਵੱਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਤੋ ਬਾਅਦ ਠੰਡੇ ਬੁਰਜ ਵਿੱਚ ਪਰਾਣ ਤਿਆਗ ਜਾਣ ਨਾਲ ਸੰਪੂਰਨ ਨਹੀ ਹੁੰਦਾ,ਬਲਕਿਇਹਨਾਂ ਸ਼ਹਾਦਤਾਂ ਨੇ ਖਾਲਸਾ ਪੰਥ ਨੂੰ ਜੋ ਕੁੱਝ ਦਿੱਤਾ ਹੈ,ਉਸ ਤੇ ਚਰਚਾ ਕਰਨ ਦੀ ਲੋੜ ਹੈ।ਜੇਕਰ ਇਹਨਾਂ ਸ਼ਹਾਦਤਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ ਦੇ ਇਤਿਹਾਸਵਿੱਚ ਅਜਿਹੀ ਮਿਸ਼ਾਲ ਕਿਧਰੇ ਵੀ ਨਹੀ ਮਿਲਦੀ ਕਿ ਸਿਰਫ ਸੱਤ ਤੇ ਨੌ ਸਾਲ ਦੇ ਬਾਲਾਂ ਨੂੰ ਐਨਾ ਕੁ ਕੁਦਰਤੀ ਜਾਂ ਸੰਸਕਾਰੀ ਗਿਆਨ ਹੋਵੇ ਕਿ ਉਹ ਅਪਣੇ ਧਰਮਖਾਤਰ ਮਰ ਮਿਟਣ ਦਾ ਜਜ਼ਬਾ ਰੱਖਦੇ ਹੋਣ,ਜਿਹੜਾ ਇਤਿਹਾਸ ਗੁਰੂ ਕੇ ਨਿੱਕੇ ਨਿੱਕੇ ਮਸੂਮ ਲਾਲਾਂ ਨੇ ਸਿੱਖ ਧਰਮ ਵਿੱਚ ਪਰਪੱਕ ਰਹਿੰਦਿਆਂ ਸਿਰਜਿਆ। ਇੱਥੇ ਇੱਕਹੋਰ ਗੱਲ ਦਾ ਜਿਕਰ ਕਰਨਾ ਵੀ ਜਰੂਰੀ ਬਣ ਜਾਂਦਾ ਹੈ ਕਿ ਅਸੀ ਸਿਰਫ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਜਾਣ ਨੂੰ ਹੀ ਅਪਣੇ ਦਿਮਾਗਵਿੱਚ ਬੈਠਾਈ ਬੈਠੇ ਹਾਂ,ਜਦੋ ਕਿ ਉਹ ਭਿਆਨਕ ਸਮੇ ਦਾ ਜਿਕਰ ਵੀ ਕਰਨਾ ਬਣਦਾ ਹੈ, ਕਿ ਉਹਨਾਂ ਮਸੂਮ ਬੱਚਿਆਂ ਨਾਲ ਨੀਹਾਂ ਚ ਚਿਣੇ ਜਾਣ ਤੋ ਪਹਿਲਾਂ ਸੂਬਾਸਰਹੰਦ ਵੱਲੋਂ ਕੀ ਸਲੂਕ ਕੀਤਾ ਗਿਆ ਹੋਵੇਗਾ।ਕਿਸਤਰਾਂ ਸਾਰਾ ਦਿਨ ਜੁਲਮ ਢਾਹੁਣ ਤੋ ਬਾਅਦ ਬੁੱਢੀ ਮਾਈ ਅਤੇ ਦੋ ਮਸੂਮ ਜਿੰਦਾਂ ਨੂੰ ਕੜਾਕੇ ਦੀ ਠੰਡ ਵਿੱਚ ਬਗੈਰਕਪੜਿਆਂ ਤੋ (ਤਨ ਦੇ ਥੋੜੇ ਬਹੁਤੇ ਕਪੜਿਆਂ ਤੋ ਛੁੱਟ)ਠੰਡੇ ਬੁਰਜ ਵਿੱਚ ਭੁੱਖੇ ਤਿਹਾਏ ਰੱਖਿਆ ਗਿਆ ਹੋਵੇਗਾ।ਕਿਸਤਰਾਂ ਹਰ ਚੜ੍ਹਦੇ ਸੂਰਜ ਸੂਬਾ ਉਹਨਾਂ ਮਸੂਮਜਿੰਦਾਂ ਤੇ ਜੁਲਮ ਦੇ ਨਵੇਂ ਨਵੇਂ ਭਿਆਨਕ ਤੁਜਰਬੇ ਕਰਕੇ ਉਹਨਾਂ ਦੇ ਸਿਦਕ ਦੀ ਪਰਖ ਕਰਦਾ ਹੋਵੇਗਾ।ਪਰ ਧੰਨ ਉਹ ਗੁਰੂ ਕੇ ਸਿਰੜੀ ਲਾਲ ਜਿੰਨਾਂ ਨੇ ਸੂਬੇ ਵੱਲੋਂਦਿੱਤੇ ਲਾਲਚਾਂ ਨੂੰ ਵੀ ਅਤੇ ਤਸੀਹਿਆਂ ਨੂੰ ਵੀ ਨਿੱਕੇ ਨਿੱਕੇ ਮਸੂਮ ਜਿਹੇ ਨੰਗੇ ਪੈਰਾਂ ਨਾਲ ਇਹ ਜੁਰਅਤ ਦਿਖਾਈ ਕਿ ਤੇਰੇ ਜਬਰ,ਜੁਲਮ ਤਸੀਹੇ ਅਤੇ ਲਾਲਚ ਸਾਡੀਜੁੱਤੀ ਦੀ ਨੋਕ ਦੇ ਵੀ ਯਾਦ ਨਹੀ ਹਨ। ਸਾਹਿਬਜ਼ਾਦਿਆਂ ਨੂੰ ਧਰਮ ਤੋ ਡੁਲਾਉਣਾ ਤਾਂ ਦੂਰ,ਉਹਨਾਂ ਦਾ ਸਿਰ ਤੱਕ ਝੁਕਾਉਣ ਵਿੱਚ ਵੀ ਸੂਬਾ ਸਰਹਿੰਦ ਅਤੇ ਉਹਦੇ ਸੁੱਚਾਨੰਦ ਵਰਗੇ ਅਹਿਲਕਾਰ ਨਾਕਾਮ ਰਹਿ ਗਏ ਸਨ। ਸਾਰਾ ਦਿਨ ਸੂਬੇ ਦੇ ਅਸਹਿ ਅਤੇ ਅਕਹਿ ਤਸੀਹਿਆਂ ਦੇ ਭੰਨੇ ਰਾਤ ਨੂੰ ਭੁੱਖਣਭਾਣੇ ਸਰਦੀ ਦੇ ਸਿੱਧੇ ਹਮਲਿਆਂ ਦਾਟਾਕਰਾ ਕਿਵੇਂ ਕਰਦੇ ਰਹੀਆਂ ਦੋ ਮਸੂਮ ਜਿੰਦੜੀਆਂ ਅਤੇ ਬਿਰਧ ਮਾਤਾ,ਇਹ ਮਹਿਸੂਸ ਕਰਕੇ ਦਿਲ ਜੋ ਪੀੜਾ ਅਨੁਭਵ ਕਰਦਾ ਹੈ,ਉਹ ਵੀ ਬਰਦਾਸਤ ਤੋ ਬਾਹਰਹੈ,ਤੇ ਫਿਰ ਜਿੰਨਾਂ ਨੇ ਇਹ ਸਭ ਕੁੱਝ ਹੱਡੀਂ ਹੰਢਾਇਆ,ਉਹ ਕੋਈ ਆਮ ਬੱਚੇ ਨਹੀ ਹੋ ਸਕਦੇ ਅਤੇ ਫਿਰ ਦਾਦੀ ਮਾਂ ਦਾ ਤਾਂ ਕਹਿਣਾ ਹੀ ਕੀ ਹੈ ਜਿਸ ਨੇ ਭਰ ਜੁਆਨੀਵਿੱਚ ਅਪਣਾ ਪਤੀ ਵੀ ਇਸ ਹੱਕ ਸੱਚ ਇਨਸਾਫ ਦੀ ਲੜਾਈ ਵਿੱਚ ਸ਼ਹੀਦ ਕਰਵਾਇਆ ਤੇ ਹੁਣ ਪੋਤਿਆਂ ਨੂੰ ਵੀ ਦਾਦੇ ਦੇ ਗਾਡੀ ਰਾਹ ਤੇ ਚੱਲਣ ਦੀਆਂ ਨਸੀਹਤਾਂਦਿੰਦੀ ਹੈ,ਮਤੇ ਬਾਲ ਉਮਰੇ ਨਿੱਕੀਆਂ ਜਿੰਦਾਂ ਕਿਤੇ ਲਾਲਚਾਂ ਵਿੱਚ ਨਾ ਆ ਜਾਣ ਜਾਂ ਤਸੀਹਿਆਂ ਤੋ ਘਬਰਾ ਕੇ ਧਰਮ ਨੂੰ ਲਾਜ ਹੀ ਨਾ ਲਾ ਦੇਣ। ਸੋ ਅਜਿਹਾ ਅਲੌਕਿਕਵਰਤਾਰਾ ਸਰਬੰਸਦਾਨੀ ਗੁਰੂ ਦੇ ਪੁੱਤਰਾਂ ਦੇ ਹਿੱਸੇ ਆਉਣ ਦਾ ਕਾਰਨ ਇਹ ਹੈ ਕਿ ਸਿੱਖੀ ਵਿੱਚ ਮੁਢਲੀ ਸਿੱਖਿਆ ਹੀ ਹੱਕ ਸੱਚ,ਇਨਸਾਫ ਲਈ ਲੜਨ ਦੀ ਦਿੱਤੀਗਈ ਹੈ,ਧਰਮ ਲਈ ਆਪਾ ਵਾਰਨ ਦੀ ਦਿੱਤੀ ਗਈ ਹੈ। ਇਹ ਗੁਰੂ ਨਾਨਕ ਸਾਹਿਬ ਦਾ ਉਹ ਗਾਡੀ ਰਾਹ ਹੈ ਜਿਸਦੀ ਸਿੱਖਿਆ ਹੀ ਅਪਣੇ ਆਪ ਵਿੱਚ ਇੱਕਨਿੱਗਰ ਵਿਚਾਰਧਾਰਾ ਵਾਲਾ ਦੁਨੀਆਂ ਦਾ ਨਿਆਰਾ ਧਰਮ ਹੋ ਨਿਬੜੀ। ਜੇਕਰ ਇਸ ਗੁਰੂ ਦੇ ਗਾਡੀ ਰਾਹ ਤੋ ਪੁੱਤ ਵੀ ਥਿੜਕਿਆ ਤਾਂ ਉਹ ਮੁੜ ਕੇ ਨਿਆਰੇ ਪੰਥ ਦਾਹਿੱਸਾ ਨਹੀ ਬਣ ਸਕਿਆ।ਜੇਕਰ ਪੁੱਤ ਨੇ ਗੁਰੂ ਪਿਤਾ ਦੀ ਸਿੱਖਿਆ ਤੇ ਰੱਤੀ ਮਾਤਰ ਵੀ ਸ਼ੱਕ ਜਾਹਰ ਕੀਤਾ ਤਾਂ ਉਹ ਗੁਰੂ ਪਦਵੀ ਪਾਉਣ ਤੋ ਹੀ ਖੁੰਝ ਗਿਆ ਤੇ ਇਹਪਦਵੀ ਭਾਈ ਲਹਿਣੇ ਦੇ ਆਗਿਆਕਾਰੀ ਸੁਭਾਅ ਦੇ ਹਿੱਸੇ ਆ ਗਈ,ਜਿਹੜਾ ਇਹ ਪਦਵੀ ਪਾ ਕੇ ਲਹਿਣੇ ਤੋ ਸ੍ਰੀ ਗੁਰੂ ਅੰਗਦ ਸਾਹਿਬ ਹੋ ਗਿਆ। ਜਿਸ ਪਿਤਾ ਨੇ ਨੌਸਾਲ ਦੀ ਉਮਰ ਵਿੱਚ ਗੁਰੂ ਪਿਤਾ ਨੂੰ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਾਖੀ ਲਈ ਖੁਦ ਕੁਰਬਾਨ ਹੋ ਜਾਣ ਲਈ ਕਿਹਾ ਹੋਵੇ,ਤਾਂ ਫਿਰ ਉਸ ਗੁਰੂ ਦੇ ਅਜਿਹੇ ਸੰਸਕਾਰਾਂਵਿੱਚ ਪਲ਼ ਰਹੇ ਅਪਣੇ ਪੁੱਤਰਾਂ ਦਾ ਧਰਮ ਤੋ ਕੁਰਬਾਨ ਹੋ ਜਾਣਾ ਸੁਭਾਵਿਕ ਹੈ। ਐਨੀ ਥੋੜੀ ਉਮਰ ਵਿੱਚ ਐਨੀ ਸਮਝ ਹੋਣੀ ਕਿ ਜੇਕਰ ਸੂਬੇ ਦੇ ਦਰਬਾਰ ਵਿੱਚ ਜਾਣਲਈ ਡਿਉਢੀ ਦੇ ਛੋਟੇ ਦਰਬਾਜੇ ਵਿੱਚ ਦੀ ਲੰਘਣਾ ਹੈ ਤਾਂ ਸਿਰ ਝੁਕਾ ਕੇ ਨਹੀ ਬਲਕਿ ਪੈਰ ਅੱਗੇ ਕਰਕੇ ਸਿਰ ਪਿੱਛ ਸੁੱਟ ਕੇ ਲੰਘਣਾ ਹੈ,ਤਾਂ ਕਿ ਸੂਬੇ ਸਾਹਮਣੇ ਸਿਰਨੀਵਾਂ ਨਾ ਹੋਵੇ ਸਗੋਂ ਜੁੱਤੀ ਦੀ ਨੋਕ ਨਾਲ ਉਹਨਾਂ ਦੇ ਧਰਮ ਨਿਭਾਉਣ ਦਾ ਸੁਨੇਹਾ ਸੂਬੇ ਤੱਕ ਪਹੁੰਚ ਜਾਵੇ,ਅਜਿਹੀ ਸਮਝ ਉਹਨਾਂ ਨਿੱਕੀਆਂ ਜਿੰਦਾਂ ਦੇ ਵੱਡੇਕਾਰਨਾਮਿਆਂ ਨੂੰ ਹੋਰ ਵੀ ਅਲੋਕਿਕ ਬਣਾ ਦਿੰਦੀ ਹੈ।
ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ
ਸੋ ਇਹਨਾਂ ਸ਼ਹਾਦਤਾਂ ਨੇ ਪੰਥ ਨੂੰ ਕੀ ਦਿੱਤਾ,ਇਹਦੇ ਉੱਪਰ ਵੀ ਕੁੱਝ ਚਰਚਾ ਕਰਨੀ ਬਣਦੀ ਹੈ।
ਗੁਰੂ ਸਾਹਿਬ ਦਾ ਫੁਰਮਾਨ ਹੈ ਕਿ “ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ” ਸੋ ਅਜਿਹੇ ਜੁਲਮੀ ਵਰਤਾਰੇ ਨੂੰ ਭੁੱਲਣਾ ਜਾਂ ਦੇਖ ਸਹਿ ਕੇ ਚੁੱਪ ਕਰ ਜਾਣਾ ਸਿੱਖੀ ਦਾਅਸੂਲ ਨਹੀ ਹੈ,ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜਦੋ ਔਰੰਗਜੇਬ ਦੇ ਸੱਦੇ ਤੇ ਉਹਨਾਂ ਨੂੰ ਮਿਲਣ ਲਈ ਦੱਖਣ ਵੱਲ ਗਏ ਤਾਂ ਉਹਨਾਂ ਦਾ ਮੇਲ ਤਾਂ ਭਾਵੇਔਰੰਗਜੇਬ ਨਾਲ ਨਹੀ ਹੋ ਸਕਿਆ,ਪਰ ਉਹਨਾਂ ਨੇ ਅਪਣੇ ਮਿਸ਼ਨ ਪ੍ਰਤੀ ਰੱਤੀ ਮਾਤਰ ਵੀ ਕੁਤਾਹੀ ਨਹੀ ਕੀਤੀ ਜਦੋ ਉਹਨਾਂ ਦਾ ਮੇਲ ਮਾਧੋ ਦਾਸ ਨਾਮ ਦੇ ਸਾਧ ਨਾਲਹੁੰਦਾ ਹੈ ਜਿਹੜਾ ਗੁਰੂ ਦੀ ਸਿੱਖਿਆ ਪਾਕੇ ਬਾਬਾ ਬੰਦਾ ਸਿੰਘ ਬਣ ਜਾਂਦਾ ਹੈ ਤਾਂ ਉਹ ਸੂਬਾ ਸਰਹੰਦ ਦੇ ਜੁਲਮਾਂ ਦੀ ਕਹਾਣੀ ਸੁਣਕੇ ਛੋਟੇ ਸਾਹਿਬਜਾਦਿਆਂ ਅਤੇ ਮਾਤਾਗੁਜਰੀ ‘ਤੇ ਹੋਏ ਜੁਲਮਾਂ ਦਾ ਹਿਸਾਬ ਲੈਣ ਲਈ ਬਿਆਕੁਲ ਹੋ ਜਾਂਦਾ ਹੈ,ਜਦੋਂ ਗੁਰੂ ਸਾਹਿਬ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਬੰਦਾ ਸਿੰਘ ਉਸ ਜਾਲਮ ਸੂਬਾਸਰਹੰਦ ਦੇ ਜੁਲਮਾਂ ਨੂੰ ਜੜ ਤੋ ਪੁੱਟਣ ਵਿੱਚ ਕਾਮਯਾਬ ਹੋ ਸਕੇਗਾ,ਤਾਂ ਗੁਰੂ ਸਾਹਿਬ ਬੰਦਾ ਸਿੰਘ ਨੂੰ ਬਹਾਦੁਰ ਬਣਾ ਕੇ ਪੰਜਾਬ ਭੇਜਦੇ ਹਨ ਅਤੇ ਸਿੱਖਾਂ ਨੂੰ ਬੰਦੇ ਦਾਸਾਥ ਦੇਣ ਦੀਆਂ ਲਿਖਤੀ ਹਦਾਇਤਾਂ ਵੀ ਕਰਦੇ ਹਨ।ਫਿਰ ਬਾਬਾ ਬੰਦਾ ਸਿੰਘ ਨੇ ਕਿਵੇ ਸਰਹਿੰਦ ਫਤਿਹ ਕੀਤੀ ਤੇ ਪਹਿਲੇ ਖਾਲਸਾ ਰਾਜ ਦੇ ਝੰਡੇ ਝੂਲਾ ਦਿੱਤੇ ਅਤੇਅਪਣੇ ਗੁਰੂ ਦੇ ਨਾਮ ਦੇ ਛਿੱਕੇ ਚਲਾ ਦਿੱਤੇ, ਇਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਅੰਕਤ ਹੈ।ਭਾਂਵੇ ਬੰਦਾ ਸਿੰਘ ਬਹਾਦੁਰ ਦਾ ਖਾਲਸਾ ਰਾਜ ਬਹੁਤਾ ਲੰਮਾ ਸਮਾਨਹੀ ਰਹਿ ਸਕਿਆ,ਪਰ ਜਿੰਨਾ ਸਮਾ ਵੀ ਰਿਹਾ,ਉਹ ਵੀ ਅਪਣੇ ਆਪ ਵਿੱਚ ਇੱਕ ਮਿਸ਼ਾਲ ਹੈ।ਇਹ ਗੁਰੂ ਕੇ ਬੰਦੇ ਦੇ ਹਿੱਸੇ ਹੀ ਆਇਆ ਕਿ ਜੀਮੀਦਾਰੀ ਸਿਸਟਮ ਨੂੰਖਤਮ ਕਰਕੇ ਬਾਹੀ ਕਰਨ ਵਾਲੇ ਕਾਸਤਕਾਰ ਕਿਸਾਨ ਜਮੀਨਾਂ ਦੇ ਮਾਲਕ ਬਣ ਸਕੇ। ਸੋ ਗੱਲ ਛੋਟੇ ਸਾਹਿਬਜਾਦਿਆਂ ਦੀਆਂ ਸ਼ਹਾਦਤ ਦੀ ਪੰਥ ਨੂੰ ਦੇਣ ਸਬੰਧੀ ਹੋਰਹੀ ਹੈ,ਇਸ ਲਈ ਇੱਥੇ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਜੇਕਰ ਇੱਕ ਵੈਰਾਗੀ ਸਾਧ ਤੋ ਸਿੱਖ ਬਣਿਆਂ ਬੰਦਾ ਸਿੰਘ ਅਪਣੇ ਨਾਮ ਨਾਲ ਲੱਗੇ ਬਹਾਦੁਰੀਦੇ ਖਿਤਾਬ ਨੂੰ ਕਾਇਮ ਰੱਖਣ ਵਿੱਚ ਸਫਲ ਹੋਇਆ ਹੈ ਤਾਂ ਉਹਦੇ ਪਿੱਛੇ ਵੀ ਗੁਰੂ ਕੇ ਲਾਲਾਂ ਦੀਆਂ ਅਲੋਕਿਕ ਸ਼ਹਾਦਤਾਂ ਹੀ ਸਨ,ਜਿੰਨਾਂ ਨੇ ਰਾਜ ਭਾਗ ਖੁੱਸ ਜਾਣ ਤੋਬਾਅਦ ਗਿਰਫਤਾਰ ਹੋ ਚੁੱਕੇ ਬੰਦਾ ਸਿੰਘ ਨੂੰ ਜੰਬੂਰਾਂ ਨਾਲ ਮਾਸ ਨੁਚਵਾ ਕੇ ਅਤੇ ਚਾਰ ਸਾਲ ਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾਏ ਜਾਣ ਦੇ ਬਾਵਜੂਦ ਵੀ ਸਿਦਕ ਤੋਡੋਲਣ ਨਹੀ ਸੀ ਦਿੱਤਾ,ਬਲਕਿ ਬਾਬਾ ਬੰਦਾ ਸਿੰਘ ਨੇ ਬਾਦਸ਼ਾਹ ਫ਼ਰੱਖ਼ਸ਼ੀਅਰ ਵੱਲੋਂ ਪੁੱਛੇ ਗਏ ਸੁਆਲ ਕਿ “ਬੰਦਾ ਸਿੰਘ ਤੂੰ ਕਿਹੋ ਜਿਹੀ ਮੌਤ ਮਰਨਾ ਪਸੰਦ ਕਰੇਂਗਾ” ਤਾਂ ਬਾਬਾ ਬੰਦਾ ਸਿੰਘ ਨੇ ਬੜੇ ਦਲੇਰੀ ਭਰੇ ਅੰਦਾਜ ਵਿੱਚ ਕਿਹਾ ਸੀ ਕਿ ਜਿਸਤਰਾਂ ਦੀ ਮੌਤ ਮਰਨੀ ਬਾਦਸਾਹ ਪਸੰਦ ਕਰੇਗਾ,ਸੋ ਇਹ ਧਰਮ ਤੇ ਅਡੋਲ ਰਹਿ ਕੇ ਮਰਨਦਾ ਜਜ਼ਬਾ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸਰਹਿੰਦ ਦੀਆਂ ਉਹਨਾਂ ਨੀਹਾਂ ਤੋ ਮਿਲਿਆ ਜਿੰਨਾਂ ਵਿੱਚ ਸ਼ਹੀਦ ਹੋਣ ਤੋ ਪਹਿਲਾਂ ਖੜੇ ਦੋ ਨਿੱਕੇ ਨਿੱਕੇ ਬੱਚੇ ਗੱਜ ਕੇ “ਬੋਲੇਸੌ ਨਿਹਾਲ ਸਤਿ ਸ੍ਰੀ ਅਕਾਲ” ਦੇ ਜੈਕਾਰੈ ਲਾ ਰਹੇ ਸਨ ਅਤੇ ਸੂਬਾ ਬਜੀਰ ਖਾਨ ਦਾ ਮੂੰਹ ਚਿੜਾ ਰਹੇ ਸਨ।ਸਿੱਖ ਕੌਂਮ ਦੇ ਪਹਿਲੇ ਬਾਦਸਾਹ ਅਤੇ ਉਸ ਦੇ ਸੱਤ ਸੌਚਾਲੀ ਸਿੱਘਾਂ ਸਮੇਤ ਸ਼ਹੀਦ ਹੋਣ ਤੋ ਬਾਅਦ ਸਿੱਖ ਕੌਂਮ ਖਤਮ ਨਹੀ ਹੋਈ ਬਲਕਿ,ਹੋਰ ਹੌਸਲੇ ਨਾਲ ਲੜਦੀ ਅਫਗਾਨੀ ਧਾੜਵੀਆਂ ਨਾਲ ਲੋਹਾ ਲੈਂਦੀ ਫਿਰ ਮੁੜ ਕੇਇੱਕ ਵਿਸ਼ਾਲ ਖਾਲਸਾ ਰਾਜ ਦੀ ਮਾਲਕ ਬਣ ਜਾਂਦੀ ਹੈ,ਜਿਸ ਦੀ ਮਿਸ਼ਾਲ ਵੀ ਦੁਨੀਆਂ ਵਿੱਚ ਮਿਲਣੀ ਬੇਹੱਦ ਮੁਸ਼ਕਲ ਹੈ।ਇਹ ਜਿੱਤਾਂ ਦਾ ਸਫਰ ਚਮਕੌਰ ਦੀ ਕੱਚੀਗੜੀ ਅਤੇ ਸਰਹਿੰਦ ਦੀ ਦਿਵਾਰ ਤੋ ਸ਼ੁਰੂ ਹੋ ਕੇ ਖਾਲਸਾ ਰਾਜ ਤੱਕ ਲਗਾਤਾਰ ਚੱਲਦਾ ਰਿਹਾ,ਪਰ ਜਿਉਂ ਹੀ ਖਾਲਸਾ ਰਾਜ ਦਾ ਸੂਰਜ ਅਸਤ ਹੋਇਆ ਤਾਂ ਮੁੜਕੇਸਿੱਖਾਂ ਵਿੱਚ ਕਦੇ ਅਪਣੀ ਬਾਦਸਾਹਤ ਪਰਾਪਤੀ ਦੀ ਤਾਂਘ ਨੇ ਅੰਗੜਾਈ ਨਹੀ ਭਰੀ,ਜਿਸ ਦਾ ਕਾਰਨ ਹੈ ਸਿੱਖ ਕੌਂਮ ਦਾ ਅਪਣੇ ਸ਼ਾਨਾਂਮੱਤੇ ਇਤਿਹਾਸ ਤੋ ਪੂਰੀ ਤਰਾਂਜਾਣੂ ਨਾ ਹੋ ਸਕਣਾ ਅਤੇ ਗੌਰਵਮਈ ਸਿੱਖ ਇਤਿਹਾਸ ਨਾਲ ਕੀਤੀ ਜਾ ਰਹੀ ਛੇੜਛਾੜ ਤੋ ਅਣਜਾਣ ਹੋਣਾ,ਜਿਸ ਕਰਕੇ ਜਿੱਥੇ ਕੌਂਮ ਲੰਮਾ ਸਮਾ ਪਹਿਲਾਂ ਵੀ ਭੰਬਲਭੂਸੇਵਿੱਚ ਰਹੀ ਹੈ,ਓਥੇ ਅਜੋਕੇ ਸਮੇ ਵਿੱਚ ਵੀ ਸਿੱਖਾਂ ਨੂੰ ਸਿੱਖੀ ਤੋ ਦੂਰ ਕਰਨ ਦੇ ਯਤਨ ਲਗਾਤਾਰ ਹੋ ਰਹੇ ਹਨ,ਜਿੰਨਾਂ ਤੋ ਸੁਚੇਤ ਹੋਣ ਦੀ ਲੋੜ ਹੈ।ਸੋ ਜਦੋ ਸਿੱਖ ਮਨਾਂ ਵਿੱਚਅਪਣੇ ਸੁਨਹਿਰੀ ਇਤਿਹਾਸ ਨੂੰ ਪੜ੍ਹਨ ਵਾਚਣ ਅਤੇ ਮਹਿਸੂਸ ਕਰਨ ਦੀ ਤਾਂਘ ਜਨਮ ਲਵੇਗੀ,ਤਾਂ ਅਪਣੇ ਸਿਧਾਂਤ ਦੀ ਰਾਖੀ ਕਰਨ ਦੀ ਤੜਪ ਵੀ ਅਪਣੇ ਆਪ ਪੈਦਾਹੋਵੇਗੀ। ਜਦੋ ਕੌਂਮ ਨੇ ਅਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਮਨ ਬਣਾ ਲਿਆ,ਫਿਰ ਸਰਹਿੰਦ ਦੀ ਖੂੰਨੀ ਦੀਵਾਰ ਤੋ ਰਾਜ ਤਖਤ ਤੱਕ ਪਹੁੰਚਣ ਦੀਖਾਲਸਾਹੀ ਜੁਗਤ ਵੀ ਸੌਖਿਆਂ ਹੀ ਸਮਝ ਪੈ ਜਾਵੇਗੀ ਅਤੇ ਫਿਰ ਤਖਤੇ ਤੋ ਤਖਤ ਤੱਕ ਜਾਣ ਲੱਗਿਆਂ ਵੀ ਸਮਾ ਨਹੀ ਲੱਗੇਗਾ।ਗੁਰੂ ਸੁਮੱਤ ਬਖਸ਼ੇ।
ਬਘੇਲ ਸਿੰਘ ਧਾਲੀਵਾਲ
99142-58142
“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ” - ਬਘੇਲ ਸਿੰਘ ਧਾਲੀਵਾਲ
ਇਹ ਸੱਚ ਹੈ ਕਿ ਔਰਤ ਜਾਤੀ ਨੂੰ ਕਿਸੇ ਵੀ ਧਰਮ ਗ੍ਰੰਥ ਵਿੱਚ ਸਤਿਕਾਰਿਤ ਸਥਾਨ ਨਹੀ ਦਿੱਤਾ ਗਿਆ,ਪ੍ਰੰਤੂ ਸਿੱਖ ਧਰਮ ਹੀ ਇੱਕੋ ਇੱਕ ਅਜਿਹਾ ਧਰਮ ਹੈ ਜਿਸ ਦੇ ਸੰਸਥਾਪਕ,ਮਨੁਖਤਾ ਦੇ ਸੱਚੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਔਰਤ ਨੂੰ ਅਤਿ ਸਤਿਕਾਰਿਤ ਸਬਦਾਂ ਨਾਲ ਨਿਵਾਜਿਆ ਗਿਆ ਹੈ।ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਹਨਾਂ ਦੀ ਬਾਣੀ ਦੇ ਬੋਲ :-
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ”
ਹਰ ਸਮੇ ਗੁਰਸਿੱਖ ਨੂੰ ਔਰਤ ਜਾਤੀ ਦੇ ਸਤਿਕਾਰ ਪ੍ਰਤੀ ਸੁਚੇਤ ਰੱਖਦੇ ਹਨ।ਪ੍ਰੰਤੂ ਇਸਦੇ ਬਾਵਜੂਦ ਵੀ ਕਈ ਵਾਰ ਅਜਿਹੀਆਂ ਅਣ ਕਿਆਸੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ,ਜਿਹੜੀਆਂ ਕਿਸੇ ਗੁਰਸਿੱਖ ਦਿਖਾਈ ਦੇਣ ਵਾਲੇ ਮਹੱਤਵਪੂਰਨ ਵਿਅਕਤੀ ਦੀ ਜੀਵਨ ਜਾਚ ‘ਤੇ ਵੀ ਸਵਾਲੀਆ ਨਿਸਾਨ ਲਾ ਦਿੰਦੀਆਂ ਹਨ। ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਨੇ ਫੋਨ ਤੇ ਗੱਲਬਾਤ ਕਰਦਿਆਂ ਜਿਸਤਰਾਂ ਦੀ ਭਾਸ਼ਾ ਦਾ ਇਸਤੇਮਾਲ ਬੀਬੀ ਜਗੀਰ ਕੌਰ ਪ੍ਰਤੀ ਕੀਤਾ ਹੈ,ਉਹ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਤਾਂ ਹ ਹੀ,ਨਾਲ ਹੀ ਅਜਿਹਾ ਕਰਕੇ ਉਹਨਾਂ ਨੇ ਉਸ ਰੁਤਬੇ ਦਾ ਵੀ ਨਿਰਾਦਰ ਕੀਤਾ ਹੈ,ਜਿਸ ਰੁਤਬੇ ਦੇ ਫਰਜ਼ ਹੀ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਲਈ ਤਹਿ ਕੀਤੇ ਗਏ ਸਨ।ਉਹਨਾਂ ਦੀ ਗਾਲ਼ੀ ਗਲ਼ੋਚ ਵਾਲੀ ਭਾਸ਼ਾ ਨੇ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਹੈ ਕਿ ਉਪਰੋਂ ਬੀਬੇ ਬੰਦਿਆਂ ਦੇ ਅੰਦਰ ਕਿਸਤਰਾਂ ਦੇ ਸੈਤਾਨ ਬੈਠੇ ਹੋਏ ਹਨ।ਵੈਸੇ ਤਾਂ ਇਹ ਆਮ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਆਪਣੇ ਆਪ ਨੂੰ ਬੜੇ ਭਲੇਮਾਣਸ ਦੱਸਣ ਅਤੇ ਦਿਖਾਈ ਦੇਣ ਵਾਲੇ ਵਿਅਕਤੀ ਅਮਲਾਂ ਵਿੱਚ ਅਕਸਰ ਹੀ ਉਹ ਨਹੀ ਹੁੰਦੇ,ਜਿਹੋ ਜਿਹੇ ਉਹ ਬਾਹਰੀ ਤੌਰ ਤੇ ਦਿਖਾਈ ਦਿੰਦੇ ਹਨ। ਇੱਕ ਸਤਿਕਾਰਿਤ ਅਤੇ ਸਿਰਮੌਰ ਧਾਰਮਿਕ ਸੰਸਥਾ ਦੇ ਮੁਖੀ ਵੱਲੋਂ ਜਦੋਂ ਅਜਿਹੇ ਗੈਰ ਇਖਲਾਕੀ ਵਰਤਾਰੇ ਦੀ ਸਿਰਜਣਾ ਦਾ ਪਰਵਚਨ ਸਿਰਜਿਆ ਜਾਂਦਾ ਹੈ ਤਾਂ ਸਮੁੱਚੀ ਕੌਂਮ ਲਈ ਅਜਿਹਾ ਸਮਾ ਬੇਹੱਦ ਨਮੋਸ਼ੀ ਵਾਲਾ ਹੁੰਦਾ ਹੈ। ਕਹਿਣੀ ਤੇ ਕਰਨੀ ਦਾ ਅੰਤਰ ਕਿਸੇ ਖਾਸ ਮੌਕਿਆਂ ਤੇ ਹੀ ਪ੍ਰਗਟ ਹੁੰਦਾ ਹੈ,ਜਿਸਤਰਾਂ ਬੀਤੇ ਦਿਨੀ ਜਦੋ ਸ੍ਰ ਸੁਖਬੀਰ ਸਿੰਘ ਬਾਦਲ ਤੇ ਭਾਈ ਨਰੈਣ ਸਿੰਘ ਚੌੜੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ,ਤਾਂ ਇੱਕਦਮ ਸੇਵਾ ਭਾਵਨਾ ਵਿੱਚ ਲਵਰੇਜ ਅਤੇ ਨਿਮਾਣੇ ਨਿਤਾਣੇ ਦਿਖਾਈ ਦੇ ਰਹੇ ਸਿੱਖਾਂ ਦੀ ਅਸਲੀਅਤ ਜੱਗ ਜਾਹਰ ਹੋ ਗਈ,ਜਿਹੜੀ ਅੱਜਤੱਕ ਵੀ ਸ਼ੋਸ਼ਲ ਮੀਡੀਏ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਨ ਵਾਲਿਆਂ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਹ ਵੀ ਮਾਮਲਾ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਅਕਾਲੀਆਂ ਨਾਲ ਜੁੜਿਆ ਹੋਇਆ ਹੋਣ ਕਰਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਨੇ ਤੈਸ ਵਿੱਚ ਅ ਗਏ ਕਿ ਉਹਨਾਂ ਨੇ ਔਰਤ ਜਾਤ ਪ੍ਰਤੀ ਅਜਿਹੀ ਅਤਿ ਘਟੀਆ ਅਤੇ ਨੀਵੇਂ ਦਰਜੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ,ਜਿਹੜੀ ਇੱਕ ਧਾਰਮਿਕ ਖੇਤਰ ਦੇ ਵਿਅਕਤੀ ਨੂੰ ਬਿਲਕੁਲ ਵੀ ਸੋਭਾ ਨਹੀ ਦਿੰਦੀ। ਹਰਜਿੰਦਰ ਸਿੰਘ ਧਾਮੀ ਦੀ ਗੈਰ ਇਖਲਾਕੀ ਹਰਕਤ ਨੂੰ ਦੇਖ ਸੁਣਕੇ ਆਮ ਸਿੱਖ ਦੇ ਜਿਹਨ ਵਿੱਚ ਇਹ ਖਿਆਲ ਵੀ ਜਰੂਰ ਆਇਆ ਹੋਵੇਗਾ ਕਿ ਗੁਰਦੁਆਰਾ ਪ੍ਰਬੰਧ ਨੂੰ ਸਹੀ ਹੱਥਾਂ ਵਿੱਚ ਦੇਣ ਦੀ ਜਰੂਰਤ ਹੈ।ਇਹ ਸਿੱਖਾਂ ਦੇ ਅਵੇਸਲੇਪਣ ਦਾ ਨਤੀਜਾ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਦੀ ਜੁੰਮੇਵਾਰੀ ਉਹਨਾਂ ਲੋਕਾਂ ਦੇ ਹੱਥ ਦੇ ਦਿੱਤੀ ਹੋਈ ਹੈ,ਜਿਹੜੇ ਗੁਰਸਿੱਖ ਦਿਖਾਈ ਦੇਣ ਦੇ ਬਾਵਜੂਦ ਵੀ ਗੁਰਸਿੱਖੀ ਜੀਵਨ ਤੋ ਕੋਹਾਂ ਦੂਰ ਹਨ।ਹੁਣ ਤੱਕ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਭ੍ਰਿਸ਼ਟ ਕਿਰਦਾਰ ਬਾਰੇ ਤਾਂ ਲੋਕ ਜਾਣਦੇ ਸਨ,ਉਹਨਾਂ ਦੇ ਵੋਟ ਪਾਉਣ ਲਈ ਜਮੀਰਾਂ ਵੇਚਣ ਦੀਆਂ ਗੱਲਾਂ ਵੀ ਜੱਗ ਜਾਹਰ ਹੁੰਦੀਆਂ ਰਹਿੰਦੀਆਂ ਹਨ,ਪਿਛਲੇ ਮਹੀਨੇ ਹੋਈ ਪ੍ਰਧਾਨਗੀ ਦੀ ਚੋਣ ਵਿੱਚ ਜਿਸਤਰਾਂ ਆਪਣੀ ਵੋਟ ਦਾ ਮੁੱਲ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਟਿਆ ਗਿਆ,ਉਹ ਕਿਸੇ ਤੋ ਲੁਕਿਆ ਛੁਪਿਆ ਨਹੀ ਰਿਹਾ।ਉਸ ਸਮੇ ਵੀ ਕਈ ਸਿਧਾਤਾਂ ਦਾ ਰੌਲਾ ਪਾਉਣ ਵਾਲੇ ਮਹਾਂ ਪੁਰਸ਼ਾਂ ਨੇ ਜਿਸਤਰਾਂ ਸ਼ਰਮ ਦੀ ਲੋਈ ਉਤਾਰਕੇ ਦੋਵਾਂ ਪਾਸਿਆਂ ਤੋ ਮੁੱਲ ਵੱਟਿਆ ,ਉਹ ਵੀ ਲੁਕਿਆ ਨਹੀ ਰਹਿ ਸਕਿਆ,ਪਰ ਜਿਸਤਰਾਂ ਦੀ ਅਸ਼ਲੀਲ ਭਾਸ਼ਾ ਇਸ ਮਹਾਂਨ ਸੰਸਥਾ ਦੇ ਸਭ ਤੋ ਉੱਚੇ ਅਹੁਦੇ ਤੇ ਬੈਠੇ ਵਿਅਕਤੀ ਵੱਲੋਂ ਵਰਤੀ ਗਈ,ਅਜਿਹਾ ਵਰਤਾਰਾ ਜਨਤਕ ਤੌਰ ਤੇ ਪਹਿਲਾਂ ਕਦੀ ਸਾਹਮਣੇ ਨਹੀ ਆਇਆ। ਉਹਨਾਂ ਵੱਲੋਂ ਔਰਤ ਜਾਤੀ ਨੂੰ ਜਲੀਲ ਕਰਨਾ ਇਸ ਵੱਡੇ ਰੁਤਬੇ ਦੀ ਤੌਹੀਨ ਦੇ ਨਾਲ ਨਾਲ ਨਾ-ਕਾਬਲੇ ਬਰਦਾਸਤ ਗੁਨਾਹ ਹੈ,ਜਿਸਦੀ ਸਜ਼ਾ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਖੁਦ ਬ ਖੁਦ ਦੇਣੀ ਬਣਦੀ ਹੈ।ਜਿਸਤਰਾਂ ਮਹਿਲਾ ਕਮਿਸ਼ਨ ਵੱਲੋਂ ਔਰਤ ਪ੍ਰਤੀ ਇਸ ਬਦਤਮੀਜੀ ਦਾ ਖੁਦ ਨੋਟਿਸ ਲੈਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ,ਇਸਤਰਾਂ ਹੀ ਸ੍ਰੀ ਅਕਾਲ ਤਖਤ ਸਹਿਬ ਵੱਲੋਂ ਵੀ ਖੁਦ ਨੋਟਿਸ ਲਿਆ ਜਾਣਾ ਬਣਦਾ ਸੀ,ਪਰ ਅਫਸੋਸ ਨਾਲ ਕਹਿਣਾ ਪੈਦਾ ਹੈ ਕਿ ਸਾਡੇ ਸਿੰਘ ਸਾਹਿਬਾਨਾਂ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਮਾਮਲੇ ਵਿੱਚ ਨਾਂ ਪਹਿਲਾਂ ਇਸਤਿਹਾਰਾਂ ਵਾਲੇ ਸਪੱਸਟੀਕਰਨ ਦੇ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਿਆ ਗਿਆ ਹੈ ਅਤੇ ਨਾ ਹੀ ਹੁਣ ਬੀਬੀ ਜਗੀਰ ਕੌਰ ਦੇ ਮਾਮਲੇ ਵਿੱਚ ਜਿੰਮੇਵਾਰੀ ਨਿਭਾਉਣੀ ਜਰੂਰੀ ਸਮਝੀ ਗਈ ਹੈ।ਜੇਕਰ ਸਿੰਘ ਸਾਹਿਬਾਨ ਭਾਈ ਨਰੈਣ ਚੌੜਾ ਦੇ ਮਾਮਲੇ ਵਿੱਚ ਬਿਆਨ ਦੇ ਸਕਦੇ ਹਨ,ਫਿਰ ਧਾਮੀ ਦੀ ਲੱਚਰਤਾ ਭਰੀ ਸਬਦਾਵਲੀ ਨੂੰ ਨਜਰਅੰਦਾਜ਼ ਕਿਉਂ ਕੀਤਾ ਗਿਆ ? ਇਹ ਸਵਾਲ ਸਿੱਖ ਮਨਾਂ ਨੂੰ ਬੇਚੈਨ ਕਰ ਰਹੇ ਹਨ।ਜਿਸ ਕੌਂਮ ਦੇ ਸੰਸਥਾਪਕ ਵੱਲੋਂ ਔਰਤਾਂ ਦੇ ਸਤਿਕਾਰ ਦਾ ਹੋਕਾ ਡੰਕੇ ਦੀ ਚੋਟ ਤੇ ਉਸ ਮੌਕੇ ਦਿੱਤਾ ਗਿਆ, ਜਦੋ ਔਰਤ ਦੀ ਹਾਲਤ ਬੇਹੱਦ ਤਰਸਯੋਗ ਸੀ ਅਤੇ ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ ਅਤੇ ਇਸ ਗੁਰੂ ਦੇ ਅਦੇਸ਼ ਨੂੰ ਜਾਗਤ ਜੋਤ ਗੁਰੂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 473 ਤੇ ਸੁਭਾਏਮਾਨ ਕਰਕੇ ਸਿੱਖਾਂ ਲਈ ਗੁਰੂ ਸਾਹਿਬ ਦੇ ਹੋਕੇ ਨੂੰ ਸਿਧਾਂਤ ਰੂਪ ਵਿੱਚ ਮੰਨਣ ਦੇ ਪਾਬੰਦ ਬਣਾਇਆ ਹੋਵੇ,ਅਤੇ ਔਰਤ ਦੇ ਸਤਿਕਾਰ ਨੂੰ ਬਹਾਲ ਰੱਖਣ ਦੇ ਸਦੀਵੀ ਅਦੇਸ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਗਏ ਹੋਣ,ਜੇਕਰ ਉਸ ਧਰਮ ਦੇ ਸਿੱਧਾਂਤਾਂ ਦੀ ਰਾਖੀ ਕਰਨ ਲਈ ਬਣੀ ਸੰਸਥਾ ਦੇ ਸਭ ਤੋ ਸਭ ਤੋ ਉਪਰਲੇ ਆਹੁਦੇ ਤੇ ਬੈਠਾ ਵਿਅਕਤੀ ਗੁਰੂ ਦੇ ਹੁਕਮਾਂ ਨੂੰ ਮੰਨਣ ਤੋ ਆਕੀ ਹੋ ਜਾਵੇ,ਫਿਰ ਉਸ ਸਤਿਕਾਰਤ ਅਤੇ ਜਿੰਮੇਵਾਰ ਰੁਤਬੇ ਨਾਲ ਘੋਰ ਅਨਿਆ ਹੈ।ਉਹਨਾਂ ਨੂੰ ਇਸ ਰੁਤਬੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀ,ਕਿਉਂਕਿ ਉਹ ਨੈਤਿਕ ਤੌਰ ਤੇ ਇਹ ਹੱਕ ਗੁਆ ਚੁੱਕੇ ਹਨ। ਇਹ ਸਵਾਲ ਵੀ ਸਿੰਘ ਸਾਹਿਬਾਨ ਨੂੰ ਸਿੱਖ ਪੰਥ ਵੱਲੋਂ ਪੁੱਛਿਆ ਜਾਣਾ ਬਣਦਾ ਹੈ ਕਿ ਉਪਰੋਕਤ ਦੇ ਸੰਦਰਭ ਵਿੱਚ ਸ੍ਰ ਹਰਜਿੰਦਰ ਸਿੰਘ ਧਾਮੀ ‘ਤੇ ਕਾਰਵਾਈ ਕਿਉਂ ਨਹੀ ਕੀਤੀ ਗਈ।ਕਿੰਨੇ ਚਲਾਕ ਹੁੰਦੇ ਹਨ ਇਸਤਰਾਂ ਦੇ ਧਾਰਮਿਕ ਪਹਿਰਾਵੇ ਵਾਲੇ ਸਿਆਸੀ ਲੋਕ ਜਿਹੜੇ ਆਪਣੀ ਅਸਲੀਅਤ ਸਾਹਮਣੇ ਆਉਂਦਿਆਂ ਹੀ ਭੋਲੇ ਭਾਲੇ ਬੀਬੇ ਬੰਦੇ ਬਣਕੇ ਝੱਟ ਮੁਆਫੀ ਵੀ ਮੰਗ ਜਾਂਦੇ ਹਨ। ਸ੍ਰ ਹਰਜਿੰਦਰ ਸਿੰਘ ਧਾਮੀ ਦੀ ਮੁਆਫੀ ਵਾਲੀ ਭਾਸ਼ਾ ਅਤੇ ਉਕਤ ਪੱਤਰਕਾਰ ਨਾਲ ਹੋਈ ਗੱਲਬਾਤ ਵਾਲੀ ਭਾਸ਼ਾ ਨੂੰ ਸੁਣਕੇ ਉਹਨਾਂ ਦੀ ਸਖਸ਼ੀਅਤ ਪ੍ਰਤੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ ਇਹ ਪੰਗਤੀਆਂ ਕਿ
“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ||
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ”||
ਇੰਨ ਬਿੰਨ ਢੁਕਦੀਆਂ ਪਰਤੀਤ ਹੁੰਦੀਆਂ ਹਨ।ਉਹਨਾਂ ਦਾ ਗੁਰਮੁਖ ਰੂਪ ਇਸ ਆਡੀਓ ਜਨਤਕ ਹੋਣ ਤੋ ਬਾਅਦ ਕੋਰਾ ਢਕਵੰਜ ਜਾਪਦਾ ਹੈ।ਮਹਿਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੇ ਬਣੇ ਰਹਿਣ ਲਈ ਉਪਰ ਦੀ ਗਾਤਰੇ ਕਿਰਪਾਨ ਪਾ ਲੈਣ ਨਾਲ ਅੰਦਰਲੇ ਸੈਤਾਨ ਨੂੰ ਮਾਰਿਆ ਨਹੀ ਜਾ ਸਕਦਾ,ਉਹਨੂੰ ਮਾਰਨ ਲਈ ਜੀਵਨ ਜਾਚ ਵਿੱਚ ਸੁਧਾਰਾਂ ਦੀ ਵੀ ਲੋੜ ਹੁੰਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142
ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਨਾਮ ਸਿੱਖ ਸਿਆਸਤ,ਪੰਥ ਅਤੇ ਕਨੂੰਨ - ਬਘੇਲ ਸਿੰਘ ਧਾਲੀਵਾਲ
ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਕਟਹਿਰੇ ਵਿੱਚ ਹੈ।ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿੱਪ ਨੇ ਆਖਰ ਆਪਣੇ ‘ਤੇ ਲੰਮੇ ਸਮੇ ਤੋਂ ਲੱਗਦੇ ਆ ਰਹੇ ਸਾਰੇ ਦੋਸ਼ਾਂ,ਗੁਨਾਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ‘ਤੇ ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਜਨਤਕ ਤੌਰ ਤੇ ਮੰਨ ਲਿਆ ਹੈ।ਸਿੰਘ ਸਾਹਿਬਾਨ ਨੇ ਭਾਂਵੇ ਅਕਾਲੀ ਲੀਡਰਸ਼ਿੱਪ ਨੂੰ ਉਹ ਸਜ਼ਾ ਨਹੀ ਦਿੱਤੀ,ਜਿਸ ਦੀ ਸਿੱਖ ਪੰਥ ਮੰਗ ਕਰਦਾ ਆ ਰਿਹਾ ਸੀ,ਪਰ ਜਿੰਨੀ ਵੀ ਸਜ਼ਾ ਦਿੱਤੀ ਉਹਦੇ ਤੇ ਵੀ ਸਿੱਖਾਂ ਨੇ ਸਮੁੱਚੇ ਰੂਪ ਵਿੱਚ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਅਕਾਲੀ ਦਲ ਦੇ ਬਾਦਲ ਨੂੰ ਇਹ ਸਾਰਾ ਵਿਰਤਾਂਤ ਜਚਿਆ ਨਹੀ। ਉਹਨਾਂ ਲਈ ਇਹ ਵਰਤਾਰੇ ਨੂੰ ਝੱਲਣਾ ਇਸ ਕਰਕੇ ਵੀ ਬੇਹੱਦ ਔਖਾ ਸੀ,ਕਿਉਂਕਿ ਦਹਾਕਿਆਂ ਵੱਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸਿਆਸੀ ਹਿਤਾਂ ਲਈ ਨਜਾਇਜ ਵਰਤਣ ਵਾਲਿਆਂ ਨੂੰ ਖੁਦ ਇਸ ਰੁਹਾਨੀਅਤ ਦੇ ਦਰ ‘ਤੇ ਕਟਹਿਰੇ ਵਿੱਚ ਖੜਾ ਜੁ ਹੋਣਾ ਪੈ ਰਿਹਾ ਸੀ।ਐਨਾ ਹੀ ਨਹੀ ਬਲਕਿ ਉਹਨਾਂ ਨੂੰ 1997 ਤੋ ਲੈ ਕੇ ਮੌਜੂਦਾ ਸਮੇ ਤੱਕ ਦੇ ਕਤਲਾਂ,ਬੇਅਦਬੀਆਂ ਸਮੇਤ ਤਮਾਮ ਗੁਨਾਹ ਵੀ ਸਵੀਕਾਰ ਕਰਨੇ ਪਏ ਹਨ,ਜਿੰਨਾਂ ਤੋ ਉਪਰੋਕਤ ਆਗੂ ਹੁਣ ਤੱਕ ਝੂਠ ਬੋਲ ਬੋਲ ਕੇ ਮੁਕਰਦੇ ਆਏ ਸਨ।ਇੱਥੋਂ ਤੱਕ ਦਾ ਇਹ ਵਰਤਾਰਾ ਸਿੱਖ ਪੰਥ ਨੂੰ ਤਸੱਲੀ ਦੇਣ ਵਾਲਾ ਰਿਹਾ,ਪਰ ਜਿਉਂ ਹੀ ਇਹਦੇ ਦਰਮਿਆਨ ਭਾਈ ਨਰੈਣ ਸਿੰਘ ਚੌੜੇ ਵਾਲਾ ਵਿਰਤਾਂਤ ਆ ਗਿਆ,ਉਹਨੇ ਸਾਰਾ ਪਾਸਾ ਹੀ ਪਲਟ ਗਿਆ, ਸਾਰੇ ਪਰਦੇ ਉਤਾਰ ਦਿੱਤੇ।।ਸ੍ਰੀ ਅਕਾਲ ਤਖਤ ਸਾਹਿਬ ਦੇ ਦੋਸ਼ੀਆਂ ਦੀ ਨਿਮਾਣੇ ਸਿੱਖਾਂ ਵਾਲੀ ਆਮ ਸਿੱਖਾਂ ਦੇ ਮਨਾਂ ਚ ਬਣੀ ਧਾਰਨਾ ਕੱਚੇ ਕੱਚ ਵਾਂਗ ਟੁੱਟਦੀ ਪਰਤੀਤ ਹੋਈ। ਨਰੈਣ ਸਿੰਘ ਚੌੜਾ ਦੀ ਜਜ਼ਬਾਤੀ ਕਾਰਵਾਈ ਨੂੰ ਆਪਾਂ ਵੀ ਇਸ ਕਰਕੇ ਗਲਤ ਕਿਹਾ ਸੀ ਕਿ ਇਹ ਕਾਰਵਾਈ ਨਾਲ ਸਾਡੀ ਸਰਬ ਉੱਚ ਸੰਸਥਾ ਦੇ ਵਕਾਰ ਨੂੰ ਢਾਹ ਲੱਗਦੀ ਹੈ,ਹਰ ਪਾਸੇ ਤੋ ਭਾਈ ਨਰੈਣ ਸਿੰਘ ਚੌੜੇ ਦੀ ਇਸ ਕਾਰਵਾਈ ਦੀ ਨਿਖੇਧੀ ਹੋਈ ਸੀ,ਪਰ ਗੁਨਾਹਗਾਰਾਂ ਦੀ ਮਦਦਗਾਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਮੈਬਰਾਂ ਵੱਲੋਂ ਭਾਈ ਚੌੜਾ ਨੂੰ ਪੰਥ ਚੋਂ ਛੇਕਣ ਦਾ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਲਈ ਦਿੱਤਾ ਗਿਆ ਕਿ ਉਹਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ,ਪਰ ਉਹਨਾਂ ਨੇ ਇਸ ਸਿਫ਼ਤੀ ਦੇ ਘਰ ਅੰਦਰ ਹੀ ਭਾਈ ਚੌੜਾ ਦੀ ਪੁਲਿਸ ਕਸਟਡੀ ਵਿੱਚ ਪਿੱਛੋਂ ਦਸਤਾਰ ਉਤਾਰਨ ਵਾਲੇ ਨੂੰ ਪੰਥ ਚੋਂ ਛੇਕਣ ਦੀ ਕੋਈ ਮੰਗ ਨਹੀਂ ਕੀਤੀ,ਜਦੋਂਕਿ ਸਿੱਖ ਦੀ ਦਸਤਾਰ ਉਤਾਰਨ ਦਾ ਗੁਨਾਹ ਅਤੀ ਘਿਨਾਉਣਾ ਅਤੇ ਨਾ ਕਾਬਲੇ ਬਰਦਾਸਤ ਹੈ।ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਵੇ ਤਾਂ ਪੰਥ ਬਰਦਾਸਤ ਨਹੀ ਕਰਦਾ,ਪਰ ਇੱਥੇ ਸਿੱਖ ਦੀ ਦਸਤਾਰ ਉਤਾਰਨ ਵਾਲਾ ਵੀ ਸਿੱਖ ਹੈ। ਏਥੇ ਹੀ ਬੱਸ ਨਹੀ ਅਕਾਲੀ ਦਲ ਬਾਦਲ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ,ਕਿਉਂਕਿ ਉਹ ਸਮਝਦੇ ਹਨ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਨਾ ਹੁੰਦੇ,ਭਾਵ ਕਿ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਾਂ ਹੁੰਦੇ ਤਾਂ ਸਾਇਦ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿੱਪ ਇਸਤਰਾਂ ਕਟਹਿਰੇ ਵਿੱਚ ਖੜੀ ਨਹੀ ਸੀ ਹੋਣੀ,ਜਿਸਤਰਾਂ ਦੇ ਗੁਨਾਹਾਂ ਦਾ ਸਾਹਮਣਾ ਉਹਨਾਂ ਨੂੰ ਹੁਣ ਕਰਨਾ ਪੈ ਰਿਹਾ ਹੈ,ਇਹਨਾਂ ਦੀ ਸਜ਼ਾ ਵੀ ਨਹੀ ਸੀ ਭੁਗਤਣੀ ਪੈਣੀ,ਇਸ ਲਈ ਜਿੱਥੇ ਸਾਰਾ ਜੋਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਨਸਿਕ ਤੌਰ ਤੇ ਪਰੇਸਾਨ ਕਰਨ ਲਈ ਲਾਇਆ ਜਾ ਰਿਹਾ ਹੈ,ਉਸ ਤੋ ਵੀ ਜਿਆਦਾ ਤਰਲੋਮੱਛੀ ਉਹਨਾਂ ਤੋ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਖੋਹਣ ਲਈ ਵੀ ਹੁੰਦੇ ਦਿਖਾਈ ਦੇ ਰਹੇ ਹਨ।ਗੁਨਾਹਾਂ ਦੇ ਬੋਝ ਹੇਠਾਂ ਦੱਬੇ ਬਾਦਲਾਂ ਦੀ ਚਾਪਲੂਸੀ ਕਰਨ ਵਾਲਿਆਂ ਨੇ ਦਰਸਾ ਦਿੱਤਾ ਹੈ ਕਿ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਹ ਕਰਨ ਦੀ ਆਦਤ ਨਹੀਂ ਹੈ।ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਭਾਈ ਨਰੈਣ ਸਿੰਘ ਚੌੜੇ ਦੇ ਪਿਸਟਲ ਦੇ ਫਾਇਰ ਨਾਲ ਬੇਸ਼ੱਕ ਕਿਸੇ ਦਾ ਜਾਨੀ ਨੁਕਸਾਨ ਨਹੀ ਹੋਇਆ ,ਪਰ ਅਕਾਲੀਆਂ ਨੂੰ ਚੁਰਾਹੇ ਵਿੱਚ ਨੰਗਾ ਜਰੂਰ ਕਰ ਗਿਆ।ਨਿਮਾਣੇ ਸਿੱਖਾਂ ਦੇ ਭੇਖ ਵਿਚਲੇ ਅਕਾਲੀਆਂ ਨੇ ਝੱਟ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ।ਨਰੈਣ ਸਿੰਘ ਚੌੜੇ ਦੀ ਪਿੱਛੋ ਆਕੇ ਦਸਤਾਰ ਉਤਾਰਨ ਦਾ ਵਿਰਤਾਂਤ ਦਾਗੀ ਅਕਾਲੀਆਂ ਦੀ ਸਿੱਖ ਵਿਰੋਧੀ ਸੋਚ ਨੂੰ ਸਪੱਸਟ ਕਰਦਾ ਹੈ,ਕਿਉਂਕਿ ਜਿੰਨਾਂ ਨੇ ਰਾਜ ਭਾਗ ਮਾਨਣ ਖਾਤਰ ਸਿੱਖੀ ਸਿਧਾਂਤਾਂ ਨੂੰ ਮਲ਼ੀਆਮੇਟ ਕਰਨ ਦਾ ਸੌਦਾ ਕੀਤਾ ਹੋਵੇ,ਉਹਨਾਂ ਲਈ ਦਸਤਾਰ ਕੀ ਮਾਇਨੇ ਰੱਖਦੀ ਹੈ।ਜਿਹੜੀ ਅਕਾਲੀ ਲੀਡਰਸ਼ਿੱਪ ਨਿਰਦੋਸ ਸਿੱਖਾਂ ਦੇ ਕਾਤਲ,ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇ ਅਦਬੀਆਂ ਦੇ ਦੋਸ਼ੀ,ਸਿਰਸੇ ਵਾਲੇ ਸਾਧ ਨੂੰ ਮੁਆਫੀ ਦਿਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਰਬ ਉੱਚ ਅਤੇ ਸਰਬ ਸ਼੍ਰੇਸਟ ਸੰਸਥਾ ਦਾ ਦੁਰ ਉਪਯੋਗ ਕਰਨ ਅਤੇ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਉੱਚ ਆਹੁਦੇ ਦੇਕੇ ਨਿਵਾਜਣ ਵਾਲੇ ਪਰਿਵਾਰ ਨੂੰ ਆਪਣਾ ਰਹਿਬਰ ਸਮਝਦੀ ਹੋਵੇ, ਜਿੰਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਇੱਕ ਪਰਿਵਾਰ ਨੂੰ ਸਮਝ ਲਿਆ ਹੋਵੇ,ਉਹਨਾਂ ਤੋ ਸਿੱਖੀ ਸਿਧਾਂਤਾਂ ਨੂੰ ਸੁਰੱਖਿਅਤ ਰੱਖਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।।ਇਹੋ ਕਾਰਨ ਹੈ ਕਿ ਉਹਨਾਂ ਨੇ ਸਿੱਖੀ ਸਿਧਾਂਤਾਂ ਅਤੇ ਸਰਬ ਉੱਚ ਸੰਸਥਾ ਦੀ ਪ੍ਰਵਾਹ ਕੀਤੇ ਬਗੈਰ ਨਿਸਾਨੇ ਸੇਧਣੇ ਸੁਰੂ ਕਰ ਦਿੱਤੇ ਹਨ।ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ,ਕਿਸੇ ਨੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲ,ਪਰ ਇਹ ਕਿਸੇ ਨੇ ਵੀ ਨਹੀ ਸੋਚਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਦਿੱਤੇ ਹੁਕਮਾਂ ਦਾ ਪਾਲਣ ਕਰਨਾ ਹੈ।ਸਿੰਘ ਸਾਹਿਬਾਨ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫਾ ਤਿੰਨ ਦਿਨ ਦੇ ਅੰਦਰ ਅੰਦਰ ਮਨਜੂਰ ਕਰਨ ਲਈ ਕਿਹਾ ਗਿਆ ਸੀ,ਪਰ ਅਕਾਲੀ ਦਲ ਦੀ ਅਧਾਰਹੀਣ ਲੀਡਰਸ਼ਿੱਪ ਨੇ ਇਸ ਹੁਕਮ ਦੀ ਪ੍ਰਵਾਹ ਨਹੀ ਕੀਤੀ।ਭਾਵ ਅਵੱਗਿਆ ਕੀਤੀ।ਅਕਾਲੀ ਦਲ ਦੀ ਨਵੀਂ ਭਰਤੀ ਲਈ ਇੱਕ ਕਮੇਟੀ ਦਾ ਗਠਨ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਸੀ।ਇਸਦੇ ਬਾਵਜੂਦ ਕਿ ਉਹ ਕਮੇਟੀ ਵੀ ਅਕਾਲੀ ਦਲ ਦੇ ਦੋਵਾਂ ਧੜਿਆਂ ਦੀ ਹੀ ਬਣਾਈ ਗਈ ਜਿਸ ਵਿੱਚ ਬਾਕੀ ਪੰਥਕ ਧਿਰਾਂ ਨੂੰ ਸਾਮਲ ਨਹੀ ਸੀ ਕੀਤਾ ਗਿਆ,ਫਿਰ ਵੀ ਅਕਾਲੀ ਦਲ ਵਾਲਿਆਂ ਨੇ ਪੰਜ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਨਹੀ ਕੀਤੀ।ਪੰਜ ਸਿੰਘ ਸਾਹਿਬਾਨ ਨੂੰ ਅਸਤੀਫੇ ਪਰਵਾਂਨ ਕਰਨ ਲਈ ਦਿੱਤਾ ਸਮਾ ਵੀ ਤਿੰਨ ਦਿਨ ਤੋ ਵਧਾਂ ਕੇ 20 ਦਿਨ ਕਰ ਦਿੱਤਾ ਗਿਆ,ਪਰ ਇੰਜ ਜਾਪਦਾ ਹੈ ਕਿ ਅਕਾਲੀ ਦਲ ਵਾਲੇ ਇਹਨਾਂ ਵੀਹਾਂ ਦਿਨਾਂ ਵਿੱਚ ਜਰੂਰ ਕੋਈ ਅਜਿਹੀ ਬਿਉਂਤ ਬਨਾਉਣਗੇ,ਜਿਸ ਨਾਲ ਪੁਰਾਣੀ ਲੀਡਰਸ਼ਿੱਪ ਨੂੰ ਹੀ ਜਿਉਂਦਾ ਕੀਤਾ ਜਾ ਸਕੇ।ਹੁਣ ਇੱਕ ਹੋਰ ਕਨੂੰਨੀ ਪੇਚੀਦਗੀ ਦਾ ਹੋ ਹੱਲਾ ਵੀ ਵੱਡੀ ਪੱਧਰ ਤੇ ਸੁਰੂ ਹੋ ਗਿਆ ਹੈ,ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਉਹ ਕਮੇਟੀ,ਜਿਹੜੀ ਪੁਰਾਣੀ ਲੀਡਰਸ਼ਿੱਪ ਨੂੰ ਨਕਾਰ ਕੇ ਨਵੀਂ ਭਰਤੀ ਅਤੇ ਪਾਰਟੀ ਪ੍ਰਧਾਨ ਦੀ ਨਵੀਂ ਚੋਣ ਲਈ ਬਣਾਈ ਗਈ ਸੀ।ਉਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਵੀ ਬਿਆਨ ਅਖਬਾਰਾਂ ਵਿੱਚ ਛਪਿਆ ਹੈ ਕਿ ਸਿੰਘ ਸਾਹਿਬਾਨ ਨੂੰ ਵੀ ਇਸ ਕਨੂੰਨੀ ਪੇਚੀਦਗੀ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ,ਜਿਸ ਲਈ ਸਿੰਘ ਸਾਹਿਬਾਨ ਨੇ ਲਿਖਤੀ ਜਵਾਬ ਮੰਗਿਆ ਹੈ,ਪਰ ਸੋਚਣ ਵਾਲੀ ਗੱਲ ਇਹ ਹੈ ਕਿ ਲਿਖਤੀ ਜਵਾਬ ਦੇਣ ਤੋ ਬਾਅਦ ਕੀ ਸਿੰਘ ਸਾਹਿਬਾਨ ਅਪਣੇ ਫੈਸਲੇ ਨੂੰ ਬਦਲ ਸਕਦੇ ਹਨ ? ਕੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਰਬ ਉੱਚ ਸੰਸਥਾ ਜਿਹੜੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦੁਨਿਆਵੀ ਸੱਤਾ ਨੂੰ ਰੱਦ ਕਰਕੇ ਸਿੱਖਾਂ ਦੀ ਅਜਾਦ ਪ੍ਰਭੂਸੱਤਾ ਦੇ ਪਰਤੀਕ ਵਜੋ ਖੜੀ ਕੀਤਾ ਗਈ ਸੀ,ਉਹ ਮਹਾਂਨ ਸੰਸਥਾ ਕਿਸੇ ਦੁਨਿਆਵੀ ਚੋਣ ਕਮਿਸ਼ਨ ਦੇ ਮੁਥਾਜ ਹੋ ਸਕਦੀ ਹੈ ? ਕੀ ਇਹ ਸਾਰਾ ਵਿਰਤਾਂਤ ਇਸ ਸੰਸਥਾ ਦੇ ਮੁੜ ਉੱਚੇ ਹੋਏ ਵਕਾਰ ਨੂੰ ਢਾਹ ਲਾਉਣ ਲਈ ਤਾਂ ਨਹੀ ਸਿਰਜਿਆ ਜਾ ਰਿਹਾ ? ਇਹਨਾਂ ਤੇ ਗੌਰ ਕਰਨ ਦੀ ਲੋੜ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਫਰਜ ਤਾਂ ਇਹ ਬਣਦਾ ਸੀ ਕਿ ਉਹ ਭਾਰਤੀ ਚੋਣ ਕਮਿਸ਼ਨ ਨੂੰ ਇਹ ਲਿਖਤੀ ਜਵਾਬ ਦਿੰਦੇ ਕਿ ਗੁਰੂ ਸਾਹਿਬਾਨ ਦੇ ਅਦੇਸ਼ਾਂ ਮੁਤਾਬਿਕ ਸਿੱਖਾਂ ਦੀ ਸਿਆਸਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਾਹਿਤ ਹੀ ਹੁੰਦੀ ਹੈ।ਸਿੱਖਾਂ ਦੀ ਸਿਆਸਤ ਨੂੰ ਸਾਡੇ ਛੇਵੇਂ ਪਾਤਸ਼ਾਹ ਨੇ ਧਰਮ ਦੇ ਕੁੰਡੇ ਅਧੀਨ ਰੱਖਿਆ ਹੈ,ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਾਂ ਮੁਤਾਬਿਕ ਸਿਆਸਤ ਕਰਨੀ ਹਰ ਸਿੱਖ ਦਾ ਨੈਤਿਕ ਫਰਜ ਹੈ,ਜਿਸਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ।,ਪਰ ਸਾਡੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਤਾਂ ਚੋਣ ਕਮਿਸ਼ਨ ਨੂੰ ਜਵਾਬ ਦੇਣ ਦੀ ਬਜਾਏ ਸਿੰਘ ਸਾਹਿਬਾਨ ਨੂੰ ਚੋਣ ਕਮਿਸ਼ਨ ਦਾ ਡਰ ਦਿਖਾ ਰਹੇ ਹਨ।ਇਸ ਤੋ ਸਾਫ ਜਾਹਰ ਹੈ ਕਿ ਸਿੱਖਾਂ ਦੀ ਮੌਜੂਦਾ ਲੀਡਰਸ਼ਿੱਪ ਨਹੀ ਚਾਹੁੰਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਸਿੱਖ ਸਿਆਸਤ ਨੂੰ ਪ੍ਰਭਾਵਤ ਕਰੇ,ਕਿਉਂਕਿ ਭਾਰਤੀ ਸਟੇਟ ਨਾਲ ਸਾਂਝ ਭਿਆਲੀ ਰੱਖਕੇ ਸਿੱਖੀ ਸਿਧਾਂਤਾਂ ਦੀ ਰੌਸ਼ਨੀ ਵਿੱਚ ਸਿਆਸਤ ਕੀਤੀ ਹੀ ਨਹੀ ਜਾ ਸਕਦੀ।ਇਸ ਕਰਕੇ ਸਮੁੱਚੇ ਸਿੱਖ ਪੰਥ ਨੂੰ ਚਾਹੀਦਾ ਹੈ ਕਿ ਸਿੰਘ ਸਾਹਿਬਾਨ ਨੂੰ ਸੁਝਾਅ ਦੇਣ ਦੀ ਬਜਾਏ ਭਾਰਤੀ ਤੰਤਰ ਨੂੰ ਇਹ ਦੱਸਿਆ ਜਾਵੇ ਕਿ ਸਿੱਖ ਸਿਧਾਂਤ ਕੀ ਹਨ।ਸਿੱਖਾ ਦੀ ਰਾਜਨੀਤੀ ਕਿਵੇਂ ਦੀ ਹੋਵੇਗੀ।ਰਾਜਨੀਤੀ ‘ਤੇ ਧਰਮ ਦੇ ਕੁੰਡੇ ਵਾਲੇ ਸਿਧਾਂਤ ਦੀ ਵਿਆਖਿਆ ਹਰ ਸਿੱਖ ਨੂੰ ਖੁਦ ਨੂੰ ਜਾਨਣੀ ਅਤੇ ਅੱਗੇ ਦੱਸਣੀ ਹੋਵੇਗੀ।ਇਹ ਸਿੱਖਾਂ ਲਈ ਬਹੁਤ ਹੀ ਦਰਦ ਭਰੇ ਅਹਿਸਾਸ ਵਾਲਾ ਵਿਰਤਾਂਤ ਹੈ ਕਿ ਸਾਡੀਆਂ ਸੰਸਥਾਵਾਂ ਤੇ ਕਾਬਜ ਲੋਕ ਇਸ ਕਾਬਲ ਨਹੀ ਰਹੇ ਕਿ ਉਹ ਆਪਣੇ ਸਿਧਾਂਤਾਂ ਦੀ ਗੱਲ ਦ੍ਰਿੜਤਾ ਨਾਲ ਕਰ ਸਕਣ,ਜਾਂ ਉਹਨਾਂ ਤੇ ਪਹਿਰਾ ਦੇ ਸਕਣ,ਬਲਕਿ ਉਹ ਲੋਕ ਰਾਜਨੀਤਕ ਸੱਤਾ ਅਤੇ ਧਾਰਮਿਕ ਸੱਤਾ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਡੀਆਂ ਸਿੱਖ ਸੰਸਥਾਵਾਂ) ਤੇ ਕਾਬਜ ਰਹਿਣ ਲਈ ਸਿੱਖੀ ਸਿਧਾਂਤਾਂ ਤੋ ਮੁਨਕਰ ਹੋਣ ਦੇ ਨਾਲ ਸਿਧਾਂਤਾਂ ਨੂੰ ਪ੍ਰਭਾਵਹੀਣ ਕਰਨ ਲਈ ਲੰਮੇ ਸਮੇ ਤੋ ਕੇਂਦਰੀ ਤਾਕਤਾਂ ਨਾਲ ਹੱਥ ਮਿਲਾ ਕੇ ਚੱਲ ਰਹੇ ਹਨ,ਜਿਸ ਦਾ ਖਮਿਆਜਾ ਸਿੱਖ ਕੌਂਮ ਨੂੰ ਆਪਣੀਆਂ ਮਹਾਂਨ ਸੰਸਥਾਵਾਂ ਅਤੇ ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕਰਵਾ ਕੇ ਝੱਲਣਾ ਪੈ ਰਿਹਾ ਹੈ।ਸੋ ਉਪਰੋਕਤ ਸਮੁੱਚੇ ਵਰਤਾਰਿਆਂ ਦੇ ਸੰਦਰਭ ਵਿੱਚ ਸਿੱਖਾ ਨੂੰ ਅਵੇਸਲੇਪਣ ਨੂੰ ਤਿਆਗ ਕੇ ਬੇਹੱਦ ਸਤੱਰਕਤਾ ਨਾਲ ਜਾਗਦੀ ਸੋਚ, ਖੁੱਲ੍ਹੀ ਅੱਖ ਅਤੇ ਜਿਉਂਦੀ ਜਮੀਰ ਨਾਲ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਲਈ ਦ੍ਰਿੜ ਸੰਕਲਪ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਸਦੀਵੀ ਕਾਇਮ ਰੱਖਣ ਲਈ ਤਿਆਰ ਬਰ ਤਿਆਰ ਰਹਿਣਾ ਪਵੇਗਾ।
ਬਘੇਲ ਸਿੰਘ ਧਾਲੀਵਾਲ
99142-58142
ਪੰਜਾਬ ਦੀ ਹੋਣੀ ਲਈ ਚੋਣਾਂ ਦੇ ਅਰਥ,ਸਬਕ ਅਤੇ ਹਾਂ ਪੱਖੀ ਹੱਲ ਦੇ ਮੂਲ ਸਿਧਾਂਤ ਅਤੇ ਕਾਰਨ - ਬਘੇਲ ਸਿੰਘ ਧਾਲੀਵਾਲ
ਹਰ ਇੱਕ ਸੂਬੇ ਦੀ ਆਪਣੀ ਆਪਣੀ ਸਮੱਸਿਆ ਹੂੰਦੀ ਹੈ,ਕਿਸੇ ਸੂਬੇ ਦੀ ਆਰਥਿਕ,ਰਾਜਨੀਤਕ ਜਾਂ ਧਾਰਮਿਕ ਸਮੱਸਿਆ ਉੱਤੇ ਕਿਸੇ ਹੋਰ ਸੂਬੇ ਜਾਂ ਪੂਰੇ ਮੁਲਕ ਦੀ ਵੱਖਰੀ ਸੋਚ ਨੂੰ ਨਹੀ ਥੋਪਿਆ ਜਾ ਸਕਦਾ। ਆਮ ਚੋਣਾਂ ਜਾਂ ਕਿਸੇ ਵੀ ਚੋਣਾਂ ਸਮੇ ਪੰਜਾਬ ਨੂੰ ਬਾਕੀ ਭਾਰਤ ਨਾਲੋਂ ਅਲੱਗ ਰੂਪ ਵਿੱਚ ਦੇਖਣ ਦੀ ਜਰੂਰਤ ਹੁੰਦੀ ਹੈ,ਪਰ ਭਾਰਤ ਅੰਦਰ ਅਜਿਹਾ ਰਿਵਾਜ਼ ਨਹੀ ਹੈ।ਭਾਰਤ ਦੀ ਰਾਜ ਕਰਦੀ ਸ਼੍ਰੇਣੀ ਦੀ ਆਪਣੀ ਸੋਚ ਹੈ,ਆਪਣਾ ਹੀ ੲਜੰਡਾ ਹੈ,ਹੇਠਲੇ ਪੱਧਰ ਤੇ ਆਮ ਲੋਕਾਂ ਦੀ ਪਹੁੰਚ ਵਿੱਚ ਇਹ ਸਮਝ ਸੰਭਵ ਨਹੀ ਹੁੰਦੀ,ਜਿਸ ਕਰਕੇ ਕਦੇ ਵੀ ਇਹ ਚੋਣਾਂ ਲੋਕ ਪੱਖੀ ਭੂਮਿਕਾ ਨਾ ਹੀ ਅਦਾ ਕਰ ਸਕੀਆਂ ਹਨ ਅਤੇ ਨਾ ਹੀ ਭਵਿੱਖ ਵਿੱਚ ਕੋਈ ਸੰਭਾਵਨਾ ਹੈ।ਅਜਿਹਾ ਹੀ ਪੰਜਾਬ ਅੰਦਰ ਆਮ ਤੌਰ ਤੇ ਦੇਖਿਆ ਜਾਂਦਾ ਹੈ,ਜਿਸ ਦੇ ਬਾਅਦ ਵਿੱਚ ਹਮੇਸਾਂ ਨਾਹ ਪੱਖੀ ਨਤੀਜੇ ਸਾਹਮਣੇ ਆਉਂਦੇ ਹਨ। ਲੰਘੀ 20 ਨਵੰਬਰ ਨੂੰ ਪੰਜਾਬ ਅੰਦਰ ਹੋਈਆਂ ਚਾਰ ਜਿਮਨੀ ਚੋਣਾਂ ਦੇ ਨਤੀਜਿਆਂ ਨੇ ਵੀ ਇੱਕ ਵਾਰ ਫਿਰ ਇਹ ਸਪੱਸਟ ਕਰ ਦਿੱਤਾ ਹੈ ਕਿ ਪੰਜਾਬੀਆਂ ਨੇ ਆਪਣੀ ਅਣਖ ਗੈਰਤ ਅਸਲੋਂ ਹੀ ਮਾਰ ਲਈ ਹੈ।ਉਹਨਾਂ ਨੇ ਨਿੱਕੀਆਂ ਨਿੱਕੀਆਂ ਗਰਜਾਂ ਪਿੱਛੇ ਲੱਗ ਕੇ ਆਪਣਿਆਂ ਨੂੰ ਬੁਰੇ ਅਤੇ ਬੁਰਿਆਂ ਨੂੰ ਚੰਗੇ ਬਣਾ ਕੇ ਦੱਸ ਦਿੱਤਾ ਹੈ ਕਿ ਪੰਜਾਬ ਦੀ ਗੈਰਤ ਮਰ ਚੁੱਕੀ ਹੈ,ਹੁਣ ਮਾਵਾਂ ਅਣਖੀ ਪੁੱਤ ਜੰਮਣੋ ਹਟ ਗਈਆਂ ਹਨ ਅਤੇ ਆਪਣੇ ਬੇਗਾਨੇ ਦੀ ਪਰਖ ਕਰਨ ਦਾ ਸਦਗੁਣ ਵੀ ਅਣਖ ਗੈਰਤ ਮੁੱਕ ਜਾਣ ਦੇ ਨਾਲ ਹੀ ਇਸ ਜਰਖੇਜ ਮਿੱਟੀ ਵਿੱਚੋਂ ਨਸਟ ਹੋ ਗਿਆ ਜਾਪਦਾ ਹੈ।ਉਹਨਾਂ ਦੇ ਫੈਸਲੇ ਨੇ ਕੁੱਝ ਕੁ ਬਚਦੇ ਫਿਕਰਮੰਦ ਸਿੱਖਾਂ ਨੂੰ ਹੋਰ ਫਿਕਰਮੰਦ ਕਰ ਦਿੱਤਾ ਹੈ ਕਿ ਆਖਰ ਅਸੀ ਜਾ ਕਿੱਧਰ ਨੂੰ ਰਹੇ ਹਾਂ ? ਕੀ ਅਸੀ ਭੁੱਲ ਗਏ ਹਾਂ ਕਿ ਜਿਹੜੀ ਘੱਟ ਗਿਣਤੀ ਵਿਰੋਧੀ ਸੋਚ ਨੇ ਸਾਡੇ ਗੁਰਧਾਮਾਂ ਤੇ ਟੈਂਕ ਚੜਾਕੇ ਢਹਿ ਢੇਰੀ ਕਰਵਾਏ, ਜਿੰਨਾਂ ਲੱਖਾਂ ਸ਼ਰਧਾਲੂਆਂ ਨੂੰ ਟੈਂਕਾਂ ਤੋਪਾਂ ਨਾਲ ਦਰੜਿਆ,ਨਿਹੱਥੇ,ਨਿਰਦੋਸ਼ੇ ਬੱਚੇ ਬੁੱਢੇ ਬੁੱਢੀਆਂ ਬੀਬੀਆਂ ਮਾਤਾਵਾਂ,ਭੈਣਾਂ ਅਤੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਬਲਾਤਕਾਰ ਵਰਗੀਆਂ ਗੈਰ ਇਖਲਾਕੀ ਹਿਰਦੇਵੇਧਿਕ ਦਰਦਨਾਕ ਘਟਨਾਵਾਂ ਨਾਲ ਨਿੱਕੀਆਂ ਨਿੱਕੀਆਂ ਬੱਚੀਆਂ ਤੱਕ ਨੂੰ ਨ ਬਖਸ਼ਕੇ,ਫਿਰ ਅਤਿ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਮੁਗਲਾਂ,ਅਫਗਾਨੀਆਂ ਦੇ ਜਲਮਾਂ ਨੂੰ ਬੌਨਾ ਕਰ ਦਿਖਾਇਆ,ਦਿੱਲੀ ਵਰਗੇ ਸਾਹਿਰ ਵਿੱਚ ਗਲ਼ਾਂ ਵਿੱਚ ਟਾਇਰ ਪਾ ਪਾ ਕੇ ਜਿਉਂਦੇ ਸਿਖਾਂ ਨੂੰ ਸਾੜਿਆ ਗਿਆ,ਉਥੇ ਵੀ ਉਹੋ ਕੁੱਝ ਹੀ ਦੁਹਰਾਇਆ ਗਿਆ,ਜੋ ਜੂਨ ਚੌਰਾਸੀ ਨੂੰ ਪੰਜਾਬ ਵਿੱਚ ਕੀਤਾ ਗਿਆ ਸੀ,ਬਲਕਿ ਉਸ ਤੋ ਵੀ ਭਿਆਨਕ ਕਹਿਰ ਦਿੱਲੀ ਸਮੇਤ ਭਾਰਤ ਦੇ ਵੱਖ ਵੱਖ ਸਹਿਰਾਂ ਵਿੱਚ ਸਿੱਖਾਂ ਨਾਲ ਗਿਣੀ ਮਿਥੀ ਸਾਜਿਸ਼ ਤਹਿਤ ਇੱਕੋ ਸਮੇ ਵਾਪਰਿਆ,ਪਰ ਭਾਰਤ ਦਾ ਕਨੂੰਨ ਚੁੱਪ ਰਿਹਾ,ਗੂੰਗਾ ਹੋ ਗਿਆ ਅਤੇ ਅਦਾਲਤਾਂ ਗਹਿਰੀ ਨੀਂਦ ਵਿੱਚ ਚਲੀਆਂ ਗਈਆਂ,ਮਾਨੋ ਸ਼ੁਧ ਬੁੱਧ ਹੀ ਖੋ ਚੁੱਕੀਆਂ ਹੋਣ ਜਾਂ ਖੋ ਚੁੱਕੇ ਹੋਣ ਦਾ ਨਾਟਕ ਕਰਦੀਆਂ ਰਹੀਆਂ,ਕਿਉਂਕਿ ਜਿਸ ਸੋਚ ਨੇ ਸਾਰਾ ਵਿਰਤਾਂਤ ਸਿਰਜਿਆ ਅਦਾਲਤਾਂ ਅਤੇ ਕਨੂੰਨ ਵੀ ਉਹਨਾਂ ਦੀ ਮਰਜੀ ਨਾਲ ਕੰਮ ਕਰਦੇ ਹਨ।ਪੰਜਾਬੀ ਖਾਸ ਕਰਕੇ ਸਿੱਖ ਇਹ ਭੁੱਲ ਗਏ ਕਾਂਗਰਸ ਵੀ ਉਸ ਸੋਚ ਦੀ ਵਰੋਸਾਈ ਹੋਈ ਰਾਜਨੀਤਕ ਧਿਰ ਹੈ,ਜਿਸਨੂੰ ਵਰਤ ਕੇ ਛੱਡ ਦਿੱਤਾ ਗਿਆ ਹੈ।ਹੁਣ ਉਸ ਸੋਚ ਨੂੰ ਹੋਰ ਵੀ ਵਿਕਰਾਲ ਰੂਪ ਵਿੱਚ ਅੱਗੇ ਤੋਰਨ ਲਈ ਭਾਰਤੀ ਜਨਤਾ ਪਾਰਟੀ ਨੂੰ ਤਾਕਤ ਦਿੱਤੀ ਹੋਈ ਹੈ,ਜਿਸ ਦੇ ਰਾਜ ਵਿੱਚ ਸ਼ਰੇਆਮ ਦਲਿਤਾਂ ਨੂੰ ਜਿਉਂਦੇ ਜਲਾਇਆ ਜਾ ਰਿਹਾ ਹੈ,ਮੂੰਹਾਂ ਵਿੱਚ ਪਿਛਾਵ ਕਰਕੇ ਅਸਲੋਂ ਪਛੜੇ ਹੋਏ ਸੂਦਰ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ,ਮੰਨੂਵਾਦੀ ਸੋਚ ਨੂੰ ਮੁੜ ਤਾਕਤਬਰ ਕੀਤਾ ਜਾ ਰਿਹਾ ਹੈ,ਤਾਂ ਕਿ ਪੂਰੇ ਭਾਰਤ ਵਿੱਚ ਬ੍ਰਾਹਮਣਵਾਦ ਨੂੰ ਮੁੜ ਉਹੋ ਤਾਕਤਾਂ ਦੇਕੇ ਨਿਵਾਜਿਆ ਜਾ ਸਕੇ,ਜਿਹੜੀਆਂ ਨੂੰ ਉਹ ਮਿਥਿਹਾਸ ਤੋ ਸਿੱਖ ਕੇ ਉਹ ਮਾਨਣ ਲਈ ਵਿਆਕੁਲ ਹੋ ਰਹੇ ਹਨ। ਮੁਸਲਮਾਨਾਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ,ਘਰ ਘਾਟ, ਕਾਰੋਬਾਰ ਤਬਾਹ ਕੀਤੇ ਜਾ ਰਹੇ ਹਨ। ਸਿੱਖਾਂ ਦੇ ਪੰਜ ਪੰਜ ਸੌ ਸਾਲ ਪੁਰਾਣੇ ਗੁਰਧਾਮ ਢਾਹ ਕੇ ਮੰਦਰ ਉਸਾਰੇ ਜਾ ਰਹੇ ਹਨ। ਸਿੱਖਾਂ ਦੀ ਨਿਆਰੀ ਨਿਰਾਲੀ ਹੋਂਦ ਨੂੰ ਮਿਟਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਮਾੜੀ,ਲਾਲਚੀ ਲੀਡਰਸ਼ਿੱਪ ਦੀ ਬਦੌਲਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡ ਦਿੱਤਾ ਗਿਆ ਹੈ,ਸਾਰੇ ਗੁਰਦੁਆਰਾ ਬੋਰਡਾਂ ਅਤੇ ਕਮੇਟੀਆਂ ਉੱਪਰ ਸਿੱਖਾਂ ਦੇ ਭੇਖ ਵਿੱਚ ਸਿੱਖ ਵਿਰੋਧੀ ਸੋਚ ਨੂੰ ਟੇਢੇ ਢੰਗ ਨਾਲ ਕਾਬਜ਼ ਕਰਵਾ ਦਿੱਤਾ ਗਿਆ।ਏਥੇ ਹੀ ਬੱਸ ਨਹੀ ਭਾਰਤੀ ਜਨਤਾ ਪਾਰਟੀ ਦਾ ਬਦਲ ਵੀ ਨਗਪੁਰ ਦੀ ਉਸ ਤਾਕਤਵਰ ਸੰਸਥਾ ਆਰ ਐਸ ਐਸ ਨੇ ਹੁਣ ਤੋ ਹੀ ਲੱਭ ਕੇ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਰੱਖ ਲਿਆ ਹੈ।ਇਸ ਨਵੀ ਸੱਤਾ ਸਕਤੀ ਦੇ ਬਦਲ ਨੂੰ ਪੈਦਾ ਕਰਨ ਸਮੇ ਕਿੰਨਾ ਵੱਡਾ ਨਾਟਕ ਅੰਨਾ ਹਜਾਰੇ ਦੇ ਅੰਦੋਲਨ ਦੇ ਰੂਪ ਵਿੱਚ ਰਚਿਆ ਗਿਆ ਸੀ,ਜਿਸਨੂੰ ਅਸੀ ਆਪਣੇ ਚੇਤਿਆਂ ਵਿੱਚੋਂ ਹੀ ਕੱਢ ਦਿੱਤਾ ਹੈ।ਅੱਖਾਂ ਬੰਦ ਕਰਕੇ ਚੰਗੇ ਲੋਕਾਂ ਨੇ,ਜਿਹੜੇ ਭਾਰਤ ਨੂੰ ਬਦਲਣ ਦੇ ਇਮਾਨਦਾਰੀ ਨਾਲ ਇੱਛਕ ਸਨ ਉਹਨਾਂ ਨੇ ਇਸ ਨਵੀ ਅਖੌਤੀ ਇਮਾਨਦਾਰ ਪਾਰਟੀ ‘ਤੇ ਆਸਾਂ ਰੱਖ ਲਈਆਂ,ਪਰ ਉਹਨਾਂ ਦੀ ਖੁਸ਼ ਫਹਿਮੀ ਜਿਆਦਾ ਸਮਾ ਨਾ ਰਹਿ ਸਕੀ,ਕਿਉਂਕਿ ਇਸ ਪਾਰਟੀ ਤੇ ਕਾਬਜ ਨਾਗਪੁਰੀ ਸੋਚ ਨੇ ਉਹਨਾਂ ਸਾਰਿਆਂ ਨੂੰ ਚੁਣ ਚੁਣ ਕੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਅਤੇ ਲਾਲਚੀ ਖੁਦਗਰਜ ਅਤੇ ਸੱਤਾ ਦੇ ਭੁੱਖਿਆਂ ਨੂੰ ਚੌਧਰੀ ਬਣਾ ਕੇ ਪੇਸ਼ ਕਰ ਦਿੱਤਾ,ਜਿਸ ਨਾਲ ਉਹ ਇੱਕ ਪੰਧ ਤੇ ਕਈ ਕਾਜ ਕਰਨ ਵਿੱਚ ਸਫਲ ਹੋ ਗਏ।ਮਿਸਾਲ ਦੇ ਤੌਰ ਤੇ ਪੰਜਾਬ ਅੰਦਰ ਭਗਵੰਤ ਮਾਨ ਦੀ ਹਰਮਨ ਪ੍ਰਿਅਤਾ ਦਾ ਲਾਹਾ ਲੈਣ ਲਈ,ਉਹਨੂੰ ਅੱਗੇ ਕਰਕੇ ਸਾਰੇ ਚੰਗੀ ਸੋਚ ਵਾਲੇ ਇੱਕ ਇੱਕ ਕਰਕੇ ਬਾਹਰ ਕੱਢਵਾਏ ਗਏ,ਉਹਨੂੰ ਅਣਮੰਨੇ ਮਨ ਨਾਲ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਵਿਰੁਧ ਵਰਤਿਆ ਗਿਆ,ਉਹਦੀ ਹਰਮਨ ਪਿਆਰਤਾ ਖਤਮ ਕਰਵਾਈ ਗਈ,ਉਹਦੀ ਪੰਜਾਬੀ ਗੈਰਤ ਮਾਰ ਮੁਕਾ ਦਿੱਤੀ ਗਈ,ਉਹਨੂੰ ਨਸ਼ਿਆਂ ਵਿੱਚ ਗਲਤਾਨ ਰਹਿਣ ਦੀ ਆਦਤ ਨੂੰ ਪਰਪੱਕ ਕਰਵਾਇਆ ਗਿਆ,ਉਹਦਾ ਘਰ ਘਾਟ ਤੱਕ ਤੋੜਿਆ ਗਿਆ,ਇਸ ਤੋ ਵੀ ਅੱਗੇ ਜੇ ਕੁੱਝ ਹੋਰ ਦੇਖਣਾ ਹੈ ਤਾਂ ਦਿੱਲੀ ਵੱਲ ਝਾਤ ਮਾਰਨ ਦੀ ਲੋੜ ਹੈ,ਕੀ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਸੱਤਾ ਵਿੱਚ ਕਿਸੇ ਸਿੱਖ ਨੂੰ ਨੁਮਾਂਇੰਦਗੀ ਦਿੱਤੀ ਗਈ,ਕੀ ਕਿਸੇ ਦਲਿਤ ਨੂੰ ਸਨਮਾਨਯੋਗ ਤਾਕਤ ਦੇ ਕੇ ਨਿਵਾਜਿਆ ਗਿਆ,ਜਾਂ ਕਿਸੇ ਮੁਸਲਮਾਨ ਨੂੰ ਤਾਕਤ ਦਾ ਭਾਗੀਦਾਰ ਬਣਾਇਆ ਗਿਆ ? ਇਸ ਦਾ ਜਵਾਬ ਵੀ ਕੋਰੀ ਨਾਹ ਵਿੱਚ ਮਿਲਦਾ ਹੈ।ਕਿਉਂ ? ਕਿਉਂਕਿ ਇਹਨੂੰ ਚਲਾਉਣ ਵਾਲੀ ਸੋਚ ਵੀ ਨਾਗਪੁਰੀ ਸੋਚ ਹੈ,ਇਸ ਲਈ ਉਪਰੋਕਤ ਤੋ ਕੋਈ ਆਸ ਰੱਖਣੀ ਨਿਰੀ ਬੇਵਕੂਫੀ ਤੋ ਵੱਧ ਕੁੱਝ ਵੀ ਨਹੀ ਹੈ। ਇਸ ਰਾਜਨੀਤਕ ਪਾਰਟੀ ਦਾ ਅਸਲ ਵਿਕਰਾਲ ਰੂਪ ਉਦੋ ਹੋਰ ਸਪਸਟਤਾ ਨਾਲ ਸਾਹਮਣੇ ਆਵੇਗਾ ਜਦੋ ਇਹ ਪੂਰਨ ਰੂਪ ਵਿੱਚ ਦਿੱਲੀ ਦੇ ਤਖਤ ਉੱਪਰ ਕਾਬਜ ਕਰਵਾ ਦਿੱਤੀ ਜਾਵੇਗੀ।ਇੱਥੇ ਦੇਖਣ ਸਮਝਣ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ ਸਿੱਖ ਕਿੱਧਰ ਨੂੰ ਜਾ ਰਹੇ ਹਨ ? ਸਾਡੇ ਤਖਤ ਸਾਹਿਬਾਨਾਂ ਤੋ ਸਿੱਖ ਵਿਰੋਧੀ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ।ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕੀਤਾ ਜਾ ਰਿਹਾ ਹੈ,ਪਰ ਇੱਧਰ ਸੋਚਣ ਵਾਲਾ ਕੋਈ ਕਿਉਂ ਨਹੀ ਹੈ,? ਜਦੋ ਭਾਰਤ ਅੰਦਰ ਦਲਿਤਾਂ ਨੂੰ ਮਾਰਿਆ ਜਾ ਰਿਹਾ ਹੈ,ਉਹਨਾਂ ਨੂੰ ਸੂਦਰ ਹੋਣ ਦਾ ਅਹਿਸਾਸ ਉਹਨਾਂ ਦੇ ਮੂੰਹਾਂ ਤੇ ਪਿਸ਼ਾਬ ਕਰਕੇ ਕਰਵਾਇਆ ਜਾ ਰਿਹਾ ਹੈ,ਮੁਸਲਮਾਨ ਔਰਤਾਂ ਨਾਲ ਸਮੂਹਿਕ ਬਲਾਤਕਾਰ ਕਰਵਾਏ ਜਾ ਰਹੇ ਹਨ।ਕਤਲ ਹੋ ਰਹੇ ਹਨ,ਫਿਰ 140 ਕਰੋੜ ਦੀ ਅਬਾਦੀ ਵਿੱਚ ਹਾਂਅ ਦਾ ਨਾਹਰਾ ਮਾਰਨ ਵਾਲਾ ਵੀ ਕੋਈ ਕਿਉਂ ਨਹੀ ਹੈ ? ਕੀ ਸਾਰਾ ਭਾਰਤ ਇਹ ਹੀ ਚਾਹੁੰਦਾ ਹੈ ? ਕੀ ਸਾਰੇ ਭਾਰਤ ਦੇ ਇਨਸਾਫ ਪਸੰਦ ਲੋਕ ਸਿਰਫ ਦਿਖਾਵੇ ਦੇ ਹੀ ਇਨਸਾਫ ਪਸੰਦ ਰਹਿ ਗਏ ਹਨ ? ਕੀ ਉਹਨਾਂ ਨੂੰ ਭਾਰਤ ਦੀ ਬੰਨ ਸੁਵੰਨਤਾ ਚੋ ਮੁਸ਼ਕ ਆਉਣ ਲੱਗ ਪਿਆ ਹੈ,ਜਾਂ ਅਲਰਜੀ ਹੋਣ ਲੱਗ ਪਈ ਹੈ ? ਇਹਨਾਂ ਸਵਾਲਾਂ ਤੇ ਗੌਰ ਕਰਨੀ ਹੋਵੇਗੀ।ਹੁਣ ਇੱਕ ਵਾਰ ਫਿਰ ਪੰਜਾਬ ਵੱਲ ਪਰਤਦੇ ਹਾਂ।ਲੰਘੀਆਂ ਜਿਮਨੀ ਚੋਣਾਂ ਨੇ ਦੱਸ ਦਿੱਤਾ ਹੈ ਕ ਮਹਿਜ ਜਿਆਦਾ ਤੋ ਜਿਆਦਾ ਪੰਜ ਤੋ ਅੱਠ ਫੀਸਦੀ ਸਿੱਖਾਂ ਦੀ ਜਮੀਰ ਕੁੱਝ ਕੁ ਜਾਗਦੀ ਹੈ,ਅਠਾਰਾਂ ਉੱਨੀ ਫੀਸਦੀ ਸੋਚ ਆਪਣਾ ਅਸਲਾ ਭੁੱਲ ਕੇ,ਆਪਣੇ ਨਾਲ ਹੋਈਆਂ ਬੇ ਇਨਸਾਫੀਆਂ ਨੂੰ ਭੁੱਲ ਕੇ ਦੋ ਦੋ ਕਿੱਲੋਂ ਆਟੇ ਦਾਲ ਪਿੱਛੇ ਲੱਗ ਕੇ ਮੁੜ ਉਸੇ ਭਾਜਪਾ ਦੀ ਝੋਲ਼ੀ ਪੈਂਦੀ ਦਿਖਾਈ ਦਿੰਦੀ ਹੈ,ਜਿਸਦੇ ਰਾਜ ਵਿੱਚ ਉਹਨਾਂ ਦੇ ਮੂੰਹਾਂ ਵਿੱਚ ਪਿਛਾਵ ਕੀਤੇ ਜਾ ਰਹੇ ਹਨ,ਬੁਰੀ ਤਰਾਂ ਕੁੱਟਿਆ,ਲੁੱਟਿਆ ਅਤੇ ਮਾਰਿਆ ਜਾ ਰਿਹਾ ਹੈ।ਇਹ ਵਰਤਾਰਾ ਪੰਜਾਬ ਦੀ ਜਰਖੇਜ ਸਿੱਖ ਧਰਾਤਲ ਲਈ ਬੇਹੱਦ ਖਤਰਨਾਕ ਸਾਬਤ ਹੋ ਰਿਹਾ ਹੈ ਅਤੇ ਜੇਕਰ ਨਾਂਹ ਸੰਭਲ਼ੇ ਤਾਂ ਆਉਣ ਵਾਲੇ ਸਮੇ ਵਿੱਚ ਹੋਰ ਵੀ ਖਤਰਨਾਕ ਰੂਪ ਵਿੱਚ ਸਾਹਮਣੇ ਆਉਣ ਵਾਲਾ ਹੈ। ਅਠਾਰਾ ਕੁ ਫੀਸਦੀ ਲੋਕਾਂ ਦੀ ਜਮੀਰ ਧਰਮ ਤੋ ਦੂਰ ਹੋ ਕੇ ਅਜੇ ਵੀ ਇਨਸਾਫ ਪਸੰਦ ਬਣੇ ਹੋਣ ਦੀ ਮੁਦਈ ਬਣੀ ਹੋਈ ਹੈ, ਅਸਲ ਵਿੱਚ ਇਹ ਹੀ ਉਹ ਸੋਚ ਹੈ ਜਿਸਨੇ ਜਾਣੇ ਅਣਜਾਣੇ ਵਿੱਚ ਪੰਜਾਬ ਦਾ ਨੁਕਸਾਨ ਕਰਨ ਦਾ ਜਿੰਮਾ ਲਿਆ ਹੋਇਆ ਹੈ,ਤਾਂ ਕਿ ਆਪਣੇ ਆਪ ਨੂੰ ਭਾਰਤੀ ਰਾਸ਼ਟਰੀਵਾਦ ਵਿੱਚ ਸੁਰਖਿਅਤ ਰੱਖਿਆ ਜਾ ਸਕੇ।ਪੰਜਾਹ ਫੀਸਦੀ ਸੋਚ ਭਾਵ ਬਹੁਗਿਣਤੀ ਵਿੱਚ ਪੰਜਾਬ ਦੀ ਜਮੀਰ,ਅਣਖ ਗੈਰਤ ਆਪਣੇ ਨਾਲ ਹੋਈਆਂ ਕੁੱਝ ਕੁ ਦਹਾਕਿਆਂ ਦੀਆਂ ਬੇ ਇਨਸਾਫੀਆਂ ਨੂੰ ਭੁਲਕੇ ਮਹਿਜ ਕੁੱਝ ਅਸਥਾਈ ਸੁਖ ਸਹੂਲਤਾਂ ਦੇ ਫਰੇਬ ਵਿੱਚ ਗੁਆਚ ਚੁੱਕੀ ਹੈ।ਇਹ ਸੱਚ ਹੈ ਕਿ ਭਾਰਤ ਪੱਧਰ ਤੇ ਮੌਜੂਦਾ ਫਿਰਕੂ ਰਾਜਨੀਤੀ ਨੂੰ ਠੱਲ੍ਹ ਪਾਉਣ ਲਈ ਕਾਂਗਰਸ ਦੇ ਨਵੇਂ ਆਗੂ ਕੁੱਝ ਕੁ ਫਿਕਰਮੰਦੀ ਜਾਹਰ ਕਰਦੇ ਹਨ,ਪਰ ਜਦੋ ਉਹ ਭਾਜਪਾ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨਾਲ ਸਾਂਝ ਪਾਉਂਦੇ ਹਨ , ਕੀ ਉਦੋ ਉਹ ਇਹ ਨਹੀ ਸਮਝਦੇ ਕਿ ਦੇਸ ਦੇ 140 ਕਰੋੜ ਤੋ ਵੱਧ ਲੋਕਾਂ ਨੂੰ ਖਾਤੇ ਚੋ ਕੱਢ ਕੇ ਖੂਹ ਵਿੱਚ ਸੁੱਟਣ ਦਾ ਗੁਨਾਹ ਕਰਨ ਜਾ ਰਹੇ ਹਨ ? ਇਸ ਤੋ ਹੋਰ ਨੇੜੇ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ,ਤਾਂ ਇਹਨਾਂ ਵਿੱਚ ਇੱਕਾ ਦੁੱਕਾ ਨੇਤਾਵਾਂ ਨੂੰ ਛੱਡਕੇ ਬਾਕੀ ਸਭ ਬੇਅੰਤ,ਦਰਵਾਰੇ ਅਤੇ ਜੈਲ ਸਿੰਘ ਦੀ ਸੋਚ ਦੇ ਹੀ ਵਾਰਸ ਹਨ,ਜਿੰਨਾਂ ਨੂੰ ਸਮੇ ਸਮੇ ਭਾਸ਼ਨ ਦੇਣ ਦਾ ਬਹੁਤ ਬੱਲ ਹੈ,ਲੋਕਾਂ ਨੂੰ ਭਰਮਾਉਣ ਦਾ ਬਹੁਤ ਬੱਲ ਹੈ,ਉਦੋ ਇਹ ਪੰਜਾਬ ਦੇ ਹਿਤਾਂ ਦੀ ਗੱਲ ਵੀ ਕਰਦੇ ਹਨ,ਪਰ ਜਦੋ ਇਹਨਾਂ ਦਾ ਕੋਈ ਚਰਨਜੀਤ ਸਿੰਘ ਚੰਨੀ ਵਰਗਾ ਆਗੂ ਭਾਰਤ ਦੀ ਲੋਕ ਸਭਾ ਵਿੱਚ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹਾਂਅ ਦਾ ਮਾਰ ਦਿੰਦਾ ਹੈ ਤਾਂ ਪੰਜਾਬ ਦੇ ਸਾਰੇ ਕਾਂਗਰਸੀ ਪੱਲਾ ਝਾੜਕੇ ਪਿੱਛੇ ਹਟ ਜਾਂਦੇ ਹਨ,ਜਦੋ ਚੋਣਾਂ ਵਿੱਚ ਕੋਈ ਸੁਖਪਾਲ ਖਹਿਰੇ ਵਰਗਾ ਆਗੂ ਪੰਜਾਬ ਅੰਦਰ ਪਰਵਾਸੀਆਂ ਨੂੰ ਜਾਇਦਾਦਾ ਖਰੀਦਣ ਦੇ ਮੁੱਦੇ ਤੇ ਬਿਆਨ ਦੇ ਦਿੰਦਾ ਹੈ,ਤਾਂ ਇਹ ਹੀ ਪਰਤਾਪ ਬਾਜਵੇ ਵਰਗੇ ਕਾਂਗਰਸੀ ਨੇਤਾ ਉਹਦਾ ਜੋਰਦਾਰ ਵਿਰੋਧ ਸੁਰੂ ਕਰ ਦਿੰਦੇ ਹਨ ਅਤੇ ਬਾਰੋਬਾਰੀ ਸਾਰੇ ਹੀ ਕਹਿਣ ਲੱਗਦੇ ਹਨ ਕਿ ਇਹ ਸੁਖਪਾਲ ਖਹਿਰੇ ਦਾ ਆਪਣਾ ਨਿੱਜੀ ਬਿਆਨ ਹੋ ਸਕਦਾ ਹੈ,ਪੰਜਾਬ ਕਾਂਗਰਸ ਦਾ ਨਹੀ,ਸੋ ਅਜਿਹੇ ਧਰਮ ਨਿਰਪਖ ਹੋਣ ਦਾ ਦਿਖਾਵਾ ਕਰਨ ਵਾਲੀ ਪਾਰਟੀ ਦੇ ਪੰਜਾਬੀ ਨੇਤਾਵਾਂ ਤੋ ਕਿਵੇਂ ਆਸ ਰੱਖੀ ਜਾ ਸਕਦੀ ਹੈ ਕਿ ਉਹ ਸੱਤਾ ਵਿੱਚ ਆਕੇ ਪੰਜਾਬ ਦਾ ਕੁੱਝ ਸੰਵਾਰ ਸਕਣਗੇ ? ਇੱਕ ਗੱਲ ਹੋਰ ਵਿਚਾਰਨ ਅਤੇ ਸਮਝਣ ਵਾਲੀ ਹੈ ਜਿਸਨੂੰ ਸਮਝੇ ਤੋ ਬਗੈਰ ਆਪਣਾ ਮਜਬੂਤ ਰਾਜ ਭਾਗ ਪਰਾਪਤ ਕਰਨ ਵੱਲ ਤੁਰ ਸਕਣਾ ਸਾਇਦ ਸੰਭਵ ਨਹੀ ਹੈ।ਜਦੋ ਕਦੇ ਅਠਾਰਵੀਂ ਸਦੀ ਵਿੱਚ ਸਾਡੇ ਪੁਰਖਿਆ ਨੇ ਰਾਜ ਭਾਗ ਸੰਭਾਲ਼ਿਆ,ਤਾਂ ਉਹਨਾਂ ਨੇ ਸਭ ਤੋ ਪਹਿਲਾਂ ਆਪਣੇ ਧਾਰਮਿਕ ਅਸਥਾਨ ਵੀ ਸਾਂਭੇ,ਪਰ ਇੱਥੇ ਇਹ ਵੀ ਦੇਖਣਾ ਹੋਵੇਗਾ ਕਿ ਉਹਨਾਂ ਨੇ ਰਾਜ ਭਾਗ ਦੇ ਨਸ਼ੇ ਵਿੱਚ ਕਿਸੇ ਹੋਰ ਧਰਮ ਦੇ ਧਾਰਮਿਕ ਅਸਥਾਨਾਂ ਨੂੰ ਕੋਈ ਨੁਕਸਾਨ ਵੀ ਨਹੀ ਸੀ ਪਹੁੰਚਾਇਆ।ਇੱਥੋਂ ਤੱਕ ਕਿ ਬਾਬਾ ਬੰਦਾ ਸਿੰਘ ਬਹਤਦਰ ਨੇ ਸਰਹਿੰਦ ਫਤਹਿ ਕਰਨ ਸਮੇ ਵੀ ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ਨੂੰ ਕੋਈ ਨੁਕਸਾਨ ਨਹੀ ਸੀ ਪਹੁੰਚਾਇਆ।ਜਦੋਂ ਸਾਡੇ ਪੁਰਖਿਆ ਨੇ ਰਾਜ ਭਾਗ ਹਾਸਲ ਕੀਤੇ ਤਾਂ ਆਪਣੇ ਜੁਝਾਰੂ ਪਰਿਵਾਰਾਂ ਨੂੰ ਸਾਂਭਿਆ,ਉਹਨਾਂ ਨੂੰ ਜੰਗੀਰਾਂ ਦੇਕੇ ਨਿਵਾਜਿਆ,ਉਹਨਾਂ ਨੂੰ ਵੱਡੀਆਂ ਵੱਡੀਆਂ ਜਾਇਦਾਦਾਂ ਨਾਲ ਨਿਵਾਜਿਆ,ਹਜਾਰਾਂ ਏਕੜ ਜਮੀਨਾਂ ਦੇ ਮਾਲਕ ਬਣਾਇਆ,ਪਰ ਜਦੋ ਸਾਡਾ ਰਾਜ ਖੁਸਿਆ,ਸਾਡੀ ਹੋਣੀ ਦੇ ਮਾਲਕ ਗੈਰ ਬਣ ਗਏ,ਤਾਂ ਸਾਡੇ ਜੁਝਾਰੂਆਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਗਈਆਂ,ਘਰ ਘਾਟ ਉਜਾੜ ਦਿੱਤੇ ਗਏ,ਗੁਰਧਾਮ ਟੈਂਕਾਂ ਤੋਪਾਂ ਨਾਲ ਦਰੜ ਦਿੱਤੇ ਗਏ,ਉਹਨਾਂ ਖਿਲਾਫ ਲੜਨ ਵਾਲੇ ਜੁਝਾਰੂਆਂ ਨੂੰ ਚੁਣ ਚੁਣ ਕੇ ਖਤਮ ਕਰਵਾਇਆ ਗਿਆ,ਬਚਦਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਗਿਆ,ਸਾਡੀਆਂ ਨਸਲਾਂ ਖਤਮ ਕਰਨ ਦੀਆਂ ਵਿਉਂਤਾਂ ਹੀ ਨਹੀ ਘੜੀਆਂ ਗਈਆਂ ਬਲਕਿ ਮੁਕੰਮਲ ਰੂਪ ਵਿੱਚ ਦੋ ਪੀੜ੍ਹੀਆਂ ਦਾ ਸਫਾਇਆ ਕਰ ਦਿੱਤਾ ਗਿਆ ਅਤੇ ਤੀਜੀ ਪੀਹੜੀ ਨੂੰ ਕੁੱਝ ਨਸ਼ਿਆਂ ਵਿੱਚ ਧੱਕ ਦਿੱਤਾ, ਕੁੱਝ ਬਚਦਿਆਂ ਨੂੰ ਪਰਵਾਸ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਉੱਪਰੋ ਦੋਸ਼ ਵੀ ਲਾਏ ਜਾ ਰਹੇ ਹਨ ਕਿ ਪੰਜਾਬ ਛੱਡ ਕੇ ਭੱਜ ਰਹੇ ਹੋ।ਇਹ ਬਹੁਤ ਸੋਚੇ ਸਮਝੇ ਵਿਰਤਾਂਤ ਹਨ,ਜਿੰਨਾਂ ਨੂੰ ਤੋੜਨ ਲਈ ਨਿੱਗਰ ਸੋਚ,ਨਿੱਗਰ ਪਹੁੰਚ ਅਪਨਾਉਣ ਦੀ ਲੋੜ ਹੋਵੇਗੀ।ਉਪਰੋਕਤ ਸਾਰੇ ਵਰਤਾਰੇ ਦੀ ਤਹਿ ਤੱਕ ਜਾਣ ਲਈ ਮੁੜ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਸਿਖਿਆਵਾਂ ਤੇ ਅਮਲ ਕਰਨ ਵਾਲੇ ਪਾਸੇ ਤੁਰਨਾ ਹੋਵੇਗਾ।ਬੱਚਿਆਂ ਨੂੰ ਗੁਰਮਿਤਿ ਨਾਲ ਜੋੜਨ ਲਈ ਗਰੀਬ,ਪਿਛੜੇ ਗਲੀ ਮਹੁੱਲਿਆਂ ਵਿੱਚ ਜਾਣਾ ਹੋਵੇਗਾ,ਗਰੀਬ ਵਸਤੀਆਂ ਵਿੱਚ ਜਾਣਾ ਹੋਵੇਗਾ,ਦਲਿਤ ਵਿਹੜਿਆਂ ਵਿੱਚ ਜਾਣਾ ਹੋਵੇਗਾ, ਉਹਨਾਂ ਦੇ ਅੰਦਰੋ ਇਹ ਥੋੜਚਿਰੀ ਲਾਲਸਾ ਨੂ ਖਤਮ ਕਰਨ ਲਈ ਸਕੂਲਿੰਗ ਦੇਣੀ ਹੋਵੇਗੀ।ਸਭ ਤੋ ਵੱਡੀ ਗੱਲ ਆਪਣੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਯਤਨਸ਼ੀਲ ਹੋਣਾ ਪਵੇਗਾ।ਇਹਨਾਂ ਤੇ ਕਾਬਜ ਸਿੱਖ ਵਿਰੋਧੀ ਸੋਚ ਵਾਲੀ ਲੀਡਰਸ਼ਿੱਪ ਨੂੰ ਬਦਲਕੇ ਨਵੀਂ ਸਿੱਖ ਸੋਚ ਨੂੰ ਲੈਕੇ ਆਉਣ ਦੇ ਯਤਨ ਕਰਨੇ ਹੋਣਗੇ।ਚੰਦ ਛਿੱਲੜਾਂ ਬਦਲੇ ਆਪਣਿਆਂ ਦਾ ਵਿਰੋਧ ਕਰਨ ਵਾਲੀ ਕਲਮਕਾਰਾਂ,ਪੱਤਰਕਾਰਾਂ,ਲਿਖਾਰੀਆਂ ਅਤੇ ਬੁੱਧੀਜੀਵੀਆਂ ਦੀ ਮਾਨਸਿਕਤਾ ਨੂੰ ਬਦਲਣਾ ਹੋਵੇਗਾ।ਕਿਸੇ ਧਨਾਡ ਸਿੱਖ ਦਾ ਪਰਿਵਾਰਿਕ ਪਿਛੋਖੜ ਦੇਖੇ ਬਗੈਰ,ਉਹਦੇ ਪਰਿਵਾਰ ਦੀ ਸਿੱਖ ਕੌਂਮ ਲਈ ਦੇਣ ਦੇਖੇ ਬਗੈਰ ਉਹਦੇ ਤੇ ਇਲਜਾਮ ਤਰਾਸੀ ਕਰਨ ਦੀ ਮਾਨਸਿਕਤਾ ਛੱਡਣੀ ਹੋਵੇਗੀ।ਉਹਦੇ ਧਨਾਡ ਹੋਣ ਦੇ ਅੰਤਰ ਨੂੰ ਸਮਝਣਾ ਹੋਵੇਗਾ ਕਿ ਇੱਕ ਪਾਸੇ ਉਹ ਧਨਾਡ ਹਨ,ਜਿੰਨਾਂ ਗੁਰਦੁਆਰੇ ਅਜਾਦ ਕਰਵਾਉਣ ਸਮੇ ਫਰੰਗੀਆਂ ਦਾ ਸਾਥ ਦੇਣ ਬਦਲੇ ਵੱਡੀਆਂ ਜਗੀਰਾਂ ਹਾਸਲ ਕੀਤੀਆਂ ਅਤੇ ਬਾਅਦ ਵਿੱਚ ਉਹ ਸਿੱਖ ਵਿਰੋਧੀ ਤਾਕਤਾਂ ਤੋ ਵੱਡੇ ਵੱਡੇ ਲਾਭ ਲੈ ਕੇ ਸਿੱਖ ਹਿਤਾਂ ਦੇ ਉਲਟ ਭੁਗਤਣ ਦੇ ਹੋਰ ਇਵਜ ਵਿੱਚ ਰਾਜ ਭਾਗ ਦੇ ਮਾਲਕ ਬਣਾਕੇ ਸਾਡੇ ਤੇ ਆਗੂ ਥੋਪੇ ਗਏ,ਜਦੋਕਿ ਦੂਜੇ ਪਾਸੇ ਉਹ ਧਨਾਡ ਸਿਖਾਂ ਦੇ ਬੱਚੇ ਹਨ ਜਿੰਨਾਂ ਦੇ ਪੁਰਖਿਆਂ ਨੇ ਇਤਿਹਾਸ ਸਿਰਜੇ,ਤਲੀ ਤੇ ਸੀਸ ਰੱਖ ਕੇ ਧਰਮ ਦੀ ਲਾਜ ਰੱਖੀ,ਉਹਨਾਂ ਨੂੰ ਸਿੱਖ ਰਾਜ ਸਮੇ ਰਾਜ ਭਾਗ ਬਖਸ਼ੇ ,ਜਗੀਰਾਂ ਬਖਸ਼ੀਆਂ ਗਈਆਂ,ਸੋ ਇਹ ਅੰਤਰ ਨੂੰ ਸਮਝੇ ਤੋ ਬਗੈਰ ਸਿੱਖ ਮਨਸਿਕਤਾ ਨੂੰ ਜਿਉਂਦਾ ਰਖਣਾ ਮੌਜੂਦਾ ਸਮੇ ਵਿੱਚ ਬੇਹੱਦ ਔਖਾ ਕੰਮ ਹੈ।ਪੰਜਾਬ ਦੇ ਹਰ ਬਸਿੰਦੇ ਨੂੰ ਇਹ ਜਾਨਣਾ ਸਮਝਣਾ ਹੋਵੇਗਾ ਕਿ ਉਹਨਾਂ ਦੀ ਭਲਾਈ ਸਰਬਤ ਦੇ ਭਲੇ ਵਾਲੀ ਸਿੱਖ ਸੋਚ ਦੀ ਤਾਕਤ ਵਿੱਚ ਹੀ ਸੰਭਵ ਹੋ ਸਕਦੀ ਹੈ, ਨਹੀ ਤਾਂ ਨਵੰਬਰ ਚੁਰਾਸੀ ਵਿੱਚ ਪੰਜਾਬੀ ਬੋਲਣ ਵਾਲੇ ਵੀ ਨਹੀ ਸਨ ਬਖਸ਼ੇ ਗਏ,ਇਹ ਵੀ ਯਾਦ ਰੱਖਣਾ ਹੋਵੇਗਾ। ਇੱਥੇ ਰਾਜ ਭਾਗ ਹਾਸਲ ਕਰਨ ਲਈ ਬਹੁਜਨ ਸਮਾਜ ਅਤੇ ਸਿੱਖ ਸਮਾਜ ਨੂੰ ਇਕੱਠਾ ਹੋ ਕੇ ਹੰਭਲਾ ਮਾਰਨਾ ਹੋਵੇਗਾ,ਚੜ੍ਹਦੇ ਪੰਜਾਬ ਨੂੰ ਲਹਿੰਦੇ ਪੰਜਾਬ ਅਤੇ ਹਰਿਆਣੇ ਨਾਲ ਸਾਂਝ ਹੋਰ ਗੂਹੜੀ ਕਰਨੀ ਹੋਵੇਗੀ,ਉਹਨਾਂ ਤਾਕਤਾਂ ਦੇ ਫੁੱਟ ਪਾਊ ਮਨਸੂਬਿਆਂ ਨੂੰ ਸਮਝ ਕੇ ਆਪਣੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ,ਤਾਂਕਿ ਇਸ ਬਫਰ ਸਟੇਟ ਦੀ ਤਾਕਤ ਨੂੰ ਖੇਰੂੰ ਖੇਰੂੰ ਕਰਨ ਵਾਲੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਭਾਂਜ ਦਿੱਤੀ ਜਾ ਸਕੇ,ਬਫਰਸਟੇਟ ਨੂੰ ਮਜਬੂਤ ਕਰਨ ਲਈ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਅਤੇ ਹਰਿਆਣਾ ਸਮੇਤ ਆਪਸੀ ਵਪਾਰਿਕ ਗਤੀਵਿਧੀਆਂ ਨੂੰ ਚਾਲੂ ਕਰਨ ਲਈ ਦਬਾਅ ਬਨਾਉਣ ਦੀ ਜਰੂਰਤ ਹੈ,ਤਾਂ ਕਿ ਆਪਸੀ ਸਾਝਾਂ ਨੂੰ ਮੁੜ ਤੋ ਮਜਬੂਤ ਕਰਕੇ ਆਰਥਿਕ ਤੌਰ ਤੇ ਤਕੜਾ ਹੋ ਕੇ ਦੋਵਾਂ ਮੁਲਖਾਂ ਦੇ ਦਰਮਿਆਨ ਇੱਕ ਵੱਡੀ ਤਾਕਤ ਬਣਿਆ ਜਾ ਸਕੇ,ਜਿਹੜੀ ਦੋ ਮੁਲਕਾਂ ਦੇ ਆਪਸੀ ਤਣਾਅ ਨੂੰ ਜੰਗਾਂ ਯੁੱਧਾਂ ਤੋ ਰੋਕ ਸਕੇ,ਜੇਕਰ ਇਸ ਪਾਸੇ ਨੂੰ ਤੁਰਿਆ ਜਾਵੇ ਫਿਰ ਨਾਂ ਦਿੱਲੀ ਦੂਰ ਹੋਵੇਗੀ ਨਾ ਹੀ ਇਸਲਾਮਾਵਾਦ।
ਬਘੇਲ ਸਿੰਘ ਧਾਲੀਵਾਲ
99142-58142
ਜਥੇਦਾਰ ਸਾਹਿਬਾਨਾਂ ਦੇ ਕਦਮ ਅਡੋਲ,ਹਿਰਦੇ ਵਿੱਚ ਕੌਂਮ ਪ੍ਰਸਤ ਫੈਸਲੇ ਲੈਣ ਦੀ ਹਿੰਮਤ ਅਤੇ ਅੱਖਾਂ ਅਤੇ ਚਿਹਰੇ ਤੋਂ ਸਵੈਮਾਣ ਝਲਕਣਾ ਚਾਹੀਦਾ ਹੈ - ਬਘੇਲ ਸਿੰਘ ਧਾਲੀਵਾਲ
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਪਿਛਲੇ ਦਿਨੀ ਇੱਕ ਵੀਡੀਓ ਸੁਨੇਹੇ ਰਾਹੀ ਸਿੱਖ ਸੰਗਤ ਨੂੰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਉਹਨਾਂ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕਰਨ ਸਬੰਧੀ ਦੱਸਦਿਆਂ ਭਾਵਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਉਹ ਸੱਚਮੁੱਚ ਹੀ ਸਿੱਖ ਕੌਂਮ ਦੇ ਹੁਣ ਤੱਕ ਦੇ ਸਭ ਤੋ ਨਿਘਾਰ ਦਾ ਸਮਾ ਸਮਝਿਆ ਜਾਣਾ ਚਾਹੀਦਾ ਹੈ।ਬਿਨਾ ਸ਼ੱਕ ਸਿੱਖ ਕੌਂਮ ਦੇ ਜਥੇਦਾਰ ਬਹੁਤ ਲੰਮੇ ਸਮੇ ਤੋ ਹੀ ਸਿੱਖ ਪੰਥ ਦੀ ਨੁਮਾਇੰਦਗੀ ਨਹੀ ਕਰਦੇ ਬਲਕਿ ਇੱਕ ਪਰਿਵਾਰ ਦੇ ਪਰਿਭਾਵ ਅਧੀਨ ਸਿੱਖ ਵਿਰੋਧੀ ਤਾਕਤਾਂ ਦੇ ਪੱਖ ਵੱਚ ਭੁਗਤਣ ਦਾ ਕਾਰਜ ਕਰਦੇ ਆ ਰਹੇ ਹਨ।ਇਹ ਵਰਤਾਰਾ 1849 ਤੋ ਬਾਅਦ ਲਗਾਤਾਰ ਵਾਪਰਦਾ ਆ ਰਿਹਾ ਹੈ।ਦੇਸ ਅਜਾਦ ਹੋਣ ਤੋ ਬਾਅਦ ਇਹ ਵਰਤਾਰਾ ਹੋਰ ਵੀ ਵਿਕਰਾਲ ਰੂਪ ਵਿੱਚ ਸਿੱਖ ਪੰਥ ਦੇ ਦਰਪੇਸ ਰਿਹਾ ਹੈ।ਇੱਕਾ ਦੁੱਕਾ ਕਿਸੇ ਜਥੇਦਾਰ ਸਾਹਿਬ ਦੀ ਕਿਸੇ ਇੱਕ ਅੱਧੀ ਪਰਾਪਤੀ ਤੋ ਛੁੱਟ ਜਿਆਦਾ ਤਰ ਜਥੇਦਾਰਾਂ ਦੀ ਭੂਮਿਕਾ ਸਿੱਖ ਵਿਰੋਧੀ,ਪੰਥ ਵਿਰੋਧੀ ਅਤੇ ਸਿੱਖੀ ਸਿਧਾਂਤਾਂ ਦੇ ਘਾਣ ਕਰਨ ਵਾਲੀ ਰਹੀ ਹੈ ਅਤੇ ਪੰਥ ਦੇ ਪੱਲੇ ਨਮੋਸ਼ੀਆਂ ਤੋ ਬਗੈਰ ਕੁੱਝ ਵੀ ਨਹੀ ਪਿਆ।ਇਹ ਸਾਰਾ ਕੁੱਝ ਵਾਪਰਨ ਦਾ ਅਸਲ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਯੋਗ ਲੀਡਰਸ਼ਿੱਪ ਹੋਣ ਦੀ ਬਜਾਏ ਲਾਲਚੀ,ਸੱਤਾ ਲਾਲਸਾ ਦੀ ਭੁੱਖੀ ਲੀਡਰਸ਼ਿਪ ਨੂੰ ਸਮਝਿਆ ਜਾਣਾ ਚਾਹੀਦਾ ਹੈ।ਸਿੱਖਾਂ ਦੀਆਂ ਦੋਵਾਂ ਹੀ ਸਿਰਮੌਰ ਸੰਸਥਾਵਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਜਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ‘ਤੇ ਕੇਂਦਰੀ ਤਾਕਤਾਂ ਨੇ ਉਹ ਲੋਕ ਕਾਬਜ ਕਰਵਾ ਦਿੱਤੇ ਹੋਏ ਹਨ,ਜਿੰਨਾਂ ਦਾ ਮੰਤਵ ਆਪਣੇ ਪਰਿਵਾਰਾਂ ਲਈ ਲੋਭ ਲਾਲਸਾ ਅਤੇ ਸੱਤਾ ਪਰਾਪਤੀ ਖਾਤਰ ਪੰਥਕ ਹਿਤਾਂ ਨੂੰ ਕੁਰਬਾਨ ਕਰਨ ਤੋ ਵੱਧ ਹੋਰ ਕੁੱਝ ਵੀ ਨਹੀ ਰਿਹਾ। ਸਿੱਖ ਆਗੂਆਂ ਨੇ ਜਿੱਥੇ ਸਿੱਖੀ ਸਿਧਾਂਤਾਂ ਦਾ ਰੱਜ ਕੇ ਘਾਣ ਕਰਵਾਇਆ,ਓਥੇ ਸਿੱਖ ਸੰਸਥਾਵਾਂ ਨੂੰ ਕਮਜੋਰ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ।ਲਿਹਾਜ਼ਾ ਅੱਜ ਕੋਈ ਵੀ ਸਿੱਖ ਸੰਸਥਾ ਅਜਿਹੀ ਨਜਰ ਨਹੀ ਆਉਂਦੀ,ਜਿਹੜੀ ਸਿੱਖ ਵਿਰੋਧੀ ਕੇਂਦਰੀ ਤਾਕਤਾਂ ਦੇ ਪ੍ਰਭਾਵ ਤੋ ਮੁਕਤ ਦਿਖਾਈ ਦਿੰਦੀ ਹੋਵੇ।ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਜੋ ਦੁਰਦਸ਼ਾ ਪਿਛਲੇ 40,50 ਸਾਲਾਂ ਤੋ ਅਕਾਲੀ ਦਲ ਦੇ ਤਤਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ ਹੈ,ਅਜਿਹੀ ਸਾਇਦ ਇਤਿਹਾਸ ਵਿੱਚ ਨਾ ਪਹਿਲਾਂ ਕਦੇ ਹੋਈ ਹੈ ਅਤੇ ਨਾ ਹੀ ਸਾਇਦ ਹੋ ਸਕੇ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੋ ਲੈ ਕੇ ਗੁਰੂ ਸਾਹਿਬ ਦੇ ਸਰੂਪ ਗਾਇਬ ਕਰਨ ਤੱਕ ਦਾ ਵਰਤਾਰਾ ਦਰਸਾਉਂਦਾ ਹੈ ਕਿ ਸਿੱਖ ਕੌਂਮ ਦੀ ਅਗਵਾਈ ਸਿੱਖਾਂ ਦੇ ਹੱਥ ਨਹੀ ਬਲਕਿ ਸਿੱਖੀ ਭੇਖ ਵਾਲੇ ਪੰਥ ਵਿਰੋਧੀਆਂ ਦੇ ਹੱਥਾਂ ਵਿੱਚ ਹੈ,ਜਿੰਨਾਂ ਨੇ ਸਿੱਖ ਮਖੌਟੇ ਦਾ ਦੁਰ ਉਪਯੋਗ ਕਰਕੇ ਸਿੱਖਾਂ ਦੀ ਨਿਆਰੀ ਹਸਤੀ ਖਤਮ ਕਰਵਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ।ਸਿੱਖ ਕੌਂਮ ਦੇ ਜਥੇਦਾਰਾਂ ਦਾ ਇਤਿਹਾਸ ਅਕਾਲੀ ਬਾਬਾ ਫੂਲਾ ਸਿੰਘ ਵਾਲਾ ਰਿਹਾ ਹੈ,ਜਿੰਨਾਂ ਨੇ ਦੁਨੀਆਂ ਦੇ ਸ਼ਕਤੀਸ਼ਾਲੀ ਸਿੱਖ ਬਾਦਸ਼ਾਹ ਸਮਝੇ ਜਾਂਦੇ ਸਿੱਖ ਮਹਾਰਾਜਾ ਰਣਜੀਤ ਸਿੰਘ “ਸੇਰ ਏ ਪੰਜਾਬ” ਨੂੰ ਵੀ ਉਹਦੇ ਸ਼ਾਹੀ ਬਸਤਰ ਉਤਾਰਕੇ ਦਰਖਤ ਨਾਲ ਬੰਨ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ ਅਤੇ ਇਸ ਤੋ ਪਹਿਲਾਂ ਮਹਾਰਾਜੇ ਦੇ ਅਹਿਲਕਾਰਾਂ ਨੂੰ ਇਹ ਅਦੇਸ਼ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹੁੰਚਾ ਦਿੱਤੇ ਗਏ ਸਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਵੀ ਅਹਿਲਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਝੁਕ ਕੇ ਸਤਿਕਾਰ ਨਹੀ ਦੇਵੇਗਾ ਅਤੈ ਨਾ ਹੀ ਕੋਈ ਵੀ ਸਿੱਖ ਮਹਾਰਾਜੇ ਨਾਲ ਫਤਿਹ ਦੀ ਸਾਂਝ ਪਾਵੇਗਾ।ਇਹ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ੳਸ ਮਹਾਰਾਜੇ ਨੂੰ ਸੀ,ਜਿਸ ਦੇ ਡਰ ਤੋ ਕਾਬਲ ਕੰਧਾਰ ਥਰ ਥਰ ਕੰਬਦਾ ਸੀ ਅਤੇ ਈਸਟ ਇੰਡੀਆ ਕੰਪਨੀ ਪੰਜਾਬ ਵੱਲ ਮਾੜੀ ਨਜਰ ਨਾਲ ਤੱਕ ਸਕਣ ਦੀ ਹਿੰਮਤ ਵੀ ਨਹੀ ਸੀ ਰੱਖਦੀ।ਇਹ ਇਤਿਹਾਸ ਸਿੱਖ ਕੌਂਮ ਦੇ ਆਪਾ ਵਾਰੂ ਜਥੇਦਾਰ ਸਹਿਬਾਨਾਂ ਦਾ ਰਿਹਾ ਹੈ।ਏਥੇ ਹੀ ਬੱਸ ਨਹੀ ਇਸ ਤੋ ਵੀ ਪਹਿਲਾਂ ਇਸ ਅਸਥਾਨ ਦੀ ਸੇਵਾ ਸੰਭਾਲ ਕਰਦਿਆਂ ਭਾਈ ਮਨੀ ਸਿੰਘ ਨੇ ਆਪਣੀ ਕੌਂਮ ਨੂੰ ਦੁਸ਼ਮਣ ਹਕੂਮਤ ਦੇ ਜਬਰ ਤੋ ਬਚਾਉਣ ਲਈ ਖੁਦ ਬੰਦ ਬੰਦ ਕਟਵਾਉਣ ਦਾ ਸਾਕਾ ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿੱਚ ਦਰਜ ਹੈ।ਉਸ ਤੋ ਉਪਰੰਤ ਜਥੇਦਾਰ ਬਾਬਾ ਗੁਰਬਖਸ ਸਿੰਘ ਅਤੇ ਵੀਹਵੀ ਸਦੀ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਵਰਗਿਆਂ ਦੀ ਸ਼ਹਾਦਤ ਇਸ ਅਸਥਾਨ ਦੇ ਸੇਵਾਦਾਰਾਂ ਦੇ ਫਰਜਾਂ ਅਤੇ ਨਿਡਰਤਾ ਨੂੰ ਪਰਗਟ ਕਰਦੀ ਹੈ।ਮੌਜੂਦਾ ਸਮੇ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਜਥੇਦਾਰਾਂ ਦੀ ਨਿਯੁਕਤੀ ਸਿੱਖ ਪਰੰਪਰਾਵਾਂ ਦੇ ਅਨੁਸਾਰੀ ਹੋਣ ਦੀ ਬਜਾਏ ਸਰੋਮਣੀ ਕਮੇਟੀ ਦੀ ਕਾਰਜਕਾਰਨੀ ਦੁਆਰਾ ਕੀਤੀ ਜਾਣੀ ਇਸ ਕਮਜੋਰੀ ਦਾ ਵੱਡਾ ਕਾਰਨ ਬਣੀ ਹੋਈ ਹੈ।ਹਾਲਾਤ ਇਹ ਬਣ ਗਏ ਹਨ ਕਿ ਸਮੁੱਚੇ ਖਾਲਸਾ ਪੰਥ ਦਾ ਜਥੇਦਾਰ ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਦਾ ਜਥੇਦਾਰ ਬਣਕੇ ਰਹਿ ਗਿਆ ਹੈ,ਜਦੋਕਿ ਇਸ ਵਕਾਰੀ ਅਤੇ ਅਤਿ ਸਤਿਕਾਰਿਤ ਰੁਤਬੇ ਦਾ ਪਾਰਟੀਆਂ,ਧੜੇਬੰਦੀਆਂ ਨਾਲ ਦੂਰ ਦਾ ਵੀ ਵਾਸਤਾ ਨਹੀ ਹੋਣਾ ਚਾਹੀਦਾ। ਇਹ ਰੁਤਬਾ ਪੰਥ ਦੀਆਂ ਧੜੇਬੰਦੀਆਂ ਖਤਮ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ,ਜਿਸਤਰਾਂ ਪੁਰਾਤਨ ਇਤਿਹਾਸ ਵਿੱਚ ਰਿਹਾ ਹੈ।ਜੇਕਰ ਅਜਿਹਾ ਹੁੰਦਾ ਤਾਂ ਜਥੇਦਾਰ ਸਾਹਿਬ ਨੂੰ ਨਾਂ ਹੀ ਕੋਈ ਸਿੱਖ ਆਗੂ ਧਮਕੀਆਂ ਦੇਣ ਦੀ ਹਿੰਮਤ ਕਰ ਸਕਦਾ ਹੈ ਅਤੇ ਨਾ ਹੀ ਜਥੇਦਾਰ ਸਾਹਿਬ ਨੂੰ ਕੌਂਮ ਦੇ ਸਾਹਮਣੇ ਬੇਬਸ ਹੋਇਆ ਦੇਖਣ ਦੀ ਲੋੜ ਪੈ ਸਕਦੀ ਹੈ।ਇਹ ਇਸ ਰੁਤਬੇ ਦੀ ਗੈਰ ਪੰਥਕ ਰਵਾਇਤੀ ਨਿਯੁਕਤੀ ਦਾ ਹੀ ਕਾਰਨ ਹੈ ਕਿ ਪੰਜਾਬ ਦੇ ਸਿੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਵਿੱਚ ਸਿਰਫ ਐਨਾ ਕਹਿਕੇ ਪੱਲਾ ਝਾੜ ਕੇ ਸੁਰਖਰੂ ਹੋਏ ਮਹਿਸੂਸ ਕਰਦੇ ਹਨ ਕਿ “ਅਜਿਹਾ ਬਰਦਾਸਤ ਨਹੀ ਕੀਤਾ ਜਾਵੇਗਾ,ਜੇਕਰ ਜਥੇਦਾਰ ਸਾਹਿਬ ਸ਼ਿਕਾਇਤ ਕਰਨਗੇ ਤਾਂ ਸਰਕਾਰ ਕਾਰਵਾਈ ਕਰੇਗੀ”,ਜਦੋਂਕਿ ਅਜਿਹੀ ਘਟਨਾ ਵਾਪਰਨ ਤੇ ਸਰਕਾ੍ਰ ਹੱਲ ਜਾਣੀ ਚਾਹੀਦੀ ਸੀ,ਕੌਂਮ ਦੇ ਜਥੇਦਾਰ ਨੂੰ ਕਿਸੇ ਨੇ ਲਲਕਾਰਿਆ ਹੋਵੇ ਅਤੇ ਮੁੱਖ ਮੰਤਰੀ ਇਹ ਕਹੇ ਕਿ ਸਰਕਾਰ ਸ਼ਿਕਾਇਤ ਦਾ ਇੰਤਜਾਰ ਕਰਦੀ ਹੈ,ਲੱਖ ਲਾਹਣਤ ਹੈ ਸਿੱਖ ਕੌਂਮ ਦੇ ਸਿੱਖ ਅਖਵਾਉਣ ਤੇ।ਅਜਿਹੇ ਮਾਮਲੇ ਵਿੱਚ ਉਸੇ ਦਿਨ,ਉਸੇ ਪਲ ਬਗੈਰ ਦੇਰੀ ਕੀਤਿਆਂ ਵਿਰਸਾ ਸਿੰਘ ਵਲਟੋਹਾ ਸਮੇਤ ਸਾਰੇ ਜੁੰਮੇਵਾਰ ਦੋਸੀਆਂ ਤੇ ਸਖਤ ਧਰਾਵਾਂ ਤਾਹਿਤ ਪਰਚਾ ਦਰਜ ਕਰਕੇ ਬਗੈਰ ਕੋਈ ਦਲੀਲ ਅਪੀਲ ਸੁਣੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦੇਣਾ ਚਾਹੀਦਾ ਸੀ,ਤਾਂ ਕਿ ਭਵਿੱਖ ਵਿੱਚ ਕੌਂਮ ਦੇ ਜਥੇਦਾਰ ਵੱਲ ਕੋਈ ਕਹਿਰੀ ਅੱਖ ਨਾਲ ਦੇਖਣ ਦੀ ਹਿੰਮਤ ਵੀ ਨਾ ਕਰੇ,ਪਰ ਅਫਸੋਸ ! ਅਜਿਹਾ ਓਨੀ ਦੇਰ ਸੰਭਵ ਹੀ ਨਹੀ,ਜਿੰਨੀ ਦੇਰ ਜਥੇਦਾਰਾਂ ਦੀ ਨਿਯੁਕਤੀ ਸਮੁੱਚਾ ਪੰਥ ਨਹੀ ਕਰਦਾ।ਇੱਕ ਪਾਰਟੀ ਦੇ ਜਥੇਦਾਰ ਦੀ ਹਿਫਾਜ਼ਤ ਭਲਾ ਕੌਣ ਕਰੇਗਾ ? ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਿਸੇ ਦੀਆਂ ਧਮਕੀਆਂ ਤੋ ਖੌਫ਼ਯਦਾ ਹੋਕੇ ਅਸਤੀਫਾ ਦੇਣ ਦਾ ਫੈਸਲਾ ਅਤੇ ਉਹਨਾਂ ਤੋ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਸਤੀਫਾ ਦੇਣ ਵਾਲਾ ਬਿਆਨ ਕੌਂਮ ਲਈ ਬੇਹੱਦ ਚਿੰਤਾਜਨਕ ਵਰਤਾਰਾ ਹੈ,ਕਿਉਂਕਿ ਉੱਪਰ ਵੀ ਲਿਖਿਆ ਜਾ ਚੁੱਕਾ ਹੈ ਕਿ ਇਹ ਰੁਝਾਨ ਪੰਥ ਨੂੰ ਹੋਰ ਵੀ ਨਿਘਾਰ ਵੱਲ ਧੱਕਣ ਵਾਲਾ ਹੈ। ਪ੍ਰੰਤੂ ਜਥੇਦਾਰ ਸਾਹਿਬਾਨਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਵੱਲੋਂ ਬਖਸ਼ੀ ਅਸੀਮ ਤਾਕਤ ਨੂੰ ਮਹਿਸੂਸ ਕਰਦੇ ਹੋਏ ਡਰ ਭਉ ਤਿਆਗ ਕੇ ਸਭ ਤੋ ਪਹਿਲਾਂ ਤਾਂ ਇਸ ਰੁਤਬੇ ਨਾਲ ਨਿਆ ਕਰਨਾ ਚਾਹੀਦਾ ਹੈ,ਜਿਸ ਦੀ ਤਾਕਤ ਅਤੇ ਸਤਿਕਾਰ ਅੱਗੇ “ਸ਼ੇਰ ਏ ਪੰਜਾਬ” ਨੂੰ ਵੀ ਝੁਕਣਾ ਪਿਆ ਸੀ। ਜਥੇਦਾਰ ਸਾਹਿਬਾਨਾਂ ਨੂੰ ਭਾਵਕ ਨਹੀ ਬਲਕਿ ਸਖਤ ਹੋਣ ਦੀ ਜਰੂਰਤ ਹੈ।ਇਹ ਜਥੇਦਾਰ ਸਾਹਿਬਾਨਾਂ ਲਈ ਪਰਖ ਦਾ ਸਮਾ ਵੀ ਹੈ,ਕਿਉਂਕਿ ਜਦੋ ਉਹਨਾਂ ਦੇ ਨਾਲ ਕਿਸੇ ਆਗੂ ਵੱਲੋਂ ਅਜਿਹਾ ਵਰਤਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ,ਉਦੋ ਅਕਾਲੀ ਦਲ ਦੇ ਪ੍ਰਧਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦੇਕੇ ਕਟਿਹਰੇ ਵਿੱਚ ਖੜਾ ਕੀਤਾ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਪੰਥ ਚੋ ਛੇਕਣ ਅਤੇ ਰਾਜਨੀਤੀ ਤੋ ਲਾਂਭੇ ਕਰਨ ਦੀ ਮੰਗ ਵੀ ਪੰਥ ਵੱਲੋਂ ਕੀਤੀ ਜਾ ਰਹੀ ਹੈ।ਇਸ ਸਾਰੇ ਘਟਨਾਕਰਮ ਨੂੰ ਇਸੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਹੁਣ ਜਥੇਦਾਰਾਂ ਲਈ ਇਹ ਹੋਰ ਵੀ ਜਰੂਰੀ ਹੋ ਗਿਆ ਹੈ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਉੱਤੇ ਹੀ ਨਹੀ ਬਲਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਤੇ ਵੀ ਉਹੋ ਜਿਹੀ ਕਾਰਵਾਈ ਕਰਨ,ਜਿਹੜੀ ਉਹਨਾਂ ਅਕਾਲੀ ਆਗੂ ਵਿਰਸ਼ਾ ਸਿੰਘ ਵਲਟੋਹਾ ‘ਤੇ ਕੀਤੀ ਹੈ।ਜੇਕਰ ਜਥੇਦਾਰ ਸਾਹਿਬਾਨ ਅਜਿਹਾ ਯੋਗ ਪਰ ਸਖਤ ਫੈਸਲਾ ਨਹੀ ਲੈਂਦੇ ਤਾਂ ਪੰਥ ਦਾ ਭਰੋਸ਼ਾ ਇੱਕ ਵਾਰ ਫਿਰ ਉਹਨਾਂ ਤੋ ਟੁੱਟ ਜਾਵੇਗਾ।ਜਥੇਦਾਰ ਸਾਹਿਬਾਨਾਂ ਨੂੰ ਇਹ ਸੰਜੀਦਗੀ ਨਾਲ ਸੋਚਣਾ ਵਿਚਾਰਨਾ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਕਮਜੋਰੀਆਂ ਅਤੇ ਕੌਂਮ ਪ੍ਰਤੀ ਸੁਹਿਰਦ ਨਾ ਹੋਣ ਵਰਗੇ ਦੋਸ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਜਥੇਦਾਰ ਸਾਹਿਬਾਨ ਦੇ ਔਖੇ ਸਮੇ ਸਮੁੱਚੀ ਸਿੱਖ ਕੌਂਮ ਉਹਨਾਂ ਦੇ ਹੱਕ ਵਿੱਚ ਡਟ ਗਈ ਹੈ। ਹੁਣ ਸਿੰਘ ਸਾਹਿਬਾਨਾਂ ਦੇ ਕਦਮ ਅਡੋਲ,ਹਿਰਦੇ ਵਿੱਚ ਕੌਂਮ ਪ੍ਰਸਤ ਫੈਸਲੇ ਲੈਣ ਦੀ ਹਿੰਮਤ ਅਤੇ ਅੱਖਾਂ ਵਿੱਚ ਸਵੈਮਾਣ ਦੀ ਚਮਕ ਹੋਣੀ ਚਾਹੀਦੀ ਹੈ, ਅਜਿਹੇ ਵਿੱਚ ਜਥੇਦਾਰ ਸਾਹਿਬਾਨਾਂ ਵੱਲੋਂ ਪੁੱਟਿਆ ਜਾਣ ਵਾਲਾ ਅਗਲਾ ਕਦਮ ਸਾਰਥਿਕ ਸਾਬਤ ਹੋ ਸਕਦਾ ਹੈ ਅਤੇ ਕੌਂਮ ਦੇ ਭਵਿੱਖ ਦੀ ਨਵੀ ਰੂਪ ਰੇਖਾ ਬਨਾਉਣ ਦੇ ਸਮਰੱਥ ਵੀ ਹੋ ਸਕਦਾ ਹੈ।
ਬਘੇਲ ਸਿੰਘ ਧਾਲੀਵਾਲ
99142-58142
ਕੇਂਦਰੀ ਬਜਟ ਬਨਾਮ ਪੰਜਾਬ - ਬਘੇਲ ਸਿੰਘ ਧਾਲੀਵਾਲ
ਪੰਜਾਬ ਦੀ ਅਰਥ ਵਿਵਸਥਾ ਚੰਗੀ ਨਹੀ ਹੈ।ਇਸ ਦਾ ਕਾਰਨ ਕੇਂਦਰੀ ਸਰਕਾਰਾਂ ਦੀਆਂ ਪੰਜਾਬ ਪ੍ਰਤੀ ਨੀਤੀਆਂ ਵਿੱਚ ਇਮਾਨਦਾਰੀ ਦਾ ਨਾ ਹੋਣਾ ਹੈ। ਜਿਸ ਦੀ ਬਦੌਲਤ ਪੰਜਾਬ ਚੋ ਉਦਯੋਗ ਲਗਭਗ ਖਤਮ ਹੋ ਗਿਆ, ਕਿਉਂਕਿ ਉਦਯੋਗਿਕ ਅਦਾਰਿਆਂ ਨੇ ਪੰਜਾਬ ਦੀ ਥਾਂ ਦੂਜੇ ਸੂਬਿਆਂ ਵਿੱਚ ਕਾਰੋਬਾਰ ਸਥਾਪਤ ਕਰ ਲਏ।ਫਲ਼ਸਰੂਪ ਬੇਰੋਜਗਾਰੀ ਵਧ ਗਈ ਅਤੇਇਸ ਦਰਮਿਆਨ ਹੀ ਨਸ਼ਿਆਂ ਵਰਗੀ ਅਲਾਮਤ ਨੇ ਆਪਣੀ ਪਕੜ ਬਣਾ ਲਈ।ਪੰਜਾਬ ਦੀ ਸੂਝਵਾਂਨ ਜੁਆਨੀ ਹਿਜਰਤ ਕਰਨ ਲਈ ਮਜਬੂਰ ਹੋ ਗਈ।ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ ਜਾ ਚੁੱਕਾ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਿੱਥੇ ਦੋ ਹੀ ਸੂਬਿਆਂ ਬਿਹਾਰ ਅਤੇ ਆਂਧਰਾ ਪ੍ਰਦੇਸ ‘ਤੇ ਜਿਆਦਾ ਧਿਆਨ ਕੇਂਦਰਿਤ ਰੱਖਿਆ ਓਥੇ ਕੁੱਝ ਹੋਰ ਸੂਬਿਆਂ ਦਾ ਵੀ ਜ਼ਿਕਰ ਕੀਤਾ,ਜਿੰਨਾਂ ਵਿੱਚ ਓੜੀਸਾ,ਝਾਰਖੰਡ,ਹਿਮਾਚਲ ਪ੍ਰਦੇਸ,ਉਤਰਾਖੰਡ,ਅਸਾਮ ਅਤੇ ਸ਼ਿਕਮ ਸਾਮਲ ਹਨ। ਉਪਰੋਕਤ ਸੂਬਿਆਂ ਨੂੰ ਹੜਾਂ ਅਤੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਆਰਥਿਕ ਮਦਦ ਦੇਣ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤਾ ਗਿਆ,ਪਰ ਪੰਜਾਬ ਵਰਗੇ ਸੂਬੇ ਨੂੰ ਅਣਗੌਲਿਆ ਕਰਨਾ ਹਾਕਮਾਂ ਦੀ ਸੌੜੀ ਸੋਚ ਨੂੰ ਸਪੱਸਟ ਕਰਦਾ ਹੈ।ਪੰਜਾਬ ਸਰਹੱਦੀ ਸੂਬਾ ਹੋਣ ਦੇ ਨਾਲ ਨਾਲ ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਦੀ ਮਾਰ ਵੀ ਝੱਲ ਰਿਹਾ ਹੈ,ਜਿਸ ਵਿੱਚ ਪੰਜਾਬ ਦੇ ਹਿੱਸੇ ਸਿਰਫ ਨੁਕਸਾਨ ਝੱਲਣਾ ਆਉਂਦਾ ਹੈ,ਬਦਲੇ ਵਿੱਚ ਕੇਂਦਰ ਨੇ ਕਦੇ ਵੀ ਕੋਈ ਰਾਹਤ ਪਰਦਾਨ ਨਹੀ ਕੀਤੀ। ਮਸਲਨ ਪੰਜਾਬ ਦੇ ਪਾਣੀ ਧੱਕੇ ਨਾਲ ਹਰਿਆਣਾ,ਰਾਜਸਥਾਨ ਅਤੇ ਦਿੱਲੀ ਨੂੰ ਮੁਫਤ ਵਿੱਚ ਦਿੱਤੇ ਜਾ ਰਹੇ ਹਨ,ਪਰ ਜਦੋਂ ਹੜ ਆਉਂਦੇ ਹਨ ਤਾਂ ਉਹਦਾ ਨੁਕਸਾਨ ਇਕੱਲੇ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਂਦਾ ਹੈ।ਪੰਜਾਬ ਦੇ ਕੁਦਰਤੀ ਸਰੋਤਾਂ ‘ਤੇ ਕੇਂਦਰ ਨੇ ਧੱਕੇ ਨਾਲ ਆਪਣੇ ਅਧਿਕਾਰ ਜਮਾ ਲਏ ਹੋਏ ਹਨ,ਜਦੋ ਕਿ ਪੰਜਾਬ ਦੇ ਪੱਲੇ ਸਿਰਫ ਤੇ ਸਿਰਫ ਕੁਦਰਤੀ ਅਤੇ ਗੈਰ ਕੁਦਰਤੀ ਖੁਆਰੀਆਂ ਹੀ ਰਹਿ ਗਈਆਂ ਹਨ।ਗੈਰ ਕੁਦਰਤੀ ਆਫਤਾਂ,ਜਿਵੇਂ ਪੰਜਾਬ ਦੀਆਂ ਡੈਮਾਂ ਦਾ ਪਰਬੰਧ ਖੋਹ ਕੇ ਕੋਇਲੇ ਦੇ ਥਰਮਲ ਪੰਜਾਬ ਦੇ ਮੱਥੇ ਮਾਰ ਦਿੱਤੇ ਗਏ ਹਨ।ਪੰਜਾਬ ਦੇ ਪਾਣੀਆਂ ਤੋ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਦਿੱਲੀ ਨੂੰ ਦੇ ਦਿੱਤੀ ਗਈ ਅਤੇ ਪੰਜਾਬ ਥਰਮਲ ਪਲਾਟਾਂ ਦੀ ਮਹਿੰਗੀ ਬਿਜਲੀ ਤੇ ਨਿਰਭਰ ਹੋ ਕੇ ਰਹਿ ਗਿਆ ਹੈ।ਏਥੇ ਹੀ ਬੱਸ ਨਹੀ,ਨਹਿਰੀ ਪਾਣੀ ਦੀ ਥਾਂ ਮਹਿੰਗੀ ਬਿਜਲੀ ਨਾਲ ਚੱਲਣ ਵਾਲੇ ਟਿਊਬਵੈਲ ਤੋਹਫੇ ਦੇ ਰੂਪ ਵਿੱਚ ਪੰਜਾਬ ਨੂੰ ਦਿੱਤੇ ਗਏ,ਤਾਂ ਕਿ ਧਰਤੀ ਹੇਠਲਾ ਅਮ੍ਰਿਤ ਵਰਗਾ ਪਾਣੀ ਬਰਬਾਦ ਕੀਤਾ ਜਾ ਸਕੇ ਅਤੇ ਪੰਜਾਬੀ ਕਿਸਾਨਾਂ ਨੂੰ ਆਤਮ ਨਿਰਭਰਤਾ ਵਾਲੀਆਂ ਫਸਲਾਂ ਤੋ ਹਟਾ ਕੇ ਦੇਸ ਦੇ ਅੰਨ ਭਡਾਰ ਨੂੰ ਭਰਨ ਲਈ ਕਣਕ ਅਤੇ ਝੋਨੇ ਤੇ ਐਮਐਸਪੀ ਦੇ ਕੇ ਉਪਰੋਕਤ ਦੋ ਫਸਲਾਂ ਬੀਜਣ ਲਈ ਉਕਸਾਇਆ ਗਿਆ ਜਾਂ ਇਹ ਕਹਿਣਾ ਵੀ ਜਾਇਜ ਹੋਵੇਗਾ ਕਿ ਮਜਬੂਰ ਕਰ ਦਿੱਤਾ,ਕਿਉਂਕਿ ਪੰਜਾਬ ਨੂੰ ਆਤਮ ਨਿਰਭਰ ਬਨਾਉਣ ਵਾਲੀਆਂ ਫਸਲਾਂ,ਜਿੰਨਾਂ ਵਿੱਚ ਦਾਲਾਂ,ਮੱਕੀ,ਬਾਜਰਾ,ਜਵਾਰ,ਛੋਲੇ,ਤਿਲ ,ਗਵਾਰਾ ਆਦਿ ਹਰ ਇੱਕ ਉਹ ਫਸਲ ਸ਼ਾਮਲ ਹੈ,ਜਿਹੜੀ ਘਰੇਲੂ ਲੋੜਾਂ ਦੀ ਪੂਰਤੀ ਕਰਦੀ ਹੈ,ਉਹਨਾਂ ਦੇ ਮੰਡੀਕਰਨ ਨੂੰ ਬਹੁਤ ਗਹਿਰੀ ਸਾਹਿਸ਼ ਤਹਿਤ ਅਪੰਗ ਕਰ ਦਿੱਤਾ ਗਿਆ,ਤਾਂ ਕਿ ਕਿਸਾਨ ਖੁਦ ਹੀ ਨਿਰਾਸ਼ ਹੋ ਕੇ ਉਪਰੋਕਤ ਫਸਲਾਂ ਬੀਜਣ ਦਾ ਵਿਚਾਰ ਤਿਆਗ ਦੇਣ,ਜਿਸ ਦੀ ਬਦੌਲਤ ਅੱਜ ਪੰਜਾਬ ਪੀਣ ਵਾਲੇ ਪਾਣੀ ਤੋ ਵੀ ਵਾਂਝਾ ਹੋਣ ਦੀ ਕਾਗਾਰ ਤੇ ਖੜਾ ਹੈ ਅਤੇ ਆਪਣੀਆਂ ਆਤਮ ਨਿਰਭਰ ਬਨਾਉਣ ਵਾਲੀਆਂ ਫਸਲਾਂ ਤੋ ਦੂਰ ਕਰ ਦਿੱਤੇ ਜਾਣ ਕਰਕੇ ਕਰਜੇ ਦੇ ਅਜਿਹੇ ਜੰਜਾਲ ਵਿੱਚ ਫਸ ਕੇ ਰਹਿ ਗਿਆ ਹੈ,ਜਿਸ ਵਿੱਚੋਂ ਨਿਕਲਣ ਦਾ ਕੋਈ ਰਾਹ ਵੀ ਨਹੀ ਲੱਭ ਰਿਹਾ,ਲਿਹਾਜ਼ਾ ਖੁਦਕੁਸ਼ੀਆਂ ਦੀ ਦਰ ਵਿੱਚ ਦਿਨ ਪ੍ਰਤੀ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜੇਕਰ ਸਮੁੱਚੇ ਭਾਰਤ ਦੀ ਕਿਸਾਨੀ ਦੀ ਗੱਲ ਕੀਤੀ ਜਾਵੇ,ਤਾਂ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਸਮੁੱਚੇ ਦੇਸ਼ ਅੰਦਰ ਹੀ ਕਿਸਾਨੀ ਦੀ ਹਾਲਾਤ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੇ ਵਾਲੀ ਬਣੀ ਹੋਈ ਹੈ,ਕਿਉਂਕਿ ਕਾਰਪੋਰੇਟ ਜਗਤ ਜਮੀਨਾਂ ਹੜੱਪਣ ਲਈ ਬਜਿੱਦ ਹੈ, ਲਿਹਾਜ਼ਾ ਹਕੂਮਤ ਕਿਸਾਨੀ ਦੇ ਸੰਕਟ ਨੂੰ ਹੱਲ ਕਰਨ ਲਈ ਸੰਜੀਦਾ ਨਹੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ 1995 ਤੋਂ 2022 ਦਰਮਿਆਨ 3,96,912 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ, ਜਦੋਕਿ 2023,2024 ਦੇ ਦੁਖਾਤ ਅਜੇ ਬਾਕੀ ਹਨ, ਇਸ ਦੇ ਬਾਵਜੂਦ ਵੀ ਸਰਕਾਰ ਕਹਿੰਦੀ ਹੈ ਕਿ ਖੇਤੀ ਸੈਕਟਰ ਸੰਕਟ ਵਿੱਚ ਨਹੀਂ ਹੈ।ਜਿੱਥੇ ਦੇਸ਼ ਦੀ ਸਮੁੱਚੀ ਕਿਸਾਨੀ ਹਕੂਮਤੀ ਬੇਰੁਖੀ ਦਾ ਸੰਤਾਪ ਹੰਢਾ ਰਹੀ ਹੈ, ਓਥੇ ਪੰਜਾਬ ਦੀ ਹਾਲਤ ਹੋਰ ਵੀ ਬਦਤਰ ਇਸ ਕਰਕੇ ਹੈ ਕਿਉਂਕਿ ਕੇਂਦਰ ਨੇ ਕਦੇ ਵੀ ਪੰਜਾਬ ਨੂੰ ਆਪਣਾ ਹਿੱਸਾ ਨਹੀ ਸਮਝਿਆ।ਪੰਜਾਬ ਨੂੰ ਹਮੇਸ਼ਾਂ ਬੇਗਾਨਗੀ ਦਾ ਅਹਿਸਾਸ ਕਰਵਾ ਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਫਿਰ ਵੀ ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਪੰਜਾਬ ਦੇ ਜਵਾਨ ਹਿੱਕ ਡਾਹ ਕੇ ਲੜਦੇ ਹਨ,ਨਤੀਜੇ ਵਜੋਂ ਆਏ ਦਿਨ ਦੇਸ਼ ਦੀਆਂ ਹੱਦਾਂ ਤੋ ਪੰਜਾਬੀ ਨੌਜਵਾਨਾਂ ਦੀਆਂ ਲਾਸਾਂ ਤਿਰੰਗੇ ਵਿੱਚ ਲਿਪਟ ਕੇ ਪੰਜਾਬ ਆ ਰਹੀਆਂ ਹਨ। ਇਹ ਕਿੱਥੋਂ ਦੀ ਦਿਆਨਤਦਾਰੀ ਹੈ ਕਿ ਦੇਸ ਉਪਰ ਬਾਹਰੀ ਸੰਕਟਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਨੂੰ ਵਰਤਿਆ ਜਾਵੇ,ਇੱਥੋਂ ਦੇ ਗੱਭਰੂਆਂ ਨੂੰ ਬਲੀ ਦੇ ਬੱਕਰੇ ਬਣਾ ਕੇ ਦੇਸ਼ ਦੀਆਂ ਹੱਦਾਂ ਉੱਪਰ ਸਭ ਤੋ ਅਗਲੀ ਕਤਾਰ ਵਿੱਚ ਰੱਖਿਆ ਜਾਵੇ,ਪਰ ਜਦੋ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਵੇ,ਪੰਜਾਬ ਦੀ ਆਰਥਿਕ ਮੰਦਹਾਲੀ ਦੀ ਗੱਲ ਆਵੇ,ਤਾਂ ਚੁੱਪ ਵੱਟ ਲਈ ਜਾਵੇ।ਅਜਿਹੀ ਵਿਤਕਰੇਵਾਜੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖੁਦ ਹੀ ਖੰਡਿਤ ਕਰਨ ਦਾ ਕਾਰਨ ਬਣ ਸਕਦੀ ਹੈ। ਪੰਜਾਬ ਅੱਜ ਤਕਰੀਵਨ 2,82000 ਕਰੋੜ ਤੋਂ ਵੱਧ ਦੇ ਕਰਜੇ ਦੀ ਮਾਰ ਝੱਲ ਰਿਹਾ ਹੈ,ਫਿਰ ਵੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਅਣਗੌਲਿਆ ਕਰਨਾ ਭਾਰਤੀ ਹਾਕਮਾਂ ਨੂੰ ਸ਼ੋਭਾ ਨਹੀ ਦਿੰਦਾ।ਸੋ ਚੰਗਾ ਹੁੰਦਾ ਜੇਕਰ ਪੰਜਾਬ ਦੀ 1947 ਤੋਂ ਲੈ ਕੇ ਅੱਜ ਤੱਕ ਦੀ ਕਾਰਗੁਜ਼ਾਰੀ ਨੂੰ ਨਜਰਅੰਦਾਜ਼ ਨਾਂ ਕਰਕੇ ਪੰਜਾਬ ਨੂੰ ਵੀ ਦੇਸ ਦਾ ਹਿੱਸਾ ਸਮਝਿਆ ਜਾਂਦਾ ਅਤੇ ਬਾਕੀ ਉਹਨਾਂ ਸੂਬਿਆਂ ਨੂੰ ਵੀ ਉਹਨਾਂ ਦਾ ਹੱਕ ਦਿੱਤਾ ਜਾਂਦਾ,ਜਿੰਨਾਂ ਨੂੰ ਸਿਰਫ ਇਸ ਕਰਕੇ ਬਜ਼ਟ ਵਿੱਚ ਉਹਨਾਂ ਦੇ ਹੱਕਾਂ ਤੋ ਵਾਂਝਾ ਰੱਖਿਆਂ ਗਿਆ ਹੈ,ਕਿਉਂਕਿ ਉਹਨਾਂ ਸੂਬਿਆਂ ਵਿੱਚ ਭਾਜਪਾ ਦੀ ਅਗਵਾਈ ਜਾਂ ਸਰਪ੍ਰਸਤੀ ਵਾਲੀ ਸਰਕਾਰ ਨਹੀ ਹੈ।ਸੋ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਭਵਿੱਖ ਦੀਆਂ ਨੀਤੀਆਂ ਤੈਅ ਕਰਨ ਸਮੇ ਇਹ ਯਕੀਨੀ ਬਣਾਇਆ ਜਾਵੇ ਕਿ ਸੂਬਿਆਂ ਨੂੰ ਉਹਨਾਂ ਦੇ ਹੱਕਾਂ ਤੋ ਵਾਂਝੇ ਨਾ ਰੱਖਿਆ ਜਾਵੇ, ਇਹ ਦੇਸ਼ ਹਿੱਤ ਵਿੱਚ ਜਰੂਰੀ ਹੋਵੇਗਾ।
ਸ੍ਰੀ ਅਕਾਲ ਤਖਤ ਸਾਹਿਬ ਤੋ ਜਲਾਵਤਨੀ ਜੋਧੇ ਦੀ ਉਪਾਧੀ ਪਾਉਣ ਵਾਲਾ ਜਿੰਦਾ ਸ਼ਹੀਦ ਸੀ ਭਾਈ ਗਜਿੰਦਰ ਸਿੰਘ - ਬਘੇਲ ਸਿੰਘ ਧਾਲੀਵਾਲ
ਭਾਈ ਗਜਿੰਦਰ ਸਿੰਘ ਕਿਸੇ ਆਮ ਵਿਅਕਤੀ ਦਾ ਨਾਮ ਨਹੀ,ਬਲਕਿ ਅਜਾਦ ਸਿੱਖ ਰਾਜ ਦੇ ਪਵਿੱਤਰ ਕੌਮੀ ਕਾਰਜ ਲਈ ਦ੍ਰਿੜ੍ਹ ਸੰਕਲਪ,ਤਾਅ-ਉਮਰ ਅਡੋਲ ਰਹਿਣ ਵਾਲੀ ਨਿੱਡਰ ਜਲਾ-ਵਤਨੀ ਸਤਿਕਾਰਿਤ ਸਖਸ਼ੀਅਤ ਹੈ ਗਜਿੰਦਰ ਸਿੰਘ ਹਾਈਜੈਕਰ। ਭਾਈ ਸਾਹਿਬ ਸਾਇਦ ਇੱਕੋ ਇੱਕ ਅਜਿਹੇ ਸਿੱਖ ਜੋਧੇ ਜਰਨੈਲ ਸਨ,ਜਿੰਨਾਂ ਨੇ ਆਪਣੀ ਸਾਰੀ ਜਿੰਦਗੀ ਬੜੀ ਦ੍ਰਿੜਤਾ,ਅਡੋਲਤਾ ਅਤੇ ਬੇ-ਗਰਜੀ ਨਾਲ ਬਗੈਰ ਕੌਂਮ ਨੂੰ ਨਿਹੋਰੇ ਦਿੱਤਿਆਂ ਅਜਾਦ ਸਿੱਖ ਰਾਜ ਦੀ ਪਰਾਪਤੀ ਦੀ ਜਦੋ ਜਹਿਦ ਦੇ ਲੇਖੇ ਲਾ ਦਿੱਤੀ। ਤਿੰਨ ਜੀਆਂ ਦੇ ਪਰਿਵਾਰ ਦੇ ਤਿੰਨ ਜਗਾਹ ਹੋ ਕੇ ਵਿਖਰ ਜਾਣ ਵਰਗਾ ਦੁੱਖ ਵੀ ਉਹਨਾਂ ਨੂੰ ਆਪਣੇ ਨਿਸ਼ਾਨੇ ਤੋ ਡੁਲਾ ਨਾ ਸਕਿਆ।ਉਹਨਾਂ ਦਾ ਜੀਵਨ ਭਾਂਵੇ ਮੁੱਢੋਂ ਹੀ ਸੰਘਰਸ਼ੀ ਰਿਹਾ,ਪਰ ਉਹਨਾਂ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਉੱਦੋਂ ਚਰਚਾ ਵਿੱਚ ਆਇਆ ਜਦੋ ਉਹਨਾਂ ਵੱਲੋਂ ਆਪਣੇ ਚਾਰ ਸਾਥੀਆਂ ਸਿਰਦਾਰ ਸਤਨਾਮ ਸਿੰਘ ਪਾਉਂਟਾ ਸਾਹਿਬ,ਮਾਸਟਰ ਕਰਨ ਸਿੰਘ, ਸਿਰਦਾਰ ਜਸਬੀਰ ਸਿੰਘ ਅਤੇ ਸਿਰਦਾਰ ਤੇਜਿੰਦਰਪਾਲ ਸਿੰਘ ਸਮੇਤ 29 ਸਤੰਬਰ 1981 ਨੂੰ ਦਿੱਲੀ ਤੋ ਏਅਰ ਇੰਡੀਆ ਦਾ ਜਹਾਜ ਅਹਵਾ ਕਰਕੇ ਲਹੌਰ (ਪਾਕਿਸਤਾਨ)ਲਿਜਾਇਆ ਗਿਆ। ਇਸ ਦੌਰਾਨ ਉਹਨਾਂ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੇ ਨਾਲ ਕੁਝ ਹੋਰ ਸ਼ਰਤਾਂ ਵੀ ਰੱਖੀਆਂ ਗਈਆਂ। ਇਸ ਕਾਰਵਾਈ ਨਾਲ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੀ ਚਰਚਾ ਕੌਮਾਂਤਰੀ ਪੱਧਰ ’ਤੇ ਹੋਈ, ਓਥੇ ਭਾਈ ਗਜਿੰਦਰ ਸਿੰਘ ਹੋਰਾਂ ਦਾ ਨਾਮ ਵੀ ਦੁਨੀਆ ਪੱਧਰ ਤੇ ਜਾਣਿਆ ਜਾਣ ਲੱਗਾ।ਯਾਦ ਰਹੇ ਕਿ 20 ਸਤੰਬਰ 1981 ਵਾਲੇ ਦਿਨ ਲਾਲਾ ਜਗਤ ਨਰਾਇਣ ਦੇ ਕਤਲ ਦੇ ਸਬੰਧ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਮਹਿਤਾ ਚੌਕ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਸੰਗਤਾਂ ਅਤੇ ਪੁਲਿਸ ਦਰਮਿਆਨ ਹੋਈ ਗੋਲੀਬਾਰੀ ਵਿੱਚ ਗਿਆਰਾਂ ਵਿਅਕਤੀਆਂ ਦੀ ਸ਼ਹਾਦਤ ਹੋ ਗਈ ਸੀ । ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਹੀ ਜਹਾਜ ਅਗਵਾ ਕੀਤਾ ਗਿਆ ਸੀ,ਜਿਸ ਵਿੱਚ ਜਹਾਜ ਦੇ ਅਮਲੇ ਦੇ ਛੇ ਵਿਅਕਤੀਆਂ ਸਮੇਤ 117 ਵਿਅਕਤੀ ਸਵਾਰ ਸਨ,ਪਰ ਸਿੱਖ ਅਗਵਾਕਾਰਾਂ ਦੇ ਇਸ ਖਤਰਨਾਕ ਕੰਮ ਦੀ ਖੂਬਸੂਰਤੀ ਇਹ ਸੀ ਕਿ ਉਹਨਾਂ ਨੇ ਖਾਲਸਾਈ ਪਰੰਪਰਾਵਾਂ ਤੇ ਪਹਿਰਾ ਦਿੰਦਿਆਂ ਜਹਾਜ ਵਿੱਚ ਸਵਾਰ ਔਰਤਾਂ ਅਤੇ ਬੱਚਿਆਂ ਨੂੰ ਤੁਰੰਤ ਛੱਡ ਦਿੱਤਾ ਸੀ। ਭਾਈ ਗਜਿੰਦਰ ਸਿੰਘ ਦਾ ਜਨਮ 19 ਨਵੰਬਰ 1951 ਨੂੰ ਪਟਿਆਲਾ ਵਿਖੇ ਹੋਇਆ। ਉਹ ਪੰਜ ਭੈਣ ਭਰਾਵਾਂ ਵਿੱਚੋਂ ਚੌਥੇ ਨੰਬਰ' ਤੇ ਸਨ । ਸੱਭ ਤੋਂ ਵੱਡੀ ਭੈਣ, ਬੀਬੀ ਹਰਪਾਲ ਕੌਰ, ਜੋ ਭਾਈ ਸਾਹਿਬ ਤੋਂ ਦੱਸ ਸਾਲ ਵੱਡੀ ਹੈ, ਬੀਬੀ ਹਰਪਾਲ ਕੌਰ ਤੋਂ ਛੋਟਾ ਭਰਾ, ਸਰਦਾਰ ਅਵਤਾਰ ਸਿੰਘ, ਜੋ ਭਾਈ ਸਾਹਿਬ ਤੋਂ ਪੰਜ ਸਾਲ ਵੱਡਾ ਸੀ। ਇਸ ਤੋਂ ਛੋਟੀ ਭੈਣ ਇੰਦਰਮੋਹਣ ਕੌਰ ਹੈ, ਜੋ ਭਾਈ ਸਾਹਿਬ, ਤੋਂ ਡੇਢ ਕੁ ਸਾਲ ਵੱਡੀ ਹੈ । ਭਾਈ ਸਾਹਿਬ ਤੋਂ ਛੋਟਾ ਭਰਾ, ਸਰਦਾਰ ਦਰਸ਼ਨ ਸਿੰਘ ਹੈ, ਜੋ ਗਜਿੰਦਰ ਸਿੰਘ ਤੋਂ ਤਕਰੀਬਨ ਸੱਤ ਕੁ ਸਾਲ ਛੋਟਾ ਹੈ । ਸੰਤਾਲੀ ਦੀ ਵੰਡ ਤੋਂ ਮਗਰੋਂ ਇਹ ਪਰਿਵਾਰ, ਭਾਰਤ ਵਾਲੇ ਪਾਸੇ ਦੇ ਪੰਜਾਬ ਦੇ ਪਟਿਆਲਾ ਸ਼ਹਿਰ ਆ ਕੇ ਵੱਸ ਗਿਆ ਸੀ।ਭਾਈ ਸਾਹਿਬ ਦਾ ਪਿਛੋਕੜ ਖਾਲਸਾ ਰਾਜ ਦੇ ਅਜੇਤੂ ਜਰਨੈਲ ਸ੍ਰ ਹਰੀ ਸਿੰਘ ਨਲੂਆ ਵੱਲੋਂ ਵਸਾਏ ਨਗਰ ਹਰੀਪੁਰ ਹਜਾਰਾ (ਪਾਕਿਸਤਾਨ)ਨਾਲ ਜੁੜਦਾ ਹੈ।ਇਹ ਪਿੰਡ ਉਹਨਾਂ ਦਾ ਪਿਛਲਾ ਪਿੰਡ ਸੀ, ਸਾਇਦ ਇਹੋ ਕਾਰਨ ਹੋਵੇਗਾ ਕਿ ਭਾਈ ਗਜਿੰਦਰ ਸਿੰਘ ਵੀ ਸਾਰੀ ਉਮਰ ਸਿੱਖ ਰਾਜ ਦੇ ਸੁਪਨਿਆਂ ਚ ਗੁਆਚਿਆ ਜਲਾਵਤਨੀ ਹੰਢਾਉਂਦਾ ਰਿਹਾ।ਉਹਨਾਂ ਦੇ ਮਨ ਅੰਦਰ ਅਜਾਦੀ ਦੀ ਤਾਂਘ ਦੇ ਭਾਂਬੜ ਬਲ਼ਦੇ ਰਹੇ। ਭਾਈ ਸਾਹਿਬ ਦੇ ਅੰਦਰਲੀ ਤਾਂਘ ਦਾ ਕਾਰਨ ਉਹਨਾਂ ਅੰਦਰ ਆਪਣੇ ਪੁਰਖਿਆਂ ਦੇ ਪਿੰਡ ਹਰੀਪੁਰ ਹਜਾਰਾ ਦੀ ਜਰਖੇਜ ਅਤੇ ਸਖਤ ਮਿੱਟੀ ਦਾ ਕ੍ਰਿਸ਼ਮਾ ਵੀ ਤਾਂ ਹੈ,ਜਿਹੜਾ ਉਹਨਾਂ ਦੇ ਅੰਦਰ ਆਪਣੇ ਗੁਆਚੇ ਸਿੱਖ ਰਾਜ ਦੀ ਲਟ-ਲਟ ਬਲ਼ਦੀ ਜੋਤ ਨੂੰ ਪਰਚੰਡ ਰੱਖਦਾ ਰਿਹਾ ਹੈ,ਉਹਨਾਂ ਦੇ ਅੰਦਰ ਕੌਂਮੀ ਜਜ਼ਬੇ ਦੇ ਠਾਠਾਂ ਮਾਰਦੇ ਸਮੁੰਦਰ ਦੀਆਂ ਲਹਿਰਾਂ ਨੂੰ ਉਹਨਾਂ ਦੇ ਦਗ ਦਗ ਕਰਦੇ ਚਿਹਰੇ ਤੋ ਤੈਰਦੀਆਂ ਮਹਿਸੂਸ ਕੀਤਾ ਜਾ ਸਕਦਾ ਸੀ।ਭਾਈ ਗਜਿੰਦਰ ਸਿੰਘ ਕੋਈ ਆਮ ਇਨਸਾਨ ਹੋ ਹੀ ਨਹੀ ਸਕਦਾ,ਉਹ ਆਪਣੇ ਆਪ ਵਿੱਚ ਇੱਕ ਸੰਘਰਸ਼ੀ ਮਨੁੱਖ ਵਜੋਂ ਜਿੰਦਗੀ ਭਰ ਜੀਵਿਆ ਅਤੇ ਤਾਅ-ਉਮਰ ਸਿੱਖ ਜੁਆਨੀ ਦਾ ਰਾਹ ਦਿਸੇਰਾ ਰਿਹਾ। ਇਹ ਮਾਣ ਬਹੁਤ ਟਾਵੇਂ ਵਿਰਲਿਆਂ ਦੇ ਹਿੱਸੇ ਆਉਂਦਾ ਹੈ,ਜਦੋਂ ਲੋਕ ਕਿਸੇ ਆਗੂ ਨੂੰ ਆਪਣੇ ਨਿਸਾਨੇ ਪ੍ਰਤੀ ਆਖਰੀ ਸਾਹ ਤੱਕ ਅਡੋਲਤਾ ਨਾਲ ਖੜਾ ਦੇਖਦੇ ਹਨ।ਭਾਈ ਗਜਿੰਦਰ ਸਿੰਘ ਜਿੱਥੇ ਦਲ ਖਾਲਸਾ ਜਥੇਬੰਦੀ ਦਾ ਬਾਨੀ ਆਗੂ ਸੀ,ਓਥੇ ਉਹ ਇੱਕ ਉੱਚ ਕੋਟੀ ਦਾ ਕਵੀ ਸੀ,ਜਿੰਨਾਂ ਦੀਆਂ ਲਿਖਤਾਂ ਨੇ ਦਿੱਲੀ ਦਰਬਾਰ ਨੂੰ ਕੰਬਣੀ ਛੇੜ ਦਿੱਤੀ ਸੀ।ਲਿਹਾਜਾ ਉਹਨਾਂ ਦੀਆਂ ਦੋ ਪੁਸਤਕਾਂ “ਪੰਜ ਤੀਰ ਹੋਰ” ਅਤੇ “ਗੰਗੂ ਦੀ ਰੂਹ” ਤੇ ਸਮੇ ਦੀ ਸਰਕਾਰ ਨੇ ਪਬੰਦੀ ਲਗਾ ਦਿੱਤੀ। ਉਹਨਾਂ ਵੱਲੋਂ ਆਪਣੇ ਸੰਘਰਸ਼ੀ ਜੀਵਨ ਤੋ ਪਹਿਲਾਂ ਅਤੇ ਦਰਮਿਆਨ ਕੁੱਲ ਨੌਂ ਪੁਸਤਕਾਂ ਲਿਖੀਆਂ ਗਈਆਂ,ਜਿੰਨਾਂ ਵਿੱਚ ਪੰਜ ਤੀਰ ਹੋਰ,ਗੰਗੂ ਦੀ ਰੂਹ,ਵਸੀਅਤਨਾਮਾ,ਸੂਰਜ ਤੇ ਖਾਲਿਸਤਾਨ,ਸਲਾਖਾਂ ਪਿੱਛੇ,ਸਮੇ ਦਾ ਸੱਚ,ਲਕੀਰ ਅਤੇ ਸੰਘਰਸ਼ ਸਲਾਖਾਂ ਤੇ ਸੱਜਣੀ ਸਾਮਿਲ ਹਨ।ਇਸ ਤੋ ਇਲਾਵਾ ਬਹੁਤ ਕੁੱਝ ਅਣ ਛਪਿਆ ਵੀ ਹੋਵੇਗਾ,ਜਿਹੜਾ ਉਹਨਾਂ ਨੂੰ ਚਾਹੁਣ ਵਾਲੇ ਪਾਠਕ ਅਕਸਰ ਹੀ ਫੇਸਬੁੱਕ ਤੇ ਲਗਾਤਾਰ ਪੜ੍ਹਦੇ ਆ ਰਹੇ ਹਨ।ਉਹਨਾਂ ਆਪਣੀ ਜਿੰਦਗੀ ਦੇ 41 ਸਾਲ ਜਲਾਵਤਨੀ ਹੰਢਾਉਂਦਿਆਂ ਗੁਜਾਰੇ ਹਨ।ਇਸ ਵਿੱਚ 13 ਸਾਲ ਅਤੇ ਕੁੱਝ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਸਾਮਲ ਹੈ। ਇਸ ਸਮੇ ਦੌਰਾਨ ਇਸ ਅਡੋਲ ਜਰਨੈਲ ਦੀ ਧਰਮ ਪਤਨੀ ਅਤੇ ਸਪੁੱਤਰੀ ਨੂੰ ਵੀ ਵੱਖ ਵੱਖ ਮੁਲਕਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋਣਾ ਪਿਆ। ਬੇਟੀ ਇੰਗਲੈਂਡ ਵਿੱਚ,ਪਤਨੀ ਜਰਮਨ ਵਿੱਚ ਅਤੇ ਭਾਈ ਸਾਹਿਬ ਖੁਦ ਪਾਕਿਸਤਾਨ ਵਿੱਚ ਜਲਾਵਤਨ ਰਹਿ ਕੇ ਅਜਾਦ ਖਾਲਸਾ ਰਾਜ ਲਈ ਚਾਰਾਜੋਈ ਕਰਦੇ ਹੋਏ ਕੌਂਮੀ ਜਜ਼ਬਿਆਂ ਦੀ ਤਰਜਮਾਨੀ ਕਰਦੇ ਰਹੇ। ਡਾ ਗੁਰਦੀਪ ਸਿੰਘ ਜਗਵੀਰ ਪਰਿਵਾਰ ਸਬੰਧੀ ਲਿਖਦੇ ਹੋਏ ਕਹਿੰਦੇ ਹਨ ਕਿ ‘ਸ੍ਰ ਗਜਿੰਦਰ ਸਿੰਘ ਦੀ ਬੇਟੀ ਬਿਕਰਮ ਜੀਤ ਕੌਰ ਇਸ ਵਕਤ ਇੰਗਲੈਂਡ ਵਿਚ ਹੈ ਜੋ ਆਪਣੇ ਸਰਦਾਰ ਗੁਰਪਰੀਤ ਸਿੰਘ ਜੀ ਦੇ ਨਾਲ ਆਪਣਾ ਗ੍ਰਹਿਸਥ ਜੀਵਨ ਬਿਤਾ ਰਹੀ ਹੈ। ਬੱਚੀ ਬਿਕ੍ਰਮ ਜੀਤ ਕੌਰ ਦਾ ਅਨੰਦ ਕਾਰਜ ਸਰਦਾਰ ਮੰਗਲ ਸਿੰਘ ਅਤੇ ਬੀਬੀ ਰਣਜੀਤ ਕੌਰ ਦੇ ਬੇਟੇ ਸਰਦਾਰ ਗੁਰਪ੍ਰੀਤ ਸਿੰਘ ਦੇ ਨਾਲ 29 ਜੁਲਾਈ 2006 ਵਾਲੇ ਦਿਨ, ਸਾਊਥਾਲ ਦੀ ਮਿਸ਼ਨਰੀ ਸੁਸਾਇਟੀ ਦੇ ਮਾਤਾ ਸੁੰਦਰੀ ਦੀਵਾਨ ਹਾਲ ਵਿੱਚ ਸੰਪੂਰਨ ਹੋਇਆ ਸੀ। ਪੱਲੇ ਦੀ ਰਸਮ ਉਸ ਵੇਲੇ ਸਾਰੀ ਕੌਮ ਵੱਲੋਂ ਹੀ ਅਦਾ ਹੋ ਗਈ ਜਦੋਂ ਉਸ ਦਿਨ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੇ ਇਸ ਬੱਚੀ ਨੂੰ ਪੰਥ ਦੀ ਬੇਟੀ ਹੋਣ ਦਾ ਮਾਣ ਬਖਸ਼ਿਆ। ਬੱਚੀ ਬਿਕਰਮ ਜੀਤ ਕੌਰ ਅਤੇ ਬੱਚੇ ਗੁਰਪਰੀਤ ਸਿੰਘ ਦੇ ਗ੍ਰਹਿ ਸਤਿਗੁਰੂ ਜੀ ਨੇ, ਬੱਚੀ ਅਵਨੀਤ ਕੌਰ ਅਤੇ ਪੁੱਤਰ ਸੁਖਰਾਜ ਸਿੰਘ ਦੀ ਦਾਤ ਬਖਸ਼ੀ ਹੈ। ਭਾਈ ਗਜਿੰਦਰ ਸਿੰਘ ਦੀ ਪੰਥ ਪ੍ਰਤੀ ਵੱਡੀ ਕੁਰਬਾਨੀ ਨੂੰ ਦੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਰਦਾਰ ਗਜਿੰਦਰ ਸਿੰਘ ਨੂੰ 'ਜਲਾਵਨੀ ਸਿੱਖ ਯੋਧੇ' ਦੀ ਉਪਾਧੀ ਦੇਣ ਦਾ ਫ਼ੈਸਲਾ ਲਿਆ ਗਿਆ ਅਤੇ ਇਸ ਸੰਬੰਧੀ ਇਕ ਖ਼ਤ ਸਿਰਦਾਰ ਗਜਿੰਦਰ ਸਿੰਘ ਨੂੰ ਭੇਜਿਆ ਗਿਆ ਕਿ 'ਗੁਰੂ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਤੀ 3 ਅੱਸੂ ਸੰਮਤ ਨਾਨਕਸ਼ਾਹੀ 552 ਮੁਤਾਬਕ 18 ਸਤੰਬਰ 2020 ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਆਪ ਜੀ ਨੂੰ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ 'ਜਲਾਵਤਨੀ ਸਿੱਖ ਯੋਧਾ' ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਹੋਏ ਆਦੇਸ਼ ਅਨੁਸਾਰ ਆਪ ਜੀ ਨੂੰ ਸਨਮਾਨ ਦੇਣ ਦੀ ਮਿਤੀ ਨਿਯਤ ਕਰਕੇ ਸੂਚਿਤ ਕੀਤਾ ਜਾਵੇਗਾ।ਸ੍ਰੀ ਅਕਾਲ ਤਖਤ ਸਾਹਿਬ ਤੋ ਫੈਸਲਾ ਲੈ ਲਏ ਜਾਣ ਦੇ ਬਾਅਦ ਵੀ ਉਹਨਾਂ ਨੂੰ ਸਨਮਾਨ ਨਾ ਦੇਣਾ ਭਾਈ ਗਜਿੰਦਰ ਸਿੰਘ ਵਰਗੀ ਸੱਚੀ ਸੁੱਚੀ ਸਖਸ਼ੀਅਤ ਦੇ ਨਾਲ ਭਾਰੀ ਅਨਿਆ ਹੈ।ਉਹ ਸੱਚਮੁੱਚ ਜਿਉਂਦਾ ਸ਼ਹੀਦ ਸੀ,ਜਿਸਨੇ ਪਰਿਵਾਰ ਨੂੰ ਖੇਰੂੰ ਖੇਰੂੰ ਹੋਣ ਦੀ ਸ਼ਰਤ ਤੇ ਵੀ ਆਖਰੀ ਸਾਹ ਤੱਕ ਕੌਂਮ ਦੀ ਅਜਾਦੀ ਦੀ ਜੋਤ ਨੂੰ ਬਲਦੇ ਰੱਖਿਆ ਅਤੇ ਜਿਉਂਦੇ ਜੀਅ ਨਾਂ ਹੀ ਦਿੱਲੀ ਦਰਬਾਰ ਤੋ ਕੋਈ ਰਹਿਮ ਦੀ ਭੀਖ ਮੰਗੀ ਅਤੇ ਨਾ ਹੀ ਕੌਂਮ ਨੂੰ ਆਪਣੇ ਦੁੱਖਾਂ ਦਰਦਾਂ ਦਾ ਵਾਸਤਾ ਪਾਕੇ ਪਰਿਵਾਰ ਲਈ ਕੋਈ ਸਵਾਲ ਹੀ ਪਾਇਆ,ਬਲਕਿਉਹਨਾਂ ਦੀਆਂ ਲਿਖਤਾਂ ਡੋਲਣ ਵਾਲਿਆਂ ਨੂੰ ਵੀ ਹੌਸਲਾ ਅਤੇ ਹਿੰਮਤ ਦਿੰਦੀਆਂ ਰਹੀਆਂ।ਉਹਨਾਂ ਦੇ ਵਿਛੋੜੇ ਦਾ ਕੌਂਮ ਨੂੰ ਪਿਆ ਘਾਟਾ ਕਦੇ ਵੀ ਪੂਰਿਆ ਨਹੀ ਜਾ ਸਕੇਗਾ,ਪਰੰਤੂ ਉਹਨਾਂ ਦੇ ਕਾਰਜ ਸਿੱਖ ਜੁਆਨੀ ਲਈ ਪਰੇਰਨਾ ਸਰੋਤ ਹੋਣਗੇ।ਉਹਨਾਂ ਦਾ ਅਜੇਤੂ,ਅਡੋਲ,ਅਡਿੱਗ ਅਤੇ ਦ੍ਰਿੜ੍ਹ ਸੰਕਲਪ ਜਰਨੈਲ ਵਾਲਾ ਸੰਘਰਸ਼ੀ ਜੀਵਨ ਸਿੱਖ ਮਨਾਂ ਦੇ ਪੁੰਗਰਦੇ ਬਲਬਲਿਆਂ ਅੰਦਰ ਅਜਾਦੀ ਦੀ ਤਾਂਘ ਪੈਦਾ ਕਰੇਗਾ,ਲਿਹਾਜ਼ਾ ਗਜਿੰਦਰ ਸਿੰਘ ਮੁੜ ਮੁੜ ਪੈਦਾ ਹੁੰਦੇ ਰਹਿਣਗੇ।
ਪੰਥਕੋ,ਅਕਾਲੀਓ ! ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ,ਪੰਥ ਦਾ ਹਿਰਦਾ ਬੜਾ ਵਿਸ਼ਾਲ ਹੈ ਤੇ ਕੋਮਲ ਵੀ - ਬਘੇਲ ਸਿੰਘ ਧਾਲੀਵਾਲ
ਪੰਜਾਬ ਦੀ ਮਾਂ ਪਾਰਟੀ ਕਿਹਾ ਜਾਣ ਵਾਲਾ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਬਹੁਤ ਗਹਿਰੇ ਸੰਕਟ 'ਚੋਂ ਲੰਘ ਰਿਹਾ ਹੈ | ਇਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ ਦੀ ਸਿਖ਼ਰ ਦਾ ਸਮਾਂ ਵੀ ਕਹਿ ਲਿਆ ਜਾਵੇ ਤਾਂ ਵੀ ਗਲਤ ਨਹੀ ਹੋਵੇਗਾ | ਸ਼੍ਰੋਮਣੀ ਅਕਾਲੀ ਦਲ ਦੀ ਪਾਣੀ ਤੋਂ ਪਤਲੀ ਹੋਈ ਹਾਲਤ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਦੇ ਸੁਰ ਉਠਣੇ ਸੁਭਾਵਿਕ ਹੈ,ਕਿਉਂਕਿ ਮਾੜੇ ਸਮਿਆਂ ਵਿੱਚ ਤਾਂ ਚੰਗੇ ਆਗੂਆਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਸਾਥ ਛੱਡ ਜਾਂਦੀਆਂ ਹਨ,ਇਹ ਤਾਂ ਉਸ ਆਗੂ ਦੇ ਸਾਥ ਛੱਡਣ ਦੀ ਗੱਲ ਹੈ,ਜਿਸ ਨੂੰ ਸਮੁੱਚਾ ਪੰਥ ਗੁਨਾਹਗਾਰ ਮੰਨ ਬੈਠਾ ਹੈ | ਸੰਕਟ ਗ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਤੋਂ ਬਾਗੀ ਹੋਣ ਵਾਲੇ ਅਕਾਲੀਆਂ ਨੇ ਬਗਾਵਤ ਦਾ ਐਲਾਨ ਕਰ ਦਿੱਤਾ ਹੈ | ਭਾਵੇਂ ਬਾਗੀ ਹੋਏ ਅਕਾਲੀਆਂ 'ਤੇ ਵੀ ਲੋਕ ਛੇਤੀ ਕੀਤੇ ਭਰੋਸਾ ਨਹੀ ਕਰਨਗੇ,ਪਰ ਜਿਸ ਤਰ੍ਹਾਂ ਬਾਗੀ ਧੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਕੇ ਹੋਈਆਂ ਗਲਤੀਆਂ ਦੀ ਖਿਮਾ ਜਾਚਨਾ ਕਰਨਗੇ | ਜੇਕਰ ਉਹ ਸੱਚਮੁੱਚ ਹੀ ਇਹ ਮਹਿਸੂਸ ਕਰਦੇ ਹਨ ਅਤੇ ਦਿਲ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ,ਫਿਰ ਉਹਨਾਂ ਨੂੰ ਕੁੱਝ ਸਫਲਤਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ,ਪਰ ਜੇਕਰ ਉਹ ਮਹਿਜ ਸਿਆਸੀ ਲਾਭ ਲੈਣ ਲਈ ਅਜਿਹਾ ਕਰਨਾ ਚਾਹੁੰਦੇ ਹਨ,ਤਾਂ ਉਹ ਭੁੱਲ ਜਾਣ ਕਿ ਲੋਕ ਉਹਨਾਂ ਤੇ ਭਰੋਸਾ ਕਰ ਲੈਣਗੇ | ਗੁਰੂ ਬੜਾ ਸਮਰੱਥ ਹੈ,ਉਹਨੇ ਹੀ ਪਾਤਸ਼ਾਹੀਆਂ ਦੀ ਬਖਸ਼ਿਸ਼ ਕਰਨੀ ਹੈ ਅਤੇ ਕਰਦਾ ਰਿਹਾ ਹੈ,ਪਰ ਜੇਕਰ ਬਾਗੀ ਧੜਾ ਸੁਖਬੀਰ ਬਾਦਲ ਤੋਂ ਚੌਧਰ ਖੋਹ ਕੇ ਆਪ ਚੌਧਰੀ ਬਨਣ ਤੱਕ ਦੀ ਸੀਮਤ ਰਹਿਣਾ ਚਾਹੁੰਦਾ ਹੈ,ਤਾਂ ਇਹ ਸੰਭਵ ਨਹੀ ਹੋਵੇਗਾ | ਹੁਣ ਜੋ ਵੀ ਫੈਸਲਾ ਉਹਨਾਂ ਨੇ ਲੈਣਾ ਹੈ,ਉਹ ਸੋਚ ਸਮਝ ਕੇ ਇਮਾਨਦਾਰੀ ਨਾਲ ਹੀ ਲੈਣਾ ਪਵੇਗਾ | ਦਿੱਲੀ ਦੀ ਆਸ ਛੱਡ ਕੇ ਪੰਥ ਤੇ ਟੇਕ ਰੱਖਣੀ ਹੋਵੇਗੀ | ਪੰਥਕ ਏਜੰਡੇ ਤੇ ਮੁੜ ਤੋਂ ਪੱਕੇ ਪੈਰੀ ਅੱਗੇ ਵਧਣ ਲਈ ਗੁਰੂ ਸਾਹਿਬ ਤੋ ਹਿੰਮਤ ਹੌਸਲੇ ਦੀ ਬਖਸ਼ਿਸ਼ ਲਈ ਅਰਦਾਸ ਵੀ ਖਿਮਾ ਜਾਚਨਾ ਦੇ ਨਾਲ ਹੀ ਕਰਨੀ ਹੋਵੇਗੀ | ਇਸ ਤੋਂ ਅਗਲਾ ਕਦਮ ਪੰਥਕ ਸੋਚ ਵਾਲੀਆਂ ਸਮੁੱਚੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੇ ਯਤਨ ਵੀ ਕਰਨੇ ਪੈਣਗੇ | ਪੰਜਾਬੀ ਦੀ ਕਹਾਵਤ ਹੈ Tਆਪਣਾ ਮਾਰੂ ਛਾਵੇਂ ਸੁੱਟੂ”, ਦਿੱਲੀ ਵਾਲਿਆਂ ਦੇ ਸਾਹਮਣੇ ਨੱਕ ਰਗੜਨ ਤੋਂ ਤਾਂ ਚੰਗਾ ਹੈ ਕਿ ਆਪਣਿਆਂ ਨੂੰ ਮਿਨਤ ਕਰਕੇ ਵੀ ਨਾਲ ਲੈ ਲਿਆ ਜਾਵੇ | ਪਹਿਲਾਂ ਅਕਸਰ ਅਜਿਹਾ ਹੁੰਦਾ ਰਿਹਾ ਹੈ ਕਿ ਜਦੋਂ ਕਿਸੇ ਚੋਣ ਸਮੇਂ ਏਕੇ ਦੀ ਗੱਲ ਚੱਲਦੀ ਤਾਂ ਬਾਦਲ ਵਿਰੋਧੀ ਧਿਰਾਂ ਵੀ ਆਪਸ ਵਿੱਚ ਇਕੱਠੀਆਂ ਨਹੀ ਸੀ ਹੁੰਦੀਆਂ | ਕੁੱਝ ਧੜੇ ਆਪਣੀ ਹਾਉਮੈ ਅਤੇ ਖੁਦਗਰਜੀਆਂ ਕਰਕੇ ਏਕਾ ਨਹੀ ਸਨ ਕਰਦੇ ਅਤੇ ਕੁੱਝ ਦਿੱਲੀ ਦੀ ਘੁਰਕੀ ਤੋਂ ਡਰਦੇ ਪਿੱਛੇ ਹੱਟ ਜਾਂਦੇ, ਪਰੰਤੂ ਕਹਿੰਦੇ ਸਾਰੇ ਇੱਕੋ ਹੀ ਗੱਲ ਸਨ Tਸਾਡੇ ਵਿੱਚ ਸਿਧਾਂਤਕ ਵਖਰੇਵਿਆਂ ਕਰਕੇ ਏਕਤਾ ਨਹੀ ਹੋ ਸਕੀ” | ਇੱਥੇ ਸਵਾਲ ਉੱਠਦਾ ਹੈ ਭਲਾ ਦਿੱਲੀ ਨਾਲ ਕਿਹੜੀ ਸਿਧਾਂਤਕ ਸਾਂਝ ਹੈ, ਜਿਹੜੀ ਮੁੱਢ ਕਦੀਮੋਂ ਹੀ ਸਿੱਖੀ ਦੀ ਦੁਸ਼ਮਣ ਰਹੀ ਹੈ? ਜਿਸ ਦਿੱਲੀ ਵਾਲਿਆਂ ਦੀ ਨਫ਼ਰਤ ਦਾ ਸ਼ੇਕ ਸਿੱਖਾਂ ਨੂੰ ਹੁਣ ਵੀ ਗਾਹੇ ਬਗਾਹੇ ਲੱਗਦਾ ਰਹਿੰਦਾ ਹੈ, ਉਨ੍ਹਾਂ ਨਾਲ ਹੁਣ ਵੀ ਬਗੈਰ ਸ਼ਰਤ ਤੋਂ ਜਾਣ ਨੂੰ ਤਿਆਰ ਬੈਠੇ ਹੋ | ਦਿੱਲੀ ਦੀ ਸੱਤਾ ਤੇ ਕੋਈ ਵੀ ਧਿਰ ਕਾਬਜ ਹੋਵੇ,ਉਹ ਪੰਜਾਬ ਪ੍ਰਤੀ ਅਤੇ ਖਾਸ ਕਰ ਸਿੱਖਾਂ ਪ੍ਰਤੀ ਚੰਗੀ ਸੋਚ ਰੱਖ ਹੀ ਨਹੀ ਸਕਦੀ | ਦਿੱਲੀ ਦੀ ਨੀਅਤ ਅਤੇ ਨਜ਼ਰੀਆ ਪੰਜਾਬ ਪ੍ਰਤੀ ਕਦੇ ਵੀ ਚੰਗਾ ਨਹੀ ਰਿਹਾ | ਜੇਕਰ ਅਕਾਲੀਆਂ ਨੂੰ ਹੁਣ ਵੀ ਸਮਝ ਨਾ ਆਈ, ਜਦੋਂ ਸਾਰਾ ਕੁੱਝ ਲਗਭਗ ਗੁਆ ਹੀ ਚੁੱਕੇ ਹਨ,ਫਿਰ ਇਸ ਤੋਂ ਬਾਅਦ ਕਦੇ ਵੀ ਨਹੀ ਆਵੇਗੀ | ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਹੁਣ ਦਾ ਖੁੰਝਿਆ ਵਖਤ ਮੁੜਕੇ ਡਾਹ ਨਹੀ ਦੇਵੇਗਾ | ਇਹ ਕਹਿਣਾ ਕੋਈ ਗਲਤ ਨਹੀ ਕਿ ਇਹਨਾਂ ਪੰਥਕਾਂ ਅਤੇ ਅਕਾਲੀਆਂ ਦੀਆਂ ਗਲਤੀਆਂ ਕਾਰਨ ਪੰਜਾਬ ਅੰਦਰ ਦਿੱਲੀ ਆਪਣੇ ਪੈਰ ਪਸਾਰਨ ਵਿੱਚ ਕਾਮਯਾਬ ਹੋ ਗਈ ਹੈ | ਪਾਣੀ,ਬਿਜਲੀ ਡੈਮਾਂ,ਰਾਜਧਾਨੀ ਚੰਡੀਗੜ ਸਮੇਤ ਪੰਜਾਬੀ ਬੋਲਦੇ ਇਲਾਕੇ ਖੋਹ ਲੈਣ ਤੋਂ ਬਾਅਦ ਜਮੀਨ ਹੜੱਪਣ ਦੀ ਸਾਜਿਸ਼ ਵਿੱਚ ਵੀ ਉਹ ਲਗਭਗ ਕਾਮਯਾਬੀ ਦੇ ਨੇੜੇ ਤੇੜੇ ਹੀ ਖੜੇ ਹਨ | ਅੱਜ ਹਾਲਾਤ ਇਹ ਹਨ ਕਿ ਜੋ ਤਾਕਤਾਂ ਪੰਜਾਬ ਨੂੰ ਅਗਵਾਈ ਦੇ ਰਹੀਆਂ ਹਨ,ਉਨ੍ਹਾਂ ਦਾ ਪੰਥ,ਪੰਜਾਬ ਅਤੇ ਪੰਜਾਬੀਅਤ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ,ਜਿਹੜੇ ਪੰਜਾਬ ਦੀ ਹੋਂਦ ਨੂੰ ਹੀ ਖਤਮ ਕਰਨ ਦੇ ਮੁੱਦਈ ਹਨ, ਉਹਨਾਂ ਹੱਥ ਬਦਲ ਬਦਲ ਕੇ ਪੰਜਾਬ ਦੀ ਵਾਂਗਡੋਰ ਦਿੱਤੀ ਜਾ ਰਹੀ ਹੈ | ਭਾਵ ਹਉਂਮੈ ਗ੍ਰਸਤ ਆਗੂਆਂ ਦੀ ਬਦੌਲਤ ਦੁੱਧ ਦੀ ਰਾਖੀ ਬਿੱਲਾ ਬੈਠਾ ਦਿੱਤਾ ਹੋਇਆ ਹੈ | ਸਿੱਖ ਪੰਥ ਕੋਲ ਬੁੱਧੀਜੀਵੀਆਂ ਦੀ ਕਮੀ ਨਹੀ, ਨੀਤੀਵਾਨਾਂ ਦੀ ਕਮੀ ਨਹੀ ਹੈ, ਬਹੁਤ ਸਾਰੇ ਤਜੁਰਬੇ ਵਾਲੇ ਅਜਿਹੇ ਬੁੱਧੀਜੀਵੀ ਅਤੇ ਨੀਤੀਵਾਨ ਵੀ ਹਨ,ਜਿਹੜੇ ਪੰਜਾਬ ਦੀ ਬਿਗੜੀ ਸੰਵਾਰਨ ਲਈ ਸੁਚੱਜੇ ਕਾਰਜ ਕਰ ਸਕਦੇ ਹਨ | ਉਨ੍ਹਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ |ਇਨ੍ਹਾਂ ਸੱਤਾ ਦੇ ਲਾਲਚੀਆਂ ਨੂੰ ਅਕਾਲ ਪੁਰਖ ਹੁਣ ਵੀ ਸੋਝੀ ਬਖਸ਼ ਦੇਵੇ, ਤਾਂ ਵੀ Tਡੁੱਲ੍ਹੇ ਬੇਰਾਂ ਦਾ ਅਜੇ ਕੁੱਝ ਨਹੀ ਵਿਗੜਿਆ”' | ਕਹਿੰਦੇ ਹਨ ਕਿ Tਸਵੇਰ ਦਾ ਭੁੱਲਿਆ ਸਾਮ ਨੂੰ ਘਰ ਆ ਜਾਵੇ,ਤਾਂ ਉਹਨੂੰ ਭੁੱਲਿਆ ਨਹੀ ਕਹਿੰਦੇ” |'' ਸੋ ਜੇਕਰ ਹੁਣ ਸੱਚਮੁੱਚ ਆਤਮਾ ਦੀ ਅਵਾਜ ਤੋਂ ਲਾਹਣਤਾਂ ਪੈ ਰਹੀਆਂ ਹਨ, ਜੇਕਰ ਸੱਚਮੁੱਚ ਸੰਜੀਦਾ ਹੋ ਹੀ ਗਏ ਹਨ ਅਤੇ ਜੇਕਰ ਸੱਚਮੁੱਚ ਪਿਛਲੀਆਂ ਗਲਤੀਆਂ ਨੂੰ ਧੋਣਾ ਚਾਹੁੰਦੇ ਹਨ,ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਖਿਮਾ ਜਾਚਨਾ ਕਰਨ ਦੇ ਨਾਲ ਨਾਲ ਜੋ ਜਖਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਤੌਰ ਭਾਗੀਦਾਰ ਇਹਨਾਂ ਆਗੂਆਂ ਨੇ ਦਿੱਤੇ ਹਨ,ਜਿਹੜਾ ਸਿੱਖੀ ਸਿਧਾਂਤਾਂ ਦਾ ਘਾਣ ਕਰਾਉਣ 'ਚ ਭਾਗੀਦਾਰੀ ਨਿਭਾਈ ਹੈ,ਜੋ ਨੁਕਸਾਨ ਸਿੱਖੀ ਦਾ ਕੀਤਾ ਹੈ,ਉਹਦਾ ਸੱਚੇ ਮਨੋਂ ਪਛਚਾਤਾਪ ਕਰਕੇ ਉਹਦੀ ਭਰਪਾਈ ਦੇ ਯਤਨ ਵੀ ਹੁਣੇ ਤੋਂ ਅਰੰਭਣੇ ਹੋਣਗੇ | ਸਾਰੇ ਧੜਿਆਂ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਸਭ ਤੋਂ ਪਹਿਲਾਂ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲ ਧਿਆਨ ਦੇਣਾ ਹੋਵੇਗਾ,ਫਿਰ ਹੀ ਅੱਗੇ ਤੁਰਨ ਬਾਰੇ ਸੋਚਿਆ ਜਾ ਸਕਦਾ ਹੈ | ਸ੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਕਮੇਟੀ ਦਾ ਇਜਲਾਸ ਬੁਲਾ ਕੇ ਪ੍ਰਧਾਨ ਦੀ ਚੋਣ ਕਰਵਾਉਣੀ ਚਾਹੀਦੀ ਹੈ,ਇਹ ਸੇਵਾ ਵੀ ਕਿਸੇ ਅਜਿਹੇ ਗੁਰਸਿੱਖ ਨੂੰ ਸੌਪਣੀ ਚਾਹੀਦੀ ਹੈ,ਜੀਹਦੇ ਅੰਦਰ ਸਿੱਖ ਭਾਵਨਾਵਾਂ ਦੀ ਚੋਭ ਪੈ ਰਹੀ ਹੋਵੇ | ਕਿਉਂਕਿ ਇਹ ਵੀ ਅੰਦਰਲੀਆਂ ਖਬਰਾਂ ਹਨ ਕਿ ਅਜਿਹਾ ਕਰਨ ਜੋਗੇ ਸ੍ਰੋਮਣੀ ਕਮੇਟੀ ਮੈਬਰਾਂ ਦੀ ਹਮਾਇਤ ਵੀ ਉਪਰੋਕਤ ਬਾਗੀ ਧੜੇ ਨੂੰ ਮਿਲ ਰਹੀ ਹੈ | ਉਸ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਾਰੇ ਤਖਤਾਂ ਦੇ ਜਥੇਦਾਰਾਂ ਲਈ ਪੰਥਕ ਰਹੁ ਰੀਤਾਂ ਅਨੁਸਾਰ ਵਿਧੀ ਵਿਧਾਨ ਬਨਾਉਣਾ ਹੋਵੇਗਾ | ਮੌਜੂਦਾ ਜਥੇਦਾਰਾਂ ਨੂੰ ਹਟਾ ਕੇ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਜਥੇਦਾਰਾਂ ਨੂੰ ਤਖਤ ਸਾਹਿਬਾਨਾਂ ਦੀ ਸੇਵਾ ਸੌਪਣੀ ਹੋਵੇਗੀ | ਸਮਾਂ ਸੀਮਾ ਤਹਿ ਕਰਨੀ ਹੋਵੇਗੀ | ਸ੍ਰੋਮਣੀ ਕਮੇਟੀ ਇਹ ਮਤਾ ਪਾਸ ਕਰੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਮੁੱਚੇ ਪੰਥ ਦੀ ਮਰਜੀ ਤੋ ਬਗੈਰ ਸ੍ਰੋਮਣੀ ਕਮੇਟੀ ਆਪਣੀ ਮਰਜੀ ਨਾਲ ਆਹੁਦੇ ਤੋ ਹਟਾ ਨਹੀ ਸਕੇਗੀ | ਭਾਵ ਜਥੇਦਾਰ ਸਹਿਬਾਨ ਦਾ ਰੁਤਬਾ ਅਸਲ ਅਰਥਾਂ ਵਿੱਚ ਸਰਬ ਉੱਚ ਹੋਵੇਗਾ |ਇਸਤਰਾਂ ਕਰਨ ਨਾਲ ਗੁਰੂ ਆਸ਼ੇ ਅਨੁਸਾਰ ਸਿੱਖ ਰਾਜਨੀਤੀ 'ਤੇ ਧਰਮ ਦਾ ਕੁੰਡਾ ਲੱਗ ਜਾਵੇਗਾ,ਜਿਸ ਨਾਲ ਸਿੱਖੀ ਸਿਧਾਂਤ ਹੋਰ ਪਰਪੱਕ ਹੋਣਗੇ ਅਤੇ ਸਿੱਖੀ ਦਾ ਬੋਲਬਾਲਾ ਹੋਵੇਗਾ |ਸਿੱਖ ਸਿਆਸਤ ਗਿਰਾਵਟ ਤੋ ਬਚੇਗੀ ਅਤੇ ਸਿੱਖ ਅਵਾਮ ਅੰਦਰ ਭਰੋਸਾ ਵੀ ਬਣ ਜਾਵੇਗਾ | ਅਗਲਾ ਕੰਮ ਡਿਬਰੂਗੜ ਦੇ ਸਿੱਖ ਬੰਦੀਆਂ ਸਮੇਤ ਤੀਹ ਤੀਹ ਸਾਲਾਂ ਤੋ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਰਣਨੀਤੀ ਬਣਾਉਣੀ ਹੋਵੇਗੀ | ਉਸ ਤੋ ਉਪਰੰਤ ਸੂਬੇ ਨੂੰ ਵੱਧ ਅਧਿਕਾਰਾਂ ਸਮੇਤ ਬਾਕੀ ਮੁੱਦੇ ਹੋਣਗੇ। ਜੇਕਰ ਅਜਿਹਾ ਕਦਮ ਪੁੱਟਣ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਗਈ,ਫਿਰ ਸਮਝਿਆ ਜਾਵੇਗਾ ਕਿ ਅਜੇ ਵੀ ਆਪਣੇ ਗੁਰੂ ਪ੍ਰਤੀ ਵਫਾਦਾਰੀ ਨਹੀਂ ਹੈ,ਜਦੋਂ ਗੁਰੂ ਪ੍ਰਤੀ ਵਫਾਦਾਰੀ ਨਹੀ ਹੋਵੇਗੀ,ਫਿਰ ਪੰਥ ਨਾਲ ਵਫਾਦਾਰੀ ਦੀ ਆਸ ਵੀ ਨਹੀ ਕੀਤੀ ਜਾ ਸਕੇਗੀ | ਭਾਵੇਂ ਬਾਗੀ ਹੋਏ ਅਕਾਲੀ ਧੜੇ ਤੋਂ ਇਮਾਨਦਾਰੀ ਦੀ ਬਹੁਤੀ ਆਸ ਕੀਤੀ ਵੀ ਨਹੀ ਜਾ ਸਕਦੀ,ਕਿਉਂਕਿ ਇਸ ਧੜੇ ਵਿੱਚ ਕੁੱਝ ਆਗੂ ਅਜਿਹੇ ਵੀ ਹਨ,ਜਿਹੜੇ ਦਿੱਲੀ ਦੇ ਇਸ਼ਾਰੇ ਨਾਲ ਹੀ ਰਾਜਨੀਤੀ ਕਰਦੇ ਹਨ ਅਤੇ ਉਹਨਾਂ ਤੇ ਹੀ ਟੇਕ ਰੱਖਦੇ ਹਨ | ਲੰਮਾ ਸਮਾਂ ਦਿੱਲੀ ਵਾਲੀਆਂ ਤਾਕਤਾਂ ਦੇ ਹੇਠਾਂ ਲੱਗ ਕੇ ਚੱਲਣ ਕਰਕੇ ਉਪਰੋਕਤ ਆਗੂਆਂ ਵਿੱਚੋਂ ਆਤਮ ਵਿਸਵਾਸ ਲਗਭਗ ਖਤਮ ਹੋਣ ਵਰਗਾ ਹੈ | ਪਰ ਗੁਰੂ ਸਾਹਿਬ ਸਮਰੱਥ ਹਨ,ਹੋ ਸਕਦਾ ਹੈ,ਕਿ ਸਮੁੱਚੇ ਸਿੱਖ ਆਗੂਆਂ ਨੂੰ ਸੁਮੱਤ ਅਤੇ ਤਾਕਤ ਬਖਸ਼ ਦੇਣ ਤਾਂ ਸਿੱਖ ਸਿਆਸਤ ਦੇ ਸਮੀਕਰਨ ਪੂਰੀ ਤਰਾਂ ਬਦਲ ਸਕਦੇ ਹਨ | ਮੈਂ ਨਿੱਜੀ ਤੌਰ ਤੇ ਵੀ ਇਹ ਹੀ ਸਲਾਹ ਦੇਵਾਂਗਾ ਕਿ ਤੁਸੀ ਸਾਰਿਆਂ ਨੇ ਸਿੱਖੀ ਸਿਧਾਂਤਾਂ ਨੂੰ ਅਣਗੌਲਿਆ ਕਰਕੇ ਜਾਂ ਇਹ ਕਹਿ ਲਿਆ ਜਾਵੇ ਕਿ ਸਿੱਖੀ ਸਿਧਾਂਤਾਂ ਦਾ ਘਾਣ ਕਰਵਾ ਕੇ ਲੰਮਾ ਸਮਾਂ ਸੱਤਾ ਦਾ ਸੁੱਖ ਮਾਣ ਲਿਆ ਹੈ | ਹੁਣ ਆਪਣੇ ਗੁਨਾਹਾਂ ਦੀ ਸਜ਼ਾ ਸਮਝ ਕੇ ਹੀ ਬਾਕੀ ਜਿੰਦਗੀ ਪੰਥ ਦੇ ਲੇਖੇ ਲਾ ਦਿੱਤੀ ਜਾਵੇ,ਭਾਵ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾਵੇ | ਸੋ ਅਖੀਰ ਵਿੱਚ ਇਹ ਆਸ ਅਤੇ ਅਰਦਾਸ ਹੀ ਕੀਤੀ ਜਾਣੀ ਬਣਦੀ ਹੈ ਕਿ ਅਕਾਲ ਪੁਰਖ ਜਰੂਰ ਬਹੁੜੀ ਕਰੇਗਾ ਅਤੇ ਪੰਥ ਦੇ ਹਨੇਰੇ ਰਾਹਾਂ ਵਿੱਚ ਮੁੜ ਚਾਨਣ ਦਾ ਪਸਾਰਾ ਹੋਵੇਗਾ,ਪੰਥ ਦੀ ਚੜ੍ਹਦੀ ਕਲਾ ਹੋਵੇਗੀ
ਮੌਸਮੀ ਪੰਛੀ ਬਨਾਮ ਮੌਸਮੀ ਨੇਤਾ - ਬਘੇਲ ਸਿੰਘ ਧਾਲੀਵਾਲ
ਕੂੰਜਾਂ ਅਤੇ ਕੋਇਲਾਂ ਅਜਿਹੇ ਪਰਵਾਸੀ ਪੰਛੀ ਹਨ,ਜਿਹੜੇ ਸਾਰਾ ਸਾਲ ਗਾਇਬ ਰਹਿੰਦੇ ਹਨ ਅਤੇ ਖਾਸ ਰੁੱਤਾਂ ਵਿੱਚ ਹੀ ਇੱਧਰ ਚੋਗਾ ਚੁਗਣ ਆਉਂਦੇ ਹਨ | ਜਦੋਂ ਰੁੱਤਾਂ ਗਈਆਂ, ਤਾਂ ਇਹ ਪੰਛੀ ਵੀ ਕਿਧਰੇ ਦਿਖਾਈ ਨਹੀ ਦਿੰਦੇ,ਜਾਣੀ ਕਿ ਰੁੱਤ ਖਤਮ ਹੁੰਦਿਆਂ ਹੀ ਫਿਰ ਵਾਪਸ ਆਪਣੇ ਵਤਨਾਂ ਨੂੰ ਉਡਾਰੀ ਮਾਰ ਜਾਂਦੇ ਹਨ | ਰਾਜਨੀਤੀ ਵਿੱਚ ਵੀ ਕੁੱਝ ਇਸ ਤਰ੍ਹਾਂ ਦੇ ਪੰਛੀਆਂ ਵਰਗੇ ਕਿਰਦਾਰ ਹੁੰਦੇ ਹਨ,ਜਿਹੜੇ ਮੌਸਮ ਦੇ ਹਿਸਾਬ ਨਾਲ ਹੀ ਬਾਹਰ ਨਿਕਲਦੇ ਹਨ,ਪਰ ਜਦੋਂ ਬਾਹਰ ਆਕੇ ਬੋਲਦੇ ਹਨ,ਤਾਂ ਇੰਜ ਜਾਪਦਾ ਹੈ ਜਿਵੇਂ ਸਾਰੇ ਪੰਜਾਬ ਦੀ ਫਿਕਰਮੰਦੀ ਇਨ੍ਹਾਂ ਨੂੰ ਹੀ ਹੋਵੇ | ਜੁਬਾਨ ਐਨੀ ਮਿੱਠੀ ਕਿ ਕੋਇਲਾਂ ਨੂੰ ਮਾਤ ਪਾਉਂਦੇ ਜਾਪਦੇ ਹਨ,ਪਰ ਕਈ ਵਾਰ ਅਜਿਹੇ ਨੇਤਾਵਾਂ ਦਾ ਭਾਸ਼ਨ ਸੁਣ ਸੁਣ ਕੇ ਸਰੋਤਿਆਂ ਨੂੰ ਸ਼ਰਮ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ,ਪਰ ਇਨ੍ਹਾਂ ਦੇ ਨੇੜੇ ਤੇੜੇ ਵੀ ਨਹੀ ਹੁੰਦੀ,ਕਿਉਕਿ TਅÏਰਤ ਬਿਗੜ ਕੇ ਬਣੇ ਪੰਚਾਇਤ ਮੈਂਬਰ, ਬੰਦਾ ਵਿਗੜ ਕੇ ਬਣੇ ਬਜੀਰ ਮੀਆਂU ਵਾਲਾ ਲੋਕ ਤੱਥ ਅਜਿਹੇ ਸਿਆਸਤਦਾਨਾਂ ਤੇ ਹੀ ਤਾਂ ਢੁੱਕਦਾ ਹੈ,ਜਿਹੜੇ ਆਮ ਲੋਕਾਂ ਨੂੰ ਬੰਦੇ ਨਹੀ ਸਗੋ ਪਸ਼ੂਆਂ ਦੀ ਨਿਆਂਈਾ ਹੀ ਸਮਝਦੇ ਹਨ,ਪਈ ਕੁੱਝ ਵੀ ਬੋਲ ਕੇ ਮੂਰਖ ਬਣਾਈ ਜਾਓ,ਲੋਕ ਵਿਚਾਰੇ ਬੁੱਧੂ ਬਣ ਹੀ ਜਾਣਗੇ | ਉਹ ਸ਼ਾਇਦ ਖੁਦ ਇਹ ਸਮਝ ਤੋਂ ਵਾਂਝੇ ਹੁੰਦੇ ਹਨ ਕਿ ਹੁਣ ਲੋਕ ਭਾਂਵੇ ਕੁੱਝ ਹੱਦ ਤੱਕ ਭੋਲੇ ਜਰੂਰ ਹਨ,ਜਿਹੜੇ ਅਜੇ ਵੀ ਕੋਰੇ ਝੂਠ ਦਾ ਭਰੋਸਾ ਕਰ ਲੈਂਦੇ ਹਨ |ਪਰ ਪਹਿਲਾਂ ਵਰਗੇ ਭੋਲੇ ਨਹੀ,ਜਿਹੜੇ ਉਹਨਾਂ ਦੀਆਂ ਝੂਠੀਆਂ ਗੱਲਾਂ ਵਿੱਚ ਆਕੇ ਆਪਸ ਵਿੱਚ ਲੜਦੇ ਫਿਰਨਗੇ,ਡਾਂਗੋ ਸੋਟੀ ਹੋ ਕੇ ਸਿਰ ਪੜਵਾ ਲੈਣਗੇ | ਸ਼ੋਸ਼ਲ ਮੀਡੀਆ ਨੇ ਲੋਕਾਂ ਨੂੰ ਕਾਫੀ ਜਾਗਿ੍ਤ ਕਰ ਦਿੱਤਾ ਹੈ ਪਰੰਤੂ ਅਜਿਹੇ ਸਿਆਸੀ ਨੇਤਾਵਾਂ ਨੂੰ ਕੌਡੀਓਾ ਹੌਲੇ ਵੀ ਕਰ ਦਿੱਤਾ ਹੈ, ਜਿਹੜੇ Tਥੁੱਕੀਂ ਬੜੇ ਪਕਾਉਣU ਵਿੱਚ ਕਾਫੀ ਸਫਲ ਮੰਨੇ ਜਾਂਦੇ ਰਹੇ ਹਨ | ਅਜਿਹੀ ਕਿਸਮ ਦੇ ਲੀਡਰ ਹਰ ਥਾਂ ਹੀ ਹੁੰਦੇ ਹਨ ਅਤੇ ਬਰਨਾਲਾ ਦੀ ਸਿਆਸਤ ਵਿੱਚ ਵੀ ਹਨ | ਇੱਥੇ ਵੀ ਕਾਫੀ ਲੰਮਾ ਅਰਸਾ ਬਰਨਾਲਾ ਨੂੰ ਜਿਲ੍ਹਾ ਬਨਾਉਣ ਦੇ ਨਾਮ 'ਤੇ ਸਿਆਸਤ ਦੀਆਂ ਰੋਟੀਆਂ ਪੱਕਦੀਆਂ ਰਹੀਆਂ ਹਨ | ਪ੍ਰੰਤੂ ਹੁਣ ਹਾਲਾਤ ਬਦਲ ਗਏ ਹਨ | ਹੁਣ ਉਪਰੋਕਤ ਕਿਸਮ ਦੇ ਨੇਤਾਵਾਂ ਦੀ Tਦਾਲ ਨਹੀ ਗਲਦੀ”'' | ਜਾਣੀ ਕਿ ਹੁਣ ਉਹ ਲੋਕਾਂ ਦੀਆਂ ਨਜਰਾਂ 'ਚੋਂ ਲਹਿ ਗਏ ਹਨ | ਅਜਿਹੇ ਨੇਤਾਵਾਂ ਦਾ ਹਾਲ ਦੇਖ ਕੇ ਸਰਦੂਲ ਸਿਕੰਦਰ ਦੇ ਇੱਕ ਉਦਾਸ ਗੀਤ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ ਅਖੇ Tਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜਰਾਂ ਤੋਂ ਗਿਰ ਗਈ ਕੀ ਕਰੀਏ”'' | ਗੱਲ ਸੱਚੀ ਵੀ ਹੈ ਨਜ਼ਰਾਂ 'ਚੋਂ ਡਿੱਗੇ ਨੂੰ ਭਲਾ ਕੌਣ ਚੁੱਕਦੈ? ਗੱਲਾਂ ਗੱਲਾਂ ਵਿੱਚ ਹੀ ਵੱਡੇ ਵੱਡੇ ਕਿਲੇ ਫਤਿਹ ਕਰਨ ਵਾਲੇ ਨੇਤਾ ਨੂੰ ਜਦੋਂ ਕਾਂਗਰਸ ਨੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਤਾਂ ਭਾਜਪਾ ਦੇ ਬੇੜੇ ਵਿੱਚ ਸਵਾਰ ਹੋ ਕੇ ਮੋਦੀ ਦੇ ਸੋਹਲੇ ਗਾਉਣ ਲੱਗ ਪਿਆ | ਚੋਣਾਂ ਦਾ ਮੌਸਮ ਤਾਂ ਨਹੀ ਸੀ, ਪਰ ਕਈ ਵਾਰ ਫਸਲਾਂ ਬੇਮੌਸਮੀਆਂ ਵੀ ਬੀਜਣੀਆਂ ਪੈ ਜਾਂਦੀਆਂ ਹਨ | ਸੋ ਇੱਧਰ ਵੀ ਬੇਮੌਸਮੀ ਫਸਲ ਲਈ ਸਿਆਸਤ ਦਾ ਖੇਤ ਵਿਹਲਾ ਪਿਆ ਸੀ ਭਾਜਪਾ ਨੇ ਝੱਟ ਵੱਤਰ ਸੰਭਾਲ ਲਈ ਤੇ ਆਉਂਦਿਆਂ ਹੀ ਜਿਮਨੀ ਚੋਣ ਲਈ ਟਿਕਟ ਦੇ ਕੇ ਨਿਵਾਜ ਦਿੱਤਾ,ਭਾਂਵੇ ਨੇਤਾ ਜੀ ਜਾਣਦੇ ਸਨ ਕਿ ਜਮਾਨਤ ਜਬਤ ਹੋਣ ਤੋਂ ਕੋਈ ਨਹੀ ਬਚਾ ਸਕਦਾ,ਪਰ Tਮਰਦਾ ਕੀ ਨਾ ਕਰਦਾUਵਾਲੀ ਗੱਲ ਹੋਈ,ਚੋਣ ਲੜਨੀ ਪਈ,ਤੇ ਉਹੀ ਹੋਇਆ ਜਿਸਦਾ ਡਰ ਸੀ,ਉਧਰ ਨੇਤਾ ਜੀ ਇਹ ਸੋਚ ਸੋਚ ਕੇ ਮਨ ਨੂੰ ਧਰਵਾਸ ਦਿੰਦੇ ਰਹੇ ਕਿ ਚਲੋ ਕੋਈ ਗੱਲ ਨਹੀ,ਸੀਟ ਤਾਂ ਪੱਕੀ ਹੋਈ,2024 ਦੀਆਂ ਲੋਕ ਸਭਾ ਚੋਣਾਂ ਕਿਹੜਾ ਜਿਆਦਾ ਦੂਰ ਨੇ ਫਿਰ ਸਹੀ | ਪ੍ਰੰਤੂ ਜਦੋਂ ਭਾਜਪਾ ਦਾ ਅਧਾਰ ਪੰਜਾਬ ਵਿੱਚ ਮੁੜ ਤੋਂ ਵਧਣਾ ਸੁਰੂ ਹੋ ਗਿਆ ਅਤੇ ਵੋਟ ਦਰ ਵੀ ਕਾਫੀ ਉੱਪਰ ਨੂੰ ਜਾ ਰਹੀ ਸੀ,ਤਾਂ ਭਾਜਪਾ ਦੇ ਨੇਤਾ ਜੀ ਨਾਲ ਕਾਂਗਰਸ ਤੋਂ ਵੀ ਮਾੜੀ ਕੀਤੀ ਤੇ ਟਿਕਟ ਉਹਦੇ ਤੋਂ ਵੱਡੇ ਕਾਰੋਬਾਰੀ ਨੂੰ ਦੇ ਦਿੱਤੀ |ਉਹ ਵਿਚਾਰਾ ਫਿਰ ਪ੍ਰੈਸ ਕਾਨਫਰੰਸਾਂ ਕਰਾਉਣ ਜੋਗਾ ਹੀ ਰਹਿ ਗਿਆ |ਜਿਵੇਂ ਕਹਿੰਦੇ ਹਨ ਕਿ Tਜਾਂਦੇ ਚੋਰ ਦੀ ਤੜਾਗੀ ਹੀ ਸਹੀUਸੋ ਨੇਤਾ ਜੀ ਹੁਣ ਫਿਰ ਠੰਡੇ ਘਰਾਂ 'ਚੋਂ ਬਾਹਰ ਆ ਕੇ ਲੋਕਾਂ ਦੀ ਫਿਕਰਮੰਦੀ ਕਰਨ ਲੱਗੇ ਹਨ | ਉਹ ਆਪਣੇ ਘਰ ਆਪਣੇ ਕੁੱਝ ਚਹੇਤਿਆਂ ਨੂੰ ਬੁਲਾਉਂਦੇ ਹਨ ਤੇ ਸਾਰਾ ਮਾਮਲਾ ਸਮਝਾਉਂਦੇ ਹਨ,ਫਿਰ ਕੁੱਝ ਗਿਣੇ ਚੁਣੇ ਪੱਤਰਕਾਰਾਂ ਨੂੰ ਸੱਦ ਕੇ ਪ੍ਰੈਸ ਵਾਰਤਾ ਕਰਦੇ ਹਨ,ਇਲਾਕੇ ਦੇ ਵਿਕਾਸ ਪ੍ਰਤੀ ਚਿੰਤਾ ਜਾਹਰ ਕਰਦੇ ਹਨ ਅਤੇ ਫਿਰ ਉਹਨਾਂ ਦੇ ਚਹੇਤੇ ਨੇਤਾ ਜੀ ਖਾਤਰ ਹਾਈਕਮਾਂਡ ਤੋਂ ਟਿਕਟ ਦੀ ਮੰਗ ਕਰਦੇ ਹਨ | ਨੇਤਾ ਜੀ ਨੂੰ ਪੂਰੀ ਆਸ ਹੁੰਦੀ ਹੈ ਕਿ ਵੋਟਰਾਂ,ਸਪੋਟਰਾਂ ਦੀ ਪੁਰਜੋਰ ਮੰਗ ਤੇ ਇਸ ਵਾਰ ਤਾਂ ਟਿਕਟ ਮਿਲ ਹੀ ਜਾਵੇਗੀ | ਭਾਜਪਾ ਦੇ ਵਧੇ ਵੋਟ ਦਰ ਨੂੰ ਦੇਖਦਿਆਂ,ਉਹਨਾਂ ਨੂੰ ਇਹ ਵੀ ਪੂਰੀ ਆਸ ਹੁੰਦੀ ਹੈ ਕਿ ਇਸ ਵਾਰ ਜੇਕਰ ਟਿਕਟ ਮਿਲਦੀ ਹੈ,ਸ਼ਾਇਦ ਜਿੱਤ ਦਾ ਮੂੰਹ ਦੇਖਣਾ ਵੀ ਨਸੀਬ ਹੋ ਜਾਏ,ਕਿਉਕਿ ਸਿਆਣੇ ਕਹਿੰਦੇ ਹਨ ਕਿ T12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ,ਸੋ ਨੇਤਾ ਜੀ ਹੁਰਾਂ ਦਾ ਹਾਲ ਤਾਂ ਰੂੜੀ ਤੋਂ ਵੀ ਮਾੜਾ ਹੈ,ਉਹਨਾਂ ਨੂੰ ਤਾਂ ਜਿੱਤ ਦਾ ਮੂੰਹ ਦੇਖਿਆਂ ਪੂਰੇ ਪੌਣੇ ਦੋ ਦਹਾਕੇ ਬੀਤ ਚੱਲੇ ਹਨ,ਪਰ ਕਿਸੇ ਪਾਸਿਓਾ ਵੀ ਠੰਡਾ ਬੁੱਲਾ ਨਹੀ ਆਇਆ | ਹੁਣ ਫਿਰ ਰੁੱਤ ਤਾਂ ਭਾਵੇਂ ਬੇਮੌਸਮੀ ਹੀ ਹੈ,ਪਰ ਨੇਤਾ ਜੀ ਨੇ ਕਿਸਮਤ ਅਜਮਾਉਣ ਲਈ ਜਿਮਨੀ ਚੋਣ ਲੜਨ ਦਾ ਮਨ ਬਣਾਇਆ ਹੋਇਆ ਹੈ,ਕਿਉਂਕਿ Tਜਬ ਤੱਕ ਸੁਆਸ ਤਬ ਤੱਕ ਆਸU ਵਾਲੀ ਗੱਲ ਹੈ | 2027 ਦੀਆਂ ਵਿਧਾਨ ਸਭਾ ਚੋਣਾਂ ਕਿਹੜਾ ਦੂਰ ਰਹਿ ਗਈਆਂ | ਹਰ ਰੋਜ ਇੱਕ ਦਿਨ ਘੱਟ ਜਾਂਦਾ ਹੈ | ਏਸੇ ਤਰ੍ਹਾਂ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਅਤੇ ਲਗਭਗ ਉਸ ਤੋਂ ਥੋੜਾ ਕੁ ਵੱਧ ਦਾ ਸਮਾਂ ਰਹਿ ਗਿਆ ਹੈ | ਜੇਕਰ ਇਸ ਵਾਰ Tਚੋਰਾਂ ਨੂੰ ਮੋਰU ਨਾ ਪਏ ਤਾਂ ਨੇਤਾ ਜੀ ਫਿਰ ਮੈਦਾਨ ਵਿੱਚ ਜਰੂਰ ਗੱਜਣਗੇ | ਨਹੀ ਭਲਾ ਐਨੀ ਅੱਤ ਦੀ ਗਰਮੀ 'ਚ ਨੇਤਾ ਜੀ ਨੇ ਬਾਹਰ ਨਿਕਲਣ ਦਾ ਜੋਖਮ ਥੋੜੋ ਉਠਾਉਣਾ ਸੀ | ਨਾਲੇ ਹੁਣ ਉਮਰ ਵੀ ਤਾਂ ਨਹੀ ਰਹੀ ਐਨੀ ਗਰਮੀ ਝੱਲਣ ਦੀ | ਉੱਪਰੋਂ ਪਿਛਲੇ ਸਮਿਆਂ ਵਿੱਚ ਝੂਠ ਤੁਫਾਨ ਬੋਲ ਬੋਲ ਕੇ ਲਾਏ ਹੋਏ ਲਾਰਿਆਂ ਅਤੇ ਸੱਤਾ ਦੇ ਨਸ਼ੇ ਵਿੱਚ ਲੋਕਾਂ ਨਾਲ ਕੀਤੀਆਂ ਵਧੀਕੀਆਂ ਵੀ ਜੀਅ ਦਾ ਜੰਜਾਲ ਬਣੀਆਂ ਖੜੀਆਂ ਹਨ | ਲੋਕ ਆਪਣੇ ਨਾਲ ਹੋਏ ਧੋਖਿਆਂ ਦਾ ਹਿਸਾਬ ਜਾਨਣਾ ਚਾਹੁੰਦੇ ਨੇ | ਹੁਣ ਪਹਿਲਾਂ ਵਾਲੀ ਗੱਲ ਨਹੀ ਰਹੀ,ਹੁਣ ਤਾਂ ਲੋਕ ਸਵਾਲ ਵੀ ਕਰਨ ਲੱਗ ਪੈਂਦੇ ਹਨ,ਨੇਤਾ ਜੀ ਦਾ ਪਾਰਾ ਹੋਰ ਉੱਪਰ ਚਲਾ ਜਾਂਦਾ ਹੈ | ਨਾ ਹੀ ਕੁੱਝ ਬੋਲ ਸਕਦੇ ਹਨ ਅਤੇ ਨਾ ਹੀ ਸੁਭਾਅ ਮੁਤਾਬਿਕ ਚੁੱਪ ਹੀ ਰਹਿ ਸਕਦੇ ਹਨ, 'ਸੱਪ ਦੇ ਮੂੰਹ ਵਿਚ ਕੋਹੜ ਕਿਰਲੇ ਵਾਲੀ ਗੱਲ ਹੈ' | ਗੁੱਸਾ ਵੀ ਬਹੁਤ ਆਉਂਦਾ ਹੈ,ਪਰ ਫਿਰ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਅਤੇ ਇਹ ਸੋਚ ਕੇ ਚੁੱਪ ਵੀ ਤਾਂ ਕਰਨਾ ਪੈਂਦਾ ਹੈ ਕਿ ਕੋਈ ਗੱਲ ਨੀ ਆਹ ਵੋਟਾਂ ਲੰਘ ਜਾਣ ਫਿਰ ਦੇਖਦੇ ਹਾਂ ਭਲਾ ਕੌਣ ਬੋਲਦੈ | ਸਿਆਣਿਆਂ ਨੇ ਕਿਹਾ ਹੈ Tਨੌਕਰੀ ਕੀ ਤੇ ਨਖਰਾ ਕੀU ਪਰ ਰਾਜਨੀਤੀ ਵਿੱਚ ਤਾਂ ਉਸ ਤੋਂ ਵੀ ਮਾੜਾ ਹਾਲ ਹੈ |ਇੱਥੇ ਆ ਕੇ ਤਾਂ ਫੌਜਾਂ ਦੇ ਕਰਨੈਲ ਜਰਨੈਲ ਵੀ ਕੱਚੇ ਲਹਿ ਜਾਂਦੇ ਨੇ, ਨੇਤਾ ਜੀ ਤਾਂ ਫਿਰ ਵੀ ਕਾਰੋਬਾਰੀ ਬੰਦੇ ਨੇ | ਨਾਲੇ ਫਿਰ ਨੇਤਾ ਜੀ ਵਿਚਾਰੇ ਕੀਹਨੂੰ ਕੀਹਨੂੰ ਦੇਖਣਗੇ ਵੋਟਾਂ ਤਾਂ ਸੰਗਰਾਦ ਤੋਂ ਵੀ ਪਹਿਲਾਂ ਆ ਜਾਂਦੀਆਂ ਨੇ | ਚਲੋ ਖੈਰ ਦੇਖਦੇ ਹਾਂ ਨੇਤਾ ਜੀ ਦਾ ਕੌਡੀ ਮੁੱਲ ਪੈਂਦਾ ਵੀ ਹੈ ਜਾਂ ਫਿਰ ਜਨਤਾ ਦੀ ਵਾਧੂ ਦੀ ਫਿਕਰਮੰਦੀ 'ਚ Tਨਾ ਸੁੱਤੀ ਨਾ ਕੱਤਿਆU ਦਾ ਦਰੇਗ ਉਮਰੋਂ ਪਹਿਲਾਂ ਹੀ ਬਜੁਰਗੀ ਦਾ ਅਹਿਸਾਸ ਕਰਵਾ ਕੇ ਘਰ ਬੈਠਣ ਲਈ ਮਜਬੂਰ ਕਰ ਦੇਵੇਗਾ | ਇਹ ਸਿਆਸਤ ਵੀ ਬੜੀ ਅਵੱਲੀ ਸ਼ੈਅ ਹੈ ਭਾਈ ਜੇਕਰ ਰਾਸ ਆ ਜਾਵੇ ਤਾਂ ਭੰਡਾਂ ਨੂੰ ਵੀ ਮਹਾਰਾਜੇ ਬਣਾ ਦਿੰਦੀ ਹੈ,ਜੇ ਰਾਸ ਨਾ ਆਵੇ ਤਾਂ ਡੀ ਸੀ, ਜਰਨੈਲਾਂ ਨੂੰ ਵੀ ਕੁਰਸੀ ਦੇ ਨੇੜੇ ਤੇੜੇ ਨਹੀ ਫਟਕਣ ਦਿੰਦੀ |
ਬਘੇਲ ਸਿੰਘ ਧਾਲੀਵਾਲ
99142-58142
ਸ੍ਰੀ ਗੁਰੂ ਅਰਜਣ ਦੇਵ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਯਾਦ ਕਰਦਿਆਂ - ਬਘੇਲ ਸਿੰਘ "ਧਾਲੀਵਾਲ"