“ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ”: ਸਰਹਿੰਦ ਦੀ ਖੂਨੀ ਦੀਵਾਰ ਤੋ ਖਾਲਸਾ ਰਾਜ ਤੱਕ - ਬਘੇਲ ਸਿੰਘ ਧਾਲੀਵਾਲ

ਸਰਹੰਦ ਦਾ ਇਤਿਹਾਸ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਨੀਹਾਂ ਵਿੱਚ ਚਿਣ ਕੇਸ਼ਹੀਦ ਹੋ ਜਾਣਾ ਅਤੇ ਮਾਤਾ ਗੁਜਰੀ ਜੀ ਵੱਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਤੋ ਬਾਅਦ ਠੰਡੇ ਬੁਰਜ ਵਿੱਚ ਪਰਾਣ ਤਿਆਗ ਜਾਣ ਨਾਲ ਸੰਪੂਰਨ ਨਹੀ ਹੁੰਦਾ,ਬਲਕਿਇਹਨਾਂ ਸ਼ਹਾਦਤਾਂ ਨੇ ਖਾਲਸਾ ਪੰਥ ਨੂੰ ਜੋ ਕੁੱਝ ਦਿੱਤਾ ਹੈ,ਉਸ ਤੇ ਚਰਚਾ ਕਰਨ ਦੀ ਲੋੜ ਹੈ।ਜੇਕਰ ਇਹਨਾਂ ਸ਼ਹਾਦਤਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ ਦੇ ਇਤਿਹਾਸਵਿੱਚ ਅਜਿਹੀ ਮਿਸ਼ਾਲ ਕਿਧਰੇ ਵੀ ਨਹੀ ਮਿਲਦੀ ਕਿ ਸਿਰਫ ਸੱਤ ਤੇ ਨੌ ਸਾਲ ਦੇ ਬਾਲਾਂ ਨੂੰ ਐਨਾ ਕੁ ਕੁਦਰਤੀ ਜਾਂ ਸੰਸਕਾਰੀ ਗਿਆਨ ਹੋਵੇ ਕਿ ਉਹ ਅਪਣੇ ਧਰਮਖਾਤਰ ਮਰ ਮਿਟਣ ਦਾ ਜਜ਼ਬਾ ਰੱਖਦੇ ਹੋਣ,ਜਿਹੜਾ ਇਤਿਹਾਸ ਗੁਰੂ ਕੇ ਨਿੱਕੇ ਨਿੱਕੇ ਮਸੂਮ ਲਾਲਾਂ ਨੇ ਸਿੱਖ ਧਰਮ ਵਿੱਚ ਪਰਪੱਕ ਰਹਿੰਦਿਆਂ ਸਿਰਜਿਆ। ਇੱਥੇ ਇੱਕਹੋਰ ਗੱਲ ਦਾ ਜਿਕਰ ਕਰਨਾ ਵੀ ਜਰੂਰੀ ਬਣ ਜਾਂਦਾ ਹੈ ਕਿ ਅਸੀ ਸਿਰਫ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਜਾਣ ਨੂੰ ਹੀ ਅਪਣੇ ਦਿਮਾਗਵਿੱਚ ਬੈਠਾਈ ਬੈਠੇ ਹਾਂ,ਜਦੋ ਕਿ ਉਹ ਭਿਆਨਕ ਸਮੇ ਦਾ ਜਿਕਰ ਵੀ ਕਰਨਾ ਬਣਦਾ ਹੈ, ਕਿ ਉਹਨਾਂ ਮਸੂਮ ਬੱਚਿਆਂ ਨਾਲ ਨੀਹਾਂ ਚ ਚਿਣੇ ਜਾਣ ਤੋ ਪਹਿਲਾਂ ਸੂਬਾਸਰਹੰਦ ਵੱਲੋਂ ਕੀ ਸਲੂਕ ਕੀਤਾ ਗਿਆ ਹੋਵੇਗਾ।ਕਿਸਤਰਾਂ ਸਾਰਾ ਦਿਨ ਜੁਲਮ ਢਾਹੁਣ ਤੋ ਬਾਅਦ ਬੁੱਢੀ ਮਾਈ ਅਤੇ ਦੋ ਮਸੂਮ ਜਿੰਦਾਂ ਨੂੰ ਕੜਾਕੇ ਦੀ ਠੰਡ ਵਿੱਚ ਬਗੈਰਕਪੜਿਆਂ ਤੋ (ਤਨ ਦੇ ਥੋੜੇ ਬਹੁਤੇ ਕਪੜਿਆਂ ਤੋ ਛੁੱਟ)ਠੰਡੇ ਬੁਰਜ ਵਿੱਚ ਭੁੱਖੇ ਤਿਹਾਏ ਰੱਖਿਆ ਗਿਆ ਹੋਵੇਗਾ।ਕਿਸਤਰਾਂ ਹਰ ਚੜ੍ਹਦੇ ਸੂਰਜ ਸੂਬਾ ਉਹਨਾਂ ਮਸੂਮਜਿੰਦਾਂ ਤੇ ਜੁਲਮ ਦੇ ਨਵੇਂ ਨਵੇਂ ਭਿਆਨਕ ਤੁਜਰਬੇ ਕਰਕੇ  ਉਹਨਾਂ ਦੇ ਸਿਦਕ ਦੀ ਪਰਖ ਕਰਦਾ ਹੋਵੇਗਾ।ਪਰ ਧੰਨ ਉਹ ਗੁਰੂ ਕੇ ਸਿਰੜੀ ਲਾਲ ਜਿੰਨਾਂ ਨੇ ਸੂਬੇ ਵੱਲੋਂਦਿੱਤੇ ਲਾਲਚਾਂ ਨੂੰ ਵੀ ਅਤੇ ਤਸੀਹਿਆਂ ਨੂੰ ਵੀ ਨਿੱਕੇ ਨਿੱਕੇ ਮਸੂਮ ਜਿਹੇ ਨੰਗੇ ਪੈਰਾਂ ਨਾਲ ਇਹ ਜੁਰਅਤ ਦਿਖਾਈ ਕਿ ਤੇਰੇ ਜਬਰ,ਜੁਲਮ ਤਸੀਹੇ ਅਤੇ ਲਾਲਚ ਸਾਡੀਜੁੱਤੀ ਦੀ ਨੋਕ ਦੇ ਵੀ ਯਾਦ ਨਹੀ ਹਨ। ਸਾਹਿਬਜ਼ਾਦਿਆਂ ਨੂੰ ਧਰਮ ਤੋ ਡੁਲਾਉਣਾ ਤਾਂ ਦੂਰ,ਉਹਨਾਂ ਦਾ ਸਿਰ ਤੱਕ ਝੁਕਾਉਣ ਵਿੱਚ ਵੀ ਸੂਬਾ ਸਰਹਿੰਦ ਅਤੇ ਉਹਦੇ ਸੁੱਚਾਨੰਦ ਵਰਗੇ ਅਹਿਲਕਾਰ ਨਾਕਾਮ ਰਹਿ ਗਏ ਸਨ। ਸਾਰਾ ਦਿਨ ਸੂਬੇ ਦੇ ਅਸਹਿ ਅਤੇ ਅਕਹਿ ਤਸੀਹਿਆਂ ਦੇ ਭੰਨੇ ਰਾਤ ਨੂੰ ਭੁੱਖਣਭਾਣੇ ਸਰਦੀ ਦੇ ਸਿੱਧੇ ਹਮਲਿਆਂ ਦਾਟਾਕਰਾ ਕਿਵੇਂ ਕਰਦੇ ਰਹੀਆਂ ਦੋ  ਮਸੂਮ ਜਿੰਦੜੀਆਂ ਅਤੇ ਬਿਰਧ ਮਾਤਾ,ਇਹ ਮਹਿਸੂਸ ਕਰਕੇ ਦਿਲ ਜੋ ਪੀੜਾ ਅਨੁਭਵ ਕਰਦਾ ਹੈ,ਉਹ ਵੀ ਬਰਦਾਸਤ ਤੋ ਬਾਹਰਹੈ,ਤੇ ਫਿਰ ਜਿੰਨਾਂ ਨੇ ਇਹ ਸਭ ਕੁੱਝ ਹੱਡੀਂ ਹੰਢਾਇਆ,ਉਹ ਕੋਈ ਆਮ ਬੱਚੇ ਨਹੀ ਹੋ ਸਕਦੇ ਅਤੇ ਫਿਰ ਦਾਦੀ ਮਾਂ ਦਾ ਤਾਂ ਕਹਿਣਾ ਹੀ ਕੀ ਹੈ ਜਿਸ ਨੇ ਭਰ ਜੁਆਨੀਵਿੱਚ ਅਪਣਾ ਪਤੀ ਵੀ ਇਸ ਹੱਕ ਸੱਚ ਇਨਸਾਫ ਦੀ ਲੜਾਈ ਵਿੱਚ ਸ਼ਹੀਦ ਕਰਵਾਇਆ ਤੇ ਹੁਣ ਪੋਤਿਆਂ ਨੂੰ ਵੀ ਦਾਦੇ ਦੇ ਗਾਡੀ ਰਾਹ ਤੇ ਚੱਲਣ ਦੀਆਂ ਨਸੀਹਤਾਂਦਿੰਦੀ ਹੈ,ਮਤੇ ਬਾਲ ਉਮਰੇ ਨਿੱਕੀਆਂ ਜਿੰਦਾਂ ਕਿਤੇ ਲਾਲਚਾਂ ਵਿੱਚ ਨਾ ਆ ਜਾਣ ਜਾਂ ਤਸੀਹਿਆਂ ਤੋ ਘਬਰਾ ਕੇ ਧਰਮ ਨੂੰ ਲਾਜ ਹੀ ਨਾ ਲਾ ਦੇਣ। ਸੋ ਅਜਿਹਾ ਅਲੌਕਿਕਵਰਤਾਰਾ ਸਰਬੰਸਦਾਨੀ ਗੁਰੂ ਦੇ ਪੁੱਤਰਾਂ ਦੇ ਹਿੱਸੇ ਆਉਣ ਦਾ ਕਾਰਨ ਇਹ ਹੈ ਕਿ ਸਿੱਖੀ ਵਿੱਚ ਮੁਢਲੀ ਸਿੱਖਿਆ ਹੀ ਹੱਕ ਸੱਚ,ਇਨਸਾਫ ਲਈ ਲੜਨ ਦੀ ਦਿੱਤੀਗਈ ਹੈ,ਧਰਮ ਲਈ ਆਪਾ ਵਾਰਨ ਦੀ ਦਿੱਤੀ ਗਈ ਹੈ।  ਇਹ ਗੁਰੂ ਨਾਨਕ ਸਾਹਿਬ ਦਾ ਉਹ ਗਾਡੀ ਰਾਹ ਹੈ ਜਿਸਦੀ ਸਿੱਖਿਆ ਹੀ ਅਪਣੇ ਆਪ ਵਿੱਚ ਇੱਕਨਿੱਗਰ ਵਿਚਾਰਧਾਰਾ ਵਾਲਾ ਦੁਨੀਆਂ ਦਾ ਨਿਆਰਾ ਧਰਮ ਹੋ ਨਿਬੜੀ। ਜੇਕਰ ਇਸ ਗੁਰੂ ਦੇ ਗਾਡੀ ਰਾਹ ਤੋ ਪੁੱਤ ਵੀ ਥਿੜਕਿਆ ਤਾਂ ਉਹ ਮੁੜ ਕੇ ਨਿਆਰੇ ਪੰਥ ਦਾਹਿੱਸਾ ਨਹੀ ਬਣ ਸਕਿਆ।ਜੇਕਰ ਪੁੱਤ ਨੇ ਗੁਰੂ ਪਿਤਾ ਦੀ ਸਿੱਖਿਆ ਤੇ ਰੱਤੀ ਮਾਤਰ ਵੀ ਸ਼ੱਕ ਜਾਹਰ ਕੀਤਾ ਤਾਂ ਉਹ ਗੁਰੂ ਪਦਵੀ ਪਾਉਣ ਤੋ ਹੀ ਖੁੰਝ ਗਿਆ ਤੇ ਇਹਪਦਵੀ ਭਾਈ ਲਹਿਣੇ ਦੇ ਆਗਿਆਕਾਰੀ ਸੁਭਾਅ ਦੇ ਹਿੱਸੇ ਆ ਗਈ,ਜਿਹੜਾ ਇਹ ਪਦਵੀ ਪਾ ਕੇ ਲਹਿਣੇ ਤੋ ਸ੍ਰੀ ਗੁਰੂ ਅੰਗਦ ਸਾਹਿਬ ਹੋ ਗਿਆ। ਜਿਸ ਪਿਤਾ ਨੇ ਨੌਸਾਲ ਦੀ ਉਮਰ ਵਿੱਚ ਗੁਰੂ ਪਿਤਾ ਨੂੰ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਾਖੀ ਲਈ ਖੁਦ ਕੁਰਬਾਨ ਹੋ ਜਾਣ ਲਈ ਕਿਹਾ ਹੋਵੇ,ਤਾਂ ਫਿਰ ਉਸ ਗੁਰੂ ਦੇ ਅਜਿਹੇ ਸੰਸਕਾਰਾਂਵਿੱਚ ਪਲ਼ ਰਹੇ ਅਪਣੇ ਪੁੱਤਰਾਂ ਦਾ ਧਰਮ ਤੋ ਕੁਰਬਾਨ ਹੋ ਜਾਣਾ ਸੁਭਾਵਿਕ ਹੈ। ਐਨੀ ਥੋੜੀ ਉਮਰ ਵਿੱਚ ਐਨੀ ਸਮਝ ਹੋਣੀ ਕਿ ਜੇਕਰ ਸੂਬੇ ਦੇ ਦਰਬਾਰ ਵਿੱਚ ਜਾਣਲਈ ਡਿਉਢੀ ਦੇ ਛੋਟੇ ਦਰਬਾਜੇ ਵਿੱਚ ਦੀ ਲੰਘਣਾ ਹੈ ਤਾਂ ਸਿਰ ਝੁਕਾ ਕੇ ਨਹੀ ਬਲਕਿ ਪੈਰ ਅੱਗੇ ਕਰਕੇ ਸਿਰ ਪਿੱਛ ਸੁੱਟ ਕੇ ਲੰਘਣਾ ਹੈ,ਤਾਂ ਕਿ ਸੂਬੇ ਸਾਹਮਣੇ ਸਿਰਨੀਵਾਂ ਨਾ ਹੋਵੇ ਸਗੋਂ ਜੁੱਤੀ ਦੀ ਨੋਕ ਨਾਲ ਉਹਨਾਂ ਦੇ ਧਰਮ ਨਿਭਾਉਣ ਦਾ ਸੁਨੇਹਾ ਸੂਬੇ ਤੱਕ ਪਹੁੰਚ ਜਾਵੇ,ਅਜਿਹੀ ਸਮਝ ਉਹਨਾਂ ਨਿੱਕੀਆਂ ਜਿੰਦਾਂ ਦੇ ਵੱਡੇਕਾਰਨਾਮਿਆਂ ਨੂੰ ਹੋਰ ਵੀ ਅਲੋਕਿਕ ਬਣਾ ਦਿੰਦੀ ਹੈ।
ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ
ਸੋ ਇਹਨਾਂ ਸ਼ਹਾਦਤਾਂ ਨੇ ਪੰਥ ਨੂੰ ਕੀ ਦਿੱਤਾ,ਇਹਦੇ ਉੱਪਰ ਵੀ ਕੁੱਝ ਚਰਚਾ ਕਰਨੀ ਬਣਦੀ ਹੈ।
ਗੁਰੂ ਸਾਹਿਬ ਦਾ ਫੁਰਮਾਨ ਹੈ ਕਿ “ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ” ਸੋ ਅਜਿਹੇ ਜੁਲਮੀ ਵਰਤਾਰੇ ਨੂੰ ਭੁੱਲਣਾ ਜਾਂ ਦੇਖ ਸਹਿ ਕੇ ਚੁੱਪ ਕਰ ਜਾਣਾ ਸਿੱਖੀ ਦਾਅਸੂਲ ਨਹੀ ਹੈ,ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜਦੋ ਔਰੰਗਜੇਬ ਦੇ ਸੱਦੇ ਤੇ ਉਹਨਾਂ ਨੂੰ ਮਿਲਣ ਲਈ ਦੱਖਣ ਵੱਲ ਗਏ ਤਾਂ ਉਹਨਾਂ ਦਾ ਮੇਲ ਤਾਂ ਭਾਵੇਔਰੰਗਜੇਬ ਨਾਲ ਨਹੀ ਹੋ ਸਕਿਆ,ਪਰ ਉਹਨਾਂ ਨੇ ਅਪਣੇ ਮਿਸ਼ਨ ਪ੍ਰਤੀ ਰੱਤੀ ਮਾਤਰ ਵੀ ਕੁਤਾਹੀ ਨਹੀ ਕੀਤੀ ਜਦੋ ਉਹਨਾਂ ਦਾ ਮੇਲ ਮਾਧੋ ਦਾਸ ਨਾਮ ਦੇ ਸਾਧ ਨਾਲਹੁੰਦਾ ਹੈ ਜਿਹੜਾ ਗੁਰੂ ਦੀ ਸਿੱਖਿਆ ਪਾਕੇ ਬਾਬਾ ਬੰਦਾ ਸਿੰਘ ਬਣ ਜਾਂਦਾ ਹੈ ਤਾਂ ਉਹ ਸੂਬਾ ਸਰਹੰਦ ਦੇ ਜੁਲਮਾਂ ਦੀ ਕਹਾਣੀ ਸੁਣਕੇ ਛੋਟੇ ਸਾਹਿਬਜਾਦਿਆਂ ਅਤੇ ਮਾਤਾਗੁਜਰੀ ‘ਤੇ ਹੋਏ ਜੁਲਮਾਂ ਦਾ ਹਿਸਾਬ ਲੈਣ ਲਈ ਬਿਆਕੁਲ ਹੋ ਜਾਂਦਾ ਹੈ,ਜਦੋਂ ਗੁਰੂ ਸਾਹਿਬ  ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਬੰਦਾ ਸਿੰਘ ਉਸ ਜਾਲਮ ਸੂਬਾਸਰਹੰਦ ਦੇ ਜੁਲਮਾਂ ਨੂੰ ਜੜ ਤੋ ਪੁੱਟਣ ਵਿੱਚ ਕਾਮਯਾਬ ਹੋ ਸਕੇਗਾ,ਤਾਂ ਗੁਰੂ ਸਾਹਿਬ ਬੰਦਾ ਸਿੰਘ ਨੂੰ ਬਹਾਦੁਰ ਬਣਾ ਕੇ ਪੰਜਾਬ ਭੇਜਦੇ ਹਨ ਅਤੇ ਸਿੱਖਾਂ ਨੂੰ ਬੰਦੇ ਦਾਸਾਥ ਦੇਣ ਦੀਆਂ ਲਿਖਤੀ ਹਦਾਇਤਾਂ ਵੀ ਕਰਦੇ ਹਨ।ਫਿਰ ਬਾਬਾ ਬੰਦਾ ਸਿੰਘ ਨੇ ਕਿਵੇ ਸਰਹਿੰਦ ਫਤਿਹ ਕੀਤੀ ਤੇ ਪਹਿਲੇ ਖਾਲਸਾ ਰਾਜ ਦੇ ਝੰਡੇ ਝੂਲਾ ਦਿੱਤੇ ਅਤੇਅਪਣੇ ਗੁਰੂ ਦੇ ਨਾਮ ਦੇ ਛਿੱਕੇ ਚਲਾ ਦਿੱਤੇ, ਇਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਅੰਕਤ ਹੈ।ਭਾਂਵੇ ਬੰਦਾ ਸਿੰਘ ਬਹਾਦੁਰ ਦਾ ਖਾਲਸਾ ਰਾਜ ਬਹੁਤਾ ਲੰਮਾ ਸਮਾਨਹੀ ਰਹਿ ਸਕਿਆ,ਪਰ ਜਿੰਨਾ ਸਮਾ ਵੀ ਰਿਹਾ,ਉਹ ਵੀ ਅਪਣੇ ਆਪ ਵਿੱਚ ਇੱਕ ਮਿਸ਼ਾਲ ਹੈ।ਇਹ ਗੁਰੂ ਕੇ ਬੰਦੇ ਦੇ ਹਿੱਸੇ ਹੀ ਆਇਆ ਕਿ ਜੀਮੀਦਾਰੀ ਸਿਸਟਮ ਨੂੰਖਤਮ ਕਰਕੇ ਬਾਹੀ ਕਰਨ ਵਾਲੇ ਕਾਸਤਕਾਰ ਕਿਸਾਨ ਜਮੀਨਾਂ ਦੇ ਮਾਲਕ ਬਣ ਸਕੇ। ਸੋ ਗੱਲ ਛੋਟੇ ਸਾਹਿਬਜਾਦਿਆਂ ਦੀਆਂ ਸ਼ਹਾਦਤ ਦੀ ਪੰਥ ਨੂੰ ਦੇਣ ਸਬੰਧੀ ਹੋਰਹੀ ਹੈ,ਇਸ ਲਈ ਇੱਥੇ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਜੇਕਰ ਇੱਕ ਵੈਰਾਗੀ ਸਾਧ ਤੋ ਸਿੱਖ ਬਣਿਆਂ ਬੰਦਾ ਸਿੰਘ ਅਪਣੇ ਨਾਮ ਨਾਲ ਲੱਗੇ ਬਹਾਦੁਰੀਦੇ ਖਿਤਾਬ ਨੂੰ ਕਾਇਮ ਰੱਖਣ ਵਿੱਚ ਸਫਲ ਹੋਇਆ ਹੈ ਤਾਂ ਉਹਦੇ ਪਿੱਛੇ ਵੀ ਗੁਰੂ ਕੇ ਲਾਲਾਂ ਦੀਆਂ ਅਲੋਕਿਕ ਸ਼ਹਾਦਤਾਂ ਹੀ ਸਨ,ਜਿੰਨਾਂ ਨੇ ਰਾਜ ਭਾਗ ਖੁੱਸ ਜਾਣ ਤੋਬਾਅਦ ਗਿਰਫਤਾਰ ਹੋ ਚੁੱਕੇ ਬੰਦਾ ਸਿੰਘ ਨੂੰ ਜੰਬੂਰਾਂ ਨਾਲ ਮਾਸ ਨੁਚਵਾ ਕੇ ਅਤੇ ਚਾਰ ਸਾਲ ਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾਏ ਜਾਣ ਦੇ ਬਾਵਜੂਦ ਵੀ ਸਿਦਕ ਤੋਡੋਲਣ ਨਹੀ ਸੀ ਦਿੱਤਾ,ਬਲਕਿ ਬਾਬਾ ਬੰਦਾ ਸਿੰਘ ਨੇ ਬਾਦਸ਼ਾਹ ਫ਼ਰੱਖ਼ਸ਼ੀਅਰ ਵੱਲੋਂ ਪੁੱਛੇ ਗਏ ਸੁਆਲ ਕਿ “ਬੰਦਾ ਸਿੰਘ ਤੂੰ ਕਿਹੋ ਜਿਹੀ ਮੌਤ ਮਰਨਾ ਪਸੰਦ ਕਰੇਂਗਾ” ਤਾਂ ਬਾਬਾ ਬੰਦਾ ਸਿੰਘ ਨੇ ਬੜੇ ਦਲੇਰੀ ਭਰੇ ਅੰਦਾਜ ਵਿੱਚ ਕਿਹਾ ਸੀ ਕਿ ਜਿਸਤਰਾਂ ਦੀ ਮੌਤ ਮਰਨੀ ਬਾਦਸਾਹ ਪਸੰਦ ਕਰੇਗਾ,ਸੋ ਇਹ ਧਰਮ ਤੇ ਅਡੋਲ ਰਹਿ ਕੇ ਮਰਨਦਾ ਜਜ਼ਬਾ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸਰਹਿੰਦ ਦੀਆਂ ਉਹਨਾਂ ਨੀਹਾਂ ਤੋ ਮਿਲਿਆ ਜਿੰਨਾਂ ਵਿੱਚ ਸ਼ਹੀਦ ਹੋਣ ਤੋ ਪਹਿਲਾਂ ਖੜੇ ਦੋ ਨਿੱਕੇ ਨਿੱਕੇ ਬੱਚੇ ਗੱਜ ਕੇ “ਬੋਲੇਸੌ ਨਿਹਾਲ ਸਤਿ ਸ੍ਰੀ ਅਕਾਲ” ਦੇ ਜੈਕਾਰੈ ਲਾ ਰਹੇ ਸਨ ਅਤੇ ਸੂਬਾ ਬਜੀਰ ਖਾਨ ਦਾ ਮੂੰਹ ਚਿੜਾ ਰਹੇ ਸਨ।ਸਿੱਖ ਕੌਂਮ ਦੇ ਪਹਿਲੇ ਬਾਦਸਾਹ ਅਤੇ ਉਸ ਦੇ ਸੱਤ ਸੌਚਾਲੀ ਸਿੱਘਾਂ ਸਮੇਤ ਸ਼ਹੀਦ ਹੋਣ ਤੋ ਬਾਅਦ ਸਿੱਖ ਕੌਂਮ ਖਤਮ ਨਹੀ ਹੋਈ ਬਲਕਿ,ਹੋਰ ਹੌਸਲੇ ਨਾਲ ਲੜਦੀ ਅਫਗਾਨੀ ਧਾੜਵੀਆਂ ਨਾਲ ਲੋਹਾ ਲੈਂਦੀ ਫਿਰ ਮੁੜ ਕੇਇੱਕ ਵਿਸ਼ਾਲ ਖਾਲਸਾ ਰਾਜ ਦੀ ਮਾਲਕ ਬਣ ਜਾਂਦੀ ਹੈ,ਜਿਸ ਦੀ ਮਿਸ਼ਾਲ ਵੀ ਦੁਨੀਆਂ ਵਿੱਚ ਮਿਲਣੀ ਬੇਹੱਦ ਮੁਸ਼ਕਲ ਹੈ।ਇਹ ਜਿੱਤਾਂ ਦਾ ਸਫਰ ਚਮਕੌਰ ਦੀ ਕੱਚੀਗੜੀ ਅਤੇ ਸਰਹਿੰਦ ਦੀ ਦਿਵਾਰ ਤੋ ਸ਼ੁਰੂ ਹੋ ਕੇ ਖਾਲਸਾ ਰਾਜ ਤੱਕ ਲਗਾਤਾਰ ਚੱਲਦਾ ਰਿਹਾ,ਪਰ ਜਿਉਂ ਹੀ ਖਾਲਸਾ ਰਾਜ ਦਾ ਸੂਰਜ ਅਸਤ ਹੋਇਆ ਤਾਂ ਮੁੜਕੇਸਿੱਖਾਂ ਵਿੱਚ ਕਦੇ ਅਪਣੀ ਬਾਦਸਾਹਤ ਪਰਾਪਤੀ ਦੀ ਤਾਂਘ ਨੇ ਅੰਗੜਾਈ ਨਹੀ ਭਰੀ,ਜਿਸ ਦਾ ਕਾਰਨ ਹੈ ਸਿੱਖ ਕੌਂਮ ਦਾ ਅਪਣੇ ਸ਼ਾਨਾਂਮੱਤੇ ਇਤਿਹਾਸ ਤੋ ਪੂਰੀ ਤਰਾਂਜਾਣੂ ਨਾ ਹੋ ਸਕਣਾ ਅਤੇ ਗੌਰਵਮਈ  ਸਿੱਖ ਇਤਿਹਾਸ ਨਾਲ ਕੀਤੀ ਜਾ ਰਹੀ ਛੇੜਛਾੜ ਤੋ ਅਣਜਾਣ ਹੋਣਾ,ਜਿਸ ਕਰਕੇ ਜਿੱਥੇ ਕੌਂਮ ਲੰਮਾ ਸਮਾ ਪਹਿਲਾਂ ਵੀ ਭੰਬਲਭੂਸੇਵਿੱਚ ਰਹੀ ਹੈ,ਓਥੇ ਅਜੋਕੇ ਸਮੇ ਵਿੱਚ ਵੀ ਸਿੱਖਾਂ ਨੂੰ ਸਿੱਖੀ ਤੋ ਦੂਰ ਕਰਨ ਦੇ ਯਤਨ ਲਗਾਤਾਰ ਹੋ ਰਹੇ ਹਨ,ਜਿੰਨਾਂ ਤੋ ਸੁਚੇਤ ਹੋਣ ਦੀ ਲੋੜ ਹੈ।ਸੋ ਜਦੋ ਸਿੱਖ ਮਨਾਂ ਵਿੱਚਅਪਣੇ ਸੁਨਹਿਰੀ ਇਤਿਹਾਸ ਨੂੰ ਪੜ੍ਹਨ ਵਾਚਣ ਅਤੇ ਮਹਿਸੂਸ ਕਰਨ ਦੀ ਤਾਂਘ ਜਨਮ ਲਵੇਗੀ,ਤਾਂ ਅਪਣੇ ਸਿਧਾਂਤ ਦੀ ਰਾਖੀ ਕਰਨ ਦੀ ਤੜਪ ਵੀ ਅਪਣੇ ਆਪ ਪੈਦਾਹੋਵੇਗੀ। ਜਦੋ ਕੌਂਮ ਨੇ ਅਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਮਨ ਬਣਾ ਲਿਆ,ਫਿਰ ਸਰਹਿੰਦ ਦੀ ਖੂੰਨੀ ਦੀਵਾਰ ਤੋ ਰਾਜ ਤਖਤ ਤੱਕ ਪਹੁੰਚਣ ਦੀਖਾਲਸਾਹੀ ਜੁਗਤ ਵੀ ਸੌਖਿਆਂ ਹੀ ਸਮਝ ਪੈ ਜਾਵੇਗੀ ਅਤੇ ਫਿਰ ਤਖਤੇ ਤੋ ਤਖਤ ਤੱਕ ਜਾਣ ਲੱਗਿਆਂ ਵੀ ਸਮਾ ਨਹੀ ਲੱਗੇਗਾ।ਗੁਰੂ ਸੁਮੱਤ ਬਖਸ਼ੇ।
ਬਘੇਲ ਸਿੰਘ ਧਾਲੀਵਾਲ
99142-58142