ਸਰਬੰਸਦਾਨੀ ਅਤੇ ਸਰਬੰਸ ਕੁਰਬਾਨੀ ਵਿਚ ਕੀ ਫਰਕ ਏ - ਗੁਰਚਰਨ ਸਿੰਘ ਜਿਉਣ ਵਾਲਾ
ਸਿਰਦਾਰਾਂ ਅਤੇ ਨਚਾਰਾਂ ਵਿਚ ਕੀ ਫਰਕ ਏ? ਜਦੋਂ ਸਾਨੂੰ ਇਸ ਘੁੰਡੀ ਦਾ ਹੀ ਪਤਾ ਨਹੀਂ ਤਾਂ ਸਾਡੀ ਬਹਾਦਰਾਂ ਦੀ ਕੌਮ ਦਾ ਹਾਲ ਤਾਂ ਇਹੀ ਹੋਣਾ ਸੀ ਜੋ ਅੱਜ ਹੈ। ਜਦੋਂ ਸਾਨੂੰ ਗੁਰਦਾਸ ਮਾਨ ਵਰਗੇ ਨਚਾਰ ਸਿੱਖਿਆ ਦੇਣ ਲੱਗ ਪੈਣ ਤਾਂ ਜੁਝਾਰੂਆਂ ਦੀ ਕੌਮ ਨੇ ਥਾਂ-ਥਾਂ ਠੋਕਰਾਂ ਤਾਂ ਖਾਣੀਆਂ ਹੀ ਹੋਈਆਂ। ਨਚਾਰ ਵੀ ਪੈਸੇ ਦੀ ਚਮਕ-ਦਮਕ ਨਾਲ ਕਲਾਕਾਰ ਅਖਵਾਉਣ ਲੱਗ ਪਏ ਅਤੇ ਆਪਣਾ ਰੁਤਬਾ ਬਦਲ ਲਿਆ, ਕੋਈ ਗੱਲ ਨਹੀਂ। ਪਰ ਜਦੋਂ ਯੂਨੀਵਰਸਿਟੀ ਦਾ ਪੜ੍ਹਿਆ-ਲਿਖਿਆ ਲੋਕਾਂ ਨੂੰ ਇਹ ਸਮਝਾਵੇ ਕਿ ਮੇਰੀ ਪਤਨੀ ਦੀ ਗਠੀਏ ਦੀ ਬਿਮਾਰੀ ਮਸਤਾਂ ਦੀ ਨਜ਼ਰ/ਮਿਹਰਬਾਨੀ ਨਾਲ ਹੀ ਠੀਕ ਹੋ ਗਈ ਤਾਂ ਸਿੱਖ ਕੌਮ ਨੂੰ ਬਚਾਉਣ ਵਾਲਾ ਕੋਈ ਨਹੀਂ। ਜਿਸ ਮਸਤ ਨੂੰ ਸਿਵਾਏ ਗਾਲ੍ਹਾਂ ਦੇ ਹੋਰ ਕੁੱਝ ਆਉਂਦਾ ਹੀ ਨਹੀਂ, ਕੱਪੜੇ ਪਾਉਣ ਦਾ ਵੱਲ ਵੀ ਨਹੀਂ, ਆਪਣੇ ਸਰੀਰ ਦੀ ਦੇਖ-ਰੇਖ ਦਾ ਵੀ ਪਤਾ ਨਹੀਂ, ਨਸ਼ਾ ਕਰਦੇ ਦੇ ਦੰਦ ਨਿਕਲ ਗਏ, ਹੱਥਾਂ ਵਿਚ ਚਿਲਮ ਤੇ ਓਹ ਵੀ ਧੁੱਖਦੀ ਨਾਲ ਤੰਬਾਕੂ ਦੇ ਤੇ ਅਖਵਾਵੇ ਆਪਣੇ ਆਪ ਨੂੰ ਤੀਸਰੇ ਪਾਤਸ਼ਾਹ ਦੀ ਬੰਸ ਚੋਂ, ਪਟਿਆਲਾ ਯੂਨੀਵਰਸਿਟੀ ਦਾ ਪੜ੍ਹਿਆ ਬੰਦਾ ਉਸਦੇ ਪੈਰਾਂ ਵਿਚ ਲਿਟ ਜਾਵੇ ਤਾਂ ਫਿਰ ਐਸੇ ਰੋਲ-ਮਾਡਲਾਂ ਨੇ ਆਪਣੇ ਚੇਲਿਆਂ ਨੂੰ ਡੋਬਣਾ ਹੀ ਹੋਇਆ। ਇਸ ਨੇ ਇਕ ਗੀਤ ਗਾਇਆ ਸੀ, “ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ”। ਜੇਕਰ ਯੂਨੀਵਰਸਿਟੀ ਪਟਿਆਲਾ ਦੇ ਐਮ.ਏ ਕਲਾਸਾਂ ਵਾਲਿਆਂ ਨੂੰ ਇਹ ਨਹੀਂ ਪਤਾ ਕਿ “ਸਰਬੰਸਦਾਨੀ” ਤੇ “ਸਰਬੰਸ ਕੁਰਬਾਨੀ” ਵਿਚ ਕੀ ਫਰਕ ਏ ਤਾਂ ਸਾਡਾ ਰੱਬ ਰਾਖਾ।
ਪੰਜਾਬੀ ਬੋਲੀ ਨੂੰ ਗਵਾਰਾਂ ਦੀ ਬੋਲੀ ਦੱਸਣ ਵਾਲੇ ਗੁਰਦਾਸ ਮਾਨ ਦਾ ਹੁਣ ਬਾਹਰਲੇ ਮੁਲਕਾਂ ਵਿਚ ਕਿਸੇ ਨੇ ਮੁੱਲ ਨਹੀਂ ਪਾਉਣਾ। ਇਸੇ ਕਰਕੇ ਸਤਿੰਦਰ ਸਰਤਾਜ ਤੋਂ ਜ਼ਫਰਨਾਮਾ ਗਾਇਨ ਕਰਵਾ ਕੇ ਚਮਕਾਇਆ ਜਾ ਰਿਹਾ ਹੈ। ਪਹਿਲੇ-ਪਹਿਲ ਉਹ ਪੱਗ ਤਾਂ ਬੰਨਦਾ ਸੀ ਪਰ ਵਾਲ ਪਿਛਾਂਹ ਨੂੰ ਲੰਮੇ ਸੁੱਟ ਕੇ, ਕਿਸੇ ਨੇ ਸਮਝਾਇਆ ਹੋਣਾ ਐ ਕਿ ਕਾਕਾ ਜੀ ਅੱਜ ਕੱਲ੍ਹ ਪੰਜਾਬ, ਚਾਹੇ ਚੱੜ੍ਹਦੇ ਵਾਲਾ ਹੋਵੇ ਚਾਹੇ ਛਿਪਦੇ ਵਾਲਾ, ਸੂਫੀ ਗੀਤਾਂ ਦਾ ਕੋਈ ਬਹੁਤਾ ਮੁੱਲ ਨਹੀਂ ਪਾਉਂਦਾ। ਇਸ ਕਰਕੇ ਆਪਣੀਆਂ ਜਟਾਂ ਸੰਭਾਲ ਕੇ ਚੰਗੀ ਟੂਟੀ ਵਾਲੀ ਪੱਗ ਬੰਨ। ਫਿਰ ਕਹੇ ਜਾਂਦੇ ‘ਦਸਮ ਗ੍ਰੰਥ’ ਵਿਚੋਂ ਕੁੱਝ ਚੋਟੀ ਦੀਆਂ ਬਾਣੀਆਂ ਗਾਇਨ ਕਰ। ਗੁਰਦਾਸ ਮਾਨ ਵਾਲਾ ਖਾਲੀ ਥਾਂ ਭਰ ਨਾਲੇ ਆਪਣੀ ਜੇਬ। ਬਹੁਤੇ ਸਿੱਖਾਂ ਨੇ ਬਗੈਰ ਸੋਚੇ ਸਮਝੇ ਆਪਣੀ ਉੱਨ ਲੁਹਾਉਣੀ ਹੀ ਹੁੰਦੀ ਹੈ ਤੇ ਚੁੱਪ-ਚਾਪ ਲਾਹ ਲੈ।
ਮੈਨੂੰ ਡਾ. ਗੰਡਾ ਸਿੰਘ ਹਿਸਟੋਰੀਅਨ ਅਤੇ ਮੇਰੇ ਜਰਮਨ ਦੋਸਤਾਂ ਦੀਆਂ ਗੱਲਾਂ ਯਾਦ ਹਨ ਕਿ ਜੇਕਰ ਕੋਈ ਬੋਲੀ ਸਿੱਖਣੀ ਹੈ ਤਾਂ ਉਸਨੂੰ ਉਸ ਦੇਸ਼ ਵਿਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ। ਮੈਂ ਅੱਜ ਵੀ ਜਰਮਨ ਚੰਗੀ ਤਰ੍ਹਾਂ ਪੜ੍ਹ, ਲਿਖ ਤੇ ਬੋਲ ਸਕਦਾ ਹਾਂ ਭਾਵੇਂ ਮੈਂ ਪਿਛਲੇ 35 ਸਾਲਾਂ ਤੋਂ ਜਰਮਨੀ ਵਿਚ ਨਹੀਂ ਹਾਂ ਕਿਉਂਕਿ ਮੈਂ ਤਿੰਨ ਸਾਲ ਜਰਮਨ ਬੋਲੀ ਯੂਨੀਵਰਸਿਟੀ ਵਿਚ ਸਿੱਖੀ ਅਤੇ 11 ਸਾਲ ਹੋਰ ਉਸ ਮੁਲਕ ਵਿਚ ਰਿਹਾ ਹਾਂ। ਇਸੇ ਹੀ ਤਰ੍ਹਾਂ ਡਾ. ਗੰਡਾ ਸਿੰਘ ਜੀ ਨੇ ਪਰਸ਼ੀਅਨ ਕਿਤਾਬਾਂ ਵਿਚੋਂ ਸਿੱਖ ਹਿਸਟਰੀ ਲੱਭਣ ਲਈ ਈਰਾਨ ਵਿਚ ਜਾ ਕੇ ਰਿਹਾਇਸ਼ ਕੀਤੀ। ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਤਹਾਸਕ ਪਰਿਪੇਖ’ ਡਾ. ਕਿਰਪਾਲ ਦੀ ਕਿਤਾਬ ਪੜ੍ਹ ਰਿਹਾ ਸੀ। ਪੰਨਾ 40 ਤੇ ਇਕ ਲਫਜ਼ ਨਜ਼ਰੀਂ ਪਿਆ। ਫਾਰਸੀ ਦਾ ਲਫਜ਼ ‘ਅਲੁਸ਼’ ਗੁਰਮੁਖੀ ਵਿਚ ‘ਅਲੂਫਾ’ ਬਣ ਗਿਆ ਤੇ ਸਾਨੂੰ ਅਲੂਫਾ ਵੀ ਫਾਰਸੀ ਲੱਗਣੀ ਹੈ ਕਿਉਂਕਿ ਨਾ ਸਾਨੂੰ ਲਫਜ਼ ‘ਅਲੁਸ਼’ ਦਾ ਪਤਾ ਤੇ ਨਾ ਹੀ ‘ਅਲੂਫਾ’ ਦਾ। ਜਰਮਨੀ ਵਿਚ ਰਹਿੰਦਿਆਂ ਮੈਂ ਇਹ “ ਜ਼ਫਰਨਾਮਾ ” ਆਪਣੇ ਨਾਲ ਪੜ੍ਹਦੇ ਈਰਾਨੀ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ ਅਤੇ ਪੁੱਛਿਆ ਕਿ ਜੇ ਤੁਹਾਨੂੰ ਸਮਝ ਪਈ ਤਾਂ ਮੈਨੂੰ ਸਮਝਾਓ ਕਿ ਇਸ “ਜ਼ਫਰਨਾਮੇ” ਦਾ ਮਤਲਬ ਕੀ ਹੈ। ਜਵਾਬ ਵਿਚ ਓਹ ਕਹਿੰਦੇ ਕਿ ਸਾਨੂੰ ਤਾਂ ਇਸ ਦੀ ਸਮਝ ਹੀ ਨਹੀਂ ਪਈ ਕਿ ਤੂੰ ਕੀ ਪੜ੍ਹ ਰਿਹਾਂ ਹੈਂ? ਜੇਕਰ ਸਤਿੰਦਰ ਸਰਤਾਜ ਨੂੰ ਫਾਰਸੀ ਵਾਕਿਆ ਹੀ ਪੜ੍ਹਨੀ ਆਉਂਦੀ ਹੈ ਤਾਂ ਕਹੀ ਜਾਂਦੀ ਭਾਈ ਮਨੀ ਸਿੰਘ ਵਾਲੀ ਦਸਮ ਗ੍ਰੰਥ ਦੀ ਬੀੜ ਤੋਂ ਫਾਰਸੀ ਵਿਚ ਲਿਖਿਆ ਜ਼ਫਰਨਾਮਾ ਹੀ ਪੜ੍ਹ ਕੇ ਗਾਇਨ ਕਰਨਾ ਚਾਹੀਦਾ ਸੀ। ਅਸਲ ਵਿਚ ‘ਜ਼ਫਰਨਾਮਾ’ ਗੁਰੂ ਜੀ ਦੀ ਕ੍ਰਿਤ ਹੈ ਹੀ ਨਹੀਂ ਕਿਉਂਕਿ ਕਦੀ ਲਿਖਾਰੀ ਔਰੰਗਜ਼ੇਬ ਨੂੰ ਤਲਵਾਰ ਦਾ ਧਨੀ, ਬਹੁਤ ਸਿਆਣਾ ਅਤੇ ਭਗਵਾਨ ਦਾ ਰੂਪ ਵੀ ਲਿਖਦਾ ਹੈ। ਬੰਦ ਨੰਬਰ 59-64 ਤੱਕ ਲਿਖਾਰੀ ਇਕ ਹਜ਼ਾਰ ਦੇ ਘੋੜੇ ਬਦਲੇ ਸਾਰੀ ‘ਬਰਾੜ’ ਕੌਮ ਔਰੰਗਜ਼ੇਬ ਦੇ ਹਵਾਲੇ ਕਰਨ ਦੀ ਗੱਲ ਕਰਦਾ ਹੈ ਅਤੇ ਕਦੀ ਭੁੱਖ ਨਾਲ ਲਿਤਾੜੇ ਆਪਣੇ 40 ਸਿੰਘਾਂ ਦੀ ਸ੍ਰੀਰਕ ਕਮਜ਼ੋਰੀ ਦੱਸ ਕੇ ਦਸ ਲੱਖ ਫੌਜ ਨਾਲ ਮੁਕਾਬਲਾ ਨਾ ਕਰ ਸਕਣ ਦੀ ਅਸਮਰੱਥਾ ਵੀ ਜ਼ਾਹਰ ਕਰਦਾ ਹੈ। ਜੇਕਰ ਤੇਰਾ ਹੁਕਮ ਆ ਜਾਵੇ ਤਾਂ ਮੈਂ ਆਪਣੀ ਜਾਨ ਲੈ ਕੇ ਹਾਜ਼ਰ ਹੋ ਸਕਦਾ ਹਾਂ। ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਯੋਧੇ ਨਾਲ ਐਸੀਆਂ ਲਿਖਤਾਂ ਮੜਨੀਆਂ ਗੁਰੂ ਜੀ ਦੀ ਸਖਸ਼ੀਅਤ ਨੂੰ ਕਲੰਕਤ ਕਰਨਾ ਹੀ ਕਹਿ ਸਕਦੇ ਹਾਂ। ਸਿੱਖ ਭਰਾਵੋ! ਐਵੇਂ ਨਾ ਫਸੋ ਚਲਾਕੀਆਂ ਵਿਚ, ਅਸਲੀਅਤ ਦੀ ਪਛਾਣ ਕਰੋ।
ਸਤਿੰਦਰ ਸਰਤਾਜ ਸਿੱਖ ਧਰਮ ਬਾਰੇ ਕਿਤਨਾ ਕੁ ਜਾਣਦਾ ਹੈ ਅਗੇ ਵਰਨਣ ਕੀਤੀ ਇਕ ਝਲਕੀ ਤੋਂ ਪਤਾ ਚੱਲ ਜਾਵੇਗਾ। ਹੰਸਾਲੀ ਵਾਲੇ ਬਾਬੇ ਅਜੀਤ ਸਿੰਘ, ਜਿਸ ਦਾ ਮੂੰਹ ਫੋੜੇ-ਫਿਨਸੀਆਂ ਨਾਲ ਭਰਿਆ ਪਿਆ ਹੈ ਤੇ ਦੇਖਣ ਨੂੰ ਵੀ ਦਿਲ ਨਹੀਂ ਕਰਦਾ, ਜੋ ਮਰ ਚੁੱਕਿਆ ਹੈ, ਦੇ ਦਰ ਤੇ ਇਹ ਝੋਲੀ ਅੱਡੀ ਕੋਈ ਦਾਤ ਮੰਗ ਰਿਹਾ ਹੈ।
ਆਓ ਹੁਣ ਗੱਲ ਕਰੀਏ ਅਸਲ ਮੁੱਦੇ ਦੀ, ਅੱਜ ਤੋਂ ਕੋਈ ਚਾਰ ਕੁ ਮਹੀਨੇ ਪਹਿਲਾਂ ਪ੍ਰਿੰਸੀਪਲ ਡਾ. ਦਲਜੀਤ ਸਿੰਘ, ਖਾਲਸਾ ਕੌਲਿਜ ਅੰਮ੍ਰਿਤਸਰ ਦੀ ਇੱਕ ਚਿੱਠੀ ਇੰਟਰਨੈਟ ਤੇ ਪੜ੍ਹਨ ਨੂੰ ਮਿਲੀ। ਕਿਉਂਕਿ ਮੈਂ ਵੀ 67-68 ਵਿਚ ਇਸੇ ਕੌਲਿਜ ਵਿਚ ਪ੍ਰੈਪ ਨਾਨ-ਮੈਡੀਕਲ ਪਾਸ ਕੀਤੀ ਸੀ ਇਸ ਕਰਕੇ ਮਨ ਵਿਚ ਬਹੁਤ ਚਾਓ ਪੈਦਾ ਹੋਇਆ ਕਿ ਇਸ ਚਿੱਠੀ ਨੂੰ ਛੇਤੀ-ਛੇਤੀ ਪੜ੍ਹਾਂ ਕਿ ਕੀ ਲਿਖਿਆ ਹੋਇਆ ਹੈ? ਇਤਨੀ ਵੱਡੀ ਸੰਸਥਾ ਦੇ ਪ੍ਰਿੰਸੀਪਲ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਲਿਖਿਆ ਪੜ੍ਹ ਕੇ ਬਹੁਤ ਪ੍ਰੇਸ਼ਾਨੀ ਹੋਈ ਕਿ ਸਾਡੀ ਕੌਮ ਦਾ ਕੀ ਬਣੂੰ? ਜਦੋਂ ਸਾਡੇ ਵਿੱਦਿਅਕ ਅਦਾਰਿਆਂ/ਸੰਸਥਾਵਾਂ ਦੇ ਮੋਢੀ ਹੀ ਇਸ ਦੀ ਮਿੱਟੀ ਪੁੱਟ ਰਹੇ ਹਨ। ਮੈਥੋਂ ਰੁਕਿਆ ਨਾ ਗਿਆ ਅਤੇ ਥੱਲੇ ਦਿੱਤੇ ਨੰਬਰ ਤੇ ਕਾਲ ਕਰਕੇ ਜਾਣ-ਪਹਿਚਾਣ ਕਰਾਉਣ ਤੋਂ ਬਾਅਦ ਪੁੱਛ ਹੀ ਲਿਆ। “ਪ੍ਰਿੰਸੀਪਲ ਜੀਓ! ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪ੍ਰੀਵਾਰ, ਪਿਤਾ, ਮਾਤਾ, ਚਾਰ ਸਾਹਿਬਜ਼ਾਦੇ ਅਤੇ ਆਪਣਾ ਆਪ ਕਿਸ ਨੂੰ ਦਾਨ ਕੀਤਾ ਸੀ ”? ਕੋਈ ਨਾਮ ਦੱਸ ਸਕਦੇ ਹੋ? ਜਵਾਬ ਸੀ “ ਮੈਂ ਤਾਂ ਇਸ ਨੁਕਤੇ ਨੂੰ ਵੀਚਾਰਿਆ ਹੀ ਨਹੀਂ ”। ਮੈਂ ਕਿਹਾ ਜੀ “ ਤੁਸੀਂ ਐਨੇ ਵੱਡੇ ਅਹੁਦੇ ਤੇ ਹੁੰਦੇ ਹੋਏ ਨਹੀਂ ਵੀਚਾਰਦੇ ਤਾਂ ਮੈਂ ਹੋਰ ਕਿਸੇ ਨੂੰ ਕੀ ਆਖਾਂ? ਪਰ ਉਨ੍ਹਾਂ ਬੜੀ ਹਲੀਮੀ ਨਾਲ ਕਿਹਾ,“ ਵੀਰ ਜੀਓ! ਅੱਗੇ ਵਾਸਤੇ ਐਸੇ ਲਫਜਾਂ ਦਾ ਖਿਆਲ ਰੱਖਾਂਗਾ”। ਇਹ ਡਾ. ਦਲਜੀਤ ਸਿੰਘ ਪਟਿਆਲਾ ਯੂਨੀਵਸਿਟੀ ਵਾਲੇ ਡਾ. ਦਲਜੀਤ ਸਿੰਘ ਵਾਲੀਆ ਜੀ ਨਹੀਂ ਹਨ।
ਮਹਾਨ ਕੋਸ਼ ਦੇ ਪੰਨਾ 628 ਤੇ ਜਦੋਂ ਮੈਂ ਦਾਨ ਲਫਜ਼ ਦੇ ਮਤਲਬ ਦੇਖਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ “ਸਰਬੰਸਦਾਨੀ” ਨਾ ਹੋ ਕੇ “ਸਰਬੰਸ ਕੁਰਬਾਨੀ” ਸਾਬਤ ਹੁੰਦਾ ਹੈ। ਦਾਨ ਦਾ ਮਤਲਬ ਹੈ ਮੁਫਤ ਵਿਚ ਕੁੱਝ ਮਿਲਣਾ।“ ਸਹੰਸਰ ਦਾਨ ਦੇ ਇੰਦ੍ਰ ਰੋਆਇਆ” ਵਾਰ ਰਾਮਕਲੀ ਮ:1 ॥ ਪੰਨਾ 953॥ ਇੰਦਰ ਦੇ ਹਿੰਦੂ-ਮਿੱਥ ਅਨੁਸਾਰ ਸਰਾਪ ਦੇ ਰੂਪ ਵਿਚ ਇਸਤ੍ਰੀ ਭਗ ਦੇ ਹਜ਼ਾਰ ਨਿਸ਼ਾਨ ਸ਼ਰੀਰ ਤੇ ਹੋ ਗਏ। ਰਾਜ ਨੀਤੀ ਦਾ ਇਕ ਅੰਗ, ਕੁੱਝ ਦੇ ਕੇ ਵੈਰੀ ਨੂੰ ਵਸ਼ ਕਰਨ ਦਾ ਉਪਾਓ। ਇਹ ਅਰਥ ਵੀ ਢੁਕਦੇ ਨਹੀਂ ਕਿਉਂਕਿ ਗੁਰੂ ਜੀ ਔਰੰਗਜ਼ੇਬ ਨੂੰ ਵੱਸ ਵਿਚ ਨਹੀਂ ਕਰਨਾ ਚਾਹੁੰਦੇ।
ਤੇਰੀਆ ਸਦਾ ਸਦਾ ਚੰਗਿਆਈਆਂ ॥ ਮੈ ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ॥ {ਪੰਨਾ 73} ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ, ਮੈਂ ਦਿਨੇ ਰਾਤ ਸਾਂਭ ਕੇ ਰੱਖਦਾ ਹਾਂ। ਗੁਰੂ ਨਾਨਕ ਜੀ ਕਹਿੰਦੇ ਹਨ ਪ੍ਰਭੂ ਸਾਡੇ ਮੰਗਣ ਤੋਂ ਬਿਨਾਂ ਹੀ ਹਰੇਕ ਦਾਤਿ ਦੇਈ ਜਾ ਰਿਹਾ ਹੈ ਅਤੇ ਸਾਨੂੰ ਉਸ ਪ੍ਰਮਾਤਮਾ ਦੇ ਸੱਚੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ।
ਮਹਾਨ ਕੋਸ਼ ਦੇ ਪੰਨਾ 342 ਤੇ ਕੁਰਬਾਨ ਦੇ ਮਤਲਬ ਹਨ ‘ਨਿਛਾਵਰ ਕਰਨਾ’, ਸਦਾ ਸਦਾ ਜਾਈਐ ਕੁਰਬਾਨ। ਆਪਣੇ ਸਿਧਾਂਤ ਤੇ ਡਟੇ ਰਹਿਣਾ ਚਾਹੇ ਜਿੰਦ-ਜਾਨ ਚਲੀ ਜਾਏ ਇਸ ਨੂੰ ਕੁਰਬਾਨੀ ਆਖਦੇ ਹਨ ਦਾਨ ਨਹੀਂ। ਸਿੱਖਾਂ ਨੂੰ ਇੱਕ ਇੱਕ ਗਲਤ ਅੱਖਰ ਸਿਖਾ ਕੇ ਆਪਣੇ ਸਿਧਾਂਤ ਨਾਲੋਂ ਤੋੜ ਦਿੱਤਾ ਅਤੇ ਪਤਾ ਵੀ ਨਹੀਂ ਲੱਗਣ ਦਿੱਤਾ। ਅਸੀਂ ਘੱਟ ਗਿਣਤੀ ਹੋਣ ਦੇ ਨਾਤੇ ਹਰ ਹਰਬੇ ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਵੀ ਸੈਨਾਪਤੀ ਗੁਰ ਸੋਭਾ ਗ੍ਰੰਥ ਵਿਚ ਲਿਖਦਾ ਹੈ, “ ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈ ਢਾਕੀ ਚਾਦਰ”। ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਸਾਡੇ ਪ੍ਰਚਾਰਕਾਂ ਨੇ “ਹਿੰਦ ਦੀ ਚਾਦਰ” ਬਣਾ ਧਰਿਆ ਤੇ ਅਸੀਂ ਚੁੱਪ ਕਰ ਗਏ। ਮੇਰੀ ਬੇਨਤੀ ਹੈ ਕਿ “ਸਰਬੰਸਦਾਨੀ” ਨਹੀਂ “ਸਰਬੰਸ ਦੀ ਕੁਰਬਾਨੀ” ਹੈ ਪਰ ਫਿਰ ਵੀ ਚੜ੍ਹਦੀ ਕਲਾ ਹੈ। 1971 ‘ਚ ਪਾਕਿਸਤਾਨੀ ਜਰਨੈਲ ਨਿਆਜ਼ੀ ਨੇ 75-95,000 ਹਥਿਆਰ ਬੰਦ ਫੌਜ ਦੇ ਹੁੰਦਿਆਂ-ਸੁੰਦਿਆਂ ਵੀ ਜਰਨੈਲ ਜਗਜੀਤ ਸਿੰਘ ਅਰੋੜਾ ਕੋਲ ਆਤਮ ਸਮਰਪਨ ਕਰ ਦਿੱਤਾ ਸੀ। ਪਰ ਗੁਰੂ ਜੀ ਕੋਲ ਚਮਕੌਰ ਦੇ ਜੰਗ ਤੋਂ ਬਾਅਦ ਸਿਰਫ ਚਾਰ-ਪੰਜ ਸਿੱਖ ਹੀ ਹਨ ਤੇ ਉਹ ਵੀ ਭੁੱਖਣ-ਭਾਣੇ। ਆਪਣੀ ਜਾਨ ਤੋਂ ਵੱਧ ਪਿਆਰੇ ਸਿੱਖਾਂ ਦੀ ਸ਼ਹਾਦਤ ਅਤੇ ਆਪਣੇ ਦੋ ਵੱਡੇ ਪੁੱਤਰਾਂ ਦੀ ਕੁਰਬਾਨੀ ਤੋਂ ਬਾਅਦ ਵੀ ਆਤਮ ਸਮਰਪਨ ਨਹੀਂ ਕੀਤਾ। ਸਰਬੰਸਦਾਨੀ ਨਹੀਂ, ਯਾਦ ਰੱਖੋ ਸਰਬੰਸ ਦੀ ਕੁਰਬਾਨੀ ਹੈ ਦੇਣ ਵਾਲੇ ਨੂੰ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132.
ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਕੀ ਚਾਦਰ - ਗੁਰਚਰਨ ਸਿੰਘ ਜਿਉਣ ਵਾਲਾ
ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀਹੜੀ ਦਰ ਪੀਹੜੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ? ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਿਤਸਰ, ਅੱਜ-ਕੱਲ੍ਹ ਖਾਲਸਾ ਕੌਲਿਜ ਵਾਲੀ ਥਾਂ, ਦੀ ਲੜਾਈ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਜਾਂ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।
ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਸ਼ਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿਰ ਸੁੱਟੀ ਜਿੰਦਗੀ ਬਸਰ ਕਰ ਰਹੇ ਹਨ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੁ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਆਕਤੀ ਨੇ ਨਹੀਂ ਤੋੜੀ। ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ {ਪੰਨਾ 967} ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ: “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ” ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ।
ਜਿਸ ਸਿੱਖ-ਲਹਿਰ ਦੇ ਬਾਨੀਆਂ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ: ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324॥ ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ ਦੇ ਜ਼ਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਇਸ ਦੀ ਮਸਾਲ ਅੱਜ ਢੱਢਰੀਆਂ ਵਾਲਾ ਹੈ ਜਿਹੜਾ ਹਰ ਰੋਜ਼ ਲੱਖ ਕੁ ਰੁਪੈ ਦੀ ਬਰਦੀ ਬਦਲਦਾ ਹੈ ਆਪਣੇ ਮੂਰਖ ਚੇਲਿਆਂ ਨੂੰ 500-500 ਡਾਲਰ ਮੱਥਾ ਟੇਕਣ ਲਈ ਕਹਿੰਦਾ ਹੈ। ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ। ਢੱਢਰੀਆਂ ਵਾਲਾ ਤਾਂ ਸਗੋਂ ਕਿਸਾਨ ਅੰਦੋਲਨ ਦੇ ਉਲਟ ਹੀ ਭੁਗਤ ਰਿਹਾ ਹੈ। ਕੀ ਇਸ ਨੇ ਕਿਸੇ ਨੂੰ ਇਕ ਕੱਪ ਚਾਹ ਦਾ ਪਿਲਾਇਆ ਹੈ ? ਨਹੀਂ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿਚ ਗੁਰੂ ਜੀ ਧਮਤਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸ਼ਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੱਡ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜੇਬ ਜ਼ਬਰਨ ਲੋਕਾਂ ਨੂੰ ਹਿੰਦੂ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਆਦ, “ ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ ” ਕੀਤੀ। ਇਸ ਵਕਤ ਔਰੰਗਜੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡੇ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ) ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੁ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਜਾਂ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ: ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥ ਪੰਨਾ 10॥
ਅਤੇ ਗੁਰ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ: ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥ ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥ ਇਹ ਵੀ ਗਲਤ ਹੈ। ਸਿਰਫ ਹਿੰਦੂ ਧਰਮ ਲਈ ਸ਼ਸ਼ਹਾਦਤ ਦੇਣੀ ਗੁਰੂ ਜੀ ਦੀ ਸ਼ਹਾਦਤ ਨੂੰ ਛੁਟਿਆਉਣਾ ਹੈ। ਇਹ ਨਿਰਮਲੇ ਕਵੀਆਂ ਦੀ ਚਾਲ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕੇ।
ਪਰ ਬਚਿਤ੍ਰ ਨਾਟਿਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥ ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਨਹੀਂ ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਕੁਰਬਾਨੀਆ ਕਿਉਂ ਦੇਣੀਆਂ ਸਨ ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਇਕ ਸਾਜਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132 , www.singhsabhacanada.com
ਗੁਰੂ ਨਾਨਕ ਪਾਤਸ਼ਾਹ ਦੀ ਉਧਾਲੀ ਗਈ ‘ਸਿੱਖੀ’ ਅੰਤਲੇ ਸਾਹਾਂ ਤੇ - ਗੁਰਚਰਨ ਸਿੰਘ ਜਿਉਣਵਾਲਾ
ਇਹ ਲੇਖ ਡਾ. ਕਰਮਿੰਦਰ ਸਿੰਘ ਜੀ ਦਾ ਹੈ ਮੈਂ ਤਾਂ ਸਿਰਫ ਪੰਜਾਬੀ ਵਿਚ ਅਨੁਵਾਦ ਹੀ ਕਰ ਰਿਹਾ ਹਾਂ।
ਬਾਬਾ! ਤੂੰ ਨੰਗੇ ਪੈਰੀਂ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਤਹਿ ਕੀਤਾ, ਮਾਰੂਥਲਾਂ ਅਤੇ ਜੰਗਲ-ਬੇਲਿਆਂ ਵਿਚੋਂ ਦੀ ਲੰਘਦਾ ਹੋਇਆ, ਸੱਪਾਂ ਅਤੇ ਠੂਹਿਆਂ ਨੂੰ ਮਿਧਦਾ ਹੋਇਆ, ਸ਼ੇਰ-ਬਘੇਰਿਆਂ ਨਾਲ ਲੜਦਾ ਹੋਇਆ, ਤੱਤੀਆਂ ਅਤੇ ਬਰਫੀਲੀਆਂ ਹਵਾਵਾਂ ਨੂੰ ਅੱਖੋਂ-ਪਰੋਖੇ ਕਰਦਾ ਹੋਇਆ, ਪਾਟੀਆਂ ਅੱਡੀਆਂ ਅਤੇ ਲੀਰੋ-ਲੀਰ ਹੋਏ ਕਪੜਿਆਂ ਨਾਲ ਦੂਰ-ਦੂਰ ਤਕ ਹੋਕਾ ਦੇ ਕੇ “ “ਉਗਵਣਹੁ ਤੇ ਆਥਵਣੋ ਨਉ ਖੰਡ ਪ੍ਰਿਥਮੀ ਸਭ ਝੁਕਾਈ॥ ਜਗਿ ਅੰਦਰਿ ਕੁਦਰਤਿ ਵਰਤਾਈ”॥ ਚੜਿਆ ਸੋਧਣਿ ਧਰਤਿ ਲੁਕਾਈ॥24॥ ਪਰ ਅੱਜ ਤੇਰੇ ਪੈਰੋਕਾਰਾਂ ਨੇ ਤੁਹਾਨੂੰ ਹੀ ਸੋਧ ਦਿੱਤਾ ਹੈ। ਕਿਵੇਂ?
ਜਿਹੜੀ ਸਿੱਖੀ ਅੱਜ ਅਸੀਂ ਜਿਉਂ ਰਹੇ ਹਾਂ, ਇਹ ਓਹ ਨਹੀਂ ਜੋ ਸਾਡੇ ਗੁਰੂ ਸਾਹਿਬਾਨ ਨੇ ‘ਧੁਰਿ ਕੀ ਬਾਣੀ’ ਵਿਚ ਅੰਕਿਤ ਕੀਤੀ ਹੈ। ਸਗੋਂ ਤੇਰਾ ‘ ਕੀਤੋਸੁ ਆਪਣਾ ਪੰਥੁ ਨਿਰਾਲਾ’ ਨੂੰ ਭ੍ਰਿਸ਼ਟ ਤੇ ਦਾਗੀ ਕਰਨ ਦੇ ਨਾਲ-ਨਾਲ ਵਿਗਾੜ ਵੀ ਦਿੱਤਾ ਹੈ। ਬਾਬਾ! ਅੱਜ ਤੁਹਾਡੀ ਬਾਣੀ ਨੂੰ ਵੇਦਾਂ, ਪੁਰਾਣਾਂ ਅਤੇ ਸਨਾਤਨ ਧਰਮ ਦੀ ਧਾਰਣਾ ਤੇ ਵਿਖਿਆਨ ਕੇ ਸਿੱਖਾਂ ਨੂੰ ਓਸੇ ਰਾਹ ਤੋਰ ਦਿੱਤਾ ਗਿਆ ਹੈ ਜਿਸ ਤੋਂ ਤੁਸੀਂ ਲੁਕਾਈ ਨੂੰ ਬਾਹਰ ਨਿਕਲਣ ਦਾ ਹੋਕਾ ਦਿੱਤਾ ਸੀ। ਸਾਡੇ ਇਤਹਾਸ ਨੂੰ ਨਾ-ਵਿਸ਼ਵਾਸ ਕਰਨ ਯੋਗ ਚਮਤਕਾਰੀ ਸਾਖੀਆਂ ਰਾਹੀਂ ਵਿਗਾੜਿਆ ਹੀ ਨਹੀਂ ਗਿਆ ਸਗੋਂ ਤੁਹਾਨੂੰ ਵੀ ਚਮਤਕਾਰੀ ਸਿੱਧ ਕਰਕੇ ਹਵਾ ਖਾਣੇ ਅਤੇ ਅੱਖਾਂ ਮੀਚ ਕੇ ਹਵਾ ਵਿਚ ਉਡਣੇ ਸਾਬਤ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਮਸੰਦਾਂ ਨੂੰ ਤੁਸੀਂ ਯੋਗ ਸਜਾਵਾਂ ਦੇ ਕੇ ਆਪਣੇ ‘ਨਿਰਾਲੇ ਪੰਥੁ’ ਨੂੰ ਮੁਕਤ ਕਰਾਇਆ ਸੀ ਅੱਜ ਓਹੀ ਮਸੰਦ ਕਰਮ-ਕਾਂਡਾਂ ਵਾਲੀ ਸਿੱਖੀ ਦਾ ਪ੍ਰਚਾਰ ਕਰਕੇ, ਤੁਹਾਡੇ ‘ਨਿਰਮਲ ਪੰਥੁ’ ਨੂੰ ਵਿਗਾੜ ਕੇ ਲੋਕਾਈ ਨੂੰ ਪੁਠੇ ਰਸਤੇ ਪਾ ਰਹੇ ਹਨ। 1469 ਤੋਂ ਪਹਿਲਾਂ ਦੇ ਚੱਲ ਰਹੇ ਜਿਹੜੇ ਕਰਮ-ਕਾਂਡ ਨੂੰ ਤੁਸੀਂ ਨਕਾਰਿਆ ਸੀ। ਅੱਜ ਓਹੀ ਕਰਮ-ਕਾਂਡ ਤੁਹਾਡੀ ਸਿੱਖੀ ਦਾ ਮੂਲ ਸਿਧਾਂਤ ਬਣਾ ਦਿੱਤੇ ਗਏ ਹਨ। ਤੁਹਾਡਾ ‘ਨਿਰਮਲ ਪੰਥੁ’ ਕਿਉਂ, ਕਿਵੇਂ ਅਤੇ ਕਦੋਂ ਅਗਵਾ ਕੀਤਾ ਗਿਆ?
ਡਾ. ਕਰਮਿੰਦਰ ਸਿੰਘ ਜੀ ਨੇ ਉਪਰ ਲਿਖੇ ਸੁਆਲਾਂ ਦੇ ਜਵਾਬ ਦੇਣ ਲਈ ਕਈ ਵੀਡੀਓਜ਼ ਅੰਗਰੇਜ਼ੀ ਬੋਲੀ ‘ਚ ਬਣਾਈਆਂ ਹਨ ਜੋ www.sikhvicharforum.org ਤੇ ਉਪਲੱਬਧ ਹਨ ਕਿ ਕਿਵੇਂ ਬਾਬਾ ਜੀ ਦੇ ‘ਨਿਰਮਲ ਪੰਥੁ’ ਨੂੰ ਵਿਗਾੜਿਆ ਗਿਆ ਹੈ, ਸਿੱਖੀ ਦੇ ਨਾਮ ਹੇਠ ਕਿਵੇਂ ਬ੍ਰਹਮਣੀ ਮੱਤਿ ਦੀ ਪੁੱਠ ਚਾਹੜੀ ਜਾ ਰਹੀ ਹੈ। ਗੁਰੂ ਸਹਿਬਾਨ ਦੇ 239 ਸਾਲਾਂ ਦੇ ਲੰਮੇ ਸਮੇਂ ਵਿਚ ਮਿਹਨਤ ਅਤੇ ਮਸ਼ੱਕਤ ਕਰਕੇ ਚਲਾਏ ‘ਨਿਰਮਲ ਪੰਥੁ’ ਨੂੰ ਵਿਗਾੜਨ ਦੀ ਇਕ ਦਰਦਨਾਕ ਕਹਾਣੀ ਪੇਸ਼ ਕੀਤੀ ਗਈ ਹੈ।
ਭਾਈ ਗੁਰਦਾਸ ਜੀ ਵੀ ਆਪਣੇ ਲਫਜ਼ਾਂ ਵਿਚ ਗੁਰੂ ਸਹਿਬਾਨ ਦੀ ਮਿਹਨਤ-ਮਸ਼ੱਕਤ ਦੀ ਸ਼ਾਹਦੀ ਭਰਦੇ ਹੋਏ ਲਿਖਦੇ ਹਨ; ‘ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ’ ਅਤੇ ‘ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਮਿਰਮਲ ਪੰਥੁ ਚਲਾਇਆ’। ਨਿਰਮਲ ਦਾ ਮਤਲਬ ਹੈ ਇਕ ਵੱਖਰੀ ਕਿਸਮ ਦਾ ਜਿਸ ਵਿਚ ਕੋਈ ਖੋਟ ਨਾ ਹੋਵੇ। ਸੰਸਾਰ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ-ਧਾਰਾ ਆਪਣੇ ਆਪ ਵਿਚ ਇਕ ਵੱਖਰੀ ਤੇ ਨਿਰਾਲੀ ਕਿਸਮ ਦੀ ਵਿਚਾਰ-ਧਾਰਾ ਕਰਕੇ ਜਾਣੀ ਜਾਂਦੀ ਹੈ। ਉਸ ਸਮੇਂ ਦੀਆਂ ਚੱਲ ਰਹੀਆਂ ਵਿਚਾਰ-ਧਾਰਕ ਮਨੌਤਾਂ ਨਾਲੋਂ ਬਿਲਕੁੱਲ ਵੱਖਰੀ ਅਤੇ ਅਨੋਖੀ।
ਕਿਸੇ ਦਾ ਰੱਬ ਅਸਮਾਨ ਵਿਚ ਤੇ ਕਿਸੇ ਦਾ ਪਤਾਲ ਵਿਚ, ਕਿਸੇ ਦੇ ਹਜ਼ਾਰਾਂ ਰੱਬ ਤੇ ਕਿਸੇ ਦਾ ਸੂਲੀ ਤੇ ਟੰਗਿਆ ਰੱਬ। ਇਨ੍ਹਾਂ ਸਭਨਾਂ ਨੂੰ ਨਕਾਰ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਕ ਵੱਖਰੀ ਕਿਸਮ ਦੇ ‘ਰੱਬ’ ਦਾ ਸੰਕਲਪ ਤਿਆਰ ਕੀਤਾ ਜੋ ਸਭ ਦੇ ਅੰਦਰ ਹੈ ਤੇ ਉਸ ਵਰਗਾ ਬਣਨ ਦੀ ਪ੍ਰੇਰਨਾ ਦਿੱਤੀ। ਨਾ ਸ਼ਰੀਰ ਕਰਕੇ ਕੋਈ ‘ਰੱਬ’/ਗੁਰੂ ਤੇ ਨਾ ਸ਼ਰੀਰ ਕਰਕੇ ਕੋਈ ਚੇਲਾ। ਸਗੋਂ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਦਾ ਸਿਧਾਂਤ ਦਿੱਤਾ ਜੋ ਪ੍ਰੀਵਾਰ ਨੂੰ, ਸੰਸਾਰ ਨੂੰ ਅਤੇ ਸਰਕਾਰ ਨੂੰ ਟਿਚ ਕਰਕੇ ਜਾਣਦਾ ਹੈ। ਮਰਨ ਤੋਂ ਬਾਅਦ ‘ਮੁਕਤੀ’ ਪ੍ਰਾਪਤ ਕਰਨ ਦੇ ਸਿਧਾਂਤ ਨੂੰ ਰੱਦ ਕਰਕੇ ਜਿਉਂਦੇ ਜੀਅ ਹੁਣੇ ਅਤੇ ਇੱਥੇ ‘ਮੁਕਤੀ’ ਪ੍ਰਾਪਤ ਕਰਨ ਦਾ ਇਕ ਵੱਖਰਾ ਸਿਧਾਂਤ ਦਿੱਤਾ ਜੋ ਵਚੋਲਗੀ ਰਹਿਤ ਹੈ। ਗੁਰੂ ਸਹਿਬਾਨ ਦਾ ਸਿਧਾਂਤ ਮਨੁੱਖ ਨੂੰ ‘ਮਨੁੱਖੀ ਸੋਚ’ ਕਰਕੇ ਬਹੁਤ ਉੱਚਾ ਚੁੱਕਦਾ-ਚੁੱਕਦਾ ‘ਰੱਬ’ ਵਿਚ ਅਭੇਦ ਕਰਦਾ ਹੈ। ਜਿਵੇ; ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥
‘ਗੁਰੂ ਗ੍ਰੰਥ’ ਵਿਚ ਨਾਮ ਕਰਕੇ ਵੱਖਰੇ-ਵੱਖਰੇ ਧਰਮਾਂ, ਜਾਤਾਂ-ਪਾਤਾਂ ਦੇ ਉਨ੍ਹਾਂ ਲੋਕਾਂ ਦੀਆਂ ਲਿਖਤਾਂ ਨੂੰ ਸ਼ਾਮਲ ਕਰ ਲਿਆ ਗਿਆ ਜਿਨ੍ਹਾਂ ਦਾ ਨਿਸ਼ਾਨਾ, “ ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਹੋਈ” ਸੀ ਅਤੇ ਉਹ ਮਨੁੱਖੀ ਸਮਾਨਤਾ ਦੇ ਹਾਮੀ ਸਨ/ ਹਨ।
ਪਰ ਇਸ ਅਨੋਖੇ ‘ਪੰਥੁ’ ਨੂੰ ਖਰਾਬ ਕਰਨ ਲਈ ਸਾਡਾ ਇਤਹਾਸ ਦੱਸਦਾ ਹੈ ਕਿ 1718 ਤੋਂ 1925 ਤਕ ਦੇ 207 ਸਾਲਾ ਦੇ ਸਮੇਂ ਵਿਚ ਇਸ ‘ਨਿਰਮਲ ਪੰਥ’ ਦੇ ਦੋਖੀਆਂ ਨੇ ਇਤਹਾਸ ਬਦਲਿਆ, ਗੁਰਬਾਣੀ ਦੇ ਅਰਥ ਵੈਦਿਕ ਅਤੇ ਸਨਾਤਨੀ ਮੱਤਿ ਅਨੁਸਾਰ ਕੀਤੇ ਅਤੇ ਨਾਲ ਦੀ ਨਾਲ ਸਾਡੇ ਧਰਮ ਦੀ ਸਿਖਿਆ ਦੇਣ ਵਾਲੇ ਗੁਰਦੁਆਰਿਆਂ ਤੇ ਵੀ ਕਬਜਾ ਕੀਤਾ। ਇਸੇ ਮੰਦਭਾਗੀ ਘਟਨਾ ਨੂੰ ਹੀ ਮੈਂ ‘ਸਿੱਖੀ ਨੂੰ ਉਧਾਲਣਾ ਜਾਂ ਅਗਵਾ ਕਰਨਾ ਕਹਿੰਦਾ ਹਾਂ। ਸਿੱਖੀ ਦੇ ਦੁਸ਼ਮਨਾਂ ਦੀ ਇਹ ਇਕ ਸੋਚੀ ਸਮਝੀ ਚਾਲ ਸੀ ਜਿਸ ਕਰਕੇ ਉਹ ਸਿੱਖੀ ਨੂੰ ਉਧਾਲਣ ਵਿਚ ਕਾਮਯਾਬ ਹੋਏ ਅਤੇ ਬਾਬੇ ਨਾਨਕ ਦੇ ਸਿੱਖਾਂ ਨੂੰ ਮੁੜ 1469 ਤੋਂ ਪਹਿਲਾਂ ਵਾਲੇ ਮੋੜ ਤੇ ਲਿਆ ਖੜਾ ਕਰਨ ਵਿਚ ਵੀ ਕਾਮਯਾਬ ਹੋਏ ਜਿਸ ਤੋਂ ਬਾਬਾ ਜੀ ਸਾਨੂੰ ਵਰਜਦੇ ਹਨ।
207 ਸਾਲਾਂ ਦੇ ਲੰਮੇ ਸਮੇਂ ਦੀ ਉਧਾਲੀ ਹੋਈ ਸਿੱਖੀ ਹੀ ਅੱਜ ਸਾਨੂੰ ‘ਅਸਲੀ ਸਿੱਖੀ’ ਲੱਗਣ ਲੱਗ ਪਈ ਹੈ। ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ ਉਹ ਅਸੀਂ ਸਮਝੇ ਹੀ ਨਹੀਂ ਜਿਵੇਂ; ਜਾਤ-ਪਾਤ ਦਾ ਖੰਡਨ, ਲਿੰਗ ਦੇ ਭੇਦ ਭਾਵ ਦਾ ਖੰਡਨ, ਜਨੇਊ ਦਾ ਖੰਡਨ, ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥ ਪੰਨਾ 1343॥। ਜਦੋਂ ਅਸੀਂ ਆਪ ਪੜ੍ਹਨਾ ਹੀ ਨਹੀਂ ਫਿਰ ਸਮਝਣਾ ਤਾਂ ਦੂਰ ਦੀ ਗੱਲ। ਜੋ-ਜੋ ਕਰਮ-ਕਾਂਡ ਸਾਡੇ ਗੁਰੂ ਸਹਿਬਾਨ, ਭਗਤ ਸਾਹਿਬਾਨ, ਭੱਟਾਂ ਅਤੇ ਗੁਰ ਸਿੱਖਾਂ ਨੇ ਆਪਣੀ ਬਾਣੀ ਵਿਚ ਸਾਨੂੰ ਕੂੜੇਦਾਨ ਵਿਚ ਸੁੱਟਣ ਲਈ ਉਪਦੇਸ਼ ਦਿੱਤਾ,‘ਸਿੱਖੀ’ ਦੇ ਦੁਸਮਣਾਂ ਦੀ ਬਦੌਲਤ, ਅੱਜ ਅਸੀਂ ਫਿਰ ਤੋਂ ਉਸ ਨੂੰ ਆਪਣੀ ਸੋਚ ਦਾ ਹਿਸਾ ਬਣਾ ਲਿਆ ਹੈ।
207 ਸਾਲਾਂ ਦੇ ਲੰਮੇਂ ਅਰਸੇ ਵਿਚ ਉਧਾਲੀ ਹੋਈ ਸਿੱਖੀ ਪੂਰਨ ਤੌਰ ਤੇ ਅੱਜ ਰਸਮੀ ਸਿੱਖੀ ਬਣ ਚੁੱਕੀ ਹੈ। ਬ੍ਰਾਹਮਣਾਂ ਦੇ ਪ੍ਰਚਾਰੇ ਝੂਠ ਅਨੁਸਾਰ, ਅੱਜ ਦੇ ‘ਸਿੱਖ ਪ੍ਰਚਾਰਕ’ ਗੁਰੂ ਨਾਨਕ ਪਿਤਾ ਦੇ ਹੁਕਮ ਮੁਤਾਬਕ ਭਾਈ ਮਰਦਾਨੇ ਤੋਂ ਕਿਕਰਾਂ ਨੂੰ ਲੱਗੀਆਂ ਮਠਿਆਈਆਂ ਝੜਵਾਈ ਜਾ ਰਹੇ ਹਨ, ਕਿਧਰੇ ਬਾਬਾ ਜੀ ਨੂੰ ਸੱਪ ਤੋਂ ਛਾਂ ਕਰਵਾਈ ਜਾ ਰਹੇ ਹਨ ਤੇ ਮਾਲਵੇ ਦੇ ਖੇਤਰ ਵਿਚ ਗੁਰੂ ਗੋਬਿੰਦ ਸਿੰਘ ਤੋਂ ਧਰਤੀ ਵਿਚ ਪੈਰ ਮਰਵਾ ਕੇ ਮੋਹਰਾਂ ਦੇ ਖਜ਼ਾਨੇ ਲੱਭਵਾਈ ਜਾ ਰਹੇ ਹਨ, ਜਦੋਂ ਕਿ ਉਸ ਗੁਰੂ ਜੀ ਦੇ ਸਿੱਖ ਅਤੇ ਘੋੜੇ ਖੁਰਾਕ ਖੁਣੋਂ ਸਦਾ ਦੀ ਨੀਂਦਰੇ ਸਉਂ ਗਏ। ਪ੍ਰਸਾਦੀ ਹਾਥੀ ਘਾਹ ਖੁਣੋ ਮਰ ਗਿਆ। ਅਸੀਂ ਗਿਆਨ ਧਾਰਕ ਬਣਨਾ ਸੀ ਪਰ ਸਾਨੂੰ ਗਿਆਨ ਪੂਜਕ ਬਣਾ ਦਿੱਤਾ ਗਿਆ ਹੈ। ਸਾਧ ਲਾਣਾ ਅੱਜ ਲੋਕਾਈ ਨੂੰ ‘ਸਿੱਖੀ’ ਨਾਲੋਂ ਤੋੜਨ ਲਈ ਆਪਣੀਆਂ ਮਨ ਭਾਉਂਦੀਆਂ ਧਾਰਣਾਂ ਗਾ ਰਿਹਾ ਹੈ। ਸ਼ਬਦ ਗੁਰੂ ਦੇ ਸਿਧਾਂਤ ਨੂੰ ਅਲੋਪ ਕਰ ਦਿੱਤਾ ਗਿਆ ਹੈ। ਜਿਸ ਗਿਆਨ ਨੂੰ ਪ੍ਰਾਪਤ ਕਰਕੇ ਅਸੀਂ ਰਕਮਾਂ-ਕਾਂਡਾਂ ਵਿਚੋਂ ਨਿਕਲਣਾ ਸੀ ਉਸ ਨੂੰ ਰੁਮਾਲਿਆਂ ਵਿਚ ਲਵੇਟ ਕੇ ਸਾਨੂੰ ਉਸ ਦੀ ਪੂਜਾ ਕਰਨ ਲਾ ਦਿੱਤਾ ਗਿਆ ਹੈ ਅਤੇ ਅਸੀਂ ਮੁੜ ਤੋਂ ਉਨ੍ਹਾਂ ਸਾਰੀਆਂ ਰੀਤਾਂ-ਰਿਵਾਜਾਂ ਦੇ ਸ਼ਿਕਾਰ ਹੋ ਗਏ ਹਾਂ ਜਿਸ ਤੋਂ ਸਾਨੁੰ ਗੁਰੂ ਸਹਹਿਬਾਨ ਆਪਣੀ ਬਾਣੀ ਵਿਚ ਵਰਜਤ ਕਰਦੇ ਹਨ। “ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤਿ ਦੁਆਰੈ ਧੋਇ ਹਛਾ ਹੋਇਸੀ”॥ ਛੱਡ ਕੇ ਅੱਜ ਅਸੀਂ ਤੋਤਾ ਰਟਨੀ ਦਾ ਸ਼ਿਕਾਰ ਹੋ ਗਏ ਹਾਂ। ਪੈਸੇ ਦੇ ਕੇ ਕੀਰਤਨ ਕਰਵਾ ਰਹੇ ਹਾਂ, ਪਾਠ ਕਰਵਾ ਰਹੇ ਹਾਂ, ਸੰਪਟ ਪਾਠ, ਮੋਨ ਪਾਠ, ਗੁਪਤ ਪਾਠ ਅਤੇ ਹੋਰ ਪਤਾ ਨਹੀਂ ਕਿਤਨੇ ਕਿਸਮਾਂ ਦੇ ਪਾਠਾਂ ਵਿਚ ਉਲਝਾ ਕੇ ਸਾਨੁੰ ਮੂਰਖ ਬਣਾ ਦਿੱਤਾ ਗਿਆ ਹੈ ਅਤੇ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਅਸੀਂ ਗਲਤ ਹਾਂ।
ਗੁਰਦਵਾਰੇ ਅੱਜ ਪ੍ਰਬੰਧਕਾਂ ਲਈ ਵਪਾਰ ਦਾ ਕੇਂਦਰ ਬਣ ਚੁੱਕੇ ਹਨ। ਪ੍ਰਧਾਨਾਂ ਅਤੇ ਸਕੱਤਰਾਂ ਦਾ ਕੰਮ ਸਿਰਫ ਗੋਲਕ ਭਰਨਾ ਅਤੇ ਲੁੱਟਣਾ ਹੀ ਬਣ ਗਿਆ ਹੈ।‘ਸਿੱਖੀ’ ਆਪਣੇ ਅਸਲੀ ਤੱਤਾਂ ਤੋਂ ਸੱਖਣੀ ਹੋ ਚੁੱਕੀ ਹੈ। ਲੋਕ ਪੈਸੇ ਦੇ ਕੇ ਧਰਮ ਖਰੀਦ ਰਹੇ ਹਨ ਜਦੋਂ ਕਿ ਗੁਰਬਾਣੀ ਦਾ ਫੁਰਮਾਣ ਹੈ; “ ਕੰਚਨ ਸਿਉ ਪਾਈਅ ਨਹੀ ਤੋਲਿ॥ ਮਨੁ ਦੇ ਰਾਮ ਲੀਆ ਹੈ ਮੋਲਿ’॥ 1429 ਪੰਨਿਆਂ ਵਿਚ ਅੰਕਿਤ ਗੁਰਬਾਣੀ ਜੋ ਕੁੱਝ ਵੀ ਸਾਨੂੰ ਕਰਨ ਦਾ ਜਾਂ ਨਾ ਕਰਨ ਦਾ ਉਪਦੇਸ਼ ਦਿੰਦੀ ਹੈ ਅੱਜ ਅਸੀਂ ਬਿਲਕੁੱਲ ਉਸ ਦੇ ਉਲਟ ਕਰ ਰਹੇ ਹਾਂ। ਇਹ ਹੈ ਉਧਾਲੀ ਹੋਈ ‘ਸਿੱਖੀ’ ਜੋ ਇਸ ਦੇ ਦੁਸ਼ਮਣਾਂ ਦੇ ਸੂਤਰ ਵਿਚ ਬੱਝੀ ਹੋਈ ਹੈ।
ਉਧਾਲੀ ਹੋਈ ‘ਸਿੱਖੀ’ ਵਿਚ ਬੱਝਿਆ ਹੋਇਆ ‘ਸਿੱਖ’ ਅੱਜ ਉਪਰ ਵੱਲ ਮੂੰਹ ਚੁੱਕ ਕੇ ਸਵਰਗ ਵੱਲ ਤੱਕਦਾ ਹੈ। ਬ੍ਰਹਮਣੀ ਮੱਤਿ ਅਨੁਸਾਰ ਪੈਦਾ ਕੀਤੇ ਦੇਵੀ ਦੇਤਿਆਂ ਤੋਂ ਆਪਣੀਆਂ ਮਨੋ-ਕਾਮਨਾਵਾਂ ਪੂਰੀਆਂ ਕਰਾਉਣ ਲਈ ਪੈਸੇ ਦੇ ਕੇ ਅਰਦਾਸਾਂ ਕਰਵਾਉਂਦਾ ਹੈ। ਗੁਰਬਾਣੀ ਦਾ ਮੰਤਰ ਪਾਠ ਕਰਵਾ ਕੇ ਮਾਇਆ ਦੇ ਗੱਫੇ ਮਿਲਣ ਦੀਆਂ ਅਰਦਾਸਾਂ ਕਰਵਾਉਂਦਾ ਹੈ। ਪੁਜਾਰੀ ਉਸ ਦੀ ਜੇਬ ਖਾਲੀ ਕਰਕੇ ਆਪਣੇ ਖਜ਼ਾਨੇ ਭਰ ਰਹੇ ਹਨ ਜੋ ਉਸ ਨੂੰ ਨਜ਼ਰ ਨਹੀਂ ਆਉਂਦੇ। ਉਧਾਲੀ ਹੋਈ ਸਿੱਖੀ ਦੇ ਪੈਮਾਨੇ ਦੇ ਅੰਦਰ ਅੱਜ ਦਾ ਸਿੱਖ ਆਪਣੇ ਕੀਤੇ ਹੋਏ ਮਾੜੇ ਕੰਮਾਂ, ਅਪਰਾਧਾਂ, ਜੁਲਮਾਂ ਅਤੇ ਠੱਗੀ ਧੋਖਿਆਂ ਨੂੰ ਕੀਤੇ ਅਖੌਤੀ ਧਾਰਮਕ ਕਰਮਾਂ-ਕਾਂਡਾਂ ਨੂੰ ਕਰਕੇ ਮੁਕਤ ਹੋਣਾ ਸਮਝਦਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਫੁਰਮਾਣਾਂ ਦੇ ਬਿਲਕੁੱਲ ਵਿਪਰੀਤ ਹੈ।
ਉਧਾਲੀ ਹੋਈ ‘ਸਿੱਖੀ’ ਸਾਨੂੰ ਗਿਆਨ ਪ੍ਰਾਪਤ ਕਰਨ ਦੀ ਬਜਾਏ ਅੰਨ੍ਹੀ ਸ਼ਰਧਾ ਵੱਲ ਧਕੇਲ ਰਹੀ ਹੈ। ਸਿੱਖ ਧਰਮ ਦੇ ਗੁਰਦਵਾਰੇ ਸਿੱਖਿਆ ਕੇਂਦਰ ਨਾ ਹੋ ਕੇ ਪੁਜਾਰੀਆਂ ਦੇ ਫੁਰਮਾਣ ਕੇਂਦਰ ਬਣ ਚੁੱਕੇ ਹਨ। ਸਾਡੇ ਪੰਜਾਂ ਤਖਤਾਂ ਦੇ ਪ੍ਰਭਾਵਸ਼ਾਲੀ ਪੁਜਾਰੀ ਹਰ ਵਕਤ ਉਸ ਹਰ ਵਿਆਕਤੀ ਨੂੰ ਸਿੱਖ ਧਰਮ ਤੋਂ ਬਾਹਰ ਕੱਢਣ ਦਾ ਫੁਰਮਾਣ ਕਰਨ ਲਈ ਤੱਤਪਰ ਰਹਿੰਦੇ ਹਨ ਜੋ ਉਧਾਲੀ ਹੋਈ ਸਿੱਖੀ ਤੇ ਗੁਰਬਾਣੀ ਮੁਤਾਬਕ ਕਿਸੇ ਕਿਸਮ ਦਾ ਸਵਾਲ ਖੜਾ ਕਰਦਾ ਹੈ।ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਪ੍ਰਮਾਤਮਾ ਹਰ ਜੀਵ-ਜੰਤੂੰ ਦੇ ਅੰਦਰ ਹੈ, ਹਰ ਕਿਸਮ ਦੀ ਬਨਾਸਪਤੀ ਦੇ ਅੰਦਰ ਹੈ। ਜਿਵੇਂ; ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ ਇਸ ਕਰਕੇ ਜੋ ਕੁੱਝ ਵੀ ਸਾਨੁੰ ਜਨਮ ਸਮੇਂ ਤੋਂ ਪ੍ਰਾਪਤ ਹੋਇਆ ਹੈ ਉਸ ਤੋਂ ਵੀ ਕਿਤੇ ਵੱਧ ਇਸ ਸੰਸਾਰ ਨੂੰ ਹੋਰ ਸੋਹਣਾ ਬਣਾ ਕੇ ਛੱਡ ਜਾਈਏ ਤਾਂ ਕਿ ਆਉਣ ਵਾਲੀਆਂ ਨਸਲਾਂ ਹੋਰ ਵੱਧੀਆ ਜੀਵਨ ਜਿਓ ਸਕਣ।
ਬਾਬਾ ਜੀ ਦਾ ਆਪਣਾ ਜੀਵਨ ਇਕ ਅਰਦਸ਼ ਜੀਵਨ ਹੈ ਜੋ ਲੋਕਾਂ ਲਈ ਅਦਭੁੱਤ ਮਿਸਾਲ ਹੈ। ਗੁ.ਗ੍ਰੰ. ਪੰਨਾ 474 ਤੇ ਰਾਗ ਆਸਾ ਵਿਚ ਦਰਜ਼ ਆਪਣੀ ਵਾਰ ਵਿਚ ਫੁਰਮਾਉਂਦੇ ਹਨ; ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ॥੨੦॥ ਬਾਬਾ ਜੀ ਨੇ ਆਪਣੇ ਹੱਥੀਂ ਕਰਤਾਰਪੁਰ ਵਿਚ ਖੇਤੀ ਕੀਤੀ। ਅਸਲ ਵਿਚ ਸਿੱਖੀ ਦੀ ‘ਰੁਹਾਨੀਆਤ’ ਹੈ ਹੀ ਓਹ ਜੋ ਬਾਬਾ ਜੀ ਨੇ ਆਪ ਘਾਲ-ਕਮਾਈ ਕਰਕੇ ਸਾਨੂੰ ਦਿਖਾਈ। ਜੇ ਅਸੀਂ ਆਪ ਘਾਲ-ਕਮਾਈ ਕਰੀਏ ਤਾਂ ਸਿੱਖੀ ਦੀ ‘ਰੁਹਾਨੀਅਤ’ ਦੇ ਹੱਕਦਾਰ ਅਖਵਾ ਸਕਦੇ ਹਾਂ। ਸਿੱਖੀ ਦਿਖਾਵੇ ਦੀ ਨਹੀਂ ਸਗੋਂ ਆਪਣੇ ਅੰਦਰ ਸ਼ੁਭ ਗੁਣ ਪੈਦਾ ਕਰਕੇ ਮਨੁੱਖਤਾ ਦੀ ਭਲਾਈ ਲਈ ਜੂਝਣਾ ਹੀ ‘ਸਿੱਖੀ’ ਹੈ।
‘ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ’॥ ਪੰਨਾ 466॥ ਸਿੱਖੀ ਬਾਹਰੀ ਨਹੀਂ ਸਗੋਂ ਅੰਦਰ ਦੇ ਅਗਿਆਨਤਾ ਦੇ ਅੰਧੇਰੇ ਨੂੰ ਖਤਮ ਕਰਨਾ ਹੀ ‘ਸਿੱਖੀ’ ਹੈ। ਗੁਰਬਾਣੀ ਦਾ ਫੁਰਮਾਣ ਹੈ; ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ॥ ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ॥ ਪੰਨਾ 124॥ ਇਨ੍ਹਾਂ ਫੁਰਮਾਣਾਂ ਦੇ ਉਲਟ ਅੱਜ ਪੁਜਾਰੀ ਦਾ ਫੈਲਾਇਆ ਹੋਇਆ ਝੂਠ, ਕਰਮ-ਕਾਂਡ, ਪੂਜਾ ਅਤੇ ਮੰਤਰ ਪਾਠ ਦਾ ਜੋ ਜਾਲ ਵਿਛਾਇਆ ਹੈ ਉਹ ਸਾਡੇ ਗਿਆਨ ਵਿਚ ਵਾਧਾ ਨਾ ਕਰਕੇ ਸਗੋਂ ਸਾਨੂੰ ਅਗਿਆਨਤਾ ਦੇ ਹਨੇਰੇ ਵਿਚ ਧਕੇਲੀ ਜਾ ਰਿਹਾ ਹੈ। ਅਸੀਂ ਉਸ ਸੱਭ-ਕਾਸੇ ਨੂੰ ਅਪਣਾ ਲਿਆ ਹੈ ਜੋ ਦੂਸਰੇ ਧਰਮਾਂ ਵਿਚ ਹੈ ਤੇ ਅਸੀਂ ਉਸ ਨੂੰ ਸਿੱਖੀ ਸਮਝ ਰਹੇ ਹਾਂ। ਜਿਵੇ: ਹਿੰਦੂ ਕਿਸੇ ਪ੍ਰਾਣੀ ਦੇ ਮਰਨੇ ਤੇ ‘ਗਰੁੜ ਪਰਾਣ’ ਦਾ ਪਾਠ ਕਰਦੇ ਹਨ ਤੇ ਅਸੀਂ ‘ਗੁਰੂ ਗ੍ਰੰਥ ਸਾਹਿਬ’ ਜੀ ਦਾ, ਉਹ ਸੜੀਆਂ ਹੋਈਆ ਹੱਡੀਆਂ ਨੂੰ ਚੁਣ ਕੇ ਗੰਗਾ ਵਿਚ ਸੁੱਟਣ ਜਾਣ ਨੂੰ ‘ਫੁੱਲ ਪਾਉਣਾ’ ਕਹਿੰਦੇ ਹਨ ਤੇ ਅਸੀਂ ਵੀ ਕੀਰਤਪੁਰ ਜਾਂ ਹਰੀਕੇ ਪੱਤਣ ਜਾ ਕੇ ਸੜੀਆ ਹੋਈਆਂ ਹੱਡੀਆਂ ਨੂੰ ‘ਫੁੱਲ ਪਾਉਣਾ’ ਕਹਿੰਦੇ ਹਾਂ, ਉਹ ਵੀ ਤੀਰਥ ਯਾਤਰਾ ਕਰਦੇ ਹਨ ਤੇ ਅਸੀਂ ਵੀ, ਉਹ ਵੀ ਸਰੋਵਰਾਂ ਵਿਚ ਇਸ਼ਨਾਨ ਕਰਨ ਨੂੰ ‘ਰੁਹਾਨੀਅਤ’ ਸਮਝਦੇ ਹਨ ਤੇ ਅਸੀਂ ਵੀ। ਜਦੋਂ ਕੇ ਗੁਰਬਾਣੀ ਦਾ ਉਪਦੇਸ਼ ਹੈ; ਅਨਿਕ ਜਲਾ ਜੇ ਧੋਵੈ ਦੇਹੀ॥ ਮੈਲਾ ਨ ਉਤਰੈ ਸੁਧੁ ਨ ਤੇਹੀ॥2॥
ਜੋ ਸਿੱਖ ਧਰਮ ਅੱਜ ਸਾਨੂੰ ਦਿਸ ਰਿਹਾ ਹੈ ਇਹ ਲੋਟੂ ਜਮਾਤ ਦਾ ਚਲਾਇਆ ਹੋਇਆ ਹੈ ਨਾ ਕਿ ਗੁਰ ਸਹਿਬਾਨ ਦਾ। ਇਸੇ ਨੂੰ ਹੀ ਉਧਾਲੀ ਹੋਈ ਸਿੱਖੀ ਕਿਹਾ ਜਾ ਸਕਦਾ ਹੈ। ਗੁਰੂ ਸਹਿਬਾਨ ਨੇ ਸਾਨੂੰ ਕੁਦਰਤ ਨਾਲ ਭਰਪੂਰ ਜੀਵਨ ਜਿਉਣ ਦਾ ਉਪਦੇਸ਼ ਦੇ ਕੇ ਸਮਝਾਇਆ ਹੈ ਕਿ ਕੁਦਰਤ ਨੂੰ ਪਿਆਰ ਕਰਨਾ, ਕੁਦਰਤੀ ਜੀਵਾਂ ਨੂੰ ਸੰਭਾਲਣਾ ਹੀ ਪ੍ਰਮਾਤਮਾ ਨੂੰ ਪਾਉਣਾ ਹੈ ਤੇ ਪ੍ਰਮਾਤਮਾ ਤੁਹਾਡੇ ਸਭ ਦੇ ਅੰਦਰ ਹੈ। ਅਸੀਂ ਅੱਜ ਪਾਠ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਖੜ ਕੇ ਅਰਜੋਈ
ਆਂ ਕਰਦੇ ਹਾਂ, “ ਸਾਡੇ ਖਜ਼ਾਨੇ ਭਰਪੂਰ ਕਰਨੇ, ਪੁੱਤਰ ਦੀ ਦਾਤ ਬਖਸ਼ਿਸ ਕਰਨੀ ਜਾਂ ਸੁੱਖ ਸ਼ਾਂਤੀ ਰੱਖਣੀ”। ਜਦੋਂ ਕੇ ਇਹ ਸਾਡਾ ਆਪਣਾ ਕੰਮ ਹੈ ਨਾ ਕਿ ਕਿਸੇ ‘ਰੱਬ ਜੀ’ ਦਾ। ਗੁਰੂ ਸਾਹਿਬਾਨ ਦਾ ਉਪਦੇਸ਼ ਬੰਦੇ ਦੀ ਘਾੜਤ ਘੜਨ ਲਈ ਹੈ ਜਿਸ ਨੂੰ ਅਸੀਂ ‘ਰੁਹਾਨੀਅਤ’ ਵੀ ਕਹਿ ਸਕਦੇ ਹਾਂ। ਪਰ ਇਸ ਦੇ ਉਲਟ ਪੁਜਾਰੀ ਨੇ ਇੱਟਾਂ, ਪੱਥਰ ਅਤੇ ਸੰਗਮਰਮਰ ਲਾ ਕੇ ਸਾਨੁੰ ਇਸ ਜਾਲ ਵਿਚ ਫਸਾ ਲਿਆ ਹੈ ਕਿ ਪ੍ਰਮਾਤਮਾ ਇੱਥੇ ਵੱਸਦਾ ਹੈ। ਹਰ ਗੁਰਦਵਾਰੇ ਵਿਚ, ‘ਸਚਿਖੰਡ ਵਸੈ ਨਿਰੰਕਾਰੁ’ ਇਕ ਕਮਰੇ ਦੇ ਬਾਹਰ ਲਿਖਿਆ ਮਿਲੇਗਾ। ਇਸ ਤਰ੍ਹਾਂ ਤਾਂ ‘ਨਿਰੰਕਾਰ’ ਵੀ ਬਹੁਤੇ ਹਨ ਤੇ ‘ਸਚੁਖੰਡ’ ਵੀ । ਜੋ ਸਿੱਖ ਧਰਮ ਦੇ ਇਕ ‘ਨਿਰੰਕਾਰ’ ਅਤੇ ਅਕਾਰ ਰਹਿਤ ‘ਪ੍ਰਮਾਤਮਾ’ ਦੇ ਸਿਧਾਂਤ ਨੂੰ ਕੱਟਦਾ ਹੈ।
ਸਿੱਖ ਧਰਮ ਅੱਜ ਸਿਆਸੀ ਤਾਕਤ ਅਤੇ ਮਾਇਆ ਇਕੱਠੀ ਕਰਨ ਦਾ ਇਕ ਸਾਧਨ ਬਣ ਚੁੱਕਿਆ ਹੈ। ਇਸੇ ਕਰਕੇ ਹੀ ‘ਸਿੱਖੀ’ ਦੀ ਵਿਲੱਖਣਤਾ ਖਤਮ ਹੋ ਚੁੱਕੀ ਹੈ। ਕਿਸੇ ਵੀ ‘ਧਰਮ’ ਵਿਚ ਜੋ ਕੁੱਝ ਅੱਜ ਦੇਖਣ ਨੂੰ ਮਿਲਦਾ ਹੈ ਉਹ ਇਹ ਹੈ; ਦਾਨ-ਪੁੰਨ ਕਰੋ ਸਵਰਗ ਜਾਓ, ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਮਿਲੇਗਾ ਅਤੇ ਅਗਲੇ ਜਨਮ ਵਿਚ ਤੁਸੀਂ ਅਮੀਰ ਹੋਵੋਗੇ। ਜਦੋਂ ਕਿ ਗੁਰਬਾਣੀ ਆਪਾ ਚੀਨਣ ਨੂੰ ਕਹਿੰਦੀ ਹੈ। ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥ ਜਨੁ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ॥
ਕੁੱਝ ਸਿੱਖ ਅੱਜ ਬੜੇ ਮਾਣ ਨਾਲ ਕਹਿੰਦੇ ਸੁਣੀਂਦੇ ਹਾਂ ਕਿ ਸਿੱਖ ਧਰਮ ਹਿੰਦੂ ਧਰਮ ਅਤੇ ਇਸਲਾਮ ਵਿਚੋਂ ਚੰਗੇ ਚੰਗੇ ਸਿਧਾਂਤ ਲੈ ਕੇ ਬਣਾਇਆ ਗਿਆ ਹੈ। ਇਸੇ ਕਰਕੇ ਹੀ ਤਾਂ ਹਿੰਦੂ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ‘ਪੰਜਵਾਂ ਵੇਦ’ ਮੰਨਣ ਲਈ ਤੱਤਪਰ ਹਨ। ਜਦੋਂ ਕਿ ਗੁਰਬਾਣੀ ਕਿਸੇ ਇੱਕੜ-ਦੁੱਕੜ ਰਸਮ ਨੂੰ ਛੱਡ ਕੇ ਇਨ੍ਹਾਂ ਧਰਮਾਂ ਦੇ ਬਹੁਤੇ ਰੀਤਾਂ-ਰਿਵਾਜਾਂ ਨੂੰ ਕੱਟਦੀ ਹੈ। ਜਿਵੇ: ਜਨੇਊ ਨੂੰ, ਸੁੰਨਤ ਨੂੰ, ਵਿਆਹ ਦੇ ਤੌਰ-ਤਰੀਕਿਆਂ ਨੂੰ , ਮਰਨੇ-ਪਰਨੇ ਦੀਆਂ ਰਸਮਾਂ, ਤੀਰਥ ਯਾਤਰਾਵਾਂ ਅਤੇ ਖਾਣ-ਪੀਣ ਦੇ ਤੌਰ-ਤਰੀਕਿਆਂ ਨੂੰ ਰੱਦ ਕਰਨਾ ਆਦਿ। ਦਸਮ ਗ੍ਰੰਥ ਨੂੰ ਪੈਦਾ ਕਰਕੇ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰਕੇ, ਗੁਰੂ ਨੂੰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਦਿਖਾਉਣਾ ਅਤੇ ਦਾਹੜੀ ਕੇਸਾਂ ਵਾਲੇ ਸਿੱਖਾਂ ਦਾ ਇਹ ਮੰਨ ਲੈਣਾ ਕਿ ‘ਦਸਮ ਗ੍ਰੰਥ’ ਗੁਰੂ ਦੀ ਕਿਰਤ ਹੈ, ਦੱਸਦਾ ਹੈ, ਕਿ ਸਿੱਖ ਅਗਿਆਨਤਾ ਦੇ ਅੰਧੇਰੇ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ।
ਸਭ ਤੋਂ ਵੱਧ ਅਫਸੋਸ ਵਾਲੀ ਤਾਂ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਅਤੇ ਸਾਡੇ ਸਾਰੇ ਗੁਰਦਵਾਰਿਆਂ ਦੇ ਮੁੱਖੀ ਅਤੇ ਜੱਥੇਦਾਰ ਸਿੱਖੀ ਤੋਂ ਕੋਰੇ ਹੀ ਨਹੀਂ ਸਗੋ ਉਨ੍ਹਾਂ ਸਾਰੀਆਂ ਅਲਾਹਮਤਾਂ ਨਾਲ ਵੀ ਨਕੋ-ਨੱਕ ਭਰੇ ਪਏ ਹਨ ਜਿਹੜੀਆਂ ਤੋਂ ਬਾਬਾ ਜੀ ਦੀ ਅਸਲ ‘ਸਿੱਖੀ’ ਮਨਾਹ ਕਰਦੀ ਹੈ। ਜਦੋਂ ਵੀ ਕੋਈ ਗੁਰਬਾਣੀ ਨੂੰ ਪੜ੍ਹ-ਸਮਝ ਕੇ ਅਸਲ ਸਿੱਖੀ ਦਾ ਹੋਕਾ ਦਿੰਦਾ ਹੈ ਤਾਂ ਉਧਾਲੀ ਹੋਈ ਸਿੱਖੀ ਦੇ ਸੇਵਕ/‘ਅਖੌਤੀ ਸਿੱਖ’ ਉਸ ਦਾ ਮੂੰਹ ਬੰਦ ਕਰਨ ਤੁਰ ਪੈਂਦੇ ਹਨ। ਜੇਕਰ ਉਹ ਮੂੰਹ ਬੰਦ ਨਹੀਂ ਕਰਦਾ ਤਾਂ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਣ ਤਕ ਵੀ ਨਉਬਤ ਪਹੁੰਚ ਜਾਂਦੀ ਹੈ। ਇਸ ਦੇ ਬਾਵਜੂਦ ਵੀ ਉਧਾਲੀ ਹੋਈ ਸਿੱਖੀ ਨੂੰ ਮੁੜ ਸੁਰਜੀਤ ਕਰਨ ਦੇ ਉਪਰਾਲੇ ਸਨ 1872 ਨੂੰ ਅੰਮ੍ਰਤਸਰ ਵਿਚ ਸਿੰਘ ਸਭਾ ਸਥਾਪਤ ਕਰਕੇ ਸ਼ੁਰੂ ਕੀਤੇ ਗਏ। 1978 ਵਿਚ ਇਕ ਹੋਰ ਸਿੰਘ ਸਭਾ ਲਹੌਰ ‘ਚ ਹੋਂਦ ਵਿਚ ਆਈ ਜਿਸ ਦੇ ਕਰਤਾ-ਧਰਤਾ ਪ੍ਰੋ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਅਤੇ ਹੋਰ ਕਈ ਸਾਰੇ ਵਿਦਵਾਨ ਸਨ। ਜਿਨ੍ਹਾਂ ਦਾ ਮੁੱਖ ਮੰਤਵ ਸੀ ਸਾਰੀਆਂ ਰਹੁ-ਰੀਤਾਂ, ਜੋ ਗੁਰਬਾਣੀ ਦੇ ਉਲਟ ਹਨ, ਦੇ ਵਿਰੁਧ ਵਿਚ ਪ੍ਰਚਾਰ ਕਰਨਾ ਅਤੇ ਉਹ ਸਾਰੇ ਗ੍ਰੰਥ, ਜੋ ਸਾਡੇ ਗੁਰੂ ਸਹਿਬਾਨ ਦੇ ਨਾਮ ਉਪਰ ਲਿਖੇ ਗਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ-ਧਾਰਾ ਨਾਲ ਮੇਲ ਨਹੀਂ ਖਾਂਦੇ, ਨੂੰ ਲੋਕਾਂ ਦੀ ਕਚਿਹਰੀ ਵਿਚ ਨੰਗਾ ਕਰਨਾ। ਇਹ ਲਹਿਰ ਅੱਜ ਫਿਰ ਤੋਂ ਕਾਫੀ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਅੱਜ ਦੇ ਮੀਡੀਆ ਯੁੱਗ ਨੇ ਇਸ ਕੰਮ ਵਿਚ ਬਹੁਤ ਸਹਾਇਤ ਕੀਤੀ ਹੈ ਜਿਸ ਕਰਕੇ ਸਿੱਖੀ ਵਿਚ ਨਿਖਾਰ ਆਉਂਦਾ ਨਜ਼ਰ ਆ ਰਿਹਾ ਹੈ। ‘ਅਖੋਤੀ ਸਿੱਖੀ’ ਦੇ ਹਮਾਇਤੀ ਵੀ ਆਪਣਾ ਪੂਰਾ ਜੋਰ ਲਾ ਰਹੇ ਹਨ ਪਰ ਸੱਚ ਦੇ ਸਾਹਮਣੇ ਝੂਠ ਟਿਕ ਨਹੀਂ ਸਕਦਾ। ਇਸ ਕਰਕੇ ਆਖਰ ਨੂੰ ਜਿੱਤ ਸੱਚ ਦੀ ਹੋਣ ਦੀ ਸੰਭਾਵਨਾ ਦਿਸਦੀ ਹੈ।
‘ਸਿੱਖੀ’ ਨੂੰ ਅਗਵਾ ਕਰਨ ਵਾਲੇ ਲੋਕਾਂ ਦਾ ਸਮੂਹ ਗੁਰੂ ਸਾਹਿਬਾਨ ਦੀ ਵੀਚਾਰ-ਧਾਰਾ ਤੋਂ ਬਹੁਤ ਦੁਖੀ ਸੀ। ਉਨ੍ਹਾਂ ਨੇ ਮੁਗਲੀਆ ਹਕੂਮਤ ਨਾਲ ਮਿਲ ਕੇ ਸਿੱਖੀ ਦਾ ਮਲੀਆਮੇਟ ਕਰਨ ਚਾਹਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ, ਛੋਟੇ-ਛੋਟੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਵਿਚ ਹਾਰ ਵੀ ਪਾਏ ਗਏ, ਔਰਤਾਂ ਤੋਂ ਸਵਾ-ਸਵਾ ਮਣ ਕੱਚਾ ਪੀਹਣ ਵੀ ਪਿਸਵਾਇਆ ਗਿਆ, ਖੋਪਰੀਆਂ ਵੀ ਲਾਹੀਆਂ ਗਈਆਂ, ਆਰਿਆਂ ਨਾਲ ਚੀਰਿਆ ਵੀ ਗਿਆ, ਬੰਦ-ਬੰਦ ਵੀ ਕੱਟੇ ਗਏ ਅਤੇ ਦੇਗਿਆਂ ਵਿਚ ਵੀ ਉਬਾਲਿਆ ਗਿਆ ਪਰ ਕਿਸੇ ਨੇ ਹਕੂਮਤ ਦੇ ਜੋਰ ਅੱਗੇ ਸਿਰ ਨਹੀਂ ਨਿਵਾਇਆ। ਦੋ ਗੁਰੂ ਸਹਿਬਾਨ ਨੂੰ ਅੱਤ ਦੇ ਤਸੀਹੇ ਕੇ ਸ਼ਹੀਦ ਵੀ ਕੀਤਾ ਗਿਆ ਪਰ ਅਡੋਲ ਉਹ ਆਪਣੇ ਸਿਧਾਂਤ ਤੇ ਕਾਇਮ ਰਹੇ।
1906 ਈ: ਤੋਂ ਪਹਿਲਾਂ ਦੇ ਸਿੱਖ ਇਤਹਾਸ ਵਿਚ ਇਕ ਵੀ ਸੰਤ/ਸਾਧ ਦਾ ਵਰਨਣ ਨਹੀਂ ਆਉਂਦਾ। ਅੰਗਰੇਜ਼ਾਂ ਨੇ 1906 ਈ: ਵਿਚ ਪੰਜ ਕਿਸਮ ਦੇ ਅਤਰੇ, ਅਤਰ ਸਿੰਘ ਮਸਤੁਆਣੇ ਵਾਲਾ, ਰੇਰੂ ਸਾਹਿਬ ਵਾਲਾ, ਅਤਲੇ ਵਾਲਾ, ਘੁਣਸਾਂ ਵਾਲਾ ਅਤੇ ਜਲਾਲਾਬਾਦ ਪੱਛਮੀ ਵਾਲਾ ਪੈਦਾ ਕੀਤੇ। ਉਸ ਤੋਂ ਬਾਅਦ ਨਾਨਕ ਸਰੀਏ, ਨੂਰਮਹਿਲੀਏ, ਸਿਰਸੇ ਵਾਲੇ, ਹਰਿਆਣੇ ਵਿਚ ਦੁੱਧ ਨਾਲ ਨਹਾਉਣ ਵਾਲੇ ਰਾਮਪਾਲ ਅਤੇ ਛੋਟੇ-ਮੋਟੇ ਪਤਾ ਨਹੀਂ ਹੋਰ ਕਿਨ੍ਹੀ ਕਿਸਮ ਦੇ ਸਾਧ ਪੈਦਾ ਕਰਕੇ ਜਨਤਾ ਨੂੰ ਲੁੱਟਿਆ। ਅੱਜ ਦੇ ਹਕੂਮਤੀਆਂ ਨੇ ਗੁਰਦਵਾਰਿਆਂ ਵਿਚ ਦਾਹੜੀ-ਕੇਸਾਂ ਵਾਲੇ ‘ਸਿੱਖੀ’ ਵਿਰੋਧੀ ਲੋਕ ਵਾੜੇ ਹੋਏ ਹਨ ਜੋ ਲਗਾਤਾਰ ਆਪਣਾ ਕੰਮ ਕਰੀ ਜਾ ਰਹੇ ਹਨ। ਪੁਰਾਣੇ ਜ਼ਮਾਨੇ ਦੀ ਮੁਗਲੀਆ ਅਤੇ ਅੰਗਰੇਜ਼ ਹਕੂਮਤ ਵੀ ਸਿੱਖ ਵੀਚਾਰ-ਧਾਰਾ ਦੀ ਪੱਕੀ ਦੁਸ਼ਮਣ ਰਹੀ ਹੈ। ਉਸੇ ਹੀ ਤਰਜ਼ ਤੇ ਅੱਜ ਦੀ ਸਰਕਾਰ ਕੰਮ ਕਰ ਰਹੀ ਹੈ। ਇਸ ਨੇ ਨਿਰਮਲੇ ਸੰਤਾਂ (ਭਗਵੇਂ ਕਪੜਿਆਂ ਵਾਲੇ) ਸਾਧਾਂ (ਚਿੱਟ ਕਪੜੀਏ), ਬਾਬੇ ਅਤੇ ਡੇਰੇਦਾਰ ਪੈਦਾ ਕਰਕੇ ਸਿੱਖੀ ਨੂੰ ਖਤਮ ਕਰਨ ਦਾ ਪੂਰਾ-ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਜਿਤਨੀ ਚਿਰ ਅਸੀਂ ਸਾਰੇ ਰਲ-ਮਿਲ ਕੇ ਸਿੱਖੀ ਨੂੰ ਇਨ੍ਹਾਂ ਕੋਲੋਂ ਅਜ਼ਾਦ ਨਹੀਂ ਕਰਵਾ ਲੈਂਦੇ ਉਤਨੀ ਦੇਰ ਤਕ ਅਸੀਂ ਆਪਣੇ ਆਪ ਨੂੰ ਬਾਬੇ ਦੇ ਪੈਰੋਕਾਰ ਕਹਾਉਣ ਦੇ ਹੱਕਦਾਰ ਨਹੀਂ। ਆਓ ਆਪਾਂ ਰਲ-ਮਿਲ ਕੇ ਹੰਭਲਾ ਮਾਰੀਏ ਅਤੇ ਬਾਬਾ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਯਤਨ ਕਰੀਏ। ਤੁਹਾਡੇ ਸਭ ਦੇ ਸਾਥ ਦੀ ਮੰਗ ਕਰਦਾ ਹੈ ਡਾ. ਕਰਮਿੰਦਰ ਸਿੰਘ ਧਾਰਮਕ ਢਿਲੋਂ, ਮਲੇਸ਼ੀਆ।
ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਕੀ ਚਾਦਰ - ਗੁਰਚਰਨ ਸਿੰਘ ਜਿਉਣ ਵਾਲਾ
ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀਹੜੀ ਦਰ ਪੀਹੜੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ? ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਤਸਰ, ਅੱਜ-ਕੱਲ੍ਹ ਖਾਲਸਾ ਕਾਲਜ਼ ਵਾਲੀ ਥਾਂ, ਦੀ ਲੜਾਈ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਜਾਂ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।
ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਸ਼ਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿਰ ਸੁੱਟੀ ਜਿੰਦਗੀ ਬਸਰ ਕਰ ਰਹੇ ਹਨ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੁ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਆਕਤੀ ਨੇ ਨਹੀਂ ਤੋੜੀ। ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ {ਪੰਨਾ 967} ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ: “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ” ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ।
ਜਿਸ ਸਿੱਖ-ਲਹਿਰ ਬਾਨੀਆਂ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ: ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324॥ ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ ਦੇ ਜ਼ਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਇਸ ਦੀ ਮਸਾਲ ਅੱਜ ਢੱਢਰੀਆਂ ਵਾਲਾ ਹੈ ਜਿਹੜਾ ਹਰ ਰੋਜ਼ ਲੱਖ ਕੁ ਰੁਪੈ ਦੀ ਬਰਦੀ ਬਦਲਦਾ ਹੈ ਆਪਣੇ ਮੂਰਖ ਚੇਲਿਆਂ ਨੂੰ 500-500 ਡਾਲਰ ਮੱਥਾ ਟੇਕਣ ਲਈ ਕਹਿੰਦਾ ਹੈ।ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ। ਢੱਢਰੀਆਂ ਵਾਲਾ ਤਾਂ ਸਗੋਂ ਕਿਸਾਨ ਅੰਦੋਲਨ ਦੇ ਉਲਟ ਹੀ ਭੁਗਤ ਰਿਹਾ ਹੈ। ਕੀ ਇਸ ਨੈ ਕਿਸੇ ਨੂੰ ਇਕ ਕੱਪ ਚਾਹ ਦਾ ਪਿਲਾਇਆ ਹੈ ? ਨਹੀਂ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿਚ ਗੁਰੂ ਜੀ ਧਮਤਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸ਼ਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੋੜ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜੇਬ ਜ਼ਬਰਨ ਲੋਕਾਂ ਨੂੰ ਹਿੰਦੂ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਆਦ, “ ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ ” ਕੀਤੀ। ਇਸ ਵਕਤ ਔਰੰਗਜੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡੇ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ) ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੁ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਜਾਂ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ: ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥ ਪੰਨਾ 10॥
ਅਤੇ ਗੁਰ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ: ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥ ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥
ਪਰ ਬਚਿਤ੍ਰ ਨਾਟਿਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥ ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਨਹੀਂ ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਬਲੀਦਾਨ ਕਿਉਂ ਦੇਣਾ ਸੀ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਇਕ ਸਾਜਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132 , WWW.SINGHSABHACANADA.COM
ਸਰਬੰਸਦਾਨੀ ਅਤੇ ਸਰਬੰਸ ਕੁਰਬਾਨੀ ਵਿਚ ਕੀ ਫਰਕ ਏ - ਗੁਰਚਰਨ ਸਿੰਘ ਜਿਉਣ ਵਾਲਾ
ਸਿਰਦਾਰਾਂ ਅਤੇ ਨਚਾਰਾਂ ਵਿਚ ਕੀ ਫਰਕ ਏ? ਜਦੋਂ ਸਾਨੂੰ ਇਸ ਘੁੰਡੀ ਦਾ ਹੀ ਪਤਾ ਨਹੀਂ ਤਾਂ ਸਾਡੀ ਬਹਾਦਰਾਂ ਦੀ ਕੌਮ ਦਾ ਹਾਲ ਤਾਂ ਇਹੀ ਹੋਣਾ ਸੀ ਜੋ ਅੱਜ ਹੈ। ਜਦੋਂ ਸਾਨੂੰ ਗੁਰਦਾਸ ਮਾਨ ਵਰਗੇ ਨਚਾਰ ਸਿੱਖਿਆ ਦੇਣ ਲੱਗ ਪੈਣ ਤਾਂ ਜੁਝਾਰੂਆਂ ਦੀ ਕੌਮ ਨੇ ਥਾਂ-ਥਾਂ ਠੋਕਰਾਂ ਤਾਂ ਖਾਣੀਆਂ ਹੀ ਹੋਈਆਂ। ਨਚਾਰ ਵੀ ਪੈਸੇ ਦੀ ਚਮਕ-ਦਮਕ ਨਾਲ ਕਲਾਕਾਰ ਅਖਵਾਉਣ ਲੱਗ ਪਏ ਅਤੇ ਆਪਣਾ ਰੁਤਬਾ ਬਦਲ ਲਿਆ, ਕੋਈ ਗੱਲ ਨਹੀਂ। ਪਰ ਜਦੋਂ ਯੂਨੀਵਰਸਿਟੀ ਦਾ ਪੜ੍ਹਿਆ-ਲਿਖਿਆ ਲੋਕਾਂ ਨੂੰ ਇਹ ਸਮਝਾਵੇ ਕਿ ਮੇਰੀ ਪਤਨੀ ਦੀ ਗਠੀਏ ਦੀ ਬਿਮਾਰੀ ਮਸਤਾਂ ਦੀ ਨਜ਼ਰ/ਮਿਹਰਬਾਨੀ ਨਾਲ ਹੀ ਠੀਕ ਹੋ ਗਈ ਤਾਂ ਸਿੱਖ ਕੌਮ ਨੂੰ ਬਚਾਉਣ ਵਾਲਾ ਕੋਈ ਨਹੀਂ। ਜਿਸ ਮਸਤ ਨੂੰ ਸਿਵਾਏ ਗਾਲ੍ਹਾਂ ਦੇ ਹੋਰ ਕੁੱਝ ਆਉਂਦਾ ਹੀ ਨਹੀਂ, ਕੱਪੜੇ ਪਾਉਣ ਦਾ ਵੱਲ ਵੀ ਨਹੀਂ, ਆਪਣੇ ਸਰੀਰ ਦੀ ਦੇਖ-ਰੇਖ ਦਾ ਵੀ ਪਤਾ ਨਹੀਂ, ਨਸ਼ਾ ਕਰਦੇ ਦੇ ਦੰਦ ਨਿਕਲ ਗਏ, ਹੱਥ ਵਿਚ ਚਿਲਮ ਤੇ ਓਹ ਵੀ ਧੁੱਖਦੀ ਨਾਲ ਤੰਬਾਕੂ ਦੇ ਤੇ ਅਖਵਾਵੇ ਆਪਣੇ ਆਪ ਨੂੰ ਤੀਸਰੇ ਪਾਤਸ਼ਾਹ ਦੀ ਬੰਸ ਚੋਂ, ਪਟਿਆਲਾ ਯੂਨੀਵਰਸਿਟੀ ਦਾ ਪੜ੍ਹਿਆ ਬੰਦਾ ਉਸਦੇ ਪੈਰਾਂ ਵਿਚ ਲਿਟ ਜਾਵੇ ਤਾਂ ਫਿਰ ਐਸੇ ਰੋਲ-ਮਾਡਲਾਂ ਨੇ ਆਪਣੇ ਚੇਲਿਆਂ ਨੂੰ ਡੋਬਣਾ ਹੀ ਹੋਇਆ। ਇਸ ਨੇ ਇਕ ਗੀਤ ਗਾਇਆ ਸੀ, “ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ”। ਜੇਕਰ ਯੂਨੀਵਰਸਿਟੀ ਪਟਿਆਲਾ ਦੇ ਐਮ.ਏ ਕਲਾਸਾਂ ਵਾਲਿਆਂ ਨੂੰ ਇਹ ਨਹੀਂ ਪਤਾ ਕਿ “ਸਰਬੰਸਦਾਨੀ” ਤੇ “ਸਰਬੰਸ ਕੁਰਬਾਨੀ” ਵਿਚ ਕੀ ਫਰਕ ਏ ਤਾਂ ਸਾਡਾ ਰੱਬ ਰਾਖਾ।
ਪੰਜਾਬੀ ਬੋਲੀ ਨੂੰ ਗਵਾਰਾਂ ਦੀ ਬੋਲੀ ਦੱਸਣ ਵਾਲੇ ਗੁਰਦਾਸ ਮਾਨ ਦਾ ਹੁਣ ਬਾਹਰਲੇ ਮੁਲਕਾਂ ਵਿਚ ਕਿਸੇ ਨੇ ਮੁੱਲ ਨਹੀਂ ਪਾਉਣਾ। ਇਸੇ ਕਰਕੇ ਸਤਿੰਦਰ ਸਰਤਾਜ਼ ਤੋਂ ਜ਼ਫਰਨਾਮਾ ਗਾਇਨ ਕਰਵਾ ਕੇ ਚਮਕਾਇਆ ਜਾ ਰਿਹਾ ਹੈ। ਪਹਿਲੇ-ਪਹਿਲ ਉਹ ਪੱਗ ਤਾਂ ਬੰਨਦਾ ਸੀ ਪਰ ਵਾਲ ਪਿਛਾਂਹ ਨੂੰ ਲੰਮੇ ਸੁੱਟ ਕੇ, ਕਿਸੇ ਨੇ ਸਮਝਾਇਆ ਹੋਣਾ ਐ ਕਿ ਕਾਕਾ ਜੀ ਅੱਜ ਕੱਲ੍ਹ ਪੰਜਾਬ, ਚਾਹੇ ਚੱੜ੍ਹਦੇ ਵਾਲਾ ਹੋਵੇ ਚਾਹੇ ਛਿਪਦੇ ਵਾਲਾ, ਸੂਫੀ ਗੀਤਾਂ ਦਾ ਕੋਈ ਬਹੁਤਾ ਮੁੱਲ ਨਹੀਂ ਪਾਉਂਦਾ। ਇਸ ਕਰਕੇ ਆਪਣੀਆਂ ਜਟਾਂ ਸੰਭਾਲ ਕੇ ਚੰਗੀ ਟੂਟੀ ਵਾਲੀ ਪੱਗ ਬੰਨ। ਫਿਰ ਕਹੇ ਜਾਂਦੇ ‘ਦਸਮ ਗ੍ਰੰਥ’ ਵਿਚੋਂ ਕੁੱਝ ਚੋਟੀ ਦੀਆਂ ਬਾਣੀਆਂ ਗਾਇਨ ਕਰ। ਗੁਰਦਾਸ ਮਾਨ ਵਾਲਾ ਖਾਲੀ ਥਾਂ ਭਰ ਨਾਲੇ ਆਪਣੀ ਜੇਬ। ਬਹੁਤੇ ਸਿੱਖਾਂ ਨੇ ਬਗੈਰ ਸੋਚੇ ਸਮਝੇ ਆਪਣੀ ਉੱਨ ਲੁਹਾਉਣੀ ਹੀ ਹੁੰਦੀ ਹੈ ਤੇ ਚੁੱਪ-ਚਾਪ ਲਾਹ ਲੈ।
ਮੈਨੂੰ ਡਾ. ਗੰਡਾ ਸਿੰਘ ਹਿਸਟੋਰੀਅਨ ਅਤੇ ਮੇਰੇ ਜਰਮਨ ਦੋਸਤਾਂ ਦੀਆਂ ਗੱਲਾਂ ਯਾਦ ਹਨ ਕਿ ਜੇਕਰ ਕੋਈ ਬੋਲੀ ਸਿੱਖਣੀ ਹੈ ਤਾਂ ਉਸਨੂੰ ਉਸ ਦੇਸ਼ ਵਿਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ। ਮੈਂ ਅੱਜ ਵੀ ਜਰਮਨ ਚੰਗੀ ਤਰ੍ਹਾਂ ਪੜ੍ਹ, ਲਿਖ ਤੇ ਬੋਲ ਸਕਦਾ ਹਾਂ ਭਾਵੇਂ ਮੈਂ ਪਿਛਲੇ 35 ਸਾਲਾਂ ਤੋਂ ਜਰਮਨੀ ਵਿਚ ਨਹੀਂ ਹਾਂ ਕਿਉਂਕਿ ਮੈਂ ਤਿੰਨ ਸਾਲ ਜਰਮਨ ਬੋਲੀ ਯੂਨੀਵਰਸਿਟੀ ਵਿਚ ਸਿੱਖੀ ਅਤੇ 11 ਸਾਲ ਹੋਰ ਉਸ ਮੁਲਕ ਵਿਚ ਰਿਹਾ ਹਾਂ। ਇਸੇ ਹੀ ਤਰ੍ਹਾਂ ਡਾ. ਗੰਡਾ ਸਿੰਘ ਜੀ ਨੇ ਪਰਸ਼ੀਅਨ ਕਿਤਾਬਾਂ ਵਿਚੋਂ ਸਿੱਖ ਹਿਸਟਰੀ ਲੱਭਣ ਲਈ ਈਰਾਨ ਵਿਚ ਜਾ ਕੇ ਰਿਹਾਇਸ਼ ਕੀਤੀ। ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਤਹਾਸਕ ਪਰਿਪੇਖ’ ਡਾ. ਕਿਰਪਾਲ ਦੀ ਕਿਤਾਬ ਪੜ੍ਹ ਰਿਹਾ ਸੀ। ਪੰਨਾ 40 ਤੇ ਇਕ ਲਫਜ਼ ਨਜ਼ਰੀਂ ਪਿਆ। ਫਾਰਸੀ ਦਾ ਲਫਜ਼ ‘ਅਲੁਸ਼’ ਗੁਰਮੁਖੀ ਵਿਚ ‘ਅਲੂਫਾ’ ਬਣ ਗਿਆ ਤੇ ਸਾਨੂੰ ਅਲੂਫਾ ਵੀ ਫਾਰਸੀ ਲੱਗਣੀ ਹੈ ਕਿਉਂਕਿ ਨਾ ਸਾਨੂੰ ਲਫਜ਼ ‘ਅਲੁਸ਼’ ਦਾ ਪਤਾ ਤੇ ਨਾ ਹੀ ‘ਅਲੂਫਾ’ ਦਾ। ਜਰਮਨੀ ਵਿਚ ਰਹਿੰਦਿਆਂ ਮੈਂ ਇਹ “ ਜ਼ਫਰਨਾਮਾ ” ਆਪਣੇ ਨਾਲ ਪੜ੍ਹਦੇ ਈਰਾਨੀ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ ਅਤੇ ਪੁੱਛਿਆ ਕਿ ਜੇ ਤੁਹਾਨੂੰ ਸਮਝ ਪਈ ਤਾਂ ਮੈਨੂੰ ਸਮਝਾਓ ਕਿ ਇਸ “ਜ਼ਫਰਨਾਮੇ” ਦਾ ਮਤਲਬ ਕੀ ਹੈ। ਜਵਾਬ ਵਿਚ ਓਹ ਕਹਿੰਦੇ ਕਿ ਸਾਨੂੰ ਤਾਂ ਇਸ ਦੀ ਸਮਝ ਹੀ ਨਹੀਂ ਪਈ ਕਿ ਤੂੰ ਕੀ ਪੜ੍ਹ ਰਿਹਾਂ ਹੈਂ? ਜੇਕਰ ਸਤਿੰਦਰ ਸਰਤਾਜ਼ ਨੂੰ ਫਾਰਸੀ ਵਾਕਿਆ ਹੀ ਪੜ੍ਹਨੀ ਆਉਂਦੀ ਹੈ ਤਾਂ ਕਹੀ ਜਾਂਦੀ ਭਾਈ ਮਨੀ ਸਿੰਘ ਵਾਲੀ ਦਸਮ ਗ੍ਰੰਥ ਦੀ ਬੀੜ ਤੋਂ ਫਾਰਸੀ ਵਿਚ ਲਿਖਿਆ ਜ਼ਫਰਨਾਮਾ ਹੀ ਪੜ੍ਹ ਕੇ ਗਾਇਨ ਕਰਨਾ ਚਾਹੀਦਾ ਸੀ। ਅਸਲ ਵਿਚ ‘ਜ਼ਫਰਨਾਮਾ’ ਗੁਰੂ ਜੀ ਦੀ ਕ੍ਰਿਤ ਹੈ ਹੀ ਨਹੀਂ ਕਿਉਂਕਿ ਕਦੀ ਲਿਖਾਰੀ ਔਰੰਗਜ਼ੇਬ ਨੂੰ ਤਲਵਾਰ ਦਾ ਧਨੀ, ਬਹੁਤ ਸਿਆਣਾ ਅਤੇ ਭਗਵਾਨ ਦਾ ਰੂਪ ਵੀ ਲਿਖਦਾ ਹੈ। ਬੰਦ ਨੰਬਰ 59-64 ਤੱਕ ਲਿਖਾਰੀ ਇਕ ਹਜ਼ਾਰ ਦੇ ਘੋੜੇ ਬਦਲੇ ਸਾਰੀ ‘ਬਰਾੜ’ ਕੌਮ ਔਰੰਗਜ਼ੇਬ ਦੇ ਹਵਾਲੇ ਕਰਨ ਦੀ ਗੱਲ ਕਰਦਾ ਹੈ ਅਤੇ ਕਦੀ ਭੁੱਖ ਨਾਲ ਲਿਤਾੜੇ ਆਪਣੇ 40 ਸਿੰਘਾਂ ਦੀ ਸ੍ਰੀਰਕ ਕਮਜ਼ੋਰੀ ਦੱਸ ਕੇ ਦਸ ਲੱਖ ਫੌਜ ਨਾਲ ਮੁਕਾਬਲਾ ਨਾ ਕਰ ਸਕਣ ਦੀ ਅਸਮਰੱਥਾ ਵੀ ਜ਼ਾਹਰ ਕਰਦਾ ਹੈ। ਜੇਕਰ ਤੇਰਾ ਹੁਕਮ ਆ ਜਾਵੇ ਤਾਂ ਮੈਂ ਆਪਣੀ ਜਾਨ ਲੈ ਕੇ ਹਾਜ਼ਰ ਹੋ ਸਕਦਾ ਹਾਂ। ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਯੋਧੇ ਨਾਲ ਐਸੀਆਂ ਲਿਖਤਾਂ ਮੜਨੀਆਂ ਗੁਰੂ ਜੀ ਦੀ ਸਖਸ਼ੀਅਤ ਨੂੰ ਕਲੰਕਤ ਕਰਨਾ ਹੀ ਕਹਿ ਸਕਦੇ ਹਾਂ। ਸਿੱਖ ਭਰਾਵੋ! ਐਵੇਂ ਨਾ ਫਸੋ ਚਲਾਕੀਆਂ ਵਿਚ, ਅਸਲੀਅਤ ਦੀ ਪਛਾਣ ਕਰੋ।
ਸਤਿੰਦਰ ਸਰਤਾਜ਼ ਸਿੱਖ ਧਰਮ ਬਾਰੇ ਕਿਤਨਾ ਕੁ ਜਾਣਦਾ ਹੈ ਅਗੇ ਵਰਨਣ ਕੀਤੀ ਇਕ ਝਲਕੀ ਤੋਂ ਪਤਾ ਚੱਲ ਜਾਵੇਗਾ। ਹੰਸਾਲੀ ਵਾਲੇ ਬਾਬੇ ਅਜੀਤ ਸਿੰਘ, ਜਿਸ ਦਾ ਮੂੰਹ ਫੋੜੇ-ਫਿਨਸੀਆਂ ਨਾਲ ਭਰਿਆ ਪਿਆ ਹੈ ਤੇ ਦੇਖਣ ਨੂੰ ਵੀ ਦਿਲ ਨਹੀਂ ਕਰਦਾ, ਜੋ ਮਰ ਚੁੱਕਿਆ ਹੈ, ਦੇ ਦਰ ਤੇ ਇਹ ਝੋਲੀ ਅੱਡੀ ਕੋਈ ਦਾਤ ਮੰਗ ਰਿਹਾ ਹੈ।
ਆਓ ਹੁਣ ਗੱਲ ਕਰੀਏ ਅਸਲ ਮੁੱਦੇ ਦੀ, ਅੱਜ ਤੋਂ ਕੋਈ ਚਾਰ ਕੁ ਮਹੀਨੇ ਪਹਿਲਾਂ ਪ੍ਰਿੰਸੀਪਲ ਡਾ. ਦਲਜੀਤ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਦੀ ਇੱਕ ਚਿੱਠੀ ਇੰਟਰਨੈਟ ਤੇ ਪੜ੍ਹਨ ਨੂੰ ਮਿਲੀ। ਕਿਉਂਕਿ ਮੈਂ ਵੀ 67-68 ਵਿਚ ਇਸੇ ਕਾਲਜ ਵਿਚ ਪ੍ਰੈਪ ਨਾਨ-ਮੈਡੀਕਲ ਪਾਸ ਕੀਤੀ ਸੀ ਇਸ ਕਰਕੇ ਮਨ ਵਿਚ ਬਹੁਤ ਚਾਓ ਪੈਦਾ ਹੋਇਆ ਕਿ ਇਸ ਚਿੱਠੀ ਨੂੰ ਛੇਤੀ-ਛੇਤੀ ਪੜ੍ਹਾਂ ਕਿ ਕੀ ਲਿਖਿਆ ਹੋਇਆ ਹੈ? ਇਤਨੀ ਵੱਡੀ ਸੰਸਥਾ ਦੇ ਪ੍ਰਿੰਸੀਪਲ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਲਿਖਿਆ ਪੜ੍ਹ ਕੇ ਬਹੁਤ ਪ੍ਰੇਸ਼ਾਨੀ ਹੋਈ ਕਿ ਸਾਡੀ ਕੌਮ ਦਾ ਕੀ ਬਣੂੰ? ਜਦੋਂ ਸਾਡੇ ਵਿੱਦਿਅਕ ਅਦਾਰਿਆਂ/ਸੰਸਥਾਵਾਂ ਦੇ ਮੋਢੀ ਹੀ ਇਸ ਦੀ ਮਿੱਟੀ ਪੁੱਟ ਰਹੇ ਹਨ। ਮੈਥੋਂ ਰੁਕਿਆ ਨਾ ਗਿਆ ਅਤੇ ਥੱਲੇ ਦਿੱਤੇ ਨੰਬਰ ਤੇ ਕਾਲ ਕਰਕੇ ਜਾਣ-ਪਹਿਚਾਣ ਕਰਾਉਣ ਤੋਂ ਬਾਅਦ ਪੁੱਛ ਹੀ ਲਿਆ। “ਪ੍ਰਿੰਸੀਪਲ ਜੀਓ! ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪ੍ਰੀਵਾਰ, ਪਿਤਾ, ਮਾਤਾ, ਚਾਰ ਸਾਹਿਬਜ਼ਾਦੇ ਅਤੇ ਆਪਣਾ ਆਪ ਕਿਸ ਨੂੰ ਦਾਨ ਕੀਤਾ ਸੀ ”? ਕੋਈ ਨਾਮ ਦੱਸ ਸਕਦੇ ਹੋ? ਜਵਾਬ ਸੀ “ ਮੈਂ ਤਾਂ ਇਸ ਨੁਕਤੇ ਨੂੰ ਵੀਚਾਰਿਆ ਹੀ ਨਹੀਂ ”। ਮੈਂ ਕਿਹਾ ਜੀ “ ਤੁਸੀਂ ਐਨੇ ਵੱਡੇ ਅਹੁਦੇ ਤੇ ਹੁੰਦੇ ਹੋਏ ਨਹੀਂ ਵੀਚਾਰਦੇ ਤਾਂ ਮੈਂ ਹੋਰ ਕਿਸੇ ਨੂੰ ਕੀ ਆਖਾਂ? ਪਰ ਉਨ੍ਹਾਂ ਬੜੀ ਹਲੀਮੀ ਨਾਲ ਕਿਹਾ,“ ਵੀਰ ਜੀਓ! ਅੱਗੇ ਵਾਸਤੇ ਐਸੇ ਲਫਜ਼ਾਂ ਦਾ ਖਿਆਲ ਰੱਖਾਂਗਾ”। ਇਹ ਡਾ. ਦਲਜੀਤ ਸਿੰਘ ਪਟਿਆਲਾ ਯੂਨੀਵਸਿਟੀ ਵਾਲੇ ਡਾ. ਦਲਜੀਤ ਸਿੰਘ ਵਾਲੀਆ ਜੀ ਨਹੀਂ ਹਨ।
ਮਹਾਨ ਕੋਸ਼ ਦੇ ਪੰਨਾ 628 ਤੇ ਜਦੋਂ ਮੈਂ ਦਾਨ ਲਫਜ਼ ਦੇ ਮਤਲਬ ਦੇਖਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ “ਸਰਬੰਸਦਾਨੀ” ਨਾ ਹੋ ਕੇ “ਸਰਬੰਸ ਕੁਰਬਾਨੀ” ਸਾਬਤ ਹੁੰਦਾ ਹੈ। ਦਾਨ ਦਾ ਮਤਲਬ ਹੈ ਮੁਫਤ ਵਿਚ ਕੁੱਝ ਮਿਲਣਾ।“ ਸਹੰਸਰ ਦਾਨ ਦੇ ਇੰਦ੍ਰ ਰੋਆਇਆ” ਵਾਰ ਰਾਮਕਲੀ ਮ:1 ॥ ਪੰਨਾ 953॥ ਇੰਦਰ ਦੇ ਹਿੰਦੂ-ਮਿੱਥ ਅਨੁਸਾਰ ਸਰਾਪ ਦੇ ਰੂਪ ਵਿਚ ਇਸਤ੍ਰੀ ਭਗ ਦੇ ਹਜ਼ਾਰ ਨਿਸ਼ਾਨ ਸ਼ਰੀਰ ਤੇ ਹੋ ਗਏ। ਰਾਜ ਨੀਤੀ ਦਾ ਇਕ ਅੰਗ, ਕੁੱਝ ਦੇ ਕੇ ਵੈਰੀ ਨੂੰ ਵਸ਼ ਕਰਨ ਦਾ ਉਪਾਓ। ਇਹ ਅਰਥ ਵੀ ਢੁਕਦੇ ਨਹੀਂ ਕਿਉਂਕਿ ਗੁਰੂ ਜੀ ਔਰੰਗਜ਼ੇਬ ਨੂੰ ਵੱਸ ਵਿਚ ਨਹੀਂ ਕਰਨਾ ਚਾਹੁੰਦੇ।
ਤੇਰੀਆ ਸਦਾ ਸਦਾ ਚੰਗਿਆਈਆਂ ॥ ਮੈ ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ॥ {ਪੰਨਾ 73} ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ, ਮੈਂ ਦਿਨੇ ਰਾਤ ਸਾਂਭ ਕੇ ਰੱਖਦਾ ਹਾਂ। ਗੁਰੂ ਨਾਨਕ ਜੀ ਕਹਿੰਦੇ ਹਨ ਪ੍ਰਭੂ ਸਾਡੇ ਮੰਗਣ ਤੋਂ ਬਿਨਾਂ ਹੀ ਹਰੇਕ ਦਾਤਿ ਦੇਈ ਜਾ ਰਿਹਾ ਹੈ ਅਤੇ ਸਾਨੂੰ ਉਸ ਪ੍ਰਮਾਤਮਾ ਦੇ ਸੱਚੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ।
ਮਹਾਨ ਕੋਸ਼ ਦੇ ਪੰਨਾ 342 ਤੇ ਕੁਰਬਾਨ ਦੇ ਮਤਲਬ ਹਨ ‘ਨਿਛਾਵਰ ਕਰਨਾ’, ਸਦਾ ਸਦਾ ਜਾਈਐ ਕੁਰਬਾਨ। ਆਪਣੇ ਸਿਧਾਂਤ ਤੇ ਡਟੇ ਰਹਿਣਾ ਚਾਹੇ ਜਿੰਦ-ਜਾਨ ਚਲੀ ਜਾਏ ਇਸ ਨੂੰ ਕੁਰਬਾਨੀ ਆਖਦੇ ਹਨ ਦਾਨ ਨਹੀਂ। ਸਿੱਖਾਂ ਨੂੰ ਇੱਕ ਇੱਕ ਗਲਤ ਅੱਖਰ ਸਿਖਾ ਕੇ ਆਪਣੇ ਸਿਧਾਂਤ ਨਾਲੋਂ ਤੋੜ ਦਿੱਤਾ ਅਤੇ ਪਤਾ ਵੀ ਨਹੀਂ ਲੱਗਣ ਦਿੱਤਾ। ਅਸੀਂ ਘੱਟ ਗਿਣਤੀ ਹੋਣ ਦੇ ਨਾਤੇ ਹਰ ਹਰਬੇ ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਵੀ ਸੈਨਾਪਤੀ ਗੁਰ ਸੋਭਾ ਗ੍ਰੰਥ ਵਿਚ ਲਿਖਦਾ ਹੈ, “ ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈ ਢਾਕੀ ਚਾਦਰ”। ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਸਾਡੇ ਪ੍ਰਚਾਰਕਾਂ ਨੇ “ਹਿੰਦ ਦੀ ਚਾਦਰ” ਬਣਾ ਧਰਿਆ ਤੇ ਅਸੀਂ ਚੁੱਪ ਕਰ ਗਏ। ਮੇਰੀ ਬੇਨਤੀ ਹੈ ਕਿ “ਸਰਬੰਸਦਾਨੀ” ਨਹੀਂ “ਸਰਬੰਸ ਦੀ ਕੁਰਬਾਨੀ” ਹੈ ਪਰ ਫਿਰ ਵੀ ਚੜ੍ਹਦੀ ਕਲਾ ਹੈ। 1971 ‘ਚ ਪਾਕਿਸਤਾਨੀ ਜਰਨੈਲ ਨਿਆਜ਼ੀ ਨੇ 75,000 ਹਥਿਆਰ ਬੰਦ ਫੌਜ ਦੇ ਹੁੰਦਿਆਂ-ਸੁਦਿਆਂ ਵੀ ਜਰਨੈਲ ਜਗਜੀਤ ਸਿੰਘ ਅਰੋੜਾ ਕੋਲ ਆਤਮ ਸਮਰਪਨ ਕਰ ਦਿੱਤਾ ਸੀ। ਪਰ ਗੁਰੂ ਜੀ ਕੋਲ ਚਮਕੌਰ ਦੇ ਜੰਗ ਤੋਂ ਬਾਅਦ ਸਿਰਫ ਚਾਰ-ਪੰਜ ਸਿੱਖ ਹੀ ਹਨ ਤੇ ਉਹ ਵੀ ਭੁੱਖਣ-ਭਾਣੇ। ਆਪਣੀ ਜਾਨ ਤੋਂ ਵੱਧ ਪਿਆਰੇ ਸਿੱਖਾਂ ਦੀ ਸ਼ਹਾਦਤ ਅਤੇ ਆਪਣੇ ਦੋ ਵੱਡੇ ਪੁੱਤਰਾਂ ਦੀ ਕੁਰਬਾਨੀ ਤੋਂ ਬਾਅਦ ਵੀ ਆਤਮ ਸਮਰਪਨ ਨਹੀਂ ਕੀਤਾ। ਸਰਬੰਸਦਾਨੀ ਨਹੀਂ ਯਾਦ ਰੱਖੋ ਸਰਬੰਸ ਕੁਰਬਾਨੀ ਹੈ ਦੇਣ ਵਾਲੇ ਨੂੰ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132.
ਗੁਰੂ ਨਾਨਕ ਦਾ ਅਸਲੀ ਗੁਰਪੁਰਬ ਦਿਹਾੜਾ ਕਿਹੜਾ ? - ਗੁਰਚਰਨ ਸਿੰਘ ਜਿਉਣ ਵਾਲਾ
ਸਾਰੇ ਸਿੱਖ ਸਮਾਜ ਨੇ, ਦਿੱਲੀ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਖਰਾਬ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ, ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਬਾਬੇ ਨੰਦ ਸਿੰਘ ਦੀ ਆਦਮ ਕੱਦ ਦੀ ਫੋਟੋ ਦੀ ਪੂਜਾ ਕੀਤੀ ਗਈ, ਕਵਿਤਾਵਾਂ ਤੇ ਲੇਖ ਵੀ ਪੜ੍ਹੇ ਗਏ ਪਰ ਕੀ ਕਿਸੇ ਨੇ ਹੌਂਸਲੇ ਨਾਲ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਬਾਬਾ ਜੀ ਦਾ ਜਨਮ ਦਿਨ ਨਹੀਂ? ਰਸਮੋ ਰਸਮੀ ਮੇਰੇ ਇਕ ਜਾਣਕਾਰ ਮਿੱਤਰ ਰੇਡੀਓ ਵਾਲੇ ਨੇ ਵੀ ‘ਸਿਰੀ ਅਖੰਡ-ਪਾਠ ਸਾਹਿਬ ਜੀ’ ਦਾ ਰੇਡੀਓ ਤੋਂ ਸਿੱਧਾ ਪ੍ਰਸਾਰਣ ਕੀਤਾ, ਕਿਉਂਕਿ ਇਹ ਉਸਦਾ ਵਪਾਰ ਹੈ। ਪਰ ਕੀ ਖੱਟਿਆ ਕੀ ਕਮਾਇਆ ਇਸ ਬਾਰੇ ਸ਼ਾਇਦ ਹੀ ਕਿਸੇ ਸਿਆਣੇ ਵਿਅਕਤੀ ਨੇ ਸੋਚਿਆ ਹੋਵੇ। ਕਿਉਂਕਿ ‘ਜਸਵੰਤ ਜਫਰ’ ਜੀ ਦੀ ਕਵਿਤਾ ਮੁਤਾਬਕ ਤਾਂ ਅਸੀਂ ਅਸਲੀ ਨਾਨਕ ਦਾ ਧਿਆਨ ਧਰਨ ਤੋਂ ਵੀ ਡਰਦੇ ਹਾਂ, ਨਾਨਕ ਤੋਂ ਸਿੱਖਿਆ ਲੈਣੀ ਤਾਂ ਦੂਰ ਦੀ ਗੱਲ ਹੈ।
ਜਸਵੰਤ ਜਫਰ ਜੀ ਲਿਖਦੇ ਹਨ, “ ਲੰਬੇ ਪੈਂਡੇ ਦੀ ਧੂੜ ਨਾਲ ਲੱਥ-ਪੱਥ ਪਿੰਜਣੀਆਂ, ਲੰਮੇ ਸਫਰ ਕਰਕੇ ਪਾਟੀਆਂ ਅੱਡੀਆਂ, ਹਨੇਰੀ ਨਾਲ ਉਲਝੀ ਹੋਈ ਖੁਸ਼ਕ ਦਾਹੜੀ, ਬਰਫੀਲੀਆਂ ਹਵਾਵਾਂ ਨਾਲ ਝੰਬੀ ਹੋਈ ਚਿਹਰੇ ਦੀ ਪਕਰੋੜ ਚਮੜੀ ’ਤੇ ਪਕਰੋੜ ਚਮੜੀ ਵਿਚ ਉਭਰੀਆਂ ਹੋਈਆਂ ਦੋ ਉੱਚੀਆਂ ਹੱਡੀਆਂ, ਉੱਚੀਆਂ ਹੱਡੀਆਂ ਵਿਚ ਬੇਖੌਫ ਚਮਕਦੀਆਂ ਦੋ ਅੱਖਾਂ ਜੋ ਸਮਾਜ ਨੂੰ, ਸਰਕਾਰ ਨੂੰ ’ਤੇ ਹਰ ਕਿਸਮ ਦੇ ਰੀਤੀ ਰਵਾਜ ਨੂੰ ਟਿੱਚ ਕਰਕੇ ਜਾਣਦੀਆਂ ਹਨ। ਇਨ੍ਹਾਂ ਖਤਰਨਾਕ ਅੱਖਾਂ ਦਾ ਧਿਆਨ ਧਰਨਾ ਸਾਨੂੰ ਮਾਫਕ ਨਹੀਂ। ਸਾਨੂੰ ਤਾਂ ਸੋਭਾ ਸਿੰਘੀ ਬਾਬਾ, ਜਿਸਦੇ ਲਕਸ਼ਮੀ ਦੇਵੀ ਵਾਂਗੂ ਲਾਲ ਸੁਰਖ ਟਿਪਸੀ ਹੋਂਠ, ਗੋਲ ਮਟੋਲ ਮੁਲਾਇਮ ਗੱਲ੍ਹਾਂ, ਰੇਸ਼ਮੀ ਬਸਤਰ ਤੇ ਬਖਸ਼ਿਸ਼ਾਂ ਦਿੰਦਾ ਅਰਸ਼ੀ ਹੱਥ ਹੀ ਪਸੰਦ ਹੈ। ਸਾਨੂੰ ਤਾਂ ਚਾਹੀਦੀਆਂ ਹਨ ਦਾਤਾਂ ਤੇ ਵੱਧਦੀਆਂ ਵੇਲਾਂ, ਸੁੱਖ ਸ਼ਾਂਤੀ ਤੇ ਪੈਸਾ।
ਅਸਲੀ ਨਾਨਕ ਸਾਡੇ ਵਾਸਤੇ ਖਤਰਨਾਕ ਸਿੱਧ ਹੋ ਸਕਦਾ ਹੈ, ਸਾਡੇ ਘਰ ਢੁਆ ਸਕਦਾ ਹੈ ਤੇ ਨਾਲੇ ਪੁੱਤ ਮਰਵਾ ਸਕਦਾ ਹੈ” । ਕਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ 120 ਸਾਲ ਬਾਅਦ ਲਿਖੀ ਗਈ ਭਾਈ ਬਾਲੇ ਵਾਲੀ ਸਾਖੀ, ਜਿਸ ਨੂੰ ਪ੍ਰੋ. ਐਸ.ਐਸ. ਪਦਮ ਜੀ ‘ਬਾਲਾ ਬਲੱਫ’ ਦਾ ਨਾਮ ਦਿੰਦੇ ਹਨ, ਵਿਚ ਫਸੇ ਹੋਏ ਹੀ ਅਸੀਂ ਧੰਦਾ ਪਿਟ ਰਹੇ ਹਾਂ। ਗੁਰੂ ਨਾਨਕ ਵਾਕ: “ਧੰਧਾ ਪਿਟਿਹੁ ਭਾਈਹੋ ਤੁਮ੍ਹ ਕੂੜ ਕਮਾਵਹੁ”॥ ‘ਜੰਡਿਆਲਾ ਗੁਰੂ ਕਾ’ ਦਾ ਮਸੰਦ ਹੰਦਾਲ, ਜਿਸਦਾ ਜਨਮ ਵੈਸਾਖ ਪੂਰਨਮਾਸ਼ੀ ਸੰਮਤ 1630 ਹੈ, ਦੀ ਮੌਤ ਤੋਂ ਬਾਅਦ ਉਸ ਦੀ ਉਲਾਦ ਬਾਲ ਚੰਦ ਅਤੇ ਬਿਧੀ ਚੰਦ ਹੀ ਇਸ ਕੂੜ ਦੇ ਪੋਥੇ ਦੇ ਘੜਨਹਾਰੇ ਹਨ। ਬਾਲ ਚੰਦ ਦੀ ਮੌਤ ਤੋਂ ਬਾਅਦ ਛੋਟੇ ਭਾਈ ਬਿਧੀ ਚੰਦ ਨੇ ਹੀ ਅਸਲ ‘ਚ ਆਪਣੇ ਵੱਡੇ ਭਰਾ ਬਾਲ ਚੰਦ ਨੂੰ ਭਾਈ ਬਾਲਾ ਬਣਾ ਕੇ ਗੁਰੂ ਨਾਨਕ ਦਾ ਸਮਕਾਲੀ ਤੇ ਹਮਸਫਰੀ ਬਣਾ ਕੇ ਸਾਰਾ ਕਾਰਾ ਕੀਤਾ। ਲਿਖਾਰੀ ਹੈ ਗੋਰਖ ਦਾਸ ਤੇ ਸਲਾਹਕਾਰ ਹੈ ਲਾਲਾ ਪੰਨੂੰ ਜਿਨ੍ਹਾਂ ਨੇ ਰੜੇ ਲਹੌਰ ਵਿਚ ਇਹ ਜਨਮ ਸਾਖੀ ਤਿਆਰ ਕੀਤੀ ਅਤੇ ਓਸ ਵੇਲੇ ਕਰੋੜਾਂ ਰੁਪੈ ਦੀ ਲਾਗਤ ਨਾਲ ਸਾਰੇ ਮਹੱਤਵ ਪੂਰਨ ਸਿੱਖ ਧਰਮ ਅਸਥਾਨਾਂ ’ਤੇ 28-28 ਰੰਗੀਨ ਚਿੱਤਰਾਂ ਨਾਲ ਸ਼ਿੰਗਾਰ ਕੇ “ਜਨਮ ਸਾਖੀ ਭਾਈ ਬਾਲਾ” ਭੇਜੀ ਗਈ ਅਤੇ ਜੋ ਵੀ ਪੁਰਾਣੀਆਂ ਜਨਮ ਸਾਖੀਆਂ, ਉਪਲੱਬਧ ਹੋਈਆਂ, ਨੂੰ ਨਸ਼ਟ ਕਰਨ ਦਾ ਜ਼ਿੰਮਾ ਵੀ ਆਪਣੇ ਸਿਰ ਲਿਆ।
ਅਸਲ ਨੂੰ ਨਸ਼ਟ ਕਰਨ ਨਾਲ ਹੀ ਨਕਲ ਟਿਕ ਸਕਦਾ ਹੈ। ਬਾਲਾ-2 ਰੂਪਾਂਤਰ ਵਾਲੇ ਖਰੜੇ ਦੇ ਅਖੀਰ ਤੇ ਦਰਜ ਹੈ: ਸਮੰਤੁ॥ 1715॥ਮਾਘ ਸੁਦੀ॥6 ਪੋਥੀ ਲਿਖੀ ਗੁਰ ਪ੍ਰਸਾਦਿ ਗੋਰਖ ਦਾਸ ਸੰਗਤ ਗੁਰੂ ਕਾ ਜਾਚਕ॥ ਵਾਹਗੁਰੂ ਸਤਿਗੁਰੂ ਜੀ॥ ਜੇ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇ ਤਾਂ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ, ਜਨਮ ਸਾਖੀ ਭਾਈ ਬਾਲਾ, ਪਟਿਆਲਾ 1987, ਪੰਨੇ 151 ਤੇ 463 । ਅਤੇ; ਹਾਸਲ ਬਹੁਤ ਖਰਚ ਕਛੁ ਨਾਹੀ ਕਰੇ ਤਗੀਰ ਨ ਕੋਈ॥ ਨਾਨਕ ਐਸੀ ਉਮਦੀ ਖਿਜਮਤਿ ਬਿਨਾ ਭਾਗ ਕਿਉਂ ਹੋਈ॥4॥ ਓਹੀ ਪੰਨਾ 463॥ ਕਰ ਸਕਦਾ ਹੈ। ਸਭ ਤੋਂ ਪਹਿਲਾਂ ਇਹ ਦੇਖੀਏ ਕਿ ਅਵਤਾਰ ਧਾਰਣਾ ਦਾ ਕੀ ਮਤਲਬ ਹੈ। ਕਿਉਂਕਿ ਜੇਕਰ ਇਹ ਲਿਖ ਦਿੱਤਾ ਜਾਵੇ ਕਿ ਬਾਬਾ ਜੀ ਦਾ ਜਨਮ ਦਿਨ ਵੈਸਾਖ ਦਾ ਹੈ, ਤਾਂ ਕਈ ਮੂੜ੍ਹ ਮੱਤੀਏ ਗਲ ਨੂੰ ਆਉਂਦੇ ਹਨ। ਮਹਾਨ ਕੋਸ਼ ਦੇ ਪੰਨਾ 88 ਮੁਤਾਬਕ: ਅਵਤਾਰ ਧਾਰਣਾ ਦੇ ਕਈ ਸਾਰੇ ਮਤਲਬ ਹਨ। ਸੰਗਯਾ- ਜਨਮ, ਜਨਮ ਗ੍ਰਿਹਣ, ਜਨਮ ਧਾਰਣਾ, ਉਤਰਨਾ, ਹੇਠ ਆਉਣ ਦੀ ਕ੍ਰਿਆ, ਪੁਰਾਣਮੱਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿਚ ਪ੍ਰਗਟ ਹੋਣਾ, ਚੌਬੀਸ ਅਵਤਾਰ ਅਤੇ ਦਸ ਅਵਤਾਰ, “ ਅਵਤਾਰ ਨ ਜਾਨਹਿ ਅੰਤ॥ ਪਰਮੇਸਰ ਪਾਰਬ੍ਰਹਮ ਬੇਅੰਤ॥ ਗੁਰਬਾਣੀ ਦੇ ਕਰਤਿਆਂ ਨੇ ਆਪਣੀ ਬਾਣੀ ਵਿਚ ਦੇਵਤਾ-ਵਾਦ ਦਾ ਖੰਡਨ ਕੀਤਾ ਪਰ ਅਸੀਂ ਤਾਂ ਗੁਰੂਆਂ ਨੂੰ ਵੀ ਦੇਵਤੇ ਬਣਾ ਕੇ ਹੀ ਛੱਡਣਾ ਹੈ। ਜੇਕਰ ‘ਦੇਵਤਾ’ ਦੇ ਜਨਮ ਨੂੰ ਅਵਤਾਰ ਧਾਰਣਾ ਪੁਰਾਣਾਂ ਮੁਤਾਬਕ ਠੀਕ ਹੈ ਤਾਂ ਸਾਨੂੰ ਇਹ ਬੋਲੀ ਬਦਲਣ ਦੀ ਲੋੜ ਹੈ। ਹੁਣ ਆਪਾਂ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਅਸਲੀ ਜਨਮ ਦਿਨ ਬਾਰੇ ਵਿਚਾਰ ਕਰਦੇ ਹਾਂ। ਗੁਰਪੁਰਬ ਨਿਰਣਯ ਦੇ ਪੰਨਾ 69 ਇਉਂ ਲਿਖਦੇ ਹਨ। (2) ਹੁਣ ਮੈਂ ਵਸਾਖ ਸੁਦੀ ਤਿੰਨ ਸੰਮਤ 1526 ਦੇ ਟਾਕਰੇ ਦੀਆਂ ਈਸਵੀ, ਪਰਵਿਸ਼ਟਾ ਅਤੇ ਹਿਜਰੀ ਤ੍ਰੀਕਾਂ ਲੱਭਦਾ ਹਾਂ: 14 ਮਾਰਚ ਮੰਗਲਵਾਰ ਨੂੰ ਚੇਤ ਸੁਦੀ ਪਹਿਲੀ ਹੈ: “ਗਿਣਤੀਆਂ ਮਿਣਤੀਆਂ ਨੂੰ ਇਸ ਕਰਕੇ ਲਿਖ ਨਹੀਂ ਰਿਹਾ ਕੇ ਲੇਖ ਕਾਫੀ ਲੰਬਾ ਹੋ ਜਾਏਗਾ ਅਤੇ ਮੇਰੇ ਵਰਗੇ ਸਧਾਰਣ ਮਨੁੱਖ ਦੀ ਸਮਝ ਤੋਂ ਵੀ ਪਰੇ ਦੀ ਗੱਲ ਹੈ”। ਅੱਗੇ ਲਿਖਦੇ ਹਨ : ਅਰਥਾਤ ਵਸਾਖ ਸੁਦੀ ਤਿੰਨ ਸੰਮਤ 1526 ਨੂੰ ਸ਼ਨਿਚਰਵਾਰ 15 ਅਪ੍ਰੈਲ ਸੰਨ 1469 ਈ: ਸੀ। ‘ਕੱਤਕ ਕਿ ਵਿਸਾਖ’ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪਹਿਲੇ ਪਹਿਲ 1930 ਵਿਚ ਛਪੀ। ਭਾਈ ਵੀਰ ਸਿੰਘ ਨੇ ਸਟੇਜ ਤੋਂ ਇਹ ਐਲਾਨ ਕੀਤਾ, “ਕੱਤਕ ਕਿ ਵਿਸਾਖ ਸਿੱਖ ਕੌਮ ਲਈ ਅਤੀਅੰਤ ਕੀਮਤੀ ਸੌਗਾਤ ਹੈ” ਪਰ ਨਾਲ ਦੀ ਨਾਲ ਨਾਟਕੀ ਢੰਗ ਨਾਲ ਇਸ ਕਿਤਾਬ ਦੀ ਵਿਕਰੀ ਬੰਦ ਕਰਵਾ ਦਿੱਤੀ ਤੇ ਜੋ ਵੀ ਕਿਤਾਬ ਮਿਲੀ ਉਸ ਨੂੰ ਜ਼ਬਤ ਕਰ ਲਿਆ ਗਿਆ।
ਧੰਨਵਾਦੀ ਹਾਂ ਹੀਰਾ ਸਿੰਘ ਦਰਦ ਜੀ ਦੇ ਜਿਸ ਨੇ ਸਿਰਦਾਰ ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ ਲਾਇਬਰੇਰੀ ਵਿਚੋਂ ਇਕ ਕਾਪੀ ਪ੍ਰਾਪਤ ਕਰਕੇ 1932 ਵਿਚ ਇਸੇ ਕਿਤਾਬ ਨੂੰ ਮੁੜ ਤੋਂ ਪ੍ਰਕਾਸ਼ਤ ਕਰਕੇ ਸਿੱਖ ਕੌਮ ਨੂੰ ਵੱਡਮੁੱਲੀ ‘ਸੌਗਾਤ’ ਪ੍ਰਾਪਤ ਕਰਵਾਈ। ਇਸ ਕਿਤਾਬ ਦੇ ਪੰਨਾ 122 ਤੇ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ ਕਿ “ਕੱਤਕ ਦਾ ਰਿਵਾਜ (ਮੈਕਾਲਿਫ ਸਾਹਿਬ ਦੇ ਕਥਨ ਅਨੁਸਾਰ) ਗਿਆਨੀ ਸੰਤ ਸਿੰਘ ਜੀ ਨੇ ਪਾਇਆ। ਮਿਸਟਰ ਮੈਕਾਲਿਫ ਕਾਰਨ ਦੱਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾੳਣ ਵਾਸਤੇ ਗਿਆਨੀ ਜੀ ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੁਰਬ ਮਨਾਉਣਾ ਅਰੰਭ ਦਿੱਤਾ। ਬੱਸ ਫੇਰ ਕੀ ਸੀ, ਓਦੋਂ ਤਾਂ ਰਾਜ ਦੇ ਜ਼ੋਰ ਇਹ ਰਿਵਾਜ ਪਾ ਲਿਆ ਪਰ ਅੱਜ ਇਹ ਪੁਰਾਣਾ ਨਜ਼ਰ ਆ ਰਿਹਾ ਹੈ। 1925 ਦੀ ਹੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਅਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਪੁਰਾਤਨ ਹੀ ਮੰਨ ਰਹੇ ਹਨ। ਮੇਰਾ ਆਪਣਾ ਵਿਚਾਰ ਹੈ ਕਿ ‘ਦਰਬਾਰ ਸਾਹਿਬ’ ਦਾ ਮੁੱਖ ਗ੍ਰੰਥੀ ਭਾਈ ਸੂਰਤ ਸਿੰਘ, ਜੋ ‘ਸਿੱਖਾਂ ਦੀ ਭਗਤਮਾਲਾ’ ਦਾ ਕਰਤਾ ਹੈ ’ਤੇ ਇਸ ਕਿਤਾਬ ਨੂੰ ਭਾਈ ਮਨੀ ਸਿੰਘ ਜੀ ਦੀ ਕ੍ਰਿਤ ਦੱਸਦਾ ਹੈ, ਦਾ ਪੁੱਤਰ ਗਿਆਨੀ ਸੰਤ ਸਿੰਘ ਹੈ ਜੋ ਨਿਰਮਲੇ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ ’ਤੇ ਵੀ ਅਸਰ ‘ਬਾਲਾ ਬਲੱਫ’ ਦਾ ਹੋਇਆ। ਜੰਡਿਆਲਾ ਗੁਰੂ ਕਿਆਂ ਵਾਲਿਆਂ ਨੇ ‘ਬਾਲਾ ਬਲੱਫ’ ਨੂੰ ਆਪਣੇ ਸਰਕਾਰੀ ਅਸਰ ਰਸੂਖ ਤੇ ਪੈਸੇ ਦੇ ਜੋਰ ਨਾਲ ਹਰ ਥਾਂ ਲਾਗੂ ਕਰਵਾਇਆ। ਜਨਮ ਸਾਖੀ ਬਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਜਨਮ ਸਾਖੀ ਵਿਚ ‘ਕੱਤਕ ਦੀ ਪੂਰਨਮਾਸ਼ੀ’ ਨੂੰ ਬਾਬੇ ਦਾ ਅਵਤਾਰ ਪੁਰਬ ਨਹੀਂ ਸਗੋਂ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਬੀ-40 ਜਨਮ ਸਾਖੀ: ਦਾ ਹੱਥ ਲਿਖਤ ਖਰੜਾ ਜੋ ਪਹਿਲਾਂ ਇੰਡੀਆ ਆਫਿਸ ਲਾਇਬਰੇਰੀ, (ਹੁਣ ਫਾਰਨ ਐਂਡ ਕਾਮਨਵੈਲਥ ਆਫਿਸ) ਲੰਡਨ ਵਿਚ ਸੁਰੱਖਿਅਤ ਹੈ ਭਾਈ ਬਾਲੇ ਦਾ ਨਾਮ ਨਿਸ਼ਾਨ ਹੀ ਨਹੀਂ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਵਸ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਇਸੇ ਦੀ ਕਾਪੀ ਜਦੋਂ ਭਾਈ ਵੀਰ ਸਿੰਘ ਨੂੰ ਪ੍ਰਾਪਤ ਹੋਈ ਤਾਂ ਉਸ ਨੇ ਇਸ ਨੂੰ ‘ਪੁਰਾਤਨ ਜਨਮ ਸਾਖੀ’ ਦਾ ਨਾਮ ਦਿੱਤਾ, ਹਾਫਜਾਬਾਦ ਵਾਲੀ ਜਨਮ ਸਾਖੀ, ਮਿਹਰਬਾਨ ਨੇ ਆਪਣੇ ਹੱਥੀਂ ‘ਪੋਥੀ ਸੱਚੁ ਖੰਡ’ 1619 ਈ: ਦੇ ਨੇੜੇ ਤੇੜੇ ਮੁਕੰਮਲ ਕਰਵਾਈ ਜੋ ਗੁਰੂ ਅਰਜਨ ਪਾਤਸ਼ਾਹ ਦਾ ਪਿਆਰਾ ਭਤੀਜਾ ਅਤੇ ਗੁਰੂ ਰਾਮਦਾਸ ਦਾ ਹੋਣਹਾਰ ਪੋਤਰਾ ਸੀ, ਨੇ ਵੀ ਜਨਮ ਅਸਥਾਨ ਦੇ ਵੇਰਵੇ ਸਮੇਤ ਜਨਮ ਦਿਵਸ ਵੈਸਾਖ ਸੁਦੀ 3 ਲਿਖਿਆ ਹੈ। ਇਕ ਹੋਰ ਮਹੱਤਵ ਪੂਰਣ ‘ਜਨਮ ਪਤ੍ਰੀ ਬਾਬੇ ਜੀ ਕੀ’ ਜਿਸਦਾ ਲੇਖਕ ਹੈ ਭਾਈ
ਬੂਲਾ ਪਾਧਾ, ਗੁਰੂ ਅਮਰਦਾਸ ਦਾ ਸਿੱਖ ਤੇ ਭਾਈ ਗੁਰਦਾਸ ਦਾ ਨਿਕਟਵਰਤੀ, ਡੱਲੇ ਨਗਰ ਦਾ ਨਿਵਾਸੀ ਜਿਸਨੇ ‘ਸਾਖੀ ਮਹਲੁ ਪਹਿਲੇ ਕੀ’ ਦੀ ਰਹਿੰਦੀ ਖੂੰਹਦੀ ਘਾਟ ਨੂੰ ਪੂਰਾ ਕੀਤਾ, ਇਸ ਲਿਖਤ ਵਿਚ ਵੀ ਜਨਮ ਦਿਵਸ ਵੈਸਾਖ ਸੁਦੀ 3 ਦਰਜ ਹੈ ਜੋ 1598-99 ਈ: ਵਿਚ ਮੁਕੰਮਲ ਕੀਤੀ। ਮੁਜੰਗਾਂ, ਲਾਹੌਰ ਨਿਵਾਸੀ ਸੈਦੋ ਜੱਟ ਜੋ ਪਿਸ਼ਾਵਰ ਦੇ ਇਲਾਕੇ ਵਿਚ ਪ੍ਰਚਾਰਕ ਸੀ, ਨੇ 1657-58 ਵਿਚ ਇਕ ਜਨਮ ਸਾਖੀ ਦਾ ਨਿਰਮਾਣ ਕੀਤਾ ਜਿਸ ਨੂੰ ‘ਪੁਰਾਤਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲੀਅਤ ਤੋਂ ਵਾਕਫ ਸੈਦੋ ਨੇ ਬਾਲੇ ਵਾਲੀ ਮਿਤੀ ਰੱਦ ਕਰਕੇ ਸੀਹੋਂ ਦੀ ‘ਸਾਖੀ ਮਹਲੁ ਪਹਿਲੇ ਕੀ’ ਵਾਲੀ ਪਰਮਾਣਕ ਮਿਤੀ ਨੂੰ ਅਧਾਰ ਬਣਾ ਕੇ ਆਪਣੀ ਲਾਜਵਾਬ ਸਾਖੀ ਦੀ ਸਿਰਜਣਾ ਕੀਤੀ। ਗੁਰੂ ਅਮਰਦਾਸ ਦੇ ਬੰਸਜ ਸਰੂਪ ਦਾਸ ਭੱਲਾ ਨੇ 1776 ਈ: ਵਿਚ ਮਹਿਮਾ ਪ੍ਰਕਾਸ਼ ਕਵਿਤਾ ਅਤੇ ਇਸੇ ਖਾਨਦਾਨ ਦੇ ਕਿਸੇ ਅਗਿਆਤ ਵਿਅਕਤੀ ਨੇ 19ਵੀਂ ਸਦੀ ਦੇ ਦੂਜੇ ਅੱਧ ਵਿਚ ਮਹਿਮਾ ਪ੍ਰਕਾਸ਼ ਵਾਰਤਕ ਨਾਮ ਦੀਆਂ ਰਚਨਾਵਾਂ ਵਿਚ ਜਨਮ ਦਿਵਸ ਵੈਸਾਖ ਸੁਦੀ 3 ਦਾ ਹੀ ਦਿੱਤਾ ਹੈ, ਕਿਉਂਕਿ ਇਹ ਗੁਰੂ ਕੀ ਲਹਿਰ ਦਾ ਪਰੰਪ੍ਰਾਗਤ ਅਸਰ ਸੀ। ਡੀ.ਏ.ਵੀ ਕਾਲਜ ਦਾ ਖਰੜਾ 2000 ਮਸਲਨ ਇਹ ਸਾਰੀਆਂ ਲਿਖਤਾਂ ਗੁਰੂ ਬਾਬਾ ਜੀ ਦਾ ਜਨਮ ਦਿਵਸ ਵਿਸਾਖ ਦਾ ਹੀ ਮੰਨਦੀਆਂ ਹਨ। ਜਨਮ ਪੱਤ੍ਰੀ ਦੀ ਪਹਿਲੀ ਪਰਤ, ਜੋ ਗੁਰੂ ਕੇ ਜੰਡਿਆਲੇ ਵਾਲੇ ਹੰਦਾਲਕਿਆਂ ਨੇ 1656-57 ਈ. ਦੇ ਲਾਗੇ ਚਾਗੇ ਤਿਆਰ ਕਰਵਾਈ ਕੁੱਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਜਨਮ ਪਤ੍ਰੀ ਨਾਨਕ ਵੇਦੀ ਦੀ॥ ਸੰਮਤ 1626॥ ਮਿਤੀ ਕਤਕ ਸੁਦੀ ਪੂਰਨਮਾਸੀ॥ ਨਾਨਕ ਜਨਮ ਲੀਤਾ॥ ਅਧੀ ਰਾਤ ਘੜੀ ਉਪਰਿ ਕਾਲੂ ਵੇਦੀ ਦੇ ਘਰਿ॥ ਕਾਲੂ ਦਾ ਪਰੋਹਿਤ ਹਰਿਦਿਆਲ ਬ੍ਰਹਮਣੁ ਆਹਾ॥ ਅਤੇ ਨਾਲੇ ਗੁਰਦੇਵ ਆਹਾ॥ ਵਡੀ ਵੇਲਾ ਕਾਲੂ ਹਰਿਦਿਆਲ ਦੇ ਘਰਿ ਗਇਆ॥……….॥ ਤਾ ਬਾਲੇ ਵਿਦਾ ਲੀਤੀ ਤਲਵੰਡੀ ਗਇਆ॥ ਇਸ ਤੋਂ ਅੱਗੇ ਬਾਲਾ ਰੂਪਾਂਤਰ ਇਕ ਜਨਮ ਸਾਖੀ ਤਿਆਰ ਕੀਤੀ ਗਈ। ਫਿਰ ਇਸ ਵਿਚ ਗੁਰੂ ਨਾਨਕ ਪਿਤਾ ਦੇ ਚਾਲ-ਚੱਲਣ/ਚਰਿਤ੍ਰ ਨੂੰ ਘਾਤ ਕਰਨ ਲਈ ਰੰਘੜੀ ਵਾਲੀ ਸਾਖੀ ਅਤੇ ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੂੰ ਇਹ ਕਹਿਣਾ ਕਿ ਰਾਤੀ ਆਪਣੀ ਲੜਕੀ ਨੂੰ ਬਣਾਏ ਕੇ ਲਈ ਆਵਣਾ(ਸਹਿਜ-ਕੁਸਹਿਜ ਵਾਲੀ ਸਾਖੀ) ਅਤੇ ਹੋਰ ਬਹੁਤ ਕੁੱਝ ਘੜ-ਘੜਾ ਕੇ ਬਾਲਾ ਰੂਪਾਂਤਰ 2 ਤਿਆਰ ਕਰਕੇ 28- 28 ਸੁਚਿਤਰਾਂ ਨਾਲ ਸ਼ੰਗਾਰ ਕੇ, ਕਈ ਦਹਾਕਿਆਂ ਬੱਧੀ ਇਹ ਕੰਮ ਚੱਲਦਾ ਰਿਹਾ, ਸਾਰੇ ਪਰਮੁੱਖ ਸਿੱਖ ਧਾਰਮਿਕ ਅਸਥਾਨਾਂ ਤੇ ਪਹੁੰਚਾਈ ਗਈ। ਬਾਲਾ ਰੂਪਾਂਤਰ 2 ਦੇ ਹੱਥ ਲਿਖਤ ਖਰੜੇ ਵਿਚ ਇਹ ਲਿਖ ਦਿੱਤਾ ਕਿ ਇਹ ਜਨਮ ਸਾਖੀ 1582 ਸੰਮਤ ਵਿਚ ਗੁਰੂ ਅੰਗਦ ਦੀ ਹਜ਼ੂਰੀ ਵਿਚ ਭਾਈ ਬਾਲੇ ਨੇ ਪੈੜੇ ਮੋਖੇ ਕੋਲੋਂ ਲਿਖਵਾਈ।
ਜਦੋਂ ਕਿ ਸੱਚ ਇਹ ਹੈ ਕਿ ਸੰਮਤ 1582/1525 ਈ. ਵਿਚ ਤਾਂ ਭਾਈ ਲਹਿਣਾ ਜੀ ਗੁਰੂ ਨਾਨਕ ਪਿਤਾ ਜੀ ਨੂੰ ਮਿਲੇ ਵੀ ਨਹੀਂ ਸਨ। ਪਿਆਰੇ ਲਾਲ ਬੇਦੀ, ਐਫ-17, ਜੰਗਪੁਰਾ ਭੋਗਲ, ਨਵੀ ਦਿਲੀ, ਨੂੰ ਪੁੱਜਿਆ ਸੰਮਤ 1770 (1713ਈ.) ਵਾਲਾ ਖਰੜਾ ਆਪ ਉਚੀ ਉਚੀ ਬੋਲ ਕੇ ਖੁਲਾਸਾ ਕਰਦਾ ਹੈ: “ ਜਨਮ ਪਤ੍ਰੀ ਬਾਬੇ ਨਾਨਕ ਕੀ ਸੰਪੂਰਨ ਹੋਈ॥ ਵੀਰਵਾਰ ਪਹਿਰ ਦਿਨ ਚੜੇ॥ ਸੰਮਤ 1770 ਦੇ ਬੀਤੇ ਹੋਇ ਮੁਕੀ। ਲਿਖਵਾਈ ਸੰਗਤ ਸਿੰਘ ਸੂਦ॥ ਲਿਖੀ ਆਤਮਾ ਸਿੰਘ ਸੂਦ॥ ਕੀਰਤਨਏ॥ ਵਿਚ ਰੜੇ ਲਹੌਰ ਦੇ ਅਗੇ ਲਾਗਤ ਪੋਥੀ ਲਿਖੀ 330 ਰੁਪਏ॥ ਜੋ ਅੱਜ ਦੀ ਕੀਮਤ ਅਨੁਸਾਰ ਤਿੰਨ ਲੱਖ ਤੀਹ ਹਜ਼ਾਰ ਰੁਪੈ ਬਣਦੀ ਹੈ। ਹੰਦਾਲਕਿਆਂ ਨੇ ਵੱਡੇ ਤਰੱਦਦ ਨਾਲ ਇਸ ਨੂੰ ਸਿੱਖ ਚਿੰਤਨ ਤੇ ਚੇਤਨਾ ਨੂੰ ਸੁੰਨ ਕਰਨਹਾਰੇ ਜ਼ਹਿਰ ਦੇ ਟੀਕੇ ਵਾਂਗ ਵਰਤਿਆ; ਸਦੀਆਂ ਲੰਘ ਗਈਆਂ; ਮੂਰਛਾ ਦੀ ਸ਼ਿਕਾਰ ਹੋਈ ਸਿੱਖ ਚੇਤਨਾ ਅਜੇ ਅੱਖ ਪੱਟ ਕੇ ਝਾਕਣ ਦਾ ਹੀਆ ਨਹੀਂ ਕਰ ਸਕੀ; ਪਰ ਇਹ ਮਰੀ ਨਹੀਂ, ਜਾਗੇਗੀ ਕਿਉਂਕਿ ਜਿਉਣ ਦਾ ਹੱਠ ਇਸ ਦਾ ਵਿਸ਼ੇਸ਼ ਖਾਸਾ ਹੈ। “ਸਾਖੀ ਪਰੰਪਰਾ ਵਿਚੋਂ ਕੇਵਲ ਜਨਮ ਸਾਖੀ ਬਾਲਾ ਹੀ ਸਾਨੂੰ ਗੁਰੂ ਨਾਨਕ ਪਿਤਾ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਦੱਸਦੀ ਹੈ ਅਤੇ ਸਾਨੂੰ ਇਸ ਅਣਹੋਏ ਸੱਚ ਨੂੰ ਸਵੀਕਾਰ ਕਰਨ ਨੂੰ ਮਜਬੂਰ ਕਰਦੀ ਹੈ। ਇਸ ਧਰਮ ਸੰਕਟ ਦਾ ਹੱਲ, ਪੂਰਨਮਾਸ਼ੀ ਵਾਲੀ ਮਿਤੀ ਨੂੰ ਕਿਸੇ ਇਕ, ਪਿਉ ਜਾਂ ਪੁੱਤਰ ਨਾਲ ਜੋੜ ਕੇ ਹੀ ਸੰਭਵ ਹੋ ਸਕਦਾ ਹੈ, ਦੋਵਾਂ ਨਾਲ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਚੰਦ ਦੀ ਜਨਮ ਮਿਤੀ ਮੰਨਣ ਲਈ ਸਾਡੇ ਕੋਲ ਬਹੁਤ ਹੀ ਪਰਮਾਣਕ ਸਬੂਤ ਹਨ ਜੋ ਭਰੋਸੇਯੋਗ ਸਰੋਤ ਤੋਂ ਆਏ ਹੋਣ ਕਰਕੇ ਅਕੱਟ ਹਨ। ਗੁਰੂ ਨਾਨਕ ਦੇ ਬੰਸ, ਦਸਵੀਂ ਪੀੜ੍ਹੀ, ਬਾਬਾ ਸੁਖਬਾਸੀ ਨੇ ਆਪਣੇ ਖਾਨਦਾਨ ਸਬੰਧੀ ਇਕ ਗਰੰਥ ‘ਨਾਨਕ ਬੰਸ ਪ੍ਰਕਾਸ਼’ ਸੰਮਤ 1872 (1815 ਈ:) ਵਿਚ ਰਚਨਾ ਕੀਤੀ।
ਜਿਸ ਵਿਚ ਸਪੱਸ਼ਟ ਲਿਖਿਆ ਹੈ: ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥ ਮਤਲਬ ਸ੍ਰੀ ਚੰਦ ਕਤਕ ਦੇ ਮਹੀਨੇ ਪੂਰਨਮਾਸ਼ੀ ਨੂੰ ਪੈਦਾ ਹੋਇਆ। ਇਸੇ ਗਰੰਥ ਵਿਚ ਗੁਰੂ ਨਾਨਕ ਦਾ ਜਨਮ ਵਿਸਾਖ ਸੁਦੀ 3 ਦਾ ਦੱਸਿਆ ਹੈ: ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ-(ਸੁਦੀ) ਤੀਜ ਤਿਥਿ ਮਾਸ ਬਰ ਮਾਧਵਿ(ਵੈਸਾਖ) ਪ੍ਰਗਟੇ ਈਸ॥ ਬਾਬਾ ਸੁਖਬੰਸੀ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਕੱਤਕ ਦੀ ਪੂਰਨਮਾਸ਼ੀ ਦੀ ਤਰੀਕ ਨੂੰ ਕੱਟ ਕੇ ਅਸਲੀ ਜਨਮ ਤਰੀਖ ਦੇਣ ਵਿਚ ਗੁਰੇਜ਼ ਨਹੀਂ ਕਰਦਾ”। ਇਹ ਸਾਰੀ ਸੂਚਨਾ ‘ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ’ ਦੀ ਕਿਤਾਬ ਦੇ ਪੰਨਾ 102-103 ਤੇ ਦਰਜ ਹੈ।
ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਤਾਂ ਵਿਸਨ ਸਿੰਘ ਨਾਂ ਦਾ ਇਕ ਪਰਬੁੱਧ ਇਨਸਾਨ ਵੀ ਕਾਰਜਸ਼ੀਲ ਸੀ, ਜਿਸ ਨੇ 1828 ਈ. ਵਿਚ ‘ਗਿਆਨ ਰਤਨਾਵਲੀ’ ਕ੍ਰਿਤ ਸੂਰਤ ਸਿੰਘ ਨੂੰ ਅਨਕੂਲ ਕੇ ਆਪਣੇ ‘ਗਿਆਨ ਰਤਨਾਗਰ ਕਾਵਿ ਗਰੰਥ’ ਦੀ ਰਚਨਾ ਕੀਤੀ। ਇਹ ਗਿਆਨੀ ਸੰਤ ਸਿੰਘ ਦਾ ਚੇਲਾ ਤੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਾਲੇ ਰਾਜਕਵੀ ਸੰਤੋਖ ਸਿੰਘ ਦਾ ਗੁਰਭਾਈ ਸੀ, ਪਰ ਆਪਣੇ ਆਪ ਨੂੰ ਸੂਰਤ ਸਿੰਘ ਦਾ ਪੋਤਰਾ ਚੇਲਾ ਦੱਸਣ ਵਿਚ ਵਧੇਰੇ ਮਾਣ ਮਹਿਸੂਸ ਕਰਦਾ ਸੀ। ਉਸ ਦੀ ਵੀ ਸੁਣੋ, ਸੰਤੋਖ ਸਿੰਘ ਅਤੇ ਉਸ ਦੇ ਪੁਰਾਣੇ ਜਾਂ ਅਧੁਨਿਕ ਪਾਛੂਆਂ ਨੇ ਭਾਵੇਂ ਨਹੀਂ ਸੁਣੀ: “ਜਬ ਹੰਦਾਲ ਸੁਰ ਲੋਕ ਪਧਾਰਾ। ਬਿਧੀ ਚੰਦ ਸੁਤ ਸਕਤੀਵਾਰਾ। ਲਈ ਮਹੰਤੀ ਸਿਖ ਬਣਾਏ।ਤੁਰਕਨ ਕੀ ਗਨਕਾ ਇਕ ਗਾਇ। ਸੋ ਆਪਣੇ ਗ੍ਰਹ ਆਨ ਵਸਾਈ। ਤਬ ਵਰਤਨ ਤਜ ਦੀਨ ਲੁਕਾਈ। ਬਿਧੀ ਚੰਦ ਮਞੋਤ ਪ੍ਰਸੰਗਾ। ਲਿਖੇ ਗੁਰ ਧਾਰੀ ਹਿਤ ਸੰਗਾ। ਆਗੇ ਗੁਰ ਕੀ ਸਾਖੀ ਨਾਹੀ। ਰਚੀ ਨਿੰਦਾ ਬਿਧ ਬਹੁਤ ਬਨਾਈ। ਬਾਲੇ ਅੰਗਦ ਕੋ ਧਰ ਨਾਮਾ। ਪ੍ਰਥਮੇ ਹੀ ਝੂਠਾ ਕੀਓ ਕਾਮਾ। ਪੰਦ੍ਰਹ ਸਹਸ ਪਚਾਸੀ ਮਾਹੀ। ਪੰਚਮ ਥਿਤ ਬੈਸਾਖ ਕੀ ਆਹੀ। ਪੈੜੇ ਮੋਖੇ ਲਿਖੀ ਬਨਾਈ। ਗੁਰ ਅੰਗਦ ਗੁਰ ਮਿਲੇ ਨ ਭਾਈ”। ਜੋ ਕੂੜ ਰਾਜਕਵੀ ਸੰਤੋਖ ਸਿੰਘ ਨੇ ਆਪਣੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ‘ਬਾਲਾ ਬਲੱਫ’ ਤੋਂ ਪ੍ਰਭਾਵਤ ਹੋ ਕੇ ਵਾੜਿਆ ਜਾਂ ਵਾੜਿਆ ਗਿਆ ਉਸ ਦਾ ਅਤੇ ਭਾਈ ਬਿਧੀ ਚੰਦ ਵਲੋਂ ਆਪਣੀ ਬੁਰਿਆਈ ਨੂੰ ਛਪਾਉਣ ਲਈ ਜੋ ਗੁਰੂ ਨਾਨਕ ਸਾਹਿਬ ਦਾ ਚ੍ਰਿਤਰ-ਘਾਤ ਕੀਤਾ ਗਿਆ ਹੈ ਉਸ ਨੂੰ ਭਾਈ ਵਿਸਨ ਸਿੰਘ ਨੇ ਆਪਣੀ ਉਪਰਲੀ ਕਵਿਤਾ ਵਿਚ ਨੰਗਾ ਕੀਤਾ ਹੈ। ਹੁਣ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਕਿ ਉਹ ਗੁਰੂ ਦਾ ਗੁਰਪੁਰਬ ਅਸਲੀ ਤਰੀਕ, ਵੈਸਾਖ ਸੁਦੀ ਤੀਜ, ਨੂੰ ਮਨਾਉਣਾ ਚਾਹੁੰਦੀ ਹੈ ਜਾਂ ਫਿਰ ‘ਬਾਲਾ ਬਲੱਫ’ ਦੀ ਵਰਤਾਈ ਹੋਈ ਨਕਲੀ ਤਰੀਕ, “ਕੱਤਕ ਦੀ ਪੂਰਨਮਾਸੀ” ਨੂੰ ਹੀ ਕੜ੍ਹੀ ਘੋਲਣਾ ਚਾਹੁੰਦੀ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 1332
ਲਾਂਬੂ ਲਾਉਣ ਵਾਲੇ ਲਾਂਬੇ ਦੇ ਝੂਠਾਂ ਤੋਂ ਝਾੜੀ ਧੂੜ - ਗੁਰਚਰਨ ਸਿੰਘ ਜਿਉਣ ਵਾਲਾ
ਗੁਰਸ਼ਰਨਜੀਤ ਸਿੰਘ ਲਾਂਬਾ ਜੀਓ! ਜਿਸ ਤਰ੍ਹਾਂ ਤੁਸੀਂ ਡਾ. ਗੁਰਦਰਸ਼ਨ ਸਿੰਘ ਢਿਲੋਂ ਨੂੰ ‘ ਟੀ. ਵੀ. ਗਲੋਬਲ ਪੰਜਾਬ’ ਤੇ ਨਿੰਦ ਰਹੇ ਹੋ ਕਿ, “ਜਿਹੜਾ ਸਿੱਖ ਇਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੁੱਝ ਨਹੀਂ ਲਿਖਿਆ ਉਹ ਸਿੱਖ ਹੀ ਨਹੀਂ ਹੋ ਸਕਦਾ, ਉਸ ਨੇ ਸ੍ਰੀ (ਸਿਰੀ) ਦਸਮ ਗਰੰਥ ਸਾਹਿਬ ਵੇਖਿਆ ਹੀ ਨਹੀਂ, ਬੜੀ ਬੇਹੂਦਾ ਜਿਹੀ ਦਲੀਲ ਹੈ”। ਦਰਅਸਲ ਤੁਸੀਂ ਖੁਦ ਹੀ ਕਦੀ ਦਸਮ ਗ੍ਰੰਥ ਦੇ ਨੇੜ-ਤੇੜ ਨਹੀਂ ਗਏ। ਅਸਲ ‘ਚ ਤੁਸੀਂ ਸਰੂਪ ਦਾਸ ਭੱਲਾ ਦਾ ‘ਮਹਿਮਾ ਪ੍ਰਕਾਸ਼’ ਪੜ੍ਹਿਆ ਤੇ ਕੁੱਝ ਹੋਰ ਇਧਰੋਂ-ਉਧਰੋਂ ਮਸਾਲਾ ਇਕੱਠਾ ਕੀਤਾ ਹੋਇਆ ਹੈ। ਨਾ ਤੁਹਾਨੂੰ ਇਸ ਗ੍ਰੰਥ ਦੇ ਇਤਿਹਾਸ ਬਾਰੇ ਵਾਕਫੀ ਹੈ ਤੇ ਨਾ ਹੀ ਇਸ ਵਿਚਲੀਆਂ ਗਵਾਹੀਆਂ ਦਾ ਹੀ ਪਤਾ ਹੈ। ਆਓ ਤੁਹਾਡੀ ਇਸ ਗੱਲ-ਬਾਤ ਦਾ ਚੀਰ-ਫਾੜ ਕਰੀਏ।
ਦਸਮ ਗੁਰੂ ਦੇ ਸਮਕਾਲੀਆਂ ਦੇ ਨਾਮ ਗਿਣਦੇ ਤੁਸੀਂ ਕੇਸਰ ਸਿੰਘ ਛਿੱਬਰ, ਕੰਕਣ ਕਵੀ ਅਤੇ ਕਵੀ ਸੈਨਾਪਤੀ ਦਾ ਨਾਮ ਲੈਂਦੇ ਹੋ। ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਕੇਸਰ ਸਿੰਘ ਛਿੱਬਰ ਗੁਰੂ ਜੀ ਦੇ ਅਕਾਲ ਚਲਾਣਾ ਕਰਨ ਤੋਂ ਅੱਠ ਸਾਲ ਬਾਅਦ 1715 ਈ: ਨੂੰ ਪੈਦਾ ਹੋਇਆ ਹੈ। ਜੇਕਰ ਤੁਸੀਂ “ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ” ਕ੍ਰਿਤ ਕੇਸਰ ਸਿੰਘ ਛਿੱਬਰ, ਪਿਆਰਾ ਸਿੰਘ ਪਦਮ ਦੁਆਰਾ ਛਾਪਿਆ, ਪੜ੍ਹਿਆ ਹੁੰਦਾ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਕੇਸਰ ਸਿੰਘ ਛਿੱਬਰ ਪੈਦਾ ਕਦੋਂ ਹੋਇਆ? ਕਵੀ ਸੈਨਾਪਤਿ ਦਾ ਗ੍ਰੰਥ ‘ ਸਿਰੀ ਗੁਰ ਸੋਭਾ’ ਮੇਰੇ ਕੋਲ ਹੈ ਤੇ ਉਸ ਵਿਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਗ੍ਰੰਥ ਜਾਂ ਕਿਸੇ ਬਾਣੀ ਦੇ ਲਿਖੇ ਹੋਣ ਦਾ ਜ਼ਿਕਰ ਨਹੀਂ। ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਹੋਏ ਉਹ ਲਿਖਦੇ ਹਨ;
“ ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ”॥ 14॥
ਹੁਣ ਗੱਲ ਕਰੀਏ ਕਵੀ ਕੰਕਣ ਦੀ; ਸੰਤ ਸਿਪਾਹੀ ਦਾ ਹੀ ਪੋਸਟ ਕੀਤਾ ਇਸ ਕਵੀ ਦਾ ਗ੍ਰੰਥ, “ਦਸ ਗੁਰ ਕਥਾ” ਜਿਸਦੇ 52 ਪੰਨੇ ਹਨ ਅੱਜ ਮੈਂ ਉਹ ਸਾਰਾ ਪੜ੍ਹ ਕੇ ਤੁਹਾਨੂੰ ਜਵਾਬ ਲਿਖਣ ਲੱਗਾ ਹਾਂ। ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣਾ ਬਾਰੇ ਲਿਖ ਕੇ ਉਹ ਇਸ ਗ੍ਰੰਥ ਨੂੰ ਸਮਾਪਤ ਕਰ ਦਿੰਦੇ ਹਨ ਪਰ ਕਿਤੇ ਵੀ ਇਕ ਅੱਖਰ ਵੀ ਦਸਮ ਗੁਰੂ ਜੀ ਦੀਆਂ ਲਿਖਤਾਂ ਹੋਣ ਬਾਰੇ ਜਾਂ ਸਿਰੀ ਦਸਮ ਗ੍ਰੰਥ ਜਾਂ ਗੁਰੂ ਜੀ ਦੀ ਹੋਰ ਕਿਸੇ ਲਿਖਤ ਹੋਣ ਦਾ ਜ਼ਿਕਰ ਨਹੀਂ ਕਰਦੇ। ਸਗੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਿਸੇ ਮਜ਼ਬੀ ਸਿੱਖ ਨੂੰ ਦਿੱਲੀ ਘੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੜ ਨੂੰ ਅੰਮ੍ਰਿਤਸਰ ਮੰਗਵਾ ਕੇ , ਚੰਦਨ ਦੀ ਚਿਖਾ ਚਿਣ ਕੇ, ਆਪ ਦਾਗ ਦੇਣ ਦਾ ਵਰਨਣ ਹੈ ਜੋ ਵਿਸ਼ਵਾਸ ਕਰਨ ਦੇ ਯੋਗ ਨਹੀਂ ਸਗੋਂ ਸਰਾ-ਸਰ ਝੂਠ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਰੇ ਜੀਵਨ ਕਾਲ ਵਿਚ ਕਦੀ ਵੀ ਅੰਮ੍ਰਿਤਸਰ ਨਹੀਂ ਗਏ। ਇਹ ਗੱਲ ਵੀ ਕੰਕਣ ਕਵੀ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਖੜਾ ਕਰਦੀ ਹੈ ਕਿ ਕੀ ਉਹ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ? ਕਿਸੇ ਵੀ ਮੁਰਦਾ ਸਰੀਰ ਨੂੰ ਚੰਦਨ ਦੀ ਚਿਖਾ ਵਿਚ ਅਗਨ ਭੇਟ ਕਰਨਾ, ਗੁਰਬਾਣੀ ਰਚੇਤਿਆਂ ਦੇ ਸਿਧਾਂਤ ਦੇ ਪ੍ਰਤੀਕੂਲ ਹੈ, ਪਰ ਇਹ ਕੰਮ ਲਾਂਬੂ ਲਾਉਣ ਵਾਲੇ ਲਾਂਬਿਆਂ ਦੇ ਅਨਕੂਲ ਹੈ।
“ਹੋਵੈ ਐਸਾ ਸਿੱਖ ਮਮ” ਸਤਿਗੁਰ ਕਹਿਆ ਸੁਨਾਇ॥ ਲੋਥ ਹਮਾਰੇ ਪਿਤਾ ਕੀ ਤਹਿ ਤੇ ਲਯਾਵੈ ਜਾਇ।181॥....॥ ਮਜ਼ਬੀ ਊਪਰ ਸਤਿਗੁਰੂ ਐਸੀ ਕ੍ਰਿਪਾ ਕੀਨ॥ ਅੰਮ੍ਰਿਤਸਰ ਤਾਲ ਕੀ ਬਾਹੀ ਚਉਥੀ ਦੀਨ॥187॥ ਇਕਠਾ ਕਰ ਚੰਦਨ ਅਧਿਕ ਲੀਨੀ ਚਿਤਾ ਬਨਾਇ॥187॥ ਸਤਿਗੁਰ ਦੀਨਾ ਦਾਗ ਨਿਜ ਊਪਰ ਲੋਥ ਧਰਾਇ॥188॥
ਇਸ ਗ੍ਰੰਥ ਦੇ ਕੁੱਲ ਪੰਨੇ 52 ਹਨ। ਇਸ ਗ੍ਰੰਥ ਵਿਚ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਕਿ ਕਵੀ ਕੰਕਣ ਗੁਰੂ ਜੀ ਦਾ ਸਮਕਾਲੀ ਸੀ। ਭਾਈ ਵੀਰ ਸਿੰਘ ਦੇ ਅਟਕਲ ਪੱਚੂ ਹੀ ਕਵੀ ਕੰਕਣ ਨੂੰ ਗੁਰੂ ਜੀ ਦਾ ਸਮਕਾਲੀ ਸਾਬਤ ਕਰਦੇ ਹਨ। ਹਾਂ! ਜਿਸ ਦਾ ਜ਼ਿਕਰ ਕਰਨਾ ਬਣਦਾ ਸੀ ਉਸ ਦਾ ਤੁਸੀਂ ਕੀਤਾ ਹੀ ਨਹੀਂ ਉਹ ਹਨ ਭਾਈ ਨੰਦ ਲਾਲ (ਸਿੰਘ) ਗੋਯਾ ਜਿਸ ਦੀਆਂ ਦੋ ਲਿਖਤਾਂ ਵਰਨਣ ਕਰਨ ਯੋਗ ਹਨ; ਰਹਿਤਨਾਮਾ ਅਤੇ ਤਨਖਾਹਨਾਮਾ। ਰਹਿਤਨਾਮਾ ਸੰਮਤ 1752 ਦਾ ਲਿਖਿਆ ਹੋਇਆ ਹੋਣ ਕਰਕੇ ਲਿਖਾਰੀ ਗੁਰੂ ਜੀ ਨੂੰ ਗੁਰਦੇਵ ਕਰਕੇ ਸੰਬੋਧਨ ਕਰਦਾ ਹੈ ਅਤੇ ਤਨਖਾਹਨਾਮਾ 1699 ਈ: ਤੋਂ ਬਾਅਦ ਦਾ ਲਿਖਿਆ ਹੋਣ ਕਰਕੇ ਗੁਰੂ ਜੀ ਦਾ ਪੂਰਾ ਨਾਮ,” ਕਹੈ ਗੋਬਿੰਦ ਸਿੰਘ ਲਾਲ ਜੀ” ਲਿਖਦਾ ਹੈ। ਭਾਈ ਨੰਦ ਲਾਲ (ਸਿੰਘ) ਕਿਤੇ ਵੀ ਗੁਰੂ ਜੀ ਦੀ ਕਿਸੇ ਲਿਖਤ ਦਾ ਜ਼ਿਕਰ ਨਹੀਂ ਕਰਦੇ। ਇਸੇ ਹੀ ਤਰ੍ਹਾਂ ‘ਪਰਚੀਆਂ ਗੁਰੂ ਕੀਆਂ” ਲਿਖਾਰੀ ਭਾਈ ਸੇਵਾ ਦਾਸ, ਜੋ ਗੁਰੂ ਜੀ ਤੇ ਅਕਾਲ ਚਾਲਾਣਾ ਕਰਨ ਤੋਂ ਸਿਰਫ 31-35 ਸਾਲ ਬਾਅਦ ‘ਚ ਲਿਖੀਆਂ ਗਈਆਂ ਹਨ, ਵਿਚ ਵੀ ਗੁਰੂ ਜੀ ਦੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ।
ਕੇਸਰ ਸਿੰਘ ਛਿੱਬਰ ਬਾਰੇ ਕੁੱਝ ਹੋਰ: ਛੋਟਾ ਗ੍ਰੰਥ ਜੀ ਜਨਮੇ ਸਾਹਿਬ ਦਸਵੇਂ ਪਾਤਸ਼ਾਹ ਕੇ ਧਾਮ। ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ॥ ਅੱਗੇ ਜਾ ਕੇ ਲਿਖਦੇ ਹਨ; ਸਿਖਾਂ ਕੀਤੀ ਅਰਦਾਸ ਜੀ ਨਾਲ ਚਾਹੀਏ ਮਿਲਾਯਾ॥ ਬਚਨ ਕੀਤਾ ਗ੍ਰੰਥ ਹੈ ਉਹ ਇਹ ਅਸਾਡੀ ਖੇਡ। ਨਾਲ ਨਾ ਮਿਲਾਇਆ ਆਹਾ ਪਿਆਰਾ ਕਉਨ ਜਾਨੈ ਭੇਦ॥ ਜੇਕਰ ਛਿੱਬਰ ਦਾ ਦਿੱਤਾ ਸੰਮਤ 1755 ਦਸਮ ਗ੍ਰੰਥ ਨੂੰ ਸੰਪੂਰਨ ਕਰਨ ਦਾ ਮੰਨ ਲਿਆ ਜਾਵੇ ਤਾਂ ਜ਼ਫਰਨਾਮਾ ਦਸਮ ਗ੍ਰੰਥ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਲਿਖਤ ਸੰਮਤ 1763 ਦੇ ਨੇੜ-ਤੇੜ ਦੀ ਹੈ। ਬਹੁਤ ਖਿਡਾਵੇ ਲਿਖਾਰੇ ਨਾਮ ਦਾ ਮਤਲਬ ਇਹ ਬਣਦਾ ਹੈ ਕਿ ਲਿਖਣ ਵਾਲੇ ਕਵੀ ਇਕ ਨਹੀਂ ਬਹੁਤ ਸਾਰੇ ਹਨ। ਜਿਵੇਂ;
ਗੁਰੂ ਅਰਜਨ ਕੇ ਧਾਮ ਗ੍ਰੰਥ ਸਾਹਿਬ ਜਨਮੁ ਹੈ ਧਾਰਾ॥
ਦਾਯਾ ਸੀ ਭਾਈ ਗੁਰਦਾਸ ਲਿਖਾਰਾ ਖਿਡਾਵਣ ਹਾਰਾ॥266॥ ਬੰਸਵਲੀਨਾਮਾ ਪੱਤਰਾ 298॥ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਗੁਰੂ ਅਰਜਨ ਪਾਤਸਾਹ ਜੀ ਨੇ ਹੈ ਪਰ ਇਸ ਵਿਚ ਬਾਣੀ ਬਹੁਤੇ ਲਿਖਾਰੀਆਂ ਦੀ ਹੈ ਨਾ ਕੇ ਸਿਰਫ ਗੁਰੂ ਅਰਜਨ ਜੀ ਦੀ। ਛੋਟੇ ਗ੍ਰੰਥ ਦਾ ਮਤਲਬ ਦਸਮ ਗ੍ਰੰਥ ਨਹੀਂ ਬਣਦਾ ਜੇ ਬਣਦਾ ਹੈ ਤਾਂ ਵੀ ਲਿਖਾਰੀ ਇਕ ਨਾ ਹੋ ਕੇ ਬਹੁਤੇ ਲਿਖਾਰੀ ਹਨ। ਤਾਂ ਵੀ ਦਸਮ ਗ੍ਰੰਥ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਮੰਨਿਆ ਜਾ ਸਕਦਾ।
ਸਰੂਪ ਦਾਸ ਭੱਲਾ ਕ੍ਰਿਤ ‘ਮਹਿਮਾ ਪ੍ਰਕਾਸ਼’ “ਬੇਦ ਬਿਦਿਆ ਪ੍ਰਕਾਸ ਕੋ ਸੰਕਲਪ ਧਰਿਓ ਮਨ ਦਿਆਲ। ਪੰਡਤ ਪੁਰਾਨ ਇਕਤ੍ਰ ਕਰ ਭਾਖਾ ਰਚੀ ਬਿਸਾਲ॥1॥......॥ ਗੁਰਮੁਖੀ ਲਿਖਾਰੀ ਨਿਕਟ ਬੁਲਾਏ। ਤਾਕੋ ਸਭ ਬਿਧ ਦਈ ਬੁਝਾਏ। ਕਰ ਭਾਖਾ ਲਿਖੋ ਗੁਰਮੁਖੀ ਭਾਈ। ਮੁਨਿ ਮੋਕੋ ਦੇਹੁ ਕਥਾ ਸੁਨਾਈ॥5॥ ਗੁਰਸ਼ਰਨਜੀਤ ਸਿੰਘ ਲਾਂਬਾ ਜੀਓ! ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ। ਪੰਡਤਾਂ ਨਾਲ ਗੁਰਮੁਖੀ ਲਿਖਾਰੀ ਲਾ ਕੇ ਸੰਸਕ੍ਰਿਤ ਦੇ ਗ੍ਰੰਥਾਂ ਦਾ ਉਲੱਥਾ ਕਰਵਾਇਆ। ਇਸੇ ਉਲੱਥੇ ਨੂੰ ਇਕੱਠਾ ਕਰਕੇ ਹੀ ‘ਵਿੱਦਿਆ ਸਾਗਰ’ ਨਾਮ ਦਾ ਗ੍ਰੰਥ ਬਣਾਇਆ ਗਿਆ। ਇਹੀ ਗ੍ਰੰਥ ਕਦੀ ਵਿੱਦਿਆਧਰ, ਕਦੀ ਬਚਿਤ੍ਰ ਨਾਟਿਕ, ਕਦੀ ਦਸਵੇਂ ਪਾਤਸ਼ਾਹ ਕਾ ਗ੍ਰੰਥ, ਕਦੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੱਲ੍ਹ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ” ਬਣ ਜਾਵੇਗਾ।
ਸੰਬਤ ਸੱਤ੍ਰਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿਜੈ॥ ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ 405॥ ਤੁਹਾਨੂੰ ਤਾਂ ਇਹ ਵੀ ਪੜ੍ਹਨਾ ਨਹੀਂ ਆਇਆ। ਤੁਹਾਨੂੰ ਤਾਂ ਇਸ ਗ੍ਰੰਥ ਵਿਚ ਆਈਆਂ ਤਰੀਕਾਂ ਦਾ ਵੀ ਨਹੀਂ ਪਤਾ । ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਕਿ ਇਸ ਗ੍ਰੰਥ ਨੂੰ ਮੁਕੰਮਲ ਕਰਨ ਦੀਆਂ ਘੱਟੋ ਘੱਟ 10 ਤਰੀਕਾਂ ਹਨ। ਜੇਕਰ ਤੁਸੀਂ ਨੌਂ ਵੀ ਸਾਬਤ ਕਰ ਦਿਓ ਤਾਂ ਮੈਂ ਤੁਹਾਨੂੰ ਦਸ ਹਜ਼ਾਰ ਅਮਰੀਕਨ ਡਾਲਰ ਦਿਆਗਾਂ ਨਹੀਂ ਤਾਂ ਤੁਸੀਂ ਮੈਨੂੰ ਦੇਓਗੇ। ਇਹ ਮੇਰਾ ਤੁਹਾਨੂੰ ਚੈਲਿੰਜ਼ ਹੈ। ਪੰਨਾ 254, 354, 386, 570 ਅਤੇ 1388 ਤੇ ਇਹ ਪੰਜ ਤਰੀਕਾਂ ਆਈਆਂ ਹਨ ਇਸ ਤੋਂ ਵੱਧ ਕੁੱਝ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਣ ਹੋਣ ਦੀ ਇਕ ਤਰੀਕ ਹੈ। ਦਸਮ ਗ੍ਰੰਥ ਦੇ ਲਿਖਾਰੀ ਨੂੰ ਪੰਜ ਤਰੀਕਾਂ ਦੇਣ ਦੀ ਕੀ ਲੋੜ ਪਈ ਸੀ?
ਗਿਆਨੀ ਗਿਆਨ ਸਿੰਘ ਜੀ ਦਸਮ ਗ੍ਰੰਥ ਬਾਰੇ ਕੀ ਲਿਖਦੇ ਹਨ;
ਜੋ ਅਬ ਗ੍ਰੰਥ ਦਸਮ ਗੁਰ ਕੇਰਾ। ਕਹਿਲਾਵਤ ਮਧ ਪੰਥ ਅਛੇਰਾ। ਗੁਰ ਕੇ ਸਮੇ ਬੀੜ ਨਹਿ ਤਾਂਕੀ। ਭਈ ਬਾਣੀਆਂ ਰਹੀ ਇਕਾਂਕੀ। ਅਨਕੈ ਠੌਰ ਪੋਥੀਆਂ ਮਾਹਿ। ਬਾਣੀ ਰਹੀ ਦਸਮ ਗੁਰ ਵਾਹਿ। ਪੰਥ ਪ੍ਰ. ਪੰਨਾ 305। ਸੰ: 1931 ਬਿ:।
ਸਾਡਾ ਨਿੱਤਨੇਮ ਗੁਰੂ ਗ੍ਰੰਥ ਸਾਹਿਬ ਜੀ ਮੁਢਲੇ 13 ਪੰਨੇ ਹਨ। ਕੀ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਅੱਜ ਵਾਲਾ ਨਿੱਤਨੇਮ ਗੁਰੂ ਗੋਬਿੰਦ ਸਿੰਘ ਜੀ ਹੀ ਲਾਗੂ ਕਰਕੇ ਗਏ ਹਨ? ਸਿੱਖ ਰਹਿਤ ਮਰਯਾਦਾ ਤਾਂ ਬਣਾਈ ਹੀ ਵੀਹਵੀਂ ਸਦੀ ਦੇ ਪਹਿਲੇ ਚੌਥੇ ਹਿੱਸੇ ਵਿਚ ਹੈ ਅਤੇ ਇਹ ਬਦਲਦੀ ਆਈ ਹੈ। ਅੱਜ ਤੋਂ ਕੋਈ 200 ਸਾਲ ਪਹਿਲਾਂ ਦਾ ਸਬੂਤ ਤੁਹਾਡੇ ਕੋਲ ਹੋਵੇ ਜੋ ਤੁਹਾਡੀ ਇਸ ਰਾਇ ਦੀ ਪ੍ਰੋੜਤਾ ਕਰਦਾ ਹੋਵੇ ਤਾਂ ਦੱਸਣਾ ਜੀਓ? ਸਿੱਖ ਰਹਿਤ ਮਰਯਾਦਾ ਦੀ ਇਹ ਗੱਲ ਵੀ ਗਲਤ ਸਾਬਤ ਹੁੰਦੀ ਹੈ ਕਿ ਸਿੱਖ ਓਹ ਹੈ ਜੋ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਨਿਸਚਾ ਰੱਖਦਾ ਹੋਵੇ। ਜੇਕਰ ਦਸਮ ਗ੍ਰੰਥ ਨੁੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨ ਵੀ ਲਿਆ ਜਾਵੇ ਤਾਂ ਵੀ ਸਾਨੂੰ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਹਿਬਾਨ ਦਾ ਲਿਖਿਆ ਹੋਇਆ ਕੁੱਝ ਵੀ ਨਹੀਂ ਮਿਲਦਾ। ਸਿਰਫ ਸੱਤ ਗੁਰੂ ਸਾਹਿਬਾਨ ਦੀ ਬਾਣੀ ਹੈ। ਹੁਣ ਤੁਸੀਂ ਪੁੱਛੋ ਜਾ ਕੇ ਸਿੱਖ ਰਹਿਤ ਮਰਯਾਦਾ ਛਾਪਣ ਵਾਲਿਆਂ ਨੂੰ ਕਿ ਤਿੰਨ ਗੁਰੂ ਸਹਿਬਾਨ ਦੀ ਬਾਣੀ ਕਿੱਥੋ ਪੜ੍ਹੀਏ? ਕੀ ਬਾਣੀ ਲਿਖਣ ਵਾਲਿਆਂ ਨੂੰ ਹੀ ਅਸੀਂ ਆਪਣਾ ਗੁਰੂ ਮੰਨਣਾ ਹੈ?
ਕੀ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਸਨ; ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥ ਚੂਕ ਹੋਇ ਜਹਿ ਤਹਿ ਸੁ ਕਬਿ ਲੀਜਹੁ ਸਕਲ ਸੁਧਾਰ॥755॥ਪੰਨਾ 354॥ ਇਸ ਤਰ੍ਹਾਂ ਦੀਆਂ ਪੰਗਤੀਆਂ ਇਸ ਗ੍ਰੰਥ ਵਿਚ ਕਈ ਵਾਰ ਆਉਦੀਆਂ ਹਨ।
ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦਾ ਪੁਜਾਰੀ ਹੈ ਤੇ ਉਸਦੇ ਸਿੱਖ ਬਣਾਉਣ ਦਾ ਤਰੀਕਾ ਹੈ ਸ਼ਰਾਬ ਅਫੀਮ ਭੰਗ ਪਿਆ ਕੇ ਨਾ ਕੇ ਖੰਡੇ-ਬਾਟੇ ਦੀ ਪਾਹੁਲ ਪਿਆ ਕੇ। ਦ. ਗ੍ਰੰ. ਪੰਨਾ 1210, ਚਰਿਤ੍ਰ 266 ਅਖੀਰਲਾ ਬੰਦ।
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ। ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਵਾਇ॥125॥
ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ?
ਸਰਬਕਾਲ ਹੈ ਪਿਤਾ ਹਮਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ 5॥ਪੰਨਾ 73॥ ਇਸਨੂੰ ਯੁਗਲ ਭਗਤੀ ਕਹਿੰਦੇ ਹਨ ਜੋ ਹਿੰਦੂ ਮੱਤ ਵਿਚ ਪ੍ਰਵਾਨ ਹੈ। ਜਿਵੇਂ: ਰਾਧੇ ਸ਼ਾਮ, ਸੀਤਾ ਰਾਮ, ਬਿਸ਼ਨੂੰ ਲੱਛਮੀ, ਮਹਾਂਕਾਲ ਤੇ ਕਾਲਕਾ॥ ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦੀ ਪੂਜਾ ਕਰਨ ਤੋਂ ਝੱਟ ਹੀ ਬਾਅਦ ਦੇਵੀ ਪੂਜਣ ਦਾ ਜ਼ਿਕਰ ਕਰਨਾ ਨਹੀਂ ਭੁੱਲਦਾ ਜੋ ਤਾਂਤਰਕ ਮੱਤ ਦਾ ਸਿਧਾਂਤ ਹੈ।
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ 2॥ਪੰਨਾ 54-55॥ ਕ੍ਰਿਪ ਕਰੀ ਹਮ ਪਰ ਜਗਮਾਤਾ॥ ਗ੍ਰੰਥ ਕਰਾ ਪੂਰਨ ਸੁਭਰਾਤਾ॥ ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥402॥ ਪੰਨਾ 1388॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥55॥ ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ॥ ਪੰਨਾ 127॥ ਇਸ ਦੁਰਗਾ ਦੀ ਵਾਰ ਵਿਚੋਂ ਹੀ ਸਾਡੀ ਅਰਦਾਸ ਆਈ ਹੈ ਦਸਮ ਗ੍ਰੰਥ ਦੇ ਪੰਨਾ 119 ਤੋਂ ਸ਼ੁਰੂ ਹੁੰਦੀ ਹੈ॥।
ਦਸਮ ਗ੍ਰੰਥ ਦਾ ਰੱਬ ਕਿਹੋ ਜਿਹਾ ਹੈ?
ਚਤੁਰ ਬਾਂਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥ ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ 33॥ ਪੰਨਾ 41॥ ਇਸਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1359 ਤੇ ਦਰਜ ਸਲੋਕ ਗਦਾ ਤੇ ਸੰਖ ਆਦਿ ਹੋਣ ਦੀ ਗੱਲ ਨੂੰ ਰੱਦ ਕਰਦਾ ਹੈ॥ ਨ ਸੰਖੰ ਨਾ ਚਕ੍ਰੰ ਨ ਗਦਾ ਨ ਸਿਅਮੰ॥ ਅਸਚ੍ਰਜ ਰੂਪੰ ਰਹੰਤ ਜਨਮੰ॥ ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬੰਦਹ॥
ਦਸਮ ਗ੍ਰੰਥ ਦਾ ਰੱਬ ਸ਼ਰਾਬ ਵੀ ਪੀਂਦਾ ਹੈ। ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ 53॥ ਪੰਨਾ 42॥
ਦਸਮ ਗ੍ਰੰਥ ਵਿਚ ਸ੍ਰਿਸ਼ਟੀ ਸਾਜਣ ਦਾ ਢੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਪਰੀਤ ਹੈ।
ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੁ ਕੀਟਬ ਤਨ ਧਾਰਾ॥ ਦੁਤੀਯ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ॥13॥ ਪੰਨਾ 47॥ ਜਦੋਂ ਦੂਜੇ ਕੰਨ ਤੋਂ ਮੈਲ ਨਿਕਾਲਣ ਤੋਂ ਬਾਅਦ ਹੀ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਤਾਂ ਫਿਰ ਪਹਿਲੇ ਕੰਨ ਦੀ ਮੈਲ ਤੋਂ ਬਣਾਏ ਗਏ ਕੀੜੇ ਮਕੌੜੇ ਕਿਥੇ ਰੱਖੇ? ‘ਜਪੁ’ ਬਾਣੀ ਸ੍ਰਿਸ਼ਟੀ ਸਾਜਣ ਬਾਰੇ ਕੀ ਫੁਰਮਾਣ ਕਰਦੀ ਹੈ। ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਸੇ ਵੀ ਗ੍ਰੰਥ ਨੂੰ ਤੋਲਣ ਵਾਸਤੇ ਸਾਡੇ ਕੋਲ ਤੱਕੜ ਗੁਰੂ ਗਰੰਥ ਸਾਹਿਬ ਜੀ ਦਾ ਹੈ। ਜੋ ਇਸ ਤੱਕੜ ਤੇ ਪੂਰਾ ਨਹੀਂ ਤੁਲਦਾ, ਭਾਂਵੇ ਉਹ ਕਿਸੇ ਦਾ ਵੀ ਲਿਖਿਆ ਹੋਵੇ, ਉਸ ਗ੍ਰੰਥ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ। ਲਾਂਬਾ ਜੀਓ! ਡਾ. ਹਰਭਜਨ ਸਿੰਘ ਡੇਹਰਾਦੂਨ ਵਾਲੇ, ਡਾ. ਹਰਪਾਲ ਸਿੰਘ ਪੰਨੂੰ ਘੱਗੇ ਵਾਲਾ, ਡਾ. ਜੋਧ ਵਿਚ ਦਸਮ ਗ੍ਰੰਥ ਵਾਲਾ, ਤੁਸੀਂ ਅਤੇ ਤੁਹਾਡਾ ਸਾਰਾ ‘ਲੁੰਗ-ਲਾਣਾ’, ਜੋ ਆਰ. ਐਸ. ਐਸ, ਦੀ ਮੈਂਬਰਸ਼ਿਪ ਲਿਸਟ ਵਿਚ ਹਨ, ਦੋ ਚਾਰ ਪੰਗਤੀਆਂ ਹੀ ਦਸਮ ਗ੍ਰੰਥ ਵਿਚੋਂ ਸਟੇਜਾਂ ਤੇ ਬੋਲਦੇ ਹਨ। ਜਿਵੇ: ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੈ ਚਾਇ॥2491॥ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ॥ ਆਦਿ। ਕਿਸੇ ਵੀ ਗ੍ਰੰਥ ਨੂੰ ਮਾਪਣ ਦਾ ਇਹ ਤਰੀਕਾ ਗਲਤ ਹੈ। ਕਿਸੇ ਵੀ ਗ੍ਰੰਥ ਬਾਰੇ ਕੋਈ ਫੈਸਲਾ ਲੈਣਾ ਹੈ ਤਾਂ ਪੂਰੇ ਦਾ ਪੂਰਾ ਗ੍ਰੰਥ ਤੋਲਣਾ ਪਵੇਗਾ। ਕਿਸੇ ਵੀ ਮਾੜੇ ਤੋਂ ਮਾੜੇ ਗ੍ਰੰਥ ਵਿਚ ਕੁੱਝ ਨਾ ਕੁੱਝ ਚੰਗਾ ਜਰੂਰ ਮਿਲ ਜਵੇਗਾ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਗ੍ਰੰਥ ਚੰਗਾ ਹੈ।
ਹਾਲੇ ਮੈਂ ਕੋਕ-ਸਾਸ਼ਤ੍ਰ ਵਾਲੇ ਹਿੱਸੇ ਅਤੇ ਸੱਤਵਾਰ ਸ਼ਰਾਬ ਵਿਚੋਂ ਸ਼ਰਾਬ ਕੱਢਣ ਵਾਲੇ ਹਿੱਸੇ ਨੂੰ ਛੇੜਿਆ ਨਹੀਂ। ਜੇਕਰ ਤੁਸੀਂ ਦਸਮ ਗ੍ਰੰਥ ਦੇ ਅੰਦਰੂਨੀ ਹਵਾਲਿਆਂ ਬਾਰੇ ਟੀ.ਵੀ. ਤੇ ਚਰਚਾ-ਵਾਰਤਾ ਕਰਨਾ ਚਾਹੋ ਤਾਂ ਮੈਂ ਤਿਆਰ ਹਾਂ ਜੀ। ਸਬੂਤ
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 1332
ਗੁਰੂ ਨਾਨਕ ਦਾ ਅਸਲੀ ਗੁਰਪੁਰਬ ਦਿਹਾੜਾ ਕਿਹੜਾ - ਗੁਰਚਰਨ ਸਿੰਘ ਜਿਉਣ ਵਾਲਾ
ਸਾਰੇ ਸਿੱਖ ਸਮਾਜ ਨੇ, ਦਿੱਲੀ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਖਰਾਬ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ, ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਬਾਬੇ ਨੰਦ ਸਿੰਘ ਦੀ ਆਦਮ ਕੱਦ ਦੀ ਫੋਟੋ ਦੀ ਪੂਜਾ ਕੀਤੀ ਗਈ, ਕਵਿਤਾਵਾਂ ਤੇ ਲੇਖ ਵੀ ਪੜ੍ਹੇ ਗਏ ਪਰ ਕੀ ਕਿਸੇ ਨੇ ਹੌਂਸਲੇ ਨਾਲ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਬਾਬਾ ਜੀ ਦਾ ਜਨਮ ਦਿਨ ਨਹੀਂ? ਰਸਮੋ ਰਸਮੀ ਮੇਰੇ ਇਕ ਜਾਣਕਾਰ ਮਿੱਤਰ ਰੇਡੀਓ ਵਾਲੇ ਨੇ ਵੀ ‘ਸਿਰੀ ਅਖੰਡ-ਪਾਠ ਸਾਹਿਬ ਜੀ’ ਦਾ ਰੇਡੀਓ ਤੋਂ ਸਿੱਧਾ ਪ੍ਰਸਾਰਣ ਕੀਤਾ, ਕਿਉਂਕਿ ਇਹ ਉਸਦਾ ਵਪਾਰ ਹੈ। ਪਰ ਕੀ ਖੱਟਿਆ ਕੀ ਕਮਾਇਆ ਇਸ ਬਾਰੇ ਸ਼ਾਇਦ ਹੀ ਕਿਸੇ ਸਿਆਣੇ ਵਿਅਕਤੀ ਨੇ ਸੋਚਿਆ ਹੋਵੇ। ਕਿਉਂਕਿ ‘ਜਸਵੰਤ ਜਫਰ' ਜੀ ਦੀ ਕਵਿਤਾ ਮੁਤਾਬਕ ਤਾਂ ਅਸੀਂ ਅਸਲੀ ਨਾਨਕ ਦਾ ਧਿਆਨ ਧਰਨ ਤੋਂ ਵੀ ਡਰਦੇ ਹਾਂ, ਨਾਨਕ ਤੋਂ ਸਿੱਖਿਆ ਲੈਣੀ ਤਾਂ ਦੂਰ ਦੀ ਗੱਲ ਹੈ। ਜਸਵੰਤ ਜਫਰ ਜੀ ਲਿਖਦੇ ਹਨ, “ ਲੰਬੇ ਪੈਂਡੇ ਦੀ ਧੂੜ ਨਾਲ ਲੱਥ-ਪੱਥ ਪਿੰਜਣੀਆਂ, ਲੰਮੇ ਸਫਰ ਕਰਕੇ ਪਾਟੀਆਂ ਅੱਡੀਆਂ, ਹਨੇਰੀ ਨਾਲ ਉਲਝੀ ਹੋਈ ਖੁਸ਼ਕ ਦਾਹੜੀ, ਬਰਫੀਲੀਆਂ ਹਵਾਵਾਂ ਨਾਲ ਝੰਬੀ ਹੋਈ ਚਿਹਰੇ ਦੀ ਪਕਰੋੜ ਚਮੜੀ ’ਤੇ ਪਕਰੋੜ ਚਮੜੀ ਵਿਚ ਉਭਰੀਆਂ ਹੋਈਆਂ ਦੋ ਉੱਚੀਆਂ ਹੱਡੀਆਂ, ਉੱਚੀਆਂ ਹੱਡੀਆਂ ਵਿਚ ਬੇਖੌਫ ਚਮਕਦੀਆਂ ਦੋ ਅੱਖਾਂ ਜੋ ਸਮਾਜ ਨੂੰ, ਸਰਕਾਰ ਨੂੰ ’ਤੇ ਹਰ ਕਿਸਮ ਦੇ ਰੀਤੀ ਰਵਾਜ ਨੂੰ ਟਿੱਚ ਕਰਕੇ ਜਾਣਦੀਆਂ ਹਨ। ਇਨ੍ਹਾਂ ਖਤਰਨਾਕ ਅੱਖਾਂ ਦਾ ਧਿਆਨ ਧਰਨਾ ਸਾਨੂੰ ਮਾਫਕ ਨਹੀਂ। ਸਾਨੂੰ ਤਾਂ ਸੋਭਾ ਸਿੰਘੀ ਬਾਬਾ, ਜਿਸਦੇ ਲਕਸ਼ਮੀ ਦੇਵੀ ਵਾਂਗੂ ਲਾਲ ਸੁਰਖ ਟਿਪਸੀ ਹੋਂਠ, ਗੋਲ ਮਟੋਲ ਮੁਲਾਇਮ ਗੱਲ੍ਹਾਂ, ਰੇਸ਼ਮੀ ਬਸਤਰ ਤੇ ਬਖਸ਼ਿਸ਼ਾਂ ਦਿੰਦਾ ਅਰਸ਼ੀ ਹੱਥ ਹੀ ਪਸੰਦ ਹੈ। ਸਾਨੂੰ ਤਾਂ ਚਾਹੀਦੀਆਂ ਹਨ ਦਾਤਾਂ ਤੇ ਵੱਧਦੀਆਂ ਵੇਲਾਂ, ਸੁੱਖ ਸ਼ਾਂਤੀ ਤੇ ਪੈਸਾ। ਅਸਲੀ ਨਾਨਕ ਸਾਡੇ ਵਾਸਤੇ ਖਤਰਨਾਕ ਸਿੱਧ ਹੋ ਸਕਦਾ ਹੈ, ਸਾਡੇ ਘਰ ਢੁਆ ਸਕਦਾ ਹੈ ਤੇ ਨਾਲੇ ਪੁੱਤ ਮਰਵਾ ਸਕਦਾ ਹੈ” ।
ਕਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ 120 ਸਾਲ ਬਾਅਦ ਲਿਖੀ ਗਈ ਭਾਈ ਬਾਲੇ ਵਾਲੀ ਸਾਖੀ, ਜਿਸ ਨੂੰ ਪ੍ਰੋ. ਐਸ.ਐਸ. ਪਦਮ ਜੀ ‘ਬਾਲਾ ਬਲੱਫ’ ਦਾ ਨਾਮ ਦਿੰਦੇ ਹਨ, ਵਿਚ ਫਸੇ ਹੋਏ ਹੀ ਅਸੀਂ ਧੰਦਾ ਪਿਟ ਰਹੇ ਹਾਂ। ਗੁਰੂ ਨਾਨਕ ਵਾਕ: “ਧੰਧਾ ਪਿਟਿਹੁ ਭਾਈਹੋ ਤੁਮ੍ਹ ਕੂੜ ਕਮਾਵਹੁ”॥ ‘ਜੰਡਿਆਲਾ ਗੁਰੂ ਕਾ’ ਦਾ ਮਸੰਦ ਹੰਦਾਲ, ਜਿਸਦਾ ਜਨਮ ਵੈਸਾਖ ਪੂਰਨਮਾਸ਼ੀ ਸੰਮਤ 1630 ਹੈ, ਦੀ ਮੌਤ ਤੋਂ ਬਾਅਦ ਉਸ ਦੀ ਉਲਾਦ ਬਾਲ ਚੰਦ ਅਤੇ ਬਿਧੀ ਚੰਦ ਹੀ ਇਸ ਕੂੜ ਦੇ ਪੋਥੇ ਦੇ ਘੜਨਹਾਰੇ ਹਨ। ਬਾਲ ਚੰਦ ਦੀ ਮੌਤ ਤੋਂ ਬਾਅਦ ਛੋਟੇ ਭਾਈ ਬਿਧੀ ਚੰਦ ਨੇ ਹੀ ਅਸਲ ‘ਚ ਆਪਣੇ ਵੱਡੇ ਭਰਾ ਬਾਲ ਚੰਦ ਨੂੰ ਭਾਈ ਬਾਲਾ ਬਣਾ ਕੇ ਗੁਰੂ ਨਾਨਕ ਦਾ ਸਮਕਾਲੀ ਤੇ ਹਮਸਫਰੀ ਬਣਾ ਕੇ ਸਾਰਾ ਕਾਰਾ ਕੀਤਾ। ਲਿਖਾਰੀ ਹੈ ਗੋਰਖ ਦਾਸ ਤੇ ਸਲਾਹਕਾਰ ਹੈ ਲਾਲਾ ਪੰਨੂੰ ਜਿਨ੍ਹਾਂ ਨੇ ਰੜੇ ਲਹੌਰ ਵਿਚ ਇਹ ਜਨਮ ਸਾਖੀ ਤਿਆਰ ਕੀਤੀ ਅਤੇ ਓਸ ਵੇਲੇ ਕਰੋੜਾਂ ਰੁਪੈ ਦੀ ਲਾਗਤ ਨਾਲ ਸਾਰੇ ਮਹੱਤਵ ਪੂਰਨ ਸਿੱਖ ਧਰਮ ਅਸਥਾਨਾਂ ’ਤੇ 28-28 ਰੰਗੀਨ ਚਿੱਤਰਾਂ ਨਾਲ ਸ਼ਿੰਗਾਰ ਕੇ “ਜਨਮ ਸਾਖੀ ਭਾਈ ਬਾਲਾ” ਭੇਜੀ ਗਈ ਅਤੇ ਜੋ ਵੀ ਪੁਰਾਣੀਆਂ ਜਨਮ ਸਾਖੀਆਂ, ਉਪਲੱਬਧ ਹੋਈਆਂ, ਨੂੰ ਨਸ਼ਟ ਕਰਨ ਦਾ ਜ਼ਿੰਮਾ ਵੀ ਆਪਣੇ ਸਿਰ ਲਿਆ। ਅਸਲ ਨੂੰ ਨਸ਼ਟ ਕਰਨ ਨਾਲ ਹੀ ਨਕਲ ਟਿਕ ਸਕਦਾ ਹੈ। ਬਾਲਾ-2 ਰੂਪਾਂਤਰ ਵਾਲੇ ਖਰੜੇ ਦੇ ਅਖੀਰ ਤੇ ਦਰਜ ਹੈ:
ਸਮੰਤੁ॥ 1715॥ਮਾਘ ਸੁਦੀ॥6 ਪੋਥੀ ਲਿਖੀ ਗੁਰ ਪ੍ਰਸਾਦਿ ਗੋਰਖ ਦਾਸ ਸੰਗਤ ਗੁਰੂ ਕਾ ਜਾਚਕ॥ ਵਾਹਗੁਰੂ ਸਤਿਗੁਰੂ ਜੀ॥
ਜੇ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇ ਤਾਂ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ, ਜਨਮ ਸਾਖੀ ਭਾਈ ਬਾਲਾ, ਪਟਿਆਲਾ 1987, ਪੰਨੇ 151 ਤੇ 463 । ਅਤੇ;
ਹਾਸਲ ਬਹੁਤ ਖਰਚ ਕਛੁ ਨਾਹੀ ਕਰੇ ਤਗੀਰ ਨ ਕੋਈ॥ ਨਾਨਕ ਐਸੀ ਉਮਦੀ ਖਿਜਮਤਿ ਬਿਨਾ ਭਾਗ ਕਿਉਂ ਹੋਈ॥4॥ ਓਹੀ ਪੰਨਾ 463॥ ਕਰ ਸਕਦਾ ਹੈ।
ਸਭ ਤੋਂ ਪਹਿਲਾਂ ਇਹ ਦੇਖੀਏ ਕਿ ਅਵਤਾਰ ਧਾਰਣਾ ਦਾ ਕੀ ਮਤਲਬ ਹੈ। ਕਿਉਂਕਿ ਜੇਕਰ ਇਹ ਲਿਖ ਦਿੱਤਾ ਜਾਵੇ ਕਿ ਬਾਬਾ ਜੀ ਦਾ ਜਨਮ ਦਿਨ ਵੈਸਾਖ ਦਾ ਹੈ, ਤਾਂ ਕਈ ਮੂੜ੍ਹ ਮੱਤੀਏ ਗਲ ਨੂੰ ਆਉਂਦੇ ਹਨ। ਮਹਾਨ ਕੋਸ਼ ਦੇ ਪੰਨਾ 88 ਮੁਤਾਬਕ: ਅਵਤਾਰ ਧਾਰਣਾ ਦੇ ਕਈ ਸਾਰੇ ਮਤਲਬ ਹਨ। ਸੰਗਯਾ- ਜਨਮ, ਜਨਮ ਗ੍ਰਿਹਣ, ਜਨਮ ਧਾਰਣਾ, ਉਤਰਨਾ, ਹੇਠ ਆਉਣ ਦੀ ਕ੍ਰਿਆ, ਪੁਰਾਣਮੱਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿਚ ਪ੍ਰਗਟ ਹੋਣਾ, ਚੌਬੀਸ ਅਵਤਾਰ ਅਤੇ ਦਸ ਅਵਤਾਰ, “ ਅਵਤਾਰ ਨ ਜਾਨਹਿ ਅੰਤ॥ ਪਰਮੇਸਰ ਪਾਰਬ੍ਰਹਮ ਬੇਅੰਤ॥ ਗੁਰਬਾਣੀ ਦੇ ਕਰਤਿਆਂ ਨੇ ਆਪਣੀ ਬਾਣੀ ਵਿਚ ਦੇਵਤਾ-ਵਾਦ ਦਾ ਖੰਡਨ ਕੀਤਾ ਪਰ ਅਸੀਂ ਤਾਂ ਗੁਰੂਆਂ ਨੂੰ ਵੀ ਦੇਵਤੇ ਬਣਾ ਕੇ ਹੀ ਛੱਡਣਾ ਹੈ। ਜੇਕਰ ‘ਦੇਵਤਾ’ ਦੇ ਜਨਮ ਨੂੰ ਅਵਤਾਰ ਧਾਰਣਾ ਪੁਰਾਣਾਂ ਮੁਤਾਬਕ ਠੀਕ ਹੈ ਤਾਂ ਸਾਨੂੰ ਇਹ ਬੋਲੀ ਬਦਲਣ ਦੀ ਲੋੜ ਹੈ।
ਹੁਣ ਆਪਾਂ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਅਸਲੀ ਜਨਮ ਦਿਨ ਬਾਰੇ ਵਿਚਾਰ ਕਰਦੇ ਹਾਂ। ਗੁਰਪੁਰਬ ਨਿਰਣਯ ਦੇ ਪੰਨਾ 69 ਇਉਂ ਲਿਖਦੇ ਹਨ। (2) ਹੁਣ ਮੈਂ ਵਸਾਖ ਸੁਦੀ ਤਿੰਨ ਸੰਮਤ 1526 ਦੇ ਟਾਕਰੇ ਦੀਆਂ ਈਸਵੀ, ਪਰਵਿਸ਼ਟਾ ਅਤੇ ਹਿਜਰੀ ਤ੍ਰੀਕਾਂ ਲੱਭਦਾ ਹਾਂ: 14 ਮਾਰਚ ਮੰਗਲਵਾਰ ਨੂੰ ਚੇਤ ਸੁਦੀ ਪਹਿਲੀ ਹੈ: “ਗਿਣਤੀਆਂ ਮਿਣਤੀਆਂ ਨੂੰ ਇਸ ਕਰਕੇ ਲਿਖ ਨਹੀਂ ਰਿਹਾ ਕੇ ਲੇਖ ਕਾਫੀ ਲੰਬਾ ਹੋ ਜਾਏਗਾ ਅਤੇ ਮੇਰੇ ਵਰਗੇ ਸਧਾਰਣ ਮਨੁੱਖ ਦੀ ਸਮਝ ਤੋਂ ਵੀ ਪਰੇ ਦੀ ਗੱਲ ਹੈ”। ਅੱਗੇ ਲਿਖਦੇ ਹਨ : ਅਰਥਾਤ ਵਸਾਖ ਸੁਦੀ ਤਿੰਨ ਸੰਮਤ 1526 ਨੂੰ ਸ਼ਨਿਚਰਵਾਰ 15 ਅਪ੍ਰੈਲ ਸੰਨ 1469 ਈ: ਸੀ। ‘ਕੱਤਕ ਕਿ ਵਿਸਾਖ’ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪਹਿਲੇ ਪਹਿਲ 1930 ਵਿਚ ਛਪੀ। ਭਾਈ ਵੀਰ ਸਿੰਘ ਨੇ ਸਟੇਜ ਤੋਂ ਇਹ ਐਲਾਨ ਕੀਤਾ, “ਕੱਤਕ ਕਿ ਵਿਸਾਖ ਸਿੱਖ ਕੌਮ ਲਈ ਅਤੀਅੰਤ ਕੀਮਤੀ ਸੌਗਾਤ ਹੈ” ਪਰ ਨਾਲ ਦੀ ਨਾਲ ਨਾਟਕੀ ਢੰਗ ਨਾਲ ਇਸ ਕਿਤਾਬ ਦੀ ਵਿਕਰੀ ਬੰਦ ਕਰਵਾ ਦਿੱਤੀ ਤੇ ਜੋ ਵੀ ਕਿਤਾਬ ਮਿਲੀ ਉਸ ਨੂੰ ਜ਼ਬਤ ਕਰ ਲਿਆ ਗਿਆ। ਧੰਨਵਾਦੀ ਹਾਂ ਹੀਰਾ ਸਿੰਘ ਦਰਦ ਜੀ ਦੇ ਜਿਸ ਨੇ ਸਿਰਦਾਰ ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ ਲਾਇਬਰੇਰੀ ਵਿਚੋਂ ਇਕ ਕਾਪੀ ਪ੍ਰਾਪਤ ਕਰਕੇ 1932 ਵਿਚ ਇਸੇ ਕਿਤਾਬ ਨੂੰ ਮੁੜ ਤੋਂ ਪ੍ਰਕਾਸ਼ਤ ਕਰਕੇ ਸਿੱਖ ਕੌਮ ਨੂੰ ਵੱਡਮੁੱਲੀ ‘ਸੌਗਾਤ’ ਪ੍ਰਾਪਤ ਕਰਵਾਈ। ਇਸ ਕਿਤਾਬ ਦੇ ਪੰਨਾ 122 ਤੇ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ ਕਿ “ਕੱਤਕ ਦਾ ਰਿਵਾਜ (ਮੈਕਾਲਿਫ ਸਾਹਿਬ ਦੇ ਕਥਨ ਅਨੁਸਾਰ) ਗਿਆਨੀ ਸੰਤ ਸਿੰਘ ਜੀ ਨੇ ਪਾਇਆ। ਮਿਸਟਰ ਮੈਕਾਲਿਫ ਕਾਰਨ ਦੱਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾੳਣ ਵਾਸਤੇ ਗਿਆਨੀ ਜੀ ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੁਰਬ ਮਨਾਉਣਾ ਅਰੰਭ ਦਿੱਤਾ। ਬੱਸ ਫੇਰ ਕੀ ਸੀ, ਓਦੋਂ ਤਾਂ ਰਾਜ ਦੇ ਜ਼ੋਰ ਇਹ ਰਿਵਾਜ ਪਾ ਲਿਆ ਪਰ ਅੱਜ ਇਹ ਪੁਰਾਣਾ ਨਜ਼ਰ ਆ ਰਿਹਾ ਹੈ। 1925 ਦੀ ਹੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਅਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਪੁਰਾਤਨ ਹੀ ਮੰਨ ਰਹੇ ਹਨ। ਮੇਰਾ ਆਪਣਾ ਵਿਚਾਰ ਹੈ ਕਿ ‘ਦਰਬਾਰ ਸਾਹਿਬ’ ਦਾ ਮੁੱਖ ਗ੍ਰੰਥੀ ਭਾਈ ਸੂਰਤ ਸਿੰਘ, ਜੋ ‘ਸਿੱਖਾਂ ਦੀ ਭਗਤਮਾਲਾ’ ਦਾ ਕਰਤਾ ਹੈ ’ਤੇ ਇਸ ਕਿਤਾਬ ਨੂੰ ਭਾਈ ਮਨੀ ਸਿੰਘ ਜੀ ਦੀ ਕ੍ਰਿਤ ਦੱਸਦਾ ਹੈ, ਦਾ ਪੁੱਤਰ ਗਿਆਨੀ ਸੰਤ ਸਿੰਘ ਹੈ ਜੋ ਨਿਰਮਲੇ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ ’ਤੇ ਵੀ ਅਸਰ ‘ਬਾਲਾ ਬਲੱਫ’ ਦਾ ਹੋਇਆ। ਜੰਡਿਆਲਾ ਗੁਰੂ ਕਿਆਂ ਵਾਲਿਆਂ ਨੇ ‘ਬਾਲਾ ਬਲੱਫ’ ਨੂੰ ਆਪਣੇ ਸਰਕਾਰੀ ਅਸਰ ਰਸੂਖ ਤੇ ਪੈਸੇ ਦੇ ਜੋਰ ਨਾਲ ਹਰ ਥਾਂ ਲਾਗੂ ਕਰਵਾਇਆ। ਜਨਮ ਸਾਖੀ ਬਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਜਨਮ ਸਾਖੀ ਵਿਚ ‘ਕੱਤਕ ਦੀ ਪੂਰਨਮਾਸ਼ੀ’ ਨੂੰ ਬਾਬੇ ਦਾ ਅਵਤਾਰ ਪੁਰਬ ਨਹੀਂ ਸਗੋਂ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਬੀ-40 ਜਨਮ ਸਾਖੀ: ਦਾ ਹੱਥ ਲਿਖਤ ਖਰੜਾ ਜੋ ਪਹਿਲਾਂ ਇੰਡੀਆ ਆਫਿਸ ਲਾਇਬਰੇਰੀ, (ਹੁਣ ਫਾਰਨ ਐਂਡ ਕਾਮਨਵੈਲਥ ਆਫਿਸ) ਲੰਡਨ ਵਿਚ ਸੁਰੱਖਿਅਤ ਹੈ ਭਾਈ ਬਾਲੇ ਦਾ ਨਾਮ ਨਿਸ਼ਾਨ ਹੀ ਨਹੀਂ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਵਸ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਇਸੇ ਦੀ ਕਾਪੀ ਜਦੋਂ ਭਾਈ ਵੀਰ ਸਿੰਘ ਨੂੰ ਪ੍ਰਾਪਤ ਹੋਈ ਤਾਂ ਉਸ ਨੇ ਇਸ ਨੂੰ ‘ਪੁਰਾਤਨ ਜਨਮ ਸਾਖੀ’ ਦਾ ਨਾਮ ਦਿੱਤਾ, ਹਾਫਜਾਬਾਦ ਵਾਲੀ ਜਨਮ ਸਾਖੀ, ਮਿਹਰਬਾਨ ਨੇ ਆਪਣੇ ਹੱਥੀਂ ‘ਪੋਥੀ ਸੱਚੁ ਖੰਡ’ 1619 ਈ: ਦੇ ਨੇੜੇ ਤੇੜੇ ਮੁਕੰਮਲ ਕਰਵਾਈ ਜੋ ਗੁਰੂ ਅਰਜਨ ਪਾਤਸ਼ਾਹ ਦਾ ਪਿਆਰਾ ਭਤੀਜਾ ਅਤੇ ਗੁਰੂ ਰਾਮਦਾਸ ਦਾ ਹੋਣਹਾਰ ਪੋਤਰਾ ਸੀ, ਨੇ ਵੀ ਜਨਮ ਅਸਥਾਨ ਦੇ ਵੇਰਵੇ ਸਮੇਤ ਜਨਮ ਦਿਵਸ ਵੈਸਾਖ ਸੁਦੀ 3 ਲਿਖਿਆ ਹੈ। ਇਕ ਹੋਰ ਮਹੱਤਵ ਪੂਰਣ ‘ਜਨਮ ਪਤ੍ਰੀ ਬਾਬੇ ਜੀ ਕੀ’ ਜਿਸਦਾ ਲੇਖਕ ਹੈ ਭਾਈ ਬੂਲਾ ਪਾਧਾ, ਗੁਰੂ ਅਮਰਦਾਸ ਦਾ ਸਿੱਖ ਤੇ ਭਾਈ ਗੁਰਦਾਸ ਦਾ ਨਿਕਟਵਰਤੀ, ਡੱਲੇ ਨਗਰ ਦਾ ਨਿਵਾਸੀ ਜਿਸਨੇ ‘ਸਾਖੀ ਮਹਲੁ ਪਹਿਲੇ ਕੀ’ ਦੀ ਰਹਿੰਦੀ ਖੂੰਹਦੀ ਘਾਟ ਨੂੰ ਪੂਰਾ ਕੀਤਾ, ਇਸ ਲਿਖਤ ਵਿਚ ਵੀ ਜਨਮ ਦਿਵਸ ਵੈਸਾਖ ਸੁਦੀ 3 ਦਰਜ ਹੈ ਜੋ 1598-99 ਈ: ਵਿਚ ਮੁਕੰਮਲ ਕੀਤੀ। ਮੁਜੰਗਾਂ, ਲਾਹੌਰ ਨਿਵਾਸੀ ਸੈਦੋ ਜੱਟ ਜੋ ਪਿਸ਼ਾਵਰ ਦੇ ਇਲਾਕੇ ਵਿਚ ਪ੍ਰਚਾਰਕ ਸੀ, ਨੇ 1657-58 ਵਿਚ ਇਕ ਜਨਮ ਸਾਖੀ ਦਾ ਨਿਰਮਾਣ ਕੀਤਾ ਜਿਸ ਨੂੰ ‘ਪੁਰਾਤਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲੀਅਤ ਤੋਂ ਵਾਕਫ ਸੈਦੋ ਨੇ ਬਾਲੇ ਵਾਲੀ ਮਿਤੀ ਰੱਦ ਕਰਕੇ ਸੀਹੋਂ ਦੀ ‘ਸਾਖੀ ਮਹਲੁ ਪਹਿਲੇ ਕੀ’ ਵਾਲੀ ਪਰਮਾਣਕ ਮਿਤੀ ਨੂੰ ਅਧਾਰ ਬਣਾ ਕੇ ਆਪਣੀ ਲਾਜਵਾਬ ਸਾਖੀ ਦੀ ਸਿਰਜਣਾ ਕੀਤੀ। ਗੁਰੂ ਅਮਰਦਾਸ ਦੇ ਬੰਸਜ ਸਰੂਪ ਦਾਸ ਭੱਲਾ ਨੇ 1776 ਈ: ਵਿਚ ਮਹਿਮਾ ਪ੍ਰਕਾਸ਼ ਕਵਿਤਾ ਅਤੇ ਇਸੇ ਖਾਨਦਾਨ ਦੇ ਕਿਸੇ ਅਗਿਆਤ ਵਿਅਕਤੀ ਨੇ 19ਵੀਂ ਸਦੀ ਦੇ ਦੂਜੇ ਅੱਧ ਵਿਚ ਮਹਿਮਾ ਪ੍ਰਕਾਸ਼ ਵਾਰਤਕ ਨਾਮ ਦੀਆਂ ਰਚਨਾਵਾਂ ਵਿਚ ਜਨਮ ਦਿਵਸ ਵੈਸਾਖ ਸੁਦੀ 3 ਦਾ ਹੀ ਦਿੱਤਾ ਹੈ, ਕਿਉਂਕਿ ਇਹ ਗੁਰੂ ਕੀ ਲਹਿਰ ਦਾ ਪਰੰਪ੍ਰਾਗਤ ਅਸਰ ਸੀ। ਡੀ.ਏ.ਵੀ ਕਾਲਜ ਦਾ ਖਰੜਾ 2000 ਮਸਲਨ ਇਹ ਸਾਰੀਆਂ ਲਿਖਤਾਂ ਗੁਰੂ ਬਾਬਾ ਜੀ ਦਾ ਜਨਮ ਦਿਵਸ ਵਿਸਾਖ ਦਾ ਹੀ ਮੰਨਦੀਆਂ ਹਨ।
ਜਨਮ ਪੱਤ੍ਰੀ ਦੀ ਪਹਿਲੀ ਪਰਤ, ਜੋ ਗੁਰੂ ਕੇ ਜੰਡਿਆਲੇ ਵਾਲੇ ਹੰਦਾਲਕਿਆਂ ਨੇ 1656-57 ਈ. ਦੇ ਲਾਗੇ ਚਾਗੇ ਤਿਆਰ ਕਰਵਾਈ ਕੁੱਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਜਨਮ ਪਤ੍ਰੀ ਨਾਨਕ ਵੇਦੀ ਦੀ॥ ਸੰਮਤ 1626॥ ਮਿਤੀ ਕਤਕ ਸੁਦੀ ਪੂਰਨਮਾਸੀ॥ ਨਾਨਕ ਜਨਮ ਲੀਤਾ॥ ਅਧੀ ਰਾਤ ਘੜੀ ਉਪਰਿ ਕਾਲੂ ਵੇਦੀ ਦੇ ਘਰਿ॥ ਕਾਲੂ ਦਾ ਪਰੋਹਿਤ ਹਰਿਦਿਆਲ ਬ੍ਰਹਮਣੁ ਆਹਾ॥ ਅਤੇ ਨਾਲੇ ਗੁਰਦੇਵ ਆਹਾ॥ ਵਡੀ ਵੇਲਾ ਕਾਲੂ ਹਰਿਦਿਆਲ ਦੇ ਘਰਿ ਗਇਆ॥..........॥ ਤਾ ਬਾਲੇ ਵਿਦਾ ਲੀਤੀ ਤਲਵੰਡੀ ਗਇਆ॥ ਇਸ ਤੋਂ ਅੱਗੇ ਬਾਲਾ ਰੂਪਾਂਤਰ ਇਕ ਜਨਮ ਸਾਖੀ ਤਿਆਰ ਕੀਤੀ ਗਈ। ਫਿਰ ਇਸ ਵਿਚ ਗੁਰੂ ਨਾਨਕ ਪਿਤਾ ਦੇ ਚਾਲ-ਚੱਲਣ/ਚਰਿਤ੍ਰ ਨੂੰ ਘਾਤ ਕਰਨ ਲਈ ਰੰਘੜੀ ਵਾਲੀ ਸਾਖੀ ਅਤੇ ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੂੰ ਇਹ ਕਹਿਣਾ ਕਿ ਰਾਤੀ ਆਪਣੀ ਲੜਕੀ ਨੂੰ ਬਣਾਏ ਕੇ ਲਈ ਆਵਣਾ(ਸਹਿਜ-ਕੁਸਹਿਜ ਵਾਲੀ ਸਾਖੀ) ਅਤੇ ਹੋਰ ਬਹੁਤ ਕੁੱਝ ਘੜ-ਘੜਾ ਕੇ ਬਾਲਾ ਰੂਪਾਂਤਰ 2 ਤਿਆਰ ਕਰਕੇ 28-28 ਸੁਚਿਤਰਾਂ ਨਾਲ ਸ਼ੰਗਾਰ ਕੇ, ਕਈ ਦਹਾਕਿਆਂ ਬੱਧੀ ਇਹ ਕੰਮ ਚੱਲਦਾ ਰਿਹਾ, ਸਾਰੇ ਪਰਮੁੱਖ ਸਿੱਖ ਧਾਰਮਿਕ ਅਸਥਾਨਾਂ ਤੇ ਪਹੁੰਚਾਈ ਗਈ। ਬਾਲਾ ਰੂਪਾਂਤਰ 2 ਦੇ ਹੱਥ ਲਿਖਤ ਖਰੜੇ ਵਿਚ ਇਹ ਲਿਖ ਦਿੱਤਾ ਕਿ ਇਹ ਜਨਮ ਸਾਖੀ 1582 ਸੰਮਤ ਵਿਚ ਗੁਰੂ ਅੰਗਦ ਦੀ ਹਜ਼ੂਰੀ ਵਿਚ ਭਾਈ ਬਾਲੇ ਨੇ ਪੈੜੇ ਮੋਖੇ ਕੋਲੋਂ ਲਿਖਵਾਈ। ਜਦੋਂ ਕਿ ਸੱਚ ਇਹ ਹੈ ਕਿ ਸੰਮਤ 1582/1525 ਈ. ਵਿਚ ਤਾਂ ਭਾਈ ਲਹਿਣਾ ਜੀ ਗੁਰੂ ਨਾਨਕ ਪਿਤਾ ਜੀ ਨੂੰ ਮਿਲੇ ਵੀ ਨਹੀਂ ਸਨ। ਪਿਆਰੇ ਲਾਲ ਬੇਦੀ, ਐਫ-17, ਜੰਗਪੁਰਾ ਭੋਗਲ, ਨਵੀ ਦਿਲੀ, ਨੂੰ ਪੁੱਜਿਆ ਸੰਮਤ 1770 (1713ਈ.) ਵਾਲਾ ਖਰੜਾ ਆਪ ਉਚੀ ਉਚੀ ਬੋਲ ਕੇ ਖੁਲਾਸਾ ਕਰਦਾ ਹੈ: “ ਜਨਮ ਪਤ੍ਰੀ ਬਾਬੇ ਨਾਨਕ ਕੀ ਸੰਪੂਰਨ ਹੋਈ॥ ਵੀਰਵਾਰ ਪਹਿਰ ਦਿਨ ਚੜੇ॥ ਸੰਮਤ 1770 ਦੇ ਬੀਤੇ ਹੋਇ ਮੁਕੀ। ਲਿਖਵਾਈ ਸੰਗਤ ਸਿੰਘ ਸੂਦ॥ ਲਿਖੀ ਆਤਮਾ ਸਿੰਘ ਸੂਦ॥ ਕੀਰਤਨਏ॥ ਵਿਚ ਰੜੇ ਲਹੌਰ ਦੇ ਅਗੇ ਲਾਗਤ ਪੋਥੀ ਲਿਖੀ 330 ਰੁਪਏ॥ ਜੋ ਅੱਜ ਦੀ ਕੀਮਤ ਅਨੁਸਾਰ ਤਿੰਨ ਲੱਖ ਤੀਹ ਹਜ਼ਾਰ ਰੁਪੈ ਬਣਦੀ ਹੈ। ਹੰਦਾਲਕਿਆਂ ਨੇ ਵੱਡੇ ਤਰੱਦਦ ਨਾਲ ਇਸ ਨੂੰ ਸਿੱਖ ਚਿੰਤਨ ਤੇ ਚੇਤਨਾ ਨੂੰ ਸੁੰਨ ਕਰਨਹਾਰੇ ਜ਼ਹਿਰ ਦੇ ਟੀਕੇ ਵਾਂਗ ਵਰਤਿਆ; ਸਦੀਆਂ ਲੰਘ ਗਈਆਂ; ਮੂਰਛਾ ਦੀ ਸ਼ਿਕਾਰ ਹੋਈ ਸਿੱਖ ਚੇਤਨਾ ਅਜੇ ਅੱਖ ਪੱਟ ਕੇ ਝਾਕਣ ਦਾ ਹੀਆ ਨਹੀਂ ਕਰ ਸਕੀ; ਪਰ ਇਹ ਮਰੀ ਨਹੀਂ, ਜਾਗੇਗੀ ਕਿਉਂਕਿ ਜਿਉਣ ਦਾ ਹੱਠ ਇਸ ਦਾ ਵਿਸ਼ੇਸ਼ ਖਾਸਾ ਹੈ।
“ਸਾਖੀ ਪਰੰਪਰਾ ਵਿਚੋਂ ਕੇਵਲ ਜਨਮ ਸਾਖੀ ਬਾਲਾ ਹੀ ਸਾਨੂੰ ਗੁਰੂ ਨਾਨਕ ਪਿਤਾ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਦੱਸਦੀ ਹੈ ਅਤੇ ਸਾਨੂੰ ਇਸ ਅਣਹੋਏ ਸੱਚ ਨੂੰ ਸਵੀਕਾਰ ਕਰਨ ਨੂੰ ਮਜਬੂਰ ਕਰਦੀ ਹੈ। ਇਸ ਧਰਮ ਸੰਕਟ ਦਾ ਹੱਲ, ਪੂਰਨਮਾਸ਼ੀ ਵਾਲੀ ਮਿਤੀ ਨੂੰ ਕਿਸੇ ਇਕ, ਪਿਉ ਜਾਂ ਪੁੱਤਰ ਨਾਲ ਜੋੜ ਕੇ ਹੀ ਸੰਭਵ ਹੋ ਸਕਦਾ ਹੈ, ਦੋਵਾਂ ਨਾਲ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਚੰਦ ਦੀ ਜਨਮ ਮਿਤੀ ਮੰਨਣ ਲਈ ਸਾਡੇ ਕੋਲ ਬਹੁਤ ਹੀ ਪਰਮਾਣਕ ਸਬੂਤ ਹਨ ਜੋ ਭਰੋਸੇਯੋਗ ਸਰੋਤ ਤੋਂ ਆਏ ਹੋਣ ਕਰਕੇ ਅਕੱਟ ਹਨ। ਗੁਰੂ ਨਾਨਕ ਦੇ ਬੰਸ, ਦਸਵੀਂ ਪੀੜ੍ਹੀ, ਬਾਬਾ ਸੁਖਬਾਸੀ ਨੇ ਆਪਣੇ ਖਾਨਦਾਨ ਸਬੰਧੀ ਇਕ ਗਰੰਥ ‘ਨਾਨਕ ਬੰਸ ਪ੍ਰਕਾਸ਼’ ਸੰਮਤ 1872 (1815 ਈ:) ਵਿਚ ਰਚਨਾ ਕੀਤੀ। ਜਿਸ ਵਿਚ ਸਪੱਸ਼ਟ ਲਿਖਿਆ ਹੈ:
ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥ ਮਤਲਬ ਸ੍ਰੀ ਚੰਦ ਕਤਕ ਦੇ ਮਹੀਨੇ ਪੂਰਨਮਾਸ਼ੀ ਨੂੰ ਪੈਦਾ ਹੋਇਆ। ਇਸੇ ਗਰੰਥ ਵਿਚ ਗੁਰੂ ਨਾਨਕ ਦਾ ਜਨਮ ਵਿਸਾਖ ਸੁਦੀ 3 ਦਾ ਦੱਸਿਆ ਹੈ:
ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ-(ਸੁਦੀ) ਤੀਜ ਤਿਥਿ ਮਾਸ ਬਰ ਮਾਧਵਿ(ਵੈਸਾਖ) ਪ੍ਰਗਟੇ ਈਸ॥
ਬਾਬਾ ਸੁਖਬੰਸੀ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਕੱਤਕ ਦੀ ਪੂਰਨਮਾਸ਼ੀ ਦੀ ਤਰੀਕ ਨੂੰ ਕੱਟ ਕੇ ਅਸਲੀ ਜਨਮ ਤਰੀਖ ਦੇਣ ਵਿਚ ਗੁਰੇਜ਼ ਨਹੀਂ ਕਰਦਾ”। ਇਹ ਸਾਰੀ ਸੂਚਨਾ ‘ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ’ ਦੀ ਕਿਤਾਬ ਦੇ ਪੰਨਾ 102-103 ਤੇ ਦਰਜ ਹੈ।
ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਤਾਂ ਵਿਸਨ ਸਿੰਘ ਨਾਂ ਦਾ ਇਕ ਪਰਬੁੱਧ ਇਨਸਾਨ ਵੀ ਕਾਰਜਸ਼ੀਲ ਸੀ, ਜਿਸ ਨੇ 1828 ਈ. ਵਿਚ ‘ਗਿਆਨ ਰਤਨਾਵਲੀ’ ਕ੍ਰਿਤ ਸੂਰਤ ਸਿੰਘ ਨੂੰ ਅਨਕੂਲ ਕੇ ਆਪਣੇ ‘ਗਿਆਨ ਰਤਨਾਗਰ ਕਾਵਿ ਗਰੰਥ’ ਦੀ ਰਚਨਾ ਕੀਤੀ। ਇਹ ਗਿਆਨੀ ਸੰਤ ਸਿੰਘ ਦਾ ਚੇਲਾ ਤੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਾਲੇ ਰਾਜਕਵੀ ਸੰਤੋਖ ਸਿੰਘ ਦਾ ਗੁਰਭਾਈ ਸੀ, ਪਰ ਆਪਣੇ ਆਪ ਨੂੰ ਸੂਰਤ ਸਿੰਘ ਦਾ ਪੋਤਰਾ ਚੇਲਾ ਦੱਸਣ ਵਿਚ ਵਧੇਰੇ ਮਾਣ ਮਹਿਸੂਸ ਕਰਦਾ ਸੀ। ਉਸ ਦੀ ਵੀ ਸੁਣੋ, ਸੰਤੋਖ ਸਿੰਘ ਅਤੇ ਉਸ ਦੇ ਪੁਰਾਣੇ ਜਾਂ ਅਧੁਨਿਕ ਪਾਛੂਆਂ ਨੇ ਭਾਵੇਂ ਨਹੀਂ ਸੁਣੀ:
“ਜਬ ਹੰਦਾਲ ਸੁਰ ਲੋਕ ਪਧਾਰਾ। ਬਿਧੀ ਚੰਦ ਸੁਤ ਸਕਤੀਵਾਰਾ। ਲਈ ਮਹੰਤੀ ਸਿਖ ਬਣਾਏ।ਤੁਰਕਨ ਕੀ ਗਨਕਾ ਇਕ ਗਾਇ। ਸੋ ਆਪਣੇ ਗ੍ਰਹ ਆਨ ਵਸਾਈ। ਤਬ ਵਰਤਨ ਤਜ ਦੀਨ ਲੁਕਾਈ। ਬਿਧੀ ਚੰਦ ਮਞੋਤ ਪ੍ਰਸੰਗਾ। ਲਿਖੇ ਗੁਰ ਧਾਰੀ ਹਿਤ ਸੰਗਾ। ਆਗੇ ਗੁਰ ਕੀ ਸਾਖੀ ਨਾਹੀ। ਰਚੀ ਨਿੰਦਾ ਬਿਧ ਬਹੁਤ ਬਨਾਈ। ਬਾਲੇ ਅੰਗਦ ਕੋ ਧਰ ਨਾਮਾ। ਪ੍ਰਥਮੇ ਹੀ ਝੂਠਾ ਕੀਓ ਕਾਮਾ। ਪੰਦ੍ਰਹ ਸਹਸ ਪਚਾਸੀ ਮਾਹੀ। ਪੰਚਮ ਥਿਤ ਬੈਸਾਖ ਕੀ ਆਹੀ। ਪੈੜੇ ਮੋਖੇ ਲਿਖੀ ਬਨਾਈ। ਗੁਰ ਅੰਗਦ ਗੁਰ ਮਿਲੇ ਨ ਭਾਈ”।
ਜੋ ਕੂੜ ਰਾਜਕਵੀ ਸੰਤੋਖ ਸਿੰਘ ਨੇ ਆਪਣੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ‘ਬਾਲਾ ਬਲੱਫ’ ਤੋਂ ਪ੍ਰਭਾਵਤ ਹੋ ਕੇ ਵਾੜਿਆ ਜਾਂ ਵਾੜਿਆ ਗਿਆ ਉਸ ਦਾ ਅਤੇ ਭਾਈ ਬਿਧੀ ਚੰਦ ਵਲੋਂ ਆਪਣੀ ਬੁਰਿਆਈ ਨੂੰ ਛਪਾਉਣ ਲਈ ਜੋ ਗੁਰੂ ਨਾਨਕ ਸਾਹਿਬ ਦਾ ਚ੍ਰਿਤਰ-ਘਾਤ ਕੀਤਾ ਗਿਆ ਹੈ ਉਸ ਨੂੰ ਭਾਈ ਵਿਸਨ ਸਿੰਘ ਨੇ ਆਪਣੀ ਉਪਰਲੀ ਕਵਿਤਾ ਵਿਚ ਨੰਗਾ ਕੀਤਾ ਹੈ।
ਹੁਣ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਕਿ ਉਹ ਗੁਰੂ ਦਾ ਗੁਰਪੁਰਬ ਅਸਲੀ ਤਰੀਕ, ਵੈਸਾਖ ਸੁਦੀ ਤੀਜ, ਨੂੰ ਮਨਾਉਣਾ ਚਾਹੁੰਦੀ ਹੈ ਜਾਂ ਫਿਰ ‘ਬਾਲਾ ਬਲੱਫ’ ਦੀ ਵਰਤਾਈ ਹੋਈ ਨਕਲੀ ਤਰੀਕ, “ਕੱਤਕ ਦੀ ਪੂਰਨਮਾਸੀ” ਨੂੰ ਹੀ ਕੜ੍ਹੀ ਘੋਲਣਾ ਚਾਹੁੰਦੀ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132
ਕਾਲਕਾ, ਜਗਮਾਤਾ, ਭਵਾਨੀ, ਕਰੂਧਣੀ ਆਦਿ ਇਹ ਕੌਣ ਹਨ - ਗੁਰਚਰਨ ਸਿੰਘ ਜਿਉਣ ਵਾਲਾ
ਸਭ ਤੋਂ ਪਹਿਲਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ ਧਰਮ, ਜੋ ਗੁਰੂ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਦੇ ਕੇ ਗਏ ਹਨ, ਦਾ ਦੇਵੀ ਦੇਵਤਿਆਂ ਨਾਲ ਕੋਈ ਸਬੰਧ ਹੈ ਜਾਂ ਨਹੀਂ? ਇਸ ਦਾ ਜਵਾਬ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੁੱਛਦੇ ਹਾਂ: ਮਹਲਾ ੫ ॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥੨॥ {ਪੰਨਾ 894}। ਇਸ ਸਲੋਕ ਵਿਚ ਪੰਜਵੇਂ ਪਾਤਸ਼ਾਹ ਨੇ ਬੇਦ-ਕਤੇਬ, ਦੇਵ-ਦੇਵੀਆਂ ਅਤੇ ਅਵਤਾਰਾਂ ਨੂੰ ਖੂੰਝੇ ਲਾ ਕੇ ਅਤੇ ਉੱਚੀ ਬਾਂਹ, ਗੁਰਿ ਕਾਢੀ ਬਾਹ ਕੁਕੀਜੈ, ਕਰਕੇ ਫੁਰਮਾਉਂਦੇ ਹਨ ਕਿ ਇਨ੍ਹਾਂ ਸਭਨਾਂ ਨੂੰ ਪ੍ਰਮਾਤਮਾ ਬਾਰੇ ਭੋਰਾ ਵੀ ਪਤਾ ਨਹੀਂ। ਅਗਲਾ ਸਵਾਲ ਇਹ ਹੈ ਕਿ ਜੇਕਰ ਕਿਸੇ ਦੁਸ਼ਟ ਦਮਨ ਨੇ ਪਹਾੜਾਂ ਵਿਚ ਕੋਈ ਜਪ-ਤਪ ਕੀਤਾ ਵੀ ਹੈ ਤਾਂ ਵੀ ਸਾਡੇ ਨਾਲ ਉਸ ਦਾ ਕੀ ਲੈਣ-ਦੇਣ? ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥ {ਪੰਨਾ 1060}। ਅੱਖਾਂ ਬੰਦ ਕਰਕੇ, ਚੌਂਕੜਾ ਮਾਰਕੇ, ਮੁੱਠੀਆਂ ਮੀਚ ਕੇ ਜਾਂ ਖੋਲ੍ਹ ਕੇ, ਬੈਠੇ ਰਹਿਣਾ ਅਤੇ ਸੁਨਿਹਰੀ ਜ਼ਿੰਦਗੀ ਨੂੰ ਗਾਲਣਾ ਵੀ ਗੁਰਮਤਿ ਦੇ ਅਨਕੂਲ ਨਹੀਂ। ਗੁਰਬਾਣੀ ਦਾ ਫੁਰਮਾਣ ਹੈ: ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮ:1, ਪੰਨਾ 156॥ ਪਹਿਲਾਂ ਸਾਡਾ ਬਾਪ ਕੌਣ ਸੀ, ਮਾਂ ਕੌਣ ਸੀ, ਅਸੀਂ ਕਿਥੋਂ ਆਏ ਹਾਂ, ਸਾਨੂੰ ਕੋਈ ਪਤਾ ਨਹੀਂ। ਇਨ੍ਹਾਂ ਬਚਨਾਂ ਦੇ ਹੁੰਦੇ ਹੋਏ ਅਸੀਂ ਕਿਸੇ ਦੁਸ਼ਟ ਦਮਨ ਨੂੰ ਮਾਤਾ ਗੁਜਰੀ ਜੀ ਦਾ ਦੁਲਾਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਿਆਰਾ ਪੁੱਤਰ ‘ਗੁਰੂ ਗੋਬਿੰਦ ਸਿੰਘ’ ਕਿਵੇਂ ਮੰਨ ਲਈਏ? ਇਹ ਬਿਲਕੁੱਲ ਅਸੰਭਵ ਹੈ।
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ 2॥ ਪੰਨਾ 54/5॥ ਇਸ ਪੰਗਤੀ ਵਿਚ ਆਈ ‘ਕਾਲਕਾ’ ਦਾ ‘ਕਾ’ ਕੱਟ ਕੇ ਪਦ-ਸ਼ੇਦ ਕਰਨ ਨਾਲ ਟਕਸਾਲ ਵਾਲੇ ਆਪਣੇ ਆਪ ਅਗਿਆਨੀ ਸਾਬਤ ਹੋ ਜਾਂਦੇ ਹਨ। ਕਿਉਂਕਿ ਸ਼ਬਦ ‘ਅਰਾਧੀ’ ਇਸਤ੍ਰੀ-ਲਿੰਗ ਕ੍ਰਿਆ ਦੱਸਦੀ ਹੈ ਕਿ ਇਸ ਤੋਂ ਪਹਿਲਾ ਸ਼ਬਦ ਇਸਤ੍ਰੀ-ਵਾਚਕ ਹੈ। ਭਿੰਡਰਾਂ ਵਾਲਿਆਂ ਦੇ ਚੌਧਵੇ ਆਗੂ ‘ਸੰਤ ਜਰਨੈਲ ਸਿੰਘ’ ਜਦੋਂ ਇਸ ਸ਼ਬਦ ਦੀ ਕਥਾ, ਸ਼ਬਦ ਨੂੰ ਕੱਟ-ਵੱਡ ਕੇ ਕਰਦੇ ਵੀ ਸਨ ਤਾਂ ਵੀ ਇਸਤ੍ਰੀ-ਲਿੰਗ ਨੇ ਪੁਲਿੰਗ ਵਿਚ ਨਹੀਂ ਬਦਲ ਜਾਣਾ। ਜਰਨੈਲ ਸਿੰਘ ਦੀ ਸ਼ਹਾਦਤ ਕਰਕੇ ਮੈਂ ਇਨ੍ਹਾਂ ਦਾ ਸਤਿਕਾਰ ਕਰਦਾ ਹਾਂ ਪਰ ਗਿਆਨੀ ਗੁਬਚਨ ਸਿੰਘ ਅਖਾੜੇ ਵਾਲੇ, ਟਕਸਾਲ ਦੇ ਵਾਈਸਚਾਂਸਲਰ, ਦੀ ਜੀਵਨੀ ਜੋ ਇਨ੍ਹਾਂ ਆਪ ਹੀ ਲਿਖੀ ਹੈ, ਪੜ੍ਹ ਕੇ ਦੇਖੋ ਕਿ ਉਹ ਗੋਇੰਦਵਾਲ ਚੁਰਾਸੀ ਕੱਟਦਾ ਫਿਰਦਾ ਹੈ, ਗਲ-ਗਲ ਪਾਣੀ ਵਿਚ ਖੜ ਕੇ ਤਪੱਸਿਆ ਕਰਦਾ ਹੈ, 25 ਬੰਦਿਆਂ ਵਾਲਾ ਅਖੰਡ-ਪਾਠ ਅਤੇ ਹੋਰ ਬਹੁਤ ਸਾਰਾ ਨਿੱਕੜ-ਸੁੱਕੜ ਸਾਨੂੰ ਦੱਸਦਾ ਹੈ ਕਿ ਉਹ ਬਨਾਰਸੀ ਪਾਂਧਾ ਸੀ ਅਤੇ ਇਹੋ ਕੁੱਝ ਉਸ ਨੇ ਅੱਗੇ ਤੋਂ ਅੱਗੇ ਆਪਣੇ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤਾ।
ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ ਮਨੂਆ ਗੁਰ ਮੁਰਿ ਮਨਸਾ ਮਾਈ। ਜਿਨਿ ਮੋ ਕੋ ਸੁਭ ਕ੍ਰਿਆ ਪੜਾਈ॥5॥ ਪੰਨਾ 73॥ ਸਾਕਤ ਮੱਤੀਆ ਲਿਖਾਰੀ ਹਿੰਦੂ ਮੱਤ ਦੇ ਪ੍ਰਭਾਵ ਥੱਲੇ ਹੈ। ਜਿੱਥੇ-ਕਿਤੇ ਵੀ ਉਹ ਸਰਬਕਾਲ ਦੇ ਗੁਣ ਗਾਇਨ ਕਰੇਗਾ ਉੱਥੇ ਉਹ ਉਸਦੀ ਤੀਵੀਂ ਦੇ ਵੀ ਗੁਣ ਗਾਇਨ ਕਰਨ ਤੋਂ ਪਿੱਛੇ ਨਹੀਂ ਹਟ ਸਕਦਾ। ਇਸ ਨੂੰ ਹਿੰਦੂ ਧਰਮ ਵਿਚ ‘ਯੁਗਲ ਭਗਤੀ’ ਮਤਲਬ ਦੋਹਾਂ ਦੀ ਭਗਤੀ ਕਰਨੀ ਕਿਹਾ ਜਾਂਦਾ ਹੈ ਜਿਵੇਂ ਸੀਤਾ ਰਾਮ, ਰਾਧੇ ਸ਼ਾਮ, ਵਿਸ਼ਨੂੰ ਅਤੇ ਲਕਸ਼ਮੀ, ਸ਼ਿਵ ਅਤੇ ਪਾਰਬਤੀ। ਸਿੱਖ ਧਰਮ ਵਿਚ ਸਿਰਫ ਪ੍ਰਮਾਤਮਾ ਦੀ ਭਗਤੀ ਮਨਜ਼ੂਰ ਹੈ ਤੇ ਅਸੀਂ ਸਾਰੇ ਉਸ ਦੀਆਂ ਤੀਵੀਂਆਂ ਹਾਂ। ਜਿਵੇ: ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥
‘ਦੇਬਿ’ ਮਤਲਬ ਦੇਵੀ, ‘ਮਾਤ’ ਮਤਲਬ ਮਾਤਾ। ਸਰਬਕਾਲ ਮਤਲਬ ਮਹਾਂਕਾਲ ਪਿਤਾ/ਬਾਪ ਹੈ ਤੇ ਕਾਲਕਾ ਮਾਤਾ ਹੈ ਤਾਂ ਹੁਣ ਵਾਲੀ ‘ਕਾਲਕਾ’ ਦਾ ‘ਕਾ’ ਕੱਟ ਕੇ ਕੀ ਕਰੋਗੇ? ਅਗਲੀਆਂ ਦੋ ਪੰਗਤੀਆਂ ਵੀ ਇਸੇ ਦੇਵੀ ਦੇ ਦੂਜੇ ਰੂਪ ‘ਮਨਸਾ ਮਾਈ’ ਵਿੱਦਿਆ ਦੀ ਦੇਵੀ ਨੂੰ ਪ੍ਰਗਟ ਕਰਦੀਆਂ ਹਨ। ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਿੱਦਿਆ ਕਿਸੇ ਦੇਵੀ ਨੇ ਆ ਕੇ ਦਿੱਤੀ? ਜਾਂ ਮਾਮਾ ਕ੍ਰਿਪਾਲ ਜੀ ਨੇ ਕਿਸੇ ਹੋਰ ਅਧਿਆਪਕ ਦਾ ਇੰਤਜ਼ਾਮ ਕੀਤਾ ਸੀ?
ਮਨ ਤੇ ਨਤ ਤੇਜੁ ਚਲਿਓ ਜਗ ਮਾਤ ਕੋ ਦਾਮਨ ਜਾਨ ਚਲੇ ਘਨ ਮੈ॥48॥ ਪੰਨਾ 78। ਇਸੇ ਪੰਨੇ ਦੇ ਫੁੱਟ ਨੋਟ ਵਿਚ ਜਗ ਮਾਤ ਦਾ ਅਰਥ ਦੇਵੀ ਲਿਖਿਆ ਹੈ।॥
ਚੁਨ ਚੁਨ ਹਨੁ ਪਖਰੀਆ ਬਾਨੀ॥ ਕ੍ਰੋਧ ਜਵਾਲ ਮਸਤਕ ਤੇ ਬਿਗਸੀ॥ ਤਾ ਤੇ ਆਪ ਕਾਲਕਾ ਨਿਕਸੀ॥27॥ ਪੰਨਾ 101॥ ਇਸ ਪੰਗਤੀ ਵਿਚ ‘ਕਾਲਕਾ’ ਦੇਵੀ ਦਾ ਭਵਾਨੀ ਦੇ ਮੱਥੇ ਵਿਚੋਂ ਪ੍ਰਗਟ ਹੋਣਾ ਦੱਸਦਾ ਹੈ ਕਿ ‘ਕਾਲਕਾ’ ਕਾਲੀ ਦੇਵੀ ਹੀ ਹੈ। ਇੱਥੇ ਵੀ ਲਫਜ ‘ਨਿਕਸੀ’ ਇਸਤ੍ਰੀ-ਵਾਚਕ ਕ੍ਰਿਆ ਦੱਸਦੀ ਹੈ ਕਿ ਇਸ ਤੋਂ ਪਹਿਲਾ ਲਫਜ ਇਸਤ੍ਰੀ ਲਿੰਗ ਹੈ। ਇਸ ‘ਕਾਲਕਾ ਦਾ ਕੀ ਕਰੋਗੇ?
ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ॥ ਪਰਾ ਪਸ਼ਟਣੀ ਪਾਰਬਤੀ ਦੁਸ਼ਟ ਹਰਤਾ॥ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ॥ ਨਮੋ ਕਰਤਿਕਯਾਨੀ ਸ਼ਿਵਾ ਸੀਤਲਾਯੰ॥10॥229॥ ਪੰਨਾ 116॥ ਮਿੜਾ ਦਾ ਅਰਥ ਫੁੱਟ ਨੋਟ ਵਿਚ ਸ਼ਿਵ ਦੀ ਇਸਤ੍ਰੀ ਪਾਰਬਤੀ ਲਿਖਿਆ। ਇਹ ਚੰਡੀ ਚਰਿਤ੍ਰ ਦੂਜੇ ਦਾ ਸੱਤਵਾਂ ਅਧਿਆਇ ਹੈ ਜਿਸ ਵਿਚ ਕਵੀ ਨੇ ‘ਚੰਡੀ’ ਦੀ ਉਸਤਤ ਕਰਦਿਆਂ 220 ਤੋਂ 256 ਬੰਦ ‘ਦੇਵੀ ਜੂ ਕੀ ਉਸਤਤ ਬਰਨਨ’ ਵਿਚ ਲਿਖ ਕੇ ਹਿੰਦੂ ਸ਼ਾਸਤਰਾਂ ਦੇ ਮੁਤਾਬਕ ‘ਚੰਡੀ’ ਦੇ 141 ਨਾਮ ਲਿਖੇ ਹਨ।
ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦਿਆਂ॥ ਆਂਦੀ ਚੰਡਿ ਚੜ੍ਹਾਈ ਉਤੇ ਰਾਕਸ਼ਾਂ॥25॥ ਆਈ ਫੇਰਿ ਭਵਾਨੀ ਖਬਰੀ ਪਾਈਆਂ॥ ਪੰਨਾ122॥ ਇਨ੍ਹਾਂ ਪੰਗਤੀਆ ਵਿਚ ਵੀ ਲਿਖਾਰੀ ‘ਚੰਡੀ’ ਦੁਰਗਾ, ਭਵਾਨੀ ਆਦਿ ਨਾਵਾਂ ਦਾ ਜ਼ਿਕਰ ਕਰਕੇ ਦੇਵੀ ਦੀ ਬਹਾਦਰੀ ਦੇ ਗੁਣ ਗਾਇਨ ਕਰਦਾ ਹੈ।
ਚੰਡਿ ਚਿਤਾਰੀ ਕਾਲਕਾ ਮਨ ਬਹਲਾ ਰੋਸੁ ਬਢਾਂਇਕੈ॥ ਨਿਕਲੀ ਮੱਥਾ ਫੌੜਿਕੈ ਜਣ ਫਤੇ ਨਿਸ਼ਾਂਣ ਬਜਾਇਕੈ॥41॥ ਪੰਨਾ 124॥ ‘ਕਾਲਕਾ’ ਦੇਵੀ ‘ਚੰਡੀ’ ਦੇ ਮੱਥੇ ਵਿਚੋਂ ਪੈਦਾ ਹੁੰਦੀ ਹੈ। ਇਸ ‘ਕਾਲਕਾ’ ਨੂੰ ਕਿਹੜੇ ਖੂਹ-ਖਾਤੇ ‘ਚ ਪਾਓਗੇ?
ਕਾਲੀ ਖੇਤ ਖਪਾਈਆਂ ਸੱਭੇ ਸੂਰਤਾਂ॥ ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲ ਕੀਆਂ॥ 43॥ ਪੰਨਾ 125॥ ਕਾਲੀ ਦਾ ਮਤਲਬ ਹੈ ਕਾਲੀ ਦੇਵੀ ਜਾਂ ਕਾਲਕਾ।
ਗੁਸੇ ਆਈ ਸਾਹਮਣੇ ਰਣ ਅੰਦਰਿ ਘੱਤਣ ਕੱਉ॥ ਅਗੈ ਤੇਗ ਵਗਾਈ ਦੁਰਗਸ਼ਾਹ ਬੱਢ ਸੁੰਭਨ ਬਹੀ ਪਲਾੳ ਕੱਉ॥49॥ ਪੰਨਾ 126॥ ਗੁਸੇ ਵਿਚ ਦੇਵੀ ਰਣ ਤੱਤੇ ਵਿਚ ਆਈ। ਦੁਰਗਸ਼ਾਹ ਵੀ ਦੁਰਗਾ ਦਾ ਹੀ ਨਾਮ ਹੈ ਤੇ ਉਹ ਦੈਤਾਂ ਨੂੰ ਮਾਰਨ ਲਈ ਤੇਗ ਚਲਾਉਂਦੀ ਹੈ।
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੈ ਪਉੜੀਆਂ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55॥ ਪੰਨਾ 127॥ ਇਹ ਚੰਡੀ ਚਰਿਤ੍ਰ ਤੀਜੇ ਦਾ ਅਖੀਰਲਾ ਬੰਦ ਹੈ ਤੇ ਇਹ ਵੀ ਜਗਮਾਤਾ ਦੀ ਹੀ ਉਸਤਤ ਹੈ।
ਦੁਰਗਾ ਤੂੰ ਛਿਮਾ ਤੂੰ ਸ਼ਿਵਾ ਰੂਪ ਤੋਰੋ॥ ਤੁਧਾਤ੍ਰੀ ਸਵਾਹਾ ਨਮਸ਼ਕਾਰ ਮੋਰੋ॥12॥ ਪੰਨਾ 810॥ ਇਹ ਪੰਗਤੀ ਵੀ ਇਹੋ ਕੁੱਝ ਬਿਆਨ ਕਰਦੀ ਹੈ ਕਿ ਦੁਰਗਾ, ਛਿਮਾ, ਸ਼ਿਵਾ/ਪਾਰਬਤੀ, ਤੁਧਾਤ੍ਰੀ ਸਾਰੇ ਇਕੋ ਦੇਵੀ ਦੇ ਹੀ ਨਾਮ ਹਨ ਤੇ ਮੈਂ ਇਨ੍ਹਾਂ ਨੂੰ ਨਮਸਕਾਰ ਕਰਦਾ ਹਾਂ।
ਦਸਮ ਗ੍ਰੰਥ ਦਾ ਉਹ ਪੰਨਾ ਮੈਨੂੰ ਅੱਜ ਲੱਭ ਨਹੀਂ ਰਿਹਾ ਜਿੱਥੇ ‘ਨੱਚੀ ਕਾਲਕਾ’ ਲਿਖਿਆ ਹੋਇਆ ਹੈ। ਚਲੋ ਖੈਰ! ਸਾਡਾ ਕੰਮ ਕਿਸੇ ਨੂੰ ਮਨਾਉਣਾ ਨਹੀਂ ਸਗੋਂ ਲੋਕਾਂ ਵਿਚ ਸੱਚ ਦਾ ਪ੍ਰਚਾਰ ਕਰਨਾ ਹੈ ਅਤੇ ਸੱਚ ਲੋਕਾਂ ਆਪਣੇ ਆਪ ਸਵੀਕਾਰ ਕਰ ਲੈਣਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132
ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਕੀ ਚਾਦਰ - ਗੁਰਚਰਨ ਸਿੰਘ ਜਿਉਣ ਵਾਲਾ
ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀਹੜੀ ਦਰ ਪੀਹੜੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ? ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਤਸਰ, ਅੱਜ-ਕੱਲ੍ਹ ਖਾਲਸਾ ਕਾਲਜ਼ ਵਾਲੀ ਥਾਂ, ਦੀ ਲੜਾਈ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਜਾਂ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।
ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਸ਼ਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿਰ ਸੁੱਟੀ ਜਿੰਦਗੀ ਬਸਰ ਕਰ ਰਹੇ ਹਨ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੁ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਆਕਤੀ ਨੇ ਨਹੀਂ ਤੋੜੀ। ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ {ਪੰਨਾ 967} ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ: “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ” ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ।
ਜਿਸ ਸਿੱਖ-ਲਹਿਰ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ: ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324॥ ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ ਦੇ ਜ਼ਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿਚ ਗੁਰੂ ਜੀ ਧਮਤਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸ਼ਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੋੜ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜੇਬ ਜ਼ਬਰਨ ਲੋਕਾਂ ਨੂੰ ਹਿੰਦੂ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਆਦ, “ ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ ” ਕੀਤੀ। ਇਸ ਵਕਤ ਔਰੰਗਜੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡਾ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ) ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੁ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਜਾਂ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ: ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥
ਅਤੇ ਗੁਰ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ: ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥ ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥
ਪਰ ਬਚਿਤ੍ਰ ਨਾਟਿਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥ ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਨਹੀਂ ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਬਲੀਦਾਨ ਕਿਉਂ ਦੇਣਾ ਸੀ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਇਕ ਸਾਜਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132 , www.singhsabhacanada.com