Deep-Ratti

ਕੌਸਲ ਆਫ ਹੈਰੀਟੇਜ ਇੰਟਰਨੈਸਨਲ ਪੀਸ ਕੈਨੇਡਾ COHIP - ਦੀਪ ਰੱਤੀ

ਚੈਅਰਮੈਨ ਸ੍ਰੀ ਰੋਸ਼ਨ ਪਾਠਕ ਤੇ ਸਿਨੀਅਰ ਅਾਹੁੱਦੇਦਾਰਾਂ ਵਲੋਂ ਸਾਂਝੀ
ਪਹਿਲੀ ਅਤੇ ਨਵੇ ਸਾਲ ਉਪਰੰਤ 03 ਜਨਵਰੀ 2021 ਨੂੰ ਜੂਮ ਕੌਸਲਏਟ ਮੀਟਿੰਗ ਰੱਖ,  ਸੰਸਥਾਂ ਦੇ ਮਿਹਨਤੀ ਆਹੁੱਦੇਦਾਰਾਂ, ਮੈਬਰਜ ਸਾਹਿਬਾਨ ਨੂੰ ਹੱਲਾ-ਸੇਰੀਆਂ ਦੇਣ ਉਪਰੰਤ ਦੱਸਿਆ ਹੈ ਕਿ ਸੰਸਥਾਂ ਵਲੋ ਜੋ ਅੱਠਵੀ ਪੰਜਾਬੀ ਕਾਨਫਰੰਸ 18-19-20 ਜੂਨ 2021 ਨੂੰ ਮਿਸੀਸਾਗਾ ਕੈਨੇਡਾ 'ਚ ਹੋਣ ਜਾ ਰਹੀ ਹੈ !! ਜਿਸ ਦਾ ਖਾਸ਼ ਵਿਸ਼ਾ ਹੈ ਕਿ ਵਿਸ਼ਵ 'ਚ ਸ਼ਾਤੀ ਕਿੱਵੇ ਰੱਖੀ ਜਾ ਸਕੇ...ਅਤੇ ਸੰਸਥਾਂ ਦੇ ਸਾਰੇ ਸਿਨੀਅਰ ਆਹੁੱਦੇਦਾਰਾ ਤੇ ਮੈਬਰਜ ਨੂੰ ਸਮਾਜ ਭਲਾਈ ਕੰਮਾਂ ਦੇ ਲਈ, ਤਨੋ ਮਨੋ ਮਿਹਨਤਾਂ ਕਰਨ ਸਬੰਧੀ ਤੇ ਕੋਹਿਪ COHIP ਸੰਸਥਾਂ ਦੇ ਨਾਲ ਹੋਰ ਸਮਾਜਸੇਵੀ ਵਰਕਰਾਂ ਨੂੰ ਵੱਧ ਤੋ ਵੱਧ ਜੋੜਣ ਲਈ ਕਹਿੰਦਿਆਂ ਹੋਇਆ...ਇਨਸ਼ਾਨੀਅਤ ਨਾਤੇ, ਹਰ ਲੋੜਮੰਦ ਦੇ ਦੁੱਖ ਦਰਦ 'ਚ ਸਰੀਕ ਹੋ ਆਪਣਾ ਫਰਜ਼ ਨਿਭਾਇਆ ਜਾਵੇ
ਬਸ ਇਹੋ ਸਾਡਾ ਧਰਮ ਹੈ, ਪ੍ਮਾਤਮਾ ਇੱਕ ਹੈ, ਉਸ ਦਾ ਹਰ ਇੱਕ ਇਨਸਾਨ ਦੇ ਵਿੱਚ ਵਾਸ ਹੈ, ਕਿਸੇ ਵੀ ਪਰਾਣੀ ਨੂੰ ਆਪਣੇ ਵਲੋਂ ਦੁੱਖ ਨਾ ਪੰਹੁਚਾਇਆ ਜਾਏ...,ਜਦੋ ਸਾਡੀ ਸਾਰਿਆ ਦੀ ਇਹੋ ਸੋਚ ਹੋ ਜਾਏਗੀ, ਫਿਰ ਕੋਈ ਲੜਾਈ ਝੱਗੜਾ ਨਹੀ ਹੋਵੇਗਾ...ਜਿਉ ਤੇ ਜੀਣ ਦਿਉ ਦੇ ਅਧਾਰ ਤੇ ਰਹਿਣ ਵਸੇਰਾ ਹੋਵੇਗਾ....ਫਿਰ ਸਾਡੇ ਆਲੇ ਦੁਆਲੇ, ਗਲੀ ਮੁਹੱਲੇ, ਕਸਬੇ, ਸ਼ਹਿਰ, ਸੂਬੇ ਤੇ ਸਾਰੇ ਦੇਸ਼ 'ਚ ਸ਼ਾਤੀ ਦਾ ਬੋਲਬਾਲਾ ਹੋ ਜਾਏਗਾ...ਬਸ ਇਹੋ ਮਕਸਦ ਹੈ, ਕੋਹਿਪ COHIP ਸੰਸ਼ਥਾ ਦਾ...
ਯਾਦ ਰਹੇ, ਕੌਸਲੇਟ ਜੂਮ ਮੀਟ 'ਚ ਸੰਸਥਾਂ ਦੇ ਨਵੇ ਪੁਰਾਣੇ ਸਿਨੀਅਰ ਜੂਨੀਆ ਆਹੁੱਦੇਦਾਰਾਂ ਤੇ ਮੈਬਰਜ ਦੀ ਇੱਕ ਦੂਜੇ ਨਾਲ ਜਾਣ ਪਛਾਣ ਕਰਾਉਦਿਆਂ ਹੋਇਆਂ COHIP ਸੰਸਥਾ ਦੇ ਸਕੱਤਰ  ਮੈਡਮ ਮਨਪ੍ਰੀਤ ਗੌਡ ਜੀ ਨੇ ਬੜੇ ਅਨੁਸਾਸਨੀ ਸੁਸੱਜੇ ਢੰਗ ਦੁਆਰਾ ਮੀਟਿੰਗ ਦਾ ਪੇਸ਼ਕਾਰੀ ਦੇ ਕੰਮ ਨੂੰ ਨੇਪਰੇ ਚਾੜਿਆ, ਜਿਸ ਲਈ ਮੈਡਮ ਮਨਪ੍ਰੀਤ ਗੌਡ ਜੀ ਵਿਧਾਈ ਦੇ ਪਾਤਰ ਹਨ,
ਡਾ, ਕਮਲਜੀਤ ਸਿੰਘ ਟਿੱਬਾ ਪ੍ਧਾਨ ( ਪੰਜਾਬ ) COHIP
ਯੂਰਪ ਤੇ ਜੇ & ਕੇ ਦੇ ਪ੍ਧਾਨ ਬੀਬੀ ਕੁਲਵੰਤ ਕੌਰ ਚੰਨ ਪੈਰਿਸ, ਫਰਾਂਸ
ਸ੍ਰੀ ਕੁਲਦੀਪ ਰੱਤੀ ( ਦੀਪ ਰੱਤੀ, ਸਕੱਤਰ ਪੰਜਾਬ, COHIP

ਸ, ਸੁਖਵਿੰਦਰ ਸਿੰਘ ਲੁਧਿਆਣਾ , ਮੈਡਮ ਦਰਸ਼ਨ ਕੌਰ ,
ਮੈਡਮ, ਬਲਜੀਤ ਕੌਰ ਬੰਬੇ ( ਮਹਾਰਾਸ਼ਟਰ ) ਆਸ਼ਾ ਰਾਣੀ ਸ਼ਰਮਾਂ( ਸਹਾਇਕ ਪ੍ਧਾਨ ਪਟਿਆਲੇ, ਸ੍ ਸੁਖਵਿੰਦਰ ਸਿੰਘ, ਮੈਡਮ ਚਰਨਜੀਤ ਕੌਰ ਮੈਡਮ, ਸੁਖਦੀਪ ਕੌਰ ਜੀ, ਡਾ: ਨਾਇਬ ਸਿੰਘ ਮੰਡੇਰ ਜੀ, ਸ, ਅਵਤਾਰ ਸੰਧੂ ਜੀ, ਇਹਨਾਂ ਸਾਰਿਆਂ ਮਿਹਨਤੀ ਸੂਝਵਾਨ ਆਹੁੱਦੇਦਾਰਾਂ ਦੇ ਵਿਚਾਰ ਸੁਣ, ਚੈਅਰਮੈਨ ਰੋਸ਼ਨ ਪਾਠਕ ਜੀ ਨੇ ਸੰਸ਼ਥਾ ਦੀਆਂ ਅਗਲੀਆਂ ਗਤੀ ਵਿਧੀਆ ਵਾਰੇ ਚਾਨਣਾ ਪਾਇਆ....🙏

ਦੀਪ ਰੱਤੀ 🙏9815478547

ਵਾਤਾਵਰਣ - ਦੀਪ ਰੱਤੀ

ਚਿੱੜੀਆਂ ਮਰ ਗਈਆਂ,
ਇੱਲਾਂ ਉੱਡ ਗਈਆਂ...
ਡੂੰਘੇ ਹੋ ਗਏ, ਪੱਤਣੋ ਓ  ਪਾਣੀ.....!!

ਚੁੱਕ ਕੁਹਾੜਾ ! ਤੈਂ ਰੁੱਖ ਨੇ ਵੱਢਤੇ
ਭੁੱਲ ਬੈਠਾ, ਮਹਾਂ ਪੁਰਸ਼ਾਂ ਦੀ ਬਾਣੀ,

ਬੰਦਿਆਂ ਹੋਸ਼ ਕਰ, ......
ਖਤਮ ਹੋਣ ਵਾਲੀ, ਤੇਰੀ ਕਹਾਣੀ,..!!.
ਬੰਦਿਆਂ ............ ਹੋਸ਼ ਕਰ, !
***************************

ਕਰ ਕਰ ਸਪੇਰਿਆਂ,
ਫਸਲਾਂ ਚੋਂ, ਨਦੀਨ ਸੁਕਾਏ,
ਪਾ ਪਾ ਖਾਦਾਂ ਆਂ,
ਅਨਾਜ਼ ਨਿਰੇ ਜ਼ਹਿਰ ਉਗਾਏ,
ਘਾਹ-ਫੂਸ ਨੂੰ ਅੱਗਾਂ ਲਾ ਕੇ,
ਹੱਦੋ ਵੱਧ ਟਰੈਫਿਕ ਵਧਾ ਕੇ
ਪੌਣ-ਪਾਣੀ ਦੀ, ਮਹੱਤਵ ਨਾ ਜਾਣੀ,
ਬੰਦਿਆਂ ਹੋਸ਼ ਕਰ,
ਖਤਮ ਹੋਣ ਵਾਲੀ, ਤੇਰੀ ਕਹਾਣੀ,
ਬੰਦਿਆਂ........... ਹੋਸ਼ ਕਰ..!
**************************

ਅਦਿੱਖ ਪ੍ਮਾਤਮਾਂ ਦੀ
ਤੂੰ, ਬੰਦਿਆਂ ਪੂਜਾ ਕਰਦਾ ਆ

ਪਰ, ਪ੍ਤੱਖ ਕੁਰਦਤ ਨੂੰ,
ਦੋਨੇ-ਹੱਥੀ, ਤਬਾਹ ਏ ਕਰਦਾ,

ਜੜਾਂ ਆਪਣੀਆਂ 'ਚ, ਖੁਦ ਦਾਤੀ ਫੇਰੇ,
ਵੱਢ ਵੱਢ ਰੁੱਖ, ਕੀਤੇ ਰਹਿਣ ਵਸੇਰੇ,

ਉਸ ਰਹਿਬਰ ਦੀ, ਨਾ, ਤੂੰ ਮਹਿਮਾਂ ਜਾਣੀ
ਬੰਦਿਆਂ ਹੌਸ਼ ਕਰ,
ਖਤਮ ਹੋਣ ਵਾਲੀ ਤੇਰੀ ਕਹਾਣੀ,
ਬੰਦਿਆਂ .........ਹੋਸ਼ ਕਰ...!!
*****************************

ਮੂੰਹਾਂ ਤੇ ਮਾਸ਼ਕ ਬੰਨ ਕੇ,
ਕਿਹਦੇ, ਅੱਗੇ ਫਰਿਆਦ ਕਰੇਂਗਾ,

ਪੰਜ-ਆਬਾ 'ਚ ਰਹਿ ਕੇ,
ਦੁੱਧ ਦੇ ਭਾਂਅ, ਤੈਨੂੰ ਪਾਣੀ ਮਿਲੇਗਾ,

ਵਿਉਪਾਰੀ-ਵਰਗ ਨੇ, ਕਰਨੇ ਧੰਦੇ ਏ
ਹਵਾ,ਪਾਣੀ, ਜਦ, ਮੁਲ ਮਿਲਣੇ, ਬੰਦੇ
ਤੇਰੇ ਕੋਲੋ, ਕਰੌੜਾਂ ਪੂੰਜੀ ਕਮਾਉਣੀ
ਬੰਦਿਆ ਹੋਸ਼ ਕਰ,
ਖਤਮ ਹੋਣ ਵਾਲੀ ਏ, ਤੇਰੀ ਕਹਾਣੀ,
ਬੰਦਿਆਂ ..............ਤੂੰ ਹੋਸ਼ ਕਰ !!

☞☞☞ ਦੀਪ ਰੱਤੀ 9815478547