ਵਾਤਾਵਰਣ - ਦੀਪ ਰੱਤੀ
ਚਿੱੜੀਆਂ ਮਰ ਗਈਆਂ,
ਇੱਲਾਂ ਉੱਡ ਗਈਆਂ...
ਡੂੰਘੇ ਹੋ ਗਏ, ਪੱਤਣੋ ਓ ਪਾਣੀ.....!!
ਚੁੱਕ ਕੁਹਾੜਾ ! ਤੈਂ ਰੁੱਖ ਨੇ ਵੱਢਤੇ
ਭੁੱਲ ਬੈਠਾ, ਮਹਾਂ ਪੁਰਸ਼ਾਂ ਦੀ ਬਾਣੀ,
ਬੰਦਿਆਂ ਹੋਸ਼ ਕਰ, ......
ਖਤਮ ਹੋਣ ਵਾਲੀ, ਤੇਰੀ ਕਹਾਣੀ,..!!.
ਬੰਦਿਆਂ ............ ਹੋਸ਼ ਕਰ, !
***************************
ਕਰ ਕਰ ਸਪੇਰਿਆਂ,
ਫਸਲਾਂ ਚੋਂ, ਨਦੀਨ ਸੁਕਾਏ,
ਪਾ ਪਾ ਖਾਦਾਂ ਆਂ,
ਅਨਾਜ਼ ਨਿਰੇ ਜ਼ਹਿਰ ਉਗਾਏ,
ਘਾਹ-ਫੂਸ ਨੂੰ ਅੱਗਾਂ ਲਾ ਕੇ,
ਹੱਦੋ ਵੱਧ ਟਰੈਫਿਕ ਵਧਾ ਕੇ
ਪੌਣ-ਪਾਣੀ ਦੀ, ਮਹੱਤਵ ਨਾ ਜਾਣੀ,
ਬੰਦਿਆਂ ਹੋਸ਼ ਕਰ,
ਖਤਮ ਹੋਣ ਵਾਲੀ, ਤੇਰੀ ਕਹਾਣੀ,
ਬੰਦਿਆਂ........... ਹੋਸ਼ ਕਰ..!
**************************
ਅਦਿੱਖ ਪ੍ਮਾਤਮਾਂ ਦੀ
ਤੂੰ, ਬੰਦਿਆਂ ਪੂਜਾ ਕਰਦਾ ਆ
ਪਰ, ਪ੍ਤੱਖ ਕੁਰਦਤ ਨੂੰ,
ਦੋਨੇ-ਹੱਥੀ, ਤਬਾਹ ਏ ਕਰਦਾ,
ਜੜਾਂ ਆਪਣੀਆਂ 'ਚ, ਖੁਦ ਦਾਤੀ ਫੇਰੇ,
ਵੱਢ ਵੱਢ ਰੁੱਖ, ਕੀਤੇ ਰਹਿਣ ਵਸੇਰੇ,
ਉਸ ਰਹਿਬਰ ਦੀ, ਨਾ, ਤੂੰ ਮਹਿਮਾਂ ਜਾਣੀ
ਬੰਦਿਆਂ ਹੌਸ਼ ਕਰ,
ਖਤਮ ਹੋਣ ਵਾਲੀ ਤੇਰੀ ਕਹਾਣੀ,
ਬੰਦਿਆਂ .........ਹੋਸ਼ ਕਰ...!!
*****************************
ਮੂੰਹਾਂ ਤੇ ਮਾਸ਼ਕ ਬੰਨ ਕੇ,
ਕਿਹਦੇ, ਅੱਗੇ ਫਰਿਆਦ ਕਰੇਂਗਾ,
ਪੰਜ-ਆਬਾ 'ਚ ਰਹਿ ਕੇ,
ਦੁੱਧ ਦੇ ਭਾਂਅ, ਤੈਨੂੰ ਪਾਣੀ ਮਿਲੇਗਾ,
ਵਿਉਪਾਰੀ-ਵਰਗ ਨੇ, ਕਰਨੇ ਧੰਦੇ ਏ
ਹਵਾ,ਪਾਣੀ, ਜਦ, ਮੁਲ ਮਿਲਣੇ, ਬੰਦੇ
ਤੇਰੇ ਕੋਲੋ, ਕਰੌੜਾਂ ਪੂੰਜੀ ਕਮਾਉਣੀ
ਬੰਦਿਆ ਹੋਸ਼ ਕਰ,
ਖਤਮ ਹੋਣ ਵਾਲੀ ਏ, ਤੇਰੀ ਕਹਾਣੀ,
ਬੰਦਿਆਂ ..............ਤੂੰ ਹੋਸ਼ ਕਰ !!
☞☞☞ ਦੀਪ ਰੱਤੀ 9815478547