ਟ੍ਰੇਨ ਟੂ ਪਾਕਿਸਤਾਨ -1998 - ਤਰਸੇਮ ਬਸ਼ਰ
ਪਹਿਲਾਂ ਤਾਂ ਇਹ ਸਪਸ਼ਟ ਹੋ ਜਾਵੇ ਕਿ ਟਰੇਨ ਟੂ ਪਾਕਿਸਤਾਨ ਕੋਈ ਇਤਿਹਾਸਕ ਦਸਤਾਵੇਜ ਨਹੀਂ , ਇਹ ਇੱਕ ਕਾਲਪਨਿਕ ਕਹਾਣੀ ਜੋ ਸੱਚ ਦੇ ਨੇੜੇ ਹੈ ।
ਮਨੁੱਖਤਾ ਦੇ ਇਤਹਾਸ ਵਾਪਰੀ ਅਨੋਖੀ ਵੰਡ ਦੇ ਦੁਖਾਂਤ ਨੂੰ ਜੀਵੰਤ ਤੌਰ ਤੇ ਦਰਸ਼ਾਉਂਦੀ ਖੁਸ਼ਵੰਤ ਸਿੰਘ ਦੀ ਮਹਾਨ ਕਹਾਣੀ ।
ਖੁਸ਼ਵੰਤ ਸਿੰਘ ਦੀ ਇਹ ਕਹਾਣੀ ਵੰਡ ਦੀ ਸਿਰਫ ਕਤਲੋਗਾਰਤ ਨੂੰ ਹੀ ਨਹੀਂ ਦਰਸਾਉਂਦੀ ਬਲਕਿ ਇਹ ਸਮਝਣ ਵਿੱਚ ਵੀ ਮੱਦਦ ਕਰਦੀ ਹੈ ਕਿ ਕਿਸ ਤਰ੍ਹਾਂ ਆਮ ਸਮਾਜਿਕ ਮਨੁੱਖ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਹਾਲਾਤ ਕਿਵੇਂ ਇੱਕ ਚੰਗੇ ਭਲੇ ਕੋਮਲ ਭਾਵੀ ਮਨੁੱਖ ਨੂੰ ਦਰਿੰਦਾ ਬਣਾ ਦਿੰਦੇ ਹਨ ।
ਕਹਾਣੀ ਇਸ ਕਰਕੇ ਵੀ ਮਹਾਨ ਹੈ ਕੀ ਇਸ ਵਿੱਚ ਕੁਝ ਵੀ ਅਚਾਨਕ ਅਜਿਹਾ ਕੁਝ ਨਹੀਂ ਵਾਪਰਦਾ ਜੋ ਜਿਸ ਦਾ ਪ੍ਰਯੋਜਨ ਕਤਲੋ ਗਾਰਤ ਨਾਲ ਜਾ ਜੁੜਦਾ ਹੋਵੇ ।
ਇਸ ਦੇ ਪਾਤਰ ਆਮ ਸਾਧਾਰਨ ਜਿੰਦਗੀ ਚੋਂ ਆਉਂਦੇ ਹਨ , ਉਹ ਆਮ ਜਿੰਦਗੀ ਜੀ ਵੀ ਰਹੇ ਹਨ ਤੇ ਫਿਰ ਕਦਮ ਦਰ ਕਦਮ ਵੰਡ ਦੀ ਜਹਿਰ ਉਹਨਾਂ ਦੀ ਜਿੰਦਗੀ ਵਿੱਚ ਘੁਲ ਜਾਂਦੀ ਹੈ । ਜਿੰਦਗੀਆਂ ਬਦਸੂਰਤ ਹੋ ਜਾਂਦੀਆਂ ਹਨ ਤੇ ਸਮਾਜ ਜਹਰੀਲਾ ਹੋ ਜਾਂਦਾਂ ਹੈ ।
ਟਰੇਨ ਟੂ ਪਾਕਿਸਤਾਨ ਦੀ ਨਿਰਦੇਸ਼ਿਕਾ ਪਾਮੇਲਾ ਰੂਕਸ ਹਨ ਜੋ ਕਲਕੱਤੇ ਦੇ ਜੰਮ ਪਲ ਸਨ ਅਤੇ ਇਹ ਫਿਲਮ ਉਹਨਾਂ ਦੇ ਕੈਰੀਅਰ ਦੀ ਸਭ ਤੋਂ ਮਹਤਵਪੂਰਨ ਫਿਲਮ ਕਹੀ ਜਾਂਦੀ ਹੈ । ਫਿਲਮ ਦੀਆਂ ਮੁੱਖ ਭੂਮਿਕਾਵਾਂ ਚ ਨਿਰਮਲ ਪਾਂਡੇ, ਮੋਹਨ ਆਗਾਸ਼ੇ , ਦਿਵਯਾ ਦੱਤਾ ,ਰਜਤ ਕਪੂਰ , ਮੰਗਲ ਢਿੱਲੋਂ ਆਦਿ ਕਲਾਕਾਰ ਹਨ । ਇਸ ਫਿਲਮ ਚ ਸਾਡੇ ਦੋਸਤ ਤੇ ਪ੍ਰਤੀਭਾਸ਼ਾਲੀ ਕਲਾਕਾਰ ਗੁਰਿੰਦਰ ਮਕਣਾ ਦੀ ਛੋਟੀ ਜਿਹੀ ਭੂਮਿਕਾ ਸੀ । ਉਹਨਾਂ ਅਨੁਸਾਰ ਇਹ ਉਣਾ ਦੀ ਪਹਿਲੀ ਫਿਲਮ ਸੀ ਤੇ ਇਸ ਵਿਚ ਪੰਜਾਬ ਦੇ ਕਈ ਰੰਗਕਰਮੀਆਂ ਨੇ ਕੰਮ ਕੀਤਾ ਸੀ ।
ਇਸ ਫ਼ਿਲਮ ਦੇ ਕੁਝ ਦਰਿਸ਼ ,ਪਾਤਰਾਂ ਦੀ ਅੰਦਰੂਨੀ ਟੁਟ ਭਜ਼ ਸਦਾ ਲਈ ਤੁਹਡਾ ਚੇਤਿਆਂ ਚ ਰਹਿ ਜਾਵੇਗੀ । ਤੁਸੀਂ ਰੇਲ ਗੱਡੀ ਦੇ ਡਰਾਇਵਰ ਦਾ ਉਹ ਧੁਆਂਖਿਆ ਚਿਹਰਾ ਕਦੇ ਨਹੀਂ ਭੁੱਲ ਸਕੋਗੇ , ਜੋ ਲਾਸ਼ਾਂ ਨਾਲ ਭਰੀ ਗੱਡੀ ਪਾਕਿਸਤਾਨ ਤੋਂ ਲਿਆਉਂਦਾ ਹੈ, ਦੰਗਾਈਆਂ ਨੇ ਸਿਰਫ ਉਸ ਨੂੰ ਛਡ ਦਿੱਤਾ ਹੈ ਤਾਂ ਕਿ ਉਹ ਗੱਡੀ ਲਜਾ ਕੇ ਦੂਜੇ ਪਾਸੇ ਉਸ ਬੇਰਹਿਮੀ ਨੂੰ ਦਿਖਾ ਦੇਵੇ ।
ਤੁਸੀਂ ਹਿਜਰਤ ਕਰਕੇ ਆ ਰਹੇ ਖਾਲੀ ਹੱਥ ਲੋਕਾਂ ਦੇ ਸਮੂਹ ਨੂੰ ਵੀ ਨਹੀਂ ਭੁੱਲ ਸਕੋਗੇ ।
ਇਕ ਹੋਰ ਦ੍ਰਿਸ਼ ਇਸ ਫਿਲਮ ਨੂੰ ਦੇਖਣ ਤੋਂ ਕਈ ਦਿਨਾਂ ਬਾਅਦ ਵੀ ਤੁਹਾਡੇ ਜ਼ਿਹਨ ਵਿੱਚ ਆਉਂਦਾ ਰਹੇਗਾ । ਉਹ ਦ੍ਰਿਸ਼ ਜਦੋਂ ਪਿੰਡ ਵਾਲੇ ਅਚਾਨਕ ਦੇਖਦੇ ਹਨ ਪਿੰਡ ਦੇ ਨਾਲ ਦੀ ਲੰਘਦੇ ਸਤਲੁਜ ਦਰਿਆ ਲਾਸ਼ਾਂ ਨਾਲ ਭਰਿਆ ਹੋਇਆ ਹੈ ।
ਖੁਸ਼ਵੰਤ ਸਿੰਘ ਦੀ ਲਿਖੀ ਇਹ ਕਹਾਣੀ ਹੱਦ ਦੇ ਨੇੜੇ ਵਸੇ ਇੱਕ ਪਿੰਡ ਮਨੂ ਮਾਜਰਾ ਦੀ ਕਹਾਣੀ ਹੈ , ਜੋ ਵੰਡ ਦਾ ਅਧਿਕਾਰਤ ਐਲਾਨ ਹੋਣ ਤੋਂ ਬਾਦ ਵੀ ਸ਼ਾਂਤ ਹੈ । ਸਦੀਆਂ ਤੋਂ ਰਲ ਮਿਲ ਰਹਿ ਰਹੇ ਲੋਕ ਸੋਚ ਵੀ ਨਹੀਂ ਰਹੇ ਕਿ ਅਜਿਹਾ ਕੁਝ ਵਾਪਰ ਗਿਆ ਹੈ ਕਿ ਉਸ ਸਰਜਮੀਂ ਨੂੰ ਛਡ ਕੇ ਉਸ ਥਾਂ ਜਾਣਾ ਪਵੇਗਾ ,ਜਿਸ ਨੂੰ ਹੁਣ ਪਾਕਿਸਤਾਨ ਕਿਹਾ ਜਾਂਦਾ ਹੈ ।
ਅਸਲ ਚ ਉਹ ਇਹਨਾਂ ਸੱਚ ਬਣ ਚੁੱਕੀਆਂ ਪ੍ਰਸਥਿਤੀਆਂ ਨੂੰ ਕਬੂਲਣਾ ਵੀ ਨਹੀਂ ਚਾਹੁੰਦੇ ।
ਇੱਕ ਅਨਜਾਣ ਥਾਂ ਜਿੱਥੇ ਕਦੇ ਉਹ ਗਏ ਵੀ ਨਹੀਂ, ਅਚਾਨਕ ਪਿਓ ਦਾਦੀਆਂ ਦੀ ਜਗ੍ਹਾ ਛਡ ਕੇ ਉਹ ਕਿਵੇਂ ਬੇਗਾਨੀ ਥਾਂ ਚਲੇ ਜਾਨ।
ਜ਼ਿਲਾਧਿਕਾਰੀ ਹੁਕਮ ਚੰਦ( ਮੋਹਨ ਆਗਾਸ਼ੇ) ਹੈ , ਜੋ ਆਯਾਸ਼ ਹੈ ਪਰ ਸਖ਼ਤ ਪ੍ਰਸ਼ਾਸ਼ਕ ਵੀ ਹੈ । ਉਸ ਨੂੰ ਚੌਗਿਰਦੇ ਦੇ ਹਾਲਾਤ ਦਾ ਇਲਮ ਹੈ ਪਰ ਉਸ ਨੂੰ ਨਹੀਂ ਲਗਦਾ ਕਿ ਵੰਡ ਲਾਗੂ ਹੋ ਜਾਵੇਗੀ , ਕਤਲੋ ਗੈਰਤ ਤੱਕ ਨੌਬਤ ਪਹੁੰਚੇਗੀ । ਉਹ ਤਵਾਇਫਾਂ ਨੂੰ ਮਹਿਫ਼ਲ ਲਈ ਬੁਲਾਉਂਦਾ ਰਹਿੰਦਾ ਹੈ , ਉਦੋਂ ਅਫਸਰ ਇਸ ਤਰਾਂ ਕਰਦੇ ਹੀ ਸਨ । ਅਜਿਹੇ ਹੀ ਇਕ ਮੌਕੇ ਤੇ ਉਸ ਦੇ ਮਨਪਰਚਾਵੇ ਲਈ ਇੱਕ ਲੜਕੀ ਪੇਸ਼ ਕੀਤੀ ਜਾਂਦੀ ਹੈ, ਜਿਸ ਦਾ ਨਾਮ ਹਸੀਨਾ ਹੈ । ਇਹ ਭੂਮਿਕਾ ਦਿਵਯਾ ਦੱਤਾ ਨੇ ਕੀਤੀ ਹੈ । ਉਹ ਤਵਾਇਫ਼ ਹੈ ਪਰ ਮਾਸੂਮ ਹੈ । ਹੁਕਮ ਚੰਦ ਉਸ ਨੂੰ ਚਾਹੁਣ ਲਗਦਾ ਹੈ ।
ਪਰ ਹੁਕਮ ਚੰਦ ਅੰਦਰ ਇੱਕ ਡਰ ਹੈ ਕਿ ਉਹ ਮੁਸਲਿਮ ਹੈ ।
ਉਧਰ ਮਨੂ ਮਾਜਰੇ ਦੇ ਜੱਗੇ (ਨਿਰਮਲ ਪੰਡੇ )ਨੇ ਪਿੰਡ ਊਧਮ ਮਚਾਇਆ ਹੈ । ਉਹ ਬੜਾ ਅਖੜ ਬਦਮਾਸ਼ ਹੈ । ਪਿੰਡ ਦੀ ਇੱਕ ਮੁਸਲਿਮ ਕੁੜੀ ਨਾਲ ਇਸ਼ਕ ਵੀ ਕਰਦਾ ਹੈ ।
ਜੱਗੇ ਦੀਆਂ ਦੁਸ਼ਮਣੀਆਂ ਵੀ ਹਨ ।
ਸਭ ਕੁਝ ਸੁਭਾਵਿਕ ਚਲ ਰਿਹਾ ਹੈ , ਜਿਵੇਂ ਆਮ ਪਿੰਡ ਚ ਹੁੰਦਾ ਹੈ । ਮੰਗਲ ਢਿੱਲੋਂ ਪੁਲਿਸ ਅਧਿਕਾਰੀ ਹੈ । ਉਹ ਵੀ ਜਿਲਾ ਅਫਸਰ ਦਾ ਖਾਸ ਬੰਦਾ ਹੈ , ਤੇ ਉਸ ਨੂੰ ਵੀ ਲਗਦਾ ਹੈ ਕਿ ਸਭ ਕੁਝ ਠੀਕ ਠਾਕ ਹੈ , ਸਿਵਾਏ ਛੋਟੇ ਮੋਟੇ ਜੁਰਮ ਤੋਂ, ਉਹ ਹਰ ਜਗ੍ਹਾ ਹੀ ਹੁੰਦੇ ਨੇ । ਸਰਹੱਦੀ ਇਲਾਕੇ ਚ ਵੰਡ ਦੀ ਤ੍ਰਸਦੀ ਦੇਖਣ ਲਈ ਮਨੁੱਖੀ ਅਧਿਕਾਰ ਤਨਜ਼ੀਮ ਦਾ ਇੱਕ ਕਾਰਕੁਨ ਇਕਬਾਲ ,(ਰਜਤ ਕਪੂਰ )ਮਨੂ ਮਾਜਰਾ ਆਉਂਦਾ ਹੈ ।
ਹਾਲਾਤ ਬਿਲਕੁਲ ਠੀਕ ਹਨ ,ਕਿਤੇ ਕੋਈ ਕੜਵਾਹਟ ਨਹੀਂ ।ਇਕਬਾਲ ਆਪਣੀ ਠਹਿਰ ਪਿੰਡ ਦੇ ਗੁਰਦੁਆਰੇ ਚ ਰੱਖਦਾ ਹੈ, ਗੁਰਦਵਾਰੇ ਦਾ ਭਾਈ ਨੇਕ ਇਨਸਾਨ ਹੈ , ਉਹ ਉਸ ਨੂੰ ਆਸਰਾ ਦਿੰਦਾ ਹੈ ।
ਇਸੇ ਦਰਮਿਆਨ ਮਨੂੰ ਮਾਜਰਾ ਚ ਹੀ ਲੁਟੇਰੇ ਇੱਕ ਹਿੰਦੂ ਸ਼ਾਹੂਕਾਰ ਦੇ ਘਰ ਨੂੰ ਲੁੱਟਣ ਪੈ ਜਾਂਦੇ ਹਨ । ਉਸ ਹਿੰਦੂ ਸ਼ਾਹੂਕਾਰ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ । ਪੁਲੀਸ ਨੂੰ ਸ਼ਕ ਹੈ ਕਤਲ ਜੱਗੇ ਨੇ ਕੀਤਾ ਹੈ । ਜੱਗਾ ਵੀ ਫੜ ਲਿਆ ਜਾਂਦਾ ਹੈ ਤੇ ਇਕਬਾਲ ਨੂੰ ਵੀ ਜੋ ਕੁਝ ਦਿਨਾਂ ਤੋਂ ਗੁਰਦਵਾਰੇ ਚ ਰਹਿ ਰਿਹਾ ਸੀ । ਇਹ ਉਸੇ ਤਰਾਂ ਦੀਆਂ ਘਟਨਾਵਾਂ ਹਨ , ਮਾਮੂਲ ਹੈ ਜਿਸ ਤਰਾਂ ਆਮ ਹਾਲਾਤਾਂ ਚ ਹੁੰਦਾ ਹੈ । ਕੋਈ ਫਿਰਕਵਰਾਂ ਫਰਕ ਨਹੀਂ , ਹਾਲਾਂਕਿ ਵੰਡ ਹੋ ਵੀ ਚੁੱਕੀ ਹੈ ਭਾਂਵੇ ਕਤਲ ਵੀ ਹੋ ਗਿਆ ਹੈ ।
ਫਿਰ ਇੱਕ ਦਿਨ ਅਜਿਹਾ ਕੁਝ ਵਾਪਰਦਾ ਹੈ ਕਿ ਸਭ ਕੁਝ ਬਦਲ ਜਾਂਦਾ ਹੈ । ਪਿੰਡ ਦੇ ਸਟੇਸ਼ਨ ਤੇ ਇੱਕ ਰੇਲ ਗੱਡੀ ਆਉਂਦੀ ਹੈ , ਜਿਸ ਵਿੱਚ ਹਿੰਦੂ ਸਿੱਖਾਂ ਔਰਤਾਂ ਬੱਚਿਆਂ ਦੀਆਂ ਲਾਸ਼ਾਂ ਲਾਸ਼ਾਂ ਹਨ ਇਹ ਗੱਡੀ ਨਵੇਂ ਬਣੇ ਪਾਕਿਸਤਨ ਤੋਂ ਆਈ ਹੈ ।
ਮੌਕੇ ਤੇ ਫ਼ੌਜ ਵੀ ਆ ਜਾਂਦੀ ਹੈ ।
ਜ਼ਿਲਾਧਿਕਾਰੀ ਦੇ ਨਾਂ ਚਾਹੁੰਦਿਆ ਵੀ ਫ਼ੌਜ ਆਪਣੇ ਮੁਤਾਬਿਕ ਸਭ ਕੁਝ ਕਰਦੀ ਹੈ। ਫ਼ੌਜ ਦੇ ਅਧਿਕਾਰੀ ਪਿੰਡ ਵਾਲਿਆਂ ਨੂੰ ਬਾਲਣ ਤੇ ਮਿੱਟੀ ਦੇ ਤੇਲ ਦਾ ਇੰਤਜਾਮ ਕਰਨ ਨੂੰ ਕਹਿੰਦੇ ਹਨ । ਪਿੰਡ ਦੇ ਹਿੰਦੂ ਮੁਸਲਮਾਨ ਤੇ ਸਿੱਖ ਘਰ ਇਹ ਇੰਤਜਾਮ ਕਰਦੇ ਹਨ ਹਾਲਾਂਕਿ ਉਹ ਨਹੀਂ ਜਾਣਦੇ ਕਿ ਕੀ ਕੀਤਾ ਜਾਣਾ ਹੈ ਇਸ ਬਾਲਣ ਦਾ।
ਉਹਨਾਂ ਨੂੰ ਨਹੀਂ ਪਤਾ ਕਿ ਇਸ ਤੋਂ ਬਾਦ ਭਾਂਬੜ ਉਹਨਾਂ ਦੇ ਘਰਾਂ ਤੋਂ ਵੀ ਉੱਠਣ ਵਾਲੇ ਹਨ ।
ਉਸ ਬਾਲਣ ਨਾਲ ਫ਼ੌਜ ਉਹਨਾਂ ਅਣਗਿਣਤ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੀ ਹੈ , ਧੂੰਆਂ ਤੇ ਲਾਸ਼ਾਂ ਦੀ ਗੰਧ ਕਾਰਨ ਪਿੰਡ ਵਾਲੇ ਵੀ ਉਥੇ ਪਹੁੰਚ ਜਾਂਦੇ ਹਨ ।
ਕਤਲੋ ਗਾਰਤ ਦਾ ਅਸਰ
ਫ਼ੌਜ ਤੇ ਪੁਲਿਸ ਅਧਿਕਾਰੀ ਮੁਸਲਮਾਨਾਂ ਪ੍ਰਤੀ ਨਫਰਤ ਨਾਲ ਭਰ ਚੁੱਕੇ ਹਨ । ਕੁਝ ਕੂ ਛਡ ਕੇ ਪਿੰਡ ਵਾਲਿਆਂ ਵਿਚ ਵੀ ਨਫਰਤ ਆ ਚੁੱਕੀ ਹੈ ।
ਪਿੰਡ ਆਖਦੇ ਸਿਆਣੇ ਬੰਦੇ ਫੈਸਲਾ ਕਰਦੇ ਹਨ ਕਿ ਹੁਣ ਮੁਸਲਮਾਨਾਂ ਦਾ ਪਿੰਡ ਵਿੱਚ ਸੁਰੱਖਿਅਤ ਨਹੀਂ ।
ਕੁਝ ਹੀ ਸਮੇਂ ਵਿੱਚ ਸਭ ਕੁਝ ਬਦਲ ਜਾਂਦਾ ਹੈ ।
ਮੁਸਲਮਾਨ ਪਿੰਡ ਛਡਣ ਲਈ ਤਿਆਰ ਹੋ ਜਾਂਦੇ ਹਨ , ਇਹਨਾਂ ਚ ਜੱਗੇ ਦੀ ਪ੍ਰੇਮਿਕਾ ਵੀ ਹੈ , ਉਹ ਹੁਣ ਮਾਂ ਬਣਨ ਵਾਲੀ ਹੈ ।
ਪਿੰਡ ਛੱਡਣ ਦੇ ਇਨ੍ਹਾਂ ਦ੍ਰਿਸ਼ਾਂ ਵਿਚ ਕੁਝ ਭਾਵਪੂਰਨ ਦ੍ਰਿਸ਼ ਵੇਖਣ ਨੂੰ ਮਿਲਦੇ ਹਨ । ਪਿੰਡ ਦੇ ਸੰਜੀਦਾ ਸਿਖ ਜ਼ਿੰਮੇਵਾਰੀ ਲੈਂਦੇ ਹਨ ਕਿ ਉਹਨਾਂ ਦੀ ਜਿੰਮੇਵਾਰੀ ਤੇ ਮੁਸਲਮਾਨ ਘਰਾਂ ਨੂੰ ਪਿੰਡ ਵਿਚ ਹੀ ਰਹਿਣ ਦਿੱਤਾ ਜਾਵੇ ਪਰ ਫ਼ੌਜ ਦੇ ਅਧਿਕਾਰੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ।
ਵਾਯੁਮੰਡਲ ਵਿਚ ਜਹਿਰ ਘੁੱਲ ਚੁਕੀ ਹੈ , ਸਿਆਣੇ ਬੰਦੇ ਇਹ ਭਾਂਪ ਚੁੱਕੇ ਹਨ ਸੋ ਉਨ੍ਹ ਇਸੇ ਵਿਚ ਬਿਹਤਰੀ ਸਮਝਦੇ ਹਨ ਕਿ ਉਹਨਾਂ ਨੂੰ ਭੇਜ ਦਿੱਤਾ ਜਾਵੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ।
ਨਾਲ ਦੇ ਪਿੰਡ
ਜਿਥੋਂ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇਗਾ ਪਰ ਫ਼ੌਜ ਦੇ ਅਧਿਕਾਰੀ ਉਨ੍ਹਾਂ ਨੂੰ ਕਿਸੇ ਤਰਾਂ ਦਾ ਸਮਾਨ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਦਿੰਦੇ ਬਲਕਿ ਹੁਕਮ ਦਿੰਦੇ ਹਨ ਜੇਕਰ ਪੰਜ ਮਿੰਟਾਂ ਚ ਉਹ ਗੱਡੀਆਂ ਚ ਸਵਾਰ ਨਾ ਹੋਏ ਉਹਨਾਂ ਦਾ ਅੰਜਾਮ ਬੁਰਾ ਹੋਵੇਗਾ ।
ਪੰਜ ਮਿੰਟ ਵਾਲਾ ਇਹ ਦ੍ਰਿਸ਼ ਵੀ ਵਿਚਲਿਤ ਕਰਦਾ ਹੈ , ਜਨਮ ਭੂਮੀ ,ਘਰ ਬਾਰ ਛਡਣ ਦਾ ਫੈਸਲਾ ਤੇ ਸਿਰਫ ਪੰਜ ਮਿੰਟ ।
ਸ਼ਾਮ ਨੂੰ ਪਿੰਡ ਦੇ ਲੋਕ ਉਦਾਸ ਹਨ , ਉਹ ਭਜਨ ਸਿਮਰਨ ਕਰ ਰਹੇ ਹੁੰਦੇ ਹਨ ਕਿ ਕੁਝ ਸਿੱਖ ਨੌਜਵਾਨ ਗੁੱਸੇ ਨਾਲ ਭਰ ਹੋਏ ਉਥੇ ਆਉਂਦੇ ਹਨ । ਹਿੰਦੂ ਸਿੱਖਾਂ ਦੇ ਕਤਲੇਆਮ ਕਾਰਨ ਨਫਰਤ ਨਾਲ ਭਰੇ ਹੋਏ ਹਨ , ਉਹ ਪਿੰਡ ਵਾਲਿਆਂ ਨੂੰ ਕਹਿੰਦੇ ਹਨ ਕਿ ਉਹ ਬੁਜਦਿਲ ਹਨ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਚੰਗੇ ਭਲੇ ਪਿੰਡ ਵਿਚੋਂ ਕੱਢ ਦਿੱਤਾ ਹੈ , ਉਧਰ ਉਹ ਸਾਰੇ ਹਿੰਦੂ ਸਿੱਖਾਂ ਨੂੰ ਮਾਰ ਰਹੇ ਹਨ ।
ਉਹ ਬਦਲਾ ਲੈਣ ਦੀ ਗੱਲ ਕਰਦੇ ਹਨ ਤਾਂ ਪਿੰਡ ਦੇ ਕੁਝ ਲੁਟੇਰੇ ਕਿਸਮ ਦੇ ਅਤੇ ਕੁਝ ਗੁੱਸੇ ਨਾਲ ਭਰੇ ਪੀਤੇ ਨੌਜਵਾਨ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਜਾਂਦੇ ਹਨ ।
ਉਹ ਯੋਜਨਾ ਬਣਾ ਲੈਂਦੇ ਹਨ , ਜਦੋਂ ਪਾਕਿਸਤਾਨ ਨੂੰ ਗੱਡੀ ਜਾਵੇਗੀ ਤੇ ਹਮਲਾ ਕਰ ਦਿੱਤਾ ਜਾਵੇਗਾ । ਫਿਲਮ ਦੀ ਕਹਾਣੀ ਦਾ ਸਿਰਲੇਖ ਵੀ ਉਸੇ ਗੱਡੀ ਤੋਂ ਲਿਆ ਗਿਆ ਹੈ ਇੱਕ ਰੇਲ ਜੋ ਮੁਸਲਮਾਨਾਂ ਨਾਲ ਭਰੀ ਹੋਵੇਗੀ ਤੇ ਨਵੇਂ ਬਣੇ ਦੇਸ਼ ਵੱਲ ਜਾਵੇਗੀ । ਉਹ ਕਹਿੰਦੇ ਹਨ ਸਾਨੂੰ ਪਤਾ ਹੈ ਕਿ ਪਾਕਿਸਤਾਨ ਜਾਣ ਵਾਲੀ ਗੱਡੀ ਛੱਤ ਉਪਰੋਂ ਵੀ ਪੂਰੀ ਤਰ੍ਹਾਂ ਦੀ ਹੋਵੇਗੀ । ਉਹ ਯੋਜਨਾ ਬਣਾ ਲੈਂਦੇ ਹਨ ਕਿ ਹੈ ਪੁਲ ਉਪਰ ਇਕ ਮਜ਼ਬੂਤ ਰੱਸਾ ਬੰਨ ਦਿੱਤਾ ਜਾਵੇਗਾ ਰੱਸੇ ਕਰਕੇ ਉਪਰ ਬੈਠੇ ਸਾਰੇ ਲੋਕ ਆਪਣੇ ਆਪ ਖਤਮ ਹੋ ਜਾਣਗੇ ।
ਬਾਕੀ ਫਿਰ ਗੱਡੀ ਉੱਪਰ ਵੀ ਹਮਲਾ ਕਰ ਦਿੱਤਾ ਜਾਵੇਗਾ ਬਾਕੀ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ ਜਾਵੇਗਾ ।
ਪੁਲਿਸ ਪ੍ਰਸ਼ਾਸਨ ਤੱਕ ਉਨ੍ਹਾਂ ਦੀ ਇਹ ਯੋਜਨਾ ਪਹੁੰਚ ਜਾਂਦੀ ਹੈ ।
ਪਰ ਪੁਲਸ ਹੁਣ ਆਪਣੇ ਆਪ ਨੂੰ ਬੇਬਸ ਪਾ ਰਹੀ ਹੈ ਪਾਕਿਸਤਾਨ ਨੂੰ ਜਾ ਰਹੀ ਗੱਡੀ ਵਿੱਚ ਹੋਣ ਵਾਲੀ ਕਤਲੋ-ਗਾਰਤ ਨੂੰ ਰੋਕਣ ਤੋਂ ਅਸਮਰਥ ਹੈ ।
ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਜ਼ਿਲ੍ਹਾ ਅਧਿਕਾਰੀ ਜੱਗੇ ਅਤੇ ਇਕਬਾਲ ਨੂੰ ਛੱਡਣ ਦਾ ਹੁਕਮ ਦੇ ਦਿੰਦਾ ਹੈ । ਰਿਹਾ ਹੋਣ ਤੋਂ ਬਾਦ ਜੱਗਾ ਜਦੋਂ ਘਰੇ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਪ੍ਰੇਮਿਕਾ ਵੀ ਉਸ ਕਾਫ਼ਿਲੇ ਵਿਚ ਗਈ ਹੈ ਜਿਸ ਨੂੰ ਮਾਰੇ ਜਾਣ ਦੀ ਯੋਜਨਾ ਬਣਾਈ ਹੈ ।
ਉਹ ਉਸ ਕਤਲੇਆਮ ਨੂੰ ਰੋਕਣ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਹੋ ਜਾਂਦਾ ਹੈ ਫਿਲਮ ਦੇ ਅੰਤ ਵਿੱਚ ਉਹ ਆਪਣੀ ਜਾਨ ਤੇ ਖੇਡ ਕੇ ਵੀ ਉਸ ਰੱਸੇ ਨੂੰ ਕੱਟਦਾ ਹੈ ਜਿਸ ਕਾਰਨ ਹਜ਼ਾਰਾਂ ਲੋਕਾਂ ਨੇ ਮਾਰਿਆ ਜਾਣਾ ਸੀ ।
ਉਸ ਦੇ ਅੰਦਰ ਦਾ ਕਿਰਦਾਰ ਬਦਲ ਜਾਂਦਾ ਹੈ ਉਹ ਆਪਣੀ ਪ੍ਰੇਮਿਕਾ ਨੂੰ ਹੀ ਨਹੀਂ ਬਚਾਉਣਾ ਚਾਹੁੰਦਾ ਬਲ ਕੇ ਗੱਡੀ ਵਿੱਚ ਸਵਾਰ ਹਰੇਕ ਮਨੁੱਖ ਨੂੰ ਬਚਾਉਣਾ ਚਾਹੁੰਦਾ ਹੈ ।
ਜੱਗਾ ਰੱਸਾ ਕਟ ਦਿੰਦਾ ਹੈ ਪਰ ਉਹ ਆਪ ਮਾਰਿਆ ਜਾਂਦਾ ਹੈ ।
ਫਿਲਮ ਤੇ ਕਹਾਣੀ ਇਥੇ ਹੀ ਖਤਮ ਹੋ ਜਾਂਦੀ ਹੈ ਪਰ ਵੰਡ ਦੀ ਖੂਨੀ ਲੜਾਈ ਚ ਭਿੱਜੀ ਧਰਤੀ , ਉੱਜੜੇ , ਡਰੇ ,ਉਦਾਸ ਲੋਕਾਂ ਦੇ ਚਿਹਰੇ ਤੁਹਾਡੇ ਜ਼ਿਹਨ ਚ ਤੈਰਦੇ ਰਹਿ ਜਾਂਦੇ ਹਨ । ਕਹਾਣੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਕਿ ਕਿਰਦਾਰ ਸੰਤੁਲਿਤ ਤੇ ਸੁਭਾਵਿਕ ਨਜ਼ਰ ਆਉਂਦੇ ਹਨ , ਸਮੇਂ ਤੇ ਹਾਲਾਤ ਮੁਤਾਬਿਕ ਹੀ ਪ੍ਰਤੀਕਿਰਿਆ ਕਰਦੇ ਪ੍ਰਤੀਤ ਹੁੰਦੇ ਹਨ ।
ਫਿਲਮ ਦੀ ਵਿਸ਼ੇਸ਼ਤਾ ਇਸ ਦੀ ਚੁਸਤ ਸੰਪਾਦਨਾ ਵਿਚ ਨਜ਼ਰ ਆਉਂਦੀ ਹੈ। ਹਰ ਨਵਾਂ ਦ੍ਰਿਸ਼ ਨਵੀਂ ਜਗਿਆਸਾ ਲੈ ਕੇ ਆਉਂਦਾ ਹੈ । ਨਿਰਦੇਸ਼ਨ ਸੰਤੋਸ਼ਜਨਕ ਹੈ ।ਨਿਰਮਲ ਪਾਂਡੇ, ਮੋਹਨ ਆਗਾਸ਼ੇ ਦਿਵਿਆ ਦੱਤਾ ਦਾ ਕੰਮ ਪ੍ਰਭਾਵਿਤ ਕਰਦਾ ਹੈ । ਸੰਗੀਤ ਦੇ ਨਾਂ ਤੇ ਜ਼ਿਆਦਾ ਕੁਝ ਨਹੀਂ ।
ਕਾਸ਼ ਨਿਰਮਲ ਪਾਂਡੇ ਦੇ ਸ਼ਬਦਾਂ ਵਿਚ ਪੰਜਾਬੀ ਦੀ ਮੌਲਿਕ ਪੁੱਠ ਹੁੰਦੀ ।
ਬਹ ਰ ਹਾਲ , ਵੰਡ ਦੀ ਤ੍ਰਾਸਦੀ ਨੂੰ ਨੇੜਿਓਂ ਸਮਝਣ ਹੋਵੇ ਤਾਂ ਇਹ ਫਿਲਮ ਦੇਖੀ ਜਾਣੀ ਚਾਹੀਦੀ ਹੈ।
ਫਿਲਮ ਦੇਖਦਿਆਂ ਇਹ ਦੇਖ ਕੇ ਹੋਰ ਉਦਾਸ ਹੋ ਗਿਆ ਹਾਂ ਕਿ ਉਜੜਨ ਵੇਲੇ ਦੇ ਆਖਰੀ ਪਲਾਂ ਤੱਕ ਉਦੋਂ ਲੋਕਾਂ ਨੂੰ ਲਗਦਾ ਹੀ ਨਹੀਂ ਸੀ , ਕਿ ਵੰਡ ਲਾਗੂ ਹੋ ਜਾਵੇਗੀ ।
ਤਰਸੇਮ ਬਸ਼ਰ
ਪਿੰਜਰ , ਰਜ਼ੀਆ ਸੁਲਤਾਨ , ਤੇ ਮੌੜ (2023) - ਤਰਸੇਮ ਬਸ਼ਰ
ਹੋਰ ਵੀ ਅਨੇਕਾਂ ਨੇ , ਪਰ ਮੈਂ "ਮੌੜ' ਫਿਲਮ ਦੀ ਸਮੀਖਿਆ ਕਰਦਿਆਂ ਦੋ ਫ਼ਿਲਮਾਂ ਦਾ ਸੰਦਰਭ ਹੀ ਲਿਖਾਂਗਾ । ਇੱਕ ਸੀ ਚੰਦਰ ਪਰਕਾਸ਼ ਨਿਰਦੇਸ਼ਿਤ ਪਿੰਜਰ ਅਤੇ ਦੂਜੀ ਫਿਲਮ ਸੀ ਕਮਾਲ ਅਮਰੋਹੀ ਦੀ ਚਰਚਿਤ ਫਿਲਮ ਰਜ਼ੀਆ ਸੁਲਤਾਨ ।
ਪਿੰਜਰ , ਅੰਮ੍ਰਿਤਾ ਪ੍ਰੀਤਮ ਦੀ 1947 ਦੀ ਵੰਡ ਦੇ ਦੁਖਾਂਤ ਨਾਲ ਜੁੜੀ ਕਹਾਣੀ ਤੇ ਆਧਾਰਿਤ ਸੀ । ਪਿੰਜਰ ,ਮੈਂ ਇਸ ਲਈ ਦੇਖਣੀ ਸੀ ਕਿ ਇਹ ਉਹਨਾਂ ਫ਼ਿਲਮਾਂ ਦੀ ਸੂਚੀ ਚ ਸ਼ਾਮਿਲ ਸੀ , ਜਿਹਨਾਂ ਦੀ ਮੈਂ ਚਰਚਾ ਇਸ ਲਈ ਕਰਦਾ ਰਿਹਾਂ ਹਾਂ ਜੋ ਸਾਹਤਿਕ ਕਹਾਣੀਆਂ ਤੇ ਆਧਾਰਿਤ ਹਨ ,
ਤੇ ਰਜ਼ੀਆ ਸੁਲਤਾਨ ਦੇਖਣੀ ਮੇਰੀ ਨਿੱਜੀ ਪਸੰਦ ਸੀ । ਮੈਂ ਪਾਕੀਜ਼ਾ ਵਰਗੀ ਫਿਲਮ ਬਣਾਉਣ ਵਾਲੇ ਕਮਾਲ ਸਾਹਿਬ ਦੀ ਅਗਲੀ ਕਿਰਤ ਦੇਖਣਾ ਚਾਹੁੰਦਾ ਸੀ ।
ਖ਼ੈਰ , ਮੈਂ ਇਹ ਦੋਵੇਂ ਫ਼ਿਲਮਾਂ ਲਾਈਆਂ, ਪਰ ਅਧ ਵਿਚਕਾਰ ਛੱਡ ਦਿੱਤੀਆਂ । ਪਿੰਜਰ ਵੀ ਪੁਰਾਣੇ ਸਮੇਂ ਦੀ ਕਹਾਣੀ ਤੇ ਬਣੀ ਸੀ , ਤੇ ਬੇਸ਼ਕ "ਚੰਦਰ ਪਰਕਾਸ਼ "ਦਰਸ਼ਕਾਂ ਨੂੰ ਪੁਰਾਣੇ ਸਮੇਂ ਚ ਵਾਪਿਸ ਲੈ ਜਾਣ ਵਿਚ ਅਸਫਲ ਰਹੇ ਸਨ । ਮਨੋਜ ਵਾਜਪਾਈ ਵੰਡ ਦੇ ਦੁਖਾਂਤ ਦੌਰਾਨ ਮਾਨਸਿਕ ਵਖਰੇਵੇਂ ਦੇ ਸ਼ਿਕਾਰ ਪੰਜਾਬੀ ਨੋਜਵਾਨ ਦੇ ਕਿਰਦਾਰ ਚ ਸਨ । ਉਹਨਾਂ ਉਹਨਾਂ ਦੀ ਦਿੱਖ ਅਤੇ ਬੋਲੀ ਤੋਂ ਉਹ ਪੰਜਾਬੀ ਨੌਜਵਾਨ ਨਜਰ ਆਉਣ ਚ ਅਸਫਲ ਸਨ , ਉਹਨਾਂ ਦੀ ਭਾਸ਼ਾ ਚ ਬਿਹਾਰੀ ਭਾਸ਼ਾ ਦੀ ਪੁੱਠ ਤੋਂ ਉਹ ਨਹੀਂ ਬਚ ਸਕੇ ਸਨ । ਤੱਤਕਾਲੀਨ ਸਮੇਂ ਨੂੰ ਦਿਖਾਉਣ ਲਈ ਬਣਾਏ ਗਏ ਸੈੱਟ ਵੀ" ਨਵੇਂ "ਬਣੇ ਹੋਏ ਪ੍ਰਤੀਤ ਹੁੰਦੇ ਸਨ । ਚਾਦਰੇ ਕੁੜਤੇ ,ਪਗ਼ਾਂ ਸਭ ਕੁਝ ਇਸੇ ਤਰ੍ਹਾਂ ਲਗਦਾ ਸੀ ਪੁਰਾਣੇ ਸਮਿਆਂ ਦਾ ਇਹ ਲਿਬਾਸ ਨਵਾਂ ਨਵਾਂ ਲਿਆਂਦਾ ਹੈ ਤੇ ਸਿੱਧਾ ਕਲਾਕਾਰਾਂ ਨੂੰ ਦੇ ਦਿੱਤਾ ਗਿਆ ਹੈ ਲਿਸ਼ਕਦਾ ਪੁਸ਼ਕਦਾ ਹੋਇਆ । ਨਿਰਦੇਸ਼ਕ ਸਿਰਫ ਕਹਾਣੀ ਤੇ ਨਿਰਭਰ ਸੀ, ਇਸ ਨੇ ਪੁਰਾਣਾ ਸਮਾਂ ਪਰਦੇ ਤੇ ਚਿੱਤਰਨ ਤੇ , ਅਤੇ ਕਿਰਦਾਰਾਂ ਨੂੰ ਮੂਲਕ ਪ੍ਰਕਿਰਤੀ ਚ ਫ਼ਿਲਮਾਉਣ ਤੇ ਜਿਆਦਾ ਤੱਵਜੋ ਨਹੀਂ ਸੀ ਦਿੱਤੀ ।
ਫਿਲਮ ਲੋਕਾਂ ਨੂੰ ਆਪਣੇ ਨਾਲ ਤੋਰਨ ਚ ਅਸਫਲ ਰਹੀ , ਰਹਿਣੀ ਹੀ ਸੀ ।
ਸਿਰਫ ਕਹਾਣੀ ਤੇ ਨਿਰਭਰਤਾ ਪਿੰਜਰ ਦੀ ਅਸਫਲਤਾ ਦਾ ਕਾਰਨ ਸੀ ਤਾਂ ਮੌੜ ਦੇ ਨਿਰਦੇਸ਼ਕ ਜਤਿੰਦਰ ਮੌਹਰ ਅੱਗੇ ਇਹ ਚੁਣੋਤੀ ਸੀ ਮੌੜ ਦੀ ਕਹਾਣੀ ਪੰਜਾਬ ਚ ਬੱਚੇ ਬੱਚੇ ਨੇ ਸੁਣੀ ਹੋਈ ਹੈ , ਫਿਲਮ ਵੀ ਬਣ ਚੁੱਕੀ ਸੀ , ਸਫਲ ਵੀ ਹੋਈ ਸੀ, ਫਿਰ ਦਰਸ਼ਕ ਇਹ ਫਿਲਮ ਦੇਖਣ ਲਈ ਪੈਸੇ ਕਿਉਂ ਲਾਉਣਗੇ? ਉਹ ਵੀ ਉਹਨਾਂ ਸਮਿਆਂ ਚ ਜਦੋਂ ਸਿਨਮਾ ਜਾਣ ਦਾ ਰੁਝਾਨ ਘਟਿਆ ਹੈ ।
ਕਮਾਲ ਅਮਰੋਹੀ , ਪਾਕੀਜ਼ਾ ਵਰਗਾ" ਕਮਾਲ " ਦਿਖਾ ਚੁੱਕੇ ਸਨ , ਪਾਕੀਜ਼ਾ ਲਈ ਉਹਨਾਂ ਨੇ ਆਪਣਾ ਸਭ ਕੁਝ ਝੋਕ ਦਿੱਤਾ ਸੀ , 12 ਤੋਂ 15 ਸਾਲ ਲੇਖੇ ਲਾ ਦਿੱਤੇ ਸਨ । ਛੋਟੀ ਛੋਟੀ ਗੱਲ ਤੇ , ਕਸਟਿਊਮ, ਭਾਸ਼ਾ ,ਦਿੱਖ ਤੇ ਬਾਰੀਕੀ ਨਾਲ ਕੰਮ ਕੀਤਾ ਸੀ । ਕਿਹਾ ਜਾਂਦਾ ਹੈ ਕਿ ਇੱਕ ਵਾਰ ਉਸ ਦ੍ਰਿਸ਼ ਤੇ ਕਈ ਦਿਨ ਲੱਗ ਗਏ ਸਨ ਜਿਸ ਵਿੱਚ ਮੁੱਖ ਤੌਰ ਤੇ ਮੀਨਾ ਕੁਮਾਰੀ ਨੇ ਮੁਜਰਾ ਕਰਨਾ ਸੀ ਤੇ ਦੂਰ ਦਿਖਾਈ ਦੇ ਰਹੇ ਕੋਠੇ ਤੇ ਇੱਕ ਜੂਨੀਅਰ ਕਲਕਾਰ ਨੇ ਰਕਸ ਕਰਨਾ ਸੀ , ਪਰ ਉਸ ਦੇ ਸਟੈਪ ਬੇਤਾਲੇ ਸਨ । ਸ਼ਾਇਦ ਹੀ ਕਿਸੇ ਦਾ ਧਿਆਨ ਉਥੇ ਜਾਂਦਾ , ਪਰ ਕਮਾਲ ਸਾਹਬ ਨੂੰ ਇਹ ਕਮੀ ਰੜਕਦੀ ਰਹੀ ਤੇ ਫਿਰ ਇੱਕ ਅਜਿਹੀ ਕਲਾਕਾਰ ਨੂੰ ਲਿਆਂਦਾ ਗਿਆ , ਜੋ ਮੁਜਰੇ ਚ ਪਾਰੰਗਤ ਸੀ । ਤਦ ਜਾ ਕੇ ਦ੍ਰਿਸ਼ ਪੂਰਾ ਕੀਤਾ ਗਿਆ ।
ਪਰ ਰਜ਼ੀਆ ਸੁਲਤਾਨ ਸ਼ਾਇਦ ਕਾਹਲੀ ਚ ਬਣੀ ਹੋਈ ਫਿਲਮ ਸੀ , ਇਸ ਚ ਕਮਾਲ ਸਾਹਬ ਦਾ ਉਹ" ਕਮਾਲ ' ਨਜਰ ਨਹੀਂ ਦੀ ਆਇਆ । ਸੈੱਟ ਵੀ ਸੁਭਾਵਿਕ ਨਜਰ ਨਹੀਂ ਸਨ ਆਏ , ਧਰਮਿੰਦਰ , ਕਾਲੇ ਗੁਲਾਮ ਦੀ ਜਗ੍ਹਾ ਧਰਮਿੰਦਰ ਹੀ ਮਹਿਸੂਸ ਹੁੰਦੇ ਰਹੇ । ਛੋਟੀਆਂ ਛੋਟੀਆਂ ਪਰ ਅਹਿਮ ਬਾਰੀਕੀਆਂ ਤੇ ਪੂਰਾ ਧਿਆਨ ਨਾ ਦੇਣ ਕਰਕੇ , ਫਿਲਮ ਦਰਸ਼ਕਾਂ ਨੂੰ ਪੁਰਾਣੇ ਸਮੇਂ ਚ ਨਾਲ ਤੋਰਨ ਵਿਚ ਅਸਫਲ ਰਹੀ ।
"ਮੌੜ "ਦੀ ਮਿਕਨਾਤੀਸੀ ਖਿੱਚ ਵਿੱਚ, ਇਸ ਦੀ ਸਫਲਤਾ ਦੇ ਰਾਜ ਵਿੱਚ , ਵੀ ਇਹੀ ਰਾਜ ਹੈ , ਛੋਟਿਆਂ , ਨਿੱਕੀਆਂ ਚੀਜ਼ਾਂ ਪ੍ਰਤੀ ਚੇਤਨ ਦ੍ਰਿਸ਼ਟੀ । ਪੁਰਾਣੇ ਸਮੇਂ ਦਾ ਸੁਭਾਵਿਕ ਚਿੱਤਰਨ ਅਤੇ ਕਿਰਦਾਰਾਂ ਦੇ ਅੰਦਰ ਚੱਲ ਰਹੇ ਵਰਤਾਰੇ ਦੀ ਸਪਸ਼ਟਤਾ।
ਭਾਸ਼ਾ ਪ੍ਰਤੀ ਸੁਚੇਤ ਰਹਿਣਾਂ, ਭਾਸ਼ਾ ਨੂੰ ਮੂਲਕ ਪ੍ਰਕਿਰਤੀ ਚ ਪੇਸ਼ ਕਰਨਾ ਜਿੱਥੇ ਫਿਲਮ ਦਾ ਅਹਿਮ ਆਕਰਸ਼ਣ ਹੈ ਉਥੇ ਹੀ ਉਹਨਾਂ ਫ਼ਿਲਮਕਾਰਾਂ ਲਈ ਸੁਨੇਹਾ ਵੀ ਹੈ , ਜੋ ਅਜਿਹੀਆਂ ਬਰੀਕ ਚੀਜ਼ਾਂ ਪ੍ਰਤੀ ਅਵੇਸਲੇ ਰਹਿੰਦੇ ਹਨ ਤੇ ਸਮਝਦੇ ਹਨ ਕਿ ਦਰਸ਼ਕ ਇਸ ਮਹਾਨ ਪੱਧਰ ਤੱਕ ਨਹੀਂ ਸੋਚਦਾ, ਉਹਨਾਂ ਦਾ ਹੀਰੋ ਮਾਝੇ ਦੀ ਭਾਸ਼ਾ ਚ ਗੱਲ ਕਰਦਾ ਹੈ ਤੇ ਮਾਂ ਮਲਵਈ ਲਹਿਜੇ ਚ ।
ਮੌੜ ਲਈ ਜਤਿੰਦਰ ਮੌਹਰ ਦਾ ਰੋਹੀਆਂ ਦਿਖਾਉਣ ਲਈ , ਰਾਜਸਥਾਨ ਜਾਣਾ ਵੀ ਵਧੀਆ ਕਦਮ ਸੀ , ਇਹ ਇਲਾਕਾ ਅੱਜ ਵੀ ਉਸ ਪੰਜਾਬ ਵਰਗਾ ਹੈ ਜੋ ਪੰਜਾਬ ਅੱਜ ਤੋਂ ਇਕ ਸਦੀ ਪਹਿਲਾਂ ਹੁੰਦਾ ਸੀ , ਜੋ ਹੁਣ ਦੀਆਂ ਪੀੜੀਆਂ ਨੇ ਨਹੀਂ ਦੇਖਿਆ ।
ਮੌੜ ਚ ਕਿਰਦਾਰਾਂ ਦੇ ਪਹਿਰਾਵੇ ਪ੍ਰਤੀ ਚੇਤੰਨਤਾ ਵੀ ਪ੍ਰਭਾਵਿਤ ਕਰਦੀ ਹੈ। ਜਿੱਥੇ ਕੋਠੇ ਠਾਰੇ,ਪਿੰਡ , ਪਿੰਡਾਂ ਦੀਆਂ ਗਲੀਆਂ ਤਤਕਾਲੀਨ ਸਮੇਂ ਅਨੁਸਾਰ ਪ੍ਰਤੀਤ ਹੁੰਦਿਆਂ ਹਨ , ਉਥੇ ਹੀ ਨਿਰਦੇਸ਼ਕ ਦੀ ਇੱਕ ਹੋਰ ਪ੍ਰਾਪਤੀ ਦਾ ਜਿਕਰ ਕੀਤਾ ਜਾਣਾ ਚਾਹੀਦਾ ਹੈ ,ਉਹ ਹੈ ਕਿਰਦਾਰਾਂ ਲਈ ਨਵੇਂ ਚਿਹਰਿਆਂ ਦੀ ਚੋਣ । ਇਸ ਕਰਕੇ ਕਿਰਦਾਰ ਸੁਭਾਵਿਕ ਪ੍ਰਤੀਤ ਹੁੰਦੇ ਹਨ ।
ਪੰਜਾਬੀ ਸਿਨਮਾ ਨੂੰ ਕੁਝ ਹੋਰ ਪ੍ਰਤਿਭਾਸ਼ਾਲੀ ਫ਼ਨਕਾਰ ਮਿਲੇ ਹਨ ।
ਮੈਂ ਉਪਰ ਨਿਰਦੇਸ਼ਕ ਦੀ ਚੁਣੌਤੀ ਬਾਰੇ ਲਿਖਿਆ ਹੈ , ਫਿਲਮ ਦੀ ਕਹਾਣੀ ਬਹੁਤੇ ਲੋਕਾਂ ਨੇ ਸੁਣੀ ਸੀ , ਨਿਰਦੇਸ਼ਕ ਸਾਹਵੇਂ ਚੁਣੌਤੀ ਸੀ ਫਿਰ ਰੋਚਕਤਾ ਕਿਵੇਂ ਬਣੀ ਰਹੇ । ਇਸ ਲਈ ਜਰੂਰੀ ਸੀ ਚੁਸਤ ਸਕਰੀਨ ਪਲੇਅ , ਹੋ ਰੋਚਕ ਵੀ ਹੋਵੇ ਪਰ ਕਹਾਣੀ ਦੇ ਮੂਲ ਨੂੰ ਵੀ ਪਰਵਾਵਿਤ ਨਾ ਕਰੇ ।
ਤੇ ਉਹ ਸਫਲ ਰਹੇ । ਕਹਾਣੀ ਜਾਣਨ ਦੇ ਬਾਵਜੂਦ , ਦਰਸ਼ਕ ਚ ਜਿਗਆਸਾ ਬਣੀ ਰਹਿੰਦੀ ਹੈ ।
ਜਿਉਣਾ ਮੌੜ , ਬੇਸ਼ਕ ਹੁਣ ਤੱਕ ਪੰਜਾਬੀ ਨਾਇਕ ਵਜੋਂ ਸਥਾਪਿਤ ਹੋ ਚੁੱਕਿਆ ਕਿਰਦਾਰ ਹੈ , ਇੱਕ ਸੱਚੀ ਅਤੇ ਵਿਲੱਖਣ ਕਹਾਣੀ । ਉਹ ਲੁਟੇਰਾ ਹੈ ਪਰ ਮਾਨਵੀ ਕਦਰਾਂ-ਕੀਮਤਾਂ ਤੇ ਵੀ ਪਹਿਰਾ ਦਿੰਦਾ ਹੈ । ਬਦਲੇ ਅਤੇ ਅਣਖ ਲਈ ਖੂਨ ਵਾਹਾਉਂਦਾ ਹੈ ਪਰ ਮਜ਼ਲੂਮ ਦਾ ਹਾਮੀ ਹੈ । ਅਮੀਰਾਂ ਨੂੰ ਲੁੱਟਦਾ ਹੈ ਗਰੀਬਾਂ ਨੂੰ ਵੰਡਦਾ ਹੈ । ਜਤਿੰਦਰ ਮੌਹਰ ਨੇ ਉਸ ਦੇ ਜੀਵਨ ਤੇ ਸਰਚ ਕੀਤੀ ਹੈ , ਉਹਨਾਂ ਨੇ ਸਿਰਫ ਫਿਲਮ ਨੂੰ ਦਿਲਚਸਪ ਬਣਾਉਣ ਲਈ ਹੀ ਜੀਊਣੇ ਮੌੜ ਨੂੰ ਆਦਰਸ਼ਵਾਦੀ ਨਾਇਕ ਨਹੀਂ ਬਣਾਇਆ ।
ਜਿਉਣਾ ਮੌੜ ਦੇ ਕਿਰਦਾਰ ਨੂੰ ਸਮਝਣ ਲਈ ਨਿਰਦੇਸ਼ਕ ਦੀ ਆਲੌਕਿਕ ਦ੍ਰਿਸ਼ਟੀ ਤੇ ਲਿਆਕਤ ਦੀ ਪ੍ਰਸੰਸਾ ਕਰਨੀ ਬਣਦੀ ਹੈ ।
ਸਭ ਦੀ ਸੁਣੀ ਹੋਈ ਕਹਾਣੀ ਵਿਚ ਉਨ੍ਹਾਂ ਨੂੰ ਪਤਾ ਸੀ ਕਿ ਹਾਲੇ ਵੀ ਬਹੁਤ ਕੁਝ ਅਜਿਹਾ ਹੈ , ਜੋ ਦਰਸ਼ਕਾਂ ਨੂੰ ਸਿਨਮਾ ਤੱਕ ਲੈ ਕੇ ਆਵੇਗਾ ।
ਫਿਲਮ ਦਾ ਅੰਤ ਜਿਓਣੇ ਮੋੜ ਦੀ ਮੌਤ ਨਾਲ ਨਹੀਂ ਹੁੰਦਾ , ਨਿਰਦੇਸ਼ਕ ਨੇ ਦਰਸ਼ਕਾਂ ਤੇ ਛਡ ਦਿੱਤਾ ਹੈ ਕਿ ਮੌੜ ਦੀ ਮੌਤ ਕਿਸ ਤਰਾਂ ਹੋਈ , ਇਹ ਇਹ ਆਪ ਤਹਿ ਕਰ ਲੈਣ , ਕਿਉਂਕਿ ਇਸ ਸਬੰਧ ਵਿੱਚ ਕਈ ਮਿਥ ਪ੍ਰਚੱਲਤ ਹਨ । ਫਿਲਮ ਦੇ ਅੰਤ ਵਿੱਚ ਇਨ੍ਹਾਂ ਮਿੱਥਾਂ ਦਾ ਸਕਰੀਨ ਤੇ ਪਰਦਰਸ਼ਿਤ ਕੀਤਾ ਜਾਣਾ ਵੀ , ਜਤਿੰਦਰ ਮੌਹਰ ਦੀ ਸਾਹਤਿਕ ਸੂਝ ਬੂਝ ਦਾ ਪ੍ਰਤੀਕ ਅਤੇ ਮੁੱਖ ਕਿਰਦਾਰ ਪ੍ਰਤੀ ਇਮਾਨਦਾਰ ਰਹਿਣ ਦੀ ਸੂਚਕ ਹੈ ।
ਫਿਲਮੀ ਪਰਦੇ ਤੇ ਜੇਕਰ ਕਿਰਦਾਰ ਦੀ ਜਗ੍ਹਾ ਜੇਕਰ ਉਸ ਨੂੰ ਨਿਭਾਉਣ ਵਾਲਾ ਕਲਾਕਾਰ ਹੀ ਮਹਿਸੂਸ ਹੁੰਦਾ ਰਹੇ , ਤਾਂ ਇਹ ਪ੍ਰਦਰਸ਼ਨ , ਮਹਿੰਗਾ ਪੈ ਜਾਂਦਾ ਹੈ ।
ਮੁੱਖ ਕਿਰਦਾਰ ਚ , ਐਮੀ ਵਿਰਕ , ਜਿਉਣਾ ਮੌੜ ਦੇ ਕਿਰਦਾਰ ਚ ਜਾਣ ਫੂਕਣ ਚ ਅਸਫਲ ਰਹੇ ਹਨ ਭਾਂਵੇ ਕਿ ਉਹਨਾਂ ਨੇ ਇਸ ਚ ਆਪਣਾ ਸਰਵਸ਼੍ਰੇਸ਼ਠ ਕੰਮ ਕੀਤਾ ਹੈ । ਉਹਨਾਂ ਦਾ ਕਿਰਦਾਰ ਵੀ , ਦੇਵ ਖਰੋੜ ਦੀ ਬਨਿਸਬਤ ਔਖਾ ਸੀ । ਕਿਸ਼ਨੇ ਦੀ ਭੂਮਿਕਾ ਚ ਦੇਵ ਖਰੋੜ ਨੇ ਇੱਕੋ ਭਾਵ ਚ ਰਹਿਣਾ ਸੀ , ਉਹ ਆਪਣੀ ਦਿੱਖ ਦੇ ਨੇੜੇ , ਇੱਕ ਗੁਸੈਲ , ਅੜੀਅਲ ਨੌਜਵਾਨ ਦੇ ਰੂਪ ਚ ।
ਪਰ ਐਮੀ ਵਿਰਕ ਨੇ ਫਿਲਮ ਦੇ ਅੱਧ ਤੱਕ ਅਜਿਹੇ ਨੌਜਵਾਨ ਦੇ ਰੂਪ ਚ ਦਿਖਣਾ ਸੀ ਜੋ ਬਾਗੀ ਹੋਣ ਦਾ ਹੌਂਸਲਾ ਨਹੀਂ ਕਰ ਪਾਉਂਦਾ ਪਰ ਬਾਅਦ ਵਿੱਚ ਹਾਲਾਤ ਕਰਵਟ ਲੈਂਦੇ ਹਨ ਤੇ ਫਿਰ ਉਹ ਵੀ" ਰੋਹੀਆਂ "ਦਾ ਬਾਗੀ ਬਣ ਜਾਂਦਾ ਹੈ । ਪਰ ਬਾਗੀ ਦੇ ਰੂਪ ਚ ਉਹ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੇ , ਓਹਨਾਂ ਦੀ ਆਵਾਜ਼ ਚ ਉਹ ਗੜਕ ਮਹਿਸੂਸ ਨਹੀਂ ਹੁੰਦੀ ਜੋ ਇੱਕ ਬਦਲੇ ਦੀ ਅੱਗ ਚ , ਰਜਵਾੜੇ ਸ਼ਾਹੀ ਦੇ ਜੁਲਮਾਂ ਤੋਂ ਅੱਕੇ ਹੋਏ ਬਾਗੀ ਦੀ ਆਵਾਜ਼ ਚ ਹੋਣੀ ਚਾਹੀਦੀ ਹੈ ।
ਕੁਝ ਲੋਕ ਮੌੜ ਨੂੰ ਕਲਾ ਫਿਲਮ ਵੀ ਕਹਿ ਰਹੇ ਹਨ , ਜੋ ਠੀਕ ਪ੍ਰਤੀਤ ਨਹੀ ਹੁੰਦਾ , ਇਹ ਯਥਾਰਥ ਦੇ ਨੇੜੇ ਹੈ , ਸੁਭਾਵਿਕ, ਕਲਾਤਮਕ ਪੇਸ਼ਕਾਰੀ ਹੈ , ਜਿਸ ਦੀ ਕਹਾਣੀ ਦਿਲਚਸਪੀ ਪੈਦਾ ਕਰਦੀ ਹੈ , ਪਰ ਕਲਾ ਫਿਲਮ ਨਹੀਂ ਹੈ ।
ਫਿਲਮ ਚ ਮੌੜ ਦੀ ਪ੍ਰੇਮ ਕਹਾਣੀ ਪ੍ਰਸੰਗ ਦੀ ਜਰੂਰਤ ਨਹੀਂ ਸੀ ।
ਪੰਜਾਬ ਦੇ ਇਤਹਾਸ ਚ ਰੋਹੀਆਂ ਦੇ ਬਾਗੀਆਂ ਦਾ ਜਿਆਦਾ ਜਿਕਰ ਨਹੀਂ ਮਿਲਦਾ , ਪਰ ਫਿਲਮ ਚ ਕਈ ਵਾਰ ਇਹ ਜਿਕਰ ਉਸ ਤਰਾਂ ਮਿਲਦਾ ਹੈ, ਜਿਸ ਤਰਾਂ ਫੂਲਨ ਦੇਵੀ , ਪਾਨ ਸਿੰਘ ਤੋਮਰ ਅਤੇ ਹੋਰ ਡਕੈਤਾਂ ਦੀਆਂ ਕਹਾਣੀਆਂ ਚ ਬੀਹਡ ਦੀਆਂ ਘਾਟੀਆਂ ਦਾ ਜਿਕਰ ਹੁੰਦਾ ਹੈ । ਜੋ ਥੋੜਾ ਜਿਆਦਾ ਪ੍ਰਤੀਤ ਹੁੰਦਾ ਹੈ ।
ਬੇਸ਼ਕ , "ਮੋੜ "ਪੰਜਾਬੀ ਸਿਨਮਾ ਚ ਮੀਲ ਦਾ ਇੱਕ ਪੱਥਰ ਫਿਲਮ ਦੇ ਤੌਰ ਤੇ ਯਾਦ ਕੀਤੀ ਜਾਏਗੀ , ਹਾਸੋਹੀਣੀਆਂ ,ਫ਼ਿਲਮਾਂ ਦੇ ਦੌਰ ਚ ਇੱਕ ਗੰਭੀਰ ਫਿਲਮ ਦੇ ਤੌਰ ਗਿਣੀ ਜਾਵੇਗੀ , ਜਿਸ ਨੇ ਸਿਨਮਾ ਤੋਂ ਮੂੰਹ ਮੋੜ ਰਹੇ ਦਰਸ਼ਕਾਂ ਨੂੰ ਫਿਰ ਤੋਂ ਵਰਗਲਾ ਲਿਆ ਸੀ ।
ਮੌੜ ਨਾਲ ਇੱਕ ਵਧੀਕੀ ਇਹ ਵੀ ਰਹੀ ਹੈ ਕਿ ਬਹੁਤੇ ਲੋਕਾਂ ਨੇ ਇਸ ਨੂੰ ਆਲੋਚਕਾਂ ਤੇ ਤੌਰ ਤੇ ਦੇਖਿਆ ਤੇ ਪਰਖਿਆ ਹੈ ।
ਬਹੁਤੇ ਉਨ੍ਹਾਂ ਲੋਕਾਂ ਨੇ ਵੀ ਜਿਨ੍ਹਾਂ ਨੂੰ ਫਿਲਮ ਦਾ ਅਨੁਭਵ ਨਹੀਂ ।
ਫਿਲਮ ਬਣਾਉਣਾ ਬੜਾ ਮੁਸ਼ਕਲ ਕੰਮ ਹੈ , ਮੌੜ ਵਰਗੀ ਫਿਲਮ ਬਨਾਉਣਾ , ਅਤੀ ਮੁਸ਼ਕਿਲ ।
ਸ਼ਾਇਦ ਇਹ ਉਸ ਪੰਜਾਬੀ ਫਿਲਮ ਦੇ ਤੌਰ ਤੇ ਯਾਦ ਕੀਤੀ ਜਾਵੇ ਜਦੋਂ ਕਿਸੇ ਪੰਜਾਬੀ ਫਿਲਮ ਦੇ ਨਿਰਦੇਸ਼ਕ ਨੇ , ਨਿੱਕੀਆਂ ਨਿੱਕੀਆਂ ਸਮਝੀਆਂ ਜਾਂਦੀਆਂ ਚੀਜ਼ਾਂ ਨੂੰ ਵੱਡੀ ਮਹੱਤਤਾ ਦਿੱਤੀ ।
ਨਹੀਂ ਤਾਂ ਪੰਜਾਬੀ ਸਿਨਮਾ , ਇਸ ਗਹਿਰਾਈ ਤੱਕ ਸੋਚਣ ਦਾ ਆਦੀ ਨਹੀਂ ਸੀ ।
ਜਤਿੰਦਰ ਮੌਹਰ ਨੇ ਸ਼ਾਇਦ ਕੇ ਆਸਿਫ਼ ਬਾਰੇ ਪੜਿਆ ਹੋਣਾ ਹੈ ।
ਮੁਗ਼ਲ-ਏ-ਆਜ਼ਮ ਬਣਾਉਣ ਵੇਲੇ ਕੇ ਆਸਿਫ਼ ਨੇ ਹਰ ਚੀਜ ਨੂੰ ਮਹੱਤਵ ਦਿੱਤਾ । ਉਹਨਾਂ ਨੇ ਕਿਸੇ ਚੀਜ਼ ਲਈ ਸਮਝੌਤਾ ਕਰਨ ਤੋਂ ਨਿਰਮਾਤਾ ਨੂੰ ਮਨਾ ਕਰ ਦਿੱਤਾ ਸੀ । ਮੁਗ਼ਲ-ਏ-ਆਜ਼ਮ ਦੇ ਇਕ ਦ੍ਰਿਸ਼ ਵਿੱਚ , ਮੋਤੀ ਫਰਸ਼ ਤੇ ਡਿਗ ਰਹੇ ਹਨ , ਨਕਲੀ ਮੋਤੀ ਲਿਆਂਦੇ ਗਏ ਸਨ , ਪਰ ਕੇ ਆਸਿਫ਼ ਨੂੰ ਮੋਤੀਆਂ ਦੀ ਅਵਾਜ਼ ਵਿੱਚੋਂ ਉਹ ਕੁਦਰਤੀ ਖਣਕ ਮਹਿਸੂਸ ਨਹੀਂ ਹੋ ਰਹੀ ਸੀ , ਜੋਂ ਅਸਲੀ ਮੋਤੀ ਡਿੱਗਣ ਤੇ ਹੋਣੀ ਚਾਹੀਦੀ ਸੀ ।
ਅਖੀਰ ਅਸਲ ਮੋਤੀ ਲਿਆਂਦੇ ਗਏ ।
ਮੌੜ ਚ ਨਵੇਂ ਅਦਾਕਾਰ ਹਨ ਹੈ ਨਵੇਂ ਅਦਾਕਾਰਾਂ ਨੂੰ ਅਹਿਮ ਭੂਮਿਕਾਵਾਂ ਨਿਭਾਉਣ ਦਾ ਮੌਕਾ ਵੀ ਦਿੱਤਾ ਹੈ ਤੇ ਸਭ ਨੇ ਆਪਣੇ ਹੁਨਰ ਨਾਲ ਪ੍ਰਭਾਵਿਤ ਕੀਤਾ ਹੈ , ਫਿਲਮ ਦੇ ਕਿਰਦਾਰ ਸੰਤੁਲਿਤ ਹਨ , ਸੰਪਾਦਨਾ ਸ਼ਾਨਦਾਰ ਹੈ । ਦਰਸ਼ਕ ਕਿਸੇ ਮਰਹਲੇ ਤੇ ਬੋਰ ਨਹੀ ਹੁੰਦਾ ।
ਨਿਰਦੇਸ਼ਕ ਨੇ ਪਰੰਪਰਾ ਵਾਦੀ ਜੁਗਤਾਂ ਨਾਲ ਸਫਲ ਹੋਣ ਦੀ ਬਜਾਏ ਮਿਹਨਤ ਤੇ ਸਿਰੜ ਦਾ ਰਸਤਾ ਚੁਣਿਆ ਹੈ ਤੇ ਆਪਣੇ ਪ੍ਰਯੋਜਨ ਚ ਸਫਲ ਵੀ ਰਿਹਾ ਹੈ ।
ਸੰਗੀਤ ਦੀ ਬਹੁਤੀ ਜਗ੍ਹਾ ਵੀ ਨਹੀਂ ਸੀ , ਤੇ ਇਹ ਹੈ ਵੀ ਨਹੀਂ । ਗੋਨ , ਦੇਖਣ ਸੁਣਨ ਨੂੰ ਚੰਗਾ ਲਗਦਾ ਹੈ , ਨਾਲ ਡੋਲੀ ਵਰਗੀਆਂ ਪੁਰਾਤਨ ਮਾਨਤਾਵਾਂ ਦੇਖਣਾ ਵੀ ਚੰਗਾ ਲਗਦਾ ਹੈ । ਪੁਰਾਣੇ ਮਾਲਵੇ ਨੂੰ ਤੱਕਣ ਦੀ ਰੀਝ ਵੀ ਪੂਰੀ ਹੁੰਦੀ ਹੈ ,
ਇਹ ਸ਼ਾਇਦ ਪਹਿਲੀ ਵਾਰ ਦੇਖਦਾ ਹੈਂ ਕਿ ਕਿਸ਼ਨਾ ਵੀ ਕਿਸੇ ਨਾਇਕ ਤੋਂ ਘਟ ਨਹੀਂ ਸੀ ਭਾਵੇਂ ਕਿ ਅੱਜ ਤੱਕ ਸਿਰਫ ਜਿਉਣਾ ਮੌੜ ਨਾਇਕ ਦੇ ਤੌਰ ਤੇ ਸਥਾਪਤ ਮੰਨਿਆ ਜਾਂਦਾ ਰਿਹਾ ਹੈ।
ਕਿਸ਼ਨੇ ਦੇ ਕਿਰਦਾਰ ਨੂੰ ਅਹਿਮੀਅਤ ਬਾਰੇ
ਲਿਖਦਿਆਂ ਮੈ ਕਈ ਵਾਰ ਸੋਚਿਆ ਹੈ, ਪੰਜਾਬੀ ਕੌਮ ਅਤੇ ਮਨੁੱਖੀ ਕਦਰਾਂ ਕੀਮਤਾਂ ਲਈ ਮਰ ਮਿਟਣ ਵਾਲੀ ਕੌਮ ਹੈ , ਹੋਰ ਪਤਾ ਨਹੀਂ ਕਿੰਨੇ ਕੁ ਕਿਰਦਾਰ ਹਨ , ਜਿਨ੍ਹਾਂ ਨੂੰ ਨਾਇਕ ਵਜੋਂ ਸਥਾਪਤ ਕੀਤਾ ਜਾਣਾ ਬਾਕੀ ਹੈ ।
"ਦਬਦਬਾ" ਚ , ਕਾਲੇ ਭਾਉ ਦਾ ਕਿਰਦਾਰ ਵੀ ਅਜਿਹਾ ਹੀ ਸੀ , ਜਿਸ ਨੂੰ ਅਸੀਂ ਆਪਣੇ ਪੱਧਰ ਤੇ , ਛੋਟੀ ਵਸੀਲਿਆਂ ਨਾਲ ਫ਼ਿਲਮਾਂ ਲਿਆ ਹੈ ,
ਪਰ ਨਿਸਚਿਤ ਤੌਰ ਤੇ ਹੋਰ ਵੀ ਨਾਇਕ ਹਨ , ਜਿੰਨਾ ਨੂੰ ਸਕਰੀਨ ਤੇ ਲਿਆਂਦਾ ਜਾਣਾ ਚਾਹੀਦਾ ਹੈ ।
ਤਰਸੇਮ ਬਸ਼ਰ
9814163071
ਖਿਆਲ - ਤਰਸੇਮ ਬਸ਼ਰ
ਉਦੋਂ ਠੰਡ ਨਹੀਂ ਸੀ ਲੱਗਦੀ ਹੁੰਦੀ ।
ਵਿਰਲਾਂ ਥਾਣੀਂ ਆਉਂਦੀਆਂ ਰੌਸ਼ਨੀ ਦੀਆਂ ਕਿਰਨਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਛੱਤ ਧੁੱਪ ਨਾਲ ਭਰੀ ਹੋਈ ਹੈ । ਧੁੱਪੇ ਛੱਤ ਮੈਨੂੰ ਪਾਣੀ ਦੇ ਭਰੇ ਹੋਏ ਸਮੁੰਦਰ ਵਾਂਗ ਜਾਪਦੀ ਹੈ।
ਅਨੰਤ ।
ਮੈਂ ਧੁੱਪੇ ਚਲਾ ਜਾਂਦਾ ਹਾਂ ।
ਛਤ ਕਮਰਿਆਂ ਵਾਂਗ ਠੰਡੀ ਨਹੀਂ।
ਰਾਤ ਦਾ ਪਿਆ ਮੰਜਾ ਵੀ ਨਹੀਂ ।
ਕਮਰੇ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਠੰਢੀ ਯੱਖ਼ ਸਨ , ਛਤ ਵਿਚ ਧੁੱਪੇ ਪਾਈਆਂ ਸਭ ਚੀਜ਼ਾਂ ਨਿਘੀਆਂ ਹਨ ।
ਮੈਂ ਨਿੱਘੇ ਹੋਏ ਮੰਜੇ ਤੇ ਲੇਟ ਜਾਂਦਾ ਹਾਂ ।
ਪਿੰਡੇ ਤੇ ਪੈਂਦੀ ਧੁੱਪ ਜਿਵੇਂ ਅੰਦਰ ਧਸਦੀ ਜਾ ਰਹੀ ਹੈ ।
ਇਹ ਮੇਰੀ ਪਸੰਦ ਦਾ ਮੌਸਮ ਹੈ , ਬਹਾਰ ਨਹੀਂ ਹੈ ਪਰ ਹੈ ਬਹਾਰ ਵਰਗਾ।
ਠੰਡ ਅਤੇ ਨਿੱਘ ਦੇ ਆਪਾ ਵਿਰੋਧ ਵਿਚੋਂ ਨਿਕਲਿਆ ਹੋਇਆ ਹਸੀਨ ਅਹਿਸਾਸ । ਅਚਾਨਕ ਹਵਾ ਦਾ ਇੱਕ ਠੰਡਾ ਬੁਲਾ ਮੇਰੇ ਚਿਹਰੇ ਨਾਲ ਟਕਰਾਉਂਦਾ ਹੈ ,
ਪਤਾ ਨਹੀਂ ਕਦੋਂ, ਹਰੇ ਭਰੇ ਹਰਿਆਲੀ ਨਾਲ ਲੱਦੇ ਹੋਏ ਖ਼ੇਤ ਖ਼ਿਆਲਾਂ ਲਹਿਰਾਉਣ ਲੱਗ ਪੈਂਦੇ ਹਨ ।
ਬਰਸੀਮ ਦਾ ਖੇਤ, ਕਿਆਰੀਆਂ ਵਿਚ ਗਿੱਠ ਗਿੱਠ ਹੋਈ ਕਣਕ, ਸਭ ਕੁਝ ਤਰੇਲ ਨਾਲ ਭਿੱਜਿਆ ਹੋਇਆ ਹੈ, ਪੌਦਿਆਂ ਦੀਆਂ ਲਮਕਦੀਆਂ ਪੱਤੀਆਂ ਨਾਲ ਝੂਲਦੇ ਹੋਏ ਤਰੇਲ ਦੇ ਤੁਪਕੇ ।
ਜਿਥੋਂ ਤੱਕ ਨਿਗ੍ਹਾ ਜਾਵੇ ਹਰਿਆਲੀ ਹੀ ਹਰਿਆਲੀ ਹੈ ।
ਭਿੱਜੀ ਹੋਈ ਠੰਡੀ ਬਰਸੀਮ ਉੱਤੇ ਤੁਰੇ ਫਿਰਦੇ ਨਿੱਕੇ ਨਿੱਕੇ ਪੈਰ ।
ਇਹ ਤਾਂ ਮੈਂ ਹਾਂ ।
ਬਚਪਨ ਵਿੱਚ ਖੜਾ ਮੈਂ ।
ਨਿੱਕਾ ਜਿਹਾ ਮੈਂ ।
ਪੌਦਿਆਂ ਦੀਆਂ ਨੁੱਕਰਾਂ ਨਾਲ ਝੂਲਦੇ ਤਰੇਲ ਦੇ ਇਨ੍ਹਾਂ ਤੁਪਕਿਆਂ ਨੂੰ ਦੇਖ ਕੇ ਮੈਂ ਅਕਸਰ ਸੋਚਦਾ, ਕਿੰਨੇ ਚਲਾਕ ਹਨ , ਝੂਲਦੇ ਰਹਿੰਦੇ ਹਨ ਡਿੱਗਦੇ ਨਹੀਂ ।
ਬਰਸੀਮ ਦੇ ਖੇਤ ਵਿੱਚ ਖੜ੍ਹਾ ਮੈਂ ਸਾਹਮਣੇ ਪਿੰਡ ਦੇ ਘਰਾਂ ਨੂੰ ਤੱਕ ਰਿਹਾ ਹਾਂ ।
ਮੇਰੇ ਦੋਸਤ ਹਨ ਛੋਟੇ-ਬੜੇ ਦੋਸਤ, ਉਹ ਖੇਤਾਂ ਵੱਲ ਦੌੜੇ ਆ ਰਹੇ ਹਨ । ਉਹਨਾਂ ਦੇ ਪੈਰ ਨੰਗੇ ਹਨ, ਮੇਰੇ ਪੈਰ ਵੀ ਨੰਗੇ ਹਨ
ਹਰੀ ਭਿੱਜੀ ਹੋਈ ਬਰਸੀਮ ਵੀ ਠੰਡੀ ਹੈ ਪਰ ਮੇਰੇ ਨਿੱਕੇ ਪੈਰਾਂ ਨੂੰ ਠੰਡ ਦਾ ਕੋਈ ਅਹਿਸਾਸ ਨਹੀ ।
ਉਦੋਂ ਠੰਡ ਨਹੀਂ ਸੀ ਲੱਗਦੀ ਹੁੰਦੀ । ਦੋਸਤਾਂ ਨਾਲ ਖੇਡਦਿਆ ਉਦੋਂ ਭੁੱਖ ਵੀ ਨਹੀਂ ਸੀ ਲੱਗਦੀ ਹੁੰਦੀ । ਉਦੋਂ ਚਿੰਤਾ ਵੀ ਨਹੀਂ ਸੀ ਹੁੰਦੀ । ਉਦੋਂ...........
ਅਚਾਨਕ, ਹਵਾ ਦਾ ਜੋਰਦਾਰ ਤੇ ਠੰਡਾ ਬੁਲਾ ਆਇਆ , ਮੈਨੂੰ ਠੰਡ ਦਾ ਅਹਿਸਾਸ ਹੋਇਆ । ਠੰਡ ਦੇ ਇਸ ਅਹਿਸਾਸ ਨੇ ਮੈਨੂੰ ਖ਼ਿਆਲਾਂ ਦੀ ਦੁਨੀਆਂ ਤੋਂ ਬਾਹਰ ਲਿਆਂਦਾ ਸੀ ।
ਧੁੱਪ ਤੇਜ਼ ਸੀ ਪਰ ਹਵਾ ਠੰਢੀ ਸੀ ।
ਲੋਈ ਦੀ ਬੁੱਕਲ ਮਾਰਦਿਆਂ ਮੈਂ ਸੋਚ ਰਿਹਾ ਸੀ ਕੀ ਵਾਕਈ ਉਦੋਂ ਠੰਡ ਨਹੀਂ ਸੀ ਲਗਦੀ ।
ਤਰਸੇਮ ਬਸ਼ਰ
9814163071
ਰੱਬ ਜੀ - ਤਰਸੇਮ ਬਸ਼ਰ
ਕੁੱਝ ਇੱਕ ਆਦਤਾਂ ਜਾਂਦੀਆਂ ਨਹੀ ਭਾਵੇਂ ਕਿ ਅਸੀਂ ਜਾਣਦੇ ਹੁੰਦੇ ਹਾਂ ਕਿ ਸਾਡੀ ਸ਼ਖਸੀਅਤ ਦੇ ਮੁਲੰਕਣ ਵੇਲੇ ਵੀ ਗਲਤ ਪ੍ਰਭਾਵ ਪਾਉਂਦੀਆਂ ਹਨ । ਮੈਂ ਕਦੇ-ਕਦੇ ਕੋਈ ਫੋਨ ਨੰਬਰ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਲੈਂਦਾ ਹਾਂ ।ਦੋ-ਤਿੰਨ ਵਰੇ ਹੋ ਗਏ ਸਨ ਘਰ ਚ' ਰੰਗ ਨਹੀ ਸੀ ਕਰਵਾਇਆ । ਘੌਲੀ ਬੰਦੇ ਕੋਲ ਬਹਾਨੇ ਬਹੁਤ ਹੁੰਦੇ ਨੇ ,ਮੇਰੇ ਕੋਲ ਵੀ ਸਨ ।ਗੁਆਂਢ ਵਿੱਚ ਰੰਗ ਹੋਣ ਲੱਗਿਆ ਤਾਂ ਇਹ ਸਬੱਬ ਵੀ ਬਣ ਗਿਆ ਂਜੋ ਦੇਰ ਤੋਂ ਟਲਿਆ ਆ ਰਿਹਾ ਸੀ । ਜਿਸ ਸਵੇਰ ਉਹਨਾਂ ਨੇ ਰੰਗ ਕਰਨ ਆਉਣਾ ਸੀ ,ਮੈਨੂੰ ਅਚਾਨਕ ਯਾਦ ਆਏ ਉਹ ਫੋਨ ਨੰਬਰ ਂਜੋ ਕੰਧ ਤੇ ਲਿਖੇ ਹੋਏ ਸਨ। ਸੋਚਿਆ ਉਹਨਾਂ ਨੂੰ ਦੇਖ ਲਵਾਂ । ਚਾਰ ਪੰਜ ਨੰਬਰ ਸਨ । ਬਾਕੀ ਤਾਂ ਯਾਦ ਸਨ ਇੱਕ ਬਾਰੇ ਖਿਆਲ ਨਹੀਂ ਸੀ ਆ ਰਿਹਾ । ਇਹ ਸ਼ਾਇਦ ਸਭ ਪਹਿਲਾਂ ਲਿਖਿਆ ਸੀ । ਪੁਰਾਣਾ । ਪਹਿਲਾਂ ਤਾਂ ਸੋਚਿਆ ,ਚੱਲ ਛੱਡੋ ਹੋਣੈ ਕੋਈ ,ਪਰ ਫਿਰ ਲੱਗਿਆ ਜਰੂਰ ਕੋਈ ਖਾਸ ਨੰਬਰ ਹੀ ਹੋਣੈ ਂਜੋ ਲਿਖਿਆ ਗਿਆ ਹੈ । ਐਵੇ ਹਰੇਕ ਨੰਬਰ ਤਾਂ ਮੈਂ ਕੰਧ ਤੇ ਨਹੀਂ ਲਿਖਦਾ !
ਇੱਕੋ ਤਰੀਕਾ ਸੀ ਕਿ ਫੋਨ ਮਿਲਾ ਕੇ ਪੁੱਛ ਲਿਆ ਜਾਵੇ ।ਮੈਂ ਨਹੀਂ ਸੀ ਜਾਣਦਾ ਕਿ ਇਹ ਫੋਨ ਨੰਬਰ ਮੈਨੂੰ ਜਿੰਦਗੀ ਦੇ ਉਸ ਤਜਰਬੇ ਦੇ ਰੂਬਰੂ ਕਰ ਦੇਵੇਗਾ ,ਜਿਸ ਦੀ ਛਾਪ ,ਜਿਸ ਦਾ ਖਿਆਲ ਤਾਅ ਉਮਰ ਮੇਰੀ ਹਸਤੀ ਤੇ ਦਸਤਕ ਦਿੰਦਾ ਰਹੇਗਾ ,ਮੇਰੀ ਬੇਚੈਨੀ ਵਧਾਉਣ ਦਾ ਇੱਕ ਹੋਰ ਕਾਰਨ ਬਣ ਜਾਵੇਗਾ ।
ਖੈਰ ਮਨ ਦੀ ਨਾਹ ਨੁੱਕਰ ਤੋਂ ਬਾਅਦ ਮੈਂ ਫੋਨ ਮਿਲਾ ਹੀ ਲਿਆ । ਅੱਗੇ ਤੋ ਜਦੋਂ ਫੋਨ ਚੁੱਕਿਆ ਤਾਂ ਕੋਈ ਆਵਾਜ ਨਹੀਂ ਸੀ ਆਈ , ਹਾਂ ਕੋਈ ਖੰਘ ਰਿਹਾ ਸੀ । ਮੈਂ ਕਈ ਵਾਰ ਹੈਲੋ ਹੈਲੋ ਬੋਲਦਾ ਰਿਹਾ ਤਾਂ ਕਿਤੇ ਅੱਗੋਂ ਹੈਲੂ ਦੀ ਆਵਾਜ ਆਈ। ।
ਮੈਂ ਪੁੱਛਿਆ,'' ਤੁਸੀਂ ਕੌਣ ਬੋਲ ਰਹੇ ਹੋ ?''
ਅੱਗੋਂ ਬਹੁਤ ਹੀ ਕਮਜੋਰ ਜਿਹੀ ਆਵਾਜ ਚ' ਕੋਈ ਕੁੱਝ ਬੋਲਿਆ ਸੀ ਪਰ ਮੈਨੂੰ ਕੁੱਝ ਸਮਝ ਨਹੀਂ ਸੀ ਆਇਆ।
ਦੁਬਾਰਾ ਫਿਰ ਪੁੱਛਿਆ। ਕੌਣ ਜੀ
''ਬਾਬਾ ਜੀ ਬੋਲਦਾ ਹਾਂ.......।'' ,ਤੁਸੀਂ ਕੌਣ ?
''ਕਿਹੜਾ ਬਾਬਾ''
'' ਰੱਬ ਜੀ''
ਉਹਨੇ ਇਹ ਕਿਹਾ ਹੀ ਸੀ ਕਿ ਮੈਂ ਸਮਝ ਗਿਆ ਕਿ ਕੌਣ ਬੋਲ ਰਿਹਾ ਸੀ ਇਹ ਮੰਗਲ ਸੀ ਂਜੋ ਸਾਡੇ ਪਿੰਡ ਦੇ ਮੰਦਰ ਤੇ ਰਹਿੰਦਾ ਸੀ ।
''ਉਹ ! ਮੰਗਲ ਬੋਲ ਰਿਹਾ ਹੈ ।''
''ਹਾਂ ਜੀ ,ਤੁਸੀਂ ਕੌਣ ਹੋ ?''
''ਮੈਂ ਰਜਿੰਦਰ ਬੋਲਦਾ ਹਾਂ ।''
''ਕਿੱਥੋਂ ? ''
ਓਹਨੇ ਹਾਲੇ ਵੀ ਮੈਨੂੰ ਨਹੀਂ ਸੀ ਪਹਿਚਾਣਿਆ ।
''ਰਾਜੂ..ਗਿਆਨ ਦਾ ਮੁੰਡਾ ....ਚੰਡੀਗੜ੍ਹ ਤੋਂ ।''
ਕੁੱਝ ਪਲ ਉਹ ਚੁੱਪ ਰਿਹਾ ਫਿਰ ਜਦ ਯਾਦ ਆਇਆ ਤਾਂ ,ਓਹਦੀ ਜੁਬਾਨ ਚ' ਦਮ ਨਜਰ ਆਇਆ ਸੀ। ।
''ਬੜੀ ਕਿਰਪਾ ਕੀਤੀ ਸਰਮਾਂ ਜੀ ਹੋਰ ਸਭ ਠੀਕ ਠਾਕ ਹੈ ..ਨਾ ਕਦੇ ਮਿਲਣ ਆਏ............।''
''ਆਉਂਨਾ ਐ ,ਤੂੰ ਰੱਬ ਜੀ ਕਦੋਂ ਤੋਂ ਬਣ ਗਿਆ ?''
''ਬਣਿਆ ਨਹੀਂ ਬਣਾ ਦਿੱਤਾ ਐ ,ਮੈਂ ਤਾਂ ਬੱਸ...........''
ਓਹ ਚੁੱਪ ਹੋ ਗਿਆ ਸੀ ।
''ਕਿੰਨੇ ਸਾਲ ਹੋ ਗਏ ਬਾਬੇ ਬਣੇ ਨੂੰ ?''
''ਯਾਦ ਨਹੀਂ ,ਬਾਬਾ ਜੀ ਗੁਜਰ ਗਏ ਤਾਂ ਮੈਨੂੰ ਬਿਠਾ ਦਿੱਤਾ ....
''ਤੁਸੀਂ ਆਓ ਕਦੇ ,ਖੂਬ ਰੌਣਕ ਹੁੰਦੀ ਐ , ਦੂਰੋਂ ਲੋਕ ਆਉਂਦੇ ਹੈਗੇ ਨੇ ,ਆਪਾਂ....
....।
ਅੱਛਾ !
''ਕਭੀ ਆਓ।''
ਪਤਾ ਨਹੀਂ ਫੋਨ ਕੱਟਿਆ ਗਿਆ ਸੀ ਜਾਂ ਫੇਰ ਕੱਟ ਦਿੱਤਾ ਸੀ ਪਰ ਨਹੀਂ ਸੀ ਹੋ ਸਕੀ ।
ਫੋਨ ਕੱਟਿਆ ਗਿਆ ਤਾਂ ਮੇਰੀ ਚੇਤਨਾ ਹੋਰ ਸਰਗਰਮ ਹੋ ਗਈ ਦਰਅਸਲ ਮੈਂ ਥੋੜ੍ਹੇ ਪਲਾਂ ਦੀ ਇਸ ਗੱਲ ਬਾਤ ਤੋਂ ਸਾਰੇ ਹਾਲਾਤ ਦਾ ਨਾਂ ਨਹੀਂ ਠਹਿਰਾਉ ਦੀ ਜ਼ਰੂਰਤ ਸੀ ।
ਮੈਨੂੰ ਯਾਦ ਆਇਆ , ਮੈਂ ਆਪਣੇ ਆਪ ਤੇ ਹੈਰਾਨ ਸੀ ,ਮੈਂ ਮੰਗਲ ਨੂੰ ਥੋਨੂੰ ਕਹਿ ਰਿਹਾ ਸੀ ।ਉਸੇ ਮੰਗਲ ਨੂੰ ਂਜੋ ਬਚਪਨ ਵਿੱਚ ਸਾਡਾ ਦੋਸਤ ਸੀ । ਉਹ ਕਿਸੇ ਨਾਲ ਪੰਜਾਬ ਆ ਗਿਆ ਸੀ । ਸਾਡੇ ਤੋਂ ਥੋੜਾ ਵੱਡਾ ਸੀ । ਮੈਨੂੰ ਯਾਦ ਹੈ ਉਹ ਦੱਸਦਾ ਹੁੰਦਾ ਸੀ ਕਿ ਉਹ ਯਤੀਮ ਹੈ । ਝੋਨਾ ਲਾਓਦਾ ਲਓਦਾ ਉਹ ਪਿੰਡ ਚ' ਹੀ ਕਿਸੇ ਨਾਲ ਸੀਰੀ ਲੱਗ ਗਿਆ ਸੀ । ਉਸਨੂੰ ਪਿੰਡ ਭਾਅ ਗਿਆ ਸੀ ਸ਼ਾਇਦ ਇਸ ਕਰਕੇ ਕਿ ਪਿੰਡ ਦਾ ਮਾਹੌਲ ਚੰਗਾ ਸੀ ,ਪਿੰਡ ਦੇ ਲੋਕ ਦਿਆਲੂ ਸਨ ਕਿਸੇ ਵੀ ਅਜਿਹੇ ਬੱਚੇ ਵਾਸਦੇ ਸੁਰੱਖਿਅਤ ਜਗ੍ਹਾ ਂਜੋ ਇਕੱਲਤਾ ਦੇ ਭਾਵ ਨਾਲ ਡਰਿਆ ਹੋਵੇ । ਸਕਲੋਂ ਬਹੁਤ ਸਾਧਾਰਨ ,ਥੋੜੇ ਉੱਚੇ ਦੰਦ ,ਤੇ ਮਰੀਅਲ ਜਿਹਾ ਸਰੀਰ ,ਪੱਕਾ ਰੰਗ । ਵਿਹਲੇ ਸਮੇਂ ਉਹ ਮੰਦਰ ਤੇ ਹੁੰਦਾ ।ਬਾਬਾ ਜੀ ਗੱਦੀ ਤੇ ਚਿਲਮ ਚੱਲਦੀ ਹੁੰਦੀ ਤੇ ਉਹ ਬੜੀ ਖੁਸ਼ੀ ਖੁਸ਼ੀ ਚਿਲਮ ਭਰਦਾ ,ਸਭ ਨੂੰ ਕਸ਼ ਲਈ ਦਿੰਦਾ ਮੈਨੂੰ ਲੱਗਦਾ ਹੈ ਜਲੰਧਰ ਦੇ ਰੌਣਕ ਮੇਲੇ ਵਿਚ ਉਸ ਦੇ ਇਕਲਤਾ ਦੇ ਭਾਵ ਆਰਾਮ ਮਿਲ ਜਾਂਦਾ ਸੀ ਇਸੇ ਕਰ ਕੇ ਉਹ ਇਥੇ ਬੜ੍ਹਾ ਦਿਲ ਲਾ ਕੇ ਕੰਮ ਕਰਦਾ। ਮੰਦਰ ਤੇ ਜ਼ਿਆਦਾ ਉੱਠਣ-ਬਠਣ ਕਰਕੇ ਉਸਦਾ ਮਾਲਿਕ ਜਲਦੀ ਹੀ ਉਸ ਤੋਂ ਅੱਕ ਗਿਆ ਸੀ ।
ਉਹ ਬਹੁਤਾ ਮਿਹਨਤੀ ਸੀ ਵੀ ਨਹੀਂ । ਉਹਨੂੰ ਹੁਣ ਕੰਮ ਨਹੀਂ ਚੰਗਾ ਲੱਗਦਾ ।ਉਹ ਸਵੇਰ ਸ਼ਾਮ ਮੰਦਰ ਤੇ ਹੀ ਸੇਵਾ ਕਰਦਾ ਰਹਿੰਦਾ ,ਓਹਦਾ ਦਿਲ ਮੰਦਰ ਤੇ ਬਹੁਤਾ ਲੱਗਦਾ ਸੀ ।ਮੰਦਰ ਤੇ ਹੀ ਜਿਆਦਾ ਸਮਾਂ ਬਿਤਾਉਣਾ ਇਸ ਦੀ ਕੀਮਤ ਉਸਨੂੰ ਨੌਕਰੀ ਤੋਂ ਹਟਣ ਦੇ ਰੂਪ ਵਿੱਚ ਚੁਕਾਉਣੀ ਪਈ ਪਰ ਇਸ ਗੱਲ ਦਾ ਉਹਨੂੰ ਬਹੁਤ ਫਿਕਰ ਨਹੀਂ ਸੀ ਕੀਤਾ।
ਮੰਦਰ ਤੇ ਬਾਬਾ ਜੀ ਕੋਲ ਰੌਣਕਾਂ ਰਹਿੰਦੀਆਂ ਸਨ ,ਖਾਣਾ ਚਾਹ, ਚਿਲਮ ,ਬੈਠਕਾਂ ਚੱਲਦੀਆਂ ਰਹਿੰਦੀਆਂ ਸਨ । ਉਂਂਥੇ ਨਵੇਂ ਪੁਰਾਣੇ ,ਅਮੀਰ ਗਰੀਬ ਦਾ ਫਰਕ ਨਹੀਂ ਸੀ ।ਖਾਣੇ ਪੀਣੇ ਦੀ ਕੋਈ ਚਿੰਤਾਂ ਨਹੀਂ ਸੀ । ਇਕੱਲਤਾ ਦਾ ਖਲਾਅ ਥੋੜਾ ਭਰ ਗਿਆ ਸੀ ,
ਫਿਰ ਉਹ ਕਦੀਂ ਕਦਾਂਈ ਦਿਹਾੜੀ ਤੇ ਚਲਾ ਜਾਂਦਾ ਨਹੀਂ ਤਾਂ ਬਾਕੀ ਸਮਾਂ ਮੰਦਰ ਤੇ ਹੀ ਬੀਤਦਾ ਸੀ ।
ਓਹਨੂੰ ਸਮਝਣਾ ਔਖਾ ਸੀ । ਕੰਮ ਉਹ ਕਰਨਾ ਨਹੀਂ ਸੀ ਚਾਹੁੰਦਾ ਪਰ ਉਸ ਦੇ ਖੁਵਾਬ ਬਹੁਤ ਸਨ । ਉਹ ਘਰ ਵਸਾਉਣ ਦੀ ਵੀ ਸੋਚਦਾ ਸੀ ,ਪਿੰਡ ਚ'ਘਰ ਜੋਗੀ ਥਾਂ ਵੀ ਲੈਣੀ ਚਾਹੁੰਦਾ ਸੀ ।ਉਦੋਂ ਉਸਨੂੰ ਹਿੰਦੀ ਹੀ ਬੋਲਣੀ ਆਉਂਦੀ ਸੀ ,ਬਾਅਦ ਵਿੱਚ ਉਸਦੀ ਭਾਸ਼ਾ ਮਿਲੀ ਜੁਲੀ ਹੋਣ ਲੱਗ ਪਈ ਸੀ ਜਿਸ ਤੇ ਮੰਦਰ ਤੇ ਬੋਲੀ ਜਾਣ ਵਾਲੀ ਖਾਸਅਧਿਆਤਮਿਕ ਪ੍ਰਭਾਵ ਵਾਲੀ ਬੋਲੀ ਦਾ ਵੀ ਅਸਰ ਹੁੰਦਾ ਸੀ ।ਕਈ ਨਵੇਂ ਅੱਖਰ ,ਨਵੀਂ ਸ਼ੇੱਲੀ ਜੋ ਸਾਨੂੰ ਚੰਗੀ ਲੱਗਦੀ ।
ਉਹ ਬਹੁਤ ਡਰਪੋਕ ਸੀ ਪਰ ਇਹ ਨਹੀਂ ਕਿ ਉਹ ਬਹੁਤ ਸਿੱਧਾ ਸਾਦਾ ਸੀ ।ਮੈਨੂੰ ਯਾਦ ਹੈ ਮੰਦਰ ਤੇ ਰਹਿੰਦਿਆਂ ਉਸ ਨੇ ਓਹੀ ਗਲਤੀ ਕਰ ਲਈ ਸੀ ,ਜਿਸ ਬਾਰੇ ਲੋਕਾਂ ਨੂੰ ਪਹਿਲਾਂ ਤੋਂ ਹੀ ਉਸ ਤੇ ਸ਼ੱਕ ਸੀ । ਗੱਲ ਥੋੜੇ ਜਿਹੇ ਪੈਸਿਆਂ ਦੀ ਹੀ ਸੀ ਪਰ ਸਜਾ ਵੱਡੀ ਮਿਲੀ ਸੀ ਉਹਨੂੰ ਇਸ ਚੋਰੀ ਦੀ ।
ਉਹਨੂੰ ਮੰਦਰ ਚੋਂ ਕੱਢ ਦਿੱਤਾ ਗਿਆ ਤੇ ਪਿੰਡ ਤੋਂ ਵੀ ......। ਇਹ ਮੇਰੇ ਅਨੁਸਾਰ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਯਤੀਮ ਬੱਚੇ ਨੂੰ ਗੋਦ ਲੈ ਲਵੇ ਤੇ ਫਿਰ ਬਾਅਦ ਵਿੱਚ ਇੱਕ ਮਾਮੂਲੀ ਗਲਤੀ ਬਦਲੇ ਉਸ ਨੂੰ ਬੇ ਸਹਾਰਾ ਇਕੱਲਾ ਛੱਡ ਦਿੱਤਾ ਜਾਵੇ ।
ਇਹ ਮੇਰੇ ਵੇਖਣ ਦਾ ਢੰਗ ਸੀ ਪਰ ਮੰਗਲ ਖੁਦ ਕਿਸੇ ਵਿਚਾਰਗੀ ਦੇ ਭਾਵ ਨਾਲ ਨਹੀਂ ਸੀ ਭਰਿਆ ਹੋਇਆ । ਉਹ ਪਿੰਡ ਵਾਲ਼ਿਆਂ ਦੇ ਰੋਹ ਤੋਂ ਡਰ ਗਿਆ ਸੀ ਪਰ ਉਹਨਾਂ ਨੂੰ ਨਫ਼ਰਤ ਵੀ ਕਰਨ ਲੱਗ ਪਿਆ ਸੀ ।
ਉਹ ਡਰਦਾ ਪਿੰਡੋ ਚਲਾ ਗਿਆ ਪਰ ਉਹ ਪਿੰਡ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ ਹੋਇਆ, ਇਹ ਸ਼ਾਇਦ ਉਸਦਾ ਪਿੰਡ ਨਾਲ ਪਿਆਰ ਸੀ ਜਿਸ ਪਿੰਡ ਨੇ ਇਕ ਬੇ ਸਹਾਰਾ ਯਤੀਮ ਨੂੰ ਆਪਣੇਪਣ ਦੇ ਅਹਿਸਾਸ ਨਾਲ ਭਰ ਦਿੱਤਾ ਸੀ ।
ਉਹ ਹੁਣ ਪਿੰਡ ਦੇ ਨਾਲ ਦੇ ਨਿਕਲਦੇ ਸੇਮਨਾਲੇ ਤੇ ਜਾ ਬੈਠਾ ਸੀ ।ਇੱਕ ਦੋ ਦਿਨ ਚ' ਓਹਨੇ ਕਾਨਿਆ ਦਾ ਛੱਪਰ ਪਾ ਲਿਆ ਸੀ, ਨਾਲ ਦੇ ਪਿੰਡੋ ਖਾਣ ਪੀਣ ਦਾ ਇੰਤਜਾਮ ਕਰ ਲਿਆ ਸੀ ਭਰ ਰਿਹਾ ਪਿੰਡ ਦੀ ਜੂਹ ਦੇ ਅੰਦਰ ਅੰਦਰ ਹੀ ।
ਹੋ ਸਕਦਾ ਹੈ ਦਿਹਾੜੀ ਜਾਂਦਾ ਵੀ ਜਾਂਦਾ ਹੋਵੇ । ਅਸੀਂ ਖੇਡਦੇ ਜਦੋਂ ਕਦੇ ਓਧਰ ਜਾਂਦੇ ਤਾਂ ਉਹ ਸਾਡੇ ਨਾਲ ਗੱਲਾ ਮਾਰਦਾ ਪਿੰਡ ਵਾਲਿਆਂ ਨੂੰ ਬੁਰਾ ਭਲਾ ਕਹਿੰਦਾ । ਸਾਨੂੰ ਚਾਹ ਪਿਆਉਂਦਾ ਉਹ ਕਈ ਵਾਰ ਉਹ ਗੱਲਾਂ ਕਰਦਾ ਜਿਹਨੂੰ ਅਸੀਂ ਗੰਦੀਆਂ ਗੱਲਾਂ ਕਹਿੰਦੇ ਹੁੰਦੇ ਸੀ ।
ਮੈਂ ਅਕਸਰ ਰਾਤ ਨੂੰ ਸੁੱਤੇ ਪਿਆਂ ਉਸਦੀ ਛੱਪਰੀ ,ਨੇਰ੍ਹੇ ਤੇ ਇਕੱਲੇਪਣ ਦਾ ਖਿਆਲ ਕਰਦਿਆਂ ਡਰ ਜਾਂਦਾ ਪਰ ਉਹ ਇਸ ਤਰ੍ਹਾਂ ਦਾ ਨਹੀਂ ਸੀ ।
ਉਸ ਨੇ ਪਿੰਡ ਨਾਲ ਮੋਹ ਤੇ ਹੱਕ ਜਤਾ ਦਿੱਤਾ ਸੀ ਤੇ ਸੇਮ ਨਾਲੇ ਦੇ ਇਕਾਂਤ ਚ ਹੱਠ ਯੋਗ ਆਰੰਭ ਕਰ ਦਿੱਤਾ ਸੀ ।
ਇਸ ਹਠ ਵਿਚ ਨਾ ਹਲੀਮੀ ਸੀ ,ਨਾ ਫਰਿਆਦ । ਸੀ ਤਾਂ ਸਿਰਫ਼ ਆਪਣੇ ਬਣਦੇ ਹੱਕ ਦੀ ਲਲਕਾਰ । ਏਸ ਲਲਕਾਰ ਵਿਚ ਪਿਆਰ ਪਿਆ ਹੋਇਆ ਸੀ ਪਰ ਇਹ ਕਈ ਪਰਤਾਂ ਦੇ ਓਹਲੇ ਸੀ ਨਜ਼ਰ ਆਉਣਾ ਮੁਸ਼ਕਲ ਸੀ, ਏਸ ਨੂੰ ਮਹਿਸੂਸ ਕਰਨ ਵਾਸਤੇ ਦਿਬ-ਦ੍ਰਿਸ਼ਟੀ ਦੀ ਲੋੜ ਸੀ ਜੋ ਸ਼ਾਇਦ ਪਿੰਡ ਵਿਚ ਕਿਸੇ ਕੋਲ ਨਹੀਂ ਸੀ,l
ਉਸਦੀ ਉਮਰ ਹੀ ਅਜਿਹੀ ਸੀ ਜਦੋਂ ਕਾਮਨਾਵਾਂ ਆਂਗੜਾਈਆਂ ਲੈਦੀਆਂ ਹਨ ਕੁਝ ਸਾਲਾਂ ਦੇ ਬੱਦਲ ਗਿਰ ਗਿਰ ਕੇ ਆਉਂਦੇ ਹਨ ਸੁਪਨਿਆਂ ਦੀ ਤਰਾਂ ।
ਛੱਪਰ ਚ' ਰਹਿੰਦਿਆਂ ਵੀ ਦਰਅਸਲ ਉਹ ਇੱਛਾਵਾਂ ਅਤੇ ਕਾਮਨਾਵਾਂ ਨਾਲ ਭਰਿਆ ਹੋਇਆ ਮੁੰਡਾ ਸੀ ,ਜਿਸ ਨੂੰ ਇੱਕ ਘਰ ਦੀ ਦਰਕਾਰ ਸੀ, ਕੋਠੇ ਦੀ ਨਹੀਂ ਉਸ ਘਰ ਦੀ ਜਿਸ ਵਿੱਚ ਰਹਿ ਕੇ ਉਹ ਦੁਨੀਆਂ ਦੇ ਬਰਾਬਰ ਹੋਣ ਦੇ ਅਹਿਸਾਸ ਨੂੰ ਮਾਣ ਸਕੇ । ਤੀਵੀਂ ਵੀ ਹੋਵੇ ,ਬੱਚੇ ਵੀ ਹੋਣ ਤੇ ਰਿਸਤੇਦਾਰ ਵੀ ।
ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਸਨ ।ਅੱਤਵਾਦ ਦੀਆਂ ਘਟਨਾਵਾਂ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਹੋਣ ਲੱਗੀਆਂ ਸਨ । ਸੇਮਨਾਲੇ ਦੀ ਝੋਪੜੀ ,ਜਿਸ ਨੂੰ ਉਸ ਨੇ ਉਦੋਂ ਤੱਕ ਮਿਹਨਤ ਨਾਲ ਓਸ ਹੱਦ ਤਕ ਪੱਕਾ ਵੀ ਕਰ ਲਿਆ ਸੀ , ਤੋਂ ਮੰਗਲ ਨੂੰ ਫਿਰ ਮੰਦਰ ਤੇ ਲਿਆਦਾਂ ਗਿਆ । ਕਾਰਨ ਦੋ ਸਨ ਇੱਕ ਤਾਂ ਇਹ ਕਿ ਕੋਈ ਉਸਨੂੰ ਹੀ ਮਾਰ ਨਾ ਜਾਵੇ, ਦੂਜਾ ਇਹ ਵੀ ਸੀ ਕਿ ਮੰਦਰ ਤੇ ਕੋਈ ਨਹੀਂ ਸੀ ।ਹਾਲਾਤਾਂ ਨੂੰ ਭਾਂਪਦਿਆਂ ਵੱਡੇ ਬਾਬਾ ਜੀ ਹਰਦੁਆਰ ਚਲੇ ਗਏ ਸਨ ।
ਮੰਦਰ ਚ' ਰਹਿਣਾ ਖਤਰੇ ਤੋਂ ਖਾਲੀ ਨਹੀ ਸੀ ।
ਮੰਗਲ ਫਿਰ ਮੰਦਰ ਤੇ ਆ ਗਿਆ । ਪਤਾ ਨਹੀ ਪਿੰਡ ਦੀ ਜੂਹ ਵਿਚ ਇੱਕਲਤਾ ਨਾਲ ਹੰਢਾਏ ਦਿਨਾਂ ਨੂੰ ਕਿਵੇਂ ਯਾਦ ਕਰਦਾ ਹੋਵੇਗਾ l
ਮੰਦਰ ਚ' ਹੁਣ ਰੌਣਕ ਨਹੀਂ ਹੁੰਦੀ ਸੀ ।ਲੋਕ ਦਿਨ ਛਿਪਦੇ ਹੀ ਘਰਾਂ ਚ' ਵੜ ਜਾਂਦੇ ਸਨ ।
ਮੰਗਲ ਮੌਤ ਦੇ ਮੂੰਹ ਚ' ਬੈਠਾ ਸੀ, ।ਬਿਨਾਂ ਡਰ ,ਇੱਕ ਜਿੱਤ ਦੇ ਅਹਿਸਾਸ ਨਾਲ ,ਜਿੱਤ ਂਜੋ ਪਿੰਡ ਵਾਲਿਆਂ ਤੋਂ ਹਾਸਿਲ ਕੀਤੀ ਸੀ । ਹਾਲਾਤ ਬਹੁਤ ਮਾੜੇ ਸਨ ।
ਹਾਲਾਤ ਹੋਰ ਵਿਗੜੇ ਜਦੋਂ ਪਿੰਡ ਚ' ਹੀ ਹਮਲਾ ਹੋ ਗਿਆ ਤਾਂ ਪਿੰਡ ਦੇ ਬਹੁਤੇ ਘਰ ਪਿੰਡ ਛੱਡ ਗਏ ,ਅਸੀਂ ਵੀ ।
ਪਰ ਮੰਗਲ ਉੱਥੇ ਹੀ ਰਿਹਾ ਮੰਦਰ ਚ' । ਖਤਰੇ ਵਾਲੀ ਥਾਂ ਤੇ ਪਰ ਹੁਣ ਵੀ ਉੱਥੇ ਉਹ ਮਸਤ ਸੀ ।ਦਿਨੇ ਸੁੱਖਾ ਤੋੜਦਾ , ਸਕਾਉਂਦਾ ਫਿਰ ਚਿਲਮ ਭਰ ਲੈਂਦਾ ।
ਮਾੜਾ ਸਮਾਂ ਉਸਨੇ ਮੰਦਰ ਦੇ ਰਹਿ ਕੇ ਹੀ ਕੱਟਿਆ , ਸ਼ੁਕਰ ਇਹ ਹੋਇਆ ਕਿ ਉਸ ਨੂੰ ਕਿਸੇ ਨੇ ਕੁਝ ਨਹੀਂ ਸੀ ਕਿਹਾ।
ਸਮਾਂ ਬੀਤਿਆ।
ਹਲਾਤ ਬਦਲ ਰਹੇ ਸਨ l
ਕਾਫੀ ਅਰਸੇ ਬਾਦ ਇੱਕ ਵਾਰ ਮੈਂ ਪਿੰਡ ਗਿਆ ਤਾਂ ਹੈਰਾਨ ਰਹਿ ਗਿਆ ।
ਮੰਦਰ ਤੇ ਫਿਰ ਰੌਣਕ ਸੀ । ਵੱਡੇ ਬਾਬਾ ਜੀ ਆ ਗਏ ਸਨ ,ਮੰਗਲ ਵੀ ਕੰਮਕਾਰ ਚ' ਰੁਝਿਆ ਤੁਹਾਡੇ ਬਾਬਾ ਜੀ ਦੇ ਆਉਣ ਤੋਂ ਬਾਅਦ ਉਹ ਉਹਨਾਂ ਦੇ ਸ਼ਿਸ਼ ਦੇ ਰੂਪ ਵਿੱਚ ਵਿਚਰ ਰਿਹਾ ਸੀ
ਹੁਣ ਉਸ ਨੇ ਗੇਰੂਏ ਕਪੜੇ ਪਾ ਲਏ ਸਨ । ਉਹ ਮੇਰੇ ਕੋਲ ਆਇਆ ਤਾਂ ਪਤਾ ਲੱਗਿਆ ਉਹਦੀ ਬੋਲੀ ਵੀ ਸਾਧਾਂ ਵਾਲੀ ਹੋ ਗਈ ਸੀ ।
ਓਹਨੇ ਰੱਬ ਦੇ ਘਰੇ ਖੜ੍ਹ ਕੇ ਹੀ ਮੇਰੇ ਨਾਲ ਰੱਬ ਤੇ ਦੁਨੀਆ ਦੇ ਉਲਾਂਭੇ ਸਾਂਝੇ ਕੀਤੇ ਸਨ
। ਉਮਰ ਨਿੱਕਲਣ ਦਾ ਫਿਕਰ ਸੀ ਓਹਨੂੰ ਪਰ ਉਸਨੇ ਹਾਲੇ ਵੀ ਉਮੀਦ ਨਹੀਂ ਸੀ ਛੱਡੀ ।
ਬੂਟਿਆਂ ਨੂੰ ਪਾਣੀ ਪਾਉਂਦਾ ਉਹ ਕਹਿ ਰਿਹਾ ਸੀ ,'' ਰਾਜੂ ਭਾਈ ਮਾੜੇ ਦਿਨਾਂ ਮੇਂ ਵੀ ਸੇਵਾ ਕੀਤੀ ਐ.......ਕੋਈ ਯਹਾਂ ਨਹੀਂ ਆਤਾ ਥਾ ਡਰਤਾ.......ਪਰ ਮਿਲਿਆ ਕਿਆ ,ਅਬ ਜਿੰਦਗੀ ਨਿਕਲ ਗਈ.........ਕਿਤੇ ਇੱਥੇ ਂਜੋਗਾ ਨਾ ਰਹਿ ਜਾਊ.........
ਓਹਦੇ ਲਫਜਾਂ ਚ' ਡਰ ਸੀ ,ਇੱਕ ਚਿੰਤਾਂ
ਉਸ ਦੇ ਇਸ ਵਿਰੋਧਾਭਾਸ ਨੇ ਮੈਨੂੰ ਚੌਕਾ ਦਿੱਤਾ ਸੀ । ਬਾਬਾ ਜੀ ਪ੍ਰਤੀ ਵੀ ਉਸ ਤੇ ਖਿਆਲ ਬਹੁਤੇ ਚੰਗੇ ਨਹੀਂ ਸਨ ।
ਉਹਨਾਂ ਕੋਲ ਸੁੱਖਾਂ ਸੁਖਣ ਵਾਲਿਆ ਤੇ ਹੱਸਦਾ ਪਿਆ ਸੀ ।
''ਇਹਨਾਂ ਕੋਲ ਕਿਆ ਹੈ ਇਹ ਤਾਂ ਆਪ ਘਰੋਂ ਭੱਜ ਕੇ ਆਇਆ ਹੈ ....'ਓਹਦੇ ਚਿਹਰੇ ਉੱਤੇ ਘ੍ਰਿਣਾ ਦੇ ਭਾਵ ਸਨ ।ਮੇਰੇ ਹੱਥ ਵਿੱਚ ਮੋਬਾਇਲ ਦੇਖ ਕੇ ਓਹਨੇ ਮੇਰਾ ਨੰਬਰ ਆਪਣੀ ਡਾਇਰੀ ਵਿੱਚ ਲਿਖਵਾ ਕੇ ਡਾਇਰੀ ਜੇਬ ਵਿੱਚ ਪਾ ਲਈ ਸੀ । ਇੱਕ ਵਾਰ ਉਸਦਾ ਫੋਨ ਵੀ ਆਇਆ ਸੀ ਬਹੁਤੀਆਂ ਗੱਲਾਂ ਨਹੀਂ ਸਨ ਹੋਈਆਂ ,ਮੈਂ ਕਰਨੀਆਂ ਵੀ ਨਹੀਂ ਸੀ ਚਾਹੁੰਦਾ ਮੇਰੀ ਓਹਦੇ ਵਿੱਚ ਕੋਈ ਜਿਆਦਾ ਦਿਲਚਸਪੀ ਨਹੀਂ ਸੀ
ਉਦੋਂ ਹੀ ਸ਼ਾਇਦ ਮੈਂ ਕੰਧ ਉੱਤੇ ਇਹ ਨੰਬਰ ਲਿਖਿਆ ਸੀ
ਮਾਂ ਬੜੇ ਦਿਨਾਂ ਤੋਂ ਕਹਿ ਰਹੀ ਸੀ ਕਿ ਪਿੰਡ ਮੰਦਰ ਤੇ ਸੁੱਖ ਲਾਹ ਕੇ ਆਉਣੀ ਹੈ ,ਮੱਥਾ ਟੇਕਣ ਜਾਵਾਂਗੇ । ਮੈਂ ਨੰਬਰ ਲਿਖ ਲਿਆ ਹੋਣੈ ਤਾਂ ਕਿ ਕਦੇ ਜਾਣਾ ਹੋਵੇ ਤਾਂ ਗੱਲ ਕਰ ਲਵਾਂਗੇ ।
ਕੰਧ ਤੇ ਲਿਖੇ ਫੋਨ ਨੰਬਰ ਨੇ ਮੈੱਨੂੰ ਉਲਝਣ ਵਿੱਚ ਪਾ ਦਿੱਤਾ ਸੀ ।ਮੰਗਲ ਹੁਣ ਬਾਬਾ ਹੈ"ਬਾਬਾ ਰੱਬ ਜੀ "।ਓਹਦੇ ਅੰਦਰ ਇਹੋ ਜਿਹਾ ਕੁੱਝ ਵੀ ਨਹੀਂ ਸੀ ਜਿਸਨੂੰ ਮੇਰਾ ਮਨ ਕੋਈ ਰੁਹਾਨੀ ਗੁਣ ਮੰਨਦਾ ਹੋਵੇ । ਮੇਰੇ ਲਈ ਤਾਂ ਉਹ ਅਜਿਹਾ ਇੱਕ ਇਨਸਾਨ ਸੀ ਜਿਸ ਦੀਆਂ ਬਹੁਤੀਆਂ ਕਾਮਨਾਵਾਂ ,ਖੁਆਹਿਸaਾਂ ਪੂਰੀਆਂ ਨਹੀਂ ਸਨ ਹੋਈਆਂ ।
ਹੁਣ ਮੈਂ ਖਾਸ ਤੌਰ ਤੇ ਪਿੰਡ ਜਾਣਾ ਚਾਹੁੰਦਾ ਸੀ ।
ਇਹ ਦੇਖਣ ਲਈ ਕਿ ਮੰਗਲ ਤੋਂ ਰੱਖ ਜੀ ਬਣਿਆ ਇੱਕ ਸਾਧਾਰਨ ਮਨੁੱਖ ਕਿਵੇਂ ਵਿਚਰਦਾ ਹੈ ,ਓਹਦੇ ਵਿੱਚ ਕੀ ਕੁੱਝ ਬਦਲਿਆਂ ਹੈ ?
ਹਫਤੇ ਬਾਅਦ ਇਹ ਸਬੱਬ ਬਣਿਆ । ਗਰਮੀਆਂ ਦੀ ਦੁਪਹਿਰ ਸੀ ।ਮੰਦਰ ਵਿੱਚ ਸ਼ਾਂਤੀ ਸੀ । ਦਰਖਤਾਂ ਦੇ ਝੁੰਡ ਹੋਣ ਕਰਦੇ ਥੋੜੀ ਠੰਡਕ ਵੀ ।ਮੈਂ ਮੰਦਰ ਤੇ ਮੱਥਾ ਟੇਕਿਆ ਥੋੜਾ ਹੈਰਾਨ ਸਾਂ ਕਿ ਮੰਦਰ ਵਿੱਚ ਉਨੀ ਚਹਿਲ ਪਹਿਲ ਨਹੀਂ ਸੀ ਤੇ ਮੇਰੇ ਲਈ ਇਹ ਠੀਕ ਵੀ ਸੀ ।
ਜੇ ਪਿੰਡ ਵਾਲਿਆਂ ਨੂੰ ਮਿਲਣ ਲੱਗ ਜਾਵਾਂ ਤਾਂ ਪੂਰਾ ਦਿਨ ਨਿੱਕਲ ਜਾਂਦਾ ਹੈ ।ਥੋੜੀ ਦੂਰ ਧੂਣੇ ਤੇ ਬੈਠੇ ਮੰਗਲ ਨੂੰ ਮੈਂ ਦੇਖ ਲਿਆ ਸੀ । ਉਹ ਪੀੜੀ੍ ਤੇ ਬੈਠਾ ਸੀ ਤੇ ਉਸਦੇ ਸਾਹਮਣੇ ਇੱਕ ਮੁੰਡਾ ਤੇ ਇੱਕ ਔਰਤ ਬੈਠੇ ਸਨ । ਮੰਗਲ ਮੈਨੂੰ ਦੇਖ ਕੇ ਮੁਸਕਰਾਇਆ ।ਅੱਜ ਉਸਨੇ ਹੱਥ ਜੋੜ ਕੇ ਨਮਸਕਾਰ ਨਹੀਂ ਕੀਤੀ ਸੀ ਬਲਕਿ ਮੇਰੇ ਮੋਢੇ ਤੇ ਹੱਥ ਧਰਿਆ ਸੀ ।
ਸਾਇਦ ਮੇਰੇ ਲਈ ਇਹ ਇਸ਼ਾਰਾ ਸੀ ਕਿ ਮੈਂ ਮਰਿਆਦਾ ਦਾ ਧਿਆਨ ਰੱਖਾਂ ,ਮੇਰੇ ਸਾਹਮਣੇ ਮੰਗਲ ਨਹੀਂ ਸੀ ਬਲਕਿ ਬਾਬਾ ਰੱਬ ਜੀ ਸਨ ।
ਮੈਂ ਮੰਜੇ ਤੇ ਬੈਠ ਗਿਆ । ਉਹ ਉਹਨਾਂ ਨੂੰ ਬੇਫਿਕਰ ਹੋਣ ਦੀ ਗੱਲ ਕਰ ਰਿਹਾ ਸੀ । ਗੱਲਾਂ ਬਾਤਾਂ ਵਿੱਚੋਂ ਮੈਂ ਅੰਦਾਜਾਂ ਲਾਇਆ ਉਹ ਮਾਂ ਪੁੱਤ ਵਿਆਹ ਦੀ ਸਮੱਸਿਆ ਲੈ ਕੇ ਆਏ ਹੋਏ ਸੀ । ਮੰਜੇ ਤੇ ਬੈਠਾ ਮੈਂ ਸੋਚਦਾ ਰਿਹਾ ਅਜੀਬ ਸਥਿਤੀ ਹੈ । ਮੰਗਲ ਤਾਂ ਆਪ ਸਾਰੀ ਉਮਰ ਵਿਆਹ ਨਾ ਹੋਣ ਦੇ ਦੁੱਖ ਨੂੰ ਰੋਂਦਾ ਰਿਹਾ ਹੈ ।ਹੁਣ ਉਹ ਆਪ ਲੋਕਾਂ ਨੂੰ ਵਿਆਹ ਦਾ ਵਰ ਦੇ ਰਿਹਾ ਹੈ ।
ਉਹ ਵਿਹਲਾ ਹੋ ਕੇ ਮੇਰੇ ਕੋਲ ਮੰਜੇ ਦੀ ਦਾਉਣ ਤੇ ਆ ਬੈਠਾ ।ਉਹ ਅੱਗੇ ਨਾਲੋਂ ਸਾਫ ਸੁਥਰਾ ਸੀ ਪਰ ਉਸ ਦੀਆਂ ਅੱਖਾਂ ਗਹਿਰੀਆਂ ਸਨ ,ਇਹਨਾਂ ਚ' ਚਮਕ ਨਹੀਂ ਸੀ ,ਉਦਾਸੀ ਸੀ ।ਓਹਨੇ ਸਭ ਦਾ ਹਾਲ-ਚਾਲ ਪੁੱਛਿਆ ਬਚਪਣ ਦੀਆਂ ਗੱਲਾਂ ਕੀਤੀਆਂ । ਪਿੰਡ ਚ' ਇੱਕ-ਦੋ ਲੋਕਾਂ ਦੇ ਮਰਨ ਦੀ ਗੱਲ ਦੱਸੀ । ਉਹ ਅੱਗੇ ਨਾਲੋਂ ਬਹੁਤ ਸਿਆਣਪ ਨਾਲ ਗੱਲਾਂ ਕਰਦਾ ਰਿਹਾ ,ਉਸ ਦੇ ਹਾਵ ਭਾਵ ਵਿੱਚ ਅਪਣੱਤ ਸੀ ,ਬਚਪਣ ਦੀ ਦੋਸਤੀ ਦੇ ਨਿੱਘ ਦਾ ਅਹਿਸਾਸ ।
ਮੈਂ ਥੋੜਾ ਹੈਰਾਨ ਹੋ ਗਿਆ ਸਾਂ ।
ਮੈਂ ਕਿਸੇ ਬਦਲੇ ਹੋਏ ਮਨੁੱਖ ਨੂੰ ਦੇਖਣ ਆਇਆ ਸੀ ,ਕਿਸੇ ਅਚੰਭੇ ਨੂੰ ਮਹਿਸੂਸ ਕਰਨ ਦੀ ਇੱਛਾ ਲੈ ਕੇ ਆਇਆ ਸੀ ਪਰ ਮੰਗਲ ਵਿੱਚ ਪਹਿਲਾਂ ਨਾਲੋਂ ਵੀ ਵੱਧ ਹਲੀਮੀ ਸੀ ,ਸਿਆਣਪ ਵੀ ।
ਉਹ ਚਾਹ ਬਣਾ ਲਿਆਇਆ ਸੀ ,ਚਾਹ ਦਾ ਗਿਲਾਸ ਰੱਖਦਿਆਂ ,ਉਹ ਮੇਰੇ ਨੇੜੇ ਹੋ ਕੇ ਬਹਿ ਗਿਆ । ਆਸੇ-ਪਾਸੇ ਦੇਖਿਆ ਤੇ ਇਸ ਤਰ੍ਹਾਂ ਹੋਲੀ-ਹੌਲੀ ਬੋਲਣ ਲੱਗਿਆਂ ਜਿਵੇਂ ਕੋਈ ਰਾਜ ਦੀ ਗੱਲ ਕਹਿਣ ਲੱਗਿਆ ਹੋਵੇ ,''ਰਾਜੂ.......ਭਾਈ......ਕਦੇ ਕਦੇ ਦਿਲ ਕਰਦਾ ਹੈ ਕਿ ਇੱਥੋਂ ਭੱਜ ਜਾਵਾਂ ,ਕਿਸੇ ਸਹਿਰ ਵਿੱਚ ਜਾ ਕੇ ਜੇਬ ਕਤਰਾ ਬਣ ਜਾਵਾਂ ,ਚੋਰ ਬਣ ਜਾਵਾਂ, ਆਮ ਬੰਦਿਆਂ ਵਾਂਗੂੰ ਖਾਵਾਂ ਪੀਵਾਂ ।ਮੈਨੂੰ ਬੜੀ ਟੈਨਸਨ ਹੁੰਦੀ ਹੈ ਜਦੋਂ ਲੋਕ ਮੈਨੂੰ ਰੱਬ ਜੀ ਕਹਿ ਕੇ ਮੱਥਾ ਟੇਕਦੇ ਹਨ........ਜਿਸ ਦੀ ਕੋਈ ਇੱਛਾ ਪੂਰੀ ਨਹੀਂ ਹੋਈ ਲੋਕ ਉਸ ਕੋਲੋ ਓਹੀ ਮੰਗਣ ਆਉਦੇ ਨੇ ਂਜੋ ਉਸਨੂੰ ਵੀ ਨਹੀਂ ਮਿਲੀਆਂ..........।''
ਮੇਰੀਆਂ ਅੱਖਾਂ ਸਿਮ ਆਈਆਂ ਸਨ ,ਮੈਂ ਓਹਦੇ ਵੱਲ ਦੇਖ ਨਹੀਂ ਸੀ ਪਾ ਰਿਹਾ ।ਬੜੀ ਮੁਸਕਿਲ ਨਾਲ ਉਸਦੇ ਚਿਹਰੇ ਵੱਲ ਦੇਖਿਆ , । ਇਹ ਮੰਗਲ ਨਹੀਂ ਸੀ ਇਹ ''ਰੱਬ ਜੀ'' ਸੀ ਜਿਸ ਦੇ ਪ੍ਰਭਾਵ ਨੂੰ ਮੈਂ ਸਹਿ ਨਹੀਂ ਸੀ ਪਾ ਰਿਹਾ , । ਉਸ ਦੇ ਅੰਦਰ ਦਾ ਸਚ ਸੁਨ ਕੇ ਮੇਰਾ ਮਨ ਭਰ ਆਇਆ ।
ਹੁਣ ਮੈਂ ਉਸ ਨੂੰ ਰੱਬ ਜੀ ਮੰਨ ਲੈਣਾ ਚਹੁੰਦਾ ਸੀ ,ਆਪਨੇ ਬਹੁਤ ਛੋਟੇ ਹੋਣ ਨੂੰ ਤਸਲੀਮ ਕਰ ਲੈਣਾ ਚਾਹੁੰਦਾ ਸੀ ਤੇ ਉਹ ਕਹਿ ਰਿਹਾ ਸੀ ਉਹ ਰੱਬ ਜੀ ਤੋਂ ਸਧਾਰਨ ਇਨਸਾਨ ਹੋਣਾ ਲੋਚਦਾ ਹੈ ,ਲੋਕਾਂ ਦੇ ਬਣਾਏ ਰੱਬ ਜੀ ਦੇ ਖ਼ਾਸੇ ਚ ਉਸ ਦਾ ਦਮ ਘੁਟ ਰਿਹਾ ਹੈ ।
ਮੇਰੇ ਸਾਹਮਣੇ ਉਹ ਮੰਗਲ ਨਹੀਂ ਸੀ ਜਿਸ ਨੂੰ ਮੈਂ ਜਾਣਦਾ ਸੀ ਆਇਆ ਸੀ ਜਿਸ ਨੂੰ ਦੇਖਣਾ ਚਾਹੁੰਦਾ ਸੀ l
ਉਹ ਕੋਈ ਹੋਰ ਹੀ ਸੀ ਕੁਝ ਹੋਰ। ਅਣਕਿਆਸਿਆ ।
ਮੈਂ ਕਾਰ ਵਿੱਚ ਬੈਠ ਗਿਆ ,ਵਾਪਿਸ ਵੀ ਆ ਗਿਆ । ਮੈਨੂੰ ਕੁੱਝ ਨਹੀਂ ਸੀ ਪਤਾ ਲੱਗਿਆ ਕਿ ਕਦੋਂ ਮੈਂ ਵਾਪਿਸ ਘਰੇ ਪਹੁੰਚ ਗਿਆ ਸੀ ।
ਪਤਾ ਨਹੀ ਹੁਣ ਮੈਨੂੰ ਇਹ ਯਕੀਨ ਕਿਓਂ ਹੈ ਕਿ ਉਸ ਦੇ ਬੋਲ ਸਚ ਹੋ ਜਾਂਦੇ ਹੋਣਗੇ, ਉਸ ਦਾ ਅਸ਼ੀਰਵਾਦ ਕੰਮ ਕਰ ਜਾਂਦਾ ਹੋਵੇਗਾ ।
ਉਹਦੀ ਅਰਦਾਸ ਕਬੂਲ ਹੋ ਜਾਂਦੀ ਹੋਣੀ ਹੈ ।
ਤਰਸੇਮ ਬਸ਼ਰ
,9814163071
ਪਹਿਲੀ ਵਾਰ ਲਿਖਣ ਦਾ ਅਹਿਸਾਸ - ਤਰਸੇਮ ਬਸ਼ਰ
ਇੱਕ ਘਟਨਾ ਸੀ ਜਿਸ ਨੇ ਮੇਰੇ ਜ਼ਿਹਨ ਤੇ ਵੱਡਾ ਅਸਰ ਕੀਤਾ ਸੀ l ਮੈਂ ਇਕ ਬੰਦੇ ਨੂੰ ਦੇਖਿਆ ਜੋ ਰੋਟੀਆਂ ਲਈ ਕੁੱਤਿਆਂ ਨੂੰ ਭਾਲ ਰਿਹਾ ਸੀ ਕਿਉਂਕਿ ਕਿਸੇ ਨੇ ਉਸ ਨੂੰ ਇਸ ਤਰ੍ਹਾਂ ਕਰਨ ਲਈ ਦੱਸਿਆ ਹੋਇਆ ਸੀ ....ਤਾਂ ਕਿ ਉਸ ਦੀਆਂ ਮੁਸੀਬਤਾਂ ਘਟ ਜਾਣ l ਇਸ ਘਟਨਾ ਨੇ ਮੇਰੇ ਜ਼ਿਹਨ ਤੇ ਵੱਡਾ ਅਸਰ ਕੀਤਾ l
ਖ਼ਿਆਲ ਆਉਂਦੇ ਹਨ ..ਉੱਡ ਜਾਂਦੇ ਹਨ .. ਪੰਖੇਰੂਆਂ ਵਾਂਗਰ ...ਲਮਹੇ ਬੀਤ ਜਾਂਦੇ ਹਨ.ਫਿਰ ਪਰਤ ਕੇ ਨਹੀਂ ਆਉਂਦੇ . ਘਟਨਾਵਾਂ ਪਿੱਛੇ ਰਹਿ ਜਾਂਦੀਆਂ ਹਨ ..
.ਅਚਾਨਕ ਮੈਨੂੰ ਚਿੰਤਾ ਹੋਈ ਸੀ ਮੈਂ ਚਾਹੁੰਦਾ ਸੀ ਇਹ ਘਟਨਾ ਜੋ ਮੈਂ ਦੇਖੀ ਹੈ ....ਬੀਤ ਨਾ ਜਾਏ .... l ਪਤਾ ਨਹੀਂ ਮੈਨੂੰ ਕਿਉਂ ਲੱਗਿਆ ਸੀ ਇਸ ਸਾਧਾਰਨ ਘਟਨਾ ਨਹੀਂ ..ਇਨਸਾਨ ਆਪਣੀਆਂ ਮੁਸੀਬਤਾਂ ਘਟ ਜਾਣ ਦੇ ਖ਼ਿਆਲ ਨਾਲ ਦਿਲ ਨੂੰ ਵੀ ਲੱਭ ਲੱਭ ਕੇ ਲੁੱਡੀਆਂ ਪਾਉਂਦਾ ਹੈ ਪਰ ਜ਼ਿਆਦਾਤਰ ਵਾਰੀ ਉਹ ਇਨਸਾਨ ਦੀ ਮਦਦ ਨਹੀਂ ਕਰਦਾ l
ਸ਼ਾਇਦ ਇਹੀ "ਡਰ "ਸੀ ਕਿ ਮੈਂ ਜ਼ਿੰਦਗੀ ਦੀ ਪਹਿਲੀ ਕਹਾਣੀ ਲਿਖੀ "ਕੁੱਤਿਆਂ ਨੂੰ ਭਾਲਦਾ ਇਨਸਾਨ " l
ਉਹ ਕਹਾਣੀ ਅਜੀਤ ਵਿੱਚ ਛਪੀ ਜਿਸ ਦੀ ਮੈਨੂੰ ਕੋਈ ਉਮੀਦ ਨਹੀਂ ਸੀ ....ਮੈਨੂੰ ਕਹਾਣੀ ਛਪਣ ਦੇ ਉਨੀ ਖੁਸ਼ੀ ਨਹੀਂ ਸੀ ਜਿੰਨੀ ਇਸ ਅਹਿਸਾਸ ਦੀ ਸੀ ਕਿ ਮੈਂ ਹੁਣ ਖ਼ਿਆਲਾਂ ਨੂੰ ਰੂਪ ਦੇ ਸਕਦਾ ਹਾਂ...ਹੁਣ ਲਮਹੇਂ ਸਿਰਫ਼ ਬੀਤ ਹੀ ਨਹੀਂ ਜਾਣਗੇ ..ਉਹ ਅਣਆਈ ਮੌਤ ਨਹੀਂ ਮਰਨਗੇ l
ਹੁਣ ਘਟਨਾਵਾਂ ਸਿਰਫ ਹੰਢਾਈਆਂ ਹੀ ਨਹੀਂ ਜਾਣਗੀਆਂ ....ਇਨ੍ਹਾਂ ਨੂੰ ਜ਼ੁਬਾਨ ਮਿਲ ਜਾਏਗੀ... ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ l
ਇਹ ਇਕ ਨਵੀਂ ਦੁਨੀਆਂ ਦੇ ਦਰਵਾਜ਼ੇ ਖੋਲ੍ਹਣ ਵਾਂਗ ਸੀ ....ਇੱਕ ਸ਼ਕਤੀ ਦਾ ਅਹਿਸਾਸ ਜੋ ਤੁਹਾਡੇ ਕੋਲ਼ ਹੈ ਪਰ ਤੁਹਾਨੂੰ ਉਸ ਦਾ ਇਲਮ ਨਹੀਂ l
ਖ਼ਿਆਲ ਮੇਰੇ ਅੰਦਰ ਪਹਿਲਾਂ ਤੋਂ ਹੀ ਸਨ l
ਕੁਝ ਚੀਜ਼ਾਂ ਲਈ ਮੈਂ ਪਹਿਲਾਂ ਹੀ ਡਰਦਾ ਸੀ ਕਿ ਉਹ ਬੀਤਾ ਸਮਾਂ ਨਾ ਬਣ ਜਾਣ ....ਕੁਝ ਲੋਕ ਸਨ ਜਿਨ੍ਹਾਂ ਨੂੰ ਮੈਂ ਹਮੇਸ਼ਾਂ ਲਈ ਦੇਖਣਾ ਚਾਹੁੰਦਾ ਸੀ !
ਤਰਸੇਮ ਬਸ਼ਰ
9814163071
ਦਬਦਬਾ - ਤਰਸੇਮ ਬਸ਼ਰ
ਮੈਂ ਖ਼ੁਦ ਆਪਣੇ ਆਪ ਤੇ ਹੈਰਾਨ ਹੋ ਜਾਂਦਾ ਹਾਂ ਕਿ ਕਿਉਂ ਮੈਂ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਉਸ ਘਟਨਾ ਬਾਰੇ ਕਿਉਂ ਸੋਚਦਾ ਹਾਂ ਹੁਣ ਵੀ ਮੈਨੂੰ ਕਈ ਵਾਰ ਲੱਗਦਾ ਹੈ ਕਿ ਮੈਨੂੰ ਉਸ ਸਮੇਂ ਜਦੋਂ ਕਿ ਬਹਾਦਰੀ ਦਾ ਇਹ ਕਿੱਸਾ ਸੁਣਾਇਆ ਜਾਣਾ ਹੁੰਦਾ ਹੈ ,ਕਹਿ ਦੇਣਾ ਚਾਹੀਦਾ ਹੈ ਕਿ ਭਾਊ ਉਦੋਂ ਡਰਿਆ ਨਹੀਂ ਸੀ
ਭਾਉ ਨੂੰ ਮਿਲਿਆ ਵਰ੍ਹੇ ਹੋ ਗਏ ਹਨ ਉਸ ਨਾਲ ਕਿਸੇ ਕਿਸਮ ਦਾ ਕੋਈ ਤਾਲੁਕ ਨਹੀਂ, ਮਿਲਣੀ ਗਿਲਨੀ ਦੇ ਕੋਈ ਬਹਾਨਾ ਵੀ ਨਹੀਂ ....ਇਹ ਵੀ ਨਹੀਂ ਪਤਾ ਨਹੀਂ ਉਹ ਦੁਨੀਆਂ ਵਿੱਚ ਵੀ ਹੋਵੇਗਾ ਕਿ ਨਹੀਂ ਪਰ.....
ਅਕਸਰ ਇਹ ਕਿੱਸਾ ਪਰਿਵਾਰ ਵਿਚ ਸੁਣਾਇਆ ਜਾਂਦਾ ਹੈ ਸਾਡੀ ਦੀਦਾ ਦਲੇਰੀ ਦਾ ਬਖਾਨ ਕੀਤਾ ਜਾਂਦਾ ਹੈ, ਭਾਊ ਨੂੰ ਡਰਿਆ ਕਿਹਾ ਜਾਂਦਾ ਹੈ ...ਜਦ ਕਿ ਮੈਨੂੰ ਕਦੇ ਨਹੀਂ ਲੱਗਿਆ ਕਿ ਭਾਊ ਡਰ ਗਿਆ ਸੀ l
ਪੂਰੀ ਗੱਲ ਸਮਝਣ ਵਾਸਤੇ ਤੁਹਾਨੂੰ ਉਸ ਘਟਨਾ ਬਾਰੇ ਜਾਣਨਾ ਪਵੇਗਾ ...ਜਿਸ ਵਿੱਚ ਇੱਕ ਵੱਡਾ ਕਿਰਦਾਰ ਭਾਊ ਦਾ ਵੀ ਹੈ l
ਘਟਨਾ ਉਹਨਾਂ ਦਿਨਾਂ ਨਾਲ ਸਬੰਧਿਤ ਹੈ ,ਜਿੰਨਾਂ ਦਿਨਾਂ ਵਿੱਚ ਅਸੀਂ ਪੰਜਾਬ ਤੋਂ ਹਿਜ਼ਰਤ ਕਰ ਕੇ ਯੂ..ਪੀ ਲਖੀਮਪੁਰ ਖੀਰੀ ਰਹਿ ਰਹੇ ਸਾਂ l ਸਾਡੇ ਆਪਣੇ ਤਿੰਨ ਚਾਰ ਘਰ ਸਨ ਂਜੋ ਪੰਜ, ਦਸ –ਦਸ ਕਿਲੋਮੀਟਰ ਦੀ ਵਿੱਥ ਤੇ ਵਸੇ ਹੋਏ ਸਨ । ਖੇਤਾਂ ਵਿੱਚ ਬਣੇ ਇਹਨਾਂ ਘਰਾਂ ਨੂੰ ਉਥੇ "ਝਾਲਾ "ਕਿਹਾ ਜਾਂਦਾ ਹੈ। ਅਸੀਂ ਮਾਹੌਲ ਖ਼ਰਾਬ ਹੋਣ ਕਾਰਨ ਓਧਰ ਗਏ ਸਾਂ ਪਰ ਉੱਥੇ ਵੀ ਮਾਹੌਲ ਠੀਕ ਨਹੀਂ ਸੀ , ਲੁੱਟਾਂ ਖੋਹਾਂ ਆਮ ਹੁੰਦੀਆਂ ਰਹਿੰਦੀਆਂ ਸਨ ਤੇ ਇਹ ਵਾਰਦਾਤਾਂ ਪੰਜਾਬੀ ਝਾਲਿਆਂ ਤੇ ਹੀ ਵਾਪਰਦੀਆਂ । ਕਿਉਂਕਿ ਉਥੋਂ ਦੇ ਵਸਨੀਕ ਜਿਨ੍ਹਾਂ ਨੂੰ ਅਸੀਂ ਦਿਹਾਤੀ ਕਹਿੰਦੇ ਹੁੰਦੇ ਸੀ ,ਪਿੰਡਾ ਵਿੱਚ ਰਹਿੰਦੇ ਸਨ ਤੇ ਪੰਜਾਬੀ ' ਪਿੰਡਾਂ ਤੋਂ ਦੂਰ ਖੇਤਾਂ ਚ ਜਿਨ੍ਹਾਂ ਨੂੰ ਉਹ ਦਿਹਾਤੀ" ਝਾਲੇ" ਕਹਿੰਦੇ ਸਨ ਵਿੱਚ ਰਹਿੰਦੇ ਸਨ ।ਖੇਤਾਂ ਵਿੱਚ ਬਣਿਆ ਹੋਇਆ ਇਕ ਘਰ ਜਿਸ ਨੂੰ ਲੁੱਟਣ ਲਈ ਅਕਸਰ ਲੋਕ ਪੈ ਜਾਂਦੇ ਹੁੰਦੇ ਸਨ l ਪੁਲਸ ਅਤੇ ਪੰਚਾਇਤ ਆਦਿ ਸਿਰਫ਼ ਨਾਵਾਂ ਵਾਸਤੇ ਹੀ ਸਨ .l ਇਹ ਪੰਜਾਬ ਤੋਂ ਅਲੱਗ ਕਿਸਮ ਦਾ ਡਰ ਸੀ l
ਨੇੜੇ ਇੱਕ ਕਸਬਾ ਪੈਂਦਾ ਸੀ" ਮੈਂਗਲਗੰਜ "… ਕਿਸੇ ਸਮੇਂ ਇਹ ਕੋਈ ਵੱਡਾ ਪਿੰਡ ਹੋਏਗਾ ਪਰ ਜੀਟੀ ਰੋਡ ਤੇ ਹੋਣ ਕਾਰਨ ਇਹ ਕਸਬਾ ਬਣ ਗਿਆ ਸੀ lਇੱਥੇ ਸੀਤਾਪੁਰ ਅਤੇ ਲਖਨਊ ਨੂੰ ਜਾਂਦੀਆਂ ਬੱਸਾਂ ਖੜ੍ਹਦੀਆਂ ਸਨ l
ਮਠਿਆਈ ਦੀਆਂ ਦੁਕਾਨਾਂ ਤੇ ਲੋਕ ਚਾਹ ਪੀਂਦੇ ਤੇ ਇੱਥੋਂ ਦੇ ਮਸ਼ਹੂਰ ਗੁਲਾਬ ਜਾਮਣ ਵੀ ਖਾਂਦੇ...ਇਨ੍ਹਾਂ ਗੁਲਾਬ ਜਾਮਣਾਂ ਦਾ ਸੁਆਦ ਮੈਨੂੰ ਅੱਜ ਤਕ ਵੀ ਯਾਦ ਹੈ l
ਪਿੰਡਾਂ ਨੂੰ ਇਸ ਕਸਬੇ ਤੋਂ ਕੱਚੇ ਰਾਹ ਜਾਂਦੇ ਸਨ ....ਅਸੀਂ ਅਕਸਰ ਸ਼ਾਮ ਨੂੰ ਮੈਗਲਗੰਜ ਆ ਜਾਂਦੇ ....ਇੱਥੇ ਦੁਕਾਨਾਂ ਸਨ ਦਵਾਈਆਂ ਸਨ ,ਸਬਜ਼ੀਆਂ ਸਨ ,ਸ਼ਰਾਬ ਦਾ ਠੇਕਾ ਵੀ ਸੀ ..ਢਾਬਾ ਵੀ ਸੀ l ਇੱਥੇ ਆ ਕੇ ਆਪਣੇ ਆਪ ਨੂੰ ਜ਼ਿੰਦਗੀ ਨਾਲ ਪੰਜਾਬ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ l ਸਾਨੂੰ ਕਈ ਜਣਿਆਂ ਨੂੰ ਜੋ ਪੰਜਾਬ ਤੋਂ ਨਵੇਂ ਨਵੇਂ ਆਏ ਹੋਏ ਸਾਂ ਨੂੰ ਇੱਥੇ ਆਉਣਾ ਚੰਗਾ ਲੱਗਦਾ l ਅਸੀਂ ਹਸਰਤ ਨਾਲ ਉਨ੍ਹਾਂ ਲੋਕਾਂ ਨੂੰ ਦੇਖਦੇ ਰਹਿੰਦੇ ਜੋ ਬੱਸ ਚੜ੍ਹ ਰਹੇ ਹੁੰਦੇ ਤੇ ਜਿਨ੍ਹਾਂ ਨੇ ਪੰਜਾਬ ਵੱਲ ਜਾਣਾ ਹੁੰਦਾ ਸੀ l
ਅਜਿਹੀਆਂ ਪੰਜ ਦਾ ਸਵਾਰੀਆਂ ਤਕਰੀਬਨ ਹਰ ਰੋਜ਼ ਹੁੰਦੀਆਂ ਸਨ l
ਯੂ.ਪੀ ਦੇ ਇਨ੍ਹਾਂ ਨਿੱਕੇ ਨਿੱਕੇ ਕਸਬਿਆਂ ਦਾ ਇੱਕ ਰਿਵਾਜ ਹੈ ਕਿ ਉੱਥੇ ਹਫਤੇ ਵਿੱਚ ਇੱਕ ਜਾਂ ਦੋ ਵਾਰੀ ਮੰਡੀ ਲਗਦੀ ਹੈ ਜਿਸ ਵਿੱਚ ਸਬਜੀ ,ਮਸਾਲੇ, ਖੇਤੀ ਬਾੜੀ ਦੇ ਸੰਦ ਅਤੇ ਕੋਈ ਹੋਰ ਰੋਜ਼ ਦੀਆਂ ਜਰੂਰਤਾਂ ਦਾ ਸਮਾਨ ਮਿਲਦਾ ਹੈ...ਇਸ ਦਿਨ ਆਸੇ ਪਾਸੇ ਦੇ ਪਿੰਡਾਂ ਦੇ ਆਬਾਦੀਆਂ ਚੋਂ ਲੋਕ ਆਪਣੀਆਂ ਜ਼ਰੂਰਤਾਂ ਦਾ ਸਾਮਾਨ ਲੈਣ ਇੱਥੇ ਪਹੁੰਚਦੇ । ਦੂਰ ਨੇੜੇ ਦੇ ਪਿੰਡਾਂ ਵਾਲੇ ਵੀ ਆਪਣਾ ਆਪਣਾ ਸਾਮਾਨ ਲੈ ਕੇ ਵੇਚਣ ਲਈ ਵੀ ਆਉਂਦੇ l ਇਨ੍ਹਾਂ ਦੋ ਦਿਨਾਂ ਵਿਚ ਮੈਕਲ ਗੰਜ ਜੇ ਮੇਲੇ ਵਰਗਾ ਮਾਹੌਲ ਹੁੰਦਾ l ਇਕ ਛੋਟੇ ਜਿਹੇ ਮੈਦਾਨ ਵਿਚ ਲੋਕ ਦੁਕਾਨਾਂ ਰੇਹੜੀਆਂ ਫੜੀਆਂ ਲਾਉਂਦੇ ਤੇ ਲੋਕ ਨੇੜੇ ਤੇੜੇ ਦੇ ਪਿੰਡਾਂ ਵਿਚੋਂ ਪੈਦਲ ਜਾਂ ਸਾਈਕਲ ਤੇ ਬਾਜ਼ਾਰ ਆਉਂਦੇ ,ਆਪਣੀਆਂ ਚੀਜ਼ਾਂ ਸ਼ਾਮ ਤਕ ਲੈ ਕੇ ਮੁੜ ਜਾਂਦੇ l
ਇਹ ਅਜਬ ਤਰ੍ਹਾਂ ਦਾ ਮਾਹੌਲ ਸੀ.... ਸੋਚਦਾ ਹਾਂ ਪਤਾ ਨਹੀਂ ਹੁਣ ਵੀ ਉਸੇ ਤਰ੍ਹਾਂ ਚਲਦਿਆਂ ਹੋਵੇਗਾ ਜਾਂ ਨਹੀਂ l
ਮੈਂਗਲਗੰਜ ਵਿੱਚ ਮੰਗਲਵਾਰ ਤੇ ਵੀਰਵਾਰ ਨੂੰ ਇਹ ਬਜਾਰ ਲਗਦਾ । ਹਾਲਾਂਕਿ ਸਾਡੇ ਕੋਲ ਕਾਰ ਸੀ ਮੈਂ ਚਾਹੁੰਦਾ ਤਾਂ ਕਾਰ ਤੇ ਵੀ ਇੱਥੇ ਆ ਸਕਦਾ ਸੀ ....ਪਰ ਮੈਂ ਮਹਿਸੂਸ ਕੀਤਾ ਕਿ ਕਾਰ ਉੱਥੋਂ ਦੇ ਲੋਕਾਂ ਵਾਸਤੇ ਬਹੁਤ ਵੱਡੀ ਚੀਜ਼ ਹੈ...ਉੱਥੋਂ ਦੀ ਜ਼ਿੰਦਗੀ ਅਤੇ ਸੱਭਿਆਚਾਰਕ ਮਾਨਤਾਵਾਂ ਨੂੰ ਦੇਖਣ ਲਈ ਸਾਈਕਲ ਹੀ ਵਧੀਆ ਸਾਧਨ ਹੈ .... ਮੈਂ ਅਕਸਰ ਆਪਣੇ ਸੰਗੀਆਂ ਸਾਥੀਆਂ ਦੀ ਤਰ੍ਹਾਂ ਸਾਈਕਲ ਤੇ ਆਉਂਦਾ ...ਸਾਈਕਲ ਮੈਂ ਨਵਾਂ ਲੈ ਲਿਆ ਸੀ... ਹਰੇ ਰੰਗ ਦਾ lਅਸੀਂ ਆਪਣੀ ਸਾਇਕਲ ਗੁਰਦਾਸਪੁਰ ਤੋਂ ਹਿਜ਼ਰਤ ਕਰਕੇ ਆਏ ਪੰਡਤਾਂ ਦੀ ਦੁਕਾਨ ਤੇ ਖੜੀ ਕਰ ਦਿੰਦੇ ਸਾਂ ..
ਉਸ ਦਿਨ ਮੰਗਲਵਾਰ ਸੀ ਤੇ ਸੁਬ੍ਹਾ ਸੁਬ੍ਹਾ ਬਾਜ਼ਾਰ ਦੀ ਰੌਣਕ ਵਧ ਰਹੀ ਸੀ ....ਲੋਕ ਖਾਲਿਆਂ ਪਗਡੰਡੀਆਂ ਤੇ ਰਾਹਾਂ ਤੋਂ ਮੈਗਲਗੰਜ ਨੂੰ ਆ ਰਹੇ ਸਨ ..ਅਸਲ ਚ ਬਾਜ਼ਾਰ ਵਿੱਚ l
ਮੈਂ ਲੋਕਾਂ ਦੀ ਜੀਵਨ ਸ਼ੈਲੀ ਨੂੰ ਨੇੜੇ ਤੋਂ ਜਾਣਨ ਦੇ ਯਤਨ ਵਿੱਚ ਕਾਫ਼ੀ ਦੇਰ ਬਾਅਦ ਵਾਪਸ ਮੁੜਿਆ ਤਾਂ ਮੇਰਾ ਸਾਇਕਲ ਮੈਨੂੰ ਉੱਥੇ ਨਾ ਦਿਖਿਆ । ਦੁਕਾਨਦਾਰ ਸਾਡੇ ਪਰਿਵਾਰਾਂ ਦਾ ਕਾਫੀ ਸਨੇਹ ਕਰਦਾ ਸੀ । ਜਦੋਂ ਮੈਂ ਉਸਨੂੰ ਸਾਇਕਲ ਬਾਰੇ ਪੁੱਛਿਆ ਤਾਂ ਕਹਿਣ ਲੱਗਾ,
ਉਹ ਹਰਾ ਜਿਆ ! ਸਾਇਕਲ ?
ਮੈਂ ਕਿਹਾ
,ਹਾਂ ,ਓਹੀ !
ਉਸਨੇ ਮੈਨੂੰ ਹੋਰ ਕੁਝ ਦੱਸਣ ਦੀ ਬਜਾਇ ਥੋੜਾ ਜਿਹਾ ਚਿਰ ਬੈਠ ਜਾਣ ਨੂੰ ਕਿਹਾ ।ਲੱਗਭੱਗ ਅੱਧੇ ਘੰਟੇ ਬਾਅਦ ਉਸਨੇ ਜੋ ਦੱਸਿਆ ਉਹ ਕੁੱਝ ਇਸ ਤਰ੍ਹਾਂ ਸੀ । ਉਸ ਅਨਸਾਰ ਸਾਇਕਲ ਕਾਲੇ ਭਾਊ ਨੇ ਚੱਕਿਆ ਹੈ ਜੋ ਕਿ ਬੜਾ ਖਤਰਨਾਕ ਬੰਦਾ ਹੈ ਤੇ ਉਸਦਾ ਕੰਮ ਹੀ ਅਜਿਹੇ ਕੰਮ ਕਰਨਾ ਹੈ । ਦੁਕਾਨਦਾਰ ਨੇ ਮੈਨੂੰ ਸਲਾਹ ਦਿੱਤੀ ਕਿ ਸਾਇਕਲ ਨੂੰ ਭੁੱਲ ਜਾਓ , ਕੀ ਸਾਇਕਲ ਪਿੱਛੇ ਅਜਿਹੇ ਬੰਦੇ ਨਾਲ ਪੰਗਾ ਲੈਣਾ ਹੈ । ਗੱਲਾਂ ਦੌਰਾਨ ਹੀ ਸਾਡੇ ਕੋਲ ਠਾਕੁਰ ਆ ਗਿਆ......ਠਾਕੁਰ ਦੀ ਇਲਾਕੇ ਵਿਚ ਇੱਜ਼ਤ ਸੀ ਤੇ ਰੋਅਬ ਵੀ ਤੇ ਉਸਨੇ ਵੀ ਕੁੱਝ ਇਸ ਤਰ੍ਹਾਂ ਹੀ ਕਿਹਾ ,
" ਆਪ ਲੋਗ ਕਾਰੋਂ ਮੋਟਰੋਂ ਮੇਂ ਘੁੰਮਨੇ ਵਾਲੇ………..ਛੋੜੋ ਸਾਇਕਲ ਕੋ ..ਬਦਮਾਸ਼ ਹੈ ।" ਠਾਕੁਰ ਸਾਡੇ ਤੋਂ ਬਹੁਤ ਪ੍ਰਭਾਵਤ ਸੀ ....ਖ਼ਾਸਕਰ ਕਾਰ ਤੋਂ .....ਪਤਾ ਨਹੀ...ਮੈਨੂੰ ਕਿਉਂ ਲੱਗਿਆ ਕਿ ਠਾਕੁਰ ਅੰਦਰੋਂ ਖਾਤੇ ਮੁਸਕਰਾ ਰਿਹਾ ਸੀ ....ਉਹ ਮੁਸਕਰਾਹਟ ਹੈ ਸੀ ਜਾਂ ਨਹੀਂ ਪਰ ਮੈਨੂੰ ਚੁਭ ਗਈ ਸੀ l
ਚੜ੍ਹਦੀ ਉਮਰ ਸੀ । ਘਰੇ ਵਾਪਸ ਆ ਗਿਆ ਪਰ ਮਨ ਚ ਕਸਕ ਸੀ ਤੇ ਡਰ ਵੀ ਕਿ ਇਸ ਤਰ੍ਹਾਂ ਤਾਂ ਕਿਸੇ ਨੇ ਇਥੇ ਰਹਿਣ ਹੀ ਨਹੀਂ ਦੇਣਾ , ਪ੍ਰਦੇਸ ਵਿੱਚ ਇਸ ਤਰ੍ਹਾਂ ਕੋਈ ਜੀਨ ਹੀ ਨਹੀਂ ਦੇਵੇਗਾ ...ਸੋਚਾਂ ਵਿਚਾਰਾਂ ਅਤੇ ਬੇਚੈਨੀ ਕਾਰਨ ਪੂਰੀ ਰਾਤ ਨੀਂਦ ਨਹੀਂ ਆਈ ।
ਮੈਂ ਸੁਬ੍ਹਾ ਸੁਬ੍ਹਾ ਹੀ ਆਪਣੇ ਚਾਚੇ ਕੋਲ ਚਲਾ ਗਿਆ ਜਿਸ ਦਾ ਘਰ ਥੋੜ੍ਹੀ ਦੂਰ ਹੀ ਸੀ .....ਤੇ ਉਸੇ ਕਰਕੇ ਅਸੀਂ ਇਸ ਇਲਾਕੇ ਵਿਚ ਆ ਜ਼ਮੀਨ ਲਈ ਸੀ l ਚਾਚੇ ਨੇ ਗੱਲ ਸੁਣੀ ਤਾਂ ਉਹਦਾ ਚਿਹਰਾ ਵੀ ਗੰਭੀਰ ਹੋ ਗਿਆ l ਚਾਚੇ ਦਾ ਵੀ ਪੂਰੇ ਇਲਾਕੇ ਵਿੱਚ ਨਾਮ ਸੀ ਫ਼ੌਜੀ ਸਾਬ੍ਹ ...ਇਕ ਰੋਹਬ ਸੀ ਜੋ ਇਸ ਛੋਟੀ ਜਿਹੀ ਘਟਨਾ ਨਾਲ ਫਿੱਕਾ ਪੈ ਸਕਦਾ ਸੀ l
ਚਾਚੇ ਨੇ ਪਿੰਡ ਵਿਚੋਂ ਆਪਣੇ ਜਾਨਣ ਵਾਲਿਆਂ ਤੋਂ ਸਾਈਕਲ ਵਾਲੇ ਕੁੱਬੇ ਚੋਰ ਦਾ ਪਤਾ ਕੀਤਾ l ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਉਹਦੇ ਨਾਲ ਉਲਝਣਾ ਠੀਕ ਨਹੀਂ, ਬੰਦਾ ਬੜਾ ਖ਼ਤਰਨਾਕ ਹੈ ....ਕਈ ਸਾਲਾਂ ਤੋਂ ਨਦੀ ਉਤੇ ਰਹਿ ਰਿਹਾ ਹੈ ..
ਸਾੲੀਕਲ ਭੁੱਲ ਜਾਓ
ਪਰ ਚਾਚੇ ਕੋਲ ਆਉਣ ਤਕ ਮੁੱਦਾ ਸਾਈਕਲ ਦਾ ਹੀ ਨਹੀਂ ਰਹਿ ਗਿਆ ਸੀ ਇਹ ਮੁੱਦਾ ਹੋਂਦ ਨਾਲ ਜੁੜ ਗਿਆ ਸੀ ...ਸ਼ਾਇਦ ਚਾਚੇ ਨੂੰ ਵੀ ਮਹਿਸੂਸ ਕੀਤਾ ਹੋਣਾ ਕਿ ਬਣਿਆ ਬਣਾਇਆ ਰੋਅਬ ਖ਼ਤਮ ਹੋ ਗਿਆ ਤਾਂ ਇੱਥੇ ਰਹਿਨਾ ਆਸਾਨ ਨਹੀਂ l
ਨਦੀ ਸਾਡੇ ਘਰਾਂ ਤੋਂ ਪੰਜ ਕੁ ਕਿਲੋਮੀਟਰ ਦੂਰ ਸੀ ....ਉਸ ਨੂੰ ਕੱਚਾ ਰਸਤਾ ਜਾਂਦਾ ਸੀ l ਚਾਚੇ ਨੇ ਕੱਪੜੇ ਬਦਲ ਲਏ ਤੇ ਆਪਣੀ ਰਫ਼ਲ ਹੱਥ ਚ ਲੈ ਕੇ ਚੱਲਣ ਦਾ ਇਸ਼ਾਰਾ ਕੀਤਾ l ਚਾਚਾ ਚਾਹੁੰਦਾ ਸੀ ਕਿ ਪੈਦਲ ਹੀ ਜਾਇਆ ਜਾਵੇ ਤਾਂ ਕਿ ਆਉਂਦੇ ਜਾਂਦੇ ਰਾਹੀ ਸਾਨੂੰ ਦੇਖ ਲੈਣ.....ਪ੍ਰੀਤ ਸਮਝ ਲੈਣ ਕਿ ਅਸੀਂ ਦਬਨ ਵਾਲੇ ਨਹੀਂ l
ਚਾਚੇ ਦੀ ਇਹ ਸਾਰੀ ਚੇਸ਼ਟਾ ਇਸ ਕਾਰਨ ਸੀ ਕਿ ਉਹ ਪ੍ਰਭਾਵ ਬਣਿਆ ਰਹੇ ਜੋ ਬਣਿਆ ਹੋਇਆ ਹੈ ਨਹੀਂ ਤਾਂ ਜੀਵਨ ਕਠਨ ਹੋ ਸਕਦਾ ਹੈ l
ਕੱਚੇ ਰਸਤੇ ਤੇ ਥੋੜ੍ਹੀ ਦੂਰ ਹੀ ਗਏ ਸਾਂ ਕਿ ਚਾਚੇ ਨੂੰ ਲੱਛੂ ਨੇ ਆਵਾਜ਼ ਮਾਰ ਲਈ ਸੀ l ਲਛਮਣ ਇਲਾਕੇ ਵਿੱਚ ਬਦਮਾਸ਼ ਦੇ ਤੌਰ ਤੇ ਮਸ਼ਹੂਰ ਸੀ ਪਿੰਡਾਂ ਵਾਲੇ ਡਰਦੇ ਸਨ ਪਰ ਚਾਚੇ ਤੋਂ ਉਹ ਖ਼ੌਫ ਖਾਂਦਾ ਸੀ l ਉਸ ਨੇ ਚਾਚੇ ਨੂੰ ਵਿਅੰਗਾਤਮਕ ਢੰਗ ਵਿੱਚ ਸਾਈਕਲ ਚੁੱਕੇ ਜਾਣ ਦੀ ਗੱਲ ਕੀਤੀ ਤਾਂ ਚਾਚਾ ਹੋਰ ਖਿਝ ਗਿਆ ..ਲੱਛਣ ਦੀ ਹਲਕੀ ਮੁਸਕਰਾਹਟ ਨੇ ਦੱਸ ਦਿੱਤਾ ਸੀ ਕਿ ਉਹ ਸਾਡੀ ਸਥਿਤੀ ਤੇ ਹੱਸ ਰਿਹਾ ਹੈ ...ਉਸ ਦੀ ਮੁਸਕੁਰਾਹਟ ਸਾਡੇ ਭਵਿੱਖ ਲਈ ਵੀ ਠੀਕ ਨਹੀਂ ਸੀ l ...
ਹੁਣ ਮੁੱਦਾ ਸੀਰੀਅਸ ਹੋ ਗਿਆ ਸੀ ....ਇੱਜ਼ਤ ਦਾ ਮਸਲਾ....ਮੈਂ ਹੋਂਦ ਮੁੱਦੇ ਨੂੰ ਥੋੜ੍ਹਾ ਬਹੁਤਾ ਸਮਝਦਾ ਸੀ ਪਰ ਚਾਚੇ ਦੇ ਰੰਗ ਢੰਗ ਦੇਖ ਕੇ ਮੈਨੂੰ ਉਸ ਦੀ ਗੰਭੀਰਤਾ ਦਾ ਅਸਲ ਅਹਿਸਾਸ ਹੋਇਆ ....ਮੈਂ ਕਿਤੇ ਨਾ ਕਿਤੇ ਵੀ ਸੋਚਦਾ ਸੀ ਕਿ ਚਾਚੇ ਕੋਲ ਆ ਕੇ ਮੈਂ ਗਲਤੀ ਕਰ ਲਈ ਹੈ ਇਸ ਮੁੱਦੇ ਨੂੰ ਇੰਨਾ ਨਹੀਂ ਸੀ ਵਧਾਉਣਾ ਚਾਹੀਦਾ l
ਕੋਸੀ ਕੋਸੀ ਧੁੱਪ ਵਿੱਚ ਅਸੀਂ ਤੁਰੇ ਜਾ ਰਹੇ ਸਾਂ l ਮੈਂ ਹੈਰਾਨ ਸੀ ਕਿ ਅਸੀਂ ਆਪਸ ਵਿਚ ਜ਼ਿਆਦਾ ਗੱਲ ਨਹੀਂ ਸਾਂ ਕਰ ਰਹੇ ਜਦੋਂਕਿ ਕਰਨੀ ਚਾਹੀਦੀ ਸੀ l ਸ਼ਾਇਦ ਚਾਚਾ ਮੇਰੇ ਨਾਲੋਂ ਵੱਧ ਤਣਾਅ ਵਿੱਚ ਸੀ ਤੇ ਗੁੱਸੇ ਵਿਚ ਵੀ l
ਨਦੀ ਨੂੰ ਜਾਂਦਾ ਰਸਤਾ ਲੱਗਪੱਗ ਸੁੰਨਾ ਜਿਹਾ ਸੀ ਤੇ ਹੁਣ ਉਹ ਰਸਤਾ ਚੌੜਾ ਹੁੰਦਾ ਜਾ ਰਿਹਾ ਸੀ l ਸ਼ਾਇਦ ਨਦੀ ਨੇੜੇ ਸੀ l ਅਖੀਰ ਚਮਕਦੀ ਰੇਤ ਨਜ਼ਰ ਆਈ l
ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਮੈਂ ਕਲਪਨਾ ਕਰ ਰਿਹਾ ਸੀ ਕਿ ਉੱਥੇ ਪਾਣੀ ਦੀ ਵਗਦੀ ਹੋਈ ਨਦੀ ਹੋਵੇਗੀ ਪਰ ਉਹ ਸੁੱਕੀ ਹੋਈ ਨਦੀ ਸੀ ਸ਼ਾਇਦ ਕਈ ਸਾਲਾਂ ਤੋਂ ਸੁੱਕੀ ਹੋਈ ....ਦੂਰ ਕਿਤੇ ਸ਼ਾਇਦ ਪਾਣੀ ਵਗ ਰਿਹਾ ਹੋਵੇ ਨਹੀਂ ਤਾਂ ਇੱਥੇ ਰੇਤ ਹੀ ਰੇਤ ਦਿਖਾਈ ਦੇ ਰਹੀ ਸੀ l
ਕੋਈ ਇਸ ਉਜਾੜ ਬੀਆਬਾਨ ਵਿੱਚ ਕਿਸ ਤਰ੍ਹਾਂ ਰਹਿ ਸਕਦਾ ਹੈ l ਮੈਨੂੰ ਦੁਕਾਨਦਾਰ ਦੇ ਬੋਲ ਯਾਦ ਆਏ" ਖ਼ਤਰਨਾਕ ਆਦਮੀ"
ਥੋੜੀ ਦੂਰ ਅੱਗੇ ਗਏ ਤਾਂ ਢਲਾਣ ਤੇ ਦੋ ਛੱਪਰ ਦਿਖਾਈ ਦਿੱਤੇ ਇੱਕ ਔਰਤ ਪਸ਼ੂਆਂ ਨੂੰ ਚਾਰਾ ਪਾ ਰਹੀ ਸੀ.....ਛੱਪੜ ਆਦਿ ਦੇ ਆਲੇ ਦੁਆਲੇ ਛੋਟੀ ਜਿਹੀ ਕੰਧ ਸੀ ਮੈਂ ਕਈ ਵਾਰ ਸੋਚਿਆ ਕਿ ਇਸ ਵੀਰਾਨੇ ਵਿਚ ਛੋਟੀ ਜਿਹੀ ਕੰਧ ਦੀ ਕੀ ਤੁੱਕ ਹੈ .....ਵਿਹੜੇ ਚ ਖੜ੍ਹੀ ਪੁਰਾਣੀ ਟਰਾਲੀ ਦੇ ਟਾਇਰ ਪਤਾ ਨ੍ਹੀਂ ਕਦੋਂ ਦੇ ਪੈਂਚਰ ਹੋ ਚੁੱਕੇ ਸਨ .... ਔਰਤ ਦਾ ਪਹਿਰਾਵਾ ਪੰਜਾਬੀ ਸੀ ....ਉਹ ਸਾਨੂੰ ਦੇਖ ਕੇ ਵੀ ਕੁਝ ਨਾ ਬੋਲੀ ਤਾਂ ਚਾਚੇ ਦੀ ਆਵਾਜ਼ ਆਈ
ਭਾਊ.......।
ਔਰਤ ਜਵਾਬ ਦੇਣ ਦੀ ਥਾਂ ਅੰਦਰ ਗਈ ਤੇ ਵਾਪਸ ਨਾ ਆਈ । ਮੈਂ ਵਾਰ ਵਾਰ ਆਪਣੀਆਂ ਨਜ਼ਰਾਂ ਸਾਇਕਲ ਵਾਸਤੇ ਦੌੜਾ ਰਿਹਾ ਸੀ ਪਰ ਉਹ ਕਿਤੇ ਨਜ਼ਰ ਨਾ ਆਇਆ.....ਅਸਲ ਗੱਲ ਤਾਂ ਇਹ ਹੈ ਕਿ ਮਾਹੌਲ ਦੀ ਨਜ਼ਾਕਤ ਨੂੰ ਦੇਖਦਿਆਂ ਮੈਨੂੰ ਹੁਣ ਸਾਈਕਲ ਵਿੱਚ ਕੋਈ ਦਿਲਚਸਪੀ ਵੀ ਨਹੀਂ ਸੀ l
ਹਾਂ ਬਈ ਜੁਆਨੋ .. ਭਾਰੀ ਜਿਹੀ ਆਵਾਜ਼ ਸੁਣਦਿਆਂ ਹੀ ਮੈਂ ਸਮਝ ਗਿਆ ਕਿ ਭਾਊ ਆ ਗਿਆ l
ਉਹ ਨੰਗੇ ਪਿੰਡੇ ਸੀ , ਮੁੱਛਾਂ ਕੁੰਢੀਆਂ ਕੀਤੀਆਂ ਹੋਈਆਂ ਸਨ ਤੇ ਕੇਸ ਜੂੜੇ ਦੀ ਸ਼ਕਲ ਵਿੱਚ ਸਿਰ ਤੇ ਬੰਨੇ ਹੋਏ ਸਨ । ਉਹ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦਾ ਮੈਂ ਸੋਚਿਆ ਸੀ ... l
ਮੈਂ ਕਈ ਵਾਰ ਚਾਚੇ ਵੱਲ ਦੇਖਿਆ ਤੇ ਕਈ ਵਾਰ ਉਸ ਦੇ ਹੱਥ ਵਿੱਚ ਫੜੀ ਬੰਦੂਕ ਵੱਲ l ਮੈਨੂੰ ਚਾਚੇ ਵੱਲੋਂ ਪ੍ਰਤੀਕਿਰਿਆ ਦੀ ਉਡੀਕ ਸੀ l ਚਾਚੇ ਜੇ ਚਿਹਰੇ ਤੇ ਪਸੀਨੇ ਦੀਆਂ ਹਲਕੀਆਂ ਹਲਕੀਆਂ ਬੂੰਦਾਂ ਚਮਕ ਰਹੀਆਂ ਸਨ ....ਪਰ ਚਾਚੇ ਦੀ ਆਵਾਜ਼ ਵਿੱਚ ਗੜ੍ਹਕ ਮੌਜੂਦ ਸੀ l
" ਸਾੲੀਕਲ ਮੋੜਦੇ ਜਿਹੜਾ ਕੱਲ੍ਹ ਬਾਜ਼ਾਰ ਤੋਂ ਚੱਕ ਲਿਆਇਐਂ "
, ਪਤਾ ਜੇ ਕਿੱਥੇ ਖੜੇ ਓ ........ਜਉ ਟੁਰ ਜਾਓ ।
ਕੁੱਝ ਪਲ ਚੁੱਪ ਰਹੀ , ਤਣਾਅ ਭਰੀ ਚੁੱਪ l
ਭਾਊ ਦਾ ਚਿਹਰਾ ਭਾਵਹੀਣ ਸੀ ...ਘਬਰਾਹਟ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ...ਉਹ ਸ਼ਾਇਦ ਮੈਂ ਦੇਖਣਾ ਚਾਹੁੰਦਾ ਸੀ l
ਹੁਣ ਵਾਰੀ ਚਾਚੇ ਦੇ ਬੋਲਣ ਦੀ ਸੀ ਤੇ ਮੈਂ ਡਰ ਰਿਹਾ ਸੀ ਕਿਤੇ ਚਾਚਾ ਬੰਦੂਕ ਹੀ ਨਾ ਤਾਂਨ ਦੇਵੇ ਕਿਤੇ ਚਲਾ ਹੀ ਨਾ ਦੇਵੇ l
ਪਰ ਪ੍ਰਤੀਕਿਰਿਆ ਮੇਰੇ ਅੰਦਾਜ਼ੇ ਦੇ ਉਲਟ ਹੋਈ l ਅਸਲ ਵਿੱਚ ਉਹੀ ਜੋ ਮੈਂ ਚਾਹੁੰਦਾ ਸੀ ਕਿ ਮਾਮਲਾ ਖ਼ਤਮ ਹੋ ਜਾਵੇ l
" ਕੱਲ੍ਹ ਤਕ ਸਾਇਕਲ ਕਾਲੇ ਦੀ ਦੁਕਾਨ ਤੇ ਛੱਡ ਆਈਂ ਨਹੀਂ ਤਾਂ ....."ਇਹ ਕਹਿੰਦਿਆਂ ਚਾਚੇ ਨੇ ਪੈਰ ਪੁੱਟ ਲਏ ਸਨ l
ਮੈਂ ਚਾਚੇ ਤੋਂ ਵੀ ਕਾਹਲਾ ਸੀ l
ਮੈਂ ਮਨ ਹੀ ਮਨ ਵਿੱਚ ਸ਼ੁਕਰ ਮਨਾਇਆ ...ਪਰ ਵਾਪਸ ਜਾਂਦਿਆਂ ਚਾਚਾ ਮੇਰੇ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ....ਮੈਨੂੰ ਲੱਗਿਆ ਕਿ ਉਹ ਇੰਨੇ ਤਣਾਅ ਵਿੱਚ ਸੀ ਕਿ ਭੋਲੀ ਹੀ ਗਿਆ ਕਿ ਮੈਂ ਉਸ ਨਾਲ ਆਇਆ ਹਾਂ .......ਪੁਆੜੇ ਦੀ ਜੜ੍ਹ ਨਾਲ ਹੈ l ਸਾਡੇ ਦੋਹਾਂ ਦੇ ਦਰਮਿਆਨ ਵੀ ਤਣਾਅ ਦੀ ਇੱਕ ਵੱਡੀ ਕੰਧ ਖੜ੍ਹੀ ਹੋਈ ਸੀ l
ਅਸੀਂ ਭਾਊ ਦੇਘਰ ਤੋਂ ਕੁੱਝ ਦੂਰ ਹੀ ਸਾਂ ਕਿ ਪਿੱਛੋਂ ਅਵਾਜ ਆਈ…………..
ਖਲੋ……..ਜੋ………ਖਲੋ…….. ਇਹ ਭਾਊ ਸੀ ,ਜੋ ਮੇਰੇ ਹਰੇ ਸਾਇਕਲ ਕੇ ਸਵਾਰ ਸੀ । ਚਾਚੇ ਦਾ ਹੱਥ ਰਾਇਫਲ ਤੇ ਕਸਿਆ ਗਿਆ ਸੀ ਮੈਂ ਵੀ ਆਉਣ ਵਾਲੇ ਸਮੇਂ ਵਾਸਤੇ ਤਿਆਰ ਹੋ ਗਿਆ ਸੀ l
ਮੈਂ ਸੋਚ ਰਿਹਾ ਸੀ ਅਖੀਰ ਉਹੀ ਹੋ ਗਿਆ ਜਿਸ ਦਾ ਡਰ ਸੀ ..ਅੱਡੇ ਖਤਰਨਾਕ ਬੰਦੇ ਦੇ ਘਰ ਜਾ ਕੇ ਉਸ ਨੂੰ ਧਮਕੀ ਦੇਣਾ ਖ਼ਤਰੇ ਤੋਂ ਖਾਲੀ ਨਹੀਂ ਸੀ ....ਉਸ ਨੇ ਵੀ ਤਾਂ ਕੁਝ ਕਰਨਾ ਹੀ ਸੀ l
ਭਾਊ ਆਰਾਮ ਨਾਲ ਆਇਆ ਅਤੇ ਸਾਈਕਲ ਤੋਂ ਉਤਰ ਗਿਆ ..ਹੁਣ ਉਸ ਦਾ ਚਿਹਰਾ ਇਨ੍ਹਾਂ ਖੂੰਖਾਰ ਨਜ਼ਰ ਨਹੀਂ ਸੀ ਆ ਰਿਹਾ l ਉਹ ਨੰਗੇ ਪੈਰੀ ਸੀ .ਪੈਰ ਰਸਤੇ ਦੇ ਰੇਤੇ ਦੇ ਟਿਕਾਉਂਦਿਆਂ ਕਹਿਣ ਲੱਗਿਆ
"ਆਹ ਈ ਜੇ ਤੁਹਾਡਾ ਸੈਕਲ ,ਲਓ ਸਾਂਭੋ !
ਉਸ ਨੇ ਸਾਈਕਲ ਦੇ ਹੈਂਡਲ ਲਗਪਗ ਮੇਰੇ ਵੱਲ ਛੱਡ ਹੀ ਦਿੱਤਾ ਸੀ ਜਿਸ ਨੂੰ ਫੜ ਲਿਆ ਸੀ ...ਭਾਊ ਬੋਲ ਰਿਹਾ ਸੀl ਉਸ ਦਾ ਸੰਬੋਧਨ ਚਾਚੇ ਨੂੰ ਸੀ . ਉਸਨੇ ਮੈਨੂੰ ਨਜ਼ਰਅੰਦਾਜ਼ ਹੀ ਕਰ ਦਿੱਤਾ ਸੀ lਕਹਿ ਰਿਹਾ ਸੀ "ਜੁਆਨਾ ... ਇਹਤਰਾਂ ਕਿਸੇ ਦੇ ਘਰ ਨਹੀਂ ਟੁਰ ਜਾਈਦਾ ਤੁਸਾ ਮੇਰੇ ਬਾਰੇ ਸੁਣਿਆ ਨਹੀਂ ...."ਭਾਊ ਦੀ ਨਜ਼ਰ ਚਾਚੇ ਦੇ ਚਿਹਰੇ ਤੇ ਸੀ ...ਉਡੀਕ ਰਿਹਾ ਸੀ ਕਿ ਉਹ ਕੋਈ ਉਹ ਕੁਝ ਕਹੇ l ਘਟਨਾਕ੍ਰਮ ਹੀ ਇੰਨੀ ਤੇਜ਼ੀ ਨਾ ਵਾਪਰਿਆ ਕਿ ਨਾ ਤਾਂ ਕੋਈ ਸ਼ਬਦ ਚਾਚੇ ਕੋਲ ਸਨ ਨਾ ਮੇਰੇ ਕੋਲ ਦਰਅਸਲ ਉਸ ਸਥਿਤੀ ਵਿਚ ਮੇਰੀ ਹੈਸੀਅਤ ਵੀ ਨਹੀਂ ਸੀ ਬੋਲਣ ਵਾਲੀ l
ਅਸੀਂ ਵਾਪਸ ਆ ਗਏ, ਸਾਈਕਲ ਨਾਲ ਰੇੜ੍ਹ ਕੇ ਲਿਆਂਦਾ l
ਸਾਈਕਲ ਮੇਰੇ ਹੱਥ ਵਿੱਚ ਸੀ ਤੇ ਮੈਂ ਸਮਝ ਵੀ ਰਿਹਾ ਸੀ ਇਹ ਸਾਈਕਲ ਵਾਪਸ ਨਹੀਂ ਆਇਆ ਇਹ ਰੋਅਬ ਵਾਪਿਸ ਆਇਆ ਸੀ ਜੋ ਉਥੇ ਰਹਿਣ ਲਈ ਜ਼ਰੂਰੀ ਸੀ ...ਤੇ ਭਾਊ ਨੇ ਪਤਾ ਨਹੀਂ ਕੀ ਸੋਚ ਕੇ ਸਾਨੂੰ ਵਾਪਸ ਕਰ ਦਿੱਤਾ ਸੀ l
ਮੈਂ ਕਈ ਵਾਰ ਸੋਚਿਆ ਕਿ ਭਾਊ ਨੇ ਸਾਨੂੰ ਸਾਡਾ ਇਹ ਰੋਅਬ ਕਿਉਂ ਵਾਪਸ ਕੀਤਾ...ਇਸ ਦੇ ਬਾਵਜੂਦ ਵੀ ਕਿਉਂ ਵਾਪਸ ਕੀਤਾ ਜਦ ਕਿ ਉਸ ਦੇ ਆਪਣੇ ਰੋਅਬ ਨੂੰ ਇਸ ਨਾਲ ਨੁਕਸਾਨ ਹੋ ਸਕਦਾ ਸੀ ...ਇਹ ਰੋਅਬ ਹੀ ਤਾਂ ਸੀ ਜਿਸ ਦੇ ਕਾਰਨ ਉਹ ਪਰਦੇਸਾਂ ਵਿੱਚ ਨਿਡਰ ਰਹਿ ਰਿਹਾ ਸੀ ਤੇ ਇਹ ਉਸ ਦਾ ਡਰ ਹੀ ਸੀ ਕਿ ਨਦੀ ਵੱਲ ਕੋਈ ਨਹੀਂ ਸੀ ਫਟਕਦਾ l
ਖ਼ੈਰ ਮੈਂ ਸਾਲ ਕੁ ਉੱਥੇ ਰਰਿਹਾ ,ਉਸ ਦਾ ਦਬਦਬਾ ਕਾਇਮ ਸੀ l
ਚਾਚੇ ਨੂੰ ਲੱਗਦਾ ਸੀ ਕਿ ਉਸ ਦਾ ਰੋਅਬ ਪੈ ਗਿਆ ਸੀ ..ਚਾਚੇ ਨੂੰ ਸ਼ਾਇਦ ਇਹ ਵੀ ਲੱਗਦਾ ਹੋਵੇ ਕੇ ਭਾਊ ਡਰ ਗਿਆ ਸੀ ....ਪਰ ਪਤਾ ਨਹੀਂ ਮੈਨੂੰ ਕਿਉਂ ਇਸ ਤਰ੍ਹਾਂ ਕਦੇ ਨਹੀਂ ਲੱਗਿਆ l ਮੈਨੂੰ ਲੱਗਦਾ ਸੀ ਕਿ ਜੇ ਉਹ ਸਾਈਕਲ ਵਾਪਸ ਨਾ ਵੀ ਕਰਦਾ ਤਾਂ ਵੀ ਉਹ ਡਰਨ ਵਾਲਾ ਨਹੀਂ ਸੀ .....ਉਸ ਨੂੰ ਸਾਈਕਲ ਨਹੀਂ ਸੀ ਵਾਪਸ ਕੀਤਾ ਬਲਕਿ ਆਪਣੇ ਹਿੱਸੇ ਦਾ ਥੋੜ੍ਹਾ ਜਿਹਾ ਰੋਅਬ ਸਾਨੂੰ ਵਾਪਸ ਕੀਤਾ ਸੀ l
ਉਹ ਉਹ ਹਾਲਾਤ ਹੰਢਾ ਚੁੱਕਿਆ ਸੀ ਤੇ ਸਾਡੇ ਸਮਝਦਾ ਸੀ ...ਸ਼ਾਇਦ ਉਸ ਨੇ ਆਪਣੀ ਸਭ ਤੋਂ ਜ਼ਰੂਰੀ ਤੇ ਕੀਮਤੀ ਸ਼ੈਅ ਆਪਣੇ ਦਬਦਬੇ ਵਿੱਚੋਂ ਥੋੜ੍ਹੀ ਜਿਹਾ ਦਬਦਬਾ ਸਾਨੂੰ ਵਾਪਸ ਕਰ ਦਿੱਤਾ ਸੀ ....ਉਹ ਜਾਨਦਾ ਸੀ ਕਿ ਉਥੇ ਰਹਿਣ ਲਈ ਇਹ ਸਾਡੇ ਲਈ ਬਹੁਤ ਕੀਮਤੀ ਸ਼ੈਅ ਸੀ l
---
ਤਰਸੇਮ ਬਸ਼ਰ
9814163071
ਓਮਰਾਓ ਜਾਨ -- 1981 - ਤਰਸੇਮ ਬਸ਼ਰ
" ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਦਾ ਪਰ ਇਹ ਵਾਅਦਾ ਕਰਦਾ ਹਾਂ ਇਸ ਕਿਰਦਾਰ ਨੂੰ ਕਰਨ ਤੋਂ ਬਾਅਦ ਤੁਸੀਂ ਅਮਰ ਹੋ ਜਾਵੋਗੇ " ਮੁਜ਼ੱਫਰ ਅਲੀ ਨੇ ਉਸ ਸਮੇਂ ਦੀ ਸਭ ਤੋਂ ਵੱਧ ਚਰਚਿਤ ਅਭਿਨੇਤਰੀ ਰੇਖਾ ਨੂੰ ਸਪੱਸ਼ਟ ਤੌਰ ਤੇ ਕਹਿ ਦਿੱਤਾ ਸੀ l ਮੁਜ਼ੱਫਰ ਅਲੀ ਨੂੰ ਰੇਖਾ ਦੇ ਨੈਣ ਨਕਸ਼ਾਂ ਵਿਚ ਉਮਰਾਓ ਜਾਨ ਅਦਾ ਦਾ ਅਕਸ ਨਜ਼ਰ ਆ ਰਿਹਾ ਸੀ....ਜਿਸ ਕਿਰਦਾਰ ਨੂੰ ਪਰਦੇ ਤੇ ਉਤਾਰਨ ਲਈ ਉਹ ਲੰਮੇ ਸਮੇਂ ਤੋਂ ਵਿਉਂਤਾਂ ਬਣਾ ਰਹੇ ਸਨ l
ਪਹਿਲਾਂ ਤਾਂ ਰੇਖਾ ਨੇ ਕੁੱਝ ਦਿਨ ਸੋਚਿਆ ਫਿਰ ਕਹਾਣੀ ਅਤੇ ਕਿਰਦਾਰ ਨੂੰ ਜਾਨਣ ਤੋਂ ਬਾਅਦ ਮੁਜ਼ੱਫਰ ਅਲੀ ਨੂੰ ਹਾਂ ਕਰ ਦਿੱਤੀ ਸੀ ....ਇਹ ਕਹਾਣੀ ਭਾਰਤੀ ਸਿਨੇਮਾ ਦੀ ਮੀਲ ਦਾ ਪੱਥਰ ਕਹੀ ਜਾਂਦੀ ਫ਼ਿਲਮ "ਉਮਰਾਓ ਜਾਨ " ਨਾਲ ਸਬੰਧਤ ਹੈ.....ਜੋ ਇਕ ਕਲਾ ਫ਼ਿਲਮ ਦੇ ਤੌਰ ਤੇ ਬਣਾਈ ਗਈ ਸੀ ਪਰ ਮਕਬੂਲੀਅਤ ਨੇ ਉਸ ਨੂੰ ਸਭ ਹੱਦਾਂ ਬੰਨ੍ਹਿਆਂ ਤੋਂ ਮੁਕਤ ਕਰਦਿਆਂ ਇਕ ਵੱਡੀ ਫ਼ਿਲਮ ਦੇ ਤੌਰ ਤੇ ਸਥਾਪਤ ਕਰ ਦਿੱਤਾ ਹੈ l
ਮੁਜ਼ੱਫਰ ਅਲੀ ਦੀ ਗੱਲ ਸਹੀ ਸਾਬਤ ਹੋਈ ਇਹ ਫ਼ਿਲਮ ਰੇਖਾ ਦੀਆਂ ਬਿਹਤਰੀਨ ਫ਼ਿਲਮਾਂ ਵਿਚੋਂ ਇਕ ਕਹੀ ਜਾਂਦੀ ਹੈ ਜਿਸ ਲਈ ਉਨ੍ਹਾਂ ਨੂੰ ਰਾਸ਼ਟਰੀ ਐਵਾਰਡ ਵੀ ਮਿਲਿਆ....ਤੇ ਇਹ ਫ਼ਿਲਮ ਵੇਖਾ ਸੰਗੀਤਕਾਰ ਖਿਆਮ ਸ਼ਾਇਰ ਸ਼ਹਿਰਯਾਰ ਦੇ ਦੀ ਬਿਹਤਰੀਨ ਕੰਮਾਂ ਵਿਚੋਂ ਇਕ ਕਹੀ ਜਾਂਦੀ ਹੈ l
ਸਮੀਖਿਆ ਕਰਨ ਲਈ ਮੌਜੂਦ ਫ਼ਿਲਮਾਂ ਦੀ ਚੋਣ ਅਨੁਸਾਰ ਇਹ ਫਿਲਮ ਵੀ ਸਾਹਿਤਕ ਲਿਖਤ ਤੇ ਆਧਾਰਤ ਹੈ l ਇਹ ਲਿਖਤ ਸੀ ਮਿਰਜ਼ਾ ਹਾਦੀ ਰੁਸਵਾ ਦੀ ਜਿਸ ਦਾ ਨਾਮ ਸੀ "ਉਮਰਾਓ ਜਾਨ ਅਦਾ" l ਅਵਧ ਦੇ ਨਾਮਚੀਨ ਲੇਖਕ ਅਤੇ ਸ਼ਾਇਰ l
ਪੂਰੀ ਕਹਾਣੀ ਅਵਧ ਵਿੱਚ ਵਾਪਰਦੀ ਹੈ ਅਵਧ ਮਤਲਬ ਲਖਨਊ ਦੇ ਆਸ ਪਾਸ ਦਾ ਵੱਡਾ ਇਲਾਕਾ ... ਫ਼ਿਲਮ ਦੇ ਜ਼ੁਬਾਨ ਹਿੰਦੁਸਤਾਨੀ ਹੈ ਜਿਸ ਵਿੱਚ ਉਰਦੂ ਦੀ ਵੱਡੀ ਪੁੱਠ ਹੈ l
ਫਿਲਮ ਦੀ ਕਹਾਣੀ ਇੱਕ ਤਵਾਇਫ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ ....ਇੱਥੇ ਇਹ ਦੱਸਣਾ ਵੀ ਵਾਜਬ ਰਹੇਗਾ ਕਿ ਉਮਰਾਓ ਜਾਨ ਬਣਨ ਤੋਂ ਕੁਝ ਸਾਲ ਪਹਿਲਾਂ ਹੀ ਕਮਾਲ ਅਮਰੋਹੀ ਤਵਾਇਫ਼ਾਂ ਦੇ ਜੀਵਨ ਨਾਲ ਸਬੰਧਤ ਇਕ ਵੱਡੀ ਫ਼ਿਲਮ ਦੇ ਚੁੱਕੇ ਸਨ ਜੋ ਬਹੁਤ ਮਕਬੂਲ ਵੀ ਹੋਈ ਸੀ "ਪਾਕੀਜ਼ਾ "
ਮੁਜ਼ੱਫਰ ਅਲੀ ਦੇ ਖੈਰਖਵਾਹ ਦੋਸਤਾਂ ਨੂੰ ਅੰਦੇਸ਼ਾ ਸੀ ਕਿ ਉਸੇ ਵਿਸ਼ੇ ਤੇ ਨਵੀਂ ਫ਼ਿਲਮ ਨੂੰ ਕੌਣ ਦੇਖੇਗਾ ......ਕਿੱਥੇ ਪਾਕੀਜ਼ਾ ਜੋ ਪੰਦਰਾਂ ਸਾਲਾਂ ਵਿੱਚ ਬਣੀ ਸੀ ਜਿਸ ਤੇ ਅਥਾਹ ਪੈਸਾ ਲੱਗਿਆ ਸੀ ਕਿੱਥੇ ,ਉਮਰਾਓ ਜਾਨ ਜਿਸ ਦੀਆਂ ਆਪਣੀਆਂ ਸੀਮਾਵਾਂ ਹਨ ਆਪਣਾ ਛੋਟਾ ਬਜਟ l ਪਰ ਮੁਜ਼ੱਫਰ ਅਲੀ ਨੂੰ ਕਹਾਣੀ ਬਹੁਤ ਪਸੰਦ ਸੀ ਕਹਾਣੀ ਦਾ ਪਿਛੋਕੜ ਵੀ, ਤਤਕਾਲੀਨ ਹਾਲਾਤ ,ਅਤੇ ਪਾਤਰਾਂ ਦੀਆਂ ਮਜਬੂਰੀਆਂ ਵੀ l
ਉਹ ਸਿਰਫ਼ ਕਹਾਣੀ ਨੂੰ ਪਰਦੇ ਤੇ ਜੀਵੰਤ ਕਰਨਾ ਚਾਹੁੰਦੇ ਸਨ ,ਉਸ ਦੇ ਹਾਣੀ ਫ਼ਾਇਦਿਆਂ ਨੂੰ ਭੁੱਲ ਚੁੱਕੇ ਸਨ l ਫ਼ਿਲਮ "ਕਹਾਣੀ "ਤੋਂ ਇਲਾਵਾ ਵੀ ਦੇਖਣ ਵਾਲੀ ਹੈ ....ਫ਼ਿਲਮ ਦੀ ਭਾਸ਼ਾ ਜੋ ਕਿ ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਇਲਾਕਿਆਂ ਦੀ ਭਾਸ਼ਾ ਹੈ ਪ੍ਰਭਾਵਿਤ ਕਰਦੀ ਹੈ ..ਸਮਝ ਵੀ ਆਉਂਦੀ ਹੈ ....ਤੁਸੀਂ ਲਗਪਗ ਸੌ ਸਾਲ ਪਹਿਲਾਂ ਦੇ ਗ੍ਰਾਮੀਣ ਭਾਰਤ ਨੂੰ ਉਤਸੁਕਤਾ ਨਾਲ ਦੇਖਦੇ ਹੋl
ਲਖਨਊ ਵਿਚ ਨਵਾਬਾਂ ਦੀ ਰਹਿਣ ਸਹਿਣ ਅਤੇ ਕੋਠਿਆਂ ਦੀ ਅੰਦਰੂਨੀ ਦਸ਼ਾ ਵੀ ਦੇਖਣ ਨੂੰ ਮਿਲਦੀ ਹੈ l ਫ਼ਿਲਮ ਵਿੱਚ ਤੁਸੀਂ ਦੇਖਦੇ ਹੋ ਕਿ ਤਵਾਇਫ਼ਾਂ ਨੂੰ ਸਿਖਲਾਈ ਦੇਣ ਲਈ ਸ਼ਾਇਰਾਂ ਨੂੰ ਵੀ ਬੁਲਾਇਆ ਜਾਂਦਾ ਹੈ ਸੰਗੀਤਕਾਰਾਂ ਨੂੰ ਵੀ ....ਏਕਤਾ ਲਈ ਉਨ੍ਹਾਂ ਲਈ ਜ਼ਰੂਰੀ ਹੁੰਦੀ ਸੀ l
ਫਿਲਮ ਦੀ ਕਹਾਣੀ ਬਾਰੇ ਗੱਲ ਕਰਦੇ ਹਾਂ ਇਹ ਮੁਖਤਸਰ (ਛੋਟੀ ) ਵੀ ਹੈ ਪਰ ਕਿਸੇ ਜ਼ਿੰਦਗੀ ਤੋਂ ਵੱਡੀ ਵੀ l ਫੈਜ਼ਾਬਾਦ ਦੇ ਗ੍ਰਾਮੀਣ ਇਲਾਕਿਆਂ ਵਿਚ ਰਹਿੰਦੇ ਇੱਕ ਮੁਸਲਮਾਨ ਪਰਿਵਾਰ ਦੇ ਵਿਵਾਦ ਕਾਰਨ ਦੁਸ਼ਮਣ ਉਨ੍ਹਾਂ ਦੀ ਬੇਟੀ ਅਮੀਰਨ ਨੂੰ ਚੁੱਕ ਕੇ ਲੈ ਜਾਂਦੇ ਹਨ ਜਿਸ ਦੀ ਹਾਲੇ ਮੰਗਣੀ ਹੀ ਹੋਈ ਹੈ ਅਤੇ ਉਹ ਗਿਆਰਾਂ ਬਾਰਾਂ ਸਾਲਾਂ ਦੀ ਹੀ ਹੈ l ਅਤੇ ਉਸ ਨੂੰ ਲਖਨਊ ਦੇ ਬਾਜ਼ਾਰ ਵਿੱਚ ਅਮੀਨਾ ਬਾਈ ਨੂੰ ਵੇਚ ਦਿੱਤਾ ਜਾਂਦਾ ਹੈ ਜੋ ਇੱਕ ਕੋਠੇ ਦੀ ਮਾਲਕਨ ਹੈ l
ਅਮੀਨਾ ਬਈ ਕੋਠੀ ਦੀ ਮਾਲਕ ਜ਼ਰੂਰ ਹੈ ਪਰ ਕੁੰਠਾ ਚਲਾਉਣਾ ਸਿਰਫ਼ ਉਸ ਦੀਆਂ ਮਜਬੂਰੀਆਂ ਕਰਕੇ ਹੈ ...l ਉਹ ਅਮੀਰਾਂ ਨੂੰ ਆਪਣੇ ਕੋਲ ਰੱਖਦੀ ਹੈ ਅਤੇ ਉਸ ਦੀ ਪਰਵਰਿਸ਼ ਕਰਨਾ ਸ਼ੁਰੂ ਕਰਦੀ ਹੈ l
ਬਹੁਤ ਛੋਟੀ ਉਮਰ ਵਿਚ ਅਮੀਰਨ ਨਾਲ ਇਸ ਜ਼ੁਲਮ ਵਾਪਰਦਾ ਹੈ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਅਤੇ ਉਹ ਕੋਠੇ ਦੀ ਪਰਵਰਿਸ਼ ਉਪਰੰਤ ਵੱਡੀ ਹੋਣ ਤੇ ਉਹ ਉਮਰਾਓ ਜਾਨ ਦੇ ਨਾਂ ਤੇ ਮਸ਼ਹੂਰ ਤਵਾਇਫ਼ ਬਣ ਜਾਂਦੀ ਹੈ l ਉਮਰਾਓ ਜਾਨ ਕੋਲ ਸ਼ਾਇਰੀ ਦਾ ਹੁਨਰ ਹੈ ਤਾਂ ਮੌਸੀਕੀ ਦੀ ਤਾਲੀਮ ਵੀ ਹੈ ਤੇ ਹੁਸਨ ਦੀਆਂ ਅਦਾਵਾਂ ਵੀ, ਜਲਦੀ ਹੀ ਪੂਰੇ ਲਖਨਊ ਵਿਚ ਉਸ ਦੀ ਤੂਤੀ ਬੋਲਣ ਲੱਗ ਜਾਂਦੀ ਹੈ ...ਨਵਾਬ ਉਸ ਦੇ ਮੁਰੀਦ ਹੋਣ ਲੱਗ ਪੈਂਦੇ ਹਨ l
ਫਿਲਮ ਦੇ ਸੰਗੀਤ ਵਿਚ ਜਿੱਥੇ ਤੁਸੀਂ ਸ਼ੁਰੂਆਤ ਵਿੱਚ ਅਵਧ ਦਾ ਵਿਆਹ ਵਾਸਤੇ ਸੰਗੀਤਬੱਧ ਲੋਕ ਗੀਤ ਸੁਣਦੇ ਹੋ ਉਥੇ ਹੀ ਉਸਤਾਦ ਸੁਲਤਾਨ ਖਾਨ ਸਾਹਬ ਦਿ ਠੁਮਰੀ "ਝੂਲਾ ਕਿੰਨੇ ਢਾਲਾ ਰੇ....." ਵੀ ਸੁਣਦੇ ਹੋ ਜੋ ਅਤਿਅੰਤ ਸੁਰੀਲਾ ਨਗਮਾ ਹੈ l ਇਸ ਤੋਂ ਇਲਾਵਾ ਖ਼ੱਯਾਮ ਸਾਹਬ ਦੇ ਸੰਗੀਤਬਧ ਗਾਣੇ ਜੋ ਕਿ ਆਸ਼ਾ ਭੌਂਸਲੇ ਦੁਆਰਾ ਗਾਏ ਗਏ ਸਨ ਦੇ ਹਸੀਨ ਸਹਾਰੇ ਨਾਲ ਕਹਾਣੀ ਅੱਗੇ ਵਧਦੀ ਹੈ l
ਕੋਠੇ ਤੇ ਨਵਾਬ ਸੁਲਤਾਨ ਵੀ ਆਉਂਦੇ ਹਨ (ਫ਼ਾਰੂਕ ਸ਼ੇਖ ) ਉਨ੍ਹਾਂ ਨੂੰ ਉਮਰਾਓ ਜਾਨ ਨਾਲ ਹਕੀਕੀ ਇਸ਼ਕ ਹੈ l ਉਮਰਾਓ ਜਾਨ ਅਦਾ ਵੀ ਸੁਲਤਾਨ ਦੀ ਸ਼ਖ਼ਸੀਅਤ ਨ ਨੂੰ ਪਸੰਦ ਕਰਦੀ ਹੈ ਪਰ ਉਨ੍ਹਾਂ ਦੀ ਇਹ ਪ੍ਰੇਮ ਕਥਾ ਅਧੂਰੀ ਰਹਿ ਜਾਂਦੀ ਹੈ l
ਇਹ ਪ੍ਰੇਮ ਕਥਾ ਬਹੁਤ ਸੋਹਣੇ ਤਰੀਕੇ ਨਾਲ ਫਿਲਮਾਈ ਗਈ ਹੈ ....ਫਿਲਮ ਦੇ ਇੱਕ ਦ੍ਰਿਸ਼ ਦੇ ਦੋ ਸੰਵਾਦਾਂ ਨਾਲ ਇਸ ਹਿੱਸੇ ਨੂੰ ਤੁਹਾਡੇ ਅੱਗੇ ਰੱਖਦਾ ਹਾਂ ਜਿਸ ਤੋਂ ਸਮਝਿਆ ਜਾ ਸਕੇ ਕਿ ਇਹ ਦ੍ਰਿਸ਼ ਕਿਸ ਕੈਫੀਅਤ ਦੇ ਸਨ ...l
ਸੁਲਤਾਨ ਮਿਰਜ਼ਾ ਉਮਰਾਓ ਜਾਨ ਅਦਾ ਨੂੰ ਕਹਿੰਦੇ ਹਨ ਕਿ "ਉਸ ਦਿਨ ਜਿਹੜਾ ਕਲਾਮ ਤੁਸੀਂ ਸੁਨਾਇਆ ਸੀ ...ਮੇਰੇ ਤੇ ਛਾ ਗਿਆ ਸੀ ....ਤੁਹਾਡੀ ਸ਼ਾਇਰੀ ਕਿਸੇ ਨੂੰ ਵੀ ਮਦਹੋਸ਼ ਕਰ ਦੇਵੇ ...ਮੈਂ ਤਾਂ ਦਾਦ ਦੇਨਾ ਵੀ ਭੁੱਲ ਗਿਆ ਸੀ "
"ਅੱਛਾ.... ਦਾਦ ਦੇਣਾ ਵੀ ਭੁੱਲ ਗਏ ਸੀ ...ਫਿਰ ਇਸ ਤੋਂ ਵੱਡੀ ਦਾਦ ਹੋ ਵੀ ਕੀ ਸਕਦੀ ਹੈ " ਉਮਰਾਓ ਜਾਨ ਦੁਆਰਾ ਕਿਹਾ ਗਿਆ ਇਹ ਸੰਵਾਦ ਤੁਹਾਨੂੰ ਬੰਨ੍ਹ ਕੇ ਰੱਖ ਦਿੰਦਾ ਹੈ ..ਤੁਸੀਂ ਸਤਬਦ ਰਹਿ ਜਾਂਦੇ ਹੋ l
ਪੂਰੀ ਫ਼ਿਲਮ ਦੇ ਸੰਵਾਦ ਅਰਥ ਭਰਪੂਰ ਹਨ ....ਜਿਵੇਂ ਇਕੋ ਸੰਵਾਦ ਵਿਚ ਦੀਨਾ ਪਾਠਕ ਰੇਖਾ ਨੂੰ ਸਮਝਾਉਂਦਿਆਂ ਕਹਿੰਦੇ ਹਨ " ਇਹ ਜੋ ਉਸਤਾਦ ਜੀ ਨੇ ਕੋਠੇ ਤੇ ਇਹ ਚਾਲੀ ਸਾਲ ਪਹਿਲਾਂ ਮੇਰੀ ਡੋਲੀ ਲੈ ਕੇ ਇੱਥੇ ਆਏ ਸਨ ....ਫਿਰ ਇੱਥੇ ਹੀ ਰਹਿ ਗਏ "
ਇਸ ਮੁਖਤਸਰ ਦੇ ਫ਼ਿਕਰੇ ਵਿੱਚ ਤੁਸੀਂ ਅਵਧ ਦੇ ਸੌ ਸਾਲ ਪਹਿਲਾਂ ਦੇ ਕੋਠਿਆਂ ਦਾ ਸੱਭਿਆਚਾਰ ਇੱਕ ਵੱਡੀ ਵਿਰਲ ਰਾਹੀਂ ਤੱਕ ਰਹੇ ਹੁੰਦੇ ਹੋ ...l
ਫਿਲਮ ਦੇ ਗੀਤਾਂ ਨੂੰ ਸ਼ਹਿਰਯਾਰ ਨੇ ਲਿਖਿਆ ਸੀ ਜੋ ਕਿ ਫ਼ਿਲਮ ਦੀ ਗਤੀ ਨੂੰ ਅੱਗੇ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ l
ਸੁਲਤਾਨ ਮਿਰਜ਼ਾ ਅਤੇ ਉਮਰਾਓ ਜਾਨ ਦੀ ਮੁਹੱਬਤ ਕੋਠਿਆਂ ਵਿਚ ਪਨਪ ਰਹੀ ਸੀ ਪਰ ਸਮਾਜ ਨੂੰ ਇਹ ਮਨਜ਼ੂਰ ਨਹੀਂ ਹੁੰਦਾ .....ਸੁਲਤਾਨ ਮਿਰਜ਼ਾ ਘਰਦਿਆਂ ਦੇ ਦਬਾਅ ਵਿਚ ਆਪਣਾ ਵਿਆਹ ਕਰਾਉਣ ਲਈ ਹਾਮੀ ਭਰ ਦਿੰਦੇ ਹਨ l
ਉਮਰਾਓ ਜਾਨ, ਸੁਲਤਾਨ ਮਿਰਜ਼ਾ ਨੂੰ ਦਿਲੋਂ ਅਪਣਾ ਤਸਲੀਮ ਕਰ ਚੁੱਕੀ ਹੁੰਦੀ ਹੈ ਜਦੋਂ ਉਸ ਨੂੰ ਉਨ੍ਹਾਂ ਦੀ ਸ਼ਾਦੀ ਬਾਰੇ ਪਤਾ ਲੱਗਦਾ ਹੈ ਤਾਂ ਉਸ ਦਾ ਦਿਲ ਟੁੱਟ ਜਾਂਦਾ ਹੈ ...ਜੀਵਨ ਬਦਲਣ ਦਾ ਉਸ ਦਾ ਸੁਪਨਾ ਬਿਖਰ ਜਾਂਦਾ ਹੈ l
ਇਨ੍ਹਾਂ ਹੀ ਦਿਨਾਂ ਵਿਚ ਫੈਜ਼ ਅਲੀ (ਰਾਜ ਬੱਬਰ )ਦਾ ਉਸ ਦੀ ਜ਼ਿੰਦਗੀ ਵਿੱਚ ਆਉਣਾ ਹੁੰਦਾ ਹੈ......ਉਹ ਹਕੂਮਤ ਦਾ ਬਾਗੀ ਹੈ ....
ਟੁੱਟੇ ਹੋਏ ਦਿਲ ਨਾਲ ਸੰਵੇਦਨਸ਼ੀਲ ਸ਼ਾਇਰਾ ਉਮਰਾਓ ਜਾਨ ਉਸ ਨਾਲ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਯਤਨ ਕਰਦੀ ਹੈ ....ਪਰ ਇੱਕ ਦਿਨ ਉਹ ਵੀ ਅੰਗਰੇਜ਼ ਹਕੂਮਤ ਹੱਥੋਂ ਮਾਰਿਆ ਜਾਂਦਾ ਹੈ l
ਸ਼ਹਿਰਾਂ ਵਿੱਚ ਅੰਗਰੇਜ਼ ਹਕੂਮਤ ਦਬਦਬਾ ਵਧਾ ਰਹੀ ਹੈ ਤਾਂ ਲਖਨਊ ਦੇ ਇਹ ਕੋਠੇ ਵੀ ਉੱਜੜ ਜਾਂਦੇ ਹਨ ..... ਇਸੇ ਉਜਾੜੇ ਦੌਰਾਨ ਉਮਰਾਓ ਜਾਨ ਆਪਣੀ ਮਾਤ ਭੂਮੀ" ਫੈਜ਼ਾਬਾਦ "ਪਹੁੰਚ ਜਾਂਦੀ ਹੈ l ਉੱਥੇ ਉਸ ਨੂੰ ਕੋਈ ਨਹੀਂ ਪਛਾਣ ਰਿਹਾ... ਉਸ ਨੂੰ ਉਮਰਾਓ ਜਾਣਦੇ ਤੌਰ ਤੇ ਸਾਰੇ ਜਾਣਦੇ ਹਨ .....ਜਉਮਰਾਓ ਜਾਨ ਜੋ ਨਰਤਕੀ ਹੈ ,ਜੋ ਸ਼ਾਇਰਾ ਹੈ, ਜੋ ਸੋਹਣਾ ਗਾਉਂਦੀ ਹੈ ਜੋ ਨਵਾਬਾਂ ਦੇ ਸ਼ਹਿਰ ਲਖਨਊ ਇੱਕ ਤਵਾਇਫ਼ ਹੈ l
ਇਸੇ ਹੀ ਮਰਹਲੇ ਤੇ ਇੱਕ ਦਿਨ ਉਹ ਭਾਵੁਕ ਹੋ ਕੇ ਆਪਣੇ ਪਿੰਡ ਉਹ ਆਪਣੇ ਘਰ ਵੀ ਚਲੀ ਜਾਂਦੀ ਮਾਂ ਉਸ ਨੂੰ ਨੂੰ ਭਾਵੁਕ ਹੋ ਕੇ ਗਲੇ ਲਗਾਉਂਦੀ ਹੈ ਤਾਂ ਭਰਾ ਉਸ ਨੂੰ ਚਲੇ ਜਾਣ ਲਈ ਕਹਿ ਦਿੰਦਾ ਹੈ .....ਉਸ ਨੂੰ ਉਹ ਭੈਣ ਮਨਜ਼ੂਰ ਨਹੀਂ... ਜੋ ਇੱਕ ਤਵਾਇਫ਼ ਹੈ l
ਫਿਲਮ ਇੱਥੇ ਹੀ ਖ਼ਤਮ ਹੋ ਜਾਂਦੀ ਹੈ ....ਆਖ਼ਰੀ ਦ੍ਰਿਸ਼ ਵਿਚ ਉਹ ਫਿਰ ਕੋਠੇ ਤੇ ਨਜ਼ਰ ਆਉਂਦੀ ਹੈ ......ਪਰ ਉਮਰਾਓ ਜਾਨ ਦੇ ਕਿਰਦਾਰ ਵਿੱਚ ਡੁੱਬੀਆਂ ਹੋਈਆਂ ਭਰ ਲਈਆਂ ਸੋਚਾਂ ਇੱਥੇ ਹੀ ਖ਼ਤਮ ਨਹੀਂ ਹੁੰਦੀਆਂ .....ਇਸ ਤਰ੍ਹਾਂ ਲੱਗ ਰਿਹਾ ਹੁੰਦਾ ਹੈ ਕਿ ਅਸੀਂ ਕਿਸੇ ਹੋਰ ਹੀ ਸੰਸਾਰ ਵਿੱਚ ਕੁਝ ਲੋਗਾਂ ਨਾਲ ਰਹਿ ਆਏ ਹਾਂ ...l
ਉਮਰਾਓ ਜਾਨ ਅਦਾ ਦੇ ਲੇਖਕ "ਮਿਰਜ਼ਾ ਹਾਦੀ ਰੁਸਵਾ" ਹੁਣ ਇਨ੍ਹਾਂ ਦਿਨਾਂ ਵਿੱਚ ਮਕਬੂਲੀਅਤ ਨੂੰ ਛੂਹ ਰਹੇ ਹਨ .....ਉਨ੍ਹਾਂ ਇਹ ਭਾਵੇਂ ਕਹਾਣੀ 1870 ਦੇ ਦੌਰ ਨੂੰ ਆਧਾਰ ਬਣਾ ਕੇ ਲਿਖੀ ਸੀ.....ਪਰ ਉਨ੍ਹਾਂ ਦਾ ਇਹ ਨਾਵਲ ਅੱਜ ਵੀ ਚਰਚਾ ਵਿੱਚ ਹੈ ਅਤੇ ਵਿਕ ਵੀ ਰਿਹਾ ਹੈ ਜਿਸ ਦੇ ਕਈ ਵਾਰੀ ਉਲੱਥੇ ਵੀ ਹੋ ਚੁੱਕੇ ਹਨ l
ਕੋਠੇ ਦੀ ਮਾਲਕਿਨ ਦੇ ਫਰਮਾ ਬਰਦਾਰ ਨੌਕਰ ਵਜੋਂ ਗੌਹਰ ਰਜ਼ਾ ਦੇ ਪਾਤਰ ਵਿਚ ਨਸੀਰੂਦੀਨ ਸ਼ਾਹ ਛੋਟੀ ਜਿਹੀ ਭੂਮਿਕਾ ਵਿੱਚ ਹਨ....ਪਰ ਪਾਤਰ ਵਿਚ ਤੁਹਾਨੂੰ ਨਸੀਰੂਦੀਨ ਸ਼ਾਹ ਨਜ਼ਰ ਨਹੀਂ ਆਉਂਦਾ... ਉੱਥੇ ਕੋਠੇ ਦਾ ਇੱਕ ਫਰਮਾ ਬਰਦਾਰ ਹੀ ਨਜ਼ਰ ਆਉਂਦਾ ਹੈ l
ਤਰਸੇਮ ਬਸ਼ਰ
9814163071
ਪਿਆਰੇਆਣੇ ਦਾ ਸਾਉਣ ( ਸਵੈ ਜੀਵਨੀ ਵਿੱਚੋਂ ) - ਤਰਸੇਮ ਬਸ਼ਰ
ਬਰਸਾਤ ਦੇ ਇਨ੍ਹਾਂ ਦਿਨਾਂ ਵਿੱਚ ਅਜਬ ਕਰਿਸ਼ਮੇ ਹੁੰਦੇ i ਪਿੰਡ ਦੇ ਨਾਲ ਦੀ ਲੰਘਦੇ ਸੇਮ ਨਾਲੇ ਵਿਚ ਪਾਣੀ ਆ ਜਾਂਦਾ ਸੀ , ਉਸ ਦਾ ਵੇਗ ਵੀ ਕਾਫ਼ੀ ਤੇਜ਼ ਹੁੰਦਾ ਨਹੀਂ ਤਾਂ ਆਮ ਦਿਨਾਂ ਵਿੱਚ ਇੱਥੇ ਨਾਮਾਤਰ ਪਾਣੀ ਹੀ ਹੁੰਦੈ i ਸਾਲ ਮੈਨੂੰ ਠੀਕ ਠੀਕ ਯਾਦ ਨਹੀਂ ਪਰ ਇੱਕ ਵਾਰੀ ਦੋ ਤਿੰਨ ਦਿਨ ਬਹੁਤ ਮੀਂਹ ਪਿਆ i ਇਨ੍ਹਾਂ ਕਿ ਸਾਡੇ ਬੱਚਿਆਂ ਦਾ ਖੇਡਣਾ ਵੀ ਬੰਦ ਹੋ ਗਿਆ ਤੇ ਮਿਲਣਾ ਜੁਲਣਾ ਵੀ i ਬਾਹਰ ਚੌਕ ਵਿੱਚ ਜਿਸ ਨੂੰ ਸੀ ਸੱਥ ਨਹੀਂ ਸੀ ਕਹਿੰਦੇ , ਚੌਂਕ ਹੀ ਕਹਿੰਦੇ ਸਾਂ ਵਿੱਚ ਇਕੱਠ ਦੀ ਆਵਾਜ਼ ਆਈ i ਇਨ੍ਹਾਂ ਵਿੱਚੋਂ ਕਈ ਆਵਾਜ਼ਾਂ ਉੱਚੀਆਂ ਸਨ ਕਈ ਘਬਰਾਈਆਂ ਹੋਈਆਂ l
ਇਹ ਆਥਣ ਦਾ ਵੇਲਾ ਸੀ i ਫਿਰ ਮਾਂ ਨੇ ਦੱਸਿਆ ਕਿ ਪਿੰਡ ਦੇ ਲੋਕ ਸੇਮ ਨਾਲੇ ਤੇ ਜਾ ਰਹੇ ਨੇ ਕਿਉਂਕਿ ਸੇਮ ਨਾਲੇ ਵਿੱਚ ਇੱਕ ਵੱਡੀ ਕਿੱਕਰ ਡਿੱਗ ਪਈ ਹੈ i ਜਿਸ ਕਰਕੇ ਸੇਮ ਨਾਲੇ ਦੇ ਟੁੱਟਣ ਦਾ ਡਰ ਹੈ i ਉਸ ਦ੍ਰਿਸ਼ ਦੀ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਹੈ ਜਿਸ ਦਾ ਜ਼ਿਕਰ ਕਰਨ ਜਾ ਰਿਹਾ ਹਾਂ i ਪਿੰਡ ਵਾਲੇ ਉਸ ਥਾਂ ਤੇ ਇਕੱਠੇ ਹੋ ਗਏ ਸਨ ਜਿੱਥੇ ਕਿੱਕਰ ਡਿੱਗੀ ਹੋਈ ਸੀ i ਮੈਂ ਤੇ ਮੇਰਾ ਵੱਡਾ ਭਰਾ ਇਸ ਸਭ ਨੂੰ ਨੂੰ ਇਸ ਤਰ੍ਹਾਂ ਦੇਖ ਰਹੇ ਸਾਂ ਜਿਵੇਂ ਕੋਈ ਫ਼ਿਲਮ ਚੱਲ ਰਹੀ ਹੋਵੇ i
ਮੀਂਹ ਫਿਰ ਸ਼ੁਰੂ ਹੋ ਗਿਆ ਸੀ i ਅਸੀਂ ਸੇਮ ਨਾਲੇ ਵਿਚ ਏਨਾ ਪਾਣੀ ਕਦੇ ਨਹੀਂ ਸੀ ਦੇਖਿਆ.... ਇਸ ਦਾ ਰੰਗ ਵੀ ਭੂਰਾ ਸੀ ਜਿਸ ਵਿਚ ਹਰੇ ਰੰਗ ਦੇ ਬੂਟੇ ਵੀ ਤਰ ਕੇ ਆ ਰਹੇ ਸਨ l ਪਹਿਲਾਂ ਟਰੈਕਟਰ ਨਾਲ ਰੱਸਾ ਪਾ ਕੇ ਕਿੱਕਰ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਅਸਫਲ ਰਹੀ l ਸਮੱਸਿਆ ਦਰਅਸਲ ਵੱਡੀ ਸੀ ਕਿੱਕਰ ਨੂੰ ਹਟਾਉਣਾ ਜ਼ਰੂਰੀ ਸੀ ਨਹੀਂ ਤਾਂ ਰਾਤ ਭਰ ਵਿਚ ਸੇਮ ਨਾਲਾ ਟੁੱਟ ਸਕਦਾ ਸੀ l ਉੱਤੋਂ ਹਨੇਰਾ ਪੈਣ ਵਾਲਾ ਸੀ l
ਪਿੰਡ ਦੇ ਨੌਜਵਾਨ ਮੁੰਡਿਆਂ ਵਿੱਚ ਉਤਸ਼ਾਹ ਦੇਖਣ ਵਾਲਾ ਸੀ i ਉਨ੍ਹਾਂ ਨੂੰ ਸ਼ਾਇਦ ਦਲੇਰੀ ਦਿਖਾਉਣ ਦਾ ਮੌਕਾ ਮਿਲਿਆ ਸੀ i ਉਨ੍ਹਾਂ ਦੇ ਉਨ੍ਹਾਂ ਆਪਣਿਆਂ ਅੱਗੇ ਜਿਹੜੇ ਉਨ੍ਹਾਂ ਨੂੰ ਨਖਿੱਧ ਦੱਸਦੇ ਰਹੇ ਹਨ l
ਵਰ੍ਹਦੇ ਮੀਂਹ ਵਿਚ ਹੀ ਫੈਸਲਾ ਦਿੱਤਾ ਗਿਆ ਕਿ ਕਿੱਕਰ ਨੂੰ ਵੱਢਿਆ ਜਾਣਾ ਜ਼ਰੂਰੀ ਹੈ l ਇਹ ਸੌਖਾ ਕੰਮ ਨਹੀਂ ਸੀ l ਕਿੱਕਰ ਪਾਣੀ ਵਿਚ ਪਈ ਹੋਈ ਸੀ ਤੇ ਪਾਣੀ ਬੜੀ ਤੇਜ਼ੀ ਨਾਲ ਅੱਗੇ ਨਿਕਲ ਰਿਹਾ ਸੀ ਕੁਝ ਵੀ ਹੋ ਸਕਦਾ ਸੀ l ਪਰ ਅਸੀਂ ਮਾਂ ਦੇ ਡਰਦਿਆਂ ਘਰੇ ਆ ਗਏ i ਮਾਂ ਨੂੰ ਉੱਥੋਂ ਦੇ ਪੂਰੇ ਹਾਲਾਤ ਸਮਝਾਏ ਤਾਂ ਉਸ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਆ ਗਈ ਸਨ l
ਮਾਂ ਉਸ ਸਮੇਂ ਮਸਾਲਾ ਕੁੱਟ ਰਹੀ ਸੀ ਰੋਟੀ ਦੀ ਤਿਆਰੀ ਲਈ i ਉਦੋਂ ਇਹ ਪੀਸੇ ਹੋਏ ਮਸਾਲੇ ਨਹੀਂ ਸਨ ਹੁੰਦੇ i ਉਦੋਂ ਮਸਾਲਾ ਕੂੰਡਿਆਂ ਵਿਚ ਹੀ ਕੁੱਟਿਆ ਜਾਂਦਾ ਸੀ i ਮੈਨੂੰ ਯਾਦ ਹੈ ਮੈਂ ਅਨੇਕਾਂ ਵਾਰੀ ਉਸੇ ਮਸਾਲੇ ਨਾਲ ਰੋਟੀ ਖਾ ਕੇ ਖ਼ੁਸ਼ ਹੁੰਦਾ i ਮਾਂ ਨੇ ਛੇਤੀ ਛੇਤੀ ਰੋਟੀ ਬਣਾਈ ਸਾਨੂੰ ਦੋਹਾ ਭਰਾਵਾਂ ਨੂੰ ਖੁਆ ਕੇ ਉਸ ਉਸ ਨੇ ਸਟੋਵ ਸਾਂਭ ਕੇ ਟਾਂਡ ਤੇ ਰੱਖ ਦਿੱਤਾ ਜੋ ਮੇਰੇ ਮਾਮੇ ਨੇ ਕੁਝ ਦਿਨ ਪਹਿਲਾਂ ਹੀ ਲਿਆ ਕੇ ਦਿੱਤਾ ਸੀ l
ਬੱਤੀਆਂ ਵਾਲਾ ਸਟੋਵ i
ਉਨ੍ਹਾਂ ਸਾਲਾਂ ਵਿੱਚ ਸਾਡੇ ਘਰ ਵਿਚ ਸਭ ਤੋਂ ਵੱਡੀ ਚੀਜ਼ ਸ਼ਾਇਦ ਇਹ ਸਟੋਵ ਹੀ ਆਈ ਸੀ l
ਰਾਤ ਹੋਣ ਤਕ ਜਿਵੇਂ ਸਾਡੇ ਮਨਾਂ ਵਿਚੋਂ ਮੀਂਹ ਦਾ ਚਾਅ ਲੈ ਗਿਆ ਸੀ l ਉਸ ਦਾ ਆਪਣਾ ਕਾਰਨ ਸੀ l ਸਾਡੇ ਉਸ ਕੋਠੇ ਵਿਚੋਂ ਵੀ ਪਿੱਛੋਂ ਪਾਣੀ ਡਿੱਗਣ ਲੱਗ ਪਿਆ ਸੀ ਜਿਸ ਵਿਚ ਅਸੀਂ ਰਹਿੰਦੇ ਸੀ l ਉਸ ਦਿਨ ਅਸੀਂ ਦੋਵੇਂ ਭਰਾਵਾਂ ਨੇ ਮਾਂ ਨਾਲ ਲੱਗ ਕੇ ਸੌਣ ਦੀ ਕੋਸ਼ਿਸ਼ ਕੀਤੀ l ਮੈਨੂੰ ਵੀ ਸੇਮ ਨਾਲੇ ਵਿੱਚ ਹੜ੍ਹ ਆਉਣ ਦਾ ਖਤਰਾ ਭੁੱਲ ਗਿਆ ਸੀ.. ਮੈਨੂੰ ਕਮਰੇ ਵਿੱਚ ਤਿਪ ਤਿਪ ਡਿਗਦੇ ਪਾਣੀ ਤੋਂ ਡਰ ਲੱਗ ਰਿਹਾ ਸੀ l
੦ ਖੈਰ ...ਸਵੇਰੇ ਜਾਗੇ ਤਾਂ ਕਰੜੀ ਧੁੱਪ ਨਿਕਲੀ ਹੋਈ ਸੀ l ਪਤਾ ਲੱਗਿਆ ਰਾਤ ਕਿੱਕਰ ਨੂੰ ਵੱਢ ਕੇ ਟਰੈਕਟਰ ਨਾਲ ਖਿੱਚ ਕੇ ਪਾਸੇ ਕਰ ਦਿੱਤਾ ਗਿਆ ਸੀ l ਮੈਂ ਉਦੋਂ ਹੀ ਉਨ੍ਹਾਂ ਮੁੰਡਿਆਂ ਬਾਰੇ ਸੋਚਿਆ ਜੋ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਸਨ l ਉਨ੍ਹਾਂ ਨੇ ਵੱਡਾ ਕੰਮ ਕੀਤਾ ਸੀ ਮੈਂ ਛੋਟਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਚਿਹਰੇ ਦੀ ਚਮਕ ਨੂੰ ਦੇਖਣਾ ਚਾਹੁੰਦਾ ਸੀ ਤੇ ਇਹ ਵੀ ਦੇਖਣਾ ਚਾਹੁੰਦਾ ਸੀ ਕਿ ਉਨ੍ਹਾਂ ਦੇ ਮਾਂ ਪਿਓ ਉਨ੍ਹਾਂ ਨੂੰ ਉਸੇ ਤਰ੍ਹਾਂ ਦੇਖਦੇ ਹਨ ਜਾਂ ਕੋਈ ਫ਼ਰਕ ਪਿਆ ਹੋਵੇਗਾ i
ਮਾਂ ਛੱਤ ਤੇ ਪੋਚਾ ਫੇਰਨ ਵਿੱਚ ਰੁੱਝੀ ਹੋਈ ਸੀ ਤੇ ਮੈਂ ਸੇਮ ਨਾਲੇ ਤੇ ਇਕੱਠੇ ਹੋਏ ਬੰਦਿਆਂ ਨੂੰ ਵੇਖਣ ਤੁਰ ਪਿਆ ਸੀ l ਮੈਨੂੰ ਅਹਿਸਾਸ ਸੀ ਕਿ ਮਾਂ ਨੂੰ ਚਿੰਤਾ ਹੈ ਕਿ ਮੀਂਹ ਫਿਰ ਆਵੇਗਾ ....ਉਨ੍ਹਾਂ ਦਿਨਾਂ ਵਿੱਚ ਅੱਜ ਦੀ ਤਰ੍ਹਾਂ ਮੀਂਹ ਨਹੀਂ ਸਨ ਆਉਂਦੇ ਕਦੇ ਕਦਾਈਂ ਮਾੜਾ ਮੋਟਾ ...ਉਦੋਂ ਝੜੀ ਵੀ ਲੱਗਦੀ ਸੀ ਕਈ ਕਈ ਦਿਨ ਮੀਂਹ ਪੈਂਦਾ ਰਹਿੰਦਾ l
ਇਨ੍ਹਾਂ ਭਿੱਜੇ ਹੋਏ ਜਿਨ੍ਹਾਂ ਵਿਚ ਇਕ ਕਰਿਸ਼ਮਾ ਹੋਰ ਵੀ ਹੁੰਦਾ ਸੀ l ਉਹ ਸੀ ਕੁਕ ਕੁਕ ਦੀ ਲਗਾਤਾਰ ਆਵਾਜ਼ ਤੇ ਝੁੱਗੀਆਂ ਵਿੱਚ ਮੱਖਣ ਬੌਰੀਏ ਦੇ ਘਰੇ ਚੱਲਦੇ ਸਪੀਕਰ ਵਿੱਚ ਨਾਗਿਨ ਫਿਲਮ ਦੇ ਗਾਣੇ ਸਾਡੇ ਘਰਾਂ ਤਕ ਪਹੁੰਚਣ ਲੱਗ ਪੈਂਦੇ ਸਨ l ਆਮ ਦਿਨਾਂ ਵਿਚ ਇਹ ਦੋਹੇਂ ਹੀ ਆਵਾਜ਼ਾਂ ਨਹੀਂ ਸਨ ਸੁਣਦੀਆਂ ਹੁੰਦੀਆਂ l ਉਹ ਕੂਕ ਕੁਕ ਦੀ ਆਵਾਜ਼ ਵਿਚ ਕਾਇਨਾਤੀ ਰਿਦਮ ਹੁੰਦੀ ...ਅੱਖਰਦੀ ਨਹੀਂ ਸੀ ....ਮੈਂ ਉਸ ਕੋਹਲੂ ਤੇ ਕਦੇ ਬਹਿ ਗਿਆ ਜਿਸ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਆਵਾਜ਼ ਉੱਥੋਂ ਆਉਂਦੀ ਹੈ i ਮੱਖਣ ਸਪੀਕਰ ਦਾ ਕੰਮ ਕਰਦਾ ਸੀ ..ਤੇ ਵਿਹਲੇ ਸਮੇਂ ਵਿੱਚ ਉਹ ਆਪਣੇ ਘਰ ਹੀ ਨਾਗਣ ਫਿਲਮ ਦੇ ਗਾਣੇ ਆਪ ਵੀ ਸੁਣਦਾ ਤੇ ਲੋਕਾਈ ਨੂੰ ਵੀ ਸੁਣਾਉਂਦਾ l ਦੂਰੋਂ ਆਉਂਦੀ ਬੀਨ ਦੀ ਆਵਾਜ਼ ਵਿੱਚ ਜਿਵੇਂ ਮਿਕਨਾਤੀਸੀ ਖਿੱਚ ਹੁੰਦੀ l ਕਈ ਵਾਰ ਮੇਰੇ ਲੂੰ ਕੰਡੇ ਵੀ ਖੜ੍ਹੇ ਹੋ ਜਾਂਦੇ l
ਮੱਖਣ ਜ਼ਿਵੇ ਸਾਡੇ ਲਈ ਸੁਪਨਿਆਂ ਦਾ ਸੌਦਾਗਰ ਸੀ l
ਉਹ ਝੁੱਗੀਆਂ ਚ ਰਹਿੰਦਾ ਸੀ, ਝੁੱਗੀਆਂ ਭਾਵ ਬੌਰੀਆਂ ਦੇ ਕੁਝ ਘਰ ਜੋ ਸਾਡੇ ਪਿੰਡ ਦਾ ਹੀ ਹਿੱਸਾ ਹੁੰਦੇ ਸਨ l ਉਨ੍ਹਾਂ ਦੀ ਆਪਣੀ ਇਕ ਦੁਨੀਆਂ ਸੀ l ਪੂਰੇ ਇਲਾਕੇ ਵਿਚ ਸਪੀਕਰ ਉਹਦੇ ਕੋਲ ਹੀ ਹੁੰਦਾ l ਵਿਆਹ ਸ਼ਾਦੀਆਂ ਵਿਚ ਉਸ ਦਾ ਸਵਾਗਤ ਸ਼ਾਨਦਾਰ ਹੁੰਦਾ ਸੀ l ਉਹ ਆਪਣੇ ਸਪੀਕਰ ਨੂੰ ਬਹੁਤ ਬੋਚ ਬੋਚ ਰਖਦਾ ਜਿਸ ਦਾ ਇੱਕ ਛੋਟਾ ਜਿਹਾ ਸਿਰ ਹੁੰਦਾ .
ਸਿਲਵਰ ਦਾ ਸਿਰ l
ਸਤੰਬਰ ਵਿੱਚ ਪਿੰਡ ਦੇ ਮੰਦਰ ਤੇ ਮੇਲਾ ਲੱਗਦਾ ...ਭਾਵੇਂ ਮੇਲਾ ਤਾਂ ਉੱਥੇ ਹਰ ਰੋਜ਼ ਹਰ ਰੋਜ਼ ਹੀ ਲੱਗਦਾ ਪਰ ਮੇਲੇ ਦੇ ਦਿਨਾਂ ਦੀ ਰੌਣਕ ਸਾਡੇ ਲਈ ਜਿਵੇਂ ਜਾਦੂਗਰੀ ਦਾ ਕੋਈ ਖੇਲ੍ਹ ਹੋਵੇ l ਦਸ ਕੁ ਦਿਨ ਪਹਿਲਾਂ ਮੰਦਰ ਵਿਚ ਸੰਤ ਅਤੇ ਆਸੇ ਪਾਸੇ ਦੇ ਹੋਰ ਪ੍ਰਾਹੁਣੇ ਆਉਣੇ ਸ਼ੁਰੂ ਹੋ ਜਾਂਦੇ ...l ਸੁਬੀਆਂ ਤੇ ਝੰਡੀਆਂ ਚਿਪਕਾਈਆਂ ਜਾਂਦੀਆਂ ਤੇ ਜਦੋਂ ਉਹ ਬੰਨ੍ਹੀਆਂ ਜਾਂਦੀਆਂ ਤਾਂ ਮੰਦਰ ਇਸ ਤਰ੍ਹਾਂ ਲੱਗਦਾ ਜਿਵੇਂ ਜਾਦੂਗਰ ਨੇ ਕੋਈ ਜਾਦੂ ਕਰ ਕੇ ਮੰਤਰ ਫੂਕ ਦਿੱਤਾ ਹੋਵੇ ..ਮੇਰੇ ਲਈ ਇਹ ਸੁਪਨੇ ਦੀ ਤਰ੍ਹਾਂ ਹੁੰਦਾ l
ਮੱਖਣ ਤੋਂ ਬਗੈਰ ਮੇਲੇ ਦੀ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ l ਉਹ ਸਾਈਕਲ ਤੇ ਆਉਂਦਾ ਸੀ lਸਾਈਕਲ ਦੀ ਪਿਛਲੀ ਸੀਟ ਉੱਤੇ ਉਸ ਨੇ ਅਟੈਚੀ ਵਰਗਾ ਕੁਝ ਰੱਖਿਆ ਹੁੰਦਾ ਜਿਸ ਵਿੱਚ ਇੱਕ ਮਸ਼ੀਨ ਹੁੰਦੀ ਸੀ ਤੇ ਅੱਗੇ ਸਪੀਕਰ ਟੰਗਿਆ ਹੁੰਦਾ ...ਸਿਲਵਰ ਦੀ ਗੋਲ ਮਸ਼ੀਨ ਜਿਸ ਵਿੱਚ ਕਈ ਚਿੱਬ ਪਏ ਹੁੰਦੇ ..ਪਰ ਉਸਦੀ ਆਵਾਜ਼ ਤੇ ਇਨ੍ਹਾਂ ਚੀਜ਼ਾਂ ਦਾ ਕੋਈ ਫ਼ਰਕ ਨਹੀਂ ਸੀ ਪਿਆ ਪੈਂਦਾ l ਦੋ ਤਿੰਨ ਦਿਨ ਉਹ ਮਸ਼ੀਨ ਦੇ ਉੱਤੇ ਹੀ ਬੈਠਾ ਰਹਿੰਦਾ l ਰਿਕਾਰਡ ਬਦਲਦਾ ਰਹਿੰਦਾ ..ਉਨ੍ਹਾਂ ਨੂੰ ਸਾਫ ਕਰਦਾ ਰਹਿੰਦਾ...ਉਹ ਬੱਚਿਆਂ ਨੂੰ ਮਸ਼ੀਨ ਦੇ ਨੇੜੇ ਨਹੀਂ ਸੀ ਆਉਣ ਦਿੰਦਾ ਹੁੰਦਾ l ਮੰਦਰ ਤੇ ਉਹ ਯਮਲਾ ਜੱਟ ਦੇ ਗਾਣੇ ਨਾਲ ਆਪਣਾ ਕਾਰਜ ਸ਼ੁਰੂ ਕਰਦਾ ਸੀ ....ਜਦੋਂ ਯਮਲੇ ਦਾ ਗੀਤ" ਸਤਿਗੁਰ ਤੇਰੀ ਲੀਲਾ ਨਿਆਰੀ ਹੈ" ਵੱਜਣ ਲੱਗਦਾ ਤਾਂ ਸਾਨੂੰ ਪਤਾ ਲੱਗਦਾ ਕਿ ਹੁਣ ਮੇਲਾ ਸ਼ੁਰੂ ਹੋ ਗਿਆ ਹੈ l
#ਬਚਪਨ
ਤਰਸੇਮ ਬਸ਼ਰ 9814163071
ਬਚਪਨ - ਤਰਸੇਮ ਬਸ਼ਰ
ਯਾਦ ਨਹੀਂ ਆਉਂਦਾ ਕਿ ਬਚਪਨ ਚ ਕਦੇ ਇਸ ਤਰ੍ਹਾਂ ਗਰਮੀ ਮਹਿਸੂਸ ਹੋਈ ਹੋਵੇ ਜਿੰਨੀ ਇਨ੍ਹਾਂ ਦਿਨਾਂ ਵਿਚ ਮਹਿਸੂਸ ਹੁੰਦੀ ਹੈ ...ਉਹ ਮਸਤੀ ਦੇ ਦਿਨ ਸਨ, ਨਾ ਗਰਮੀ ਮਹਿਸੂਸ ਹੁੰਦੀ ਸੀ ਨਾ ਸਰਦੀ i ਜਦੋਂ ਪੰਜਾਬ ਦੇ ਹਾਲਾਤ ਖ਼ਰਾਬ ਸਨ ਤਾਂ ਸਾਡੀਆਂ ਗਰਮੀਆਂ ਮੈਨੂੰ ਪੱਕਾ ਯਾਦ ਨਹੀਂ ਹੁੰਦਾ ਪਰ ਦੋ ਜਾਂ ਤਿੰਨ ਸਾਲ ਦੀਆਂ ਗਰਮੀਆਂ , ਖ਼ਾਸਕਰ ਸ਼ਾਮਾ ਅਤੇ ਰਾਤਾ ਅਦਭੁੱਤ ਹੋ ਕੇ ਮਿਲਦੀਆਂ l ਕਈ ਘਰ ਨਾਲ ਦੀ ਧਰਮਸ਼ਾਲਾ ਦੀ ਛੱਤ ਤੇ ਇਕੱਠੇ ਸੌਂਦੇ l ਛੱਤ ਤੇ ਰੋੜ੍ਹ ਬਹੁਤ ਸਨ ਜੋ ਪੈਰਾਂ ਵਿੱਚ ਚੁਭਦੇ ਪਰ ਅਸੀਂ ਬੇਪ੍ਰਵਾਹ ਸਾਂ .ਅਸੀਂ ਕਈ ਜਣੇ ਦੇਰ ਰਾਤ ਤਕ ਖੇਡਦੇ ਰਹਿੰਦੇ l
ਵੱਡੇ , ਜਿਨ੍ਹਾਂ ਨੂੰ ਚਾਚਾ ਚਾਚੀ ਤਾਇਆ ਤਾਈ ਕਹਿੰਦਾ ਹੁੰਦਾ ਦੋ ਬਿਸਤਰਿਆਂ ਨੂੰ ਜੋੜ ਕੇ ਬੈਠਦੇ ...ਉਹ ਸ਼ਾਇਦ ਪੰਜਾਬ ਦੇ ਹਾਲਾਤਾਂ ਦੀਆਂ ਗੱਲਾਂ ਕਰਦੇ ਜਾਂ ਫਿਰ ਆਸ ਪਾਸ ਵਾਪਰੀਆਂ ਘਟਨਾਵਾਂ ਦੀ , ਪਰ ਮੇਰੇ ਸਮੇਤ ਮੇਰੇ ਦੋਸਤਾਂ ਨੂੰ ਇਨ੍ਹਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਹੁੰਦੀ ....ਧਰਮਸ਼ਾਲਾ ਦੀ ਛੱਤ ਕਾਫ਼ੀ ਵੱਡੀ ਸੀ ...ਸਾਡੇ ਖੇਲਣ ਮੌਲਣ ਦੀ ਖੁੱਲ੍ਹੀ ਜਗ੍ਹਾ ਜਦੋਂ ਥੱਕ ਜਾਂਦੇ ਤਾਂ ਫਿਰ ਆ ਕੇ ਬਿਸਤਰਿਆਂ ਤੇ ਟਪੂਸੀਆਂ ਮਾਰਦੇ ਇਕ ਦੂਜੇ ਨੂੰ ਫੜੋ ਫੜਾਈ ਦੀ ਖੇਡ ਖੇਡਦੇ l
ਅੱਜ ਵੀ ਕਈ ਵਾਰ ਜਦੋਂ ਬੱਚਿਆਂ ਨੂੰ ਆਪਣੇ ਮਾਂ ਪਿਓ ਦੇ ਝੋਰਿਆਂ ਤੋਂ ਵੱਖ ਖੜ੍ਹੇ ਦੇਖਦਾ ਹਾਂ ਤਾਂ ਮੈਨੂੰ ਉਹ ਆਲਮ ਯਾਦ ਆ ਜਾਂਦਾ ਹੈ ਜਦੋਂ ਸਾਨੂੰ ਵੱਡਿਆਂ ਦੇ ਸੰਸਿਆਂ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਹੁੰਦਾ i
ਛੋਟੇ ਜਿਹੇ ਪਰਿਵਾਰ ਦੀ ਥਾਂ ਤੇ ਵੱਡੇ ਪਰਿਵਾਰ ਵਿੱਚ ਰਾਤਾਂ ਬਿਤਾਉਣੀਆਂ ....ਇਸ ਤੱਥ ਦਾ ਸਾਡੇ ਲਈ ਉਹ ਇਹੀ ਫ਼ਰਕ ਸੀ ਵੱਧ ਖੇਡਾਂ ਵੱਧ ਹਾਸਾ ਵੱਧ ਆਨੰਦ ....ਕਿਉਂ ਕਿਵੇਂ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ ...ਅਸੀਂ ਸ਼ਾਮ ਹੋਣ ਦੀ ਉਡੀਕ ਕਰਦੇ l ਮਾਂ ,ਚਾਚੇ ਤਾਇਆਂ ਦੇ ਉਨ੍ਹਾਂ ਇਕੱਠ ਨਹੀਂ ਸੀ ਬੈਠਦੀ ਉਹ ਇਕੱਲੀ ਬੈਠਦੀ ਸੀ ਤੇ ਸਾਨੂੰ ਦੋਵਾਂ ਭਰਾਵਾਂ ਨੂੰ ਦੇਖਦੀ ਰਹਿੰਦੀ l ਵੱਡਾ ਭਰਾ ਮੇਰੇ ਤੋਂ ਤੋਂ ਢਾਈ ਤਿੰਨ ਸਾਲ ਵੱਡਾ ਸੀ ਪਤਾ ਨਹੀਂ ਉਹ ਕਿਉਂ ਜਲਦੀ ਮਾਂ ਕੋਲ ਜਾ ਕੇ ਬੈਠ ਜਾਂਦਾ ਫਿਰ ਸੌਂ ਜਾਂਦਾ ਪਰ ਮੈਂ ਜਲਦੀ ਸੌਣ ਵਾਲਿਆਂ ਚ ਨਹੀ ਸੀ l
ਮੈਨੂੰ ਅੱਜ ਮਹਿਸੂਸ ਹੁੰਦਾ ਹੈ ਕਿ ਮੈਥੋਂ ਵੱਡਾ ਭਰਾ ਜ਼ਿਆਦਾ ਜ਼ਿੰਮੇਵਾਰ ਸੀ ਉਹ ਮਾਂ ਦੇ ਫਿਕਰਾਂ ਨੂੰ ਵੱਧ ਸਮਝਦਾ ਸੀ i
ਛੱਤ ਤੇ ਖੇਡਦਿਆਂ ਮੈਂ ਕਈ ਵਾਰ ਉਸ ਪਗਡੰਡੀ ਵੱਲ ਦੇਖਣਾ ਜੋ ਪਹਾੜੀ ਕਿੱਕਰਾਂ ਨਾਲ ਘਿਰੀ ਹੋਈ ਸੀ ...ਜੋ ਉਸ ਖੂਹ ਨੂੰ ਜਾਂਦੀ ਸੀ ਜਿਸ ਖੂਹ ਤੇ ਸਾਰਾ ਦਿਨ ਰੌਣਕ ਰਹਿੰਦੀ ਸੀ ....ਰਾਤ ਨੂੰ ਸੁੰਨੀ ਪਈ ਪਰੜੀ ਦੇਖ ਕੇ ਮੈਨੂੰ ਡਰ ਲੱਗਣਾ l ਚੁਬੱਚੇ ਵਿੱਚ ਪੈਂਦੀ ਮੋਟਰ ਦੀ ਦੀ ਧਾਰ ਦੀ ਆਪਣੀ ਆਵਾਜ਼ ਸੀ ...ਇਕ ਅਲਹਿਦਾ ਤੇ ਸੋਹਣੀ ਆਵਾਜ਼ l
ਉਨ੍ਹਾਂ ਦਿਨਾਂ ਵਿੱਚ ਵੀ ਇਹ ਆਵਾਜ਼ ਕਦੀ ਕਦੀ ਕੰਨੀਂ ਪੈਂਦੀ ਮੈਂ ਅਕਸਰ ਸੋਚਣਾ ਕਿ ਬੱਗੇ ਨੂੰ ਡਰ ਨਹੀਂ ਲੱਗਦਾ ? ਬੱਗਾ ਲਾਲਿਆਂ ਦਾ ਸੀਰੀ ਸੀ ...ਉਹ ਝੋਨੇ ਨੂੰ ਪਾਣੀ ਲਾਉਣ ਲਈ ਰਾਤ ਨੂੰ ਵੀ ਨਿਕਲਦਾ ਹੁੰਦਾ ਸੀ l ਮੈਂ ਬੱਝੇ ਦਾ ਖੇਤਾਂ ਦੀਆਂ ਵੱਟਾਂ ਤੇ ਅਕਲ ਦੇ ਘੁੰਮਣ ਦਾ ਤਸੱਵਰ ਕਰਦਾ.. ਫਿਰ ਡਰ ਜਾਂਦਾ l
ਖੂਹ ...ਦਰਅਸਲ ਸਿਰਫ਼ ਖੂਹ ਨਹੀਂ ਸੀ ,ਖੂਹ ਵਿੱਚ ਬੋਰ ਕੀਤਾ ਹੋਇਆ ਸੀ ਜਿਸ ਤੇ ਸ਼ਾਇਦ ਪੰਜ ਦੀ ਮੋਟਰ ਲੱਗੀ ਹੋਈ ਸੀ .....ਨਾਲ ਹੀ ਮੋਟੀਆਂ ਮੋਟੀਆਂ ਕੰਧਾਂ ਦੇ ਦੋ ਵੱਡੇ ਚੁਬੱਚੇ ਬਣੇ ਹੋਏ ਸਨ ..ਨਿਸਚਤ ਤੌਰ ਤੇ ਇਨ੍ਹਾਂ ਦੀ ਲੰਬਾਈ ਚੌੜਾਈ ਅੱਠ ਫੁੱਟ ਦੀ ਸੀ ....ਇਸ ਚੁਬੱਚੇ ਸ਼ਾਇਦ ਬਹੁਤ ਪੁਰਾਣੇ ਬਣੇ ਸਨ ਜਿਨ੍ਹਾਂ ਤੇ ਪਲੱਸਤਰ ਵੀ ਹੋਇਆ ਸੀ ਪਰ ਉਹ ਉਹ ਉਖੜ ਗਿਆ ਸੀ ...ਜਿਸ ਵਿੱਚੋਂ ਲਾਲ ਰੰਗ ਦੀਆ ਇੱਟਾਂ ਬਾਹਰ ਆ ਗਈਆਂ ਸਨ ਮੈਨੂੰ ਇਹ ਇੱਟਾਂ ਬਹੁਤ ਭਾਉਂਦੀਆਂ.... ਪਵਿੱਤਰ ਨਿਰਮਲ ਲੱਗਦੀਆਂ l ਚੁਬੱਚੇ ਦੀਆਂ ਕੰਧਾਂ ਦੋ ਦੋ ਫੁੱਟ ਚੌੜੀਆਂ ਸਨ l ਇਕ ਚੁਬੱਚਾ ਸ਼ਾਇਦ ਬਹੁਤ ਪਹਿਲਾਂ ਭਰ ਦਿੱਤਾ ਗਿਆ ਸੀ ਪਰ ਇੱਕ ਚੁਬੱਚੇ ਵਿੱਚ ਪਾਣੀ ਦੀ ਧਾਰ ਡਿੱਗਦੀ ....ਲੋਕ ਚੁਬੱਚੇ ਦੀਆਂ ਕੰਧਾਂ ਤੇ ਬੈਠ ਕੇ ਕੱਪੜੇ ਧੋਂਦੇ ਨਹਾਉਂਦੇ ਧੋਂਦੇ ...ਗੱਲਾਂ ਕਰਦੇ .... ਸਮਝ ਲਓ ਇਸ ਚੁਬੱਚਾ ਯਾ ਖੂਹ ਪਿੰਡ ਦਾ ਸੱਭਿਆਚਾਰਕ ਕੇਂਦਰ ਸੀ ...l
ਪਿੰਡ ਦੀਆਂ ਸੁਆਣੀਆਂ ਇੱਥੇ ਕੱਪੜੇ ਧੋਣ ਲਈ ਆਉਂਦੀਆਂ ਸਨ ....ਜੇ ਚੁਬੱਚਾ ਖਾਲੀ ਹੋਵੇ ਤਾਂ ਉੱਚ ਬੱਚੇ ਦੀਆਂ ਕੰਧਾਂ ਤੇ ਬੈਠ ਕੇ ਧੋ ਲੈਂਦੀਆਂ ਨਹੀਂ ਤਾਂ ਨਾਲ ਦੀ ਨਾਲੀ ਤੇ ਬੈਠ ਕੇ ਕੱਪੜੇ ਧੋਂਦੀਆਂ l
ਚਬਚੇ ਦਾ ਠੰਢਾ ਪਾਣੀ ਗਰਮੀ ਵਿੱਚ ਵੀ ਠੰਢ ਲੱਗਣ ਲਾ ਦਿੰਦਾ ....ਸਾਡੇ ਤੋਂ ਥੋੜ੍ਹੀ ਜਿਹੀ ਵੱਡੀ ਉਮਰ ਦੇ ਬੱਚੇ ਚੁਬੱਚੇ ਵਿੱਚੋਂ ਪਾਣੀ ਨਿਕਲਣ ਵਾਲੇ ਮੋਘਰੇ ਵਿਚ ਇੱਟਾਂ ਲਾ ਲੈਂਦੇ ....ਫਿਰ ਚੁਬੱਚਾ ਉੱਪਰ ਤਕ ਭਰ ਜਾਂਦਾ ...ਇਕ ਛੋਟੇ ਜਿਹੇ ਤਲਾਅ ..ਉਹ ਉਪਰ ਤੱਕ ਭਰੇ ਹੋਏ ਚ ਬੱਚੇ ਵਿੱਚ ਦੂਰੋਂ ਭੱਜ ਭੱਜ ਕੇ ਛਾਲਾਂ ਮਾਰਦੇ ...ਚੁਬੱਚੇ ਦਾ ਪਾਣੀ ਕਈ ਵਾਰ ਉੱਛਲ ਕੇ ਆਸੇ ਪਾਸੇ ਜਾ ਡਿੱਗਦਾ ...ਮੈਨੂੰ ਯਾਦ ਹੈ ਬੱਗਾ ਇਨ੍ਹਾਂ ਤੋਂ ਬਹੁਤ ਪ੍ਰੇਸ਼ਾਨ ਸੀ l
ਗਰਮੀਆਂ ਅਤੇ ਝੋਨੇ ਦੇ ਦਿਨਾਂ ਵਿਚ ਇਹ ਮੋਟਰ ਕਦੇ ਬੰਦ ਨਹੀਂ ਸੀ ਹੁੰਦੀ ....ਕਦੇ ਬਿਜਲੀ ਖ਼ਰਾਬ ਹੋਣ ਕਾਰਨ ਬੰਦ ਵੀ ਰਹਿੰਦੀ ਤਾਂ ਚੁਬੱਚੇ ਵਿੱਚ ਖੜ੍ਹੇ ਪਾਣੀ ਵਿੱਚ ਵੀ ਲੋਕ ਆ ਕੇ ਨਹਾਉਂਦੇ ਸਨ ....l ਚੁਬੱਚੇ ਵਿੱਚ ਜੰਮੀ ਹੋਈ ਹਰੀ ਕਾਈ ਬਹੁਤ ਸੁੰਦਰ ਲੱਗਦੀ ਸੋਹਣੀ ..ਇਸ ਤਰ੍ਹਾਂ ਲੱਗਦੀ ਜਿਵੇਂ ਕਾਇਨਾਤ ਵਿੱਚ ਹਰਿਆਵਲ ਛਾਈ ਹੋਵੇ l
ਚੁਬੱਚੇ ਵਿੱਚੋਂ ਨਿਕਲਦਾ ਪਾਣੀ ਇਕ ਛੋਟੀ ਜਿਹੀ ਨਾਲੀ ਰਾਹੀਂ ਇਕ ਹੋਰ ਛੋਟੇ ਜਿਹੇ ਚੁਬੱਚੇ ਵਿੱਚ ਡਿੱਗਦਾ ਸੀ ਜੋ ਤਿੰਨ ਚਾਰ ਪਾਸੇ ਖੁੱਲ੍ਹਦਾ ਸੀ .....ਅਸੀਂ ਛੋਟੇ ਬੱਚੇ ਉਸ ਛੋਟੇ ਚੁਬੱਚੇ ਵਿੱਚ ਨਹਾਉਂਦੇ ਨਾਲੀ ਵਿਚੋਂ ਆਉਂਦੇ ਸਾਫ਼ ਪਾਣੀ ਨੂੰ ਦੇਖਦੇ ਰਹਿੰਦੇ ...ਕਈ ਵਾਰ ਉਸ ਨਾਲੀ ਵਿਚ ਬੈਠ ਜਾਂਦੇ ਨਾਲੀ ਭਰ ਕੇ ਉੱਛਲਣ ਲੱਗ ਜਾਂਦੀ ਤਾਂ ਸਾਡਾ ਦਿਲ ਵੀ ਖੁਸ਼ੀ ਨਾਲ ਉੱਛਲ ਦਾ , ਖ਼ੁਸ਼ ਹੁੰਦਾ l
ਵੱਡਿਆਂ ਸਮੇਤ ਛੋਟੇ ਬੱਚੇ ਵੀ ਚਾਚੇ ਵਿਜੈ ਤੋਂ ਡਰਦੇ ਸਨ .....ਸਾਰੇ ਪਿੰਡ ਵਾਂਗ ਚਾਚਾ ਵਿਜੇ ਵੀ ਖੂਹ ਤੇ ਹੀ ਨਹਾਉਣ ਆਉਂਦਾ ਸੀ ਪਰ ਉਸ ਨੂੰ ਇਹ ਨਹੀਂ ਸੀ ਪਸੰਦ ਕਿ ਕੋਈ ਚੁਬੱਚਾ ਭਰ ਲਵੇ, ਕੋਈ ਨਾਲੀ ਵਿਚ ਬੈਠ ਜਾਵੇ ....ਚਾਚੇ ਵੀਜ਼ੇ ਦੇ ਆਉਣ ਤੇ ਅਸੀਂ ਆਸ ਪਾਸ ਹੋ ਜਾਣਾ l
ਬਹਰਹਾਲ .....ਮੈਂ ਇਸ ਰਹੱਸ ਨੂੰ ਨਹੀਂ ਸਮਝ ਸਕਿਆ ਕਿ ਬਚਪਨ ਵਿੱਚ ਗਰਮੀ ਸਰਦੀ ਕਿਉਂ ਮਹਿਸੂਸ ਨਹੀਂ ਸੀ ਹੁੰਦੀ ....ਬੇਪਰਵਾਹੀ ਦੇ ਦਿਨ ਸਨ ਇਸ ਕਰਕੇ ਕਿ ਇਸ ਕਰਕੇ ਕਿ ਉਨ੍ਹਾਂ ਦਿਨਾਂ ਵਿੱਚ ਇੰਨੀ ਗਰਮੀ ਸਰਦੀ ਪੈਂਦੀ ਹੀ ਨਹੀਂ ਸੀ i
ਪਰ... ਇਨ੍ਹਾਂ ਦਿਨਾਂ ਵਿੱਚ ਜਦੋਂ ਗਰਮੀ ਕਾਰਨ ਝੁਲਸਦਿਆਂ ਪ੍ਰੇਸ਼ਾਨ ਹੋ ਜਾਂਦਾ ਹਾਂ ਤਾਂ ਮੈਨੂੰ ਉਸ ਚਬੱਚੇ ਦੇ ਠੰਢੇ ਪਾਣੀ ਦੀ ਯਾਦ ਉਸੇ ਤਰ੍ਹਾਂ ਆਉਂਦੀ ਹੈ ਜਿਸ ਤਰ੍ਹਾਂ ਕੋਈ ਰੇਗਿਸਤਾਨ ਵਰ੍ਹਿਆਂ ਤੋਂ ਬਾਰਸ਼ ਦੀਆਂ ਕਣੀਆਂ ਡਿੱਗਣ ਦਾ ਤਸੱਵਰ ਕਰ ਰਿਹਾ ਹੋਵੇ ..ਜੋ ਉਸ ਰੇਗਿਸਤਾਨ ਦੀ ਖ਼ੁਸ਼ਕ ਰੇਤਾ ਤੇ ਕਈ ਵਰ੍ਹੇ ਪਹਿਲਾਂ ਡਿੱਗੀਆਂ ਸਨ l
ਤਰਸੇਮ ਬਸ਼ਰ
9814163071
ਕਹਾਣੀ : ਦਬਦਬਾ - ਤਰਸੇਮ ਬਸ਼ਰ
ਮੈਂ ਖ਼ੁਦ ਆਪਣੇ ਆਪ ਤੇ ਹੈਰਾਨ ਹੋ ਜਾਂਦਾ ਹਾਂ ਕਿ ਕਿਉਂ ਮੈਂ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਉਸ ਘਟਨਾ ਬਾਰੇ ਕਿਉਂ ਸੋਚਦਾ ਹਾਂ ਹੁਣ ਵੀ ਮੈਨੂੰ ਕਈ ਵਾਰ ਲੱਗਦਾ ਹੈ ਕਿ ਮੈਨੂੰ ਉਸ ਸਮੇਂ ਜਦੋਂ ਕਿ ਬਹਾਦਰੀ ਦਾ ਇਹ ਕਿੱਸਾ ਸੁਣਾਇਆ ਜਾਣਾ ਹੁੰਦਾ ਹੈ ,ਕਹਿ ਦੇਣਾ ਚਾਹੀਦਾ ਹੈ ਕਿ ਭਾਊ ਉਦੋਂ ਡਰਿਆ ਨਹੀਂ ਸੀ
ਭਾਉ ਨੂੰ ਮਿਲਿਆ ਵਰ੍ਹੇ ਹੋ ਗਏ ਹਨ ਉਸ ਨਾਲ ਕਿਸੇ ਕਿਸਮ ਦਾ ਕੋਈ ਤਾਲੁਕ ਨਹੀਂ, ਮਿਲਣੀ ਗਿਲਨੀ ਦੇ ਕੋਈ ਬਹਾਨਾ ਵੀ ਨਹੀਂ ....ਇਹ ਵੀ ਨਹੀਂ ਪਤਾ ਨਹੀਂ ਉਹ ਦੁਨੀਆਂ ਵਿੱਚ ਵੀ ਹੋਵੇਗਾ ਕਿ ਨਹੀਂ ਪਰ.....
ਅਕਸਰ ਇਹ ਕਿੱਸਾ ਪਰਿਵਾਰ ਵਿਚ ਸੁਣਾਇਆ ਜਾਂਦਾ ਹੈ ਸਾਡੀ ਦੀਦਾ ਦਲੇਰੀ ਦਾ ਬਖਾਨ ਕੀਤਾ ਜਾਂਦਾ ਹੈ, ਭਾਊ ਨੂੰ ਡਰਿਆ ਕਿਹਾ ਜਾਂਦਾ ਹੈ ...ਜਦ ਕਿ ਮੈਨੂੰ ਕਦੇ ਨਹੀਂ ਲੱਗਿਆ ਕਿ ਭਾਊ ਡਰ ਗਿਆ ਸੀ l
ਪੂਰੀ ਗੱਲ ਸਮਝਣ ਵਾਸਤੇ ਤੁਹਾਨੂੰ ਉਸ ਘਟਨਾ ਬਾਰੇ ਜਾਣਨਾ ਪਵੇਗਾ ...ਜਿਸ ਵਿੱਚ ਇੱਕ ਵੱਡਾ ਕਿਰਦਾਰ ਭਾਊ ਦਾ ਵੀ ਹੈ l
ਘਟਨਾ ਉਹਨਾਂ ਦਿਨਾਂ ਨਾਲ ਸਬੰਧਿਤ ਹੈ ,ਜਿੰਨਾਂ ਦਿਨਾਂ ਵਿੱਚ ਅਸੀਂ ਪੰਜਾਬ ਤੋਂ ਹਿਜ਼ਰਤ ਕਰ ਕੇ ਯੂ..ਪੀ ਲਖੀਮਪੁਰ ਖੀਰੀ ਰਹਿ ਰਹੇ ਸਾਂ l ਸਾਡੇ ਆਪਣੇ ਤਿੰਨ ਚਾਰ ਘਰ ਸਨ ਂਜੋ ਪੰਜ, ਦਸ –ਦਸ ਕਿਲੋਮੀਟਰ ਦੀ ਵਿੱਥ ਤੇ ਵਸੇ ਹੋਏ ਸਨ । ਖੇਤਾਂ ਵਿੱਚ ਬਣੇ ਇਹਨਾਂ ਘਰਾਂ ਨੂੰ ਉਥੇ "ਝਾਲਾ "ਕਿਹਾ ਜਾਂਦਾ ਹੈ। ਅਸੀਂ ਮਾਹੌਲ ਖ਼ਰਾਬ ਹੋਣ ਕਾਰਨ ਓਧਰ ਗਏ ਸਾਂ ਪਰ ਉੱਥੇ ਵੀ ਮਾਹੌਲ ਠੀਕ ਨਹੀਂ ਸੀ , ਲੁੱਟਾਂ ਖੋਹਾਂ ਆਮ ਹੁੰਦੀਆਂ ਰਹਿੰਦੀਆਂ ਸਨ ਤੇ ਇਹ ਵਾਰਦਾਤਾਂ ਪੰਜਾਬੀ ਝਾਲਿਆਂ ਤੇ ਹੀ ਵਾਪਰਦੀਆਂ । ਕਿਉਂਕਿ ਉਥੋਂ ਦੇ ਵਸਨੀਕ ਜਿਨ੍ਹਾਂ ਨੂੰ ਅਸੀਂ ਦਿਹਾਤੀ ਕਹਿੰਦੇ ਹੁੰਦੇ ਸੀ ,ਪਿੰਡਾ ਵਿੱਚ ਰਹਿੰਦੇ ਸਨ ਤੇ ਪੰਜਾਬੀ ' ਪਿੰਡਾਂ ਤੋਂ ਦੂਰ ਖੇਤਾਂ ਚ ਜਿਨ੍ਹਾਂ ਨੂੰ ਉਹ ਦਿਹਾਤੀ" ਝਾਲੇ" ਕਹਿੰਦੇ ਸਨ ਵਿੱਚ ਰਹਿੰਦੇ ਸਨ ।ਖੇਤਾਂ ਵਿੱਚ ਬਣਿਆ ਹੋਇਆ ਇਕ ਘਰ ਜਿਸ ਨੂੰ ਲੁੱਟਣ ਲਈ ਅਕਸਰ ਲੋਕ ਪੈ ਜਾਂਦੇ ਹੁੰਦੇ ਸਨ l ਪੁਲਸ ਅਤੇ ਪੰਚਾਇਤ ਆਦਿ ਸਿਰਫ਼ ਨਾਵਾਂ ਵਾਸਤੇ ਹੀ ਸਨ .l ਇਹ ਪੰਜਾਬ ਤੋਂ ਅਲੱਗ ਕਿਸਮ ਦਾ ਡਰ ਸੀ l
ਨੇੜੇ ਇੱਕ ਕਸਬਾ ਪੈਂਦਾ ਸੀ" ਮੈਂਗਲਗੰਜ "… ਕਿਸੇ ਸਮੇਂ ਇਹ ਕੋਈ ਵੱਡਾ ਪਿੰਡ ਹੋਏਗਾ ਪਰ ਜੀਟੀ ਰੋਡ ਤੇ ਹੋਣ ਕਾਰਨ ਇਹ ਕਸਬਾ ਬਣ ਗਿਆ ਸੀ lਇੱਥੇ ਸੀਤਾਪੁਰ ਅਤੇ ਲਖਨਊ ਨੂੰ ਜਾਂਦੀਆਂ ਬੱਸਾਂ ਖੜ੍ਹਦੀਆਂ ਸਨ l
ਮਠਿਆਈ ਦੀਆਂ ਦੁਕਾਨਾਂ ਤੇ ਲੋਕ ਚਾਹ ਪੀਂਦੇ ਤੇ ਇੱਥੋਂ ਦੇ ਮਸ਼ਹੂਰ ਗੁਲਾਬ ਜਾਮਣ ਵੀ ਖਾਂਦੇ...ਇਨ੍ਹਾਂ ਗੁਲਾਬ ਜਾਮਣਾਂ ਦਾ ਸੁਆਦ ਮੈਨੂੰ ਅੱਜ ਤਕ ਵੀ ਯਾਦ ਹੈ l
ਪਿੰਡਾਂ ਨੂੰ ਇਸ ਕਸਬੇ ਤੋਂ ਕੱਚੇ ਰਾਹ ਜਾਂਦੇ ਸਨ ....ਅਸੀਂ ਅਕਸਰ ਸ਼ਾਮ ਨੂੰ ਮੈਗਲਗੰਜ ਆ ਜਾਂਦੇ ....ਇੱਥੇ ਦੁਕਾਨਾਂ ਸਨ ਦਵਾਈਆਂ ਸਨ ,ਸਬਜ਼ੀਆਂ ਸਨ ,ਸ਼ਰਾਬ ਦਾ ਠੇਕਾ ਵੀ ਸੀ ..ਢਾਬਾ ਵੀ ਸੀ l ਇੱਥੇ ਆ ਕੇ ਆਪਣੇ ਆਪ ਨੂੰ ਜ਼ਿੰਦਗੀ ਨਾਲ ਪੰਜਾਬ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ l ਸਾਨੂੰ ਕਈ ਜਣਿਆਂ ਨੂੰ ਜੋ ਪੰਜਾਬ ਤੋਂ ਨਵੇਂ ਨਵੇਂ ਆਏ ਹੋਏ ਸਾਂ ਨੂੰ ਇੱਥੇ ਆਉਣਾ ਚੰਗਾ ਲੱਗਦਾ l ਅਸੀਂ ਹਸਰਤ ਨਾਲ ਉਨ੍ਹਾਂ ਲੋਕਾਂ ਨੂੰ ਦੇਖਦੇ ਰਹਿੰਦੇ ਜੋ ਬੱਸ ਚੜ੍ਹ ਰਹੇ ਹੁੰਦੇ ਤੇ ਜਿਨ੍ਹਾਂ ਨੇ ਪੰਜਾਬ ਵੱਲ ਜਾਣਾ ਹੁੰਦਾ ਸੀ l
ਅਜਿਹੀਆਂ ਪੰਜ ਦਾ ਸਵਾਰੀਆਂ ਤਕਰੀਬਨ ਹਰ ਰੋਜ਼ ਹੁੰਦੀਆਂ ਸਨ l
ਯੂ.ਪੀ ਦੇ ਇਨ੍ਹਾਂ ਨਿੱਕੇ ਨਿੱਕੇ ਕਸਬਿਆਂ ਦਾ ਇੱਕ ਰਿਵਾਜ ਹੈ ਕਿ ਉੱਥੇ ਹਫਤੇ ਵਿੱਚ ਇੱਕ ਜਾਂ ਦੋ ਵਾਰੀ ਮੰਡੀ ਲਗਦੀ ਹੈ ਜਿਸ ਵਿੱਚ ਸਬਜੀ ,ਮਸਾਲੇ, ਖੇਤੀ ਬਾੜੀ ਦੇ ਸੰਦ ਅਤੇ ਕੋਈ ਹੋਰ ਰੋਜ਼ ਦੀਆਂ ਜਰੂਰਤਾਂ ਦਾ ਸਮਾਨ ਮਿਲਦਾ ਹੈ...ਇਸ ਦਿਨ ਆਸੇ ਪਾਸੇ ਦੇ ਪਿੰਡਾਂ ਦੇ ਆਬਾਦੀਆਂ ਚੋਂ ਲੋਕ ਆਪਣੀਆਂ ਜ਼ਰੂਰਤਾਂ ਦਾ ਸਾਮਾਨ ਲੈਣ ਇੱਥੇ ਪਹੁੰਚਦੇ । ਦੂਰ ਨੇੜੇ ਦੇ ਪਿੰਡਾਂ ਵਾਲੇ ਵੀ ਆਪਣਾ ਆਪਣਾ ਸਾਮਾਨ ਲੈ ਕੇ ਵੇਚਣ ਲਈ ਵੀ ਆਉਂਦੇ l ਇਨ੍ਹਾਂ ਦੋ ਦਿਨਾਂ ਵਿਚ ਮੈਕਲ ਗੰਜ ਜੇ ਮੇਲੇ ਵਰਗਾ ਮਾਹੌਲ ਹੁੰਦਾ l ਇਕ ਛੋਟੇ ਜਿਹੇ ਮੈਦਾਨ ਵਿਚ ਲੋਕ ਦੁਕਾਨਾਂ ਰੇਹੜੀਆਂ ਫੜੀਆਂ ਲਾਉਂਦੇ ਤੇ ਲੋਕ ਨੇੜੇ ਤੇੜੇ ਦੇ ਪਿੰਡਾਂ ਵਿਚੋਂ ਪੈਦਲ ਜਾਂ ਸਾਈਕਲ ਤੇ ਬਾਜ਼ਾਰ ਆਉਂਦੇ ,ਆਪਣੀਆਂ ਚੀਜ਼ਾਂ ਸ਼ਾਮ ਤਕ ਲੈ ਕੇ ਮੁੜ ਜਾਂਦੇ l
ਇਹ ਅਜਬ ਤਰ੍ਹਾਂ ਦਾ ਮਾਹੌਲ ਸੀ.... ਸੋਚਦਾ ਹਾਂ ਪਤਾ ਨਹੀਂ ਹੁਣ ਵੀ ਉਸੇ ਤਰ੍ਹਾਂ ਚਲਦਿਆਂ ਹੋਵੇਗਾ ਜਾਂ ਨਹੀਂ l
ਮੈਂਗਲਗੰਜ ਵਿੱਚ ਮੰਗਲਵਾਰ ਤੇ ਵੀਰਵਾਰ ਨੂੰ ਇਹ ਬਜਾਰ ਲਗਦਾ । ਹਾਲਾਂਕਿ ਸਾਡੇ ਕੋਲ ਕਾਰ ਸੀ ਮੈਂ ਚਾਹੁੰਦਾ ਤਾਂ ਕਾਰ ਤੇ ਵੀ ਇੱਥੇ ਆ ਸਕਦਾ ਸੀ ....ਪਰ ਮੈਂ ਮਹਿਸੂਸ ਕੀਤਾ ਕਿ ਕਾਰ ਉੱਥੋਂ ਦੇ ਲੋਕਾਂ ਵਾਸਤੇ ਬਹੁਤ ਵੱਡੀ ਚੀਜ਼ ਹੈ...ਉੱਥੋਂ ਦੀ ਜ਼ਿੰਦਗੀ ਅਤੇ ਸੱਭਿਆਚਾਰਕ ਮਾਨਤਾਵਾਂ ਨੂੰ ਦੇਖਣ ਲਈ ਸਾਈਕਲ ਹੀ ਵਧੀਆ ਸਾਧਨ ਹੈ .... ਮੈਂ ਅਕਸਰ ਆਪਣੇ ਸੰਗੀਆਂ ਸਾਥੀਆਂ ਦੀ ਤਰ੍ਹਾਂ ਸਾਈਕਲ ਤੇ ਆਉਂਦਾ ...ਸਾਈਕਲ ਮੈਂ ਨਵਾਂ ਲੈ ਲਿਆ ਸੀ... ਹਰੇ ਰੰਗ ਦਾ lਅਸੀਂ ਆਪਣੀ ਸਾਇਕਲ ਗੁਰਦਾਸਪੁਰ ਤੋਂ ਹਿਜ਼ਰਤ ਕਰਕੇ ਆਏ ਪੰਡਤਾਂ ਦੀ ਦੁਕਾਨ ਤੇ ਖੜੀ ਕਰ ਦਿੰਦੇ ਸਾਂ ..
ਉਸ ਦਿਨ ਮੰਗਲਵਾਰ ਸੀ ਤੇ ਸੁਬ੍ਹਾ ਸੁਬ੍ਹਾ ਬਾਜ਼ਾਰ ਦੀ ਰੌਣਕ ਵਧ ਰਹੀ ਸੀ ....ਲੋਕ ਖਾਲਿਆਂ ਪਗਡੰਡੀਆਂ ਤੇ ਰਾਹਾਂ ਤੋਂ ਮੈਗਲਗੰਜ ਨੂੰ ਆ ਰਹੇ ਸਨ ..ਅਸਲ ਚ ਬਾਜ਼ਾਰ ਵਿੱਚ l
ਮੈਂ ਲੋਕਾਂ ਦੀ ਜੀਵਨ ਸ਼ੈਲੀ ਨੂੰ ਨੇੜੇ ਤੋਂ ਜਾਣਨ ਦੇ ਯਤਨ ਵਿੱਚ ਕਾਫ਼ੀ ਦੇਰ ਬਾਅਦ ਵਾਪਸ ਮੁੜਿਆ ਤਾਂ ਮੇਰਾ ਸਾਇਕਲ ਮੈਨੂੰ ਉੱਥੇ ਨਾ ਦਿਖਿਆ । ਦੁਕਾਨਦਾਰ ਸਾਡੇ ਪਰਿਵਾਰਾਂ ਦਾ ਕਾਫੀ ਸਨੇਹ ਕਰਦਾ ਸੀ । ਜਦੋਂ ਮੈਂ ਉਸਨੂੰ ਸਾਇਕਲ ਬਾਰੇ ਪੁੱਛਿਆ ਤਾਂ ਕਹਿਣ ਲੱਗਾ,
ਉਹ ਹਰਾ ਜਿਆ ! ਸਾਇਕਲ ?
ਮੈਂ ਕਿਹਾ
,ਹਾਂ ,ਓਹੀ !
ਉਸਨੇ ਮੈਨੂੰ ਹੋਰ ਕੁਝ ਦੱਸਣ ਦੀ ਬਜਾਇ ਥੋੜਾ ਜਿਹਾ ਚਿਰ ਬੈਠ ਜਾਣ ਨੂੰ ਕਿਹਾ ।ਲੱਗਭੱਗ ਅੱਧੇ ਘੰਟੇ ਬਾਅਦ ਉਸਨੇ ਜੋ ਦੱਸਿਆ ਉਹ ਕੁੱਝ ਇਸ ਤਰ੍ਹਾਂ ਸੀ । ਉਸ ਅਨਸਾਰ ਸਾਇਕਲ ਕਾਲੇ ਭਾਊ ਨੇ ਚੱਕਿਆ ਹੈ ਜੋ ਕਿ ਬੜਾ ਖਤਰਨਾਕ ਬੰਦਾ ਹੈ ਤੇ ਉਸਦਾ ਕੰਮ ਹੀ ਅਜਿਹੇ ਕੰਮ ਕਰਨਾ ਹੈ । ਦੁਕਾਨਦਾਰ ਨੇ ਮੈਨੂੰ ਸਲਾਹ ਦਿੱਤੀ ਕਿ ਸਾਇਕਲ ਨੂੰ ਭੁੱਲ ਜਾਓ , ਕੀ ਸਾਇਕਲ ਪਿੱਛੇ ਅਜਿਹੇ ਬੰਦੇ ਨਾਲ ਪੰਗਾ ਲੈਣਾ ਹੈ । ਗੱਲਾਂ ਦੌਰਾਨ ਹੀ ਸਾਡੇ ਕੋਲ ਠਾਕੁਰ ਆ ਗਿਆ......ਠਾਕੁਰ ਦੀ ਇਲਾਕੇ ਵਿਚ ਇੱਜ਼ਤ ਸੀ ਤੇ ਰੋਅਬ ਵੀ ਤੇ ਉਸਨੇ ਵੀ ਕੁੱਝ ਇਸ ਤਰ੍ਹਾਂ ਹੀ ਕਿਹਾ ,
" ਆਪ ਲੋਗ ਕਾਰੋਂ ਮੋਟਰੋਂ ਮੇਂ ਘੁੰਮਨੇ ਵਾਲੇ………..ਛੋੜੋ ਸਾਇਕਲ ਕੋ ..ਬਦਮਾਸ਼ ਹੈ ।" ਠਾਕੁਰ ਸਾਡੇ ਤੋਂ ਬਹੁਤ ਪ੍ਰਭਾਵਤ ਸੀ ....ਖ਼ਾਸਕਰ ਕਾਰ ਤੋਂ .....ਪਤਾ ਨਹੀ...ਮੈਨੂੰ ਕਿਉਂ ਲੱਗਿਆ ਕਿ ਠਾਕੁਰ ਅੰਦਰੋਂ ਖਾਤੇ ਮੁਸਕਰਾ ਰਿਹਾ ਸੀ ....ਉਹ ਮੁਸਕਰਾਹਟ ਹੈ ਸੀ ਜਾਂ ਨਹੀਂ ਪਰ ਮੈਨੂੰ ਚੁਭ ਗਈ ਸੀ l
ਚੜ੍ਹਦੀ ਉਮਰ ਸੀ । ਘਰੇ ਵਾਪਸ ਆ ਗਿਆ ਪਰ ਮਨ ਚ ਕਸਕ ਸੀ ਤੇ ਡਰ ਵੀ ਕਿ ਇਸ ਤਰ੍ਹਾਂ ਤਾਂ ਕਿਸੇ ਨੇ ਇਥੇ ਰਹਿਣ ਹੀ ਨਹੀਂ ਦੇਣਾ , ਪ੍ਰਦੇਸ ਵਿੱਚ ਇਸ ਤਰ੍ਹਾਂ ਕੋਈ ਜੀਨ ਹੀ ਨਹੀਂ ਦੇਵੇਗਾ ...ਸੋਚਾਂ ਵਿਚਾਰਾਂ ਅਤੇ ਬੇਚੈਨੀ ਕਾਰਨ ਪੂਰੀ ਰਾਤ ਨੀਂਦ ਨਹੀਂ ਆਈ ।
ਮੈਂ ਸੁਬ੍ਹਾ ਸੁਬ੍ਹਾ ਹੀ ਆਪਣੇ ਚਾਚੇ ਕੋਲ ਚਲਾ ਗਿਆ ਜਿਸ ਦਾ ਘਰ ਥੋੜ੍ਹੀ ਦੂਰ ਹੀ ਸੀ .....ਤੇ ਉਸੇ ਕਰਕੇ ਅਸੀਂ ਇਸ ਇਲਾਕੇ ਵਿਚ ਆ ਜ਼ਮੀਨ ਲਈ ਸੀ l ਚਾਚੇ ਨੇ ਗੱਲ ਸੁਣੀ ਤਾਂ ਉਹਦਾ ਚਿਹਰਾ ਵੀ ਗੰਭੀਰ ਹੋ ਗਿਆ l ਚਾਚੇ ਦਾ ਵੀ ਪੂਰੇ ਇਲਾਕੇ ਵਿੱਚ ਨਾਮ ਸੀ ਫ਼ੌਜੀ ਸਾਬ੍ਹ ...ਇਕ ਰੋਹਬ ਸੀ ਜੋ ਇਸ ਛੋਟੀ ਜਿਹੀ ਘਟਨਾ ਨਾਲ ਫਿੱਕਾ ਪੈ ਸਕਦਾ ਸੀ l
ਚਾਚੇ ਨੇ ਪਿੰਡ ਵਿਚੋਂ ਆਪਣੇ ਜਾਨਣ ਵਾਲਿਆਂ ਤੋਂ ਸਾਈਕਲ ਵਾਲੇ ਕੁੱਬੇ ਚੋਰ ਦਾ ਪਤਾ ਕੀਤਾ l ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਉਹਦੇ ਨਾਲ ਉਲਝਣਾ ਠੀਕ ਨਹੀਂ, ਬੰਦਾ ਬੜਾ ਖ਼ਤਰਨਾਕ ਹੈ ....ਕਈ ਸਾਲਾਂ ਤੋਂ ਨਦੀ ਉਤੇ ਰਹਿ ਰਿਹਾ ਹੈ ..
ਸਾੲੀਕਲ ਭੁੱਲ ਜਾਓ
ਪਰ ਚਾਚੇ ਕੋਲ ਆਉਣ ਤਕ ਮੁੱਦਾ ਸਾਈਕਲ ਦਾ ਹੀ ਨਹੀਂ ਰਹਿ ਗਿਆ ਸੀ ਇਹ ਮੁੱਦਾ ਹੋਂਦ ਨਾਲ ਜੁੜ ਗਿਆ ਸੀ ...ਸ਼ਾਇਦ ਚਾਚੇ ਨੂੰ ਵੀ ਮਹਿਸੂਸ ਕੀਤਾ ਹੋਣਾ ਕਿ ਬਣਿਆ ਬਣਾਇਆ ਰੋਅਬ ਖ਼ਤਮ ਹੋ ਗਿਆ ਤਾਂ ਇੱਥੇ ਰਹਿਨਾ ਆਸਾਨ ਨਹੀਂ l
ਨਦੀ ਸਾਡੇ ਘਰਾਂ ਤੋਂ ਪੰਜ ਕੁ ਕਿਲੋਮੀਟਰ ਦੂਰ ਸੀ ....ਉਸ ਨੂੰ ਕੱਚਾ ਰਸਤਾ ਜਾਂਦਾ ਸੀ l ਚਾਚੇ ਨੇ ਕੱਪੜੇ ਬਦਲ ਲਏ ਤੇ ਆਪਣੀ ਰਫ਼ਲ ਹੱਥ ਚ ਲੈ ਕੇ ਚੱਲਣ ਦਾ ਇਸ਼ਾਰਾ ਕੀਤਾ l ਚਾਚਾ ਚਾਹੁੰਦਾ ਸੀ ਕਿ ਪੈਦਲ ਹੀ ਜਾਇਆ ਜਾਵੇ ਤਾਂ ਕਿ ਆਉਂਦੇ ਜਾਂਦੇ ਰਾਹੀ ਸਾਨੂੰ ਦੇਖ ਲੈਣ.....ਪ੍ਰੀਤ ਸਮਝ ਲੈਣ ਕਿ ਅਸੀਂ ਦਬਨ ਵਾਲੇ ਨਹੀਂ l
ਚਾਚੇ ਦੀ ਇਹ ਸਾਰੀ ਚੇਸ਼ਟਾ ਇਸ ਕਾਰਨ ਸੀ ਕਿ ਉਹ ਪ੍ਰਭਾਵ ਬਣਿਆ ਰਹੇ ਜੋ ਬਣਿਆ ਹੋਇਆ ਹੈ ਨਹੀਂ ਤਾਂ ਜੀਵਨ ਕਠਨ ਹੋ ਸਕਦਾ ਹੈ l
ਕੱਚੇ ਰਸਤੇ ਤੇ ਥੋੜ੍ਹੀ ਦੂਰ ਹੀ ਗਏ ਸਾਂ ਕਿ ਚਾਚੇ ਨੂੰ ਲੱਛੂ ਨੇ ਆਵਾਜ਼ ਮਾਰ ਲਈ ਸੀ l ਲਛਮਣ ਇਲਾਕੇ ਵਿੱਚ ਬਦਮਾਸ਼ ਦੇ ਤੌਰ ਤੇ ਮਸ਼ਹੂਰ ਸੀ ਪਿੰਡਾਂ ਵਾਲੇ ਡਰਦੇ ਸਨ ਪਰ ਚਾਚੇ ਤੋਂ ਉਹ ਖ਼ੌਫ ਖਾਂਦਾ ਸੀ l ਉਸ ਨੇ ਚਾਚੇ ਨੂੰ ਵਿਅੰਗਾਤਮਕ ਢੰਗ ਵਿੱਚ ਸਾਈਕਲ ਚੁੱਕੇ ਜਾਣ ਦੀ ਗੱਲ ਕੀਤੀ ਤਾਂ ਚਾਚਾ ਹੋਰ ਖਿਝ ਗਿਆ ..ਲੱਛਣ ਦੀ ਹਲਕੀ ਮੁਸਕਰਾਹਟ ਨੇ ਦੱਸ ਦਿੱਤਾ ਸੀ ਕਿ ਉਹ ਸਾਡੀ ਸਥਿਤੀ ਤੇ ਹੱਸ ਰਿਹਾ ਹੈ ...ਉਸ ਦੀ ਮੁਸਕੁਰਾਹਟ ਸਾਡੇ ਭਵਿੱਖ ਲਈ ਵੀ ਠੀਕ ਨਹੀਂ ਸੀ l ...
ਹੁਣ ਮੁੱਦਾ ਸੀਰੀਅਸ ਹੋ ਗਿਆ ਸੀ ....ਇੱਜ਼ਤ ਦਾ ਮਸਲਾ....ਮੈਂ ਹੋਂਦ ਮੁੱਦੇ ਨੂੰ ਥੋੜ੍ਹਾ ਬਹੁਤਾ ਸਮਝਦਾ ਸੀ ਪਰ ਚਾਚੇ ਦੇ ਰੰਗ ਢੰਗ ਦੇਖ ਕੇ ਮੈਨੂੰ ਉਸ ਦੀ ਗੰਭੀਰਤਾ ਦਾ ਅਸਲ ਅਹਿਸਾਸ ਹੋਇਆ ....ਮੈਂ ਕਿਤੇ ਨਾ ਕਿਤੇ ਵੀ ਸੋਚਦਾ ਸੀ ਕਿ ਚਾਚੇ ਕੋਲ ਆ ਕੇ ਮੈਂ ਗਲਤੀ ਕਰ ਲਈ ਹੈ ਇਸ ਮੁੱਦੇ ਨੂੰ ਇੰਨਾ ਨਹੀਂ ਸੀ ਵਧਾਉਣਾ ਚਾਹੀਦਾ l
ਕੋਸੀ ਕੋਸੀ ਧੁੱਪ ਵਿੱਚ ਅਸੀਂ ਤੁਰੇ ਜਾ ਰਹੇ ਸਾਂ l ਮੈਂ ਹੈਰਾਨ ਸੀ ਕਿ ਅਸੀਂ ਆਪਸ ਵਿਚ ਜ਼ਿਆਦਾ ਗੱਲ ਨਹੀਂ ਸਾਂ ਕਰ ਰਹੇ ਜਦੋਂਕਿ ਕਰਨੀ ਚਾਹੀਦੀ ਸੀ l ਸ਼ਾਇਦ ਚਾਚਾ ਮੇਰੇ ਨਾਲੋਂ ਵੱਧ ਤਣਾਅ ਵਿੱਚ ਸੀ ਤੇ ਗੁੱਸੇ ਵਿਚ ਵੀ l
ਨਦੀ ਨੂੰ ਜਾਂਦਾ ਰਸਤਾ ਲੱਗਪੱਗ ਸੁੰਨਾ ਜਿਹਾ ਸੀ ਤੇ ਹੁਣ ਉਹ ਰਸਤਾ ਚੌੜਾ ਹੁੰਦਾ ਜਾ ਰਿਹਾ ਸੀ l ਸ਼ਾਇਦ ਨਦੀ ਨੇੜੇ ਸੀ l ਅਖੀਰ ਚਮਕਦੀ ਰੇਤ ਨਜ਼ਰ ਆਈ l
ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਮੈਂ ਕਲਪਨਾ ਕਰ ਰਿਹਾ ਸੀ ਕਿ ਉੱਥੇ ਪਾਣੀ ਦੀ ਵਗਦੀ ਹੋਈ ਨਦੀ ਹੋਵੇਗੀ ਪਰ ਉਹ ਸੁੱਕੀ ਹੋਈ ਨਦੀ ਸੀ ਸ਼ਾਇਦ ਕਈ ਸਾਲਾਂ ਤੋਂ ਸੁੱਕੀ ਹੋਈ ....ਦੂਰ ਕਿਤੇ ਸ਼ਾਇਦ ਪਾਣੀ ਵਗ ਰਿਹਾ ਹੋਵੇ ਨਹੀਂ ਤਾਂ ਇੱਥੇ ਰੇਤ ਹੀ ਰੇਤ ਦਿਖਾਈ ਦੇ ਰਹੀ ਸੀ l
ਕੋਈ ਇਸ ਉਜਾੜ ਬੀਆਬਾਨ ਵਿੱਚ ਕਿਸ ਤਰ੍ਹਾਂ ਰਹਿ ਸਕਦਾ ਹੈ l ਮੈਨੂੰ ਦੁਕਾਨਦਾਰ ਦੇ ਬੋਲ ਯਾਦ ਆਏ" ਖ਼ਤਰਨਾਕ ਆਦਮੀ"
ਥੋੜੀ ਦੂਰ ਅੱਗੇ ਗਏ ਤਾਂ ਢਲਾਣ ਤੇ ਦੋ ਛੱਪਰ ਦਿਖਾਈ ਦਿੱਤੇ ਇੱਕ ਔਰਤ ਪਸ਼ੂਆਂ ਨੂੰ ਚਾਰਾ ਪਾ ਰਹੀ ਸੀ.....ਛੱਪੜ ਆਦਿ ਦੇ ਆਲੇ ਦੁਆਲੇ ਛੋਟੀ ਜਿਹੀ ਕੰਧ ਸੀ ਮੈਂ ਕਈ ਵਾਰ ਸੋਚਿਆ ਕਿ ਇਸ ਵੀਰਾਨੇ ਵਿਚ ਛੋਟੀ ਜਿਹੀ ਕੰਧ ਦੀ ਕੀ ਤੁੱਕ ਹੈ .....ਵਿਹੜੇ ਚ ਖੜ੍ਹੀ ਪੁਰਾਣੀ ਟਰਾਲੀ ਦੇ ਟਾਇਰ ਪਤਾ ਨ੍ਹੀਂ ਕਦੋਂ ਦੇ ਪੈਂਚਰ ਹੋ ਚੁੱਕੇ ਸਨ .... ਔਰਤ ਦਾ ਪਹਿਰਾਵਾ ਪੰਜਾਬੀ ਸੀ ....ਉਹ ਸਾਨੂੰ ਦੇਖ ਕੇ ਵੀ ਕੁਝ ਨਾ ਬੋਲੀ ਤਾਂ ਚਾਚੇ ਦੀ ਆਵਾਜ਼ ਆਈ
ਭਾਊ.......।
ਔਰਤ ਜਵਾਬ ਦੇਣ ਦੀ ਥਾਂ ਅੰਦਰ ਗਈ ਤੇ ਵਾਪਸ ਨਾ ਆਈ । ਮੈਂ ਵਾਰ ਵਾਰ ਆਪਣੀਆਂ ਨਜ਼ਰਾਂ ਸਾਇਕਲ ਵਾਸਤੇ ਦੌੜਾ ਰਿਹਾ ਸੀ ਪਰ ਉਹ ਕਿਤੇ ਨਜ਼ਰ ਨਾ ਆਇਆ.....ਅਸਲ ਗੱਲ ਤਾਂ ਇਹ ਹੈ ਕਿ ਮਾਹੌਲ ਦੀ ਨਜ਼ਾਕਤ ਨੂੰ ਦੇਖਦਿਆਂ ਮੈਨੂੰ ਹੁਣ ਸਾਈਕਲ ਵਿੱਚ ਕੋਈ ਦਿਲਚਸਪੀ ਵੀ ਨਹੀਂ ਸੀ l
ਹਾਂ ਬਈ ਜੁਆਨੋ .. ਭਾਰੀ ਜਿਹੀ ਆਵਾਜ਼ ਸੁਣਦਿਆਂ ਹੀ ਮੈਂ ਸਮਝ ਗਿਆ ਕਿ ਭਾਊ ਆ ਗਿਆ l
ਉਹ ਨੰਗੇ ਪਿੰਡੇ ਸੀ , ਮੁੱਛਾਂ ਕੁੰਢੀਆਂ ਕੀਤੀਆਂ ਹੋਈਆਂ ਸਨ ਤੇ ਕੇਸ ਜੂੜੇ ਦੀ ਸ਼ਕਲ ਵਿੱਚ ਸਿਰ ਤੇ ਬੰਨੇ ਹੋਏ ਸਨ । ਉਹ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦਾ ਮੈਂ ਸੋਚਿਆ ਸੀ ... l
ਮੈਂ ਕਈ ਵਾਰ ਚਾਚੇ ਵੱਲ ਦੇਖਿਆ ਤੇ ਕਈ ਵਾਰ ਉਸ ਦੇ ਹੱਥ ਵਿੱਚ ਫੜੀ ਬੰਦੂਕ ਵੱਲ l ਮੈਨੂੰ ਚਾਚੇ ਵੱਲੋਂ ਪ੍ਰਤੀਕਿਰਿਆ ਦੀ ਉਡੀਕ ਸੀ l ਚਾਚੇ ਜੇ ਚਿਹਰੇ ਤੇ ਪਸੀਨੇ ਦੀਆਂ ਹਲਕੀਆਂ ਹਲਕੀਆਂ ਬੂੰਦਾਂ ਚਮਕ ਰਹੀਆਂ ਸਨ ....ਪਰ ਚਾਚੇ ਦੀ ਆਵਾਜ਼ ਵਿੱਚ ਗੜ੍ਹਕ ਮੌਜੂਦ ਸੀ l
" ਸਾੲੀਕਲ ਮੋੜਦੇ ਜਿਹੜਾ ਕੱਲ੍ਹ ਬਾਜ਼ਾਰ ਤੋਂ ਚੱਕ ਲਿਆਇਐਂ "
, ਪਤਾ ਜੇ ਕਿੱਥੇ ਖੜੇ ਓ ........ਜਉ ਟੁਰ ਜਾਓ ।
ਕੁੱਝ ਪਲ ਚੁੱਪ ਰਹੀ , ਤਣਾਅ ਭਰੀ ਚੁੱਪ l
ਭਾਊ ਦਾ ਚਿਹਰਾ ਭਾਵਹੀਣ ਸੀ ...ਘਬਰਾਹਟ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ...ਉਹ ਸ਼ਾਇਦ ਮੈਂ ਦੇਖਣਾ ਚਾਹੁੰਦਾ ਸੀ l
ਹੁਣ ਵਾਰੀ ਚਾਚੇ ਦੇ ਬੋਲਣ ਦੀ ਸੀ ਤੇ ਮੈਂ ਡਰ ਰਿਹਾ ਸੀ ਕਿਤੇ ਚਾਚਾ ਬੰਦੂਕ ਹੀ ਨਾ ਤਾਂਨ ਦੇਵੇ ਕਿਤੇ ਚਲਾ ਹੀ ਨਾ ਦੇਵੇ l
ਪਰ ਪ੍ਰਤੀਕਿਰਿਆ ਮੇਰੇ ਅੰਦਾਜ਼ੇ ਦੇ ਉਲਟ ਹੋਈ l ਅਸਲ ਵਿੱਚ ਉਹੀ ਜੋ ਮੈਂ ਚਾਹੁੰਦਾ ਸੀ ਕਿ ਮਾਮਲਾ ਖ਼ਤਮ ਹੋ ਜਾਵੇ l
" ਕੱਲ੍ਹ ਤਕ ਸਾਇਕਲ ਕਾਲੇ ਦੀ ਦੁਕਾਨ ਤੇ ਛੱਡ ਆਈਂ ਨਹੀਂ ਤਾਂ ....."ਇਹ ਕਹਿੰਦਿਆਂ ਚਾਚੇ ਨੇ ਪੈਰ ਪੁੱਟ ਲਏ ਸਨ l
ਮੈਂ ਚਾਚੇ ਤੋਂ ਵੀ ਕਾਹਲਾ ਸੀ l
ਮੈਂ ਮਨ ਹੀ ਮਨ ਵਿੱਚ ਸ਼ੁਕਰ ਮਨਾਇਆ ...ਪਰ ਵਾਪਸ ਜਾਂਦਿਆਂ ਚਾਚਾ ਮੇਰੇ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ....ਮੈਨੂੰ ਲੱਗਿਆ ਕਿ ਉਹ ਇੰਨੇ ਤਣਾਅ ਵਿੱਚ ਸੀ ਕਿ ਭੋਲੀ ਹੀ ਗਿਆ ਕਿ ਮੈਂ ਉਸ ਨਾਲ ਆਇਆ ਹਾਂ .......ਪੁਆੜੇ ਦੀ ਜੜ੍ਹ ਨਾਲ ਹੈ l ਸਾਡੇ ਦੋਹਾਂ ਦੇ ਦਰਮਿਆਨ ਵੀ ਤਣਾਅ ਦੀ ਇੱਕ ਵੱਡੀ ਕੰਧ ਖੜ੍ਹੀ ਹੋਈ ਸੀ l
ਅਸੀਂ ਭਾਊ ਦੇਘਰ ਤੋਂ ਕੁੱਝ ਦੂਰ ਹੀ ਸਾਂ ਕਿ ਪਿੱਛੋਂ ਅਵਾਜ ਆਈ…………..
ਖਲੋ……..ਜੋ………ਖਲੋ…….. ਇਹ ਭਾਊ ਸੀ ,ਜੋ ਮੇਰੇ ਹਰੇ ਸਾਇਕਲ ਕੇ ਸਵਾਰ ਸੀ । ਚਾਚੇ ਦਾ ਹੱਥ ਰਾਇਫਲ ਤੇ ਕਸਿਆ ਗਿਆ ਸੀ ਮੈਂ ਵੀ ਆਉਣ ਵਾਲੇ ਸਮੇਂ ਵਾਸਤੇ ਤਿਆਰ ਹੋ ਗਿਆ ਸੀ l
ਮੈਂ ਸੋਚ ਰਿਹਾ ਸੀ ਅਖੀਰ ਉਹੀ ਹੋ ਗਿਆ ਜਿਸ ਦਾ ਡਰ ਸੀ ..ਅੱਡੇ ਖਤਰਨਾਕ ਬੰਦੇ ਦੇ ਘਰ ਜਾ ਕੇ ਉਸ ਨੂੰ ਧਮਕੀ ਦੇਣਾ ਖ਼ਤਰੇ ਤੋਂ ਖਾਲੀ ਨਹੀਂ ਸੀ ....ਉਸ ਨੇ ਵੀ ਤਾਂ ਕੁਝ ਕਰਨਾ ਹੀ ਸੀ l
ਭਾਊ ਆਰਾਮ ਨਾਲ ਆਇਆ ਅਤੇ ਸਾਈਕਲ ਤੋਂ ਉਤਰ ਗਿਆ ..ਹੁਣ ਉਸ ਦਾ ਚਿਹਰਾ ਇਨ੍ਹਾਂ ਖੂੰਖਾਰ ਨਜ਼ਰ ਨਹੀਂ ਸੀ ਆ ਰਿਹਾ l ਉਹ ਨੰਗੇ ਪੈਰੀ ਸੀ .ਪੈਰ ਰਸਤੇ ਦੇ ਰੇਤੇ ਦੇ ਟਿਕਾਉਂਦਿਆਂ ਕਹਿਣ ਲੱਗਿਆ
"ਆਹ ਈ ਜੇ ਤੁਹਾਡਾ ਸੈਕਲ ,ਲਓ ਸਾਂਭੋ !
ਉਸ ਨੇ ਸਾਈਕਲ ਦੇ ਹੈਂਡਲ ਲਗਪਗ ਮੇਰੇ ਵੱਲ ਛੱਡ ਹੀ ਦਿੱਤਾ ਸੀ ਜਿਸ ਨੂੰ ਫੜ ਲਿਆ ਸੀ ...ਭਾਊ ਬੋਲ ਰਿਹਾ ਸੀl ਉਸ ਦਾ ਸੰਬੋਧਨ ਚਾਚੇ ਨੂੰ ਸੀ . ਉਸਨੇ ਮੈਨੂੰ ਨਜ਼ਰਅੰਦਾਜ਼ ਹੀ ਕਰ ਦਿੱਤਾ ਸੀ lਕਹਿ ਰਿਹਾ ਸੀ "ਜੁਆਨਾ ... ਇਹਤਰਾਂ ਕਿਸੇ ਦੇ ਘਰ ਨਹੀਂ ਟੁਰ ਜਾਈਦਾ ਤੁਸਾ ਮੇਰੇ ਬਾਰੇ ਸੁਣਿਆ ਨਹੀਂ ...."ਭਾਊ ਦੀ ਨਜ਼ਰ ਚਾਚੇ ਦੇ ਚਿਹਰੇ ਤੇ ਸੀ ...ਉਡੀਕ ਰਿਹਾ ਸੀ ਕਿ ਉਹ ਕੋਈ ਉਹ ਕੁਝ ਕਹੇ l ਘਟਨਾਕ੍ਰਮ ਹੀ ਇੰਨੀ ਤੇਜ਼ੀ ਨਾ ਵਾਪਰਿਆ ਕਿ ਨਾ ਤਾਂ ਕੋਈ ਸ਼ਬਦ ਚਾਚੇ ਕੋਲ ਸਨ ਨਾ ਮੇਰੇ ਕੋਲ ਦਰਅਸਲ ਉਸ ਸਥਿਤੀ ਵਿਚ ਮੇਰੀ ਹੈਸੀਅਤ ਵੀ ਨਹੀਂ ਸੀ ਬੋਲਣ ਵਾਲੀ l
ਅਸੀਂ ਵਾਪਸ ਆ ਗਏ, ਸਾਈਕਲ ਨਾਲ ਰੇੜ੍ਹ ਕੇ ਲਿਆਂਦਾ l
ਸਾਈਕਲ ਮੇਰੇ ਹੱਥ ਵਿੱਚ ਸੀ ਤੇ ਮੈਂ ਸਮਝ ਵੀ ਰਿਹਾ ਸੀ ਇਹ ਸਾਈਕਲ ਵਾਪਸ ਨਹੀਂ ਆਇਆ ਇਹ ਰੋਅਬ ਵਾਪਿਸ ਆਇਆ ਸੀ ਜੋ ਉਥੇ ਰਹਿਣ ਲਈ ਜ਼ਰੂਰੀ ਸੀ ...ਤੇ ਭਾਊ ਨੇ ਪਤਾ ਨਹੀਂ ਕੀ ਸੋਚ ਕੇ ਸਾਨੂੰ ਵਾਪਸ ਕਰ ਦਿੱਤਾ ਸੀ l
ਮੈਂ ਕਈ ਵਾਰ ਸੋਚਿਆ ਕਿ ਭਾਊ ਨੇ ਸਾਨੂੰ ਸਾਡਾ ਇਹ ਰੋਅਬ ਕਿਉਂ ਵਾਪਸ ਕੀਤਾ...ਇਸ ਦੇ ਬਾਵਜੂਦ ਵੀ ਕਿਉਂ ਵਾਪਸ ਕੀਤਾ ਜਦ ਕਿ ਉਸ ਦੇ ਆਪਣੇ ਰੋਅਬ ਨੂੰ ਇਸ ਨਾਲ ਨੁਕਸਾਨ ਹੋ ਸਕਦਾ ਸੀ ...ਇਹ ਰੋਅਬ ਹੀ ਤਾਂ ਸੀ ਜਿਸ ਦੇ ਕਾਰਨ ਉਹ ਪਰਦੇਸਾਂ ਵਿੱਚ ਨਿਡਰ ਰਹਿ ਰਿਹਾ ਸੀ ਤੇ ਇਹ ਉਸ ਦਾ ਡਰ ਹੀ ਸੀ ਕਿ ਨਦੀ ਵੱਲ ਕੋਈ ਨਹੀਂ ਸੀ ਫਟਕਦਾ l
ਖ਼ੈਰ ਮੈਂ ਸਾਲ ਕੁ ਉੱਥੇ ਰਰਿਹਾ ,ਉਸ ਦਾ ਦਬਦਬਾ ਕਾਇਮ ਸੀ l
ਚਾਚੇ ਨੂੰ ਲੱਗਦਾ ਸੀ ਕਿ ਉਸ ਦਾ ਰੋਅਬ ਪੈ ਗਿਆ ਸੀ ..ਚਾਚੇ ਨੂੰ ਸ਼ਾਇਦ ਇਹ ਵੀ ਲੱਗਦਾ ਹੋਵੇ ਕੇ ਭਾਊ ਡਰ ਗਿਆ ਸੀ ....ਪਰ ਪਤਾ ਨਹੀਂ ਮੈਨੂੰ ਕਿਉਂ ਇਸ ਤਰ੍ਹਾਂ ਕਦੇ ਨਹੀਂ ਲੱਗਿਆ l ਮੈਨੂੰ ਲੱਗਦਾ ਸੀ ਕਿ ਜੇ ਉਹ ਸਾਈਕਲ ਵਾਪਸ ਨਾ ਵੀ ਕਰਦਾ ਤਾਂ ਵੀ ਉਹ ਡਰਨ ਵਾਲਾ ਨਹੀਂ ਸੀ .....ਉਸ ਨੂੰ ਸਾਈਕਲ ਨਹੀਂ ਸੀ ਵਾਪਸ ਕੀਤਾ ਬਲਕਿ ਆਪਣੇ ਹਿੱਸੇ ਦਾ ਥੋੜ੍ਹਾ ਜਿਹਾ ਰੋਅਬ ਸਾਨੂੰ ਵਾਪਸ ਕੀਤਾ ਸੀ l
ਉਹ ਉਹ ਹਾਲਾਤ ਹੰਢਾ ਚੁੱਕਿਆ ਸੀ ਤੇ ਸਾਡੇ ਸਮਝਦਾ ਸੀ ...ਸ਼ਾਇਦ ਉਸ ਨੇ ਆਪਣੀ ਸਭ ਤੋਂ ਜ਼ਰੂਰੀ ਤੇ ਕੀਮਤੀ ਸ਼ੈਅ ਆਪਣੇ ਦਬਦਬੇ ਵਿੱਚੋਂ ਥੋੜ੍ਹੀ ਜਿਹੀ ਸਾਨੂੰ ਵਾਪਸ ਕਰ ਦਿੱਤੀ ਸੀ ....l
ਤਰਸੇਮ ਬਸ਼ਰ
9814163071