ਮੈਨੂੰ ਪਤਾ ਬਹੁਤ ਸਾਰੇ ਮੇਰੇ ਦੋਸਤਾਂ ਨੂੰ ਵੀ ਇਹ ਗੱਲ ਸ਼ਾਇਦ ਚੰਗੀ ਨਾ ਲੱਗਨੀ ....ਵਿਵਹਾਰਕ ਪੱਖੋਂ ਚੇਤੰਨਤਾ ਵਰਤਾਂ ਤਾਂ ਇਹ ਲਿਖਣੀ ਵੀ ਨਹੀਂ ਚਾਹੀਦੀ ਪਰ .. - ਤਰਸੇਮ ਬਸ਼ਰ
ਮੈਨੂੰ ਪਤਾ ਬਹੁਤ ਸਾਰੇ ਮੇਰੇ ਦੋਸਤਾਂ ਨੂੰ ਵੀ ਇਹ ਗੱਲ ਸ਼ਾਇਦ ਚੰਗੀ ਨਾ ਲੱਗਨੀ ....ਵਿਵਹਾਰਕ ਪੱਖੋਂ ਚੇਤੰਨਤਾ ਵਰਤਾਂ ਤਾਂ ਇਹ ਲਿਖਣੀ ਵੀ ਨਹੀਂ ਚਾਹੀਦੀ ਪਰ ..
ਚਲੋ ਤੁਸੀਂ ਦੱਸਣਾ ਮੈਨੂੰ ਲਿਖਣੀ ਚਾਹੀਦੀ ਸੀ ਕਿ ਨਹੀਂ ..?
ਸਾਡੇ ਲੇਖਕ ਭਰਾ ਖ਼ਾਸਕਰ ਜਿਨ੍ਹਾਂ ਦਾ ਥੋੜ੍ਹਾ ਬਹੁਤਾ ਨਾਮ ਹੋ ਜਾਂਦਾ ਹੈ ਆਪਣੇ ਕਲਾਮ ਵਾਸਤੇ ਇੰਨੇ ਚੌਕਸ ਤੇ ਗੰਭੀਰ ਨਹੀਂ ਹੁੰਦੇ ਜਿੰਨੇ ਆਪਣੇ ਰੁਤਬੇ ਤੇ ਨਾਮ ਲਈ ਹੁੰਦੇ ਹਨ i ਮੈਂ ਬਹੁਤੇ ਸਾਹਤਿਕ ਸੰਸਥਾਵਾਂ ਦੇ ਪ੍ਰੋਗਰਾਮਾਂ ਵਿਚ ਨਹੀਂ ਗਿਆ ਪਰ ਜਿਨ੍ਹਾਂ ਚ ਗਿਆ ਹਾਂ , ਮੈਂ ਦੇਖਿਆ ਹੈ ਬਹੁਤੇ ਵੱਡੇ ਨਾਂ ,ਆਪਣੇ ਬੈਠਣ ਦੀ ਥਾਂ ,ਆਪਣੇ ਨਾਂ ਲਏ ਜਾਣ ਦੇ ਢੰਗ ,ਆਪਣੇ ਅਹੁਦੇ ਦੇ ਉਚਾਰਨ ' ਅਖ਼ਬਾਰ ਵਿਚ ਛਪੀ ਖ਼ਬਰ ਵਾਸਤੇ ਬਹੁਤ ਚੌਕਸ ਹੁੰਦੇ ਹਨ...ਸ਼ਾਇਦ ਫ਼ਿਕਰਮੰਦ ਵੀ ਹੁੰਦੇ ਹੋਣ ਪਰ ਇਹ ਪੱਕਾ ਹੈ ਉਹ ਇਸ ਵਿਸ਼ੇ ਤੇ ਬਹੁਤ ਗੰਭੀਰ ਹੁੰਦੇ ਹਨ ..ਉਹ ਕਈ ਵਾਰ ਜਨਤਕ ਤੌਰ ਤੇ ਨਾਰਾਜ਼ਗੀ ਪ੍ਰਗਟ ਕਰਦੇ ਹਨ i ਝਗੜੇ ਵੀ ਹੋ ਜਾਂਦੇ ਹਨ i
● ਚਲੋ ਉਹ ਵੱਡੇ ਲੇਖਕ ਹੋਣਗੇ ਵੀ... ਨਾਮ ਵੀ ਹੋਵੇਗਾ ਤਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਵੀ ਸਮਝਣੀ ਪਵੇਗੀ ਕਿ ਬੜੇ ਲੋਕਾਂ ਦੇ ਉਹ ਆਦਰਸ਼ ਵੀ ਤਾਂ ਹੋਣਗੇ ..ਬੜੇ ਨੌਜਵਾਨ ਉਨ੍ਹਾਂ ਵਰਗਾ ਬਣਨਾ ਚਾਹੁੰਦੇ ਹੋਣਗੇ i ਉਨ੍ਹਾਂ ਦਾ ਅਕਸ ਪਾਠਕਾਂ ਕੋਲ ਸੰਜੀਦਾ ਮਨੁੱਖ ਦਾ ਹੋਵੇਗਾ ....ਦੁਨਿਆਵੀ ਖਵਾਹਿਸ਼ਾਂ ਤੋਂ ਉੱਚੇ ਉੱਠੇ ਹੋਏ ਇਨਸਾਨ ਦਾ l ਪਰ ਜਦੋਂ ਉਨ੍ਹਾਂ ਦੇ ਪਾਠਕ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਖਵਾਹਿਸ਼ਾਂ ਵਿਚ ਉਲਝਿਆ ਹੋਇਆ ਦੇਖਦੇ ਹੋਣਗੇ ਤਾਂ ਜ਼ਰੂਰ ਉਨ੍ਹਾਂ ਦੇ ਰੁਤਬੇ ਨੂੰ ਵੀ ਢਾਅ ਲੱਗਦੀ ਹੋਵੇਗੀ ਉਨ੍ਹਾਂ ਦੇ ਆਦਰਸ਼ ਮਨੁੱਖ ਦੇ ਅਕਸ ਨੂੰ ਵੀ ਸੱਟ ਵੱਜਦੀ ਹੋਵੇਗੀ l ਕਿਤੇ ਨਾ ਕਿਤੇ ਪਾਠਕ ਵੀ ਨਿਰਾਸ਼ ਹੁੰਦਾ ਹੋਵੇਗਾ ਉਹੀ ਪਾਠਕ ਜੋ ਊਰਜਾ ਦਾ ਸਾਧਨ ਹੁੰਦਾ ਹੈ i
ਖ਼ੈਰ ਹੁਣ ਤਾਂ ਨਹੀਂ ਸ਼ੂਰੁਆਤੀ ਦੌਰ ਦੇ ਸੱਤ ਪ੍ਰੋਗਰਾਮਾਂ ਵਿੱਚ ਮੇਰੇ ਆਪਣੇ ਬਣਾਏ ਅਕਸ ਵੀ ਟੁੱਟੇ ਹਨ l
ਇਹ ਲਿਖਤ ਵੀ ਸ਼ਾਇਦ ਉਸੇ ਪੀੜਾ ਦੀ ਕੁੱਖ ਚੋਂ ਪੈਦਾ ਹੋਈ ਜਿਸ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ l
ਲੇਖਕ ਦੀਆਂ ਰਚਨਾਵਾਂ ਦੁਆਰਾ ਬਣੇ ਉਸ ਦੇ ਅਕਸ ਦੇ ਟੁੱਟਣ ਦਾ ਵਰਤਾਰਾ l
ਜੇ ਅਸੀਂ ਮਕਬੂਲ ਹਾਂ ਗੱਲ ਕਰਨ ਦੀ ਸਮਰੱਥਾ ਰੱਖਦੇ ਹਾਂ ਲੋਕਾਂ ਨੂੰ ਸਮਝਾਉਂਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਵੀ ਵੱਡੀ ਹੋ ਜਾਂਦੀ ਹੈ l ਜ਼ਿੰਮੇਵਾਰ ਲੇਖਕ ਸਾਡੇ ਜੀਵਨ ਵਿੱਚ ਵੀ ਝਲਕਣਾ ਚਾਹੀਦਾ ਹੈ l ਵੱਡੇ ਲੇਖਕਾਂ ਖਾਸ ਕਰ ਕੇ ਸਾਹਤਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਸਮਝਣਾ ਪਵੇਗਾ ਕਿ ਸਾਡੀ ਇੱਜ਼ਤ ' ਮਕਬੂਲੀਅਤ ਸਾਡੇ "ਕਲਾਮ "ਕਰਕੇ ਹੈ ਨਾਂ ਕੇ ਬੈਠਣ ਦੀਆਂ ਥਾਵਾਂ ਦੀ ਚੋਣ ਕਰਕੇ l ਲੋਕ ਸਾਨੂੰ ਜਾਣਦੇ ਹਨ ਤਾਂ ਸਾਡੀਆਂ ਲਿਖਤਾਂ ਕਰਕੇ ਜਾਣਦੇ ਹਨ ਨਾ ਕਿ ਸਾਡੇ ਨਾਲ ਜੁੜੇ ਹੋਏ ਅਹੁਦਿਆਂ ਕਰਕੇ i
ਘਰ ਆਪਣੀ ਗੱਲ ਕਰਾਂ ਤਾਂ ਮੈਂ ਉਸ ਵੱਡੇ ਲੇਖਕ ਤੋਂ ਜ਼ਿਆਦਾ ਮੁਤਾਸਰ ਹੋਵਾਂਗਾ ਜੋ ਇਸ ਸਾਹਿਤ ਪ੍ਰੋਗਰਾਮ ਵਿਚ ਆਇਆ ਪਿਛਲੀ ਕਤਾਰ ਵਿੱਚ ਬੈਠ ਗਿਆ ..ਤੇ ਉਹ ਸਹਿਜ ਵੀ ਸੀ l
● ਤਰਸੇਮ ਬਸ਼ਰ
● 9915620944