'ਦਿਨੋਂ ਦਿਨ ਵਧ ਰਹੀ ਬੇਈਮਾਨੀ' - ਮੇਜਰ ਸਿੰਘ ਬੁਢਲਾਡਾ
ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਰਹਿੰਦੇ ਹਾਂ,
ਜਿਥੇ ਰਹਿਬਰਾਂ ਬੋਲਿਆ ਬੜਾ ਸੱਚ ਯਾਰੋ।
ਬੇਅੰਤ ਕਿਤਾਬਾਂ, ਗ੍ਰੰਥ ਚੰਗੇ ਸੰਤ ਬਾਬੇ,
ਨਿੱਤ ਦਿੰਦੇ ਰਹਿੰਦੇ ਲੋਕਾਂ ਨੂੰ ਮੱਤ ਯਾਰੋ।
ਦਿਨ ਰਾਤ ਆਪੋ ਆਪਣੇ ਸਾਧਨਾਂ ਤੋਂ,
ਸਾਰੇ ਪ੍ਰਚਾਰ ਦੇ ਕੱਢ ਰਹੇ ਵੱਟ ਯਾਰੋ।
ਫਿਰ ਵੀ ਵਧ ਰਹੀ ਹੈ ਬੇਈਮਾਨੀ,
ਨਾ ਅਪਰਾਧ ਹੋ ਰਹੇ ਨੇ ਘੱਟ ਯਾਰੋ।
ਬਹੁਤੇ ਵਹਿਮਾਂ ਭਰਮਾਂ ਫ਼ਸੇ ਪਖੰਡੀਆਂ 'ਚ,
ਲੋਕ ਪੜ੍ਹ ਲਿਖ ਗਏ ਬੇਸ਼ੱਕ ਯਾਰੋ।
ਪਤਾ ਨਈਂ ਲੋਕਾਂ ਨੂੰ ਚੰਗੀ ਸੋਚ,
ਕਿਉਂ ਨਹੀਂ ਰਹੀ ਹੈ ਪਚ ਯਾਰੋ?
ਮੇਜਰ ਸਿੰਘ ਬੁਢਲਾਡਾ
94176 42327
'ਸਾਇੰਸਦਾਨਾਂ ਨੂੰ ਮੁਬਾਰਕਾਂ' - ਮੇਜਰ ਸਿੰਘ ਬੁਢਲਾਡਾ
ਸਾਇੰਸਦਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ,
ਜੋ ਆਪਣੇ ਮਿਸ਼ਨ ਵਿੱਚ ਹੋਏ ਪਾਸ ਲੋਕੋ।
ਜਾਕੇ ਚੰਨ ਤੇ ਝੰਡਾ ਗੱਡ ਦਿੱਤਾ,
ਕੀਤੀ ਮਿਹਨਤ ਆ ਗਈ ਰਾਸ ਲੋਕੋ।
ਚੰਦ ਤੇ ਰੂਸ,ਅਮਰੀਕਾ ਗਏ ਚੀਨ ਪਹਿਲਾਂ,
ਹੁਣ ਚੌਥਾ ਭਾਰਤ ਬਣ ਗਿਆ ਖ਼ਾਸ ਲੋਕੋ।
ਭਵਿੱਖ ਵਿੱਚ ਹੋਰ ਉੱਚੀਆਂ ਉਡਾਰੀਆਂ ਲਾਉਣਗੇ,
ਸਾਡੇ ਵਿਗਿਆਨੀਆਂ ਤੋਂ ਪੂਰੀ ਹੈ ਆਸ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
' ਚੰਦ ਤੇ ਝੰਡਾ ਗੱਡ ਦਿੱਤਾ ' - ਮੇਜਰ ਸਿੰਘ ਬੁਢਲਾਡਾ
ਸਾਡੇ ਕਰੋੜਾਂ ਲੋਕ ਭੁੱਖਮਰੀ ਨਾਲ ਜੂਝਣ,
ਬੇਰੁਜ਼ਗਾਰਾਂ ਦੀ ਵਧੀ ਜਾਂਦੀ ਕਤਾਰ ਇਥੇ।
ਨਸ਼ੇ, ਕਰਾਇਮ ਕਾਂਡ ਨਿੱਤ ਵਧੀ ਜਾਂਦੇ,
ਮੱਚੀ ਪਈ ਲੋਕਾਂ ਵਿੱਚ ਹਾਹਾਕਾਰ ਇਥੇ।
ਇਥੇ ਰੱਜਿਆ ਨੂੰ ਹੋਰ ਰਜਾਈ ਜਾਂਦੀ,
ਆਮ ਲੋਕਾਂ ਦੀ ਨਾ ਸੁਣੇ ਸਰਕਾਰ ਇਥੇ।.
ਅੱਗੇ ਪਾ ਲੈਂਦੇ ਕੰਮ 'ਚੰਦ' ਤੇ ਜਾਣ ਵਾਲਾ,
ਕਰ ਲੈਂਦੇ ਲੋਕਾਂ ਦਾ ਇਹ ਸੁਧਾਰ ਇਥੇ।
ਫਿਰ ਵੀ ਸਾਇੰਸਦਾਨਾਂ ਨੂੰ ਮੁਬਾਰਕਾਂ ਜੀ,
ਜੋ ਆਪਣੇ ਮਿਸ਼ਨ ਵਿੱਚ ਹੋਏ ਪਾਸ ਲੋਕੋ।
ਜਾਕੇ ਚੰਦ ਤੇ ਝੰਡਾ ਗੱਡ ਦਿੱਤਾ,
ਕੀਤੀ ਮਿਹਨਤ ਆ ਗਈ ਰਾਸ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
'ਮਾੜਾ ਬਿਆਨ' - ਮੇਜਰ ਸਿੰਘ ਬੁਢਲਾਡਾ
'ਮੋਦੀ' ਦੇ ਵੱਡੇ ਆਰਥਿਕ ਸਲਾਹਕਾਰ ਨੇ,
ਇੱਕ ਦਿੱਤਾ ਹੈ ਮਾੜਾ ਬਿਆਨ ਭਾਈ।
ਕਹਿੰਦਾ "ਸੰਤਾਲੀ ਤੋਂ ਪਹਿਲਾਂ ਪਹਿਲਾਂ,
ਮੌਜੂਦਾ ਰੱਦ ਕਰ ਲਿਖੋ ਸੰਵਿਧਾਨ ਭਾਈ।"
ਬੜੇ ਔਖੇ ਨੇ ਇਹ 'ਸੰਵਿਧਾਨ' ਕੋਲੋਂ,
ਤਾਹੀਂ ਦਿੰਦੇ ਨੇ ਐਸੇ ਬਿਆਨ ਭਾਈ।
ਜੇ ਸੰਵਿਧਾਨ ਇਹਨਾਂ ਨੇ ਬਦਲ ਦਿੱਤਾ,
ਮੱਚ ਸਕਦਾ ਵੱਡਾ ਘਮਸਾਨ ਭਾਈ।
ਸਾਂਭ ਹੋਣਾ ਨਾ ਫਿਰ ਕਿਸੇ ਕੋਲੋਂ,
ਹੋ ਸਕਦਾ ਵੱਡਾ ਨੁਕਸਾਨ ਭਾਈ।
'ਮੇਜਰ' ਦੇਸ਼ ਦੀ ਸੁੱਖ ਸ਼ਾਂਤੀ ਲਈ,
ਤੁਸੀਂ ਰੱਖਿਓ ਸਦਾ ਧਿਆਨ ਭਾਈ।
ਪਤਾ ਨਹੀਂ ਇਸ ਸੰਵਿਧਾਨ ਤੋਂ,
ਇਹਨਾਂ ਨੂੰ ਲੱਗਦਾ ਕਿਉਂ ਡਰ ਭਾਈ।
ਬਣਾਉਣਾ ਹੋਰ ਜੇ ਚੰਗਾ ਸੰਵਿਧਾਨ ਨੂੰ,
ਸੋਧਾਂ ਹੋਰ ਲੈਣ ਇਹ ਕਰ ਭਾਈ।
ਮੇਜਰ ਸਿੰਘ ਬੁਢਲਾਡਾ
94176 42327
'ਨਾ ਪੁਲਿਸ ਨਾ ਕੋਈ ਜੇਲ੍ਹ' - ਮੇਜਰ ਸਿੰਘ 'ਬੁਢਲਾਡਾ '
ਨੀਦਰਲੈਂਡ, ਆਇਰਲੈਂਡ, ਆਈਸਲੈਂਡ, ਡੈਨਮਾਰਕ ਆਦਿ ਦੇਸ਼ਾਂ ਵਿੱਚ,
ਕਹਿੰਦੇ ਨਾ ਪੁਲਿਸ, ਨਾ ਕੋਈ ਜੇਲ੍ਹ ਲੋਕੋ।
'ਹੰਕਾਰ' ਨਾਮ ਦੇ ਦੁਸ਼ਮਣ ਨੂੰ ਖ਼ਤਮ ਕਰਕੇ,
ਲੋਕ ਰਖਦੇ ਨੇ ਆਪਸ ਵਿੱਚ ਮੇਲ ਲੋਕੋ।
ਹੋ ਜਾਵੇ ਜੇ ਕਿਸੇ ਤੋਂ ਕੋਈ ਗ਼ਲਤੀ,
'ਸੌਰੀ' ਬੋਲਕੇ ਖ਼ਤਮ ਕਰਨ ਇਹ ਖੇਲ ਲੋਕੋ।
ਲੜਾਈਆਂ ਤੋਂ ਬਚਕੇ ਬਚਾਓ ਜ਼ਿੰਦਗੀਆਂ ਨੂੰ,
ਤੁਸੀਂ ਹਾਉਮੈ ਹੰਕਾਰ ਨੂੰ ਪਾਕੇ ਨਕੇਲ ਲੋਕੋ।
ਮੇਜਰ ਸਿੰਘ 'ਬੁਢਲਾਡਾ '
94176 42327
'ਚੁਸਤੀ ਦਾ ਕਾੜ੍ਹਾ' - ਮੇਜਰ ਸਿੰਘ ਬੁਢਲਾਡਾ
ਛੱਡਦੇ ਹਰ ਵੇਲੇ ਤੱਕਣਾ ਸਹਾਰਾ ਸੱਜਣਾਂ।
ਦਸਦੇ ਨੇ ਰੋਗ ਇਹ ਮਾੜਾ ਸੱਜਣਾਂ।
ਆਪਣੇ ਪੈਰਾਂ ਤੇ ਆਪ ਖੜਾ ਹੋ,
ਵੇਖੀ ਇਹਦਾ ਵੱਖਰਾ ਨਜ਼ਾਰਾ ਸੱਜਣਾਂ।
ਆਲਸ, ਚਿੰਤਾ ਜਿਹੇ ਰੋਗ ਨ੍ਹੀ ਲੱਗਣੇ,
ਪੀਂਦਾ ਰਹੀ ਚੁਸਤੀ ਦਾ ਕਾੜ੍ਹਾ ਸੱਜਣਾਂ।
ਚੰਗੀ ਸੋਚ ਦੇ ਮਾਲਕ ਕਦੇ ਵੀ,
ਰੱਖਦੇ ਨਾ ਕਿਸੇ ਨਾਲ ਸਾੜਾ ਸੱਜਣਾਂ।
ਇਹ ਅਣਖ਼ ਸ਼ਰਮ ਕੀਮਤੀ ਨੇ ਗਹਿਣੇ,
ਰੱਖੀ ਸਾਂਭਕੇ ਲਾਕੇ ਜ਼ੋਰ ਸਾਰਾ ਸੱਜਣਾਂ।
ਮੇਜਰ ਸਿੰਘ ਬੁਢਲਾਡਾ
94176 42327
ਸ਼੍ਰੋਮਣੀ ਕਮੇਟੀ ਵੱਡੀ ਕਿ ਜਥੇਦਾਰ ? - ਮੇਜਰ ਸਿੰਘ ਬੁਢਲਾਡਾ
ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਫੁੱਲ ਪਾਵਰ,
ਇਹ ਆਪਣੀ ਮਨਮਰਜ਼ੀ ਰਹੀ ਪੁਗਾ ਲੋਕੋ।
ਇਹਦੇ ਆਧੀਨ ਅਕਾਲ ਤਖ਼ਤ ਦਾ 'ਜਥੇਦਾਰ' ਹੁੰਦਾ
ਜਦ ਮਰਜ਼ੀ ਦੇਵੇ ਹਟਾਅ ਅਤੇ ਲਾ ਲੋਕੋ।
'ਜਥੇਦਾਰ' ਦਾ ਕਾਰਜਕਾਲ ਨਾ ਪੱਕਾ ਤਹਿ ਕਰਦੀ,
ਤਾਂ ਜੋ ਮਨਮਰਜ਼ੀ ਨਾਲ ਸਕੇ ਚਲਾ ਲੋਕੋ।
ਹੁਣ ਦੱਸੋ ਸ਼੍ਰੋਮਣੀ ਕਮੇਟੀ ਵੱਡੀ ਕਿ ਜਥੇਦਾਰ ?
ਮੈਨੂੰ ਇਹ ਸਮਝ ਰਹੀ ਨਾ ਆ ਲੋਕੋ।
ਲੇਖਕ - ਮੇਜਰ ਸਿੰਘ ਬੁਢਲਾਡਾ
94176 42327
'ਕੁੜੀਆਂ ਨੇ ਮੱਲਾਂ ਮਾਰੀਆਂ ਨੇ' - ਮੇਜਰ ਸਿੰਘ ਬੁਢਲਾਡਾ
ਅੱਠਵੀਂ, ਦਸਵੀਂ, ਬਾਰਵੀਂ ਕਲਾਸ ਵਿਚੋਂ,
ਕੁੜੀਆਂ ਤਿੰਨੇ ਸਥਾਨਾਂ ਵਿੱਚ ਮੱਲਾਂ ਮਾਰੀਆਂ ਨੇ।
ਸਰਕਾਰੀ ਸਕੂਲਾਂ ਦੇ ਮੋਹਰੀ ਰਹੇ ਬੱਚੇ,
ਬਹੁਤਿਆਂ ਦੇ ਮਾਪੇ ਕਰਨ ਦਿਹਾੜੀਆਂ ਨੇ।
ਇਹਨਾਂ ਦੀਆਂ ਕੀਤੀਆਂ ਮਿਹਨਤਾਂ ਰਾਸ ਆਈਆਂ,
ਤਾਂਹੀਂ ਉਚੀਆਂ ਭਰੀਆਂ ਉਡਾਰੀਆਂ ਨੇ।
ਇੱਕਵੰਜਾ ਹਜ਼ਾਰ ਦੇਕੇ ਤੇ ਬਾਕੀ ਐਲਾਨ ਕਰਕੇ,
ਸਰਕਾਰ ਨੇ ਪਹਿਲੀ ਵਾਰ ਧੀਆਂ ਸਤਿਕਾਰੀਆਂ ਨੇ।
ਔਰਤ ਨੂੰ ਨੀਵਾਂ ਦਿਖਾਉਂਦੀਆਂ ਅਨੇਕ ਗੱਲਾਂ,
ਇਹਨਾਂ ਆਪਣੀ ਕਾਬਲੀਅਤ ਨਾਲ ਨਕਾਰੀਆਂ ਨੇ।
'ਮੇਜਰ' ਧੀਆਂ ਪੁੱਤਾਂ ਵਿੱਚ ਨਾ ਕਦੇ ਫ਼ਰਕ ਸਮਝੋ,
ਇਹ ਕਿਵੇਂ ਵੀ ਪੁੱਤਾਂ ਨਾਲੋਂ ਨਾ ਮਾੜੀਆਂ ਨੇ।
ਲੇਖਕ - ਮੇਜਰ ਸਿੰਘ ਬੁਢਲਾਡਾ
94176 42327
'ਮੁੱਦਾ ਵੀ ਗਵਾ ਲਿਆ - ਮੇਜਰ ਸਿੰਘ ਬੁਢਲਾਡਾ
ਜਲੰਧਰ ਚ ਹੋਇਆ ਇਕੱਠ,ਕਈ ਰੰਗ ਵਿਖਾ ਗਿਆ।
ਕਹਿੰਦੇ "ਦੋਗਲਿਆਂ ਦੀਆਂ ਇਹ ਜੱਫੀਆਂ ਪਵਾ ਗਿਆ।"
ਜਿਹੜੇ ਕੰਮ ਲਈ ਇਕੱਠੇ ਹੋਏ, ਉਹ ਤਾਂ ਨਾ ਹੋਇਆ,
ਸਗੋਂ ਉਲਟਾ ਸਿਆਪਾ ਇਹਨਾਂ ਨਵਾਂ ਗਲ ਪਾ ਲਿਆ।
ਜੋ ਬੋਲਕੇ ਇਹਨਾਂ ਨੇ ਉਥੇ ਕਰਿਆ ਤਮਾਸ਼ਾ
ਇਹਨਾਂ ਦੇ ਆਪਣੇ ਚਿਹਰਿਆਂ ਤੋਂ ਮੁਖੌਟੇ ਲੁਹਾ ਗਿਆ।
ਮਸਾਂ ਮਿਲਿਆ ਸੀ ਜੋ ਦੂਜੇ ਵਿਆਹ ਵਾਲਾ 'ਮੁੱਦਾ'
ਮੈਨੂੰ ਲਗਦਾ ਵਿਰੋਧੀਆਂ ਨੇ ਉਹ ਵੀ ਗਵਾ ਲਿਆ।
ਚਿੱਤ ਚੇਤੇ ਵੀ ਨਹੀਂ ਸੀ ਜਿਹਨਾਂ ਦੇ ਵਿਆਹ,
ਉਹਨਾਂ ਬਜ਼ੁਰਗਾਂ ਦੇ ਵਿਆਹ ਦੀਆਂ ਗੱਲਾਂ ਕਰਵਾ ਗਿਆ।
ਮੇਜਰ ਸਿੰਘ ਬੁਢਲਾਡਾ
94176 42327
ਗੀਤ : 'ਵਿਰੋਧੀਆਂ ਤੋਂ ਜ਼ਰਿਆ ਨਾ ਜਾਵੇ ' - ਮੇਜਰ ਸਿੰਘ ਬੁਢਲਾਡਾ
ਲੋਕਾਂ ਨੇ ਜਿਤਾਏ, ਗਏ ਆਮ ਲੋਕ ਜਿੱਤ ਜੀ।
ਬੈਠਦੇ ਨੇ ਜਾਕੇ ਜਦ ਵਿਧਾਨ ਸਭਾ ਵਿੱਚ ਜੀ।
ਇਹ ਵਿਰੋਧੀਆਂ ਤੋਂ ਜ਼ਰਿਆ ਨਾ ਜਾਵੇ
ਸੁਪਨਿਆਂ 'ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ...।
ਕਹਿੰਦੇ "ਮੁਬਾਇਲ ਚਾਰਜ਼ ਕਰਨ ਵਾਲੇ,
ਆ ਗਏ ਵਿਧਾਨ ਸਭਾ ਵਿੱਚ ਜੀ।
ਉਹ ਵੀ MLA ਬਣ ਗਏ,
ਜੋ ਸਰਪੰਚੀ ਸਕਦੇ ਨਾ ਜਿੱਤ ਜੀ।"
ਝੋਰਾ ਇਹਨਾਂ ਦੇ ਹੱਡਾਂ ਨੂੰ ਖਾਵੇ
ਸੁਪਨਿਆਂ 'ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ...।
ਐੱਮ ਐੱਲ ਏ ਸਹਿਬਾਨਾਂ ਨੂੰ 'ਮਟੀਰੀਅਲ' ਦੱਸਦੇ।
ਉਡਾਉਂਦੇ ਨੇ ਮਖੌਲ ਇਹ ਤੰਜ ਭੈੜੇ ਕੱਸਦੇ।
ਆਪ ਕਿੰਨੇ ਸਿਆਣੇ, ਬੋਲ-ਬਾਣੀ ਦੱਸੀ ਜਾਵੇ
ਸੁਪਨਿਆਂ 'ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ...।
ਬੁਖਲਾਏ ਦਿੰਦੇ ਨੇ ਬਿਆਨ, ਲੋਕ ਉਡਾਉਂਦੇ ਨੇ ਮਖੌਲ ਜੀ।
ਰਿਹਾ ਮੁੱਦਾ ਨਾ ਕੋਈ, ਇਹਨਾਂ ਵਿਰੋਧੀਆਂ ਦੇ ਕੋਲ ਜੀ।
ਦਿਨ ਰਾਤ ਨੂੰ ਚੈਨ ਨਾ ਆਵੇ
ਸੁਪਨਿਆਂ 'ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ...।
ਪੈਨਸ਼ਨਾਂ ਇਕ ਤੋਂ ਵੱਧ ਕਰ ਦਿੱਤੀਆਂ ਨੇ ਬੰਦ ਜੀ।
ਘਪਲੇਬਾਜ਼ਾਂ ਨੂੰ ਰਹੇ ਵਾਰੀ ਵਾਰੀ ਟੰਗ ਜੀ।
ਡਰਨ, ਵਾਰੀ ਸਾਡੀ ਨਾ ਕਿਤੇ ਲੱਗ ਜਾਵੇ
ਸੁਪਨਿਆਂ 'ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ...।
ਅਕਾਲੀ ਕਾਂਗਰਸੀਆਂ ਨੇ,
ਵਿਆਹ ਨੂੰ ਬਣਾ ਰੱਖਿਆ ਹੈ ਮੁੱਦਾ ਜੀ।
ਇਹਨਾਂ ਦੇ ਦਿਮਾਗ਼ ਉਤੇ ਠੀਕਰਾ ਵੱਜ ਗਿਆ ਮੂਧਾ ਜੀ।
ਹੋਰ ਮੁੱਦਾ ਨਾ ਇਹਨਾਂ ਨੂੰ ਕੋਈ ਥਿਆਵੇ
ਸੁਪਨਿਆਂ 'ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ...।
ਮੇਜਰ ਸਿੰਘ ਬੁਢਲਾਡਾ
94176 42327