Satwinder Kaur Satti

ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ - ਸਤਵਿੰਦਰ ਕੌਰ ਸੱਤੀ

 ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ। ਸੋਨੂੰ ਦੇ ਦੋਸਤ ਖਾਣ ਨੂੰ ਰੋਟੀ ਲੈ ਕੇ ਆਏ ਹਨ। ਕਦੋਂ ਦੇ ਕਿਚਨ ਵਿੱਚ ਬੈਠੇ ਤੈਨੂੰ ਉਡੀਕਦੇ ਹਨ। “ “ ਤੁਹਾਨੂੰ ਰੋਟੀ ਖਾਣੀ ਸੁੱਝਦੀ ਹੈ। ਮੇਰਾ ਪੁੱਤਰ ਮਰਿਆ ਪਿਆ ਹੈ। “ ਇੱਕ ਕੁੜੀ ਨੇ ਕਿਹਾ, “ ਆਂਟੀ ਮੈਂ ਆਪਦੇ ਹੱਥਾਂ ਨਾਲ ਖਾਣਾ ਤਿਆਰ ਕੀਤਾ ਹੈ। ਥੋੜ੍ਹਾ-ਥੋੜ੍ਹਾ ਖਾ ਲਵੋ। ਸੋਨੂੰ ਨੂੰ ਵੀ ਮੈਂ ਖਾਣਾ ਖਾਣ ਨੂੰ ਕਾਲਜ ਵਿੱਚ ਲਿਜਾ ਕੇ ਦਿੰਦੀ ਸੀ। ਉਂਗਲਾਂ ਚੱਟਦਾ ਰਹਿ ਜਾਂਦਾ ਸੀ। ਚੱਲੋ ਕਿਚਨ ਵਿੱਚ ਉਸ ਦੇ ਦੋਸਤ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ। “ “ ਕੀ ਉਸ ਨੂੰ ਸੱਚੀ ਤੂੰ ਹੀ ਰੋਟੀ ਦਿੰਦੀ ਹੁੰਦੀ ਸੀ? ਕੀ ਤੂੰ ਹੀ ਸਿਮਰਨ ਹੈ? “ “ ਹਾਂ ਜੀ ਮੈਂ ਹੀ ਉਹੀ ਹਾਂ। ਕੀ ਉਸ ਨੇ ਮੇਰੇ ਬਾਰੇ ਤੁਹਾਨੂੰ ਦੱਸਿਆ ਸੀ? “ “ ਹਾਂ ਕਹਿ ਰਿਹਾ ਸੀ, “ ਸਿਮਰਨ ਮੈਨੂੰ ਬਹੁਤ ਪਿਆਰ ਕਰਦੀ ਹੈ। ਬਹੁਤ ਪਿਆਰੀ ਕੁੜੀ ਹੈ। ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਪਰ ਮੈਂ ਵਿਕੀ ਨਾਲ ਹੀ ਵਿਆਹ ਕਰਾਉਣਾ ਹੈ। “ “ ਫਿਰ ਤਾਂ ਤੁਸੀਂ ਮੈਨੂੰ ਜਾਣਦੇ ਹੋ। ਅੱਜ ਤੋਂ ਤੁਸੀਂ ਮੇਰੀ ਮਾਂ ਹੋ। ਮੇਰੀ ਮਾਂ ਵੀ ਛੋਟੀ ਹੁੰਦੀ ਦੀ ਮਰ ਗਈ ਸੀ। ਕੀ ਤੁਸੀਂ ਮੈਨੂੰ ਆਪਦੀ ਧੀ ਸਮਝੋਗੇ?“ “ ਹਾਂ ਤੂੰ ਮੇਰੀ ਬੇਟੀ ਹੀ ਹੈ। ਤੂੰ ਮੈਨੂੰ ਮਾਂ ਕਹਿ ਸਕਦੀ ਹੈ। “ ਕੁੜੀ ਤਾਰੋ ਨੂੰ ਬਾਂਹੋਂ ਫੜ ਕੇ ਕਿਚਨ ਵਿੱਚ ਲੈ ਗਈ। ਸੋਨੂੰ ਦੇ ਦੋਸਤਾਂ ਨੇ ਬਾਰੀ-ਬਾਰੀ ਕਿਹਾ, “ ਅਸੀਂ ਵੀ ਇੱਥੇ ਪੜ੍ਹਨ ਲਈ ਆਏ ਹਾਂ। ਸਾਡੇ ਮੰਮੀ-ਡੈਡੀ ਇੰਡੀਆ ਹਨ। ਬਿਲਕੁਲ ਤੁਹਾਡੇ ਵਰਗੇ ਹੀ ਹਨ। ਜੋ ਵੀ ਕੰਮ ਹੋਵੇ, ਸਾਨੂੰ ਚਾਹੇ ਅੱਧੀ ਰਾਤ ਨੂੰ ਸੱਦ ਲੈਣਾ। “ ਉਹ ਨਾਲ-ਨਾਲ ਰੋਟੀ ਵੀ ਖਾ ਰਹੇ ਸਨ। ਗਾਮੇ ਨੇ ਪੁੱਛਿਆ, “ ਪੁੱਤਰ ਤੁਸੀਂ ਇੰਨੇ ਚੰਗੇ ਹੋ। ਕੀ ਸੋਨੂੰ ਤੁਹਾਡਾ ਸੱਚੀ ਦੋਸਤ ਸੀ?ਫਿਰ ਉਸ ਨਾਲ ਇਹ ਕਿਵੇਂ ਹੋ ਗਿਆ? “ ਇੱਕ ਮੁੰਡੇ ਨੇ ਕਿਹਾ, “ ਜੀ ਅਸੀਂ ਕਾਲਜ ਦੇ ਦੋਸਤ ਹਾਂ। ਉਹ ਸਾਡੇ ਨਾਲ ਚਾਰ ਕੁ ਮਹੀਨੇ ਪੜ੍ਹਿਆ ਹੈ। ਉਸ ਪਿੱਛੋਂ ਅਸੀਂ ਤੇ ਸਿਮਰਨ ਨੇ, ਉਸ ਨੂੰ ਬਹੁਤ ਸਮਝਾਇਆ, “ ਕਾਲਜ ਪੜ੍ਹਨ ਆਇਆ ਕਰ। ਕਿਥੇ ਰਹਿੰਦਾ ਹੈ? “ ਉਹ ਸਾਨੂੰ ਮਿਲਨੋਂ ਹੱਟ ਗਿਆ ਸੀ। “ ਦੂਜੇ ਮੁੰਡੇ ਨੇ ਕਿਹਾ, “ ਅਂਸੀ ਫਿਰ ਵੀ ਉਸ ਕੋਲ ਆਉਂਦੇ ਸੀ। ਇੱਕ ਦਿਨ ਉਹ ਸਾਨੂੰ ਨਸ਼ੇ ਖਾਦੇ ਵਿੱਚ ਮਿਲਿਆ। ਉਸ ਨੇ ਕਿਹਾ, “ ਤੁਸੀਂ ਉਸੇ ਕਾਲਜ ਵਿੱਚ ਜਾਈ ਜਾਂਦੇ ਹੋ। ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ। ਮੇਰੇ ਕੋਲ ਦੇਖੋ ਕਿੱਡੀ ਮਹਿੰਗੀ ਕਾਰ, ਵੱਡਾ ਘਰ ਹੈ। ਡਰੱਗ ਦੇ ਪੈਕਟ ਹੀ ਵੇਚਣੇ ਹਨ। ਤੁਸੀਂ ਵੀ ਮੇਰੇ ਨਾਲ ਕੰਮ ਕਰਨ ਲੱਗ ਜਾਵੋ। ਪੰਡ ਡਾਲਰਾਂ ਦੀ ਮਿਲੇਗੀ। “ ਗਾਮੇ ਨੇ ਕਿਹਾ, “ ਤੁਸੀਂ ਕਿਸੇ ਨੂੰ ਦੱਸਿਆ ਕਿਉਂ ਨਹੀਂ? ਬੰਤੇ ਨੂੰ ਹੀ ਦੱਸ ਦਿੰਦੇ। “ ਇੱਕ ਮੁੰਡੇ ਦੇ ਪੱਗ ਬੰਨੀ ਹੋਈ ਸੀ। ਉਸ ਨੇ ਕਿਹਾ, “ ਅਸੀਂ ਸਕੀਮਾਂ ਬਣਾਂ ਹੀ ਰਹੇ ਸੀ। ਸੋਨੂੰ ਨੂੰ ਮਦਦ ਦੇ ਕੇ, ਇਸ ਨਰਕ ਵਿੱਚੋਂ ਕੱਢੀਏ। ਅਸੀਂ ਕੁੱਝ ਕਰਦੇ, ਇਹ ਕੰਮ ਹੋ ਗਿਆ। “ ਸਿਮਰਨ ਨੇ ਕਿਹਾ, “ ਸਾਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ। ਉਸ ਦਾ ਸਮਾਨ ਫੋਲਣਾ ਹੈ। ਕੀ ਪਤਾ ਕੋਈ ਸਬੂਤ ਹੱਥ ਲੱਗ ਜਾਵੇ। ਅਸਲੀ ਬੰਦੇ ਫੜਨੇ ਹਨ। ਮੈਂ ਟੀਵੀ ਨਿਊਜ਼ ਚੈਨਲ, ਰੇਡੀਉ ਤੇ ਅਖ਼ਬਾਰਾਂ ਲਈ ਮੁਫ਼ਤ ਲੋਕ ਸੇਵਾ ਕਰਦੀ ਹਾਂ। ਦੋਸ਼ੀਆਂ ਦਾ ਭਾਂਡਾ ਭੰਨਣਾ ਹੈ। ਜੇ ਇਹ ਕੰਮ ਛੇਤੀ ਤੋਂ ਛੇਤੀ ਹੋ ਜਾਵੇ। ਗਰਮ ਲੋਹੇ ਉੱਤੇ ਸੱਟ ਵੱਧ ਲੱਗਦੀ ਹੈ। ਲੋਕ ਪਹਿਲਾਂ ਹੀ ਬਹੁਤ ਭਟਕੇ ਹੋਏ ਹਨ। “ ਤਾਰੋ ਨੇ ਕਿਹਾ, “ ਜੇ ਤੁਸੀਂ ਇਹ ਕੰਮ ਕਰ ਸਕਦੇ ਹੋ। ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਉਸ ਦੀਆਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ। “ ਸਾਰੇ ਇਕੱਠੇ ਹੀ ਬੋਲ ਪਏ, “ ਇਹ ਕੰਮ ਹੁਣੇ ਸ਼ੁਰੂ ਕਰਨਾ ਹੈ। ਉਸ ਦਾ ਸੈਲਸ ਫ਼ੋਨ, ਕੰਪਿਊਟਰ, ਸਾਰੀਆਂ ਚਾਬੀਆਂ ਸਾਨੂੰ ਦੇ ਦੇਵੋ। ਦੋ ਜਾਣੇ ਸੈਲਸ ਫ਼ੋਨ, ਕੰਪਿਊਟਰ ਚੈੱਕ ਕਰਨਗੇ। ਇੱਕ ਜਾਣਾ ਕਾਰ ਦੀ ਤਲਾਸ਼ੀ ਲਵੇਗਾ। ਸਿਮਰਨ ਬੈਂਕ ਦਾ ਲਾਕਰ ਦੇਖੇਗੀ। ਪਾਸਵਰਡ ਸਾਨੂੰ ਪਤਾ ਹੈ। ਅਸੀਂ ਅਲਮਾਰੀਆਂ ਲਾਕਰ ਫੋਲਦੇ ਹਾਂ। ਬੰਤੇ ਮਾਮੇ ਤੇਰੀ ਸਾਨੂੰ ਬਹੁਤ ਲੋੜ ਹੈ। ਜੋ ਰਾਜ ਤੂੰ ਜਾਣਦਾ ਹੈ। ਸਬ ਪਾਜ ਖ਼ੋਲ ਦੇ। ਸਾਨੂੰ ਉੱਥੇ ਤੱਕ ਆਪੇ ਪਹੁੰਚਣ ਵਿੱਚ ਸਮਾਂ ਲੱਗਣਾ ਹੈ। ਇਹੀ ਸਾਡੀ ਸੋਨੂੰ ਨੂੰ ਸੱਚੀ ਸ਼ਰਧਾਂਜਲੀ ਹੈ। “ ਤਾਰੋ, ਗਾਮੇ, ਬੰਤੇ, ਦੋਸਤਾਂ ਨੇ, ਸੋਨੂੰ ਦੇ ਘਰ ਦਾ ਚੱਪਾ-ਚੱਪਾ ਛਾਣ ਦਿੱਤਾ। ਸੋਨੂੰ ਨੂੰ ਹਰ ਕੰਮ ਕਰਨ ਪਿੱਛੋਂ, ਹਰ ਦਿਨ ਦਾ ਲੇਖਾ-ਜੋਖਾ ਕੰਪਿਊਟਰ ਵਿੱਚ ਲਿਖਣ ਦੀ ਆਦਤ ਸੀ। ਲਿਖ ਕੇ ਸਾਰਾ ਕੁੱਝ ਸੇਵ ਕੀਤਾ ਹੋਇਆ ਸੀ। ਬੋਸ ਦਾ ਨਾਮ, ਐਡਰੈੱਸ, ਫ਼ੋਟੋਆਂ, ਇਕੱਠੇ ਗਾਹਕਾਂ ਦੇ ਫ਼ੋਨ ਨੰਬਰ, ਲੌਕਰ ਦਾ ਨੰਬਰ ਸ਼ੈਲਰ ਫ਼ੋਨ ਵਿੱਚ ਸੰਭਾਲੇ ਹੋਏ ਸਨ। ਕਿੰਨੇ ਪੈਸੇ, ਕਿਥੇ ਰੱਖੇ ਹਨ? ਸੋਨੂੰ ਦੇ ਸਬੂਤ ਇਕੱਠੇ ਕਰਕੇ, ਪੁਲੀਸ ਨੂੰ ਦੇ ਦਿੱਤੇ। ਸਿਮਰਨ ਨੇ ਖ਼ਬਰ ਸਾਰੇ ਪਾਸੇ ਅਖ਼ਬਾਰਾਂ, ਟੀਵੀ ਚੈਨਲਾਂ, ਰੇਡੀਉ, ਵੈੱਬ ਸਾਈਡਾਂ ਉੱਤੇ ਲਾ ਦਿੱਤੀ। ਘਰ-ਘਰ ਇੱਕ ਹੋਰ ਗੈਂਗ ਗਰੁੱਪ ਦੀ ਖ਼ਬਰ ਪਹੁੰਚ ਗਈ ਸੀ। ਪੂਰੇ ਸ਼ਹਿਰ ਵਿੱਚ ਪਤਾ ਲੱਗ ਗਿਆ। ਸੋਨੂੰ ਦਾ ਸਬੰਧ ਗੈਂਗ ਨਾਲ ਸੀ। ਉਹ ਉਸ ਨੂੰ ਬਲੈਕ ਮੇਲ ਕਰਨ ਲੱਗ ਗਏ ਸਨ। ਉਸੇ ਸਮੇਂ ਪੁਲੀਸ ਨੇ, ਫੜੋ-ਫੜੀ ਸ਼ੁਰੂ ਕਰ ਦਿੱਤੀ। ਪੁਲੀਸ ਵਾਲੇ ਵੀ ਮੀਡੀਆ ਤੇ ਲਿਖਾਰੀਆਂ ਦੇ ਪਾਜ ਉਖੇੜਨ ਕਰਕੇ, ਹਰਕਤ ਵਿੱਚ ਆਉਂਦੇ ਹਨ। ਗੈਂਗਸਟਰ ਦਾ ਮਾਮਲਾ ਦਬਾ ਹੀ ਲੈਂਦੇ ਹਨ। ਇੰਨਵਿਸਟੀ-ਗੇਸ਼ਨ ਕਰਨ ਨੂੰ ਕਈ ਸਾਲ ਲੱਗ ਜਾਂਦੇ ਹਨ। ਵੈਨਕੂਵਰ, ਕੈਲਗਰੀ, ਟਰਾਂਟੋ ਹਰ ਸ਼ਹਿਰ ਦੇਸ਼ ਵਿੱਚ ਅਣਗਿਣਤ ਗੈਂਗ ਹਨ। ਪੁਲੀਸ ਵਾਲੇ ਹੱਥ ਨਹੀਂ ਪਾਉਂਦੇ। ਅਨੇਕਾਂ ਮੁੰਡੇ-ਕੁੜੀਆਂ ਆਏ ਦਿਨ ਮਰਦੇ ਹਨ। ਇੱਕ ਅਮਰੀਕਾ ਦੇ ਡਰੱਗ ਡੀਲਰ ਨੂੰ ਦਸ ਸਾਲ ਦੀ ਜੇਲ ਹੋਈ। ਡਰੱਗ ਵੇਚਣ ਕਰਕੇ ਨਹੀਂ, ਪੁਲੀਸ ਵਾਲੇ ਉਸ ਦੇ ਤਾਂ ਸਬੂਤ ਹੀ ਨਹੀਂ ਲੱਭ ਸਕੇ ਸਨ। ਕਾਰਾਂ, ਘਰਾਂ ਦਾ ਟੈਕਸ ਨਾਂ ਭਰਨ ਕਰਕੇ ਜੇਲ ਹੋਈ ਸੀ। ਸਬ ਦੇਸ਼ਾਂ ਦਾ ਕਾਨੂੰਨ ਐਸਾ ਹੀ ਹੈ। ਐਸੇ ਪਤੰਦਰਾ ਤੋਂ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ ਹੈ। ਕਾਨੂੰਨ ਜੱਜ ਮੂਹਰੇ ਸਬੂਤ ਰੱਖਣੇ ਪੈਂਦੇ ਹਨ। ਤਾਰੋ ਨੇ ਆਪਦੇ ਅਟੈਚੀ ਫੋਲਣੇ ਸ਼ੁਰੂ ਕਰ ਦਿੱਤੇ ਸਨ। ਉਹ ਜੋ ਕੱਪੜੇ ਵਿਕੀ ਤੇ ਸੋਨੂੰ ਲਈ ਲੈ ਕੇ ਆਈ ਸੀ। ਉਹ ਕੱਢ ਕੇ ਬੈਠ ਗਈ। ਉਸ ਨੇ ਕਿਹਾ, “ ਇਹ ਸੂਟ ਤਾਂ ਮੈਂ ਨੂੰਹ-ਪੁੱਤ ਦੇ ਹੁੰਢੋਂਉਣ ਬਣਵਾਏ ਸਨ। ਸੋਚਿਆ ਨਹੀਂ ਸੀ। ਇਹ ਖੱਫਣ ਲਈ, ਆਖ਼ਰੀ ਬਾਰ ਪਾਉਣੇ ਹਨ। ਸਾਰੇ ਰੰਗਾਂ ਦੇ ਸੂਟ ਸੋਨੂੰ ਦੇ ਪਸੰਦ ਦੇ ਹਨ। ਸਾਰੇ ਉਸੇ ਨੂੰ ਦੇ ਦੇਣੇ ਹਨ। “ ਗਾਮੇ ਨੇ ਕਿਹਾ, “ ਤੂੰ ਤਾਂ ਝੱਲੀ ਹੋ ਗਈ ਹੈ। ਕੀ-ਕੀ ਉਸ ਨਾਲ ਤੋਰ ਦੇਵੇਗੀ। ਸਾਰਾ ਕੁੱਝ ਉਸੇ ਦਾ ਹੈ। ਕੁੱਝ ਵੀ ਮਰੇ ਬੰਦੇ ਨਾਲ ਨਹੀਂ ਜਾਂਦਾ। ਜਦੋਂ ਬੰਦਾ ਨਹੀਂ ਰਿਹਾ। ਉਸ ਲਈ ਸਬ ਕੁੱਝ ਮਿੱਟੀ ਹੈ। ਉਸ ਦੇ ਇਹ ਸਾਰੇ ਸੂਟ, ਸੋਨੂੰ ਦੇ ਦੋਸਤਾਂ ਤੇ ਬੰਤਾ ਨੂੰ ਦੇਂਦੇ। ਇੰਨਾ ਮੁੰਡਿਆਂ ਵਿੱਚੋਂ ਸੋਨੂੰ ਦੀ ਝਲਕ ਪੈਂਦੀ ਹੈ। “ ਬੰਤੇ ਨੇ ਕਿਹਾ, “ ਕਾਲੇ ਰੰਗ ਦਾ ਸੂਟ ਕੱਢ ਲਵੋ। ਇਹ ਉਸ ਦਾ ਮਨ ਪਸੰਦ ਰੰਗ ਹੈ। ਕਾਲਾ ਸੂਟ ਸੋਨੂੰ ਦੇ ਪਾ ਦਿੱਤਾ ਸੀ। ਨੀਲਾ ਸੂਟ ਵਿਕੀ ਨੂੰ ਪਾਇਆ ਸੀ। ਮੰਮੀ ਨੇ ਕੈਨੇਡਾ ਆਉਣ ਦੇ ਚਾਅ ਵਿੱਚ ਪਹਿਲਾਂ ਹੀ ਸ਼ਾਪਿੰਗ ਕਰ ਲਈ ਸੀ। ਸਸਕਾਰ ਕਰਨ ਸਮੇਂ, ਹਰ ਨਸਲ, ਹਰ ਰੰਗ ਦੇ ਲੋਕ ਉੱਥੇ ਪਹੁੰਚੇ ਹੋਏ ਸਨ। ਕਦੇ ਕਿਸੇ ਦੇ ਫੀਊਨਲ ਤੇ ਇੰਨਾ ਇਕੱਠ ਨਹੀਂ ਦੇਖਿਆ ਸੀ। ਲੋਕ ਸੜਕਾਂ ਤੇ ਬਾਹਰ ਤੱਕ ਖੜ੍ਹੇ ਸਨ। ਟੀਵੀ ਚੈਨਲ ਵਾਲੇ ਸਿਧਾ ਪ੍ਰਸਾਰਨ ਕਰ ਰਹੇ ਸਨ। ਡਰੱਗ ਗੈਂਗਸਟਰ ਨਾਲ ਲੜਨ ਦੇ ਪੋਸਟਲ ਵੰਡ ਰਹੇ ਸਨ। ਤਾਰੋ ਤੇ ਗਾਮੇ ਨੂੰ ਇੰਨਾ ਸਬ ਵਿਚੋਂ ਸੋਨੂੰ ਤੇ ਵਿਕੀ ਦਿਸ ਰਹੇ ਸਨ। ਮਨ ਨੂੰ ਧਰਵਾਸ ਆ ਗਿਆ ਸੀ। ਕਈ ਲੋਕ ਜੋ ਜਿਉਂਦੇ ਭਲਾ ਕੰਮ ਨਹੀਂ ਕਰ ਸਕਦੇ। ਜਾਨ ਦੀ ਬਲੀ ਦੇ ਕੇ, ਸਮਾਜ ਦਾ ਸੁਧਾਰ ਕਰ ਜਾਂਦੇ ਹਨ। ਵਿਕੀ ਤੇ ਸੋਨੁੰ ਦੀ ਮੌਤ ਹੋਣ ਕਰਕੇ, ਵੱਡਾ ਡਰੱਗ ਬੌਸ ਤੇ ਹੋਰ ਸਾਥੀ, ਜੇਲ ਦੀਆਂ ਸੀਖਾਂ ਪਿੱਛੇ ਸਨ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏsatwinder_7@hotmail.com

ਤੇਰੇ ਪਤੀ ਦੇ ਚਾਰ, ਤੇਰਾ ਇੱਕ ਨਿਕਾਹ ਕਿਹਨੇ ਵੱਧ ਮੌਜ ਲੁੱਟੀ ਹੈ? - ਸਤਵਿੰਦਰ ਕੌਰ ਸੱਤੀ

ਫਾਤਮਾਂ ਅੱਜ ਹਿਨਾਂ ਦੀਆਂ ਗੱਲਾਂ ਕਰਕੇ, ਫੁੱਲ ਵਾਂਗ ਖਿੜੀ ਪਈ ਸੀ। ਉਹ ਗੱਲਾਂ ਕਰਦੀ ਮਸਤੀ ਵਿੱਚ ਆ ਗਈ ਸੀ। ਉਸ ਨੇ ਕਿਹਾ, " ਮਹੀਨਾ ਪਹਿਲਾਂ ਹੀ ਮੈਨੂੰ ਦਿਸਣ ਲੱਗ ਗਿਆ ਸੀ। ਇਸ ਕੁੜੀ ਦੇ ਚਾਲੇ ਠੀਕ ਨਹੀਂ ਹਨ। ਉਹ ਬਦਲੀ-ਬਦਲੀ ਲੱਗਦੀ ਸੀ। ਇੱਕ ਦਿਨ ਥੱਬਾ ਕੱਪੜਿਆਂ ਦਾ ਖ਼ਰੀਦ ਲਿਆਈ। ਸਾਰਾ ਸ਼ਿੰਗਾਰ ਦਾ ਸਮਾਨ ਨਵਾਂ ਲੈ ਆਈ। ਸਜ-ਸ਼ਿੰਗਾਰ ਕੇ ਮੇਰੇ ਅੱਗੇ ਬੈਠ ਜਾਂਦੀ ਸੀ। ਮੈਨੂੰ ਪੁੱਛਦੀ ਸੀ, " ਮੈਂ ਕਿਹੋ ਜਿਹੀ ਲੱਗਦੀ ਹਾਂ। " ਮੈਨੂੰ ਢਾਹ ਕੇ ਮੇਰੇ ਕੁੱਤ-ਕੱਤੀਆਂ ਕੱਢਣ ਲੱਗ ਜਾਂਦੀ ਸੀ। ਮੈਨੂੰ ਜੱਫੀ ਪਾ ਲੈਂਦੀ ਸੀ। ਮੈਨੂੰ ਚੁੰਮੀ ਜਾਂਦੀ ਸੀ। ਜਿਵੇਂ ਸ਼ਰਾਬੀ ਕਰਦੇ ਹਨ। ਰਾਤ ਨੂੰ ਨਹਾਉਣ ਲੱਗ ਜਾਂਦੀ ਸੀ। ਮੈਨੂੰ ਪਤਾ ਲੱਗ ਗਿਆ ਸੀ। ਇਸ ਨੂੰ ਇਸ਼ਕ ਦਾ ਭੂਤ ਚੰਬੜ ਗਿਆ ਹੈ। ਇਹ ਤਾਂ ਵੱਡਿਆਂ ਵੱਡਿਆਂ ਨੂੰ ਪੱਟ ਦਿੰਦਾ ਹੈ। ਬੰਦਾ ਇੱਥੇ ਅੰਦਰ, ਸੱਦਣ ਦੀ ਕੀ ਲੋੜ ਸੀ? ਆਪ ਵੀ ਬਾਹਰ ਜਾ ਸਕਦੀ ਸੀ। ਅੱਲਾ ਨੇ ਰਾਤ ਨੂੰ ਚਾਂਦਨੀ ਬਣਾਇਆ ਹੈ। ਖੁੱਲ੍ਹਾ ਵਿਹੜਾ ਖ਼ੁਦਾ ਨੇ ਬਣਾਇਆ ਹੈ। ਬਥੇਰੇ ਝਾੜੀਆਂ ਦਰਖ਼ਤ ਹਨ। ਪਤਾ ਨਹੀਂ ਹੁਣ ਕਿਥੇ ਰੁਲਦੀ ਹੋਣੀ ਹੈ? " ਮੈਂ ਫਾਤਮਾਂ ਨੂੰ ਪੁੱਛਿਆ, " ਫਿਰ ਕਦੇ ਕੀ ਤੈਨੂੰ ਹਿਨਾ ਮਿਲੀ ਹੋਵੇਗੀ? ਹੁਣ ਤਾਂ ਹਿਨਾ ਨੇ ਉਸ ਮਰਦ ਨਾਲ ਵਿਆਹ ਕਰਾ ਲਿਆ ਹੋਣਾ ਹੈ। ਬੜਾ ਦਲੇਰ ਮਰਦ ਸੀ। ਜਿਸ ਨੇ ਇਸ ਬਿਲਡਿੰਗ ਵਿੱਚ ਆਉਣ ਦੀ ਹਿੰਮਤ ਕੀਤੀ। " ਫਾਤਮਾਂ ਨੇ ਦੱਸਿਆ, " ਉਸ ਦੀ ਮਰਦਾਨਗੀ ਤਾਂ ਬਹੁਤ ਦੇਖੀ ਹੈ। ਪਰ ਉਹ ਆਪਣੀ ਮਰਦਾਨਗੀ ਔਰਤਾਂ ਨੂੰ ਵੇਚਦਾ ਹੈ। ਜਿੱਡਾ ਖ਼ਤਰਾ ਮੁੱਲ ਲੈ ਕੇ, ਔਰਤਾਂ ਕੋਲ ਜਾਂਦਾ ਹੈ। ਅਗਲੀਆਂ ਤੋਂ ਉੱਡੀ ਵੱਡੀ ਰਕਮ ਲੈਂਦਾ ਹੈ। " ਮੈਂ ਫਾਰਮਾਂ ਨੂੰ ਪੁੱਛਿਆ, " ਤੈਨੂੰ ਕਿਵੇਂ ਪਤਾ ਹੈ? ਤੂੰ ਤਾਂ ਐਸੀ ਬੈਸੀ ਨਹੀਂ ਹੈ। ਉਸ ਮਰਦਾ ਵਿੱਚ ਐਸਾ ਕੀ ਹੈ? ਜੋ ਔਰਤਾਂ ਉਸ ਨੂੰ ਖ਼ਰੀਦ ਦੀਆਂ ਹਨ। " " ਐਸੇ ਮਰਦ ਗਾਡਰ ਵਰਗੇ ਸਰੀਰ ਬਣਾਂ ਕੇ ਰੱਖਦੇ ਹਨ। ਹੋਰ ਉਨ੍ਹਾਂ ਨੇ ਕੀ ਜੁਆਕ ਪਾਲਨੇ ਹਨ? ਉੱਪਰ ਵਾਲੀ ਮੰਜ਼ਲ ਦੀਆਂ ਔਰਤਾਂ ਬਹੁਤ ਅਮੀਰ ਹਨ। ਕਿਰਾਏ ਉੱਤੇ ਰਹਿੰਦੀਆਂ ਹਨ। ਉਹ ਦੱਸਦੀਆਂ ਹਨ। ਦੱਸਣ ਲੱਗੀਆਂ ਭੋਰਾ ਨਹੀਂ ਸ਼ਰਮਾਉਂਦੀਆਂ। ਐਸੇ ਮਰਦਾ ਨਾਲ ਸ਼ਰੇਆਮ ਨਾਲ ਘੁੰਮਦੀਆਂ ਫਿਰਦੀਆਂ ਹਨ। ਪੈਸੇ ਦਿੰਦੀਆਂ ਹਨ। ਐਡੀਆਂ ਅਮੀਰ ਔਰਤਾਂ ਕਦੇ ਇੱਕ ਖ਼ਸਮ ਦੇ ਨਹੀਂ ਵੱਸਦੀਆਂ। ਰੋਜ਼ ਖ਼ਸਮ ਖ਼ਰੀਦੀਆਂ ਹਨ। ਉਹੋ ਜਿਹੇ ਹੋਰ ਵੀ ਮਰਦ ਹਨ। ਜਿੰਨਾ ਦੀਆਂ ਖ਼ਰੀਦਦਾਰ ਅਮੀਰ ਔਰਤਾਂ ਹਨ। ਕਈ ਤਾਂ ਬਾਹਰੋਂ ਬਾਹਰ ਉੱਪਰ ਵਾਲੀਆਂ ਮੰਜ਼ਲਾਂ ਉੱਤੇ ਪਹੁੰਚ ਜਾਂਦੇ ਹਨ। ਅਗਲੀਆਂ ਦੇ ਕਮਰਿਆਂ ਵਿੱਚ ਵੜ ਜਾਂਦੇ ਹਨ। ਨਾਂ ਕਰਮਚਾਰੀ ਫੜ ਸਕਦੇ ਹਨ। ਜਿੱਥੇ ਪਾਣੀ ਨਹੀਂ ਮਿਲਦਾ। ਉੱਥੇ ਪਿਆਸ ਦੀ ਤਲਖ਼ੀ ਵੱਧ ਲੱਗਦੀ ਹੈ। ਭੁੱਖ ਲੱਗੀ ਤੋਂ ਰੋਟੀ ਖਾਣ ਦਾ ਅਨੰਦ ਬਣਦਾ ਹੈ। "
ਮੈਨੂੰ ਸਮਝ ਲੱਗ ਗਈ ਸੀ। ਮੈਂ ਉਸ ਨੂੰ ਛੇੜਨ ਲਈ ਪੁੱਛਿਆ," ਮਰਦ ਔਰਤਾਂ ਦੇ ਸੰਬੰਧਾਂ ਵਿੱਚ ਭੁੱਖ ਪਿਆਸ ਕਿਥੋਂ ਆ ਗਈ? " ਉਹ ਨੱਕ ਚੜ੍ਹਾ ਕੇ ਬੋਲੀ, " ਅੱਜ-ਕੱਲ੍ਹ ਦੀਆਂ ਨੂੰ ਇਹ ਗੱਲ ਖਾਂਨੇ ਵਿੱਚ ਨਹੀਂ ਪੈਂਦੀ। ਮਰਦਾਂ ਨੂੰ ਉਂਗਲ਼ੀਂ ਉੱਤੇ ਨਚਾਉਂਦੀਆਂ ਹਨ। ਇੱਕੋ ਬੈੱਡ ਉੱਤੇ ਖ਼ਸਮਾਂ ਨਾਲ ਸੌਂਦੀਆਂ ਹਨ। ਅੰਦਰੋਂ ਕੁੰਡੀ ਮਾਰ ਲੈਂਦੀਆਂ ਹਨ। ਕਿਸੇ ਦਾ ਡਰ ਸ਼ਰਮ ਨਹੀਂ ਹੈ। ਸਾਡੇ ਵੇਲੇ ਸੱਸ, ਨਣਦਾਂ ਦਾ ਡਰ ਹੁੰਦਾ ਸੀ। ਸੌਤਨਾਂ ਹੁੰਦੀਆਂ ਸਨ। ਮਰਦ ਹਫ਼ਤੇ ਪਿੱਛੋਂ ਨੇੜੇ ਲੱਗਦਾ ਸੀ। ਉਹ ਵੀ ਪੂਰੇ ਖ਼ਾਨਦਾਨ ਤੋਂ ਚੋਰੀ ਛਪੋਰੀ ਮਿਲਦਾ ਹੁੰਦਾ ਸੀ। ਖ਼ਾਮਦ ਨੂੰ ਦਿਨੇ ਨਹੀਂ ਦੇਖ ਸਕਦੀਆਂ ਸੀ। ਅਸੀਂ ਬਹੁਤ ਔਖੇ ਦਿਨ ਦੇਖੇ ਹਨ। " " ਮਿਲਦਾ ਭਾਵੇਂ ਚੋਰੀ ਛਪੋਰੀ ਸੀ। ਉਸ ਦਾ ਨਿਆਣਾ ਜੰਮਿਆ ਤਾਂ ਸਬ ਦੇ ਸਾਹਮਣੇ ਆ ਜਾਂਦਾ ਹੈ। ਫਿਰ ਤਾਂ ਸਾਰਾ ਟੱਬਰ ਅੱਡੀਆਂ ਮਾਰ-ਮਾਰ, ਨੱਚ-ਨੱਚ ਕੇ, ਵਿਹੜਾ ਪੱਟ ਦਿੰਦਾ ਹੈ। ਫਾਤਮਾਂ ਸੱਚੀ-ਮੁੱਚੀ ਦੱਸ, ਮਰਦ ਤੋਂ ਬਗੈਰ, ਕੀ ਦਿਨ ਕੱਟਣੇ ਔਖੇ ਹਨ? ਕੀ ਮਰਦ ਤੋਂ ਬਗੈਰ ਦਿਨ ਨਹੀਂ ਕੱਟੇ ਜਾਂਦੇ? ਤੇਰੇ ਤੇ ਹਿਨਾਂ ਵਿੱਚ ਕੀ ਫ਼ਰਕ ਹੈ? ਦੋਨਾਂ ਨੇ ਮਰਦ ਨਾਲ ਸਬੰਧ ਤਾਂ ਉਵੇਂ ਕੀਤੇ ਹਨ। ਦੋਨਾਂ ਨੇ ਐਸਾ ਵੱਖਰਾ ਕੀ ਕੀਤਾ ਹੈ? ਕੀ ਸ਼ਾਦੀ ਕਰਕੇ. ਮਰਦ ਔਰਤ ਕੁੱਝ ਅਲੱਗ ਕਰਦੇ ਹਨ? " ਹੁਣ ਉਹ ਮੇਰੇ ਵੱਲ ਟੇਢਾ ਜਿਹਾ ਝਾਕੀ, ਉਸ ਨੇ ਕਿਹਾ," ਰਸਮਾਂ ਰਿਵਾਜ਼ਾਂ ਨਾਲ ਸੰਜਮ ਵਿੱਚ ਰਹਿ ਕੇ, ਇੱਜ਼ਤ ਮਿਲਦੀ ਹੈ। ਖ਼ੁਦਾ ਵੀ ਬਖ਼ਸ਼ ਦਿੰਦਾ ਹੈ। ਗੈਰ ਮਰਦ ਨਾਲ ਸਬੰਧ ਕਰਨ ਨਾਲ ਖ਼ੁਦਾ ਦੋਜ਼ਖ਼ ਵਿੱਚ ਪਾਉਂਦਾ ਹੈ। " ਨੂਰਾਂ ਨੇ ਕਿਹਾ, " ਖ਼ੁਦਾ ਨੇ ਜੋ ਕਰਨਾ ਕਰ ਲਵੇ। ਮੇਰੇ ਦੋ ਆਸ਼ਕ ਹਨ। ਇੱਕ ਮਾਸੀ ਦਾ ਮੁੰਡਾ, ਦੂਜਾ ਫੁੱਫੀ ਦਾ ਮੁੰਡਾ ਹੈ। ਇੱਕ ਮੇਰਾ ਖ਼ਾਮਦ ਬਣੇਗਾ। ਦੂਜਾ ਮੇਰਾ ਯਾਰ ਬਣ ਕੇ ਰਹੇਗਾ। ਜੇ ਇੱਕ ਮਰਦ ਇੱਧਰ-ਉੱਧਰ ਰੁੱਸ ਕੇ ਚਲਾ ਜਾਵੇ। ਜਾਂ ਬਿਮਾਰ ਹੋ ਜਾਵੇ। ਦੂਜਾ ਤਾਂ ਮੇਰੇ ਕੋਲ ਹੋਵੇਗਾ। " ਮੈਂ ਉਸ ਨੂੰ ਕਿਹਾ, " ਜੇ ਖ਼ੁਦਾ ਸੱਚੀ ਨਰਕ ਵਿੱਚ ਪਾਉਂਦਾ ਹੈ। ਤਾਂ ਦੁਨੀਆ ਭਰ ਵਿੱਚ ਹਰ ਮਿੰਟ ਪਿੱਛੋਂ ਨਜਾਇਜ਼ ਸਬੰਧ ਕਿਉਂ ਹੁੰਦਾ ਹੈ? ਨਜਾਇਜ਼ ਸਬੰਧ ਕਰਨ ਵਾਲਿਆਂ ਨੂੰ ਉਸ ਵਿੱਚ ਹੀ ਮਜ਼ਾ ਆਉਂਦਾ ਹੋਵੇਗਾ। ਜੇ ਨਜਾਇਜ਼ ਸਬੰਧ ਕਹਿਣ ਵਾਂਗ ਹੀ ਸੱਚੀ ਨਜ਼ਾਇਜ਼ ਲੱਗਣ ਲੱਗੇ। ਕੁੱਝ ਵਿੱਚੋਂ ਨਾਂ ਲੱਭੇ, ਤਾਂ ਲੋਕ ਐਸੇ ਸਬੰਧ ਨਾਂ ਕਰਨ। ਕੁੱਝ ਤਾਂ ਰੌਮਿੰਟਕ ਹੁੰਦਾ ਹੋਵੇਗਾ। ਜੋ ਲੋਕ ਥਾਂ ਕਥਾਂਹ ਹੱਥ ਮਾਰਦੇ ਫਿਰਦੇ ਹਨ। ਤੇਰੇ ਪਤੀ ਦੇ ਚਾਰ ਨਿਕਾਹ ਹਨ, ਤੇਰਾ ਇੱਕ ਹੈ, ਕਿਹਨੇ ਵੱਧ ਮੌਜ ਲੁੱਟੀ ਹੈ? ਉਹ ਤਾਂ ਫ਼ਾਇਦੇ ਵਿੱਚ ਰਿਹਾ ਹੈ। ਔਰਤਾਂ ਤੇ ਬੱਚੇ ਤੇਰੇ ਤੋਂ ਵੱਧ ਹਨ। ਤੂੰ ਉਸੇ ਨੂੰ ਉਡੀਕਦੀ ਰਹੀ ਹੈ। ਉਸ ਕੋਲ ਮਨ ਮਰਜ਼ੀ ਸੀ। ਜਿਸ ਕੋਲ ਜ਼ਿਆਦਾ ਮਨ ਦੀ ਇੱਛਾ ਹੁੰਦੀ ਸੀ। ਉਸੇ ਕੋਲ ਜਾਂਦਾ ਸੀ। ਐਸੇ ਮਰਦ ਨੇ ਹੋਰ ਵੀ ਇੱਧਰ-ਉੱਧਰ, ਔਰਤਾਂ ਰੱਖੀਆਂ ਹੋਣੀਆਂ ਹਨ। ਐਸੇ ਮਰਦਾਂ ਨੂੰ ਹੋਰ ਵੀ ਇੱਧਰ-ਉੱਧਰ, ਮੂੰਹ ਮਾਰਨ ਦੀ ਆਦਤ ਨਹੀਂ ਜਾਂਦੀ। ਲੋਕ ਕੈਨੇਡਾ, ਅਮਰੀਕਾ, ਈਰਾਨ ਬਾਹਰ ਦੇ ਦੇਸ਼ਾਂ ਵਿੱਚ ਆ ਕੇ, ਇੱਧਰ ਦੀਆਂ ਗੋਰੀਆਂ ਪਿੱਛੇ ਤੁਰੇ ਫਿਰਦੇ ਹਨ। ਜਿਸ ਦੇ ਘਰ ਜ਼ਨਾਨੀ ਹੈ। ਉਹ ਵੀ ਕਹਿੰਦਾ ਹੈ, " ਗੋਰੀਆਂ ਦੇ ਦਰਸ਼ਨ ਜ਼ਰੂਰ ਕਰਨੇ ਹਨ। " ਅਗਲੀ ਭਾਵੇਂ ਮੂੰਹ ਉੱਤੇ ਲੱਤ ਮਾਰੇ, ਟੇਢੇ ਹੋ-ਹੋ ਕੇ ਨੰਗੀਆਂ ਲੱਤਾਂ, ਸਕਾਲਟਾਂ ਥੱਲੇ ਦੇਖਣੋਂ ਨਹੀਂ ਹਟਦੇ। ਪਿੰਡ ਕੱਖਾਂ ਵਾਲੀਆਂ, ਬਾਜ਼ੀ ਗਰਨੀਆਂ, ਗਾਉਣ ਵਾਲੇ ਸਿਰਤਾਜ ਵਾਂਗ ਗੱਡੀਆਂ ਵਾਲੀਆਂ ਮਗਰ ਲੱਗੇ ਰਹਿੰਦੇ ਹਨ। ਸ਼ਹਿਰਾਂ ਵਾਲਿਆਂ ਲਈ ਝਾੜੂ ਪੋਚੇ ਵਾਲੀਆਂ ਜਾਂ ਮਕਾਨ ਮਾਲਕਣ ਧੱਕੇ ਚੜ੍ਹ ਜਾਂਦੀ ਹਨ। ਮਰਦ ਜ਼ਨਾਨੀਆਂ ਨਾਲ ਖਹੀ ਜਾਂਦੇ ਹਨ। ਤੇਰੇ ਵਰਗੀਆਂ ਕੰਧਾਂ ਨਾਲ ਟੱਕਰਾਂ ਮਾਰ ਕੇ, ਪਾਗਲ ਹੋ ਜਾਂਦੀਆਂ ਹਨ। ਜੇ ਮਰਦਾ ਵਾਂਗ ਔਰਤਾਂ ਵੀ ਆਸ਼ਕੀ ਕਰਨ ਲੱਗ ਜਾਣ। ਮਰਦਾਂ ਦੀ ਮੱਤ ਟਿਕਾਣੇ ਆ ਜਾਵੇ। " ਮੈਂ ਉਸ ਵੱਲ ਦੇਖਿਆ, ਫਾਤਮਾਂ ਰੋਈ ਜਾਂਦੀ ਸੀ। ਉਸ ਨੇ ਮਸਾਂ ਆਪਦੀ ਆਵਾਜ਼ ਸਾਫ਼ ਕੀਤੀ। ਉਸ ਨੇ ਕਿਹਾ, " ਸਹੀ ਗੱਲ ਹੈ। ਬੀਬੀ ਮੈਂ ਤਾਂ ਆਪਦੇ ਮਰਦ ਦੀ ਉਡੀਕ ਵਿੱਚ ਸਾਰੀ ਜ਼ਿੰਦਗੀ ਕੱਢ ਦਿੱਤੀ ਹੈ। ਅੱਖਾਂ ਅੰਨ੍ਹੀਆਂ ਹੋ ਗਈਆਂ। " ਮੈਂ ਕਿਹਾ, " ਫਾਤਮਾਂ ਚਾਹੇ ਨੂਰਾਂ ਨੂੰ ਪੁੱਛ ਲੈ। ਤੂੰ ਅਜੇ ਵੀ ਜਵਾਨ ਹੈ। ਤੇਰਾ ਬਰਾਊਨ ਰੰਗ ਤਾਂਬੇ ਦੀ ਧਾਤ ਵਰਗਾ ਠੋਸ ਚਿਹਰਾ ਪਿਆ ਹੈ। ਅੱਖਾਂ ਤਾਂ ਆਪੇ ਮਟਕੀ ਜਾਂਦੀਆਂ ਹਨ। "
ਨੂਰਾਂ ਨੂੰ ਨੀਂਦ ਆ ਰਹੀ ਸੀ। ਫਾਤਮਾਂ ਨੇ ਵੀ ਉਸ ਨੂੰ ਊਂਗਦੀ ਦੇਖ ਲਿਆ ਦੀ। ਉਸ ਨੂੰ ਫਾਂਤਮਾਂ ਨੇ ਕਿਹਾ, " ਤੂੰ ਚੱਲ ਕੇ ਸੌ ਜਾ। ਮੈਂ ਇਸ ਨਾਲ ਹੋਰ ਜਰੂਰੀ ਗੱਲਾਂ ਕਰਨੀਆਂ ਹਨ। ਇੱਥੇ ਮੈਂ ਅੱਜ ਦਾ ਦਿਨ ਹੀ ਹਾਂ। ਫਿਰ ਮੈਂ ਦਸ ਦਿਨ ਰੋਜਿਆਂ ਨੂੰ ਮਸੀਤ ਵਿੱਚ ਹੀ ਬੈਠੀ ਰਹਿਣਾ ਹੈ। " ਮੈਨੂੰ ਉਸ ਦੀ ਗੱਲ ਸਮਝ ਨਹੀਂ ਲੱਗੀ। ਮੈਂ ਪੁੱਛਿਆ, " ਮਸੀਤ ਵਿੱਚ ਕਿਉਂ ਬੈਠੀ ਰਹਿਣਾ ਹੈ? ਐਸਾ ਉੱਥੇ ਕੀ ਕਰਨਾ ਹੈ? " ਉਸ ਨੇ ਕਿਹਾ," ਮਸੀਤ ਵਿੱਚ ਬੈਠ ਕੇ, ਦਸ ਦਿਨ ਖ਼ੁਦਾ ਦੀ ਬੰਦਗੀ ਕਰਨੀ ਹੈ। ਉੱਥੇ ਬੰਦੇ ਦੇ ਬੈਠਣ ਜੋਗੀ ਥਾਂ ਵਿੱਚ ਪਰਦਾ ਬਣਿਆ ਹੁੰਦਾ ਹੈ। ਉੱਥੇ ਬੈਠ ਕੇ, ਅੱਲਾ ਨੂੰ ਯਾਦ ਕਰਨਾ ਹੈ। ਉੱਥੇ ਹੀ ਸੌਣਾ ਹੈ। " " ਖਾਣ ਦਾ ਕੀ ਹੋਵੇਗਾ? ਤੂੰ ਤਾਂ ਬੰਦਗੀ ਕਰਨੀ ਹੈ। ਰੋਟੀ ਖਾਣੀ ਹੈ ਜਾਂ ਬੰਦਗੀ ਕਰਕੇ, ਭੁੱਖ ਮਿਟ ਜਾਵੇਗੀ। " ਉਸ ਨੇ ਕਿਹਾ, " ਮੌਲਵੀ ਨੇ ਲੋਕਾਂ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਰਿਸਟੋਰੈਂਟ ਵਿੱਚੋਂ ਖਾਣਾ ਮਗਾ ਦੇਣਾ ਹੈ। ਉੱਥੇ ਹੀ ਰੋਜ਼ਾ ਖੋਲਣਾਂ ਹੈ। ਫਿਰ ਦੁਆਰਾ ਉਸੇ ਖਾਣੇ ਨਾਲ ਰੋਜ਼ਾ ਰੱਖਣਾ ਹੈ। "

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com

ਔਰਤ ਨੂੰ ਮਰਦਾਂ ਕੋਲੋਂ ਲੁੱਕ ਕੇ ਰਹਿਣਾ ਪੈਂਦਾ ਹੈ - ਸਤਵਿੰਦਰ ਕੌਰ ਸੱਤੀ

ਪ੍ਰੀਤ ਨੇ ਰੋਟੀ ਵੀ ਉੱਥੇ ਹੀ ਖਾਂ ਲਈ ਸੀ। ਭਰਜਾਈ ਨੇ ਚੈਨ ਲਈ ਰੋਟੀ ਸਬਜ਼ੀ ਦੇ ਦਿੱਤੀ ਸੀ। ਪ੍ਰੀਤ ਭਰਜਾਈ ਕੋਲੋਂ ਸ਼ਾਮ ਹੋਈ ਤੋਂ, ਘਰ ਵਾਪਸ ਆਈ ਹੈ। ਪ੍ਰੀਤ ਨੂੰ ਲੱਗਦਾ ਸੀ। ਉਹ ਸੋਚਦੀ ਸੀ, ਚੈਨ ਘਰ ਵਾਪਸ ਆ ਗਿਆ ਹੋਣਾ ਹੈ। ਅੱਗੇ ਹਰ ਰੋਜ਼ ਦਿਨ ਢਾਲਦੇ ਨਾਲ ਘਰ ਆ ਜਾਂਦਾ ਸੀ। ਪ੍ਰੀਤ ਨੇ ਉਸ ਨੂੰ ਉਡੀਕ-ਉਡੀਕ ਕੇ ਫ਼ੋਨ ਕੀਤਾ। ਚੈਨ ਨੇ ਫ਼ੋਨ ਨਹੀਂ ਚੱਕਿਆਂ। ਜਦੋਂ ਪ੍ਰੀਤ ਲਗਾਤਾਰ ਬਾਰ-ਬਾਰ ਫ਼ੋਨ ਕਰੀ ਗਈ। ਚੈਨ ਨੇ ਔਖਾ ਜਿਹਾ ਹੋ ਕੇ ਕਿਹਾ, " ਹੈਲੋ "। ਪ੍ਰੀਤ ਨੇ ਕਿਹਾ, " ਰਾਤ ਦੇ 12 ਵੱਜ ਗਏ ਹਨ। " ਉਸ ਨੇ ਕਿਹਾ, " ਮੇਰੇ ਕੋਲੋਂ ਘਰ ਨਹੀਂ ਆਇਆ ਜਾਣਾ। ਸ਼ਰਾਬ ਬਹੁਤ ਪੀ ਲਈ ਹੈ। ਮੈਂ ਆਪਦੇ ਪੁਰਾਣੇ ਦੋਸਤਾਂ ਕੋਲ ਹਾਂ। ਮੈਨੂੰ ਨਾਂ ਉਡੀਕੀ। " " ਮੈਂ ਆ ਕੇ ਲੈ ਜਾਂਦੀ ਹਾਂ। ਟੈਕਸੀ ਸਵੇਰੇ ਲੈ ਜਾਵਾਂਗੇ। " ਚੈਨ ਨੇ ਬਗੈਰ ਜੁਆਬ ਦਿੱਤੇ ਫ਼ੋਨ ਕੱਟ ਦਿੱਤਾ। ਪ੍ਰੀਤ ਫਿਰ ਬਾਰ-ਬਾਰ ਫ਼ੋਨ ਕਰਦੀ ਰਹੀ। ਮੁੜਕੇ ਚੈਨ ਨੇ ਫ਼ੋਨ ਨਹੀਂ ਚੱਕਿਆਂ। ਉਹ ਘਰ ਵਿੱਚ ਕਦੇ ਇਕੱਲੀ ਨਹੀਂ ਰਹੀ ਸੀ। ਪ੍ਰੀਤ ਨੂੰ ਘਰ ਵਿੱਚੋਂ ਡਰ ਆ ਰਿਹਾ ਸੀ। ਲੱਕੜੀ ਦਾ ਘਰ ਹੋਣ ਕਰਕੇ, ਘਰ ਦੀਆਂ ਲੱਕੜਾਂ ਚੀਕ ਰਹੀਆਂ ਸਨ। ਕਈ ਬਾਰ ਇਸ ਤਰਾਂ, ਪੈੜ-ਚਾਲ ਦਾ ਭੁਲੇਖਾ ਪੈਂਦਾ ਸੀ। ਕੋਈ ਤੁਰਿਆ ਫਿਰਦਾ ਹੈ। ਉਸ ਦੀ ਭਰਜਾਈ ਕੰਮ ਉੱਤੇ ਸੀ। ਪ੍ਰੀਤ ਨੇ ਉਸ ਨੂੰ ਫ਼ੋਨ ਕਰਕੇ ਪੁੱਛਿਆ, " ਕੀ ਵਿਚੋਲਣ ਵੀ ਅੱਜ ਕੰਮ ਉੱਤੇ ਆਈ ਹੈ? " ਭਰਜਾਈ ਨੇ ਦੱਸਿਆ, " ਹਾਂ ਤੇਰੀ ਵਿਚੋਲਣ ਵੀ ਕੰਮ ਕਰਦੀ ਹੈ। " ਪ੍ਰੀਤ ਨੂੰ ਜ਼ਕੀਨ ਹੋ ਗਿਆ। ਚੈਨ ਵਿਚੋਲਣ ਦੇ ਘਰ ਨਹੀਂ ਹੈ।
ਪ੍ਰੀਤ ਨੇ ਆਪਦੀ ਮੰਮੀ ਨੂੰ ਫ਼ੋਨ ਕੀਤਾ। ਉਸ ਨੂੰ ਕਿਹਾ, " ਮੈਂ ਤੈਨੂੰ ਲੈਣ ਆ ਰਹੀ ਹਾਂ। ਮੈਨੂੰ ਘਰ ਵਿਚੋਂ ਇਕੱਲੀ ਨੂੰ ਡਰ ਲੱਗਦਾ ਹੈ। ਚੈਨ ਘਰ ਨਹੀਂ ਆਇਆ। " ਉਸ ਦੀ ਮੰਮੀ ਨੇ ਕਿਹਾ, " ਠੀਕ ਹੈ, ਤੂੰ ਮੈਨੂੰ ਆ ਕੇ ਲੈ ਜਾ। " ਪ੍ਰੀਤ ਦੀ ਮੰਮੀ ਉੱਪਰ ਵਾਲੀ ਮੰਜ਼ਲ ਤੋਂ ਥੱਲੇ ਆ ਗਈ। ਉਸ ਨੇ ਦੱਸਿਆ, " ਪ੍ਰੀਤ ਮੈਨੂੰ ਲੈਣ ਆ ਰਹੀ ਹੈ। ਅੱਜ ਰਾਤ ਮੈਂ ਉਸ ਕੋਲ ਸੌਣਾ ਹੈ। ਐਡੀ ਵੱਡੀ ਹੋ ਗਈ ਹੈ। ਅਜੇ ਡਰਦੀ ਹੈ। " ਗੇਟ ਉੱਤੇ ਘੰਟੀ ਵੱਜੀ ਸੀ। ਮੈਂ ਕੈਮਰੇ ਵਿੱਚ ਦੇਖਿਆ। ਪ੍ਰੀਤ ਬਾਹਰ ਖੜ੍ਹੀ ਸੀ। ਮੈਂ ਆਫ਼ਿਸ ਵਿਚੋਂ ਹੀ ਦਰਵਾਜ਼ਾ ਖੌਲਣ ਵਾਲਾ ਬਟਨ ਦੱਬ ਦਿੱਤਾ। ਡੋਰ ਨੂੰ ਲੌਕ ਲੱਗਿਆ ਹੋਇਆ ਸੀ। ਹੁਣ ਖੁੱਲ ਗਿਆ ਸੀ। ਮੈਂ ਸਪੀਕਰ ਵਿੱਚ ਉਸ ਨੂੰ ਅੰਦਰ ਆਉਣ ਲਈ ਕਿਹਾ। ਵੈਸੇ ਤਾਂ ਰਾਤ ਨੂੰ ਕੋਈ ਬਾਹਰ ਦਾ ਬੰਦਾ ਆ ਨਹੀਂ ਸਕਦਾ। ਇਸ ਬਿਲਡਿੰਗ ਵਿੱਚ ਕੈਨੇਡਾ ਵਿੱਚ ਨਵੇਂ ਆਏ ਬੰਦਿਆਂ ਦੀ ਮਦਦ ਲਈ ਗੌਰਮਿੰਟ ਦਾ ਆਫ਼ਿਸ ਹੈ। ਦਿਨ ਵੇਲੇ ਨੌਕਰੀਆਂ ਲੱਭਣ ਵਿੱਚ ਮਦਦ ਕਰਦੇ ਹਨ। ਜਿੰਨਾ ਦੀਆਂ ਨੌਕਰੀਆਂ ਛੁੱਟ ਜਾਂਦੀਆਂ ਹਨ। ਉਨ੍ਹਾਂ ਨੂੰ ਭੱਤਾ ਦੇਣ ਦੇਣ ਲਈ ਇੱਥੇ ਪੇਪਰ ਭਰੇ ਜਾਂਦੇ ਹਨ। ਅੰਗਰੇਜ਼ੀ ਸਿਖਾਈ ਜਾਂਦੀ ਹੈ। ਉੱਪਰ ਵਾਲੀਆਂ ਚਾਰ ਮੰਜ਼ਲਾਂ ਵਿੱਚ ਸਿਰਫ਼ ਘਰੋਂ ਕੱਢੀਆਂ ਦੁਖੀ ਔਰਤਾਂ ਰਹਿੰਦੀਆਂ ਹਨ। ਸਬ ਦੀ ਅਜੀਬ ਜਿਹੀ ਕਹਾਣੀ ਹੈ।
ਪ੍ਰੀਤ ਨੇ ਮੈਨੂੰ ਸਪੀਕਰ ਵਿੱਚੋਂ ਪੁੱਛਿਆ, " ਕੀ ਮੈਂ ਸੱਚੀ ਅੰਦਰ ਲੰਘ ਸਕਦੀ ਹਾਂ। ਕਿਤੇ ਮੇਰੇ ਤੋਂ ਕੋਈ ਖ਼ਤਰਾ ਨਾਂ ਬਣ ਜਾਵੇ? " ਮੈਂ ਉਸ ਨੂੰ ਕਿਹਾ, " ਤੂੰ ਕੀ ਬੰਬ ਮਾਰ ਦੇਵੇਗੀ? ਲੰਘਿਆ ਅੰਦਰ, ਇੱਥੇ ਮਰਦਾਂ ਤੋਂ ਹੀ ਖ਼ਤਰਾ ਹੈ। " ਉਹ ਅੰਦਰ ਲੰਘ ਆਈ। ਉਸ ਨੇ ਆਉਂਦੇ ਹੀ ਮੈਨੂੰ ਸੁਆਲ ਕਰ ਦਿੱਤਾ," ਕੀ ਮਰਦ ਸੱਚੀ ਐਡੇ ਡਰਾਉਣੇ ਹੁੰਦੇ ਹਨ? ਔਰਤ ਨੂੰ ਮਰਦਾਂ ਕੋਲੋਂ ਲੁੱਕ ਕੇ ਰਹਿਣਾ ਪੈਂਦਾ ਹੈ। " ਮੈਂ ਕਿਹਾ, " ਮਰਦ ਮਰਦ ਉਨ੍ਹਾਂ ਔਰਤ ਲਈ ਖ਼ਤਰਾ ਬਣਦੇ ਹਨ। ਜੋ ਮਰਦ ਨੂੰ ਭੇੜੀਏ ਸਮਝਦੀਆਂ ਹਨ। ਮਰਦ ਕੋਈ ਭੂਤ ਨਹੀਂ ਹਨ। ਜਿਸ ਤੋਂ ਇੰਨਾ ਡਰਨ ਦੀ ਲੋੜ ਹੈ। ਮਰਦਾਂ ਕੋਲ ਦੋ ਹਥਿਆਰ ਹਨ। ਔਰਤ ਦੀ ਕੁੱਟ-ਕੁੱਟ ਧੋੜੀ ਲਾਹ ਸਕਦੇ ਹਨ। ਦੂਜਾ ਬਲਾਤਕਾਰ ਕਰ ਸਕਦੇ ਹਨ। ਬੱਚਾ ਠਹਿਰਾ ਸਕਦੇ ਹਨ। ਹੋਰ ਮੈਨੂੰ ਤਾਂ ਕੋਈ ਖ਼ਾਸੀਅਤ ਨਹੀਂ ਲੱਗਦੀ। " " ਇੱਥੇ ਵੀ ਤਾਂ ਦੂਹਰੇ ਦਰਵਾਜ਼ਿਆਂ ਨੂੰ ਜਿੰਦੇ ਮਾਰੀ ਬੈਠੇ ਹੋ। ਡਰ ਤਾਂ ਲੱਗਦਾ ਹੀ ਹੈ। " ਮੈਂ ਕਿਹਾ, " ਇਹ ਇਸ ਕਰਕੇ ਹੈ, ਇੱਥੇ ਸੈਂਕੜੇ ਔਰਤਾਂ, ਮਰਦਾਂ ਕੋਲੋਂ ਭੱਜ ਕੇ, ਜਾਨ ਛੁਡਾ ਕੇ ਆਈਆਂ ਹਨ। ਅਗਲੇ ਬੋਤਲ ਪੀ ਕੇ, ਅੰਦਰ ਆ ਵੜਨ, ਇੱਕ ਵੇਰਾਂ ਤਾਂ ਭੁਚਾਲ ਲਿਆ ਦੇਣਗੇ। ਭੇੜੀਆਂ ਤੋਂ ਫਿਰ ਬਿਚਾਰੀਆਂ ਨੂੰ ਬਚਾਉਣਾ ਪੈਣਾ ਹੈ। ਤੂੰ ਆਪਦੀ ਗੱਲ ਕਰ, ਤੇਰੇ ਮੂੰਹ ਦਾ ਰੰਗ ਕਿਉਂ ਉੱਡਿਆ ਪਿਆ ਹੈ? ਕਿਤੇ ਤੂੰ ਵੀ ਪਤੀ ਤੋਂ ਡਰਨ ਤਾਂ ਨਹੀਂ ਲੱਗ ਗਈ? ਪਤੀ ਨੂੰ ਛੱਡ ਕੇ, ਮਾਂ ਕੋਲ ਆ ਗਈ ਹੈ। ਅੱਜ ਮਾਂ ਨਾਲ ਪੈਣ ਦਾ ਕਿਵੇਂ ਚੇਤਾ ਆ ਗਿਆ? " " ਮੰਮੀ ਨੂੰ ਮੈਂ ਤਾਂ ਲੈਣ ਆਈ ਹਾਂ। ਬਹੁਤ ਦਿਨਾਂ ਤੋਂ ਮਿਲੀ ਨਹੀਂ ਸੀ। " ਉਸ ਦੀ ਆਵਾਜ਼ ਉਸ ਦਾ ਸਾਥ ਨਹੀਂ ਦੇ ਰਹੀ ਸੀ। ਮੈਂ ਉਸ ਵੱਲ ਗ਼ੌਰ ਨਾਲ ਦੇਖਿਆ। ਉਸ ਦਾ ਸਰੀਰ ਕੰਬ ਰਿਹਾ ਸੀ।
ਮੈਂ ਉਸ ਨੂੰ ਪੁੱਛਿਆ, " ਤੈਨੂੰ ਵੀ ਸਹੁਰਿਆਂ ਦਾ ਪਾਣੀ ਲੱਗ ਗਿਆ। ਅੱਗੇ ਨਾਲੋਂ ਮੋਟੀ ਹੋ ਗਈ। ਦੱਸ ਪ੍ਰੀਤ ਤੇਰਾ ਅੱਜ ਪੂਰਾ ਦਿਨ ਕਿਵੇਂ ਬੀਤਿਆ ਹੈ? " " ਮੈਂ ਮਾਂ ਬਣਨ ਵਾਲੀ ਹਾਂ। ਅੱਜ ਮੈਂ ਤਾਂ ਸਾਰੀ ਦਿਹਾੜੀ ਖ਼ਾਕ ਛਾਣੀ ਹੈ। ਕੋਈ ਚੱਜ ਦਾ ਕੰਮ ਨਹੀਂ ਕੀਤਾ। " ਉਸ ਦੀ ਮੰਮੀ ਨੇ ਕਿਹਾ, " ਐਸਾ ਕੰਮ ਕਰਨਾ ਹੀ ਨਹੀਂ ਚਾਹੀਦਾ। ਜਿਸ ਵਿਚੋਂ ਸਿਰ ਵਿੱਚ ਸੁਆਹ ਪਵੇ। ਕੰਮ ਉਹ ਕਰੀਦਾ ਹੈ। ਜਿਸ ਵਿੱਚੋਂ ਲਾਭ ਦਿਸਦਾ ਹੋਵੇ। ਮਾੜੇ ਕੰਮ ਨਾਂ ਰੱਬ ਕਰਾਵੇ, ਨਾਂ ਦਿਖਾਵੇ। ਰੱਬ ਪਰਦਾ ਪਾ ਕੇ ਰੱਖੇ। " ਪ੍ਰੀਤ ਨੇ ਹਾਮੀ ਭਰਦੇ ਹੋਏ ਕਿਹਾ, " ਸਹੀ ਗੱਲ ਹੈ। ਨਾਂ ਦੇਖਣ ਵਾਲੀ ਗੱਲ ਉੱਤੇ ਤਾਂ ਰੱਬ ਪਰਦੇ ਹੀ ਪਾ ਦੇਵੇ। ਨਹੀਂ ਤਾਂ ਦੂਜੇ ਬੰਦੇ ਵੀ ਬਿਮਾਰ ਹੋ ਸਕਦੇ ਹਨ। " ਉਹ ਦੋਨੇਂ ਚਲੀਆਂ ਗਈਆਂ। ਕਈ ਬਾਰ ਜੇ ਮਾੜਾ ਸਮਾਂ ਬਿਚਾਰ ਲਈਏ। ਅਣਹੋਣੀ ਟੱਲ ਜਾਂਦੀ ਹੈ। ਪ੍ਰੀਤ ਜਦੋਂ ਮੰਮੀ ਨਾਲ ਘਰ ਪਹੁੰਚਦੀ। ਉਸ ਨੇ ਦੇਖਿਆ, ਘਰ ਦਾ ਮੂਹਰਲਾ ਸ਼ੀਸ਼ਾ ਟੁੱਟਾ ਹੋਇਆ ਹੈ। ਘਰ ਦੀਆਂ ਬੱਤੀਆਂ ਜੱਗ ਰਹੀਆਂ ਹਨ। ਮੂਹਰਲਾ ਦਰਵਾਜ਼ਾ ਖੁੱਲ੍ਹਾ ਸੀ। ਜਿਸ ਨੇ ਵੀ ਸ਼ੀਸ਼ਾ ਤੋੜਿਆ। ਉਹ ਉੱਥੋਂ ਦੀ ਅੰਦਰ ਲੰਘ ਗਿਆ। ਮੂਹਰਲੇ ਦਰਵਾਜ਼ੇ ਰਾਹੀਂ ਬਾਹਰ ਚਲਾ ਗਿਆ। ਪ੍ਰੀਤ ਦੀ ਮੰਮੀ ਨੇ ਕਿਹਾ, " ਪੁਲਿਸ ਨੂੰ ਫ਼ੋਨ ਕਰਕੇ, ਮੌਕਾ ਦਿਖਾਉਣਾ ਚਾਹੀਦਾ ਹੈ। ਅੱਜ ਚੈਨ ਕਿਥੇ ਹੈ? ਜਿਸ ਨੇ ਇਹ ਕੀਤਾ ਹੈ। " ਉਸ ਨੂੰ ਪਤਾ ਸੀ। ਚੈਨ ਘਰ ਨਹੀਂ ਹੈ। ਪ੍ਰੀਤ ਨੇ ਕਿਹਾ, " ਮੈਂ ਪੁਲੀਸ ਨੂੰ ਫ਼ੋਨ ਨਹੀਂ ਕਰਨਾ। ਦਿਨੇ ਚੈਨ ਤੇ ਮੇਰੀ ਲੜਾਈ ਹੋਈ ਹੈ। ਰਾਤ ਦੋਸਤਾਂ ਕੋਲ ਸੌਂ ਗਿਆ ਸੀ। ਉਸੇ ਨੇ ਮੈਨੂੰ ਡਰਾਉਣ ਲਈ ਇਹ ਕੰਮ ਕਰਾਇਆ ਹੈ। " ਪ੍ਰੀਤ ਦੀ ਮੰਮੀ ਨੇ ਕਿਹਾ, " ਐਸਾ ਕੀ ਹੋ ਗਿਆ ਸੀ? ਜੋ ਉਸ ਨੇ ਇਹ ਹਰਕਤ ਕੀਤੀ ਹੈ। ਮੈਨੂੰ ਉਸ ਦੇ ਚਾਲੇ ਠੀਕ ਨਹੀਂ ਲੱਗਦੇ। ਤੂੰ ਘਰ ਨਹੀਂ ਸੀ। ਤਾਂ ਸ਼ੀਸ਼ੇ ਤੋੜ ਕੇ ਚਲਾ ਗਿਆ। ਜੇ ਤੂੰ ਘਰ ਹੁੰਦੀ। ਕੀ ਪਤਾ ਕੀ ਕਰਦਾ? ਤੇਰੀ ਜਾਨ ਲੈ ਲੈਂਦੇ। " ਪ੍ਰੀਤ ਨੇ ਕਿਹਾ, " ਮੰਮੀ ਤੁਸੀਂ ਆਪ ਕਹਿੰਦੇ ਹੁੰਦੇ ਹੋ, " ਘਰ ਦੀ ਗੱਲ ਬਾਹਰ ਨਹੀਂ ਦੱਸਣੀ। ਦੱਸਣ ਵਾਲੀ ਵੀ ਨਹੀਂ ਹੈ। ਬੱਸ ਇਹ ਸਮਝ ਲੈ, ਕਿਸ਼ਤੀ ਵਿੱਚ ਮੋਰੀ ਹੋ ਗਈ ਹੈ। ਮੈਂ ਮੁੰਧਣ ਦੀ ਕੋਸ਼ਿਸ਼ ਕਰ ਰਹੀ ਹਾਂ। "

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com

ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ? - ਸਤਵਿੰਦਰ ਕੌਰ ਸੱਤੀ

ਦੁਨੀਆ ਦਾ ਹਰ ਬੰਦਾ ਆਪ ਨੂੰ ਸਾਫ਼ ਸੁਥਰਾ ਸਮਝਦਾ ਹੈ। ਹਰ ਕੋਈ ਆਪਦੇ ਨੱਕ, ਮੂੰਹ, ਮੱਥੇ, ਹੱਥਾਂ, ਪੈਰਾਂ. ਚਮੜੀ ਵਾਲਾਂ ਨੂੰ ਸੁੰਦਰ ਬਣਾਉਣ ਤੇ ਲੱਗਾ ਹੈ। ਸਰੀਰ ਨੂੰ ਚਮਕਾਉਣ ਲਈ ਸਾਬਣ, ਕਰੀਮ, ਪੌਡਰ, ਤੇਲ, ਅਤਰ ਬਹੁਤ ਕੁੱਝ ਵਰਤਿਆ ਜਾ ਰਿਹਾ ਹੈ। ਤਾਜ਼ਾ ਭੋਜਨ ਨਹੀਂ ਖਾਂਦਾ ਜਾਂਦਾ ਹੈ। ਸਰੀਰ ਨੂੰ ਸਜਾਉਣ ਨੂੰ ਸੋਹਣੇ ਕੱਪੜੇ ਪਾਏ ਜਾਂਦੇ ਹਨ। ਕਦੇ ਇਹ ਨਹੀਂ ਸੋਚਿਆ, ਪਦਾਰਥ ਕਾਹਦੇ ਬਣੇ ਹੋਏ ਹਨ? ਇੰਨਾ ਨੂੰ ਬਣਾਉਣ ਲਈ ਕੀ ਕੈਮੀਕਲ, ਮਿਸ਼ਰਨ ਪਾਇਆ ਜਾਂਦਾ ਹੈ? ਲੋਕਾਂ ਨੇ ਦੇਸੀ ਘਿਉ ਖਾਣਾ ਛੱਡ ਦਿੱਤਾ ਹੈ। ਦੇਸੀ ਘਿਉ ਵੀ ਜਿਉਂਦੇ ਪਸ਼ੂਆਂ ਦੀ ਚਰਬੀ ਦਾ ਹੀ ਬਣਦਾ ਹੈ। ਦੁੱਧ ਪਸ਼ੂਆਂ ਦੀ ਫੈਟ ਹੈ। ਦੁੱਧ ਦਾ ਘਿਉ, ਮਿਲਾਈ ਬਣਦੇ ਹਨ। ਹੁਣ ਬਹੁਤੇ ਲੋਕਾਂ ਨੇ, ਡਾਲਡਾ ਘਿਉ, ਫੈਂਟਾ ਤੇਲ ਖਾਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ਵਿੱਚ ਮਰੇ ਪਸ਼ੂਆਂ ਦੀ ਚਰਬੀ ਪਾਈ ਹੁੰਦੀ ਹੈ। ਜਿੱਥੇ ਇਹ ਤੇਲ ਬਣਾਉਣ ਦੀ ਫ਼ੈਕਟਰੀ ਹੈ। ਉੱਥੇ ਮਰੇ ਹੋਏ ਪਸ਼ੂਆਂ ਦਾ ਮੁਸ਼ਕ ਇੰਨਾ ਮਾਰਦਾ ਹੈ। ਦਮ ਘੁੱਟ ਹੁੰਦਾ ਹੈ। ਇਸ ਤੋਂ ਚੰਗਾ ਹੈ। ਬਾਜ਼ਾਰੋਂ ਮਰੇ ਪਸ਼ੂਆਂ ਦੀ ਚਰਬੀ ਡਾਲਡਾ ਘਿਉ, ਫੈਂਟਾ ਤੇਲ ਖ਼ਰੀਦਣ ਨਾਲੋਂ ਜਿਉਂਦੇ ਪਸ਼ੂਆਂ ਦੇ ਤਾਜ਼ੇ ਦੁੱਧ ਦਾ ਆਪ ਹੱਥੀ ਬਣਾਂ ਕੇ ਦੇਸੀ ਘਿਉ ਨੂੰ ਖਾਵੋ। ਉਹ ਤਾਜ਼ਾ ਤੇ ਸਾਫ਼ ਹੋਵੇਗਾ। ਪੰਜਾਬ ਦੇ ਲੋਕ ਸੁੱਧ ਦੁੱਧ ਡੇਅਰੀ ਵਿੱਚ ਪਾਉਂਦੇ ਹਨ। ਕਈ ਤਾਂ ਦੇਸੀ ਘਿਉ ਬਣਾ ਕੇ ਵੇਚਦੇ ਹਨ।ਆਪ ਮਿਲਾਵਟ ਦਾ ਤੇਲ ਖਾਂਦੇ ਹਨ। ਡਾਲਡਾ ਘਿਉ, ਫੈਂਟਾ ਤੇਲ ਤੇ ਦੇਸੀ ਘਿਉ ਵਿੱਚ ਇੱਕੋ ਜਿੰਨੀ 100% ਚਿਕਨਾਹਟ ਹੁੰਦੀ ਹੈ। 80% ਚਰਬੀ ਸਾਡੇ ਅੰਦਰ ਹੀ ਹੁੰਦੀ ਹੈ। ਇਹ ਸਰੀਰ ਤੇ ਨਿਰਭਰ ਕਰਦਾ ਬੰਦਾ ਕੈਸਾ ਕੰਮ ਕਰਦਾ ਹੈ? ਕਿੰਨੀ ਚਰਬੀ ਕੰਮ ਕਰਕੇ ਸਾੜ ਕੇ ਵਰਤਦਾ ਹੈ? 20% ਬੰਦਾ ਬਾਹਰੋਂ ਚਰਬੀ ਖਾਦੀ ਹੈ।

ਕਈ ਲੋਕ ਗੰਦ ਦੇਖ ਕੇ ਥਾਂ-ਥਾਂ, ਥੂ-ਥੂ ਕਰਦੇ ਫਿਰਦੇ ਹਨ। ਜੋ ਵੀ ਸੂਕ ਕਰਨਾ ਕਰੀ ਜਾਣ। ਇਸ ਦੁਨੀਆ ਤੇ ਸਫ਼ਾਈ ਕਿਤੇ ਨਹੀਂ ਹੈ। ਬੰਦੇ ਦਾ ਸਰੀਰ ਹੀ ਦੇਖ ਲਵੋ, ਜੇ ਚਮੜੀ ਨਾਂ ਹੋਵੇ। ਸਬ ਕੁੱਝ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਾਂ। ਲਹੂ, ਚਰਬੀ, ਹੱਡੀਆਂ ਜੇ ਕਿਤੇ ਮੂਹਰੇ ਪਏ ਹੋਣ, ਬੰਦਾ ਉਲਟੀ ਕਰ ਦਿੰਦਾ ਹੈ। ਪਰੇ ਚੱਕ ਕੇ ਮਾਰਦਾ ਹੈ। ਬੰਦੇ ਦਾ ਆਪਣਾ ਅੰਦਰ ਇਹੀ ਸਬ ਕੁੱਝ ਲਹੂ, ਚਰਬੀ, ਹੱਡੀਆਂ ਦਾ ਬਣਿਆ ਹੋਇਆ ਹੈ। ਜੋ ਕੁੱਝ ਬੰਦਾ ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਪੀਂਦਾ ਹੈ। ਬੰਦਾ ਉਸ ਖ਼ੁਰਾਕ ਦਾ 12 ਘੰਟਿਆਂ ਵਿੱਚ ਕੀ ਹਾਲ ਕਰਦਾ ਹੈ? ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਨੂੰ ਸਾੜ ਦਿੰਦਾ ਹੈ। ਉਸੇ ਵਿਚੋਂ ਮੁਸ਼ਕ ਮਾਰਦਾ ਹੈ। ਬੰਦਾ ਉਸ ਤੇ ਮਿੱਟੀ ਪਾਉਂਦਾ ਹੈ। ਅੱਜ ਕਲ ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਪੀਤਾ ਧਰਤੀ ਵਿੱਚ ਗ਼ਰਕਾ ਦਿੰਦਾ ਹੈ। ਫਿਰ ਵੀ ਇਸ ਗੰਦ ਨੂੰ ਕਿਵੇਂ ਨਾ ਕਿਵੇਂ ਖਾ-ਪੀ ਜਾਂਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਬੰਦੇ ਦੇ ਮਲ-ਮੂਤਰ ਧਰਤੀ ਦੇ ਪਾਣੀ ਵਿੱਚ ਘੁਲ ਕੇ ਨਿਕਲਦਾ ਹੈ। ਅੱਜ ਵੀ ਕਈ ਥਾਵਾਂ 'ਤੇ ਬੰਦੇ ਦਾ ਮਲ-ਮੂਤਰ ਖੇਤਾਂ ਦੀ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ। ਕੈਨੇਡਾ, ਅਮਰੀਕਾ ਵਰਗੇ ਦੇਸ਼ ਵਿੱਚ ਬੰਦੇ ਦਾ ਮਲ-ਮੂਤਰ ਡਰੇਨ ਰਾਹੀਂ ਵਗਦੇ ਪਾਣੀ ਵਿੱਚ ਰਲਦਾ ਹੈ। ਇਹੀ ਪਾਣੀ ਕੁਦਰਤੀ ਪਾਣੀ ਮੀਂਹ ਤੇ ਬਰਫ਼ ਮਿਲਿਆ ਸਾਫ਼ ਕਰਕੇ ਟੂਟੀਆਂ ਵਿੱਚ ਭੇਜਦੇ ਹਨ। ਫਿਰ ਵੀ ਬੰਦਾ ਆਪਦੇ ਹੀ ਗੰਦ ਤੇ ਥੁੱਕ ਦਿੰਦਾ ਹੈ। ਉਹੀ ਬੰਦਾ ਘਾਹ ਖਾਣ ਵਾਲੇ ਪਸ਼ੂਆਂ ਦੇ ਗੋਹੇ ਵਿੱਚ ਹੱਥ ਪਾ ਕੇ, ਚੱਕਦਾ, ਪੱਥਦਾ ਹੈ। ਸੁੱਕਾ ਕੇ, ਬਾਲਣ ਦੇ ਕੰਮ ਵਿੱਚ ਵਰਤਦਾ ਹੈ। ਭੇਡਾ, ਬੱਕਰੀਆਂ, ਮੁਰਗੀਆਂ, ਪਸ਼ੂਆਂ ਦਾ ਮਲ-ਮੂਤਰ ਅਨਾਜ, ਸਬਜ਼ੀਆਂ, ਫਲਾਂ ਦੇ ਵਾਧੇ ਲਈ ਵਰਤ ਕੇ ਖਾਂਦਾ ਜਾਂਦਾ ਹੈ। ਬੰਦਾ ਆਪ ਨਹੀਂ ਜਾਣਦਾ, ਕੀ ਚੰਗਾ, ਮਾੜਾ, ਗੰਦਾ, ਮੈਲ਼ਾ ਸਾਫ਼ ਹੈ? ਬੰਦਾ ਮਤਲਬੀ ਹੈ। ਜੋ ਚੀਜ਼ ਆਪਣੀ ਲੋੜ ਹੈ। ਉਹ ਚੰਗੀ ਹੈ। ਬਾਕੀ ਬਰਬਾਦ ਗੰਦ ਹੈ।

ਸਰੀਰ ਦੀ ਅੰਦਰ ਦੀ ਸਫ਼ਾਈ ਲਈ ਪਾਣੀ ਪੀਤਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ, " ਅੱਠ ਗਲਾਸ ਪਾਣੀ ਦੇ ਪੀਵੋ। ਚੰਗੀ ਤਰਾਂ ਸਰੀਰ ਫ਼ਲੱਸ਼ ਹੋ ਜਾਵੇਗਾ। ਜੇ ਪਾਣੀ ਨਾਂ ਪੀਤਾ ਗੰਦ ਅੰਦਰ ਹੀ ਹੱਡੀਆਂ, ਪਾਚਨ ਪ੍ਰਨਾਲ਼ੀ ਵਿੱਚ ਸੜਦਾ ਰਹੇਗਾ। ਪੇਟ ਰਾਹੀ ਸਾਰੇ ਸਰੀਰ ਵਿੱਚ ਬਿਮਾਰੀਆਂ ਫੈਲਣਗੀਆਂ। " ਬਹੁਤੇ ਲੋਕ ਥੋੜਾ ਹੀ ਪਾਣੀ ਪੀਂਦੇ ਹਨ। ਉਹ ਫ਼ਲਾਂ, ਕੱਚੀਆਂ ਸਬਜੀਆਂ ਬਾਰ-ਬਾਰ ਖਾ ਕੇ ਪਾਣੀ ਦੀ ਘਾਟ ਪੂਰੀ ਕਰ ਸਕਦੇ ਹਨ। ਕੀ ਕਦੇ ਸੋਚਿਆ ਹੈ? ਪੀਣ ਵਾਲਾ ਤੇ ਅਨਾਜ, ਫ਼ਲਾਂ, ਸਬਜੀਆਂ ਦੀ ਸੰਚਾਈ ਵਾਲਾ ਪਾਣੀ ਆ ਕਿਥੋਂ ਰਿਹਾ ਹੈ? ਬਹੁਤੀਆਂ ਥਾਵਾਂ ਤੇ ਪਾਣੀ ਧਰਤੀ ਵਿਚੋਂ ਕੱਢਿਆ ਜਾਂਦਾ ਹੈ। ਤਲਾਬ, ਸਮੁੰਦਰ ਦਾ ਪਾਣੀ ਸਾਫ਼ ਕਰਕੇ, ਪੀਣ ਤੇ ਵਰਤਣ ਦੇ ਯੋਗ ਬਣਾਇਆਂ ਜਾਂਦਾ ਹੈ। ਇਹ ਸਾਰਾ ਧਰਤੀ, ਦਰਿਆਵਾਂ, ਤਲਾਬ, ਸਮੁੰਦਰ ਦਾ ਪਾਣੀ, ਮੀਹਾਂ, ਡਰੇਨਾਂ, ਸੜਕਾਂ ਦਾ ਪਾਣੀ ਹੁੰਦਾ ਹੈ। ਮੀਹਾਂ ਦਾ ਪਾਣੀ ਨਾਲੀਆਂ ਰਾਹੀਂ ਤਲਾਬ, ਸਮੁੰਦਰ ਤੇ ਧਰਤੀ ਵਿੱਚ ਖਪਦਾ ਜਾਂਦਾ ਹੈ। ਸਮੁੰਦਰ ਤੇ ਬਹੁਤੇ ਪਾਣੀ, ਧਰਤੀ ਦੇ ਅੰਦਰ, ਬਾਹਰ ਅਨੇਕਾਂ 84 ਲੱਖ ਜੀਵ ਸੱਪ, ਠੂਹੇਂ ਹਨ। ਬਾਥਰੂਮਾਂ, ਲੈਟਰੀਨਾਂ, ਗਟਰਾਂ, ਮੀਹਾਂ, ਬਰਫ਼ ਦਾ ਪਾਣੀ ਕੈਨੇਡਾ, ਅਮਰੀਕਾ ਵਿਚ ਵੀ ਪੀਣ ਲਈ ਇਕੱਠਾ ਕੀਤਾ ਜਾਂਦਾ ਹੈ। ਉਸ ਨੂੰ ਸਾਫ਼ ਕਰ ਕੇ, ਵਰਤਣ, ਪੀਣ ਲਈ ਲੋਕਾਂ ਵੱਲ ਘਰਾਂ ਤੇ ਲੋੜ ਵਾਲੀਆਂ ਥਾਵਾਂ ਤੇ ਭੇਜਿਆ ਜਾਂਦਾ ਹੈ। ਕਈਆਂ ਨੂੰ ਇਸ ਗੱਲ ਤੇ ਜ਼ਕੀਨ ਨਹੀਂ ਆਉਣਾ। ਜੋ ਸੱਚ ਹੈ, ਉਸ ਨੂੰ ਠੁਕਰਾਉਣ ਨਾਲ ਬਦਲ ਨਹੀਂ ਸਕਦੇ। ਤਸੱਲੀ ਕਰਨ ਨੂੰ ਗੂਗਲ ਤੇ ਜੂਟਿਊਬ ਦੇਖ ਲਵੋ। ਕਿਸਾਨਾਂ, ਮਜ਼ਦੂਰਾਂ ਖੁੱਲ੍ਹੀਆਂ ਥਾਵਾਂ 'ਤੇ ਘਰਾਂ ਨੂੰ ਬਣਾਉਣ ਵਾਲਿਆਂ ਨੂੰ ਦੇਖਣਾ ਉਹ ਮਲ-ਮੂਤਰ ਖੇਤਾਂ ਵਿੱਚ ਹੀ ਕਰਦੇ ਹਨ। ਮਰਦ ਤਾਂ ਕਰਦੇ ਹੀ ਧਰਤੀ 'ਤੇ ਹਨ।

ਲੋਕ ਤਾਂ ਸੋਚਦੇ ਹਨ। ਟੋਭਿਆਂ ਦੇ ਪਾਣੀ, ਲੈਟਰੀਨ ਨੂੰ ਧਰਤੀ ਵਿਚ ਦੱਬ ਕੇ, ਗੰਦ ਤੋਂ ਬਚ ਗਏ। ਇਹ ਟਾਨਿਕ ਪਾਣੀ ਵਿੱਚ ਘੁਲ ਕੇ ਵਾਪਸ ਆ ਰਿਹਾ ਹੈ। ਇਸ ਨਾਲੋਂ ਤਾਂ ਚੰਗਾ ਸੀ। ਇਹ ਮਲ-ਮੂਤਰ ਧਰਤੀ ਉੱਤੇ ਹੀ ਰਹਿੰਦਾ। ਫ਼ਸਲਾਂ ਦੀ ਮਿੱਟੀ ਪੋਲੀ ਤੇ ਉਪਜਾਊ ਰਹਿੰਦੀ। ਇੱਕ ਬਾਰ ਪਿੰਡ ਸਾਡੇ ਖੇਤ ਵਿੱਚ ਆਪਣੇ-ਆਪ ਬਹੁਤ ਟਮਾਟਰ ਹੋ ਗਏ ਸਨ। ਇੰਨੇ ਸਾਰੇ ਵੱਡੇ-ਵੱਡੇ ਗੁੱਛਿਆਂ ਵਿੱਚ ਲਾਲ-ਲਾਲ ਵੱਡੇ-ਵੱਡੇ ਬਹੁਤ ਟਮਾਟਰ ਲੱਗੇ ਹੋਏ ਸਨ। ਗਿਣ ਨਹੀਂ ਹੋ ਰਹੇ ਸਨ। ਕੁੱਝ ਬੂਟੇ ਅਜੇ ਛੋਟੇ ਵੀ ਸਨ। ਮੇਰਾ ਚਾਚਾ ਹੈਰਾਨ ਸੀ। ਬਈ ਟਮਾਟਰ ਬੀਜੇ ਹੀ ਨਹੀਂ ਸਨ। ਜੰਮ ਕਿਵੇਂ ਪਏ? ਫਿਰ ਉਸ ਜਗਾ ਨੂੰ ਚੰਗੀ ਤਰਾਂ ਦੇਖਿਆ। ਉੱਥੇ ਕੋਈ ਬਾਹਰ ਜੰਗਲ ਪਾਣੀ ਕਰਦਾ ਸੀ। ਚਾਚੇ ਨੇ ਬੂਟੇ ਪੱਟ ਕੇ ਵਗਾਹ ਮਾਰੇ। ਅੱਖੀਂ ਦੇਖ ਕੇ ਮੱਖੀ ਨਹੀਂ ਖਾਦੀ ਜਾਂਦੀ। ਸ਼ਾਮ ਤੱਕ ਉੱਥੇ ਕੋਈ ਟਮਾਟਰ ਨਹੀਂ ਸੀ। ਕੋਈ ਲੋੜ ਬੰਦ ਚੱਕ ਕੇ ਲੈ ਗਿਆ ਸੀ। ਪੈਰ ਨੂੰ ਗੂੰਹ ਲੱਗ ਜਾਵੇ। ਬੰਦਾ ਪੈਰ ਧਰਤੀ ਤੇ ਮਲੀ ਜਾਂਦਾ ਹੈ। ਚੰਗੀ ਤਰਾਂ ਧੋਂਦਾ ਹੈ। ਉਹ ਹੁੰਦਾ ਤਾਂ ਫਲ, ਸਬਜ਼ੀਆਂ, ਅਨਾਜ ਹੀ ਹੈ। ਕਈ ਜਾਨਵਰ ਕਾਂ, ਸੂਰ ਉਸੇ ਨਾਲ ਢਿੱਡ ਭਰਦੇ ਹਨ। ਬੰਦੇ ਤਾਂ ਗੰਦ ਕਾਣ ਵਾਲੇ ਸੂਰ ਵੀ ਨਹੀਂ ਖਾਣੋਂ ਹਟਦੇ। ਜਿੰਨੇ ਦੁਨੀਆ ਤੇ ਬੰਦੇ ਮਰਦੇ ਹਨ। ਸਬ ਧਰਤੀ ਵਿੱਚ ਹੀ ਦੱਬੇ ਜਾਂਦੇ ਹਨ। ਜਲੇ ਬੰਦੇ ਦੀ ਸੁਆਹ ਵੀ ਉੱਡ ਕੇ ਧਰਤੀ ਵਿੱਚ ਰਲ ਜਾਂਦੀ ਹੈ। ਪਾਣੀ ਵਿੱਚ ਮਰੇ ਬੰਦੇ ਧਰਤੀ ਦੇ ਕੰਢੇ ਨਾਲ ਲੱਗ ਜਾਂਦੇ ਹਨ। ਜਾਂ ਜੀਵ ਖਾ ਜਾਂਦੇ ਹਨ। ਜੇ ਕਿਸੇ ਬੰਦੇ ਦਾ ਖ਼ੂਨ ਨਿਕਲ ਕੇ ਕੱਤਲ ਹੁੰਦਾ ਹੈ। ਜਾਂ ਉਝ ਹੀ ਖ਼ੂਨ ਨਿਕਲਦਾ ਹੈ। ਮਾਸਿਕ ਧਰਮ, ਜਣੇਪੇ ਜਾ ਗਰਭਪਾਤ ਸਮੇਂ ਨਿਕਲਿਆਂ ਖ਼ੂਨ, ਥੁੱਕ ਵੀ ਕਿਵੇਂ ਨਾਂ ਕਿਵੇਂ ਧਰਤੀ ਵਿੱਚ ਮਿਲ ਜਾਂਦੇ ਹਨ। ਉਸੇ ਧਰਤੀ ਵਿੱਚ ਸਬਜ਼ੀਆਂ, ਫਲ, ਅਨਾਜ ਪੈਦਾ ਹੁੰਦੇ ਹਨ।  ਸਬਜ਼ੀਆਂ, ਫਲਾਂ ਦਾ ਸੜਿਆ ਹੋਇਆ ਕੂੜਾ ਤੇ ਪਸ਼ੂਆਂ ਦਾ ਮਲ-ਮੂਤਰ, ਥੁੱਕ ਮਿਲਿਆ ਹੁੰਦਾ ਹੈ। ਕਿੰਨੇ ਤਰਾਂ ਦੇ ਜੀਵ ਸੱਪ, ਚੂਹੇ, ਕੀੜੇ, ਕੁੱਤੇ, ਬਿੱਲੇ, ਖ਼ਰਗੋਸ਼, ਚਿੜੀਆਂ ਜਾਨਵਰ ਮਿੱਟੀ ਤੇ ਫਿਰਦੇ ਹਨ। ਸਬ ਦਾ ਮਲ-ਮੂਤਰ ਸਬਜ਼ੀਆਂ, ਫਲ, ਅਨਾਜ ਉਗਾਉਣ ਵਾਲੀ ਧਰਤੀ ਵਿੱਚੇ ਹੁੰਦਾ ਹੈ।

ਸਬਜ਼ੀਆਂ, ਫਲ, ਅਨਾਜ ਲਈ ਪਾਣੀ ਵੀ ਕੋਈ ਫ਼ਿਲਟਰ ਕੀਤਾ ਨਹੀਂ ਹੁੰਦਾ। ਪਾਣੀ ਮੀਹਾਂ, ਦਰਿਆਵਾਂ ਦਾ ਜਾਂ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਸਬਜ਼ੀਆਂ, ਫਲ, ਅਨਾਜ ਖੁੱਲ੍ਹੇ ਥਾਂ ਤੇ ਹੁੰਦੇ ਹਨ। ਇੰਨਾ ਨੂੰ ਕਿਸੇ ਛੱਤ ਥੱਲੇ ਨਹੀਂ ਉਗਾਇਆ ਜਾਂਦਾ। ਸਗੋਂ ਉੱਪਰ ਕੈਮੀਕਲ ਛਿੜਕੇ ਜਾਂਦੇ ਹਨ। ਜੋ ਜਾਨਵਰ, ਪਸ਼ੂ, ਬੰਦਿਆਂ ਲਈ ਹਾਨੀਕਾਰਕ ਹਨ। ਇੰਨਾ ਫ਼ਸਲਾਂ ਨੂੰ ਜਾਨਵਰ, ਪਸ਼ੂ ਵੀ ਖਾਂਦੇ ਰਹਿੰਦੇ ਹਨ। ਬਹੁਤ ਪਸ਼ੂ, ਜਾਨਵਰ ਮਰ ਗਏ ਹਨ। ਪਤਾ ਨਹੀਂ ਕਿਥੋਂ-ਕਿਥੋਂ ਦੀ ਹੋ ਕੇ, ਕੀਹਦੇ-ਕੀਹਦੇ ਹੱਥਾਂ ਵਿਚੋਂ ਦੀ ਹੁੰਦਾ ਹੋਇਆ। ਬੰਦਿਆ ਤੱਕ ਅਨਾਜ ਖਾਣ ਨੂੰ ਪਹੁੰਚਦਾ ਹੈ। ਜੇ ਕਿਤੇ ਸਬਜ਼ੀਆਂ, ਫਲ, ਅਨਾਜ ਦਾ ਦਾਣਾ ਭੁੰਜੇ ਡਿਗ ਜਾਵੇ। ਬੰਦਾ ਦੂਰ ਵਗਾਹ ਮਾਰਦਾ ਹੈ। ਬਈ ਧਰਤੀ ਤੇ ਡਿੱਗਣ ਨਾਲ ਗੰਦਾ ਹੋ ਗਿਆ।   

 ਬੰਦਾ ਕਿਵੇਂ ਪੈਂਦਾ ਹੁੰਦਾ ਹੈ? ਸਬ ਜਾਣਦੇ ਹਨ। ਬੱਚਾ ਬਾਪ ਦੇ ਵੀਰਜ ਵਿੱਚੋਂ ਮਾਂ ਦੇ ਗਰਭ ਵਿੱਚ ਜਾਂਦਾ ਹੈ। ਬੱਚਾ ਮਲ-ਮੂਤਰ, ਮਿਜ਼, ਖ਼ੂਨ ਵਿੱਚ ਪਾਲ਼ਦਾ ਹੈ। ਇਸੇ ਕਾਸੇ ਨੂੰ ਬੰਦਾ ਆਪਦੇ ਮੂੰਹ ਦੇ ਨਾਲ ਪਤਾ ਨਹੀਂ ਕਿੰਨੀ ਬਾਰ ਗੰਦਾ ਕਹਿੰਦਾ ਹੈ। ਜੇ ਇਹ ਗੰਦਾ ਹੀ ਹੁੰਦਾ। ਤਾਂ ਲੋਕਾਂ ਦਾ ਧਿਆਨ ਇਸੇ ਤੇ ਕੇਂਦਰਿਤ ਕਿਉਂ ਹੁੰਦਾ? ਅਜੇ ਤਾਂ ਲੋਕਾਂ ਦੇ 2, 4, 10,20, 100 ਤੋਂ ਵੀ ਵੱਧ ਕਿਸੇ ਦੇ ਬੱਚੇ ਹੋਣੇ ਹਨ। ਗੰਦਾ ਹੀ ਹੁੰਦਾ ਤਾਂ ਦੁਨੀਆਂ ਦੀ ਇੰਨੀ ਜਨ ਸੰਖਿਆ ਨਾਂ ਹੁੰਦੀ। ਇਹੀ ਬੰਦਿਆਂ ਤੇ ਸਬ ਜੀਵਾਂ ਦਾ ਅਸਲ ਮਕਸਦ ਹੈ। ਇਸੇ ਲਈ ਪੈਦਾਵਾਰ ਵਧਾਉਣ ਨੂੰ ਵਿਆਹ ਕੀਤੇ ਜਾਂਦੇ ਹਨ। ਖ਼ਾਨਦਾਨ ਚਲਾਏ ਜਾਂਦੇ ਹਨ। ਜੇ ਬੱਚਾ ਬਗੈਰ ਵਿਆਹ ਤੋਂ ਜੰਮ ਪਵੇ। ਉਸ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਜਿਊਣ ਨਹੀਂ ਦਿੰਦੇ। ਗੰਦਾ ਕੰਮ ਕੀਤਾ ਕਹਿੰਦੇ ਹਨ। ਦੁਨੀਆ ਦੇ ਦੋਨੇਂ ਪਾਸੇ ਦੰਦੇ ਹਨ। ਦੁਨੀਆ ਨੂੰ ਜਿੱਤ ਨਹੀਂ ਹੁੰਦੀ। ਬੰਦਾ ਆਪਦੇ ਮਾਂ-ਬਾਪ ਨੂੰ ਜਾਨਣਾਂ ਚਾਹੁੰਦਾ ਹੈ। ਆਪਦੇ ਤੇ ਹੋਰ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਜੰਮਦੇ ਦੇਖਣਾ ਚਾਹੁੰਦਾ ਹੈ। ਉਨ੍ਹਾਂ ਦੁਆਲੇ ਘੁੰਮਦਾ ਹੈ। ਉਨ੍ਹਾਂ ਲਈ ਜਿਉਂਦਾ ਕਮਾਉਂਦਾ ਹੈ। ਹੋਰ ਕੋਈ ਇਸ ਦੁਨੀਆ ਤੇ ਕੰਮ ਨਹੀਂ ਹੈ। ਇਸੇ ਲਈ ਬੰਦਾ 20 ਠੱਗੀਆਂ ਮਾਰਦਾ ਹੈ। ਇਸ ਲਈ ਬੰਦਾ ਨਹੀਂ ਜਾਣਦਾ ਕੀ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ? ਜੇ ਤਾਂ ਉਸੇ ਨੂੰ ਆਪ ਕਰਦਾ ਹੈ। ਹੋਰ ਕੋਈ ਇਜਾਜ਼ਤ ਲੈ ਕੇ ਕਰਦਾ ਹੈ। ਉਹੀ ਸ਼ੌਕ, ਜ਼ਰੂਰਤ, ਮਨੋਰੰਜਨ ਅਨੰਦ ਲੱਗਦਾ ਹੈ। ਜੇ ਦੂਜਾ ਬੰਦਾ ਇਜਾਜ਼ਤ ਤੋਂ ਬਗੈਰ ਕਰੇ, ਮਾੜਾ, ਗੰਦ ਲੱਗਦਾ ਹੈ। ਨਜ਼ਰ ਉਹੀ ਹੈ। ਦੂਜੇ ਤੇ ਆਪਦੇ ਪ੍ਰਤੀ ਦ੍ਰਿਸ਼ਟੀ ਅਲੱਗ-ਅਲੱਗ ਹੈ। ਦੁਨੀਆ ਤੇ ਸਬ ਕੁੱਝ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ। ਸੁਰਤ ਕਿਵੇਂ ਦੇਖ ਰਹੀ? ਫ਼ਰਕ ਸਿਰਫ਼ ਦੇਖਣ ਵਿੱਚ ਹੈ।

ਮੱਛੀ ਸਬ ਤੋਂ ਵੱਧ ਗੰਦ ਖਾਂਦੀ ਹੈ। ਇਸੇ ਲਈ ਇਸ ਨੂੰ ਪਾਣੀ ਸਾਫ਼ ਕਰਨ ਲਈ ਛੱਪੜਾਂ, ਤਲਾਬ ਵਿੱਚ ਵੀ ਪਾਲ਼ਿਆ ਜਾਂਦਾ ਹੈ। ਇਸੇ ਨੂੰ ਲੋਕ ਸਬ ਵੱਧ ਸੁਆਦ ਲੈ ਕੇ ਖਾਂਦੇ ਹਨ। ਬੰਦਾ ਮੁਰਗ਼ਾ, ਬੱਕਰਾ, ਭੇਡ, ਸੂਰ, ਕੁੱਤੇ, ਸੱਪ, ਜਾਨਵਰ ਜੋ ਵੀ ਮੂਹਰੇ ਆਵੇ ਖਾ ਜਾਂਦਾ ਹੈ। ਅਜੇ ਬੰਦਾ ਗੰਦ, ਮੈਲ ਸਰੀਰ ਨੂੰ ਲੱਗਣ ਨਹੀਂ ਦਿੰਦਾ। ਦੂਜੇ ਦਾ ਮਾਸ ਜਿਸ ਵਿੱਚ ਖ਼ੂਨ, ਮਿਜ਼, ਚਰਬੀ, ਮਲ-ਮੂਤਰ ਹੱਡੀਆਂ ਸਬ ਕੁੱਝ ਬੰਦਾ ਹਜ਼ਮ ਕਰ ਜਾਂਦਾ ਹੈ। ਖੰਭਾ ਵਾਲੇ ਜਾਨਵਰ ਘਾਹ ਨਹੀਂ ਖਾਂਦੇ। ਮਾਸ ਖਾਂਦੇ ਹਨ। ਪਸ਼ੂ ਘਾਹ ਖਾਂਦੇ। ਮਾਸ ਨਹੀਂ ਖਾਂਦੇ ਹਨ। ਬੰਦਾ ਹਰਾ, ਖ਼ੂਨ, ਹੱਡੀਆਂ, ਪਸ਼ੂਆਂ ਦਾ ਦੁੱਧ ਸਬ ਕੁੱਝ ਖਾ-ਪੀ ਜਾਂਦਾ ਹੈ। ਬੰਦਾ ਵੈਸੇ ਹੀ ਲੋਕ ਦਿਖਾਵੇ ਲਈ ਮਾੜਾ, ਗੰਦਾ, ਮੈਲ਼ਾ ਕਹਿੰਦਾ ਹੈ। ਸਬ ਕੁੱਝ ਚੱਲਦਾ ਹੈ।

ਹਰ ਚੀਜ਼ ਰੀਸਰਕਲ ਹੁੰਦੀ ਹੈ। ਪੇਪਰ ਕਿੰਨੇ ਲੋਕਾਂ ਦੇ ਹੱਥਾਂ ਵਿੱਚ ਜਾਂਦੇ ਹਨ। ਪੇਪਰ ਇੱਧਰ-ਉੱਧਰ ਚੰਗੇ, ਮਾੜੇ ਥਾਂ ਤੇ ਵੀ ਸਿੱਟੇ ਜਾਂਦੇ ਹਨ। ਇਹ ਰੱਦੀ ਵਿੱਚ ਇਕੱਠੇ ਕੀਤੇ ਜਾਂਦੇ ਹਨ। ਦੁਆਰਾ ਵਰਤੇ ਜਾਂਦੇ ਹਨ। ਧਾਤਾਂ ਸੋਨਾ, ਚਾਂਦੀ, ਲੋਹਾ, ਤਾਂਬਾ, ਸਟੀਲ, ਕੱਚ, ਪਲਾਸਟਿਕ, ਕੱਪੜੇ, ਬੀਜ, ਪਾਣੀ, ਮਿੱਟੀ, ਹਵਾ ਦੁਨੀਆ ਦਾ ਸਬ ਕੁੱਝ ਰੀਸਰਕਲ ਹੁੰਦਾ ਹੈ। ਹਰ ਚੀਜ਼ ਦੁਆਰਾ-ਦੁਆਰਾ ਵਰਤੀ ਜਾਂਦੀ ਹੈ। ਉਹ ਚਾਹੇ ਪਹਿਲਾਂ ਮਾੜੇ, ਗੰਦੇ ਥਾਂ ਤੋਂ ਆਈ ਹੋਵੇ। ਉਸ ਨੂੰ ਨਵਾਂ ਨਿਖਾਰ ਦਿੱਤਾ ਜਾਂਦਾ ਹੈ। ਟੁੱਟਿਆ ਸੋਨਾ ਢਾਲ ਕੇ, ਨਵੇਂ ਗਹਿਣੇ ਤਰਾਸ਼ੇ ਜਾਂਦੇ ਹਨ। ਹੋਰ ਧਾਤਾਂ ਨੂੰ ਨਵਾਂ ਨਿਖਾਰ ਦਿੱਤਾ ਜਾਂਦਾ ਹੈ। ਬੀਜ ਬਾਰ-ਬਾਰ ਬੀਜ ਕੇ, ਹੋਰ ਬੀਜ ਤਿਆਰ ਕੀਤੇ ਜਾਂਦੇ ਹਨ। ਇਹ ਦੁਨੀਆ ਐਸੇ ਹੀ ਚੱਲਦੀ ਹੈ। ਜੋ ਲੋਕ ਗੰਦ ਕਹਿੰਦੇ ਹਨ। ਉਨ੍ਹਾਂ ਤੇ ਜ਼ਕੀਨ ਨਾ ਕਰੀਏ। ਆਪਦੇ ਦਿਮਾਗ਼ ਤੋਂ ਕੰਮ ਲਈਏ। ਸਾਡੇ ਲਈ ਕੀ ਚੰਗਾ ਹੈ? ਘਰ ਦੇ ਸਾਰੇ ਮੈਂਬਰ ਇੱਕੋ ਦਾਲ, ਸਬਜ਼ੀ, ਰੋਟੀ ਖਾਂਦੇ ਹਨ। ਹੋ ਸਕਦਾ ਹੈ। ਬਾਕੀਆਂ ਵਾਂਗ ਕੋਈ ਇੱਕ ਜਾਣਾ, ਕਿਸੇ ਚੀਜ਼ ਨੂੰ ਨਾਂ ਖਾ ਸਕਦਾ ਹੋਵੇ। ਤੋਰੀ, ਕੱਦੂ, ਬਤਾਂਊ, ਭਿੰਡੀ ਬਾਕੀਆਂ ਵਾਂਗ ਸੁਆਦ ਨਾਲ ਨਾਂ ਖਾ ਸਕਦਾ ਹੋਵੇ। ਸਬ ਦਾ ਆਪਣਾ-ਆਪਣਾ ਸੋਚਣ ਦਾ ਢੰਗ ਹੈ। ਇੱਕ ਬੱਚਾ ਸਟੇਸ਼ਨ ਤੇ ਭੁੰਜੇ ਹੀ ਲੰਬਾ ਪਿਆ ਲਿਟੀ ਜਾਂਦਾ ਸੀ। ਉਸ ਨੂੰ ਭੁੱਖ ਲੱਗੀ। ਉਹ ਮਾਂ ਦੇ ਪਰਸ ਵਿਚੋਂ ਕੱਢ ਕੇ, ਸੇਬ ਖਾਣ ਲੱਗਾ। ਸੇਬ ਖਾਣ ਤੋਂ ਪਹਿਲਾਂ ਹੀ ਧਰਤੀ ਤੇ ਡਿਗ ਗਿਆ। ਉਸ ਦੀ ਮਾਂ ਨੇ ਕਿਹਾ, " ਸੇਬ ਡਿਗ ਕੇ ਗੰਦਾ ਹੋ ਗਿਆ ਹੈ। ਇਸ ਨੂੰ ਸਿੱਟ ਦੇ। " ਬੱਚਾ ਬਗੈਰ ਗੱਲ ਸੁਣੇ ਸੇਬ ਖਾਣ ਲੱਗ ਗਿਆ। ਉਸ ਦੀ ਮਾਂ ਸੇਬ ਉਸ ਦੇ ਹੱਥ ਵਿਚੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਸੀ। ਬੱਚਾ ਹੱਥ ਛੁਡਾ ਕੇ ਦੂਰ ਭੱਜ ਗਿਆ। ਫਿਰ ਸੇਬ ਖਾਣ ਲੱਗਾ। ਹੈਰਾਨੀ ਇਸ ਗੱਲ ਦੀ ਸੀ। ਬੱਚਾ ਵੀ ਉਸੇ ਜ਼ਮੀਨ ਤੇ ਲਿਟ ਰਿਹਾ ਸੀ। ਜਿੱਥੇ ਸੇਬ ਡਿੱਗਾ ਸੀ। ਮਾਂ ਨੂੰ ਬੱਚਾ ਗੰਦਾ ਨਹੀਂ ਲੱਗਾ। ਗੱਲ ਆਪਣੇ ਮਤਲਬ ਦੀ ਹੈ। ਕੱਪੜੇ, ਸਰੀਰ ਤੇ ਚਿੱਕੜ ਪੈ ਜਾਵੇ। ਧੋਂਦੇ ਹਾਂ। ਸਿੱਟਦੇ ਨਹੀਂ ਹਾਂ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ - ਸਤਵਿੰਦਰ ਕੌਰ ਸੱਤੀ

ਰਾਤ ਦੇ 11:00 ਵੱਜ ਰਹੇ ਸਨ। ਕੌਂਸਲਰ ਬਿਲਡਿੰਗ ਵਿੱਚ ਚੱਕਰ ਲਗਾਉਣ ਚਲੀਆਂ ਗਈਆਂ ਸਨ। ਮੈਨੂੰ ਪਤਾ ਸੀ। ਹੁਣ ਇਹ ਤਿੰਨ ਘੰਟੇ ਨਹੀਂ ਮੁੜਦੀਆਂ। ਨੀਂਦ ਦੀ ਝੁੱਟੀ ਲਾ ਕੇ ਆਉਣਗੀਆਂ। ਉਨ੍ਹਾਂ ਦਾ ਔਫੀਸ ਮੇਰੇ ਸਾਹਮਣੇ 20 ਕੁ ਗਜ਼ ਦੂਰ ਹੈ। ਅਸੀਂ ਇੱਕ ਦੂਜੇ ਨੂੰ ਦਿਸਦੀਆਂ ਹੁੰਦੀਆਂ ਹਾਂ। ਸਾਰੀ 7 ਮੰਜ਼ਲੀ ਬਿਲਡਿੰਗ ਵਿੱਚ ਅਸੀਂ ਔਰਤਾਂ ਹੀ ਹੁੰਦੀਆਂ ਹਾਂ। ਮੈਨੂੰ ਉਹ ਸਬ ਤੋਂ ਤਕੜਾ ਸ਼ੇਰ ਸਮਝਦੀਆਂ ਹਨ। ਕਈ ਮੈਨੂੰ ਪੁੱਛਦੇ ਵੀ ਹਨ, " ਤੂੰ ਇਹ ਡਿਊਟੀ ਕਰਦੀ ਡਰਦੀ ਨਹੀਂ ਹੈ। ਐਡੀ ਹੋਲੀ ਜਿਹੀ ਹੈ। ਥੋੜ੍ਹੀ ਜਿਹੀ ਤੇਜ਼ ਹਵਾ ਆਵੇ। ਉੱਡ ਸਕਦੀਆਂ ਹੈ। " ਮੇਰਾ ਹਰ ਬਾਰ ਸਬ ਨੂੰ ਇਹੀ ਜੁਆਬ ਹੁੰਦਾ ਹੈ, " ਮੈਨੂੰ ਮੇਰੇ ਪਾਲਨ ਵਾਲਿਆਂ ਨੇ, ਡਰਨਾ ਨਹੀਂ ਸਿਖਾਇਆ। ਮੈਨੂੰ ਡਰਨਾ ਨਹੀਂ ਆਉਂਦਾ। ਡਰ ਮੇਰੇ ਕੋਲੋਂ ਡਰਦਾ ਹੈ। ਡਰਨਾ, ਡਰਾਉਣਾ ਮੇਰੀ ਜਿੰਦਗੀ ਵਿੱਚ ਨਹੀਂ ਹੈ। ਐਸੀ ਕੋਈ ਕਰਤੂਤ ਨਾ ਕਰੋ। ਜਿਸ ਲੲੀ ਡਰਨਾ ਪਵੇ। " ਰਾਤ ਦਾ ਸਰਨਾਟਾ ਸੀ। ਮੈਂ ਇਕੱਲੀ ਬੈਠੀ ਸੀ। ਮੈਂ ਕੰਪਿਊਟਰ 'ਤੇ ਪਾਠ ਦੇ ਅਰਥ ਲਿਖਣ ਲੱਗਣ ਗਈ ਸੀ। ਮੈਂ ਦੇਖਿਆ ਬਾਹਰੋਂ ਮੁਸਲਮਾਨ ਔਰਤ ਦੇ ਨਾਲ ਇੱਕ ਹੋਰ ਉਸ ਤੋਂ ਵੀ ਲੰਬੀ ਨੌਜਵਾਨ ਕੁੜੀ ਹੈ। ਉਸ ਕੁੜੀ ਦੇ ਨਕਸ਼ਾਂ ਵਿੱਚ ਅਜੀਬ ਖਿੱਚ ਸੀ। ਉਸ ਦੇ ਲੰਬੇ ਚਿਹਰੇ ਉੱਤੇ, ਤਲਵਾਰ ਵਰਗਾ ਤਿੱਖਾ, ਮਿਰਗੀ ਨੈਣਾਂ ਨਾਲ ਹੋਰ ਵੀ ਸਜਦਾ ਸੀ। ਇਹ ਕੁੜੀ ਕਲ ਵੀ ਵੱਡੀ ਰਾਤ ਬਾਹਰੋਂ ਆਈ ਸੀ। ਆਪਣੇ ਕਮਰੇ ਵੱਲ ਜਾਂਦੀ ਹੋਈ ਹੱਸਦੀ ਹੋਈ, ਚੋਰ ਅੱਖ ਨਾਲ, ਮੇਰੇ ਵੱਲ ਦੇਖੀਦੀ ਹੋਈ, ਮੇਰੇ ਕੋਲੋਂ ਦੀ ਲੰਘ ਗਈ ਸੀ। ਉਸ ਕੁੜੀ ਦੀ ਐਸੀ ਦੇਖਣੀ ਨੇ, ਜਿਵੇਂ ਮੇਰੇ ਤੀਰ ਦਾ ਬਾਣ ਮਾਰਿਆ ਹੋਵੇ। ਕਮਾਲ ਦੀ ਨਜ਼ਰ ਸੀ, ਮੇਰਾ ਪੂਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹ ਆਪ ਸ਼ੈਤਾਨ ਸੀ ਜਾਂ ਮੇਰੇ ਕੋਲੋ ਕੋਈ ਸੁਆਲ ਪੁੱਛਣ ਤੋਂ ਬਚਦੀ ਹੋਈ ਲੰਘੀ ਸੀ। ਅੱਜ ਮੁਸਲਮਾਨ ਔਰਤ ਫਾਤਮਾਂ ਨੂੰ ਟਿੱਚਰਾਂ ਕਰ ਰਹੀ ਸੀ। ਆਂਟੀ ਰਾਤ ਨੂੰ ਬਾਹਰ ਨਾਂ ਜਾਇਆ ਕਰ, ਤੈਨੂੰ ਕੋਈ ਭਜਾ ਕੇ, ਲੈ ਜਾਵੇਗਾ। " ਫਾਤਮਾਂ ਉਸ ਨੂੰ ਗ਼ੁੱਸੇ ਹੋਣ ਦੀ ਬਜਾਏ, ਦੰਦੀਆਂ ਕੱਢਣ ਲੱਗ ਗਈ। ਫਾਤਮਾਂ ਨੂੰ ਮੈਂ ਅੱਜ ਹੱਸਦੇ ਦੇਖਿਆ ਸੀ। ਉਸ ਦੇ ਹੱਸਣ ਨਾਲ ਉਸ ਦੇ ਮੈਨੂੰ ਦੰਦ ਦਿਸੇ। ਥੱਲੇ ਦੇ ਦੰਦਾਂ ਵਿੱਚੋਂ ਚਾਰ ਦੰਦ ਵਿਚਕਾਰ ਵਾਲੇ ਛੱਡ ਕੇ, ਦੋਨੇਂ ਪਾਸੀ ਸੋਨੇ ਰੰਗੇ ਦੋ-ਦੋ ਦੰਦ ਜੜੇ ਹੋਏ ਸਨ। ਜੋ ਉਸ ਦੇ ਕਣਕ ਵੰਨੇ ਰੰਗ ਵਿੱਚ ਹੋਰ ਨਿੱਖਰ ਰਹੇ ਸਨ।
ਮੈਂ ਉਸ ਨੂੰ ਪੁੱਛਿਆ, " ਬੀਬੀ ਫਾਤਮਾਂ ਤੂੰ ਤਾਂ ਬਹੁਤ ਅਮੀਰ ਔਰਤ ਹੈ। ਸੋਨੇ ਦੇ ਚਾਰ ਦੰਦ ਲੁਆਈ ਫਿਰਦੀ ਹੈ। " ਉਸ ਨੇ ਆਪਦੇ ਦੰਦ ਹੋਰ ਕੱਢ ਲਏ। ਉਸ ਤੋਂ ਪਹਿਲਾਂ ਉਸ ਦੇ ਨਾਲ ਵਾਲੀ ਕੁੜੀ ਬੋਲ ਪਈ, " ਬੀਬੀ ਫਾਰਮਾਂ ਕੋਈ ਲੈ ਜਾਵੇਗਾ। " ਫਾਤਮਾਂ ਨੇ ਕਿਹਾ, " ਮੈਨੂੰ ਇਸ ਉਮਰ ਵਿੱਚ ਕੌਣ ਲੈ ਜਾਵੇਗਾ? ਕਿਸੇ ਨੇ ਹੁਣ ਕੀ ਕਰਾਉਣਾ ਹੈ? " ਕੁੜੀ ਨੇ ਹੱਸ ਕੇ ਕਿਹਾ, " ਮੈਂ ਤੇਰੀ ਗੱਲ ਨਹੀਂ ਕਰਦੀ। ਤੇਰੇ ਸੋਨੇ ਦੇ ਦੰਦ ਕੋਈ ਲੈ ਜਾਵੇਗਾ। ਚੋਰੀ ਨਾਂ ਕਰਾਂ ਲਈ। " ਉਹ ਕੁੜੀ ਨੇ ਮੇਰੇ ਵੱਲ ਦੇਖਿਆ। ਅੱਖ ਦੱਬ ਕੇ, ਫਿਰ ਹੋਰ ਉੱਚੀ ਹੱਸਣ ਲੱਗ ਗਈ। ਮੈਨੂੰ ਲੱਗਾ ਫਾਤਮਾਂ ਦੀ ਗੱਲ ਵਿੱਚ ਸ਼ਿਕਵਾ ਹੈ। ਜੇ ਉਸ ਦੀ ਘੱਟ ਉਮਰ ਹੁੰਦੀ, ਸੱਚੀ ਕੋਈ ਲੈ ਜਾਂਦਾ ਹੈ। ਮੈਂ ਉਸ ਨੂੰ ਪੁੱਛਿਆ, " ਫਾਤਮਾਂ ਜੇ ਤੇਰੀ ਕੋਈ ਬਾਂਹ ਫੜ ਕੇ, ਤੈਨੂੰ ਕੋਈ ਮਰਦ ਕਹੇ, " ਮੇਰੇ ਨਾਲ ਨਵੀਂ ਜ਼ਿੰਦਗੀ ਵਸਾਉਣ ਲਈ ਚੱਲ। ਤੇਰਾ ਕੀ ਇਰਾਦਾ ਹੋਵੇਗਾ? " ਉਸ ਦਾ ਸਾਰਾ ਚਿਹਰਾ ਲਾਲ ਹੋਇਆ, ਚੁੰਨੀ ਵਿੱਚ ਲੁਕੋ ਲਿਆ। ਉਹੀ ਕੁੜੀ ਫਿਰ ਬੋਲੀ, " ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ। ਆਪਾਂ ਇਸ ਨੂੰ ਵਿਦਾ ਕਰ ਦੇਣਾ ਹੈ। " ਮੈਂ ਉਸ ਨੂੰ ਕਿਹਾ, " ਤੁਸੀਂ ਦੋਨੇਂ ਅੱਧੀ ਰਾਤ ਨੂੰ ਕਿਥੋਂ ਘੁੰਮਦੀਆਂ ਆਈਆਂ ਹੋ? ਕਲ ਵੀ ਦੋਨੇਂ ਇੱਕ ਸਾਥ ਸੀ। ਤੇਰੇ ਨਾਲੋਂ ਹੋਰ ਵੱਧ ਪਿਆਰ ਕਰਨ ਵਾਲਾ, ਹੋਰ ਕੌਣ ਬੀਬੀ ਫਾਤਮਾਂ ਨੂੰ ਮਿਲੇਗਾ? ਮੈਨੂੰ ਤਾਂ ਤੁਸੀਂ ਦੋਂਨੇ ਇਕਠੀਆਂ, ਬਹੁਤ ਜ਼ਿਆਦਾ ਖੁਸ਼ ਲੱਗਦੀਆਂ ਹੋ। "
ਉਸ ਮੁਸਲਮਾਨ ਔਰਤ ਨੇ ਦੱਸਿਆ, " ਅੱਜ ਸਾਡਾ ਦਸਵਾਂ ਰੋਜ਼ਾ ਹੈ। ਮਸੀਤ ਵਿੱਚੋਂ ਆਈਆਂ ਹਾਂ। ਰਾਤ ਦੇ ਦਸ ਵਜੇ ਰੋਜ਼ੇ ਖੋਲੇ ਹਨ। ਸਾਡੇ ਕੋਲ ਕਬਾਬ, ਗੋਸ਼ਤ ਤੇ ਚਾਵਲ ਹਨ। ਕੀ ਤੂੰ ਖਾਵੇਗੀ? ਮੈਂ ਉਨ੍ਹਾਂ ਨੂੰ ਕਿਹਾ, " ਕਬਾਬ, ਗੋਸ਼ਤ ਤੇ ਚਾਵਲ ਖਾ ਕੇ, ਤਾਂ ਨੀਂਦ ਬਹੁਤ ਆਵੇਗੀ। ਮੈਂ ਫਲ, ਕੱਚੀਆਂ ਸਬਜ਼ੀਆਂ ਹੀ ਖਾਂਦੀ ਹਾਂ। " ਮੈਂ ਉਨ੍ਹਾਂ ਨੂੰ ਪੁੱਛਿਆ, " ਤੁਹਾਡਾ ਤਾਂ ਸਾਰੀ ਦਿਹਾੜੀ ਭੁੱਖੇ ਰਹਿਣਾ ਰਾਸ ਆ ਗਿਆ ਹੈ। ਪੱਕੇ, ਪਕਾਏ ਕਬਾਬ, ਗੋਸ਼ਤ ਤੇ ਚਾਵਲ ਮਿਲ ਗਏ ਹਨ। " ਫਾਤਮਾਂ ਨੇ ਦੱਸਿਆ, " ਮਸੀਤ ਵਿੱਚ ਚਾਦਰ ਖ਼ੋਲ ਕੇ, ਦੋ ਜਾਣੇ ਫੜਦੇ ਹਨ। ਜਿਸ ਦੀ ਜੋ ਮਰਜ਼ੀ ਹੁੰਦੀ ਹੈ। ਪੈਸੇ ਦੇਈ ਜਾਂਦਾ ਹੈ। ਰਿਸਟੋਰੈਂਟ ਤੋ ਖਾਣਾ ਖ਼ਰੀਦ ਕੇ ਲੈ ਆਉਂਦੇ ਹਨ। " ਮੈਨੂੰ ਉਨ੍ਹਾਂ ਦਾ ਹੋਰ ਉੱਥੇ ਖੜ੍ਹਨਾ ਚੰਗਾ ਨਹੀਂ ਲੱਗ ਰਿਹਾ ਸੀ। ਉਹ ਗੱਲਾਂ ਮਾਰ ਰਹੀਆਂ ਸਨ। ਮੇਰੇ ਲਿਖਣ ਵਿੱਚ ਵਿਗਨ ਪੈ ਰਿਹਾ ਸੀ। ਇਸ ਲਈ ਮੈਂ ਹੁੰਗਾਰਾ ਭਰਨੋਂ ਹੱਟ ਗਈ। ਰਾਤ ਦੇ 12 ਵੱਜ ਗਏ ਸਨ। ਉਨ੍ਹਾਂ ਦੇ ਹੱਸਣ ਦੀ ਆਵਾਜ਼ ਬਿਲਡਿੰਗ ਵਿੱਚ ਗੂੰਜ ਰਹੀ ਸੀ। ਦੋਨੇਂ ਮਸਾਂ ਗਈਆਂ ਸਨ। ਮੈਂ ਸੇਬ ਖਾ ਕੇ, ਚਾਹ ਦਾ ਕੱਪ ਬਣਾਂ ਕੇ ਪੀਤਾ। ਮੈਂ ਅਰਥਾਂ ਵਾਲਾ ਪੇਜ-ਅੰਗ ਪੂਰਾ ਕਰਨਾ ਚਾਹੁੰਦੀ ਸੀ। ਜਿਉਂ ਹੀ 3 ਵਜੇ ਸਵੇਰੇ ਅਰਥ ਲਿਖ ਲਏ। 3 ਵਜੇ ਹੀ ਸਨ। ਬੀਬੀ ਫਾਤਮਾਂ ਮੇਰੇ ਕੋਲ ਆ ਖੜ੍ਹੀ। ਉਸ ਨੇ ਮੈਨੂੰ ਪੁੱਛਿਆ, " ਕੀ ਤੂੰ ਕੁੱਝ ਖਾਣਾ ਹੈ? ਮੈਂ ਹੁਣੇ ਰੋਜ਼ਾ ਰੱਖ ਕੇ ਆਈ ਹਾਂ। " ਮੈਂ ਉਸ ਨੂੰ ਕਿਹਾ, " ਮੈਂ ਹੁਣ ਕੁੱਝ ਨਹੀਂ ਖਾਣਾ। ਤੂੰ ਦੱਸ ਕੀ ਖਾਂਦਾ ਹੈ? " ਉਸ ਨੇ ਦੱਸਿਆ, " ਕਬਾਬ, ਗੋਸ਼ਤ ਨਾਲ ਦੋ ਰੋਟੀਆਂ ਖਾ ਲਈਆਂ ਹਨ। ਦੋ ਫਲ ਖਾ ਲੲੇ ਹਨ। " ਮੇਰੇ ਦਿਮਾਗ਼ ਵਿੱਚ ਇੱਕ ਸੁਆਲ ਘੁੰਮ ਰਿਹਾ ਸੀ। ਇੰਨਾ ਨੂੰ 5 ਘੰਟੇ ਪਿੱਛੋਂ ਕਬਾਬ, ਗੋਸ਼ਤ ਤੇ ਚਾਵਲ ਖਾ ਕੇ, ਭੁੱਖ ਲੱਗ ਆਈ। ਉਹੀ ਕੁੱਝ ਖਾ ਕੇ ਹੋਰ ਪੇਟ ਭਰ ਲਿਆ।19 ਘੰਟੇ ਸਵੇਰੇ 03:00 ਵਜੇ ਤੋਂ ਰਾਤ ਦੇ 22:00 ਵਜੇ ਤੱਕ ਭੁੱਖ ਕਿਵੇਂ ਕੱਟਦੇ ਹਨ?

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com

ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ - ਸਤਵਿੰਦਰ ਕੌਰ ਸੱਤੀ

ਜਿਉਣ ਲਈ ਖਾਣਾ ਹੈ ਜਾਂ ਖਾਣ ਲਈ ਜਿਉਣਾ ਹੈ ਜਾਂ ਖਾ-ਖਾ ਕੇ ਮਰਨਾ ਹੈ। ਹਰ ਇਕ ਦੀ ਆਪਣੀ ਮਰਜੀ ਹੈ। ਨਸ਼ੇ, ਸ਼ਰਾਬ, ਫਲ, ਸਬਜੀਆਂ, ਅੰਨ ਵਿੱਚੋਂ ਕੀ ਖਾਣਾ ਪੀਣਾ ਹੈ? ਪਰ ਸਰੀਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੂਜਿਆਂ ਵੱਲ ਦੇਖਣਾ ਬੰਦ ਕਰਕੇ ਆਪਣੇ ਵੱਲ ਧਿਆਨ ਦੇਈਏ। ਕਿਸੇ ਵੀ ਬਿਮਾਰੀ ਲਈ ਡਾਕਟਰ ਕੋਲ ਜਾਈਏ। ਡਾਕਟਰਾਂ ਦੇ ਤੇ ਹਸਪਤਾਲ ਵਿੱਚ ਲੰਬੀ ਲਾਈਨ ਵਿੱਚ ਲੱਗਣਾ ਪੈਂਦਾ ਹੈ। ਬੰਦਾ ਬਾਰੀ ਦੀ ਉਡੀਕ ਵਿੱਚ ਹੀ ਮਰ ਜਾਂਦਾ ਹੈ। ਘੰਟਿਆਂ ਬੰਦੀ ਇੰਤਜ਼ਾਰ ਕਰਨ ਪਿੱਛੋਂ ਬਾਰੀ ਆਉਂਦੀਆਂ ਹੈ। ਡਾਕਟਰ ਕੋਲ ਮਰੀਜ਼ ਲਈ ਮਸਾਂ ਦੋ ਕੁ ਮਿੰਟ ਵੀ ਨਹੀਂ ਹੁੰਦੇ। ਤੁਹਾਡੇ ਡਾਕਟਰ ਕੋਲ ਤੁਹਾਡੇ ਲਈ ਕਿੰਨਾ ਕੁ ਸਮਾ ਹੁੰਦਾ ਹੈ? ਕੀ ਕਦੇ ਕੋਈ ਵੀ ਡਾਕਟਰ ਨੇ ਤੁਹਾਡੀ ਚੱਜ ਨਾਲ ਗੱਲ ਸੁਣੀ ਹੈ? ਮਰੀਜ਼ ਅੱਧੀਆਂ ਦਵਾਈਆਂ ਲਿਖਾਉਣੀਆਂ ਭੁੱਲ ਜਾਂਦਾ ਹੈ। ਜਿਸ ਦੇ ਨਾ ਖਾਣ ਨਾਲ ਹੋਰ ਬਿਮਾਰੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਕੋਈ ਵੀ ਚੀਜ਼ ਲਗਾਤਾਰ ਖਾ ਕੇ ਇੱਕ ਦਮ ਛੱਡਣ ਨਾਲ ਸਰੀਰ ‘ਤੇ ਗ਼ਲਤ ਅਸਰ ਹੁੰਦਾ ਹੈ। ਜੇ ਕੋਈ ਦਵਾਈ ਜਾਂ ਹੋਰ ਆਦਤ ਛੱਡਣੀ ਹੈ। ਥੋੜੇ ਨਾਗੇ ਪਾ ਕੇ, ਕਦੇ-ਕਦੇ ਖਾ ਕੇ, ਹੋਲੀ-ਹੋਲੀ ਬੰਦ ਕਰਨੀ ਚਾਹੀਦੀ ਹੈ। ਡਾਕਟਰ ਕੋਲ ਚੰਗੀ ਸਲਾਹ ਦੇਣ ਦਾ ਸਮਾਂ ਹੀ ਨਹੀਂ ਹੈ। ਜੇ ਡਾਕਟਰ ਹੀ ਭੋਜਨ ਵੱਲ ਧਿਆਨ ਦੁਆ ਕੇ ਬਿਮਾਰੀਆਂ ਤੋਂ ਬਚਾ ਲੈਣਗੇ। ਫਿਰ ਡਾਕਟਰਾਂ ਦਾ ਬਿਜ਼ਨਸ ਕਿਵੇਂ ਚੱਲੇਗਾ? ਕਈ ਡਾਕਟਰ ਦਬਵੀ ਜਿਹੀ ਅਵਾਜ਼ ਵਿੱਚ ਭੋਜਨ ਵੱਲ ਧਿਆਨ ਦਿਵਾਉਂਦੇ ਤਾਂ ਹਨ। ਪਰ ਸਖ਼ਤੀ ਨਾਲ ਨਹੀਂ ਕਹਿੰਦੇ। ਉਹ ਡਾਕਟਰ ਕਾਹਦਾ ਹੈ। ਜੋ ਮਰੀਜ਼ ਨੂੰ ਠੀਕ ਨਾ ਕਰ ਸਕੇ। ਸਗੋਂ ਬਾਰ-ਬਾਰ ਅਲੱਗ-ਅਲੱਗ ਤਰਾਂ ਦੇ ਸਪੈਲਿਸਟ ਡਾਕਟਰਾਂ ਕੋਲ ਭੇਜਦੇ ਰਹਿੰਦੇ ਹਨ। ਉਹ ਵੀ ਦੁਖ ਦੀ ਕਹਾਣੀ ਸੁਣ ਕੇ ਸਾਲ ਦੀ ਹੋਰ ਆਉਣ ਦੀ ਤਰੀਕ ਦੇ ਦਿੰਦੇ ਹਨ। ਇਲਾਜ਼ ਕੋਈ ਨਹੀਂ ਕਰਦਾ।
ਡਾਕਟਰਾਂ ਕੋਲ ਐਸੇ ਮਰੀਜ਼ ਵੀ ਜਾਂਦੇ ਹਨ। ਜੋ ਸਿਰ ਦੁਖਣ, ਕਬਜ਼ ਦੇ ਕਾਰਨ ਢਿੱਡ ਦੁਖਣ, ਨਾ ਨੀਂਦ ਆਉਣ ਕਰਕੇ ਇਲਾਜ ਪੁੱਛ ਕੇ ਗੋਲੀਆਂ ਖਾਂਦੇ ਹਨ। ਸਿਰ ਦੁਖਣ ਦਾ ਕਾਰਨ ਜ਼ਿਆਦਾ ਸੋਚਣਾ, ਕਬਜ਼ ਵੀ ਕਾਰਨ ਹੈ। ਜੋ ਪਾਚਨ ਨਾਲੀ ਦੇ ਪੂਰੀ ਦਾ ਨਾ ਭਰਨ ਨਾਲ ਹੁੰਦੀ ਹੈ। ਜੇ ਢਿੱਡ, ਸਿਰ ਦੁਖੇਗਾ, ਬੰਦਾ ਸਰੀਰਕ ਕੰਮ ਨਹੀਂ ਕਰੇਗਾ। ਜੇ ਥੱਕੇਗਾ ਨਹੀਂ। ਨੀਂਦ ਨਹੀਂ ਆਵੇਗੀ। ਡਾਕਟਰ ਕੋਲ ਮਰੀਜ਼ਾ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਅੱਜ ਕਲ ਡਾਕਟਰਾਂ ਕੋਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੇ ਘਟਣ ਵਧਣ ਤੇ ਪ੍ਰੇਸ਼ਾਨ ਮਰੀਜ਼ ਵੱਧ ਜਾਂਦੇ ਹਨ। ਕੈਂਸਰ ਦੇ ਮਰੀਜ਼ ਨੂੰ ਤਾਂ ਮਰਨ ਵੇਲੇ ਹੀ ਪਤਾ ਲੱਗਦਾ ਹੈ। ਅਸੀਂ ਵੀ ਕੁੱਝ ਲਏ ਬਗੈਰ ਕਿਸੇ ਨੂੰ ਪੇਮਿੰਟ ਨਹੀਂ ਕਰਦੇ। ਇਸੇ ਲਈ ਡਾਕਟਰ ਦਵਾਈ ਦੇ ਕੇ ਪਰਚੀ ‘ਤੇ ਦਵਾਈ ਲਿਖ ਕੇ ਫ਼ੀਸ ਲੈਣ ਲਈ ਜੁਗਾੜ ਬਣਾ ਲੈਂਦੇ ਹਨ। ਅਸੀਂ ਅੱਜ ਦੇ ਜ਼ਮਾਨੇ ਵਿੱਚ ਰਹਿ ਰਹੇ ਹਾਂ। ਡਾਕਟਰ 20, 30, 40, 100 ਤੋਂ ਵੀ ਵੱਧ ਸਾਲ ਪਹਿਲਾਂ ਲਿਖੀਆਂ ਪੁਰਾਣੀਆਂ ਕਿਤਾਬਾਂ ਪੜ੍ਹ ਕੇ ਬਣਦੇ ਹਨ। ਅੱਜ ਉਹ ਪੁਰਾਣੀਆਂ ਖ਼ੁਰਾਕਾਂ ਤੇ ਰਹਿਣ, ਸਹਿਣ ਤੇ ਕੰਮ-ਕਾਰ ਦਾ ਤਰੀਕਾ ਨਹੀਂ ਹੈ। ਫ਼ਸਲਾਂ‘ਤੇ ਜ਼ਹਿਰੀਆਂ ਦਵਾਈਆਂ ਛਿੜਕੀਆਂ ਜਾਂਦੀਆਂ ਹਨ। ਕੁੱਝ ਵੀ ਰੱਜ ਕੇ ਨਾ ਖਾਵੇ। ਥੋੜ੍ਹਾ, ਥੋੜ੍ਹਾ ਸਬ ਕੁੱਝ ਹਿਸਾਬ ਨਾਲ ਖਾਵੇ। ਦੋ ਕੇਲੇ, ਦੋ ਸੇਬ ਖਾ ਕੇ ਬੰਦੇ ਨੂੰ ਚੱਕਰ ਆਉਣ ਲਗ ਜਾਂਦੇ ਹਨ। ਭਾਵ ਫ਼ਸਲਾਂ ‘ਤੇ ਕੀਤਾ ਦਵਾਈਆਂ ਦਾ ਅਸਰ ਹੁੰਦਾ ਹੈ। ਜੇ ਕੀੜੇ ਮਰਦੇ ਹਨ। ਤਾਂ ਉਹ ਫਸਲ ਖਾ ਕੇ ਬੰਦੇ ਵੀ ਮਰ ਸਕਦੇ ਹਨ। ਬਿਮਾਰ, ਕੰਮਜੋਰ ਹੋ ਸਕਦੇ ਹਨ। ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨੀ ਕਾਰਨ ਲੱਗਦੀਆਂ ਹਨ। ਨਾ ਕਿ ਮਾਪਿਆਂ ਦੇ ਖੂਨ ਵਿਚੋਂ ਆਈਆਂ ਹਨ। ਜੇ ਇਹ ਹੁੰਦਾ ਤਾਂ ਜਨਮ ਤੋਂ ਹੀ ਹੋਣਾ ਸੀ। ਇੰਨਾਂ ਦੀਆਂ ਗੋਲੀਆਂ ਖਾ ਕੇ ਕੈਂਸਰ ਹੋ ਕੇ ਲੋਕ ਮਰ ਰਹੇ ਹਨ। ਸ਼ੁੱਧ ਭੋਜਨ ਹਿਸਾਬ ਦਾ ਲੋੜ ਲਈ ਖਾਵੇ। ਕਿਸੇ ਬਿਮਾਰੀ ਦੀ ਗੋਲੀ ਖਾਣ ਦੀ ਲੋੜ ਨਹੀਂ ਪਵੇਗੀ। ਸ਼ੁਗਰ, ਬਲੱਡ ਪ੍ਰੈਸ਼ਰ ਦੇ ਘਟਣ ਵਧਣ ਨਾਲ ਚੱਕਰ ਆਉਣ ਲੱਗ ਜਾਂਦੇ ਹਨ। ਖਾਣ-ਪੀਣ ‘ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਸ਼ੁੱਧ ਭੋਜਨ, ਕਸਰਤ ਕਰਨ ਨਾਲ ਪ੍ਰੇਸ਼ਾਨੀਆਂ ਤੇ ਬਿਮਾਰੀਆਂ ਘੱਟ ਸਕਦੀਆਂ ਹਨ। ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਘੱਟ ਜਾਂ ਵੱਧ ਜਾਵੇ, ਸਰੀਰ ਝੱਲਦਾ ਨਹੀਂ ਹੈ। ਸਰੀਰ ਨੂੰ ਖ਼ਤਮ ਕਰ ਦਿੰਦਾ ਹੈ। ਜੇ ਚਮੜੀ ਨੂੰ ਠੰਢ, ਗਰਮੀ ਦਾ ਅਸਰ ਹੁੰਦਾ ਹੈ। ਸਰੀਰ ਲਈ ਖ਼ੂਨ ਦੀ ਸ਼ੂਗਰ ਤੇ ਖ਼ੂਨ ਦਾ ਚੱਕਰ ਬਹੁਤ ਜ਼ਰੂਰੀ ਹੈ। ਖ਼ੂਨ ਨੂੰ ਬਰਾਬਰ ਸ਼ੂਗਰ ਨਾਲ ਸ਼ਕਤੀ ਮਿਲਦੀ ਹੈ। ਖ਼ੂਨ ਦੇ ਦੌਰੇ ਨਾਲ ਖ਼ੂਨ ਪੂਰੇ ਸਰੀਰ ਨੂੰ ਜਾ ਕੇ ਆਕਸੀਜਨ ਦਿੰਦਾ ਹੈ। ਖ਼ੂਨ ਤੇ ਸ਼ਕਤੀ ਬਗੈਰ ਸਰੀਰ ਨਹੀਂ ਚੱਲਦਾ। ਮੇਰੀ ਇੱਕ ਦੋਸਤ ਦਾ ਫ਼ੋਨ ਆਇਆ। ਉਸ ਨੇ ਦੱਸਿਆ, “ ਮੈਨੂੰ ਚੱਕਰ, ਉਲਟੀਆਂ ਆਉਂਦੇ ਹਨ। ਮੈਂ ਕਾਰ ਨਹੀਂ ਚਲਾ ਸਕਦੀ। ਕੀ ਤੂੰ ਮੈਨੂੰ ਡਾਕਟਰ ਕੋਲ ਲੈ ਜਾਵੇਗੀ? “ ਮੈਂ ਉਸ ਨੂੰ ਕਿਹਾ, “ ਕੀ ਤੇਰੇ ਕੋਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮਸ਼ੀਨ ਹੈ? ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਮਾਪ ਕੇ ਦੇਖ ਕਿੰਨੇ ਹਨ? “ “ ਮੇਰੇ ਕੋਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮਸ਼ੀਨ ਨਹੀਂ ਹੈ। “ “ ਫਿਰ ਤਾਂ ਇੰਨੇ ਕੁ ਲਈ ਵੀ ਡਾਕਟਰ ਕੋਲ ਜਾਣਾ ਪੈਣਾ ਹੈ। “ ਮੈਂ ਉਸ ਨੂੰ ਡਾਕਟਰ ਕੋਲ ਲੈ ਗਈ। ਕੈਨੇਡਾ ਵਿੱਚ ਉਸ ਦੀ ਬਲੱਡ ਸ਼ੂਗਰ Contour next ਮੀਟਰ ਨਾਲ ਚੈੱਕ ਕੀਤੀ। ਖੂਨ ਵਿੱਚ ਇੱਕ ਲੀਟਰ ਦੀ ਬਲੱਡ ਸ਼ੂਗਰ 30 MMOl ਸੀ। ਇੰਡੀਆ ਦੇ ਹਿਸਾਬ ਨਾਲ 300 MG/DL ਸੀ, ਬਲੱਡ ਪ੍ਰੈਸ਼ਰ 210 ਵੀ ਬਹੁਤ ਜ਼ਿਆਦਾ ਸੀ। ਬੰਦੇ ਨੂੰ ਦੌਰਾ ਪੈ ਸਕਦਾ ਹੈ। ਬਲੱਡ ਪ੍ਰੈਸ਼ਰ 210 ਨਾਲ ਦਿਮਾਗ਼, ਨੱਕ ਜਾਂ ਕਿਤੋਂ ਵੀ ਨਾੜੀ ਫਟ ਕੇ ਖ਼ੂਨ ਦੇ ਫੁਹਾਰੇ ਸਰੀਰ ਤੋਂ ਬਾਹਰ ਆ ਸਕਦੇ ਹਨ। ਸ਼ੂਗਰ ਵਧਣ, ਘਟਣ ਨਾਲ ਅੰਦਰਲੇ ਅੰਗ, ਨਾਲੀਆਂ ਬਲਾਕ ਹੋ ਕੇ ਬੰਦੇ ਮਰ ਜਾਂਦੇ ਹਨ। ਕੰਮ ਕਰਨੋਂ ਹੱਟ ਜਾਂਦੇ ਹਨ। ਉਸ ਨੇ ਡਾਕਟਰ ਨੂੰ ਦੱਸਿਆ, “ ਚੱਕਰ, ਉਲਟੀਆਂ ਆਉੰਦੇ ਹਨ। ਦਿਲ ਕੱਚਾ ਹੁੰਦਾ ਹੈ। ਹੱਥੂ ਆਉਂਦੇ ਹਨ। “ ਡਾਕਟਰ ਨੇ ਪੁੱਛਿਆ, “ ਕੀ ਖਾਂਦਾ ਸੀ? “ ਉਸ ਨੇ ਕਿਹਾ, “ ਦੋ ਲੱਡੂ, ਤਿੰਨ ਪਰੌਂਠੇ ਖਾਦੇ ਹਨ। ਦੁੱਧ ਵਿੱਚ ਚਾਹ ਦੀ ਪੱਤੀ ਦੇ ਦੋ ਕੱਪਾਂ ਵਿੱਚ ਚਾਰ ਚਮਚੇ ਖੰਡ ਦੇ ਪਾਏ ਸਨ। ਫਿਰ ਗੁਰਦੁਆਰੇ ਤੋਂ ਭੋਗ ਦਾ ਛਾਂਦਾ ਇੱਕ ਮੁੱਠੀ ਹੀ ਖਾਂਦਾ ਹੈ। “ ਡਾਕਟਰ ਨੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਲਿਖ ਦਿੱਤੀਆਂ। ਇਹ ਨਹੀਂ ਕਿਹਾ, ਤਿੰਨ ਪਰੌਂਠੇ ਤੇ ਦੋ ਦੁੱਧ ਦੇ ਕੱਪ ਚਾਹ ਦੀ ਪੱਤੀ ਵਾਲੇ, ਗੁਰਦੁਆਰੇ ਤੋਂ ਭੋਗ ਦਾ ਛਾਂਦਾ ਇੱਕ ਮੁੱਠੀ ਤੇਰੇ ਲਈ ਜ਼ਹਿਰ ਹੈ। ਮਰਨ ਦਾ ਸਮਾਨ ਹੈ। ਸਗੋਂ ਹੋਰ ਗੋਲੀਆਂ ਦੇ ਰੂਪ ਵਿੱਚ ਸਾਰੀ ਉਮਰ ਲਈ ਜ਼ਹਿਰ ਸ਼ੁਰੂ ਕਰ ਦਿੱਤਾ। ਉਸ ਨੇ ਹਰ ਰੋਜ਼। ਚਾਰ ਮਹੀਨੇ ਮਟਫਾਰਮਨ Metfomin 4 ਗੋਲੀਆਂ ਖਾਂਦੀਆਂ ਸ਼ੂਗਰ ਠੀਕ ਨਹੀਂ ਹੋਈ। Metfomin 4 ਗੋਲੀਆਂ ਦੇ ਨਾਲ ਹੀ Trajenta 2, Diamicron 2 ਸ਼ੂਗਰ ਘਟਾਉਣ ਦੀਆਂ ਗੋਲੀਆਂ ਖਾਣ ਨੂੰ ਕਿਹਾ। ਉਸ ਨੇ ਅਗਲੇ ਚਾਰ ਮਹੀਨਿਆਂ ਦੀ ਸ਼ੂਗਰ ਲੈਬ ਵਿਚੋਂ ਚਿੱਕ ਕਰਾਈ। 10 ਘੰਟੇ ਪੂਰੀ ਰਾਤ ਭੁੱਖੇ ਰਹਿ ਕੇ, ਸਵੇਰ ਦੀ ਸ਼ੂਗਰ 10 MMOl ਬਹੁਤ ਜ਼ਿਆਦਾ ਸੀ। ਡਾਕਟਰ ਨੇ ਹੋਰ ਵੱਡੀਆਂ ਗੋਲੀਆਂ ਖਾਣ ਨੂੰ ਕਿਹਾ। ਉਹ ਹਫ਼ਤੇ ਵਿੱਚ ਦੋ ਬਾਰ ਡਾਕਟਰ ਕੋਲ ਜਾਣ ਲੱਗੀ। ਫੈਮਲੀ ਡਾਕਟਰ ਸਾਰੇ ਦਾਅ ਮਾਰ ਚੁੱਕਾ ਸੀ। ਬਾਜ਼ੀ ਹੱਥ ਵਿਚੋਂ ਨਿਕਲਦੀ ਦੇਖ ਕੇ, ਅੰਤ ਨੂੰ ਉਸ ਨੂੰ ਡਾਕਟਰ ਨੇ ਸ਼ੂਗਰ ਦੇ ਸ਼ਪੈਲਿਟ ਬਰਾੜ ਕੋਲ ਭੇਜ ਦਿੱਤਾ। ਸ਼ੂਗਰ ਦੇ ਸ਼ਪੈਲਿਟ ਨੇ ਪਹਿਲਾਂ ਉਸ ਦਾ ਭਾਰ ਜੋਖਿਆ। ਸਾਢੇ 5 ਫੁੱਟ ਦੀ ਔਰਤ ਦਾ ਭਾਰ 60 ਕਿੱਲੋਗਰਾਮ ਬਿਲਕੁਲ ਠੀਕ ਹੀ ਸੀ। ਉਸ ਨੂੰ ਹੈਰਾਨੀ ਉਦੋਂ ਹੋਈ, ਜਦੋਂ ਸ਼ੂਗਰ ਦੇ ਬਰਾੜ ਸ਼ਪੈਲਿਟ ਨੇ ਕਿਹਾ, “ ਮੈਂ ਨਰਸ ਹਾਂ। ਤੇਰਾ ਭਾਰ ਅੱਗੇ ਨਾਲੋਂ 20 ਕਿੱਲੋਗਰਾਮ ਘੱਟ ਗਿਆ ਹੈ। “ “ ਉਸ ਦਾ ਭਾਰ 80 ਕਿੱਲੋਗਰਾਮ ਕਦੇ ਵੀ ਨਹੀਂ ਹੋਇਆ। ਇਸ ਦਾ ਮਤਲਬ ਜਿਸ ਡਾਕਟਰ ਨੇ ਪਹਿਲਾਂ ਭਾਰ ਦੇਖਿਆ ਸੀ। ਉਸ ਨੇ ਚੱਜ ਨਾਲ ਭਾਰ ਨਹੀਂ ਜੋਖਿਆ ਸੀ। ਡਾਕਟਰ ਨੇ ਹੱਭ ਕੇ ਉਸ ਨੂੰ ਨਰਸ ਕੋਲ ਭੇਜ ਦਿੱਤਾ। ਉਸ ਨੂੰ ਨਰਸ ਨੇ ਕਿਹਾ, “ ਇੰਨਸਲੀਨ ਦੇ ਟਿੱਕਾ ਇੱਕ ਤੋਂ ਵੱਧ ਬਾਰ ਧੁੰਨੀ ਦੇ ਦੁਆਲੇ ਹਰ ਰੋਜ਼ ਪੇਟ ਵਿੱਚ ਲਗਾਉਣਾ ਪੈਣਾ ਹੈ। “ ਇੰਨਸਲੀਨ ਦੇ ਟਿੱਕੇ ਲਗਾਉਣ ਦੀ ਸਲਾਹ ਦੇ ਕੇ, ਟੀਕਾ ਲਗਾਉਣ ਦੀ ਟਰੇਨਿੰਗ ਦਿੱਤੀ। ਕਿਵੇਂ ਟੀਕੇ ਵਿੱਚ ਸੂਈ ਪਾਉਣੀ ਹੈ? ਕਿਵੇਂ ਹਵਾ ਕੱਢ ਕੇ ਪੇਟ ਵਿੱਚ ਲਗਾਉਣਾ ਹੈ? ਜਿਸ ਨਾਲ ਉਹ ਡਰ ਗਈ। ਸਾਰੇ ਡਾਕਟਰ ਇਕੋ ਜਿਹੇ ਨਹੀਂ ਹੁੰਦੇ। ਸਬ ਬੰਦਿਆਂ ਦੇ ਅਲੱਗ ਕੰਮ ਕਰਦੇ ਹਨ। ਉਸ ਨੇ ਘਰ ਆ ਕੇ, ਵੱਧ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦਾ ਇਲਾਜ਼ ਲੱਭਣ ਲਈ ਜੂਟਿਊਬ ਨੂੰ ਦੇਖਿਆ। ਇੱਕ ਫਿਲਮ ਵਿੱਚ ਡਾਕਟਰ ਵਿਸ਼ਵਰੂਪ ਚੌਧਰੀ ਦੇ ਕਹੇ ਮੁਤਾਬਿਕ ਸਵੇਰੇ ਸੇਬ ਨਾਲ ਨਾਅਰੀਲ਼ ਪਾਣੀ ਜਾਂ ਫਿੱਕਾ ਨੇਬੂ ਪਾਣੀ ਹੀ ਪੀਤਾ। ਦੁਪਹਿਰੇ ਤੇ ਪੂਰਾ ਦਿਨ ਰਾਤ ਤੱਕ ਤਿੰਨ ਘੰਟੇ ਦੇ ਫ਼ਰਕ ਨਾਲ ਤਿੰਨ ਮੁੱਠੀਆਂ ਦਿਨ ਵਿੱਚ ਚਾਰ ਬਾਰ ਫਲ ਤੇ ਕੱਚੀਆਂ ਸਬਜ਼ੀਆਂ, ਟਮਾਟਰ ਤੇ ਹਰੇ ਪੱਤੇ ਰਲਾ ਕੇ ਖਾਣ ਲੱਗੀ। ਚਾਹ, ਦੁੱਧ, ਦਹੀਂ, ਮੀਟ ਬਹੁਤ ਘੱਟ ਕਰ ਦਿੱਤੇ। ਸ਼ੂਗਰ ਤੇ ਬਲੱਡ ਪ੍ਰੈਸ਼ਰ ਠੀਕ ਹੋ ਗਏ। ਪਸ਼ੂ, ਘੋੜਾ ਹਰਿਆਲੀ ਖਾਂਦੇ ਹਨ। ਅੱਗ ‘ਤੇ ਸੇਕ ਕੇ ਕੁੱਝ ਖਾਦੇ, ਪੀਂਦੇ ਨਹੀਂ। ਕਦੇ ਕਿਸੇ ਪਸ਼ੂ ਨੂੰ ਦਰਦਾਂ, ਕਬਜ਼ ਪ੍ਰੇਸ਼ਾਨੀ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਨਹੀਂ ਹੁੰਦਾ। ਸਗੋਂ ਦੱਬਕੇ ਕੰਮ ਕਰਦੇ ਹਨ। ਮਿੱਠਾ ਦੁੱਧ ਦਿੰਦੇ ਹਨ। ਉਸ ਦੁੱਧ ਵਿੱਚ ਵੀ ਕੋਈ ਬਿਮਾਰੀ ਨਹੀਂ ਹੁੰਦੀ। ਜੇ ਹਿਸਾਬ ਨਾਲ ਦੁੱਧ ਪੀਤਾ ਜਾਵੇ। ਮੋਟੇ, ਪਤਲੇ ਹੋਣਾ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਪ੍ਰੇਸ਼ਾਨੀ, ਨੀਂਦ ਨਾ ਆਉਣੀ ਕੋਈ ਬਿਮਾਰੀ ਨਹੀਂ ਹੈ। ਅੰਨ ਕਣਕ, ਮੱਕੀ. ਚਾਵਲ ਤੇ ਦਾਲਾਂ ਤੋਂ ਵੱਧ ਤੋਂ ਵੱਧ ਪਰਹੇਜ਼ ਕੀਤਾ ਜਾਵੇ। ਜੋ ਡਾਕਟਰ ਚੱਜ ਨਾਲ ਭਾਰ ਨਹੀਂ ਜੋਖ ਸਕਦਾ। ਉਸ ਨੇ ਸਰੀਰ ਦੇ ਅੰਦਰ ਦੇ ਇਲਾਜ ਤੋਂ ਕੀ ਲੈਣਾ ਹੈ? ਕੋਈ ਦਵਾਈਆਂ ਖਾ ਕੇ ਮਰੇ ਜਾਂ ਜੀਵੇ। ਪੈਸੇ ਖਰੇ ਹਨ। ਜਦੋਂ ਹਸਪਤਾਲ ਵਿੱਚ ਡਾਕਟਰ ਅਪਰੇਸ਼ਨ ਕਰਨ ਲਗਦੇ ਹਨ। ਉਹ ਪੇਪਰ ‘ਤੇ ਪਰਿਵਾਰ ਮੈਂਬਰ ਦੇ ਦਸਖ਼ਤ ਕਰਾ ਲੈਂਦੇ ਹਨ। ਜੇ ਰੋਗੀ ਅਪਰੇਸ਼ਨ ਥੇਟਰ ਵਿੱਚ ਮਰ ਗਿਆ। ਡਾਕਟਰ ਦੀ ਕੋਈ ਜ਼ੁੰਮੇਵਾਰੀ ਨਹੀਂ ਹੈ। ਉਸ ਨੂੰ ਆਪ ਨੂੰ ਜ਼ਕੀਨ ਨਹੀਂ ਹੁੰਦਾ। ਬੰਦਾ ਬਚੇਗਾ ਜਾਂ ਮਰੇਗਾ। ਘੱਟ ਬਲੱਡ ਸ਼ੂਗਰ ਦੇ ਰੋਗੀ ਤਾਂ ਰੱਜ ਕੇ ਖਾ ਸਕਦੇ ਹਨ। ਘੱਟ ਬਲੱਡ ਸ਼ੂਗਰ ਦੇ ਰੋਗੀ ਪੇਟ ਭਰ ਕੇ ਖਾਣਗੇ ਤਾਂ ਹੀ ਹੀ ਬਲੱਡ ਵਿੱਚ ਘੱਟ ਸ਼ੂਗਰ ਪੂਰੀ ਹੋਵੇਗੀ। ਇਸ ਦਾ ਸੌਖਾ ਇਲਾਜ ਹੈ। ਮਿੱਠੇ ਫਲ, ਮਿਠਾਈਆਂ, ਅਨਾਜ ਰੱਜ ਕੇ ਜ਼ਿਆਦਾ ਵੀ ਭੋਜਨ ਖਾ ਸਕਦੇ ਹਾਂ। ਜੇ ਘੱਟ ਬਲੱਡ ਸ਼ੂਗਰ ਦੇ ਰੋਗੀਆਂ ਨੇ ਖਾਣ ਵੱਲ ਧਿਆਨ ਨਾ ਦਿੱਤਾ। ਕੁੱਝ ਘੰਟਿਆਂ ਵਿੱਚ ਅੱਖਾਂ ਦੀ ਨਿਗ੍ਹਾ, ਦਿਮਾਗ਼, ਗੁਰਦੇ, ਖ਼ਰਾਬ ਹੋ ਸਕਦੇ ਹਨ। ਹਾਈ ਬਲੱਡ ਸ਼ੂਗਰ ਰੋਗੀਆਂ ਲਈ ਸਾਵਧਾਨੀਆਂ ਵੀ ਜ਼ਰੂਰੀ ਹਨ। ਵੱਧ ਬਲੱਡ ਸ਼ੂਗਰ ਵੀ ਸਰੀਰ ਨੂੰ ਬਹੁਤ ਨੁਕਸਾਨ ਕਰਦੀ ਹੈ। ਜਿਸ ਦੀ ਬਲੱਡ ਸ਼ੂਗਰ ਵਧਦੀ ਹੈ। ਉਨ੍ਹਾਂ ਦੀ ਪਾਚਨ ਸ਼ਕਤੀ ਵਿੱਚ ਇੰਸਲੀਨ ਬਣਨੋਂ ਹੱਟ ਜਾਂਦੀ ਹੈ। ਇੰਸਉਲੀਨ ਨੂੰ ਪਿੰਕਰੀਅਸ ਬਣਾਉਂਦੀ ਹੈ। ਜੋ ਪੇਟ ਵਿੱਚ ਕੇਲੇ ਦੇ ਆਕਾਰ ਦਾ ਹੁੰਦਾ ਹੈ। ਪਿੰਕਰੀਆਸ ਇੰਸਲੀਨ ਬਣਾਉਣ ਵਾਲੀ ਮਸ਼ੀਨ ਹੈ। ਇਹ ਕੰਮ ਕਰਨੋਂ ਹੱਟ ਜਾਂਦੀ ਹੈ। ਖਾਂਦਾ ਭੋਜਨ ਸਰੀਰ ਨੂੰ ਠੀਕ ਤਰਾ ਨਹੀਂ ਲੱਗਦਾ। ਇਸ ਲਈ ਡਾਕਟਰ ਜ਼ਿਆਦਾਤਰ ਮਟਫਾਰਮਨ ਦੀਆਂ ਗੋਲੀਆਂ ਖਾਣ ਲਈ ਕਹਿੰਦੇ ਹਨ। ਮਟਫਾਰਮਨ ਲੈਣ ਲਈ ਵੀ ਹਾਈ ਬਲੱਡ ਸ਼ੂਗਰ ਠੀਕ ਨਹੀਂ ਹੁੰਦੀ। ਡਾਕਟਰ ਹੋਰ ਕਈ ਕਿਸਮ ਦੀਆਂ ਗੋਲੀਆਂ ਖਾਣ ਲਈ ਕਹਿੰਦੇ ਹਨ। ਫਿਰ ਵੀ ਹਾਈ ਬਲੱਡ ਸ਼ੂਗਰ ਠੀਕ ਨਹੀਂ ਹੁੰਦੀ। ਕਈ ਹਾਈ ਬਲੱਡ ਸ਼ੂਗਰ ਦੇ ਰੋਗੀਆਂ ਨੂੰ ਦਿਨ ਵਿੱਚ ਹਰ ਭੋਜਨ ਖਾਣ ਦੇ ਨਾਲ ਇੰਸਉਲੀਨ ਦੇ ਟੀਕੇ ਲਗਾਉਣ ਲਈ ਕਹਿੰਦੇ ਹਨ। ਮਰੀਜ਼ ਦੇ ਨਾ ਕਰਨ ਨਾਲ ਵੀ ਡਾਕਟਰ ਮਰੀਜ਼ ਦੀ ਗੱਲ ਵੀ ਨਹੀਂ ਸੁਣਦੇ। ਦਵਾਈਆਂ ਦੇ ਖਾਣ ਨਾਲ ਜੋ ਹੁੰਦਾ ਹੈ। ਉਹ ਇਸ ਤਰਾਂ ਹੈ। ਨਰਵਸ ਤੋ ਬਚਣ ਲਈ ਗੋਲੀਆਂ, ਨੀਂਦ ਦੀਆਂ ਗੋਲੀਆਂ ਤੇ ਹੋਰ ਵੀ ਕਈ ਤਰਾ ਦੀਆਂ ਗੋਲੀਆਂ ਖਾ ਕੇ ਗੱਡੀ ਨਹੀਂ ਚਲਾ ਸਕਦੇ। ਕੋਈ ਵੀ ਕੰਮ ਨਹੀਂ ਕਰ ਸਕਦੇ। ਸੌਣ ਵੇਲੇ ਹੀ ਕਾ ਸਕਦੇ ਹਾਂ। ਜਦੋਂ ਖ਼ਾਲੀ ਪੇਟ ਕੋਈ ਦਵਾਈ ਖਾਂਦੇ ਹਾਂ। ਢਿੱਡ ਵਿੱਚ ਗੜਬੜ ਹੋਣ ਲੱਗ ਜਾਂਦੀ ਹੈ। ਘੁਮੇਰ, ਉਲਟੀ, ਖਾਜ, ਗੁਰਦੇ ਖ਼ਰਾਬ, ਹੱਡੀਆਂ ਤੇ ਮਾਸ-ਪੇਸ਼ੀਆਂ ਵਿੱਚ ਦਰਦ, ਪੇਟ ਤੇ ਸਰੀਰ ਦਾ ਵਧਣਾ, ਅੱਖਾਂ ਤੋਂ ਦਿਸਣੋਂ ਹਟਣਾ, ਸਾਹ ਆਉਣ ਵਿੱਚ ਤਕਲੀਫ਼, ਕਮਜ਼ੋਰੀ ਤੇ ਹੋਰ ਬਹੁਤ ਕੁੱਝ ਹੋ ਸਕਦਾ ਹੈ। ਟਰਾਂਟੋ ਦੇ ਡਾਕਟਰ ਨੇ ਇੱਕ 12 ਸਾਲ ਦੇ ਬੱਚੇ ਨੂੰ ਅੱਖਾਂ ਵਿੱਚ ਖਾਜ ਹੋਣ ਦੀ ਦਵਾਈ ਦਿੱਤੀ। ਬੱਚੇ ਦੀ ਮਾਂ ਨੇ ਦੋਨੇਂ ਅੱਖਾਂ ਵਿੱਚ ਪਾ ਦਿੱਤੀ। ਉਹ ਸਦਾ ਲਈ ਅੰਨਾਂ ਹੋ ਗਿਆ। ਕੈਂਸਰ ਦੇ ਬਚਾ ਦੀਆਂ ਦਵਾਈਆਂ ਨਾਲ ਬੰਦਾ ਗੰਜਾ ਹੋ ਜਾਂਦਾ ਹੈ। ਸੋਚ ਕੇ ਦੇਖੋ ਬੰਦੇ ਦੇ ਅੰਦਰ ਕੀ ਭੜਥੂ ਪੈਂਦਾ ਹੋਣਾ ਹੈ? ਦਵਾਈਆਂ ਖਾ ਕੇ ਵੀ ਬੰਦਾ ਕੁੱਝ ਹੀ ਸਮੇਂ ਵਿੱਚ ਮਰ ਜਾਂਦਾ ਹੈ। ਦਵਾਈਆਂ ਨਸ਼ਿਆਂ ਤੋਂ ਘੱਟ ਨਹੀਂ ਹਨ। ਨਰਵਸ ਤੋ ਬਚਣ ਲਈ ਗੋਲੀਆਂ, ਨੀਂਦ ਤੇ ਦਰਦਾਂ ਦੀਆਂ ਗੋਲੀਆਂ ਖਾ ਕੇ ਬੰਦਾ ਅੱਠ ਘੰਟੇ ਬੇਸੁਰਤ ਹੋ ਕੇ ਸੁੱਤਾ ਰਹਿੰਦਾ ਹੈ। ਅੰਦਰ ਦਰਦਾਂ ਹੋਈ ਜਾਂਦੀਆਂ ਹਨ। ਗੋਲੀਆਂ ਦੇ ਅਸਰ ਨਾਲ ਪਤਾ ਨਹੀਂ ਚੱਲਦਾ। ਮੋਟਾ ਤੇ ਪਤਲਾ ਸਰੀਰ ਵੀ ਬਿਮਾਰੀ ਹੈ। ਸਰੀਰ ਗੰਠਿਆ, ਸਡੋਲ ਹੋਣਾ ਚਾਹੀਦਾ ਹੈ। ਹਿਸਾਬ ਦਾ ਖਾਣ ਨਾਲ ਹਰ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਹਾਈ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਜ਼ਿਆਦਾ ਭੋਜਨ ਖਾਣ ਨਾਲ ਹੁੰਦੇ ਹਨ। ਐਸੇ ਰੋਗੀਆਂ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ। ਘੱਟ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਲੂਣ ਦੀ ਮਾਤਰ ਲੈਣੀ ਚਾਹੀਦੀ ਹੈ। ਅੱਜ ਕਲ ਬੰਦੇ ਕੋਲ ਖਾਣ ਲਈ ਬਹੁਤ ਤਰਾਂ ਦੇ ਫ਼ਲ, ਸਬਜ਼ੀਆਂ, ਅੰਨ, ਜੂਸ ਹਨ। ਬੰਦਾ ਸਰੀਰ ਵਿੱਚ ਸਬ ਕੁੱਝ ਤੁੰਨੀ ਜਾਂਦਾ ਹੈ। ਪਾਣੀ ਦੀ ਬੋਤਲ ਵਿੱਚ ਵੀ ਜੇ ਵੱਧ ਪਾਣੀ ਪਾ ਦੇਈਏ। ਉਹ ਬਾਹਰ ਨਿਕਲ ਜਾਂਦਾ ਹੈ। ਵਧਦੇ, ਘਟਦੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਰੋਗੀਆਂ ਲਈ ਸਾਵਧਾਨੀਆਂ ਜ਼ਰੂਰੀ ਹਨ। ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੇ ਘੱਟ. ਵੱਧ, ਤਲਿਆ, ਭੁੰਨਿਆ, ਸਾੜਿਆ ਭੋਜਨ ਖਾਣ ਨਾਲ ਹੁੰਦੇ ਹਨ। ਬੱਚੇ, ਬੁੱਢੇ, ਜਵਾਨ ਨੂੰ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਮਾਪਦੇ ਰਹਿਣਾ ਚਾਹੀਦਾ ਹੈ। ਦਰਦਾਂ, ਕਬਜ਼ ਪ੍ਰੇਸ਼ਾਨੀ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਕਿਸੇ ਵੀ ਉਮਰ ਵਿੱਚ ਘੱਟ ਜ਼ਿਆਦਾ ਬਸੂਰਿਆਂ ਵਾਂਗ ਭੋਜਨ ਖਾਣ ਨਾਲ ਹੋ ਸਕਦੇ ਹਨ। ਕਿਸੇ ਪਾਰਟੀ ਵਿੱਚ ਦੇਖਣਾ ਕਈ ਬੰਦੇ ਪੂਰੀ ਥਾਲੀ ਉਪਰ ਤੱਕ ਭਰ ਕੇ, ਕਿਵੇਂ ਪਸ਼ੂਆਂ ਵਾਂਗ ਖਾਂਦੇ ਹਨ? ਥਾਲੀ ਵਿੱਚ ਪਾਇਆ ਖਾਦਾ ਵੀ ਨਹੀਂ ਜਾਂਦਾ। ਬਚਿਆ ਭੋਜਨ ਕੂੜੇ ਵਿੱਚ ਸਿਟਦੇ ਹਨ। ਦਵਾਈਆਂ ਖ਼ਰੀਦਣ ਦੀ ਥਾਂ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੇ ਮੀਟਰ ਜ਼ਰੂਰ ਖ਼ਰੀਦੋ। ਸਵੇਰੇ, ਦੁਪਹਿਰ, ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਤੇ ਖਾਣਾ ਖਾਣ ਤੋਂ ਤਿੰਨ ਘੰਟੇ ਪਿਛੋਂ ਮੀਟਰ ਨਾਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਮਾਪਣੇ ਹਨ। ਕਿੰਨਾ ਕੁ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਹੈ? ਉਸ ਦੀ ਰੀਡਿੰਗ ਦੇਖ ਕੇ, ਪੇਪਰ ‘ਤੇ ਲਿਖਣਾ ਹੈ। ਬਿਮਾਰ ਬੰਦੇ ਨੇ ਹਰ ਦਿਨ ਨਾਲ ਦੇਖਣਾ ਹੈ। ਉਸ ਮੁਤਾਬਿਕ ਭੋਜਨ ਖਾਣਾ ਹੈ। ਜੇ ਬਲੱਡ ਸ਼ੂਗਰ ਵੱਧ ਹੈ। ਭੋਜਨ ਘੱਟ ਖਾਣਾ ਹੈ। ਤੁਹਾਡੇ ਡਾਕਟਰ ਨੂੰ ਨਹੀਂ ਪਤਾ ਤੁਸੀਂ ਕੀ ਖਾਂਦੇ ਹੋ? ਕਿੰਨਾ ਖਾਣਾ ਹੈ? ਤੁਸੀਂ ਸਬ ਜਾਣਦੇ ਹੋ। ਤੁਸੀਂ ਆਪ-ਆਪਣੇ ਡਾਕਟਰ ਹੋ। ਮੀਟ, ਸ਼ਰਾਬ, ਨਸ਼ਿਆਂ ਤੋਂ ਪਰਹੇਜ਼ ਕੀਤਾ ਜਾਵੇ। ਲੋਕ ਕੋਕ 7 ਅੱਪ ਪੀਂਦੇ ਹਨ। ਇਸ ਨੂੰ ਅੱਗ ‘ਤੇ ਰੱਖ ਕੇ ਪਾਣੀ ਜਲਾ ਦੇਖਣਾ। ਦੇਖਣਾ ਕਿ ਬਾਕੀ ਕੀ ਬੱਚਿਆ ਹੈ? ਘੱਟ ਬਲੱਡ ਸ਼ੂਗਰ ਵਾਲੇ ਵੱਧ ਫਲ ਖਾ ਸਕਦੇ ਹਨ। ਵੱਧ ਬਲੱਡ ਸ਼ੂਗਰ ਵਾਲੇ ਥੋੜ੍ਹਾ ਕੰਟਰੋਲ ਰੱਖ ਕੇ ਥੋੜ-ਥੋੜਾ ਤਿੰਨ ਘੰਟੇ ਪਿੱਛੋਂ ਹਰ ਖ਼ੁਰਾਕ ਨੂੰ ਖਾਣ। ਅੱਗ ‘ਤੇ ਪੱਕਿਆ, ਬਗੈਰ ਤਲਿਆ, ਭੁੰਨਿਆ, ਸਾੜਿਆ ਭੋਜਨ ਨਾ ਹੀ ਖਾਵੋ। ਕੱਚਾ ਭੋਜਨ ਖਾਵੇ। ਤਾਕਤ ਵਾਲਾ ਭੋਜਨ ਖਾਵੋ। ਬਦਾਮ ਭਿਉਂ ਕੇ ਛਿਲਕੇ ਸਣੇ ਖਾਣੇ ਚਾਹੀਦੇ ਹਨ। 6 ਬਦਾਮ, 6 ਕਾਜੂ, 6 ਅਖਰੋਟ ਖਾਣੇ ਹਨ। ਜੇ ਮੁੱਠੀ ਭਰ ਕੇ ਰੱਜ ਕੇ ਵਾਧੂ ਖਾਵੋਗੇ, ਸਰੀਰ ਦਾ ਨੁਕਸਾਨ ਹੋਵੇਗਾ। ਹਰ ਖਾਣਾ ਸਬਰ ਰੱਖ ਕੇ ਜ਼ਰੂਰਤ ਲਈ ਹੀ ਖਾਣਾ ਹੈ। ਦੁਪਹਿਰ ਨੂੰ ਅੰਗੂਰ ਖਾਣੇ ਹਨ। ਕੇਲੇ, ਸੇਬ, ਅੰਬ ਅਮਰੂਦ, ਅਨਾਰ ਰਲਾ ਕੇ ਭੁੱਖ ਲੱਗਣ ‘ਤੇ 3 ਘੰਟੇ ਦੇ ਫ਼ਰਕ ਨਾਲ ਸਬਜ਼ੀਆਂ ਅੱਧਾ ਕਿੱਲੋਗਰਾਮ ਤੱਕ ਖਾਵੋ। ਜੂਸ ਪੀਣ ਨਾਲੋਂ, ਫਿੱਕਾ ਨੇਬੂ ਪਾਣੀ, ਤਾਜ਼ੇ ਫਲ ਸਬਜ਼ੀਆਂ ਖਾਵੋ। ਇਸ ਵਿੱਚ ਆਕਸੀਜਨ ਹੁੰਦੀ ਹੈ। ਫਲ ਨਾਸ਼ਤੇ ਤੇ ਦੁਪਹਿਰ ਨੂੰ ਖਾਵੋ। ਪ੍ਰੋਟੀਨ ਦੁੱਧ 2 ਕੱਪ, ਦੇਸੀ ਘਿਉ ਅੱਧਾ ਚਮਚਾ ਪੂਰੇ ਦਿਨ ਵਿੱਚ ਜ਼ਰੂਰਤ ਲਈ ਖਾਣਾ ਚਾਹੀਦਾ ਹੈ। ਸਵੇਰੇ ਸ਼ਾਮ ਦੁੱਧ ਇੱਕ-ਇੱਕ ਕੱਪ ਤੋਂ ਵੱਧ ਨਹੀਂ ਪੀਣਾ ਚਾਹੀਦਾ। ਚਾਹ ਹੋ ਸਕੇ ਨਾ ਹੀ ਪੀਤੀ ਜਾਵੇ। ਬਗੈਰ ਖੰਡ ਤੋਂ ਤਾਜਾ ਜੂਸ, ਨੇਬੂ ਪਾਣੀ ਜਾਂ ਨਾਰੀਅਲ ਪਾਣੀ ਪੀਤਾ ਜਾਵੇ। ਐਸਾ ਕਰਨਾ ਥੋੜ੍ਹਾ ਮਹਿੰਗਾ ਤਾਂ ਹੈ। ਪਰ ਜਾਨ ਤੋਂ ਸਸਤਾ ਹੈ। ਡਾਲਡਾ ਘਿਉ. ਰੀਫਾਈਡ ਫੂਡ, ਕੈਨ ਵਾਲ ਪੈਕੇਜ ਜੂਸ, ਕੋਕ, ਜੰਕ ਫੂਡ, ਫਾਸਟ ਫੂਡ ਨਾ ਹੀ ਖਾਵੋ। ਜੇ ਸੰਤੁਲਨ ਭੋਜਨ ਨਾ ਖਾਂਦਾ ਤਾਂ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਚੱਕਰ, ਉਲਟੀਆਂ ਲੱਗ ਜਾਂਦੀਆਂ ਹਨ। ਬੰਦਾ ਮਰ ਜਾਂਦਾ ਹੈ। ਕਾਰਾਂ, ਘਰਾਂ ਤੇ ਜ਼ਮੀਨਾਂ ‘ਤੇ ਪੈਸੇ ਲਗਾਉਣ ਤੋਂ ਪਹਿਲਾਂ ਸਰੀਰ ਦਾ ਖ਼ਿਆਲ ਰੱਖੋ। ਬਹੁਤੀਆਂ ਕਾਰਾਂ, ਘਰ ਤੇ ਜ਼ਮੀਨਾਂ ਸਰੀਰ ਨੂੰ ਨਹੀਂ ਚਾਹੀਦੇ। ਦੋ ਬਖ਼ਤ ਦਾ ਖਾਣਾ, ਇੱਕ ਬਿਸਤਰਾ ਕੁੱਝ ਕੱਪੜੇ ਚਾਹੀਦੇ ਹਨ। ਤੰਦਰੁਸਤੀ ਚਾਹੀਦੀ ਹੈ। ਜਾਨ ਹੈ ਤੋਂ ਜਹਾਨ ਹੈ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਦਿਮਾਗ਼ ਜਿੰਨਾ ਵਰਤਿਆ ਜਾਵੇ ਉਨਾ  ਹੀ ਵਧਦਾ ਹੈ - ਸਤਵਿੰਦਰ ਕੌਰ ਸੱਤੀ

ਬੰਦੇ, ਪਸ਼ੂਆਂ, ਜਾਨਵਰਾਂ ਦਾ ਦਿਮਾਗ਼ ਜਿੰਨਾ ਵਰਤਿਆ ਜਾਵੇ ਉਨਾਂ ਹੀ ਵਧਦਾ ਹੈ। ਇਹ ਬਹੁਤ ਕੁੱਝ ਸਿੱਖ ਸਕਦੇ ਹਨ। ਕਿਸੇ ਦਾ ਦਿਮਾਗ਼ ਕੁੱਝ ਨਾਂ ਕੁੱਝ ਸਿੱਖਣ ਦੇ ਕਾਬਲ ਹੁੰਦਾ ਹੈ। ਜੇ ਦਿਮਾਗ਼ ਚੰਗੇ ਪਾਸੇ ਵਰਤਿਆ ਜਾਵੇ ਤਰੱਕੀ ਕਰਦਾ ਹੈ। ਸਿੱਖਿਆ ਹੋਈਆ ਚੰਗੀਆਂ ਆਦਤਾਂ ਸੁਧਰਨ ਵਿੱਚ ਕੰਮ ਆਉਂਦੀਆਂ ਹਨ। ਬੰਦੇ, ਪਸ਼ੂਆਂ, ਜਾਨਵਰਾਂ ਨੂੰ ਜਿਵੇਂ ਵੀ ਬਣਾਉਣਾ ਹੋਵੇ। ਉਨ੍ਹਾਂ ਨੂੰ ਜਨਮ ਤੋਂ ਹੀ ਵੈਸਾ ਕਰਨ ਲਈ ਸਿਖਾਇਆ ਜਾਵੇ। ਰੌਬੀ ਨੇ ਪਿਛਲੇ ਕਮਰੇ ਵਿੱਚ ਜੈਕੀ ਨਾਮ ਦਾ ਕੁੱਤਾ ਰੱਖਿਆ ਹੋਇਆ ਸੀ। ਇਹ ਮਸਾਂ ਪੰਜ ਕੁ ਕਿੱਲੋ ਦਾ ਸੀ। ਭੂਰੀ ਤੇ ਚਿੱਟੀ ਜੱਤ ਵਾਲਾ ਸੀ। ਕੰਨ ਲੰਬੇ ਲਮਕ ਰਹੇ ਸਨ। ਉਹ ਕੁੱਤਾ ਕਦੇ ਵੀ ਆਮ ਕੁੱਤਿਆਂ ਵਾਂਗ ਭੌਂਕਿਆ ਨਹੀਂ ਸੀ। ਉਹ ਘਰ ਆਉਣ ਵਾਲੇ ਹਰ ਬੰਦੇ ਨੂੰ ਜਾਣਦਾ ਸੀ। ਜਦੋਂ ਕੋਈ ਦਰ ਉੱਤੇ ਆ ਜਾਂਦਾ ਸੀ। ਬਿਲ ਬੱਝਣ ਤੋਂ ਪਹਿਲਾਂ ਹੀ ਉਸ ਨੂੰ ਵਿੜਕ ਆ ਜਾਂਦੀ ਸੀ। ਉਹ ਕਦੇ ਰੌਬੀ ਵੱਲ ਭੱਜਦਾ ਸੀ। ਕਦੇ ਦਰਵਾਜ਼ੇ ਵੱਲ ਜਾਂਦਾ ਸੀ। ਆਪਦਾ ਇੱਕ ਪੰਜਾ ਚੱਕ ਕੇ ਹੱਥ ਮਿਲਾਉਂਦਾ ਸੀ। ਫਿਰ ਉਸ ਦੇ ਅੱਗੇ-ਅੱਗੇ ਚੱਲ ਕੇ, ਸੋਫ਼ੇ ਮੂਹਰੇ ਜਾ ਕੇ ਖੜ੍ਹ ਜਾਂਦਾ ਸੀ। ਅਗਲੇ ਨੂੰ ਪੂਰੀ ਤਰਾ ਬੈਠਣ ਲਈ ਸਮਝਾ ਦਿੰਦਾ ਸੀ। ਜਦੋਂ ਉਹ ਆਪਦੇ ਸੋਫ਼ੇ ਉੱਤੇ ਬੈਠ ਜਾਂਦਾ ਸੀ। ਕਿਸੇ ਬਜ਼ੁਰਗ ਬੁੱਢੇ ਵਾਂਗ ਮਹਿਮਾਨ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ। ਜਦੋਂ ਚਾਹ, ਪਾਣੀ ਵਾਲੇ ਭਾਂਡੇ ਖ਼ਾਲੀ ਹੋ ਜਾਂਦੇ ਸਨ। ਜੈਕੀ ਫਿਰ ਕਿਚਨ, ਸੋਫ਼ਿਆਂ ਤੱਕ ਗੇੜੇ ਲਗਾਉਣ ਲੱਗ ਜਾਂਦਾ ਸੀ। ਰਸੋਈ ਵਿੱਚ ਖੜ੍ਹੀਆਂ ਮੈਡੀ ਤੇ ਨੀਲਮ ਸਮਝ ਜਾਂਦੀਆਂ ਸਨ। ਜੈਕੀ ਦਾ ਇਸ ਤਰਾਂ ਟਹਿਲਣ ਦਾ ਕੀ ਮਕਸਦ ਹੈ?

 ਆਪੇ ਸਮੇਂ ਸਿਰ ਖਾਣਾ ਖਾਂਦਾ ਸੀ। ਬੰਦਿਆਂ ਵਾਂਗ ਬਾਥਰੂਮ ਵਰਦਾ ਸੀ। ਰਾਤ ਨੂੰ ਆਪੇ ਪਿਛਲੇ ਕਮਰੇ ਵਿੱਚ ਜਾ ਕੇ ਬੈਠ ਜਾਂਦਾ ਸੀ। ਮੈਡੀ, ਨੀਲਮ ਤੇ ਰੌਬੀ ਦੇ ਕੰਮ ਤੇ ਜਾਣ ਸਮੇਂ ਵੀ ਉਸ ਨੂੰ ਪਤਾ ਹੁੰਦਾ ਸੀ। ਉੱਠਣ ਦਾ ਸਮਾਂ ਹੋ ਗਿਆ ਹੈ। ਹਰ ਇੱਕ ਦੇ ਰੂਮ ਦੇ ਡੋਰ ਉੱਤੇ ਸਿਰ, ਪੌਚੇ ਮਾਰ ਕੇ ਖੜਕਾ ਕਰਦਾ ਸੀ। ਸ਼ਾਮ ਨੂੰ ਆਉਣ ਸਮੇਂ ਵਿੰਡੋ ਵਿੱਚ ਬੈਠਾ ਹੁੰਦਾ ਸੀ। ਉਨ੍ਹਾਂ ਨੂੰ ਘਰ ਆਇਆ ਦੇਖ ਕੇ, ਕਲਾ-ਬੀਜੀਆਂ ਲਗਾਉਣ ਲੱਗ ਜਾਂਦਾ ਸੀ। ਅੱਗੇ ਪਿੱਛੇ ਫਿਰ ਕੇ ਪੈਰ ਚੱਟਦਾ ਸੀ। ਫੈਮਲੀ ਮੈਂਬਰ ਵਾਂਗ ਰਹਿੰਦਾ ਸੀ। ਗਰਮੀਆਂ ਨੂੰ ਗਾਰਡਨ ਵਿੱਚ ਕਈ ਤਰਾਂ ਦੇ ਜਾਨਵਰ ਆਉਂਦੇ ਸਨ। ਰੌਬੀ ਸਾਰਿਆਂ ਲਈ ਖਾਣ-ਪੀਣ ਲਈ ਖੁੱਲ੍ਹੇ ਭਾਂਡੇ ਵਿੱਚ ਪਾ ਕੇ ਖਾਣਾ ਰੱਖ ਦਿੰਦਾ ਸੀ। ਜੈਕੀ ਵੀ ਉਨ੍ਹਾਂ ਨਾਲ ਖੇਡਣ ਲੱਗ ਜਾਂਦਾ ਸੀ। ਆਂਢ-ਗੁਆਂਢ ਦੇ ਬਿੱਲੀਆਂ ਕੁੱਤੇ ਆ ਜਾਂਦੇ ਸਨ। ਇਸ ਤਰਾਂ ਲੱਗਦਾ ਸੀ। ਜਿਵੇਂ ਬੰਦਿਆਂ ਵਾਂਗ ਜੈਕੀ ਦਾ ਵੀ ਇੰਨਾ ਨਾਲ ਮਿਲ ਵਰਤਣ ਸੀ। ਸਾਊ ਜਿਹਾ ਬਣ ਕੇ ਉਨ੍ਹਾਂ ਦੇ ਅੱਗੇ ਪਿੱਛੇ ਘੁੰਮਦਾ ਸੀ। ਫਿਰ ਹੋਲੀ-ਹੋਲੀ ਸਾਰੇ ਰਲ ਕੇ ਸ਼ਰਾਰਤਾਂ ਕਰਦੇ ਸਨ। ਖੇਡਦੇ ਸਨ। ਆਪਸ ਵਿੱਚ ਖਾਣ ਸਮੇਂ ਵੀ ਨਹੀਂ ਲੜਦੇ ਸਨ। ਸਾਰੇ ਹੀ ਟਰੇਡ ਸਨ। ਉਨ੍ਹਾਂ ਦੀਆਂ ਆਦਤਾਂ ਸੁਧਰੀਆਂ ਹੋਈਆਂ ਸਨ।

 ਰੌਬੀ ਘਰੇ ਬਲੂੰਗੜਾ ਵੀ ਲੈ ਆਇਆ ਸੀ। ਬਿੱਲੀ ਦਾ ਬੱਚਾ ਜਿੰਮੀ ਜਿਸ ਦਿਨ ਆਇਆ ਸੀ। ਉਹ ਛਾਲਾਂ ਮਾਰਦਾ ਭੱਜਿਆ ਫਿਰਦਾ ਹੈ। ਕਈ ਘਰ ਦੇ ਭਾਂਡੇ ਤੋੜ ਦਿੱਤੇ ਸਨ। ਕਦੇ ਝੋਰ ਲਾ ਕੇ, ਰੌਬੀ ਵੱਲ ਦੇਖਦਾ ਸੀ। ਫਿਰ ਰੌਬੀ ਨੂੰ ਡਾਹ ਨਹੀਂ ਦੇ ਰਿਹਾ ਸੀ। ਮਸਾਂ ਫੜ ਕੇ, ਰੌਬੀ ਉਸ ਨੂੰ ਕਿੱਟ ਵਿੱਚ ਬੰਦ ਕਰਦਾ ਸੀ। ਜੈਕੀ ਉਸ ਕੋਲੇ ਜਾ ਕੇ ਖੇਡਣ ਦੀ ਕੋਸ਼ਿਸ਼ ਕਰਦਾ ਸੀ। ਛੇਤੀ ਹੀ ਜਿੰਮੀ ਦੀ ਸਮਝ ਵਿੱਚ ਆਉਣ ਲੱਗ ਗਿਆ ਸੀ। ਉਹ ਵੀ ਜੈਕੀ ਨਾਲ ਲਾਡੀਆਂ ਕਰਨ ਲੱਗ ਗਿਆ। ਕੁੱਝ ਹੀ ਦਿਨਾਂ ਵਿੱਚ ਉਹ ਜੈਕੀ ਦੀਆਂ ਸਾਰੀਆਂ ਆਦਤਾਂ ਸਿੱਖ ਗਿਆ। ਜਿੰਮੀ ਨੇ ਆਪਦੀ ਮਾਂ ਤੋਂ ਸ਼ੁਰੂ ਵਿੱਚ ਸਿੱਖਿਆ ਸੀ। ਪਹਿਲਾਂ ਉਹ ਮਿੱਟੀ ਪੱਟਦਾ ਸੀ। ਫਿਰ ਉਸ ਟੋਏ ਪੱਟੇ ਵਿੱਚ ਛਿੱਟ ਕਰਦਾ ਸੀ। ਉੱਤੇ ਮਿੱਟੀ ਪਾ ਦਿੰਦਾ ਸੀ। ਉਸ ਲਈ ਠੰਢ ਵਿੱਚ ਵੀ ਦਰਵਾਜ਼ੇ ਵਿੱਚ ਬਾਹਰ ਆਉਣ-ਜਾਣ ਨੂੰ ਛੋਟੀ ਜਿਹੀ ਮੋਰੀ ਰੱਖੀ ਹੋਈ ਸੀ। ਜੋ ਜਿੰਮੀ ਦੇ ਲੰਘਣ ਪਿੱਛੋਂ ਆਪੇ ਬੰਦ ਹੋ ਜਾਂਦੀ ਸੀ। ਸ਼ਾਮ ਦੇ ਸਮੇਂ ਜਿੰਮੀ, ਜੈਕੀ ਤੇ ਰੌਬੀ ਦੌੜਨ ਜਾਂਦੇ ਸਨ। ਦੋਨੇਂ ਰੌਬੀ ਤੋਂ ਪਹਿਲਾਂ ਹੀ ਤਿਆਰ ਹੋ ਕੇ ਦਰਾਂ ਮੂਹਰੇ ਬੈਠ ਜਾਂਦੇ ਸਨ। ਰੌਬੀ ਨੂੰ ਪਿੱਛੇ ਛੱਡ ਕੇ, ਰੇਸ ਵਿੱਚ ਜਿੱਤ ਜਾਂਦੇ ਸਨ। ਦੋਨੇਂ ਉਸ ਤੋਂ ਪਹਿਲਾਂ ਘਰ ਆ ਜਾਂਦੇ ਸਨ। ਮੈਡੀ, ਨੀਲਮ ਇੰਨਾ ਤੋਂ ਡਰਦੀਆਂ ਸਨ। ਦੋਨੇਂ ਹੀ ਸਮਝਦੇ ਸਨ। ਉਨ੍ਹਾਂ ਨੇੜੇ ਘੱਟ ਹੀ ਹੁੰਦੇ ਸਨ। ਦੋਨੇਂ ਬੱਚਿਆਂ ਵਾਂਗ ਰੌਬੀ ਦਾ ਸਾਥ ਦਿੰਦੇ ਸਨ। ਇੱਕ ਦਿਨ ਘਰ ਵਿੱਚ ਚੋਰ ਆ ਗਏ। ਕੋਈ ਘਰ ਨਹੀਂ ਸੀ। ਜਿੰਮੀ ਤੇ ਜੈਕੀ ਨੂੰ ਜਦੋਂ ਸਮਝ ਲੱਗੀ। ਉਨ੍ਹਾਂ ਨੇ ਦੋਂਨਾਂ ਚੋਰਾ ਨੂੰ ਪੌਚਿਆਂ, ਨੂੰਹੁਦਰਾਂ ਨਾਲ ਖੂਨੋਂ-ਖੂਨ ਕਰ ਦਿੱਤਾ। ਚੋਰਾ ਨੂੰ ਬਾਹਰ ਵੀ ਨਹੀਂ ਜਾਣ ਦਿੱਤਾ। ਜਿੰਮੀ ਤੇ ਜੈਕੀ ਇੱਕ-ਇੱਕ ਨੇ ਦੋਨੇਂ ਚੋਰਾ ਨੂੰ ਕਾਬੂ ਕੀਤਾ ਹੋਇਆ ਸੀ। ਚੋਰਾ ਨੇ ਵੀ ਜਿੰਮੀ ਤੇ ਜੈਕੀ ਦੇ ਬਹੁਤ ਸੱਟਾ ਮਾਰੀਆਂ। ਜਦੋਂ ਮੈਡੀ ਘਰ ਆਈ। ਉਸ ਨੇ ਹਲਾਤ ਦੇਖ ਕੇ ਪੁਲਿਸ ਨੁੰ ਫੋਨ ਕਰ ਦਿਤਾ। ਪੁਲਿਸ ਵਾਲੇ ਚੋਰਾਂ ਨੂੰ ਫੜ ਕੇ ਲੈ ਗਏ। ਜਿੰਮੀ ਤੇ ਜੈਕੀ ਨੂੰ ਜਾਨਵਰਾਂ ਦੇ ਡਾਕਟਰ ਲਿਜਾਇਆ ਗਿਆ। ਜਾਨਵਰ, ਪਸ਼ੂ ਹੀ ਬੰਦੇ ਲਈ ਵਫ਼ਦਾਰ ਹੁੰਦੇ ਹਨ।

ਸਤਵਿੰਦਰ ਕੌਰ  ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮਰਦ ਵੋਮੈਨ ਸ਼ੈਲਟਰ ਅੰਦਰ ਆਉਣੇ ਮਨਾਂ ਹਨ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਹੁੰਦੇ ਹਨ - ਸਤਵਿੰਦਰ ਕੌਰ ਸੱਤੀ

ਪ੍ਰੀਤ ਦੀ ਮੰਮੀ ਨੇ ਮੇਰਾ ਇੱਕ ਘੰਟਾ ਚੰਗਾ ਜੀਅ ਲਿਆਇਆ। ਇੱਕ ਘੰਟਾ ਖ਼ਰਾਬ ਵੀ ਕੀਤਾ। ਇੰਨੇ ਵਿੱਚ ਮੈਂ ਬਹੁਤ ਕੁੱਝ ਲਿਖ ਲੈਣਾ ਸੀ। ਉਸੇ ਵੇਲੇ ਤੜਕੇ ਬਹੁਤ ਨੀਂਦ ਆਉਂਦੀ ਹੈ। ਇਸ ਨੇ ਪੰਜਾਬੀ ਵਿੱਚ ਗੱਲਾਂ ਮਾਰ ਕੇ ਖ਼ੂਬ ਜੀਅ ਲੁਵਾ ਦਿੱਤਾ ਸੀ। ਪਰ ਜੋ ਚੀਜ਼ ਆਪ ਦੇ ਘਰੋਂ ਲੈਣ ਗਈ। ਲੈਣ ਗਈ ਹੋਈ ਉਹ ਆਪ ਵੀ ਮੁੜ ਕੇ ਨਹੀਂ ਆਈ ਸੀ। ਸ਼ਾਇਦ ਸੋਚਦੀ ਹੋਣੀ ਹੈ। ਇੱਕ ਪੈਕੇਜ ਖ਼ਰਾਬ ਹੋ ਜਾਵੇਗਾ। ਖੋਲਣ ਤੋਂ ਬਗੈਰ ਉਸ ਅਲਜਬਰੇ ਦੀ ਸਮਝ ਨਹੀਂ ਲੱਗਣੀ। ਅੱਜ ਦੀਆਂ ਵਰਕਰ ਦੋਨੇਂ ਹੀ ਗੋਰੀਆਂ ਸਨ। ਸਾਡੀ ਪੰਜਾਬੀ ਸੁਣ ਕੇ ਹਾਸਾ ਠੱਡਾ ਦੇਖ ਕੇ ਉਹ ਵੀ ਦੋਨੇਂ ਕੋਲੇ ਆ ਗਈਆਂ ਸਨ। ਕਿਸੇ-ਕਿਸੇ ਗੱਲ ਦੀ ਉਨ੍ਹਾਂ ਨੂੰ ਸਮਝ ਆ ਰਹੀ ਸੀ। ਕਈ ਲਫ਼ਜ਼ ਮੂੰਹ ਵਿਚੋਂ ਅੰਗਰੇਜ਼ੀ ਦੇ ਨਿਕਲ ਜਾਂਦੇ ਸਨ। ਸਾਨੂੰ ਦੇਖ ਕੇ ਉਹ ਵੀ ਹੱਸ ਰਹੀਆਂ ਸਨ। ਇੱਕ ਗੋਰੀ ਨੇ ਮੈਨੂੰ ਪੁੱਛਿਆ, " ਇਹ ਕੀ ਗੱਲਾਂ ਕਰਦੀ ਸੀ? " ਮੈਂ ਉਸ ਨੂੰ ਦੱਸਿਆ, " ਜੋ ਤੁਸੀਂ ਪਿਛਲੇ ਦਿਨ ਕੌਡਮ ਬਾਥਰੂਮਾਂ ਵਿੱਚ ਰੱਖੇ ਸੀ। ਇਹ ਕਹਿੰਦੀ, " ਹੋਰ ਰੱਖ ਦਿਉ ਮੁੱਕ ਗਏ ਹਨ। " ਦੂਜੀ ਗੋਰੀ ਬੋਲ ਪਈ। ਉਸ ਨੇ ਕਿਹਾ, " ਕੀ ਇਸ ਨੂੰ ਹੋਰ ਚਾਹੀਦੇ ਹਨ? ਮੈਂ ਰੂਮ ਵਿੱਚ ਫੜਾ ਆਉਂਦੀ ਹਾਂ। ਇਸ ਦੇ ਮੂੰਹ ਵਿੱਚ ਤਾਂ ਕੋਈ ਦੰਦ ਨਹੀਂ ਹੈ। "
ਮੈਂ ਉਸ ਨੂੰ ਕਿਹਾ, " ਬੱਚਾ ਨਾਂ ਹੋਵੇ ਤੇਰੇ ਵਰਗੀਆਂ ਤਾਂ ਪੱਕਾ ਇਲਾਜ ਕਰਾ ਕੇ ਰੱਖਦੀਆਂ ਹਨ। ਮੈਨੂੰ ਲੱਗਦਾ ਹੈ। ਸਾਰੇ ਇਹੀ ਲੈ ਗਈ ਹੈ। ਮੁਫ਼ਤ ਦੀ ਗਾਂ ਦੇ ਕੋਈ ਦੰਦ ਨਹੀਂ ਦੇਖਦਾ। ਕਿਸੇ ਨੇ ਕਿਹੜਾ ਇਸ ਨਾਲ ਵਿਆਹ ਕਰਾਉਣਾ ਹੈ? ਜਿਸ ਨੇ ਵਿਆਹ ਕਰਾਇਆ ਹੈ। ਉਹ ਵੀ ਈਦ ਦਾ ਚੰਦ ਹੋ ਗਿਆ ਹੈ। ਇਹ ਕਹਿੰਦੀ ਦੁਬਈ ਵਿਚੋਂ ਦੋ ਸਾਲੀ ਮੁੜਦਾ ਹੈ। ਇੱਕ ਮਹੀਨਾ ਹੀ ਇਸ ਕੋਲ ਆ ਕੇ ਰਹਿੰਦਾ ਹੈ। ਹੁਣ ਚਾਰ ਸਾਲ ਮਿਲਿਆ ਨਹੀਂ ਹੈ। ਇਹ ਚਾਰ ਸਾਲ ਦੀ ਕੈਨੇਡਾ ਵਿੱਚ ਰਹਿ ਰਹੀ ਹੈ। " ਗੋਰੀ ਨੂੰ ਚੰਬਾ ਜਿਹਾ ਲੱਗਾ। ਉਸ ਨੇ ਪੁੱਛਿਆ, " ਕੀ ਦੋ ਸਾਲਾਂ ਵਿੱਚ ਇੱਕ ਮਹੀਨਾ ਹੀ ਇਸ ਕੋਲ ਆ ਕੇ ਰਹਿੰਦਾ ਹੈ? ਫਿਰ ਤਾਂ ਇਹ ਹੌਲੀਡੇ ਮਨਾਉਣ ਵਾਲਾ ਹੋਟਲ ਹੋ ਗਿਆ। " ਮੈਂ ਉਸ ਨੂੰ ਦੱਸਿਆ, " ਜੇ ਕਿਸੇ ਦੀ ਇੰਨੀ ਕੁ ਛੁੱਟੀ ਹੋਵੇ ਇੱਕ ਮਹੀਨੇ ਵਿੱਚ ਤਾਂ ਪੰਜਾਬੀਆਂ ਦੇ ਆਇਆ, ਗਿਆ ਨਹੀਂ ਮੁੱਕਦਾ। ਇੰਨੇ ਸਮੇਂ ਵਿੱਚ ਰਿਸ਼ਤੇਦਾਰਾਂ ਨੂੰ ਹੀ ਮਸਾਂ ਮਿਲ ਹੁੰਦਾ ਹੈ। ਇੰਨੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਹਨ। ਮੰਜਾ ਡਾਹੁਣ ਨੂੰ ਥਾਂ ਨਹੀਂ ਲੱਭਦਾ। ਇਸ ਨੂੰ ਕੌਣ ਪੁੱਛਦਾ ਹੋਣਾ ਹੈ? ਇਹ ਤਾਂ ਸਿਰਫ਼ ਬੱਚੇ ਜੰਮ ਕੇ ਖ਼ਾਨ ਦਾਨ ਚਲਾਉਣ ਨੂੰ ਰੱਖੀ ਹੋਈ ਸੀ। ਬੱਚੇ ਇਕੱਲੀ ਨੇ ਪਾਲ ਦਿੱਤੇ ਹਨ। ਬੱਚੇ ਵੀ ਪਿਉ ਵਰਗੇ ਹੀ ਨਿਕਲਣੇ ਸੀ। ਇਸੇ ਲਈ ਬੱਚਿਆ ਨੇ ਇੱਥੇ ਕੱਢ ਕੇ ਬੈਠਾ ਦਿੱਤੀ ਹੈ। ਜਿਸ ਨੇ ਸਾਰੀ ਉਮਰ ਆਪਣੀਆਂ ਚਲਾਈਆਂ ਹੋਣ, ਉਹ ਫਿਰ ਦੂਜੇ ਦੀ ਧਰੀ ਇੱਟ ਨਹੀਂ ਰਹਿਣ ਦਿੰਦਾ। ਇਹ ਵੀ ਮੈਨੂੰ ਇਕੱਲ-ਖੋਰ ਲੱਗਦੀ ਹੈ। ਤਾਂਹੀਂ ਅਗਲਾ ਘਰ ਨਹੀਂ ਵੜਦਾ। 35 ਸਾਲਾਂ ਵਿੱਚ ਦੁਬਈ ਵਿੱਚ ਕੋਈ ਹੋਰ ਰੱਖ ਲਈ ਹੋਣੀ ਹੈ। ਉਸ ਦੀ ਜਾਇਦਾਦ ਬੱਚੇ ਲੈ ਗਏ। ਨਾਂ ਇਹ ਘਰ ਵਾਲੇ ਦੀ ਨਾਂ ਬੱਚਿਆਂ ਦੀ ਬਣ ਸਕੀ। ਸਿਆਣੇ ਲੋਕ ਉਸ ਘਰ ਔਲਾਦ ਨਹੀਂ ਵਿਆਹਉਂਦੇ। ਜਿਸ ਦੇ ਸਿਰ ਉੱਤੇ ਪਿਉ ਨਾਂ ਹੋਵੇ। ਕਈ ਐਸੇ ਪਰਿਵਾਰਾਂ ਦੇ ਬੱਚੇ ਠੀਠ ਹੁੰਦੇ ਹਨ। ਉਸ ਘਰ ਦੀ ਔਰਤ ਤੇ ਬੱਚੇ ਜ਼ਿਆਦਾ ਲਗਾਮ ਤੋਂ ਬਗੈਰ ਹੁੰਦੇ ਹਨ। ਕਿਸੇ ਦਾ ਡਰ ਨਹੀਂ ਮੰਨਦੇ " ਦੂਜੀ ਗੋਰੀ ਨੇ ਕਿਹਾ, " ਜੇ ਇਸ ਦਾ ਪਤੀ ਕੈਨੇਡਾ ਵਿੱਚ ਚਾਰ ਸਾਲਾਂ ਵਿੱਚ ਨਹੀਂ ਆਇਆ। ਤਾਂ ਉਹ ਇਸ ਨੇ ਕੀ ਕਰਨੇ ਹਨ? ਅਸੀਂ ਕੀ ਲੈਣਾ ਹੈ? ਅਸੀਂ ਹੋਰ ਰੱਖ ਆਉਂਦੀਆਂ ਹਾਂ। ਜੇ ਤੂੰ ਕਹੇ, ਇੱਥੇ ਹੀ ਤੇਰੇ ਕਾਊਟਰ ਉੱਤੇ ਰੱਖ ਦਿੰਦੇ ਹਾਂ। "
ਮੇਰਾ ਉੱਚੀ ਹਾਸਾ ਨਿਕਲ ਗਿਆ। ਮੈਂ ਕਿਹਾ, " ਇਸ ਨੂੰ ਲੋਕ ਵੋਮੈਨ ਸ਼ੈਲਟਰ ਨਾਲ ਜਾਣਦੇ ਹਨ। ਹੁਣ ਕੌਡਮ ਕਲੈਕਸ਼ਨ ਕਹਿਣ ਲੱਗ ਜਾਣਗੇ। ਅਗਲਿਆਂ ਨੂੰ ਇਹ ਵੀ ਦੱਸਦੀਆਂ ਹੋਣੀਆਂ ਹਨ। ਇਹ ਮਿਲਦੇ ਕਿਥੋਂ ਹਨ? ਤਾਂ ਹੀ ਤਾਂ ਸਾਰੇ ਦਰ ਮੱਲੀ ਖੜ੍ਹੇ ਹਨ। " ਪਹਿਲੀ ਗੋਰੀ ਨੇ ਕਿਹਾ, " ਮਰਦ ਵੋਮੈਨ ਸ਼ੈਲਟਰ ਅੰਦਰ ਆਉਣੇ ਮਨਾਂ ਹਨ। ਪਰ ਔਰਤਾਂ ਤਾਂ ਮਰਦਾਂ ਨੂੰ ਮਿਲਣ ਜਾ ਸਕਦੀਆਂ ਹਨ। ਇੱਥੇ ਲੜ ਕੇ ਤਾਂ ਪਤੀਆਂ , ਬੱਚਿਆਂ ਨਾਲ ਆਈਆਂ ਹਨ। ਬੁਆਏ ਫਰਿੰਡ ਨੂੰ ਮਿਲਦੀਆਂ ਰਹਿੰਦੀਆਂ ਹਨ। ਜਦੋਂ ਹੋਰ ਲੱਭਦੀਆਂ ਹਨ। ਤਾਂ ਪਹਿਲੇ ਨੂੰ ਛੱਡਦੀਆਂ ਹਨ। ਮੈਂ ਕਿਹਾ, " ਕੋਈ ਹੀ ਐਸੀ ਵੈਸੀ ਹੁੰਦੀ ਹੈ। ਜ਼ਿਆਦਾ ਤਰ ਔਰਤਾਂ ਜੇ ਲੜਨ ਦੀ ਹਿੰਮਤ ਵੀ ਕਰਦੀਆਂ ਹਨ। ਫਿਰ ਵੀ ਉਸੇ ਦੀ ਝਾਕ ਵਿੱਚ ਰਹਿੰਦੀਆਂ ਹਨ। ਉਹ ਗੋਰੀਆ ਕਾਲੀਆਂ ਵਾਂਗ ਹੋਰ ਮਾਮਲਾ ਨਹੀਂ ਖੜ੍ਹਾ ਕਰਦੀਆਂ। ਜੇ ਮਿਲਣਾ ਵੀ ਹੋਇਆ। ਉਸੇ ਨੂੰ ਸੱਦਣ ਗੀਆਂ। ਜਿਸ ਨੇ ਕੁੱਟ ਕੇ ਘਰੋਂ ਕੱਢੀਆਂ ਹਨ। ਕੇਸ ਅਦਾਲਤਾਂ ਵਿੱਚ ਦੋ ਸਾਲ ਚੱਲਣ ਪਿੱਛੋਂ ਵੀ ਉਸੇ ਦੇ ਮੁੜ ਜਾਂਦੀਆਂ ਹਨ। ਬਹੁਤੀਆਂ ਔਰਤਾਂ ਨੂੰ ਪਤੀ ਮਾਪਿਆ, ਰਿਸ਼ਤੇਦਾਰਾਂ ਨੇ ਲੱਭ ਕੇ ਦਿੱਤੇ ਹਨ। ਰਹੀ ਪਤੀ ਨਾਲ ਜਾਂਦੀਆਂ ਹਨ। ਡਰੀ ਪਤੀ ਮਾਪਿਆ, ਰਿਸ਼ਤੇਦਾਰਾਂ ਤੋਂ ਹਨ। ਬਈ ਕਿਤੇ ਕੋਈ ਗ਼ਲਤੀ ਨਾਂ ਹੋ ਜਾਵੇ। ਜਿਹੜੀਆਂ ਪਹਿਲਾਂ ਆਪ ਮਰਦਾਂ ਨੂੰ ਪਿਆਰ ਕਰ ਕੇ ਵਿਆਹ ਕਰਾਉਂਦੀਆਂ ਹਨ। ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਹੈ। ਉਹ ਐਨੀਆਂ ਆਜ਼਼ਾਦ ਹੋ ਜਾਂਦੀਆਂ ਹਨ। ਮਾਪਿਆ ਦੁਨੀਆ ਦੀ ਪ੍ਰਵਾਹ ਨਹੀਂ ਕਰਦੀਆਂ। ਤਾਸ਼ ਦੇ ਪੱਤਿਆਂ ਵਾਂਗ ਮਰਦ ਬਦਲਦੀਆਂ ਹਨ। "
ਮੈਂ ਅਜੇ ਗੱਲ ਕਰਦੀ ਸੀ। ਪ੍ਰੀਤ ਦੀ ਮੰਮੀ ਸਾਡੇ ਵੱਲ ਤੁਰੀ ਆ ਰਹੀ ਸੀ। ਉਹ ਸਾਡੇ ਕੋਲ ਆ ਗਈ। ਉਸ ਦੀ ਮੁੱਠੀ ਵਿੱਚ ਕੁੱਝ ਸੀ। ਮੈਨੂੰ ਸਮਝ ਲੱਗ ਗਈ ਸੀ। ਉਸ ਕੋਲ ਕੀ ਹੈ? ਉਹ ਬਹੁਤ ਸ਼ਰਮਾ ਰਹੀ ਸੀ। ਉਸ ਨੇ ਕਿਹਾ, " ਮੈਨੂੰ ਗੋਰੀਆਂ ਤੋਂ ਸੰਗ ਲੱਗਦੀ ਹੈ। ਇੰਨਾ ਨੂੰ ਤਾਂ ਕੋਈ ਸ਼ਰਮ ਨਹੀਂ ਹੈ। ਆਪਾਂ ਥੋੜ੍ਹੀ ਇੰਨਾ ਵਰਗੀਆਂ ਬਣਨਾ ਹੈ। ਤੂੰ ਇੱਧਰ ਨੂੰ ਹੋ ਕੇ ਦੇਖ ਲੈ। ਤੇਰਾ ਛੱਕ ਨਿਕਲ ਜਾਵੇਗਾ। " ਮੈਂ ਉਸ ਨੂੰ ਕਿਹਾ, " ਮੈਨੂੰ ਇਹ ਸਮਝਾ, ਇਹ ਗੋਰੀਆਂ ਕਿਹੋ ਜਿਹੀਆਂ ਹੁੰਦੀਆਂ ਹਨ? ਇੰਨਾ ਹੀ ਫ਼ਰਕ ਹੈ। ਇਹ ਗੋਰੀਆਂ, ਗੋਰੇ ਸੱਚ ਗੱਲ ਦੱਸ ਦਿੰਦੇ। ਜੋ ਅਸੀਂ ਦੇਖ ਰਹੇ ਹਾਂ। ਉਹੀ ਇੰਨਾ ਦੀ ਜ਼ਿੰਦਗੀ ਹੈ। ਆਪਣੇ ਸਬ ਕੁੱਝ ਲੁੱਕ-ਛਿਪ ਕੇ ਕਰੀ ਵੀ ਜਾਂਦੇ ਹਨ। ਮੁੱਕਰ ਵੀ ਜਾਂਦੇ ਹਨ। ਹੁਣ ਤੇਰੇ ਪਤੀ ਦੀ ਹੀ ਗੱਲ ਕਰਦੇ ਹਾਂ। ਉਹ ਦੋ ਸਾਲਾਂ ਵਿੱਚ ਇੱਕ ਮਹੀਨਾ ਤੇਰੇ ਕੋਲ ਆਉਂਦਾ ਹੈ। ਕੀ ਤੈਨੂੰ ਇਹੀ ਲੱਗਦਾ ਹੈ? ਬਾਕੀ ਦੇ 23 ਮਹੀਨੇ ਮਾਰੂਥਲ ਬਣ ਜਾਂਦਾ ਹੋਣਾ ਹੈ। ਦੁਬਈ ਵਿੱਚ ਵੀ ਉੱਧਰ ਦੀਆਂ ਗੋਰੀਆਂ ਹਨ। ਕੀ ਉਨ੍ਹਾਂ ਤੋਂ ਤੈਨੂੰ ਆਪ ਦੇ ਪਤੀ ਤੋਂ ਕੋਈ ਖ਼ਤਰਾ ਨਹੀਂ ਹੈ? ਨਾਲੇ ਇਹ ਜੋ ਤੂੰ ਸੰਭਾਲੀ ਫਿਰਦੀ ਹੈ। ਤੂੰ ਕਿਹਨੂੰ ਦੇਣੇ ਹਨ?" ਉਸ ਨੇ ਕਿਹਾ, " ਐਡਾ ਜ਼ੁਲਮ ਨਾਂ ਕਰ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਹੈ। ਹੁਣ ਪੈਸੇ ਕਮਾਉਣ ਰੋਜ਼ੀ ਰੋਟੀ ਲਈ ਸਾਡੇ ਕਰ ਕੇ ਤੁਰਿਆ ਫਿਰਦਾ ਹੈ। ਬੱਚਿਆਂ ਦੇ ਤਾਏ ਨੇ ਬੱਚੇ ਪਾਲਨ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ। "
ਮੈਂ ਸਮਝ ਗਈ। ਦੋਨਾਂ ਪਤੀ-ਪਤਨੀ ਨੇ ਜੁਗਾੜ ਫਿੱਟ ਕੀਤਾ ਹੋਇਆ ਸੀ। ਇਸ ਕੋਲ ਜੇਠ ਸੀ। ਉਸ ਕੋਲ ਦੁਬਈ ਵਾਲੀਆਂ ਹਨ। ਉਸ ਦੇ ਸਾਰੇ ਮੂੰਹ ਉੱਤੇ ਬਹੁਤ ਝੁਰੜੀਆਂ ਪਈਆਂ ਹੋਈਆਂ ਸਨ। ਮੈਂ ਉਸ ਨੂੰ ਪੁੱਛਿਆ," ਤੇਰੀ ਉਮਰ ਕਿੰਨੀ ਹੈ? ਤੇਰਾ ਵਿਆਹ ਕਿੰਨੀ ਉਮਰ ਵਿੱਚ ਹੋਇਆ ਸੀ?" ਉਸ ਨੇ ਕਿਹਾ, " ਇਹ ਮੇਰੇ ਮਾਂ-ਬਾਪ ਨੂੰ ਪਤਾ ਹੋਣਾ ਹੈ। ਮੈਨੂੰ ਨਹੀਂ ਪਤਾ। " ਮੈਨੂੰ ਉਸ ਦੀਆਂ ਗੱਲਾਂ ਡਿੱਕ-ਡੋਲੇ ਖਾਂਦੀਆਂ ਦਿਸ ਰਹੀਆਂ ਹਨ। ਕੋਈ ਸਿੱਧਾ ਜੁਆਬ ਨਹੀਂ ਦੇ ਰਹੀ ਸੀ। ਇਹ ਔਰਤਾਂ ਜਿਆਦਾਤਰ ਗੌਰਮਿੰਟ ਤੋਂ ਭੱਤਾ ਲੈ ਕੇ ਬੱਚੇ ਜੰਮੀ ਜਾਂਦੀਆਂ ਹਨ। ਇੰਨਾ ਦੇ ਕੈਨੇਡਾ ਵਿੱਚ ਵੀ 6,7,8 ਤੋਂ ਵੀ ਵੱਧ ਬੱਚੇ ਹਨ। ਘੱਟ ਇਮਕਮ ਹੋਣ ਕਰਕੇ ਇੱਕ ਬੱਚੇ ਦਾ 350 ਡਾਲਰ ਵੀ ਮਿਲਦਾ ਹੈ। ਇਸੇ ਲਈ ਜੌਬ ਨਹੀਂ ਕਰਦੀਆਂ। ਚਾਰ ਬੱਚੇ ਜੰਮਣ ਨਾਲ ਇਮਕਮ 1400 ਡਾਲਰ ਬਣ ਜਾਂਦੀ ਹੈ।
6 ਬੱਚੇ ਪਾਲਨ ਵਾਲੀ ਸਿਧਰੀ ਕਿਵੇਂ ਹੋ ਸਕਦੀ ਹੈ? ਉਹ ਐਡੀ ਭੋਲੀ ਵੀ ਨਹੀਂ ਸੀ। ਪੂਰੀ ਚਾਲੂ ਜ਼ਨਾਨੀ ਸੀ। ਜੋ ਬਗੈਰ ਨੌਕਰੀ ਕੀਤੇ। ਗੌਰਮਿੰਟ ਦਾ ਮਕਾਂਨ ਲਈ ਬੈਠੀ ਸੀ। ਮਹੀਨੇ ਦਾ 800 ਡਾਲਰ ਬਿਲ ਫੇਅਰ ਸਰਕਾਰੀ ਭੱਤਾ ਦਵਾਈਆਂ ਮੁਫ਼ਤ, ਫ਼ਰਨੀਚਰ, ਟੀਵੀ ਘਰ ਦਾ ਸਮਾਨ, ਭੋਜਨ, ਲੈਣ ਲੱਗ ਗਈ ਸੀ। ਐਸੀ ਔਰਤ ਨੇ ਬੱਚਿਆਂ ਤੋ ਕੀ ਕਰਾਉਣਾ ਹੈ? ਨੂੰਹਾਂ ਦੇ ਬੱਚੇ ਸੰਭਾਲਣ ਤੇ ਰਸੋਈ ਕਰਨ ਤੋਂ ਬਚ ਗਈ ਸੀ। ਉਸ ਨੇ ਦੋਨਾਂ ਗੋਰੀਆਂ ਵੱਲ ਉਹਲਾ ਕਰ ਲਿਆ ਸੀ। ਮੇਰੀ ਬਾਂਹ ਨੂੰ ਹਿਲਾ ਕੇ ਮੁੱਠੀ ਵੱਲ ਇਸ਼ਾਰਾ ਕੀਤਾ। ਮੁੱਠੀ ਖ਼ੋਲ ਕੇ, ਦੋਨਾਂ ਹੱਥਾਂ ਨਾਲ ਲੰਬਾ ਕਰ ਕੇ, ਮੈਨੂੰ ਦਿਖਾ ਕੇ ਬੋਲੀ, " ਮੈਂ ਕਿਤੇ ਝੂਠ ਬੋਲਦੀ ਸੀ। ਹੁਣ ਆਪ ਹੀ ਅੱਖਾਂ ਨਾਲ ਦੇਖ ਲੈ। " ਮੈਂ ਹੈਰਾਨ ਜਿਹੀ ਹੁੰਦੀ ਨੇ ਪੁੱਛਿਆ, " ਇਹ ਕੀ ਹੈ? ਮੈਂ ਇਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ। " ਉਸ ਨੇ ਕਿਹਾ, " ਇਹ ਉਹੀ ਹੈ। ਜੋ ਬਾਥਰੂਮ ਵਿੱਚ ਰੱਖੇ ਹੋਏ ਸਨ। ਇਹੀ ਤਾਂ ਹਨ ਜੋ ਗੌਰਮਿੰਟ ਵਾਲਿਆਂ ਨੇ ਰਖਾਏ ਸਨ। ਤਾਂ ਹੀ ਤਾਂ ਮੁੱਕ ਗਏ ਹਨ। ਇੰਨਾ ਗੋਰੀਆਂ, ਕਾਲੀਆ ਕੋਲ ਹੋਰ ਵੀ ਮਰਦ ਹੁੰਦੇ ਹਨ। " ਮੈਂ ਉਸ ਤੋਂ ਪਿੱਛਾ ਛੱਡਾਉਣ ਨੂੰ ਕਿਹਾ, " ਬਾਕੀ ਵੀ ਔਰਤਾਂ ਤੇਰੇ ਵਰਗੀਆਂ ਹੋ ਸਕਦੀਆਂ ਹਨ। ਇਹ ਤੈਨੂੰ ਕਿਉਂ ਨਹੀਂ ਲੱਗਦਾ? ਤੂੰ ਆਪ ਨੂੰ ਚਾਲਚਲਣ ਵਾਲੀ ਦੱਸ ਰਹੀ ਹੈ। ਦੂਜੀਆਂ ਔਰਤਾਂ ਨੂੰ ਬਦ-ਚੱਲਣ ਦੱਸਦੀ ਹੈ। ਆਪ ਦੇ ਉੱਤੇ ਲਾ ਕੇ ਦੇਖ ਤੈਨੂੰ ਜੁਆਬ ਮਿਲ ਜਾਵੇਗਾ। " ਉਹ ਮਸ਼ਕਰੀਆਂ ਹੱਸਦੀ ਹੋਈ ਬੋਲੀ, " ਆਪਾਂ ਨੂੰ ਕਿਸੇ ਦੇ ਮਨ ਕੀ ਪਤਾ ਹੈ? ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। "

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com

 ਆਪ ਇਸ਼ਕ ਕਰੋਂ ਤਾਂ ਅਨੰਦ ਆਉਂਦਾ ਹੈ, ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ   - ਸਤਵਿੰਦਰ ਕੌਰ ਸੱਤੀ

ਔਰਤ ਮਰਦ ਰੱਬ ਨੇ ਪੈਦਾ ਕੀਤੇ ਹਨ। ਉਹ ਇੱਕ ਦੂਜੇ ਲਈ ਬਣਾਏ ਗਏ ਹਨ। ਕਿੰਨੀ ਅਜੀਵ ਗੱਲ ਹੈ। ਹੋਰ ਸਮਾਜ ਵਿਚੋਂ ਲੋਕ, ਮਾਪੇ ਰੋਕਣ ਦਾ ਯਤਨ ਕਰ ਰਹੇ ਹਨ। ਆਪ ਵੀ ਤਾਂ ਇੰਨਾ ਮਾਪਿਆਂ ਨੇ ਬੱਚੇ ਇਹੀ ਕੁੱਝ ਸੈਕਸ ਕਰਕੇ ਪੈਦਾ ਕੀਤੇ ਹਨ। ਉਦੋਂ ਆਪ ਨੂੰ ਕੋਈ ਸ਼ਰਮ ਨਹੀਂ ਆਈ। ਕਿਉਂਕਿ ਗੱਲ ਆਪਦੇ ਅਨੰਦ ਦੀ ਸੀ। ਆਪ ਅਸੀਂ ਸਭ ਕੁੱਝ ਕਰ ਸਕਦੇ ਹਾਂ। ਦੂਜਾ ਬੰਦਾ ਸੈਕਸ ਵੀ ਸਮਾਜ ਵਿਚੋਂ ਲੋਕਾਂ, ਮਾਪਿਆਂ ਦੀ ਇਜਾਜ਼ਤ ਨਾਲ ਪੁੱਛ ਕੇ ਕਰੇ। ਐਸੇ ਲੋਕਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਆਪ ਬੱਚੇ ਜੰਮ ਲਏ ਦੂਜੇ ਬੰਦੇ ਉੱਤੇ ਆਪਣੇ ਜੰਮਿਆਂ ਉੱਤੇ ਸੈਕਸ ਨਾਂ ਕਰਨ ਦਾ ਕਰਫ਼ਿਊ ਲੱਗਾ ਦਿੰਦੇ ਹਨ। ਰਾਤ ਨੂੰ ਉੱਠ-ਉੱਠ ਕੇ ਰਾਖੀ ਕਰਦੇ ਹਨ। ਢਿੱਡ ਲੱਗਾ ਹੈ ਭੁੱਖ ਤਾਂ ਲੱਗੇਗੀ। ਰਣਜੀਤ ਕੌਰ ਤੇ ਸਦੀਕ ਦਾ ਗਾਣਾ ਬਹੁਤ ਚਿਰ ਪਹਿਲਾਂ ਸੁਣਿਆ ਸੀ," ਮੈ ਤੇ ਮਾਹੀ ਇੰਝ ਜੁੜ ਗਏ ਜਿਵੇਂ ਟਿੱਚ ਬਟਨਾਂ ਦੀ ਜੋੜੀ।" ਟਿੱਚ ਬਟਨ ਬਣੇ ਹਨ। ਵਾਕਿਆ ਹੀ ਜੁੜਨਗੇ। ਇਹ ਗਾਣਾ ਕੋਠੇ ਉੱਤੇ ਸਪੀਕਰਾਂ ਵਿੱਚ ਵੱਜਦਾ ਸੀ। ਉਦੋਂ ਲੋਕਾਂ ਦੇ ਕੰਨ ਬੰਦ ਹੁੰਦੇ ਹੋਣੇ ਹਨ। ਔਰਤ ਮਰਦ ਇੱਕ ਦੂਜੇ ਲਈ ਬਣਾਏ ਗਏ ਹਨ। ਉਹ ਇੱਕ ਦੂਜੇ ਦੇ ਕੋਲ ਤਾਂ ਜਾਣਗੇ ਹੀ ਕੁਦਰਤ ਦਾ ਨਿਯਮ ਹੈ। ਇਸ਼ਕ ਤੋਂ ਸਾਰੀ ਦੁਨੀਆ ਪੈਦਾ ਹੋਈ ਹੈ। ਵਿਆਹਿਆਂ ਹੋਇਆ ਨੂੰ ਵੀ ਉਸ ਤੋਂ ਬਗੈਰ ਹੋਰ ਕੁੱਝ ਸੁੱਝਦਾ ਹੀ ਨਹੀਂ ਹੈ। ਫ਼ਰਕ ਸਿਰਫ਼ ਇੰਨਾ ਹੈ। ਸ਼ੌਕੀਆ ਇਸ਼ਕ ਜਾਣੀਦੀ ਨਵੀਂ ਫੁੱਟੀ ਜਵਾਨੀ ਦਾ ਸੱਜਰਾ ਇਸ਼ਕ ਨੌਜਵਾਨ ਮੁੰਡੇ ਕੁੜੀਆਂ ਜ਼ਿਆਦਾ ਤਰ ਚੋਰੀ ਛੁਪੇ ਕਰਦੇ ਹਨ। ਮਾਪੇ ਵਿਆਹ ਕਰਾ ਕੇ ਇਲਾਕੇ ਵਿੱਚ ਢੰਡੋਰਾ ਪਿੱਟ ਕੇ ਬਾਜੇ ਵਜਾ ਕੇ ਇਕ ਦੂਜੇ ਦੀ ਪੂਰਤੀ ਕਰਦੇ ਹਨ। ਅੰਤ ਦੋਨਾਂ ਦਾ ਕਾਮ ਸੈਕਸ ਹੀ ਹੁੰਦਾ ਹੈ। ਭਾਵੇਂ ਡਰਾਮਾਂ ਕਰਕੇ 40, 50 ਲੱਖ ਲਾ ਕੇ ਕਰ ਲਵੋ। ਚਾਹੇ ਸਿਰਫ਼ ਅੱਖਾਂ ਹੀ ਅੱਖਾਂ ਦੀ ਹਾਮੀ ਭਰ ਕੇ ਕਰ ਲਵੋ। ਸਿੱਟਾ ਦੋਨਾਂ ਦਾ ਇੱਕ ਹੀ ਹੈ। ਹੋਰ ਆਪਣੇ ਵਰਗਾ ਜੰਮ ਪੈਦਾ ਹੈ। ਜਿਸ ਕਾਮ ਨੂੰ ਕਰਨ ਨਾਲ ਆਪਣੇ ਵਰਗਾ ਜੰਮਦਾ ਹੈ। ਕੀ ਉਹ ਮਾੜਾ ਹੋ ਸਕਦਾ ਹੈ? ਜੇ ਹੋ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਰਾਖੀ ਕਰਨ ਦੀ ਥਾਂ ਆਪਣੇ ਆਪ ਤੇ ਆਪਣੇ ਮਾਪਿਆਂ ਨੂੰ ਵੀ ਦੁਰਫਿੱਟੇ ਮੂੰਹ ਕਹਿ ਲਿਆ ਕਰੋ। ਇਹ ਹੋ ਨਹੀਂ ਸਕਦਾ। ਕਿਉਂਕਿ ਦੂਜਾ ਕਰੇ ਉਹੀ ਜ਼ਰ ਨਹੀਂ ਹੁੰਦਾ। ਜਦੋਂ ਆਪਣੀ ਪੂਰਤੀ ਹੁੰਦੀ ਹੈ। ਦੁਨੀਆ ਦਾ ਹਰ ਸੁੱਖ ਇਸੇ ਵਿੱਚ ਦਿਸਦਾ ਹੈ। ਤਾਂਹੀਂ ਤਾਂ ਬੇਗਾਨੀ ਔਰਤ ਨੂੰ ਘਰ ਲਿਆ ਕੇ ਵਸਾ ਲੈਂਦੇ ਹਨ। ਹੋਰ ਕਿਉਂ ਮਰਦ ਔਰਤ ਇੱਕ ਦੂਜੇ ਨੂੰ ਹਿੱਕ ਉੱਤੇ ਜਰਦੇ ਹਨ।? ਅਨੇਕਾਂ ਮਰਦ ਔਰਤ ਆਪਣੇ ਸਰੀਰ ਦੇ ਸੁਖ ਲਈ ਹੀ ਐਸਾ ਕਰਦੇ ਹਨ। ਕੀ ਔਲਾਦ ਜੰਮਣ ਖ਼ਾਤਰ ਇੱਕ ਦੂਜੇ ਨੂੰ ਸਹਿਣ ਕਰਦੇ ਹੋ? ਇਹ ਵੀ ਨਹੀਂ ਹੈ। ਜੇ ਇਹ ਹੁੰਦਾ ਅਨੇਕਾਂ ਅਨਾਥ ਬੱਚੇ ਸੜਕਾਂ, ਮੰਦਰਾਂ, ਆਸ਼ਰਮਾਂ ਵਿੱਚ ਨਾਂ ਮਿਲਦੇ। ਡਾਕਟਰਾਂ ਕੋਲ ਔਰਤਾਂ ਬਾਰ-ਬਾਰ ਭਰੂਣ ਹੱਤਿਆ ਨਾਂ ਕਰਾਉਣ ਜਾਂਦੀਆਂ। ਵਿਆਹ ਤੋਂ ਪਹਿਲਾਂ ਜਾਂ ਪਿੱਛੋਂ ਜੋ ਬੱਚਾ ਗਿਰਾਉਂਦੇ ਹਨ। ਉਦੋਂ ਔਲਾਦ ਦਾ ਮੋਹ ਮਾਂ ਦੀ ਮਮਤਾ ਪਿਉ ਦਾ ਵਾਰਸ ਹੋਣ ਦੇ ਚਾਅ ਕਿਥੇ ਹੁੰਦੇ ਹਨ? ਦੁਨੀਆ ਬਹੁਤ ਡਰਾਮਾਂ ਕਰਦੀ ਹੈ। ਇਸ਼ਕ ਸਮਾਜ, ਦੇਸ਼, ਧੰਨ ਦੌਲਤ, ਧੀ-ਪੁੱਤਰ, ਮਾਪਿਆਂ, ਪਤੀ-ਪਤਨੀ ਹੋਰਾਂ ਨਾਲ ਹੁੰਦਾ ਹੈ। ਇਹ ਸਾਡੀ ਨਿਗ੍ਹਾ ਥੱਲੇ ਘੱਟ ਆਉਂਦੇ ਹਨ। ਇਹ ਇਸ਼ਕ ਅਸੀਂ ਸਮਾਜ ਤੇ ਮਾਪਿਆਂ ਦੀ ਇਜਾਜ਼ਤ ਨਾਲ ਕਰਦੇ ਹਾਂ। ਪਤੀ-ਪਤਨੀ ਵੀ ਘਰ ਵਸਾ ਲੈਂਦੇ ਹਨ। ਸਾਰੀ ਉਮਰ ਇੱਕ ਸਾਥ ਰਹਿੰਦੇ ਹਨ। ਇਸ ਰਿਸ਼ਤੇ ਨਾਲ ਬਹੁਤੇ ਮਾਪਿਆਂ ਨੇ ਭਾਵੇਂ ਆਪਣੇ ਧੀ ਪੁੱਤ ਗੁਆ ਲਏ ਹਨ। ਮਾਪਿਆਂ ਨੂੰ ਛੱਡ ਕੇ ਨਵੇਂ ਬਣੇ ਪਤੀ-ਪਤਨੀ ਆਪਸ ਵਿੱਚ ਇਸ਼ਕ ਕਰਦੇ, ਉਨ੍ਹਾਂ ਨੂੰ ਭੁੱਲ ਹੀ ਜਾਂਦੇ ਹਨ। ਇਸ਼ਕ ਕਿਸੇ ਨਾਲ ਲਗਨ ਜੋੜ ਹੋਣ ਨੂੰ ਕਹਿੰਦੇ ਹਨ। ਇਸ਼ਕ ਆਪਣੇ ਮਤਲਬ ਲਈ ਆਪਣੀ ਪੂਰਤੀ ਲਈ ਕੀਤਾ ਜਾਂਦਾ ਹੈ। ਇਸ਼ਕ ਜਦੋਂ ਹੁੰਦਾ ਹੈ, ਉਮਰ, ਰੰਗ, ਸ਼ਕਲ ਅਕਲ ਨਹੀਂ ਦੇਖਦੇ। ਇਸ਼ਕ ਨੂੰ ਬਹੁਤੇ ਭੂਤ ਕਹਿੰਦੇ ਹਨ। ਜਦੋਂ ਇਹ ਸਿਰ ਚੜ੍ਹ ਕੇ ਬੋਲਦਾ ਹੈ। ਸਭ ਹੱਦਾਂ ਬੰਨੇ ਟੱਬ ਜਾਂਦਾ ਹੈ। ਇਸ ਦਾ ਸਿਧਾ ਸਬੰਧ ਕਾਮ ਨਾਲ ਹੈ। ਜੇ ਸਿਧਾ ਤਰੀਕਾ ਲੋਟ ਨਹੀਂ ਆਉਂਦਾ ਤਾਂ ਕਈ ਸਿਰ ਫਿਰੇ ਬਲਾਤਕਾਰ ਕਰਦੇ ਹਨ। ਜੇ ਰਜ਼ਾ ਮੰਦੀ ਹੋ ਜਾਏ, ਸਮਾਜ ਵਿੱਚ ਗੱਲ ਨਹੀਂ ਫੈਲਦੀ। ਸਮਾਜ ਹਰ ਗੱਲ ਦਾ ਪਤਾ ਲੱਗਾ ਹੀ ਲੈਂਦਾ ਹੈ। ਜਦੋਂ ਹਰ ਕੋਈ ਆਪ ਐਸਾ ਕਰਦਾ ਹੈ। ਭਾਵ ਕਾਮ ਕਰਦਾ ਹੈ। ਉਦੋਂ ਨਾਂ ਤਾਂ ਕੋਈ ਸ਼ਰਮ ਮਹਿਸੂਸ ਹੁੰਦੀ ਹੈ। ਨਾਂ ਹੀ ਗੈਰ, ਗ਼ਲਤ ਲੱਗਦਾ ਹੈ। ਸਗੋਂ ਅਨੰਦ ਆਉਂਦਾ ਹੈ। ਆਮ ਹੀ ਮੀਡੀਆ ਹਰ ਪਾਸਿਉਂ ਖ਼ਬਰਾਂ ਦੇ ਰਿਹਾ ਹੈ। ਭਾਈ ਨੇ ਭੈਣ ਮਾਰ ਦਿੱਤੀ। ਪਿਉ ਨੇ ਧੀ ਨਾਲ ਯਾਰ ਦੇਖ ਲਿਆ। ਧੀ ਤੇ ਯਾਰ ਦੋਨੇਂ ਮਾਰ ਦਿੱਤੇ। ਕੀ ਫਿਰ ਇੱਜ਼ਤ ਸੰਭਾਲ ਲਈ ਜਾਂਦੀ ਹੈ। ਜਾਂ ਕਮਲੀ ਦੇ ਸਿਰ ਵਾਂਗ ਖਿਲਾਰਾ ਪੈ ਜਾਂਦਾ ਹੈ। ਆਪ ਇਸ਼ਕ ਕਰੋਂ ਤਾਂ ਅਨੰਦ ਆਉਂਦਾ ਹੈ, ਰੱਬ ਦਿਸਦਾ ਹੈ। ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ। ਅੱਖਾਂ ਨੂੰ ਵਿੱਚ ਫੋਲਾਂ ਪੈਂਦਾ ਹੈ।
ਹੈਰਾਨੀ ਇਸ ਗੱਲ ਦੀ ਹੁੰਦੀ ਹੈ। ਹਰ ਕੋਈ ਦੂਜੇ ਨੂੰ ਹੀ ਦੇਖਦਾ ਹੈ। ਦੂਜਾ ਕੀ ਕਰ ਰਿਹਾ? ਆਪਣਾ ਸਰੀਰਕ ਸ਼ੋਸ਼ਣ ਕਿਵੇਂ ਕਰਦਾ ਹੈ। ਕੀ ਕਦੇ ਆਪਣੀ ਬੁੱਕਲ ਵਿੱਚ ਮੂੰਹ ਦੇ ਕੇ ਦੇਖਿਆ ਹੈ? ਅੱਜ ਤੱਕ ਆਪ ਕੀ ਕੁਛ ਕਿਤਾ ਹੈ? ਜਵਾਨ ਬੱਚੇ ਘਰ ਅਜੇ ਟੈਲੀਵਿਜ਼ਨ ਹੀ ਦੇਖ ਰਹੇ ਹੁੰਦੇ ਹਨ। ਮਾਪੇ, ਵੱਡੇ ਭਰਾ, ਚਾਚੇ, ਤਾਏ ਆਪੋ ਆਪਣੀਆਂ ਜੋੜੀਆਂ ਸਮੇਤ ਅੰਦਰੋਂ ਕੁੰਡੇ ਲਾਈ ਕੀ ਕਰਦੇ ਹੁੰਦੇ ਹਨ? ਉਦੋਂ ਧੌਲਿਆ ਝਾਟਿਆਂ ਵਾਲਿਆਂ ਨੂੰ ਜਵਾਨ ਬੱਚਿਆਂ ਦੀ ਕੋਈ ਸ਼ਰਮ ਨਹੀਂ ਹੁੰਦੀ। ਇੱਜ਼ਤ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਕਿਉਂਕਿ ਵਿਆਹ ਦੀ ਮੋਹਰ ਲੁਆ ਕੇ, ਸੈਕਸ ਕਰਨ ਦਾ ਲਾਇਸੈਂਸ ਲਿਆ ਹੁੰਦਾ ਹੈ। ਆਪਦੀ ਲੋਕਾਂ ਦੀ 60, 70 ਸਾਲਾਂ ਬਾਅਦ ਵੀ ਨੀਅਤ ਨਹੀਂ ਭਰਦੀ। ਪਰ ਦੂਜੇ ਉਤੇ ਕੰਟਰੋਲ ਕਰਨਾਂ ਆਪਣਾਂ ਧਰਮ ਸਮਝਦੇ ਹਨ। ਬੱਚੇ, ਨੌਜੁਆਨ ਕੋਈ ਵੀ ਜੋ ਵੀ ਕਰਦੇ ਹਨ। ਸਭ ਘਰ ਤੋਂ ਸਿੱਖਦੇ ਹਨ। ਜਿਵੇਂ ਬੱਚੇ ਆਪ ਪੈਦਾ ਹੁੰਦੇ ਹਨ। ਉਹ ਜਾਣਦੇ ਹਨ। ਤੁਸੀਂ ਚਾਹੇ ਕਹੀ ਚੱਲੋ, " ਉੱਪਰੋਂ ਛੱਤ ਪਾੜ ਕੇ ਡਿੱਗੇ ਹੋ। ਰੱਬ ਨੇ ਸਿਧਾ ਉੱਪਰੋਂ ਪਾਰਸਲ ਭੇਜਿਆ ਹੈ। " ਜੋ ਤੁਸੀਂ ਕੀਤਾ, ਜਵਾਨ ਹੋ ਕੇ ਬੱਚੇ ਵੀ ਜ਼ਰੂਰ ਕੋਸ਼ਿਸ਼ ਕਰਨਗੇ। 13, 14, 15, 16, 18 ਸਾਲ ਦੀ ਉਮਰ ਵਿੱਚ ਨੌਜਵਾਨ ਐਸਾ ਕਰਨਾ ਸ਼ੁਰੂ ਕਰਦੇ ਹਨ। ਜਾਂ ਤਾਂ ਅੱਖਾਂ ਉੱਤੇ ਪੱਟੀ ਬੰਨ੍ਹ ਲਵੋ। ਜਾਂ ਫਿਰ ਆਪਣੇ ਆਪ ਉੱਤੇ ਵੀ ਇੰਨਾ ਸਾਹਮਣੇ ਕੰਟਰੋਲ ਕਰੋ। ਤੇ ਜਾਂ ਫਿਰ ਪੱਛਮੀ ਦੇਸ਼ ਵਾਂਗ ਬੁਆਏ ਗਰਲ਼ ਫਰੈਂਡ ਰੱਖਣ ਦੀ ਢਿੱਲ ਦੇ ਹੀ ਦਿਉ। ਜੇ ਨਹੀਂ ਦੇਵਾਂਗੇ, ਚੋਰੀ ਛੁਪੇ ਕੰਮ ਚੱਲੇਗਾ। ਬਗੈਰ ਇਜਾਜ਼ਤ ਦੇ ਕੀਤਾ ਗਿਆ ਕਾਰਜ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ। ਕਿਉਂਕਿ ਤੁਹਾਡੇ ਮਾਪਿਆਂ ਨੇ ਵੀ ਤੁਹਾਡੇ ਉੱਤੇ ਪਾਬੰਦੀ ਲਾਈ ਰੱਖੀ ਹੈ। ਤੁਸੀਂ ਲਕੀਰ ਦੇ ਫ਼ਕੀਰ ਬਣਨਾ ਚਾਹੁੰਦੇ ਹੋ। ਪਰ ਥੋੜ੍ਹੀ ਜਿਹੀ ਢਿੱਲ ਦੇ ਦਿਉਗੇ ਸਹਿਣ ਸ਼ੀਲਤਾ ਕਰ ਲਵੋਗੇ। ਤਾਂ ਸੁਖ ਪਾਵਾਂਗੇ। ਅੱਗੇ ਤਾਂਹੀਂ ਵਿਆਹ 15, 16, 18 ਉਮਰ ਵਿੱਚ ਕਰ ਦਿੱਤਾ ਜਾਂਦਾ ਸੀ। ਲੋਕ ਵੀ ਭਲੇ ਹੁੰਦੇ ਸਨ। ਸਮਾਜ ਵਿੱਚ ਗੰਦ ਨਹੀਂ ਫੈਲਦਾ ਸੀ। ਰੱਬ ਜਾਣਦਾ ਹੈ। ਕੀ ਤੁਸੀਂ ਗੁਆਂਢੀ ਦੀ ਧੀ ਭੈਣ ਦੇ ਇੱਜ਼ਤ ਸਾਂਝੀ ਸਮਝਦੇ ਹੋ?
ਅਗਰ ਪਤਾ ਲੱਗ ਜਾਂਦਾ ਹੈ, ਨੌਜਵਾਨ ਇਹ ਸਭ ਕਰਦੇ ਹਨ। ਜਾਨੋਂ ਮਾਰਨ ਦੀ ਥਾਂ ਵਿਆਹ ਕਿਉਂ ਨਹੀਂ ਕੀਤਾ ਜਾਂਦਾ? ਘਰੋਂ ਨਿਕਾਲਗਾ ਦੇ ਦੇਵੋ। ਜੋ ਨੌਜਵਾਨ ਧੀ ਪੁੱਤ ਨੂੰ ਪਸੰਦ ਹੈ। ਕਈ ਮਾਪਿਆਂ ਸਮਾਜ ਨੂੰ ਉਹ ਤਾਂ ਬਿਲਕੁਲ ਪਸੰਦ ਨਹੀਂ ਹੁੰਦਾ। ਫਿਰ ਵਿਆਹ ਕਿਤੇ ਹੋਰ ਕਰ ਦਿੱਤਾ ਜਾਂਦਾ ਹੈ। ਅੱਗਲੇ ਕੋਲ ਦੋ-ਦੋ ਹੋ ਜਾਂਦੇ ਹਨ। ਵਿਆਹ ਕਰਨ ਨਾਲ ਪਹਿਲੇ ਵਾਲੇ ਇਸ਼ਕ ਨੇ ਭਸਮ ਨਹੀਂ ਹੋਣਾ। ਇਹ ਧੱਕਾ ਸ਼ਾਹੀ ਮਾਪਿਆਂ ਸਮਾਜ ਦੀ ਕਦੋਂ ਤੱਕ ਚੱਲੇਗੀ? ਲੱਗਦਾ ਹੈ, ਜਦੋਂ ਤੱਕ ਨੌਜੁਆਨ ਸਹਿਣ ਕਰਦੇ ਰਹਿਣਗੇ। ਨੌਜੁਆਨ ਅਗਰ ਆਪਣਾ ਬੋਝ ਚੁੱਕਣ ਦੇ ਕਾਬਲ ਹੋ ਗਏ ਹੋ। ਨੌਜੁਆਨ ਮਾਪਿਆਂ ਸਮਾਜ ਦੇ ਹਊਏ ਤੋਂ ਆਪਣਾ ਡਰ ਚੱਕ ਦੇਵੋ। ਇਹ ਸਿਰਫ਼ ਕਹਿਣ ਦੀਆਂ ਹੀ ਗੱਲਾਂ ਹੁੰਦੀਆਂ ਹਨ। ਡਰ ਨਾਮ ਦਾ ਕੋਈ ਐਸਾ ਜਾਦੂ ਮੰਤਰ ਨਹੀਂ ਹੈ। ਜੋ ਖਾ ਜਾਵੇਗਾ, ਹੜੱਪ ਜਾਵੇਗਾ। ਡਰ ਇੱਕ ਸ਼ਬਦ ਦਾ ਨਾਮ ਹੈ। ਕਿਸੇ ਜੰਮਦੂਤ ਦਾ ਨਾਮ ਨਹੀਂ ਹੈ। ਮਾਪਿਆਂ ਸਮਾਜ ਦੀ ਨਫ਼ਰਤ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਹੀ ਜਾਨ ਬਚਾਉਣ ਲਈ ਉਪਾਅ ਕਰਨੇ ਚਾਹੀਦੇ ਹਨ। ਕਿਸੇ ਹੱਥੋਂ ਮਰਨ ਨਾਲੋਂ ਚੰਗਾ ਹੈ। ਜ਼ਿੰਦਗੀ ਆਪੇ ਜੱਦੋ ਜਹਿਦ ਕਰਦੇ ਗੁਜ਼ਾਰੀ ਜਾਵੇ। ਮੈਨੂੰ ਇੱਕ ਗੱਲ ਬਹੁਤ ਪਸੰਦ ਹੈ। ਜੋ ਵੀ ਕਰਨ ਨੂੰ ਮਨ ਕਰੇ, ਜ਼ਰੂਰ ਕਰੋਂ। ਤਾਂ ਹੀ ਤਾਂ ਸਫਲਤਾ ਪੈਰ ਚੁੰਮਦੀ ਹੈ। ਨਵੇਂ ਕੰਮ ਕਰਨ ਦਾ ਮੌਕਾ ਮਿਲਦਾ ਹੈ। ਸੈਕਸ ਜ਼ਿੰਦਗੀ ਦਾ ਅਨਮੋਲ ਹਿੱਸਾ ਹੈ। ਜ਼ਿੰਦਗੀ ਹੈ, ਤਾਂ ਕਾਮ ਤੇ ਢਿੱਡ ਦੀ ਭੁੱਖ ਲੱਗਣੀ ਹੀ ਹੈ। ਤਾਂਹੀਂ ਗੁਰੂਆਂ ਅਵਤਾਰਾਂ ਨੇ ਆਪ ਵੀ ਵਿਆਹੁਤਾ ਜੀਵਨ ਗੁਜ਼ਾਰਿਆ ਹੈ। ਹੋਰਾਂ ਨੂੰ ਵੀ ਇਹੀ ਪ੍ਰੇਰਨਾ ਦਿੱਤੀ ਹੈ। ਹਰ ਬੰਦੇ ਵਿੱਚ ਦੂਜੇ ਨੂੰ ਐਸਾ ਕੁੱਝ ਕਰਦੇ ਨੂੰ ਦੇਖ ਕੇ ਸਹਿਣ ਸ਼ੀਲਤਾ ਹੋਣੀ ਚਾਹੀਦੀ ਹੈ। ਕਿਉਂਕਿ ਇਹ ਜ਼ਿੰਦਗੀ ਦੀ ਲੋੜ ਹੈ। ਜਾਨਵਰ ਵੀ ਬੱਝੇ ਨਹੀਂ ਰਹਿੰਦੇ। ਬੰਦੇ ਦੇ ਬੱਚੇ ਨੇ ਤਾਂ ਆਪਣੇ ਪੁਰਖਾਂ ਉੱਤੇ ਜਾਣਾ ਹੀ ਹੈ। ਆਪ ਉਹੀ ਕੁੱਝ ਕਰਕੇ ਆਪ ਨੂੰ ਪਵਿੱਤਰ ਦੂਜੇ ਨੂੰ ਲੋਕ ਲੁੱਚਾ ਦੱਸਦੇ ਹਨ। ਆਪਣੇ ਉੱਤੇ ਪਰਦੇ ਪਾਉਂਦੇ ਹਨ। ਦੂਜੇ ਨੂੰ ਇਸ ਤਰਾਂ ਉਛਾਲਦੇ ਹਨ। ਜਿਵੇਂ ਕੋਈ ਜੱਗੋਂ ਵੱਖਰਾ ਕੰਮ ਕਰ ਦਿੱਤਾ ਗਿਆ ਹੋਵੇ।

  -ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail.com

ਦਿਮਾਗ਼ ਜਿੰਨਾ ਵਰਤਿਆ ਜਾਵੇ ਉਨਾ  ਹੀ ਵਧਦਾ ਹੈ  - ਸਤਵਿੰਦਰ ਕੌਰ  ਸੱਤੀ

ਬੰਦੇ, ਪਸ਼ੂਆਂ, ਜਾਨਵਰਾਂ ਦਾ ਦਿਮਾਗ਼ ਜਿੰਨਾ ਵਰਤਿਆ ਜਾਵੇ ਉਨਾਂ ਹੀ ਵਧਦਾ ਹੈ। ਇਹ ਬਹੁਤ ਕੁੱਝ ਸਿੱਖ ਸਕਦੇ ਹਨ। ਕਿਸੇ ਦਾ ਦਿਮਾਗ਼ ਕੁੱਝ ਨਾਂ ਕੁੱਝ ਸਿੱਖਣ ਦੇ ਕਾਬਲ ਹੁੰਦਾ ਹੈ। ਜੇ ਦਿਮਾਗ਼ ਚੰਗੇ ਪਾਸੇ ਵਰਤਿਆ ਜਾਵੇ ਤਰੱਕੀ ਕਰਦਾ ਹੈ। ਸਿੱਖਿਆ ਹੋਈਆ ਚੰਗੀਆਂ ਆਦਤਾਂ ਸੁਧਰਨ ਵਿੱਚ ਕੰਮ ਆਉਂਦੀਆਂ ਹਨ। ਬੰਦੇ, ਪਸ਼ੂਆਂ, ਜਾਨਵਰਾਂ ਨੂੰ ਜਿਵੇਂ ਵੀ ਬਣਾਉਣਾ ਹੋਵੇ। ਉਨ੍ਹਾਂ ਨੂੰ ਜਨਮ ਤੋਂ ਹੀ ਵੈਸਾ ਕਰਨ ਲਈ ਸਿਖਾਇਆ ਜਾਵੇ। ਰੌਬੀ ਨੇ ਪਿਛਲੇ ਕਮਰੇ ਵਿੱਚ ਜੈਕੀ ਨਾਮ ਦਾ ਕੁੱਤਾ ਰੱਖਿਆ ਹੋਇਆ ਸੀ। ਇਹ ਮਸਾਂ ਪੰਜ ਕੁ ਕਿੱਲੋ ਦਾ ਸੀ। ਭੂਰੀ ਤੇ ਚਿੱਟੀ ਜੱਤ ਵਾਲਾ ਸੀ। ਕੰਨ ਲੰਬੇ ਲਮਕ ਰਹੇ ਸਨ। ਉਹ ਕੁੱਤਾ ਕਦੇ ਵੀ ਆਮ ਕੁੱਤਿਆਂ ਵਾਂਗ ਭੌਂਕਿਆ ਨਹੀਂ ਸੀ। ਉਹ ਘਰ ਆਉਣ ਵਾਲੇ ਹਰ ਬੰਦੇ ਨੂੰ ਜਾਣਦਾ ਸੀ। ਜਦੋਂ ਕੋਈ ਦਰ ਉੱਤੇ ਆ ਜਾਂਦਾ ਸੀ। ਬਿਲ ਬੱਝਣ ਤੋਂ ਪਹਿਲਾਂ ਹੀ ਉਸ ਨੂੰ ਵਿੜਕ ਆ ਜਾਂਦੀ ਸੀ। ਉਹ ਕਦੇ ਰੌਬੀ ਵੱਲ ਭੱਜਦਾ ਸੀ। ਕਦੇ ਦਰਵਾਜ਼ੇ ਵੱਲ ਜਾਂਦਾ ਸੀ। ਆਪਦਾ ਇੱਕ ਪੰਜਾ ਚੱਕ ਕੇ ਹੱਥ ਮਿਲਾਉਂਦਾ ਸੀ। ਫਿਰ ਉਸ ਦੇ ਅੱਗੇ-ਅੱਗੇ ਚੱਲ ਕੇ, ਸੋਫ਼ੇ ਮੂਹਰੇ ਜਾ ਕੇ ਖੜ੍ਹ ਜਾਂਦਾ ਸੀ। ਅਗਲੇ ਨੂੰ ਪੂਰੀ ਤਰਾ ਬੈਠਣ ਲਈ ਸਮਝਾ ਦਿੰਦਾ ਸੀ। ਜਦੋਂ ਉਹ ਆਪਦੇ ਸੋਫ਼ੇ ਉੱਤੇ ਬੈਠ ਜਾਂਦਾ ਸੀ। ਕਿਸੇ ਬਜ਼ੁਰਗ ਬੁੱਢੇ ਵਾਂਗ ਮਹਿਮਾਨ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ। ਜਦੋਂ ਚਾਹ, ਪਾਣੀ ਵਾਲੇ ਭਾਂਡੇ ਖ਼ਾਲੀ ਹੋ ਜਾਂਦੇ ਸਨ। ਜੈਕੀ ਫਿਰ ਕਿਚਨ, ਸੋਫ਼ਿਆਂ ਤੱਕ ਗੇੜੇ ਲਗਾਉਣ ਲੱਗ ਜਾਂਦਾ ਸੀ। ਰਸੋਈ ਵਿੱਚ ਖੜ੍ਹੀਆਂ ਮੈਡੀ ਤੇ ਨੀਲਮ ਸਮਝ ਜਾਂਦੀਆਂ ਸਨ। ਜੈਕੀ ਦਾ ਇਸ ਤਰਾਂ ਟਹਿਲਣ ਦਾ ਕੀ ਮਕਸਦ ਹੈ?

 ਆਪੇ ਸਮੇਂ ਸਿਰ ਖਾਣਾ ਖਾਂਦਾ ਸੀ। ਬੰਦਿਆਂ ਵਾਂਗ ਬਾਥਰੂਮ ਵਰਦਾ ਸੀ। ਰਾਤ ਨੂੰ ਆਪੇ ਪਿਛਲੇ ਕਮਰੇ ਵਿੱਚ ਜਾ ਕੇ ਬੈਠ ਜਾਂਦਾ ਸੀ। ਮੈਡੀ, ਨੀਲਮ ਤੇ ਰੌਬੀ ਦੇ ਕੰਮ ਤੇ ਜਾਣ ਸਮੇਂ ਵੀ ਉਸ ਨੂੰ ਪਤਾ ਹੁੰਦਾ ਸੀ। ਉੱਠਣ ਦਾ ਸਮਾਂ ਹੋ ਗਿਆ ਹੈ। ਹਰ ਇੱਕ ਦੇ ਰੂਮ ਦੇ ਡੋਰ ਉੱਤੇ ਸਿਰ, ਪੌਚੇ ਮਾਰ ਕੇ ਖੜਕਾ ਕਰਦਾ ਸੀ। ਸ਼ਾਮ ਨੂੰ ਆਉਣ ਸਮੇਂ ਵਿੰਡੋ ਵਿੱਚ ਬੈਠਾ ਹੁੰਦਾ ਸੀ। ਉਨ੍ਹਾਂ ਨੂੰ ਘਰ ਆਇਆ ਦੇਖ ਕੇ, ਕਲਾ-ਬੀਜੀਆਂ ਲਗਾਉਣ ਲੱਗ ਜਾਂਦਾ ਸੀ। ਅੱਗੇ ਪਿੱਛੇ ਫਿਰ ਕੇ ਪੈਰ ਚੱਟਦਾ ਸੀ। ਫੈਮਲੀ ਮੈਂਬਰ ਵਾਂਗ ਰਹਿੰਦਾ ਸੀ। ਗਰਮੀਆਂ ਨੂੰ ਗਾਰਡਨ ਵਿੱਚ ਕਈ ਤਰਾਂ ਦੇ ਜਾਨਵਰ ਆਉਂਦੇ ਸਨ। ਰੌਬੀ ਸਾਰਿਆਂ ਲਈ ਖਾਣ-ਪੀਣ ਲਈ ਖੁੱਲ੍ਹੇ ਭਾਂਡੇ ਵਿੱਚ ਪਾ ਕੇ ਖਾਣਾ ਰੱਖ ਦਿੰਦਾ ਸੀ। ਜੈਕੀ ਵੀ ਉਨ੍ਹਾਂ ਨਾਲ ਖੇਡਣ ਲੱਗ ਜਾਂਦਾ ਸੀ। ਆਂਢ-ਗੁਆਂਢ ਦੇ ਬਿੱਲੀਆਂ ਕੁੱਤੇ ਆ ਜਾਂਦੇ ਸਨ। ਇਸ ਤਰਾਂ ਲੱਗਦਾ ਸੀ। ਜਿਵੇਂ ਬੰਦਿਆਂ ਵਾਂਗ ਜੈਕੀ ਦਾ ਵੀ ਇੰਨਾ ਨਾਲ ਮਿਲ ਵਰਤਣ ਸੀ। ਸਾਊ ਜਿਹਾ ਬਣ ਕੇ ਉਨ੍ਹਾਂ ਦੇ ਅੱਗੇ ਪਿੱਛੇ ਘੁੰਮਦਾ ਸੀ। ਫਿਰ ਹੋਲੀ-ਹੋਲੀ ਸਾਰੇ ਰਲ ਕੇ ਸ਼ਰਾਰਤਾਂ ਕਰਦੇ ਸਨ। ਖੇਡਦੇ ਸਨ। ਆਪਸ ਵਿੱਚ ਖਾਣ ਸਮੇਂ ਵੀ ਨਹੀਂ ਲੜਦੇ ਸਨ। ਸਾਰੇ ਹੀ ਟਰੇਡ ਸਨ। ਉਨ੍ਹਾਂ ਦੀਆਂ ਆਦਤਾਂ ਸੁਧਰੀਆਂ ਹੋਈਆਂ ਸਨ।

 ਰੌਬੀ ਘਰੇ ਬਲੂੰਗੜਾ ਵੀ ਲੈ ਆਇਆ ਸੀ। ਬਿੱਲੀ ਦਾ ਬੱਚਾ ਜਿੰਮੀ ਜਿਸ ਦਿਨ ਆਇਆ ਸੀ। ਉਹ ਛਾਲਾਂ ਮਾਰਦਾ ਭੱਜਿਆ ਫਿਰਦਾ ਹੈ। ਕਈ ਘਰ ਦੇ ਭਾਂਡੇ ਤੋੜ ਦਿੱਤੇ ਸਨ। ਕਦੇ ਝੋਰ ਲਾ ਕੇ, ਰੌਬੀ ਵੱਲ ਦੇਖਦਾ ਸੀ। ਫਿਰ ਰੌਬੀ ਨੂੰ ਡਾਹ ਨਹੀਂ ਦੇ ਰਿਹਾ ਸੀ। ਮਸਾਂ ਫੜ ਕੇ, ਰੌਬੀ ਉਸ ਨੂੰ ਕਿੱਟ ਵਿੱਚ ਬੰਦ ਕਰਦਾ ਸੀ। ਜੈਕੀ ਉਸ ਕੋਲੇ ਜਾ ਕੇ ਖੇਡਣ ਦੀ ਕੋਸ਼ਿਸ਼ ਕਰਦਾ ਸੀ। ਛੇਤੀ ਹੀ ਜਿੰਮੀ ਦੀ ਸਮਝ ਵਿੱਚ ਆਉਣ ਲੱਗ ਗਿਆ ਸੀ। ਉਹ ਵੀ ਜੈਕੀ ਨਾਲ ਲਾਡੀਆਂ ਕਰਨ ਲੱਗ ਗਿਆ। ਕੁੱਝ ਹੀ ਦਿਨਾਂ ਵਿੱਚ ਉਹ ਜੈਕੀ ਦੀਆਂ ਸਾਰੀਆਂ ਆਦਤਾਂ ਸਿੱਖ ਗਿਆ। ਜਿੰਮੀ ਨੇ ਆਪਦੀ ਮਾਂ ਤੋਂ ਸ਼ੁਰੂ ਵਿੱਚ ਸਿੱਖਿਆ ਸੀ। ਪਹਿਲਾਂ ਉਹ ਮਿੱਟੀ ਪੱਟਦਾ ਸੀ। ਫਿਰ ਉਸ ਟੋਏ ਪੱਟੇ ਵਿੱਚ ਛਿੱਟ ਕਰਦਾ ਸੀ। ਉੱਤੇ ਮਿੱਟੀ ਪਾ ਦਿੰਦਾ ਸੀ। ਉਸ ਲਈ ਠੰਢ ਵਿੱਚ ਵੀ ਦਰਵਾਜ਼ੇ ਵਿੱਚ ਬਾਹਰ ਆਉਣ-ਜਾਣ ਨੂੰ ਛੋਟੀ ਜਿਹੀ ਮੋਰੀ ਰੱਖੀ ਹੋਈ ਸੀ। ਜੋ ਜਿੰਮੀ ਦੇ ਲੰਘਣ ਪਿੱਛੋਂ ਆਪੇ ਬੰਦ ਹੋ ਜਾਂਦੀ ਸੀ। ਸ਼ਾਮ ਦੇ ਸਮੇਂ ਜਿੰਮੀ, ਜੈਕੀ ਤੇ ਰੌਬੀ ਦੌੜਨ ਜਾਂਦੇ ਸਨ। ਦੋਨੇਂ ਰੌਬੀ ਤੋਂ ਪਹਿਲਾਂ ਹੀ ਤਿਆਰ ਹੋ ਕੇ ਦਰਾਂ ਮੂਹਰੇ ਬੈਠ ਜਾਂਦੇ ਸਨ। ਰੌਬੀ ਨੂੰ ਪਿੱਛੇ ਛੱਡ ਕੇ, ਰੇਸ ਵਿੱਚ ਜਿੱਤ ਜਾਂਦੇ ਸਨ। ਦੋਨੇਂ ਉਸ ਤੋਂ ਪਹਿਲਾਂ ਘਰ ਆ ਜਾਂਦੇ ਸਨ। ਮੈਡੀ, ਨੀਲਮ ਇੰਨਾ ਤੋਂ ਡਰਦੀਆਂ ਸਨ। ਦੋਨੇਂ ਹੀ ਸਮਝਦੇ ਸਨ। ਉਨ੍ਹਾਂ ਨੇੜੇ ਘੱਟ ਹੀ ਹੁੰਦੇ ਸਨ। ਦੋਨੇਂ ਬੱਚਿਆਂ ਵਾਂਗ ਰੌਬੀ ਦਾ ਸਾਥ ਦਿੰਦੇ ਸਨ। ਇੱਕ ਦਿਨ ਘਰ ਵਿੱਚ ਚੋਰ ਆ ਗਏ। ਕੋਈ ਘਰ ਨਹੀਂ ਸੀ। ਜਿੰਮੀ ਤੇ ਜੈਕੀ ਨੂੰ ਜਦੋਂ ਸਮਝ ਲੱਗੀ। ਉਨ੍ਹਾਂ ਨੇ ਦੋਂਨਾਂ ਚੋਰਾ ਨੂੰ ਪੌਚਿਆਂ, ਨੂੰਹੁਦਰਾਂ ਨਾਲ ਖੂਨੋਂ-ਖੂਨ ਕਰ ਦਿੱਤਾ। ਚੋਰਾ ਨੂੰ ਬਾਹਰ ਵੀ ਨਹੀਂ ਜਾਣ ਦਿੱਤਾ। ਜਿੰਮੀ ਤੇ ਜੈਕੀ ਇੱਕ-ਇੱਕ ਨੇ ਦੋਨੇਂ ਚੋਰਾ ਨੂੰ ਕਾਬੂ ਕੀਤਾ ਹੋਇਆ ਸੀ। ਚੋਰਾ ਨੇ ਵੀ ਜਿੰਮੀ ਤੇ ਜੈਕੀ ਦੇ ਬਹੁਤ ਸੱਟਾ ਮਾਰੀਆਂ। ਜਦੋਂ ਮੈਡੀ ਘਰ ਆਈ। ਉਸ ਨੇ ਹਲਾਤ ਦੇਖ ਕੇ ਪੁਲਿਸ ਨੁੰ ਫੋਨ ਕਰ ਦਿਤਾ। ਪੁਲਿਸ ਵਾਲੇ ਚੋਰਾਂ ਨੂੰ ਫੜ ਕੇ ਲੈ ਗਏ। ਜਿੰਮੀ ਤੇ ਜੈਕੀ ਨੂੰ ਜਾਨਵਰਾਂ ਦੇ ਡਾਕਟਰ ਲਿਜਾਇਆ ਗਿਆ। ਜਾਨਵਰ, ਪਸ਼ੂ ਹੀ ਬੰਦੇ ਲਈ ਵਫ਼ਦਾਰ ਹੁੰਦੇ ਹਨ।

 ਸਤਵਿੰਦਰ ਕੌਰ  ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com