ਤੇਰੇ ਪਤੀ ਦੇ ਚਾਰ, ਤੇਰਾ ਇੱਕ ਨਿਕਾਹ ਕਿਹਨੇ ਵੱਧ ਮੌਜ ਲੁੱਟੀ ਹੈ? - ਸਤਵਿੰਦਰ ਕੌਰ ਸੱਤੀ
ਫਾਤਮਾਂ ਅੱਜ ਹਿਨਾਂ ਦੀਆਂ ਗੱਲਾਂ ਕਰਕੇ, ਫੁੱਲ ਵਾਂਗ ਖਿੜੀ ਪਈ ਸੀ। ਉਹ ਗੱਲਾਂ ਕਰਦੀ ਮਸਤੀ ਵਿੱਚ ਆ ਗਈ ਸੀ। ਉਸ ਨੇ ਕਿਹਾ, " ਮਹੀਨਾ ਪਹਿਲਾਂ ਹੀ ਮੈਨੂੰ ਦਿਸਣ ਲੱਗ ਗਿਆ ਸੀ। ਇਸ ਕੁੜੀ ਦੇ ਚਾਲੇ ਠੀਕ ਨਹੀਂ ਹਨ। ਉਹ ਬਦਲੀ-ਬਦਲੀ ਲੱਗਦੀ ਸੀ। ਇੱਕ ਦਿਨ ਥੱਬਾ ਕੱਪੜਿਆਂ ਦਾ ਖ਼ਰੀਦ ਲਿਆਈ। ਸਾਰਾ ਸ਼ਿੰਗਾਰ ਦਾ ਸਮਾਨ ਨਵਾਂ ਲੈ ਆਈ। ਸਜ-ਸ਼ਿੰਗਾਰ ਕੇ ਮੇਰੇ ਅੱਗੇ ਬੈਠ ਜਾਂਦੀ ਸੀ। ਮੈਨੂੰ ਪੁੱਛਦੀ ਸੀ, " ਮੈਂ ਕਿਹੋ ਜਿਹੀ ਲੱਗਦੀ ਹਾਂ। " ਮੈਨੂੰ ਢਾਹ ਕੇ ਮੇਰੇ ਕੁੱਤ-ਕੱਤੀਆਂ ਕੱਢਣ ਲੱਗ ਜਾਂਦੀ ਸੀ। ਮੈਨੂੰ ਜੱਫੀ ਪਾ ਲੈਂਦੀ ਸੀ। ਮੈਨੂੰ ਚੁੰਮੀ ਜਾਂਦੀ ਸੀ। ਜਿਵੇਂ ਸ਼ਰਾਬੀ ਕਰਦੇ ਹਨ। ਰਾਤ ਨੂੰ ਨਹਾਉਣ ਲੱਗ ਜਾਂਦੀ ਸੀ। ਮੈਨੂੰ ਪਤਾ ਲੱਗ ਗਿਆ ਸੀ। ਇਸ ਨੂੰ ਇਸ਼ਕ ਦਾ ਭੂਤ ਚੰਬੜ ਗਿਆ ਹੈ। ਇਹ ਤਾਂ ਵੱਡਿਆਂ ਵੱਡਿਆਂ ਨੂੰ ਪੱਟ ਦਿੰਦਾ ਹੈ। ਬੰਦਾ ਇੱਥੇ ਅੰਦਰ, ਸੱਦਣ ਦੀ ਕੀ ਲੋੜ ਸੀ? ਆਪ ਵੀ ਬਾਹਰ ਜਾ ਸਕਦੀ ਸੀ। ਅੱਲਾ ਨੇ ਰਾਤ ਨੂੰ ਚਾਂਦਨੀ ਬਣਾਇਆ ਹੈ। ਖੁੱਲ੍ਹਾ ਵਿਹੜਾ ਖ਼ੁਦਾ ਨੇ ਬਣਾਇਆ ਹੈ। ਬਥੇਰੇ ਝਾੜੀਆਂ ਦਰਖ਼ਤ ਹਨ। ਪਤਾ ਨਹੀਂ ਹੁਣ ਕਿਥੇ ਰੁਲਦੀ ਹੋਣੀ ਹੈ? " ਮੈਂ ਫਾਤਮਾਂ ਨੂੰ ਪੁੱਛਿਆ, " ਫਿਰ ਕਦੇ ਕੀ ਤੈਨੂੰ ਹਿਨਾ ਮਿਲੀ ਹੋਵੇਗੀ? ਹੁਣ ਤਾਂ ਹਿਨਾ ਨੇ ਉਸ ਮਰਦ ਨਾਲ ਵਿਆਹ ਕਰਾ ਲਿਆ ਹੋਣਾ ਹੈ। ਬੜਾ ਦਲੇਰ ਮਰਦ ਸੀ। ਜਿਸ ਨੇ ਇਸ ਬਿਲਡਿੰਗ ਵਿੱਚ ਆਉਣ ਦੀ ਹਿੰਮਤ ਕੀਤੀ। " ਫਾਤਮਾਂ ਨੇ ਦੱਸਿਆ, " ਉਸ ਦੀ ਮਰਦਾਨਗੀ ਤਾਂ ਬਹੁਤ ਦੇਖੀ ਹੈ। ਪਰ ਉਹ ਆਪਣੀ ਮਰਦਾਨਗੀ ਔਰਤਾਂ ਨੂੰ ਵੇਚਦਾ ਹੈ। ਜਿੱਡਾ ਖ਼ਤਰਾ ਮੁੱਲ ਲੈ ਕੇ, ਔਰਤਾਂ ਕੋਲ ਜਾਂਦਾ ਹੈ। ਅਗਲੀਆਂ ਤੋਂ ਉੱਡੀ ਵੱਡੀ ਰਕਮ ਲੈਂਦਾ ਹੈ। " ਮੈਂ ਫਾਰਮਾਂ ਨੂੰ ਪੁੱਛਿਆ, " ਤੈਨੂੰ ਕਿਵੇਂ ਪਤਾ ਹੈ? ਤੂੰ ਤਾਂ ਐਸੀ ਬੈਸੀ ਨਹੀਂ ਹੈ। ਉਸ ਮਰਦਾ ਵਿੱਚ ਐਸਾ ਕੀ ਹੈ? ਜੋ ਔਰਤਾਂ ਉਸ ਨੂੰ ਖ਼ਰੀਦ ਦੀਆਂ ਹਨ। " " ਐਸੇ ਮਰਦ ਗਾਡਰ ਵਰਗੇ ਸਰੀਰ ਬਣਾਂ ਕੇ ਰੱਖਦੇ ਹਨ। ਹੋਰ ਉਨ੍ਹਾਂ ਨੇ ਕੀ ਜੁਆਕ ਪਾਲਨੇ ਹਨ? ਉੱਪਰ ਵਾਲੀ ਮੰਜ਼ਲ ਦੀਆਂ ਔਰਤਾਂ ਬਹੁਤ ਅਮੀਰ ਹਨ। ਕਿਰਾਏ ਉੱਤੇ ਰਹਿੰਦੀਆਂ ਹਨ। ਉਹ ਦੱਸਦੀਆਂ ਹਨ। ਦੱਸਣ ਲੱਗੀਆਂ ਭੋਰਾ ਨਹੀਂ ਸ਼ਰਮਾਉਂਦੀਆਂ। ਐਸੇ ਮਰਦਾ ਨਾਲ ਸ਼ਰੇਆਮ ਨਾਲ ਘੁੰਮਦੀਆਂ ਫਿਰਦੀਆਂ ਹਨ। ਪੈਸੇ ਦਿੰਦੀਆਂ ਹਨ। ਐਡੀਆਂ ਅਮੀਰ ਔਰਤਾਂ ਕਦੇ ਇੱਕ ਖ਼ਸਮ ਦੇ ਨਹੀਂ ਵੱਸਦੀਆਂ। ਰੋਜ਼ ਖ਼ਸਮ ਖ਼ਰੀਦੀਆਂ ਹਨ। ਉਹੋ ਜਿਹੇ ਹੋਰ ਵੀ ਮਰਦ ਹਨ। ਜਿੰਨਾ ਦੀਆਂ ਖ਼ਰੀਦਦਾਰ ਅਮੀਰ ਔਰਤਾਂ ਹਨ। ਕਈ ਤਾਂ ਬਾਹਰੋਂ ਬਾਹਰ ਉੱਪਰ ਵਾਲੀਆਂ ਮੰਜ਼ਲਾਂ ਉੱਤੇ ਪਹੁੰਚ ਜਾਂਦੇ ਹਨ। ਅਗਲੀਆਂ ਦੇ ਕਮਰਿਆਂ ਵਿੱਚ ਵੜ ਜਾਂਦੇ ਹਨ। ਨਾਂ ਕਰਮਚਾਰੀ ਫੜ ਸਕਦੇ ਹਨ। ਜਿੱਥੇ ਪਾਣੀ ਨਹੀਂ ਮਿਲਦਾ। ਉੱਥੇ ਪਿਆਸ ਦੀ ਤਲਖ਼ੀ ਵੱਧ ਲੱਗਦੀ ਹੈ। ਭੁੱਖ ਲੱਗੀ ਤੋਂ ਰੋਟੀ ਖਾਣ ਦਾ ਅਨੰਦ ਬਣਦਾ ਹੈ। "
ਮੈਨੂੰ ਸਮਝ ਲੱਗ ਗਈ ਸੀ। ਮੈਂ ਉਸ ਨੂੰ ਛੇੜਨ ਲਈ ਪੁੱਛਿਆ," ਮਰਦ ਔਰਤਾਂ ਦੇ ਸੰਬੰਧਾਂ ਵਿੱਚ ਭੁੱਖ ਪਿਆਸ ਕਿਥੋਂ ਆ ਗਈ? " ਉਹ ਨੱਕ ਚੜ੍ਹਾ ਕੇ ਬੋਲੀ, " ਅੱਜ-ਕੱਲ੍ਹ ਦੀਆਂ ਨੂੰ ਇਹ ਗੱਲ ਖਾਂਨੇ ਵਿੱਚ ਨਹੀਂ ਪੈਂਦੀ। ਮਰਦਾਂ ਨੂੰ ਉਂਗਲ਼ੀਂ ਉੱਤੇ ਨਚਾਉਂਦੀਆਂ ਹਨ। ਇੱਕੋ ਬੈੱਡ ਉੱਤੇ ਖ਼ਸਮਾਂ ਨਾਲ ਸੌਂਦੀਆਂ ਹਨ। ਅੰਦਰੋਂ ਕੁੰਡੀ ਮਾਰ ਲੈਂਦੀਆਂ ਹਨ। ਕਿਸੇ ਦਾ ਡਰ ਸ਼ਰਮ ਨਹੀਂ ਹੈ। ਸਾਡੇ ਵੇਲੇ ਸੱਸ, ਨਣਦਾਂ ਦਾ ਡਰ ਹੁੰਦਾ ਸੀ। ਸੌਤਨਾਂ ਹੁੰਦੀਆਂ ਸਨ। ਮਰਦ ਹਫ਼ਤੇ ਪਿੱਛੋਂ ਨੇੜੇ ਲੱਗਦਾ ਸੀ। ਉਹ ਵੀ ਪੂਰੇ ਖ਼ਾਨਦਾਨ ਤੋਂ ਚੋਰੀ ਛਪੋਰੀ ਮਿਲਦਾ ਹੁੰਦਾ ਸੀ। ਖ਼ਾਮਦ ਨੂੰ ਦਿਨੇ ਨਹੀਂ ਦੇਖ ਸਕਦੀਆਂ ਸੀ। ਅਸੀਂ ਬਹੁਤ ਔਖੇ ਦਿਨ ਦੇਖੇ ਹਨ। " " ਮਿਲਦਾ ਭਾਵੇਂ ਚੋਰੀ ਛਪੋਰੀ ਸੀ। ਉਸ ਦਾ ਨਿਆਣਾ ਜੰਮਿਆ ਤਾਂ ਸਬ ਦੇ ਸਾਹਮਣੇ ਆ ਜਾਂਦਾ ਹੈ। ਫਿਰ ਤਾਂ ਸਾਰਾ ਟੱਬਰ ਅੱਡੀਆਂ ਮਾਰ-ਮਾਰ, ਨੱਚ-ਨੱਚ ਕੇ, ਵਿਹੜਾ ਪੱਟ ਦਿੰਦਾ ਹੈ। ਫਾਤਮਾਂ ਸੱਚੀ-ਮੁੱਚੀ ਦੱਸ, ਮਰਦ ਤੋਂ ਬਗੈਰ, ਕੀ ਦਿਨ ਕੱਟਣੇ ਔਖੇ ਹਨ? ਕੀ ਮਰਦ ਤੋਂ ਬਗੈਰ ਦਿਨ ਨਹੀਂ ਕੱਟੇ ਜਾਂਦੇ? ਤੇਰੇ ਤੇ ਹਿਨਾਂ ਵਿੱਚ ਕੀ ਫ਼ਰਕ ਹੈ? ਦੋਨਾਂ ਨੇ ਮਰਦ ਨਾਲ ਸਬੰਧ ਤਾਂ ਉਵੇਂ ਕੀਤੇ ਹਨ। ਦੋਨਾਂ ਨੇ ਐਸਾ ਵੱਖਰਾ ਕੀ ਕੀਤਾ ਹੈ? ਕੀ ਸ਼ਾਦੀ ਕਰਕੇ. ਮਰਦ ਔਰਤ ਕੁੱਝ ਅਲੱਗ ਕਰਦੇ ਹਨ? " ਹੁਣ ਉਹ ਮੇਰੇ ਵੱਲ ਟੇਢਾ ਜਿਹਾ ਝਾਕੀ, ਉਸ ਨੇ ਕਿਹਾ," ਰਸਮਾਂ ਰਿਵਾਜ਼ਾਂ ਨਾਲ ਸੰਜਮ ਵਿੱਚ ਰਹਿ ਕੇ, ਇੱਜ਼ਤ ਮਿਲਦੀ ਹੈ। ਖ਼ੁਦਾ ਵੀ ਬਖ਼ਸ਼ ਦਿੰਦਾ ਹੈ। ਗੈਰ ਮਰਦ ਨਾਲ ਸਬੰਧ ਕਰਨ ਨਾਲ ਖ਼ੁਦਾ ਦੋਜ਼ਖ਼ ਵਿੱਚ ਪਾਉਂਦਾ ਹੈ। " ਨੂਰਾਂ ਨੇ ਕਿਹਾ, " ਖ਼ੁਦਾ ਨੇ ਜੋ ਕਰਨਾ ਕਰ ਲਵੇ। ਮੇਰੇ ਦੋ ਆਸ਼ਕ ਹਨ। ਇੱਕ ਮਾਸੀ ਦਾ ਮੁੰਡਾ, ਦੂਜਾ ਫੁੱਫੀ ਦਾ ਮੁੰਡਾ ਹੈ। ਇੱਕ ਮੇਰਾ ਖ਼ਾਮਦ ਬਣੇਗਾ। ਦੂਜਾ ਮੇਰਾ ਯਾਰ ਬਣ ਕੇ ਰਹੇਗਾ। ਜੇ ਇੱਕ ਮਰਦ ਇੱਧਰ-ਉੱਧਰ ਰੁੱਸ ਕੇ ਚਲਾ ਜਾਵੇ। ਜਾਂ ਬਿਮਾਰ ਹੋ ਜਾਵੇ। ਦੂਜਾ ਤਾਂ ਮੇਰੇ ਕੋਲ ਹੋਵੇਗਾ। " ਮੈਂ ਉਸ ਨੂੰ ਕਿਹਾ, " ਜੇ ਖ਼ੁਦਾ ਸੱਚੀ ਨਰਕ ਵਿੱਚ ਪਾਉਂਦਾ ਹੈ। ਤਾਂ ਦੁਨੀਆ ਭਰ ਵਿੱਚ ਹਰ ਮਿੰਟ ਪਿੱਛੋਂ ਨਜਾਇਜ਼ ਸਬੰਧ ਕਿਉਂ ਹੁੰਦਾ ਹੈ? ਨਜਾਇਜ਼ ਸਬੰਧ ਕਰਨ ਵਾਲਿਆਂ ਨੂੰ ਉਸ ਵਿੱਚ ਹੀ ਮਜ਼ਾ ਆਉਂਦਾ ਹੋਵੇਗਾ। ਜੇ ਨਜਾਇਜ਼ ਸਬੰਧ ਕਹਿਣ ਵਾਂਗ ਹੀ ਸੱਚੀ ਨਜ਼ਾਇਜ਼ ਲੱਗਣ ਲੱਗੇ। ਕੁੱਝ ਵਿੱਚੋਂ ਨਾਂ ਲੱਭੇ, ਤਾਂ ਲੋਕ ਐਸੇ ਸਬੰਧ ਨਾਂ ਕਰਨ। ਕੁੱਝ ਤਾਂ ਰੌਮਿੰਟਕ ਹੁੰਦਾ ਹੋਵੇਗਾ। ਜੋ ਲੋਕ ਥਾਂ ਕਥਾਂਹ ਹੱਥ ਮਾਰਦੇ ਫਿਰਦੇ ਹਨ। ਤੇਰੇ ਪਤੀ ਦੇ ਚਾਰ ਨਿਕਾਹ ਹਨ, ਤੇਰਾ ਇੱਕ ਹੈ, ਕਿਹਨੇ ਵੱਧ ਮੌਜ ਲੁੱਟੀ ਹੈ? ਉਹ ਤਾਂ ਫ਼ਾਇਦੇ ਵਿੱਚ ਰਿਹਾ ਹੈ। ਔਰਤਾਂ ਤੇ ਬੱਚੇ ਤੇਰੇ ਤੋਂ ਵੱਧ ਹਨ। ਤੂੰ ਉਸੇ ਨੂੰ ਉਡੀਕਦੀ ਰਹੀ ਹੈ। ਉਸ ਕੋਲ ਮਨ ਮਰਜ਼ੀ ਸੀ। ਜਿਸ ਕੋਲ ਜ਼ਿਆਦਾ ਮਨ ਦੀ ਇੱਛਾ ਹੁੰਦੀ ਸੀ। ਉਸੇ ਕੋਲ ਜਾਂਦਾ ਸੀ। ਐਸੇ ਮਰਦ ਨੇ ਹੋਰ ਵੀ ਇੱਧਰ-ਉੱਧਰ, ਔਰਤਾਂ ਰੱਖੀਆਂ ਹੋਣੀਆਂ ਹਨ। ਐਸੇ ਮਰਦਾਂ ਨੂੰ ਹੋਰ ਵੀ ਇੱਧਰ-ਉੱਧਰ, ਮੂੰਹ ਮਾਰਨ ਦੀ ਆਦਤ ਨਹੀਂ ਜਾਂਦੀ। ਲੋਕ ਕੈਨੇਡਾ, ਅਮਰੀਕਾ, ਈਰਾਨ ਬਾਹਰ ਦੇ ਦੇਸ਼ਾਂ ਵਿੱਚ ਆ ਕੇ, ਇੱਧਰ ਦੀਆਂ ਗੋਰੀਆਂ ਪਿੱਛੇ ਤੁਰੇ ਫਿਰਦੇ ਹਨ। ਜਿਸ ਦੇ ਘਰ ਜ਼ਨਾਨੀ ਹੈ। ਉਹ ਵੀ ਕਹਿੰਦਾ ਹੈ, " ਗੋਰੀਆਂ ਦੇ ਦਰਸ਼ਨ ਜ਼ਰੂਰ ਕਰਨੇ ਹਨ। " ਅਗਲੀ ਭਾਵੇਂ ਮੂੰਹ ਉੱਤੇ ਲੱਤ ਮਾਰੇ, ਟੇਢੇ ਹੋ-ਹੋ ਕੇ ਨੰਗੀਆਂ ਲੱਤਾਂ, ਸਕਾਲਟਾਂ ਥੱਲੇ ਦੇਖਣੋਂ ਨਹੀਂ ਹਟਦੇ। ਪਿੰਡ ਕੱਖਾਂ ਵਾਲੀਆਂ, ਬਾਜ਼ੀ ਗਰਨੀਆਂ, ਗਾਉਣ ਵਾਲੇ ਸਿਰਤਾਜ ਵਾਂਗ ਗੱਡੀਆਂ ਵਾਲੀਆਂ ਮਗਰ ਲੱਗੇ ਰਹਿੰਦੇ ਹਨ। ਸ਼ਹਿਰਾਂ ਵਾਲਿਆਂ ਲਈ ਝਾੜੂ ਪੋਚੇ ਵਾਲੀਆਂ ਜਾਂ ਮਕਾਨ ਮਾਲਕਣ ਧੱਕੇ ਚੜ੍ਹ ਜਾਂਦੀ ਹਨ। ਮਰਦ ਜ਼ਨਾਨੀਆਂ ਨਾਲ ਖਹੀ ਜਾਂਦੇ ਹਨ। ਤੇਰੇ ਵਰਗੀਆਂ ਕੰਧਾਂ ਨਾਲ ਟੱਕਰਾਂ ਮਾਰ ਕੇ, ਪਾਗਲ ਹੋ ਜਾਂਦੀਆਂ ਹਨ। ਜੇ ਮਰਦਾ ਵਾਂਗ ਔਰਤਾਂ ਵੀ ਆਸ਼ਕੀ ਕਰਨ ਲੱਗ ਜਾਣ। ਮਰਦਾਂ ਦੀ ਮੱਤ ਟਿਕਾਣੇ ਆ ਜਾਵੇ। " ਮੈਂ ਉਸ ਵੱਲ ਦੇਖਿਆ, ਫਾਤਮਾਂ ਰੋਈ ਜਾਂਦੀ ਸੀ। ਉਸ ਨੇ ਮਸਾਂ ਆਪਦੀ ਆਵਾਜ਼ ਸਾਫ਼ ਕੀਤੀ। ਉਸ ਨੇ ਕਿਹਾ, " ਸਹੀ ਗੱਲ ਹੈ। ਬੀਬੀ ਮੈਂ ਤਾਂ ਆਪਦੇ ਮਰਦ ਦੀ ਉਡੀਕ ਵਿੱਚ ਸਾਰੀ ਜ਼ਿੰਦਗੀ ਕੱਢ ਦਿੱਤੀ ਹੈ। ਅੱਖਾਂ ਅੰਨ੍ਹੀਆਂ ਹੋ ਗਈਆਂ। " ਮੈਂ ਕਿਹਾ, " ਫਾਤਮਾਂ ਚਾਹੇ ਨੂਰਾਂ ਨੂੰ ਪੁੱਛ ਲੈ। ਤੂੰ ਅਜੇ ਵੀ ਜਵਾਨ ਹੈ। ਤੇਰਾ ਬਰਾਊਨ ਰੰਗ ਤਾਂਬੇ ਦੀ ਧਾਤ ਵਰਗਾ ਠੋਸ ਚਿਹਰਾ ਪਿਆ ਹੈ। ਅੱਖਾਂ ਤਾਂ ਆਪੇ ਮਟਕੀ ਜਾਂਦੀਆਂ ਹਨ। "
ਨੂਰਾਂ ਨੂੰ ਨੀਂਦ ਆ ਰਹੀ ਸੀ। ਫਾਤਮਾਂ ਨੇ ਵੀ ਉਸ ਨੂੰ ਊਂਗਦੀ ਦੇਖ ਲਿਆ ਦੀ। ਉਸ ਨੂੰ ਫਾਂਤਮਾਂ ਨੇ ਕਿਹਾ, " ਤੂੰ ਚੱਲ ਕੇ ਸੌ ਜਾ। ਮੈਂ ਇਸ ਨਾਲ ਹੋਰ ਜਰੂਰੀ ਗੱਲਾਂ ਕਰਨੀਆਂ ਹਨ। ਇੱਥੇ ਮੈਂ ਅੱਜ ਦਾ ਦਿਨ ਹੀ ਹਾਂ। ਫਿਰ ਮੈਂ ਦਸ ਦਿਨ ਰੋਜਿਆਂ ਨੂੰ ਮਸੀਤ ਵਿੱਚ ਹੀ ਬੈਠੀ ਰਹਿਣਾ ਹੈ। " ਮੈਨੂੰ ਉਸ ਦੀ ਗੱਲ ਸਮਝ ਨਹੀਂ ਲੱਗੀ। ਮੈਂ ਪੁੱਛਿਆ, " ਮਸੀਤ ਵਿੱਚ ਕਿਉਂ ਬੈਠੀ ਰਹਿਣਾ ਹੈ? ਐਸਾ ਉੱਥੇ ਕੀ ਕਰਨਾ ਹੈ? " ਉਸ ਨੇ ਕਿਹਾ," ਮਸੀਤ ਵਿੱਚ ਬੈਠ ਕੇ, ਦਸ ਦਿਨ ਖ਼ੁਦਾ ਦੀ ਬੰਦਗੀ ਕਰਨੀ ਹੈ। ਉੱਥੇ ਬੰਦੇ ਦੇ ਬੈਠਣ ਜੋਗੀ ਥਾਂ ਵਿੱਚ ਪਰਦਾ ਬਣਿਆ ਹੁੰਦਾ ਹੈ। ਉੱਥੇ ਬੈਠ ਕੇ, ਅੱਲਾ ਨੂੰ ਯਾਦ ਕਰਨਾ ਹੈ। ਉੱਥੇ ਹੀ ਸੌਣਾ ਹੈ। " " ਖਾਣ ਦਾ ਕੀ ਹੋਵੇਗਾ? ਤੂੰ ਤਾਂ ਬੰਦਗੀ ਕਰਨੀ ਹੈ। ਰੋਟੀ ਖਾਣੀ ਹੈ ਜਾਂ ਬੰਦਗੀ ਕਰਕੇ, ਭੁੱਖ ਮਿਟ ਜਾਵੇਗੀ। " ਉਸ ਨੇ ਕਿਹਾ, " ਮੌਲਵੀ ਨੇ ਲੋਕਾਂ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਰਿਸਟੋਰੈਂਟ ਵਿੱਚੋਂ ਖਾਣਾ ਮਗਾ ਦੇਣਾ ਹੈ। ਉੱਥੇ ਹੀ ਰੋਜ਼ਾ ਖੋਲਣਾਂ ਹੈ। ਫਿਰ ਦੁਆਰਾ ਉਸੇ ਖਾਣੇ ਨਾਲ ਰੋਜ਼ਾ ਰੱਖਣਾ ਹੈ। "
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com