ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ - ਸਤਵਿੰਦਰ ਕੌਰ ਸੱਤੀ

ਰਾਤ ਦੇ 11:00 ਵੱਜ ਰਹੇ ਸਨ। ਕੌਂਸਲਰ ਬਿਲਡਿੰਗ ਵਿੱਚ ਚੱਕਰ ਲਗਾਉਣ ਚਲੀਆਂ ਗਈਆਂ ਸਨ। ਮੈਨੂੰ ਪਤਾ ਸੀ। ਹੁਣ ਇਹ ਤਿੰਨ ਘੰਟੇ ਨਹੀਂ ਮੁੜਦੀਆਂ। ਨੀਂਦ ਦੀ ਝੁੱਟੀ ਲਾ ਕੇ ਆਉਣਗੀਆਂ। ਉਨ੍ਹਾਂ ਦਾ ਔਫੀਸ ਮੇਰੇ ਸਾਹਮਣੇ 20 ਕੁ ਗਜ਼ ਦੂਰ ਹੈ। ਅਸੀਂ ਇੱਕ ਦੂਜੇ ਨੂੰ ਦਿਸਦੀਆਂ ਹੁੰਦੀਆਂ ਹਾਂ। ਸਾਰੀ 7 ਮੰਜ਼ਲੀ ਬਿਲਡਿੰਗ ਵਿੱਚ ਅਸੀਂ ਔਰਤਾਂ ਹੀ ਹੁੰਦੀਆਂ ਹਾਂ। ਮੈਨੂੰ ਉਹ ਸਬ ਤੋਂ ਤਕੜਾ ਸ਼ੇਰ ਸਮਝਦੀਆਂ ਹਨ। ਕਈ ਮੈਨੂੰ ਪੁੱਛਦੇ ਵੀ ਹਨ, " ਤੂੰ ਇਹ ਡਿਊਟੀ ਕਰਦੀ ਡਰਦੀ ਨਹੀਂ ਹੈ। ਐਡੀ ਹੋਲੀ ਜਿਹੀ ਹੈ। ਥੋੜ੍ਹੀ ਜਿਹੀ ਤੇਜ਼ ਹਵਾ ਆਵੇ। ਉੱਡ ਸਕਦੀਆਂ ਹੈ। " ਮੇਰਾ ਹਰ ਬਾਰ ਸਬ ਨੂੰ ਇਹੀ ਜੁਆਬ ਹੁੰਦਾ ਹੈ, " ਮੈਨੂੰ ਮੇਰੇ ਪਾਲਨ ਵਾਲਿਆਂ ਨੇ, ਡਰਨਾ ਨਹੀਂ ਸਿਖਾਇਆ। ਮੈਨੂੰ ਡਰਨਾ ਨਹੀਂ ਆਉਂਦਾ। ਡਰ ਮੇਰੇ ਕੋਲੋਂ ਡਰਦਾ ਹੈ। ਡਰਨਾ, ਡਰਾਉਣਾ ਮੇਰੀ ਜਿੰਦਗੀ ਵਿੱਚ ਨਹੀਂ ਹੈ। ਐਸੀ ਕੋਈ ਕਰਤੂਤ ਨਾ ਕਰੋ। ਜਿਸ ਲੲੀ ਡਰਨਾ ਪਵੇ। " ਰਾਤ ਦਾ ਸਰਨਾਟਾ ਸੀ। ਮੈਂ ਇਕੱਲੀ ਬੈਠੀ ਸੀ। ਮੈਂ ਕੰਪਿਊਟਰ 'ਤੇ ਪਾਠ ਦੇ ਅਰਥ ਲਿਖਣ ਲੱਗਣ ਗਈ ਸੀ। ਮੈਂ ਦੇਖਿਆ ਬਾਹਰੋਂ ਮੁਸਲਮਾਨ ਔਰਤ ਦੇ ਨਾਲ ਇੱਕ ਹੋਰ ਉਸ ਤੋਂ ਵੀ ਲੰਬੀ ਨੌਜਵਾਨ ਕੁੜੀ ਹੈ। ਉਸ ਕੁੜੀ ਦੇ ਨਕਸ਼ਾਂ ਵਿੱਚ ਅਜੀਬ ਖਿੱਚ ਸੀ। ਉਸ ਦੇ ਲੰਬੇ ਚਿਹਰੇ ਉੱਤੇ, ਤਲਵਾਰ ਵਰਗਾ ਤਿੱਖਾ, ਮਿਰਗੀ ਨੈਣਾਂ ਨਾਲ ਹੋਰ ਵੀ ਸਜਦਾ ਸੀ। ਇਹ ਕੁੜੀ ਕਲ ਵੀ ਵੱਡੀ ਰਾਤ ਬਾਹਰੋਂ ਆਈ ਸੀ। ਆਪਣੇ ਕਮਰੇ ਵੱਲ ਜਾਂਦੀ ਹੋਈ ਹੱਸਦੀ ਹੋਈ, ਚੋਰ ਅੱਖ ਨਾਲ, ਮੇਰੇ ਵੱਲ ਦੇਖੀਦੀ ਹੋਈ, ਮੇਰੇ ਕੋਲੋਂ ਦੀ ਲੰਘ ਗਈ ਸੀ। ਉਸ ਕੁੜੀ ਦੀ ਐਸੀ ਦੇਖਣੀ ਨੇ, ਜਿਵੇਂ ਮੇਰੇ ਤੀਰ ਦਾ ਬਾਣ ਮਾਰਿਆ ਹੋਵੇ। ਕਮਾਲ ਦੀ ਨਜ਼ਰ ਸੀ, ਮੇਰਾ ਪੂਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹ ਆਪ ਸ਼ੈਤਾਨ ਸੀ ਜਾਂ ਮੇਰੇ ਕੋਲੋ ਕੋਈ ਸੁਆਲ ਪੁੱਛਣ ਤੋਂ ਬਚਦੀ ਹੋਈ ਲੰਘੀ ਸੀ। ਅੱਜ ਮੁਸਲਮਾਨ ਔਰਤ ਫਾਤਮਾਂ ਨੂੰ ਟਿੱਚਰਾਂ ਕਰ ਰਹੀ ਸੀ। ਆਂਟੀ ਰਾਤ ਨੂੰ ਬਾਹਰ ਨਾਂ ਜਾਇਆ ਕਰ, ਤੈਨੂੰ ਕੋਈ ਭਜਾ ਕੇ, ਲੈ ਜਾਵੇਗਾ। " ਫਾਤਮਾਂ ਉਸ ਨੂੰ ਗ਼ੁੱਸੇ ਹੋਣ ਦੀ ਬਜਾਏ, ਦੰਦੀਆਂ ਕੱਢਣ ਲੱਗ ਗਈ। ਫਾਤਮਾਂ ਨੂੰ ਮੈਂ ਅੱਜ ਹੱਸਦੇ ਦੇਖਿਆ ਸੀ। ਉਸ ਦੇ ਹੱਸਣ ਨਾਲ ਉਸ ਦੇ ਮੈਨੂੰ ਦੰਦ ਦਿਸੇ। ਥੱਲੇ ਦੇ ਦੰਦਾਂ ਵਿੱਚੋਂ ਚਾਰ ਦੰਦ ਵਿਚਕਾਰ ਵਾਲੇ ਛੱਡ ਕੇ, ਦੋਨੇਂ ਪਾਸੀ ਸੋਨੇ ਰੰਗੇ ਦੋ-ਦੋ ਦੰਦ ਜੜੇ ਹੋਏ ਸਨ। ਜੋ ਉਸ ਦੇ ਕਣਕ ਵੰਨੇ ਰੰਗ ਵਿੱਚ ਹੋਰ ਨਿੱਖਰ ਰਹੇ ਸਨ।
ਮੈਂ ਉਸ ਨੂੰ ਪੁੱਛਿਆ, " ਬੀਬੀ ਫਾਤਮਾਂ ਤੂੰ ਤਾਂ ਬਹੁਤ ਅਮੀਰ ਔਰਤ ਹੈ। ਸੋਨੇ ਦੇ ਚਾਰ ਦੰਦ ਲੁਆਈ ਫਿਰਦੀ ਹੈ। " ਉਸ ਨੇ ਆਪਦੇ ਦੰਦ ਹੋਰ ਕੱਢ ਲਏ। ਉਸ ਤੋਂ ਪਹਿਲਾਂ ਉਸ ਦੇ ਨਾਲ ਵਾਲੀ ਕੁੜੀ ਬੋਲ ਪਈ, " ਬੀਬੀ ਫਾਰਮਾਂ ਕੋਈ ਲੈ ਜਾਵੇਗਾ। " ਫਾਤਮਾਂ ਨੇ ਕਿਹਾ, " ਮੈਨੂੰ ਇਸ ਉਮਰ ਵਿੱਚ ਕੌਣ ਲੈ ਜਾਵੇਗਾ? ਕਿਸੇ ਨੇ ਹੁਣ ਕੀ ਕਰਾਉਣਾ ਹੈ? " ਕੁੜੀ ਨੇ ਹੱਸ ਕੇ ਕਿਹਾ, " ਮੈਂ ਤੇਰੀ ਗੱਲ ਨਹੀਂ ਕਰਦੀ। ਤੇਰੇ ਸੋਨੇ ਦੇ ਦੰਦ ਕੋਈ ਲੈ ਜਾਵੇਗਾ। ਚੋਰੀ ਨਾਂ ਕਰਾਂ ਲਈ। " ਉਹ ਕੁੜੀ ਨੇ ਮੇਰੇ ਵੱਲ ਦੇਖਿਆ। ਅੱਖ ਦੱਬ ਕੇ, ਫਿਰ ਹੋਰ ਉੱਚੀ ਹੱਸਣ ਲੱਗ ਗਈ। ਮੈਨੂੰ ਲੱਗਾ ਫਾਤਮਾਂ ਦੀ ਗੱਲ ਵਿੱਚ ਸ਼ਿਕਵਾ ਹੈ। ਜੇ ਉਸ ਦੀ ਘੱਟ ਉਮਰ ਹੁੰਦੀ, ਸੱਚੀ ਕੋਈ ਲੈ ਜਾਂਦਾ ਹੈ। ਮੈਂ ਉਸ ਨੂੰ ਪੁੱਛਿਆ, " ਫਾਤਮਾਂ ਜੇ ਤੇਰੀ ਕੋਈ ਬਾਂਹ ਫੜ ਕੇ, ਤੈਨੂੰ ਕੋਈ ਮਰਦ ਕਹੇ, " ਮੇਰੇ ਨਾਲ ਨਵੀਂ ਜ਼ਿੰਦਗੀ ਵਸਾਉਣ ਲਈ ਚੱਲ। ਤੇਰਾ ਕੀ ਇਰਾਦਾ ਹੋਵੇਗਾ? " ਉਸ ਦਾ ਸਾਰਾ ਚਿਹਰਾ ਲਾਲ ਹੋਇਆ, ਚੁੰਨੀ ਵਿੱਚ ਲੁਕੋ ਲਿਆ। ਉਹੀ ਕੁੜੀ ਫਿਰ ਬੋਲੀ, " ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ। ਆਪਾਂ ਇਸ ਨੂੰ ਵਿਦਾ ਕਰ ਦੇਣਾ ਹੈ। " ਮੈਂ ਉਸ ਨੂੰ ਕਿਹਾ, " ਤੁਸੀਂ ਦੋਨੇਂ ਅੱਧੀ ਰਾਤ ਨੂੰ ਕਿਥੋਂ ਘੁੰਮਦੀਆਂ ਆਈਆਂ ਹੋ? ਕਲ ਵੀ ਦੋਨੇਂ ਇੱਕ ਸਾਥ ਸੀ। ਤੇਰੇ ਨਾਲੋਂ ਹੋਰ ਵੱਧ ਪਿਆਰ ਕਰਨ ਵਾਲਾ, ਹੋਰ ਕੌਣ ਬੀਬੀ ਫਾਤਮਾਂ ਨੂੰ ਮਿਲੇਗਾ? ਮੈਨੂੰ ਤਾਂ ਤੁਸੀਂ ਦੋਂਨੇ ਇਕਠੀਆਂ, ਬਹੁਤ ਜ਼ਿਆਦਾ ਖੁਸ਼ ਲੱਗਦੀਆਂ ਹੋ। "
ਉਸ ਮੁਸਲਮਾਨ ਔਰਤ ਨੇ ਦੱਸਿਆ, " ਅੱਜ ਸਾਡਾ ਦਸਵਾਂ ਰੋਜ਼ਾ ਹੈ। ਮਸੀਤ ਵਿੱਚੋਂ ਆਈਆਂ ਹਾਂ। ਰਾਤ ਦੇ ਦਸ ਵਜੇ ਰੋਜ਼ੇ ਖੋਲੇ ਹਨ। ਸਾਡੇ ਕੋਲ ਕਬਾਬ, ਗੋਸ਼ਤ ਤੇ ਚਾਵਲ ਹਨ। ਕੀ ਤੂੰ ਖਾਵੇਗੀ? ਮੈਂ ਉਨ੍ਹਾਂ ਨੂੰ ਕਿਹਾ, " ਕਬਾਬ, ਗੋਸ਼ਤ ਤੇ ਚਾਵਲ ਖਾ ਕੇ, ਤਾਂ ਨੀਂਦ ਬਹੁਤ ਆਵੇਗੀ। ਮੈਂ ਫਲ, ਕੱਚੀਆਂ ਸਬਜ਼ੀਆਂ ਹੀ ਖਾਂਦੀ ਹਾਂ। " ਮੈਂ ਉਨ੍ਹਾਂ ਨੂੰ ਪੁੱਛਿਆ, " ਤੁਹਾਡਾ ਤਾਂ ਸਾਰੀ ਦਿਹਾੜੀ ਭੁੱਖੇ ਰਹਿਣਾ ਰਾਸ ਆ ਗਿਆ ਹੈ। ਪੱਕੇ, ਪਕਾਏ ਕਬਾਬ, ਗੋਸ਼ਤ ਤੇ ਚਾਵਲ ਮਿਲ ਗਏ ਹਨ। " ਫਾਤਮਾਂ ਨੇ ਦੱਸਿਆ, " ਮਸੀਤ ਵਿੱਚ ਚਾਦਰ ਖ਼ੋਲ ਕੇ, ਦੋ ਜਾਣੇ ਫੜਦੇ ਹਨ। ਜਿਸ ਦੀ ਜੋ ਮਰਜ਼ੀ ਹੁੰਦੀ ਹੈ। ਪੈਸੇ ਦੇਈ ਜਾਂਦਾ ਹੈ। ਰਿਸਟੋਰੈਂਟ ਤੋ ਖਾਣਾ ਖ਼ਰੀਦ ਕੇ ਲੈ ਆਉਂਦੇ ਹਨ। " ਮੈਨੂੰ ਉਨ੍ਹਾਂ ਦਾ ਹੋਰ ਉੱਥੇ ਖੜ੍ਹਨਾ ਚੰਗਾ ਨਹੀਂ ਲੱਗ ਰਿਹਾ ਸੀ। ਉਹ ਗੱਲਾਂ ਮਾਰ ਰਹੀਆਂ ਸਨ। ਮੇਰੇ ਲਿਖਣ ਵਿੱਚ ਵਿਗਨ ਪੈ ਰਿਹਾ ਸੀ। ਇਸ ਲਈ ਮੈਂ ਹੁੰਗਾਰਾ ਭਰਨੋਂ ਹੱਟ ਗਈ। ਰਾਤ ਦੇ 12 ਵੱਜ ਗਏ ਸਨ। ਉਨ੍ਹਾਂ ਦੇ ਹੱਸਣ ਦੀ ਆਵਾਜ਼ ਬਿਲਡਿੰਗ ਵਿੱਚ ਗੂੰਜ ਰਹੀ ਸੀ। ਦੋਨੇਂ ਮਸਾਂ ਗਈਆਂ ਸਨ। ਮੈਂ ਸੇਬ ਖਾ ਕੇ, ਚਾਹ ਦਾ ਕੱਪ ਬਣਾਂ ਕੇ ਪੀਤਾ। ਮੈਂ ਅਰਥਾਂ ਵਾਲਾ ਪੇਜ-ਅੰਗ ਪੂਰਾ ਕਰਨਾ ਚਾਹੁੰਦੀ ਸੀ। ਜਿਉਂ ਹੀ 3 ਵਜੇ ਸਵੇਰੇ ਅਰਥ ਲਿਖ ਲਏ। 3 ਵਜੇ ਹੀ ਸਨ। ਬੀਬੀ ਫਾਤਮਾਂ ਮੇਰੇ ਕੋਲ ਆ ਖੜ੍ਹੀ। ਉਸ ਨੇ ਮੈਨੂੰ ਪੁੱਛਿਆ, " ਕੀ ਤੂੰ ਕੁੱਝ ਖਾਣਾ ਹੈ? ਮੈਂ ਹੁਣੇ ਰੋਜ਼ਾ ਰੱਖ ਕੇ ਆਈ ਹਾਂ। " ਮੈਂ ਉਸ ਨੂੰ ਕਿਹਾ, " ਮੈਂ ਹੁਣ ਕੁੱਝ ਨਹੀਂ ਖਾਣਾ। ਤੂੰ ਦੱਸ ਕੀ ਖਾਂਦਾ ਹੈ? " ਉਸ ਨੇ ਦੱਸਿਆ, " ਕਬਾਬ, ਗੋਸ਼ਤ ਨਾਲ ਦੋ ਰੋਟੀਆਂ ਖਾ ਲਈਆਂ ਹਨ। ਦੋ ਫਲ ਖਾ ਲੲੇ ਹਨ। " ਮੇਰੇ ਦਿਮਾਗ਼ ਵਿੱਚ ਇੱਕ ਸੁਆਲ ਘੁੰਮ ਰਿਹਾ ਸੀ। ਇੰਨਾ ਨੂੰ 5 ਘੰਟੇ ਪਿੱਛੋਂ ਕਬਾਬ, ਗੋਸ਼ਤ ਤੇ ਚਾਵਲ ਖਾ ਕੇ, ਭੁੱਖ ਲੱਗ ਆਈ। ਉਹੀ ਕੁੱਝ ਖਾ ਕੇ ਹੋਰ ਪੇਟ ਭਰ ਲਿਆ।19 ਘੰਟੇ ਸਵੇਰੇ 03:00 ਵਜੇ ਤੋਂ ਰਾਤ ਦੇ 22:00 ਵਜੇ ਤੱਕ ਭੁੱਖ ਕਿਵੇਂ ਕੱਟਦੇ ਹਨ?

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com