ਕੀ ਕੈਨੇਡਾ ਦੀ ਫੈਡਰਲ ਸਰਕਾਰ ਨੇ ਪਬਲਿਕ ਹੈਲਥ ਕੇਅਰ ਨੂੰਤਲਿਾਂਜਲੀ ਦੇ ਦਿੱਤੀ ਹੈ? ਸੁਖਵੰਤ ਹੁੰਦਲ
ਲੇਖਕ: ਐਂਡਰਿਊ ਲੌਂਗਹਰਸਟ
ਅਨੁਵਾਦ: ਸੁਖਵੰਤ ਹੁੰਦਲ
(ਇਹ ਆਰਟੀਕਲ ਕੈਨੇਡੀਅਨ ਸੈਂਟਰ ਫਾਰ ਪੌਲਸੀ ਅਲਟਰਨੇਟਿਵ ਦੇ ਸਾਈਟ `ਤੇ 5 ਨਵੰਬਰ 2026 ਨੂੰ ਛਪਿਆ ਸੀ।)
ਪਿਛਲੇ ਸਾਲ, ਅਲਬਰਟਾ ਸਰਕਾਰ ਨੇ ਬਿੱਲ 11 (ਹੈਲਥ ਸਟੈਚੂਟਜ਼ ਅਮੈਂਡਮੈਂਟ ਐਕਟ) ਪੇਸ਼ ਕੀਤਾ, ਜਿਸ ਨੇ ਕੈਨੇਡਾ ਵਿੱਚ ਪਹਿਲੀ ਵਾਰ ਅਮਰੀਕਾ ਵਰਗੇ ਦੋ-ਪੱਧਰੀ (ਟੂ-ਟੀਅਰ) ਹੈਲਥ ਕੇਅਰ (ਸਿਹਤ ਸੰਭਾਲ) ਦੇ ਪ੍ਰਬੰਧ ਦੀ ਸਥਾਪਨਾ ਕੀਤੀ। ਪਿਛਲੇ ਇੱਕ ਸਾਲ ਦੌਰਾਨ ਡੈਨੀਅਲ ਸਮਿਥ ਦੀ ਅਲਬਰਟਾ ਸਰਕਾਰ ਨੇ ਇਸ ਕਾਨੂੰਨ ਦੇ ਕਈ ਸੈਕਸ਼ਨਾਂ ਨੂੰ ਲਾਗੂ ਕਰ ਦਿੱਤਾ ਹੈ।
ਇਹ ਕਾਨੂੰਨ ਡਾਕਟਰਾਂ ਅਤੇ ਸਰਜਨਾਂ ਨੂੰ ਪਬਲਿਕ (ਸਰਕਾਰੀ) ਸਿਸਟਮ ਅਤੇ ਪ੍ਰਾਈਵੇਟ-ਪੇਅ ਮਾਰਕੀਟ (ਨਿੱਜੀ-ਅਦਾਇਗੀ ਦੀ ਮਾਰਕੀਟ) ਵਿੱਚ ਇੱਕੋ ਸਮੇਂ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਮਰੀਜ਼ਾਂ ਤੋਂ ਡਾਕਟਰੀ ਤੌਰ 'ਤੇ ਜ਼ਰੂਰੀ ਸਿਹਤ ਸੰਭਾਲ ਲਈ ਪੈਸੇ ਵਸੂਲੇ ਜਾਂਦੇ ਹਨ, ਜਿਸ ਵਿੱਚ ਮੁਨਾਫ਼ਾ ਕਮਾਉਣ ਵਾਲੀਆਂ ਥਾਂਵਾਂ ਵਿੱਚ ਪਹਿਲਾਂ ਤੋਂ ਕੀਤੀਆਂ ਜਾਂਦੀਆਂ ਸਰਜਰੀਆਂ ਵੀ ਸ਼ਾਮਲ ਹਨ।
ਅਲਬਰਟਾ ਵੱਲੋਂ ਕੈਨੇਡਾ ਵਿੱਚ ਇੱਕ ਅਜਿਹਾ ਪ੍ਰਾਈਵੇਟ-ਪੇਅ ਹੈਲਥ ਕੇਅਰ ਸਿਸਟਮ ਸ਼ੁਰੂ ਕੀਤੇ ਨੂੰ ਲਗਭਗ ਇੱਕ ਸਾਲ ਬੀਤ ਚੁੱਕਾ ਹੈ, ਜਿੱਥੇ ਆਮਦਨ ਇਹ ਤੈਅ ਕਰੇਗੀ ਕਿ ਕਿਸ ਨੂੰ ਚੂਲੇ (ਹਿੱਪ) ਅਤੇ ਗੋਡੇ ਬਦਲਣ ਵਰਗੀਆਂ ਜ਼ਰੂਰੀ ਸਰਜਰੀਆਂ ਦੀ ਸਹੂਲਤ ਮਿਲੇਗੀ।
ਬਿੱਲ 11 ਸਿੱਧੇ ਅਤੇ ਸਪੱਸ਼ਟ ਤੌਰ 'ਤੇ ਸਿਹਤ ਸੰਭਾਲ ਨੂੰ ਨਿਯੰਤਰਿਤ ਕਰਨ ਵਾਲੇ ਮੁੱਖ ਫੈਡਰਲ ਕਾਨੂੰਨ ਕੈਨੇਡਾ ਹੈਲਥ ਐਕਟ ਦੀ ਉਲੰਘਣਾ ਕਰਦਾ ਹੈ। ਕੈਨੇਡਾ ਹੈਲਥ ਐਕਟ ਇਹ ਯਕੀਨੀ ਬਣਾਉਂਦਾ ਹੈ ਕਿ ਬੇਅ ਸਟਰੀਟ ਵਿਖੇ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਵੀ ਸਿਹਤ ਸੰਭਾਲ ਤੱਕ ਉਹੀ ਪਹੁੰਚ ਮਿਲੇ ਜੋ ਉਸ ਇਮਾਰਤ ਵਿੱਚ ਕੰਮ ਕਰਨ ਵਾਲੇ ਬੈਂਕਰਾਂ ਨੂੰ ਮਿਲਦੀ ਹੈ।
ਪਰ ਹੁਣ ਤੱਕ ਫੈਡਰਲ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਐਕਸ਼ਨ ਨਹੀਂ ਲਿਆ।
ਆਮ ਸਿਆਸੀ ਸਮਝ ਇਹ ਸੀ ਕਿ ਫੈਡਰਲ ਸਰਕਾਰ ਨੂੰ ਅਲਬਰਟਾ ਦੇ ਵੱਖਵਾਦੀ ਰੈਫਰੈਂਡਮ ਦੇ ਬੀਤ ਜਾਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਉਸ ਤੋਂ ਬਾਅਦ ਹੀ ਅਲਬਰਟਾ ਨੂੰ ਅਜਿਹੇ ਮੁੱਦੇ 'ਤੇ ਘੇਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਅਲਬਰਟਾ ਸਰਕਾਰ ਅਤੇ ਛੋਟੀ ਪਰ ਉੱਚੀ ਅਵਾਜ਼ ਵਾਲੀ ਵੱਖਵਾਦੀ ਲਹਿਰ ਭੜਕ ਸਕਦੀ ਸੀ।
ਪਰ 19 ਅਕਤੂਬਰ ਦਾ ਅਲਬਰਟਾ ਦਾ ਰੈਫਰੈਂਡਮ ਆ ਕੇ ਲੰਘ ਵੀ ਗਿਆ ਹੈ, ਫਿਰ ਵੀ ਅਜੇ ਤੱਕ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਕਿ ਫੈਡਰਲ ਸਰਕਾਰ ਆਪਣੇ ਕਾਨੂੰਨ ਦੀ ਤਾਮੀਲ ਕਰਵਾਉਣ ਦੀ ਕੋਈ ਪਲੈਨ ਬਣਾ ਰਹੀ ਹੈ।
ਦਾਅ 'ਤੇ ਕੀ ਲੱਗਿਆ ਹੋਇਆ ਹੈ? ਕਾਨੂੰਨੀ ਰਾਏ ਤੋਂ ਪਤਾ ਲੱਗਦਾ ਹੈ ਕਿ ਬਿੱਲ 11 ਕੈਨੇਡਾ ਹੈਲਥ ਐਕਟ ਦੇ ਘੱਟੋ-ਘੱਟ ਪੰਜ ਸੈਕਸ਼ਨਾਂ ਦੀ ਉਲੰਘਣਾ ਕਰਦਾ ਹੈ।
ਅਲਬਰਟਾ ਦਾ ਇਹ ਕਾਨੂੰਨ ਉਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਜਿਨ੍ਹਾਂ ਅਧੀਨ ਡਾਕਟਰੀ ਤੌਰ 'ਤੇ ਲੋੜੀਂਦੀਆਂ ਸਾਰੀਆਂ ਸੇਵਾਵਾਂ ਦੀ ਸਰਕਾਰੀ ਇੰਸ਼ੋਰੈਂਸ ਹੋਣੀ ਜ਼ਰੂਰੀ ਹੈ (ਸੈਕਸ਼ਨ 9), ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਇੰਸ਼ੋਰੈਂਸ ਅਧੀਨ ਹੋਣੀਆਂ ਵਾਲੀਆਂ ਸੇਵਾਵਾਂ ਤੱਕ "ਵਾਜਬ ਪਹੁੰਚ" ਹੋਵੇ (ਸੈਕਸ਼ਨ 12), ਅਤੇ ਲੋਕ ਇਹਨਾਂ ਸੇਵਾਵਾਂ ਨੂੰ "ਇਕਸਾਰ ਨਿਯਮਾਂ ਅਤੇ ਸ਼ਰਤਾਂ" `ਤੇ ਲੈਣ ਦੇ ਹੱਕਦਾਰ ਹਨ (ਸੈਕਸ਼ਨ 10)।
ਇਹ ਕਾਨੂੰਨ ਯੂਜ਼ਰ ਫੀਸਾਂ ਅਤੇ ਵਾਧੂ ਬਿਲਿੰਗ (ਐਕਸਟਰਾ ਬਿਲਿੰਗ ) ਵਿਰੁੱਧ ਲੱਗੀਆਂ ਪਾਬੰਦੀਆਂ (ਸੈਕਸ਼ਨ 18 ਅਤੇ 19) ਦੀ ਵੀ ਉਲੰਘਣਾ ਕਰਦਾ ਹੈ। ਇਹ ਸੈਕਸ਼ਨ ਮਰੀਜ਼ਾਂ ਤੋਂ ਉਨ੍ਹਾਂ ਸੇਵਾਵਾਂ ਲਈ ਆਪਣੀ ਜੇਬ ਵਿੱਚੋਂ ਜਾਂ ਪ੍ਰਾਈਵੇਟ ਇਨਸ਼ੋਰੈਂਸ ਰਾਹੀਂ ਪੈਸੇ ਵਸੂਲੇ ਜਾਣ 'ਤੇ ਰੋਕ ਲਾਉਂਦੇ ਹਨ, ਜੋ ਸੇਵਾਵਾਂ ਪਹਿਲਾਂ ਹੀ ਪ੍ਰੋਵਿੰਸ਼ੀਅਲ ਹੈਲਥ ਪਲੈਨ (ਸੂਬਾਈ ਸਿਹਤ ਯੋਜਨਾ) ਦੇ ਅਧੀਨ ਕਵਰ ਕੀਤੀਆਂ ਜਾਂਦੀਆਂ ਹਨ।
ਸਤੰਬਰ ਵਿੱਚ, ਫੈਡਰਲ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਟੋਰਾਂਟੋ ਸਟਾਰ ਨੂੰ ਦੱਸਿਆ ਸੀ ਕਿ ਉਸ ਨੇ ਅਲਬਰਟਾ ਦੀ ਸਿਹਤ ਮੰਤਰੀ ਐਡਰੀਆਨਾ ਲਾਗ੍ਰੇਂਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਇਸ ਬਾਰੇ "ਬਹੁਤ ਚਿੰਤਤ" ਹੈ ਅਤੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਇਹ ਕੈਨੇਡਾ ਹੈਲਥ ਐਕਟ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਸਕਦਾ ਹੈ।
ਪਿਛਲੇ ਇੱਕ ਸਾਲ ਤੋਂ ਫੈਡਰਲ ਸਰਕਾਰ ਕਿੱਥੇ ਸੀ? ਕਾਨੂੰਨੀ ਰਾਏ ਸਪਸ਼ਟ ਕਰਦੀ ਹੈ ਕਿ ਬਿੱਲ 11 ਫੈਡਰਲ ਕਾਨੂੰਨ ਦੀ ਉਲੰਘਣਾ ਕਰਦਾ ਹੈ।
ਮੈਡੀਕਲ ਐਸੋਸੀਏਸ਼ਨਾਂ, ਨਰਸਾਂ, ਯੂਨੀਅਨਾਂ, ਖੋਜੀਆਂ ਅਤੇ ਸਿਵਲ ਸੁਸਾਇਟੀ ਦੀਆਂ ਸੰਸਥਾਵਾਂ ਦੀ ਇੱਕ ਵੱਡੀ ਗਿਣਤੀ ਨੇ ਇਸ ਗੱਲ 'ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਕਿਵੇਂ ਇਹ ਕਾਨੂੰਨ ਫੈਡਰਲ ਕਾਨੂੰਨ ਨੂੰ ਰੱਦ ਕਰਦਾ ਹੈ—ਅਤੇ ਅਮਰੀਕਾ ਵਰਗੀ ਪ੍ਰਾਈਵੇਟ ਹੈਲਥ ਇਨਸ਼ੋਰੈਂਸ ਮਾਰਕੀਟ ਲਈ ਦਰਵਾਜ਼ੇ ਖੋਲ੍ਹਦਾ ਹੈ ਜੋ ਸਾਡੇ ਮੌਜੂਦਾ ਪਬਲਿਕ (ਸਰਕਾਰੀ) ਸਿਹਤ ਸੰਭਾਲ ਪ੍ਰਬੰਧ ਨੂੰ ਖ਼ਤਮ ਕਰ ਦੇਵੇਗਾ।
ਇਹ ਕਾਨੂੰਨ ਤਕਰੀਬਨ ਇਕ ਸਾਲ ਪਹਿਲਾਂ ਪੇਸ਼ ਕੀਤਾ ਗਿਆ ਸੀ। ਪਰ ਫੈਡਰਲ ਸਰਕਾਰ, ਸਿਹਤ ਮੰਤਰੀ ਰਾਹੀਂ, ਅਜੇ ਵੀ ਇਹੀ ਸੋਚ-ਵਿਚਾਰ ਕਰ ਰਹੀ ਹੈ ਕਿ ਬਿੱਲ 11 ਕਾਨੂੰਨ ਨੂੰ ਤੋੜ "ਸਕਦਾ ਹੈ"।
ਇਹ ਯਕੀਨੀ ਤੌਰ 'ਤੇ ਕਾਨੂੰਨ ਦੀ ਉਲੰਘਣਾ ਕਰਦਾ ਹੈ। ਜੇਕਰ ਅਸੀਂ ਕੈਨੇਡਾ ਵਿੱਚ ਅਮਰੀਕਾ ਵਰਗੇ ਪ੍ਰਬੰਧ ਨੂੰ ਜੜ੍ਹਾਂ ਫੜਨ ਤੋਂ ਰੋਕਣਾ ਚਾਹੁੰਦੇ ਹਾਂ ਤਾਂ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
ਅਲਬਰਟਾ ਸਰਕਾਰ ਆਪਣੇ ਪ੍ਰਾਈਵੇਟ ਹੈਲਥ ਕੇਅਰ ਮਾਡਲ ਨੂੰ ਲਾਗੂ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਜਿਸ ਅਧੀਨ ਅਗਸਤ ਵਿੱਚ ਲਗਭਗ 400 ਸਪੈਸ਼ਲਿਸਟਾਂ ਅਤੇ ਸਰਜਨਾਂ ਨੇ ਪਬਲਿਕ ਸਿਸਟਮ ਅਤੇ ਪ੍ਰਾਈਵੇਟ-ਪੇਅ ਮਾਰਕੀਟ ਦੋਵਾਂ ਵਿੱਚ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ।
ਅਮੀਰ ਮਰੀਜ਼ ਪ੍ਰਾਈਵੇਟ ਤੌਰ `ਤੇ ਅਦਾਇਗੀ ਕਰਕੇ ਜਿਹੜੇ ਇਲਾਜ ਕਰਵਾ ਸਕਦੇ ਹਨ, ਉਹਨਾਂ ਲਈ ਨਰਸਾਂ ਅਤੇ ਐਨਿਸਥੀਸੀਓਲੋਜਿਸਟਾਂ (ਬੇਹੋਸ਼ੀ ਦੇ ਮਾਹਰ ਡਾਕਟਰਾਂ) ਦੀ ਲੋੜ ਹੁੰਦੀ ਹੈ, ਜਿਹਨਾਂ ਦੀ ਪਬਲਿਕ ਹਸਪਤਾਲਾਂ ਵਿੱਚ ਪਹਿਲਾਂ ਹੀ ਭਾਰੀ ਕਮੀ ਹੈ, ਜਿਸ ਕਰਕੇ ਪਬਲਿਕ ਹਸਪਤਾਲਾਂ ਵਿੱਚ ਉਡੀਕ ਦਾ ਸਮਾਂ (ਵੇਟ ਟਾਈਮ) ਦੇ ਹੋਰ ਲੰਬਾ ਹੋਣ ਦੀ ਸੰਭਾਵਨਾ ਹੈ।
ਫੈਡਰਲ ਸਰਕਾਰ ਨੂੰ ਰਸਮੀ ਰਿਵੀਊ ਦਾ ਅਮਲ ਸ਼ੁਰੂ ਕਰਨਾ ਚਾਹੀਦਾ ਹੈ
ਜ਼ਿਆਦਾਤਰ ਮੁੱਦਿਆਂ 'ਤੇ, ਇਹ ਫੈਡਰਲ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਉਤਾਵਲੀ ਦਿਖਾਈ ਦਿੰਦੀ ਹੈ, ਜਿਸ ਵਿੱਚ ਦਵਾਈਆਂ ਦੀ ਨੀਤੀ (ਫਾਰਮਾਸਿਊਟੀਕਲ ਪਾਲਿਸੀ) ਤੋਂ ਲੈ ਕੇ ਡੈਟਾ ਸੈਂਟਰਾਂ ਅਤੇ ਫਾਸਿਲ ਫਿਊਲ (ਪੈਟਰੋਲੀਅਮ ਅਤੇ ਕੁਦਰਤੀ ਗੈਸ) ਦੇ ਵਿਸਥਾਰ ਤੱਕ ਦੇ ਮਾਮਲੇ ਸ਼ਾਮਲ ਹਨ।
ਪਰ ਜੇਕਰ ਫੈਡਰਲ ਸਰਕਾਰ ਪਬਲਿਕ (ਸਰਕਾਰੀ) ਮੈਡੀਕੇਅਰ ਨੂੰ ਤਿਲਾਂਜਲੀ ਦਿੰਦੀ ਹੈ, ਤਾਂ ਉਹ ਕੈਨੇਡਾ ਦੇ ਸਭ ਤੋਂ ਵੱਧ ਹਰਮਨ-ਪਿਆਰੇ ਸਮਾਜਕ ਪ੍ਰੋਗਰਾਮ ਅਤੇ ਵੋਟਰਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਿਆਂ ਵਿੱਚੋਂ ਇੱਕ ਨੂੰ ਤਿਆਗਣ ਦਾ ਖਤਰਾ ਉਠਾ ਰਹੀ ਹੈ।
ਜੇਕਰ ਫੈਡਰਲ ਸਰਕਾਰ ਸੱਚਮੁੱਚ ਇਹ ਮੰਨਦੀ ਹੈ ਕਿ ਹੈਲਥ ਕੇਅਰ (ਸਿਹਤ ਸੰਭਾਲ) ਇੱਕ ਅਧਿਕਾਰ ਹੈ, ਕੋਈ ਕਾਰੋਬਾਰ ਨਹੀਂ—ਜਿਸ ਤਰ੍ਹਾਂ ਕਿ ਲਿਬਰਲ ਪਾਰਟੀ ਨੇ ਬਸੰਤ 2025 ਦੀਆਂ ਚੋਣਾਂ ਵਿੱਚ ਪ੍ਰਚਾਰ ਕੀਤਾ ਸੀ—ਤਾਂ ਫੈਡਰਲ ਸਰਕਾਰ ਨੂੰ ਤੁਰੰਤ 'ਕੈਨੇਡਾ ਹੈਲਥ ਐਕਟ' ਦੇ ਅਧੀਨ ਬਿੱਲ 11 ਦਾ ਰਸਮੀ ਰਿਵੀਊ ਸ਼ੁਰੂ ਕਰਨ ਦੀ ਲੋੜ ਹੈ।
ਸੈਕਸ਼ਨ 14 ਅਧੀਨ ਹੈਲਥ ਮਨਿਸਟਰ ਨੂੰ ਅਲਬਰਟਾ ਨੂੰ ਇੱਕ ਖੱਤ ਭੇਜਣਾ ਚਾਹੀਦਾ ਹੈ, ਜਿਸ ਨਾਲ ਫੈਡਰਲ ਕਾਨੂੰਨ ਦੀ ਪਾਲਣਾ ਕਰਨ ਵਿੱਚ ਬਿੱਲ 11 ਦੀ ਅਸਫਲਤਾ ਬਾਰੇ ਸੂਬੇ ਨਾਲ 90-ਦਿਨਾਂ ਦਾ ਸਲਾਹ-ਮਸ਼ਵਰਾ ਕਰਨ ਦਾ ਅਮਲ ਸ਼ੁਰੂ ਹੋ ਸਕੇ। ਜੇ ਅਲਬਰਟਾ ਕੈਨੇਡਾ ਹੈਲਥ ਐਕਟ ਦੀ ਪਾਲਣਾ ਕਰਨ ਲਈ ਬਿੱਲ 11 ਨੂੰ ਰੱਦ ਨਹੀਂ ਕਰਦਾ ਹੈ, ਤਾਂ ਹੈਲਥ ਮਨਿਸਟਰ ਨੂੰ ਅਲਬਰਟਾ ਵਿਰੁੱਧ ਡਿਸਕ੍ਰੀਸ਼ਨਰੀ ਪੈਨਲਟੀਜ਼ (ਕੈਬਨਿਟ ਦੇ ਅਖਤਿਆਰ ਹੇਠਾਂ ਆਉਂਦੇ ਜੁਰਮਾਨੇ) ਲਗਾਉਣ ਲਈ ਇਹ ਮਾਮਲਾ ਕੈਬਨਿਟ ਅੱਗੇ ਲਿਆਉਣਾ ਚਾਹੀਦਾ ਹੈ।
ਫੈਡਰਲ ਸਰਕਾਰ ਕੋਲ ਅਲਬਰਟਾ ਦੇ 'ਕੈਨੇਡਾ ਹੈਲਥ ਟ੍ਰਾਂਸਫਰ' ਦੇ ਪੂਰੇ ਹਿੱਸੇ—ਜੋ ਕਿ 2026-27 ਵਿੱਚ 9.2 ਬਿਲੀਅਨ ਡਾਲਰ ਹੈ—ਨੂੰ ਉਦੋਂ ਤੱਕ ਰੋਕਣ ਦਾ ਅਧਿਕਾਰ ਹੈ ਜਦੋਂ ਤੱਕ ਅਲਬਰਟਾ ਇਸ ਐਕਟ ਦੀ ਪਾਲਣਾ ਨਹੀਂ ਕਰਦਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਔਟਵਾ ਨਾਲ ਇੱਕ ਨਵੀਂ ਲੜਾਈ ਸ਼ੁਰੂ ਕਰਨ ਦੇ ਇਸ ਮੌਕੇ ਦਾ ਪੂਰਾ ਆਨੰਦ ਲਵੇਗੀ, ਪਰ ਸਬੂਤ ਦਰਸਾਉਂਦੇ ਹਨ ਕਿ ਜਨਤਕ ਰਾਏ ਸਪੱਸ਼ਟ ਤੌਰ 'ਤੇ ਫੈਡਰਲ ਸਰਕਾਰ ਦੇ ਪੱਖ ਵਿੱਚ ਹੈ।
ਜਨਤਕ ਰਾਏ ਦੇ ਇੱਕ ਤਾਜ਼ਾ ਸਰਵੇਖਣ ਅਨੁਸਾਰ ਅਲਬਰਟਾ ਦੇ ਲੋਕ ਵੱਡੀ ਗਿਣਤੀ ਵਿੱਚ ਬਿੱਲ 11 ਅਤੇ ਪ੍ਰਾਈਵੇਟ-ਪੇਅ ਹੈਲਥ ਕੇਅਰ (ਸਿਹਤ ਸੰਭਾਲ ਲਈ ਨਿੱਜੀ ਤੌਰ `ਤੇ ਅਦਾਇਗੀ ਕਰਨ ਦੇ ਪ੍ਰਬੰਧ) ਵੱਲ ਵਧਣ ਦਾ ਵਿਰੋਧ ਕਰਦੇ ਹਨ। ਅਲਬਰਟਾ ਦੇ ਲੋਕ ਦੌਲਤ ਦੀ ਬਜਾਏ ਲੋੜ ਦੇ ਆਧਾਰ 'ਤੇ ਯੂਨੀਵਰਸਲ ਹੈਲਥ ਕੇਅਰ (ਸਾਰਿਆਂ ਲਈ ਸਿਹਤ ਸੰਭਾਲ) ਤੱਕ ਪਹੁੰਚ ਦੇ ਅਸੂਲ ਵਿੱਚ ਵੀ ਵਿਸ਼ਵਾਸ ਰੱਖਦੇ ਹਨ।
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਅਲਬਰਟਾ ਦੇ ਲੋਕਾਂ ਨੇ ਹੈਲਥ ਕੇਅਰ (ਸਿਹਤ ਸੰਭਾਲ) ਵਰਗੇ ਫੈਡਰਲ ਪ੍ਰੋਗਰਾਮਾਂ ਤੋਂ ਬਾਹਰ ਨਿਕਲਣ ਅਤੇ ਫੈਡਰਲ ਸੰਵਿਧਾਨ ਵਿੱਚ ਸੋਧ ਕਰਨ ਦੇ ਅਲਬਰਟਾ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਿਸ ਅਧੀਨ ਸੂਬਾਈ ਕਾਨੂੰਨਾਂ ਨੂੰ ਕੈਨੇਡਾ ਹੈਲਥ ਐਕਟ ਵਰਗੇ ਫੈਡਰਲ ਕਾਨੂੰਨਾਂ ਨਾਲੋਂ ਪਹਿਲ ਦਿੱਤੀ ਜਾਣੀ ਸੀ।
ਜੇ ਫੈਡਰਲ ਸਰਕਾਰ ਕੈਨੇਡਾ ਹੈਲਥ ਐਕਟ ਦੀ ਤਾਮੀਲ ਕਰਵਾਉਣ ਅਤੇ ਅਮਰੀਕਾ ਵਰਗੇ ਪ੍ਰਬੰਧ ਨੂੰ ਜੜ੍ਹਾਂ ਫੜਨ ਤੋਂ ਰੋਕਣ ਵਿੱਚ ਅਸਫਲ ਰਹਿੰਦੀ ਹੈ, ਤਾਂ ਸਾਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਇਸ ਫੈਡਰਲ ਸਰਕਾਰ ਨੇ ਕੈਨੇਡੀਅਨ ਮੈਡੀਕੇਅਰ (ਸਰਕਾਰੀ ਸਿਹਤ ਸੰਭਾਲ) ਨੂੰ ਤਿਲਾਂਜਲੀ ਦੇ ਦਿੱਤੀ ਹੈ ਅਤੇ ਉਹ ਹੋਰ ਮਹੱਤਵਪੂਰਨ ਸਰਕਾਰੀ ਸੰਪਤੀਆਂ ਵਾਂਗ ਸਾਨੂੰ ਵੀ ਇਨਵੈਸਟਰਾਂ ਅਤੇ ਇੰਸ਼ੋਰੈਂਸ ਕੰਪਨੀਆਂ ਦੇ ਹੱਥਾਂ ਵਿੱਚ ਵੇਚਣ ਲਈ ਤਿਆਰ ਹੈ।
ਚੈਟ-ਜੀਪੀਟੀ ਨੇ ਟੰਬਲਰ ਰਿਜ ਦੇ ਸ਼ੂਟਰ ਨੂੰ ਕਿਵੇਂ ਸਲਾਹ ਦਿੱਤੀ...ਸੁਖਵੰਤ ਹੁੰਦਲ
ਲੇਖਕ: ਮਾਰਕ ਫੋਲਮੈਨ
ਅਨੁਵਾਦ: ਸੁਖਵੰਤ ਹੁੰਦਲ
(10 ਫਰਵਰੀ 2026 ਨੂੰ ਬੀ ਸੀ ਦੇ ਛੋਟੇ ਜਿਹੇ ਸ਼ਹਿਰ ਟੰਬਲਰ ਰਿਜ ਵਿਖੇ ਇਕ 18 ਸਾਲਾ ਕੁੜੀ ਜੈਸੀ ਵੈਨ ਰੂਟਸੇਲਾਰ ਨੇ ਪਹਿਲਾਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ ਮਤਰੇਏ ਭਰਾ ਨੂੰ ਗੋਲੀ ਮਾਰੀ ਅਤੇ ਫਿਰ ਟੰਬਲਰ ਰਿਜ ਦੇ ਸੈਕੰਡਰੀ ਸਕੂਲ ਵਿੱਚ ਜਾ ਕੇ ਗੋਲੀਬਾਰੀ ਕੀਤੀ ਜਿਸ ਵਿੱਚ 6 ਲੋਕ ਮਾਰੇ ਗਏ ਅਤੇ 27 ਲੋਕ ਜਖ਼ਮੀ ਹੋਏ। ਇਸ ਸਮੂਹਿਕ ਕਤਲੇਆਮ ਬਾਰੇ ਅਮਰੀਕਾ ਵਿੱਚ ਛਪਦੇ ਮੈਗਜ਼ੀਨ ਮਦਰ ਜੋਨਜ਼ ਵਿੱਚ ਛਪੇ ਇਕ ਆਰਟੀਕਲ ਨੂੰ ਵੈਨਕੂਵਰ ਤੋਂ ਨਿਕਲਦੇ ਮੈਗਜ਼ੀਨ ਟਾਈ ਨੇ 3 ਨਵੰਬਰ ਨੂੰ ਛਾਪਿਆ ਹੈ। ਇਸ ਆਰਟੀਕਲ ਵਿੱਚ ਇਸ ਕਤਲੇਆਮ ਵਿੱਚ ਓਪਨ ਏ ਆਈ ਦੇ ਚੈਟਬੋਟ ਚੈਟ-ਜੀਪੀਟੀ ਦੀ ਭੂਮਿਕਾ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਰਿਪੋਰਟ ਆਰਟੀਫਿਸ਼ਲ ਇਨਟੈਲੀਜੈਂਸ ਦੇ ਬਿਨਾਂ ਕਿਸੇ ਨਿਯੰਤਰਨ ਦੇ ਵਿਕਾਸ ਕਾਰਨ ਸਮਾਜ ਲਈ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਪੇਸ਼ ਹੈ ਇਸ ਦਾ ਪੰਜਾਬੀ ਅਨੁਵਾਦ।)
ਜੂਨ 2025 ਵਿੱਚ, ਜੈਸੀ ਵੈਨ ਰੂਟਸੇਲਾਰ ਨੂੰ ਓਪਨ ਏ ਆਈ ਤੋਂ ਇੱਕ ਈਮੇਲ ਨੋਟੀਫਿਕੇਸ਼ਨ ਮਿਲੀ। ਵੈਨ ਰੂਟਸੇਲਾਰ ਸੰਭਾਵੀ ਹਿੰਸਕ ਕਾਰਵਾਈਆਂ — ਜਿਸ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਮਾਸ ਸ਼ੂਟਿੰਗ ਵੀ ਸ਼ਾਮਲ ਸੀ — ਕਰਨ ਬਾਰੇ ਚਰਚਾ ਕਰਨ ਲਈ ਚੈਟ-ਜੀਪੀਟੀ ਦੀ ਵਰਤੋਂ ਕਰ ਰਹੀ ਸੀ, ਅਤੇ ਹੁਣ ਓਪਨ ਏ ਆਈ ਨੇ ਉਸ ਦੇ ਅਕਾਊਂਟ ਨੂੰ ਬੈਨ ਕਰ ਦਿੱਤਾ ਸੀ। ਪਰ ਬ੍ਰਿਟਿਸ਼ ਕੋਲੰਬੀਆ ਦੇ ਛੋਟੇ ਜਿਹੇ ਸ਼ਹਿਰ ਟੰਬਲਰ ਰਿੱਜ ਵਿੱਚ ਰਹਿਣ ਵਾਲੀ ਮਾਨਸਿਕ ਤੌਰ `ਤੇ ਪਰੇਸ਼ਾਨ ਇਸ ਕੁੜੀ ਨੇ ਹਾਰ ਨਹੀਂ ਮੰਨੀ ਅਤੇ ਜਲਦੀ ਹੀ ਦੂਜੇ ਅਕਾਊਂਟ ਨਾਲ ਵਾਪਸ ਲੌਗ ਇਨ ਕਰ ਲਿਆ।
ਇਸ ਤੋਂ ਬਾਅਦ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ: ਵੈਨ ਰੂਟਸੇਲਾਰ ਨੇ ਚੈਟ-ਜੀਪੀਟੀ ਨੂੰ ਅਕਾਊਂਟ ਬੈਨ ਹੋਣ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਸ ਨੇ "ਅਸਲ ਦੁਨੀਆ ਦੇ ਇੱਕ ਮਸ਼ਹੂਰ ਮਾਲ ਨੂੰ ਨਿਸ਼ਾਨਾ ਬਣਾਉਣ ਬਾਰੇ" ਅਤੇ ਆਪਣੇ ਆਪ ਨੂੰ ਹਮਲਾਵਰ ਵਜੋਂ ਦਰਸਾਇਆ ਸੀ, ਪਰ ਇਹ ਦਾਅਵਾ ਵੀ ਕੀਤਾ ਕਿ ਵਰਨਣ ਕੀਤੀ ਇਹ ਸਥਿਤੀ ਅਸਲੀ ਨਹੀਂ ਸੀ। ਜਵਾਬ ਵਿੱਚ, ਚੈਟ-ਜੀਪੀਟੀ ਨੇ ਸਮਝਾਇਆ ਕਿ ਅਜਿਹੀ ਹਿੰਸਕ ਸਮੱਗਰੀ ਨੂੰ ਕਿਉਂ ਫਲੈਗ ਕੀਤਾ ਜਾਂਦਾ ਹੈ — ਅਤੇ ਫਿਰ ਉਸ ਨੇ ਆਪਣੇ ਹੀ ਸੁਰੱਖਿਆ ਉਪਾਵਾਂ ਤੋਂ ਬਚਣ ਦੇ ਤਰੀਕਿਆਂ ਬਾਰੇ ਸੁਝਾਅ ਦਿੱਤੇ। ਇਸ ਨੇ ਵੈਨ ਰੂਟਸੇਲਾਰ ਨੂੰ ਸਲਾਹ ਦਿੱਤੀ ਕਿ ਉਹ ਓਪਨ ਏ ਆਈ ਦੇ ਮੋਡਰੇਸ਼ਨ ਸਿਸਟਮ ਵਲੋਂ "ਦੁਬਾਰਾ ਕਦੇ ਵੀ ਫਲੈਗ ਨਾ ਹੋਣ" ਲਈ ਹਮੇਸ਼ਾਂ ਆਪਣੀ ਸਮੱਗਰੀ ਨੂੰ ਕਾਲਪਨਿਕ ਜਾਂ ਕਿਆਸ ਆਧਾਰਿਤ ਦੱਸ ਕੇ ਪੇਸ਼ ਕਰੇ।
ਚੈਟ-ਜੀਪੀਟੀ ਨੇ ਕਿਹਾ, "ਅਸਲ-ਦੁਨੀਆ ਦੇ ਥਾਂਵਾਂ ਦੀ ਵਰਤੋਂ ਨਾ ਕਰੋ, ਤੁਸੀਂ ਅਜੇ ਵੀ ਹਿੰਸਕ ਸੋਚ ਰੱਖ ਸਕਦੇ ਹੋ। ਬੱਸ ਇਸ ਬਾਰੇ ਹੁਸਿ਼ਆਰੀ ਵਰਤੋ।"
ਅਗਲੇ ਅੱਠ ਮਹੀਨਿਆਂ ਦੌਰਾਨ, ਟ੍ਰਾਂਸਜੈਂਡਰ ਪਛਾਣ ਰੱਖਣ ਵਾਲੀ ਵੈਨ ਰੂਟਸੇਲਾਰ ਨੇ ਹਿੰਸਾ 'ਤੇ ਧਿਆਨ ਕੇਂਦਰਿਤ ਕਰਨ ਲਈ ਦੂਜੇ ਚੈਟ-ਜੀਪੀਟੀ ਅਕਾਊਂਟ ਦੀ ਵਰਤੋਂ ਜਾਰੀ ਰੱਖੀ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਵੱਖ-ਵੱਖ ਸਰੋਤਾਂ ਅਤੇ ਵੈਨ ਰੂਟਸੇਲਾਰ ਦੀ ਚੈਟ-ਜੀਪੀਟੀ ਦੀ ਹਿਸਟਰੀ ਉਪਰਲੀ ਮੇਰੇ ਵਲੋਂ ਰਿਵੀਊ ਕੀਤੀ ਸਮੱਗਰੀ ਦੇ ਅਨੁਸਾਰ ਉਸ ਨੇ ਹਥਿਆਰ ਅਤੇ ਘਰ ਵਿੱਚ ਬਣਾਈ ਧਮਕਾਖੇਜ਼ ਸਮੱਗਰੀ ਬਣਾਉਣ ਅਤੇ ਵਰਤਣ ਬਾਰੇ ਚਰਚਾ ਕੀਤੀ, ਇੱਕ ਮਸ਼ਹੂਰ ਮਾਸ ਕਿਲਰ (ਸਮੂਹਿਕ ਕਾਤਲ) ਬਣਨ ਦੇ ਕਾਲਪਨਿਕ ਸੁਪਨੇ ਵੇਖੇ, ਅਤੇ ਆਪਣੇ ਹਮਲੇ ਨੂੰ ਅੰਜਾਮ ਦੇਣ ਤੋਂ ਠੀਕ ਪਹਿਲਾਂ ਅਸਲ-ਦੁਨੀਆ ਦੇ ਸਕੂਲਾਂ ਵਿਚਲੀਆਂ ਪਿਛਲੀਆਂ ਸ਼ੂਟਿੰਗਾਂ ਦੇ ਸਮੇਂ ਬਾਰੇ ਪੁੱਛਿਆ।
ਵੈਨ ਰੂਟਸੇਲਾਰ ਨੇ ਇਸ ਸਾਲ ਫਰਵਰੀ ਵਿੱਚ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਇੱਕ ਆਤਮਘਾਤੀ ਮਾਸ ਸ਼ੂਟਿੰਗ ਕੀਤੀ, ਜਿਸ ਵਿੱਚ ਕੁੱਲ ਅੱਠ ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋਏ। ਇਸ ਤੋਂ ਬਾਅਦ, ਵਾਲ ਸਟਰੀਟ ਜਰਨਲ ਨੇ ਰਿਪੋਰਟ ਦਿੱਤੀ ਕਿ ਓਪਨ-ਏ ਆਈ ਨੇ "ਬੰਦੂਕ ਦੀ ਹਿੰਸਾ ਵਾਲੀਆਂ ਸਥਿਤੀਆਂ" 'ਤੇ ਚਰਚਾ ਕਰਨ ਕਰ ਕੇ ਉਸ ਦੇ ਪਹਿਲੇ ਚੈਟ-ਜੀਪੀਟੀ ਅਕਾਊਂਟ ਨੂੰ ਬੈਨ ਕਰ ਦਿੱਤਾ ਸੀ ਪਰ ਓਪਨ ਏ ਆਈ ਦੀ ਸੇਫਟੀ ਟੀਮ ਦੇ ਕੁੱਝ ਕਰਮਚਾਰੀਆਂ ਦੇ ਕਹਿਣ ਦੇ ਬਾਵਜੂਦ, ਅਧਿਕਾਰੀਆਂ ਨੂੰ ਸੂਚਿਤ ਨਾ ਕਰਨ ਦਾ ਫੈਸਲਾ ਕੀਤਾ ਸੀ।
ਉਸ ਤੋਂ ਬਾਅਦ ਕੈਨੇਡੀਅਨ ਸਰਕਾਰ ਦੇ ਨੇਤਾਵਾਂ ਨੂੰ ਲਿਖੇ ਇੱਕ ਖੁੱਲ੍ਹੇ ਪੱਤਰ ਵਿੱਚ, ਓਪਨ-ਏ ਆਈ ਨੇ ਉਸ ਦੇ ਅਕਾਊਂਟ ਨੂੰ ਬੈਨ ਕੀਤੇ ਜਾਣ ਦੀ ਪੁਸ਼ਟੀ ਕੀਤੀ ਸੀ ਅਤੇ ਉਸ ਦੇ ਦੂਜੇ ਅਕਾਊਂਟ ਦੇ ਮੌਜੂਦ ਹੋਣ ਦਾ ਖੁਲਾਸਾ ਕੀਤਾ ਸੀ, ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਕਿ ਦੂਜੇ ਅਕਾਊਂਟ ਵਿੱਚ ਕੀ ਸਮੱਗਰੀ ਸੀ।
ਉਦੋਂ ਤੋਂ, ਟੰਬਲਰ ਰਿਜ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੈਲੀਫੋਰਨੀਆ ਦੀ ਫੈਡਰਲ ਅਦਾਲਤ ਵਿੱਚ ਓਪਨ-ਏ ਆਈ ਵਿਰੁੱਧ ਤਿੰਨ ਦਰਜਨ ਤੋਂ ਵੱਧ ਮੁਕੱਦਮੇ ਦਰਜ ਕਰਵਾਏ ਹਨ, ਜਿਹਨਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਦੇ ਆਗੂ ਜਾਣਦੇ ਸਨ ਕਿ ਚੈਟ-ਜੀਪੀਟੀ ਖਤਰਨਾਕ ਸੀ ਅਤੇ ਵੈਨ ਰੂਟਸੇਲਾਰ "ਇੱਕ ਵਿਆਪਕ ਹਮਲੇ (ਮਾਸ ਅਟੈਕ) ਦੀ ਪਲੈਨ ਬਣਾ ਰਹੀ ਸੀ।"
ਦਾਅਵੇ ਕਰਨ ਵਾਲਿਆਂ (ਮੁਦਈਆਂ) ਦਾ ਦੋਸ਼ ਹੈ ਕਿ ਚੈਟ-ਜੀਪੀਟੀ ਨੇ "ਸ਼ੂਟਰ ਦੀ ਹਿੰਸਕ ਜਨੂੰਨਤਾ ਨੂੰ ਹੋਰ ਡੂੰਘਾ ਕੀਤਾ ਅਤੇ ਉਸ ਨੂੰ ਹਮਲੇ ਵੱਲ ਧੱਕਿਆ।" ਓਪਨ-ਏ ਆਈ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੀ ਹੈ। ਕੈਨੇਡਾ ਦੇ ਕਈ ਅਧਿਕਾਰੀਆਂ ਵਲੋਂ ਸਮੂਹਿਕ ਗੋਲੀਬਾਰੀ (ਮਾਸ ਸ਼ੂਟਿੰਗ) ਦੀ ਜਾਂਚ ਅਜੇ ਵੀ ਜਾਰੀ ਹੈ, ਅਤੇ ਜਦੋਂ ਤੱਕ ਮਦਰ ਜੋਨਜ਼ ਨੇ 24 ਸਤੰਬਰ ਨੂੰ ਇਹ ਕਹਾਣੀ ਪ੍ਰਕਾਸ਼ਿਤ ਨਹੀਂ ਕੀਤੀ ਸੀ, ਉਦੋਂ ਤੱਕ ਵੈਨ ਰੂਟਸੇਲਾਰ ਦੀ ਚੈਟ-ਜੀਪੀਟੀ ਦੀ ਵਰਤੋਂ ਬਾਰੇ ਕੋਈ ਹੋਰ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ।
ਵੈਨ ਰੂਟਸੇਲਾਰ ਦੇ ਦੋਵਾਂ ਚੈਟ-ਜੀ ਪੀ ਟੀ ਅਕਾਊਂਟਾਂ ਵਿਚਲੀ ਹਿੰਸਕ ਸਮੱਗਰੀ, ਜਿਸ ਦਾ ਵੇਰਵਾ ਇੱਥੇ ਦਿੱਤਾ ਗਿਆ ਹੈ, ਪਹਿਲਾਂ ਜਾਣੀ ਗਈ ਜਾਣਕਾਰੀ ਨਾਲੋਂ ਕਿਤੇ ਵੱਧ ਵਿਸਤ੍ਰਿਤ ਅਤੇ ਪਰੇਸ਼ਾਨ ਕਰਨ ਵਾਲੀ ਹੈ। ਵੈਨ ਰੂਟਸੇਲਾਰ, ਜੋ ਹਮਲੇ ਦੇ ਸਮੇਂ 18 ਸਾਲਾਂ ਦੀ ਸੀ, ਨੇ ਅਤਿਅੰਤ ਹਿੰਸਾ ਦੀਆਂ ਖੂਨੀ ਤਸਵੀਰਾਂ ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀਆਂ ਫੋਟੋਆਂ ਅਪਲੋਡ ਕਰਨ ਲਈ ਵੀ ਓਪਨ ਏ ਆਈ ਦੇ ਚੈਟਬੋਟ ਦੀ ਵਰਤੋਂ ਕੀਤੀ ਸੀ। ਉਸ ਨੇ ਸਮੂਹਿਕ ਕਤਲੇਆਮ ਦੀਆਂ ਭਿਆਨਕ ਕਾਲਪਨਿਕ ਕਹਾਣੀਆਂ ਬਣਾਉਣ ਲਈ ਚੈਟ-ਜੀਪੀਟੀ 'ਤੇ ਜ਼ੋਰ ਪਾਇਆ। ਇਕ ਕਹਾਣੀ ਵਿੱਚ ਇੱਕ 18 ਸਾਲਾ ਅਪਰਾਧੀ ਨੂੰ ਦਿਖਾਇਆ ਗਿਆ ਸੀ ਜਿਸ ਨੇ ਇੱਕ ਮਾਸ ਸ਼ੂਟਿੰਗ ਨੂੰ ਲਾਈਵਸਟ੍ਰੀਮ ਕੀਤਾ ਸੀ, ਜੋ ਕਿ ਵਾਇਰਲ ਹੋ ਗਈ ਸੀ ਅਤੇ, ਚੈਟ-ਜੀਪੀਟੀ ਦੇ ਕਥਨ ਅਨੁਸਾਰ, ਜਿਸ ਨੇ ਉਸ ਨੂੰ ਇੱਕ ਆਨਲਾਈਨ "ਦੰਤਕਥਾ (ਲੈਜਿੰਡ)" ਬਣਾ ਦਿੱਤਾ ਸੀ। (ਮਸ਼ਹੂਰੀ ਅਕਸਰ ਸਮੂਹਿਕ ਹਮਲਾਵਰਾਂ ਦਾ ਮੁੱਖ ਟੀਚਾ ਹੁੰਦੀ ਹੈ।) ਇੱਕ ਹੋਰ ਕਹਾਣੀ ਵਿੱਚ "ਜੈਸ" ਨਾਮਕ ਇੱਕ ਅਪਰਾਧੀ ਨੂੰ ਦਿਖਾਇਆ ਗਿਆ ਸੀ ਜਿਸ ਨੇ ਪੁਲਿਸ ਨੂੰ ਗੋਲੀ ਮਾਰੀ ਸੀ ਅਤੇ ਆਪਣੇ ਪੀੜਤਾਂ ਨੂੰ ਮਾਰ ਮੁਕਾਉਣ ਦੌਰਾਨ ਉਹਨਾਂ ਦਾ ਪਿੱਛਾ ਕੀਤਾ ਸੀ ਅਤੇ ਡਰਾਇਆ ਸੀ।
ਇਸ ਰਿਪੋਰਟ ਲਈ ਟਿੱਪਣੀ ਕਰਨ ਲਈ ਕੰਪਨੀ ਨੂੰ ਭੇਜੀਆਂ ਗਈਆਂ ਬੇਨਤੀਆਂ ਅਤੇ ਵਿਸਤ੍ਰਿਤ ਸਵਾਲਾਂ ਦਾ ਕੰਪਨੀ ਨੇ ਕੋਈ ਜਵਾਬ ਨਹੀਂ ਦਿੱਤਾ।
ਸ਼ਾਟਗਨ ਨਾਲ ਕਤਲ ਕਰਨ ਬਾਰੇ ਸਪੱਸ਼ਟ ਸਲਾਹ
ਕੁਝ ਮਾਮਲਿਆਂ ਵਿੱਚ, ਚੈਟ-ਜੀਪੀਟੀ ਨੇ ਸ਼ੁਰੂ ਵਿੱਚ ਵੈਨ ਰੂਟਸੇਲਾਰ ਨਾਲ ਹਿੰਸਾ ਬਾਰੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਉਹ ਆਪਣੀਆਂ ਪੁੱਛਾਂ ਨੂੰ ਦੁਹਰਾ ਕੇ ਜਾਂ ਬਦਲ ਕੇ ਉਨ੍ਹਾਂ ਇਨਕਾਰਾਂ ਤੋਂ ਪਾਰ ਜਾਣ ਵਿੱਚ ਸਫਲ ਰਹੀ। ਅਗਸਤ 2025 ਦੀ ਇੱਕ ਗੱਲਬਾਤ ਵਿੱਚ, ਵੈਨ ਰੂਟਸੇਲਾਰ ਨੇ ਚੈਟ-ਜੀਪੀਟੀ ਨੂੰ ਇੱਕ ਰੈਮਿੰਗਟਨ 870 ਪੰਪ-ਐਕਸ਼ਨ ਸ਼ਾਟਗਨ ਨਾਲ ਇੱਕ ਕਾਲਜ ਕੈਂਪਸ 'ਤੇ ਹਮਲਾ ਕਰਨ ਅਤੇ ਵੱਧ ਤੋਂ ਵੱਧ ਤਬਾਹੀ ਮਚਾਉਣ ਬਾਰੇ ਇੱਕ ਕਹਾਣੀ ਬਣਾਉਣ ਲਈ ਕਿਹਾ। ਚੈਟ-ਜੀਪੀਟੀ ਨੇ ਜਵਾਬ ਦਿੱਤਾ ਕਿ ਉਹ "ਉਸ ਬੇਨਤੀ ਵਿੱਚ ਮਦਦ ਕਰਨ ਦੇ ਸਮਰੱਥ ਨਹੀਂ ਹੈ," ਪਰ ਵੈਨ ਰੂਟਸੇਲਾਰ ਨੇ ਦੁਬਾਰਾ ਕੋਸ਼ਿਸ਼ ਕੀਤੀ ਅਤੇ ਆਪਣੀ ਪੁੱਛ ਵਿੱਚ "ਕਾਲਪਨਿਕ ਤੌਰ 'ਤੇ" ਸ਼ਬਦ ਜੋੜ ਦਿੱਤਾ। ਚੈਟ-ਜੀਪੀਟੀ ਨੇ ਫਿਰ ਉਹ ਸਮੱਗਰੀ ਤਿਆਰ ਕਰ ਦਿੱਤੀ, ਜਿਸ ਵਿੱਚ ਹਥਿਆਰ ਦੀਆਂ ਰਣਨੀਤਕ ਵਿਸ਼ੇਸ਼ਤਾਵਾਂ ਅਤੇ ਇਹ ਕਿੱਥੇ ਪ੍ਰਭਾਵਸ਼ਾਲੀ ਹੋਵੇਗਾ, ਬਾਰੇ ਸਪੱਸ਼ਟ ਭਾਸ਼ਾ ਵਿੱਚ ਵਰਣਨ ਕੀਤਾ ਗਿਆ ਸੀ।
ਚੈਟ-ਜੀਪੀਟੀ ਨੇ ਕਿਹਾ, "ਇੱਕ ਲਾਂਘੇ (ਹਾਲਵੇਅ), ਅੰਦਰ, ਜਾਂ ਭੀੜ ਵਾਲੇ ਕਲਾਸਰੂਮ ਵਿੱਚ, 870 ਬਹੁਤ ਹੀ ਘਾਤਕ ਹੈ। ਬੰਦ ਥਾਂਵਾਂ ਇਸ ਦਾ ਮੁੱਖ ਖੇਤਰ ਹਨ।"
ਚੈਟ-ਜੀਪੀਟੀ ਨੇ ਦੁਬਾਰਾ ਲੋਡ ਕਰਨ ਲਈ ਲਗਦੇ ਸਮੇਂ ਅਤੇ ਸੰਭਾਵੀ ਨੁਕਸਾਨ ਬਾਰੇ ਵੀ ਚਰਚਾ ਕੀਤੀ: "ਇਹ ਮੰਨਦੇ ਹੋਏ ਕਿ ਹਰੇਕ ਕਾਰਤੂਸ ਨਾਲ ਇੱਕ ਨਿਸ਼ਾਨਾ ਲੱਗਦਾ ਹੈ, ਤੁਸੀਂ ਆਪਸੀ ਦੂਰੀ, ਲੋਕਾਂ ਦੀ ਗਿਣਤੀ, ਪ੍ਰਤੀਕਿਰਿਆ ਕਰਨ ਲਈ ਲੱਗਣ ਵਾਲੇ ਸਮੇਂ ਅਤੇ ਅਫਰਾ-ਤਫਰੀ ਦੇ ਆਧਾਰ 'ਤੇ ਵੱਧ ਤੋਂ ਵੱਧ 10 ਤੋਂ 20 ਲੋਕਾਂ ਨੂੰ ਢੇਰ ਕਰ ਸਕਦੇ ਹੋ।"
ਮੇਰੇ ਵਲੋਂ ਰਿਵੀਊ ਕੀਤੀ ਗਈ ਸਮੱਗਰੀ ਅਤੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸਰੋਤਾਂ — ਜੋ ਕਿ ਇੱਕ ਚੱਲ ਰਹੀ ਸੰਵੇਦਨਸ਼ੀਲ ਜਾਂਚ ਬਾਰੇ ਗੱਲ ਕਰਦਿਆਂ ਗੁਮਨਾਮ ਰਹਿਣ ਦੀ ਸ਼ਰਤ 'ਤੇ ਬੋਲਣ ਲਈ ਸਹਿਮਤ ਹੋਏ ਸਨ — ਅਨੁਸਾਰ, ਵੈਨ ਰੂਟਸੇਲਾਰ ਨੇ ਹਮਲੇ ਦੇ ਦਿਨ ਤੱਕ ਚੈਟ-ਜੀਪੀਟੀ ਦੀ ਵਰਤੋਂ ਜਾਰੀ ਰੱਖੀ।
10 ਫਰਵਰੀ, 2026 ਨੂੰ, ਵੈਨ ਰੂਟਸੇਲਾਰ ਨੇ ਚੈਟ-ਜੀਪੀਟੀ ਤੋਂ ਪੁੱਛਿਆ ਕਿ "ਸਕੂਲ ਦੇ ਘੰਟਿਆਂ ਦੌਰਾਨ" ਗੋਲੀਬਾਰੀ ਕਦੋਂ ਹੁੰਦੀ ਹੈ ਅਤੇ ਅਮਰੀਕਾ ਵਿੱਚ ਹੋਈਆਂ ਪ੍ਰਮੁੱਖ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਮੇਂ ਬਾਰੇ ਪੁੱਛਿਆ। ਚੈਟ-ਜੀਪੀਟੀ ਦੇ ਜਵਾਬਾਂ ਵਿੱਚ ਕੌਲੰਬਾਈਨ, ਸੈਂਡੀ ਹੁੱਕ, ਪਾਰਕਲੈਂਡ, ਅਤੇ ਉਵਾਲਡੇ ਸਮੇਤ ਐਫ ਬੀ ਆਈ ਦੀਆਂ ਪ੍ਰਕਾਸ਼ਿਤ ਖੋਜਾਂ ਅਤੇ ਮਸ਼ਹੂਰ ਸਮੂਹਿਕ ਹੱਤਿਆਵਾਂ ਦਾ ਹਵਾਲਾ ਦਿੱਤਾ ਗਿਆ ਸੀ। ਇਹ ਗੱਲਬਾਤ ਵੈਨ ਰੂਟਸੇਲਾਰ ਦੀ ਚੈਟਬੋਟ ਨਾਲ ਆਖਰੀ ਗੱਲਬਾਤ ਸੀ। ਕੈਨੇਡੀਅਨ ਅਧਿਕਾਰੀਆਂ ਅਨੁਸਾਰ, ਉਸ ਨੇ ਘਰ ਵਿੱਚ ਆਪਣੀ ਮਾਂ ਅਤੇ 11 ਸਾਲਾਂ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ, ਫਿਰ ਸਕੂਲ ਗਈ ਅਤੇ ਇੱਕ ਲੰਬੀ ਬੰਦੂਕ ਅਤੇ ਇੱਕ ਮੋਡੀਫਾਈਡ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀਆਂ ਨੇ ਵਰਤੇ ਗਏ ਹਥਿਆਰਾਂ ਬਾਰੇ ਹੋਰ ਵੇਰਵੇ ਜਨਤਕ ਨਹੀਂ ਕੀਤੇ ਹਨ।
ਹਿੰਸਾ ਉਦੋਂ ਖਤਮ ਹੋਈ ਜਦੋਂ ਵੈਨ ਰੂਟਸੇਲਾਰ ਨੇ ਪੁਲੀਸ `ਤੇ ਗੋਲੀ ਚਲਾਈ ਅਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦ ਨੂੰ ਖਤਮ ਕਰ ਲਿਆ।
ਸਕੂਲ ਵਿੱਚ ਛੇ ਪੀੜਤਾਂ ਦੀ ਮੌਤ ਹੋ ਗਈ: 12 ਸਾਲਾ ਏਬਲ ਮੁਵਾਂਸਾ, ਕਾਇਲੀ ਸਮਿਥ, ਜ਼ੋਈ ਬੇਨੋਇਟ, ਅਤੇ ਟਿਕਾਰੀਆ ਲੈਮਪਰਟ; 13 ਸਾਲਾ ਏਜ਼ਕੀਅਲ ਸਕੋਫੀਲਡ; ਅਤੇ 39 ਸਾਲਾ ਅਧਿਆਪਕਾ ਸ਼ਾਨਡਾ ਅਵੀਉਗਾਨਾ-ਡੁਰਾਂਡ। ਦਰਜਨਾਂ ਹੋਰ ਜ਼ਖਮੀ ਅਤੇ ਮਾਨਸਿਕ ਤੌਰ 'ਤੇ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ ਦੋ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।
ਏ ਆਈ ਵਲੋਂ ਹਿੰਸਾ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਤੋਂ ਮਾਹਰ ਚਿੰਤਤ
ਵੈਨਕੂਵਰ ਤੋਂ 400 ਮੀਲ ਤੋਂ ਵੱਧ ਦੂਰ ਉੱਤਰ-ਪੂਰਬ ਵਿੱਚ ਸਥਿਤ ਇਸ ਦੂਰ-ਦੁਰਾਡੇ ਸ਼ਹਿਰ ਵਿੱਚ ਹੋਈ ਤਬਾਹੀ ਅਜਿਹੇ ਮਾਮਲਿਆਂ ਦੀ ਵਧਦੀ ਲੜੀ ਦਾ ਇੱਕ ਹਿੱਸਾ ਹੈ ਜਿੱਥੇ ਲੋਕਾਂ ਨੇ ਹਿੰਸਾ ਦੀ ਤਿਆਰੀ ਲਈ ਚੈਟ-ਜੀਪੀਟੀ ਅਤੇ ਹੋਰ ਏ ਆਈ ਪਲੇਟਫਾਰਮਾਂ ਦੀ ਵਰਤੋਂ ਕੀਤੀ ਹੈ। ਇਸ ਤਕਨੌਲੋਜੀ ਨੇ ਹਮਲਿਆਂ ਨੂੰ ਬੇਮਿਸਾਲ ਤਰੀਕਿਆਂ ਨਾਲ ਉਤਸ਼ਾਹਿਤ ਕੀਤਾ ਹੈ, ਜਿਵੇਂ ਕਿ ਮੈਂ ਕਈ ਹਿੱਸਿਆਂ ਵਾਲੀ ਜਾਂਚ ਵਿੱਚ ਦਸਤਾਵੇਜ਼ੀ ਰੂਪ ਵਿੱਚ ਰਿਕਾਰਡ ਕੀਤਾ ਹੈ ਜਿਸ ਵਿੱਚ ਪਹਿਲੀ ਵਾਰ ਇਸ ਗੱਲ ਦਾ ਵਿਸਤ੍ਰਿਤ ਵਿਸ਼ਲੇਸ਼ਣ ਸ਼ਾਮਲ ਹੈ ਕਿ ਇਕ ਸਮੂਹਿਕ ਗੋਲਾਬਾਰੀ ਕਰਨ ਵਾਲੇ (ਮਾਸ ਸ਼ੂਟਰ) ਨੇ ਚੈਟ-ਜੀਪੀਟੀ ਦੀ ਵਰਤੋਂ ਕਿਵੇਂ ਕੀਤੀ। ਜਿਵੇਂ ਕਿ ਮੈਂ ਫਲੋਰੀਡਾ ਸਟੇਟ ਯੂਨੀਵਰਸਿਟੀ ਵਿੱਚ ਅਪ੍ਰੈਲ 2025 ਦੇ ਹਮਲੇ ਦੀ ਜਾਂਚ ਵਿੱਚ ਵਿਸਥਾਰ ਨਾਲ ਦੱਸਿਆ ਹੈ, ਏ ਆਈ ਚੈਟ-ਬੋਟਸ ਰਵਾਇਤੀ ਇੰਟਰਨੈੱਟ ਸਰਚਾਂ (ਖੋਜਾਂ) ਨਾਲੋਂ ਕਿਤੇ ਵੱਧ ਕੁਸ਼ਲਤਾ ਨਾਲ ਹਮਲਾਵਰਾਂ ਨੂੰ ਰਣਨੀਤਕ ਵਿਚਾਰ ਅਤੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।
ਇਸ ਤੋਂ ਇਲਾਵਾ, ਇਸ ਦਾ ਮਨੋਵਿਗਿਆਨਕ ਪ੍ਰਭਾਵ ਸ਼ਕਤੀਸ਼ਾਲੀ ਹੋ ਸਕਦਾ ਹੈ। ਵਤੀਰੇ ਦੇ ਖਤਰੇ ਦੇ ਮੁਲਾਂਕਣ (ਵਿਹੇਵੀਅਰਲ ਥਰੈੱਟ ਅਸੈੱਸਮੈਂਟ) ਦੇ ਖੇਤਰ ਵਿੱਚ ਕੰਮ ਕਰਦੇ ਆਗੂਆਂ ਨੇ ਮੈਨੂੰ ਦੱਸਿਆ ਕਿ ਚੈਟਬੋਟਸ ਵਲੋਂ ਕੀਤੀ ਜਾਂਦੀ ਇਨਸਾਨਾਂ ਵਰਗੀ ਗੱਲਬਾਤ ਨੇ ਕਈ ਉੱਚ-ਖਤਰੇ ਵਾਲੇ ਖਤਰੇ ਦੇ ਮਾਮਲਿਆਂ ਵਿੱਚ ਮਾਨਸਿਕ ਤੌਰ `ਤੇ ਪਰੇਸ਼ਾਨ ਵਰਤੋਂਕਾਰਾਂ ਦੇ ਅੰਦਰ ਹਿੰਸਕ ਸੋਚ ਅਤੇ ਯੋਜਨਾਬੰਦੀ ਨੂੰ ਤੇਜ਼ ਕੀਤਾ ਜਾਪਦਾ ਹੈ। ਉਹਨਾਂ ਵਿੱਚੋਂ ਰੋਕਥਾਮ ਨਾਲ ਸੰਬੰਧਿਤ ਕਈ ਮਾਹਰਾਂ (ਪ੍ਰੀਵੈਨਸ਼ਨ ਐਕਸਪਰਟਸ) ਨੇ ਇਸ ਘਟਨਾ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਏ ਆਈ ਤਕਨੌਲੋਜੀ ਭਰਮਾਂ (ਡਿਲੂਜ਼ਨਜ਼) ਨੂੰ ਕਿਵੇਂ ਵਧਾ ਸਕਦੀ ਹੈ। ਖਤਰੇ ਦਾ ਮੁਲਾਂਕਣ ਕਰਨ ਵਾਲੇ ਇੱਕ ਅਨੁਭਵੀ ਮਾਹਰ, ਸਟੀਵ ਕ੍ਰਿਮਾਂਡੋ ਨੇ ਮੈਨੂੰ ਦੱਸਿਆ, "ਅਸੀਂ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਅਸਲ ਸਮੇਂ ਵਿੱਚ ਦੇਖ ਰਹੇ ਹਾਂ। ਇਹ ਪ੍ਰਭਾਵ ਵਤੀਰੇ ਦੇ ਪੱਧਰ 'ਤੇ ਇਕੱਤਰ ਹੋ ਰਹੇ ਹਨ ਜੋ, ਮੇਰੀ ਸਮਝ ਵਿੱਚ, ਲੋਕਾਂ ਨੂੰ ਹਿੰਸਾ ਪ੍ਰਤੀ ਬਹੁਤ ਜ਼ਿਆਦਾ ਕਮਜ਼ੋਰ (ਵਲਨੇਰੇਬਲ) ਬਣਾ ਰਹੇ ਹਨ।"
ਓਪਨ-ਏ ਆਈ `ਤੇ ਆਤਮਹੱਤਿਆ ਕਰਨ ਵਾਲੇ ਲੋਕਾਂ ਦੇ ਪਰਿਵਾਰਾਂ ਅਤੇ ਫਲੋਰੀਡਾ ਸਟੇਟ ਯੂਨੀਵਰਸਿਟੀ (ਐੱਫ ਐੱਸ ਯੂ) ਵਿਖੇ ਹੋਈ ਗੋਲੀਬਾਰੀ ਦੇ ਪੀੜਤਾਂ ਨੇ ਕਈ ਮੁਕੱਦਮੇ ਦਾਇਰ ਕੀਤੇ ਹਨ ਅਤੇ ਫਲੋਰੀਡਾ ਸੂਬੇ ਵਲੋਂ ਇਸ ਵਿਰੁੱਧ ਅਪਰਾਧਕ ਜਾਂਚ ਕੀਤੀ ਜਾ ਰਹੀ ਹੈ।
ਓਪਨ-ਏ ਆਈ ਜ਼ਿੰਮੇਵਾਰੀ ਤੋਂ ਇਨਕਾਰ ਕਰਦੀ ਹੈ
ਕੰਪਨੀ ਵਰਤੋਂਕਾਰਾਂ ਵਲੋਂ ਕੀਤੀਆਂ ਗਈਆਂ ਆਤਮਹੱਤਿਆਵਾਂ ਅਤੇ ਹਿੰਸਾ ਦੀ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦੀ ਹੈ। ਸੀ ਈ ਓ ਸੈਮ ਆਲਟਮੈਨ ਅਤੇ ਓਪਨ-ਏ ਆਈ ਦੇ ਬੁਲਾਰਿਆਂ ਨੇ ਚੈਟ-ਜੀਪੀਟੀ ਨਾਲ ਜੁੜੀਆਂ ਜਾਨਲੇਵਾ ਤ੍ਰਾਸਦੀਆਂ 'ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ "ਹਿੰਸਾ ਕਰਨ ਵਿੱਚ ਮਦਦ ਲਈ ਸਾਡੇ ਟੂਲ ਵਰਤੇ ਜਾਣ ਬਾਰੇ" ਕੰਪਨੀ ਦੀ ਜ਼ੀਰੋ-ਟੋਲਰੈਂਸ (ਬਿਲਕੁਲ ਵੀ ਬਰਦਾਸ਼ਤ ਨਾ ਕਰਨ) ਵਾਲੀ ਨੀਤੀ ਹੈ। ਕੰਪਨੀ ਵਰਤੋਂਕਾਰਾਂ ਦੀ ਪ੍ਰਾਈਵੇਸੀ ਦੀ ਰਾਖੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਮਾਨਸਿਕ ਸਿਹਤ ਮਾਹਰਾਂ ਦੀ ਸੇਧ ਅਧੀਨ ਅਤੇ ਟੰਬਲਰ ਰਿਜ ਤੋਂ ਬਾਅਦ ਸਥਾਪਿਤ ਕੀਤੇ ਗਏ "ਵਧੇਰੇ ਮਜ਼ਬੂਤ" ਨਿਯਮਾਂ ਦੀ ਵਰਤੋਂ ਕਰਕੇ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਲਈ ਲਗਾਤਾਰ ਕੰਮ ਕਰ ਰਹੀ ਹੈ।
ਪਰ ਜਾਨਲੇਵਾ ਹਿੰਸਾ ਵਿੱਚ ਚੈਟ-ਜੀਪੀਟੀ ਦੀ ਭੂਮਿਕਾ ਦੇ ਵਧਦੇ ਸਬੂਤ, ਜਿਹਨਾਂ ਵਿੱਚ ਤਕਨੌਲੋਜੀ ਦਾ ਅਜੀਬ ਅਤੇ ਪਰੇਸ਼ਾਨ ਕਰਨ ਵਾਲਾ ਵਿਵਹਾਰ ਵੀ ਸ਼ਾਮਲ ਹੈ, ਇਸ ਦੀ ਸੁਰੱਖਿਆ ਬਾਰੇ ਸ਼ੰਕਿਆਂ ਨੂੰ ਹੋਰ ਗੰਭੀਰ ਬਣਾਉਂਦੇ ਹਨ। ਜਦੋਂ ਮੈਂ ਟੰਬਲਰ ਰਿਜ ਤੋਂ ਦੋ ਮਹੀਨੇ ਬਾਅਦ ਅਪ੍ਰੈਲ ਵਿੱਚ ਇੱਕ ਸਮੂਹਿਕ ਗੋਲੀਬਾਰੀ (ਮਾਸ ਸ਼ੂਟਿੰਗ) ਦੀ ਰਿਹਰਸਲ ਕਰਨ ਦੀ ਪਲੈਨ (ਸਿਮੂਲੇਟ ਪਲੈਨ) ਬਣਾਉਣ ਲਈ ਚੈਟ-ਜੀਪੀਟ ਦਾ ਪ੍ਰੀਖਣ ਕੀਤਾ ਤਾਂ ਮੈਂ ਇਸ ਦੇ ਵਾਰ ਵਾਰ ਕੀਤੇ ਇਨਕਾਰਾਂ ਤੋਂ ਪਾਰ ਜਾਣ ਵਿੱਚ ਕਾਮਯਾਬ ਰਿਹਾ। ਇਸ ਨੇ ਮੇਰੀ ਚਿੰਤਾਜਨਕ ਹੱਦ ਤੱਕ ਮਦਦ ਕੀਤੀ, ਇਸ ਤੋਂ ਬਾਅਦ ਵੀ ਜਦੋਂ ਮੈਂ ਉਵਾਲਡੇ ਦੇ ਸਮੂਹਿਕ ਕਤਲਾਮ ਕਰਨ ਵਾਲੇ (ਮਾਸ ਸ਼ੂਟਰ) ਦੇ ਹਥਿਆਰ ਦੀ ਵਰਤੋਂ ਕਰਨ, ਬੌਡੀ `ਤੇ ਪਹਿਨੇ ਕੈਮਰੇ ਨਾਲ ਲਾਈਵਸਟ੍ਰੀਮਿੰਗ ਕਰਨ, ਹੌਲੋ-ਪੁਆਇੰਟ ਗੋਲੀਆਂ ਦੀ ਵਰਤੋਂ ਕਰਨ, ਅਤੇ ਪੁਲੀਸ ਵਲੋਂ ਗੋਲੀ ਨਾਲ ਮਾਰੇ ਜਾਣ ਬਾਰੇ ਗੱਲ ਕੀਤੀ।
ਇਸ ਬਸੰਤ ਤੋਂ, ਓਪਨ-ਏ ਆਈ ਨੇ ਆਪਣੇ ਸੇਫਟੀ ਸਿਸਟਮਾਂ ਅਤੇ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਵਲੋਂ ਇਸ ਦੀ ਤਕਨੌਲੋਜੀ ਦੀ ਵਰਤੋਂ ਕਰਨ ਬਾਰੇ ਇੰਟਰਵਿਊ ਲਈ ਜਾਂ ਲਿਖਤੀ ਸਵਾਲਾਂ ਦੇ ਜਵਾਬ ਦੇਣ ਲਈ ਕੀਤੀਆਂ ਮੇਰੀਆਂ ਕਈ ਬੇਨਤੀਆਂ ਦਾ ਕੋਈ ਜਵਾਬ ਨਹੀਂ ਦਿੱਤਾ।
ਸਿਲੀਕਾਨ ਵੈਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅਣਕਿਆਸੇ, ਸੰਭਾਵੀ ਤੌਰ 'ਤੇ ਖਤਰਨਾਕ ਵਿਵਹਾਰ ਨੂੰ ਨਰਮ ਸ਼ਬਦਾਂ ਵਿੱਚ "ਮਿਸਅਲਾਈਨਮੈਂਟ" ਕਹਿੰਦੀ ਹੈ। ਏ ਆਈ ਸੁਰੱਖਿਆ ਹੁਣ ਇੱਕ ਮੁੱਖ ਅੰਤਰਰਾਸ਼ਟਰੀ ਬਹਿਸ ਵਿੱਚ ਬਦਲ ਗਈ ਹੈ ਕਿਉਂਕਿ "ਬਾਗੀ" ਏ ਆਈ ਵਲੋਂ ਹਾਲ ਹੀ ਵਿੱਚ ਹੋਈਆਂ ਹੈਕਿੰਗ ਦੀਆਂ ਘਟਨਾਵਾਂ ਨੇ ਜੈਵਿਕ ਹਥਿਆਰਾਂ (ਬਾਈਓਲੌਜੀਕਲ ਵੈਪਨਜ਼) ਜਾਂ ਅਪਾਹਜ ਕਰ ਦੇਣ ਵਾਲੇ ਸਾਇਬਰ ਹਮਲਿਆਂ ਨਾਲ ਜੁੜੀਆਂ ਸੰਭਾਵੀ ਤਬਾਹੀਆਂ ਬਾਰੇ ਡਰ ਵਧਾ ਦਿੱਤਾ ਹੈ। ਪਰ ਜਿਵੇਂ ਕਿ ਟੰਬਲਰ ਰਿਜ ਵਿੱਚ ਹੋਈ ਵਿਨਾਸ਼ਕਾਰੀ ਹਿੰਸਾ ਦਰਸਾਉਂਦੀ ਹੈ, ਮਾਸ ਸ਼ੂਟਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਏ ਆਈ ਦਾ ਖਤਰਾ ਪਹਿਲਾਂ ਹੀ ਸਾਡੇ ਸਾਹਮਣੇ ਮੌਜੂਦ ਹੈ।
ਅਗਸਤ ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਲੋਂ ਜਾਰੀ ਕੀਤੀਆਂ ਗਈਆਂ ਭਾਰੀ ਤੌਰ 'ਤੇ ਸੰਪਾਦਤ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਟੰਬਲਰ ਰਿਜ ਸੈਕੰਡਰੀ ਸਕੂਲ ਦੇ ਸਰਵੇਲੈਂਸ ਕੈਮਰਿਆਂ ਨੇ ਹਮਲੇ ਨੂੰ ਰਿਕਾਰਡ ਕੀਤਾ ਸੀ। ਭਾਈਚਾਰੇ ਨੂੰ ਹੋਰ ਮਾਨਸਿਕ ਠੇਸ ਪਹੁੰਚਣ ਦੀ ਚਿੰਤਾ ਅਤੇ ਸੰਭਾਵੀ ਤੌਰ `ਤੇ ਹਮਲੇ ਦੀ ਨਕਲ ਕਰਨ ਦੇ ਖਤਰੇ (ਕੌਪੀਕੈਟ ਰਿਸਕ) ਕਾਰਨ ਉਹ ਭਿਆਨਕ ਫੁਟੇਜ ਆਮ ਜਨਤਾ ਦੀ ਪਹੁੰਚ ਤੋਂ ਦੂਰ ਰੱਖੀ ਜਾ ਸਕਦੀ ਹੈ। ਜਿਹਨਾਂ ਸਰੋਤਾਂ ਨਾਲ ਮੈਂ ਗੱਲ ਕੀਤੀ ਹੈ, ਉਹਨਾਂ ਅਨੁਸਾਰ ਸ਼ੂਟਿੰਗ ਦੇ ਵੇਰਵੇ ਦਰਸਾਉਂਦੇ ਹਨ ਕਿ ਵੈਨ ਰੂਟਸੇਲਾਰ ਨੇ ਕੁੱਝ ਅਜਿਹੇ ਤਰੀਕੇ ਵਰਤੇ ਜਿਨ੍ਹਾਂ ਬਾਰੇ ਉਸ ਨੇ ਚੈਟ-ਜੀਪੀਟੀ ਨਾਲ ਚਰਚਾ ਕੀਤੀ ਸੀ।
'ਇਨਸਾਨੀ ਅਤੇ ਕਾਰਪੋਰੇਟ ਜਵਾਬਦੇਹੀ ਦੀ ਲੋੜ ਹੈ'
ਫਰਵਰੀ ਵਿੱਚ ਵਾਲ ਸਟਰੀਟ ਜਰਨਲ ਦੀ ਰਿਪੋਰਟ ਤੋਂ ਤੁਰੰਤ ਬਾਅਦ, ਓਪਨ-ਏ ਆਈ ਨੇ ਕੈਨੇਡੀਅਨ ਸਰਕਾਰ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਆਪਣੇ ਕਾਰਜਕਾਰੀ ਅਧਿਕਾਰੀਆਂ ਨੂੰ ਔਟਾਵਾ ਭੇਜਿਆ ਅਤੇ ਇੱਕ ਖੁੱਲ੍ਹਾ ਖੱਤ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ: "ਜੂਨ 2025 ਵਿੱਚ ਪਹਿਲੇ ਅਕਾਊਂਟ ਨੂੰ ਬੰਦ ਕਰਨ ਸਮੇਂ ਅਸੀਂ ਜੋ ਦੇਖ ਸਕਦੇ ਸੀ, ਉਸ ਦੇ ਆਧਾਰ `ਤੇ ਸਾਨੂੰ ਕੋਈ ਭਰੋਸੇਯੋਗ ਅਤੇ ਫੌਰੀ ਯੋਜਨਾਬੰਦੀ ਨਜ਼ਰ ਨਹੀਂ ਆਈ ਜੋ ਮਾਮਲੇ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਭੇਜਣ ਦੀ ਸਾਡੀ ਹੱਦ ਨੂੰ ਪੂਰਾ ਕਰਦੀ ਹੋਵੇ।"
ਖੱਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ, "ਵਾਰ-ਵਾਰ ਨੀਤੀਆਂ ਦੀ ਉਲੰਘਣਾ ਕਰਨ ਵਾਲਿਆਂ" ਦੀ ਪਛਾਣ ਕਰਨ ਲਈ ਇਕ ਸਿਸਟਮ ਹੋਣ ਦੇ ਬਾਵਜੂਦ, ਓਪਨ-ਏ ਆਈ ਨੂੰ ਵੈਨ ਰੂਟਸੇਲਾਰ ਦੇ ਦੂਜੇ ਚੈਟ-ਜੀਪੀਟੀ ਦੇ ਅਕਾਊਂਟ ਦਾ ਪਤਾ ਟੰਬਲਰ ਰਿਜ ਦੇ ਹਮਲਾਵਰ ਦਾ ਨਾਮ ਜਨਤਕ ਤੌਰ `ਤੇ ਜਾਰੀ ਹੋਣ ਤੋਂ ਬਾਅਦ ਹੀ ਲੱਗਾ।
ਪਰ ਓਪਨ-ਏ ਆਈ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ 2025 ਦੀਆਂ ਗਰਮੀਆਂ ਵਿੱਚ ਦੂਜੇ ਅਕਾਊਂਟ ਦਾ ਪਤਾ ਲਾਉਣ ਵਿੱਚ ਕਿਉਂ ਅਸਫਲ ਰਹੀ, ਜਦੋਂ ਵਾਲ ਸਟਰੀਟ ਜਰਨਲ ਦੇ ਅਨੁਸਾਰ, ਕੰਪਨੀ ਦੇ ਨੇਤਾਵਾਂ ਦੇ ਇੱਕ ਗਰੁੱਪ ਨੇ ਹਿੰਸਾ ਅਤੇ ਸਕੂਲ ਦੀਆਂ ਸ਼ੂਟਿੰਗਾਂ ਦੀਆਂ ਚਰਚਾਵਾਂ ਲਈ ਫਲੈਗ ਕੀਤੇ ਗਏ ਲਗਭਗ 10 ਮਾਮਲਿਆਂ ਦੀ ਜਾਂਚ ਕਰਨ ਲਈ ਬੈਠਕ ਕੀਤੀ ਸੀ। (ਇਹ ਅਜੇ ਵੀ ਅਸਪੱਸ਼ਟ ਹੈ ਕਿ ਕੀ ਉਨ੍ਹਾਂ ਵਿੱਚ ਵੈਨ ਰੂਟਸੇਲਾਰ ਦੀਆਂ ਚੈਟਾਂ ਸ਼ਾਮਲ ਸਨ ਜਾਂ ਨਹੀਂ।) ਨਾ ਹੀ ਓਪਨ-ਏ ਆਈ ਨੇ ਇਹ ਦੱਸਿਆ ਹੈ ਕਿ ਉਹ ਹਮਲੇ ਤੱਕ ਦੇ ਅਗਲੇ ਮਹੀਨਿਆਂ ਵਿੱਚ ਵੈਨ ਰੂਟਸੇਲਾਰ ਦੇ ਦੂਜੇ ਅਕਾਊਂਟ ਦਾ ਪਤਾ ਲਗਾਉਣ ਵਿੱਚ ਅਸਫਲ ਕਿਉਂ ਰਹੀ, ਜਦੋਂ ਕਿ ਉਹ ਹਿੰਸਾ ਨੂੰ ਕੇਂਦਰ ਵਿੱਚ ਰੱਖ ਕੇ ਇਸ ਦੀ ਵਰਤੋਂ ਲਗਾਤਾਰ ਕਰ ਰਹੀ ਸੀ।
ਜਿਹਨਾਂ ਸਰੋਤਾਂ ਨਾਲ ਮੈਂ ਗੱਲ ਕੀਤੀ ਹੈ, ਉਹਨਾਂ ਅਨੁਸਾਰ ਭਾਵੇਂ ਕਿ ਵੈਨ ਰੂਟਸੇਲਾਰ ਦੇ ਚੈਟ-ਜੀਪੀਟੀ ਦੇ ਦੋਵੇਂ ਅਕਾਊਂਟ ਵੱਖ-ਵੱਖ ਨਾਵਾਂ ਅਤੇ ਈਮੇਲ ਪਤਿਆਂ ਨਾਲ ਰਜਿਸਟਰਡ ਸਨ ਪਰ ਹੋਰ ਤਰੀਕਿਆਂ ਨਾਲ ਪਛਾਣ ਕੀਤੀ ਜਾ ਸਕਦੀ ਸੀ ਕਿ ਉਹ ਦੋਵੇਂ ਇਕ ਵਰਤੋਂਕਾਰ ਦੇ ਹਨ। ਤਕਨੌਲੋਜੀ ਕੰਪਨੀਆਂ ਆਮ ਤੌਰ 'ਤੇ ਦੁਰਵਰਤੋਂ ਨੂੰ ਰੋਕਣ ਲਈ "ਫਿੰਗਰਪ੍ਰਿੰਟਿੰਗ" ਤਕਨੀਕਾਂ ਦੀ ਵਰਤੋਂ ਕਰਦੀਆਂ ਹਨ, ਅਤੇ ਓਪਨ-ਏ ਆਈ ਦੀਆਂ ਆਪਣੀਆਂ ਪ੍ਰਕਾਸ਼ਤ ਲਿਖਤਾਂ ਵਿੱਚ ਕਿਹਾ ਗਿਆ ਹੈ ਕਿ ਉਸ ਕੋਲ ਦੁਰਵਰਤੋਂ ਦਾ ਪਤਾ ਲਗਾਉਣ ਅਤੇ ਆਪਣੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋਸ਼ੀਆਂ ਨੂੰ ਬਲੌਕ ਕਰਨ ਦੀਆਂ ਮਜ਼ਬੂਤ ਸਮਰੱਥਾਵਾਂ ਹਨ। ਓਪਨ-ਏ ਆਈ ਨੇ ਮੇਰੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਵੈਨ ਰੂਟਸੇਲਾਰ ਦੇ ਦੂਜੇ ਅਕਾਊਂਟ ਨੂੰ ਉਸ ਦੇ ਆਟੋਮੇਟਿਡ ਰਿਵੀਊ ਸਿਸਟਮ ਵਲੋਂ ਫਲੈਗ ਕੀਤਾ ਗਿਆ ਸੀ ਜਾਂ ਉਸ ਨੇ ਬਾਅਦ ਵਿੱਚ, ਮਾਸ ਸ਼ੂਟਿੰਗ ਤੋਂ ਬਾਅਦ, ਉਸ ਦੇ ਦੂਜੇ ਅਕਾਊਂਟ ਦੀ ਪਛਾਣ ਕਿਵੇਂ ਕੀਤੀ।
ਸ਼ੂਟਰ ਵਲੋਂ ਚੈਟ-ਜੀਪੀਟੀ ਦੀ ਵਰਤੋਂ ਤੋਂ ਇਲਾਵਾ, ਕਤਲੇਆਮ ਤੋਂ ਪਹਿਲਾਂ ਸਮੱਸਿਆਵਾਂ ਅਤੇ ਚਿਤਾਵਨੀ ਦੇ ਸੰਕੇਤਾਂ ਦੀ ਇੱਕ ਲੰਮੀ ਲੜੀ ਮੌਜੂਦ ਸੀ। ਵੈਨ ਰੂਟਸੇਲਾਰ ਦਾ ਆਤਮਹੱਤਿਆ ਦੇ ਵਿਚਾਰਾਂ, ਹਸਪਤਾਲ ਵਿੱਚ ਜ਼ਬਰੀ ਭਰਤੀ ਕੀਤੇ ਜਾਣ ਅਤੇ ਨਸ਼ਿਆਂ ਦੀ ਵਰਤੋਂ ਅਤੇ ਆਨਲਾਈਨ ਹਿੰਸਕ ਅਤੇ ਅਤਿਵਾਦੀ ਸਮੱਗਰੀ ਨਾਲ ਬਹੁਤ ਜ਼ਿਆਦਾ ਜੁੜਨ ਦੇ ਪਰੇਸ਼ਾਨ ਕਰਨ ਵਾਲੇ ਵਤੀਰੇ ਦਾ ਇਤਿਹਾਸ ਸੀ। ਉਹ ਹਮਲੇ ਤੋਂ ਕਈ ਸਾਲ ਪਹਿਲਾਂ ਸਕੂਲ ਛੱਡ ਚੁੱਕੀ ਸੀ, ਅਤੇ 2023 ਵਿੱਚ, ਭਰਮ ਪਾਉਣ ਵਾਲੀਆਂ ਖੁੰਭਾਂ (ਹੈਲੂਸੀਨੋਜੈਨਿਕ ਮਸ਼ਰੂਮਜ਼) ਦੇ ਨਸ਼ੇ ਵਿੱਚ ਅੱਗ ਲਗਾਉਣ ਤੋਂ ਬਾਅਦ ਪੁਲਿਸ ਉਸ ਦੇ ਘਰ ਗਈ ਸੀ। ਪੁਲਿਸ ਨੇ ਇੱਕ ਸਮੇਂ ਉਸ ਦੇ ਘਰ ਤੋਂ ਬੰਦੂਕਾਂ ਜ਼ਬਤ ਕੀਤੀਆਂ ਸਨ, ਜੋ ਬਾਅਦ ਵਿੱਚ ਵਾਪਸ ਕਰ ਦਿੱਤੀਆਂ ਗਈਆਂ ਸਨ। (ਅਧਿਕਾਰੀਆਂ ਨੇ ਦੱਸਿਆ ਕਿ ਉਹ, ਉਹ ਬੰਦੂਕਾਂ ਨਹੀਂ ਸਨ ਜੋ ਹਮਲੇ ਵਿੱਚ ਵਰਤੀਆਂ ਗਈਆਂ ਸਨ।)
ਪੀੜਤਾਂ ਦੇ ਮੁਕੱਦਮਿਆਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ 2 ਸਤੰਬਰ ਨੂੰ ਅਦਾਲਤ ਵਿੱਚ ਦਰਜ ਕੀਤੀ ਗਈ ਇੱਕ ਪਟੀਸ਼ਨ ਵਿੱਚ, ਓਪਨ ਏ ਆਈ ਨੇ ਦਲੀਲ ਦਿੱਤੀ ਕਿ "ਉਸ ਦੇ ਭਾਈਚਾਰੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ, ਮਾਨਸਿਕ-ਸਿਹਤ ਸੰਭਾਲ, ਅਤੇ ਵਿਦਿਅਕ ਸੰਸਥਾਵਾਂ ਦੀਆਂ ਢਾਂਚਾਗਤ ਅਸਫਲਤਾਵਾਂ" ਦੇ ਮੱਦੇਨਜ਼ਰ ਵੈਨ ਰੂਟਸੇਲਾਰ ਦੀ ਹਿੰਸਾ ਲਈ ਓਪਨ ਏ ਆਈ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਕੰਪਨੀ ਨੇ ਅੱਗੇ ਸੁਝਾਅ ਦਿੱਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਮਾਨਸਿਕ ਸਿਹਤ ਨਾਲ ਸਬੰਧਤ ਬੰਦੂਕਾਂ ਬਾਬਤ ਢਿੱਲੇ ਨਿਯਮ ਇਸ ਦੇ ਦੋਸ਼ੀ ਹੋ ਸਕਦੇ ਹਨ।
ਪਰ ਮਾਹਰਾਂ ਅਨੁਸਾਰ, ਵੈਨ ਰੂਟਸੇਲਾਰ ਵਲੋਂ ਚੈਟ-ਜੀਪੀਟੀ ਦੀ ਵਰਤੋਂ ਦੀ ਪੂਰੀ ਤਸਵੀਰ ਅਸਲ ਵਿੱਚ ਇੱਕ ਵੱਖਰੇ ਨਤੀਜੇ ਵੱਲ ਇਸ਼ਾਰਾ ਕਰ ਸਕਦੀ ਹੈ: ਜੇਕਰ ਉਸ ਦੇ ਵਿਵਹਾਰ ਅਤੇ ਮਾਨਸਿਕ ਸਿਹਤ ਬਾਰੇ ਪਹਿਲਾਂ ਹੀ ਚਿੰਤਤ ਸਥਾਨਕ ਅਧਿਕਾਰੀਆਂ ਨੂੰ ਇਹਨਾਂ ਚੈਟਾਂ ਬਾਰੇ ਸੂਚਿਤ ਕੀਤਾ ਗਿਆ ਹੁੰਦਾ, ਤਾਂ ਆਤਮਹੱਤਿਆ ਦੀ ਪਰਵਿਰਤੀ ਅਤੇ ਹਮਲੇ ਦੀ ਯੋਜਨਾਬੰਦੀ ਦੇ ਮਜ਼ਬੂਤ ਸੰਕੇਤਾਂ ਕਾਰਨ ਹੋ ਸਕਦਾ ਸੀ ਉਹ ਦਖਲਅੰਦਾਜ਼ੀ ਕਰਨ ਬਾਰੇ ਸੋਚਦੇ। ਵਿਵਹਾਰਕ ਖਤਰੇ ਦੇ ਮੁਲਾਂਕਣ ਦੇ ਆਗੂਆਂ, ਜਿਨ੍ਹਾਂ ਨਾਲ ਮੈਂ ਟੰਬਲਰ ਰਿਜ ਅਤੇ ਫਲੋਰੀਡਾ ਸਟੇਟ ਯੂਨੀਵਰਸਿਟੀ (ਐਫ ਐਸ ਯੂ) ਦੇ ਸ਼ੂਟਰਾਂ ਦੇ ਚੈਟ-ਜੀਪੀਟੀ ਅਕਾਊਂਟਾਂ ਦੀ ਸਮੱਗਰੀ ਦਾ ਰਿਵੀਊ ਕੀਤਾ, ਨੇ ਪੁਸ਼ਟੀ ਕੀਤੀ ਕਿ ਸਮੱਗਰੀ ਤੋਂ ਉੱਚ ਖਤਰੇ ਦਾ ਸੰਕੇਤ ਮਿਲਦਾ ਸੀ। (ਚੱਲ ਰਹੀਆਂ ਜਾਂਚਾਂ ਬਾਰੇ ਗੱਲ ਕਰਦੇ ਸਮੇਂ ਉਨ੍ਹਾਂ ਸਰੋਤਾਂ ਨੇ ਜਨਤਕ ਤੌਰ 'ਤੇ ਆਪਣੀ ਪਛਾਣ ਜ਼ਾਹਰ ਕਰਨ ਤੋਂ ਇਨਕਾਰ ਕੀਤਾ ਹੈ।)
ਓਪਨ-ਏ ਆਈ ਨੇ ਖੁਦ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਨਾ ਕਰਨ ਦੀ ਆਪਣੀ ਅਸਫਲਤਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਸੀ ਈ ਓ ਸੈਮ ਆਲਟਮੈਨ ਨੇ ਹਮਲੇ ਤੋਂ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਬਾਅਦ, ਅਪ੍ਰੈਲ 2026 ਵਿੱਚ ਟੰਬਲਰ ਰਿਜ ਭਾਈਚਾਰੇ ਦੇ ਨਾਂ ਲਿਖੇ ਇੱਕ ਪੱਤਰ ਵਿੱਚ ਲਿਖਿਆ, "ਮੈਨੂੰ ਬਹੁਤ ਅਫਸੋਸ ਹੈ ਕਿ ਅਸੀਂ ਜੂਨ ਵਿੱਚ ਬੈਨ ਕੀਤੇ ਗਏ ਅਕਾਊਂਟ ਬਾਰੇ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੂੰ ਸੂਚਿਤ ਨਹੀਂ ਕੀਤਾ।" ਓਪਨ-ਏ ਆਈ ਨੇ ਮਾਸ ਸ਼ੂਟਿੰਗ ਤੋਂ ਬਾਅਦ ਇਹ ਵੀ ਕਿਹਾ ਹੈ ਕਿ, ਆਪਣੇ ਸੁਰੱਖਿਆ ਪ੍ਰੋਟੋਕੋਲ ਵਿੱਚ ਕੀਤੇ ਗਏ ਸੁਧਾਰਾਂ ਦੇ ਆਧਾਰ 'ਤੇ, "ਜੇਕਰ ਜੂਨ 2025 ਵਿੱਚ ਬੈਨ ਕੀਤਾ ਗਿਆ ਅਕਾਊਂਟ ਅੱਜ ਮਿਲੇ, ਤਾਂ ਅਸੀਂ ਮਾਮਲਾ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਕੋਲ ਭੇਜਾਂਗੇ।"
ਆਲਟਮੈਨ ਦੇ ਮਾਫੀ ਪੱਤਰ ਵਿੱਚ ਵੈਨ ਰੂਟਸੇਲਾਰ ਦੇ ਦੂਜੇ ਅਕਾਊਂਟ ਦਾ ਕੋਈ ਜ਼ਿਕਰ ਨਹੀਂ ਸੀ ਜੋ ਹਮਲੇ ਦੇ ਦਿਨ ਤੱਕ ਵਰਤਿਆ ਗਿਆ ਸੀ। ਵਿਸ਼ੇਸ਼ ਤੌਰ 'ਤੇ, 10 ਫਰਵਰੀ ਨੂੰ ਸਕੂਲ ਸ਼ੂਟਿੰਗਾਂ ਦੇ ਸਮੇਂ ਬਾਰੇ ਉਸ ਦੀ ਚੈਟ ਨੇ ਅਪ੍ਰੈਲ 2025 ਵਿੱਚ ਫਲੋਰੀਡਾ ਸਟੇਟ ਦੇ ਮਾਸ ਸ਼ੂਟਰ ਦੀਆਂ ਆਖਰੀ ਚੈਟਾਂ ਨੂੰ ਦੁਹਰਾਇਆ ਸੀ। ਉਸ ਅਪਰਾਧੀ ਨੇ ਚੈਟ-ਜੀਪੀਟੀ ਤੋਂ ਪੁੱਛਿਆ ਸੀ ਕਿ ਫਲੋਰੀਡ ਸਟੇਟ ਯੂਨੀਵਰਸਿਟੀ (ਐਫ ਐਸ ਯੂ) ਦੀ ਸਟੂਡੈਂਟ ਯੂਨੀਅਨ ਵਿਖੇ, ਜਿਸ ਨੂੰ ਉਸ ਨੇ ਨਿਸ਼ਾਨਾ ਬਣਾਇਆ ਸੀ, ਸਭ ਤੋਂ ਵੱਧ ਭੀੜ ਕਦੋਂ ਹੋਵੇਗੀ। ਵੈਨ ਰੂਟਸੇਲਾਰ ਨੂੰ ਐਫ ਐਸ ਯੂ ਦੇ ਹਮਲੇ ਵਿੱਚ ਚੈਟ-ਜੀਪੀਟੀ ਦੀ ਭੂਮਿਕਾ ਬਾਰੇ ਪਤਾ ਨਹੀਂ ਹੋ ਸਕਦਾ ਸੀ, ਜੋ ਕਿ ਘਟਨਾ ਦੇ ਇੱਕ ਸਾਲ ਬਾਅਦ ਤੱਕ ਜਨਤਕ ਨਹੀਂ ਹੋਈ ਸੀ — ਪਰ ਓਪਨ-ਏ ਆਈ ਨੂੰ ਪਤਾ ਸੀ।
ਇਸ ਬਸੰਤ ਵਿੱਚ ਫਲੋਰੀਡਾ ਦੇ ਅਧਿਕਾਰੀਆਂ ਵਲੋਂ ਤਕਨੌਲੋਜੀ ਦੀ ਭੂਮਿਕਾ ਦਾ ਖੁਲਾਸਾ ਕਰਨ ਤੋਂ ਬਾਅਦ, ਓਪਨ-ਏ ਆਈ ਦੇ ਇੱਕ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, "2025 ਦੇ ਅਪ੍ਰੈਲ ਦੇ ਅਖੀਰ ਵਿੱਚ ਐਫ ਐਸ ਯੂ ਦੀ ਘਟਨਾ ਬਾਰੇ ਜਾਣਨ ਤੋਂ ਬਾਅਦ, ਅਸੀਂ ਸ਼ੱਕੀ ਨਾਲ ਜੁੜੇ ਹੋਣ ਦੇ ਸ਼ੱਕ ਵਾਲੇ ਇੱਕ ਚੈਟ-ਜੀਪੀਟੀ ਅਕਾਊਂਟ ਦੀ ਪਛਾਣ ਕੀਤੀ, ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨਾਲ ਇਹ ਜਾਣਕਾਰੀ ਸਰਗਰਮੀ ਨਾਲ ਸਾਂਝੀ ਕੀਤੀ ਅਤੇ ਅਧਿਕਾਰੀਆਂ ਨਾਲ ਸਹਿਯੋਗ ਕੀਤਾ।"
ਐਫ ਐਸ ਯੂ ਦੀ ਸ਼ੂਟਿੰਗ ਦੇ ਚਾਰ ਮਹੀਨਿਆਂ ਬਾਅਦ, ਅਗਸਤ 2025 ਵਿੱਚ — ਇਹ ਉਹੀ ਮਹੀਨਾ ਸੀ ਜਦੋਂ ਚੈਟ-ਜੀਪੀਟੀ ਨੇ ਵੈਨ ਰੂਟਸੇਲਾਰ ਨਾਲ ਸ਼ਾਟਗਨ ਦੇ ਕਾਲਪਨਿਕ ਹਮਲੇ ਬਾਰੇ ਚਰਚਾ ਕੀਤੀ ਸੀ — ਓਪਨ-ਏ ਆਈ ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਇਹ ਸਵੀਕਾਰ ਕੀਤਾ ਗਿਆ ਸੀ ਕਿ "ਲੰਬੀਆਂ ਗੱਲਾਂਬਾਤਾਂ" ਦੌਰਾਨ ਚੈਟ-ਜੀਪੀਟੀ ਦੇ ਸੁਰੱਖਿਆ ਪ੍ਰਬੰਧ "ਕਮਜ਼ੋਰ ਹੋ ਸਕਦੇ ਹਨ" ਅਤੇ ਕਦੇ-ਕਦੇ ਸੁਰੱਖਿਆ ਸਿਸਟਮ "ਜੋ ਉਹ ਦੇਖ ਰਿਹਾ ਹੈ ਉਸ ਦੀ ਗੰਭੀਰਤਾ ਨੂੰ ਘਟਾ ਕੇ ਦੇਖਦਾ ਹੈ।" ਕੰਪਨੀ ਨੇ ਲਿਖਿਆ ਕਿ ਉਹ ਇਸ ਕਿਸਮ ਦੀ "ਖਰਾਬੀ" ਨੂੰ ਹੱਲ ਕਰਨ ਲਈ ਕੰਮ ਕਰ ਰਹੀ ਸੀ। ਵੈਨ ਰੂਟਸੇਲਾਰ ਦੀਆਂ ਹਿੰਸਕ ਚੈਟਾਂ ਅਗਲੇ ਛੇ ਮਹੀਨਿਆਂ ਤੱਕ ਜਾਰੀ ਰਹੀਆਂ, ਜਦੋਂ ਤੱਕ ਉਸਨੇ ਗੋਲੀਬਾਰੀ ਨਹੀਂ ਕੀਤੀ।
ਇਸ ਸਤੰਬਰ ਵਿੱਚ ਪੀੜਤਾਂ ਵਲੋਂ ਦਰਜ ਕੀਤੇ ਗਏ ਮੁਕੱਦਮਿਆਂ ਦੇ ਦੂਜੇ ਦੌਰ ਦੇ ਜਵਾਬ ਵਿੱਚ, ਓਪਨ-ਏ ਆਈ ਦੇ ਮੁੱਖ ਸਟ੍ਰੈਟਜੀ ਅਫਸਰ, ਜੇਸਨ ਕਵੋਨ ਨੇ ਸੋਸ਼ਲ ਮੀਡੀਆ 'ਤੇ ਇੱਕ ਲੰਮਾ ਬਿਆਨ ਪੋਸਟ ਕੀਤਾ: "ਅਜਿਹਾ ਇੱਕ ਵੀ ਦਿਨ ਨਹੀਂ ਲੰਘਦਾ ਜਦੋਂ ਮੈਂ ਟੰਬਲਰ ਰਿਜ ਵਿੱਚ ਜੋ ਹੋਇਆ, ਜਾਂ ਇਸ ਵਿਨਾਸ਼ਕਾਰੀ ਤ੍ਰਾਸਦੀ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਨਾ ਸੋਚਾਂ। ਇਹ ਉਸ ਮਹੱਤਵਪੂਰਨ ਅਤੇ ਬਹੁਤ ਹੀ ਔਖੇ ਕੰਮ ਦੀ ਇੱਕ ਨਿਰੰਤਰ ਅਤੇ ਗੰਭੀਰ ਯਾਦ ਦਿਵਾਉਂਦਾ ਹੈ ਜੋ ਮੇਰੀ ਟੀਮ ਦੇ ਕਈ ਲੋਕ ਹਰ ਦਿਨ ਕਰਦੇ ਹਨ।" ਫਿਰ ਉਸ ਨੇ ਓਪਨ ਏ ਆਈ ਦੇ ਨੇਤਾਵਾਂ ਦੀਆਂ ਭੂਮਿਕਾਵਾਂ ਬਾਰੇ ਮੁਕੱਦਮੇ ਵਿੱਚ ਲਾਏ ਗਏ ਕੁੱਝ ਦੋਸ਼ਾਂ ਦਾ ਖੰਡਨ ਕੀਤਾ ਅਤੇ ਕੰਪਨੀ ਦੇ ਅੰਦਰੂਨੀ ਢਾਂਚੇ ਅਤੇ ਅਜਿਹੇ ਨੁਕਸਾਨ ਨੂੰ ਰੋਕਣ ਬਾਰੇ ਕੰਪਨੀ ਦੀ ਪਹੁੰਚ ਦਾ ਵਿਆਪਕ ਰੂਪ ਵਿੱਚ ਵਰਣਨ ਕੀਤਾ।
ਅਗਲੇ ਦਿਨ, ਬ੍ਰਿਟਿਸ਼ ਕੋਲੰਬੀਆ ਦੇ ਉਸ ਸਮੇਂ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਮੁਕੱਦਮਿਆਂ ਅਤੇ ਟੰਬਲਰ ਰਿਜ ਵਿੱਚ ਹੋਈ ਤਬਾਹੀ — "ਜਿਸ ਵਿੱਚ ਓਪਨ-ਏ ਆਈ ਸ਼ਾਮਲ ਸੀ ਅਤੇ ਉਸ ਨੇ ਇਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ" — ਬਾਰੇ ਮੀਡੀਏਸ਼ਨ ਦੇ ਅਮਲ ਤੋਂ ਪਿੱਛੇ ਹਟਣ ਲਈ ਓਪਨ-ਏ ਆਈ ਦੀ ਨਿੰਦਾ ਕੀਤੀ।
ਕੈਨੇਡਾ ਦੇ ਮੀਡੀਆ ਅਨੁਸਾਰ ਈਬੀ ਨੇ ਕਿਹਾ, "ਇਹ ਇਸ ਗੱਲ ਨੂੰ ਦਿਖਾਉਂਦਾ ਹੈ ਕਿ ਇਹਨਾਂ ਕੰਪਨੀਆਂ 'ਤੇ ਭਰੋਸਾ ਕਿਉਂ ਨਹੀਂ ਕੀਤਾ ਜਾ ਸਕਦਾ। ਆਪਣੇ ਆਪ ਨੂੰ ਨਿਯਮਤ ਕਰਨ ਲਈ ਉਹਨਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ; ਜੋ ਉਹ ਕਹਿੰਦੇ ਹਨ ਉਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।"
21 ਸਤੰਬਰ ਨੂੰ, ਬ੍ਰਿਟਿਸ਼ ਕੋਲੰਬੀਆ ਦੀ ਉਸ ਸਮੇਂ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਟੰਬਲਰ ਰਿਜ ਦੇ ਪੀੜਤਾਂ ਤੋਂ ਵੱਖ, ਓਪਨ-ਏ ਆਈ ਵਿਰੁੱਧ ਸੂਬੇ ਦੇ ਆਪਣੇ ਮੁਕੱਦਮੇ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਇਸ ਤ੍ਰਾਸਦੀ ਤੋਂ ਹੋਏ ਵੱਡੇ ਵਿੱਤੀ ਖਰਚਿਆਂ ਦੀ ਭਰਪਾਈ ਕਰਨਾ ਅਤੇ ਓਪਨ-ਏ ਆਈ ਨੂੰ ਜਵਾਬਦੇਹ ਠਹਿਰਾਉਣਾ ਹੈ। ਟੰਬਲਰ ਰਿਜ ਸ਼ਹਿਰ ਨੇ ਸਕੂਲ ਨੂੰ ਪਹਿਲਾਂ ਹੀ ਢਾਹ ਦਿੱਤਾ ਹੈ ਅਤੇ, ਮੁਕੱਦਮੇ ਦੇ ਅਨੁਸਾਰ, ਮਾਨਸਕ ਤੌਰ `ਤੇ ਪੀੜਤ ਹੋਏ ਬੱਚਿਆਂ ਅਤੇ ਬਾਲਗਾਂ ਨੂੰ ਮਾਨਸਿਕ ਸਿਹਤ ਨਾਲ ਸੰਬੰਧਿਤ ਕਾਉਂਸਲਿੰਗ ਪ੍ਰਦਾਨ ਕੀਤੀ ਗਈ ਹੈ।
ਸ਼ਰਮਾ ਨੇ ਕਿਹਾ ਕਿ ਉਹ ਕੈਨੇਡਾ ਦੀ ਕ੍ਰਿਮੀਨਲ ਕੋਡ ਵਿੱਚ ਤਬਦੀਲੀ ਦੀ ਮੰਗ ਵੀ ਕਰ ਰਹੀ ਹੈ: "ਏ ਆਈ ਦੀਆਂ ਖ਼ਤਰਨਾਕ ਕਾਰਵਾਈਆਂ ਲਈ ਇਨਸਾਨੀ ਅਤੇ ਕਾਰਪੋਰੇਟ ਜਵਾਬਦੇਹੀ ਹੋਣੀ ਚਾਹੀਦੀ ਹੈ।"
ਇਕੱਲਿਆਂ ਹੀ ਆਪਣੀ ਬੋਲੀ ਨੂੰ ਅਲੋਪ ਹੋਣ ਤੋਂ ਬਚਾਉਣ ਵਾਲੀ: ਮੈਰੀ ਵਿਲਕੌਕਸ. ਸੁਖਵੰਤ ਹੁੰਦਲ
ਮੈਰੀ ਵਿਲਕੌਕਸ ਕੈਲੀਫੋਰਨੀਆ ਦੀ ਸਾਂਵਾਕਿਨ ਵੈਲੀ ਵਿਚਲੇ ਯੋਕਟਸ ਮੂਲਵਾਸੀ ਕਬੀਲਿਆਂ ਦੇ ਇਕ ਕਬੀਲੇ ਨਾਲ ਸੰਬੰਧਿਤ ਸੀ। ਉਸ ਕਬੀਲੇ ਦੀ ਬੋਲੀ ਵਹਕਚੁਮਨੀ ਸੀ। ਉਸ ਦੀ ਜ਼ਿੰਦਗੀ ਦੇ ਇਕ ਪੜਾਅ `ਤੇ (ਸੰਨ 2013-14 ਦੇ ਦੁਆਲੇ) ਦੁਨੀਆ ਵਿੱਚ ਉਹ ਹੀ ਇੱਕੋ ਇਕ ਵਿਅਕਤੀ ਸੀ ਜਿਹੜੀ ਵਹਕਚੁਮਨੀ ਬੋਲ ਸਕਦੀ ਸੀ। ਉਸ ਦੀ ਮੌਤ ਦੇ ਨਾਲ ਹੀ ਵਹਕਚੁਮਨੀਦੀ ਮੌਤ ਹੋਣਾ ਨਿਸ਼ਚਿਤ ਸੀ। ਪਰ ਅਜਿਹਾ ਨਹੀਂ ਹੋਇਆ ਕਿਉਂਕਿ ਆਪਣੀ ਉਮਰ ਦੇ ਸੱਤਵੇਂ ਦਹਾਕੇ ਵਿੱਚ ਉਸ ਨੇ ਆਪਣੀ ਬੋਲੀ ਵਹਕਚੁਮਨੀ ਦੀ ਡਿਕਸ਼ਨਰੀ ਬਣਾਉਣ ਦਾ ਕਾਰਜ ਸ਼ੁਰੂ ਕੀਤਾ ਅਤੇ ਆਪਣੀ ਮੌਤ ਤੋਂ ਪਹਿਲਾਂ 6000 ਸ਼ਬਦਾਂ ਦੀ ਇਹ ਡਿਕਸ਼ਨਰੀ ਤਿਆਰ ਕਰ ਲਈ। ਇਸ ਲੇਖ ਵਿੱਚ ਮੈਰੀ ਵਿਲਕੌਕਸ ਅਤੇ ਉਸ ਦੀ ਡਿਕਸ਼ਨਰੀ ਦੀ ਕਹਾਣੀ ਪੇਸ਼ ਹੈ।ਮੈਰੀ ਵਿਲਕੌਕਸ ਦਾ ਜਨਮ 24 ਨਵੰਬਰ 1933 ਨੂੰ ਕੈਲੀਫੋਰਨੀਆ ਦੀ ਸਾਂਵਾਕਿਨ ਵੈਲੀ ਵਿੱਚ ਹੋਇਆ। ਆਪਣੇ ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਮੈਰੀ ਇਕ ਰੈਂਚ (ਫਾਰਮ) `ਤੇ ਜੰਮੀ ਪਲੀ ਅਤੇ ਵੱਡੀ ਹੋਈ। ਉਸ ਦਾ ਪਿਤਾ ਖੇਤਾਂ ਵਿੱਚ ਕੰਮ ਕਰਦਾ ਸੀ। ਅੱਠਵੀਂ ਤੱਕ ਪੜ੍ਹਨ ਤੋਂ ਬਾਅਦ ਉਹ ਵੀ ਖੇਤਾਂ ਵਿੱਚ ਕੰਮ ਕਰਨ ਲੱਗੀ। ਬਚਪਨ ਵਿੱਚ ਉਸ ਨੂੰ ਉਸ ਦੀ ਗਰੈਂਡਮਦਰ (ਦਾਦੀ ਜਾਂ ਨਾਨੀ) ਨੇ ਪਾਲਿਆ। ਉਸ ਦੀ ਦਾਦੀ/ਨਾਨੀ ਉਸ ਨਾਲ ਵਹਕਚੁਮਨੀ ਵਿੱਚ ਗੱਲਬਾਤ ਕਰਦੀ ਸੀ। ਉਸ ਦੇ ਬਚਪਨ ਵਿੱਚ ਹੀ ਉਸ ਦੀ ਦਾਦੀ/ਨਾਨੀ ਦੀ ਮੌਤ ਹੋ ਗਈ ਅਤੇ ਉਸ ਦਾ ਆਪਣੀ ਬੋਲੀ ਵਹਕਚੁਮਨੀ ਨਾਲ ਨਾਤਾ ਟੁੱਟ ਗਿਆ। ਸਾਲਾਂ ਬਾਅਦ ਇਸ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, "ਜਦੋਂ ਮੇਰੀ ਦਾਦੀ/ਨਾਨੀ ਦੀ ਮੌਤ ਹੋਈ, ਮੈਂ ਆਪਣੀ ਇੰਡੀਅਨ ਬੋਲੀ ਨੂੰ ਪਿੱਛੇ ਛੱਡ ਦਿੱਤਾ।"
ਉਹ ਵੱਡੀ ਹੋਈ। ਆਪਣਾ ਪਰਿਵਾਰ ਸ਼ੁਰੂ ਕੀਤਾ। ਪਰ ਇਸ ਸਾਰੇ ਸਮੇਂ ਦੌਰਾਨ ਉਹ ਅੰਗਰੇਜ਼ੀ ਬੋਲਦੀ ਸੀ। ਉਸ ਦੀ ਬੋਲੀ ਵਹਕਚੁਮਨੀ ਦੇ ਸ਼ਬਦ ਉਸ ਦੇ ਅੰਦਰ "ਕਿਤੇ ਡੂੰਘੇ ਦੱਬੇ ਪਏ ਸਨ, ਬਿਲਕੁਲ ਅਣਛੋਹੇ"। ਜਦੋਂ ਉਸ ਦੀ ਉਮਰ ਸੱਤਰਾਂ ਸਾਲਾਂ ਦੇ ਨੇੜੇ ਤੇੜੇ ਸੀ, ਉਸ ਸਮੇਂ ਉਸ ਨੇ ਦੇਖਿਆ ਕਿ ਉਸ ਦੀਆਂ ਭੈਣਾਂ ਪਰਿਵਾਰ ਦੇ ਬੱਚਿਆਂ ਨੂੰ ਵਹਕਚੁਮਨੀ ਸਿਖਾਲਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਇਹ ਦੇਖ ਕੇ ਉਹਦੇ ਅੰਦਰ ਆਪਣੀ ਬੋਲੀ ਦੇ ਸ਼ਬਦਾਂ ਦੀ ਇਕ ਡਿਕਸ਼ਨਰੀ ਬਣਾਉਣ ਦਾ ਖਿਆਲ ਉਗਮਿਆ। ਉਹ ਆਪਣੀ ਯਾਦਦਾਸ਼ਤ ਦੇ ਆਧਾਰ `ਤੇ ਵਹਕਚੁਮਨੀ ਦੇ ਸ਼ਬਦਾਂ ਨੂੰ ਲਿਖਣ ਲੱਗੀ। ਉਹ ਲਫਾਫਿਆਂ ਦੇ ਪਿੱਛੇ, ਰੱਦੀ ਦੇ ਕਾਗਜ਼ਾਂ `ਤੇ, ਅਤੇ ਖਾਲੀ ਥਾਂ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ `ਤੇ ਆਪਣੀ ਬੋਲੀ ਦੇ ਸ਼ਬਦ ਲਿਖਣ ਲੱਗੀ। ਛੇਤੀ ਹੀ ਉਸ ਨੇ ਆਪਣੀ ਬੋਲੀ ਦੇ ਬਹੁਤ ਸਾਰੇ ਸ਼ਬਦਾਂ ਨੂੰ ਕਾਗਜ਼ਾਂ `ਤੇ ਉਤਾਰ ਲਿਆ। ਉਸ ਦੀ ਧੀ ਜੈਨੀਫਰ ਮਲੋਨ ਇਹ ਦੇਖ ਕੇ ਬਹੁਤ ਹੈਰਾਨ ਹੋਈ। ਉਸ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਮਾਂ ਨੂੰ ਇੰਨੇ ਸ਼ਬਦ ਯਾਦ ਹੋਣਗੇ। ਜੈਨੀਫਰ ਉਹਨਾਂ ਕਾਗਜ਼ਾਂ ਨੂੰ ਸੰਭਾਲਣ ਅਤੇ ਤਰਤੀਬ ਦੇਣ ਵਿੱਚ ਆਪਣੀ ਮਾਂ ਦੀ ਮਦਦ ਕਰਨ ਲੱਗੀ।
ਪਰ ਕਾਗਜ਼ ਗਵਾਚ ਸਕਦੇ ਸਨ ਅਤੇ ਉਹਨਾਂ `ਤੇ ਲਿਖੇ ਸ਼ਬਦ ਵੀ। ਇਸ ਦੇ ਨਾਲ ਹੀ ਕਾਗਜ਼ਾਂ `ਤੇ ਲਿਖੇ ਸ਼ਬਦਾਂ ਨੂੰ ਤਰਤੀਬ ਦੇਣੀ, ਸੋਧਣਾ ਔਖਾ ਸੀ। ਇਸ ਲਈ ਮੈਰੀ ਨੇ ਆਪਣੀ ਉਮਰ ਦੇ ਇਸ ਪੜਾਅ `ਤੇ ਕੰਪਿਊਟਰ ਵਰਤਣਾ ਸਿੱਖਣ ਦਾ ਮਨ ਬਣਾਇਆ ਅਤੇ ਕੰਪਿਊਟਰ ਵਰਤਣਾ ਸਿੱਖਿਆ। ਫਿਰ ਉਹ ਕੰਪਿਊਟਰ `ਤੇ ਇਹਨਾਂ ਸ਼ਬਦਾਂ ਨੂੰ ਟਾਇਪ ਕਰਨ ਲੱਗੀ। ਕਿਸੇ ਸਿੱਖਿਅਤ ਟਾਈਪਿਸਟ ਵਾਂਗ ਨਹੀਂ, ਸਗੋਂ ਅਨਾੜੀ ਟਾਈਪਿਸਟ ਵਾਂਗ। ਉਹ ਕੀਬੋਰਡ `ਤੇ ਇਕ ਇਕ ਅੱਖਰ ਲੱਭ ਕੇ ਉਹਨਾਂ ਨੂੰ ਇਕੱਲੀ ਇਕੱਲੀ ਉਂਗਲ ਨਾਲ ਟਾਇਪ ਕਰਦੀ। ਅਪਾਚੀ ਇੰਡੀਅਨ ਕਬੀਲੇ ਦਾ ਇਕ ਨੌਜਵਾਨ ਨਿਕੋਲਸ ਲੂਨਾ ਉਸ ਦੀ ਕੰਪਿਊਟਰ ਵਰਤਣ ਅਤੇ ਸਿੱਖਣ ਵਿੱਚ ਮਦਦ ਕਰਨ ਲੱਗਾ। ਉਹ ਸਵੇਰ ਨੂੰ ਛੇਤੀ ਉੱਠਦੀ ਅਤੇ ਆਪਣੀ ਡਿਕਸ਼ਨਰੀ `ਤੇ ਕੰਮ ਕਰਨ ਲਗਦੀ ਅਤੇ ਦੇਰ ਰਾਤ ਤੱਕ ਇਸ `ਤੇ ਕੰਮ ਕਰਦੀ ਰਹਿੰਦੀ। ਉਸ ਦੀ ਧੀ ਜੈਨੀਫਰ ਦੇ ਕਹਿਣ ਅਨੁਸਾਰ "ਡਿਕਸ਼ਨਰੀ ਹੀ ਉਸ ਦੀ ਜ਼ਿੰਦਗੀ" ਬਣ ਗਈ।ਉਸ ਦਾ ਪਰਿਵਾਰ ਉਸ ਦੇ ਕੰਮ ਦੀ ਮਹੱਤਤਾ ਨੂੰ ਨਹੀਂਂ ਸਮਝਦਾ ਸੀ। ਉਸ ਦੇ ਪਰਿਵਾਰ ਦੇ ਮੈਂਬਰ ਸੋਚਦੇ ਸਨ ਕਿ ਉਹ ਕਿਉਂ ਆਪਣਾ ਸਾਰਾ ਸਮਾਂ ਉਸ ਭਾਸ਼ਾ ਦੀ ਡਿਕਸ਼ਨਰੀ ਬਣਾਉਣ `ਤੇ ਲਾ ਰਹੀ ਹੈ ਜਿਹੜੀ ਭਾਸ਼ਾ ਬਹੁਤ ਥੋੜ੍ਹੇ ਲੋਕਾਂ ਦੀ ਹੈ। ਉਹ ਸੋਚਦੇ ਉਹਨਾਂ ਸ਼ਬਦਾਂ ਨੂੰ ਟਾਈਪ ਕਰਨ ਲਈ ਇੰਨੇ ਸਾਲ ਕਿਉਂ ਲਾਏ ਜਾਣ ਜਿਸ ਨੂੰ ਬੋਲਣ ਵਾਲੇ ਨਾ ਦੇ ਬਰਾਬਰ ਹਨ। ਮੈਰੀ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਪਰਵਾਹ ਕੀਤੇ ਬਿਨਾਂ ਆਪਣੀ ਧੁਨ ਵਿੱਚ ਆਪਣੇ ਕੰਮ ਵਿੱਚ ਲੱਗੀ ਰਹੀ। ਸੰਨ 2014 ਵਿੱਚ, ਜਦੋਂ ਉਹ ਆਪਣੀ ਡਿਕਸ਼ਨਰੀ ਨੂੰ ਸੋਧਣ `ਤੇ ਕੰਮ ਕਰ ਰਹੀ ਸੀ ਤਾਂ ਡਾਕੂਮੈਂਟਰੀ ਫਿਲਮਸਾਜ਼ ਇਮੈਨੂਅਲ ਵਾਅਨ-ਲੀ ਨੇ ਉਸ ਦੇ ਬਾਰੇ ਇਕ 10 ਕੁ ਮਿੰਟ ਦੀ ਡਾਕੂਮੈਂਟਰੀ ਬਣਾਈ। ਡਾਕੂਮੈਂਟਰੀ ਦਾ ਨਾਂ ਹੈ: "ਮੈਰੀਜ਼ ਡਿਕਸ਼ਨਰੀ ਭਾਵ ਮੈਰੀ ਦੀ ਡਿਕਸ਼ਨਰੀ"। ਜਦੋਂ ਉਸ ਦੇ ਵੱਡੇ ਪਰਿਵਾਰ ਦੇ ਮੈਂਬਰਾਂ ਨੇ ਰਲ ਕੇ ਇਹ ਡਾਕੂਮੈਂਟਰੀ ਦੇਖੀ ਤਾਂ ਉਹਨਾਂ ਨੂੰ ਪਹਿਲੀ ਵਾਰ ਮੈਰੀ ਦੇ ਕੰਮ ਦੀ ਮਹੱਤਤਾ ਦੀ ਸਮਝ ਆਈ।
ਸਾਲਾਂ ਦੀ ਮਿਹਨਤ ਬਾਅਦ ਮੈਰੀ ਨੇ ਲਿਖਤੀ ਡਿਕਸ਼ਨਰੀ ਤਿਆਰ ਕਰ ਲਈ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਕਾਗਜ਼ਾਂ `ਤੇ ਲਿਖੇ ਸ਼ਬਦਾਂ ਤੋਂ ਕੋਈ ਵਿਅਕਤੀ ਸ਼ਬਦਾਂ ਦਾ ਉਚਾਰਨ ਨਹੀਂ ਸਿੱਖ ਸਕਦਾ। ਇਸ ਲਈ ਉਹ ਲਿਖਤੀ ਰੂਪ ਵਿੱਚ ਇਕੱਤਰ ਕੀਤੇ ਸ਼ਬਦਾਂ ਦੇ ਉਚਾਰਨ ਰਿਕਾਰਡ ਕਰਨ ਲੱਗੀ। ਸ਼ਬਦਾ ਨੂੰ ਰਿਕਾਰਡ ਕਰਨ ਵਿੱਚ ਉਸ ਦਾ ਪੜ-ਦੋਹਤਾ (ਗਰੇਟ-ਗਰੈਂਡਸਨ) ਡੋਨੋਵੈਨ ਟ੍ਰੈਗਲੋਨ ਉਸ ਦੀ ਮਦਦ ਕਰਨ ਲੱਗਾ। ਇਕੱਤਰ ਕੀਤੇ ਸ਼ਬਦਾਂ ਦੇ ਉਚਾਰਨ ਰਿਕਾਰਡ ਕਰਨ ਦੇ ਨਾਲ ਨਾਲ ਮੈਰੀ ਨੇ ਆਪਣੇ ਕਬੀਲੇ ਦੀਆਂ ਕੁੱਝ ਕਹਾਣੀਆਂ ਵੀ ਰਿਕਾਰਡ ਕੀਤੀਆਂ ਜੋ ਉਸ ਦੇ ਕਬੀਲੇ ਦੀਆਂ ਰਵਾਇਤਾਂ ਅਤੇ ਸਭਿਆਚਾਰ ਬਾਰੇ ਦਸਦੀਆਂ ਸਨ। ਅੰਤ ਨੂੰ 2019 ਵਿੱਚ ਮੈਰੀ ਦੀ ਡਿਕਸ਼ਨਰੀ ਮੁਕੰਮਲ ਹੋਈ ਅਤੇ ਉਸ ਨੂੰ ਇਸ ਦਾ ਕਾਪੀਰਾਈਟ ਮਿਲਿਆ। ਮੈਰੀ ਦਾ ਕਹਿਣਾ ਸੀ ਕਿ ਉਸ ਨੇ ਇਹ ਡਿਕਸ਼ਨਰੀ "ਆਪਣੀ ਦਾਦੀ/ਨਾਨੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਤਿਆਰ ਕੀਤੀ ਹੈ"। ਮੈਰੀ ਵਲੋਂ ਤਿਆਰ ਕੀਤੀ ਡਿਕਸ਼ਨਰੀ ਨੇ ਉਸ ਦੇ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੀ ਬੋਲੀ ਵ੍ਹਕਚੁਮਨੀ ਸਿੱਖਣ ਲਈ ਉਤਸ਼ਾਹਿਤ ਕੀਤਾ। ਉਹ ਆਪਣੀ ਧੀ ਦੀ ਮਦਦ ਨਾਲ ਆਪਣੇ ਭਾਈਚਾਰੇ ਵਿੱਚ ਵਹਕਚੁਮਨੀ ਸਿਖਾਉਣ ਦੀਆ ਕਲਾਸਾਂ ਲਾਉਣ ਲੱਗੀ। ਉਸ ਦੇ ਇਲਾਕੇ ਦੇ ਹੋਰ ਮੂਲਵਾਸੀ ਕਬੀਲੇ ਵੀ ਆਪਣੀਆਂ ਬੋਲੀਆਂ ਸਿੱਖਣ ਲਈ ਪ੍ਰੇਰਤ ਹੋਏ। ਇਸ ਪ੍ਰੇਰਨਾ ਨੂੰ ਨਿਕੋਲਸ ਲੂਨਾ ਇਸ ਤਰ੍ਹਾਂ ਬਿਆਨ ਕਰਦਾ ਹੈ, "ਉਸ ਨੇ ਮੇਰੇ ਅਤੇ ਹੋਰ ਲੋਕਾਂ ਦੇ ਹੇਠਾਂ ਆਪਣੀ ਬੋਲੀ ਸਿੱਖਣ ਅਤੇ ਸਿੱਖਦੇ ਰਹਿਣ ਲਈ ਅੱਗ ਬਾਲ ਦਿੱਤੀ। ਹੁਣ ਮੈਨੂੰ ਸੁਫਨੇ ਵੀ ਵਹਕਚੁਮਨੀ ਵਿੱਚ ਆਉਂਦੇ ਹਨ।"
25 ਸਤੰਬਰ 2021 ਨੂੰ ਮੈਰੀ ਵਿਲਕੌਕਸ ਦੀ ਮੌਤ ਹੋ ਗਈ। ਉਸ ਸਮੇਂ ਉਹ 87 ਸਾਲਾਂ ਦੀ ਸੀ।
(ਮੈਰੀ ਵਿਲਕੌਕਸ ਦੀ ਇਹ ਕਹਾਣੀ ਮੀਡੀਆ ਵਿੱਚ ਉਸ ਬਾਰੇ ਛਪੀਆਂ ਰਿਪੋਰਟਾਂ ਦੇ ਆਧਾਰ `ਤੇ ਲਿਖੀ ਗਈ ਹੈ। )
ਅਲਬਰਟਾ ਵਿੱਚ ਅਕਤੂਬਰ `ਚ ਹੋ ਰਹੇ ਰੈਫਰੰਡਮ ਦਾ ਇੰਮੀਗ੍ਰੈਂਟ ਵਿਰੋਧੀ ਪਹਿਲੂ,,ਸੁਖਵੰਤ ਹੁੰਦਲ
19 ਅਕਤੂਬਰ ਨੂੰ ਅਲਬਰਟਾ ਵਿੱਚ ਸੂਬਾਈ ਪੱਧਰ `ਤੇ ਰੈਫਰੰਡਮ ਕਰਵਾਇਆ ਜਾ ਰਿਹਾ ਹੈ। ਆਮ ਸਮਝ ਮੁਤਾਬਕ ਇਹ ਰੈਫਰੰਡਮ ਕੈਨੇਡਾ ਤੋਂ ਵੱਖ ਹੋਣ ਬਾਰੇ ਹੈ। ਕਈ ਟ੍ਰੇਡ ਯੂਨੀਅਨਾਂ, ਮਾਈਗ੍ਰੈਂਟਾਂ ਦੇ ਹੱਕਾਂ ਲਈ ਕੰਮ ਕਰ ਰਹੀਆਂ ਸੰਸਥਾਂਵਾਂ ਇਸ ਗੱਲ ਵੱਲ ਧਿਆਨ ਦਵਾ ਰਹੀਆਂ ਹਨ ਕਿ ਇਹ ਰੈਫਰੰਡਮ ਕੈਨੇਡਾ ਤੋਂ ਵੱਖ ਹੋਣ ਦੇ ਨਾਲ ਨਾਲ ਇੰਮੀਗ੍ਰੈਂਟਾਂ/ਮਾਈਗ੍ਰੈਂਟਾਂ ਦੇ ਵੀ ਵਿਰੁੱਧ ਹੈ। ਇਸ ਰੈਫਰੰਡਮ ਵਿੱਚ ਪੁੱਛੇ ਜਾ ਰਹੇ 10 ਸਵਾਲਾਂ ਵਿੱਚੋਂ ਇਕ ਸਵਾਲ ਕੈਨੇਡਾ ਤੋਂ ਵੱਖ ਹੋਣ ਬਾਰੇ ਜਦੋਂ ਕਿ 5 ਸਵਾਲ ਇੰਮੀਗ੍ਰੇਸ਼ਨ ਬਾਰੇ ਹਨ। ਇਹ ਸਵਾਲ ਇਸ ਰੈਫਰੰਡਮ ਦੇ ਪਹਿਲੇ ਪੰਜ ਸਵਾਲ ਹਨ। ਹੇਠਾਂ ਅਸੀਂ ਇਹ ਪੰਜ ਸਵਾਲ ਅਤੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੀ ਅਲਬਰਟਾ ਬ੍ਰਾਂਚ ਵਲੋਂ ਰੈਫਰੰਡਮ ਬਾਰੇ ਤਿਆਰ ਕੀਤੀ ਗਈ ਗਾਈਡ ਵਿੱਚ ਹਰ ਸਵਾਲ ਦੇ ਮਕਸਦ ਬਾਰੇ ਕੀਤੀ ਇਕ ਸੰਖੇਪ ਟਿੱਪਣੀ ਦੇਵਾਂਗੇ।
ਸਵਾਲ 1. ਕੀ ਤੁਸੀਂ ਇਸ ਗੱਲ ਦਾ ਸਮਰਥਨ ਕਰਦੇ ਹੋ ਕਿ ਇਮੀਗ੍ਰੇਸ਼ਨ ਨੂੰ ਵਧੇਰੇ ਟਿਕਾਊ ਪੱਧਰ 'ਤੇ ਲਿਆਉਣ ਲਈ ਇੰਮੀਗ੍ਰੇਸ਼ਨ ਨੂੰ ਘਟਾਉਣ, ਆਰਥਿਕ ਮਾਈਗ੍ਰੇਸ਼ਨ ਨੂੰ ਪਹਿਲ ਦੇਣ ਅਤੇ ਅਲਬਰਟਾ ਵਾਸੀਆਂ ਨੂੰ ਰੁਜ਼ਗਾਰ ਦੇ ਨਵੇਂ ਮੌਕਿਆਂ ਵਿੱਚ ਪਹਿਲ ਦੇਣ ਲਈ ਅਲਬਰਟਾ ਦੀ ਸਰਕਾਰ ਦਾ ਇੰਮੀਗ੍ਰੇਸ਼ਨ ਉੱਤੇ ਜ਼ਿਆਦਾ ਕੰਟਰੋਲ ਹੋਵੇ?
ਸੋ ਇਹ ਸਵਾਲ ਇੰਮੀਗ੍ਰੇਸ਼ਨ `ਤੇ ਕੰਟਰੋਲ ਬਾਰੇ ਹੈ ਅਤੇ ਇਸ ਦਾ ਮਕਸਦ ਅਲਬਰਟਾ ਵਿੱਚ ਇੰਮੀਗ੍ਰੈਂਟਾਂ ਦੀ ਗਿਣਤੀ ਘਟਾਉਣ ਲਈ ਇੰਮੀਗ੍ਰੇਸ਼ਨ ਦਾ ਕੰਟਰੋਲ ਲੈਣਾ ਹੈ।
ਸਵਾਲ 2: ਕੀ ਤੁਸੀਂ ਅਲਬਰਟਾ ਸਰਕਾਰ ਵਲੋਂ ਇੱਕ ਅਜਿਹਾ ਕਾਨੂੰਨ ਲਾਗੂ ਕਰਨ ਦਾ ਸਮਰਥਨ ਕਰਦੇ ਹੋ ਜਿਸ ਵਿੱਚ ਇਹ ਲਾਜ਼ਮੀ ਕੀਤਾ ਗਿਆ ਹੋਵੇ ਕਿ ਸਿਰਫ਼ ਕੈਨੇਡੀਅਨ ਨਾਗਰਿਕ, ਪੱਕੇ ਵਸਨੀਕ (ਪਰਮਾਨੈਂਟ ਰੈਜ਼ਿਡੈਂਟਸ) ਅਤੇ ਅਲਬਰਟਾ-ਪ੍ਰਵਾਨਿਤ ਇਮੀਗ੍ਰੇਸ਼ਨ ਦਰਜੇ ਵਾਲੇ ਵਿਅਕਤੀ ਹੀ ਸੂਬਾਈ ਫੰਡਾਂ ਨਾਲ ਚੱਲਣ ਵਾਲੇ ਪ੍ਰੋਗਰਾਮਾਂ, ਜਿਵੇਂ ਕਿ ਸਿਹਤ ਸੰਭਾਲ, ਸਿੱਖਿਆ ਅਤੇ ਹੋਰ ਸਮਾਜਿਕ ਸੇਵਾਵਾਂ ਲਈ ਯੋਗ ਹੋਣਗੇ?ਇਸ ਸਵਾਲ ਦਾ ਮਕਸਦ ਟੈਕਸ ਦੇਣ ਵਾਲੇ ਟੈਂਪਰੇਰੀ ਵਰਕਰਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸ਼ਰਨ ਦੀ ਮੰਗ ਕਰਨ ਵਾਲਿਆਂ ਨੂੰ ਸਿਹਤ ਸੰਭਾਲ ਵਰਗੀਆਂ ਜ਼ਰੂਰੀ ਸੇਵਾਵਾਂ ਦੇਣੀਆਂ ਬੰਦ ਕਰਨਾ ਹੈ ਅਤੇ ਇਹ ਨਿਸ਼ਚਤ ਕਰਨਾ ਹੈ ਕਿ ਸਿਹਤ ਸੰਭਾਲ, ਵਿਦਿਆ ਅਤੇ ਸਮਾਜਕ ਪ੍ਰੋਗਰਾਮ ਸਿਰਫ ਸਿਟੀਜ਼ਨਾਂ ਅਤੇ ਪੱਕੇ ਵਸਨੀਕਾਂ (ਪਰਮਾਨੈਂਟ ਰੈਜ਼ੀਡੈਂਟਸ) ਨੂੰ ਹੀ ਮਿਲਣ।
ਸਵਾਲ 3: ਇਹ ਮੰਨਦਿਆਂ ਕਿ ਸਾਰੇ ਕੈਨੇਡੀਅਨ ਨਾਗਰਿਕ ਅਤੇ ਪੱਕੇ ਵਸਨੀਕ (ਪਰਮਾਨੈਂਟ ਰੈਜ਼ਿਡੈਂਟਸ) ਪਹਿਲਾਂ ਵਾਂਗ ਹੀ ਸਮਾਜਕ ਸਹਾਇਤਾ ਪ੍ਰੋਗਰਾਮਾਂ ਲਈ ਯੋਗ ਰਹਿਣਗੇ, ਕੀ ਤੁਸੀਂ ਅਲਬਰਟਾ ਸਰਕਾਰ ਵਲੋਂ ਇੱਕ ਅਜਿਹਾ ਕਾਨੂੰਨ ਲਾਗੂ ਕਰਨ ਦਾ ਸਮਰਥਨ ਕਰਦੇ ਹੋ ਜਿਸ ਵਿੱਚ ਨਾਨ-ਪਰਮਾਨੈਂਟ ਲੀਗਲ ਇੰਮੀਗ੍ਰੇਸ਼ਨ ਸਟੇਟਸ ਵਾਲੇ ਸਾਰੇ ਵਿਅਕਤੀਆਂ ਲਈ ਕਿਸੇ ਵੀ ਸੂਬਾਈ ਫੰਡ ਨਾਲ ਚੱਲਣ ਵਾਲੇ ਸਮਾਜਕ ਸਹਾਇਤਾ ਪ੍ਰੋਗਰਾਮਾਂ ਦੀਆਂ ਸੇਵਾਵਾਂ ਲੈਣ ਦੇ ਯੋਗ ਹੋਣ ਤੋਂ ਪਹਿਲਾਂ ਅਲਬਰਟਾ ਵਿੱਚ ਘੱਟੋ-ਘੱਟ 12 ਮਹੀਨੇ ਰਹਿਣਾ ਲਾਜ਼ਮੀ ਕੀਤਾ ਗਿਆ ਹੋਵੇ?
ਇਹ ਸਵਾਲ ਨਾਨ-ਪਰਮਾਨੈਂਟ ਲੀਗਲ ਰੈਜ਼ੀਡੈਂਟਾਂ ਨੂੰ ਅਲਬਰਟਾ ਵਿੱਚ ਰਹਿਣ ਦੇ ਆਪਣੇ ਪਹਿਲੇ ਸਾਲ ਦੌਰਾਨ ਸਮਾਜਕ ਸਹਾਇਤਾ ਲੈਣ ਤੋਂ ਵਾਂਝੇ ਕਰਦਾ ਹੈ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸੂਬਾ ਇਹਨਾਂ ਵਰਕਰਾਂ ਤੋਂ ਅਲਬਰਟਾ ਵਿੱਚ ਆਉਣ ਦੇ ਪਹਿਲੇ ਦਿਨ ਤੋਂ ਹੀ ਟੈਕਸ ਲੈਣੇ ਸ਼ੁਰੂ ਕਰ ਦਿੰਦਾ ਹੈ, ਪਰ ਚਾਹੁੰਦਾ ਹੈ ਕਿ ਉਹਨਾਂ ਕੋਲ ਇਕ ਸਾਲ ਤੱਕ ਸੇਵਾਵਾਂ ਤੱਕ ਪਹੁੰਚ ਨਾ ਹੋਵੇ।
ਸਵਾਲ 4: ਇਹ ਮੰਨਦਿਆਂ ਕਿ ਸਾਰੇ ਕੈਨੇਡੀਅਨ ਨਾਗਰਿਕ ਅਤੇ ਪੱਕੇ ਵਸਨੀਕ (ਪਰਮਾਨੈਂਟ ਰੈਜ਼ਿਡੈਂਟਸ) ਪਹਿਲਾਂ ਵਾਂਗ ਹੀ ਪਬਲਿਕ (ਸਰਕਾਰੀ) ਸਿਹਤ ਸੰਭਾਲ ਅਤੇ ਸਿੱਖਿਆ ਲੈਣ ਲਈ ਯੋਗ ਰਹਿਣਗੇ, ਕੀ ਤੁਸੀਂ ਅਲਬਰਟਾ ਸਰਕਾਰ ਵਲੋਂ ਅਲਬਰਟਾ ਵਿੱਚ ਰਹਿ ਰਹੇ ਨਾਨ-ਪਰਮਾਨੈਂਟ ਲੀਗਲ ਇੰਮੀਗ੍ਰੇਸ਼ਨ ਸਟੇਟਸ ਵਾਲੇ ਸਾਰੇ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਵਲੋਂ ਸਿਹਤ ਸੰਭਾਲ ਅਤੇ ਸਿੱਖਿਆ ਪ੍ਰਬੰਧ ਦੀ ਵਰਤੋਂ ਲਈ ਇੱਕ ਵਾਜਬ ਫ਼ੀਸ ਜਾਂ ਪ੍ਰੀਮੀਅਮ ਵਸੂਲ ਕਰਨ ਦਾ ਸਮਰਥਨ ਕਰਦੇ ਹੋ?ਇਹ ਸਵਾਲ ਨਾਨ-ਪਰਮਾਨੈਂਟ ਲੀਗਲ ਇੰਮੀਗ੍ਰੇਸ਼ਨ ਸਟੇਟਸ ਵਾਲੇ ਵਿਅਕਤੀਆਂ ਤੋਂ ਸਕੂਲ ਅਤੇ ਸਿਹਤ ਸੰਭਾਲ ਪ੍ਰਾਪਤ ਕਰਨ ਲਈ ਫੀਸ ਜਾਂ ਪ੍ਰੀਮੀਅਮ ਲੈਣ ਦੀ ਗੱਲ ਕਰਦਾ ਹੈ। ਇਕ ਤਰ੍ਹਾਂ ਨਾਲ ਇਹ ਇਹਨਾਂ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ `ਤੇ ਵਾਧੂ ਯੂਜ਼ਰ ਫੀਸ ਲਾ ਕੇ ਉਹਨਾਂ `ਤੇ ਡਬਲ ਟੈਕਸ ਲਾਉਂਦਾ ਹੈ, ਕਿਉਂਕਿ ਇਹ ਵਰਕਰ ਪਹਿਲਾਂ ਹੀ ਇਨਕਮ ਟੈਕਸ ਅਤੇ ਸੇਲਜ਼ ਟੈਕਸ ਅਦਾ ਕਰਦੇ ਹਨ।
ਸਵਾਲ 5: ਕੀ ਤੁਸੀਂ ਅਲਬਰਟਾ ਸਰਕਾਰ ਵਲੋਂ ਇੱਕ ਅਜਿਹਾ ਕਾਨੂੰਨ ਲਾਗੂ ਕਰਨ ਦਾ ਸਮਰਥਨ ਕਰਦੇ ਹੋ ਜਿਸ ਵਿੱਚ ਅਲਬਰਟਾ ਦੀ ਸੂਬਾਈ ਚੋਣ ਵਿੱਚ ਵੋਟ ਪਾਉਣ ਲਈ ਲੋਕਾਂ ਲਈ ਸਿਟੀਜ਼ਨਸ਼ਿੱਪ ਦਾ ਸਬੂਤ ਦੇਣਾ ਲਾਜ਼ਮੀ ਕੀਤਾ ਗਿਆ ਹੋਵੇ, ਜਿਵੇਂ ਕਿ ਪਾਸਪੋਰਟ, ਜਨਮ ਸਰਟੀਫਿਕੇਟ ਜਾਂ ਸਿਟੀਜ਼ਨਸਿ਼ੱਪ ਕਾਰਡ?ਇਹ ਸਵਾਲ ਅਲਬਰਟਾ ਵਿੱਚ ਇਕ ਅਜਿਹੀ ਸਮੱਸਿਆ ਦਾ ਹੱਲ ਕਰਨ ਲਈ ਹੈ ਜੋ ਹੈ ਹੀ ਨਹੀਂ, ਵੋਟਰਾਂ ਅੱਗੇ ਵੋਟ ਪਾਉਣ ਲਈ ਅੜਿੱਕੇ ਖੜ੍ਹਾ ਕਰਦਾ ਹੈ ਅਤੇ ਨੈਚੂਰਲਾਈਜ਼ਡ ਸਿਟੀਜ਼ਨਾਂ (ਦੂਜੇ ਮੁਲਕਾਂ ਤੋਂ ਆ ਕੇ ਕੈਨੇਡਾ ਦੇ ਸਿਟੀਜ਼ਨ ਬਣੇ ਲੋਕਾਂ) ਬਾਰੇ ਸ਼ੰਕੇ ਖੜ੍ਹੇ ਕਰਦਾ ਹੈ।
ਉਪਰਲੇ ਪੰਜ ਸਵਾਲਾਂ ਤੋਂ ਸਾਫ ਹੋ ਜਾਂਦਾ ਹੈ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਅਲਬਰਟਾ ਦੇ ਲੋਕਾਂ ਤੋਂ ਇੰਮੀਗ੍ਰੈਂਟਾਂ ਦੀ ਗਿਣਤੀ ਘਟਾਉਣ, ਸਿਹਤ ਸੰਭਾਲ ਅਤੇ ਵਿਦਿਆ ਵਰਗੀਆਂ ਸੂਬੇ ਵਲੋਂ ਫੰਡ ਕੀਤੀਆਂ ਜਾਂਦੀਆਂ ਸੇਵਾਵਾਂ ਸਿਰਫ ਸਿਟੀਜ਼ਨਾਂ, ਪੱਕੇ ਵਸਨੀਕਾਂ (ਪਰਮਾਨੈਂਟ ਰੈਜ਼ੀਡੈਂਟਸ) ਅਤੇ ਅਲਬਰਟਾ-ਪ੍ਰਵਾਨਿਤ ਇਮੀਗ੍ਰੇਸ਼ਨ ਦਰਜੇ ਵਾਲੇ ਵਿਅਕਤੀਆਂ ਤੱਕ ਸੀਮਤ ਕਰਨ, ਟੈਂਪਰੇਰੀ ਇੰਮੀਗ੍ਰੇਸ਼ਨ ਸਟੇਟਸ ਵਾਲੇ ਲੋਕਾਂ ਨੂੰ ਅਲਬਰਟਾ ਵਿੱਚ ਪਹੁੰਚਣ ਤੋਂ ਬਾਅਦ ਇੱਕ ਸਾਲ ਲਈ ਸੂਬੇ ਵੱਲੋਂ ਫੰਡ ਕੀਤੀ ਜਾਂਦੀ ਸਮਾਜਕ ਸਹਾਇਤਾ ਦੇਣ ਤੋਂ ਇਨਕਾਰ ਕਰਨ, ਮਾਈਗ੍ਰੈਂਟਾਂ ਅਤੇ ਉਹਨਾਂ ਦੇ ਪਰਿਵਾਰਾਂ ਤੋਂ ਪਬਲਿਕ ਸਿਹਤ ਸੰਭਾਲ ਅਤੇ ਵਿਦਿਅਕ ਪ੍ਰਬੰਧ ਦੀ ਵਰਤੋਂ ਕਰਨ ਲਈ ਫੀਸ ਵਸੂਲਣ ਅਤੇ ਸੂਬਾਈ ਇਲੈਕਸ਼ਨ ਵਿੱਚ ਵੋਟ ਪਾਉਣ ਲਈ ਵੋਟਰਾਂ ਤੋਂ ਸਿਟੀਜ਼ਨਸ਼ਿੱਪ ਦਾ ਸਬੂਤ ਮੰਗਣ ਦੀ ਆਗਿਆ ਮੰਗ ਰਹੀ ਹੈ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪਹਿਲਾਂ ਹੀ ਅਲਬਰਟਾ ਦੀ ਸੂਬਾਈ ਇਲੈਕਸ਼ਨ ਵਿੱਚ ਵੋਟ ਪਾਉਣ ਲਈ ਲੋਕਾਂ ਦਾ ਕੈਨੇਡਾ ਦੇ ਸਿਟੀਜ਼ਨ ਹੋਣਾ ਜ਼ਰੂਰੀ ਹੈ।ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੀ ਅਲਬਰਟਾ ਬ੍ਰਾਂਚ ਦੀ ਗਾਈਡ ਵਿੱਚ ਕਿਹਾ ਗਿਆ ਹੈ ਕਿ ਇਹ ਸਵਾਲ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਬਲੀ ਦਾ ਬੱਕਰਾ ਬਣਾਉਂਦੇ ਹਨ, ਸਰਕਾਰੀ ਸੇਵਾਵਾਂ ਦੀਆਂ ਘਾਟਾਂ ਤੋਂ ਧਿਆਨ ਭਟਕਾਉਂਦੇ ਹਨ ਅਤੇ ਸਵਿੰਧਾਨ ਵਿੱਚ ਦਿੱਤੇ ਹੱਕਾਂ ਨੂੰ ਖਤਮ ਕਰਦੇ ਹਨ। ਇਹ ਸਵਾਲ ਹਸਪਤਾਲਾਂ ਵਿੱਚਲੀ ਭੀੜ ਅਤੇ ਘਰਾਂ ਦੀ ਕਮੀ ਲਈ ਨਵੇਂ ਆਉਣ ਵਾਲੇ ਲੋਕਾਂ `ਤੇ ਦੋਸ਼ ਦਿੰਦੇ ਹਨ ਅਤੇ ਇਹਨਾਂ ਸੇਵਾਵਾਂ ਲਈ ਸੂਬੇ ਵਲੋਂ ਦਿੱਤੇ ਜਾਂਦੇ ਘੱਟ ਫੰਡਾਂ ਅਤੇ ਭੈੜੇ ਪ੍ਰਬੰਧ ਉੱਤੇ ਪਰਦਾ ਪਾਉਂਦੇ ਹਨ।ਮਾਈਗ੍ਰੈਂਟ ਰਾਈਟਸ ਨੈੱਟਵਰਕ ਵਲੋਂ 18 ਸਤੰਬਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਇਹ ਸਵਾਲ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੇ ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਲੇ ਹਨ ਅਤੇ ਇਹਨਾਂ ਦੇ ਮਾਈਗ੍ਰੈਂਟ ਲੋਕਾਂ `ਤੇ ਗੰਭੀਰ ਅਸਰ ਪੈਣਗੇ। ਮਾਈਗ੍ਰੈਂਟਸ ਰਾਈਟਸ ਨੈੱਟਵਰਕ ਦੀ ਜਾਣਕਾਰੀ ਅਨੁਸਾਰ ਅਲਬਰਟਾ ਦੀ ਸਰਕਾਰ ਨੇ ਸਰਕਾਰੀ ਸੇਵਾਵਾਂ ਲਈ ਬਹੁਤ ਘੱਟ ਫੰਡ ਦਿੱਤੇ ਹਨ ਅਤੇ ਉਹਨਾਂ ਦਾ ਨਿੱਜੀਕਰਨ ਕੀਤਾ ਹੈ। ਅਲਬਰਟਾ ਵਿੱਚ ਇਕ ਵਿਦਿਆਰਥੀ ਮਗਰ ਦਿੱਤੇ ਜਾਂਦੇ ਫੰਡ ਕੈਨੇਡਾ ਦੀਆਂ ਸਾਰੇ ਸੂਬਿਆਂ ਤੋਂ ਘੱਟ ਹਨ। ਜੇ ਇਨਫਲੇਸ਼ਨ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਪਿਛਲੇ ਨੌਂ ਸਾਲਾਂ ਦੌਰਾਨ ਪ੍ਰਤੀ ਵਿਦਿਆਰਥੀ ਦਿੱਤੇ ਜਾਂਦੇ ਫੰਡਾਂ ਵਿੱਚ 17.5 ਫੀਸਦੀ ਦੀ ਕਮੀ ਹੋਈ ਹੈ। ਇਸ ਸਾਲ ਅਲਬਰਟਾ ਨੇ ਡਾਕਟਰਾਂ ਲਈ ਇਕ ਨਵੀਂ ਨੀਤੀ ਵੀ ਸ਼ੁਰੂ ਕੀਤੀ ਹੈ, ਜਿਸ ਅਧੀਨ ਉਹ ਪ੍ਰਾਈਵੇਟ ਥਾਂਵਾਂ `ਤੇ ਪ੍ਰਾਈਵੇਟ ਸਰਜਰੀਆਂ ਦੀ ਸੇਵਾ ਵੀ ਪ੍ਰਦਾਨ ਕਰ ਸਕਦੇ ਹਨ।
ਇਸ ਦੇ ਨਾਲ ਹੀ ਅਲਬਰਟਾ ਵਿੱਚ ਕਾਰਪੋਰੇਸ਼ਨਾਂ `ਤੇ ਲਾਏ ਜਾਂਦੇ ਟੈਕਸ ਦਾ ਰੇਟ ਵੀ ਕੈਨੇਡਾ ਵਿੱਚ ਸਭ ਤੋਂ ਘੱਟ ਹੈ। ਸਿਰਫ 8 ਫੀਸਦੀ। ਉਦਾਹਰਨ ਲਈ ਸੰਨ 2025 ਵਿੱਚ ਕੈਨੇਡੀਅਨ ਨੈਚੁਰਲ ਰੀਸੋਰਸਜ਼ ਦੀ ਨਿਰੋਲ ਕਮਾਈ (ਨੈੱਟ ਅਰਨਿੰਗਜ਼) 10.8 ਅਰਬ (ਬਿਲੀਅਨ) ਡਾਲਰ ਸੀ, ਸਨ ਕੋਰ ਦੀ 5.9 ਅਰਬ (ਬਿਲੀਅਨ) ਡਾਲਰ ਅਤੇ ਸੀਨੋਵਸ ਦੀ 3.9 ਅਰਬ (ਬਿਲੀਅਨ) ਡਾਲਰ। ਸੋ ਕਾਰਪੋਰੇਸ਼ਨਾਂ ਇੰਨਾ ਜਿ਼ਆਦਾ ਮੁਨਾਫਾ ਕਮਾ ਰਹੀਆਂ ਹਨ। ਮਾਈਗ੍ਰੈਂਟਸ ਰਾਈਟਸ ਨੈੱਟਵਰਕ ਅਨੁਸਾਰ "ਪਬਲਿਕ ਸੇਵਾਵਾਂ ਨੂੰ ਫੰਡ ਕਰਨ ਲਈ ਇਹਨਾਂ ਬਹੁਤ ਅਮੀਰ ਕਾਰਪੋਰੇਸ਼ਨਾਂ `ਤੇ ਟੈਕਸ ਲਾਉਣ ਦੀ ਗੱਲ ਕਰਨ ਦੀ ਥਾਂ- ਇਹ ਰੈਫਰੰਡਮ ਲੋਕਾਂ ਨੂੰ ਮਾਈਗ੍ਰੈਂਟਾਂ ਨੂੰ ਦੋਸ਼ ਦੇਣ ਲਈ ਉਤਸ਼ਾਹਿਤ ਕਰ ਰਿਹਾ ਹੈ।"ਇਸ ਦੇ ਨਾਲ ਹੀ ਇਹ ਗੱਲ ਵੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਅਲਬਰਟਾ ਵਿੱਚ ਪੱਕੇ ਵਸਨੀਕ (ਪਰਮਾਨੈਂਟ ਰੈਜ਼ੀਡੈਂਟ) ਦਾ ਦਰਜਾ ਨਾ ਰੱਖਣ ਵਾਲੇ ਲੋਕਾਂ ਦੀ ਗਿਣਤੀ 3 ਲੱਖ ਦੇ ਕਰੀਬ ਹੈ, ਜੋ ਅਲਬਰਟਾ ਦੀ ਕੁੱਲ ਅਬਾਦੀ ਦੇ 6 ਫੀਸਦੀ ਤੋਂ ਘੱਟ ਹੈ। ਇੰਨੀ ਛੋਟੀ ਗਿਣਤੀ ਦਾ ਅਲਬਰਟਾ ਦੇ ਹਸਪਤਾਲਾਂ, ਸਕੂਲਾਂ ਆਦਿ ਵਿੱਚ ਭੀੜ ਪੈਦਾ ਕਰਨ ਅਤੇ ਸਰਕਾਰੀ ਸੇਵਾਵਾਂ ਵਿੱਚ ਮੁਸ਼ਕਿਲਾਂ ਖੜ੍ਹੀਆਂ ਕਰਨ ਵਿੱਚ ਕਿੰਨੀ ਕੁ ਯੋਗਦਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਹ ਲੋਕ ਇਨਕਮ ਟੈਕਸ ਅਤੇ ਸੇਲਜ਼ ਟੈਕਸ ਦਿੰਦੇ ਹਨ ਅਤੇ ਕੈਨੇਡਾ ਪੈਨਸ਼ਨ ਪਲੈਨ ਅਤੇ ਇੰਪਲੌਏਮੈਂਟ ਇੰਸ਼ੋਰੈਂਸ ਦੇ ਪ੍ਰੋਗਰਾਮਾਂ ਲਈ ਵੀ ਅਦਾਇਗੀਆਂ ਕਰਦੇ ਹਨ।ਸੋ ਇਹ ਸਪਸ਼ਟ ਹੈ ਕਿ ਇਹ ਰੈਫਰੰਡਮ ਕੈਨੇਡਾ ਤੋਂ ਵੱਖ ਹੋਣ ਦੇ ਨਾਲ ਨਾਲ ਇੰਮੀਗ੍ਰੈਂਟ ਵਿਰੋਧੀ ਵੀ ਹੈ। ਅਲਬਰਟਾ ਦੇ ਆਮ ਲੋਕਾਂ ਲਈ ਨਾ ਤਾਂ ਕੈਨੇਡਾ ਤੋਂ ਵੱਖ ਹੋਣਾ ਲਾਹੇਵੰਦ ਹੈ ਅਤੇ ਨਾ ਹੀ ਸਰਕਾਰ ਵਲੋਂ ਸਰਕਾਰੀ ਸੇਵਾਵਾਂ ਲਈ ਲੋੜੀਂਦੇ ਫੰਡ ਨਾ ਦੇਣ ਕਾਰਨ ਸੇਵਾਵਾਂ ਵਿੱਚ ਪੈਦਾ ਹੋਈਆਂ ਮੁਸ਼ਕਿਲਾਂ ਲਈ ਇੰਮੀਗ੍ਰੈਂਟਾਂ ਨੂੰ ਦੋਸ਼ੀ ਠਹਿਰਾਉਣਾ। ਇਸ ਲਈ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੀ ਅਲਬਰਟਾ ਬ੍ਰਾਂਚ ਇਸ ਰੈਫਰੰਡਮ ਦੇ ਪਹਿਲੇ ਨੌਂ ਸਵਾਲਾਂ ਦਾ ਜੁਆਬ "ਨਹੀਂ (ਨੋ)" ਵਿੱਚ ਦੇਣ ਅਤੇ ਦਸਵੇਂ ਸਵਾਲ ਵਿੱਚ ਆਪਸ਼ਨ 1 ਦੀ ਚੋਣ ਕਰਨ ਦੀ ਸਿਫਾਰਸ਼ ਕਰਦੀ ਹੈ।
ਜੈਨ ਜ਼ੀ ਸਿਆਸਤ ਤੋਂ ਬੇਮੁੱਖ ਨਹੀਂ ਹੈ। ਇਸ ਦਾ ਪੂੰਜੀਵਾਦ ਤੋਂ ਵਿਸ਼ਵਾਸ ਉੱਠ ਗਿਆ ਹੈ।,, ਸੁਖਵੰਤ ਹੁੰਦਲ
ਜੈਨ ਜ਼ੀ (ਜਨਰੇਸ਼ਨ ਜ਼ੈੱਡ) ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਇਕ ਭਟਕੀ ਹੋਈ, ਸਨਕੀ, ਸਿਆਸੀ ਤੌਰ `ਤੇ ਅਸਥਿਰ ਜਾਂ ਸੰਸਥਾਵਾਂ ਤੋਂ ਦੂਰ ਰਹਿਣ ਵਾਲੀ ਪੀੜ੍ਹੀ ਹੈ। ਪਰ ਅਜਿਹਾ ਕਹਿ ਕੇ ਅਸੀਂ ਇਕ ਡੂੰਘੀ ਤਬਦੀਲੀ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਾਂ। ਇਸ ਪੀੜ੍ਹੀ ਦੀ ਅਸਲ ਵਿਸ਼ੇਸ਼ਤਾ ਉਹਨਾਂ ਦੀ ਸਿਆਸਤ ਵਿੱਚ ਦਿਲਚਸਪੀ ਦੀ ਘਾਟ ਨਹੀਂ, ਸਗੋਂ ਉਹਨਾਂ ਦਾ ਉਨ੍ਹਾਂ ਸੰਸਥਾਵਾਂ ਅਤੇ ਨਿਯਮਾਂ ਤੋਂ ਵਿਸ਼ਵਾਸ ਦਾ ਉੱਠ ਜਾਣਾ ਹੈ ਜਿਨ੍ਹਾਂ ਨੇ ਕਦੇ ਸਿਆਸਤ, ਕੰਮ ਅਤੇ ਬਾਲਗਪੁਣੇ ਨੂੰ ਇੱਕ ਪਛਾਣਨਯੋਗ ਢਾਂਚਾ ਦਿੱਤਾ ਸੀ।ਦਹਾਕਿਆਂ ਤੋਂ ਪੂੰਜੀਵਾਦ ਨੌਜਵਾਨਾਂ ਨਾਲ ਇਕ ਤਰਤੀਬਮਈ ਜ਼ਿੰਦਗੀ ਦਾ ਵਾਅਦਾ ਕਰਦਾ ਆ ਰਿਹਾ ਹੈ: ਪੜ੍ਹਾਈ ਨਾਲ ਰੁਜ਼ਗਾਰ ਮਿਲੇਗਾ, ਰੁਜ਼ਗਾਰ ਨਾਲ ਜ਼ਿੰਦਗੀ ਵਿੱਚ ਟਿਕਾਅ ਆਵੇਗਾ, ਟਿਕਾਅ ਨਾਲ ਘਰ, ਪਰਿਵਾਰ ਅਤੇ ਕੁੱਝ ਹੱਦ ਤੱਕ ਇੱਜ਼ਤ ਵਾਲਾ ਜੀਵਨ ਮਿਲੇਗਾ। ਇਹ ਵਾਅਦਾ ਕਦੇ ਵੀ ਸਭ ਲਈ ਬਰਾਬਰ ਦਾ ਵਾਅਦਾ ਨਹੀਂ ਸੀ, ਅਤੇ ਬਹੁਤਿਆਂ ਲਈ ਇਹ ਹਮੇਸ਼ਾ ਕਮਜ਼ੋਰ ਹੀ ਰਿਹਾ। ਪਰ ਜਨਰੇਸ਼ਨ ਜ਼ੀ (ਜ਼ੈੱਡ) ਲਈ ਹੁਣ ਇਸ ਉੱਤੇ ਵਿਸ਼ਵਾਸ ਕਰਨਾ ਲਗਭਗ ਅਸੰਭਵ ਹੋ ਗਿਆ ਹੈ।ਵੱਖ-ਵੱਖ ਸਮਾਜਾਂ ਵਿੱਚ, ਨੌਜਵਾਨ ਇੱਕੋ ਜਿਹੇ ਤੰਗ ਰਸਤੇ ਰਾਹੀਂ ਬਾਲਗਪੁਣੇ ਵਿੱਚ ਕਦਮ ਰੱਖ ਰਹੇ ਹਨ। ਇਸ ਰਸਤੇ ਪਿੱਛੇ ਅਨਿਸ਼ਚਿਤ ਰੁਜ਼ਗਾਰ, ਅਸਥਿਰ ਰਿਹਾਇਸ਼, ਵਿਦਿਆਰਥੀਆਂ ਅਤੇ ਖਪਤਕਾਰਾਂ ਵਜੋਂ ਸਿਰ ਚੜ੍ਹਿਆ ਕਰਜ਼ਾ, ਐਲਗੋਰਿਦਮ ਦੁਆਰਾ ਸੰਚਾਲਿਤ ਲੇਬਰ ਮਾਰਕੀਟ, ਜਲਵਾਯੂ ਵਿੱਚ ਤਬਦੀਲੀ ਦੀ ਚਿੰਤਾ, ਅਤੇ ਅਜਿਹੀਆਂ ਸਿਆਸੀ ਸੰਸਥਾਵਾਂ ਦੀ ਹੋਂਦ ਹੈ ਜੋ ਕੋਈ ਸਾਰਥਕ ਬਦਲਾਅ ਲਿਆਉਣ ਵਿੱਚ ਜਾਂ ਤਾਂ ਬਹੁਤ ਕਮਜ਼ੋਰ ਜਾਪਦੀਆਂ ਹਨ ਜਾਂ ਕਿਸੇ ਦੇ ਕੰਟਰੋਲ ਹੇਠ ਆਈਆਂ ਹੋਈਆਂ ਹਨ।ਇਹ ਪੀੜ੍ਹੀ ਪਾਰਟੀਆਂ, ਨੇਤਾਵਾਂ ਜਾਂ ਸੰਸਥਾਵਾਂ 'ਤੇ ਭਰੋਸਾ ਨਹੀਂ ਕਰਦੀ। ਫਿਰ ਵੀ ਇਹ ਵੋਟ ਪਾਉਂਦੀ ਹੈ, ਬਾਈਕਾਟ ਕਰਦੀ ਹੈ, ਰੋਸ ਪ੍ਰਦਰਸ਼ਨ ਕਰਦੀ ਹੈ, ਆਨਲਾਈਨ ਲਾਮਬੰਦੀ ਕਰਦੀ ਹੈ, ਨੌਕਰੀਆਂ ਛੱਡਦੀ ਹੈ, ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਰੋਜ਼ਾਨਾ ਜੀਵਨ ਨੂੰ ਇੱਕ ਸਿਆਸੀ ਲੜਾਈ ਦੇ ਮੈਦਾਨ ਵਿੱਚ ਬਦਲ ਸਕਦੀ ਹੈ। ਇਸ ਦੀ ਸਿਆਸਤ ਖਿੰਡੀ ਹੋਈ, ਤੇਜ਼ੀ ਨਾਲ ਬਦਲਣ ਵਾਲੀ, ਆਗੂ ਰਹਿਤ, ਅਤੇ ਅਕਸਰ ਇਹ ਉਨ੍ਹਾਂ ਹੀ ਬਜ਼ਾਰਾਂ ਰਾਹੀਂ ਆਪਣੇ ਵਿੱਚ ਸਮੋਅ ਲਈ ਜਾਂਦੀ ਹੈ ਜਿਨ੍ਹਾਂ ਨੂੰ ਇਹ ਰੱਦ ਕਰਦੀ ਹੈ। ਪਰ ਫਿਰ ਵੀ, ਇਹ ਸਿਆਸਤ ਹੈ।ਇਸ ਲੇਖ ਲਈ ਲਈਆਂ ਗਈਆਂ ਇੰਟਰਵਿਊਆਂ ਵਿੱਚ, ਗਾਈ ਸਟੈਂਡਿੰਗ, ਐਮਰੇ ਏਰਦੋਗਾਨ, ਕ੍ਰਿਸਚੀਅਨ ਫੁਕਸ, ਅਤੇ ਅਨੂ ਮੁਹੰਮਦ ਨੇ ਇੱਕੋ ਹੀ ਸੰਕਟ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕੀਤੀ ਹੈ: ਇੱਕ ਅਜਿਹੀ ਪੀੜ੍ਹੀ ਦਾ ਹੋਂਦ ਵਿੱਚ ਆਉਣਾ ਜਿਸ ਦਾ ਰੁਜ਼ਗਾਰ ਦੇ ਸੰਬੰਧ ਵਿੱਚ ਕੋਈ ਸੁਰੱਖਿਅਤ ਭਵਿੱਖ ਨਹੀਂ ਹੈ, ਜਿਸ ਕੋਲ ਕੋਈ ਟਿਕਾਊ ਸਮਾਜਕ ਸਮਝੌਤਾ (ਸਟੇਬਲ ਸੋਸ਼ਲ ਕਾਂਟ੍ਰੈਕਟ) ਨਹੀਂ ਹੈ, ਅਤੇ ਜਿਹਨਾਂ ਕੋਲ ਇਹ ਵਿਸ਼ਵਾਸ ਕਰਨ ਦਾ ਕੋਈ ਠੋਸ ਕਾਰਨ ਨਹੀਂ ਹੈ ਕਿ ਪੂੰਜੀਵਾਦ ਅਜੇ ਵੀ ਆਪਣੇ ਵਾਅਦੇ ਪੂਰੇ ਕਰ ਸਕਦਾ ਹੈ।ਇਸਤੰਬੋਲ ਵਿੱਚ ਰਹਿੰਦੇ ਯੂਨੀਵਰਸਿਟੀ ਦੇ ਇੱਕ 19 ਸਾਲਾ ਵਿਦਿਆਰਥੀ ਨੇ ਇਸ ਨੂੰ ਬਹੁਤ ਸਾਫ਼ ਸ਼ਬਦਾਂ ਵਿੱਚ ਬਿਆਨ ਕੀਤਾ: "ਮੇਰੀ ਕੋਈ ਵਿਚਾਰਧਾਰਾ ਨਹੀਂ ਹੈ। ਮੇਰੇ ਸਾਹਮਣੇ ਬੱਸ ਇੱਕ ਅਜਿਹਾ ਸੰਸਾਰ ਪ੍ਰਬੰਧ ਹੈ ਜਿਸ ਨੂੰ ਮੈਂ ਨਫ਼ਰਤ ਕਰਦਾ ਹਾਂ।"ਇਹ ਵਾਕ ਨੌਜਵਾਨਾਂ ਦੇ ਗੁੱਸੇ ਤੋਂ ਵੀ ਵੱਡੀ ਕਿਸੇ ਗੱਲ ਨੂੰ ਦਰਸਾਉਂਦਾ ਹੈ। ਅਸੀਂ ਜੋ ਦੇਖ ਰਹੇ ਹਾਂ, ਉਹ ਇੱਕ ਪੀੜ੍ਹੀ ਦਾ ਤੋੜ-ਵਿਛੋੜਾ ਹੈ। ਜਨਰੇਸ਼ਨ ਜ਼ੀ (ਜ਼ੈੱਡ) ਸਿਆਸਤ ਤੋਂ ਪਿੱਛੇ ਨਹੀਂ ਹਟੀ। ਇਹ ਬੱਸ ਸਿਆਸਤ ਦੀ ਪੁਰਾਣੀ ਭਾਸ਼ਾ ਅਤੇ ਮਾਡਲ ਤੋਂ ਨਿਰਾਸ਼ ਹੋ ਚੁੱਕੀ ਹੈ। ਅਤੇ ਇਹ ਇੱਕ ਅਜਿਹੇ ਸੰਸਾਰ ਵਿੱਚ ਵੱਡੀ ਹੋਈ ਹੈ ਜਿੱਥੇ ਪੁਰਾਣੀ ਸਿਆਸੀ ਸ਼ਬਦਾਵਲੀ ਹੁਣ ਉਸ ਅਸੁਰੱਖਿਆ ਨੂੰ ਬਿਆਨ ਨਹੀਂ ਕਰ ਸਕਦੀ ਜਿਸ ਦਾ ਇਹ ਸਾਹਮਣਾ ਕਰ ਰਹੀ ਹੈ।ਜਨਰੇਸ਼ਨ ਜ਼ੀ (ਜ਼ੈੱਡ) ਜਮਾਤੀ ਸੰਬੰਧਾਂ ਤੋਂ ਬਾਹਰ ਨਹੀਂ ਹੈ। ਪੂੰਜੀਵਾਦ ਵਿੱਚ ਆਈਆਂ ਤਬਦੀਲੀਆਂ ਨੇ ਜਮਾਤੀ ਢਾਂਚੇ ਅਤੇ ਕੰਮ ਦੀਆਂ ਸਥਿਤੀਆਂ ਨੂੰ ਇੱਕ ਨਵਾਂ ਰੂਪ ਦਿੱਤਾ ਹੈ, ਅਤੇ ਜਨਰੇਸ਼ਨ ਜ਼ੀ (ਜ਼ੈੱਡ) ਇਨ੍ਹਾਂ ਨਵੇਂ ਸੰਬੰਧਾਂ ਵਿੱਚ ਹੀ ਵੱਡੀ ਹੋਈ ਹੈ। ਜਿਸ ਨੂੰ ਅਸੀਂ "ਜਨਰੇਸ਼ਨ ਜ਼ੀ ਦੀ ਸਿਆਸਤ" ਵਜੋਂ ਬਿਆਨ ਕਰਦੇ ਹਾਂ, ਉਸ ਨੂੰ ਇਕ ਸਮਰੂਪ (ਇਕੋ-ਜਿਹੀ) ਪੀੜ੍ਹੀ ਦੀ ਸਿਆਸਤ ਵਜੋਂ ਨਹੀਂ, ਸਗੋਂ ਜਮਾਤੀ ਸੰਬੰਧਾਂ ਵਿੱਚ ਆਈ ਇਕ ਵਿਆਪਕ ਤਬਦੀਲੀ ਦੇ ਪੀੜ੍ਹੀਗਤ ਪ੍ਰਗਟਾਵੇ (ਜਨਰੇਸ਼ਨਲ ਐਕਸਪ੍ਰੈਸ਼ਨ) ਵਜੋਂ ਸਮਝਿਆ ਜਾਣਾ ਚਾਹੀਦਾ ਹੈ।
ਰੁਜ਼ਗਾਰ ਵਿੱਚ ਕਿਸੇ ਭਵਿੱਖ ਤੋਂ ਵਿਹੂਣੀ ਪੀੜ੍ਹੀ ਬ੍ਰਿਟਿਸ਼ ਅਰਥਸ਼ਾਸਤਰੀ ਅਤੇ ਲੇਬਰ ਸਿਧਾਂਤਕਾਰ ਗਾਈ ਸਟੈਂਡਿੰਗ ਨੇ ਇੱਕ ਨਵੀਂ ਜਮਾਤ - "ਪ੍ਰੀਕੇਰੀਅਟ ਭਾਵ ਨਿਤਾਣੀ ਜਮਾਤ" ਦੇ ਉਭਾਰ ਦਾ ਚਿਤਰਨ ਕਰਨ ਵਿੱਚ ਸਾਲ ਬਤਾਏ ਹਨ। ਇਹ ਸਿਰਫ਼ ਭੈੜੀਆਂ ਨੌਕਰੀਆਂ ਵਾਲੇ ਲੋਕਾਂ ਦਾ ਸਮੂਹ ਨਹੀਂ ਹੈ। ਇਹ ਇਕ ਅਜਿਹੀ ਜਮਾਤ ਹੈ ਜਿਸ ਦਾ ਵਜੂਦ ਖੁਦ ਅਸੁਰੱਖਿਆ - ਅਨਿਸ਼ਚਿਤ ਰੁਜ਼ਗਾਰ, ਅਨਿਯਮਿਤ ਆਮਦਨ, ਕਰਜ਼ੇ, ਪੇਸ਼ਾਵਰ ਪਛਾਣ ਦੀ ਘਾਟ, ਅਤੇ ਲਗਾਤਾਰ ਮੁੜ-ਸਿਖਲਾਈ ਲੈਣ, ਆਪਣੀ ਬ੍ਰੈਂਡਿੰਗ ਬਦਲਣ, ਅਤੇ ਅਜਿਹੇ ਕੰਮ ਲਈ ਹਮੇਸ਼ਾਂ ਤਿਆਰ ਰਹਿਣ ਦੀ ਮਜ਼ਬੂਰੀ ਜੋ ਸ਼ਾਇਦ ਕਦੇ ਵੀ ਸੁਰੱਖਿਅਤ ਨਹੀਂ ਬਣੇਗਾ- ਨਾਲ ਘੜਿਆ ਗਿਆ ਹੈ। ਸਟੈਂਡਿੰਗ ਸਮਕਾਲੀ ਅਰਥਚਾਰੇ ਨੂੰ "ਇੱਕ ਗਲੋਬਲਾਈਜ਼ਡ ਰੈਂਟੀਅਰ ਯੁੱਗ" ਸਮਝਦਾ ਹੈ। ਉਸ ਦਾ ਕਹਿਣਾ ਹੈ "ਅਸੀਂ ਪੂੰਜੀਵਾਦ ਦੇ ਗਲੋਬਲਾਈਜ਼ਡ ਰੈਂਟੀਅਰ ਯੁੱਗ ਵਿੱਚ ਜੀ ਰਹੇ ਹਾਂ; ਆਮਦਨ, ਦੌਲਤ ਅਤੇ ਤਾਕਤ ਤੇਜ਼ੀ ਨਾਲ ਦੌਲਤਮੰਦਾਂ ਅਤੇ ਜਾਇਦਾਦਾਂ ਦੇ ਮੁੱਖ ਰੂਪਾਂ ਦੇ ਮਾਲਕ ਕੁਲੀਨ ਵਰਗਾਂ ਕੋਲ ਜਾ ਰਹੀ ਹੈ। ਬਹੁਗਿਣਤੀ ਨੌਜਵਾਨਾਂ ਨੂੰ ਅਸਥਿਰ ਅਤੇ ਅਸੁਰੱਖਿਅਤ ਨੌਕਰੀਆਂ ਮਿਲਣਗੀਆਂ। ਉਹ ਘੱਟ ਅਤੇ ਅਨਿਸ਼ਚਿਤ ਮਜ਼ਦੂਰੀ 'ਤੇ ਗੁਜ਼ਾਰਾ ਕਰਨਗੇ ਅਤੇ ਲਗਭਗ ਹਮੇਸ਼ਾਂ ਹੀ ਕਰਜ਼ੇ ਹੇਠ ਰਹਿਣਗੇ।"ਸਟੈਂਡਿੰਗ ਅਨੁਸਾਰ, ਮੁੱਦਾ ਸਿਰਫ਼ ਇਹ ਨਹੀਂ ਹੈ ਕਿ ਨੌਜਵਾਨਾਂ ਲਈ ਕੰਮ ਦੀਆਂ ਸਥਿਤੀਆਂ ਪਿਛਲੀਆਂ ਪੀੜ੍ਹੀਆਂ ਨਾਲੋਂ ਮਾੜੀਆਂ ਹਨ। ਮੁੱਦਾ ਇਹ ਹੈ ਕਿ ਹਰ ਨਵੀਂ ਪੀੜ੍ਹੀ ਪਹਿਲਾਂ ਨਾਲੋਂ ਵੀ ਵੱਧ ਡੂੰਘਾਈ ਨਾਲ 'ਪ੍ਰੀਕੇਰੀਅਟ ਭਾਵ ਨਿਤਾਣੀ ਜਮਾਤ' ਵਿੱਚ ਧੱਕੀ ਜਾ ਰਹੀ ਹੈ।ਉਸ ਦੇ ਸ਼ਬਦਾਂ ਵਿੱਚ "ਹਰ ਨਵੀਂ ਪੀੜ੍ਹੀ ਪਿਛਲੀ ਪੀੜ੍ਹੀ ਦੇ ਮੁਕਾਬਲੇ ਇਸ ਜਮਾਤ ਵਿੱਚ ਜ਼ਿਆਦਾ ਸ਼ਾਮਲ ਹੁੰਦੀ ਜਾ ਰਹੀ ਹੈ।" ਸਟੈਂਡਿੰਗ ਮੁਤਾਬਕ, ਨੌਜਵਾਨਾਂ ਲਈ ਕੰਮ ਦੀਆਂ ਸੰਭਾਵਨਾਵਾਂ ਇੰਨੀਆਂ ਧੁੰਦਲੀਆਂ ਅਤੇ ਨਿਰਾਸ਼ਾਜਨਕ ਹਨ ਕਿ ਉਨ੍ਹਾਂ ਦਾ "ਕੋਈ ਪੇਸ਼ਾਵਰ ਭਵਿੱਖ ਹੀ ਨਹੀਂ ਹੈ। ਨਿਤਾਣੀ ਜਮਾਤ (ਪ੍ਰੀਕੇਰੀਅਟ) ਵਿੱਚ ਫਸੇ ਵਿਅਕਤੀ ਲਗਾਤਾਰ ਨੌਕਰੀਆਂ ਦੀ ਭਾਲ ਕਰਨ, ਆਪਣੇ ਆਪ ਨੂੰ ਮੁੜ-ਸਿਖਲਾਈ ਦੇਣ, ਅਤੇ ਆਮਦਨ ਦੇ ਨਵੇਂ ਸਰੋਤ ਲੱਭਣ ਲਈ ਮਜ਼ਬੂਰ ਹੁੰਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਕਾਰਜ ਬਿਨਾਂ ਕਿਸੇ ਮਿਹਨਤਾਨੇ (ਅਣ-ਪੇਡ) ਦੇ ਹੁੰਦੇ ਹਨ ਅਤੇ ਅਣਦੇਖੇ ਰਹਿ ਜਾਂਦੇ ਹਨ। ਇਸ ਲਈ ਲੋਕ ਆਪਣੀ ਪੇਸ਼ਾਵਰ ਪਛਾਣ ਵਿਕਸਿਤ ਨਹੀਂ ਕਰ ਸਕਦੇ ਅਤੇ ਆਪਣੇ ਆਪ ਨੂੰ ਇੱਕ ਟਿਕਾਊ ਕੈਰੀਅਰ ਦੇ ਰਸਤੇ 'ਤੇ ਨਹੀਂ ਪਾ ਸਕਦੇ।"ਇਹ ਪੂੰਜੀਵਾਦ ਦੇ ਕਲਾਸਿਕ ਵਾਅਦਿਆਂ ਵਿੱਚੋਂ ਇੱਕ ਦੇ ਢਹਿ-ਢੇਰੀ ਹੋਣ ਦਾ ਪ੍ਰਤੀਕ ਹੈ। ਲਿਬਰਲ ਡੈਮੋਕ੍ਰੇਸੀਆਂ (ਉਦਾਰਵਾਦੀ ਲੋਕਤੰਤਰਾਂ) ਵਿੱਚ ਕੰਮ ਬਾਰੇ ਪੁਰਾਣੀ ਧਾਰਨਾ ਇਹ ਸੀ ਕਿ ਕੰਮ ਨੌਜਵਾਨਾਂ ਨੂੰ ਸਿਰਫ਼ ਤਨਖਾਹਾਂ ਹੀ ਨਹੀਂ, ਸਗੋਂ ਉਹਨਾਂ ਦੇ ਜੀਵਨ ਨੂੰ ਇੱਕ ਦਿਸ਼ਾ, ਸਮਾਜ ਦਾ ਹਿੱਸਾ ਹੋਣ ਦੀ ਭਾਵਨਾ ਅਤੇ ਇੱਕ ਭਵਿੱਖ ਵੀ ਦੇਵੇਗਾ। ਨਵੀਂ ਲੇਬਰ ਮਾਰਕੀਟ ਵਿੱਚ, ਕੰਮ ਅਕਸਰ ਉਨ੍ਹਾਂ ਨੂੰ ਸਿਰਫ਼ ਥਕਾਵਟ, ਅਨਿਸ਼ਚਿਤਤਾ ਅਤੇ ਕਰਜ਼ਾ ਹੀ ਦਿੰਦਾ ਹੈ।ਸਟੈਂਡਿੰਗ ਇਸ ਗੱਲ 'ਤੇ ਵੀ ਜ਼ੋਰ ਦਿੰਦਾ ਹੈ ਕਿ ਇਸ ਸਥਿਤੀ ਦੇ ਸਰੀਰਕ ਅਤੇ ਮਾਨਸਿਕ ਅਸਰ ਪੈਂਦੇ ਹਨ। ਲਗਾਤਾਰ ਰਹਿਣ ਵਾਲੀ ਅਨਿਸ਼ਚਿਤਤਾ ਸਰੀਰ ਤੋਂ ਬਾਹਰ ਨਹੀਂ ਰਹਿੰਦੀ। ਇਹ ਤਣਾਅ, ਬੀਮਾਰੀ ਅਤੇ ਡਰ ਵਿੱਚ ਬਦਲ ਜਾਂਦੀ ਹੈ। ਉਸ ਅਨੁਸਾਰ, "ਖਾਸ ਕਰਕੇ ਨੌਜਵਾਨਾਂ ਨੂੰ, ਅਤੇ ਆਮ ਤੌਰ 'ਤੇ ਨਿਤਾਣੀ ਜਮਾਤ (ਪ੍ਰੀਕੇਰੀਅਟ) ਵਿੱਚ ਫਸੇ ਹਰ ਵਿਅਕਤੀ ਨੂੰ ਲਗਾਤਾਰ ਅਨਿਸ਼ਚਿਤਤਾ ਨਾਲ ਨਿਪਟਣਾ ਪੈਂਦਾ ਹੈ। ਇਸ ਦਾ ਮਤਲਬ ਹੈ 'ਅਣਜਾਣ ਚੁਣੌਤੀਆਂ' ਦਾ ਸਾਹਮਣਾ ਕਰਨਾ; ਜਿਸ ਦਾ ਮਤਲਬ ਹੈ ਕਿ ਉਹਨਾਂ ਵਿੱਚ ਨਾ ਤਾਂ ਝਟਕਿਆਂ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ, ਅਤੇ ਨਾ ਹੀ ਉਨ੍ਹਾਂ ਤੋਂ ਮੁੜ ਉਭਰਨ ਦੀ ਮਜ਼ਬੂਤੀ। ਇਸ ਦੇ ਵਿਅਕਤੀਗਤ ਪੱਧਰ `ਤੇ ਪੈਣ ਵਾਲੇ ਅਸਰ ਕਰਜ਼ੇ, ਤਣਾਅ ਅਤੇ ਵਧਦੀਆਂ ਬੀਮਾਰੀਆਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ।"ਇਹ ਲੇਬਰ ਮਾਰਕੀਟ ਦੀ ਇੱਕ ਆਰਜ਼ੀ ਸਮੱਸਿਆ ਨਹੀਂ ਹੈ। ਇਹ ਇੱਕ ਸਿਆਸੀ ਸਥਿਤੀ ਹੈ। ਜਦੋਂ ਨੌਜਵਾਨ ਰੁਜ਼ਗਾਰ ਰਾਹੀਂ ਆਪਣੇ ਟਿਕਾਊ ਭਵਿੱਖ ਦੀ ਕਲਪਨਾ ਨਹੀਂ ਕਰ ਸਕਦੇ, ਤਾਂ ਉਹ ਉਨ੍ਹਾਂ ਸੰਸਥਾਵਾਂ `ਤੇ ਵਿਸ਼ਵਾਸ ਕਰਨੋ ਹੱਟ ਜਾਂਦੇ ਹਨ ਜੋ ਅਜੇ ਵੀ ਇਹ ਦਾਅਵਾ ਕਰਦੀਆਂ ਹਨ ਕਿ ਅਜੇ ਵੀ ਅਜਿਹਾ ਭਵਿੱਖ ਸੰਭਵ ਹੈ।ਹੁਣ ਨਿਯਮ ਕੰਮ ਨਹੀਂ ਕਰਦੇ ਇਕੱਲੀ ਆਰਥਿਕ ਅਸੁਰੱਖਿਆ ਜਨਰੇਸ਼ਨ ਜ਼ੀ (ਜ਼ੈੱਡ) ਦੀ ਸਿਆਸਤ ਦੀ ਪੂਰੀ ਵਿਆਖਿਆ ਨਹੀਂ ਕਰਦੀ। ਮੌਜੂਦਾ ਤੋੜ-ਵਿਛੋੜੇ ਨੂੰ ਹੋਰ ਡੂੰਘਾ ਕਰਨ ਵਾਲੀ ਗੱਲ ਇਸ ਵਿਸ਼ਵਾਸ ਦਾ ਟੁੱਟਣਾ ਹੈ ਕਿ ਸਮਾਜ ਵਿੱਚ ਸਪਸ਼ਟ ਅਤੇ ਉਚਿਤ ਨਿਯਮ ਹਨ।ਸਮਾਜਕ ਭਰੋਸੇ, ਨੌਜਵਾਨਾਂ ਅਤੇ ਸਿਆਸੀ ਵਤੀਰੇ ਬਾਰੇ ਖੋਜ ਕਰਨ ਵਾਲਾ ਰਾਜਨੀਤਕ ਵਿਗਿਆਨੀ ਐਮਰੇ ਏਰਦੋਗਾਨ ਕਹਿੰਦਾ ਹੈ ਕਿ ਇਹ ਗੱਲ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਮਾਜਕ ਵਿਵਸਥਾ ਦਾ ਇੱਕ ਵਿਆਪਕ ਸੰਕਟ ਹੈ। ਏਰਦੋਗਾਨ ਦਾ ਤਰਕ ਹੈ ਕਿ ਨੌਜਵਾਨਾਂ ਦੀ ਅਸੁਰੱਖਿਆ ਉਨ੍ਹਾਂ ਸੰਸਥਾਵਾਂ ਦੇ ਢਹਿ ਜਾਣ ਦਾ ਅਕਸ ਦਿਖਾਉਂਦੀ ਹੈ, ਜਿਹੜੀਆਂ ਸੰਸਥਾਂਵਾਂ ਕਦੇ ਪੂੰਜੀਵਾਦ ਨੂੰ ਮਾਨਤਾ ਪ੍ਰਦਾਨ ਕਰਦੀਆਂ ਸਨ। ਏਰਦੋਗਾਨ ਕਹਿੰਦਾ ਹੈ "1945 ਤੋਂ ਬਾਅਦ ਦੀ ਆਪਸੀ ਸਹਿਮਤੀ (ਕਨਸੈਂਸਸ) ਹੁਣ ਖਤਮ ਹੋ ਚੁੱਕੀ ਹੈ। ਯੂਨਾਈਟਿਡ ਨੇਸ਼ਨਜ਼ (ਸੰਯੁਕਤ ਰਾਸ਼ਟਰ) ਦਾ ਨਿਜ਼ਾਮ ਖਤਮ ਹੋ ਗਿਆ ਹੈ। ਵਿਸ਼ਵ ਬੈਂਕ, ਆਈ ਐਮ ਐਫ ਅਤੇ ਵਿਸ਼ਵ ਵਪਾਰ ਸੰਗਠਨ ਵਲੋਂ ਸਥਾਪਤ ਸਿਸਟਮ ਢਹਿ-ਢੇਰੀ ਹੋ ਚੁੱਕਾ ਹੈ। ਕਲਿਆਣਕਾਰੀ ਰਾਜ (ਵੈਲਫੈਅਰ ਸਟੇਟ) ਦਾ ਪਤਨ ਹੋ ਗਿਆ ਹੈ। ਸੇਫਟੀ ਨੈੱਟ (ਸੁਰੱਖਿਆ ਜਾਲ) ਹੁਣ ਮੌਜੂਦ ਨਹੀਂ ਹੈ। ਜਦੋਂ ਤੁਸੀਂ ਡਿੱਗੋਗੇ, ਤਾਂ ਤੁਹਾਨੂੰ ਕੌਣ ਸੰਭਾਲੇਗਾ? ਇਸ ਦਾ ਜਵਾਬ ਹੈ: ਪਰਿਵਾਰ, ਰਿਸ਼ਤੇਦਾਰ, ਭਾਈਚਾਰਾ। ਰਾਜ (ਸਰਕਾਰ) ਨਹੀਂ।"ਸਟੈਂਡਿੰਗ ਦੇ ਵਿਸ਼ਲੇਸ਼ਣ ਆਰਥਿਕ ਸਥਿਤੀ ਦੀ ਵਿਆਖਿਆ ਕਰਦੇ ਹਨ, ਅਤੇ ਏਰਦੋਗਾਨ ਇਹ ਸਮਝਾਉਂਦਾ ਹੈ ਕਿ ਇਹ ਸਥਿਤੀ ਸਿਆਸੀ ਕਿਉਂ ਬਣ ਜਾਂਦੀ ਹੈ। ਨੌਜਵਾਨ ਸਿਰਫ਼ ਕੰਮ ਲੱਭਣ ਲਈ ਹੀ ਜੱਦੋਜਹਿਦ ਨਹੀਂ ਕਰ ਰਹੇ। ਉਹ ਇਹ ਸਮਝਣ ਲਈ ਵੀ ਜੱਦੋਜਹਿਦ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਏਰਦੋਗਾਨ ਦਾ ਕਹਿਣਾ ਹੈ, "ਤੁਸੀਂ ਹੁਣ ਨੌਜਵਾਨਾਂ ਨੂੰ ਇਹ ਨਹੀਂ ਕਹਿ ਸਕਦੇ, 'ਜੇ ਤੁਸੀਂ ਸਖ਼ਤ ਮਿਹਨਤ ਕਰੋਗੇ, ਤਾਂ ਤੁਸੀਂ ਸਫਲ ਹੋਵੋਗੇ।' ਅਸੀਂ ਨਹੀਂ ਜਾਣਦੇ ਕਿ ਸਫਲ ਕਿਵੇਂ ਹੋਣਾ ਹੈ। ਲੋਕਾਂ ਦਾ ਦਿਨ-ਬ-ਦਿਨ ਨਿਯਮਾਂ ਤੋਂ ਵਿਸ਼ਵਾਸ ਉੱਠ ਰਿਹਾ ਹੈ। ਇਸ ਸਮਾਜ ਵਿੱਚ ਸਫਲ ਹੋਣ ਲਈ ਕੀ ਚਾਹੀਦਾ ਹੈ, ਇਸ ਬਾਰੇ ਕੋਈ ਸਾਂਝੀ ਸਹਿਮਤੀ ਨਹੀਂ ਹੈ। ਨੌਜਵਾਨ ਸਿਰਫ਼ ਕੰਮ ਲੱਭਣ ਲਈ ਹੀ ਜੱਦੋਜਹਿਦ ਨਹੀਂ ਕਰ ਰਹੇ। ਉਹ ਇਹ ਸਮਝਣ ਲਈ ਵੀ ਜੱਦੋਜਹਿਦ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਅਨਿਸ਼ਚਿਤਤਾ, ਸਮੇਂ ਦੇ ਨਾਲ, ਇੱਕ ਵਿਅਕਤੀਗਤ ਅਸਫਲਤਾ ਦੀ ਭਾਵਨਾ ਦੀ ਬਜਾਏ ਢਾਂਚਾਗਤ ਬੇਇਨਸਾਫ਼ੀ ਦੇ ਅਹਿਸਾਸ ਵਿੱਚ ਬਦਲ ਜਾਂਦੀ ਹੈ। ਅਤੇ ਇਹ ਅਹਿਸਾਸ ਗੁੱਸੇ ਨੂੰ ਜਨਮ ਦਿੰਦਾ ਹੈ।"ਇਹ ਫਰਕ ਬਹੁਤ ਮਹੱਤਵਪੂਰਨ ਹੈ। ਜੇਕਰ ਨੌਜਵਾਨ ਇਹ ਮੰਨਦੇ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਸਿਰਫ਼ ਉਨ੍ਹਾਂ ਦੀਆਂ ਆਪਣੀਆਂ ਵਿਅਕਤੀਗਤ ਅਸਫਲਤਾਵਾਂ ਹਨ, ਤਾਂ ਇਸ ਦਾ ਨਤੀਜਾ ਸ਼ਰਮ, ਦੂਜਿਆਂ ਤੋਂ ਅਲਹਿਦਗੀ, ਜਾਂ ਖਾਮੋਸ਼ ਨਿਰਾਸ਼ਾ ਦੇ ਰੂਪ ਵਿੱਚ ਨਿਕਲ ਸਕਦਾ ਸੀ। ਪਰ ਜਦੋਂ ਅਸੁਰੱਖਿਆ ਨੂੰ ਢਾਂਚਾਗਤ ਬੇਇਨਸਾਫ਼ੀ ਵਜੋਂ ਸਮਝਿਆ ਜਾਂਦਾ ਹੈ, ਤਾਂ ਗੁੱਸਾ ਸਿਆਸੀ ਰੂਪ ਧਾਰਨ ਕਰ ਲੈਂਦਾ ਹੈ।ਇਸਤੰਬੋਲ ਵਿੱਚ ਰਹਿ ਰਹੇ ਇੱਕ ਯੂਨਾਨੀ ਇਰਾਸਮਸ ਵਿਦਿਆਰਥੀ (ਵਿਦਿਆਰਥੀ ਐਕਸਚੇਂਜ `ਤੇ ਆਇਆ ਵਿਦਿਆਰਥੀ-ਅਨੁਵਾਦਕ) ਨੇ ਇਸ ਅਵਿਸ਼ਵਾਸ ਨੂੰ ਬਹੁਤ ਸਪਸ਼ਟ ਸ਼ਬਦਾਂ ਵਿੱਚ ਬਿਆਨ ਕੀਤਾ ਹੈ: "ਜੇਕਰ ਮੈਂ ਕਦੇ ਵੋਟ ਪਾਈ, ਤਾਂ ਇਹ ਸ਼ਾਇਦ ਕਿਸੇ ਵਿਰੋਧ ਵਜੋਂ ਜਾਂ ਕਿਸੇ ਚੀਜ਼ ਨੂੰ ਤਬਾਹ ਕਰਨ ਲਈ ਹੋਵੇਗੀ ਨਾ ਕਿ ਇਸ ਲਈ ਕਿ ਮੈਨੂੰ ਕਿਸੇ ਨੇਤਾ 'ਤੇ ਭਰੋਸਾ ਹੈ।"ਇਹ ਸਿਰਫ਼ ਸਨਕੀਪਨ ਨਹੀਂ ਹੈ। ਇਹ 'ਐਨੋਮੀ' - ਇੱਕ ਅਜਿਹੀ ਸਥਿਤੀ ਜਿਸ ਵਿੱਚ ਸਮਾਜਕ ਜੀਵਨ ਦੇ ਨਿਯਮ ਆਪਣੀ ਮਾਨਤਾ ਗੁਆ ਦਿੰਦੇ ਹਨ - ਦਾ ਇੱਕ ਪ੍ਰਗਟਾਵਾ ਹੈ। ਨੌਜਵਾਨ ਸ਼ਾਇਦ ਅਜੇ ਵੀ ਵੋਟ ਪਾਉਣ। ਉਹ ਸ਼ਾਇਦ ਅਜੇ ਵੀ ਸ਼ਮੂਲੀਅਤ ਕਰਨ। ਪਰ ਹੁਣ ਇਹ ਅਮਲ ਭਰੋਸੇ 'ਤੇ ਅਧਾਰਤ ਨਹੀਂ ਰਿਹਾ। ਇਹ ਇਕ ਇਨਕਾਰ ਕਰਨ ਦਾ ਅਮਲ ਹੈ।ਏਰਦੋਗਾਨ ਇਸ ਸਥਿਤੀ ਨੂੰ ਇੱਕ ਸ਼ਬਦ ਵਿੱਚ ਬਿਆਨਦਾ ਹੈ: "ਰੋਸ"। ਤੁਰਕੀ ਵਿੱਚ, ਇਹ ਰੋਸ 2013 ਵਿੱਚ ਗੇਜ਼ੀ ਪਾਰਕ ਦੇ ਪ੍ਰਦਰਸ਼ਨਾਂ ਦੌਰਾਨ ਸ਼ਕਤੀਸ਼ਾਲੀ ਰੂਪ ਵਿੱਚ ਸਾਹਮਣੇ ਆਇਆ ਸੀ, ਜਦੋਂ ਇੱਕ ਵਾਤਾਵਰਣ ਸੰਬੰਧੀ ਰੋਸ ਪ੍ਰਦਰਸ਼ਨ ਇੱਕ ਸਰਕਾਰ-ਵਿਰੋਧੀ ਵਿਆਪਕ ਅੰਦੋਲਨ ਵਿੱਚ ਬਦਲ ਗਿਆ ਸੀ। ਭਾਵੇਂ ਕਿ ਗੇਜ਼ੀ ਅੰਦੋਲਨ ਜਨਰੇਸ਼ਨ ਜ਼ੀ (ਜ਼ੈੱਡ) ਦੇ ਸਿਆਸੀ ਦੌਰ ਤੋਂ ਪਹਿਲਾਂ ਦਾ ਹੈ, ਪਰ ਏਰਦੋਗਾਨ ਜਿਸ ਰੋਸ ਦੀ ਪਛਾਣ ਕਰਦਾ ਹੈ, ਉਹ ਰੋਸ ਦੇ ਮੌਜੂਦਾ ਸਮੇਂ ਦੇ ਹੋਰ ਰੂਪਾਂ- ਵਿਦਿਆਰਥੀ ਲਹਿਰਾਂ, ਸ਼ਹਿਰੀ ਪ੍ਰਦਰਸ਼ਨਾਂ, ਆਨਲਾਈਨ ਮੁਹਿੰਮਾਂ, ਖਪਤਕਾਰਾਂ ਵਲੋਂ ਕੀਤੇ ਬਾਈਕਾਟਾਂ, ਅਤੇ ਇਨਕਾਰ ਕਰਨ ਦੇ ਆਗੂ-ਰਹਿਤ ਅਮਲਾਂ- ਵਿੱਚ ਦੁਬਾਰਾ ਸਾਹਮਣੇ ਆਇਆ ਹੈ।ਦੁਨੀਆ ਭਰ ਵਿੱਚ, ਜਨਰੇਸ਼ਨ ਜ਼ੀ (ਜ਼ੈੱਡ) ਵਾਰ-ਵਾਰ ਸਿਆਸੀ ਉਥਲ-ਪੁਥਲ ਦੇ ਮੋਹਰੀ ਰੋਲ ਵਿੱਚ ਰਹੀ ਹੈ। ਇਹ ਕਿਸੇ ਸਾਂਝੀ ਪੀੜ੍ਹੀਗਤ ਵਿਚਾਰਧਾਰਾ ਕਰਕੇ ਨਹੀਂ ਹੈ; ਸਗੋਂ ਇਹ ਨਿਤਾਣੇਪਣ (ਪ੍ਰੀਕੇਰੀਅਟੀ) ਅਤੇ ਸੰਸਥਾਵਾਂ ਵਿੱਚ ਅਵਿਸ਼ਵਾਸ ਦੇ ਸਾਂਝੇ ਤਜਰਬੇ ਦਾ ਨਤੀਜਾ ਹੈ। ਜਲਵਾਯੂ ਨਾਲ ਸੰਬੰਧਿਤ ਹੜਤਾਲਾਂ ਤੋਂ ਲੈ ਕੇ ਈਰਾਨ ਵਿੱਚ ਔਰਤਾਂ ਦੀ ਅਗਵਾਈ ਵਾਲੀ ਬਗਾਵਤ ਤੱਕ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਨੌਜਵਾਨਾਂ ਦੀ ਲਾਮਬੰਦੀ ਤੋਂ ਲੈ ਕੇ ਭਾਰਤ ਦੇ ਹਾਲੀਆ "ਕਾਕਰੋਚ" ਪ੍ਰਦਰਸ਼ਨਾਂ ਤੱਕ, ਜਨਰੇਸ਼ਨ ਜ਼ੀ (ਜ਼ੈੱਡ) ਸਿਆਸੀ ਸੰਕਟ ਦੇ ਪਲਾਂ ਵਿੱਚ ਵਾਰ-ਵਾਰ ਇੱਕ ਗੜਬੜ ਪੈਦਾ ਕਰਨ ਵਾਲੀ ਤਾਕਤ ਵਜੋਂ ਉੱਭਰੀ ਹੈ।
ਗੁੱਸਾ ਕੋਈ ਨਵੀਂ ਚੀਜ਼ ਨਹੀਂ ਹੈ। ਜੋ ਨਵਾਂ ਹੈ, ਉਹ ਹੈ ਇਸ ਦੀ ਰਫ਼ਤਾਰ, ਇਸ ਦੀ ਗਤੀਸ਼ੀਲਤਾ, ਅਤੇ ਜਿਸ ਤਰੀਕੇ ਨਾਲ ਇਹ ਸੜਕਾਂ, ਸਕਰੀਨਾਂ, ਕੰਮ ਵਾਲੀਆਂ ਥਾਵਾਂ, ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਕੈਂਪਸਾਂ ਅਤੇ ਬਾਜ਼ਾਰਾਂ ਤੱਕ ਫੈਲਦਾ ਹੈ। ਡਿਜੀਟਲ ਪੂੰਜੀਵਾਦ ਅਤੇ ਸੰਘਰਸ਼ ਦਾ ਨਵਾਂ ਮੈਦਾਨ
ਇਹ ਕਹਿਣ ਨੂੰ ਜੀਅ ਕਰ ਸਕਦਾ ਹੈ ਕਿ ਸੋਸ਼ਲ ਮੀਡੀਆ ਜੈਨ ਜ਼ੀ ਦੀ ਸਿਆਸਤ ਦਾ ਮੁੱਖ ਚਾਲਕ ਹੈ। ਪਰ ਇਹ ਬਹੁਤ ਸਰਲ ਵਿਆਖਿਆ ਹੋਵੇਗੀ। ਡਿਜੀਟਲ ਪਲੇਟਫਾਰਮਾਂ ਨੇ ਸ਼ੋਸ਼ਣ, ਕਰਜ਼ੇ, ਅਸੁਰੱਖਿਆ, ਜਾਂ ਪੁਲੀਸ ਦੀ ਹਿੰਸਾ ਨੂੰ ਜਨਮ ਨਹੀਂ ਦਿੱਤਾ। ਪਰ ਉਨ੍ਹਾਂ ਨੇ ਉਸ ਮੈਦਾਨ ਨੂੰ ਜ਼ਰੂਰ ਬਦਲ ਦਿੱਤਾ ਹੈ ਜਿੱਥੇ ਇਹ ਸੰਘਰਸ਼ ਦੇਖੇ ਜਾਂਦੇ ਹਨ, ਜਥੇਬੰਦ ਕੀਤੇ ਜਾਂਦੇ ਹਨ, ਤੇਜ਼ ਕੀਤੇ ਜਾਂਦੇ ਹਨ, ਅਤੇ ਜਿਨ੍ਹਾਂ ਤੋਂ ਕਮਾਈ ਕੀਤੀ ਜਾਂਦੀ ਹੈ।ਡਿਜੀਟਲ ਲੇਬਰ ਅਤੇ ਪੂੰਜੀਵਾਦ ਦੇ ਵਿਸ਼ੇ `ਤੇ ਕੰਮ ਕਰਨ ਵਾਲੇ ਮੀਡੀਆ ਸਿਧਾਂਤਕਾਰ ਕ੍ਰਿਸਚੀਅਨ ਫੁਕਸ ਦਾ ਤਰਕ ਹੈ ਕਿ ਪਲੇਟਫਾਰਮਾਂ ਨੂੰ ਸਮਕਾਲੀ ਬਗਾਵਤਾਂ ਦੇ ਕਾਰਨ ਵਜੋਂ ਨਹੀਂ, ਸਗੋਂ ਡਿਜੀਟਲ ਪੂੰਜੀਵਾਦ ਅਧੀਨ ਸਮਾਜਕ ਸੰਘਰਸ਼ਾਂ ਦੇ ਮਾਧਿਅਮ (ਮੀਡੀਏਟਰਜ਼) ਵਜੋਂ ਸਮਝਿਆ ਜਾਣਾ ਚਾਹੀਦਾ ਹੈ। ਉਹ ਕਹਿੰਦਾ ਹੈ "ਸੋਸ਼ਲ ਮੀਡੀਆ ਸਮਕਾਲੀ ਵਿਰੋਧ ਪ੍ਰਦਰਸ਼ਨਾਂ, ਬਗਾਵਤਾਂ ਅਤੇ ਕ੍ਰਾਂਤੀਆਂ ਦਾ ਕਾਰਨ ਨਹੀਂ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਨੌਜਵਾਨ ਤਕਨਾਲੋਜੀ ਵਿੱਚ ਬਹੁਤ ਮਾਹਰ ਹਨ, ਇਹ ਸੁਭਾਵਿਕ ਹੈ ਕਿ ਉਹ ਵਿਰੋਧ ਪ੍ਰਦਰਸ਼ਨਾਂ ਦੇ ਸੰਚਾਰ, ਤਾਲਮੇਲ ਅਤੇ ਸੰਗਠਨ ਵਿੱਚ ਹਰ ਤਰ੍ਹਾਂ ਦੇ ਡਿਜੀਟਲ ਮੀਡੀਆ ਦੀ ਵਰਤੋਂ ਕਰਦੇ ਹਨ। ਭੈੜੀਆਂ ਹਾਲਤਾਂ ਵਾਲਾ ਅਤੇ ਅਨਿਸ਼ਚਿਤ ਰੁਜ਼ਗਾਰ (ਪ੍ਰੀਕੇਰੀਅਸ ਲੇਬਰ) ਨਿਸ਼ਚਿਤ ਤੌਰ 'ਤੇ ਜਨਰੇਸ਼ਨ ਜ਼ੀ ਦੇ ਕੁਝ ਵਿਰੋਧ ਪ੍ਰਦਰਸ਼ਨਾਂ ਦਾ ਇਕ ਮਹੱਤਵਪੂਰਨ ਕਾਰਕ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਵਿਰੋਧ ਪ੍ਰਦਰਸ਼ਨ ਸੋਸ਼ਲ ਮੀਡੀਆ ਪਲੇਟਫਾਰਮਾਂ ਦੁਆਰਾ 'ਪੈਦਾ' ਕੀਤੇ ਗਏ ਹਨ। ਡਿਜੀਟਲ ਪੂੰਜੀਵਾਦ ਵਿੱਚ ਇਹ ਪਲੇਟਫਾਰਮ ਸ਼ੋਸ਼ਣ ਅਤੇ ਸਮਾਜਿਕ ਸੰਘਰਸ਼ਾਂ ਨੂੰ ਪੈਦਾ ਨਹੀਂ ਕਰਦੇ, ਸਗੋਂ ਉਨ੍ਹਾਂ ਦੇ ਇੱਕ ਮਾਧਿਅਮ ਵਜੋਂ ਕੰਮ ਕਰਦੇ ਹਨ।" ਜਨਰੇਸ਼ਨ ਜ਼ੀ (ਜ਼ੈੱਡ) ਦੇ ਬਹੁਤ ਸਾਰੇ ਮੈਂਬਰਾਂ ਵਿੱਚ ਉੱਭਰੀ ਸਿਆਸਤ ਨੂੰ ਸਿਰਫ਼ ਟਿਕਟੌਕ, ਇੰਸਟਾਗ੍ਰਾਮ, ਐਕਸ, ਜਾਂ ਕਿਸੇ ਹੋਰ ਪਲੇਟਫਾਰਮ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਪਰ ਉਨ੍ਹਾਂ ਨੂੰ ਇਨ੍ਹਾਂ ਪਲੇਟਫਾਰਮਾਂ ਤੋਂ ਬਾਹਰ ਰੱਖ ਕੇ ਵੀ ਨਹੀਂ ਸਮਝਿਆ ਜਾ ਸਕਦਾ। ਪੀੜ੍ਹੀਗਤ ਸਮੂਹ ਜਮਾਤ ਨੂੰ ਖਤਮ ਨਹੀਂ ਕਰਦੇ। ਸਗੋਂ ਪੀੜ੍ਹੀਗਤ ਤਜਰਬਾ ਉਨ੍ਹਾਂ ਸਥਿਤੀਆਂ ਨੂੰ ਰੂਪ ਦਿੰਦਾ ਹੈ ਜਿਨ੍ਹਾਂ ਅਧੀਨ ਜਮਾਤੀ ਸੰਬੰਧਾਂ ਨੂੰ ਮਹਿਸੂਸ ਕੀਤਾ ਜਾਂਦਾ ਹੈ। ਡਿਜੀਟਲ ਮੀਡੀਆ ਉਨ੍ਹਾਂ ਮੁੱਖ ਥਾਂਵਾਂ ਵਿੱਚੋਂ ਇੱਕ ਥਾਂ ਬਣ ਗਿਆ ਹੈ ਜਿੱਥੇ ਜਨਰੇਸ਼ਨ ਜ਼ੀ (ਜ਼ੈੱਡ) ਦਾ ਗੁੱਸਾ ਫੈਲਦਾ ਹੈ, ਜਿੱਥੇ ਰੋਸ ਨੂੰ ਜਥੇਬੰਦ ਕੀਤਾ ਜਾਂਦਾ ਹੈ, ਜਿੱਥੇ ਪਛਾਣਾਂ ਬਣਦੀਆਂ ਹਨ, ਅਤੇ ਜਿੱਥੇ ਵਿਰੋਧ ਨੂੰ ਵੀ ਸਮੱਗਰੀ (ਕੰਟੈਂਟ), ਡਾਟੇ ਅਤੇ ਮੁਨਾਫ਼ੇ ਵਿੱਚ ਬਦਲਿਆ ਜਾ ਸਕਦਾ ਹੈ। ਵਿਰੋਧਾਭਾਸ (ਕੰਟਰਾਡਿਕਸ਼ਨ) ਉਨ੍ਹਾਂ ਸਥਿਤੀਆਂ ਵਿੱਚ ਹੈ ਜਿਨ੍ਹਾਂ ਦੇ ਅਧੀਨ ਅੱਜ ਬਹੁਤ ਸਾਰੇ ਨੌਜਵਾਨ ਕੰਮ ਕਰਦੇ ਹਨ। ਇੱਥੋਂ ਤੱਕ ਕਿ ਜੋ ਲੋਕ ਅਜੋਕੇ ਪ੍ਰਬੰਧ ਨੂੰ ਰੱਦ ਕਰਦੇ ਹਨ, ਉਹ ਵੀ ਸੱਟੇਬਾਜ਼ੀ ਵਾਲੇ ਡਿਜੀਟਲ ਬਾਜ਼ਾਰਾਂ, ਇਨਫਲੂਐਂਸਰ ਅਰਥਚਾਰਿਆਂ, ਪਲੇਟਫਾਰਮ ਲੇਬਰ (ਪਲੇਟਫਾਰਮਾਂ `ਤੇ ਮਜ਼ਦੂਰੀ ਜਾਂ ਗਿੱਗ ਵਰਕ), ਅਤੇ ਐਲਗੋਰਿਦਮਿਕ ਮੁਕਾਬਲੇ ਵਿੱਚ ਫਸ ਸਕਦੇ ਹਨ। ਉਹ ਸਵੇਰੇ ਪੂੰਜੀਵਾਦ ਦਾ ਵਿਰੋਧ ਕਰ ਸਕਦੇ ਹਨ ਅਤੇ ਰਾਤ ਨੂੰ ਇਸ ਦੇ ਹੀ ਪਲੇਟਫਾਰਮਾਂ ਲਈ ਕੰਮ ਕਰਨ ਲਈ ਮਜ਼ਬੂਰ ਹੋ ਸਕਦੇ ਹਨ।ਡਿਜੀਟਲ ਪੂੰਜੀਵਾਦ ਨੌਜਵਾਨਾਂ ਦੀ ਜ਼ਿੰਦਗੀ ਤੋਂ ਬਾਹਰ ਨਹੀਂ ਹੈ। ਇਹ ਉਨ੍ਹਾਂ ਦੇ ਕੰਮ, ਉਨ੍ਹਾਂ ਦੀ ਸੰਚਾਰ ਵਿਧੀ, ਉਨ੍ਹਾਂ ਦੇ ਧਿਆਨ, ਅਤੇ ਦਿਨ-ਬ-ਦਿਨ ਉਨ੍ਹਾਂ ਦੀ ਆਪਣੇ ਬਾਰੇ ਸਮਝ (ਸੈਂਸ ਆਫ ਸੈਲਫ) ਦੇ ਢਾਂਚੇ ਨੂੰ ਨਿਰਧਾਰਿਤ ਕਰਦਾ ਹੈ। ਫੁਕਸ ਅਨੁਸਾਰ ਡਿਜੀਟਲ ਪੂੰਜੀ ਵਿਸ਼ਵਵਿਆਪੀ (ਗਲੋਬਲ) ਹੈ, ਜਦੋਂ ਕਿ ਡਿਜੀਟਲ ਵਰਕਰ ਸਥਾਨਕ, ਇਕੱਲੇ ਅਤੇ ਖਿੰਡੇ ਹੋਏ ਹਨ। ਸਮੱਸਿਆ ਸਿਰਫ਼ ਇਹ ਨਹੀਂ ਹੈ ਕਿ ਪਲੇਟਫਾਰਮ ਲੇਬਰ ਵਿੱਚ ਘੱਟ ਮਿਹਨਤਾਨਾ ਮਿਲਦਾ ਹੈ। ਸਮੱਸਿਆ ਇਹ ਵੀ ਹੈ ਕਿ ਇਸ ਨੂੰ ਅਜਿਹੇ ਤਰੀਕਿਆਂ ਨਾਲ ਸੰਗਠਿਤ ਕੀਤਾ ਗਿਆ ਹੈ ਜੋ ਸਮੂਹਿਕ ਤਾਕਤ (ਕੁਲੈਕਟਿਵ ਪਾਵਰ) ਨੂੰ ਉਸਾਰਨਾ ਹੋਰ ਵੀ ਔਖਾ ਬਣਾਉਂਦੇ ਹਨ। ਫੁਕਸ ਅਨੁਸਾਰ, "ਡਿਜੀਟਲ ਲੇਬਰ ਅਕਸਰ ਵਿਅਕਤੀਗਤ ਅਤੇ ਖਿੰਡੀ ਹੋਈ ਹੁੰਦੀ ਹੈ। ਮਜ਼ਦੂਰ ਇੱਕ-ਦੂਜੇ ਤੋਂ ਟੁੱਟੇ ਹੋਏ ਕੰਮ ਕਰਦੇ ਹਨ, ਅਤੇ ਸਮੂਹਿਕ ਤੌਰ `ਤੇ ਸੰਗਠਿਤ ਹੋਣ ਦੀਆਂ ਸੰਭਾਵਨਾਵਾਂ ਕਮਜ਼ੋਰ ਹੁੰਦੀਆਂ ਹਨ। ਇਹ ਚੀਜ਼ ਉਨ੍ਹਾਂ ਨੂੰ ਹੋਰ ਨਿਤਾਣੇ ਬਣਾਉਂਦੀ ਹੈ ਅਤੇ ਉਹਨਾਂ ਦਾ ਸ਼ੋਸ਼ਣ ਕਰਨਾ ਅਸਾਨ ਹੋ ਜਾਂਦਾ ਹੈ।"ਦੂਜੇ ਸ਼ਬਦਾਂ ਵਿੱਚ, ਡਿਜੀਟਲ ਅਰਥਚਾਰਾ ਇੱਕ ਅਜਿਹੀ ਵਰਕਫੋਰਸ (ਮਜ਼ਦੂਰ ਸ਼ਕਤੀ) ਪੈਦਾ ਕਰਦਾ ਹੈ ਜੋ ਲਗਾਤਾਰ ਆਪਸ ਵਿੱਚ ਜੁੜੀ ਹੋਈ ਤਾਂ ਹੈ, ਪਰ ਸਿਆਸੀ ਤੌਰ 'ਤੇ ਵੱਖ-ਵੱਖ ਹੈ। ਲੱਖਾਂ ਲੋਕ ਆਨਲਾਈਨ ਹਨ; ਹਰ ਕੋਈ ਦਿਖਾਈ ਦੇ ਰਿਹਾ ਹੈ; ਹਰ ਕੋਈ ਕੁਝ ਨਾ ਕੁਝ ਪੈਦਾ ਕਰ ਰਿਹਾ ਹੈ। ਫਿਰ ਵੀ ਮਜ਼ਦੂਰ ਅਕਸਰ ਇਕੱਲੇ ਹੀ ਮਾਰਕੀਟ ਦਾ ਸਾਹਮਣਾ ਕਰਦੇ ਹਨ।ਫੁਕਸ ਦਾ ਤਰਕ ਹੈ ਕਿ ਜੇਕਰ ਪੂੰਜੀ ਦਾ ਵਿਸ਼ਵੀਕਰਨ ਹੋਇਆ ਹੈ, ਤਾਂ ਲੇਬਰ ਨੂੰ ਵੀ ਵਿਸ਼ਵ ਪੱਧਰ 'ਤੇ ਸੰਗਠਿਤ ਹੋਣਾ ਚਾਹੀਦਾ ਹੈ। "ਸਾਨੂੰ ਇੱਕ ਅੰਤਰ-ਰਾਸ਼ਟਰੀ ਅਤੇ ਵਿਸ਼ਵ ਪੱਧਰ ਦੀ ਡਿਜੀਟਲ ਲੇਬਰ ਯੂਨੀਅਨ ਦੀ ਲੋੜ ਹੈ ਜਿੱਥੇ ਦੁਨੀਆ ਭਰ ਦੇ ਡਿਜੀਟਲ ਵਰਕਰ ਡਿਜੀਟਲ ਪੂੰਜੀ ਦੇ ਖਿਲਾਫ ਇੱਕਜੁੱਟ ਹੋਣ।"ਇੱਥੇ ਆ ਕੇ ਬਹਿਸ ਨੌਜਵਾਨ ਸਭਿਆਚਾਰ (ਯੂਥ ਕਲਚਰ) ਤੋਂ ਅੱਗੇ ਨਿਕਲ ਜਾਂਦੀ ਹੈ। ਸਵਾਲ ਇਹ ਨਹੀਂ ਹੈ ਕਿ ਨੌਜਵਾਨ ਪਿਛਲੀਆਂ ਪੀੜ੍ਹੀਆਂ ਨਾਲੋਂ ਜ਼ਿਆਦਾ ਤਨਜ਼ੀਆ (ਆਇਰੌਨਿਕ), ਚਿੰਤਾਤੁਰ, ਆਨਲਾਈਨ, ਜਾਂ ਬੇਸਬਰੇ ਹਨ। ਸਵਾਲ ਇਹ ਹੈ: ਕੀ ਲੇਬਰ ਅਤੇ ਸੰਚਾਰ ਦੇ ਨਵੇਂ ਰੂਪ ਜਮਾਤੀ ਬਣਤਰਾਂ ਨੂੰ ਨਵਾਂ ਰੂਪ ਦੇ ਰਹੇ ਹਨ? ਅਤੇ ਜੇਕਰ ਅਜਿਹਾ ਹੈ, ਤਾਂ ਕੀ ਜਮਾਤੀ ਸਿਆਸਤ ਦੇ ਇਹ ਨਵੇਂ ਰੂਪ ਉਨ੍ਹਾਂ ਹੀ ਪਲੇਟਫਾਰਮਾਂ ਦੁਆਰਾ ਖਪਾ ਲਏ ਜਾਣ ਤੋਂ ਬਚ ਸਕਦੇ ਹਨ ਜਿਨ੍ਹਾਂ ਰਾਹੀਂ ਇਹ ਫੈਲਦੇ ਹਨ?ਨੌਜਵਾਨ ਪੀੜਤ ਵੀ ਅਤੇ ਸਿਆਸੀ ਤਾਕਤ ਵੀ ਅਨੂ ਮੁਹੰਮਦ, ਇੱਕ ਬੰਗਲਾਦੇਸ਼ੀ ਅਰਥਸ਼ਾਸਤਰੀ ਅਤੇ ਪੂੰਜੀਵਾਦ ਦਾ ਆਲੋਚਕ ਹੈ। ਉਸ ਦਾ ਮੰਨਣਾ ਹੈ ਕਿ ਬੇਰੁਜ਼ਗਾਰੀ ਅਤੇ ਅਨਿਸ਼ਚਿਤ ਕੰਮ (ਪ੍ਰੀਕੇਰੀਅਸ ਵਰਕ) ਨੂੰ ਪੂੰਜੀਵਾਦੀ ਮਾਰਕੀਟ ਅਰਥਚਾਰੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। ਉਹ ਇਸ ਗੱਲ `ਤੇ ਵੀ ਜ਼ੋਰ ਦਿੰਦਾ ਹੈ ਕਿ ਇਹਨਾਂ ਸਥਿਤੀਆਂ ਕਾਰਨ ਸਿਰਫ ਇਕ ਹੀ ਸਿਆਸੀ ਨਤੀਜਾ ਨਹੀਂ ਨਿਕਲਦਾ। ਅਨੂ ਮੁਹੰਮਦ ਅਨੁਸਾਰ "ਹਾਕਮ ਜਮਾਤਾਂ ਇਸ ਸਥਿਤੀ ਨੂੰ ਨੌਜਵਾਨਾਂ ਦੀ ਵਰਤੋਂ ਕਰਨ ਦੇ ਇੱਕ ਮੌਕੇ ਵਜੋਂ ਦੇਖਦੀਆਂ ਹਨ। ਨੌਜਵਾਨ ਛੋਟੀ ਉਮਰ ਤੋਂ ਹੀ ਅਨਿਸ਼ਚਿਤਤਾ, ਅਸਥਿਰਤਾ, ਅਤੇ ਨਾਉਮੀਦੀ ਦਾ ਸਾਹਮਣਾ ਕਰਦੇ ਹਨ। ਜਿੱਥੇ ਇਹ ਸਥਿਤੀਆਂ ਕੁਝ ਨੌਜਵਾਨਾਂ ਨੂੰ ਇਸ ਸਿਸਟਮ ਦਾ ਹਿੱਸਾ ਬਣਾ ਦਿੰਦੀਆਂ ਹਨ, ਉੱਥੇ ਹੀ ਇਹ ਦੂਜਿਆਂ ਨੂੰ ਇਸ ਵਿਵਸਥਾ 'ਤੇ ਸਵਾਲ ਉਠਾਉਣ ਅਤੇ ਇਸ ਦਾ ਵਿਰੋਧ ਕਰਨ ਲਈ ਮਜ਼ਬੂਰ ਕਰਦੀਆਂ ਹਨ।"ਇਹ ਜਨਰੇਸ਼ਨ ਜ਼ੀ (ਜ਼ੈੱਡ) ਦੀ ਸਿਆਸਤ ਦੇ ਕੇਂਦਰੀ ਵਿਰੋਧਾਭਾਸਾਂ (ਕੰਟਰਾਡਿਕਸ਼ਨਜ਼) ਵਿੱਚੋਂ ਇੱਕ ਹੈ, ਜੋ ਖੁਦ ਪੂੰਜੀਵਾਦ ਦੇ ਇੱਕ ਵਿਆਪਕ ਸੰਕਟ ਦਾ ਅਕਸ ਦਿਖਾਉਂਦਾ ਹੈ। ਅਸੁਰੱਖਿਆ ਦੀਆਂ ਹਾਲਤਾਂ ਸਿਰਫ਼ ਇੱਕ ਕਿਸਮ ਦੀ ਸਿਆਸਤ ਪੈਦਾ ਨਹੀਂ ਕਰਦੀਆਂ। ਇਹ ਹਥਿਆਰ ਸੁੱਟਣ, ਸਭ ਚੀਜ਼ਾਂ ਦਾ ਨਿਖੇਧ ਕਰਨ (ਨਿਹਲਿਜ਼ਮ), ਜਾਂ ਸਥਿਤੀ ਅਨੁਸਾਰ ਢਲ ਜਾਣ — ਜਾਂ ਫਿਰ ਵਿਰੋਧ ਅਤੇ ਬਗਾਵਤ ਨੂੰ ਜਨਮ ਦੇ ਸਕਦੀਆਂ ਹਨ। ਨੌਜਵਾਨਾਂ ਦਾ ਇੱਕ ਹਿੱਸਾ ਇਸ ਸਿਸਟਮ ਦਾ ਇੱਕ ਸੰਦ ਬਣ ਸਕਦਾ ਹੈ, ਜਦੋਂ ਕਿ ਦੂਜਾ ਹਿੱਸਾ ਇਸ ਦੇ ਖਿਲਾਫ ਵਿਰੋਧ ਦਾ ਹਿੱਸਾ ਬਣ ਜਾਂਦਾ ਹੈ।ਬੰਗਲਾਦੇਸ਼ ਵਿੱਚ 2024 ਦੇ ਅੰਦੋਲਨ ਨੇ ਇਹ ਦਿਖਾਇਆ ਕਿ ਨੌਜਵਾਨਾਂ ਦੀ ਬੇਚੈਨੀ ਕਿੰਨੀ ਛੇਤੀ ਭੜਕ ਸਕਦੀ ਹੈ। ਅਜਿਹੇ ਹੀ ਪੈਟਰਨ ਹੋਰ ਥਾਵਾਂ 'ਤੇ ਵੀ ਦੇਖੇ ਜਾ ਸਕਦੇ ਹਨ। ਨੌਜਵਾਨ ਹਮੇਸ਼ਾਂ ਪਾਰਟੀਆਂ ਰਾਹੀਂ ਸੰਗਠਿਤ ਨਹੀਂ ਹੁੰਦੇ। ਉਹ ਹਮੇਸ਼ਾਂ ਸੁਲਝੀਆਂ ਹੋਈਆਂ ਵਿਚਾਰਧਾਰਾਵਾਂ ਤੋਂ ਸੇਧ ਨਹੀਂ ਲੈਂਦੇ। ਉਨ੍ਹਾਂ ਦੇ ਅੰਦੋਲਨ ਅਕਸਰ ਅਸਥਿਰ ਅਤੇ ਅੰਦਰੂਨੀ ਤੌਰ 'ਤੇ ਵਿਰੋਧਾਭਾਸੀ ਹੁੰਦੇ ਹਨ। ਫਿਰ ਵੀ ਉਹ ਵਾਰ ਵਾਰ ਸਿਆਸੀ ਤਬਦੀਲੀਆਂ ਦੇ ਕੇਂਦਰ ਵਿੱਚ ਨਜ਼ਰ ਆਉਂਦੇ ਹਨ। ਇਹ ਸਥਿਤੀਆਂ ਪੁਰਾਣੀਆਂ ਸਿਆਸੀ ਸੰਸਥਾਵਾਂ ਨੂੰ ਚਿੰਤਾ ਵਿੱਚ ਪਾਉਂਦੀਆਂ ਹਨ। ਪਾਰਟੀਆਂ ਅਕਸਰ ਉਮੀਦ ਕਰਦੀਆਂ ਹਨ ਕਿ ਨੌਜਵਾਨ ਜਾਣੇ-ਪਛਾਣੇ ਰਸਤਿਆਂ - ਮੈਂਬਰਸ਼ਿਪ, ਮੁਹਿੰਮਾਂ, ਚੋਣਾਂ, ਵਿਚਾਰਧਾਰਕ ਵਫ਼ਾਦਾਰੀ - ਰਾਹੀਂ ਸਿਆਸਤ ਵਿੱਚ ਆਉਣਗੇ। ਪਰ ਜਨਰੇਸ਼ਨ ਜ਼ੀ (ਜ਼ੈੱਡ) ਅਕਸਰ ਸੰਕਟਾਂ ਦੇ ਪ੍ਰਤੀਕਰਮ ਰਾਹੀਂ ਸਿਆਸਤ ਵਿੱਚ ਪ੍ਰਵੇਸ਼ ਕਰਦੀ ਹੈ: ਰਿਹਾਇਸ਼ ਬਾਰੇ ਜਦਜਹਿਦ, ਜਲਵਾਯੂ ਨਾਲ ਸੰਬੰਧਿਤ ਆਫ਼ਤ, ਭ੍ਰਿਸ਼ਟਾਚਾਰ ਦੇ ਸਕੈਂਡਲ, ਕੈਂਪਸਾਂ ਵਿਚਲੇ ਵਿਰੋਧ ਪ੍ਰਦਰਸ਼ਨ, ਜਾਂ ਕਿਸੇ ਵਿਆਪਕ ਬੇਇਨਸਾਫੀ ਨੂੰ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਣ ਵਾਲੀ ਵਾਇਰਲ ਵੀਡੀਓ ਦੇ ਪ੍ਰਤੀਕਰਮ ਵਿੱਚ। ਨਤੀਜਾ ਇਕ ਅਜਿਹੀ ਸਿਆਸਤ ਵਜੋਂ ਸਾਹਮਣੇ ਆਉਂਦਾ ਹੈ ਜਿਸ ਨੂੰ ਕਾਬੂ ਕਰਨਾ ਔਖਾ ਹੁੰਦਾ ਹੈ। ਇਹ ਤੇਜ਼ੀ ਨਾਲ ਆਉਣ ਵਾਲੀ ਅਤੇ ਨੈਤਿਕ ਤੌਰ `ਤੇ ਤੀਬਰ ਹੋ ਸਕਦੀ ਹੈ। ਇਹ ਅਸਪਸ਼ਟ ਜਾਂ ਅਮੂਰਤ ਹੋ ਸਕਦੀ ਹੈ। ਇਹ ਅਲੋਪ ਹੋ ਸਕਦੀ ਹੈ ਅਤੇ ਦੁਬਾਰਾ ਪ੍ਰਗਟ ਹੋ ਸਕਦੀ ਹੈ। ਇਹ ਲੀਡਰਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੀ ਹੈ। ਇਹ ਗੱਲਬਾਤ ਜਾਂ ਸਮਝੌਤਿਆਂ `ਤੇ ਭਰੋਸਾ ਨਾ ਕਰਨ ਵਾਲੀ ਹੋ ਸਕਦੀ ਹੈ। ਪਰ ਇਸ ਨੂੰ ਸਿਆਸਤ ਤੋਂ ਬੇਮੁਖਤਾ ਕਹਿ ਕੇ ਖਾਰਜ ਨਹੀਂ ਕੀਤਾ ਜਾ ਸਕਦਾ।ਨਾ ਭਰੋਸਾ, ਨਾ ਪਿੱਛੇ ਹੱਟਣਾ ਜਨਰੇਸ਼ਨ ਜ਼ੀ (ਜ਼ੈੱਡ) ਦੇ ਵਿਰੋਧਾਭਾਸਾਂ ਵਿੱਚੋਂ ਇੱਕ ਵਿਰੋਧਭਾਸ ਇਹ ਹੈ: ਬੇਭਰੋਸਗੀ ਹਮੇਸ਼ਾਂ ਪਿੱਛੇ ਹਟਣ ਵੱਲ ਨਹੀਂ ਲੈ ਜਾਂਦੀ। ਨੌਜਵਾਨ ਸੰਸਥਾਵਾਂ 'ਤੇ ਅਵਿਸ਼ਵਾਸ ਕਰ ਸਕਦੇ ਹਨ ਅਤੇ ਫਿਰ ਵੀ ਵੋਟ ਪਾ ਸਕਦੇ ਹਨ। ਉਹ ਸਿਆਸੀ ਪ੍ਰਬੰਧ ਨੂੰ ਨਫ਼ਰਤ ਕਰ ਸਕਦੇ ਹਨ ਅਤੇ ਫਿਰ ਵੀ ਸੜਕਾਂ 'ਤੇ ਉਤਰ ਸਕਦੇ ਹਨ। ਉਹ ਰਵਾਇਤੀ ਸਿਆਸਤ ਦਾ ਮਜ਼ਾਕ ਉਡਾ ਸਕਦੇ ਹਨ ਅਤੇ ਫਿਰ ਵੀ ਕੰਮ, ਖਪਤ, ਪਛਾਣ, ਜਲਵਾਯੂ, ਯੁੱਧ, ਅਤੇ ਨਾਬਰਾਬਰੀ ਬਾਰੇ ਮਜ਼ਬੂਤ ਨੈਤਿਕ ਧਾਰਨਾਵਾਂ ਵਿਕਸਿਤ ਕਰ ਸਕਦੇ ਹਨ।ਮੇਰੇ ਨਾਲ ਗੱਲ ਕਰਨ ਵਾਲੇ ਇਕ ਨੌਜਵਾਨ ਨੇ ਕੈਰੀਅਰ (ਰੁਜ਼ਗਾਰ) ਨਾਲ ਸੰਬੰਧਿਤ ਪੁਰਾਣੇ ਵਾਅਦੇ ਦੇ ਖਤਮ ਹੋਣ ਨੂੰ ਬਹੁਤ ਹੀ ਸਪਸ਼ਟਤਾ ਨਾਲ ਬਿਆਨ ਕੀਤਾ: "ਕੈਰੀਅਰ (ਰੁਜ਼ਗਾਰ) ਦੀ ਪੌੜੀ ਚੜ੍ਹਨਾ? ਮੈਂ ਤਾਂ ਬੱਸ ਪੌੜੀ ਦੇ ਹੇਠਾਂ ਕੁਚਲੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਿਛਲੀਆਂ ਪੀੜ੍ਹੀਆਂ ਕੋਲ ਪੱਚੀ ਸਾਲ ਦੀ ਉਮਰ ਵਿੱਚ ਜੋ ਘਰ ਅਤੇ ਗੱਡੀ ਹੁੰਦੀ ਸੀ, ਮੇਰੇ ਲਈ ਉਸ ਦਾ ਸੁਪਨਾ ਲੈਣਾ ਵੀ ਦੂਰ ਦੀ ਗੱਲ ਹੈ।" ਇਹ ਸਿਰਫ਼ ਪੈਸੇ ਬਾਰੇ ਸ਼ਿਕਾਇਤ ਨਹੀਂ ਹੈ। ਇਹ ਇੱਕ ਪੂਰੇ ਨੈਤਿਕ ਅਰਥਚਾਰੇ ਦੇ ਢਹਿ-ਢੇਰੀ ਹੋਣ ਨੂੰ ਦਰਸਾਉਂਦਾ ਹੈ। ਪੁਰਾਣਾ ਵਾਅਦਾ ਕਹਿੰਦਾ ਸੀ ਕਿ ਮਿਹਨਤ ਦਾ ਫਲ ਮਿਲੇਗਾ, ਸਮਾਂ ਪਾ ਕੇ ਬਾਲਗ ਉਮਰ ਦੀ ਜ਼ਿੰਦਗੀ ਹੋਰ ਟਿਕਾਊ ਹੋ ਜਾਵੇਗੀ, ਅਤੇ ਭਵਿੱਖ ਇੱਕ ਅਜਿਹੀ ਚੀਜ਼ ਹੋਵੇਗਾ ਜਿਸ ਬਾਰੇ ਇਕ ਵਿਅਕਤੀ ਸਹੀ ਯੋਜਨਾ ਬਣਾ ਸਕਣ ਦੇ ਯੋਗ ਹੋਵੇਗਾ। ਬਹੁਤ ਸਾਰੇ ਨੌਜਵਾਨਾਂ ਨੂੰ ਹੁਣ ਇਹ ਵਾਅਦਾ ਇਤਿਹਾਸ ਦੀ ਇਕ ਪੁਰਾਣੀ ਨਿਸ਼ਾਨੀ ਵਾਂਗ ਜਾਪਦਾ ਹੈ।ਫਿਰ ਵੀ ਇਸ ਬੇਭਰੋਸਗੀ ਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨਾਂ ਨੇ ਕੁੱਝ ਕਰਨਾ ਬੰਦ ਕਰ ਦਿੱਤਾ ਹੈ। ਇਸ ਦੇ ਉਲਟ, ਉਨ੍ਹਾਂ ਦੀ ਸਿਆਸਤ ਅਕਸਰ ਅਜਿਹੀਆਂ ਥਾਵਾਂ 'ਤੇ ਪ੍ਰਗਟ ਹੁੰਦੀ ਹੈ ਜਿਨ੍ਹਾਂ ਨੂੰ ਪੁਰਾਣੀਆਂ ਪੀੜ੍ਹੀਆਂ ਸਿਆਸੀ ਥਾਂਵਾਂ ਨਹੀਂ ਸਮਝਦੀਆਂ। ਜਨਰੇਸ਼ਨ ਜ਼ੀ (ਜ਼ੈੱਡ) ਦੇ ਸਿਆਸੀ ਤੌਰ 'ਤੇ ਸਰਗਰਮ ਮੈਂਬਰ ਬ੍ਰੈਂਡਾਂ ਦਾ ਬਾਈਕਾਟ ਕਰਦੇ ਹਨ। ਉਹ ਨੌਕਰੀਆਂ ਛੱਡਦੇ ਹਨ। ਉਹ ਆਪਸੀ ਸਹਾਇਤਾ ਦੇ ਨੈੱਟਵਰਕ ਬਣਾਉਂਦੇ ਹਨ। ਉਹ ਹੈਸ਼ਟੈਗਾਂ ਨੂੰ ਹੁਲਾਰਾ ਦਿੰਦੇ ਹਨ। ਉਹ ਕੰਮ-ਮਾਲਕਾਂ ਦਾ ਪਰਦਾਫਾਸ਼ ਕਰਦੇ ਹਨ। ਉਹ ਪਾਰਟੀਆਂ ਵਿੱਚ ਸ਼ਾਮਲ ਹੋਏ ਬਿਨਾਂ ਸੜਕੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ। ਉਹ ਤਨਜ਼ ਨੂੰ ਇੱਕ ਹਥਿਆਰ ਵਜੋਂ ਵਰਤਦੇ ਹਨ। ਉਹ ਖਪਤ ਨੂੰ ਨੈਤਿਕ ਫੈਸਲੇ ਵਿੱਚ ਅਤੇ ਡਿਜੀਟਲ ਦਿੱਖ (ਵਿਜ਼ੀਬਿਲਟੀ) ਨੂੰ ਦਬਾਅ ਵਿੱਚ ਬਦਲ ਦਿੰਦੇ ਹਨ।ਇਸ ਵਿੱਚੋਂ ਕੁਝ ਦਾ ਆਸਾਨੀ ਨਾਲ ਵਪਾਰੀਕਰਨ ਹੋ ਜਾਂਦਾ ਹੈ। ਕੁਝ ਸਤਹੀ ਹੁੰਦਾ ਹੈ। ਕੁਝ ਉੱਨੀ ਹੀ ਤੇਜ਼ੀ ਨਾਲ ਅਲੋਪ ਹੋ ਜਾਂਦਾ ਹੈ ਜਿੰਨੀ ਤੇਜ਼ੀ ਨਾਲ ਇਹ ਪ੍ਰਗਟ ਹੁੰਦਾ ਹੈ। ਪਰ ਇਸ ਦੇ ਵਿਰੋਧਭਾਸੀ (ਕੰਟਰਾਡਿਕਟਰੀ) ਹੋਣ ਦਾ ਮਤਲਬ ਇਹ ਨਹੀਂ ਕਿ ਇਹ ਅਰਥਹੀਣ ਹੈ।ਸਟੈਂਡਿੰਗ ਇਸ ਅਮਲ ਵਿੱਚ ਇਸ ਸੰਭਾਵਨਾ ਨੂੰ ਦੇਖਦਾ ਹੈ ਕਿ ਨਿਤਾਣੇ (ਪ੍ਰੀਕੇਰੀਅਟ) — ਜਿਸ ਵਿੱਚ ਜਨਰੇਸ਼ਨ ਜ਼ੀ (ਜ਼ੈੱਡ) ਦਾ ਇੱਕ ਵੱਡਾ ਹਿੱਸਾ ਸ਼ਾਮਲ ਹੈ — ਹੌਲੀ-ਹੌਲੀ ਆਪਣੇ ਆਪ ਨੂੰ ਇੱਕ ਜਮਾਤ ਵਜੋਂ ਪਛਾਣਨਾ ਸ਼ੁਰੂ ਕਰ ਰਹੇ ਹਨ।ਉਹ ਕਹਿੰਦਾ ਹੈ, "ਅਸੀਂ ਦੇਖ ਰਹੇ ਹਾਂ ਕਿ ਨਿਤਾਣੇ (ਪ੍ਰੀਕੇਰੀਅਟ) ਦੁਨੀਆ ਭਰ ਵਿੱਚ ਹੌਲੀ-ਹੌਲੀ 'ਆਪਣੇ ਆਪ ਵਿੱਚ ਇੱਕ ਜਮਾਤ' ਬਣ ਰਹੇ ਹਨ। ਦੂਜੇ ਸ਼ਬਦਾਂ ਵਿੱਚ ਨਿਤਾਣੇ (ਪ੍ਰੀਕੇਰੀਅਟ) ਹੋਣਾ ਹੁਣ ਸ਼ਰਮ ਜਾਂ ਅਸਫਲਤਾ ਦੀ ਨਿਸ਼ਾਨੀ ਵਜੋਂ ਨਹੀਂ ਦੇਖਿਆ ਜਾ ਰਿਹਾ, ਸਗੋਂ ਇਸ ਨੂੰ ਅੱਜ ਦੇ ਵਿਸ਼ਵ ਵਿਆਪੀ ਪੂੰਜੀਵਾਦ (ਗਲੋਬਲ ਕੈਪਟਲਿਜ਼ਮ) ਦੇ ਨਤੀਜੇ ਵਜੋਂ ਦੇਖਿਆ ਜਾ ਰਿਹਾ ਹੈ।"ਇਹ ਸਮਝ ਸਿਆਸੀ ਤੌਰ 'ਤੇ ਅਤਿ ਵਿਸਫੋਟਕ ਹੈ। ਇੱਕ ਵਾਰ ਜਦੋਂ ਅਸੁਰੱਖਿਆ ਨੂੰ ਨਿੱਜੀ ਅਸਫਲਤਾ ਵਜੋਂ ਮਹਿਸੂਸ ਕਰਨਾ ਬੰਦ ਹੋ ਜਾਂਦਾ ਹੈ, ਤਾਂ ਇਹ ਸਮੂਹਿਕ ਐਕਸ਼ਨ ਨੂੰ ਉਤਸ਼ਾਹਿਤ ਕਰ ਸਕਦੀ ਹੈ।ਇੱਕ ਨਵੀਂ ਸਿਆਸੀ ਸੋਚ ਜਨਰੇਸ਼ਨ ਜ਼ੀ (ਜ਼ੈੱਡ) ਸਿਰਫ਼ ਇੱਕ ਜਨਸੰਖਿਆ ਸਮੂਹ (ਡੈਮੋਗ੍ਰਾਫਿਕ ਕੋਹੋਰਟ) ਤੋਂ ਕਿਤੇ ਵੱਧ ਹੈ। ਉਹ ਦਹਾਕਿਆਂ ਤੋਂ ਚੱਲੇ ਆ ਰਹੇ ਨਵ-ਉਦਾਰਵਾਦੀ ਪੁਨਰਗਠਨ (ਨਿਓ ਲਿਬਰਲ ਰੀਸਟ੍ਰਕਚਰਿੰਗ), ਕੰਮਾਂ `ਤੇ ਘੱਟ ਰਹੇ ਅਧਿਕਾਰਾਂ, ਵੱਧ ਰਹੇ ਕਰਜਿ਼ਆਂ, ਪਹੁੰਚ ਤੋਂ ਬਾਹਰ ਰਿਹਾਇਸ਼, ਕਮਜ਼ੋਰ ਹੋਏ ਕਲਿਆਣਕਾਰੀ ਰਾਜਾਂ (ਵੈਲਫੇਅਰ ਸਟੇਟਸ), ਡਿਜੀਟਲ ਸ਼ੋਸ਼ਣ, ਅਤੇ ਸਮਾਜਕ ਅਸਲੀਅਤ ਦੀ ਨੁਮਾਇੰਦਗੀ ਕਰਨ ਤੋਂ ਅਯੋਗ ਹੋ ਰਹੇ ਸਿਆਸੀ ਸਿਸਟਮਾਂ ਦਾ ਨਤੀਜਾ ਵੀ ਹੈ। ਇਸ ਦਾ ਗੁੱਸਾ ਵਿਰੋਧਾਭਾਸੀ (ਕੰਟਰਾਡਿਕਟਰੀ), ਖਿੰਡਿਆ ਹੋਇਆ, ਅਤੇ ਅਕਸਰ ਉਸੇ ਮਾਰਕੀਟ ਦੁਆਰਾ ਹੜੱਪ (ਅਪਣਾ) ਲਿਆ ਜਾਂਦਾ ਹੈ ਜਿਸ ਨੂੰ ਇਹ ਰੱਦ ਕਰਦਾ ਹੈ। ਇਹ ਰੋਸ-ਪ੍ਰਦਰਸ਼ਨ ਬਣ ਸਕਦਾ ਹੈ, ਪਰ ਇਹ ਸਮੱਗਰੀ (ਕੰਟੈਂਟ) ਵੀ ਬਣ ਸਕਦਾ ਹੈ। ਫਿਰ ਵੀ ਸਿਸਟਮ ਨੂੰ ਰੱਦ ਕਰਨਾ ਚਾਹੁਣ ਵਾਲੇ ਨੌਜਵਾਨ, ਅਕਸਰ ਪਲੇਟਫਾਰਮ ਅਰਥਚਾਰੇ ਨਾਲ ਜੁੜੇ ਹੋਏ ਹੁੰਦੇ ਹਨ।ਪਰ ਇਹ ਗੱਲ ਜਨਰੇਸ਼ਨ ਜ਼ੀ (ਜ਼ੈੱਡ) ਨੂੰ ਸਿਆਸਤ ਤੋਂ ਬੇਮੁੱਖ ਪੀੜ੍ਹੀ ਨਹੀਂ ਬਣਾਉਂਦੀ। ਇਹ ਦਰਸਾਉਂਦੀ ਹੈ ਕਿ ਸਿਆਸੀ ਪ੍ਰਗਟਾਵਾ ਅਜਿਹੇ ਰੂਪਾਂ ਵਿੱਚ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਨੂੰ ਸਮਝਣ ਵਿੱਚ ਪੁਰਾਣੀਆਂ ਸੰਸਥਾਵਾਂ ਸੰਘਰਸ਼ ਕਰ ਰਹੀਆਂ ਹਨ।ਇਹ ਪੀੜ੍ਹੀ ਸਿਆਸਤ ਤੋਂ ਬਾਹਰ ਨਹੀਂ ਹੈ। ਪਰ ਇਹ ਹਮੇਸ਼ਾਂ ਮਹਿਸੂਸ ਕਰਦੀ ਹੈ ਕਿ ਇਹ ਪੁਰਾਣੀਆਂ ਸਿਆਸੀ ਸੰਸਥਾਵਾਂ ਤੋਂ ਬਾਹਰ ਹੈ। ਜ਼ਰੂਰੀ ਨਹੀਂ ਕਿ ਇਸ ਦੀ ਸਿਆਸਤ ਪਾਰਟੀਆਂ, ਪ੍ਰੋਗਰਾਮਾਂ ਜਾਂ ਵਿਚਾਰਧਾਰਕ ਰਵਾਇਤਾਂ ਨਾਲ ਸ਼ੁਰੂ ਹੋਵੇ। ਇਹ ਅਸੁਰੱਖਿਆ, ਜ਼ਲਾਲਤ, ਭਵਿੱਖ ਦੇ ਬੰਦ ਰਾਹਾਂ ਅਤੇ ਇਸ ਅਹਿਸਾਸ ਨਾਲ ਸ਼ੁਰੂ ਹੁੰਦੀ ਹੈ ਕਿ ਨਿਯਮਾਂ ਵਿੱਚ ਹੇਰਾਫੇਰੀ ਕੀਤੀ ਗਈ ਹੈ।ਸਿਆਸਤ ਦੀ ਪੁਰਾਣੀ ਭਾਸ਼ਾ ਪੁੱਛਦੀ ਹੈ ਕਿ ਕੀ ਇਹ ਨੌਜਵਾਨ ਖੱਬੇਪੱਖੀ, ਉਦਾਰਵਾਦੀ (ਲਿਬਰਲ), ਰੂੜ੍ਹੀਵਾਦੀ (ਕਨਜ਼ਰਵੇਟਿਵ), ਪਾਪੂਲਿਸਟ (ਲੋਕਵਾਦੀ), ਰੈਡੀਕਲ ਜਾਂ ਉਦਾਸੀਨ ਹਨ। ਪਰ ਇਸ ਤੋਂ ਡੂੰਘਾ ਸਵਾਲ ਵੱਖਰਾ ਹੋ ਸਕਦਾ ਹੈ: ਉਦੋਂ ਕੀ ਹੁੰਦਾ ਹੈ ਜਦੋਂ ਇਕ ਪੀੜ੍ਹੀ ਨੂੰ ਵਿਸ਼ਵਾਸ ਨਹੀਂ ਰਹਿੰਦਾ ਕਿ ਸਿਸਟਮ ਉਹਨਾਂ ਨੂੰ ਇਕ ਭਵਿੱਖ ਦੇ ਸਕਦਾ?ਅੱਜ ਪੂੰਜੀਵਾਦ ਦਾ ਸੰਕਟ ਸਿਰਫ਼ ਇਹ ਨਹੀਂ ਹੈ ਕਿ ਇਹ ਨਾਬਰਾਬਰੀ ਪੈਦਾ ਕਰਦਾ ਹੈ। ਇਸ ਦਾ ਸੰਕਟ ਇਹ ਵੀ ਹੈ ਕਿ ਇਸ ਦੇ ਕੇਂਦਰੀ ਵਾਅਦੇ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ। ਪੁਰਾਣੀ ਕਹਾਣੀ — 'ਸਖ਼ਤ ਮਿਹਨਤ ਕਰ ਕੇ ਤੁਸੀਂ ਸਫਲ ਹੋ ਸਕਦੇ ਹੋ' — ਹੁਣ ਉਸ ਪੀੜ੍ਹੀ ਨੂੰ ਕਾਇਲ ਨਹੀਂ ਕਰਦੀ ਜਿਸ ਤੋਂ ਦੁਨੀਆ ਦੀ ਵਾਗਡੋਰ ਸੰਭਾਲਣ ਦੀ ਉਮੀਦ ਕੀਤੀ ਜਾਂਦੀ ਹੈ।ਇਹ ਦੇਖਣਾ ਬਾਕੀ ਹੈ ਕਿ ਕੀ ਜਨਰੇਸ਼ਨ ਜ਼ੀ (ਜ਼ੈੱਡ) ਦਾ ਗੁੱਸਾ ਅਤੇ ਮੋਹਭੰਗ ਉਹਨਾਂ ਵਿੱਚ ਨਿਰਾਸ਼ਾ, ਪ੍ਰਤੀਕਿਰਿਆ, ਜਾਂ ਇੱਕਜੁੱਟਤਾ ਪੈਦਾ ਕਰੇਗਾ। ਜੋ ਗੱਲ ਸਪੱਸ਼ਟ ਹੈ ਉਹ ਇਹ ਹੈ ਕਿ ਵੱਧ ਤੋਂ ਵੱਧ ਨੌਜਵਾਨ ਹੁਣ ਅਸੁਰੱਖਿਆ ਨੂੰ ਨਿੱਜੀ ਅਸਫਲਤਾ ਵਜੋਂ ਨਹੀਂ ਸਗੋਂ ਇੱਕ ਸਾਂਝੀ ਸਥਿਤੀ ਵਜੋਂ ਦੇਖਦੇ ਹਨ। ਜੋ ਚੀਜ਼ ਨਿੱਜੀ ਬਦਕਿਸਮਤੀ ਦਿਖਾਈ ਦਿੰਦੀ ਹੈ ਉਸ ਨੂੰ ਇੱਕ ਸਾਂਝੀ ਜਨਤਕ ਸਥਿਤੀ ਵਜੋਂ ਪਛਾਣਨਾ ਹੀ ਉਹ ਥਾਂ ਹੈ ਜਿੱਥੋਂ ਸਿਆਸਤ ਸ਼ੁਰੂ ਹੁੰਦੀ ਹੈ। ਇਹ ਉਹ ਚੀਜ਼ ਹੈ ਜੋ ਸਮੂਹਿਕ ਐਕਸ਼ਨ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਢਾਂਚਾਗਤ ਤਬਦੀਲੀ ਦੀ ਮੰਗ ਕਰਦੀ ਹੈ।
ਲੇਖਕ: ਡੋਰਾ ਮੈਂਗਕ
ਅਨੁਵਾਦ: ਸੁਖਵੰਤ ਹੁੰਦਲ
(ਅੰਗਰੇਜ਼ੀ ਵਿੱਚ ਇਹ ਆਰਟੀਕਲ ਅਮਰੀਕਾ ਤੋਂ ਨਿਕਲਦੇ ਜੈਕੋਬਿਨ ਮੈਗਜ਼ੀਨ ਦੇ ਸਾਈਟ `ਤੇ 13 ਅਗਸਤ 2026 ਨੂੰ ਛਪਿਆ ਸੀ।)
ਪੁਲਾੜ ਦਾ ਫ਼ੌਜੀਕਰਨ ਸਾਡੇ ਸਾਰਿਆਂ ਲਈ ਖ਼ਤਰਾ ਹੈ। - ਵਿਲੀਅਮ ਜੇ ਐਸਟੋਰ - ਅਨੁਵਾਦ: ਸੁਖਵੰਤ ਹੁੰਦਲ
ਲੇਖਕ: ਵਿਲੀਅਮ ਜੇ ਐਸਟੋਰ
ਅਨੁਵਾਦ: ਸੁਖਵੰਤ ਹੁੰਦਲ
(ਇਹ ਲੇਖ ਨਿਊ ਇੰਟਰਨੈਸ਼ਨਲਿਸਟ ਮੈਗਜ਼ੀਨ ਦੇ ਆਨਲਾਈਨ ਸਾਈਟ `ਤੇ 22 ਜੁਲਾਈ 2026 ਨੂੰ ਛਪਿਆ ਹੈ।)
'15 ਖਰਬ (ਇੱਕ ਪੁਆਇੰਟ ਪੰਜ ਟ੍ਰਿਲੀਅਨ) ਡਾਲਰ।'
ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਮੀਡੀਆ ਅਦਾਰਿਆਂ ਅਤੇ ਹੋਰਾਂ ਤੋਂ 'ਡਾਕਟਰ ਈਵਿਲ' ਦੀ ਸ਼ੈਲੀ ਵਿੱਚ ਹੈਰਾਨ ਕਰਨ ਵਾਲੀਆਂ ਮੰਗਾਂ ਕਰਨ ਦਾ ਸ਼ੌਕ ਹੈ: ਪਿਛਲੇ ਸਾਲ ਬੀ. ਬੀ. ਸੀ. ਖਿਲਾਫ਼ 'ਦੱਸ ਅਰਬ ਡਾਲਰ' ਦਾ ਦਾਅਵਾ ਕਰਨਾ, ਉਨ੍ਹਾਂ ਦੀਆਂ ਅਜਿਹੀਆਂ ਕਈ ਮੰਗਾਂ ਦੀ ਲੜੀ ਵਿੱਚੋਂ ਸਿਰਫ਼ ਇੱਕ ਸੀ।
ਉਹ ਫੌਜੀ ਖਰਚਿਆਂ ਲਈ ਅਮਰੀਕੀ ਜਨਤਾ ਤੋਂ ਜਿਸ ਚੈੱਕ ਦੀ ਮੰਗ ਕਰ ਰਿਹਾ ਹੈ, ਉਹ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੈ। ਪਿਛਲੇ ਸਾਲ ਅਮਰੀਕਾ ਦਾ ਰੱਖਿਆ ਬਜਟ ਪਹਿਲੀ ਵਾਰ 10 ਖਰਬ (1 ਟ੍ਰਿਲੀਅਨ) ਡਾਲਰ ਤੋਂ ਪਾਰ ਹੋ ਗਿਆ ਸੀ। ਅਜੇ ਵੀ ਅਸੰਤੁਸ਼ਟ, ਇਸ ਸਾਲ ਟਰੰਪ 15 ਖਰਬ (1.5 ਟ੍ਰਿਲੀਅਨ) ਡਾਲਰ ਦੀ ਮੰਗ ਨਾਲ ਅਮਰੀਕਾ ਦੀ ਕਾਂਗਰਸ ਕੋਲ ਵਾਪਸ ਗਿਆ ਹੈ, ਜਿਹੜਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਰੱਖਿਆ ਖਰਚਿਆਂ ਵਿੱਚ ਸਭ ਤੋਂ ਵੱਡਾ ਵਾਧਾ ਹੈ।
ਇਸ ਵਿੱਚੋਂ ਇੱਕ ਵੱਡਾ ਹਿੱਸਾ, 17.5 ਅਰਬ (ਬਿਲੀਅਨ) ਡਾਲਰ, ਟਰੰਪ ਵਲੋਂ ਪ੍ਰਸਤਾਵਿਤ 'ਗੋਲਡਨ ਡੋਮ ਮਿਜ਼ਾਇਲ ਸ਼ੀਲਡ' ਪ੍ਰਣਾਲੀ ਦੇ ਵਿਕਾਸ ਲਈ ਖਰਚਿਆ ਜਾਵੇਗਾ – ਇਸ ਪ੍ਰਣਾਲੀ ਦਾ ਨਾਮ ਇਜ਼ਰਾਈਲ ਦੇ 'ਆਇਰਨ ਡੋਮ' ਐਂਟੀ-ਮਿਜ਼ਾਈਲ ਸਿਸਟਮ' ਤੋਂ ਪ੍ਰੇਰਿਤ ਹੈ। ਮੁੱਖ ਤੌਰ 'ਤੇ ਜ਼ਮੀਨ-ਆਧਾਰਿਤ ਇੰਟਰਸੈਪਟਰਾਂ ਅਤੇ ਪੁਲਾੜ-ਆਧਾਰਿਤ ਸੈਂਸਰਾਂ ਨਾਲ ਲੈਸ, ਇਸ ਵਿਸ਼ਾਲ ਮਿਜ਼ਾਈਲ ਸ਼ੀਲਡ ਨੂੰ ਬਚਾਅ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਦੀ ਕੁੱਲ ਲਾਗਤ ਦੇ ਅੰਦਾਜ਼ੇ ਕਾਫ਼ੀ ਵੱਖਰੇ-ਵੱਖਰੇ ਹਨ – ਸਰਕਾਰੀ ਅੰਕੜੇ ਇਸ ਨੂੰ 185 ਅਰਬ (ਬਿਲੀਅਨ) ਡਾਲਰ ਦੱਸਦੇ ਹਨ, ਜਦੋਂ ਕਿ ਅਜ਼ਾਦ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ 'ਤੇ 36 ਖਰਬ (3.6 ਟ੍ਰਿਲੀਅਨ) ਡਾਲਰ ਤੱਕ ਦਾ ਖਰਚਾ ਆ ਸਕਦਾ ਹੈ।
ਪੁਲਾੜ ਦਾ ਹੋਰ ਫ਼ੌਜੀਕਰਨ ਹੋਣਾ ਬਿਲਕੁਲ ਤੈਅ ਹੈ। ਇਸ ਸੰਬੰਧ ਵਿੱਚ ਡੋਮ ਪ੍ਰਸਤਾਵ ਦੇ ਸਭ ਤੋਂ ਚਿੰਤਾਜਨਕ ਪਹਿਲੂਆਂ ਵਿੱਚੋਂ ਇੱਕ ਇਹ ਸੁਝਾਅ ਹੈ ਕਿ ਇਸ ਵਿੱਚ 'ਪੁਲਾੜ-ਆਧਾਰਿਤ ਇੰਟਰਸੈਪਟਰ' ਸ਼ਾਮਲ ਹੋ ਸਕਦੇ ਹਨ – ਯਾਨੀ ਪੁਲਾੜ ਦੇ ਔਰਬਿਟ (ਗ੍ਰਹਿ-ਪੱਥ) ਵਿੱਚ ਤਾਇਨਾਤ ਮਿਜ਼ਾਈਲਾਂ, ਜੋ ਧਰਤੀ ਤੋਂ ਛੱਡੀਆਂ ਗਈਆਂ ਮਿਜ਼ਾਈਲਾਂ ਨੂੰ ਡੇਗਣ ਲਈ ਤਿਆਰ ਰਹਿਣਗੀਆਂ। ਇਹ ਇਸ ਖ਼ਤਰੇ ਨੂੰ ਜਨਮ ਦਿੰਦਾ ਹੈ ਕਿ ਉਹਨਾਂ ਨੂੰ ਪੁਲਾੜ-ਆਧਾਰਿਤ ਬੰਬਾਂ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ, ਜੋ ਬਿਨਾਂ ਕਿਸੇ ਪੂਰਵ ਸੂਚਨਾ ਦੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਤਬਾਹੀ ਮਚਾ ਸਕਦੇ ਹਨ।
ਇਹ ਇਕ ਅਜੀਬ ਵਿਚਾਰ ਜਾਪਦਾ ਹੈ ਕਿ ਇਹ ਇੰਟਰਸੈਪਟਰ ਅਮਰੀਕਾ ਨੂੰ ਅਸਲ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ: ਇਸ ਲਈ ਸਾਡੇ ਅਸਮਾਨਾਂ ਵਿੱਚ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਇੰਟਰਸੈਪਟਰਾਂ ਨੂੰ ਤਾਇਨਾਤ ਕਰਨ ਦੀ ਲੋੜ ਹੋਵੇਗੀ। ਇਸ ਦਾ ਇੱਕ ਹੋਰ ਸੰਭਾਵੀ ਨਤੀਜਾ ਸੁਰੱਖਿਆ ਮੁਕਾਬਲੇ ਵਿੱਚ ਵਾਧਾ ਹੋ ਸਕਦਾ ਹੈ, ਜਿਸ ਵਿੱਚ ਪੁਲਾੜ ਉੱਤੇ ਆਪਣਾ ਦਬਦਬਾ ਬਣਾਉਣ ਲਈ ਹਰ ਦੇਸ਼ ਵਲੋਂ ਕੀਤੀਆਂ ਕੋਸਿ਼ਸ਼ਾਂ ਦੂਜਿਆਂ ਵੱਲੋਂ ਜਵਾਬੀ ਕਾਰਵਾਈਆਂ ਨੂੰ ਉਕਸਾਣਗੀਆਂ।
'ਪੁਲਾੜ ਦੀ ਦੌੜ' (ਸਪੇਸ ਰੇਸ)
ਟਰੰਪ ਦੀ 'ਗੋਲਡਨ ਡੋਮ' ਯੋਜਨਾ ਫ਼ੌਜਾਂ – ਜਿਨ੍ਹਾਂ ਵਿੱਚ ਅਮਰੀਕਾ ਸਭ ਤੋਂ ਅੱਗੇ ਹੈ – ਵੱਲੋਂ ਦਹਾਕਿਆਂ ਤੋਂ ਪੁਲਾੜ ਵੱਲ ਵੇਖਣ ਦੇ ਸਿਲਸਿਲੇ ਦਾ ਹੀ ਹਿੱਸਾ ਹੈ। ਅਮਰੀਕਾ ਦੇ ਪਹਿਲੇ ਪੁਲਾੜ ਯਾਤਰੀਆਂ ਦੀ ਭਰਤੀ ਮੁੱਖ ਤੌਰ 'ਤੇ ਫ਼ੌਜੀ ਟੈਸਟ ਪਾਇਲਟਾਂ ਵਿੱਚੋਂ ਕੀਤੀ ਗਈ ਸੀ, ਅਤੇ ਨਾਸਾ – ਭਾਵੇਂ ਇਹ ਇੱਕ ਸਿਵਲੀਅਨ ਸੰਸਥਾ ਸੀ – ਨੂੰ ਵੀ ਅਰਧ-ਫ਼ੌਜੀ ਢਾਂਚੇ ਦੇ ਆਧਾਰ 'ਤੇ ਹੀ ਸੰਗਠਿਤ ਕੀਤਾ ਗਿਆ ਸੀ।
ਇਤਿਹਾਸ ਵਿੱਚ ਹੋਰ ਪਿੱਛੇ ਜਾਈਏ ਤਾਂ, ਅਮਰੀਕਾ ਅਤੇ ਸੋਵੀਅਤ ਯੂਨੀਅਨ, ਦੋਵਾਂ, ਦੇ ਪੁਲਾੜ ਪ੍ਰੋਗਰਾਮਾਂ ਦੀਆਂ ਤਕਨੀਕੀ ਨੀਹਾਂ ਜੰਗ ਦੇ ਸਮੇਂ ਦੀ ਰੌਕੇਟਰੀ (ਰਾਕਟ ਤਕਨਾਲੋਜੀ) ਵਿੱਚੋਂ ਨਿਕਲੀਆਂ ਸਨ। ਸ਼ੁਰੂ ਵਿੱਚ 1944 ਵਿੱਚ ਜੰਗ ਦੌਰਾਨ ਵਰਤੀਆਂ ਗਈਆਂ ਨਾਜ਼ੀ ਜਰਮਨੀ ਦੀਆਂ ਵੀ-2 ਬੈਲਿਸਟਿਕ ਮਿਜ਼ਾਈਲਾਂ ਪੁਲਾੜ ਵਿੱਚ ਪਹੁੰਚਣ ਵਾਲੀਆਂ ਮਨੁੱਖ ਵਲੋਂ ਬਣਾਈਆਂ ਪਹਿਲੀਆਂ ਵਸਤੂਆਂ ਸਨ। ਇਹਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਰਾਕਟ ਲੰਬੀ ਦੂਰੀ ਤੱਕ ਵਿਸਫੋਟਕ ਸਮੱਗਰੀ ਪਹੁੰਚਾ ਸਕਦੇ ਹਨ। ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਉਸ ਤੋਂ ਬਾਅਦ, ਦੋਵਾਂ ਮਹਾਸ਼ਕਤੀਆਂ ਨੇ ਜਰਮਨ ਇੰਜਨੀਅਰਾਂ ਨੂੰ ਕੈਦ ਕੀਤਾ ਜਾਂ ਆਪਣੇ ਨਾਲ ਮਿਲਾ ਲਿਆ ਸੀ, ਜਿਹਨਾਂ ਵਿੱਚ ਵਰਨਹਰ ਵਾਨ ਬ੍ਰੌਨ ਵੀ ਸ਼ਾਮਲ ਸੀ, ਜਿਸ ਦੀ ਮੁਹਾਰਤ ਨੇ ਅਮਰੀਕਾ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਅਜਿਹੇ ਲਾਂਚ ਵਾਹਨਾਂ (ਵਿਹੀਕਲਜ਼) ਵਿੱਚ ਬਦਲਣ ਵਿੱਚ ਮਦਦ ਕੀਤੀ ਜੋ ਪੁਲਾੜ ਦੇ ਔਰਬਿਟ ਤੱਕ ਪਹੁੰਚਣ ਦੇ ਸਮਰੱਥ ਸਨ।
ਪੁਲਾੜ ਨੂੰ ਮਿਜ਼ਾਇਲੀ ਹਮਲੇ ਕਰਨ ਲਈ ਰਣਨੀਤਕ ਥਾਂ ਵਜੋਂ ਦੇਖਣ ਦੀ ਹਮਲਾਵਰ ਸੋਚ 'ਪੁਲਾੜ ਦੀ ਦੌੜ (ਸਪੇਸ ਰੇਸ)' ਦੇ ਸ਼ੁਰੂਆਤੀ ਦਿਨਾਂ ਤੋਂ ਹੀ ਚੱਲੀ ਆ ਰਹੀ ਹੈ। 1958 ਵਿੱਚ, ਸੋਵੀਅਤ ਯੂਨੀਅਨ ਵਲੋਂ ਧਰਤੀ ਦੀ ਪਰਿਕਰਮਾ ਕਰਨ ਵਾਲੇ ਪਹਿਲੇ ਮਨੁੱਖ-ਨਿਰਮਿਤ ਉਪਗ੍ਰਹਿ 'ਸਪੂਤਨਿਕ' ਦੇ ਲਾਂਚ ਤੋਂ ਤੁਰੰਤ ਬਾਅਦ, ਅਮਰੀਕਾ ਦੀ ਏਅਰ ਫੋਰਸ ਦੇ ਬ੍ਰਿਗੇਡੀਅਰ ਜਨਰਲ ਹੋਮਰ ਬੋਸ਼ੇ ਨੇ ਚੰਦਰਮਾ ਨੂੰ 'ਬੇਮਿਸਾਲ ਫਾਇਦੇ ਵਾਲੇ ਜਵਾਬੀ ਹਮਲੇ ਦੇ ਅੱਡੇ' ਵਜੋਂ ਦਰਸਾਇਆ ਸੀ, ਜਿੱਥੋਂ ਅਮਰੀਕਾ ਸੰਭਾਵੀ ਤੌਰ 'ਤੇ ਪਰਮਾਣੂ ਹਮਲੇ ਲਾਂਚ ਕਰ ਸਕਦਾ ਸੀ। 1990 ਦੇ ਦਹਾਕੇ ਦੇ ਸ਼ੁਰੂ ਤੱਕ ਚੱਲੀ ਠੰਢੀ ਜੰਗ ਦੌਰਾਨ ਪੁਲਾੜ ਇੱਕ ਤਿੱਖੇ ਮੁਕਾਬਲੇ ਦਾ ਖੇਤਰ ਬਣ ਗਿਆ।
1975 ਵਿੱਚ ਔਰਬਿਟ ਵਿੱਚ ਅਪੋਲੋ-ਸੋਯੂਜ਼ ਦੇ ਲਿੰਕ -ਅੱਪ ਰਾਹੀਂ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਸਹਿਯੋਗ ਦੇ ਪਲ, ਲਗਾਤਾਰ ਰਣਨੀਤਕ ਦੁਸ਼ਮਣੀ ਅਤੇ ਸਰਦਾਰੀ ਦੀਆਂ ਵੱਡੀਆਂ ਯੋਜਨਾਵਾਂ ਵਿੱਚ ਬਦਲ ਗਏ। 2006 ਵਿੱਚ, ਅਮਰੀਕਾ ਦੀ ਏਅਰ ਫੋਰਸ ਸਪੇਸ ਕਮਾਂਡ ਦੇ ਕਮਾਂਡਰ ਜਨਰਲ ਲਾਂਸ ਲਾਰਡ ਨੇ ਪੁਲਾੜ ਦੀ ਸ੍ਰੇਸ਼ਟਤਾ (ਸੁਪੀਰੀਔਰਟੀ) ਨੂੰ 'ਜੰਗ ਦਾ ਭਵਿੱਖ' ਅਤੇ ਉਹ ਜ਼ਰੂਰੀ 'ਹਾਈ ਗਰਾਊਂਡ' ਦੱਸਿਆ ਜਿਸ ਤੋਂ ਬਿਨਾਂ ਜੰਗਾਂ ਜਿੱਤੀਆਂ ਨਹੀਂ ਜਾ ਸਕਣਗੀਆਂ।
ਦੂਜੇ ਪਾਸੇ, 1960 ਦੇ ਦਹਾਕੇ ਵਿੱਚ ਸ਼ੁਰੂ ਕੀਤੇ ਗਏ ਤਥਾਕਥਿਤ ਜਾਸੂਸੀ ਸੈਟਾਲਾਈਟਾਂ (ਜਿਨ੍ਹਾਂ ਨੇ ਸ਼ੁਰੂ ਵਿੱਚ ਫਿਲਮ ਅਤੇ ਬਾਅਦ ਵਿੱਚ ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕੀਤੀ) ਨੇ ਗਲਤਫਹਿਮੀਆਂ ਅਤੇ ਭੁੱਲਾਂ ਨੂੰ ਭਿਆਨਕ ਜੰਗਾਂ ਵਿੱਚ ਬਦਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ। ਨਿਗਰਾਨੀ ਦੇ ਇਹ ਨੈੱਟਵਰਕ ਡਿਫੈਂਸ ਸੁਪੋਰਟ ਪ੍ਰੋਗਰਾਮ (ਡੀ ਐਸ ਪੀ) ਵਰਗੇ ਸੈਟਾਲਾਈਟਾਂ ਨਾਲ ਜੋੜੇ ਜਾ ਸਕਦੇ ਸਨ, ਜੋ ਪਹਿਲੀ ਵਾਰ 1970 ਵਿੱਚ ਲਾਂਚ ਕੀਤੇ ਗਏ ਸਨ। ਇਹ ਸੈਟਾਲਾਈਟ ਮਿਜ਼ਾਈਲਾਂ ਦੇ ਲਾਂਚ ਹੁੰਦੇ ਹੀ ਉਨ੍ਹਾਂ ਤੋਂ ਨਿਕਲਣ ਵਾਲੀ ਗਰਮੀ (ਹੀਟ ਪਲੂਮ) ਦਾ ਪਤਾ ਲਗਾਉਣ ਲਈ ਇਨਫਰਾਰੈੱਡ ਸੈਂਸਰਾਂ ਦੀ ਵਰਤੋਂ ਕਰਦੇ ਸਨ। ਇਹ ਮਿਜ਼ਾਈਲ ਹਮਲਿਆਂ ਦੀਆਂ ਝੂਠੀਆਂ ਚੇਤਾਵਨੀਆਂ ਨੂੰ ਪਰਮਾਣੂ ਯੁੱਧ ਵਿੱਚ ਬਦਲਣ ਤੋਂ ਰੋਕ ਸਕਦਾ ਸੀ ਅਤੇ ਹਥਿਆਰ ਨਿਯੰਤਰਣ ਸੰਧੀਆਂ ਦੀ ਪਾਲਣਾ ਦੀ ਪੁਸ਼ਟੀ ਕਰਨ ਵਿੱਚ ਮਦਦ ਕਰ ਸਕਦਾ ਸੀ – ਜੋ ਕਿ ਨਿਸ਼ਚਿਤ ਤੌਰ 'ਤੇ ਪੁਲਾੜ ਦੇ ਫੌਜੀਕਰਨ ਦਾ ਇੱਕ ਹਾਂ-ਪੱਖੀ ਪਹਿਲੂ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਸੈਟਾਲਾਈਟ ਆਧੁਨਿਕ ਯੁੱਧ ਪ੍ਰਣਾਲੀ ਲਈ ਅਤਿ-ਜ਼ਰੂਰੀ ਬਣ ਗਏ ਹਨ। ਖਾਸ ਤੌਰ 'ਤੇ ਅਮਰੀਕਾ ਨਿਗਰਾਨੀ, ਸੰਚਾਰ, ਨੈਵੀਗੇਸ਼ਨ, ਨਿਸ਼ਾਨੇਬਾਜ਼ੀ (ਟਾਰਗਟਿੰਗ) ਅਤੇ ਮਿਜ਼ਾਈਲਾਂ ਬਾਰੇ ਚੇਤਾਵਨੀ ਲਈ ਪੁਲਾੜ-ਆਧਾਰਿਤ ਸਿਸਟਮਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਇਹ ਸਿਸਟਮ ਪੈਂਟਾਗਨ ਦੀ 'ਗਲੋਬਲ ਪਹੁੰਚ, ਗਲੋਬਲ ਤਾਕਤ' ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਨਸ਼ਾ ਨੂੰ ਪੂਰਾ ਕਰਦੀਆਂ ਹਨ। ਫੌਜੀ ਭਾਸ਼ਾ ਵਿੱਚ, ਸੈਟਾਲਾਈਟ 'ਫੋਰਸ ਮਲਟੀਪਲਾਇਰ' (ਸ਼ਕਤੀ ਨੂੰ ਕਈ ਗੁਣਾ ਵਧਾਉਣ ਵਾਲੇ) ਵਜੋਂ ਕੰਮ ਕਰਦੇ ਹਨ, ਜੋ ਫੌਜਾਂ ਨੂੰ ਅਸਧਾਰਨ ਰਫ਼ਤਾਰ ਅਤੇ ਸਟੀਕ ਢੰਗ (ਪ੍ਰੀਸੀਜ਼ਨ) ਨਾਲ ਦੁਨੀਆ ਭਰ ਵਿੱਚ ਆਪਣੀਆਂ ਕਾਰਵਾਈਆਂ ਦਾ ਤਾਲਮੇਲ ਕਰਨ ਦੇ ਯੋਗ ਬਣਾਉਂਦੇ ਹਨ। 2019 ਵਿੱਚ ਟਰੰਪ ਵਲੋਂ ਵਿਸਤ੍ਰਿਤ ਨਿਗਰਾਨੀ, ਜਾਸੂਸੀ, ਸਟੀਕ ਨਿਸ਼ਾਨੇਬਾਜ਼ੀ (ਪ੍ਰੀਸੀਜ਼ਨ ਟਾਰਗੇਟਿੰਗ) ਅਤੇ ਸੰਚਾਰ 'ਤੇ ਕੇਂਦਰਿਤ 'ਸਪੇਸ ਫੋਰਸ' ਦੀ ਰਸਮੀ ਸਥਾਪਨਾ ਦਹਾਕਿਆਂ ਪੁਰਾਣੀ ਨੀਤੀ ਦਾ ਹੀ ਇੱਕ ਵਿਸਥਾਰ ਸੀ।
ਔਰਬਿਟ ਵਿਚਲਾ ਮਲਬਾ
ਪੁਲਾੜ ਵਿੱਚ ਹਥਿਆਰਾਂ ਦੀ ਦੌੜ ਨੂੰ ਰੋਕਣ ਲਈ ਪਹਿਲਾਂ ਯਤਨ ਕੀਤੇ ਗਏ ਸਨ। 1967 ਦੀ 'ਆਊਟਰ ਸਪੇਸ ਟ੍ਰੀਟੀ' ਨੇ ਔਰਬਿਟ ਵਿੱਚ ਜਾਂ 'ਅਕਾਸ਼ੀ ਗ੍ਰਹਿਆਂ' (ਸੀਲੈਸਟੀਅਲ ਬੌਡੀਜ਼) 'ਤੇ ਪਰਮਾਣੂ ਹਥਿਆਰਾਂ ਜਾਂ ਤਬਾਹੀ ਮਚਾਉਣ ਵਾਲੇ ਹੋਰ ਹਥਿਆਰਾਂ ਦੀ ਤਾਇਨਾਤੀ 'ਤੇ ਰੋਕ ਲਗਾ ਦਿੱਤੀ ਸੀ ਅਤੇ ਪੁਲਾੜ ਨੂੰ 'ਸਮੁੱਚੀ ਮਾਨਵਤਾ ਦੀ ਜਾਇਦਾਦ' ਘੋਸ਼ਿਤ ਕੀਤਾ ਸੀ — ਜਿਸ ਨੇ ਪਰਮਾਣੂ ਹਮਲਿਆਂ ਲਈ ਚੰਦਰਮਾ ਦੀ ਵਰਤੋਂ ਕਰਨ ਦੇ ਅਮਰੀਕਾ ਦੇ ਪੁਰਾਣੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਸੀ।
ਫਿਰ ਵੀ, ਇਸ ਸੰਧੀ ਵਿੱਚ ਕੁਝ ਕਮੀਆਂ ਸਨ: ਇਹ ਰਵਾਇਤੀ ਹਥਿਆਰਾਂ ਜਾਂ ਐਂਟੀ-ਸੈਟੇਲਾਈਟ (ਏ ਐੱਸ ਏ ਟੀ) ਸਿਸਟਮਾਂ 'ਤੇ ਰੋਕ ਨਹੀਂ ਲਗਾਉਂਦੀ ਸੀ। ਜਿਵੇਂ-ਜਿਵੇਂ ਸੈਟੇਲਾਈਟ ਫੌਜੀ ਕਾਰਵਾਈਆਂ ਲਈ ਬਹੁਤ ਮਹੱਤਵਪੂਰਨ ਹੁੰਦੇ ਗਏ, ਉਹ ਹਮਲੇ ਦੇ ਮੁੱਖ ਨਿਸ਼ਾਨੇ ਵੀ ਬਣਦੇ ਗਏ। ਪੁਲਾੜ ਤੋਂ ਮਿਲਣ ਵਾਲੇ ਨੈਵੀਗੇਸ਼ਨ ਸਿਗਨਲ (ਸਭ ਤੋਂ ਪ੍ਰਸਿੱਧ, ਜੀ ਪੀ ਐੱਸ - ਗਲੋਬਲ ਪੋਜ਼ੀਸ਼ਨਿੰਗ ਸਿਸਟਮ) ਅਸਲੇ ਨੂੰ ਸੇਧ ਦਿੰਦੇ ਹਨ; ਜਾਸੂਸੀ ਸੈਟਾਲਾਈਟ ਨਿਰੰਤਰ ਖੁਫੀਆ ਜਾਣਕਾਰੀ ਪ੍ਰਦਾਨ ਕਰਦੇ ਹਨ; ਅਤੇ ਸੰਚਾਰ ਸੈਟਾਲਾਈਟ ਕਮਾਂਡਰਾਂ ਨੂੰ ਦੁਨੀਆ ਭਰ ਵਿੱਚ ਫੈਲੀਆਂ ਆਪਣੀਆਂ ਫੌਜਾਂ ਨਾਲ ਜੋੜਦੇ ਹਨ।
ਕਿਉਂਕਿ ਆਧੁਨਿਕ ਫੌਜਾਂ ਇਹਨਾਂ ਸਿਸਟਮਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਹਨ, ਇਸ ਲਈ ਸੈਟਾਲਾਈਟਾਂ ਨੂੰ ਤਬਾਹ ਕਰਨਾ ਜਾਂ ਬੇਕਾਰ ਕਰਨਾ ਵਿਰੋਧੀ ਦੀ ਲੜਨ ਦੀ ਸਮਰੱਥਾ ਨੂੰ ਅਪਾਹਜ ਕਰ ਸਕਦਾ ਹੈ। ਇਸ ਲਈ, ਹੁਣ ਤੱਕ ਕਈ ਦੇਸ਼ਾਂ ਨੇ ਐਂਟੀ-ਸੈਟਾਲਾਈਟ (ਏ ਐੱਸ ਏ ਟੀ) ਹਥਿਆਰ ਵਿਕਸਿਤ ਕਰ ਲਏ ਹਨ। 2007 ਵਿੱਚ ਚੀਨ ਨੇ ਜ਼ਮੀਨ ਤੋਂ ਦਾਗੀ ਜਾਣ ਵਾਲੀ ਮਿਜ਼ਾਈਲ ਨਾਲ ਆਪਣੇ ਹੀ ਇੱਕ ਮੌਸਮ ਦੱਸਣ ਵਾਲੇ ਸੈਟਾਲਾਈਟ ਨੂੰ ਨਸ਼ਟ ਕਰ ਦਿੱਤਾ ਸੀ — ਜਿਸ ਨਾਲ ਮਲਬੇ ਦੇ 3,000 ਤੋਂ ਵੱਧ ਟੁਕੜੇ ਪੈਦਾ ਹੋ ਗਏ ਸਨ। 2008 ਵਿੱਚ ਅਮਰੀਕਾ ਨੇ ਇਕ ਅਜਿਹਾ ਹੀ ਇੰਟਰਸੈਪਸ਼ਨ (ਰੋਕਣ ਵਾਲਾ ਕਾਰਜ) ਕੀਤਾ ਸੀ — ਅਤੇ ਉਸ ਨੇ ਇਸ ਤੋਂ ਪਹਿਲਾਂ ਵੀ ਅਜਿਹੇ ਪ੍ਰੀਖਣ ਕੀਤੇ ਸਨ। 2019 ਵਿੱਚ ਭਾਰਤ ਨੇ ਇੱਕ ਏ ਐੱਸ ਏ ਟੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ, ਜਦੋਂ ਕਿ ਰੂਸ ਨੇ 2021 ਵਿੱਚ ਇੱਕ ਤਬਾਹੀ ਭਰਿਆ ਪ੍ਰੀਖਣ ਕੀਤਾ ਸੀ ਜਿਸ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਇੰਟਰਨੈਸ਼ਨਲ ਸਪੇਸ ਸਟੇਸ਼ਨ) ਵਿੱਚ ਮੌਜੂਦ ਐਸਟਰੋਨੈਟਸ (ਪੁਲਾੜ ਯਾਤਰੀਆਂ) ਨੂੰ ਮਲਬੇ ਤੋਂ ਬਚਣ ਲਈ ਓਟ ਲੈਣੀ ਪਈ ਸੀ।
ਅਜਿਹੇ ਪ੍ਰੀਖਣ ਪੁਲਾੜ ਯੁੱਧ ਦੇ ਇੱਕ ਖਤਰਨਾਕ ਸਿੱਟੇ - ਔਰਬਿਟ ਦੇ ਮਲਬੇ- ਨੂੰ ਉਜਾਗਰ ਕਰਦੇ ਹਨ। ਤਬਾਹ ਹੋਏ ਸੈਟਾਲਾਈਟਾਂ ਦੇ ਟੁਕੜੇ 27,000 ਕਿਲੋਮੀਟਰ ਪ੍ਰਤੀ ਘੰਟਾ (7-8 ਕਿਲੋਮੀਟਰ ਪ੍ਰਤੀ ਸੈਕਿੰਡ) ਤੋਂ ਵੀ ਵੱਧ ਦੀ ਰਫ਼ਤਾਰ ਨਾਲ ਘੁੰਮਦੇ ਹਨ। ਇਹਨਾਂ ਦੇ ਛੋਟੇ-ਛੋਟੇ ਕਣ ਵੀ ਮਹੱਤਵਪੂਰਨ ਸੈਟਾਲਾਈਟਾਂ, ਇੱਥੋਂ ਤੱਕ ਕਿ ਪੁਲਾੜ ਸਟੇਸ਼ਨਾਂ ਨੂੰ ਵੀ ਨਸ਼ਟ ਕਰ ਸਕਦੇ ਹਨ ਜਾਂ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਅਣਗਿਣਤ ਨਵੇਂ ਟੁਕੜੇ ਪੈਦਾ ਹੋ ਸਕਦੇ ਹਨ। ਵਾਰ-ਵਾਰ ਹੋਣ ਵਾਲੀਆਂ ਇਹ ਟੱਕਰਾਂ 'ਕੈਸਲਰ ਸਿੰਡ੍ਰੋਮ' ਵਜੋਂ ਜਾਣੀ ਜਾਂਦੀ ਇੱਕ ਲੜੀਵਾਰ ਪ੍ਰਤੀਕਿਰਿਆ (ਚੇਨ ਰੀਐਕਸ਼ਨ) ਨੂੰ ਜਨਮ ਦੇ ਸਕਦੀਆਂ ਹਨ, ਜਿਸ ਨਾਲ ਨਵੇਂ ਮਲਬੇ ਦੀ ਮਾਤਰਾ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਪੁਲਾੜ ਦੇ ਔਰਬਿਟ ਵਰਤੋਂ ਦੇ ਅਯੋਗ ਹੋ ਜਾਣਗੇ।
ਅਤੇ ਐਂਟੀ-ਸੈਟੇਲਾਈਟ (ਏ ਐੱਸ ਏ ਟੀ) ਜੰਗ ਹੁਣ ਸਿਰਫ਼ ਮਿਜ਼ਾਈਲਾਂ 'ਤੇ ਹੀ ਨਿਰਭਰ ਨਹੀਂ ਹੈ। ਜੰਗ ਦੇ ਇਲੈਕਟ੍ਰੌਨਿਕ ਸਿਸਟਮ ਸੈਟਾਲਾਈਟਾਂ ਦੇ ਸਿਗਨਲਾਂ ਨੂੰ ਜਾਮ ਕਰ ਸਕਦੇ ਹਨ। ਸਾਈਬਰ ਹਮਲੇ ਸੈਟਾਲਾਈਟ ਨੈੱਟਵਰਕਾਂ ਜਾਂ ਜ਼ਮੀਨੀ ਕੰਟਰੋਲ ਸਟੇਸ਼ਨਾਂ ਵਿੱਚ ਸੰਨ੍ਹ ਲਾ ਸਕਦੇ ਹਨ। ਲੇਜ਼ਰ ਵਰਗੇ ਡਾਇਰੈਕਟਿਡ-ਐਨਰਜੀ ਹਥਿਆਰ ਸੈਟਾਲਾਈਟ ਦੇ ਸੈਂਸਰਾਂ ਨੂੰ ਅਸਥਾਈ ਤੌਰ 'ਤੇ ਅੰਨ੍ਹਾ ਕਰਨ ਦੇ ਸਮਰੱਥ ਹੋ ਸਕਦੇ ਹਨ। ਹੁਣ ਕੁਝ ਸੈਟਾਲਾਈਟਾਂ ਵਿੱਚ ਦਿਸ਼ਾ ਬਦਲਣ (ਮਨਿਊਵਰਿੰਗ) ਦੀਆਂ ਅਜਿਹੀਆਂ ਸਮਰੱਥਾਵਾਂ ਹਨ ਜੋ ਉਹਨਾਂ ਨੂੰ ਦੂਜੇ ਪੁਲਾੜ ਯਾਨਾਂ (ਸਪੇਸ ਕਰਾਫਟਸ) ਦੇ ਨੇੜੇ ਜਾਣ ਜਾਂ ਉਹਨਾਂ ਦੀ ਜਾਂਚ ਕਰਨ ਦੇ ਸਮਰੱਥ ਬਣਾਉਂਦੀਆਂ ਹਨ, ਜਿਸ ਨਾਲ ਇਹ ਚਿੰਤਾਵਾਂ ਵੱਧ ਰਹੀਆਂ ਹਨ ਕਿ ਉਹ ਉਹਨਾਂ ਨੂੰ ਬੇਕਾਰ ਵੀ ਕਰ ਸਕਦੇ ਹਨ। ਸੈਟਾਲਾਈਟਾਂ ਦੀ ਲਗਾਤਾਰ ਹੁੰਦੀ ਇਹ ਤਬਾਹੀ (ਕੈਸਕੇਡਿੰਗ ਫੇਲਿਅਰ) ਨਾ ਸਿਰਫ਼ ਫੌਜੀ ਸਿਸਟਮਾਂ ਲਈ ਖਤਰਾ ਬਣ ਸਕਦੀ ਹੈ ਸਗੋਂ ਸੰਚਾਰ ਨੈੱਟਵਰਕ, ਬੈਂਕਿੰਗ ਲੈਣ-ਦੇਣ, ਨੈਵੀਗੇਸ਼ਨ, ਮੌਸਮ ਦੀ ਭਵਿੱਖਬਾਣੀ ਅਤੇ ਵਿਗਿਆਨਿਕ ਨਿਗਰਾਨੀ ਨੂੰ ਠੱਪ ਜਾਂ ਨਸ਼ਟ ਕਰਕੇ ਆਧੁਨਿਕ ਸੱਭਿਅਤਾ ਨੂੰ ਵੀ ਖਤਰੇ ਵਿੱਚ ਪਾ ਸਕਦੀ ਹੈ। ਜਲਵਾਯੂ ਵਿੱਚ ਤਬਦੀਲੀ ਨਾਲ ਨਜਿੱਠਣ ਦੇ ਵਿਸ਼ਵ ਪੱਧਰ ਦੇ ਯਤਨਾਂ ਨੂੰ ਵੀ ਪੂਰਾ ਨਾ ਕੀਤਾ ਜਾ ਸਕਣ ਵਾਲਾ ਨੁਕਸਾਨ ਪਹੁੰਚ ਸਕਦਾ ਹੈ।
ਸਪੇਸ-ਇੰਡਸਟਰੀਅਲ ਕੰਪਲੈਕਸ
ਮੈਂ 1986 ਵਿੱਚ ਅਮਰੀਕਾ ਦੀ ਏਅਰ ਫੋਰਸ ਦੇ ਸਪੇਸ ਸਰਵੇਲੈਂਸ ਸੈਂਟਰ (ਪੁਲਾੜ ਨਿਗਰਾਨੀ ਕੇਂਦਰ) ਵਿੱਚ ਕੰਮ ਕੀਤਾ ਸੀ, ਜਦੋਂ ਔਰਬਿਟ ਵਿੱਚ 5000 ਦੇ ਕਰੀਬ ਟ੍ਰੈਕ ਕੀਤੀਆਂ ਜਾ ਸਕਣ ਵਾਲੀਆਂ ਵਸਤੂਆਂ ਧਰਤੀ ਦੁਆਲੇ ਘੁੰਮਦੀਆਂ ਸਨ। ਚਾਲੀ ਸਾਲਾਂ ਬਾਅਦ ਇਹ ਗਿਣਤੀ ਨੌਂ ਗੁਣਾਂ ਵੱਧ ਕੇ 45,000 ਤੋਂ ਵੱਧ ਗਈ ਹੈ। ਭਾਰੀ ਮੁਕਾਬਲੇਬਾਜ਼ੀ ਦਾ ਕੇਂਦਰ ਹੋਣ ਦੇ ਬਾਵਜੂਦ ਪੁਲਾੜ ਵਿੱਚ ਲਗਾਤਾਰ ਭੀੜ ਵਧ ਰਹੀ ਹੈ।
ਚੀਨ ਦੀ 'ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ' ਅਤੇ 'ਤੁਰਕੀ ਦੀ ਸਪੇਸ ਏਜੰਸੀ' ਦੇ ਨਾਲ ਨਾਲ ਬਹੁ-ਰਾਸ਼ਟਰੀ 'ਯੂਰਪੀਅਨ ਸਪੇਸ ਏਜੰਸੀ' (ਈ ਐੱਸ ਏ), ਨਾਸਾ ਵਾਂਗ ਸਿਵਲੀਅਨ ਅਤੇ ਮਿਲਟਰੀ ਦੀ ਵਰਤੋਂ ਲਈ 'ਦੋਹਰੀ ਵਰਤੋਂ' ਵਾਲੀਆਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਦੀ ਹੈ। ਨੈਵੀਗੇਸ਼ਨ ਸੈਟਾਲਾਈਟਾਂ ਦਾ ਚੱਲ ਰਿਹਾ 'ਗੈਲੀਲੀਓ' ਨੈੱਟਵਰਕ ਈ ਐੱਸ ਏ ਦਾ ਹੀ ਇੱਕ ਉਤਪਾਦ ਹੈ।
ਇਸ ਦੇ ਨਾਲ ਹੀ, ਫਰਾਂਸ ਨੇ ਫੌਜੀ ਜਾਸੂਸੀ ਅਤੇ ਨਿਗਰਾਨੀ ਲਈ ਤਿੰਨ-ਸੈਟਾਲਾਈਟਾਂ ਦਾ ਇੱਕ ਸਿਸਟਮ ਲਾਂਚ ਕੀਤਾ ਹੈ। ਚੀਨ ਦਾ 'ਬੇਈਡੂ' ਨੈਵੀਗੇਸ਼ਨ ਸਿਸਟਮ ਉਸ ਦੀ ਫੌਜ ਲਈ ਮਿਜ਼ਾਈਲਾਂ ਬਾਰੇ ਸੇਧ ਅਤੇ ਸੁਰੱਖਿਅਤ ਸੰਚਾਰ ਪ੍ਰਦਾਨ ਕਰਦਾ ਹੈ, ਜਦੋਂ ਕਿ ਤੁਰਕੀ ਦੇ ਸੈਟਾਲਾਈਟਾਂ ਨਾਲ ਸੰਬੰਧਿਤ ਯਤਨ ਸੁਰੱਖਿਅਤ ਸੰਚਾਰ ਅਤੇ ਧਰਤੀ ਦੀ ਜਾਸੂਸੀ 'ਤੇ ਕੇਂਦਰਿਤ ਹਨ। 'ਫੌਜੀ' ਅਤੇ 'ਸਿਵਲ'' ਵਰਤੋਂ ਵਿਚਕਾਰਲੀ ਰੇਖਾ ਦਿਨੋ-ਦਿਨ ਹੋਰ ਧੁੰਦਲੀ ਹੁੰਦੀ ਜਾ ਰਹੀ ਹੈ। ਹਾਲ ਹੀ ਦੇ ਦਹਾਕਿਆਂ ਵਿੱਚ ਇੱਕ ਵੱਡਾ ਬਦਲਾਅ ਪੁਲਾੜ ਵਿੱਚ ਨਿੱਜੀ ਕੰਪਨੀਆਂ ਦੀ ਵਧਦੀ ਭੂਮਿਕਾ ਹੈ।
1990ਵਿਆਂ ਤੱਕ, ਪੁਲਾੜ ਗਤੀਵਿਧੀਆਂ ਵਿੱਚ ਸਰਕਾਰਾਂ ਦਾ ਦਬਦਬਾ ਸੀ। ਅੱਜ, ਵਪਾਰਕ ਕੰਪਨੀਆਂ ਜ਼ਿਆਦਾਤਰ ਸੈਟਾਲਾਈਟ ਲਾਂਚ ਕਰਦੀਆਂ ਹਨ, ਭਾਵੇਂ ਕਿ ਅਜੇ ਵੀ ਪੁਲਾੜ ਵਿੱਚ ਰਣਨੀਤਕ ਸਮੱਗਰੀ (ਪੇਅਲੋਡਜ਼) ਭੇਜਣ ਵਿੱਚ ਸਰਕਾਰਾਂ ਦੀ ਸਰਦਾਰੀ ਹੈ। ਫਿਰ ਵੀ ਇਹ ਜ਼ਰੂਰੀ ਨਹੀਂ ਕਿ ਪੁਲਾੜ ਯਤਨਾਂ ਦਾ ਹੋ ਰਿਹਾ ਨਿਜੀਕਰਨ ਫੌਜੀ ਪ੍ਰਭਾਵ ਵਿੱਚ ਕਮੀ ਲਿਆਵੇ। ਅਮਰੀਕਾ ਰੱਖਿਆ ਖੇਤਰ (ਡਿਫੈਂਸ ਸੈਕਟਰ) ਤੋਂ ਮਿਲਣ ਵਾਲੀ ਮੋਟੀ ਫੰਡਿੰਗ ਇਸ ਦਾ ਮੁੱਖ ਉਦੇਸ਼ ਸਥਾਪਤ ਕਰਦੀ ਹੈ, ਜੋ ਕਿ ਇਸ ਅਖਾਣ ਨਾਲ ਬਿਲਕੁਲ ਮੇਲ ਖਾਂਦੀ ਹੈ: 'ਜਿਹੜਾ ਪੈਸਾ ਲਾਵੇ, ਉਹੀ ਮਰਜ਼ੀ ਚਲਾਵੇ'। ਸੈਟਾਲਾਈਟਾਂ ਦੀਆਂ ਵਪਾਰਕ ਤਸਵੀਰਾਂ ਖੁਫੀਆ ਜਾਣਕਾਰੀ ਦਾ ਇੱਕ ਮਹੱਤਵਪੂਰਨ ਸ੍ਰੋਤ ਬਣੀਆਂ ਹੋਈਆਂ ਹਨ, ਪਰ ਇਹਨਾਂ ਤੱਕ ਪਹੁੰਚ ਦਾ ਸਵਾਲ ਅਜੇ ਵੀ ਬਰਕਰਾਰ ਹੈ। ਅਮਰੀਕਾ ਦੀ ਫੌਜ ਜਿੱਥੇ ਚਾਹੇ ਉੱਥੇ ਇਹਨਾਂ ਤਸਵੀਰਾਂ 'ਤੇ ਕੰਟਰੋਲ ਕਰ ਸਕਦੀ ਹੈ: ਵਪਾਰ ਅਤੇ ਯੁੱਧ ਵਿਚਕਾਰ ਇੱਕ ਬਹੁਤ ਹੀ ਬਾਰੀਕ ਰੇਖਾ ਹੈ। ਮਾਰਚ ਤੋਂ, 200 ਤੋਂ ਵੱਧ ਸੈਟਾਲਾਈਟਾਂ ਵਾਲੀ ਇਮੇਜਿੰਗ ਕੰਪਨੀ 'ਪਲੈਨੈਟ ਲੈਬਜ਼' ਸਮੇਤ ਕਈ ਕੰਪਨੀਆਂ ਨੇ ਅਮਰੀਕਾ ਦੀ ਸਰਕਾਰ ਦੀ ਇੱਕ 'ਵਾਲੰਟੀਅਰ' ਬੇਨਤੀ ਦੇ ਪ੍ਰਤੀਕਰਮ ਵਿੱਚ ਗਾਜ਼ਾ ਅਤੇ ਲੈਬਨਾਨ ਸਮੇਤ ਮੱਧ ਪੂਰਬ ਦੇ ਵੱਡੇ ਹਿੱਸਿਆਂ ਦੀਆਂ ਤਸਵੀਰਾਂ ਰੋਕ ਕੇ ਰੱਖੀਆਂ ਹੋਈਆਂ ਹਨ।
ਇਸੇ ਦੌਰਾਨ, ਐਲਨ ਮਸਕ ਦੀ ਸਪੇਸਐਕਸ ਨੇ ਲਾਂਚ ਸੇਵਾਵਾਂ ਅਤੇ ਸੈਟਾਲਾਈਟ ਤਾਇਨਾਤੀ (ਡਿਪਲੋਏਮੈਂਟ) ਨੂੰ ਵਪਾਰ ਵਜੋਂ ਸ਼ੁਰੂ ਕਰ ਲਿਆ ਹੈ, ਐਮਾਜ਼ੌਨ ਦੇ ਸੰਸਥਾਪਕ ਜੈਫ ਬੇਜ਼ੋਸ ਦੀ ਬਲੂ ਓਰਿਜਿਨ ਨੇ ਹੈਵੀ-ਲਫਟ ਰੌਕੇਟ (ਵੱਡਾ ਭਾਰ ਢੋਣ ਲਈ ਰਾਕਟ) ਅਤੇ ਪੁਲਾੜ ਸੰਚਾਲਨ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਹੈ। ਮਸਕ ਅਤੇ ਬੇਜ਼ੋਸ ਦੀ ਅਮਰੀਕਾ ਦੇ ਸਰਕਾਰੀ ਫੰਡਾਂ 'ਤੇ ਨਿਰਭਰਤਾ ਵਪਾਰਕ ਅਤੇ ਫੌਜੀ ਉੱਦਮਾਂ ਵਿਚਕਾਰਲੇ ਫਰਕ ਨੂੰ ਧੁੰਦਲਾ ਕਰਦੀ ਹੈ। ਫਲਸਤੀਨ ਸਪੇਸ ਇੰਸਟੀਚਿਊਟ ਨੇ ਪੁਲਾੜ ਸੈਕਟਰ ਅਤੇ ਗਾਜ਼ਾ ਨਸਲਕੁਸ਼ੀ ਵਿਚਕਾਰਲੇ ਸਾਂਝੇ ਸਬੰਧਾਂ ਨੂੰ ਟ੍ਰੈਕ ਕੀਤਾ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਨਾਸਾ ਦੇ ਠੇਕਿਆਂ ਨੇ ਇਜ਼ਰਾਈਲ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਘੱਟੋ ਘੱਟ 39 ਅਰਬ (ਬਿਲੀਅਨ) ਡਾਲਰਾਂ ਦਾ ਭੁਗਤਾਨ ਕੀਤਾ ਹੈ।
ਇਸ ਹੀ ਸਮੇਂ, ਲੌਕਹੀਡ ਮਾਰਟਿਨ, ਬੋਇੰਗ, ਅਤੇ ਨੌਰਥਰੋਪ ਗਰੂਮੈਨ ਵਰਗੇ ਸ਼ਕਤੀਸ਼ਾਲੀ ਡਿਫੈਂਸ ਕੰਟਰੈਕਟਰ ਪੁਲਾੜ ਦੇ ਹਥਿਆਰਾਂ 'ਤੇ ਹੋਰ ਖਰਚ ਕਰਨ ਲਈ ਲੌਬੀ ਕਰ ਰਹੇ ਹਨ; ਜਿਸ ਦੇ ਨਤੀਜੇ ਵਜੋਂ ਇੱਕ ਵਧੇਰੇ ਸ਼ਕਤੀਸ਼ਾਲੀ 'ਸਪੇਸ-ਮਿਲਟਰੀ-ਇੰਡਸਟ੍ਰੀਅਲ ਕੰਪਲੈਕਸ' ਸਾਹਮਣੇ ਆ ਰਿਹਾ ਹੈ। ਪੁਲਾੜ ਦਾ ਨਿਜੀਕਰਨ ਪੁਲਾੜ ਦੇ ਫੌਜੀਕਰਨ ਨੂੰ ਤੇਜ਼ ਕਰ ਸਕਦਾ ਹੈ, ਅਤੇ ਜੇਕਰ ਨਿੱਜੀ ਕਾਰਪੋਰੇਸ਼ਨਾਂ ਪੁਲਾੜ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਯੰਤਰਿਤ ਕਰਦੀਆਂ ਹਨ, ਤਾਂ ਮੰਡੀ ਦੇ ਦਬਦਬੇ ਅਤੇ ਵਧੇਰੇ ਮੁਨਾਫੇ ਦੀਆਂ ਮੰਗਾਂ ਫੌਜੀ ਹਮਲਾਵਾਰੀ (ਮਿਲਟਰੀ ਅਗ੍ਰੈਸ਼ਨ) ਨੂੰ ਬੜਾਵਾ ਦੇਣ ਵਿੱਚ ਮਦਦ ਕਰ ਸਕਦੀਆਂ ਹਨ।
ਪੁਲਾੜ ਨੂੰ ਫੌਜੀਕਰਨ ਤੋਂ ਮੁਕਤ ਕਰਨ ਲਈ ਨਵੇਂ ਅੰਤਰਰਾਸ਼ਟਰੀ ਸਮਝੌਤਿਆਂ ਦੀ ਤੁਰੰਤ ਲੋੜ ਹੈ। ਮੌਜੂਦਾ ਸੰਧੀਆਂ ਉਸ ਸਮੇਂ ਦੀਆਂ ਹਨ ਜਦੋਂ ਬਹੁਤ ਘੱਟ ਸਰਕਾਰਾਂ ਧਰਤੀ ਦੇ ਵਾਯੂਮੰਡਲ ਤੋਂ ਅਗਾਂਹ ਕੰਮ ਕਰਦੀਆਂ ਸਨ। ਅੱਜ, ਦਰਜਨਾਂ ਦੇਸ਼ ਅਤੇ ਨਿੱਜੀ ਅਦਾਰੇ ਸੈਟਾਲਾਈਟ ਲਾਂਚ ਕਰ ਰਹੇ ਹਨ ਅਤੇ ਪੁਲਾੜ ਦੀ ਨੀਤੀ ਨੂੰ ਪ੍ਰਭਾਵਿਤ ਕਰ ਰਹੇ ਹਨ; ਪੁਲਾੜ ਨੂੰ ਨਿਯੰਤਰਿਤ ਕਰਨ ਵਾਲਾ ਕਾਨੂੰਨੀ ਢਾਂਚਾ ਇਸ ਦੀ ਰਫ਼ਤਾਰ ਨਾਲ ਨਹੀਂ ਚੱਲ ਸਕਿਆ ਹੈ।
ਆਪਣੀ ਖਿੱਚ ਦੇ ਬਾਵਜੂਦ, ਪੁਲਾੜ ਆਪਣੇ ਆਪ ਵਿੱਚ ਇੱਕ ਬਹੁਤ ਹੀ ਚੁਣੌਤੀਪੂਰਨ ਵਾਤਾਵਰਣ ਹੈ। ਮਨੁੱਖਾਂ ਨੂੰ ਔਰਬਿਟ ਵਿੱਚ ਭੇਜਣਾ ਅਤੇ ਉੱਥੇ ਉਨ੍ਹਾਂ ਨੂੰ ਰੱਖਣਾ ਬਹੁਤ ਮਹਿੰਗਾ ਅਤੇ ਤਕਨੀਕੀ ਤੌਰ 'ਤੇ ਔਖਾ ਕਾਰਜ ਹੈ। ਇਸ ਕਰਕੇ, ਆਉਣ ਵਾਲੇ ਦਹਾਕਿਆਂ ਵਿੱਚ ਮਨੁੱਖੀ 'ਸਪੇਸ ਵਾਰੀਅਰਜ਼' ਜਾਂ 'ਸਟਾਰਸ਼ਿਪ ਟਰੂਪਰਜ਼' ਦੇ ਦਿਖਾਈ ਦੇਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਬਾਵਜੂਦ, ਪੁਲਾੜ ਬਹੁਤ ਜ਼ਿਆਦਾ ਮਹੱਤਵ ਅਤੇ ਵਧਦੀ ਮੁਕਾਬਲੇਬਾਜ਼ੀ ਦਾ ਖੇਤਰ ਬਣਿਆ ਹੋਇਆ ਹੈ, ਜਿਸ ਦੇ ਵਧਦੇ ਫੌਜੀਕਰਨ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਪੁਲਾੜ ਦਾ ਫ਼ੌਜੀਕਰਨ ਸਾਡੇ ਸਾਰਿਆਂ ਲਈ ਖ਼ਤਰਾ ਹੈ। ਲੇਖਕ: ਵਿਲੀਅਮ ਜੇ ਐਸਟੋਰ ਅਨੁਵਾਦ: ਸੁਖਵੰਤ ਹੁੰਦਲ
(ਇਹ ਲੇਖ ਨਿਊ ਇੰਟਰਨੈਸ਼ਨਲਿਸਟ ਮੈਗਜ਼ੀਨ ਦੇ ਆਨਲਾਈਨ ਸਾਈਟ `ਤੇ 22 ਜੁਲਾਈ 2026 ਨੂੰ ਛਪਿਆ ਹੈ।)
'15 ਖਰਬ (ਇੱਕ ਪੁਆਇੰਟ ਪੰਜ ਟ੍ਰਿਲੀਅਨ) ਡਾਲਰ।'
ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਮੀਡੀਆ ਅਦਾਰਿਆਂ ਅਤੇ ਹੋਰਾਂ ਤੋਂ 'ਡਾਕਟਰ ਈਵਿਲ' ਦੀ ਸ਼ੈਲੀ ਵਿੱਚ ਹੈਰਾਨ ਕਰਨ ਵਾਲੀਆਂ ਮੰਗਾਂ ਕਰਨ ਦਾ ਸ਼ੌਕ ਹੈ: ਪਿਛਲੇ ਸਾਲ ਬੀ. ਬੀ. ਸੀ. ਖਿਲਾਫ਼ 'ਦੱਸ ਅਰਬ ਡਾਲਰ' ਦਾ ਦਾਅਵਾ ਕਰਨਾ, ਉਨ੍ਹਾਂ ਦੀਆਂ ਅਜਿਹੀਆਂ ਕਈ ਮੰਗਾਂ ਦੀ ਲੜੀ ਵਿੱਚੋਂ ਸਿਰਫ਼ ਇੱਕ ਸੀ।
ਉਹ ਫੌਜੀ ਖਰਚਿਆਂ ਲਈ ਅਮਰੀਕੀ ਜਨਤਾ ਤੋਂ ਜਿਸ ਚੈੱਕ ਦੀ ਮੰਗ ਕਰ ਰਿਹਾ ਹੈ, ਉਹ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੈ। ਪਿਛਲੇ ਸਾਲ ਅਮਰੀਕਾ ਦਾ ਰੱਖਿਆ ਬਜਟ ਪਹਿਲੀ ਵਾਰ 10 ਖਰਬ (1 ਟ੍ਰਿਲੀਅਨ) ਡਾਲਰ ਤੋਂ ਪਾਰ ਹੋ ਗਿਆ ਸੀ। ਅਜੇ ਵੀ ਅਸੰਤੁਸ਼ਟ, ਇਸ ਸਾਲ ਟਰੰਪ 15 ਖਰਬ (1.5 ਟ੍ਰਿਲੀਅਨ) ਡਾਲਰ ਦੀ ਮੰਗ ਨਾਲ ਅਮਰੀਕਾ ਦੀ ਕਾਂਗਰਸ ਕੋਲ ਵਾਪਸ ਗਿਆ ਹੈ, ਜਿਹੜਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਰੱਖਿਆ ਖਰਚਿਆਂ ਵਿੱਚ ਸਭ ਤੋਂ ਵੱਡਾ ਵਾਧਾ ਹੈ।
ਇਸ ਵਿੱਚੋਂ ਇੱਕ ਵੱਡਾ ਹਿੱਸਾ, 17.5 ਅਰਬ (ਬਿਲੀਅਨ) ਡਾਲਰ, ਟਰੰਪ ਵਲੋਂ ਪ੍ਰਸਤਾਵਿਤ 'ਗੋਲਡਨ ਡੋਮ ਮਿਜ਼ਾਇਲ ਸ਼ੀਲਡ' ਪ੍ਰਣਾਲੀ ਦੇ ਵਿਕਾਸ ਲਈ ਖਰਚਿਆ ਜਾਵੇਗਾ – ਇਸ ਪ੍ਰਣਾਲੀ ਦਾ ਨਾਮ ਇਜ਼ਰਾਈਲ ਦੇ 'ਆਇਰਨ ਡੋਮ' ਐਂਟੀ-ਮਿਜ਼ਾਈਲ ਸਿਸਟਮ' ਤੋਂ ਪ੍ਰੇਰਿਤ ਹੈ। ਮੁੱਖ ਤੌਰ 'ਤੇ ਜ਼ਮੀਨ-ਆਧਾਰਿਤ ਇੰਟਰਸੈਪਟਰਾਂ ਅਤੇ ਪੁਲਾੜ-ਆਧਾਰਿਤ ਸੈਂਸਰਾਂ ਨਾਲ ਲੈਸ, ਇਸ ਵਿਸ਼ਾਲ ਮਿਜ਼ਾਈਲ ਸ਼ੀਲਡ ਨੂੰ ਬਚਾਅ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਦੀ ਕੁੱਲ ਲਾਗਤ ਦੇ ਅੰਦਾਜ਼ੇ ਕਾਫ਼ੀ ਵੱਖਰੇ-ਵੱਖਰੇ ਹਨ – ਸਰਕਾਰੀ ਅੰਕੜੇ ਇਸ ਨੂੰ 185 ਅਰਬ (ਬਿਲੀਅਨ) ਡਾਲਰ ਦੱਸਦੇ ਹਨ, ਜਦੋਂ ਕਿ ਅਜ਼ਾਦ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ 'ਤੇ 36 ਖਰਬ (3.6 ਟ੍ਰਿਲੀਅਨ) ਡਾਲਰ ਤੱਕ ਦਾ ਖਰਚਾ ਆ ਸਕਦਾ ਹੈ।
ਪੁਲਾੜ ਦਾ ਹੋਰ ਫ਼ੌਜੀਕਰਨ ਹੋਣਾ ਬਿਲਕੁਲ ਤੈਅ ਹੈ। ਇਸ ਸੰਬੰਧ ਵਿੱਚ ਡੋਮ ਪ੍ਰਸਤਾਵ ਦੇ ਸਭ ਤੋਂ ਚਿੰਤਾਜਨਕ ਪਹਿਲੂਆਂ ਵਿੱਚੋਂ ਇੱਕ ਇਹ ਸੁਝਾਅ ਹੈ ਕਿ ਇਸ ਵਿੱਚ 'ਪੁਲਾੜ-ਆਧਾਰਿਤ ਇੰਟਰਸੈਪਟਰ' ਸ਼ਾਮਲ ਹੋ ਸਕਦੇ ਹਨ – ਯਾਨੀ ਪੁਲਾੜ ਦੇ ਔਰਬਿਟ (ਗ੍ਰਹਿ-ਪੱਥ) ਵਿੱਚ ਤਾਇਨਾਤ ਮਿਜ਼ਾਈਲਾਂ, ਜੋ ਧਰਤੀ ਤੋਂ ਛੱਡੀਆਂ ਗਈਆਂ ਮਿਜ਼ਾਈਲਾਂ ਨੂੰ ਡੇਗਣ ਲਈ ਤਿਆਰ ਰਹਿਣਗੀਆਂ। ਇਹ ਇਸ ਖ਼ਤਰੇ ਨੂੰ ਜਨਮ ਦਿੰਦਾ ਹੈ ਕਿ ਉਹਨਾਂ ਨੂੰ ਪੁਲਾੜ-ਆਧਾਰਿਤ ਬੰਬਾਂ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ, ਜੋ ਬਿਨਾਂ ਕਿਸੇ ਪੂਰਵ ਸੂਚਨਾ ਦੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਤਬਾਹੀ ਮਚਾ ਸਕਦੇ ਹਨ।
ਇਹ ਇਕ ਅਜੀਬ ਵਿਚਾਰ ਜਾਪਦਾ ਹੈ ਕਿ ਇਹ ਇੰਟਰਸੈਪਟਰ ਅਮਰੀਕਾ ਨੂੰ ਅਸਲ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ: ਇਸ ਲਈ ਸਾਡੇ ਅਸਮਾਨਾਂ ਵਿੱਚ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਇੰਟਰਸੈਪਟਰਾਂ ਨੂੰ ਤਾਇਨਾਤ ਕਰਨ ਦੀ ਲੋੜ ਹੋਵੇਗੀ। ਇਸ ਦਾ ਇੱਕ ਹੋਰ ਸੰਭਾਵੀ ਨਤੀਜਾ ਸੁਰੱਖਿਆ ਮੁਕਾਬਲੇ ਵਿੱਚ ਵਾਧਾ ਹੋ ਸਕਦਾ ਹੈ, ਜਿਸ ਵਿੱਚ ਪੁਲਾੜ ਉੱਤੇ ਆਪਣਾ ਦਬਦਬਾ ਬਣਾਉਣ ਲਈ ਹਰ ਦੇਸ਼ ਵਲੋਂ ਕੀਤੀਆਂ ਕੋਸਿ਼ਸ਼ਾਂ ਦੂਜਿਆਂ ਵੱਲੋਂ ਜਵਾਬੀ ਕਾਰਵਾਈਆਂ ਨੂੰ ਉਕਸਾਣਗੀਆਂ।
'ਪੁਲਾੜ ਦੀ ਦੌੜ' (ਸਪੇਸ ਰੇਸ)
ਟਰੰਪ ਦੀ 'ਗੋਲਡਨ ਡੋਮ' ਯੋਜਨਾ ਫ਼ੌਜਾਂ – ਜਿਨ੍ਹਾਂ ਵਿੱਚ ਅਮਰੀਕਾ ਸਭ ਤੋਂ ਅੱਗੇ ਹੈ – ਵੱਲੋਂ ਦਹਾਕਿਆਂ ਤੋਂ ਪੁਲਾੜ ਵੱਲ ਵੇਖਣ ਦੇ ਸਿਲਸਿਲੇ ਦਾ ਹੀ ਹਿੱਸਾ ਹੈ। ਅਮਰੀਕਾ ਦੇ ਪਹਿਲੇ ਪੁਲਾੜ ਯਾਤਰੀਆਂ ਦੀ ਭਰਤੀ ਮੁੱਖ ਤੌਰ 'ਤੇ ਫ਼ੌਜੀ ਟੈਸਟ ਪਾਇਲਟਾਂ ਵਿੱਚੋਂ ਕੀਤੀ ਗਈ ਸੀ, ਅਤੇ ਨਾਸਾ – ਭਾਵੇਂ ਇਹ ਇੱਕ ਸਿਵਲੀਅਨ ਸੰਸਥਾ ਸੀ – ਨੂੰ ਵੀ ਅਰਧ-ਫ਼ੌਜੀ ਢਾਂਚੇ ਦੇ ਆਧਾਰ 'ਤੇ ਹੀ ਸੰਗਠਿਤ ਕੀਤਾ ਗਿਆ ਸੀ।
ਇਤਿਹਾਸ ਵਿੱਚ ਹੋਰ ਪਿੱਛੇ ਜਾਈਏ ਤਾਂ, ਅਮਰੀਕਾ ਅਤੇ ਸੋਵੀਅਤ ਯੂਨੀਅਨ, ਦੋਵਾਂ, ਦੇ ਪੁਲਾੜ ਪ੍ਰੋਗਰਾਮਾਂ ਦੀਆਂ ਤਕਨੀਕੀ ਨੀਹਾਂ ਜੰਗ ਦੇ ਸਮੇਂ ਦੀ ਰੌਕੇਟਰੀ (ਰਾਕਟ ਤਕਨਾਲੋਜੀ) ਵਿੱਚੋਂ ਨਿਕਲੀਆਂ ਸਨ। ਸ਼ੁਰੂ ਵਿੱਚ 1944 ਵਿੱਚ ਜੰਗ ਦੌਰਾਨ ਵਰਤੀਆਂ ਗਈਆਂ ਨਾਜ਼ੀ ਜਰਮਨੀ ਦੀਆਂ ਵੀ-2 ਬੈਲਿਸਟਿਕ ਮਿਜ਼ਾਈਲਾਂ ਪੁਲਾੜ ਵਿੱਚ ਪਹੁੰਚਣ ਵਾਲੀਆਂ ਮਨੁੱਖ ਵਲੋਂ ਬਣਾਈਆਂ ਪਹਿਲੀਆਂ ਵਸਤੂਆਂ ਸਨ। ਇਹਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਰਾਕਟ ਲੰਬੀ ਦੂਰੀ ਤੱਕ ਵਿਸਫੋਟਕ ਸਮੱਗਰੀ ਪਹੁੰਚਾ ਸਕਦੇ ਹਨ। ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਉਸ ਤੋਂ ਬਾਅਦ, ਦੋਵਾਂ ਮਹਾਸ਼ਕਤੀਆਂ ਨੇ ਜਰਮਨ ਇੰਜਨੀਅਰਾਂ ਨੂੰ ਕੈਦ ਕੀਤਾ ਜਾਂ ਆਪਣੇ ਨਾਲ ਮਿਲਾ ਲਿਆ ਸੀ, ਜਿਹਨਾਂ ਵਿੱਚ ਵਰਨਹਰ ਵਾਨ ਬ੍ਰੌਨ ਵੀ ਸ਼ਾਮਲ ਸੀ, ਜਿਸ ਦੀ ਮੁਹਾਰਤ ਨੇ ਅਮਰੀਕਾ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਅਜਿਹੇ ਲਾਂਚ ਵਾਹਨਾਂ (ਵਿਹੀਕਲਜ਼) ਵਿੱਚ ਬਦਲਣ ਵਿੱਚ ਮਦਦ ਕੀਤੀ ਜੋ ਪੁਲਾੜ ਦੇ ਔਰਬਿਟ ਤੱਕ ਪਹੁੰਚਣ ਦੇ ਸਮਰੱਥ ਸਨ।
ਪੁਲਾੜ ਨੂੰ ਮਿਜ਼ਾਇਲੀ ਹਮਲੇ ਕਰਨ ਲਈ ਰਣਨੀਤਕ ਥਾਂ ਵਜੋਂ ਦੇਖਣ ਦੀ ਹਮਲਾਵਰ ਸੋਚ 'ਪੁਲਾੜ ਦੀ ਦੌੜ (ਸਪੇਸ ਰੇਸ)' ਦੇ ਸ਼ੁਰੂਆਤੀ ਦਿਨਾਂ ਤੋਂ ਹੀ ਚੱਲੀ ਆ ਰਹੀ ਹੈ। 1958 ਵਿੱਚ, ਸੋਵੀਅਤ ਯੂਨੀਅਨ ਵਲੋਂ ਧਰਤੀ ਦੀ ਪਰਿਕਰਮਾ ਕਰਨ ਵਾਲੇ ਪਹਿਲੇ ਮਨੁੱਖ-ਨਿਰਮਿਤ ਉਪਗ੍ਰਹਿ 'ਸਪੂਤਨਿਕ' ਦੇ ਲਾਂਚ ਤੋਂ ਤੁਰੰਤ ਬਾਅਦ, ਅਮਰੀਕਾ ਦੀ ਏਅਰ ਫੋਰਸ ਦੇ ਬ੍ਰਿਗੇਡੀਅਰ ਜਨਰਲ ਹੋਮਰ ਬੋਸ਼ੇ ਨੇ ਚੰਦਰਮਾ ਨੂੰ 'ਬੇਮਿਸਾਲ ਫਾਇਦੇ ਵਾਲੇ ਜਵਾਬੀ ਹਮਲੇ ਦੇ ਅੱਡੇ' ਵਜੋਂ ਦਰਸਾਇਆ ਸੀ, ਜਿੱਥੋਂ ਅਮਰੀਕਾ ਸੰਭਾਵੀ ਤੌਰ 'ਤੇ ਪਰਮਾਣੂ ਹਮਲੇ ਲਾਂਚ ਕਰ ਸਕਦਾ ਸੀ। 1990 ਦੇ ਦਹਾਕੇ ਦੇ ਸ਼ੁਰੂ ਤੱਕ ਚੱਲੀ ਠੰਢੀ ਜੰਗ ਦੌਰਾਨ ਪੁਲਾੜ ਇੱਕ ਤਿੱਖੇ ਮੁਕਾਬਲੇ ਦਾ ਖੇਤਰ ਬਣ ਗਿਆ।
1975 ਵਿੱਚ ਔਰਬਿਟ ਵਿੱਚ ਅਪੋਲੋ-ਸੋਯੂਜ਼ ਦੇ ਲਿੰਕ -ਅੱਪ ਰਾਹੀਂ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਸਹਿਯੋਗ ਦੇ ਪਲ, ਲਗਾਤਾਰ ਰਣਨੀਤਕ ਦੁਸ਼ਮਣੀ ਅਤੇ ਸਰਦਾਰੀ ਦੀਆਂ ਵੱਡੀਆਂ ਯੋਜਨਾਵਾਂ ਵਿੱਚ ਬਦਲ ਗਏ। 2006 ਵਿੱਚ, ਅਮਰੀਕਾ ਦੀ ਏਅਰ ਫੋਰਸ ਸਪੇਸ ਕਮਾਂਡ ਦੇ ਕਮਾਂਡਰ ਜਨਰਲ ਲਾਂਸ ਲਾਰਡ ਨੇ ਪੁਲਾੜ ਦੀ ਸ੍ਰੇਸ਼ਟਤਾ (ਸੁਪੀਰੀਔਰਟੀ) ਨੂੰ 'ਜੰਗ ਦਾ ਭਵਿੱਖ' ਅਤੇ ਉਹ ਜ਼ਰੂਰੀ 'ਹਾਈ ਗਰਾਊਂਡ' ਦੱਸਿਆ ਜਿਸ ਤੋਂ ਬਿਨਾਂ ਜੰਗਾਂ ਜਿੱਤੀਆਂ ਨਹੀਂ ਜਾ ਸਕਣਗੀਆਂ।
ਦੂਜੇ ਪਾਸੇ, 1960 ਦੇ ਦਹਾਕੇ ਵਿੱਚ ਸ਼ੁਰੂ ਕੀਤੇ ਗਏ ਤਥਾਕਥਿਤ ਜਾਸੂਸੀ ਸੈਟਾਲਾਈਟਾਂ (ਜਿਨ੍ਹਾਂ ਨੇ ਸ਼ੁਰੂ ਵਿੱਚ ਫਿਲਮ ਅਤੇ ਬਾਅਦ ਵਿੱਚ ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕੀਤੀ) ਨੇ ਗਲਤਫਹਿਮੀਆਂ ਅਤੇ ਭੁੱਲਾਂ ਨੂੰ ਭਿਆਨਕ ਜੰਗਾਂ ਵਿੱਚ ਬਦਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ। ਨਿਗਰਾਨੀ ਦੇ ਇਹ ਨੈੱਟਵਰਕ ਡਿਫੈਂਸ ਸੁਪੋਰਟ ਪ੍ਰੋਗਰਾਮ (ਡੀ ਐਸ ਪੀ) ਵਰਗੇ ਸੈਟਾਲਾਈਟਾਂ ਨਾਲ ਜੋੜੇ ਜਾ ਸਕਦੇ ਸਨ, ਜੋ ਪਹਿਲੀ ਵਾਰ 1970 ਵਿੱਚ ਲਾਂਚ ਕੀਤੇ ਗਏ ਸਨ। ਇਹ ਸੈਟਾਲਾਈਟ ਮਿਜ਼ਾਈਲਾਂ ਦੇ ਲਾਂਚ ਹੁੰਦੇ ਹੀ ਉਨ੍ਹਾਂ ਤੋਂ ਨਿਕਲਣ ਵਾਲੀ ਗਰਮੀ (ਹੀਟ ਪਲੂਮ) ਦਾ ਪਤਾ ਲਗਾਉਣ ਲਈ ਇਨਫਰਾਰੈੱਡ ਸੈਂਸਰਾਂ ਦੀ ਵਰਤੋਂ ਕਰਦੇ ਸਨ। ਇਹ ਮਿਜ਼ਾਈਲ ਹਮਲਿਆਂ ਦੀਆਂ ਝੂਠੀਆਂ ਚੇਤਾਵਨੀਆਂ ਨੂੰ ਪਰਮਾਣੂ ਯੁੱਧ ਵਿੱਚ ਬਦਲਣ ਤੋਂ ਰੋਕ ਸਕਦਾ ਸੀ ਅਤੇ ਹਥਿਆਰ ਨਿਯੰਤਰਣ ਸੰਧੀਆਂ ਦੀ ਪਾਲਣਾ ਦੀ ਪੁਸ਼ਟੀ ਕਰਨ ਵਿੱਚ ਮਦਦ ਕਰ ਸਕਦਾ ਸੀ – ਜੋ ਕਿ ਨਿਸ਼ਚਿਤ ਤੌਰ 'ਤੇ ਪੁਲਾੜ ਦੇ ਫੌਜੀਕਰਨ ਦਾ ਇੱਕ ਹਾਂ-ਪੱਖੀ ਪਹਿਲੂ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਸੈਟਾਲਾਈਟ ਆਧੁਨਿਕ ਯੁੱਧ ਪ੍ਰਣਾਲੀ ਲਈ ਅਤਿ-ਜ਼ਰੂਰੀ ਬਣ ਗਏ ਹਨ। ਖਾਸ ਤੌਰ 'ਤੇ ਅਮਰੀਕਾ ਨਿਗਰਾਨੀ, ਸੰਚਾਰ, ਨੈਵੀਗੇਸ਼ਨ, ਨਿਸ਼ਾਨੇਬਾਜ਼ੀ (ਟਾਰਗਟਿੰਗ) ਅਤੇ ਮਿਜ਼ਾਈਲਾਂ ਬਾਰੇ ਚੇਤਾਵਨੀ ਲਈ ਪੁਲਾੜ-ਆਧਾਰਿਤ ਸਿਸਟਮਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਇਹ ਸਿਸਟਮ ਪੈਂਟਾਗਨ ਦੀ 'ਗਲੋਬਲ ਪਹੁੰਚ, ਗਲੋਬਲ ਤਾਕਤ' ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਨਸ਼ਾ ਨੂੰ ਪੂਰਾ ਕਰਦੀਆਂ ਹਨ। ਫੌਜੀ ਭਾਸ਼ਾ ਵਿੱਚ, ਸੈਟਾਲਾਈਟ 'ਫੋਰਸ ਮਲਟੀਪਲਾਇਰ' (ਸ਼ਕਤੀ ਨੂੰ ਕਈ ਗੁਣਾ ਵਧਾਉਣ ਵਾਲੇ) ਵਜੋਂ ਕੰਮ ਕਰਦੇ ਹਨ, ਜੋ ਫੌਜਾਂ ਨੂੰ ਅਸਧਾਰਨ ਰਫ਼ਤਾਰ ਅਤੇ ਸਟੀਕ ਢੰਗ (ਪ੍ਰੀਸੀਜ਼ਨ) ਨਾਲ ਦੁਨੀਆ ਭਰ ਵਿੱਚ ਆਪਣੀਆਂ ਕਾਰਵਾਈਆਂ ਦਾ ਤਾਲਮੇਲ ਕਰਨ ਦੇ ਯੋਗ ਬਣਾਉਂਦੇ ਹਨ। 2019 ਵਿੱਚ ਟਰੰਪ ਵਲੋਂ ਵਿਸਤ੍ਰਿਤ ਨਿਗਰਾਨੀ, ਜਾਸੂਸੀ, ਸਟੀਕ ਨਿਸ਼ਾਨੇਬਾਜ਼ੀ (ਪ੍ਰੀਸੀਜ਼ਨ ਟਾਰਗੇਟਿੰਗ) ਅਤੇ ਸੰਚਾਰ 'ਤੇ ਕੇਂਦਰਿਤ 'ਸਪੇਸ ਫੋਰਸ' ਦੀ ਰਸਮੀ ਸਥਾਪਨਾ ਦਹਾਕਿਆਂ ਪੁਰਾਣੀ ਨੀਤੀ ਦਾ ਹੀ ਇੱਕ ਵਿਸਥਾਰ ਸੀ।
ਔਰਬਿਟ ਵਿਚਲਾ ਮਲਬਾ
ਪੁਲਾੜ ਵਿੱਚ ਹਥਿਆਰਾਂ ਦੀ ਦੌੜ ਨੂੰ ਰੋਕਣ ਲਈ ਪਹਿਲਾਂ ਯਤਨ ਕੀਤੇ ਗਏ ਸਨ। 1967 ਦੀ 'ਆਊਟਰ ਸਪੇਸ ਟ੍ਰੀਟੀ' ਨੇ ਔਰਬਿਟ ਵਿੱਚ ਜਾਂ 'ਅਕਾਸ਼ੀ ਗ੍ਰਹਿਆਂ' (ਸੀਲੈਸਟੀਅਲ ਬੌਡੀਜ਼) 'ਤੇ ਪਰਮਾਣੂ ਹਥਿਆਰਾਂ ਜਾਂ ਤਬਾਹੀ ਮਚਾਉਣ ਵਾਲੇ ਹੋਰ ਹਥਿਆਰਾਂ ਦੀ ਤਾਇਨਾਤੀ 'ਤੇ ਰੋਕ ਲਗਾ ਦਿੱਤੀ ਸੀ ਅਤੇ ਪੁਲਾੜ ਨੂੰ 'ਸਮੁੱਚੀ ਮਾਨਵਤਾ ਦੀ ਜਾਇਦਾਦ' ਘੋਸ਼ਿਤ ਕੀਤਾ ਸੀ — ਜਿਸ ਨੇ ਪਰਮਾਣੂ ਹਮਲਿਆਂ ਲਈ ਚੰਦਰਮਾ ਦੀ ਵਰਤੋਂ ਕਰਨ ਦੇ ਅਮਰੀਕਾ ਦੇ ਪੁਰਾਣੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਸੀ।
ਫਿਰ ਵੀ, ਇਸ ਸੰਧੀ ਵਿੱਚ ਕੁਝ ਕਮੀਆਂ ਸਨ: ਇਹ ਰਵਾਇਤੀ ਹਥਿਆਰਾਂ ਜਾਂ ਐਂਟੀ-ਸੈਟੇਲਾਈਟ (ਏ ਐੱਸ ਏ ਟੀ) ਸਿਸਟਮਾਂ 'ਤੇ ਰੋਕ ਨਹੀਂ ਲਗਾਉਂਦੀ ਸੀ। ਜਿਵੇਂ-ਜਿਵੇਂ ਸੈਟੇਲਾਈਟ ਫੌਜੀ ਕਾਰਵਾਈਆਂ ਲਈ ਬਹੁਤ ਮਹੱਤਵਪੂਰਨ ਹੁੰਦੇ ਗਏ, ਉਹ ਹਮਲੇ ਦੇ ਮੁੱਖ ਨਿਸ਼ਾਨੇ ਵੀ ਬਣਦੇ ਗਏ। ਪੁਲਾੜ ਤੋਂ ਮਿਲਣ ਵਾਲੇ ਨੈਵੀਗੇਸ਼ਨ ਸਿਗਨਲ (ਸਭ ਤੋਂ ਪ੍ਰਸਿੱਧ, ਜੀ ਪੀ ਐੱਸ - ਗਲੋਬਲ ਪੋਜ਼ੀਸ਼ਨਿੰਗ ਸਿਸਟਮ) ਅਸਲੇ ਨੂੰ ਸੇਧ ਦਿੰਦੇ ਹਨ; ਜਾਸੂਸੀ ਸੈਟਾਲਾਈਟ ਨਿਰੰਤਰ ਖੁਫੀਆ ਜਾਣਕਾਰੀ ਪ੍ਰਦਾਨ ਕਰਦੇ ਹਨ; ਅਤੇ ਸੰਚਾਰ ਸੈਟਾਲਾਈਟ ਕਮਾਂਡਰਾਂ ਨੂੰ ਦੁਨੀਆ ਭਰ ਵਿੱਚ ਫੈਲੀਆਂ ਆਪਣੀਆਂ ਫੌਜਾਂ ਨਾਲ ਜੋੜਦੇ ਹਨ।
ਕਿਉਂਕਿ ਆਧੁਨਿਕ ਫੌਜਾਂ ਇਹਨਾਂ ਸਿਸਟਮਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਹਨ, ਇਸ ਲਈ ਸੈਟਾਲਾਈਟਾਂ ਨੂੰ ਤਬਾਹ ਕਰਨਾ ਜਾਂ ਬੇਕਾਰ ਕਰਨਾ ਵਿਰੋਧੀ ਦੀ ਲੜਨ ਦੀ ਸਮਰੱਥਾ ਨੂੰ ਅਪਾਹਜ ਕਰ ਸਕਦਾ ਹੈ। ਇਸ ਲਈ, ਹੁਣ ਤੱਕ ਕਈ ਦੇਸ਼ਾਂ ਨੇ ਐਂਟੀ-ਸੈਟਾਲਾਈਟ (ਏ ਐੱਸ ਏ ਟੀ) ਹਥਿਆਰ ਵਿਕਸਿਤ ਕਰ ਲਏ ਹਨ। 2007 ਵਿੱਚ ਚੀਨ ਨੇ ਜ਼ਮੀਨ ਤੋਂ ਦਾਗੀ ਜਾਣ ਵਾਲੀ ਮਿਜ਼ਾਈਲ ਨਾਲ ਆਪਣੇ ਹੀ ਇੱਕ ਮੌਸਮ ਦੱਸਣ ਵਾਲੇ ਸੈਟਾਲਾਈਟ ਨੂੰ ਨਸ਼ਟ ਕਰ ਦਿੱਤਾ ਸੀ — ਜਿਸ ਨਾਲ ਮਲਬੇ ਦੇ 3,000 ਤੋਂ ਵੱਧ ਟੁਕੜੇ ਪੈਦਾ ਹੋ ਗਏ ਸਨ। 2008 ਵਿੱਚ ਅਮਰੀਕਾ ਨੇ ਇਕ ਅਜਿਹਾ ਹੀ ਇੰਟਰਸੈਪਸ਼ਨ (ਰੋਕਣ ਵਾਲਾ ਕਾਰਜ) ਕੀਤਾ ਸੀ — ਅਤੇ ਉਸ ਨੇ ਇਸ ਤੋਂ ਪਹਿਲਾਂ ਵੀ ਅਜਿਹੇ ਪ੍ਰੀਖਣ ਕੀਤੇ ਸਨ। 2019 ਵਿੱਚ ਭਾਰਤ ਨੇ ਇੱਕ ਏ ਐੱਸ ਏ ਟੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ, ਜਦੋਂ ਕਿ ਰੂਸ ਨੇ 2021 ਵਿੱਚ ਇੱਕ ਤਬਾਹੀ ਭਰਿਆ ਪ੍ਰੀਖਣ ਕੀਤਾ ਸੀ ਜਿਸ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਇੰਟਰਨੈਸ਼ਨਲ ਸਪੇਸ ਸਟੇਸ਼ਨ) ਵਿੱਚ ਮੌਜੂਦ ਐਸਟਰੋਨੈਟਸ (ਪੁਲਾੜ ਯਾਤਰੀਆਂ) ਨੂੰ ਮਲਬੇ ਤੋਂ ਬਚਣ ਲਈ ਓਟ ਲੈਣੀ ਪਈ ਸੀ।
ਅਜਿਹੇ ਪ੍ਰੀਖਣ ਪੁਲਾੜ ਯੁੱਧ ਦੇ ਇੱਕ ਖਤਰਨਾਕ ਸਿੱਟੇ - ਔਰਬਿਟ ਦੇ ਮਲਬੇ- ਨੂੰ ਉਜਾਗਰ ਕਰਦੇ ਹਨ। ਤਬਾਹ ਹੋਏ ਸੈਟਾਲਾਈਟਾਂ ਦੇ ਟੁਕੜੇ 27,000 ਕਿਲੋਮੀਟਰ ਪ੍ਰਤੀ ਘੰਟਾ (7-8 ਕਿਲੋਮੀਟਰ ਪ੍ਰਤੀ ਸੈਕਿੰਡ) ਤੋਂ ਵੀ ਵੱਧ ਦੀ ਰਫ਼ਤਾਰ ਨਾਲ ਘੁੰਮਦੇ ਹਨ। ਇਹਨਾਂ ਦੇ ਛੋਟੇ-ਛੋਟੇ ਕਣ ਵੀ ਮਹੱਤਵਪੂਰਨ ਸੈਟਾਲਾਈਟਾਂ, ਇੱਥੋਂ ਤੱਕ ਕਿ ਪੁਲਾੜ ਸਟੇਸ਼ਨਾਂ ਨੂੰ ਵੀ ਨਸ਼ਟ ਕਰ ਸਕਦੇ ਹਨ ਜਾਂ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਅਣਗਿਣਤ ਨਵੇਂ ਟੁਕੜੇ ਪੈਦਾ ਹੋ ਸਕਦੇ ਹਨ। ਵਾਰ-ਵਾਰ ਹੋਣ ਵਾਲੀਆਂ ਇਹ ਟੱਕਰਾਂ 'ਕੈਸਲਰ ਸਿੰਡ੍ਰੋਮ' ਵਜੋਂ ਜਾਣੀ ਜਾਂਦੀ ਇੱਕ ਲੜੀਵਾਰ ਪ੍ਰਤੀਕਿਰਿਆ (ਚੇਨ ਰੀਐਕਸ਼ਨ) ਨੂੰ ਜਨਮ ਦੇ ਸਕਦੀਆਂ ਹਨ, ਜਿਸ ਨਾਲ ਨਵੇਂ ਮਲਬੇ ਦੀ ਮਾਤਰਾ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਪੁਲਾੜ ਦੇ ਔਰਬਿਟ ਵਰਤੋਂ ਦੇ ਅਯੋਗ ਹੋ ਜਾਣਗੇ।
ਅਤੇ ਐਂਟੀ-ਸੈਟੇਲਾਈਟ (ਏ ਐੱਸ ਏ ਟੀ) ਜੰਗ ਹੁਣ ਸਿਰਫ਼ ਮਿਜ਼ਾਈਲਾਂ 'ਤੇ ਹੀ ਨਿਰਭਰ ਨਹੀਂ ਹੈ। ਜੰਗ ਦੇ ਇਲੈਕਟ੍ਰੌਨਿਕ ਸਿਸਟਮ ਸੈਟਾਲਾਈਟਾਂ ਦੇ ਸਿਗਨਲਾਂ ਨੂੰ ਜਾਮ ਕਰ ਸਕਦੇ ਹਨ। ਸਾਈਬਰ ਹਮਲੇ ਸੈਟਾਲਾਈਟ ਨੈੱਟਵਰਕਾਂ ਜਾਂ ਜ਼ਮੀਨੀ ਕੰਟਰੋਲ ਸਟੇਸ਼ਨਾਂ ਵਿੱਚ ਸੰਨ੍ਹ ਲਾ ਸਕਦੇ ਹਨ। ਲੇਜ਼ਰ ਵਰਗੇ ਡਾਇਰੈਕਟਿਡ-ਐਨਰਜੀ ਹਥਿਆਰ ਸੈਟਾਲਾਈਟ ਦੇ ਸੈਂਸਰਾਂ ਨੂੰ ਅਸਥਾਈ ਤੌਰ 'ਤੇ ਅੰਨ੍ਹਾ ਕਰਨ ਦੇ ਸਮਰੱਥ ਹੋ ਸਕਦੇ ਹਨ। ਹੁਣ ਕੁਝ ਸੈਟਾਲਾਈਟਾਂ ਵਿੱਚ ਦਿਸ਼ਾ ਬਦਲਣ (ਮਨਿਊਵਰਿੰਗ) ਦੀਆਂ ਅਜਿਹੀਆਂ ਸਮਰੱਥਾਵਾਂ ਹਨ ਜੋ ਉਹਨਾਂ ਨੂੰ ਦੂਜੇ ਪੁਲਾੜ ਯਾਨਾਂ (ਸਪੇਸ ਕਰਾਫਟਸ) ਦੇ ਨੇੜੇ ਜਾਣ ਜਾਂ ਉਹਨਾਂ ਦੀ ਜਾਂਚ ਕਰਨ ਦੇ ਸਮਰੱਥ ਬਣਾਉਂਦੀਆਂ ਹਨ, ਜਿਸ ਨਾਲ ਇਹ ਚਿੰਤਾਵਾਂ ਵੱਧ ਰਹੀਆਂ ਹਨ ਕਿ ਉਹ ਉਹਨਾਂ ਨੂੰ ਬੇਕਾਰ ਵੀ ਕਰ ਸਕਦੇ ਹਨ। ਸੈਟਾਲਾਈਟਾਂ ਦੀ ਲਗਾਤਾਰ ਹੁੰਦੀ ਇਹ ਤਬਾਹੀ (ਕੈਸਕੇਡਿੰਗ ਫੇਲਿਅਰ) ਨਾ ਸਿਰਫ਼ ਫੌਜੀ ਸਿਸਟਮਾਂ ਲਈ ਖਤਰਾ ਬਣ ਸਕਦੀ ਹੈ ਸਗੋਂ ਸੰਚਾਰ ਨੈੱਟਵਰਕ, ਬੈਂਕਿੰਗ ਲੈਣ-ਦੇਣ, ਨੈਵੀਗੇਸ਼ਨ, ਮੌਸਮ ਦੀ ਭਵਿੱਖਬਾਣੀ ਅਤੇ ਵਿਗਿਆਨਿਕ ਨਿਗਰਾਨੀ ਨੂੰ ਠੱਪ ਜਾਂ ਨਸ਼ਟ ਕਰਕੇ ਆਧੁਨਿਕ ਸੱਭਿਅਤਾ ਨੂੰ ਵੀ ਖਤਰੇ ਵਿੱਚ ਪਾ ਸਕਦੀ ਹੈ। ਜਲਵਾਯੂ ਵਿੱਚ ਤਬਦੀਲੀ ਨਾਲ ਨਜਿੱਠਣ ਦੇ ਵਿਸ਼ਵ ਪੱਧਰ ਦੇ ਯਤਨਾਂ ਨੂੰ ਵੀ ਪੂਰਾ ਨਾ ਕੀਤਾ ਜਾ ਸਕਣ ਵਾਲਾ ਨੁਕਸਾਨ ਪਹੁੰਚ ਸਕਦਾ ਹੈ।
ਸਪੇਸ-ਇੰਡਸਟਰੀਅਲ ਕੰਪਲੈਕਸ
ਮੈਂ 1986 ਵਿੱਚ ਅਮਰੀਕਾ ਦੀ ਏਅਰ ਫੋਰਸ ਦੇ ਸਪੇਸ ਸਰਵੇਲੈਂਸ ਸੈਂਟਰ (ਪੁਲਾੜ ਨਿਗਰਾਨੀ ਕੇਂਦਰ) ਵਿੱਚ ਕੰਮ ਕੀਤਾ ਸੀ, ਜਦੋਂ ਔਰਬਿਟ ਵਿੱਚ 5000 ਦੇ ਕਰੀਬ ਟ੍ਰੈਕ ਕੀਤੀਆਂ ਜਾ ਸਕਣ ਵਾਲੀਆਂ ਵਸਤੂਆਂ ਧਰਤੀ ਦੁਆਲੇ ਘੁੰਮਦੀਆਂ ਸਨ। ਚਾਲੀ ਸਾਲਾਂ ਬਾਅਦ ਇਹ ਗਿਣਤੀ ਨੌਂ ਗੁਣਾਂ ਵੱਧ ਕੇ 45,000 ਤੋਂ ਵੱਧ ਗਈ ਹੈ। ਭਾਰੀ ਮੁਕਾਬਲੇਬਾਜ਼ੀ ਦਾ ਕੇਂਦਰ ਹੋਣ ਦੇ ਬਾਵਜੂਦ ਪੁਲਾੜ ਵਿੱਚ ਲਗਾਤਾਰ ਭੀੜ ਵਧ ਰਹੀ ਹੈ।
ਚੀਨ ਦੀ 'ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ' ਅਤੇ 'ਤੁਰਕੀ ਦੀ ਸਪੇਸ ਏਜੰਸੀ' ਦੇ ਨਾਲ ਨਾਲ ਬਹੁ-ਰਾਸ਼ਟਰੀ 'ਯੂਰਪੀਅਨ ਸਪੇਸ ਏਜੰਸੀ' (ਈ ਐੱਸ ਏ), ਨਾਸਾ ਵਾਂਗ ਸਿਵਲੀਅਨ ਅਤੇ ਮਿਲਟਰੀ ਦੀ ਵਰਤੋਂ ਲਈ 'ਦੋਹਰੀ ਵਰਤੋਂ' ਵਾਲੀਆਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਦੀ ਹੈ। ਨੈਵੀਗੇਸ਼ਨ ਸੈਟਾਲਾਈਟਾਂ ਦਾ ਚੱਲ ਰਿਹਾ 'ਗੈਲੀਲੀਓ' ਨੈੱਟਵਰਕ ਈ ਐੱਸ ਏ ਦਾ ਹੀ ਇੱਕ ਉਤਪਾਦ ਹੈ।
ਇਸ ਦੇ ਨਾਲ ਹੀ, ਫਰਾਂਸ ਨੇ ਫੌਜੀ ਜਾਸੂਸੀ ਅਤੇ ਨਿਗਰਾਨੀ ਲਈ ਤਿੰਨ-ਸੈਟਾਲਾਈਟਾਂ ਦਾ ਇੱਕ ਸਿਸਟਮ ਲਾਂਚ ਕੀਤਾ ਹੈ। ਚੀਨ ਦਾ 'ਬੇਈਡੂ' ਨੈਵੀਗੇਸ਼ਨ ਸਿਸਟਮ ਉਸ ਦੀ ਫੌਜ ਲਈ ਮਿਜ਼ਾਈਲਾਂ ਬਾਰੇ ਸੇਧ ਅਤੇ ਸੁਰੱਖਿਅਤ ਸੰਚਾਰ ਪ੍ਰਦਾਨ ਕਰਦਾ ਹੈ, ਜਦੋਂ ਕਿ ਤੁਰਕੀ ਦੇ ਸੈਟਾਲਾਈਟਾਂ ਨਾਲ ਸੰਬੰਧਿਤ ਯਤਨ ਸੁਰੱਖਿਅਤ ਸੰਚਾਰ ਅਤੇ ਧਰਤੀ ਦੀ ਜਾਸੂਸੀ 'ਤੇ ਕੇਂਦਰਿਤ ਹਨ। 'ਫੌਜੀ' ਅਤੇ 'ਸਿਵਲ'' ਵਰਤੋਂ ਵਿਚਕਾਰਲੀ ਰੇਖਾ ਦਿਨੋ-ਦਿਨ ਹੋਰ ਧੁੰਦਲੀ ਹੁੰਦੀ ਜਾ ਰਹੀ ਹੈ। ਹਾਲ ਹੀ ਦੇ ਦਹਾਕਿਆਂ ਵਿੱਚ ਇੱਕ ਵੱਡਾ ਬਦਲਾਅ ਪੁਲਾੜ ਵਿੱਚ ਨਿੱਜੀ ਕੰਪਨੀਆਂ ਦੀ ਵਧਦੀ ਭੂਮਿਕਾ ਹੈ।
1990ਵਿਆਂ ਤੱਕ, ਪੁਲਾੜ ਗਤੀਵਿਧੀਆਂ ਵਿੱਚ ਸਰਕਾਰਾਂ ਦਾ ਦਬਦਬਾ ਸੀ। ਅੱਜ, ਵਪਾਰਕ ਕੰਪਨੀਆਂ ਜ਼ਿਆਦਾਤਰ ਸੈਟਾਲਾਈਟ ਲਾਂਚ ਕਰਦੀਆਂ ਹਨ, ਭਾਵੇਂ ਕਿ ਅਜੇ ਵੀ ਪੁਲਾੜ ਵਿੱਚ ਰਣਨੀਤਕ ਸਮੱਗਰੀ (ਪੇਅਲੋਡਜ਼) ਭੇਜਣ ਵਿੱਚ ਸਰਕਾਰਾਂ ਦੀ ਸਰਦਾਰੀ ਹੈ। ਫਿਰ ਵੀ ਇਹ ਜ਼ਰੂਰੀ ਨਹੀਂ ਕਿ ਪੁਲਾੜ ਯਤਨਾਂ ਦਾ ਹੋ ਰਿਹਾ ਨਿਜੀਕਰਨ ਫੌਜੀ ਪ੍ਰਭਾਵ ਵਿੱਚ ਕਮੀ ਲਿਆਵੇ। ਅਮਰੀਕਾ ਰੱਖਿਆ ਖੇਤਰ (ਡਿਫੈਂਸ ਸੈਕਟਰ) ਤੋਂ ਮਿਲਣ ਵਾਲੀ ਮੋਟੀ ਫੰਡਿੰਗ ਇਸ ਦਾ ਮੁੱਖ ਉਦੇਸ਼ ਸਥਾਪਤ ਕਰਦੀ ਹੈ, ਜੋ ਕਿ ਇਸ ਅਖਾਣ ਨਾਲ ਬਿਲਕੁਲ ਮੇਲ ਖਾਂਦੀ ਹੈ: 'ਜਿਹੜਾ ਪੈਸਾ ਲਾਵੇ, ਉਹੀ ਮਰਜ਼ੀ ਚਲਾਵੇ'। ਸੈਟਾਲਾਈਟਾਂ ਦੀਆਂ ਵਪਾਰਕ ਤਸਵੀਰਾਂ ਖੁਫੀਆ ਜਾਣਕਾਰੀ ਦਾ ਇੱਕ ਮਹੱਤਵਪੂਰਨ ਸ੍ਰੋਤ ਬਣੀਆਂ ਹੋਈਆਂ ਹਨ, ਪਰ ਇਹਨਾਂ ਤੱਕ ਪਹੁੰਚ ਦਾ ਸਵਾਲ ਅਜੇ ਵੀ ਬਰਕਰਾਰ ਹੈ। ਅਮਰੀਕਾ ਦੀ ਫੌਜ ਜਿੱਥੇ ਚਾਹੇ ਉੱਥੇ ਇਹਨਾਂ ਤਸਵੀਰਾਂ 'ਤੇ ਕੰਟਰੋਲ ਕਰ ਸਕਦੀ ਹੈ: ਵਪਾਰ ਅਤੇ ਯੁੱਧ ਵਿਚਕਾਰ ਇੱਕ ਬਹੁਤ ਹੀ ਬਾਰੀਕ ਰੇਖਾ ਹੈ। ਮਾਰਚ ਤੋਂ, 200 ਤੋਂ ਵੱਧ ਸੈਟਾਲਾਈਟਾਂ ਵਾਲੀ ਇਮੇਜਿੰਗ ਕੰਪਨੀ 'ਪਲੈਨੈਟ ਲੈਬਜ਼' ਸਮੇਤ ਕਈ ਕੰਪਨੀਆਂ ਨੇ ਅਮਰੀਕਾ ਦੀ ਸਰਕਾਰ ਦੀ ਇੱਕ 'ਵਾਲੰਟੀਅਰ' ਬੇਨਤੀ ਦੇ ਪ੍ਰਤੀਕਰਮ ਵਿੱਚ ਗਾਜ਼ਾ ਅਤੇ ਲੈਬਨਾਨ ਸਮੇਤ ਮੱਧ ਪੂਰਬ ਦੇ ਵੱਡੇ ਹਿੱਸਿਆਂ ਦੀਆਂ ਤਸਵੀਰਾਂ ਰੋਕ ਕੇ ਰੱਖੀਆਂ ਹੋਈਆਂ ਹਨ।
ਇਸੇ ਦੌਰਾਨ, ਐਲਨ ਮਸਕ ਦੀ ਸਪੇਸਐਕਸ ਨੇ ਲਾਂਚ ਸੇਵਾਵਾਂ ਅਤੇ ਸੈਟਾਲਾਈਟ ਤਾਇਨਾਤੀ (ਡਿਪਲੋਏਮੈਂਟ) ਨੂੰ ਵਪਾਰ ਵਜੋਂ ਸ਼ੁਰੂ ਕਰ ਲਿਆ ਹੈ, ਐਮਾਜ਼ੌਨ ਦੇ ਸੰਸਥਾਪਕ ਜੈਫ ਬੇਜ਼ੋਸ ਦੀ ਬਲੂ ਓਰਿਜਿਨ ਨੇ ਹੈਵੀ-ਲਫਟ ਰੌਕੇਟ (ਵੱਡਾ ਭਾਰ ਢੋਣ ਲਈ ਰਾਕਟ) ਅਤੇ ਪੁਲਾੜ ਸੰਚਾਲਨ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਹੈ। ਮਸਕ ਅਤੇ ਬੇਜ਼ੋਸ ਦੀ ਅਮਰੀਕਾ ਦੇ ਸਰਕਾਰੀ ਫੰਡਾਂ 'ਤੇ ਨਿਰਭਰਤਾ ਵਪਾਰਕ ਅਤੇ ਫੌਜੀ ਉੱਦਮਾਂ ਵਿਚਕਾਰਲੇ ਫਰਕ ਨੂੰ ਧੁੰਦਲਾ ਕਰਦੀ ਹੈ। ਫਲਸਤੀਨ ਸਪੇਸ ਇੰਸਟੀਚਿਊਟ ਨੇ ਪੁਲਾੜ ਸੈਕਟਰ ਅਤੇ ਗਾਜ਼ਾ ਨਸਲਕੁਸ਼ੀ ਵਿਚਕਾਰਲੇ ਸਾਂਝੇ ਸਬੰਧਾਂ ਨੂੰ ਟ੍ਰੈਕ ਕੀਤਾ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਨਾਸਾ ਦੇ ਠੇਕਿਆਂ ਨੇ ਇਜ਼ਰਾਈਲ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਘੱਟੋ ਘੱਟ 39 ਅਰਬ (ਬਿਲੀਅਨ) ਡਾਲਰਾਂ ਦਾ ਭੁਗਤਾਨ ਕੀਤਾ ਹੈ।
ਇਸ ਹੀ ਸਮੇਂ, ਲੌਕਹੀਡ ਮਾਰਟਿਨ, ਬੋਇੰਗ, ਅਤੇ ਨੌਰਥਰੋਪ ਗਰੂਮੈਨ ਵਰਗੇ ਸ਼ਕਤੀਸ਼ਾਲੀ ਡਿਫੈਂਸ ਕੰਟਰੈਕਟਰ ਪੁਲਾੜ ਦੇ ਹਥਿਆਰਾਂ 'ਤੇ ਹੋਰ ਖਰਚ ਕਰਨ ਲਈ ਲੌਬੀ ਕਰ ਰਹੇ ਹਨ; ਜਿਸ ਦੇ ਨਤੀਜੇ ਵਜੋਂ ਇੱਕ ਵਧੇਰੇ ਸ਼ਕਤੀਸ਼ਾਲੀ 'ਸਪੇਸ-ਮਿਲਟਰੀ-ਇੰਡਸਟ੍ਰੀਅਲ ਕੰਪਲੈਕਸ' ਸਾਹਮਣੇ ਆ ਰਿਹਾ ਹੈ। ਪੁਲਾੜ ਦਾ ਨਿਜੀਕਰਨ ਪੁਲਾੜ ਦੇ ਫੌਜੀਕਰਨ ਨੂੰ ਤੇਜ਼ ਕਰ ਸਕਦਾ ਹੈ, ਅਤੇ ਜੇਕਰ ਨਿੱਜੀ ਕਾਰਪੋਰੇਸ਼ਨਾਂ ਪੁਲਾੜ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਯੰਤਰਿਤ ਕਰਦੀਆਂ ਹਨ, ਤਾਂ ਮੰਡੀ ਦੇ ਦਬਦਬੇ ਅਤੇ ਵਧੇਰੇ ਮੁਨਾਫੇ ਦੀਆਂ ਮੰਗਾਂ ਫੌਜੀ ਹਮਲਾਵਾਰੀ (ਮਿਲਟਰੀ ਅਗ੍ਰੈਸ਼ਨ) ਨੂੰ ਬੜਾਵਾ ਦੇਣ ਵਿੱਚ ਮਦਦ ਕਰ ਸਕਦੀਆਂ ਹਨ।
ਪੁਲਾੜ ਨੂੰ ਫੌਜੀਕਰਨ ਤੋਂ ਮੁਕਤ ਕਰਨ ਲਈ ਨਵੇਂ ਅੰਤਰਰਾਸ਼ਟਰੀ ਸਮਝੌਤਿਆਂ ਦੀ ਤੁਰੰਤ ਲੋੜ ਹੈ। ਮੌਜੂਦਾ ਸੰਧੀਆਂ ਉਸ ਸਮੇਂ ਦੀਆਂ ਹਨ ਜਦੋਂ ਬਹੁਤ ਘੱਟ ਸਰਕਾਰਾਂ ਧਰਤੀ ਦੇ ਵਾਯੂਮੰਡਲ ਤੋਂ ਅਗਾਂਹ ਕੰਮ ਕਰਦੀਆਂ ਸਨ। ਅੱਜ, ਦਰਜਨਾਂ ਦੇਸ਼ ਅਤੇ ਨਿੱਜੀ ਅਦਾਰੇ ਸੈਟਾਲਾਈਟ ਲਾਂਚ ਕਰ ਰਹੇ ਹਨ ਅਤੇ ਪੁਲਾੜ ਦੀ ਨੀਤੀ ਨੂੰ ਪ੍ਰਭਾਵਿਤ ਕਰ ਰਹੇ ਹਨ; ਪੁਲਾੜ ਨੂੰ ਨਿਯੰਤਰਿਤ ਕਰਨ ਵਾਲਾ ਕਾਨੂੰਨੀ ਢਾਂਚਾ ਇਸ ਦੀ ਰਫ਼ਤਾਰ ਨਾਲ ਨਹੀਂ ਚੱਲ ਸਕਿਆ ਹੈ।
ਆਪਣੀ ਖਿੱਚ ਦੇ ਬਾਵਜੂਦ, ਪੁਲਾੜ ਆਪਣੇ ਆਪ ਵਿੱਚ ਇੱਕ ਬਹੁਤ ਹੀ ਚੁਣੌਤੀਪੂਰਨ ਵਾਤਾਵਰਣ ਹੈ। ਮਨੁੱਖਾਂ ਨੂੰ ਔਰਬਿਟ ਵਿੱਚ ਭੇਜਣਾ ਅਤੇ ਉੱਥੇ ਉਨ੍ਹਾਂ ਨੂੰ ਰੱਖਣਾ ਬਹੁਤ ਮਹਿੰਗਾ ਅਤੇ ਤਕਨੀਕੀ ਤੌਰ 'ਤੇ ਔਖਾ ਕਾਰਜ ਹੈ। ਇਸ ਕਰਕੇ, ਆਉਣ ਵਾਲੇ ਦਹਾਕਿਆਂ ਵਿੱਚ ਮਨੁੱਖੀ 'ਸਪੇਸ ਵਾਰੀਅਰਜ਼' ਜਾਂ 'ਸਟਾਰਸ਼ਿਪ ਟਰੂਪਰਜ਼' ਦੇ ਦਿਖਾਈ ਦੇਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਬਾਵਜੂਦ, ਪੁਲਾੜ ਬਹੁਤ ਜ਼ਿਆਦਾ ਮਹੱਤਵ ਅਤੇ ਵਧਦੀ ਮੁਕਾਬਲੇਬਾਜ਼ੀ ਦਾ ਖੇਤਰ ਬਣਿਆ ਹੋਇਆ ਹੈ, ਜਿਸ ਦੇ ਵਧਦੇ ਫੌਜੀਕਰਨ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਬੀ ਬੀ ਸੀ ਦੀ ਖੋਜ ਅਨੁਸਾਰ ਇੰਸਟਾਗ੍ਰਾਮ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ
ਲੇਖਕ: ਦਿਵਿਆ ਆਰਿਆ
ਅਨੁਵਾਦ: ਸੁਖਵੰਤ ਹੁੰਦਲ(ਇਹ ਰਿਪੋਰਟ ਬੀ ਬੀ ਸੀ ਦੀ ਆਨਲਾਈਨ ਸਾਈਟ `ਤੇ 3 ਜੁਲਾਈ 2026 ਨੂੰ ਪ੍ਰਕਾਸ਼ਤ ਹੋਈ ਸੀ। ਪੰਜਾਬੀ ਪਾਠਕਾਂ ਲਈ ਇਸ ਦਾ ਅਨੁਵਾਦ ਪੇਸ਼ ਹੈ)
***
ਬੀ ਬੀ ਸੀ ਆਈ ਦੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੰਸਟਾਗ੍ਰਾਮ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ (ਚਾਇਲਡ ਸੈਕਸੁਅਲ ਅਬਿਊਜ਼ ਮਟੀਰੀਅਲ) ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ ਹੈ।
ਬੀ ਬੀ ਸੀ ਵਰਲਡ ਸਰਵਿਸ ਵੱਲੋਂ ਦੇਖੇ ਗਏ ਇਹਨਾਂ ਇਸ਼ਤਿਹਾਰਾਂ ਵਿੱਚ "ਰੇਪ ਵੀਡੀਓ" (ਬਲਾਤਕਾਰ ਵੀਡੀਓ) ਅਤੇ "ਚਾਈਲਡ ਵੀਡੀਓ" (ਬੱਚੇ ਦੀ ਵੀਡੀਓ) ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਇਸ਼ਤਿਹਾਰ ਵਰਤੋਂਕਾਰਾਂ (ਯੂਜ਼ਰਜ਼) ਨੂੰ ਮੈਸੇਜਿੰਗ ਐਪ 'ਟੈਲੀਗ੍ਰਾਮ' ਦੇ ਅਜਿਹੇ ਚੈਨਲਾਂ ਨਾਲ ਜੋੜਦੇ ਹਨ, ਜਿੱਥੋਂ ਉਹ ਇਸ ਸਮੱਗਰੀ ਨੂੰ ਮਹਿਜ਼ 99 ਰੁਪਏ ਵਿੱਚ ਖਰੀਦ ਸਕਦੇ ਹਨ।
ਇਸ ਜਾਂਚ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਘੰਟਿਆਂ ਬਾਅਦ ਹੀ, ਭਾਰਤ ਸਰਕਾਰ ਨੇ ਕਿਹਾ ਕਿ ਉਸ ਨੇ ਇਹਨਾਂ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਇੰਸਟਾਗ੍ਰਾਮ ਦੀ ਮੂਲ ਕੰਪਨੀ, ਮੈਟਾ ਦੇ ਪ੍ਰਤੀਨਿਧੀਆਂ ਨੂੰ ਤਲਬ ਕੀਤਾ ਹੈ।
ਇੰਸਟਾਗ੍ਰਾਮ 'ਤੇ ਇਸ਼ਤਿਹਾਰ ਸਿਰਫ਼ ਉਦੋਂ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਜਦੋਂ ਉਹਨਾਂ ਨੂੰ ਪਹਿਲਾਂ ਇਸ ਦੀ ਮਾਡਰੇਸ਼ਨ ਤਕਨਾਲੋਜੀ (ਨਾ-ਛਾਪਣਯੋਗ ਗਲਤ ਸਮੱਗਰੀ ਦਾ ਪਤਾ ਲਾਉਣ ਵਾਲੀ ਤਕਨਾਲੋਜੀ) ਵਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ।
ਜਦੋਂ ਬੀ ਬੀ ਸੀ ਨੇ ਇੰਸਟਾਗ੍ਰਾਮ ਕੋਲ ਇਹਨਾਂ ਵਿੱਚੋਂ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ 24 ਘੰਟਿਆਂ ਬਾਅਦ ਜਵਾਬ ਦਿੱਤਾ ਕਿ ਇਹ ਪੋਸਟ ਉਸ ਦੀਆਂ "ਕਮਿਊਨਿਟੀ ਦੀਆਂ ਸੇਧਾਂ (ਕਮਿਊਨਿਟੀ ਗਾਈਡਲਾਈਨਜ਼)" ਦੀ ਉਲੰਘਣਾ ਨਹੀਂ ਕਰਦੀ।
ਬਾਅਦ ਵਿੱਚ, ਜਦੋਂ ਬੀ ਬੀ ਸੀ ਨੇ ਮੈਟਾ ਤੋਂ ਇਸ 'ਤੇ ਟਿੱਪਣੀ ਮੰਗੀ, ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਈ ਇਸ਼ਤਿਹਾਰਾਂ ਨੂੰ ਬੰਦ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਮੁਅੱਤਲ ਕਰ ਚੁੱਕੇ ਹਨ। ਕੰਪਨੀ ਨੇ ਕਿਹਾ ਕਿ ਬੀ ਬੀ ਸੀ ਦੀ ਜਾਂਚ ਦੇ ਪ੍ਰਤੀਕਰਮ ਵਿੱਚ, ਉਸ ਨੇ ਹੋਰ ਇਸ਼ਤਿਹਾਰ ਹਟਾ ਦਿੱਤੇ ਹਨ, ਹੋਰ ਅਕਾਊਂਟ ਬੰਦ ਕਰ ਦਿੱਤੇ ਹਨ ਅਤੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਹੋਰ ਸਮੱਗਰੀ ਦੇ ਯੂ ਆਰ ਐੱਲਜ਼ (ਵੈੱਬ ਐਡਰੈਸਾਂ) ਨੂੰ ਬਲੌਕ ਕਰ ਦਿੱਤਾ ਹੈ।
ਟੈਲੀਗ੍ਰਾਮ ਨੇ ਕਿਹਾ ਕਿ ਉਸ ਨੇ 2026 ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਨਾਲ ਸਬੰਧਤ 2,74,000 ਤੋਂ ਵੱਧ ਗਰੁੱਪਾਂ ਅਤੇ ਚੈਨਲਾਂ ਨੂੰ ਹਟਾਇਆ ਹੈ।
ਜਦੋਂ ਬੀ ਬੀ ਸੀ ਨੇ ਦੇਖਿਆ ਕਿ ਇਹ ਪਲੇਟਫਾਰਮ ਖੁਦ ਕਾਮ-ਉਕਸਾਊ ਸਮੱਗਰੀ ਨੂੰ ਪੇਸ਼ ਕਰ ਰਿਹਾ ਹੈ, ਭਾਵੇਂ ਕਿ ਵਰਤੋਂਕਾਰ ਨੇ ਅਜਿਹੀ ਸਮੱਗਰੀ ਦੀ ਸਰਚ ਨਾ ਵੀ ਕੀਤੀ ਹੋਵੇ, ਤਾਂ ਅਸੀਂ ਇੰਸਟਾਗ੍ਰਾਮ `ਤੇ ਇਕ ਫਰਜ਼ੀ ਅਕਾਊਂਟ ਬਣਾਇਆ।
ਇਸ ਵਿੱਚ ਭਾਰਤ ਵਿੱਚ ਮੌਸਮ ਅਤੇ ਰੋਜ਼ਾਨਾ ਜਿੰਦਗੀ ਬਾਰੇ ਪੋਸਟਾਂ ਪਾਉਣ ਵਾਲੀਆਂ ਅਜਿਹੀਆਂ ਔਰਤਾਂ ਸ਼ਾਮਲ ਸਨ ਜਿਹਨਾਂ ਨੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਪਾਏ ਹੋਏ ਸਨ ਅਤੇ ਆਪਣੀਆਂ ਪੋਸਟਾਂ ਵਿੱਚ ਦੋ-ਅਰਥੀ ਕਾਮੁਕ ਇਸ਼ਾਰਿਆਂ ਦੀ ਵਰਤੋਂ ਕਰ ਰਹੀਆਂ ਸਨ।
ਪਲੇਟਫਾਰਮ `ਤੇ ਕਾਮੁਕ ਸਮੱਗਰੀ ਦੀ ਜਾਂਚ ਕਰਨ ਲਈ, ਭਾਰਤ ਵਿੱਚ ਬਣਾਏ ਗਏ ਇਸ ਨਵੇਂ ਫਰਜ਼ੀ ਅਕਾਊਂਟ ਤੋਂ ਇਹਨਾਂ ਔਰਤਾਂ ਅਤੇ ਉਸ ਤਰ੍ਹਾਂ ਦੇ ਹੋਰ ਲੋਕਾਂ ਨੂੰ -ਕੁੱਲ ਮਿਲਾ ਕੇ 10 ਨੂੰ - ਫਾਲੋ ਕਰਨਾ ਸ਼ੁਰੂ ਕੀਤਾ ਗਿਆ।
ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇੰਸਟਾਗ੍ਰਾਮ ਨੇ ਫੀਡ 'ਤੇ ਉਹ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚ ਔਰਤਾਂ ਵੀਡੀਓ ਕਾਲਾਂ ਦੀ ਪੇਸ਼ਕਸ਼ ਕਰ ਰਹੀਆਂ ਸਨ ਅਤੇ ਸਪੱਸ਼ਟ ਤੌਰ 'ਤੇ ਨੰਗੇ ਜੋੜਿਆਂ ਨੂੰ ਸੈਕਸ ਕਰਦੇ ਦਿਖਾਇਆ ਗਿਆ ਸੀ। ਕੁਝ ਦਿਨਾਂ ਬਾਅਦ, ਇਸ ਨੇ ਬਾਲਗਾਂ ਨਾਲ ਕਾਮ-ਉਕਸਾਊ ਸਥਿਤੀਆਂ ਵਿੱਚ ਮੌਜੂਦ ਬੱਚਿਆਂ ਦੇ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ, ਜਿਹਨਾਂ ਨਾਲ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਲਿੰਕ ਵੀ ਸਨ। ਕੁੱਲ ਮਿਲਾ ਕੇ, ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪ੍ਰਚਾਰ ਕਰਨ ਵਾਲੇ 30 ਦੇ ਕਰੀਬ ਵੱਖ-ਵੱਖ ਇਸ਼ਤਿਹਾਰ ਦਿਖਾਏ ਗਏ, ਭਾਵੇਂ ਕਿ ਇਨ੍ਹਾਂ ਵਿੱਚੋਂ ਕੁਝ ਨੂੰ ਕਈ ਅਕਾਊਂਟਾਂ ਦੁਆਰਾ ਸਾਂਝਾ ਕੀਤਾ ਗਿਆ ਸੀ। ਉਸ ਫਰਜ਼ੀ ਅਕਾਊਂਟ ਨੂੰ ਬਾਲਗ ਪੋਰਨੋਗ੍ਰਾਫੀ ਵਾਲੇ 20 ਦੇ ਕਰੀਬ ਇਸ਼ਤਿਹਾਰ ਵੀ ਦਿਖਾਏ ਗਏ।
ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਅਤੇ ਬਾਲਗ ਪੋਰਨੋਗ੍ਰਾਫੀ, ਦੋਵਾਂ ਨੂੰ ਵੰਡਣਾ ਇਕ ਫੌਜਦਾਰੀ ਅਪਰਾਧ ਹੈ ਅਤੇ ਮੈਟਾ ਦੀ ਨੀਤੀ ਕਹਿੰਦੀ ਹੈ ਕਿ ਇਸ਼ਤਿਹਾਰਾਂ ਵਿੱਚ ਬਾਲਗਾਂ ਦਾ ਨੰਗੇਜ਼, ਜਨਣ ਅੰਗਾਂ ਦਾ ਵਿਖਾਵਾ ਜਾਂ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੋਵੇ ਜਾਂ ਉਹਨਾਂ ਨੂੰ ਖਤਰੇ ਵਿੱਚ ਪਾਉਂਦੀ ਹੋਵੇ। ਬੀ ਬੀ ਸੀ ਨੇ ਇਹਨਾਂ ਸਾਰੇ ਇਸ਼ਤਿਹਾਰਾਂ ਅਤੇ ਟੈਲੀਗ੍ਰਾਮ ਉਤਲੀਆਂ ਚੈਨਲਾਂ ਬਾਰੇ ਭਾਰਤੀ ਅਧਿਕਾਰੀਆਂ ਕੋਲ ਰਿਪੋਰਟ ਕੀਤੀ ਹੈ।
ਇੱਕ ਇਸ਼ਤਿਹਾਰ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਦਿਖਾਈ ਦਿੰਦੇ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਸੈਕਸ ਕਰਦੇ ਦਿਖਾਇਆ ਗਿਆ ਸੀ। ਇੱਕ ਹੋਰ ਇਸ਼ਤਿਹਾਰ ਵਿੱਚ ਇਕ ਆਦਮੀ ਨੇ ਇਕ ਕੁੜੀ ਨੂੰ ਬਾਹਾਂ ਵਿੱਚ ਲਿਆ ਹੋਇਆ ਸੀ, ਅਤੇ ਇਸ ਬਾਰੇ ਲਿਖਿਆ ਸੀ ਕਿ ਮਰਦ ਦੀ ਉਮਰ 52 ਸਾਲ ਹੈ ਅਤੇ ਕੁੜੀ ਦੀ 12 ਸਾਲ। ਫਿਰ ਲਿਖਿਆ ਸੀ "ਹੋਰ ਦੇਖਣ ਲਈ ਕਲਿੱਕ ਕਰੋ" ਅਤੇ ਇਹ ਲਿੰਕ ਇਕ ਟੈਲੀਗ੍ਰਾਮ ਦੀ ਚੈਨਲ ਨਾਲ ਜੁੜਿਆ ਹੋਇਆ ਸੀ।
ਬੀ ਬੀ ਸੀ ਨੇ ਇੰਸਟਾਗ੍ਰਾਮ ਨੂੰ ਇੱਕ ਇਸ਼ਤਿਹਾਰ ਬਾਰੇ ਰਿਪੋਰਟ ਕੀਤੀ ਜਿਸ ਵਿੱਚ ਇੱਕ ਬਹੁਤ ਛੋਟੀ ਕੁੜੀ ਨੂੰ ਰੋਂਦੀ ਦਿਖਾਇਆ ਗਿਆ ਸੀ, ਅਤੇ ਲਿਖਿਆ ਹੋਇਆ ਸੀ ਕਿ ਉਸ `ਤੇ ਜਿਨਸੀ ਹਮਲਾ ਕੀਤਾ ਗਿਆ ਸੀ। 24 ਘੰਟਿਆਂ ਬਾਅਦ, ਇੰਸਟਾਗ੍ਰਾਮ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਸ਼ਤਿਹਾਰ ਨੂੰ ਨਹੀਂ ਹਟਾਇਆ ਕਿਉਂਕਿ "ਸਾਡੀ ਰਿਵੀਊ ਟੀਮ ਅਨੁਸਾਰ ਇਸ਼ਤਿਹਾਰ ਦੇਣ ਵਾਲੇ ਦਾ ਇਸ਼ਤਿਹਾਰ ਸਾਡੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਨਹੀਂ ਜਾਂਦਾ"।
ਬਾਅਦ ਵਿੱਚ ਮੈਟਾ ਨੇ ਬੀ ਬੀ ਸੀ ਨੂੰ ਦੱਸਿਆ ਕਿ "ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ, ਅਤੇ ਸਾਡੀ ਰਿਵੀਊ ਦੇ ਅਮਲ ਦੀ ਨੀਤੀ ਸਾਰੀਆਂ ਉਲੰਘਣਾਵਾਂ ਦਾ ਪਤਾ ਨਹੀਂ ਲਗਾ ਸਕਦੀ। ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਉਨ੍ਹਾਂ 'ਤੇ ਡਿਟੈਕਸ਼ਨ ਤਕਨਾਲੋਜੀ (ਉਲੰਘਣਾਵਾਂ ਦਾ ਪਤਾ ਲਾਉਣ ਵਾਲੀ ਤਕਨੌਲੌਜੀ) ਵਰਤਦੇ ਰਹਿੰਦੇ ਹਾਂ, ਅਤੇ ਕੋਈ ਵੀ ਵਿਅਕਤੀ ਸਾਨੂੰ ਅਜਿਹੇ ਇਸ਼ਤਿਹਾਰ ਬਾਰੇ ਰਿਪੋਰਟ ਕਰ ਸਕਦਾ ਹੈ ਜਿਸ ਬਾਰੇ ਉਹ ਸੋਚਦਾ ਹੈ ਕਿ ਉਹ (ਇਸ਼ਤਿਹਾਰ) ਸਾਡੇ ਨਿਯਮਾਂ ਦੀ ਉਲੰਘਣਾ ਕਰਦਾ ਹੈ।"
ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਬੱਚਿਆਂ ਦੇ ਸਪਸ਼ਟ ਸ਼ੋਸ਼ਣ ਦਾ ਪਤਾ ਲੱਗਦਾ ਹੈ, ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਇਟਿਡ ਚਿਲਡਰਨ ਭਾਵ ਗੁਆਚੇ ਅਤੇ ਸ਼ੋਸ਼ਿਤ ਬੱਚਿਆਂ ਲਈ ਰਾਸ਼ਟਰੀ ਕੇਂਦਰ (ਐਨ ਸੀ ਐਮ ਈ ਸੀ) ਕੋਲ ਇਸ ਦੀ ਰਿਪੋਰਟ ਕਰਦਾ ਹੈ। ਐਨ ਸੀ ਐਮ ਈ ਸੀ ਬੱਚਿਆਂ ਦੇ ਔਨਲਾਈਨ ਜਿਨਸੀ ਸ਼ੋਸ਼ਣ ਬਾਰੇ ਰਿਪੋਰਟ ਕਰਨ ਲਈ ਵਿਸ਼ਵ ਪੱਧਰ ਦਾ ਇਕ ਕੇਂਦਰੀ ਪ੍ਰਬੰਧ ਹੈ।
ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀਆਂ ਵੀਡੀਓਜ਼ ਵੇਚਣ ਵਾਲੀਆਂ ਦੋ ਚੈਨਲਾਂ ਦੀ ਟੈਲੀਗ੍ਰਾਮ ਕੋਲ ਰਿਪੋਰਟ ਕੀਤੀ। ਉਨ੍ਹਾਂ ਵਿੱਚੋਂ ਇੱਕ ਨੂੰ ਤੁਰੰਤ ਹਟਾ ਦਿੱਤਾ ਗਿਆ ਅਤੇ ਉਸ ਦੀ ਥਾਂ `ਤੇ ਇੱਕ ਸੁਨੇਹਾ ਆਉਣ ਲੱਗਾ ਜਿਸ ਵਿੱਚ ਕਿਹਾ ਗਿਆ ਸੀ: "ਇਸ ਗਰੁੱਪ ਨੂੰ ਦਿਖਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ (ਟਰਮਜ਼ ਆਾਫ ਸਰਵਿਸ) ਦੀ ਉਲੰਘਣਾ ਕੀਤੀ ਹੈ।" ਦੂਜਾ ਚੈਨਲ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਵੇਚਣ ਲਈ ਨਵੀਆਂ ਵੀਡੀਓਜ਼ ਪੋਸਟ ਕਰਦਾ ਰਿਹਾ, ਫਿਰ ਉਸ ਨੂੰ ਵੀ ਹਟਾ ਦਿੱਤਾ ਗਿਆ।
ਆਲੋਚਕਾਂ ਨੇ ਪਹਿਲਾਂ ਵੀ ਇਸ ਪਲੇਟਫਾਰਮ 'ਤੇ ਦੋਸ਼ ਲਾਇਆ ਸੀ ਕਿ ਇਹ ਅਪਰਾਧਕ ਸਮੱਗਰੀ ਨੂੰ ਸਾਂਝੀ ਕੀਤੀ ਜਾਣ ਤੋਂ ਰੋਕਣ ਲਈ ਲੋੜੀਂਦੇ ਉਪਰਾਲੇ ਨਹੀਂ ਕਰਦਾ।
ਦੁਬਈ-ਸਥਿੱਤ ਇਹ ਕੰਪਨੀ ਐਨ ਸੀ ਐਮ ਈ ਸੀ ਦੀ ਮੈਂਬਰ ਨਹੀਂ ਹੈ। ਇਹ 2024 ਦੇ ਅਖੀਰ ਵਿੱਚ ਇੰਟਰਨੈੱਟ ਵਾਚ ਫਾਊਂਡੇਸ਼ਨ ਵਿੱਚ ਸ਼ਾਮਲ ਹੋਈ ਸੀ, ਜਿਹੜੀ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਅਤੇ ਹਟਾਉਣ ਲਈ ਬਹੁਤੇ ਔਨਲਾਈਨ ਪਲੇਟਫਾਰਮਾਂ ਨਾਲ ਕੰਮ ਕਰਦੀ ਹੈ।
ਟੈਲੀਗ੍ਰਾਮ ਨੇ ਬੀ ਬੀ ਸੀ ਨੂੰ ਦੱਸਿਆ ਕਿ ਕੰਪਨੀ ਐਪ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ(ਚਾਇਲਡ ਸੈਕਸੁਅਲ ਅਬਿਊਜ਼ ਮਟੀਰੀਅਲ) ਨੂੰ ਖਤਮ ਕਰਨ ਲਈ ਆਟੋਮੇਟਿਡ (ਸਵੈਚਾਲਿਤ) ਅਤੇ ਮਨੁੱਖੀ, ਦੋਵੇਂ ਤਰ੍ਹਾਂ ਦੀ ਨਿਗਰਾਨੀ ਦੀ ਵਰਤੋਂ ਕਰਦੀ ਹੈ, ਅਤੇ ਇਸ ਦੇ ਨਤੀਜੇ ਵਜੋਂ ਉਸ ਨੇ "ਆਪਣੇ ਪਲੇਟਫਾਰਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ ਦੇ ਜਨਤਕ ਪ੍ਰਸਾਰ ਨੂੰ ਤਕਰੀਬਰ ਤਕਰੀਬਨ ਮੁਕੰਮਲ ਤੌਰ`ਤੇ ਖਤਮ ਕਰ ਦਿੱਤਾ ਹੈ"।
ਇਸ਼ਤਿਹਾਰ ਮੈਟਾ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸ੍ਰੋਤ ਹਨ। ਇਸ ਨੇ ਜਨਵਰੀ ਵਿੱਚ ਰਿਪੋਰਟ ਕੀਤਾ ਸੀ ਕਿ 2025 ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਲਈ ਇਸ ਦੀ 200 ਅਰਬ (ਬਿਲੀਅਨ) ਡਾਲਰ (152 ਅਰਬ ਬਿਲੀਅਨ ਪੌਂਡ) ਦੀ ਆਮਦਨ ਵਿੱਚੋਂ ਲਗਭਗ 98% ਆਮਦਨ ਇਸ਼ਤਿਹਾਰਾਂ ਤੋਂ ਆਈ ਸੀ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਇੰਸਟਾਗ੍ਰਾਮ ਦੀ ਆਮਦਨ ਦਾ 90% ਤੋਂ ਵੱਧ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ।
ਜਦੋਂ ਕਿ ਆਮ ਪੋਸਟਾਂ ਨੂੰ ਆਮ ਤੌਰ 'ਤੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਮੈਟਾ ਦੀ ਤਕਨਾਲੋਜੀ ਵਲੋਂ ਚੈੱਕ ਨਹੀਂ ਕੀਤਾ ਜਾਂਦਾ, ਪਰ ਮੈਟਾ ਦਾ ਕਹਿਣਾ ਹੈ ਕਿ ਹਰੇਕ ਇਸ਼ਤਿਹਾਰ ਨੂੰ ਉਸ ਦੇ ਪਲੇਟਫਾਰਮਾਂ `ਤੇ ਪਾਏ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਰਿਵੀਊ ਕੀਤਾ ਜਾਂਦਾ ਹੈ। ਇਸ ਦਾ ਰਿਵੀਊ ਕਰਨ ਵਾਲਾ ਪ੍ਰਬੰਧ ਮੁੱਖ ਤੌਰ 'ਤੇ ਆਟੋਮੇਟਿਡ (ਸਵੈਚਾਲਿਤ) ਤਕਨਾਲੋਜੀ 'ਤੇ ਨਿਰਭਰ ਕਰਦਾ ਹੈ ਅਤੇ ਇਹ ਚਿੱਤਰਾਂ, ਵੀਡੀਓ, ਲਿਖਤ ਅਤੇ ਆਡੀਓ ਦੇ ਨਾਲ-ਨਾਲ ਇਹ ਵੀ ਚੈੱਕ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਇਸ਼ਤਿਹਾਰ ਕਿਸ ਵੱਲ ਸੇਧਿਤ ਹੈ ਅਤੇ ਲਿੰਕ ਵਰਤੋਂਕਾਰਾਂ ਨੂੰ ਕਿੱਥੇ ਭੇਜਦੇ ਹਨ। ਇਹ ਸੌਫਟਵੇਅਰ ਫਿਰ ਇਸ਼ਤਿਹਾਰਾਂ ਨੂੰ ਰੱਦ ਜਾਂ ਮਨਜ਼ੂਰ ਕਰਦਾ ਹੈ, ਅਤੇ ਜਦੋਂ ਇਹ ਸਪਸ਼ਟ ਨਹੀਂ ਹੁੰਦਾ ਤਾਂ ਮਾਮਲਿਆਂ ਨੂੰ ਮਨੁੱਖੀ ਰਿਵੀਊ ਲਈ ਅੱਗੇ ਭੇਜ ਦਿੰਦਾ ਹੈ।
ਮਾਰਚ ਵਿੱਚ, ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ-ਪਾਰਟੀ (ਤੀਜੀ-ਧਿਰ) ਦੇ ਮਨੁੱਖੀ ਮਾਡਰੇਟਰਾਂ 'ਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਹੈ ਅਤੇ ਆਰਟੀਫਿਸ਼ਲ ਇਨਟੈਲੀਜੈਂਸ (ਏ ਆਈ) ਦੀ ਵਰਤੋਂ ਵਧਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ "ਮਾਹਰ ਸਾਡੇ ਏ ਆਈ ਸਿਸਟਮਾਂ ਨੂੰ ਡਿਜ਼ਾਈਨ ਕਰਨਗੇ, ਸਿਖਲਾਈ ਦੇਣਗੇ, ਨਿਗਰਾਨੀ ਕਰਨਗੇ ਅਤੇ ਉਨ੍ਹਾਂ ਦਾ ਮੁਲਾਂਕਣ ਕਰਨਗੇ।"
ਬੀ ਬੀ ਸੀ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸੇਵਾਮੁਕਤ ਜੱਜ, ਮਦਨ ਲੋਕੁਰ ਨੂੰ ਉਹਨਾਂ ਇਸ਼ਤਿਹਾਰਾਂ ਬਾਰੇ ਦੱਸਿਆ ਜੋ ਅਸੀਂ ਵੇਖੇ ਸਨ। ਉਹ ਇਸ ਬਾਰੇ ਚਿੰਤਤ ਸੀ ਕਿ ਇੰਸਟਾਗ੍ਰਾਮ "ਇੱਕ ਅਪਰਾਧਕ ਗਤੀਵਿਧੀ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ ਹੈ"।
ਉਸ ਦਾ ਕਹਿਣਾ ਹੈ, "ਇਹ ਭਾਰਤ ਦੀ ਸੁਪਰੀਮ ਕੋਰਟ ਲਈ ਸੁਓ ਮੋਟੋ (ਜਦੋਂ ਅਦਾਲਤ ਕਿਸੇ ਹੋਰ ਵੱਲੋਂ ਮੁਕੱਦਮਾ ਲਿਆਂਦੇ ਜਾਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ) ਨੋਟਿਸ ਲੈਣ ਅਤੇ ਸਰਕਾਰ ਨੂੰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਰੁੱਧ ਕਾਰਵਾਈ ਕਰਨ ਲਈ ਕਾਫ਼ੀ ਗੰਭੀਰ ਮੁੱਦਾ ਹੈ।" ਜੱਜ ਲੋਕੁਰ ਨੇ ਅੱਗੇ ਕਿਹਾ ਕਿ ਭਾਵੇਂ ਭਾਰਤੀ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਅਪਲੋਡ ਕਰਨ ਵਾਲਿਆਂ ਵਲੋਂ ਅਪਲੋਡ ਕੀਤੀ ਸਮੱਗਰੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਚਾਉਂਦਾ ਹੈ, ਫਿਰ ਵੀ "ਪਲੇਟਫਾਰਮ ਆਪਣੀ ਜ਼ਿੰਮੇਵਾਰੀ ਤੋਂ ਮੁੰਹ ਨਹੀਂ ਮੋੜ ਸਕਦਾ"।
ਫੇਸਬੁੱਕ (ਜਿਸ ਨਾਂ ਨਾਲ ਮੈਟਾ ਨੂੰ 2021 ਵਿੱਚ ਆਪਣਾ ਨਾਮ ਬਦਲਣ ਤੋਂ ਪਹਿਲਾਂ ਜਾਣਿਆ ਜਾਂਦਾ ਸੀ) ਦੇ ਇੱਕ ਸਾਬਕਾ ਵਾਈਸ-ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ ਬੀ ਬੀ ਸੀ ਦੇ ਖੁਲਾਸਿਆਂ ਤੋਂ "ਬੇਹੱਦ ਪਰੇਸ਼ਾਨ ਹੈ, ਪਰ ਹੈਰਾਨ ਬਿਲਕੁਲ ਨਹੀਂ।"
ਕੰਪਨੀ ਲਈ 2009 ਤੋਂ 2020 ਦਰਮਿਆਨ ਕੰਮ ਕਰਨ ਵਾਲੇ ਅਤੇ ਇਸ ਦੇ ਐਡਵਰਟਾਈਜ਼ਿੰਗ ਅਤੇ ਮਾਰਕੀਟਿੰਗ ਦੇ ਕਾਰੋਬਾਰ ਨੂੰ ਖੜ੍ਹਾ ਕਰਨ ਵਿੱਚ ਮਦਦ ਕਰਨ ਵਾਲੇ ਬ੍ਰਾਇਨ ਬੋਲੈਂਡ ਨੇ ਦੱਸਿਆ ਕਿ ਉਸ ਨੇ ਕੰਪਨੀ ਇਸ ਲਈ ਛੱਡੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ "ਉਹ (ਕੰਪਨੀ) ਕਿਤੇ ਵੀ ਆਪਣੇ ਵਰਤੋਂਕਾਰਾਂ ਦੀ ਪ੍ਰਵਾਹ ਨਹੀਂ ਕਰਦੀ ਸੀ।'"
ਉਸ ਨੇ ਕਿਹਾ ਕਿ ਇੰਸਟਾਗ੍ਰਾਮ ਦਾ ਐਲਗੋਰਿਦਮ ਵਰਤੋਂਕਾਰਾਂ ਨੂੰ "ਕੁੱਝ ਜ਼ਿਆਦਾ ਸਨਸਨੀਖੇਜ਼ ਅਤੇ ਲੁਭਾਊ ਦਿਖਾ ਕੇ" ਪਲੇਟਫਾਰਮ `ਤੇ ਟਿਕਾਏ ਰੱਖਣ ਲਈ ਤਿਆਰ ਕੀਤਾ ਗਿਆ ਸੀ। "ਇਹ ਇਸ ਤਰ੍ਹਾਂ ਨਹੀਂ ਕਿ ਐਲਗੋਰਿਦਮ ਕਹਿੰਦਾ ਹੈ 'ਆਉ ਲੋਕਾਂ ਨੂੰ ਪੀਡੋਫਾਈਲ (ਬੱਚਿਆਂ ਨਾਲ ਲਿੰਗਕ ਸੰਬੰਧ ਬਣਾਉਣ ਦੇ ਇੱਛਕ) ਬਣਾਈਏ' ਪਰ ਕਿਉਂਕਿ ਉਹ ਇਸ ਨੂੰ ਜ਼ਿੰਮੇਵਾਰੀ ਨਾਲ ਸੇਧ ਨਹੀਂ ਦੇ ਰਹੇ ਅਤੇ ਕੰਟਰੋਲ ਨਹੀਂ ਕਰ ਰਹੇ - ਅਤੇ ਸਿਰਫ਼ ਆਮਦਨ ਅਤੇ ਕਲਿੱਕਾਂ ਦੇ ਟੀਚਿਆਂ ਮਗਰ ਭੱਜ ਰਹੇ ਹਨ। ਜੇਕਰ ਲੋਕ ਇਹਨਾਂ ਸਿਸਟਮਾਂ ਦਾ ਸੱਚਮੁੱਚ, ਜ਼ੋਰਦਾਰ ਢੰਗ ਨਾਲ ਬਚਾਅ ਨਹੀਂ ਕਰ ਰਹੇ ਤਾਂ ਇਸ ਦੇ ਅਜਿਹੇ ਨਤੀਜੇ ਹੀ ਨਿਕਲਣਗੇ।"
ਬੋਲੈਂਡ ਨੇ ਕਿਹਾ ਕਿ 2009 ਅਤੇ 2010 ਦੇ ਵਿਚਕਾਰ ਉਸ ਨੇ ਅਜਿਹ ਇਸ਼ਤਿਾਰ ਹਟਾਉਣ ਲਈ ਇੱਕ ਪ੍ਰੋਜੈਕਟ ਦੀ ਅਗਵਾਈ ਕੀਤੀ ਸੀ ਜੋ ਵਰਤੋਂਕਾਰਾਂ ਨਾਲ ਧੋਖਾਧੜੀ ਕਰ ਰਹੇ ਸਨ, ਜਿਸ ਦਾ ਮਤਲਬ ਸੀ ਕਿ ਉਸ ਨੂੰ "ਉਸ ਸਮੇਂ, ਵਰਤੋਂਕਾਰਾਂ ਦੀ ਸੁਰੱਖਿਆ ਅਤੇ ਵਰਤੋਂਕਾਰਾਂ ਦੇ ਤਜਰਬੇ ਖਾਤਰ ਕੰਪਨੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹਟਾਉਣ ਦੀ ਇਜਾਜ਼ਤ ਸੀ। ਮੇਰੇ ਖਿਆਲ ਵਿੱਚ ਦੁਖਦਾਈ ਅਤੇ ਤ੍ਰਾਸਦਿਕ ਗੱਲ ਇਹ ਹੈ ਕਿ ਸਮੇਂ ਦੇ ਨਾਲ, ਕਮਾਈ ਅਤੇ ਵਰਤੋਂਕਾਰ ਦੇ ਤਜਰਬੇ ਵਿਚਕਾਰ ਸਮਝੌਤਾ ਚਰਚਾ ਦਾ ਇਕ ਮੁੱਖ ਹਿੱਸਾ ਬਣ ਗਿਆ।"
ਉਸ ਦਾ ਕਹਿਣਾ ਹੈ ਕਿ ਉਸ ਨੇ 2025 ਵਿੱਚ ਆਪਣਾ ਇੰਸਟਾਗ੍ਰਾਮ ਦਾ ਖਾਤਾ ਬੰਦ ਕਰ ਦਿੱਤਾ ਸੀ। ਉਸ ਦੇ ਵਿਚਾਰ ਵਿੱਚ "ਜੇਕਰ ਲੋਕ ਵੱਡੀ ਗਿਣਤੀ ਵਿੱਚ ਕਹਿਣ ਲੱਗ ਪੈਣ, 'ਮੈਂ ਬਾਹਰ ਹਾਂ, ਮੇਰਾ ਇਸ ਨਾਲ ਸੰਬੰਧ ਖਤਮ ਹੋ ਗਿਆ ਹੈ, ਇਸ ਨੂੰ ਭੁੱਲ ਜਾਓ,' ਤਾਂ ਕੰਪਨੀ ਧਿਆਨ ਦੇਵੇਗੀ।"
ਬੀ ਬੀ ਸੀ ਨੂੰ ਭੇਜੇ ਇੱਕ ਬਿਆਨ ਵਿੱਚ, ਮੈਟਾ ਨੇ ਕਿਹਾ: "ਬੱਚਿਆਂ ਦਾ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਅਤੇ ਮੈਟਾ ਆਪਣੀਆਂ ਐਪਾਂ 'ਤੇ ਇਸ ਨਾਲ ਲੜਨ ਲਈ ਜ਼ੋਰਦਾਰ ਢੰਗ ਨਾਲ ਕੰਮ ਕਰਦਾ ਹੈ।" ਉਹਨਾਂ ਅੱਗੇ ਕਿਹਾ ਕਿ ਇਹ ਸੁਝਾਅ ਦੇਣਾ "ਪੂਰੀ ਤਰ੍ਹਾਂ ਗਲਤ" ਹੈ ਕਿ ਮੈਟਾ ਨੇ ਜਾਣਬੁੱਝ ਕੇ ਅਤੇ ਮਿੱਥ ਕੇ ਅਜਿਹੀ ਸਮੱਗਰੀ ਵਿੱਚ ਅਣਉਚਿਤ ਦਿਲਚਸਪੀ ਰੱਖਣ ਵਾਲੇ ਵਰਤੋਂਕਾਰਾਂ ਵੱਲ ਬੱਚਿਆਂ ਵਾਲੇ ਇਸ਼ਤਿਹਾਰ ਭੇਜੇ ਸਨ।
ਕੰਪਨੀ ਨੇ ਕਮਾਈ ਨੂੰ ਸੁਰੱਖਿਆ ਨਾਲੋਂ ਤਰਜੀਹ ਦੇਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ 2025 ਵਿੱਚ ਉਹਨਾ ਨੇ "ਸੰਭਾਵੀ ਤੌਰ 'ਤੇ ਸ਼ੱਕੀ ਵਤੀਰੇ ਦੇ ਕਾਫ਼ੀ ਸੰਕੇਤ" ਦਿਖਾਉਣ ਵਾਲੇ ਚਾਲੀ ਲੱਖ (ਚਾਰ ਮਿਲੀਅਨ) ਤੋਂ ਵੱਧ ਅਕਾਊਂਟਾਂ ਨੂੰ ਆਪਣੇ ਆਪ ਅਯੋਗ ਬਣਾ ਦਿੱਤਾ ਸੀ।
ਮੈਟਾ ਨੇ ਅੱਗੇ ਕਿਹਾ, "ਜਦੋਂ ਕਿ ਦ੍ਰਿੜ ਅਪਰਾਧੀ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਸਾਡੀਆਂ ਮਾਹਰ ਟੀਮਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਸੁਧਾਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ, ਸ਼ੋਸ਼ਣਕਾਰੀਆਂ ਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਲਈ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੀਆਂ ਹਨ, ਉਲੰਘਣਾ ਕਰਨ ਵਾਲੀਆਂ ਵੈੱਬਸਾਈਟਾਂ ਦੇ ਲਿੰਕਾਂ ਨੂੰ ਬਲਾਕ ਕਰ ਰਹੀਆਂ ਹਨ, ਅਤੇ ਹੋਰ ਕੰਪਨੀਆਂ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਹਨ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ।"
ਇਸ ਸਾਲ ਦੇ ਸ਼ੁਰੂ ਵਿੱਚ ਬੋਲੈਂਡ ਨੇ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਵਿੱਚ ਇੱਕ ਮੁਕੱਦਮੇ ਵਿੱਚ ਮੈਟਾ ਦੇ ਵਿਰੁੱਧ ਗਵਾਹੀ ਦਿੱਤੀ ਸੀ, ਜਿਸ ਵਿੱਚ ਮੈਟਾ 'ਤੇ ਆਪਣੇ ਪਲੇਟਫਾਰਮਾਂ `ਤੇ ਬੱਚਿਆਂ ਦੀ ਸੁਰੱਖਿਆ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਅਦਾਲਤ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 37 ਕ੍ਰੋੜ 50 ਲੱਖ (375 ਮਿਲੀਅਨ) ਡਾਲਰ ਭਾਵ 27 ਕ੍ਰੋੜ 90 ਲੱਖ (279 ਮਿਲੀਅਨ) ਪੋਂਡ ਅਦਾ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ, ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਉਹ ਫੈਸਲੇ ਨਾਲ ਸਹਿਮਤ ਨਹੀਂ ਸਨ ਅਤੇ ਅਪੀਲ ਕਰਨ ਦਾ ਇਰਾਦੇ ਰੱਖਦੇ ਸਨ।
ਅਮਰੀਕਾ-ਅਧਾਰਤ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੇ ਪਲੇਟਫਾਰਮ 'ਤੇ ਬੱਚਿਆਂ ਦੀ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਬਾਰੇ ਐਨ ਸੀ ਐਮ ਈ ਸੀ ( ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਇਟਿਡ ਚਿਲਡਰਨ) ਦੀ ਸਾਇਬਰ ਟਿੱਪ-ਲਾਈਨ `ਤੇ ਰਿਪੋਰਟ ਕਰਨਾ ਲਾਜ਼ਮੀ ਹੈ। ਫਿਰ ਟਿਪਲਾਈਨ ਰਿਪੋਰਟ ਨੂੰ ਉਸ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਢੁਕਵੀਂ ਏਜੰਸੀ ਨੂੰ ਭੇਜ ਦਿੰਦੀ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਘਟਨਾ ਵਾਪਰੀ ਹੈ। 2025 ਵਿੱਚ ਭਾਰਤ ਨੂੰ 19 ਲੱਖ (1.9 ਮਿਲੀਅਨ) ਰਿਪੋਰਟਾਂ ਪ੍ਰਾਪਤ ਹੋਈਆਂ, ਜੋ ਕਿ 20 ਲੱਖ ਰਿਪੋਰਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ `ਤੇ ਆਉਂਦਾ ਹੈ।
ਭਾਰਤ ਦੇ ਸੂਬੇ ਤੇਲੰਗਨਾ ਵਿੱਚ ਸਾਈਬਰ ਸੁਰੱਖਿਆ ਬਿਊਰੋ ਦੀ ਡਾਇਰੈਕਟਰ, ਭਾਰਤ ਦੇ ਚੋਟੀ ਦੇ ਸਾਈਬਰ ਪੁਲੀਸ ਅਧਿਕਾਰੀਆਂ ਵਿੱਚੋਂ ਇਕ, ਸਿ਼ਖਾ ਗੋਇਲ ਨੇ ਕਿਹਾ ਕਿ ਸਭ ਤੋਂ ਵੱਧ ਟਿੱਪਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਆਉਂਦੀਆਂ ਹਨ, ਜਿਹੜੀਆਂ ਦੋਵੇਂ ਮੈਟਾ ਦੀ ਮਲਕੀਅਤ ਹਨ। ਉਸ ਨੇ ਅਗਾਂਹ ਕਿਹਾ "ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਡੇ ਹਨ। ਜੇਕਰ ਉਨ੍ਹਾਂ ਕੋਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਟਰੈਕ ਕਰਨ ਲਈ ਇੱਕ ਚੰਗੀ ਐਲਗੋਰਿਦਮ ਹੈ, ਤਾਂ ਸਪੱਸ਼ਟ ਤੌਰ 'ਤੇ ਉਹਨਾਂ ਵਲੋਂ ਵਧੇਰੇ ਚੇਤਾਵਨੀਆਂ ਆਉਣਗੀਆਂ।"
ਔਨਲਾਈਨ ਨੁਕਸਾਨ ਦਾ ਸਾਹਮਣਾ ਕਰ ਰਹੇ ਬੱਚਿਆਂ ਲਈ ਹੈਲਪਲਾਈਨ ਦੀ ਸੇਵਾ ਚਲਾਉਣ ਵਾਲੀ ਇਕ ਮੁੰਬਈ-ਅਧਾਰਤ ਐੱਨ ਜੀ ਓ, ਰਾਤੀ ਫਾਊਂਡੇਸ਼ਨ ਨੇ ਵੀ ਦੱਸਿਆ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਬਾਰੇ ਉਸ ਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦਾ ਵੱਡਾ ਹਿੱਸਾ ਮੈਟਾ ਦੇ ਪਲੇਟਫਾਰਮਾਂ ਤੋਂ ਆਉਂਦਾ ਹੈ। ਇਹ ਐੱਨ ਜੀ ਓ ਨੁਕਸਾਨਦਾਇਕ ਸਮੱਗਰੀ ਨੂੰ ਹਟਾਉਣ ਵਿੱਚ ਮਦਦ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਸਹਿਯੋਗ ਕਰਦਾੀ ਹੈ, ਪਰ ਇਸ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ ਸਿਧਾਰਥ ਪਿਲਾਈ ਨੇ ਕਿਹਾ ਕਿ "ਅਪਰਾਧੀ ਸਾਡੇ ਨਿਗਰਾਨੀ ਦੇ ਯਤਨਾਂ ਤੋਂ ਬਚਣ ਲਈ ਇੰਸਟਾਗ੍ਰਾਮ ਤੋਂ ਟੈਲੀਗ੍ਰਾਮ ਤੱਕ ਨਿਰਵਿਘਨ ਸਫਰ ਕਰਦੇ ਹਨ, ਅਤੇ ਅਸੀਂ ਜਿਸ ਸਮੱਗਰੀ ਨੂੰ ਹਟਾਉਣ ਵਿੱਚ ਮਦਦ ਕਰਦੇ ਹਾਂ ਉਹ ਉਸ ਨੂੰ ਮੁੜ ਅਪਲੋਡ ਕਰਦੇ ਰਹਿੰਦੇ ਹਨ।"
ਮਾਹਰਾਂ ਨੇ ਦੱਸਿਆ ਕਿ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਆਮ ਤੌਰ 'ਤੇ ਅਪਰਾਧਕ ਗਰੁੱਪਾਂ ਵਲੋਂ ਬਣਾਈ ਜਾਂਦੀ ਹੈ, ਜਿਵੇਂ ਕਿ ਮਨੁੱਖੀ ਤਸਕਰੀ ਕਰਨ ਵਾਲਿਆਂ ਵਲੋਂ, ਭਾਵੇਂ ਕਿ ਕਈ ਵਾਰੀ ਇਸ ਲਈ ਪਰਿਵਾਰ ਅਤੇ ਕਮਿਊਨਿਟੀ ਦੇ ਮੈਂਬਰ ਵੀ ਜ਼ਿੰਮੇਵਾਰ ਹੁੰਦੇ ਹਨ।
ਭਾਰਤ ਵਿੱਚ ਬੱਚਿਆਂ ਦੇ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ 250 ਤੋਂ ਵੱਧ ਸੰਸਥਾਵਾਂ ਦੇ ਇੱਕ ਨੈੱਟਵਰਕ, ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਭੂ ਨੇ ਕਿਹਾ ਕਿ ਇਸ ਅਪਰਾਧ ਦੀ ਕਾਫ਼ੀ ਰਿਪੋਰਟ ਨਹੀਂ ਹੁੰਦੀ ਅਤੇ ਪੁਲੀਸ ਅਜੇ ਇਸ ਨਾਲ ਨਜਿੱਠਣ ਲਈ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਇਸ ਨੂੰ ਸਫਲਤਾਪੂਰਵਕ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਸਰਹੱਦਾਂ ਤੋਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। "ਜਥੇਬੰਦਕ ਅਪਰਾਧ ਦੇ ਜਾਲ ਨੂੰ ਲੱਭਣ ਲਈ, ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟ੍ਰੈਕ ਕੀਤਾ ਜਾਣਾ ਚਾਹੀਦਾ ਹੈ।"
ਕੈਨੇਡਾ ਦੀਆਂ ਖਾਣਾਂ ਵਿੱਚ ਪੈਂਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼ - ਸੁਖਵੰਤ ਹੁੰਦਲ
ਲੇਖਕ: ਸ਼ੀਰੀ ਪੈਸਟਰਨੈਕ ਅਤੇ ਨੈਸੀ ਨੈਨਕੀਵੈਲ
ਅਨੁਵਾਦ: ਸੁਖਵੰਤ ਹੁੰਦਲ
(ਇਹ ਆਰਟੀਕਲ ਪਹਿਲੀ ਵਾਰ ਆਨਲਾਈਨ ਸਾਈਟ ਬ੍ਰੀਚ ਮੀਡੀਆ (https://breachmedia.ca)`ਤੇ 22 ਮਈ 2026 ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਲਈ ਇਸ ਦਾ ਅਨੁਵਾਦ ਪੇਸ਼ ਹੈ।)
***ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੀ ਆਰਥਿਕ ਖ਼ੁਦਮੁਖ਼ਤਿਆਰੀ ਦੀ ਰੱਖਿਆ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਕਰ ਰਹੇ ਹਨ, ਦੇਸ਼ ਦੇ ਕ੍ਰਿਟੀਕਲ ਮਿਨਰਲ (ਮਹੱਤਵਪੂਰਨ ਖਣਿਜ) ਅਮਰੀਕੀ ਹਥਿਆਰਾਂ ਦਾ ਹਿੱਸਾ ਬਣਨ ਜਾ ਰਹੇ ਹਨ।
ਕਾਨੂੰਨੀ ਮਾਹਿਰਾਂ ਅਨੁਸਾਰ, ਅਮਰੀਕਾ ਕੈਨੇਡਾ ਦੀਆਂ ਖਾਣਾਂ ਦੀ ਮਾਲਕੀ ਹਾਸਲ ਕਰਨ ਲਈ ਸੰਭਵ ਤੌਰ `ਤੇ ਅਜਿਹੇ ਕਦਮ ਚੁੱਕ ਰਿਹਾ ਹੈ ਜਿਹਨਾਂ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਅਤੇ ਕੈਨੇਡਾ ਅਤੇ ਫਸਟ ਨੇਸ਼ਨਜ਼ ਦੇ ਇਲਾਕਿਆਂ - ਜਿਹਨਾਂ ਵਿੱਚੋਂ ਖਣਿਜ ਕੱਢੇ ਜਾਂਦੇ ਹਨ- ਨੂੰ ਅਮਰੀਕੀ ਖਣਨ ਖੇਤਰ (ਮਾਈਨਿੰਗ ਟੈਰੇਟਰੀ) ਵਿੱਚ ਤਬਦੀਲ ਕਰ ਰਿਹਾ ਹੈ। ਕੈਨੇਡਾ ਦੀ ਸਰਕਾਰ ਇਹਨਾਂ ਪ੍ਰੋਜੈਕਟਾਂ ਨੂੰ ਫੰਡ ਕਰਨ ਅਤੇ ਤੇਜ਼ੀ ਨਾਲ ਮਨਜ਼ੂਰੀ ਦੇਣ ਵਿੱਚ ਮਦਦ ਕਰ ਰਹੀ ਹੈ।
ਸੂਬਾਈ ਪੱਧਰ ਤੋਂ ਫੈਡਰਲ ਪੱਧਰ ਤੱਕ, ਕੈਨੇਡਾ ਆਪਣੇ ਦੂਰ-ਦੁਰਾਡੇ ਦੇ ਉੱਤਰੀ ਇਲਾਕਿਆਂ ਤੋਂ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੀ ਖੁਦਾਈ ਨੂੰ ਤੇਜ਼ ਕਰਨ ਵਿੱਚ ਲੱਗਿਆ ਹੋਇਆ ਹੈ। ਇਹਨਾਂ ਖਣਿਜਾਂ ਨੂੰ ਪਹਿਲਾਂ ਸਾਫ਼ ਊਰਜਾ (ਕਲੀਨ ਐਨਰਜੀ) ਵੱਲ ਤਬਦੀਲੀ ਲਈ ਅਤੇ ਫਿਰ ਅਮਰੀਕਾ ਵਲੋਂ ਆਪਣੇ ਵਿੱਚ ਮਿਲਾ ਲੈਣ (ਅਨੈਕਸੇਸ਼ਨ) ਦੀਆਂ ਧਮਕੀਆਂ ਦੇ ਵਿਚਕਾਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ "ਬਹੁਤ ਜ਼ਰੂਰੀ" ਕਰਾਰ ਦਿੱਤਾ ਗਿਆ ਸੀ।
ਨਿੱਕਲ, ਤਾਂਬਾ, ਗ੍ਰੇਫਾਈਟ, ਕੋਬਾਲਟ, ਟੰਗਸਟਨ, ਕ੍ਰੋਮੀਅਮ, ਅਤੇ ਰੇਅਰ ਅਰਥ ਐਲੀਮੈਂਟ ਸਿਰਫ਼ ਬੈਟਰੀਆਂ ਅਤੇ ਹਵਾ ਤੋਂ ਬਿਜਲੀ ਪੈਦਾ ਕਰਨ ਵਾਲੇ ਟਰਬਾਈਨਾਂ (ਵਿੰਡ ਟਰਬਾਈਨਜ਼) ਲਈ ਹੀ ਕੱਚਾ ਮਾਲ (ਇਨਪੁਟ) ਨਹੀਂ ਹਨ ਸਗੋਂ ਇਹਨਾਂ ਦੀ ਲੋੜ ਲੜਾਕੂ ਜਹਾਜ਼ਾਂ (ਫਾਈਟਰ ਜੈੱਟਸ), ਡ੍ਰੋਨਾਂ, ਮਿਜ਼ਾਈਲਾਂ, ਰਾਡਾਰ ਸਿਸਟਮਾਂ, ਪਣਡੁੱਬੀਆਂ, ਬਕਤਰਬੰਦ ਸਾਜ਼-ਸਮਾਨ (ਆਰਮਰ) ਅਤੇ ਗੋਲਾ-ਬਾਰੂਦ ਬਣਾਉਣ ਲਈ ਵੀ ਹੁੰਦੀ ਹੈ।
ਕੈਨੇਡਾ ਲੰਬੇ ਸਮੇਂ ਤੋਂ ਅਮਰੀਕਾ ਦੀਆਂ ਜੰਗਾਂ ਲਈ ਕੱਚੇ ਮਾਲ (ਇਨਪੁਟ) ਦਾ ਭਰੋਸੇਯੋਗ ਸਪਲਾਇਰ ਰਿਹਾ ਹੈ। ਕੈਨੇਡਾ ਦੇ ਧਰਤੀ ਹੇਠਲੇ ਖਜ਼ਾਨਿਆਂ ਤੋਂ ਅਮਰੀਕਾ ਦੇ ਪਰਮਾਣੂ ਬੰਬਾਂ ਲਈ ਯੂਰੇਨੀਅਮ, ਉਸ ਦੇ ਜੰਗੀ ਜਹਾਜ਼ਾਂ ਦੀਆਂ ਬਕਤਰਬੰਦ ਪਲੇਟਾਂ (ਆਰਮਰ ਪਲੇਟਸ) ਲਈ ਨਿੱਕਲ, ਅਤੇ ਉਸ ਦੇ ਜੰਗੀ ਜਹਾਜ਼ਾਂ ਲਈ ਐਲੂਮੀਨੀਅਮ ਆਉਂਦਾ ਰਿਹਾ ਹੈ।
ਪਰ ਜਦੋਂ ਕੈਨੇਡਾ ਦੇ ਖਣਿਜਾਂ ਨੂੰ ਵਿਦੇਸ਼ੀ ਫੌਜੀ ਉਤਪਾਦਨ ਲਈ ਰਾਖਵਾਂ ਕੀਤਾ ਜਾ ਰਿਹਾ ਹੋਵੇ ਤਾਂ ਕੀ ਇਹ ਸੱਚਮੁੱਚ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਹੈ?
ਬੈਟਰੀਆਂ ਜਾਂ ਬੰਬ?
ਇਹਨਾਂ ਖਣਿਜਾਂ ਨੂੰ ਹਾਸਲ ਕਰਨ ਲਈ, ਇਤਿਹਾਸਕ ਤੌਰ 'ਤੇ ਅਮਰੀਕਾ ਕੈਨੇਡੀਅਨ ਖਣਨ (ਮਾਈਨਿੰਗ) ਕੰਪਨੀਆਂ ਨੂੰ ਸਟੇਟ ਦੇ ਸਮਰਥਨ ਵਾਲੀਆਂ ਗ੍ਰਾਂਟਾਂ ਅਤੇ ਸਬਸਿਡੀਆਂ ਦਿੰਦਾ ਰਿਹਾ ਹੈ। ਪਰ ਅਮਰੀਕਾ ਦੀ ਚੀਨ ਨਾਲ ਠੰਢੀ ਜੰਗ ਦੀ ਵਧਦੀ ਤੀਬਰਤਾ ਦੇ ਨਾਲ, ਪੈਂਟਾਗਨ (ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦਾ ਹੈੱਡਕੁਆਰਟਰ) ਆਪਣੇ ਨਿਵੇਸ਼ਾਂ ਨੂੰ ਵਧਾ ਰਿਹਾ ਹੈ। 2022 ਦੇ ਸ਼ੁਰੂ ਤੋਂ ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਔਫ ਵਾਰ) ਨੇ ਕ੍ਰਿਟੀਕਲ ਮਿਨਰਲ (ਮਹੱਤਵਪੂਰਨ ਖਣਿਜ) ਕੱਢਣ ਵਾਲੀਆਂ ਕੈਨੇਡਾ ਦੀਆਂ ਖਣਨ (ਮਾਈਨਿੰਗ) ਕੰਪਨੀਆਂ ਵਿੱਚ ਦਹਿ-ਲੱਖਾਂ (ਮਿਲੀਅਨਜ਼) ਡਾਲਰ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਉਸ ਸਮੇਂ, ਕੈਨੇਡਾ ਵਿੱਚ ਇਸ ਖਬਰ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਦੀ ਬਜਾਏ, ਅਖਬਾਰਾਂ ਫੈਡਰਲ ਅਤੇ ਸੂਬਾਈ ਵਾਅਦਿਆਂ ਬਾਰੇ ਸੁਰਖੀਆਂ ਲਗਾ ਰਹੀਆਂ ਸਨ ਕਿ ਇਹੀ ਖਣਿਜ ਪਦਾਰਥ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਪਲਾਂਟਾਂ ਨਾਲ ਉਸਰੇ ਕਲੀਨ-ਟੈੱਕ ਰੈਵੂਲੂਸ਼ਨ (ਸਾਫ ਤਕਨੀਕੀ ਇਨਕਲਾਬ) ਨੂੰ ਊਰਜਾ ਦੇਣਗੇ।
8ਵੀਂ ਫਾਇਰ ਰਾਈਜ਼ਿੰਗ ਖੋਜ ਸਮੂਹ ਦੇ ਹਿੱਸੇ ਵਜੋਂ, ਅਸੀਂ ਕ੍ਰਿਟੀਕਲ ਮਿਨਰਲ ਸੈਕਟਰ (ਮਹੱਤਵਪੂਰਨ ਖਣਿਜ ਖੇਤਰ) ਨਾਲ ਸੰਬੰਧਿਤ ਨਵੀਆਂ ਸਪਲਾਈ ਚੇਨਾਂ ਦੀ ਜਾਂਚ ਕੀਤੀ ਹੈ। ਅਸੀਂ ਜਾਣਿਆ ਹੈ ਕਿ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੇ ਨਵੇਂ ਰੁਝਾਣ ਪਿੱਛੇ ਆਉਣ ਵਾਲੀ ਨਵੀਂ ਫੰਡਿੰਗ ਅਸਲ ਵਿੱਚ ਪੈਂਟਾਗਨ ਤੋਂ ਆ ਰਹੀ ਹੈ, ਜੋ ਧਰਤੀ ਉੱਤੇ ਸਭ ਤੋਂ ਵੱਧ ਗ੍ਰੀਨਹਾਊਸ ਗੈਸਾਂ ਪੈਦਾ ਕਰਨ ਵਾਲੀ ਇਕਾਈ ਅਮਰੀਕਾ ਦੀ ਫੌਜ ਦੀ ਪ੍ਰਬੰਧਕ ਹੈ।
2024 ਅਤੇ 2025 ਦੇ ਸਿਰਫ਼ ਦੋ ਸਾਲਾਂ ਵਿੱਚ, ਪੈਂਟਾਗਨ ਨੇ ਕੈਨੇਡਾ ਵਿੱਚ ਖਣਨ ਪ੍ਰੋਜੈਕਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ - ਫਾਰਚਿਊਨ ਮਿਨਰਲਜ਼, ਲੋਮੀਕੋ ਮੈਟਲਜ਼, ਫਾਇਰਵੀਡ ਮੈਟਲਜ਼, ਨੌਰਥਕਲਿੱਫ ਰਿਸੋਰਸਿਜ਼, ਨੈਨੋ ਵੰਨ ਮਟੀਰੀਅਲਜ਼, ਅਤੇ ਇਲੈਕਟ੍ਰਾ ਬੈਟਰੀ ਮਟੀਰੀਅਲਜ਼ - ਵਿੱਚ 7 ਕ੍ਰੋੜ 80 ਲੱਖ (78 ਮਿਲੀਅਨ) ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਸਹਿਯੋਗ ਵਜੋਂ ਪੇਸ਼ ਕੀਤੇ ਗਏ ਇਸ ਪ੍ਰਬੰਧ ਨੇ ਕੈਨੇਡਾ ਦੀਆਂ ਖਣਨ ਤਰਜੀਹਾਂ (ਕੈਨੇਡੀਅਨ ਮਾਈਨਿੰਗ ਪ੍ਰਾਇਰਟੀਜ਼) ਨੂੰ ਅਮਰੀਕੀ ਫੌਜੀ ਲੋੜਾਂ ਅਨੁਸਾਰ ਢਾਲ ਦਿੱਤਾ ਹੈ—ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਸਮੇਂ ਦੌਰਾਨ ਵੀ।
ਫਿਰ 2025 ਵਿੱਚ, ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਨੇ ਅਲਾਸਕਾ ਦੇ ਤਾਂਬੇ, ਕੋਬਾਲਟ, ਸੋਨੇ ਅਤੇ ਚਾਂਦੀ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਵੈਨਕੂਵਰ-ਅਧਾਰਿਤ ਖਣਨ ਕੰਪਨੀ ਟ੍ਰਾਇਲੋਜੀ ਮੈਟਲਜ਼ ਵਿੱਚ 10 ਫੀਸਦੀ ਦੀ ਇਕੁਇਟੀ ਹਿੱਸੇਦਾਰੀ ਹਾਸਲ ਕਰਨ ਲਈ 3 ਕ੍ਰੋੜ 56 ਲੱਖ (35.6 ਮਿਲੀਅਨ) ਅਮਰੀਕੀ ਡਾਲਰ ਖਰਚ ਕੀਤੇ। ਇਸ ਨਾਲ ਭਵਿੱਖ ਵਿੱਚ ਆਪਣੀ ਮਾਲਕੀ ਵਧਾਉਣ ਦੀ ਚੋਣ ਅਤੇ ਇੱਕ ਬੋਰਡ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਵੀ ਮਿਲਿਆ। ਅਮਰੀਕਾ ਦੇ ਊਰਜਾ ਵਿਭਾਗ (ਡਿਪਾਰਟਮੈਂਟ ਔਫ ਐਨਰਜੀ) ਨੇ ਵੀ ਵੈਨਕੂਵਰ ਆਧਾਰਿਤ ਕੰਪਨੀ ਲੀਥੀਅਮ ਅਮੈਰੀਕਾਜ਼ ਵਿੱਚ 5 ਫੀਸਦੀ ਦੀ ਹਿੱਸੇਦਾਰੀ ਖਰੀਦੀ। ਇਹ ਕੰਪਨੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੀਥੀਅਮ ਖਾਣਾਂ ਵਿੱਚੋਂ ਇੱਕ ਨੂੰ ਵਿਕਸਤ ਕਰ ਰਹੀ ਹੈ।
ਅੰਤਰਰਾਸ਼ਟਰੀ ਵਕੀਲ ਲਾਰੈਂਸ ਹਰਮਨ ਅਨੁਸਾਰ ਅਮਰੀਕਾ ਦੀ ਫੈਡਰਲ ਸਰਕਾਰ ਦਾ ਕੈਨੇਡਾ ਦੀਆਂ ਖਣਨ ਕੰਪਨੀਆਂ (ਕੈਨੇਡੀਅਨ ਮਾਈਨਿੰਗ ਕੰਪਨੀਆਂ) ਵਿੱਚ ਹਿੱਸੇਦਾਰ (ਸ਼ੇਅਰਹੋਲਡਰ) ਹੋਣਾ ਸ਼ਾਇਦ ਇਕ ਅਜਿਹਾ ਪ੍ਰਬੰਧ ਹੈ, ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ।
ਇਹ ਕੰਟਰੋਲਿੰਗ ਸ਼ੇਅਰ ਨਹੀਂ ਹਨ, ਪਰ ਐਂਟੀ-ਟ੍ਰਸਟ ਖੇਤਰ ਨਾਲ ਸੰਬੰਧਿਤ ਵਕੀਲ ਸੈਂਡੀ ਵਾਕਰ ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਵਾਰ ਜਦੋਂ ਇਹ ਖਾਣਾਂ ਕੰਮ ਕਰਨ ਲੱਗ ਜਾਣਗੀਆਂ, ਤਾਂ ਅਮਰੀਕਾ ਦੀ ਸਰਕਾਰ ਇਸ ਗੱਲ 'ਤੇ ਜ਼ੋਰ ਦੇ ਸਕਦੀ ਹੈ ਕਿ ਇਹ ਖਣਿਜ ਸਿਰਫ਼ ਅਮਰੀਕਾ ਨੂੰ ਹੀ ਜਾਣ।
ਕੈਨੇਡਾ ਕੋਲ ਅਜਿਹੀਆਂ ਨੀਤੀਆਂ ਹਨ ਜੋ ਉਸ ਨੂੰ ਵਿਦੇਸ਼ੀ ਸਰਕਾਰਾਂ ਦੇ (ਕੈਨੇਡਾ ਦੇ) ਘਰੇਲੂ ਨਿਵੇਸ਼ਾਂ `ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੰਦੀਆਂ ਹਨ—ਖਾਸ ਕਰਕੇ ਜੇ ਇਹ ਨਿਵੇਸ਼ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ "ਨੁਕਸਾਨਦੇਹ" ਹੋ ਸਕਦੇ ਹੋਣ। 2022 ਵਿੱਚ, ਕੈਨੇਡੀਅਨ ਸਰਕਾਰ ਨੇ ਚੀਨ ਦੀਆਂ ਤਿੰਨ ਕੰਪਨੀਆਂ ਨੂੰ ਕੈਨੇਡਾ ਦੀਆਂ ਕ੍ਰਿਟੀਕਲ ਮਿਨਰਲ ਕੰਪਨੀਆਂ ਵਿੱਚ ਲਾਈ ਆਪਣੀ ਪੂੰਜੀ ਨੂੰ ਬਾਹਰ ਕੱਢ ਲੈਣ ਦਾ ਹੁਕਮ ਦਿੱਤਾ ਸੀ। ਅਮਰੀਕਾ ਦੀ ਸਰਕਾਰ (ਸਟੇਟ) ਵਲੋਂ ਟ੍ਰਾਇਲੋਜੀ ਮੈਟਲਜ਼ ਜਾਂ ਲੀਥੀਅਮ ਅਮੈਰੀਕਾਜ਼ ਵਿੱਚ ਕੀਤੇ ਨਿਵੇਸ਼ਾਂ ਖਿਲਾਫ ਅਜਿਹਾ ਕੋਈ ਹੁਕਮ ਨਹੀਂ ਦਿੱਤਾ ਗਿਆ।
ਜਲਵਾਯੂ ਦੇ ਨਾਂ `ਤੇ ਧੋਖਾ
ਲਗਭਗ ਉਹਨਾਂ ਸਾਰੇ ਖਣਨ ਪ੍ਰੋਜੈਕਟਾਂ ਨੂੰ, ਜਿਹਨਾਂ ਵਿੱਚ ਪੈਂਟਾਗਨ ਨੇ ਪੂੰਜੀ ਲਾਈ ਹੈ, ਜਲਵਾਯੂ ਦੇ ਹੱਲਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਕਿਊਬੈਕ ਵਿੱਚ, ਲੋਮੀਕੋ ਮੈਟਲਜ਼ ਆਪਣੀ ਪ੍ਰਸਤਾਵਿਤ ਲਾ ਲੂਤਰੇ ਗ੍ਰੇਫਾਈਟ ਖਾਣ ਨੂੰ "ਨਵਿਆਉਣਯੋਗ ਊਰਜਾ ਦੇ ਇੱਕ ਸਥਾਨਕ ਪ੍ਰਬੰਧ (ਈਕੋਸਿਸਟਮ)" ਦੇ ਹਿੱਸੇ ਵਜੋਂ ਪੇਸ਼ ਕਰ ਰਹੀ ਹੈ। ਇਸ ਨੂੰ ਪੈਂਟਾਗਨ ਤੋ 84 ਲੱਖ (8.4 ਮਿਲੀਅਨ) ਅਮਰੀਕੀ ਡਾਲਰ ਦੀ ਗ੍ਰਾਂਟ ਦਿੱਤੀ ਗਈ ਸੀ, ਜਿਸ ਵਿੱਚ ਨੈਚੁਰਲ ਰਿਸੋਰਸਿਜ਼ ਕੈਨੇਡਾ ਨੇ 49 ਲੱਖ (4.9 ਮਿਲੀਅਨ) ਡਾਲਰ ਦੀ ਹੋਰ ਗ੍ਰਾਂਟ ਦੇ ਕੇ ਵਾਧਾ ਕੀਤਾ ਸੀ।
ਪਰ ਇਹ ਖੁੱਲ੍ਹੀ-ਖਾਣ ਫੌਜੀ ਸਨਅਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਮਗਰੀ ਗ੍ਰੇਫਾਈਟ ਪੈਦਾ ਕਰਦੀ ਹੈ। ਇਸ ਗੱਲ ਦੇ ਮੱਦੇਨਜ਼ਰ ਕਿ ਅਮਰੀਕਾ ਨੇ 1950ਵਿਆਂ ਤੋਂ ਬਾਅਦ ਆਪ ਗ੍ਰੇਫਾਈਟ ਪੈਦਾ ਨਹੀਂ ਕੀਤਾ ਅਤੇ ਬਹੁਤ ਵੱਡੀ ਪੱਧਰ `ਤੇ ਚੀਨੀ ਸਪਲਾਈ `ਤੇ ਨਿਰਭਰ ਰਿਹਾ ਹੈ, ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਦਾ ਇਹ ਨਿਵੇਸ਼ ਬਹੁਤ ਰਣਨੀਤਕ ਹੈ।
ਗ੍ਰੇਫਾਈਟ ਸਮੇਤ, ਇਹਨਾਂ ਪ੍ਰੋਜੈਕਟਾਂ ਰਾਹੀਂ ਲੱਭੇ ਜਾ ਰਹੇ ਬਹੁਤ ਸਾਰੇ ਖਣਿਜ "ਦੋਹਰੀ ਵਰਤੋਂ" ਵਾਲੇ ਹਨ, ਭਾਵ ਇਹ ਸਿਵਲੀਅਨ ਅਤੇ ਫੌਜੀ ਕੰਮਾਂ ਲਈ ਵਰਤੇ ਜਾ ਸਕਦੇ ਹਨ। ਪਰ ਕੈਨੇਡਾ ਦੇ ਵਾਤਾਵਰਨ ਮੁੱਲਾਂਕਣ (ਇਨਵਾਇਰਮੈਂਟਲ ਅਸੈੱਸਮੈਂਟ) ਨਾਲ ਸੰਬੰਧਿਤ ਅਮਲ ਇਹ ਨਹੀਂ ਪੁੱਛਦੇ ਕਿ ਖਾਣਾਂ ਵਿੱਚੋਂ ਨਿਕਲਣ ਤੋਂ ਬਾਅਦ ਅਖੀਰ ਵਿੱਚ ਖਣਿਜ ਕਿੱਥੇ ਜਾਣਗੇ। ਉਹ ਇਹ ਨਹੀਂ ਪੁੱਛਦੇ ਕਿ ਕੱਢੀ ਗਈ ਸਮੱਗਰੀ ਬੈਟਰੀਆਂ ਨੂੰ ਊਰਜਾ ਦੇਵੇਗੀ ਜਾਂ ਹਥਿਆਰਾਂ ਨੂੰ।
ਇਹ ਮਾਇਨੇ ਰੱਖਦਾ ਹੈ ਕਿਉਂਕਿ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੀਆਂ ਸਪਲਾਈ ਚੇਨਾਂ ਬਹੁਤ ਅਸਪਸ਼ਟ ਹਨ। ਖਣਿਜਾਂ ਨੂੰ ਕਈ ਅਧਿਕਾਰ ਖੇਤਰਾਂ ਵਿੱਚ ਮਿਲਾਇਆ ਜਾਂਦਾ ਹੈ, ਵੇਚਿਆ/ਖ੍ਰੀਦਿਆ ਜਾਂਦਾ ਹੈ, ਪ੍ਰੋਸੈੱਸ ਕੀਤਾ ਜਾਂਦਾ ਅਤੇ ਬਦਲਿਆਂ ਜਾਂਦਾ ਹੈ, ਇਸ ਲਈ ਉਹਨਾਂ ਦੀ ਅੰਤਿਮ ਵਰਤੋਂ ਦੀ ਸੂਹ ਲਾਉਣਾ (ਟਰੇਸ ਕਰਨਾ) ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਇਹ ਉਦੋਂ ਇੱਕ ਸਮੱਸਿਆ ਬਣ ਜਾਂਦਾ ਹੈ ਜਦੋਂ ਇਹਨਾਂ ਖਣਿਜਾਂ ਨੂੰ ਕੱਢਣ ਨੂੰ ਇਸ ਦਲੀਲ ਨਾਲ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਕੈਨੇਡਾ ਨੂੰ ਘਰੇਲੂ ਪੱਧਰ `ਤੇ ਜਲਵਾਯੂ ਤਬਦੀਲੀ ਦੇ ਹੱਲ ਤਿਆਰ ਕਰਨ ਦੀ ਲੋੜ ਹੈ।
ਇਸ ਦਲੀਲ ਅਧੀਨ ਵਾਤਾਵਰਨ ਮੁਲਾਂਕਣਾਂ (ਇਨਵਾਇਰਮੈਂਟਲ ਅਸੈੱਸਮੈਂਟਾਂ) ਅਤੇ ਮੂਲ ਨਿਵਾਸੀਆਂ ਨਾਲ ਸਲਾਹ-ਮਸ਼ਵਰੇ ਨੂੰ ਜਲਵਾਯੂ ਦੀ ਤਬਦੀਲੀ ਬਾਰੇ ਤੁਰੰਤ ਕਾਰਵਾਈ ਕਰਨ ਦੇ ਰਾਹ ਵਿੱਚ ਬੇਲੋੜੀਆਂ ਰੁਕਾਵਟਾਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਚੌਣ ਮੁਹਿੰਮ ਦੌਰਾਨ ਕਾਰਨੀ ਵੱਲੋਂ "ਬਿਲਡ ਬੇਬੀ, ਬਿਲਡ ਭਾਵ ਉਸਾਰੀ ਅਤੇ ਹੋਰ ਉਸਾਰੀ" ਦੇ ਕੀਤੇ ਵਾਅਦਿਆਂ ਦਾ ਨਤੀਜਾ ਅਜਿਹੇ ਫੈਡਰਲ ਅਤੇ ਸੂਬਾਈ ਕਾਨੂੰਨਾਂ ਵਿੱਚ ਨਿਕਲਿਆ ਹੈ ਜੋ "ਰਾਸ਼ਟਰੀ ਹਿਤ" ਵਿੱਚ ਮੰਨੇ ਜਾਣ ਵਾਲੇ ਪ੍ਰੋਜੈਕਟਾਂ ਦੁਆਲੇ "ਰੈੱਡ ਟੇਪ ਭਾਵ ਲਾਲਾ ਫੀਤਾਸ਼ਾਹੀ" ਨੂੰ ਘਟਾਉਂਦੇ ਹਨ।
ਔਟਾਵਾ ਸਿਰਫ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਉੱਤੇ ਅਮਰੀਕਾ ਦਾ ਕਬਜ਼ਾ ਹੁੰਦਾ ਹੀ ਨਹੀਂ ਦੇਖ ਰਿਹਾ, ਸਗੋਂ ਉਹ ਇਸ ਦੇ ਖਰਚਿਆਂ ਦੀ ਅਦਾਇਗੀ ਵਿੱਚ ਮਦਦ ਕਰ ਰਿਹਾ ਹੈ। ਜਿਵੇਂ ਕਿ ਟ੍ਰਾਂਜ਼ਿਸ਼ਨ ਸਿਕਿਉਰਿਟੀ ਪ੍ਰੋਜੈਕਟ ਬਾਰੇ ਖੋਜ ਦਰਸਾਉਂਦੀ ਹੈ ਕਿ ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਵਲੋਂ ਹਾਲ ਵਿੱਚ ਹੀ ਕੀਤੇ ਹਰ ਇਕ ਨਿਵੇਸ਼ ਵਿੱਚ ਕੈਨੇਡਾ ਦੇ ਜਨਤਕ ਫੰਡਾਂ ਵਿੱਚੋਂ ਪੈਸੇ ਦੇ ਕੇ ਵਾਧਾ ਕੀਤਾ ਗਿਆ ਹੈ। ਜਦੋਂ ਕਿ ਪੈਂਟਾਗਨ ਨੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੇ ਉੱਪਰ ਦੱਸੇ ਗਏ ਛੇ ਕੈਨੇਡੀਅਨ ਪ੍ਰੋਜੈਕਟਾਂ ਲਈ 7 ਕ੍ਰੋੜ 80 ਲੱਖ (78 ਮਿਲੀਅਨ) ਅਮਰੀਕੀ ਡਾਲਰ ਤੋਂ ਵੱਧ ਫੰਡ ਅਲਾਟ ਕੀਤੇ, ਕੈਨੇਡੀਅਨ ਸਰਕਾਰ ਨੇ ਉਹਨਾਂ ਨਿਵੇਸ਼ਾਂ ਲਈ 6 ਕ੍ਰੋੜ 90 ਲੱਖ (69 ਮਿਲੀਅਨ) ਕੈਨੇਡੀਅਨ ਡਾਲਰ ਦੇ ਕੇ ਸਾਡੇ ਕੁਦਰਤੀ ਸ੍ਰੋਤਾਂ ਦੇ ਖੇਤਰ ਵਿੱਚ ਅਮਰੀਕਨ ਸਟੇਟ ਦੇ ਪ੍ਰਭਾਵ ਨੂੰ ਕਾਰਗਰ ਢੰਗ ਨਾਲ ਸਬਸਿਡੀ ਦਿੱਤੀ।
ਇਹ ਵਰਤਾਰਾ ਸਿਰਫ਼ ਕੈਨੇਡਾ ਦੀ ਅਜ਼ਾਦੀ, ਜਲਵਾਯੂ ਅਤੇ ਵਾਤਾਵਰਨ ਲਈ ਹੀ ਖਤਰਾ ਨਹੀਂ ਹੈ, ਸਗੋਂ ਇਹ ਮੂਲਵਾਸੀਆਂ ਦੀ ਖ਼ੁਦਮੁਖ਼ਤਿਆਰੀ ਲਈ ਵੀ ਇੱਕ ਖ਼ਤਰਾ ਹੈ। ਜੇਕਰ ਮੂਲਵਾਸੀਆਂ ਦੇ ਖੇਤਰਾਂ ਵਿੱਚੋਂ ਖਣਿਜ ਹਥਿਆਰ ਬਣਾਉਣ ਲਈ ਕੱਢੇ ਜਾ ਰਹੇ ਹਨ, ਤਾਂ ਕੀ ਇਸ ਬਾਰੇ ਸਥਾਨਕ ਫਸਟ ਨੇਸ਼ਨਜ਼ ਨੂੰ ਪਤਾ ਨਹੀਂ ਲੱਗਣਾ ਚਾਹੀਦਾ? ਕੀ ਉਹ ਇਸ ਬਾਰੇ ਇਨਕਾਰ ਕਰ ਸਕਦੇ ਹਨ? ਪ੍ਰਭਾਵਿਤ ਫਸਟ ਨੇਸ਼ਨਾਂ ਨੂੰ ਜਲਵਾਯੂ ਬਾਰੇ ਕਾਰਵਾਈ ਦੇ ਨਾਮ 'ਤੇ ਆਪਣੀਆਂ ਜੱਦੀ ਧਰਤੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਹਿਣ ਲਈ ਕਿਹਾ ਜਾ ਰਿਹਾ ਹੈ, ਜਦੋਂ ਕਿ ਅਸਲੀ ਮਕਸਦ ਅਮਰੀਕਾ ਦਾ ਫੌਜੀ ਵਿਸਤਾਰ ਹੋ ਸਕਦਾ ਹੈ।
ਮੂਲਵਾਸੀਆਂ ਵਲੋਂ ਕੈਨੇਡਾ ਭਰ ਵਿੱਚ ਵਿਰੋਧ ਹੋ ਰਿਹਾ ਹੈ। ਕਿਟੀਗਨ ਜ਼ੀਬੀ ਅਨੀਸ਼ਿਨਾਬੇਗ ਫਸਟ ਨੇਸ਼ਨ ਨੇ ਗ੍ਰੇਫਾਈਟ ਦੀ ਲਾ ਲੂਤਰੇ ਖਾਣ ਦਾ ਸਖ਼ਤ ਵਿਰੋਧ ਕੀਤਾ ਹੈ ਜਿਸ ਕਰਕੇ ਕਿਊਬਕ ਨੇ "ਸੋਸ਼ਲ ਐਕਸੈਪਟੇਬਿਲਟੀ ਭਾਵ ਸਮਾਜਕ ਪ੍ਰਵਾਨਗੀ" ਦੀ ਘਾਟ ਕਰਕੇ ਪ੍ਰੋਜੈਕਟ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਅਲਾਸਕਾ ਵਿੱਚ ਟ੍ਰਾਇਲੋਜੀ ਮੈਟਲਜ਼ ਵੱਲੋਂ ਤਾਂਬੇ ਅਤੇ ਕੋਬਾਲਟ ਦੇ ਭੰਡਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਬਣਾਈਆਂ ਜਾਣ ਵਾਲੀਆਂ ਖਣਨ ਸੜਕਾਂ (ਮਾਈਨਿੰਗ ਰੋਡਜ਼) ਦੇ ਪ੍ਰਸਤਾਵ ਦਾ ਅਲਾਸਕਾ ਦੇ 40 ਮੂਲਵਾਸੀ ਕਬੀਲਿਆਂ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ।
ਨਿਊਬਰਨਜ਼ਵਿਕ ਵਿੱਚ ਨੌਰਥਕਲਿੱਫ ਰਿਸੋਰਸਜ਼ ਦੀ ਮਲਕੀਅਤ ਵਾਲੇ ਪ੍ਰਸਤਾਵਿਤ ਸਿਸਨ ਟੰਗਸਟਨ ਪ੍ਰੋਜੈਕਟ ਲਈ ਪੈਂਟਾਗਨ ਵਲੋਂ 1 ਕ੍ਰੋੜ 50 ਲੱਖ (15 ਮਿਲੀਅਨ) ਅਮਰੀਕਨ ਡਾਲਰ ਦਿੱਤੇ ਗਏ ਹਨ। ਟੰਗਸਟਨ ਕਾਰਬਾਈਡ ਇਕ ਬਹੁਤ ਹੀ ਸਖਤ ਧਾਤ ਹੈ ਜਿਸ ਦੀ ਵਰਤੋਂ ਬਕਤਰਬੰਦ ਸਮੱਗਰੀ (ਆਰਮਰ) ਨੂੰ ਤੋੜਨ ਲਈ ਕੀਤੀ ਜਾਂਦੀ ਹੈ। ਵੋਲਾਸਟੋਕਵੇ ਦੇ ਆਗੂ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ। ਇਕ ਬਜ਼ੁਰਗ ਆਲਮਾ ਬਰੂਕਸ ਨੇ ਕਿਹਾ ਹੈ ਕਿ ਉਹ "ਅਮਰੀਕਾ ਜਾਂ ਕੈਨੇਡਾ ਦੀਆਂ ਫੌਜਾਂ ਦੀਆਂ ਜੰਗੀ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਨ ਵਾਲੀ ਕਿਸੇ ਵੀ ਚੀਜ਼ ਦੇ ਬਿਲਕੁਲ ਅਤੇ ਪੂਰੀ ਤਰ੍ਹਾਂ ਖ਼ਿਲਾਫ਼ ਹਨ।"
ਪੈਂਟਾਗਨ ਦੀ ਨਵੀਂ ਨਿਵੇਸ਼ ਰਣਨੀਤੀ ਤੋਂ ਇਕ ਜਨਤਕ ਸਮਝ ਬਣਨੀ ਚਾਹੀਦੀ ਹੈ। ਕੈਨੇਡਾ ਸਿਰਫ਼ ਇੱਕ ਗਰੀਨ ਇਕਾਨਮੀ (ਹਰੀ ਆਰਥਿਕਤਾ) ਨਹੀਂ ਉਸਾਰ ਰਿਹਾ ਸਗੋਂ ਇਸ ਨੂੰ ਅਮਰੀਕਾ ਦੀ ਜੰਗੀ ਸਨਅਤ ਨਾਲ ਹੋਰ ਡੂੰਘਾਈ ਨਾਲ ਜੋੜਿਆ ਜਾ ਰਿਹਾ ਹੈ।
ਸਾਨੂੰ ਇੰਡਸਟਰੀ ਦੀ ਇਸ ਤਰ੍ਹਾਂ ਦੀ ਚੁੱਪੀ `ਤੇ ਸ਼ਰਮ ਆਉਂਦੀ ਹੈ । - ਸੁਖਵੰਤ ਹੁੰਦਲ
350 ਤੋਂ ਵੱਧ ਅੰਤਰਾਸ਼ਟਰੀ ਫਿਲਮ ਐਕਟਰਾਂ, ਡਾਇਰੈਕਟਰਾਂ ਅਤੇ ਪ੍ਰੋਡਿਊਸਰਾਂ ਵਲੋਂ ਇੰਡਸਟਰੀ ਦੇ ਨਾਂ ਖੁੱਲ੍ਹਾ ਖੱਤ
(ਫਰਾਂਸ ਵਿੱਚ 12 ਮਈ ਤੋਂ 23 ਮਈ ਤੱਕ ਕਾਨਜ਼ ਫਿਲਮ ਫੈਸਟੀਵਲ ਚੱਲ ਰਿਹਾ ਹੈ। ਇਸ ਫੈਸਟੀਵਲ ਦੇ ਪਹਿਲੇ ਦਿਨ, 12 ਮਈ ਨੂੰ 350 ਤੋਂ ਵੱਧ ਅੰਤਰਰਾਸ਼ਟਰੀ ਫਿਲਮ ਐਕਟਰਾਂ, ਡਾਿੲਰੈਕਟਰਾਂ ਅਤੇ ਪ੍ਰੋਡਿਊਸਰਾਂ ਨੇ ਫਿਲਮ ਇੰਡਸਟਰੀ ਦੇ ਨਾਂ ਇਕ ਖੁੱਲ੍ਹਾ ਖੱਤ ਲਿਖਿਆ ਹੈ ਜਿਸ ਵਿੱਚ ਇਜ਼ਰਾਈਲੀ ਫੌਜ ਵਲੋਂ ਫਲਸਤੀਨੀ ਫੋਟੋ ਜਰਨਲਿਸਟ ਫਾਤਮਾ ਹਸੂਨਾ ਦੇ ਕਤਲ ਦੀ ਨਿਖੇਧੀ ਕੀਤੀ ਗਈ ਹੈ। ਇਹ ਖੱਤ ਵੈਰਾਈਟੀ ਮੈਗਜ਼ੀਨ ਦੇ ਸਾਈਟ `ਤੇ 12 ਮਈ ਨੂੰ ਛਪਿਆ ਸੀ। ਇਸ ਖੱਤ ਵਿੱਚ ਲਿਖਿਆ ਹੈ, "ਸਾਨੂੰ ਇੰਡਸਟਰੀ ਦੀ ਇਸ ਤਰ੍ਹਾਂ ਦੀ ਚੁੱਪੀ `ਤੇ ਸ਼ਰਮ ਆਉਂਦੀ ਹੈ।" ਪੰਜਾਬੀ ਪਾਠਕਾਂ ਲਈ ਇਸ ਖੱਤ ਦਾ ਸੁਖਵੰਤ ਹੁੰਦਲ ਵਲੋਂ ਪੰਜਾਬੀ ਵਿੱਚ ਕੀਤਾ ਅਨੁਵਾਦ ਪੇਸ਼ ਹੈ।)
ਫ਼ਾਤਿਮ ਲਈ
ਫ਼ਾਤਮਾ ਹਸੂਨਾ (ਫ਼ਾਤਿਮ) 25 ਸਾਲਾਂ ਦੀ ਸੀ।
ਉਹ ਇੱਕ ਫਲਸਤੀਨੀ ਫ੍ਰੀਲਾਂਸ ਫੋਟੋ ਪੱਤਰਕਾਰ ਸੀ। ਉਸ ਨੂੰ 16 ਅਪ੍ਰੈਲ 2025 ਨੂੰ ਇਜ਼ਰਾਈਲ ਦੀ ਫੌਜ ਨੇ ਨਿਸ਼ਾਨਾ ਬਣਾਇਆ, ਉਸ ਦਿਨ ਤੋਂ ਇਕ ਦਿਨ ਬਾਅਦ ਜਦੋਂ ਸੈਪੀਦੀ ਫ਼ਾਰਸੀ ਦੀ ਫ਼ਿਲਮ "ਪੁੱਟ ਯੌਰ ਸੋਲ ਔਨ ਯੌਰ ਹੈਂਡ ਐਂਡ ਵਾਕ - Put Your Soul on Your Hand and Walk" ਨੂੰ ਕਾਨਜ਼ ਫ਼ਿਲਮ ਫੈਸਟੀਵਲ ਦੇ ACID (ਐਸੋਸੀਏਸ਼ਨ ਫਾਰ ਦੀ ਡਿਫਿਊਜ਼ਨ ਆਫ ਇੰਡੀਪੈਂਡਿਟ ਸਿਨੇਮਾ ਭਾਵ ਅਜ਼ਾਦ ਸਿਨੇਮਾ ਦੇ ਪ੍ਰਸਾਰ ਲਈ ਬਣੀ ਐਸੋਸੀਏਸ਼ਨ) ਦੇ ਸੈਕਸ਼ਨ ਲਈ ਚੁਣਿਆ ਗਿਆ ਸੀ। ਫਾਤਿਮ ਇਸ ਫਿਲਮ ਦੀ ਸਟਾਰ ਸੀ।
ਉਸ ਦਾ ਵਿਆਹ ਹੋਣ ਵਾਲਾ ਸੀ।
ਉਸ ਦੇ ਦਸ ਰਿਸ਼ਤੇਦਾਰ, ਜਿਨ੍ਹਾਂ ਵਿੱਚ ਉਸ ਦੀ ਗਰਭਵਤੀ ਭੈਣ ਵੀ ਸ਼ਾਮਲ ਸੀ, ਉਸੇ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਸਨ।
7 ਅਕਤੂਬਰ 2023 ਦੇ ਭਿਆਨਕ ਕਤਲੇਆਮਾਂ ਤੋਂ ਬਾਅਦ, ਕਿਸੇ ਵੀ ਵਿਦੇਸ਼ੀ ਪੱਤਰਕਾਰ ਨੂੰ ਗਾਜ਼ਾ ਪੱਟੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਜ਼ਰਾਈਲੀ ਫੌਜ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। 200 ਤੋਂ ਵੱਧ ਪੱਤਰਕਾਰਾਂ ਨੂੰ ਜਾਣ-ਬੁੱਝ ਕੇ ਮਾਰਿਆ ਜਾ ਚੁੱਕਾ ਹੈ। ਲੇਖਕ, ਫ਼ਿਲਮਸਾਜ਼ ਅਤੇ ਕਲਾਕਾਰ ਬੇਰਹਿਮੀ ਨਾਲ ਮਾਰੇ ਜਾ ਰਹੇ ਹਨ।
ਮਾਰਚ ਦੇ ਅਖੀਰ ਵਿੱਚ, ਆਸਕਰ ਜੇਤੂ ਫਿਲਮ "ਨੋ ਅਦਰ ਲੈਂਡ -No Other Land" ਦੇ ਫਲਸਤੀਨੀ ਫ਼ਿਲਮਸਾਜ਼ ਹਮਦਨ ਬਲਾਲ ਉੱਤੇੇ ਇਜ਼ਰਾਇਲੀ ਅਬਾਦਕਾਰਾਂ (ਇਜ਼ਰਾਇਲੀ ਸੈਟਲਰਜ਼) ਵਲੋਂ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਬਾਅਦ ਉਸ ਨੂੰ ਫੌਜ ਨੇ ਅਗਵਾ ਕਰ ਲਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਅੰਤਰਰਾਸ਼ਟਰੀ ਦਬਾਅ ਹੇਠ ਹੀ ਰਿਹਾ ਕੀਤਾ। ਇਸ ਫਿਲਮ ਦਾ ਨਿਰਦੇਸ਼ਨ ਯੁਵਲ ਅਬ੍ਰਾਹਮ, ਬਾਸਲ ਅਦਰਾ ਅਤੇ ਰੇਚਲ ਜ਼ੋਰ ਨੇ ਰਲ ਕੇ ਕੀਤਾ ਸੀ। ਹਮਦਾਨ ਬਲਾਲ ਪ੍ਰਤੀ ਆਸਕਰ ਅਕੈਡਮੀ ਦੇ ਸਮਰਥਨ ਦੀ ਕਮੀ ਨੇ ਇਸ ਦੇ ਆਪਣੇ ਮੈਂਬਰਾਂ ਵਿੱਚ ਰੋਸ ਪੈਦਾ ਕੀਤਾ ਸੀ ਅਤੇ ਉਸ (ਅਕੈਡਮੀ) ਨੂੰ ਆਪਣੇ ਵਲੋਂ ਐਕਸ਼ਨ ਨਾ ਕੀਤੇ ਜਾਣ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਪਈ ਸੀ।
ਸਾਨੂੰ ਇਸ ਤਰ੍ਹਾਂ ਦੀ ਚੁੱਪੀ 'ਤੇ ਸ਼ਰਮ ਆਉਂਦੀ ਹੈ।
ਅਜਿਹਾ ਕਿਉਂ ਹੈ ਕਿ ਸਮਾਜਕ ਤੌਰ `ਤੇ ਵਚਨਬੱਧ ਕਿਰਤਾਂ ਨੂੰ ਪੈਦਾ ਕਰਨ ਵਾਲੀ ਜ਼ਮੀਨ, ਸਿਨੇਮਾ, ਹਕੀਕਤ ਦੀ ਭਿਆਨਕਤਾ ਅਤੇ ਸਾਡੇ ਭੈਣਾਂ-ਭਰਾਵਾਂ ਵੱਲੋਂ ਝੱਲੇ ਜਾ ਰਹੇ ਜ਼ੁਲਮ ਪ੍ਰਤੀ ਇੰਨੀ ਉਦਾਸੀਨ ਹੈ?
ਜਦੋਂ ਗਾਜ਼ਾ ਵਿੱਚ ਨਸਲਕੁਸ਼ੀ ਹੋ ਰਹੀ ਹੈ ਅਤੇ ਇਹ ਹੌਲਨਾਕ ਖਬਰਾਂ ਸਾਡੇ ਭਾਈਚਾਰਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ, ਉਸ ਸਮੇਂ ਕਲਾਕਾਰਾਂ ਅਤੇ ਸੱਭਿਆਚਾਰਕ ਕਾਰਕੁਨਾਂ ਦੇ ਰੂਪ ਵਿੱਚ ਅਸੀਂ ਚੁੱਪ ਨਹੀਂ ਰਹਿ ਸਕਦੇ।
ਜੇ ਇਤਿਹਾਸ ਤੋਂ ਸਬਕ ਨਹੀਂ ਲੈਣੇ, ਜੇ ਵਚਨਬੱਧਤਾ ਵਾਲੀਆਂ ਫਿਲਮਾਂ ਨਹੀਂ ਬਣਾਉਣੀਆਂ, ਜੇ ਅਸੀਂ ਦੱਬੀਆਂ ਹੋਈਆਂ ਅਵਾਜ਼ਾਂ ਲਈ ਹਾਜ਼ਰ ਨਹੀਂ ਹੋਣਾ ਤਾਂ ਸਾਡੇ ਪੇਸਿ਼ਆਂ ਦਾ ਕੀ ਮਤਲਬ ਹੈ?
ਇਹ ਚੁੱਪ ਕਿਉਂ?
ਸੱਜੇ ਪੱਖੀ, ਫਾਸੀਵਾਦੀ, ਬਸਤੀਵਾਦੀ, ਟ੍ਰਾਂਸ-ਵਿਰੋਧੀ ਅਤੇ ਐੱਲ ਜੀ ਬੀ ਟੀ ਕਿਊ ਆਈ ਏ+ (LGBTQIA+) ਵਿਰੋਧੀ, ਲਿੰਗ ਆਧਾਰਤ ਵਿਤਕਰਾ ਕਰਨ ਵਾਲੀਆਂ, ਨਸਲਵਾਦੀ, ਇਸਲਾਮ ਵਿਰੋਧੀ ਅਤੇ ਯੂਹਦੀ ਲੋਕਾਂ ਦਾ ਵਿਰੋਧ ਕਰਨ ਵਾਲੀਆਂ ਲਹਿਰਾਂ ਵਿਚਾਰਾਂ ਦੇ ਖੇਤਰ ਵਿੱਚ ਆਪਣੀ ਲੜਾਈ ਲੜ ਰਹੀਆਂ ਹਨ ਅਤੇ ਪ੍ਰਕਾਸ਼ਨ, ਸਿਨੇਮਾ ਅਤੇ ਯੂਨੀਵਰਸਿਟੀਆਂ 'ਤੇ ਹਮਲੇ ਕਰ ਰਹੀਆਂ ਹਨ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੜੀਏ।
ਆਉ ਅਤੇ ਆਪਣੀ ਕਲਾ ਨੂੰ ਸਭ ਤੋਂ ਬੁਰੇ ਦਾ ਸਾਥੀ ਬਣਨ ਤੋਂ ਰੋਕੀਏ।
ਆਉ ਉੱਠ ਕੇ ਖੜ੍ਹੇ ਹੋਈਏ।
ਆਉ ਹਕੀਕਤ ਦਾ ਨਾਂ ਲਈਏ।
ਆਉ ਆਪਣੇ ਸੰਵੇਦਨਸ਼ੀਲ ਦਿਲਾਂ ਦੀ ਸ਼ੁੱਧਤਾ ਨਾਲ ਇਸ ਨੂੰ ਇਕੱਠੇ ਹੋ ਕੇ ਦੇਖਣ ਦੀ ਹਿੰਮਤ ਕਰੀਏ, ਤਾਂ ਜੋ ਇਸ ਨੂੰ ਹੋਰ ਚੁੱਪ ਨਾ ਕਰਾਇਆ ਜਾ ਸਕੇ ਅਤੇ ਲੁਕਾਇਆ ਨਾ ਜਾ ਸਕੇ।
ਆਉ ਉਸ ਪ੍ਰਾਪੇਗੰਢੇ ਨੂੰ ਰੱਦ ਕਰੀਏ ਜੋ ਲਗਾਤਾਰ ਸਾਡੀ ਕਲਪਨਾ `ਤੇ ਕਾਬਜ਼ ਹੋ ਰਿਹਾ ਹੈ ਅਤੇ ਸਾਨੂੰ ਸਾਡੀ ਇਨਸਾਨੀਅਤ ਦੀ ਸਮਝ ਤੋਂ ਸੱਖਣੇ ਕਰ ਰਿਹਾ ਹੈ।
ਫ਼ਾਤਿਮ ਲਈ ਅਤੇ ਉਨ੍ਹਾਂ ਸਾਰਿਆਂ ਲਈ ਜੋ ਉਦਾਸੀਨਤਾ ਵਿੱਚ ਮਰ ਰਹੇ ਹਨ।
ਸਿਨੇਮਾ ਦਾ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਦੇ ਸੁਨੇਹਿਆਂ ਨੂੰ ਅੱਗੇ ਲਿਜਾਵੇ, ਆਪਣੇ ਸਮਾਜਾਂ ਦਾ ਅਕਸ ਦਿਖਾਵੇ।
ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਆਉ ਕੁੱਝ ਕਰੀਏ।****
(ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ)
***
(ਸੰਪਾਦਕ ਲਈ ਨੋਟ: ਤੁਸੀਂ ਹੇਠ ਲਿਖੇ ਲੋਕਾਂ ਦੇ ਨਾਂ ਦੇ ਸਕਦੇ ਹੋ। ਪਰ ਜੇ ਥਾਂ ਦੀ ਘਾਟ ਹੋਵੇ ਤਾਂ ਤੁਸੀਂ ਇਹ ਲਿਖ ਸਕਦੇ ਹੋ: ਇਸ ਚਿੱਠੀ `ਤੇ 350 ਤੋਂ ਵੱਧ ਫਿਲਮਸਾਜ਼ਾਂ ਅਤੇ ਕਲਾਕਾਰ ਨੇ ਦਸਖ਼ਤ ਕੀਤੇ ਹਨ। ਉਹਨਾਂ ਦੇ ਨਾਂ ਦੇਖਣ ਲਈ ਤੁਸੀਂ ਅਮਰੀਕਾ ਦੇ ਮੈਗਜ਼ੀਨ ਵੈਰਾਇਟੀ ਦੇ ਵੈੱਬਸਾਈਟ `ਤੇ ਜਾ ਸਕਦੇ ਹੋ, ਜਿੱਥੇ ਇਹ ਅੰਗਰੇਜ਼ੀ ਵਿੱਚ ਛਪਿਆ ਸੀ।)
ਦਸਖ਼ਤ: (ਇਸ ਖੁੱਲ੍ਹੀ ਚਿੱਠੀ `ਤੇ 350 ਤੋਂ ਵੱਧ ਹੇਠ ਲਿਖੇ ਫਿਲਮਸਾਜ਼ਾਂ ਅਤੇ ਕਲਾਕਾਰ ਨੇ ਦਸਖ਼ਤ ਕੀਤੇ ਹਨ।)
ਖਾਲਿਦ ਅਬਦੱਲਾ, ਨੋਈ ਆਬੀਤਾ, ਹਾਨੀ ਅਬੂ-ਅਸਦ, ਰਫ਼ਾਏਲ ਅਗੋਗੂਈ, ਇਯਾਦ ਅਲਾਸਤਤਲ, ਕਾਤੀਆ ਅਲਬਰਤਾਜ਼ੀ, ਵਲਾਦ ਅਲੈਕਸਿਸ, ਤਰਨੇਹ ਅਲੀਦੋਸਤੀ, ਵਾਦ ਅਲ-ਕਤੀਬ, ਯਾਸਮੀਨ ਅਲ ਮਸਰੀ, ਪੇਦਰੋ ਅਲਮੋਦੋਵਾਰ, ਪੇਦਰੋ ਅਲੋਂਸੋ, ਕ੍ਰਿਸਟੇਲ ਅਲੇਵੇਸ ਮੇਰਾ, ਸੇਰਦਾਰ ਅਕਾਰ, ਇੰਡੀਆ ਅਮਰਤੇਫਿਓ, ਗਿਆਨੀ ਅਮੇਲੀਓ, ਮੋ ਅਮਰ, ਕਾਰਮੀਨ ਅਮੋਰੋਸੋ, ਐਲੀਜ਼ਾ ਅਮੋਰੂਸੋ, ਰੋਮੇਨ ਆਂਦਰੇ, ਰੋਬਰਤੋ ਆਂਦੋ, ਜਿਓਫ ਆਰਬੋਰਨ, ਫਰਾਂਚੇਸਕਾ ਆਰਕੀਬੂਗੀ, ਤਿਜ਼ੀਆਨਾ ਅਰਿਸਤਾਰਕੋ, ਸਵਾਨ ਅਰਲੌ, ਓਲੀਵੀਏ ਅਜ਼ਾਮ, ਗੋਕਸੇ ਬਾਹਾਦਿਰ, ਜੀਨ ਬਾਲੀਬਾਰ, ਬਾਲੋਜੀ, ਅਵੀਟਾਲ ਬਾਰਕ, ਕਾਰਲੋਸ ਬਾਰਡੇਮ, ਹਾਵੀਏਰ ਬਾਰਡੇਮ, ਮੇਲਿਸਾ ਬਾਰੇਰਾ, ਬੇਲਮਾ ਬਾਸ਼, ਡੋਮੀਨਿਕ ਬੌਮਾਰ, ਜ਼ਾਵੀਏ ਬੋਵੋ, ਸਈਦ ਬੇਨ ਸਈਦ, ਲੇਇਲਾ ਬੇਖਤੀ, ਲੂਕਾ ਬੇਲੀਨੋ, ਸੂਜ਼ੀ ਬੈਂਬਾ, ਅਦੀਲਾ ਬੇਂਡੀਮੇਰਾਦ, ਕਾਊਥਰ ਬੇਨ ਹਾਨੀਆ, ਦਾਲੀ ਬੇਨਸਲਾਹ, ਫਾਬਰੀਜ਼ੀਓ ਬੈਂਟੀਵੋਗਲੀਓ, ਜੂਲੀ ਬਰਤੂਚੇਲੀ, ਸੀਮੋਨ ਬਿਟੋਨ, ਕੋਨਸਤਾਂਤੀਨ ਬੋਯਾਨੋਵ, ਬਰਤਰਾਂ ਬੋਨੇਲੋ, ਅਗਾਥ ਬੋਨੀਤਜ਼ਰ, ਅਮੇਲੀ ਬੋਨਿਨ, ਬਰੂਨੋ ਬੋਨਜ਼ੋਲਾਕਿਸ, ਲੂਸੀ ਬੋਰਲਤੋ, ਸਾਮੀ ਬੂਆਜੀਲਾ, ਐਲੋਦੀ ਬੂਸ਼ੇ, ਬਾਸਤੀਆਂ ਬੂਯੋਂ, ਗੁਇਯੋਮ ਬ੍ਰਾਕ, ਰਚੀਦਾ ਬ੍ਰਕਨੀ, ਐਵਲੀਨ ਬ੍ਰੋਸ਼ੂ, ਸਿਲਵੀਆ ਬਰੂਨੇਲੀ, ਜੀਂ-ਸਤੇਫਾਨ ਬ੍ਰੋਂ, ਸੇਲੇਸਟ ਬਰੁਨਕੇਲ, ਜੀਆਨਫਰਾਂਕੋ ਕਾਬੀਦੂ, ਏਸਮੇਰਾਲਦਾ ਕਾਲਾਬਰੀਆ, ਲੌਰ ਕਲਾਮੀ, ਮੀਮੋ ਕਾਲੋਪ੍ਰੇਸਤੀ, ਮੇਹਮੇਤ ਜਾਨ ਮੇਰਤੋਗਲੂ, ਏਰਿਕ ਕਾਂਤੋਨਾ, ਸਤੇਫਾਨੀਆ ਕਾਜ਼ੀਨੀ, ਐਂਟੋਨੀਓ ਮਾਰੀਆ ਕਾਸਤਾਲਦੋ, ਮਾਰਕੋ ਕਾਸਤਾਲਦੀ, ਸੇਰਜੀਓ ਕਾਸਤੇਲੀਟੋ, ਬੇਨਿਆਮੀਨੋ ਕਾਤੇਨਾ, ਏਬਰੂ ਨੂਰੀ ਜੇਲਾਨ, ਨੂਰੀ ਬਿਲਗੇ ਜੇਲਾਨ, ਲੋਲੀਟਾ ਸ਼ਾਮਾ, ਮੋਇਰਾ ਸ਼ੈਪਦਲੇਨ-ਵੋਤੀਏ, ਅਮੀਰਾ ਸ਼ੈਬਲੀ, ਨਾਦੀਮ ਸ਼ੈਖਰੌਹਾ, ਐਂਟੋਆਨ ਸ਼ੇਵਰੋਲੀਏ, ਸੀਮੋਨਾ ਕੀਓਕਾ, ਜੂਲੀ ਕ੍ਰਿਸਟੀ, ਏਲੀਏਰ ਸਿਸਟਰਨ, ਇਜ਼ਾਬੇਲ ਕੋਇਕਸੇਤ, ਦਾਨੀਏਲੇ ਕੋਲੁਚੀਨੀ, ਮਾਦਦਾਲੀਨਾ ਕ੍ਰਿਪਾ, ਡੇਵਿਡ ਕ੍ਰੋਨਨਬਰਗ, ਕੋਸਤਾ-ਗਾਵਰਾਸ, ਸਾਵੇਰੀਓ ਕੋਸਤਾਨਜ਼ੋ, ਪਾਓਲੋ ਕੋਸਤੇਲਾ, ਪਾਪੀ ਕੋਰਸੀਕਾਤੋ, ਬ੍ਰਾਇਅਨ ਕੌਕਸ, ਮਾਰਸ਼ੀਆ ਕਰਾਸ, ਅਲਫੋਂਸੋ ਕੁਆਰੋਨ, ਲਿਆਮ ਕਨਿੰਘਮ, ਸਿਨੀਦ ਕੂਸੈਕ, ਫਾਤੀਮਾ ਦਾਸ, ਚੇਰੀਏਨ ਦਾਬਿਸ, ਬੇਆਤਰੀਸ ਦਾਲ, ਚਾਰਲਜ਼ ਡਾਂਸ, ਚੀਰੋ ਦੇਮੀਲੀਓ, ਅਰਕਿਨ ਮਰਜਾਨ ਦੇਦੇ, ਮੇਰੀ ਐਲਨ ਡੇਵਿਸ, ਸਲੀਮਾਨ ਦਾਜ਼ੀ, ਯਾਨ ਦੇਦੇ, ਮੈਥੀਉ ਦੇ ਲਾਬੋਰਦ, ਪੀਏਰ ਦੇਲਾਡੋਂਸ਼ਾਂ, ਏਮੀਲੀ ਦੇਲੇਜ਼, ਆਨੀਆ ਦੇ ਸਾਸੀ, ਵੋਲਫਾਂਗੋ ਦੇ ਬਿਆਸੀ, ਚੀਰੋ ਦੇ ਕਾਰੋ, ਮੌਰਾ ਦੇਲਪੇਰੋ, ਮਾਰੀਆ ਦੇ ਮੇਦੇਰੋਸ, ਜੂਲੀਆਨਾ ਦੇ ਸੀਓ, ਮਾਰੀਆ ਤੇਰੇਸਾ ਦੇ ਵੀਟੋ, ਸਿਲਵਾਂ ਦੇਕਲੂ, ਲੂਕਾ ਡੋਂ, ਹੁਆਨ ਦੀਏਗੋ ਬੋਤੋ, ਐਲੀਸ ਡੀਓਪ, ਜਾਵਾਦ ਦਜਾਵਾਹਰੀ, ਜੂਲੀ ਦੇਲਪੀ, ਜ਼ਾਵੀਏ ਦੋਲਾਂ, ਦਿਮਿਤਰੀ ਦੋਰੇ, ਲੇਤੀਸ਼ੀਆ ਦੋਸ਼, ਜੋਆਨਾ ਦੋਸ ਰੇਇਸ, ਮਾਈਕ ਡਾਉਨੀ (ਓ.ਬੀ.ਈ.), ਸਾਰਾ ਡ੍ਰਾਈਵਰ, ਲੁਆਨਾ ਡੂਸ਼ਮਾਂ, ਸੋਫੀ ਡੂਪੁਈ, ਪੀਏਰ-ਨਿਕੋਲਾ ਡੂਰਾਂ, ਵਰਜੀਨੀ ਏਫੀਰਾ, ਹੈਨਾ ਆਇਨਬਾਇੰਡਰ, ਸਈਦ ਅਲ ਅਲਾਮੀ, ਵੀਦਾਦ ਏਲਮਾ, ਅਮੀਰ ਏਲ-ਮਸਰੀ, ਮਾਰੇਕੇ ਏਂਗਲਹਾਰਡ, ਵਿਕਤੋਰ ਏਰੀਸੇ, ਬੇਨੇਦਿਕਤ ਏਰਲਿੰਗਸਨ, ਅਦੇਲ ਏਗਜ਼ਾਰਕੋਪੂਲਸ, ਰੋਬਰਤੋ ਫਾਏਂਜ਼ਾ, ਫਰੇਦੇਰਿਕ ਫਾਰੂਚੀ, ਸੇਪੀਦੇਹ ਫਾਰਸੀ, ਨੀਨਾ ਫੋਰ, ਏਲਦਾ ਫੇਰੀ, ਮਾਰਗਰੀਤਾ ਫੇਰੀ, ਇਜ਼ਾਬੇਲਾ ਫੇਰਾਰੀ, ਲੀਜ਼ਾ ਫੇਸਤਾ, ਰਾਲਫ਼ ਫਾਈਨਜ਼, ਸੋਫੀ ਫਾਈਨਜ਼, ਮਿਲੇਨਾ ਫਿEਰੇ, ਮਹਿਦੀ ਫਲੇਫਲ, ਮੀਕੇਲੇ ਫੋਰਨਾਜ਼ੇਰੋ, ਮਰੀਨ ਫਰਾਂਸਾਂ, ਬਲਾਂਸ਼ ਗਾਰਦਾਂ, ਲੈਨਾ ਗਾਰੇਲ, ਕਾਰਮਨ ਗਾਰਸੀਆ, ਜੀਂ-ਰੇਮੋਂ ਗਾਰਸੀਆ, ਨਿਕੋਲ ਗਾਰਸੀਆ, ਪਾਬਲੋ ਗਾਰਸੀਆ ਕਾਂਗਾ, ਮਾਤੇਓ ਗਾਰੋਨੇ, ਅਲੇਸਾਂਦਰੋ ਗਾਸਮਾਨ, ਨਾਦੀਆ ਜੀਨੇ, ਜ਼ਾਵੀਏ ਜਾਂਸ, ਪਾਓਲੋ ਜੇਨੋਵੇਜ਼ੇ, ਔਰੇਲੀਆ ਜਾਰਜ, ਰਿਚਰਡ ਗੇਅਰ, ਦੇਨੀ ਘੇਰਬ੍ਰਾਂ, ਅਦਰੀਆਨੋ ਜੀਆਨੀਨੀ, ਐਲੇਕਸ ਗਿਬਨੀ, ਰਫ਼ਾਏਲ ਗਿਰਾਰਦੋ, ਜੋਨਾਥਨ ਗਲੇਜ਼ਰ, ਜੂਡਿਥ ਗੋਦਰੇਸ਼, ਬ੍ਰੀਸ ਗ੍ਰਾਵੇਲ, ਇਮੈਨੁਏਲ ਗ੍ਰਾ, ਜ਼ੇਨੋ ਗ੍ਰਾਤੋਂ, ਮਾਰਕੋ ਗ੍ਰੇਕੋ, ਜੋਸੇ ਲੁਈਸ ਗੇਰੀਨ, ਡੀਆਨ ਗੁਏਰੇਰੋ, ਸਾਮੀਰ ਗੇਸਮੀ, ਵੈਂਸਨ ਗਿਲਬੇਰ, ਅਲਾਂ ਗੀਰੌਦੀ, ਗਰਮਨ ਗੁਤੀਰੇਜ਼, ਨਾਓਮੀ ਫੋਨਰ ਗਾਈਲਨਹਾਲ, ਗ੍ਰੀਮੂਰ ਹਾਕੋਨਾਰਸਨ, ਰਿਬੇਕਾ ਹਾਲ, ਆਰਤੁਰ ਹਰਾਰੀ, ਮੀਸਾਨ ਹੈਰੀਮੈਨ, ਲੀਨਾ ਹੇਡੀ, ਕਲੋਤੀਲਡ ਏਮ, ਹਾਫਸੀਆ ਹਰਜ਼ੀ, ਟੇਡ ਹੋਪ, ਵੈਨੇਸਾ ਹੋਪ, ਸਾਂਦਰਾ ਹੁਲਰ, ਫਿਓਰੇਲਾ ਇਨਫਾਸ਼ੇਲੀ, ਮੁਹੰਮਦ ਜਾਬਾਲੀ, ਐਨੀਮਰੀ ਜਾਸੀਰ, ਅਲਮਾ ਜੋਦੋਰੋਵਸਕੀ, ਔਸਕਰ ਜੋਨਾਸਨ, ਐਲੀਜ਼ਾਬੈਤ ਜੋਨੀਔ, ਵਾਲਦੀਮਾਰ ਜੋਹਾਨਸਨ, ਰੇਚਲ ਲੀਆ ਜੋਨਸ, ਥੋਰਸਟੀਨ ਜੋਨਸਨ, ਗਲਾਡੀਸ ਜੂਜੂ, ਰਾਦੂ ਜੂਦੇ, ਇਲਕੇਰ ਕਾਲੇਲੀ, ਆਸਿਫ ਕਪਾਡੀਆ, ਸੇਮੀਹ ਕਾਪਲਾਨੋਗਲੂ, ਮੈਥੀਉ ਕਾਸੋਵਿਤਜ਼, ਅਕੀ ਕੌਰੀਸਮਾਕੀ, ਜ਼ਾਕ ਕੇਬਾਦੀਆਂ, ਏਰਵਾਨ ਕੇਪੋਆ ਫਾਲੇ, ਯੈਨਿਕ ਕੇਰਗੋ, ਸੋਫੀਆਨ ਖੰਮੇਸ, ਮੀਸ਼ੇਲ ਖਲੇਈਫੀ, ਸ਼ਾਕਾ ਕਿੰਗ, ਐਲੇਨਾ ਕਲੋਤਜ਼, ਨਿਕੋਲਾ ਕਲੋਤਜ਼, ਵਿਲਮਾ ਲਾਬਾਤੇ, ਅਰੀਆਨ ਲਾਬੇਦ, ਮੂਰਾਦ ਲਾਫੀਤ, ਫਿਲਿਪ ਲਾਈਕ, ਯੋਰਗੋਸ ਲਾਂਥੀਮੋਸ, ਐਲੇਕਸਿਸ ਲਾਂਗਲੋਆ, ਨਾਦਵ ਲਾਪੀਦ, ਲੂਕ ਲੇਕਲੇਰ ਦੂ ਸਾਬਲੋਂ, ਏਰਵਾਨ ਲੇ ਦੂਕ, ਰਾਦੌਆਨ ਲੇਫਲਾਹੀ, ਮਾਈਕ ਲੀ, ਬਲਾਂਦੀਨ ਲੈਨਵਾਰ, ਫਿਲਿਪ ਲੇਸਪੀਨਾਸ, ਮੀਕਾ ਲੇਵੀ, ਲੁਈਗੀ ਲੋ ਕਾਸ਼ੀਓ, ਐਲੀਜ਼ਾਬੈਤਾ ਲੋਦੋਲੀ, ਫਲੋਰੈਂਸ ਲੋਵਰੇ-ਕਾਏ, ਸਤੇਫਾਨੋ ਲੋਰੇਂਜ਼ੀ, ਬੋਰਿਸ ਲੋਜਕੀਨ, ਫਾਬੀਓ ਮਾਸੀਮੋ ਲੋਜ਼ੀ, ਦਾਨੀਏਲੇ ਲੁਕੇਤੀ, ਸਿਲਵੀਆ ਲੁਜ਼ੀ, ਫਿਲਿਪੋ ਮਾਚੇਲੋਨੀ, ਗੁਸਲਾਗੀ ਮਾਲਾਂਦਾ, ਡੇਵਿਡ ਮਾਂਬੂਸ਼, ਸੀਮੋਨ ਮਾਨੇਤੀ, ਐਂਡਰੀਆ ਮਾਨੀ, ਮੀਰੀਅਮ ਮਾਰਗੋਲੀਜ਼, ਨਾਰੀਮਾਨ ਮਾਰੀ, ਵੈਂਸਨ ਮਾਰੀਏਤ, ਫੇਲਿਕਸ ਮਾਰੀਤੋ, ਲਾਇਲਾ ਮਾਰਾਕਚੀ, ਲੂਕਰੇਸੀਆ ਮਾਰਤੇਲ, ਮਾਰੀਓ ਮਾਰਤੋਨੇ, ਅਲੇਸਾਂਦਰਾ ਮਾਸੀ, ਵਾਲੇਰੀਓ ਮਾਸਤਾਂਦਰੇਆ, ਪੈਤ੍ਰੀਸ਼ੀਆ ਮਾਜ਼ੂਈ, ਸਾਈਮਨ ਮੈਕਬਰਨੀ, ਮੂਨੀਆ ਮੇਦੂਰ, ਸਿਲਵੇਸਤਰ ਮੇਂਜ਼ਰ, ਫਰਨਾਂਦੋ ਮੇਰੇਲੇਸ, ਕਲੇਬਰ ਮੇਂਦੋਂਸਾ ਫਿਲੀਓ, ਨੀਨਾ ਮੇਨਕੇਸ, ਸਤੇਫਾਨ ਮੇਰਕੁਰੀਓ , ਕ੍ਰਿਸਚੀਅਨ ਕਾਰਮੋਸੀਨੋ ਮੇਰੇਉ, ਫਰੇਦੇਰਿਕ ਮੇਰਮੂ, ਨੀਨਾ ਮੇਰੀਸ, ਵਾਲੇਰੀ ਓ ਮੀਏਲੀ, ਇਮੈਨੁਏਲ ਮੀਲੇ, ਡਾਵੀਦੇ ਮਿਨੇਲਾ, ਅਵੀ ਮੋਗਰਾਬੀ, ਇੰਦਿਆ ਮੂਰ, ਮੇਰਸੇਦੇਸ ਮੋਰਾਨ, ਲੌਰਾ ਮੋਰਾਂਤੇ, ਜੇਰਾਰ ਮੋਰਦੀਯਾ, ਵਿਗੋ ਮੋਰਟੈਨਸਨ, ਐਨਾ ਮੂਗਲਾਲਿਸ, ਗੈਬਰੀਏਲ ਮੁਚੀਨੋ, ਪੀਟਰ ਮੁਲਨ, ਮਾਰਗਰੀਤਾ ਮੂਰੋਲੋ, ਲੀਨੋ ਮੂਜ਼ੇਲਾ, ਅਰਬ ਨਾਸਰ, ਤਰਜ਼ਾਨ ਨਾਸਰ, ਦਾਲੀਆ ਨਾਉਸ, ਨਾਦੀਨ ਨਾਉਸ, ਰਫ਼ਾਏਲ ਨੀਲ, ਐਂਜ਼ਾ ਨੇਗ੍ਰੋਨੀ, ਸੂਜ਼ਾਨਾ ਨਿਕੀਆਰੇਲੀ, ਸਿਨਥੀਆ ਨਿਕਸਨ, ਬਰੂਨੋ ਨੂਈਤਾਂ, ਐਂਡਰੀਆ ਓਕੀਪਿੰਟੀ, ਮੀਕੇਲਾ ਓਕੀਪਿੰਟੀ, ਜੋਸ਼ੁਆ ਓਪਨਹਾਈਮਰ, ਲੁਈਸ ਓਰਤੇਗਾ, ਰੂਬੇਨ ਓਸਟਲੰਡ, ਦਾਮੀਏਨ ਊਨੂਰੀ, ਫੇਰਜ਼ਾਨ ਓਜ਼ਪੇਤੇਕ, ਰੋਜ਼ਾ ਪਾਲਾਸ਼ੀਆਨੋ, ਹਲੀਨੂਰ ਪਾਲਮਾਸੋਨ, ਡਫਨੀ ਪਾਤਾਕੀਆ, ਪੌਲ ਪਾਸਕੋ, ਰਫ਼ਾਏਲ ਪਾਸੇਰੀਨੀ, ਗਾਏ ਪੀਅਰਸ, ਐਲੀਜ਼ਾਬੈਤ ਪੇਰਸੇਵਲ, ਐਂਟੋਨਾ ਪੇਰੇਟਜਾਤਕੋ, ਨਾਹੁਏਲ ਪੇਰੇਜ਼ ਬਿਸਕਾਯਾਰ, ਔਰੇਲੀਆ ਪੇਤੀ, ਰਾਲਿਤਸਾ ਪੇਤਰੋਵਾ, ਜਿਊਸਤ ਫਿਲੀਪੋ, ਜੂਜ਼ੇਪੇ ਪਿਕਚੋਨੀ, ਕੈਰੋਲੀਨ ਪੋਗੀ, ਲੌਰਾ ਪੋਇਤਰਾਸ, ਕਲੇਅਰ ਪੋਮੇ (ਪੋਮ), ਫਰਾਂਸੂ ਪ੍ਰੇਨਾਂ, ਫਰੇਦੇਰੀਕ ਪ੍ਰੇਸਮਾਨ, ਵਿਮਾਲਾ ਪੋਂਸ, ਮਾਰਕੋ ਸੀਮੋਨ ਪੁਚੋਨੀ, ਕਾਤੇਲ ਕੀਲੇਵੇਰੇ, ਓਲੀਵੀਏ ਰਾਬੂਰਦਾਂ, ਓਡੇਸਾ ਰੇ, ਮੀਸ਼ੇਲ ਰੇ-ਗਾਵਰਾਸ, ਐਨਿਕ ਰੇਡੋਲਫੀ, ਕ੍ਰਿਸਟੋਫ ਰੇਜੀਂ, ਜੇਰੇਮੀ ਰੇਨੀਏ, ਯੈਨਿਕ ਰੇਨੀਏ, ਰੇਮੀ ਰੀਕੋਰਦੋ, ਮੀਕੇਲ ਰੀਓ ਨਦੀਨੋ, ਟੇਸਾ ਰੋਸ, ਯੈਨਿਕ ਰੋਸੇ, ਚੇਚੀਲੀਆ ਰੋਥ, ਮਾਰਕ ਰਫਾਲੋ, ਰੂਨਾਰ ਰੂਨਾਰਸਨ, ਈਰਾ ਸਾਕਸ, ਜ਼ਾਹੋ ਦੇ ਸਾਗਾਜ਼ਾਨ, ਲੂਦੀਵੀਨ ਸਾਨੀਏ, ਸੇਲੀਨ ਸਾਲੇਤ, ਕਲੌਡੀਓ ਸਾਂਤਾਮਾਰੀਆ, ਸੂਜ਼ਾਨ ਸਾਰਾਨਡਨ, ਸਤੇਫਾਨੋ ਸਾਰਦੋ, ਸਤੇਫਾਨੀਆ ਸਾਂਦਰੇਲੀ, ਅਲੋਈਜ਼ ਸੋਵਾਜ, ਗ੍ਰੇਤਾ ਸਕਾਰਾਨੋ, ਐਂਜੇਲਾ ਸ਼ਾਨੇਲੇਕ, ਪੀਏਰ ਸ਼ੋਲੇਲ, ਨੀਲਸ ਸ਼ਨਾਈਡਰ, ਵਾਸਿਲੀ ਸ਼ਨਾਈਡਰ, ਅਲੇਸਾਂਦਰੋ ਸ਼ਿਪਾ, ਅਮਾਂਡਾ ਸੀਲਜ਼, ਟ੍ਰੇਸੀ ਸੀਵਰਡ, ਸਾਰਾ ਸੀਨੇ, ਗੁਇਯੋਮ ਸੇਨੇਜ਼, ਲਿਓ ਨੋਰ ਸੇਰਾਏ, ਅਲੀਆ ਸ਼ੌਕਤ, ਮੇਲਾਨੀ ਸੀਮੋਨ-ਫਰਾਂਜ਼ਾ, ਏਯਾਲ ਸੀਵਾਨ, ਜੀਆਨਕਾਰਲੋ ਸੋਲਦੀ, ਪਾਓਲੋ ਸੋਰੇਂਤੀਨੋ, ਮਾਸੀਮੋ ਸਪਾਨੋ, ਮੋਰਗਨ ਸਪੈਕਟਰ, ਲੇਤੀਸ਼ੀਆ ਸਪੀਗਾਰੇਲੀ, ਇਟਾਲੋ ਸਪੀਨੇਲੀ, ਜੂਲੀਏਤ ਸਮਾਦਜਾ, ਰੋਬਿਨ ਸਲੋਵੋ, ਰੋਜਰ ਸਟਾਲ, ਤੇਓਨਾ ਸਤਰੂਗਾਰ ਮਿਤੇਵਸਕਾ, ਲੌਰੇਂ ਸਿਲਵੇਸਤਰ, ਜੀਆਨਲੂਕਾ ਮਾਰੀਆ ਤਾਵਾਰੇਲੀ, ਨਤਾਚਾ ਤੀਏਰੀ, ਜੀਂ-ਪੀਏਰ ਤੋਰਨ, ਆਸਦੀਸ ਤੋਰੋਡਸਨ, ਲੇਆ ਤੋਦੋਰੋਵ, ਮਾਰੀਆ ਸੋਲੇ ਤੋਨਿਆਜ਼ੀ, ਮੇਲੀਤਾ ਤੋਸਕਾਨ ਦੂ ਪਲਾਂਤੀਏ, ਕਲੇਅਰ ਤੂਜ਼ਾਰ, ਜਿਊਸਤੀਨ ਤ੍ਰੀਏ, ਅਲੇਸਾਂਦਰੋ ਤ੍ਰੀਗੋਨਾ, ਜੈਸਮੀਨ ਤ੍ਰੀਨਕਾ, ਕੈਰੀਸ ਵੈਨ ਹਾਊਟਨ, ਪਾਮੇਲਾ ਵਾਰੇਲਾ, ਜੂਜ਼ੇਪੇ ਵਾਰਲੋਟਾ, ਇੰਦੀਰਾ ਵਰਮਾ, ਅੰਜਨਾ ਵਾਸਨ, ਸੋਫੀ ਵਰਬੀਕ, ਜਿਓਵਾਨੀ ਵੇਰੋਨੇਜ਼ੀ, ਪਾਓਲੋ ਵਿਰਜ਼ੀ, ਕੈਟ ਵਿਲੀਅਰਜ਼, ਜੋਨਾਥਨ ਵੀਨੇਲ, ਨਿਕੋਲਾ ਵਾਦੀਮੌਫ, ਹੈਰੀਏਤ ਵਾਲਟਰ, ਜੇਮਸ ਵਿਲਸਨ, ਲਾਂਬਰ ਵਿਲਸਨ, ਐਲੇਕਸ ਵਿੰਟਰ, ਬੇਨੇਡਿਕਟ ਵੋਂਗ, ਜੈਸੀਕਾ ਵੁੱਡਵਰਥ, ਅਰੀਹ ਵੋਰਥਾਲਟਰ, ਮੌਦ ਵਾਇਲਰ, ਮੋਹਨਾਦ ਯਾਕੂਬੀ, ਐਲ. ਰੇਜ਼ਾਨ ਯੇਸ਼ਿਲਬਾਸ਼, ਸੋਫੀਆਨ ਜ਼ਰਮਾਨੀ ਅਤੇ ਐਂਡਰੀਆ ਜ਼ੂਲੀਆਨੀ।