Shinder-Singh-Mirpuri

ਕੈਨੇਡਾ ਦੇ ਗੁਰਦੁਆਰਾ ਸਾਹਿਬਾਨ .. - ਸਿੰਦਰ ਸਿੰਘ ਮੀਰਪੁਰੀ

ਸਿੱਖਾਂ ਅੰਦਰ ਜਦ ਵੀ ਗੁਰਦੁਆਰਾ ਸਾਹਿਬਾਨ ਦੀ ਗੱਲ ਚੱਲਦੀ ਹੈ ਤਾਂ ਇੱਕ ਆਸਥਾ ਦੀ ਕਿਰਨ ਹਰ ਸਿੱਖ ਦੇ ਮਨ ਵਿੱਚ ਆ ਕੇ ਪ੍ਰਗਟ ਹੋਣ ਲੱਗਦੀ ਹੈ । ਕਿਉਂਕਿ ਗੁਰਦੁਆਰਾ ਸਾਹਿਬਾਨ ਨੂੰ ਸਿੱਖ ਕੌਮ ਅੰਦਰ ਵੱਡੇ ਪੱਧਰ ਤੇ ਆਸਥਾ ਦਾ ਕੇਂਦਰ ਮੰਨਿਆ ਜਾਂਦਾ ਹੈ । ਸਾਡੇ ਸਿੱਖ ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬਾਨ ਆਸਤਾ ਦੇ ਕੇਂਦਰ ਤੋਂ ਸਿੱਖੀ ਦਾ ਧੁਰਾ ਮੰਨੇ ਜਾਂਦੇ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਗੁਰੂ ਘਰਾਂ ਦੇ ਅੰਦਰ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਲੈ ਕੇ ਵੀ ਸਿੱਖ ਕੌਮ ਦੇ ਮਨਾ ਅੰਦਰ ਨਮੋਸ਼ੀ ਭਰੀ ਗੱਲ ਹੈ । ਅੱਜ ਗੱਲ ਕਰਾਂਗੇ ਕੈਨੇਡਾ ਦੇ ਗੁਰਦੁਆਰਾ ਸਾਹਿਬਾਨਾਂ ਦੀ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਕਈ ਜਗ੍ਹਾ ਤੇ ਵੱਖ-ਵੱਖ ਥਾਵਾਂ ਉਪਰ ਆਪਸ ਵਿੱਚ ਲੜ੍ਹਨ ਝਗੜ ਦੀਆਂ ਗੱਲਾਂ-ਬਾਤਾਂ ਤਾਂ ਸਾਹਮਣੇ ਆਈਆਂ ਹੀ ਹਨ ।         ‌‌         ਉਥੇ ਹੀ ਸਿਆਸੀ ਚੌਧਰੀ ਗੁਰਦੁਆਰਾ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਦੇ ਵੀ ਆ ਰਹੇ ਹਨ । ਕੈਨੇਡਾ ਵਿਖੇ ਲੰਘੇ ਦਿਨੀਂ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਬੱਚੀ ਵੱਲੋਂ ਜੋ ਉੱਥੇ ਲੰਗਰ ਛਕਣ ਗਈ ਸੀ ਵੀਡੀਓ ਬਣਾ ਕੇ ਗੁਰੂ ਘਰ ਨੂੰ ਨਿੰਦਣ ਦੀ ਗੱਲ ਆਖੀ ਗਈ ਜੋ ਬੇਹੱਦ ਘਟੀਆ ਅਤੇ ਗਲਤ ਸੀ । ਸਾਡੇ ਬਹੁਤ ਸਾਰੇ ਲੋਕ ਵੇਖੋ- ਵੇਖੀ, ਗੁਰੂ ਘਰ ਨੂੰ ਮੰਦਾ ਚੰਗਾ ਬੋਲਣ ਲੱਗ ਪਏ ਪਰ ਅਸਲ ਗੱਲ ਕੀ ਸੀ । ਕਿਸੇ ਵੀ ਸੱਜਣ ਨੇ ਵੇਖਣ ਦਾ ਯਤਨ ਨਹੀਂ ਕੀਤਾ। ਗੁਰਦੁਆਰਾ ਸਾਹਿਬਾਨ ਦੇ ਵਿੱਚ ਲੰਗਰ ਛਕਣ ਤੋਂ ਬਾਅਦ ਜਦੋਂ ਲੜਕੀ ਨੇ ਲੰਗਰ ਨਾਲ ਲੈ ਕੇ ਜਾਣ ਦੀ ਗੱਲ ਕੀਤੀ ਤਾਂ ਉਥੇ ਇਕ ਸੇਵਾਦਾਰ ਨੇ ਉਸ ਕੁੜੀ ਨੂੰ ਰੋਕ ਦਿੱਤਾ ਜਿਸ ਤੋਂ ਵਿਵਾਦ ਵੱਧ ਗਿਆ ਪਰ ਅਸਲ ਕਾਰਨ ਕੀ ਸਨ ਕਿਸੇ ਨੇ ਵੀ ਕੁਝ ਸੋਚਣ ਦੀ ਲੋੜ ਨਹੀਂ ਸਮਝੀ । ਇਹ ਬੇਹੱਦ ਗਲਤ ਵਰਤਾਰਾ ਹੈ ।
           ਜੋ ਸਟੂਡੈਂਟ ਕਨੇਡਾ ਦੀ ਧਰਤੀ ਤੇ ਆ ਕੇ ਪੜ੍ਹਾਈ ਕਰਨ ਆਉਂਦੇ ਹਨ ਉਨ੍ਹਾਂ ਦਾ ਸਫ਼ਰ ਵੀ ਕੋਈ ਬਹੁਤਾ ਵਧੀਆ ਨਹੀਂ ਬੀਤ ਰਿਹਾ । ਇੱਕ ਪਾਸੇ ਤਾਂ ਉਹਨਾਂ ਨੂੰ ਵੱਡੇ ਪੱਧਰ ਤੇ ਖਰਚੇ ਦੀ ਮਾਰ ਪੈ ਰਹੀ ਹੈ । ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪਰਿਵਾਰਿਕ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬਹੁਤ ਸਾਰੇ ਬੱਚਿਆਂ ਨੂੰ ਪਿੰਡ ਪੈਸੇ ਭੇਜਣ ਲਈ ਮਾਂ ਪਿਉ ਵੱਲੋਂ ਆਖਿਆ ਜਾਂਦਾ ਹੈ । ਪਰ ਉਹ ਕੀ ਕਰਨ ਵਿਦਿਆਰਥੀਆਂ ਦੇ ਤਾਂ ਕੁਝ ਵੀ ਸਮਝ ਵਿੱਚ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਜਿੱਥੇ ਪੜ੍ਹਾਈ ਦਾ ਡਰ ਸਤਾਉਂਦਾ ਹੈ ਉਥੇ ਹੀ ਪਿਛੇ ਭੇਜੇ ਜਾਣ ਵਾਲੇ ਪੈਸਿਆਂ ਦਾ ਫਿਕਰ ਓਨਾਂ ਬੱਚਿਆਂ ਨੂੰ ਵੱਢ ਵੱਢ ਕੇ ਖਾਈ ਜਾਂਦਾ ਹੈ । ਬਹੁਤ ਸਾਰੇ ਬੱਚੇ ਆਪਣੇ ਕਮਰਿਆਂ ਦਾ ਕਰਾਇਆ ਵੀ ਦੇਣ ਤੋਂ ਅਸਮਰੱਥ ਹਨ । ਕਈ ਵਿਦਿਆਰਥੀ ਗਲਤ ਰਸਤੇ ਪੈ ਕੇ ਆਪਣੀ ਪੜ੍ਹਾਈ ਦਾ ਅਤੇ ਖਰਚਾ ਪੂਰਾ ਕਰਦੇ ਹਨ ਇਹ ਬਹੁਤ ਮਾੜੀ ਗੱਲ ਹੈ । ਕੈਨੇਡਾ ਵਿੱਚ ਕੁੜੀਆਂ ਦੀ ਜ਼ਿੰਦਗੀ ਵੀ ਬਹੁਤ ਔਖੀ ਬੀਤ ਰਹੀ ਹੈ ਪਰ ਸਾਰਿਆਂ ਨੂੰ ਇੱਕੋ ਰੱਸੇ ਵੀ ਨਹੀਂ ਬੰਨਿਆ ਜਾ ਸਕਦਾ ।
               ਕੈਨੇਡਾ ਦੀ ਧਰਤੀ ਤੇ ਇਕੋ ਕਮਰਿਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਬਹੁਤ ਔਖ ਮਹਿਸੂਸ ਹੁੰਦੀ ਹੈ । ਉਹਨਾਂ ਨੂੰ ਕਿਰਾਇਆ ਦੇਣ ਤੋਂ ਇਲਾਵਾ ਇੱਕ ਬੇਸਮੈਂਟ ਵਿੱਚ ਕਈ ਕਈ ਜਾਣੇ ਰਹਿ ਰਹੇ ਹਨ । ਇਹੀ ਹਾਲ ਕੁੜੀਆਂ ਦਾ ਹੈ । ਕੈਨੇਡਾ ਦੀ ਧਰਤੀ ਤੇ ਜੋ ਵਿਦਿਆਰਥੀ ਭਾਵੇਂ ਉਹ ਪੜ੍ਹਾਈ ਕਰਨ ਪੱਕੇ ਹੋਣ ਵੱਲ ਵੱਧ ਰਹੇ ਹਨ। ਉਨ੍ਹਾਂ ਦਾ ਵੀ ਹਾਲ ਕੋਈ ਬਹੁਤਾ ਵਧੀਆ ਨਹੀਂ ਹੈ । ਇੱਕ ਗੱਲ ਪੰਜਾਬੀਆਂ ਬਾਰੇ ਜ਼ਰੂਰ ਮਸਹੂਰ ਹੈ ਕਿ ਉਹ ਆਪਣੇ ਦਮ ਤੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਪੰਜਾਬੀ ਦੇ ਝੰਡੇ ਜ਼ਰੂਰ ਗੱਡ ਦਿੰਦੇ ਹਨ । ਜੇਕਰ ਪੰਜਾਬੀਆਂ ਦੇ ਦੁੱਖਾਂ ਦਰਦਾਂ ਦੀ ਗੱਲ ਕਰੀਏ ਤਾਂ ਕੈਨੇਡਾ ਜਾਂ ਹੋਰਨਾਂ ਮੁਲਕਾਂ ਅੰਦਰ ਪੜ੍ਹਾਈ ਦੇ ਤੌਰ ਤੇ ਜਾਣ ਵਾਲੇ ਨੌਜਵਾਨ ਬੱਚਿਆਂ ਦਾ ਭਵਿੱਖ ਹੁਣ ਖ਼ਤਰੇ ਤੋਂ ਖਾਲੀ ਨਹੀਂ ਜਾਪ ਰਿਹਾ । ਕਿਉਂਕਿ ਪੈਸੇ ਪੱਖੋਂ ਪੰਜਾਬੀ ਮਾਪੇ ਖੰਗਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਦੀ ਧਰਤੀ 'ਤੇ ਸੈੱਟ ਹੋਣ ਦੇ ਲਾਲਚ ਵਿੱਚ ਬੇਥਾਹ ਪੈਸਾ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਹਨ ।
                ਲੰਘੇ ਵਰਿਆਂ ਦੌਰਾਨ ਜਦੋਂ ਕਰੋਨਾ ਨੇ ਆਪਣੇ ਪੈਰ ਪਸਾਰੇ ਸਨ ਤਾਂ ਉਸ ਸਮੇਂ ਜਿੱਥੇ ਬਹੁਤ ਸਾਰੇ ਹਸਪਤਾਲਾਂ ਨੇ ਆਪਣੇ ਬੂਹੇ ਭੇੜ ਲਏ ਸੀ ਤਾਂ ਕੇਵਲ ਗੁਰਦੁਆਰਾ ਸਾਹਿਬਾਨ ਦੇ ਅੰਦਰ ਹੀ ਇੱਕੋ ਇੱਕ ਸਾਧਨ ਆਮ ਜਨਤਾ ਦੀ ਦੁੱਖਾਂ ਦਰਦਾਂ ਨੂੰ ਸਮਝਣ ਦੇ ਲਈ ਬੱਚਿਆਂ ਸੀ । ਗੁਰਦੁਆਰਾ ਸਾਹਿਬਾਨਾਂ ਅੰਦਰ ਹੀ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦਾ ਖਰਚਾ ਵੀ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾਂਦਾ ਸੀ । ਕਨੇਡਾ ਦੇ ਗੁਰੂ ਘਰ ਨੇ ਜਿੱਥੇ ਆਮ ਜਨਤਾ ਲਈ ਨਿਆਮਤ ਮੰਨੇ ਜਾਂਦੇ ਹਨ ਅਤੇ ਉਹਨਾਂ ਦੇ ਲਈ ਰਹਿਣ ਬਸੇਰਾ ਬਣਦੇ ਹਨ। ਉੱਥੇ ਹੀ ਕਰੋਨਾ ਸਮੇਂ ਦੀ ਕੈਨੇਡਾ ਦੇ ਗੁਰੂ ਘਰਾਂ ਵੱਲੋਂ ਪੰਜਾਬੀਆਂ ਸਮੇਤ ਪੂਰੀ ਦੁਨੀਆਂ ਦੇ ਲੋਕਾਂ ਨੂੰ ਰਹਿਣ ਬਸੇਰਾ ਬਣਾ ਕੇ ਦੇਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਸੋ ਨਿੱਕੀ ਜਿਹੀ ਗੱਲ ਤੇ ਕਿਸੇ ਵੀ ਗੁਰੂ ਘਰ ਨੂੰ ਜਾਂ ਧਾਰਮਿਕ ਸਥਾਨ ਨੂੰ ਨਿੰਦਣਾ ਠੀਕ ਨਹੀਂ ਹੈ ਇਹ ਗੱਲ ਬਿਲਕੁਲ ਗਲਤ ਹੈ। ਇੱਕ ਤਰ੍ਹਾਂ ਦੇ ਸਾਰੇ ਲੋਕ ਕਿਤੇ ਵੀ ਨਹੀਂ ਹੋ ਸਕਦੇ । ਜਿਸ ਤਰਾਂ ਕੈਨੇਡਾ ਦੇ ਵਿਦਿਆਰਥੀਆਂ ਨੂੰ ਉਥੋਂ ਦੇ ਗੁਰੂ ਘਰਾਂ ਵੱਲੋਂ ਆਸਰਾ ਦਿੱਤਾ ਜਾ ਰਿਹਾ ਹੈ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ।
                  ਬਹੁਤ ਸਾਰੇ ਗੁਰੂ ਘਰਾਂ ਬਾਰੇ ਤਾਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਵਿੱਚ ਪੜ੍ਹਨ ਆਉਂਦੇ ਵਿਦਿਆਰਥੀਆਂ ਨੂੰ ਲੰਗਰ ਦੇ ਨਾਲ-ਨਾਲ ਬਰਤਨ ਲੈ ਕੇ ਵੀ ਦੇ ਰਹੇ ਹਨ ਜੋ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ । ਬਿਨਾਂ ਸ਼ੱਕ ਸਾਡੇ ਗੁਰਧਾਮ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਸੇਧ ਲੈ ਕੇ ਦੀਨ ਦੁਖੀਆਂ ਦੇ ਨਾਲ-ਨਾਲ ਬੱਚਿਆਂ ਦੀ ਸੇਵਾ ਵੀ ਕਰ ਰਹੇ ਪ੍ਰਤੀਤ ਹੁੰਦੇ ਹਨ । ਇਸੇ ਤਰ੍ਹਾਂ ਔਖੇ ਸਮਿਆਂ ਅੰਦਰ ਗੁਰੂਘਰ ਤੋਂ ਆਸ ਲੈ ਕੇ ਹੀ ਲੋਕ ਆਉਂਦੇ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਖਾਲੀ ਨਹੀਂ ਮੋੜਨਾ ਚਾਹੀਦਾ ਉਹ ਭਾਵੇਂ ਕਿਸੇ ਵੀ ਵਰਗ ਨਾਲ ਸਬੰਧਿਤ ਹੋਣ ਇਹ ਅਲੱਗ ਗੱਲ ਹੈ । ਬਿਨਾਂ ਸ਼ੱਕ ਪੜਨ ਗਏ ਵਿਦਿਆਰਥੀ ਕਨੇਡਾ ਦੀ ਧਰਤੀ ਤੇ ਗੁਰੂ ਘਰਾਂ ਵਿੱਚ ਆਸਰਾ ਲੈ ਰਹੇ ਹਨ ਜੋ ਚੰਗੀ ਗੱਲ ਹੈ । ਲੰਘੇ ਸਮੇਂ ਵੀ ਕਈ ਘਟਨਾਵਾਂ ਨੇ ਜਨਮ ਲਿਆ ਸੀ ਜੋ ਹੌਲੀ ਹੌਲੀ ਅਲੋਪ ਹੋ ਗਈਆਂ ਸੋ ਇੱਥੇ ਇੱਕ ਗੱਲ ਵਰਨਣਯੋਗ ਕਿ ਜਦ ਵੀ ਦੁਨੀਆਂ ਉੱਤੇ ਦੁੱਖਾਂ ਦਰਦਾਂ ਦੀ ਗੱਲ ਚੱਲੀ ਤਾਂ ਗੁਰੂ ਸਾਹਿਬਾਨ ਦੇ ਅਪਣਾਏ ਹੋਏ ਨੇ ਮੂਹਰੇ ਹੋ ਕੇ ਜੰਗ ਲੜੀ ।
                    ਆਖ਼ਰ ਵਿੱਚ ਇੱਕ ਗੱਲ ਕਹਿਣੀ ਚਾਹਾਂਗਾ ਕਿ ਬਿਨਾਂ ਸੋਚੇ ਸਮਝੇ ਕਿਸੇ ਵੀ ਮਾਮਲੇ ਨੂੰ ਤੂਲ ਦੇ ਕੇ ਸੋਸ਼ਲ ਮੀਡੀਆ ਤੇ ਨਹੀਂ ਪਾਉਣਾ ਚਾਹੀਦਾ । ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਵਿਵਾਦਾਂ ਨੂੰ ਜਨਮ ਦਿੰਦੀਆਂ ਹਨ । ਗ਼ਲਤੀ ਕਿਸੇ ਨੇ ਕੀਤੀ ਅਤੇ ਉਸ ਦਾ ਖਮਿਆਜ਼ਾ ਕਿਸੇ ਨੂੰ ਭੁਗਤਣਾ ਪੈ ਰਿਹਾ । ਇਹ ਗੱਲਾਂ ਸਾਡੇ ਸਮਾਜ ਅੰਦਰ ਅਕਸਰ ਚੱਲ ਰਹੀਆਂ ਹਨ । ਬਿਨਾਂ ਕਾਰਨ ਤੋਂ ਪੈਦਾ ਹੋਈਆਂ ਘਟਨਾਵਾਂ ਕਈ ਵਾਰ ਸਾਡਾ ਵੱਡਾ ਨੁਕਸਾਨ ਕਰ ਦਿੰਦੀਆਂ ਹਨ । ਜਿਸ ਤਰ੍ਹਾਂ ਬਾਅਦ ਵਿੱਚ ਇਹ ਸੋਸ਼ਲ ਮੀਡਿਆ ਤੇ ਲੜਕੀ ਨੂੰ ਲੋਕਾਂ ਨੇ ਮੰਦਾ ਚੰਗਾ ਬੋਲਿਆ ਉਸ ਨੂੰ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ । ਉਹ ਵੀ ਬਿਲਕੁਲ ਗਲਤ ਗੱਲ ਹੈ । ਇਸ ਤਰ੍ਹਾਂ ਦੀਆਂ ਗਲਤ ਗੱਲਾਂ ਨੂੰ ਨਕਾਰ ਕੇ ਚੰਗੇ ਪੱਖ ਵੱਲ ਚੱਲਣਾ ਹੀ ਇਨਸਾਨੀਅਤ ਅਖਵਾਉਂਦੀ ਹੈ । ਬਿਨਾਂ ਗੱਲ ਤੋਂ ਕਿਸੇ ਵੀ ਧਾਰਮਿਕ ਸਥਾਨ ਨੂੰ ਨਿੰਦਣਾ ਨਹੀਂ ਚਾਹੀਦਾ । ਆਓ ਸਾਰੇ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਸੇਧ ਲੈਕੇ ਗੁਰਧਾਮਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੀਏ । ਇਹਦੇ ਵਿੱਚ ਹੀ ਸਾਰੇ ਇਨਸਾਨੀ ਸਮਾਜ ਦੀ ਭਲਾਈ ਹੈ ।

ਪੰਜਾਬੀ ਲੇਖਕ - ਸਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫੋਰਨੀਆ
ਅਮਰੀਕਾ
5592850841

ਵਿਸ਼ਵ ਪ੍ਰਸਿੱਧ ਕਮੇਡੀਅਨ ਹੈ ਕਪਿਲ ਸ਼ਰਮਾ .. - ਸ਼ਿੰਦਰ ਸਿੰਘ ਮੀਰਪੁਰੀ

ਕਪਿਲ ਸਰਮਾ ਦਾ ਨਾਂ ਆਪਣੀ ਜ਼ੁਬਾਨ ਤੇ ਆਉਂਦਿਆਂ ਹੀ ਬਹੁਤ ਸਾਰੇ ਲੋਕਾਂ ਦੇ ਚਿਹਰੇ ਤੇ ਖੇੜਾ ਆ ਜਾਂਦਾ ਹੈ ਅਤੇ ਆਪ ਮੁਹਾਰੇ ਬੁੱਲ੍ਹਾਂ ਵਿੱਚੋਂ ਹਾਸਾ ਕਿਰਨ ਲਗਦਾ ਹੈ ਕਿਉਂਕਿ ਇੱਕ ਅਜਿਹਾ ਕਲਾਕਾਰ ਹੈ ਜੋ ਇੱਕੋ ਵਾਰ ਕਈ ਖੇਤਰਾਂ ਵਿੱਚ ਹੱਥ ਅਜਮਾ ਸਕਦਾ ਹੈ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਖਿੱਤੇ ਦੇ ਵਿੱਚ ਆਰੀ ਲਾ ਰੱਖਿਆ ਹੈ । ਕਪਿਲ ਸਰਮਾ ਇਕ ਅਜਿਹਾ ਕਲਾਕਾਰ ਹੈ ਜਿਸ ਦੇ ਸੋਅ ਵਿਚ ਬਾਲੀਵੁੱਡ ਅਤੇ ਪਾਲੀਵੁੱਡ ਤੋਂ ਇਲਾਵਾ ਸਾਡੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਵੀ ਹਾਜ਼ਰੀ ਭਰਦੇ ਹਨ । ਇਸ ਤੋਂ ਇਲਾਵਾ ਮਾਣ ਵਾਲੀ ਗੱਲ ਕੀ ਹੋਵੇਗੀ ਕੇ ਪੰਜਾਬ ਦੀ ਧਰਤੀ ਦਾ ਜੰਮਿਆਂ ਜਾਇਆ ਕਲਾਕਾਰ ਬੌਲੀਬੁੱਡ ਤੋਂ ਲੈ ਕੇ ਹੌਲੀਵੁੱਡ ਆਦਿ ਤੱਕ ਆਪਣੀ ਧਾਕ ਜਮਾ ਚੁੱਕਿਆ ਹੈ । ਅੱਜਕਲ ਕਪਿਲ ਸਰਮਾਂ ਦੀ ਤੂਤੀ ਪੂਰੀ ਦੁਨੀਆਂ ਅੰਦਰ ਬੋਲਦੀ ਹੈ ਉਸ ਦਾ ਸੋਅ ਬਹੁਤ ਮਸ਼ਹੂਰ ਹੈ । ਹੈਰਾਨੀਜਨਕ ਤੱਥ ਹੈ ਕਿ ਬਾਲੀਵੁੱਡ ਦੀ ਕੋਈ ਵੀ ਫਿਲਮ ਦੀ ਮਸ਼ਹੂਰੀ ਦੇ ਕਪਿਲ ਦੇ ਪ੍ਰੋਗਰਾਮ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ ।
                  ‌ਕਪਿਲ ਸਰਮਾਂ ਦਾ ਸੋਅ ਇੱਕ ਵਿਸ਼ਵ ਪ੍ਰਸਿਧ ਸੋਅ ਹੋ ਨਿਬੜਿਆ ਜਿੱਥੇ ਹਰ ਕਿਸਮ ਦੇ ਕਲਾਕਾਰ ਆ ਕੇ ਮਾਣ ਮਹਿਸੂਸ ਕਰਦੇ ਹਨ । ਗੱਲ ਕਰੀਏ ਤਾਂ ਕੋਈ ਹਿੰਦੀ ਫ਼ਿਲਮ ਪੂਰੀ ਤਰ੍ਹਾਂ ਪਾਸ ਨਹੀਂ ਨਹੀਂ ਆਖੀ ਜਾ ਸਕਦੀ ਹੈ ਜਿਸ ਨੇ ਕਪਿਲ ਸ਼ਰਮਾ ਦੇ ਸੋਅ ਵਿੱਚ ਆ ਕੇ ਹਾਜ਼ਰੀ ਲਵਾਈ ਹੋਵੇ । ਬਿਨਾਂ ਸ਼ੱਕ ਕਪਲ ਸ਼ਰਮਾ ਨੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ ਅਤੇ ਉਹ ਇਹ ਗੱਲ ਅਕਸਰ ਆਪਣੇ ਪ੍ਰੋਗਰਾਮ ਵਿੱਚ ਕਹਿੰਦਾ ਹੈ ਕਿ ਉਹ ਪੰਜਾਬ ਦਾ ਜੰਮਿਆਂ ਹੈ ਅਤੇ ਉਸ ਨੇ ਪੰਜਾਬ ਦੇ ਕਈ ਕਲਾਕਾਰਾਂ ਤੋਂ ਬਹੁਤ ਕੁਝ ਸਿੱਖਿਆ ਹੈ । ਖਾਸਕਰ ਉਹ ਅਕਸਰ ਕਮੇਡੀਅਨ ਕਲਾਕਾਰ ਗੁਰਪ੍ਰੀਤ ਘੁੱਗੀ ਦਾ ਨਾਂ ਲੈ ਕੇ ਕਾਫ਼ੀ ਕੁਝ ਬਿਆਨ ਕਰਦਾ ਹੈ । ਕਪਿਲ ਸਰਮਾ ਇੱਕ ਕਮੇਡੀ ਕਲਾਕਾਰ ਹੀ ਨਹੀਂ ਸਗੋਂ ਉਹ ਇਕ ਚੰਗਾ ਗਾਇਕ ਵੀ ਹੈ ਅਤੇ ਇੱਕ ਅਦਾਕਾਰ ਵੀ ਚੰਗਾ ਹੈ । ਉਸ ਦੀਆਂ ਕਈ ਫਿਲਮਾਂ ਵੀ ਆ ਰਹੀਆਂ ਹਨ ਅਤੇ ਉਸ ਨੇ ਕਈ ਗੀਤ ਵੀ ਗਾਏ ਜੋ ਚੰਗੇ ਹੋ ਨਿਬੜੇ । ਬਿਨਾਂ ਸ਼ੱਕ ਉਹ ਇਕ ਬਹੁਪੱਖੀ ਕਲਾਕਾਰ ਹੈ ਜੋ ਬਹੁਤ ਘੱਟ ਹੁੰਦੇ ਹਨ ।
               ਜਿਵੇਂ ਕਿ ਉਸ ਨੇ ਕਈ ਪ੍ਰੋਗਰਾਮਾਂ ਵਿੱਚ ਆਖਿਆ ਕਿ ਉਸ ਨੇ ਘੁੱਗੀ ਤੋਂ ਸੇਧ ਲੈ ਕੇ ਕਮੇਡੀ ਕਲਾਕਾਰੀ ਆਪਣੇ ਖੇਤਰ ਅੰਦਰ ਸ਼ੁਰੂ ਕੀਤੀ ਸੀ । ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਅਕਸਰ ਇਹ ਗੱਲ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ । ਕਪਿਲ ਸਰਮਾ ਬਿਨਾ ਝਿਜਕ ਗੁਰਪ੍ਰੀਤ ਘੁੱਗੀ ਦਾ ਨਾਂ ਲੈ ਕੇ ਉਸ ਦਾ ਕੱਦ ਵੱਡਾ ਕਰਦਾ ਹੈ । ਭਾਰਤ ਤੋਂ ਇਲਾਵਾ ਪੂਰੇ ਵਿਸ਼ਵ ਦੇ ਵਿਚ ਬੈਠੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੇ ਲੋਕ ਕਪਿਲ ਸ਼ਰਮਾ ਸੋਅ ਵੇਖ ਕੇ ਆਪਣੇ ਮਨ ਨੂੰ ਖੁਸ਼ ਕਰਦੇ ਹਨ । ਅਕਸਰ ਆਖਿਆ ਜਾਂਦਾ ਹੈ ਕਿ ਜੇਕਰ ਕਿਸੇ ਦੇ ਉਪਰ ਟੈਨਸ਼ਨ ਪਈ ਹੋਵੇ ਤਾਂ ਉਹ ਕਪਲ ਸਰਮਾ ਦਾ ਪ੍ਰੋਗਰਾਮ ਵੇਖ ਕੇ ਦੂਰ ਕਰ ਸਕਦਾ ਹੈ ਕਿ ਉਹ ਸੋਅ ਅਜਿਹਾ ਹੈ ਜਿੱਥੇ ਕੇ ਖੁਸ਼ੀ ਮਿਲਦੀ ਹੈ ਅਤੇ ਮਨ ਖੀਵਾ ਹੁੰਦਾ ਹੈ । ਜਦੋਂ ਪੰਜਾਬੀ ਪਰਿਵਾਰ ਕਠੇ ਬੈਠ ਕੇ ਕਪਿਲ ਸ਼ਰਮਾ ਦੀਆਂ ਗੱਲਾਂ ਕਰਦੇ ਹਨ ਤਾਂ ਮਾਂ ਨੂੰ ਢੇਰ ਸਾਰੀ ਖੁਸ਼ੀ ਮਿਲਦੀ ਹੈ । ਉਸ ਨੇ ਬਾਲੀਵੁੱਡ ਅੰਦਰ ਦੇ ਵੱਡਾ ਨਾਮਣਾ ਖੱਟਿਆ ਹੈ ।
                   ਬਹੁਤ ਸਾਰੇ ਪਰਿਵਾਰਾਂ ਵਿਚ ਅੱਜ ਵੀ ਸਾਂਝੇ ਤੌਰ ਤੇ ਬੈਠ ਕੇ ਟੀ ਵੀ ਵੇਖਣ ਦਾ ਰਿਵਾਜ ਹੈ ਉਹ ਲੋਕ ਵੀ ਕਪਲਿ ਸ਼ਰਮਾ ਨੂੰ ਵੇਖਣਾ ਪਸੰਦ ਕਰਦੇ ਹਨ ਅਤੇ ਇੱਕ ਦੂਜੇ ਨੂੰ ਉਸ ਦੀਆਂ ਸਿਫ਼ਤਾਂ ਵਿੱਚ ਬਹੁਤ ਕੁਝ ਆਖਦੇ ਹਨ । ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਕਪਿਲ ਨੇ ਜੀ ਤੋੜ ਮਿਹਨਤ ਕੀਤੀ ਅਤੇ ਅੱਜ ਉਸ ਮੁਕਾਮ ਨੂੰ ਹਾਸਲ ਕਰ ਲਿਆ ਜਿਸ ਨੂੰ ਕੋਈ ਬਿਰਲਾ ਕਲਾਕਾਰ ਹੀ ਪਹੁੰਚ ਸਕਦਾ ਹੈ ਅਤੇ ਉਸ ਨੇ ਪੰਜਾਬੀਅਤ ਦਾ ਝੰਡਾ ਵੀ ਪੂਰੀ ਦੁਨੀਆ ਵਿਚ ਬੁਲੰਦ ਕਰ ਦਿੱਤਾ । ਬਹੁਤ ਸਾਰੇ ਚੈਨਲਾਂ ਉੱਤੇ ਪੰਜਾਬੀ ਫਿਲਮਾਂ ਦੀ ਐਡ ਨਹੀਂ ਸੀ ਕੀਤੀ ਜਾਂਦੀ ਜਦ ਕਿ ਕਪਿਲ ਸ਼ਰਮਾ ਨੇ ਇਹ ਮਿੱਥ ਵੀ ਤੋੜ ਦਿੱਤੀ ਹੈ ਉਸ ਦੇ ਪ੍ਰੋਗਰਾਮ ਅੰਦਰ ਪੰਜਾਬੀ ਨੂੰ ਬਣਦਾ ਮਾਣ ਦਿੱਤਾ ਜਾਂਦਾ ਹੈ । ਸਾਡੇ ਵੀ ਮੰਨ ਦੀ ਇਛਾ ਹੈ ਕਿ ਮਾਲਕ ਮੇਹਰ ਕਰੇ ਉਹ ਦਿਨ ਵੀ ਆਏ ਜਦ ਅਸੀਂ ਉਸ  ਦੇ ਪ੍ਰੋਗਰਾਮ ਵਿੱਚ ਬੈਠ ਕੇ ਉਸਦੇ ਨਾਲ ਸਿੱਧੀਆਂ ਗੱਲਾਂ ਕਰ ਸਕੀਏ ।  ਪ੍ਰਦੇਸਾਂ ਵਿਚ ਬੈਠੇ ਲੋਕ ਅਕਸਰ ਉਸਦੀ ਚਰਚਾ ਕਰਦੇ ਹਨ ਅਤੇ ਟੈਨਸ਼ਨ ਦੂਰ ਕਰਨ ਦਾ ਜ਼ਰੀਆ ਹੈ ਉਸ ਦਾ ਪ੍ਰੋਗਰਾਮ ।
                 ਕਿਉਂਕਿ ਅਸੀਂ ਵੀ ਪੱਤਰਕਾਰ ਹੋਣ ਦੇ ਨਾਲ-ਨਾਲ ਲੇਖਕ ਹਾਂ ਅਤੇ ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਵੀ ਆਪਣੇ ਭਾਈਚਾਰੇ ਦੇ ਨਾਲ ਦਿਲੀ ਸਾਂਝ ਪਾ ਸਕੀਏ । ਕਪਿਲ ਸ਼ਰਮਾ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਵੱਡਾ ਸੰਘਰਸ਼ ਕੀਤਾ ਹੈ ਉਹ ਅਕਸਰ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਬਿਆਨ ਕਰਦਾ ਹੈ ਅਕਸਰ ਭਾਵੁਕ ਹੋ ਜਾਂਦਾ ਹੈ । ਉਸ ਦਾ ਸਬੰਧ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੈ । ਉਸ ਨੇ ਸਭ ਤੋਂ ਪਹਿਲਾਂ ਜਲੰਧਰ ਦੂਰਦਰਸ਼ਨ ਤੇ ਕਮੇਡੀ ਕਰਨੀ ਸ਼ੁਰੂ ਕੀਤੀ ਸੀ । ਮਾਲਕ ਮੇਹਰ ਕਰੇ ਇਹ ਕਲਾਕਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਲੋਕਾਂ ਨੂੰ ਹਸਾਉਂਦਾ ਰਹੇ । ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਆਮ ਲੋਕਾਂ ਦੇ ਚਿਹਰੇ ਤੋਂ ਹਾਸਾ ਗਾਇਬ ਹੋ ਚੁਕਿਆ ਹੈ ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਅੱਜ ਦੇ ਤਣਾ ਤਨੀ ਭਰੇ ਮਾਹੌਲ ਵਿਚ ਕਲਾਕਾਰ ਆਮ ਲੋਕਾਂ ਨੂੰ ਹਸਾਉਂਦੇ ਰਹਿਣ । ਜਿਉਂਦਾ ਰਹਿ ਕਪਿਲ ਸ਼ਰਮਾ ਰੱਬ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ।

ਸ਼ਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਅਮਰੀਕਾ
5592850841

ਭਾਈ ਜਸਵੰਤ ਸਿੰਘ ਖਾਲੜਾ ਨੂੰ ਚੇਤੇ ਕਰਦਿਆਂ ... - ਸ਼ਿੰਦਰ ਸਿੰਘ ਮੀਰਪੁਰੀ


- ਕੁਝ ਇਨਸਾਨ ਹੁੰਦੇ ਨੇ ਜੋ ਕੌਮੀ ਜਜ਼ਬਿਆਂ ਵਿਚ ਗੁੜੁਚ ਹੋ ਕੇ ਕੌਮ ਦੇ ਖ਼ਾਤਰ ਬਹੁਤ ਕੁਝ ਕਰ ਜਾਂਦੇ ਨੇ ਅਤੇ ਓਹਨਾ ਦੇ ਪਰਵਾਰਾਂ ਦੀ ਕਹਾਣੀ ਬੜੀ ਲੰਬੀ ਹੁੰਦੀ ਹੈ ਜਿਹੜੀ ਉਹਨਾਂ ਨੇ ਆਪਣੇ ਪਿੰਡੇ ਤੇ ਹੰਢਾਈ ਹੁੰਦੀ ਹੈ । ਜਿਨਾ ਮਾਣ ਸਤਿਕਾਰ ਸ਼ਹੀਦ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਣਾ ਬਣਦਾ ਹੈ ਸਮਾਜ ਵੱਲੋਂ ਨਹੀਂ ਦਿੱਤਾ ਤਾ ਜਾ ਰਿਹਾ । ਬਹੁਤ ਘੱਟ ਅਜਿਹੇ ਇਨਸਾਨ ਹੁੰਦੇ ਨੇ ਜੋ ਆਪਣੇ ਆਪ ਨੂੰ ਤਬਾਹ ਕਰਕੇ ਕੌਮ ਦੀਆਂ ਜੜ੍ਹਾਂ ਵਿਚ ਲਹੂ ਰੂਪੀ ਪਾਣੀ ਪਾ ਕੇ ਉਸ ਨੂੰ ਤਿਆਰ ਕਰਦੇ ਹਨ । ਪਿਛਲੇ ਸਮੇਂ ਸਿੱਖ ਸੰਘਰਸ਼ ਵਿਚ ਬਹੁਤ ਕੁਝ ਅਜਿਹਾ ਵਾਪਰਿਆ ਜਿਸ ਨੂੰ ਸੁਣ ਕੇ ਕਿਸੇ ਵੀ ਇਨਸਾਨ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ਅੱਜ ਇਥੇ ਇਸ ਧਰਤੀ ਤੇ ਇਨਸਾਨਾਂ ਦੇ ਨਾਲ ਹੁੰਦਾ ਹੈ । ਵੈਸੇ ਵੀ ਸਿੱਖ ਕੌਮ ਸ਼ਹੀਦੀਆਂ ਦੇ ਕੇ ਹੋਂਦ ਵਿਚ ਆਈ ਹੈ ਸਾਡੇ ਗੁਰੂ ਸਾਹਿਬਾਨ ਨੇ ਆਖਿਆ ਹੈ ਕਿ ਕਿਸੇ ਨੂੰ ਡਰਾਉਣਾ ਅਤੇ ਕਰਨਾ ਪਾਪ ਹੈ ਬਹੁਤ ਸਾਰੇ ਸਿੱਖ ਯੋਧੇ ਉਸੇ ਸੰਦਰਭ ਕੰਮ ਕਰਦੇ ਸਨ ਅਤੇ ਕਰ ਰਹੇ ਹਨ ਅਤੇ ਬਹੁਤ ਸਾਰਿਆਂ ਨੇ ਆਪਣੇ ਪਰਿਵਾਰਾਂ ਸਮੇਤ ਬਹੁਤ ਕੁਝ ਸਿੱਖ ਸੰਘਰਸ਼ ਦੌਰਾਨ ਗੁਵਾ ਲਿਆ । ਉਨ੍ਹਾਂ ਯੋਧਿਆਂ ਦਾ ਸਾਡੀ ਕੌਮ ਨੇ ਮੁੱਲ ਪਾਇਆ ਕਿ ਨਹੀਂ ਇਹ ਗੱਲ ਵੱਖਰੀ ਹੈ ਪਰ ਉਹਨਾਂ ਨੇ ਆਪਣਾ ਫਰਜ਼ ਨਿਭਾ ਕੇ ਕੌਮ ਪ੍ਰਤੀ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਨਹੀਂ ਫਿੱਕਾ ਨਹੀਂ ਪੈਣ ਦਿੱਤਾ ਇਹ ਉਨ੍ਹਾਂ ਦੀ ਸਿਫਤ ਕਰਨੀ ਬਣਦੀ ਹੈ ਅਤੇ ਦਾਦ ਦੇਣੀ ਬਣਦੀ ਹੈ ।
                     ਪਿਛਲੇ ਸਮੇਂ ਵਿਚ ਸਿੱਖ ਯੋਧਿਆਂ ਨੇ ਅਪਣੇ-ਆਪ ਨੂੰ ਪਿੰਜ ਕੇ ਚਰਖੜੀਆਂ ਤੇ ਚੜ੍ਹ ਕੇ ਕੌਮ ਦੇ ਜਜ਼ਬੇ ਨੂੰ ਫਿੱਕਾ ਨਹੀਂ ਸੀ ਪੈਣ ਦਿੱਤਾ ਉਸ ਤੋਂ ਬਾਅਦ ਚੱਲੇ ਲੰਬੇ ਸਿੱਖ ਸੰਘਰਸ਼ ਦੌਰਾਨ ਵੀ ਬਹੁਤ ਕੁਝ ਵਾਪਰਿਆ ਉਥੇ ਵੀ ਉਨ੍ਹਾਂ ਮਰਜੀਵੜਿਆਂ ਨੇ ਸਿੱਖ ਕੌਮ ਦੀ ਲਾਜ ਰੱਖੀ । ਇਹ ਗੱਲ ਅਲੱਗ ਹੈ ਕਿ ਉਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਅਸੀਂ ਪਾਇਆ ਕਿ ਨਹੀਂ ਪਾਇਆ । ਇਹ ਭੀ ਸੋਚਣਾ ਤਾਂ ਬਣਦਾ ਹੈ ਕਿ ਅਸੀਂ ਮਾਰ ਕਿੱਥੇ ਖਾਧੀ ਦੀ ਹੈ ਉਨ੍ਹਾਂ ਜੋਧਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਣ ਵਿਚ ਇਹ ਸੁਆਲ ਵੀ ਵੱਡਾ ਹੈ । ਅੱਜ ਗੱਲ ਕਰਾਂਗੇ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਤਬਾਹ ਕਰਵਾ ਕੇ ਵੀ ਕੌਮ ਦੀ ਪੱਗ ਨੂੰ ਸਿਰ ਤੇ ਰੱਖਣ ਦਾ ਯਤਨ ਕੀਤਾ ਸੀ । ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਮਸ਼ਹੂਰ ਪਿੰਡ ਖਾਲੜਾ ਵਿਖੇ 2 ਨਵੰਬਰ 1952 ਨੂੰ ਬਾਪੂ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਹੋਇਆ ਹੋਇਆ । ਉਨ੍ਹਾਂ ਨੂੰ ਸਿੱਖੀ ਦੀ ਜੀਵਨ-ਜਾਚ ਉਨ੍ਹਾਂ ਦੀ ਦਾਦੀ ਗੁਲਾਬ ਕੌਰ ਨੇ ਸਿਖਾਈ ।
                ਭਾਈ ਜਸਵੰਤ ਸਿੰਘ ਖਾਲੜਾ ਹੋਰੀਂ ਪੰਜ ਭੈਣਾਂ ਦੇ ਤਿੰਨ ਭਰਾ ਸਨ । ਉਹਨਾਂ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ 1981 ਨੂੰ ਸਿੱਖ ਰਹਿਤ ਮਰਯਾਦਾ ਅਨੁਸਾਰ 29 ਅਤੇ 27 ਸਾਲ ਦੀ ਉਮਰ ਵਿੱਚ ਨੇਪਰੇ ਚੜ੍ਹਿਆ । ਉਨ੍ਹਾਂ ਦੇ ਪੁੱਤਰ ਧੀ ਬੀਬੀ ਨਵਕਿਰਨ ਕੌਰ ਅਤੇ ਜਨਮਮੀਤ ਸਿੰਘ ਵੀ ਸਿੱਖ ਰਹੁ-ਰੀਤਾਂ ਵਿਚ ਗੜੂਚ ਹੋ ਕੇ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਗੁਰਬਾਣੀ ਦੇ ਫਲਸਫੇ ਅਨੁਸਾਰ ਜਿੰਦਗੀ ਜਿਉਂਣ ਵਿਚ ਵਿਸ਼ਵਾਸ ਰੱਖਦੇ ਹਨ । ਖੈਰ ਚਾਹੀਦਾ ਵੀ ਹੈ ਕਿ ਜਿਹੋ ਜਿਹੀ ਸ਼ਖ਼ਸੀਅਤ ਭਾਈ ਖਾਲੜਾ ਦੀ ਸੀ ਉਸ ਦਾ ਪਰਵਾਰ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਉਨ੍ਹਾਂ ਦੇ ਪਾਏ ਪੂਰਨਿਆਂ ਅਨੁਸਾਰ ਆਮ ਲੋਕਾਂ ਦੇ ਵਿਚ ਵਿਚਰ ਕੇ ਸਿੱਖ ਕੌਮ ਪ੍ਰਤੀ ਕੁਝ ਕਰ ਸਕੇ । ਭਾਈ ਖਾਲੜਾ ਦਾ ਬਚਪਨ ਦਾ ਨਾਮ ਜੱਸ ਸੀ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੁੱਝ ਖ਼ੋਜੀ ਗੱਲਾਂ ਕਰਨ ਦੇ ਤਹਿਤ ਜਾਣਿਆ ਜਾਂਦਾ ਸੀ । ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਝਾਤ ਮਾਰੀਏ ਤਾਂ ਸਿੱਖ ਸੰਘਰਸ਼ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰਾਂ ਤੋਂ ਦੂਰ ਅਤੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਜੋ ਇਸ ਸੰਸਾਰ ਤੋਂ ਗਾਇਬ ਹੋ ਚੁੱਕੇ ਸਨ ਚੁੱਕੇ ਸਨ ਉਨ੍ਹਾਂ ਨੂੰ ਲੱਭਣ ਦਾ ਕੰਮ ਸ਼ੁਰੂ ਕੀਤਾ । ਰਾਜਸਥਾਨ ਨੂੰ ਜਾਂਦੀ ਨਹਿਰ ਅਤੇ ਹੋਰ ਸਮਸਾਨਘਾਟਾ ਅੰਦਰ ਭਾਈ ਖਾਲੜਾ ਨੇ ਸਿੱਖ ਨੌਜਵਾਨਾਂ ਪ੍ਰਤੀ ਆਪਣੇ ਦਰਦ ਨੂੰ ਮੁੱਖ ਰੱਖ ਕੇ ਉਨ੍ਹਾਂ ਦੇ ਮਾਪਿਆਂ ਨਾਲ ਹਮਦਰਦੀ ਦਿਖਾਉਂਦਿਆ ਉਨ੍ਹਾਂ ਲਾਪਤਾ ਹੋਏ ਨੌਜਵਾਨਾਂ ਨੂੰ ਸੰਸਾਰ ਦੇ ਨਕਸ਼ੇ ਤੇ ਪਰਗਟ ਕੀਤਾ ।
                 ਭਾਈ ਖਾਲੜਾ ਲਾਪਤਾ ਹੋਏ ਨੌਜਵਾਨਾਂ ਨੂੰ ਲੱਭਦਾ ਰਿਹਾ ਲੱਭਦਾ ਰਿਹਾ ਤੇ ਇੱਕ ਦਿਨ ਖੁਦ ਲਾਪਤਾ ਹੋ ਗਿਆ । ਉਸ ਨੇ ਪੰਜਾਬ ਦੇ ਸਿਵਿਆਂ ਦੀ ਰਾਖ ਸਾਣ ਮਾਰੀ ਜਿਸ ਦੇ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕੀਤਾ ਗਿਆ ਸੀ । ਉਨ੍ਹਾਂ ਨੇ ਲਾਪਤਾ ਹੋਏ ਹਜ਼ਾਰਾਂ ਨੌਜਵਾਨਾਂ ਦੇ ਸਿਰਨਾਵੇਂ ਲੱਭ ਕੇ
ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਨਿਭਾਈ । 1 ਜੂਨ 1995 ਨੂੰ ਭਾਈ ਖਾਲੜਾ ਨੇ ਕੈਨੇਡਾ ਦੀਆਂ ਪਾਰਲੀਮੈਂਟ ਵਿਚ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਨੂੰ ਚੁੱਕ ਕੇ ਇੱਕ ਸੰਨਸਨੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ ਕਿ ਭਾਰਤੀ ਹਕੂਮਤ ਵੱਲੋਂ ਸਿੱਖਾਂ ਦੇ ਨਾਲ ਇੱਕ ਮਾਹਾ ਜ਼ਿਆਦਤੀ ਕੀਤੀ ਜਾ ਰਹੀ ਹੈ । ਜਿਸ ਤੋਂ ਇੱਕ ਵਾਰ ਮਨੁੱਖੀ ਅਧਿਕਾਰ ਜਥੇਬੰਦੀਆਂ ਪੂਰੀ ਦੁਨੀਆਂ ਦੇ ਨਕਸ਼ੇ ਤੇ ਆ ਗਈਆਂ ਸਨ । 6 ਸਤੰਬਰ 1995 ਦਾ ਦਿਨ  ਭਾਵੇਂ ਆਮ ਵਾਂਗ ਚੜ੍ਹਿਆ ਸੀ ਪਰ ਪੂਰੀ ਸਿੱਖ ਕੌਮ ਅਤੇ ਭਾਈ ਖਾਲੜਾ ਦੇ ਪਰਵਾਰ ਲਈ ਕਦੇ ਨਾ ਭੁੱਲਣ ਯੋਗ ਸੀ । ਥੋੜਾ ਇਤਿਹਾਸ ਤੇ ਝਾਤੀ ਮਾਰੀਏ ਤਾਂ ਭਾਈ ਖਾਲੜਾ ਉਸ ਸਮੇਂ ਰੋਟੀ ਖਾ ਕੇ ਆਪਣੀ ਗੱਡੀ ਧੋ ਰਹੇ ਸਨ ਕੇ ਅਚਾਨਕ ਹੀ ਹਥਿਆਰਬੰਦ ਕਮਾਂਡੋਆਂ ਨੇ ਉਨ੍ਹਾਂ ਨੂੰ ਆਪਣੇ ਨਾਲ ਚੱਲਣ ਲਈ ਆਖਿਆ ਅਤੇ ਫੇਰ ਸ਼ੁਰੂ ਹੁੰਦੀ ਹੈ ਭਾਈ ਖਾਲੜਾ ਤੇ ਨਾ ਸਹਿਣਯੋਗ ਤਸ਼ੱਦਦ ਦੀ ਕਹਾਣੀ ਜਿਸ ਨੂੰ ਪਿਛਲੇ ਦਿਨੀਂ ਕੁਝ ਪੁਲਿਸ ਅਫਸਰਾਂ ਨੇ ਵੀ ਜੱਗ ਜ਼ਾਹਿਰ ਕੀਤਾ ਸੀ ਕਿ ਕਿੰਜ ਭਾਈ ਖਾਲੜਾ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।                 ਜਿਸ ਸਮੇਂ ਪੁਲਿਸ ਵੱਲੋਂ ਭਾਈ ਖਾਲੜਾ ਨੂੰ ਘਰੋਂ ਚੁੱਕਿਆ ਗਿਆ ਉਸ ਸਮੇਂ ਬੀਬੀ ਪਰਮਜੀਤ ਕੌਰ ਘਰ ਦੇ ਅੰਦਰ ਸਨ ਉਨ੍ਹਾਂ ਵੱਲੋਂ ਸਭ ਕੁਝ ਹਨ ਅਤੇ ਵੇਖਣ ਤੋਂ ਬਾਅਦ ਹਾਲਾਤ ਨੂੰ ਵਾਚਦਿਆਂ ਅੰਦਰੋ-ਅੰਦਰੀਂ ਮਨ ਦੇ ਨਾਲ਼ ਸਮਝੌਤਾ ਕੀਤਾ ਕਿ ਹੁਣ ਜੰਗ ਲੜਨੀ ਪੈਣੀ ਹੈ । ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਜੰਗ ਲਈ ਤਿਆਰ ਕੀਤਾ । ਜੋ ਉਹਨਾਂ ਨੇ ਲੜੀ ਵੀ ਅਤੇ ਅੱਜ ਵੀ ਜਾਰੀ ਹੈ । ਪੁਲਿਸ ਵੱਲੋਂ ਭਾਈ ਖਾਲੜਾ ਤੇ ਘੋਰ ਤਸ਼ੱਦਦ ਕੀਤਾ ਗਿਆ । ਉਨ੍ਹਾਂ ਨੂੰ ਇਹ ਸਜ਼ਾ ਸਿਰਫ ਪੁਲਿਸ ਵੱਲੋਂ ਅਣਪਛਾਤੇ ਕਹਿ ਕੇ ਸਿਵਿਆ ਵਿਚ ਰਾਖ ਕੀਤੇ ਗਏ ਨੌਜਵਾਨਾਂ ਨੂੰ ਭਾਲਣ ਦੇ ਬਦਲੇ ਵਿੱਚ ਦਿੱਤੀ ਜਾ ਰਹੀ ਸੀ । ਉਹਨਾਂ ਦਾ ਕਸੂਰ ਸੀ ਕਿ ਉਹਨਾਂ ਨੇ ਪੁਲਿਸ ਦੇ ਤਸ਼ੱਦਦ ਨੂੰ ਨੰਗਾ ਕਰਦੇ ਹੋਏ ਪੰਜਾਬ ਦੀ ਨੌਜਵਾਨੀ ਨੂੰ ਆਗਾਹ ਕੀਤਾ ਸੀ ।                          ਇਤਿਹਾਸ ਨੂੰ ਵਾਚਦਿਆਂ ਪਤਾ ਲੱਗਦਾ ਹੈ ਕਿ 28 ਅਕਤੂਬਰ 1995 ਨੂੰ ਭਾਈ ਖਾਲੜਾ ਨੂੰ ਪੁਲਿਸ ਵੱਲੋਂ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ । ਭਾਈ ਖਾਲੜਾ ਵਰਗੇ ਇਨਸਾਨ ਹਰ ਰੋਜ ਨਹੀ ਜੰਮਦੇ । ਵਿਰਲੇ ਹੁੰਦੇ ਰਹੇ ਹਨ ਇਹੋ ਜਿਹੇ ਇਨਸਾਨ । ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਰਾਹਾਂ ਤੇ ਤੁਰ ਕੇ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਦਾ ਹੁੰਦਾ ਸੀ ਅੰਤ ਆਪ ਉਨ੍ਹਾਂ ਰਾਹਾਂ ਵਿੱਚ ਅਲੋਪ ਹੋ ਗਿਆ । ਉਹ ਅਲੋਪ ਤਾਂ ਜਰੂਰ ਹੋ ਗਿਆ ਪਰ ਨਾਲ ਦੀ ਨਾਲ ਅਮਰ ਹੋ ਗਿਆ । ਜਿਨ੍ਹਾਂ ਨਹਿਰਾਂ ਅਤੇ ਪੁਲਾਂ ਤੇ ਸਾਡੀ ਖੋ ਚੁੱਕੀ ਨੌ-ਜਵਾਨੀ ਦੀ ਭਾਈ ਖਾਲੜਾ ਨੇ ਭਾਲ ਕੀਤੀ । ਉਹ ਆਪ ਵੀ ਉਸੇ ਰਸਤੇ ਦਾ ਪਾਂਧੀ ਹੋ ਨਿੱਬੜਿਆ । ਸਿੱਖ ਸ਼ੰਘਰਸ਼ ਅੰਦਰ ਭਾਈ ਖਾਲੜਾ ਨੂੰ ਯਾਦ ਕੀਤਾ ਜਾਂਦਾ ਰਹੇਗਾ । ਬਿਨਾਂ ਸ਼ੱਕ ਉਹ ਇਕ ਕੌਮੀ ਯੋਧਾ ਸੀ ਜਿਸ ਤੇ ਸਾਨੂੰ ਮਾਣ ਹੈ ।

ਸ਼ਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫੋਰਨੀਆਂ
5592850841

ਵਿਸ਼ਵ ਪ੍ਰਸਿੱਧ ਕਮੇਡੀਅਨ ਹੈ ਕਪਿਲ ਸ਼ਰਮਾ .. - ਸ਼ਿੰਦਰ ਸਿੰਘ ਮੀਰਪੁਰੀ

ਕਪਿਲ ਸਰਮਾ ਦਾ ਨਾਂ ਆਪਣੀ ਜ਼ੁਬਾਨ ਤੇ ਆਉਂਦਿਆਂ ਹੀ ਬਹੁਤ ਸਾਰੇ ਲੋਕਾਂ ਦੇ ਚਿਹਰੇ ਤੇ ਖੇੜਾ ਆ ਜਾਂਦਾ ਹੈ ਅਤੇ ਆਪ ਮੁਹਾਰੇ ਬੁੱਲ੍ਹਾਂ ਵਿੱਚੋਂ ਹਾਸਾ ਕਿਰਨ ਲਗਦਾ ਹੈ ਕਿਉਂਕਿ ਇੱਕ ਅਜਿਹਾ ਕਲਾਕਾਰ ਹੈ ਜੋ ਇੱਕੋ ਵਾਰ ਕਈ ਖੇਤਰਾਂ ਵਿੱਚ ਹੱਥ ਅਜਮਾ ਸਕਦਾ ਹੈ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਖਿੱਤੇ ਦੇ ਵਿੱਚ ਆਰੀ ਲਾ ਰੱਖਿਆ ਹੈ । ਕਪਿਲ ਸਰਮਾ ਇਕ ਅਜਿਹਾ ਕਲਾਕਾਰ ਹੈ ਜਿਸ ਦੇ ਸੋਅ ਵਿਚ ਬਾਲੀਵੁੱਡ ਅਤੇ ਪਾਲੀਵੁੱਡ ਤੋਂ ਇਲਾਵਾ ਸਾਡੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਵੀ ਹਾਜ਼ਰੀ ਭਰਦੇ ਹਨ । ਇਸ ਤੋਂ ਇਲਾਵਾ ਮਾਣ ਵਾਲੀ ਗੱਲ ਕੀ ਹੋਵੇਗੀ ਕੇ ਪੰਜਾਬ ਦੀ ਧਰਤੀ ਦਾ ਜੰਮਿਆਂ ਜਾਇਆ ਕਲਾਕਾਰ ਬੌਲੀਬੁੱਡ ਤੋਂ ਲੈ ਕੇ ਹੌਲੀਵੁੱਡ ਆਦਿ ਤੱਕ ਆਪਣੀ ਧਾਕ ਜਮਾ ਚੁੱਕਿਆ ਹੈ । ਅੱਜਕਲ ਕਪਿਲ ਸਰਮਾਂ ਦੀ ਤੂਤੀ ਪੂਰੀ ਦੁਨੀਆਂ ਅੰਦਰ ਬੋਲਦੀ ਹੈ ਉਸ ਦਾ ਸੋਅ ਬਹੁਤ ਮਸ਼ਹੂਰ ਹੈ । ਹੈਰਾਨੀਜਨਕ ਤੱਥ ਹੈ ਕਿ ਬਾਲੀਵੁੱਡ ਦੀ ਕੋਈ ਵੀ ਫਿਲਮ ਦੀ ਮਸ਼ਹੂਰੀ ਦੇ ਕਪਿਲ ਦੇ ਪ੍ਰੋਗਰਾਮ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ ।
                  ‌ਕਪਿਲ ਸਰਮਾਂ ਦਾ ਸੋਅ ਇੱਕ ਵਿਸ਼ਵ ਪ੍ਰਸਿਧ ਸੋਅ ਹੋ ਨਿਬੜਿਆ ਜਿੱਥੇ ਹਰ ਕਿਸਮ ਦੇ ਕਲਾਕਾਰ ਆ ਕੇ ਮਾਣ ਮਹਿਸੂਸ ਕਰਦੇ ਹਨ । ਗੱਲ ਕਰੀਏ ਤਾਂ ਕੋਈ ਹਿੰਦੀ ਫ਼ਿਲਮ ਪੂਰੀ ਤਰ੍ਹਾਂ ਪਾਸ ਨਹੀਂ ਨਹੀਂ ਆਖੀ ਜਾ ਸਕਦੀ ਹੈ ਜਿਸ ਨੇ ਕਪਿਲ ਸ਼ਰਮਾ ਦੇ ਸੋਅ ਵਿੱਚ ਆ ਕੇ ਹਾਜ਼ਰੀ ਲਵਾਈ ਹੋਵੇ । ਬਿਨਾਂ ਸ਼ੱਕ ਕਪਲ ਸ਼ਰਮਾ ਨੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ ਅਤੇ ਉਹ ਇਹ ਗੱਲ ਅਕਸਰ ਆਪਣੇ ਪ੍ਰੋਗਰਾਮ ਵਿੱਚ ਕਹਿੰਦਾ ਹੈ ਕਿ ਉਹ ਪੰਜਾਬ ਦਾ ਜੰਮਿਆਂ ਹੈ ਅਤੇ ਉਸ ਨੇ ਪੰਜਾਬ ਦੇ ਕਈ ਕਲਾਕਾਰਾਂ ਤੋਂ ਬਹੁਤ ਕੁਝ ਸਿੱਖਿਆ ਹੈ । ਖਾਸਕਰ ਉਹ ਅਕਸਰ ਕਮੇਡੀਅਨ ਕਲਾਕਾਰ ਗੁਰਪ੍ਰੀਤ ਘੁੱਗੀ ਦਾ ਨਾਂ ਲੈ ਕੇ ਕਾਫ਼ੀ ਕੁਝ ਬਿਆਨ ਕਰਦਾ ਹੈ । ਕਪਿਲ ਸਰਮਾ ਇੱਕ ਕਮੇਡੀ ਕਲਾਕਾਰ ਹੀ ਨਹੀਂ ਸਗੋਂ ਉਹ ਇਕ ਚੰਗਾ ਗਾਇਕ ਵੀ ਹੈ ਅਤੇ ਇੱਕ ਅਦਾਕਾਰ ਵੀ ਚੰਗਾ ਹੈ । ਉਸ ਦੀਆਂ ਕਈ ਫਿਲਮਾਂ ਵੀ ਆ ਰਹੀਆਂ ਹਨ ਅਤੇ ਉਸ ਨੇ ਕਈ ਗੀਤ ਵੀ ਗਾਏ ਜੋ ਚੰਗੇ ਹੋ ਨਿਬੜੇ । ਬਿਨਾਂ ਸ਼ੱਕ ਉਹ ਇਕ ਬਹੁਪੱਖੀ ਕਲਾਕਾਰ ਹੈ ਜੋ ਬਹੁਤ ਘੱਟ ਹੁੰਦੇ ਹਨ ।
               ਜਿਵੇਂ ਕਿ ਉਸ ਨੇ ਕਈ ਪ੍ਰੋਗਰਾਮਾਂ ਵਿੱਚ ਆਖਿਆ ਕਿ ਉਸ ਨੇ ਘੁੱਗੀ ਤੋਂ ਸੇਧ ਲੈ ਕੇ ਕਮੇਡੀ ਕਲਾਕਾਰੀ ਆਪਣੇ ਖੇਤਰ ਅੰਦਰ ਸ਼ੁਰੂ ਕੀਤੀ ਸੀ । ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਅਕਸਰ ਇਹ ਗੱਲ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ । ਕਪਿਲ ਸਰਮਾ ਬਿਨਾ ਝਿਜਕ ਗੁਰਪ੍ਰੀਤ ਘੁੱਗੀ ਦਾ ਨਾਂ ਲੈ ਕੇ ਉਸ ਦਾ ਕੱਦ ਵੱਡਾ ਕਰਦਾ ਹੈ । ਭਾਰਤ ਤੋਂ ਇਲਾਵਾ ਪੂਰੇ ਵਿਸ਼ਵ ਦੇ ਵਿਚ ਬੈਠੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੇ ਲੋਕ ਕਪਿਲ ਸ਼ਰਮਾ ਸੋਅ ਵੇਖ ਕੇ ਆਪਣੇ ਮਨ ਨੂੰ ਖੁਸ਼ ਕਰਦੇ ਹਨ । ਅਕਸਰ ਆਖਿਆ ਜਾਂਦਾ ਹੈ ਕਿ ਜੇਕਰ ਕਿਸੇ ਦੇ ਉਪਰ ਟੈਨਸ਼ਨ ਪਈ ਹੋਵੇ ਤਾਂ ਉਹ ਕਪਲ ਸਰਮਾ ਦਾ ਪ੍ਰੋਗਰਾਮ ਵੇਖ ਕੇ ਦੂਰ ਕਰ ਸਕਦਾ ਹੈ ਕਿ ਉਹ ਸੋਅ ਅਜਿਹਾ ਹੈ ਜਿੱਥੇ ਕੇ ਖੁਸ਼ੀ ਮਿਲਦੀ ਹੈ ਅਤੇ ਮਨ ਖੀਵਾ ਹੁੰਦਾ ਹੈ । ਜਦੋਂ ਪੰਜਾਬੀ ਪਰਿਵਾਰ ਕਠੇ ਬੈਠ ਕੇ ਕਪਿਲ ਸ਼ਰਮਾ ਦੀਆਂ ਗੱਲਾਂ ਕਰਦੇ ਹਨ ਤਾਂ ਮਾਂ ਨੂੰ ਢੇਰ ਸਾਰੀ ਖੁਸ਼ੀ ਮਿਲਦੀ ਹੈ । ਉਸ ਨੇ ਬਾਲੀਵੁੱਡ ਅੰਦਰ ਦੇ ਵੱਡਾ ਨਾਮਣਾ ਖੱਟਿਆ ਹੈ ।
                   ਬਹੁਤ ਸਾਰੇ ਪਰਿਵਾਰਾਂ ਵਿਚ ਅੱਜ ਵੀ ਸਾਂਝੇ ਤੌਰ ਤੇ ਬੈਠ ਕੇ ਟੀ ਵੀ ਵੇਖਣ ਦਾ ਰਿਵਾਜ ਹੈ ਉਹ ਲੋਕ ਵੀ ਕਪਲਿ ਸ਼ਰਮਾ ਨੂੰ ਵੇਖਣਾ ਪਸੰਦ ਕਰਦੇ ਹਨ ਅਤੇ ਇੱਕ ਦੂਜੇ ਨੂੰ ਉਸ ਦੀਆਂ ਸਿਫ਼ਤਾਂ ਵਿੱਚ ਬਹੁਤ ਕੁਝ ਆਖਦੇ ਹਨ । ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਕਪਿਲ ਨੇ ਜੀ ਤੋੜ ਮਿਹਨਤ ਕੀਤੀ ਅਤੇ ਅੱਜ ਉਸ ਮੁਕਾਮ ਨੂੰ ਹਾਸਲ ਕਰ ਲਿਆ ਜਿਸ ਨੂੰ ਕੋਈ ਬਿਰਲਾ ਕਲਾਕਾਰ ਹੀ ਪਹੁੰਚ ਸਕਦਾ ਹੈ ਅਤੇ ਉਸ ਨੇ ਪੰਜਾਬੀਅਤ ਦਾ ਝੰਡਾ ਵੀ ਪੂਰੀ ਦੁਨੀਆ ਵਿਚ ਬੁਲੰਦ ਕਰ ਦਿੱਤਾ । ਬਹੁਤ ਸਾਰੇ ਚੈਨਲਾਂ ਉੱਤੇ ਪੰਜਾਬੀ ਫਿਲਮਾਂ ਦੀ ਐਡ ਨਹੀਂ ਸੀ ਕੀਤੀ ਜਾਂਦੀ ਜਦ ਕਿ ਕਪਿਲ ਸ਼ਰਮਾ ਨੇ ਇਹ ਮਿੱਥ ਵੀ ਤੋੜ ਦਿੱਤੀ ਹੈ ਉਸ ਦੇ ਪ੍ਰੋਗਰਾਮ ਅੰਦਰ ਪੰਜਾਬੀ ਨੂੰ ਬਣਦਾ ਮਾਣ ਦਿੱਤਾ ਜਾਂਦਾ ਹੈ । ਸਾਡੇ ਵੀ ਮੰਨ ਦੀ ਇਛਾ ਹੈ ਕਿ ਮਾਲਕ ਮੇਹਰ ਕਰੇ ਉਹ ਦਿਨ ਵੀ ਆਏ ਜਦ ਅਸੀਂ ਉਸ  ਦੇ ਪ੍ਰੋਗਰਾਮ ਵਿੱਚ ਬੈਠ ਕੇ ਉਸਦੇ ਨਾਲ ਸਿੱਧੀਆਂ ਗੱਲਾਂ ਕਰ ਸਕੀਏ ।  ਪ੍ਰਦੇਸਾਂ ਵਿਚ ਬੈਠੇ ਲੋਕ ਅਕਸਰ ਉਸਦੀ ਚਰਚਾ ਕਰਦੇ ਹਨ ਅਤੇ ਟੈਨਸ਼ਨ ਦੂਰ ਕਰਨ ਦਾ ਜ਼ਰੀਆ ਹੈ ਉਸ ਦਾ ਪ੍ਰੋਗਰਾਮ ।
                 ਕਿਉਂਕਿ ਅਸੀਂ ਵੀ ਪੱਤਰਕਾਰ ਹੋਣ ਦੇ ਨਾਲ-ਨਾਲ ਲੇਖਕ ਹਾਂ ਅਤੇ ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਵੀ ਆਪਣੇ ਭਾਈਚਾਰੇ ਦੇ ਨਾਲ ਦਿਲੀ ਸਾਂਝ ਪਾ ਸਕੀਏ । ਕਪਿਲ ਸ਼ਰਮਾ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਵੱਡਾ ਸੰਘਰਸ਼ ਕੀਤਾ ਹੈ ਉਹ ਅਕਸਰ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਬਿਆਨ ਕਰਦਾ ਹੈ ਅਕਸਰ ਭਾਵੁਕ ਹੋ ਜਾਂਦਾ ਹੈ । ਉਸ ਦਾ ਸਬੰਧ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੈ । ਉਸ ਨੇ ਸਭ ਤੋਂ ਪਹਿਲਾਂ ਜਲੰਧਰ ਦੂਰਦਰਸ਼ਨ ਤੇ ਕਮੇਡੀ ਕਰਨੀ ਸ਼ੁਰੂ ਕੀਤੀ ਸੀ । ਮਾਲਕ ਮੇਹਰ ਕਰੇ ਇਹ ਕਲਾਕਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਲੋਕਾਂ ਨੂੰ ਹਸਾਉਂਦਾ ਰਹੇ । ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਆਮ ਲੋਕਾਂ ਦੇ ਚਿਹਰੇ ਤੋਂ ਹਾਸਾ ਗਾਇਬ ਹੋ ਚੁਕਿਆ ਹੈ ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਅੱਜ ਦੇ ਤਣਾ ਤਨੀ ਭਰੇ ਮਾਹੌਲ ਵਿਚ ਕਲਾਕਾਰ ਆਮ ਲੋਕਾਂ ਨੂੰ ਹਸਾਉਂਦੇ ਰਹਿਣ । ਜਿਉਂਦਾ ਰਹਿ ਕਪਿਲ ਸ਼ਰਮਾ ਰੱਬ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ।

ਸ਼ਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਅਮਰੀਕਾ
5592850841

ਅਜੋਕੇ ਸਮੇਂ ਜਾਤ-ਪਾਤ ਵਿੱਚ ਉਲਝਿਆ ਮਨੁੱਖ.. - ਸ਼ਿੰਦਰ ਸਿੰਘ ਮੀਰਪੁਰੀ

ਜੇਕਰ ਅੱਜ ਗੱਲ ਜਾਤ-ਪਾਤ ਦੀ ਕਰੀਏ ਤਾਂ ਚਾਰੇ ਪਾਸੇ ਵੇਖ ਕੇ ਇਕ ਗੱਲ ਜ਼ਰੂਰ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਅੱਜ ਦਾ ਮਨੁੱਖ ਅਤੇ ਸਮਾਜ ਪੂਰੀ ਤਰ੍ਹਾਂ ਜਾਤ-ਪਾਤ ਵਿਚ ਲਿਪਤ ਹੋ ਚੁੱਕਿਆ ਹੈ । ਚਾਰੇ ਪਾਸੇ ਅਜਿਹਾ ਕੋਈ ਵੀ ਰਸਤਾ ਬਾਕੀ ਨਹੀਂ ਬਚਿਆ ਜਿਥੇ ਜਾਤ-ਪਾਤ ਦੇ ਨਾ  ਤੇ ਵੱਡੀ ਗਿਣਤੀ ਵਿਚ ਪਖੰਡ ਬਾਜੀਆ ਨਾ ਕੀਤੀਆਂ ਜਾਂਦੀਆਂ ਹੋਣ । ਭਾਵੇਂ ਕਿ ਇਹ ਸਭ ਕੁੱਝ ਪਿਛਲੇ ਸਮੇਂ ਤੋਂ ਚਲਦਾ ਆ ਰਿਹਾ ਹੈ ਜੋ ਅੱਜ ਵੀ ਜਾਰੀ ਹੈ । ਇਹ ਵਰਤਾਰਾ ਅੱਜ-ਕੱਲ੍ਹ ਵੀ ਜਾਰੀ ਹੈ ਜੋ ਅੱਜ ਦੇ ਮਨੁੱਖ ਵੱਲੋਂ ਰੌਲਾ ਪਾ ਕੇ ਖੂਬ ਪ੍ਰਚਾਰਿਆ ਜਾ ਰਿਹਾ ਹੈ । ਜੇਕਰ ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰਬਾਣੀ ਅੰਦਰ ਕਦੇ ਵੀ ਜਾਤ-ਪਾਤ ਦੀ ਗੱਲ ਨਹੀਂ ਕੀਤੀ ਗਈ ਇਥੇ ਤਾ ਸਿਰਫ ਇਨਸਾਨ ਨੂੰ ਇਨਸਾਨ ਮੰਨ ਕੇ ਜ਼ਿੰਦਗੀ ਜਿਉਣ ਦਾ ਰਾਹ ਦੱਸਿਆ ਗਿਆ ਹੈ ਪਰ ਇਨਸਾਨ ਨੇ ਜਾਤ ਪਾਤ ਦੇ ਨਾਂ ਤੇ ਪਖੰਡ ਸ਼ੁਰੂ ਕਰ ਦਿੱਤਾ ਹੈ ਜੋ ਹੁਣ ਉਸ ਦੇ ਚਾਹੁਉਂਦਿਆਂ ਹੋਇਆਂ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ।
               ਬਹੁਤ ਸਾਰੇ ਇਨਸਾਨ ਹਨ ਜੋ ਜਾਤ-ਪਾਤ ਦੇ ਵਿਚ ਲਿਪਤ ਹੋ ਕੇ ਜ਼ਿੰਦਗੀ ਜਿਊਣ ਨੂੰ ਤਰਜੀਹ ਦਿੰਦੇ ਹਨ ਉਹ ਕਈ ਭਾਈਚਾਰਿਆਂ ਅੰਦਰ ਵੀ ਪਾੜਾ ਪਾਉਣ ਦਾ ਕੰਮ ਕਰਦੇ ਹਨ ਜਿਥੋਂ ਉਹਨਾ ਦੇ ਚਾਰ ਪੈਸੇ ਕਮਾ ਕੇ ਉਨ੍ਹਾਂ ਦੀ ਰੋਜੀ ਰੋਟੀ ਚੱਲਦੀ ਹੈ । ਸਾਡੇ ਸਮਾਜ ਅੰਦਰ ਇਹ ਵਰਤਾਰਾ ਵੀ ਵੱਡੇ ਪੱਧਰ ਤੇ ਪਨਪ ਰਿਹਾ ਹੈ । ਜਦ ਕਿ ਇਸ ਦੇ ਉਲਟ ਗੁਰੂ ਸਾਹਿਬ ਦਾ ਫ਼ੁਰਮਾਨ ਹੈ ਕਿ ਇਨਸਾਨ ਦੀ ਜਾਤ ਕੋਈ ਵੀ ਹੋਵੇ ਸਭ ਤੋਂ ਪਹਿਲਾ ਇਨਸਾਨ ਇਨਸਾਨ ਹੀ ਰਹਿਣਾ ਚਾਹੀਦਾ ਹੈ ਪਖੰਡਬਾਜ਼ੀ ਕਿਸੇ ਨੂੰ ਵੀ ਨੂੰ ਮਨਜ਼ੂਰ ਨਹੀਂ ਹੈ ।  ਸਿੱਖ ਗੁਰੂ ਸਾਹਿਬਾਨ ਨੇ ਸਦਾ ਹੀ ਜਾਤ ਪਾਤ ਦਾ ਵਿਰੋਧ ਕਰਕੇ ਕੇਵਲ ਇੰਨਸਾਨ ਨੂੰ ਉਸਦੀ ਸਾਦੀ ਜ਼ਿੰਦਗੀ ਅਤੇ ਇਨਸਾਨ ਨੂੰ ਇਨਸਾਨ ਮੰਨ ਕੇ ਜ਼ਿੰਦਗੀ ਜਿਉਣ ਦਾ ਰਾਹ ਦੱਸਿਆ ਹੈ ਪਰ ਸਾਡੇ ਲੋਕ ਉਨ੍ਹਾਂ ਨੂੰ ਤਰਜੀਹ ਨਾ ਦਿੰਦਿਆਂ ਆਪਣਾ ਉੱਲੂ ਸਿੱਧਾ ਕਰਨਾ ਲੋਚਦੇ ਹਨ ਜੋ ਇੱਕ ਬੇਹੱਦ ਗਲਤ ਵਰਤਾਰਾ ਹੈ ।
           ਇਹ ਵੀ ਜ਼ਿੰਦਗੀ ਦਾ ਵੱਡਾ ਸੱਚ ਹੈ ਕਿ ਹੈ ਕਿ ਜਿੱਥੇ ਸਾਡਾ ਫ਼ਾਇਦਾ ਹੁੰਦਾ ਹੋਵੇ ਉਥੇ ਤਾਂ ਅਸੀਂ ਕਦੇ ਵੀ ਕੋਈ ਜਾਤ-ਪਾਤ ਨਹੀਂ ਵੇਖਦੇ ਜਿਥੇ ਅਸੀਂ ਕਿਸੇ ਇਨਸਾਨ ਤੋਂ ਖੂਨ ਲੈਣਾ ਹੋਵੇ ਉਥੇ ਵੀ ਜਾਤ-ਪਾਤ ਨਹੀਂ ਵੇਖੀ ਜਾਂਦੀ ਹੈ । ਹਾਂ ਵਿਆਹ ਸ਼ਾਦੀ ਵੇਲੇ ਅਸੀਂ ਜਾਤ-ਪਾਤ ਜ਼ਰੂਰ ਵੇਖਦੇ ਹਾਂ । ਅਸੀਂ ਤਾਂ ਹੁਣ ਆਪਣੇ ਗੁਰਦੁਆਰਾ ਸਾਹਿਬਾਨ ਵੀ ਵੱਖਰੇ ਕਰ ਲਏ ਹਨ । ਕੀ ਉਨ੍ਹਾਂ ਦਾ ਗੁਰਦੁਆਰਾ ਹੈ ਇਹ ਦੂਜੀ ਜਾਤ ਦਾ ਗੁਰਦੁਆਰਾ ਹੈ ਇਹ ਤੀਜੀ ਦੀ ਜ਼ਾਤ ਦਾ ਗੁਰਦੁਆਰਾ ਹੈ ਇਹ ਕੁਝ ਪਿੰਡਾਂ ਅਤੇ ਸ਼ਹਿਰਾਂ ਵਿੱਚ ਸ਼ਰੇਆਮ ਵਾਪਰ ਰਿਹਾ ਹੈ । ਗੁਰੂ ਸਾਹਿਬਾਨ ਵੱਲੋਂ ਵਿਖਾਏ ਰਸਤੇ ਤੇ ਕੋਈ ਵੀ ਚੱਲਣ ਨੂੰ ਤਿਆਰ ਨਹੀਂ ਅਸੀਂ ਤਾਂ ਗੁਰੂ ਘਰ ਵੀ ਵੰਡ ਲਏ । ਕੋਈ ਵੀ ਵਿਅਕਤੀ ਇਕ ਦੂਜੀ ਜਾਤ ਵਿਚ ਵਿਆਹ ਸ਼ਾਦੀ ਕਰਨ ਨੂੰ ਤਿਆਰ ਨਹੀਂ ਹੈ ਅਸੀਂ ਤਾਂ ਸਿਰਫ ਆਪਣੀ ਜਾਤ ਬਰਾਦਰੀ ਵਿੱਚ ਹੀ ਵਿਆਆ ਕਰਾਂਗੇ ।
             ਅੱਜ ਕਲ ਸਾਰੇ ਜ਼ਾਤ-ਪਾਤ ਦੇ ਭਾਈਚਾਰੇ ਵਿੱਚ ਇਹ ਕੁਝ ਵੱਡੀ ਪੱਧਰ ਤੇ ਪਨਪ ਰਿਹਾ ਹੈ ਉਹ ਦੂਜੀ ਜਾਤ ਦਾ ਹੈ ਦੂਜੀ ਜਾਂਦਾ ਹਾਂ ਉਹ ਵਿਅਕਤੀ ਹੋਰ ਹੈ । ਇਹ ਅਸੀਂ ਹਰ ਰੋਜ਼ ਵੇਖਦੇ ਹਾਂ । ਦੱਸਣਯੋਗ ਹੈ ਕਿ ਅਸੀ ਗੁਰੂ ਸਾਹਿਬਾਂ ਤੋਂ ਵੀ ਭਟਕ ਚੁੱਕੇ ਹਾਂ ਅਸੀਂ ਕਿਸੇ ਗੁਰੂ-ਪੀਰ ਦੇ ਨਹੀਂ ਰਹੇ ਅਸੀਂ ਸਿਰਫ ਜਾਤ-ਬਰਾਦਰੀਆਂ ਵਿੱਚ ਉਲਝ ਕੇ ਰਹਿ ਚੁੱਕੇ ਹਾਂ । ਸਾਡੇ ਪਿੰਡਾਂ ਅੰਦਰ ਕਈ ਚੂਗਲ ਕਿਸਮ ਦੇ ਵਿਆਕਤੀਆਂ ਵੱਲੋਂ ਵੱਖ-ਵੱਖ ਭਾਈਚਾਰਿਆਂ ਵਿਚ ਵਿਖੇੜਾ ਪਾ ਕੇ ਆਪਣਾ ਉੱਲੂ ਸਿੱਧਾ ਕੀਤਾ ਜਾਂਦਾ ਹੈ । ਹਰ ਪਿੰਡ ਵਿਚ ਕਈ ਵਿਅਕਤੀ ਹੁੰਦੇ ਹਨ ਜੋ ਸਾਰੀਆਂ ਧਿਰਾਂ ਕੋਲ ਜਾ ਕੇ ਜੁਗਾਲੀ ਕਰਦੇ ਹਨ । ਅਜਿਹੇ ਵਿਅਕਤੀਆਂ ਦਾ ਕੋਈ ਵੀ ਦਿਨ ਆਮਾਂਨ ਨਹੀਂ ਹੁੰਦਾ ਇਨ੍ਹਾਂ ਦਾ ਕੰਮ ਤਾਂ ਕੇਵਲ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਭੜਕਾਉਣਾ ਹੁੰਦਾ ਹੈ । ਹੈਰਾਨੀ ਦੀ ਗੱਲ ਹੈ ਕਿ ਸਾਡੇ ਮੁਲਕ ਅੰਦਰ ਤਾਂ ਪੜ੍ਹਾਈ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਹੈ ।
      ‌‌ ‌‌        ਪੜ੍ਹ ਲਿਖੇ ਲੋਕ ਵੀ ਜਾਤਾਂ ਪਾਤਾਂ ਵਿੱਚ ਗ੍ਰਸਤ ਹੋ ਕੇ ਜਿੰਦਗੀ ਜਿਉ ਰਹੇ ਹਨ ਜੋ ਕਿ ਬੇਹੱਦ ਗਲਤ ਵਰਤਾਰਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਮੁਲਕ ਵਿਚ ਨਹੀਂ ਹੋਣੀਆਂ ਚਾਹੀਦੀਆਂ । ਭਾਰਤ ਦੇ ਕਈ ਸੂਬਿਆਂ ਅੰਦਰ ਅੱਜ ਵੀ ਜਾਤ-ਪਾਤ ਦੇ ਨਾਂ ਤੇ ਬਲੀ ਦਿੱਤੀ ਜਾਂਦੀ ਹੈ ਦੇ ਦਿੱਤੀ ਜਾਂਦੀ ਹੈ । ਬੱਚਿਆਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਬੱਚਿਆਂ ਤੇ ਤਸ਼ੱਦਦ ਢਾਹਿਆ ਜਾਂਦਾ ਹੈ ਇਹ ਕਿੱਥੋਂ ਦਾ ਜਾਤ-ਪਾਤ ਹੈ ਇਹ ਗਲ ਕਿਸੇ ਦੀ ਸਮਝ ਵਿਚ ਨਹੀਂ ਆ ਰਹੀ । ਮੈਂ ਵੱਡੀ ਜਾਤ ਦਾ ਹਾਂ ਤੂੰ ਛੋਟੀ ਜਾਤ ਦਾ ਹੈ ਇਹ ਵਰਤਾਰਾ ਵੱਡੇ ਪੱਧਰ ਤੇ ਵਾਪਰ ਰਿਹਾ ਹੈ ਅਤੇ ਕਈ ਘੜੱਮ ਚੌਧਰੀਆਂ ਵੱਲੋਂ ਵੱਲੋਂ ਜਾਤਾਂ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾਂਦਾ ਹੈ । ਜਦ ਇਨਸਾਨ ਮਰਨ ਕਿਨਾਰੇ ਪਹੁੰਚ ਜਾਂਦਾ ਹੈ ਤਾਂ ਉਸ ਵਲੋਂ ਖੂਨ ਲੈਣ ਸਮੇਂ ਕਿਸੇ ਦੀ ਜਾਤ ਨਹੀਂ ਵੇਖੀ ਜਾਂਦੀ ਹੈ ਫਿਰ ਜਿਉਂਦੇ ਜੀਅ ਜਾਤ-ਪਾਤ ਦਾ ਕਿਉ ਪਾਇਆ ਜਾਂਦਾ ਹੈ ।
                ਬਾਹਰਲੇ ਮੁਲਕਾਂ ਅੰਦਰ ਜਾਤ-ਪਾਤ ਦਾ ਰੌਲਾ ਨਹੀਂ ਹੈ ਉਹ ਦੇਸ਼ ਕਾਮਯਾਬ ਹਨ ਜਦ ਕਿ ਸਾਡੇ ਮੁਲਕ ਅੰਦਰ ਤਾਂ ਜਾਤ-ਪਾਤ ਨੇ ਲੋਕਾਂ ਨੂੰ ਮੂਰਖ ਬਣਾ ਕੇ ਰੱਖ ਦਿੱਤਾ ਹੈ । ਠੀਕ ਹੈ ਕੋਈ ਵੀ ਇਨਸਾਨ ਕਿਸੇ ਵੀ ਜਾਤ ਪਾਤ ਦਾ ਹੋਵੇ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ । ਸਾਰੇ ਭਾਈਚਾਰੇ ਇੱਕ ਹਨ ਸਾਰਿਆਂ ਨੂੰ ਪਿੰਡਾਂ-ਸ਼ਹਿਰਾਂ ਵਿਚ ਰਲ ਕੇ ਰਹਿਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਰਲ ਕੇ ਸਕੂਲ ਵਿੱਚ ਰਹਿਣ ਦੀ ਲੋੜ ਹੈ । ਜਾਤ ਪਾਤ ਦੇ ਨਾਂ ਤੇ ਝਗੜੇ ਬੰਦ ਹੋਣੇ ਚਾਹੀਦੇ ਹਨ ਅਤੇ ਗੁਰਦੁਆਰਿਆਂ ਦੀ ਗਿਣਤੀ ਵੀ ਜਾਤ-ਪਾਤ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ । ਜਦ ਅਸੀਂ ਆਪਣੇ ਕਿਸੇ ਵੀ ਨਿੱਜੀ ਲੋਭ-ਲਾਜ ਦੇ ਲਈ ਆਪਣੀ ਜਾਤ ਬਦਲ ਤੱਕ ਬਦਲ ਸਕਦੇ ਹਾਂ ਫਿਰ ਜਾਤ-ਪਾਤ ਦਾ ਦਿਖਾਵਾ ਕਿਉਂ ਕੀਤਾ ਜਾਂਦਾ ਹੈ ਇਸ ਸਵਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ । ਕਈ ਵਾਰ ਤਾਂ ਜਾਤ-ਪਾਤ ਦੇ ਨਾਂ ਤੇ ਪਰਵਾਰਾਂ ਦੇ ਪਰਵਾਰ ਨੂੰ ਬਰਬਾਦ ਹੋ ਜਾਂਦੇ ਹਨ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ।
             ਪਿਛਲੇ ਸਮੇਂ ਵਾਪਰੀਆਂ ਘਟਨਾਵਾਂ ਨੇ ਮਨ ਨੂੰ ਝਜੋੜ ਕੇ ਰੱਖ ਦਿੱਤਾ । ਦੁਨੀਆਂ ਚੰਦ ਤੇ ਪਹੁੰਚ ਚੁੱਕੀ ਹੈ ਅਸੀਂ ਅਜੇ ਵੀ ਜਾਤ-ਪਾਤ ਵਿੱਚ ਫਸ ਚੁੱਕੇ ਹਾਂ ਅਤੇ ਇਕ ਦੂਜੀ ਜਾਤ ਵਿੱਚ ਆਪਣੇ ਧੀਆਂ ਪੁੱਤਰ ਵਿਆਹੁਣ ਨੂੰ ਤਰਜੀਹ ਨਹੀਂ ਦੇ ਰਹੇ । ਬਾਕੀ ਸਾਰੀਆਂ ਗੱਲਾਂ ਕਿਸੇ ਦੇ ਵੀ ਥੋਪੀਆਂ ਨਹੀਂ ਜਾ ਸਕਦੀਆਂ ਆਪੋ ਆਪਣੀ ਸੋਚ ਹੈ ਪਰ ਇਸ ਸੋਚ ਨੂੰ ਵੱਡੇ ਪੱਧਰ ਤੇ ਬਦਲਣ ਦੀ ਲੋੜ ਹੈ ਤਾਂ ਕਿ ਸਮਾਜ ਨਵੀਆਂ ਬੁਲੰਦੀਆਂ ਨੂੰ ਛੂਹ ਸਕੇ । ਠੀਕ ਹੈ ਇਹ ਗੱਲਾਂ ਸਾਰੇ ਵਿਅਕਤੀਆਂ ਨੂੰ ਚੰਗੀਆ ਨਹੀਂ ਲੱਗਦੀਆਂ ਪਰ ਅਸਲ ਸੱਚ ਕੀ ਹੈ ਉਸ ਨੂੰ ਗੁਰਬਾਣੀ ਦੇ ਫਲਸਫੇ ਅਨੁਸਾਰ ਮੰਨ ਕੇ ਚੱਲਣ ਦੀ ਲੋੜ ਹੈ ।

ਲੇਖ਼ਕ - ਸ਼ਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫੋਰਨੀਆਂ
5592850841

ਪ੍ਰਦੇਸ਼ ਦੀ ਤਾਂਘ.. - ਸਿੰਦਰ ਸਿੰਘ ਮੀਰਪੁਰੀ

ਲੰਘੇ ਸਮੇਂ ਜਦੋਂ ਅਸਮਾਨ ਵਿੱਚ ਉੱਡਦੇ ਕਿਸੇ ਜਹਾਜ਼ ਨੂੰ ਵੇਖਦੇ ਸੀ ਤਾਂ ਮਨ ਅੰਦਰ ਇਕ ਵੱਖਰੀ ਤਰ੍ਹਾਂ ਦਾ ਸ਼ੌਕ ਪੈਦਾ ਹੁੰਦਾ ਸੀ ਕਿ ਅਸੀਂ ਇਸ ਜਹਾਜ ਵਿੱਚ ਬੈਠ ਕੇ ਪਰਦੇਸ ਜਾ ਸਕੀਏ । ਅਸਮਾਨ ਵਿੱਚ ਉੱਡਦੇ ਜਹਾਜ਼ ਨੂੰ ਲੈ ਕੇ ਮਨ ਅੰਦਰ ਚਲ ਰਹੀ ਰੀਝ ਪੂਰੀ ਹੋਣ ਦਾ ਸਮਾਂ ਆਇਆ ਤਾਂ ਵਰ੍ਹੇ ਬੀਤ ਗਏ ਪਤਾ ਹੀ ਨਾ ਲੱਗਿਆ ਕਿ ਕਦੋਂ ਵਿਦੇਸ਼ ਵਿਚ ਪਹੁੰਚ ਕੇ ਆਪਣੇ ਮਨ ਦੀਆਂ ਸੱਧਰਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਸਾਰੇ ਨਾਲ ਗਿਆ ਨੂੰ ਅਤੇ ਨਾਲ ਹੀ ਆਪਣੇ ਪ੍ਰਵਾਰਾਂ ਨੂੰ ਪਾਲਣ ਤੱਕ ਸਮਾਂ ਬੀਤਦਾ ਰਿਹਾ । ਪਹਿਲਾਂ ਸਾਰੇ ਦੋਸਤ-ਮਿੱਤਰ ਜਦੋਂ ਰਲ਼ ਕੇ ਬੈਠਦੇ ਸੀ ਤਾਂ ਪਹਿਲਾਂ ਮਨ ਅੰਦਰ ਇਕ ਰੀਝ ਹੁੰਦੀ ਸੀ ਕੇ ਖਬਰੇ ਵਿਦੇਸ਼ ਜਾਵਾਂਗੇ ਜਾਂ ਨਹੀਂ ਪਰ ਹੁਣ ਦਹਾਕੇ ਬੀਤ ਚੁੱਕੇ ਨੇ ਪਰਦੇਸੀਆਂ ਨੂੰ ਆਪਣੇ ਵਤਨ ਤੋਂ ਪਰਤਿਆ । ਮੁੜ ਕੇ ਕਦੇ ਵੀ ਫੇਰਾ ਨਹੀਂ ਪਾਇਆ ਗਿਆ । ਜਾਂ ਇੰਝ ਆਖ ਲਈਏ ਕਿ ਘਰ ਦੇ ਬੋਝ ਨੇ ਅਸਮਾਨ ਤੋਂ ਹੇਠਾਂ  ਵਾਪਸ ਆਉਣ ਹੀ ਨਹੀਂ ਦਿੱਤਾ ।
                 ਕੁਝ ਵੀ ਹੋਵੇ ਪਰ ਵਿਦੇਸ਼ ਦਾ ਚਾਅ ਮਨ ਵਿੱਚ ਸੀ ਜਦੋਂ ਲੋਕਾਂ ਨੂੰ ਵੇਖਦੇ ਸੀ ਕਿ ਫਲਾਣੇ ਦਾ ਮੁੰਡਾ ਵਿਦੇਸ਼ ਵਿਚ ਬੈਠਾ ਹੈਂ ਤਾਂ ਆਪਣੇ ਮਨ ਅੰਦਰ ਵਿਚ ਵੀ ਇਕ ਇੱਛਾ ਪੈਦਾ ਹੁੰਦੀ ਸੀ ਜੋ ਭਾਵੇਂ ਹੌਲੀ ਹੌਲੀ ਪੂਰੀ ਤਾਂ ਹੋਈ ਪਰ ਆਖਰ ਖਤਮ ਵੀ ਨਾਲੋ ਨਾਲ ਹੁੰਦੀ ਚਲੀ ਗਈ । ਕਿਉਂ ਕੇ ਵਿਦੇਸ਼ਾਂ ਅੰਦਰ ਰਹਿ ਕੇ ਕਿਹੜਾ ਇਨਸਾਨ ਆਪਣੇ ਵਤਨ ਵਰਗਾ ਮਹਿਸੂਸ ਕਰ ਸਕਦਾ ਹੈ । ਇਹ ਠੀਕ ਹੈ ਕਿ ਸਾਡੇ ਇੱਥੇ ਸਰਕਾਰਾਂ ਨੇ ਮਾੜਾ ਹਾਲ ਕੀਤਾ ਹੈ ਪਰ ਕੁਝ ਵੀ ਹੋਵੇ ਉਸਨੂੰ ਕਦੇ ਵੀ ਮਾੜਾ ਨਹੀਂ ਕਿਹਾ ਜਾ ਸਕਦਾ । ਬਹੁਤ ਸਾਰੇ ਵਿਅਕਤੀਆਂ ਨੂੰ ਬਦੇਸ਼ ਵਿੱਚ ਪਹੁੰਚਿਆ ਲੰਬਾ ਸਮਾਂ ਬੀਤ ਚੁੱਕਿਆ ਹੈ ਉਨ੍ਹਾਂ ਦੇ ਬੱਚੇ ਬੱਚੀਆਂ ਕੰਮ ਕਰ ਰਹੇ ਹਨ । ਸਰਕਾਰਾਂ ਚੰਗੀਆਂ ਹੋਣ ਜਾਂ ਮਾੜੀਆਂ ਇਹ ਵਿਸ਼ਾ ਵੀ ਵੱਖਰਾ ਹੈ ਪਰ ਪਰਦੇਸ ਦੀ ਤਾਂਘ ਹਰ ਇਨਸਾਨ ਦੇ ਮਨ ਵਿੱਚ ਸੀ ਜੋ ਸਮਾਂ ਆਉਣ ਤੇ ਪੂਰੀ ਹੋਈ ਤਾਂ ਨਾਲੋ ਨਾਲ ਹੋਰ ਬਹੁਤ ਕੁਝ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆ ਗਿਆ ।
            ਅੱਜ ਕੱਲ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਬਦੇਸ਼ਾਂ ਦੇ ਵਿੱਚ ਪੜ੍ਹਨ ਆਉਂਦੇ ਹਨ ਉਨ੍ਹਾਂ ਦੇ ਨਾਲ ਵਾਪਰਿਆ ਭਾਣਾ ਵੀ ਬੇਹੱਦ ਦੁਖਦਾਈ ਹੈ । ਪੰਜਾਬ ਦੇ ਨੌਜਵਾਨ ਕਰਜ਼ੇ ਚੁੱਕ ਕੇ ਵਿਦੇਸ਼ ਦੀ ਧਰਤੀ ਤੇ ਪਹੁੰਚ ਰਹੇ ਹਨ ਬਹੁਤ ਸਾਰੇ ਵੱਲੋਂ ਜ਼ਮੀਨਾਂ ਵੇਚ ਕੇ ਆਪਣੇ ਪਰਵਾਰਾਂ ਦੀ ਪ੍ਰਾਪਰਟੀ ਵੇਚ ਵਿਦੇਸ਼ ਵੱਲ ਨੂੰ ਮੂੰਹ ਕੀਤਾ ਹੈ ਖ਼ੈਰ ਇਹ ਉਨ੍ਹਾਂ ਦੀ ਆਪਣੀ ਮਰਜੀ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੈ ਜਾਂ ਅਗਲੇ ਸਮੇਂ ਵਿੱਚ ਕਰਨਾ ਹੈ । ਪਰ ਹੁਣ ਇਥੇ ਵੀ ਹਾਲਾਤ ਸਾਜ਼ਗਾਰ ਨਹੀਂ ਹਨ ਬਹੁਤ ਸਾਰੀਆਂ ਥਾਵਾਂ ਤੇ ਅਕਸਰ ਵੇਖਣ ਵਿਚ ਆਇਆ ਹੈ ਅਤੇ ਭਿਆਨਕ ਅਤੇ ਬੇਹੱਦ ਗਲਤ ਕੰਮ ਹੁੰਦਾ ਹੈ ਜਿਸ ਦੇ ਨਾਲ ਅਕਸਰ ਨੌਜਵਾਨ ਪੀੜ੍ਹੀ ਟੁੱਟ ਜਾਂਦੀ ਹੈ ਅਤੇ ਨਤੀਜਾ ਮਾੜਾ ਹੁੰਦਾ ਹੈ ।  ਮਾਪਿਆਂ ਵੱਲੋਂ ਲੱਖਾਂ ਰੁਪਏ ਖਰਚ ਕੇ ਭੇਜੇ ਆਪਣੇ ਨੌਜਵਾਨ ਪੁੱਤਰ ਦੀ ਹਾਲਤ ਵੇਖ ਕੇ ਉਨ੍ਹਾਂ ਦੇ ਮਨ ਤੇ ਕੀ ਬੀਤਦੀ ਹੋਵੇਗੀ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ । ਇੱਥੇ ਵੀ ਰਿਸ਼ਤੇ ਤੜਾਕ-ਤੜਾਕ ਕਰਕੇ ਟੁੱਟ ਰਹੇ ਹਨ ਮਾਂ ਪਿਓ ਦੀ ਕੋਈ ਕਦਰ ਘੱਟ ਹੀ ਕਰ ਰਿਹਾ ਹੈ । ਜਿਹੜੇ ਲੋਕ ਲੰਬੇ ਸਮੇਂ ਤੋਂ ਇੱਥੇ ਟਿਕੇ ਬੈਠੇ ਸੀ ਉਹਨਾਂ ਦੀ ਗੱਲ ਤਾਂ ਠੀਕ ਹੈ ਪਰ ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚ ਆਇਆ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ।
                    ਕਰਜ਼ੇ ਚੁੱਕ ਕੇ ਮਕਾਨ ਬਣਾ ਲਏ ਅਤੇ ਪ੍ਰਾਪਟੀਆਂ ਲੈ ਲਈਆਂ ਜਿਸ ਦੀਆਂ ਕਿਸ਼ਤਾਂ ਭਰਨੀਆਂ ਜਾਰੀ ਹਨ ਅਤੇ ਬਹੁਤ ਸਾਰੀਆਂ ਕਿਸ਼ਤਾਂ ਨਾਲ਼ ਦੀ ਨਾਲ਼ ਟੁੱਟ ਵੀ ਰਹੀਆਂ ਹਨ ਉਨ੍ਹਾਂ ਨੂੰ ਕੋਈ ਕੰਮ ਵੀ ਨਹੀਂ ਮਿਲ ਰਿਹਾ ਹੈ । ਬਹੁਤ ਸਾਰਿਆਂ ਨੇ ਕਰਜ਼ਾ ਚੁੱਕ ਕੇ ਟਰਾਂਸਪੋਰਟ ਧੰਦੇ ਦੇ ਵਿਚ ਹੱਥ ਅਜ਼ਮਾਇਆ ਹੈ ਇਕ ਤੋਂ ਵੱਧ ਕੇ ਟਰੱਕ ਲੈਂ ਲੈ ਹਨ ਅੰਤ ਉਹ ਕੰਮ ਵੀ ਕਿਸੇ ਕੰਮ ਦਾ ਨਾ ਰਿਹਾ । ਬਹੁਤ ਸਾਰੇ ਸਾਥੀਆਂ ਦੀਆਂ ਕਿਸਤਾ ਟੁੱਟ ਰਹੀਆਂ ਹਨ ਅਤੇ ਘਰ ਵਿਆਜ਼ ਵਿੱਚ ਜਾ ਰਿਹਾ ਜਾ ਰਿਹਾ ਹੈ ਮਕਾਨ ਬਣਾਏ ਸੀ ਉਹ ਵੀ ਸੌਦਾ ਘਾਟੇ ਦਾ ਰਿਹਾ ਹੈ । ਬਹੁਤ ਸਾਰਿਆਂ ਨੇ ਆਪਣੇ ਕਾਰੋਬਾਰ ਕੀਤੇ ਸਨ ਉਹ ਵੀ ਕਿਸੇ ਕੰਮ ਨਾ ਆਏ ਸਟੋਰ ਵੀ ਘਾਟੇ ਦਾ ਸੌਦਾ ਸਾਬਤ ਹੋ ਰਹੇ ਹਨ । ਇਹ ਗੱਲ ਠੀਕ ਹੈ ਕਿ ਇਹ ਦੀ ਮਾਰ ਹੇਠ ਆਇਆ ਹੋਇਆ ਦਰਦ ਕਹਾਣੀ ਹੈ । ਪਰ ਕੁੱਲ ਮਿਲਾ ਕੇ ਹਾਲਾਤ ਮਾੜੇ ਹਨ । ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਦੇਹ ਵਪਾਰ ਦੇ ਧੰਦੇ ਵਿੱਚ ਫਸ ਕੇ ਬੁਰੀ ਤਰ੍ਹਾਂ ਲਿਪਤ ਹੋ ਚੁੱਕੇ ਹਨ ।
                 ਜਿਨ੍ਹਾਂ ਗੱਲਾਂ ਨੂੰ ਲੈ ਕੇ ਅਸੀਂ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਆਏ ਸੀ ਉਹੀ ਕੁਝ ਇਥੇ ਵੀ ਹੋ ਰਿਹਾ ਹੈ । ਹਰ ਰੋਜ਼ ਹੋ ਰਹੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ । ਬੰਦੇ ਮਾਰੇ ਜਾ ਰਹੇ ਹਨ । ਸਟੋਰਾਂ ਉੱਤੇ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਿੱਚ ਵੱਡੇ ਪੱਧਰ ਤੇ ਵਾਧਾ ਹੋ ਰਿਹਾ ਹੈ । ਕਿਸੇ ਨਾ ਕਿਸੇ ਸਟੋਰ ਉੱਤੇ ਬੋਲੀ ਲਾ ਕੇ ਲੁੱਟ-ਖੋਹ ਕੀਤੀ ਜਾਂਦੀ ਹੈ । ਬੰਦੇ ਮਾਰੇ ਜਾ ਰਹੇ ਹਨ । ਅਪਰਾਧਿਕ ਗਤੀਵਿਧੀਆਂ ਵਿਚ ਭੱਟਾ ਉਨ੍ਹਾਂ ਵਿੱਚ ਵਾਧਾ ਹੋਇਆ ਹੈ । ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਨੌਜਵਾਨਾਂ ਵੱਲੋਂ ਹਰ ਰੋਜ਼ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਸਾਰੇ ਵਰਤਾਰੇ ਵਿੱਚ ਗੋਰੇ ਕਾਲ਼ੇ ਸਭ ਇਕੋ ਜਿਹੇ ਹਨ । ਜਿਹੜੀਆਂ ਚੀਜ਼ਾਂ ਤੋਂ ਡਰਦੇ ਪੰਜਾਬ ਵਿੱਚੋਂ ਆਏ ਸੀ ਉਹੀ ਕੁਝ ਹੁਣ ਸ਼ਰੇਆਮ ਵਾਪਰ ਰਿਹਾ ਹੈ । ਬਜ਼ੁਰਗ ਵਿਅਕਤੀ ਨੂੰ ਮੌਤ ਤੱਕ ਕੰਮ ਕਰਨਾ ਪੈਂਦਾ ਹੈ ਵਿਦੇਸ਼ ਵਿੱਚ ਤਾਂ ਜਾ ਕੇ ਪ੍ਰਵਾਰ ਪਾਲਿਆ ਜਾਂਦਾ ਹੈ । ਬਹੁਤ ਸਾਰੀਆਂ ਥਾਵਾਂ ਤੇ ਬਜ਼ੁਰਗਾਂ ਨੂੰ ਬੱਚੇ ਸਾਂਭਣ ਵਿਚ ਮਸਰੂਫ ਵੇਖਿਆ ਜਾ ਸਕਦਾ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਸ ਸਭ ਕੁਝ ਦੇ ਸੋਸਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ।
                  ਸਟੋਰ ਉੱਤੇ ਖੜ ਖੜ ਕੇ ਲੱਤਾਂ ਫੁੱਲ ਜਾਂਦੀਆਂ ਹਨ ਅਤੇ ਟਰੱਕ ਡਰਾਈਵਰਾਂ ਦਾ ਹਾਲ ਬਹੁਤ ਮੰਦਾ ਹੁੰਦਾ ਹੈ । ਕਈ ਬਜ਼ੁਰਗਾਂ ਦੀ ਤਾਂ ਕਹਾਣੀ ਇਹ ਵੱਖਰੀ ਹੈ ਉਹਨਾਂ ਨੂੰ ਤਾਂ ਬੱਚੇ ਸਾਂਭਣ ਦੇ ਲਈ ਹੀ ਪੰਜਾਬ ਤੋਂ ਬੁਲਾਇਆ ਜਾਂਦਾ ਹੈ । ਮੈਨੂੰ ਤਾਂ ਕਦੇ-ਕਦੇ ਇੰਝ ਪ੍ਰਤੀਤ ਹੁੰਦਾ ਹੈ ਕਿ ਪਰਦੇਸੀ ਵਿਅਕਤੀ ਨਾ ਇਧਰ ਦੇ ਰਹੇ ਨਾ ਉਧਰ ਦੇ ਕਿਉਂਕਿ ਪੰਜਾਬ ਦੀਆਂ ਕੋਠੀਆਂ ਮਜ਼ਦੂਰ ਵਰਗ ਨੇ ਸਾਂਭ ਲੈਂਣੀਆਂ ਹਨ ਅਤੇ ਉਨ੍ਹਾਂ ਨੇ ਵਿਦੇਸ਼ ਵਿੱਚ ਪੱਕੇ ਵੀ ਨਹੀਂ ਹੋਣਾ ਵੀ ਨਹੀ ਹੋ ਸਕਣਾ । ਇਹ ਆਉਣ ਵਾਲੇ ਭਵਿੱਖ ਦੀ ਦਰਦ ਕਹਾਣੀ ਮੈਨੂੰ ਜਾਪ ਰਹੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਤਾਂ ਅੱਜ ਕੱਲ ਵੀ ਵਿਆਹ ਕਰਵਾਉਣ ਤੋਂ ਸੱਖਣੇ ਫਿਰ ਰਹੇ ਹਨ । ਬਹੁਤ ਸਾਰਿਆਂ ਨੂੰ ਪੰਜਾਬ ਵਿਚੋਂ ਕੁੜੀਆਂ ਵੱਲੋਂ ਐਨੇ ਲਾਰੇ ਲਾ ਕੇ ਦੇ ਲੱਖਾਂ ਰੁਪਏ ਬਟੋਰੇ ਹਨ । ਕਈ ਜਗਾਹ ਤਾਂ ਬੱਚੇ ਮਾਂ-ਪਿਓ ਦੇ ਕਹਿਣੇ ਤੋਂ ਬਾਹਰ ਹੋ ਚੁੱਕੇ ਹਨ ਅਤੇ ਕਈ ਜਗਾਹ ਲੜਕੀਆਂ ਹੀ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਜਾ ਰਹੀਆਂ ਹਨ ।
            ਪਿਛਲੇ ਦਿਨੀਂ ਇਕ ਲੜਕੀ ਵੱਲੋਂ ਆਪਣੇ ਮਿੱਤਰ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਇਥੇ ਪਤੀ ਵੱਲੋਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਇਹ ਸਾਡਾ ਮੂਲ ਨੁਕਤਾ ਨਹੀਂ ਸੀ । ਸੋਚ ਕੀ ਰਹੇ ਹਾਂ । ਅਸੀਂ ਅਸੀਂ ਪਤਾ ਨਹੀਂ ਆਪਣੇ ਮੂਲ ਨਾਲੋਂ ਟੁੱਟ ਚੁੱਕੇ ਹਾਂ । ਮਾਂ ਪਿਓ ਤੋਂ ਬਾਹਰ ਹੋ ਕੇ ਕੀ ਸੋਚ ਕੇ ਅਸੀਂ ਜ਼ਿੰਦਗੀ ਜਿਉਂਦੇ ਹਾਂ । ਜਿਆਦਾਤਰ ਨੌਜੁਆਨਾਂ ਦਾ ਭਵਿਖ ਮਾਲਕ ਦੇ ਰਹਿਮੋ ਕਰਮ ਤੇ ਟਿਕਿਆ ਵਿਖਾਈ ਦਿੰਦਾ ਹੈ । ਲੰਘੇ ਦਿਨੀਂ ਬਹੁਤ ਸਾਰੇ ਨੌਜਵਾਨਾਂ ਤੇ ਪੰਜਾਬ ਭੇਜਣ ਦੀ ਲਟਕ ਰਹੀ ਤਲਵਾਰ ਵੀ ਹਟ ਨਹੀਂ ਰਹੀ । ਉਨ੍ਹਾਂ ਦੀਆਂ ਗਲਤੀਆਂ ਜ਼ਰੂਰ ਹਨ ਪਰ ਉਨ੍ਹਾਂ ਦਾ ਉਹਨਾਂ ਕਸੂਰ ਨਹੀਂ ਹੈ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਖਰਚਨ ਤੋਂ ਬਾਅਦ ਵਾਪਸ ਭੇਜ ਦਿੱਤਾ ਜਾਵੇ । ਪੰਜਾਬੀ ਪੰਜਾਬੀ ਨੌਜਵਾਨਾਂ ਨਾਲ ਤਾਂ ਇੱਕ ਭਾਣਾ ਹੋਰ ਵੀ ਵਾਪਰ ਰਿਹਾ ਹੈ । ਕੋਈ ਨਦੀ ਵਿੱਚ ਡੁੱਬ ਕੇ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ ਅਤੇ ਕਿਸੇ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਰਹੀ ਹੈ ਅਤੇ ਕੋਈ ਆਪਣੇ ਮਾਂ-ਪਿਓ ਨੂੰ ਓਵਰਡੋਜ਼ ਨਸੇ ਕਾਰਨ ਦੁਖੀ ਕਰ ਰਿਹਾ ਹੈ ।
               ਬਹੁਤ ਸਾਰਿਆਂ ਦੀਆਂ ਫੀਸਾਂ ਵੀ ਪੂਰੀਆਂ ਨਹੀ ਹੋ ਰਹੀਆਂ । ਲੜਾਈ ਝਗੜੇ ਵੀ ਆਮ ਹੋ ਚੁੱਕੇ ਹਨ । ਇਹ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਨੌਜਵਾਨਾਂ ਨੂੰ ਵਿਦੇਸ਼ ਵਿੱਚੋਂ ਕੱਢੇ ਜਾਣ ਦੀ ਦਰਦ ਕਹਾਣੀ ਤਾਂ ਵੱਖਰੀ ਹੈ ਨੌਜਵਾਨਾਂ ਵੱਲੋਂ ਧਰਨੇ ਮਾਰੇ ਜਾ ਰਹੇ ਹਨ ਅਤੇ ਆਪਣੀ ਆਵਾਜ਼ ਨੂੰ ਲੀਡਰਾਂ ਦੇ ਕੰਨਾਂ ਤਕ ਪਹੁੰਚਾਉਣ ਦੇ ਲਈ ਜ਼ੋਰ ਲਾਇਆ ਜਾ ਰਿਹਾ ਹੈ । ਕੁੱਲ ਮਿਲਾ ਕੇ ਹੁਣ ਪਹਿਲਾਂ ਵਾਲੀ ਗੱਲ ਵਿਦੇਸ਼ਾਂ ਵਿੱਚ ਵੀ ਨਹੀਂ ਰਹੀ ਏਥੇ ਵੀ ਚਾਰੇ ਪਾਸੇ ਅਜਿਹਾ ਆਲਮ ਬਣ ਚੁੱਕਿਆ ਹੈ ਜਿਸ ਨੂੰ ਦੇਖ ਕੇ ਇਨਸਾਨ ਰੂਹ ਤੱਕ ਕੰਬ ਜਾਂਦਾ ਹੈ ਹਰ ਖੇਤਰ ਵਿਚ ਘਾਟੇ ਵਾਲਾ ਸੌਦਾ ਬਣ ਚੁੱਕਿਆ ਹੈ । ਇਹ ਵੀ ਠੀਕ ਹੈ ਕਿ ਸਾਰੇ ਪਾਸੇ ਆਲਮ ਇੱਕੋ ਜਿਹਾ ਨਹੀਂ ਹੈ ਕੁਝ ਕੁ ਖੇਤਰ ਠੀਕ ਵੀ ਹਨ । ਸਾਰੇ ਖੇਤਰਾਂ ਅੰਦਰ ਪੰਜਾਬੀ ਭਾਈਚਾਰੇ ਵੱਲੋ ਵੱਡੀ ਪੱਧਰ ਤੇ ਮਿਹਨਤ ਨੇ ਕੀਤੀ ਜਾ ਰਹੀ ਹੈ ਉਥੇ ਹਾਲਾਤ ਸਾਜ਼ਗਾਰ ਹਨ । ਪਰ ਸਾਰੇ ਪਾਸੇ ਇੱਕੋ ਜਿਹਾ ਨਹੀਂ ਹੈ ਇਹ ਵੀ ਠੀਕ ਹੈ । ਆਖਰ ਵਿਚ ਇਹ ਆਖ ਸਕਦੇ ਹਾਂ ਕਿ ਵਿਦੇਸ਼ ਜਾਣ ਦੀ ਜਿਹੜੀ ਤਾਂਘ ਪਹਿਲਾਂ ਸੀ ਉਹ ਹੁਣ ਸਮਾਂ ਬੀਤ ਜਾਣ ਦੇ ਬਾਅਦ ਸੱਜਰੀ ਨਹੀਂ ਰਹੀ ।
ਪੰਜਾਬੀ ਲੇਖਕ - ਸਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫ਼ੋਰਨੀਆ
ਅਮਰੀਕਾ
5592850841

ਕਹਾਣੀ : ਦੱਸ ਮੇਰਾ ਕੀ ਕਸੂਰ.. - ਸਿੰਦਰ ਸਿੰਘ ਮੀਰਪੁਰੀ

ਲੰਘੇ ਦਿਨੀਂ ਅਮਰੀਕਾ ਦੀ ਧਰਤੀ ਤੇ ਇਕ ਉਸ ਭਲੇ ਪੁਰਸ਼ ਦੇ ਨਾਲ ਮੁਲਾਕਾਤ ਦੌਰਾਨ ਬਹੁਤ ਕੁਝ ਅਜਿਹਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਕਿਸੇ ਵੀ ਕਿਸੇ ਵੀ ਇਨਸਾਨ ਦੇ ਲੂੰ ਕੰਡੇ ਖੜੇ ਹੋ ਜਾਣ ਕਿਉਂਕਿ ਸਾਡੇ ਸਮਾਜ ਅੰਦਰ ਵਿਚਰਦੇ ਹੋਏ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਪ੍ਰਤੀ ਬਹੁਤ ਹੀ ਭਾਵੁਕਤਾ ਭਰਪੂਰ ਮਾਹੌਲ ਵਿਚ ਸੋਚਣਾ ਪੈਂਦਾ ਹੈ । ਭਾਵੇਂ ਇਹ ਕਹਾਣੀ ਕਿਸੇ ਇੱਕ ਵੀ ਇਨਸਾਨ ਦੀ ਨਹੀਂ ਹੈ ਬਹੁਤ ਸਾਰੇ ਕੇਸ ਅਜਿਹੇ ਹਨ ਜਿੱਥੇ ਪਰਿਵਾਰਕ ਕਲੇਸ਼ ਦੇ ਚਲਦਿਆਂ ਘਰ ਦਾ ਮਾਹੌਲ ਵਿਗੜਿਆ ਪਿਆ ਹੈ ਤੋਂ ਔਲਾਦ ਕਹਿਣ ਤੋਂ ਬਾਹਰ ਹੋ ਚੁੱਕੀਆਂ ਹਨ । ਇਨਸਾਨ ਦੁੱਖ ਨਾਲ ਭਰੇ ਪਏ ਹਨ । ਇਨਸਾਨ ਦਿਖਾਵੇ ਦੇ ਬਣਕੇ ਰਹਿ ਚੁੱਕੇ ਹਨ ਸਿਰਫ ਫੋਕੀ ਚੌਧਰ ਅਤੇ ਫ਼ੁਕਰੇ ਬਾਜ਼ੀ ਨੇ ਸਾਡਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ।
              ਅਜਿਹੀਆਂ ਕਿੰਨੀਆਂ ਹੀ ਦਾਸਤਾਨਾਂ ਸਾਡੇ ਉਨ੍ਹਾਂ ਇਨਸਾਨਾਂ ਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ ਕਿ ਇਹ ਇਨਸਾਨ ਧੰਨ ਹਨ । ਜਿਹੜੇ ਜ਼ਿੰਦਗੀ ਨਾਲ ਦੋ ਚਾਰ ਹੁੰਦੇ ਹਾਂ ਆਪਣੀ ਮੁਸ਼ਕਲਾਂ ਭਰੀ ਜ਼ਿੰਦਗੀ ਨੂੰ ਜਿਉਣ-ਜੋਗੀ ਕਰਦਿਆਂ ਫਖਰ ਮਹਿਸੂਸ ਕਰਦੇ ਹਨ । ਇਹ ਦਾਸਤਾਨ ਕਿਸੇ ਇੱਕ ਇਨਸਾਨ ਦੀ ਨਹੀਂ ਹੈ ਕਿਉਂਕਿ ਅੱਜ ਸਾਡੇ ਸਮਾਜ ਅੰਦਰ ਮੁਸ਼ਕਲਾਂ ਭਰਿਆ ਦੌਰ ਚੱਲ ਰਿਹਾ ਇਸ ਲਈ ਜ਼ਰੂਰੀ ਹੈ ਕਿ ਬਹੁਤ ਸਾਰੇ ਪਹਿਲੂਆਂ ਤੋਂ ਜੇਕਰ ਕਿਸੇ ਵੀ ਗੱਲ ਨੂੰ ਬਾਚਣਾ ਹੋਵੇ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਕੇ ਖੜ੍ਹ ਜਾਂਦੀਆਂ ਹਨ । ਹਰ ਇਨਸਾਨ ਦੁੱਖੀ ਹੋ ਕੁਝ ਲੋਕ ਗਰੀਬੀ ਦੀ ਵਜਾ ਕਾਰਨ ਦੁਖੀ ਹਨ ਅਤੇ ਕੁਝ ਹਾਲਾਤ ਦੀ ਮਾੜੀ ਸੰਗਤ ਨੇ ਕੱਖੋਂ ਹੌਲੇ ਕਰ ਦਿੱਤਾ ਹੈ ਕੁਝ ਪੈਸੇ ਦੀ ਘਾਟ ਨੂੰ ਲੈ ਕੇ ਜੂਝ ਰਹੇ ਹਨ ਅਤੇ ਬਹੁਤ ਸਾਰੇ ਬਿਮਾਰੀ ਦੀ ਦੀ ਹਾਲਤ ਵਿਚ ਦਿਨ ਕਟੀ ਕਰ ਰਹੇ ਹਨ ।
               ਚਾਰ-ਚੁਫੇਰੇ ਹਨੇਰਾ ਪਸਰਿਆ ਵਿਖਾਈ ਦਿੰਦਾ ਹੈ ਬਹੁਤੇ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਵੇਖ ਕੇ ਜੇਕਰ ਸੋਚੀਏ ਤਾਂ ਕੋਈ ਵੀ ਰਾਹ ਨਹੀਂ ਹੁੰਦਾ ਉਨ੍ਹਾਂ ਲੋਕਾਂ ਲਈ ਪਰ ਉਹ ਫਿਰ ਵੀ ਜ਼ਿੰਦਗੀ ਨੂੰ ਜਿਊਂਦੇ ਹਨ । ਗੱਲ ਕਰ ਰਹੇ ਸੀ ਉਹ ਭਲੇ ਇਨਸਾਨ ਦੀ ਜਿਸ ਨੇ ਆਪਣਾ ਦੁਖੀ ਦਿਲ ਅਤੇ ਸੱਚ ਨੂੰ ਫਰੋਲਦਿਆਂ ਮੇਰੇ ਕੋਲ ਆ ਕੇ ਹੌਲਾ ਕੀਤਾ ਕਿ ਕਿੰਝ ਉਸ ਨੇ ਅਮਰੀਕਾ ਆ ਕੇ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਆਪਣੇ ਪੰਜਾਬ ਵਿਚਲੇ ਘਰ ਨੂੰ ਮਹਿਲ ਵਰਗਾ ਬਣਾਇਆ ਅਤੇ ਉਸ ਨੇ ਪੰਜਾਬ ਵਿਚ ਜੋ ਗਰੀਬੀ ਦੇ ਦਿਨ ਹਢਾਏ ਸਨ ਉਹ ਵੀ ਅਜੇ ਤਕ ਉਸ ਦੇ ਚੇਤੇ ਵਿੱਚੋਂ ਨਹੀਂ ਬਿਸਰੇ ਉਹ ਦਿਨ ਰਾਤ ਧੰਨਵਾਦ ਕਰਦਾ ਸੀ ਉਸ ਰਿਸ਼ਤੇਦਾਰ ਦਾ ਜਿਸ ਨੇ ਉਸ ਨੂੰ ਅਮਰੀਕਾ ਵਿੱਚ ਪਹੁੰਚਣ ਵਿੱਚ ਮਦਦ ਕੀਤੀ ਸੀ ।
              ਪਿਤਾ ਦਾ ਸਾਇਆ ਵੀ ਉਸ ਇਨਸਾਨ ਦੇ ਸਿਰ ਤੋਂ ਉੱਠ ਚੁੱਕਿਆ ਸੀ ਅਤੇ ਭਾਈ ਭੈਣ ਵਿਆਹ ਕੇ ਆਪਣੇ ਘਰ ਪਹੁੰਚ ਗਏ ਸਨ ਅਤੇ ਸੁੱਖੀ ਸਾਂਦੀ ਵਸ ਰਹੇ ਸਨ । ਉਸ ਦਾ ਅਮਰੀਕਾ ਵਿਚ ਆਪਣਾ ਚੰਗਾ ਖਾਸਾ ਕਾਰੋਬਾਰ ਹੈ । ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਖਤ ਮਿਹਨਤ ਕਰਨ ਤੋਂ ਬਾਅਦ ਧਰਤੀ ਉੱਤੇ ਪੈਰ ਟਿਕਾਏ ਸਨ । ਗਰੀਬੀ ਨੂੰ ਹੰਢਾਉਂਦਿਆਂ ਉਸ ਨੇ ਇਕ ਤਹੱਈਆ ਕੀਤਾ ਸੀ ਕਿ ਜਿੰਦਗੀ ਅੰਦਰ ਉਹ ਕੁਝ ਬਣ ਕੇ ਦਿਖਾਵੇਗਾ । ਉਸ ਨੇ ਸਖ਼ਤ ਮਿਹਨਤ ਕਰਦਿਆਂ ਆਪਣੇ ਪਰਿਵਾਰ ਤੇ ਸਿਰ ਤੇ ਚੜਿਆ ਕਰਜ਼ਾ ਵੀ ਲਾਹ ਦਿੱਤਾ ਕਿ ਸ਼ਾਇਦ ਉਸ ਦਾ ਪਿਛਲਾ ਪਰਵਾਰ ਵੀ ਚੰਗੀ ਜ਼ਿੰਦਗੀ ਦਾ ਸੁੱਖ ਮਾਣ ਸਕੇ । ਹੌਲੀ-ਹੌਲੀ ਸਮਾਂ ਬੀਤਦਾ ਰਿਹਾ ਅਤੇ ਦਿਨ ਲੰਘਦੇ ਗਏ । ਫੇਰ ਉਸ ਇਨਸਾਨ ਦਾ ਆਪਣਾ ਵਿਆਹ ਹੋਇਆ ਕਬੀਲਦਾਰੀਆਂ ਵੱਧ ਗਈਆਂ ਖਰਚੇ ਵਧ ਗਏ ।
                ਰੁਝੇਵੇਂਆ ਨੇ ਜ਼ਿੰਦਗੀ ਅੰਦਰ ਆਪਣੀ ਖਾਸ ਥਾਂ ਬਣਾ ਲਈ ਸੀ ਸਮਾਂ ਬੀਤਦਾ ਜਾ ਰਿਹਾ ਸੀ ਕਿਉਂਕਿ ਉਸ ਦੇ ਆਪਣੇ ਵੀ ਬੱਚੇ ਸਨ । ਉਸ ਇਨਸਾਨ ਨੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਤੋਂ ਬਾਅਦ ਪਿੰਡ ਸਮਾਂ ਦੇਖ ਕੇ ਚੰਗੀ ਕੋਠੀ ਪਾ ਲਈ ਅਤੇ ਆਪਣੇ ਭਰਾ ਦੇ ਪਰਿਵਾਰ ਨੂੰ ਪਾਲਣਾ ਸ਼ੁਰੂ ਕੀਤਾ ਉਸ ਦੇ ਬੱਚੇ ਜੁਆਨ ਹੁੰਦੇ ਗਏ । ਪਿੰਡ ਜਿਹੜੀ ਲੱਖਾਂ ਦੀ ਲਾਗਤ ਨਾਲ ਕੋਠੀ ਪਾਈ ਸੀ ਖੁਸ਼ੀ ਨਾਲ ਭਰਾ ਦੇ ਸਪੁਰਦ ਕਰ ਦਿੱਤੀ । ਉਸ ਦੇ ਬੱਚੇ ਵੀ ਪੜ੍ਹਾਏ, ਮਾਤਾ ਦੀ ਸੇਵਾ ਵੀ ਕੀਤੀ । ਕਦੇ ਵੀ ਭਰਾ ਦਾ ਕਹਿਣਾ ਨਹੀਂ ਮੋੜਿਆ । ਪਰ ਆਖ਼ਿਰ ਉਹ ਹੀ ਹੋਇਆ ਜੋ ਹੁੰਦਾ ਆਇਆ ਹੈ । ਭਰਾ ਅਤੇ ਉਸਦੇ ਪਰਿਵਾਰ ਨਾਲ ਅੰਤਾਂ ਦੇ ਪਿਆਰ ਤੋਂ ਬਾਅਦ ਹੌਲੀ-ਹੌਲੀ ਵੱਲੋਂ ਉਸਦੇ ਨਾਲ ਹੀ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਹੜੇ ਫੋਨ ਰੋਜ਼ ਹੁੰਦੇ ਸਨ ਉਨ੍ਹਾਂ ਦੀ ਗਿਣਤੀ ਹੌਲੀ-ਹੌਲੀ ਘੱਟਦੀ ਚਲੀ ਗਈ । ਫਿਰ ਅਲਾਭਿਆਂ ਦਾ ਦੌਰ ਸ਼ੁਰੂ ਹੋਇਆ ਕਿ ਵਿਦੇਸ ਵਸਦਾ ਭਰਾ ਸਾਡਾ ਤਾਂ ਕੁਝ ਕਰਦਾ ਹੀ ਨਹੀਂ । ਇਹੋ ਹੀ ਗੱਲਾਂ ਲੋਕਾਂ ਦੇ ਢਹੇ ਚੜ੍ਹ ਗਈਆਂ ।
          ਬੱਚੇ ਗਲ਼ਤੀਆਂ ਕਰਦੇ ਗਏ ਅਤੇ ਪਰਿਵਾਰ ਵਿਚ ਦਰਾੜ ਵੱਧਦੀ ਗਈ । ਬੱਚੇ ਕਹਿਣਾ ਮੰਨਣੋ ਹਟ ਗਏ । ਖੇਤੀ ਕਰਨ ਲਈ ਭਰਾ ਨੂੰ ਲੱਖਾਂ ਦੀ ਲੈ ਕੇ ਦਿੱਤੀ ਮਸ਼ੀਨਰੀ ਅਤੇ ਪਾਈ ਕੋਠੀ ਵੀ ਉਹਨਾਂ ਨੂੰ ਬੋਝ ਲੱਗਣ ਲੱਗ ਪਈ ਹੋਵੇ । ਜਿਵੇਂ 15 - 20 ਵਰ੍ਹਿਆਂ ਦੀ ਕੀਤੀ ਮਿਹਨਤ ਅਤੇ ਭਰਾ ਦਾ ਪਾਲਿਆ ਪਰਵਾਰ ਹੁਣ ਉਸ ਦੀ ਨੁਕਤਾਚੀਨੀ ਕਰਨ ਲੱਗਿਆ ਸੀ ਕੇ ਲਓ ਜੀ ਸਾਡੇ ਲਈ ਤਾਂ ਉਸ ਨੇ ਕੀਤਾ ਹੀ ਕੁਝ ਨਹੀਂ , ਸਾਡੇ ਬੱਚੇ ਤਾਂ ਵੇਹਲੇ ਫਿਰ ਰਹੇ ਹਨ ਆਪਣਾ ਕਾਰੋਬਾਰ ਸੈਟ ਕਰ ਲਿਆ । ਪਰ ਉਸ ਵਿਦੇਸ ਵਿੱਚ ਵੱਸਦੇ ਦੇ ਭਰਾ ਦੇ ਮਨ ਵਿਚ ਅਜੇ ਵੀ ਆਪਣੇ ਭਰਾ ਅਤੇ ਉਸਦੇ ਪਰਿਵਾਰ ਅਤੇ ਬੱਚਿਆਂ ਲਈ ਇੱਕ ਪਿਆਰ ਸੀ ਪਰ ਉਹ ਉਹ ਹੁਣ ਚਾਹ ਕੇ ਵੀ ਕੁਝ ਨਹੀਂ ਸੀ ਕਰ ਸਕਦਾ । ਕਿਉਂਕਿ ਪਾਣੀ ਸਿਰ ਤੋਂ ਲੰਘ ਚੁੱਕਿਆ ਸੀ ।
               ‌‌            ਸਖਤ ਮਿਹਨਤ ਕਰਦਿਆਂ ਕਰਜ਼ਾ ਚੁੱਕ ਕੇ ਆਪਣੇ ਭਰਾ ਅਤੇ ਉਸਦੇ ਪਰਿਵਾਰ ਨੂੰ ਸੈੱਟ ਕਰਨ ਲਈ ਉਸ ਨੇ ਪੂਰਾ ਜ਼ੋਰ ਲਗਾਇਆ ਗੱਲ ਨਾ ਬਣ ਸਕੀ ਜਿਵੇਂ ਸਿਆਣੇ ਕਹਿੰਦੇ ਨੇ ਕੇ ਕਈ ਗੱਲਾਂਬਾਤਾਂ ਤੇ ਕਿਸਮਤ ਲੜਦੀ ਹੈ ਉਹੀ ਕੁਝ ਉਸ ਵਿਦੇਸ਼ ਵਾਲੇ ਇਨਸਾਨ ਦੇ ਭਰਾ ਨਾਲ ਵਾਪਰ ਰਿਹਾ ਸੀ ਪਰ ਉਸ ਪੰਜਾਬ ਬੈਠੇ ਭਰਾ ਨੂੰ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਭ ਕਾਸੇ ਦਾ ਦੋਸ਼ੀ ਉਸ ਦਾ ਵਿਦੇਸ਼ ਵਿਚਲਾ ਭਰਾ ਹੀ ਹੋਵੇ । ਬਹੁਤ ਚਿਰ ਸੋਚਣ ਤੋਂ ਬਾਅਦ ਵਿਦੇਸ਼ ਵਸਦੇ ਉਸ ਭਲੇ ਪੁਰਸ਼ ਦੇ ਸੀਨੇ ਵਿਚੋਂ ਸਿਰਫ ਇਕ ਹੀ ਗੱਲ ਨਿਕਲਦੀ ਸੀ ਕਿ ਆਖਰ ਉਸ ਦਾ ਕਸੂਰ ਕੀ, ਸੀ ਕੀ ਕਸੂਰ ਸੀ ਉਸਦਾ ਜਿਹੜਾ ਉਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਉਹ ਵੀ ਆਪਣਿਆਂ ਵੱਲੋਂ । ਆਖਰ ਬਹੁਤ ਚਿਰ ਸੋਚਣ ਤੋਂ ਬਾਅਦ ਸਿਰਫ ਇਕ ਹੀ ਗੱਲ ਸਾਹਮਣੇ ਆਉਂਦੀ ਸੀ ਸ਼ਾਇਦ ਕੁਦਰਤ ਨੂੰ ਇਹ ਮਨਜ਼ੂਰ ਸੀ । ਪਰ ਅੰਦਰਲੀ ਗੱਲ ਦਾ ਕਿਸੇ ਨੂੰ ਸ਼ਾਇਦ ਨੂੰ ਨਹੀਂ ਪਤਾ ਹੈ ।

ਲੇਖਕ ਸਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਯੂ. ਐੱਸ. ਏ.
5592850841

ਰੁੱਤ 'ਵਾਅਦੇ ਕਰਨ' ਦੀ ਆਈ .. - ਸ਼ਿੰਦਰ ਸਿੰਘ ਮੀਰਪੁਰੀ


- ਆਉਣ ਵਾਲੀ 10 ਮਈ ਨੂੰ ਲੋਕ ਸਭਾ ਹਲਕਾ ਜਲੰਧਰ ਦੇ ਵੋਟਰਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕਰ ਕੇ ਆਪਣਾ ਨਵਾਂ ਮੈਂਬਰ ਪਾਰਲੀਮੈਂਟ ਚੁਣਨ ਦਾ ਰਾਹ ਪੱਧਰਾ ਕਰਨਾ ਹੈ । ਕਿਉਂਕਿ ਕਿਉਂਕਿ ਓੱਥੋਂ ਮੌਜੂਦਾ ਕਾਂਗਰਸੀ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਚੁੱਕੀ ਹੈ । ਹੁਣ ਵੋਟਾਂ ਪੈਣ ਵਾਲੇ ਦਿਨ ਤੋਂ 2 ਦਿਨ ਪਹਿਲਾਂ ਤਕ ਪੰਜਾਬ ਦੀਆਂ ਸਾਰੀਆਂ ਹੀ ਰਾਜਸੀ ਧਿਰਾਂ ਵੱਲੋਂ ਚੋਣ ਅਖਾੜੇ ਦੇ ਵਿੱਚ ਕੁੱਦ ਕੇ ਵਾਅਦਿਆਂ ਅਤੇ ਦੇ ਲਾਰਿਆਂ ਦੀ ਰਾਜਨੀਤੀ ਰਾਹੀਂ ਆਪਣੀ 'ਸੱਤਾ ਦੇ ਸੂਰਜ' ਨੂੰ ਚਮਕਾਉਣ ਦਾ ਯਤਨ ਕੀਤਾ ਜਾਵੇਗਾ ਇਹ ਵੱਖਰੀ ਗੱਲ ਹੈ ਕਿ ਸਿਆਸੀ ਆਗੂਆਂ ਦੇ ਕੀਤੇ ਵਾਅਦੇ, ਦਾਅਵਿਆਂ ਦੇ ਰੂਪ ਵਿੱਚ ਬਦਲਦੇ ਹਨ ਜਾਂ ਨਹੀਂ । ਸੱਤਾਧਾਰੀ ਧਿਰ ਆਪ , ਕਾਂਗਰਸ, ਅਕਾਲੀ ਦਲ ਭਾਜਪਾ, ਆਦਿ ਵਲੋਂ ਜਿੱਤ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾਵੇਗੀ ।
                           ਹਰ ਵਾਰ ਦੀ ਤਰ੍ਹਾਂ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਅਤੇ ਵੋਟਾਂ ਬਟੋਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ 'ਆਪਣੇ ਪਾਲ਼ੇ' ਵਿਚ ਖਿੱਚਣ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾਵੇਗੀ । ਸਿਆਸੀ ਧਿਰਾਂ ਵੱਲੋਂ 'ਸੱਤਾ ਦਾ ਸੁਆਦ' ਮਾਨਣ ਦੇ ਲਈ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਧੂੰਆਧਾਰ ਤਕਰੀਰਾਂ ਕਰਕੇ ਉਨ੍ਹਾਂ ਨੂੰ ਆਪਣੇ ਨੇੜੇ ਲਿਆਉਣ ਦਾ ਯਤਨ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ । ਪੰਜਾਬ ਦੇ ਲੋਕਾਂ ਦੇ ਅਸਲੀ ਦਿਲਾਂ ਦੇ ਦਰਦ ਨੂੰ ਕਿਸੇ ਵੀ ਪਾਰਟੀ ਵੱਲੋਂ ਸਮਝਣ ਦਾ ਯਤਨ ਹੀ ਕੀਤਾ ਨਹੀਂ ਕੀਤਾ ਜਾ ਰਿਹਾ ਜਾਂ ਜਾਣ- ਬੁੱਝ ਕੇ ਉਸ ਨੂੰ ਅਣਗੌਲਿਆਂ ਕਰਨ ਦੀ ਕਵਾਇਦ ਤੇਜ਼ ਹੋ ਚੁੱਕੀ ਵਿਖਾਈ ਦਿੰਦੀ ਹੈ । ਇਸ ਆਲਮ ਦੇ ਕਾਰਨ ਚਾਰੇ ਪਾਸੇ ਸੰਨਾਟਾ ਛਾਇਆ ਵਿਖਾਈ ਦਿੰਦਾ ਹੈ ਸਿਵਾਏ ਸਿਆਸੀ ਰਾਮ ਰੌਲੇ ਦੇ  ।
                           ‎ਕਰਜ਼ੇ ਦੇ ਵਿੱਚ ਧੁਰ ਅੰਦਰ ਤਕ ਡੁੱਬ ਚੁੱਕੇ ਪੰਜਾਬ ਦੇ ਵਾਸੀਆਂ ਨੂੰ ਕੇਵਲ ਮੁਫ਼ਤ ਖੋਰੀ ਅਤੇ ਲਾਲਚ ਦੇ ਘਨੇੜੇ ਚੜ੍ਹ ਕੇ ਵੋਟਾਂ ਭੁਗਤਾਉਣ ਦੀਆਂ ਕੀਤੀਆਂ ਜਾ ਰਹੀਆਂ ਬੇਨਤੀਆਂ ਨਿੱਜੀ ਹਿੱਤਾਂ ਦੀ ਪੂਰਤੀ ਤਾਂ ਕਰ ਸਕਦੀਆਂ ਹਨ ਪਰ ਪੰਜਾਬ ਦਾ ਭਲਾ ਕਦੇ ਵੀ ਨਹੀਂ ਕਰ ਸਕਦੀਆਂ । ਹੈਰਾਨੀ ਦੀ ਹੱਦ ਹੋ ਚੁੱਕੀ ਹੈ ਕਿ ਪੰਜਾਬ ਦੇ ਵਾਸੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੀ ਬਜਾਏ ਮੁਫ਼ਤਖੋਰੀ ਦਾ 'ਜਾਮ' ਪਿਆ ਕੇ 'ਪੰਜਾਬੀਆਂ ਦੀ ਗ਼ੈਰਤ ਨੂੰ ਲਾਲਚ ਦੇ ਆਟੇ ਵਿੱਚ ਗੁੰਨ੍ਹ ਕੇ ਸਿਆਸੀ ਚੁੱਲ੍ਹੇ ਉੱਤੇ ਰਾੜ੍ਹਿਆ' ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਪਾਸਿਓਂ ਸਹੀ ਨਹੀਂ ਠਹਿਰਾਇਆ ਜਾ ਸਕਦਾ । ਚਾਰੇ ਪਾਸੇ ਨਿਗ੍ਹਾ ਮਾਰਦਿਆਂ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਮੁਫ਼ਤਖੋਰੀ ਅਤੇ ਲਾਲਚ ਦੇ ਸਿਰ ਤੇ ਆਪਣੀ ਸਰਕਾਰ ਦੀ ਸਥਾਪਤੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ । ਕਦੇ-ਕਦੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬ ਦੇ ਰਾਜਸੀ ਨੇਤਾ ਮੁਫ਼ਤਖੋਰੀ-ਮੁਫ਼ਤਖੋਰੀ ਦੀ ਖੇਡ ਖੇਡ ਰਹੇ ਹੋਣ । ਪਰ ਇਹ ਕੋਈ ਨਹੀਂ ਸੋਚਦਾ ਕਿ ਇਨ੍ਹਾਂ ਕੁਝ ਮੁਫ਼ਤ ਦਾ ਦੇਣ ਦੇ ਲਈ ਪੈਸਾ ਕਿੱਥੋਂ ਆਵੇਗਾ ।
                           ‎ਪੰਜਾਬ ਦੀ ਸਿਆਸਤ ਇਸ ਵੇਲੇ ਬਾਂਦਰਕੀਲੇ ਦਾ ਅਖਾੜਾ ਬਣੀ ਨਜ਼ਰ ਆਉਂਦੀ ਹੈ ਜੋ ਵੀ ਸਿਆਸੀ ਨੇਤਾ ਸੱਚ ਅਤੇ ਹੱਕ ਦੀ ਗੱਲ ਕਰਦਾ ਹੈ ਉਸ ਦੇ ਪਿੱਛੇ ਬਾਕੀ ਸਿਆਸੀ ਧਿਰਾਂ ਦੇ ਆਗੂ ਹੱਥ ਧੋ ਕੇ ਪੈ ਜਾਂਦੇ ਹਨ । ਜੋ ਪੰਜਾਬ ਦੇ ਮੁੱਦੇ ਚੁੱਕ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਉਸ ਦੀ ਗੱਲ ਨੂੰ ਰੋਲ ਘਚੋਲੇ ਵਿੱਚ ਰੌਂਦ ਦੇਣਾ ਅੱਜ ਦੇ ਸਿਆਸੀ ਨੇਤਾਵਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ । ਇਸ ਦੇ ਮੁਕਾਬਲੇ ਤੇ ਜੋ ਸਿਆਸੀ ਆਗੂ ਝੂਠ ਦੀ ਪੰਡ ਲੈ ਕੇ ਰਾਜਨੀਤੀ ਦੇ ਬਾਜ਼ਾਰ ਵਿੱਚ ਵੇਚਣ ਨਿਕਲਦਾ ਹੈ ਉਸ ਦਾ ਝੂਠ 'ਸਾਝਰੇ' ਹੀ ਵਿਕ ਜਾਣਾ ਆਮ ਗੱਲ ਬਣ ਚੁੱਕੀ ਹੈ । ਮੇਰੇ ਖਿਆਲ ਮੁਤਾਬਕ ਜੋ ਸਿਆਸੀ ਆਗੂ ਸੱਤ ਦਹਾਕਿਆਂ ਤਕ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀਆਂ ਮੁੱਖ ਲੋੜਾਂ ਪੂਰੀਆਂ ਨਹੀਂ ਕਰ ਸਕੇ ਉਨ੍ਹਾਂ ਤੋਂ ਆਸ ਰੱਖਣੀ ਨਾਮੁਮਕਿਨ ਹੈ । ਸਿੱਖਿਆ, ਭ੍ਰਿਸ਼ਟਾਚਾਰ ਅਤੇ ਵਿਕਾਸ ਨਾਂ ਦੇ ਸ਼ਬਦਾਂ ਨੂੰ ਸੁਣ-ਸੁਣ ਕੇ ਦੇਸ਼ ਦੇ ਵਾਸੀ ਅੱਕ ਚੁੱਕੇ ਹਨ । ਪਰ ਸਿਤਮ ਦੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਬਦਲ ਕੁਝ ਵੀ ਨਹੀਂ ਰਿਹਾ ।
                           ‎ਹੁਣ ਫੇਰ ਲਗਾਤਾਰ ਕਈ ਦਿਨ ਵੋਟਰਾਂ ਨੂੰ ਵੱਡੇ-ਵੱਡੇ ਵਾਅਦੇ ਸੁਣਨ ਨੂੰ ਮਿਲਣਗੇ ਅਤੇ ਲਾਰਿਆਂ ਦੀਆਂ ਪੰਡਾਂ ਪੰਜਾਬ ਵਾਸੀਆਂ ਦੇ ਸਿਰ ਤੇ ਰੱਖ ਕੇ ਨੇਤਾ ਲੋਕ ਅਗਲੇ ਸਾਲਾਂ ਲਈ ਰਫੂਚੱਕਰ ਹੋ ਜਾਣਗੇ । ਵਿਕਾਸ ਅਤੇ ਸਿੱਖਿਆ ਦੇ ਤੰਤਰ ਨੂੰ ਮਜ਼ਬੂਤ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਟਾਹਰਾਂ ਮਾਰੀਆਂ ਜਾਣਗੀਆਂ , ਸੂਬੇ ਨੂੰ ਕਰਜ਼ਾ ਮੁਕਤ ਕਰਕੇ ਨਵੀਂ ਵਿਉਂਤਬੰਦੀ ਰਾਹੀਂ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਕੀਤੇ ਜਾਣਗੇ । ਵੋਟਰਾਂ ਨੂੰ ਸਭ ਕੁਝ ਫ੍ਰੀ ਦੇਣ ਦੀ ਰਣਨੀਤੀ ਰਾਹੀਂ 'ਸਿਆਸੀ ਗੇਂਦ' ਨੂੰ ਆਪਣੇ ਪਾਲ਼ੇ ਵਿਚ ਕਰਨ ਦਾ ਕਰਨ ਦੇ ਲਈ ਹਰ ਪੱਥਰ ਪਲਟਾਇਆ ਜਾਵੇਗਾ । ਪਰ ਸਿਆਸੀ ਆਗੂਆਂ ਵੱਲੋਂ ਕੀਤੇ ਵਾਅਦੇ ਹਕੀਕਤ ਵਿੱਚ ਬਦਲ ਜਾਣਗੇ ਇਸ ਵਾਰੇ ਕੁਝ ਨਹੀਂ ਕਿਹਾ ਜਾ ਸਕਦਾ । ਸੋ ਵੋਟ ਪਾਉਣ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਇੱਕ ਸੁਆਲ ਤਾਂ ਜ਼ਰੂਰ ਕਰਨਾ ਬਣਦਾ ਹੈ ਕਿ ਜੇਕਰ ਤੁਸੀਂ ਹਰ ਪੰਜਾਂ ਸਾਲਾਂ ਬਾਅਦ ਹਰ ਮੁੱਦੇ ਤੇ ਇੰਨੇ ਵਾਅਦੇ ਅਤੇ ਦਾਅਵੇ ਕਰਦੇ ਹੋ ਕਿ ਅਸੀਂ ਆਹ ਕਰ ਦਿੱਤਾ, ਅਸੀਂ ਅੌਹ ਕਰ ਦਿੱਤਾ ਤਾਂ ਸਾਡੇ ਰੰਗਲੇ ਪੰਜਾਬ ਦੀ ਇਸ ਦੁਰਦਸ਼ਾ ਲਈ ਜ਼ਿੰਮੇਵਾਰ ਕੌਣ ਹੈ ਅਤੇ ਇਸ ਦੇ ਕਾਰਨ ਕੀ ਹਨ ਇਸ ਨੂੰ ਹੱਲ ਕਰਨ ਦੇ ਲਈ ਤੁਹਾਡੇ ਕੋਲ ਕੀ 'ਗਿੱਦੜਸਿੰਗੀ' ਹੈ । ਇਹ ਸਵਾਲ ਹਰ ਵੋਟਰ ਦੀ ਜ਼ੁਬਾਨ ਤੇ ਲਾਜ਼ਮੀ ਹੈ । ਚੰਗਾ ਹੋਵੇ ਤਬਾਹ ਹੋ ਰਹੇ ਪੰਜਾਬ ਦੇ ਪੰਜਾਬ ਨੂੰ ਬਚਾਉਣ ਦੇ ਲਈ ਸਾਰੀਆਂ ਹੀ ਸਿਆਸੀ ਧਿਰਾਂ ਸੱਚੇ-ਮਨੋਂ ਪਹਿਲ ਕਰਨ ਤਾਂ ਸੱਚ ਦਾ ਸੂਰਜ ਚਮਕ ਸਕਦਾ ਹੈ । ਨਹੀਂ ਤਾਂ ਹਰ ਵਾਰ ਦੀਆਂ ਚੋਣਾਂ ਨੂੰ ਕੇਵਲ ਵਾਅਦੇ ਵੇਚਣ ਦੀ ਰੁੱਤ ਹੀ ਆਖ ਸਕਦੇ ਹਾਂ ।
               ਸ਼ਿੰਦਰ ਸਿੰਘ ਮੀਰਪੁਰੀ
              ਫਰਿਜ਼ਨੋ ਅਮਰੀਕਾ
           5592850841

ਹੋਲੇ ਮਹੱਲੇ ਤੇ ਹੁੱਲੜਬਾਜ਼ੀ.. - ਸਿੰਦਰ ਸਿੰਘ ਮੀਰਪੁਰੀ


- ਸਾਡੇ ਗੁਰੂ ਸਾਹਿਬਾਨ ਵੱਲੋਂ ਹੋਲੇ ਮਹੱਲੇ ਦੇ ਮਹੱਤਵ ਨੂੰ ਸਮਝਾਉਣ ਦੇ ਨਾਲ਼-ਨਾਲ਼ ਜ਼ਿੰਦਗੀ ਤੋਂ ਇਲਾਵਾ ਧਾਰਮਿਕ ਖੇਤਰ ਅੰਦਰ ਅਸਲੀ ਰੰਗਾਂ ਅਤੇ ਸਹੀ ਜਗ੍ਹਾ ਦੀ ਪਹਿਚਾਣ ਕਰਨ ਦੀ ਨੀਤੀ ਤਹਿਤ ਇਸ ਨੂੰ ਹੋਲੇ-ਮਹੱਲੇ ਦਾ ਨਾਮ ਦਿੱਤਾ ਗਿਆ । ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਕਿਸੇ ਮੰਤਵ ਤਹਿਤ ਆਪਣੀ ਕੌਮ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦੇ ਲਈ ਬਹੁਤ ਕੁਝ ਹੋਰਨਾਂ ਨਾਲੋਂ ਵੱਖਰਾ ਸਿਰਜ ਦਿੱਤਾ । ਪਰ ਨਾਲ ਦੀ ਨਾਲ ਬਹੁਤ ਸਵਾਲ ਮਨ ਵਿੱਚ ਹੁੰਦੇ ਹਨ ਕਿ ਅਸੀਂ ਕੀ ਕਰ ਰਹੇ ਹਾਂ । ਅਸੀਂ ਕਿੱਥੇ ਕੁ ਖੜ੍ਹੇ ਹਾਂ । ਅਸੀਂ ਅਜਿਹੇ ਹੋਰ ਬਹੁਤ ਸਾਰੇ ਧਾਰਮਿਕ ਤਿਉਹਾਰਾਂ ਨੂੰ ਕਿਸ ਬਦਲਵੇਂ ਰੂਪ ਵਿਚ ਤਬਦੀਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ । ਇਹ ਕੁਝ ਇਕ ਦਿਨ ਤੋਂ ਸ਼ੁਰੂ ਨਹੀਂ ਹੋਇਆ ਪਿਛਲੇ ਲੰਬੇ ਸਮੇਂ ਤੋਂ ਸਾਡੀ ਕੌਮ ਅਤੇ ਕਈ ਨੌਜਵਾਨ ਅਜਿਹਾ ਕੁਝ ਧਾਰਮਿਕ ਅਸਥਾਨਾਂ ਉਤੇ ਕਰ ਰਹੇ ਹਨ ਜਿਸ ਨਾਲ ਕੌਮ ਦਾ ਸਿਰ ਨੀਵਾ ਹੋਣ ਤੋਂ ਇਲਾਵਾ ਸਿਰਫ ਨਮੋਸ਼ੀ ਪੱਲੇ ਪੈ ਰਹੀ ਹੈ ਅਤੇ ਪੂਰੀ ਦੁਨੀਆਂ ਅੰਦਰ ਕੌਮ ਦਾ ਸਿਰ ਨੀਵਾਂ ਹੋ ਰਿਹਾ ।
                 ਕਦੇ ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਾਡੇ ਨੌਜਵਾਨਾਂ ਦਾ ਹੁੱਲੜਬਾਜ਼ੀ ਦੇ ਨਾਲ ਪੁਰਾਣਾ ਰਿਸ਼ਤਾ ਨਾਤਾ ਹੋਵੇ ਕਿਉਂਕਿ ਉਨ੍ਹਾਂ ਨੂੰ ਸਿਵਾਏ ਕੁੱਟਮਾਰ ਦੇ ਕੁਝ ਪਤਾ ਹੀ ਨਹੀਂ ਹੈ । ਜੋ ਕੁਝ ਇਸ ਵਰ੍ਹੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਉਸ ਨੂੰ ਸੁਣ ਕੇ ਹਰ ਸਿੱਖ ਦਾ ਹਿਰਦਾ ਛਲਣੀ ਹੋ ਗਿਆ ਕਿ ਕਿੰਝ ਬੇਰਹਿਮੀ ਨਾਲ ਸਾਡੇ ਕੁਝ ਨੌਜਵਾਨਾਂ ਵੱਲੋਂ ਉਥੇ ਨਿਹੰਗ ਬਾਣੇ ਦੇ ਰੂਪ ਵਿਚ ਇੱਕ ਕੈਨੇਡਾ ਦੇ ਵਾਸੀ ਇੱਕ ਸਿੱਖ ਨੌਜਵਾਨ ਪਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ । ਜਦ ਕੇ ਗੱਲ ਸਿਰਫ ਗੱਡੀ ਵਿੱਚ ਚੱਲ ਰਹੇ ਮਾੜੇ ਗੀਤਾਂ ਦੀ ਹੋਣ ਤੋਂ ਬਾਅਦ ਨੌਜਵਾਨਾਂ ਦਾ ਤਕਰਾਰ ਹੋ ਗਿਆ ਅਤੇ ਗੱਲ ਕਤਲ ਤੱਕ ਪਹੁੰਚ ਗਈ । ਕਾਰਨ ਭਾਵੇਂ ਕੁਝ ਵੀ ਰਹੇ ਹੋਣ । ਭਾਵੇਂ ਗ਼ਲਤੀ ਕਿਸ ਦੀ ਮਰਜ਼ੀ ਹੋਵੇ ਪਰ ਜੋ ਕੁਝ ਹੋਇਆ ਹੈ ਬਹੁਤ ਮਾੜਾ ਹੋਇਆ ਹੈ । ਇੱਕ ਮਾਂ ਦੇ ਪੁੱਤ ਦਾ ਕਤਲ ਹੋ ਗਿਆ ਅਤੇ ਉਸ ਨੂੰ ਮਾਰਨ ਵਾਲੇ ਲੋਕ ਹੁਣ ਜੇਲ ਵਿੱਚ ਜਾਣਗੇ । ਨੁਕਸਾਨ ਕਿਸ ਦਾ ਹੋਇਆ ਇਹ ਗੱਲਾਂ ਧਿਆਨ ਜਰੂਰ ਮੰਗਦੀਆਂ ਹਨ । ਨੌਜਵਾਨੀ ਨੂੰ ਲੋਕ ਕੋਸ ਰਹੇ ਹਨ ਕੌਮ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹਨ ਕਿ ਇਹਨਾਂ ਦਾ ਹਾਲ ਤਾਂ ਚਾਰੇ ਪਾਸੇ ਹੀ ਅਜਿਹਾ ਹੈ ਕਿਉਂ ਕਰਵਾ ਰਹੇ ਹਨ ਕੁਝ ਲੋਕ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ।
              ਕੀ ਕਸੂਰ ਸੀ ਨਿਹੰਗ ਸਿੰਘ ਦਾ ਕਿਉਂ ਉਸ ਦਾ ਕਤਲ ਕਰ ਦਿੱਤਾ ਗਿਆ ਉਹ ਵੀ ਕਿਸੇ ਸਿਰ ਦਾ ਸਾਈਂ ਸੀ ਕਿਸੇ ਬੱਚੇ ਦਾ ਬਾਪ ਸੀ । ਭਾਵੇਂ ਬਾਅਦ ਵਿਚ ਆਈ ਵੀਡੀਓ ਨੇ ਕਾਫੀ ਕੁਝ ਨਵੀਆਂ ਤਸਵੀਰਾਂ ਪੇਸ਼ ਕੀਤੀਆਂ ਅਸੀ ਪਹਿਲਾਂ ਹੀ ਆਖ ਚੁੱਕੇ ਹਾਂ ਕਸੂਰ ਜਿਸ ਦਾ ਮਰਜ਼ੀ ਹੋਵੇ ਪਰ ਇਹ ਕੰਮ ਬੇਹੱਦ ਮਾੜਾ ਅਤੇ ਹੋਇਆ ਹੈ । ਕੁਝ ਸਿੱਖ ਵਿਰੋਧੀ ਤਾਕਤਾਂ ਤਾਂ ਆਪਣੇ ਆਪ ਇਹ ਗੱਲਾਂ ਚਾਹੁੰਦੀਆਂ ਹਨ ਕਿ ਸਿੱਖ ਕੌਮ ਅੰਦਰ ਖਾਨਾਜੰਗੀ ਵਧੇ ਪਰ ਅਸੀਂ ਬਿਨਾਂ ਸੋਚੇ-ਸਮਝੇ ਵਧਾ ਰਹੇ ਹਨ ਅਤੇ ਇਸ ਨੂੰ ਹਵਾ ਦੇਣ ਦਾ ਕੋਈ ਵੀ ਮੌਕਾ ਅਸੀਂ ਖਾਲੀ ਨਹੀ ਜਾਣ ਦੇ ਰਹੇ । ਉਸ ਤੋਂ ਬਾਅਦ ਮਨੀਕਰਨ ਵਿਖੇ ਜੋ ਕੁਝ ਹੋਇਆ ਉਸ ਨਾਲ ਸਿੱਖ ਕੌਮ ਨੂੰ ਸਿਵਾਏ ਨਮੋਸ਼ੀ ਦੇ ਕੁਝ ਨਹੀਂ ਮਿਲਨਾ । ਪੂਰੀ ਦੁਨੀਆਂ ਅੰਦਰ ਸਿੱਖ ਕੌਮ ਦਾ ਅਕਸ ਧੁੰਦਲਾ ਕਰਦੀਆਂ ਅਜਿਹੀਆਂ ਗੱਲਾਂ ਕਿਉਂਕਿ ਗਏ ਮਾਰ-ਕੁੱਟ ਕਿਸੇ ਮਸਲੇ ਦਾ ਹੱਲ ਨਹੀਂ । ਜੇ ਦੋ ਧਿਰਾਂ ਦਰਮਿਆਨ ਝਗੜਾ ਵੀ ਹੁੰਦਾ ਹੈ ਤਾਂ ਉਸ ਨੂੰ ਬੈਠ ਕੇ ਨਿਪਟਾਇਆ ਜਾ ਸਕਦਾ ਹੈ ਸਿਰਫ ਕਾਤਾਲਾਨ ਅਤੇ ਹਥਿਆਰਾਂ ਤਕ ਕਿਉਂ ਪਹੁੰਚ ਜਾਂਦੀ ਹੈ ਅੱਜ ਦੀ ਨੌਜਵਾਨੀ । ਸਾਡੀ ਕੌਮ ਦੇ ਆਗੂ ਕਿਉਂ ਸੁੱਤੇ ਪਏ ਹਨ । ਕਿਉਂ ਉਨ੍ਹਾਂ ਦੀਆਂ ਸਰਗਰਮੀਆਂ ਆਪਣੀ ਹੀ ਕੌਮ ਦੇ ਖਿਲਾਫ ਭੁਗਤ ਰਹੀਆਂ ਹਨ ।
                ‌‌ਦਿੱਲੀ ਕਮੇਟੀ ਦੇ ਕੁਝ ਆਗੂਆਂ ਵੱਲੋਂ ਸ਼ਰਾਬ ਪੀ ਕੇ ਹੋਲੀ ਮਨਾਉਣ ਸਮੇਂ ਆਈਆਂ ਤਸਵੀਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਆਖਰ ਅਸੀਂ ਕਿੱਥੇ ਖੜ੍ਹੇ ਹਾਂ । ਸਾਨੂੰ ਕਲ ਕਦ ਆਵੇਗੀ । ਕੀ ਕਿਸੇ ਦੇ ਇਸ਼ਾਰੇ ਤੇ ਇਹ ਸਭ ਕੁਝ  ਵਿਅਕਤੀਆਂ ਵੱਲੋਂ ਕੀਤਾ ਜਾਂਦਾ ਹੈ ਇਹ ਵੀ ਕੁਝ ਨਹੀਂ ਪਤਾ ਪਰ ਪੂਰੀ ਕੌਮ ਦਾ ਸਿਰ ਨੀਵਾਂ ਜ਼ਰੂਰ ਹੋ ਰਿਹਾ ਹੈ । ਅਸੀਂ ਤਾਂ ਸਾਡੇ ਧਾਰਮਿਕ ਤਿਉਹਾਰਾਂ ਨੂੰ ਮੇਲੇ ਬਣਾ ਕੇ ਰੱਖ ਦਿੱਤਾ ਹੈ ਓਥੇ ਹੁੱਲੜਬਾਜ਼ੀ ਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਦੀ ਉਲੰਘਣਾ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ । ਸਰਕਾਰ ਚੁੱਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੁਝ ਨਹੀਂ ਕਰ ਰਹੀ ਹੈ । ਜਦ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਧਾਰਮਿਕ ਤਿਉਹਾਰਾਂ ਉੱਤੇ ਕਿਸੇ ਵੀ ਨੌਜਵਾਨ ਦੀ ਕੀਤੀ ਵਧੀਕੀ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ ਉਸ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ । ਤਾਂ ਕਿ ਇਸ ਦੇ ਨਾਲ ਵੱਧ ਰਹੀ ਗੁੰਡਾਗਰਦੀ ਨੂੰ ਨੱਥ ਪੈ ਸਕੇ । ਨਹੀਂ ਤਾਂ ਇਹਨਾ ਲੋਕਾਂ ਵੱਲੋਂ ਧਾਰਮਿਕ ਨਹੀਂ ਤਾਂ ਮਾੜੇ ਅਨਸਰਾਂ ਵੱਲੋਂ ਧਾਰਮਿਕ ਤਿਉਹਾਰਾਂ ਨੂੰ ਮੇਲੇ ਦੀ ਤਰ੍ਹਾਂ ਮਨਾਇਆ ਜਾਣ ਲਗ ਪਵੇਗਾ ਜਿਸ ਦੀ ਸ਼ੁਰੂਆਤ ਪਿਛਲੇ ਸਮੇਂ ਤੋਂ ਹੋ ਚੁਕੀ ਹੈ ।
       ਭਾਵੇਂ ਜਿਹੀਆਂ ਘਟਨਾਵਾਂ ਪਿਛਲੇ ਸਮੇਂ ਵੀ ਸਾਡੇ ਸਮਾਜ ਦਾ ਹਿੱਸਾ ਬਣਦੀਆਂ ਰਹੀਆਂ ਹਨ ਪਰ ਪਿਛਲੇ ਸਮੇਂ ਤੋਂ ਸਾਡੀ ਨੌਜਵਾਨੀ ਗੁਰੂ ਸਾਹਿਬਾਨ ਦੇ ਅਸਲ ਫਲਸਫੇ ਨੂੰ ਭੁੱਲ ਕੇ ਕਿਸੇ ਹੋਰ ਰਾਹ ਦੀ ਰਾਹੀ ਨਜ਼ਰੀ ਪੈਂਦੀ ਹੈ । ਜੋ ਆਪਣੇ ਆਪ ਤੇ ਸਾਡੇ ਸਮਾਜ ਲਈ ਬੇਹੱਦ ਘਾਤਕ ਅਤੇ ਮਾੜੀ ਹੈ । ਮਨੀਕਰਨ ਅਤੇ ਅਨੰਦਪੁਰ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ਨੇ ਨੌਜਵਾਨੀ ਦੇ ਅਕਸ ਨੂੰ ਸੱਟ ਮਾਰਨ ਦੇ ਨਾਲ ਨਾਲ ਸਿੱਖੀ ਦਾ ਅਕਸ ਧੁੰਦਲਾ ਕੀਤਾ ਹੈ । ਇਹਨਾਂ ਘਟਨਾਵਾਂ ਵਿਚ ਕਸੂਰ ਕੁਝ ਉਹ ਸਿਰਫ਼ ਚੰਦ ਨੌਜਵਾਨਾਂ ਦਾ ਹੈ ਜਦ ਕਿ ਬਦਨਾਮੀ ਪੂਰੀ ਕੌਮ ਦੀ ਹੋ ਰਹੀ ਹੈ । ਕਿੱਥੇ ਹੈ ਸਾਡੇ ਕੋਲ ਸਿੱਖ ਗੁਰੂ ਸਾਹਿਬਾਨ ਦਾ ਸ਼ਾਨਾਮੱਤਾ ਇਤਿਹਾਸ ਅਤੇ ਬਾਬੇ ਨਾਨਕ ਦਾ ਫਲਸਫਾ ਜਿਸ ਨੂੰ ਅਪਨਾਉਣਾ ਸਮੇਂ ਦੀ ਮੰਗ ਹੈ । ਸਮਾਂ ਲੰਘੇ ਤੋਂ ਸੱਪ ਦੀ ਲਕੀਰ ਕੁੱਟਣ ਵਾਲੀ ਗੱਲ ਹੋਵੇਗੀ । ਧਾਰਮਿਕ ਅਸਥਾਨਾਂ ਉਪਰ ਹੁੰਦੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਅਹਿਮ ਲੋੜ ਹੈ ।
ਲੇਖਕ - ਸਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਅਮਰੀਕਾ
5592850841

ਦੁੱਖਦਾਈ ਹੈ ਅਮਰੀਕਾ ਦੀ ਧਰਤੀ ਤੇ ਸੜਕ ਹਾਦਸਿਆਂ 'ਚ ਮਨੁੱਖੀ ਜਾਨਾਂ ਦਾ ਜਾਣਾ .. - ਸਿੰਦਰ ਸਿੰਘ ਮੀਰਪੁਰੀ

ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਅੰਦਰ ਸੜਕੀ ਹਾਦਸਿਆਂ ਦੌਰਾਨ ਹੋ ਰਹੀਆਂ ਦਰਦਨਾਕ ਮੌਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਜੋ ਬੇਹੱਦ ਅਫ਼ਸੋਸਨਾਕ ਵਰਤਾਰਾ ਹੈ ਗਲਤੀ ਭਾਵੇਂ ਕਿਸੇ ਦੀ ਵੀ ਹੋਵੇ ਪਰ ਇੱਕ ਜਾਨ ਦਾ ਜਾਣਾ ਬੇਹੱਦ ਦੁੱਖਦਾਈ ਕਾਰਨ ਬਣਦਾ ਹੈ । ਉਸ ਦੇ ਪਰਿਵਾਰ ਦੇ ਲਈ , ਇੱਕ ਇਨਸਾਨ ਦੇ ਬੱਚਿਆਂ ਦੇ ਲਈ ਅਤੇ ਉਸ ਦੇ ਆਲੇ ਦੁਆਲੇ ਦੇ ਦੋਸਤ ਮਿੱਤਰਾਂ ਯਾਰਾਂ ਦਾ ਹਾਲ ਜੋ ਹੁੰਦਾ ਹੈ ਉਸ ਨੂੰ ਲੁਕੋਇਆ ਨਹੀਂ ਜਾ ਸਕਦਾ । ਹਰ ਰੋਜ਼ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਅਮਰੀਕਾ ਦੀ ਧਰਤੀ ਤੇ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਦੇ ਨਾਲ ਹਰ ਇਨਸਾਨ ਦਾ ਮਨ ਝੰਜੋੜਿਆ ਜਾਂਦਾ ਹੈ ਕਿ ਕਿਉਂ ਹੋ ਰਿਹਾ ਹੈ ਇਹ ਸਭ ਕੁਝ ਇਸ ਧਰਤੀ ਉੱਤੇ ਇਸੇ ਤਰ੍ਹਾਂ ਬੀਤੇ ਦਿਨ ਹੋਏ ਕਈ ਸੜਕ ਹਾਦਸਿਆਂ ਨੇ ਮਨ ਨੂੰ ਡੂੰਘੀ ਸੱਟ ਮਾਰੀ ਅਤੇ ਕੁਝ ਸਤਰਾਂ ਲਿਖਣ ਲਈ ਮਜਬੂਰ ਕੀਤਾ ।
                                ਬਿਨਾਂ ਸ਼ੱਕ ਕਈ ਇਨਸਾਨ ਹੁੰਦੇ ਨੇ ਜੋ ਮਿਲਣਸਾਰ ਹੁੰਦੇ ਨੇ ਉਨ੍ਹਾਂ ਦਾ ਚਲੇ ਜਾਣਾ ਨਾ ਭੁੱਲਣਯੋਗ ਵਿਛੋੜਾ ਹੁੰਦਾ ਹੈ । ਲੰਘੇ ਦਿਨੀਂ ਸਿਕਾਗੋ ਨੇੜੇ ਸੁਖਵਿੰਦਰ ਸਿੰਘ ਨਾਲ ਹੋੲੇ ਸੜਕੀ ਹਾਦਸੇ ਨੇ ਮਨੁੱਖੀ ਰੂਹਾਂ ਨੂੰ ਹਲੂਣ ਕੇ ਰੱਖ ਦਿੱਤਾ । ਉਸ ਤੋਂ ਬਾਅਦ ਵਰਜੀਨਿਆ , ਫਰਿਜਨੋ , ਵਿਖੇ ਹੋੲੇ ਮਨੁੱਖੀ ਜਾਨਾਂ ਦੇ ਘਾਣ ਨੇ ਲੂ ਕੰਡੇ ਖੜ੍ਹੇ ਕਰ ਦਿਤੇ । ਅੱਜ ਤੱਕ ਕਿਸੇ ਵੀ ਇਨਸਾਨ ਨੇ ਇਹ ਨਹੀਂ ਆਖਿਆ ਕਿ ਗਲਤੀ ਮੇਰੀ ਹੈ ਹਰ ਸਮੇਂ ਗਲਤੀ ਦੂਜੇ ਇਨਸਾਨ ਦੀ ਨਿਕਲਦੀ ਹੈ ਹਾਦਸੇ ਦੇ ਭਾਵੇਂ ਕਾਰਨ ਕੁਝ ਵੀ ਬਣੇ ਹੋਣ ਪਰ ਕਿਸੇ ਨੇ ਵੀ ਆਪ ਦੀ ਗਲਤੀ ਮੰਨਣ ਦੀ ਕਦੇ ਵੀ ਕੋਸ਼ਿਸ਼ ਨਹੀਂ । ਇੱਕ ਤੋਂ ਬਾਅਦ ਇੱਕ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਨੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਉੱਥੋਂ ਦੇ ਰਹਿਣ ਵਾਲੇ ਬਾਸ਼ਿੰਦਿਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ ਕਿ ਆਖਰ ਕਦੋਂ ਤੱਕ ਵਰਤਾਰਾ ਮਨੁੱਖੀ ਜ਼ਿੰਦਗੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਨਿਘਲਦਾ ਰਹੇਗਾ ਕਿਉਂਕਿ ਜਾਨਾਂ ਦਾ ਅਜਾਈਂ ਜਾਣਾ ਇੱਕ ਬੇਹੱਦ ਮਾੜਾ ਕਾਰਨ ਮੰਨਿਆ ਜਾ ਰਿਹਾ ਹੈ ।
                                ‎ਅਜੇ ਸੁਖਵਿੰਦਰ ਸਿੰਘ ਦੇ ਸਿਵੇ ਦੀ ਅੱਗ ਠੰਢੀ ਨਹੀਂ ਸੀ ਹੋਈ ਕਿ ਉਸ ਤੋਂ ਬਾਅਦ ਟੈਕਸਸ ਨੂੰ ਗੱਡੀ ਲੈ ਕੇ ਜਾ ਰਹੇ ਮੁਖਤਿਆਰ ਸਿੰਘ ਧਾਰੀਵਾਲ ਦੀ ਬੇਵਕਤੀ ਮੌਤ ਨਾਲ ਪੰਜਾਬੀ ਭਾਈਚਾਰੇ ਅੰਦਰ ਇੱਕ ਤਰ੍ਹਾਂ ਦਾ ਸਨਾਟਾ ਸਾਹ ਗਿਆ । ਵਾਹ ਮੇਰਿਆਂ ਰੱਬਾ ਕਿੱਥੋਂ ਭਾਲਾਂਗੇ ਅਜਿਹੀਆਂ ਰੂਹਾਂ ਨੂੰ ਜਿਹੜੀਆਂ ਇਨ੍ਹਾਂ ਭਿਆਨਕ ਸੜਕ ਹਾਦਸਿਆਂ ਦੌਰਾਨ ਸਾਡੇ ਕੋਲੋਂ ਇੱਕ ਇੱਕ ਕਰਕੇ ਦੂਰ ਜਾ ਰਹੀਆਂ ਨੇ । ਇਸ 38 ਸਾਲਾ ਨੌਜਵਾਨ ਦੀ ਮੌਤ ਦੇ ਕਾਰਨ ਕੀ ਬਣੇ ਇਹ ਭਾਵੇਂ ਅਜੇ ਵੀ ਜਾਂਚ ਦਾ ਵਿਸ਼ਾ ਏ ਪਰ ਇੱਕ ਖ਼ਿਆਲ ਮਨ ਦੇ ਵਿੱਚ ਵਾਰ ਵਾਰ ਆਉਂਦਾ ਹੈ ਕਿ ਕਿਉਂ ਹੋ ਰਿਹਾ ਇਹ ਸਭ ਕੁਝ । ਲਾਡਾਂ ਨਾਲ ਪਾਲੀਆਂ ਮਨੁੱਖੀ ਜ਼ਿੰਦਗੀਆਂ ਭੰਗ ਦੇ ਭਾਣੇ ਇਸ ਦੁਨੀਆਂ ਤੋਂ ਜਾ ਰਹੀਆਂ ਨੇ ਕਿਉਂ ।  ਜੇਕਰ ਭਾਰਤ ਦੇ ਮੁਕਾਬਲੇ ਅਮਰੀਕਾ ਦੇ ਸੜਕੀ ਸਿਸਟਮ ਦੀ ਗੱਲ ਕਰੀਏ ਤਾਂ ਸਾਡੇ ਨਾਲੋਂ 100 ਗੁਣਾ ਜ਼ਿਆਦਾ ਚੰਗਾ ਹੈ ਉੱਥੋਂ ਦਾ ਸਿਸਟਮ । ਉਥੋਂ ਦੇ ਲੋਕ ਸਰਕਾਰੀ ਰੂਲਾਂ ਨੂੰ ਮੁਹੱਬਤ ਦੀ ਤਰ੍ਹਾਂ ਵਰਤਦੇ ਹਨ  ਪਰ ਫਿਰ ਵੀ ਸੜਕੀ ਹਾਦਸੇ ਜਾਰੀ ਹਨ ।
                                ‎ਹੁਣ ਫੇਰ ਲੰਘੇ ਦਿਨੀਂ ਅਮਰੀਕਾ ਦੀ ਧਰਤੀ ਤੇ ਸੁਖਵਿੰਦਰ ਸਿੰਘ ਟਿਵਾਣਾ ਨਾਂ ਦੇ ਇੱਕ ਨੌਜਵਾਨ ਨੇ ਸੜਕ ਹਾਦਸੇ ਵਿੱਚ ਦਮ ਤੋੜ ਦਿੱਤਾ ਇਹ ਸੜਕ ਹਾਦਸਾ ਏਨਾ ਭਿਆਨਕ ਸੀ ਕਿ ਦੇਖਣ ਵਾਲੇ ਦੀਆਂ ਅੱਖਾਂ ਵਿੱਚੋਂ ਪਾਣੀ ਵਹਿਦਿਆਂ ਲੂੰ ਕੰਢੇ ਹੋ ਜਾਣ । ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਨਾਲ ਸਬੰਧਤ ਇਹ  ਨੌਜਵਾਨ ਆਪਣੇ ਪਿਛੇ ਬੁੱਢੇ ਮਾਂ ਬਾਪ ਅਤੇ ਭਰਿਆ ਪਰਿਵਾਰ ਛੱਡ ਕੇ ਤੁਰ ਗਿਆ ।  ਜੋਤ ਟਰਾਕਿੰਗ ਕੰਪਨੀ ਦਾ 45 ਸਾਲਾਂ ਇਹ ਨੌਜਵਾਨ  ਬਿਨਾਂ ਸ਼ੱਕ ਹੋਣਹਾਰ ਚੰਗਾ ਵਿਅਕਤੀ ਸੀ ਜਿਸ ਦੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ । ਨਿਊ ਮੈਕਸੀਕੋ ਤੋਂ ਕੈਲੇਫੋਰਨੀਆ ਨੂੰ ਆ ਰਿਹਾ ਸੁਖਵਿੰਦਰ ਸਿੰਘ ਟਿਵਾਣਾ ਪਤਾ ਹੀ ਨਹੀਂ ਲੱਗਿਆ ਕਿਸ ਵੇਲੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ । ਸੜਕ ਹਾਦਸਿਆਂ ਵਿੱਚ ਇਹ ਕੋਈ ਪਹਿਲੀ ਮੌਤ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਨੌਜਵਾਨ ਸੜਕੀ ਹਾਦਸਿਆਂ ਦੀ ਭੇਟ ਚੜ੍ਹ ਚੁੱਕੇ ਹਨ ਜਿਨ੍ਹਾਂ ਦੇ ਕਾਰਨਾਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ।  
                                ‎ਇਸ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਅਤੇ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਜਸਵਿੰਦਰ ਸਿੰਘ ਨੌਜਵਾਨ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕਿਆ ਹੈ । ਇੱਕ ਪਾਸੇ ਅਮਰੀਕਾ ਦੀ ਧਰਤੀ ਤੇ ਅੱਗ ਨੇ ਆਪਣਾ ਕਹਿਰ ਮਚਾ ਰੱਖਿਆ ਹੈ ਦੂਜੇ ਪਾਸੇ ਸੜਕ ਹਾਦਸਿਆਂ ਵਿੱਚ ਜਾ ਰਹੀਆਂ ਜਾਨਾਂ ਨੇ ਪੰਜਾਬੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ । ਡਰਾਇਵਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸੜਕੀ ਨਿਯਮਾਂ ਦਾ ਖਿਆਲ ਰੱਖਣ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰੇ । ਮਾਲਕ ਮੇਹਰ ਕਰੇ ਕਿਸੇ ਦਾ ਧੀ ਪੁੱਤ ਸੜਕ ਹਾਦਸੇ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਨਾ ਜਾਵੇ ਨਹੀਂ ਤਾਂ ਮਗਰੋਂ ਪਰਿਵਾਰ ਦਾ ਹਾਲ ਬਹੁਤ ਮਾੜਾ ਹੁੰਦਾ ਹੈ , ੲੇਹੀ ਸਾਡੀ ਕਾਮਨਾ ਹੈ ।

ਲੇਖਕ : ਸਿੰਦਰ ਸਿੰਘ ਮੀਰਪੁਰੀ
ਫਰਿਜਨੋ ( ਕੈਲੀਫ਼ੋਰਨੀਆ )
 ‎559 285 0841