ਵਿਦੇਸ਼ਾਂ ਵਿੱਚ ਭਾਰਤ ਦੀ ਖੁਫੀਆ ਏਜੰਸੀ ਰਾਅ ਲਈ ਜਸੂਸੀ ਕਰਨ ਵਾਲੇ ਬੁੱਕਲ਼ ਦੇ ਸੱਪਾਂ ਨੂੰ ਪਹਿਚਾਣ ਕੇ ਨਿਕਾਰਨਾ ਸਮੇ ਦੀ ਮੁੱਖ ਲੋੜ ! -: ਗੁਰਚਰਨ ਸਿੰਘ ਗੁਰਾਇਆ
ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਅਨਾਇਲਸਿਸ ਵਿੰਗ (ਰਾਅ) ਲਈ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਤੇ ਕਸ਼ਮੀਰ ਵਾਸਤੇ ਸੰਘਰਸ਼ਸ਼ੀਲ ਆਗੂਆਂ ਦੀ ਜਾਸੂਸੀ ਕਰਨ ਦੇ ਦੋਸ਼ੀ ਜਰਮਨ ਤੇ ਕਨੇਡਾ ਦੀਆ ਖੁਫੀਆ ਏਸੰਸੀਆਂ ਨੇ ਫੜ੍ਹਕੇ ਭਾਰਤ ਦੀ ਖੁਫੀਆ ਏਜੰਸੀ (ਰਾਅ) ਤੇ ਸਫ਼ਾਰਤਖ਼ਾਨਿਆਂ ਵਿੱਚ ਉਚ ਅਧਿਕਾਰੀ ਭਾਵ ਵਾਇਸ ਕੌਂਸਲ ਦੇ ਅਹੁਦੇ ਤੇ ਕੰਮ ਕਰਦੇ ਅਧਿਕਾਰੀਆਂ ਦਾ ਪਰਦਾਫਾਸ਼ ਹੀ ਨਹੀਂ ਕੀਤਾ ਸਗੋਂ ਉਹਨਾਂ ਨੂੰ ਜਰਮਨ ਦੇਸ਼ ਛੱਡ ਵਾਪਸ ਭਾਰਤ ਜਾਣਾ ਪਿਆ ।
ਪਿਛਲੇ ਸਮੇਂ ਵਿੱਚ ਜਰਮਨ ਦੀ ਫੈਡਰਲ ਖੁਫੀਆ ਏਜੰਸੀ ਨੇ ਜੋ ਚਾਰ ਕੇਸ ਸਾਹਮਣੇ ਲਿਆਂਦੇ ਹਨ ਉਹ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਤੇ ਜਸੂਸੀ ਕਰਨ ਵਾਲਿਆਂ ਦੇ ਟੈਲੀਫ਼ੋਨ ਰਿਕਾਰਡ ਕਰਨ ਕਰਕੇ ਹੀ ਸਾਹਮਣੇ ਆਏ ਹਨ । ਫੜ੍ਹੇ ਗਏ ਜਾਸੂਸ ਮੀਡੀਏ ਵਿੱਚ, ਪੱਤਰਕਾਰਤਾ ਤੇ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਜਥੇਬੰਦੀਆਂ ਵਿੱਚ ਰਹੇ ਜਾਂ ਉਹਨਾਂ ਦੇ ਸਿੱਖ ਜਥੇਬੰਦੀਆਂ ਨਾਲ ਨੇੜਲੇ ਸਬੰਧ ਹਨ । ਇਹ ਜੋ ਜਾਸੂਸ ਫੜ੍ਹੇ ਗਏ ਹਨ ਇਹ ਜਿੱਥੇ ਜਾਸੂਸੀ ਲਈ ਰਾਅ ਦੇ ਅਧਿਕਾਰੀਆਂ ਤੋਂ ਜਾਸੂਸੀ ਬਦਲੇ ਤਨਖ਼ਾਹ ਦੇ ਰੂਪ ਜਾਂ ਭਾਰਤੀ ਸਫ਼ਾਰਤਖ਼ਾਨੇ ਵਾਲੇ ਜਰਮਨ ਵਿੱਚ ਰਹਿਣ ਵਾਲੇ ਭਾਰਤੀਮੂਲ ਦੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਨ ਲਈ ਪਾਸਪੋਰਟ, ਵੀਜ਼ੇ ਜਾਂ ਹੋਰ ਸਮੱਸਿਆਵਾਂ ਖੜ੍ਹੀਆਂ ਕਰਦੇ ਸਨ ਤੇ ਇਹ ਜਾਸੂਸ ਸੰਘਰਸ਼ਕਾਰੀ ਸਿੱਖਾਂ ਦੀ ਜਾਸੂਸੀ ਬਦਲੇ ਉਹਨਾਂ ਦੀਆਂ ਸਮੱਸਿਆਵਾਂ ਇਹਨਾਂ ਅਧਿਕਾਰੀਆਂ ਰਾਹੀ ਕੰਮ ਕਰਵਾਕੇ ਅੱਗੋਂ ਕੰਮ ਕਰਾਉਣ ਵਾਲਿਆ ਤੋਂ ਮੋਟੀਆਂ ਰਕਮਾਂ ਵਸੂਲ ਕਰਦੇ ਸਨ ।
ਪਿੱਛਲੇ ਸਾਲ ਜੋ ਜਰਮਨ ਦੇ ਸ਼ਹਿਰ ਫਰੈਂਕਫੋਰਟ ਵਿੱਚ ਜਾਸੂਸੀ ਕਰਨ ਵਾਲੇ ਜੋੜੇ ਦਾ ਕੇਸ ਚੱਲਿਆ ਉਸ ਵਿੱਚ ਜਰਮਨ ਦੀ ਫੈਡਰਲ ਖੁਫੀਆ ਏਜੰਸੀ(Bundesnachrichtendienst)
ਦੇ ਇਸਪੈਕਟਰ ਰੈਂਕ ਦੇ ਅਧਿਕਾਰੀ ਨੇ ਅਦਾਲਤ ਵਿੱਚ ਜੱਜ ਦੇ ਸਾਹਮਣੇ ਜਿੱਥੇ ਫੜੇ ਜਾਸੂਸ ਦੇ ਸੰਬੰਧ ਵਿੱਚ ਆਪਣੇ ਬਿਆਨ ਦਰਜ ਕਰਵਾਏ ਉਥੇ ਉਸ ਨੇ ਭਾਰਤੀ ਖੁਫੀਆ ਏਜੰਸੀ ਰਾਅ ਦੇ ਕੰਮਾਂ ਬਾਰੇ ਖੁੱਲ ਕੇ ਦੱਸਿਆ ਕਿ ਉਹਨਾਂ ਵੱਲੋਂ ਕੀਤੀ ਤਹਿਕੀਕਾਤ ਅਨੁਸਾਰ ਰਾਅ ਦੇ ਅਮਰੀਕਾ, ਕਨੇਡਾ ਤੇ ਯੂਰਪ ਵਿੱਚ ਸੱਤ ਹਜ਼ਾਰ (7000) ਤੋਂ ਵੱਧ ਇਸ ਦੇ ਜਾਸੂਸ ਹਨ ਤੇ ਉਹਨਾਂ ਦਾ ਤਿੰਨ ਸੌ (300) ਮਿਲੀਆਨ ਡਾਲਰ ਦਾ ਬੱਜਟ ਹੈ ।
ਜਰਮਨ ਅਤੇ ਵਿਦੇਸ਼ੀ ਮੁਲਕਾਂ ਵਿੱਚ ਰਾਅ ਸਿੱਖ ਗੁਰਦੁਆਰਿਆਂ, ਸਿੱਖ ਜਥੇਬੰਦੀਆਂ ਤੇ ਪ੍ਰਭਾਵਸ਼ਲੀ ਸਿੱਖਾਂ ਦੀ ਜਾਸੂਸੀ ਕਰਾਉਂਦੇ ਹਨ । ਇਹ ਕੰਮ ਭਾਰਤੀ ਸਫਾਰਤਖਾਨਿਆਂ ਵਿੱਚ ਰਾਅ ਦੇ ਅਧਿਕਾਰੀ ਆਪਣੀ ਦੇਖ ਰੇਖ ਹੇਠ ਕਰਾਉਂਦੇ ਹਨ । ਜਰਮਨ ਵਿੱਚ ਜੋ ਪਹਿਲਾ ਜਾਸੂਸੀ ਦਾ ਕੇਸ ਸਾਹਮਣੇ ਆਇਆ ਸੀ ਉਸ ਵਿੱਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਰਾਜ ਕੁਮਾਰ ਦੁੱਗਲ ਦਾ ਨਾਮ ਸਾਹਮਣੇ ਆਇਆ ਸੀ । ਇਸ ਕੇਸ ਵਿੱਚ ਤਿਵਾੜੀ ਤੇ ਪ੍ਰਭਾਵਕਰ ਨਾਮ ਦੇ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਸਨ ਜੋ ਕਿ ਨਾਮ ਸਾਹਮਣੇ ਆਉਣ ਤੋਂ ਬਾਅਦ ਇੱਥੋਂ ਵਾਪਸ ਭਾਰਤ ਜਾ ਚੁੱਕੇ ਹਨ ।
ਫੈਡਰਲ ਖੁਫੀਆ ਏਜੰਸੀ ਦੇ ਅਧਿਕਾਰੀ ਦਾ ਇਹ ਵੀ ਕਹਿਣਾ ਸੀ ਕਿ ਇਹ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਣੇ ਜਸੂਸਾਂ ਰਾਹੀਂ ਦਖ਼ਲ ਅੰਦਾਜੀ ਵੀ ਕਰਵਾਉਦੇ ਹਨ । ਕਾਨੂੰਨ ਅਨੁਸਾਰ ਜੋ ਜਰਮਨ ਸਰਕਾਰ ਨਾਲ ਭਾਰਤ ਦੀ ਜਾਣਕਾਰੀ ਲੈਣ ਲਈ ਜੋ ਸੰਧੀ ਹੈ ਉਸ ਅਨੁਸਾਰ ਜੇਕਰ ਭਾਰਤ ਨੂੰ ਕਿਸੇ ਜਾਣਕਾਰੀ ਦੀ ਲੋੜ ਹੈ ਉਹ ਸਿਰਫ ਜਰਮਨ ਸਰਕਾਰ ਤੋਂ ਲੈ ਸਕਦੀ ਹੈ ਪਰ ਇਸ ਤਰਾਂ ਆਪਣੇ ਆਪ ਜਾਸੂਸੀ ਕਰਕੇ ਜਾਣਕਾਰੀ ਲੈਣੀ ਜਰਮਨ ਕਾਨੂੰਨ ਤੇ ਸੰਧੀ ਦੇ ਖ਼ਿਲਾਫ਼ ਹੈ । ਸਫ਼ਾਰਤਖ਼ਾਨਿਆਂ ਵਿੱਚ ਰਾਅ ਦੇ ਅਧਿਕਾਰੀਆਂ ਨੂੰ ਵੀ ਆਈ ਪੀ ਡਿਪਲੋਮੈਟ ਦਾ ਰੈਂਕ ਹੋਣ ਕਰਕੇ ਉਹਨਾਂ ਉੱਤੇ ਕੇਸ ਚਲਾਉਣ ਵਾਸਤੇ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ । ਜਦੋਂ ਤੱਕ ਕਿਸੇ ਭਾਰਤੀਅਧਿਕਾਰੀ ਦਾ ਨਾਮ ਸਾਹਮਣੇ ਆਉਂਦਾ ਹੈ ਭਾਰਤ ਸਰਕਾਰ ਉਸ ਨੂੰ ਵਾਪਸ ਭੇਜ ਦਿੰਦੀ ਹੈ ।
ਇਹ ਜੋ ਜਰਮਨ ਦੀ ਖੁਫੀਆ ਏਜੰਸੀ ਨੇ ਜਾਸੂਸੀ ਦੇ ਚਾਰ ਕੇਸ ਸਾਹਮਣੇ ਲਿਆਂਦੇ ਹਨ ਉਸ ਲਈ ਜਰਮਨ ਦੀ ਖੁਫੀਆ ਏਜੰਸੀ ਦਾ ਧੰਨਵਾਦ ਕਰਨਾ ਬਣਦਾ ਹੈ । ਬੇਸ਼ੱਕ ਉਹਨਾਂ ਦਾ ਅਜਿਹਾ ਕਰਨ ਵਿੱਚ ਆਪਣਾ ਸਵਾਰਥ ਹੋਵੇ ਪਰ ਉਹ ਆਪਣੇ ਦੇਸ਼ ਵਿੱਚ ਵੱਸਣ ਵਾਲਿਆਂ ਨੂੰ ਜਰਮਨ ਦੇ ਕਾਨੂੰਨ ਹੇਠ ਆਪਣੀ ਗੱਲ ਕਰਨ ਦੀ ਦਿੱਤੀ ਅਜ਼ਾਦੀ ਵਿੱਚ ਦੂਸਰਿਆਂ ਵੱਲ ਸਿੱਧੇ ਤੌਰਤੇ ਜਰਮਨ ਦੇ ਕਾਨੂੰਨ ਦੇ ਉਲਟ ਜਾਣ ਵਾਲੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਚੁੱਪ ਨਾ ਰਹਿ ਕੇ ਬਣਦੀ ਕਾਰਵਾਈ ਵੀ ਕਰਦੇ ਹਨ ਜੋ ਕਿ ਇਹਨਾਂ ਜਾਸੂਸਾਂ ਦੀ ਗ੍ਰਿਫਤਾਰੀ ਅਤੇ ਸਜ਼ਾ ਤੋਂ ਸਾਡੇ ਸਾਹਮਣੇ ਹੈ ।
ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਆਗੂਆਂ ਨੂੰ ਇਹਨਾਂ ਕੇਸਾਂ ਨੂੰ ਮੁੱਖ ਰੱਖ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਜਰਮਨ ਦੇ ਵਿਰਲੇ ਕੁਝ ਕੁ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਾ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਸਿੱਖ ਸਮਝਣ ਵਾਲੇ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਦੇ ਪ੍ਰਭਾਵ ਹੇਠ ਜਾਂ ਉਹਨਾਂ ਦੇ ਜੀ ਹਜੂਰੀਏ ਬਣ ਕੇ ਚੱਲ ਰਹੇ ਹਨ । ਇਹ ਜੋ ਕੇਸ ਸਾਹਮਣੇ ਆਏ ਹਨ ਇਹਨਾਂ ਨਾਲ ਮਲੋਇ ਕ੍ਰਿਸ਼ਨਾ ਧਰ ਸਾਬਕਾ ਜਾਇੰਟ ਡਾਇਰੈਕਟਰ ਗੁਪਤਚਰ ਵਿਭਾਗ ਦੀ ਕਿਤਾਬ 'ਖੁੱਲ੍ਹੇ ਭੇਦ' ਵਿੱਚ ਲਿਖੀਆਂ ਗੱਲਾਂ ਉੱਪਰ ਮੋਹਰ ਲੱਗ ਗਈ ਹੈ ਕਿ ਭਾਰਤ ਦੀ ਮੰਨੂਵਾਦੀ ਹਕੂਮਤ ਨੇ ਚਾਣਕੀਆਂ ਨੀਤੀ ਦੇ ਤਹਿਤ ਸਾਮ, ਦਾਮ, ਭੇਦ, ਦੰਡ ਦੇ ਹਰ ਹੀਲੇ ਵਰਤ ਕੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।
ਸਿੱਖ ਸੰਘਰਸ਼ ਬਾਰੇ ਸਿਧਾਂਤਿਕ ਅਗਿਆਨਤਾ ਜਾਂ ਨਿੱਜੀ ਹਿੱਤਾਂ ਦੀ ਖ਼ਾਤਰ ਸੰਘਰਸ਼ ਨੂੰ ਪਿੱਠ ਦੇ ਕੇ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਵਾਲੀ ਮੰਨੂਵਾਦੀ ਭਾਰਤੀ ਸਟੇਟ ਅੱਗੇ ਆਪਾ ਸਮਰਪਣ ਕਰਨ ਵਾਲੇ ਸ਼ੰਘਰਸ਼ਕਾਰੀ ਆਗੂਆਂ ਦਾ ਆਤਮ ਸਮਰਪਣ ਕਰਨਾ ਜਿੱਥੇ ਬਜਰਗੁਨਾਹ ਹੈ ਤੇ ਇਸ ਨਾਲ ਸੰਘਰਸ਼ ਦੀ ਚੱਲ ਰਿਹੀ ਲਹਿਰ ਨੂੰ ਘਾਟਾ ਤਾਂ ਪੈਦਾ ਹੀ ਹੈ ਉਥੇ ਈਰਖਾ, ਆਪਸੀ ਵਿਚਾਰਧਾਰਿਕ ਵਖਰੇਵਿਆਂ ਜਾਂ ਸਟੇਟ ਦੀਆ ਖੁਫੀਆ ਏਜੰਸੀਆਂ ਲਈ ਕੰਮ ਕਰਨ ਵਾਲਿਆਂ ਵੱਲੋਂ ਸਿੱਖ ਕੌਮ ਦੇ ਅਜ਼ਾਦ ਘਰ ਦੀ ਸਿਰਜਣਾ ਲਈ ਸਮਰਪਿਤ ਹੋ ਕੇ ਸੰਘਰਸ਼ੀਲ ਜਥੇਬੰਦੀਆਂ ਦੇ ਆਗੂਆਂ ਪ੍ਰਤੀ ਕੂੜ ਪ੍ਰਚਾਰ ਕਰਕੇ ਵੀ ਸੰਘਰਸ਼ ਦਾ ਨੁਕਸਾਨ ਤੇ ਜਾਲਮ ਸਟੇਟ ਦੇ ਪੱਖ ਵਿੱਚ ਹੀ ਭੁਗਤਣਾ ਹੁੰਦਾ ਹੈ ਜੋ ਕਿ ਅੱਜ ਪ੍ਰਤੱਖ ਸਭ ਦੇ ਸਾਹਮਣੇ ਹੋ ਰਿਹਾ ਹੈ ।
ਸਾਡੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਿਵਾਉਣ ਵਾਲੇ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਦੋਨੋਂ ਹੱਥ ਜੋੜ ਕੇ ਅਪੀਲ ਹੈ ਕਿ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਸੁਪਨੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਗੁਰ ਤੇ ਸਿੱਖ ਇਤਿਹਾਸ ਤੋ ਸਿਧਾਂਤਿਕ ਸੇਧ ਲੈਂਦੇ ਹੋਏ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਬੁਕਲੇ ਵਿਚਲੇ ਸੱਪਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਸਿੱਖ ਸੰਘਰਸ਼ ਦਾ ਨੁਕਸਾਨ ਕਰਨ ਤੋਂ ਰੋਕੀਏ ।
ਜਾਰੀ ਕਰਤਾ :- ਗੁਰਚਰਨ ਸਿੰਘ ਗੁਰਾਇਆ ਕੋ ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ ਤੇ ਮੈਂਬਰ ਜਰਮਨੀ
ਮਨੁੱਖੀ ਜੀਵਨ ਵਿਚ ਆਈਆਂ ਕੰਮਜ਼ੋਰੀਆਂ ਨੂੰ ਤਰਕ ਤੇ ਥੋਥੀਆਂ ਦਲੀਲਾਂ ਦੇ ਸਹਾਰੇ ਸਹੀ ਠਹਿਰਾਨ ਦਾ ਵੱਧ ਰਿਹਾ ਰੁਝਾਨ !:-ਗੁਰਚਰਨ ਸਿੰਘ ਗੁਰਾਇਆ
ਅੱਜ ਸੰਸਾਰ ਵਿੱਚ ਮਨੁੱਖ ਨੇ ਉਸ ਅਕਾਲ ਪੁਰਖ ਵੱਲੋ ਬਖਸ਼ੇ ਦਿਮਾਗ ਦੀਆਂ ਕਾਢਾਂ ਨਾਲ ਦੁਨੀਆਂ ਨੂੰ ਬਹੁਤ ਨੇੜੇ ਕਰ ਦਿੱਤਾ ਹੈ ।ਜਿਥੇ ਉਸ ਨੇ ਮਨੁੱਖ ਦੇ ਬਾਹਰੀ ਸਰੀਰਕ ਸੁੱਖ ਅਰਾਮ ਲਈ ਬੇਸ਼ਮਾਰ ਤਰੱਕੀ ਕੀਤੀ ਹੈ । ਪਰ ਇਸ ਦੇ ਨਾਲ ਹੀ ਇਸੇ ਦਿਮਾਗ ਨਾਲ ਉਸ ਪ੍ਰਮਾਤਮਾ ਦੀ ਹੋਦ ਤੇ ਮਨੁੱਖ ਨੂੰ ਆਤਮਿਕ ਸੁੱਖ ਦੇਣੇ ਵਾਲੇ ਧਰਮ ਤੋਂ ਕਈ ਵਾਰੀ ਤਰਕ ਤੇ ਥੋਥੀਆਂ ਦਲੀਲਾਂ ਦੇ ਸਹਾਰੇ ਦੂਰ ਕੀਤਾ ਜਾ ਰਿਹਾ ਹੈ । ਜਦ ਦੁਨੀਆਂ ਅੰਦਰ ਅਧਰਮ ਤੇ ਧਰਮ ਦੇ ਨਾ ਤੇ ਪਖੰਡ ਦਾ ਬੋਲਵਾਲਾ ਵੱਧ ਗਿਆ ਤਾਂ ਇਸ ਧਰਤੀ ਤੇ ਜਗਤ ਜਲ੍ਹਦੇ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਜੀ ਪਰਉਪਕਾਰੀ ਆਏ ਤੇ ਉਨਾਂ ਨੇ ਮਨੁੱਖ ਨੂੰ ਉਸ ਅਕਾਲ ਪੁਰਖ ਨਾਲ ਜੋੜਨ ਤੇ ਮਨੁੱਖ ਦੇ ਆਤਮਿਕ ਸੁੱਖ ਲਈ ਹਰ ਪੱਖ ਤੋਂ ਸੰਪੂਰਨ ਸ਼ਬਦ ਗੁਰੂ ਗਿਆਨ ਦੇ ਰਾਹੀ ਉਪਦੇਸ਼ ਦੇ ਕੇ ਨਿਰਾਲਾ ਸਿੱਖ ਪੰਥ ਚਲਾਇਆ ਤੇ ਬਾਕੀ ਗੁਰੂ ਸਾਹਿਬਾਂ ਨੇ ਇਸੇ ਨੂੰ ਪਰਚਾਰਿਆ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕਰਕੇ ਇਸ ਖਾਲਸੇ ਨੂੰ ਸਦੀਵੀ ਸ਼ਬਦ ਗੁਰੂ ਗਿਆਨ ਦੇ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਮਨੁੱਖਤਾਂ ਨੂੰ ਸਰਬ ਸਾਝਾਂ ਉਪਦੇਸ਼ ਤੇ ਆਤਮਿਕ ਸੁੱਖ ਦੇਣ ਤੇ ਦੁਨੀਆਂ ਦੇ ਹਰ ਧਾਰਮਿਕ ,ਆਰਥਿਕ ,ਸਮਾਜਿਕ,ਰਾਜਨੀਤਿਕ ਖੇਤਰ ਵਿੱਚ ਅਗਵਾਈ ਦੇਣ ਵਾਲੀ ਹੈ ।ਪਰ ਅੱਜ ਇਸ ਨੂੰ ਮੰਨਣ ਵਾਲਿਆ ਨੇ ਇਸ ਦੀ ਅਗਵਾਈ ਵਿੱਚ ਦੁਨੀਆਂ ਨੂੰ ਚੱਲਣ ਲਈ ਤਾਂ ਕੀ ਪ੍ਰੇਣਨਾ ਸੀ । ਉਹ ਆਪ ਹੀ ਤੁਰਨ ਨੂੰ ਤਿਆਰ ਨਹੀ ।ਸਰੀਰ ਦੇ ਬਾਹਰੀ ਸੁੱਖ ਅਰਾਮ ਦੀਆ ਵੱਧੀਆਂ ਲਾਲਸਾਵਾਂ, ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਤੇ ਦੁਨਿਆਵੀ ਪੜ੍ਹਾਈ ਵਿੱਚ ਜਿਆਦਾ ਪੜ੍ਹੇ ਲਿਖੇ ਪੱਛਮੀ ਵਿੱਦਿਆ ਦੇ ਪ੍ਰਭਾਵ ਤੇ ਸਿੱਖੀ ਦਾ ਚੋਲਾ ਪਾਕੇ ਧਰਮੀ ਹੋਣ ਦਾ ਨਾਟਕ ਕਰ ਰਹੇ ਬਹਿਰੂਪੀਏ ਲੋਕਾਂ ਵੱਲ ਦੇਖਕੇ ਸਿੱਖੀ ਤੋਂ ਪਤਿਤ ਹੋਏ ਵੀਰ ਆਮ ਹੀ ਕਹਿੰਦੇ ਸੁਣਦੇ ਹਾਂ ਕਿ ਅਸੀ ਗੁਰੂ ਨੂੰ ਹਿਰਦੇ ਵਿਚ ਰੱਖਦੇ ਹਾਂ , ਸਿੱਖੀ ਅੰਦਰ ਦੀ ਸ਼ੈਅ ਹੈ , ਇਹ ਕੋਈ ਬਾਹਰੀ ਦਿਖਾਵੇ ਦੀ ਚੀਜ਼ ਨਹੀ । ਸਰੀਰਕ ਰਹਿਤ ਦੀ ਜਰੂਰਤ ਨਹੀਂ ਕੇਵਲ ਮਨ ਦੀ ਸਿੱਖੀ ਹੀ ਚਾਹੀਦੀ ਹੈ । ਸਰੀਰਕ ਰਹਿਤ ਰੱਖਣ ਤੋਂ ਬਿਨਾਂ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਹੋਏ ਹਾਂ ।ਜੇ ਅਸੀ ਉਨਾਂ ਦੇ ਆਤਿਮਕ ਨਿਯਮਾਂ ਨੂੰ ਮੰਨਦੇ ਹਾਂ ਤਾਂ, ਅਸੀਂ ਉਹਨਾਂ ਦੇ ਸਿੱਖ ਹਾਂ ਤੇ ਫਿਰ ਕੇਸ ਰੱਖਣ ਦੀ ਕੀ ਲੋੜ ਹੈ । ਧਰਮ ਦਾ ਸਬੰਧ ਮਨ ਨਾਲ ਏ ਸਰੀਰ ਨਾਲ ਨਹੀਂ । ਅਸਲ ਗੱਲ ਇਹ ਹੈ ਕਿ ਮੌਜੂਦਾ ਫੈਸ਼ਨ ਦੇ ਸਮੇਂ ਮੀਡੀਏ ਦੇ ਪ੍ਰਭਾਵ ਹੇਠ ਤੇ ਬਹੁਗਿਣਤੀ ਦੇ ਮਗਰ ਲੱਗ ਕੇ ਅੱਜ ਦੇ ਇਹਨਾਂ ਲੋਕਾਂ ਨੂੰ ਗੁਰੂ ਦਾ ਅੰਮ੍ਰਿਤ ਤੇ ਕੇਸ ਰੱਖਣੇ ਰਹਿਤ ਰੱਖਣੀ ਬੇ ਲੋੜੀ ਜਾਪਦੀ ਹੈ ਕਿਉਕਿ ਇਹ ਉਹਨਾਂ ਦੀ ਸੋਚ ਅਨੁਸਾਰ ਸਮੇਂ ਦੇ ਅਨੁਸਾਰ ਨਹੀਂ ਢੁਕਦੀ ਭਾਵ ਅੱਜ ਕੱਲ੍ਹ ਦੇ ਫੈਸ਼ਨ ਦੇ ਸੁਖ ਦਾ ਮਨ ਸੁਆਦ ਲੈਣਾਂ ਚਾਹੁੰਦਾ ਹੈ , ਇਹ ਰਹਿਤ ਭਾਵ ਨਿਆਰਾ ਸਰੂਪ ਉਹਨਾਂ ਦੇ ਰਾਹ ਵਿਚ ਰੁਕਾਵਟ ਪਾਉਦਾ ਹੈ ।ਇਹ ਹੀ ਲੋਕ ਕਈ ਵਾਰੀ ਹਾਸੋ ਹੀਣੇ ਸਵਾਲ ਕਰਦੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਕੇਸ ਰੱਖਣੇ, ਪਰਾਈ ਇਸਤਰੀ ਦਾ ਸੰਗ ਕਰਨ ਤੋਂ ਨਾ ਵਰਜਦੇ, ਰਹਿਤਾਂ ਦੀ ਬੰਦਸ਼ ਨਾ ਲਾਉਦੇ ਤਾਂ ਇਹ ਧਰਮ ਦੁਨੀਆ ਵਿੱਚ ਬਹੁਤ ਫੈਲਣਾ ਸੀ । ਇਹੋ ਅਜਿਹੇ ਸਵਾਲ ਕਮਜ਼ੋਰ ਤੇ ਧਰਮ ਤੋਂ ਸਖਣੇ ਮਨਾਂ ਵਿੱਚੋ ਹੀ ਨਿਕਲਦੇ ਹਨ ।ਅਸਲ ਵਿੱਚ ਇਹੋ ਅਜਿਹੇ ਸਵਾਲ ਕਰਨ ਵਾਲਿਆ ਨੂੰ ਧਰਮ ਦੇ ਅਰਥ ਹੀ ਸਮਝ ਨਹੀ ਆਏ । ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ ।ਇਹੋ ਅਜਿਹੀਆਂ ਹੁੱਜਤਾਂ ਕਰਨ ਵਾਲੇ ਵੀਰਾਂ ਨੂੰ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹਨਾਂ ਵਚਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਪਿਆਰ ਹੋਵੇ ਉਸ ਅੱਗੇ ਆਪਾ ਭੇਟ ਕਰਨਾ ਪੈਦਾ ਹੈ ਤੇ ਉਸ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਲੀਨ ਕਰਨੀ ਪੈਦੀ ਹੈ । ਗੁਰੂ ਸਾਹਿਬ ਜੀ ਨੇ ਉਸ ਜੀਵਨ ਨੂੰ ਧਿਰਕਾਰ ਕਿਹਾ ਹੈ ਜੋ ਆਪਣੇ ਮੁਰਸ਼ਿਦ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਲੀਨ ਨਹੀ ਕਰਦਾ । ਗੁਰੂ ਜੀ ਦੇ ਵਚਨ :-ਜਿਸ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ਧ੍ਰਿਗ ਜੀਵਨੁ ਸੰਸਾਰਿ ਤਾ ਕੈ ਪਾਛੈ ਜੀਵਣਾ ॥ਧਰਮ ਦੀ ਦੁਨੀਆਂ ਵਿੱਚ ਇਹ ਨਹੀਂ ਚਲਦਾ ਕਿ ਮਰਜ਼ੀ ਵੀ ਕਰੀ ਚੱਲੋ ਤੇ ਪ੍ਰੀਤ ਨਿਭਾਉਣ ਦੀਆਂ ਗੱਲਾ ਵੀ ਕਰੀ ਜਾਉ ।ਸਲਾਮ ਵੀ ਕਰੋ ਤੇ ਇਤਰਾਜ਼ ਵੀ ਕਰੀ ਜਾਉ ਐੇਸਾ ਕਰਨ ਵਾਲੇ ਮਨੁੱਖ ਨੂੰ ਗੁਰੂ ਸਾਹਿਬ ਜੀ ਦੇ ਵਚਨ :--ਸਲਾਮ ਜਬਾਬ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ਨੂੰ ਯਾਦ ਕਰਨ ਚਾਹੀਦਾ ਹੈ ਅੱਜ ਮਨੁੱਖ ਚੰਚਲ ਮਨ ਦਾ ਗੁਲਾਮ ਬਣਕੇ ਤੇ ਦੁਨਿਆਵੀ ਵਿੱਦਿਆ ਦੇ ਝੂਠੇ ਮਾਣ ਤੇ ਆਪਣੇ ਵੱਲੋ ਸਿਆਣਾ ਬਣ ਕੇ ਤਰਕ ਤੇ ਥੋਥੀਆਂ ਦਲੀਲਾਂ ਦੇ ਸਹਾਰੇ ਆਖਦਾ ਹੈਕਿ ਸੋਹਣੇ ਸਤਿਗੁਰੂ ਦੀ ਅਗਵਾਈ , ਗੁਰੂ ਦੇ ਬਖਸ਼ੇ ਸਾਬਤ ਸੂਰਤ ਸੁੰਦਰ ਸਰੂਪ ਦੀ ਲੋੜ ਨਹੀਂ ਮਨ ਦੀ ਪ੍ਰੀਤ ਹੋਣੀ ਚਾਹੀਦੀ ਹੈ ।ਅਸਲ ਵਿੱਚ ਸਤਿਗੁਰੂ ਦੀ ਮਨ ਅੰਦਰ ਪ੍ਰੀਤ ਨਹੀਂ, ਇਸ ਕਰਕੇ ਹੀ ਗੁਰੂ ਨਾਲ ਸੰਬੰਧ ਰੱਖਣ ਵਾਲੀ ਰਹਿਤ ਵੀ ਹੁਣ ਸਾਨੂੰ ਪਿਆਰੀ ਨਹੀਂ ਲਗਦੀ । ਪ੍ਰੀਤ ਦੀ ਇੱਕ ਸਿਫਤ ਹੈ ਕਿ ਜਿਸ ਨਾਲ ਪ੍ਰੀਤ ਹੋਵੇ ਉਸਦੀ ਹਰ ਸ਼ੈਅ ਪਿਆਰੀ ਤੇ ਦਿਲ ਨੂੰ ਖਿੱਚ ਪਾਉਣ ਵਾਲੀ ਲੱਗਦੀ ਹੈ ।ਐ ਮਨ ਸਿੱਖੀ ਦਾ ਸਬੰਧ ਮਨ ਤੇ ਆਤਮਾ ਨਾਲ ਹੈ । ਪਰ ਆਤਮਾ ਤੇ ਮਨ ਦੀ ਰਹਿਤ ਬਾਹਰੀ ਰਹਿਤ ਰੱਖਣ ਨਾਲੋਂ ਕਈ ਹਜ਼ਾਰ ਗੁਣਾਂ ਔਖੀ ਹੈ ।ਮਨ ਦੀ ਸਿੱਖੀ ਦੀ ਗੱਲ ਕਰਨ ਵਾਲੇ ਵੀਰੋ ਬੰਦੇ ਖੋਜ ਦਿਲ ਹਰਿ ਰੋਜ ਤੋਂ ਸੇਧ ਲੈਕੇ ਆਪਣਾ ਬਾਹਰੀ ਮੁੂੰਹ ਆਪਣੇ ਅੰਦਰਲੇ ਪਾਸੇ ਮੋੜ ਕੇ ਆਪਣੇ ਨਿੱਤ ਦੇ ਕਰਮਾਂ ਵੱਲ ਦੇਖ ਦਿਨ ਵਿਚ ਅਨੇਕਾਂ ਵਾਰੀ ਇਹ ਮਨ ਪਰ ਤਨ, ਪਰ ਧਨ , ਪਰ ਰੂਪ ਮੰਦ ਦ੍ਰਿਸ਼ਟੀ ਨਾਲ ਤੱਕਦਾ ਹੈ ।ਉਸ ਪ੍ਰਮਾਤਮਾਂ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਵੀ ਕੁਝ ਦੇ ਕੇ ਸੰਸਾਰ ਦੀ ਵਡਿਆਈ ਚਾਹੁੰਦਾ ਹੈ ।ਬਾਣੀ ਪੜ੍ਹਦਾ ਹੈ ਜਾਂ ਧਰਮ ਦੇ ਕਰਮ ਵੀ ਆਪਣੀ ਹਾਉਮੈ ਨੂੰ ਪੱਠੇ ਪਾਉਣ ਲਈ ਕਰਕੇ ਇੱਥੋ ਤੱਕ ਗੁਰਮਤਿ ਵਿਰੋਧੀ ਕਰਮ ਕਰਕੇ ਵੀ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ ।ਇਹ ਸਿੱਖੀ ਤੋਂ ਪਤਿਤ ਮਨ ਵਿਚਲੀ ਸਿੱਖੀ ਵਾਲੇ ਵੀਰ ਕਈ ਵਾਰੀ ਧਰਮ ਨੂੰ ਸਿਆਸਤ ਲਈ ਵਰਤਣ ਵਾਲੇ ਬੇਜ਼ਮੀਰੇ ਆਗੂਆਂ ਜਿਹਨਾਂ ਦਾ ਧਰਮ ਕੁਰਸੀ ਜਾਂ ਫਿਰ ਨਿੱਜੀ ਅਣਖ ਤੇ ਗੈਰਤ ਗਵਾਕੇ ਕੌਮੀ ਅਣਖ ਤੇ ਗੈਰਤ ਦੀਆਂ ਗੱਲਾਂ ਕਰਨ ਵਾਲੇ ਸਾਬਤ ਸੂਰਤ ਜਾਂ ਗੁਰੂ ਦਾ ਅੰਮ੍ਰਿਤ ਛੱਕ ਕੇ ਝੂਠ ਬੋਲਦੇ ਹਨ,ਲੋਕਾਂ ਨਾਲ ਠੱਗੀਆਂ ਮਾਰਦੇ ਹਨ ,ਸਿੱਖੀ ਦੇ ਪ੍ਰਚਾਰਕ , ਗ੍ਰੰਥੀ ਸਾਹਿਬਾਨ,ਇੱਕ ਪਿੰਡ ਦੇ ਗੁਰਦੁਆਰੇ ਤੋਂ ਲੈਕੇ ਸ਼ਰੋਮਣੀ ਕਮੇਟੀ ਤੱਕ ਦੇ ਪ੍ਰਬੰਧਕਾਂ ਤੱਕ ਭ੍ਰਿਸ਼ਟ ਹੋ ਚੁਕੇ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਚਰਣਹੀਣ, ਗੁਰਮਤਿ ਦੀਆਂ ਧੱਜੀਆਂ ਉਡਾਣ ,ਪੰਥ ਦੇ ਫੇੈਸਲੇ ਅਨੁਸਾਰ ਸਿੱਖੀ ਵਿੱਚੋ ਤਨਖਾਹੀਏ ਕੁਕੰਰਮੀਆਂ ,ਸਿੱਖੀ ਦਾ ਨਕਾਬ ਪਾਕੇ ਸਟੇਜਾਂ ਤੋਂ ਕੁਫਰ ਤੋਲਣ,ਗੁਰਦੁਆਰੇ ਦੇ ਪ੍ਰਬੰਧ ਨੂੰ ਹਥਿਆਣ ਖਾਤਰ ਗੁਰਦੁਆਰਿਆਂ ਵਿੱਚ ਲੜਾਈਆਂ ਕਰਾਉਣ, ਗੁਰਦੁਆਰੇ ਦੀ ਗੋਲਕ ਚੋਂ, ਸੰਗਤ ਦੀ ਕਿਰਤ ਕਮਾਈ ਵਿੱਚੋ ਕੱਢੇ ਦਸਬੰਧ ਨਾਲ ਹੇਰਾਫੇਰੀਆਂ ,ਦਲਾਲੀਆਂ ਕਰਨ ਵਾਲਿਆਂ ਨਾਲੋ ਤਾਂ ਅਸੀ ਚੰਗੇ ਹਾਂ ਦੀਆਂ ਦਲੀਲਾਂ ਦਿੰਦੇ ਹਨ । ਸਤਿਕਾਰਯੋਗ ਵੀਰੋਂ ਅਜੋਕੇ ਸਮੇ ਵਿੱਚ ਕਾਫੀ ਹੱਦ ਤੱਕ ਤੁਹਾਡੀ ਇਹ ਦਲੀਲ ਇੱਕ ਪਾਸੇ ਤੋਂ ਠੀਕ ਹੈ ਕਿ ਅੱਜ ਸਿੱਖੀ ਵਿੱਚ ਸਾਬਤ ਸੂਰਤ ਜਾਂ ਅੰਮ੍ਰਿਤ ਛੱਕ ਉਸ ਤੇ ਪੂਰਾ ਨਹੀਂ ਉਤਰਦੇ ਕਿ ਗੁਰਬਾਣੀ ਵਿੱਚ ਵੀ ਨਿਗੁਰੇ ਦਾ ਤਾਂ ਨਾ ਹੀ ਬੁਰਾ ਹੈ ਪਰ ਜੋ ਗੁਰੂ ਵਾਲਾ ਬਣ ਕੇ ਦੱਸੀਆਂ ਰਹਿਤਾਂ ਅਨੁਸਾਰ ਨਹੀਂ ਚਲਦਾ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਉਸ ਨੂੰ ਲੱਖਾਂ ਨਿਗੁਰਿਆਂ ਨਾਲੋ ਵੀ ਮਾੜਾ ਕਿਹਾ ਹੈ ।ਮਨ ਦੀ ਸਿੱਖੀ ਵਾਲੇ ਵੀਰੋ ਜੇਕਰ ਡਾਕਟਰ ਮਰੀਜ਼ ਨੂੰ ਦਵਾਈ ਦੇਵੇ ਤੇ ਦਵਾਈ ਖਾਣ ਤੇ ਪਰਹੇਜ਼ ਦੱਸੇ ਤੇ ਮਰੀਜ਼ ਦਵਾਈ ਖਾਵੇ ਨਾ ਤੇ ਨਾਹੀ ਪਰਹੇਜ਼ ਰੱਖੇ ਇਸ ਵਿੱਚ ਡਾਕਟਰ ਦਾ ਕੀ ਕਸੂਰ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਵੀ ਸਿੱਖ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਇਸਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨੂੰ ਪੜ੍ਹਕੇ ਵੀਚਾਰਕੇ ਉਸ ਅਨੁਸਾਰ ਜੀਵਨ ਢਾਲਣ ਦਾ ਉਪਦੇਸ਼ ਦਿੱਤਾ ਹੈ, ਤੇ ਨਾਲ ਰਹਿਤਾਂ ਦੱਸੀਆਂ ਹਨ । ਜੇਕਰ ਇਨਾਂ ਅਨੁਸਾਰ ਕੋਈ ਨਾ ਚਲੇ ਤਾਂ ਇਸ ਵਿੱਚ ਸਿੱਖੀ ਸਿਧਾਂਤਾਂ ਦਾ ਕੀ ਕਸੂਰ ਪਰ ਇਹ ਮਨ ਦੀ ਸਿੱਖੀ ਵਾਲੇ ਵੀਰ ਢਹਿਦੀ ਕਲਾਂ ਵਾਲੇ ਸਿੱਖਾਂ ਵੱਲ ਨਜ਼ਰ ਮਾਰਨ ਦੀ ਬਜਾਏ ਸਿੱਖੀ ਦੇ ਮਹਿਲ ਅੰਦਰ ਵੀ ਝਾਤੀ ਮਾਰਕੇ ਦੇਖ ਇਸ ਮਹਿਲ ਅੰਦਰ ਸਿੱਖੀ ਸਿਦਕ ਤੇਰਾ ਭਾਣਾ ਮਿੱਠਾ ਕਰਕੇ ਮੰਨਣ ਦੀ ਜਾਂਚ ਸਿਖਾਣ ਵਾਲੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ,ਦੂਜਿਆਂ ਦਾ ਧਰਮ ਬਚਾਉਣ ਖਾਤਰ ਚਾਂਦਨੀ ਚੌਕ ਵਿੱਚ ਨੌਵੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ , ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁਤਰਾਂ ਤੇ ਮਾਤਾ ਜੀ ਦੀ ਲਾਸਾਨੀ ਸ਼ਹਾਦਤ , ਗੁਰੂ ਦੇ ਸਿੱਖਾਂ ਭਾਈ ਮਤੀ ਦਾਸ ਦੇ ਸੀਸ ਉਤੇ ਚਲਦਾ ਆਰਾ, ਦੇਗ ਵਿੱਚ ਉਬਲਦਾ ਭਾਈ ਦਿਆਲਾ , ਰੂੰ ਵਿੱਚ ਬੰਨ ਕੇ ਸਾੜੇ ਭਾਈ ਸਤੀ ਦਾਸ ਜੀ , ਬੰਦ ਬੰਦ ਕਟਾ ਰਹੇ ਭਾਈ ਮਨੀ ਸਿੰਘ ਜੀ , ਖੋਪੜੀ ਲਹਾ ਰਹੇ ਭਾਈ ਤਾਰੂ ਸਿੰਘ ਜੀ ,ਮੂੰਹ ਵਿੱਚ ਕਲੇਜਾ ਕੱਢਕੇ ਪਵਾਉਣ ਵਾਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾ ਵਿੱਚ ਹਾਰ ਪਵਾਉਣ ਵਾਲੀਆਂ ਮਾਵਾਂ, ਚਰਖੜੀਆਂ ਦੇ ਤਿਖੇ ਦੰਦੇ , ਫਾਂਸੀਆਂ ਦੇ ਤਖਤੇ, ਝੂਠੇ ਪੁਲਿਸ ਮੁਕਾਬਿਲਆਂ ਵਿੱਚ ਸ਼ਹੀਦ, ਤਸੀਹੇ ਘਰਾਂ ਵਿੱਚ ਜਲਾਦਾ ਦਾ ਤਸ਼ਦੱਦ ਤੇ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੱਖਾਂ ਦਾ ਧਿਆਨ ਧਰਨ ਅੱਗੇ ਆਪ ਜੀ ਦੀ ਕੋਈ ਵੀ ਦਲੀਲ ਤੇ ਤਰਕ ਥੋਥੀ ਹੀ ਜਾਪੇਗੀ । ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਹਿਲਾਂ ਹੀ ਸਿੱਖ ਨਾਲੋ ਸਿੱਖੀ ਦੀ ਰਹਿਤ ਨੂੰ ਪਿਆਰ ਕੀਤਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈ ਉਸ ਕਾ ਚੇਰਾ ਤੱਕ ਕਿਹਾ ਤੇ ਬਿਪਰਨ ਦੀ ਰੀਤਾਂ ਵਾਲੇ ਸਿੱਖਾਂ ਬਾਰੇ ਵੀ ਇਹ ਚਿਤਾਵਨੀ ਵਾਲੇ ਵਚਨ ਕਰ ਦਿੱਤੇ ਸਨ ਕਿ “ ਜਬ ਲਗ ਖਾਲਸਾ ਰਹੇ ਨਿਆਰਾ , ਤਬ ਲਗ ਤੇਜ ਦਿਉ ਮੈਂ ਸਾਰਾ ॥ ਜਬ ਇਹ ਗਹੇ ਬਿਪਰਨ ਕੀ ਰੀਤ , ਮੈਂ ਨਾ ਕਰੋਂ ਇਨ ਕੀ ਪਰਤੀਤ ॥ ਬੇਸ਼ੱਕ ਸਿੱਖੀ ਧਾਰਨ ਕਰਨ ਵਾਲਾ ਸਿੱਖ ਗੁਰੂ ਸਾਹਿਬ ਜੀ ਦੇ ਇਨਾਂ ਵਚਨਾਂ ਤੋਂ ਮੂੰਹ ਮੋੜ ਕੇ ਬਿਪਰਨ ਦੀਆਂ ਰੀਤਾਂ ਧਾਰਨ ਕਰਕੇ ਗੁਰੂ ਵੱਲੋ ਬੇਪ੍ਰਤੀਤਾਂ ਬਣ ਕੇ ਖਵਾਰ ਹੋ ਰਿਹਾ ਹੈ । ਅੱਜ ਦੁਨੀਆਂ ਅੰਦਰ ਸਿੱਖੀ ਸਰੂਪ ਦੇ ਨਾਲ ਸਿੱਖੀ ਵਾਲੇ ਗੁਣ ਧਾਰਨ ਨਾ ਕਰਣ ਵਾਲਿਆ ਲਈ ਹੀ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ, ਖੋਤੇ ਉਪੱਰ ਸ਼ੇਰ ਦੀ ਖੱਲ ਵਾਲਾ ਕੌਤਕ ,ਸਿਖਿਆ ਦੇਣ ਲਈ ਰਚਾਇਆ ਸੀ । ਸੋ ਸਤਿਕਾਰਯੋਗ ਵੀਰੋ ਆਉ ਆਪਾਂ ਸ਼ੁੱਭ ਗੁਣਾਂ ਵਾਲੇ ਉਨਾਂ ਮਹਾਨ ਗੁਰਸਿੱਖਾਂ ਵਾਰਗੇ ਸਿੱਖ ਬਣਨ ਦੀ ਕੋਸ਼ਿਸ਼ ਕਰੀਏ ਨਾ ਕੇ ਭੇਖੀ ,ਦੰਭੀ ,ਪਖੰਡੀ ਸਿੱਖਾਂ ਵੱਲ ਦੇਖਕੇ ਆਪਣੇ ਮਨ ਦੀਆਂ ਥੋਥੀਆਂ ਦਲੀਲਾਂ ਦੇ ਸਹਾਰੇ ਸਿੱਖੀ ਤੋਂ ਪਤਿਤ ਹੋ ਕੇ ਵੀ ਆਪਣੇ ਆਪ ਨੂੰ ਸਹੀ ਠਹਿਰਾਨ ਦੀ ਕੋਸ਼ਿਸ਼ ਨਾ ਕਰੀਏ ਸਗੋ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਸਾਨੂੰ ਸ਼ੁਭ ਅਮਲਾਂ ਵਾਲੇ ਸਿੱਖ ਬਣ ਦਾ ਬੱਲ ਬਖਸ਼ ਤੇ ਅਸੀਂ ਕਹਿਣੀ ਤੇ ਕਰਨੀ ਦੇ ਪੂਰੇ ਸਿੱਖ ਬਣ ਕੇ ਬਾਬੇ ਨਾਨਕ ਦੇ ਲਾਏ ਸਿੱਖੀ ਦੇ ਬੂਟੇ ਦੀ ਮਹਿਕ ਵੰਡ ਸਕੀਏ ।
ਭੁਲਾਂ ਚੁਕਾ ਲਈ ਖਿਮਾ ਦਾ ਜਾਂਚਕ ਗੁਰਚਰਨ ਸਿੰਘ ਗੁਰਾਇਆ ਜਰਮਨੀ
ਮਨੁੱਖੀ ਲਾਸ਼ਾਂ ਦੇ ਢੇਰ ਉੱਤੇ ਵੋਟਾਂ ਦੀ ਸਿਆਸਤ ਆਖਰ ਕਦੋਂ ਤੱਕ ? - ਗੁਰਚਰਨ ਸਿੰਘ ਗੁਰਾਿੲਆ
ਕਸ਼ਮੀਰ ਵਿੱਚ ਆਤਮਘਾਤੀ ਹਮਲੇ ਵਿੱਚ ਰਿਜ਼ਰਵ ਫੋਰਸ ਦੇ 44 ਜਵਾਨ ਭੇਟ ਚੜ੍ਹੇ ਇਨਸਾਨੀਅਤ ਨਾਤੇ ਉਹਨਾਂ ਦੇ ਪਰਿਵਾਰਾਂ ਨਾਲ ਪੂਰਨ ਹਮਦਰਦੀ ਹੈ ਜਦੋਂ ਇਸ ਫੋਰਸ ਵਿੱਚ ਭੇਟ ਚੜ੍ਹਨ ਵਾਲੇ ਸੁਖਜਿੰਦਰ ਸਿੰਘ ਦਾ ਕਜਨ ਭਰਾ ਰਣਜੀਤ ਸਿੰਘ ਜੋ ਫਰੈਕਫੋਰਟ ਵਿੱਚ ਰਹਿੰਦੇ ਨੇ ਬਹੁਤ ਹੀ ਹਿਰਦੇਵੇਦਿਕ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਉਸ ਦਾ ਹਾਲੇ ਸੱਤ ਕੁ ਸਾਲ ਪਹਿਲਾ ਅਨੰਦ ਕਾਰਜ ਹੋਇਆਂ ਸੀ ਛੇ ਸੱਤ ਕੁ ਮਹੀਨਿਆਂ ਦਾ ਬੇਟਾ ਹੈ ਜੋ ਕੇ ਉਹ ਹੁਣ ਕੁਝ ਕੁ ਸਮਾਂ ਪਹਿਲਾਂ ਛੁੱਟੀ ਕੱਟ ਕੇ ਗਿਆ ਇਸੇ ਤਰ੍ਹਾ ਕੁਲਵਿੰਦਰ ਸਿੰਘ ਜੋ ਮੰਗਿਆਂ ਹੋਇਆਂ ਸੀ ਪਰ ਹਾਲੇ ਉਸ ਨੇ ਅੰਨਦ ਕਾਰਜ ਕਰਾਉਣਾ ਸੀ ਇਹ ਗੱਲਾਂ ਸੁਣਦਿਆਂ ਹੋਇਆਂ ਸੁਰਤ ਇੱਕ ਦਮ ਮਸੂਮ ਬੱਚੇ ਤੇ ਭਰ ਜਵਾਨੀ ਵਿੱਚ ਵਿਧਵਾ ਤੇ ਭਰ ਜਵਾਨੀ ਵਿੱਚ ਵਿੱਛੜ ਗਏ ਇਹਨਾਂ ਜਵਾਨਾਂ ਦੇ ਪਰਿਵਾਰਾਂ ਨਾਲ ਦਿਲ ਦੀਆ ਗਹਿਰਾਈਆਂ ਨਾਲ ਹਮਦਰਦੀ ਵਿੱਚ ਭਰ ਗਿਆ ਪਰ ਦੂਜੇ ਪਾਸੇ ਹਿੰਦੂਤਵੀ ਏਜੰਸੀਆਂ ਤੇ ਨਿਰਦੋਸ਼ ਲਾਸ਼ਾਂ ਦੇ ਢੇਰ ਤੇ ਵੋਟਾਂ ਦੀ ਸਿਆਸਤ ਤੇ ਕੁਰਸੀਆਂ ਦਾ ਅਨੰਦਮਾਨਣ ਵਾਲੇ ਲੀਡਰਾਂ ਕਰਕੇ ਭੇਟ ਚੜ੍ਹਨ ਵਾਲਿਆ ਜਵਾਨਾਂ ਦਾ ਸੁਣ ਕੇ ਸੁਰਤ ਸਿਆਣਿਆਂ ਦੇ ਕਹਿਣ ਅਨੁਸਾਰ ਕਿ ਕਈਵਾਰ ਜਦੋਂ ਕਿਸੇ ਦੀ ਮੌਤ ਤੇ ਅਫ਼ਸੋਸ ਕਰਨ ਜਾਈਏ ਤੇ ਉੱਥੇ ਤੁਹਾਨੂੰ ਚੇਤਾ ਆਪਣਿਆਂ ਦਾ ਆ ਜਾਂਦਾ ਹੈ ਇਸੇ ਤਰ੍ਹਾਂ ਚੇਤਾ ਆਪਣਿਆਂ ਦਾ ਜੋ ਪੰਜਾਬ ਵਿੱਚ ਹਿੰਦੂਤਵੀ ਏਜੰਸੀਆਂ ਨੇ ਦਿੱਲੀ ਹਕੂਮਤ ਦੀਆਂ ਫੋਰਸਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਬੱਚਿਆ ਦੇ ਖ਼ੂਨ ਦੀ ਹੋਲੀ ਖੇਡੀ ਦਿੱਲੀ ਵਿੱਚ ਫੋਰਸਾਂ ਦੇ ਸਾਹਮਣੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆਂ ਜੀਉਦਿਆਂ ਹੀ ਸਾੜਿਆ ਧੀਆਂ ਭੈਣਾਂ ਦੀਆਂ ਇੱਜਤਾਂ ਨੂੰ ਲੁੱਟਿਆਂ ਇੱਥੇ ਹੀ ਬੱਸ ਨਹੀਂ ਪੰਜਾਬ ਵਿੱਚੋਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਜੋ ਕਿ ਮਨੁੱਖੀ ਹੱਕਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਜਿਸ ਨੇ ਇਹ ਰਿਪੋਰਟਾਂ ਇਕੱਠੀਆਂ ਕਰਨ ਵਾਲੇ ਨੂੰ ਵੀ ਸ਼ਹੀਦ ਕਰ ਦਿੱਤਾ ਸੀ ਤੇ ਪੰਜਾਬ ਵਿੱਚ ਫੋਰਸਾਂ ਵੱਲੋਂ ਸਿੱਖ ਨੌਜਵਾਨੀ ਦੇ ਖ਼ੂਨ ਦੀ ਖੇਡੀ ਹੋਲੀ ਜੋ ਕਿ ਹਿੰਦੁਸਤਾਨੀ ਅਦਾਲਤ ਨੇ ਵੀ ਇਸ ਸੱਚ ਨੂੰ ਮੰਨਿਆਂ ਸੀ ਇੱਥੇ ਹੀ ਬੱਸ ਨਹੀਂ ਆਈ ਬੀ ਦੇ ਸਾਬਕਾ ਜੁਇੰਟ ਡਾਇਰੈਕਟਰ ਮਲਾਇਆ ਕਿ੍ਰਸ਼ਨਾ ਧਰ ਨੇ ਖੁੱਲ੍ਹੇ ਭੇਦ ਵਿੱਚ ਮੰਨਿਆਂ ਹੈ ਕਿ ਜਦੋਂ ਕੋਈ ਵੱਡੀ ਵਾਰਦਤ ਹੁੰਦੀ ਸੀ ਫੋਰਸਾਂ ਪਿੰਡਾਂ ਨੂੰ ਘੇਰਾਂ ਪਾ ਕੇ ਸਾਰੇ ਪਿੰਡ ਨੂੰ ਇੱਕ ਥਾਂ ਇਕੱਠਾ ਕਰਕੇ ਉਹਨਾਂ ਵਿੱਚੋਂ ਪੰਦਰਾਂ ਵੀਹ ਨੌਜਵਾਨਾਂ ਨੂੰ ਨਾਲ ਲੈ ਜਾਂਦੇ ਸੀ ਤੇ ਬਾਕੀਆਂ ਤੇ ਅੰਨਾਂ ਤਸ਼ਦੱਦ ਕਰਦੇ ਸਨ ਤੇ ਨੌਜਵਾਨਾਂ ਛੱਡਣ ਵਾਸਤੇ ਪਰਿਵਾਰਾਂ ਤੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਸਨ ਕਈਵਾਰੀ ਤਾਂ ਰਕਮ ਲੈ ਕੇ ਵੀ ਨਹੀਂ ਛੱਡਿਆਂ ਜਾਂਦਾ ਸੀ ਤੇ ਜੋ ਰਕਮ ਨਹੀਂ ਦੇ ਸਕਦੇ ਉਹਨਾਂ ਨੂੰ ਫਿਰ ਝੂਠਾਂ ਪੁਲਿਸ ਮੁਕਾਬਲਾ ਬਣਾ ਕੇ ਉਸ ਦਾ ਇਨਾਮ ਦਰਸਾਕੇ ਸਰਕਾਰ ਤੋਂ ਤਰੱਕੀਆਂ ਲਈਆਂ ਜਾਦੀਆਂ ਸਨ ਇਹੋ ਅਜਿਹੇ ਕਈ ਘਿਨਾਉਣੇ ਕਾਰਨਾਮੇ ਕਈ ਪੁਲਿਸ ਵਾਲਿਆ ਨੇ ਆਪ ਹੀ ਉਜਾਗਰ ਕੀਤੇ ਹਨ ਅੱਜ ਜਦੋਂ ਕਸ਼ਮੀਰ ਵਿੱਚ ਅਜ਼ਾਦੀ ਵਾਸਤੇ ਸੰਘਰਸ਼ ਕਰ ਰਹੇ ਕਸ਼ਮੀਰੀਆਂ ਉਪੱਰ ਵੀ ਉਹੀ ਕਹਿਰ ਵਰਤਾਇਆ ਜਾ ਰਿਹਾ ਹੈ ਇਸੇ ਗ਼ੁੱਸੇ ਦੀ ਭਾਵਨਾ ਵਿੱਚੋਂ ਕਸ਼ਮੀਰੀ ਮੁਹਜਾਦੀਨ ਆਪਣੀ ਕੌਮ ਉਪੱਰਹਿੰਦੂਤਵੀ ਫੋਰਸਾਂ ਤੇ ਮਿਲਟਰੀ ਵੱਲੋਂ ਕੀਤੇ ਜਾ ਰਹੇ ਤਸ਼ਦੱਦ ਧੀਆਂ ਭੈਣਾਂ ਨਾਲ ਬਲਾਤਕਾਰ ਬੱਚਿਆ ਬੁੱਢਿਆਂ ਨੌਜਵਾਨਾਂ ਦੇ ਖ਼ੂਨ ਦੀ ਹੋਲੀ ਕਰਕੇ ਉਹਨਾਂ ਨੂੰ ਆਤਮਘਾਤੀ ਬੰਬ ਬਣਨ ਜਾ ਫਿਰ ਘਾਤ ਲਾ ਕੇ ਹਮਲੇ ਕਰਨ ਲਈ ਮਜਬੂਰ ਹੋਣਾ ਪੈਦਾ ਰੋਜ਼ਗਾਰ ਦੀ ਖ਼ਾਤਰ ਫੋਰਸਾਂ ਵਿੱਚ ਭਰਤੀ ਹੋਏ ਨੋਜਵਾਨ ਤੇ ਦੂਜੇ ਪਾਸੇ ਆਪਣੇ ਹੱਕਾਂ ਦੀ ਖ਼ਾਤਰ ਜੂਝਣ ਵਾਲੇ ਨੋਜਵਾਨ ਮਰ ਰਹੇ ਹਨ ਇਹਨਾਂ ਦੀਆ ਲਾਸ਼ਾਂ ਤੇ ਰਾਜ ਗੱਦੀਆਂ ਦਾ ਅਨੰਦਮਾਨਣ ਵਾਲੇ ਲੀਡਰਾਂ ਦਾ ਹਾਲ ਰੋਮ ਸੜ ਰਿਹਾ ਨੀਰੂ ਬੰਸਰੀ ਵਜਾ ਰਿਹਾ ਵਾਲਾ ਹੈ ਤੇ ਨਫ਼ਰਤ ਦੀ ਅੱਗ ਫੈਲਾ ਕੇ ਇਨਸਾਨੀਅਤ ਦਾ ਘਾਣ ਕਰਾਇਆਂ ਜਾ ਰਿਹਾ ਹੈ ਤੇ ਅੱਜ ਉਹ ਦਿਨ ਫਿਰ ਯਾਦ ਆ ਰਹੇ ਹਨ ਕਿ ਹਿੰਦੂਤਵੀ ਹਕੂਮਤ ਦੀਆ ਫੋਰਸਾਂ ਨੇ ਪੰਜਾਬ ਅੰਦਰ ਭਰ ਜਵਾਨੀ ਵਿੱਚ ਵਿਧਵਾ ਕੀਤੀਅਾ ਸਿੰਘਣੀਅਾ ਜਦੋ ਘਰ ਵਿੱਚ ਬੁਜਰਗਾਂ ਦੇ ਸਾਹਮਣੇ ਚਿੱਟੀ ਚੁੰਨੀ ਲੈ ਕੇ ਸ਼ਹੀਦ ਕੀਤੇ ਸਿੰਘਾਂ ਦੇ ਮਾਸੂਮ ਬੱਚਿਅਾ ਦੀ ਪਰਵਿਸ਼ ਕਰਦੀਅਾ ਸੀ ਉਸ ਸਮੇ ਉਹਨਾਂ ਬਜ਼ੁਰਗਾਂ ਤੇ ਕੀ ਬੀਤਦੀ ਹੋਵੇਗੀ ਇਹ ਤਾਂ ਉਹ ਜਾਣਦੇ ਹਨ ਪਰ ਅੱਜ ਜੋ ਫੋਰਸ ਦੇ ਜਵਾਨਾਂ ਨਾਲ ਭਾਣਾ ਵਪਰਿਆਂ ਕੋਈ ਵੀ ਚੰਗੀ ਸੋਚ ਵਾਲਾ ਇਨਸਾਨ ਖੁਸ਼ ਨਹੀਂ ਪਰ ਇਹ ਕਿਉਂ ਵਾਪਰਿਆਂ ਉਸ ਦੀ ਤਹਿ ਵਿੱਚ ਜਾਣ ਦੀ ਲੋੜ ਹੈ ਤਾਂ ਕਿ ਜੋ ਮੁੜ ਇਹੋ ਅਜਿਹੇ ਭਾਣੇ ਨਾਂ ਵਾਪਰਨ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ ।ਅੱਜ ਕਸ਼ਮੀਰ ਵਿੱਚ ਇਸ ਘਟਨਾਂ ਨੂੰ ਲੈ ਕੇ ਪੂਰੇ ਕਸ਼ਮੀਰੀਆਂ ਨੂੰ ਨਿਸ਼ਾਨਾਂ ਬਣਾਇਆਂ ਜਾ ਰਿਹਾ ਇਹ ਅੱਤ ਨਿੰਦਣਯੋਗ ਹੈ ਜਦ ਕਿ ਪਿਛਲੇ ਸਮੇ ਛੱਤੀਸਗੜ੍ਹ ਵਿੱਚ ਮਾਊਵਾਦੀ ਨਕਸਲਵਾਦੀਆਂ ਵੱਲੋਂ 25 ਅਪ੍ਰੈਲ 2017 ਨੂੰ 26 ਫੋਰਸਾਂ ਦੇ ਜਵਾਨਾਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਤੇ ਆਏ ਦਿਨ ਫੋਰਸਾਂ ਦੇ ਜਵਾਨਾਂ ਨਾਲ ਮੁਕਾਬਲੇ ਵਿੱਚ ਜਵਾਨ ਮਰਦੇ ਹਨ ਕੀ ਪੂਰੇ ਦੇਸ਼ ਵਿੱਚ ਮਾਉਵਾਦੀਆਂ ਜਾ ਉਹਨਾਂ ਦੀਆਂ ਸਮੱਰਥਕ ਪਾਰਟੀਆਂ ਨੂੰ ਕਦੀ ਹਿੰਦੂਤਵੀਆਂ ਨੇ ਨਿਸ਼ਾਨਾ ਬਣਾਇਆ ਇਸ ਦਾ ਮਤਬਲ ਇਹ ਨਹੀਂ ਕਿ ਬਣਾਇਆਂ ਜਾਵੇ ਪਰ ਘੱਟ ਗਿਣਤੀਆਂ ਵਿੱਚ ਵੱਸਣ ਵਾਲ਼ੀਆਂ ਕੌਮਾਂ ਨੂੰ ਹੀ ਨਿਸ਼ਾਨਾ ਕਿਉ ਬਣਾਇਆ ਜਾਂਦਾ ਹੈ ਇਹ ਹੀ ਗੱਲ ਸੋਚਣ ਤੇ ਵੀਚਾਰਨ ਦੀ ਹੈ ਕਿ ਹਿੰਦੁਸਤਾਨ ਵਿੱਚ ਘੱਟਗਿਣਤੀਆਂ ਨੂੰ ਹਮੇਸ਼ਾਂ ਗੁਲਾਮੀ ਦਾ ਅਹਿਸਾਸ ਕਰਾਇਆਂ ਜਾਂਦਾ ਜਦੋਂ ਤੱਕ ਇਹ ਵਿਤਕਰੇ ਖਤਮ ਨਹੀਂ ਹੁੰਦੇ ਇਹੋ ਅਜਿਹੀਆਂ ਘਟਨਾਵਾਂ ਨੂੰ ਠੱਲ ਨਹੀਂ ਪਾਈ ਜਾ ਸਕਦੀ ।ਅਖੀਰ ਵਿੱਚ ਇਨਸਾਨੀਅਤ ਦੀਆ ਕਦਰਾਂ ਕੀਮਤਾਂ ਦੀ ਸਮਝ ਰੱਖਣ ਵਾਲੇ ਦਾਨਸ਼ਿਮੰਦਾਂ ਬੁੱਧੀਜੀਵੀ ਵਰਗ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਸੰਘਰਸ਼ ਕਰਨ ਵਾਲ਼ੀਆਂ ਸੰਸਥਾਵਾਂ ਇਸ ਸਰਕਾਰੀ ,ਗ਼ੈਰ ਸਰਕਾਰੀ ਖ਼ੂਨ ਖ਼ਰਾਬੇ ਨੂੰ ਰੋਕਣ ਵਾਸਤੇ ਜਿੱਥੇ ਆਪਣੀ ਅਵਾਜ਼ ਦੁਨੀਆ ਪੱਧਰ ਤੇ ਉਠਾਉਣ ਉੱਥੇ ਕੁਰਸੀ ਦੀ ਖ਼ਾਤਰ ਨਫ਼ਰਤ ਦੇ ਸੌਦਾਗਰਾਂ ਨੂੰ ਦੁਨੀਆ ਸਾਹਮਣੇ ਨੰਗਾ ਕਰਨ । ਭੁੱਲ ਚੁੱਕ ਲਈ ਖਿਮਾ ਦਾ ਜਾਚਕ
ਗੁਰਚਰਨ ਸਿੰਘ ਗੁਰਾਿੲਆ
18 Feb. 2019
ਅਮਰੀਕਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਦੀਵਾਨਾਂ ਦਾ ਅਸਭਿਅਕ ਅਤੇ ਅਸ਼ਲੀਲ ਭਾਸ਼ਾ ਦੁਆਰਾਂ ਵਿਰੋਧ,.... - ਗੁਰਚਰਨ ਸਿੰਘ ਗੁਰਾਇਆ
ਅਮਰੀਕਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਦੀਵਾਨਾਂ ਦਾ ਅਸਭਿਅਕ ਅਤੇ ਅਸ਼ਲੀਲ ਭਾਸ਼ਾ ਦੁਆਰਾਂ ਵਿਰੋਧ, ਵਿਦੇਸ਼ਾਂ ਵਿੱਚ ਸਿੱਖੀ ਅਕਸ ਨੂੰ ਢਾਹ ਲਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ।ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀ
ਪਿਛਲੇ ਕੁਝ ਸਮੇਂ ਤੋਂ ਪੰਥ ਵਿੱਚ ਪ੍ਰਚਾਰਕਾਂ ਦੇ ਪ੍ਰਚਾਰ ਕਰਨ ਉੱਤੇ ਤਰਾਂ ਤਰਾਂ ਦੇ ਇਤਰਾਜ਼ ਇੱਕ ਧੜੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਸ ਧੜੇ ਦੀ ਸਨਾਤਨੀ ਸੋਚ ਮੁਤਾਬਕ ਪ੍ਰਚਾਰ ਨਾ ਕਰ ਰਹੇ ਪ੍ਰਚਾਰਕਾਂ ਉੱਤੇ ਹਮਲੇ, ਉਹਨਾਂ ਦੀਆਂ ਦਸਤਾਰਾਂ ਲਾਹੁਣੀਆਂ ਅਤੇ ਗਾਲੀ ਗਲੋਚ ਕਰਨਾਂ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ ।
ਹਰ ਇੱਕ ਵਿਅਕਤੀ ਨੂੰ ਆਪਣੀ ਬੁੱਧੀ ਦੀ ਸਮਰਥਾ ਮੁਤਾਬਕ ਪ੍ਰਚਾਰਕ ਕਰਨ ਦਾ ਹੱਕ ਹੈ । ਜੇ ਅਸੀਂ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ ਤਾਂ ਉਸ ਉੱਤੇ ਗਾਲੀ ਗਲੋਚ ਕਰਨਾ ਅਤੇ ਸਰੀਰਕ ਹਮਲੇ ਕਰਨੇ ਅਤੇ ਧਮਕੀਆਂ ਦੇਣੀਆਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹਨ ਅਤੇ ਸਿੱਖ ਜਗਤ ਵੱਲੋਂ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਵਿਰੋਧ ਕਰਨ ਦਾ ਇਹ ਅਸਭਿਅਕ ਤਰੀਕਾ ਹੋਰ ਪ੍ਰਚੱਲਤ ਨਾ ਹੋ ਸਕੇ ।
ਪੰਥ ਇਸ ਸਮੇਂ ਬਹੁਤ ਹੀ ਸੰਕਟਮਈ ਸਮੇਂ ਵਿੱਚੋਂ ਲੰਘ ਰਿਹਾ ਹੈ । ਬਰਗਾੜੀ ਮੋਰਚੇ ਵਿੱਚ ਵੱਖ ਵੱਖ ਵਿਚਾਰਧਾਰਾਵਾਂ ਰੱਖਣ ਵਾਲੇ ਸਿੱਖ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਤਤਪਰ ਹਨ । ਵਿਦੇਸ਼ਾਂ ਵਿੱਚ ਵੀ ਅਲੱਗ ਅਲੱਗ ਸੋਚ ਰੱਖਣ ਵਾਲੀਆਂ ਜਥੇਬੰਦੀਆਂ ਵਰਲਡ ਸਿੱਖ ਪਾਰਲੀਮੈਂਟ ਵਰਗੀਆਂ ਸੰਸਥਾਵਾਂ ਕਾਇਮ ਕਰ ਰਹੀਆਂ ਹਨ । ਅਜੇ ਕੱਲ੍ਹ ਹੀ ਸਿੱਖ ਅਸੰਬਲੀ ਦੇ ਨਾਮ ਹੇਠ ਵੱਖ ਵੱਖ ਤਰ੍ਹਾਂ ਦੀ ਸੋਚ ਰੱਖਣ ਵਾਲੀਆਂ ਸ਼ਖਸੀਅਤਾਂ ਅਤੇ ਜਥੇਬੰਦੀਆਂ ਦਾ ਇਕੱਠ ਪੰਥ ਵਿੱਚ ਚੰਗਾ ਸੁਨੇਹਾ ਲਿਆ ਰਿਹਾ ਸੀ
ਪਰ ਅਮਰੀਕਾ ਵਿੱਚ ਜਿਸ ਤਰ੍ਹਾਂ ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਭਾਈ ਢਡਰੀਆਂ ਵਾਲੇ ਦਾ ਵਿਰੋਧ ਕੀਤਾ ਗਿਆ ਹੈ ਉਸ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਇਹਨਾਂ ਅਨਸਰਾਂ ਦਾ ਮਕਸਦ ਪੰਥ ਵਿੱਚ ਦੋਫਾੜ ਪਾਉਣਾ ਹੈ । ਜੇ ਪੰਥ ਯਤਨ ਕਰਕੇ ਏਕਤਾ ਵੱਲ ਵੱਧ ਰਿਹਾ ਹੈ ਤਾਂ ਇਹੋ ਜਿਹੇ ਵਿਅਕਤੀ ਸੈਕਰਾਮੈਂਟੋ ਵਿਚਲੀਆਂ ਹਰਕਤਾਂ ਕਰ ਕੇ ਪੰਥ ਵਿੱਚ ਦੁਬਿਧਾ ਹੀ ਖੜ੍ਹੀ ਰਹਿਣ ਦੇਣਾ ਚਾਹੁੰਦੇ ਹਨ । ਜਿਹੋ ਜਿਹੀ ਭੱਦੀ ਸਬਦਾਵਲੀ ਇਹ ਵਿਅਕਤੀ ਵਰਤ ਰਹੇ ਹਨ ਉਸ ਨਾਲ ਨਾ ਤਾਂ ਸਿੱਖ ਧਰਮ ਦਾ ਵਧਾਅ ਹੋਣਾ ਹੈ ਤੇ ਨਾ ਹੀ ਪੂਰੀ ਦੁਨੀਆਂ ਵਿੱਚ ਸਿੱਖਾਂਦਾ ਅਕਸ ਚੰਗਾ ਹੋਣਾ ਹੈ । ਅਜਿਹਾ ਕਰਕੇ ਤਾਂ ਇਹ ਸਨਾਤਨੀ ਸੋਚ ਵਾਲੇ ਵਿਅਕਤੀ ਪੰਥ ਵਿੱਚ ਦੋਫਾੜ ਪਾ ਕੇ ਸਿੱਖ ਦੁਸ਼ਮਣਾਂ ਦਾ ਹੱਥ ਹੀ ਮਜ਼ਬੂਤ ਕਰ ਰਹੇ ਹਨ ।
ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਸਿੱਖ ਪੰਥ ਨੂੰ ਬੇਨਤੀ ਹੈ ਕਿ ਪੰਥ ਵਿੱਚ ਦੋਫਾੜ ਪਾਉਣ ਵਾਲਿਆਂ ਦਾ ਡਟਵਾਂ ਵਿਰੋਧ ਕਰਨ ਅਤੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਦਾ ਡਟ ਕੇ ਸਾਥ ਦੇਣ । ਸਾਡੀ ਸਭ ਦਾ ਇੱਕਮੁੱਠ ਹੋ ਕੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਅਸ਼ਲੀਲ ਅਤੇ ਅਸਭਿਅਕ ਕਾਰਨਾਮਿਆਂ ਦਾ ਵਿਰੋਧ ਹੀ ਇਹਨਾਂ ਪੰਥ ਵਿਰੋਧੀ ਕਾਰਵਾਈਆਂ ਨੂੰ ਠੱਲ੍ਹ ਪਾ ਸਕੇਗਾ ।
ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਬੰਧਕ ਸੇਵਾਦਾਰ ਭਾਈ ਬਲਕਾਰ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਗੁਰਚਰਨ ਸਿੰਘ ਗੁਰਾਇਆ, ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ , ਗੁਰਦੁਅਰਾ ਸਟੁਟਗਾਟ ਭਾਈ ਉਂਕਾਰ ਸਿੰਘ ਗਿੱਲ ,ਗੁਰਦੁਆਰਾ ਲਾਈਪਸਿਕ ਭਾਈ ਬਲਦੇਵ ਸਿੰਘ ਬਾਜਵਾ , ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ ਸੁਖਵਿੰਦਰ ਸਿੰਘ ਲਾਡੀ ,ਗੁਰਦੁਆਰਾ ਮਿਉਨਿਚਨ ਦੇ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ, ਸਿੰਘ ਸਭਾ ਜਰਮਨੀ ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਜਸਵੀਰ ਸਿੰਘ ਬਾਬਾ, ਭਾਈ ਸੰਤੋਖ ਸਿੰਘ, ਭਾਈ ਮਲਕੀਤ ਸਿੰਘ ,ਸਿੰਘ ਸਭਾ ਫਰੈਕਫੋਰਟ ਭਾਈ ਗੁਰਵਿੰਦਰ ਸਿੰਘ, ਸਿੰਘ ਸਭਾ ਬੈਲਜ਼ੀਅਮ ਭਾਈ ਮਹਿੰਦਰ ਸਿੰਘ ਜੀ ਖਾਲਸਾ ,ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ ,ਗੁਰੂ ਨਾਨਕ ਸੇਵਾ ਸੋਸਾਇਟੀ ਬੈਲਜ਼ੀਅਮ ਭਾਈ ਸੁਰਿੰਦਰ ਸਿੰਘ,
ਜਾਰੀ ਕਰਤਾ :-- ਗੁਰਚਰਨ ਸਿੰਘ ਗੁਰਾਇਆ