Major Singh

'ਅਜ਼ਾਦੀ ਦਾ ਮਤਲਬ ' - ਮੇਜਰ ਸਿੰਘ 'ਬੁਢਲਾਡਾ'

ਬੋਲਣ ਲਿਖਣ ਦੀ ਅਜ਼ਾਦੀ ਦਾ ਮਤਲਬ ਇਹ ਨਹੀਂ,
ਕਿ ਤੁਸੀਂ ਭੈੜੀ ਭਾਸ਼ਾ ਦਾ ਕਰੋਂ ਇਸਤੇਮਾਲ ਲੋਕੋ!
ਚੰਗੇ ਮਾੜੇ ਨੂੰ  ਬੰਨੋ ਇਕ ਰੱਸੇ,
ਸੱਚੇ ਸੁੱਚਿਆਂ ਨੂੰ ਨਾ ਬੋਲੋਂ ਮੂੰਹ ਸਭਾਂਲ ਲੋਕੋ।
ਜਿਹਨਾਂ ਮਨੁੱਖਤਾ ਲਈ ਭਲੇ ਕੰਮ ਕੀਤੇ,
ਊਚ-ਨੀਚ ਦਾ ਛੱਡਕੇ ਖਿਆਲ ਲੋਕੋ।
ਐਸੇ ਰਹਿਬਰਾਂ ਨੂੰ ਜਿਹੜਾ ਕਹੂ 'ਕੁੱਤਾ',
ਕਿਉਂ ਨਾ ਭੈੜੀ ਹੋਵੇ ਉਹਦੇ ਨਾਲ ਲੋਕੋ ?

ਮੇਜਰ ਸਿੰਘ 'ਬੁਢਲਾਡਾ'
94176 42327

'ਪੰਜਾਬ' - ਮੇਜਰ ਸਿੰਘ 'ਬੁਢਲਾਡਾ'

ਭਾਰਤ ਜੰਗਲ 'ਚ ਰੁੱਖ ਰੂਪੀ ਪੰਜਾਬ ਉੱਤੇ ,
ਭ੍ਰਿਸ਼ਟਾਚਾਰ ਆਦਿ ਸੱਪਾਂ ਦਾ ਹੋਇਆ ਵਾਸ ਯਾਰੋ।
ਪੰਛੀ ਰੂਪ ਲੋਕਾਂ ਨੂੰ ਇਹ ਜਾਣ ਨਿੱਗਲੀ,
'ਤੇ  ਕੁੱਝ  ਕਰੀ ਜਾਣ ਪਰਵਾਸ ਯਾਰੋ।
ਹਰੇ ਭਰੇ ਇਸ ਰੁੱਖ ਦਾ ਇਹਨਾਂ ਬੇਈਮਾਨਾਂ,
ਕਰ ਦਿਤਾ ਹੈ ਸਤਿਆਨਾਸ ਯਾਰੋ।
ਅਜੇ ਕੋਈ ਦਿਸੇ ਨਾ ਇਹਨੂੰ ਬਚਾਉਣ ਵਾਲਾ,
ਮੇਜਰ ਹਾਲ ਵੇਖਕੇ ਨਾ ਹੋਵੇ ਬਰਦਾਸ਼ ਯਾਰੋ।

ਮੇਜਰ ਸਿੰਘ 'ਬੁਢਲਾਡਾ'
94176 42327

'ਇਨਸਾਨ' - ਮੇਜਰ ਸਿੰਘ 'ਬੁਢਲਾਡਾ'

ਇਨਸਾਨ ਪਤਾ ਨੀ ਕੀ ਕਰੀ ਜਾਂਦਾ।
ਕਿਤੇ ਡਰਾਈ ਜਾਂਦਾ,ਕਿਤੇ ਡਰੀ ਜਾਂਦਾ।
ਜੋ ਕਰਨੇ ਨੀ ਹੁੰਦੇ ਕੰਮ ਇਨਸਾਨ ਨੇ ,
ਫਿਰ ਵੀ ਉਹ ਕੰਮ ਕਰੀ ਜਾਂਦਾ।
ਮਾੜੇ ਕੰਮ ਕਰੇ ਆਪ ਇਨਸਾਨ,
ਪਰ 'ਕਲਯੁੱਗ' ਸਿਰ ਮੜੀ ਜਾਂਦਾ।
ਵੇਖਕੇ ਚੜ੍ਹਤ ਦੂਜੇ ਦੀ ਇਹ,
ਬਿਨਾਂ ਮਤਲਬ ਹੀ ਸੜੀ ਜਾਂਦਾ।
ਸਬਰ ਵਾਲਾ ਰੁੱਖੀ-ਸੁੱਖੀ ਖਾਕੇ ਖੁਸ਼ ਰਹਿੰਦਾ,
ਬੇਸਬਰਾ ਚਿੰਤਾ 'ਚ ਜੋੜ-ਜੋੜ ਧਰੀ ਜਾਂਦਾ।
ਕਈ ਵਾਰ ਸੁਪਨਾ ਵੀ ਐਸਾ ਆਉਂਦਾ,
ਜਾਗਕੇ ਵੀ ਇਨਸਾਨ ਡਰੀ ਜਾਂਦਾ।
ਮੇਜਰ ਕੈਸਾ ਧੰਦਾ ਹੈ ਇਨਸਾਨ ਦਾ,
ਉਧਰ ਫੜਾਈ ਜਾਂਦਾ,ਇਧਰੋ ਫੜੀ ਜਾਂਦਾ।

ਮੇਜਰ ਸਿੰਘ 'ਬੁਢਲਾਡਾ'
94176 42327

24 Sept. 2018