Major Singh

'ਬਾਬਾ ਮੋਤੀ ਮਹਿਰਾ' - ਮੇਜਰ ਸਿੰਘ ਬੁਢਲਾਡਾ

  'ਬਾਬਾ ਮੋਤੀ ਮਹਿਰਾ'
'ਬਾਬਾ ਮੋਤੀ ਮਹਿਰਾ' ਨੇ ਠੰਡੇ ਬੁਰਜ ਅੰਦਰ,
ਮਾਤਾ 'ਤੇ ਬੱਚਿਆਂ ਦਾ ਕੀਤਾ ਸਤਿਕਾਰ ਲੋਕੋ।
ਜਿੰਨੀਂ ਵੀ ਹੋ ਸਕੀ ਇਸਨੇ ਕਰੀ ਸੇਵਾ,
ਦੁੱਧ ਪਿਲਾਉਂਦਾ ਰਿਹਾ ਨਾਲ ਪਿਆਰ ਲੋਕੋ।
ਜਦ ਮਾਤਾ ਤੇ ਬੱਚੇ ਸ਼ਹੀਦ ਹੋ ਗਏ,
ਚੰਦਨ ਲਿਆਯਾ ਕਰਨ ਲਈ ਸਸਕਾਰ ਲੋਕੋ।
ਜਦ ਪਤਾ ਲੱਗ ਗਿਆ ਹਾਕਮਾਂ ਨੂੰ,
ਕੋਹਲੂ ਪੀੜ ਦਿੱਤਾ ਸਾਰਾ ਪਰਿਵਾਰ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
'ਸਜਾ ਨਾ ਦਵਾ ਸਕਿਆ'
'ਦੋ ਹਜ਼ਾਰ ਪੰਦਰਾਂ' ਵਿੱਚ 'ਗੁਰੂ' ਦੀ ਹੋਈ ਬੇਅਦਬੀ,
ਨਵਜੋਤ ਕੌਰ ਸਿੱਧੂ ਸ਼ਾਮਲ ਸੀ ਵਿੱਚ ਸਰਕਾਰ ਲੋਕੋ।
ਨਵਜੋਤ ਸਿੰਘ ਸਿੱਧੂ ਨੇ ਨਾ ਕਰਿਆ ਅਫ਼ਸੋਸ ਕਹਿੰਦੇ,
ਜੋ ਅੱਜ ਬੇਅਦਬੀ ਤੇ ਰਿਹਾ ਭਾਸ਼ਣ ਝਾੜ ਲੋਕੋ।
ਕਹਿੰਦਾ "ਸਜਾ ਨਾ ਦਵਾ ਸਕਿਆ ਦੋਸ਼ੀਆਂ ਨੂੰ ਮੈਂ,
ਸਦਾ ਲਈ ਹੋਵਾਂਗਾ ਸਿਆਸਤ ਵਿਚੋਂ ਬਾਹਰ ਲੋਕੋ।"
ਬਠਿੰਡੇ ਆਖਿਆ ਸੀ 'ਸਿੱਧੂ' ਨੇ ਗੱਜ ਵੱਜ ਕੇ,
ਵੇਖੋ ਕਾਇਮ ਰਹਿੰਦਾ ਕਿ ਨਹੀਂ ਭੇਖੀ ਸਰਦਾਰ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
  'ਝੁਕੀਆਂ ਨਾ ਮਾਸੂਮ ਜਿੰਦਾਂ'
ਮਹੀਨਾਂ ਪੋਹ ਦਾ ਠੰਡੇ ਬੁਰਜ਼ ਅੰਦਰ,
ਕੈਦ ਮਾਸੂਮ 'ਜਿੰਦਾਂ' ਤੇ 'ਗੁਜਰੀ ਮਾਂ' ਲੋਕੋ।
ਦਿੱਤੇ ਲਾਲਚ ਤੇ ਤਸੀਹੇ ਹਾਕਮਾਂ ਨੇ,
ਨਹੀਂ ਮਿਲਾਈ ਹਾਂ ਵਿੱਚ ਹਾਂ ਲੋਕੋ।
ਜਦ ਝੁਕੀਆਂ ਨਾ ਮਾਸੂਮ ਜਿੰਦਾਂ,
ਜਿਉਂਦੀਆਂ ਦਿੱਤੀਆਂ ਕੰਧੀ ਚਿਣਵਾ ਲੋਕੋ।
ਮੇਜਰ ਧਰਮ ਲਈ ਵਾਰ ਪਤੀ ਪੋਤੇ,
'ਮਾਂ ਗੁਜਰੀ' ਦੁਨੀਆਂ ਤੋਂ ਹੋਈ ਵਿਦਾ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
 'ਸਿਹਰਾ'
'ਸਿਹਰਾ' ਲਾੜੇ ਦੇ ਬੰਨਦੇ ਇਸ ਕਰਕੇ,
ਵਧ ਜਾਂਦੀ ਹੈ ਉਸਦੀ ਸ਼ਾਨ ਲੋਕੋ।
ਦੋ ਪਰਿਵਾਰਾਂ ਦੇ ਇਹ ਇਕੱਠ ਅੰਦਰ,
ਕਿਉਂਕਿ ਹੁੰਦਾ ਹੈ 'ਮੁੱਖ ਮਹਿਮਾਨ' ਲੋਕੋ।
ਪਰਦਾ ਚੁੱਕਣ ਦੀ ਇਕ ਰਸਮ ਹੁੰਦੀ,
ਪਾਲਣ ਜਿਸਦਾ ਕਰਨ ਇਨਸਾਨ ਲੋਕੋ।
ਹਰ ਕੰਮ ਦਾ ਕਾਰਨ ਜ਼ਰੂਰ ਹੁੰਦਾ,
ਭਾਵੇਂ ਹੋਵੇ ਨਾ ਹੋਵੇ ਗਿਆਨ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
   'ਕਰਾਮਾਤ'
'ਕਰਾਮਾਤ' ਹੈ ਝੂਠ ਫਰੇਬ ਦਾ ਨਾਂ,
ਇਹਦੇ ਵਿੱਚ ਨਾ ਕੋਈ ਸਚਾਈ ਲੋਕੋ।
'ਪੁਜਾਰੀਵਾਦ' ਦੀ ਹੈ ਇਹ ਦੇਣ ਸਾਰੀ,
ਜਿਸ ਤੇ ਕੀਤੀ ਖੂਬ ਕਮਾਈ ਲੋਕੋ।
ਸਾਡੇ ਰਹਿਬਰਾਂ ਦੇ ਨਾਲ ਜੋੜ ਇਹਨਾਂ,
ਜਨਤਾ ਜਾਲ ਦੇ ਵਿਚ ਫਸਾਈ ਲੋਕੋ।
ਸੱਚੇ ਲੋਕਾਂ ਨੂੰ ਨਾ ਲੋੜ ਇਹਦੀ,
ਉਹ ਤਾਂ ਸੱਚ ਦੀ ਦੇਣ ਦੁਹ‌ਈ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
'ਆ ਗਈਆਂ ਨੇ ਵੋਟਾਂ'
ਆ ਗਈਆਂ ਨੇ ਵੋਟਾਂ ਦੁਬਾਰੇ ਮੇਰੇ ਸਾਥੀਓ।
ਹੋ ਜਾਓ ਹੁਸ਼ਿਆਰ ਤੁਸੀਂ ਸਾਰੇ ਮੇਰੇ ਸਾਥੀਓ।
ਮਾਂਜ ਦਿਓ ਐਤਕੀਂ ਤੁਸੀਂ ਉਹਨਾਂ ਲੋਟੂਆਂ ਨੂੰ,
ਜਿਹਨਾਂ ਦੇ ਅਸੀਂ ਹਾਂ ਲਿਤਾੜੇ ਮੇਰੇ ਸਾਥੀਓ।
ਕਰਨੇ ਸਵਾਲ ਤੇ ਜਵਾਬ ਦੇਣੇ ਸਿੱਖੋ ਤੁਸੀਂ,
ਬਣੋ ਇਮਾਨਦਾਰ ਪਾਰਟੀ ਦੇ ਹਰਕਾਰੇ ਮੇਰੇ ਸਾਥੀਓ।
ਆਪਣੇ ਹੀ ਘਰ ਭਰੇ ਪੰਜਾਬ ਨੂੰ ਲੁੱਟਕੇ,
ਜਿਹਨਾਂ ਕਰਜ਼ੇ ਸੂਬੇ 'ਤੇ ਚਾੜ੍ਹੇ ਮੇਰੇ ਸਾਥੀਓ।
ਬਣਾਓ ਸਰਕਾਰ ਜਿਹਨਾਂ ਤੇ ਕੋਈ ਦਾਗ਼ ਨਹੀਂ,
ਕਰਵਾਉਣੇ ਮਸਲੇ ਜੇ ਹੱਲ ਪਿਆਰੇ ਮੇਰੇ ਸਾਥੀਓ।
ਕਰੋ ਹੌਂਸਲੇ ਬੁਲੰਦ, ਨਵਾਂ ਚਾੜ੍ਹ ਦਿਓ ਚੰਦ,
ਲੁਟੇਰਿਆਂ ਨੂੰ ਦਿਖਾਓ ਦਿਨੇ ਤਾਰੇ ਮੇਰੇ ਸਾਥੀਓ।
ਮੇਜਰ ਸਿੰਘ ਬੁਢਲਾਡਾ
94176 42327
            'ਗਾਥਾ'
'ਨਿਹੰਗ ਖਾਨ ਅਤੇ ਬੀਬੀ ਮੁਮਤਾਜ'
ਜਦ 'ਬਚਿੱਤਰ ਸਿੰਘ' ਜ਼ਖ਼ਮੀ ਹੋ ਗਿਆ,
ਦਿੱਤਾ 'ਨਿਹੰਗ ਖਾਨ' ਦੇ 'ਕਿਲੇ' ਪਹੁੰਚਾ।
ਜੋ ਮੁਰੀਦ ਸੀ 'ਗੁਰੂ ਗੋਬਿੰਦ ਸਿੰਘ' ਦਾ,
ਜਿਸਦਾ 'ਗੁਰੂ' ਨਾਲ ਸੀ ਪ੍ਰੇਮ ਅਥਾਹ।
ਕੀਤੀ ਕਿਸੇ ਸੂਹੀਏ ਨੇ ਮੁਖ਼ਬਰੀ,
ਲਿਆ 'ਕਿਲੇ' ਨੂੰ ਘੇਰਾ ਪਾ।
'ਨਿਹੰਗ ਖਾਨ' ਨੇ ਧੀ 'ਮੁਮਤਾਜ' ਨੂੰ
'ਸਿੰਘ' ਦੀ ਸੇਵਾ ਦੇ ਵਿੱਚ ਲਾ।
ਇਕ ਕਮਰੇ ਅੰਦਰ ਬਿਠਾਕੇ
ਦਿੱਤਾ ਅੰਦਰੋਂ ਕੁੰਡਾ ਲਵਾ।
ਪੁਲਿਸ ਨੇ ਸਾਰਾ 'ਕਿਲ੍ਹਾ' ਫਰੋਲਤਾ,
ਕਿਤੋਂ ਕੁਝ ਵੀ ਨਾ ਮਿਲ਼ਿਆ।
ਇਕ ਬੰਦ ਕਮਰੇ ਨੂੰ ਵੇਖਕੇ,
'ਨਿਹੰਗ ਖਾਨ' ਨੂੰ ਪੁੱਛਿਆ ਬੁਲਾਅ।
ਫਿਰ 'ਨਿਹੰਗ ਖਾਨ' ਨੇ ਦੱਸਿਆ,
ਤੁਸੀਂ ਵੇਖ ਲਓ ਭਾਵੇਂ ਜਾ।
ਇਥੇ ਮੇਰੀ 'ਧੀ' ਅਤੇ 'ਦਾਮਾਦ' ਹੈ,
ਉਹ ਰਹੇ ਨੇ ਆਰਾਮ ਫ਼ਰਮਾ।
ਕਰ ਯਕੀਨ 'ਨਿਹੰਗ ਖਾਨ' ਤੇ,
ਫਿਰ ਹੋਈ ਪੁਲਿਸ ਵਿਦਾ।
'ਮੁਮਤਾਜ' ਦੇ ਬੋਲ ਕੰਨਾਂ ਵਿਚ ਪੈ ਗਏ,
ਉਹਨੇ ਮਨ ਵਿਚ ਧਾਰ ਲਿਆ।
ਮੰਨ ਲਿਆ 'ਪਤੀ' ਬੱਚਿਤਰ ਸਿੰਘ ਨੂੰ,
ਕਹਿੰਦੀ "ਨਹੀਂ ਕਰਾਉਣਾ ਹੋਰ ਨਿਕਾਹ।"
ਕੁੱਝ ਦਿਨਾਂ ਬਾਅਦ ਬੱਚਿਤਰ ਸਿੰਘ ਜੀ,
ਇਹ ਦੁਨੀਆਂ ਤੋਂ ਤੁਰ ਗਿਆ।
ਇਕ ਦਿਨ ਘਰੇ 'ਨਿਹੰਗ ਖਾਨ' ਨੇ,
ਮੁਮਤਾਜ ਦੇ ਵਿਆਹ ਦੀ ਕਰੀ ਸਲਾਹ।
'ਮੁਮਤਾਜ' ਨੇ ਝੱਟ 'ਪਿਤਾ' ਨੂੰ ਆਖਿਆ,
"ਨਹੀਂ ਕਰਾਉਣਾ ਦੂਜਾ ਵਿਆਹ।
ਤੁਸੀਂ ਭੁੱਲ ਗ‌ਏ ਉਦੇਂ ਕੀ ਸੀ ਆਖਿਆ?"
ਦਿੱਤਾ ਪਿਤਾ ਨੂੰ ਯਾਦ ਕਰਾ।
"ਹੁਣ ਮੈਂ ਏਦਾਂ ਹੀ ਉਮਰ ਗੁਜਾਰਨੀ,
ਇਹ ਜਿੰਦਗੀ ਉਸਦੇ ਦਿੱਤੀ ਲੇਖੇ ਲਾ।"
'ਮੁਮਤਾਜ' ਪੱਕੀ ਰਹੀ ਸਿਦਕ ਦੀ,
ਜੋ ਗਈ ਆਪਣੇ ਬੋਲ ਪੁਗਾ।
ਲੋਕੀ ਉਸਦੀ ਯਾਦਗਾਰ 'ਤੇ ਜਾਕੇ,
ਮੇਜਰ ਰਹੇ ਨੇ ਸੀਸ ਨਿਵਾਅ
ਲੋਕ ਰਹੇ ਨੇ ਸੀਸ ਨਿਵਾਅ...।
ਮੇਜਰ ਸਿੰਘ ਬੁਢਲਾਡਾ
94176 42327

'ਟੈਕਸ' - ਮੇਜਰ ਸਿੰਘ ਬੁਢਲਾਡਾ

'ਟੈਕਸ' ਨਿੱਤ ਖਰੀਦਦਾਰੀ ਉਤੇ ਦੇਈਏ ਅਸੀਂ,
ਭਾਵੇਂ ਸੁੱਤੇ ਹੋਈਏ ਭਾਵੇਂ ਸਖ਼ਤ ਬਿਮਾਰ ਲੋਕੋ।

ਖੁਸ਼ੀ ਗ਼ਮੀ ਦੇ ਮੌਕੇ ਦੇਈਏ ਜ਼ਿਆਦਾ,
ਚਾਹੇ ਮਨਾਈਏ ਛੋਟਾ ਵੱਡਾ ਤਿਉਹਾਰ ਲੋਕੋ।

ਦੁਨੀਆਂ ਛੱਡ ਗਏ ਬਜ਼ੁਰਗਾਂ ਦੇ ਨਾਂ ਉਤੇ,
ਸਰਾਧ ਕਰਕੇ ਵੀ ਰਹੇ ਹਾਂ ਤਾਰ ਲੋਕੋ।

ਬਚੀਆਂ ਸਰਕਾਰੀ ਜਾਇਦਾਦਾਂ ਧਰੀਆਂ ਸਭ ਗਹਿਣੇ,
ਫਿਰ ਵੀ ਵੱਡੇ ਕਰਜੇ ਦਾ ਪੰਜਾਬ ਤੇ ਭਾਰ ਲੋਕੋ।

ਜਿਹਨਾਂ ਲੁੱਟਿਆ ਖਾਧਾ ਸੋਹਣਾ ਪੰਜਾਬ ਸਾਡਾ,
ਉਹ ਮੁੜਕੇ ਰਾਜ ਕਰਨ ਦੇ ਨਹੀਂ ਹੱਕਦਾਰ ਲੋਕੋ।

ਮੇਜਰ ਸਿੰਘ ਬੁਢਲਾਡਾ
94176 42327

ਸਿੱਖ ਲ‌ਓ ਪਰਖ਼ ਕਰਨੀ - ਮੇਜਰ ਸਿੰਘ ਬੁਢਲਾਡਾ


  'ਸਿੱਖ ਲ‌ਓ ਪਰਖ਼ ਕਰਨੀ'
ਆਪਣੇ ਅਤੇ ਬੱਚਿਆਂ ਦੇ ਭਵਿੱਖ ਖਾਤਰ,
ਹੁਣ ਬਦਲ ਲ‌ਓ ਤੁਸੀਂ ਸੋਚ ਲੋਕੋ।
ਜਿਹਨਾਂ ਲੁੱਟ ਖਾਧਾ ਦੇਸ਼ ਪੰਜਾਬ ਤਾਈਂ,
ਛੱਡ ਦਿਓ ਉਸ ਨੂੰ ਦੇਣੀ ਵੋਟ ਲੋਕੋ।
ਚੰਗੇ ਮਾੜੇ ਦੀ ਸਿੱਖ ਲ‌ਓ ਪਰਖ਼ ਕਰਨੀ,
ਤੁਸੀਂ ਗਿਆਨ ਦੀ ਜਗਾਕੇ ਜੋਤ ਲੋਕੋ।
ਮੇਜਰ ਬਚੋ ਆਪ ਬਚਾਓ ਬੱਚਿਆਂ ਨੂੰ,
ਚੰਗੀ ਪਾਰਟੀ ਦੀ ਕਰਕੇ ਸਪੋਟ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327

ਭਾਈ ਬਲਾਕਾ ਸਿੰਘ ਕੰਗ - ਮੇਜਰ ਸਿੰਘ ਬੁਢਲਾਡਾ

'ਮੱਸੇ ਰੰਗੜ' ਨੇ ਦਰਬਾਰ ਸਾਹਿਬ ਵਿੱਚ,
ਜਦ ਡੇਰਾ ਲਿਆ ਆਣਕੇ ਲਾ।
ਹਰ ਮਾੜਾ ਕੰਮ ਕਰਨ ਲੱਗ ਪਿਆ,
ਨਾਲੇ ਦਿੱਤਾ ਸੀ ਪੂਰ ਤਲਾਅ।
'ਮੱਸਾ' ਹੰਕਾਰ ਦੇ ਵਿੱਚ ਆ ਗਿਆ,
ਉਹ ਹੋਕੇ ਸਿੰਘਾਂ ਵੱਲੋਂ ਬੇਪਰਵਾਹ।
ਸਜਾਉਣ ਲੱਗ ਪਿਆ ਨਿੱਤ ਮਹਿਫਲਾਂ,
ਕੰਜਰੀਆਂ ਤਾਈਂ ਉਥੇ ਨਚਾ।
ਸਿੰਘਾ ਦੇ ਮੁੱਲ ਸਿਰਾਂ ਦੇ ਰੱਖਤੇ,
ਉਹ ਆਪਣਾ ਕਰਨ ਲਈ ਬਚਾਅ।
ਸਾਰੇ ਆਸੇ-ਪਾਸੇ ਹੋ ਗਏ,
ਲ‌ਏ ਡੇਰੇ ਜੰਗਲਾਂ ਦੇ ਵਿਚ ਲਾ।
ਸਿੰਘਾ ਦਾ ਸੂਹੀਆ 'ਬਲਾਕਾ ਸਿੰਘ' ਨੇ,
'ਬੁੱਢੇ ਜੌਹੜ' ਬੀਕਾਨੇਰ ਵਿਚ ਜਾ।
ਦੱਸ ਦਿੱਤਾ ਸ਼ਾਮ ਸਿੰਘ ਦਲ ਨੂੰ,
ਮੱਸਾ ਰਿਹਾ ਸੀ ਜੋ ਗੰਦ ਪਾ।
ਸੁਣ ਖੂਨ ਉਬਾਲੇ ਖਾ ਗਿਆ,
ਦਲ ਆਪਣੇ ਵਿੱਚ ਕਰ ਸਲਾਹ।
'ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ'
ਫਿਰ ਲਈਆਂ ਕਸਮਾਂ ਖਾ।
"ਸੋਧਾ ਲਾਕੇ ਮੁੜਨਾ ਦੁਸ਼ਟ ਨੂੰ,
ਜਾਂ ਫਿਰ ਜਿੰਦ ਦੇਣੀ ਲੇਖੇ ਲਾ।"
ਉਹ ਤਿਆਰ-ਬਰ-ਤਿਆਰ ਹੋਕੇ,
ਦਿੱਤੇ ਅੰਮ੍ਰਿਤਸਰ ਵੱਲ ਚਾਲੇ ਪਾ।
ਬਣਾਈ ਸਕੀਮ ਮੁਤਾਬਿਕ ਸਿੰਘਾਂ ਨੇ,
ਦਿੱਤਾ 'ਮੱਸੇ ਰੰਗੜ' ਨੂੰ ਝਟਕਾ।
ਉਹਨਾਂ ਵਿਉਂਤ ਨਾਲ 'ਸਿਰ' ਚੁੱਕਕੇ
ਲਿਆ ਨੇਜ਼ੇ ਉਤੇ ਟਿਕਾਅ।
ਦੁਸ਼ਮਣਾਂ ਨੂੰ ਭਾਜੜ ਪੈ ਗਈ,
ਸਿੰਘ ਜਦ ਪੈ ਗਏ ਆਪਣੇ ਰਾਹ।
ਮੇਜਰ ਅਮਰ ਜੱਗ ਤੇ ਹੋ ਗ‌ਏ,
ਸਿੰਘ ਮੱਸੇ ਦੀ ਅਲਖ ਮਿਟਾ।
ਉਹ ਰੰਗੜ ਨੂੰ ਸੋਧਾ ਲਾ...।

ਮੇਜਰ ਸਿੰਘ ਬੁਢਲਾਡਾ
94176 42327

'ਭਗਵੰਤ ਮਾਨਾਂ' - ਮੇਜਰ ਸਿੰਘ ਬੁਢਲਾਡਾ

ਮਿਹਨਤ ਪਾਰਟੀ ਲਈ ਕੀਤੀ ਵਥੇਰੀ 'ਭਗਵੰਤ ਮਾਨਾਂ'।
ਤਾਂਹੀ ਹਰ ਕੋਈ ਸਿਫ਼ਤ ਕਰੇ ਤੇਰੀ 'ਭਗਵੰਤ ਮਾਨਾਂ'।
ਤੁਸੀਂ ਮਲਾਹ ਹੋਂ ਇਸਨੂੰ ਕਿਨਾਰੇ ਲਾਕੇ ਰਹਿਓਂ,
ਘੁੰਮਣਘੇਰੀਆਂ ਵਿਚ ਫਸੀ ਜੋ ਬੇੜੀ 'ਭਗਵੰਤ ਮਾਨਾਂ'।
ਇਤਿਹਾਸ ਬਣਾਉਣ ਲਈ ਕਰਨੀਆਂ ਪੈਂਦੀਆਂ ਕੁਰਬਾਨੀਆਂ,
ਜੇ ਸਮਾਂ ਆ ਗਿਆ ਕੁਰਬਾਨੀ ਕਰੀ 'ਭਗਵੰਤ ਮਾਨਾਂ'।
ਪਾਰਟੀ 'ਚ ਉਤਰ੍ਹਾ-ਚੜ੍ਹਾ ਆਉਂਦੇ ਜਾਂਦੇ ਰਹਿੰਦੇ ਨੇ,
ਵੇਖੀ ਕਿਤੇ ਕਰ ਜਾਵੇਂ ਅੜੀ 'ਭਗਵੰਤ ਮਾਨਾਂ'।
ਵੇਖ ਸਵੇਰੇ ਜਾਖੜ, ਦੁਪਿਹਰੇ ਰੰਧਾਵਾ, ਸ਼ਾਮ ਨੂੰ ਚੰਨੀ,
ਸਭ ਅਡੋਲ ਰਹੇ, ਚੱਲੀ ਖ਼ਤਰਨਾਕ ਨ੍ਹੇਰੀ 'ਭਗਵੰਤ ਮਾਨਾਂ'।
'ਸੀ. ਐੱਮ. ਦਾ ਮਤਲਬ ਤੁਸਾਂ '"ਕੋਮਨ ਮੈਨ" ਮੰਨਿਆਂ,
ਬੜੀ ਪਰਖ਼ਣ ਦੀ ਆ ਗ‌ਈ ਘੜੀ "ਭਗਵੰਤ ਮਾਨਾਂ'।
ਮੇਜਰ ਸਿੰਘ ਬੁਢਲਾਡਾ
94176 42327

'ਉਲਾਦ  ਨਾਗਰਿਕਾਂ ਵੇਖਦੀ'ਫਿਰੇ - ਮੇਜਰ ਸਿੰਘ ਬੁਢਲਾਡਾ

ਹਜਾਰਾਂ ਸਾਲ ਪਹਿਲਾਂ ਦੋਸਤੋ!
'ਆਰੀਆ' 'ਮੱਧ ਏਸ਼ੀਆ' ਤੋਂ ਆ।
ਕੀਤਾ ਕਬਜ਼ਾ ਭਾਰਤ ਦੇਸ਼ ਤੇ,
ਮੂਲਵਾਸੀਆਂ ਨਾਲ ਦਗਾ ਕਮਾਅ।
ਜਿਹੜੇ ਰਾਜੇ ਸੀ ਉਸ ਟਾਈਮ ਦੇ,
ਜਿਹਨਾਂ ਦੇ ਸੀ ਨੇਕ ਸੁਭਾਅ।
ਉਹਨਾਂ ਨੂੰ ਨਾਲ ਧੋਖੇ ਦੇ ਦੋਸਤੋ,
ਲਿਆ ਆਪਣੇ ਗੁਲਾਮ ਬਣਾ।
ਸਾੜ ਸਿੰਧ ਘਾਟੀ ਦੀ ਸਭਿਅਤਾ,
ਦਿੱਤੀ ਮਿੱਟੀ ਵਿੱਚ ਮਿਲਾਅ।
ਇਥੋਂ ਦਾ ਇਤਿਹਾਸ ਖਤਮ ਕਰਨ ਲਈ,
ਜਿਹਨਾਂ ਨੇ ਸਾੜੇ ਪੁਸਤਕਾਲੇ ਅੱਗਾਂ ਲਾ।
ਉਲਾਦ ਉਹਨਾਂ ਦੀ ਫਿਰੇ ਨਾਗਰਿਕਾਂ ਵੇਖਦੀ,
ਦਿਤਾ ਦੇਸ਼ ਵਿਚ ਭੜਥੂ ਪਾ।
ਇਹਨਾਂ ਨੂੰ ਛੱਡਕੇ ਇਕੱਠੇ ਹੋ ਜਾਓ,
ਦਿਉ ਅਕਲ ਟਿਕਾਣੇ ਲਿਆਹ।

ਮੇਜਰ ਸਿੰਘ ਬੁਢਲਾਡਾ
94176 42327

ਧਾਹਾਂ ਮਾਰਦੇ ਸੜਕਾਂ ਤੇ ਫਿਰਨ - ਮੇਜਰ ਸਿੰਘ ਬੁਢਲਾਡਾ

ਧਾਹਾਂ ਮਾਰਦੇ ਸੜਕਾਂ ਤੇ ਫਿਰਨ ਰੁਲਦੇ,
ਪੜ੍ਹ-ਲਿਖਕੇ ਡਿਗਰੀਆਂ ਫਿਰਨ ਚੁੱਕੀ ,
ਰੁਜ਼ਗਾਰ ਦੇਵੇ ਨਾ ਸਰਕਾਰ ਬੇਈਮਾਨ ਇਥੇ।
ਧਾਹਾਂ ਮਾਰਦੇ ਸੜਕਾਂ ਤੇ ਫਿਰਨ ਰੁਲਦੇ,
ਦੇਸ਼ ਮੇਰੇ ਦੇ ਨੌਜਵਾਨ ਇਥੇ।
ਚੜਨ ਟੈਂਕੀਆਂ 'ਤੇ ਕਦੇ ਜਾਮ ਲਾਉਂਦੇ,
ਕਿਵੇਂ ਰੁਜ਼ਗਾਰ ਬਿਨਾਂ ਟਾਈਮ ਲੰਘਾਣ ਇਥੇ।
ਮੇਜਰ ਆਪਣੇ ਘਰ ਭਰਨ ਲੱਗੇ ਹੋਏ ਹਾਕਮ,
ਦੇਣ ਲੋਕਾਂ ਦੇ ਵੱਲ ਨਾ ਧਿਆਨ ਇਥੇ।

ਮੇਜਰ ਸਿੰਘ ਬੁਢਲਾਡਾ
94176 42327

'ਕੋਰਟ ਦੇ ਕੰਧੇ ਉਤੇ ਰੱਖ ਗਿਆ ਚਲਾ ਵੈਰੀ' - ਮੇਜਰ ਸਿੰਘ ਬੁਢਲਾਡਾ

ਪੰਜ ਸੌ ਸਾਲ ਪੁਰਾਣਾ ਗੁਰੂ ਰਵਿਦਾਸ ਮੰਦਿਰ,
ਤੁਗਲਕਾਬਾਦ ਵਿਚ ਦਿਤਾ ਢਾਹ ਵੈਰੀ।
ਜਬਰੀ ਕਰ ਲਿਆ ਕਬਜ਼ਾ ਉਸ ਅਸਥਾਨ ਉਤੇ,
ਭਾਰੀ ਫੋਰਸ ਨੂੰ ਉਥੇ ਬੁਲਾਅਅ ਵੈਰੀ।
ਸਾਡੀ ਸ਼ਰਾਫਤ ਦਾ ਉਠਾਕੇ ਨਜਾਇਜ ਫਾਇਦਾ,
ਕੋਰਟ ਦੇ ਕੰਧੇ ਤੇ ਰੱਖ ਗਿਆ ਚਲਾ ਵੈਰੀ।
ਡਰਾਉਣਾ ਚਾਹੁੰਦਾ ਹੈਂ ਉਹ ਗਿਰਫਤਾਰ ਕਰਕੇ,
ਦੇਵਾਂਗੇ ਗਿਰਫਤਾਰੀਆਂ ਦਾ ਹੜ੍ਹ ਲਿਆ ਵੈਰੀ।
ਵੇਖ ਲਵੀਂ ਤੂੰ ਚਲਾਕੇ ਲਾਠੀਆਂ 'ਤੇ ਗੋਲੀਆਂ ,
ਸਾਨੂੰ ਮੌਤ ਦੀ ਨਾ ਕੋਈ ਪ੍ਰਵਾਹ ਵੈਰੀ।
ਕਿਉਂਕਿ ਇਕ ਦਿਨ ਮੌਤ ਨੇ ਆਵਣਾ ਹੈ,
ਜਿੰਦਗੀ ਕੌਮ ਦੇ ਲੇਖੇ ਦੇਵਾਂਗੇ ਲਾ ਵੈਰੀ।
ਸਾਡੇ ਕਮਜੋਰ ਹੋਣ ਦਾ ਤੈਨੂੰ ਭਰਮ ਜਿਹੜਾ,
ਤੋੜਨਾ ਇੱਟ ਨਾਲ ਇੱਟ ਖੜਕਾਅ ਵੈਰੀ।
ਲੋਕ ਰੱਖ ਦੇਣਗੇ ਤੈਨੂੰ ਮਲੀਆ-ਮੇਟ ਕਰਕੇ
ਇਹ ਜਦ ਆਪਣੀ ਆਈ ਤੇ ਗਏ ਆ, ਵੈਰੀ।

ਮੇਜਰ ਸਿੰਘ ਬੁਢਲਾਡਾ
94176 42327

'ਜੇ ਅੱਜ ਰਾਜ ਹੁੰਦਾ ਅੰਗਰੇਜ਼ਾਂ ਦਾ' - ਮੇਜਰ ਸਿੰਘ ਬੁਢਲਾਡਾ

ਆਮ ਲੋਕਾਂ ਨੂੰ ਮਿਲੇ ਨਾ ਇਨਸਾਫ ਇਥੇ,
ਭਾਰੀ ਹੁੰਦੀ ਇਹਨਾਂ ਦੀ ਲੁੱਟ ਯਾਰੋ।
ਅੱਜ ਜਾਤ-ਪਾਤ ਧਰਮਾਂ ਦੇ ਵਿਤਕਰਿਆਂ ,
ਇਥੇ ਬੜੇ ਲੋਕ ਦਿਤੇ ਨੇ ਪੱਟ ਯਾਰੋ ।
ਹਾਕਮਾਂ ਨੂੰ ਵੇਖ ਕਹਿਣ ਨੂੰ ਦਿਲ ਕਰਦਾ
ਅੰਗਰੇਜ਼ ਐਵੇਂ ਕੱਢੇ ਆਖਾਂ ਸੱਚ ਯਾਰੋ।
ਇਹਨਾਂ ਤੋਂ ਲੱਖ ਦਰਜੇ ਸੀ ਉਹ ਚੰਗੇ,
ਚੰਗੀ ਸੀ ਉਹਨਾਂ ਕੋਲ ਮੱਤ ਯਾਰੋ ।
ਜੇ ਅੱਜ ਰਾਜ ਹੁੰਦਾ ਅੰਗਰੇਜ਼ਾਂ ਦਾ,
ਨਾ ਐਨੀ ਰੁਲਦੀ ਕਿਸੇ ਦੀ ਪੱਤ ਯਾਰੋ।
ਐਨਾ ਧੱਕਾ ਨਾ ਕਿਸੇ ਨਾਲ ਹੁੰਦਾ,
ਨਾ ਐਨੇ ਮਾਰੇ ਜਾਣੇ ਸੀ ਹੱਕ ਯਾਰੋ।
ਅੰਗਰੇਜ਼ ਰਾਜ ਵਿੱਚ ਰਹਿੰਦੇ ਲੋਕ ਜਿਹੜੇ,
ਪੁੱਛ ਲਓ ਉਹਨਾਂ ਤੋਂ ਬੇ-ਸ਼ੱਕ ਯਾਰੋ ।
ਐਵੇਂ ਨੀ ਲੱਖਾਂ ਰੁਪਏ ਲਾ ਲੋਕੀ ,
ਜਾਣ ਉਧਰ ਕਰਜੇ ਚੱਕ ਯਾਰੋ ।
ਮੇਜਰ ਹੋਣਾ ਸੀ ਕਾਨੂੰਨ ਦਾ ਰਾਜ ਇਥੇ,
ਲਾਗੂ ਕਰਦੇ ਕਾਨੂੰਨ ਸਖਤ ਯਾਰੋ।

ਮੇਜਰ ਸਿੰਘ ਬੁਢਲਾਡਾ
94176 42327

ਗੁਰੂ ਨਾਨਕ ਦਾ ਜਨਮ ਦਿਨ - ਮੇਜਰ ਸਿੰਘ ਬੁਢਲਾਡਾ

'ਗੁਰੂ ਨਾਨਕ ਦਾ ਜਨਮ ਦਿਨ'
ਗੁਰੂ ਨਾਨਕ ਦਾ 550ਵਾਂ ਦਿਨ
ਐਸੇ ਢੰਗ ਦੇ ਨਾਲ ਮਨਾਓ ਸਿੱਖੋ!
ਕਸਮ ਗੁਰੂ ਦੀ ਖਾਕੇ ਸੱਚੇ ਦਿਲੋਂ,
ਤੁਸੀਂ ਸਾਰੇ ਮੱਤ-ਭੇਦ ਮਿਟਾਓ ਸਿੱਖੋ!
ਗੁਰੂ ਨਾਨਕ ਦੀ ਸੋਚ ਨੂੰ ਸਾਰੇ
ਜਨ ਜਨ ਪਹੁੰਚਾ ਦਿਓ ਸਿੱਖੋ!
ਗੁਰੂ ਗ੍ਰੰਥ ਸਾਹਿਬ ਤੋਂ ਉਤੇ ਕੋਈ ਸੰਤ ਨਹੀਂ ,
ਨਾ ਕਿਸੇ ਦਾ ਹੁਕਮ ਵਜਾਓ ਸਿੱਖੋ!
ਇਤਿਹਾਸ ਵਿੱਚ ਰਲਿਆ ਮਿਥਿਹਾਸ ਭਾਈ,
ਸੋਚਣ ਸਮਝਣ ਦੀ ਆਦਤ ਪਾਓ ਸਿੱਖੋ!
ਗੁਰਬਾਣੀ ਨੂੰ ਵਿਚਾਰਣ ਦੇ ਲਈ ,
ਖੁਦ੍ਹ ਕਾਬਲ ਬਣਾਉਣ ਜਾਓ ਸਿੱਖੋ!
ਕਰਮਕਾਂਡਾ ਦਾ ਛੱਡ ਦਿਓ ਖਹਿੜਾ,
ਸਾਰੇ ਵਹਿਮ-ਭਰਮ ਮਿਟਾਓ ਸਿੱਖੋ!
ਉਲਝ ਗਈ ਜੋ ਤਾਣੀ ਸਾਡੀ,
ਰਲ-ਮਿਲ ਇਹਨੂੰ ਸੁਲਝਾਓ ਸਿੱਖੋ!
ਹੋ ਗਏ ਦੂਰ ਸਿੱਖੀ ਤੋਂ ਜਿਹੜੇ,
ਉਹਨਾਂ ਨੂੰ ਨੇੜੇ ਲਿਆਓ ਸਿੱਖੋ!
ਸਭ ਇਨਸਾਨਾਂ ਨੂੰ ਸਮਝ ਬਰਾਬਰ,
ਸਾਰੇ ਭੇਦ-ਭਾਵ ਮਿਟਾਓ ਸਿੱਖੋ!
ਗੁਰੂਦੁਵਾਰੇ ਬਣਾ ਲਏ ਬਹੁਤੇ,
ਹੁਣ ਗੁਰੂ ਦੇ ਸਿੱਖ ਬਣਾਓ ਸਿੱਖੋ!
ਤੁਸੀਂ ਲੋੜਵੰਦਾਂ ਦੀ ਮੱਦਦ ਕਰਕੇ,
ਦਸਵੰਧ ਉਹਨਾਂ ਤੇ ਲਾਓ ਸਿੱਖੋ!
ਸੱਚ ਨੂੰ ਸੱਚ, ਝੂਠ ਨੂੰ ਕਹੋ,
ਲਾਲਚ ਖੌਫ 'ਚ ਨਾ ਆਓ ਸਿੱਖੋ!
ਗੁਰੂ ਨਾਨਕ ਦਾ 550ਵਾਂ ਦਿਨ
ਐਸੇ ਢੰਗ ਦੇ ਨਾਲ ਮਨਾਓ ਸਿੱਖੋ!

ਮੇਜਰ ਸਿੰਘ ਬੁਢਲਾਡਾ
94176 42327