Shiv Nath Dardi

ਗ਼ਜ਼ਲ - ਸ਼ਿਵਨਾਥ ਦਰਦੀ

ਆਪਣੇ ਹੁਣ , ਪਰਾਏ ਹੋ ਗਏ ,
ਦੁਸ਼ਮਣ ਯਾਰ , ਛਾਏ ਹੋ ਗਏ ।
ਵਾੜ ਖੇਤ  ਨੂੰ ,  ਖਾਣ   ਲੱਗੀ ,
ਰੱਜੇ ਪੁੱਜੇ , ਤਿਰਹਾਏ ਹੋ ਗਏ ।
ਨਿੱਕੀ ਗੱਲ ਤੇ , ਰਿਸ਼ਤੇ ਟੁੱਟ ਰਹੇ ,
ਮੈਂ ਨਾਲ  ਬੁੱਲ, ਸਜਾਏ  ਹੋ  ਗਏ ।
ਸ਼ਹਿਰ ਤੇਰਾ ਦਰਦੀ , ਪੱਥਰ ਵਰਗਾ,
ਦਿਲ  ਲੋਕਾਂ ਦੇ , ਪਥਰਾਏ ਹੋ  ਗਏ ।
ਕੱਚੀ  ਡੋਰ , ਮੁਹੱਬਤਾਂ  ਦੀ  ਅੱਜਕਲ ,
'ਸ਼ਿਵ', ਜ਼ਿਸਮ ਦੇਖ , ਵਿਕਾਏ ਹੋ ਗਏ।

ਸ਼ਿਵਨਾਥ ਦਰਦੀ
ਸੰਪਰਕ ਨੰ:-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।

ਸਰਪੰਚ ਜੀ , ਐਤਕੀ ਵੋਟਾਂ ਚ ਕਿੰਨੀ ਕੁ ਦਾਰੂ ਚੱਲੂ ? - ਸ਼ਿਵਨਾਥ ਦਰਦੀ

      ਓ ਮੈਬਰਾਂ , ਦਾਰੂ ਤਾਂ ਚੱਲੂਗੀ ! ਪਰ ਚੋਰੀ ਛੁਪੇ । ਉਪਰੋ ਅਫਸਰਾਂ ਨੇ ਪੂਰੀ ਸਖਤਾਈ ਕੀਤੀ । ਪਰ ਮੇਰੀ ਐਮ.ਐਲ.ਏ ਸਾਹਬ ਨਾਲ ਗੱਲ ਹੋ ਗਈ ਸੀ । ਉਹਨਾਂ ਕਿਹਾਂ , ਤੁਸੀ ਫਿਕਰ ਨਾ ਕਰੋ । ਸਭ ਕੁਝ ਮਿਲੂ ।
         ਸਰਪੰਚ ਜੀ , ਸਾਡਾ ਧਿਆਨ ਰੱਖਣਾ ?
      ਓ ਮੈਬਰਾਂ , ਤੂੰ ਕਾਹਦੀ ਫਿਕਰ ਕਰਦਾ ! ਤੈਨੂੰ ਅੰਗਰੇਜ਼ੀ ਦੀਆਂ , ਦੋ ਪੇਟੀਆਂ ਮਿਲਜੂ । ਮੈਬਰਾਂ ਤੈਨੂੰ ਖੁਸ਼ ਨਾ ਕੀਤਾ । ਸਾਡੀ ਕਾਹਦੀ ਸਰਪੰਚੀ । ਪੈਸਾ ਧੇਲਾ ਵੀ ਮਿਲੂ । ਪਰ ਮੇਰੀ ਗੱਲ ਸੁਣ , ''ਕਿਸੇ ਨੂੰ ਪੰਜ ਸੌ ਤੋ ਵੱਧ ਨਹੀ ਦੇਣੇ'' । ਜੇ ਤੇਰਾ ਕੋਈ ਕੰਮ ਹੈ ਤਾਂ, ਮੈ ਕਰਾਦੂ । ਬਾਕੀ, ਪਿੰਡ ਵਾਲਿਆਂ ਦੇ ਕਿਹੜੇ ਕੰਮ ਹੁੰਦੇ । ਏਨਾਂ ਨੇ ਕਿਹੜਾ ਨੌਕਰੀਆਂ ਮੰਗਣੀਆਂ । ਏਨਾਂ ਦੀ ਭਰਾ ਭਰਾ ਦੀ , ਬੱਚਿਆਂ ਦੀ , ਜਨਾਨੀਆਂ ਦੀ ਜਾਂ ਵੰਡ ਵੰਡਾਈ ਦੀ ਲੜਾਈ । ਹੋਰ ਵੱਧ ਤੋ ਵੱਧ ਧਰਮਸਾਲਾਂ , ਗੁਰਦੁਆਰੇ ਬਾਰੇ ਬੋਲਦੇ ।
        ਬਾਕੀ ਪਾਰਟੀ ਦੇ ਪੱਕੇ ਬੰਦੇ ਆਂ । ਅੱਖਾਂ ਮੀਚ ਵੋਟਾਂ ਪਾਈ ਜਾਂਦੇ । ਭਾਵੇ ਪਾਰਟੀ ਕੱਖ ਨਾ ਦੇਵੇ , ਏਨਾਂ ਨੂੰ । ਪਾਰਟੀ ਪਿਛੇ ਤਾਂ,  ਇਹ ਸਿਰ ਵੀ ਪੜਵਾ ਲੈਦੇ ।  ਇਹ ਗੱਲਾਂ ਨਾਲ ਖੁਸ਼ ਹੋ ਜਾਂਦੇ । ਬਾਕੀ , ਜੋ ਐਧਰ ਓਧਰ ਫਿਰਦੇ , ਤੂੰ ਓਨਾਂ ਨੂੰ ਪੱਕਾ ਕਰ । ਦੂਜਿਆਂ ਨਾਲੋ ਬੰਦੇ ਤੋੜੋ । ਤਕੜੇ ਹੋ ਕੇ , ਵੋਟਾਂ ਪੱਕੀਆਂ ਕਰੋ ।
               ਠੀਕ ਹੈ , ਸਰਪੰਚ ਸਾਹਬ । ਮੈ ਦਿੰਦਾ , ਲੋਕਾਂ ਨੂੰ ਲਾਲਚ ਤੇ ਕਰਦਾ , ਵੋਟਾਂ ਪੱਕੀਆਂ ।
                                          ਸ਼ਿਵਨਾਥ ਦਰਦੀ
                                 ਸੰਪਰਕ ਨੰ :- ੯੮੫੫੧੫੫੩੯੨
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾ ਇੰਸਜ਼ ਫਰੀਦਕੋਟ ।

ਕਵਿਤਾ - ਸ਼ਿਵਨਾਥ ਦਰਦੀ

ਸਮਾਂ , ਸਦੀ ਜਾ , ਬਦਲੇ ਕੋਈ ਸਾਲ ਰੱਬਾ ,
ਟੁਟੇ ਨਾ ਕੋਈ , ਰਿਸ਼ਤਾ ਏਥੇ ,
ਜਿਊਦਾ ਰਹੇ , ਨਾਲ ਨਾਲ ਰੱਬਾ ।
ਆਵੇ ਨਾ ਪਤਝੜ , ਰੁੱਖ ਕਿਸੇ ਤੇ ,
ਪਾਵੀ ਨਾ  ਰੱਬਾ , ਦੁੱਖ  ਕਿਸੇ  ਤੇ ,
ਫੁੱਲਾਂ ਨਾਲ ਲੱਦੀ ਰਹੇ , ਡਾਲ ਡਾਲ ਰੱਬਾ ।
ਸਮਾਂ , ਸਦੀ  ਜਾ . .....  ..... ....
ਬਾਗੀ ਮਹਿਕਾਂ , ਰੱਜ ਰੱਜ ਗਾਵਣ ,
ਸੁੱਖ  ਸੁਨੇਹੇ ,  ਭੱਜ  ਭੱਜ  ਆਵਣ ,
ਪੂਰੀ ਉਮਰ ਚੱਲੇ , ਸਾਹਾਂ ਵਾਲੀ ਮਾਲ ਰੱਬਾ ।
ਸਮਾਂ , ਸਦੀ  ਜਾ .... .... .... .......
ਟਾਹਣੀ ਨਾਲੋ , ਨਾ ਟਾਹਣੀ ਟੁਟੇ ,
'ਦਰਦੀ' ਕੱਚੀ ਉਮਰੇ , ਨਾ ਧੀ ਕੋਈ ਲੁਟੇ ,
ਨੇੜੇ ਹੋ ਸੁਣ , ਸਭ ਦਾ ਹਾਲ ਰੱਬਾ ।
ਸਮਾਂ , ਸਦੀ ਜਾ .....   .... .... .....
               ਸ਼ਿਵਨਾਥ ਦਰਦੀ
         ਸੰਪਰਕ :- 9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।

ਕਵਿਤਾ - ਸ਼ਿਵਨਾਥ ਦਰਦੀ

ਕੀ ਪਤਾ , ਕਿਸੇ ਨੂੰ ,
ਕੀ ਹੁੰਦੀ ਹੈ , ਜਿੰਦਗੀ ਦੂਰ ਦੀ ,
ਲੁੱਟ ਮੁੱਢ ਤੋ ਹੁੰਦੀ ਰਹੀ ,
ਕਿਸਾਨ ਤੇ ਮਜਦੂਰ ਦੀ ।
ਕੀ ਪਤਾ ..... .... ..... ....
ਕੀ ਮੁੱਲ ਪੈਦਾ ਏਥੇ ,
ਚਿੱਟੇ ਚਿੱਟੇ ਕਾਲਰਾਂ ਦਾ ,
ਕੀ ਮੁੱਲ ਪੈਦਾ ਏਥੇ ,
ਵਿਦੇਸ਼ੀ ਪੌਡਾਂ ਡਾਲਰਾਂ ਦਾ ,
ਕਈਆਂ ਨੇ ਤਾਂ , ਬੱਚੇ ਗਵਾ ਲਏ ,
ਕਈਆਂ ਗੱਲ ਸੁਣੀ , ਮੌਤ ਹਜੂਰ ਦੀ ।
ਕੀ ਪਤਾ ..... ..... ..... ..... ......
ਬੀਜਿਆਂ  ਕਿਸੇ  ਨੇ ,
ਤੇ ਵੱਡਿਆਂ ਕੱਟਿਆਂ ਕਿਸੇ ਨੇ ,
ਕਿਸੇ ਵਿਹਲੇ ਬਹਿ ,
ਫੈਦਾ  ਖੱਟਿਆਂ  ਕਿਸੇ   ਨੇ ,
 ਇਹ ਗੱਲ ਮਿਹਨਤ ਦੀ ,
ਜਾ ਤੇਜ਼ ਦਿਮਾਗ ਜਰੂਰ ਦੀ ।
ਕੀ ਪਤਾ .... .... ..... ..... ..... .....
ਕੋਈਵਿਧਾਨ ਸਭਾ ਚ ,
ਕੋਈਲੋਕ ਸਭਾ ਚ , ਰੌਲਾ ਪਾਈਜਾਂਦੇ ਨੇ ,
ਕੋਈਕਹਿ  ਲੋਕਾਂ ਲਈ,
ਕਾਰੋਬਾਰ , ਆਪਣਾ ਵਧਾਈ  ਜਾਂਦੇ ਨੇ ,
'ਦਰਦੀ' ਐਵੇ ਰੌਲਾ ਨਾ ਪਾ ,
ਨਹੀ ਰੋਟੀ ਖਵਾਲੇਗਾ , ਚੁੱਲੇ ਤੰਦੂਰ ਦੀ ।
ਕੀ ਪਤਾ .... .... .... .... ... .... ....

ਸ਼ਿਵਨਾਥ ਦਰਦੀ
ਸੰਪਰਕ :- 9855155392

ਗ਼ਜ਼ਲ - ਸ਼ਿਵਨਾਥ ਦਰਦੀ

ਨਿੱਕੇ  ਨਿੱਕੇ  ਮਸ਼ਲੇ  ਅੱਜ ,ਸਾਰੇ  ਵੱਡੇ  ਹੋ  ਗਏ ,
ਸਹਿਰ ਸਾਰੇ ਲੋਕੋ ਅੱਜ,ਗੁੰਡਿਆਂ ਦੇ ਅੱਡੇ ਹੋ ਗਏ ।
ਧਰਮਾਂ  ਦੇ  ਨਾਂ  ਤੇ  ਅੱਜ  , ਲੋਕ  ਮਰੀ  ਜਾਂਦੇ ਨੇ ,
ਸੜ੍ਹਕਾਂ ਚ ਖੜ ਕੇ ਦੇਖੋ , ਮੌਤ ਵਾਲੇ ਖੱਡੇ ਹੋ  ਗਏ ।
ਪੁਠੇ ਸਿੱਧੇ ਢੰਗ ਨਾਲ , ਕੁਰਸੀ  ਤੇ  ਬੈਠ ਜਾਂਦੇ ਨੇ ,
ਦੇਸ਼ ਨੂੰ ਓਹ ਖਾਈ ਜਾਂਦੇ,ਦੇਸ਼ਵਾਸੀ ਘਰੋ ਕੱਢੇ ਹੋ ਗਏ ।
ਧਰਮ  ਨਾ  ਕਦੇ  ਮਰਦਾ , ਮਰਦੇ  ਨੇ  ਇਨਸਾਨ ,
ਧਰਮਾਂ ਦੇ ਹੱਥੋ ਲੋਕ ਯਾਰੋ , ਅੱਜ ਠੱਗੇ ਹੋ  ਗਏ ।
ਪੂਜਦੇ ਨੇ ਮੰਦਰਾਂ ਚ , ਸੜਕਾਂ ਤੇ ਓਹੀ ਦੇਵੀ ਮਰਦੀ ,
'ਦਰਦੀ'ਗੁਰੂ ਨਾਨਕ ਦੀ ਜਗ ਜਨਨੀ ਦੇ,ਅੱਜ ਕੱਦ ਮੱਡੇ ਹੋ ਗਏ ।

ਸ਼ਿਵਨਾਥ ਦਰਦੀ
ਸੰਪਰਕ ਨੰ:-9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ਼ਜ ਫਰੀਦਕੋਟ ।

ਪੰਜਾਬ ਅੱਜ ਰੋਲਤਾ - ਸ਼ਿਵਨਾਥ ਦਰਦੀ

ਲੋਭੀ ਲਾਲਚੀ ਤੇ ਬੇ ਅਕਲਾਂ ਨੇ ,
             ਪੰਜਾਬ ਅੱਜ ਰੋਲਤਾ ,
ਸੂਲੀ ਚੜ ਸਹੀਦਾਂ ਨੇ ਜੋ ਲਿਆਂ ,
               ਖਾਬ ਅੱਜ ਰੋਲਤਾ ।
ਮਰ ਗਈਆਂ ਸੱਸੀਆਂ ਤੇ ,
ਡੁਬ  ਗਈਆਂ  ਹੀਰਾਂ ਜੀ ,
ਪੱਤ  ਲੁੱਟੀ  ਮਾਸੂਮਾਂ  ਦੀ ,
ਕਰ ਦਿੱਤੀ ਲੀਰਾਂ ਲੀਰਾਂ ਜੀ ,
ਲੀਡਰਾਂ  ਤੋ  ਪੁੱਛੀਆਂ  ਕੀ ,
       ਜਵਾਬ ਅੱਜ ਰੋਲਤਾ ।
ਲੋਭੀ ਲਾਲਚੀ .................
ਵੇਚਤੀਆਂ ਨੇ ਸਰਮਾਂ ,
ਵੇਚਤਾ  ਪਿਆਰ ਜੀ ,
ਵੇਚਤੇ  ਦੋਸਤ ਸਾਰੇ ,
ਵੇਚਤੇ  ਰਿਸਤੇਦਾਰ ਜੀ ,
ਪੈਦਾ ਨਾ ਗਿੱਧੇ ਭੰਗੜੇ ਚ ,
        ਤਾਬ ਅੱਜ ਰੋਲਤਾ ।
ਲੋਭੀ ਲਾਲਚੀ ...............
ਹਰ ਚੀਜ਼ ਮਹਿੰਗੀ ਕੀਤੀ ,
ਦੇਖ ਦੇਖ ਚੜਦੇ ਨੇ ਤਾਅ  ਜੀ ,
ਫਾਹਾ ਪਾਇਆਂ ਬੰਦੇ ਗ਼ਲ ,
ਔਖੇ ਕੀਤੇ ਜਿੰਦਗੀ ਦੇ ਰਾਹ ਜੀ ,
' ਸ਼ਿਵ ' ਕੀਤੋ ਕੀਤੋ ਜਾ ਕੇ ਪੁੱਛਾਂ ,
           ਹਿਸਾਬ ਅੱਜ ਰੋਲਤਾ ।
ਲੋਭੀ ਲਾਲਚੀ ...................
             ਸ਼ਿਵਨਾਥ ਦਰਦੀ
    ਸੰਪਰਕ : 9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸ਼ਜ ਫਰੀਦਕੋਟ ।

ਤੇਰੇ ਲਈ ਨੀਦਰਾਂ ਗਵਾਈਆਂ ਸੱਜਣਾ - ਸ਼ਿਵਨਾਥ ਦਰਦੀ

ਤੇਰੇ ਲਈ ਨੀਦਰਾਂ ਗਵਾਈਆਂ ਸੱਜਣਾ ,
ਪਰ ਤੂੰ  ਕਦਰਾਂ ਨਾ ਪਾਈਆਂ ਸੱਜਣਾ ।
ਤੇਰੇ  ਨਾਲੋ  ਇਹ  ਕਾਫ਼ਿਰ  ਚੰਗੇ ,
ਬੇ- ਮੰਜ਼ਿਲੇ ਇਹ ਮੁਸਾਫਿਰ ਚੰਗੇ ,
ਮੰਗਦੇ ਨਾ ਸਾਥੋ ਪੈਰ ਘਸਾਈਆਂ ਸੱਜਣਾ ।
ਤੇਰੇ ਲਈ ................................
ਤੇਰੇ ਲਈ ਮੌਜ਼ ਮਸਤੀ ਛੱਡਤੀ ,
ਸੱਜਣਾ ਆਪਣੀ ਬਸਤੀ ਛੱਡਤੀ ,
ਤੇਰੇ ਲਈ ਇੱਜਤਾਂ ਗਵਾਈਆਂ ਸੱਜਣਾ ।
ਤੇਰੇ ਲਈ ................................
ਹੁਣ ਕਿਉ ਸੱਜਣਾ ਮਾੜੇ ਹੋ ਗਏ ,
ਸਾਡੇ ਤੋ ਕਿਉ ਸੱਜਣਾ ਸਾੜੇ ਹੋ ਗਏ ,
ਦਿੰਦਾ ਕਾਤੋ ਹੁਣ ਨਿੰਦ ਆਈਆਂ ਸੱਜਣਾ ।
ਤੇਰੇ ਲਈ ..................................
                        ਸ਼ਿਵਨਾਥ ਦਰਦੀ
          ਸੰਪਰਕ ਨੰ  9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸ਼ਜ ਫਰੀਦਕੋਟ ।

ਕਵਿਤਾ - ਸ਼ਿਵਨਾਥ ਦਰਦੀ

ਇੱਕ  ਜੀਅ  ਕਰਦਾ  ਮੈ ,
ਹਰ ਅੱਖ  ਚੋ ਪਾਰ ਹੋ ਜਾਵਾਂ ,
ਜੋ ਮਹਿਕੇ ਹਰ ਦਿਲ ਵਿੱਚ ,
ਫੁੱਲਾਂ ਵਰਗਾ ਪਿਆਰ ਹੋ ਜਾਵਾਂ ।
ਮਿਟਾਵਾਂ ਹਰ ਇੱਕ ਦਿਲ ਚੋ ਨਫਰਤ ,
ਐਸਾ ਕੋਈ ਮੈ ਕਿਰਦਾਰ ਹੋ ਜਾਵਾਂ ।
ਮਹਿਕਾਂ ਮਿਲਣ ਉਜੜੇ ਬਾਗਾਂ ਨੂੰ ,
ਐਸਾ ਕੋਈ ਮੈ ਗੁਲਜਾਰ ਹੋ ਜਾਵਾਂ ।
ਵੱਜਦੀ ਜੋ ਮੁਹੱਬਤਾਂ ਦੇ ਸੁਰਾਂ ਚ ,
ਐਸੀ  ਕੋਈ ਮੈ ਤਾਰ ਹੋ ਜਾਵਾਂ ।
ਰਲ ਉਡਦੀ ਹੈ ਜੋ ਅੰਬਰਾਂ ਤੇ ,
ਮੈ ਓਹ ਪੰਛੀਆਂ ਦੀ ਡਾਰ ਹੋ ਜਾਵਾਂ ।
ਵੱਜੀ ਜੋ ' ਸ਼ਿਵ ' ਦੇ ਜੋਬਨ ਰੁੱਤੇ ,
' ਦਰਦੀ ' ਲਈ ਬ੍ਰਿਹੋ ਦੀ ਮਾਰ ਹੋ ਜਾਵਾਂ ।

ਅਜ਼ਾਦੀ - ਸ਼ਿਵਨਾਥ ਦਰਦੀ

ਕੀ ਕਰਨਾ ਯਾਰ ਅਜ਼ਾਦੀ ਨੂੰ ,
ਸਾਡੀ ਹੁੰਦੀ ਰੋਜ ਬਰਬਦੀ ਨੂੰ ,
ਕਿਤੇ ਊਧਮ ਭਗਤ ਪਿਅਆਂ ਰੋਦਾਂ ਏ ,
ਦੇਖ ਲੀਡਰਾਂ ਦੀ ਉਸਤਾਦੀ ਨੂੰ ।
ਕੀ ਕਰਨਾ ................ ........
ਬੇ ਰੁਜਗਾਰਾਂ ਨੂੰ ਜੇਲ੍ਹੀ ਡੱਕਿਅਆਂ ,
ਅੰਮ੍ਰਿਤ ਚੋਰਾਂ ਨੇ ਸਾਰਾ ਲੱਕਿਅਆਂ ,
ਮਰਦ ਮਰਦ ਨਾਲ ਔਰਤ ਔਰਤ ਨਾਲ ,
ਕੀ  ਕਿਹਾਂ  ਮੈ  ਐਸੀ  ਸ਼ਾਦੀ  ਨੂੰ  ।
ਕੀ ਕਰਨਾ ............................
ਘੋਨੀ ਮੋਨੀ ਕਰਤੀ ਚਿੜੀ ,
ਆਪਸੀ ਜਾਦੇ ਲੀਡਰ ਭਿੜੀ ,
ਮਹਿਕਦੇ ਬਾਗ  ਉਜਾੜੇ  ਇਨਾਂ ,
ਉਜਾੜੀ ਹਰ  ਇੱਕ ਵਾਦੀ ਨੂੰ  ।
ਕੀ ਕਰਨਾ ........................
ਰੰਗ ਉਡਾਏ ਅੱਜ  ਇਨਾਂ ਝੰਡੇ ਦੇ ,
ਮੌਤਾਂ ਨਾਲ ਭਰੇ ਅਖਬਾਰ ਸੰਡੇ ਦੇ ,
' ਦਰਦੀ ' ਪੈਂਟ ਕੋਟ ਪਾਈ ਫਿਰਦਾ ,
ਕੌਣ ਪੁੱਛਦਾ ਅੱਜ ਵਿਕਦੀ ਖਾਦੀ ਨੂੰ ।
ਕੀ ਕਰਨਾ ...................... .......
                 ਸ਼ਿਵਨਾਥ ਦਰਦੀ
            ਸੰਪਰਕ ਨੰ 98551-55392

ਕਵਿਤਾ ਵੰਡ - ਸ਼ਿਵਨਾਥ ਦਰਦੀ

ਨਾ ਮਹਿਕ ਪਰਾਈ ਏ , ਨਾ ਫੁੱਲ ਪਰਾਏ ਨੇ ,
ਜੋ ਵੰਡਾਂ ਨੇ ਕਰਦੇ , ਨਾ ਬੁੱਲ ਪਰਾਏ ਨੇ ।
ਨਾ ਮਹਿਕ .............................
ਇਹ ਧਰਤੀ ਮਾਂ ਸਾਡੀ , ਇਹ ਅੰਬਰ ਛਾਂ ਸਾਡੀ ,
ਇਹ ਸਰਹੱਦਾਂ ਕਿਉ ਵੰਡੀਆਂ , ਇਹ ਸਾਂਝੀ ਥਾਂ ਸਾਡੀ ,
ਇਹ ਮਹਿਕਾਂ ਜੋ ਮਿੱਠੀਆਂ , ਪਾਣੀ ਮਿਸਰੀ ਦੇ ਨਾ ਘੁੱਲ ਪਰਾਏ ਨੇ ।
ਨਾ ਮਹਿਕ ...........................
ਇਹ ਬੋਲੀ ਸਾਂਝੀ ਏ , ਇਹ ਹੋਲੀ ਸਾਂਝੀ ਏ ,
ਤੀਰਥ ਮੱਕੇ ਜੋ ਅੱਡੀਏ , ਉਹ ਝੋਲੀ ਸਾਂਝੀ ਏ ,
ਰੱਬ ਮਿਲਾ ਇਆਂ ਸਭ ਮਿਲਦੈ , ਨਾ ਮਿਲ ਜੁੱਲ ਪਰਾਏ ਨੇ ।
ਨਾ ਮਹਿਕ ...........................
ਇਹ ਖੇਤੀ ਸਾਂਝੀ ਏ , ਇਹ ਡੰਗਰ ਸਾਂਝੇ ਨੇ ,
ਇਹ ਮਸਜਿਦ ਸਾਂਝੀ ਏ , ਇਹ ਮੰਦਰ ਸਾਂਝੇ ਨੇ ,
ਇਹ ਦਹੀ ਦੁੱਧ ਅਸਾਡੇ ਨੇ , ' ਸ਼ਿਵ ' ਮੱਖਣ ਕੁੱਲ ਪਰਾਏ ਨੇ ।
ਨਾ ਮਹਿਕ ..............................
 ਸ਼ਿਵਨਾਥ ਦਰਦੀ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾ ਇੰਸਜ ਫਰੀਦਕੋਟ ।
ਮੋਬ ਨੰ 98551/55392