ਚੰਚਲ ਨੈਣਾਂ ਚ - ਸ਼ਿਵਨਾਥ ਦਰਦੀ
ਚੰਚਲ ਨੈਣਾਂ ਚ ,
ਦਿਲ ਮੇਰਾ , ਗੋਤੇ ਖਾ ਰਿਹਾ ,
ਤੂੰ ਜਾਣੇ ਅੜੀਏ ,
ਸੁਰਗਾਂ ਦਾ ਝੂਟਾ ਆ ਰਿਹਾ ।
ਮਸਤ ਪਿਆਲੇ ,
ਰੱਬ ਨੇ , ਖੂਬ ਬਣਾਏ ,
ਜਿਉਂ ਸਾਗਰ , ਝੀਲਾਂ ,
ਵਿੱਚ ਪਹਾੜਾਂ , ਸਜਾਏ ,
ਏਸੇ ਕਰਕੇ , ਦਿਲ ਮੇਰਾ ,
ਤੇਰੇ ਵਿਚ ਸਮਾਅ ਰਿਹਾ ।
ਤੂੰ ਜਾਣੇ ....................
ਕੁਦਰਤ ਦਾ ਕਾਦਰ ਵੀ ,
ਘੁੰਮਦਾ , ਤੇਰੇ ਨੈਣਾਂ ਚ ,
ਕਾਇਨਾਤ ਦਾ ਅਜਬ ਨਜ਼ਾਰਾ ,
ਚੁੰਮਦਾ , ਤੇਰੇ ਨੈਣਾਂ ਚ ,
ਨਖ਼ਰੇ ਤੇਰੇ ,
ਏਸੇ ਲਈ ਉਠਾ ਰਿਹਾ ।
ਤੂੰ ਜਾਣੇ ..................
ਬਣ ਮੁਰੀਦ ,
ਮੈਂ ਬੈਠਾ ਦਰ ਤੇਰੇ ,
ਕਦੇ ਆਪਣਾ ਬਣ ,
ਤੂੰ ਆ, ਘਰ ਮੇਰੇ ,
ਦਰਦੀ , ਸਾਹ ਆਪਣਾ ,
ਤੇਰੇ ਲਈ , ਲੈਣ ਸਾਹ ਰਿਹਾ ।
ਤੂੰ ਜਾਣੇ .....................
ਸ਼ਿਵਨਾਥ ਦਰਦੀ
ਸੰਪਰਕ ਨੰ:- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।