Hakim Singh Meet

ਦੀਵਾਲੀ ਤੇ ਜਗਾਈਏ - ਹਾਕਮ ਸਿੰਘ ਮੀਤ ਬੌਂਦਲੀ

ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ ।
ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।


ਹੁਣ ਤਾਂ ਮੈਨੂੰ ਸਿਖ਼ਰ ਦੁਪਹਿਰੇ ਵੀ ਹਨ੍ਹੇਰਾ ਜਿਹਾ ਲੱਗਦਾ ।
ਤੇਰੇ ਆਉਣ ਦਾ ਭੁਲੇਖਾ ਮਾਹੀਆਂ ਹੁਣ ਮੈਨੂੰ ਹੈ ਲੱਗਦਾ ।
ਮੈਨੂੰ ਮਹਿਣੇ ਨੇ ਅੱਜ ਮਾਰਦੀਆਂ ਸਹੇਲੀਆਂ ਕੁਪੱਤੀਆਂ ।
   ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ।
     ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।


ਹੁਣ ਤਾਂ ਸੋਹਣਿਆਂ ਤੇਰੇ ਬਾਝੋਂ ਘਰ ਵੀ ਪਰਾਇਆ ਲੱਗਦਾ ।
ਸ਼ਗਨਾਂ ਦੀ ਮਹਿੰਦੀ ਲੱਗੀ ਹੱਥ ਤੇ ਉਹ ਵੀ ਘੂਰ ਕੇ ਤੱਕਦਾ ।
ਸੁਪਨੇ 'ਚ ਹੀ ਵੇਖਾਂ ਯਾਦਾਂ ਜੋ ਉਮੀਦਾਂ ਤੇਰੇ ਤੇ ਸੀ ਰੱਖੀਆਂ ..…...।
    ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ ।
      ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।


ਹੁਣ ਮੈਨੂੰ ਲੱਗਦਾ ਦੀਵਾਲੀ ਵਾਲਾ ਦਿਨ ਵੀ ਲੰਮਾਂ ਹੋ ਗਿਆ ।
ਅੱਖੀਆਂ ਚੋਂ ਡੁੱਲ੍ਹਿਆ ਪਾਣੀ ਧਰਤੀ ਦੀ ਪਿਆਸ ਬੁਝਾ ਗਿਆ
ਮੇਰਿਆ ਮਾਹੀਆਂ ਠੰਡੀਆਂ ਹਵਾਵਾਂ ਵੀ ਹੋ ਗਈਆਂ ਤੱਤੀਆਂ ।
     ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ ।
        ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।


ਆਪਣਿਆਂ ਬਾਝੋਂ ਕਾਹਦੀ ਦੀਵਾਲੀ ਸਾਨੂੰ ਹਨੇਰਾ ਲੱਗਦਾ ।
" ਹਾਕਮ ਮੀਤ " ਜਦੋਂ ਪ੍ਰਦੇਸੀ ਘਰ ਦਿਨੇ ਦੀਵਾਲੀ ਲੱਗਦਾ ।
ਰੰਗ ਕਾਲਾ ਹੋ ਗਿਆ ਹੁਣ ਨੀਂਦਾਂ ਰਹਿੰਦੀਆਂ ਨੇ ਕੱਚੀਆਂ ।
ਤੇਰਿਆਂ ਗ਼ਮਾਂ ਨੇ ਬਣਾਈਆਂ ਸੁਰਖ਼ ਬੁੱਲ੍ਹੀਆਂ ਸੁੱਕ ਪੱਤੀਆਂ ।
    ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ ।
      ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।


               ਹਾਕਮ ਸਿੰਘ ਮੀਤ ਬੌਂਦਲੀ
                     ਮੰਡੀ ਗੋਬਿੰਦਗੜ੍ਹ
               ਸੰਪਰਕ +974,6625,7723

ਮਿੰਨੀ ਕਹਾਣੀ " ਪ੍ਰਦੇਸੀ ਦੀ ਜ਼ਿੰਦਗੀ " - ਹਾਕਮ ਸਿੰਘ ਮੀਤ ਬੌਂਦਲੀ

ਆਪਣੀ ਘਰਦੀ ਆਰਥਿਕ ਹਾਲਤ ਵੇਖਦਾ ਮੀਤ ਹਰ ਟਾਈਮ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ । ਇੱਕ ਦਿਨ ਆਪਣੇ ਪਿੰਡ ਬੌਂਦਲੀ ਬੋਹੜ ਦੇ ਥੱਲੇ ਬਣੇ ਚੌਂਤਰੇ ਉੱਪਰ ਬੈਠਾ ਚਿਹਰਾ ਉੱਤਰਿਆ ਹੋਇਆ ਸੀ । ਐਨੇ ਚਿਰ ਨੂੰ ਦਰਸ਼ੀ ਆਇਆ ਜੋ ਕੇ ਪੱਤਰਕਾਰ ਦਾ ਕੰਮ ਕਰਦਾ ਸੀ । ਉਸਨੇ ਮੋਢੇ ਤੋਂ ਫੜਕੇ ਹਲੂਣਾ ਦਿੰਦਿਆਂ ਕਿਹਾ ," ਕਿਵੇਂ ਬੈਠਾਂ ਮੂੰਹ ਲਮਕਾਈ , ਕੀ ਗੱਲ ਹੋਈ ਹੈ ?" ਉਹ ਚੌਕ ਗਿਆ ਉੱਪਰ ਮੂੰਹ ਚੱਕ ਕੇ ਉਸ ਵੱਲ ਵੇਖਦਿਆਂ ਕਿਹਾ , ਤੈਨੂੰ ਕੀ ਦੱਸਾਂ ਯਾਰ ? ਘਰ ਦੀ ਸਥਿਤੀ ਬਹੁਤ ਖਰਾਬ ਹੈ । ਬਾਪੂ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਪੜਾਇਆ ਪਰ ਹੁਣ ਮਨ ਟੁੱਟ ਗਿਆ ਕੋਈ ਕੰਮ ਵੀ ਨਹੀਂ ਮਿਲ ਰਿਹਾ ਨਾਹੀਂ ਸਰਕਾਰ ਪੜੇ ਲਿਖਿਆਂ ਨੂੰ ਨੌਕਰੀਆਂ ਦੇ ਰਹੀ ਹੈ । ਹੁਣ ਬਾਪੂ ਵੀ ਲੱਤਾਂ ਘੜੀਸ ਘੜੀਸਕੇ ਕਿੰਨਾ ਚਿਰ ਹੋਰ ਕੰਮ ਕਰੇਗਾ । ਘਰ ਤਿੰਨ ਭੈਣਾਂ ਵਿਆਹ ਕਰਨ ਦੇ ਯੋਗ ਹੋ ਚੁੱਕੀਆਂ ਨੇ ‌, " ਮੈਂ ਕਰਾਂ ਤਾਂ ਕੀ ਕਰਾਂ ? ਦਰਸੀ ਨੇ ਹੌਸਲਾ ਦਿੰਦੇ ਹੋਏ ਕਿਹਾ, ਵੀਰ ਘਬਰਾ ਨਾ ? ਕੱਲ ਮੈਂ ਇੱਕ ਬਿਦੇਸ਼ ਦੀ ਐਡ ਪੜੀ ਸੀ ਉਸ ਵਿੱਚ ਬਹੁਤ ਸਾਰੇ ਕੰਮਾਂ ਵਾਰੇ ਲਿਖਿਆ ਹੋਇਆ ਸੀ । ਗੱਲ ਕੱਟ ਦਿਆਂ ਕਿਹਾ ਵੀਰ ਉਸ ਵਾਸਤੇ," ਪੈਸੇ ਵੀ ਚਾਹੀਦੇ ਨੇ ? ਹਾਂ ਪੈਸੇ ਤਾਂ ਜ਼ਰੂਰ ਚਾਹੀਦੇ ਨੇ ? ਪੈਸਾ ਤਾਂ ਜ਼ਹਿਰ ਖਾਣ ਵਾਸਤੇ ਨਹੀਂ ਹੈ ," ਐਨੇ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰਾਂਗਾ । ਚੱਲ ਅੱਧੇ ਪੈਸੇ ਮੈਂ ਤੈਨੂੰ ਦੇ ਦੇਵਾਂਗਾਂ ਬਾਕੀ ਪੈਸਿਆਂ ਦਾ ਹੱਲ ਤੂੰ ਕਰ ਲਵੀਂ । ਚੱਲੋ ਠੀਕ ਹੈ ? ਘਰ ਜਾਕੇ ਮਾਤਾ-ਪਿਤਾ ਨਾਲ ਸਲਾਹ ਕੀਤੀ । ਉਹਨਾਂ ਨੇ ਵੀ ਘਰ ਦੀ ਹਾਲਤ ਦੇਖਿਆ ਹਾਂ ਵਿੱਚ ਸਿਰ ਹਿਲਾ ਦਿੱਤਾ । ਬਿਦੇਸ਼ ਚਲਾ ਗਿਆ ਇੱਕ ਹਫ਼ਤਾ ਬਹੁਤ ਹੀ ਵਧੀਆ ਨਿਕਲਿਆ ਉਸ ਤੋਂ ਬਾਅਦ ਦਿਲ ਵਿੱਚ ਹੋਰ ਹੋਰ ਖ਼ਿਆਲ ਆਉਂਣ ਲੱਗੇ ਕਦੇ ਜਵਾਨ ਹੋਈਆਂ ਭੈਣਾਂ ਵਾਰੇ ਕਦੇ ਮਾਤਾ-ਪਿਤਾ ਵਾਰੇ ਸੋਚਦਾ । ਉਦੋਂ ਕੋਈ ਫ਼ੋਨ ਨਹੀਂ ਹੁੰਦੇ ਸੀ । ਚਿੱਠੀ ਵੀਂਹ ਬਾਈ ਦਿਨਾਂ ਬਾਅਦ ਆਇਆ ਜਾਇਆ ਕਰਦੀ ਸੀ‌। ਹੁਣ ਉਂਦੇ ਕੰਨਾਂ ਨਾ ਕਦੇ ਭੈਣਾਂ ਦੀ ਅਵਾਜ਼ ਪਈ , ਵੀਰੇ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾ ਲਏ । ਨਾ ਕਦੇ ਮਾਂ ਦੀ ਗੋਦੀ ਦਾ ਪਿਆਰ ਮਿਲਿਆ ਮੇਰਾ ਪੁੱਤ ਤੱਥ ਗਿਆ ਹੋਣਾ ਥੋੜਾ ਅਰਾਮ ਕਰ ਲਏ । ਨਾ ਕਦੇ ਬਾਪੂ ਨੇ ਕਿਹਾ ਪੁੱਤਰਾਂ ਮੈਂ ਤੇਰੇ ਨਾਲ ਆ ਤੂੰ ਹੌਸਲਾ ਰੱਖਿਆ ਕਰ । ਇਹ ਸੋਚਦਿਆਂ ਡਿਊਟੀ ਦਾ ਟਾਈਮ ਹੋ ਗਿਆ ਸਵੇਰੇ ਦੇ ਤਿੰਨ ਵੱਜੇ ਚੁੱਕੇ ਸੀ । ਆਪਣਾ ਰੋਟੀ ਪਾਣੀ ਤਿਆਰ ਕੀਤਾ ਬੱਸ ਵਿੱਚ ਬੈਠ ਗਿਆ ।ਬੱਸ ਵਿੱਚ ਬੈਠ ਦਿਆਂ ਹੀ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਜਦੋਂ ਜਿੱਥੇ ਕੰਮ ਕਰਦੇ ਸੀ ਉਹ ਸਾਈਡ ਆ ਗਈ । ਕਾਰਡ ਪੰਚ ਕੀਤਾ ਅਤੇ ਕੰਮ ਕਰਨ ਵਿੱਚ ਜੁੱਟ ਗਿਆ । ਕੰਮ ਕਰਦਿਆਂ ਸਮੇਂ ਕੁੱਝ ਵੀ ਯਾਦ ਨਹੀਂ ਸੀ ਆਉਂਦਾ । ਬਸ ਡਰ ਹੀ ਮਾਰਦਾ ਸੀ । ਕਦੇ ਗੋਰੇ ਦੀਆਂ ਝਿੜਕਾਂ ਕਦੇ ਸੁਪਰਵਾਈਜ਼ਰ ਦੀਆਂ ਫੋਰਮੈਨ ਤਾਂ ਹਰ ਟਾਈਮ ਸਿਰ ਤੇ ਹੀ ਖੜਾ ਰਹਿੰਦਾ ਪਾਣੀ ਪੀਣ ਵਾਸਤੇ ਵੀ ਪਰਚੀ ਪਿਸ਼ਾਬ ਕਰਨ ਵਾਸਤੇ ਵੀ ਪਰਚੀ ਜਿਸਦੇ ਉੱਪਰ ਟਾਈਮ ਲਿਖਿਆ ਹੁੰਦਾ ਸੀ । ਜੇ ਜ਼ਿਆਦਾ ਟਾਈਮ ਲੱਗਿਆ ਗਿਆ ਤਾਂ ਇੱਕ ਕੱਟ ਦਿੰਦੇ ਸੀ । ਬਸ ਇੱੱਥੋਂ ਕੀ ਕਮਰੇ ਚੋਂ ਕੰਮ ਤੇ ਕੰਮ ਤੋਂ ਕਮਰੇ ਵਿੱਚ ਜਾਣਾ । ਨਹਾਉਂਦਿਆਂ ਕੱਪੜੇ ਧੋਂਦਿਆਂ ਰੋਟੀ ਟੁੱਕ ਬਣਾਉਂਦਿਆਂ ਦਸ ਵੱਜ ਜਾਂਦੇ ਸਨ । ਹਰ ਕੰਮ ਵਾਸਤੇ ਲਾਈਨ ਵਿੱਚ ਖੜ੍ਹਨਾਂ ਪੈਂਦਾ ਸੀ । ਸ਼ਾਮ ਨੂੰ ਡਿਊਟੀ ਤੋਂ ਜਾਂਦਾ ਹੋਇਆ ਸੋਚ ਰਿਹਾ ਸੀ ਜੇ ਪੈਸੇ ਵਿਆਜ਼ ਤੇ ਨਾ ਫੜੇ ਹੁੰਦੇ ਵਾਪਸ ਚਲੇ ਜਾਂਦਾ ਠੀਕ ਸੀ । ਅਜੇ ਕਮਰੇ ਵਿੱਚ ਪਹੁੰਚਿਆਂ ਹੀ ਸੀ ਸ਼ਕਿਉਰਟੀ ਨੇ ਆਕੇ ਕਿਹਾ ਮੀਤ ਤੇਰੀ ਚਿੱਠੀ ਆਈ ਹੈ । ਜਦੋਂ ਚਿੱਠੀ ਆਉਂਦੀ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਸੀ । ਚਿੱਠੀ ਪੜ੍ਹੀ ਦਿਲ ਨੂੰ ਥੋੜ੍ਹਾ ਜਿਹਾ ਸਕੂਨ ਮਿਲਿਆ ਪਰ ਦਿਲ ਬਹੁਤ ਉਦਾਸ ਹੋਇਆ । ਕਿਉਂਕਿ ਚਿੱਠੀ ਵਿੱਚ ਮਾਤਾ-ਪਿਤਾ ਵੱਲੋਂ ਲਿਖਿਆ ਗਿਆ ਸੀ । ਪੁੱਤਰ ਗੁੱਸਾ ਨਹੀਂ ਕਰਨਾ ਅਸੀਂ ਤੇਰੀਆਂ ਦੋ ਵੱਡੀਆਂ ਭੈਣਾਂ ਦਾ ਵਿਆਹ ਰੱਖ ਦਿੱਤਾ । ਤੂੰ ਉਹਨਾਂ ਦੀ ਡੋਲੀ ਨੂੰ ਹੱਥੀਂ ਤਾਂ ਨਾ ਤੋਰ ਸਕਿਆ । ਲੈਕਿਨ ਤੇਰੇ ਬਿਦੇਸ਼ ਆਉਣ ਕਰਕੇ ਉਹਨਾਂ ਦੀ ਹਰ ਚਾਹਤ ਪੂਰੀ ਕਰ ਦਿੱਤੀ । ਹੁਣ ਤੂੰ ਕੋਈ ਫ਼ਿਕਰ ਨਾ ਕਰੀਂ । ਤੂੰ ਆਪਦੀ ਛੋਟੀ ਭੈਣ ਸੀਤੋ ਦਾ ਵਿਆਹ ਆਪਣੇ ਹੱਥੀਂ ਕਰਕੇ ਡੋਲੀ ਤੋਰ ਦੇਵੀਂ । ਇਹ ਸਭ ਕੁਝ ਪੜ੍ਹਕੇ ਮਨ ਖੁਸ਼ ਵੀ ਹੋਇਆ , ਅਤੇ ਉਦਾਸ ਵੀ ਬਹੁਤ ਹੋਇਆ । ਕਹਿ ਰਿਹਾ ਸੀ ਕੀ ਕਰਨੀ ਹੈ ਇਹੋ ਜਿਹੀ ਕਮਾਈ ਜਿਹੜੀ ਭੈਣ ਭਾਈਆਂ ਨੂੰ ਇਕੱਠੇ ਨਾ ਕਰ ਸਕੇ  ਇਹ ਇੱਕ ਗ਼ਰੀਬੀ ਦੀ ਮਜ਼ਬੂਰੀ  ਹੈ ਹੁਣ ਸੌਣ ਦੀਆਂ ਤਿਆਰੀਆਂ ਸੀ ਦਸ ਵੱਜ ਗਏ ਸੀ । ਹੁਣ ਸੋਚ ਰਿਹਾ ਸੀ ਪ੍ਰਦੇਸੀ ਦੀ ਜ਼ਿੰਦਗੀ ਵਾਰੇ। ਛੇ ਮਹੀਨੇ ਬਾਅਦ ਚਿੱਠੀ ਆਈ ਪੜ੍ਹਕੇ ਵਿਹੜੇ ਵਿੱਚ ਬੈਠੇ ਸਨ  ਉਸ ਦਾ ਬਾਪੂ ਫੌਜੀ ਉਸਦੀ ਮਾਂ ਸਿੰਦਰ ਨੂੰ ਕਹਿਣ ਲੱਗਿਆ । ਤੂੰ ਵੀ ਹੁਣ ਕਿੰਨਾ ਚਿਰ ਚੁੱਲ੍ਹੇ ਵਿੱਚ ਹੱਥ ਜਲਾਈ ਜਾਵੇਂਗੀ ਕਿਉਂ ਨਾ ਬਿਦੇਸ਼ ਤੋਂ ਆਉਂਦਿਆਂ ਉਸ ਦਾ ਵਿਆਹ ਕਰ ਦਈਏ । ਗੱਲ ਤਾਂ ਤੁਹਾਡੀ ਠੀਕ ਹੈ ਜੀ ਪਹਿਲਾਂ ਆਪਾਂ ਸੀਤੋ ਦੇ ਹੱਥ ਪੀਲੇ ਕਰ ਦਈਏ । ਹੁਣ ਤਾਂ ਆਕੇ ਆਪਣੇ ਕੋਲ ਹੀ ਰਹਿਣਾ ਜਦ ਮਰਜ਼ੀ ਵਿਆਹ ਕਰ ਦਿਓ । ਪਰ ਇਹ ਸਭ ਕੁਝ ਰੱਬ ਨੂੰ ਨਾ ਮਨਜ਼ੂਰ ਸੀ । ਸੀਤੋ ਦਾ ਵਿਆਹ ਰੱਖ ਦਿੱਤਾ ਮੀਤ ਨੂੰ ਵੀ ਚਿੱਠੀ ਲਿਖਕੇ ਸੰਦੇਸ਼ਾ ਭੇਜ ਦਿੱਤਾ । ਸੰਦੇਸ਼ਾ ਮਿਲ ਦੀ ਸਾਰ ਹੀ ਕੰਮ ਨਾ ਕਰਨ ਦਾ ਪੇਪਰ ਭਰਕੇ ਕੌਪਨੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ । ਸਭ ਕੁਝ ਹੋ ਚੁੱਕਿਆ ਸੀ ਦੋ ਦਿਨ ਬਾਕੀ ਸੀ ਆਉਂਣ ਦੇ ਆਪਣੀ ਭੈਣ ਦੇ ਕਹਿਣ ਮੁਤਾਬਕ ਸਭ ਕੁੱਝ ਖਰੀਦ ਲਿਆ ਸੀ । ਆਖਰੀ ਡਿਊਟੀ ਸੀ ਕੰਮ ਤੇ ਗਿਆ। ਕੇ੍ਨ ਤੇ ਕੰਮ ਕਰ ਰਿਹਾ ਸੀ ਕੇ੍ਨ ਨੇ ਸਟੀਲ ਦਾ ਜਾਲ ਚੱਕਿਆ ਹੋਇਆ ਸੀ । ਅਚਾਨਕ ਕੇ੍ਨ
ਦੀ ਸਲਿੰਗ ਟੁੱਟ ਗਈ । ਸਟੀਲ ਦਾ ਇੱਕ ਸਿਰਾ ਸਿਰ ਵਿੱਚ ਲੱਗਣ ਕਰਕੇ ਗਹਿਰੀ ਸੱਟ ਲੱਗ ਗਈ । ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ । ਜ਼ਖਮਾਂ ਦੀ ਪੀੜ ਨਾ ਸਹਾਰ ਦਾ ਹੋਇਆ ਰਸਤੇ ਵਿੱਚ ਹੀ ਦਮ ਤੋੜ ਗਿਆ । ਇੱਕ ਹਫ਼ਤੇ ਵਿੱਚ ਉਸਦੇ ਸਾਰੇ ਕਾਗਜ਼ ਪੱਤਰ ਕੌਪਨੀ ਨੇ ਤਿਆਰ ਕੀਤੇ ਅਤੇ ਨੌਵੇਂ ਦਿਨ ਤਬੂਕ ਵਿੱਚ ਬੰਦ ਕਰਕੇ ਨਾਲ ਦੋ ਆਦਮੀ ਕੌਪਨੀ ਦੇ ਲੈਕੇ ਏਅਰਪੋਰਟ ਤੇ ਜਾਕੇ ਇੰਡੀਆ ਵਾਲੇ ਜਹਾਜ਼ ਵਿੱਚ ਰੱਖਕੇ ਇੰਡੀਆ ਨੂੰ ਰਵਾਨਾ ਹੋ ਗਏ । ਉਧਰ ਭੈਣ ਦੀ ਬਰਾਤ ਘਰ ਢੁੱਕ ਗਈ ਸੀ । ਸਾਰੇ ਮੀਤ ਦਾ ਹੀ ਰਾਹ ਹੀ ਦੇਖ ਰਹੇ ਸੀ । ਉਹ ਟਾਈਮ ਮੁਤਾਬਕ ਘਰ ਨਹੀਂ ਪਹੁੰਚਿਆ ਸੀ । ਸ਼ਾਮ ਹੋ ਚੁੱਕੀ ਸੀ ਡੋਲੀ ਵਿਦਾ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ । ਅਚਾਨਕ ਇੱਕ ਕਾਰ ਆਕੇ ਘਰ ਦੇ ਕੋਲ ਰੁਕੀ ਹੁਣ ਸਾਰਿਆਂ ਦੀ ਨਿਗ੍ਹਾ ਉਸ ਕਾਰ ਦੇ ਉੱਪਰ ਹੀ ਉੱਠ ਰਹੀ ਸੀ। ਕਾਰ ਵਿੱਚੋਂ ਦੋ ਲੜਕਿਆਂ ਨੇ ਉੱਤਰ ਦੀ ਸਾਰ ਹੀ ਮੀਤ ਦੇ ਘਰ ਵਾਰੇ ਪੁੱਛਿਆ, ਹਣ ਸਾਰਿਆਂ ਦੇ ਚਿਹਰੇ ਤੋਂ ਝਲਕ ਦੀਆਂ ਖੁਸ਼ੀਆਂ ਖੰਭ ਲਾਕੇ ਉੱਡ ਗਈਆਂ ਸੀ । ਦੁੱਖਾਂ ਦਾ ਪਹਾੜ ਤਾਂ ਉਦੋਂ ਟੁੱਟਿਆਂ ਜਦੋਂ ਉਹਨਾਂ ਨੇ ਆਖਿਆ ਦੋ ਆਦਮੀ ਭੇਜੋ ਗੱਡੀ ਚੋਂ ਤਬੂਕ ਬਾਹਰ ਕੱਢਣਾ ਮੀਤ ਦੀ ਲਾਸ਼ ਆਈ ਹੈ । ਜੋ ਨੌ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਣ ਕਰਕੇ ਦਮ ਤੋੜ ਗਿਆ ਸੀ । ਖੁਸ਼ੀਆਂ ਹਾਸਿਆਂ ਦਾ ਮਹੌਲ ਬਣਿਆ ਹੋਇਆ ਤੁਰੰਤ ਗਮੀ ਵਿਚ ਬਦਲ ਗਿਆ । ਮਾਂ-ਪਿਓ ਨੂੰ ਧਰਤੀ ਵੇਲ੍ਹ ਨਹੀਂ ਦੇ ਰਹੀ ਸੀ । ਭੈਣ ਨੇ ਧਾਹਾਂ ਮਾਰਦੀ ਨੇ ਕਿਹਾ ਵੀਰਾ ਕਿਉਂ ਝੂਠਾ ਵਾਅਦਾ ਕਰਿਆ ਸੀ ਆਪਣੀ ਤੀਜੀ ਭੈਣ ਦੀ ਡੋਲੀ ਵੀ ਹੱਥੀਂ ਨਾ ਤੋਰ ਸਕਿਆ । ਹੁਣ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਪਹਿਲਾਂ ਪੁੱਤ ਦਾ ਸੰਸਕਾਰ ਕਰੀਏ । ਜਾਂ ਫਿਰ ਪਹਿਲਾਂ ਧੀ ਦੀ ਡੋਲੀ ਘਰੋਂ ਤੋਰੀਏ ਸਾਰੇ ਇੱਕ ਦੂਜੇ ਦਾ ਮੂੰਹ ਤੱਕ ਰਹੇ ਸੀ । ਹੁਣ ਉਹ ਮਕਾਨ ਦੇ ਇੱਕ ਖੂੰਜੇ ਵਿੱਚ ਬੈਠੇ ਸੋਚ ਰਹੇ ਸੀ ਗਲਤੀ ਸਾਡੀ ਅ ਜਿਹੜਾ ਅਸੀਂ ਸਿਰ ਹਿਲਾ ਦਿੱਤਾ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਸੰਪਰਕ +918146211489

ਪ੍ਰਦੇਸੀ ਦੀ ਜ਼ਿੰਦਗੀ - ਹਾਕਮ ਸਿੰਘ ਮੀਤ ਬੌਂਦਲੀ

ਆਪਣੀ ਘਰਦੀ ਆਰਥਿਕ ਹਾਲਤ ਵੇਖਦਾ ਮੀਤ ਹਰ ਟਾਈਮ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ । ਇੱਕ ਦਿਨ ਆਪਣੇ ਪਿੰਡ ਬੌਂਦਲੀ ਬੋਹੜ ਦੇ ਥੱਲੇ ਬਣੇ ਚੌਂਤਰੇ ਉੱਪਰ ਬੈਠਾ ਚਿਹਰਾ ਉੱਤਰਿਆ ਹੋਇਆ ਸੀ । ਐਨੇ ਚਿਰ ਨੂੰ ਦਰਸ਼ੀ ਆਇਆ ਜੋ ਕੇ ਪੱਤਰਕਾਰ ਦਾ ਕੰਮ ਕਰਦਾ ਸੀ । ਉਸਨੇ ਮੋਢੇ ਤੋਂ ਫੜਕੇ ਹਲੂਣਾ ਦਿੰਦਿਆਂ ਕਿਹਾ ," ਕਿਵੇਂ ਬੈਠਾਂ ਮੂੰਹ ਲਮਕਾਈ , ਕੀ ਗੱਲ ਹੋਈ ਹੈ ?" ਉਹ ਚੌਕ ਗਿਆ ਉੱਪਰ ਮੂੰਹ ਚੱਕ ਕੇ ਉਸ ਵੱਲ ਵੇਖਦਿਆਂ ਕਿਹਾ , ਤੈਨੂੰ ਕੀ ਦੱਸਾਂ ਯਾਰ ? ਘਰ ਦੀ ਸਥਿਤੀ ਬਹੁਤ ਖਰਾਬ ਹੈ । ਬਾਪੂ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਪੜਾਇਆ ਪਰ ਹੁਣ ਮਨ ਟੁੱਟ ਗਿਆ ਕੋਈ ਕੰਮ ਵੀ ਨਹੀਂ ਮਿਲ ਰਿਹਾ ਨਾਹੀਂ ਸਰਕਾਰ ਪੜੇ ਲਿਖਿਆਂ ਨੂੰ ਨੌਕਰੀਆਂ ਦੇ ਰਹੀ ਹੈ । ਹੁਣ ਬਾਪੂ ਵੀ ਲੱਤਾਂ ਘੜੀਸ ਘੜੀਸਕੇ ਕਿੰਨਾ ਚਿਰ ਹੋਰ ਕੰਮ ਕਰੇਗਾ । ਘਰ ਤਿੰਨ ਭੈਣਾਂ ਵਿਆਹ ਕਰਨ ਦੇ ਯੋਗ ਹੋ ਚੁੱਕੀਆਂ ਨੇ ‌, " ਮੈਂ ਕਰਾਂ ਤਾਂ ਕੀ ਕਰਾਂ ? ਦਰਸੀ ਨੇ ਹੌਸਲਾ ਦਿੰਦੇ ਹੋਏ ਕਿਹਾ, ਵੀਰ ਘਬਰਾ ਨਾ ? ਕੱਲ ਮੈਂ ਇੱਕ ਬਿਦੇਸ਼ ਦੀ ਐਡ ਪੜੀ ਸੀ ਉਸ ਵਿੱਚ ਬਹੁਤ ਸਾਰੇ ਕੰਮਾਂ ਵਾਰੇ ਲਿਖਿਆ ਹੋਇਆ ਸੀ । ਗੱਲ ਕੱਟ ਦਿਆਂ ਕਿਹਾ ਵੀਰ ਉਸ ਵਾਸਤੇ," ਪੈਸੇ ਵੀ ਚਾਹੀਦੇ ਨੇ ? ਹਾਂ ਪੈਸੇ ਤਾਂ ਜ਼ਰੂਰ ਚਾਹੀਦੇ ਨੇ ? ਪੈਸਾ ਤਾਂ ਜ਼ਹਿਰ ਖਾਣ ਵਾਸਤੇ ਨਹੀਂ ਹੈ ," ਐਨੇ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰਾਂਗਾ । ਚੱਲ ਅੱਧੇ ਪੈਸੇ ਮੈਂ ਤੈਨੂੰ ਦੇ ਦੇਵਾਂਗਾਂ ਬਾਕੀ ਪੈਸਿਆਂ ਦਾ ਹੱਲ ਤੂੰ ਕਰ ਲਵੀਂ । ਚੱਲੋ ਠੀਕ ਹੈ ? ਘਰ ਜਾਕੇ ਮਾਤਾ-ਪਿਤਾ ਨਾਲ ਸਲਾਹ ਕੀਤੀ । ਉਹਨਾਂ ਨੇ ਵੀ ਘਰ ਦੀ ਹਾਲਤ ਦੇਖਿਆ ਹਾਂ ਵਿੱਚ ਸਿਰ ਹਿਲਾ ਦਿੱਤਾ । ਬਿਦੇਸ਼ ਚਲਾ ਗਿਆ ਇੱਕ ਹਫ਼ਤਾ ਬਹੁਤ ਹੀ ਵਧੀਆ ਨਿਕਲਿਆ ਉਸ ਤੋਂ ਬਾਅਦ ਦਿਲ ਵਿੱਚ ਹੋਰ ਹੋਰ ਖ਼ਿਆਲ ਆਉਂਣ ਲੱਗੇ ਕਦੇ ਜਵਾਨ ਹੋਈਆਂ ਭੈਣਾਂ ਵਾਰੇ ਕਦੇ ਮਾਤਾ-ਪਿਤਾ ਵਾਰੇ ਸੋਚਦਾ । ਉਦੋਂ ਕੋਈ ਫ਼ੋਨ ਨਹੀਂ ਹੁੰਦੇ ਸੀ । ਚਿੱਠੀ ਵੀਂਹ ਬਾਈ ਦਿਨਾਂ ਬਾਅਦ ਆਇਆ ਜਾਇਆ ਕਰਦੀ ਸੀ‌। ਹੁਣ ਉਂਦੇ ਕੰਨਾਂ ਨਾ ਕਦੇ ਭੈਣਾਂ ਦੀ ਅਵਾਜ਼ ਪਈ , ਵੀਰੇ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾ ਲਏ । ਨਾ ਕਦੇ ਮਾਂ ਦੀ ਗੋਦੀ ਦਾ ਪਿਆਰ ਮਿਲਿਆ ਮੇਰਾ ਪੁੱਤ ਤੱਥ ਗਿਆ ਹੋਣਾ ਥੋੜਾ ਅਰਾਮ ਕਰ ਲਏ । ਨਾ ਕਦੇ ਬਾਪੂ ਨੇ ਕਿਹਾ ਪੁੱਤਰਾਂ ਮੈਂ ਤੇਰੇ ਨਾਲ ਆ ਤੂੰ ਹੌਸਲਾ ਰੱਖਿਆ ਕਰ । ਇਹ ਸੋਚਦਿਆਂ ਡਿਊਟੀ ਦਾ ਟਾਈਮ ਹੋ ਗਿਆ ਸਵੇਰੇ ਦੇ ਤਿੰਨ ਵੱਜੇ ਚੁੱਕੇ ਸੀ । ਆਪਣਾ ਰੋਟੀ ਪਾਣੀ ਤਿਆਰ ਕੀਤਾ ਬੱਸ ਵਿੱਚ ਬੈਠ ਗਿਆ ।ਬੱਸ ਵਿੱਚ ਬੈਠ ਦਿਆਂ ਹੀ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਜਦੋਂ ਜਿੱਥੇ ਕੰਮ ਕਰਦੇ ਸੀ ਉਹ ਸਾਈਡ ਆ ਗਈ । ਕਾਰਡ ਪੰਚ ਕੀਤਾ ਅਤੇ ਕੰਮ ਕਰਨ ਵਿੱਚ ਜੁੱਟ ਗਿਆ । ਕੰਮ ਕਰਦਿਆਂ ਸਮੇਂ ਕੁੱਝ ਵੀ ਯਾਦ ਨਹੀਂ ਸੀ ਆਉਂਦਾ । ਬਸ ਡਰ ਹੀ ਮਾਰਦਾ ਸੀ । ਕਦੇ ਗੋਰੇ ਦੀਆਂ ਝਿੜਕਾਂ ਕਦੇ ਸੁਪਰਵਾਈਜ਼ਰ ਦੀਆਂ ਫੋਰਮੈਨ ਤਾਂ ਹਰ ਟਾਈਮ ਸਿਰ ਤੇ ਹੀ ਖੜਾ ਰਹਿੰਦਾ ਪਾਣੀ ਪੀਣ ਵਾਸਤੇ ਵੀ ਪਰਚੀ ਪਿਸ਼ਾਬ ਕਰਨ ਵਾਸਤੇ ਵੀ ਪਰਚੀ ਜਿਸਦੇ ਉੱਪਰ ਟਾਈਮ ਲਿਖਿਆ ਹੁੰਦਾ ਸੀ । ਜੇ ਜ਼ਿਆਦਾ ਟਾਈਮ ਲੱਗਿਆ ਗਿਆ ਤਾਂ ਇੱਕ ਕੱਟ ਦਿੰਦੇ ਸੀ । ਬਸ ਇੱੱਥੋਂ ਕੀ ਕਮਰੇ ਚੋਂ ਕੰਮ ਤੇ ਕੰਮ ਤੋਂ ਕਮਰੇ ਵਿੱਚ ਜਾਣਾ । ਨਹਾਉਂਦਿਆਂ ਕੱਪੜੇ ਧੋਂਦਿਆਂ ਰੋਟੀ ਟੁੱਕ ਬਣਾਉਂਦਿਆਂ ਦਸ ਵੱਜ ਜਾਂਦੇ ਸਨ । ਹਰ ਕੰਮ ਵਾਸਤੇ ਲਾਈਨ ਵਿੱਚ ਖੜ੍ਹਨਾਂ ਪੈਂਦਾ ਸੀ । ਸ਼ਾਮ ਨੂੰ ਡਿਊਟੀ ਤੋਂ ਜਾਂਦਾ ਹੋਇਆ ਸੋਚਣ ਰਿਹਾ ਸੀ ਦੇ ਪੈਸੇ ਵਿਆਜ਼ ਤੇ ਨਾ ਫੜੇ ਹੁੰਦੇ ਵਾਪਸ ਚਲੇ ਜਾਂਦਾ ਠੀਕ ਸੀ । ਅਜੇ ਕਮਰੇ ਵਿੱਚ ਪਹੁੰਚੇ ਹੀ ਸੀ ਸ਼ਕਿਉਰਟੀ ਨੇ ਆਕੇ ਕਿਹਾ ਮੀਤ ਤੇਰੀ ਚਿੱਠੀ ਆਈ ਹੈ । ਜਦੋਂ ਚਿੱਠੀ ਆਉਂਦੀ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਸੀ । ਚਿੱਠੀ ਪੜ੍ਹੀ ਦਿਲ ਨੂੰ ਥੋੜ੍ਹਾ ਜਿਹਾ ਸਕੂਨ ਮਿਲਿਆ ਪਰ ਦਿਲ ਬਹੁਤ ਉਦਾਸ ਹੋਇਆ । ਕਿਉਂਕਿ ਚਿੱਠੀ ਵਿੱਚ ਮਾਤਾ-ਪਿਤਾ ਵੱਲੋਂ ਲਿਖਿਆ ਗਿਆ ਸੀ । ਪੁੱਤਰ ਗੁੱਸਾ ਨਹੀਂ ਕਰਨਾ ਅਸੀਂ ਤੇਰੀਆਂ ਦੋ ਵੱਡੀਆਂ ਭੈਣਾਂ ਦਾ ਵਿਆਹ ਰੱਖ ਦਿੱਤਾ । ਤੂੰ ਉਹਨਾਂ ਦੀ ਡੋਲੀ ਨੂੰ ਹੱਥੀਂ ਤਾਂ ਨਾ ਤੋਰ ਸਕਿਆ । ਲੈਕਿਨ ਤੇਰੇ ਬਿਦੇਸ਼ ਆਉਣ ਕਰਕੇ ਉਹਨਾਂ ਦੀ ਹਰ ਚਾਹਤ ਪੂਰੀ ਕਰ ਦਿੱਤੀ । ਹੁਣ ਤੂੰ ਕੋਈ ਫ਼ਿਕਰ ਨਾ ਕਰੀਂ । ਤੂੰ ਆਪਦੀ ਛੋਟੀ ਭੈਣ ਸੀਤੋ ਦਾ ਵਿਆਹ ਆਪਣੇ ਹੱਥੀਂ ਕਰਕੇ ਡੋਲੀ ਤੋਰ ਦੇਵੀਂ । ਇਹ ਸਭ ਕੁਝ ਪੜ੍ਹਕੇ ਮਨ ਖੁਸ਼ ਵੀ ਹੋਇਆ , ਅਤੇ ਉਦਾਸ ਵੀ ਬਹੁਤ ਹੋਇਆ । ਕਹਿ ਰਿਹਾ ਸੀ ਕੀ ਕਰਨੀ ਹੈ ਇਹੋ ਜਿਹੀ ਕਮਾਈ ਜਿਹੜੀ ਭੈਣ ਭਾਈਆਂ ਨੂੰ ਇਕੱਠੇ ਨਾ ਕਰ ਸਕੇ  ਇਹ ਇੱਕ ਗ਼ਰੀਬੀ ਦੀ ਮਜ਼ਬੂਰੀ  ਹੈ ਹੁਣ ਸੌਣ ਦੀਆਂ ਤਿਆਰੀਆਂ ਸੀ ਦਸ ਵੱਜ ਗਏ ਸੀ । ਹੁਣ ਸੋਚ ਰਿਹਾ ਸੀ ਪ੍ਰਦੇਸੀ ਦੀ ਜ਼ਿੰਦਗੀ ਵਾਰੇ। ਛੇ ਮਹੀਨੇ ਬਾਅਦ ਚਿੱਠੀ ਆਈ ਪੜ੍ਹਕੇ ਵਿਹੜੇ ਵਿੱਚ ਬੈਠੇ ਸਨ  ਉਸ ਦਾ ਬਾਪੂ ਫੌਜੀ ਉਸਦੀ ਮਾਂ ਸਿੰਦਰ ਨੂੰ ਕਹਿਣ ਲੱਗਿਆ । ਤੂੰ ਵੀ ਹੁਣ ਕਿੰਨਾ ਚਿਰ ਚੁੱਲ੍ਹੇ ਵਿੱਚ ਹੱਥ ਜਲਾਈ ਜਾਵੇਂਗੀ ਕਿਉਂ ਨਾ ਬਿਦੇਸ਼ ਤੋਂ ਆਉਂਦਿਆਂ ਉਸ ਦਾ ਵਿਆਹ ਕਰ ਦਈਏ । ਗੱਲ ਤਾਂ ਤੁਹਾਡੀ ਠੀਕ ਹੈ ਜੀ ਪਹਿਲਾਂ ਆਪਾਂ ਸੀਤੋ ਦੇ ਹੱਥ ਪੀਲੇ ਕਰ ਦਈਏ । ਹੁਣ ਤਾਂ ਆਕੇ ਆਪਣੇ ਕੋਲ ਹੀ ਰਹਿਣਾ ਜਦ ਮਰਜ਼ੀ ਵਿਆਹ ਕਰ ਦਿਓ । ਪਰ ਇਹ ਸਭ ਕੁਝ ਰੱਬ ਨੂੰ ਨਾ ਮਨਜ਼ੂਰ ਸੀ । ਸੀਤੋ ਦਾ ਵਿਆਹ ਰੱਖ ਦਿੱਤਾ ਮੀਤ ਨੂੰ ਵੀ ਚਿੱਠੀ ਲਿਖਕੇ ਸੰਦੇਸ਼ਾ ਭੇਜ ਦਿੱਤਾ । ਸੰਦੇਸ਼ਾ ਮਿਲ ਦੀ ਸਾਰ ਹੀ ਕੰਮ ਨਾ ਕਰਨ ਦਾ ਪੇਪਰ ਭਰਕੇ ਕੌਪਨੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ । ਸਭ ਕੁਝ ਹੋ ਚੁੱਕਿਆ ਸੀ ਦੋ ਦਿਨ ਬਾਕੀ ਸੀ ਆਉਂਣ ਦੇ ਆਪਣੀ ਭੈਣ ਦੇ ਕਹਿਣ ਮੁਤਾਬਕ ਸਭ ਕੁੱਝ ਖਰੀਦ ਲਿਆ ਸੀ । ਆਖਰੀ ਡਿਊਟੀ ਸੀ ਕੰਮ ਤੇ ਗਿਆ। ਕੇ੍ਨ ਤੇ ਕੰਮ ਕਰ ਰਿਹਾ ਸੀ ਕੇ੍ਨ ਨੇ ਸਟੀਲ ਦਾ ਜਾਲ ਚੱਕਿਆ ਹੋਇਆ ਸੀ । ਅਚਾਨਕ ਕੇ੍ਨ
ਦੀ ਸਲਿੰਗ ਟੁੱਟ ਗਈ । ਸਟੀਲ ਦਾ ਇੱਕ ਸਿਰਾ ਸਿਰ ਵਿੱਚ ਲੱਗਣ ਕਰਕੇ ਗਹਿਰੀ ਸੱਟ ਲੱਗ ਗਈ । ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ । ਜ਼ਖਮਾਂ ਦੀ ਪੀੜ ਨਾ ਸਹਾਰ ਦਾ ਹੋਇਆ ਰਸਤੇ ਵਿੱਚ ਹੀ ਦਮ ਤੋੜ ਗਿਆ । ਇੱਕ ਹਫ਼ਤੇ ਵਿੱਚ ਉਸਦੇ ਸਾਰੇ ਕਾਗਜ਼ ਪੱਤਰ ਕੌਪਨੀ ਨੇ ਤਿਆਰ ਕੀਤੇ ਅਤੇ ਨੌਵੇਂ ਦਿਨ ਤਬੂਕ ਵਿੱਚ ਬੰਦ ਕਰਕੇ ਨਾਲ ਦੋ ਆਦਮੀ ਕੌਪਨੀ ਦੇ ਲੈਕੇ ਏਅਰਪੋਰਟ ਤੇ ਜਾਕੇ ਇੰਡੀਆ ਵਾਲੇ ਜਹਾਜ਼ ਵਿੱਚ ਰੱਖਕੇ ਇੰਡੀਆ ਨੂੰ ਰਵਾਨਾ ਹੋ ਗਏ । ਉਧਰ ਭੈਣ ਦੀ ਬਰਾਤ ਘਰ ਢੁੱਕ ਗਈ ਸੀ । ਸਾਰੇ ਮੀਤ ਦਾ ਹੀ ਰਾਹ ਹੀ ਦੇਖ ਰਹੇ ਸੀ । ਉਹ ਟਾਈਮ ਮੁਤਾਬਕ ਘਰ ਨਹੀਂ ਪਹੁੰਚਿਆ ਸੀ । ਸ਼ਾਮ ਹੋ ਚੁੱਕੀ ਸੀ ਡੋਲੀ ਵਿਦਾ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ । ਅਚਾਨਕ ਇੱਕ ਕਾਰ ਆਕੇ ਘਰ ਦੇ ਕੋਲ ਰੁਕੀ ਹੁਣ ਸਾਰਿਆਂ ਦੀ ਨਿਗ੍ਹਾ ਉਸ ਕਾਰ ਦੇ ਉੱਪਰ ਹੀ ਉੱਠ ਰਹੀ ਸੀ। ਕਾਰ ਵਿੱਚੋਂ ਦੋ ਲੜਕਿਆਂ ਨੇ ਉੱਤਰ ਦੀ ਸਾਰ ਹੀ ਮੀਤ ਦੇ ਘਰ ਵਾਰੇ ਪੁੱਛਿਆ, ਹਣ ਸਾਰਿਆਂ ਦੇ ਚਿਹਰੇ ਤੋਂ ਝਲਕ ਦੀਆਂ ਖੁਸ਼ੀਆਂ ਖੰਭ ਲਾਕੇ ਉੱਡ ਗਈਆਂ ਸੀ । ਦੁੱਖਾਂ ਦਾ ਪਹਾੜ ਤਾਂ ਉਦੋਂ ਟੁੱਟਿਆਂ ਜਦੋਂ ਉਹਨਾਂ ਨੇ ਆਖਿਆ ਦੋ ਆਦਮੀ ਭੇਜੋ ਗੱਡੀ ਚੋਂ ਤਬੂਕ ਬਾਹਰ ਕੱਢਣਾ ਮੀਤ ਦੀ ਲਾਸ਼ ਆਈ ਹੈ । ਜੋ ਨੌ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਣ ਕਰਕੇ ਦਮ ਤੋੜ ਗਿਆ ਸੀ । ਖੁਸ਼ੀਆਂ ਹਾਸਿਆਂ ਦਾ ਮਹੌਲ ਬਣਿਆ ਇੱਕ ਗਮੀ ਵਿਚ ਬਦਲ ਗਿਆ । ਮਾਂ-ਪਿਓ ਨੂੰ ਧਰਤੀ ਵੇਲ੍ਹ ਨਹੀਂ ਦੇ ਰਹੀ ਸੀ । ਭੈਣ ਨੇ ਧਾਹਾਂ ਮਾਰਦੀ ਨੇ ਕਿਹਾ ਵੀਰਾ ਕਿਉਂ ਝੂਠਾ ਵਾਅਦਾ ਕਰਿਆ ਸੀ ਆਪਣੀ ਤੀਜੀ ਭੈਣ ਦੀ ਡੋਲੀ ਵੀ ਹੱਥੀਂ ਨਾ ਤੋਰ ਸਕਿਆ । ਹੁਣ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਪਹਿਲਾਂ ਪੁੱਤ ਦਾ ਸੰਸਕਾਰ ਕਰੀਏ । ਜਾਂ ਫਿਰ ਪਹਿਲਾਂ ਧੀ ਦੀ ਡੋਲੀ ਘਰੋਂ ਤੋਰੀਏ ਸਾਰੇ ਇੱਕ ਦੂਜੇ ਦਾ ਮੂੰਹ ਤੱਕ ਰਹੇ ਸੀ । ਹੁਣ ਉਹ ਮਕਾਨ ਦੇ ਇੱਕ ਖੂੰਜੇ ਵਿੱਚ ਬੈਠੇ ਸੋਚ ਰਹੇ ਸੀ ਗਲਤੀ ਸਾਡੀ ਅ ਜਿਹੜਾ ਅਸੀਂ ਸਿਰ ਹਿਲਾ ਦਿੱਤਾ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਸੰਪਰਕ +974,6625,7723 ਦੋਹਾਂ ਕਤਰ

ਵਿਸਾਖੀ ਦਾ ਤਿਉਹਾਰ - ਹਾਕਮ ਸਿੰਘ ਮੀਤ ਬੌਂਦਲੀ

ਵਿਸਾਖੀ ਦਾ ਤਿਉਹਾਰ ਵੀ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਖਾਸਤੌਰ ਤੇ ਸਿੱਖਾਂ ਵਿੱਚ ਵਿਸਾਖੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ । ਵਿਸਾਖੀ ਨਾਲ ਬਹੁਤ ਸਾਰੀਆਂ ਕਹਾਣੀਆਂ ਤੇ ਰੀਝਾਂ ਜੁੜੀਆਂ ਹੋਈਆਂ ਹਨ। ਦੇਸੀ ਮਹੀਨਿਆਂ ਵਿੱਚ ਇੱਕ ਵਿਸਾਖ ਨੂੰ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ । ਇੱਥੇ ਵਰਨਣ ਯੋਗ ਹੈ ਕਿ ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇਹਨਾਂ ਮੇਲਿਆਂ ਦਾ ਸਬੰਧ ਸਾਡੇ ਸੱਭਿਆਚਾਰਕ, ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਸਬੰਧ ਰੱਖਦੇ ਹਨ। ਇਹ ਪਵਿੱਤਰ ਪੁਰਬ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ । ਇਸ ਕਰਕੇ ਇਸਨੂੰ ਵਿਸਾਖੀ ਆਖਿਆ ਜਾਂਦਾ ਹੈ । ਵਿਸਾਖ ਦੇ ਮਹੀਨੇ ਕਿਸਾਨ ਆਪਣੀ ਸੋਨੇ ਰੰਗੀ ਕਣਕ ਨੂੰ ਵੇਖਦਾ ਹੋਇਆ ਖ਼ੁਸ਼ੀ ਨਾਲ ਝੂਮ ਉੱਠਦਾ ਹੈ । ਇਸ ਦਿਨ ਕਿਸਾਨ ਆਪਣੀ ਹਾੜੀ ਦੀ ਫਸਲ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ,ਇਸ ਦਿਨ ਹੀ ਕਣਕਾਂ ਨੂੰ ਦਾਤੀ ਪਾਈ ਜਾਂਦੀ ਹੈ ।
 ਵਿਸਾਖੀ ਨਾਲ ਸਬੰਧਤ ਲਾਲਾ ਧਨੀ ਰਾਮ ਚਾਤ੍ਰਿਕ ਦੀ ਇਸ ਮੇਲੇ ਨੂੰ ਆਗਮਨ ਆਪਣੀ ਕਵਿਤਾ ਵਿਸਾਖੀ ਇਸ ਤਰ੍ਹਾਂ ਬਿਆਨ ਕਰਦੇ ਹਨ।
ਪੱਕ ਪਈਆਂ ਕਣਕਾਂ , ਲੁਕਾਠ ਹੱਸਿਆ ,
ਬੂਰ ਪਿਆ ਅੰਬਾਂ ਨੂੰ , ਗੁਲਾਬ ਹੱਸਿਆ ।।
ਪੁੰਗਰੀਆਂ ਵੇਲਾਂ , ਵੇਲ ਰੁੱਖਾਂ ਚੜੀਆਂ ,
ਫੁੱਲਾਂ ਹੇਠਾਂ ਫਲਾਂ ਨੇ , ਪਰੋਈਆਂ ਲੜੀਆਂ ।।
ਸਾਈਂ ਦੀ ਨਿਗਾਹ , ਜੱਗ ਤੇ ਸਵੱਲੀ ਐ ,
ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ ਏ ।।
ਸਿੱਖ ਜਗਤ ਵਾਸਤੇ ਬਹੁਤ ਹੀ ਮਹੱਤਵ ਹੈ ਇਹ ਪੁਰਬ ਇਸ ਦਿਨ ਖਾਲਸੇ ਦਾ ਜਨਮ ਹੋਇਆ ਸੀ । ਇੱਕ ਵਿਸਾਖ ਸੰਮਤ 1756 ਭਾਵ 1699 ਈ: ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ'ਚ ਜੁੜੇ ਦੀਵਾਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਤਲਵਾਰ ਨੂੰ ਲਹਿਰਾ ਕੇ ਦੀਵਾਨਾਂ ਵਿੱਚ ਜੁੜੀ ਸੰਗਤ ਵਿੱਚੋਂ ਸਿੱਖਾਂ ਦੇ ਸੀਸ ਦੀ ਮੰਗ ਕੀਤੀ ਸੀ ਸੋ ਕੁਰਬਾਨੀ ਦੇ ਸਕਣ । ਬੈਠੀ ਸੰਗਤ ਵਿੱਚ ਇੱਕ ਦਮ ਸਨਾਟੇ ਦੀ ਲਹਿਰ ਦੌੜ ਗਈ । ਫਿਰ ਪੰਜ ਸਿੱਖ ਖੜ੍ਹੇ ਹੋਏ ਗੁਰੂ ਜੀ ਨੇ ਉਹਨਾਂ ਪੰਜਾਂ ਨੂੰ ਆਪਣੀ ਹਿੱਕ ਨਾਲ ਲਾਇਆ । ਪੰਜਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਦਿੱਤਾ , ਉਹਨਾਂ ਦੇ ਨਾਂ ਕ੍ਰਮਵਾਰ ਭਾਈ ਦਿਆ ਸਿੰਘ , ਭਾਈ ਧਰਮ ਸਿੰਘ , ਭਾਈ ਸਾਹਿਬ ਸਿੰਘ , ਭਾਈ ਹਿੰਮਤ ਸਿੰਘ , ਭਾਈ ਮੋਹਕਮ ਸਿੰਘ , ਰੱਖ ਦਿੱਤੇ । ਪੰਜ ਪਿਆਰੇ ਸਜਾ ਦਿੱਤੇ , ਫਿਰ ਗੁਰੂ ਜੀ ਨੇ ਇੰਨਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ , ਇੰਜ ਖਾਲਸਾ ਪੰਥ ਦੀ ਸਾਜਨਾ ਕੀਤੀ । ਗੁਰੂ ਜੀ ਨੇ ਨਿਤਾਣਿਆ ਨੂੰ ਆਤਮਕ ਬਲ ਬਖਸ਼ ਕੇ ਸਾਂਝੀਵਾਲਤਾ ਦੀ ਨੀਂਹ ਰੱਖੀ । ਇਸ ਵਿਸਾਖੀ ਦੇ ਮੌਕੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਮਜ਼ਹਬ ਦੇ ਮੰਨਣ ਵਾਲਿਆਂ ਨੂੰ ਹਰ ਵੇਲੇ ਆਪਣੇ ਨਾਲ ਕੰਘਾ,ਕੱਛ,ਕਿਸ,ਕੜਾ,ਤੇ ਕਿਰਪਾਨ ਰੱਖਣ ਦਾ ਹੁਕਮ ਦਿੱਤਾ । ਜਿਸ ਤਰ੍ਹਾਂ ਮੁਸਲਮਾਨਾਂ ਲਈ ਈਦ ਹੈ , ਇਸ ਲਈ ਸਿੱਖ ਮਜ਼ਹਬ ਲਈ ਵਿਸਾਖੀ ਸਭ ਤੋਂ ਵੱਡਾ ਤਿਉਹਾਰ ਹੈ। ਵਿਸਾਖੀ ਦੇ ਦਿਨ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਵਿਸਾਖੀ ਮਨਾਉਣ ਦੀ ਵਜ੍ਹਾ ਇਹ ਵੀ ਹੈ ਕਿ ਮੌਸਮ ਦੇ ਨਾਲ ਜੜਤ ਹੈ । ਵਿਸਾਖੀ ਤਿਉਹਾਰ ਦਾ ਮੌਸਮ ਅਤੇ ਕੁਦਰਤ ਨਾਲ ਬੜਾ ਅਨੋਖਾ ਸਬੰਧ ਹੈ । ਵਿਸਾਖ ਮਹੀਨੇ ਵਿੱਚ ਕਣਕ ਦੀ ਫ਼ਸਲ ਪੱਕ ਕੇ ਆਪਣਾ ਇੱਕ ਸੱਜ ਵਿਆਹੀ ਮੁਟਿਆਰ ਵਾਂਗੂੰ ਰੂਪ ਧਾਰਨ ਕਰ ਲੈਂਦੀ ਹੈ । ਕਣਕ ਦੀ ਫ਼ਸਲ ਸੋਨੇ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਘਟ ਜਾਂਦੀਆਂ ਹਨ । ਇਸ ਨੂੰ ਇੱਕ ਵਾਢੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਪੰਜਾਬੀ ਦੇ ਹਰ ਇਲਾਕੇ ਵਿੱਚ ਵਾਢੀ ਸ਼ੁਰੂ ਹੋ ਜਾਂਦੀ ਹੈ। ਕਿਸਾਨਾਂ ਦੇ ਚਿਹਰੇ ਤੇ ਨੂਰ ਵਰ੍ਹੇ ਰਿਹਾ ਹੁੰਦਾ ਹੈ। ਇਹ ਮੇਲਾ ਸਾਰੀ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ।
                                         ਹਾਕਮ ਸਿੰਘ ਮੀਤ ਬੌਂਦਲੀ
                                              ਮੰਡੀ ਗੋਬਿੰਦਗੜ੍ਹ

ਅੱਜ ਦੀ ਸਿਆਸਤ - ਹਾਕਮ ਸਿੰਘ ਮੀਤ ਬੌਂਦਲੀ

ਆਪ ਸਭ ਨੂੰ ਪਤਾ ਹੀ ਹੈ ਕਿ ਚੋਣਾਂ ਦਾ ਐਲਾਨ ਹੋ ਚੁਕਿਆ ਹੈ । ਚੋਣਾਂ ਸਾਡੇ ਭਾਰਤ ਦੀ ਲੀਡਰਸ਼ਿਪ ਤੇ ਬੌਝ ਬਣਕੇ ਬੈਠ ਚੁੱਕੀਆਂ ਹਨ । ਹਰ ਰੋਜ਼ ਇਹਨਾਂ ਸਿਆਸੀ ਲੀਡਰਾਂ ਦੀਆਂ ਨਵੀਆਂ- ਨਵੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ । ਜਿਵੇਂ ਕਿ ਅੱਜ ਕੱਲ੍ਹ ਦੀ ਸਿਆਸਤ ਇੱਕ ਦੂਜੀ ਪਾਰਟੀ ਦੇ ਲੀਡਰਾਂ ਨੂੰ ਨੀਵਾਂ ਦਿਖਾਉਣ ਵੱਲ ਤੁਰੀ ਹੋਈ ਹੈ । ਇੱਕ ਦੂਜੇ ਉੱਪਰ ਐਂ ਦੁਸ਼ਣਬਾਜੀ ਲਾ ਰਹੇ ਨੇ , ਅਤੇ ਉਹਨਾਂ ਦੇ ਕੀਤੇ ਕਾਰਨਾਮਿਆਂ ਤੇ ਚਾਨਣਾ ਪਾਇਆ ਰਿਹਾ ਹੈ। ਪਹਿਲਾਂ ਸਾਡੇ ਲੋਕ ਇਹਨਾਂ ਸਿਆਸੀ ਲੀਡਰਾਂ ਨੂੰ ਬੜੇ ਹੀ ਚਾਵਾਂ ਨਾਲ ਵੋਟਾਂ ਪਾ ਕੇ ਅਪਣਾ ਨੁੰਮਾਇੰਦਾ ਬਣਾਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਵਿੱਚ ਭੇਜਦੇ ਨੇ , ਪਰ ਬਾਅਦ ਵਿੱਚ ਉਹਨਾਂ ਉੱਪਰ ਲੱਗੇ ਦੂਸ਼ਣ , ਇੱਕ ਦੂਸਰੇ ਪ੍ਰਤੀ ਬਿਆਨਬਾਜ਼ੀ ਸੁਣਨ ਨੂੰ ਸਾਡੇ ਹੀ ਕੰਨ ਮਜਬੂਰ ਹੋ ਜਾਂਦੇ ਹਨ । ਜਿਸ ਤਰ੍ਹਾਂ ਕੋਈ ਨਰਿੰਦਰ ਮੋਦੀ ਤੇ ਦੂਸ਼ਣਬਾਜ਼ੀ ਲਾ ਰਿਹਾ ਹੈ ਅਤੇ ਕੈਪਟਨ ਤੇ ਬਾਦਲਾਂ ਵਿਰੁੱਧ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ਼ਲਤ ਬਿਆਨੀ ਅਤੇ ਫਰੇਬ ਕਰਨ ਦਾ ਮਾਹਿਰ ਗਰਦਾਨ ਹੋਏ , ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿੱਛਲੇ ਪੰਜ ਸਾਲਾਂ ਦੇ ਸਮੇਂ ਦੌਰਾਨ ਆਪਣੀ ਸਰਕਾਰ ਵੱਲੋਂ ਇੱਕ ਵੀ ਵਾਅਦੇ ਨੂੰ ਪੂਰੇ ਕੀਤੇ ਹੋਣ ਨੂੰ ਦਿਖਾਉਣ ਦੀ ਚੁਣੋਤੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਫੁੱਟਪਾਉ ਨੀਤੀਆਂ ਕਾਰਨ ਦੇਸ਼ ਵਿਨਾਸ਼ ਅਤੇ ਤਬਾਹੀ ਦੇ ਰਸਤੇ ਵੱਲ ਨੂੰ ਚੱਲ ਪਿਆ ਹੈ । ਜੇ ਇੱਥੇ ਸੋਚਿਆ ਜਾਵੇ ਕਿ ਭਾਰਤ ਲੋਕਤੰਤਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ। ਪਰ ਗੱਲ ਇਹ ਹੈ ਕਿ ਲੋਕਤੰਤਰ ਧਰਮ- ਨਿਰਪੱਖਤਾ ਦੇ ਅਧਾਰ ਤੇ ਆਰੰਭ ਕੀਤਾ ਗਿਆ ਸੀ , ਪਰ ਇੱਥੇ ਸੋਚਿਆ ਜਾਵੇ ਭਾਰਤੀ ਲੋਕਤੰਤਰ ਦੀ ਬੁਨਿਆਦ ਧਰਮ ਆਧਾਰਤ ਬਣਦੀ ਜਾ ਰਹੀ ਹੈ ਪਰ ਇਹ ਲੋਕ ਬਹੁਤ ਹੀ ਗਲਤ ਅਪਨਾਹ ਰਹੇ ਹਨ । ਅਸਲ ਵਿੱਚ ਕਿਸੇ ਵੀ ਦੇਸ਼ ਦੀ ਸਿਆਸਤ ਲੋਕਾਂ ਦੇ ਹਿੱਤਾਂ ਨੂੰ ਅਤੇ ਵਿਕਾਸ ਨੂੰ ਮੁੱਖ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ । ਭਾਰਤੀ ਸਿਆਸਤ ਵਿੱਚ ਹਰ ਪਾਸੇ ਧਰਮ ਨੂੰ ਮੁੱਖ ਰੱਖ ਰਹੀ ਹੈ । ਵੱਲ ਕੇ ਧਰਮ ਤੋਂ ਨਿਰਪੱਖ ਹੋ ਕੇ ਸਾਨੂੰ ਆਪਣੇ ਦੇਸ਼ ਦੇ ਵਿਕਾਸ ਅਤੇ ਲੋਕਾਂ ਦੇ ਹਿੱਤਾਂ ਲਈ ਚੋਣ ਚਾਹੀਦੀ ਹੈ । ਕਿਉਂਕਿ ਚੋਣਾਂ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਵੇਂ ਸਾਡੇ ਲੀਡਰਾਂ ਦਾ ਕਹਿਣਾ ਹੈ ਧਰਮ ਤੋਂ ਨਿਰਪੱਖ ਹੋ ਕੇ ਚੋਣ ਨਹੀਂ ਜਿੱਤੀ ਜਾ ਸਕਦੀ  ਹੈ । ਧਰਮ ਦੀ ਅਜਿਹੀ ਤਾਕਤ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਨੇ , ਜਿਸ ਕਾਰਨ ਭਾਰਤ ਦੇ ਲੋਕਾਂ ਦੇ ਹਿੱਤਾਂ ਤੇ ਵਿਕਾਸ ਦੀ ਗੱਲ ਅਸਲੋਂ ਹੀ ਨਿਰਮੂਲ ਸਾਬਤ ਹੁੰਦੀ ਹੈ । ਜੇ ਸਾਡਾ ਲੋਕਤੰਤਰ ਇਸ ਤਰ੍ਹਾਂ ਹੀ ਧਰਮ ਦਾ ਹਾਵੀ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਸਿੱਟੇ ਤੁਹਾਡੇ ਸਾਹਮਣੇ ਹੋਣਗੇ । ਲੋਕਾਂ ਦਾ ਵਿਕਾਸ ਅਤੇ ਹੱਕ ਖਤਮ ਹੁੰਦੇ ਜਾਣਗੇ ਅਤੇ ਘੱਟ ਗਿਣਤੀਆਂ ਵਿਚ ਇਸ ਤਰ੍ਹਾਂ ਦਾ ਮਹੌਲ ਪੈਦਾ ਹੋ ਜਾਵੇਗਾ। ਪਰ ਅਹਿਮ ਗੱਲ ਇਹੋ ਹੈ ਕਿ ਬਹੁ-ਗਿਣਤੀਆਂ ਦੇ ਰਾਜ ਵਿੱਚ ਖੁਦ ਬਹੁ ਗਿਣਤੀ ਸਮਾਜ਼ ਦਾ ਵਿਕਾਸ ਸੰਭਵ ਨਹੀਂ ਹੈ। ਕਿਉਂਕਿ ਹਰ ਦੇਸ਼ ਦੀ ਲੀਡਰਸ਼ਿਪ ਦਾ ਅਸਲ ਮਕਸਦ ਹੁੰਦਾ ਹੈ ਹਰ ਇੱਕ ਨਾਗਰਿਕ ਨੂੰ ਉਸਦਾ ਬਣਦਾ ਪੂਰਾ ਹੱਕ ਦਿੱਤਾ ਜਾਵੇ । ਅਤੇ ਮੁੱਢਲੀਆਂ ਸਹੂਲਤਾਂ ਲਈ ਜੱਦੋ-ਜਹਿਦ ਕਰਦੇ ਰਹਿਣ ਵਿੱਚ ਅਨਮੁਲ ਕਰਨਾ ਹੁੰਦਾ ਹੈ। ਪਰ ਸਾਡੇ ਭਾਰਤ ਦੀ ਲੀਡਰਸ਼ਿਪ ਹਰ ਪਾਸੇ ਆਪਣਾ ਹੀ ਮੁਨਾਫ਼ਾ ਸੋਚਦੀ ਹੈ । ਪਰ ਇਹ ਧਰਮ ਵਾਰੇ ਬੋਲਦੇ ਜ਼ਰੂਰ ਨਜ਼ਰ ਆਉਂਦੇ ਨੇ, " ਪਰ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ । ਸਿਆਸਤ ਦਾ ਮੂਲ ਮਨੋਰਥ ਰਾਜਸੱਤਾ ਪ੍ਰਾਪਤੀ ਹੁੰਦਾ ਹੈ । ਸਾਡੀ ਲੀਡਰਸ਼ਿਪ ਨੂੰ ਸਾਡੇ ਭਾਰਤ ਦੇ ਲੋਕ ਕਦੋਂ ਤੱਕ ਸਮਝਣਗੇ ? ਇਹ ਸਭ ਕੁਝ ਸਾਡਾ ਆਉਣ ਵਾਲਾ ਭਵਿੱਖ ਸੋਚਣ ਲਈ ਮਜਬੂਰ ਹੈ । ਜੇ ਤੁਸੀਂ ਆਪਣੇ ਧਰਮ ਦਾ ਸਤਿਕਾਰ ਕਰਦੇ ਹੋ,ਧਰਮ ਦੇ ਰਖਵਾਲੇ ਹੋਣ ਦਾ ਦਾਅਵਾ ਕਰਦੇ ਹੋ । ਪਹਿਲਾਂ ਇੱਕ ਦੂਸਰੇ ਲੀਡਰਾਂ ਉੱਪਰ ਕੀਤੀ ਗਈ ਬਿਆਨਬਾਜ਼ੀ , ਲੋਕਾਂ ਦੀ ਅਵਾਜ਼ ਸੁਣਦੇ ਹੋਇਆ ਲੀਡਰਾਂ ਨੂੰ ਚਾਹੀਦਾ ਹੈ ਇੱਕ ਦੂਜੇ ਦੀ ਪਾਰਟੀ ਦੇ ਵਿਰੁੱਧ ਬਿਆਨਬਾਜ਼ੀ ਕਰਨ ਦੀ ਬਜਾਏ ਭਾਰਤ ਦੀ ਜਨਤਾ ਲਈ ਕੁੱਝ ਅਜਿਹਾ ਕਰਕੇ ਦਿਖਾਓ ਕਿ ਭਾਰਤ ਦੇ ਲੋਕ ਤੁਹਾਡਾ ਸਤਿਕਾਰ ਕਰਨ , ਨਹੀਂ ਤਾਂ ? ਕਿਉਂਕਿ ਨਹੀਂ ਤਾਂ ਇਹ ਜੰਨਤਾ ਦੂਸ਼ਣਬਾਜ਼ੀ ਦੀ ਬਿਆਨਬਾਜ਼ੀ ਤੋਂ ਪੂਰੀ ਤਰ੍ਹਾਂ ਤੰਗ ਹੋ ਚੁੱਕੀ ਹੈ। ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਆਉਂਣ ਲਈ ਟਾਈਮ ਨਹੀਂ ਲੱਗੇਗਾ ।

ਹਾਕਮ ਸਿੰਘ ਮੀਤ ਬੌਂਦਲੀ
 ਮੰਡੀ ਗੋਬਿੰਦਗੜ੍ਹ

22 March 2019

ਮਿੰਨੀ ਕਹਾਣੀ ' ਕੰਜਕਾਂ ਬਨਾਮ ਪੱਥਰ ' - ਹਾਕਮ ਸਿੰਘ ਮੀਤ ਬੌਂਦਲੀ

ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , " ਕਿਤੇ ਜਾਣਾ ?" ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ - ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ ਨੇ ," ਫਿਰ ਕਹਿੰਦੀਆਂ ਨੇ ਸੱਸਾਂ ਮਾੜੀਆਂ ਨੇ " ਦੇ ਕੋਈ ਦੁੱਖ ਤਕਲੀਫ ਹੈ ਬੱਚੇ ਨੂੰ ਦੱਸਣਾ ਚਾਹੀਦਾ ਹੈ । ਐਵੇਂ ਮੂੰਹ ਮੋਟਾ ਕਰਕੇ ਫਿਰੀ ਜਾਣਾ ਕੋਈ ਚੰਗੀ ਗੱਲ ਥੌੜੀ ਹੈ ।
              ਕੋਈ ਗੱਲ ਨਹੀਂ ਬੀਜੀ ਮੈਂ ਨਹਾਕੇ ਆਉਂਣੀ ਆ ?
ਚੰਗਾ ਆਮਰੋ ਤੂੰ ਇੱਥੇ ਬੈਠ ਫਿਰ ਗੱਲਾਂ ਕਰਦੇ ਹਾਂ , " ਮੈਂ ਜਾਕੇ ਕੰਨਿਆਂ ਦੇਵੀਆਂ ਨੂੰ ਇਕੱਠੀਆਂ ਲਿਆਵਾਂ , ਅੱਜ ਜੋ ਦੇਵੀਆਂ ਨੂੰ ਪੂਜਣਾ ਹੋਇਆ ।
        ਨੀ ਨਸੀਬੋ ਕੀ ਤੇਰੇ ਪੈਰਾਂ ਥੱਲੇ ਅੱਗ ਲੱਗੀ ਐ ਕਿੱਧਰ ਨੂੰ ਸਾਝਰੇ ਸਾਝਰੇ ਮੂੰਹ ਚੱਕਿਆ ਹੋਰ ਸਭ ਠੀਕ ਹੈ । ਅੰਮਾਂ ਜੀ ਪੈਰੀਂ ਪੈਂਦੀ ਆ , ਗੁਰੂ ਭਲਾ ਕਰੇ , ਹੋਰ ਸਭ ਠੀਕ ਠਾਕ ਹੈ , ਅੰਮਾਂ ਜੀ ਸਭ ਠੀਕ ਹੈ । ਮੈਂ ਤਾਂ ਸੋਚਿਆ ਸੀ ਕਿ ਕੰਜਕਾਂ ਪੂਜ ਦਈਏ , ਕੁੱਝ ਪਾਪ ਲੱਥ ਜਾਣਗੇ  । ਪਰ ਕੁੜੀਆਂ ਤਾਂ ਨਜ਼ਰ 'ਚ ਪਾਈਆਂ ਨੀ ਰੜਕਦੀਆਂ , ਜਿਵੇਂ ਕੁੜੀਆਂ ਦਾ ਕਾਲ ਹੀ ਪੈ ਗਿਆ ਹੋਵੇ । ਰੱਬ ਵੀ ਦਿਆਲ ਹੈ ਸਭ ਮੂੰਡੇ ਹੀ ਵੰਡੀ ਜਾਂਦਾ , ਕੁੜੀਆਂ ਦਾ ਕੋਟਾ ਤਾਂ ਇਉਂ ਲੱਗਦਾ ਜਿਵੇਂ ਰੱਬ ਦੇ ਘਰ ਵੀ ਖ਼ਤਮ ਹੋ ਗਿਆ ਹੋਵੇ । " ਮੂੰਹ ਹਨ੍ਹੇਰੇ ਦੀ ਘੁੰਮ ਰਹੀ ਹਾਂ, ਸੱਤ ਕੁੜੀਆਂ ਨੀ ਕੱਠੀਆਂ ਹੋਈਆਂ । ਅੱਜ ਕੱਲ੍ਹ ਤਾਂ ਨਸੀਬੋ ਹਰੇਕ ਹੀ ਡਾਕਟਰ ਦੇ ਦਰ ਤੇ ਜਾ ਖੜਦਾ , ਕਹਿੰਦੇ ਨੇ ਆਹ ਕਰੀ ਤਾਂ ਚੈੱਕ " ਮੁੰਡਾ ਹੈ ਜਾਂ ਕੁੜੀ " ਪਤਾ ਨੀ ਕਿੱਥੋਂ ਇਹ ਮਸ਼ੀਨਾਂ ਆ ਗਈਆਂ ਚੈੱਕ ਕਰਨ ਵਾਲੀਆਂ , " ਮੁੰਡਾ ਹੈ ਸੱਤੋ- ਸੱਤ , ਕੁੜੀ ਹੈ ਕਰਦੇ ਸਫਾਈ ਕੀ ਕਰਵਾਉਣਾ ਪੱਥਰ ਤੋਂ ।" ਮਸ਼ੀਨਾਂ ਤਾਂ ਇਹੋ ਜਿਹੀਆਂ ਆ ਗਈਆਂ ਪੰਜ ਮਿੰਟ ਨੀ ਲਾਉਂਦੀਆਂ ਦੱਸਣ ਨੂੰ , ਨਾਲੇ ਹਰੇਕ ਹੀ ਮੁੰਡਾ ਭਾਲਦਾ , ਕੁੜੀਆਂ ਨੂੰ ਕਿਹੜਾ ਭਾਉਂਦਾ ।" ਜਦੋਂ ਸਾਡਾ ਟਾਈਮ ਸੀ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਸੀ ਸਮਝਦਾ ਹਰੇਕ ਘਰ ਦੋ ਦੋ ਤਿੰਨ ਤਿੰਨ ਕੁੜੀਆਂ ਹੁੰਦੀਆਂ ਸੀ , ਨਾਲੇ ਕੁੜੀਆਂ ਦੀ ਇੱਜ਼ਤ ਕਰਦੇ ਸੀ । ਗੱਲ ਤਾਂ ਤੁਹਾਡੀ ਠੀਕ ਹੈ ਇਹ ਵੇਖ ਲਵੋਂ ਕੋਈ ਛੋਟੀ ਕੁੜੀ ਨਹੀਂ ਮਿਲੀ , ਸਾਰੀਆਂ ਵੱਡੀਆਂ ਹੀ ਕੁੜੀਆਂ ਮਿਲੀਆਂ ਨੇ ਇਹ ਵੀ ਕਹਿੰਦੀਆਂ ਨੇ ਅਸੀਂ ਕਾਲਜ ਪੜ੍ਹਨ ਜਾਣਾ, ਸਾਨੂੰ ਛੇਤੀ ਛੇਤੀ ਪੂਜ ਲਏ ਕਿਤੇ ਅਸੀਂ ਲੇਟ ਨਾ ਹੋ ਜਾਈਏ , ਨਾਲੇ ਆਪਸ ਵਿੱਚੀਂ ਹੱਸਦੀਆਂ ਹੋਈਆਂ ਕਹਿੰਦੀਆਂ ਸੀ ," ਜਦੋਂ ਕੁੜੀਆਂ ਲੋੜ ਪੈਂਦੀ ਹੈ ਉਦੋਂ ਹੀ ਚੇਤੇ ਆਉਂਦੀਆਂ ਨੇ ਨਹੀਂ ਤਾਂ ਪੱਥਰ ਹੀ ਸਮਝਦੇ ਨੇ ।
           ਨੀ ਨਸੀਬੋ ਮੈਂ ਤਾਂ ਗੱਲੀਂ ਬਾਤੀਂ ਭੁੱਲ ਹੀ ਗਈ ਸੀ , ਤੈਨੂੰ ਵੀ ਤਾਂ ਮੁੰਡੇ ਵਿਆਹੇ ਨੂੰ ਸਾਲ ਹੋ ਗਿਆ । ਤੂੰ ਦਾਦੀ ਬਣੀ ਕਿ ਨਹੀਂ , ਆਪਣੀ ਗਲਤੀ ਨੂੰ ਛੁਪਾਉਂਦੀ ਹੋਈ ਨੇ ਗੱਲ ਅਣਗੌਲਿਆ ਜਿਹਾ ਕਰ ਦਿੱਤਾ । ਚੰਗਾ ਮਾਂ ਜੀ ਮੈਂ ਚੱਲਦੀ ਹਾਂ , ਕਿਉਂਕਿ ਕੁੜੀ ਨੂੰ ਪੱਥਰ ਕਹਿਣੇ ਵਾਲਿਆਂ ਵਿੱਚ ਸੀ । ਨੀ ਮੇਰੀ ਗੱਲ ਦਾ ਜਵਾਬ ਤਾਂ ਦਿੰਦੀ ਜਾਹ ਮੈਂ ਕਿਹੜਾ ਤੇਰੇ ਕੋਲੋਂ ਮਠਿਆਈ ਮੰਗਦੀ ਹਾਂ । ਮੈਂ ਵੀ ਇਹ ਬੇਰਹਿਮੀ ਦੀ ਹਵਾ ਵਿੱਚ ਆ ਗਈ , " ਪੱਥਰ ਸੀ ਸਫ਼ਾਈ ਕਰਵਾਈ ਦਿੱਤੀ । ਨੀ ਇਹ ਕੀ ਕਹਿ ਰਹੀ ਐਂ , " ਮੈਨੂੰ ਮਜ਼ਾਕ ਕਰ ਰਹੀ ਐਂ ?" ਹੁਣ ਉਸ ਕੋਲ ਕੋਈ ਜਵਾਬ ਨਹੀਂ ਸੀ ਆਪਣਾ ਸਿਰ ਅੰਮਾਂ ਜੀ ਸਾਹਮਣੇ ਚੁੱਕਣ ਦੀ ਹਿੰਮਤ ਨਹੀਂ ਪਈ । ਆਪਣੇ ਆਪ ਤੇ ਸ਼ਰਮ ਮਹਿਸੂਸ ਕਰ ਰਹੀ ਸੀ ।
            ਨਸੀਬੋ ਦੇ ਮੂੰਹ ਤੇ ਸਰਦੀ ਦੇ ਮਹੀਨੇ ਤਰੇਲੀਆਂ ਦੇਖਕੇ ਕਿਹਾ , ਤੈਨੂੰ ਰੱਬ ਨੇ ਲੱਛਮੀ ਦਿੱਤੀ ਨੀ ਤੂੰ ਰੱਬ ਦੀ ਰਹਿਮਤ ਨੂੰ ਠੋਕਰ ਮਾਰ ਦਿੱਤੀ ਘਰ ਆਈ ਦੇਵੀਂ ਨੂੰ ਪੱਥਰ ਸਮਝਕੇ , ਅੱਜ ਨਮਿੱਤ ਕੰਜਕਾਂ ਪੂਜਣ ਚੱਲੀ ਐਂ । ਨੀ ਭਲੀਏ ਲੋਕੇ ਤੈਥੋਂ ਆਪਣੇ ਖੂਨ ਦੀ ਦੇਵੀਂ ਤਾਂ ਸਾਂਭੀ ਨਹੀਂ ਗਈ ," ਕੰਜਕਾਂ ਪੂਜਣ ਲਈ ਘਰ ਘਰ ਪੱਥਰ ਲੱਭਦੀ ਫਿਰਦੀ ਐਂ " ਤੂੰ ਪ੍ਰਮਾਤਮਾ ਤੋਂ ਡਰ , " ਇਹ ਕੰਜਕਾਂ ਬਨਾਮ ਪੱਥਰ ਨੇ ਇਹ ਤਾਂ ਸਾਰੀ ਉਸਦੀ ਰਹਿਮਤ ਹੈ ।" ਬੱਸ ਅੰਮਾਂ ਜੀ ਬੱਸ ਮੈਂ ਪਾਪਣ ਹਾਂ ਰੋਂਦੀ ਹੋਈ ਨੇ ਕਿਹਾ । ਨੀ ਤੂੰ ਇਹ ਕੀ ਕੀਤਾ ਤੈਨੂੰ ਪ੍ਰਮਾਤਮਾ ਨੇ ਦੇਵੀਂ ਦਾ ਰੂਪ ਬਖਸ਼ਿਸ਼ ਕੀਤਾ ਪੂਜਣ ਲਈ ਦੂਜਿਆਂ ਦੇ ਘਰਾਂ ਵਿੱਚ ਕੰਜਕਾਂ ਵਾਸਤੇ ਕੁੜੀਆਂ ਭਾਲਦੀ ਫਿਰਦੀ ਐਂ । ਲੋਕਾਂ ਨੂੰ ਭਗਤਣੀ ਬਣਕੇ ਦਿਖਾਉਂਦੀ ਫਿਰਦੀ ਐਂ ," ਇਹ ਪਾਪ ਨੂੰ ਲੁਕਾਉਣ ਲਈ ਅੱਜ ਕੰਜਕਾਂ ਪੂਜਣ ਜਾ ਰਹੀ ਐਂ , ਇਹ ਪਾਪ ਕਦੇ ਛੁਪਾਏ ਨਹੀਂ ਛਪਦੇ  ਇਕ ਦਿਨ ਸਾਹਮਣੇ ਜ਼ਰੂਰ ਆਉਂਦੇ ਨੇ ।" ਅੰਮਾਂ ਜੀ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਨੂੰ ਹਲੂਣਾ ਦੇ ਦਿੱਤਾ। ਮੇਰੀਆਂ ਅੱਖਾਂ ਤੋਂ ਪਾਪਾਂ ਵਾਲਾ ਪਰਦਾ ਹਟਾ ਦਿੱਤਾ । ਮੈਂ ਅਣਜਾਣ ਪੁਣੇ ਵਿੱਚ ਬਹੁਤ ਵੱਡੀ ਪਾਪਣ ਬਣ ਗਈ ਹਾਂ ।
         ਆਪਣੇ ਸਿਰ ਤੇ ਲਈ ਚੁੰਨੀ ਨਾਲ ਅੱਖਾਂ ਪੂੰਝਦੀ ਹੋਈ ਘਰ ਵੱਲ ਨੂੰ ਤੁਰ ਪਈ । ਘਰ ਆਕੇ ਆਪਣੀ ਨੂੰਹ ਪਾਲੀ ਨੂੰ ਬੁੱਕਲ ਵਿੱਚ ਲੈਕੇ ਕਹਿ ਰਹੀ ਸੀ , ਧੀਏ ਮੈਨੂੰ ਮੁਆਫ਼ ਦੇਵੀਂ , ਬੀਜੀਂ ਮੁਆਫੀ ਉਸ ਪ੍ਰਮਾਤਮਾ ਕੋਲੋਂ ਮੰਗੋ ਜਿਨ੍ਹਾਂ ਨੇ ਆਪਣੇ ਘਰ ਦੇਵੀਂ ਦਾ ਰੂਪ ਬਖਸ਼ਿਸ਼ ਕੀਤਾ ਸੀ । ਤੁਸੀਂ ਪੱਥਰ ਸਮਝਕੇ ਉਸ ਨੂੰ ਇਸ ਰੰਗਲੀ ਦੁਨੀਆਂ ਤੋਂ ਵਾਪਸ ਭੇਜ ਦਿੱਤਾ । ਤੁਸੀਂ ਮੇਰੀਆਂ ਮਿੰਨਤਾਂ ਤਰਲਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ , ਤੁਸੀਂ ਪੱਥਰ ਕਹਿਕੇ ਕਤਲ ਕਰਵਾ ਦਿੱਤਾ । ਕਹਿ ਰਹੇ ਸੀ ਸਾਨੂੰ ਤਾਂ ਮੁੰਡਾ ਚਾਹੀਦਾ ਹੈ। ਪਰ ਅੱਜ ਉਸ ਪ੍ਰਮਾਤਮਾ ਨੇ ਜ਼ੁਲਮ ਦੇਖਕੇ ਆਪਣਾ ਦਰਵਾਜ਼ਾ ਸਦਾ ਲਈ ਬੰਦ ਕਰ ਦਿੱਤਾ । ਇਹ ਕੀ ਕਹਿ ਰਹੀ ਐ ਪੁੱਤ । ਹਾਂ ਬੀਜੀ ਮੈਂ ਠੀਕ ਹੀ ਕਹਿ ਰਹੀ ਹਾਂ ? ਅੱਜ ਡਾਕਟਰ ਨੇ ਸਿੱਧੇ ਲਫ਼ਜ਼ਾਂ ਵਿੱਚ ਕਹਿ ਦਿੱਤਾ ਤੁਸੀਂ ਹੁਣ ਕਦੇ ਮਾਂ ਨਹੀਂ ਬਣ ਸਕਦੇ । ਮੇਰੇ ਚਿਹਰੇ ਤੇ ਕਦੇ ਵੀ ਖੁਸ਼ੀ ਨਹੀਂ ਝਲਕ ਦਿਖਾਈ ਦੇਣੀ ਮੇਰੀ ਕੁੱਖ ਸਦਾ ਲਈ ਸੁਲੱਖਣੀ ਹੋ ਗਈ ਹੈ । ਦੁਨੀਆਂ ਵਾਲਿਓ ਆਪਣੀਆਂ ਨੂੰ ਪੱਥਰ ਦੂਜਿਆਂ ਦੇ ਘਰੋਂ ਕੰਜਕਾਂ ਨਾ ਲੱਭੋ । ਕੰਜਕਾਂ ਬਨਾਮ ਪੱਥਰ ਨੂੰ ਯਾਦ ਕਰਦੀ ਹੋਈ ਨੇ ਆਪਣੀ ਨੂੰਹ ਬੁੱਕਲ਼ ਵਿੱਚ ਲੈਕੇ ਕਿਹਾ ਧੀਏ ਮੈਨੂੰ ਮੁਆਫ਼ ਕਰ ਦੇਵੀਂ ਤੇਰੀ ਸੁਲੱਖਣੀ ਕੁੱਖ ਹੋਣ ਦੀ ਜ਼ੁਮੇਵਾਰ ਮੈਂ ਆ । ਅੰਮਾਂ ਜੀ ਮੈਂ ਹੁਣ ਮੈਂ ਕਦੇ ਵੀ ਤੁਹਾਡਾ ਮੂੰਹ ਮਿੱਠਾ ਨਹੀਂ ਕਰਵਾ ਸਕਦੀ ," ਮੈਨੂੰ ਕੀਤੇ ਪਾਪਾਂ ਦੀ ਸਜ਼ਾ ਮਿਲ ਗਈ ਹੈ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

ਨੋਜਵਾਨ ਸਭਾ ਰਾਮ ਨਗਰ ਵੱਲੋਂ - ਹਾਕਮ ਸਿੰਘ ਮੀਤ ਬੌਂਦਲੀ

" ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ ਗੁਰਪੁਰਬ ਬਹੁਤ ਹੀ ਪੂਰਨ ਸ਼ਰਧਾ ਨਾਲ ਮਨਾਇਆ ।
      ਮੰਡੀ ਗੋਬਿੰਦਗੜ੍ਹ :- ਮਹੱਲਾ ਰਾਮ ਨਗਰ ਵਿਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਗੁਰਪੁਰਬ 19 ਫਰਵਰੀ 2019 ਦਿਨ ਮੰਗਲਵਾਰ ਨੂੰ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਮਹੱਲਾ ਨਿਵਾਸੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਣ ਵਾਲੇ ਪ੍ਰੀਵਾਰਾਂ ਤੋਂ ਇਲਾਵਾ ਦੂਸਰੇ ਸ਼ਰਧਾਲੂ ਪ੍ਰੀਵਾਰ ਬਹੁਤ ਹੀ ਭਰਵੀਂ ਹਾਜ਼ਰੀ ਵਿੱਚ ਹਾਜ਼ਰ ਹੋਏ ਕਿਸੇ ਨੇ ਵੀ ਜਾਤ ਪਾਤ ਦਾ ਕੋਈ ਮਤਭੇਦ ਨਾ ਕਰਦੇ ਹੋਇਆਂ , ਸਾਰੇ ਸ਼ਹਿਰ ਨਿਵਾਸੀਆਂ ਨੇ ਗੁਰੂ ਦੇ ਚਰਨਾਂ ਵਿੱਚ ਇਕੱਠੇ ਹੋ ਕੇ ਅਸੀਂ ਸਾਰੇ ਇਕ ਹਾਂ ਹੋਣ ਦਾ ਬਹੁਤ ਵੱਡਾ ਸਬੂਤ ਦਿੱਤਾ ।ਸਭ ਤੋ ਪਹਿਲਾਂ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ,ਅਤੇ ਕੀਰਤਨੀ ਜੱਥੇ ਨੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦੇ ਇਤਿਹਾਸ ਨਾਲ ਜੋੜਿਆ ਪੂਰੇ ਵਿਸਥਾਰ ਨਾਲ ਪੂਰਵਕ ਜਾਣਕਾਰੀ ਸਾਰੀ  ਸੰਗਤ ਨਾਲ ਸਾਂਝੀ ਕੀਤੀ ਅਤੇ ਮਨੁੱਖਤਾ ਨੂੰ ਦੇਣ ਦੀ ਚਰਚਾ ਕੀਤੀ ।
ਨੌਜਵਾਨ ਸਭਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਰਧਾ ਰੱਖ ਦਿਆ ਆਪਣੇ ਤਨੋ, ਮਨੋ ਅਤੇ ਧਨੋ ਇਸ ਸਮਾਗਮ ਵਿੱਚ ਸੇਵਾ ਕਰਕੇ ਪੂਰਨ ਰੂਪ ਵਿੱਚ ਸਮਾਗਮ ਸਫਲ ਕੀਤਾ ।। ਇਸ ਮੌਕੇ ਤੇ ਮੰਡੀ ਗੋਬਿੰਦਗੜ੍ਹ ਦੇ ਅਲੱਗ ਅਲੱਗ ਪਾਰਟੀਆਂ ਦੇ ਲੀਡਰਾਂ ਨੇ ਜਿਨ੍ਹਾਂ ਵਿੱਚ
ਬਾਬੂ ਲਾਲ ਚੌਹਾਨ,  ਰਾਜਿੰਦਰ ਸਿਘ ਰਾਜੂ mc, ਸੱਤਪਾਲ ਸਿਘ, ਸਨ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਬਲਵੀਰ ਸਿੰਘ , ਪ੍ਰਧਾਨ ਧਰਮਵੀਰ ਸਿੰਘ ਧਾਮੀ, ਗੁਰਮੀਤ, ਅੰਮਿਤ ਸਿੰਘ, , ਨਰੇਸ ਸਰਮਾ, ਬਸੰਤ, ਗੁਰਮੀਤ, ਰਾਜ ਬਬੂ , ਪ੍ਰਦੀਪ ਸਿੰਘ , ਮਨਦੀਪ ਸਿੰਘ, ਪੰਜੂ, ਗੋਲੂ,ਫੌਜੀ, ਪੱਪੂ, ਰਾਜ ਕੁਮਾਰ, ਮਨਦੀਪ ਸਿੰਘ,ਜੱਸਾ ਫੇਰ, ਐਂਡ ਬੱਚਾ ਪਾਰਟੀ, ਅਤੇ ਪਤਵੰਤੇ ਸੱਜਣ ਮਿਤਰ ਮੇਲੀਆਂ ਨੇ ਇਸ ਸਮਾਗਮ  ਵਿੱਚ ਪਹੁੰਚ ਕੇ ਗੁਰੂ ਦੇ ਚਰਨਾਂ ਵਿੱਚ ਆਪਣੇ ਸ਼ੀਸ਼ ਝੁਕਾਏ ਅਤੇ ਗੁਰੂ ਜੀ ਦੀ ਬਾਣੀ ਨਾਲ ਜੁੜੇ ।ਸ਼੍ਰੀ ਗੁਰੂ ਰਵਿਦਾਸ ਜੀ ਦਾ ਛੋਟੀ ਜਾਤੀ ਵਿੱਚ ਜਨਮ ਹੋਣ ਦੇ ਬਾਵਜੂਦ ਪ੍ਰਮਾਤਮਾ ਦੀ ਭਗਤੀ ਦੁਆਰਾ ਗੁਰੂ ਜੀ ਨੂੰ ਉੱਚ ਗਤੀ ਹੋਈ ਉੱਚੀਆਂ ਕੁਲਾਂ ਦੇ ਵਿਦਵਾਨ ਵੀ ਗੁਰੂ ਜੀ ਨੂੰ ਡੰਡੋਤ ਵਿੱਚ ਵੱਡਿਆਈ ਮਹਿਸੂਸ ਕਰਦੇ ਸਨ ।
ਮੇਰੀ ਜਾਤ ਕੁਟਬਾਂਢਲਾ ਢੋਰ ਢੋਵੰਤਾ
ਨਿਤਹਿ ਬਾਨਾਰਸੀ ਆਸਾ ਪਾਸਾ ,
ਅਬ ਬਿਪ੍ ਪ੍ਰਧਾਨ ਤਿਹਿ ਕਰਹਿ ਡੰਡਉਤਿ ।
ਤੇਰੇ ਨਾਮ ਘਰਣਾਇ ਰਵਿਦਾਸ ਦਾਸਾ ।
ਉਕਤ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਬੇਸ਼ੱਕ ਲੋਕ ਬੁਰੀਤਰਾਂ ਜਾਤਾਂ ਪਾਤਾ ਦੇ ਬੰਧਨ ਵਿੱਚ ਜਕੜੇ ਹੋਏ ਹਨ । ਪਰ ਪੂਰਨ ਸੰਤਾਂ ਰੱਬ ਦੇ ਪਿਆਰਿਆਂ ਅੱਗੇ ਕੁਦਰਤੀ ਤੌਰ ਤੇ ਹਰ ਇਕ ਦਾ ਸਿਰ ਝੁਕ ਜਾਂਦਾ ।
ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ । ਇਹ ਸ਼ਬਦ  ਰਾਗੀ ਸਿੰਘਾਂ ਨੇ ਬੜੇ ਹੀ ਵਿਸਥਾਰ ਨਾਲ ਉਚਾਰਣ ਕੀਤੇ ।
ਉਸ ਤੋ ਬਾਅਦ ਵਿੱਚ ਮਹੱਲਾ ਨਿਵਾਸੀਆਂ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਤੁੰਟ ਗੁਰੂ ਕਾ ਲੰਗਰ ਵਰਤਾਇਆ ਗਿਆ ਬਾਹਰੋਂ ਆਈਆਂ ਸੰਗਤਾਂ ਨੇ ਲੰਗਰ ਛਕਣ ਤੋ ਬਾਅਦ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ । ਹਰ ਸਾਲ ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦਾ ਗੁਰਪੁਰਬ ਮਨਾਉਣ ਲਈ ਸਾਰੇ  ਮੰਡੀ ਗੋਬਿੰਦਗੜ੍ਹ ਵਾਸੀਆਂ ਨੇ ਗੁਰੂ ਚਰਨਾਂ ਵਿੱਚ ਸਹਿਮਤੀ ਦਾ ਪ੍ਰਗਟਾਵਾ ਕੀਤਾ ।

ਹਾਕਮ ਸਿੰਘ ਮੀਤ ਬੌਂਦਲੀ
" ਮੰਡੀ ਗੋਬਿੰਦਗੜ੍ਹ " 19 ਫਰਵਰੀ 2019

ਕਵਿਤਾ 'ਫੌਜੀਆਂ ਦੇ ਦਰਦ' - ਹਾਕਮ ਸਿੰਘ ਮੀਤ ਬੌਂਦਲੀ

ਫੌਜੀਆਂ ਦੇ ਦਰਦਾਂ ਦੀਆਂ ਪੀੜਾਂ ,,
ਲੱਕੜੀ ਦੇ ਕੋਲਿਆਂ ਵਾਂਗ ਹੁੰਦੀਆਂ ,
ਨੇ ।।
ਜਿਹੜੀਆਂ ਆਪਣਿਆਂ ਨੂੰ ਹੀ ,,
ਸਦਾ ਤੜਫਾਉਂਦੀਆਂ ਰਹਿੰਦੀਆਂ ,
ਨੇ ।।
ਫੌਜੀਆਂ ਦੇ ਦਰਦਾਂ ਦੀਆਂ ਸੋਚਾਂ ,,
ਅਜਿਹੀਆਂ ਹੁੰਦੀਆਂ ਨੇ ।।
ਗਿੱਲੀ ਲੱਕੜੀ ਨੂੰ ਲੱਗੀ ਅੱਗ ,
ਵਾਂਗ ਆਪਣੇ ਬੱਚਿਆਂ ਅਤੇ ਨਾਰਾਂ ,
ਨੂੰ ਸਦਾ ਤੜਫਾਉਂਦੀਆ ਰਹਿੰਦੀਆਂ
ਨੇ ।।
ਫੌਜੀਆਂ ਦੇ ਜ਼ਖਮਾਂ ਦੇ ਦਰਦ  ,,
ਬਹੁਤ ਗਹਿਰੇ ਹੁੰਦੇ ਨੇ ।।
ਜਿਵੇਂ ਸੁੱਕੀ ਲੱਕੜੀ ਨੂੰ ਲੱਗੀ ਅੱਗ ,,
ਦੀਆਂ ਲਾਟਾਂ ਵਾਂਗ ਪੀੜਾਂ ਸਦਾ ਹੀ ,
ਮਾਂ ਪਿਓ ਨੂੰ ‌‌‌‌‌‌‌‌‌‌‌‌‌‌‌‌‌‌‌ ਤੜਫਾਉਂਦੀਆਂ ,
ਰਹਿੰਦੀਆਂ ਨੇ ।।
ਫੌਜੀਆਂ ਦੇ ਦਰਦ ਸੁਲਗ ਦੀ ਅੱਗ ,,
ਵਾਂਗ ਵੀ ਹੁੰਦੇ ਨੇ ।।
ਅੱਖੀਆਂ ਨਾਂ ਹੀ ਰੋਂਦੀਆਂ ਨਾਂ ਹੀ ,
ਚੁੱਪ ਰਹਿੰਦੀਆਂ ਨੇ ।।
ਧੂੰਏਂ ਦੇ ਬਹਾਨੇ ਭੈਣਾਂ ਨੂੰ ਦਰਦਾਂ ,,
ਦੀਆਂ ਪੀੜਾਂ ਸਦਾ ਤੜਫਾਉਂਦੀਆਂ ,
ਰਹਿੰਦੀਆਂ ਨੇ ।।
ਫੌਜੀਆਂ ਦੇ ਕਈ ਜ਼ਖ਼ਮ ਅੱਗ ਵਾਂਗ ,,
ਲਾਟਾਂ ਕੱਢਦੇ ਨੇ ।।
ਜਿਵੇਂ ਬੇਕਸੂਰ ਮਾਰੇ ਗਏ ਫ਼ੌਜੀ ਨੂੰ ,
ਉਸ ਦੇ ਸਾਥੀ ਅੱਗ ਲਾਕੇ ਫੌਜੀ ,
ਵਾਪਸ ਪਰਤ ਜਾਂਦੇ ਨੇ ।।
ਪਰ ਉਹ ਦਰਦਾਂ ਦੀਆਂ ਪੀੜਾਂ ਸਦਾ ,,
ਹਾਕਮ ਮੀਤ ਯਾਦ ਅਤੇ ਤੜਫਾਉਂਦੀਆਂ ,
ਰਹਿੰਦੀਆਂ ਨੇ ।।

ਹਾਕਮ ਸਿੰਘ ਮੀਤ ਬੌਂਦਲੀ

'' ਮੰਡੀ ਗੋਬਿੰਦਗੜ੍ਹ '' ੧੭,੨,੨੦੧੯
  ਸੰਪਰਕ +974,6625,7723 ਦੋਹਾਂ ਕਤਰ ।

ਮਿੰਨੀ ਕਹਾਣੀ ' ਮਾਂ ਦੇ ਕਾਤਲ '

ਪੰਮੀ ਗਰੀਬ ਮਾਪਿਆਂ ਦੀ ਬਹੁਤ ਸੋਹਣੀ ਲਾਡਲੀ ਧੀ ਸੀ । ਜਿਸ ਦਾ ਵਿਆਹ ਉਸਦੀ ਦੀ ਮਰਜ਼ੀ ਤੋਂ ਵਗੈਰ ਇਕ ਚੰਗੇ ਪ੍ਰੀਵਾਰ ਵਿੱਚ ਚੁੰਨੀ ਚੜਾਕੇ ਕਰ ਦਿੱਤਾ । ਪਰ ਉਸਦਾ ਪਤੀ ਮੀਤ ਨਸ਼ੇ ਦਾ ਆਦੀ ਸੀ , ਇਸ ਗੱਲ ਦਾ ਪੰਮੀ ਦੇ ਮਾਪਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ । ਕੁੱਝ ਟਾਈਮ  ਵਧੀਆ ਨਿਕਲਿਆ , ਬਸ ਫਿਰ ਹੋਈ ਗੱਲਾਂ ਪਤੀ ਦੀਆਂ ਝਿੜਕਾਂ ਮਾਰ ਕੁਟਾਈ ,ਸੱਸ ਦੇ ਮੈਹਣੇ ਤਾਹਨੇ ਸੁਰੂ ਹੋ ਗਏ । ਸਾਲ ਮਗਰੋਂ ਖੁਸ਼ੀਆਂ ਪਰਤੀਆਂ ਪੰਮੀ ਨੇ ਇੱਕੋ ਟਾਈਮ ਦੋ ਬੱਚਿਆਂ ਨੂੰ ਜਨਮ ਦਿੱਤਾ ਜੋ ਕਿ ਇਕ ਮੁੰਡਾ, ਤੇ ਇਕ ਕੁੜੀ ਸੀ । ਹੁਣ ਪਤੀ ਦਾ ਨਸ਼ਾ ਹੋਰ ਵੱਧ ਚੁੱਕਿਆ ਸੀ । ਪਰ ਉਸਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ ਸਾਰੇ ਪ੍ਰੀਵਾਰ ਵਾਲੇ ਨਸ਼ਾ ਰੋਕਣ ਦੀ ਬਜਾਏ ਉਸਦੀ ਹਾਂ ਵਿੱਚ ਹਾਂ ਮਿਲਾਉਂਦੇ ਸੀ । ਘਰ ਦੀ ਆਰਥਿਕ ਸਥਿਤੀ ਵੇਖਦਿਆਂ ਪੰਮੀ ਘਰਾਂ ਵਿੱਚ ਕੰਮ ਕਰਨ ਲੱਗ ਪਈ । ਜੋ ਵੀ ਕਮਾਕੇ ਲੈ ਆਉਂਦੀ ਕੁੱਟ ਮਾਰ ਕਰਕੇ ਸਾਰੇ ਪੈਸੇ ਲੈ ਜਾਂਦਾ ਨਸ਼ਾ ਖਾਕੇ ਘਰ ਆ ਵੜਦਾ , ਇਕ ਦਿਨ ਪੰਮੀ ਨੂੰ ਉਸਦਾ ਪੁੱਤਰ ਪੁੱਛਣ ਲੱਗਿਆ,  ਤੁਸੀਂ ਇੰਨਾ ਕੰਮ ਕਰਦੇ ਹੋ , ਅਸੀਂ ਦੋਵੇਂ ਭੈਣ ਭਾਈ ਤੈਨੂੰ ਕਦੇ ਤੰਗ ਨਹੀਂ ਕਰਦੇ ,  '' ਕਦੇ ਲੋਕਾਂ ਦੇ ਬੱਚਿਆਂ ਵਾਂਗ ਕਦੇ ਚੀਜ਼ਾ ਦੀ ਮੰਗ ਨੀ ਕੀਤੀ । '' ਸਾਨੂੰ ਪਤਾ ਕਿ ਪਾਪਾ ਤਾਂ ਹਰ ਟਾਈਮ ਨਸ਼ੇ ਚ ਫੁੱਲ ਰਹਿੰਦਾ ਉਹਨੂੰ ਘਰ ਦਾ ਤੇ ਸਾਡਾ ਕੋਈ ਫਿਕਰ ਨਹੀਂ, ਸਾਡੀ ਮਾਂ ਤਾਂ ਫਿਰ ਵੀ ਸਾਨੂੰ ਆਪਣੀ ਹਿੱਕ ਨਾਲ ਲਾਕੇ ਰੋਟੀ ਖਵਾਉਂਦੀ , ਅਤੇ ਆਪਣੇ ਪ੍ਰਾ ਥੱਲੇ ਰੱਖਦੀ ਹੈ । ਮਾਂ ਫਿਰ ਵੀ ਤੈਨੂੰ ਪਾਪਾ ਮਾਰਦਾ, ਦਾਦੀ ਮਾਂ ਹਮੇਸ਼ਾ ਤੈਨੂੰ ਗਾਲ੍ਹਾਂ ਕੱਢਦੀ ਤੇ ਕੋਸ ਦੀ ਰਹਿੰਦੀ ਹੈ ,'' ਪਰ ਤੂੰ ਕਦੇ ਵੀ ਕੋਈ ਜਵਾਬ ਨਹੀਂ ਦਿੱਤਾ? " ਕਿਉ " ਬਸ ਪੁੱਤਰ ਮੇਰੀ ਕਿਸਮਤ ਵਿੱਚ ਲਿਖਿਆ ਪਾਣੀ ਭਰੀਆਂ ਅੱਖਾਂ ਨਾਲ ਕਿਹਾ । ਅਜੇ ਗੱਲਾਂ ਹੀ ਕਰਦੇ ਸੀ ਮੀਤ ਘਰ ਆਇਆ ਤੇ ਪੈਸੇ ਮੰਗਣੇ ਸੁਰੂ ਕਰ ਦਿੱਤੇ । ਉਸ ਕੋਲ ਕੋਈ ਪੈਸਾ ਵੀ ਨਹੀਂ ਸੀ ਉਸ ਨੂੰ ਦੇ ਦਿੰਦੀ ਮਾਰ ਤੋਂ ਬਚ ਜਾਂਦੀ । ਬੂਰੀ ਤਰ੍ਹਾਂ ਮਾਰ ਕੁੱਟ ਕਰਕੇ ਘਰੋਂ ਨਿਕਲਣ ਲੱਗਿਆ ਕਹਿ ਰਿਹਾ ਸੀ , ਅੱਜ ਤੋਂ ਬਾਅਦ ਮੈ ਘਰ ਨਹੀਂ ਆਵਾਂਗਾ ਹੁਣ ਮੈ ਤੈਨੂੰ ਮਰ ਕੇ ਦਿਖਾਵਾਂਗਾ ।
         ਜਦੋਂ ਇਸ ਗੱਲ ਦਾ ਪਤਾ ਮੀਤ ਦੀ ਮਾਂ ਸਿੰਦੋ ਨੂੰ ਲੱਗਿਆ ਉਹ ਅੱਗ ਦਾ ਭਾਂਬੜ ਵਲ ਉੱਠੀ ਪੰਮੀ ਨੂੰ ਬੋਲ ਕਬੋਲ ਬੋਲਣ ਲੱਗੀ । ਜੇ ਮੇਰਾ ਪੁੱਤ ਕਿਧਰੇ ਮਰ ਮੁੱਕ ਗਿਆ ,  '' ਮੈ ਤੈਨੂੰ ਵੀ ਜਿਉਂਦੀ ਨਹੀਂ ਰਹਿਣ ਦਿੰਦੀ , ਤੂੰ ਹੀ ਮੇਰੇ ਪੁੱਤ ਦੀ ਕਾਤਲ ਹੋਵੇਗੀ । ਨੀ ਕਾਲੇ ਮੂੰਹ ਵਾਲੀਏ ਉਹ ਤਾ ਤੇਰੇ ਬੱਚਿਆਂ ਨੂੰ ਰੋਟੀ ਖਵਾਉਂਦਾ ਸੀ । ਸਾਰਾ ਘਰ ਉਹਦੇ ਸਿਰ ਤੇ ਚੱਲਦਾ ਸੀ । '' ਤੂੰ ਆਪ ਹੀ ਮਰ ਜਾਂਦੀ '' ਹੁਣ ਤੈਨੂੰ ਪਤਾ ਲੱਗੂ ਜਦੋਂ ਸਾਰੀ ਉਮਰ ਜੇਲ ਵਿੱਚ ਚੱਕੀ ਪੀਸੇ ਗੀ । ਪੰਮੀ ਬਹੁਤ ਡਰ ਚੁੱਕੀ ਸੀ , ਆਪਣੇ ਦੋਂਹਨੇ ਬੱਚਿਆਂ ਨੂੰ ਹਿੱਕ ਲਾਈ ਦਰਵਾਜ਼ੇ ਨਾਲ ਬੈਠੀ ਭੁੱਬਾਂ ਮਾਰਕੇ ਰੋਂਦੀ ਹੋਈ ਲੰਮੇ-ਲੰਮੇ ਹੌਉਂਕੇ ਭਰ ਰਹੀ ਸੀ । ਆਪਣੇ ਪੁੱਤ ਦੀ ਕਹੀ ਹੋਈ ਗੱਲ ਯਾਦ ਆਈ ,'' ਮਾਂ ਤੂੰ ਜਵਾਬ ਕਿਉਂ ਨਹੀਂ ਦਿੰਦੀ ?'' ਹਾਂ ਮੈ ਹਾਂ ਦੋਸ਼ੀ , ਮੈ ਆਪਣੇ ਪਤੀ ਦੀ ਕਾਤਲ ਹਾਂ ,ਹੁਣ ਮੈਨੂ ਦੁਨੀਆਂ ਤੇ ਜੀਣ ਦਾ ਕੋਈ ਹੱਕ ਨਹੀਂ , '' ਮੈ ਵੀ ਮਰ ਜਾਂਨੀ ਹਾਂ ।'' ਨੀ ਹੁਣ ਤੱਕ ਤਾਂ ਮਰ ਗਈ ਹੁੰਦੀ ਦੇਰ ਕਾਹਦੀ ? ਕੁੜੀ ਨੂੰ ਗੋਦੀ ਚੱਕ ਕੇ ਆਪਣੇ ਪੁੱਤ ਨੂੰ ਰੋੰਦੀ ਹੋਈ ਕਹਿਣ ਲੱਗੀ ਮੈਨੂੰ ਮੁਆਫ ਕਰੀ ਮੈ ਸਦਾ ਲਈ ਤੇਰੇ ਤੋਂ ਦੂਰ ਜਾ ਰਹੀ ਹਾਂ , ਮਾਂ ਮੈਨੂੰ ਇਕੱਲਿਆਂ ਛੱਡਕੇ ਨਾਂ ਜਾਹ ਉੱਚੀ -ਉੱਚੀ ਰੋਂਦਾ ਕਹਿ ਸੀ ,ਪਾਪਾ ਤਾਂ ਪਹਿਲਾ ਹੀ ਨਹੀਂ ਪੁੱਛਦਾ ਤੂੰ ਵੀ ਜਾ ਰਹੀ ਹੈ '' ਤੂੰ ਮਾਂ ਦੇ ਚੁੰਗੇ ਦੁੱਧ ਦੀ ਲਾਜ ਰੱਖ ਲਵੀ  , '' ਦੋਸ਼ੀਆਂ ਨੂੰ ਸਜਾ ਜਰੂਰ ਕਰਵਾ ਦੇਵੀਂ  , ਮੇਰੀ ਆਤਮਾ ਨੂੰ ਸਕੂਨ ਮਿਲਜੂ ਨਹੀਂ ਤਾਂ ਮੇਰੀ ਆਤਮਾ ਵੀ ਤੜਫ ਦੀ ਰਹੂਗੀ ?'' ਨੀ ਮੈਨੂੰ ਮਰਣ ਦੀਆਂ ਧਮਕੀਆਂ ਨਾਂ ਦੇਹ ਮੁੜਕੇ ਇੱਥੇ ਹੀ ਆਵੇਗੀ । ਕੁੜੀ ਗੋਦੀ ਚੱਕ ਕੇ ਮੁੰਡੇ ਨੂੰ ਪਿਆਰ ਦੇਕੇ ਘਰੋਂ ਨਿਕਲ ਲੱਗੀ , ਪਰ ਰੋਕਣ ਬਜਾਏ ਸੋਨੂ ਨੂੰ ਜ਼ਬਰਦਸਤੀ ਮਾਂ ਗੋਦ ਚੋ ਖਿੱਚਕੇ ਬਾਂਹ ਫੜਕੇ ਕਹਿ ਰਹੀ ਸੀ ਜੇ ਅਸਲੇ ਦੀ ਆ ਮੁੜਕੇ ਮੂੰਹ ਨਾ ਦਿਖਾਈ ? ਸੋਨੂ ਦਾਦੀ ਅੱਗੇ ਆਪਣੀ ਮਾਂ ਨੂੰ ਰੋਕਣ ਦੇ ਤਰਲੇ ਪਾ ਰਿਹਾ ਸੀ , ਪਰ ਕਿਸੇ ਦੇ ਕੰਨ ਤੇ ਜੂੰ ਨਹੀ ਸਰਕੀ ।" ਗੂੱਸਾ ਨਾ ਕੰਟਰੋਲ ਕਰਦੀ ਹੋਈ ਨੇ ਨਾਲ ਲੱਗਦੇ ਖੂਹ ਵਿੱਚ ਮਾਂ ਧੀ ਨੇ ਛਾਲ ਮਾਰ ਦਿੱਤੀ । ਸਦਾ ਲਈ ਰੱਬ ਨੂੰ ਪਿਆਰੀਆਂ ਹੋ ਗਈ । ਸਾਰੇ ਪਿੰਡ ਵਿੱਚ ਪੰਮੀ ਦੇ ਮਰਣ ਦੀ ਖਬਰ ਅੱਗ ਵਾਂਗ ਫੈਲ ਗਈ । ਕੁਝ ਚਿਰ ਬਆਦ ਹੀ ਮੀਤ ਨਸ਼ੇ ਨਾਲ ਫੁੱਲ ਹੋਇਆ ਘਰ ਆਕੇ ਮੰਜੇ ਉੱਤੇ ਪੈ ਗਿਆ । ਪੁਲਿਸ ਨੂੰ ਤਲਾਹ ਕਰ ਦਿੱਤੀ , ਪੁਲਿਸ ਦੇ ਪੁੱਛਣ ਤੇ ਸਿੰਦੋ ਆਪਣੇ ਬਚਾਓ ਵਿੱਚ ਸਫਾਈ ਪੇਸ਼ ਕਰ ਰਹੀ ਸੀ । ਹਰ ਗੱਲ ਵਿੱਚ ਪੰਮੀ ਨੂੰ ਹੀ ਦੋਸ਼ੀ ਪਾ ਰਹੀ ਸੀ । ਆਪਣੇ ਗੁਨਾਹਾਂ ਤੇ ਮਿੱਟੀ ਪਾਉਂਦੀ ਹੋਈ ਕਹਿਣ ਲੱਗੀ , ਬਾਕੀ ਮੇਰੇ ਪੋਤੇ ਨੂੰ ਪੁੱਛ ਲਵੋਂ ਜਿਸ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ । ਸੋਨੂੰ ਮਸਾ ਕੁ ਪੰਜ ਸਾਲਾਂ ਦਾ ਸੀ ਰੋਂਦਾ ਹੋਇਆ ਆਪਣੀ ਤੱਤਲੀ ਜਿਹੀ ਅਵਾਜ਼ ਵਿੱਚ ਕਹਿਣ ਲੱਗਿਆ । '' ਦਾਦੀ ਪੋਤੇ ਦਾ ਅਤੇ ਮਾਂ ਪੁੱਤ ਦਾ ਪਿਆਰ ਬਹੁਤ ਹੁੰਦਾ ਹੈ '' ਪਰ ਇੱਥੇ ਕੁੱਝ ਹੋਰ ਹੈ ਇੱਕ ਮਾਂ ਜਿਸ ਦਾ ਪਤੀ ਨਸ਼ੀਈ ਹੋਵੇ ਉਹ ਬੱਚਿਆਂ ਦਾ ਢਿੱਡ ਘਰਾਂ ਚ ਕੰਮ ਕਰਕੇ ਭਰਦੀ ਹੋਵੇ ਕੁੱਟ ਮਾਰ ਕਰਕੇ ਨਸ਼ੀਈ ਪਤੀ ਹਰ ਰੋਜ਼ ਉਸਦੇ ਕਮਾਏ ਹੋਏ ਪੈਸੇ ਲੈ ਜਾਵੇ । '' ਨਸ਼ਾ ਫੁੱਲ ਕਰਕੇ ਘਰ ਆਵੇ । ਕੀ ਉਹ ਚੰਗੀ ਗੱਲ ਹੈ ? ਇਕ ਮਾਂ ਆਪਣੇ ਨਸ਼ੀਈ ਪੁੱਤ ਨੂੰ ਪਤਨੀ ਵੱਲੋਂ ਕਮਾਏ ਗਏ ਪੈਸੇ ਨਾ ਦਿੱਤੇ ਗਏ ਤੇ ਪੁੱਤ ਘਰੋਂ ਬਾਹਰ ਚਲੇ ਜਾਵੇ ਤੇ ਨੂੰਹ ਤੇ ਝੂਠੇ ਇਲਜਾਮ ਲਾਏ ਜਾਣ ਆਪਣੇ ਪੋਤੇ ਪੋਤੀ ਦੀ ਵੀ ਨਾ ਪਰਵਾਹ ਕਰਦੀ ਹੋਈ ਨੇ ਨੂੰਹ ਨੂੰ ਮਜਬੂਰ ਕਰਕੇ ਮੌਤ ਦੇ ਮੂੰਹ ਵਿੱਚ ਧੱਕੇਲਿਆਂ ਹੋਵੇ । ਕੀ ਉਹ ਸਹੀ ਹੈ ? ਪਰ ਦਾਦੀ ਪੋਤੇ ਦੇ ਪਿਆਰ ਨੂੰ ਦੇਖਕੇ ਕਹਿਣ ਜੀਅ ਤਾਂ ਨਹੀਂ ਕਰਦਾ । ਪਰ ਜੇ ਮੈ ਅੱਜ ਵੀ ਚੁੱਪ ਰਿਹਾ, ਪਤਾ ਨੀ ਕਿੰਨੀਆਂ ਕੁ ਮਾਵਾਂ ਇਸ ਤਰ੍ਹਾਂ ਦੇ ਅੱਤਿਆਚਾਰ ਦਾ ਸ਼ਿਕਾਰ ਹੋ ਜਾਣਗੀਆਂ ਕਿੰਨੇ ਬੱਚੇ ਮੇਰੇ ਵਾਂਗ ਅਨਾਥ ਹੋ ਜਾਣਗੇ। ਥਾਣੇਦਾਰ ਸਾਬ ਮੇਰੀ ਮਾਂ ਦੇ ਕਾਤਲ ਮੇਰੀ ਦਾਦੀ ਤੇ ਮੇਰੇ ਪਾਪਾ ਨੇ । ਮੈ ਇਹੋ ਜਿਹੇ ਕਾਤਲ ਬੰਦਿਆਂ ਨਾਲ ਨਹੀਂ ਰਹਿ ਸਕਦਾ । ਮੈ ਕਿਸੇ ਅਨਾਥ ਆਸ਼ਰਮ ਚ ਚਲੇ ਜਾਵਾਂਗਾ । ਪਰ ਇਹਨਾਂ ਨੂੰ ਸਖਤ ਸਜਾ ਦਿੱਤੀ ਜਾਵੇ । ਮੇਰੀ ਮਾਂ ਦੀ ਆਤਮਾ ਸਕੂਨ ਮਿਲ ਜਾਵੇਗਾ , ਦਾਦੀ ਪੋਤੇ ਦੇ ਮੂੰਹ ਵੱਲ ਇੰਜ ਤੱਕ ਰਹੀ ਜਿਵੇਂ ਉਹ ਕਿਸੇ ਪਹਾੜ ਦੇ ਥੱਲੇ ਆ ਗਈ ਹੋਵੇ। ਉਸ ਕੋਲ ਸੋਨੂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀ ਸੀ ।ਅੱਜ ਬੇਸੱਕ ਅਨਾਥ ਆਸ਼ਰਮ ਚ ਰਹਿਕੇ ਪੜ ਲਿਖਕੇ ਸਰਕਾਰੀ ਨੌਕਰੀ ਤੇ ਲੱਗ ਚੁੱਕਿਆ ਸੀ , '' ਪਰ ਅੱਜ ਵੀ ਮਾਂ ਉੱਪਰ ਹੋਏ ਅੱਤਿਆਚਾਰ ਦੀ ਕਹਾਣੀ ਤੇ ਖੂਹ ਭੁੱਲਿਆ ਨਹੀ ਜੋ ਕਿ ਇੱਕ ਬੇਗੁਨਾਹੀ ਦਾ ਸਬੂਤ ਦੇ ਰਹੇ ਸੀ।''  ਮਾਂ ਪੁੱਤ ਨੂੰ ਅੱਜ ਵੀ ਜੇਲ੍ਹ ਵਿੱਚ ਮੰਮੀ ਨਾਲ ਕੀਤੀ ਗਈ ਨਜਾਇਜ਼ ਕੁੱਟ ਮਾਰ ਤੇ ਮਰਣ ਲਈ ਮਜਬੂਰ ਕੀਤਾ ਉਸ ਉੱਪਰ ਕੀਤੇ ਗਏ ਅੱਤਿਆਚਾਰ ਯਾਦ ਆ ਰਹੇ ਸੀ , '' ਹੁਣ ਆਪਣੀ ਕਰਨੀ ਤੇ ਦੋਵੇਂ  ਜੇਲ ਵਿੱਚ ਬੈਠੇ ਪਛਤਾ ਰਹੇ ਅਤੇ ਚੱਕੀ ਪੀਸ ਰਹੇ ਸੀ ।''

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

31 Jan 2019

ਕੌੜਾ ਸੱਚ - ਹਾਕਮ ਸਿੰਘ ਮੀਤ ਬੌਂਦਲੀ

 ਸਰਕਾਰਾਂ ਦੇ ਝੂਠੇ ਲਾਰੇ ਪਹਿਲਾ ਕਿਹਾ 2.5 ਏਕੜ ਵਾਲੇ ਕਿਸਾਨਾਂ ਦੇ ਕਰਜੇ ਮੁਆਫ ਹੋਣਗੇ ਚੰਦ ਕੁ ਬੰਦਿਆਂ ਦੇ ਮੁਆਫ ਕਰ ਦਿੱਤੇ । ਹੁਣ ਸਰਕਾਰ ਨੇ ਐਲੇਨਿਆ ਕਿ 5 ਏਕੜ ਵਾਲਿਆਂ ਦੇ ਕਰਜੇ ਮੁਆਫ ਹੋਣਗੇ । ਪਰ ਬਹੁਤ ਹੀ ਵਧੀਆ ਗੱਲ ਹੈ ਕਰਜੇ ਮੁਆਫ ਕਰਨਾ  । ਪਰ ਸਰਕਾਰ ਮੁਆਫ ਕਰਨ ਦੀ ਬਜਾਏ ਹਰ ਪਾਸੇ ਮਿੱਠੀਆਂ ਗੋਲੀਆਂ ਦੇਕੇ ਮਰਦੇ ਕਿਸਾਨਾਂ ਨੂੰ ਬਗਾਵਤ ਕਰਨ ਤੋਂ ਰੋਕ ਰਹੀ ਹੈ । ਇਹ ਸਰਕਾਰਾਂ ਕਿਸੇ ਵਾਰੇ ਵੀ ਨਹੀਂ ਸੋਚ ਦੀਆਂ  । ਜੇ ਸਰਕਾਰ ਨੂੰ ਪੁਛਿਆ ਜਾਵੇ ਇਕੱਲੇ ਕਿਸਾਨਾਂ ਦੇ ਕਰਜੇ ਮੁਆਫ ਕਰਨੇ ਨੇ , ਜਿਹੜੀਆਂ ਸਦੀਆਂ ਤੋਂ ਪਛੜੀਆਂ ਹੋਈਆਂ ਸ੍ਰੇਣੀਆ ਨੇ ਸਰਕਾਰਾਂ ਉਹਨਾਂ ਦੇ ਕਰਜੇ ਮੁਆਫ ਕਰਨ ਦੀ ਗੱਲ ਕਿਉਂ ਨੀ ਕਰਦੀਆਂ । ਜੋ ਕਿ ਇਕ ਲੱਖ ਤੋ ਥੱਲੇ ਹੀ ਹੁੰਦੇ ਨੇ ਬਹੁਤ ਹੀ ਥੋੜ੍ਹੇ ਬੰਦੇ ਹੋਣਗੇ ਜਿਹਨਾਂ ਦੇ ਲੱਖ ਤੋਂ ਉਪਰ ਹੋਣਗੇ,  ਕਦੇ ਕਿਉ ਸਰਕਾਰ ਨੇ ਸੋਚਿਆ । ਪਰ ਨਹੀ ?  ਜਿਹੜੀਆਂ ਅਕਾਲੀ ਸਰਕਾਰ ਵੱਲੋਂ ਇਹਨਾਂ ਪਛੜੀਆਂ ਸ੍ਰੇਣੀਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸੀ । ਕਾਂਗਰਸ ਸਰਕਾਰ ਨੇ ਉਹ ਵੀ ਖੋਹ ਲਈਆਂ ਬਿਲਕੁਲ ਨਾਕਾਰੇ ਕਰ ਦਿੱਤੇ । ਕਿ ਸਰਕਾਰ ਕੋਲ ਪੈਸਾ ਹੈ ਨਹੀਂ । ਇੱਥੇ ਕਾਂਗਰਸ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾ ਕਿ ਅਕਾਲੀ ਸਰਕਾਰ ਕਿਵੇਂ ਚੱਲ ਰਹੀ ਸੀ , ਕੀ ਉਹਨਾਂ ਕੋਲ ਸਰਕਾਰੀ ਖਜਾਨਾ ਫੁੱਲ ਸੀ । ਉਹ ਪਛੜੀਆਂ ਸ੍ਰੇਣੀਆਂ ਨੂੰ ਸਾਰੀਆਂ ਸਹੂਲਤਾਂ ਅਦਾ ਕਰ ਰਹੇ ਸੀ । ਸਿੱਧਾ ਸਰਕਾਰ ਕਿਉ ਨਹੀਂ ਕਹਿ ਦਿੰਦੀ ਕਿ ਮੇਰੇ ਐਮ ਐਲ ਏ ਅਤੇ ਮੰਤਰੀਆਂ ਦੀਆਂ ਤਨਖਾਹਾਂ ਘੱਟ ਸੀ ਉਹਨਾਂ ਵਾਧਾ ਕਰਨਾ ਸੀ । ਇਸ ਲਈ ਸਰਕਾਰ ਕਦੇ ਸਮਰਾਟ ਫੋਨ ਦੇਣ ਲਈ ਕਹਿੰਦੀ ਕਦੇ ਘਰ-ਘਰ ਰੁਜਗਾਰ ਦੇਣ ਨੂੰ ਕਹਿੰਦੀ  ਪਰ ਇਹ ਸਭ ਕੁੱਝ ਉਲਟ ਹੋ ਰਿਹਾ  , ਰੋਜਗਾਰ ਖੋਹਿਆ ਜਾ ਰਿਹਾ ਹੈ  ਤਨਖਾਹਾਂ ਚ ਕਟੋਤੀ ਕੀਤੀ ਜਾ ਰਹੀ ਹੈ  । ਜਿਵੇ ਕਿ ਅਧਿਆਪਕਾ ਨਾਲ ਧੱਕਾ ਕੀਤਾ ਹੈ। ਪਰ ਕਾਂਗਰਸ ਸਰਕਾਰ ਹਰ ਪਾਸੇ ਫੇਲ ਹੁੰਦੀ ਨਜ਼ਰ ਆ ਰਹੀ ਹੈ । ਜਦੋ ਜਮੀਨੇ ਵਾਲੇ ਖੁਦਕੁਸ਼ੀਆਂ ਦੇ ਰਾਹ ਤੁਰ ਪੈਣ ਫਿਰ ਗਰੀਬ ਦੁਨੀਆਂ ਦਾ ਹਾਲ ਹੋਵੇਗਾ । ਖੁਦਕੁਸ਼ੀਆਂ ਦੇ ਰਸਤੇ ਤੇ ਕਿਸਾਨ ਖੁਦ ਆਪ ਜਾ ਰਿਹਾ ਹੈ । ਅੱਜ ਕੱਲ ਹੱਥੀਂ ਮਿਹਨਤ ਕਰਨ ਲਈ ਵੀ ਕੋਈ ਤਿਆਰ ਨਹੀਂ ਪਰ ਦੁਨੀਆਂ ਵਿਚ ਆਪਣੀ ਸ਼ੌਕਤ , ਸੌਰਤ ਬਣਾਉਣ ਲਈ ਹਰ ਕੋਈ ਤਿਆਰ ਹੈ । ਹਰ ਕੋਈ ਚਾਹੁੰਦਾ ਮੇਰੇ ਇਲਾਕੇ ਵਿਚ ਮੇਰਾ ਨਾ ਚੱਲੇ । ਆਪਣਾ ਨਾਮ ਚਮਕਾਉਣ ਲਈ ਮਿਹਨਤ ਦੀ ਲੋੜ  ਹੁੰਦੀ  ਹੈ ਨਾ ਕੇ ਸਰਕਾਰ ਤੋਂ ਕਰਜਾ ਦੀ ਲੋੜ ਹੁੰਦੀ ਹੈ । ਜੇ ਕਿਸੇ ਦੀ ਰੀਸ ਕਰਨੀ ਹੈ ਪਹਿਲਾ ਆਪਣੀ ਉਸ ਨਾਲ ਤੁਲਨਾ ਕਰ ਲਵੋ ਮੈ ਉਸਦੇ ਬਰਾਬਰ ਹਾ ਤਾਂ ਜਰੂਰ ਕਰੋ । ਜੇ ਤੁਲਨਾ ਬਰਾਬਰ ਨਹੀ ਹਾਂ  ਫਿਰ ਗੱਲ ਉਸੇ ਵਕਤ ਬੰਦ ਕਰ ਦਿਓ । ਜੇ ਤੁਸੀਂ ਉਹੀ ਕੰਮ ਕਰਜਾ ਲੈਕੇ ਕਰ ਰਹੇ ਹੋ ਤਾਂ ਸਮਝੋ ਤੁਸੀਂ ਆਪਣੇ ਆਪ ਨੂੰ ਘਰ ਬਰਬਾਦ ਕਰਨ ਦੇ ਰਾਹ ਤੇ ਤੁਰ ਪਏ ਹੋ । ਦੋ ਏਕੜ ਵਾਲਾ ਕਿਸਾਨ ਦੱਸ ਏਕੜ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦਾ । ਜਿਵੇ ਕਿ ਆਲੀਸ਼ਾਨ ਕੋਠੀ ਬਣਾਉਣੀ,  ਟਰੈਕਟਰ,  ਕਾਰਾਂ , ਜੀਪਾਂ ਤੇ ਆਦਿ ਘੁੰਮਣਾ ਉਹ ਤਾਂ ਇਕ ਸੌਕਤ,  ਸੌਰਤ ਝੂਠੀ ਹੈ । ਜੋ ਆਉਣ ਵਾਲੀ ਪਨੀਰੀ ਨੂੰ ਵੀ ਇਕ ਨਵੇਂ ਰਸਤੇ ਦੀ ਸੇਧ ਮਿਲ ਜਾਂਦੀ ਹੈ  । ਕਾਰਜਾਂ ਨਾ ਮੋੜਨ ਦੇ ਬਾਵਜੂਦ ਫਿਰ ਖੁਦਕੁਸ਼ੀ ਕਰਦੇ ਹਾਂ । ਜੇ ਅਸੀਂ ਇਹਨਾਂ ਗੱਲਾਂ ਤੋ ਸੁਚੇਤ ਰਹਿੰਦੇ ਹਾਂ  ਤਾਂ ਸਾਨੂੰ ਕਦੇ ਵੀ ਖੁਦਕੁਸ਼ੀ ਕਰਨ ਦੀ ਜਰੂਰਤ ਨਹੀਂ ਪੈਣੀ । ਫਿਰ ਸਾਨੂੰ ਆਪਣੇ ਕਰਜੇ ਮੁਆਫ ਕਰਵਾਉਣ ਲਈ ਥਾਂ ਥਾ ਧਰਨੇ ਲਾਉਣ ਦੀ ਅਤੇ ਸਰਕਾਰਾਂ ਅੱਗੇ ਨੱਕ ਰਗੜਣ ਦੀ ਜਰੂਰ ਹੈ । ਜੇ ਇਥੇ ਲੋਕ ਬੇਵੱਸ ਹਨ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕ ਅੱਖ ਨਾਲ ਵੇਖਣ ਨਾ ਜੋ ਪਹਿਲੀ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਬੰਦ ਕਰਕੇ ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਣ ਹੁੰਦਾ ਹੈ । ਆਪਣੀ ਸਰਕਾਰ ਨੂੰ ਨਿਰਪੱਖ ਕਰਨ ਦਾ ਸਬੂਤ ਦੇਣਾ ਹੁੰਦਾ ਹੈ ਉਹੀ ਦੇਸ਼ ਨੂੰ ਸੰਭਾਲਣ ਵਾਲੀ ਸਰਕਾਰ ਹੋ ਸਕਦੀ ਹੈ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

25 Jan. 2019