ਅੱਜ ਦੀ ਸਿਆਸਤ - ਹਾਕਮ ਸਿੰਘ ਮੀਤ ਬੌਂਦਲੀ

ਆਪ ਸਭ ਨੂੰ ਪਤਾ ਹੀ ਹੈ ਕਿ ਚੋਣਾਂ ਦਾ ਐਲਾਨ ਹੋ ਚੁਕਿਆ ਹੈ । ਚੋਣਾਂ ਸਾਡੇ ਭਾਰਤ ਦੀ ਲੀਡਰਸ਼ਿਪ ਤੇ ਬੌਝ ਬਣਕੇ ਬੈਠ ਚੁੱਕੀਆਂ ਹਨ । ਹਰ ਰੋਜ਼ ਇਹਨਾਂ ਸਿਆਸੀ ਲੀਡਰਾਂ ਦੀਆਂ ਨਵੀਆਂ- ਨਵੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ । ਜਿਵੇਂ ਕਿ ਅੱਜ ਕੱਲ੍ਹ ਦੀ ਸਿਆਸਤ ਇੱਕ ਦੂਜੀ ਪਾਰਟੀ ਦੇ ਲੀਡਰਾਂ ਨੂੰ ਨੀਵਾਂ ਦਿਖਾਉਣ ਵੱਲ ਤੁਰੀ ਹੋਈ ਹੈ । ਇੱਕ ਦੂਜੇ ਉੱਪਰ ਐਂ ਦੁਸ਼ਣਬਾਜੀ ਲਾ ਰਹੇ ਨੇ , ਅਤੇ ਉਹਨਾਂ ਦੇ ਕੀਤੇ ਕਾਰਨਾਮਿਆਂ ਤੇ ਚਾਨਣਾ ਪਾਇਆ ਰਿਹਾ ਹੈ। ਪਹਿਲਾਂ ਸਾਡੇ ਲੋਕ ਇਹਨਾਂ ਸਿਆਸੀ ਲੀਡਰਾਂ ਨੂੰ ਬੜੇ ਹੀ ਚਾਵਾਂ ਨਾਲ ਵੋਟਾਂ ਪਾ ਕੇ ਅਪਣਾ ਨੁੰਮਾਇੰਦਾ ਬਣਾਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਵਿੱਚ ਭੇਜਦੇ ਨੇ , ਪਰ ਬਾਅਦ ਵਿੱਚ ਉਹਨਾਂ ਉੱਪਰ ਲੱਗੇ ਦੂਸ਼ਣ , ਇੱਕ ਦੂਸਰੇ ਪ੍ਰਤੀ ਬਿਆਨਬਾਜ਼ੀ ਸੁਣਨ ਨੂੰ ਸਾਡੇ ਹੀ ਕੰਨ ਮਜਬੂਰ ਹੋ ਜਾਂਦੇ ਹਨ । ਜਿਸ ਤਰ੍ਹਾਂ ਕੋਈ ਨਰਿੰਦਰ ਮੋਦੀ ਤੇ ਦੂਸ਼ਣਬਾਜ਼ੀ ਲਾ ਰਿਹਾ ਹੈ ਅਤੇ ਕੈਪਟਨ ਤੇ ਬਾਦਲਾਂ ਵਿਰੁੱਧ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ਼ਲਤ ਬਿਆਨੀ ਅਤੇ ਫਰੇਬ ਕਰਨ ਦਾ ਮਾਹਿਰ ਗਰਦਾਨ ਹੋਏ , ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿੱਛਲੇ ਪੰਜ ਸਾਲਾਂ ਦੇ ਸਮੇਂ ਦੌਰਾਨ ਆਪਣੀ ਸਰਕਾਰ ਵੱਲੋਂ ਇੱਕ ਵੀ ਵਾਅਦੇ ਨੂੰ ਪੂਰੇ ਕੀਤੇ ਹੋਣ ਨੂੰ ਦਿਖਾਉਣ ਦੀ ਚੁਣੋਤੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਫੁੱਟਪਾਉ ਨੀਤੀਆਂ ਕਾਰਨ ਦੇਸ਼ ਵਿਨਾਸ਼ ਅਤੇ ਤਬਾਹੀ ਦੇ ਰਸਤੇ ਵੱਲ ਨੂੰ ਚੱਲ ਪਿਆ ਹੈ । ਜੇ ਇੱਥੇ ਸੋਚਿਆ ਜਾਵੇ ਕਿ ਭਾਰਤ ਲੋਕਤੰਤਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ। ਪਰ ਗੱਲ ਇਹ ਹੈ ਕਿ ਲੋਕਤੰਤਰ ਧਰਮ- ਨਿਰਪੱਖਤਾ ਦੇ ਅਧਾਰ ਤੇ ਆਰੰਭ ਕੀਤਾ ਗਿਆ ਸੀ , ਪਰ ਇੱਥੇ ਸੋਚਿਆ ਜਾਵੇ ਭਾਰਤੀ ਲੋਕਤੰਤਰ ਦੀ ਬੁਨਿਆਦ ਧਰਮ ਆਧਾਰਤ ਬਣਦੀ ਜਾ ਰਹੀ ਹੈ ਪਰ ਇਹ ਲੋਕ ਬਹੁਤ ਹੀ ਗਲਤ ਅਪਨਾਹ ਰਹੇ ਹਨ । ਅਸਲ ਵਿੱਚ ਕਿਸੇ ਵੀ ਦੇਸ਼ ਦੀ ਸਿਆਸਤ ਲੋਕਾਂ ਦੇ ਹਿੱਤਾਂ ਨੂੰ ਅਤੇ ਵਿਕਾਸ ਨੂੰ ਮੁੱਖ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ । ਭਾਰਤੀ ਸਿਆਸਤ ਵਿੱਚ ਹਰ ਪਾਸੇ ਧਰਮ ਨੂੰ ਮੁੱਖ ਰੱਖ ਰਹੀ ਹੈ । ਵੱਲ ਕੇ ਧਰਮ ਤੋਂ ਨਿਰਪੱਖ ਹੋ ਕੇ ਸਾਨੂੰ ਆਪਣੇ ਦੇਸ਼ ਦੇ ਵਿਕਾਸ ਅਤੇ ਲੋਕਾਂ ਦੇ ਹਿੱਤਾਂ ਲਈ ਚੋਣ ਚਾਹੀਦੀ ਹੈ । ਕਿਉਂਕਿ ਚੋਣਾਂ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਵੇਂ ਸਾਡੇ ਲੀਡਰਾਂ ਦਾ ਕਹਿਣਾ ਹੈ ਧਰਮ ਤੋਂ ਨਿਰਪੱਖ ਹੋ ਕੇ ਚੋਣ ਨਹੀਂ ਜਿੱਤੀ ਜਾ ਸਕਦੀ  ਹੈ । ਧਰਮ ਦੀ ਅਜਿਹੀ ਤਾਕਤ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਨੇ , ਜਿਸ ਕਾਰਨ ਭਾਰਤ ਦੇ ਲੋਕਾਂ ਦੇ ਹਿੱਤਾਂ ਤੇ ਵਿਕਾਸ ਦੀ ਗੱਲ ਅਸਲੋਂ ਹੀ ਨਿਰਮੂਲ ਸਾਬਤ ਹੁੰਦੀ ਹੈ । ਜੇ ਸਾਡਾ ਲੋਕਤੰਤਰ ਇਸ ਤਰ੍ਹਾਂ ਹੀ ਧਰਮ ਦਾ ਹਾਵੀ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਸਿੱਟੇ ਤੁਹਾਡੇ ਸਾਹਮਣੇ ਹੋਣਗੇ । ਲੋਕਾਂ ਦਾ ਵਿਕਾਸ ਅਤੇ ਹੱਕ ਖਤਮ ਹੁੰਦੇ ਜਾਣਗੇ ਅਤੇ ਘੱਟ ਗਿਣਤੀਆਂ ਵਿਚ ਇਸ ਤਰ੍ਹਾਂ ਦਾ ਮਹੌਲ ਪੈਦਾ ਹੋ ਜਾਵੇਗਾ। ਪਰ ਅਹਿਮ ਗੱਲ ਇਹੋ ਹੈ ਕਿ ਬਹੁ-ਗਿਣਤੀਆਂ ਦੇ ਰਾਜ ਵਿੱਚ ਖੁਦ ਬਹੁ ਗਿਣਤੀ ਸਮਾਜ਼ ਦਾ ਵਿਕਾਸ ਸੰਭਵ ਨਹੀਂ ਹੈ। ਕਿਉਂਕਿ ਹਰ ਦੇਸ਼ ਦੀ ਲੀਡਰਸ਼ਿਪ ਦਾ ਅਸਲ ਮਕਸਦ ਹੁੰਦਾ ਹੈ ਹਰ ਇੱਕ ਨਾਗਰਿਕ ਨੂੰ ਉਸਦਾ ਬਣਦਾ ਪੂਰਾ ਹੱਕ ਦਿੱਤਾ ਜਾਵੇ । ਅਤੇ ਮੁੱਢਲੀਆਂ ਸਹੂਲਤਾਂ ਲਈ ਜੱਦੋ-ਜਹਿਦ ਕਰਦੇ ਰਹਿਣ ਵਿੱਚ ਅਨਮੁਲ ਕਰਨਾ ਹੁੰਦਾ ਹੈ। ਪਰ ਸਾਡੇ ਭਾਰਤ ਦੀ ਲੀਡਰਸ਼ਿਪ ਹਰ ਪਾਸੇ ਆਪਣਾ ਹੀ ਮੁਨਾਫ਼ਾ ਸੋਚਦੀ ਹੈ । ਪਰ ਇਹ ਧਰਮ ਵਾਰੇ ਬੋਲਦੇ ਜ਼ਰੂਰ ਨਜ਼ਰ ਆਉਂਦੇ ਨੇ, " ਪਰ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ । ਸਿਆਸਤ ਦਾ ਮੂਲ ਮਨੋਰਥ ਰਾਜਸੱਤਾ ਪ੍ਰਾਪਤੀ ਹੁੰਦਾ ਹੈ । ਸਾਡੀ ਲੀਡਰਸ਼ਿਪ ਨੂੰ ਸਾਡੇ ਭਾਰਤ ਦੇ ਲੋਕ ਕਦੋਂ ਤੱਕ ਸਮਝਣਗੇ ? ਇਹ ਸਭ ਕੁਝ ਸਾਡਾ ਆਉਣ ਵਾਲਾ ਭਵਿੱਖ ਸੋਚਣ ਲਈ ਮਜਬੂਰ ਹੈ । ਜੇ ਤੁਸੀਂ ਆਪਣੇ ਧਰਮ ਦਾ ਸਤਿਕਾਰ ਕਰਦੇ ਹੋ,ਧਰਮ ਦੇ ਰਖਵਾਲੇ ਹੋਣ ਦਾ ਦਾਅਵਾ ਕਰਦੇ ਹੋ । ਪਹਿਲਾਂ ਇੱਕ ਦੂਸਰੇ ਲੀਡਰਾਂ ਉੱਪਰ ਕੀਤੀ ਗਈ ਬਿਆਨਬਾਜ਼ੀ , ਲੋਕਾਂ ਦੀ ਅਵਾਜ਼ ਸੁਣਦੇ ਹੋਇਆ ਲੀਡਰਾਂ ਨੂੰ ਚਾਹੀਦਾ ਹੈ ਇੱਕ ਦੂਜੇ ਦੀ ਪਾਰਟੀ ਦੇ ਵਿਰੁੱਧ ਬਿਆਨਬਾਜ਼ੀ ਕਰਨ ਦੀ ਬਜਾਏ ਭਾਰਤ ਦੀ ਜਨਤਾ ਲਈ ਕੁੱਝ ਅਜਿਹਾ ਕਰਕੇ ਦਿਖਾਓ ਕਿ ਭਾਰਤ ਦੇ ਲੋਕ ਤੁਹਾਡਾ ਸਤਿਕਾਰ ਕਰਨ , ਨਹੀਂ ਤਾਂ ? ਕਿਉਂਕਿ ਨਹੀਂ ਤਾਂ ਇਹ ਜੰਨਤਾ ਦੂਸ਼ਣਬਾਜ਼ੀ ਦੀ ਬਿਆਨਬਾਜ਼ੀ ਤੋਂ ਪੂਰੀ ਤਰ੍ਹਾਂ ਤੰਗ ਹੋ ਚੁੱਕੀ ਹੈ। ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਆਉਂਣ ਲਈ ਟਾਈਮ ਨਹੀਂ ਲੱਗੇਗਾ ।

ਹਾਕਮ ਸਿੰਘ ਮੀਤ ਬੌਂਦਲੀ
 ਮੰਡੀ ਗੋਬਿੰਦਗੜ੍ਹ

22 March 2019