ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ
ਕੁਰਸੀ ਖਿਸਕਦੀ ਜਦੋਂ ਹੈ ਨਜ਼ਰ ਆਉਂਦੀ,
ਨੇਤਾ ਤੜਫਦਾ, ਕਲਪਦਾ, ਲੁੱਛਦਾ ਹੈ।
ਖ਼ਬਰ ਹੈ ਕਿ ਸਿਆਣੇ ਕਹਿੰਦੇ ਹਨ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਆਪਣੇ ਤਿੱਖੇ ਭਾਸ਼ਣਾ ਕਾਰਨ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੇ ਦੂਜੀ ਵੇਰ ਦੇ ਮੁਖ ਮੰਤਰੀ ਅਮਰਿੰਦਰ ਸਿਮਘ ਨਾਲ ਪੰਗਾ ਲੈਣਾ ਮਹਿੰਗਾ ਪਿਆ। ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ। ਹੋ ਸਕਦਾ ਹੈ ਕਿ ਸਿੱਧੂ ਦਾ ਇਹ ਫੈਸਲਾ ਉਹਨਾ ਲਈ ਸੋਨੇ ਉਤੇ ਸੁਹਾਗੇ ਦਾ ਕੰਮ ਕਰ ਜਾਵੇ ਜਾਂ ਫਿਰ ਮੁੜ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਤੇ ਲੈ ਆਵੇ। ਸਿੱਧੂ ਪਿਛਲੇ ਇੱਕ ਮਹੀਨੇ ਤੋਂ ਆਪਣਾ ਨਵਾਂ ਬਿਜਲੀ ਮਹਿਕਮਾ ਨਹੀਂ ਸੰਭਾਲ ਰਹੇ ਸਨ ਤੇ ਚੁੱਪ ਬੈਠੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਉਹਨਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
ਲੱਸੀ ਤੇ ਲੜਾਈ ਦਾ ਵਧਾਉਣਾ ਕੋਈ ਮੁਸ਼ਕਲ ਤਾਂ ਹੁੰਦਾ ਹੀ ਨਹੀਂ। ਦੇਖੋ-ਦੇਖੀ ਵਿੱਚ ਦੋਵੇ ਨੇਤਾ ਦੁੱਥਮ-ਗੁੱਥਾ ਹੋ ਗਏ। ਕਿਸੇ ਨੇ ਛੁਡਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਮਿੰਟਾਂ ਸਕਿੰਟਾਂ 'ਚ ਡਾਗਾਂ ਨਿਕਲ ਆਈਆਂ। ਉਹਨਾ ਇੱਕ ਦੂਜੇ ਦੇ ਪੋਤੜੇ ਫੋਲੇ, ਤਾਹਨੇ ਮਿਹਣੇ ਦਿੱਤੇ। ਜਿਵੇਂ ਕਹਿੰਦੇ ਨੇ ਕਿ ਜਿਹੀ ਮਹਾਰਾਣੀ ਤਿਹੇ ਵਜ਼ੀਰ ਸਨ, ਭਾਵ ਭੈੜੇ ਦੇ ਭੈੜੇ ਸਲਾਹਕਾਰ। ਇਹੋ ਜਿਹੇ ਦਲਦਲ 'ਚ ਫਸੇ, ਪੈਰਾਂ ਹੇਠ ਗਾਰਾ ਆਇਆ, ਜਿਹੜਾ ਦੋਹਾਂ ਨੂੰ ਹੀ ਰਾਸ ਨਹੀਂਓ ਆਇਆ।
ਸਭ ਰਾਜਨੀਤੀ ਦੀਆਂ ਖੇਡਾਂ ਨੇ । ਨੇਤਾ ਆਪਣਾ ਹਿੱਤ ਟੋਲਦੇ ਆ। ਕੂੜ ਕੁਫਰ, ਕੁਸੱਤ ਨਿੱਤ ਬੋਲਦੇ ਆ। ਲੋਕ ਭਾਵੇਂ ਤਿਲ ਤਿਲ ਕਰਕੇ ਮਰ ਜਾਣ, ਉਹ ਤਾਂ ਮਰਦੇ ਵੀ ਦੂਜੇ ਦੀ ਪੱਗ ਰੋਲਦੇ ਆ। ਤਦੇ ਤਾਂ ਇਹਨਾ ਨੇਤਾਵਾਂ ਬਾਰੇ ਕਵੀ ਲਿਖਦਾ ਆ, ''ਕੁਰਸੀ ਖਿਸਕਦੀ ਜਦੋਂ ਹੈ ਨਜ਼ਰ ਆਉਂਦੀ, ਨੇਤਾ ਤੜਫਦਾ ਕਲਪਦਾ, ਲੁੱਛਦਾ ਏ''।
ਹਾਂਡੀ ਉਬਲੂ ਤੇ ਆਪਣੇ ਕੰਢੇ ਹੀ ਸਾੜੂ
ਉਤਰਪ੍ਰਦੇਸ਼ ਦੇ ਸੋਨਭੱਦਰ ਕਤਲੇਆਮ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਚਰਚਾ ਵਿੱਚ ਰਹੀ। ਉਸਨੂੰ ਮੌਕੇ ਤੇ ਰੋਸ ਧਰਨੇ ਵਿੱਚ ਜਾਣ ਤੋਂ ਪੁਲਿਸ ਨੇ ਰੋਕ ਦਿੱਤਾ ਅਤੇ ਹਿਰਾਸਤ ਵਿੱਚ ਲੈ ਲਿਆ । ਪ੍ਰਿਅੰਕਾ ਗਾਂਧੀ ਵਲੋਂ ਭੁੱਖ ਹੜਤਾਲ 'ਤੇ ਬੈਠਣ ਤੇ ਕਾਂਗਰਸ ਦੇ ਵੱਡੇ ਆਗੂਆਂ ਦੇ ਉਥੇ ਕੂਚ ਕਰਨ ਨਾਲ ਸ਼ਾਸ਼ਨ-ਪ੍ਰਸ਼ਾਸਨ ਬੈਕ ਫੁੱਟ 'ਤੇ ਆ ਗਿਆ ਅਤੇ ਧਰਨੇ ਵਾਲੀ ਥਾਂ ਤੇ ਪ੍ਰਿਅੰਕਾ ਨੂੰ ਪੀੜਤਾਂ ਨਾਲ ਮਿਲਾਇਆ ਗਿਆ। ਇਸ ਤੋਂ ਬਾਅਦ ਬਿਨ੍ਹਾਂ ਕਿਸੇ ਸ਼ਰਤ ਜਾਂ ਮੁੱਚਲਕੇ ਦੇ ਪ੍ਰਿਅੰਕਾ ਗਾਂਧੀ ਨੂੰ ਛੱਡ ਦਿੱਤਾ ਗਿਆ ਅਤੇ ਮਿਰਜਾਪੁਰ (ਯੂਪੀ) ਤੋਂ ਜਾਣ ਦਿੱਤਾ ਗਿਆ।
ਰਾਹੁਲ ਦੇਸ਼ ਦੁਆਬਾ ਘੁੰਮਿਆ, ਕੰਨਿਆ ਕੁਮਾਰੀ ਤੋਂ ਕਸ਼ਮੀਰ ਦੀ ਉਸ ਯਾਤਰਾ ਕੀਤੀ। ਬੰਗਾਲ, ਅਸਾਮ, ਯੂਪੀ, ਪਤਾ ਨਹੀਂ ਕਿਥੇ ਕਿਥੇ ਰੋਇਆ, ਕੁਰਲਾਇਆ, ਆਖਿਆ, ''ਹਾਕਮ ਚੋਰ ਹੈ''। ਆਖਿਆ ''ਹਾਕਮ ਬੇਈਮਾਨ ਹੈ''। ਆਖਿਆ, ''ਹਾਕਮ ਭ੍ਰਿਸ਼ਟ ਹੈ''। ਆਖਿਆ ਇਹ ਹਾਕਮ ਆਊ ਤਾਂ ਗੁਰਬਤ ਲਿਆਉ ਪਰ ਹਫੇ ਹੋਏ ਰਾਹੁਲ ਭਾਈ ਦੀ ਕਿਸੇ ਨਾ ਸੁਣੀ। ਪ੍ਰਿਅੰਕਾ ਵੀ ਤਿਲਮਲਾਈ। ਵੀਰੇ ਦੇ ਗੁਣ ਗਾਏ ਪਰ ਵੀਰੇ ਰਾਹੁਲ ਨੂੰ ਰਾਸ ਹੀ ਨਾ ਆਏ। ਵੀਰਾ, ਹਫ, ਟੁੱਟ ਕੇ ਜਾਪਦੈ ਹਿਰਨਾ ਦੇ ਸਿੰਗੀ ਜਾ ਚੜ੍ਹਿਆ ਆ। ਤਦੇ ਭਾਈ ਪ੍ਰਿਅੰਕਾ ਆਈ ਆ। ਲੋਕਾਂ ਸੰਗ ਉਸ ਰਤਾ ਕੁ ਸਾਂਝ ਪਾਈ ਆ।
ਨਹੀਂ ਜਾਣਦੀ ਬੀਬੀ ਪ੍ਰਿਅੰਕਾ ਕਿ ਭਾਈ ਯੋਗੀ ਉਤਰ ਪਹਾੜੋਂ ਆਇਆ ਆ। ਉਸ ਯੂਪੀ 'ਚ ਕਾਂਗਰਸ, ਭੂਆ ਤੇ ਭਤੀਜੇ ਦਾ ਸਫਾਇਆ ਕਰਤਾ ਆ। ਹੁਣ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਬੋਲਦਾ? ਕੌਣ ਕੀ ਕਰਦਾ? ਉਹ ਤਾਂ ਆਪਣੀ ਚਾਲੇ ਚੱਲਦਾ, ਆਪਣਾ ਗੁਪਤ ਅਜੰਡਾ ਲਾਗੂ ਕਰਦਾ ਤੁਰਿਆ ਜਾਂਦਾ। ਕੋਈ ਨੇਤਾ ਬੋਲੂ ਜਾਂ ਕੁਝ ਕਰੂ, ਹਾਂਡੀ ਉਬਲੂ ਤੇ ਆਪਣੇ ਕੰਢੇ ਹੀ ਸਾੜੂ''।
ਯਕ ਨਾ ਸ਼ੁਦ, ਦੋ ਸ਼ੁਦ
ਰਾਜ ਸਭਾ ਵਿੱਚ ਬਹੁਮਤ ਦੇ ਅੰਕੜੇ ਤੋਂ ਸਿਰਫ਼ ਪੰਜ ਸਾਂਸਦਾਂ ਦੀ ਕਮੀ ਨਾਲ ਜੂਝ ਰਹੀ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੀ ਇਹ ਕਸਕ ਜਲਦੀ ਹੀ ਪੂਰੀ ਹੋਣ ਵਾਲੀ ਹੈ।
ਸਪਾ ਸਾਂਸਦ ਨੀਰਜ ਸ਼ੇਖਰ ਦੀ ਤਰਜ਼ 'ਤੇ ਦੂਸਰੇ ਦਲਾਂ ਦੇ ਘੱਟ-ਘੱਟ ਛੇ ਸਾਂਸਦ ਰਾਜਸਭਾ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਇਹਨਾ ਵਿੱਚੋਂ ਚਾਰ ਸਾਂਸਦ ਯੂਪੀ ਤੋਂ ਹੀ ਹਨ। ਇਸ ਨਾਲ ਸਰਕਾਰ ਰਾਜਸਭਾ ਵਿੱਚ ਲਟਕਿਆ ਤਿੰਨ ਤਲਾਕ ਵਾਲਾ ਬਿੱਲ ਪਾਸ ਕਰਵਾ ਸਕੇਗੀ ਤੇ ਉਸਨੂੰ ਦੂਜੀਆਂ ਪਾਰਟੀਆਂ ਦੇ ਮੂੰਹ ਵੱਲ ਨਹੀਂ ਝਾਕਣਾ ਪਵੇਗਾ।
ਹੈਂ! 'ਯਕ ਨਾ ਸ਼ੁਦ, ਦੋ ਸ਼ੁਦ' ਅੱਗੇ ਤਾਂ ਭਾਜਪਾ ਵਾਲਿਆਂ ਨੂੰ ਸ਼ਾਤਰ ਹੀ ਗਿਣਦੇ ਸਾਂ, ਇਹ ਤਾਂ ਪੱਕੇ ਜੁਆਰੀਏ ਵੀ ਨਿਕਲੇ। ਜਿਹੜੇ ਬਾਹਰ ਮੁਖੀ ਤਾਂ ਮਿੱਤਰ ਨੇ ਪਰ ਅੰਦਰੋਂ ਨੇ ਉੱਕੇ ਵੈਰੀ। ਉਂਜ ਭਾਈ ਬਟੇਰੇ ਫੜਨਗੇ, ਪਿੰਜਰੇ ਪਾਉਣਗੇ ਅਤੇ ਮੌਕਾ ਆਇਆ ਤੇ ਮੇਨਿਕਾ ਗਾਂਧੀ ਤੇ ਉਹਦੇ ਪੁੱਤਰ ਵਰੁਣ ਗਾਂਧੀ ਨੂੰ ਜਿਵੇਂ ਹੱਥ ਵਿਖਾਇਆ, ਇਵੇਂ ਹੀ ਵਿਖਾਉਣਗੇ, ਕਰ ਦਿੱਤੇ ਨਾ ਦੋਵੇਂ ਕੱਖੋਂ ਹੌਲੇ ਮੰਤਰੀਪੁਣਾ ਖੋਹਕੇ। ਹੁਣ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਪੁੱਤਰ 'ਤੇ ਚੂਹੇਦਾਨੀ ਲਾਈ। ਇਹੋ ਗੁਰ ਦੂਜਿਆਂ 'ਤੇ ਅਪਣਾਉਣਗੇ। ਉਂਜ ਭਾਈ ਮਸ਼ਹੂਰ ਨੇ ਭਗਵੇਂ ਜਿਹੜੇ ਮੂੰਹ ਦੀ ਲਹਿਰ ਬਹਿਰ ਲਾਉਂਦੇ ਨੇ ਮੋਦੀ ਵਾਂਗਰ ਹੱਥਾਂ ਦੀ ਹੜਤਾਲ ਕਰਦੇ ਨੇ ਜਮ੍ਹਾਂ ਜਬਾਨੀ ਬਥੇਰਾ ਖਰਚ ਕਰਦੇ ਆ, ਪਰ ਪੱਲੇ ਕੁਝ ਨਹੀਂਓ ਪਾਉਂਦੇ। ਵੇਖੋ ਨਾ ਜੀ ਨੋਟ ਬੰਦੀ, ਜਨ ਧਨ ਨਾਲ ਕਿਵੇਂ ਲੋਕਾਂ ਤੇ ਧੰਨ ਦੀ ਵਰਖਾ ਕੀਤੀ, ਉਹਨਾ ਦਾ ਸਭ ਕੁਝ ਸਮੇਟਿਆ ਤੇ ਪੰਜਾਬੀ ਦੀ ਕਹਾਵਤ, ''ਯਕ ਨਾ ਸ਼ੁਦ, ਦੋ ਸ਼ੁਦ'' ਨੂੰ ਸੱਚ ਕਰ ਵਿਖਾਇਆ ਹੈ। ਕਿ ਨਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਗਰੀਬੀ ਅਤੇ ਕੁਪੋਸ਼ਣ ਕਾਰਨ ਦੁਨੀਆ ਭਰ 'ਚ 5 ਸਾਲ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ 2017 ਦੀ ਇੱਕ ਰਿਪੋਰਟ ਮੁਤਾਬਿਕ 1000 ਬੱਚਿਆਂ ਪਿੱਛੇ ਪਾਕਿਸਤਾਨ ਵਿੱਚ 75 ਬੱਚੇ ਮਰ ਜਾਂਦੇ ਹਨ, ਜਿਸਦਾ ਦੁਨੀਆਂ 'ਚ ਪਹਿਲਾ ਸਥਾਨ ਹੈ ਜਦਕਿ ਭਾਰਤ ਵਿੱਚ 1000 ਪਿੱਛੇ 39 ਬੱਚੇ ਮਰ ਜਾਂਦੇ ਹਨ, ਜਿਸਦਾ ਦੁਨੀਆਂ 'ਚ ਦੂਜਾ ਸਥਾਨ ਹੈ।
ਇੱਕ ਵਿਚਾਰ
ਆਪਣੇ ਇਰਾਦਿਆਂ ਨੂੰ ਮਜ਼ਬੂਤ ਰੱਖੋ। ਲੋਕ ਜੋ ਕਹਿਣਗੇ ਉਹਨਾ ਨੂੰ ਕਹਿਣ ਦਿਉ। ਇੱਕ ਦਿਨ ਉਹੀ ਲੋਕ ਤੁਹਾਡੇ ਗੁਣ ਗਾਉਣਗੇ।............ਸਵਾਮੀ ਵਿਵੇਕਾਨੰਦ
- ਗੁਰਮੀਤ ਸਿੰਘ ਪਲਾਹੀ
- ਮੋਬ ਨੰ:- 9815802070
ਗਰੀਬਾਂ, ਅਮੀਰਾਂ 'ਚ ਵੱਧ ਰਿਹਾ ਆਰਥਿਕ ਪਾੜਾ ਚਿੰਤਾਜਨਕ - ਗੁਰਮੀਤ ਸਿੰਘ ਪਲਾਹੀ
ਆਕਸਫੈਮ ਵਲੋਂ ਛਾਪੀ ਆਰਥਿਕ ਨਾ ਬਰਾਬਰੀ ਸਬੰਧੀ 2018 ਦੀ ਰਿਪੋਰਟ ਸਭ ਦਾ ਧਿਆਨ ਖਿੱਚਦੀ ਹੈ। ਇਸ ਰਿਪੋਰਟ ਨੂੰ ਧਿਆਨ ਨਾਲ ਘੋਖਣਾ ਬਣਦਾ ਹੈ। ਇਸ ਸਮੇਂ ਦੇਸ਼ ਅਤੇ ਪੂਰੀ ਦੁਨੀਆ ਵਿੱਚ ਆਰਥਿਕ ਪਾੜਾ ਲਗਾਤਾਰ ਵੱਧ ਰਿਹਾ ਹੈ।
ਭਾਰਤ ਵਿੱਚ 1991 ਤੋਂ ਬਾਅਦ ਉਦਾਰੀਕਰਣ ਨੀਤੀਆਂ ਲਾਗੂ ਹੋਈਆਂ। ਇਸ ਤੋਂ ਬਾਅਦ ਭਾਰਤ ਦੀ ਆਰਥਿਕਤਾ ਵਿੱਚ ਨਾ ਬਰਾਬਰੀ ਦਾ ਰੰਗ ਲਗਾਤਾਰ ਚੜ੍ਹਿਆ ਹੈ। ਉਦਾਰੀਕਰਨ ਨਾਲ ਭਾਰਤ ਦੀਆਂ ਆਰਥਕ ਸੰਭਾਵਨਾਵਾਂ 'ਚ ਬੇਹੱਦ ਵਾਧਾ ਹੋਇਆ, ਦੇਸ਼ ਨੇ ਬੇਹੱਦ ਤਰੱਕੀ ਵੀ ਕੀਤੀ। ਇਸੇ ਬੁਨਿਆਦ ਉਤੇ ਅੱਜ ਦੀ ਸਰਕਾਰ ਇਹ ਦਾਅਵਾ ਵੀ ਕਰ ਰਹੀ ਹੈ ਕਿ ਭਾਰਤ 2024 ਤੱਕ 50 ਅਰਬ ਅਮਰੀਕੀ ਡਾਲਰ ਦੀ ਅਰਥ ਵਿਵਸਥਾ ਬਣ ਜਾਏਗਾ। ਪਰ ਇਸ ਬੇਲਗਾਮ ਹੋਈ ਅਰਥ ਵਿਵਸਥਾ ਨੇ ਦੇਸ਼ ਦੇ ਗਰੀਬਾਂ ਨੂੰ ਹੋਰ ਗਰੀਬ ਅਤੇ ਅਮੀਰਾਂ ਨੂੰ ਹੋਰ ਅਮੀਰ ਕੀਤਾ ਹੈ ਭਾਵੇਂ ਕਿ ਸੰਯੁਕਤ ਰਾਸ਼ਟਰ ਵਲੋਂ ਜਾਰੀ ਗਰੀਬੀ ਸੂਚਾਂਕ ਰਿਪੋਰਟ 2019 ਅਨੁਸਾਰ ਪਿਛਲੇ ਦਸ ਸਾਲਾਂ ਵਿੱਚ ਦੇਸ਼ ਦੇ 27.1 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ। ਹਾਲਾਂਕਿ ਹੁਣ ਵੀ ਦੇਸ਼ ਵਿੱਚ ਗਰੀਬੀ ਰੇਖਾ ਤੋਂ ਹੇਠ ਰਹਿਣ ਵਾਲੇ ਲੋਕਾਂ ਦੀ ਗਿਣਤੀ 37 ਕਰੋੜ ਦੱਸੀ ਗਈ ਹੈ। ਰਿਪੋਰਟ ਦੇ ਅਨੁਸਾਰ ਦੁਨੀਆ ਭਰ ਦੇ ਸਰਵੇ ਕੀਤੇ ਗਏ 101 ਦੇਸ਼ਾਂ ਵਿੱਚ 130 ਕਰੋੜ ਗਰੀਬ ਰਹਿੰਦੇ ਹਨ। ਗਰੀਬੀ ਹੇਠ ਰਹਿ ਰਹੇ ਲੋਕਾਂ ਦਾ ਪੈਮਾਨਾ ਨਾਪਣ ਲਈ ਪੋਸ਼ਣ ਦੀ ਕਮੀ, ਬਾਲ ਮੌਤ ਦਰ, ਰਸੋਈ ਗੈਸ ਦੀ ਉਪਲੱਬਧਤਾ, ਸਫਾਈ, ਪੀਣ ਦੇ ਪਾਣੀ ਦੀ ਸੁਵਿਧਾ, ਬਿਜਲੀ ਦਾ ਮਿਲਣਾ, ਘਰਾਂ ਦੀ ਕਮੀ ਅਤੇ ਜਾਇਦਾਦ ਦੀ ਘਾਟ ਨੂੰ ਰੱਖਿਆ ਗਿਆ। ਬੇਸ਼ਕ ਭਾਰਤ ਵਿੱਚ ਪਿਛਲੇ ਇਕ ਦਹਾਕੇ ਵਿੱਚ ਗਰੀਬੀ ਘੱਟ ਹੋਈ ਹੈ, ਲੇਕਿਨ ਆਰਥਿਕ ਅਤੇ ਸਮਾਜਿਕ ਨਾ ਬਰਾਬਰੀ ਦੇ ਕਾਰਨ ਭਾਰਤ ਦੇ ਕਰੋੜਾਂ ਲੋਕ ਖੁਸ਼ਹਾਲੀ ਤੋਂ ਪਿੱਛੇ ਹਨ।
ਸਾਲ 2017 ਵਿੱਚ ਭਾਰਤ ਦੇ ਅਰਬਪਤੀਆ ਦੀ ਕੁੱਲ ਜਾਇਦਾਦ ਦੇਸ਼ ਦੀ ਜੀ ਡੀ ਪੀ ਦੇ 15 ਫੀਸਦੀ ਦੇ ਬਾਰਬਰ ਹੋ ਗਈ। ਜਦਕਿ ਪੰਜ ਸਾਲ ਪਹਿਲਾਂ ਇਹ 10 ਫੀਸਦੀ ਸੀ। ਭਾਵ ਸਰਕਾਰੀ ਨੀਤੀਆਂ ਦੀ ਬਦੌਲਤ ਅਮੀਰਾਂ ਦੇ ਧਨ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।
ਔਕਸਫੈਮ ਰਿਪੋਰਟ ਅਨੁਸਾਰ ਭਾਰਤ ਆਰਥਿਕ ਨਾ-ਬਰਾਬਰੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਵਿੱਚ 2017 ਵਿੱਚ ਜਿੰਨੀ ਜਾਇਦਾਦ ਵਧੀ, ਉਸਦਾ 73 ਫੀਸਦੀ ਹਿੱਸਾ ਦੇਸ਼ ਦੇ ਇੱਕ ਫੀਸਦੀ ਅਮੀਰਾਂ ਦੀ ਝੋਲੀ ਪਿਆ ਅਤੇ ਦੇਸ਼ ਦੇ 130 ਕਰੋੜ ਲੋਕਾਂ ਦੇ ਪੱਲੇ 27 ਫੀਸਦੀ। ਅਸਲ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਵਿੱਚ ਅਮੀਰ-ਗਰੀਬ ਵਿਚਲਾ ਪਾੜਾ ਲਗਾਤਾਰ ਵੱਧ ਰਿਹਾ ਹੈ। ਵੱਡੇ ਧਨੀ ਲੋਕਾਂ ਦੀ ਸੰਖਿਆ ਦੇ ਹਿਸਾਬ ਨਾਲ ਭਾਰਤ ਦਾ ਦੁਨੀਆ ਵਿੱਚ ਛੇਵਾਂ ਸਥਾਨ ਹੈ। ਇਸ ਪਾੜੇ ਨੂੰ ਦੂਰ ਕਰਨ ਲਈ ਸਰਕਾਰ ਵਲੋਂ ਮਿੱਥਕੇ ਕੋਈ ਉਪਰਾਲੇ ਨਾ ਕਰਨ ਕਾਰਨ ਭਾਰਤ ਦਾ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਪ੍ਰਦਰਸ਼ਨ ਸੰਤੋਖਜਨਕ ਨਹੀਂ ਰਿਹਾ। ਇਸ ਸਾਲ ਦੇ ਬਜ਼ਟ ਵਿੱਚ ਦੋ ਸੌ ਕਰੋੜ ਰੁਪਏ ਸਲਾਨਾ ਕਮਾਉਣ ਵਾਲਿਆਂ ਉਤੇ ਤਿੰਨ ਫੀਸਦੀ ਅਤੇ ਪੰਜ ਕਰੋੜ ਕਮਾਉਣ ਵਾਲਿਆਂ ਉਤੇ ਸੱਤ ਫੀਸਦੀ ਸਰਚਾਰਜ ਲਗਾ ਕੇ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਨਾਲ ਦੇਸ਼ 'ਚ ਅਰਾਥਕ ਨਾ ਬਰਾਬਰੀ ਘੱਟੇਗੀ , ਪਰ ਆਰਥਿਕ ਨੀਤੀਆਂ ਵਿੱਚ ਬਦਲੀ ਨਾ ਕਰਕੇ ਸਰਕਾਰ ਨੇ ਇਸ ਆਰਥਿਕ ਪਾੜੇ ਦੇ ਵਾਧੇ ਵਾਲੇ ਕਦਮ ਹੀ ਪੁੱਟੇ ਹਨ, ਜਿਹਨਾ ਵਿੱਚ ਏਅਰ ਇੰਡੀਆ ਭਾਰਤੀ ਰੇਲਵੇ ਅਤੇ ਹੋਰ ਸੰਸਥਾਨ ਨੂੰ ਨਿੱਜੀ ਖੇਤਰ ਨੂੰ ਵੇਚਣ ਦਾ ਕਦਮ ਪ੍ਰਮੁੱਖ ਹੈ।
ਦੇਸ਼ ਦੇ ਅਮੀਰਾਂ ਦੀ ਦੌਲਤ ਵਿੱਚ ਅਰਬਾਂ, ਖਰਬਾਂ ਦਾ ਵਾਧਾ ਦੇਸ਼ ਦੀ ਅਰਾਥਿਕਤਾ 'ਚ ਮਜ਼ਬੂਤੀ ਕਿਵੇਂ ਗਿਣਿਆ ਜਾ ਸਕਦਾ ਹੈ, ਜਦੋਂ ਕਿ ਜਿਹੜੇ ਸਖ਼ਤ ਮਿਹਨਤ ਕਰਦੇ ਹਨ, ਲੋਕਾਂ ਦੇ ਖਾਣ ਲਈ ਭੋਜਣ ਦਾ ਪ੍ਰਬੰਧ ਕਰਦੇ ਹਨ, ਬੁਨਿਆਦੀ ਢਾਂਚੇ ਦੀ ਉਸਾਰੀ ਲਈ ਹੱਥੀ ਕਿਰਤ ਕਰਦੇ ਹਨ, ਫੈਕਟਰੀਆਂ 'ਚ ਕੰਮ ਕਰਦੇ ਹਨ, ਉਹਨਾ ਕੋਲ ਨਾ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਸਾਧਨ ਹਨ, ਨਾ ਉਹਨਾ ਦੀ ਪੜ੍ਹਾਈ ਤੇ ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ? ਉਹ ਤਾਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹਨ। ਦੇਸ਼ ਵਿੱਚ ਲੋਕਤੰਤਰ ਦੇ ਨਾਮ ਉਤੇ ਭ੍ਰਿਸ਼ਟਾਚਾਰ, ਚੋਰ ਬਜ਼ਾਰੀ ਅਤੇ ਲੁੱਟ-ਖਸੁੱਟ ਦਾ ਜੋ ਵਾਧਾ ਹੋ ਰਿਹਾ ਹੈ, ਉਸ ਨਾਲ ਦੇਸ਼ 'ਚ ਰਾਜਸੀ ਤਾਕਤ ਕੁਝ ਚੁਣੇ ਹੋਏ ਅਮੀਰਾਂ ਦੇ ਹੱਥ ਪੁੱਜ ਰਹੀ ਹੈ, ਜਿਹੜੇ ਸਾਫ-ਸੁਥਰੇ ਅਕਸ ਵਾਲੇ ਲੋਕਾਂ ਨੂੰ ਪਿਛਾਂਹ ਸੁੱਟਕੇ ਆਪਣੇ ਹੱਥ ਠੋਕੇ ਸਿਆਸਤਦਾਨਾਂ ਨੂੰ ਦੇਸ਼ ਦੀ ਸਿਆਸਤ 'ਚ ਅੱਗੇ ਲਿਆਕੇ ਆਪਣੇ ਹੱਥ ਰੰਗਣਾ ਚਾਹੁੰਦੇ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ ਦੇ ਹਵਾਲੇ ਨਾਲ ਛਪੀ ਇੱਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੇਸ਼ ਵਿੱਚ 233 ਸਾਂਸਦ ਜੋ ਜਿੱਤਕੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਨ ਉਹਨਾ ਉਤੇ ਫੌਜਦਾਰੀ ਕੇਸ ਦਰਜ ਹਨ, ਜਦਕਿ ਇਹਨਾ ਵਲੋਂ 115 ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਸੰਸਦ ਜਾਣੋਂ ਰੋਕ ਦਿੱਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਦੇਸ਼ ਦੇ 313 ਕਰੋੜਪਤੀ ਸਾਂਸਦ ਇਹੋ ਜਿਹੇ ਹਨ ਜਿਹਨਾ ਨੇ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ। ਜੇਕਰ ਦੇਸ਼ ਵਿੱਚ ਅਮੀਰਾਂ ਦਾ ਬੋਲਬਾਲਾ ਰਹਿੰਦਾ ਹੈ ਤਾਂ ਇੱਕ ਸਰਵੇ ਅਨਿਸਾਰ ਗਰੀਬਾਂ ਦੀ ਆਮਦਨ 'ਚ ਵਾਧੇ ਦਾ ਜਾਂ ਉਹਨਾ ਨੂੰ ਸਮਾਜਿਕ ਸਿਆਸੀ ਖੇਤਰ 'ਚ ਅੱਗੇ ਵਧਣ ਦਾ ਮੌਕਾ ਨਹੀਂ ਮਿਲਦਾ ਤਾਂ ਘੱਟੋ-ਘੱਟ ਦਿਹਾੜੀ ਕਮਾਉਣ ਵਾਲੇ ਭਾਰਤ ਦੇ ਪੇਂਡੂ ਵਰਕਰ ਨੂੰ ਕਿਸੇ ਵੱਡੀ ਕੱਪੜੇ ਬਨਾਉਣ ਵਾਲੀ ਫੈਕਟਰੀ ਦੇ ਉੱਚ ਅਧਿਕਾਰੀ ਦੇ ਬਰਾਬਰ ਦੀ ਤਨਖਾਹ ਲੈਣ ਲਈ 941 ਸਾਲ ਲੱਗਣਗੇ।
ਦੇਸ਼ ਦਾ ਪੇਂਡੂ ਅਰਥਚਾਰਾ ਡਾਵਾਂਡੋਲ ਹੈ। ਖੇਤੀ ਖੇਤਰ ਪੂਰੀ ਤਰ੍ਹਾਂ ਸੰਕਟ ਵਿੱਚ ਹੈ। ਪੇਂਡੂ ਬੁਨਿਆਦੀ ਢਾਂਚਾ ਕਿਸੇ ਵੀ ਤਰ੍ਹਾਂ ਵੱਧ-ਫੁਲ ਨਹੀਂ ਰਿਹਾ। ਮਗਨਰੇਗਾ ਵਰਗੀ ਸਕੀਮ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪਿੰਡਾਂ 'ਚ ਸਿੱਖਿਆ ਸਹੂਲਤਾਂ ਦੀ ਕਮੀ ਖਟਕਦੀ ਹੈ, ਸਿਹਤ ਸਹੂਲਤਾਂ ਤਾਂ ਮਿਲ ਹੀ ਨਹੀਂ ਰਹੀਆਂ। ਪੀਣ ਵਾਲੇ ਪਾਣੀ ਦੀ ਕਮੀ ਹੈ। ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਦੇਸ਼ ਦੇ ਕੁਦਰਤੀ ਖਜ਼ਾਨੇ ਸਰਕਾਰੀ ਸ਼ਹਿ ਉਤੇ ਲੁੱਟੇ ਜਾ ਰਹੇ ਹਨ। ਪਿੰਡਾਂ 'ਚ ਉਗਾਈਆਂ ਜਾ ਰਹੀਆਂ ਫਸਲਾਂ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ । ਸਰਕਾਰਾਂ ਵਲੋਂ ਡਾ: ਸਵਾਮੀਨਾਥਨ ਦੀ ਰਿਪੋਰਟ ਨੂੰ ਮੰਨਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਪੇਂਡੂ ਖੇਤਰ ਨੂੰ ਪਿੱਛੇ ਛੱਡਕੇ ਸ਼ਹਿਰੀ ਖੇਤਰ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ।, ਜਿਸਦੇ ਵਿਕਾਸ ਦੀ ਦਰ ਮੁਕਾਬਲਤਨ ਵੱਧ ਹੈ। ਸ਼ਹਿਰਾਂ ਵਿੱਚ ਤਾਂ ਵੱਡਾ ਬੁਨਿਆਦੀ ਢਾਂਚਾ ਉਸਾਰਿਆ ਜਾ ਰਿਹਾ ਹੈ, ਪੁੱਲ ਬਣ ਰਹੇ ਹਨ, ਸੜਕਾਂ ਬਣ ਰਹੀਆਂ ਹਨ , ਵੱਡੇ ਵੱਡੇ ਮਾਲਜ਼ ਉਸਾਰੇ ਜਾ ਰਹੇ ਹਨ। ਗਗਨ ਚੁੰਬੀ ਇਮਾਰਤਾਂ ਦਾ ਨਿਰਮਾਣ ਹੋ ਰਿਹਾ ਹੈ, ਬੁਲੇਟ ਟਰੇਨ ਚਲਾਉਣ ਦੀ ਗੱਲ ਹੋ ਰਹੀ ਹੈ, ਮੈਟਰੋ ਚਲਾਈ ਜਾ ਰਹੀ ਹੈ, ਪਰ ਆਮ ਲੋਕਾਂ ਖਾਸ ਕਰਕੇ ਪੇਂਡੂਆਂ ਲਈ ਲਿੰਕ ਸੜਕਾਂ ਹੀ ਨਹੀਂ, ਸਕੂਲ , ਬਾਲਵਾੜੀ ਕੇਂਦਰ, ਸਿਹਤ ਕੇਂਦਰ ਤਾਂ ਦੂਰ ਦੀ ਗੱਲ ਹੈ। ਪਿੰਡ ਦੇ ਸਾਰੇ ਘਰਾਂ ਜਾਂ ਸ਼ਹਿਰਾਂ ਦੇ ਪੱਛੜੇ ਇਲਾਕਿਆਂ ਦੇ ਘਰਾਂ 'ਚ ਬਿਜਲੀ ਕੁਨੈਕਸ਼ਨ ਹੀ ਨਹੀਂ ਹਨ। ਗਰੀਬਾਂ ਦੀ ਹਾਲਤ ਤਾਂ ਇਹ ਹੈ ਕਿ ਉਹਨਾ ਦੇ ਬੈਂਕਾਂ 'ਚ ਖਾਤੇ ਹੀ ਕੋਈ ਨਹੀਂ। ਜੇਕਰ ਜਨ-ਧਨ ਯੋਜਨਾ 'ਚ ਸਰਕਾਰ ਨੇ ਖਾਤੇ ਆਮ ਲੋਕਾਂ ਦੇ ਖੁਲਵਾਏ ਗਏ, ਤਾਂ ਉਹਨਾ ਵਿਚੋਂ ਅੱਧੇ ਬੰਦ ਹੋ ਗਏ ਜਾਂ ਬੰਦ ਕਰ ਦਿੱਤੇ ਗਏ। ਆਵਾਜਾਈ ਦੇ ਸਾਧਨਾਂ ਦੀ ਪਿੰਡਾਂ 'ਚ ਲਗਾਤਾਰ ਕਮੀ ਹੈ। ਪ੍ਰਸੂਤਾ ਪੀੜਾ ਹੰਢਾ ਰਹੀਆਂ ਔਰਤਾਂ, ਰਾਤ-ਬਰਾਤੇ ਘਰਾਂ 'ਚ ਬੱਚਾ ਜੰਮਣ ਲਈ ਮਜ਼ਬੂਰ ਹਨ। ਕਹਿਣ ਨੂੰ ਤਾਂ ਲੋਕ ਭਲਾਈ ਹਿੱਤ ਹੁਣ ਦੀ ਸਰਕਾਰ ਨੇ ਸੈਕੜੇ ਯੋਜਨਾਵਾਂ ਬਣਾਈਆਂ ਹਨ, ਪਰ ਉਹਨਾ ਵਿੱਚੋਂ ਬਹੁਤੀਆਂ ਲੋਕਾਂ ਦੇ ਦੁਆਰੇ ਤੱਕ ਪਹੁੰਚ ਨਹੀਂ ਕਰ ਸਕੀਆਂ। ਕਿਸਾਨਾਂ ਦੀ ਪ੍ਰਧਾਨ ਮੰਤਰੀ ਕਿਸਾਨ ਬੀਮਾ ਯੋਜਨਾ ਦਾ ਕੀ ਬਣਿਆ? ਆਯੂਸ਼ਮਾਨ ਭਾਰਤ ਬੀਮਾ ਯੋਜਨਾ ਕਿੰਨੇ ਗਰੀਬਾਂ ਦਾ ਇਲਾਜ ਕਰਵਾ ਸਕੀ? ਸਰਕਾਰ ਦੀਆਂ ਸਕੀਮਾਂ ਪ੍ਰਚਾਰ ਲਈ ਤਾਂ ਬਥੇਰੀਆਂ ਹਨ, ਪਰ "ਗੱਲੀਂ ਅਸੀਂ ਚੰਗੀਆਂ ਅਚਾਰੀ ਬੁਰਾਈਆਂ" ਵਾਲੀ ਗੱਲ ਹੈ। ਸਕੀਮਾਂ ਸਰਾਥਕਤਾ ਨਾਲ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਸਿੱਟਾ ਲੋਕਾਂ ਨੂੰ ਸਹੂਲਤਾਂ ਮਿਲ ਹੀ ਨਹੀਂ ਰਹੀਆਂ ਜਾਂ ਦੂਜੇ ਅਰਥਾਂ 'ਚ ਕਹੀਏ ਪ੍ਰਚਾਰ ਬਥੇਰਾ ਹੈ, ਪਰ ਅਮਲ ਕੁਝ ਵੀ ਨਹੀਂ।
2014 'ਚ ਗਲੋਬਲ ਵੈਲਥ ਡਾਟਾ ਬੁਕ ਤਿਆਰ ਕੀਤੀ ਗਈ ਹੈ ਜਿਸ ਵਿੱਚ ਦਰਜ਼ ਹੈ ਕਿ ਗਰੀਬ ਵਰਗ ਦੇ ਹੇਠਲੇ 10 ਫੀਸਦੀ ਲੋਕਾਂ ਕੋਲ ਦੇਸ਼ ਦੀ ਰਾਸ਼ਟਰੀ ਸੰਪਤੀ ਦਾ 0.2 ਪ੍ਰਤੀਸ਼ਤ ਹੀ ਹੈ ਜਦਕਿ ਉਪਰਲੇ 10 ਫੀਸਦੀ ਲੋਕਾਂ ਕੋਲ 74 ਫੀਸਦੀ ਸੰਪਤੀ ਹੈ। ਭਾਰਤ ਦੁਨੀਆ ਦਾ ਦੂਜੇ ਨੰਬਰ ਦੀ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ, ਜਿਥੇ ਤੇਂਦੂਲਕਰ ਕਮੇਟੀ ਦੀ ਰਿਪੋਰਟ ਅਨੁਸਾਰ 22 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਗਲਤ ਸਰਕਾਰੀ ਨੀਤੀਆਂ, ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਦੀ ਸਾਂਝ ਨਾਲ ਕੀਤੀ ਜਾ ਰਹੀ ਲੁੱਟ, ਲੋਕਾਂ ਲਈ ਆਰਥਿਕ ਤੌਰ ਤੇ ਭਾਰੀ ਪੈ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਭਾਰਤ ਦੀ ਕੁੱਲ ਪਬਲਿਕ ਜਾਇਦਾਦ 1500 ਲੱਖ ਕਰੋੜ ਹੈ ਅਰਥਾਤ ਹਰ ਪੰਜ ਮੈਂਬਰੀ ਭਾਰਤ ਪਰਿਵਾਰ ਦੀ ਜਾਇਦਾਦ 50 ਲੱਖ ਰੁਪਏ ਆਂਕੀ ਗਈ ਹੈ ਪਰ ਵੱਡੀ ਗਿਣਤੀ ਭਾਰਤੀ ਪਰਿਵਾਰ ਇਸ ਤੋਂ ਵਿਰਵੇ ਹਨ। ਆਖ਼ਰ ਇਹੋ ਜਿਹੇ ਹਾਲਾਤ ਵਿੱਚ ਗਰੀਬਾਂ ਦਾ ਕੀ ਬਣੇਗਾ?
ਗੁਰਮੀਤ ਸਿੰਘ ਪਲਾਹੀ
ਮੋਬ. ਨੰ: 9815802070
ਈ-ਮੇਲ: gurmitpalahi@yahoo.com
ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ
ਆਏ ਮੰਤਰੀ ਤੇ ਅਫ਼ਸਰ ਧੂੜ ਪੁੱਟਦੇ,
ਅੱਕ ਬੂਟੇ ਨੂੰ ਅੱਜ ਅਨਾਰ ਲੱਗਾ।
ਖ਼ਬਰ ਹੈ ਕਿ ਲੋਕ ਸਭਾ ਸਪੀਕਰ ਉਮ ਬਿਰਲਾ ਦੀ ਅਗਵਾਈ ਵਿੱਚ ਪਿਛਲੇ ਦਿਨੀਂ ਸੰਸਦ 'ਚ ਸਵੱਛਤਾ ਮੁਹਿੰਮ ਚਲਾਈ ਗਈ। ਜਿਸ ਵਿੱਚ ਸਪੀਕਰ ਸਮੇਤ ਕਈ ਦਿਗਜ ਮੰਤਰੀ, ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿੱਚ ਝਾੜੂ ਫੇਰਿਆ। ਹਾਜ਼ਰ ਹੋਣ ਵਾਲਿਆਂ ਵਿੱਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਨੁਰਾਗ ਠਾਕੁਰ, ਰਾਜੀਵ ਪ੍ਰਤਾਪ ਰੂਡੀ ਤੇ ਹੇਮਾ ਮਾਲਿਨੀ ਸਮੇਤ ਕਈ ਹੋਰਨਾਂ ਨੇ ਇਸ ਮੁਹਿੰਮ 'ਚ ਹਿੱਸਾ ਲੈਂਦੇ ਹੋਏ ਝਾੜੂ ਫੇਰਕੇ ਸਫ਼ਾਈ ਕੀਤੀ। ਸਵੱਛ ਮੁਹਿੰਮ ਸਬੰਧੀ ਨੇਤਾਵਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਹਾੜੇ ਸਬੰਧੀ ਸਵੱਛ ਭਾਰਤ ਮੁਹਿੰਮ ਨੂੰ ਪੂਰਾ ਕਰਨਾ ਸਾਰਥਕ ਪਹਿਲ ਹੈ। ਯਾਦ ਰਹੇ 2014 'ਚ ਮੋਦੀ ਨੇ ਸਵੱਛ ਭਾਰਤ ਮੁਹਿੰਮ ਸ਼ੁਰੂ ਕੀਤੀ ਸੀ।
ਸਫ਼ਾਈ ਹੋਵੇ ਨਾ ਹੋਵੇ, ਪਰ ਛਪਾਈ ਹੋ ਗਈ ਹੈ। ਅਖ਼ਬਾਰਾਂ ਦੀਆਂ ਸੁਰਖੀਆਂ 'ਚ ਸਜੇ-ਧਜੇ ਮੰਤਰੀਆਂ-ਸੰਤਰੀਆਂ ਹੱਥ ਫੜੇ ''ਯਾਦੂਈ ਝਾੜੂ'' ਸੰਸਦ ਦੀ ਹੀ ਨਹੀਂ, ਦੇਸ਼ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ। ਸਫ਼ਾਈ ਸੜਕਾਂ ਦੀ, ਸਫ਼ਾਈ ਮੜਕਾਂ ਦੀ, ਸਫ਼ਾਈ ਵਿਰੋਧੀਆਂ ਦੀ ਅਤੇ ਸਫ਼ਾਈ ਨਿਰੋਗੀਆਂ ਦੀ, ਤਾਂ ਕਿ ਦੇਸ਼ ਬੀਮਾਰ ਰਹੇ, ਕੁਰਸੀ ਸਲਾਮਤ ਰਹੇ।
ਵੋਖੋ ਨਾ ਜੀ, ਸੰਸਦ 'ਚ ਸਫ਼ਾਈ ਜ਼ਰੂਰੀ ਹੈ, ਤਾਂ ਕਿ ਕਾਂਗਰਸ ਮੁਕਤ ਸੰਸਦ ਬਣੇ! ਦੇਸ਼ 'ਚ ਸਫ਼ਾਈ ਜ਼ਰੂਰੀ ਹੈ ਤਾਂ ਕਿ ''ਕਾਂਗਰਸ ਗ੍ਰਾਸ'' ਦੀ ਜੜ੍ਹ ਪੁੱਟੀ ਜਾਏ! ਵੇਖੋ ਨਾ ਜੀ ਗੋਆ 'ਚ ਝਾੜੂ ਫੇਰ ਤਾਂ ਗੋਆ ਕਾਂਗਰਸ ਮੁਕਤ ਗੋਆ ਹੋ ਗਿਆ। ਕਰਨਾਟਕਾ 'ਚ ਕਾਂਗਰਸ-ਜੇਡੀਐਸ ਸਰਕਾਰਾਂ 'ਤੇ ਝਾੜੂ ਫਿਰ ਰਿਹਾ ਹੈ। ਪੈਸਿਆਂ ਦਾ ਮੋਹਲੇਧਾਰ ਮੀਂਹ ਬਰਸਾਤ ਦੇ ਦਿਨਾਂ 'ਚ ਬਰਸਾਇਆ ਜਾ ਰਿਹਾ ਤੇ ਕਾਂਗਰਸ ਝਾੜੂ ਨਾਲ ਕਰਨਾਟਕੋਂ ਸਫਾਇਆ ਕਰਾਇਆ ਜਾ ਰਿਹਾ ਤੇ ਮੁੜ ਰਾਜਸਥਾਨ , ਪੰਜਾਬ ਵੱਲ ''ਕਾਂਗਰਸ'' ਮੁੱਕਤੀ ਦਾ ਝਾੜੂ ਚਲਾਇਆ ਜਾ ਰਿਹਾ ਹੈ।
ਉਂਜ ਭਾਈ ਇਹ ਸਭ ਕਰਾਮਾਤਾਂ ਅਫ਼ਸਰਸ਼ਾਹੀ-ਬਾਬੂਸ਼ਾਹੀ ਦੀਆਂ ਹਨ, ਜਿਹੜੀ ਆਪਣੇ ਭਲੇ ਲਈ ਮੰਤਰੀਆਂ-ਸਤੰਰੀਆਂ ਨੂੰ ''ਪੁੱਠੇ ਕੰਮੀਂ'' ਰੁਝਾਈ ਰੱਖਦੀ ਆ ਤੇ ਆਪਣੇ ਬੋਝੇ ਤਾਕਤ ਦਾ ਕੜਛਾ ਪਾਈ ਰੱਖਦੀ ਆ ਅਤੇ ਲੋਕਾਂ ਨੂੰ ਰਿਝਾਉਣ ਲਈ, ਪਤਿਆਉਣ ਲਈ ਔਝੜੇ ਰਾਹੀਂ ਪਾਈ ਰੱਖਦੀ ਆ। ਮੰਤਰੀਆਂ ਅਫ਼ਸਰਾਂ ਦੇ ਇਹੋ ਜਿਹੇ ਪ੍ਰੋਗਰਾਮ ਬਾਰੇ ਕਵੀ ਦੇ ਬੋਲ-ਕੁਬੋਲ ਸੁਣੋ, ''ਆਏ ਮੰਤਰੀ ਤੇ ਅਫ਼ਸਰ ਧੂੜ ਪੁੱਟਦੇ , ਅੱਕ ਬੂਟੇ ਨੂੰ ਅੱਜ ਅਨਾਰ ਲੱਗਾ''।
ਚੌਧਰ ਆਪਣੀ ਤਾਈਂ ਚਮਕੌਣ ਖਾਤਰ,
ਪੰਗਾ ਲੈਣੋਂ ਨਾ ਯਾਰ ਕੋਈ ਸੰਗਦਾ ਏ।
ਖ਼ਬਰ ਹੈ ਕਿ ਵਿਭਾਗ ਬਦਲਣ ਤੋਂ ਨਾਰਾਜ਼ ਚੱਲੇ ਆ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਸਿੱਧੂ ਨੇ 10 ਜੂਨ ਨੂੰ ਕਾਂਗਰਸ ਪ੍ਰਧਾਨ ਨੂੰ ਅਸਤੀਫ਼ਾ ਦੇ ਦਿੱਤਾ ਸੀ, ਪਰ ਇਸਦਾ ਖੁਲਾਸਾ ਉਹਨਾ ਐਤਵਾਰ ਨੂੰ ਟਵੀਟ ਤੇ ਕੀਤਾ ਹੈ। ਸਿੱਧੂ ਇੱਕ ਮਹੀਨੇ ਤੋਂ ਸਰਗਰਮ ਰਾਜਨੀਤੀ ਤੋਂ ਦੂਰ ਸਨ, ਪਿਛਲੇ ਦਿਨੀਂ ਉਹ ਵੈਸ਼ਨੋ ਦੇਵੀ ਦੇ ਮੰਦਰ ਵਿੱਚ ਭਗਤੀ ਕਰਨ ਗਏ ਪਰ ਐਤਵਾਰ ਨੂੰ ਟਵੀਟ ਕਰਕੇ ਉਹਨਾ ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ 'ਚ ਫੇਰ-ਬਦਲ ਕਰਕੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈਕੇ ਬਿਜਲੀ ਵਿਭਾਗ ਨੂੰ ਦੇ ਦਿੱਤਾ ਸੀ।
ਸਿਆਸਤ ਦੀ ਪਿੱਚ ਤੇ ਜਾਪਦੈ ਸਿੱਧੂ ਬੋਲਡ ਹੋ ਗਿਆ। ਕੈਪਟਨ ਨੇ ਉਹਨੂੰ ਚਾਰੋਂ ਖਾਨੇ ਚਿੱਤ ਕਰਤਾ। ਕਰਦਾ ਵੀ ਕਿਉਂ ਨਾ ਸ਼ਰੀਕ ਬਣਿਆ ਬੈਠਾ ਸੀ। ਹੈ ਕਿ ਨਾ? ਕ੍ਰਿਕਟ ਦੇ ਸਰਦਾਰ, ਹਾਸਿਆਂ ਦੇ ਬਾਦਸ਼ਾਹ, ਵਿਵਾਦਾਂ ਦੇ ਸਿਰਮੌਰ ਸਿਆਸਤਦਾਨ ਚੌਕਾ-ਛੱਕਾ ਤਾਂ ਮਾਰਦੇ ਹੀ ਰਹਿੰਦੇ ਸਨ, ਕਦੇ ਮੋਦੀ ਨੂੰ, ਕਦੇ ਸੋਨੀਆ ਨੂੰ, ਕਦੇ ਮਨਮੋਹਨ ਨੂੰ ਖੁਸ਼ ਕਰਨ ਲਈ ਬੱਲੇਬਾਜੀ ਕਰਦੇ ਬੱਲੇ-ਬੁਲ੍ਹੇ ਪੁਟਦੇ ਰਹਿੰਦੇ ਸਨ। ਪਰ ਜਾਪਦੈ ਅੱਜ ਇਹੀ ਬੱਲੇ-ਬੱਲੇ ਉਹਨਾ ਨੂੰ ਥੱਲੇ-ਥੱਲੇ ਕਰ ਗਈ । ਹੈ ਕਿ ਨਾ?
ਨੇਤਾ ਲੋਕ, ਨੇਤਾ ਲੋਕ ਹੀ ਹੁੰਦੇ ਆ। ਸਿੰਗ ਫਸਾਉਣਾ ਤੇ ਸਿੰਗ ਹਟਾਉਣਾ ਉਹਨਾ ਦੀ ਆਦਤ ਆ। ਦੂਜੇ ਨੂੰ ਮਿੱਧਣਾ, ਵਿਰੋਧੀਆਂ ਨਾਲ ਸਿਝਣਾ, ਜੇ ਗੱਲ ਨਾ ਬਣੇ ਤਾਂ ਉਹਨਾ ਸੰਗ ਬੈਠ ਕੇ ਦਾਲ-ਫੁਲਕਾ ਛੱਕਣਾ। ਪਰ ਆਪਣਾ 'ਗੁਰੂ' ਤਾਂ ਅਵੱਲਾ ਹੀ ਆ, ਸਿੰਘ ਫਸਗੇ ਤਾਂ ਫਸਗੇ। ਕ੍ਰਿਕਟ 'ਚ ਆਪਣੇ ਕੈਪਟਨ, ਮੁਹੰਮਦ ਅਜ਼ਹਰੂਦੀਨ ਨਾਲ ਛੱਤੀ ਦਾ ਅੰਕੜਾ ਫਸਾਇਆ, ਭਾਜਪਾ 'ਚ ਸਿਆਸਤ 'ਚ ਐਂਟਰੀ ਕੀਤੀ, ਬਾਦਲ-ਮਜੀਠੀਆ ਪਰਿਵਾਰ ਨਾਲ ਦਸਤ ਪੰਜਾ ਪਾਇਆ ਤੇ ਜੇਤਲੀ ਹੱਥੋਂ ਅੰਮ੍ਰਿਤਸਰ ਦਾ ਟਿਕਟ ਗੁਆਇਆ। ਭਾਜਪਾ ਛੱਡੀ, 'ਆਪ' ਫੜਨ ਦੀ ਸੋਚੀ ਪਰ ਉਹਨਾ ਪੱਲੇ ਕੁਝ ਨਾ ਪਾਇਆ ਤੇ ਕਾਂਗਰਸੀਆਂ ਦੇ ਹੱਥ ਨੂੰ ਆਪਣਾ ਬਣਾਇਆ ਪਰ ਭਾਈ ਸਿਆਸਤ 'ਚ ਲੋਕ ਸੇਵਾ ਕਿਥੇ? ਗੈਰ-ਹਾਜ਼ਰ? ਇਸ ਸਿਆਸਤ 'ਚ ਪੰਜਾਬ ਕਿਥੇ? ਗੈਰ-ਹਾਜ਼ਰ! ਇਸ ਸਿਆਸਤ ਵਿੱਚ ਲੋਕ ਪਿਆਰ ਕਿਥੇ? ਗੈਰ-ਹਾਜ਼ਰ! ਬਸ ਜੇ ਕੁਝ ਹਾਜ਼ਰ ਹੈ ਤਾਂ ਬਸ ਕਵੀ ਦੀ ਇਹੋ ਸਤਰਾਂ, ''ਚੌਧਰ ਆਪਣੀ ਤਾਈਂ ਚਮਕੌਣ ਖਾਤਰ, ਪੰਗਾ ਲੈਣੋ ਨਾ ਯਾਰ ਕੋਈ ਸੰਗਦਾ ਏ''।
ਸਿਹਤ ਲੋਕਾਂ ਦੀ ਵਿਗੜਦੀ ਜਾ ਰਹੀ ਹੈ,
ਭਾਰਤ ਜਾ ਰਿਹਾ ਦਿਨੋ-ਦਿਨ ਥੱਲੇ।
ਖ਼ਬਰ ਹੈ ਕਿ ਨੌਜਵਾਨਾਂ ਦਾ ਦੇਸ਼ ਕਿਹਾ ਜਾਣ ਵਾਲਾ ਭਾਰਤ ਆਉਣ ਵਾਲੇ ਸਾਲਾਂ 'ਚ ਬਜ਼ੁਰਗਾਂ ਦੀ ਬਹੁਤਾਤ ਦਾ ਸਾਹਮਣਾ ਕਰੇਗਾ। ਪਿਛਲੀ ਮਰਦਮ ਸ਼ੁਮਾਰੀ ਸਾਲ 2011 ਦੇ ਮੁਕਾਬਲੇ ਭਾਰਤ ਦੀ ਆਬਾਦੀ 'ਚ ਸਾਲ 2036 ਤੱਕ 26 ਫੀਸਦੀ ਦਾ ਵਾਧਾ ਹੋਣ ਵਾਲਾ ਹੈ। ਸੱਠ ਸਾਲ ਤੋਂ ਜਿਆਦਾ ਦੀ ਉਮਰ ਦੇ ਲੋਕਾਂ ਦੀ ਆਬਾਦੀ ਵੀ ਦੁਗਣੀ ਹੋ ਜਾਏਗੀ। ਸਰਕਾਰੀ ਅੰਕੜਿਆਂ ਅਨੁਸਾਰ 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੀ ਆਬਾਦੀ 121 ਕਰੋੜ ਸੀ ਜੋ ਸਾਲ 2035 ਤੱਕ ਵਧਕੇ 153.6 ਕਰੋੜ ਹੋ ਜਾਏਗੀ ਅਤੇ ਬਜ਼ੁਰਗਾਂ ਦੀ ਗਿਣਤੀ 8.6 ਫੀਸਦੀ ਤੋਂ ਵਧਕੇ 15.4 ਫੀਸਦੀ ਹੋ ਜਾਏਗੀ।
ਦੇਸ਼ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਦੁਨੀਆਂ 'ਚ ਸਭ ਤੋਂ ਵੱਧ ਹੈ ਤਾਂ ਕੀ ਹੋਇਆ? ਦੇਸ਼ 'ਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ ਦੁਨੀਆਂ 'ਚ ਸਭ ਤੋਂ ਵੱਧ ਹੈ ਤਾਂ ਕੀ ਹੋਇਆ? ਦੇਸ਼ 'ਚ ਭਾਈ ਨੌਜਵਾਨ ਉਮਰੋਂ ਪਹਿਲਾਂ ਨੌਕਰੀ ਦੇ ਫਿਕਰ, ਭੁੱਖ ਨਾਲ, ਦੁੱਖ ਨਾਲ ਬੁੱਢੇ ਹੋ ਰਹੇ ਆ, ਜਾਂ ਦੇਸੋਂ ਭੱਜ ਰਹੇ ਆ, ਤਾਂ ਕੀ ਹੋਇਆ? ''ਨਵਾਂ ਭਾਰਤ'' ਭਾਈ ਜੀ, ਤਰੱਕੀ ਕਰ ਰਿਹਾ ਆ, ਨੌਜਵਾਨਾਂ ਨੂੰ ਉਮਰੋਂ ਪਹਿਲਾਂ ਬੁੱਢੇ ਬਣਾ ਰਿਹਾ ਆ। ਬਚਪਨ ਨੂੰ ਬੁਢਾਪੇ ਦੇ ਗੁਣ ਸਿਖਾ ਰਿਹਾ ਆ। ਚੰਦ ਤੋਂ ਪਾਣੀ ਲਿਆਉਣ ਲਈ, ਲੋਕਾਂ ਨੂੰ ਭੁੱਖੇ ਮਾਰਕੇ ਚੰਦਰਯਾਨ ਚੰਦਰਮਾ ਤੇ ਪਹੁੰਚਾਣ ਦੇ ਤਰਲੇ ਕਰ ਰਿਹਾ ਆ। ਵੇਖੋ ਨਾ ਜੀ ਧਰਤੀ ਹੇਠੋਂ ਪਾਣੀ ਮੁਕਾ ਲਿਆ। ਬੋਤਲਾਂ 'ਚ ਵਿਕਾ ਲਿਆ। ਦੇਸ਼ 'ਚ ਜੰਗਲਾਂ ਦਾ ਘਾਣ ਕਰਕੇ ਉਸਨੂੰ ਹੜ੍ਹਾਂ-ਸੋਕੇ ਦੇ ਰਾਹੇ ਪਾ ਲਿਆ। ਬਚਪਨ ਨੂੰ ਭੁੱਖ, ਜੁਆਨੀ ਨੂੰ ਨਸ਼ੇ ਤੇ ਬੁਢਾਪੇ ਨੂੰ ''ਮੰਜੇ ਦੇ ਲੜ'' ਲਾ ਲਿਆ। ਤਦੇ ਤਾਂ ਕਹਿੰਦੇ ਨੇ ''ਸਿਹਤ ਲੋਕਾਂ ਦੀ ਵਿਗੜਦੀ ਜਾ ਰਹੀ ਏ, ਭਾਰਤ ਜਾ ਰਿਹਾ ਦਿਨੋ-ਦਿਨ ਥੱਲੇ''।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿੱਚ ਵਰਤਿਆਂ ਜਾਂਦਾ ਸਾਫਟਵੇਅਰ 56 ਫੀਸਦੀ ਗੈਰ-ਕਾਨੂੰਨੀ ਹੈ, ਜਦਕਿ ਵੈਨਯੂਏਲਾ ਦੇ ਵਿੱਚ 89 ਫੀਸਦੀ ਇੰਡੋਨੇਸ਼ੀਆਂ 'ਚ 83 ਫੀਸਦੀ, ਚੀਨ ਵਿੱਚ 66 ਫੀਸਦੀ ਕੰਪਿਊਟਰ ਸਾਫਟਵੇਅਰ ਗੈਰਕਾਨੂੰਨੀ ਤੌਰ ਤੇ ਵਰਤਿਆ ਜਾਂਦਾ ਹੈ।
ਇੱਕ ਵਿਚਾਰ
ਸਾਨੂੰ ਸਮੇਂ ਦੀ ਵਰਤੋਂ ਅਕਲ ਨਾਲ ਕਰਨੀ ਚਾਹੀਦੀ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਕੰਮ ਕਰਨ ਦਾ ਕੋਈ ਗਲਤ ਸਮਾਂ ਨਹੀਂ ਹੁੰਦਾ। ..................ਨੈਲਸਨ ਮੰਡੇਲਾ
ਗੁਰਮੀਤ ਸਿੰਘ ਪਲਾਹੀ
9815802070
ਕੇਂਦਰੀ ਬਜ਼ਟ: ਨਾ ਖਾਤਾ ਨਾ ਬਹੀ, ਜੋ ਹਾਕਮ ਆਖਣ ਉਹੀ ਸਹੀ - ਗੁਰਮੀਤ ਸਿੰਘ ਪਲਾਹੀ
ਭਾਰਤ ਦੀ ਸਰਕਾਰ ਦਾ ਰੋਜ਼ਾਨਾ ਖ਼ਰਚਾ 7,633 ਕਰੋੜ ਹੈ। ਉਹ ਹਰ ਰੋਜ਼ 5,703 ਕਰੋੜ ਕਮਾਉਂਦੀ ਹੈ। ਹਰ ਰੋਜ਼ 1,928 ਕਰੋੜ ਦਾ ਕਰਜ਼ਾ ਲੈਕੇ ਆਪਣਾ ਦਿਨ-ਭਰ ਦਾ ਕੰਮ ਚਲਾਉਂਦੀ ਹੈ। ਸਰਕਾਰ ਦੇ ਰੋਜ਼ਾਨਾ ਖ਼ਰਚ ਦਾ ਵੱਡਾ ਹਿੱਸਾ (1809 ਕਰੋੜ ਰੁਪਏ) ਉਸ ਵਲੋਂ ਵਿਆਜ ਉਤੇ ਲਈ ਰਕਮ ਦੇ ਰੋਜ਼ਾਨਾ ਵਿਆਜ ਅਦਾ ਕਰਨ ਉਤੇ ਖ਼ਰਚ ਹੋ ਜਾਂਦਾ ਹੈ। ਕੀ ਇਹੋ ਜਿਹੀ ਅਰਥ-ਵਿਵਸਥਾ ਕੋਲੋਂ, ਜੋ ਆਪਣੀ ਆਮਦਨ ਦਾ ਤੀਜਾ ਹਿੱਸਾ ਵਿਆਜ ਚੁਕਤਾ ਕਰਨ ਲਈ ਖ਼ਰਚ ਦੇਵੇ, ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਲੋਕ-ਭਲਾਈ ਦੇ ਕੋਈ ਕੰਮ ਕਰ ਸਕਦੀ ਹੈ? ਕੀ ਇਹੋ ਜਿਹੀ ਅਰਥ-ਵਿਵਸਥਾ ਦੇ ਇਹ ਦਮਗਜੇ ਕਿ ਉਹ 2024 ਤੱਕ 50 ਖਰਬ ਡਾਲਰ ਦੀ ਅਰਥ-ਵਿਵਸਥਾ ਬਣਨ ਜਾ ਰਹੀ ਹੈ, ਕੀ ਦਿਨੇ ਹੀ ਨਾ ਪੂਰੇ ਹੋਣ ਵਾਲੇ ਸੁਫ਼ਨੇ ਸਿਜੌਣ ਵਾਲੀ ਗੱਲ ਤਾਂ ਨਹੀਂ ਹੈ?
ਜਾਪਦਾ ਤਾਂ ਇਹ ਸੀ ਕਿ ਭਾਰਤੀ ਬਹੁਮਤ ਨਾਲ ਮੁੜ ਸ਼ਾਨੋ-ਸ਼ੌਕਤ ਨਾਲ ਗੱਦੀ ਸੰਭਾਲਣ ਵਾਲੀ ਸਰਕਾਰ ਦੇਸ਼ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰਨ, ਆਮ ਲੋਕਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਅਤੇ ਮਹਿੰਗਾਈ ਖ਼ਤਮ ਕਰਨ ਲਈ ਯੋਗ ਕਦਮ ਪੁੱਟਦਿਆਂ, ਲੋਕ ਹਿਤੈਸ਼ੀ ਬਜ਼ਟ ਲੋਕ ਸਭਾ 'ਚ ਪੇਸ਼ ਕਰੇਗੀ, ਪਰ ਆਮ ਲੋਕਾਂ ਨੂੰ ਇਸ ਬਜ਼ਟ ਨੇ ਉਦਾਸ ਕੀਤਾ ਹੈ। ਉਂਜ ਬਜ਼ਟ ਦੀ ਚੰਗੀ ਗੱਲ ਇਹ ਹੈ ਕਿ ਇਹ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਅਤੇ ਅਰਥ ਵਿਵਸਥਾ ਨੂੰ ਕੋਈ ਦਰਦ ਨਹੀਂ ਦਿੰਦਾ। ਲੇਕਿਨ ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਦੇਸ਼ ਦੀ ਉਹ ਅਰਥ ਵਿਵਸਥਾ ਜੋ ਪਹਿਲਾਂ ਹੀ ਡਗਮਗਾਈ ਹੋਈ ਹੈ, ਉਸ ਦੇ ਦਰਦ ਨੂੰ ਘੱਟ ਕਰਨ ਦਾ ਉਪਰਾਲਾ ਵੀ ਕੋਈ ਨਹੀਂ ਕਰਦਾ।
ਬਜ਼ਟ ਵਿੱਚ ਜਿਹਨਾ ਜ਼ਰੂਰੀ ਖੇਤਰਾਂ ਵਿੱਚ ਫੰਡਿੰਗ ਦੀ ਲੋੜ ਸੀ, ਉਸ ਪ੍ਰਤੀ ਬਜ਼ਟ 'ਚ ਜਾਂ ਤਾਂ ਚੁੱਪੀ ਸਾਧ ਲਈ ਗਈ ਹੈ ਜਾਂ ਫਿਰ ਉਸ ਵਿੱਚ ਲੋਂੜੀਦਾ ਵਾਧਾ ਕੀਤਾ ਹੀ ਨਹੀਂ ਗਿਆ। ਉਦਾਹਰਨ ਵਜੋਂ ਦੇਸ਼ ਵਿੱਚ ਸਭ ਤੋਂ ਵੱਧ ਰੁਜ਼ਗਾਰ ਸਿਰਜਨ ਵਾਲਾ ਜੋ ਖੇਤਰ ਹੈ, ਉਹ ਖੇਤੀ ਖੇਤਰ ਹੈ। ਪਰ ਇਸ ਦੀ ਜੀ ਡੀ ਪੀ ਵਿੱਚ ਹਿੱਸੇਦਾਰੀ ਮਸਾਂ 14 ਫੀਸਦੀ ਹੈ। ਖੇਤੀ ਖੇਤਰ 'ਚ ਦੇਸ਼ 'ਚ ਵੱਡਾ ਸੰਕਟ ਹੈ। ਕਿਸਾਨ ਪ੍ਰੇਸ਼ਾਨ ਹਨ। ਅੰਦੋਲਨ ਕਰ ਰਹੇ ਹਨ। ਖੇਤੀ ਦੇਸ਼ 'ਚ ਲਾਹੇਬੰਦਾ ਧੰਦਾ ਨਹੀਂ ਰਿਹਾ। ਕਿਸਾਨ ਡਾ: ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਕਰਦੇ ਹਨ, ਪਰ ਸਰਕਾਰ ਇਸਤੋਂ ਕੰਨੀ ਵੱਟੀ ਬੈਠੀ ਹੈ। ਕਿਸਾਨ ਫ਼ਸਲਾਂ ਦਾ ਲਾਗਤ ਮੁੱਲ ਮੰਗਦੇ ਹਨ ਤੇ ਉਤੋਂ ਥੋੜ੍ਹਾ ਮੁਨਾਫ਼ਾ ਚਾਹੁੰਦੇ ਹਨ, ਪਰ ਹਰ ਵੇਰ ਸਰਕਾਰ ਫ਼ਸਲਾਂ ਦੇ ਭਾਅ 'ਚ ਘੱਟੋ-ਘੱਟ ਸਮਰਥਨ ਮੁੱਲ 'ਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਨੂੰ ਵਰਚਾਉਣ ਦਾ ਯਤਨ ਕਰਦੀ ਹੈ। ਅਸਲ ਵਿੱਚ ਖੇਤੀ ਖੇਤਰ ਵੱਡੇ ਨੀਤੀਗਤ ਸੁਧਾਰਾਂ ਅਤੇ ਤਕਨੀਕੀ ਸਾਧਨਾਂ ਵਿੱਚ ਨਿਵੇਸ਼ ਦੀ ਮੰਗ ਕਰਦਾ ਹੈ।
ਇਸ ਬਜ਼ਟ ਵਿੱਚ ਖੇਤੀ ਖੇਤਰ ਵਿੱਚ ਪਿਛਲੇ ਸਾਲ ਦੇ 67,800 ਕਰੋੜ ਦੇ ਬਜ਼ਟ ਤੋਂ ਵਾਧਾ ਕਰਕੇ 1,30,450 ਕਰੋੜ ਤਾਂ ਕਰ ਦਿੱਤਾ ਹੈ, ਲੇਕਿਨ ਇਸ ਵਿੱਚ 75,000 ਕਰੋੜ ਰੁਪਏ ਪੀ.ਐਮ.ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਲਈ ਰਾਖਵੇਂ ਹਨ, ਜਿਸ ਤਹਿਤ ਦੇਸ਼ ਦੇ ਹਰ ਕਿਸਾਨ ਨੂੰ 6,000 ਰੁਪਏ ਸਲਾਨਾ ਦੇਣੇ ਹਨ। ਭਾਵ ਅਸਲ ਵਿੱਚ ਖੇਤੀ ਖੇਤਰ ਦੇ ਬਜ਼ਟ ਵਿੱਚ ਵਾਧਾ ਤਾਂ ਨਾਮਾਤਰ ਹੀ ਹੈ।ਰੁਜ਼ਗਾਰ ਵਧਾਉਣ, ਮਹਿੰਗਾਈ ਘਟਾਉਣ, ਸਿਹਤ, ਸਿੱਖਿਆ, ਵਾਤਾਵਰਨ 'ਚ ਸੁਧਾਰ ਜਿਹੇ ਮੁੱਦਿਆਂ ਪ੍ਰਤੀ ਇਸ ਬਜ਼ਟ ਵਾਧੇ ਨੂੰ ਤਰਜੀਹ ਨਾ ਦੇਣਾ ਆਖ਼ਰ ਕੀ ਵਿਖਾਉਂਦਾ ਹੈ? ਸੁਰੱਖਿਆ ਦੇ ਬਜ਼ਟ ਵਿੱਚ ਬਹੁਤਾ ਵਾਧਾ ਸੁਰੱਖਿਆ ਫੋਰਸਾਂ ਦੇ ਤਨਖਾਹਾਂ ਦੇ ਵਾਧੇ ਤੇ ਰੋਜ਼ਮਰਾ ਦੇ ਖ਼ਰਚੇ 'ਚ ਵਾਧਾ ਹੀ ਹੈ।
ਮੋਦੀ ਸਰਕਾਰ ਨੇ ਦੂਜੀ ਪਾਰੀ ਦਾ ਪਹਿਲਾ ਅਤੇ ਆਪਣਾ ਛੇਵਾਂ ਬਜ਼ਟ ਪੇਸ਼ ਕੀਤਾ ਹੈ। 2014-15 ਦੇ ਬਜ਼ਟ ਵਿੱਚ ਇਸੇ ਸਰਕਾਰ ਨੇ ਖ਼ਰਚ ਪ੍ਰਬੰਧਨ ਨੂੰ ਆਧੁਨਿਕ ਰੂਪ ਦੇਣ ਦਾ ਜੋ ਇਰਾਦਾ ਜਿਤਾਇਆ ਸੀ ਅਤੇ ਇਸ ਸਬੰਧੀ ਬਿਮਲ ਜਾਲਾਨ ਦੀ ਪ੍ਰਧਾਨਗੀ 'ਚ ਜੋ ਕਮੇਟੀ ਗਠਿਤ ਕੀਤੀ ਸੀ, ਉਸਦੀ ਰਿਪੋਰਟ ਹਾਲੇ ਤੱਕ ਵੀ ਲੋਕਾਂ ਸਾਹਮਣੇ ਨਹੀਂ ਲਿਆਂਦੀ ਗਈ ਅਤੇ ਨਾ ਹੀ ਉਸ ਵਲੋਂ ਦਿੱਤੇ ਗਏ ਕਿਸੇ ਸੁਝਾਅ ਨੂੰ ਲਾਗੂ ਕੀਤਾ ਗਿਆ ਹੈ।
ਸਰਕਾਰ ਵਿੱਤੀ ਖੇਤਰ ਦੀ ਭੈੜੀ ਹਾਲਤ ਤੋਂ ਜਾਣੂ ਹੈ। ਬਜ਼ਟ ਵਿੱਚ ਵਿੱਤੀ ਖੇਤਰ ਦੀ ਬਦਹਾਲੀ ਨੂੰ ਸਰਕਾਰ ਪ੍ਰਵਾਨ ਵੀ ਕਰਦੀ ਹੈ। ਸਰਕਾਰ ਇਹ ਵੀ ਸਮਝਦੀ ਹੈ ਕਿ ਵਿਕਾਸ ਨੂੰ ਗਤੀ ਦੇਣ ਲਈ ਜ਼ਰੂਰੀ ਸੰਸਾਧਨਾਂ ਦੀ ਗਰੰਟੀ ਚਾਹੀਦੀ ਹੈ। ਉਸਨੇ ਆਪਣੇ ਆਰਥਿਕ ਸਰਵੇਖਣ ਵਿੱਚ ਅੰਤਰਰਾਸ਼ਟਰੀ ਤਜ਼ਰਬਿਆਂ ਨੂੰ ਸਾਹਮਣੇ ਰੱਖਦਿਆਂ ਇਹ ਤਰਕ ਵੀ ਦਿੱਤਾ ਹੈ ਕਿ ਵਿਕਾਸ ਨੂੰ ਬੱਚਤ, ਨਿਵੇਸ਼ ਅਤੇ ਬਰਾਮਦ ਦੇ ਸਟੀਕ ਚੱਕਰ ਦੇ ਜ਼ਰੀਏ ਬਰਕਰਾਰ ਰੱਖਿਆ ਜਾ ਸਕਦਾ ਹੈ। ਪਰ ਆਪਣੇ ਬਜ਼ਟ ਵਿੱਚ ਸਰਕਾਰ ਵਲੋਂ ਇਸ ਨਿਯਮ ਦੀ ਪਾਲਣਾ ਹੀ ਨਹੀਂ ਕੀਤੀ ਗਈ। ਭਾਰੀ ਬਚਤ ਅਤੇ ਉੱਚੇ ਨਿਵੇਸ਼ ਦੇ ਸਟੀਕ ਚੱਕਰ ਲਈ ਉੱਚੀ ਮੰਗ ਅਤੇ ਉੱਚੀ ਉਪਭੋਗਤਾ ਜ਼ਰੂਰੀ ਹੈ, ਜਿਹੜੀ ਕਿ ਇਸ ਵੇਲੇ ਦੇਸ਼ ਦੇ ਮੰਦੀ ਦੇ ਦੌਰ ਵਿੱਚ ਧਨ ਦੀ ਕਮੀ ਕਾਰਨ ਨਾ ਦਾਰਦ ਹੈ। ਇਸੇ ਕਾਰਨ ਸਰਕਾਰ ਦਾ ਇਹ ਬਜ਼ਟ ਲੋਕ ਹਿੱਤਾਂ ਦੀ ਪੂਰਤੀ ਕਰਨ ਵਾਲਾ ਬਜ਼ਟ ਨਹੀਂ ਕਿਹਾ ਜਾ ਸਕਦਾ, ਸਗੋਂ ਸਿਰਫ਼ ਇੱਕ ਜੁਗਾੜੂ ਬਜ਼ਟ ਹੈ ਜੋ ਸ਼ਾਰਟਕਟ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਬੱਲੇ ਬੱਲੇ ਖੱਟਕੇ, ਵੱਡੀ ਤੀਸਰੀ ਅਰਥ ਵਿਵਸਥਾ ਬਨਣ ਦਾ ਢੌਂਗ ਰਚਦਾ ਹੈ।
ਉਨੀਵੀਂ ਸਦੀ ਵਿੱਚ ਦੁਨੀਆਂ ਦੇ ਬਹੁਤੇ ਮੁਲਕਾਂ ਨੂੰ ਆਜ਼ਾਦੀ ਮਿਲੀ। ਲੋਕਤੰਤਰਿਕ ਪ੍ਰਣਾਲੀ ਲਾਗੂ ਹੋਈ, ਤਦੇ ਤੋਂ ਹੀ ਪੂਰੀ ਦੁਨੀਆਂ ਨੂੰ ਵਿਕਸਤ, ਵਿਕਾਸਸ਼ੀਲ ਅਤੇ ਆਰਥਿਕ ਰੂਪ ਵਿੱਚ ਪੱਛੜੇ ਦੇਸ਼ਾਂ ਦੀ ਸ਼੍ਰੇਣੀ ਵਿੱਚ ਵੰਡਿਆ ਹੋਇਆ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਸੈਨਿਕ ਦ੍ਰਿਸ਼ਟੀ ਨਾਲ ਵੀ ਮਜ਼ਬੂਤ ਹੈ। ਆਰਥਿਕ ਦ੍ਰਿਸ਼ਟੀ ਤੋਂ ਵੀ ਸ਼ਕਤੀਸ਼ਾਲੀ ਹੈ। ਪਰ ਸਾਡਾ ਦੇਸ਼ ਵਿਕਸਤ ਦੇਸ਼ ਨਹੀਂ ਹੈ। ਵਿਕਾਸਸ਼ੀਲ ਦੇਸ਼ ਹੈ। ਲੰਮੇ ਸਮੇਂ ਤੋਂ ਦੇਸ਼ ਦੇ ਨੇਤਾ ਭਾਰਤ ਨੂੰ ਵਿਕਸਤ ਰਾਸ਼ਟਰਾਂ ਦੀ ਸ਼੍ਰੇਣੀ ਵਿੱਚ ਲਿਆਉਣ ਲਈ ਦੇਸ਼ ਵਾਸੀਆਂ ਕੋਲ ਦਿਖਾਵਾ ਕਰ ਰਹੇ ਹਨ। ਮਜ਼ਬੂਤ ਸੈਨਾ ਅਤੇ ਮਜ਼ਬੂਤ ਹੋ ਰਹੀ ਆਰਥਿਕ ਵਿਵਸਥਾ ਦੇ ਬਾਵਜੂਦ ਵੀ ਇਹ ਸੁਫ਼ਨਾ ਅਸਲੀਅਤ ਤੋਂ ਹਾਲੀ ਕੋਹਾਂ ਦੂਰ ਹੈ। ਵਿਕਸਤ ਦੇਸ਼ਾਂ ਦੇ ਮਾਣਕਾਂ ਅਨੁਸਾਰ ਉਥੋਂ ਦੀ ਕਾਨੂੰਨ ਵਿਵਸਥਾ ਅਤੇ ਆਰਥਿਕ ਭ੍ਰਿਸ਼ਟਾਚਾਰ 'ਚ ਮੁਕਤੀ ਮੁੱਖ ਲੱਛਣ ਗਿਣੇ ਜਾਂਦੇ ਹਨ ਪਰ ਦੇਸ਼ ਭਾਰਤ ਦੀ ਭੈੜੀ ਕਾਨੂੰਨ ਵਿਵਸਥਾ ਅਤੇ ਆਰਥਿਕ ਭ੍ਰਿਸ਼ਟਾਚਾਰ ਤੇ ਘੋਟਾਲਿਆਂ ਕਾਰਨ ਦੇਸ਼ ਇਹਨਾ ਮਾਣਕਾਂ 'ਚ ਕਾਫੀ ਪਛੱੜਿਆ ਹੋਇਆ ਹੈ। ਅਕਸਰ ਹੀ ਦੇਸ਼ ਦੀਆਂ ਵਿਕਾਸ ਅਤੇ ਜਨ ਕਲਿਆਣ ਦੀਆਂ ਯੋਜਨਾਵਾਂ ਵਿਨਾਸ਼ ਦੀਆਂ ਯੋਜਨਾਵਾਂ ਬਣੀਆਂ ਦਿਖਾਈ ਦਿੰਦੀਆਂ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਦੇ ਕਹਿਣ ਅਨੁਸਾਰ ਭਾਰਤ ਦੀ ਨਵ-ਉਸਾਰੀ ਦਾ ਇਹ ਮੌਜੂਦਾ ਬਜ਼ਟ ਕਹਿਣ ਨੂੰ ਤਾਂ ਭਾਰਤ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਕਰਨ ਵਾਲਾ, ਗਰੀਬਾਂ ਦਾ ਭਲਾ ਕਰਨ ਵਾਲਾ, ਔਰਤਾਂ ਦੀ ਵਧੇਰੇ ਭਾਗੀਦਾਰੀ ਵਾਲਾ, ਨੌਜਵਾਨਾਂ ਦੇ ਉਜਲੇ ਭਵਿੱਖ ਵਾਲਾ, ਮੱਧ ਵਰਗ ਦੀ ਤਰੱਕੀ ਵਾਲਾ ਅਤੇ ਦੇਸ਼ ਦੇ ਖੇਤੀ ਅਤੇ ਉਦਯੋਗ ਨੂੰ ਮਜ਼ਬੂਤ ਕਰਨ ਵਾਲਾ ਹੈ, ਜਿਹੜਾ ਦੇਸ਼ ਨੂੰ 2024 ਵਿੱਚ 5 ਟ੍ਰਿਲੀਅਨ ਡਾਲਰ ਦੇ ਅਰਥਚਾਰੇ ਤੱਕ ਪਹੁੰਚਾਉਣ ਦਾ ਯਤਨ ਹੈ। ਪਰ ਇਸ ਬਜ਼ਟ ਨੇ ਦੇਸ਼ 'ਚ ਪੈਟਰੋਲ ਤੇ ਡੀਜ਼ਲ ਕੀਮਤ ਵਾਧੇ ਕਾਰਨ ਮਹਿੰਗਾਈ ਦਾ ਜੋ ਮਾਹੌਲ ਪੈਦਾ ਕਰ ਦਿੱਤਾ ਹੈ, ਗਰੀਬਾਂ ਤੇ ਕਿਸਾਨਾਂ ਉਤੇ ਮਹਿੰਗਾਈ ਦਾ ਜੋ ਬੋਝ ਹੁਣੇ ਹੀ ਲੱਦ ਦਿੱਤਾ ਹੈ, ਉਸ ਦੇ ਦੂਰਗਾਮੀ ਸਿੱਟੇ ਨਿਕਲਣਗੇ। ਬੇਰੁਜ਼ਗਾਰੀ ਖਤਮ ਕਰਨ ਵੱਲ ਕੁਝ ਵਿਸ਼ੇਸ਼ ਕਦਮ ਨਾ ਪੁੱਟਕੇ, ਨਿਜੀਕਰਨ ਅਤੇ ਨਿਗਮੀਕਰਨ ਨੂੰ ਉਤਸ਼ਾਹਤ ਕਰਨ ਦੀਆਂ ਸਕੀਮਾਂ ਬਣਾਕੇ, ਏਅਰ ਇੰਡੀਆ ਅਤੇ ਰੇਲਵੇ ਜਿਹੇ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਕੇ ਕਾਰਪੋਰੇਟ ਜਗਤ ਹੱਥ ਦੇਸ਼ ਨੂੰ ਗਿਰਵੀ ਕਰਨ ਦਾ ਜੋੜ-ਤੋੜ, ਦੇਸ਼ ਦੇ ਗਰੀਬ ਤਬਕੇ ਨੂੰ ਹੋਰ ਵੀ ਪ੍ਰੇਸ਼ਾਨ ਕਰੇਗਾ। ਉਹਨਾ ਵਿਦੇਸ਼ੀ ਨਿਵੇਸ਼ਕਾਂ ਨੂੰ ਬਜ਼ਟ ਵਿਚਲਾ ਖੁੱਲ੍ਹਾ ਸੱਦਾ, ਜੋ ਪਹਿਲਾਂ ਹੀ ਮੋਟਾ ਮੁਨਾਫ਼ਾ ਕਮਾ ਰਹੇ ਹਨ, ਕੀ ਗਰੀਬਾਂ ਦਾ ਹੋਰ ਖ਼ੂਨ ਨਿਚੋੜਣ ਵਾਲਾ ਨਹੀਂ ਹੈ?
ਸਿੱਖਿਆ ਬਜ਼ਟ ਪਿਛਲੇ ਸਾਲ ਦੇ 83,623 ਕਰੋੜ ਤੋਂ ਵਧਾਕੇ 94,854 ਕਰੋੜ ਕੀਤਾ ਗਿਆ ਹੈ। ਸਿਹਤ ਸਹੂਲਤਾਂ ਉਤੇ ਪਿਛਲੇ ਸਾਲ 55,949 ਕਰੋੜ ਖ਼ਰਚਣ ਦੀ ਮਦ ਸੀ, ਹੋ ਕਿ ਇਸ ਵਰ੍ਹੇ ਵਧਾਕੇ 64,999 ਕਰੋੜ ਕੀਤੀਗਈ ਹੈ। ਪੇਂਡੂ ਵਿਕਾਸ ਉਤੇ ਖ਼ਰਚਾ 1,35,109 ਕਰੋੜ ਤੋਂ 1,40,762 ਕਰੋੜ, ਸ਼ਹਿਰੀ ਵਿਕਾਸ ਉਤੇ 42,965 ਕਰੋੜ ਤੋਂ ਵਧਾਕੇ ਖ਼ਰਚਾ 48,032 ਕਰੋੜ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਦੇ ਖ਼ਰਚੇ ਦਾ ਬਜ਼ਟ ਅਨੁਸਾਰ 24,57,235 ਕਰੋੜ ਸੀ ਜੋ ਇਸ ਸਾਲ ਵਧਾਕੇ 27,86,349 ਕਰੋੜ ਕਰ ਦਿੱਤਾ ਗਿਆ ਹੈ।
ਬਜ਼ਟ ਵਿੱਚ ਸਵਾ ਲੱਖ ਕਿਲੋਮੀਟਰ ਲੰਮੀਆਂ ਸੜਕਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਅੱਛੀਆਂ ਕਰਨਾ, ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਦੂਜੇ ਪੜ੍ਹਾਅ 'ਚ ਇੱਕ ਕਰੋੜ 95 ਲੱਖ ਘਰਾਂ ਦੀ ਜ਼ਰੂਰਤਮੰਦਾਂ ਲਈ ਉਸਾਰੀ, ਪ੍ਰਧਾਨ ਮੰਤਰੀ ਕਰਮਯੋਗੀ ਮਾਣਧਨ ਸਕੀਮ ਤਹਿਤ ਤਿੰਨ ਕਰੋੜ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਪੈਨਸ਼ਨ ਦੇਣਾ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਜਲ ਦੇਣਾ ਅਤੇ ਦੇਸ਼ ਦੇ 1592 ਬਲਾਕਾਂ ਜਿਹਨਾ 'ਚ ਧਰਤੀ ਹੇਠਲੇ ਪਾਣੀ ਦੀ ਕਮੀ ਹੋ ਗਈ ਹੈ, ਜਲ ਸ਼ਕਤੀ ਅਭਿਆਨ ਚਲਾਉਣੇ ਵੇਖਣ ਸੁਨਣ ਲਈ ਵਧੀਆ ਸਕੀਮਾਂ ਹਨ। ਪਰ ਸਵੱਛ ਭਾਰਤ ਦਾ ਕੀ ਬਣਿਆ? ਗਰੀਬਾਂ ਦੇ ਬੈਂਕਾਂ 'ਚ ਖੋਲ੍ਹੇ ਜਨ-ਧਨ ਖਾਤੇ ਬੰਦ ਕਿਉਂ ਹੋ ਗਏ? ਇੱਕਲੇ ਬਿਹਾਰ 'ਚ 63 ਲੱਖ ਜਨ-ਧਨ ਖਾਤੇ ਬਹੀ-ਖਾਤਿਆਂ 'ਚ ਹੀ ਗੁਆਚ ਗਏ। ਕੀ ਗੰਗਾ ਸਾਫ ਹੋ ਗਈ? ਮਗਨਰੇਗਾ 'ਚ ਫੰਡ ਘਟਾ ਕਿਉਂ ਦਿੱਤੇ ਗਏ? ਸਿੱਖਿਆ ਅਤੇ ਸਿਹਤ ਸਹੂਲਤਾਂ ਅਤੇ ਬਜ਼ੁਰਗਾਂ, ਵਿਧਵਾਵਾਂ ਲਈ ਪੈਨਸ਼ਨਾਂ ਜਾਂ ਸਮਾਜਿਕ ਸੁਰੱਖਿਆ ਲਈ ਫੰਡਾਂ 'ਚ ਕਿਉਂ ਨਿਗੁਣਾ ਵਾਧਾ ਕੀਤਾ ਗਿਆ?
ਅਸਲ 'ਚ ਕੇਂਦਰੀ ਬਜ਼ਟ ਆਮ ਲੋਕਾਂ ਦਾ ਕੁਝ ਵੀ ਸੁਆਰਨ ਵਾਲਾ ਨਹੀਂ ਜਾਪਦਾ। ਅਰਥ ਵਿਵਸਥਾ ਨੂੰ ਮੌਜੂਦਾ ਸਥਿਤੀ ਦੇ ਮੱਦੇ ਨਜ਼ਰ ਪੁਨਰ ਜਾਗਰਣ ਲਈ ਉਡਾਣ ਭਰਨ ਦੀ ਲੋੜ ਸੀ। ਦੁਬਾਰਾ ਮਿਲੇ ਜਨਮਤ ਨੂੰ ਵੇਖਦੇ ਹੋਏ ਸਰਕਾਰ ਦੇ ਸਾਹਮਣੇ ਇੱਕ ਦਬੰਗ ਬਜ਼ਟ ਪੇਸ਼ ਕਰਨ ਦਾ ਮੌਕਾ ਸੀ, ਜੋ ਉਸਨੇ ਗੁਆ ਦਿੱਤਾ ਹੈ ਅਤੇ ਫਰਜ਼ੀ ਨਵੇਂ ਇੰਡੀਆ ਦੇ ਨਿਰਮਾਣ ਲਈ ਭੁਲੇਖਾ ਪਾਊ ਬਜ਼ਟ ਪੇਸ਼ ਕੀਤਾ ਹੈ।
ਨਾ ਖਾਤਾ ਨਾ ਬਹੀ, ਜੋ ਹਾਕਮ ਕਹਿਣ ਉਹੀ ਸਹੀ ਵਾਲਾ ਲਾਲ ਕੱਪੜੇ 'ਚ ਲਪੇਟੇ ਕੇ ਲਿਆਂਦਾ ਦੇਸ਼ ਦੀ ਵਿੱਤ ਮੰਤਰੀ ਵਲੋਂ ਪੇਸ਼ ਕੀਤਾ ਬਜ਼ਟ, ਲੋਕਾਂ ਹੱਥ ਛੁਣ-ਛੁਣਾ ਫੜਾਕੇ ਠੂੰਗਾ ਮਾਰਕੇ ਲੋਕਾਂ ਨੂੰ ਠੱਗਣ ਵਾਲਾ ਬਜ਼ਟ ਹੈ। ਵਿੱਤ ਮੰਤਰੀ ਨੇ ਦੇਸ਼ ਦਾ ਕੁੰਡਾ ਪੂਰੀ ਤਰ੍ਹਾਂ ਕਾਰਪੋਰੇਟੀਆ ਸਮੇਤ ਵਿਦੇਸ਼ੀ ਨਿਵੇਸ਼ਕਾਂ ਹੱਥ ਫੜਾਕੇ ਉਹਨਾ ਨੂੰ ਇਸ ਗੱਲ ਦੀ ਖੁੱਲ੍ਹ ਦੇ ਦਿੱਤੀ ਹੈ ਕਿ ਉਹ ਜਿਵੇਂ ਮਰਜ਼ੀ ਅਤੇ ਜਿੰਨਾ ਮਰਜ਼ੀ ਦੇਸ਼ ਦੇ ਕਿਰਤੀਆਂ, ਕਿਸਾਨਾਂ, ਆਮ ਲੋਕਾਂ ਨੂੰ ਲੁੱਟਣ।
ਗੁਰਮੀਤ ਸਿੰਘ ਪਲਾਹੀ
ਮੋਬ. ਨੰ: 9815802070
ਈ-ਮੇਲ: gurmitpalahi@yahoo.com
ਡੰਗ ਤੇ ਚੋਭਾਂ - ਗੁਰਮੀਤ ਸਿੰਘ ਪਲਾਹੀ
ਲਹੂ ਪੀਂਦੇ ਨੇ ਕਿਰਤੀ ਗਰੀਬ ਦਾ ਸਭ,
ਕੌਡੇ ਰਾਖਸ਼ ਨਿੱਤ ਖਾਂਦੇ ਨੇ ਮਾਸ ਤਲ੍ਹਕੇ।
ਖ਼ਬਰ ਹੈ ਕਿ ਭਾਰਤ ਦੇ ਬਜ਼ਟ 'ਚ ਸੈੱਸ ਵਧਾਉਣ ਨਾਲ ਪੈਟਰੋਲ 2.50 ਰੁਪਏ ਲਿਟਰ ਅਤੇ ਡੀਜ਼ਲ 2.30 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਖ਼ਬਰ ਇਹ ਵੀ ਹੈ ਕਿ ਸਰਕਾਰ ਨੇ ਅਮੀਰਾਂ ਤੇ ਟੈਕਸ ਵਧਾਇਆ ਹੈ ਪਰ ਮੱਧ ਵਰਗ ਦੇ ਪੱਲੇ ਕੁਝ ਵੀ ਨਹੀਂ ਪਾਇਆ। ਸਰਕਾਰ ਨੇ ਸਿੱਧੇ ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਨ ਤੇ ਜ਼ੋਰ ਦਿੱਤਾ ਹੈ। ਰੇਲਵੇ ਦੇ ਨਿੱਜੀਕਰਨ ਦੀ ਤਿਆਰੀ ਕਰ ਦਿੱਤੀ ਗਈ ਹੈ। ਸਰਕਾਰ ਨੇ ਬਜ਼ਟ 'ਚ ਸਰਕਾਰੀ ਬੈਂਕਾਂ ਲਈ ਸੰਜੀਵਨੀ ਵਜੋਂ 70 ਹਜ਼ਾਰ ਕਰੋੜ ਦੀ ਪੂੰਜੀ ਦੇਣ ਦਾ ਐਲਾਨ ਕੀਤਾ ਹੈ, ਪਰ ਨੌਜਵਾਨ ਲਈ ਰੁਜ਼ਗਾਰ ਅਤੇ ਕਿਸਾਨਾਂ ਅਤੇ ਗਰੀਬਾਂ ਪੱਲੇ ਕੁਝ ਨਹੀਂ ਪਾਇਆ। ਛੋਟੇ ਦੁਕਾਨਦਾਰਾਂ ਨੂੰ ਤਿੰਨ ਹਜ਼ਾਰ ਪੈਨਸ਼ਨ ਅਤੇ 2022 ਤੱਕ ਸਾਰਿਆਂ ਨੂੰ ਘਰ ਦੇਣ ਦਾ ਵਾਇਦਾ ਕੀਤਾ ਗਿਆ ਹੈ।
ਨਾ ਖਾਤਾ, ਨਾ ਵਹੀ, ਜੋ ਹਾਕਮ ਕਹਿਣ ਉਹੀ ਸਹੀ। ਤਦੇ ''ਭਾਈ ਭਗਵਿਆਂ'' ਲਾਲ ਕੱਪੜੇ 'ਚ ਲਪੇਟ ਕੇ ਬਜ਼ਟ ਲਿਆਂਦਾ। ਕਿਸਾਨ ਦੇ ਗਲ ਫਾਹਾ ਪਾਉਣ ਦੀ ਤਰਕੀਬ ਜੁਟਾਈ, ਨੌਜਵਾਨ ਹੱਥ ਸਿਰਫ਼ ਡਿਗਰੀ ਫੜਾਈ ਜੋ ਉਹਨਾ ਦੇ ਕਦੇ ਰਾਸ ਹੀ ਨਹੀਂ ਆਈ। ਆਹ ''ਤੋਲਿਆਂ'' ਹੱਥ ਛੁਣ-ਛੁਣਾ ਫੜਾਇਆ, ਜਿਹੜੇ ਪਹਿਲਾਂ ਹੀ ਠੂੰਗਾ ਮਾਰਨ ਦੇ ਮਾਹਰ ਹਨ। ਅਸਲ 'ਚ ਜੀ, ਭਾਈ ਨੇ ਭਾਈ ਪਛਾਤਾ। ਤੂੰ ਖਾਹ,ਮੈਂ ਖਾਓਂ ਬਾਕੀ ਜਾਣ ਢੱਠੇ ਖੂਹ!
ਨਾਰੀ ਤੂੰ ਨਰਾਇਣੀ ਆਖ, ਔਰਤ ਵਿੱਤ ਮੰਤਰੀ ਨੇ, ਦੇਸ਼ ਦੀਆਂ ਔਰਤਾਂ ਹੱਥ ਛੁਣਛੁਣਾ ਫੜਾਇਆ ਤੇ ਦਸ ਵੇਰ ਆਖਿਆ, ''ਆਪ ਵਜਾਉ, ਬੱਚਿਆਂ ਨੂੰ ਵਜਾ ਕੇ ਵਿਖਾਉ ਛੁਣਛੁਣਾ ਅਤੇ ਪਰਚਾਉ'' ਤੇ ਨਾਲੋ ਨਾਲ ਆਖ ਤਾ 'ਆਹ ਛੁਣਛੁਣਾ ਆਪਣੇ ਤਿਆਗੀ ਪ੍ਰਧਾਨ ਮੰਤਰੀ ਨੇ ਭੇਜਿਆ ਆ, ਜੀਹਨੂੰ ਆਪ ਇਹ ਛੁਣਛੁਣਾ ਵਜਾਉਣ ਦੀ ਜਾਂਚ ਨਹੀਂਉਂ ਆਉਂਦੀ।
ਨਾ ਖਾਤਾ ਨਾ ਵਹੀ, ਜੋ ਹਾਕਮ ਕਹਿਣ ਉਹੀ ਸਹੀ। ਤਦੇ ਬਜ਼ਟ ਦਾ ਕੁੰਡਾ ਕਾਰਪੋਰੇਟੀਆਂ ਹੱਥ ਫੜਾਤਾ, ਜਿਹੜੇ ਕਿਰਤੀਆਂ, ਕਿਸਾਨਾਂ, ਵਿਦਵਾਨਾਂ, ਜਵਾਨਾਂ ਦਾ ਲਹੂ ਪੀਂਦੇ ਆ, ਅਤੇ ਰਤਾ ਭਰ ਡਕਾਰ ਨਹੀਂਉਂ ਮਾਰਦੇ। ਓ ਭਾਈ, ਬਜ਼ਟਾਂ ਦੀਆਂ ਤਾਂ ਸਭ ਗੱਲਾਂ ਆ, ਅਸਲ 'ਚ ਦੋ ਦੂਣੀ ਚਾਰ ਤੇ ਅੱਖ ਮੱਟਕੇ ਉਪਰਲਿਆਂ ਨਾਲ ਨੇ ਜਿਹਨਾ ਨੇ ਇਹਨਾ ਦੀ ਡਿਗਦੀ ਕੁਰਸੀ ਦੀ ਟੰਗ ਵੀ ਬਚਾਉਣੀ ਆ, ਡਿੱਗੀ ਸਾਖ ਨੂੰ ਚੇਪੀ ਵੀ ਲਾਉਣੀ ਆ। ਅਤੇ ਆਪਣੇ ਸਾਂਝ ਭਿਆਲੀ ਨਾਲ ਜਿਥੇ ਵੀ, ਜਿਵੇਂ ਵੀ, ਸੂਤ ਆਇਆ ਲਾਲ ਪੋਟਲੀ 'ਚ ਗਰੀਬਾਂ ਗੁਰਬਿਆਂ ਦਾ ਖ਼ੂਨ ਨਪੀੜਨਾ ਆਂ ਅਤੇ ਇਹ ਸੱਚ ਕਰ ਵਿਖਾਉਣਾ ਆਂ, ''ਲਹੂ ਪੀਂਦੇ ਨੇ ਕਿਰਤੀ ਗਰੀਬ ਦਾ ਸਭਾ, ਕੌਡੇ ਰਾਖਸ਼ ਨਿੱਤ ਖਾਂਦੇ ਨੇ ਮਾਸ ਤਲ੍ਹਕੇ''।
ਸਾਡੀ ਮਹਿਕਦੀ-ਟਹਿਕਦੀ ਜ਼ਿੰਦਗੀ ਨੂੰ,
ਨਸ਼ਾ, ਭੁੱਖ, ਗਰੀਬੀ ਲੰਗਾਰ ਕਰ ਗਈ।
ਖ਼ਬਰ ਹੈ ਕਿ ਜੂਨ 2019 ਦੇ ਮਹੀਨੇ ਸੂਬੇ ਪੰਜਾਬ ਅੰਦਰ 23 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋਈ ਹੈ। ਇਹ ਉਹ ਅੰਕੜੇ ਹਨ, ਜਿਹੜੇ ਮੀਡੀਆ ਰਾਹੀਂ ਰਿਪੋਰਟ ਹੋਏ ਹਨ। ਇੱਕ-ਇੱਕ ਦਿਨ ਦੋ ਤੋਂ ਤਿੰਨ ਮੌਤਾਂ ਨਸ਼ੇ ਦੀ ਓਬਰਡੋਜ਼ ਨਾਲ ਹੋਈਆਂ ਹਨ। 24 ਜੂਨ ਨੂੰ ਪੰਜਾਬ ਅੰਦਰ ਚਿੱਟੇ ਦਾ ਟੀਕਾ ਲਗਾਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ। 18 ਜੂਨ, 25 ਜੂਨ, 27 ਜੂਨ ਨੂੰ ਚਿੱਟੇ ਕਾਰਨ ਦੋ-ਦੋ ਨੌਜਵਾਨਾਂ ਦੀ ਮੌਤ ਹੋਈ। ਬਠਿੰਡਾ ਜ਼ਿਲੇ ਅੰਦਰ ਜੂਨ ਮਹੀਨੇ 7, ਫਿਰੋਜ਼ਪੁਰ ਵਿੱਚ 8 ਨੌਜਵਾਨ ਚਿੱਟੇ ਦੀ ਭੇਂਟ ਚੜ੍ਹੇ। ਲੁਧਿਆਣਾ, ਸੰਗਰੂਰ, ਮੁਕਤਸਰ ਸਾਹਿਬ ਵਿੱਚ ਵੀ ਓਬਰਡੋਜ਼ ਨਾਲ ਮੌਤਾਂ ਹੋਈਆਂ।
ਬੱਲੇ-ਬੱਲੇ! ਦੇਸ਼ 'ਚ ਸਭ ਤੋਂ ਵੱਧ ਚਿੜੀ ਦੇ ਪਹੁੰਚੇ ਜਿੱਡਾ ਸੂਬਾ ਪੰਜਾਬ ''ਸ਼ਰਾਬ'' ਡਕਾਰ ਜਾਂਦਾ। ਕਿਵੇਂ ਨਾ ਮਾਣ ਕਰੀਏ?
ਸ਼ਾਵਾ-ਸ਼ਾਵਾ! ਦੇਸ਼ 'ਚ ਸਭ ਤੋਂ ਵੱਧ ਆਪਣੀਆਂ ਔਰਤਾਂ ਦੇ ਪੇਟ 'ਚ ਪਲ ਰਹੀਆਂ ਕੁੜੀਆਂ ਨੂੰ ਮਾਰਨ ਦਾ ਰਿਕਾਰਡ ਵਰ੍ਹਿਆਂ ਤੋਂ ਬਣਾਈ ਤੁਰਿਆ ਜਾਂਦਾ ਸਾਡਾ ਪੰਜਾਬ! ਕਿਵੇਂ ਨਾ ਮਾਣ ਕਰੀਏ?
ਵਾਹ-ਜੀ-ਵਾਹ! ਦੇਸ਼ 'ਚ ਮਰ ਰਹੇ ਆਤਮ-ਹੱਤਿਆ ਕਰ ਰਹੇ ਕਿਸਾਨਾਂ ਦੀ ਗਿਣਤੀ 'ਚ ਕਈ ਸੂਬਿਆਂ ਨੂੰ ਪਾਰ ਕਰੀ ਤੁਰਿਆਂ ਜਾਂਦਾ ਪਿਆਰਾ ਪੰਜਾਬ! ਕਿਵੇਂ ਨਾ ਮਾਣ ਕਰੀਏ!
ਪੰਜਾਬੀਆਂ ਨੂੰ ਕੁੱਝ-ਕੁੱਝ, ਫੂੰ-ਫੂੰ ਨੇ ਮਾਰਿਆ। ਪੰਜਾਬੀਆਂ ਨੂੰ ਕੁਝ ਬਦਕਲਾਮੀ, ਫੁੱਟ, ਖੇਤਾਂ 'ਚ ਧੂੜੀਆਂ ਜਾ ਰਹੀਆਂ ਅੰਨ੍ਹੇ ਵਾਹ ਜ਼ਹਿਰਾਂ ਨੇ ਮਾਰਿਆ। ਤੇ ਬਾਕੀ ਰਹਿੰਦਾ-ਖੂੰਹਦਾ ''ਖੰਡ ਦੇ ਕੜਾਹ'' ਵਰਗੇ ਛਕੇ ਜਾ ਰਹੇ ਨਸ਼ੇ ਨੇ ਮਾਰਿਆ।
ਤਾਂ ਹੀ ਤਾਂ ਭਾਈ ਖੁਸ਼ਹਾਲ ਤੋਂ ਬਦਹਾਲ ਹੋਏ ਗੁਰੂਆਂ, ਪੀਰਾਂ, ਫ਼ਕੀਰਾਂ ਦੇ ਸੂਬੇ ਪੰਜਾਬ ਦੀ ਬਦਹਾਲੀ, ਕਵੀ ਇਉਂ ਬਿਆਨ ਕਰਦਾ ਆ, ''ਸਾਡੀ ਮਹਿਕਦੀ-ਟਹਿਕਦੀ ਜ਼ਿੰਦਗੀ ਨੂੰ, ਨਸ਼ਾ, ਭੁੱਖ, ਗਰੀਬੀ ਲੰਗਾਰ ਕਰ ਗਈ''।
ਆਪੋ-ਆਪਣੀ ਸਮਰੱਥਾ ਦੀ ਗੱਲ ਯਾਰੋ,
ਕੋਈ ਦੌੜਦਾ ਤੇ ਕੋਈ ਰੀਂਘਦਾ ਏ।
ਖ਼ਬਰ ਹੈ ਕਿ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਦੇ ਨਾਗਰਿਕ ਰੁਜ਼ਗਾਰ ਦੇ ਸਿਲਸਿਲੇ 'ਚ ਦੂਜੇ ਦੇਸ਼ਾਂ ਨੂੰ ਜਾਂਦੇ ਹਨ। ਇੱਕ ਰਿਪੋਰਟ ਕਹਿੰਦੀ ਹੈ ਕਿ 2018 ਵਿੱਚ ਭਾਰਤੀ ਪ੍ਰਵਾਸੀਆਂ ਨੇ ਸਭ ਤੋਂ ਜਿਆਦਾ 78.6 ਅਰਬ ਡਾਲਰ ਆਪਣੇ ਦੇਸ਼ ਨੂੰ ਭੇਜੇ ਹਨ, ਜਦ ਕਿ ਚੀਨ ਦੇ ਨਾਗਰਿਕਾਂ ਨੇ 67.4, ਮੈਕਸੀਕੋ 35.7, ਫਿਲੀਫੀਨਸ 33.8, ਮਿਸਰ 28.9, ਪਾਕਸਿਤਾਨ 21 ਅਤੇ ਬੰਗਲਾ ਦੇਸ਼ ਦੇ ਪ੍ਰਵਾਸੀ ਨਾਗਰਿਕਾਂ ਨੇ 15.5 ਅਰਬ ਡਾਲਰ ਆਪੋ-ਆਪਣੇ ਦੇਸ਼ਾਂ ਨੂੰ ਭੇਜੇ ਹਨ।
ਆਹ ਆਪਣੇ ਦੇਸੀ ਭਾਈਬੰਦ ਭੈਣਾਂ, ਭਾਈ ਸਮਝਦੇ ਆ, ਆਹ ਵੀਰੇ, ਭੈਣਾਂ ਪ੍ਰਵਾਸੀ ਵਿਦੇਸ਼ ਜਾਂਦੇ ਆ, ਦਰਖ਼ਤਾਂ ਤੋਂ ਪੌਂਡ, ਡਾਲਰ, ਤੋੜਦੇ ਆ, ਝੋਲੇ ਭਰਦੇ ਆ, ਮੌਜਾਂ ਕਰਦੇ ਆ ਤੇ ਫਟਾ-ਫਟ ਬੈਂਕਾਂ ਦੇ ਖਾਤੇ ਭਰਦੇ ਆ। ਤੇ ਜਦੋਂ ਜੀਅ ਆਉਂਦਾ ਆਪਣੇ ਪੁੱਤਾਂ,ਧੀਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਘੱਲੀ ਜਾਂਦੇ ਆ। ਤੇ ਭਾਈ ''ਮੋਦੀ ਦੇ ਖਜ਼ਾਨੇ'' ਭਰੀ ਜਾਂਦੇ ਆ। ਜਿਵੇਂ ਆਹ ਆਪਣਾ ਹਾਕਮ ਮੋਦੀ ਆਪਣੇ ਵਿਦੇਸ਼ੀ ਮਿੱਤਰਾਂ ਨੂੰ ਰੁਝਾਉਣ, ਪਤਿਆਉਣ ਅਤੇ ਖੁਸ਼ ਕਰਨ ਲਈ ਮਾਇਆ ਰੋੜ੍ਹੀ ਜਾਂਦਾ, ਇਵੇਂ ਹੀ ਆਹ ਆਪਣੇ ਪ੍ਰਵਾਸੀਆਂ ਦੇ ਰਿਸ਼ਤੇਦਾਰ, ਮਿੱਤਰਾਂ, ਦੋਸਤ, ਉਹਨਾ ਦੀਆਂ ਜਾਇਦਾਦਾਂ, ਪੈਸੇ ਹੱੜਪੀ ਜਾਂਦੇ ਆ, ਤਾਂ ਕਿ ਵਿਚਾਰੇ ਜਦੋਂ ਦੇਸ਼ ਪਰਤਣ ਉਹਨਾ ਨੂੰ ਪੈਸੇ ਸੰਭਾਲਣ ਦੀ, ਖ਼ਰਚ ਕਰਨ ਦੀ ਫ਼ਿਕਰ ਹੀ ਨਾ ਰਹੇ। ਨੰਗੇ ਪੈਂਰੀ ਆਉਣ, ਮੰਦਰਾਂ ਦੇ ਟੱਲ ਖੜਕਾਉਣ ਗੁਰਦੁਆਰਿਆਂ ਦੇ ਦਰਸ਼ਨ ਕਰਨ, ਬੈਂਕ ਦੀ ਖਾਲੀ ਕਾਪੀ ਹੱਥ ਫੜਨ ਅਤੇ ਮੁੜ ਮਸ਼ੀਨ ਵਾਂਗੂ, ਏਅਰਪੋਰਟਾਂ ਦੇ ਟਾਇਲਟ, ਮੌਲਾਂ ਦੀਆਂ ਮਸ਼ੀਨਾਂ, ਸਾਫ਼ ਕਰਨ ਜਾਂ ਡਰੈਵਰੀ ਕਰਨ ਆਹ ਆਪਣੇ ''ਨਵੇਂ ਦੇਸ਼'' ਵਿਦੇਸ਼ ਪਰਤ ਜਾਣ।
ਵੇਖੋ ਨਾ ਜੀ, ਪ੍ਰਵਾਸੀਆਂ ਦੀ ਸਮਰੱਥਾ 18, 20 ਘੰਟੇ ਕੰਮ ਕਰਨ ਦੀ, ਦੇਸੀਆਂ ਦੀ ਸਮਰੱਥਾ ਪ੍ਰਵਾਸੀਆਂ ਦੀ ਚੋਵੀਂ ਘੰਟੇ ਜੀਅ ਆਇਆਂ ਤੇ ਸੇਵਾ ਕਰਨ ਦੀ ਤੇ ਉਹਨਾ ਦੀ ਜੇਬਾਂ ਚੋਂ ਬਚੀ-ਖੁਚੀ ਧੇਲੀ ਦੁਆਨੀ ਖਿਸਕਾਉਣ ਦੀ ਤੇ ਮੁੜ ਉਹਨਾ ਦੇ ਹੱਥ ਖਾਲੀ ਬੈਂਕ ਕਾਪੀ ਫੜਾਉਣ ਦੀ। ਸੁਣੋ ਇਸ ਸਬੰਧੀ ਕਵੀਓ ਵਾਚ ''ਆਪੋ-ਆਪਣੀ ਸਮਰੱਥਾ ਦੀ ਗੱਲ ਯਾਰੋ, ਕੋਈ ਦੌੜਦਾ ਤੇ ਕੋਈ ਰੀਂਘਦਾ ਏ''।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵੱਧ ਹੈ। ਪੰਜਾਬ 'ਚ ਲਗਭਗ 14.35 ਲੱਖ ਟਿਊਬਵੈੱਲ ਖੇਤੀ ਲਈ ਅਤੇ 20 ਲੱਖ ਸਬਮਰਸੀਬਲ ਪੰਪ ਸ਼ਹਿਰੀ ਖੇਤਰਾਂ 'ਚ ਪਾਣੀ ਦੀ ਸਪਲਾਈ ਲਈ ਵਰਤੇ ਜਾ ਰਹੇ ਹਨ।
ਮਨੋਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਭਾਰਤ ਵਿੱਚ ਇੱਕ ਲੱਖ ਪਿੱਛੇ ਸਿਰਫ਼ 0.3 ਸਪੈਸ਼ਲਿਸਟ ਹੀ ਹਨ ਜਦ ਕਿ ਅਮਰੀਕਾ ਵਿੱਚ 12.4 ਅਤੇ ਨੀਦਰਲੈਂਡ ਵਿੱਚ 20.1 ਸਪੈਸ਼ਲਿਸਟ ਡਾਕਟਰ ਹਨ।
ਇੱਕ ਵਿਚਾਰ
ਅੱਜ ਦੀ ਨਾ-ਕਾਮਯਾਬੀ ਬਾਰੇ ਨਾ ਸੋਚੋ, ਬਲਕਿ ਉਸ ਸਫਲਤਾ ਦੇ ਬਾਰੇ ਸੋਚੋ ਜੋ ਕੱਲ ਤੁਹਾਨੂੰ ਮਿਲ ਸਕਦੀ ਹੈ।
.................ਹੈਲਰ ਕੇਲਰ
ਗੁਰਮੀਤ ਸਿੰਘ ਪਲਾਹੀ
ਮੋਬ. ਨੰ: 9815802070
ਈ.ਮੇਲ: gurmitpalahi@yahoo.com
ਆਇਲਿਟਸ, ਮਜ਼ਬੂਰੀ-ਬਸ ਪ੍ਰਵਾਸ ਅਤੇ ਪੰਜਾਬ ਦੇ ਨੌਜਵਾਨ - ਗੁਰਮੀਤ ਸਿੰਘ ਪਲਾਹੀ
ਪ੍ਰਵਾਸੀਆਂ ਦੇ ਵਿਦੇਸ਼ ਜਾਣ ਦਾ ਰੁਝਾਨ ਪੰਜਾਬ ਦੇ ਦੁਆਬੇ ਖਿੱਤੇ ਤੱਕ ਸੀਮਿਤ ਨਹੀਂ ਰਿਹਾ, ਹੁਣ ਤਾਂ ਪੂਰਾ ਪੰਜਾਬ ਇਸ ਰੁਝਾਨ ਦੀ ਲਪੇਟ ਵਿੱਚ ਆ ਚੁੱਕਾ ਹੈ। ਸ਼ਹਿਰੀ ਕੀ, ਪੇਂਡੂ ਕੀ, ਉੱਚਿਆਂ ਘਰਾਂ ਵਾਲੇ ਕੀ, ਮੱਧਮ ਵਰਗਾਂ ਵਾਲੇ ਕੀ, ਹੁਣ ਤਾਂ ਸਧਾਰਨ ਕਾਮੇ ਦੇ ਪੁੱਤਰ- ਧੀਆਂ ਵੀ ਅੰਗਰੇਜ਼ੀ ਦਾ ਇਮਤਿਹਾਨ ਆਇਲਿਟਸ ਪਾਸ ਕਰਕੇ ਵਿਦੇਸ਼ਾਂ ਵੱਲ ਉਡਾਰੀ ਮਾਰਨ ਦਾ ਜੁਗਾੜ ਬਣਾ ਰਹੇ ਹਨ। ਕੋਈ ਆਪਣਾ ਬੈਂਕ ਖਾਤਾ ਖਾਲੀ ਕਰ ਰਿਹਾ ਹੈ, ਇਸ ਕੰਮ ਵਾਸਤੇ, ਕੋਈ ਆਪਣਾ ਖੇਤ ਗਿਰਵੀ ਰੱਖ ਰਿਹਾ ਹੈ ਅਤੇ ਸਧਾਰਨ ਬੰਦਾ ਆਪਣਾ ਘਰ ਬੈਂਕ ਕੋਲ ਗਹਿਣੇ ਧਰ ਆਪਣੇ ਵਿਦੇਸ਼ ਜਾਣ ਵਾਲੇ ਮੁੰਡੇ-ਕੁੜੀ ਲਈ ਫੀਸ ਜੁਟਾਉਣ ਦਾ ਜੁਗਾੜ ਕਰ ਰਿਹਾ ਹੈ, ਇਹ ਕਹਿਕੇ ਕਿ ਇੱਕ ਵਾਰੀ ਦੀ ਫ਼ੀਸ ਜੋਗੇ ਪੈਸੇ ਹੋ ਜਾਣ ਭਾਵੇਂ ਭੈਣਾਂ, ਭਰਾਵਾਂ , ਰਿਸ਼ੇਤਾਦਾਰਾਂ ਤੋਂ ਉਧਾਰ ਲੈ ਕੇ, ਬਾਕੀ ਕਾਕਾ/ਕਾਕੀ ਆਪੇ ਜਾਕੇ ''ਵਿਦੇਸ਼ੀ ਦਰਖਤਾਂ'' ਤੋਂ ਤੋੜ ਲੈਣਗੇ। ਹੁਣ ਇਹ ਗੱਲ ਹੈਰਾਨੀ ਵਾਲੀ ਨਹੀਂ ਰਹੀ ਕਿ ਇੱਕ ਸਾਲ ਵਿੱਚ ਸਵਾ ਤੋਂ ਡੇਢ ਲੱਖ ਤੱਕ ਨੌਜਵਾਨ ਆਇਲਿਟਸ ਪਾਸ ਕਰਕੇ ਵਿਦੇਸ਼ੀ ਕਾਲਜਾਂ, ਯੂਨੀਵਰਸਿਟੀਆਂ ਦੀਆਂ ਭਾਰੀ ਭਰਕਮ ਫੀਸਾਂ ਤਾਰਕੇ, ਵੀਜ਼ੇ ਲੈ ਕੇ, ਜ਼ਹਾਜ਼ਾਂ ਦੇ ਹੂਟੇ ਲੈ ਰਹੇ ਹਨ, ਉਥੇ ਵਿਦੇਸ਼ ਜਾਕੇ ਉਹਨਾ ਦਾ ਕੀ ਬਣੇਗਾ, ਇਹ ''ਉਪਰਲੇ'' ਤੇ ਡੋਰ ਛੱਡਕੇ ਤੇ ਇਹ ਕਹਿਕੇ ਕਿ ਜੋ ਹੋਊ ਵੇਖੀ ਜਾਊ।
ਵਿਦੇਸ਼ ਜਾਣ ਦੇ ਇਸ ਰੁਝਾਨ ਦਾ ਕਾਰਨ ਭਾਵੇਂ ਬੇਰੁਜ਼ਗਾਰੀ ਹੋਵੇ ਜਾਂ ਪੰਜਾਬ 'ਚ ਪੱਸਰੇ ਨਸ਼ੇ ਤੇ ਮਾਪਿਆਂ ਦੀ ਆਪਣੀ ਔਲਾਦ ਨੂੰ ਇਹਨਾ ਤੋਂ ਬਚਾਉਣ ਦੀ ਤਰਕੀਬ। ਪਰ ਇਸ ਰੁਝਾਨ ਨੇ ਪੰਜਾਬ ਦੀ ਜੁਆਨੀ ਨੂੰ ਉਹਨਾ ਉਝੜੇ ਰਾਹਾਂ ਤੇ ਪਾ ਦਿੱਤਾ ਹੈ, ਜਿਥੇ ਉਹਨਾ ਨੂੰ ਇਹ ਨਹੀਂ ਪਤਾ ਕਿ ਉਹਨਾ ਦਾ ਭਵਿੱਖ ਕੀ ਹੋਏਗਾ? ਪਰ ਮਾਪੇ ਤੇ ਨੌਜਵਾਨ ਇਹ ਮੰਨਕੇ ਵਿਦੇਸ਼ ਤੁਰਦੇ ਜਾ ਰਹੇ ਹਨ ਕਿ ਪੰਜਾਬ ਦੀ ਭੈੜੀ ਹਾਲਤ ਨਾਲੋਂ ਤਾਂ ਉਹਨਾ ਦਾ ਹਾਲ ਵਿਦੇਸ਼ 'ਚ ਚੰਗਾ ਹੀ ਰਹੇਗਾ!
ਇਸ ਰੁਝਾਨ ਦਾ ਫਾਇਦਾ ਚੁਕਦਿਆਂ ਪੰਜਾਬ 'ਚ ਟਰੈਵਲ ਏਜੰਟਾਂ ਦੀ ਚਾਂਦੀ ਬਣੀ ਹੋਈ ਹੈ। ਆਇਲਿਟਸ ਸੈਂਟਰ ਹਰ ਛੋਟੇ -ਵੱਡੇ ਕਸਬੇ ਅਤੇ ਵੱਡੇ ਸ਼ਹਿਰਾਂ ਵਿੱਚ ਨਿੱਤ ਖੁੱਲ੍ਹਦੇ ਜਾ ਰਹੇ ਹਨ, ਜਿਥੇ ਨੌਜਵਾਨ ਮੁੰਡੇ , ਕੁੜੀਆਂ ਬਾਹਰਵੀਂ ਦੀ ਪੜ੍ਹਾਈ ਤੋਂ ਬਾਅਦ ਪੰਜ ਸਾਢੇ ਪੰਜ, ਛੇ, ਸਾਢੇ ਛੇ, ਸੱਤ, ਬੈਂਡ ਲੈਣ ਲਈ ਤਰਲੋ ਮੱਛੀ ਹੋਏ ਤੁਰੇ ਫਿਰਦੇ ਹਨ ਅਤੇ ਇਹਨਾਂ ਸੈਂਟਰਾਂ ਵਾਲਿਆਂ ਨੂੰ ਹਜ਼ਾਰਾਂ ਰੁਪਏ ਫੀਸਾਂ ਤਾਰ ਰਹੇ ਹਨ, ਜਿਹਨਾ ਉਤੇ ਇਹ ਫੀਸਾਂ ਵੱਧ ਜਾਂ ਘੱਟ ਉਗਰਾਉਣ ਦਾ ਸਰਕਾਰੀ ਕੁੰਡਾ ਵੀ ਕੋਈ ਨਹੀਂ। ਇਹਨਾ ਆਇਲਿਟਸ ਸੈਂਟਰਾਂ ਤੇ ਟਿਊਟਰਾਂ ਦਾ ਰੁਝਾਨ ਤਾਂ ਇਥੋਂ ਤੱਕ ਹੋ ਗਿਆ ਹੈ ਕਿ ਚੰਗੇ ਅੰਗਰੇਜ਼ੀ ਜਾਨਣ ਵਾਲੇ ਟੀਚਰ ਆਪਣੇ ਘਰਾਂ 'ਚ ਹੀ ਇਹਨਾ ''ਜ਼ਰੂਰਤਮੰਦਾਂ'' ਕੋਲੋਂ ਹਜ਼ਾਰਾਂ ਰੁਪਏ ਬਟੋਰ ਰਹੇ ਹਨ। ਇਸ ਤੋਂ ਵੀ ਅੱਗੇ ਇਹ ਲੁੱਟ ਅੰਬੈਸੀਆਂ ਵਲੋਂ ਵੀਜ਼ਾ ਫੀਸਾਂ ਦੇ ਵਾਧੇ ਦੇ ਰੂਪ 'ਚ ਵੇਖੀ ਜਾ ਸਕਦੀ ਹੈ ਅਤੇ ਜ਼ਾਹਲੀ ਵਿਦੇਸ਼ੀ ਕਾਲਜ, ਯੂਨੀਵਰਸਿਟੀਆਂ ਧੜਾ-ਧੜ ਦਾਖ਼ਲੇ ਦੇਕੇ ਇਹਨਾ ਵਿੱਦਿਆਰਥੀਆਂ ਤੋਂ ਡਾਲਰ ਇੱਕਠੇ ਕਰ ਲੈਂਦੀਆਂ ਹਨ, ਭਾਵੇਂ ਕਿ ਇਹਨਾਂ ਦੇ ਜ਼ਾਅਲੀ ਹੋਣ ਦਾ ਖਾਮਿਆਜ਼ਾ ਵਿੱਦਿਆਰਥੀਆਂ ਨੂੰ ਹੀ ਭੁਗਤਣਾ ਪੈਂਦਾ ਹੈ। ਹੈਰਾਨੀ ਵਾਲੀ ਗੱਲ ਤਾਂ ਇਸ ਤੋਂ ਵੀ ਉਪਰ ਹੈ ਕਿ ਪੰਜਾਬ ਦੀ ਸਰਕਾਰ ਜਿਸਦੇ ਜ਼ੁੰਮੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦਾ ਜ਼ੁੰਮਾ ਹੈ, ਉਹ ਇਹਨਾ ਨੌਜਵਾਨਾਂ ਨੂੰ ਆਪਣੇ ਗਲੋਂ ਲਾਹੁਣ ਲਈ ''ਆਇਲਿਟਸ'' ਦੀ ਤਿਆਰੀ ਲਈ ਆਇਲਿਟਸ ਸੇਂਟਰ ਖੋਲ੍ਹਣ ਦੀ ਤਿਆਰੀ ਕਰਦੇ ਦੱਸੇ ਜਾਂਦੇ ਹਨ, ਇਹ ਉਡਦੀਆਂ-ਉਡਦੀਆਂ ਖ਼ਬਰਾਂ ਹਨ।
ਪਰ ਇਸ ਰੁਝਾਨ ਦਾ ਖਾਮਿਆਜ਼ਾ ਸਭ ਤੋਂ ਵੱਧ ਸੂਬੇ ਪੰਜਾਬ ਵਿੱਚ ਖੁਲ੍ਹੇ ਉੱਚ ਸਿੱਖਿਆ ਪ੍ਰਦਾਨ ਕਰਨ ਵਾਲੇ ਕਾਲਜਾਂ ਅਤੇ ਪ੍ਰੋਫੈਸ਼ਨਲ ਕਾਲਜਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਹਨਾ ਦੀਆਂ ਨੀਅਤ ਮਨਜ਼ੂਰਸ਼ੁਦਾ ਸੀਟਾਂ ਵੀ ਪੂਰੀਆਂ ਭਰ ਨਹੀਂ ਹੋ ਰਹੀਆਂ। ਸੂਬੇ ਵਿੱਚ 100 ਇੰਜੀਨੀਰਿੰਗ ਕਾਲਜ ਤੇ ਦੋ ਸਰਕਾਰੀ ਯੂਨੀਵਰਸਿਟੀਆਂ ਹਨ, ਜਿਹਨਾ ਵਿੱਚ 43200 ਸੀਟਾਂ ਮਕੈਨੀਕਲ, ਇਲੈਕਟ੍ਰੀਕਲ, ਸਿਵਲ ਇਲੈਕਟ੍ਰੋਨਿਕਸ, ਕੰਪਿਊਟਰ ਆਦਿ ਬੀ.ਟੈਕ. ਡਿਗਰੀ ਲਈ ਹਨ। ਐਮ.ਬੀ.ਏ. ਦੀਆਂ ਸੀਟਾਂ ਵੱਖਰੀਆਂ ਹਨ। ਇਸ ਦੇ ਨਾਲ ਆਈ.ਆਈ.ਟੀ. ਰੋਪੜ ਅਤੇ ਸੰਤ ਲੌਂਗੇਵਾਲ ਇੰਜੀਨੀਰਿੰਗ ਦੀ ਡੀਮਡ ਯੂਨੀਵਰਸਿਟੀ ਹੈ, ਜੋ ਵੱਖੋ-ਵੱਖਰੇ ਕੋਰਸ ਚਲਾ ਰਹੀ ਹੈ। ਇਹਨਾ ਸਾਰਿਆਂ ਸੰਸਥਾਵਾਂ ਵਿੱਚ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵਲੋਂ ਮਨਜ਼ੂਰ ਸੀਟਾਂ ਹਨ, ਪਰ ਉਹ ਭਰ ਨਹੀਂ ਰਹੀਆਂ। ਇਹਨਾ ਕਾਲਜਾਂ ਵਿੱਚ ਬਹੁਤੇ ਬੰਦ ਹੋਣ ਕਿਨਾਰੇ ਹਨ। ਜਦੋਂ ਇਹ ਇੰਜੀਨੀਰਿੰਗ ਕਾਲਜ ਖੁੱਲ੍ਹੇ ਸਨ, ਉਦੋਂ ਸੂਬੇ ਦੇ ਆਰਟਸ ਕਾਲਜ ਬੰਦ ਹੋਣ ਕਿਨਾਰੇ ਹੋ ਗਏ ਸਨ। ਹੁਣ ਪ੍ਰੋਫੈਸ਼ਨਲ ਕਾਲਜਾਂ, ਡਿਗਰੀ ਆਰਟਸ ਕਾਲਜਾਂ ਅਤੇ ਇਥੋਂ ਤੱਕ ਕਿ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਨੂੰ ਪੜ੍ਹਾਈ ਕਰਾਉਣ ਲਈ ਲੋੜੀਂਦੇ ਵਿਦਿਆਰਥੀ ਨਹੀਂ ਮਿਲ ਰਹੇ, ਸਿੱਟੇ ਵਜੋਂ ਇਹਨਾ ਪ੍ਰਾਈਵੇਟ ਸੰਸਥਾਵਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦਾ ਸੰਕਟ ਖੜਾ ਹੋ ਚੁੱਕਾ ਹੈ। ਉਪਰੋਂ ਇਹਨਾ ਸੰਸਥਾਵਾਂ ਲਈ ਵਿੱਤੀ ਸੰਕਟ ਉਦੋਂ ਹੋਰ ਵੀ ਵੱਡਾ ਦਿਖਾਈ ਦਿੰਦਾ ਹੈ, ਜਦੋਂ ਉਹਨਾ ਨੂੰ ਐਸ ਸੀ, ਐਸ ਟੀ ਵਰਗ ਦੇ ਵਿਦਿਆਰਥੀਆਂ ਨੂੰ ਮੁਫ਼ਤ ਦਾਖ਼ਲਾ ਦੇਣਾ ਪੈਂਦਾ ਹੈ, ਪਰ ਉਹਨਾ ਦੀ ਫੀਸ, ਫੰਡ ਕੇਂਦਰ ਸਰਕਾਰ ਵਲੋਂ ਉਹਾਨ ਨੂੰ ਮੁਹੱਈਆ ਹੀ ਨਹੀਂ ਹੁੰਦੇ ਜਾਂ ਸਮੇਂ ਸਿਰ ਮੁਹੱਈਆ ਨਹੀਂ ਹੁੰਦੇ। ਪਰ ਅਸਲ ਵਿੱਚ ਤਾਂ ਇਹਨਾ ਯੂਨੀਰਵਸਿਟੀਆਂ , ਕਾਲਜਾਂ ਦਾ ਸੰਕਟ, ਦਾਖ਼ਲੇ ਲਈ ਵਿੱਦਿਆਰਥੀਆਂ ਦੀ ਕਮੀ ਹੈ, ਕਿਉਂਕਿ ਪਲੱਸ-ਟੂ ਕਰਨ ਉਪਰੰਤ ਵਿੱਦਿਆਰਥੀ ਵਿਦੇਸ਼ਾਂ ਵੱਲ ਚਾਲੇ ਪਾ ਰਹੇ ਹਨ।
ਇਹ ਤੱਥ ਵੀ ਕੁਝ ਲੁਕਿਆ-ਛੁਪਿਆ ਨਹੀਂ ਕਿ ਪੰਜਾਬ ਦੇ ਆਇਲਿਟਸ ਸੈਂਟਰ ਵੱਡੀ ਕਮਾਈਆਂ ਕਰ ਰਹੇ ਹਨ ਅਤੇ ਇਹਨਾ ਸੈਂਟਰਾਂ ਵਿੱਚ ਹਰ ਸਾਲ ਤਿੰਨ ਤੋਂ ਚਾਰ ਲੱਖ ਵਿੱਦਿਆਰਥੀ ਟਰੇਨਿੰਗ ਪ੍ਰਾਪਤ ਕਰਦੇ ਹਨ। ਕਈ ਵਿੱਦਿਆਰਥੀ ਅੰਗਰੇਜ਼ੀ ਬੋਲਣ ਦੀ ਟ੍ਰੇਨਿੰਗ ਲੈਂਦੇ ਹਨ। ਕਈ ਵਿੱਦਿਆਰਥੀ ਘੱਟ ਬੈਂਡ ਪਰਾਪਤ ਕਰਨ ਕਾਰਨ ਮੁੜ-ਮੁੜ ਕੋਚਿੰਗ ਲੈਣ ਲਈ ਸੈਂਟਰਾਂ ਤੇ ਪੁੱਜਦੇ ਹਨ। ਇਹਨਾ ਵਿੱਦਿਆਰਥੀਆਂ ਵਿੱਚ ਪਿੰਡਾਂ ਦੇ ਉਹਨਾ ਮੁੰਡੇ-ਕੁੜੀਆਂ ਦੀ ਤਾਂ ਕਮੀ ਹੀ ਨਹੀਂ, ਜਿਹੜੇ ਸ਼ਹਿਰਾਂ ਦੇ ਪਬਲਿਕ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਆਮ 'ਚ ਪਹਿਲੀ ਜਮਾਤ ਤੋਂ ਸਿੱਖਿਆ ਪ੍ਰਾਪਤ ਕਰਦੇ ਹਨ, ਪਰ ਹੁਣ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਪੇਂਡੂ ਸ਼ਹਿਰੀ ਵਿੱਦਿਆਰਥੀ ਵੀ ਰੀਸੋ-ਰੀਸੀ ਇਸ ਇਮਤਿਹਾਨ ਵਿੱਚ ਬੈਠਦੇ ਹਨ, ਕਈ ਪਾਸ ਹੁੰਦੇ ਹਨ ਪਰ ਬਹੁਤੇ ਘੱਟ ਬੈਂਡ ਲੈਕੇ ਨਿਰਾਸ਼ਤਾ ਦੇ ਆਲਮ ਵਿੱਚ, ਨਾ ਇਧਰ ਜੋਗੇ ਰਹਿੰਦੇ ਹਨ, ਨਾ ਉਧਰ ਜੋਗੇ।
ਬਿਨ੍ਹਾਂ ਸ਼ੱਕ ਉੱਚ ਸਿੱਖਿਆ ਲਈ ਵਿਦੇਸਾਂ ਨੂੰ ਜਾਣਾ ਮਾੜੀ ਗੱਲ ਨਹੀਂ ਹੈ। ਪਰ ਉੱਚ ਸਿੱਖਿਆ ਦੇ ਨਾਮ ਉਤੇ ਵਿਦੇਸ਼ਾਂ ਵਿੱਚ ਜਾਕੇ ਹੀਲੇ-ਵਸੀਲੇ ਉਥੇ ਹੀ ਟਿੱਕ ਜਾਣਾ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੀ ਜੁਆਨੀ ਦਾ ਪੰਜਾਬ ਵਿੱਚੋਂ ਪ੍ਰਵਾਸ ਪੰਜਾਬ 'ਚ ਸਭਿਆਚਾਰਕ ਸੰਕਟ ਤਾਂ ਪੈਦਾ ਕਰ ਹੀ ਰਿਹਾ ਹੈ, ਪਰ ਨਾਲ ਦੀ ਨਾਲ ਅਰਬਾਂ ਰੁਪਏ ਹਰ ਸਾਲ ਪੰਜਾਬੋਂ ਬਾਹਰ ਵੱਡੀਆਂ ਫੀਸਾਂ ਦੇ ਰੂਪ 'ਚ ਵਿਦੇਸ਼ੀ ਯੂਨੀਵਰਸਿਟੀਆਂ/ ਕਾਲਜਾਂ ਕੋਲ ਜਾ ਰਿਹਾ ਹੈ। ਪੰਜਾਬ ਜਿਹੜਾ ਪਹਿਲਾਂ ਹੀ ਆਰਥਿਕ ਸੰਕਟ 'ਚ ਗ੍ਰਸਿਆ ਪਿਆ ਹੈ, ਇਸਦੀ ਕਿਸਾਨੀ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕੀ ਹੈ, ਉਸ ਉਤੇ ਅਤੇ ਸੂਬੇ ਦੇ ਮੱਧ ਵਰਗ ਪਰਿਵਾਰਾਂ ਉਤੇ ਇਹ ਪਹਾੜ ਜਿੱਡਾ ਆਰਥਿਕ ਨਾ ਸਹਿਣਯੋਗ ਬੋਝ ਪੈਣਾ, ਉਸਨੂੰ ਮਾਨਸਿਕ ਤੌਰ 'ਤੇ ਤੋੜ ਰਿਹਾ ਹੈ। ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਪੰਜਾਬ ਦੇ 90 ਫੀਸਦੀ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ, ਪਰ ਹੁਣ ਤਾਂ ਇਗ ਗੱਲ ਦੁੱਧ ਚਿੱਟੇ ਦਿਨ ਵਾਂਗਰ ਸਾਫ਼ ਹੈ ਕਿ ਹਰ ਪੰਜਾਬੀ ਵੱਡੇ ਕਰਜ਼ੇ ਦੀ ਮਾਰ ਹੇਠ ਫਸ ਚੁੱਕਾ ਹੈ, ਇਹ ਆਸ ਲੈਕੇ ਕਿ ਉਸਦੇ ਬੱਚਿਆਂ ਦਾ ਭਵਿੱਖ ''ਪ੍ਰਵਾਸ ਹੰਢਾਉਣ'' 'ਚ ਹੀ ਹੈ ਅਤੇ ''ਜਬਰੀ ਪ੍ਰਵਾਸ'' ਹੀ ਉਸ ਨੂੰ ਥੋੜ੍ਹੀ ਬਹੁਤੀ ਖੁਸ਼ੀ ਪ੍ਰਦਾਨ ਕਰ ਸਕਦਾ ਹੈ।
ਪੰਜਾਬ ਜਿਹੜਾ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵੱਧ ਕੈਂਸਰ ਦੇ ਮਰੀਜ਼ ਆਪਣੀ ਗੋਦੀ ਲਈ ਬੈਠਾ ਹੈ। ਪੰਜਾਬ ਜਿਹੜਾ ਦੇਸ਼ 'ਚ ਸਭ ਤੋਂ ਵੱਧ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਕੇ ਆਪ ਰੇਗਿਸਤਾਨ ਬਣਨ ਵੱਲ ਪੁਲਾਘਾਂ ਪੁੱਟ ਰਿਹਾ ਹੈ। ਉਹ ਪੰਜਾਬ ਸਭਿਆਚਾਰਕ ਤੇ ਆਰਥਿਕ ਤੌਰ 'ਤੇ ਵੀ ਬੁਰੀ ਤਰ੍ਹਾਂ ਟੁੱਟ ਰਿਹਾ ਹੈ।
ਲੋੜ ਇਸ ਅਣਚਾਹੇ ਪ੍ਰਵਾਸ ਨੂੰ ਰੋਕਣ ਦੀ ਹੈ, ਉਤਸ਼ਾਹਤ ਕਰਨ ਦੀ ਨਹੀਂ। ਪੰਜਾਬ ਸਰਕਾਰ ਆਇਲਿਟਸ ਸੈਂਟਰ ਕੋਚਿੰਗ ਸੈਂਟਰ ਖੋਲ੍ਹਣ ਦੀ ਥਾਂ ਕਾਲਜਾਂ/ ਯੂਨੀਵਰਸਿਟੀਆਂ 'ਚ ਦੇਸ਼ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਬੈਠਣ ਲਈ ਕੋਚਿੰਗ ਸੈਂਟਰ ਖੋਹਲੇ। ਸਰਕਾਰ ਉਹਨਾ ਕਾਲਜਾਂ/ ਯੂਨੀਵਰਸਿਟੀਆਂ 'ਚ ਵੋਕੇਸ਼ਨਲ ਕੋਰਸ ਚਾਲੂ ਕਰੇ ਜਿਥੇ ਇੰਜੀਨਿਰਿੰਗ ਦੀਆਂ ਮਨਜ਼ੂਰਸ਼ੁਦਾ ਸੀਟਾਂ ਪੂਰੀਆਂ ਨਹੀਂ ਹੁੰਦੀਆਂ ਤੇ ਸੂਬੇ ਦੇ ਕਾਰਖਾਨੇਦਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਟੈਕਨੀਸ਼ਨਾਂ ਨੂੰ ਸਿੱਖਿਆ ਦੇਣ ਦਾ ਪ੍ਰਬੰਧ ਕਰੇ ਜਿਹਨਾ ਦੀ ਵੱਡੀ ਘਾਟ ਹੈ। ਸੂਬੇ ਵਲੋਂ ਚਲਾਏ ਜਾ ਰਹੇ ਪੌਲੀਟੈਕਨਿਕਾਂ, ਆਈ ਟੀ ਆਈ ਅਦਾਰਿਆਂ 'ਚ ਮਲਟੀ ਸਕਿੱਲ ਪ੍ਰੈਕਟੀਕਲ ਕੋਰਸ ਚਾਲੂ ਕਰਕੇ, ਇਹਨਾ ਨੌਜਵਾਨਾਂ ਨੂੰ ਸਵੈ-ਰੁਜ਼ਗਾਰਤ ਕਰੇ। ਇਸ ਤੋਂ ਵੀ ਵੱਡੀ ਗੱਲ ਇਹ ਕਿ ਮੁਫ਼ਤ ਅੰਨ ਦਾਣਾ ਦੇਣ ਦੀਆਂ ਸਕੀਮਾਂ ਦੀ ਥਾਂ ਹਰ ਘਰ ਵਿੱਚ ਘੱਟੋ-ਘੱਟ ਇੱਕ ਜੀਅ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕਰੇ ਅਤੇ ਉਹ ਸਾਰੀਆਂ ਸਰਕਾਰੀ ਨੌਕਰੀਆਂ ਭਰੇ, ਜਿਹਨਾ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕ, ਦਫ਼ਤਰਾਂ 'ਚ ਕਲਰਕ, ਕੰਪਿਊਟਰ ਉਪਰੇਟਰ, ਵੱਖੋ-ਵੱਖਰੇ ਮਹਿਕਮਿਆਂ 'ਚ ਟੈਕਨੀਕਲ ਸਟਾਫ ਸ਼ਾਮਲ ਹਨ ਅਤੇ ਜਿਹਨਾ ਦੀਆਂ ਮਨਜ਼ੂਰਸ਼ੁਦਾ ਪੋਸਟਾਂ ਸਾਲਾਂ ਤੋਂ ਭਰਨ ਤੋਂ ਪਈਆਂ ਹਨ। ਤਦੇ ਇਸ ਪ੍ਰਵਾਸ ਨੂੰ ਠੱਲ ਪਏਗੀ, ਅਤੇ ਮਾਪੇ ਸਰਕਾਰ ਉਤੇ ਯਕੀਨ ਕਰਕੇ ਆਪਣੇ ਲਾਡਲਿਆਂ ਨੂੰ ਮਜ਼ਬੂਰੀ-ਬੱਸ ਵਿਦੇਸ਼ਾਂ ਦੇ ਔਝੜੇ ਰਾਹਾਂ ਤੇ ਭੇਜਣ ਲਈ ਮਜ਼ਬੂਰ ਨਹੀਂ ਹੋਣਗੇ।
ਗੁਰਮੀਤ ਸਿੰਘ ਪਲਾਹੀ
ਮੋਬ. ਨੰ: 9815802070
ਈ-ਮੇਲ: gurmitpalahi@yahoo.com
ਪਿੰਡਾਂ ਅਤੇ ਕਿਸਾਨਾਂ ਵਿੱਚੋਂ ਆਪਣਾ ਅਧਾਰ ਗੁਆ ਰਿਹਾ ਅਕਾਲੀ ਦਲ - ਗੁਰਮੀਤ ਸਿੰਘ ਪਲਾਹੀ
ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਸਿਰਫ ਬਾਦਲ ਅਕਾਲੀ ਦਲ ਬਣ ਗਿਆ ਹੈ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਅਤੇ ਇਸ ਅਕਾਲੀ ਦਲ ਵਲੋਂ ਪੰਜਾਬ ਵਿੱਚ ਖੜ੍ਹੇ ਕੀਤੇ ਗਏ ਹੋਰ ਅੱਠ ਉਮੀਦਵਾਰਾਂ ਦੀ ਹਾਰ, ਕੀ ਇਹ ਸਿੱਧ ਨਹੀਂ ਕਰਦੀ ਕਿ ਇਸ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਨੇ ਆਪਣੀ ਜਿੱਤ ਪੱਕੀ ਕਰਨ ਵੱਲ ਤਾਂ ਪੂਰੀ ਤਵੱਜੋ ਦਿੱਤੀ ਸਮੇਤ ਪਰਿਵਾਰ ਦੇ ਵੱਡੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੇ, ਪਰ ਬਾਕੀ ਉਮੀਦਵਾਰਾਂ ਨੂੰ ਆਪੋ-ਆਪਣੇ ਰਹਿਮੋ ਕਰਮ ਉਤੇ ਛੱਡ ਦਿੱਤਾ। ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ (ਆਨੰਦਪੁਰ ਸਾਹਿਬ), ਬੀਬੀ ਜਗੀਰ ਕੌਰ (ਖਡੂਰ ਸਾਹਿਬ), ਚਰਨਜੀਤ ਸਿੰਗ ਅਟਵਾਲ (ਜਲੰਧਰ), ਮਹੇਸ਼ਇੰਦਰ ਸਿੰਘ ਗਰੇਵਾਲ (ਲੁਧਿਆਣਾ), ਦਰਬਾਰਾ ਸਿੰਘ ਗੁਰੂ (ਫਤਿਹਗੜ੍ਹ ਸਾਹਿਬ), ਗੁਲਜਾਰ ਸਿੰਘ ਰਣੀਕੇ (ਫਰੀਦਕੋਟ), ਪਰਮਿੰਦਰ ਸਿੰਘ ਢਂਿਡਸਾ (ਸੰਗਰੂਰ), ਸੁਰਜੀਤ ਸਿੰਘ ਰੱਖੜਾ (ਪਟਿਆਲਾ) ਜੋ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਦੇ ਮੈਂਬਰ ਹਨ, ਚੋਣਾਂ 'ਚ ਕਾਂਗਰਸ ਹੱਥੋਂ ਬੁਰੀ ਤਰ੍ਹਾਂ ਮਾਤ ਖਾ ਗਏ। ਇਥੇ ਹੀ ਬੱਸ ਨਹੀਂ ਕਾਂਗਰਸ ਵਲੋਂ ਅਕਾਲੀ ਦਲ ਦੇ ਪੱਕੇ ਪੁਰਾਣੇ ਪੇਂਡੂ ਵੋਟ ਬੈਂਕ ਵਿੱਚ ਸੰਨ੍ਹ ਲਾ ਲਈ ਗਈ ਅਤੇ ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੇ ਵੱਡੇ ਵੋਟ ਬੈਂਕ ਨੂੰ ਖੋਰਾ ਲੱਗਿਆ। ਉਹ ਪੇਂਡੂ ਅਤੇ ਖਾਸ ਕਰਕੇ ਪੇਂਡੂ ਕਿਸਾਨ ਜਿਹੜੇ ਕਦੇ ਕਾਂਗਰਸ ਤੋਂ ਨੱਕ ਬੁਲ੍ਹ ਵੱਟਦੇ ਸਨ, ਉਹ ਅਕਾਲੀ ਦਲ ਨਾਲ ਕਿਸੇ ਨਾ ਕਿਸੇ ਵਜਹ ਕਾਰਨ ਨਾਰਾਜ਼ ਹੋਕੇ, ਉਸਨੂੰ ਸਬਕ ਸਿਖਾਉਣ ਦੇ ਰਾਹ ਤੁਰ ਪਏ। ਉਹ ਅਕਾਲੀ ਦਲ ਜਿਸ ਦਾ ਮੁੱਖ ਅਧਾਰ ਸਿੱਖ ਅਤੇ ਕਿਸਾਨੀ ਰਿਹਾ ਹੈ, ਉਸਨੇ ਪਹਿਲਾਂ ਵਿਧਾਨ ਸਭਾ ਦੀ 2017 ਚੋਣ ਵੇਲੇ ਅਕਾਲੀ ਦਲ ਨੂੰ ਸਬਕ ਸਿਖਾਇਆ ਅਤੇ ਬਾਵਜੂਦ ਇਸ ਗੱਲ ਦੇ ਕਿ 2019 ਤੱਕ ਕਾਂਗਰਸੀ ਸਰਕਾਰ ਤੋਂ ਕੁਝ ਵੀ ਨਾ ਕਰਨ ਦੀ ਨਰਾਜ਼ਗੀ ਹੋਣ ਦੇ ਵੀ ਅਕਾਲੀ ਦਲ ਨੂੰ ਨਹੀਂ ਸਗੋਂ ਕਾਂਗਰਸ ਨੂੰ ਵੋਟ ਪਾਉਣ ਨੂੰ ਹੀ ਤਰਜ਼ੀਹ ਦਿਤੀ, ਹਾਲਾਂਕਿ ਪੰਜਾਬ ਦੇ ਵੋਟਰਾਂ ਕੋਲ ਦੂਜੀਆਂ ਹੋਰ ਪਾਰਟੀਆਂ- ਬਸਪਾ, ਪੀਡੀਏ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ ਨੂੰ ਵੋਟ ਦੇਣ ਦਾ ਬਦਲ ਵੀ ਸੀ।
ਅਕਾਲੀ ਦਲ ਕਦੇ ਪੰਜਾਬ ਦੇ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਨਣ ਦਾ ਮਾਣ ਪ੍ਰਾਪਤ ਕਰਦਾ ਰਿਹਾ। ਕਾਰਨ ਸੀ ਉਸਦੀ ਮੁੱਦਿਆਂ ਲਈ ਲੜਾਈ। ਪੰਜਾਬ ਦੇ ਪਾਣੀਆਂ ਲਈ ਲੜਾਈ। ਪੰਜਾਬੀ ਬੋਲੀ ਲਈ ਅਤੇ ਪੰਜਾਬੀ ਸੂਬੇ ਲਈ ਸੰਘਰਸ਼। ਐਮਰਜੈਂਸੀ ਦੌਰਾਨ ਲੋਕ ਹੱਕਾਂ ਲਈ ਲੜਾਈ ਕਾਰਨ ਅਕਾਲੀ ਦਲ ਦੇਸ਼ ਭਰ 'ਚ ਚਰਚਿਤ ਹੋਇਆ। ਸਾਲ 1920 'ਚ ਪੰਥਕ ਨੇਤਾਵਾਂ ਵਲੋਂ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸਿਆਸੀ ਧਿਰ ਬਣਿਆ, ਜਿਸਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝੁਬਾਲ ਸਨ, ਪਰ ਮਾਸਟਰ ਤਾਰਾ ਸਿੰਘ ਨੇ ਪੰਥਕ ਸਰਗਰਮੀਆਂ ਨਾਲ ਇਸ ਨੂੰ ਬੁਲੰਦੀਆਂ ਉਤੇ ਪਹੁੰਚਾਇਆ। ਸਾਲ 1937 ਦੀਆਂ ਪ੍ਰੋਵਿੰਸ਼ਿਅਲ ਚੋਣਾਂ 'ਚ ਅਕਾਲੀ ਦਲ ਨੇ 10 ਸੀਟਾਂ ਜਿੱਤੀਆਂ ਅਤੇ ਸਿੰਕਦਰ ਹਿਆਤ ਖਾਨ ਦੀ ਵਜ਼ਾਰਤ ਵੇਲੇ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਈ ਪਰ ਸਾਲ 1946 'ਚ 22 ਸੀਟਾਂ ਜਿੱਤਕੇ ਉਹ ਖਿਜ਼ਾਰ ਹਿਆਤ ਖਾਨ ਵਲੋਂ ਬਣਾਈ ਕੁਲੀਸ਼ਨ ਵਜ਼ਾਰਤ ਦਾ ਹਿੱਸਾ ਬਣਿਆ। ਸਾਲ 1950 'ਚ ਪੰਜਾਬੀ ਸੂਬਾ ਮੂਵਮੈਂਟ ਸ਼ੁਰੂ ਕਰਕੇ, ਪੰਜਾਬੀ ਬੋਲਦੇ ਇਲਾਕਿਆਂ ਲਈ ਵੱਖਰੇ ਸੂਬੇ ਦੀ ਮੰਗ ਕੀਤੀ। ਮੋਰਚਾ ਲਾਇਆ ਅਤੇ 1966 ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਇਸ ਮੋਰਚੇ ਕਾਰਨ ਹੀ ਸੰਭਵ ਹੋ ਸਕੀ। ਸਾਲ 1920 'ਚ ਬਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੇਂ ਸਮੇਂ ਟੁੱਟ ਭੱਜ ਹੋਈ, ਕਈ ਅਕਾਲੀ ਦਲ ਇਸ ਵਿਚੋਂ ਬਾਹਰ ਨਿਕਲੇ ਪਰ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਮੁੱਖ ਰੂਪ ਵਿੱਚ ਪੰਜਾਬ ਦੀ ਸਿਆਸਤ ਵਿੱਚ ਆਪਣੀ ਥਾਂ ਬਣਾ ਸਕਿਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸਦੇ 20 ਪ੍ਰਧਾਨ ਬਣੇ। ਇਨ੍ਹਾਂ ਵਿੱਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਲੋਂਗੇਵਾਲ, ਪ੍ਰਕਾਸ਼ ਸਿੰਘ ਬਾਦਲ ਪ੍ਰਸਿੱਧ ਹਨ ਅਤੇ 21ਵੇਂ ਪ੍ਰਧਾਨ ਵਜੋਂ ਸੁਖਵੀਰ ਸਿੰਘ ਬਾਦਲ ਨੇ ਇਸ ਦੀ ਵਾਂਗ ਡੋਰ ਸੰਭਾਲੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਹੀ ਨਹੀਂ ਨਿਭਾਈ ਸਗੋਂ ਚਾਰ ਵੇਰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਅਕਾਲੀ ਦਲ ਦੇ ਹੋਰ ਮੁੱਖ ਮੰਤਰੀਆਂ ਵਿੱਚ ਗੁਰਨਾਮ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਲ ਹਨ।
ਕਿਉਂਕਿ ਸਿੱਖਾਂ ਦੀ ਆਵਾਜ਼ ਵਜੋਂ ਜਾਣੇ ਜਾਂਦੇ ਅਕਾਲੀ ਦਲ ਦਾ ਮੰਨਣਾ ਹੈ ਕਿ ਰਾਜਨੀਤੀ ਤੇ ਧਰਮ ਇੱਕ ਦੂਸਰੇ ਦੇ ਪੂਰਕ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਲੰਮੇ ਸਮੇਂ ਤੋਂ ਆਪਣੇ ਕੰਟਰੋਲ ਵਿੱਚ ਰੱਖਿਆ ਹੋਇਆ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਬਾਦਲ ਅਕਾਲੀ ਦਲ ਭਾਜਪਾ ਦਾ ਭਾਈਵਾਲ ਹੈ ਅਤੇ ਦੇਸ਼ ਉਤੇ ਰਾਜ ਕਰ ਰਹੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨ ਡੀ ਏ) ਦਾ ਹਿੱਸਾ ਹੈ। ਇਸ ਵੇਲੇ ਇਸ ਅਕਾਲੀ ਦਲ ਦੇ ਦੋ ਲੋਕ ਸਭਾ ਮੈਂਬਰ, ਤਿੰਨ ਰਾਜ ਸਭਾ ਮੈਂਬਰ ਅਤੇ ਪੰਜਾਬ ਅਸੰਬਲੀ ਵਿੱਚ 13 ਮੈਂਬਰ ਹਨ। ਇਹ ਸਥਿਤੀ ਪਾਰਟੀ ਦੀ ਨਿਵਾਣਾਂ ਵੱਲ ਜਾਣ ਦੀ ਨਿਸ਼ਾਨੀ ਹੈ ਕਿ ਲੰਮੇ ਸਮੇਂ ਬਾਅਦ ਜਿਵੇਂ ਕੇਂਦਰ ਵਿੱਚ ਕਾਂਗਰਸ ਦੀ ਅੱਧੋਗਤੀ ਹੋਈ ਤੇ ਉਹ ਪ੍ਰਵਾਨਤ ਵਿਰੋਧੀ ਧਿਰ ਨਹੀਂ ਬਣ ਸਕੀ, ਅਕਾਲੀ ਦਲ ਬਾਦਲ ਵੀ ਪੰਜਾਬ ਵਿੱਚ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਿਆ, ਸਗੋਂ ਤੀਜੇ ਨੰਬਰ 'ਤੇ ਰਿਹਾ ਜਦ ਕਿ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦਾ ਰੁਤਬਾ 20 ਵਿਧਾਇਕੀ ਸੀਟਾਂ ਲੈ ਕੇ ਪ੍ਰਾਪਤ ਕੀਤਾ।
ਆਪਣੇ ਪਿਛਲੇ 10 ਸਾਲ ਦੇ ਸ਼ਾਸ਼ਨ ਕਾਰਜ ਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਲੋਕਾਂ ਵਿੱਚ ਹਰਮਨ ਪਿਆਰੀ ਨਾ ਹੋ ਸਕੀ। ਅਕਾਲੀ ਦਲ ਵਿੱਚ ਸਵਾਰਥੀ ਕਿਸਮ ਦੇ ਲੋਕਾਂ ਦੀ ਆਮਦ ਨੇ ਅਸਲ ਅਕਾਲੀਆਂ ਨੂੰ ਪਿੱਛੇ ਸੁੱਟ ਦਿੱਤਾ ਅਤੇ ਅਕਾਲੀ ਦਲ ਵਿੱਚ ਮਾਫੀਏ, ਢੁੱਠਾਂ ਵਾਲੇ, ਵੱਡੇ ਕਾਰੋਬਾਰੀਏ, ਜ਼ਮੀਨਾਂ ਵੇਚਣ-ਵੱਟਣ ਵਾਲੇ ਅਤੇ ਦਲਾਲ ਕਿਸਮ ਦੇ ਲੋਕਾਂ ਦੀ ਸ਼ਮੂਲੀਅਤ ਨੇ ਅਕਾਲੀ ਦਲ ਦਾ ''ਸਿਰੜੀ ਅਕਾਲੀਆਂ'' ਦੀ ਦਿੱਖ ਵਾਲਾ ਅਕਸ ਖਰਾਬ ਕੀਤਾ। ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਭੁੱਲ ਗਿਆ, ਜਿਹੜੇ ਉਹਦੀ ਰੀੜ੍ਹ ਦੀ ਹੱਡੀ ਸਨ। ਸਿੱਖ ਸਿਆਸਤ ਤੋਂ ਕੰਨੀ ਕਤਰਾ ਰਾਸ਼ਟਰੀ ਪਾਰਟੀ ਦੇ ਸੁਪਨੇ ਸਜੋਣ ਦਾ ਉਸ ਭਰਮ ਪਾਲ ਲਿਆ ਅਤੇ ਪੰਜਾਬੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ, ਯੂ.ਪੀ. 'ਚ ਪੈਰ ਪਸਾਰਨੇ ਆਰੰਭੇ, ਪਰ ਸਹੀ ਨੀਤੀਗਤ ਫੈਸਲੇ ਅਕਾਲੀ ਦਲ ਨਾ ਲੈ ਸਕਿਆ। ਬਾਦਲ ਪਰਿਵਾਰ ਦਾ ਅਕਾਲੀ ਦਲ ਉਤੇ ਗਲਬਾ ਵੀ ਅਕਾਲੀ ਦਲ ਨੂੰ ਡਬੋਣ ਦਾ ਕਾਰਨ ਬਣਿਆ। ਪਰਿਵਾਰ ਨੂੰ ਅੱਗੇ ਲਿਆਉਣ ਦੀ ਮਨਸ਼ਾ ਤਹਿਤ ਹਰਸਿਮਰਤ ਕੌਰ ਬਾਦਲ ਨੂੰ ਤਾਂ ਭਾਜਪਾ ਵਜ਼ਾਰਤ 'ਚ ਬਾਦਲ ਪਰਿਵਾਰ ਨੇ ਦੋ ਵੇਰ ਕੇਂਦਰੀ ਮੰਤਰੀ ਬਣਵਾ ਲਿਆ, ਪਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਗਿਆ। ਇਹੋ ਹਾਲ ਪਾਰਟੀ ਵਿੱਚ ਕੁਝ ਸਮਾਂ ਪਹਿਲਾ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਦਾ ਬਾਦਲ ਪਰਿਵਾਰ ਵਲੋਂ ਕੀਤਾ ਗਿਆ ਸੀ।
ਲਗਾਤਾਰ ਪਰਿਵਾਰਕ ਸਿਆਸਤ ਕਰਦਿਆਂ ਬਾਦਲ ਪਰਿਵਾਰ ਵਲੋਂ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਛੱਡਕੇ ਉਸਦੀ ਥਾਂ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਅੱਗੇ ਲਿਆਂਦਾ ਗਿਆ ਜਿਸਨੇ ਪੂਰੇ ਪੰਜਾਬ ਵਿੱਚ ਇੱਕ ਵੱਖਰੀ ਕਿਸਮ ਦੀ ਸਿਆਸਤ ਦਾ ਮੁੱਢ ਬੰਨ੍ਹਿਆ ਅਤੇ ਯੂਥ ਅਕਾਲੀ ਦਲ ਵਿੱਚ ਇਹੋ ਜਿਹੇ ਨੌਜਵਾਨਾਂ ਦੀ ਜੁੰਡਲੀ ਭਰ ਲਈ ਗਈ, ਜਿਹੜੀ ਲੋਕਾਂ ਦੇ ਮਸਲੇ ਹੱਲ ਕਰਨ ਨਾਲੋਂ ਆਪਣੇ ਹਿੱਤਾਂ ਦੀ ਪੂਰਤੀ ਨੂੰ ਪਹਿਲ ਦੇਣ ਵਾਲੀ ਸੀ। ਸਿੱਟਾ ਅਕਾਲੀ ਦਲ 'ਚ ਕੁਰਬਾਨੀ ਦੇਣ ਵਾਲੇ, ਜੇਲ੍ਹਾਂ ਜਾਣ ਵਾਲੇ, ਮੋਰਚੇ ਲਾਉਣ ਵਾਲੇ, ਲੋਕਾਂ ਦੇ ਹੱਕਾਂ ਲਈ ਪਹਿਰਾ ਦੇਣ ਵਾਲੇ ਮਿਸ਼ਨਰੀ ਵਰਕਰਾਂ ਦੀ ਘਾਟ ਹੋ ਗਈ। ਧੱਕੇ-ਧੌਂਸ ਵਾਲੇ ਲੋਕਾਂ ਨੇ ਪੈਸੇ ਦੇ ਜ਼ੋਰ ਨਾਲ ਅਸਲ ਅਰਥਾਂ 'ਚ ਪਾਰਟੀ ਲਈ ਕੰਮ ਕਰਨ ਵਾਲੇ 'ਜੱਥੇਦਾਰਾਂ' ਨੂੰ ਪਿੱਛੇ ਛੱਡ ਦਿੱਤਾ ਅਤੇ ''ਮਾਡਰਨ'' ਲੋਕਾਂ ਦੀ ਭੀੜ ਅਕਾਲੀ ਦਲ 'ਚ ਵੱਡੀ ਗਿਣਤੀ 'ਚ ਵੱਧ ਗਈ। ਪਾਰਟੀ ਸੰਗਠਨ ਪੂਰੀ ਤਰ੍ਹਾਂ ਟੁੱਟਿਆ ਨਜ਼ਰ ਆਉਣ ਲੱਗਾ। ਪਾਰਟੀ ਦੀਆਂ ਵੱਡੀਆਂ ਰੈਲੀਆਂ, ਭੀੜਾਂ ਅਤੇ ਰੋਡ ਸ਼ੋ ਹੀ ਅਕਾਲੀ ਦਲ ਦਾ ਸੱਭੋ ਕੁਝ ਹੋ ਗਿਆ। ਇਹ ਅਕਾਲੀ ਆਪਣੇ ਅਸਲੀ ਮੁੱਦਿਆਂ ਤੋਂ ਜੀਅ ਚੁਰਾਕੇ ਅਗਲ-ਬਗਲ ਝਾਕਣ ਲੱਗੇ ਅਤੇ ਦਲੀਲਾਂ ਛੱਡਕੇ ਗੈਰ-ਜ਼ਿੰਮੇਵਾਰਾਨਾ ਪਹੁੰਚ ਅਪਨਾਉਣ ਲੱਗੇ। ਪਾਰਟੀ ਵਿੱਚ ਜੁਗਲਬੰਦੀ, ਗੁੱਟਬਾਜੀ, ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਅਤੇ ਇੱਕ ਦੂਜੇ ਨੂੰ ਮਿੱਧਣ ਅਤੇ ਪਰਿਵਾਰਵਾਦ ਦਾ ਬੋਲ ਬਾਲਾ ਹੋ ਗਿਆ। ਅਕਲ ਅਤੇ ਕਰਮ ਦਾ ਆਪਸ ਵਿੱਚ ਵੈਰ ਦਿਸਣ ਲੱਗਾ। ਅਕਾਲੀ ਦਲ ਦੇ ਉਪਰਲੇ ਨੇਤਾਵਾਂ ਦੁਆਲੇ ਇਹੋ ਜਿਹੀ ਚੰਡਾਲ ਚੌਕੜੀ ਜੁੜ ਗਈ, ਜਿਹੜੀ 'ਦਲ' ਨੂੰ ਸਭ ਪਾਸੇ ਹਰਾ ਹਰਾ ਹੋਣ ਦਾ ਸੰਕੇਤ ਦਿੰਦੀ ਰਹੀ। ਆਮ ਲੋਕਾਂ, ਕਿਸਾਨਾਂ, ਸਿੱਖ ਭਾਈਚਾਰੇ ਵਿੱਚ ਵਿਚਰਨ ਦੀ ਥਾਂ ਇਹ ਨਵੇਂ ਬਣੇ ਨੇਤਾ ਲੋਕ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਸਿਮਟ ਗਏ ਅਤੇ ਲੋਕਾਂ ਨਾਲ ਬਣਿਆ ਰਾਬਤਾ ਟੁੱਟ ਗਿਆ। ਅਕਾਲੀ ਦਲ ਨਾਲ ਸਬੰਧਤ ਕਿਸਾਨ ਨੇਤਾ, ਆਪਣੇ ਸਵਾਰਥ ਹਿੱਤ, ਆਪਣੀ ਕੁਰਸੀ ਬਚਾਉਣ ਲਈ ਲੱਗੇ ਰਹੇ ਅਤੇ ਦਸ ਸਾਲ ਉਨ੍ਹਾਂ ਨੇ ਮੰਡੀਆ 'ਚ ਕਿਸਾਨਾਂ ਨਾਲ ਹੋ ਰਹੇ ਵਰਤਾਰੇ, ਫਸਲਾਂ ਦੇ ਮਿਲ ਰਹੇ ਘੱਟ ਮੁੱਲ, ਸ਼ਾਹੂਕਾਰਾਂ, ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਉਨ੍ਹਾਂ ਦੀ ਲੁੱਟ-ਖਸੁੱਟ ਵੱਲ ਰਤਾ ਮਾਸਾ ਤਵੱਜੋ ਨਾ ਦਿੱਤੀ। ਅਕਾਲੀ ਦਲ ਉਤੇ ਕਾਬਜ ਹੋਏ ਪੂੰਜੀ ਪਤੀਆਂ, ਧੰਨ ਕੁਬੇਰਾਂ, ਸਾਬਕਾ ਨੌਕਰਸ਼ਾਹਾਂ ਅਤ ਅਕਾਲੀ ਦਲ 'ਚ ਨੇਤਾ ਬਣਕੇ ਆੜ੍ਹਤ ਅਤੇ ਜ਼ਮੀਨ ਦੀ ਖਰੀਦੋ ਫਰੋਖਤ ਦਾ ਕੰਮ ਕਰਕੇ ਲੋਕਾਂ ਨੂੰ ਲੁੱਟਣ ਵਾਲੇ ਲੋਕਾਂ ਨੇ ਅਕਾਲੀ ਦਲ ਨਾਲੋਂ ਲੋਕਾਂ ਦਾ ਰਾਬਤਾ ਤੋੜਨ ਦਾ ਕੰਮ ਕੀਤਾ। ਇਸਦਾ ਸਿੱਟਾ ਇਹ ਨਿਕਲਿਆ ਕਿ ਪਿੰਡਾਂ ਦੇ ਕਿਸਾਨ ਅਤੇ ਉਹਨਾ ਦੇ ਬੇਟੇ ਜਿਹੜੇ ਕੁਰਬਾਨੀ ਕਰਨ ਵਾਲੇ ਅਕਾਲੀਆਂ ਦੇ ਵਾਰੇ-ਵਾਰੇ ਜਾਂਦੇ ਸਨ ਉਹ ਅਕਾਲੀਆਂ ਨਾਲੋਂ ਲਗਭਗ ਟੁੱਟ ਹੀ ਗਏ। ਕੋਟਕਪੂਰਾ ਅਤੇ ਬਰਗਾੜੀ ਕਾਂਡ ਨੇ ਤਾਂ ਅਕਾਲੀਆਂ ਨਾਲੋਂ ਉਨ੍ਹਾਂ ਸਾਰੇ ਲੋਕਾਂ ਨੂੰ ਤੋੜ ਦਿੱਤਾ ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਸਬੰਧੀ ਵੱਡਾ ਰੋਸ ਸੀ।
ਅਕਾਲੀ ਦਲ ਅੱਜ ਕਟਿਹਰੇ 'ਚ ਹੈ। ਭਾਜਪਾ ਨਾਲ ਉਸਦੀ ਸਾਂਝ ਭਿਆਲੀ ਬਣਾਏ ਰੱਖੇ ਜਾਣ ਸਬੰਧੀ ਸੰਦੇਹ ਬਣਿਆ ਹੋਇਆ ਹੈ। ਭਾਜਪਾ ਜੇਕਰ ਭਵਿੱਖ ਵਿੱਚ ''ਅਕੇਲੇ ਚਲੋ'' ਦੀ ਨੀਤੀ ਉਤੇ ਚੱਲਦਾ ਹੈ ਤਾਂ ਅਕਾਲੀ ਦਲ ਨੇ ਸ਼ਹਿਰਾਂ ਦੀ ਹਿੰਦੂ ਵੋਟ ਨੂੰ ਆਪਣੇ ਨਾਲ ਕਿਵੇਂ ਰੱਖਣਾ ਹੈ? ਅਕਾਲੀ ਦਲ ਜਿਸਦਾ ਅਧਾਰ ਪਿੰਡਾਂ 'ਚ ਗਿਣਿਆ ਜਾਂਦਾ ਰਿਹਾ ਹੈ ਅਤੇ ਹੁਣ ਵੀ ਹੈ, ਉਸਨੂੰ ਕਿਵੇਂ ਸਾਂਭ ਕੇ ਰੱਖਣਾ ਹੈ? ਉਨ੍ਹਾਂ ਲਈ ਇਹ ਵੀ ਸੋਚਣ ਦਾ ਵੇਲਾ ਹੈ ਕਿ ਉਨ੍ਹਾਂ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਪਰਿਵਾਰਕ ਪਾਰਟੀ ਵਜੋਂ ਬਣੇ ਰਹਿਣ ਦੇਣਾ ਹੈ ਜਾਂ ਇਸ ਨੂੰ ਲੋਕਾਂ ਦੀ ਪਾਰਟੀ ਬਣਾਕੇ ਲੋਕ ਭਲਾਈ ਵਾਲੇ ਕੰਮ ਕਰਨ ਵਾਲੀ ਪਾਰਟੀ ਬਨਾਉਣਾ ਹੈ।
ਅਸਲ ਵਿੱਚ ਅਕਾਲੀ ਦਲ ਦੀ ਬੋਹੜ ਵਰਗੀ ਸਿਆਸੀ ਪਾਰਟੀ ਨੂੰ ਅਮਰ ਵੇਲਾਂ ਨੇ ਜਕੜ ਰੱਖਿਆ ਹੈ। ਬੋਹੜ ਦੀ ਇਸ ਮਿੱਠੀ ਛਾਂ ਅਤੇ ਖੁਸ਼ਬੂ ਨੂੰ ਅਮਰਵੇਲ ਆਪਣੀ ਥੋੜ੍ਹ ਚਿਰੀ ਬਨਾਉਟੀ ਤੜਕ-ਭੜਕ ਨਾਲ ਹਰਾ ਹਰਾ ਬਨਾਉਣ ਦੇ ਰਾਹ ਪਈ ਹੋਈ ਹੈ। ਇਹ ਸੋਚਣਾ, ਹੁਣ ਅਕਾਲੀ ਦਲ ਦੇ ਨੇਤਾਵਾਂ ਦੇ ਹੱਥ ਹੈ ਕਿ ਪਾਰਟੀ ਨੂੰ ਜੀਉਂਦਾ ਰੱਖਣਾ ਚਾਹੁੰਦੇ ਹਨ ਤੇ ਲੋਕ ਨੁਮਾਇੰਦਾ ਖੇਤਰੀ ਪਾਰਟੀ ਬਣਾਈ ਰੱਖਣਾ ਚਾਹੁੰਦੇ ਹਨ ਜਾਂ ਇਸਨੂੰ ਸਮੇਂ ਦੇ ਵਹਿਣ 'ਚ ਵਹਿ ਜਾਣ ਦੇਣਾ ਹੈ ਕਿਉਂਕਿ ਦੇਸ਼ ਦੀਆਂ ਘੱਟ ਗਿਣਤੀਆਂ ਉਤੇ ਆਉਣ ਵਾਲਾ ਸਮਾਂ ਵੱਡੇ ਸੰਕਟ ਵਾਲਾ ਹੈ। ਅਕਾਲੀ ਦਲ ਨੇ ਪਿਛਲੇ ਸਮੇਂ 'ਚ ਪੰਜਾਬ ਦੇ ਬੁਧੀਜੀਵੀ ਵਰਗ ਨੂੰ ਆਪਣੇ ਨਾਲੋਂ ਤੋੜ ਲਿਆ ਹੈ, ਉਸਨੂੰ ਕਿਨਾਰੇ ਲਗਾ ਦਿੱਤਾ ਹੈ, ਇਸੇ ਕਰਕੇ ਪਾਰਟੀ ਵਿੱਚ ਕ੍ਰਿਸ਼ਮਈ ਅਗਵਾਈ ਕਰਨ ਵਾਲੇ ਨੇਤਾਵਾਂ ਦਾ ਸੰਕਟ ਪੈਦਾ ਹੋ ਚੁੱਕਾ ਹੈ!
ਸੰਪਰਕ : 9815802070
ਪਿੰਡਾਂ ਅਤੇ ਕਿਸਾਨਾਂ ਵਿੱਚੋਂ ਆਪਣਾ ਅਧਾਰ ਗੁਆ ਰਿਹਾ ਅਕਾਲੀ ਦਲ - ਗੁਰਮੀਤ ਸਿੰਘ ਪਲਾਹੀ
ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਸਿਰਫ ਬਾਦਲ ਅਕਾਲੀ ਦਲ ਬਣ ਗਿਆ ਹੈ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਅਤੇ ਇਸ ਅਕਾਲੀ ਦਲ ਵਲੋਂ ਪੰਜਾਬ ਵਿੱਚ ਖੜੇ ਕੀਤੇ ਗਏ ਹੋਰ ਅੱਠ ਉਮੀਦਵਾਰਾਂ ਦੀ ਹਾਰ, ਕੀ ਇਹ ਸਿੱਧ ਨਹੀਂ ਕਰਦੀ ਕਿ ਇਸ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਨੇ ਆਪਣੀ ਜਿੱਤ ਪੱਕੀ ਕਰਨ ਵੱਲ ਤਾਂ ਪੂਰੀ ਤਵੱਜੋ ਦਿੱਤੀ ਸਮੇਤ ਪਰਿਵਾਰ ਦੇ ਵੱਡੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੇ, ਪਰ ਬਾਕੀ ਉਮੀਦਵਾਰਾਂ ਨੂੰ ਆਪੋ-ਆਪਣੇ ਰਹਿਮੋ ਕਰਮ ਉਤੇ ਛੱਡ ਦਿੱਤਾ। ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ (ਆਨੰਦਪੁਰ ਸਾਹਿਬ), ਬੀਬੀ ਜਗੀਰ ਕੌਰ (ਖਡੂਰ ਸਾਹਿਬ), ਚਰਨਜੀਤ ਸਿੰਗ ਅਟਵਾਲ(ਜਲੰਧਰ), ਮਹੇਸ਼ ਇੰਦਰਸਿੰਘ ਗਰੇਵਾਲ(ਲੁਧਿਆਣਾ), ਦਰਬਾਰਾ ਸਿੰਘ ਗੁਰੂ (ਫਤਿਹਗੜ੍ਹ ਸਾਹਿਬ), ਗੁਲਜਾਰ ਸਿੰਘ ਰਣੀਕੇ (ਫਰੀਦਕੋਟ), ਪਰਮਿੰਦਰ ਸਿੰਘ ਢੀਂਡਸਾ(ਸੰਗਰੂਰ), ਸੁਰਜੀਤ ਸਿੰਘ ਰੱਖੜਾ(ਪਟਿਆਲਾ) ਜੋ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਦੇ ਮੈਂਬਰ ਹਨ, ਚੋਣਾਂ 'ਚ ਕਾਂਗਰਸ ਹੱਥੋਂ ਬੁਰੀ ਤਰ੍ਹਾਂ ਮਾਤ ਖਾ ਗਏ। ਇਥੇ ਹੀ ਬੱਸ ਨਹੀਂ ਕਾਂਗਰਸ ਵਲੋਂ ਅਕਾਲੀ ਦਲ ਦੇ ਪੱਕੇ ਪੁਰਾਣੇ ਪੇਂਡੂ ਵੋਟ ਬੈਂਕ ਵਿੱਚ ਸੰਨ੍ਹ ਲਾ ਲਈ ਗਈ ਅਤੇ ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੇ ਵੱਡੇ ਵੋਟ ਬੈਂਕ ਨੂੰ ਖੋਰਾ ਲੱਗਿਆ। ਉਹ ਪੇਂਡੂ ਅਤੇ ਖਾਸ ਕਰਕੇ ਪੇਂਡੂ ਕਿਸਾਨ ਜਿਹੜੇ ਕਦੇ ਕਾਂਗਰਸ ਤੋਂ ਨੱਕ ਬੁਲ੍ਹ ਵੱਟਦੇ ਸਨ, ਉਹ ਅਕਾਲੀ ਦਲ ਨਾਲ ਕਿਸੇ ਨਾ ਕਿਸੇ ਵਜਹ ਕਾਰਨ ਨਾਰਾਜ਼ ਹੋਕੇ, ਉਸਨੂੰ ਸਬਕ ਸਿਖਾਉਣ ਦੇ ਰਾਹ ਤੁਰ ਪਏ। ਉਹ ਅਕਾਲੀ ਦਲ ਜਿਸ ਦਾ ਮੁੱਖ ਅਧਾਰ ਸਿੱਖ ਅਤੇ ਕਿਸਾਨੀ ਰਿਹਾ ਹੈ, ਉਸਨੇ ਪਹਿਲਾਂ ਵਿਧਾਨ ਸਭਾ ਦੀ 2017 ਚੋਣ ਵੇਲੇ ਅਕਾਲੀ ਦਲ ਨੂੰ ਸਬਕ ਸਿਖਾਇਆ ਅਤੇ ਬਾਵਜੂਦ ਇਸ ਗੱਲ ਦੇ ਕਿ 2019 ਤੱਕ ਕਾਂਗਰਸੀ ਸਰਕਾਰ ਤੋਂ ਕੁਝ ਵੀ ਨਾ ਕਰਨ ਦੀ ਨਰਾਜ਼ਗੀ ਹੋਣ ਦੇ ਵੀ ਅਕਾਲੀ ਦਲ ਨੂੰ ਨਹੀਂ ਸਗੋਂ ਕਾਂਗਰਸ ਨੂੰ ਵੋਟ ਪਾਉਣ ਨੂੰ ਹੀ ਤਰਜ਼ੀਹ ਦਿਤੀ, ਹਾਲਾਂਕਿ ਪੰਜਾਬ ਦੇ ਵੋਟਰਾਂ ਕੋਲ ਦੂਜੀਆਂ ਹੋਰ ਪਾਰਟੀਆਂ- ਬਸਪਾ, ਪੀਡੀਏ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ ਨੂੰ ਵੋਟ ਦੇਣ ਦਾ ਬਦਲ ਵੀ ਸੀ।
ਅਕਾਲੀ ਦਲ ਕਦੇ ਪੰਜਾਬ ਦੇ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਨਣ ਦਾ ਮਾਣ ਪ੍ਰਾਪਤ ਕਰਦਾ ਰਿਹਾ। ਕਾਰਨ ਸੀ ਉਸਦੀ ਮੁੱਦਿਆਂ ਲਈ ਲੜਾਈ। ਪੰਜਾਬ ਦੇ ਪਾਣੀਆਂ ਲਈ ਲੜਾਈ। ਪੰਜਾਬੀ ਬੋਲੀ ਲਈ ਅਤੇ ਪੰਜਾਬੀ ਸੂਬੇ ਲਈ ਸੰਘਰਸ਼। ਐਮਰਜੈਂਸੀ ਦੌਰਾਨ ਲੋਕ ਹੱਕਾਂ ਲਈ ਲੜਾਈ ਕਾਰਨ ਅਕਾਲੀ ਦਲ ਦੇਸ਼ ਭਰ 'ਚ ਚਰਚਿਤ ਹੋਇਆ। ਸਾਲ 1920 'ਚ ਪੰਥਕ ਨੇਤਾਵਾਂ ਵਲੋਂ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸਿਆਸੀ ਧਿਰ ਬਣਿਆ, ਜਿਸਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝੁਬਾਲ ਸਨ, ਪਰ ਮਾਸਟਰ ਤਾਰਾ ਸਿੰਘ ਨੇ ਪੰਥਕ ਸਰਗਰਮੀਆਂ ਨਾਲ ਇਸ ਨੂੰ ਬੁਲੰਦੀਆਂ ਉਤੇ ਪਹੁੰਚਾਇਆ। ਸਾਲ 1937 ਦੀਆਂ ਪ੍ਰੋਵਿੰਸ਼ਿਅਲ ਚੋਣਾਂ 'ਚ ਅਕਾਲੀ ਦਲ ਨੇ 10 ਸੀਟਾਂ ਜਿੱਤੀਆਂ ਅਤੇ ਸਿੰਕਦਰ ਹਿਆਤ ਖਾਨ ਦੀ ਵਜ਼ਾਰਤ ਵੇਲੇ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਈ ਪਰ ਸਾਲ 1946 'ਚ 22 ਸੀਟਾਂ ਜਿੱਤਕੇ ਉਹ ਖਿਜ਼ਾਰ ਹਿਆਤ ਖਾਨ ਵਲੋਂ ਬਣਾਈ ਕੁਲੀਸ਼ਨ ਵਜ਼ਾਰਤ ਦਾ ਹਿੱਸਾ ਬਣਿਆ। ਸਾਲ 1950 'ਚ ਪੰਜਾਬੀ ਸੂਬਾ ਮੂਵਮੈਂਟ ਸ਼ੁਰੂ ਕਰਕੇ, ਪੰਜਾਬੀ ਬੋਲਦੇ ਇਲਾਕਿਆਂ ਲਈ ਵੱਖਰੇ ਸੂਬੇ ਦੀ ਮੰਗ ਕੀਤੀ। ਮੋਰਚਾ ਲਾਇਆ ਅਤੇ 1966 ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਇਸ ਮੋਰਚੇ ਕਾਰਨ ਹੀ ਸੰਭਵ ਹੋ ਸਕੀ। ਸਾਲ 1920 'ਚ ਬਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੇਂ ਸਮੇਂ ਟੁੱਟ ਭੱਜ ਹੋਈ, ਕਈ ਅਕਾਲੀ ਦਲ ਇਸ ਵਿਚੋਂ ਬਾਹਰ ਨਿਕਲੇ ਪਰ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਮੁੱਖ ਰੂਪ ਵਿੱਚ ਪੰਜਾਬ ਦੀ ਸਿਆਸਤ ਵਿੱਚ ਆਪਣੀ ਥਾਂ ਬਣਾ ਸਕਿਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸਦੇ 20 ਪ੍ਰਧਾਨ ਬਣੇ। ਇਹਨਾ ਵਿੱਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ,ਸੰਤ ਹਰਚੰਦ ਸਿੰਘ ਲੋਂਗੇਵਾਲ, ਪ੍ਰਕਾਸ਼ ਸਿੰਘ ਬਾਦਲ ਪ੍ਰਸਿੱਧ ਹਨ ਅਤੇ 21ਵੇਂ ਪ੍ਰਧਾਨ ਵਜੋਂ ਸੁਖਵੀਰ ਸਿੰਘ ਬਾਦਲ ਨੇ ਇਸ ਦੀ ਵਾਂਗ ਡੋਰ ਸੰਭਾਲੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਹੀ ਨਹੀਂ ਨਿਭਾਈ ਸਗੋਂ ਚਾਰ ਵੇਰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਅਕਾਲੀ ਦਲ ਦੇ ਹੋਰ ਮੁੱਖ ਮੰਤਰੀਆਂ ਵਿੱਚ ਗੁਰਨਾਮ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਲ ਹਨ।
ਕਿਉਂਕਿ ਸਿੱਖ ਦੀ ਆਵਾਜ਼ ਵਜੋਂ ਜਾਣੇ ਜਾਂਦੇ ਅਕਾਲੀ ਦਲ ਦਾ ਮੰਨਣਾ ਹੈ ਕਿ ਰਾਜਨੀਤੀ ਤੇ ਧਰਮ ਇੱਕ ਦੂਸਰੇ ਦੇ ਪੂਰਕ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਲੰਮੇ ਸਮੇਂ ਤੋਂ ਆਪਣੇ ਕੰਟਰੋਲ ਵਿੱਚ ਰੱਖਿਆ ਹੋਇਆ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਬਾਦਲ ਅਕਾਲੀ ਦਲ ਭਾਜਪਾ ਦਾ ਭਾਈਵਾਲ ਹੈ ਅਤੇ ਦੇਸ਼ ਉਤੇ ਰਾਜ ਕਰ ਰਹੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨ ਡੀ ਏ) ਦਾ ਹਿੱਸਾ ਹੈ। ਇਸ ਵੇਲੇ ਇਸ ਅਕਾਲੀ ਦਲ ਦੇ ਦੋ ਲੋਕ ਸਭਾ ਮੈਂਬਰ, ਤਿੰਨ ਰਾਜ ਸਭਾ ਮੈਂਬਰ ਅਤੇ ਪੰਜਾਬ ਅਸੰਬਲੀ ਵਿੱਚ 13 ਮੈਂਬਰ ਹਨ। ਇਹ ਸਥਿਤੀ ਪਾਰਟੀ ਦੀ ਨਿਵਾਣਾਂ ਵੱਲ ਜਾਣ ਦੀ ਨਿਸ਼ਾਨੀ ਹੈ ਕਿ ਲੰਮੇ ਸਮੇਂ ਬਾਅਦ ਜਿਵੇਂ ਕੇਂਦਰ ਵਿੱਚ ਕਾਂਗਰਸ ਦੀ ਅੱਧੋਗਤੀ ਹੋਈ ਤੇ ਉਹ ਪ੍ਰਵਾਨਤ ਵਿਰੋਧੀ ਧਿਰ ਨਹੀਂ ਬਣ ਸਕੀ, ਅਕਾਲੀ ਦਲ ਬਾਦਲ ਵੀ ਪੰਜਾਬ ਵਿੱਚ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਿਆ, ਸਗੋਂ ਤੀਜੇ ਨੰਬਰ 'ਤੇ ਰਿਹਾ ਜਦ ਕਿ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦਾ ਰੁਤਬਾ 20 ਵਿਧਾਇਕੀ ਸੀਟਾਂ ਲੈ ਕੇ ਪ੍ਰਾਪਤ ਕੀਤਾ।
ਆਪਣੇ ਪਿਛਲੇ 10 ਸਾਲ ਦੇ ਸ਼ਾਸ਼ਨ ਕਾਰਜ ਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਲੋਕਾਂ ਵਿੱਚ ਹਰਮਨ ਪਿਆਰੀ ਨਾ ਹੋ ਸਕੀ। ਅਕਾਲੀ ਦਲ ਵਿੱਚ ਸਵਾਰਥੀ ਕਿਸਮ ਦੇ ਲੋਕਾਂ ਦੀ ਆਮਦ ਨੇ ਅਸਲ ਅਕਾਲੀਆਂ ਨੂੰ ਪਿੱਛੇ ਸੁੱਟ ਦਿੱਤਾ ਅਤੇ ਅਕਾਲੀ ਦਲ ਵਿੱਚ ਮਾਫੀਏ, ਢੁੱਠਾਂ ਵਾਲੇ, ਵੱਡੇ ਕਾਰੋਬਾਰੀਏ, ਜ਼ਮੀਨਾਂ ਵੇਚਣ-ਵੱਟਣ ਵਾਲੇ ਅਤੇ ਦਲਾਲ ਕਿਸਮ ਦੇ ਲੋਕਾਂ ਦੀ ਸ਼ਮੂਲੀਅਤ ਨੇ ਅਕਾਲੀ ਦਲ ਦਾ ''ਸਿਰੜੀ ਅਕਾਲੀਆਂ'' ਦੀ ਦਿੱਖ ਵਾਲਾ ਅਕਸ ਖਰਾਬ ਕੀਤਾ। ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਭੁੱਲ ਗਿਆ, ਜਿਹੜੇ ਉਹਦੀ ਰੀੜ੍ਹ ਦੀ ਹੱਡੀ ਸਨ। ਸਿੱਖ ਸਿਆਸਤ ਤੋਂ ਕੰਨੀ ਕਤਰਾ ਰਾਸ਼ਟਰੀ ਪਾਰਟੀ ਦੇ ਸੁਪਨੇ ਸਜੋਣ ਦਾ ਉਸ ਭਰਮ ਪਾਲ ਲਿਆ ਅਤੇ ਪੰਜਾਬੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ, ਯੂ.ਪੀ. 'ਚ ਪੈਰ ਪਸਾਰਨੇ ਆਰੰਭੇ, ਪਰ ਸਹੀ ਨੀਤੀਗਤ ਫੈਸਲੇ ਅਕਾਲੀ ਦਲ ਨਾ ਲੈ ਸਕਿਆ। ਬਾਦਲ ਪਰਿਵਾਰ ਦਾ ਅਕਾਲੀ ਦਲ ਉਤੇ ਗਲਬਾ ਵੀ ਅਕਾਲੀ ਦਲ ਨੂੰ ਡਬੋਣ ਦਾ ਕਾਰਨ ਬਣਿਆ। ਪਰਿਵਾਰ ਨੂੰ ਅੱਗੇ ਲਿਆਉਣ ਦੀ ਮਨਸ਼ਾ ਤਹਿਤ ਹਰਸਿਮਰਤ ਕੌਰ ਬਾਦਲ ਨੂੰ ਤਾਂ ਭਾਜਪਾ ਵਜ਼ਾਰਤ 'ਚ ਬਾਦਲ ਪਰਿਵਾਰ ਨੇ ਦੋ ਵੇਰ ਕੇਂਦਰੀ ਮੰਤਰੀ ਬਣਵਾ ਲਿਆ, ਪਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਗਿਆ। ਇਹੋ ਹਾਲ ਪਾਰਟੀ ਵਿੱਚ ਕੁਝ ਸਮਾਂ ਪਹਿਲਾ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਦਾ ਬਾਦਲ ਪਰਿਵਾਰ ਵਲੋਂ ਕੀਤਾ ਗਿਆ ਸੀ।
ਲਗਾਤਾਰ ਪਰਿਵਾਰਕ ਸਿਆਸਤ ਕਰਦਿਆਂ ਬਾਦਲ ਪਰਿਵਾਰ ਵਲੋਂ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਛੱਡਕੇ ਉਸਦੀ ਥਾਂ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਅੱਗੇ ਲਿਆਂਦਾ ਗਿਆ ਜਿਸਨੇ ਪੂਰੇ ਪੰਜਾਬ ਵਿੱਚ ਇੱਕ ਵੱਖਰੀ ਕਿਸਮ ਦੀ ਸਿਆਸਤ ਦਾ ਮੁੱਢ ਬੰਨ੍ਹਿਆ ਅਤੇ ਯੂਥ ਅਕਾਲੀ ਦਲ ਵਿੱਚ ਇਹੋ ਜਿਹੇ ਨੌਜਵਾਨਾਂ ਦੀ ਜੁੰਡਲੀ ਭਰ ਲਈ ਗਈ, ਜਿਹੜੀ ਲੋਕਾਂ ਦੇ ਮਸਲੇ ਹੱਲ ਕਰਨ ਨਾਲੋਂ ਆਪਣੇ ਹਿੱਤਾਂ ਦੀ ਪੂਰਤੀ ਨੂੰ ਪਹਿਲ ਦੇਣ ਵਾਲੀ ਸੀ। ਸਿੱਟਾ ਅਕਾਲੀ ਦਲ 'ਚ ਕੁਰਬਾਨੀ ਦੇਣ ਵਾਲੇ, ਜੇਲ੍ਹਾਂ ਜਾਣ ਵਾਲੇ, ਮੋਰਚੇ ਲਾਉਣ ਵਾਲੇ, ਲੋਕਾਂ ਦੇ ਹੱਕਾਂ ਲਈ ਪਹਿਰਾ ਦੇਣ ਵਾਲੇ ਮਿਸ਼ਨਰੀ ਵਰਕਰਾਂ ਦੀ ਘਾਟ ਹੋ ਗਈ। ਧੱਕੇ-ਧੌਂਸ ਵਾਲੇ ਲੋਕਾਂ ਨੇ ਪੈਸੇ ਦੇ ਜ਼ੋਰ ਨਾਲ ਅਸਲ ਅਰਥਾਂ 'ਚ ਪਾਰਟੀ ਲਈ ਕੰਮ ਕਰਨ ਵਾਲੇ 'ਜੱਥੇਦਾਰਾਂ' ਨੂੰ ਪਿੱਛੇ ਛੱਡ ਦਿੱਤਾ ਅਤੇ ''ਮਾਡਰਨ'' ਲੋਕਾਂ ਦੀ ਭੀੜ ਅਕਾਲੀ ਦਲ 'ਚ ਵੱਡੀ ਗਿਣਤੀ 'ਚ ਵੱਧ ਗਈ। ਪਾਰਟੀ ਸੰਗਠਨ ਪੂਰੀ ਤਰ੍ਹਾਂ ਟੁੱਟਿਆ ਨਜ਼ਰ ਆਉਣ ਲੱਗਾ। ਪਾਰਟੀ ਦੀਆਂ ਵੱਡੀਆਂ ਰੈਲੀਆਂ, ਭੀੜਾਂ ਅਤੇ ਰੋਡ ਸ਼ੋ ਹੀ ਅਕਾਲੀ ਦਲ ਦਾ ਸੱਭੋ ਕੁਝ ਹੋ ਗਿਆ। ਇਹ ਅਕਾਲੀ ਆਪਣੇ ਅਸਲੀ ਮੁੱਦਿਆਂ ਤੋਂ ਜੀਅ ਚੁਰਾਕੇ ਅਗਲ-ਬਗਲ ਝਾਕਣ ਲੱਗੇ ਅਤੇ ਦਲੀਲਾਂ ਛੱਡਕੇ ਗੈਰ-ਜ਼ਿੰਮੇਵਾਰਾਨਾ ਪਹੁੰਚ ਅਪਨਾਉਣ ਲੱਗੇ। ਪਾਰਟੀ ਵਿੱਚ ਜੁਗਲਬੰਦੀ, ਗੁੱਟਬਾਜੀ, ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਅਤੇ ਇੱਕ ਦੂਜੇ ਨੂੰ ਮਿੱਧਣ ਅਤੇ ਪਰਿਵਾਰਵਾਦ ਦਾ ਬੋਲ ਬਾਲਾ ਹੋ ਗਿਆ। ਅਕਲ ਅਤੇ ਕਰਮ ਦਾ ਆਪਸ ਵਿੱਚ ਵੈਰ ਦਿਸਣ ਲੱਗਾ। ਅਕਾਲੀ ਦਲ ਦੇ ਉਪਰਲੇ ਨੇਤਾਵਾਂ ਦੁਆਲੇ ਇਹੋ ਜਿਹੀ ਚੰਡਾਲ ਚੌਕੜੀ ਜੁੜ ਗਈ, ਜਿਹੜੀ 'ਦਲ' ਨੂੰ ਸਭ ਪਾਸੇ ਹਰਾ ਹਰਾ ਹੋਣ ਦਾ ਸੰਕੇਤ ਦਿੰਦੀ ਰਹੀ। ਆਮ ਲੋਕਾਂ,ਕਿਸਾਨਾਂ, ਸਿੱਖ ਭਾਈਚਾਰੇ ਵਿੱਚ ਵਿਚਰਨ ਦੀ ਥਾਂ ਇਹ ਨਵੇਂ ਬਣੇ ਨੇਤਾ ਲੋਕ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਸਿਮਟ ਗਏ ਅਤੇ ਲੋਕਾਂ ਨਾਲ ਬਣਿਆ ਰਾਬਤਾ ਟੁੱਟ ਗਿਆ। ਅਕਾਲੀ ਦਲ ਨਾਲ ਸਬੰਧਤ ਕਿਸਾਨ ਨੇਤਾ, ਆਪਣੇ ਸਵਾਰਥ ਹਿੱਤ, ਆਪਣੀ ਕੁਰਸੀ ਬਚਾਉਣ ਲਈ ਲੱਗੇ ਰਹੇ ਅਤੇ ਦਸ ਸਾਲ ਉਹਨਾ ਨੇ ਮੰਡੀਆ 'ਚ ਕਿਸਾਨਾਂ ਨਾਲ ਹੋ ਰਹੇ ਵਰਤਾਰੇ, ਫਸਲਾਂ ਦੇ ਮਿਲ ਰਹੇ ਘੱਟ ਮੁੱਲ, ਸ਼ਾਹੂਕਾਰਾਂ, ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਉਹਨਾ ਦੀ ਲੁੱਟ-ਖਸੁੱਟ ਵੱਲ ਰਤਾ ਮਾਸਾ ਤਵੱਜੋ ਨਾ ਦਿੱਤੀ। ਅਕਾਲੀ ਦਲ ਉਤੇ ਕਾਬਜ ਹੋਏ ਪੂੰਜੀ ਪਤੀਆਂ, ਧੰਨ ਕੁਬੇਰਾਂ, ਸਾਬਕਾ ਨੌਕਰਸ਼ਾਹਾਂ ਅਤ ਅਕਾਲੀ ਦਲ 'ਚ ਨੇਤਾ ਬਣਕੇ ਆੜ੍ਹਤ ਅਤੇ ਜ਼ਮੀਨ ਦੀ ਖਰੀਦੋ ਫਰੋਖਤ ਦਾ ਕੰਮ ਕਰਕੇ ਲੋਕਾਂ ਨੂੰ ਲੁੱਟਣ ਵਾਲੇ ਲੋਕਾਂ ਨੇ ਅਕਾਲੀ ਦਲ ਨਾਲੋਂ ਲੋਕਾਂ ਦਾ ਰਾਬਤਾ ਤੋੜਨ ਦਾ ਕੰਮ ਕੀਤਾ। ਇਸਦਾ ਸਿੱਟਾ ਇਹ ਨਿਕਲਿਆ ਕਿ ਪਿੰਡਾਂ ਦੇ ਕਿਸਾਨ ਅਤੇ ਉਹਨਾ ਦੇ ਬੇਟੇ ਜਿਹੜੇ ਕੁਰਬਾਨੀ ਕਰਨ ਵਾਲੇ ਅਕਾਲੀਆਂ ਦੇ ਵਾਰੇ-ਵਾਰੇ ਜਾਂਦੇ ਸਨ ਉਹ ਅਕਾਲੀਆਂ ਨਾਲੋਂ ਲਗਭਗ ਟੁੱਟ ਹੀ ਗਏ। ਕੋਟਕਪੂਰਾ ਅਤੇ ਬਰਗਾੜੀ ਕਾਂਡ ਨੇ ਤਾਂ ਅਕਾਲੀਆਂ ਨਾਲੋਂ ਉਹਨਾ ਸਾਰੇ ਲੋਕਾਂ ਨੂੰ ਤੋੜ ਦਿੱਤਾ ਜਿਹਨਾ ਦੇ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਸਬੰਧੀ ਵੱਡਾ ਰੋਸ ਸੀ।
ਅਕਾਲੀ ਦਲ ਅੱਜ ਕਟਿਹਰੇ 'ਚ ਹੈ। ਭਾਜਪਾ ਨਾਲ ਉਸਦੀ ਸਾਂਝ ਭਿਆਲੀ ਬਣਾਏ ਰੱਖੇ ਜਾਣ ਸਬੰਧੀ ਸੰਦੇਹ ਬਣਿਆ ਹੋਇਆ ਹੈ। ਭਾਜਪਾ ਜੇਕਰ ਭਵਿੱਖ ਵਿੱਚ ''ਅਕੇਲੇ ਚਲੋ'' ਦੀ ਨੀਤੀ ਉਤੇ ਚੱਲਦਾ ਹੈ ਤਾਂ ਅਕਾਲੀ ਦਲ ਨੇ ਸ਼ਹਿਰਾਂ ਦੀ ਹਿੰਦੂ ਵੋਟ ਨੂੰ ਆਪਣੇ ਨਾਲ ਕਿਵੇਂ ਰੱਖਣਾ ਹੈ? ਅਕਾਲੀ ਦਲ ਜਿਸਦਾ ਅਧਾਰ ਪਿੰਡਾਂ 'ਚ ਗਿਣਿਆ ਜਾਂਦਾ ਰਿਹਾ ਹੈ ਅਤੇ ਹੁਣ ਵੀ ਹੈ, ਉਸਨੂੰ ਕਿਵੇਂ ਸਾਂਭ ਕੇ ਰੱਖਣਾ ਹੈ? ਉਹਨਾ ਲਈ ਇਹ ਵੀ ਸੋਚਣ ਦਾ ਵੇਲਾ ਹੈ ਕਿ ਉਹਨਾ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਪਰਿਵਾਰਕ ਪਾਰਟੀ ਵਜੋਂ ਬਣੇ ਰਹਿਣ ਦੇਣਾ ਹੈ ਜਾਂ ਇਸ ਨੂੰ ਲੋਕਾਂ ਦੀ ਪਾਰਟੀ ਬਣਾਕੇ ਲੋਕ ਭਲਾਈ ਵਾਲੇ ਕੰਮ ਕਰਨ ਵਾਲੀ ਪਾਰਟੀ ਬਨਾਉਣਾ ਹੈ।
ਅਸਲ ਵਿੱਚ ਅਕਾਲੀ ਦਲ ਦੀ ਬੋਹੜ ਵਰਗੀ ਸਿਆਸੀ ਪਾਰਟੀ ਨੂੰ ਅਮਰ ਵੇਲਾਂ ਨੇ ਜਕੜ ਰੱਖਿਆ ਹੈ। ਬੋਹੜ ਦੀ ਇਸ ਮਿੱਠੀ ਛਾਂ ਅਤੇ ਖੁਸ਼ਬੂ ਨੂੰ ਅਮਰਵੇਲ ਆਪਣੀ ਥੋੜ੍ਹ ਚਿਰੀ ਬਨਾਉਟੀ ਤੜਕ-ਭੜਕ ਨਾਲ ਹਰਾ ਹਰਾ ਬਨਾਉਣ ਦੇ ਰਾਹ ਪਈ ਹੋਈ ਹੈ। ਇਹ ਸੋਚਣਾ, ਹੁਣ ਅਕਾਲੀ ਦਲ ਦੇ ਨੇਤਾਵਾਂ ਦੇ ਹੱਥ ਹੈ ਕਿ ਪਾਰਟੀ ਨੂੰ ਜੀਉਂਦਾ ਰੱਖਣਾ ਚਾਹੁੰਦੇ ਹਨ ਤੇ ਲੋਕ ਨੁਮਾਇੰਦਾ ਖੇਤਰੀ ਪਾਰਟੀ ਬਣਾਈ ਰੱਖਣਾ ਚਾਹੁੰਦੇ ਹਨ ਜਾਂ ਇਸਨੂੰ ਸਮੇਂ ਦੇ ਵਹਿਣ 'ਚ ਵਹਿ ਜਾਣ ਦੇਣਾ ਹੈ ਕਿਉਂਕਿ ਦੇਸ਼ ਦੀਆਂ ਘੱਟ ਗਿਣਤੀਆਂ ਉਤੇ ਆਉਣ ਵਾਲਾ ਸਮਾਂ ਵੱਡੇ ਸੰਕਟ ਵਾਲਾ ਹੈ। ਅਕਾਲੀ ਦਲ ਨੇ ਪਿਛਲੇ ਸਮੇਂ 'ਚ ਪੰਜਾਬ ਦੇ ਬੁਧੀਜੀਵੀ ਵਰਗ ਨੂੰ ਆਪਣੇ ਨਾਲੋਂ ਤੋੜ ਲਿਆ ਹੈ, ਉਸਨੂੰ ਕਿਨਾਰੇ ਲਗਾ ਦਿੱਤਾ ਹੈ, ਇਸੇ ਕਰਕੇ ਪਾਰਟੀ ਵਿੱਚ ਕ੍ਰਿਸ਼ਮਈ ਅਗਵਾਈ ਕਰਨ ਵਾਲੇ ਨੇਤਾਵਾਂ ਦਾ ਸੰਕਟ ਪੈਦਾ ਹੋ ਚੁੱਕਾ ਹੈ!
ਗੁਰਮੀਤ ਸਿੰਘ ਪਲਾਹੀ
9815802070
ਪਰਵਾਸੀ ਪੰਜਾਬੀ,ਬੇਵਿਸ਼ਵਾਸੀ ਅਤੇ ਸਰਕਾਰੀ ਪਹਿਲਕਦਮੀ - ਗੁਰਮੀਤ ਸਿੰਘ ਪਲਾਹੀ
ਪ੍ਰਵਾਸ ਹੰਢਾ ਰਹੇ ਪੰਜਾਬੀਆਂ ਨੇ ਆਪਣੇ ਪਿਛਲੇ ਪਿੰਡਾਂ, ਸ਼ਹਿਰਾਂ 'ਚ ਵਸਦੇ ਪੰਜਾਬੀਆਂ ਦੇ ਭਲੇ ਹਿੱਤ ਸਮੇਂ-ਸਮੇਂ 'ਤੇ ਬਹੁਤ ਸਾਰੇ ਭਲਾਈ ਦੇ ਕਾਰਜ ਆਰੰਭੇ ਅਤੇ ਬਹੁਤੀ ਵੇਰ ਸਰਕਾਰਾਂ ਦੀ ਸਹਾਇਤਾ ਤੋਂ ਬਿਨ੍ਹਾਂ ਇਹੋ ਜਿਹੇ ਕਾਰਜ ਕੀਤੇ ਜਿਹਨਾ ਦੀ ਮਿਸਾਲ ਦਿੱਤਿਆਂ ਹੀ ਬਣਦੀ ਹੈ। ਪਿੰਡਾਂ 'ਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਦੀ ਉਸਾਰੀ ਉਹਨਾ ਵਿਚੋਂ ਇਹੋ ਜਿਹਾ ਕਾਰਜ ਹੈ, ਜਿਸਨੂੰ ਸਰਕਾਰ ਪਿੰਡਾਂ 'ਚ ਲਾਗੂ ਨਹੀਂ ਸਨ ਕਰਨਾ ਚਾਹੁੰਦੀ ਪਰ ਪ੍ਰਵਾਸੀ ਪੰਜਾਬੀਆਂ ਨੇ ਪਹਿਲੋ-ਪਹਿਲ ਇਹ ਬੀੜਾ ਚੁੱਕਿਆ ਅਤੇ ਪੰਜਾਬ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਇਸ ਕਾਰਜ ਲਈ ਮੈਚਿੰਗ ਗ੍ਰਾਂਟ ਦੇਵੇ, ਜਿਹੜੀ ਕਿ ਬਾਅਦ ਵਿੱਚ ਵੀ ਪੰਜਾਬ ਵਿੱਚ ਲੰਮਾ ਸਮਾਂ ਚਲਦੀ ਰਹੀ। ਪ੍ਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ ਕਈ ਪਿੰਡਾਂ 'ਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਹੀ ਚਾਲੂ ਨਾ ਹੋਏ, ਸਗੋਂ ਖੇਡ ਸਟੇਡੀਅਮ, ਕੰਕਰੀਟ ਬਲਾਕ ਲਗਾਉਣ, ਇਮਾਰਤਾਂ ਦੀ ਉਸਾਰੀ ਦੇ ਨਾਲ-ਨਾਲ ਪਿੰਡਾਂ 'ਚ ਹਸਪਤਾਲ, ਡਿਸਪੈਂਸਰੀਆਂ ਵੀ ਖੋਲ੍ਹੀਆਂ ਜਿਥੇ ਬਹੁਤੀਆਂ ਹਾਲਤਾਂ 'ਚ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਰਹੀਆਂ ਜਾਂ ਹੁਣ ਵੀ ਰਿਆਇਤੀ ਦਰਾਂ ਤੇ ਦਿੱਤੀਆਂ ਜਾ ਰਹੀਆਂ ਹਨ। ਪਿੰਡਾਂ 'ਚ ਪ੍ਰਵਾਸੀ ਵੀਰਾਂ ਵਲੋਂ ਟੂਰਨਾਮੈਂਟ ਕਰਾਉਣ, ਧਾਰਮਿਕ ਸਥਾਨਾਂ ਦੀ ਉਸਾਰੀ ਅਤੇ ਸਿਲਾਈ ਸੈਂਟਰ ਖੋਹਲਕੇ ਲੜਕੀਆਂ ਨੂੰ ਟਰੇਨਿੰਗ ਦੇਕੇ ਸਿਲਾਈ ਮਸ਼ੀਨਾਂ ਦੇਣੀਆਂ ਅਤੇ ਕਈ ਥਾਵਾਂ ਤੇ ਲੋੜਵੰਦ ਬਜ਼ੁਰਗਾਂ ਅਤੇ ਲੋੜਵੰਦ ਔਰਤਾਂ ਨੂੰ ਪੈਨਸ਼ਨਾਂ ਆਦਿ ਦੇਣੀਆਂ ਜਿਹੇ ਕੰਮ ਵੀ ਕੀਤੇ ਗਏ। ਪ੍ਰਵਾਸੀ ਵੀਰਾਂ ਦੇ ਮਨ ਦੀ ਭਾਵਨਾ ਤਾਂ ਮੁੱਖ ਰੂਪ ਵਿੱਚ ਇਹ ਸੀ ਕਿ ਉਹਨਾ ਬਾਹਰਲੇ ਮੁਲਕਾਂ 'ਚ ਜਾ ਕੇ ਆਪਣੀ ਜ਼ਿੰਦਗੀ ਵਸਰ ਕਰਨ ਲਈ ਜੋ ਸੁੱਖ ਸਹੂਲਤਾਂ ਮਾਣੀਆਂ ਹਨ, ਜਾਂ ਮਾਣ ਰਹੇ ਹਨ, ਉਹੋ ਜਿਹੀਆਂ ਸਹੂਲਤਾਂ ਉਹ ਆਪਣੇ ਪੰਜਾਬ ਵਿੱਚ ਵੀ ਪਿੱਛੇ ਰਹਿ ਰਹੇ ਲੋਕਾਂ ਨੂੰ ਦੇਣ। ਇਸੇ ਮੰਤਵ ਨਾਲ ਉਹਨਾ ਵਿੱਚੋਂ ਬਹੁਤੇ ਲੋਕਾਂ ਨੇ ਆਪਣੀ ਕ੍ਰਿਤ ਕਮਾਈ 'ਚੋਂ ਹਿੱਸਾ ਕਢਦਿਆਂ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ।
ਪ੍ਰਵਾਸ ਹਢਾਉਂਦਿਆਂ ਪ੍ਰਵਾਸੀ ਪੰਜਾਬੀਆਂ ਨੇ ਵੱਡਾ ਸੰਘਰਸ਼ ਕੀਤਾ, ਕਿਉਂਕਿ ਉਹਨਾ ਨੂੰ ਮਿਹਨਤ ਕਰਨ ਦੇ ਮੌਕੇ ਮਿਲੇ ਅਤੇ ਮਿਹਨਤ ਦਾ ਫਲ ਵੀ ਮਿਲਿਆ। ਸਿੱਟੇ ਵਜੋਂ ਦਹਾਕਿਆਂ ਦੀ ਮੁਸ਼ੱਕਤ ਸਦਕਾ ਉਹਨਾ ਵਿੱਚੋਂ ਕੁਝ ਇੱਕ ਨੇ ਆਪੋ-ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਵਿਦੇਸ਼ਾਂ ਦੀ ਧਰਤੀ 'ਤੇ ਵੱਡੀਆਂ ਜਾਇਦਾਦਾਂ, ਫਾਰਮ ਹਾਊਸ, ਫੈਕਟਰੀਆਂ, ਪੈਟਰੋਲ ਪੰਪ ਆਦਿ ਸਥਾਪਤ ਕੀਤੇ ਅਤੇ ਮਿਹਨਤ ਕਰਦਿਆਂ ਡਾਕਟਰੀ, ਇੰਜਨੀਅਰੀ, ਸਿਆਸਤ, ਪੱਤਰਕਾਰੀ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰੀਆਂ। ਬਰਤਾਨੀਆ, ਕੈਨੇਡਾ 'ਚ ਤਾਂ ਪ੍ਰਵਾਸੀ ਪੰਜਾਬੀਆਂ ਨੇ ਵੱਡੇ-ਵੱਡੇ ਪ੍ਰਾਜੈਕਟ ਛੋਹੇ, ਉਹਨਾ 'ਤੇ ਕੰਮ ਕੀਤਾ, ਸਰਕਾਰੇ-ਦਰਬਾਰੇ ਨਾਮਣਾ ਖੱਟਿਆ। ਸਰਕਾਰਾਂ 'ਚ ਉੱਚ ਅਹੁਦਿਆਂ ਉਤੇ ਬੈਠੇ। ਪ੍ਰਸ਼ਾਸ਼ਨ 'ਚ ਭਾਗੀਦਾਰ ਬਣਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ। ਕੈਨੇਡਾ, ਬਰਤਾਨੀਆ ਦੇ ਨਾਲ-ਨਾਲ ਅਮਰੀਕਾ, ਨੀਊਜੀਲੈਂਡ, ਅਸਟ੍ਰੇਲੀਆ 'ਚ ਗਏ ਪੰਜਾਬੀਆਂ ਨੇ ਵੀ ਹਰ ਖੇਤਰ 'ਚ ਆਪਣਾ ਨਾਮ ਰੋਸ਼ਨ ਕੀਤਾ ਅਤੇ ਇਨ੍ਹਾਂ ਆਪਣੀ ਜ਼ਿੰਦਗੀ 'ਚ ਪ੍ਰਵਾਨ ਚੜੇ ਪ੍ਰਵਾਸੀ ਪੰਜਾਬੀਆਂ ਨੇ ਜਿਥੇ ਆਪਣੇ ਪਰਿਵਾਰਾਂ ਲਈ ਸੁੱਖ ਸੁਵਿਧਾਵਾਂ ਪੈਦਾ ਕਰਨ ਦਾ ਯਤਨ ਕੀਤਾ, ਉਥੇ ਪੰਜਾਬ ਜਾਂ ਦੇਸ਼ ਵਸਦੇ ਰਿਸ਼ਤੇਦਾਰਾਂ ਅਤੇ ਹੋਰ ਪੰਜਾਬੀਆਂ ਦੇ ਭਲੇ ਹਿੱਤ ਆਪਣੇ ਕਾਰੋਬਾਰ ਖੋਲ੍ਹਕੇ ਉਹਨਾ ਦੀ ਸਹਾਇਤਾ ਵੀ ਕਰਨੀ ਚਾਹੀ, ਜਿਹੜੀ ਕਿ ਬਹੁਤਾ ਇਸ ਕਰਕੇ ਸਫਲਤਾ ਹਾਸਲ ਨਾ ਕਰ ਸਕੀ ਕਿ ਸਰਕਾਰਾਂ ਵਲੋਂ ਅਤੇ ਸਰਕਾਰੀ ਮਸ਼ੀਨਰੀ ਵਲੋਂ ਉਹਨਾ ਦੇ ਕੰਮ ਵਿੱਚ ਅੜਿੱਕੇ ਡਾਹੇ ਜਾਂਦੇ ਰਹੇ। ਜਿਸ ਤੋਂ ਪ੍ਰਵਾਸੀ ਪਿਛਲੇ ਸਮੇਂ ਤੋਂ ਡਾਹਢੇ ਨਿਰਾਸ਼ ਦਿੱਖ ਰਹੇ ਹਨ।
ਪ੍ਰਵਾਸੀ ਪੰਜਾਬੀਆਂ ਦੀਆਂ ਵੱਡੀਆਂ ਸਮੱਸਿਆਵਾਂ ਪ੍ਰਤੀ ਸਰਕਾਰਾਂ ਦੇ ਅਵੇਸਲੇਪਨ ਨੇ ਪ੍ਰਵਾਸੀਆਂ ਨੂੰ ਸਦਾ ਪ੍ਰੇਸ਼ਾਨ ਕੀਤਾ ਹੈ। ਉਹਨਾ ਦੀਆਂ ਜਾਇਦਾਦਾਂ ਪੰਜਾਬ 'ਚ ਸੁਰੱਖਿਅਤ ਨਹੀਂ। ਬਹੁਤੇ ਰਿਸ਼ਤੇਦਾਰਾਂ, ਭੂ-ਮਾਫੀਏ ਨੇ ਸਰਕਾਰੀ ਪ੍ਰਸ਼ਾਸ਼ਨ ਨਾਲ ਰਲਕੇ ਪ੍ਰਵਾਸੀਆਂ ਦੀਆਂ ਜਾਇਦਾਦਾਂ ਹੀ ਨਹੀਂ ਹੜੱਪੀਆਂ, ਉਹਨਾ ਉਤੇ ਝੂਠੇ ਕੇਸ ਵੀ ਦਰਜ਼ ਕਰਵਾਏ।
ਇਹਨਾ ਸਮੱਸਿਆਵਾਂ ਦੇ ਹੱਲ ਲਈ ਸਮੇਂ-ਸਮੇਂ ਦੀਆਂ ਅਕਾਲੀ-ਭਾਜਪਾ ਜਾਂ ਕਾਂਗਰਸ ਸਰਕਾਰਾਂ ਨੇ ਨਵੇਂ ਕਨੂੰਨ ਬਣਾਏ। ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐਨ.ਆਰ.ਆਈ. ਸਭਾ ਜਲੰਧਰ ਦੀ ਸਥਾਪਨਾ ਕੀਤੀ। ਐਨ.ਆਰ.ਆਈ. ਥਾਣੇ ਬਣਾਏ ਗਏ। ਐਨ.ਆਰ.ਆਈ. ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਹਰ ਵਰ੍ਹੇ ਪ੍ਰਵਾਸੀ ਪੰਜਾਬੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਸੈਂਕੜਿਆਂ ਦੀ ਗਿਣਤੀ 'ਚ ਜ਼ਮੀਨ, ਜਾਇਦਾਦ ਦੇ ਕੇਸ ਅਦਾਲਤਾਂ ਵਿੱਚ ਹਨ। ਬਹੁਤੇ ਪ੍ਰਵਾਸੀਆਂ ਦੀਆਂ ਹਿੱਸੇ ਆਉਂਦੀਆਂ ਦੁਕਾਨਾਂ, ਮਕਾਨ, ਜਾਇਦਾਦਾਂ ਉਤੇ ਕਬਜੇ ਉਹਨਾ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਹੈਰਾਨੀ, ਪ੍ਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਪ੍ਰਵਾਸੀ , ਜਿਹਨਾ ਨੇ ਪੰਜਾਬ ਰਹਿੰਦੇ ਪੰਜਾਬੀਆਂ ਦੀ ਬਾਂਹ ਫੜੀ, ਉਹਨਾ ਦੀ ਸਹਾਇਤਾ ਕੀਤੀ, ਉਹਨਾ ਦੇ ਔਖੇ ਵੇਲੇ ਕੰਮ ਵੀ ਆਏ, ਉਹਨਾ ਪ੍ਰਵਾਸੀ ਪੰਜਾਬੀਆਂ ਦੀਆਂ ਸੇਵਾਵਾਂ ਪ੍ਰਤੀ ਕਦੇ ਉਹਨਾ ਨੂੰ ਸਨਮਾਨਿਤ ਨਹੀਂ ਕੀਤਾ ਗਿਆ। ਜਿੰਨਾ ਕੁ ਚਿਰ ਸਰਕਾਰਾਂ ਨੂੰ ਪ੍ਰਵਾਸੀਆਂ ਦੀ ਵੋਟਾਂ 'ਚ ਸਹਾਇਤਾ ਦੀ ਲੋੜ ਸੀ ,ੳਤਨਾ ਚਿਰ ਉਹਨਾ ਪ੍ਰਵਾਸੀ ਸੰਮੇਲਨ ਵੀ ਕਰਵਾਏ, ਐਨ.ਆਰ.ਆਈ. ਸਭਾ ਦੀਆਂ ਸਰਗਰਮੀਆਂ ਵੀ ਜਾਰੀ ਰੱਖੀਆਂ, ਪਰ ਹੁਣ ਉਹ ਸਭ ਬੰਦ ਕਰ ਦਿੱਤੀਆਂ ਗਈਆਂ ਹਨ।
ਪਰ ਹੁਣ ਚੰਗੀ ਖ਼ਬਰ ਹੈ ਕਿ ਉਹਨਾ ਪ੍ਰਵਾਸੀ ਪੰਜਾਬੀਆਂ, ਜਿਹਨਾ ਨੇ ਵਿਦੇਸ਼ਾਂ ਵਿੱਚ ਹਰ ਖੇਤਰ 'ਚ ਨਾਮਣਾ ਖੱਟਿਆ ਉਹਨਾ ਪ੍ਰਵਾਸੀ ਪੰਜਾਬੀਆਂ ਨੂੰ ''ਅਚੀਵਰ ਐਵਾਰਡ'' ਅਗਲੇ ਵਰ੍ਹੇ ਤੋਂ ਦਿੱਤੇ ਜਾਣਗੇ, ਜਿਹਨਾ ਦੀ ਚੋਣ ਦੇ ਹੁਕਮ ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਨੂੰ ਦੇ ਦਿੱਤੇ ਹਨ। ਇਹ ਹੋਰ ਵੀ ਚੰਗੀ ਖ਼ਬਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਕਰਵਾਏ ਜਾ ਰਹੇ ਸਮਾਗਮਾਂ 'ਚ 550 ਪ੍ਰਵਾਸੀ ਪੰਜਾਬੀਆਂ ਨੂੰ ਸੱਦਾ ਪੱਤਰ ਭੇਜੇ ਜਾਣਗੇ, ਜਿਹਨਾ ਦਾ ਰਹਿਣ-ਸਹਿਣ ਤੇ ਆਵਾਜਾਈ ਦਾ ਪ੍ਰਬੰਧ ਪੰਜਾਬ ਸਰਕਾਰ ਕਰੇਗੀ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਲਈ ਆਪਣੇ ਨਾਲ ਜੋੜਨ ਵਾਸਤੇ ਅਚੀਵਰ ਐਵਾਰਡ ਲਈ ਚੰਗੇ ਸੁਲਝੇ ਹੋਏ ਨਿਰਪੱਖ ਉਹਨਾ ਪ੍ਰਵਾਸੀ ਪੰਜਾਬੀਆਂ ਦੀ ਚੋਣ ਹੋਣੀ ਚਾਹੀਦੀ ਹੈ, ਜਿਹਨਾ ਦੀਆਂ ਪ੍ਰਾਪਤੀਆਂ ਉਤੇ ਕੋਈ ਸ਼ੰਕਾ ਨਾ ਹੋਵੇ ਜਾਂ ਕੋਈ ਉਂਗਲ ਨਾ ਉਠਾ ਸਕੇ। ਇਸੇ ਤਰ੍ਹਾਂ ਪ੍ਰਕਾਸ਼ ਪੁਰਬ ਲਈ ਉਹਨਾ ਪੰਜਾਬੀ ਪ੍ਰਵਾਸੀਆਂ ਨੂੰ ਸੱਦਾ ਪੱਤਰ ਭੇਜਿਆ ਜਾਣਾ ਚਾਹੀਦਾ ਹੈ, ਜਿਹਨਾ ਦੀ ਪੰਜਾਬੀ ਸਮਾਜ ਨੂੰ ਦੇਸ਼-ਵਿਦੇਸ਼ 'ਚ ਵੱਡੀ ਦੇਣ ਹੋਵੇ। ਤਦੇ ਹੀ ਪ੍ਰਵਾਸੀ ਪੰਜਾਬੀਆਂ ਨਾਲ ਸਰਕਾਰ ਦਾ ਸੰਪਰਕ ਅਤੇ ਵਿਸ਼ਵਾਸ ਵਧੇਗਾ। ਲੋੜ ਤਾਂ ਇਸ ਗੱਲ ਦੀ ਵੀ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐਨ.ਆਰ.ਆਈ. ਸਭਾ ਦੀ ਚੋਣ ਕਰਕੇ ਉਸਨੂੰ ਸਰਗਰਮ ਕੀਤਾ ਜਾਵੇ। ਅਤੇ ਐਨ.ਆਰ.ਆਈ. ਕਮਿਸ਼ਨ ਨੂੰ ਵੀ ਵਧੇਰੇ ਤਾਕਤਾਂ ਦਿੱਤੀਆਂ ਜਾਣ।
ਪੰਜਾਬ, ਦੇਸ਼ ਦੇ ਬਾਕੀ ਹਿੱਸੇ ਵਾਂਗਰ ਵੱਡੀ ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਭੈੜੀ ਅਰਥ ਵਿਵਸਥਾ ਦਾ ਸ਼ਿਕਾਰ ਹੋਇਆ ਪਿਆ ਹੈ। ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਪੰਜਾਬ ਕੋਲ ਵੱਡੇ ਉਦਯੋਗ ਨਹੀਂ ਹਨ। ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ 'ਚ ਉਦਯੋਗ ਲਗਾਉਣ ਲਈ ਤਦੇ ਪ੍ਰੇਰਿਆ ਜਾ ਸਕਦਾ ਹੈ, ਜੇਕਰ ਉਹਨਾ ਦਾ ਭਰੋਸਾ ਜਿੱਤਿਆ ਜਾਏ। ਉਹ ਪ੍ਰਵਾਸੀ ਪੰਜਾਬੀ ਜਿਹਨਾ ਨੇ ਵਿਸ਼ਵ ਭਰ 'ਚ ਵੱਖੋ-ਵੱਖਰੇ ਖੇਤਰਾਂ 'ਚ ਨਾਮ ਖੱਟਿਆ ਹੈ, ਪੰਜਾਬ ਦੇ ਅਰਥਚਾਰੇ ਨੂੰ ਥਾਂ ਸਿਰ ਕਰਨ ਲਈ ਉਹਨਾ ਦੀਆਂ ਸੇਵਾਵਾਂ ਲੈਣ ਤੋਂ ਵੀ ਗੁਰੇਜ ਨਹੀਂ ਕਰਨਾ ਚਾਹੀਦਾ। ਕੈਨੇਡਾ, ਅਮਰੀਕਾ, ਬਰਤਾਨੀਆ ਵਸਦੇ ਪੰਜਾਬੀ ਪ੍ਰਵਾਸੀ ਸਿਆਸਤਦਾਨ, ਪੰਜਾਬ ਨਾਲ ਉਥੋਂ ਦੀਆਂ ਸਰਕਾਰਾਂ ਦੇ ਸਮਝੌਤੇ ਜਾਂ ਵਪਾਰਿਕ ਲੈਣ-ਦੇਣ ਕਰਵਾ ਸਕਦੇ ਹਨ, ਜਿਸਦਾ ਸੂਬੇ ਪੰਜਾਬ ਨੂੰ ਵੱਡਾ ਫਾਇਦਾ ਹੋ ਸਕਦਾ ਹੈ।
ਗੁਰਮੀਤ ਪਲਾਹੀ
ਮੋਬ ਨੰ:- 9815802070
ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ
ਮਹਿੰਗਾਈ ਵਧੀ, ਆਬਾਦੀ ਦਾ ਹੜ੍ਹ ਆਇਆ,
ਭੁੱਖ ਨੰਗ ਵਿੱਚ ਝੂਲੇ ਨਿਸ਼ਾਨ ਸਾਡਾ
ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਕਿਹਾ ਕਿ 2024 ਤੱਕ ਭਾਰਤ ਦੇ ਅਰਥਚਾਰੇ ਨੂੰ ਪੰਜ ਲੱਖ ਕਰੋੜ ਅਮਰੀਕੀ ਡਾਲਰ ਬਨਾਉਣ ਦਾ ਟੀਚਾ ਮਿਥਿਆ ਗਿਆ ਹੈ। ਮੋਦੀ ਨੇ ਕਿਹਾ ਸਬਕਾ ਸਾਥ, ਸਬਕਾ ਵਿਕਾਸ, ਅਤੇ ਸਬਕਾ ਵਿਸ਼ਵਾਸ ਮੰਤਰ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਦੀ ਭੂਮਿਕਾ ਵਿਸ਼ੇਸ਼ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਮਘ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨਹੀਂ ਪੁੱਜੇ।
ਪ੍ਰੇਸ਼ਾਨ ਮਤ ਹੋ, ਮੈਂ ਹੂੰ ਨਾ! ਆਬਾਦੀ ਡੇਢ ਅਰਬ ਹੋ ਜਾਏ, ਭਾਵੇਂ ਦੋ ਅਰਬ ਮੈਂ ਹੂੰ ਨਾ! ਭੁੱਖ ਨੰਗ ਨਾਲ ਬੰਦਾ ਮਰਦਾ ਏ ਤਾਂ ਮਰੇ, ਪ੍ਰੇਸ਼ਾਨ ਮਤ ਹੋ, ਮੈਂ ਹੂੰ ਨਾ! ਮੈਂ ਵਾਇਦੇ ਕਰੂੰਗਾ, ਲੋਕਾਂ ਦਾ ਢਿੱਡ ਭਰੂੰਗਾ। ਮੈਂ ਉਚੇ ਬੋਲ ਬੋਲੂੰਗਾ, ਲੋਕਾਂ ਨੂੰ ਪੰਜ ਸਾਲ ਡਰਾਵਾਂਗਾ, ਮੁੜ ਗੱਦੀ ਆਪਣੇ ਪੱਲੇ ਪਾਵਾਂਗਾ!
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਵਿਕਾਸ ਦੀ ਹਨੇਰੀ ਚਲਵਾ ਦਿਆਂਗਾ ਅਤੇ ਹਰ ਖੇਤਰ 'ਚ ਵੀਹ, ਪੰਜਾਹ, ਹਜ਼ਾਰ, ਮਾਡਲ ਸ਼ਾਪ ਖੁਲ੍ਹਵਾ ਦਿਆਂਗਾ ਅਤੇ ਗਰੀਬਾਂ ਦੀ ਜੇਬ 'ਚੋਂ ਪੈਸਾ ਖਿਸਕਾ ਲਵਾਂਗਾ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਰਾਜਨੀਤੀ 'ਚ ਐਸੀ ਚਾਲ ਚਲਾਂਗਾ ਕਿ ਵਿਰੋਧੀਆਂ ਨੂੰ ਚਾਰੋਂ ਖਾਨੇ ਚਿੱਤ ਕਰ ਦਿਆਂਗਾ ਕਿਉਂਕਿ ਜਨਤਾ ਨੂੰ ਬੇਵਕੂਫ ਬਨਾਉਣ ਵਿੱਚ ਸਾਡੇ ਤੋਂ ਵੱਡਾ ਕੋਈ ਗਿਆਨੀ ਹੀ ਨਹੀਂ ਹੈ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਗਿਰਗਟ ਵਾਂਗਰ ਰੰਗ ਬਦਲਣ ਵਾਲਾ। ਮੇਰੇ ਕੋਲ ਭਾਈ ਰੰਗ ਬਦਲਣ ਦੀ ਕਲਾ ਹੀ ਇਹੋ ਜਿਹੀ ਹੈ ਕਿ ਗਿਰਗਿਟ ਵੀ ਮੇਰੇ ਸਾਹਮਣੇ ਸ਼ਰਮ ਨਾਲ ਪਾਣੀ-ਪਾਣੀ ਹੋਕੇ ਕੁਝ ਕਰ ਗਿਆ ਅਤੇ ਆਖ਼ਿਰ ਚੁਲੂ ਭਰ ਪਾਣੀ ਵਿੱਚ ਡੁੱਬਕੇ ਮਰ ਗਿਆ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ! ਵੱਡੇ-ਵੱਡੇ ਪ੍ਰਾਜੈਕਟ ਬਣਾਵਾਂਗਾ। ਲੋਕਾਂ ਨੂੰ ਦਿਖਾਵਾਂਗਾ ਅਤੇ ਮੁੜ ਆਪਣੇ ਬੋਝੇ 'ਚ ਪਾਕੇ ਵਿਦੇਸ਼ ਫੇਰੀ ਤੇ ਤੁਰ ਜਾਵਾਂਗਾ। ਤੇ ਲੋਕਾਂ ਨੂੰ ਦੱਸਾਂਗਾ ''ਮਹਿੰਗ ਵਧੀ, ਆਬਾਦੀ ਦਾ ਹੜ੍ਹ ਆਇਆ, ਭੁੱਖ ਨੰਗ ਵਿੱਚ ਝੂਲੇ ਨਿਸ਼ਾਨ ਸਾਡਾ''।
ਮਰੇ ਘੋੜੇ 'ਤੇ ਚੜ੍ਹਨ ਦਾ ਕੀ ਫਾਇਦਾ?
ਮੜਕ ਨਾਲ ਤੂੰ ਪੁੱਟ ਦੋ ਪੈਰ ਮੀਆਂ।
ਖ਼ਬਰ ਹੈ ਕਿ ਸ਼ੰਘਾਈ ਸਹਿਯੋਗੀ ਸੰਗਠਨ (ਐਸ.ਸੀ.ਓ.) ਸੰਮੇਲਨ ਵਿੱਚ ਭੂਮੀ ਰਾਸ਼ਟਰਪਤੀ ਰੂਹਾਨੀ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਅਮਰੀਕੀ ਸਰਕਾਰ ਸਾਰੇ ਅੰਤਰਰਾਸ਼ਟਰੀ ਢਾਂਚਿਆਂ ਤੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਹਰ ਖੇਤਰ ਤੇ ਦੁਨੀਆ ਦੀ ਸਥਿਰਤਾ ਲਈ ਗੰਭੀਰ ਖਤਰਾ ਬਣ ਗਿਆ ਹੈ। ਰੂਹਾਨੀ ਨੇ ਪ੍ਰਮਾਣੂ ਸਮਝੋਤੇ ਤੋਂ ਹਟਣ ਲਈ ਅਮਰੀਕਾ ਦੀ ਅਲੋਚਨਾ ਕੀਤੀ। ਅਮਰੀਕਾ ਹੋਰਨਾਂ ਮੁਲਕਾਂ ਤੇ ਦਬਾਅ ਬਣਾ ਰਿਹਾ ਹੈ ਕਿ ਉਹ ਈਰਾਨ ਨਾਲ ਵਪਾਰ ਸਮਝੌਤੇ ਆਮ ਵਰਗੇ ਬਣਾਉਣ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਨੂੰ ਨਾ ਮੰਨੇ।
ਪਤਾ ਨਹੀਂ ਕਿਉਂ ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ, ਕਦੇ ਉਹ ਮੈਕਸੀਕੋ 'ਚ ਕੰਧ ਬਣਾਉਂਦਾ ਹੈ, ਕਦੇ ਈਰਾਨ 'ਚ ਜਾਕੇ ਉਥੇ ਦੇ ਲੋਕਾਂ ਨੂੰ ਢਾਉਂਦਾ ਹੈ ਅਤੇ ਕਦੇ ਇੰਡੀਆ ਨੂੰ ਅੱਖਾਂ ਦਿਖਾਉਂਦਾ ਹੈ। ਪਤਾ ਨਹੀਂ ਕਿਉਂ ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ।
ਪਤਾ ਨਹੀਂ ਕਿਉਂ ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ਕਿ ਕਦੇ ਉਹ ਪ੍ਰਵਾਸੀਆਂ ਦੁਆਲੇ ਡੰਡਾ ਖੜਕਾਉਂਦਾ ਹੈ। ਕਦੇ ਦੋ ਚਮਚ ਨਮਕ ਵਿੱਚ ਇੱਕ ਚਮਚ ਰੇਤਾ ਪਾਉਂਦਾ ਹੈ ਅਤੇ ਫਿਰ ਹਰ ਐਰੇ-ਗੈਰੇ ਨੂੰ ਨਾਕੋਂ ਚਨੇ ਚਬਾਉਂਦਾ ਹੈ। ਪਤਾ ਨਹੀਂ ਕਿਉਂ ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ।
ਪਰ ਜਾਪਦਾ ਹੈ ਸਮਝ ਹੁਣ ਰੂਹਾਨੀ ਵੀ ਗਿਆ ਹੈਕਿ ਭਰਾ ਟਰੰਪ ਕਿੰਨੇ ਕੁ ਪਾਣੀ 'ਚ ਹੈ? ਘੋੜੇ 'ਤੇ ਚੜ੍ਹ ਦੁਲੱਤੀਆਂ ਜਿਹੀਆਂ ਮਾਰਨ ਲੱਗ ਪਿਆ ਆ ਤੇ ਇੰਡੀਆ ਵਾਲੇ ਮੋਦੀ ਤੇ ਰੂਸੀ ਪੁਤਿਨ ਨਾਲ ਜੱਫੀਆਂ ਜਿਹੀਆਂ ਪਾ ਰਿਹਾ ਆ। ਉਂਜ ਭਾਈ ਸੱਭੋ ਜਾਣਦੇ ਆ, ਜਿਹਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਪਰ ਪਤਾ ਨਹੀਂ ਕਿਉਂ ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ਤੇ ਉਹ ਜਣੇ-ਖਣੇ ਉਤੇ ਕਿਉਂ ਧੌਂਸ ਜਮਾਉਂਦਾ ਹੈ।
ਵੇਖੋ ਜੀ, ਜਾਣ ਗਿਆ ਹੈ ਰੂਹਾਨੀ ਕਿ ਟਰੰਪ ਟੱਪਦਾ ਫਿਰੇ, ਨੱਸਦਾ ਫਿਰੇ ਜਾਂ ਗੁੱਸੇ ਨਾਲ ਮੂੰਹੋ ਥੁੱਕ ਸੁੱਟਦਾ ਫਿਰੇ, ਉਹ ਡੁੱਬੇ ਜਹਾਜ਼ ਦੀ ਸਵਾਰੀ ਨਹੀਂ ਬਣੇਗਾ। ਜਾਣ ਗਿਆ ਹੈ ਰੂਹਾਨੀ ਇਹ ਸਭ ਕੁਝ ਤੇ ਤਦੇ ਕਹਿੰਦਾ ਫਿਰਦਾ ਆ ਭਾਈ ''ਮਰੇ ਘੋੜੇ ਤੇ ਚੜ੍ਹਨ ਦਾ ਕੀ ਫਾਇਦਾ, ਮੜਕ ਨਾਲ ਤੂੰ ਪੁੱਟ ਦੋ ਪੈਰ ਮੀਆਂ''।
ਬੰਦੇ-ਬੰਦੇ ਦਾ ਹੁੰਦਾ ਕਿਰਦਾਰ ਵੱਖਰਾ,
ਸਰੀਏ, ਕਾਨੇ ਵਿੱਚ ਜਿਸ ਤਰ੍ਹਾਂ ਫ਼ਰਕ ਹੋਵੇ।
ਖ਼ਬਰ ਹੈ ਕਿ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ 18 ਲੋਕਸ ਭਾ ਮੈਂਬਰਾਂ ਨਾਲ ਅਸਥਾਈ ਰਾਮ ਲਲਾ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਕਿਹਾ ਕਿ ਇਹ ਹਿੰਦੂਵਾਦੀ ਸਰਕਾਰ ਹੈ, ੳਭ ਦਾ ਮੰਨਣਾ ਹੈ ਕਿ ਰਾਮ ਮੰਦਰ ਬਣਨਾ ਚਾਹੀਦਾ ਹੈ, ਤਾਂ ਮੰਦਰ ਬਣਕੇ ਰਹੇਗਾ। ਠਾਕਰੇ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਮੰਦਰ ਬਨਾਉਣ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਹੈ। ਉਹਨਾ ਕਿਹਾ ਕਿ ਜੇ ਲੋੜ ਪਈ ਤਾਂ ਉਹਾਨ ਦੀ ਪਾਰਟੀ ਮੰਦਰ ਲਈ ਅੰਦੋਲਚ ਵੀ ਕਰੇਗੀ।
ਸੁਣੋ ਕਹਾਣੀ ਮੋਦੀ ਦੀ। ਵੋਟਾਂ ਪੁਆਈਆਂ, ਲੋਕਾਂ ਨੂੰ ਖਤਾਈਆਂ ਖੁਆਈਆਂ, ਵਾਇਦਿਆਂ ਦੀਆਂ ਬੋਲੀਆਂ ਭੁਲਾਈਆਂ ਤੇ ਮਿੱਤਰ ਤੁਰ ਗਿਆ ਪ੍ਰਦੇਸ਼!
ਸੁਣੋ ਕਹਾਣੀ, ਰਾਹੁਲ ਦੀ। ਵੋਟਾਂ ਗੁਆਈਆਂ, ਧੈਲੀਆਂ ਵੀ ਪੱਲੇ ਨਾ ਪੁਆਈਆਂ, ਵਾਇਦਿਆਂ ਦੀ ਬੋਲੀਆਂ ਵੀ ਰਾਸ ਨਾ ਆਈਆਂ ਤੇ ਮਿੱਤਰ ਤੁਰ ਗਿਆ ਪ੍ਰਦੇਸ਼!
ਸੁਣੋ ਕਹਾਣੀ, ਭੂਆ ਭਤੀਜੇ, ਮਾਇਆ ਤੇ ਯਾਦਵ ਦੀ! ਆਪਣੀਆਂ ਵੋਟਾਂ ਵੀ ਆਪਣੇ ਹੱਥ ਨਾ ਆਈਆਂ। ਕੋਈ ਹੋਰ ਚੱਕ ਗਏ ਮਲਾਈਆਂ। ਵਿਚਾਰੇ ਦੋਵੇਂ ਹੀ ਗੁਆਚ ਗਏ ਵਿੱਚ ਭੁੱਲ-ਭੁਲਾਈਆਂ।
ਕਹਾਣੀਆਂ ਦਾ ਅੰਤ ਨਹੀਂ ਕੋਈ!ਲਾਲੂ ਦੀ ਗੱਲ ਕਰ ਲਵੋ ਜਾਂ ਮਮਤਾ ਦੀ। ਇਧਰ ਆਪਣੇ ਖਹਿਰੇ ਬੈਂਸ ਦੇ ਕਿੱਸੇ ਪੜ੍ਹ ਲਵੋ ਜਾਂ ਵਿਚਾਰੇ ਅਕਾਲੀ ਦਲ ਵਾਲੇ ਸੁਖਬੀਰ ਦੇ। ਸਾਰੇ ਦੇ ਸਾਰੇ ਦੁੱਖਾਂ ਦੇ ਮਾਰੇ, ਹੱਥ 'ਚ ਕਟੋਰਾ ਫੜ੍ਹ ਵੋਟਾਂ ਮੰਗਦੇ ਰਹੇ, ਪਰ ਨਾ ਲੋਕ ਰਾਸ ਆਏ ਨਾ ਵੋਟਾਂ ਰਾਸ ਆਈਆਂ।
ਆਹ ਵੇਖੋ ਸ਼ਿਵ ਸੈਨਕ, ਮੋਦੀ ਨਾਲ ਇੱਟ ਖੜਿਕਾ ਲਾਉਂਦੇ ਰਹੇ, ਫਿਰ ਸਾਂਝ ਭਿਆਲੀਆਂ ਪਾਉਂਦੇ ਟਹੇ ਅਤੇ ਜਿੱਤ ਤੋਂ ਬਾਅਦ ਭਾਈ ਹੁਣ ਅੱਖਾਂ ਦਿਖਾਉਣ ਲਈ ਸਾਹਮਣੇ! ਤਦੇ ਤਾਂ ਕਹਿਮਦੇ ਆ, ''ਬੰਦੇ ਬੰਦੇ ਦਾ ਹੁੰਦਾ ਕਿਰਦਾਰ ਵੱਖਰਾ, ਸਰੀਏ, ਕਾਨੇ ਵਿੱਚ ਜਿਸ ਤਰ੍ਹਾਂ ਫ਼ਰਕ ਹੋਵੇ''।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
2019 ਦੀ ਪਹਿਲੀ ਤਿਮਾਹੀ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੀ ਅਰਥ ਵਿਵਸਥਾ 21.3 ਖਰਬ ਡਾਲਰ ਹੈ। ਚੀਨ ਦੀ ਅਰਥ-ਵਿਵਸਥਾ 2.9 ਖਰਬ ਡਾਲਰ ਹੈ ਅਤੇ ਇਸਦਾ ਸਥਾਨ ਵਿਸ਼ਵ ਵਿੱਚ ਪੰਜਵਾਂ ਹੈ। ਪਰ ਦੇਸ਼ ਵਿੱਚ 4.6 ਕਰੋੜ ਲੋਕ ਹਰ ਰੋਜ਼ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ।
ਇੱਕ ਵਿਚਾਰ
ਦੁਨੀਆ ਦੀ ਸਭ ਤੋਂ ਖ਼ੂਬਸੂਰਤ ਚੀਜ਼ਾਂ ਨੂੰ ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ, ਉਹਨਾ ਨੂੰ ਬੱਸ ਦਿਲ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ। ..............ਹੇਲਨ ਕੇਲਰ
-ਗੁਰਮੀਤ ਸਿੰਘ ਪਲਾਹੀ
-ਮੋਬ ਨੰ: 9815802070