ਗੁਰੂ ਫਤਿਹ ਬਾਜਵਾ ਸਾਬ , ਆਪ ਨੂੰ ਇਕ ਆਰਟੀਕਲ ਭੇਜ ਰਿਹਾਂ, ਢੁੱਕਵੀ ਥਾਂ ਦੇ ਕੇ ਧੰਨਵਾਦੀ ਬਣਾਉਣਾ ਜੀ। - ਸ. ਦਲਵਿੰਦਰ ਸਿੰਘ ਘੁੰਮਣ
ਨੌਜਵਾਨੀ ਵਿੱਚ ਦੀਪ ਸਿੱਧੂ ਦੀ ਵਿਚਾਰਧਾਰਾ ਦਾ ਪ੍ਭਾਵ
ਦੁਨਿਆਂ ਵਿੱਚ ਧਰੂ ਤਾਰੇ ਵਾਂਗ ਚਮਕਣ ਦੀ ਗਤੀ ਕਿਸੇ ਵਿਰਲੇ ਵਿਰਲੇ ਬੰਦਿਆਂ ਦੇ ਹਿਸੇ ਆਈ ਹੈ। ਜੇ ਉਸ ਗਤੀ ਨੇ ਆਪਣੀ ਰਫਤਾਰ ਨੂੰ ਢੁੱਕਵੇ ਰੁੱਖ ਵਿੱਚ ਰੱਖ ਕੇ ਬਿਨਾਂ ਨੁੱਕਸਾਨ ਤੇ ਮੰਜ਼ਿਲ ਨੂੰ ਸਪ੍ਸ਼ੀ ਛੋਹਿਆ ਹੋਵੇ ਤਾਂ ਦੁਨਿਆਂ ਚੰਗੇ ਲਈ ਗੱਲਾਂ ਕਰਦੀ ਹੈ। ਜੱਗ ਬਾਤਾਂ ਪਾਉਣ ਦੇ ਕਾਬਲ ਹੋ ਜਾਦਾ ਹੈ। ਪੰਜਾਬ ਅਤੇ ਸਿੱਖ ਸਿਆਸਤ ਵਿੱਚ ਗੁਰੂ ਗੋਬਿੰਦ ਸਿੰਘ ਦੀ ਸਿਧਾਂਤਿਕ ਲੜਾਈ ਦਾ ਪਿਛਾ ਕਰਦਿਆਂ ਪਿਛਲੇ 75 ਸਾਲਾਂ ਦੀ ਭਾਰਤ ਦੀ ਅਜ਼ਾਦੀ ਤੋ ਬਾਆਦ ਦੋ ਅਜਿਹੀਆਂ ਸ਼ਖਸ਼ੀਅਤਾਂ ਆਈਆਂ। ਜਿੰਨਾਂ ਸਮੇ ਦੀ ਐਸੀ ਬਾਂਹ ਮਰੋੜੀ ਕਿ ਸਮੇ ਨੂੰ ਥਾਂ ਸਿਰ ਕਰਦੇ ਹੋਏ ਆਪਣੀ ਆਹੁਤੀ ਦੇ ਗਏ। ਜਿੰਨਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਦੀਪ ਸਿੱਧੂ ਦੀ ਘੱਟ ਸਮੇ ਵਿੱਚ ਦਾਰਸ਼ਨਿੱਕ ਸੋਚ ਨੇ ਸਰਕਾਰਾਂ ਦੀਆਂ ਪੰਜਾਬ ਪ੍ਤੀ ਮਾੜੀਆ ਨੀਤੀਆਂ ਨੂੰ ਵਾਅ ਵਰੋਲੇ ਵਾਂਗ ਉਡਣੇ ਲਾ ਦਿਤਾ। ਸਰਕਾਰਾਂ ਆਪਣੇ ਛੜ-ਯੰਤਰਾ ਨਾਲ ਕਾਮਯਾਬੀ ਵੱਲ ਨਾ ਵਧ ਸਕੀਆਂ ਪਰ ਹੱਲ ਕੱਢਣ ਦੀ ਬਜਾਏ ਉਸ ਸੋਚ ਨੂੰ ਮਾਰਨ ਤੁਰ ਪਈਆਂ। ਪਰ ਸਿਧਾਂਤਿਕ ਲਹਿਰਾਂ ਦੇ ਵਗਦੇ ਦਰਿਆਵਾਂ ਨੂੰ ਠੱਲ ਪਾਉਣਾ ਅਸਾਨ ਨਹੀ ਹੁੰਦਾ। ਇਹ ਸ਼ਖਸ਼ੀਅਤਾਂ ਸਾਡੇ ਵਿੱਚ ਨਹੀ ਹਨ ਪਰ ਸੋਚ ਕਦੇ ਨਹੀ ਮਰੇਗੀ ਸਗੋ ਅਮਰ ਹੋ ਗਈ ਹੈ। ਬੇਵਕਤੀ, ਅਚਾਨਕ ਦੀਪ ਸਿੱਧੂ ਦੀ ਮੌਤ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਮੌਤ ਦੇ ਕੋਈ ਵੀ ਕਾਰਨ ਹੋਣ ਪਰ ਸ਼ੱਕ ਦਾ ਪੈਦਾ ਹੋਣਾ ਸੁਭਾਵਿਕ ਹੈ। ਡੂੰਘੀ ਸਾਜ਼ਿਸ ਦਾ ਸ਼ਿਕਾਰ ਬਣਾਇਆ ਗਿਆ ਹੈ। ਸਮਾਂ ਦੱਸੇਗਾ। ਪਰ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਹਿੱਤ ਚੱਲੀ ਗੱਲ ਦਾ ਵੱਡਾ ਗੱਲਕਾਰ ਦਾ ਚੜ੍ਦੀ ਉਮਰੇ ਇਸ ਤਰਾ ਚਲੇ ਜਾਣਾ ਬਹੁਤ ਦੁੱਖਦਾਈ ਹੈ। ਦੀਪ ਸਿੱਧੂ ਦੇ ਅੰਤਿਮ ਸੰਸਕਾਰ ਤੇ ਉਮੜੀ ਸਿੱਖ ਨੌਜਵਾਨੀ ਨੇ ਇਹ ਆਭਾਸ ਦਿੱਤਾ ਕਿ ਇਹ ਮਹਿਜ ਇਕ ਮਾਮੂਲੀ ਘਟਨਾ ਜਾਂ ਪੀ੍ਵਾਰਕ ਸਮਾਗਮ ਤੱਕ ਸੀਮਤ ਨਾ ਰਹਿ ਜਾਵੇ ਇਸ ਲਈ ਉਸ ਦੀ ਹੋਈ ਕੁਰਬਾਨੀ ਦੇ ਮੁਲਾਂਕਣ ਨੂੰ ਵਿਸ਼ਾਲਤਾ ਦਾ ਘੇਰਾ ਮੱਲਣ ਲਈ ਇਕ ਵੱਡੀ ਲਹਿਰ ਪੈਦਾ ਕਰਨੀ ਜਰੂਰੀ ਹੈ। ਜੋ ਇਸ ਗੱਲ ਦੀ ਵਜਹਾ ਬਣੀ ਕਿ ਉਸ ਦੀ ਅਮਰ ਅਰਦਾਸ ਲਈ ਸ਼ੀ੍ ਫਤਿਹਗ੍ੜ ਸਾਹਿਬ ਦੀ ਪਵਿੱਤਰ ਧਰਤੀ ਤੋ ਲੱਖਾਂ ਦੇ ਇਕੱਠ ਵਿੱਚ ਕੌਮ ਨੇ ਉਸ ਨੂੰ ਕੌਮੀ ਯੋਧੇ ਦੇ ਖਿਤਾਬ ਨਾਲ ਨਿਵਾਜਿਆ। ਇਹ ਅਚੇਤ ਅਵਸਥਾ ਵਿੱਚੋ ਵਾਪਰੀ ਘਟਨਾ ਨੇ ਪੰਜਾਬ ਖਾਸ ਕਰ ਸਿੱਖ ਜ਼ਜਬਾਤਾਂ ਨੂੰ ਧੂਰ ਅੰਦਰ ਤੱਕ ਝਿੰਜੋੜ ਦਿੱਤਾ। ਦੀਪ ਸਿੱਧੂ ਦੀ ਵੱਧਦੀ ਲੋਕ ਲੀਡਰ ਦੀ ਹਰਮਨ ਪਿਆਰਤਾ ਦੇ ਟੁੱਟਣ ਨਾਲ ਪੰਜਾਬ ਜ਼ਾਰ ਜ਼ਾਰ ਰੋਇਆ। " ਮੇਰੇ ਨਾਲ ਸੀ, ਮੇਰੇ ਨਾਲ ਗੱਲ ਕਰਦਾ ਸੀ, ਮੈਨੂੰ ਮਿਲਣਾ ਸੀ, ਮੇਰੀ ਮਿਲਣ ਦੀ ਖਾਹਿਸ਼ ਸੀ, ਇਹ ਸੱਭ ਖਿਆਲ ਰੂਪੀ ਅਕਿਹ ਪੀੜਾ ਦੇ ਰੰਗ ਹਨ। ਉਸ ਨੇ ਜਿਸ ਤਰੀਕੇ ਨਾਲ ਇਕ ਸੂਖਮ ਅਤੇ ਸੱਚੀ ਭਾਵਨਾ ਨਾਲ ਸਿੱਖਾਂ ਨਾਲ ਹੋਈਆਂ ਘੌਰ ਬੇਇਨਸਾਫੀਆਂ ਨੂੰ ਲੋਕਾਂ ਦੇ ਸਮਝ ਆਉਣ ਵਾਲੀ ਸਰਲ ਭਾਸ਼ਾ ਦੀ ਵਿਉਤਬੰਦੀ ਚੁਣੀ। ਉਸ ਦੀ ਗੱਲ ਦੇ ਤਰਕ ਬਹੁਤ ਖਾਸ ਅਵੱਸਥਾ ਨੂੰ ਦਲੀਲ ਨਾਲ ਸਮਝਾਉਣ ਲਈ ਅਹਿਮ ਸਨ। ਉਸ ਦੇ ਸਾਕਾਰਆਤਮਿੱਕ ਜੁਆਬ ਕਿਸੇ ਵੀ ਸਵਾਲ ਨੂੰ ਸਧਾਰਨ ਹੀ ਢਿੱਠ ਕਰ ਦਿੰਦੇ। ਸਵਾਲ ਆਪਣੇ ਆਪ ਵਿੱਚ ਬੋਣੇਪਣ ਦਾ ਸਿਕਾਰ ਲੱਗਦਾ। ਪੜਾਈ ਇਨਸਾਨ ਨੂੰ ਜਿਉਣ ਪੱਧਰ ਦਿੰਦੀ ਹੈ ਉਸ ਵਿੱਚ ਰੰਗ ਕਲਾ, ਵਿਚਾਰ, ਸਿਧਾਂਤ ਸੋਚ ਵਿਆਕਤੀਗਤ ਹੁੰਦੀ ਹੈ। ਜੋ ਰੰਗ ਭਰਦਾ ਹੈ ਉਹ ਉਸ ਦੇ ਵਿਚਾਰਾਂ ਦੀ ਖੁਬਸੂਰਤੀ ਦੀ ਤਸਵੀਰ ਬਣ ਜਾਦੀ ਹੈ। ਦੀਪ ਦੇ ਕਿਸੇ ਆਕਾਸ਼ ਨੂੰ ਛੂਹ ਲੈ ਜਾਣ ਵਾਲੀ ਬਿਰਤੀ ਨੇ ਅਮਰ ਹੋਣ ਦੇ ਰਾਹ ਦੀ ਪੈੜ ਨੱਪਣੀ ਸੁਰੂ ਕਰ ਦਿੱਤੀ ਸੀ। ਗੁਰੂਬਾਣੀ ਦੇ ਨਿੱਤ-ਨੇਮ ਨੇ ਨਿਰਭਉ ਕਰ ਦਿੱਤਾ ਸੀ ਪਰ ਉਹ ਨਿਰਵੈਰ ਨਹੀ ਹੋ ਸਕਿਆਂ ਕਿਉਕਿ ਉਸ ਨੇ ਆਪਣੇ ਵੈਰ ਦੀ ਨਹੀ ਸਗੋ ਕੌਮ ਦੇ ਵੈਰੀਆ ਦੀ ਸ਼ਨਾਖਤ ਕਰਨੀ ਜਰੂਰ ਸ਼ੁਰੂ ਕਰ ਦਿੱਤੀ ਸੀ। ਉਹ ਉਂਗਲ ਲਾ ਲਾ ਕੇ ਪੰਜਾਬ ਵਿਰੋਧੀਆਂ, ਦੋਖੀਆਂ ਨੂੰ ਵੰਗਾਰਨ ਲੱਗ ਪਿਆ ਸੀ। ਜਿਸ ਤਾਰੀਕੇ ਨਾਲ ਫਰਵਰੀ 2022 ਦੀਆਂ ਇਲੈਕਸ਼ਨਾਂ ਵਿੱਚ ਉਹ ਖੁੱਲ ਕੇ ਸ. ਸਿਮਰਨਜੀਤ ਸਿੰਘ ਮਾਨ ਨਾਲ ਪੰਜਾਬ ਅਤੇ ਅਜ਼ਾਦ ਰਾਜ ਦੀ ਗੱਲ ਲਈ ਚਟਾਨ ਵਾਂਗ ਖੜਾ ਹੋ ਗਿਆ। ਸ. ਮਾਨ ਦੇ ਪੰਜਾਬ ਪ੍ਤੀ ਸਟੈਂਡ ਦੀ ਪੋ੍ੜਤਾ ਕਰਦਾ ਨਜ਼ਰ ਆਉਣ ਲੱਗਾ। " ਵਾਰਸ ਪੰਜਾਬ ਦੇ " ਜਥੈਬੰਦੀ ਦੀ ਪਹਿਲੀ ਪਹਿਲ ਕਦਮੀ ਰਾਹੀਂ ਬਾਰ ਬਾਰ ਅਪੀਲਾਂ ਕੀਤੀਆ ਕਿ ਇਹ ਜਿੱਤ ਕਿੰਨੀ ਜਰੂਰੀ ਹੈ ਇਹ ਉਸ ਦੇ ਵਿਕਾਰ ਦਾ ਸਵਾਲ ਬਣ ਗਿਆ। ਅਗਰ ਸ. ਮਾਨ ਜਿੱਤ ਗਿਆ ਤਾਂ ਪੰਜਾਬ ਦੀ ਜਿੱਤ, ਸਿੱਖਾਂ ਦੀ ਜਿੱਤ ਨਾਲ ਜੋੜ ਕੇ ਇਕ ਪੰਜਾਬ ਪੱਖੀ ਵੱਡੀ ਲਹਿਰ ਦਾ ਖੜੇ ਹੋਣਾ ਸੰਭਾਵਨਾਪੂਰਨ ਹੈ। ਇਹੀ ਅੱਜ ਪੰਜਾਬ ਨੂੰ ਆਪਣੇ ਪੈਰੀ ਖੜੇ ਹੋਣ ਲਈ ਇਕ ਸਾਂਝੀ ਤਾਕਤ ਦੀ ਲੋੜ ਹੈ। ਕਿਸਾਨ ਮੋਰਚੇ ਵਿੱਚ ਉਸ ਦੀ ਹਰ ਗੱਲ ਅਤੇ ਦਲੀਲ ਨੂੰ ਪੁਖਤਾਂ ਰਣਨੀਤੀ ਨਾਲ ਮੰਨਿਆ ਜਾਣ ਲੱਗਾ। ਕਿਸਾਨੀ ਮੋਰਚੇ ਦੀ ਫਤਿਹ ਦੀ ਕਲਾ ਸ਼ਾਇਦ ਨਾ ਵਾਪਰਦੀ ਕਿਉ ਕਰਕੇ ਦੀਪ ਸਿੱਧੂ ਦੀ ਦਾਰਸ਼ਨਿਕ ਸੋਚ ਨੇ ਪੰਜਾਬ ਨੂੰ ਵੰਗਾਰਿਆ। ਮੋਰਚਾ ਲਈ ਪੰਜਾਬ ਦੀਆਂ ਸਰਹੱਦਾ ਮੱਲਣ ਨਾਲੋ ਦਿੱਲੀ ਦੇ ਬਰੂਹਾਂ ਤੇ ਜਾ ਕੇ ਕੇਂਦਰ ਦੇ ਨੱਕ ਵਿੱਚ ਦੱਮ ਨਾ ਕੀਤਾ ਤਾਂ ਲੀਡਰਾਂ ਦੇ ਘਸਿਆਰੇ ਹੱਥ ਕੰਢਿਆਂ ਦੇ ਖੇਡ ਬਣ ਕੇ ਫੇਲ ਹੋ ਜਾਵੇਗਾ। ਦਿਮਾਗੋਂ ਖੁੰਡੀ ਹੋ ਚੁੱਕੀ ਪੰਜਾਬ ਦੀ ਰਾਜਨੀਤੀ ਲਈ ਨਵਾਂ ਮੋੜਾ ਦੇਣਾ ਜਰੂਰੀ ਸੀ। ਸੋਧਾਂ ਨਾਲੋ ਕਾਨੂੰਨਾਂ ਦੀ ਮੁਲੋਂ ਰੱਦ ਕਰਨ ਦੀ ਗੱਲ ਪੰਜਾਬ ਦੀ ਹੋਂਦ ਨਾਲ ਜੋੜਿਆ ਤਾਂ ਮੰਗਾਂ ਵਿੱਚ ਨਿਖਾਰਤਾ ਆ ਗਈ। ਹਰ ਨੀਤੀ ਲਈ ਸੁਰੂਆਤ ਅਤੇ ਨਤੀਜੇ ਸਾਹਮਣੇ ਰੱਖਣ ਲੱਗਾ ਤਾਂ ਕਿਸਾਨ ਆਗੂਆਂ ਦੀ ਕਾਰਜ-ਵਿਧੀ ਚਿੱਥੀ ਪੈਣ ਲੱਗੀ। ਆਪਣੀ ਚੌਧਰ ਦੇ ਪਾਵੇ ਹਿਲਦੇ ਮਹਿਸੂਸ ਹੋਏ ਤਾਂ ਰਾਹ ਵਿੱਚੋ ਰੋੜਾ ਬਨਣ ਤੋ ਰੋਕਣ ਲਈ 26 ਜਨਵਰੀ ਦੇ ਲਾਲ ਕਿਲੇ ਤੇ ਝੰਡੇ ਝੁਲਾਉਣ ਦੀ ਸੁਚੱਜੀ ਕਾਰਵਾਈ ਲਈ ਦੀਪ ਸਿੱਧੂ ਬਦਨਾਮ ਕਰਕੇ ਕਿਸਾਨੀ ਮੋਰਚੇ ਤੋ ਬੇਦਖਲੀ ਕਰ ਦਿੱਤੀ ਗਈ ਸਗੋ ਬੀਜੇਪੀ, ਆਰਐਸਐਸ ਦਾ ਘੂਸਪੈਠੀਆ ਕਹਿ ਕੇ ਨਿੱਦਿਆ ਗਿਆ। ਹਾਸ਼ੀਏ ਉਪਰ ਧੱਕਣ ਲਈ ਪੂਰਾ ਜੋਰ ਲਾਇਆ ਗਿਆ। ਸਿੱਧੂ ਖੁਦ ਨਿਰਾਸ਼ਾ ਜਰੂਰ ਹੋਇਆ ਪਰ ਉਸ ਨੇ ਅਸਮਾਨੀ ਉਡਾਰੀ ਦੀ ਕਲਾਬਾਜ਼ੀ ਸਮਝ ਕੇ ਹੋਰ ਉਚਾ ਉੱਡਣ ਲੱਗਾ। ਉਸ ਵੇਲੇ ਜਾਰੀ ਕੀਤੀਆਂ ਵੀਡੀਉ ਤੋ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿ ਉਸ ਨੇ ਪੰਜਾਬੀਆਂ ਨੂੰ ਪੰਜਾਬ ਦੀ ਆਪਣੀ ਹੋਣੀ ਲਈ ਖੜੇ ਹੋਣ ਲਈ ਤਰਲੇ ਕੀਤੇ।
"ਮੇਰੀ ਮੌਤ ਤੇ ਨਾ ਰੋਇਉ,
ਮੇਰੀ ਸੋਚ ਨੂੰ ਬਚਾਇਉ "
ਜਦੋ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਰਿਹਾਇਸ ਤੇ ਦੀਪ ਸਿੱਧੂ ਨੂੰ ਪੱਗ ਬੰਨੀ ਤਾਂ ਉਹ ਬਹੁਤ ਜਲੋਅ ਵਿੱਚ ਆ ਗਿਆ। ਫਿੱਕਾ ਪਿਆ ਚਿਹਰਾ ਗੁੜਾ ਹੁੰਦਾ ਗਿਆ। ਦੁਬਾਰਾ ਅਵਾਜ਼ ਟੱਨਕਣ ਲੱਗੀ। ਗੱਲ ਕਰਨ ਲਈ ਵੱਡਾ ਪਲੇਟਫਾਰਮ ਮਿਲ ਗਿਆ। ਫਿਰ ਦੁਬਾਰਾ ਮੌਤ ਤੀਕਣ ਵਾਪਸ ਉਹ ਨਾ ਬੈਠਾ ਅਤੇ ਨਾ ਹੀ ਸੁੱਤਾ। ਦਿਨ ਰਾਤ ਇਕ ਕਰਕੇ ਪੰਜਾਬ ਦੀ ਮੁਸਕਲਾਂ ਦੀ ਅਸਲੀ ਜੜ੍ ਨੂੰ ਪਹਿਚਾਨਣ ਤੇ ਜੋਰ ਲਾਉਣ ਲੱਗਾ। ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਦੇ ਹੱਕ ਵਿੱਚ ਇਕ ਵੱਡੀ ਲਹਿਰ ਖੜੀ ਕਰਨ ਵਿੱਚ ਕਾਮਯਾਬ ਰਿਹਾ। ਅਮਰਗ੍ੜ ਹਲਕੇ ਵਿੱਚ ਦਿਨ ਰਾਤ ਇੱਕ ਕਰਕੇ ਆਪਣੇ ਘੇਰੇ ਨੂੰ ਵਧਾਉਦੇ ਹੋਏ ਹਰ ਇਕ ਨੂੰ ਸ. ਮਾਨ ਨੂੰ ਜਿਤਾਉਣ ਲਈ ਸੱਦੇ ਦੇਣ ਲੱਗਾ। ਹਨੇਰੀ ਝੁੱਲਣ ਲੱਗੀ। ਕਲਾਕਾਰਾਂ ਦਾ ਵੱਡਾ ਹਿਸਾ ਅਮਰਗ੍ੜ ਹਲਕੇ ਨੂੰ ਹਿਮਾਇਤ ਦੇਣ ਪੁੱਜਿਆ। ਬਰਾਬਰ ਦੀ ਇਲੈਕਸ਼ਨ ਲੜਦੇ ਉਮੀਦਵਾਰ ਸ. ਮਾਨ ਦੇ ਹੱਕ ਵਿੱਚ ਆ ਖੜੇ ਹੋਏ। ਵਿਦੇਸ਼ਾ ਵਿੱਚਲੀਆ ਪੰਜਾਬ ਪ੍ਤੀ ਸੰਭਾਵਨਾਵਾਂ ਵਿੱਚ ਬਦਲ ਵੇਖਣ ਨੂੰ ਮਿਲਿਆ। ਇਲੈਕਸ਼ਨਾ ਵਿੱਚ ਪੰਜ ਦਿਨ ਰਹਿੰਦੇ 15 ਫਰਵਰੀ ਨੂੰ ਦੀਪ ਸਿੱਧੂ ਦੇ ਭੇਦ ਭਰੇ ਢੰਗ ਨਾਲ ਐਕਸੀਡੈਂਟ ਹੋਣ ਮੌਤ ਨਾਲ ਸਾਰਾ ਪੰਜਾਬ, ਵਿਦੇਸੀ ਪੰਜਾਬੀ ਜਾਂ ਜਿਥੇ ਵੀ ਕੋਈ ਸ਼ੁਭਚਿੰਤਕ ਸੀ ਨੂੰ ਬਹੁਤ ਗਹਿਰਾ ਸਦਮਾਂ ਪਹੁੰਚਿਆ। ਪੰਜਾਬੀਆਂ ਦੇ ਸੀਨੇ ਅਸਿਹ ਕੁਰਲਾਹਟੀ ਦਰਦ ਨੇ ਇਕ ਦਮ ਸੁੰਨ ਕਰ ਦਿਤਾ। ਸਾਜ਼ਿਸਾਂ ਦੀ ਮਾਹਿਰ ਸਰਕਾਰ ਨੇ ਸਿੱਖਾਂ ਕੋਲੋ ਇਕ ਹੋਰ ਕੌਹੀਨੂਰ ਹੀਰਾ ਖੋਹ ਲਿਆਂ। ਸਿੱਖ ਸ਼ੰਘਰਸ ਨੂੰ ਮਿਲੀ ਇਕ ਨਵੀ ਸਵੇਰ ਦਾ ਲੋਢੇ ਵੇਲਾ ਹੋ ਗਿਆ। ਇਕ ਵੱਡੇ ਤਰਕੀ, ਦਲੀਲੀ ਆਗੂ ਦਾ ਸਿਖਰ ਦੁਪਿਹਰੇ ਜਾਣਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋ ਬਾਆਦ ਵੱਡੀ ਸੱਟ ਸੀ। ਪੀ੍ਵਾਰ ਲਈ ਪੁੱਤਰ, ਭਰਾ, ਪਿਤਾ, ਪਤੀ ਸਮੇਤ ਅਨੇਕਾਂ ਰਿਸ਼ਤਿਆਂ ਨੂੰ ਰਿਸਦੇ ਜ਼ਖਮ ਦੇ ਗਿਆ।
ਸਿੱਖ ਕੌਮ ਨੇ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ। ਜੋ ਵੀ ਸਾਜ਼ਿਸ ਰਚੀ ਗਈ ਹੈ ਉਸ ਉਪਰ ਉੱਚ ਪੱਧਰੀ ਪੜਤਾਲ ਹੋਵੇ। ਪੰਜਾਬ ਦੀ ਨੌਜਵਾਨੀ ਦੀ ਪਰਖ ਦੀ ਘੜੀ ਸ਼ੁਰੂ ਹੋ ਚੁੱਕੀ ਹੈ। ਜਾਤ ਪਾਤ, ਨਫਰਤ, ਨਸ਼ੇ ਤਿਆਗ ਕੇ ਆਪਣੀ ਹੋਣੀ ਸਵਾਰਨ ਲਈ ਘਰਾਂ ਵਿੱਚੋ ਬਾਹਰ ਨਿਕਲੇ। ਧਾਰਮਿਕ, ਰਾਜਨੀਤਕ, ਸਮਾਜਿਕ ਬੇਇਨਸਾਫੀ ਲਈ ਗੁਰੂਆਂ ਵੱਲੋ ਦਿਤੇ ਇਤਿਹਾਸ ਦੀ ਗਵਾਹ ਬਣੇ। ਕਿਵੇ ਸਾਡੇ ਪੁਰਖਿਆਂ ਨੇ ਧਰਮ ਹਿੱਤ ਸੀਸ ਦੇ ਕੇ, ਬਰਾਬਰਤਾ ਲਈ ਮੀਰੀ ਪੀਰੀ ਸਿਧਾਂਤ ਤੇ ਤੁਰ ਕੇ, ਸਰਬੰਸ ਵਾਰ ਕੇ ਮਨੁੱਖਤਾ ਦੇ ਹਿੱਤ ਲਈ ਪਹਿਰਾ ਦਿੱਤਾ। ਆਉ ਰਲ ਕੇ ਸ. ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਉਹਨਾਂ ਦੇ ਸੱਚੇ ਸੁੱਚੇ ਅਦਰਸ਼ਾ ਤੇ ਚੱਲਈਏ। ਸਰਬ ਕਲਾ ਸੰਪੂਰਨ ਅਮਰ ਰੂਹ ਕੋਲੋ ਚੰਗੀ ਅਗਵਾਈ ਲਈ ਦਿਤੇ ਸੰਦੇਸ਼ ਨਾਲ ਤੁਰਨ ਦਾ ਅਹਿਦ ਲਈਏ।
ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com
ਚੋਣਾਂ ਜਾਂ ਜ਼ਮਹੂਰੀਆਤ ਦਾ ਕਤਲ - ਸ. ਦਲਵਿੰਦਰ ਸਿੰਘ ਘੁੰਮਣ
ਭਾਰਤ ਵਿੱਚ ਸਿਰਫ ਇੱਕ ਦਿੱਨ ਦਾ ਹੀ ਜ਼ਮਹੂਰੀਆਤ ਰਹਿ ਗਿਆ ਜਾਪਦਾ ਹੈ ਉਹ ਹੈ ਚੋਣਾਂ ਵਾਲਾ ਦਿਨ। ਜੋ ਦਰਸਾਉਦਾ ਹੈ ਲੋਕਤੰਤਰ ਦੇ ਛਇਆ ਹੇਠ ਜਨਤਾ ਨੂੰ ਇੰਨਸਾਫ , ਸਿਹਤ, ਸਿਖਿਆਂ, ਬੇਰੁਜਗਾਰੀ, ਗਰੀਬੀ ਤੋ ਨਿਜਾਮ ਦੀ ਗੱਲ ਤਾਂ ਹੋ ਰਹੀ ਹੈ। ਲਗਦਾ ਹੈ ਚੌਣਾਂ ਦੀ ਪ੍ਰਕਿਆ ਖਤਮ ਹੁੰਦੇ ਅਤੇ ਜਿੱਤ ਦੇ ਐਲਾਨ ਹੁੰਦੇ ਸਾਰ ਚੰਗੇ ਦਿਨਾਂ ਦਾ ਆਗਾਜ਼ ਸ਼ੁਰੂ ਹੋ ਜਾਵੇਗਾ। ਪਰ ਅਸੰਭਵ ਜਿਹਾ ਵਾਪਰ ਰਿਹਾ। ਚੌਣਾਂ ਵਿੱਚ ਹੋਏ ਸਮਾਂ, ਧੰਨ ਦੀ ਬਰਬਾਦੀ, ਲੜਾਈਆਂ ਨਾਲ ਹੋਈ ਨਫਰਤ ਦੀ ਭਰਪਾਈ ਕਦੇ ਨਹੀ ਹੋ ਸਕਣੀ। ਭਾਰਤੀ ਰਾਜਨੀਤੀ ਵਿੱਚ ਇਸ ਚਲਣ ਦਾ ਪ੍ਚਲਨ ਬਹੁਤ ਭਾਰੂ ਹੁੰਦਾ ਜਾ ਰਿਹਾ ਹੈ ਕਿ ਕੇਦਰ ਜਾਂ ਰਾਜ ਸਰਕਾਰ ਵਿੱਚ ਜਿੱਤੀ ਹੋਈ ਪਾਰਟੀ ਤਰੁੰਤ ਬਾਆਦ ਆਪਣੀ ਅੱਗਲੀਆਂ ਚੋਣਾਂ ਨੂੰ ਜਿੱਤਣ ਵਾਸਤੇ ਰਣਨੀਤੀ ਘੜਣ ਵਿੱਚ ਮਸਰੂਫ ਹੋ ਜਾਦੀ ਹੈ। ਸਤਾਧਾਰੀ ਪਾਰਟੀ ਨੂੰ ਇਹ ਯਾਦ ਕਰਨਾ ਅਫਸੋਸਨਾਕ ਲੱਗਣ ਲੱਗ ਪੈਦਾਂ ਹੈ। ਕਿ ਲੋਕ ਸਾਡੇ ਕੋਲੋ ਇਹ ਤਵੱਕੋ ਕਿਉ ਕਰ ਰਹੇ ਹਨ ਕਿ ਅਸੀ ਹੀ ਦੇਸ ਜਾਂ ਰਾਜ ਦੇ ਵਿਕਾਸ ਕਰਨ ਦੇ ਜਿੰਮੇਵਾਰ ਹਾਂ। ਦੋ ਵਾਰ ਲੱਗਾਤਾਰ ਚੁਣੀ ਪਾਰਟੀ ਦੀ ਬਹੁਮੱਤ ਵਾਲੀ ਸਰਕਾਰ ਦੀ ਸ਼ਾਨਦਾਰ ਜਿੱਤ, ਇਹ ਨਾਹਰੇ ਮਾਰਨ ਲੱਗ ਪੈਦੀ ਹੈ... ਕਿ ਅਗਲੇ ਪੱਚੀ ਸਾਲ ਹੁਣ ਰਾਜ ਅਸੀ ਕਰਨਾ ਹੈ ਜੇ ਦੂਜੀਆਂ ਪਾਰਟੀ ਜਾਂ ਲੀਡਰ ਚਾਹੁੰਣ ਤਾਂ ਸਾਡੀ ਪਾਰਟੀ ਨੂੰ ਹੀ ਸਦੀਵੀ ਜਾਂ ਸਥਾਈ ਪਾਰਟੀ ਦੀ ਤਰਾਂ ਮੰਨਣ। .....ਹੁਣ ਕੱਖਾਂ ਤੋ ਹੌਲਾ ਹੋ ਗਿਆ ਹੈ.. " ਵਿਕਾਸ ਦਾ ਨਾਹਰਾ " ਸਿਰਫ ਆਪਣਾ ਵਿਕਾਸ ਕਰਨ ਤੱਕ ਲੁੱਟਣ, ਕੁੱਟਣ ਹੈ। ਸਰਕਾਰ ਬਣਦੇ ਹੀ "ਵਿਕਾਸ" ਨੂੰ ਜੰਮਣ ਲਾ ਦਿੰਦੇ ਹਨ ਪਰ ਟਾਇਮ ਨਹੀ ਦੱਸਿਆ ਜਾਦਾਂ ਕਿ ਇਹ ਅੱਗਲੇ ਪੰਜਾਂ ਸਾਲਾ ਵਿੱਚ ਜੰਮੇਗਾ ਜਾਂ ਪੱਚੀ ਸਾਲਾ ਤੱਕ। ਹੁਣ ਤਾਂ ਲੋਕ ਵੀ ਹੋਲੀ ਹੋਲੀ ਵਿਕਾਸ ਦਾ ਨਾਂ ਲੈਣਾ ਬੰਦ ਕਰੀ ਜਾ ਰਹੇ ਹਨ। ਉਹਨਾਂ ਨੂੰ ਆਪਣੀ ਬੇ-ਅਕਲੀ ਦਾ ਵਿਕਾਸ ਹੋਇਆ ਜਰੂਰ ਆਉਦਾ ਹੋਵੇਗਾ। ਅੱਜ ਦਾ ਵਿਕਾਸ ਉਹੀ ਹੈ ਜੋ ਚੋਣਾਂ ਹੋਣ ਤੋ ਪਹਿਲਾਂ ਪਹਿਲਾਂ ਰਾਤ ਦੇ ਹਨੇਰਿਆ ਵਿੱਚ ਘਰ ਦੇ ਕੇ ਗਏ ਸੀ...! ਅੱਜ ਇੱਕ ਵਿਧਾਨ ਸਭਾ ਦੀ ਚੋਣ ਉਪਰ ਔਸਤਨ ਡੇਢ ਕਰੋੜ ਖਰਚਿਆ ਜਾ ਰਿਹਾ ਹੈ। ਅਤੇ ਇੱਕ ਵਿਧਾਨ ਸਭਾ ਵਿੱਚ ਔਸਤਨ ਚਾਰ ਪੰਜ ਉਮੀਦਵਾਰ ਪਹਿਲੀ ਕਤਾਰ ਦੇ ਜਿੱਤ ਦੀ ਉਮੀਦ ਦੇ ਦਾਅਵੇਦਾਰ ਹੁੰਦੇ ਹਨ। ਉਹਨਾ ਵੱਲੋਂ ਵੀ ਖਰਚੇ ਨੂੰ ਜੋੜਿਆ ਜਾ ਸਕਦਾ ਹੈ। ਇੱਕ ਵਿਧਾਨ ਸਭਾ ਸਹਿਜੇ ਹੀ ਦਸ ਕਰੋੜੀ ਹੋ ਜਾਦੀ ਹੈ। ਸਧਾਰਨ ਜੋ ਦੇਸ ਦੀ ਵਿਗੜੀ ਨੂੰ ਸਵਾਰਨ ਦੀ ਸੋਚ ਬਣਾਈ ਬੈਠਾ ਉਹ ਵਿਆਕਤੀ ਚਾਂਨਣੀਆਂ ਲਾਉਣ ਤੱਕ ਸੀਮਤ ਰਹਿ ਜਾਦਾ ਹੈ। ਭਾਰਤ ਦੀ ਰਾਜਨੀਤੀ ਨੇ ਲੋਕਾਂ ਦੀ ਔਕਾਤ ਦਾ ਪੈਮਾਨਾ ਮਿਥ ਲਿਆ ਹੈ। ਹੁਣ ਰਾਜਨੀਤੀ ਬਦਮਾਸ਼ੀ, ਪੁਲਿਸ ਅਤੇ ਅਦਾਲਤਾਂ ਦੀ ਛੱਤਰ ਸਾਇਆ ਹੇਠ ਪਰਵਾਨਿਤ ਧੰਦਾ ਹੈ। ਪ੍ਧਾਨ ਮੰਤਰੀ ਉਪਰ ਦੰਗਿਆਂ, ਕਤਲਾਂ ਦੇ ਕੇਸ ਦਰਜ਼ ਹਨ। ਅਮਰੀਕਾ ਵਰਗੇ ਦੇਸ਼ ਵੀਜਾ ਪਾਬੰਦੀ ਵੀ ਲਾਉਦੇ ਹਨ। ਪਰ ਇਹਨਾਂ ਦੇਸ਼ਾਂ ਦੇ ਅਖੌਤੀ "ਮਨੁੱਖਤਾ ਪੱਖੀ ਰਾਗ" ਗਾਉਣੇ ਵੀ ਬੇਸੁਰੇ ਲੱਗਣ ਲੱਗ ਪੈਦੇ ਹਨ ਜਦ ਵਿਉਪਾਰਕ ਸੰਧੀਆਂ ਲਈ ਜੱਫੀਆਂ ਪਾ ਕੇ ਕਾਤਲਾਂ ਨੂੰ ਵੀਜ਼ੇ ਦੇ ਕੇ ਹੱਲਾਸ਼ੇਰੀ ਦਿੰਦੇ ਨਜ਼ਰ ਆਉਦੇ ਹਨ। ਕਿਸੇ ਪੱਤਰਕਾਰ ਨੇ ਰਾਜਨੀਤਕ ਮਾਹਰ ਵਿਆਕਤੀ ਨੂੰ ਪੁੱਛ ਲਿਆ ਕਿ " ਸ਼ੀ੍ ਨਰਿੰਦਰ ਮੋਦੀ ਚੰਗਾਂ ਹੈ ਜਾਂ ਅਮਰੀਕਾ ਦਾ ਰਾਸ਼ਟਰਪਤੀ ਜ਼ਾਰਜ ਬੂਸ਼ "। ਬਹੁਤ ਕਮਾਲੀ ਜੁਆਬ ਸੀ ਕਿ ਫਰਕ ਇੰਨਾਂ ਹੈ... ਸੱਤਾ ਲਈ... ਮੋਦੀ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਮਾਰਿਆ ਹੈ....ਬੁਸ਼ ਨੇ ਦੂਜੇ ਦੇਸ਼ ਦੇ ਲੋਕਾਂ ਨੂੰ...। ਅੱਸੀ ਫੀਸਦੀ ਤੋ ਵੱਧ ਲੀਡਰਾਂ ਦਾ ਚਾਲ ਚਲਣ ਰਾਜਨੀਤੀ ਦੇ ਅਨੁਕੂਲ ਨਹੀ ਹੈ। ਅੱਜ ਚੋਣਾਂ ਜਿੱਤਣ ਦੇ ਢੰਗ ਦੀ ਅਨੋਖੀ ਦੁਰਦਿਸ਼ਾ ਦਾ ਡਿਜੀਟਲ-ਕਰਨ ਹੋ ਗਿਆ ਹੈ। ਜਿਵੇਂ ਮੁਸਲਮਾਨ ਬੱਕਰੇ ਨੂੰ ਬਕਰੀਦ ਤੇ ਬਲੀ ਦਿੰਦੇ ਹਨ ਉਸੇ ਤਰਾਂ ਭਾਰਤ ਵਿੱਚ ਮੁਤੱਸਵੀ ਰਾਜਨੀਤੀ ਦੇ ਸਿਆਸਤਦਾਨ ਮੁਸਲਮਾਨਾਂ, ਸਿੱਖਾਂ, ਇਸਾਈਆਂ ਸਮੇਤ ਘੱਟ ਗਿਣਤੀਆਂ ਦੀ ਬਲੀ ਹਰ ਚੋਣਾਂ ਵੇਲੇ ਦਿੰਦੇ ਹਨ। ਚੋਣਾਂ ਵਿੱਚ ਘੱਟ ਗਿਣਤੀਆਂ ਦੇ ਕਤਲੇਆਮ ਨਾਲ ਹੀ ਸਰਕਾਰਾਂ ਬਣਦੀਆਂ ਆ ਰਹੀਆਂ ਹਨ। 1984 ਵਿੱਚ ਸਿੱਖਾਂ ਦੇ ਕਤਲੇਆਮ ਮਗਰੋ ਬਹੁਸੰਮਤੀ ਨਾਲ ਕੇਂਦਰ ਵਿੱਚ ਕਾਂਗਰਸ 542 ਵਿੱਚੋ 411 ਸੀਟਾਂ ਲੈ ਕੇ ਸਰਕਾਰ ਬਣੀ। ਇਵੇ ਹੀ ਗੁਜਰਾਤ ਵਿੱਚ 2002 ਦੇ ਦੰਗੇਆਂ ਤੋ ਬਾਆਦ ਨਰਿੰਦਰ ਮੋਦੀ ਨੇ ਭਾਰੀ ਬਹੁਮੱਤ ਨਾਲ ਸਰਕਾਰ ਬਣਾਈ ਅਤੇ ਲਗਾਤਾਰ ਬਣਾ ਰਿਹਾ ਹੈ।। ਇਹ ਪੱਕਾ ਸੀ ਕਿ ਮੋਦੀ ਹੀ ਜਿਤੇਗਾ ਅਤੇ ਇਵੇ ਹੀ ਹੋਇਆ। ਹੈਰਾਨੀ ਵਿੱਚ ਪੇ੍ਸ਼ਾਨੀ ਹੈ ਕਿ ਇਹ ਕਿਵੇ ਹੋ ਸਕਦਾ ਹੈ ?.... ਕਿ ਦੁਨਿਆਂ ਦੇ ਵੱਡੇ ਲੋਕਤੰਤਰ ਅਖਵਾਉਦੇ ਭਾਰਤ ਵਿੱਚ ਲੋਕਾਂ ਨੂੰ ਭੇਡਾ ਬੱਕਰੀਆਂ ਵਾਂਗ ਮਾਰ ਕੇ ਸਰਕਾਰਾਂ ਬਣਦੀਆਂ ਹੋਣ ? ਪਰ ਸੱਚ ਨੂੰ ਮੁੰਹ ਮੋੜਦੇ ਹੋੋਏ ਵੀ ਅਮਰੀਕੀ ਮੈਗਜੀਨਾਂ ਵਿੱਚ ਭਾਰਤੀ ਲੀਡਰਾਂ ਨੂੰ ਪਹਿਲੇ ਨੰਬਰ ਤੇ ਵਿਖਾਇਆ ਜਾਦਾ ਹੈ। ....ਬਿਜਨੈਸ ਹੈ ਭਾਈ....! ਰਾਜਨੀਤੀ ਵਿੱਚ ਜਾਤੀਵਾਦ ਇਸ ਕਦਰ ਪੈਰ ਪਸਾਰ ਗਿਆ ਹੈ ਕਿ ਕਾਂਗਰਸ ਸੈਕੂਲਰ ਹੋ ਕੇ ਵੀ ਅੱਜ ਮੰਦਰਾਂ ਵਿੱਚ ਜਾ ਕੇ ਮੱਥੇ ਰਗੜਨ ਤੋ ਲੈ ਕੇ ਟਿੱਕੇ ਲੁਆ ਰਹੀ ਹੈ ਅਤੇ ਆਪਣੇ ਬਿਆਨਾਂ, ਭਾਸ਼ਣਾਂ ਵਿੱਚ ਗੰਥਾਂ ਦੇ ਸਲੋਕ ਪੜੇ ਜਾ ਰਹੇ ਹਨ। ਜਾਤੀ ਅਧਾਰਤ ਮੁੱਖ ਮੰਤਰੀ, ਜਾਤੀ ਅਧਾਰ ਇਲਾਕਾਈ ਵੰਡਾਂ ਕੀਤੀਆਂ ਜਾ ਰਹੀਆਂ ਹਨ। ਕਿਸ ਇਲਾਕੇ ਵਿੱਚ ਕਿਹੜੀ ਕੌਮ, ਧਰਮ ਦੇ ਲੋਕ ਰਹਿ ਰਹੇ ਹਨ। ਘੱਟਗਿਣਤੀ, ਬਹੁਗਿਣਤੀ ਅਧਾਰ ਦੇ ਚੌਣ ਹਲਕੇ ਦੀ ਵੰਡ ਕੀਤੀ ਜਾ ਰਹੀ ਹੈ। ਚੌਣਾਂ ਤੋ ਪਹਿਲਾਂ ਲਿਸਟਾਂ ਬਨਣ ਦਾ ਪ੍ਚਲਣ ਹੈ। ਫਿਰ ਇਹ ਲਿਸਟਾਂ ਚਾਹੇ ਵੋਟਾਂ ਵੇਲੇ ਕੰਮ ਆਉਣ ਜਾਂ ਕਿਸੇ ਫਿਰਕੇ ਦੀ ਨਸ਼ਲਕੁਸ਼ੀ ਵੇਲੇ। ਹਥਿਆਰ, ਜਲਣਸ਼ੀਲ ਪਦਾਰਥ ਸੱਭ ਕੁਝ ਪਾਰਟੀਆਂ ਦੇ ਦਫਤਰ-ਭੰਡਾਰਾਂ ਵਿੱਚ ਮੌਜ਼ੂਦ ਹੈ। ਵਕਤ ਹੀ ਇਸ ਨੂੰ ਵਰਤਨ ਦੀ ਵਿਉਂਤ ਦੱਸੇਗਾ। ਪਰ ਇਥੇ ਘੱਟ ਗਿਣਤੀ ਦੀਆਂ ਜਾਤੀਆਂ, ਧਰਮਾਂ ਵਾਲੇ ਲੋਕ ਵੀ ਆਪਣੀ ਵੋਟ-ਹੋਂਦ ਦਾ ਫਾਇਦਾ ਲੈਣ ਵਿੱਚ ਕਾਮਯਾਬ ਨਹੀ ਹੋ ਰਹੇ। ਡਰ, ਪੈਸਾ, ਸੋਹਰਤ ਸਮਾਜ ਵਿੱਚ ਵੰਡੀਆਂ ਦਾ ਮੁੱਖ ਕਾਰਣ ਬਣਿਆ ਹੋਇਆ ਹੈ
ਪੰਜਾਬ ਵਿੱਚ ਖੇਤਰੀ ਪਾਰਟੀ ਸ਼ੌ੍ਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਆਪਣੇ ਇਤਿਹਾਸ ਦੇ ਸੌ ਸਾਲਾ ਦੇ ਸੱਭ ਤੋ ਅੰਧਕਾਰੀ-ਵਕਤ ਵਿੱਚੋ ਗੁਜਰਨਾ ਪੈ ਰਿਹਾ ਹੈ। ਮਹਾਨ ਸਿੱਖ ਸੰਸਥਾ ਸ਼ੌਮਣੀ ਗੁਰੂਦੁਆਰਾ ਪ੍ਬੰਧਕ ਕਮੇਟੀ ਅਤੇ ਅਕਾਲੀ ਦਲ ਸਿੱਖੀ ਦੀ ਹੋਂਦ ਦੇ ਪਹਿਲੇ ਦੋ ਥੰਮ ਸਨ। ਬਾਦਲ ਪੀ੍ਵਾਰ ਦੇ ਗਲਤ ਦਰ ਗਲਤ ਫੈਸਲਿਆਂ ਨੇ ਪੰਜਾਬ ਵਿੱਚ ਦੋਹਾਂ ਸੰਸਥਾਵਾ ਨੂੰ ਨਿਘਾਰ ਵੱਲ ਧੱਸਿਆ ਹੈ। ਸਿਤਾਰੇ ਗਰਦਸ਼ ਵਿੱਚ ਹਨ। ਆਪਣਾ ਵਕਾਰ ਖਤਮ ਕਰ ਚੁੱਕਿਆ ਹੈ। ਬਾਦਲ ਪੀ੍ਵਾਰ ਲਈ ਬੀਜੇਪੀ ਨਾਲ ਗੱਲਵੱਕੜੀ ਉਸ ਅਜਗਰ ਵਰਗੀ ਬਣ ਗਈ। ਜੋ ਵੱਡਾ ਸ਼ਿਕਾਰ ਕਰਨ ਤੋ ਪਹਿਲਾਂ ਭੁੱਖਾ ਰਹਿਣਾ ਸ਼ੁਰੂ ਕਰ ਦਿੰਦਾ ਹੈ। ਅਤੇ ਬਿਨਾਂ ਚਿੱਥੇ ਘੁੰਮ ਘੁੰਮ ਕੇ ਵਲੇ ਪਾ ਪੂਰਾ ਨਿਗਲ ਕੇ ਡਕਾਰ ਵੀ ਨਹੀ ਮਾਰਦਾ।
ਅੱਜ ਅਕਾਲੀ ਦਲ ਦੀ ਅਸਲ ਹੌਂਦ ਅਤੇ ਇਤਿਹਾਸ ਨੂੰ ਫਿਰ ਪੈਰਾਂ ਸਿਰ ਕਰਨ ਲਈ ਨਵੀ ਦਿਸ਼ਾ ਦੀ ਲੋੜ ਮਹਿਸੂਸ ਹੋ ਰਹੀ ਹੈ।
ਹੁਣ ਬਸਪਾ ਨਾਲ ਗੱਠਜੋੜ ਕਰਕੇ ਵੀ ਬੇੜੀ ਪਾਰ ਨਹੀ ਲੱਗਦੀ ਦਿਸਦੀ। ਭੈਣ ਮਾਇਆਵਤੀ ਦੀ ਸਿਆਸਤ ਦਾ ਮੂਲੋਂ ਖੁੰਡੀ ਹੋ ਜਾਣਾ, ਸਾਹਿਬ ਕਾਂਸੀ ਰਾਮ ਦੀ ਬਹੁਜਨ ਸਮਾਜ ਦੀ ਵਿਗੜੀ ਦਿਸ਼ਾ ਨੂੰ ਆਪਣੇ ਹੱਕਾਂ ਲਈ ਜਗਾਉਣ ਦੀ ਉਠੀ ਲਹਿਰ ਨਾਲ ਵਿਸ਼ਵਾਸਘਾਤ ਤੋ ਘੱਟ ਵੇਖਣਾ ਬੇਵਕੂਫੀ ਹੋਵੇਗੀ। ਪੰਜਾਬ, ਯੂਪੀ ਵਿੱਚ ਸਮੇਤ ਹੋਰ ਰਾਜਾਂ ਵਿੱਚ ਕਿਤੇ ਵੀ ਚੋਣ ਮੁਕਾਬਲੇ ਵਿੱਚ ਨਜ਼ਰ ਨਹੀ ਆ ਰਹੀ। ਖਾਸ ਕਰਕੇ ਆਪਣੇ ਗ੍ੜ ਯੂਪੀ ਵਿੱਚ ਪਾਣੀਉ ਪਤਲੀ ਹਾਲਤ ਵਿੱਚੋ ਬਾਹਰ ਨਿਕਲਣ ਦੇ ਆਸਾਰ ਵਿਖਾਈ ਨਹੀ ਦਿੰਦੇ। ਕਿਸੇ ਵੇਲੇ ਭਾਰਤ ਦੀ ਸਿਆਸਤ ਦਾ ਧੁਰਾ ਬਣੀ ਪ੍ਧਾਨ ਮੰਤਰੀ ਦੀ ਕੁਰਸੀ ਦੀ ਦਾਆਵੇਦਾਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ, ਆਪਣੇ ਸਖਤ ਰਵੀਏ, ਪਾਰਟੀ ਲਈ ਬਾ੍ਹਮਣ ਵੋਟ ਬੈਂਕ ਦੀ ਕੋਸ਼ਿਸ, ਪੀ੍ਵਾਰਕ ਭਿ੍ਸ਼ਟਾਚਾਰ ਨਾਲ ਮੋਦੀ ਸਰਕਾਰ ਦੀਆਂ ਏਜੰਸੀਆਂ ਤੋ ਡਰੀ ਅੱਜ ਰਾਜਨੀਤੀ ਦੇ ਹੁਣ ਤੱਕ ਦੇ ਸੱਭ ਤੋ ਹੇਠਲੇ ਪਾਏਦਾਨ ਉਪਰ ਆ ਗਈ ਹੈ। ਬਾ੍ਹਮਣ ਚਿਹਰਾ ਦੇਣ ਦੀ ਕੋਸਿਸ਼ ਵਿੱਚ ਪਾਰਟੀ ਦਾ ਕਰਤਾ ਧਰਤਾ ਮਿਸ਼ਰਾ ਵੀ ਇਕ ਵੱਡੇ ਵਰਗ ਵਿੱਚੋ ਲੈਣ ਦੇ ਫੈਸਲਿਆਂ ਨਾਲ ਬਹੁਜਨ ਸਮਾਜ ਵਿੱਚ ਪਾਰਟੀ ਪ੍ਤੀ ਦੂਰੀ ਵਧੀ ਹੈ। ਪੰਜਾਬ ਵਿੱਚ ਅਕਾਲੀ ਗੱਠਜੋੜ ਵਿੱਚ ਵੀਹ ਸੀਟਾਂ ਦੀ ਭਾਈਵਾਲੀ ਵੀ ਸਿਰਫ ਦੁਆਬੇ ਜੋਨ ਤੱਕ ਸਿਮਟ ਗਈ ਹੈ। ਪਾਰਟੀ ਵਿੱਚ ਅੰਤਰ ਵਿਰੋਧ ਚਰਮ ਸੀਮਾਂ ਦੇ ਚਲਦੇ ਵੱਡੇ ਵੱਡੇ ਲੀਡਰ ਜਾਂ ਤਾਂ ਵੱਖ ਹੋ ਕੇ ਲੀਡਰਸ਼ਿੱਪ ਦਾ ਵਿਰੋਧ ਕਰ ਰਹੇ ਹਨ ਜਾਂ ਕਾਂਗਰਸ ਸਮੇਤ ਹੋਰ ਪਾਰਟੀਆਂ ਵਿੱਚ ਚਲੇ ਗਏ ਹਨ ਬਾ੍ਮਣਵਾਦ ਦੀ ਬਹੁਜਨ ਨਾਲ ਵਿਤਕਰੇ ਦੀ ਭਾਵਨਾ ਨੇ ਵੀ ਪਾਰਟੀ ਨੂੰ ਗੁੱਝਾ ਨੁਕਸਾਨ ਪਹੁੰਚਾਇਆ ਹੈ। ਵਕਤੀ ਤੌਰ ਤੇ ਬਾਬਾ ਭੀਮ ਰਾਉ ਅੰਬੇਦਕਰ ਦੇ ਸੁਪਨੇ ਅਧੂਰੇ ਰਹਿ ਜਾਣ ਦਾ ਅਭਾਸ ਪ੍ਤੀਤ ਹੁੰਦਾ ਹੈ। ਬਾਬੂ ਕਾਂਸ਼ੀ ਰਾਮ ਵਾਲੀ ਬਹੁਜਨ ਸਮਾਜ ਲਈ ਉਠੀ ਲਹਿਰ ਸੂੰਘੜ ਗਈ ਲੱਗਦੀ ਹੈ।
ਪੰਜਾਬ ਵਿਰੋਧੀ ਲਾਬੀ ਦਿੱਲੀ ਤੋ ਲਾਮ-ਲੱਸ਼ਕਰ ਲੈ ਕੇ ਧਾਵਾ ਬੋਲ ਚੁੱਕੀ ਹੈ। ਜਿਸ ਦਾ ਪਹਿਲਾ ਮਨੋਰਥ ਪੰਜਾਬ ਨੂੰ ਦਿੱਲੀ ਦਾ ਘਸਿਆਰਾ ਬਣਾਉਣਾ ਹੈ।
ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪਿਛਲੀ ਵਾਰ ਵਾਂਗ ਪੰਜਾਬ ਵਿੱਚ ਜਿੱਤ ਦੀਆਂ ਟਾਹਰਾਂ ਮਾਰਨ ਵਿੱਚ ਸੱਭ ਤੋ ਅੱਗੇ ਹੈ। ਬਿਜਲੀ ਦੀ ਮੁਆਫੀ, ਬੀਬੀਆ ਨੂੰ ਹਜਾਰ-ਹਜਾਰ ਰੁਪਏ ਮਹੀਨਾਂ ਦੇ ਲਾਰੇ ਜਨਤਾ ਨੂੰ ਲੋਕਾਂ ਦੀਆ ਅਸਲ ਮੁਸ਼ਕਲਾਂ ਤੋ ਬਾਹਰ ਕੱਢਣ ਲਈ ਸਹੀ ਮਾਰਗ ਨਹੀ ਹੋ ਸਕਦਾ। ਰੁਜਗਾਰ ਦੀ ਗਰੰਟੀ ਨਹੀ, ਪੰਜਾਬ ਸਿਰ ਚੜਿਆ ਕਰਜਾ ਕਿਵੇ ਮੁਕਤੀ ਵਿੱਚ ਬਦਲੇਗਾ ? ਕੇਜਰੀਵਾਲ ਆਰ ਐਸ ਐਸ ਸਮੇਤ ਹਿੰਦੂਤਵੀ ਸੋਚ ਦੀ ਧਾਰਨਾਂ ਤੇ ਪੱਰਪੱਕ ਹੈ। ਕੇਜਰੀਵਾਲ ਵੱਲੋਂ ਆਪਣੇ ਪਿਤਾ ਦੇ ਆਰ ਐਸ ਐਸ ਦਾ ਸਰਗਰਮ ਮੈਂਬਰ ਹੋਣ ਦੇ ਬਾਰ ਬਾਰ ਦਾਅਵੇ ਕੀਤੇ ਜਾ ਰਹੈ ਹਨ। ਹਨੂੰਮਾਨ ਚਲੀਸੇ ਨੂੰ ਇੰਟਰਵਿਉ ਗਾਈਨ ਕਰਨਾ ਇੱਕ ਬਹੁਸੰਮਤੀ ਫਿਰਕੇ ਦੀ ਗੱਲ ਕਰਨੀ ਇਸ ਦਾ ਸੰਕੇਤਕ ਅਧਾਰ ਜਾਤੀਵਾਦ ਦੀ ਰਾਜਨੀਤੀ ਹੈ। ਪਿਛਲੇ ਦਿਨੀ ਪੰਜਾਬ ਵਿੱਚ ਜਦੋ ਕਿ ਕਿਸਾਨ ਮੋਰਚੇ ਦੀ ਫਤਿਹ ਦੀ ਲਈ ਪੰਜਾਬ, ਸਿੱਖਾਂ ਦੀ ਦੁਨਿਆਂ ਨੇ ਸ਼ਲਾਘਾ ਕੀਤੀ ਹੈ ਤਾਂ ਨਾ-ਬਰਦਾਸ਼ਤ ਸੋਚ ਰਾਹੀ ਪੰਜਾਬ ਵਿੱਚ ਤਿਰੰਗਾ ਯਾਤਰਾ ਹੀ ਨਫਰਤ ਦਾ ਸੰਕੇਤ ਹੈ। ਆਪਣੀ ਦਿੱਲੀ ਸਰਕਾਰ ਵਿੱਚ ਕਿਸੇ ਸਿੱਖ ਨੂੰ ਸ਼ਾਮਲ ਨਾ ਕਰਨਾ ਨਫਰਤੀ ਕਾਰਜ ਸੀ। ਪੰਜਾਬ ਨੇ ਚਾਰ ਐਮ ਪੀ, ਵੀਹ ਐਮ ਐਲ ਏ ਦਿਤੇ`। ਜਿਹਨਾਂ ਵਿੱਚ ਜਰਨੈਲ ਸਿੰਘ ਦਿੱਲੀ ਨੂੰ ਬਾਦਲਾਂ ਖਿਲਾਫ ਚੌਣ ਲੜਾ ਕੇ ਹਾਰ ਕਰਵਾਈ, ਫਿਰ ਰਾਜ ਸਭਾ ਦੀ ਸੀਟ ਵੀ ਦੇਣ ਤੋ ਮਨਾਂ ਕੀਤਾ। ਜੋ ਕਰੋਨਾ ਕਾਲ 'ਚ ਹਸਪਤਾਲ ਵਿੱਚ ਆਕਸੀਜਨ ਨੂੰ ਗੁਹਾਰ ਲਾਉਦਾ, ਨਾ ਮਿਲਣ ਤੇ ਮੌਤ ਦੇ ਮੁੰਹ ਜਾ ਪਿਆ। ਧਰਮ ਪਾਲ ਗਾਂਧੀ, ਹਰਿੰਦਰ ਸਿੰਘ ਖਾਲਸਾ, ਵਕੀਲ ਫੂਲਕਾ, ਸੁੱਖਪਾਲ ਸਿੰਘ ਖਹਿਰਾ, ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ, ਬਲਜੀਤ ਸਿੰਘ ਵਰਗੇ ਪੰਜਾਬ ਦੀਆਂ ਅਸਲ ਮੁਸ਼ਕਲਾਂ ਨੂੰ ਦਸਦੇ ਗੱਲਕਾਰ ਲੀਡਰਾਂ ਤੋ ਘਬਰਾ ਗਿਆ। ਵਾਰੋ-ਵਾਰੀ ਸਾਰੇ ਲੀਡਰ ਬਾਹਰ ਕੱਢ ਦਿਤੇ। ਸੰਜ਼ੇ, ਦੁਰਗੇਸ਼ ਵਰਗੇ ਬਲਾਤਕਾਰੀਆਂ ਵਲੋ ਬੀਬੀਆਂ ਦੀ ਇਜ਼ਤ ਨਾਲ ਖਿਲਵਾੜ ਕਰਨ ਦੇ ਇਲਜਾਮ ਵੀ ਲੱਗੇ। ਕੇਜਰੀਵਾਲ ਨੇ ਹੁਣ ਤੱਕ ਪੰਜਾਬ ਪੱਖੀ ਕੋਈ ਵੀ ਸਟੈਡ ਨਹੀ ਲਿਆਂ। ਪਾਣੀਆ ਦੇ ਮਸਲੇ ਸਮੇ ਇਹ ਪੰਜਾਬ ਦੇ ਵਿਰੋਧ ਵਿੱਚ ਸੀ। ਪੰਜਾਬੀ ਭਾਸ਼ਾ ਨੂੰ ਦਿੱਲੀ ਵਿੱਚ ਕੋਈ ਪ੍ਮੁੱਖਤਾ ਨਾ ਮਿਲਣੀ ਪੰਜਾਬੀ ਹਤੈਸ਼ੀ ਨਹੀ ਹੋ ਸਕਦੀ।
ਕਿਸਾਨ ਅੰਦੋਲਨ ਵਿੱਚ 32 ਜਥੇਬੰਦੀਆਂ ਵਲੋਂ ਤਿੰਲ ਬਿੱਲ ਰੱਦ ਕਰਵਾਉਣ ਤੋ ਬਾਆਦ ਪੰਜਾਬ ਵਿੱਚ ਚੌਣਾਂ ਦਾ ਲੜਨਾਂ ਬਿਲਕੁਲ ਗਲਤ ਫੈਸਲਾ ਹੈ। ਸੰਯੂਕਤ ਸਮਾਜ ਮੋਰਚਾ ਕਦੇ ਵੀ ਚੌਣਾਂ ਜਿੱਤ ਨਹੀ ਸਕਦਾ। ਹੁਣ ਕੇਦਰ ਸਰਕਾਰਾਂ ਵੀ ਕਿਸਾਨ ਜਥੈਬੰਦੀਆਂ ਦੇ ਤੌਰ ਤੇ ਨਹੀ ਵੇਖਣ ਗਿਆਂ ਸਗੋ ਰਾਜਨੀਤਕ ਦਲ ਦੇ ਤੌਰ ਤੇ ਪੇਸ਼ ਆਉਣਗੀਆ। ਚੋਣਾਂ ਲੜਨ ਨਾਲ ਜਥੈਬੰਦੀਆਂ ਵਿੱਚ ਆਪਸੀ ਸ਼ੰਕੇ ਵੱਧਣਗੇ। ਏਕਤਾ ਕਮਜੋਰ ਹੋਵੇਗੀ। ਕਿਸਾਨ ਪੱਖੀ ਸੋਚ ਦਾ ਸਰਕਾਰਾ ਅੱਗੇ ਬਦਲ ਦੀ ਤਾਕਤ ਘਟੇਗੀ।
ਯੂ ਪੀ ਦੀ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਵੀ ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵੱਤ ਨਾਲ ਚੋਣਾਂ ਤੋ ਪਹਿਲਾਂ ਮੁਲਾਕਾਤ ਕੀਤੀ ਹੈ। ਇਹ ਦੱਸਣ ਦੀ ਕੋਸ਼ਿਸ ਕੀਤੀ ਕਿ ਭਾਵੇ ਪਾਰਟੀ ਮੁਸਲਮਾਨ ਵੋਟ-ਅਧਾਰਤ ਹੈ ਪਰ ਆਰ ਐਸ ਐਸ ਦੀ ਸਿਧਾਤਿਕ ਸੋਚ ਦੇ ਵੀ ਹਾਮੀ ਹਨ। ਮੁਸਲਮਾਨਾਂ ਦੀ ਚੋਣਾਂ ਸਮੇ ਸਿਰਫ ਵੋਟ ਬੈਂਕ ਤੋ ਵੱਧ ਦੀ ਪਰਿਭਾਸਾ ਨਹੀ ਉਲੀਕੀ ਜਾਦੀ।
ਇਸ ਕਰਕੇ ਅਸਾਉਦੀਨ ਉਵੇਸੀ ਮੁਸਲਮਾਨਾਂ ਦਾ ਵੱਡਾ ਲੀਡਰ ਬਣ ਕੇ ਉਭਰਿਆ ਹੈ। ਧਾਰਮਿਕ ਤੌਰ ਤੇ ਪੱਕਾ ਨਿਮਾਜ਼ੀ ਹੋਣ, ਕਈ ਵਿਦਿਆਕ ਅਦਾਰਿਆਂ ਦਾ ਮੁੱਖੀ ਅਤੇ ਕਿਤੇ ਵੱਜੋਂ ਵਕੀਲ ਹੋਣਾ ਉਸ ਦਾ ਸਿਆਸਤ ਵਿੱਚ ਮੁਸਲਮਾਨਾਂ ਦਾ ਵੱਡਾ ਵਿਸ਼ਵਾਸੀ ਲੀਡਰ ਦੇ ਤੌਰ ਉਭਰਨਾ ਇਕ ਜਾਤੀਵਾਦ ਦੀ ਨਵੀ ਪੈ ਰਹੀ ਪਿਰਤ ਦਾ ਹਿਸਾ ਬਣਿਆ ਹੈ।
ਬੀਜੇਪੀ ਦੇ ਸ਼ਾਸਨ ਵਿੱਚ ਸੱਭ ਤੋ ਵੱਡੀ ਨਿਡੱਰਤਾ ਨਾਲ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤ ਕੇ ਹਿੰਦੂਤਵੀ ਦੇ ਰੱਥ ਨੂੰ ਠੱਲ ਪਾਈ ਹੈ। ਜਿਸ ਤੋ ਬਾਆਦ ਕਿਸਾਨ ਅੰਦੌਲਨ ਨੇ ਮੋਦੀ ਦੇ ਇੱਕ ਵਾਰ ਲਏ ਫੈਸਲੇ ਨੂੰ ਵਾਪਸ ਨਾ ਲੈਣ ਦੇ ਧਾਰਨਾ ਨੂੰ ਵੱਡੀ ਸੱਟ ਮਾਰੀ ਹੈ।
ਹੁਣ ਭਾਰਤ ਵਿੱਚ ਇਲੈਕਸ਼ਨਾ ਦੀ ਰੂਪ ਰੇਖਾ ਬਿਲਕੁਲ ਖੋਫਜ਼ਦਾ ਦੌਰ ਵਿੱਚ ਹੈ। ਇਸ ਨੂੰ ਕਾਨੂੰਨੀ ਵਿਧੀ ਰਾਹੀ ਨਵੇ ਕਾਨੂੰਨਾਂ ਨਾਲ ਸੁਧਾਰਣ ਦੇ ਉਪਰਾਲਿਆਂ ਦੀ ਜਰੂਰਤ ਹੈ। ਲੋਕਾਂ ਨੂੰ ਚੋਣਾਂ ਪ੍ਤੀ ਆਪਸੀ ਸੰਵਾਦ ਦੀ ਪ੍ਕਿਆ ਦੇ ਰਾਹ ਪੈਣਾ ਚਾਹਿਦਾ ਹੈ। ਲੜਾਈ ਝਗੜੇ ਨਾ ਕਰਕੇ ਲੀਡਰਾਂ ਦੇ ਕੰਨ ਪੁੱਟਣੇ ਚਾਹਿਦੇ ਹਨ। ਤਾਂ ਹੀ ਸੁੱਧ ਵਾਤਾਵਰਣ ਵਿੱਚ ਸੱਚੀ ਸੁੱਚੀ ਲੀਡਰਸ਼ਿੱਪ ਦੀ ਸੰਭਾਵਨਾ ਹੋ ਸਕੇਗੀ।
" ਵੀਰ ਬਾਲ ਦਿਵਸ " ਐਲਾਨ ਸਿੱਖ ਧਰਮ ਦੀ ਪ੍ੰਪਰਾ ਵਿਰੇਧੀ - ਸ. ਦਲਵਿੰਦਰ ਸਿੰਘ ਘੁੰਮਣ
ਦੇਸ ਦੇ ਪ੍ਧਾਨ ਮੰਤਰੀ ਸ਼ੀ੍ ਨਰਿੰਦਰ ਮੋਦੀ ਵੱਲੋਂ ਦਸਮ ਪਾਤਿਸ਼ਾਹ ਸਾਹਿਬ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੂੰ ਸਮੱਰਪਤ ਹਰ ਸਾਲ 26 ਦਸੰਬਰ ਨੂੰ " ਵੀਰ ਬਾਲ ਦਿਵਸ " ਮਨਾਉਣ ਦਾ ਐਲਾਨ ਕੀਤਾ ਹੈ। ਜੋ ਭਾਰਤ ਸਰਕਾਰ ਅਤੇ ਮੀਡੀਏ ਦੇ ਵੱਡੇ ਵਰਗ ਵੱਲੋਂ ਇਸ ਦੀ ਪ੍ਸ਼ੰਸਾ ਕੀਤੀ ਜਾ ਰਹੀ ਹੈ। ਜ਼ਜਬਾਤੀ ਤੌਰ ਤੇ ਇਹ ਚੰਗਾ ਕਦਮ ਲੱਗਦਾ ਹੈ। ਇਹ ਕਦਮ ਸਰਕਾਰ ਨੇ ਕਿਸ ਸੰਸਥਾ, ਵਿਆਕਤੀ ਵਿਸ਼ੇਸ, ਪਾਰਟੀ ਜਾਂ ਵਰਗ ਦੀ ਮੰਗ ਤੇ ਕੀਤਾ ਹੈ? ਸ਼ਾਇਦ ਭਾਜਪਾ ਦੇ ਹੀ ਸੋ ਵੱਧ ਐਮ ਪੀਜ਼ ਨੇ 2018 ਵਿੱਚ ਦਸਖੱਤੀ ਪੱਤਰ ਲਿਖਿਆ ਸੀ। ਹੋ ਸਕਦਾ ਹੈ ਹੁਣ ਇਹ ਕਦਮ ਪੰਜਾਬ ਚੌਣਾਂ ਦੇ ਮੱਦੇ ਨਜ਼ਰ ਜਾਂ ਪਿਛਲੀ ਹਫਤੇ 5 ਜਨਵਰੀ ਨੂੰ ਨਰਿੰਦਰ ਮੋਦੀ ਦੇ ਪੰਜਾਬ, ਪੰਜਾਬੀਆਂ ਵਿਰੋਧੀ ਕੀਤੇ ਕਟਾਸ ਦੀ ਗਲਤੀ ਨੂੰ ਨੇੜਤਾ ਵਿੱਚ ਬਦਲਣ ਲਈ ਯਤਨ ਹੋਣ। ਇਸ ਐਲਾਨ ਨੂੰ ਸਿੱਖਾਂ ਵਿੱਚ ਬਹੁਤ ਅਹਿਮੀਅਤ ਨਹੀ ਦਿਤੀ ਗਈ। ਕੋਈ ਵੀ ਹੁੰਗਾਰਾ ਨਹੀ ਭਰਿਆ ਗਿਆ। ਸਿਵਾਏ ਕੁਝ ਕੁ ਭਾਜਪਾ ਵਿੱਚ ਸਿੱਖ ਲੀਡਰਾਂ ਤੋ ਜੋ ਭਾਜਪਾ ਕੋਲ ਸਿਆਸੀ ਲਾਭਾਂ ਦੇ ਅਭਿਲਾਖੀ ਹਨ। ਸ਼ੌਮਣੀ ਗੁਰੂਦਵਾਰਾ ਪ੍ਬੰਧਕ ਕਮੇਟੀ ਸਮੇਤ ਕੁਝ ਸੰਸਥਾਵਾਂ, ਆਗੂ ਇਸ ਐਲਾਨ ਨੂੰ ਸਿੱਖ ਇਤਿਹਾਸ ਬਦਲਣ ਜਾਂ ਦਖਲ ਦੇਣਾ ਸਮਝ ਰਹੇ ਹਨ। ਸਿੱਖ ਧਰਮ ਦੀ ਤਵਾਰੀਖੀ ਇਤਿਹਾਸ ਨੂੰ ਕੋਈ ਦੂਜੇ ਧਰਮ ਵੱਲੋਂ ਲਿਖਣ ਜਾਂ ਬਦਲਣ ਦੀ ਗਲਤੀ ਨਹੀ ਕਰਨੀ ਚਾਹਿਦੀ ਹੈ। ਅਸਲ ਵਿੱਚ ਭਾਰਤ ਦੀ ਸਿੱਖਾਂ ਨਾਲ 1947 ਤੋ ਬਾਆਦ ਦੇ ਧੋਖੇ, ਵਾਆਦਿਆਂ ਨਾਲ ਚਲਾਕੀ ਰੂਪੀ ਸਿਆਸਤ ਨੇ ਬੇ-ਇਤਬਾਰੀ ਬਣਾ ਦਿੱਤਾ ਹੈ। ਪੰਜਾਬੀ ਅਤੇ ਸਿੱਖਾਂ ਨੂੰ ਇਹਨਾਂ ਕਾਂਗਰਸ, ਬੀਜੇਪੀ ਅਤੇ ਹੋਰਨਾਂ ਦੀ ਹਿੰਦੂਤਵੀ ਸੋਚ ਦੀ ਸਮਝ ਆ ਗਈ ਹੈ। ਕਿ ਇਹ ਸੱਭ ਅਸਲ ਵਿੱਚ ਸਿੱਖ ਧਰਮ ਨੂੰ ਇੱਕ ਵੱਡੀ ਢਾਹ ਲਾਈ ਜਾ ਰਹੀ ਹੈ। ਜਿਥੈ ਹਿੰਦੂ ਧਰਮ ਦੇ ਵਿਦਵਾਨ, ਚੇਤਨ ਲੋਕ ਆਪਣੇ ਧਰਮ ਨੂੰ ਦੁਬਾਰਾ ਲਿਖ ਰਹੇ ਹਨ। ਉਹ ਨਾਲ ਨਾਲ ਦੂਜੇ ਧਰਮਾਂ ਦੇ ਇਤਿਹਾਸ ਨੂੰ ਵੀ ਗਲਤ ਮੋੜਾ ਦੇਣ ਦੀ ਕੋਸ਼ਿਸ ਕਰ ਰਹੇ ਹਨ। ਹਰ ਸਰਕਾਰੀ ਵਿਭਾਗ, ਸੰਸਥਾ ਦਾ ਹਿੰਦੂਕਰਣ ਕੀਤਾ ਜਾ ਰਿਹਾ ਹੈ। ਇਥੋ ਤੱਕ ਭਾਰਤ ਦੇ ਸਵਿਧਾਨ ਨੂੰ ਵੀ ਮੰਨੂਵਾਦੀ ਬਣਾਇਆ ਜਾ ਰਿਹਾ ਹੈ। ਭਾਰਤ ਵਿੱਚ ਸਿੱਖੀ ਨੂੰ ਧਰਮ ਹੀ ਨਹੀ ਮੰਨਿਆ। ਮੈਰਿਜ਼ ਅਨੰਦ ਐਕਟ ਲਾਗੂ ਨਹੀ ਕੀਤਾ ਜਾ ਰਿਹਾ। ਭਾਰਤ ਦੀਆਂ ਅਨੇਕਾਂ ਰਾਜਾਂ ਵਿੱਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਗੁਰੂਦੁਆਰਾ ਸਾਹਿਬ ਨੂੰ ਢਾਹਿਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਦਾ ਪੱਤਣ ਕਰਨ ਤੇ ਤੁਲੀ ਫਾਸ਼ੀਵਾਦੀ ਹਕੂਮਤ ਬਿਨਾਂ ਪੈਰ ਸਿਰ ਵਾਲਾ ਛਲੇਡਾ ਹੈ। ਗੁਰਬਾਣੀ ਗੁਟਕਾ ਸਾਹਿਬ ਦੇ ਸ਼ਬਦ ਅਰਥਾਂ ਵਿੱਚ ਮੋਦੀ ਦਾ ਨਾਂ ਅਵਤਾਰ ਦੇ ਤੌਰ ਤੇ ਪਾਇਆ ਜਾ ਰਿਹਾ ਹੈ। ਚਲਾਕੀ ਨਾਲ ਭਾਰਤੀ ਦੇ ਘੱਟ ਗਿਣਤੀ ਧਰਮਾਂ, ਪ੍ੰਪਰਾਵਾਂ, ਸੱਭਿਆਚਾਰ, ਰਾਜਨੀਤੀ ਨੂੰ ਖਤਮ ਕੀਤਾ ਜਾ ਰਿਹਾ ਹੈ। ਸ. ਦਲਵਿੰਦਰ ਸਿੰਘ ਘੁੰਮਣ ਪ੍ਧਾਨ ਸ਼ੌਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਯੂਥ ਵੱਲੋ ਸਖਤ ਇਤਰਾਜ਼ ਕਰਦਿਆਂ ਕਿਹਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਬਾਲ ਦਿਵਸ ਨਾਲ ਜੋੜਨਾ ਗਲਤ ਹੈ। ਚਾਰੇ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਵਿੱਚ " ਬਾਬਾ " ਸ਼ਬਦ ਨਾਲ ਸਤਿਕਾਰਿਆ ਗਿਆ ਹੈ। ਅਦੁੱਤੀ ਲ਼ਾਸਾਨੀ ਸ਼ਹਾਦਤ ਨਾਲ ਅਡੋਲ ਰਹਿ ਕੇ ਨਿਆ ਲਈ ਮਨੁੱਖਤਾ ਦਾ ਸੰਦੇਸ਼ ਦਿਤਾ। ਸਿੱਖ ਧਰਮ ਵਿੱਚ ਇਤਿਹਾਸ, ਪ੍ੰਪਰਾਵਾਂ, ਆਸਥਾ ਨੂੰ ਗਲਤ ਕਰਨ ਦੀ ਆਗਿਆ ਨਹੀ ਦਿੱਤੀ ਜਾ ਸਕਦੀ।
ਸਰਕਾਰ ਅਤੇ ਕਾਰਪੋਰੇਟ ਨਾਲ ਕਿਸਾਨ ਦੀ ਜਿੱਤ ਦੇ ਕੀ ਅਰਥ ? - ਸ. ਦਲਵਿੰਦਰ ਸਿੰਘ ਘੁੰਮਣ
ਕਿਸਾਨਾਂ ਦੇ ਇੱਕ ਸਾਲ ਦੇ ਸ਼ੰਘਰਸ ਪਿਛੋਂ ਸਰਕਾਰ ਦੀਆਂ ਕੌਝਿਆਂ ਚਾਲਾਂ ਵਿਚੋ ਕਿਸਾਨੀ ਚੇਤਨਤਾ ਦੇ ਵੱਡੇ ਉਭਾਰ ਅਤੇ ਦਬਾਆ ਸਦਕਾ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਗਿਆ ਹੈ। ਦੁਨਿਆ ਦੇ ਕਿਸਾਨੀ ਸੰਘਰਸ਼ ਵਿੱਚੋ ਸੱਭ ਤੋ ਲੰਮਾ ਸਮਾਂ ਚੱਲਣ ਵਾਲਾ ਅਤੇ ਸ਼ਾਂਤਮਈ ਜਿੱਤ ਨਾਲ ਇੱਕ ਜੁੱਗ ਦੀ ਨਵੀ ਸਵੇਰ ਦਾ ਪਹੁ ਫੁਟਾਲਾ ਹੋਇਆ ਹੈ। ਜਿਸ ਦੀ ਵਿਆਖਿਆ ਨੂੰ ਆਉਣ ਵਾਲੇ ਸਮੇ ਵਿੱਚ ਪੰਜਾਬ ਦੀ ਮਿੱਟੀ ਨੂੰ ਕੇਂਦਰ ਬਿੰਦੂ ਬਣਾਕੇ ਚਰਚਾ ਹੋਇਆ ਕਰੇਗੀ। ਵੱਡੇ ਸ਼ੰਘਰਸ ਅਤੇ ਸਾਢੇ ਸੱਤ ਸੋ ਕਿਸਾਨਾਂ ਦੀਆਂ ਭਰਵੀ ਸਰਦੀ ਦੇ ਨਾਲ-ਨਾਲ ਅੱਤ ਦੀ ਗਰਮੀ ਵਿੱਚ ਹੋਈਆਂ ਮੌਤਾਂ ਦੀ ਇਤਿਹਾਸਕ ਤਰਾਸਦੀ ਵੀ ਖੜੀ ਨਜ਼ਰ ਆਉਦੀ ਹੈ। ਭਾਵੇ ਕਿ ਬਿੱਲ ਵਾਪਸੀ ਨਾਲ ਕਿਸਾਨਾ ਨੂੰ ਕੋਈ ਲਾਭ ਨਹੀ ਮਿਲਣ ਵਾਲਾ। ਇਹ ਉਹੀ ਕਾਨੂੰਨ ਹਨ ਜੋ ਪਹਿਲਾਂ ਦੀ ਕਿਸਾਨੀ ਨੂੰ ਉਹਨਾਂ ਦੀਆਂ ਦੁਸ਼ਵਾਰੀਆਂ ਤੋ ਬਾਹਰ ਕੱਢਣ ਵਿੱਚ ਅਸਮਰੱਥ ਸਨ। ਹਰ ਸਾਲ ਲੱਖਾਂ ਦੀ ਗਿਣਤੀ ਕਿਸਾਨਾਂ ਦੀਆਂ ਮੌਤਾਂ ਦੇ ਜਿੰਮੇਵਾਰ ਸਨ। ਭਾਰਤ ਵਿੱਚ ਪਿਛਲੇ 73 ਸਾਲਾਂ ਦੇ ਇਤਿਹਾਸ ਵਿੱਚ ਇਹੀ ਕੁਝ ਹੋਇਆ ਹੈ। ਕਾਂਗਰਸ ਨੇ ਜੋ ਸਿਆਸੀ ਲਕੀਰਾ ਖਿਚਿਆਂ ਉਸ ਨੂੰ ਭਾਰਤ ਦੀ ਬੇਹਤਰੀ ਵਿੱਚ ਸਾਬਤ ਕਰਨ ਦੀਆਂ ਲਗਾਤਾਰ ਕੋਸ਼ਿਸਾਂ ਕੀਤੀਆਂ ਗਈਆਂ। ਹਰ ਵਰਗ ਦੀ ਵੱਡੇ ਸ਼ੰਘਰਸ਼ ਵਿੱਚੋ ਹੀ ਕੋਈ ਪਾ੍ਪਤੀ ਹੋਈ ਹੈ। ਪਿਛਲੇ ਸੱਤਾਂ ਸਾਲਾਂ ਵਿੱਚ ਮੋਦੀ ਦੀ ਸਰਕਾਰ ਨੇ ਲੌਕਾਂ ਦੀ ਸ਼ੰਘਰਸ ਸਥਿਤੀ ਨੂੰ ਚਰਮ ਸੀਮਾਂ ਤੇ ਪਹੁੰਚਾ ਦਿਤਾ ਹੈ। ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ਹੁਣ ਸਰਕਾਰਾਂ ਦੀ ਕਾਰਜ ਪ੍ਣਾਲੀ, ਢੰਗਾਂ ਵਿੱਚ ਕਿਸਾਨੀ ਨੂੰ ਆਸਾਨੀ ਨਾਲ ਅਣਗੋਲਿਆ ਨਹੀ ਕੀਤਾ ਜਾ ਸਕੇਗਾ। ਕਿਸਾਨੀ ਦੀ ਮੂਲ ਮੁਸ਼ਕਿਲਾਂ ਨੂੰ ਵਿਦਵਾਨ, ਚਿੰਤਕ, ਅਰਥ-ਸ਼ਾਸਤਰੀ ਅਤੇ ਸਰਕਾਰਾਂ ਹੋਰ ਵਧੇਰੇ ਪੁਖਤਾ ਜਿੰਮਵਾਰੀ ਨਾਲ ਅਧਿਐਨ ਕਰਨਗੇ। ਵਕਤੀ ਸਰਕਾਰ ਵਿੱਚ ਕੁਝ ਕੁ ਵੱਡੇ ਘਰਾਣਿਆਂ ਨੂੰ ਦੋ ਵਿਆਕਤੀਆਂ ਦੀ ਸਰਕਾਰ ਨੇ ਜਾਤੀ ਮੁਫਾਦਾਂ ਕਰਕੇ ਭਾਰਤੀ ਆਰਥਿਕਤਾ ਨੂੰ ਖਤਰੇ ਵਿੱਚ ਸੁਟਿਆ ਹੈ। ਵਿਰੋਧੀ ਪਾਰਟੀਆਂ ਦੇ ਅਕਸ਼ ਨੂੰ ਢਾਹ ਲਾ ਕੇ ਦੇਸ਼ ਦੀ ਉਸਾਰੂ ਢੰਗ ਨਾਲ ਚਲਦੇ ਰਹਿਣ ਦੀ ਲੋਕਤੰਤਰੀ ਰੀਤ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ ਹਨ। ਉਸਾਰੂ ਰਾਜਨੀਤੀ ਵਾਸਤੇ ਹਰ ਵਰਗ ਨੂੰ ਬਰਾਬਰਤਾ ਲਈ ਸਰਕਾਰ ਦੀ ਅਲੋਚਨਾ ਹੀ ਸਹੀ ਮਾਰਗ ਹੋ ਸਕਦਾ ਹੈ। ਮੋਦੀ ਸਰਕਾਰ ਦੀ ਸਰਕਾਰੀ ਮਸ਼ੀਨਰੀ ਨੇ ਅਖੀਰ ਗੋਡੇ ਟੇਕ ਕੇ ਆਪਣੀ ਹਾਰ ਮੰਨ ਲਈ ਹੈ। ਪਿਛਲੇ ਸੱਤ ਸਾਲ ਦੀ ਸਰਕਾਰ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੂਰੂਆਤੀ ਸੰਕੇਤ ਆਉਣੇ ਸੁਰੂ ਹੋ ਗਏ ਹਨ। ਕਿ ਸਰਕਾਰ ਦੁਆਰਾ ਲ਼ਏ ਗਏ ਪਿਛਲੇ ਸਾਰੇ ਕਾਨੂੰਨ ਰੂਪੀ ਫੈਸਲਿਆਂ ਨੂੰ ਵਾਪਸ ਲੈਂਣ ਦਾ ਲੋਕਾਂ ਦਾ ਸਰਕਾਰ ਉਪਰ ਦਬਾਆ ਵੱਧਣਾ ਸੁਰੂ ਹੋ ਗਿਆ ਹੈ। ਭਾਰਤੀ ਵਿਰੋਧੀ ਪਾਰਟੀਆਂ ਖਾਸ ਕਰਕੇ ਜੰਮੂ ਕਸ਼ਮੀਰ ਦੀਆਂ ਖੇਤਰੀ ਪਾਰਟੀਆ ਵੱਲੋ ਰਾਜ ਦੇ ਦਰਜੇ ਨੂੰ ਖਤਮ ਕਰਨ ਵਿਰੁੱਧ ਗਤਵਿਧੀਆਂ ਨੂੰ ਤੇਜ਼ ਕਰ ਦਿਤੀਆਂ ਗਈਆਂ ਹਨ। ਕਾਨੂੰਨ ਸੀਏਏ ( ਸਿਟੀਜਨਸ਼ਿੱਪ ਆਮੈਂਡਮੈਂਟ ਐਕਟ ) ਦੇ ਵਾਪਸੀ ਲਈ ਵੀ ਮੰਗ ਉੱਠਣੀ ਸ਼ੂਰੁ ਹੋ ਗਈ ਹੈ। ਇਸ ਦੁਰਾਨ ਆਲਮੀ ਤਾਕਤਾਂ ਦਾ ਆਲੋਚਨਾ ਕਰਨਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੋਦੀ ਸਰਕਾਰ ਦੀ ਧੱਕੇਸ਼ਾਹੀ ਵਾਲੀ ਰਾਜਨੀਤੀ ਦੇ ਮਾਰੂ ਅਸਰ ਇਕੱਲੇ ਭਾਰਤ ਤੱਕ ਸੀਮਤ ਨਹੀ ਰਹਿ ਸਕਦੇ। ਆਉਣ ਵਾਲੇ ਸਮੇ ਵਿੱਚ ਆਗਾਹ ਵਧੂ ਦੇਸ਼ਾ ਦੇ ਲਈ ਖਤਰਾ ਬਣ ਸਕਦਾ ਹੈ। ਹੁਣ ਲੋਕ ਪੱਖੀ ਸਮਾਜ ਸੁਧਾਰ ਵੱਡੀਆਂ ਲਹਿਰਾਂ ਨੂੰ ਠੱਲ ਪਾਉਣੀ ਅਸੰਭਵ ਹੋਵੇਗੀ। ਦੁਨਿਆ ਵਿੱਚ ਦੀਆਂ ਸ਼ਖਸੀਅਤਾਂ ਨੇ ਮੋਦੀ ਨੂੰ ਲੋਕਤੰਤਰ ਵਿੱਚ ਵਿਸ਼ਵਾਸ ਨਾ ਰੱਖਣ ਵਾਲਾ ਅਤੇ ਡਿਕਟੇਟਰੀ ਢੰਗ ਅਪਣਾਉਣ ਵਾਲਾ ਆਸਧਾਰਨ ਵਿਆਕਤੀ ਦੱਸਿਆ ਹੈ। ਮੋਦੀ ਦੇ ਕੰਮ ਕਰਨ ਦੇ ਢੰਗ ਤਾਰੀਕਿਆ ਦੀ ਆਲੋਚਨਾ ਹੋਈ ਹੈ।
ਕਿਸਾਨਾਂ ਦੇ ਸੰਘਰਸ਼ ਕਰਨ ਦੇ ਢੰਗ ਤਾਰੀਕਿਆ ਨੇ ਦੁਨਿਆ ਨੂੰ ਹੈਰਾਨੀ ਵਿੱਚ ਪਾਇਆ ਹੈ ਅੱਜ ਦੇ ਅਮਰੀਕੀ ਜਾਂ ਯੂਰਪੀਅਨ ਕਿਸਾਨ ਦੀ ਹਾਲਾਤ ਨੂੰ ਵੇਖ ਕੇ ਭਾਰਤੀ ਕਿਸਾਨ ਵਰਗ ਖਾਸ ਕਰਕੇ ਪੰਜਾਬੀ ਕਿਸਾਨ ਨੂੰ ਸਮਝ ਆ ਗਈ ਹੈ। ਕਿ ਸਰਕਾਰਾਂ ਦੇ ਕੰਮ ਕਰਨ ਦੇ ਢੰਗ ਇੰਨੇ ਸਿਧੇ ਸਾਦੇ ਨਹੀ, ਜਿੰਨੀ ਕੁ ਸਿਧੀ ਸਾਦੀ ਬੋਲੀ ਵਿੱਚ ਬੋਲੇ ਜਾਦੇ ਹਨ। ਕਾਨੂੰਨ ਬਣਾਉਣ ਵੇਲੇ ਛੁਪੇ ਅਰਥਾਂ ਵਾਲੇ ਸਬਦਾਂ ਦੀ ਵਰਤੋ ਕੀਤੀ ਜਾਦੀ ਹੈ। ਪੰਜਾਬ, ਹਰਿਆਣਾ ਦੇ ਕਿਸਾਨਾ ਦੀ ਤਰਸਯੋਗ ਹਾਲਾਤ ਤੋ ਵੀ ਇਲ਼ਾਵਾ ਬਹੁਤਾਤ ਵਿੱਚ ਭਾਰਤ ਵਿਚਲ਼ੀ ਕਿਸਾਨੀ ਦੀ ਸਥਿਤੀ ਹੋਰ ਵੀ ਤਰਸਯੋਗ ਹੈ। ਖਾਸ ਕਰਕੇ ਬਿਹਾਰ ਬੰਗਾਲ ਉੜੀਸਾ ਯੂਪੀ ਆਦਿ ਖੇਤੀ ਰਾਜ ਹੋਣ ਕਰਕੇ ਖੇਤੀ ਦੀ ਹਾਲਾਤ ਕਿਸਾਨਾ ਦੀਆਂ ਘਰੇਲੂ ਲੋੜਾਂ ਵੀ ਪੂਰੀਆ ਕਰਨ ਵਿੱਚ ਅਸਮੱਰਥ ਹੈ। ਇਵੇ ਹੀ ਪੱਛਮੀ ਦੇਸਾਂ ਦੇ ਕਿਸਾਨ ਹੱਥ ਕੁਝ ਵੀ ਨਹੀ ਰਿਹਾ। ਹਰ ਫੈਸਲਾ ਸਰਕਾਰਾਂ ਕਾਰਪੋਰੈਟਾ ਨਾਲ ਕਰਕੇ ਕਰਦੇ ਹਨ। ਭਾਰਤ ਵਿੱਚ ਅਗਰ ਇਹ ਕਾਨੂੰਨ ਲਾਗੂ ਹੋ ਜਾਦੇ ਤਾਂ ਇਸ ਦਾ ਕਿਸਾਨੀ ਨੂੰ ਕਿੰਨਾ ਵੱਡਾ ਖਿਮਿਆਜ਼ਾ ਭੁਗਤਨਾ ਪੈਦਾਂ ਉਸ ਦੀ ਉਦਾਹਰਣ ਦੇ ਤੌਰ ਤੇ ਇਕ ਢੰਗ ਨੂੰ ਦੱਸਣਾ ਜਰੂਰੀ ਸਮਝਦਾਂ ਹਾਂ ।
ਯੂਰਪ, ਅਮਰੀਕਾ ਵਰਗੇ ਆਰਥਿਕ ਪੱਖੋ ਪੈਰਾਂ ਸਿਰ ਦੇਸ਼ਾਂ ਵਿੱਚ ਸਰਕਾਰਾਂ ਦੁਆਰਾ ਨਵੀਆਂ ਨਵੀਆਂ ਕਾਢਾਂ ਨਾਲ ਆਪਣੇ ਹਿੱਤਾ ਦੀ ਪੂਰਤੀ ਲਈ ਕਿਸਾਨੀ ਵਰਗ ਵਿੱਚ " ਟੂਰਨਾਂਮੈਟ ਸਿਸਟਿਮ " ਸੁਰੂ ਕੀਤਾ ਜਾਦਾ ਹੈ। ਜਿਵੇ ਖੇਡ ਦੇ ਮੈਦਾਨ ਵਿੱਚ ਦੋ ਟੀਮਾਂ ਨੂੰ ਇੱਕ ਦੂਜੇ ਦੇ ਸਾਹਮਣੇ ਮੁਕਾਬਲੇ ਲਈ ਖੜਾ ਕਰ ਦਿੱਤਾ ਜਾਦਾ ਹੈ। ਪੂੰਜੀਪਤੀਆਂ, ਉਦਯੋਗਿਕ ਘਰਾਣਿਆਂ ਵੱਲੋਂ ਜਦੋ ਕਿਸਾਨਾਂ ਨਾਲ ਕੰਟਰੈਕਟ ਫਾਰਮਿੰਗ ਕੀਤੀ ਜਾਦੀ ਹੈ। ਪਹਿਲੇ ਸਾਲਾਂ ਵਿੱਚ ਕਿਸਾਨਾਂ ਨੂੰ ਬਹੁਤ ਲੁਭਾਵਨੇ ਜਾਂ ਕਿਸਾਨ ਹਿਤੇਸ਼ੀ ਹੋ ਕੇ ਉਸ ਦੇ ਕੰਨਰੈਕਟ ਨੂੰ ਪੂਰਾ ਉਤਸ਼ਾਹਿਤ ਕਰਨ ਲਈ, ਹਰ ਇਕ ਵਰਤੇ ਜਾਣ ਵਾਲੇ ਤਰੀਕੇ, ਸਾਧਨ, ਸਹਾਇਤਾ ਨੂੰ ਦਰਜ਼ ਕੀਤਾ ਜਾਦਾ ਹੈ। ਉਸ ਵਿੱਚ ਨਾਕਾਰ ਆਤਮਿੱਕ ਜਾਂ ਆਉਣ ਵਾਲੇ ਸਮੇ ਵਿੱਚ ਘਾਟੇ ਵਾਲੇ ਪੱਖਾਂ ਨੂੰ ਛੁਪਾਆ ਲਿਆ ਜਾਦਾ ਹੈ। ਕਿਸਾਨ ਦੀ ਫਸਲ ਵੀ ਹਰ ਗੁਣਵੱਤਾ ਉੱਪਰ ਖਰੀਦੀ ਜਾਣੀ ਤਹਿ ਕੀਤੀ ਜਾਦੀ ਹੈ। ਜਿਵੇਂ ਦੀ ਪੈਦਾਵਾਰ ਹੋਵੇਗੀ। ਇਸ ਨਾਲ ਇਕ ਵਧੀਆ ਮੁਨਾਫੇ ਵਾਲਾ ਲਾਭਕਾਰੀ ਸਮਝੋਤਾ ਲੱਗਣ ਲੱਗ ਪੈਦਾਂ ਹੈ। ਸਾਲਾਨਾ ਵੱਡਾ ਮੁਨਾਫਾ ਵੀ ਆਉਣਾ ਸ਼ੁਰੂ ਹੋ ਜਾਦਾ ਹੈ। ਕਿਸਾਨ ਨਿੱਸਚਿੰਤ ਹੋਣਾ ਸ਼ੁਰੂ ਹੋ ਜਾਦਾ ਹੈ। ਉਸ ਦੀਆਂ ਮੁਸੀਬਤਾਂ, ਖੱਜਲ ਖੁਆਰੀ ਖਤਮ ਹੋ ਗਈ ਦਾ ਆਭਾਸ ਆਉਦਾ ਹੈ। ਜਿਸ ਵਿੱਚ ਦੋਵੇ ਧਿਰਾਂ ਦੇ ਸਬੰਧਾ ਨੂੰ ਸੁਖਾਵਾਂ ਹੋਣ ਵਿੱਚ ਚਾਰ ਪੰਜ ਸਾਲ ਦਾ ਟਾਇਮ ਲੱਗ ਜਾਦਾ ਹੈ। ਹੁਣ ਜਦੋ ਕਾਰਪੋਰੇਟ ਆਪਣੇ ਅਸਲੀ ਰੂਪ ਵਿੱਚ ਆਉਣਾਂ ਸ਼ੁਰੂ ਕਰਦੇ ਹਨ। ਆਹਿਸਤਾ ਆਹਿਸਤਾ ਕਿਸਾਨ ਦੀ ਫਸਲ ਦੀ ਗੁਣਵੱਤਾ ਤੇ ਸਵਾਲ ਹੋਣੇ ਸ਼ੁਰੂ ਹੁੰਦੇ ਹਨ। ਪੈਦਾ ਹੋਈ ਫਸਲ ਦੀਆਂ ਕਿਸਮਾਂ ਬਨਣੀਆਂ ਸੁਰੂ ਹੋ ਜਾਦੀਆਂ ਹਨ। ਕੁਝ ਕੁ ਹਿਸੇ ਤੇ ਵਧੀਆ ਰੇਟ ਦੇ ਕੇ ਬਾਕੀ ਨੂੰ ਘੱਟ ਗੁਣਵੱਤਾ ਦਾ ਕਿਹ ਕੇ ਘੱਟ ਤੋ ਘੱਟ ਖਰੀਦਣ ਦਾ ਦਬਾਆ ਬਣਾਇਆ ਜਾਦਾ ਹੈ। ਜਦੋ ਕਿਸਾਨ ਇਸ ਦਾ ਵਿਰੋਧ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਉਪਰ ਕੰਟਰੈਕਟ ਦੀ ਲਿਖੀਆਂ ਮੱਦਾ ਨੂੰ ਸਾਹਮਣੇ ਰੱਖਿਆ ਜਾਦਾ ਹੈ। ਇਹ ਉਹ ਸਮਾਂ ਹੁੰਦਾ ਹੈ ਕਿ ਕਿਸਾਨ ਦੀ ਪਹਾੜ ਦੀ ਟੀਸੀ ਤੇ ਖੜੇ ਇੰਨਸਾਨ ਵਰਗੀ ਹਾਲਾਤ ਬਣ ਜਾਦੀ ਹੈ। ਦੋਵੇ ਪਾਸੇ ਡਿੱਗਣ ਦੀ ਸੂਰਤ ਵਿੱਚ ਮੌਤ ਹੀ ਨਜ਼ਰ ਆਉਦੀ ਹੈ। ਭਵਿੱਖੀ ਵਿਉਂਤ ਬੰਦੀਆਂ ਦੇ ਬਣਾਏ ਸੁਪਣੇ ਢਹਿ ਢੇਰੀ ਹੋ ਜਾਦੇ ਹਨ। ਸਿਰ ਖੱਬੇ ਸੱਜੇ ਨਹੀ ਹੋ ਸਕਦਾ, ਸਿਰਫ ਸਿਰ ਝੁਕਾਣਾ ਹੀ ਹਾਲਾਤਾਂ ਦੇ ਅਨਕੂਲਤਾ ਹੈ। ਇਥੇ ਫਿਰ ਇਕ ਨਵੀ ਖੇਡ ਖੇਡੀ ਜਾਦੀ ਹੈ ਜਿਸ ਦੇ ਹੋਰ ਵੀ ਭਿਆਨਕ ਨਤੀਜੇ ਸਾਹਮਣੇ ਆਉਣੇ ਸੁਰੂ ਹੁੰਦੇ ਹਨ। ਕਾਰਪੋਰੇਟ ਵਰਗ ਬਿਗੈਰ ਕਿਸਾਨ ਦੀਆਂ ਮੁਸ਼ਕਲਾਂ, ਦੁਸ਼ਵਾਰੀਆਂ ਨੂੰ ਸਮਝੇ ਆਪਣੇ ਹਿੱਤਾਂ ਦੀ ਪੂਰਤੀ ਦੇ ਨਵੇ ਡਰਾਮੇਨੂੰ ਨਾ-ਵਾਜਵ ਭਾਅ ਦੇਣ ਦੇ ਬਹਾਨੇ ਕਿਸਾਨਾਂ ਵਿੱਚ ਆਪਸੀ ਮੁਕਾਬਲੇਬਾਜੀ ਨੂੰ ਜਨਮ ਦਿੱਤਾ ਜਾਦਾ ਹੈ। ਹਰ ਫਸਲ ਵੇਲੇ ਬਹੁਤਾਤ ਕਿਸਾਨਾਂ ਦੀ ਫਸਲ ਨੂੰ ਘੱਟ ਗੁਣਵੱਤਾ ਦੀ ਕਰਾਰ ਦੇ ਕੇ ਉਹਨਾਂ ਦੀ ਖਰੀਦੀ ਫਸਲ ਵਿੱਚੋਂ ਕੱਟ ਲਾ ਕੇ ਪੂਰੇ ਪੈਸੇ ਨਹੀ ਦਿਤੇ ਜਾਦੇ ਪਰ ਦੂਜੇ ਪਾਸੇ ਕੁਝ ਕੁ ਕਿਸਾਨਾਂ ਨੂੰ ਵਧੀਆ ਫਸਲ ਦੇ ਰੂਪ ਵਿੱਚ ਵਧੀਆ ਰੇਟ ਦੇ ਨਾਲ ਨਾਲ ਬੋਨਸ ਦੀ ਗਰੰਟੀ ਦਿੱਤੀ ਜਾਦੀ ਹੈ। ਇਸ ਨਾਲ ਕਿਸਾਨਾਂ ਵਿੱਚ ਮਾਯੂਸੀ ਆ ਜਾਦੀ ਹੈ। ਕਿਸਾਨ ਨੂੰ ਕਿਸਾਨ ਦੇ ਸਾਹਮਣੇ ਦੁਸ਼ਮਣ ਬਣਾ ਕੇ ਖੜਾ ਕੀਤਾ ਜਾਦਾ ਹੈ। ਜਿਸ ਨਾਲ ਪੂੰਜਪਤੀਆਂ ਕੋਲ ਕਮਾਈ ਉਪਰ ਹੋਰ "ਛੜਯੰਤਰ ਕਮਾਈ" ਦੇ ਢੰਗ ਅਪਣਾਏ ਜਾਦੇ ਹਨ। ਹੁਣ ਕਿਸਾਨ ਦੀਆਂ ਬਾਹਾਂ ਨੂੰ ਪੂਰੀ ਤਰਾਂ ਨਾਲ ਬੰਨ ਦਿੱਤਾ ਜਾਦਾ ਹੈ। ਉਸ ਕੋਲ ਕੰਟਰੈਕਟ ਤੋੜਣ ਉਪਰ ਪੂਰੀ ਦੀ ਪੂਰੀ ਕੁਰਕੀ ਦੀ ਕਾਨੂੰਨੀ ਪ੍ਕਿਰਿਆ ਮੋਢੇ ਤੇ ਵੱਡੇ ਪਹਾੜ ਤੋ ਘੱਟ ਨਹੀ। ਕੰਟਰੈਕਟ ਤੋੜ ਕੇ ਕਿਸੇ ਕੰਪਨੀ ਜਾਂ ਬਰਾਬਰ ਦੇ ਮਾਰਕੀਟ ਵਿੱਚ ਹੋਰ ਧਿਰ ਨਾਲ ਸਮਝੋਤਾਂ ਵੀ ਸੰਭਵ ਨਹੀ ਕਿਉਕਿ " ਸਾਰੇ ਚੋਰ ਮਸੇਰ ਭਾਈ " ਹਨ। ਸਰਕਾਰ ਦੇ ਵਿਛਾਏ ਜ਼ਾਲ ਦੇ ਮਛੇਰਿਆਂ ਕੋਲੋ ਅਣਭੋਲ ਕਿਸਾਨਾਂ ਦੀ ਕੁਰਬਾਨੀ ਲੈਣ ਤੱਕ ਉਸ ਨੂੰ ਮਾਨਸ਼ਿਕ ਤੌਰ ਤੇ ਪੀਸਿਆ ਜਾਦਾ ਹੈ। ਅਖੀਰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰ ਦਿੰਦੇ ਹਨ। ਅੱਜ ਖੁਸ਼ਹਾਲ ਦੇਸ਼ ਫਰਾਂਸ ਵਿੱਚ ਹਰ ਦੂਜੇ ਦਿਨ ਕਿਸਾਨ ਖੁਦਕਸ਼ੀ ਕਰਦਾ ਹੈ। ਸਰਕਾਰਾਂ ਕਾਰਪੋਰੇਟਾਂ ਦੇ ਹੱਥਾਂ ਦੀ ਕੱਠਪੁਤਲੀਆਂ ਬਣ ਚੁੱਕੀਆਂ ਹਨ। ਦੁਨਿਆ ਦਾ ਵੱਡੀ ਪੱਧਰ ਤੇ ਸ਼ਹਿਰੀਕਰਨ ਹੋ ਰਿਹਾ ਹੈ। ਪਾਰਟੀਆਂ ਹਰ ਇਲੈਕਸ਼ਨ ਵਿੱਚ ਜਾਣ ਤੋ ਪਹਿਲਾਂ ਪੂੰਜੀਪਤੀਆਂ ਦੇ ਦਰਵਾਜੇ ਖੜਕਾਉਦੀਆਂ ਹਨ। ਪਾਰਟੀ ਫੰਡਾਂ ਲੈਣ ਦੇ ਇਵਜ਼ ਵਿੱਚ ਸਰਕਾਰਾਂ ਇਸ ਗੱਲ ਦੀ ਖੁੱਲ ਦਿੰਦੀਆਂ ਹਨ। ਕਿ ਉਹ ਆਪਣੀ ਮਨਮਰਜ਼ੀ ਦੇ ਸਮਾਨ ਪੈਦਾ ਕਰਕੇ ਅਤੇ ਮਨਮਰਜ਼ੀ ਨਾਲ ਹੀ ਵੱਧ ਰੇਟਾਂ ਉਪਰ ਵੇਚ ਸਕਦੀ ਹੈ। ਫਿਰ ਵੀ ਇਹ ਕਾਰਪੋਰੇਟ ਲੋਕ, ਬੈਕਾਂ ਵਿੱਚੋ ਅਰਬਾਂ ਖਰਬਾਂ ਦੇ ਲਏ ਕਰਜ਼ੇ ਨੂੰ ਚੁੱਪ ਚੁਪੀਤੇ ਮੁਆਫ ਕਰਵਾ ਲੈਦੇ ਹਨ। ਨਹੀ ਤਾਂ ਸਰਕਾਰਾਂ ਨੂੰ ਕੰਪਨੀਆਂ ਵਿੱਚੋ ਵਰਕਰਾਂ ਦੀਆਂ ਨੋਕਰੀਆਂ ਖਤਮ ਕਰਨ ਦੇ ਭੈਹਿ ਦਿਤੇ ਜਾਦੇ ਹਨ। ਇਸ ਤਰਾਂ ਸਰਕਾਰਾਂ ਪੂੰਜੀਪਤੀਆਂ ਦੀਆਂ ਰਖੇਲਾਂ ਬਣ ਰੇਤ ਵਾਂਗ ਪੇਰਾਂ ਹੇਠ ਵਿਛ ਕੇ ਰਾਜ ਕਰਨ ਦੇ ਪਾਖੰਡ ਕਰਦੀਆਂ ਹਨ। ਕਿਸਾਨ ਨੂੰ ਕਿਸਾਨੀ ਏਕਤਾ ਦੀ ਵੱਡੀ ਲੋੜ ਤੇ ਪਹਿਰਾ ਦੇਣਾ ਪਵੇਗਾ। ਆਉਣ ਵਾਲੇ ਸਮੇ ਵਿੱਚ ਕਾਰਪੋਰੇਟ ਵਰਗ ਵਾਂਗ ਆਪਣਾ ਵੱਡਾ ਰਾਜਨੀਤਕ ਅਧਾਰ ਬਣਾਉਣ ਦੇ ਰਾਹ ਤਲਾਸ਼ਣ ਲਈ ਤੁਰਨਾ ਪਵੇਗਾ। ਸਰਕਾਰਾਂ ਦੀ ਨੀਅਤ ਨੂੰ ਨਾਲੋ ਨਾਲ ਭਾਂਪਣਾ ਜਰੂਰੀ ਹੋਵੇ। ਕਾਰਪੋਰੇਟ ਦੇ ਹਰ ਵਧਦੇ ਕਦਮਾਂ ਨਾਲ ਮੁਕਾਬਲਾ ਕਰਨਾ ਪਵੇਗਾ। ਤਾਂ ਕਿ ਕਿਸਾਨੀ ਵਰਗ ਨੂੰ ਅਣਗੌਲਿਆਂ ਨਾਂ ਕੀਤਾ ਜਾ ਸਕੇ। ਕੇਂਦਰ ਅਤੇ ਰਾਜ ਸਰਕਾਰ ਦੇ ਖੇਤੀਬਾੜੀ ਵਿਭਾਗ ਨਾਲ ਹਰ ਫੈਸਲੇ ਲੈਣ ਸਮੇ ਕਿਸਾਨੀ ਕਮੇਟੀ ਦੀ ਰਾਏ ਅਤਿ ਜਰੂਰੀ ਅਤੇ ਲਾਜਮੀ ਹੋਣੀ ਚਾਹਿਦੀ ਹੈ। ਤਾਂ ਕਹਿ ਸਕੀਏ " ਕਿਸਾਨ ਖੁਸ਼ਹਾਲ, ਸੰਸਾਰ ਖੁਸ਼ਹਾਲ"।
ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com
ਪੰਜਾਬੀਆਂ ਲਈ ਚੋਣਾਂਵੀ ਖੇਰਾਤੀ ਵਾਅਦੇ - ਸ. ਦਲਵਿੰਦਰ ਸਿੰਘ ਘੁੰਮਣ
ਅੰਤਰਰਾਸ਼ਟਰੀ ਮਾਪਦੰਡ ਤੇ ਲੋਕਤੰਤਰ ਦੇਸ਼ਾਂ ਵਿੱਚ ਚੋਣਾ ਲਈ ਇਹ ਨਿਰਣਾ ਕਰਨ ਲਈ ਕਿ ਚੋਣਾਂ ਵਿੱਚ ਪਾਰਦਰਸ਼ੀ ਤਰੀਕੇ ਜਾਂ ਗੈਰ-ਕਾਨੂੰਨੀ ਤਾਰੀਕੇ ਅਪਨਾਏ ਗਏ ਹਨ ਦੇ ਬਹੁਤ ਸਾਰੇ ਨਿਯਮ ਨਿਰਧਾਰਤ ਹੁੰਦੇ ਹਨ। ਜ਼ਿਆਦਾਤਰ ਚੋਣਾਂ ਦਾ ਨਤੀਜਾ ਸਮਾਜਿਕ ਮਾਹੌਲ ਅਨੁਸਾਰ ਦੇਸ਼ ਜਾਂ ਰਾਜ ਦੇ ਸੰਗਠਿਤ ਪ੍ਰਭਾਵ ਦਾ ਨਤੀਜਾ ਹੁੰਦਾ ਹੈ। "ਆਜ਼ਾਦ ਚੋਣਾਂ " ਦਾ ਹੋਣਾਂ, ਆਜ਼ਾਦੀ ਨਾਲ ਚੋਣਾ ਦਾ ਹੋਣਾਂ, ਸੁਤੰਤਰ ਪ੍ਰਗਟਾਵੇ ਦੇ ਅਧਿਕਾਰ ਨਾਲ ਚੋਣਾਂ ਦਾ ਹੋਣਾਂ, ਪਾਰਦਰਸ਼ਤਾ ਨਾਲ ਹੋਣਾ ਇਕ ਵੱਡੇ ਪੱਖ ਦੇ ਨਾਲ ਨਾਲ ਸੁਆਲ ਵੀ ਹੈ। ਰਾਜਨੀਤੀ ਵਿੱਚ ਗੈਰ ਕਾਨੂੰਨੀ ਵਿੱਤੀ ਸਹਾਇਤਾ ਦੇਣ ਵਾਲੇ ਵਿਸ਼ੇਸ਼ ਹਿੱਤਾਂ ਵਾਲੇ ਸਮੂਹਾਂ ਦੇ ਹੱਕ ਵਿੱਚ ਨਤੀਜਾ ਹੋਣਾ ਅਤੇ ਮੀਡੀਆ ਦੇ ਮਹੱਤਵਪੂਰਣ ਅਤੇ ਪੱਖਪਾਤ ਰੋਲ ਵੀ ਚੋਣਾ ਦੇ ਵੱਡੇ ਨਾਕਾਰ-ਆਤਮਿਕ ਨਤੀਜੇ ਹੋਣ ਦੇ ਸਬੂਤ ਜਾਂ ਪਗਟਾਵੇ ਹਨ। ਇਸ ਸੱਭ ਦੇ ਵਿੱਚ ਸਰਕਾਰਾਂ ਦਾ ਨਿਰਪੱਖ ਹੋਣ ਤੇ ਵੱਡੇ ਕਿੰਤੂ-ਪਰੰਤੂ ਅਤੇ ਦੋਸ਼ ਮੁਕਤ ਹੋਣਾ ਮੁਸ਼ਕਲ ਹੈ। ਅਜ਼ਾਦ ਤੌਰ ਤੇ ਚੋਣਾ ਕਰਵਾਉਣ ਦੇ ਦਾਅਵੇ ਤੇ ਪੂਰੀ ਮਸ਼ੀਨਰੀ ਕਦੇ ਪੂਰੀ ਉਤਰਦੀ ਵਿਖਾਈ ਨਹੀ ਦਿੰਦੀ।
ਦੁਨਿਆਂ ਵਿੱਚ ਲੋਕਤੰਤਰ ਸਿਧਾਂਤ ਅਸਲ ਮੂਲ ਤੋ ਹੇਠਾਂ ਡਿੱਗਿਆ ਹੈ। ਅੱਜ ਭਾਰਤ ਦੀ ਸਿਆਸਤ ਵਿੱਚ ਰਾਜ ਪ੍ਬੰਧ ਦੀ ਕੁਰਸੀ ਦੀਆਂ ਵੀ ਤਿੰਨ ਹੀ ਲੱਤਾਂ ਨਜ਼ਰ ਆ ਰਹੀਆਂ ਹਨ। ਜ਼ਮਹੂਰੀਅਤ ਦੀ ਮਜਬੂਤ ਲੱਤ ਦਾ ਨਾਂ ਹੋਣਾ ਜਾਂ ਟੁੱਟੇ ਸਮਾਨ ਹੋਣਾ ਅਜੋਕੇ ਭਾਰਤ ਦੀ ਲੋਕ ਪ੍ਣਾਲੀ ਤਸਵੀਰ ਵਿੱਚੋ ਸਾਫ ਨਜ਼ਰ ਆ ਰਿਹਾ ਹੈ। ਲੋਕਤੰਤਰ ਵਿੱਚੋ ਲੋਕਾਂ ਨੂੰ ਕੱਢ ਕੇ ਕੇਵਲ ਤੰਤਰ ਹੀ ਸਮਝ ਆ ਰਿਹਾ ਹੈ। ਭਾਰਤ ਦੀ ਅਸਲ ਸਥਿਤੀ ਵਿੱਚੋ ਨਵ-ਤਬਦੀਲੀ, ਆਰਥਿਕਤਾ ਦੇ ਉਭਾਰ ਕਿਤੇ ਵੀ ਨਜ਼ਰ ਨਹੀ ਆ ਰਿਹਾ। ਅੱਜ ਕੇਵਲ ਰਾਜਨੀਤੀ ਹੀ ਨਜ਼ਰ ਆ ਰਹੀ ਹੈ। ਦੁਨਿਆਂ ਦੀ ਵਕਤੀ ਫੇਲ ਹੋਈ ਅਰਥ ਵਿਵਸਥਾ, ਕਰੋਨਾ ਵਰਗੀਆਂ ਭਿਆਨਕ ਬੀਮਾਰੀ ਨਾਲ ਤਬਾਹੀ ਨੇ ਕੇਵਲ ਸਾਹ ਲੈਣ ਤੱਕ ਸੀਮਤ ਕੀਤਾ ਹੈ। ਭਾਰਤ ਸਰਕਾਰ ਦੇ ਪੁੱਖਤਾ ਯਤਨ ਨਾ ਹੋਣ ਕਰਕੇ ਲੱਖਾ ਲੋਕਾਂ ਦੀਆ ਅਜਾਈ ਮੋਤਾਂ ਹੋਈਆਂ ਹਨ। ਸਰਕਾਰ ਕੇਂਦਰ ਦੀ ਹੋਵੇ ਜਾਂ ਰਾਜਾਂ ਦੀ ਸਭ ਫੇਲ ਸਾਬਤ ਹੋ ਰਹੀਆਂ ਹਨ। ਚੰਗੇ ਪ੍ਬੰਧ ਦੇਣ ਵਿੱਚ ਕੇਰਲ ਰਾਜ ਦੀ ਸਰਕਾਰ ਅੱਜ ਉਦਾਹਰਣ ਬਣ ਸਕਦੀ ਹਨ। ਜਿਸ ਨੇ ਲੋਕ ਰਾਜ ਕਾਇਮ ਕਰਨ ਅਤੇ ਤਰੱਕੀ ਲਈ ਯਤਨ ਨਹੀ ਛੱਡੇ। ਅੱਸੀ ਫੀਸਦੀ ਰਾਜਨੀਤੀ ਜ਼ੁਰਮ ਦੀ ਦਲਦਲ ਵਿੱਚ ਧੱਸੀ ਹੋਈ ਹੈ। ਮਾਫੀਆ, ਗੈਗਸਟਰ ਕਿਸੇ ਸਮੇ ਰਾਜਨੀਤੀ ਤੋ ਭੈਅ ਖਾਦਾ ਸੀ। ਸਰਕਾਰਾ ਦੇ ਚੰਗੇ ਚਲਣ ਲਈ ਅਫੀਸਰਸ਼ਾਹੀ ਲੋਕ-ਰਾਜ ਦੀ ਸੋਂਹ ਚੁੱਕਦੀਆ ਸਨ ਪਰ ਹੁਣ ਸੱਭ ਰਾਜਨੀਤਕ ਲੋਕਾਂ ਦੇ ਦਰਵਾਜੇਆਂ ਤੇ ਨੱਕ ਰਗੜਨ ਤੋ ਵੱਧ ਕੁਝ ਵੀ ਨਹੀ। ਰਾਜ ਕਰਨ ਜਾਂ ਸੱਤਾ ਤੇ ਕਾਬਜ਼ ਹੋਣ ਦੀ ਰਾਜਨੀਤੀ ਭਾਰਤ ਵਿੱਚ ਬਹੁਤ ਪਿਛਾਂਹ ਖਿੱਚੂ, ਰੂੜੀਵਾਦੀ ਦੇ ਨਾਲ ਨਾਲ ਸੱਭ ਤੋ ਮਾਰੂ ਨਸਲਵਾਦੀ ਸੋਚ ਦਾ ਪ੍ਭਾਵ ਛੱਡ ਰਹੀ ਹੈ ਜਿਸ ਨਾਲ ਸਮਾਜ ਵਿੱਚ ਵੱਡੇ ਪਾੜਾ ਪੈਣ ਦੀਆਂ ਸੰਭਾਵਨਾਵਾਂ ਵੱਧੀਆ ਹਨ। ਕਿਤੇ ਨਾ ਕਿਤੇ ਹਰ ਵਰਗ ਅਸੁਰੱਖਿਆ ਦੀ ਭਾਵਨਾ ਨਾਲ ਵਿਚਰਦਾ ਵਿਖਾਈ ਦਿੰਦਾ ਹੈ। ਦੰਗੇ ਹੋਣੇ, ਅੱਤਵਾਦ ਦਾ ਪ੍ਭਾਵ ਦੇ ਕੇ ਦੇਸ਼ ਲਈ ਵੱਡਾ ਖਤਰਾ ਚੋਣਾ ਜਿੱਤਣ ਦੇ ਹੱਥਕੰਡੇ ਹਨ। ਪੈਸੇ ਦਾ ਖੁੱਲਾ ਲੈਣ ਦੇਣ ਜ਼ੁਰਮ ਵਿੱਚ ਵਾਧਾ ਦਾ ਮੁਖਧਾਰ ਹੈ। ਜਿਉ ਜਿਉ ਚੋਣਾ ਨੇੜੇ ਆ ਰਹੀਆ ਹਨ ਹਰ ਪਾਰਟੀ ਆਪਣੇ ਅਜੰਡੇ ਵਿੱਚ ਝੂਠ ਨਾਲ ਲਿਬਰੇਜ਼, ਨਾ ਪੂਰੇ ਹੋ ਸਕਣ ਵਾਲੇ ਵਾਅਦਿਆਂ ਦੀਆਂ ਟੋਕਰੀਆਂ ਗਲੀ ਗਲੀ, ਮੁਹੱਲੇ ਮੁਹੱਲੇ, ਸ਼ਹਿਰ ਸ਼ਹਿਰ ਲੈ ਕੇ ਘੁੰਮਣਾ ਸ਼ੁਰੂ ਕਰ ਦਿਤਾ ਹੈ। ਕੋਈ ਦਾਲ ਚੌਲ ਦੀਆਂ ਖੇਰਾਤ ਵੰਡ ਰਿਹਾ ਹੈ ਕੋਈ ਸ਼ਗਨ ਸਕੀਮਾਂ, ਕੋਈ ਸਾਈਕਲ ਸਕੀਮ, ਕੋਈ ਮੋਬਾਇਲ ਸਕੀਮ। ਭਾਵੇ ਕਿ ਚੋਣਾਂ ਅੱਗਲੇ ਸਾਲ 2022 ਦੇ ਸ਼ੁਰੂ ਵਿੱਚ ਹੋਣੀਆ ਹਨ ਪਰ ਝੂਠ ਦੇ ਪਸਾਰੇ ਲਈ ਹਮੇਸ਼ਾ ਜਿਆਦਾ ਵਕਤ ਲੱਗਦਾ ਹੈ। ਇਸੇ ਲਈ ਸਾਰੀਆਂ ਪਾਰਟੀਆ ਨੇ ਪੰਜਾਬ ਵਾਸੀਆਂ ਨੂੰ ਝੂਠ ਦੇ ਗੋਲਗੱਪੇ ਹੁਣ ਤੋ ਹੀ ਦੇਣੇ ਸ਼ੁਰੂ ਕੀਤੇ ਹਨ। ਦੇਸ਼ ਵਿੱਚ ਕਿਸਾਨੀ ਦੀ ਬੱਦਤਰ ਹਾਲਤ ਅਤੇ ਚੱਲ ਰਹੇ ਕਿਸਾਨੀ ਮੋਰਚਾ ਦਾ ਸਿਆਸਤ ਵਿੱਚ ਕੇਂਦਰੀ ਮੂੱਦਾ ਹੈ ਇਸੇ ਲਈ ਕਿਸਾਨੀ ਲਈ ਲ਼ੁਭਾਵਨੇ ਨੁਕਤਿਆ ਉੱਪਰ ਪਕੜ ਬਣਾਕੇ ਚੋਣ ਸੋਸ਼ਣ ਕੀਤਾ ਜਾਣਾ ਸ਼ੁਰੂ ਹੋਇਆ ਹੈ। ਕਿਸੇ ਪਾਰਟੀ ਦਾ ਪੰਜਾਬ ਪ੍ਤੀ ਸਰਬ-ਪੱਖੀ ਵਿਕਾਸ ਦਾ ਅਜ਼ੰਡਾ ਨਜ਼ਰ ਅੰਦਾਜ਼ ਹੈ। ਪੰਜਾਬ ਦੇ ਕੇਵਲ ਮੁੱਦੇ ਦਾਲ ਚੋਲ ਜਾਂ ਮੁਫਤ ਬਿਜਲੀ ਨਹੀ। ਧਾਰਮਿਕ ਬੇਇੰਨਸਾਫੀ, ਆਰਥਿਕ ਬੇਇੰਨਸਾਫੀ ਦੇ ਨਾਲ ਕੇਂਦਰ ਵਲੋਂ ਪੰਜਾਬ ਨਾਲ ਵਿਤਕਰੇ ਵਾਲੀ ਨੀਤੀ ਨੇ ਲੋਕਾਂ ਵਿੱਚ ਆਵਿਸਵਾਸ਼ ਦੀ ਭਾਵਨਾਂ ਨੂੰ ਪ੍ੱਭਲ ਕੀਤਾ ਹੈ।
ਵੀਹ ਸੋ ਬਾਈ ਦੀਆਂ ਪੰਜਾਬ ਵਿੱਚ ਇਲੈਕਸ਼ਨਾਂ ਨੇ ਕਰੀਬ ਕਰੀਬ ਇਕ ਸਾਲ ਪਹਿਲਾਂ ਹੀ ਗੁਪਤ ਸਮਝੋਤਿਆਂ ਤੋ ਸ਼ੁਰੂ ਹੋ ਕੇ ਟਿਕਟਾਂ ਦੀ ਵੰਡ ਤੱਕ ਪਾਰਟੀਆਂ ਵਿੱਚ ਵੱਡਾ ਉਥਲ ਪੁਥਲ ਵੇਖਣ ਨੂੰ ਮਿਲ ਰਿਹਾ ਹੈ। ਟਿਕਟਾਂ ਦੀ ਵੰਡ ਤੋ ਚੋਣਾ ਤੱਕ ਦਾ ਸਮਾਂ ਬਾਂਦਰ ਟਪੂੱਸੀਆਂ ਦਾ ਹੋ ਜਾਵੇਗਾ। ਜਿਹਨਾਂ ਦਾਆਵੇਦਾਰਾਂ ਨੂੰ ਟਿਕਟਾਂ ਨਹੀ ਮਿਲਦੀਆਂ ਉਹ ਧੜੇ ਬਦਲਦੇ ਵਿਖਾਈ ਦਿੰਦੇ ਹਨ। ਜਾਂ ਪਾਰਟੀ ਵਿੱਚ ਰਹਿ ਕੇ ਆਪਣੇ ਰੋਸ ਦਰਜ਼ ਕਰਵਾਉਦੇ ਹੋਏ ਆਪਣੇ ਹਲਕੇ ਵਿੱਚ ਆਪਣੇ ਹੀ ਉਮੀਦਵਾਰ ਨੂੰ ਹਰਾਉਣ ਲਈ ਵੱਧ ਪੱਬਾਂ ਭਾਰ ਹੋ ਜਾਦੇ ਹਨ ਤਾਂ ਕਿ ਇਸ ਦੇ ਹਾਰਨ ਨਾਲ ਹੀ ਅੱਗਲੇ ਸਾਲਾਂ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਯੋਗ ਉਮੀਦਵਾਰ ਵਜ਼ੋਂ ਉਭਰ ਸਕੇ। ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਨੌਜਵਾਨੀ ਦੀ ਸ਼ਾਤਰ ਲੀਡਰਸ਼ਿਪ ਰੱਜ ਕੇ ਜ਼ਾਇਜ-ਨਜਾਇਜ਼ ਕੰਮਾਂ ਲਈ ਵਰਤੋ ਕਰਨਗੇ। ਇਕ ਸਾਲ ਰਹਿੰਦੇ ਚੋਣਾਂ ਤੱਕ ਲੱਗਭੱਗ ਸਟੇਟ ਸਰਕਾਰ ਦਾ ਪੂਰੇ ਦਾ ਪੂਰਾ ਕਾਰਜ ਰੁੱਕ ਗਿਆ ਹੈ। ਸਰਕਾਰ ਚਲਾ ਰਹੀ ਪਾਰਟੀ ਦਾ ਪੰਜ ਸਾਲ ਮਸ਼ੀਨਰੀ ਉਪਰ ਪੂਰਾ ਪ੍ਭਾਵ ਕਬੂਲਦੀ ਆਫੀਸਰਸ਼ਾਹੀ ਵੀ ਸਰਕਾਰ ਨੂੰ ਬਣੇ ਰਹਿਣ ਲਈ ਪੂਰਾ ਟਿੱਲ ਲਾਵੇਗੀ। ਇਸ ਤਰਾਂ ਹਰ ਹਰਬਾ ਜਾਇਜ਼ ਹੋ ਜਾਦਾਂ ਹੈ ਜਦੋ ਜਿੱਤ ਦੇ ਐਲਾਨ ਹੁੰਦੇ ਹਨ
ਹੁਣ ਤਾਜ਼ਾ ਤਾਜ਼ਾ ਆਮ ਪਾਰਟੀ ਦੇ ਮੁੱਖੀ ਅਰਵਿੰਦ ਕੇਜਰਵਾਲ ਨੇ ਬਿਜਲੀ ਦੀਆਂ ਮੁਫਤ ਯੂਨਿਟਾਂ ਦੀ ਲੁਭਾਉਣੀ ਖੇਰਾਤੀ ਚੋਣ ਜਿੱਤਣ ਲਈ ਸਕੀਮ ਲਿਆਂਦੀ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਤਰੱਕੀ ਲਈ ਕੋਈ ਠੋਸ ਪੋ੍ਗਰਾਮ ਨਾ ਦੇ ਕੇ ਬਿਜਲੀ ਮੁਆਫੀ ਦੇ ਦਿੱਲੀ ਸਟੇਟ ਵਾਲੇ ਕਸ਼ੂਫੇ ਨੂੰ ਦੁਹਰਾਇਆ ਹੈ। ਜੋ ਉਹਨਾਂ ਤੋ ਆਸ ਤੋ ਕਿਤੇ ਵੀ ਨੇੜੇ ਤੇੜੇ ਢੁੱਕਦਾ ਨਹੀ! ਦਿੱਲੀ ਅਤੇ ਪੰਜਾਬ ਦੇ ਧਰਾਤਲੀ ਸੰਕਟ ਇਕੋ ਜਿਹੇ ਨਹੀ। ਆਮ ਆਦਮੀ ਪਾਰਟੀ ਦਾ ਇੱਕ ਅਜੰਡਾ ਹੈ ਜੋ ਖਾਸ ਕਰਕੇ ਪੰਜਾਬ ਵਿੱਚ ਬਹੁਤ ਸ਼ੱਕੀ ਪ੍ਭਾਵ ਦੇ ਰਿਹਾ ਹੈ। ਪੰਜਾਬ ਨੂੰ ਕੋਈ ਬਦਲਵੀਂ ਵਿਕਾਸ ਨੀਤੀ ਦੇਣ ਵਿੱਚ ਖੁੰਜ਼ੀ ਕੇਵਲ ਤੇ ਕੇਵਲ ਮੁਫਤ ਖੋਰੀ ਦੇ ਐਲਾਨ ਕਰਨ ਨਾਲ ਸਰਕਾਰ ਬਣਾਉਣ ਦੀ ਮੰਨਸ਼ਾ ਨੰਗੀ ਹੋਈ ਹੈ। ਇਹ ਨਹੀ ਦੱਸਿਆ ਜਾ ਰਿਹਾ ਕੇ ਪੰਜਾਬ ਲਈ ਆਰਥਕ ਸਾਧਨ ਕਿਵੇ ਕਾਇਮ ਕੀਤੇ ਜਾਣਗੇ। ਕਿਹੜੀ ਰਣਨੀਤੀ ਰਾਜ ਨੂੰ ਲੱਖਾਂ ਕਰੋੜਾਂ ਦੇ ਕਰਜੇ ਮੁਕਤੀ ਦੇ ਰਾਹ ਖੋਲੇਗੀ। ਦੂਜੀਆਂ ਪਾਰਟੀਆ ਵਾਂਗ ਹੀ ਪੰਜਾਬ ਦੇ ਜਰਹਾ-ਜਰਹਾ ਨੂੰ ਕਰਜਾਈ ਬਣਾਉਣ ਲਈ ਮੁਫਤ ਬਿਜਲੀ ਦੇ ਐਲਾਨ ਕੀਤੇ ਜਾ ਰਹੇ ਹਨ।
ਕੈਪਟਨ ਸਰਕਾਰ ਦੇ ਪੂਰੇ ਕਾਰਜ ਕਾਲ ਵਿੱਚ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣ ਨਾਲ ਪੰਜਾਬ ਲਈ ਕੋਈ ਵਿਉਤੀਂ ਉਭਾਰ ਜਾਂ ਠੋਸ ਪਾ੍ਪਤੀ ਨਹੀ ਮਿਲੀ। ਸ਼ੀ੍ ਕਰਤਾਰਪੁਰ ਸਾਹਿਬ ਦੇ ਲਾਘੇਂ ਦੀ ਸ਼ਲਾਘਾ ਨਵਜੋਤ ਸਿੰਘ ਸਿੱਧੂ ਲੈ ਗਿਆ। ਪੰਜਾਬ ਪਾਣੀਆ ਦਾ ਹਰਿਆਣਾ ਨਾਲ ਅਦਾਲਤੀ ਕੇਸ ਵੀ ਹਾਰ ਚੁੱਕਿਆ ਹੈ। ਬਰਗਾੜੀ ਦੇ ਇੰਨਸਾਫ ਦੀ ਤਸਵੀਰ ਵੀ ਧੰਦਲੀ ਪੈ ਗਈ ਹੈ। ਕਾਂਗਰਸ ਪਿਛਲੇ ਪੂਰੇ ਕਾਰਜ ਕਾਲ ਵਿੱਚ ਫੇਲ ਸਾਬਤ ਹੋਈ ਹੈ। ਕੋਈ ਵੀ ਨਵੀ ਪਾਲਸੀ, ਜਾ ਰੋਡ ਮੇਪ ਤਿਆਰ ਨਹੀ ਕਰ ਸਕੀ ਜਿਸ ਤੋ ਕੋਈ ਆਸ ਬੰਨੀ ਜਾ ਸਕੇ ਕਿ ਆਉਣ ਵਾਲੀਆ ਚੋਣਾ ਵਿੱਚ ਕੋਈ ਚਮਤਕਾਰ ਹੋਵੇਗਾ। ਬੇ-ਰੁਜਗਾਰੀ, ਕਿਸਾਨੀ, ਪਾਣੀ ਲਈ ਕੋਈ ਯਤਨ ਵਿਖਾਈ ਨਹੀ ਦਿੱਤੇ। ਕਰਜ਼ਾ ਮੁਆਫੀ ਵੱਡਾ ਵਾਅਦਾ ਹੋਣ ਤੋ ਬਾਅਦ ਪੂਰਾ ਨਾ ਹੋਣ ਨਾਲ ਕਿਸਾਨੀ ਨਿਰਾਸ਼ ਹੋਈ ਹੈ। ਆਉਣ ਵਾਲੀਆ ਚੋਣਾ ਵਿੱਚ ਕਾਂਗਰਸ ਪਾਰਟੀ ਨੂੰ ਅੰਦਰਲੇ ਵਿਰੋਧ ਦੀ ਵੀ ਵੱਡਾ ਸਮੱਸਿਆ ਨਾਲ ਝੂਜਣਾ ਪੈ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਸਰਕਾਰ ਨੂੰ ਪੁੱਠੀ ਭੂਆਟਨੀ ਦਿੱਤੀ ਹੋਈ ਹੈ। ਉਸ ਨਾਲ ਪਾਰਟੀ ਦਾ ਇੱਕ ਵੱਡਾ ਵਰਗ ਹਿਮਾਇਤ ਲਈ ਖੜਾ ਹੈ। ਖਾਸ ਕਰਕੇ ਪਿੰਅਕਾਂ ਗਾਂਧੀ ਦੇ ਉਹ ਚਹੇਤੇ ਆਗੂ ਹਨ। ਹੋ ਸਕਦਾ ਹੈ ਇਸ ਵਾਰ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਮਨਫੀ ਹੋਵੇ।
ਚੋਣਾਂ ਲੜਨ ਅਤੇ ਗੱਠਬੰਧਣ ਦੀ ਪਹਿਲ ਕਦਮੀ ਸ਼ੌ੍ਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਨੇ ਕਰਕੇ ਗਰਮੀ ਵਧਾ ਦਿੱਤੀ ਹੈ। ਭਾਵੇ ਕਿ ਕਿਆਸ ਆਰਾਈਆਂ ਪਿਛਲੇ ਮਹੀਨੀਆਂ ਤੋ ਬਣ ਗਈਆਂ ਸਨ। ਜਦੋ ਤੋ ਬਸਪਾ ਪ੍ਧਾਨ ਜਸਵੀਰ ਸਿੰਘ ਗੜੀ ਨੇ ਬਾਦਲ ਪੀ੍ਵਾਰ ਨਾਲ ਚੋਣ ਸਮਝੌਤਿਆਂ ਦੇ ਸੰਭਾਵਨਾਂ ਦੇ ਚੱਲਦੇ ਉਹਨਾਂ ਦਾ ਜਨਤਕ ਤੌਰ ਤੇ ਵਿਰੋਧ ਬੰਦ ਕਰ ਦਿੱਤਾ ਸੀ। ਭਾਜਪਾ ਨਾਲ ਤੋੜ ਵਿਛੋੜੇ ਤੋ ਬਾਆਦ ਸ਼ੌ੍ਮਣੀ ਅਕਾਲੀ ਦਲ ਬਾਦਲ ਨਾਲ ਗੱਠਬੰਧਨ ਦੀਆਂ ਕੌਸਿਸ਼ਾ ਲਈ ਦੋਵਾਂ ਪਾਸਿਆਂ ਤੋ ਵੱਡੀਆਂ ਪਹਿਲ ਕਦਮੀਆਂ ਹੋਈਆਂ। ਹਾਲਾਤ ਦੋਵਾਂ ਪਾਰਟੀਆਂ ਦੇ ਬਹੁਤ ਸਥਿਰ ਨਹੀ ਹਨ। ਵੱਖ ਵੱਖ ਸਮਿਆਂ ਤੇ ਭਾਜਪਾ ਨਾਲ ਕੀਤੇ ਸਮਝੋਤਿਆਂ ਨਾਲ ਆਪੋ ਆਪਣੇ ਵੋਟ ਬੈਂਕ ਨੂੰ ਲੱਗੇ ਖੋਰੇ ਨੂੰ ਬਚਾਉਣ ਲਈ ਇਕ ਯਤਨ ਵਜੋਂ ਹੈ। ਦੋਵਾਂ ਪਾਰਟੀਆ ਦੀ ਸਤਾ ਲਾਲਸਾ ਨੇ ਬਾਰ ਬਾਰ ਆਪਣੇ ਵੋਟਰ, ਭਾਈਚਾਰੇ ਨੂੰ ਨਿਰਾਸ਼ ਕੀਤਾ। ਬਸਪਾ ਸੁਪਰੀਮੋ ਭੈਣ ਮਾਇਆਵਤੀ ਬਾਬੂ ਕਾਂਸ਼ੀ ਰਾਮ ਦੇ ਮਿਸ਼ਨ ਤੇ ਪੂਰਾ ਨਹੀ ਉਤਰ ਸਕੀ। ਬਾਬਾ ਭੀਮ ਰਾਉ ਅੰਬੇਦਕਰ ਤੋ ਬਾਅਦ ਬਾਬੂ ਕਾਂਸ਼ੀ ਰਾਮ ਅਜਿਹੇ ਦਰਵੇਸ਼ ਦਲਿਤ ਲੀਡਰ ਹੋਏ ਹਨ ਜਿੰਨਾ ਪੰਜਾਬ ਦੀ ਧਰਤੀ ਤੋ ਉਠ ਕੇ ਪੈਦਲ, ਸਾਇਕਲ ਨਾਲ ਗਰੀਬ ਲਤਾੜੇ ਦਲਿਤ ਲੋਕਾਂ ਨੂੰ ਸਾਰੇ ਭਾਰਤ ਵਿੱਚ ਲਾਮਬੰਦ ਕੀਤਾ। ਪਾਰਟੀ ਨੂੰ ਕੇਂਦਰ ਵਿੱਚਲੀ ਰਾਜਨੀਤੀ ਦੇ ਬਰਾਬਰ ਇੱਕ ਧਿਰ ਬਣਾਇਆ। ਪਰ ਗਲਤ ਰਾਜਨੀਤਕ ਸਮਝੋਤਿਆ ਦੇ ਨਾਲ ਨਾਲ ਕੁਰੱਪਸ਼ਨ ਦੇ ਚਲਦਿਆਂ ਰਾਜਨੀਤੀ ਵਿੱਚ ਸਾਹ ਸੂਤ ਕੇ ਬੈਠਣਾ ਭੈਣ ਮਾਈਆਵਤੀ ਦੀ ਪਾਰਟੀ ਲਈ ਘਾਤਕ ਸਿੱਧ ਹੋਇਆ ਹੈ। ਗਰੀਬ ਲਤਾੜੇ ਤਬਕੇ ਲੋਕਾਂ ਦੀ ਅਵਾਜ ਨਾ ਬਣ ਸਕਣਾ ਉਹਨਾਂ ਲਈ ਘਾਟੇ ਦਾ ਸਬੱਬ ਬਣਿਆਂ।
ਦੂਜੇ ਪਾਸੇ ਅਕਾਲੀ ਦਲ ਬਾਦਲ ਦਾ ਵੀ ਇਹੋ ਹਾਲ ਹੋਇਆ ਹੈ। ਭਾਵੇ ਬੀਤੀਆਂ ਬਾਦਲ ਸਰਕਾਰ ਨੇ ਬਿਜਲੀ ਦੇ ਮੁੱਦੇ ਤੇ ਬਹੁਤ ਸਾਰੀਆਂ ਸਰਕਾਰਾਂ ਬਣਾਈਆਂ ਹਨ। ਖੇਤੀ ਲਈ ਫਰੀ ਬਿਜਲੀ ਦੇ ਕੇ ਕਿਸਾਨਾਂ ਦੀ ਹਤੇਸ਼ੀ ਰਹੀ ਹੈ। ਇਸੇ ਕਰਕੇ ਹੀ ਪੰਜਾਬ ਦੇ ਕਿਸਾਨੀ ਵੋਟ ਹਮੇਸ਼ਾ ਬਾਦਲ ਪੀ੍ਵਾਰ ਦੀ ਜੇਬ ਵਿੱਚ ਰਿਹਾ ਹੈ। ਪਰ ਪੰਜਾਬ ਨਾਲੋ ਵੱਧ ਬਾਦਲ ਪੀ੍ਵਾਰ ਰਾਜਨੀਤਕ ਅਤੇ ਆਰਥਿਕ ਲਾਭ ਦੀ ਲਾਲਸਾ ਪੰਜਾਬ ਦੀ ਅੱਜ ਦੀ ਦੁਰਦਸ਼ਾ ਦੇ ਮੁੱਖ ਜਿੰਮੇਵਾਰ ਹੈ। ਪੰਜਾਬ ਦੇ ਪਾਣੀਆ, ਪੰਜਾਬੀ ਬੋਲਦੇ ਇਲਾਕਿਆਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ ਨੂੰ ਲੈਣਾ, ਪੰਜਾਬ ਦੇ ਵੱਧ ਹੱਕਾਂ ਦੀ ਗੱਲ ਕਰਨੀ ਛੱਡ ਕੇ ਭਾਜਪਾ ਦੇ ਹਰ ਉਸ ਕੰਮ ਨੂੰ ਹਿਮਾਇਤ ਕੀਤੀ ਜੋ ਕਦੇ ਅਕਾਲੀ ਦਲ ਦੇ ਆਪਣੇ ਇਤਿਹਾਸ ਵਿੱਚ ਸ਼ਾਮਲ ਨਹੀ ਸੀ। ਸ਼ੌ੍ਮਣੀ ਗੁਰੂਦਵਾਰਾ ਪ੍ਬੰਧਕ ਕਮੇਟੀ ਸਮੇਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਦੁਵਰਤੋ ਕਰਕੇ ਸਿੱਖਾਂ ਵਿੱਚ ਆਪਣੇ ਅਕਸ ਨੂੰ ਖਤਮ ਕਰ ਲਿਆ ਹੈ। ਖਾਸ ਕਰ ਸਾਧ ਬਾਬਾ ਰਾਮ ਰਹੀਮ ਨੂੰ ਬਿਨਾ ਮੰਗਿਆਂ ਮੁਆਫੀ ਦਿਤੇ ਜਾਣਾ ਬਾਦਲ ਪੀ੍ਵਾਰ ਦਾ ਵੱਡਾ ਨੁੱਕਸਾਨ ਕਰ ਗਿਆਂ। ਗੁਰੂ ਗ੍ਰੰਥ ਸਾਹਿਬ ਦੀ ਬੇ-ਆਦਬੀ ਦਾ ਡੇਰੇ ਪੇ੍ਮੀਆਂ ਵਲੋਂ ਨਿਰਾਦਰ ਕਰਨ ਤੇ ਕੋਈ ਕਾਰਵਾਈ ਨਾ ਕਰਕੇ ਸਗੋ ਉਸ ਵਿੱਚ ਸ਼ਾਮਲ ਹੋਣ ਦੇ ਇਲਜਾਮ ਲੱਗਣ ਨਾਲ ਪਾਰਟੀ ਦੀ ਬਹੁਤ ਦਸ਼ਾ ਵਿਗੜੀ ਹੈ। ਪੁਰਾਣੇ ਟਕਸਾਲੀ ਆਗੂਆਂ ਦਾ ਪਾਰਟੀ ਵਿਚੋ ਨਿਕਲ ਜਾਣ ਤੇ ਪਹਿਲੀ ਵਾਰ ਆਪਣੀ ਹੀ ਮਾਂ ਪਾਰਟੀ ਦੇ ਵਿਰੋਧ ਵਿੱਚ ਖੜੇ ਹੋਣ ਨਾਲ ਪੈਂਡੇ ਹੋਰ ਮੁਸ਼ਕਲ ਹੋਏ ਹਨ।
ਪੰਜਾਬ ਦੀ ਅਸਲ ਧਰਾਤਲ ਲੋੜਾਂ ਜਾਂ ਜਰੂਰਤ ਨੂੰ ਸਮਝਣ ਤੋ ਅਸਮੱਰਥ ਰਾਜਨੀਤਕ ਪਾਰਟੀਆ ਨੇ ਪੰਜਾਬ ਦੇ ਮਹਾਨ ਇਤਿਹਾਸ, ਪ੍ੰਪਰਾਵਾ, ਸੱਭਿਆਚਾਰ ਨੂੰ ਮਿੱਟੀ ਘੱਟੇ ਰੋਲਿਆ ਹੈ। ਗੈਰਤਮੰਦ ਪੰਜਾਬੀ ਕੌਮ ਨੂੰ ਅੱਜ ਖੇਰਾਤੀ ਬੋਟੀਆਂ ਸੁੱਟੀਆ ਜਾ ਰਹੀਆ ਹਨ। ਜੋ ਅਨਾਜ ਨਾਲ ਪੂਰੇ ਭਾਰਤ ਦਾ ਢਿੱਡ ਭਰਦਾ ਸੀ ਉਸ ਨੂੰ ਦਾਲ ਚੌਲ ਦੇ ਲਾਰੇ ਲਾ ਕੇ ਖਰੀਦਿਆ ਜਾ ਰਿਹਾ ਹੈ। ਜੋ ਕਿਸਾਨ ਆਪਣੀ ਜਮੀਨ ਲਈ ਪਾਣੀ ਮੰਗਦਾ ਹੈ ਉਸ ਦੇ ਹੱਕ ਲਈ ਕੋਈ ਧਿਰ ਨਹੀ ਬਣਿਆ। ਕੈਂਸਰ ਮਾਰੇ ਪੰਜਾਬ ਲਈ ਕੋਈ ਸਿਹਤ ਨੀਤੀ ਨਹੀ ਉਲੀਕਦਾ। ਕਰਜਾਈ ਹੋਏ ਪੰਜਾਬ ਦੀ ਕਰਜਾ ਮੁਕਤੀ ਯੋਜਨਾ ਲਈ ਕੋਈ ਐਲਾਨ ਨਹੀ ਕਰਦਾ। ਕੋਈ ਹਾਅ ਦਾ ਨਾਹਰਾ ਨਹੀ ਮਾਰ ਰਿਹਾ। ਸਾਰਾ ਸਿਸਟਿਮ ਪੰਜਾਬ ਦੀ ਤਾਸੀਰ ਨੂੰ ਠੰਡਾ ਕਰਨ ਦੀਆਂ ਸਕੀਮਾ ਘੜਨ ਵਿੱਚ ਕਾਮਯਾਬ ਹੋਇਆ ਨਜ਼ਰ ਆਉਦਾ ਹੈ।
ਵੋਟਰਾਂ ਵਿੱਚ ਵੋਟ ਪ੍ਤੀ ਚੇਤਨਤਾ ਉੰਹਨੀ ਦੇਰ ਕਾਫੀ ਨਹੀ ਜਿੰਨੀ ਦੇਰ ਪਾਰਟੀ ਭਗਤ ਬਣਨ ਨਾਲੋ ਪੰਜਾਬ ਭਗਤ ਕੇ ਬਣਕੇ ਹਰ ਲੀਡਰ ਨੂੰ ਭਰੀ-ਪਰਿਆ ਵਿੱਚ ਲਿਖਤੀ ਅਹਿਦਨਾਮਾ ਨਹੀ ਲੈਦੇ, ਅਗਰ ਇਹ ਵਾਅਦੇ ਪੂਰੇ ਨਾ ਹੋਏ ਤਾਂ ਇਹਨਾਂ ਦੀ ਜੁਆਬ ਤਲਬੀ ਲਈ ਕਾਨੂੰਨੀ ਪੱਖ ਕਿਉ ਨਾ ਵਿਚਾਰਿਆ ਜਾਵੇ ? ਜਨਤਾ ਦੇ ਬੇਹਤਰੀ ਲਈ ਚੰਗੇ ਲੀਡਰਾਂ ਦੀ ਚੋਣ ਲੋਕਾਂ ਦਾ ਅਸਲ ਚਿਹਰਾ ਬਣ ਸਕਦਾ ਹੈ। ਖੇਰਾਤੀ ਬੋਟੀਆ ਸੁੱਟਣ ਵਾਲਿਆ ਨੂੰ ਵੋਟ ਦੀ ਅਹਿਮੀਆਤ ਦਾ ਅਹਿਸਾਸ ਕਰਾਉਣਾ ਹੀ ਅਸਲ ਜਮਹੂਰੀਆਤ ਦਾ ਰਾਹ ਫੜਨਾ ਹੈ।
ਸ. ਦਲਵਿੰਦਰ ਸਿੰਘ ਘੁੰਮਣ
@; dalvindersinghghuman@gmail.com
ਸਰਕਾਰ ਕਿਸਾਨੀ ਨੂੰ ਮਾੜੇ ਹਾਲਾਤਾਂ ਵਿੱਚ ਸੁੱਟ ਕੇ, ਕੀ ਪੂੰਜੀਵਾਦ ਨੂੰ ਭਾਰਤ ਦੇ ਵੱਡੇ ਖੇਤਰ ਉਪਰ ਅਜ਼ਾਰੇਦਾਰੀ ਦੇਣ ਦੀ ਮੰਨਸ਼ਾ ਵਿੱਚ ? - ਸ. ਦਲਵਿੰਦਰ ਸਿੰਘ ਘੁੰਮਣ
ਦੁਨੀਆਂ ਦਾ ਅੱਸੀ ਫੀਸਦੀ ਤੋ ਵੱਧ ਦਾ ਹਿੱਸਾ ਕਿਸਾਨੀ ਨੇ ਖੇਤਰਫਲ ਦੇ ਰੂਪ ਵਿੱਚ ਆਪਣੇ ਥੱਲੇ ਰੱਖਿਆ ਹੋਇਆ ਹੈ। 3,4 ਬਿਲੀਅਨ ਲੋਕ ਜਾਂ 45% ਜਨਸੰਖਿਆ ਦੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ। ਅਫਰੀਕਾ ਵਿੱਚ ਅੰਦਾਜ਼ਨ 57% ਲੋਕਾਂ ਦੀ ਪਿੰਡਾਂ ਦੀ ਆਬਾਦੀ ਹੈ। ਅਤੇ ਆਬਾਦੀ ਦਾ 53% ਹਿੱਸਾ ਖੇਤੀਬਾੜੀ ਉਪਰ ਨਿਰਭਰ ਹੈ। ਅਮਰੀਕਾ ਵਿੱਚ ਕਿਸਾਨ ਸਾਰੇ ਉਤਪਾਦਨ ਦਾ 84% ਹਿੱਸਾ ਪੈਦਾ ਕਰਦਾ ਹੈ ਅਤੇ 78% ਜਮੀਨ ਉਪਰ ਖੇਤੀ ਕਰਦਾ ਹੈ। ਫੀਜ਼ੀ ਦੇਸ਼ ਵਿੱਚ 48 ਫੀਸਦੀ ਤੇ ਉਤਪਾਦਨ ਪੈਦਾ ਹੁੰਦਾ ਹੈ।
ਇਸੇ ਤਰ੍ਹਾਂ ਭਾਰਤ ਵਿੱਚ ਖੇਤੀਬਾੜੀ ਖੇਤਰ ਲੱਗਭੱਗ 3 ਟਰੀਲੀਅਨ ਡਾਲਰ ਦੀ ਆਰਥਿਕਤਾ ਵਿੱਚ 15% ਦਾ ਹਿੱਸਾ ਪਾਉਦਾ ਹੈ। ਦੇਸ਼ ਦੇ 1,3 ਬਿਲੀਅਨ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਭਾਰਤ ਪੂਰੀ ਤਰ੍ਹਾਂ ਖੇਤੀਬਾੜੀ ਦੇ ਧੰਦੇ ਦੇ ਆਲੇ ਦੁਆਲੇ ਹੀ ਰੁਜ਼ਗਾਰ ਦੇ ਸਾਧਨ ਬਣਾਈ ਬੈਠਾ ਹੈ। ਉਦਯੋਗਿਕ ਪ੍ਰਣਾਲੀ ਨੂੰ ਪ੍ਰਫੁਲਤ ਕਰਨ ਲਈ ਬਹੁਤ ਘੱਟ ਯਤਨ ਹੋਏ ਹਨ। ਸ਼ਾਇਦ ਨੀਤੀ, ਰਾਜਨੀਤੀ ਅਤੇ ਰਿਸਵਤ ਖੋਰੀ ਮੁੱਖ ਕਾਰਨ ਹੋ ਸਕਦੇ ਹਨ ! ਖੇਤੀਬਾੜੀ ਸਭ ਤੋ ਵੱਧ ਮਹਿਨਤ ਅਤੇ ਸਭ ਤੋਂ ਘੱਟ ਮੁਨਾਫਾ ਦਾ ਇਹ ਧੰਦਾ ਦੁਨੀਆਂ ਵਿੱਚ ਪਛੜਿਆ ਹੋਇਆ ਹੈ। ਦੁਨੀਆਂ ਵਿੱਚ ਕੋਈ ਵੀ ਸਰਕਾਰ ਜਾਂ ਕਾਨੂੰਨ ਹਿੱਕ ਥਾਪੜ ਕੇ ਨਹੀਂ ਕਹਿ ਸਕਦੇ ਕਿ ਉਹ ਕਿਸਾਨੀ ਨਾਲ ਇਨਸਾਫ ਕਰ ਸਕੇ ਹਨ। ਇਕ ਆਦਮੀ ਤੋ ਲੈ ਕੇ ਸਾਰਾ ਪਰਿਵਾਰ ਖੇਤੀਬਾੜੀ ਵਿੱਚ ਸੱਤੇ ਦਿਨ ਬਿਨਾਂ ਘੜੀ ਦੀ ਸੂਈ ਦੇਖਿਆਂ ਪੱਹੁ-ਫੁੱਟਾਲੇ ਤੋ ਸੁਰੂ ਹੋ ਕੇ ਸੂਰਜ ਦੇ ਡੂੱਬਣ ਵੇਲੇ ਤੱਕ ਹੱਡ ਭੰਨਵੀਂ ਮਿਹਨਤ ਵੀ ਉਸ ਨੂੰ ਆਮਦਨ ਪੱਖੋਂ ਪੈਰਾਂ ਸਿਰ ਨਹੀਂ ਕਰ ਸਕੀ। ਕਿਸਾਨੀ ਹਮੇਸ਼ਾ ਰੱਬ ਅਤੇ ਸਰਕਾਰਾਂ ਦੇ ਰਹਿਮੋ-ਕਰਮ ਤੇ ਰਹੀ ਹੈ। ਹਰ ਦੇਸ਼ ਵਿੱਚ ਆਏ ਦਿਨ ਸੜਕਾਂ ਉੱਪਰ ਇਨਸਾਫ ਲਈ ਧਰਨੇ, ਟਰੈਕਟਰ ਮਾਰਚ, ਫਸਲਾਂ ਨੂੰ ਸੁੱਟਣਾ ਆਮ ਵਰਤਾਰਾ ਹੈ। ਖੇਤੀ ਧੰਦੇ ਵਿੱਚ ਅਨਾਜ, ਫਲ, ਦੁੱਧ ਦਹੀਂ, ਮੀਟ ਮੂਲ ਪੈਦਾਵਾਰੀ ਵਸਤਾਂ ਹਨ।
ਪਿਛਲੇ ਦਹਾਕੇ ਵਿੱਚ ਇੰਟਰਨੈੱਟ ਨਾਲ ਵਰਤੋਂ ਵਿੱਚ ਇਤਿਹਾਸਕ ਰੱਦੋ ਬਦਲ ਹੋਏ ਹਨ। ਵੱਡੇ ਵੱਡੇ ਵਿਉਪਾਰ ਇਸ ਮਾਧਿਅਮ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਪਰ ਖੇਤੀ ਧੰਦੇ ਵਿੱਚ ਬਹੁਤਾ ਬਦਲਾਅ ਨਹੀਂ ਆ ਸਕਿਆ। ਪਰ ਹੁਣ ਕਾਰਪੋਰੇਟ ਲੋਕਾਂ ਨੇ ਇਸ ਧੰਦੇ ਨੂੰ ਪੂਰੀ ਪਕੜ ਵਿਚ ਲੈ ਕੇ ਭਾਰਤ ਦੇ ਵੱਡੇ ਖੇਤਰ ਉਪਰ ਆਪਣੀ ਆਜ਼ਾਰੇਦਾਰੀ ਨੂੰ ਕਾਇਮੀ ਵੱਲ ਵਧਣ ਦੇ ਲੱਛਣ ਦਿੱਸਣ ਲੱਗੇ ਹਨ। ਇਹ ਰਾਜਨੀਤੀ ਦੀ ਭਾਈਵਾਲੀ ਨਾਲ ਸੰਭਵ ਕੀਤਾ ਜਾ ਰਿਹਾ ਹੈ। ਕਿਉਂਕਿ ਰਾਜਨੀਤੀ ਦਾ ਵੱਡਾ ਹਿੱਸਾ ਇਹਨਾਂ ਦੇ ਦਬਾਅ ਹੇਠ ਹੈ। ਪਾਰਟੀਆਂ ਨੂੰ ਵੱਡੇ ਵੱਡੇ ਚੰਦੇ ਦੇ ਕੇ ਮਨਮਰਜ਼ੀ ਨਾਲ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰਾਂ ਦਾ ਕੰਮ ਹੁਣ ਗਰੀਬੀ ਹਟਾਉਣਾ ਨਹੀਂ... ਗਰੀਬਾਂ ਨੂੰ ਹਟਾਉਣਾਂ ਹੈ।
ਭਾਰਤ ਦੀ ਪਾਰਲੀਮੈਂਟ ਵਿੱਚ ਲਗਾਤਾਰ ਨਵੇਂ ਨਵੇਂ ਬਿੱਲ ਨੂੰ ਪਾਸ ਕੀਤਾ ਜਾ ਰਿਹਾ ਹੈ। ਪਹਿਲਾਂ ਸੰਵਿਧਾਨਿਕ ਸੋਧਾਂ ਨੂੰ ਹਮੇਸ਼ਾ ਵਿਰੋਧੀ ਧਿਰਾਂ ਦੀ ਸਹਿਮਤੀ ਤੋ ਬਾਅਦ ਹੀ ਕਾਨੂੰਨ ਦੀ ਆਗਿਆ ਮਿਲਦੀ ਸੀ। ਹੁਣ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਜਾਂ ਬਿੱਲ ਪਾਸ ਕਰਨ ਲਈ ਲੋੜੀਂਦੇ ਮੈਂਬਰਾਂ ਦੀ ਹਾਜ਼ਰੀ ਨੂੰ ਵੀ ਅੱਖੋਂ ਪਰੋਖੇ ਕੀਤਾ ਜਾਦਾ ਹੈ। ਜਿੱਥੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਗਏ ਹਨ। ਉਥੇ ਪੂੰਜੀਪਤੀਆਂ ਦੇ ਹੱਕ ਵਿੱਚ ਕਾਨੂੰਨਾਂ ਨੂੰ ਬਣਾਕੇ ਕਿਰਤੀਆਂ ਨੂੰ ਵਿਰੋਧ ਦਰਜ ਨਾ ਕਰਵਾਉਣ ਵਰਗੀਆਂ ਮੱਦਾਂ ਪਾ ਕੇ ਇੰਨਸਾਫ ਤੋ ਵਾਂਝਿਆਂ ਕੀਤਾ ਜਾ ਰਿਹਾ ਹੈ । ਕਿਸੇ ਵੀ ਹੜਤਾਲ ਕਰਨ ਲਈ ਸੱਠ ਦਿਨ ਪਹਿਲਾਂ ਆਗਿਆ ਦਾ ਲੈਣਾ ਜਰੂਰੀ ਕੀਤਾ ਗਿਆ ਹੈ। ਜਦੋਂ ਮਰਜ਼ੀ ਤਿੰਨ ਮਹੀਨੇ ਦੀ ਤਨਖਾਹ ਦੇ ਕੇ ਨੌਕਰੀ ਤੋ ਕੱਢਿਆ ਜਾ ਸਕਦਾ ਹੈ। ਮਤਲਬ ਹੜਤਾਲ ਦੀ ਮਨਜੂਰੀ ਮੰਗਣ ਦੇ ਨਾਲ ਹੀ ਉਸ ਕਿਰਤੀ ਨੂੰ ਨੌਕਰੀ ਤੋ ਫਾਰਗ ਕਰਨ ਦਾ ਰਾਹ ਪੱਧਰਾ ਹੋ ਸਕੇਗਾ। ਜਿਸ ਨਾਲ ਹਰ ਹਾਲਤ ਵਿੱਚ ਕਾਰੋਬਾਰੀਆਂ ਦੇ ਰਹਿਮੋਕ੍ਰਮ ਤੇ ਜੀਵਨ ਬਸਰ ਕਰਨਾ ਪਵੇਗਾ।
ਜੋ ਬਿੱਲ ਕਿਸਾਨੀ ਦੇ ਵਿਰੋਧ ਵਿਚ ਪਾਸ ਕੀਤਾ ਹੈ ਉਸ ਵਿੱਚ ਘੱਟੋ ਘੱਟ ਸਮਰਥਨ ਮੁੱਲ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ਜੋ ਕਿ ਸਿੱਧਾ ਸਿੱਧਾ ਕਾਰੋਬਾਰੀਆਂ ਦੇ ਹੱਕ ਵਿੱਚ ਭੁਗਤਦਾ ਹੈ। ਕਿਸਾਨ ਨੂੰ ਸ਼ਾਇਦ ਉਸ ਦੀ ਲਾਗਤ ਵੀ ਪੂਰੀ ਨਾ ਮਿਲੇ। ਉਸ ਨੂੰ ਵੇਚਣ ਦੀ ਖੁੱਲ ਦਾ ਮਤਲਬ ਕਾਰੋਬਾਰੀ ਨੂੰ ਖੁੱਲ ਦੇਣਾ ਕਿ ਉਹ ਘੱਟ ਤੋ ਘੱਟ ਰੇਟ ਤੇ ਖਰੀਦ ਕੇ ਦੁਨੀਆਂ ਦੀ ਮੰਡੀ ਵਿੱਚ ਆਪਣੀ ਤਹਿ-ਸ਼ੁਦਾ ਕੀਮਤ ਪ੍ਰਾਪਤ ਕਰ ਸਕਦਾ ਹੈ। ਈ-ਮੰਡੀਆਂ ਨਾਲ ਜੋੜਨਾਂ ਜਾਂ ਈ-ਮੰਡੀਕਰਨ ਕੀਤਾ ਗਿਆ ਹੈ ਜਿਸ ਨਾਲ ਕਿਸਾਨ ਵਿਉਪਾਰੀ ਨਾਲ ਸਿੱਧਾ ਸੰਪਰਕ ਸਾਧਨ ਅਪਣਾ ਸਕੇਗਾ। ਖਰੀਦਦਾਰ ਨਾਲ ਖ੍ਰੀਦ ਮੁੱਲ ਤਹਿ ਕਰ ਸਕੇਗਾ। ਪਰ ਸਵਾਲ ਉਠਦਾ ਹੈ ਕਿ ਕਿਸਾਨਾਂ ਤੱਕ ਈ-ਮੰਡੀ ਦੇ ਤੌਰ ਤਰੀਕਿਆਂ ਦੀ ਪਹੁੰਚ ਅਪਣਾਈ ਗਈ ਹੈ ? ਬਿਹਾਰ ਵਿੱਚ ਘੱਟੋ ਘੱਟ ਖਰੀਦ ਮੁੱਲ ਖਤਮ ਕਰਨ ਤੋ ਬਾਅਦ ਹਾਲਾਤ ਹੋਰ ਮੰਦੀ ਵਿੱਚ ਹਨ। ਕਿਸਾਨੀ ਦੀ ਅਨਪੜ੍ਹਤਾ ਇਸ ਵਿੱਚ ਵੱਡੀ ਰੁਕਾਵਟ ਅਤੇ ਮੁਸੀਬਤਾਂ ਵਿੱਚ ਵਾਧਾ ਕਰੇਗੀ। ਖੁਦਕਸ਼ੀਆਂ ਵਿੱਚ ਵਾਧਾ ਹੋਣ ਦੇ ਆਸਰ ਵੱਧ ਗਏ ਹਨ। ਛੋਟੇ ਕਿਰਤੀਆਂ ਅਤੇ ਕਿਸਾਨਾਂ ਦੇ ਮਰਨ ਦੇ ਲੱਛਣ ਸਾਫ ਦਿਖਾਈ ਦਿੰਦੇ ਹਨ। ਪਹਿਲਾਂ ਤੋ ਹੀ ਪਛੜਿਆ ਕਿਸਾਨ ਆਪਣੀ ਫਸਲ ਦਾ ਮੰਡੀਕਰਨ ਕਰਨ ਵਿੱਚ ਪੱਛੜਿਆ ਹੈ। ਉਸ ਕੋਲ ਜਮਾਂ ਰੱਖ ਕੇ ਮਹਿੰਗੇ ਭਾਅ ਵੇਚਣ ਦੇ ਹੀਲੇ ਵਸੀਲੇ ਨਹੀ ਹਨ।
ਭਾਵੇਂ ਇਹ ਭਾਰਤ ਵਿੱਚ ਬਣੇ ਨਵੇਂ ਕਾਨੂੰਨ ਯੂਰਪ ਮੰਡੀ ਨਾਲ ਕਾਫੀ ਮੇਲ ਖਾਂਦਾ ਹੈ। ਕਿਸਾਨ ਸਾਰੇ ਯੂਰਪ ਵਿਚ ਕਿਤੇ ਵੀ ਜਾ ਕੇ ਆਪਣੀ ਮਰਜ਼ੀ ਦੇ ਮੁੱਲ ਦੇ ਭਾਅ ਨਾਲ ਵੇਚ ਸਕਦਾ ਹੈ। ਵਿਉਪਾਰੀ ਵੀ ਸਿਧੇ ਜਾਂ ਅਸਿੱਧੇ ਢੰਗ ਨਾਲ ਬੀਜ, ਵੇਚ ਸਕਦਾ ਹੈ। ਬਾਹਰਲੇ ਮੁਲਕਾਂ ਤੋ ਵੀ ਖਾਣੇ ਦੇ ਪੱਧਰ ਤੇ ਪੂਰੀ ਤਰ੍ਹਾਂ ਉਤਰਦੀਆਂ ਵਸਤਾਂ ਨੂੰ ਵਿੱਕਰੀ ਯੋਗ ਕਰਾਰ ਦਿੱਤਾ ਜਾਂਦਾ ਹੈ। ਪਰ ਭਾਰਤ ਵਿੱਚ ਇਸ ਕਾਨੂੰਨ ਦਾ ਵਿਰੋਧ ਨੂੰ ਜਾਇਜ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਕਿਰਤੀ, ਮਜ਼ਦੂਰ, ਕਿਸਾਨ ਦੀ ਆਮਦਨ ਨੂੰ ਬਦਲਵੇ ਰੂਪ ਵਿੱਚ ਆਮਦਨ ਦੇ ਸਾਧਨ ਮੁਹੱਈਆ ਕਰਵਾਉਣੇ ਜਰੂਰੀ ਨਹੀ ਸਮਝੇ ਗਏ। ਜਿਵੇਂ ਯੂਰਪ ਵਿੱਚ ਲੋਕਾਂ ਨੂੰ ਖੇਤੀਬਾੜੀ ਤੋ ਦੂਰ ਕਰਨ ਲਈ ਉਦਯੋਗਿਕ ਨੀਤੀ ਤਹਿਤ ਰੁਜ਼ਗਾਰ ਪੈਦਾ ਕੀਤੇ ਗਏ। ਆਹਿਸਤਾ ਆਹਿਸਤਾ ਜਨਤਾ ਦਾ ਸ਼ਹਿਰਕਰਣ ਕਰਕੇ ਰੋਜਗਾਰ ਮੁਹੱਈਆ ਕਰਵਾਇਆ ਗਿਆ। ਰੋਜਗਾਰ ਅਤੇ ਖੇਤੀਬਾੜੀ ਵਿੱਚ ਗਰੰਟੀ ਅਤੇ ਬੀਮਾ ਜਰੂਰੀ ਕੀਤਾ ਗਿਆ। ਵਧੇਰੇ ਵੱਸੋਂ ਸ਼ਹਿਰਾ ਵਿੱਚ ਅਤੇ ਰੁਜ਼ਗਾਰ ਦੇ ਸਾਧਨ ਇੰਡਸਟਰੀ, ਉਦਯੋਗ ਉਪਰ ਜਿਆਦਾ ਹਨ। ਸਧਾਰਨ ਸਮੇ ਵਿੱਚ ਬੇਰੁਜ਼ਗਾਰੀ ਔਸਤਨ 10% ਤੱਕ ਰਹਿੰਦੀ ਹੈ। ਕਰ ਕਾਨੂੰਨਾਂ ਰਾਹੀਂ ਸਰਕਾਰੀ ਟੈਕਸਾਂ ਵਿੱਚੋ ਗਰੀਬੀ ਅਤੇ ਬੇਰੁਜ਼ਗਾਰੀ ਦੀ ਭਰਪਾਈ ਕੀਤੀ ਜਾਂਦੀ ਹੈ। ਭਾਰਤ ਵਿੱਚ ਇਕੱਲੇ ਕਾਨੂੰਨ ਨੂੰ ਬਣਾਕੇ ਪੇਸ਼ ਕਰ ਦੇਣਾਂ ਮੁਰਖਤਾ ਪੱਖੀ ਕਾਰਵਾਈ ਹੈ। ਜਿਵੇਂ ਨੋਟ ਬੰਦੀ ਵੇਲੇ ਜਿਥੇ ਮੁਲਕ ਦੀ ਆਰਥਿਕਤਾ ਨੂੰ ਢਾਹ ਲੱਗੀ। ਉਥੇ ਲੋਕਾਂ ਦੀ ਰੋਜ਼ ਮਰਹਾ ਜਿੰਦਗੀ ਦੀ ਚਾਲ ਪੱਟਰੀ ਤੋ ਉਤਰ ਗਈ। ਸੌ ਤੋਂ ਵੱਧ ਮੌਤਾਂ ਹੋ ਗਈਆਂ। ਮੋਦੀ ਸਰਕਾਰ ਦੇ ਪਹਿਲੇ ਪੰਜ ਸਾਲਾ ਕਾਰਜ ਕਾਲ ਵਿੱਚ ਵਿੱਚ ਪੰਜ ਤੋ ਸੱਤ ਹਜਾਰ ਮੰਡੀਆਂ ਨੂੰ ਈ-ਮੰਡੀ ਨਾਲ ਜੋੜਿਆ ਗਿਆ। ਜੋ ਕਿਸਾਨਾ ਲਈ ਬਹੁਤ ਲਾਹੇਵੰਦ ਢੰਗ ਨਹੀਂ ਮੰਨਿਆ ਜਾ ਸਕਦਾ। ਪਰ ਦੂਜੀ ਵਾਰ ਦੀ ਮੋਦੀ ਸਰਕਾਰ ਵਿੱਚ ਈ-ਮੰਡੀਆਂ ਤੇ ਕੱਛੂ ਦੀ ਚਾਲੇ ਵੀ ਕੰਮ ਨਹੀਂ ਹੋਇਆ। ਕੋਈ ਅੰਕੜੇ ਜਾਂ ਲਾਭਾਂ ਦੀ ਸੂਚੀ ਲੋਕਾਂ ਤੱਕ ਨਹੀਂ ਪਹੁੰਚ ਸਕੀ।
2019 ਵਿੱਚ ਯੂਰਪ ਵਿੱਚ ਜਰਮਨ, ਫਰਾਂਸ, ਆਇਰਲੈਂਡ ਵਿੱਚ ਕਿਸਾਨਾਂ ਨੇ ਵੱਡੀਆ ਹੜਤਾਲਾ ਕਰਕੇ ਦੁਧ, ਮੀਟ ਆਦਿ ਲਈ ਕੀਮਤਾਂ ਵਿੱਚ ਵਾਧੇ ਲਈ ਸਹਿਰਾਂ ਦੇ ਸ਼ਹਿਰ ਜਾਮ ਕਰ ਦਿੱਤੇ ਸਨ। ਬਰਲਿਨ ਵਿੱਚ ਪੰਜ ਹਜਾਰ ਟਰੈਕਟਰਾਂ ਨੇ ਸਰਕਾਰ ਨੂੰ ਜਲਦੀ ਗੋਡੇ ਭਾਰ ਲੈ ਆਦਾਂ। ਕਿਸਾਨ ਕਹਿੰਦੇ ਸਨ ਕਿ ਕਾਰੋਬਾਰੀ ਕੰਪਨੀਆਂ ਨੂੰ ਚੀਜ਼ਾਂ ਲਈ ਵਧੇਰੇ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਅੰਤਰਰਾਸ਼ਟਰੀ ਵਪਾਰ ਸੰਧੀਆਂ ਉਨ੍ਹਾਂ ਲਈ ਕੰਮ ਨਹੀਂ ਕਰਦੀਆਂ।
ਸੋ ਲੋਕ ਰਾਏ ਤੋ ਬਿਨਾਂ ਧੜਾ ਧੜ ਨਵੇਂ ਕਾਨੂੰਨਾਂ ਨੂੰ ਪਾਸ ਕਰੀ ਜਾਣਾ। ਹਮ ਖਿਆਲੀ ਪਾਰਟੀਆਂ ਜਾਂ ਸਰਕਾਰ ਦਾ ਹਿੱਸਾ ਬਣੀਆਂ ਪਾਰਟੀਆਂ ਉਪਰ ਆਪਣਾ ਪ੍ਰਭਾਵ ਬਣਾਕੇ ਅਸਥਿਰਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।
ਇਸ ਦਾ ਦੂਸਰਾ ਪੱਖ ਵੀ ਜੋ ਇਹਨਾਂ ਕਾਨੂੰਨਾਂ ਦੇ ਪਿਛੇ ਛਿਪਿਆ ਨਜ਼ਰ ਆਉਂਦਾ ਹੈ। ਪੰਜਾਬ ਸੂਬੇ ਦੀ ਭਗੋਲਿਕ ਸਥਿਤੀ ਬਹੁਤ ਅਗਾਂਹਵਧੂ ਹੈ। ਮੈਦਾਨੀ ਇਲਾਕੇ ਕਰਕੇ ਉਪਜਾਊ ਹੋਣ ਦੇ ਨਾਲ ਨਾਲ ਕੁਦਰਤੀ ਪਾਣੀ ਦੇ ਸੋਮਿਆਂ, ਦਰਿਆਵਾਂ, ਨਹਿਰਾਂ ਦਾ ਮਾਲਕ ਹੈ। ਸਿੱਖਾ ਦੀ ਜਨਮ ਭੋਇੰ ਹੈ। ਧਰਮ, ਪੰਥ, ਗ੍ਰੰਥ, ਭਾਸ਼ਾ ਇਸ ਨੂੰ ਭਾਰਤ ਦੇ ਨਾਲ ਨਾਲ ਦੁਨੀਆਂ ਵਿੱਚ ਵੱਖਰੀ ਪਛਾਣ ਦੇਂਦੇ ਹਨ। ਆਜ਼ਾਦੀ ਦੀ ਲੜਾਈ ਜਿੱਤਣ ਤੋ ਬਾਅਦ ਆਪਣੇ ਹੱਕੀ ਮੰਗਾਂ ਲਈ ਬਹੁਤ ਸ਼ੰਘਰਸ਼ ਲੜਦਾ ਆ ਰਿਹਾ ਹੈ। ਪੰਜਾਬੀ ਸੂਬੇ ਦੀ ਮੰਗ, ਧਰਮ ਦੀ ਹੋਂਦ ਦੀ ਸਵਿਧਾਨਿਕ ਮੰਗ, ਪਾਣੀਆਂ ਦੀ ਮੰਗ, ਇਲਾਕਿਆਂ ਦੀ ਮੰਗ, ਚੰਡੀਗੜ੍ਹ ਦੀ ਮੰਗਂ ਆਦਿ ਜਿਹੜੀਆਂ ਜਾਇਜ ਮੰਗ ਸਿੱਖਾਂ ਨੂੰ ਸ਼ਾਂਤ ਕਰ ਸਕਦੀਆ ਸਨ। ਪਰ ਪੰਜਾਬ ਨਾਲ ਬੇਇਨਸਾਫੀ ਦੀ ਦਾਸਤਾਨ ਲੰਬੀ ਹੈ। ਕੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਅਸਿੱਧੇ ਢੰਗ ਨਾਲ ਪੰਜਾਬ ਦੀ ਤਬਾਹੀ ਦੇ ਮਨਸੂਬਿਆਂ ਦੀ ਉਗੜਵੀ ਤਸਵੀਰ ਹੈ ? ਜੇ ਹੈ ਤਾਂ ਇਸ ਨੂੰ ਆਖਰੀ ਹਮਲਾ ਮੰਨਦੇ ਹੋਏ ਇਹਨਾਂ ਕਾਨੂੰਨਾਂ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ। ਇੰਨਸਾਫ ਲਈ ਭਾਰਤ ਸਮੇਤ ਸਾਰੇ ਸੰਸਾਰ ਵਿੱਚ ਵਿਰੋਧ ਦਰਜ਼ ਕਰਵਾਉਣਾ ਚਾਹੀਦਾ ਹੈ।
ਸ. ਦਲਵਿੰਦਰ ਸਿੰਘ ਘੁੰਮਣ
+33630073111
Mail; dalvindersinghghuman@gmail.com
ਨਿਸ਼ਾਨ.. ਚੌਰਾਸੀ ਕਾ.. ਇਹ ਮਿਟ ਨਹੀਂ ਸਕਤਾ - ਸ. ਦਲਵਿੰਦਰ ਸਿੰਘ ਘੁੰਮਣ
ਸੰਪੂਰਨ ਸਿੰਘ ਜੋ ਫਿਲਮੀ ਨਾਮ ਗੁਲਜਾਰ ਨਾਲ ਪ੍ਰਸਿਧ ਲੇਖਕ, ਕਵੀ ਹਨ ਜਿਸ ਨੇ ਸੰਨ ਚੌਰਾਸੀ ਦੇ ਦੁਖਾਂਤ ਨੂੰ ਛੋਟੀ ਕਵਿਤਾ ਦੇ ਰੂਪ ਵਿਚ ਬਿਰਤਾਂਤ ਕੀਤਾ ਹੈ, " ਪਾਸਪੋਰਟ ਕਮਿਸ਼ਨਰ ਨੇ ਦਰਖਾਸਤ ਸੇ ਸਿਰ ਉਠਾ ਕਰ ਪੁਛਾ.....
ਕੋਈ ਤਿਲ !...ਕੋਈ ਮੱਸਾ !....ਕੋਈ ਜਨਮ ਨਿਸ਼ਾਨੀ, ਕੋਈ !...... ਕੋਈ ਨਿਸ਼ਾਨੀ ਜੋ ਮਿਟ ਨਾ ਸਕੇ...."। ਚੰਦ ਮਿਨਟ ਕੁਛ ਸੋਚਾ, ਫਿਰ ਸਰਦਾਰ ਨੇ ਯਕਦਮ ਸ਼ਰਟ ਉਤਾਰੀ....! " ਜਿਹ ਆਗ ਕਾ ਇਕ ਨਿਸ਼ਾਨ ਹੈ ਸਰ ਜੀ.... ਸੰਨ ਚੌਰਾਸੀ ਕਾ !....ਇਹ ਮਿਟ ਨਹੀਂ ਸਕਤਾ"।
ਇਸੇ ਤਰ੍ਹਾਂ ਲਹਿੰਦੇ ਪੰਜਾਬ ਦੇ ਕਵੀ, ਲੇਖਕ ਅਫਜ਼ਲ ਹੁਸੈਨ ਰੰਧਾਵਾ ਵਲੋਂ ਚੌਰਾਸੀ ਵਿਚ ਦਰਬਾਰ ਸਾਹਿਬ ਤੇ ਹਮਲੇ ਸਬੰਧੀ ਲਿਖੀ ਕਵਿਤਾ " ਅੱਜ ਵੈਰੀ ਕੱਢ ਵਿਖਾਇਆ, ਪੰਜ ਸਦੀਆਂ ਦਾ ਵੈਰ " ਨੇ ਬਿਪਰਵਾਦ ਦੀ ਅਸਲ ਮੰਨਸ਼ਾ ਨੂੰ ਪੂਰਾ ਨਿਆਂ ਦੇ ਕੇ ਲਿਖਿਆ। ਦੂਜੇ ਪਾਸੇ ਚੜਦੇ ਪੰੰਜਾਬ ਦੇ ਵੱਡੇ ਵੱਡੇ ਲੇਖਕਾਂ ਦੀ ਕਲਮ ਨੂੰ ਸਿਆਹੀ ਨਹੀਂ ਮਿਲੀ। ਕੁਝ ਐਵਾਰਡਾਂ ਦੀ ਭੁੱਖ ਦਾ ਸ਼ਿਕਾਰ ਹੋ ਗਏ। ਸੱਚ ਬੋਲਣਾ ਹੀ ਸਭ ਤੋ ਵੱਡਾ ਡਰ ਬਣ ਗਿਆ।... ਪਰ ਜੇ ਕਲਮ ਵੀ ਭੈਅ ਮੰਨਣ ਲੱਗ ਪਵੇ ਤਾਂ ਲੋਕ ਅਵਾਜ਼ ਦੇ ਦੱਬਣ ਨਾਲ ਵਿਦਰੋਹ ਉੱਠਣ ਦੇ ਅਸਾਰ ਪੈਦਾ ਹੋ ਜਾਂਦੇ ਹਨ ! ਲੇਖਕਾਂ, ਵਿਦਵਾਨਾਂ ਨੇ ਜੋ ਉਠੇ ਸ਼ੰਘਰਸ਼ ਨੂੰ ਵਿਚਾਰਨਾ ਸੀ ਉਸ ਦੀ ਪਾਰਦਰਸ਼ਤਾ ਕਰਨੀ ਸੀ। ਅਸਲ ਮਕਸਦ ਨੂੰ ਸਰਕਾਰਾਂ ਅਤੇ ਸੰਘਰਸ਼ ਦੇ ਸੱਚ ਨੂੰ ਦੁਨੀਆਂ ਸਾਹਮਣੇ ਰੱਖਣਾ ਸੀ ਉਸ ਤੋ ਖੁੰਝ ਜਾਣ ਨਾਲ ਉਹ ਸਦਾ ਦੋਸ਼ੀ ਰਹਿਣਗੇ।
ਸੰਨ ਉੰਨੀ ਸੌ ਚੌਰਾਸੀ ਸਿੱਖਾਂ ਅਤੇ ਪੰਜਾਬ ਦੀ ਭਿਆਨਕ ਤਰਾਸਦੀ ਦਾ ਉਹ ਮੋੜ ਸੀ ਜੋ ਦੁਨੀਆਂ ਵਿਚ ਨਾ-ਮਾਤਰ ਜਨਸੰਖਿਆ ਵਿਚ ਵਿਚਰਦੀ ਸਿੱਖ ਕੌਮ ਲਈ ਅੱਭੂਲ, ਅਕਹਿ ਅਤੇ ਅਸਿਹ ਯਾਦ ਬਣ ਗਈ। ਸਿੱਖਾਂ ਨੂੰ ਨਕਸ਼ੇ ਤੇ ਪਹਿਚਾਣਿਆ ਜਾਣ ਲੱਗਾ। ਦੁਨੀਆਂ ਦੀਆਂ ਸ਼ਬਦ ਕੋਸ਼ਾਂ ਵਿਚ ਸਿੱਖ ਸ਼ਬਦ ਨੂੰ ਉੰਨੀ ਸੋ ਚੌਰਾਸੀ ਸੰਨ ਨਾਲ ਪਰਭਾਸ਼ਿਤ ਕਰਨ ਲਈ ਵਰਤਿਆ ਜਾਣ ਲੱਗਾ। ਹਰ ਸਾਲ ਚੌਰਾਸੀ ਦਾ ਨਵੀ ਕਿਸਮ ਨਾਲ ਮੁੱਲਾਂਕਣ ਹੁੰਦਾ ਹੈ। ਹਰ ਸਾਲ ਨਵੇ ਤੱਥ ਜੁੜਦੇ ਹਨ। ਇਵੇਂ ਹੀ ਯਹੂਦੀ ਕੌਮ ਦੀ ਵੱਡੀ ਪਹਿਚਾਣ ਉਹਨਾਂ ਨਾਲ ਹੋਇਆ ਵੱਡਾ ਮਨੁੱਖੀ ਘਾਣ ਸੀ । ਵੱਡੇ ਬਿਖੜੇ ਪੈਡਿਆਂ ਦੀ ਮੁਹਾਰਤੀ ਰਾਹ ਤੁਰਦੀ ਸਿੱਖ ਕੌਮ ਦੀ ਸਿਧਾਧਕ ਸੋਚ ਨੂੰ ਭਾਵੇ ਵੱਖ ਵੱਖ ਸਮਿਆਂ ਵਿਚ ਹਕੂਮਤਾਂ ਨੇ ਲਤਾੜਿਆ, ਕੌਇਆ, ਮਾਰਿਆ ਪਰ ਬਿਨਾਂ ਕਿਸੇ ਰਾਜ ਤੋ ਨਿਰੋਲ ਗੁਰੂ ਆਸਰੇ ਨਾਲ ਮਸਤੀ ਚਾਲੇ ਚੱਲਦੀ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਦਿਆਂ ਅੱਜ ਤੱਕ ਦਾ ਸਫਰ ਤੈਅ ਕੀਤਾ। ਗੁਰੂ ਦਾ ਹੁਕਮ ਜਾਣ ਕੇ ਹਰ ਸਿੱਖ ਨੇ " ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ "। ਦੇ ਦੋਹਰੇ ਪੜਦਿਆਂ ਗੁਰੂ ਆਸ਼ੇ ਅਨੁਸਾਰ ਆਜ਼ਾਦੀ ਦੀ ਤਾਂਘ ਨੂੰ ਕਦੇ ਮਰਨ ਨਹੀਂ ਦਿੱਤਾ।
ਗੁਰੂ ਫਲਸਫੇ ਨੇ ਅਣਖ ਗੈਰਤ ਦੀ ਲੜਾਈ ਦੇ ਨਾਲ ਨਾਲ ਸਬਰ, ਸੰਤੋਖ ਦੀ ਵੀ ਮਿਸਾਲ ਕਾਇਮ ਕੀਤੀ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ " ਬਾਬਰ ਤੂੰ ਜ਼ਾਬਰ " ਕਹਿਣ ਤੋ ਲੈ ਕੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ " ਜ਼ਫਰਨਾਮਾ " ਲਿਖਣ ਤੱਕ ਹੱਕ ਸੱਚ, ਇੰਨਸਾਫ ਲਈ ਪਾਈ ਲਲਕਾਰ ਨੂੰ ਸਿੱਖਾਂ ਨੇ ਹਿੱਕਾਂ ਡਾਹ ਕੇ ਲੜਿਆ। ਗੁਰੂ ਸਿਧਾਂਤਾ ਨੂੰ ਕਦੇ ਮਰਨ ਨਹੀ ਦਿੱਤਾ। ਜ਼ਬਰ ਅੱਗੇ ਸਬਰ ਦੀ ਮਿਸਾਲ ਗੁਰੂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੁ ਅਰਜਨ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀਆ ਦੇ ਕੇ " ਤੇਰਾ ਭਾਣਾ ਮੀਠਾ ਲਾਗੈ " ਦਾ ਮਾਰਗ ਦੱਸਿਆ।
ਚੌਰਾਸੀ ਵਿਚ ਜੂਨ ਜਾਂ ਨਵੰਬਰ ਦਾ ਬਣਨਾ ਇਤਫਾਕ ਜਾਂ ਕਿਸੇ ਇਕ ਘਟਨਾਕ੍ਰਮ ਵਿਚੋ ਉਭਰੀ ਕੋਈ ਵਿਵਸਥਾ ਨਹੀਂ ਸੀ। ਸਗੋਂ ਗੁਰੂ ਕਾਲ ਦੇ ਮੁੱਢਲੇ ਸੁਰੂਆਤੀ ਸਮੇਂ ਨੂੰ ਹਕੂਮਤੀ ਜ਼ਬਰ ਵਲੋਂ ਅਸੂਲੀ ਜੰਗ ਨੂੰ ਦੱਬਣ, ਕੁਚਲਣ ਦੀਆਂ ਚਾਲਾਂ ਦਾ ਨਾ ਮੁੱਕਣ ਵਾਲਾ ਕਹਿਰ ਸੀ। ਜੋ ਨਿਰੰਤਰ ਬਦਲਵੇਂ ਰੂਪਾਂ ਵਿਚ ਸਾਮ੍ਹਣੇ ਆਉਂਦਾ ਰਿਹਾ ਹੈ। ਮੌਜੂਦਾ ਹਾਲਾਤਾਂ ਤੱਕ ਤਾਕਤਾਂ ਵਿੱਚ ਵੱਡਾ ਕੋਈ ਫਰਕ ਨਜ਼ਰ ਨਹੀਂ ਆਉਂਦਾ।
ਭਾਰਤ ਦੀ ਆਜ਼ਾਦੀ ਵਿਚ ਨਿਭਾਈਆਂ ਵਫਾਦਾਰੀਆਂ ਨੇ ਸੰਤਾਲੀ ਦੀ ਬਾਂਦਰ ਵੰਡ ਦੀ ਚਾਣਕਿਆ ਨੀਤੀ ਨੇ ਸਿੱਖਾਂ ਵਿਚ ਬੇ-ਵਿਸ਼ਵਾਸੀ ਦਾ ਮੁੱਢ ਬੰਨ੍ਹਿਆ। ਕੇਂਦਰੀ ਸਿਆਸਤ ਨੇ ਸਿੱਖਾਂ ਨੂੰ ਬਣੇ ਬਣਾਏ ਲੀਡਰਾਂ ਦੀ ਸਪਲਾਈ ਸੁਰੂ ਕੀਤੀ। ਪੰਜਾਬ ਵਿੱਚ ਉਸ ਲੀਡਰ ਨੂੰ ਉਭਾਰਿਆ ਜਾਣ ਲੱਗਾ ਜਾਂ ਸਿਆਸੀ ਵਾਂਗਡੋਰ ਦਿੱਤੀ ਜਾਣ ਲੱਗੀ ਜੋ ਪੰਜਾਬ ਦੇ ਹੱਕਾਂ ਨੂੰ ਪਿੱਠ ਦੇ ਕੇ ਦਿੱਲੀ ਦੀ ਜੀ ਹਜ਼ੂਰੀ ਕਬੂਲਦਾ ਹੋਵੇ।
ਲੀਡਰਾਂ ਦੀ ਉੱਚ ਪੱਧਰੀ ਸੋਚ ਨਾ ਹੋਣਾ, ਚੰਗੀ ਰਣਨੀਤੀ ਤੋ ਸੱਖਣੇ ਫੈਸਲੇ ਕੌਮ ਲਈ, ਪੰਜਾਬ ਲਈ ਕੋਈ ਲੰਮੀ ਛਾਲ ਨਾ ਮਾਰ ਸਕੇ।
ਚਲਾਕ ਸਿਆਸੀ ਨੀਤੀਆਂ ਸਾਹਮਣੇ ਸਿੱਖਾਂ ਲੀਡਰਾਂ ਦਾ ਖਸੀਆਰੇ ਬਣੇ ਵੇਖ ਇਕ ਜ਼ੁਝਾਰੂ ਆਗੂ ਦੀ ਤਪਸ਼ ਵਧਣੀ ਸੁਰੂ ਹੋਈ। ਇਕ ਨਵੀਂ ਸਿੱਖ ਸਿਆਸਤ ਦੀ ਸੁਰੂਆਤ ਹੋਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੌਮ ਨਾਲ ਹੋ ਰਹੀਆਂ ਦੁਸ਼ਵਾਰੀਆਂ ਲਈ ਅੱਗੇ ਲੱਗ ਕੇ ਹਕੂਮਤ ਨਾਲ ਸਿੱਧੀ ਲੜਾਈ ਦੇ ਸੰਕੇਤ ਦਿੱਤੇ। ਉਹਨਾਂ ਦੀਆਂ ਟਕਸਾਲ ਦੇ ਮੁੱਖੀ ਦੇ ਰੂਪ ਵਿਚ ਪਹਿਲੇ ਹੀ ਦਿਨ ਬਾਗੀ ਸੁਰਾਂ ਦਿੱਸਣ ਲੱਗ ਪਈਆਂ ਸਨ। ਧਾਰਮਿਕ ਅਤੇ ਰਾਜਨੀਤੀ ਵਿਚ ਪੱਕੀ ਅਤੇ ਦ੍ਰਿੜ ਪਕੜ ਸੀ। ਸੰਤਾ ਦੀ ਸਚਾਈ ਨਾਲ ਕਹੀ ਹਰ ਗੱਲ ਸਿੱਖਾਂ ਵਿਚ ਪ੍ਰਵਾਨ ਹੋੋੋਣ ਲੱਗੀ। ਹਰ ਵਰਗ ਦੇ ਲੋਕਾਂ ਵਿਚ ਇਕ ਆਕਰਸ਼ਕ ਖਿੱਚ ਵਧਣੀ ਸੁਰੂ ਹੋਈ। ਜਿਸ ਦੇ ਨਾਲ ਨਾਲ ਵਕਤੀ ਸਿੱਖ ਲੀਡਰਸ਼ਿਪ ਸਿਆਸਤ ਵਿੱਚੋ ਦਿਨੋਂ ਦਿਨ ਬੋਂਣੀ ਹੁੰਦੀ ਗਈ। ਸਿੱਖਾ ਵਿੱਚ ਆਪਣੀ ਸਾਖ ਗੁਆ ਚੁੱਕੇ ਲੀਡਰਾਂ ਦੀਆਂ ਕੌਮ ਵਿਰੋਧੀ ਚਾਲਾਂ ਕੇਂਦਰ ਵਿਚ ਸਰਕਾਰਾਂ ਅੱਗੇ ਡੰਡੋਤ ਕਰਨ ਲੱਗੀਆਂ। ਸੱਤਾ ਪ੍ਰਾਪਤੀ ਲਈ ਦਿੱਲੀ ਵਿੱਚ ਆਪਣੀ ਵਿਲੱਖਣਤਾ ਨੂੰ ਗੂਆ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਰਿਸ ਆਖਿਰ ਪਰਿਵਾਰਾਂ ਤੱਕ ਸੀਮਿਤ ਹੋ ਗਏ। ਮੂਲੋਂ ਭੁੱਲ ਗਏ ਕਿ ਜੋ ਅਸੀ ਨਹੀਂ ਕਰ ਸਕੇ ਉਹ ਸੰਤਾਂ ਦਾ ਸਾਥ ਦੇ ਕੇ ਆਪਣੀ ਆਜ਼ਾਦ ਹਸਤੀ ਨਾਲ ਮਾਣ ਸਨਮਾਨ ਨਾਲ ਜਿਉਣ ਦਾ ਰੁਤਬਾ ਹਾਸਲ ਕਰਨ ਵਿਚ ਸਾਥ ਦਈਏ।
ਸੰਤਾਂ ਪਾਰਖੂ ਨਜ਼ਰ ਅਤੇ ਸੋਚ ਨੇ ਲੋਕਾਂ ਵਿਚ ਇਹ ਚੇਤਨਾ ਨੂੰ ਜਗਾ ਦਿੱਤਾ ਕਿ ਰਾਜ ਤੋ ਬਿਨਾਂ ਕੌਮ ਦਾ ਜਿਉਣਾ ਦੁੱਭਰ ਹੈ। ਇਸ ਲਈ " ਕੋਈ ਕਿਸੀ ਕੋ ਰਾਜ ਨਾ ਦੇਹ ਹੈ, ਜੋ ਲੇ ਹੇ ਨਿੱਜ ਬਲ ਸੇ ਲੇ ਹੈ " ਦੇ ਧਾਰਨੀ ਹੋ ਅਜ਼ਾਦ ਰਾਜ ਦੀ ਨੀਂਹ ਰੱਖਣ ਦੀ ਲੋੜ ਤੇ ਜੋਰ ਦਿੱਤਾ। ਚੌਰਾਸੀ ਵਿੱਚ ਦਰਬਾਰ ਸਾਹਿਬ ਉਪਰ ਹਮਲੇ ਨੇ ਸਿੱਖਾ ਵਿੱਚ ਰਾਜ ਲਈ ਪ੍ਰੱਬਲ ਇੱਛਾ ਪੈਦਾ ਕੀਤੀ। ਹਜਾਰਾਂ ਮਰਜੀਵੜੇ ਆਪਣੀ ਆਹੁਤੀ ਦੇਣ ਲਈ ਤਿਆਰ ਹੋ ਗਏ।
ਇਹ ਗੱਲ ਪੱਕੀ ਹੈ ਸੰਤਾਂ ਨੇ ਜੋ ਪਿਛਲੇ ਸਾਰੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਇਕ ਇਨਕਲਾਬੀ ਲਹਿਰ ਪੈਦਾ ਕੀਤੀ ਉਹ ਕੋਈ ਅਚੰਭੇ ਤੋ ਘੱਟ ਨਹੀਂ। ਗੌਰਵਮਈ ਸਿੱਖ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਆਪਣੇ ਬੋਲਾਂ ਉੱਤੇ ਪੂਰੇ ਉਤਰੇ।
ਹਮਲੇ ਲਈ ਜੂਨ ਦੇ ਪਹਿਲੇ ਹਫਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਚੁਣਨਾ ਮੰਨੂਵਾਦ ਦਾ ਸਿੱਖਾ ਉਪਰ ਵੱਡਾ ਕਹਿਰ ਸੀ। ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਨੂੰ ਭਾਰੀ ਨੁਕਸਾਨ ਨਾਲ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਣਾ ਅਤੇ ਸਾੜਨਾਂ ਇਤਿਹਾਸ ਨੂੰ ਖਤਮ ਕਰਨ ਸੀ। ਅਸਲ ਇਤਿਹਾਸ ਨੂੰ ਗਾਇਬ ਕਰਕੇ ਨਵਾਂ ਇਤਿਹਾਸ, ਸਭਿਆਚਾਰ ਦੀ ਸਿਰਜਣਾ ਕਰਕੇ ਮੂਲ ਨਾਲੋ ਤੋੜਨ ਦੀ ਸਾਜਿਸ਼ ਸੀ। ਅੱਜ ਦੇ ਹਾਲਾਤਾਂ ਦੀਆਂ ਕੁਝ ਗੁੰਝਲਾਂ ਇਸੇ ਬਿਰਤਾਂਤ ਦਾ ਹਿੱਸਾ ਹਨ।
ਆਜ਼ਾਦ ਭਾਰਤ ਵਿਚ ਪਹਿਲੀ ਵਾਰ ਸਰਬੱਤ ਖਾਲਸਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨਾਂ ਨੂੰ ਪਰਮਾਣਤਾ ਦਿੰਦਿਆਂ ਆਪਣੇ ਖਾਲਸਾ ਰਾਜ ਦੀ ਪ੍ਰਾਪਤੀ ਦਾ ਐਲਾਨਨਾਮੇ ਕੀਤਾ ਗਿਆ। ਸਿੱਖਾ ਵਿਚ ਖਾਲਸਾ ਰਾਜ ਖੁਸੇ ਹੋਣ ਕਾਰਨ ਉਸ ਦੀ ਪ੍ਰਾਪਤੀ ਦੀ ਚੀਸ, ਦਰਦ ਕਦੇ ਮਰਿਆ ਨਹੀਂ। ਪਹਿਲਾਂ ਨਾਲੋਂ ਵੱਧ ਪ੍ਰਵਾਨ ਹੋ ਚੁੱਕੀ ਲਹਿਰ ਦਾ ਵਿਦੇਸ਼ਾ ਵਿਚ ਪੱਕੇ ਪੈਰੀਂ ਹੋਣਾ ਇਸ ਗੱਲ ਵੱਲ ਸੰਕੇਤ ਹੈ ਕਿ ਇਹ ਵਿਦੇਸ਼ੀ ਸਰਕਾਰਾਂ ਨੂੰ ਦੱਸਣ ਦੇ ਕਾਬਲ ਬਣ ਰਹੇ ਹਨ। ਮੰਤਰੀ, ਐਮ ਪੀਜ, ਐਮ ਐਲ ਏ, ਮੇਅਰ, ਕੌਂਸਲਰ, ਸਰਕਾਰਾ ਦੇ ਵੱਖ ਵੱਖ ਅਹੁਦਿਆਂ ਰਾਹੀਂ ਰਾਜਨੀਤਿਕ ਦਬਾਅ ਵੱਧਣਾ ਸੁਰੂ ਹੋਇਆ ਹੈ।
ਜੂਨ ਚੌਰਾਸੀ ਦੇ ਭੁੱਲਣ ਦੀਆਂ ਜਿੰਨੀਆਂ ਵੀ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਹਨ ਉਹ ਇਹ ਨਹੀਂ ਜਾਣਦੇ ਕਿ ਕੌਮ ਦੇ ਇਸ ਸਾਕੇ ਨੂੰ ਭੁੱਲਣ ਵਿਚ ਹੀ ਕੌਮ ਦੀ ਬਰਬਾਦੀ ਹੈ। ਹਾਂ, ਇਹ ਦਿਨ ਹੁਣ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਵਿੱਚ ਲਿਖੇ ਗਏ ਹਨ। ਅੱਜ ਨੌਜਵਾਨਾਂ ਵਿਚ ਇਸ ਨੂੰ ਜਾਨਣ ਪ੍ਰਤੀ ਚੇਤਨਾ ਵਧੀ ਹੈ। ਇਸ ਉਪਰ ਹਰ ਪੱਖੋਂ ਲਿਖਿਆ, ਬੋਲਿਆ, ਸੁਣਿਆ ਜਾ ਰਿਹਾ ਹੈ। ਹਿਟਲਰ ਦੇ ਰਾਜ ਨਾਲ ਤੁਲਨਾਤਮਕ ਭਾਰਤ ਦੀ ਲੋਕਤੰਤਰੀ ਢਾਂਚੇ ਦੀ ਅਸਲ ਦਸ਼ਾ ਨੂੰ ਸਹੀ ਦਿਸ਼ਾ ਦੀ ਜਰੂਰਤ ਹੈ।
ਸ. ਦਲਵਿੰਦਰ ਸਿੰਘ ਘੁੰਮਣ
dal.ghuman.gmail.com
ਸਿੱਖ ਧਰਮ ਜਾਂ ਕੁਲਟਸ ( ਪੰਥ ) - ਸ.ਦਲਵਿੰਦਰ ਸਿੰਘ ਘੁੰਮਣ
ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਨੇ ਇਕ ਸਿੱਖ ਦੀ ਗਵਾਹੀ ਨੂੰ ਧਿਰ ਮੰਨਦੇ ਹੋਏ ਦਲੀਲਾਂ ਨੂੰ ਪੁਖਤਾ ਮੰਨਿਆ ਹੈ। ਫੈਸਲਾ ਹਿੰਦੂ ਧਰਮ ਦੇ ਮੰਦਰ ਦੇ ਹੱਕ ਵਿਚ ਦਿੱਤਾ ਹੈ। ਜੋ ਕਈ ਸਾਲਾਂ ਤੋ ਹਿੰਦੂ, ਮੁਸਲਮਾਨਾ ਵਿਚ ਧਾਰਮਿਕ ਤੌਰ ਤੇ ਝਗੜੇ ਦਾ ਵੱਡਾ ਕਾਰਨ ਸੀ। ਕਿਹਾ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਅਯੁੱਧਿਆ ਆਏ ਸਨ। ਪਰ ਇਤਿਹਾਸਕ ਜਾਂ ਧਾਰਮਿਕ ਪੱਖੋ ਬਿਨਾਂ ਘੋਖ ਕੀਤੇ ਸਿੱਖਾ ਨੂੰ ਅਣਜਾਣੇ ਵਿਚ ਹੀ ਧਿਰ ਬਣਾਇਆ ਗਿਆ ਹੈ। ਇਸ ਫੈਸਲੇ ਦੇ ਨਾਲ ਹੀ ਸਿੰਘ ਧਰਮ ਦੀ "ਕੁਲਟਸ" ( ਪੰਥ ) ਦੀ ਪ੍ਰੀਭਾਸ਼ਾ ਨੂੰ ਵੀ ਸਪੱਸ਼ਟਤਾ ਦਿੱਤੀ ਹੈ। ਜਿਸ ਅਨੁਸਾਰ ਕੁਲਟਸ ਕਿਸੇ ਧਰਮ ਦੀ ਸੰਪਰਦਾ ਜਾਂ ਸਮੂਹ ਹੈ ਜਿਸ ਦੀਆਂ ਮਰਿਆਦਾਵਾਂ ਅਲੱਗ ਹੋਣ ਪਰ ਕਿਸੇ ਧਰਮ ਦੀ ਅਧੀਨਗੀ ਬਣੀ ਰਹੇਗੀ। ਇਸ ਕੇਸ ਵਿੱਚ ਸਿੱਖਾਂ ਨੂੰ ਕੁਲਟਸ ਸਬਦ ਤਹਿਤ ਹਿੰਦੂ ਧਰਮ ਦਾ ਹਿੱਸਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕੁਲਟਸ ਲਾਤੀਨੀ ਭਾਸ਼ਾ Cultus ਤੋ ਆਇਆਂ ਹੈ। ਜਿਸ ਦਾ ਅਰਥ "ਪੈਦਾ" ਕਰਨਾ ਜਾਂ ਸਭਿਆਚਾਰ ਹੈ ਅਤੇ ਵਿਸਥਾਰ ਨਾਲ ਇਕ ਰਾਹ, ਪੰਧ, ਪੰਥ ਬਣਾਉਣਾਂ ਹੈ। ਜਿਸ ਨੇ ਨੈਤਿਕ ਅਤੇ ਪਦਾਰਥਕ ਲਾਭ ਜਿਵੇਂ ਦੌਲਤ, ਸ਼ਾਂਤੀ, ਖੁਸ਼ਹਾਲੀ, ਸਿਹਤ, ਮੁਕਤੀ ਆਦਿ ਲਈ ਧਰਮ, ਸੰਪਰਦਾਵਾਂ ਦੇ ਵਾਧੇ ਲਈ ਅਭਿਆਸ ਕਰਨਾ ਹੈ।
ਇਕ ਹੋਰ ਵਿਆਖਿਆ ਹੇਠ ਕੁਲਟਸ (ਪੰਥ) ਇਕ ਸਮੂਹ ਦੁਆਰਾ ਇਤਿਹਾਸਕ ਜਾਂ ਮਿਥਿਹਾਸਕ, ਜੀਵਨ , ਨਿਰਜੀਵ ਜਾਂ ਵਰਤਾਰੇ ਨੂੰ ਪੇਸ਼ ਕੀਤੀ ਗਈ ਇਕ ਸ਼ਰਧਾ ਜਾਂ ਪਾਠ ਪੂਜਾ ਦੇ ਅਭਿਆਸ ਦਾ ਸਮੂਹ ਹੈ। ਜਿਸ ਨੇ ਉਤਮਤਾ ਜਾਂ ਪਵਿੱਤਰਤਾ ਦੇ ਪਹਿਲੂ ਦੀ ਪਹਿਚਾਣ ਕਰਨਾ ਹੈ। ਜਿਸ ਵਿੱਚ ਵਿਸ਼ੇਸ਼ ਅਤੇ ਬੇਮਸਾਲੀ ਗੁਣ ਹੋਣ। ਇਹ ਕਿਸੇ ਧਰਮ ਦੇ ਇਕ ਤੱਤ ਵਿੱਚੋ ਹੈ। ਜਿਸ ਨੂੰ ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਤੇ ਲਾਗੂ ਕੀਤਾ ਜਾ ਸਕਦਾ ਹੈ।
ਇਸਾਈ ਧਰਮ ਦੇ ਪਰੋਟੈਸਟਨਟਿਜਮ ਮੱਤ ਵਿੱਚ ਵੀ "ਕੁਲਟਸ" ਸਬਦ ਨੂੰ ਧਾਰਮਿਕ, ਸਮਾਜਿਕ, ਜਨਤਕ, ਪ੍ਰੀਵਾਰਕ ਤੌਰ ਤੇ ਵੱਡੀ ਪੱਧਰ ਉਪਰ ਵਰਤਿਆ ਗਿਆ ਹੈ। ਯੂਰਪ ਵਿੱਚ ਗੁਰਦੁਆਰਿਆਂ, ਮਸਜਿਦਾਂ, ਚਰਚਾਂ, ਮੰਦਰਾਂ, ਮੱਠ ਆਦਿ ਥਾਵਾਂ, ਸੰਸਥਾਵਾਂ, ਕਮੇਟੀਆਂ ਨੂੰ ਇਸੇ ਤਹਿਤ ਹੀ ਦਰਜ ਹੋਣਾ ਪਵੇਗਾ ਜਾਂ ਕੀਤਾ ਜਾਂਦਾ ਹੈ।
ਕੁਲਟਸ" ਸਬਦ ਨੂੰ ਸੰਸਕ੍ਰਿਤ ਭਾਸ਼ਾ ਦੇ "ਪੰਥ ਸਬਦ ਦੇ ਅਰਥਾਂ ਨਾਲ ਵਿਸਥਾਰਿਤ ਹੈ। ਸਨਾਤਨ ਧਰਮ ਵਿੱਚ ਪੰਥ ਸਬਦ ਦੀ ਵਰਤੋਂ ਹੁੰਦੀ ਰਹੀ ਹੈ। ਸਿੱਖ ਧਰਮ ਵਿੱਚ ਪੰਥ ਸ਼ਬਦ ਕੌਮ ਨੂੰ ਪ੍ਰੀਭਾਸ਼ਿਤ ਕਰਦਾ ਹੈ। ਇਸ ਦੀ ਵਰਤੋਂ ਸਿੱਖਾਂ ਵਿੱਚ ਵਧੇਰੇ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋ ਬਾਅਦ " ਨਾਨਕ ਪੰਥੀਆ " ਵਜੋਂ ਵੱਧ ਪ੍ਰਚੱਲਤ ਹੋਇਆ।
" ਇਕ ਉਤਮ ਪੰਥੁ ਸੁਨਾਉਣ ਗੁਰ ਸੰਗਤਿ, ਤਹਿ ਮਿਲੰਤ ਜਮ ਤ੍ਰਾਸ ਮਿਟਾਈ"।।
ਭਾਈ ਗੁਰਦਾਸ ਜੀ ਅਨੁਸਾਰ,
" ਮਾਰਿਆ ਸਿਕਾ ਜਗਤਿ ਵਿਚਿ, ਨਾਨਕ ਨਿਰਮਲ ਪੰਥ ਚਲਾਇਆ"।।
ਇਸੇ ਤਰ੍ਹਾਂ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਨੂੰ "ਖਾਲਸਾ ਸ਼ਬਦ ਦੇ ਰੂਪ ਵਿੱਚ ਨਿਖੜਵੇ ਅਤੇ ਉਤਮ ਰੂਪ ਵਿੱਚ ਪੇਸ਼ ਕੀਤਾ। ਗੁਰੂ ਜੀ ਨੇ 1699 ਦੀ ਵਿਸਾਖੀ ਨੂੰ "ਖਾਲਸਾ ਪੰਥ" ਦੀ ਸਥਾਪਨਾ ਵਿਲੱਖਣ ਅਤੇ ਨਵੀਨਤਮ ਧਰਮ ਵਿੱਚ ਕੀਤੀ। ਅੰਮ੍ਰਿਤ ਸੰਚਾਰ ਦੁਆਰਾ ਸੰਗਤਾਂ ਨੂੰ " ਖਾਲਸਾ ਨਾਲ ਸੰਬੋਧਨ ਕੀਤਾ।
" ਸੰਗਤਿ ਕੀਨੀ ਖਾਲਸਾ, ਮਨਮੁਖੀ ਦੁਹੇਲਾ।।
ਜੋ ਕਿਸੇ ਵੀ ਧਰਮ ਦੀ ਸੰਪਰਦਾ ਨਾ ਹੋ ਕੇ, ਕਿਸੇ ਧਰਮ ਦਾ ਹਿੱਸਾ ਨਾ ਹੋ ਕੇ, ਬਿਨਾਂ ਕਿਸੇ ਧਰਮ ਦੇ ਵਿਰੋਧ ਜਾ ਪੱਖ ਤੋਂ ਉਪਰ ਉੱਠ ਕੇ ਆਪਣੀ ਗੁਰਬਾਣੀ ਫਲਸਫੇ, ਧਾਰਮਿਕ ਪਰੰਪਰਾਵਾਂ ਵਿੱਚ ਦੁਨੀਆਂ ਦਾ ਪੰਜਵਾਂ ਧਰਮ ਹੈ।
ਸੁਪਰੀਮ ਕੋਰਟ ਦੇ ਫੈਸਲੇ ਦੇ ਆਏ ਇਸ ਫੈਸਲੇ ਨੂੰ ਉੰਨੀ ਸੋ ਚੁਰਾਸੀ ਦੀ ਸਿੱਖ ਨਸ਼ਲਕੁਸ਼ੀ ਕੇਸਾ ਦੀ ਪੈਰਵਾਈ ਕਰਦੇ ਉਘੇ ਵਕੀਲ ਸ. ਹਰਵਿੰਦਰ ਸਿੰਘ ਫੁਲਕਾ ਨੇ ਉਭਾਰਿਆ ਹੈ ਅਤੇ ਚਰਚਾ ਕਰਦਿਆਂ ਇਸ ਨੂੰ ਸਿਖਾਂ ਵਲੋਂ ਗੰਭੀਰਤਾ ਨਾਲ ਲੈਣ ਦੀ ਵਕਾਲਤ ਕੀਤੀ ਹੈ। ਜਿਸ ਨਾਲ ਸਿੱਖ ਧਰਮ ਦੀ ਪ੍ਰੀਭਾਸ਼ਾ ਨੂੰ ਸਪੱਸ਼ਟਤਾ ਮਿਲ ਸਕੇ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾਕੇ ਕੇਂਦਰ ਸਰਕਾਰ ਆਪਣੇ ਮਨੋਰਥ ਨੂੰ ਅਸਲੀ ਜਾਮੇ ਵਿੱਚ ਲਿਆਉਣ ਲਈ ਆਖਰੀ ਹਮਲੇ ਦੀ ਤਿਆਰੀ ਵਿੱਚ ਹੈ। ਪੰਜਾਬੀ ਦੀ ਕਹਾਵਤ ਹੈ " ਹੱਥਾਂ ਨਾਲ ਦਿੱਤੀਆਂ, ਮੂੰਹ ਨਾ ਖੋਲਣੀਆਂ ਪੈਂਦੀਆਂ ਹਨ। ਭਾਜਪਾ ਨੇ ਨੰਹੂ ਮਾਸ ਦੇ ਰਿਸ਼ਤੇ ਨੂੰ ਵਿਸ਼ਵਾਸ ਘਾਤ ਕਰਕੇ ਅਕਾਲੀ ਦਲ ਬਾਦਲ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਭਾਜਪਾ ਵਿਧਾਨ ਸਭਾ ਚੋਣਾਂ ਅਤੇ ਸ਼ੋਮਣੀ ਕਮੇਟੀ ਦੀਆਂ ਚੋਣਾਂ ਨੂੰ ਆਪਣੇ ਪਾਸੇ ਕਰਨ ਲਈ ਵੱਡੀ ਰਣਨੀਤੀ ਤੇ ਕੇਂਦਰਤ ਹੈ। ਇਸ ਨਾਲ ਬਾਦਲ ਪਰਿਵਾਰ ਭੈਅ ਵਿੱਚ ਹੈ। ਜਿਸ ਕਰਕੇ ਬਾਦਲ ਪਰਿਵਾਰ ਜੀਭ ਨੂੰ ਦੰਦਾਂ ਹੇਠ ਦੱਬੀ ਬੈਠਾ ਹੈ ਕੋਈ ਵੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਨੀ ਗਵਾਰਾ ਨਹੀਂ ਸਮਝਦਾ। ਸੋ ਇਸ ਸੰਵਿਧਾਨਿਕ ਫੈਸਲੇ ਤੇ ਨੁਮਾਇੰਦਾ ਜਮਾਤ ਦਾ ਬਿਆਨ ਜਾਂ ਇਤਰਾਜ਼ ਨਾ ਆਉਣਾ ਆਪਣੇ ਆਪ ਵਿੱਚ ਫੈਸਲੇ ਨੂੰ ਅਪਣਾਉਣ ਬਰਾਬਰ ਹੈ। ਸ਼ੋਮਣੀ ਕਮੇਟੀ, ਚੋਣਾਂ ਨਾ ਹੋਣ ਕਰਕੇ ਸੰਵਿਧਾਨਿਕ ਤਾਕਤ ਤੋ ਸੱਖਣੀ ਹੈ। ਕੋਈ ਵੀ ਕਾਰਵਾਈ ਜਾਂ ਫੈਸਲੇ ਲੈਣ ਦੇ ਹੱਕ ਨਹੀਂ ਰੱਖਦੀ। ਜਥੇਦਾਰਾ ਵਲੋਂ ਕੋਈ ਨੋਟਿਸ ਜਾ ਬਿਆਨ ਨਹੀਂ ਆਇਆ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਰੁਕਣ। ਇਸ ਤਰ੍ਹਾਂ ਸਿੱਖਾ ਵਲੋਂ ਚੁੱਪ ਧਰਮ ਦੀ ਹੋਂਦ, ਬੁਨਿਆਦ ਲਈ ਘਾਤਕ ਸਿੱਧ ਹੋ ਸਕਦੀ ਹੈ। ਖਾਲਸਾ ਪੰਥ ਦੀ ਰਾਏ ਨਾਲ ਪੱੱਕੇ ਤੌਰ ਤੇ ਵਿਦਵਾਨਾਂ, ਬੁੁਧੀਜੀਵੀਆਂਂ ਦਾ ਬੋੋੋਰਡ ਬਨਣਾ ਚਾਹੀਦਾ ਹੈ ਜੋ ਧਾਰਮਿਕ ਅਤੇ ਇਤਿਹਾਸਕ ਪੱਖੋਂ ਢੁਕਵੇਂ ਅਤੇ ਸਮੇ ਤੇ ਫੈਸਲੇ ਲੈੈਣ ਲਈ ਅਜ਼ਾਦ ਹੋੋਵੇ।
ਸ.ਦਲਵਿੰਦਰ ਸਿੰਘ ਘੁੰਮਣ
0033630073111
ਭਾਸ਼ਾ ਦੀ ਜਿਉਣ ਸ਼ਕਤੀ ਹੀ ਕੌਮ ਅਤੇ ਧਰਮ ਦੀ ਹੋਂਦ - ਸ. ਦਲਵਿੰਦਰ ਸਿੰਘ ਘੁੰਮਣ
ਦੁਨੀਆਂ ਦੀਆਂ ਭਾਸ਼ਾਵਾਂ ਮਨੁੱਖੀ ਜਨਮ ਕਾਲ ਤੋ ਵੱਖ ਵੱਖ ਖਿੱਤੇਆਂ ਵਿੱਚ ਭਗੋਲਿਕ ਪ੍ਰਸਥਿਤੀਆਂ ਅਨੁਸਾਰ ਬੋਲੀਆਂ ਜਾਂਦੀਆਂ ਰਹੀਆਂ ਹਨ। ਜਿਉਂ ਇਨਸਾਨ ਨੇ ਜੀਵਨ ਪ੍ਰਵਾਸ, ਵਿਉਪਾਰ ਅਤੇ ਸਾਧਨਾਂ ਨੂੰ ਇਕ ਥਾਂ ਤੋ ਦੂਜੀ ਥਾਂ ਤੇ ਤਬਦੀਲ ਕੀਤਾ ਤਾਂ ਭਾਸ਼ਾ ਦਾ ਪਸਾਰਾ ਵਧਿਆ। ਇਕ ਭਾਸ਼ਾਈ ਸਾਂਝ ਪੈਦਾ ਹੋਣ ਲੱਗੀ। ਜਦੋਂ ਵੀ ਕਿਸੇ ਨਾਲ ਸਬੰਧ ਜਾਂ ਨੇੜਤਾ ਹੁੰਦੀ ਹੈ ਤਾਂ ਭਾਸ਼ਾ ਹੀ ਗਲਬਾਤ ਦਾ ਅਧਾਰ ਬਣਦੀ ਹੈ ਅਹਿਸਤਾ ਅਹਿਸਤਾ ਕਬੀਲਿਆਂ ਵਿੱਚ ਵੰਡਿਆ ਮਨੁੱਖ ਆਪਣੀਆ ਸਰਹੱਦਾਂ ਬੰਨਣ ਲੱਗਾ। ਜਿਸ ਵਿੱਚ ਧਰਮਾ, ਨਸਲਾਂ, ਬੋਲੀਆਂ, ਜਾਤਾਂ ਦੀ ਪੈਦਾਇਸ਼ ਹੋਈ। ਮਨੁੱਖ ਜਿਥੇ ਵੀ ਗਿਆ ਉਥੇ ਹੀ ਇਸ ਸਭ ਦੇ ਪਸਾਰ ਲਈ ਯਤਨਸ਼ੀਲ ਰਿਹਾ। ਭਾਂਵੇ ਕਿ ਉਸ ਨੂੰ ਲੜਾਈਆਂ, ਜੰਗਾਂ ਵੀ ਲੜਨੀਆਂ ਪਈਆਂ। ਭਾਵ ਭਾਸ਼ਾ ਦਾ ਮਰਨਾ, ਕੌਮ ਧਰਮ ਦੇ ਮਰਨ ਤੁੱਲ ਹੈ।
ਅੱਜ ਦਾ ਭਾਰਤ ਬਹੁ ਭਾਂਤੀ, ਬਹੁ ਭਾਸ਼ੀ, ਬਹੁ ਧਰਮੀ, ਬਹੁ ਕੌਮੀ, ਬਹੁ ਨਸਲੀ, ਬਹੁ ਖੇਤਰੀ ਹੈ ਜਿਸ ਵਿੱਚ ਸੰਵਿਧਾਨਿਕ ਹੱਕਾਂ ਨਾਲ ਬਰਾਬਰਤਾ ਦੀ ਗੱਲ ਕਹੀ ਗਈ ਹੈ। ਜਿਆਦਾਤਰ ਕੌਮਾ ਦੇ ਧਰਮ ਅਤੇ ਬੋਲੀ ਦੇ ਆਧਾਰ ਹੀ ਵੰਡ ਦੇ ਕਾਰਨ ਹਨ। ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਲਿਆ ਗਿਆ ਹੈ ਜਾਂ ਕਿਹਾ ਜਾਵੇ ਕਿ 22 ਰਾਸ਼ਟਰਾਂ ਨੂੰ ਬੋਲੀ ਦਾ ਅਧਾਰ ਮੰਨਿਆ ਹੈ। ਜਿਸ ਕਰਕੇ ਪਾਰਲੀਮੈਂਟ ਲੋਕ ਸਭਾ ਅਤੇ ਰਾਜ ਸਭਾ ਵੀ ਬਹੁ ਭਾਸ਼ਾਈ ਹੈ। ਪੰਜਾਬੀ ਭਾਸ਼ਾ ਦੀ ਜਿਉਣ ਸ਼ਕਤੀ ਗੁਰੂਆਂ ਪੀਰਾਂ ਸੰਤਾਂ ਮਸੀਹਾਂ ਪੈਗੰਬਰਾ ਰਹਿਬਰਾਂ ਦੀ ਭਗਤੀ ਦੀ ਸ਼ਕਤੀ ਨਾਲ ਹੀ ਟੀਕਾਉ ਵਿੱਚ ਹੈ। ਨਹੀਂ ਤਾਂ ਜਦੋਂ ਜਦੋਂ ਵੀ ਸ਼ਾਸਕ ਤਬਦੀਲੀਆਂ ਹੋਈਆਂ ਤਾ ਸਹਿਜੇ ਹੀ ਭਾਸ਼ਾ ਦਾ ਆਧਾਰ ਖਤਮ ਹੋ ਸਕਦਾ ਸੀ। ਪੰਜਾਬੀ, ਗੁਰਮੁਖੀ ਭਾਸ਼ਾ ਸਿੱਖ ਧਰਮ ਦੇ ਜਨਮ ਨਾਲ ਮੰਨੀ ਗਈ ਹੈ। ਭਾਵੇ ਇਸ ਦੇ ਹੋਰ ਪੁਰਾਣੇ ਨੌਵੀਂ ਅਤੇ ਬਾਰਵੀਂ ਸਦੀ ਤੋ ਸੁਰੂ ਹੋਣ ਦੇ ਸਬੂਤ ਮਿਲਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸੁਰੂਆਤੀ ਸਫਰ ਨਾਲ ਹੀ ਗੁਰਮੁਖੀ ਭਾਸ਼ਾ ਦੀ ਪ੍ਰਫੁੱਲਤਾ ਸੁਰੂ ਹੋਈ। ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਭਾਸ਼ਾ ਨੂੰ ਸੋਧ ਕੇ ਪੈਂਤੀ ਅੱਖਰੀ ਬਣਾਇਆ। ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਦੁਨੀਆਂ ਵਿੱਚ ਪੰਦਰਾਂ ਕਰੋੜ ਦੇ ਕਰੀਬ ਲੋਕ ਹਨ। ਜੋ ਵੱਖ ਵੱਖ ਖਿੱਤੇਆਂ ਅਤੇ ਦੇਸ਼ਾ ਵਿੱਚ ਬੋਲੀ ਜਾਂਦੀ ਹੈ। ਪਰ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਇਸ ਦੇ ਕੇਂਦਰ ਬਿੰਦੂ ਹਨ। ਕਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਨਿਉਜੀਲੈਂਡ, ਇਟਲੀ ਵਿੱਚ ਬਹੁਤਾਤ ਵਿਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ। ਕਈ ਵਿਦੇਸ਼ੀ ਦੇਸ਼ਾ ਵਿੱਚ ਤੀਜੇ, ਚੌਥੇ ਦਰਜੇ ਦੀ ਮਾਨਤਾ ਪ੍ਰਾਪਤ ਬੋਲੀ ਹੈ। ਵਿਦੇਸ਼ੀ ਸਰਕਾਰਾਂ ਵਲੋਂ ਪੰਜਾਬੀਅਤ ਨੂੰ ਵੱਡਾ ਮਾਣ, ਸਤਿਕਾਰ ਦਿੱਤਾ ਜਾ ਰਿਹਾ ਹੈ।
ਭਾਰਤ ਵਿੱਚ ਇਸ ਵੇਲੇ ਧਰਮੀ, ਨਸਲੀ, ਭਾਸ਼ਾਈ ਨਫਰਤ ਸਿਖਰਲੇ ਡੰਡੇ ਉਪਰ ਹੈ। ਸਰਕਾਰਾਂ ਨਫਰਤ ਨੂੰ ਰੋਕਣ ਦੀ ਬਜਾਏ ਇਸ ਦਾ ਹਿੱਸਾ ਬਣੀਆਂ ਨਜ਼ਰ ਆਉਂਦੀਆਂ ਹਨ। ਜਾਂ ਕਹਿ ਲਿਆ ਜਾਵੇ ਕਿ ਸਰਕਾਰੀ ਤੰਤਰ ਦੁਆਰਾ ਹੀ ਨਫਰਤ ਫੈਲਾਈ ਜਾ ਰਹੀ ਹੈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਭਾਸ਼ਾ ਦੀ ਵਕਾਲਤ ਕਰਦਿਆਂ " ਇਕ ਰਾਸ਼ਟਰ ਇਕ ਦੇਸ਼ " ਦਾ ਫਾਰਮੂਲਾ ਵਰਤਣ ਦੀ ਕੋਸ਼ਿਸ ਕੀਤੀ ਗਈ। ਉਸੇ ਪਹਿਰ ਦੱਖਣੀ ਰਾਜਾਂ, ਖਾਸ ਕਰ ਤਾਮਿਲ ਵਿੱਚ ਲੋਕਾਂ, ਐਕਟਰਾਂ, ਕਲਾਕਾਰਾ ਵਲੋਂ ਭਾਰੀ ਵਿਰੋਧਤਾਂ ਕੀਤੀ ਗਈ। ਹੁਣ ਹਰ ਜਗ੍ਹਾ ਵਿਰੋਧ ਹੋ ਰਿਹਾ। ਗ੍ਰਹਿ ਮੰਤਰੀ ਵਲੋਂ ਵੀ ਆਪਣੇ ਬਿਆਨ ਤੇ ਸਪੱਸ਼ਟੀਕਰਨ ਦਿੱਤਾ ਜਾ ਰਿਹਾ। 1937 ਵਿੱਚ ਵੀ ਕਾਂਗਰਸ ਵਲੋਂ ਸਾਰੇ ਭਾਰਤ ਵਿੱਚ ਜਬਰੀ ਹਿੰਦੀ ਲਾਗੂ ਕਰਨ ਤੇ ਤਾਮਿਲਾਂ ਦੇ ਭਾਰੀ ਵਿਰੋਧ ਸਾਹਮਣੇ ਸਰਕਾਰ ਗੋਡਨੇ ਭਾਰ ਆ ਗਈ ਅਤੇ ਬਿਲ ਵਾਪਸ ਲੈਣਾ ਪਿਆ ਸੀ। ਕੁਝ ਕੁ ਚੋਣਵੇਂ ਕਲਾਕਾਰਾਂ ਤੋ ਇਲਾਵਾ ਪੰਜਾਬ ਵਿੱਚ ਕਿਸੇ ਵੀ ਪਾਰਟੀ ਜਾ ਲੀਡਰ, ਲਿਖਾਰੀ ਦੁਆਰਾ ਇਸ ਦਾ ਵਿਰੋਧ ਨਜ਼ਰ ਨਹੀਂ ਆਇਆ। ਸ਼ੋਸਲ ਮੀਡੀਆ ਪੰਜਾਬੀ ਭਾਸ਼ਾ ਦਾ ਸਹਾਰਾ ਬਣਿਆਂ ਨਜ਼ਰ ਆਉਂਦਾ ਹੈ। ਭਾਸ਼ਾ ਵਿਭਾਗ ਪੰਜਾਬ ਵਿੱਚ ਚਲ ਰਹੇ ਪੰਜਾਬੀ ਸਬੰਧੀ ਸੈਮੀਨਾਰ ਵਿੱਚ ਪੰਜਾਬੀ ਵਿਰੋਧੀ ਸੋਚ ਨੰਗੀ ਹੋਈ ਹੈ ਕਿਵੇ ਪੰਜਾਬੀ ਵਿਰੋਧੀਆਂ ਦੁਆਰਾ ਪੰਜਾਬੀ ਭਾਸ਼ਾ ਨੂੰ ਅਗਲੇ ਦੋ ਸਾਲਾਂ ਵਿੱਚ ਖਤਮ ਕਰਨ ਦੀ ਧਮਕੀ ਦਿੱਤੀ ਗਈ। ਜਿਸ ਦਾ ਲਿਖਾਰੀ ਤੇਜਵੰਤ ਸਿੰਘ ਮਾਨ ਨੇ ਭਾਰੀ ਵਿਰੋਧ ਕੀਤਾ। ਪਰ ਇਸ ਦੇ ਉਲਟ ਲੋਕ ਗਾਇਕ ਗੁਰਦਾਸ ਮਾਨ ਨੇ ਪੰਜਾਬੀ ਵਿਰੋਧੀ ਅਤੇ ਹਿੰਦੀ ਪੱਖੀ ਬਿਆਨ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੀਆਂ ਭਾਸ਼ਾਵਾਂ ਵਿੱਚੋ ਸਬਦਾਂ ਦੇ ਸੁਮੇਲ ਦੀ ਇਕ ਭਾਸ਼ਾ ਹੋ ਜਾਵੇ ਤਾਂ ਕੋਈ ਹਰਜ ਨਹੀਂ। ਜਿਵੇਂ ਜਰਮਨ ਵਿੱਚ ਜਰਮਨੀ, ਫਰਾਂਸ ਵਿੱਚ ਫਰਾਂਸੀਸੀ ਭਾਸ਼ਾਵਾਂ ਬੋਲੀਆਂ ਜਾਦੀਆ ਹਨ। ਗੁਰਦਾਸ ਮਾਨ ਦਾ ਵਿਰੋਧ ਯਕੀਨਨ ਸੀ। ਇਹ ਇਕ ਤਰ੍ਹਾਂ ਨਾਲ ਇਹ ਕਹਿਣਾ ਕਿ ਬਾਗ ਵਿੱਚੋ ਸਾਰੇ ਫੁੱਲ ਪੁੱਟ ਦਿੱਤੇ ਜਾਣ, ਸਿਰਫ਼ ਇਕ ਤਰ੍ਹਾਂ ਦੇ ਫੁੱਲ ਨੂੰ ਹੀ ਰਖਿਆ ਜਾਵੇ। ਜਿਸ ਕਾਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਿਉਂਕਿ ਖੇਤਰੀ ਭਾਸ਼ਾਵਾਂ ਦੇ ਹਿੰਦੀ ਭਾਸ਼ਾ ਤੋ ਵੀ ਪੁਰਾਣੇ ਇਤਿਹਾਸ ਹਨ। ਹਰ ਭਾਸ਼ਾ ਦਾ ਆਪਣਾ ਅਧਾਰ ਹੈ। ਹਿੰਦੀ ਭਾਸ਼ਾ ਨੂੰ ਦੇਵਨਾਗਰੀ ਭਾਵ ਦੇਵਤਿਆਂ ਦੀ ਬੋਲੀ ਕਿਹਾ ਜਾਦਾ ਹੈ। ਜੋ ਭਾਰਤ ਦੇ ਕੇੇਂਦਰੀ ਰਾਜਾਂ ਵਿੱਚ ਹੀ ਬੋੋਲੀ ਜਾਂਦੀ ਹੈ ਭਾਵ ਅੱਧੇ ਭਾਰਤ ਵਿੱਚ ਕੇਵਲ ਖੇਤਰੀ ਭਾਸ਼ਾਵਾਂ ਦਾ ਹੀ ਬੋਲਬਾਲਾ ਹੈ। ਹਿੰਦੀ ਨਾਲੋ ਹੋਰ ਭਾਸ਼ਾਈ ਖੇਤਰ ਵੱੱਧ ਹਨ। ਪੰਜਾਬੀ ਦੇ ਭਗੋਲਿਕ ਅਧਾਰ ਹਨ ਅਤੇ ਬਹੁ ਧਰਮੀ ਲੋੋਕਾਂ ਦੀ ਸਾਂਂਝੀ ਬੋੋਲੀ ਹੈ ਗੁੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਗੁੁਰਮੁਖੀ ਵਿੱਚ ਦਰਜ ਹੈ। ਟੈਗੋਰ ਦੇ ਭਾਰਤੀ ਰਾਸ਼ਟਰੀ ਗੀਤ ਵਿੱਚ ਵੀ ਭਾਰਤੀ ਬੋਲੀਆਂ ਵਿੱਚੋ ਪੰਜਾਬੀ ਨੂੰ ਪਹਿਲੀ ਥਾਂ " ਪੰਜਾਬ ਸਿੰਧ ਗੁਜਰਾਤ ਮਰਾਠਾ " ਤੇ ਰੱਖਿਆ ਗਿਆ ਹੈ। ਕਿਸੇ ਵੀ ਬੋਲੀ ਦਾ ਮਰਨਾ ਕੌਮ, ਰਾਸ਼ਟਰ, ਦੁਨੀਆਂ ਦੇ ਹਿੱਤ ਨਹੀ ਬਲਕਿ ਉਸ ਦੇ ਪਸਾਰ ਲਈ ਜਰੂਰੀ ਉਚਿੱਤ ਕਦਮ ਚੁੱਕਣੇ ਚਾਹੀਦੇ ਹਨ। ਅੰਗਰੇਜ਼ਾਂ ਵਲੋਂ ਵੀ ਭਾਰਤੀ ਖੇਤਰੀ ਭਾਸ਼ਾਵਾਂ ਨੂੰ ਧਾਰਮਿਕ ਰੰਗਤ ਦਿੰਦਿਆਂ ਪੰਜਾਬੀ ਨੂੰ ਸਿੱਖਾ ਦੀ, ਉਰਦੂ ਨੂੰ ਮੁਸਲਮਾਨਾਂ ਦੀ ਅਤੇ ਹਿੰਦੀ ਨੂੰ ਹਿੰਦੂਆਂ ਦੀ ਭਾਸ਼ਾ ਕਹਿ ਕੇ ਵੰਡੀਆਂ ਪਾਈਆਂ ਗਈਆਂ ਅਤੇ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਲਾਗੂ ਕੀਤੀ ਸੀ। ਅੱਜ ਵੀ ਇਹੋ ਜਿਹਾ ਮਾਹੌਲ ਪੈੈਦਾ ਕੀਤਾ ਜਾ ਰਿਹਾ ਹੈ। ਗਾਇਕ, ਕਲਾਕਾਰ ਪੰਜਾਬੀ ਦੀ ਸੇਵਾ ਦੇ ਨਾਂ ਹੇਠ ਅਨੇਕਾਂ ਤਰ੍ਹਾਂ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ ਤੋ ਲੱਖਾ ਰੁਪਏ ਕਮਾ ਕੇ ਘਾਣ ਵੀ ਕਰਦੇ ਨਜ਼ਰ ਆਉਂਦੇ ਹਨ। ਬਹੁਤ ਘੱਟ ਕਲਾਕਾਰ, ਲਿਖਾਰੀ ਹਨ ਜੋ ਅਸਲ ਵਿੱਚ ਪੰਜਾਬੀ ਹਿਤੈਸ਼ੀ ਹਨ। ਜੋ ਚੰਗਾ ਗਾਉਂਦੇ ਅਤੇ ਲਿਖਦੇ ਹੋਏ ਨਰੋਏ ਸਮਾਜ ਦੀ ਸਿਰਜਣਾ ਕਰਦੇ ਹਨ। ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਜਿਹੇ ਗਾਇਕਾ ਨੇ ਨੌਜਵਾਨੀ ਵਿੱਚ ਸੂਲਫੇ, ਸਿਗਰਟਾਂ, ਭੰਗੀ, ਅਫੀਮਚੀ, ਮਸਤੀ, ਫਕੀਰੀ ਮਗਰ ਲਾ ਕੇ ਆਪ ਪੈਸਿਆਂ ਦੇ ਬੋਰੇ ਭਰਦੇ ਰਹੇ ਹਨ। ਪਰ ਨੌਜਵਾਨੀ ਨਸ਼ੇਆਂ ਨਾਲ ਸੜਕਾਂ ਉਪਰ ਲਿਟਦੀ ਨਜ਼ਰ ਆ ਰਹੀ ਹੈ। ਗੈਂਂਗਸਟਰ ਕਲਚਰ ਉਭਾਰ ਵਿੱਚ ਆਇਆ। ਅਜੇ ਕੁਝ ਦਿਨ ਪਹਿਲਾਂ ਹੀ ਗਾਇਕ ਮੂਸੇ ਵਾਲਾ ਨੇ ਇਕ ਗੀਤ ਵਿੱਚ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਮਾਤਾ ਭਾਗ ਕੌਰ ਦੇ ਪ੍ਰਤੀ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਜਿਸ ਨੂੰ ਮੁਆਫ਼ੀ ਯੋਗ ਨਹੀਂ ਕਿਹਾ ਜਾ ਸਕਦਾ। ਕਿਉਂਕਿ ਮਾਰਕੀਟਿੰਗ ਲਈ ਧਾਰਮਿਕ ਜ਼ਜਬਾਤਾ ਨਾਲ ਖੇਡਿਆ ਜਾਂਦਾ ਹੈ। ਸਿੱਖ ਸੰਘਰਸ਼ ਦੌਰਾਨ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਸਾਥਨ ਨੇ ਪੰਜਾਬ ਦੇ ਪਰਿਵਾਰਕ ਰਿਸ਼ਤਿਆਂ ਨੂੰ ਗਲਤ ਰੰਗਤ ਦੇ ਕੇ ਮਾੜੇ ਕਲਚਰ ਨੂੰ ਉਤਸ਼ਾਹਿਤ ਕੀਤਾ। ਜਿਸ ਕਰਕੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਗਾਇਕ ਨਛੱਤਰ ਗਿੱਲ ਤੇ ਇਕ ਲੜਕੀ ਨੂੰ ਮਾਡਲ ਬਣਾ ਦੇਣ ਦੇ ਲਾਰੇ ਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਦੇ ਇਲਜਾਮ ਲਗਦੇ ਰਹੇ ਹਨ। ਐਲੀ ਮਾਗਟ, ਰੰਧਾਵਾ ਭਰਾ ਆਦਿ ਗਾਇਕਾਂ ਨੇ ਨੌੌਜਵਾਨਾਂ ਨੂੰ ਆਪਣੀ ਲੜਾਈ, ਹਿਮਾਇਤ ਲਈ ਇਕ ਦੂਜੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ ਬਦਮਾਸ਼ੀ ਕਲਚਰ ਨੂੰ ਗਾਉਦੇ ਗਾਉਂਦੇ ਖੁਦ ਇਹੀ ਕੁੱਝ ਕਰਨ ਲੱਗੇ ਹਨ। ਆਏ ਦਿਨ ਮੈਰਿਜ ਪੈਲੇਸਾ ਵਿੱਚ ਮਾੜਾ, ਹਿੰਸਕ ਕਲਚਰ ਨੂੰ ਪੇਸ਼ ਕਰਕੇ ਬੰਦੁਕਾਂ ਨਾਲ ਬੇਕਸੂਰੇ ਲੋਕ ਮਾਰੇ ਜਾ ਰਹੇ ਹਨ। ਜਿਥੇ ਪੰਜਾਬੀ ਗਾਇਕੀ ਆਪਣੇ ਫਰਜ਼ਾਂ ਤੋ ਅਸਵੇਲੀ ਹੋਈ ਹੈ। ਉਥੇ ਪੰਜਾਬੀ ਵਿਦਵਾਨਾਂ, ਲਿਖਾਰੀਆਂ, ਫਿਲਮੀ ਲੋਕਾਂ ਨੇ ਪੰਜਾਬੀ ਦੇ ਹੱਕ ਵਿੱਚ ਬਣਦਾ, ਹਾਅ ਦਾ ਨਾਹਰਾ ਨਹੀ ਮਾਰਿਆ। ਪੈਸੇ ਦੀ ਦੌੜ ਵਿੱਚ ਆਪਣੇ ਭਵਿੱਖ ਨੂੰ ਮੁੱਖ ਰੱਖਿਆ ਜਾ ਰਿਹਾ। ਸਰਕਾਰਾਂ ਦੀ ਬੇਰੁਖ਼ੀ ਨੇ ਜੁਬਾਨ ਦੇ ਲਾਜ਼ਮੀ ਹੋਣ ਦੇ ਬਾਵਜੂਦ ਇਸ ਨੂੰ ਲਾਗੂ ਨਾ ਕਰਨ ਦੀ ਕੋਈ ਸ਼ਜਾ ਮੁਕੱਰਰ ਨਹੀਂ ਕੀਤੀ। ਪੰਜਾਬੀ ਲੋਕ ਪਿਆਰ ਦੀ ਕਦਰ ਕਰਦੇ ਹਨ। ਅਣਖ, ਗੈਰਤ ਨਾਲ ਜਿਉਣਾ ਇਹਨਾਂ ਦਾ ਇਤਿਹਾਸ ਹੈ। ਪੰਜਾਬੀ ਭਾਸ਼ਾ ਨੇ ਪੰਜਾਬੀਆਂ ਵਿੱਚ ਆਪਣੀ ਹੋਂਦ ਨੂੰ ਕਦੇ ਮਰਨ ਨਹੀ ਦਿੱਤਾ। ਪੰਜਾਬੀ ਨੂੰ ਜਿਉਦੇ ਰੱਖਣ ਲਈ ਚੇਤੰਨ ਹੋਣਾ ਜਰੂਰੀ। ਅਸਵੇਲਤਾ ਆਈ ਤਾਂ ਇਸ ਤੋ ਬਿਨਾਂ ਅਸੀ ਆਪਣੇ ਇਤਿਹਾਸ ਨਾਲੋ ਕੱਟੇ ਜਾਵਾਗੇ।
ਸ. ਦਲਵਿੰਦਰ ਸਿੰਘ ਘੁੰਮਣ
+33630073111
ਸ਼ਹੀਦੀ ਦਿਹਾੜੇ ਤੇ ਵਿਸ਼ੇਸ਼.... ਅਦੁੱਤੀ ਸ਼ਹਾਦਤ ਦਾ ਵਾਰਿਸ : ਸ਼ਹੀਦ ਉਧਮ ਸਿੰਘ - ਸ ਦਲਵਿੰਦਰ ਸਿੰਘ ਘੁੰਮਣ
ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਉਧਮ ਸਿੰਘ ਅਤੇ ਸਕਾਟਲੈਂਡ ਦੇ ਸ਼ਹੀਦ ਵਿਲੀਅਮ ਵਾਲਸ ਵਿੱਚ ਇਕੋ ਵੱਡੀ ਸਮਾਨਤਾ ਸੀ। ਆਜ਼ਾਦੀ ਲਈ ਜਨੂੰਨੀ ਸ਼ਹਾਦਤ। ਸਕਾਟਲੈਂਡ ਉਪਰ ਅੰਗਰੇਜ਼ੀ ਸਾਮਰਾਜ ਦੇ 1896 ਵਿੱਚ ਹਮਲੇ ਨੂੰ ਜਾਂਬਾਜ਼ ਤਰੀਕੇ ਨਾਲ ਉਥੇ ਦੇ 1970 ਵਿੱਚ ਜਨਮੇ ਸਭ ਤੋ ਘੱਟ ਉਮਰ ਦੇ ਕਰਾਂਤਕਾਰੀ ਵਿਲੀਅਮ ਵਾਲਸ ਨੇ ਆਪਣੇ ਲੋਕਾਂ ਦੀ ਇੱਛਾ ਸ਼ਕਤੀ ਅਨੁਸਾਰ ਅਤੇ ਫੌਜੀ ਕਮਾਂਡਰ ਦੇ ਤੌਰ ਤੇ ਆਜ਼ਾਦੀ ਦੇ ਸ਼ੰਘਰਸ਼ ਦੀ ਅਗਵਾਈ ਕੀਤੀ। ਅਜ਼ਾਦੀ ਲਈ ਚੇਤਨਾ ਦਾ ਬਹੁਤ ਘੱਟ ਉਮਰ ਵਿੱਚ ਪ੍ਰਬਲ ਹੋਣਾ ਅਤੇ ਉਸ ਨੂੰ ਸਿਖਰਾਂ ਉੱਪਰ ਲੈ ਜਾਣਾ ਜਿੱਥੇ ਆਪਣੇ ਸੰਕਲਪ ਲਈ ਕੌਮ ਕੋਲ ਮਰ ਮਿਟਣ ਤੋ ਇਲਾਵਾ ਵਿਕਲਪ ਨਾ ਰਹਿ ਜਾਏ ਤਾਂ ਉਥੇ ਸ਼ਹੀਦੀ ਦਾ ਮੁੱਲ ਸਿਰਫ ਤਾ ਸਿਰਫ ਆਜ਼ਾਦੀ ਹੁੰਦਾ ਹੈ। ਸਾਮਰਾਜਾਂ ਲਈ ਵੱਡਾ ਡਰ ਬਗਾਵਤਾਂ ਹੁੰਦੀਆਂ ਹਨ। ਅੰਗਰੇਜ਼ਾਂ ਦੇ ਗੁਆਂਢ ਤੋ ਉਠੀ ਬਾਗੀ ਲਹਿਰ ਦਾ ਜਲਦੀ ਮਿਟਣਾ ਜਰੂਰੀ ਸੀ ਨਹੀਂ ਤਾ ਦੁਨੀਆਂ ਉਪਰ ਰਾਜ ਕਰਨ ਦੇ ਸੁਪਨੇ, ਕੱਚੀ ਨੀਂਦਰ ਵਿਚੋ ਜਾਗਣ ਵਾਂਗ ਸਨ। ਅੰਗਰੇਜ਼ ਹਕੂਮਤ ਨੇ ਵਿਲੀਅਮ ਵਾਰਸ ਨੂੰ ਮਹਿਜ 35 ਸਾਲ ਦੀ ਉਮਰ ਵਿੱਚ 1305 ਵਿੱਚ ਦੇਸ਼ ਧਰੋਹੀ, ਅਸਥਿਰਤਾ ਫੈਲਾਉਣ ਦੇ ਇਲਜ਼ਾਮ ਲਾ ਕੇ ਫਾਂਸੀ ਦੇ ਦਿੱਤੀ। ਪਰ ਸਕਾਟਲੈਂਡ ਦੇ ਲੋਕਾਂ ਵਿੱਚੋ ਅੱਜ ਵੀ ਆਜ਼ਾਦੀ ਦੀ ਲਹਿਰਾਂ ਪਹਿਲਾਂ ਵਾਂਗ ਹੀ ਪ੍ਰਬਲ ਹਨ।ਪਿਛਲੇ ਸਮਿਆਂ ਵਿੱਚ ਹੋਏ ਰੈਫਰੈਂਡਮ ਇਸ ਦੀ ਗਵਾਹੀ ਭਰਦੀਆਂ ਹਨ। ਜਰੂਰ ਆਪਣੇ ਮੁਲਕ ਦੀਆਂ ਸਰਹੱਦਾਂ ਬੰਨਣਗੇ। ਇਹੀ ਕੁਝ ਗਦਰੀ ਸੋਚ ਦੇ ਮਾਲਕ ਸ਼ਹੀਦ ਉਧਮ ਸਿੰਘ ਨੂੰ ਵੀ ਅੰਗਰੇਜ਼ਾਂ ਦਾ ਬਾਗੀ, ਕਾਤਲ ਕਹਿਕੇ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ।
ਇਸ ਵਰ੍ਹੇ ਮੇਰੀ ਸੁਨਾਮ ( ਜ਼ਿਲਾ ਸੰਗਰੂਰ ) ਵਿੱਚ ਹਾਜਰੀ ਨੇ ਉਧਮ ਸਿੰਘ ਦਾ ਸੁਨਾਮ ਵੇਖਣ ਦੀ ਚਾਹਤ ਨੇ ਨੇੜੇਉ ਵੇਖਣ ਦੀ ਕੌਸ਼ਿਸ ਕੀਤੀ ਤਾਂ ਬਹੁਤਾ ਕੁਝ ਨਾ ਮਿਲਿਆ। ਉਧਮ ਸਿੰਘ ਤਾ ਆਪਣੀਆਂ ਗਲੀਆਂ ਵਿੱਚੋ ਵੀ ਬੇਪਛਾਣਿਆ ਲੱਗਾ। ਕੋਈ ਵੀ ਸਰਕਾਰ ਸ਼ਹੀਦ ਦੀ ਸ਼ਹੀਦੀ ਨਾਲ ਇਨਸਾਫ ਨਹੀਂ ਕਰ ਸਕੀ। ਪਿਛਲੀ ਸਰਕਾਰ ਦੇ ਵਲੋਂ ਕਈ ਸਾਲਾਂ ਤੋ ਇਕ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਿਵੇਂ ਹਰ ਥਾਂ ਨੀਂਹ ਪੱਥਰ ਰੱਖਣ ਦਾ ਰਿਵਾਜ਼ ਹੈ ਪਰ ਸਰਕਾਰ ਨੂੰ ਸ਼ਹੀਦਾ ਨਾਲ ਮਜ਼ਾਕ ਦਾ ਕੋਈ ਹੱਕ ਨਹੀ। ਸ਼ਹੀਦਾ ਦੇ ਨਾਂ ਤੇ ਨੀਂਹ ਪੱਥਰ ਨਹੀ, ਸਗੋਂ ਸਮਾਰਕਾਂ ਉਸਾਰ ਕੇ, ਵੱਡੇ ਸੈਮੀਨਾਰ ਕਰਕੇ ਉਦਘਾਟਨ ਹੋਣੇ ਚਾਹੀਦੇ ਹਨ।
ਸ਼ਹੀਦਾ ਨਾਲ ਹੁੰਦੇ ਵਿਤਕਰੇ ਵੀ ਇਤਿਹਾਸਕ ਤੌਰ ਤੇ ਬਹੁਤ ਝੋਬ ਦਿੰਦੇ ਹਨ। ਸ਼ਹੀਦਾ ਦਾ ਕੋਈ ਮਜ਼ਹਬ ਨਹੀਂ ਹੁੰਦਾ। ਦੁਨੀਆਂ ਦੇ ਸਭ ਤੋਂ ਵੱਡੇ ਅੰਗਰੇਜ਼ੀ ਸਾਮਰਾਜ ਦੇ, ਗੁਲਾਮ ਮੁਲਕਾਂ ਉਪਰ ਰਾਜ ਕਰਨ ਦੀ ਮਨਸ਼ਾ ਨੇ ਦੇਸ਼ ਵਿੱਚ ਵਸਦੇ ਬਾਸਿੰਦੇਆਂ ਤੇ ਅਤਿਆਚਾਰ ਨੂੰ ਨਾ ਸਹਾਰਦੇ ਹੋਏ ਵਕਤੀ ਹਾਲਤਾਂ ਵਿੱਚ ਜੋ ਵੀ ਤਾਰੀਕੇ ਵਰਤ ਕੇ ਜਾਲਮ ਦੇ ਜ਼ੁਲਮ ਨੂੰ ਠੱਲ ਪਾਈ ਹੋਵੇ ਉਹ ਉਤਮ ਅਤੇ ਨਿਰਵੈਰ ਸਨ। ਪੜ੍ਹਾਈ ਦੇ ਸਿਲੇਬਸਾ ਵਿੱਚੋ ਹੋਰ ਸ਼ਹੀਦਾ ਦੀ ਨਿਸਬਤ ਉਧਮ ਸਿੰਘ ਨੂੰ ਕਿਉ ਵਿਸਾਰਿਆ ਗਿਆ ? ਜਿਲ੍ਹੇ ਨੂੰ ਸ਼ਹੀਦ ਦੇ ਨਾਂ ਦਾ ਦਰਜਾ ਹਾਂਸਲ ਨਹੀ। ਜਦ ਕਿ ਯੂ ਪੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਆਪਣੇ ਮੁੱਖ ਮੰਤਰੀ ਕਾਰਜ ਕਾਲ ਦੌਰਾਨ ਆਪਣੇ ਸੁਬੇ ਵਿੱਚ ਜ਼ਿਲੇ ਦਾ ਨਾਂ ਬਦਲ ਕੇ ਸ਼ਹੀਦ ਉਧਮ ਸਿੰਘ ਨਗਰ ਰੱਖਿਆ ਹੈ। ਲੋਕਾਂ ਦੇ ਸ਼ਹੀਦਾਂ ਪ੍ਰਤੀ ਜ਼ਜਬਾਤਾ ਨੂੰ ਸਤਿਕਾਰ ਨਹੀਂ ਦਿਤਾ ਜਾਂਦਾ। ਅਸਲ ਸ਼ਰਧਾਜਲੀ ਦੇ ਮਾਅਨੇ ਫਿੱਕੇ ਹੁੰਦੇ ਜਾਦੇ ਹਨ। ਸੁਹਿਰਦ ਅਤੇ ਸੱਚੀਆਂ ਕੋਸ਼ਿਸਾਂ ਨਾਲ ਸਮਾਰਕ ਭਾਵੇਂ ਛੋਟੇ ਹੋਣ ਪਰ ਪੈਗਾਮ ਸਾਰੀ ਦੁਨੀਆਂ ਵਿੱਚ ਫੈਲਣਾਂ ਚਾਹੀਦਾ ਹੈ।
ਸ਼ਹੀਦ ਉਧਮ ਸਿੰਘ ਦਾ ਜਨਮ 26 ਦਸੰਬਰ 1899 ਵਿੱਚ ਸੁਨਾਮ ਵਿੱਚ ਹੋਇਆ। 1907 ਵਿੱਚ ਆਪਣੇ ਮਾਤਾ ਪਿਤਾ ਦੀ ਮੌਤ ਤੋ ਬਾਅਦ ਆਪਣੇ ਭਰਾ ਮੁਕਤ ਸਿੰਘ ਨਾਲ ਚੀਫ ਖਾਲਸਾ ਦੀਵਾਨ ਯਤੀਮਖਾਨਾਂ ਸ਼ੀ ਅੰਮ੍ਰਿਤਸਰ ਸਾਹਿਬ ਆ ਗਿਆ। ਪੈਦਾਇਸ਼ੀ ਨਾਂ ਸ਼ੇਰ ਸਿੰਘ ਤੋ ਉਧਮ ਸਿੰਘ ਨਾਂ ਰੱਖਿਆ ਗਿਆ। 1918 ਵਿੱਚ ਦਸਵੀਂ ਪਾਸ ਕਰਕੇ 1919 ਵਿੱਚ ਯਤੀਮਖਾਨੇ ਨੂੰ ਛੱਡ ਦਿੱਤਾ। 13 ਅਪਰੈਲ 1919 ਵਿੱਚ ਜ਼ਲਿਆਂ ਵਾਲਾ ਬਾਗ ਵਿਚ ਵਿਸਾਖੀ ਦੇ ਵੱਡੇ ਤਿਉਹਾਰ ਮੌਕੇ ਭਾਰਤ ਦੀ ਆਜ਼ਾਦੀ ਲਈ ਸ਼ਾਂਤਮਈ ਦਸ ਹਜਾਰ ਦੇ ਨਿਹੱਥੇ ਵੱਡੇ ਇਕੱਠ ਉਪਰ ਅੰਗਰੇਜ਼ੀ ਹਾਕਮਾਂ ਨੇ ਗੋਲੀਆਂ ਚਲਾ ਕੇ ਤਕਰੀਬਨ ਦੋ ਹਜਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਧਮ ਸਿੰਘ ਨੂੰ ਗੋਰਿਆਂ ਪ੍ਰਤੀ ਨਫਰਤ ਹੋ ਗਈ। ਉਧਮ ਸਿੰਘ ਦੀ ਮੌਜੂਦਗੀ ਨੇ ਅੱਖੀ ਵੇਖੇ ਸਾਰੇ ਮੰਜਰ, ਆਪਣਿਆਂ ਦੇ ਡੁੱਲੇ ਖੂਨ ਨੇ 21 ਸਾਲ ਚੈਂਨ ਨਾਲ ਨਾ ਬੈਠਣ ਦਿੱਤਾ। ਵੱਖ ਵੱਖ ਥਾਵਾਂ ਤੇ ਨੌਕਰੀਆਂ ਕੀਤੀਆ। ਫੋਜ ਦੀ ਨੌਕਰੀ ਵੀ ਰਾਸ ਨਾ ਆਈ। ਲੰਡਨ, ਮੈਕਸੀਕੋ ਹੁੰਦਾ ਹੋਇਆ ਅਮਰੀਕਾ ਪਹੁੰਚ ਗਿਆ। 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਮੈਬਰ ਰਿਹਾ। ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਸ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸੀ। ਉਹ ਭਗਤ ਸਿੰਘ ਦੇ ਕਹਿਣ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਇਆ ਸੀ ਅਤੇ ਆਪਣੇ ਨਾਲ ਹੋਰ ਸਾਥੀ ਸਮੇਤ ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋ ਗਿਆ ਸੀ। 30 ਅਗਸਤ 1927 ਨੂੰ ਉਸ ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਉਹ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਵੇਲੇ ਤਕ ਜੇਲ੍ਹ ਵਿੱਚ ਹੀ ਸੀ।
13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹੇ ਨੂੰ ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਲਿਆਂਦੀ ਰਿਵਾਲਵਰ ਨਾਲ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਛਾਪਿਆ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ।ਜਰਮਨ ਰੇਡੀਓ ਤੋਂ ਲਗਾਤਾਰ ਇਹ ਨਸ਼ਰ ਹੁੰਦਾ ਰਿਹਾ ਕਿ , ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਪਹਿਲੀ ਅਪਰੈਲ 1940 ਨੂੰ ਉਨ੍ਹਾਂ ਉੱਤੇ ਕਤਲ ਦੇ ਦੋਸ਼ ਲਾਏ ਗਏ ਅਤੇ 4 ਜੂਨ 1940 ਨੂੰ ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਟਕਿਨਸਨ ਦੇ ਸਾਹਮਣੇ ਉਨ੍ਹਾਂ ਆਪਣੇ ਜੁਰਮ-ਏ-ਇਕਬਾਲ ਕੀਤਾ ਤੇ ਜੱਜ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ। 31 ਜੁਲਾਈ 1940 ਨੂੰ ਉਨ੍ਹਾਂ ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਉਸੇ ਜੇਲ੍ਹ ਵਿੱਚ ਹੀ ਉਸ ਨੂੰ ਦਫਨਾ ਦਿੱਤਾ ਗਿਆ। ਗਿਆਨੀ ਜੇਲ੍ਹ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਲ 31 ਜੁਲਾਈ 1974 ਵਿੱਚ ਸ਼ਹੀਦ ਦੀਆਂ ਅਸਥੀਆਂ ਮੰਗਵਾ ਕੇ ਸੁਨਾਮ ਸ਼ਹਿਰ ਵਿਖੇ ਸੰਸਕਾਰ ਕੀਤਾ। ਜਦੋ ਅੱਜ ਭਾਰਤ ਵਿੱਚ ਆਜ਼ਾਦੀ ਲਈ ਜੋ ਲੜੇ ਜਾਂ ਮਰੇ ਸਨ, ਉਨਾਂ ਦੇ ਪਰਿਵਾਰਾਂ ਨੂੰ ਬਣਦੇ ਹੱਕ ਦੇ ਕੇ ਮਾਨ-ਸਨਮਾਨ, ਸਤਿਕਾਰ ਦਿੱਤਾ ਗਏ ਹਨ। ਪਰ ਇਥੇ ਸ਼ਹੀਦ ਉਧਮ ਸਿੰਘ ਅਤੇ ਉਸ ਦਾ ਪਰਿਵਾਰ ਵਿਤਕਰੇ ਦਾ ਸਿਕਾਰ ਹੋਇਆ ਸਭ ਕਾਸੇ ਤੋ ਵਾਂਝੇ, ਸੱਖਣਾ ਨਜ਼ਰ ਆਉਂਦਾ ਹੈ।
ਸ ਦਲਵਿੰਦਰ ਸਿੰਘ ਘੁੰਮਣ
0033630073111