Shiv Nath Dardi

ਚਰਚਿਤ ਗੀਤਕਾਰ ਤੇ ਲੋਕ ਗਾਇਕ ਗਿੱਲ ਦੀਸ਼ "3-4" ਗੀਤ ਚਰਚਾ ਵਿਚ ਹੈ :- ਲੋਕ ਗਾਇਕ ਗਿੱਲ ਦੀਸ਼  - ਸ਼ਿਵਨਾਥ ਦਰਦੀ

ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗੀਤਕਾਰੀ ਕਰਕੇ "ਗਿੱਲ ਦੀਸ਼" ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ। ਓਨਾਂ ਦੇ ਗੀਤਾਂ ਕਰਕੇ ਸਰੋਤਿਆਂ ਵੱਲੋ ਓਨਾਂ ਨੂੰ ਮਣਾਂ ਮੂੰਹੀ ਪਿਆਰ ਮਿਲ ਰਿਹਾ ਹੈ। ਪੰਜਾਬੀ ਮਾਂ ਬੋਲੀ ਦੇ ਲਾਲਡੇ ਸਪੂਤ ਨੇ 35 ਅੱਖਰਾਂ ਦੀ ਵਰਣ ਮਾਲਾ ਨੂੰ ਆਪਣੇ ਖੂਬਸੂਰਤ ਬਾਕਮਾਲ ਦੇ ਸ਼ਬਦਾ 'ਚ ਪਰੋ ਕੇ ਸੰਗੀਤਕ ਪ੍ਰੇਮੀਆ ਦੇ ਕੋਲੋ ਵਾਹ ਵਾਹ ਖੱਟੀ। ਓਨਾਂ ਦੇ ਗੀਤਾਂ ਦੀ ਸਬਦਾਂਵਲੀ ਸਰੋਤਿਆ ਦੇ ਦਿਲ ਤੇ ਨਵੇਕਲੀ ਛਾਪ ਛੱਡ ਜਾਂਦੀ ਹੈ। ਓਨਾਂ ਦੇ ਗੀਤ ਸਰੋਤਿਆ ਵੱਲੋ ਬਾਰ ਬਾਰ ਸੁਣੇ ਜਾਂਦੇ ਤੇ ਆਪਣੀਆਂ ਰੀਲਾਂ ਬਣਾ ਲਗਾਏ ਜਾਂਦੇ ਹਨ।
  ਸੰਗੀਤ ਇੰਡਸਟ੍ਰੀਜ ਵਿਚ ਆਪਣੇ ਖੂਬਸੂਰਤ ਸੰਗੀਤ ਕਰਕੇ ਜਾਣੀ ਜਾਂਦੀ " ਬਾਦਸ਼ਾਹ ਸਟੂਡੀਓ ਪ੍ਰੈਜੈੰਟਸ" ਵੱਲੋ ਲੋਕ ਗਾਇਕ ਗਿੱਲ ਦੀਸ਼" ਦਾ ਪਲੇਠਾ ਗੀਤ "3-4" ਜੋ ਓਨਾਂ ਨੇ ਖੁਦ ਲਿਖਿਆ ਤੇ ਖੁਦ ਕੰਪੋਜ ਕਰ, ਖੁਦ ਹੀ ਗਾਇਆ ਹੈ। ਜਿਸ ਦਾ ਬੇਹਤਰੀਣ ਸੰਗੀਤ ਪ੍ਰਸਿੱਧ ਸੰਗੀਤਕਾਰ "ਬਾਦਸ਼ਾਹ" ਨੇ ਆਪਣੀ ਸੂਖਮ ਸੋਚ ਤੇ ਮਿਹਨਤ ਨਾਲ ਤਿਆਰ ਕੀਤਾ ਹੈ ਅਤੇ ਇਸ ਦੇ ਪ੍ਰੋਡਿਊਸਰ ਵੀ ਬਾਦਸ਼ਾਹ ਹਨ। ਇਸ ਗੀਤ ਦਾ ਖੂਬਸੂਰਤ ਵੀਡੀਓ ਦਰਸ਼ਕਾਂ ਦੇ ਮਨ ਭਾਉਦਾ ਹੈ। ਇਹ ਗੀਤ ਟ੍ਰੇਡਿੰਗ ਵਿੱਚ ਚੱਲ ਰਿਹਾ ਹੈ। ਇਸ ਗੀਤ ਲਈ ਲੋਕ ਗਾਇਕ ਗਿੱਲ ਦੀਸ਼ ਨੇ ਵਿਸੇਸ਼ ਧੰਨਵਾਦ ਸੱਤੂ ਬੱਲੂਆਣਾ, ਉਸਤਾਦ ਗੁਰਲਾਲ ਸੰਧੂ ਤੇ ਸੰਧੂ ਜਲਾਲਾਬਾਦ ਜੀ ਦਾ ਕੀਤਾ ਹੈ।
  ਇਸ ਤੋ ਪਹਿਲਾ ਏਨਾ ਦੇ ਗੀਤ , ਪੰਜਾਬੀ ਸੰਗੀਤ ਇੰਡਸਟ੍ਰੀਜ ਦੀ ਦਿਗਜ ਲੋਕ ਗਾਇਕਾ "ਅਫ਼ਸਾਨਾ ਖਾਨ ਜੀ" ਦੀ ਭੈਣ , ਦਮਦਾਰ ਆਵਾਜ ਨਾਲ ਜਾਣੀ ਜਾਂਦੀ ਪ੍ਰਸਿੱਧ ਲੋਕ ਗਾਇਕਾ "ਰਫਤਾਰ ਕੌਰ" ਤੇ ਬੁਲੰਦ ਆਵਾਜ ਦੇ ਮਾਲਿਕ "ਜੱਸ ਸਿੱਧੂ" ਨੇ "ਜਮਾਨਤ" ਗੀਤ ਗਾ ਇੰਡਸਟ੍ਰੀਜ ਵਿੱਚ ਤਰਥੱਲੀ ਮਚਾਈ , ਬੇਹਤਰੀਣ ਤੇ ਬੁਲੰਦ ਦਮਦਾਰ ਗਾਇਕੀ ਦੀ ਮਲਿਕਾ ਲੋਕ ਗਾਇਕਾ "ਜਸਨਮੀਤ ਜੀ" ਨੇ ਜਦੋ "ਬ੍ਰਾਉਨ ਬੁਆਏ" ਗਾਇਆ ਤਾਂ ਸੰਗੀਤ ਦਾ ਇੱਕ ਵੱਖਰਾ ਸੁਮੇਲ ਦੇਖਣ ਨੂੰ ਮਿਲਿਆ। ਪੰਜਾਬੀ ਦੀ ਖੂਬਸੂਰਤ ਲੋਕ ਆਵਾਜ਼ ਨਾਮਵਰ ਲੋਕ ਗਾਇਕ "ਗੁਰਲਾਲ ਸੰਧੂ" ਨੇ "ਸਰੀਕ" ਤੇ "ਬਰਕਤ" ਗੀਤ ਆਪਣੀ ਆਵਾਜ਼ ਦੇ ਸੰਗੀਤਕ ਖੇਤਰ ਵਿਚ ਵੱਖਰਾ ਮੁਕਾਮ ਹਾਸਲ ਕੀਤਾ ਅਤੇ ਇਸੇ ਲੜੀ ਤਹਿਤ ਪੰਜਾਬੀ ਦੀ ਚਰਚਿਤ ਤੇ ਖੂਬਸੂਰਤ ਆਵਾਜ਼ ਦੀ ਮਲਿਕਾ ਲੋਕ ਗਾਇਕਾ "ਅਨੁਸਕਾ ਜੀ" ਨੇ "ਸਿਆਲ" ਗੀਤ ਸੁਰੀਲੀ ਆਵਾਜ ਦੇ ਚੋਖਾ ਰੰਗ ਭਰਿਆ, ਇਸੇ ਨਾਲ ਸੰਗੀਤ ਜਗਤ ਦੇ ਮੰਝੇ ਲੋਕ ਗਾਇਕ "ਹਾਰੂਨ ਜੀ" ਨੇ "ਚੰਡੀਗੜ੍ਹ" ,"ਸੁਪਨਾ" ਗੀਤ ਗਾ ਅਮਰ ਕਰ ਦਿੱਤਾ।
ਮੈ ਚਰਚਿਤ ਲੋਕ ਗਾਇਕ "ਗਿੱਲ ਦੀਸ਼ ਜੀ" ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ ਤੇ ਓਹ ਏਦਾਂ ਹੀ ਸੰਗੀਤ ਜਗਤ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਰੋਤਿਆ ਦਾ ਪਿਆਰ ਮੁਹੱਬਤ ਖੱਟਦੇ ਰਹਿਣ ਅਤੇ ਮੰਜ਼ਿਲਾਂ ਓਨਾਂ ਦੇ ਪੈਰ ਚੁੰਮਣ। ਆਮੀਨ 

  ਸ਼ਿਵਨਾਥ ਦਰਦੀ ਫ਼ਰੀਦਕੋਟ 
  ਫਿਲਮ ਜਰਨਲਿਸਟ ਤੇ ਸੰਗੀਤਕ ਪੱਤਰਕਾਰ 
   ਸੰਪਰਕ:- 9855155392

ਸੱਜਣਾ ਮੁੱਖ ਤੇ ... ਸ਼ਿਵਨਾਥ ਦਰਦੀ ਫ਼ਰੀਦਕੋਟ 

ਨਾ ਅੱਖ , ਨਾ ਬੁੱਲ ਉਦਾਸੇ ਰੱਖ ,
ਸੱਜਣਾ ਮੁੱਖ ਤੇ ਹਾਸੇ ਰੱਖ ।
ਸੱਜਣਾ ਦੁਖ ਹੈ ਉਮਰਾਂ ਦਾ ਗਹਿਣਾ ,
ਏਨਾਂ ਵੀ ਸਦਾ ਨਾਲ ਹੈ ਰਹਿਣਾ ,
ਇਸ ਦੁਖ ਨਾ ਇਕ ਪਾਸੇ ਰੱਖ ,
ਸੱਜਣਾ ਮੁੱਖ ਤੇ...................
ਸੰਗੀ ਸਾਥੀ ਹੁੰਦੇ ਦੁਖ ਸੁਖ ਦੱਸਣ ਨੂੰ,
ਇੱਕ ਦੂਜੇ ਨਾਲ ਖੇਡਣ ਹੱਸਣ ਨੂੰ ,
ਪਿਆਰ ਮੁਹੱਬਤ ਦੇ ਭਰ ਕਾਸੇ ਰੱਖ ।
ਸੱਜਣਾ ਮੁੱਖ ਤੇ ....................
ਆਪਣੇ-ਆਪ ਚ ਕੁਝ ਚੰਗੇ ਰਿਸਤੇ ਹੁੰਦੇ ਨੇ ,
ਦੋਸਤਾਂ ਵਰਗੇ "ਦਰਦੀ" ਕਈ ਫਰਿਸ਼ਤੇ ਹੁੰਦੇ ਨੇ,
'ਸ਼ਿਵ' ਵਾਂਗ ਤੂੰ ਗੀਜੇ ਮਿੱਠੇ ਪਤਾਸੇ ਰੱਖ ।
ਸੱਜਣਾ ਮੁੱਖ ਤੇ ....................
ਸ਼ਿਵਨਾਥ ਦਰਦੀ ਫ਼ਰੀਦਕੋਟ 
ਸੰਪਰਕ:- 98551 55392

ਚਰਚਿਤ ਲੋਕ ਗਾਇਕ ਰਣਜੀਤ ਰਾਣਾ ਕੰਮੇਆਣਾ ਜੀ ਦਾ ਸਿੰਗਲ ਟਰੈਕ "ਧੀਆਂ" ਕੱਲ੍ਹ ਹੋਵੇਗਾ ਲੋਕ ਅਰਪਣ:- ਲੋਕ ਗਾਇਕ ਰਣਜੀਤ ਰਾਣਾ - ਸ਼ਿਵਨਾਥ ਦਰਦੀ ਫ਼ਰੀਦਕੋਟ 


ਪੰਜਾਬੀ ਸੰਗੀਤ ਜਗਤ ਦੇ ਚਰਚਿਤ ਲੋਕ ਗਾਇਕ "ਰਣਜੀਤ ਰਾਣਾ ਕੰਮੇਆਣਾ ਜੀ" , ਜਿਹੜੇ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ। ਓਨਾਂ ਦੀ ਖੂਬਸੂਰਤ ਬੇਹਤਰੀਣ ਦਮਦਾਰ ਬੁਲੰਦ ਆਵਾਜ ਹੀ ਪੰਜਾਬੀ ਸੰਗੀਤ ਜਗਤ ਦੇ ਸਰੋਤਿਆ ਨੂੰ ਕੀਲ ਕੇ ਰੱਖ ਦਿੰਦੀ, ਜਦੋ ਕਿਸੇ ਡੀ.ਜੇ ਜਾਂ ਖੁਲੇ ਅਖਾੜੇ ਵਿਚ ਲੋਕਾਂ ਨਾਲ ਰਾਬਤਾ ਬਣਾਉਦੀ ਹੈ। ਜੇਕਰ ਇਸ ਮਾਣਮੱਤੇ ਗੱਭਰੂ ਦੀ ਗੱਲ ਕਰੀਏ ਤਾਂ ਇਹ ਫ਼ਰੀਦਕੋਟ ਜਿਲੇ ਦੇ ਪਿੰਡ ਕੰਮੇਆਣਾ ਦੇ ਜੰਮਪਲ ਹਨ ਤੇ ਪਿੰਡ ਵਾਸੀਆ ਵੱਲੋ ਏਨਾਂ ਮਣਾਂ ਪਿਆਰ ਸਤਿਕਾਰ ਦਿੱਤਾ ਜਾਦਾਂ ਹੈ। ਏਨਾਂ ਦੇ ਪਿੰਡ ਬਾਬਾ ਸੈਦੂ ਸਾਹ ਦੀ ਯਾਦ ਵਿਚ ਇਕ ਸਾਨਦਾਰ ਮੇਲਾ ਕਰਵਾਇਆ ਜਾਦਾਂ ਹੈ। ਜਿਸ ਵਿਚ ਏਨਾਂ ਨੂੰ ਪਿੰਡ ਵਾਸੀਆਂ ਵੱਲੋ ਗੁਜਾਰਿਸ਼ ਕਰਕੇ ਸਟੇਜ ਤੇ ਦੂਜੇ ਲੋਕ ਗਾਇਕਾਂ ਤੋ ਪਹਿਲਾ ਰਣਜੀਤ ਰਾਣਾ ਜੀ ਦੇ ਗੀਤਾਂ ਨੂੰ ਵਿਸੇਸ ਤੌਰ ਤੇ ਸੁਣਿਆਂ ਕਿਉਕਿ ਏਨਾਂ ਕੋਲ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਵੰਨਗੀ ਹੈ।
  ਹੁਣ ਗੱਲ ਕਰਦੇ ਹਾਂ, ਏਨਾਂ ਦੇ ਗੀਤਾਂ ਦੀ ਏਨਾਂ ਦੇ ਖੂਬਸੂਰਤ ਗੀਤ ਮਾਂ, ਪਰਾਊਡ ਆਫ ਫਾਦਰ, ਦਲੇਰ ਜੱਟ, ਮਿਰਜਾ ਤੇ ਹੋਰ ਕਈ ਮੁਹੱਬਤੀ ਗੀਤ ਜੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਰੋਤਿਆ ਵੱਲੋ ਖੂਬ ਯੂਟਿਊਬ ਤੇ ਸੁਣੇ ਜਾਂਦੇ ਹਨ। 
   ਏਸੇ ਲੜੀ ਤਹਿਤ ਏਨਾਂ ਦਾ ਖੂਬਸੂਰਤ ਸਿੰਗਲ ਟਰੈਕ "ਧੀਆਂ" ਕੱਲ੍ਹ 28 ਜੂਨ ਦਿਨ ਐਤਵਾਰ ਯੂਟਿਊਬ ਚੈਨਲ "ਆਪਣੀ ਕੰਪਨੀ ਪਰੈਜੈਟਸ਼" ਤੇ ਲੋਕ ਅਰਪਣ ਹੋਣ ਜਾ ਰਿਹਾ। ਇਸ ਗੀਤ ਨੂੰ ਖੂਬਸੂਰਤ ਸ਼ਬਦਾਂ 'ਚ ਪਰੋਇਆਂ ਹੈ, ਪ੍ਰਸਿੱਧ ਗੀਤਕਾਰ "ਮਿੰਟਾ ਚਮੇਲੀ" ਜੀ ਨੇ। ਇਸ ਨੂੰ ਸੰਗੀਤ ਬੱਧ ਕੀਤਾ "ਸਾਰਕ ਬੀਟ ਸਟੂਡੀਓ" ਨੇ ਅਤੇ ਇਸ ਬੇਹਤਰੀਣ ਬਾਕਮਾਲ ਵੀਡੀਓ ਤੇ ਪੋਸਟਰ "ਸਟੂਪਿਡ ਗਿੱਲ" ਨੇ ਖੂਬਸੂਰਤ ਲੋਕੇਸ਼ਨ ਤੇ ਤਿਆਰ ਕੀਤਾ ਖੂਬਸੂਰਤ ਛੋਹਾਂ ਅਡੀਟਰ "ਸਵਿੰਦਰ" ਨੇ, ਫਿਲਮਾਂਕਣ ਸਮੇ ਅਦਾਕਾਰਾ ਦੇ ਚਿਹਰਿਆਂ ਨੂੰ ਖੂਬਸੂਰਤ ਦ੍ਰਿਸ਼ ਦਿੱਤਾ , ਮੇਕਅਪ ਮੈਨ "ਆਸੂ" ਨੇ । ਇਸ ਗੀਤ ਦੇ ਫਿਲਮਾਂਕਣ ਨੂੰ ਸਰੋਤਿਆ ਵੱਲੋ ਬੇਹੱਦ ਪਸੰਦ ਕੀਤਾ ਜਾਵੇਗਾ। ਇਸ ਸਿੰਗਲ ਟਰੈਕ ਲਈ ਵਿਸ਼ੇਸ਼ ਯੋਗਦਾਨ ਲਈ ਸੁਕਰਾਨਾ "ਗੌਰਵ ਜੀ" ਦਾ ਕੀਤਾ ਗਿਆਂ। ਇਹ ਪ੍ਰੋਜੈਕਟ ਨੂੰ ਅੰਤਿਮ ਪੜਾਅ ਤੱਕ ਦਿਲੋ ਜਾਨ ਨਾਲ ਪੰਜਾਬੀ ਸੰਗੀਤ ਜਗਤ ਦੀ ਅਜੀਮ ਮਾਣਮੱਤੀ ਸਖਸ਼ੀਅਤ ਲੋਕ ਗਾਇਕ ਤੇ ਅਦਾਕਾਰ ਜਨਾਬ "ਇੰਦਰ ਮਾਨ ਜੀ" ਨੇ ਪਹੁੰਚਾਇਆ।
ਸ਼ਿਵਨਾਥ ਦਰਦੀ ਫ਼ਰੀਦਕੋਟ 
ਫਿਲਮ ਜਰਨਲਿਸਟ 
ਸੰਪਰਕ:- 9855155392

ਟੀ ਟੀ ਫ਼ਿਲਮ ਪ੍ਰੋਡਕਸ਼ਨ ਆਪਣੀ ਨਵੀ ਪੰਜਾਬੀ ਫੀਚਰ ਫ਼ਿਲਮ "ਅਸੀ ਕੁੜੀਆਂ ਪੰਜਾਬ ਦੀਆਂ" ਦਾ ਮਹੂਰਤ ਕੀਤਾ ਗਿਆ :- ਡਾਇਰੈਕਟਰ 'ਸਿਵਮ ਸ਼ਰਮਾਂ'

 "ਟੀ ਟੀ ਫ਼ਿਲਮ ਪ੍ਰੋਡਕਸ਼ਨ" ਵਲੋਂ ਪੰਜਾਬੀ ਫੀਚਰਫ਼ਿਲਮ "ਬ੍ਰੈਡ ਐਂਡ ਬੱਟਰ" ਦੀ ਸ਼ੂਟਿੰਗ ਕੰਪਲੀਟ ਹੋਣ ਤੋਂ ਬਾਅਦ ਆਪਣੀ ਨਵੀ ਪੰਜਾਬੀ ਫੀਚਰ ਫ਼ਿਲਮ "ਅਸੀ ਕੁੜੀਆਂ ਪੰਜਾਬ ਦੀਆਂ" ਦਾ ਮਹੂਰਤ ਕੀਤਾ ਗਿਆ | ਇਸ ਫਿਲਮ ਨੂੰ 'ਪੀ ਐਸ ਸਿੱਧੂ' ਅਤੇ 'ਐਨ ਕੇ ਸਿੱਧੂ' ਪ੍ਰੋਡਿਊਸ ਕਰ ਰਹੇ ਹਨ | ਪ੍ਰੋਡਿਊਸਰ 'ਪੀ ਐਸ ਸਿੱਧੂ ਜੀ' ਨੇ ਦੱਸਿਆ ਕਿ ਉਨ੍ਹਾਂ ਦੀ "ਬ੍ਰੈਡ ਐਂਡ ਬੱਟਰ" ਮੂਵੀ ਦਾ ਸਾਰਾ ਕੰਮ ਕੰਪਲੀਟ ਹੋ ਚੁੱਕਾ ਹੈ, "ਬ੍ਰੈਡ ਐਂਡ ਬੱਟਰ" ਫਿਲਮ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਵੇਗੀ | 
  ਇਸ ਫਿਲਮ ਨੂੰ ਮੰਨੇ ਪ੍ਰਮੰਨੇ ਡਾਇਰੈਕਟਰ ਸ਼ਿਵਮ ਸ਼ਰਮਾ ਜੀ ਡਾਇਰੈਕਟ ਕਰ ਰਹੇ ਹਨ | ਫਿਲਮ ਦੇ ਐਸੋਸੀਏਟ ਡਾਇਰੈਕਟਰ 'ਸ਼ਿਖਾ ਸ਼ਰਮਾ ਜੀ' ਹੋਣਗੇ | ਇਸ ਫਿਲਮ ਦੀ ਕਹਾਣੀ ਪੰਜਾਬੀ ਦੇ ਪ੍ਰਸਿੱਧ ਲੇਖਕ 'ਬਲਜੀਤ ਬਾਵਾ ਜੀ' ਨੇ ਲਿਖੀ ਹੈ | 
  ਡਾਇਰੈਕਟਰ 'ਸ਼ਿਵਮ ਸ਼ਰਮਾ ਜੀ' ਨੇ ਦੱਸਿਆ ਕਿ ਫਿਲਮ ਦੀ ਕਹਾਣੀ ਸਾਹਸੀ ਕੁੜੀਆਂ ਦੇ ਇਰਦ ਗਿਰਦ ਘੁੰਮਦੀ ਹੈ | ਉਨ੍ਹਾਂ ਕਿਹਾ ਕੇ ਹੁਣ ਕੁੜੀਆਂ ਸਿਰਫ ਚਿੜੀਆਂ ਹੀ ਨਹੀਂ ਸਗੋ ਲੋੜ ਪੈਣ ਤੇ ਬਾਜ ਬਣ ਵੱਡੀਆ ਵੱਡੀਆ ਮੁਸ਼ਕਲਾਂ ਨਾਲ ਟਕਕਾਉਣ ਲਈ ਖੜ੍ਹ ਜਾਦੀਆਂ | ਜਿਵੇ ਕੇ ਫਿਲਮ ਦੀ ਟੈਗ ਲਾਈਨ "ਹੁਣ ਅਵਾਜ ਨਹੀਂ ਦਹਾੜ ਸੁਣੇਗੀ ਦੁਨੀਆਂ" ਤੋਂ ਹੀ ਤੋਂ ਪਤਾ ਚਲਦਾ ਹੈਂ | ਡਾਇਰੈਕਟਰ 'ਸ਼ਿਵਮ ਸ਼ਰਮਾ ਜੀ' ਨੇ ਦੱਸਿਆ ਹੈਂ ਕਿ ਫਿਲਮ ਵਿਚ ਪੰਜਾਬੀ ਇੰਡਸਟਰੀ ਦੇ ਮੰਝੇ ਅਦਾਕਾਰ ਆਪਣੀ ਬਾਕਮਾਲ ਅਦਾਕਾਰੀ ਨਾਲ ਰੰਗ ਬਨਣਗੇ ਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਫਿਲਮ ਦੇ ਲਾਈਨ ਪ੍ਰੋਡਿਊਸਰ 'ਗੁਰਮੀਤ ਦਮਨ ਜੀ' ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਅੰਮ੍ਰਤਿਸਰ, ਬਠਿੰਡਾ, ਚੰਡੀਗੜ੍ਹ , ਮੋਹਾਲੀ ਅਤੇ ਪੰਜਾਬ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਾਂ ਤੇ ਜਲਦੀ ਹੀ ਸ਼ੁਰੂ ਹੋ ਜਾਵੇਗੀ | ਇਹ ਪੰਜਾਬੀ ਫੀਚਰ ਫ਼ਿਲਮ ਅਜੋਕੀ ਪੀੜੀ ਨੂੰ ਖੂਬਸੂਰਤ ਮੈਸੇਜ ਦੇਵੇਗੀ । ਆਮੀਨ 
   ਸ਼ਿਵਨਾਥ ਦਰਦੀ ਫ਼ਰੀਦਕੋਟ 
    ਫਿਲਮ ਜਰਨਲਿਸਟ 
    ਸੰਪਰਕ:- 9855155392

ਕਵਿਤਾ - ਓਹ ਬੜੇ - ਸ਼ਿਵਨਾਥ ਦਰਦੀ ਫ਼ਰੀਦਕੋਟ 

ਮੇਰੇ ਨਾਲ ਭਾਵੇ ਦੋ ਖੜੇ ਨੇ ,
ਮੇਰੇ ਲਈ ਬਸ ਓਹ ਬੜੇ ਨੇ ।
ਮੈ ਕੀ ਲੈਣਾ ਚੁਸਤ ਚਲਾਕਾਂ ਤੋ ,
ਦੇਖ ਤਰੱਕੀ ਮੇਰੀ ਜੋ ਸੜੇ ਨੇ ।
ਜਨਾਨੀਆਂ ਵਾਗੂ ਮੂੰਹ ਜੋੜ ਗੱਲਾਂ ਕਰਦੇ ,
ਕੀ ਕਰਨਾ ਐਵੇ ਸਰੀਕਾਂ ਦੀ ਉਗਲ ਚੜੇ ਨੇ ।


ਮੂੰਹ ਤੇ ਮਿੱਠੇ ਮਤਲਬਖੋਰੇ ਨੇ ,
ਪਿਆਰ 'ਚ ਇਹ ਜਮਾਂ ਹੀ ਨਾ ਰੜੇ ਨੇ ।
ਦਿਲ ਸਾੜਨ ਦੀ ਜੋ ਨਿੱਤ ਗੱਲ ਕਰਦੇ ,
ਓਹ ਸਭ ਬਸ ਬੰਜਰ ਘਰ ਦੇ ਥੜੇ ਨੇ ।
ਰਿਸ਼ਤੇ ਨਾਤਿਆਂ ਤੋ ਕੋਹਾਂ ਦੂਰ ਹੁੰਦੇ ,
ਵਹੁਟੀ ਵਾਲੇ ਵੀ ਕਈ ਅਕਲੋ ਛੜੇ ਨੇ।
ਤੋੜਨ ਪਿਆਰ ਮੁਹੱਬਤ ਦੀਆਂ ਵੰਗਾਂ ,
ਚੰਗੇ ਕਾਹਦੇ ਪਾਏ ਹੱਥੀ 'ਦਰਦੀ' ਕੜੇ ਨੇ ।

ਸ਼ਿਵਨਾਥ ਦਰਦੀ ਫ਼ਰੀਦਕੋਟ 
ਸੰਪਰਕ:- 9855155392

ਖ਼ਬਰ ਹੋ ਗਏ - ਸ਼ਿਵਨਾਥ ਦਰਦੀ ਫ਼ਰੀਦਕੋਟ 

ਤੇਰੇ ਸ਼ਹਿਰ ਦੇ ਅਖਬਾਰ ਦੇ ,
ਪਹਿਲੇ ਪੰਨੇ ਦੀ ਖ਼ਬਰ ਹੋ ਗਏ।
ਜਾ ਕੇ ਦੇਖ ਸਮਸ਼ਾਨ ਅੰਦਰ,
ਸੱਜਣਾ ਅਸੀ ਕਬਰ ਹੋ ਗਏ। 
ਹੰਝੂ , ਹੌਕੇ ਤੇ ਦਰਦਾਂ ਨੇ ਸਤਾਇਆ,
ਕਿਸੇ ਵਿਧਵਾ ਦਾ ਹੁਣ ਸਬਰ ਹੋ ਗਏ। 
ਚੁੱਪ ਤੇ ਸਾਂਤ ਰਹਿੰਦੇ ਹਾਂ ਹਮੇਸ਼ਾ ਹੀ,
ਤਾਲਾ ਲੱਗਿਆ ਘਰ ਹੋ ਗਏ। 
ਦੁੱਖਾਂ ਦੀ ਦਾਸਤਾਂ ਪੇਸ਼ ਕਰਦਾ ਸਦੀਆਂ ਤੋੰ,
ਉਜੜਿਆ ਕੋਈ ਨਗਰ ਹੋ ਗਏ।
ਬਿਰਹੋ ਦੀ ਮਾਰ ਨੇ ਕੀਤਾ ਮਦਹੋਸ਼,
ਹੁਣ ਹਰ 'ਦਰਦੀ' ਦੇ ਮਗਰ ਹੋ ਗਏ।
   ਸ਼ਿਵਨਾਥ ਦਰਦੀ ਫ਼ਰੀਦਕੋਟ 
     ਸੰਪਰਕ:- 9855155392

ਓ.ਟੀ.ਟੀ ਪਲੇਟਫ਼ਾਰਮ ਤੇ ਰਿਲੀਜ਼ ਹੋਣ ਜਾ ਰਹੀ , ਦੁਨੀਆਂ ਭਰ 'ਚ ਪੰਜਾਬੀ ਵੈੱਬ ਸੀਰੀਜ਼ "ਪੁੱਤਾਂ ਦੇ ਵਪਾਰੀ":- ਡਾਇਰੈਕਟਰ ਭਗਵੰਤ ਕੰਗ - ਸ਼ਿਵਨਾਥ ਦਰਦੀ

ਸੂਖਮ ਸੋਚ ਦੇ ਮਾਲਕ ਚਰਚਿਤ ਡਾਇਰੈਕਟਰ ਤੇ ਫਿਲਮ ਰਚੇਤਾ ਭਗਵੰਤ ਕੰਗ ਜੀ , ਸਮਾਜ ਦੇ ਪਹਿਰੇਦਾਰ ਬਣ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕਰਦੀਆਂ ਕਹਾਣੀਆਂ ਦੀ ਕੜੀ ਵਿੱਚ 'ਜੇ. ਐਸ. ਮੋਸ਼ਨ ਪਿਕਚਰਜ਼ ਲਿਮਟਿਡ' ਅਤੇ 'ਫ਼ਿਲਮੀ ਅਦਾ' ਦੇ ਬੈਨਰ ਹੇਠ 'ਭਗਵੰਤ ਸਿੰਘ ਕੰਗ' ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ,ਅਗਲੀ ਵੈੱਬ ਸੀਰੀਜ਼ "ਪੁੱਤਾਂ ਦੇ ਵਪਾਰੀ" ਦੇ ਸਾਰੇ ਤਕਨੀਕੀ ਕੰਮ ਪੂਰੇ ਹੋ ਚੁੱਕੇ ਹਨ ਅਤੇ ਇਹ ਬਹੁਤ ਜਲਦੀ ਕਿਸੇ ਵੱਡੇ ਓ.ਟੀ.ਟੀ. ਪਲੇਟਫ਼ਾਰਮ `ਤੇ ਰਿਲੀਜ਼ ਹੋਣ ਜਾ ਰਹੀ ਹੈ। ਨੌਂ ਐਪੀਸੋਡ ਦੀ ਇਹ ਪੰਜਾਬੀ ਵੈੱਬ ਸੀਰੀਜ਼ ਫੈਮਲੀ ਡਰਾਮੇ ਦੀ ਦੁਨੀਆਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਣ ਜਾ ਰਹੀ ਹੈ,
    ਇਸ ਵਿੱਚ ਫਿਲਮ ਇੰਡਸਟਰੀ ਅਤੇ ਥੀਏਟਰ ਨਾਲ ਜੁੜੇ ਚੋਟੀ ਦੇ ਕਲਾਕਾਰਾਂ ਨੇ ਕੰਮ ਕੀਤਾ ਹੈ। ਪ੍ਰਭਜੋਤ ਰੰਧਾਵਾ, ਜੈਸਮੀਨ ਬਰਨਾਲਾ, ਗੁਰਹਰਪ੍ਰੀਤ ਕੌਰ, ਐਂਜਲੀਨਾ ਰਾਜਪੂਤ, ਟਵਿੰਕਲ ਭੱਟੀ, ਕੁਲਵਿੰਦਰ ਕਸ਼ਯਪ, ਹਰਮੀਤ ਜੱਸੀ, ਕੁਲਦੀਪ ਸੰਧੂ, ਦਲਜੀਤ ਕੌਰ, ਸੁਰਿੰਦਰ ਕੌਰ ਤੋਂ ਇਲਾਵਾ ਬਾਲ ਕਲਾਕਾਰ ਸਨੇਹਾ ਨੇ ਬਹੁਤ ਭਾਵਪੂਰਤ ਔਰਤਾਂ ਦੇ ਕਿਰਦਾਰ ਨਿਭਾਏ ਹਨ। ਚੋਟੀ ਦੀਆਂ ਪੰਜਾਬੀ ਫ਼ੀਚਰ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਕਲਾਕਾਰ ਧੀਰਾ ਮਾਨ, ਤਰਸਿੰਦਰ ਥਿੰਦ, ਜੱਸ ਬੋਪਾਰਾਏ, ਭੁਪਿੰਦਰਜੀਤ ਅਤੇ ਸੋਨੂੰ ਕੇਲੋਂ ਤੋਂ ਇਲਾਵਾ ਇਸ ਵੈੱਬ ਸੀਰੀਜ਼ ਵਿੱਚ ਮਾਡਲਿੰਗ ਦੀ ਦੁਨੀਆਂ ਵਿੱਚ ਚੰਗਾ ਨਾਮਣਾ ਖੱਟ ਚੁੱਕੇ 'ਰਾਣਾ ਸਿੰਘ ਦਰਾਜ' ਨੇ ਮੁੱਖ ਭੂਮਿਕਾ ਨਿਭਾਈ ਹੈ। ਦਾਜ ਅਤੇ ਘਰੇਲੂ ਹਿੰਸਾ ਜਿਹੀਆਂ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕਰਦੀ, ਇਹ ਵੈੱਬ ਸੀਰੀਜ਼ ਸਾਨੂੰ ਪੈਰ ਪੈਰ `ਤੇ ਸਮਾਜ ਨੂੰ ਬਦਲਣ ਦਾ ਸੁਨੇਹਾ ਦਿੰਦੀ ਹੈ।
   ਵੈੱਬ ਸੀਰੀਜ਼ ਵਿੱਚ ਭਗਵੰਤ ਕੰਗ ਜੀ ਦੁਆਰਾ ਲਿਖੇ ਦੋ ਗੀਤ ਵੀ ਪਾਏ ਗਏ ਹਨ, ਜਿਨ੍ਹਾਂ ਨੂੰ ਲੋਕ ਗਾਇਕ ਮਹਿੰਦਰ ਮੀਤ ਅਤੇ ਪਰਵੇਜ਼ ਮਾਨ ਜੀ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਕੀਤਾ ਗਿਆ ਹੈ।
 ਜਸਬੀਰ ਰਿਸ਼ੀ ਅਤੇ ਸੱਤਿਆ ਸਿੰਘ ਦੁਆਰਾ ਨਿਰਮਿਤ, ਇਸ ਵੈੱਬ ਸੀਰੀਜ਼ ਲਈ ਐਗਜ਼ੀਕਿਊਟਿਵ ਨਿਰਮਾਤਾ ਦੀ ਭੂਮਿਕਾ 'ਪਰਮਜੀਤ ਸਿੰਘ ਨਾਗਰਾ' ਨੇ ਨਿਭਾਈ ਹੈ। ਪ੍ਰੋਜੈਕਟ ਮੈਨੈਜਰ 'ਹਰਦੀਪ ਸਿੰਘ' ਦੇ ਨਾਲ ਫ਼ਿਲਮੀ ਅਦਾ ਦੀ ਸਮੁੱਚੀ ਟੀਮ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਹੈ। ਉਹਨਾਂ ਦੀ ਇਹ ਮਿਹਨਤ ਤੁਹਾਨੂੰ ਜਲਦ ਹੀ ਪੰਜਾਬੀ ਦੇ ਨਾਮਵਰ ਓ ਟੀ ਟੀ ਪਲੇਟਫ਼ਾਰਮ `ਤੇ ਦੇਖਣ ਨੂੰ ਮਿਲੇਗੀ ਦੁਆਵਾਂ।ਆਮੀਨ
   ਸ਼ਿਵਨਾਥ ਦਰਦੀ ਫ਼ਰੀਦਕੋਟ
   ਫਿਲਮ ਜਰਨਲਿਸਟ
  ਸੰਪਰਕ:- 9855155392

ਮਾਣਮੱਤੀ ਫਿਲਮ ਲੇਖਿਕਾ 'ਸਿੰਮੀਪ੍ਰੀਤ ਕੌਰ' ਬਹੁ-ਕਲਾਵਾਂ ਦੀ ਮਲਿਕਾ ਹੈ - ਸ਼ਿਵਨਾਥ ਦਰਦੀ

ਪੰਜਾਬੀ ਫਿਲਮ ਜਗਤ ਵਿੱਚ ਕੁੱਝ ਅਜਿਹੀਆਂ ਅਜ਼ੀਮ ਚਰਚਿਤ ਸਖਸ਼ੀਅਤਾਂ ਹਨ, ਜਿੰਨਾ ਉਪਰ ਵਾਹਿਗੁਰੂ ਦੀ ਅਪਾਰ ਕਿਰਪਾ ਹੁੰਦੀ ਹੈ। ਓਨਾਂ ਨੂੰ ਵਾਹਿਗੁਰੂ ਨੇ ਬਹੁ-ਕਲਾਵਾਂ ਦਾ ਵਿਸੇਸ਼ ਸਨਮਾਨ ਬਖਸ਼ਿਆਂ ਹੁੰਦਾ ਹੈ। ਅਜਿਹੀ ਹੀ ਇਕ ਮਾਣਮੱਤੀ ਸਖਸ਼ੀਅਤ ਹੈ , "ਸਿੰਮੀਪ੍ਰੀਤ ਕੌਰ", ਜਿੰਨਾ ਨੇ ਇਕ ਦਰਜਨ ਤੋ ਵੱਧ ਪੰਜਾਬੀ ਲਘੂ ਫ਼ਿਲਮ , ਫੀਚਰ ਫ਼ਿਲਮ ਤੇ ਵੈੱਬਸੀਰੀਜ਼ ਦੀ ਸਟੋਰੀ , ਸਕ੍ਰੀਨ ਪਲੇਅ, ਡਾਈਲੋਗ,ਐਗਜੀਕਿਊਟ ਪ੍ਰੋਡਿਊਸਰ ਤੇ ਡਾਇਰੈਕਟਰ ਵਜੋ ਕੰਮ ਕੀਤਾ।
   ਏਥੇ ਬਸ ਨਹੀ , ਓਨਾਂ ਪੰਜਾਬੀ ਸੰਗੀਤਕ ਖੇਤਰ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਤੇ ਸਹਿਤਕ ਖੇਤਰ ਵਿੱਚ ਉਭਰ ਕੇ ਸਾਹਮਣੇ ਆਈ। ਓਨਾਂ ਦੀ ਇਕ ਲਘੂ ਫਿਲਮ ਨੂੰ ਕਈ ਅਵਾਰਡ ਵੀ ਮਿਲ ਚੁੱਕੇ ਹਨ। ਓਨਾਂ ਦੀ ਲਘੂ ਫ਼ਿਲਮ ਤੇ ਵੈੱਬਸੀਰੀਜ਼ ਨੂੰ ਚੌਪਾਲ, ਓ.ਟੀ.ਟੀ , ਪਿਟਾਰਾ ਟੀ.ਵੀ ਚੈਨਲ,ਆਸਰਾ ਮਿਊਜ਼ਿਕ ਚੈਨਲ, ਮੈਕਸ ਪਲੇਅਰ ਤੇ ਐਮਾਜੋਨ ਆਦਿ ਚੈਨਲ ਤੇ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ।
   ਜੇਕਰ ਓਨਾਂ ਦੀਆਂ ਬੇਹਤਰੀਣ ਲਘੂ ਫ਼ਿਲਮ ਤੇ ਝਾਤ ਮਾਰੀਏ ਤਾਂ 'ਹੱਕ', ਤਰੇੜਾਂ,ਵਾਇਰਲ ਐਮ.ਐਸ. ਐਸ, ਤੂੰ ਯਾ ਮੈ, ਮਿਸਿਜ਼ ਮੋਮ, ਮਾਪੇ , ਮਾਂਵਾਂ ਕਿਧਰ ਜਾਣ, ਲਵ ਗੇਮ , ਲਵ ਗੇਮ 2, ਮਾਹੀ ਵੇ, ਏਕ ਅਰਦਾਸ ਤੇ ਲਿਟਲ ਏਂਜਲਸ ਆਦਿ ਫ਼ਿਲਮ ਆਸਰਾ ਮਿਊਜ਼ਿਕ ਚੈਨਲ ਤੇ ਦਰਸ਼ਕਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ । ਲਘੂ ਫ਼ਿਲਮ 'ਭਟਕਣਾ' ਪੀ.ਟੀ.ਸੀ ਪੰਜਾਬੀ ਟੀ.ਵੀ ਚੈਨਲ ਤੇ ਬੇਹੱਦ ਪਸੰਦ ਕੀਤੀ ਜਾ ਰਹੀ, ਲਘੂ ਫ਼ਿਲਮ 'ਲਿਸਟ' ਤੇ 'ਚੀਸ' ਮੈਕਸ ਪਲੇਅਰ ਤੇ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਹੈ। ਲਘੂ ਫਿਲਮ 'ਹਾਈ ਸਕੂਲ ਲਵ' ਨੂੰ ਪਿਟਾਰਾ ਟੀ.ਵੀ ਚੈਨਲ, ਚੌਪਾਲ ਚੈਨਲ ਤੇ ਓ.ਟੀ.ਟੀ ਤੇ ਖੂਬ ਸਲਾਹਿਆ ਜਾ ਰਿਹਾ। ਜੋ ਅਜੋਕੀ ਨੌਜਵਾਨ ਪੀੜੀ , ਮਾਪਿਆਂ ਤੇ ਅਧਿਆਪਕਾਂ ਲਈ ਇਕ ਵਧੀਆ ਸੰਦੇਸ਼ ਛੱਡਦੀ ਹੈ।
   ਜੇਕਰ ਸਿੰਮੀਪ੍ਰੀਤ ਕੌਰ ਜੀ ਦੀ ਸਭ ਤੋ ਖੂਬਸੂਰਤ ਬੇਹਤਰੀਣ ਲਘੂ ਫਿਲਮ ਦੀ ਗੱਲ ਕਰੀਏ ਤਾਂ ਓਨਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ਵਾਲੀ ਲਘੂ ਫ਼ਿਲਮ 'ਓ ਕਨੇਡਾ' ਜਿਸ ਨੇ ਸਿੰਮੀਪ੍ਰੀਤ ਕੌਰ ਜੀ ਨੂੰ ਬਹੁਤ ਸਾਰੇ ਅਵਾਰਡਾਂ ਦੀ ਹੱਕਦਾਰ ਬਣਾਇਆਂ ਅਤੇ ਇਕ ਚੰਗੀ ਲੇਖਿਕਾ ਹੋਣ ਦਾ ਮਾਣ ਦਿਵਾਇਆਂ।
   ਜੇਕਰ ਏਨਾਂ ਖੂਬਸੂਰਤ ਬੇਹਤਰੀਣ ਫੀਚਰ ਫ਼ਿਲਮ ਦੀ ਗੱਲ ਕਰੀਏ ਤਾਂ 'ਜਿੰਦਗੀ ਤੇਰਾ ਨਾਂ' ਜਿਸ ਵਿਚ ਪਾਲੀਵੁੱਡ ਦੀ ਦਿਗਜ ਅਦਾਕਾਰਾ ਪਦਮ ਸ੍ਰੀ ਨਿਰਮਲ ਰਿਸੀ ਤੇ ਕਈ ਨਾਮੀ ਅਦਾਕਾਰਾ ਨੇ ਬਾਕਮਾਲ ਦੀ ਅਦਾਕਾਰੀ ਨਾਲ ਸੁਮਾਰ ਕਰਵਾਇਆਂ।
 ਏਥੇ ਹੀ ਬਸ ਨਹੀ ਸਿੰਮੀਪ੍ਰੀਤ ਕੌਰ ਨੇ ਸੰਗੀਤਕ ਖੇਤਰ ਵਿਚ ਵੀ ਤਹਿਲਕਾ ਮਚਾਇਆਂ, ਜਦੋ ਓਨਾਂ ਪ੍ਰਸਿੱਧ ਲੋਕ ਗਾਇਕ ਪੰਮਾ ਸ਼ਾਇਰ ਦੇ 'ਟੱਪੇ', ਚਿੱਟਾ v/s ਮਾਪੇ, ਚਰਚਿਤ ਲੋਕ ਗਾਇਕ ਸੁੱਚਾ ਰੰਗੀਲਾ ਦਾ 'ਇੰਮਟੀ ਬਲੈਕ', ਲੋਕ ਗਾਇਕ ਲਾਡੀ ਧਾਲੀਵਾਲ ਦਾ ਗੀਤ 'ਗਰਾਰੀ' ਤੇ ਲੋਕ ਗਾਇਕ ਤਾਜ ਸਿੰਘ ਦੇ ਗੀਤ 'ਮਾਂ' ਦਾ ਖੂਬਸੂਰਤ ਫਿਲਮਾਂਕਣ ਕਰ ਇਕ ਵਧੀਆਂ ਡਾਇਰੈਕਟਰ ਹੋਣ ਦੀ ਭੂਮਿਕਾ ਨਿਭਾਈ।
  ਜੇਕਰ ਓਨਾਂ ਦੀ ਸਹਿਤਕ ਪਰਵਾਜ਼ ਵੱਲ ਨਿਗਾਹ ਮਾਰੀਏ ਤਾਂ ਓਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਬੇਹਤਰੀਣ ਪੁਸਤਕਾਂ ਪਾਈਆਂ , ਜਿਵੇਂ ਕਿ 'ਗੀਤਾਂ ਦੀ ਰਾਣੀ' ;ਮਹਿਕਦੀ ਸਵੇਰ, ਗੁਰਮੀਤ ਬਾਵਾ ( ਲੰਮੀ ਹੇਕ ਦੀ ਮਲਿਕਾ),ਹੋਂਦ, 21ਵੀਂ ਸਦੀ ਦਾ ਨਾਰੀ-ਕਾਵਿ ( ਅਲੋਚਨਾ ਦ੍ਰਿਸ਼ਟੀ), ਸਰਬਜੀਤ ਕੌਰ ਜੱਸ (ਕਾਵਿ ਸਮੀਖਿਆ) ਤੇ ਡਾਂ. ਅਮਰ ਕੋਮਲ ਦਾ (ਕਾਵਿਲੋਕ) ਦਾ ਸੰਪਾਦਕ ਕਰ ਨਵੇਕਲੀ ਭੱਲ ਸਥਾਪਿਤ ਕੀਤੀ ।
   ਪ੍ਰਮਾਤਮਾ ਸਿੰਮੀਪ੍ਰੀਤ ਕੌਰ ਜੀ ਦੀ ਝੋਲੀ ਸਫਲਤਾਵਾਂ ਨਾਲ ਭਰੀ ਰੱਖਣ। ਓਨਾਂ ਦੀ ਖੂਬਸੂਰਤ ਲਿਖਤਾਂ ਪਰਵਾਜ਼ ਭਰਨ ਤੇ ਮੰਜ਼ਿਲਾਂ ਨੂੰ ਛੂਹਣ। ਆਮੀਨ
  ਸ਼ਿਵਨਾਥ ਦਰਦੀ ਫ਼ਰੀਦਕੋਟ
   ਫ਼ਿਲਮ ਜਰਨਲਿਸਟ
  ਸੰਪਰਕ:- 9855155392

ਬਾਲੀਵੁੱਡ ਦੀ ਹਿੰਦੀ ਫੀਚਰ ਫਿਲਮ "ਸੱਤਿਆ" ਵਿਚ ਵਿਲੱਖਣ ਅੰਦਾਜ 'ਚ ਨਜ਼ਰ ਆਉਣਗੇ "ਅਦਾਕਾਰ ਪ੍ਰਿਤਪਾਲ ਪਾਲੀ ਜੀ" - ਸ਼ਿਵਨਾਥ ਦਰਦੀ

  ਫਿਲਮ ਇੰਡਸਟ੍ਰੀਜ ਦੇ ਵਿਚ ਬਹੁਤ ਸਾਰੇ ਅਦਾਕਾਰ ਅਜਿਹੇ ਜੋ ਆਪਣੀ ਇੰਦਰ ਧਨੁੱਸ਼ ਵਰਗੀ ਖੂਬਸੂਰਤ ਅਦਾਕਾਰੀ ਨਾਲ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਓਨਾਂ ਦੀ ਅਦਾਕਾਰੀ ਸਿਨੇਮਾ ਪ੍ਰੇਮੀਆਂ ਦੇ ਦਿਲ ਦਿਮਾਗ ਤੇ ਛਾਈ ਰਹਿੰਦੀ ਹੈ।
   ਮੈ ਅਜਿਹੀ ਅਜ਼ੀਮ ਸਖਸ਼ੀਅਤ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ। ਜਿੰਨਾ ਇਕ ਰੰਗਕਰਮੀ ਦੇ ਤੌਰ ਤੇ 1991 ਵਿੱਚ ਥੀਏਟਰ ਤੋ  ਸ਼ੁਰੂਆਤ ਕਰ, ਕਮੇਡੀ ਵੀ.ਸੀਡੀਸ਼, ਪਾਲੀਵੁੱਡ ਤੋ ਬਾਲੀਵੁੱਡ ਵਿਚ ਕਦਮ ਰੱਖਿਆਂ। ਓਨਾਂ ਕਈ ਲਘੂ ਫਿਲਮ ਨੂੰ ਡਾਇਰੈਕਟ ਕਰ ਅੰਜ਼ਾਮ ਤੱਕ ਪਹੁੰਚਾਇਆਂ। ਓਨਾਂ ਹਿੰਦੁਸਤਾਨ ਹੀ ਨਹੀ ਪਾਕਿਸਤਾਨ ਵਿਚ ਵੀ ਅਪਣੇ ਝੰਡੇ ਗੱਡੇ ਅਤੇ ਕਈ ਅਵਾਰਡ ਹਾਸਿਲ ਕੀਤੇ।
  ਮੈ ਗੱਲ ਕਰਨ ਜਾ ਰਿਹਾ ਚਰਚਿਤ ਅਦਾਕਾਰ ਪ੍ਰਿਤਪਾਲ ਪਾਲੀ ਜੀ ਦਾ, ਜਿੰਨਾ ਕਾਲਜ ਪੜਦਿਆ ਪੰਜ ਵਾਰ ਨੈਸ਼ਨਲ ਯੂਥ ਫੈਸਟੀਵਲ ਵਿਚ ਜਿੱਤ ਪ੍ਰਾਪਤ ਕੀਤੀ, ਓਨਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਅੰਮ੍ਰਿਤਸਰ ਵੱਲੋ ਦੋ ਵਾਰ 'ਬੈਸਟ ਐਕਟਰ' ਦਾ ਅਵਾਰਡ ਲਿਆਂ। ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ, ਓਨਾਂ 'ਮਾਣ ਪੰਜਾਬ ਦਾ' ਤੇ ਲਾਈਵ ਥੀਏਟਰ ਆਰਟਿਸਟ ਅਵਾਰਡ ਹਾਸਲ ਕੀਤਾ।
   ਅਦਾਕਾਰ ਪ੍ਰਿਤਪਾਲ ਪਾਲੀ ਜੀ ਨੇ ਪਾਕਿਸਤਾਨ ਵਿਚ " ਪੰਜ ਪਾਣੀ ਥੀਏਟਰ' ਵਿਚ ਯੂਥ ਫੈਸਟੀਵਲ ਵਿਚ ਤਿੰਨ ਵਾਰ ਅਤੇ ਇਕ ਵਾਰ 'ਰਫੀ ਪੀਰ ਇੰਟਰਨੈਸ਼ਨਲ ਫੈਸਟੀਵਲ ਵਿਚ ਆਪਣੀ ਅਦਾਕਾਰੀ ਨਾਲ ਲਹਿੰਦੇ ਪੰਜਾਬ ਦੇ ਦਰਸ਼ਕਾਂ ਨੂੰ ਨਿਹਾਲ ਕੀਤਾ। ਜੇਕਰ ਦੇਖੀਏ ਹੁਣ ਤੱਕ ਓਨਾਂ ਸੈਕੜੇ ਨਾਟਕ ਭਾਰਤ ਦੀਆਂ ਵੱਖ ਵੱਖ ਸਟੇਜਾਂ ਤੇ ਖੇਡ ਚੁੱਕੇ ਹਨ।
  ਜੇਕਰ ਓਨਾਂ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ, ਓਨਾਂ ਬਾਲੀਵੁੱਡ ਵਿਚ ਫੀਚਰ ਫ਼ਿਲਮ 'ਕੇਸਰੀ', ਬੱਬਲੀ ਬਾਉਸਰ,ਬੰਦਾ ਸਿੰਘ ਚੌਧਰੀ,ਕਾਲੀ ਖੂਹੀ,ਆਪਰੇਸ਼ਨ ਪਰਿੰਦੇ ਤੇ ਹੂਜ ਯੂਅਰ ਡੈਡੀ ਵਿਚ ਅਦਾਕਾਰ ਵਜੋ ਬਾਕਮਾਲ ਅਦਾਕਾਰੀ ਨਾਲ ਸੁਮਾਰ ਕਰਵਾ ਚੁੱਕੇ ਹਨ ਅਤੇ ਆਉਣ ਵਾਲੀ ਫੀਚਰ ਫ਼ਿਲਮ 'ਸੱਤਿਆਂ' ਵਿਚ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ।
   ਏਸੇ ਤਰਾਂ ਪਾਲੀਵੁੱਡ ਵਿੱਚ 'ਦੋ ਦੂਨੀ ਪੰਜ' ,ਅਰਸੋ, ਸੱਸ ਮੇਰੀ ਨੇ ਮੁੰਡਾ ਜੰਮਿਆਂ,ਬੈਕਅੱਪ,ਮਝੈਲ,ਡੀ.ਐੱਸ.ਪੀ ਦੇਵ,ਸਰੰਡਰ,ਵਿਸਾਖੀ ਲਿਸਟ,ਗੁੱਡੀਆਂ ਮੁਰੱਬਾ,ਬਾਬੁਲ ਮੇਰੀਆਂ ਗੁੱਡੀਆਂ, ਸਰਾਭਾ ਤੇ ਪੂਰਨਮਾਸ਼ੀ ਅਤੇ ਆਉਣ ਵਾਲੀਆਂ ਪੰਜਾਬੀ ਫੀਚਰ ਫ਼ਿਲਮਾਂ "ਗੁਰੂ ਨਾਨਕ ਜਹਾਜ,ਤੇਜਾ ਸਿੰਘ, ਸੁੱਖਾ ਰੇਡਰ, ਕਾਂਡ ਤੇ ਮਿਸਇੰਗ ਆਦਿ।
   ਅਦਾਕਾਰ ਤੇ ਡਾਇਰੈਕਟਰ ਦੇ ਤੌਰ ਤੇ ਪ੍ਰਿਤਪਾਲ ਪਾਲੀ ਜੀ ਨੇ ਲਘੂ ਫਿਲਮ ਉਦਯੋਗ ਵਿਚ ਹਿੱਸਾ ਪਾਇਆਂ, ਜਿੰਨਾ ਲਘੂ ਫਿਲਮ ਦਾ ਨਿਰਮਾਣ ਕੀਤਾ ,ਓਹ ਹਨ :- ਹੰਕਾਰ, ਵਾਅਦਾ,ਯੋਗਦਾਨ,ਅਹਿਸਾਸ,ਖਾਮੋਸ਼, ਪੰਜੇਬ ਤੇ ਫਰਜ਼ ਆਦਿ ਹਨ।
   ਜਦੋ ਵੀ.ਸੀਡੀਜ਼ ਦਾ ਜਮਾਨਾ ਸੀ ਤਾਂ ਪ੍ਰਿਤਪਾਲ ਪਾਲੀ ਜੀ ਨੇ ਪ੍ਰਸਿੱਧ ਅਦਾਕਾਰ ਤੇ ਕਮੇਡੀ ਦੇ ਕਿੰਗ ਗੁਰਪ੍ਰੀਤ ਘੁੱਗੀ ਜੀ ਨਾਲ " ਘੁੱਗੀ ਦੇ ਬਰਾਤੀ", ਘੁੱਗੀ ਯਾਰ ਗੱਪ ਨਾ ਮਾਰ, ਘੁੱਗੀ ਖੋਲ ਪਿਟਾਰੀ, ਘੁੱਗੀ ਛੂ ਮੰਤਰ ਅਤੇ "ਘੁੱਲੇਸ਼ਾਹ ਵਿਗੜ ਗਿਆਂ" ਆਦਿ ਵਿੱਚ ਕਮੇਡੀ ਕਰ ਸਰੋਤਿਆਂ ਦੇ ਵਿਹੜੇ ਹਾਸੇ ਬਿਖੇਰਨ 'ਚ ਹਿੱਸਾ ਪਾਇਆਂ।
  ਏਥੇ ਹੀ ਬਸ ਨਹੀ ਪ੍ਰਿਤਪਾਲ ਪਾਲੀ ਜੀ ਨੇ ਕਈ ਦਿਗਜ ਲੋਕ ਗਾਇਕਾਂ ਦੇ ਗੀਤਾਂ ਵਿੱਚ ਆਪਣੀ ਬੇਮਿਸਾਲ ਅਦਾਕਾਰੀ ਦੇ ਜੌਹਰ ਦਿਖਾਏ, ਓਨਾਂ ਵਿਚ ਹਨ, ਜਿਵੇ ਕਿ ਚਰਚਿਤ ਲੋਕ ਗਾਇਕ ਤੇ ਅਦਾਕਾਰ 'ਐਮੀ ਵਿਰਕ', ਨਿੰਜਾ, ਰਾਜਵੀਰ ਜਵੰਦਾ,ਦਿਲਪ੍ਰੀਤ ਢਿੱਲੋ, ਵਰਿੰਦਰ ਬਰਾੜ,ਪਰਮੀਸ਼ ਵਰਮਾ,ਗੁਰਨਾਮ ਭੁੱਲਰ,ਰੰਮੀ ਰੰਧਾਵਾ,ਆਰ.ਨੇਤ ਤੇ ਸਿੱਪੀ ਗਿੱਲ ਆਦਿ ਵਿੱਚ। ਹੁਣ ਤੱਕ ਓਹ 80 ਦੇ ਕਰੀਬ ਤਕਰੀਬਨ ਗੀਤਾਂ ਵਿੱਚ ਅਦਾਕਾਰੀ ਕਰ ਵਾਹ ਵਾਹ ਖੱਟ ਚੁੱਕੇ ਨੇ।
  ਓਨਾ ਗੱਲਬਾਤ ਦੌਰਾਨ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਓਹ ਹੋਰ ਵੀ ਖੂਬਸੂਰਤ ਵਿਲੱਖਣ ਅਦਾਕਾਰੀ ਨਾਲ ਦਰਸ਼ਕਾਂ ਨਾਲ ਸਾਂਝ ਪਾਉਣਗੇ। ਜੋ ਦਰਸ਼ਕਾਂ ਤੇ ਨਵੇਕਲੀ ਛਾਪ ਛੱਡੇਗੀ।ਓਨਾਂ ਸਭ ਤੋ ਵੱਧ ਤਵੱਜੋ ਦੇ ਆਪਣੇ ਉਸਤਾਦ ਕੇਵਲ ਧਾਲੀਵਾਲ ਤੇ ਜਤਿੰਦਰ ਬਰਾੜ ਜੀ ਦਾ ਸੁਕਰਾਨਾ ਕਰਦਿਆਂ ਕਿਹਾ ਕਿ ਮੈ ਜੋ ਕੁਝ ਹਾਂ, ਉਸਤਾਦਾਂ ਦੇ ਆਸੀਰਵਾਦ ਤੇ ਦਰਸ਼ਕਾਂ ਦੇ ਪਿਆਰ ਮੁਹੱਬਤ ਸਦਕਾ ਹਾਂ। ਮੇਰੀ ਮਿਹਨਤ ਦਾ ਮੁੱਲ ਦਰਸ਼ਕ ਆਪਣੇ ਬਹੁਮੁੱਲੇ ਪਿਆਰ ਨਾਲ ਮੋੜਦੇ ਨੇ।
 ਮੇਰੀਆਂ ਦੁਆਵਾਂ ਚਰਚਿਤ ਅਦਾਕਾਰ ਪ੍ਰਿਤਪਾਲ ਪਾਲੀ ਜੀ ਲਈ,ਓਹ ਆਪਣੀ ਅਣਥੱਕ ਮਿਹਨਤ ਨਾਲ ਬੁਲੰਦੀਆਂ ਛੂਹਣ ਤੇ ਹਰ ਮੰਜ਼ਿਲ ਏਨਾਂ ਦੇ ਪੈਰਾ ਦੀ ਮੋਹਤਾਜ ਬਣੇ। ਆਮੀਨ
   ਸ਼ਿਵਨਾਥ ਦਰਦੀ ਫ਼ਰੀਦਕੋਟ
    ਫਿਲਮ ਜਰਨਲਿਸਟ
  ਸੰਪਰਕ:- 9855155392

ਚਰਚਿਤ ਅਦਾਕਾਰ ਦਰਸ਼ਨ ਘਾਰੂ ਜੀ ਦੀ ਵਿਲੱਖਣ ਖੂਬਸੂਰਤ ਅਦਾਕਾਰੀ ਦਰਸ਼ਕਾਂ ਦੇ ਸਿਰ ਚੜ੍ਹ ਬੋਲਦੀ । - ਸ਼ਿਵਨਾਥ ਦਰਦੀ

ਪੰਜਾਬੀ ਫਿਲਮ ਇੰਡਸਟ੍ਰੀਜ ਵਿਚ ਬਹੁਤ ਸਾਰੀਆ ਅਜਿਹੀਆਂ ਮਾਣਮੱਤੀਆਂ ਸਖਸ਼ੀਅਤਾਂ ਅਜਿਹੀਆਂ ਹਨ, ਜਿੰਨਾ ਦੀ ਦਿਨ ਰਾਤ ਦੀ ਮਿਹਨਤ ਤੇ ਅਦਾਕਾਰੀ ਸਿਨੇਮਾ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਦੀ ਹੈ। ਮੈ ਅਜਿਹੀ ਹੀ ਇਕ ਸਖਸ਼ੀਅਤ ਨੂੰ ਤੁਹਾਡੇ ਸਨਮੁੱਖ ਕਰਨ ਜਾ ਰਿਹਾ ਹਾਂ , ਜਿਨਾਂ ਦੀ ਬੇਮਿਸਾਲ ਅਦਾਕਾਰੀ ਬਾਲੀਵੁੱਡ, ਪਾਲੀਵੁੱਡ ਤੇ ਟਾਲੀਵੁੱਡ ਵਿਚ ਆਪਣਾ ਵੱਖਰਾ ਅਧਾਰ ਪੇਸ਼ ਕਰਦੀ ਹੈ।
   ਉਸ ਚਰਚਿਤ ਸਖਸ਼ੀਅਤ ਦਾ ਨਾਮ ਹੈ "ਦਰਸ਼ਨ ਘਾਰੂ, ਓਨਾਂ ਦਾ ਜਨਮ ਸਰਦਾਰ ਗੁਰਨਾਮ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੇ ਕੁੱਖੋ ਪਿੰਡ ਬੋਹਾ ਜ਼ਿਲਾ ਮਾਨਸਾ ਵਿਚ ਹੋਇਆਂ। ਪਰ ਅੱਜ ਕੱਲ੍ਹ ਓਨਾਂ ਦਾ ਆਸ਼ੀਆਨਾ ਮੋਹਾਲੀ ਸੰਨੀ ਇਨਕਲੇਵ ਵਿੱਚ ਹੈ।
   ਜੇਕਰ ਓਨਾਂ ਦੇ ਪੰਜਾਬੀ ਟੀ.ਵੀ ਸੀਰੀਅਲ ਦੀ ਗੱਲ ਕਰੀਏ ਤਾਂ ਓਨਾਂ ਦੇ 'ਐਮ.ਐਚ.ਵਨ' , ਜਲੰਧਰ ਦੂਰਦਰਸ਼ਨ, ਪੰਜਾਬ ਚੈਨਲ ਤੇ ਲਿਸ਼ਕਾਰਾ ਚੈਨਲ ਆਦਿ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ। ਓਨਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨਾਲ "ਜੁਗਨੂੰ ਹਾਜਿਰ ਹੈ", ਕਾਟੋ ਫੁੱਲਾਂ ਤੇ , ਦਾ ਗ੍ਰੇਟ ਕਮੇਡੀ ਸੋਅ, ਕੇਹਰ ਸਿੰਘ ਦੀ ਮੌਤ, ਕਰੇਜੀ ਥਾਣਾਂ, ਸਿਰਨਾਵਾਂ ਤੇ ਸੰਦਲੀ ਪੈੜਾਂ ਆਦਿ ਹਨ।
    ਓਨਾਂ ਦੀਆਂ ਵੈੱਬਸੀਰੀਜ਼ ਟੂੰਮਾਂ, ਤੇਜਾ ਨਗੋਰੀ, ਪਰਛਾਵੇ ਤੇ ਅਣਖ ਚੈਨਲਾਂ ਦੀ ਸਾਨ ਬਣੇ।
  ਇਸ ਤੋ ਇਲਾਵਾ ਲਘੂ ਫਿਲਮ 'ਝਨਾਅ ਦਾ ਪਾਣੀ' , ਮਾਮੇ ਹੀਰ ਦੇ 2" ਓਨਾਂ ਦੀ ਆਪਣੀ ਹੱਥ ਲਿਖਤ ਹੈ , ਹਮਰੇ ਸਰਦਾਰ ਜੀ, ਕੈਰਮ ਬੋਰਡ, ਟੇਪ ਰਿਕਾਰਡਰ, ਵੈੱਬਸੀਰੀਜ਼ ਦੀਵੇ ਵਾਂਗ ਬਲਦੀ ਅੱਖ, ਤੀਵੀਆਂ,ਸੱਕ ਤੇ ਸੂਈ, ਬੰਤਾਂ ਵੈਲੀ ਤੇ ਕੋਹਲੀ ਤੇ ਕਿਰਾਏਦਾਰ ਵੈੱਬਸੀਰੀਜ਼ ਦੇ 10 ਕਿਸ਼ਤਾਂ 'ਦਰਸ਼ਨ ਘਾਰੂ ਜੀ' ਖੁਦ ਲਿਖੀਆਂ ਸਨ ਅਤੇ ਵੈੱਬਸੀਰੀਜ਼ 'ਇਕ ਰਮਾਇਣ ਹੋਰ', ਰੂਮ ਨੰਬਰ 302, 'ਉਜੜੇ ਖੂਹਾਂ ਦਾ ਪਾਣੀ' ਆਦਿ ਬਾਕਮਾਲ ਦੀ ਅਦਾਕਾਰੀ ਕਰ ਵਾਹ ਵਾਹ ਖੱਟੀ।
   ਏਸੇ ਤਰਾਂ ਹੀ ਪੜਾਅ ਦਰ ਪੜਾਅ ਓਹ ਪੰਜਾਬੀ ਫੀਚਰ ਫ਼ਿਲਮਾਂ ਵੱਲ ਵਧੇ ਅਤੇ ਕਈ ਦਿਗਜ ਅਦਾਕਾਰ ਨਾਲ ਕੰਮ ਕੀਤਾ। ਪੰਜਾਬੀ ਫੀਚਰ ਫ਼ਿਲਮ "ਮਿੰਦੋ ਤਹਿਸੀਲਦਾਰਨੀ,ਟੈਲੀਵਿਜ਼ਨ, ਸਾਊ ਮੁੰਡੇ, ਯੋਧਾ, ਡਾਕੂਆਂ ਦਾ ਮੁੰਡਾ 2, ਬਸੰਤ ਕੌਰ, ਗੋਲਗੱਪੇ, ਉੱਲੂ ਦੇ ਪੱਠੇ, ਤੇ ਟੇਪ ਰਿਕਾਰਡਰ ਤੋ ਇਲਾਵਾ ਹਿੰਦੀ ਸੀਰੀਅਲ 'ਕਰਾਇਮ ਪੈਟਰੋਲ', ਸਾਵਧਾਨ ਇੰਡੀਆ ਤੇ ਉਮੀਓ ਕਾ ਡੇਰਾ' ਰਾਹੀ ਦਰਸ਼ਕਾਂ ਤੇ ਚੰਗੇ ਅਦਾਕਾਰ ਵਜੋ ਅਮਿੱਟ ਛਾਪ ਛੱਡੀ।
  ਓਨਾਂ ਨੇ ਗੱਲਬਾਤ ਦੌਰਾਨ ਦੱਸਿਆਂ ਕਿ ਓਹ ਚਾਇਨਾ ਵਿਚ ਵੀ ਚਾਰ ਫਿਲਮਾਂ ਕੀਤੀਆਂ ਤੇ ਬਹੁਤ ਜਲਦ ਓਨਾਂ ਦੀਆਂ ਦੋ ਫੀਚਰ ਫ਼ਿਲਮਾਂ ਅਤੇ ਇਕ ਕਰਾਇਮ ਵੈੱਬਸੀਰੀਜ਼ ਬਣਨ ਜਾ ਰਹੀ ਹੈ।
   ਚਰਚਿਤ ਅਦਾਕਾਰ ਦਰਸ਼ਨ ਘਾਰੂ ਜੀ ਦਾ ਬੇਟਾ "ਸਾਹਿਲਵੀਰ " ਕੈਰਮ ਬੋਰਡ ਲਘੂ ਫ਼ਿਲਮ ਵਿਚ ਬਾਲ ਅਦਾਕਾਰ ਵਜੋ ਪਾਲੀਵੁੱਡ ਵਿੱਚ ਇੰਟਰੀ ਕਰ ਚੁੱਕੇ ਹਨ। ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ, 'ਅਦਾਕਾਰ ਦਰਸ਼ਨ ਘਾਰੂ ਜੀ' ਦਾ ਫ਼ਿਲਮੀ ਸਫ਼ਰ ਬੁਲੰਦੀਆਂ ਛੂਹੇ । ਆਮੀਨ
     ਸ਼ਿਵਨਾਥ ਦਰਦੀ ਫ਼ਰੀਦਕੋਟ
      ਫ਼ਿਲਮ ਜਰਨਲਿਸਟ