Paramveer-Singh-Dhillon

ਕੋਈ ਇਕ ਦਿਨ ਮਾਪਿਆਂ ਲਈ ਨਹੀਂ, ਹਰ ਦਿਨ ਮਾਪਿਆਂ ਨੂੰ ਖੁਸ਼ ਰੱਖਕੇ ਬਿਤਾਉ…… - ਪਰਮਵੀਰ ਸਿੰਘ ਢਿੱਲੋਂ

ਕੋਈ ਇਕ ਦਿਨ ਮਾਪਿਆਂ ਲਈ ਨਹੀਂ, ਹਰ ਦਿਨ ਮਾਪਿਆਂ ਨੂੰ ਖੁਸ਼ ਰੱਖਕੇ ਬਿਤਾਉ……
ਬਾਪੂ ਬਾਪੂ ਹੁੰਦਾ ਆ…

ਸੱਚੀ ਮਾਂ ਤੋ ਪਵਿੱਤਰ ਰਿਸ਼ਤਾ ਕੋਈ ਹੋ ਨਹੀਂ ਸਕਦਾ,,
ਇਹ ਵੀ ਸੱਚ ਆ ਕੋਈ ਬਣ ਕਿਸੇ ਦਾ ਪਿਉ ਨਹੀਂ ਸਕਦਾ,,
ਬਾਪ ਦੇ ਸਿਰ ਹਰ ਬੰਦਾ ਨੀਂਦ ਬੇਫ਼ਿਕਰੀ ਦੀ ਸੋਂਦਾ ਆ,,
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…

ਜਿੱਥੇ ਬਾਪੂ ਖੜ ਜਾਏ, ਉੱਥੇ ਕਿਸੇ ਨਾ ਖੜਨਾ,,
ਜੇ ਹੈਗਾ ਬਾਪੂ ਨਾਲ ਤਾਂ, ਨਹੀਂ ਔਖਾ ਰੱਬ ਨਾਲ ਵੀ ਲੜਨਾ,,
ਹਲਾਸ਼ੇਰੀ ਬਾਪ ਦੀ, ਪੁੱਤ ਸ਼ੇਰ ਕਹਾਉਂਦਾ ਆ,,
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…

ਚੇਤੇ, ਚੋਰੀ ਚੋਰੀ ਕੱਢ ਸਕੂਟਰ ਬਾਪੂ ਤੋ, ਸਿੱਖਣਾ ਸਿਖਾਉਣਾ ਉਹ,,
‘ਖੜ ਜਾ ਆਉਣ ਦੇ ਤੇਰੇ ਪਿਉ ਨੂੰ’ ਬੇਬੇ ਦਾ ਦਬਕੇ ਨਾਲ ਡਰਾਉਣਾ ਉਹ,,
ਤੇਰੇ ਬਜਾਜ ਦੇ ਝੂਟੇ ਜਿਹਾ ਸੁਆਦ ਹੁਣ ਕਿੱਥੇ ਰੇਂਜਾਂ ‘ਚੋ ਆਉਂਦਾ ਆ,,
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…

ਸੱਚੀ ਸਭ ਕੁਝ ਮਿਲ ਜਾਂਦਾ ਪਰ ਮਾਪੇ ਨਹੀ ਮਿਲਦੇ,,
ਟਾਹਣੀ ਤੋ ਟੁੱਟੇ ਫੁੱਲ ਸੱਜਣਾਂ, ਕਿੱਥੇ ਨੇ ਖਿਲਦੇ,,
ਘਰੋਂ ਕੱਢ ਰੱਬ ਬਿਰਧ ਆਸ਼ਰਮ, ਬੰਦਿਆ ਪ੍ਰਸ਼ਾਦ ਤੀਰਥਾਂ ‘ਤੇ ਚੜਾਉਦਾ ਆ,,
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…

ਗੱਲਾਂ ਵਿੱਚੋਂ ਗੱਲ, ਮੁੱਕਦੀ “ਢਿੱਲੋ” ਗੱਲ ਸਾਰੀ ਆ,,
ਪਿਉ ਪੁੱਤ ਦੀ ਹੁੰਦੀ ਮਿੱਤਰਾਂ ਪੱਕੀ ਯਾਰੀ ਆ,,
ਚੰਗਾ ਧੀ-ਪੁੱਤ, ਪਿਉ ਦੀ ਪੱਗ ਨੂੰ ਦਾਗ ਨਾ ਲਾਉਂਦਾ ਆ
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…
ਹਰ ਰਿਸ਼ਤਾ ਠੀਕ ਆਪਣੀ ਥਾਂ ‘ਤੇ, ਪਰ ਬਾਪੂ ਬਾਪੂ ਹੁੰਦਾ ਆ…

- ਪਰਮਵੀਰ ਸਿੰਘ ਢਿੱਲੋਂ
ਬਰੈਂਪਟਨ (ਕੈਨੇਡਾ) 4168469497