Kamaljit Kaur Komal

ਨੈਣ ਤੱਕਦੇ - ਕਮਲਜੀਤ ਕੌਰ ਕੋਮਲ

ਕਦੋ ਪੂਰੇ ਹੋਣੇ, ਦਿਲ ਵਾਲੇ ਚਾਅ ਵੇ,
ਨੈਣ ਤੱਕਦੇ ਨਿਮਾਣੇ, ਤੇਰਾ ਰਾਹ ਵੇ।
 
ਤੇਰੇ ਰਾਹਾਂ ਵਿੱਚ ਖੜੇ ਬਣ ਗਏ ਹਾਂ ਰੁੱਖ ਵੇ,
ਤੇਰੇ ਪਿਆਰ ਵਿੱਚ ਹੁਣ ਲੱਗੇ ਵੀ ਨਾ ਭੁੱਖ ਵੇ। 
ਕਿਤੇ ਮੁੱਕ ਹੀ ਨਾ ਜਾਣ ਮੇਰੇ ਸਾਹ ਵੇ। 
ਨੈਣ ਤੱਕਦੇ ਨਿਮਾਣੇ . .... ......। 
ਵੇਖੀਂ ਕਿਤੇ ਛੱਡ ਨਾ ਤੂੰ ਜਾਵੀਂ ਮੇਰਾ ਸਾਥ ਵੇ,
ਹੱਡੀਆਂ ਦੀ ਮੁੱਠ ਬਣ ਜਾਊਂ ਮੈਂ ਤਾਂ ਰਾਖ ਵੇ।
ਲੱਗ ਜਾਣੀ ਨਹੀਂ ਤਾਂ ਤੈਨੂੰ ਮੇਰੀ ਆਹ ਵੇ।
ਨੈਣ ਤੱਕਦੇ ਨਿਮਾਣੇ . .... ......। 
ਕਰ ਬੈਠੇ ਤੈਨੂੰ ਅਸੀਂ ਦਿਲ ਤੋਂ ਪਿਆਰ ਹਾਂ,
ਜ਼ਿੰਦਗੀ ਦਾ ਮੰਨ ਬੈਠੇ ਤੈਨੂੰ ਹੱਕਦਾਰ ਹਾਂ।
ਜਿੰਦ ਰੋਲ ਦਈਂ ਨਾ ਮੇਰੀ ਖਾਹ-ਮ-ਖਾਹ ਵੇ।
ਨੈਣ ਤੱਕਦੇ ਨਿਮਾਣੇ . .... ......। 
ਬਾਂਝ ਤੈਨੂੰ ਦੇਖਿਆਂ ਨਾ ਆਵੇ ਧਰਵਾਸ ਵੇ, 
ਸੱਚ ਤੈਨੂੰ ਆਖਾਂ, ਤੂੰ ਵੀ ਕਰ ਵਿਸ਼ਵਾਸ਼ ਵੇ।
ਉਠੇ 'ਕੋਮਲ' ਦੇ ਦਿਲ ਵਿਚੋਂ ਧਾਹ ਵੇ।
ਨੈਣ ਤੱਕਦੇ ਨਿਮਾਣੇ, ਤੇਰਾ ਰਾਹ ਵੇ।

ਕਮਲਜੀਤ ਕੌਰ ਕੋਮਲ, ਪਿੰਡ ਤੇ ਡਾ. ਸ੍ਰੀ  ਹਰਿਗੋਬਿੰਦਪੁਰ,  (ਗੁਰਦਾਸਪੁਰ) (8195925110)