Hardam Maan

 ਕੀ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ 'ਹੀਰ' ਲਾਹਾਕਾਰਾਂ ਦੇ ਹੱਥਾਂ ਵਿੱਚ ਝੂਠੀ ਪੈ ਜਾਵੇਗੀ? - ਹਰਦਮ ਮਾਨ

"3, 4 ਅਤੇ 5 ਅਕਤੂਬਰ ਨੂੰ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਅਮੇਰਿਕਾ (ਵਿਪਸਾਅ) ਵਲੋਂ, ਕੈਲੀਫੋਰਨੀਆਂ ਦੇ ਸ਼ਹਿਰ ਹੇਵਰਡ ਵਿੱਚ 'ਪੰਜਾਬੀ ਸਾਹਿਤਕ ਕਾਨਫਰੰਸ' ਕੀਤੀ ਗਈ ਜਿਸ ਵਿੱਚ ਪੰਜਾਬ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਮਨਜਿੰਦਰ ਸਿੰਘ ਨੇ ਪੰਜਾਬੀ ਕਵਿਤਾ ਦੇ ਉੱਤੇ ਇੱਕ ਪਰਚਾ ਪੜ੍ਹਿਆ ਸੀ ਤੇ ਉਸ ਪਰਚੇ ਵਿੱਚ ਉਹਨਾਂ ਨੇ ਵਾਰਿਸ ਸ਼ਾਹ ਤੇ ਟਿੱਪਣੀ ਕੀਤੀ ਸੀ ਉਸੇ ਸੰਦਰਭ ਵਿੱਚ ਇਹ ਲੇਖ ਹੈ:-"

ਪੰਜਾਬੀ ਸੁਲੇਖ ਵਿੱਚ ਜਿਸ ਰਚਨਾ ਨੇ ਪੰਜਾਬੀਆਂ ਦੇ ਮਨਾਂ ਨੂੰ ਸਭ ਤੋਂ ਜ਼ਿਆਦਾ ਟੁੰਬਿਆ ਹੈ ਤੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਹੈ ਵਾਰਿਸ ਸ਼ਾਹ ਦੀ ਲਿਖਤ 'ਹੀਰ'। ਸ਼ਾਇਦ ਹੀ ਪੰਜਾਬੀ ਸੁਲੇਖ ਦੀ ਕੋਈ ਐਸੀ ਰਚਨਾ ਜਾਂ ਕਿਤਾਬ ਹੋਰ ਹੋਵੇ ਜਿਸ ਦੀ ਵਿਕਰੀ ਐਡੀ ਵੱਡੀ ਗਿਣਤੀ ਦੇ ਵਿੱਚ ਹੋਈ ਹੋਵੇ। ਇੱਕ ਵੇਲਾ ਸੀ ਜਦੋਂ ਲੋਕ, ਮੇਲਿਆਂ ਤੇ ਜਾਂਦੇ ਸਨ, ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ 'ਹੀਰ' ਦਾ ਕਿੱਸਾ ਜਾਂ ਚਿੱਠਾ ਜਰੂਰ ਲੈ ਕੇ ਘਰ ਆਣਾ। ਵਾਰਿਸ ਸ਼ਾਹ ਦੀ ਲਿਖਤ 'ਹੀਰ' ਦਾ ਪੰਜਾਬੀ ਲੋਕਾਂ ਦੇ ਦਿਲਾਂ ਤੇ ਦਿਮਾਗਾਂ 'ਤੇ ਐਨਾ ਡੂੰਘਾ ਅਸਰ ਹੈ ਕਿ ਹਰ ਪੰਜਾਬੀ ਬੰਦੇ ਨੂੰ ਭਾਵੇਂ ਉਹ ਪੜ੍ਹਿਆ ਹੋਵੇ ਤੇ ਭਾਵੇਂ ਅਨਪੜ੍ਹ ਵਾਰਿਸ਼ ਸ਼ਾਹ ਦੀ ਲਿੱਖਤ 'ਹੀਰ' ਦਾ ਕੋਈ ਨਾ ਕੋਈ ਸ਼ਿਅਰ ਜਰੂਰ ਯਾਦ ਹੁੰਦਾ ਹੈ। ਲੋਕ ਵਾਰਿਸ ਸ਼ਾਹ ਦੀ ਤਸਬੀਹ ਸੱਚ ਨਾਲ ਕਰਦੇ ਹਨ ਤੇ ਅਕਸਰ ਕਹਿੰਦੇ ਹਨ ਕਿ "ਫਿਰ ਤਾਂ ਵਾਰਿਸ ਸ਼ਾਹ ਝੂਠਾ ਹੋ ਜਾਵੇਗਾ।" ਜਦੋਂ ਕਦੀ ਵੀ ਉਹਨਾਂ ਨੂੰ ਕੋਈ ਔਕੜ ਆਉਂਦੀ ਹੈ ਜਾਂ ਕੋਈ ਮਸਲਾ ਪੇਸ਼ ਆਉਂਦਾ ਹੈ ਤਾਂ ਉਹ ਆਪਣੀ ਗੱਲ ਨੂੰ ਮੁਅਤਬਰ ਬਣਾਉਣ ਜਾਂ ਦੂਜੇ ਬੰਦੇ 'ਤੇ ਆਪਣੀ ਇਲਮੀਅਤ ਜਗਾਉਣ ਲਈ ਹੀਰ ਵਾਰਿਸ ਸ਼ਾਹ ਦੀ ਲਿਖਤ ਵਿੱਚੋਂ ਕਿਸੇ ਸ਼ਿਅਰ ਦਾ ਹਵਾਲਾ ਦਿੰਦੇ ਹਨ।

ਇਸ ਦੇ ਨਾਲ ਨਾਲ ਇਹ ਵੀ ਗੱਲ ਆਪਣੀ ਥਾਵੇਂ ਸੱਚੀ ਹੈ ਕਿ ਪੰਜਾਬੀ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆਲੋਚਨਾ ਹੋਈ ਹੈ, ਉਹ ਵੀ 'ਹੀਰ' ਵਾਰਿਸ਼ ਸ਼ਾਹ ਦੀ ਲਿਖਤ ਉੱਤੇ ਹੀ ਹੋਈ ਹੈ। ਸਭ ਤੋਂ ਜ਼ਿਆਦਾ ਕੀੜੇ ਜਿਹੜੇ ਨੇ ਉਹ ਇਸ ਲਿਖਤ ਵਿੱਚੋਂਂ ਹੀ ਕੱਢੇ ਗਏ ਨੇ। ਇਸ 'ਤੇ ਕਿੰਤੂ ਪ੍ਰੰਤੂ ਵੀ ਬਹੁਤ ਕੀਤੇ ਗਏ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਉਂ ਜਿਉਂ ਇਸ 'ਤੇ ਕਿੰਤੂ ਪ੍ਰੰਤੂ ਕੀਤੇ ਗਏ ਨੇ ਜਾਂ ਇਸ 'ਤੇ ਆਲੋਚਨਾ ਕੀਤੀ ਗਈ ਹੈ ਤਿਉਂ ਤਿਉਂ ਇਸ ਦੀ ਮਹਾਨਤਾ ਘਟਣ ਦੀ ਬਜਾਏ ਹੋਰ ਵਧੀ ਹੈ। ਬਹੁਤ ਵੱਡੀ ਗਿਣਤੀ ਵਿੱਚ ਇਸ ਰਚਨਾ ਵਿੱਚ ਰਲਾ ਵੀ ਕੀਤਾ ਗਿਆ ਹੈ।

ਇਸ ਦਾ ਕੀ ਕਾਰਨ ਹੈ? ਇਸ ਦੀ ਕੀ ਵਜ੍ਹਾ ਹੈ? ਇਹ ਇੱਕ ਬਹੁਤ ਲੰਮਾ ਚੌੜਾ ਵਿਸ਼ਾ ਹੈ, ਇਸਤੇ ਫਿਰ ਕਦੀ ਗੱਲ ਕਰਾਂਗੇ ਲੇਕਿਨ ਹਾਲ ਦੀ ਘੜੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਉਹ ਇਹ ਹੈ ਕੇ ਪਿਛਲੇ ਦਿਹਾੜੇ ਕੈਨੇਡਾ ਵਸਦੇ ਮੇਰੇ ਇੱਕ ਸੱਜਣ ਭੁਪਿੰਦਰ ਸਿੰਘ ਮੱਲ੍ਹੀ ਹੋਰਾਂ ਮੈਨੂੰ ਵਟਸਐਪ ਰਾਹੀਂ ਇੱਕ ਸੁਨੇਹਾ ਭੇਜਿਆ। ਜਦੋਂ ਮੈਂ ਸੁਨੇਹਾ ਪੜ੍ਹਿਆ ਉਸਦੇ ਵਿੱਚ ਵਾਰਿਸ ਸ਼ਾਹ ਹੋਰਾਂ ਦੀ ਲਿਖਤ 'ਹੀਰ' ਵਾਰਿਸ ਸ਼ਾਹ ਵਿੱਚੋਂ ਇਕ ਸ਼ਿਅਰ ਦਾ ਹਵਾਲਾ ਸੀ;

"ਨਹੀਂ ਚੂਹੜੇ ਦਾ ਪੁੱਤਰ ਹੋਵੇ ਸਈਅਦ,
ਘੋੜੇ ਹੋਣ ਨਹੀਂ ਪੁੱਤਰ ਲੇਲੀਆਂ ਦੇ
ਵਾਰਿਸ ਸ਼ਾਹ ਫ਼ਕ਼ਰ ਨਾ ਹੋਣ ਮੂਲੇ,
ਪੁੱਤਰ ਜੱਟਾਂ ਤੇ ਮੋਚੀਆਂ ਤੇਲੀਆਂ ਦੇ।"

ਪੜ੍ਹਦਿਆਂ ਸਾਰ ਹੀ ਮੈਨੂੰ ਇਹ ਸਮਝ ਆ ਗਈ ਕਿ ਇਹ ਕਿਸੇ ਬੰਦੇ ਨੇ ਭੁਪਿੰਦਰ ਸਿੰਘ ਮੱਲ੍ਹੀ ਹੋਰਾਂ ਅੱਗੇ ਵਾਰਿਸ ਸ਼ਾਹ ਉੱਪਰ ਕਿੰਤੂ ਪ੍ਰੰਤੂ ਕੀਤਾ ਹੈ ਉਹਨਾਂ ਨੇ ਇਹ ਸ਼ਿਅਰ ਆਪਣੇ ਨਿਰਵਾਰ ਲਈ, ਤਸ਼ਰੀਹ ਲਈ ਮੈਨੂੰ ਘੱਲਿਆ ਹੈ। ਉਹ ਦੱਸਦੇ ਸਨ ਕਿ ਪੰਜਾਬ ਤੋਂ ਆਏ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਆਪਣੀ ਗੱਲਬਾਤ ਵਿੱਚ ਵਾਰਿਸ ਸ਼ਾਹ ਬਾਰੇ ਐਵੇਂ ਚਲਾਵੀਂ ਜਿਹੀ ਗੱਲ ਕਰ ਦਿੱਤੀ, ਜਿਸ ਦਾ ਉਹਨਾਂ ਨੇ ਉਸ ਨੂੰ ਮਿਲ ਕੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਵੀ ਕਰ ਦਿੱਤਾ ਸੀ। ਚਲੋ ਇਸ ਬਹਾਨੇ ਮੈਨੂੰ ਵੀ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਗਿਆ ਹੈ:-

ਇੱਕ ਗੱਲ ਸਾਨੂੰ ਆਪਣੇ ਚਿੱਤ ਵਿੱਚ ਜਰੂਰ ਰੱਖਣੀ ਚਾਹੀਦੀ ਹੈ ਕਿ 'ਹੀਰ' ਵਾਰਿਸ ਸ਼ਾਹ ਇਕ ਕਹਾਣੀ ਹੈ ਤੇ ਇਸ ਕਹਾਣੀ ਵਿੱਚ ਕਿਰਦਾਰ ਨੇ, ਪਾਤਰ ਨੇ ਤੇ ਉਹਨਾਂ ਸਾਰੇ ਕਿਰਦਾਰਾਂ ਤੇ ਪਾਤਰਾਂ ਦੀ ਆਪਣੀ ਆਪਣੀ ਵਿਚਾਰਧਾਰਾ ਹੈ ਉਹਨਾਂ ਦੀ ਆਪਣੀ ਇੱਕ ਵਰਤੋਂ ਹੈ। ਮੌਕਾ ਮਿਲਣ ਤੇ ਉਹ ਇਸ ਦਾ ਇਜ਼ਹਾਰ ਵੀ ਕਰਦੇ ਨੇ। ਜਿਹੜਾ ਸੱਚਾ ਲਿਖਾਰੀ ਹੈ ਉਹ ਉਸ ਕਿਰਦਾਰ ਨੂੰ ਪੂਰੀ ਤਰ੍ਹਾਂ ਪੇਸ਼ ਕਰਦਾ ਹੈ। ਉਸ ਦੇ ਵਿੱਚ ਕੋਈ ਘਾਟਾ ਨਹੀਂ ਰਹਿਣ ਦਿੰਦਾ। ਕੋਈ ਰਲਾ ਨਹੀਂ ਕਰਦਾ ਜਾਂ ਉਹਦੇ ਵਿੱਚ ਐਵੇਂ ਡੰਡੀ ਨਹੀਂ ਮਾਰਦਾ। ਇਹ ਉਸਦਾ ਫ਼ਰਜ਼ ਵੀ ਹੈ ਕਿ ਉਹ ਜਿਵੇਂ ਦੇ ਕਿਰਦਾਰ ਸੁਸਾਇਟੀ ਦੇ ਵਿੱਚ ਵਿਚਰ ਰਹੇ ਨੇ ਉਵੇਂ ਹੀ ਉਹਨਾਂ ਨੂੰ ਉਹ ਪੇਸ਼ ਕਰੇ। ਤੇ ਵਾਰਿਸ ਸ਼ਾਹ ਦੀ ਜਿਹੜੀ 'ਹੀਰ' ਹੈ, ਉਹ ਐਵੇਂ ਤਾਂ ਲੋਕਾਂ ਨੂੰ ਨਹੀਂ ਨਾ ਟੁੰਬਦੀ, ਉਹ ਇਸੇ ਵਾਸਤੇ ਹੀ ਟੁੰਬਦੀ ਹੈ ਕਿ ਉਹਨੇ ਜਿਵੇਂ ਦੇ ਸੁਸਾਇਟੀ ਦੇ ਵਿੱਚ ਕਿਰਦਾਰ ਮੌਜੂਦ ਸਨ, ਤੇ ਉਹ ਨਾ ਕਿਰਦਾਰਾਂ ਦੇ ਜਿਸ ਤਰ੍ਹਾਂ ਦੇ ਵਿਚਾਰ ਸਨ ਵਾਰਿਸ ਸ਼ਾਹ ਨੇ ਉਹਨਾਂ ਨੂੰ ਉਵੇਂ ਹੀ ਪੇਸ਼ ਕੀਤਾ ਹੈ। ਇਹ ਵਾਰਿਸ ਸ਼ਾਹ ਦੀ ਕਲਾ ਦਾ ਵੱਡਾ ਗੁਣ ਹੈ। ਇਹੋ ਹੀ ਕਾਰਨ ਹੈ ਕਿ ਜਦੋਂ ਪੰਜਾਬੀ ਲੋਕ ਇਸ ਨੂੰ ਸੁਣਦੇ ਨੇ ਤਾਂ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਇਹ ਤੇ ਅਸੀਂ ਆਪ ਹੀ ਹਾਂ। ਇਸ ਤਰ੍ਹਾਂ ਹੀ ਸਮਾਜ ਵਿੱਚ ਹੋ ਰਿਹਾ ਹੈ। ਹਰ ਬੰਦੇ ਨੂੰ ਉਹਦੇ ਵਿੱਚ ਆਪਣਾ ਹੀ ਕਿਰਦਾਰ ਨਜ਼ਰ ਆਉਂਦਾ ਹੈ।

ਇਹ ਜਿਹੜੇ ਆਲੋਚਨਾ ਕਰਨ ਵਾਲੇ, ਇਹ ਕੀੜੇ ਕੱਢਣ ਵਾਲੇ, ਕਿੰਤੂ ਕਰਨ ਵਾਲੇ ਨੇ ਇਹ ਉਹਨਾਂ ਕਿਰਦਾਰਾਂ ਦੇ ਸੁਭਾਅ ਤੋਂ ਹੱਟ ਕੇ ਉਹਨਾਂ ਸ਼ਿਅਰਾਂ ਨੂੰ ਬਿਆਨ ਕਰਕੇ, ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਸ਼ਾਇਦ ਵਾਰਿਸ ਸ਼ਾਹ ਹੋਰੀਂ ਜਿਹੜੇ ਨੇ, ਉਹ ਦੂਜਿਆਂ ਤੋਂ ਨਫਰਤ ਕਰਦੇ ਨੇ ਜਾਂ ਕਿਸੇ ਨੂੰ ਹੀਣਾ ਸਮਝਦੇ ਨੇ। ਪਰ ਇੰਜ ਦੀ ਕੋਈ ਗੱਲ ਨਹੀਂ ਹੈ।

ਅਸੀਂ ਅਗਰ ਹੀਰ ਵਾਰਿਸ ਸ਼ਾਹ ਨੂੰ ਪੂਰੇ ਤੌਰ 'ਤੇ ਪੜ੍ਹੀਏ ਤੇ ਮੁਆਮਲਾ ਉਲਟ ਹੀ ਨਿਕਲ ਆਉਂਦਾ ਹੈ। ਇੱਕ ਗੱਲ ਦੀ ਮੈਂ ਇਥੇ ਵਜਾਹਤ ਕਰਦਿਆਂ ਕਿ ਆਮ ਤੌਰ ਤੇ ਕੁਝ ਲੋਕੀ ਕਹਿੰਦੇ ਨੇ ਕਿ ਵਾਰਿਸ ਸ਼ਾਹ ਆਪਣੇ ਸਈਅਦ ਹੋਣ ਤੇ ਬੜਾ ਮਾਣ ਕਰਦੇ ਸਨ। ਇਸ ਤਰ੍ਹਾਂ ਦਾ 'ਹੀਰ' ਵਾਰਿਸ ਸ਼ਾਹ ਦੇ ਵਿੱਚ ਇੱਕ ਵੀ ਹਵਾਲਾ ਮੌਜੂਦ ਨਹੀਂ ਹੈ। ਬਲਕਿ ਇਹਦੇ ਵਿਰੋਧ ਵਿੱਚ ਕਈ ਹਵਾਲੇ ਮੌਜੂਦ ਨੇ। ਉਹ ਕਹਿੰਦੇ ਨੇ ਬੁੱਲੇ ਸ਼ਾਹ ਹੋਰੀਂ ਤਾਂ ਗੈਰ ਸਈਅਦ ਦੇ ਮੁਰੀਦ ਹੋਏ ਜਾਂ ਕਹਿ ਲਓ ਕਿ ਉਨਾਂ ਦਾ ਪੀਰ ਸ਼ਾਹ ਅਨਾਇਤ ਜੋ ਅਰਾਈਂ ਸੀ, ਉਸ ਦੇ ਮੁਰੀਦ ਹੋਏ ਸਨ। ਲੇਕਿਨ ਕੀ ਉਹ ਇਹ ਦੱਸਣ ਦੀ ਖੇਚਲ ਕਰਨਗੇ ਕਿ ਵਾਰਿਸ ਸ਼ਾਹ ਹੋਰੀਂ ਜਿਹੜੇ ਨੇ, ਉਹ ਕਿਸ ਦੇ ਮੁਰੀਦ ਹੋਏ ਨੇ? ਜਾਂ ਉਨਾਂ ਦਾ ਪੀਰ ਕੌਣ ਸੀ? ਬਈ ਵਾਰਿਸ ਸ਼ਾਹ ਹੋਰੀਂ ਵੀ ਤਾਂ ਗੈਰ ਸਈਅਦ ਦੇ ਹੀ ਮੁਰੀਦ ਹੋਏ ਸਨ, ਦੀਵਾਨ ਬਾਬਾ ਫਰੀਦ ਦੇ , ਜਿਹੜੇ ਦੀਵਾਨ ਨੇ, ਗੱਦੀ ਨਸ਼ੀਨ ਨੇ ਬਾਬਾ ਫਰੀਦ ਸ਼ਕਰ ਗੰਜ ਜੀ ਹੋਰਾਂ ਦੇ, ਉਹ ਕੋਈ ਸਈਅਦ ਤੇ ਨਹੀਂ ਸਨ। ਬਾਬਾ ਫਰੀਦ ਆਪ ਵੀ ਸਈਅਦ ਨਹੀਂ ਸੀ। ਸੋ ਵਾਰਿਸ ਸ਼ਾਹ ਹੋਰੀਂ ਤੇ ਉਹਨਾਂ ਦੀਵਾਨਾਂ ਦੇ ਮੁਰੀਦ ਹੋਏ ਨੇ। ਜੇ ਵਾਰਿਸ ਸ਼ਾਹ ਹੋਰੀਂ ਆਪਣੇ ਸਈਅਦ ਹੋਣ ਤੇ ਮਾਣ ਕਰਦੇ ਤੇ ਉਹ ਕਦੀ ਵੀ ਉਹਨਾਂ ਦੇ ਮੁਰੀਦ ਨਾ ਹੁੰਦੇ। ਫਿਰ ਦੇਖੋ ਕਿ 'ਹੀਰ' ਵਾਰਿਸ ਸ਼ਾਹ ਦੇ ਵਿੱਚ ਉਹਨਾਂ ਨੇ ਜਿੱਥੇ ਪੀਰ ਅਬਦੁਲ ਕਾਦਰ ਜੀਲਾਨੀ ਜੀ ਬਾਰੇ ਲਿਖਿਆ ਹੈ, ਉੱਥੇ ਉਹਨਾਂ ਨੇ ਬਾਬਾ ਫਰੀਦ ਸਾਹਿਬ ਜੀ ਬਾਰੇ ਵੀ ਲਿਖਿਆ ਹੈ;

"ਮੌਦੂਦ ਦਾ ਲਾਡਲਾ ਪੀਰ ਚਿਸ਼ਤੀ,
ਸ਼ਕਰ ਗੰਜ ਮਸਊਦ ਭਰਪੂਰ ਹੈ ਜੀ।

ਖਾਨਦਾਨ ਵਿਚ ਚਿਸ਼ਤ ਦੇ ਕਾਮਲੀਅਤ,
ਸ਼ਹਿਰ ਫਕ਼ਰ ਦਾ ਪਟਨ ਮਾਅਮੂਰ ਹੈ ਜੀ ।

ਬਾਹੀਆਂਂ ਕੁਤਬਾਂ ਦੇ ਵਿੱਚ ਹੈ ਪੀਰ ਕਾਮਲ ,
ਜੈਂਦੀ ਆਜਜੀ ਜ਼ੁਹਦ ਮਨਜ਼ੂਰ ਹੈ ਜੀ ।

ਸ਼ਕਰ ਗੰਜ ਨੇ ਆਣ ਮੁਕ਼ਾਮ ਕੀਤਾ,
ਦੁਖ ਦਰਦ ਪੰਜਾਬ ਦਾ ਦੂਰ ਹੈ ਜੀ।"

ਹੁਣ ਤੁਸੀਂ ਦੇਖੋ ਕਿ ਵਾਰਿਸ ਸ਼ਾਹ ਹੋਰੀਂ ਮਦਹ ਵਿੱਚ ਕਹਿ ਰਹੇ ਨੇ ਕਿ ਖਾਨਦਾਨ ਵਿੱਚ ਚਿਸ਼ਤ ਦੇ ਕਾਮਲੀਅਤ ਯਾਅਨੀ ਕਿ ਰੂਹਾਨੀਅਤ ਦਾ ਜਿਹੜਾ ਸਿਲਸਿਲਾ ਚਿਸ਼ਤੀ ਹੈ ਉਸ ਦੇ ਵਿੱਚ ਬਾਬਾ ਫਰੀਦ ਜੀ ਪੂਰੇ ਕਾਮਲ ਪੀਰ ਨੇ ਪੂਰੇ ਕਾਮਲ ਵਲੀ ਨੇ , ਨਾ ਸਿਰਫ ਵਲੀ ਨੇ ਬਲਕਿ ਬਾਹੀਆਂ ਕੁਤਬਾਂ ਦੇ ਵਿੱਚ ਪਹੁੰਚੇ ਹੋਏ ਕੁਤਬ ਨੇ ਜਿਹਨਾਂ ਦੀ ਵਜ੍ਹਾ ਤੋਂ ਜਿਹੜਾ ਫੱਕਰ ਦਾ ਸ਼ਹਿਰ ਹੈ ਉਹ ਡੁੱਲ ਡੁੱਲ ਪੈ ਰਿਹਾ ਏ। ਉਹ ਗੱਲ ਕਰਦੇ ਨੇ:-

"ਸ਼ਕਰ ਗੰਜ ਨੇ ਆਣ ਮੁਕਾਮ ਕੀਤਾ,
ਦੁਖ ਦਰਦ ਪੰਜਾਬ ਦਾ ਦੂਰ ਹੈ ਜੀ"

ਉਹਨਾਂ ਨੇ ਇਹ ਤੇ ਨਹੀਂ ਕਿਹਾ ਕਿ ਕੋਈ ਸਈਅਦ ਆਇਆ ਹੈ ਤੇ ਪੰਜਾਬ ਦੇ ਦੁੱਖ ਦਰਦ ਦੂਰ ਹੋਏ ਨੇ ਨਹੀਂ ਉਹਨਾਂ ਨੇ ਸ਼ਕਰਗੰਜ ਨੂੰ ਕਿਹਾ ਹੈ ਔਰ ਸ਼ਕਰਗੰਜ ਨੂੰ ਉਹਨਾਂ ਨੇ ਆਪਣਾ ਰੂਹਾਨੀ ਮੁਰਸ਼ਦ ਮੰਨਿਆ ਹੈ ਸੋ ਜਿਹੜਾ ਬੰਦਾ ਗੈਰ ਸਈਅਦ ਨੂੰ ਮੁਰਸ਼ਦ ਮੰਨਦਾ ਪਿਆ ਹੈ ਉਹ ਆਪਣੇ ਸਈਅਦ ਹੋਣ ਤੇ ਕਿਵੇਂ ਮਾਣ ਕਰ ਸਕਦਾ ਹੈ? ਜਾਂ ਫ਼ਖ਼ਰ ਕਰ ਸਕਦਾ ਹੈ। ਅੱਗੇ ਅਸੀਂ ਇੱਕ ਹੋਰ ਤੁਹਾਨੂੰ ਇਸਦਾ ਹਵਾਲਾ ਦੇ ਦਿੰਦੇ ਹਾਂ;-

ਸਈਅਦ ਸ਼ੈਖ਼ ਨੂੰ ਪੀਰ ਨਾ ਜਾਨਣਾ ਈ,
ਅਮਲ ਕਰੇ ਜੇ ਉਹ ਚੰਡਾਲ ਦੇ ਜੀ।

ਦੌਲਤ ਮੰਦ ਦੱਯੂਸ ਦੀ ਤਰਕ ਸੁਹਬਤ,
ਮਗਰ ਲੱਗੀਏ ਨੇਕ ਕੰਗਾਲ ਦੇ ਜੀ।

ਯਾਅਨੀ ਕਿ ਸਈਅਦ ਹੋਵੇ ਤੇ ਭਾਵੇ ਸ਼ੈਖ ਜੇ ਉਸਦੇ ਅਮਲ ਚੰਡਾਲਾਂ ਵਾਲੇ ਨੇ ਤੇ ਫੇਰ ਉਸ ਨੂੰ ਹਰਗਿਜ ਪੀਰ ਨਹੀਂ ਮੰਨਣਾ। ਨਾ ਹੀ ਬੇਗੈਰਤ ਕਿਸਮ ਦੇ ਦੌਲਤ ਮੰਦ ਦੀ ਪੈਰਵੀ ਕਰਨੀ ਹੈ। ਫਿਰ ਪੈਰਵੀ ਕਿਸ ਦੀ ਕਰਨੀ ਹੈ? ਨੇਕ ਬੰਦੇ ਦੀ ਭਾਵੇਂ ਉਹ ਕੰਗਾਲ ਹੋਵੇ , ਆਗੂ ਭਾਵੇਂ ਕੰਗਾਲ ਹੋਵੇ ਪਰ ਹੋਵੇ ਨੇਕ ਉਸ ਦੀ ਪੈਰਵੀ ਕਰਨੀ ਹੈ , ਉਸ ਨੂੰ ਪੀਰ ਮੰਨਣਾ ਹੈ ਉਸ ਦੀ ਅਗਵਾਈ ਹੇਠ ਚੱਲਣਾ ਹੈ ।

ਹੁਣ ਸਈਅਦ ਬਾਰੇ ਵੀ ਦੱਸ ਦਿੱਤਾ ਹੈ ਤੇ ਸ਼ੈਖ ਬਾਰੇ ਵੀ , ਸ਼ੈਖ਼ ਉਸ ਬਜ਼ੁਰਗ ਹਸਤੀ ਨੂੰ ਕਹਿੰਦੇ ਨੇ ਜਿਹੜੀ ਕਿ ਕਿਸੇ ਵੀ ਰੂਹਾਨੀ ਮੁਕਾਮ ਤੇ ਪਹੁੰਚੀ ਹੋਈ ਹੋਵੇ ਅਤੇ ਜਿਸਦੇ ਪਿੱਛੇ ਲੋਕ ਲੱਗਦੇ ਹੋਵਣ , ਜਿਹਦੀ ਪੈਰਵੀ ਕਰਦੇ ਹੋਵਣ , ਜਿਹਦੀ ਗੱਲ ਮੰਨਦੇ ਹੋਵਣ, ਜਿਹਨੂੰ ਆਪਣਾ ਗੁਰੂ ਮੰਨਦੇ ਹੋਵਣ ਵਾਰਿਸ ਸ਼ਾਹ ਨੇ ਕਿਹਾ ਹੈ; ਐਸੇ ਸਈਅਦ ਐਸੇ ਸ਼ੈਖ਼ ਜਿਨਾਂ ਦੇ ਚੰਡਾਲਾਂ ਵਾਲੇ ਅਮਲ ਹੋਵਣ ਉਹਨਾਂ ਨੂੰ ਤੁਸੀਂ ਪੀਰ ਨਹੀਂ ਜਾਨਣਾ, ਉਹਨਾਂ ਦੇ ਪਿੱਛੇ ਨਹੀਂ ਲੱਗਣਾ , ਫਿਰ ਕਿੰਹਨਾਂ ਦੇ ਪਿੱਛੇ ਚੱਲਣਾ ਹੈ ਵਾਰਿਸ ਸ਼ਾਹ ਜੀ? ਵਾਰਿਸ ਸ਼ਾਹ ਹੋਰੀਂ ਫਰਮਾਉਂਦੇ ਨੇ ,

" ਮਗਰ ਲੱਗੀਏ ਨੇਕ ਕੰਗਾਲ ਦੇ ਜੀ "

ਨੇਕ ਬੰਦੇ ਦੇ ਮਗਰ ਚੱਲਣਾ ਹੈ, ਆਗੂ ਬੰਦਾ ਭਾਵੇਂ ਉਹ ਮੋਚੀ ਹੋਵੇ, ਨਾਈ ਹੋਵੇ, ਤੇਲੀ ਹੋਵੇ, ਮਲਕ ਹੋਵੇ, ਅਰਾਈਂ ਹੋਵੇ, ਸ਼ੂਦਰ ਹੋਵੇ ਤੇ ਭਾਵੇਂ ਜੱਟ ਹੋਵੇ । ਨਸਲ ਪਰਸਤੀ ਨੂੰ ਰੱਦਣ ਤੋਂ ਬਾਅਦ ਉਹ ਤਬਕਾਤੀ ਤੌਰ ਤੇ ਦੌਲਤ ਮੰਦ ਨੂੰ ਵੀ ਨਿੰਦਦੇ ਹੋਏ ਵਖਾਲੀ ਦਿੰਦੇ ਨੇ ਇਸ ਗੱਲ ਦਾ ਨਿਤਾਰਾ ਕਰਦੇ ਹੋਏ ਕਹਿੰਦੇ ਨੇ

"ਦੌਲਤ ਮੰਦ ਦੇਯੂਸ ਦੀ ਤਰਕ ਸੋਹਬਤ"

ਕਿ ਜਿਹੜਾ ਬੇਗੈਰਤ ਕਿਸਮ ਦਾ ਦੌਲਤ ਮੰਦ ਹੈ ਉਹਦੀ ਸੁਹਬਤ ਛੱਡ ਦਿਓ। ਉਹਦੇ ਮਗਰ ਵੀ ਨਹੀਂ ਲੱਗਣਾ ਤੇ ਫਿਰ ਕਿਸ ਦੇ ਪਿੱਛੇ ਚਲੀਏ?
ਵਾਰਿਸ ਸ਼ਾਹ ਜੀ ਕਹਿੰਦੇ ਹਨ ਕਿ ਬੰਦਾ ਨੇਕ ਹੋਣਾ ਚਾਹੀਦਾ ਹੈ ਅਤੇ ਜਰੂਰੀ ਨਹੀਂ ਕਿ ਉਹ ਬ੍ਰਾਹਮਣ ਹੋਵੇ ਉਹ ਸਈਅਦ ਹੋਵੇ। ਉਹ ਕੋਈ ਵੀ ਹੋ ਸਕਦਾ ਹੈ। ਉਹਨਾਂ ਨੇ ਨਸਲ ਪ੍ਰਸਤੀ ਦੀ ਵੀ ਨਿੰਦਿਆ ਕਰ ਦਿੱਤੀ ਤੇ ਤਬਕਾਤੀ ਤੌਰ ਤੇ ਜਿਹੜੇ ਦੌਲਤ ਮੰਦ ਨੇ, ਉਹਨਾਂ ਦੀ ਵੀ ਨਿੰਦਆ ਕਰ ਦਿੱਤੀ ਕਿ ਅਗਰ ਉਹ ਬਗੈਰਤ ਨੇ ਤੇ ਉਹਨਾਂ ਦੇ ਪਿੱਛੇ ਨਹੀਂ ਲੱਗਣਾ। ਵਾਰਿਸ ਸ਼ਾਹ ਨੇ ਸਾਰੀ ਦੀ ਸਾਰੀ ਗੱਲ ਖੋਹਲ ਕੇ ਬਿਆਨ ਕਰ ਦਿੱਤੀ ਹੈ।

ਇਹ ਕਿਹਾ ਜਾਂਦਾ ਹੈ ਕਿ ਵਾਰਿਸ ਸ਼ਾਹ ਨੇ ਦੂਜੀਆਂ ਜਾਤਾਂ ਨੂੰ ਭੰਡਿਆ ਹੈ। ਜੱਟਾਂ ਨੂੰ ਭੰਡਿਆ ਹੈ। ਓ ਬਈ ਜਿਹੜਾ ਰਾਂਝਾ ਹੈ ਉਹ ਵੀ ਤਾਂ ਜੱਟ ਹੀ ਹੈ ਅਤੇ ਹੀਰ ਵੀ ਤਾਂ ਜੱਟੀ ਹੀ ਹੈ ਤੇ ਵਾਰਿਸ਼ ਸ਼ਾਹ ਨੇ ਤਾਂ ਇਹਨਾਂ ਨੂੰ ਕਹਾਣੀ ਦਾ ਹੀਰੋ ਬਣਾਇਆ ਹੈ। ਤੇ ਸਾਰੀ ਕਹਾਣੀ ਵਿੱਚ ਇਹਨਾਂ ਨੂੰ ਪ੍ਰਚਲਤ ਵਿਹਾਰ ਦੇ ਰਖਵਾਲੇ ਅਦਾਰਿਆਂ ਦੇ ਸਾਹਮਣੇ ਖੜੇ ਕੀਤਾ ਹੈ। ਜੱਟ ਤੇ ਜੱਟੀ ਮੁਕਾਮੀ ਨੇ, ਅਰਬ 'ਚੋਂ ਨਹੀਂ ਆਏ। ਵਾਰਿਸ ਸ਼ਾਹ ਨੇ ਮੁਕਾਮੀ ਲੋਕਾਂ ਨੂੰ ਜੋ ਇਥੋਂ ਦੇ ਵਸਨੀਕ ਨੇ, ਉਹਨਾਂ ਨੂੰ ਹੀ ਹੀਰੋ ਬਣਾਕੇ ਮਾਨਤਾ ਦਿੱਤੀ ਹੈ। ਇਸ ਕਹਾਣੀ ਵਿੱਚ ਉਹਨਾਂ ਨੇ ਜੱਟ ਤੇ ਜੱਟੀ ਨੂੰ ਪ੍ਰਧਾਨ ਕੀਤਾ ਹੈ। ਉਹਨਾਂ ਦੇ ਸਾਹਮਣੇ ਕਿੰਨੇ ਹੀ ਲੋਕ ਆਏ ਨੇ? ਉਹਨਾਂ ਦੇ ਸਾਹਮਣੇ ਕਾਜ਼ੀ ਵੀ ਆਇਆ ਹੈ, ਉਹਨਾਂ ਦੇ ਸਾਹਮਣੇ ਬਾਦਸ਼ਾਹ ਵੀ ਆਏ ਨੇ, ਅਦਲੀ ਰਾਜਾ ਵੀ ਆਇਆ ਉਹਨਾਂ ਦੇ ਸਾਹਮਣੇ ਰੂਹਾਨੀ ਅਦਾਰੇ ਵੀ ਆਏ ਨੇ। ਉਨਾਂ ਸਾਰਿਆਂ ਦੇ ਨਾਲ ਹੀ ਉਹ ਭਿੜੇ ਨੇ ਤੇ ਭਿੜ ਕੇ ਅਮਰ ਹੋ ਗਏ ਨੇ। ਵਾਰਿਸ ਸ਼ਾਹ ਦੀ ਕਲਾ ਦਾ ਇਹ ਕਮਾਲ ਹੈ ਕਿ ਉਸ ਦੇ ਸਿਰਜੇ ਕਿਰਦਾਰ ਅਮਰ ਹੋ ਗਏ ਨੇਂ। ਅਮਰ ਕੌਣ ਹੋਏ ਨੇ ? ਜੱਟ ਤੇ ਜੱਟੀ ਹੋਏ ਨੇ। ਫ਼ਿਰ ਕਿਸ ਤਰ੍ਹਾਂ ਵਾਰਿਸ ਸ਼ਾਹ ਨੇ ਜੱਟਾਂ ਦੀ ਭੰਡੀ ਕਰ ਦਿੱਤੀ ? ਸਮਾਜ ਦੇ ਅੰਦਰ ਜਿਹੜੀ ਲੋਕਾਂ ਦੀ ਇੱਕ ਦੂਜੇ ਦੇ ਬਾਰੇ ਸੋਚ ਹੈ ਉਸ ਦਾ ਵਿਖਾਲਾ ਵਾਰਿਸ ਸ਼ਾਹ ਨੇ ਕਰਨਾ ਹੈ ਕਿ ਨਹੀਂ ਕਰਨਾ ? ਵਾਰਿਸ ਸ਼ਾਹ ਨੇ ਇਸ ਕਹਾਣੀ ਵਿੱਚ ਆਪਣੇ ਕਿਰਦਾਰਾਂ ਰਾਹੀਂ ਸਾਰੇ ਅਦਾਰਿਆਂ ਨੂੰ ਤੇ ਸਾਰੇ ਲੋਕਾਂ ਦੀ ਸੋਚ ਨੂੰ ਆਪਣੇ ਪਾਠਕਾਂ ਸਾਹਮਣੇ ਰੱਖਿਆ ਹੈ। ਇਹੀ ਤਾਂ ਵਾਰਿਸ ਸ਼ਾਹ ਦਾ ਕਮਾਲ ਹੈ।

ਜਿਹੜਾ ਸ਼ਿਅਰ ਇਸ ਸੱਜਣ ਨੇ ਉਦਾਹਰਨ ਦੇ ਤੌਰ ਤੇ ਪੇਸ਼ ਕੀਤਾ ਹੈ ਉਸ ਸੱਜਣ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੀ ਸੂਰਤੇਹਾਲ ਦੇ ਵਿੱਚ ਵਾਰਿਸ ਸ਼ਾਹ ਨੇ ਇਹ ਸ਼ੇਅਰ ਕਿਹਾ ਹੈ। ਇੱਥੇ ਸੂਰਤੇਹਾਲ ਹੀ ਕੁਝ ਇਸ ਤਰਾਂ ਦੀ ਹੈ। ਕਹਾਣੀ ਦੇ ਵਿੱਚ ਹਾਲਾਤ ਜਾਂ ਮੌਕਾ ਹੀ ਇਸ ਤਰ੍ਹਾਂ ਦਾ ਹੈ, ਜਿੱਥੇ ਵਾਰਿਸ ਸ਼ਾਹ ਆਪਣੇ ਕਿਰਦਾਰ ਚੂਚਕ ਕੋਲੋਂ ਇਹ ਸ਼ਬਦ ਕਹਾਉਂਦਾ ਹੈ। ਕੁਝ ਲੋਕ ਮੌਕੇ ਤੋਂ ਹੱਟ ਕੋ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਚੱਲ ਰਹੀ ਗੱਲਬਾਤ ਵਿੱਚੋਂ ਇੱਕ ਸ਼ਬਦ ਜਾਂ ਵਾਕ ਫੜ ਕੇ ਫਿਰ ਗੱਲ ਕਰਦੇ ਹਨ ਕਿ ਦੇਖੋ ਵਾਰਿਸ ਸ਼ਾਹ ਨੇ ਇੱਥੇ ਇਸ ਤਰ੍ਹਾਂ ਕਿਹਾ ਹੈ। ਕਿਸੇ ਵੀ ਲੜ ਨੂੰ ਲੜੀ ਵਿੱਚੋਂ ਕੱਢ ਕੇ ਤੁਸੀਂ ਨਹੀਂ ਦੇਖ ਸਕਦੇ। ਤੁਹਾਨੂੰ ਦੇਖਣਾ ਪਵੇਗਾ ਕਿ ਕਹਾਣੀ ਦੇ ਵਿੱਚ ਲੇਖਕ ਕਿਸ ਹਾਲਾਤ ਦੇ ਵਿੱਚ ਉਹ ਆਪਣੇ ਕਿਰਦਾਰ ਕੋਲੋਂ ਇਹ ਗੱਲ ਕਹਾ ਰਿਹਾ ਹੁੰਦਾ ਹੈ। ਜਦੋਂ ਅਸੀਂ ਇਸਨੂੰ ਕਹਾਣੀ ਦੇ ਵਿੱਚ ਵੜ ਕੇ ਦੇਖਾਂਗੇ, ਇਹਨੂੰ ਉਸ ਮੌਕੇ ਤੇ ਜਾ ਕੇ ਦੇਖਾਂਗੇ ਤੇ ਫਿਰ ਗੱਲ ਖੁੱਲੇਗੀ ਕਿ ਅਸਲ ਮਾਮਲਾ ਹੈ ਕੀ ?

ਇਹ ਜਿਹੜਾ ਮਾਮਲਾ ਹੈ ਇਹ ਕਹਾਣੀ ਦਾ ਉਹ ਮੋੜ ਹੈ ਜਿੱਥੇ ਕੈਦੋ ਰਾਂਝੇ ਦੇ ਕੋਲੋਂ ਚੂਰੀ ਲੈ ਕੇ ਪੰਚਾਇਤ ਵਿੱਚ ਆ ਜਾਂਦਾ ਹੈ ਤੇ ਚੂਰੀ ਪੰਚਾਇਤ ਦੇ ਵਿੱਚ ਵਿਖਾਂਦਾ ਹੈ ਕਿ ਵੇਖੋ ਹੀਰ ਜਿਹੜੀ ਹੈ ਕਾਮੇ ਦੇ ਨਾਲ ਜੁੜੀ ਹੋਈ ਹੈ। ਇਹ ਚੂਰੀ ਉਸਦਾ ਸਬੂਤ ਹੈ ਕਿ ਚੂਰੀ ਹੀਰ ਰਾਂਝੇ ਨੂੰ ਖਵਾਉਂਦੀ ਹੈ। ਇਹ ਮਾਮਲਾ ਪੰਚਾਇਤ ਦੇ ਵਿੱਚ ਖੜਾ ਹੋ ਗਿਆ ਹੈ। ਉਸ ਪੰਚਾਇਤ ਦੇ ਵਿੱਚ ਹੀਰ ਦਾ ਪਿਓ ਚੂਚਕ ਵੀ ਮੌਜੂਦ ਹੈ। ਹੁਣ ਤੁਸੀਂ ਸੋਚੋ ਕਿ ਜਦੋਂ ਕੋਈ ਪੰਚਾਇਤ ਦੇ ਵਿੱਚ ਕਿਸੇ ਦੀ ਧੀ ਤੇ ਆ ਕੇ ਇੰਜ ਦੀ ਗੱਲ ਕਰੇਗਾ ਤਾਂ ਧੀ ਦਾ ਬਾਪ ਕੀ ਬੋਲੇਗਾ? ਚੂਚਕ ਕੋਈ ਆਮ ਜਿਹਾ ਬੰਦਾ ਨਹੀਂ ਹੈ। ਉਹ ਹਾਕਮ ਤਬਕਾ ਹੈ, ਉਹ ਹਾਕਮ ਮੇਲ ਹੈ, ਉਹਨਾਂ ਦਾ ਉੱਥੇ ਰਾਜ ਹੈ ਤੇ ਜੇ ਕੋਈ ਆ ਕੇ ਉਹਦੀ ਧੀ ਨੂੰ ਭੰਡੇਗਾ ਫਿਰ ਉਹ ਕੋਈ ਚੁੱਪ ਤੇ ਰਹੇਗਾ ਤੇ ਤੁਹਾਨੂੰ ਚੰਗਾ ਕਹੇਗਾ? ਉਤੋਂ ਫਿਰ ਉਹ ਹੋਵੇ ਵੀ ਹਾਕਮ। ਜਿਹੜੇ ਕਿੰਤੂ ਕਰਨ ਵਾਲੇ ਲੋਕ ਨੇ ਉਹ ਅੱਧਾ ਬਿਆਨ ਪੇਸ਼ ਕਰਦੇ ਹਨ ਪੂਰਾ ਬਿਆਨ ਤੇ ਪੇਸ਼ ਕਰਦੇ ਹੀ ਨਹੀਂ। ਅੱਧੀ ਗੱਲ ਸੱਚ ਕਿਵੇਂ ਹੋ ਸਕਦੀ ਹੈ। ਇਹ ਬਿਆਨ ਹੈ ਚੂਚਕ ਦਾ। ਚੂਚਕ ਆਪਣੀ ਧੀ ਹੀਰ ਦੀ ਸਫਾਈ ਪੇਸ਼ ਕਰਦਿਆਂ ਅਤੇ ਕੈਦੋ ਦੀ ਔਕਾਤ ਦੱਸਦਿਆਂ ਹੋਇਆ ਕਹਿੰਦਾ ਹੈ :-

"ਚੂਚਕ ਆਖਦਾ ਕੂੜੀਆਂ ਕਰੇਂ ਗੱਲਾਂ,
ਹੀਰ ਖੇਡਦੀ ਨਾਲ ਸਹੇਲੀਆਂ ਦੇ।

ਪੀਂਘਾਂ ਪਾਇਕੇ ਸਈਆਂ ਦੇ ਨਾਲ ਝੂਟੇ,
ਤ੍ਰਿੰਜਣ ਜੋੜ ਦੀ ਵਿੱਚ ਹਵੇਲੀਆਂ ਦੇ।

ਇਹ ਚੁਗ਼ਲ ਜਹਾਨ ਦਾ ਮਗਰ ਲੱਗਾ,
ਫੱਕਰ ਜਾਣਦੇ ਹੋ ਨਾਲ ਸਿਹਲੀਅਂ ਦੇ।

ਕਦੀ ਨਾਲ ਮਦਾਰੀਆਂ ਭੰਗ ਘਟੇ,
ਕਦੀ ਜਾ ਨਚੇ ਨਾਲ ਚੇਲੀਆਂ ਦੇ ।

ਨਹੀਂ ਚੂਹੜੇ ਦਾ ਪੁੱਤ ਹੋਇ ਸਈਅਦ,
ਘੋੜੇ ਹੁਣ ਨਾਹੀ ਪੁਤੱਰ ਲੇਲੀਆਂ ਦੇ।

ਵਾਰਿਸ ਸ਼ਾਹ ਫ਼ਕੀਰ ਨਾ ਹੋਣ ਮੂਲੇ,
ਪੁੱਤਰ ਜੱਟਾਂ ਮੋਚੀਆਂ ਤੇਲੀਆਂ ਦੇ ।"

ਕੈਦੋ ਵਲ ਇਸ਼ਾਰਾ ਕਰਕੇ ਚੂਚਕ ਕਹਿੰਦਾ ਹੈ, ਇਹ ਤਾਂ ਚੁਗ਼ਲਖੋਰ ਹੈ ਇਹਨੂੰ ਮੈਂ ਹੀ ਇਕੱਲਾ ਚੁਗ਼ਲਖੋਰ ਨਹੀਂ ਕਹਿੰਦਾ ਬਲਕਿ ਸਾਰਾ ਜਹਾਨ ਕਹਿੰਦਾ ਹੈ , ਇਹ ਚੁਗਲ ਜਹਾਨ ਦਾ ਮਗਰ ਲੱਗਾ ਇਹ ਤੇ ਚੁਗਲਖੋਰ ਹੈ ਜਿਸ ਨੂੰ ਤੁਸੀਂ ਫੱਕਰ ਜਾਣਦੇ ਹੋ। ਇਹ ਜਿਹੜਾ ਚਵਲ ਹੈ, ਚੂਚਕ ਨੇ ਕਿਹਾ ਕਿ ਇਸ ਬੰਦੇ ਦਾ ਕੰਮ ਤਾਂ ਚੁਗਲੀਆਂ ਕਰਨਾ ਹੈ। ਇਹ ਬੰਦਾ ਜਿਸ ਨੇ ਫਕੀਰਾਂ ਵਾਲਾ ਭੇਸ ਬਣਾਇਆ ਹੋਇਆ ਹੈ ਤੁਹਾਡਾ ਕੀ ਖਿਆਲ ਹੈ ਕਿ ਇਹ ਬੰਦਾ ਫਕੀਰ ਹੈ? ਇੰਜ ਦੇ ਬੰਦੇ ਜੋ ਮੰਗ ਪਿੰਨ ਕੇ ਆਪਣਾ ਗੁਜ਼ਾਰਾ ਕਰਦੇ ਹਨ ਕੀ ਇਹ ਫਕੀਰ ਹਨ? ਫਿਰ ਚੂਚਕ ਉਸ ਸਾਰੇ ਤਬਕੇ ਬਾਰੇ ਬੋਲਦਾ ਹੈ ਇਹ ਚੂਚਕ ਦਾ ਬਿਆਨ ਹੈ ਕਿਉਂਕਿ ਚੂਚਕ ਹਾਕਮ ਹੈ ਉਹ ਚੌਧਰੀ ਹੈ ਉਹ ਥੱਲੜੇ ਮੇਲ ਜਾਂ ਤਬਕੇ ਦੇ ਖਿਲਾਫ ਜਿਹੜੀ ਉਸਦੇ ਅੰਦਰ ਨਫਰਤ ਹੈ ਭਾਫ ਹੈ ਜੋ ਉਸਦੇ ਦਿਲ ਵਿੱਚ ਮੌਜੂਦ ਹੈ ਉਹ ਕਿਤੇ ਗਈ ਤਾਂ ਨਹੀਂ ਉਹ ਆਪਣੀ ਉਸ ਨਫਰਤ ਭਰੀ ਸੋਚ ਨੂੰ ਬਿਆਨ ਕਰਦਾ ਹੈ। ਉਸ ਦਾ ਇਜ਼ਹਾਰ ਕਰਦਾ ਹੈ। ਉਹ ਇੱਥੇ ਇਕੱਲੇ ਕੈਦੋ ਨੂੰ ਹੀ ਆਪਣੀ ਸੋਚ ਦੇ ਕਲਾਵੇ ਵਿੱਚ ਨਹੀਂ ਲੈਂਦਾ ਸਗੋਂ ਸਾਰੇ ਥਲੜੇ ਤਬਕੇ ਨੂੰ ਧਰ ਲੈਂਦਾ ਹੈ । ਚੂਚਕ ਉਸ ਸਾਰੇ ਤਬਕੇ ਤੇ ਆਪਣੀ ਭੜਾਸ ਕੱਢਦਾ ਹੈ। ਇਹ ਹੈ ਹੀਰ ਕਹਾਣੀ ਵਿਚ ਤਬਕਾਤੀ ਸੋਚ ਦਾ ਇਜ਼ਹਾਰ ।

ਹੁਣ ਤੁਸੀਂ ਜਰਾ ਗੌਰ ਕਰੋ ਕਿ ਚੂਚਕ ਜਿਹੜਾ ਆਪ ਵੀ ਜੱਟ ਹੈ, ਜੇ ਇਸ ਨੂੰ ਜੱਟ ਦੇ ਤੌਰ ਤੇ ਲਈਏ ਤਾਂ ਫਿਰ ਤਾਂ ਉਸਨੇ ਆਪਣੀ ਹੀ ਨਿੰਦਿਆ ਕੀਤੀ ਹੈ ਕਿਉਂਕਿ ਚੂਚਕ ਵੀ ਤੇ ਆਪ ਜੱਟ ਹੀ ਹੈ। ਪਰ ਇੱਥੇ ਜੱਟ ਤੋਂ ਮੁਰਾਦ ਵਾਹੀਵਾਨ ਹੈ, ਹਾਕਮ ਜੱਟ ਨਹੀਂ। ਵਾਹੀਵਾਨ ਖੇਤੀਬਾੜੀ ਦਾ ਕਾਮਾ ਹੈ। ਕੁਦਰਤ ਦੀ ਦਾਤ ਜਮੀਨ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਹੈ ਵਾਹੀਵਾਨ, ਹੱਡ ਤੋੜਵਾਂ ਕੰਮ ਕਰਦਾ ਹੈ। ਉਹ ਹੈ ਉਸ ਵੇਲੇ ਦਾ ਬੰਦਾ ਜਿਸਦਾ ਰੋਜ਼ੀ ਰੋਟੀ ਦਾ ਸਾਧਨ ਜ਼ਮੀਨ ਸੀ। ਵਾਰਿਸ ਸ਼ਾਹ ਦੇ ਵੇਲੇ ਲੋਕ ਜਮੀਨ ਦੀ ਵਾਹੀ ਕਰਦੇ ਸਨ ਇਸ ਲਈ ਵਾਹੀਵਾਨਾਂ ਦੀ ਗਿਣਤੀ ਵਿੱਚ ਜੱਟ ਜਿਆਦਾ ਸਨ। ਇਹ ਜਿਹੜਾ ਥੱਲੜਾ ਤਬਕਾ ਜਾਂ ਮੇਲ ਸੀ ਇਸ ਦੇ ਵਿੱਚ ਵੀ ਗਿਣਤੀ ਪੱਖੋਂ ਜੱਟ ਹੀ ਜਿਆਦਾ ਸਨ।

ਇਹ ਵੀ ਗੱਲ ਸੱਚੀ ਹੈ ਕਿ ਜੱਟ ਜਿਹੜੇ ਸਨ, ਉਹ ਹਾਕਮ ਭੀ ਸਨ। ਜਿਹੜੇ ਹਾਕਮ ਜੱਟ ਸਨ, ਉਹ ਤਬਕਾਤੀ ਤੌਰ ਤੇ ਜਿਹੜਾ ਥਲੜਾ ਵਰਗ ਹੈ ਗਰੀਬ ਜੱਟ ਹੈ ਉਸ ਨੂੰ ਆਪਣੇ ਨਾਲਦਾ ਜਾਂ ਆਪਣੇ ਵਰਗਾ ਨਹੀਂ ਸਨ ਮੰਨਦੇ । ਸੋ ਤਬਕਾਤੀ ਸਮਾਜ ਵਿੱਚ ਬੰਦੇ ਦੀ ਨਸਲ ਭਾਵੇਂ ਇੱਕ ਹੋਵੇ ਪਰ ਤਬਕਾਤੀ ਪੱਖੋਂ ਉਹ ਕੰਮੀ ਨੂੰ ਆਪਣੇ ਵਰਗਾ ਨਹੀਂ ਸਮਝਦਾ। ਕੋਈ ਅਰਾਈ , ਕੋਈ੍ਹੇ ਮਲਕ, ਕੋਈ ਜੱਟ ਭਾਵੇਂ ਕਿਸੇ ਵੀ ਜਾਤ ਜਾਂ ਗੋਤ ਦਾ ਹੋਵੇ ਅਤੇ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਉਹ ਉਸਦੀ ਔਕਾਤ ਦੇ ‌ਨਾਲ ਹੀ ਉਸ ਨੂੰ ਦੇਖਦਾ ਹੈ। ਤਬਕਾਤੀ ਸਮਾਜ ਦੇ ਵਿੱਚ ਕੋਈ ਜੱਟ ਜਿਹੜਾ ਗਰੀਬ ਹੈ, ਉਸ ਨੂੰ ਦੌਲਤਮੰਦ ਜੱਟ ਆਪਣਾ ਭਰਾ ਨਹੀਂ ਮੰਨਦਾ ਤੇ ਨਾ ਹੀ ਆਪਣੀ ਬਰਾਦਰੀ ਮੰਨਦਾ ਹੈ। ਇਸੇ ਹੀ ਤਰ੍ਹਾਂ ਦੂਸਰਿਆਂ ਦਾ ਵੀ ਇਹੋ ਹੀ ਹਾਲ ਹੈ। ਜਿਹੜੇ ਸਈਅਦ ਨੇ ਤਬਕਾਤੀ ਤੌਰ ਤੇ ਉਹ ਗਰੀਬ ਸਈਅਦ ਨੂੰ ਕਦੋਂ ਆਪਣੇ ਵਰਗਾ ਮੰਨਦੇ ਨੇ । ਸੋ ਤਬਕਾਤੀ ਸਮਾਜ ਵਿੱਚ ਕੋਈ ਵਰਗ ਜਿਹੜਾ ਹੈ, ਉਹ ਵੀ ਦੂਸਰਿਆਂ ਨੂੰ ਸਰਮਾਏ ਦੀ ਨਜ਼ਰ ਨਾਲ ਹੀ ਦੇਖਦਾ ਹੈ ਉਸਨੂੰ ਜਿਹੜਾ ਹਾਕਮ ਹੈ ਜਿਹੜਾ ਪੈਦਾਵਾਰੀ ਵਸੀਲਿਆਂ ਤੇ ਕਾਬਜ ਹੈ ਉਹ ਭਾਵੇਂ ਮੋਚੀ ਹੋਵੇ ਤੇ ਭਾਵੇਂ ਤੇਲੀੱ
ਹੋਵੇ ਉਸ ਨੂੰ ਹੀ ਸੁਪਰੀਮ ਸਮਝਦਾ ਹੈ ਲੇਕਿਨ ਜੇ ਇਹੋ ਮੋਚੀ ਤੇ ਤੇਲੀ ਕੰਮ ਕਰਨ ਲੱਗ ਪਵੇ ਤੇ ਇਹ ਉਸ ਨੂੰ ਕੰਮੀ ਕਮੀਣ ਕਹਿੰਦੇ ਨੇ ਯਾਅਨੀ ਕਿ ਕੰਮ ਕਰਨ ਵਾਲੇ ਨੂੰ ਇਹ ਕਮੀਨ ਸਮਝਦੇ ਨੇ ਹਾਲਾਂਕਿ ਮੋਚੀਪੁਣਾ, ਤੇਲੀ ਪੁਣਾ ਪੇਸੋ ਨੇ ਜਾਤ ਨਹੀਂ ਪਰ ਮਾਨਸਿਕ ਤੌਰ ਤੇ ਕੰਮੀ ਨੂੰ ਹੀਣਾ ਰੱਖਣ ਲਈ ਉਹ ਉਸ ਨੂੰ ਕੰਮੀ ਕਮੀਣ ਕਹਿ ਕੇ ਬੁਲਾਉਂਦੇ ਨੇ ਹਾਲਾਂਕਿ ਉਨਾਂ ਲਈ ਦੌਲਤ ਇਹ ਕਮੀਣ ਹੀ ਪੈਦਾ ਕਰਦਾ ਨੇ।

ਸਮਾਜ ਦੇ ਸਭ ਤੋਂ ਚੰਗੇ ਅਤੇ ਮੁਅਤਬਰ ਤਾਂ ਇਹ ਲੋਕ ਨੇ, ਜਿਹੜੇ ਸਮਾਜ ਲਈ ਜ਼ਿੰਦਗੀ ਪੈਦਾ ਕਰਦੇ ਨੇ। ਮਿਸਾਲ ਦੇ ਤੌਰ ਤੇ ਸੋ ਮੋਚੀ ਜੁੱਤੀ ਨਾ ਬਣਾਵੇ ਤੇਲੀ ਤੇਲ ਨਾ ਕੱਢੇ ਤੇ ਵਾਹੀਵਾਨ ਜੱਟ ਅੰਨ ਨਾ ਉਗਾਵੇ ਤਾਂ ਸਮਾਜ ਕਿਸ ਤਰ੍ਹਾਂ ਜਿੰਦਾ ਰਹੇਗਾ। ਚੂਚਕ ਹੋਰੀ ਕਿਸ ਤਰ੍ਹਾਂ ਜਿੰਦਾ ਰਹਿ ਸਕਦੇ ਹਨ। ਬਿਲਕੁਲ ਨਹੀਂ ਜਿੰਦਾ ਰਹਿ ਸਕਦੇ। ਲੇਕਿਨ ਉਹਨਾਂ ਨੂੰ ਯਾਅਨੀ ਕਿ ਕਮੀਆਂ ਨੂੰ ਇਸ ਗੱਲ ਦੀ ਸਾਰ ਨਾ ਆਵੇ ਕਿ ਸਾਡਾ ਜਿਹੜਾ ਰਾਜ ਹੈ, ਟੌਹਰ ਟੱਪਾ ਹੈ ਇਹ ਓਹਨਾਂ ( ਕਮੀਆਂ ) ਦੀ ਵਜ੍ਹਾ ਕਰਕੇ ਹੀ ਕਾਇਮ ਹੈ। ਇਸ ਲਈ ਮਾਨਸਿਕ ਤੌਰ ਤੇ ਉਹਨਾਂ ਨੂੰ ਹੀਣਾ ਰੱਖਣ ਲਈ ਉਹਨਾਂ ਕਮੀਆਂ ਦੇ ਜਿਹਨ ਵਿੱਚ ਇਹ ਗੱਲ ਬਿਠਾਈ ਹੋਈ ਹੈ ਕਿ ਤੁਸੀਂ ਜਨਾਬ ਨਾ ਤੇ ਹਾਕਮ ਬਣ ਸਕਦੇ ਹੋ ਤੇ ਨਾ ਹੀ ਤੁਸੀਂ ਰੂਹਾਨੀ ਤੌਰ ਤੇ ਫਕੀਰ ਦਰਵੇਸ਼ ਬਣ ਸਕਦੇ ਹੋ ਸੋ ਲਿਹਾਜ਼ਾ ਇਹ ਸਭ ਰੁਤਬੇ ਜਿੰਨੇ ਵੀ ਨੇ ਉਹ ਸਾਡੇ ਵਾਸਤੇ ਨੇ ਤੁਹਾਡੇ ਵਾਸਤੇ ਨਹੀਂ। ਇੱਕ ਤਬਕਾਤੀ ਸਮਾਜ ਦੇ ਵਿੱਚ ਚੂਚਕ ਦੀ ਸੋਚ ਇਸ ਤੋਂ ਅੱਡ ਹੋਰ ਕੀ ਸਕਦੀ ਹੈ। ਜਿੰਨੇ ਵੀ ਲੋਕ ਕਿੰਤੂ ਪ੍ਰੰਤੂ ਕਰਨ ਵਾਲੇ ਨੇ, ਉਹ ਸਮਾਜ ਦੀ ਜਿਹੜੀ ਬਣਤਰ ਹੈ ਉਸ ਦੇ ਵਿੱਚ ਰਹਿ ਕੇ ਸਾਨੂੰ ਦੱਸਣ ਕਿ ਇਥੇ ਚੂਚਕ ਜਿਹੜਾ ਹੈ ਇਹ ਨਹੀਂ ਕਹੇਗਾ ਤੇ ਫਿਰ ਉਹਨੂੰ ਕੀ ਕਹਿਣਾ ਚਾਹੀਦਾ ਹੈ। ਹਾਕਮ ਜੋ ਟੌਹਰ ਟੱਪੇ ਵਾਲਾ ਆਦਮੀ ਹੈ, ਉਹਦੇ ਸਾਹਮਣੇ ਇਕ ਮਾਂਗਤ ਬੰਦਾ ਜਿਹੜਾ ਹੈ ਆ ਕੇ ਉਹਦੀ ਧੀ ਦੇ ਬਾਰੇ ਗੱਲ ਕਰ ਰਿਹਾ ਹੈ ਤੇ ਉਹਦੇ ਬਾਰੇ ਉਸ ਹਾਕਮ ਦੇ ਕੀ ਵਿਚਾਰ ਹੋਣਗੇ।
ਤਬਕਾਤੀ ਸਮਾਜ ਦੇ ਅੰਦਰ ਤੁਸੀਂ ਅੱਜ ਦੇਖ ਲਓ ਵਾਰਿਸ ਸ਼ਾਹ ਦੇ ਵੇਲੇ ਦੀ ਗੱਲ ਛੱਡੋ, ਅੱਜ ਤੁਸੀਂ ਦੇਖ ਲਓ ਅੱਜ ਇੱਕ ਨਸਲ ਦੇ ਜਿਹੜੇ ਲੋਕ ਨੇ ਕਿਸੇ ਵੀ ਨਸਲ ਜਾਂ ਗੋਤ, ਜਾਤ ਦੇ ਲੈ ਲਓ ,ਜਦੋਂ ਵੀ ਸਵਾਲ ਆਉਂਦਾ ਹੈ ਉਹਨਾਂ ਦੇ ਨਾਲ ਜੁੜਨ ਦਾ ਤੇ ਉਹ ਆਪਣੀ ਹੀ ਜਾਤ ਗੋਤ ਦੇ ਗਰੀਬ ਜੀਅ ਨੂੰ ਰਿਸ਼ਤੇਦਾਰ ਹੀ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ, ਉਹ ਤੇ ਆਪਸ ਵਿੱਚ ਆਪਣੇ ਧੀਆਂ ਮੁੰਡਿਆਂ, ਦੇ ਵਿਆਹ ਵੀ ਨਹੀਂ ਕਰਦੇ ਫਿਰ ਉਹ ਉਹ ਜੁੱਤੀ ਤੇ ਲਿਖਦੇ ਨੇ ਨਸਲ, ਗੋਤ ਤੇ ਬਰਾਦਰੀਆਂ ਨੂੰ। ਪੈਸੇ ਵਾਲੇ ਟੌਹਰ ਟੱਪੇ ਵਾਲੇ ਹਾਕਮ ਲੋਕ ਗਰੀਬ ਵਰਗ ਦੇ ਲੋਕਾਂ ਨੂੰ ਆਪਣਾ ਨਹੀਂ ਮੰਨਦੇ, ਲੇਕਿਨ ਸਿਆਸੀ ਤੌਰ ਤੇ ਜਦੋਂ ਉਹਨਾਂ ਨੂੰ ਜਰੂਰਤ ਹੁੰਦੀ ਹੈ ਤੇ ਦਿਖਾਵੇ ਦੇ ਤੌਰ ਤੇ ਉਹ ਨਸਲ ਪ੍ਰਸਤੀ ਦਾ, ਕੌਮ ਪ੍ਰਸਤੀ ਦਾ, ਜਾਤ ਪ੍ਰਸਤੀ ਦਾ ਪ੍ਰਚਾਰ ਕਰ ਲੈਂਦੇ ਨੇ, ਲੇਕਿਨ ਅਮਲੀ ਤੌਰ ਉਹ , ਉਹਨਾਂ ਨੂੰ ਆਪਣੇ ਵਰਗਾ ਕਦੇ ਵੀ ਨਹੀਂ ਸਮਝਦੇ।

ਹੀਰ ਵਾਰਿਸ ਸ਼ਾਹ ਜਿਹੜੀ ਹੈ, ਉਹ ਤਬਕਾਤੀ ਮਸਲੇ ਦੇ ਉੱਤੇ ਅਧਾਰਿਤ ਹੈ। ਹੀਰ ਕਹਾਣੀ ਇਸ ਪੂਰੇ ਤਬਕਾਤੀ ਮਸਲੇ ਨੂੰ ਨਾਲ ਲੈ ਕੇ ਚਲਦੀ ਹੈ। ਇਹ ਐਵੇਂ ਕੋਈ ਹਵਾ ਦੇ ਵਿੱਚ ਵਰਿਸ ਸ਼ਾਹ ਨੇ ਗੱਲਾਂ ਨਹੀਂ ਕੀਤੀਆਂ, ਜਿਹੜੀਆਂ ਹਕੀਕਤਾਂ ਜਮੀਨ ਦੇ ਉੱਤੇ ਮੌਜੂਦ ਨੇ, ਉਹ ਸਿਸਟਮ ਦੇ ਵਿੱਚ ਹੀ ਮੌਜੂਦ ਨੇ, ਉਹੀ ਗੱਲਾਂ ਵਾਰਿਸ ਸ਼ਾਹ ਹੋਰਾਂ ਕੀਤੀਆਂ ਨੇ, ਇਸੇ ਕਰਕੇ ਵਾਰਿਸ ਸ਼ਾਹ ਉਹਨਾਂ ਲੋਕਾਂ ਨੂੰ ਚੁੱਭਦਾ ਹੈ ਜਿਨਾਂ ਨੇ ਤਬਕਾਤੀ ਸਮਾਜ ਵਿੱਚ ਆਪਣੇ ਕਿਰਦਾਰ, ਜਿਹੜਾ ਕਿ ਗੈਰ ਇਨਸਾਨੀ ਹੈ, ਨੂੰ ਇਨਸਾਨੀ ਬਣਾ ਕੇ ਪੇਸ਼ ਕੀਤਾ ਹੋਇਆ ਹੈ।

ਬਹੁਤ ਲੋਕ ਹਨ, ਜੋ ਗੱਲਾਂ ਤਾਂ ਵਿਤਕਰੇ ਮਿਟਾਉਣ ਦੀਆਂ ਕਰਦੇ ਹਨ, ਪਰ ਇਨਸਾਨਾਂ ਦੇ ਵਿੱਚ ਵਿੱਥਾਂ ਬਣਾਉਣ ਤੇ ਵਧਾਉਣ ਦੇ ਪ੍ਰਸੰਗ ਵਿਚ ਉਹਨਾਂ ਦਾ ਦਾਮਨ ਨੱਕੋ ਨੱਕ ਭਰਿਆ ਵਖਾਲੀ ਦਿੰਦਾ ਏ। ਵਾਰਿਸ ਸ਼ਾਹ ਨੇ ਉਹਨਾਂ ਲੋਕਾਂ ਨੂੰ ਹੀ ਨੰਗਾ ਕੀਤਾ ਹੈ। ਸੋ ਬਜਾਏ ਇਸਦੇ ਕਿ ਅਸੀਂ ਵਾਰਿਸ ਸ਼ਾਹ ਦੀ ਜਿਹੜੀ ਕਲਾ ਹੈ, ਵਾਰਿਸ ਦੀ ਜਿਹੜੀ ਸੋਚ ਹੈ ਅਤੇ ਜਿਸ ਕਲਾਤਮਕ ਢੰਗ ਦੇ ਨਾਲ ਉਹਨੇ ਇਸ ਸੋਚ ਦਾ ਵਖਾਲਾ ਕੀਤਾ ਹੈ ਅਤੇ ਜਿਸ ਢੰਗ ਨਾਲ ਉਹਨੇ ਬਹਰੂਪੀਆਂ ਦੇ ਮੁੱਖ ਤੋ ਮਖੌਟਾ ਲਾਹਿਆ ਹੈ ਉਸ ਪਖ ਨੂੰ ਅਸੀਂ ਵਡਿਆਈਏ, ਉਲਟਾ ਅਸੀਂ ਕੀੜੇ ਕੱਢਣ ਤੇ ਲੱਗੇ ਹੋਏ ਹਾਂ। ਅਸੀਂ ਕੀੜੇ ਕੱਢਣ ਕਿਉਂ ਲੱਗੇ ਹੋਏ ਆਂ , ਇਸ ਦਾ ਕੀ ਕਾਰਨ ਹੈ ? ਕਾਰਨ ਸਾਫ ਹੈ ਕਿ ਵਾਰਿਸ ਸ਼ਾਹ ਦੀ ਹੀਰ ਕਹਾਣੀ ਵਿੱਚ ਚੂਚਕ ਦੇ ਕਿਰਦਾਰ ਵਿੱਚ ਸਾਨੂੰ ਆਪਣੇ ਕਰਤੂਤ ਨਜ਼ਰ ਆ ਰਹੇ ਨੇ, ਅਸੀਂ ਆਪ ਵੀ ਚੂਚਕ ਹੀ ਹਾਂ। ਇਸ ਵਾਸਤੇ ਵਾਰਿਸ ਸ਼ਾਹ ਸਾਨੂੰ ਚੁੱਭਦਾ ਹੈ। ਉਹ ਸੋਚ ਜਿਹੜੀ ਅਸੀਂ ਆਪਣੇ ਦਿਮਾਗਾਂ ਦੇ ਅੰਦਰ ਵਸਾਈ ਹੋਈ ਹੈ ਤੇ ਉਸ ਦਾ ਇਜ਼ਹਾਰ ਅਸੀਂ ਲੋਕਾਂ ਦੇ ਸਾਹਮਣੇ ਨਹੀਂ ਕਰਦੇ। ਵਾਰਿਸ ਸ਼ਾਹ ਨੇ ਉਸ ਸੋਚ ਨੂੰ ਭਰੀ ਪੰਚਾਇਤ ਦੇ ਵਿੱਚ ਭੰਡ ਦਿੱਤਾ ਹੈ ਤੇ ਭਰੀ ਪੰਚਾਇਤ ਦੇ ਵਿੱਚ ਉਸਦਾ ਭਾਂਡਾ ਭੰਨ ਦਿੱਤਾ ਹੈ। ਹੁਣ ਕੈਦੋ ਨੇ ਆ ਕੇ ਜਿਹੜੀ ਗੱਲ ਕੀਤੀ ਹੈ, ਉਹ ਕੋਈ ਉਸ ਨੇ ਗਲਤ ਤਾਂ ਨਹੀਂ ਕੀਤੀ ਜਿਸ ਨੂੰ ਚੂਚਕ ਕਹਿ ਰਿਹਾ ਕਿ ਇਹ ਚੁਗਲ ਜਹਾਨ ਦਾ ਮਗਰ ਲੱਗਾ ਹੋਇਆ ਹੈ। ਹੁਣ ਸਵਾਲ ਹੈ ਕਿ ਉਸ ਕੈਦੋ ਨੂੰ ਪਾਲਦਾ ਕੌਣ ਪਿਆ ਹੈ। ਉਹ ਚੂਚਕ ਹੀ ਪਾਲਦਾ ਪਿਆ ਹੈ। ਉਹਨੂੰ ਪਾਲਦਾ ਵੀ ਉਹੀ ਪਿਆ ਹੈ ਜੋ ਉਸ ਬਾਰੇ ਬੁਰਾ ਕਹਿ ਰਿਹਾ ਹੈ । ਸੋ ਇੱਥੇ ਵੇਲਾ ਨਹੀਂ ਹੈ ਕਿ ਅਸੀਂ ਪੂਰੀ ਕਹਾਣੀ ਦੀ ਗੱਲ ਕਰੀਏ ਲੇਕਿਨ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੱਲਾਂ ਕੋਈ ਸਿੱਧੀਆਂ ਸਾਦੀਆਂ ਨਹੀਂ ਹਨ। ਇਹ ਬਹੁਤ ਗੁੰਝਲਦਾਰ ਮਸਲਾ ਹੈ ਇਸ ਨੂੰ ਸਮਝਣਾ ਜਰੂਰੀ ਵੀ ਹੈ ਤੇ ਇਸ ਨੂੰ ਸਮਝਣਾ ਜ਼ਰਾ ਔਖਾ ਵੀ ਹੈ।

ਅੱਜ ਜਿਹੜੇ ਸਾਡੇ ਸਾਹਮਣੇ ਲੋਕ ਡੈਮੋਕਰੇਟਿਕ ਬਣ ਕੇ ਆਉਂਦੇ ਪਏ ਨੇ, ਹਿਊਮਨਨਿਸਟ ਬਣ ਕੇ ਆ ਰਹੇ ਨੇ, ਕਿਆ ਇਹ ਡੈਮੋਕਰੇਟਿਕ ਜਾਂ ਹਿਊਮਨਿਸਟ ਹਨ ? ਬਿਲਕੁਲ ਨਹੀਂ। ਇਹ ਸਿਰਫ ਪ੍ਰਚਾਰ ਹੀ ਕਰ ਰਹੇ ਨੇ, ਲੇਕਿਨ ਜਿਹੜੇ ਉਹਨਾਂ ਦੇ ਕਿਰਦਾਰ ਨੇ ਉਹ ਉਹੀ ਨੇ ਜੋ ਅੱਜ ਦੁਨੀਆਂ ਦੇ ਵਿੱਚ ਹੋ ਰਿਹਾ ਹੈ, ਗ਼ਾਜ਼ਾ ਦੇ ਉੱਤੇ ਜੋ ਕੁਝ ਹੋ ਰਿਹਾ ਹੈ, ਇਸ ਦੀ ਵੱਡੀ ਮਿਸਾਲ ਹੈ। ਤੁਸੀਂ ਵਿਚਾਰ ਲਓ ਕਿ ਇਹ ਕੌਣ ਕਰ ਰਹੇ ਨੇ ? ਇਹ ਉਹੀ ਹਨ ਜੋ ਦੁਨੀਆਂ ਦੇ ਸਭ ਤੋਂ ਵੱਡੇ ਹਿਊਮਨਿਸਟ ਲੋਕ ਬਣੇ ਹੋਏ ਹਨ। ਕੀ ਇਹ ਹਿਊਮਨਿਸਟ ਹਨ? ਜੇ ਕੋਈ ਲਿਖਾਰੀ ਜਾਂ ਤਾਕਤ ਇਹਨਾਂ ਦੇ ਖਚਰਪੁਣੇ ਨੂੰ ਨੰਗਾ ਕਰ ਦੇਵੇ ਫੇਰ ਇਹਨਾਂ ਨੂੰ ਤਾਂ ਉਹ ਚੁੱਭੇਗਾ ਹੀ ਤੇ ਉਸ ਨੂੰ ਇਹ ਕਿਸੇ ਨਾ ਕਿਸੇ ਢੰਗ ਨਾਲ ਖਤਮ ਕਰਕੇ ਹੀ ਸਾਹ ਲੈਣਗੇ। ਇਹ ਸਾਰਾ ਕੁਝ ਵਾਰਿਸ ਸ਼ਾਹ ਦੇ ਉੱਤੇ ਵੀ ਹੋਇਆ ਹੈ। ਵਾਰਿਸ ਸ਼ਾਹ ਦੇ ਉੱਤੇ ਇਸੇ ਲਈ ਹੋਇਆ ਹੈ ਕਿ ਉਸ ਨੇ ਇਸ ਸਮਾਜ ਨੂੰ ਜਿਹੜੇ ਚਲਾਣ ਵਾਲੇ ਨੇ, ਇਸ ਸਮਾਜ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ, ਧੱਕੇ ਦੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਵਾਰਿਸ ਸ਼ਾਹ ਹੋਰਾਂ ਨੇ ਨੰਗਿਆ ਕੀਤਾ ਹੈ ਸੋ ਤਬਕਾਤੀ ਸਮਾਜ ਦੇ ਵਿੱਚ ਤਬਕਾਤੀ ਅੱਖ ਦੇ ਨਾਲ ਅਗਰ ਤੁਸੀਂ ਹੀਰ ਵਾਰਿਸ ਸ਼ਾਹ ਨੂੰ ਨਹੀਂ ਵੇਖੋਗੇ ਤੇ ਫਿਰ ਇਹਦੇ ਵਿੱਚ ਹਜ਼ਾਰਾਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਆਉਣਗੀਆਂ ਜਿਨਾਂ ਉੱਤੇ ਤੁਸੀਂ ਇਤਰਾਜ਼ ਕਰ ਸਕਦੇ ਹੋ।

ਲੇਕਿਨ ਜੇ ਤੁਸੀਂ ਇਸ ਨੂੰ ਇੱਕ ਐਸੀ ਅੱਖ ਦੇ ਨਾਲ ਦੇਖਦੇ ਹੋ, ਜਿਹੜੀ ਕਿ ਦੁਨੀਆ ਨੂੰ ਅਤੇ ਦੁਨੀਆਂ ਦੇ ਤਮਾਮ ਜੀਆਂ ਨੂੰ ਜਾਣਦੀ ਹੈ ਅਤੇ ਉਹਨਾਂ ਦੇ ਵਿੱਚ ਨਾ ਤੇ ਨਸਲ ਪ੍ਰਸਤੀ ਦੇ ਹਵਾਲੇ ਦੇ ਨਾਲ ਕੋਈ ਵਿਤਕਰਾ ਰੱਖਦੀ ਹੈ ਨਾ ਕੌਮ ਪ੍ਰਸਤ ਦੇ ਹਵਾਲੇ ਦੇ ਨਾਲ ਕੋਈ ਵਿਤਕਰਾ ਰੱਖਦੀ ਹੈ ਅਤੇ ਨਾ ਹੀ ਕਿਸੇ ਹੋਰ ਵਜ੍ਹਾ ਤੋਂ ਕੋਈ ਵਿਤਕਰਾ ਰੱਖਦੀ ਹੈ। ਇਹੀ ਵਜ੍ਹਾ ਹੈ ਕਿ 18ਵੇਂ ਸਦੀ ਦੇ ਵਿੱਚ ਦੋ ਮਹਾਨ ਬੰਦੇ ਜਿਹੜੇ ਨੇ, ਉਹਨਾਂ ਨੇ ਪਹਿਲਾਂ ਆਪਣੇ ਖਾਨਦਾਨ ਦੇ ਖਿਲਾਫ ਬਗਾਵਤ ਕੀਤੀ। ਓਹ ਨਾਬਰ ਹੋਏ , ਪਹਿਲਾਂ ਬੁੱਲੇ ਸ਼ਾਹ ਆਤੇ ਉਸ ਤੋਂ ਬਾਅਦ ਵਾਰਿਸ ਸ਼ਾਹ। ਦੋਨੋਂ ਜਣੇ ਗੈਰ ਸਈਅਦਾਂ ਦੇ ਮੁਰੀਦ ਹੋਏ । ਦੇਖੋ ਨਾ ਵਾਰਿਸ ਸ਼ਾਹ ਦੇ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ ਕਿਉਂਕਿ ਵਾਰਿਸ ਸ਼ਾਹ ਦੀ ਜਿਹੜੀ ਲਿਖਤ 'ਹੀਰ' ਵਾਰਿਸ ਸ਼ਾਹ ਹੈ ਉਸ ਨੇ ਪੂਰੇ ਸਮਾਜ ਨੂੰ ਪੇਸ਼ ਕੀਤਾ ਹੈ ਅਤੇ ਜਿਨ੍ਹਾਂ ਨੇ ਇਹ ਸਮਾਜ ਸਿਰਜਿਆ ਹੈ ਅਤੇ ਜਿਹੜੇ ਇਸ ਸਮਾਜ ਉੱਤੇ ਕਾਬਜ ਹਨ ਜਿਹੜੇ ਇਸ ਨੂੰ ਚਲਾ ਰਹੇ ਹਨ, ਉਹਨਾਂ ਦਾ ਅੰਦਰੂਨਾ ਉਹਨਾਂ ਦਾ ਅੰਦਰਲਾ ਹੈ ਵਾਰਿਸ ਸ਼ਾਹ ਨੇ ਬਾਹਰ ਕੱਢ ਕੇ ਜਮਾਲੀ ਰੰਗ ਦੇ ਵਿੱਚ ਦਿਖਾਇਆ ਹੈ।

ਵਾਰਿਸ ਸ਼ਾਹ ਦਾ ਜਿਹੜਾ ਅੰਦਾਜ਼ ਹੈ, ਉਹ ਡਾਇਲੈਕਟੀਕੱਲ ਹੈ। ਉਹ ਡਾਇਲੈਕਟਲੀ ਗੱਲ ਕਰਦਾ ਹੈ। ਇੱਕ ਤਬਕੇ ਦੀ ਦੂਸਰੇ ਤਬਕੇ ਦੇ ਨਾਲ, ਇੱਕ ਕਿਰਦਾਰ ਦੀ ਦੂਸਰੇ ਕਿਰਦਾਰ ਦੇ ਨਾਲ ਗੱਲ ਕਰਵਾਉਂਦਾ ਹੈ। ਉਹਨਾਂ ਦੇ ਵਿਚਕਾਰ ਮੁਕਾਲਮਾ ਹੈ, ਵਾਰਤਾਲਾਪ ਹੈ। ਉਹਨਾਂ ਦੇ ਅੰਦਰ, ਉਹਨੂੰ ਸੁਣ ਕੇ ਜਿਹੜਾ ਸੁਣਨ ਵਾਲਾ, ਉਹ ਆਪ ਹੀ ਫੈਸਲਾ ਕਰ ਲੈਂਦਾ ਹੈ ਕਿ ਕਿਹੜਾ ਜੀਅ ਜਿਹੜਾ ਹੈ, ਉਹ ਸਹੀ ਗੱਲ ਕਰ ਰਿਹਾ ਹੈ। ਇਹਦੇ ਵਿੱਚ ਮੁੱਲਾਂ ਵੀ ਬੋਲਦਾ ਹੈ। ਹੁਣ ਮੁੱਲਾਂ ਦੇ ਜਿਹੜੇ ਮੁਕਾਲਮੇ ਨੇ ਉਹ ਅਸੀਂ ਮੰਨ ਲਈਏ ਕਿ ਉਹ ਵਾਰਿਸ ਸ਼ਾਹ ਦੀ ਸੋਚ ਹੈ? ਇਸ ਦੇ ਵਿੱਚ ਚੂਚਕ ਹੈ, ਭਰਾ ਨੇ, ਭਰਾਵਾਂ ਦੀ ਜਿਹੜੇ ਮੁਕਾਲਮੇ ਨੇ ਅਸੀਂ ਮੰਨ ਲਈਏ ਕਿ ਉਹ ਵਾਰਿਸ ਸ਼ਾਹ ਦੀ ਸੋਚ ਹੈ?

ਇਹਦੇ ਵਿੱਚ ਲੁਡਣ ਮਲਾਹ ਹੈ ਅਸੀਂ ਮੰਨ ਲਈਏ ਕਿ ਲੁਡਣ ਮਲਾਹ ਦੀ ਜਿਹੜੀ ਸੋਚ ਹੈ, ਉਹ ਵਾਰਿਸ ਸ਼ਾਹ ਦੀ ਸੋਚ ਹੈ। ਨਹੀਂ, ਅਸੀਂ ਦੋਨਾਂ ਕਿਰਦਾਰਾਂ ਨੂੰ ਸੁਣ ਕੇ ਹੀ ਫੈਸਲਾ ਕਰਨਾ ਹੈ। ਇਹ ਫੈਸਲਾ ਅਸੀਂ ਕਰਨਾ ਹੈ। ਇਹ ਵਾਰਿਸ ਸ਼ਾਹ ਨੇ ਨਹੀਂ ਕਰਨਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਤੇ ਕਿਹੜਾ ਗਲਤ। ਕਿਹੜਾ ਆਮ ਇਨਸਾਨਾਂ ਦੀ ਗੱਲ ਕਰ ਰਿਹਾ ਹੈ ਕਿਹੜਾ ਖਾਸ ਲੋਕਾਂ ਦੀ ਗੱਲ ਕਰ ਰਿਹਾ ਹੈ। ਸਾਡੇ ਹਿਤ ਵਿਚ ਕਿਹੜਾ ਹੈ? ਉਤਲਿਆਂ ਦੇ ਹਿੱਤ ਵਿਚ ਕਿਹੜਾ ਹੈ? ਇਹ ਜਿਹੜੀ 'ਹੀਰ' ਵਾਰਿਸ ਸ਼ਾਹ ਹੈ ਇਹ ਇਕ ਆਮ ਆਦਮੀ ਇੱਕ ਆਮ ਜੀਅ ਨੂੰ ਸੁਚੇਤ ਕਰਦੀ ਹੈ। ਉਹਨੂੰ ਉਹ ਉਹਦੇ ਅੰਦਰੋਂ ਜਾਗਰੂਕ ਬਣਾਉਂਦੀ ਹੈ। ਬੰਦੇ ਨੂੰ ਤਾਕਤਵਰ ਬਣਾਉਂਦੀ ਹੈ। ਜਿਹੜੀ ਵੀ ਲਿਖਤ, ਜਿਹੜੀ ਵੀ ਚੀਜ਼, ਕੋਈ ਵੀ ਕੋਮਲ ਕਲਾ ਜਿਹੜੀ ਹੈ, ਅਗਰ ਉਹ ਬੰਦੇ ਨੂੰ ਜਾਗਰੂਕ ਕਰਦੀ ਹੈ ਤੇ ਉਹ ਇਹਨਾਂ ਤਬਕਿਆਂ ਵੱਲੋਂ ਭੰਡੀ ਹੀ ਜਾਏਗੀ। ਉਹਦੇ ਉੱਤੇ ਕਿੰਤੂ ਪ੍ਰੰਤੂ ਹੋਣਗੇ। ਔਰ ਕਿੰਤੂ ਪ੍ਰੰਤੂ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਜਿਸ ਤਰਾਂ ਮੈਂ ਪਹਿਲੇ ਦੱਸਿਆ ਹੈ ਵਾਰਿਸ ਸ਼ਾਹ ਦੇ ਉੱਤੇ ਜਿੰਨੇ ਵੀ ਕਿੰਤੂ ਪ੍ਰੰਤੂ ਹੋਏ ਨੇ ਉਹਨਾਂ ਨੇ ਵਾਰਿਸ ਸ਼ਾਹ ਨੂੰ ਨਿਖਾਰਿਆ ਹੀ ਹੈ। ਵਾਰਿਸ ਸ਼ਾਹ ਤੇ ਉਸ ਦੀ ਲਿਖਤ ਹੋਰ ਉਭਰ ਕੇ ਸਾਹਮਣੇ ਆਈ ਹੈ। 'ਹੀਰ' ਵਾਰਿਸ ਸ਼ਾਹ ਦੀ ਉਹਨਾਂ ਨੇ ਮਹਾਨਤਾ ਵਧਾਈ ਹੈ। ਅਗਰ ਵਾਰਿਸ ਸ਼ਾਹ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਇਹ ਕੰਮ ਨਾ ਕਰਦੇ ਤਾਂ ਵਾਰਿਸ ਸ਼ਾਹ ਦੀ ਮਹਾਨਤਾ ਏਨੀ ਨਹੀਂ ਸੀ ਵਧਣੀ ਜਿੰਨੀ ਕਿ ਅੱਜ ਵੱਧ ਗਈ ਹੈ। ਇਹ ਸਿਲਸਿਲਾ ਇੱਥੇ ਹਾਲੇ ਰੁਕਣ ਵਾਲਾ ਵੀ ਨਹੀਂ ਹੈ। ਇਹ ਸਿਲਸਿਲਾ ਅੱਗੇ ਚਲੇਗਾ, ਵਾਰਿਸ ਸ਼ਾਹ ਦੀ ਕਿਰਤ ਤੇ ਹੋਰ ਕਿੰਤੂ ਪਰੰਤੂ ਹੋਣਗੇ। ਪਰ ਇੱਕ ਗੱਲ ਇਹ ਵੀ ਚੰਗੀ ਹੈ ਕਿ ਇਸ ਕਿੰਤੂ ਪ੍ਰੰਤੂ ਦਾ ਜਵਾਬ ਦੇਣ ਲਈ ਜੀਅ ਬੈਠੇ ਹੋਏ ਨੇ। ਉਹ ਇਹਨਾਂ ਦਾ ਜਵਾਬ ਬਾ-ਖੂਬੀ ਦੇਣਗੇ।

ਵਾਰਿਸ ਸ਼ਾਹ ਦੀ ਲਿਖਤ ਜੋ ਕਿੰਤੂ ਪ੍ਰੰਤੂ ਹੋਏ ਹਨ, ਉਹ ਇਥੇ ਵੇਲਾ ਨਹੀਂ ਹੈ ਕਿ ਉਨਾਂ ਸਾਰਿਆਂ ਲੋਕਾਂ ਦੀ ਗੱਲ ਕਰੀਏ। ਇਹ ਤੇ ਕੁਝ ਵੀ ਨਹੀਂ ਹੈ, ਜੋ ਅਸੀਂ ਅੱਜ ਪੇਸ਼ ਕਰ ਰਹੇ ਹਾਂ। ਵਾਰਿਸ ਸ਼ਾਹ ਦੇ ਉੱਤੇ ਇਸ ਤੋਂ ਕਿਤੇ ਵੱਡੀ ਆਲੋਚਨਾ ਹੋਈ ਹੈ। ਪੂਰੀ 'ਹੀਰ' ਵਾਰਿਸ਼ ਸ਼ਾਹ ਦੇ ਵਿੱਚੋਂ ਤੁਸੀਂ ਆਪਣੇ ਮਤਲਬ ਦੇ ਸ਼ਿਅਰ ਲੈ ਕੇ ਤੇ ਉਹਨਾਂ ਉੱਤੇ ਤੁਸੀਂ ਗੱਲ ਸ਼ੁਰੂ ਕਰ ਦਿਓ ਅਤੇ ਉਹਨੂੰ ਲੈ ਕੇ ਤੁਸੀਂ ਕਹਿਣਾ ਸ਼ੁਰੂ ਕਰ ਦਿਓ ਜੀ ਵਾਰਿਸ ਸ਼ਾਹ ਨੇ ਤੇ ਫਲਾਣਿਆ ਨੂੰ ਭੰਡਿਆ ਹੈ। ਅਸੀਂ ਤੁਹਾਡੇ ਸਾਹਮਣੇ ਇਹ ਗੱਲ ਖੋਲ ਕੇ ਰੱਖ ਦਿੱਤੀ ਹੈ। ਇਹ ਗੱਲ ਕਰਨ ਵਾਲਾ ਜਿਹੜਾ ਹੈ ਉਹ ਜੱਟ ਹੈ। ਇਹ ਵੀ ਤੁਹਾਨੂੰ ਅਸੀਂ ਦੱਸ ਦੇਈਏ ਕਿ ਇਹ ਜਿਹੜਾ ਹਿੰਦੁਸਤਾਨ ਹੈ ਅਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਜਾਤ ਪਾਤ ਦਾ ਕਲਚਰ ਹੈ ਉਸ ਨੂੰ ਸਾਹਮਣੇ ਰੱਖਣਾ ਬਹੁਤ ਜਰੂਰੀ ਹੈ। ਜਿਸ ਵੇਲੇ ਮੁਸਲਮਾਨ ਹਿੰਦੁਸਤਾਨ ਆਏ ਤੇ ਇਹਨਾਂ ਦੀ ਤਾਲੀਮਾਤ ਦੇ ਵਿੱਚ ਜਾਤ ਪਾਤ ਦੀ ਗੱਲਬਾਤ ਨਹੀਂ ਸੀ ਬਰਾਬਰੀ ਦੀ ਗੱਲ ਕਰਦੇ ਸਨ। ਤਮਾਮ ਇਨਸਾਨਾਂ ਨੂੰ ਉਹ ਇੱਕ ਜਾਣਦੇ ਸਨ। ਲੇਕਿਨ ਜਿਸ ਵੇਲੇ ਉਹ ਹਿੰਦੁਸਤਾਨ ਦੇ ਵਿੱਚ ਆਏ, ਇੱਥੇ ਜਿਹੜਾ ਜਾਤ ਪਾਤ ਦਾ ਨਿਜ਼ਾਮ ਸੀ ਇਸ ਦੇ ਵਿੱਚ ਇਹ ਵੀ ਲਿਥੜ ਗਏ। ਇਸ ਦਾ ਇਹ ਸ਼ਿਕਾਰ ਹੋ ਗਏ। ਔਰ ਇਥੇ ਜਿਹੜੇ ਲੋਕ ਸਨ ਉਹ ਜਿਹੜੇ ਅਰਬ ਤੋਂ ਆਏ ਸਨ ਉਹ ਸਈਅਦ ਬਣ ਗਏ ਅਤੇ ਬ੍ਰਾਹਮਣਾਂ ਦੀ ਜਗ੍ਹਾ ਸਈਅਦਾ ਨੇ ਲੈ ਲਈ। ਹੁਣ ਤੁਸੀਂ ਸਈਅਦ ਨੂੰ ਇਥੇ ਇੰਜ ਸਮਝੋ ਜਿਵੇਂ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਹੈ। ਪਰ ਇੱਥੇ ਜੱਟ ਤੋਂ ਮੁਰਾਦ ਵਾਹੀਵਾਨ ਤੋਂ ਹੈ। ਕਿਉਂਕਿ ਚੂਚਕ ਜਿਹੜਾ ਹੈ ਉਹ ਵੀ ਤੇ ਜੱਟ ਹੈ ਨਾ ਤੇ ਫਿਰ ਉਹ ਫਕੀਰੀ ਦੇ ਪੱਧਰ ਤੇ ਉਹ ਵੀ ਨਹੀਂ ਪਹੁੰਚ ਸਕਦਾ। ਇੱਥੇ ਜੱਟ ਤੋਂ ਮੁਰਾਦ ਜਿਹੜਾ ਵਾਹੀਵਾਨ ਹੈ। ਖੇਤੀਬਾੜੀ ਦਾ ਕਾਮਾ ਹੈ। ਕੁਦਰਤ ਦੀ ਦਾਤ ਜਮੀਨ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਹੈ। ਵੱਡੀ ਗਿਣਤੀ ਵਿੱਚ ਖੇਤੀ ਤੇ ਭੋਂਏ ਦੀ ਉਪਜ ਤੇ ਕੰਮ ਕਰਦਾ ਹੈ। ਉਹ ਹੈ ਉਸ ਵੇਲੇ ਦਾ ਬੰਦਾ ਜਿਸਦਾ ਰੋਜ਼ੀ ਰੋਟੀ ਦਾ ਸਾਧਨ ਜ਼ਮੀਨ, ਭੋਂਏ ਸੀ। ਵਾਰਿਸ ਸ਼ਾਹ ਦੇ ਵੇਲੇ ਲੋਕ ਜਮੀਨ ਦੀ ਵਾਹੀ ਕਰਦੇ ਸਨ ਇਸ ਲਈ ਗਿਣਤੀ ਦੇ ਵਿੱਚ ਜੱਟ ਜਿਆਦਾ ਸਨ। ਇਹ ਜਿਹੜਾ ਥੱਲੜਾ ਤਬਕਾ ਜਾਂ ਮੇਲ ਸੀ ਇਹ ਵੀ ਗਿਣਤੀ ਦੇ ਵਿੱਚ ਜੱਟ ਹੀ ਜਿਆਦਾ ਸਨ।

ਜਿੰਨੇ ਵੀ ਲੋਕ ਕਿੰਤੂ ਪ੍ਰੰਤੂ ਕਰਨ ਵਾਲੇ ਨੇ, ਉਹ ਸਮਾਜ ਦੀ ਜਿਹੜੀ ਬਣਤਰ ਹੈ ਉਸ ਦੇ ਵਿੱਚ ਰਹਿ ਕੇ ਸਾਨੂੰ ਦੱਸਣ ਕਿ ਇਥੇ ਚੂਚਕ ਜਿਹੜਾ ਹੈ ਇਹ ਨਹੀਂ ਕਹੇਗਾ ਤੇ ਫਿਰ ਉਹਨੂੰ ਕੀ ਕਹਿਣਾ ਚਾਹੀਦਾ ਹੈ। ਹਾਕਮ ਜੋ ਟੌਹਰ ਟੱਪੇ ਵਾਲਾ ਆਦਮੀ ਹੈ, ਉਹਦੇ ਸਾਹਮਣੇ ਇਕ ਮਾਂਗਤ ਬੰਦਾ ਜਿਹੜਾ ਹੈ, ਆ ਕੇ ਉਹਦੀ ਧੀ ਦੇ ਬਾਰੇ ਗੱਲ ਕਰ ਰਿਹਾ ਹੈ ਤੇ ਉਹਦੇ ਬਾਰੇ ਉਸ ਹਾਕਮ ਦੇ ਕੀ ਵਿਚਾਰ ਹੋਣਗੇ?

ਤਬਕਾਤੀ ਸਮਾਜ ਦੇ ਅੰਦਰ ਤੁਸੀਂ ਅੱਜ ਦੇਖ ਲਓ ਵਾਰਿਸ ਸ਼ਾਹ ਦੇ ਵੇਲੇ ਦੀ ਗੱਲ ਛੱਡੋ, ਅੱਜ ਤੁਸੀਂ ਦੇਖ ਲਓ ਅੱਜ ਇੱਕ ਨਸਲ ਦੇ ਜਿਹੜੇ ਲੋਕ ਨੇ ਕਿਸੇ ਵੀ ਨਸਲ ਜਾਂ ਗੋਤ, ਜਾਤ ਨੂੰ ਲੈ ਲਓ ਉਹ ਜਦੋਂ ਸਵਾਲ ਆਉਂਦਾ ਹੈ ਉਹਨਾਂ ਦੇ ਨਾਲ ਜੁੜਨ ਦਾ ਤੇ ਉਹ ਉਹਨੂੰ ਆਪਣਾ ਰਿਸ਼ਤੇਦਾਰ ਹੀ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਉਹ ਤੇ ਆਪਸ ਵਿੱਚ ਆਪਣੇ ਮੁੰਡਿਆਂ, ਕੁੜੀਆਂ ਦੇ ਵਿਆਹ ਨਹੀਂ ਕਰਦੇ ਫਿਰ ਉਹ ਕੀ ਮੰਨਦੇ ਨੇ ਇਹਨਾਂ ਨਸਲੀ ਗੋਤਾਂ ਬਰਾਦਰੀਆਂ ਨੂੰ। ਪੈਸੇ ਵਾਲੇ ਟੌਹਰ ਟੱਪੇ ਵਾਲੇ ਹਾਕਮ ਲੋਕ ਇਹਨਾਂ ਲੋਕਾਂ ਨੂੰ ਆਪਣਾ ਨਹੀਂ ਮੰਨਦੇ, ਲੇਕਿਨ ਸਿਆਸੀ ਤੌਰ ਤੇ ਜਦੋਂ ਉਹਨਾਂ ਨੂੰ ਜਰੂਰਤ ਹੁੰਦੀ ਹੈ ਤੇ ਦਿਖਾਵੇ ਦੇ ਤੌਰ ਤੇ ਉਹ ਨਸਲ ਪ੍ਰਸਤੀ ਦਾ, ਕੌਮ ਪ੍ਰਸਤੀ ਦਾ, ਜਾਤ ਪ੍ਰਸਤੀ ਦਾ ਪ੍ਰਚਾਰ ਕਰ ਲੈਂਦੇ ਨੇ, ਲੇਕਿਨ ਅਮਲਨ ਤੌਰ ਤੇ ਜਿਹੜਾ ਹੈ, ਉਹਨੂੰ ਆਪਣੇ ਵਰਗਾ ਕਦੇ ਵੀ ਨਹੀਂ ਸਮਝਦੇ।

'ਹੀਰ' ਵਾਰਿਸ ਸ਼ਾਹ ਜਿਹੜੀ ਹੈ, ਉਹ ਤਬਕਾਤੀ ਮਸਲੇ ਦੇ ਉੱਤੇ ਅਧਾਰਿਤ ਹੈ। ਹੀਰ ਕਹਾਣੀ ਇਸ ਪੂਰੇ ਤਬਕਾਤੀ ਮਸਲੇ ਨੂੰ ਨਾਲ ਲੈ ਕੇ ਚਲਦੀ ਹੈ। ਇਹ ਐਵੇਂ ਕੋਈ ਹਵਾ ਦੇ ਵਿੱਚ ਵਰਿਸ ਸ਼ਾਹ ਨੇ ਗੱਲਾਂ ਨਹੀਂ ਕੀਤੀਆਂ, ਜਿਹੜੀਆਂ ਹਕੀਕਤਾਂ ਜਮੀਨ ਦੇ ਉੱਤੇ ਮੌਜੂਦ ਨੇ, ਉਹ ਸਿਸਟਮ ਦੇ ਵਿੱਚ ਵੀ ਮੌਜੂਦ ਨੇ, ਉਹੀ ਗੱਲਾਂ ਵਾਰਿਸ ਸ਼ਾਹ ਹੋਰਾਂ ਕੀਤੀਆਂ ਨੇ। ਇਸੇ ਕਰਕੇ ਵਾਰਿਸ ਸ਼ਾਹ ਉਹਨਾਂ ਲੋਕਾਂ ਨੂੰ ਚੁੱਭਦਾ ਹੈ ਜਿਹਨਾਂ ਨੇ ਤਬਕਾਤੀ ਸਮਾਜ ਦੇ ਵਿੱਚ ਆਪਣੇ ਕਿਰਦਾਰ, ਜਿਹੜੇ ਕਿ ਗੈਰ ਇਨਸਾਨੀ ਹਨ, ਨੂੰ ਇਨਸਾਨੀ ਬਣਾ ਕੇ ਪੇਸ਼ ਕੀਤਾ ਹੋਇਆ ਹੈ। ਲਾਹਾ ਵੀ ਰੱਜ ਕੇ ਲੈਂਦੇ ਹਨ ਤੇ ਨਾਲ ਨਾਲ ਇਸ ਤਰ੍ਹਾਂ ਦਾ ਭੰਡੀ ਪ੍ਰਚਾਰ ਵੀ ਕਰੀ ਜਾਂਦੇ ਹਨ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ। ਬਹੁਤ ਲੋਕ ਹਨ, ਜੋ ਗੱਲਾਂ ਤਾਂ ਵਿਤਕਰੇ ਦੀਆਂ ਕਰਦੇ ਹਨ, ਪਰ ਆਪ ਇਨਸਾਨੀ ਵਿਤਕਰੇ ਨਾਲ ਨੱਕੋ ਨੱਕ ਭਰੇ ਹੋਏ ਹਨ। ਵਾਰਿਸ ਸ਼ਾਹ ਨੇ ਉਹਨਾਂ ਲੋਕਾਂ ਨੂੰ ਹੀ ਨੰਗਾ ਕੀਤਾ ਹੈ। ਸੋ ਬਜਾਏ ਇਸਦੇ ਕਿ ਅਸੀਂ ਵਾਰਿਸ ਸ਼ਾਹ ਦੀ ਜਿਹੜੀ ਕਲਾ ਹੈ, ਵਾਰਿਸ ਦੀ ਜਿਹੜੀ ਸੋਚ ਹੈ ਅਤੇ ਜਿਸ ਕਲਾਤਮਕ ਢੰਗ ਦੇ ਨਾਲ ਉਹਨੇ ਇਸ ਸੋਚ ਦਾ ਮਖੌਟਾ ਲਾਹਿਆ ਹੈ, ਉਸ ਨੂੰ ਅਸੀਂ ਵਡਿਆਈਏ, ਉਹਦੇ ਵਿੱਚ ਚੂਚਕ ਸਾਨੂੰ ਆਪਣੇ ਵਿੱਚ ਨਜ਼ਰ ਆ ਰਿਹਾ ਹੈ, ਅਸੀਂ ਆਪ ਵੀ ਚੂਚਕ ਹੀ ਹਾਂ। ਇਸ ਵਾਸਤੇ ਵਾਰਿਸ ਸ਼ਾਹ ਸਾਨੂੰ ਚੁੱਭਦਾ ਹੈ। ਉਹ ਸੋਚ ਜਿਹੜੀ ਅਸੀਂ ਆਪਣੇ ਦਿਮਾਗਾਂ ਦੇ ਅੰਦਰ ਵਸਾਈ ਹੋਈ ਹੈ ਤੇ ਉਸ ਦਾ ਇਜ਼ਹਾਰ ਅਸੀਂ ਲੋਕਾਂ ਦੇ ਸਾਹਮਣੇ ਨਹੀਂ ਕਰਦੇ।

ਵਾਰਿਸ ਸ਼ਾਹ ਨੇ ਉਸ ਸੋਚ ਨੂੰ ਭਰੀ ਪੰਚਾਇਤ ਦੇ ਵਿੱਚ ਭੰਡ ਦਿੱਤਾ ਹੈ ਤੇ ਭਰੀ ਪੰਚਾਇਤ ਦੇ ਵਿੱਚ ਉਸਦਾ ਭਾਂਡਾ ਭੰਨ ਦਿੱਤਾ ਹੈ। ਹੁਣ ਕੈਦੋ ਨੇ ਆ ਕੇ ਜਿਹੜੀ ਗੱਲ ਕੀਤੀ ਹੈ, ਉਹ ਕੋਈ ਉਸ ਨੇ ਗਲਤ ਨਹੀਂ ਕੀਤੀ, ਜਿਸ ਨੂੰ ਚੂਚਕ ਕਹਿ ਰਿਹਾ ਕਿ ਇਹ ਚੁਗਲ ਜਹਾਨ ਦਾ ਮਗਰ ਲੱਗਾ ਹੋਇਆ ਹੈ। ਹੁਣ ਸਵਾਲ ਹੈ ਕਿ ਉਸ ਕੈਦੋ ਨੂੰ ਪਾਲਦਾ ਕੌਣ ਪਿਆ ਹੈ। ਉਹ ਚੂਚਕ ਹੀ ਪਾਲਦਾ ਪਿਆ ਹੈ। ਉਹਨੂੰ ਪਾਲਦਾ ਵੀ ਉਹੀ ਪਿਆ ਹੈ ਜੋ ਇਹ ਕਹਿ ਰਿਹਾ ਹੈ। ਸੋ ਇੱਥੇ ਵੇਲਾ ਨਹੀਂ ਹੈ ਕਿ ਪੂਰੀ ਕਹਾਣੀ ਦੀ ਗੱਲ ਕਰੀਏ ਲੇਕਿਨ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਵਾਰਸ ਸ਼ਾਹ ਹੋਰਾਂ ਸਮਾਜ ਦੇ ਪਾਜ ਉਧੇੜੇ ਹਨ। ਇਹ ਗੱਲਾਂ ਕੋਈ ਸਿੱਧੀਆਂ ਸਾਦੀਆਂ ਨਹੀਂ ਹਨ। ਇਹ ਬਹੁਤ ਗੁੰਝਲਦਾਰ ਮਸਲਾ ਹੈ ਇਸ ਨੂੰ ਸਮਝਣਾ ਜਰੂਰੀ ਵੀ ਹੈ ਤੇ ਇਸ ਨੂੰ ਸਮਝਣਾ ਔਖਾ ਵੀ ਹੈ।

ਅੱਜ ਜਿਹੜੇ ਸਾਡੇ ਸਾਹਮਣੇ ਲੋਕ ਡੈਮੋਕਰੇਟਿਕ ਬਣੇ ਬੈਠੇ ਨੇ ਹਿਊਮਨਨਿਸਟ ਬਣ ਕੇ ਆ ਰਹੇ ਨੇ, ਕਿਆ ਇਹ ਡੈਮੋਕਰੇਟਿਕ ਜਾ ਹਿਊਮਨਿਸਟ ਹਨ? ਬਿਲਕੁਲ ਨਹੀਂ। ਇਹ ਸਿਰਫ ਪ੍ਰਚਾਰ ਹੀ ਕਰ ਰਹੇ ਨੇ ਲੇਕਿਨ ਜਿਹੜੇ ਉਹਨਾਂ ਦੇ ਕਿਰਦਾਰ ਨੇ ਉਹ ਗੈਰ ਇਨਸਾਨੀ ਨੇ। ਅੱਜ ਜੋ ਦੁਨੀਆਂ ਦੇ ਵਿੱਚ ਹੋ ਰਿਹਾ ਹੈ, ਗ਼ਾਜ਼ਾ ਦੇ ਉੱਤੇ ਜੋ ਹੋ ਰਿਹਾ ਹੈ, ਉਸ ਦੀ ਵੱਡੀ ਮਿਸਾਲ ਤੁਹਾਡੇ ਸਾਹਮਣੇ ਹੈ। ਤੁਸੀਂ ਵਿਚਾਰ ਲਓ ਇਹ ਕੌਣ ਕਰ ਰਹੇ ਨੇ। ਇਹ ਉਹੀ ਹਨ ਜੋ ਦੁਨੀਆਂ ਦੇ ਸਭ ਤੋਂ ਵੱਡੇ ਹਿਊਮਨਿਸਟ ਲੋਕ ਬਣੇ ਹੋਏ ਹਨ। ਕੀ ਇਹ ਹਿਊਮਨਿਸਟ ਹਨ? ਜੇ ਕੋਈ ਲਿਖਾਰੀ ਜਾਂ ਤਾਕਤ ਇਹਨਾਂ ਦੇ ਖਚਰਪੁਣੇ ਨੂੰ ਨੰਗਾ ਕਰ ਦੇਵੇ ਫੇਰ ਇਹਨਾਂ ਨੂੰ ਚੁੱਭੇਗਾ ਹੀ ਤੇ ਉਸ ਨੂੰ ਇਹ ਕਿਸੇ ਨਾ ਕਿਸੇ ਢੰਗ ਨਾਲ ਖਤਮ ਕਰਕੇ ਹੀ ਸਾਹ ਲੈਣਗੇ। ਇਹ ਸਾਰਾ ਕੁਝ ਵਾਰਿਸ ਸ਼ਾਹ ਦੇ ਉੱਤੇ ਵੀ ਹੋਇਆ ਹੈ। ਵਾਰਿਸ ਸ਼ਾਹ ਦੇ ਉੱਤੇ ਇਸੇ ਲਈ ਹੋਇਆ ਹੈ ਕਿ ਉਸ ਨੇ ਇਸ ਸਮਾਜ ਨੂੰ ਜਿਹੜੇ ਚਲਾਣ ਵਾਲੇ ਨੇ ਇਹ ਸਮਾਜ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ, ਧੱਕੇ ਦੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਵਾਰਿਸ ਸ਼ਾਹ ਹੋਰਾਂ ਨੇ ਨੰਗਿਆ ਕੀਤਾ ਹੈ ਸੋ ਤਬਕਾਤੀ ਸਮਾਜ ਦੇ ਵਿੱਚ ਤਬਕਾਤੀ ਅੱਖ ਦੇ ਨਾਲ ਅਗਰ ਤੁਸੀਂ ਹੀਰ ਵਾਰਿਸ ਸ਼ਾਹ ਨੂੰ ਨਹੀਂ ਵੇਖੋਗੇ ਤੇ ਫਿਰ ਇਹਦੇ ਵਿੱਚ ਹਜ਼ਾਰਾਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਆਉਣਗੀਆਂ ਜਿਨਾਂ ਤੇ ਤੁਸੀਂ ਇਤਰਾਜ਼ ਕਰ ਸਕਦੇ ਹੋ।

ਲੇਕਿਨ ਜੇ ਤੁਸੀਂ ਇਸ ਨੂੰ ਇੱਕ ਐਸੀ ਅੱਖ ਦੇ ਨਾਲ ਦੇਖਦੇ ਹੋ, ਜਿਹੜੀ ਕਿ ਦੁਨੀਆ ਨੂੰ ਅਤੇ ਦੁਨੀਆਂ ਦੇ ਤਮਾਮ ਜੀਆਂ ਨੂੰ ਜਾਣਦੀ ਹੈ ਅਤੇ ਉਹਨਾਂ ਦੇ ਵਿੱਚ ਨਾ ਤੇ ਨਸਲ ਪ੍ਰਸਤੀ ਦੇ ਹਵਾਲੇ ਦੇ ਨਾਲ ਕੋਈ ਵਿਤਕਰਾ ਰੱਖਦੀ ਹੈ ਨਾ ਕੌਮ ਪ੍ਰਸਤ ਦੇ ਹਵਾਲੇ ਦੇ ਨਾਲ ਕੋਈ ਵਿਤਕਰਾ ਰੱਖਦੀ ਹੈ ਅਤੇ ਨਾ ਹੀ ਕਿਸੇ ਹੋਰ ਵਜ੍ਹਾ ਤੋਂ ਕੋਈ ਵਿਤਕਰਾ ਰੱਖਦੀ ਹੈ। ਇਹੀ ਵਜ੍ਹਾ ਹੈ ਕਿ ਇਸ 18ਵੇਂ ਸਦੀ ਦੇ ਵਿੱਚ ਦੋ ਮਹਾਨ ਬੰਦੇ ਜਿਹੜੇ ਨੇ, ਉਹਨਾਂ ਨੇ ਪਹਿਲਾਂ ਆਪਣੇ ਆਪਣੇ ਖਾਨਦਾਨ ਦੇ ਖਿਲਾਫ ਬਗਾਵਤ ਕੀਤੀ। ਓਹ ਨਾਬਰ ਹੋਏ ਬੁੱਲੇ ਸ਼ਾਹ ਅਤੇ ਉਸ ਤੋਂ ਬਾਅਦ ਵਾਰਿਸ ਸ਼ਾਹ। ਦੋਨੋਂ ਜਣੇ ਗੈਰ ਸਈਅਦਾਂ ਦੇ ਮੁਰੀਦ ਹੋਏ ਨੇ। ਦੇਖੋ ਨਾ ਵਾਰਿਸ ਸ਼ਾਹ ਦੇ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ ਕਿਉਂਕਿ ਵਾਰਿਸ ਸ਼ਾਹ ਦੀ ਜਿਹੜੀ ਲਿਖਤ 'ਹੀਰ' ਵਾਰਿਸ ਸ਼ਾਹ ਹੈ ਉਸ ਨੇ ਪੂਰਾ ਸਮਾਜ ਪੇਸ਼ ਕੀਤਾ ਹੈ ਅਤੇ ਜਿਨ੍ਹਾਂ ਨੇ ਇਹ ਸਮਾਜ ਸਿਰਜਿਆ ਹੈ ਅਤੇ ਜਿਹੜੇ ਇਸ ਸਮਾਜ ਉੱਤੇ ਕਾਬਜ ਹਨ ਜਿਹੜੇ ਇਸ ਨੂੰ ਚਲਾ ਰਹੇ ਹਨ, ਉਹਨਾਂ ਦਾ ਅੰਦਰੂਨਾ ਉਹਨਾਂ ਦਾ ਅੰਦਰਲਾ ਜੋ ਹੈ ਵਾਰਿਸ ਸ਼ਾਹ ਨੇ ਬਾਹਰ ਕੱਢ ਕੇ ਜਮਾਲੀ ਰੰਗ ਦੇ ਵਿੱਚ ਦਿਖਾਇਆ ਹੈ।

ਵਾਰਿਸ ਸ਼ਾਹ ਦਾ ਜਿਹੜਾ ਅੰਦਾਜ਼ ਹੈ, ਉਹ ਡਾਇਲੈਕਟੀਕੱਲ ਢੰਗ ਹੈ। ਉਹ ਡਾਇਲੈਕਟੀਕਲੀ ਗੱਲ ਕਰਦਾ ਹੈ। ਇੱਕ ਤਬਕੇ ਦੀ ਦੂਸਰੇ ਤਬਕੇ ਦੇ ਨਾਲ, ਇੱਕ ਕਿਰਦਾਰ ਦੀ ਦੂਸਰੇ ਕਿਰਦਾਰ ਦੇ ਨਾਲ ਗੱਲ ਕਰਵਾਉਂਦਾ ਹੈ। ਉਹਨਾਂ ਦੇ ਵਿਚਕਾਰ ਮੁਕਾਲਮਾ ਬਾਜੀ ਕਰਵਾਉਂਦਾ ਹੈ, ਵਾਰਤਾਲਾਪ ਹੈ ਉਹਨਾਂ ਦੇ ਅੰਦਰ । ਉਹਨਾ ਨੂੰ ਸੁਣ ਕੇ ਜਿਹੜਾ ਸੁਣਨ ਵਾਲਾ ਹੈ, ਉਹ ਆਪ ਹੀ ਫੈਸਲਾ ਕਰ ਲੈਂਦਾ ਹੈ ਕਿ ਕਿਹੜਾ ਜੀਅ ਜਿਹੜਾ ਸਹੀ ਗੱਲ ਕਰ ਰਿਹਾ ਹੈ। ਇਹਦੇ ਵਿੱਚ ਮੁੱਲਾਂ ਵੀ ਬੋਲਦਾ ਹੈ। ਹੁਣ ਮੁੱਲਾਂ ਦੇ ਜਿਹੜੇ ਮੁਕਾਲਮੇ ਨੇ ਉਹ ਅਸੀਂ ਮੰਨ ਲਈਏ ਕਿ ਉਹ ਵਾਰਿਸ ਸ਼ਾਹ ਦੀ ਸੋਚ ਹੈ? ਨਹੀਂ, ਇਸ ਦੇ ਵਿੱਚ ਚੂਚਕ ਹੈ, ਰਾਂਝੇ ਦੇ ਭਰਾ ਨੇ, ਭਰਾਵਾਂ ਦੇ ਜਿਹੜੇ ਮੁਕਾਲਮੇ ਨੇ ਅਸੀਂ ਮੰਨ ਲਈਏ ਕਿ ਉਹ ਵਾਰਿਸ ਸ਼ਾਹ ਦੀ ਸੋਚ ਹੈ। ਬਿਲਕੁਲ ਨਹੀਂ।ਇਹਦੇ ਵਿੱਚ ਲੁਡਣ ਮਲਾਹ ਹੈ, ਅਸੀਂ ਮੰਨ ਲਈਏ ਕਿ ਲੁਡਣ ਮਲਾਹ ਦੀ ਜਿਹੜੀ ਸੋਚ ਹੈ, ਉਹੀ ਵਾਰਿਸ ਸ਼ਾਹ ਦੀ ਸੋਚ ਹੈ। ਨਹੀਂ, ਅਸੀਂ ਤਾਂ ਦੋਨਾਂ ਕਿਰਦਾਰਾਂ ਨੂੰ ਸੁਣ ਕੇ ਹੀ ਫੈਸਲਾ ਕਰਨਾ ਹੈ। ਇਹ ਫੈਸਲਾ ਅਸੀਂ ਕਰਨਾ ਹੈ, ਇਹ ਵਾਰਿਸ ਸ਼ਾਹ ਨੇ ਨਹੀਂ ਕਰਨਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਜਾਂ ਕਿਹੜਾ ਗਲਤ। ਕਿਹੜਾ ਆਮ ਇਨਸਾਨਾਂ ਦੀ ਗੱਲ ਕਰ ਰਿਹਾ ਹੈ, ਕੌਣ ਹੈ ਜਿਹੜਾ ਕਿ ਖਾਸ ਲੋਕਾਂ ਦੀ ਗੱਲ ਕਰ ਰਿਹਾ ਹੈ। ਸਾਡੇ ਹਿਤ 'ਚ ਕਿਹੜਾ ਹੈ? ਉਤਲਿਆਂ ਦੇ ਹਿੱਤ 'ਚ ਕਿਹੜਾ ਹੈ?

ਇਹ ਜਿਹੜੀ "ਹੀਰ' ਵਾਰਿਸ ਸ਼ਾਹ ਹੈ ਇਕ ਆਮ ਆਦਮੀ ਇੱਕ ਆਮ ਜੀਅ ਨੂੰ ਸੁਚੇਤ ਕਰਦੀ ਹੈ। ਉਹਨੂੰ ਉਹ ਜਾਗਰੂਕ ਬਣਾਉਂਦੀ ਹੈ। ਬੰਦੇ ਨੂੰ ਤਾਕਤਵਰ ਬਣਾਉਂਦੀ ਹੈ। ਜਿਹੜੀ ਵੀ ਲਿਖਤ, ਜਿਹੜੀ ਵੀ ਚੀਜ਼, ਕੋਈ ਵੀ ਕੋਮਲ ਕਲਾ ਜਿਹੜੀ ਬੰਦੇ ਨੂੰ ਜਾਗਰੂਕ ਕਰਦੀ ਹੈ ਉਹ ਇਹਨਾਂ ਤਬਕਿਆਂ ਵੱਲੋਂ ਭੰਡੀ ਹੀ ਜਾਏਗੀ। ਉਹਦੇ ਉੱਤੇ ਕਿੰਤੂ ਪ੍ਰੰਤੂ ਹੋਣਗੇ ਹੀ। ਕਿੰਤੂ ਪ੍ਰੰਤੂ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਜਿਸ ਤਰਾਂਹ ਮੈਂ ਪਹਿਲੇ ਦੱਸਿਆ ਹੈ ਕਿ ਵਾਰਿਸ ਸ਼ਾਹ ਦੇ ਉੱਤੇ ਜਿੰਨੇ ਵੀ ਕਿੰਤੂ ਪ੍ਰੰਤੂ ਹੋਏ ਨੇ ਉਹਨਾਂ ਨੇ ਵਾਰਿਸ ਸ਼ਾਹ ਨੂੰ ਨਿਖਾਰਿਆ ਹੀ ਹੈ। ਵਾਰਿਸ ਸ਼ਾਹ ਤੇ ਉਸ ਦੀ ਲਿਖਤ ਹੋਰ ਉਭਰ ਕੇ ਲੋਕਾਂ ਸਾਹਮਣੇ ਆਈ ਹੈ। ਵਾਰਿਸ ਸ਼ਾਹ ਦੀ ਲਿਖਤ 'ਹੀਰ' ਦੀ ਉਹਨਾਂ ਨੇ ਮਹਾਨਤਾ ਵਧਾਈ ਹੈ। ਅਗਰ ਵਾਰਿਸ ਸ਼ਾਹ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਇਹ ਕੰਮ ਨਾ ਕਰਦੇ ਤਾਂ ਵਾਰਿਸ ਸ਼ਾਹ ਦੀ ਮਹਾਨਤਾ ਇਨੀ ਨਹੀਂ ਸੀ ਵਧਣੀ ਜਿੰਨੀ ਕਿ ਅੱਜ ਵੱਧ ਗਈ ਹੈ। ਇਹ ਸਿਲਸਿਲਾ ਇੱਥੇ ਹਾਲੇ ਰੁਕਣ ਵਾਲਾ ਵੀ ਨਹੀਂ ਹੈ। ਇਹ ਸਿਲਸਿਲਾ ਅੱਗੇ ਹੋਰ ਚਲੇਗਾ, ਵਾਰਿਸ ਸ਼ਾਹ ਦੀ ਕਿਰਤ ਤੇ ਹੋਰ ਕਿੰਤੂ ਪਰੰਤੂ ਹੋਣਗੇ। ਪਰ ਇੱਕ ਗੱਲ ਇਹ ਵੀ ਚੰਗੀ ਹੈ ਕਿ ਇਸ ਕਿੰਤੂ ਪ੍ਰੰਤੂ ਦਾ ਜਵਾਬ ਦੇਣ ਲਈ ਜੀਅ ਬੈਠੇ ਹੋਏ ਨੇ। ਉਹ ਇਹਨਾਂ ਦਾ ਜਵਾਬ ਬਾ-ਖੂਬੀ ਦੇਣਗੇ।

ਵਾਰਿਸ ਸ਼ਾਹ ਦੀ ਲਿਖਤ ਤੇ ਜੋ ਕਿੰਤੂ ਪ੍ਰੰਤੂ ਹੋਏ ਹਨ, ਉਹ ਇਥੇ ਵੇਲਾ ਨਹੀਂ ਹੈ ਕਿ ਉਨਾਂ ਸਾਰਿਆਂ ਲੋਕਾਂ ਦੀ ਗੱਲ ਕਰੀਏ। ਇਥੇ ਤੇ ਇਹ ਕੁਝ ਵੀ ਨਹੀਂ ਹੈ, ਜੋ ਅਸੀਂ ਅੱਜ ਪੇਸ਼ ਕਰ ਰਹੇ ਹਾਂ। ਵਾਰਿਸ ਸ਼ਾਹ ਦੇ ਉੱਤੇ ਤੇ ਇਸ ਤੋਂ ਕਿਤੇ ਵੱਡੀ ਆਲੋਚਨਾ ਹੋ ਚੁੱਕੀ ਹੈ। ਪੂਰੀ 'ਹੀਰ' ਵਾਰਿਸ਼ ਸ਼ਾਹ ਦੀ ਲਿਖਤ ਵਿੱਚੋਂ ਤੁਸੀਂ ਆਪਣੇ ਮਤਲਬ ਦੇ ਸ਼ਿਅਰ ਲੈ ਕੇ ਤੇ ਉਹਨਾਂ ਉੱਤੇ ਤੁਸੀਂ ਗੱਲ ਸ਼ੁਰੂ ਕਰ ਦਿਓ ਅਤੇ ਉਹਨਾਂ ਨੂੰ ਲੈ ਕੇ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿਓ ਦੇਖੋ ਜੀ ਵਾਰਿਸ ਸ਼ਾਹ ਨੇ ਤੇ ਫਲਾਣਿਆ ਨੂੰ ਭੰਡਿਆ ਹੈ। ਅਸੀਂ ਤੁਹਾਡੇ ਸਾਹਮਣੇ ਇਹ ਗੱਲ ਖੋਲ ਕੇ ਰੱਖ ਦਿੱਤੀ ਹੈ।

ਇਹ ਗੱਲ ਕਰਨ ਵਾਲਾ ਜਿਹੜਾ ਹੈ ਉਹ ਜੱਟ ਹੀ ਹੈ। ਇਹ ਵੀ ਤੁਹਾਨੂੰ ਅਸੀਂ ਦੱਸ ਚਲੀਏ ਕਿ ਇਹ ਜਿਹੜਾ ਸਈਅਦ ਹੈ ਅਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਜਾਤ ਪਾਤ ਦਾ ਕਲਚਰ ਹੈ ਉਸ ਨੂੰ ਸਾਹਮਣੇ ਰੱਖਣਾ ਬਹੁਤ ਜਰੂਰੀ ਹੈ। ਜਿਸ ਵੇਲੇ ਮੁਸਲਮਾਨ ਹਿੰਦੁਸਤਾਨ ਦੇ ਅੰਦਰ ਆਏ ਤੇ ਇਹਨਾਂ ਦੀ ਤਾਲੀਮਾਤ ਦੇ ਵਿੱਚ ਜਾਤ ਪਾਤ ਦੀ ਗੱਲਬਾਤ ਨਹੀਂ ਸੀ, ਇਹ ਬਰਾਬਰੀ ਦੀ ਗੱਲ ਕਰਦੇ ਸਨ। ਤਮਾਮ ਇਨਸਾਨਾਂ ਨੂੰ ਉਹ ਇੱਕ ਜਾਣਦੇ ਸਨ। ਲੇਕਿਨ ਜਿਸ ਵੇਲੇ ਉਹ ਹਿੰਦੁਸਤਾਨ ਦੇ ਵਿੱਚ ਆਏ, ਇੱਥੇ ਜਿਹੜਾ ਜਾਤ ਪਾਤ ਦਾ ਨਿਜ਼ਾਮ ਸੀ ਇਸ ਦੇ ਵਿੱਚ ਇਹ ਵੀ ਲਿਥੜ ਗਏ। ਇਸ ਦਾ ਇਹ ਸ਼ਿਕਾਰ ਹੋ ਗਏ ਅਤੇ ਇਥੇ ਜਿਹੜੇ ਲੋਕ ਮੁਸਲਮਾਨ ਸਨ ਉਹ ਜਿਹੜੇ ਅਰਬ ਤੋਂ ਆਏ ਸਨ ਉਹ ਸਈਅਦ ਬਣ ਗਏ ਅਤੇ ਬ੍ਰਾਹਮਣਾਂ ਦੀ ਜਗ੍ਹਾ ਸਈਅਦਾ ਨੇ ਲੈ ਲਈ। ਹੁਣ ਤੁਸੀਂ ਸਈਅਦ ਨੂੰ ਇਥੇ ਇੰਜ ਸਮਝੋ ਜਿਵੇਂ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਹੈ। ਜੋ ਬ੍ਰਾਹਮਣ ਦਾ ਦਰਜਾ ਹੈ ਅਤੇ ਉਸ ਦੀ ਜਿਹੜੀ ਸੋਚ ਹੈ ਬਿਲਕੁਲ ਉਹੀ ਸੋਚ ਸਈਅਦ ਲੈ ਕੇ ਬੈਠਾ ਹੈ ਤੇ ਉਸਨੇ ਇਹ ਸੋਚ ਫੈਲਾਈ ਹੈ। ਉਹ ਵੀ ਇੱਥੇ ਆਮ ਲੋਕਾਂ ਨੂੰ ਆਪਣੇ ਵਰਗਾ ਨਹੀਂ ਸਮਝਦਾ ਉਹ ਵੀ ਕਹਿੰਦਾ ਜੇ ਅਸੀਂ ਨਾ ਹੁੰਦੇ ਤੇ ਇਹ ਕਾਇਨਾਤ ਹੀ ਨਹੀਂ ਸੀ ਹੋਣੀ। ਇੱਥੇ ਇਹ ਵੀ ਕਿਹਾ ਜਾਂਦਾ ਕਿ ਜੇ ਸਈਅਦ ਬੁਰਾ ਵੀ ਹੋਵੇ ਤਾਂ ਵੀ ਸਈਅਦ ਨੂੰ ਬੁਰਾ ਨਾ ਕਹੋ। ਤੁਸੀਂ ਇਹ ਦੇਖੋ ਕਿ ਇਹ ਸਭ ਅਵਾਮੀ ਸੋਚਾਂ ਨੇ ਅਵਾਮ ਦੇ ਵਿੱਚ ਉਹਨਾਂ ਨੇ ਫੈਲਾਈਆਂ ਹੋਈਆਂ ਨੇ। ਲੋਕ ਇਸਦਾ ਜ਼ਿਕਰ ਵੀ ਕਰਦੇ ਨੇ ਤੇ ਸ਼ਿਕਾਰ ਵੀ ਹੁੰਦੇ ਨੇ।

ਕੋਈ ਲਿਖਾਰੀ ਉੱਠ ਕੇ ਅਗਰ ਇਸ ਸੋਚ ਨੂੰ ਜਿਹੜੀ ਕਿ ਲੁਕਾਈ ਵਿੱਚ ਪ੍ਰਚਲਿਤ ਹੈ, ਬਿਆਨ ਕਰੇਗਾ ਜਾਂ ਇਸਦੇ ਖਿਲਾਫ ਲਿਖੇਗਾ, ਉਹ ਫਿਰ ਭੰਡਿਆ ਤੇ ਜਾਏਗਾ ਨਾ। ਜਦੋਂ ਉਹ ਇੰਜ ਦੀ ਸੋਚ ਦੇ ਬਾਰੇ ਲਿਖੇਗਾ ਅਸੀਂ ਇਹ ਤੇ ਨਹੀਂ ਕਹਾਂਗੇ ਕਿ ਉਹਨੇ ਇਸ ਸੋਚ ਨੂੰ ਪ੍ਰਧਾਨ ਜਾਣਿਆ ਹੈ ਅਤੇ ਇਸ ਸੋਚ ਨੂੰ ਮੰਨਣ ਵਾਲਾ ਹੈ। ਹੁਣ ਮੁਸਲਿਮ ਸੁਸਾਇਟੀ ਦੇ ਵਿੱਚ ਸਈਅਦ ਜਿਹੜਾ ਹੈ ਉਸ ਦਾ ਮੁਕਾਮ ਬਹੁਤ ਉੱਚਾ ਹੈ ਅਤੇ ਸਭ ਤੋਂ ਘਟੀਆ ਜਿਹੜਾ ਮੁਕਾਮ ਹੈ ਉਹ ਚੂਹੜੇ ਦਾ ਹੈ। ਜਿਸ ਤਰਾਂ ਹਿੰਦੂਇਜ਼ਮ ਦੇ ਵਿੱਚ ਜਿਹੜਾ ਬ੍ਰਾਹਮਣ ਹੈ ਉਸ ਦਾ ਸਭ ਤੋਂ ਉੱਚਾ ਸਥਾਨ ਹੈ ਅਤੇ ਜਿਹੜਾ ਸ਼ੂਦਰ ਹੈ ਜਾਂ ਦਲਿਤ ਹੈ ਉਸ ਦਾ ਸਥਾਨ ਸਭ ਤੋਂ ਘਟੀਆ ਹੈ। ਗੱਲ ਇਹ ਕਿ ਕਿਸੇ ਨੂੰ ਵੱਡਾ ਜਾਣਨਾ ਅਤੇ ਕਿਸੇ ਨੂੰ ਸਭ ਤੋਂ ਛੋਟਾ ਜਾਂ ਘਟੀਆ ਜਾਣਨਾ ਇਹ ਜਿਹੜੀ ਸੋਚ ਹੈ ਇਹ ਇੱਕ ਕਲਚਰ ਦੀ ਪੈਦਾਵਾਰ ਹੈ। ਇਸ ਕਲਚਰ ਉੱਤੇ ਜਦੋਂ ਲਿਖਿਆ ਜਾਏਗਾ ਜਾਂ ਕਲਚਰ ਦੇ ਉੱਤੇ ਗੱਲ ਹੋਏਗੀ ਤੇ ਫਿਰ ਇਹ ਸੋਚ ਤਾਂ ਵਿੱਚ ਆਏਗੀ ਹੀ। ਤੁਸੀਂ ਇਸ ਨੂੰ ਕੱਢ ਕੇ ਲੋਕਾਂ ਨੂੰ ਵਿਖਾਲਦੇ ਫਿਰਦੇ ਹੋ ਕਿ ਦੇਖੋ ਜੀ ਵਾਰਿਸ ਸ਼ਾਹ ਨੇ ਇਹ ਗੱਲ ਕੀਤੀ ਹੈ। ਬਈ ਕੀਤੀ ਹੈ, ਅਸੀਂ ਇਹ ਕਦੋਂ ਕਹਿ ਰਹੇ ਹਾਂ ਕਿ ਨਹੀਂ ਕੀਤੀ। ਵਾਰਿਸ ਸ਼ਾਹ ਨੇ ਆਪਣੀ ਕਹਾਣੀ ਵਿੱਚ ਕਿਸ ਹਾਲਾਤ ਦੇ ਵਿੱਚ ਇਹ ਗੱਲ ਕੀਤੀ ਸੀ। ਉਸਦੇ ਟਾਈਮ ਅਤੇ ਸਪੇਸ ਦਾ ਜ਼ਿਕਰ ਕਰਨਾ ਸੀ। ਤੁਸੀਂ ਉਸ ਤੋਂ ਬਗੈਰ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖ ਸਕਦੇ ਹੋ। ਇਹ ਤੇ ਐਵੇਂ ਹਨੇਰੇ ਦੇ ਵਿੱਚ ਡਾਂਗਾਂ ਮਾਰਨ ਵਾਲੀ ਗੱਲ ਹੈ। ਇਹ ਕਿਸੇ ਵੀ ਵੱਡੇ ਬੰਦੇ ਦੀ ਸੋਚ ਬਾਰੇ ਸ਼ਰਾਰਤ ਹੈ। ਸੱਚੀ ਗੱਲ ਨਾ ਕੀਤੀ ਜਾਵੇ,ਅਧੂਰੀ ਗੱਲ ਹੀ ਕੀਤੀ ਜਾਵੇ। ਇਹ ਸਭ ਕੁਝ ਕਿ ਸੇ ਖਾਸ ਸੋਚ ਦੇ ਆਧਾਰ ਤੇ ਕੀਤਾ ਜਾਂਦਾ ਹੈ।

ਇਹ ਸਿਰਫ ਵਾਰਸ ਸ਼ਾਹ ਬਾਰੇ ਹੀ ਨਹੀਂ, ਇਹ ਹੋਰ ਵੀ ਸਿਆਣਿਆਂ ਜਾਂ ਜੋ ਇਨਸਾਨੀਅਤ ਜਾਂ ਇਨਸਾਨੀ ਬਰਾਬਰੀ ਦੀ ਗੱਲ ਕਰਦੇ ਹਨ, ਉਹਨਾਂ ਬਾਰੇ ਵੀ ਇਸੇ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਕਾਰਲ ਮਾਰਕਸ ਦੀ ਸੋਚ ਹੈ, ਉਸਦੇ ਬਾਰੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ ਕਿ ਕਾਰਲ ਮਾਰਕਸ ਨੇ ਤਾਂ ਧਰਮ ਨੂੰ ਅਫੀਮ ਕਹਿ ਦਿੱਤਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਮਾਜ ਨੂੰ ਤਕਸੀਮ ਕਰਦੀਆਂ ਹਨ। ਇਸ ਤਰ੍ਹਾਂ ਦੇ ਵਿਚਾਰ ਜਾਣ ਬੁੱਝ ਕੇ ਸਮਾਜ ਵਿੱਚ ਪ੍ਰਚਲਿਤ ਕੀਤੇ ਜਾਂਦੇ ਹਨ। ਖਾਸ ਕਿਸਮ ਦੇ ਲੋਕ ਅਤੇ ਅਦਾਰੇ ਖੜੇ ਕੀਤੇ ਜਾਂਦੇ ਹਨ ਤੇ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਲੋਕਾਂ ਵਿੱਚ ਭੁਲੇਖੇ ਖੜੇ ਕੀਤੇ ਜਾਂਦੇ ਹਨ ਕਿ ਲੋਕ ਇੱਕਠੇ ਹੋ ਕੇ ਆਪਣੀ ਮੁਕਤੀ ਦੇ ਰਾਹ ਤੇ ਨਾ ਪੈ ਜਾਣ। ਜਦੋਂ ਤੁਸੀਂ ਬਹੁਤ ਹੀ ਸਮਝਦਾਰੀ ਨਾਲ ਉਹਨਾਂ ਤੇ ਗੌਰ ਕਰਦੇ ਹੋ ਤਾਂ ਗੱਲ ਹੋਰ ਹੀ ਹੁੰਦੀ ਹੈ ਉਹ ਇੱਕ ਵੱਖਰਾ ਹੀ ਜੀਅ ਤੁਹਾਡੇ ਸਾਹਮਣੇ ਆ ਜਾਂਦਾ ਹੈ। ਜਿਹੜਾ ਜੀਅ ਸਭ ਤੋਂ ਜਿਆਦਾ ਅਸਰ ਛੱਡਦਾ ਹੈ ਜਿਹੜੀ ਲਿਖਤ ਸਭ ਤੋਂ ਜਿਆਦਾ ਲੋਕਾਂ ਤੇ ਅਸਰ ਕਰਦੀ ਹੈ ਇਹ ਉਸ ਦੇ ਬਾਰੇ ਹੀ ਗੱਲ ਕਰਦੇ ਹਨ। ਜਿਹੜੀ ਲਿਖਤ ਲੋਕਾਂ ਤੇ ਅਸਰ ਨਹੀਂ ਛੱਡਦੀ ਉਸ ਦੇ ਬਾਰੇ ਕੋਈ ਗੱਲ ਨਹੀਂ ਕਰਦੇ। 'ਹੀਰ' ਵਾਰਿਸ ਸ਼ਾਹ ਦੀ ਲਿਖਤ ਦਾ ਜਿਹੜਾ ਟੀਚਾ ਹੈ ਉਹ ਆਮ ਬੰਦੇ ਨੂੰ ਸੁਚੇਤ ਕਰਨਾ ਹੈ। ਆਮ ਜੀਅ ਨੂੰ ਜਾਲਿਮ ਹੁਕਮਰਾਨਾ ਦੇ ਵਿਰੋਧ ਵਿਚ ਖੜਾ ਕਰਨਾ ਹੈ। ਖੜਾ ਕਾਹਦੇ ਲਈ ਕਰਨਾ ਹੈ ਲੜਾਈ ਲਈ। ਲੜਾਈ ਕਾਸ ਲਈ ਕਰਨੀ ਹੈ ਆਪਣੀ ਮੁਕਤੀ ਲਈ। ਮੁਕਤੀ ਕਿੰਨਾਂ ਤੋਂ ਜਿਹੜੇ ਇਹਨਾਂ ਨੂੰ ਹੀਣਾ ਸਮਝਦੇ ਨੇ, ਇਹਨਾਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਨੇ, ਇਹਨਾਂ ਨੂੰ ਕਮੀ ਕਮੀਨ ਕਹਿੰਦੇ ਨੇ, ਉਨਾਂ ਨੂੰ ਨੱਥ ਪਾਉਣ ਲਈ । ਕੰਮ ਕਰਨ ਵਾਲਾ ਸਭ ਤੋਂ ਸੁੱਚਾ ਸੱਚਾ ਤੇ ਪੂਜਣ ਯੋਗ ਬੰਦਾ ਹੈ ਜਿਹੜਾ ਕਿ ਕਿਰਤ ਕਰਕੇ ਖਾਂਦਾ ਹੈ। ਸੋ ਜਿੰਨਾ ਜੀਆਂ ਨੇ ਕਿਹਾ ਕਿ ਕਿਰਤ ਕਰੋ ਤੇ ਵੰਡ ਛਕੋ ਉਹਨਾਂ ਨੇ ਐਵੇਂ ਹੀ ਨਹੀਂ ਸੀ ਕਿਹਾ ਉਹਨਾਂ ਨੇ ਕਿਰਤ ਤੇ ਐਵੇਂ ਜ਼ੋਰ ਨਹੀਂ ਸੀ ਦਿੱਤਾ ਕਿਉਂਕਿ ਕਿਰਤ ਜਿਹੜੀ ਹੈ ਉਹ ਹੀ ਸਮਾਜ ਨੂੰ ਅੱਗੇ ਵਧਾਉਂਦੀ ਹੈ ਅਤੇ ਕਿਰਤ ਦੇ ਵਿੱਚ ਜਦੋਂ ਤਬਦੀਲੀ ਆਉਂਦੀ ਹੈ ਤਾਂ ਸਮਾਜ ਵੀ ਬਦਲਦਾ ਹੈ। ਹੋਰ ਕੋਈ ਇਹਨਾਂ ਚੂਚਕਾਂ, ਬ੍ਰਾਹਮਣਾਂ ਜਾਂ ਸਈਅਦਾ ਦੀ ਵਜ੍ਹਾ ਤੋਂ ਸਮਾਜ ਨਹੀਂ ਬਦਲਦਾ। ਸਮਾਜ ਬਦਲਦਾ ਹੈ ਕੰਮੀ ਦੇ ਕੰਮ ਦੀ ਵਜ੍ਹਾ ਤੋਂ ਜਦੋਂ ਉਹਦੇ ਕੰਮ ਦੇ ਅੰਦਰ ਤਬਦੀਲੀ ਆਉਂਦੀ ਹੈ ਉਹਦੇ ਕੰਮ ਦੇ ਅੰਦਰ ਤਰੱਕੀ ਹੁੰਦੀ ਹੈ ਉਦੋਂ ਸਮਾਜ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ, ਸੋ ਇਹਨਾਂ ਉਤਲੇ ਤਬਕੇ ਵਾਲਿਆਂ ਨੂੰ ਉਸ ਤਬਦੀਲੀ ਦਾ ਬਹੁਤਾ ਖੌਫ ਹੁੰਦਾ ਹੈ। ਸਭ ਤੋਂ ਜਿਆਦਾ ਖੌਫ ਇਹਨਾਂ ਨੂੰ ਇਹ ਹੁੰਦਾ ਕਿ ਜਿਹਨਾਂ ਲੋਕਾਂ ਦੀ ਮਿਹਨਤ ਉੱਤੇ ਅਸੀਂ ਪਲ ਰਹੇ ਹਾਂ ਉਹਨਾਂ ਨੂੰ ਕਿਤੇ ਸੁਰਤ ਨਾ ਆ ਜਾਵੇ ਉਹਨਾਂ ਨੂੰ ਕਿਤੇ ਜਾਗ ਨਾ ਆ ਜਾਏ ਉਹਨਾਂ ਨੂੰ ਕਿਤੇ ਹੋਸ਼ ਨਾ ਆ ਜਾਵੇ ਬਸ ਇਸੇ ਗੱਲ ਤੋਂ ਡਰਦਿਆਂ ਹੋਇਆਂ ਹੀ ਉਹ ਉਨਾਂ ਸੋਚਾਂ ਦੀ ਮੁਖਾਲਫਤ ਕਰਦੇ ਰਹਿੰਦੇ ਨੇ ਅਤੇ ਇਸ ਕਿਸਮ ਦੇ ਹਵਾਲੇ ਲੈ ਕੇ ਉਹ ਲੁਕਾਈ ਵਿੱਚ ਲਗੇ ਫਿਰਦੇ ਨੇ " ਵੇਖੋ ਜੀ ਇਹ ਤੇ ਜੱਟਾਂ ਨੂੰ ਭੰਡ ਦਿੱਤਾ ਨੇ, ਸਈਅਦਾ ਨੂੰ ਉਹਨਾਂ ਨੇ ਮੁਅਤਬਰ ਕਰ ਦਿੱਤਾ ਹੈ ਕਿਉਂਕਿ ਵਾਰਿਸ ਸ਼ਾਹ ਹੋਰੀਂ ਆਪ ਵੀ ਸਈਅਦ ਸਨ। ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਉਹਨਾਂ ਦੀ ਹਯਾਤੀ ਬਾਰੇ ਸਾਨੂੰ ਦੱਸ ਪਾਓ ਤੇ ਫਿਰ ਇਹਨਾਂ ਨੂੰ ਚੁੱਪ ਲੱਗ ਜਾਂਦੀ ਹੈ।

ਵਾਰਿਸ ਸ਼ਾਹ ਨੇ ਕਿਹੜੇ ਹਾਲਾਤ ਸਨ ਜਿਹਦੇ ਵਿੱਚ ਉਸਨੇ ਜ਼ਿੰਦਗੀ ਬਸਰ ਕੀਤੀ ? ਵਾਰਿਸ ਸ਼ਾਹ ਨੂੰ ਕੀ ਉਹਦੇ ਖਾਨਦਾਨ ਨੇ ਕਬੂਲਿਆ ਸੀ ? ਵਾਰਿਸ ਸ਼ਾਹ ਨੇ ਸੰਗੀਤ ਦੇ ਬਾਰੇ ਜਿਹੜਾ ਇਲਮ ਦਿੱਤਾ ਹੈ ਇਹਦਾ ਮਤਲਬ ਹੈ ਕਿ ਉਸ ਨੇ ਬਕਾਇਦਾ ਮੌਸੀਕੀ ਸਿੱਖੀ ਸੀ ਤੇ ਮੌਸੀਕੀ ਜਿਹੜੀ ਹੈ ਉਹ ਇਹ ਸਈਅਦ ਸੁਣ ਤਾਂ ਲੈਂਦੇ ਨੇ ਤੇ ਨਾਚ ਵੀ ਦੇਖਲੈਂਦੇ ਨੇ ਪਰ ਨਾ ਇਹ ਨੱਚਣਾ ਪਸੰਦ ਕਰਦੇ ਨੇ ਤੇ ਨਾ ਇਹ ਗਾਣਾ ਪਸੰਦ ਕਰਦੇ ਨੇ। ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਨੇ ਦੋਨੋਂ ਕੰਮ ਕੀਤੇ ਨੇ ਇਹਨਾਂ ਨੇ ਤੇ ਨਾਬਰੀ ਕੀਤੀ ਹੈ। ਉਹਨਾਂ ਦੀਆਂ ਲਿਖਤਾਂ ਵੀ ਨਾਬਰੀ ਤੇ ਹੀ ਅਧਾਰਤ ਹਨ। ਹੀਰ ਵਾਰਿਸ ਸ਼ਾਹ ਇੱਕ ਮੁਕੰਮਲ ਨਾਬਰੀ ਹੈ । ਰਾਂਝੇ ਦੀ ਆਪਣੇ ਭਰਾਵਾਂ ਦੇ ਨਾਲ ਨਾਬਰੀ, ਹੀਰ ਦੀ ਆਪਣੇ ਪਿਓ ਚੂਚਕ ਤੋਂ ਨਾਬਰੀ, ਇਸੇ ਤਰ੍ਹਾਂ ਫਿਰ ਅੱਗੇ ਪੂਰਾ ਤੰਤਰ ਪ੍ਰਬੰਧ ਹੈ ਉਸ ਤੋਂ ਨਾਬਰੀ, ਇਹ 'ਹੀਰ' ਵਾਰਿਸ ਸ਼ਾਹ ਦੀ ਲਿਖਤ ਦੇ ਵਿੱਚ ਸਾਫ ਸਾਫ ਵਿਖਾਲੀ ਦਿੰਦੀ ਹੈ।

ਜੋ ਲੋਕ ਇਸ ਗਲੇ-ਸੜੇ ਸਿਸਟਮ ਦੇ ਰਖਵਾਲੇ ਨੇ, ਉਹ ਗੱਲਾਂ ਤਾਂ ਜੋ ਮਰਜ਼ੀ ਕਰੀ ਜਾਣ, ਪਰ ਉਹ ਇਸ ਲੁੱਟ ਦੇ ਵਿੱਚ ਭਾਈਵਾਲ ਹਨ, ਇਸ ਵਿਹਾਰ ਦੇ ਲਾਹੇਵੰਦ ਨੇ, ਬੈਨੀਫਿਸ਼ਰੀ ਨੇ। ਉਹ ਨਹੀਂ ਚਾਹੁੰਦੇ ਕਿ ਇਹ ਵਿਤਕਰੇ ਭਰਿਆ ਸਮਾਜ ਟੁੱਟੇ ਜਾਂ ਬਦਲੇ। ਉਹਨਾਂ ਨੂੰ ਹੀਰ ਵਾਰਿਸ ਸ਼ਾਹ ਕਿੱਥੇ ਵਾਰਾ ਖਾਂਦੀ ਹੈ? ਇਸ ਲਈ ਹੀਰ ਵਾਰਿਸ ਸ਼ਾਹ ਉਹਨਾਂ ਨੂੰ ਡਾਢੀ ਚੁੱਭਦੀ ਹੈ ਤੇ ਚੁੱਭਦੀ ਰਹੇਗੀ। ਉਹਨਾਂ ਦੀ ਇਹ ਜਿਹੜੀ ਚਾਲ ਹੈ ਉਹ ਅਜੇ ਕਾਮਯਾਬ ਨਹੀਂ ਹੋਣੀ, ਕਿਉਂਕਿ ਹੁਣ ਹੀਰ ਵਾਰਿਸ ਸ਼ਾਹ ਦੀ ਜਿਹੜੀ ਨਾਬਰੀ ਹੈ, ਉਸ ਨੂੰ ਪਹਿਚਾਨਣ ਵਾਲੇ, ਉਸ ਨੂੰ ਜਾਨਣ ਵਾਲੇ ਹੈ ਨੇ। ਵਾਰਿਸ ਸ਼ਾਹ ਦੇ ਵੇਲੇ ਤੋਂ ਹੀ ਮੌਜੂਦ ਰਹੇ ਨੇ ਲੇਕਿਨ ਹੁਣ ਕਿਉਂਕਿ ਗੱਲਬਾਤ ਦੇ ਸਾਧਨ ਹੋਰ ਵੀ ਵੱਧ ਗਏ ਨੇ। ਲਿਹਾਜ਼ਾ ਇਹ ਹੁਣ ਜਿਹੜੀ ਨਾਬਰੀ ਹੈ, ਇਹ ਹੋਰ ਵੀ ਖੁੱਲ ਕੇ ਲੋਕਾਂ ਸਾਹਮਣੇ ਆਏਗੀ ਤੇ ਹੀਰ ਵਾਰਿਸ ਸ਼ਾਹ ਲੁਕਾਈ ਨੂੰ ਸੁਚੇਤ ਕਰਨ ਵਾਲਾ ਆਪਣਾ ਕਰਤਵ ਨਿਭਾਉਂਦੀ ਰਹੇਗੀ ਅਤੇ ਆਪਣੇ ਵਿੱਚ ਉਥਲ ਦਾ ਸੂਰਜ ਜਗਤ ਨੂੰ ਜ਼ਰੂਰ ਵਖਾਏਗੀ ।

ਸ਼ਬੀਰ ਜੀ ਵਾਗੀ
(ਪ੍ਰਧਾਨ) ਵਾਰਿਸ ਸ਼ਾਹ ਵਿਚਾਰ ਪ੍ਰਚਾਰ ਪਰਿਆ
 (ਪੰਜਾਬ) ਪਾਕਿਸਤਾਨ।

 ਕੀ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ 'ਹੀਰ' ਲਾਹਾਕਾਰਾਂ ਦੇ ਹੱਥਾਂ ਵਿੱਚ ਝੂਠੀ ਪੈ ਜਾਵੇਗੀ?

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com

ਸਿਰਫ਼ ਅੰਮ੍ਰਿਤਧਾਰੀ ਖਾਲਸਾ ਹੀ “ਸਿੱਖ” ਨਹੀਂ; ਹਰ ਗੁਰੂ ਨਾਨਕ ਨਾਮ ਲੇਵਾ “ਸਿੱਖ” ਹੈ - ਠਾਕੁਰ ਦਲੀਪ ਸਿੰਘ

ਵੱਡੇ ਇਤਿਹਾਸਕ ਗੁਰਦੁਆਰਿਆਂ ਉੱਪਰ ਕਾਬਜ਼ ਅੰਮ੍ਰਿਤਧਾਰੀ ਖਾਲਸਿਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਸਾ ਪ੍ਰਚਾਰ ਕਰ ਦਿੱਤਾ ਹੈ; ਜਿਸ ਤੋਂ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਸਿਰਫ਼ ਅੰਮ੍ਰਿਤਧਾਰੀ (ਕੇਸ ਦਾੜ੍ਹੀ ਵਾਲਾ) ਖਾਲਸਾ ਹੀ “ਸਿੱਖ” ਹੈ। ਜਦ ਕਿ, ਸੱਚਾਈ ਇਸ ਤੋਂ ਬਿਲਕੁਲ ਵੱਖਰੀ ਹੈ। ਅੰਮ੍ਰਿਤਧਾਰੀ ਖਾਲਸੇ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਹਨ; ਜਿਨ੍ਹਾਂ ਬਾਰੇ ਸਿੱਖਾਂ ਨੂੰ ਹੀ ਜਾਣਕਾਰੀ ਨਹੀਂ, ਆਮ ਲੋਕਾਂ ਨੂੰ ਤਾਂ ਜਾਣਕਾਰੀ ਹੋਣੀ ਹੀ ਕਿੱਥੋਂ ਹੈ? ਉਹਨਾਂ ਵਿੱਚੋਂ “ਜਿਗਯਾਸੀ” ਸੰਪਰਦਾ ਬਾਰੇ ਕੁਝ ਜਾਣਕਾਰੀ ਪ੍ਰਸਤੁਤ ਕਰ ਰਿਹਾ ਹਾਂ:-
“ਸਿੰਧ ਵਿੱਚ ਗੁਰੂ ਨਾਨਕ ਪੰਥੀ ਇੱਕ ਫ਼ਿਰਕਾ, ਜਿਸ ਦਾ ਪੂਰਾ ਨਾਉਂ "ਜਿਗਯਾਸੀ ਵਸਤੁ ਵਿਚਾਰੀ” ਹੈ, ਇਸ ਦਾ ਮੋਢੀ ਭਾਈ ਮੋਜ ਰਾਜ, ਗੁਰੂ ਅੰਗਦ ਸਾਹਿਬ ਜੀ ਦਾ ਸਿੱਖ ਹੋਇਆ ਹੈ। ਜਿਗਯਾਸੀ ਲੋਕ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਧਰਮ ਗ੍ਰੰਥ ਮੰਨਦੇ ਹਨ। ਜਪੁ, ਮੁੰਦਾਵਣੀ, ਆਨੰਦ, ਤਿੰਨ ਬਾਣੀਆਂ ਦਾ ਪਾਠ ਕਰਕੇ ਪਾਹੁਲ ਤਿਆਰ ਕਰਦੇ ਹਨ। ਨਾਮ ਗੁਰੂ ਗ੍ਰੰਥ ਸਾਹਿਬ ਤੋਂ ਰਖਦੇ ਹਨ, ਸਹਿਜਧਾਰੀ ਜਿਗਯਾਸੀ ਸਿੱਖ ਬਣਨ ਵੇਲੇ ਆਪਣੀ ਬੋਦੀ ਅਤੇ ਕੇਸਧਾਰੀ ਜੂੜਾ ਖੋਲ੍ਹ ਕੇ ਗੁਰੂ ਮੰਤ੍ਰ ਦਾਤਾ ਦੇ ਹੱਥ ਫੜਾਉਂਦਾ ਹੈ, ਗੁਰੂ “ਸਤਿਨਾਮੁ” ਅਤੇ “ਸਿਰ ਮਸਤਕ ਰਖਯਾ ਪਾਰ ਬ੍ਰਹਮ” ਸ਼ਲੋਕ ਪੜ੍ਹ ਕੇ ਜੂੜਾ ਕਰ ਦਿੰਦਾ ਹੈ। ਕੜਾਹ ਪ੍ਰਸਾਦ ਲੋਹੇ ਦੀ ਕੰਙਣੀ ਨਾਲ ਭੇਟਾ ਕੀਤਾ ਜਾਂਦਾ ਹੈ, ਸਿੱਖ ਬਣਨ ਵੇਲੇ ਧਰਮ ਤੇ ਸੱਤ ਚਿੰਨ੍ਹ, ਮੰਤ੍ਰ ਵਿਧੀ ਨਾਲ ਧਾਰਨ ਕਰਾਏ ਜਾਂਦੇ ਹਨ-
(ੳ) ਸਾਫੇ ਦਾ ਮੰਤ੍ਰ- "ਸਾਫਾ ਸਿਰ ਤੇ ਧਾਰੀਏ ਜਿਗਯਾਸੀ ਵਸਤੁ ਵਿਚਾਰ। ਨਾਨਕ ਨਿਮਖ ਨ ਵੀਸਰੈ ਸਤਿਨਾਮੁ ਕਰਤਾਰ"।
(ਅ) ਚਾਦਰ ਦਾ ਮੰਤ੍ਰ- "ਚਾਦਰ ਚਾਰ ਪਦਾਰਥ ਕਰੋ ਜਾਂ ਮਹਿ ਨਗਨ ਨ ਹੋਇ। ਨਾਨਕ ਕਹੈ ਜਿਗਯਾਸੀਓ, ਪਹਰੇ ਪਰਮਗਤਿ ਹੋਇ"।

(ੲ) ਕੰਗਣੀ ਦਾ ਮੰਤ੍ਰ- "ਕੰਙਣੀ ਸੋ ਕਰ ਮੇਂ ਧਰੇ ਜਾ ਪਹਿ ਗੁਰੂ ਕ੍ਰਿਪਾਲ। ਨਾਨਕ ਸੋ ਜਿਗਯਾਸੀ ਨਿਰਮਲ ਭਯਾ ਜਿਨ ਪਾਈ ਗੁਰੂ ਤੇ ਘਾਲ"।

(ਸ) ਲਿੰਗੋਟੀ ਦਾ ਮੰਤ੍ਰ - "ਮਦਨ ਕਉ ਜੀਤਿਓ ਦੁਰਮਤਿ ਖੋਟੀ। ਜਤ ਕਾ ਆੜਬੰਦ ਸੀਲ ਲਿੰਗੋਟੀ। ਪਹਿਰ ਕੇ ਜਿਗ੍ਯਾਸੀ ਵਿਸ਼ੇ ਵਾਸ ਮੋਟੀ। ਨਾਨਕ ਆਖੈ ਏਹੀ ਕਰ ਲਿੰਗੋਟੀ"।

(ਹ) ਤਿਲਕ ਦਾ ਮੰਤ੍ਰ - "ਤਿਲਕ ਲਿਲਾਟ ਜਾਣੈ ਪ੍ਰਭੁ ਏਕ। ਬੁਝੈ ਬ੍ਰਹਮ ਅੰਤਰਿ ਬਿਬੇਕ"।

 (ਕ) ਮਾਲਾ ਦਾ ਮੰਤ੍ਰ- "ਹਰਿ ਹਰਿ ਅਖਰ ਦੁਇ ਇਹ ਮਾਲਾ। ਜਪਤ ਜਪਤ ਭਈ ਦੀਨ ਦਇਆਲਾ"।

(ਖ) ਜਨੇਊ ਦਾ ਮੰਤ੍ਰ- 'ਦਇਆ ਕਪਾਹ ਸੰਤੋਖ ਸੂਤੁ ਜਤ ਗੰਢੀ ਸਤੁ ਵਟੁ। ਏਹ ਜਨੇਊ ਜੀਅ ਕਾ ਹਈ ਤ ਪਾਡੇ ਘਤੁ”।

ਇਸ ਭੇਖ ਦੇ ਮੁਖੀਏ ਦੇਵਾ ਸਾਹਿਬ ਜੀ, ਭਗਤ ਭਗਵਾਨ ਜੀ, ਸੱਦਾ ਸਾਹਿਬ ਜੀ, ਟਹਲ ਰਾਮ ਜੀ ਆਦਿਕ ਹੋਏ ਹਨ, ਜਿਨ੍ਹਾਂ ਦੀਆਂ ਗੱਦੀਆਂ ਦੇ ਥਾਂ “ਕੱਛ, ਕੋਟਰੀ ਹੈਦਰਾਬਾਦ” ਆਦਿਕ ਨਗਰਾਂ ਵਿੱਚ ਪ੍ਰਸਿੱਧ ਹਨ। ਇਸ ਮੱਤ ਵਿੱਚ ਗ੍ਰਹਿਸਥੀ ਅਤੇ ਜਿਗਯਾਸੀ ਸਾਧੂ ਭੀ ਸ਼ਾਮਿਲ ਹਨ। ਸਾਧੂ ਮਜੀਠੀ ਅਤੇ ਸਿੰਗਰਫ਼ੀ ਵਸਤ੍ਰ ਪਹਰਦੇ ਹਨ, ਗੇਰੂ ਰੰਗੇ ਵਰਜਿਤ ਹਨ”।
(‘ਮਹਾਨ ਕੋਸ਼’ ਭਾਈ ਕਾਹਨ ਸਿੰਘ)

“ਜਿਗਯਾਸੀ” ਸੰਪਰਦਾ ਬਾਰੇ ਇਹ ਜਾਣਕਾਰੀ ‘ਮਹਾਨ ਕੋਸ਼’ ਵਿੱਚੋਂ ਮਿਲੀ ਹੈ। ਇਸ ਸੰਪਰਦਾ ਸੰਬੰਧੀ ਜੇ ਕਿਸੇ ਕੋਲ ਕੋਈ ਹੋਰ ਜਾਣਕਾਰੀ ਹੋਵੇ, ਜਾਂ ਕੋਈ ਜਾਣਕਾਰੀ ਪ੍ਰਾਪਤ ਕਰ ਸਕਦਾ ਹੋਵੇ; ਤਾਂ ਜਾਣਕਾਰੀ ਪ੍ਰਾਪਤ ਕਰਕੇ ਅਸਾਨੂੰ ਦੱਸੋ, ਆਪਸ ਵਿੱਚ ਵੀ ਸਾਂਝੀ ਕਰੋ, ਤਾਂ ਕਿ ਬਾਕੀ ਸਾਰੇ ਸਿੱਖ ਪੰਥ ਨੂੰ ਵੀ ਪਤਾ ਲੱਗੇ। ਇਸ ਸੰਪਰਦਾ ਬਾਰੇ ਮੁੱਖ ਰੂਪ ’ਚ ਅਸਾਨੂੰ ਇਹ ਪਤਾ ਕਰਨ ਦੀ ਲੋੜ ਹੈ ਕਿ ਇਹਨਾਂ ਦੀ ਗੱਦੀ ਅੱਜ ਕੱਲ੍ਹ ਕਿੱਥੇ ਕਿੱਥੇ ਚੱਲਦੀ ਹੈ? ਕਿੰਨੇ ਪੈਰੋਕਾਰ ਹਨ? ਅੱਜ ਕੱਲ੍ਹ ਉਹਨਾਂ ਦੀਆਂ ਪਰੰਪਰਾਵਾਂ ਕੀ ਹਨ?

ਅਸੀਂ ਨਾਮਧਾਰੀ ਸਿੱਖ, ਸਤਿਗੁਰੂ ਰਾਮ ਸਿੰਘ ਜੀ ਦੀ ਕਿਰਪਾ ਨਾਲ “ਜਿਗਯਾਸੀ” ਸਿੱਖ ਸੰਪਰਦਾ ਦੇ ਪੈਰੋਕਾਰਾਂ ਦੇ ਨਾਲ ਹਾਂ ਅਤੇ ਅਸੀਂ ਯਥਾ ਸ਼ਕਤੀ ਉਹਨਾਂ ਦੀ ਸਹਾਇਤਾ ਵੀ ਕਰਾਂਗੇ। ਉਹ ਜਿਸ ਵੀ ਰੂਪ ਵਿੱਚ ਹੈਗੇ ਹਨ, ਉਹ ਉਸੇ ਰੂਪ ਵਿੱਚ ਹੀ “ਸਿੱਖ” ਹਨ। ਉਹਨਾਂ ਨੂੰ ਅੰਮ੍ਰਿਤਧਾਰੀ ਖਾਲਸਾ ਬਣਨ ਦੀ ਲੋੜ ਨਹੀਂ। ਜੇ ਕੋਈ ਅੰਮ੍ਰਿਤਧਾਰੀ ਖਾਲਸਾ ਬਣਨ ਲਈ ਕਹੇ, ਉਹਨਾਂ ਨੂੰ ਤਾਂ ਵੀ ਨਹੀਂ ਬਣਨਾ ਚਾਹੀਦਾ। ਕਿਉਂਕਿ, ਸਤਿਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ, ਉਹਨਾਂ ਦੇ ਪੰਥ ਵਿੱਚ, ਉਹ ਇਸੇ ਤਰ੍ਹਾਂ ਹੀ ਪ੍ਰਵਾਨ ਹਨ।

ਇਸ ਦੇ ਨਾਲ ਹੀ, ਅੰਮ੍ਰਿਤਧਾਰੀ-ਕੇਸਾਧਾਰੀ ਸਿੱਖਾਂ ਨੂੰ ਵੀ ਇਹ ਧਿਆਨ ਵਿੱਚ ਕਰਨਾ ਚਾਹੀਦਾ ਹੈ ਕਿ ਐਸੀਆਂ ਸਿੱਖ ਸੰਪਰਦਾਵਾਂ ਨੂੰ ਅੰਮ੍ਰਿਤਧਾਰੀ ਬਣਾ ਕੇ, ਆਪਣੇ ਵਿੱਚ ਰਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜਿਸ ਰੂਪ ਵਿੱਚ, ਜਿਸ ਪਰੰਪਰਾ ਵਿੱਚ, ਜਿਸ ਵਿਸ਼ਵਾਸ ਵਿੱਚ ਐਸੀਆਂ ਸੰਪਰਦਾਵਾਂ ਹਨ; ਉਸੇ ਵਿੱਚ ਹੀ ਉਹ ਰਹਿਣੇ ਚਾਹੀਦੇ ਹਨ, ਤਾਂ ਹੀ ਗੁਰੂ ਨਾਨਕ ਪੰਥੀਆਂ ਦੀ ਰੰਗ ਬਿਰੰਗੀ ਫੁਲਵਾੜੀ ਚਮਕਦੀ ਰਵੇਗੀ। ਗੁਰੂ ਨਾਨਕ ਪੰਥੀਆਂ ਦੀ ਫੁਲਵਾੜੀ ਰੰਗ ਬਿਰੰਗੀ ਹੀ ਟਹਿਕਦੀ ਰਹਿਣੀ ਚਾਹੀਦੀ ਹੈ। ਗੁਰੂ ਨਾਨਕ ਪੰਥੀਆਂ ਦੀ ਰੰਗ ਬਿਰੰਗੀ ਫੁਲਵਾੜੀ ਨਾਲ ਹੀ, ਸਿੱਖ ਪੰਥ ਦੀ ਸ਼ਾਨ ਹੈ; ਇਕ-ਰੰਗੀ ਹੋ ਕੇ ਫੁਲਵਾੜੀ ਦੀ ਸ਼ਾਨ ਘੱਟ ਜਾਂਦੀ ਹੈ। ਇਹ ਵੱਖ-ਵੱਖ ਰੰਗ ਜਦੋਂ ਆਪਣੀ ਵਿਲੱਖਣਤਾ ਅਤੇ ਚਮਕ ਨਾਲ ਪ੍ਰਗਟ ਹੁੰਦੇ ਹਨ, ਤਾਂ ਸਮੁੱਚੇ ਸਿੱਖ ਪੰਥ ਦੀ ਸੋਭਾ ਹੋਰ ਵਧ ਜਾਂਦੀ ਹੈ।

ਅੰਮ੍ਰਿਤਧਾਰੀ-ਕੇਸਾਧਾਰੀ ਸਿੱਖ ਕਰੀਬ ਢਾਈ ਕਰੋੜ ਹਨ। ਜਦ ਕਿ “ਗੁਰੂ ਨਾਨਕ ਪੰਥੀ” ਸਾਰੀਆਂ ਸੰਪਰਦਾਵਾਂ ਮਿਲਾ ਕੇ ਗੁਰੂ ਜੀ ਦੇ ਸ਼ਰਧਾਲੂ ਤਾਂ 50 ਕਰੋੜ ਤੋਂ ਵੀ ਵੱਧ ਹਨ। ਮੁੱਖ ਇਤਿਹਾਸਕ ਗੁਰਦੁਆਰਿਆਂ ਉੱਪਰ ਅੰਮ੍ਰਿਤਧਾਰੀਆਂ ਦਾ ਕਬਜ਼ਾ ਹੋਣ ਕਾਰਨ, ਅੰਮ੍ਰਿਤਧਾਰੀ ਸਿੱਖ ਹੀ ਗੁਰੂ ਨਾਨਕ ਪੰਥੀਆਂ ਦੀ ਮੁੱਖ ਧਾਰਾ ਨਹੀਂ ਬਣ ਜਾਂਦੀ। ਸਾਰੀਆਂ ਸਿੱਖ ਸੰਪਰਦਾਵਾਂ ਮਿਲਾ ਕੇ ਹੀ, ਜੋ “ਸਿੱਖ ਪੰਥ” ਬਣਦਾ ਹੈ; ਉਹ ਹੀ ਮੁੱਖ ਧਾਰਾ ਹੈ।

                                                   ਵਰਤਮਾਨ ਮੁਖੀ ਨਾਮਧਾਰੀ ਸੰਪਰਦਾ

12 ਫਰਵਰੀ ਬਰਸੀ ‘ਤੇ ਵਿਸ਼ੇਸ਼ - ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਯਾਦ ਕਰਦਿਆਂ - ਹਰਦਮ ਮਾਨ

ਅੱਜ ਪੰਜਾਬੀ ਗ਼ਜ਼ਲ ਪੰਜਾਬੀ ਕਾਵਿ ਦੀ ਪ੍ਰਮੁੱਖ ਵਿਧਾ ਬਣ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਸ਼ਾਇਰ ਆਪਣੀਆਂ ਗ਼ਜ਼ਲਾਂ ਰਾਹੀਂ ਦਿਲਕਸ਼, ਖੂਬਸੂਰਤ ਅਤੇ ਬਾ-ਕਮਾਲ ਸ਼ਾਇਰੀ ਦੀ ਰਚਨਾ ਕਰ ਰਹੇ ਹਨ। ਪਰ ਕੋਈ ਸਮਾਂ ਸੀ ਜਦੋਂ ਉਰਦੂ ਦੇ ਵਿਦਵਾਨ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਆਖਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ,  ਅਰਬੀ ‘ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਉਰਦੂ ਵਿਦਵਾਨਾਂ ਅਤੇ ਸ਼ਾਇਰਾਂ ਦੇ ਇਸ ਚੈਲਿੰਜ ਨੂੰ ਕਬੂਲ ਕਰਦਿਆਂ ਕਈ ਪੰਜਾਬੀ ਸ਼ਾਇਰ ਪੰਜਾਬੀ ਵਿਚ ਗ਼ਜ਼ਲ ਦੀ ਰਚਨਾ ਕਰਨ ਲਈ ਸਾਹਿਤਕ ਮੈਦਾਨ ਵਿਚ ਆਏ। ਉਨ੍ਹਾਂ ਵਿੱਚੋਂ ਉਸਤਾਦ ਦੀਪਕ ਜੈਤੋਈ ਵੀ ਇਕ ਸਨ, ਜਿਨ੍ਹਾਂ ਨੂੰ ਪੰਜਾਬੀ ਦੇ ‘ਬਾਬਾ-ਏ-ਗ਼ਜ਼ਲ’ ਅਖਵਾਉਣ ਦਾ ਫ਼ਖ਼ਰ ਵੀ ਹਾਸਲ ਹੋਇਆ। ਉਸਤਾਦ ਸ਼ਾਇਰ ਦੀਪਕ ਜੈਤੋਈ ਪੰਜਾਬੀ ਸਾਹਿਤ ਅਤੇ ਪੰਜਾਬੀ ਜ਼ੁਬਾਨ ਦੀ ਇਕ ਮਾਣਯੋਗ ਸੰਸਥਾ ਸਨ। ਉਨ੍ਹਾਂ ਆਪਣੇ ਜੀਵਨ ਦੇ ਛੇ ਦਹਾਕੇ ਮਾਂ ਬੋਲੀ ਪੰਜਾਬੀ ਦਾ ਕਾਵਿਕ-ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਸ਼ਾਇਰੀ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿਤ ਸਮਰਪਿਤ ਕੀਤੇ।
ਉਨ੍ਹਾਂ ਦਾ ਜਨਮ ਜ਼ਿਲਾ ਫਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿਚ ਇਕ ਸਾਧਾਰਨ ਪਰਿਵਾਰ ਵਿਚ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਗੁਰਚਰਨ ਸਿੰਘ ਰੱਖਿਆ। ਬੜੀ ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਅੰਦਰ ਕਾਵਿਕ ਕਿਰਨ ਜਾਗੀ ਅਤੇ ਉਨ੍ਹਾਂ ਤੀਜੀ ਜਮਾਤ ਵਿਚ ਪੜ੍ਹਦਿਆਂ ਆਪਣੇ ਇਕ ਦੋਸਤ ਨੂੰ ਚਿੱਠੀ ਲਿਖੀ ਜੋ ਕਵਿਤਾ ਦੇ ਰੂਪ ਵਿਚ ਸੀ। ਇਹ ਚਿੱਠੀ ਹੀ ਉਨ੍ਹਾਂ ਦੀ ਸ਼ਾਇਰੀ ਦਾ ਆਗ਼ਾਜ਼ ਬਣੀ। ਬਾਅਦ ਵਿਚ ਉਨ੍ਹਾਂ ਸ਼ਾਇਰੀ ਦੀ ਤਹਿਆਂ ਤੱਕ ਜਾਣ ਲਈ ਅਤੇ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ਜਨਾਬ ਮੁਜਰਮ ਦਸੂਹੀ ਨੂੰ ਆਪਣਾ ਉਸਤਾਦ ਧਾਰਿਆ। ਗ਼ਜ਼ਲ ਤੇ ਕਵਿਤਾ ਦੇ ਖੇਤਰ ਵਿਚ ਉਹ 'ਦੀਪਕ ਜੈਤੋਈ' ਦੇ ਨਾਂ ਨਾਲ ਚਰਚਿਤ ਹੋਏ।
ਜਨਾਬ ਦੀਪਕ ਜੈਤੋਈ ਨੇ ਬਹੁਤ ਹੀ ਲਗਨ,  ਮਿਹਨਤ ਅਤੇ ਦ੍ਰਿੜਤਾ ਨਾਲ ਗ਼ਜ਼ਲ ਨੂੰ ਪੰਜਾਬੀ ਕਵਿਤਾ ਦੀ ਪਟਰਾਣੀ ਬਣਾਉਣ ਲਈ ਕਾਰਜ ਕੀਤਾ। ਨਿਰਸੰਦੇਹ ਉਨ੍ਹਾਂ ਦੀ ਅਥਾਹ ਘਾਲਣਾ ਸਦਕਾ ਹੀ ਪੰਜਾਬੀ ਗ਼ਜ਼ਲ ਸਟੇਜਾਂ ਦੀ ਰਾਣੀ ਅਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੀ। ਉਨ੍ਹਾਂ ਦੇ ਹਮਸਫ਼ਰ ਉਸਤਾਦ ਸ਼ਾਇਰ ਡਾ. ਸਾਧੂ ਸਿੰਘ ਹਮਦਰਦ,  ਪ੍ਰਿੰਸੀਪਲ ਤਖਤ ਸਿੰਘ ਅਤੇ ਠਾਕੁਰ ਭਾਰਤੀ ਨਾਲੋਂ ਉਨ੍ਹਾਂ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਗ਼ਜ਼ਲ ਦੇ ਪਾਸਾਰ ਲਈ ਬਕਾਇਦਾ ਤੌਰ ਤੇ 'ਦੀਪਕ ਗ਼ਜ਼ਲ ਸਕੂਲ' ਦੀ ਸਥਾਪਨਾ ਕੀਤੀ। ਇਸ ਸਕੂਲ ਰਾਹੀਂ ਉਹ ਹਰ ਰੋਜ਼ ਲੰਮਾਂ ਸਮਾਂ ਸਿਖਾਂਦਰੂ ਅਤੇ ਪੁੰਗਰਦੇ ਸ਼ਾਇਰਾਂ ਨੂੰ ਗ਼ਜ਼ਲ ਦੀ ਸੂਖਮਤਾ,  ਰੂਪਕ ਪੱਖ,  ਜ਼ੁਬਾਨ ਦਾ ਸੁਹਜ,  ਕਵਿਤਾ ਵਿਚਲੀ ਸੰਗੀਤਾਮਿਕਤਾ ਅਤੇ ਭਾਸ਼ਾ ਦਾ ਗਿਆਨ ਵੰਡਣ ਲਈ ਲਾਉਂਦੇ ਰਹੇ। ਉਨ੍ਹਾਂ ਦੀ ਇਸ ਤਪੱਸਿਆ ਸਦਕਾ ਹੀ ਅੱਜ ਉਨ੍ਹਾਂ ਦੇ ਅਨੇਕਾਂ ਸ਼ਾਗਿਰਦ ਪੰਜਾਬੀ ਗ਼ਜ਼ਲ ਖੇਤਰ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਬੇਸ਼ੱਕ ਅੱਜ ਕਵਿਤਾ ਦੇ ਨਾਂ ਤੇ ਅਕਵਿਤਾ ਵੀ ਵੱਡੀ ਗਿਣਤੀ ਵਿਚ ਪਾਠਕ ਮਨਾਂ ਨੂੰ ਉਚਾਟ ਕਰ ਰਹੀ ਹੈ ਪਰ ਦੀਪਕ ਜੈਤੋਈ ਨੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੱਤਾ ਕਿ ਸੰਗੀਤਾਮਿਕਤਾ ਤੋਂ ਵਿਹੂਣੀ ਕੋਈ ਵੀ ਸਾਹਿਤਕ ਰਚਨਾ ਕਵਿਤਾ ਜਾਂ ਗ਼ਜ਼ਲ ਨਹੀਂ ਹੋ ਸਕਦੀ।
ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸਤਾਦ ਦੀਪਕ ਜੈਤੋਈ ਉਚਕੋਟੀ ਦੇ ਗੀਤਕਾਰ ਵੀ ਸਨ ਅਤੇ ਉਨ੍ਹਾਂ ਦੇ ਅਨੇਕਾਂ ਗੀਤ ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ। 'ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ', 'ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ', 'ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ' ਆਦਿ ਕਈ ਗੀਤ ਤਾਂ ਪੰਜਾਬੀਆਂ ਦੀ ਜ਼ੁਬਾਨ ‘ਤੇ ਅਜਿਹੇ ਚੜ੍ਹੇ ਕਿ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਆਪਣੇ ਮਕਬੂਲ ਹੋਏ ਗੀਤ 'ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ' ਦਾ ਪ੍ਰਸੰਗ ਬਿਆਨਦਿਆਂ ਉਹ ਦਸਦੇ ਹੁੰਦੇ ਸਨ-
“ਇਸ ਗੀਤ ਰਾਹੀਂ ਮੈਂ ਸਿਰਫ ਇਹ ਬਿਆਨ ਕਰਨਾ ਚਾਹੁੰਦਾ ਸੀ ਕਿ ਵੱਡਿਆਂ ਘਰਾਂ ਵਿਚ ਕੰਮ ਕਰਨ ਵਾਲੀਆਂ ਕੰਮੀਆਂ, ਕੁੜੀਆਂ ਦਾ ਅੱਛਾ ਸਤਿਕਾਰ ਨਹੀਂ ਕੀਤਾ ਜਾਂਦਾ। ਬਦਕਿਸਮਤੀ ਇਹ ਕਿ ਇਸ ਗੀਤ ਦੀ ਰਦੀਫ 'ਜ਼ੈਲਦਾਰ' ਆ ਗਈ, ਨੰਬਰਦਾਰਨ ਵੀ ਆ ਸਕਦੀ ਸੀ, ਜਗੀਰਦਾਰ ਵੀ ਆ ਸਕਦੀ ਸੀ। ਸਾਡੀ ਮੰਡੀ ਦੇ ਮਾਲਕ ਜ਼ੈਲਦਾਰ ਸਨ। ਉਨ੍ਹਾਂ ਨੂੰ ਇਹ ਗੱਲ ਚੁਭੀ। ਇਕ ਦਿਨ ਜਦੋਂ ਮੈਂ ਬੱਸ ਅੱਡੇ ਵਿੱਚੋਂ ਲੰਘ ਰਿਹਾ ਸਾਂ ਤਾਂ ਜ਼ੈਲਦਾਰ ਸਾਹਿਬ ਮੈਨੂੰ ਘੇਰ ਕੇ ਖੜ੍ਹ ਗਏ ਤੇ ਕਹਿੰਦੇ, "ਗੱਲ ਸੁਣ ਦੀਪਕਾ।” ਮੈਂ ਕਿਹਾ “ ਹੁਕਮ ਕਰੋ ਹਜ਼ੂਰ।” ਉਹ ਕਹਿਣ ਲੱਗੇ, “ ਤੂੰ ਮੇਰੇ ਖ਼ਿਲਾਫ਼ ਗੀਤ ਲਿਖਿਆ ਹੈ।” ਮੈਂ ਕਿਹਾ “ਜਨਾਬ ਆਪਣੀ ਕੋਈ ਦੁਸ਼ਮਣੀ ਹੈ ਜਾਂ ਆਪਣੇ ਬਜ਼ੁਰਗਾਂ ਦੀ ਕੋਈ ਦੁਸ਼ਮਣੀ ਸੀ? ” ਕਹਿਣ ਲੱਗੇ “ਨਹੀਂ।” ਫਿਰ ਮੈਂ ਤੁਹਾਡੇ ਖ਼ਿਲਾਫ਼ ਗੀਤ ਕਿਉਂ ਲਿਖੂੰਗਾ?” ਕਹਿਣ ਲੱਗੇ "ਤੂੰ ਲਿਖਿਆ ਨਹੀਂ ਕਿ ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ...।” ਮੈਂ ਕਿਹਾ “ਜਨਾਬ! ਜ਼ੈਲਦਾਰ ਇਕੱਲੇ ਤੁਸੀਂ ਹੀ ਨਹੀਂ, ਹੋਰ ਵੀ ਅਨੇਕ ਹਨ ਲੇਕਿਨ ਮੇਰੀ ਮੁਰਾਦ ਸੀ ਕਿ ਵੱਡੇ ਘਰਾਂ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਮਾਣ ਇੱਜ਼ਤ ਨਾਲ ਦੇਖਿਆ ਜਾਵੇ। ਇਹ ਤਾਂ ਇਕ ਸਮਾਜਿਕ ਗੀਤ ਸੀ।” ਉਹ ਕਹਿੰਦੇ “ ਤੂੰ ਇਸ 'ਚ ਜੈਤੋ ਦਾ ਨਾਂ ਪਾਇਆ ਹੈ? ” ਮੈਂ ਕਿਹਾ "ਨਾਂ ਤਾਂ ਮੈਂ ਪਾਉਣਾ ਹੀ ਸੀ ਕਿਉਂਕਿ ਜੈਤੋ ਮੇਰਾ ਪਿੰਡ ਹੈ।” ਉਹ ਗੁੱਸੇ 'ਚ ਬੋਲੇ “ਮੈਂ ਤੈਨੂੰ ਗੋਲੀ ਮਰਵਾਦੂੰ।” ਮੈਂ ਕਿਹਾ "ਜਨਾਬ! ਮਰਵਾਉਣੀ ਕੀਹਦੇ ਕੋਲੋਂ ਐ। ਗੋਲੀ ਥੋਡੇ ਕੋਲੇ ਹੈ ਤੇ ਸੀਨਾ ਮੇਰੇ ਕੋਲੇ ਹੈ।” ਫਿਰ ਉਹ ਠੰਢੇ ਹੋ ਗਏ ਅਤੇ ਆਪ ਹੀ ਚਲੇ ਗਏ।“
ਉਨ੍ਹਾਂ ਧਾਰਮਿਕ ਗੀਤਾਂ ਦੀ ਰਚਨਾ ਵੀ ਕੀਤੀ ਜਿਨ੍ਹਾਂ ਵਿਚ 'ਸਾਕਾ ਚਾਂਦਨੀ ਚੌਕ' ਅਤੇ 'ਗੁਰੂ ਨਾਨਕ ਦੇਵ ਦੀਆਂ ਸਾਖੀਆਂ’ (ਦੋਵੇਂ ਐਲ.ਪੀ.) ਪ੍ਰਸਿੱਧ ਕੰਪਨੀ ਐਚ.ਐਮ.ਵੀ. ਵਿਚ ਰਿਕਾਰਡ ਹੋਏ ਅਤੇ ਇਨ੍ਹਾਂ ਨੇ ਵਿਕਰੀ ਦਾ ਵੀ ਇਕ ਰਿਕਾਰਡ ਕਾਇਮ ਕੀਤਾ। ਗੀਤਕਾਰੀ ਖੇਤਰ ਵਿੱਚ ਦੀਪਕ ਜੈਤੋਈ ਦਾ ਮਨ ਉਦੋਂ ਉਚਾਟ ਹੋ ਗਿਆ ਜਦੋਂ ਜ਼ਿਅਦਾਤਰ ਗੀਤਕਾਰਾਂ ਤੇ ਗਾਇਕਾਂ ਨੇ ਗੀਤਕਾਰੀ ਅਤੇ ਗਾਇਕੀ ਨੂੰ ਪੈਸੇ ਕਮਾਉਣ ਦੇ ਧੰਦੇ ਤੱਕ ਸੀਮਤ ਕਰ ਲਿਆ। ਉਹ ਕਹਿੰਦੇ ਸਨ “ਗੀਤਕਾਰ ਇਸ ਹੱਦ ਤੱਕ ਡਿੱਗ ਗਏ ਕਿ ਮਾਂ ਬੋਲੀ ਪੰਜਾਬੀ ਦਾ ਹੀ ਨਹੀਂ ਸਗੋਂ ਪੰਜਾਬੀ ਸਭਿਆਚਾਰ ਦਾ ਬੇੜਾ ਗਰਕ ਹੋਣ ਲੱਗਿਆ। ਏਸ ਕਰ ਕੇ ਮੈਂ ਗੀਤਕਾਰੀ ਤੋਂ ਕਿਨਾਰਾਕਸ਼ੀ ਕਰ ਲਈ’।
ਪੰਜਾਬੀ ਗ਼ਜ਼ਲ ਨੂੰ ਮਕਬੂਲੀਅਤ ਦਾ ਰੁਤਬਾ ਹਾਸਲ ਕਰਵਾਉਣ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਮੰਚ ਦੇ ਵਧੀਆ ਕਲਾਕਾਰ ਸਨ। ਉਹ ਕਈ ਸਾਲ ਜੈਤੋ ਵਿਖੇ ਰਾਮ ਲੀਲ੍ਹਾ ਵਿਚ ਵੱਖ ਵੱਖ ਕਿਰਦਾਰ ਨਿਭਾਉਂਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਵਿ-ਨਾਟ, ਮਹਾਂਕਾਵਿ, ਕਹਾਣੀ, ਨਾਟਕ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ‘ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ),  ਗ਼ਜ਼ਲ ਦੀ ਖੁਸ਼ਬੂ,  ਗ਼ਜ਼ਲ ਦੀ ਅਦਾ,  ਦੀਪਕ ਦੀ ਲੋਅ,  ਮੇਰੀਆਂ ਚੋਣਵੀਆਂ ਗ਼ਜ਼ਲਾਂ,  ਗ਼ਜ਼ਲ ਦਾ ਬਾਂਕਪਨ,  ਆਹ ਲੈ ਮਾਏ ਸਾਂਭ ਕੁੰਜੀਆਂ,  ਗ਼ਜ਼ਲ ਕੀ ਹੈ,  ਮਾਡਰਨ ਗ਼ਜ਼ਲ ਸੰਗ੍ਰਹਿ,  ਭਰਥਰੀ ਹਰੀ (ਕਾਵਿ ਨਾਟ),  ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ),  ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ),  ਸਿਕੰਦ ਗੁਪਤ (ਸੰਸਕਿਤ ਤੋਂ ਅਨੁਵਾਦਿਤ) ਆਦਿ ਰਚਨਾਵਾਂ ਕਾਬਲਿ-ਜ਼ਿਕਰ ਹਨ। ਉਨ੍ਹਾਂ ਨੂੰ ਪੰਜਾਬੀ ਵਿਚ ਪਹਿਲਾ ਗ਼ਜ਼ਲ ਦੀਵਾਨ 'ਦੀਵਾਨੇ-ਦੀਪਕ' ਲਿਖਣ ਦਾ ਫ਼ਖਰ ਵੀ ਹਾਸਲ ਹੋਇਆ ਪਰ ਪੰਜਾਬੀ ਗ਼ਜ਼ਲ ਦੀ ਬਦਕਿਸਮਤੀ ਹੈ ਕਿ ਇਹ ਗ਼ਜ਼ਲ ਦੀਵਾਨ ਉਨ੍ਹਾਂ ਦੀ ਰਿਹਾਇਸ਼ੀ ਕੋਠੜੀ ਮੀਂਹ ਦੀ ਭੇਂਟ ਚੜ੍ਹਨ ਕਾਰਨ ਇਹ ਗ਼ਜ਼ਲ ਦੀਵਾਨ ਸਮੇਤ ਉਨ੍ਹਾਂ ਦੀਆਂ ਕਈ ਕਿਤਾਬਾਂ ਦੇ ਖਰੜੇ ਵੀ ਰੁੜ੍ਹ ਗਏ।
ਪੰਜਾਬੀ ਜ਼ੁਬਾਨ ਅਤੇ ਗ਼ਜ਼ਲ ਪ੍ਰਤੀ ਆਪਣੀ ਸਮੁੱਚੀ ਜ਼ਿੰਦਗੀ ਅਰਪਿਤ ਕਰਨ ਵਾਲੇ ਗ਼ਜ਼ਲ ਦੇ ਇਸ ਬਾਬਾ ਬੋਹੜ, ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਪੰਜਾਬ ਅਤੇ ਹਰਿਆਣਾ ਦੀ ਲੱਗਭੱਗ ਹਰ ਇਕ ਵੱਡੀ ਸਾਹਿਤਕ ਸੰਸਥਾ ਨੇ ਬਣਦਾ ਮਾਣ ਸਨਮਾਨ ਦੇ ਕੇ ਆਪਣੇ ਫਰਜ਼ ਦੀ ਪੂਰਤੀ ਕੀਤੀ। ਉਨ੍ਹਾਂ ਨੂੰ ਸ਼ਰੋਮਣੀ ਪੰਜਾਬੀ ਕਵੀ ਸਨਮਾਨ,  ਡਾ. ਸਾਧੂ ਸਿੰਘ ਹਮਦਰਦ ਐਵਾਰਡ,  ਕਰਤਾਰ ਸਿੰਘ ਧਾਲੀਵਾਲ ਐਵਾਰਡ,  ਬਾਬਾ-ਏ-ਗ਼ਜ਼ਲ ਐਵਾਰਡ,  ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ।
ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਪ੍ਰਦਾਨ ਕਰਨ ਵਾਲੇ ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ ਪਰ ਆਪਣੇ ਉਚੇਰੇ ਸ਼ੌਕ ਬਰਕਰਾਰ ਰੱਖੇ। ਤੰਗੀਆਂ ਤੁਰਸ਼ੀਆਂ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਕੇ ਰਹੀਆਂ,  ਕਈ ਵਾਰ ਫਾਕੇ ਕੱਟਣ ਤੱਕ ਵੀ ਨੌਬਤ ਆਈ ਪਰ ਸਦਕੇ ਜਾਈਏ ਉਸ ਮਹਾਨ ਪੰਜਾਬੀ ਸਪੂਤ ਦੇ ਜਿਸ ਨੇ ਅਜਿਹੇ ਹਾਲਾਤ ਵਿਚ ਵੀ ਆਪਣੀ ਅਣਖ,  ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। ਇਸ ਦੀ ਮਿਸਾਲ ਇਨ੍ਹਾਂ ਤੱਥਾਂ ਤੋਂ ਵੀ ਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ ਅਤੇ ਕਈ ਕਵੀ ਦਰਬਾਰਾਂ ਵਿਚ ਉਨ੍ਹਾਂ ਸ੍ਰੀ ਵਾਜਪਾਈ ਨਾਲ ਸ਼ਮੂਲੀਅਤ ਕੀਤੀ ਸੀ ਪਰ ਦੀਪਕ ਜੈਤੋਈ ਨੇ ਆਪਣੇ ਨਾ-ਸਾਜ਼ਗਾਰ ਹਾਲਾਤ ਵਿਚ ਵੀ ਸ੍ਰੀ ਵਾਜਪਾਈ ਤੱਕ ਆਪਣੀ ਆਰਥਿਕ ਮੰਦਹਾਲੀ ਦੀ ਭਿਣਕ ਨਹੀਂ ਪੈਣ ਦਿੱਤੀ। ਉਨ੍ਹਾਂ ਦੇ ਇਹ ਸ਼ਿਅਰ ਉਨ੍ਹਾਂ ਦੀ ਜ਼ਿੰਦਗੀ ਦੀ ਤਰਜਮਾਨੀ ਬਾਖੂਬੀ ਕਰਦੇ ਹਨ-
ਜ਼ਖਮ ਹਨ ਦਿਲ ‘ਤੇ ਬਹੁਤ, ਜ਼ਖਮਾਂ 'ਚ ਗਹਿਰਾਈ ਬਹੁਤ
ਇਸ਼ਕ ਨੇ ਇਕ ਉਮਰ ਮੇਰੀ ਜਾਨ ਤੜਪਾਈ ਬਹੁਤ
ਹਾਦਿਸੇ ਮੇਰੇ ਕਦਮ ਹਰਗਿਜ਼ ਨਹੀਂ ਅਟਕਾ ਸਕੇ
ਤੇਜ਼ ਤਰ ਹੋ ਕੇ ਹਨੇਰੀ ਅੱਗੋਂ ਟਕਰਾਈ ਬਹੁਤ
ਅੱਤ ਮੁਸ਼ਕਿਲ ਵਿਚ ਵੀ ਮੇਰਾ ਹੌਂਸਲਾ ਟੁੱਟਿਆ ਨਹੀਂ
ਵਕਤ ਦੇ ਚੱਕਰ ਨੇ ਕੀਤੀ ਜ਼ੋਰ-ਅਜ਼ਮਾਈ ਬਹੁਤ
ਨੰਗੇ ਪੈਰੀਂ ਭੀ ਰਿਹਾ ਪਰ ਸਿਰ ਰਿਹੈ ਮੇਰਾ ਬੁਲੰਦ
ਮੇਰੀ ਇਸ ਦੀਵਨਗੀ ‘ਤੇ ਦੁਨੀਆਂ ਮੁਸਕਾਈ ਬਹੁਤ
ਅੰਤ 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦਾ ਇਹ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸ਼ਾਇਰੀ ਦੇ ਇਕ ਫ਼ਖ਼ਰਯੋਗ ਅਤੇ ਸੁਨਹਿਰੀ ਅਧਿਆਇ ਦਾ ਅੰਤ ਹੋ ਗਿਆ ਹੈ ਪਰ ਪੰਜਾਬੀ ਸ਼ਾਇਰੀ ਪ੍ਰਤੀ ਉਨ੍ਹਾਂ ਦੀ ਘਾਲਣਾ ਨੂੰ ਪੰਜਾਬੀ ਪ੍ਰੇਮੀ ਕਦੇ ਵੀ ਭੁਲਾ ਨਹੀਂ ਸਕਣਗੇ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com

ਫਲ਼ ਪਕਾ ਕੇ ਹੀ ਛਕਣੇ ਚਾਹੀਦੇ ਹਨ / ਠਾਕੁਰ ਦਲੀਪ ਸਿੰਘ - ਹਰਦਮ ਸਿੰਘ ਮਾਨ

ਭਾਰਤ ਵਿੱਚ ਮਹਿੰਗੀਆਂ ਦੁਕਾਨਾਂ ਤੋਂ ਮਹਿੰਗੇ ਫਲ਼ ਖਰੀਦਣ ਵਾਲੇ ਸੱਜਣ ਅਤੇ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਆਦਿ ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿਣ ਵਾਲੇ ਸੱਜਣੋ! ਫਲ਼ ਖਾਣ ਦੀ ਜਾਚ ਸਿੱਖੋ। ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿੰਦਿਆਂ, ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਸਾਰੇ ਸੰਸਾਰ ਦੇ ਫਲ਼, ਤੁਹਾਨੂੰ ਆਮ ਤੌਰ ਉੱਤੇ ਸਾਰਾ ਸਾਲ ਹੀ ਮਿਲਦੇ ਰਹਿੰਦੇ ਹਨ। ਜੋ ਫਲ਼ ਤੁਸੀਂ ਵੱਡੇ ਸਟੋਰਾਂ ਤੋਂ ਲਿਆ ਕੇ ਛਕਦੇ ਹੋ, ਇਹ ਫਲ਼ ਆਮ ਤੌਰ ਉੱਤੇ ਕੱਚੇ ਹੁੰਦੇ ਹਨ। ਇਹਨਾਂ ਫਲਾਂ ਦਾ ਜੇ ਤੁਸੀਂ ਅਸਲੀ ਸਵਾਦ ਲੈਣਾ ਹੈ, ਤਾਂ ਇਹਨਾਂ ਫਲਾਂ ਨੂੰ ਆਪਣੇ ਘਰ ਵਿੱਚ ਲਿਆ ਕੇ ਕਈ ਦਿਨ ਵਾਸਤੇ ਫਰਿਜ ਤੋਂ ਬਾਹਰ ਹੀ ਰੱਖ ਛੱਡੋ; ਘੱਟੋ ਘੱਟ ਚਾਰ ਪੰਜ ਦਿਨ, ਅੱਵਲ ਤਾਂ ਹਫਤਾ-ਦਸ ਦਿਨ ਰੱਖੋ। ਉਸ ਤੋਂ ਉਪਰੰਤ ਇਹਨਾਂ ਫਲਾਂ ਨੂੰ ਛਕੋ। ਆਪ ਜੀ ਨੂੰ ਆਪ ਹੀ ਪਤਾ ਲੱਗੇਗਾ ਕਿ ਇਹ ਫਲ਼, ਜਿਸ ਦਿਨ ਸਟੋਰ ਤੋਂ ਲਿਆਂਦੇ ਸਨ, ਉਸ ਦਿਨ ਨਾਲੋਂ ਕਿਤਨੇ ਵੱਧ ਸਵਾਦਿਸ਼ਟ ਹੋ ਗਏ ਹਨ: “ਸਹਿਜ ਪੱਕੇ, ਸੋ ਮੀਠਾ ਹੋਏ”। ਕਿਉਂਕਿ, ਸਟੋਰ ਤੋਂ ਲਿਆਂਦੇ ਹੋਏ ਫਲ਼ ਤਾਂ ਕੱਚੇ ਹੁੰਦੇ ਹਨ; ਘਰ ਵਿੱਚ ਲਿਆ ਕੇ ਜੇ ਫਰਿਜ ਵਿੱਚ ਰੱਖ ਦੇਈਏ, ਤਾਂ ਵੀ ਇਹ ਪੱਕਦੇ ਨਹੀਂ। ਇਸ ਕਰਕੇ, ਜੇ ਇਹਨਾਂ ਫਲਾਂ ਨੂੰ ਫਰਿੱਜ ਤੋਂ ਬਾਹਰ ਰੱਖਿਆ ਜਾਵੇ, ਤਾਂ ਹੀ ਪੱਕਦੇ ਹਨ। ਪੱਕਣ ਉਪਰੰਤ, ਫਲਾਂ ਨੂੰ ਫਰਿੱਜ ਵਿੱਚ ਰੱਖ ਸਕਦੇ ਹੋ।
ਵੱਖੋ ਵੱਖਰੇ ਪ੍ਰਕਾਰ ਦੇ ਫਲ਼, ਪੱਕਣ ਲਈ ਵੱਖੋ ਵੱਖਰੀ ਹਾਲਤ ਵਿੱਚ, ਵੱਖਰੇ ਵੱਖਰੇ ਤਾਪਮਾਨ ਵਿੱਚ, ਵੱਖਰਾ ਵੱਖਰਾ ਸਮਾਂ ਲਾਉਂਦੇ ਹਨ। ਇਸ ਕਰਕੇ, ਇੱਕ ਅੰਦਾਜ਼ਾ ਆਪ ਜੀ ਨੂੰ ਦੱਸਿਆ ਹੈ ਕਿ ਚਾਰ-ਪੰਜ ਦਿਨ ਤੋਂ ਲੈ ਕੇ 15 ਦਿਨ, ਇਹਨਾਂ ਫਲਾਂ ਨੂੰ ਜੇ ਤੁਸੀਂ ਫਰਿਜ ਤੋਂ ਬਾਹਰ ਰੱਖ ਕੇ ਛਕੋਗੇ, ਤਾਂ ਆਪ ਜੀ ਨੂੰ ਫਲਾਂ ਦਾ ਸਵਾਦ ਅਤੇ ਆਨੰਦ ਬਹੁਤਾ ਆਏਗਾ ਅਤੇ ਸਰੀਰ ਨੂੰ ਲਾਭ ਵੀ ਵੱਧ ਹੋਵੇਗਾ। ਪੈਸੇ ਤਾਂ ਤੁਹਾਡੇ ਉਤਨੇ ਹੀ ਲੱਗਣੇ ਹਨ, ਜਿਤਨੇ ਤੁਸੀਂ ਪਹਿਲੋਂ ਕੱਚੇ, ਬੇਸਵਾਦ ਫਲਾਂ ਉੱਪਰ ਲਾ ਰਹੇ ਹੋ। ਪਰ, ਤੁਹਾਨੂੰ ਇਹਨਾਂ ਫਲਾਂ ਨੂੰ ਆਪਣੇ ਘਰ ਵਿੱਚ ਕੁਝ ਦਿਨ ਰੱਖ ਕੇ ਛਕਣ ਨਾਲ਼, ਉਤਨੇ ਪੈਸਿਆਂ ਵਿੱਚ ਹੀ ਕਈ ਗੁਣਾਂ ਬਹੁਤਾ ਸਵਾਦ ਆਏਗਾ। ਕਿਉਂਕਿ, ਫਲ਼ ਪਏ ਪਏ ਪੱਕ ਜਾਂਦੇ ਹਨ ਅਤੇ ਮਿੱਠੇ ਹੋ ਜਾਂਦੇ ਹਨ। ਪ੍ਰੰਤੂ, ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਹਰ ਕਮਰੇ ਦਾ ਤਾਪਮਾਨ ਵੱਖੋ ਵੱਖ ਹੈ, ਹਰ ਫਲ਼ ਪੱਕਣ ਦੀ ਸਥਿਤੀ ਵੱਖੋ ਵੱਖ ਹੈ। ਫਲ਼ ਗਲ਼ ਨਾ ਜਾਣ, ਉੱਲੀ ਨਾ ਲੱਗ ਜਾਵੇ।  ਜਦੋਂ ਫਲ਼ ਪੱਕ ਜਾਣ, ਉਦੋਂ ਛਕੇ ਜਾਣ ਜਾਂ ਫਰਿੱਜ ਵਿੱਚ ਰੱਖ ਲਏ ਜਾਣ।
ਕੱਚੇ ਫਲ਼ ਸਬਜੀਆਂ ਨਾਲੋਂ, ਪੱਕੇ ਫਲਾਂ ਦਾ ਕੇਵਲ ਸਵਾਦ ਵਿੱਚ ਹੀ ਫਰਕ ਨਹੀਂ ਹੁੰਦਾ: ਪੱਕਣ ਨਾਲ਼ ਉਨ੍ਹਾਂ ਦੇ ਲਾਭਕਾਰੀ ਤੱਤਾਂ ਵਿੱਚ ਵੀ ਬਹੁਤ ਵਾਧਾ ਹੋ ਜਾਂਦਾ ਹੈ। ਮਿਠਾਸ ਤਾਂ ਵਧਦੀ ਹੀ ਹੈ, ਕੈਂਸਰ ਨਿਰੋਧਕ ਤੱਤ ਵਧਦੇ ਹਨ ਅਤੇ ਵਿਟਾਮਿਨ ਆਦਿ ਹੋਰ ਕਈ ਸੂਖ਼ਮ ਤੱਤ ਵੀ ਵਧ ਕੇ ਬਹੁਤਾ ਗੁਣਕਾਰੀ ਹੋ ਜਾਂਦੇ ਹਨ। ਪੱਕੇ ਹੋਏ ਫਲ਼ ਪੋਲੇ ਹੋਣ ਕਰਕੇ ਪਚਦੇ ਵੀ ਸੌਖੇ ਹਨ। ਕੱਚੇ ਫਲਾਂ ਨਾਲੋਂ ਪੱਕੇ ਫਲ਼ ਸਿਹਤ ਲਈ ਲਾਭਦਾਇਕ ਹਨ।
ਮੁੱਖ ਰੂਪ ਵਿੱਚ ਫਲ਼ ਪੱਕਣ ਦੀ ਪ੍ਰਤੱਖ ਨਿਸ਼ਾਨੀ ਹੈ ਕਿ ਉਹ ਡੰਡੀ ਨਾਲੋਂ ਸੌਖਾ ਟੁੱਟਦਾ ਹੈ। ਜਿਸ ਬਾਰੇ ਗੁਰਬਾਣੀ ਵਿੱਚ ਵੀ ਲਿਖਿਆ ਹੈ "ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ"। ਫਲ਼ ਪੱਕਣ ਨਾਲ ਪੋਲਾ ਹੋ ਜਾਂਦਾ ਹੈ, ਡੰਡੀ ਨਾਲੋਂ ਛੇਤੀ ਟੁੱਟਦਾ ਹੈ ਅਤੇ ਉਸ ਦਾ ਰੰਗ ਬਦਲ ਜਾਂਦਾ ਹੈ। ਕਈ ਫਲਾਂ ਵਿੱਚੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਵਾਸ਼ਨਾ ਵੀ ਪੱਕਣ ਕਰਕੇ ਆਉਣ ਲੱਗ ਪੈਂਦੀ ਹੈ ਅਤੇ ਕਈ ਫਲਾਂ ਦੇ ਬਾਹਰਲੇ ਛਿਲਕੇ ਉੱਪਰ ਝੁਰੜੀਆਂ ਪੈ ਜਾਂਦੀਆਂ ਹਨ। ‘ਅੰਬ’ ਉੱਪਰ ਵੀ ਪੱਕਣ ਨਾਲ ਕਈ ਵਾਰੀ ਝੁਰੜੀਆਂ ਪੈ ਸਕਦੀਆਂ ਹਨ। ‘ਕਿਵੀ’ ਨਾਮ ਦੇ ਫਲ੍ ਦੇ ਪੱਕਣ ਦੀ ਇਹ ਵਿਸ਼ੇਸ਼ ਨਿਸ਼ਾਨੀ ਹੈ ਕਿ ‘ਕਿਵੀ’ ਨੂੰ ਜਦੋਂ ਝੁਰੜੀਆਂ ਪੈ ਜਾਣ, ਉਦੋਂ ਉਹ ਸੱਚਮੁੱਚ ਪੱਕ ਚੁੱਕਾ ਹੁੰਦਾ ਹੈ। ‘ਕਿਵੀ’ ਇੱਕ ਐਸਾ ਫਲ਼ ਹੈ, ਜੋ ਆਮ ਤੌਰ ਉੱਤੇ ਸਟੋਰ ਤੋਂ ਲਿਆਉਣ ਸਮੇਂ ਖੱਟਾ ਹੁੰਦਾ ਹੈ; ਪ੍ਰੰਤੂ ਦਸ-ਕੁ ਦਿਨ ਰੱਖਣ ਉਪਰੰਤ, ਪੱਕ ਕੇ ਬਹੁਤ ਮਿੱਠਾ ਵੀ ਹੋ ਜਾਂਦਾ ਹੈ। ਇਹ ਫਲ਼ ਬੜਾ ਮਹਿੰਗਾ ਹੁੰਦਾ ਹੈ, ਲੋਕ ਇਸ ਨੂੰ ਸਿਹਤ ਲਈ ਬਹੁਤ ਲਾਭਦਾਇਕ ਹੋਣ ਕਰਕੇ: ਬਹੁਤੇ ਪੈਸੇ ਖਰਚ ਕੇ ਵੀ ਖਾਂਦੇ ਹਨ। ਪਰੰਤੂ, ਉਨਾਂ ਨੂੰ ਕਿਵੀ ਖਾਣ ਦਾ ਉਤਨਾ ਲਾਭ ਨਹੀਂ ਪ੍ਰਾਪਤ ਹੁੰਦਾ, ਉਤਨਾ ਸਵਾਦ ਵੀ ਨਹੀਂ ਆਉਂਦਾ, ਜਿਤਨਾ ਕਿ ਆਉਣਾ ਚਾਹੀਦਾ ਹੈ। ਜੇ ਉਸੇ ਕਿਵੀ ਜਾਂ ਕਿਸੇ ਵੀ ਫਲ਼ ਨੂੰ ਕਈ ਦਿਨ ਘਰ ਰੱਖ ਕੇ ਖਾਧਾ ਜਾਵੇ, ਤਾਂ ਉਸ ਫਲ਼ ਦਾ ਉਤਨੇ ਪੈਸਿਆਂ ਵਿੱਚ ਹੀ ਵੱਧ ਸਵਾਦ ਆਵੇਗਾ। ਮੇਰੇ ਇਹਨਾਂ ਸੁਝਾਵਾਂ ਉਤੇ ਅਮਲ ਕਰਕੇ ਵੇਖੋ; ਆਪ ਜੀ ਨੂੰ ਅਵੱਸ਼ ਹੀ ਲਾਭ ਹੋਵੇਗਾ ਅਤੇ ਸਰੀਰ ਨੂੰ ਵੀ ਵੱਧ ਲਾਭ ਮਿਲੇਗਾ।
ਜੋ ਫਲ਼ ਦਰਖਤ ਨਾਲ ਪੱਕ ਕੇ, ਆਪੇ ਟੁੱਟ ਕੇ ਡਿੱਗੇ, ਸਭ ਤੋਂ ਵੱਧ ਲਾਭਦਾਇਕ ਅਤੇ ਸਵਾਦ ਉਹ ਫਲ਼ ਹੀ ਹੁੰਦਾ ਹੈ। ਜਿਸ ਪੱਕੇ ਅੰਬ ਨੂੰ “ਡਾਲ ਦਾ ਪੱਕਿਆ” ਵੀ ਕਹਿੰਦੇ ਸੀ, ਭਾਵ: ਡਾਲੀ/ਟਾਹਣੀ ਦੇ ਨਾਲ਼ ਹੀ ਜਿਹੜਾ ਪੱਕਿਆ ਹੋਵੇ। ਪਰੰਤੂ, ਅਜੋਕੇ ਤੇਜ਼ ਯੁੱਗ ਵਿੱਚ, ਟਾਹਣੀ ਨਾਲ ਫਲਾਂ ਦੇ ਪੱਕਣ ਨੂੰ ਕੋਈ ਉਡੀਕਦਾ ਨਹੀਂ ਅਤੇ ਐਸੇ ਫਲ਼ ਅਸਾਨੂੰ ਮਿਲਣੇ ਸੰਭਵ ਵੀ ਨਹੀਂ। ਜੋ ਮਿਲਦੇ ਹਨ; ਉਹਨਾਂ ਸਬੰਧੀ ਆਪ ਜੀ ਨੂੰ ਦੱਸਿਆ ਹੈ ਕਿ ਇਹ ਫਲ਼ ਆਮ ਤੌਰ ਉੱਤੇ ਕੱਚੇ ਹੁੰਦੇ ਹਨ ਅਤੇ ਕੋਲਡ ਸਟੋਰਾਂ ਵਿੱਚ ਰੱਖ ਕੇ, ਦੂਰ ਦੇ ਦੇਸ਼ਾਂ ਵਿੱਚੋਂ, ਮੌਸਮ ਨਾ ਹੁੰਦਿਆਂ ਵੀ; ਆਪ ਜੀ ਤੱਕ ਪਹੁੰਚਾਏ ਗਏ ਹੁੰਦੇ ਹਨ।
ਇਸ ਲਈ, ਜੋ ਤਰੀਕਾ ਇੱਥੇ ਦੱਸਿਆ ਹੈ, ਫਲਾਂ ਨੂੰ ਇਸ ਤਰੀਕੇ ਨਾਲ ਘਰ ਵਿੱਚ ਕਈ ਦਿਨ ਰੱਖ ਕੇ, ਪਕਾ ਕੇ ਛਕੋ। ਜਿਤਨੇ ਪੈਸੇ ਤੁਸੀਂ ਪਹਿਲਾਂ ਖਰਚਦੇ ਸੀ, ਉਤਨੇ ਪੈਸਿਆਂ ਵਿੱਚ ਹੀ, ਆਪ ਜੀ ਨੂੰ ਕਈ ਗੁਣਾਂ ਬਹੁਤਾ ਸਵਾਦ ਆਵੇਗਾ ਅਤੇ ਸਰੀਰ ਨੂੰ ਲਾਭ ਵੀ ਵੱਧ ਮਿਲੇਗਾ। ਕਰ ਕੇ ਵੇਖੋ।

ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ: ਜੈਤੋ ਦਾ ਮੋਰਚਾ - ਹਰਦਮ ਸਿੰਘ ਮਾਨ

ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ ਅਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ 'ਗੁਰਦੁਆਰਾ ਐਕਟ' ਬਣਾਉਣ ਲਈ ਮਜ਼ਬੂਰ ਹੋਣਾ ਪਿਆ। ਇਸ ਗੁਰਦੁਆਰਾ ਐਕਟ ਦੇ ਅਧੀਨ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ ਅਤੇ ਇਹ ਕਮੇਟੀ ਅੱਜ ਸਿੱਖ ਜਗਤ ਦੀ ਸਭ ਤੋਂ ਵੱਡੀ ਅਤੇ ਅਹਿਮ ਸੰਸਥਾ ਹੈ ਜੋ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ।

ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ ਪਿਆਰੇ ਹੋ ਚੁੱਕੇ ਸਨ। ਸਿੱਖਾਂ ਵੱਲੋਂ ਉਨ੍ਹਾਂ ਦੀ ਬਰਤਰਫੀ ਦਾ ਵਿਰੋਧ ਕੀਤਾ ਜਾਣ ਲੱਗਿਆ। ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੁੱਧ ਰੋਸ ਪ੍ਰਗਟ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜਾ ਰਿਪੁਦਮਨ ਦੇ ਸਬੰਧ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ।

ਸਿੱਖਾਂ ਦੇ ਇਸ ਰੋਸ ਤੋਂ ਅੰਗਰੇਜ਼ੀ ਹਕੂਮਤ ਬੇਹੱਦ ਖਫ਼ਾ ਹੋਈ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗਾਵਤ ਵਜੋਂ ਲਿਆ ਅਤੇ 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਚ ਦੀਵਾਨ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਉਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਇਸ ਤਰ੍ਹਾਂ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ।

ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖਾਂ ਸਰਯਾਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਇਸ ਤਰ੍ਹਾਂ ਨਾਲ ਜੈਤੋ ਮੋਰਚੇ ਦਾ ਆਰੰਭ ਹੋਇਆ ਜਿਸ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜੱਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਜੈਤੋ ਵੱਲ ਭੇਜਣੇ ਆਰੰਭ ਕਰ ਦਿੱਤੇ। 25 ਸਿੰਘਾਂ ਦਾ ਇਕ ਜੱਥਾ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਇਸ ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਦਿੱਲੀ ਵਿਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਕ ਸਮਾਗਮ ਵਿਚ ਮਹਾਰਾਜਾ ਨਾਭਾ ਨੂੰ ਗੱਦੀਓ ਲਾਹੇ ਜਾਣ ਬਾਰੇ ਅਤੇ ਜੈਤੋ ਦੇ ਧਾਰਮਿਕ ਮੋਰਚੇ ਬਾਰੇ ਕਾਂਗਰਸ ਵੱਲੋਂ ਹਮਦਰਦੀ ਪ੍ਰਗਟ ਕੀਤੀ ਗਈ। ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਇਨ੍ਹਾਂ ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਇਸ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ 500-500 ਸਿੰਘਾਂ ਦਾ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। 500 ਸਿੰਘਾਂ ਦੇ ਪਹਿਲੇ ਜੱਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ।

ਇਹ ਵਿਸ਼ਾਲ ਜੱਥਾ ਨਾਭਾ, ਪਟਿਆਲਾ, ਫਰੀਦਕੋਟ ਅਤੇ ਸੰਗਰੂਰ ਰਾਜਾਂ ਦੇ ਪਿੰਡਾਂ ਵਿਚ ਪੜਾਅ ਤੈਅ ਕਰਦਾ ਹੋਇਆ 20 ਫਰਵਰੀ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜੱਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜੱਥੇ ਦੇ 500 ਸਿੰਘਾਂ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਸੰਗਤ ਵੀ ਸ਼ਰਧਾਵੱਸ ਜੱਥੇ ਦੇ ਨਾਲ ਚੱਲ ਰਹੀ ਸੀ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਵੀ ਸਨ ਜਿਨ੍ਹਾਂ ਵਿਚ ਬੀਬੀਆਂ ਵੀ ਸ਼ਾਮਿਲ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜੱਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ।

ਜੱਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਅੰਗਰੇਜ਼ੀ ਹਕੂਮਤ ਵੱਲੋਂ ਜੱਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ਼ ਕੁ ਦੀ ਵਿੱਥ 'ਤੇ ਰੋਕਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਗਾਂਹ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਪਰ ਜੱਥਾ ਸਭ ਕੁੱਝ ਅਣਸੁਣਿਆ ਕਰਕੇ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ 'ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ਵਿਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ)। ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਵਿਚ ਇਸ ਮੋਰਚੇ ਵਿਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜੱਥਿਆਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਲੱਗੇ। ਪਹਿਲੇ ਸ਼ਹੀਦੀ ਜਥੇ 'ਤੇ ਗੋਲੀ ਚਲਾਏ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ਼ ਬਾ-ਦਸਤੂਰ ਕਾਇਮ ਰਹੇ, ਸਗੋਂ ਸਿੱਖਾਂ ਵਿਚ ਰੋਹ ਤੇ ਜੋਸ਼ ਦਾ ਵਾਧਾ ਹੋਇਆ ਦੂਜਾ 500 ਸਿੰਘਾਂ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ, 1924 ਨੂੰ ਰਵਾਨਾ ਹੋਇਆ। ਤੀਜਾ ਜੱਥਾ 22 ਮਾਰਚ 1924 ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 7 ਅਪਰੈਲ, 1924 ਨੂੰ ਜੈਤੋ ਪਹੁੰਚਿਆ ਜਿਥੇ ਫ਼ੌਜ ਅਤੇ ਪੁਲਿਸ ਵਲੋਂ ਇਨ੍ਹਾਂ ਸਿੰਘਾਂ ਨੂੰ ਹੱਥਕੜੀਆਂ ਲਾ ਕੇ ਅਤੇ ਰੱਸਿਆਂ ਨਾਲ ਜਕੜ ਕੇ ਜੈਤੋ ਕਿਲ੍ਹੇ ਅੰਦਰ ਡੱਕ ਦਿਤਾ ਗਿਆ ਅਤੇ ਮਗਰੋਂ ਨਾਭਾ ਬੀੜ ਜੇਲ੍ਹ ਵਿੱਚ ਭੇਜ ਦਿੱਤੇ ਗਏ। ਪੰਜਵਾਂ ਸ਼ਹੀਦੀ ਜੱਥਾ ਲਾਇਲਪੁਰ ਤੋਂ 12 ਅਪਰੈਲ, 1924 ਨੂੰ ਪੈਦਲ ਰਵਾਨਾ ਹੋਇਆ ਤੇ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਮਗਰੋਂ ਜੈਤੋ ਵੱਲ ਚੱਲ ਪਿਆ। 29 ਜੂਨ, 1924 ਨੂੰ ਬੰਗਾਲ ਦੇ 100 ਸਿੰਘਾਂ ਦਾ ਜਥਾ ਕਲਕੱਤੇ ਤੋਂ ਚੱਲਿਆ। ਕੈਨੇਡਾ ਤੋਂ 11 ਸਿੱਖਾਂ ਦਾ ਜਥਾ 17 ਜੁਲਾਈ 1924 ਨੂੰ ਚੱਲ ਕੇ ਸਮੁੰਦਰੀ ਜਹਾਜ਼ ਰਾਹੀਂ 14 ਸਤੰਬਰ ਨੂੰ ਕਲਕੱਤੇ ਪੁੱਜਿਆ ਅਤੇ 28 ਸਤੰਬਰ ਨੂੰ ਅੰਮਿ੍ਤਸਰ ਪਹੁੰਚਿਆ ਅਤੇ 2 ਜਨਵਰੀ, 1925 ਨੂੰ ਜੈਤੋ ਵੱਲ ਚੱਲ ਪਿਆ।      

ਸਿੱਖ ਜਗਤ ਦੇ ਰੋਸ ਅਤੇ ਰੋਹ ਅੱਗੇ ਅੰਤ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਪਿਆ। ਹਕੂਮਤ ਵੱਲੋਂ ਜੈਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ’ਤੇ ਲਾਈ ਪਾਬੰਦੀ 21 ਜੁਲਾਈ 1925 ਨੂੰ ਵਾਪਸ ਲੈ ਲਈ ਗਈ। ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲਣ ਉਪਰੰਤ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਭੋਗ ਪਾਏ ਗਏ। ਸ਼ਹੀਦੀ ਜੱਥੇ ਉਪਰ ਜਿਸ ਸਥਾਨ ਤੇ ਗੋਲੀ ਚਲਾਈ ਗਈ ਸੀ ਉਸ ਜਗ੍ਹਾ ਉੱਪਰ ਗੁਰਦੁਆਰਾ ਟਿੱਬੀ ਸਾਹਿਬ ਉਸਾਰਿਆ ਗਿਆ ਹੈ ਅਤੇ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਅਖੰਡ ਪਾਠਾਂ ਦੀ ਇਕੋਤਰੀ ਚਲਾਈ ਜਾਂਦੀ ਹੈ ਅਤੇ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿਚ ਸ਼ਾਮਲ ਹੋ ਕੇ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ।       

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਜੈਤੋ ਮੋਰਚੇ ਦੀ ਪਹਿਲੀ ਸ਼ਤਾਬਦੀ 21 ਫਰਵਰੀ ਨੂੰ ਮਨਾਈ ਜਾ ਰਹੀ ਹੈ, ਜਿਸ ਤਹਿਤ 19 ਫ਼ਰਵਰੀ ਨੂੰ ਗੁਰਦੁਆਰਾ ਸ੍ਰੀ ਗੰਗਸਰ ਜੈਤੋ ਵਿਖੇ ਅਖੰਡ ਪਾਠ ਆਰੰਭ ਹੋਣਗੇ, ਉਪਰੰਤ ਨਗਰ ਕੀਰਤਨ (ਸ਼ਹੀਦੀ ਮਾਰਚ) ਸਜਾਇਆ ਜਾਵੇਗਾ। 20 ਫ਼ਰਵਰੀ ਨੂੰ ਵੱਖ-ਵੱਖ ਗੁਰਮਤਿ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕਰਨਗੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲੈਕਚਰ, ਕਵਿਤਾ ਤੇ ਕਵੀਸ਼ਰੀ, ਵਾਰਾਂ ਰਾਹੀਂ ਇਤਿਹਾਸ ਨੂੰ ਬਿਆਨ ਕੀਤਾ ਜਾਵੇਗਾ। 20 ਫ਼ਰਵਰੀ ਨੂੰ ਜੈਤੋ ਮੋਰਚੇ ਦੇ ਇਤਿਹਾਸ ਬਾਰੇ ਤਿਆਰ ਕੀਤੀ ਗਈ ਦਸਤਾਵੇਜ਼ੀ ਵੀ ਵਿਖਾਈ ਜਾਵੇਗੀ। 21 ਫ਼ਰਵਰੀ ਨੂੰ ਸ਼ਤਾਬਦੀ ਦੇ ਮੁੱਖ ਸਮਾਗਮ ਵਿਚ ਪੰਥ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰ ਜਥੇ ਸ਼ਾਮਲ ਹੋਣਗੇ। ਸਮਾਗਮ ਵਿਚ ਸਿੰਘ ਸਾਹਿਬਾਨ, ਤਖ਼ਤਾਂ ਦੇ ਜਥੇਦਾਰ ਤੇ ਸਿੱਖ ਆਗੂ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ।

ਪੁਸਤਕ ਚਰਚਾ : ਕ੍ਰਿਸ਼ਨ ਭਨੋਟ ਦੇ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਟੁੱਭੀ ਲਾਉਂਦਿਆਂ  -ਹਰਦਮ ਸਿੰਘ ਮਾਨ

ਕ੍ਰਿਸ਼ਨ ਭਨੋਟ ਸਾਡੇ ਸਮਿਆਂ ਦਾ ਸਮਰੱਥ, ਪਰਪੱਕ ਅਤੇ ਉਸਤਾਦ ਗ਼ਜ਼ਲਗੋ ਹੈ। ਪੰਜਾਬੀ ਦੇ ਮਾਣਮੱਤੇ ਸ਼ਾਇਰਾਂ ਵਿਚ ਉਸ ਦਾ ਜ਼ਿਕਰ ਹੁੰਦਾ ਹੈ। ਲੰਮੀ ਘਾਲਣਾ ਦੇ ਅਰਸੇ ਦੌਰਾਨ ਉਹ ਇਸ ਤੋਂ ਪਹਿਲਾਂ ਛੇ ਗ਼ਜ਼ਲ ਸੰਗ੍ਰਹਿ, ਇਕ ਵਿਅੰਗ ਗ਼ਜ਼ਲ ਸੰਗ੍ਰਹਿ ਤੋਂ ਇਲਾਵਾ ‘ਗ਼ਜ਼ਲ ਦੀ ਬਣਤਰ ਅਤੇ ਅਰੂਜ਼’ ਬਾਰੇ ਇਕ ਬਹੁਤ ਹੀ ਮੁੱਲਵਾਨ ਪੁਸਤਕ ਪੰਜਾਬੀ ਪਾਠਕਾਂ ਅਤੇ ਗ਼ਜ਼ਲ ਦੇ ਸਿਖਾਂਦਰੂਆਂ ਦੀ ਝੋਲੀ ਪਾ ਚੁੱਕਿਆ ਹੈ। ‘ਗਹਿਰੇ ਪਾਣੀਆਂ ਵਿਚ’ ਉਸ ਦਾ ਸੱਤਵਾਂ ਗ਼ਜ਼ਲ ਸੰਗ੍ਰਿਹ ਹੈ।

ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਦੀ ਗ਼ਜ਼ਲ ਦੇ ਰੂਪਕ ਪੱਖ ਬਾਰੇ ਗੱਲ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਤੁਲ ਹੈ। ਉਸਤਾਦੀ ਰੰਗ ਦੀ ਇਸ ਕ੍ਰਿਤ ਬਾਰੇ ਮੈਂ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕੋਸ਼ਿਸ਼ ਕੀਤੀ ਹੈ ਕਿ ਗਹਿਰੇ ਪਾਣੀਆਂ ਵਿਚ ਟੁੱਭੀ ਲਾ ਕੇ ਇਸ ਵਿਚਲੇ ਮਾਣਕ ਮੋਤੀ ਪਾਠਕਾਂ ਦੇ ਸਨਮੁੱਖ ਪੇਸ਼ ਕਰ ਸਕਾਂ।

ਇਹਦੇ ਵਿਚ ਸ਼ੱਕ ਦੀ ਭੋਰਾ ਵੀ ਗੁੰਜਾਇਸ਼ ਨਹੀਂ ਕਿ ਕ੍ਰਿਸ਼ਨ ਭਨੋਟ ਦੀ ਸ਼ਾਇਰੀ ਬੇਹੱਦ ਸਰਲ, ਸਾਦਾ, ਸਪੱਸ਼ਟ, ਸਹਿਜ, ਸੁਭਾਵਿਕ, ਅਤੇ ਸੁਹਜ ਨਾਲ ਲਬਰੇਜ਼ ਸ਼ਬਦਾਂ ਦਾ ਗੁਲਦਸਤਾ ਹੈ ਅਤੇ ਸ਼ਾਬਦਿਕ ਜਾਲ ਤੋਂ ਮੁਕਤ ਹੈ। ਇਹ ਉਸ ਦੀ ਸ਼ਾਇਰੀ ਦਾ ਮੀਰੀ ਗੁਣ ਹੈ। ਸ਼ਾਇਰੀ ਉਸ ਲਈ ਸਭ ਕੁਝ ਹੈ। ਉਸ ਲਈ ਰੂਹ ਦੀ ਖੁਰਾਕ ਹੈ ਸ਼ਾਇਰੀ ਜੋ ਉਦਾਸੀਆਂ ਦੇ ਮੰਝਧਾਰ ‘ਚੋਂ ਪਾਰ ਲੰਘਾਉਣ ਦਾ ਜ਼ਰੀਆ ਹੈ। ਇਹ ਸ਼ਾਇਰੀ ਹੀ ਖੁਸ਼ੀਆਂ ਦੇ ਰਾਹਾਂ ‘ਚੋਂ ਗ਼ਮਾਂ ਦੇ ਪਹਾੜਾਂ ਹਟਾਉਂਦੀ ਹੈ ਅਤੇ ਸੀਨੇ ਵਿਚ ਜ਼ਿੰਦਗੀ ਜਿਉਣ ਦੀ ਰੀਝ ਨੂੰ ਪਰਪੱਕ ਕਰਦੀ ਹੈ। ਉਹ ਕਹਿੰਦਾ ਹੈ-

ਇਹ ਮਿਰੀ ਧੜਕਣ 'ਚ ਧੜਕੇ, ਇਹ ਮਿਰੇ ਸਾਹਾਂ 'ਚ ਹੈ

ਸ਼ਾਇਰੀ ਮੇਰੇ ਲਹੂ ਵਿਚ, ਮਹਿਕ ਜਿਉਂ ਫੁੱਲਾਂ 'ਚ ਹੈ

ਮਿਰੀ ਮਹਿਬੂਬ ਹੈ, ਮਾਂ ਵੀ ਹੈ, ਧੀ ਵੀ ਹੈ ਤੇ ਰਾਹਬਰ ਵੀ,

ਪਵਾਂ ਕਮਜ਼ੋਰ ਜਦ ਮੈਂ, ਸ਼ਾਇਰੀ ਸੰਭਾਲਦੀ ਮੈਨੂੰ

ਅੱਜ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਸਮਾਜਿਕ ਮਾਹੌਲ ਦਿਨ ਬਦਿਨ ਗੰਧਲਾ ਹੋ ਰਿਹਾ ਹੈ। ਮਨੁੱਖੀ ਕਦਰਾਂ ਕੀਮਤਾਂ ਦਾ ਬੇਹੱਦ ਘਾਣ ਹੋ ਰਿਹਾ ਹੈ। ਹਰ ਇਕ ਸੂਝਵਾਨ ਮਨੁੱਖ ਅੰਦਰੂਨੀ ਪੀੜਾ ਹੰਢਾ ਰਿਹਾ ਹੈ। ਕ੍ਰਿਸ਼ਨ ਭਨੋਟ ਅਜਿਹੇ ਵਰਤਾਰੇ ਤੋਂ ਬੇਹੱਦ ਦੁਖੀ ਹੈ। ਇਸ ਦਰਦ ਵਿਚ ਉਹ ਦਿਨ ਰਾਤ ਤੜਪਦਾ ਹੈ ਅਤੇ ਹਰ ਇਕ ਮਨੁੱਖ ਦੇ ਦਰਦ ਨੂੰ ਆਪਣਾ ਦਰਦ ਹੀ ਸਮਝਦਾ ਹੈ-

ਮੇਰੇ ਜਿਹਾ ਈ ਦਰਦ ਸੀ, ਹਰ ਇਕ ਦੇ ਦਿਲ 'ਚ ਵੀ,

ਮੈਂ ਦਰਦ ਆਪਣਾ ਕਿਹਾ, ਲੋਕਾਂ ਦਾ ਬਣ ਗਿਆ

ਇਨ੍ਹਾਂ ਵਿਚ ਫਲਸਫ਼ਾ ਹੋਵੇ ਨ ਹੋਵੇ,

ਇਨ੍ਹਾਂ ਵਿਚ ਵਿਦਵਤਾ ਹੋਵੇ ਨ ਹੋਵੇ,

ਮਨੁੱਖੀ ਦਰਦ ਹੈ ਇਹਨਾਂ 'ਚ ਸ਼ਾਮਿਲ,

ਮਿਰੇ ਸ਼ਿਅਰਾਂ 'ਚ ਸ਼ਾਮਿਲ ਭਾਵਨਾਵਾਂ

ਮਨੁੱਖੀ ਪੀੜ ਦਾ ਦ੍ਰਿਸ਼ ਚਿਤਰਣ ਉਹ ਇਸ ਤਰਾਂ ਕਰਦਾ ਹੈ-

ਜਮਘਟਾ ਪੀੜਾਂ ਦਾ, ਮਨ ਦੇ ਅੰਬਰੀਂ ਚੜ੍ਹਿਆ ਗ਼ੁਬਾਰ,

ਚੜ੍ਹ ਗਈ ਗ਼ਮ ਦੀ ਘਟਾ ਨੈਣਾਂ 'ਚ ਬਰਸਣ ਵਾਸਤੇ

ਇਹ ਮਨੁੱਖੀ ਦਰਦ ਹੀ ਹੈ ਜੋ ਉਸ ਦੀ ਸ਼ਾਇਰੀ ਰਾਹੀਂ ਇਸ ਤਰ੍ਹਾਂ ਉਮੜਦਾ ਹੈ-

ਕਿਸੇ ਮਾਸੂਮ ਦੇ ਹੰਝੂ, ਜੇ ਮੈਥੋਂ ਪੂੰਝ ਨਾ ਹੁੰਦੇ,

ਗੁਨਾਹ ਇਕ ਹੋਰ ਸ਼ਾਮਿਲ ਕਰ ਲਵੋ, ਮੇਰੇ ਗੁਨਾਹਾਂ ਵਿਚ

ਸ਼ਾਇਰ ਕ੍ਰਿਸ਼ਨ ਭਨੋਟ ਧਰਮ ਦਾ ਮਖੌਟਾ ਪਹਿਨ ਕੇ ਮਨੁੱਖਤਾ ਨੂੰ ਦੂਈ ਦਵੈਤ, ਨਫਰਤ, ਲਾਲਚ ਦੇ ਗੁੰਮਰਾਹਕੁਨ ਪ੍ਰਚਾਰ ਰਾਹੀਂ ਵਰਗਲਾਉਣ ਵਾਲੇ ਪਖੰਡੀਆਂ ਨੂੰ ਸਮਾਜ ਦੇ ਵੱਡੇ ਦੁਸ਼ਮਣ ਮੰਨਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ ਉਸ ਦੀ ਸ਼ਾਇਰੀ ਥਾਂ ਪੁਰ ਥਾਂ ਧਾਰਮਿਕ ਦੋਖੀਆਂ ਅਤੇ ਰਾਜਨੀਤੀਵਾਨਾਂ ਦੁਆਰਾ ਮਨੁੱਖੀ ਭਾਵਨਾਵਾਂ ਨੂੰ ਆਪਣੇ ਹਿਤਾਂ ਦਾ ਪੂਰਕ ਬਣਾ ਕੇ ਇਨਸਾਨੀਅਤ ਦੇ ਰਾਹਾਂ ਵਿਚ ਕੰਡੇ, ਕੰਕਰ ਵਿਛਾਉਣ ਦਾ ਪਰਦਾਫਾਸ਼ ਕਰਦੀ ਹੈ-

ਇਕ ਦੂਸਰੇ ਦੀ ਪਿੱਠ 'ਚ ਖੋਭਣ ਦੇ ਵਾਸਤੇ,

ਧਰਮਾਂ ਦੇ ਨਾਮ 'ਤੇ ਅਸੀਂ, ਖੰਜਰ ਖਰੀਦ ਲਏ

ਮਿਰਾ ਦਿਲ ਚਾਹ ਰਿਹਾ, ਸੱਚੇ ਗੁਰੂ ਦੇ ਰੂਬਰੂ ਹੋਣਾ,

ਗੁਰੂ ਦੇ ਅੱਗਿਉਂ, ਥੋੜਾ ਕੁ ਚਿਰ ਗੋਲਕ ਉਠਾ ਲੈਂਦੇ

ਪੁਜਾਰੀ ਬਣ ਗਈ ਨਾਨਕ ਜੀ, ਸਾਡੀ ਕੌਮ ਤਾਂ,

ਕਿ ਤੇਰੀ ਸੋਚਣੀ, ਅਮਲਾਂ 'ਚ ਢਾਲੀ ਨਾ ਗਈ

ਤੇ ਇਸ ਦੇ ਨਾਲ ਹੀ ਉਹ ਆਮ ਲੋਕਾਈ ਨੂੰ ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਲਈ ਵੀ ਪ੍ਰੇਰਦਾ ਹੈ-

ਕਦੋਂ, ਕਿਉਂ, ਕੀ, ਕਿਵੇਂ, ਕਿੱਥੇ, ਸਵਾਲ ਉਪਜਣ ਨ ਮਨ ਦੇ ਵਿਚ,

ਉਹ ਚਾਹੁੰਦੇ ਨੇ ਜੁੜੇ ਰਹੀਏ, ਅਸੀਂ ਬਸ ਆਸਥਾਵਾਂ ਨਾਲ

ਸ਼ਾਇਰ ਇਸ ਪੱਖੋਂ ਪੂਰੀ ਤਰਾਂ ਸੁਚੇਤ ਹੈ ਕਿ ਅਜੋਕੇ ਵਿਸ਼ਵ ਵਰਤਾਰੇ ਵਿਚ ਰਾਜਨੀਤਕ, ਧਾਰਮਿਕ ਅਤੇ ਆਰਥਿਕ ਸੱਤਾ ਉੱਪਰ ਕਾਬਜ਼ ਧਿਰਾਂ ਪੈਰ ਪੈਰ ‘ਤੇ ਦਿਲਕਸ਼ ਸੁਨਹਿਰੀ ਪਿੰਜਰਿਆਂ ਦਾ ਜਾਲ ਵਿਛਾ ਕੇ ਮਨੁੱਖ ਰੂਪੀ ਪੰਛੀ ਨੂੰ ਲਲਚਾ ਰਹੀਆਂ ਹਨ ਅਤੇ ਆਪਣੀਆਂ ਕੁਰਸੀਆਂ ਦੇ ਪਾਵਿਆਂ ਨੂੰ ਸਦੀਵੀ ਕਾਇਮ ਰੱਖਣ ਲਈ ਹਰ ਹਰਬਾ ਵਰਤ ਰਹੀਆਂ ਹਨ। ਅਜਿਹੇ ਹਾਲਾਤ ਵਿਚ ਸਿਰਫ ਉਹ ਲੋਕ ਹੀ ਆਪਣੀ ਹੋਂਦ ਬਰਕਰਾਰ ਰੱਖ ਸਕਣਗੇ ਜਿਨ੍ਹਾਂ ਦੀ ਸੀਨਿਆਂ ਵਿਚ ਮੰਜ਼ਿਲਾਂ ਸਰ ਕਰਨ ਦਾ ਲਾਵਾ ਹੈ-

ਜਿਨ੍ਹਾਂ ਦੇ ਮਨ ਦੇ ਵਿੱਚ ਬੇਚੈਨੀਆਂ ਨੇ, ਬਦਲਦੇ ਨੇ ਸਦਾ ਹਾਲਾਤ ਓਹੀ,

ਕਿ ਨੀਂਦਰ ਚੈਨ ਦੀ ਸੌਂਦੇ ਨੇ ਜਿਹੜੇ, ਉਨ੍ਹਾਂ ਨੂੰ ਚੈਨ ਕਰ ਦਿੰਦਾ ਨਕਾਰਾ

ਇਨ੍ਹਾਂ ਸਦਕੇ ਹੀ ਮੇਰੀ ਤੋਰ ਨਾ ਮੱਠੀ ਪਵੇ ਪਲ ਭਰ

ਮੈਂ ਕੰਡੇ ਆਪਣੇ ਰਾਹ ਦੇ ਸਦਾ ਫੁੱਲਾਂ ਦੇ ਤੁੱਲ ਜਾਣੇ

ਪੁਰਾਣਾ ਜਰਜਰਾ ਹੋਇਆ ਤਾਂ ਉਸਨੂੰ ਤੋੜਨਾ ਪੈਣਾ,

ਬਿਨਾ ਤੋੜੇ ਨ ਹੋ ਸਕਣੀ, ਨਵੇਂ ਨਿਰਮਾਣ ਦੀ ਇੱਛਾ

ਸਾਡੇ ਆਸ ਪਾਸ ਬੜਾ ਹੀ ਮਤਲਬੀ ਸੰਸਾਰ ਸਿਰਜਿਆ ਜਾ ਰਿਹਾ ਹੈ ਅਤੇ ਸਾਡਾ ਇਹ ਦੁਖਾਂਤ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਇਸ ਦਾ ਪ੍ਰਭਾਵ ਕਬੂਲਦੇ ਜਾ ਰਹੇ ਹਾਂ। ਸਾਡੇ ਰਿਸ਼ਤਿਆਂ ਦਾ ਤਾਣਾ ਬਾਣਾ ਵੀ ਏਸੇ ਕਰਕੇ ਹੀ ਬੇਹੱਦ ਜਰਜਰਾ ਹੋ ਰਿਹਾ ਹੈ। ਸਾਡੀ ਸੋਚ ਤੇ ਕਾਬਜ਼ ਤਾਕਤਾਂ ਨੇ ਪਿਆਰ, ਮੁਹੱਬਤ, ਆਪਸੀ ਸਾਂਝ, ਮੇਲ ਮਿਲਾਪ ਨੂੰ ਵੀ ਇਸ ਸੰਸਾਰ ਵਿਚ ਤੱਕੜੀ ਨਾਲ ਤੋਲਣ ਵਾਲੀ ਵਸਤੂ ਬਣਾ ਦਿੱਤਾ ਹੈ। ਅਜਿਹੇ ਵਰਤਾਰੇ ਵਿਚ ਮਨੁੱਖ ਦੀ ਮਾਨਸਿਕਤਾ ਬਾਰੇ ਕਵੀ ਸੁਭਾਵਿਕ ਹੀ ਕਹਿ ਉੱਠਦਾ ਹੈ-

ਜਿੰਨੀ ਜਿਸ ਦੀ ਲੋੜ ਹੈ, ਓਨਾ ਉਸ ਦਾ ਮੁੱਲ,

ਜਿਸ ਦੇ ਬਿਨ ਸਰਦਾ ਨਹੀਂ, ਹੋ ਜਾਂਦੈ ਉਹ ਖ਼ਾਸ

ਮੈਂ ਤੈਨੂੰ ਲੋਈ ਦਵਾਂ, ਤੂੰ ਕਰ ਭੇਂਟ ਪਲੇਕ

ਇਕ ਦੂਜੇ ਦਾ ਰੱਖੀਏ, ਆਪਾਂ ਦੋਵੇਂ ਮਾਣ

ਸ਼ਾਇਰੀ ਨੂੰ ਮੁਹਾਵਰਿਆਂ ਨਾਲ ਸ਼ਿੰਗਾਰਨਾ ਵੀ ਇਕ ਉਸਤਾਦੀ ਕਲਾ ਹੈ ਅਤੇ ਇਸ ਕਲਾ ਦੀ ਕ੍ਰਿਸ਼ਨ ਭਨੋਟ ਨੂੰ ਮੁਹਾਰਤ ਹਾਸਲ ਹੈ। ਉਸ ਦੀ ਇਹ ਫ਼ਨ ਅਨੇਕਾਂ ਸ਼ਿਅਰਾਂ ਵਿਚ ਆਪ ਮੁਹਾਰੇ ਪ੍ਰਗਟ ਹੋਇਆ ਹੈ। ਮੁਹਾਵਰੇ ਵਿਚ ਗੜੁੱਚ ਉਸ ਦੀ ਸ਼ਾਇਰੀ ਦਾ ਰੰਗ ਦੇਖਣਾ ਹੀ ਬਣਦਾ ਹੈ-

ਮੱਖਣ ਨ ਹੱਥ ਆਵੇ, ਪਾਣੀ ਵਰੋਲਕੇ ਇਉਂ,

ਸੰਭਵ ਕਦੇ ਨਾ ਹੁੰਦੀ, ਤਲ਼ੀਏਂ ਸਰੋਂ ਜਮਾਉਣੀ

ਪੌਣਾਂ ਨੂੰ ਗੰਢ ਦੇਣੀ, ਕੱਖਾਂ 'ਚ ਅੱਗ ਲੁਕਾਉਣੀ

ਮੁਸ਼ਕਲ ਹੈ ਰੀਝ ਦਿਲ ਦੀ, ਦਿਲ ਵਿੱਚ ਹੀ ਦਬਾਉਣੀ

ਮਾਡਰਨ ਯੁਗ ਸਾਨੂੰ ਕਿਸ ਦਿਸ਼ਾ ਵੱਲ ਲਿਜਾ ਰਿਹਾ ਹੈ, ਸ਼ਾਇਦ ਅਸੀਂ ਇਸ ਗੱਲ ਤੋਂ ਅਣਜਾਣ ਹਾਂ ਅਤੇ ਇਕ ਦੂਜੇ ਦੀ ਦੇਖਾ-ਦੇਖੀ, ਬਿਨਾਂ ਸਮਝੇ ਸੋਚੇ ਇਸ ਦੀ ਜਕੜ ਵਿਚ ਆ ਰਹੇ ਹਾਂ। ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਅਸੀਂ ਖ਼ੁਦ ਹੀ ਆਪਣੀ ਅਗਲੀ ਪੀੜ੍ਹੀ ਨੂੰ ਇਨਸਾਨੀ ਗੁਣਾਂ ਤੋਂ ਵਿਹੂਣਾ ਕਰਨ ਦੀ ਦੌੜ ਦੌੜ ਰਹੇ ਹਾਂ। ਪਰ ਕ੍ਰਿਸ਼ਨ ਭਨੋਟ ਨੂੰ ਇਸ ਦੀ ਸੋਝੀ ਹੈ। ਤਾਂ ਹੀ ਤਾਂ ਉਸ ਦੀ ਸ਼ਾਇਰੀ ਸਾਨੂੰ ਹਲੂਣਦੀ ਹੈ-

ਬਣਾ ਦਿੱਤਾ ਅਸੀਂ ਬੱਚਿਆਂ ਨੂੰ ਇਕ ਪਰੋਡਕਟ ਹੁਣ,

ਤੇ ਕਰਦੇ ਲਾਂਚ ਹਾਂ ਮੰਡੀ 'ਚ ਵੇਚਣ ਵਾਸਤੇ

ਏਸੇ ਮਾਡਰਨ ਯੁਗ ਨੇ ਹੀ ਸਾਨੂੰ ਮਸ਼ੀਨੀ ਪੁਰਜ਼ੇ ਬਣਾ ਕੇ ਘਰ, ਪਰਿਵਾਰ ਤੋਂ ਅਲੱਗ ਥਲੱਗ ਕਰ ਦਿੱਤਾ ਹੈ। ਅਸੀਂ ਤਾਂ ਕੋਲ ਰਹਿ ਕੇ ਵੀ ਇਕ ਦੂਜੇ ਲਈ ਅਜਨਬੀ ਬਣ ਚੁੱਕੇ ਹਾਂ-

ਨਦੀ ਦੇ ਦੋ ਕਿਨਾਰੇ ਮਿਲਣ ਦੀ ਖਾਤਰ ਜਿਵੇਂ ਤਰਸਣ,

ਕਿ ਇੱਕੋ ਛੱਤ ਹੇਠਾਂ ਰਹਿੰਦਿਆਂ ਵੀ ਦੂਰੀਆਂ ਰਹੀਆਂ

ਉਸਤਾਦ ਕ੍ਰਿਸ਼ਨ ਭਨੋਟ ਨੇ ਜ਼ਿੰਦਗੀ ਦੇ ਹਰ ਪੱਖ ਆਪਣੀ ਸ਼ਾਇਰੀ ਰਾਹੀਂ ਛੋਹਿਆ ਹੈ। ਉਸਤਾਦੀ ਰੰਗ ਵੀ ਕਈ ਥਾਈਂ ਉੱਘੜ ਕੇ ਸਾਹਮਣੇ ਆਇਆ ਹੈ ਅਤੇ ਉਹ ਕਹਿ ਉੱਠਦਾ ਹੈ-

ਚੱਲਿਆ ਸੀ ਤੂੰ ਇਕੱਲਾ, ਕਾਫ਼ਲਾ ਜੁੜਦਾ ਗਿਆ,

ਕ੍ਰਿਸ਼ਨ ਹੁਣ ਤੇਰਾ ਘਰਾਣਾ ਕਿੰਨਿਆਂ ਮੁਲਕਾਂ 'ਚ ਹੈ

ਰਾਜ, ਗੌਤਮ, ਜੀਤ, ਬਿੰਦੂ, ਪ੍ਰੀਤ, ਜਸ, ਗੁਰਮੀਤ, ਦੇਵ

ਕ੍ਰਿਸ਼ਨ ਤੇਰਾ ਹੁਣ ਸਰੀ ਵਿਚ ਇਕ ਘਰਾਣਾ ਹੋ ਗਿਆ

ਉਨ੍ਹਾਂ ਤੇ ਚੱਲ ਕੇ ਸੈਆਂ ਮੁਸਾਫ਼ਰ ਹੋਰ ਆਉਣੇ ਨੇ

ਮਿਰੇ ਪੈਰਾਂ ਨੇ ਹਾਲੇ ਹੋਰ ਵੀ ਰਸਤੇ ਬਣਾਉਣੇ ਨੇ

ਬੜੇ ਗਹਿਰੇ ਪਾਣੀਆਂ ਵਿਚ ਉੱਤਰ ਕੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਬਹੁਤ ਹੀ ਖੂਬਸੂਰਤ ਅਲੰਕਾਰਾਂ, ਬਿੰਬਾਂ, ਤਸ਼ਬੀਹਾਂ, ਰੰਗਾਂ ਅਤੇ ਇਸ਼ਾਰਿਆਂ ਰਾਹੀਂ ਗ਼ਜ਼ਲ ਦੀ ਸੂਖਮਤਾ, ਨਜ਼ਾਕਤ, ਸਾਦਗੀ, ਸੋਖੀ, ਤਕਰਾਰ ਅਤੇ ਹੋਰ ਅਨੇਕਾਂ ਅਦਾਵਾਂ ਦਾ ਬਹੁਪੱਖੀ ਨਜ਼ਾਰਾ ਪੇਸ਼ ਕੀਤਾ ਹੈ ਜਿਸ ਨੂੰ ਮੈਂ ਤਹਿ ਦਿਲੋਂ ਮੁਬਾਰਕਬਾਦ ਕਹਿੰਦਾ ਹਾਂ। ਪਰ ਅਜੇ ਵੀ ਉਸ ਨੇ ਬਹੁਤ ਕੁਝ ਅਣਕਿਹਾ ਛੱਡ ਦਿੱਤਾ ਹੈ ਤੁਹਾਡੇ ਲਈ, ਮੇਰੇ ਲਈ ਅਤੇ ਆਪਣੇ ਸਭਨਾਂ ਲਈ-

ਬੜਾ ਕੁਝ ਕਹਿ ਲਿਆ ਹੈ ਕਹਿਣ ਨੂੰ ਭਾਵੇਂ ਮੈਂ ਹੁਣ ਤੀਕਰ,

ਬੜਾ ਕੁਝ ਹੈ ਅਜੇ ਜੋ ਅਣਕਿਹਾ ਹੀ ਦਿਲ 'ਚ ਰਹਿੰਦਾ ਹੈ

ਕਾਮਨਾ ਹੈ ਕਿ ਉਸ ਦੇ ਦਿਲ ਵਿਚ ਅਣਕਿਹਾ ਬਾਕੀ ਹੈ ਉਹ ਜਲਦੀ ਹੀ ਉਸ ਦੇ ਕਲਾਮ ਵਿਚ ਢਲ ਕੇ ਸਾਡੇ ਹਿਰਦਿਆਂ ਨੂੰ ਸਰਸ਼ਾਰ ਕਰੇ।

-ਹਰਦਮ ਸਿੰਘ ਮਾਨ

ਬਾਬਾ ਸ਼ੇਖ ਫਰੀਦ - ਹਰਦਮ ਮਾਨ

ਸੰਜਮ, ਸਬਰ, ਸੰਤੋਖ ਸਿਖਾਵੇ ਬਾਬਾ ਸ਼ੇਖ ਫਰੀਦ

ਬੁਰਿਆਂ ਨੂੰ ਵੀ ਗਲੇ ਲਗਾਵੇ ਬਾਬਾ ਸ਼ੇਖ ਫਰੀਦ

ਪੰਜਾਬੀ ਦਾ ਮੋਢੀ ਸ਼ਾਇਰ, ਮਾਂ ਬੋਲੀ ਦਾ ਮਾਣ

ਮਾਖਿਓਂ ਮਿੱਠੇ ਬੋਲ ਸੁਣਾਵੇ ਬਾਬਾ ਸ਼ੇਖ ਫਰੀਦ

ਮਨ ਨੂੰ ਟੁੰਬਣ ਨਵੇਂ ਨਰੋਏ ਬਿੰਬ ਅਤੇ ਪ੍ਰਤੀਕ

ਐਸੀ ਕਾਵਿ-ਕਲਾ ਰੁਸ਼ਨਾਵੇ ਬਾਬਾ ਸ਼ੇਖ ਫਰੀਦ

ਰੱਬੀ ਰਜ਼ਾ ‘ਚ ਸੱਚਾ ਸੁੱਚਾ ਤੇ ਸਾਦਾ ਇਨਸਾਨ

ਦਰਵੇਸ਼ੀ ਦਾ ਰੁਤਬਾ ਪਾਵੇ ਬਾਬਾ ਸ਼ੇਖ ਫਰੀਦ

ਮਿੱਟੀ ਜੇਡ ਮਹਾਨ ਨਾ ਕੋਈ, ਸਭ ਮਿੱਟੀ ਦੀ ਖੇਡ

ਬੰਦੇ ਨੂੰ ਸ਼ੀਸ਼ਾ ਦਿਖਲਾਵੇ ਬਾਬਾ ਸ਼ੇਖ ਫਰੀਦ

ਨਿਮਰ ਨਿਮਾਣਾ ਉੱਤਮ ਜੀਵਨ, ਉੱਚੀ ਸੁੱਚੀ ਸੋਚ

ਕੂੜ-ਕਿਲ੍ਹੇ ਹੰਕਾਰ ਦੇ ਢਾਹਵੇ ਬਾਬਾ ਸ਼ੇਖ ਫਰੀਦ

ਇਸ਼ਕ-ਹਕੀਕੀ ਰੰਗ ‘ਚ ਰੰਗਿਆ, ਪ੍ਰੀਤਮ-ਮੇਲ ਦੀ ਤਾਂਘ

ਹਰ ਪਲ ਬਿਰਹਾ ਵਿਚ ਕੁਰਲਾਵੇ ਬਾਬਾ ਸ਼ੇਖ ਫਰੀਦ

ਗੁਰਬਾਣੀ ਦੀ ਸ਼ੋਭਾ ਬਣ’ਗੇ ਉਸ ਦੇ ਸ਼ਬਦ ਸਲੋਕ

ਮਾਨਵਤਾ ਦਾ ਰਾਹ ਦਰਸਾਵੇ ਬਾਬਾ ਸ਼ੇਖ ਫਰੀਦ

ਮੜ੍ਹੀਆਂ, ਜੰਗਲ ਸਭ ਦੁਨਿਆਵੀ ਭਟਕਣ ਹੀ ਹੈ ‘ਮਾਨ’

ਮਨ-ਮੰਦਰ ਦਾ ਦਰ ਖੜਕਾਵੇ ਬਾਬਾ ਸ਼ੇਖ ਫਰੀਦ