ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਬਾਬੇ ਨਾਨਕ ਦੇ ਪ੍ਰਗਟ ਦਿਹਾੜੇ ਬਾਰੇ ਵੱਢਾ ਗੱਪ - ਗੁਰਚਰਨ ਸਿੰਘ ਜਿਉਣ ਵਾਲਾ
ਮਹੀਨੇ ਕੁ ਤੋਂ ਜੋ ਮੈਂ ਡਾ. ਹਰਜਿੰਦਰ ਸਿੰਘ ਦਿਲਗੀਰ ਬਾਰੇ ਲਿਖਿਆ ਹੈ, ਉਸ ਨੂੰ ਪੜ੍ਹ ਕੇ ਕੁੱਝ ਕੁ ਸੱਜਣਾਂ ਦੇ ਸਨੇਹੇਂ ਆਏ, ਕਿ ਦਿਲਗੀਰ ਜੀ ਨੇ ਵਿਸ਼ਵ ਮਹਾਨ ਕੋਸ਼ ਤੇ ਅੰਗਰੇਜੀ ਵਿਚ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜਮਾ ਕੀਤਾ ਹੈ, ਉਸ ਬਾਰੇ ਵੀ ਚਾਨਣਾ ਪਾਓ। ਗੁਰੂ ਪਿਆਰੇ ਦੋਸਤੋ, ਮਿੱਤਰੋ ਤੇ ਪਾਠਕ ਸੱਜਣੋ! ਐਨਾ ਕੁੱਝ ਪੜ੍ਹਨਾ ਤੇ ਫਿਰ ਉਸ ਤੇ ਟੀਕਾ ਟਿਪਣੀ ਕਰਨੀ ਇਹ ਸਾਰੀ ਜ਼ਿੰਦਗੀ ਦਾ ਕੰਮ ਹੈ। ਹਾਂ, ਕੁੱਝ ਕੁ ਮੇਰੇ ਵੱਸ ਹੈ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹਾਂ, ਇਸ ਨਾਲ ਹੀ ਦਿਲਗੀਰ ਦੀ ਤਸਵੀਰ ਨੰਗੀ ਹੋ ਜਾਵੇਗੀ। ਦਿਲਗੀਰ ਜੀ! ਜੇ ਹਿੰਮਤ ਹੈ ਤਾਂ ਜਵਾਬ ਜ਼ਰੂਰ ਲਿਖਣਾ।
ਦਿਲਗੀਰ ਜੀ ਤੁਹਾਡੀ ਕਿਤਾਬ, “ਸਿੱਖ ਤਵਾਰੀਖ (ਪਹਿਲਾ ਹਿੱਸਾ 1469 ਤੋਂ 1708) ਦੇ ਪੰਨਾ 116 ਤੇ ਪਰਵਾਰਕ ਪਿਛੋਕੜ ਸਿਰਲੇਖ ਹੇਠ ਤੁਸੀਂ ਬਾਬੇ ਨਾਨਕ ਜੀ ਦੇ ਪ੍ਰਗਟ ਦਹਾੜੇ ਬਾਰੇ ਸੂਚਨਾ ਦਿੰਦੇ ਹੋਏ, ਹਵਾਲਾ ਗੁਰੂ ਕੀਆਂ ਸਾਖੀਆਂ, ਕ੍ਰਿਤ ਭਾਈ ਸਰੂਪ ਸਿੰਘ ਕੋਸ਼ਿਸ਼, ਲਿਖਦੇ ਹੋ ਕਿ ਬਾਬੇ ਨਾਨਕ ਜੀ ਦਾ ਪ੍ਰਗਟ ਦਿਹਾੜਾ 20 ਅਕਤੂਬਰ 1469 ਹੈ। ਹੱਥ ਕਰੇਲਅ ਮਾਰਨ ਤੋਂ ਬਾਅਦ, ‘ਕੁੱਛੜ ਕੁੜੀ ਢੰਢੋਰਾ ਸ਼ਹਿਰ’ ਵਾਲੀ ਗੱਲ ਸਾਬਤ ਹੋਈ, ਇਹ ਕਿਤਾਬ ਮੇਰੇ ਕੋਲ ਪਈਆਂ ਕਿਤਾਬਾਂ ਵਿੱਚੋਂ ਮਿਲ ਗਈ। ਸਾਖੀ ਨੰਬਰ 24, ਤਾਂ “ਸਾਖੀ ਰਾਜਾ ਦੀਪ ਚੰਦ ਕੀ ਸਤਾਰ੍ਹਵੀ ਤੇ ਬਿਲਾਸਪੁਰ ਜਾਨੇ ਕੀ ਚਾਲੀ”, ਹੈ। ਇਸ ਸਾਰੀ ਕਿਤਾਬ ਵਿੱਚ 112 ਸਾਖੀਆਂ ਹਨ, ਤੇ ਪਹਿਲੇ ਪੰਜ ਗੁਰੂ ਸਾਹਿਬਾਨ ਬਾਰੇ ਇੱਕ ਵੀ ਗੱਲ ਨਹੀਂ।
ਦਿਲਗੀਰ ਜੀ ਸਰੂਪ ਸਿੰਘ ਕੋਸ਼ਿਸ਼ ਨੇ ਆਪਣੇ ਪਿਓ ਦਾਦੇ ਦੇ ਖਜ਼ਾਨੇ ਵਿੱਚੋਂ ਘੋਖ ਪੜਤਾਲ ਕਰਕੇ ਇਹ ਕਿਤਾਬ 1790 ਵਿੱਚ ਮਿਲੀ ਜੁਲੀ ਪੰਜਾਬੀ ਨਸਰ ਵਿੱਚ ਲਿਖ ਕੇ ਤਿਆਰ ਕੀਤੀ ਤੇ ਖਾਨਦਾਨੀ ਰੀਤਿ ਅਨੁਸਾਰ ਭਟਾਖਰੀ ਵਿੱਚ ਲਿਖ ਕੇ ਰੱਖੀ। ਫਿਰ ਇਸੇ ਹੀ ਖਾਨਦਾਨ ਵਿੱਚ ਭਾਈ ਛੱਜੂ ਜੀ ਹੋਏ ਹਨ ਜਿਸ ਨੇ ‘ਗੁਰੂ ਕੀਆਂ ਸਾਖੀਆਂ’ ਦਾ 1868 ਈ: ਵਿੱਚ ਪੰਜਾਬੀ ਲਿਪਿਅੰਤਰ ਕੀਤਾ। ਏਸੇ ਹੀ ਖਰੜੇ ਨੂੰ ਗਿਆਨੀ ਗਰਜਾ ਸਿੰਘ ਨੇ 1961 ਈ: ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੁਆਰਾ ਪ੍ਰਕਾਸ਼ਤ ਕੀਤਾ। ਐਨਿਆਂ ਹੱਥਾਂ ਵਿੱਚ ਦੀ ਨਿਕਲਦੀ ਹੋਈ ਇਹ ਕਿਤਾਬ ਨਕਲ ਦਰ ਨਕਲ ਹੁੰਦੀ ਹੋਈ, ਕੀ ਇਹ ਕਿਤਾਬ ਅਸਲੀ ਰੂਪ ਵਿੱਚ ਹੋ ਸਕਦੀ ਹੈ? ਜਿਹੜਾ ਲਿਖਾਰੀ ਸਹੀ ਮਾਹਨਿਆਂ ਵਿੱਚ ਸਮਾਜ ਨੂੰ ਕੁੱਝ ਦੇਣਾ ਚਾਹੁੰਦਾ ਹੈ, ਉਹ ਸਾਰੀ ਜ਼ਿੰਦਗੀ ਲਾ ਕੇ ਤੁਹਾਡੇ ਵਾਂਗੂ 100 ਕਿਤਾਬਾਂ ਨਹੀਂ ਲਿਖ ਸਕਦਾ, ਸਿਰਫ ਚੰਗਾ ਖੋਜ ਕੰਮ ਕਰਕੇ 10-15 ਕਿਤਾਬਾਂ ਹੀ ਲਿਖ ਸਕੇਗਾ। ਇੱਕ ਹਵਾਲੇ ਨਾਲ ਕਦੀ ਵੀ ਪ੍ਰਮਾਣਕਤਾ ਸਿੱਧ ਨਹੀਂ ਹੁੰਦੀ, ਸਗੋਂ ਪੰਜਾਬੀ ਤੇ ਚੰਗੇ ਇਹਾਸਕਾਰ ਡਾ. ਗੰਡਾ ਸਿੰਘ, ਕਰਮ ਸਿੰਘ ਹਿਸਟੋਰੀਅਨ, ਕਿਰਪਾਲ ਸਿੰਘ ਨਾਰੰਗ, ਇੰਦੂ ਭੂਸ਼ਨ ਬੈਨਰਜੀ, ਹਰੀ ਰਾਮ ਗੁਪਤਾ ਆਦਿ ਦਾ ਹਵਾਲਾ ਦਿੰਦੇ ਤਾਂ ਕੁੱਝ ਸਮਝ ਪੈਂਦੀ ਕਿ ਤੁਸੀਂ ਕੋਈ ਖੋਜ ਕੰਮ ਕੀਤਾ ਹੈ। ਵੈਸੇ ਮੱਖੀ ਤੇ ਮੱਖੀ ਮਾਰਨ ਵਾਲਾ ਕੰਮ ਤਾਂ ਹਰ ਕੋਈ ਕਰ ਸਕਦਾ ਹੈ।
ਤੁਸੀਂ ਆਪਣੀ ਕਿਤਾਬ, ਸਿੱਖ ਤਵਾਰੀਖ (ਪਹਿਲਾ ਹਿੱਸਾ 1469 ਤੋਂ 1708) ਗਣੇਸ਼ਾ ਸਿੰਘ ਬੇਦੀ, ਕਾਦਰ ਯਾਰ, ਸ਼ਾਹ ਮੁਹੰਮਦ ਅਤੇ ਸਿਰਦਾਰ ਕਰਮ ਸਿੰਘ ਹਿਸਟੋਰੀਅਨ ਦੇ ਨਾਂ, ਮਤਲਬ ਇਨ੍ਹਾਂ ਨੂੰ ਸਮਰਪਤ ਕੀਤੀ ਹੈ। ਪਰ ਕੰਮ ਤੁਹਾਡਾ ਸਿਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਨਿੰਦਣਾ ਹੈ। ਉਨ੍ਹਾਂ ਦੀ ਕਿਤਾਬ ‘ਕੱਤਕ ਕਿ ਵੈਸਾਖ’, ਜੋ ਪਾਇਦਾਰ ਸਬੂਤਾਂ ਅਨੂਸਾਰ ਲਿਖੀ ਗਈ ਹੈ, ਦੀ ਤੁਸੀਂ ਵਰੋਧਿਤਾ ਕਰਦੇ ਹੋ। ਜਦੋਂ ਪਾਲ ਸਿੰਘ ਪੁਰੇਵਾਲ ਨੇ ਬੜੀ ਮਿਹਨਤ ਕਰਕੇ ‘ਨਾਨਕ ਸ਼ਾਹੀ ਕੈਲੰਡਰ’ ਤਿਆਰ ਕੀਤਾ ਤਾਂ ਤੁਸੀਂ ਉਸ ਦਾ ਵੀ ਵਿਰੋਧ ਕੀਤਾ ਤੇ ਅੱਜ ਵੀ ਕਰਦੇ ਹੋ, ਕਿਉਂਕਿ ਤੁਹਾਨੂੰ ਉਸ ਵਕਤ ਸਿੱਖ ਹਿਸਟਰੀ ਰੀਸਰਚ ਬੋਰਡ ਦਾ ਪ੍ਰਧਾਨ ਨਹੀਂ ਬਣਾਇਆ ਗਿਆ ਸੀ, ਜਿਸ ਨੇ ‘ਨਾਨਕਸ਼ਾਹੀ ਕੈਲੰਡਰ” ਪਾਸ ਕਰਨਾ ਸੀ। ਤੁਹਾਥੋਂ ਇਹ ਜ਼ਰ ਨਹੀਂ ਹੁੰਦਾ ਜੇ ਕੋਈ ਤੁਹਾਡੇ ਤੋ ਜਾਣਕਾਰੀ ਵਿੱਚ ਅੱਗੇ ਨਿਕਲ ਜਾਵੇ ਤਾਂ।
ਪ੍ਰੋ. ਸਾਹਿਬ ਸਿੰਘ ਦੀ ਮਾਤ ਭਾਸ਼ਾ ਪੰਜਾਬੀ ਹੈ ਤੇ ਉਸ ਨੇ ਸਾਰੀ ਉਮਰ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕੀਤਾ। ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਮਾਤ ਭਾਸ਼ਾ ਅੰਗਰੇਜੀ ਨਹੀਂ, ਤੇ ਦਿਲਗੀਰ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜਮਾ ਅੰਗਰੇਜੀ ‘ਚ ਸਾਲ ਦੋ ਸਾਲਾਂ ਵਿੱਚ ਹੀ ਕਰ ਦੇਵੇਗਾ, ਮੰਨਣ ‘ਚ ਨਹੀਂ ਆਉਂਦਾ। ਹਾਂ, ਨਕਲ ਦਰ ਨਕਲ ਦਰ ਨਕਲ ਜ਼ਰੂਰ ਕੀਤਾ ਜਾ ਸਕਦਾ ਹੈ। ਦਿਲਗੀਰ ਜੀ ਨੇ ਪਿਛਲੇ ਚਾਰ ਪੰਜ ਕੁ ਸਾਲਾਂ ਵਿਚ ਵਿਸ਼ਵ ਮਹਾਨ ਕੋਸ਼ ਅਤੇ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕਰ ਮਾਰਿਆ, ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਸ ਨੇ ਆਪ ਮੇਰੇ ਕੋਲ ਕਿਹਾ ਸੀ ਕਿ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਅਤੇ ਵੈਨਕੂਵਰ ਤੋਂ ਇੱਕ ਮਨੁੱਖ, ਬੈਂਸ, ਜਿਸਨੇ ਵਿਸ਼ਵ ਮਹਾਨ ਕੋਸ਼ ਅੰਗਰੇਜੀ ਵਿੱਚ ਲਿਖਿਆ ਹੈ, ਤੇ ਲੱਖਾਂ ਡਾਲਰ ਗੁਰਦਵਾਰੇ ਵਾਲਿਆਂ ਤੋਂ ਲੈ ਕੈ ਡਕਾਰ ਲਏ, ਸਾਰਾ ਇਕੱਠਾ ਕੀਤਾ ਤੇ 2000 (ਦੋ ਹਜ਼ਾਰ) ਦੇ ਨੇੜ ਤੇੜ ਹੋਰ ਅੱਖਰ ਪਾਏ ਹਨ। ਪਰ ਇਹ ਵੀ ਸੱਚ ਨਹੀਂ ਲੱਗਦਾ ਕਿਉਂਕਿ ਦੋ ਹਜ਼ਾਰ ਅੱਖਰ ਹੋਰ ਇਕੱਠੇ ਕਰਨ ਤੇ ਵੀ ਤਾਂ ਕਈ ਸਾਲ ਲੱਗ ਸਕਦੇ ਹਨ। ਜਿਸ ਕਿਤਾਬ ਦਾ ਹਵਾਲਾ ਡਾ. ਹਰਜੀੰਦਰ ਸਿੰਘ ਦਿਲਗੀਤ ਜੀ ਦਿੰਦੇ ਹਨ ਅਤੇ ਇਸ ਦੀ ਆਪਣੀ ਕਿਤਾਬ ਦੇ ਬਾਹਰਲੇ ਪੰਨੇ ਦੀ ਫੋਟੋ ਤੁਹਾਡੇ ਪੇਸ਼ ਕਰ ਰਿਹਾ ਹਾਂ। ਜੋ ਕੁੱਝ ਮੈਂ ਦਿਲਗੀਰ ਜੀ ਬਾਰੇ ਲਿਖਿਆ ਹੈ ਉਹ ਇਨ੍ਹਾਂ ਕਿਤਾਬਾਂ ਦੇ ਅਧਾਰ ਤੇ ਹੈ ਮੈਂ ਆਪਣੇ ਕੋਲੋਂ ਕੁੱਝ ਜ਼ਮਾ ਮਨਫੀ ਨਹੀਂ ਕੀਤਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
Website: singhsabhacanada.ca, Email: singhsabhacanada@outlook.ca
ਡਾ.ਹਰਜਿੰਦਰ ਸਿੰਘ ਦਿਲਗੀਰ ਦਾ ਸਿੱਖ ਕੌਮ ਨਾਲ ਧੋਖਾ - ਗੁਰਚਰਨ ਸਿੰਘ ਜਿਉਣ ਵਾਲਾ
ਮੈਂ ਕਦੇ ਵੀ ਮਿੱਤਰ ਰਹੇ ਤੇ ਬਾਅਦ ਵਿੱਚ ਦੁਸ਼ਮਣ ਬਣੇ ਦੋਸਤ ਦੇ ਪੋਤੜੇ ਨਹੀਂ ਫਰੋਲੇ, ਪਰ ਜੋ ਦਿਲਗੀਰ ਜੀ ਨੇ ਸਿੱਖ ਕੌਮ ਨਾਲ ਵਿਸਾਹਘਾਤ ਕੀਤਾ ਹੈ, ਇਸ ਨੂੰ ਮੁੱਖ ਰੱਖ ਕੇ ਮੈਨੂੰ ਅੱਜ ਇਹ ਕੰਮ ਕਰਨਾ ਹੀ ਪੈਣਾ ਹੈ। ਕਿਉਂਕਿ ਮਸਲਾ ਕੌਮ ਦਾ ਹੈ ਨਾ ਕੇ ਕਿਸੇ ਇੱਕ ਬੰਦੇ ਦਾ। ਮੇਰੇ ਲੇਖ ਪੜ੍ਹ ਕੇ ਵਰਿੰਦਰ ਸਿੰਘ ਗੋਲਡੀ ਐਲ.ਏ. ਵਾਲਿਆਂ ਨੇ ਵੀ ਗਵਾਹੀ ਦੇਣੀ ਕਬੂਲ ਕੀਤੀ ਹੈ, ਕਿ ਹਰਜਿੰਦਰ ਸਿੰਘ ਦਿਲਗੀਰ ਸਾਡੇ ਕੋਲ ਵੀ ਏਹੋ ਕਹਿ ਕੇ ਗਿਆ ਹੈ, ਕਿ “ਗੰਗਾ ਸਾਗਰ” ਨਕਲੀ ਹੈ। ਇਸ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਸੰਬੰਧ ਨਹੀਂ। ਟੋਰਾਂਟੋ ਵਿੱਚ ਵੀ ਦਿਲਗੀਰ, ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੀਆਂ ਸਟੇਜਾਂ ਤੇ “ਗੰਗਾ ਸਾਗਰ” ਦੇ ਨਕਲੀ ਹੋਣ ਬਾਰੇ ਬੋਲ ਕੇ ਗਿਆ ਹੈ। ਗਵਾਹੀ ਵਾਲੇ ਬਹੁਤ ਸਾਰੇ ਸੱਜਣ ਹਾਲੇ ਜਿਉਂਦੇ ਹਨ। ਦਿਲਗਿਰ ਜੀ ਨੇ ਇਹ ਵੀ ਕਿਹਾ ਹੈ , ਕਿ ਐਸੇ ਦੋ “ਗੰਗਾ ਸਾਗਰ” ਚੜ੍ਹਦੇ ਪੰਜਾਬ ਵਿੱਚ ਹੋਰ ਵੀ ਹਨ। 52 ਕਲੀਆਂ ਵਾਲੇ ਦੋ ਚੋਲੇ ਹੋਣ ਬਾਰੇ ਵੀ ਸਾਡੇ ਕੋਲ ਦਿਲਗੀਰ ਜੀ ਨੇ ਕਿਹਾ ਹੈ।
ਮੇਰੀ ਵਾਰੀ ਕੱਟਣ ਤੋਂ ਪਹਿਲਾਂ ਹਰਜਿੰਦਰ ਸਿੰਘ ਦਿਲਗੀਰ ਨੇ ਮੈਨੂੰ ਕਿਹਾ, ਕਿ ਇਸ “ਗੰਗਾ ਸਾਗਰ” ਨੂੰ ਇੱਥੇ ਲਿਆਉਣ ਲਈ ਮੈਂ ਖਾਨ ਸਾਹਿਬ ਨੂੰ 3000 ਡਾਲਰ ਦਿੱਤਾ ਹੈ। ਦਿਲਗੀਰ ਜੀ ਇਹ ਬਹੁਤ ਵੱਡੀ ਗੱਪ ਹੈ। ਥੋੜ੍ਹੀ ਛੋਟੀ ਹੁੰਦੀ, ਤਾਂ ਮੈਂ ਜਰ ਵੀ ਲੈਂਦਾ। ਤੁਸੀਂ ਕਿਸੇ ਨੂੰ ਆਪਣੇ ਸਿਰ ਦੀ ਮਰੀ ਹੋਈ ਜੂੰ ਵੀ ਨਹੀਂ ਦੇ ਸਕਦੇ, ਜਿਉਂਦੀ ਤਾਂ ਕੀ ਦੇਣੀ ਹੋਈ, ਅਤੇ 3000 (ਤਿੰਨ ਹਜ਼ਾਰ) ਡਾਲਰ ਕਿੱਥੋਂ ਦੇਣਾ ਸੀ। ਜਦੋਂ ਤੁਹਾਨੂੰ ਅਸੀਂ ਆਪਣੀ ਕਾਨਫਰੰਸ ਤੇ ਬੋਲਣ ਲਈ ਸੱਦਿਆ ਸੀ, ਤਾਂ ਤੁਹਾਨੂੰ ਟਿਕਟ ਭੇਜੀ ਗਈ ਸੀ। ਉਸਦੇ ਬਾਵਜੂਦ ਤੁਸੀਂ ਮੇਰੇ ਕੋਲੋਂ 179 ਪਾਉਂਡ ਹੋਰ ਮੰਗੇ, ਤੇ ਮੈਂ ਬਗੈਰ ਕਿਸੇ ਹੀਲ ਹੁਜਤ ਦੇ ਤੁਹਾਨੂੰ ਨਕਦੀ ਹੱਥ ਵਿੱਚ ਫੜਾਏ। ਤੁਸੀਂ ਨਹੀਂ ਦੱਸਿਆ ਕਿ ਇਹ ਖਰਚਾ ਕਿਹੜਾ ਹੈ ਤੇ ਮੈਂ ਵੀ ਨਹੀਂ ਪੁੱਛਿਆ ਕਿ ਕਾਹਦੇ ਕਰਕੇ। ਕੌਮ ਦਾ ਕੰਮ ਹੋਵੇ ਤਾਂ ਸੌਦਾ ਛਟਾਂਕਾਂ ਦੇ ਵੱਟਿਆਂ ਨਾਲ ਨਹੀਂ ਤੋਲਿਆ ਜਾਂਦਾ।
ਹੁਣ ਰਹੀ ਗੱਲ ਤੁਹਾਨੂੰ ਬਿੰਰਮੀਘਮ ਵਿੱਚ ਮਿਲਣ ਆਉਣ ਦੀ। ਕੋਵਿੰਟਰੀ ਤੋਂ ਤੁਹਾਨੂੰ ਫੋਨ ਕਰਕੇ ਤੁਹਾਡੇ ਕੋਲੋਂ ਮਿਲਣ ਆਉਣ ਲਈ ਸਮਾਂ ਮੰਗਿਆ ਤਾਂ ਤੁਸੀਂ ਆਨੀ ਕਾਨੀ ਕਰਦਿਆਂ ਮਸਾਂ ਮਿਲਣ ਲਈ ਹਾਂ ਕੀਤੀ। ਜਦੋਂ ਹੀ ਅਸੀਂ ਤੁਹਾਡੇ ਗੇਟ ਤੇ ਪਹੁੰਚੇ ਤਾਂ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਉਂ ਨਹੀਂ ਮਿਲਣਾ ਚਾਹੁੰਦੇ। ਗਲੀ ਵਾਲੇ ਦਰਵਾਜ਼ੇਦਾ ਰੰਗ ਢੰਗ ਦੇਖ ਕੇ ਹੀ ਅੰਦਰ ਆਉਣ ਨੂੰ ਦਿਲ ਨਹੀਂ ਸੀ ਕਰਦਾ। ਸਉ ਕਿਤਾਬਾਂ ਦੇ ਲਿਖਾਰੀ ਦਾ ਬੈਠਣ ਵਾਲਾ ਥਾਂ ਐਨਾ ਗੰਦਾ ਹੋਵੇਗਾ, ਇਹ ਤਾਂ ਅਸੀਂ ਸੋਚਿਆ ਵੀ ਨਹੀਂ ਸੀ। ਤੁਹਾਡੇ ਕੋਲ ਬੈਠ ਕੇ ਚਾਹ ਦਾ ਕੱਪ ਖਾਲੀ ਕਰਨਾ ਵੀ ਔਖਾ ਹੋ ਗਿਆ ਸੀ, ਤੇ ਇਸ ਤੇ ਮੋਹਰ ਓਦੋਂ ਲੱਗ ਗਈ ਜਦੋਂ ਮੇਰੇ ਨਾਲਦਾ ਸੱਜਣ ਤੁਹਾਡਾ ਰੈਸਟ ਰੂਮ ਵਰਤ ਕੇ ਚੜ੍ਹੀਆਂ ਹੋਈਆਂ ਭਵਾਂ, ਮੱਥੇ ਦੀਆਂ ਲਕੀਰਾਂ ਤੇ ਨੱਕ ਪੂੰਝਦਾ ਹੋਇਆ ਬਾਹਰ ਆਇਆ ਤਾਂ ਮੈਂ ਸਮਝ ਗਿਆ ਕਿ ਅੰਦਰ ਕਿੰਨੀ ਕੁ ਸਫਾਈ ਕੀਤੀ ਹੋਈ ਹੈ। ਸਵਿਟਜ਼ਰਲੈਂਡ ਵਾਲਾ ਦਲਜੀਤ ਸਿੰਘ ਜਦੋਂ ਤੁਹਾਡੇ ਰੈਸਟ ਰੂਮ ਨੂੰ ਵਰਤਣ ਲਈ ਉਠਿਆ ਤਾਂ ਮੈਂ ਬਾਂਹ ਫੜ੍ਹ ਕੇ ਬੈਠਣ ਲਈ ਮਜਬੂਰ ਕਰ ਦਿੱਤਾ, ਤੇ ਛੇਤੀ ਬਾਹਰ ਜਾਣ ਦਾ ਇਸ਼ਾਰਾ ਕੀਤਾ। ਬਾਹਰ ਜਾ ਕੇ ਪੈਟਰੋਲ ਪੰਪ ਤੇ ਅਸੀਂ ਆਪਣੀ ਹਾਜਤ ਦਾ ਨਿਬੇੜਾ ਕੀਤਾ।
ਤੁਸੀਂ “ਗੰਗਾ ਸਾਗਰ” ਦੇ ਉਲਟ ਹੁੰਦੇ ਹੋਏ, ਇਸ ਨੂੰ ਪਰੋਮੋਟ ਕਰਨਾ ਸ਼ੁਰੂ ਕੀਤਾ ਹੈ। ਇਹ ਤਾਂ ਓਹੀ ਗੱਲ ਹੋਈ, ਜਿਵੇਂ ਬਲਦੇਵ ਸਿੰਘ ਸੜਕਨਾਮੇ ਵਾਲੇ ਨੇ ਕੀਤਾ ਹੈ। ਢਾਹਾਂ ਕਲੇਰਾਂ ਵਾਲੇ ਬੁੱਧ ਸਿੰਘ ਦਾ ਲੜਕਾ/ਪੁੱਤਰ ਜੋ ਸਿੱਖ ਤੋਂ ਕਰਿਸਚੀਅਨ ਬਣਿਆ ਹੈ, ਉਸ ਨੇ 25,000.00 (ਪੱਚੀ ਹਜ਼ਾਰ) ਕੈਨੇਡੀਅਨ ਡਾਲਰ ਸੜਕਨਾਮੇ ਵਾਲੇ ਬਲਦੇਵ ਸਿੰਘ ਨੂੰ ਦੇ ਕੇ ਮਹਾਂਰਾਜੇ ਰਣਜੀਤ ਸਿੰਘ ਦੇ ਛੇ-ਸੱਤ ਮੁਸਲਮਾਨ ਔਰਤਾਂ ਨਾਲ ਵਿਆਹ ਕਰਵਾਏ ਦਿਖਾ ਕੇ, ਇੱਕ ਨਾਵਲ ਲਿਖ ਮਾਰਿਆ, “ ਸੂਰਜ ਦੀ ਅੱਖ”। ਜਿਸ ਮਹਾਂਰਾਜੇ ਦੇ ਰਾਜ ਦਾ ਅੰਗਰੇਜ਼ਾਂ ਨੇ ਭੋਗ ਪਾਇਆ, ਉਨ੍ਹਾਂ ਦੇ ਹੀ ਸਰਵੇ (ਬੀਬੀਸੀ)ਨੇ ਮਹਾਂਰਾਜੇ ਰਣਜੀਤ ਸਿੰਘ ਨੂੰ ਅੱਜ ਤੱਕ ਦਾ ਦੁਨੀਆਂ ਦਾ ਸਭ ਤੋਂ ਵਧੀਆ ਰਾਜਾ ਮੰਨਿਆ ਹੈ। ਪਰ ਪੱਚੀ ਹਜ਼ਾਰ ਹਜ਼ਮ ਕਰਨ ਲਈ ਰਾਜੇ ਦੀ ਦੂਜੀ ਅੱਖ ਤੇ ਵੀ ਤਾਂ ਮਿੱਟੀ ਫੇਰਨੀ ਹੋਈ। ਜਦੋਂ ਸੜਕਨਾਮੇ ਨੂੰ ਦਸੰਬਰ 2025 ਨੂੰ ਮੈਂ ਬੱਧਨੀ ਕਲਾਂ ਕਿਸੇ ਦੇ ਘਰ ਸਮਾਗਮ ਤੇ ਆਹਮਣੇ ਸਾਹਮਣੇ ਖੜ੍ਹ ਕੇ ਪੁੱਛਿਆ, ਕਿ ਦੱਸ ਮਹਾਂਰਾਜਾ ਮੁਸਲਮਾਨ ਕਦੋਂ ਬਣਿਆ ਤੇ ਇਸਲਾਮਿਕ ਨਾਮ ਕੀ ਸੀ। ਓਹ ਆਪਣਾ ਪਿਛਾ ਛਡਾਵੇ ਤੇ ਮੈਂ ਲੋਕਾਂ ਦੇ ਸਾਹਮਣੇ ਹੋਰ ਸਵਾਲ ਕਰਾਂ, ਤੇ ਓਹ ਭੱਜੀ ਜਾਵੇ। ਬਗੈਰ ਇਸਲਾਮ ਕਬੂਲਿਆਂ ਕਾਜ਼ੀ ਕਿਸੇ ਦਾ ਨਿਕਾਹ ਨਹੀਂ ਪੜ੍ਹਦਾ। ਇਸ ਕਿਤਾਬ ਦਾ ਰੀਵਿਉ ਲਿਖਣ ਲਈ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕਿਆਂ ਵਾਲੇ ਨੂੰ ਕੁੱਝ ਲੱਭਾ ਕਿ ਨਹੀਂ, ਓਹ ਜਾਣੇ। ਪਰ ਸ਼ਰਾਬ ਦੇ ਦੋ ਘੁੱਟ ਜ਼ਰੂਰ ਲੱਭੇ ਹੋਣਗੇ। ਤੁਹਾਨੂੰ ਵੈਨਕੂਵਰ ਤੋਂ ਕੀ ਲੱਭਾ ਤੁਸੀਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ। ਮੈਂ ਆਪਣੀ ਪੱਧਰ ਤੇ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਕੀਤਾ ਹੈ, ਤੇ ਜੇ ਕਰ ਕੋਈ ਸੁਰਾਖ ਮਿਲਿਆ ਤਾਂ ਓਹ ਵੀ ਜ਼ਰੂਰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਭਾਗ ਦੂਜਾ ਜਲਦੀ ਲਿਖਾਂਗਾ। ਚਲਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1647 966 3132
Website:singhsabhacanada.ca, Email: singhsabhacanda@outlook.ca
13 ਅਪ੍ਰੈਲ ਦੀ ਵਿਸਾਖੀ - ਗੁਰਚਰਨ ਸਿੰਘ ਜਿਉਣ ਵਾਲਾ
ਮਿਸੀਸਾਉਗਾ ਗੁਰੂ ਘਰ ਚਿਰਾਂ ਤੋਂ ਹੋਕਾ ਅਖੰਡ ਪਾਠਾਂ ਦੀ ਸੇਵਾ ਵਾਸਤੇ, ਦਾ ਕੀ ਮਤਲਬ?
13 ਅਪ੍ਰੈਲ ਦੀ ਵਿਸਾਖੀ ਹੋਣ ਕਰਕੇ ਅਖੰਡ ਪਾਠਾਂ ਦੀ ਗਿਣਤੀ ਵੀ ਤੇਰਾਂ ਹੀ ਹੋਣੀ ਚਾਹੀਦੀ ਹੈ ਜਿਹਨਾਂ ਦਾ ਭੋਗ ਵਿਸਾਖੀ ਤੇ ਪਾਇਆ ਜਾਵੇਗਾ? ਕੀ ਇਹ ਹੋਕਾ ਹੀ ਤਾਂ ਕਾਫੀ ਨਹੀਂ ਜਿਹੜਾ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਸੋਚ ਦੀ ਤਸਵੀਰ ਪੇਸ਼ ਕਰਦਾ ਹੈ? ਕੀ ਇਹ ਹੋਕਾ ਤੁਹਨੂੰ ਵਹਿਮਾਂ ਭਰਮਾਂ ਵਿੱਚ ਫਿਰ ਤੋਂ ਤਾਂ ਨਹੀਂ ਪਾ ਰਿਹਾ? ਕੀ ਇਸ ਹੋਕੇ ਨਾਲ ਗੁਰਦੁਆਰੇ ਦੀ ਆਮਦਨ ਵਧਾਉਣ ਦਾ ਹੀ ਮਤਲਬ ਤਾਂ ਨਹੀਂ? ਕੀ ਇਸ ਹੋਕੇ ਨਾਲ ਸਿਰਫ ਭਾਈਆਂ ਦੇ ਵਾਸਤੇ ਕੰਮ ਹੀ ਤਾਂ ਨਹੀਂ ਪੈਦਾ ਕੀਤਾ ਜਾ ਰਿਹਾ? ਕੀ ਇਸ ਹੋਕੇ ਨਾਲ ਲੰਗਰ ਵਾਸਤੇ ਰਸਦ ਹੀ ਤਾਂ ਨਹੀਂ ਇਕੱਠੀ ਕੀਤੀ ਗਈ ਜਿਹੜੀ ਫਿਰ ਤੋਂ ਤੁਹਾਡੇ ਗਰੌਸਰੀ ਸਟੋਰਾਂ ਤੇ ਵਿਕਣੀ ਹੈ? ਜਿਹੜਾ ਆਟੇ ਦਾ ਬੈਗ ਤੁਸੀਂ 7 ਡਾਲਰ ਦਾ ਖਰੀਦ ਕਿ ਗੁਰੂ ਘਰ ਦੇ ਕਿ ਆਉਂਦੇ ਹੋ ਓਹੀ ਬੈਗ ਗਰੌਸਰੀ ਸਟੋਰ ਨੂੰ 4 ਡਾਲਰ ਦਾ ਵੇਚ ਦਿਤਾ ਜਾਂਦਾ ਹੈ ਤੇ ਸਟੋਰ ਵਾਲਾ ਫਿਰ ਤੋਂ ਤੁਹਾਨੂੰ 7 ਡਾਲਰ ਦਾ ਵੇਚ ਦਿੰਦਾ ਹੈ। ਕਈ ਸੱਜਣਾਂ ਦੇ ਆਟੇ ਵਿੱਚੋਂ ਕੀੜੇ ਵੀ ਨਿਕਲੇ ਹਨ ਉਹ ਇਸ ਕਰਕੇ ਨਹੀਂ ਕਿ ਆਟੇ ਵਾਲੀ ਮਿਲ ਨੇ ਆਟਾ ਮਾੜਾ ਬਣਾਇਆ ਸੀ ਬਲਕਿ ਇਸ ਕਰਕੇ ਕਿ ਆਟਾ ਚੱਕਰਾਂ ਵਿੱਚ ਪਿਆ ਘੁੰਮਦਾ ਰਿਹਾ, ਖਾਧਾ ਕਿਸੇ ਨੇ ਨਹੀਂ ਤੇ ਸ਼ਾਈਦ ਇਹ ਆਟਾ ਵਿਚਾਰਾ ਵਿਕਰੀ ਦੇ ਚੱਕਰ ਵਿੱਚ ਪਿਆ ਹੀ ਲੋਕਾਂ ਦੇ ਮੁੰਹਾਂ ਵਿੱਚ ਨਾ ਪੈ ਕਿ ਵਿਚਾਰੇ ਕੀੜਿਆਂ ਦੇ ਮੂੰਹਾਂ ਵਿੱਚ ਪੈ ਗਿਆ। ਵਿਚਾਰੇ ਕੀੜਿਆਂ ਨੂੰ ਗੁਰੂ ਘਰੋਂ ਕੁੱਝ ਕਿਉਂ ਨਹੀਂ ਮਿਲਣਾ ਚਾਹੀਦਾ?
13 ਅਪ੍ਰੈਲ ਨੂੰ ਮੈਂ ਸਵੇਰੇ ਸਵੇਰੇ ਸਾਢੇ ਕੁ ਸੱਤ ਵਜੇ ਗੁਰਦੁਆਰੇ ਖੁਲ੍ਹੇ ਹੋਏ 18 ਅਖੰਡ ਪਾਠਾਂ ਦੇ ਦਰਸ਼ਨ ਕਰਨ ਚਲਾ ਗਿਆ। ਮੂਹਰਲੇ ਹਾਲ ਵਿੱਚ ਕੀਰਤਨ ਚੱਲ ਰਿਹਾ ਸੀ। ਥੋੜੀ ਦੇਰ ਬਾਅਦ ਮੈਂ ਉੱਹ ਹਾਲ ਲੱਭਿਆ ਜਿਥੇ 18 ਅਖੰਡ ਪਾਠ ਖੁਲ੍ਹੇ ਹੋਏ ਸਨ। ਪਾਠੀ ਪਾਠ ਕਰਨ ਵਾਲੇ 18, ਗੁਰੂ ਮਹਾਂਰਾਜ ਜੀ ਦੀਆਂ ਪ੍ਰਕਾਸ਼ ਕੀਤੀਆਂ ਹੋਈਆਂ ਬੀੜਾਂ ਵੀ 18 ਤੇ ਸੁਣਨ ਵਾਲੇ 4 ਆਦਮੀ ਤੇ ਛੇ ਬੀਬੀਆਂ। ਇਹ ਕੋਈ ਸਵੇਰੇ 8 ਵਜ੍ਹੇ ਦੀ ਗੱਲ ਹੈ। ਪਾਠੀਆਂ ਦੀ ਬਦਲੀ ਕਰਨੀ ਸੀ। ਐਨਿਆਂ ਪਾਠੀਆਂ ਨੂੰ ਉਠਾਉਣਾ ਹੋਵੇ ਤੇ ਐਨਿਆਂ ਨੂੰ ਹੀ ਨਵੇ ਸਿਰਿਓ ਫਿਰ ਪਾਠ ਕਰਨ ਲਾਉਣਾ ਹੋਵੇ ਇਹ ਕੋਈ ਅਸਾਨ ਕੰਮ ਨਹੀਂ ਇਸ ਕਰਕੇ ਚਾਰ ਕੁ ਪ੍ਰਬੰਧਿਕ ਸੱਜਣ ਵੀ ਹਾਲ ਵਿੱਚ ਗੇੜੇ ਕੱਢ ਰਹੇ ਸਨ। ਪਾਠ ਮੁੱਖ ਬਾਕ ਸਵੱਯੇ ਮਹਲੇ ਚੌਥੇ ਕੇ ਚੱਲ ਰਿਹਾ ਸੀ। ਇਕ ਟਿਮ-ਟਮਾਉਂਦੀ ਛੋਟੇ ਛੋਟੇ ਸੈਂਕੜੇ ਬਲਬਾਂ ਵਾਲੀ ਬਿਜਲੀ ਦੀ ਪੱਟੀ ਬਾਬੇ ਦੀਆਂ ਬੀੜਾਂ ਦੇ ਸਾਹਮਣੇ ਸਜਾਵੱਟ ਲਈ ਰੱਖੀ ਹੋਈ ਸੀ। ਜਿਹੜੀ ਅਸਲ ਮਨੋਰਥ ਤੋਂ ਉਲਟ ਕੰਮ ਕਰ ਰਹੀ ਸੀ। ਜੇ ਕਿਤੇ ਭੁੱਲ ਭੁਲੇਖੇ ਕੋਈ ਅੱਖਰ ਪਾਠ ਦਾ ਦਿਮਾਗ ਵਿੱਚ ਵੜ੍ਹ ਵੀ ਗਿਆ ਤਾਂ ਨਿਕਾਲਣ ਵਿੱਚ ਦੇਰੀ ਬਿਲਕੁੱਲ ਨਾ ਕਰੇ। ਕਿਉਂਕਿ ਟਿਮ-ਟਮਾਂਉਂਦੀ ਰੋਸ਼ਨੀ ਤੁਹਾਡੀ ਇਕਾਗਰਤਾ ਨੂੰ ਭੰਗ ਕਰਦੀ ਹੈ। ਹੋ ਸਕਦਾ ਹੈ ਕਿ ਗੁਰਦੁਆਰੇ ਵਾਲਿਆਂ ਦਾ ਮਨੋਰਥ ਵੀ ਏਹੀ ਹੋਵੇ ਕਿ ਪਾਠ ਦੀ ਕਿਸੇ ਨੂੰ ਸਮਝ ਨਹੀਂ ਪੈਣੀ ਚਾਹੀਦੀ। ਵੀਰੋ ਜੇ ਕਿਤੇ ਤੁਹਾਨੂੰ ਪਾਠ ਦੀ ਥੋੜੀ ਬਹੁਤ ਸਮਝ ਪੈ ਗਈ ਤਾਂ ਤੁਸੀਂ ਫਿਰ ਨਾ ਤਾਂ ਇਹਨਾਂ ਭਾਈਆਂ ਦੇ ਢਹੇ ਚੜੋਗੇ ਤੇ ਨਾ ਹੀ ਐਸੇ ਕੂੜੇ ਅਡੰਬਰ ਕਰੋਗੇ। ਜਿਹੜਿਆਂ ਪ੍ਰੀਵਾਰਾਂ ਨੇ ਅਖੰਡ ਪਾਠ ਖੁਲਵਾਇਆ ਸੀ ਜੇ ਉੱਹ ਭੋਗ ਵਾਲੇ ਦਿੱਨ ਵੀ ਨਹੀਂ ਆਏ ਤਾਂ ਕੀ ਉੱਹ ਦੂਸਰੇ ਦੋ ਦਿੱਨ ਆਏ ਹੋਣਗੇ? ਮੇਰੀ ਸਮਝ ਮੁਤਾਬਕ ਤਾਂ ਉੱਹ ਆਏ ਹੀ ਨਹੀਂ।
ਹੁਣ ਆਪਾਂ ਇਹ ਦੇਖਣਾ ਹੈ ਕਿ ਕੀ ਇਸ ਤਰਾਂ ਦੇ ਪਾਠ ਕਰਨ ਨੂੰ ਸਿੱਖ ਰਹਿਤ ਮਰਯਾਦਾ ਇਜ਼ਾਜਤ ਦਿੰਦੀ ਹੈ? ਬਿਲਕੁਲ ਨਹੀਂ। ਸਿੱਖ ਰਹਿਤ ਮਰਯਾਦਾ ਤਾਂ ਇਹ ਆਖਦੀ ਹੈ ਕਿ ਪਾਠ ਘਰ ਵਾਲੇ ਆਪ ਕਰਨ ਯਾ ਫਿਰ ਪਾਠੀ ਕੋਲੋਂ ਸੁਣਨ। ਇਕਲਾ ਪਾਠੀ ਪਾਠ ਕਰੀ ਜਾਵੇ ਇਹ ਗੁਰਬਾਣੀ ਦੀ ਨਿਰਾਦਰੀ ਹੈ। ਜੇ ਇਸ ਤਰਾਂ ਦੇ ਪਾਠ ਕਰਨਾ ਗੁਰੂ ਮਹਾਂਰਾਜ ਦੀ ਨਿਰਾਦਰੀ ਹੈ ਤਾਂ ਉਸ ਪ੍ਰਬੰਧਿਕ ਨੂੰ ਜਾ ਕੇ ਪੁਛੋ ਜਿਹੜਾ ਆਖਦਾ ਹੈ ਕਿ ਅਖੰਡ ਪਾਠ ਕਰਾਉਣਾ ਚੰਗਾ ਹੁੰਦਾ ਹੈ। ਇਸ ਨਾਲ ਤੁਹਾਡਾ ਕਲਿਯਾਣ ਹੋਵੇਗਾ। ਸੁਆਲ ਇਹ ਹੈ ਕਿ ਕਲਿਯਾਣ ਹੋਵੇਗਾ ਕਿਸ ਤਰਾਂ? ਜੇ ਪਾਠ ਸੁਣਿਆ ਨਹੀਂ ਤਾਂ ਕੁੱਝ ਸਿੱਖਿਆ ਨਹੀਂ। ਜੇ ਸਿਖਿਆ ਨਹੀਂ ਤਾਂ ਕਲਿਯਾਣ ਨਹੀਂ। ਭਾਈ ਸਾਹਿਬ ਨੂੰ ਪੁੱਛੋ ਜਾ ਕਿ ਕਲਿਯਾਣ ਕਿਸ ਤਰਾਂ ਹੋਵੇਗਾ। ਹਾਂ ਤੁਹਾਡਾ ਕਲਿਯਾਣ ਤਾਂ ਕਿਸੇ ਤਰਾਂ ਨਹੀਂ ਹੋਇਆ ਪਰ ਪ੍ਰਬੰਧਿਕ ਸੱਜਣ ਜੀ ਦਾ ਕਲਿਯਾਣ ਜ਼ਰੂਰ ਹੋਇਆ ਜਿਸ ਨੇ ਵਿਸਾਖੀ ਦੇ 18 ਅਖੰਡ ਪਾਠਾਂ ਵਿਚੋਂ ਇਕ ਘਰ ਦੀ ਡਾਊਨ ਪੇਮਿਂਟ ਕਰਨ ਜੋਗਰੇ ਪੈਸੇ ਜ਼ਰੂਰ ਬਚਾ ਲਏ ਹੋਣਗੇ।
ਪਾਠ ਕਰਨ ਬਾਰੇ ਸਾਡੇ ਗੁਰੂ ਸਾਹਿਬ ਕੀ ਆਖਦੇ ਹਨ? ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਕਿਸ ਤਰਾਂ ਦਾ ਪਾਠ ਕਰਨ ਲਈ ਆਖ ਰਹੇ ਹਨ? ਜਪੁਜੀ ਦੀਆਂ ਤੁਕਾਂ ਇਸ ਤਰਾਂ ਹਨ:
ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
ਸੱਚੇ ਦਾ ਨਾਮ ਭੀ ਸੱਚਾ ਹੀ ਹੈ। ਸੱਚੇ ਨੂੰ ਗਾਓ, ਸੱਚੇ ਨੂੰ ਸੁਣੋ, ਤੇ ਮਨ ਵਿੱਚ ਸੱਚ ਪ੍ਰਤੀ ਪਿਆਰ ਰੱਖੋ। ਫਿਰ ਕੀ ਹੋਵੇਗਾ? ਗੁਰੂ ਸਾਹਿਬ ਆਖਦੇ ਹਨ ਕਿ ਦੁੱਖ ਦੂਰ ਨੱਸ ਜਾਣਗੇ ਤੇ ਸੁੱਖ ਘਰ ਵਿੱਚ ਆ ਵੱਸਣਗੇ। ਸੱਚ ਪ੍ਰਤੀ ਤਾਂ ਸਾਡਾ ਧਿਆਨ ਹੀ ਨਹੀਂ ਜਾਂਦਾ ਫਿਰ ਕਲਿਯਾਣ ਕਿਸ ਤਰਾਂ?
ਗੁਰੂ ਸਾਹਿਬ ਇਹ ਵੀ ਆਖਦੇ ਹਨ ਕਿ ਪੜ੍ਹਨ ਨਾਲ ਵੀ ਮੈਲ ਨਹੀਂ ਉੱਤਰਦੀ, ਤੀਰਥ ਇਸ਼ਨਾਨ ਕਰਨ ਨਾਲ ਵੀ ਮੈਲ ਨਹੀਂ ਉਤਰਦੀ। ਮਨ ਦੀ ਮੈਲ ਤਾਂ ਸਿਰਫ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਉੱਤਰਦੀ ਹੈ ਤੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਆਪਾ ਮਾਰਨਾ। ਬਾਣੀ ਦਾ ਸਲੋਕ ਇੰਞ ਹੈ।
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ॥
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥ ਪੰਨਾ 39,ਮ:4॥
ਇਨ੍ਹਾਂ ਪੰਗਤੀਆਂ ਵਿੱਚ ਗੁਰੂ ਸਾਹਿਬ ਆਖਦੇ ਹਨ ਕਿ ਮਾਇਆ ਦੇ ਪਸਾਰੇ ਵਾਲੇ ਸੰਸਾਰ ਵਿੱਚ ਆਦਮੀ ਨੂੰ ਮਾਇਆ ਦੇ ਮੋਹ ਕਰਕੇ ਮਨ ਦੀ ਮੈਲ, ਝੂਠ, ਇਕ ਦੂਜੇ ਦੀਆਂ ਲੱਤਾਂ ਖਿਚਣੀਆਂ, ਕੌਮ ਨੂੰ ਆਪਣੇ ਮਤਲਬ ਲਈ ਪਾੜਨਾ(ਦੋ ਨਗਰ ਕੀਰਤਨ ਕਰਨੇ) ਲੱਗੀ ਰਹਿੰਦੀ ਹੈ ਇਹ ਤੀਰਥ ਇਸ਼ਨਾਨ ਕਰਨ ਨਾਲ ਵੀ ਨਹੀਂ ਉੱਤਰਦੀ,ਪੜ੍ਹਨ ਨਾਲ ਵੀ ਨਹੀਂ ਉੱਤਰਦੀ। ਆਹ ਜਿਹੜੇ ਸੰਤ ਮਹਾਤਮਾ ਪੰਜਾਬੋਂ ਆਏ ਹੋਏ ਹਨ ਇਹਨਾਂ ਨੂੰ ਜਾ ਕੇ ਪੁੱਛੋ ਕੀ ਇਨ੍ਹਾਂ ਦੇ ਮਨ ਦੀ ਮੈਲ (ਇਹ ਇਧੱਰ ਮਾਇਆ ਇਕੱਠੀ ਕਰਨ ਹੀ ਤਾਂ ਆਉਂਦੇ ਹਨ ਜੇ ਜਨਤਾ ਨੂੰ ਸੁਧਾਰਨਾ ਇਨ੍ਹਾਂ ਦਾ ਮਕਸਦ ਹੋਵੇ ਤਾਂ ਪੰਜਾਬੀ ਪੰਜਾਬ ਵਿੱਚ ਜ਼ਿਆਦਾ ਵੱਸਦੇ ਹਨ, ਸੁਧਾਰ ਇਹ ਉਥੇ ਕਰਨ) ਉੱਤਰੀ ਹੈ? ਪਰ ਪ੍ਰਚਾਰ ਇਹ ਵੀ ਮਨ ਦੀ ਮੈਲ ਉਤਾਰਨ ਦਾ ਹੀ ਕਰਦੇ ਹਨ। ਸ਼ਾਈਦ ਦੂਸਰਿਆਂ ਦੇ ਮਨ ਦੀ ਮੈਲ ਹੀ ਇਨ੍ਹਾਂ ਨੂੰ ਦਿੱਸਦੀ ਹੋਵੇ। ਅਗਲੀਆਂ ਦੋ ਪੰਗਤੀਆਂ ਵਿੱਚ ਮੈਲ ਉਤਾਰਨ ਦਾ ਤਰੀਕਾ ਗੁਰੂ ਸਾਹਿਬ ਦੱਸਦੇ ਹਨ।
ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲ ਹੋਇ॥
ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ॥ ਪੰਨਾ 39, ਮ:4 ॥
ਗੁਰੂ ਦੀ ਸ਼ਰਨ ਆਉਣ ਦਾ ਮਤਲਬ ਇਹ ਨਹੀਂ ਕਿ ਸਵੇਰੇ ਉੱਠ ਕਿ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤੇ ਤੁਸੀਂ ਗੁਰੂ ਦੇ ਘਰ ਕਬੂਲੇ ਗਏ। ਜੇ ਇਹ ਮਤਲਬ ਹੁੰਦਾ ਤਾਂ ਆਹ ਜਿਹੜੇ ਪ੍ਰਬੰਧਿਕ, ਹਰ ਰੋਜ਼ ਗੁਰੂ ਦੀਆਂ ਗੱਲਾਂ ਕਰਦੇ ਹਨ,ਹਰ ਰੋਜ਼ ਗੁਰਦੁਆਰੇ ਜਾਂਦੇ ਹਨ ਦੋ ਨਗਰ ਕੀਰਤਨ ਨਾਂ ਕਰਾਉਂਦੇ। ਗੁਰੂ ਦੀ ਸ਼ਰਨ ਆਉਣ ਦਾ ਮਤਲਬ ਹੈ ਆਪਾ ਵਾਰਨ ਤੋਂ। ਜਦੋਂ ਆਪਾ ਵਾਰਿਆ ਜਾਂਦਾ ਹੈ ਤਾਂ ਫਿਰ ਗੁਰੂ ਵਾਕ ਅਨੁਸਾਰ ਨਾ ਕੋ ਵੈਰੀ ਨਹੀਂ ਬਿਗਾਨਾ। ਦੁਸਰੀ ਪੰਗਤੀ ਫਿਰ ਉਹਨਾਂ ਤੇ ਢੁੱਕਦੀ ਹੈ ਜਿਹੜੇ ਹਰ ਰੋਜ਼ ਗੁਟਕੇ ਫੜ ਕੇ ਯਾ ਜ਼ੁਬਾਨੀ ਪਾਠ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹੀ ਕਰਦੇ ਹਨ ਪਰ ਮਨ ਵਿੱਚ ਇਕ ਅੱਖਰ ਨਹੀਂ ਵਸਾਉਂਦੇ। ਉਹਨਾਂ ਨੂੰ ਗੁਰੂ ਸਾਹਿਬ ਮਨਮੁਖ ਆਖਦੇ ਹਨ॥
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਿਰ ਤ੍ਰਿਸਨਾ ਵਿਕਾਰੁ॥
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ॥ ਪੰਨਾ650, ਮ:3 ॥
ਗੁਰੂ ਸਾਹਿਬ ਆਖਦੇ ਹਨ ਕਿ ਜਦੋਂ ਪੜਨਾ ਤੇ ਸੁਣਨਾ ਸਿਰਫ ਕਾਰ ਵਿਹਾਰ ਬਣ ਜਾਏ ਤਾਂ ਹਿਰਦੇ ਵਿੱਚ ਤ੍ਰਿਸ਼ਨਾ ਦੀ ਅੱਗ ਉਸੇ ਤਰਾਂ ਬਲਦੀ ਹੀ ਰਹਿੰਦੀ ਹੈ। ਅਹੰਕਾਰ ਵਿੱਚ ਸਾਰੇ (ਪੰਡਿਤ ਤੇ ਭਾਈ, ਡੇਰੇਦਾਰ ਤੇ ਸੰਤ) ਪੋਥੀਆਂ ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ ਤੇ ਖੁਆਰ ਹੀ ਹੁੰਦੇ ਰਹਿੰਦੇ ਹਨ। ਵੀਰੋ ਤੇ ਭੇਣੋ! ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਿਤੇ ਇਹ ਅਖੰਡ ਪਾਠ, ਜੋ ਤੁਸੀਂ ਕਰਵਾਉਂਦੇ ਹੋ,ਉੱਪਰਲੀਆਂ ਦੋ ਪੰਗਤੀਆਂ ਵਾਲੀ ਗੱਲ ਤਾਂ ਨਹੀਂ? ਸੋਚੋ ਜ਼ਰਾ। ਭਾਈ ਪਾਠ 46 ਘੰਟਿਆਂ ਵਿੱਚ ਕਰਕੇ ਤੁਹਾਡਾ 1000-2000 ਕੁ ਡਾਲਰ ਦਾ ਖਰਚਾ ਕਰਵਾ ਕੇ ਚਲੇ ਜਾਂਦੇ ਹਨ ਤੇ ਤੁਸੀਂ ਏਹੀ ਸੋਚਦੇ ਹੋ ਕਿ ਬਾਬੇ ਦੇ ਚਰਨ ਘਰ ਪਏ ਹਨ ਸਾਡਾ ਘਰ ਪਵਿਤਰ ਹੋ ਗਿਆ, ਸਾਡੇ ਘਰ ਲੜਕਾ ਯਾ ਲੜਕੀ ਪੈਦਾ ਹੋਈ ਹੈ ਬਾਬਾ ਸਾਡੀ ਲੜਕੀ ਯਾ ਲੜਕੇ ਨੂੰ ਸੁਮੱਤ ਦੇਵੀਂ ਸਿਹਤ ਬਖਸ਼ੀਂ, ਸਾਡਾ ਕਾਰੋਬਾਰ ਚੰਗਾ ਚਲਾਈਂ ਆਦਿ। ਗੁਰੂ ਗ੍ਰੰਥ ਸਾਹਿਬ ਵਿੱਚ ਇਕ ਵੀ ਐਸੀ ਪੰਗਤੀ ਨਜ਼ਰ ਨਹੀਂ ਪੈਦੀ ਜੋ ਉੱਪਰ ਲਿਖੀਆਂ ਮੰਗਾਂ ਦੀ ਪ੍ਰੋੜਤਾ ਕਰਦੀ ਹੋਵੇ। ਸਗੋਂ ਇਹਨਾਂ ਵਹਿਮਾਂ ਤੇ ਭਰਮਾਂ ਵਿਚੋਂ ਕੱਢਣ ਲਈ ਸੈਕੜੇ ਐਸੀਆਂ ਪੰਗਤੀ ਹਨ ਪਰ ਅਸੀਂ ਇਸ ਭਾਈ ਕਲਾਸ ਦੇ ਢਹੇ ਚੜ੍ਹੇ ਗੁਰੂ ਦੇ ਹੁਕਮ, ਜੋ ਗੁਰੂ ਗ੍ਰੰਥ ਵਿੱਚ ਲਿਖਿਆ ਹੈ, ਵੱਲ ਖਿਆਲ ਨਹੀਂ ਕਰਦੇ ਸਗੋਂ ਪਾਠ ਨੂੰ ਅਸੀਂ ਅੱਜ-ਕੱਲ੍ਹ ਇਕ ਮੰਤਰ ਸਮਝਦੇ ਹਾਂ ਕਿ ਪਾਠ ਕਰਵਾ ਲਿਆ ਹੁਣ ਸਾਡਾ ਕੰਮ ਪੱਕਾ ਹੀ ਠੀਕ ਹੋ ਜਾਣਾ ਹੈ। ਇਹ ਖੇਡ ਸਾਰੀ ਭਾਈ ਕਲਾਸ ਦੀ ਹੀ ਰਚਾਈ ਹੋਈ ਹੈ ਜਿਸ ਨੇ ਆਪਣੇ ਪਰਾਉਠਿਆਂ ਦੀ ਖਾਤਰ ਸਾਨੂੰ ਬੁੱਧੂ ਬਣਾਇਆ ਹੋਇਆ ਹੈ। ਖਾਲਸਾ ਜੀ ਹੁਣ ਤੁਹਾਡੇ ਸਾਹਮਣੇ ਅੱਜ ਦੀ ਮਿਸਾਲ ਹੈ ਦੋ ਨਗਰ ਕੀਰਤਨ ਕਰਨੇ। ਇਹ ਮੱਤ ਸੋਚੋ ਕਿ ਪਾੜੋ ਤੇ ਰਾਜ ਕਰੋ ਗੋਰਿਆਂ ਦੀ ਨੀਤੀ ਸੀ। ਇਹ ਹਰ ਹਾਕਮ ਕਲਾਸ ਦੀ ਨੀਤੀ ਹੁੰਦੀ ਰਹੀ ਹੈ ਤੇ ਰਹੇਗੀ ਵੀ। ਇਹ ਭਾਈ ਕਲਾਸ ਅੱਜ ਸਾਡੇ ਸਿੱਖ ਧਰਮ ਦੀ ਹਾਕਮ ਕਲਾਸ ਦੀ ਥਾਂ ਪੱਕੀ ਕਰ ਚੁੱਕੀ ਹੈ। ਨਤੀਜੇ ਤੁਹਾਡੇ ਸਾਹਮਣੇ ਹਨ। ਹੁਣ ਖਾਲਸਾ ਜੀ ਇਹਨਾਂ ਨਰੈਣੂਆਂ ਦਾ ਸਾਥ ਦੇਣ ਦੀ ਬਜਾਏ ਆਪਣੇ ਗੁਰੂ ਨੀਤੀ ਦਾ ਸਾਥ ਦਿਓ। ਇਹ ਸਿਰਫ ਉਦੋਂ ਹੀ ਮੁਮਕਿਨ ਹੋਵੇਗਾ ਜਦੋਂ ਤੁਸੀਂ ਆਪ ਪਾਠ ਕਰਨ ਦਾ ਹੌਂਸਲਾ ਕਰੋਗੇ।
ਕਿਆ ਪੜੀਐ ਕਿਆ ਗੁਨੀਐ॥
ਕਿਆ ਬੇਦ ਪੁਰਾਨਾਂ ਸੁਨੀਐ॥
ਪੜੇ ਸੁਨੇ ਕਿਆ ਹੋਈ॥
ਜਉ ਸਹਜ ਨ ਮਿਲਿਓ ਸੋਈ॥
ਹਰ ਕਾ ਨਾਮੁ ਨ ਜਪਸਿ ਗਵਾਰਾ॥
ਕਿਆ ਸੋਚਹਿ ਬਾਰੰ ਬਾਰਾ॥ ਪੰਨਾ 655,ਕਬੀਰ ਸਾਹਿਬ ॥
ਬੇਦ ਤੇ ਪੁਰਾਨ ਤੋਂ ਮਤਲਬ ਸਿਰਫ ਹਿੰਦੁਆਂ ਤੇ ਮੁਸਲਮਾਨਾ ਦੇ ਗ੍ਰੰਥਾਂ ਤੋਂ ਹੀ ਨਹੀਂ। ਜੇ ਕਰ ਗੁਰੂ ਸਾਹਿਬਾਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਹੁੰਦੇ ਤੇ ਭਾਈ ਕਲਾਸ ਨੇ ਇਹੀ ਮੰਤਰ ਪਾਠ ਕਰਕੇ ਲੋਕਾਂ ਕੋਲੋਂ ਪੈਸਾ ਬਟੋਰਨ ਦੀ ਰੀਤ ਚਲਾਈ ਹੁੰਦੀ ਤਾਂ ਗੁਰੂ ਸਾਹਿਬਾਨ ਨੇ ਇਸ ਪਾਠ ਦੀ ਵੀ ਸਾਫ ਸਾਫ ਅੱਖਰਾਂ ਵਿੱਚ ਮਨਾਹੀ ਕਰ ਦੇਣੀ ਸੀ। ਭਾਈ ਕਲਾਸ ਨੂੰ ਖਤਮ ਕਰਨਾ ਤੇ ਹਰ ਸਿੱਖ ਨੂੰ ਹੁਕਮ ਕਰਨਾ ਕਿ ਅੱਜ ਤੋਂ ਮੇਰਾ ਹਰ ਸਿੱਖ ਪ੍ਰਚਾਰਕ ਹੋਵੇਗਾ, ਗੁਰੂ ਗੋਬਿੰਦ ਸਿੰਘ ਜੀ ਨੇ ਡੇਰਾਦੂਨ ਵਿੱਚ ਮਸੰਦਾਂ ਨੂੰ ਸਖਤ ਸਜ਼ਾਵਾਂ ਤੋਂ ਬਾਅਦ ਇਹ ਹੋਕਾ ਦਿੱਤਾ ਸੀ। ਇਹ ਬਾਣੀ ਹਰੀ ਦਾ ਨਾਮ,ਪ੍ਰਭੂ ਦਾ ਨਾਮ ਜਪਣ ਵਾਸਤੇ ਆਖਦੀ ਹੈ ਤੇ ਅਸੀਂ ਇਸ ਬਾਣੀ ਨੂੰ ਪੜ੍ਹਨਾ ਹੀ ਪ੍ਰਭੂ ਦਾ ਨਾਮ ਜਪਣਾ, ਇਹਨਾਂ ਸਾਧਾਂ ਦੀ ਵਿਆਖਿਆ ਅਨੁਸਾਰ, ਸਮਝ ਬੈਠੇ ਹਾਂ। ਕਿਤੇ ਵਿਆਖਿਆ ਗਲਤ ਤਾਂ ਨਹੀਂ? ਜੇ ਆਪਾਂ ਗੁਰੂ ਸਾਹਿਬਾਂ ਨੂੰ ਡਾਕਟਰ ਮੰਨ ਲਈਏ,ਜਿਨ੍ਹਾਂ ਨੇ ਲਿਤਾੜੀ ਜਾਂਦੀ ਕੌਮ ਨੂੰ ਜਗਾਇਆ ਤੇ ਮਨੁੱਖਤਾ ਦੇ ਭਲੇ ਲਈ ਲੜਨਾ ਸਿਖਾਇਆ। ਉਨ੍ਹਾਂ ਦੀ ਬਾਣੀ ਡਾਕਟਰ ਦੀ ਲਿਖੀ ਇਕ ਪਰਚੀ ਹੈ ਦਵਾਈ ਲੈ ਕੇ ਖਾਣ ਦੀ। ਜੇ ਅਸੀਂ ਪਰਚੀ ਨੂੰ ਪੜ੍ਹੀ ਜਾਵਾਂਗੇ ਤੇ ਦਵਾਈ ਨਹੀਂ ਖਾਵਾਂਗੇ ਤਾਂ ਸਾਡਾ ਇਲਾਜ਼ ਨਹੀਂ ਹੋਵੇਗਾ। ਬੱਸ ਏਹੀ ਨੁਕਤਾ ਸਮਝਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਿੱਖਾਂ ਦਾ ਸਵਿਧਾਨ ਹੈ ਤੇ ਹੈ ਵੀ ਮਨੁੱਖਤਾ ਦੇ ਭਲੇ ਲਈ। ਇਸੇ ਕਰਕੇ ਹੀ ਤਾਂ ਸਿੱਖ ਧਰਮ ਮਨੁੱਖਮਾਤਰ ਦਾ ਧਰਮ ਹੋ ਸਕਦਾ ਹੈ। ਸਿਧਾਂਤ ਨੂੰ ਮਨ ਵਿੱਚ ਵਸਾਉਣ ਨਾਲ ਤੇ ਸਿਧਾਂਤ ਨੂੰ ਹੀ ਅਮਲੀ ਜਾਮਾ ਪਹਿਨਾਉਣ ਨਾਲ ਗੱਲ ਬਣਨੀ ਜੇ ਸਿਰਫ ਰੱਟੇ ਲਾਉਣਾ ਇਕ ਹੋਰ ਗੱਲ ਜੇ, ਤੇ ਰੱਟੇ ਵੀ ਭਾਈਆਂ ਕੋਲੋਂ ਲਵਾਉਣ ਨਾਲ ਤਾਂ ਗੱਲ ਬਿਲਕੁੱਲ ਨਹੀਂ ਬਣਨੀ। ਏਹੀ ਗੱਲ ਕਬੀਰ ਸਾਹਿਬ ਉਪਰਲੇ ਸਲੋਕ ਵਿੱਚ ਆਖ ਰਹੇ ਹਨ।
ਕਾਂਇਆ ਮਾਂਜਸਿ ਕਉਨ ਗੁਨਾਂ॥
ਜਉ ਘਟ ਭਤਿਰਿ ਹੈ ਮਲਨਾਂ॥ ਪੰਨਾ 656,ਕਬੀਰ ਸਾਹਿਬ।
ਕਬੀਰ ਸਾਹਿਬ ਇਹ ਆਖ ਰਹੇ ਹਨ ਕਿ ਸਰੀਰ ਨੂੰ ਬਾਹਰੋਂ ਧੋਣ,ਮਤਲਬ ਇਸ਼ਨਾਨ ਕਰਨ ਤੋਂ ਹੈ,ਦਾ ਕੋਈ ਫਾਈਦਾ ਨਹੀਂ ਜਿਤਨਾ ਚਿਰ ਤੇਰੇ ਅੰਦਰ ਮੈਲ ਭਰੀ ਹੋਈ ਹੈ। ਜਿਤਨਾ ਚਿਰ ਤੇਰੇ ਅੰਦਰ ਲੋਕਾਂ ਨੂੰ ਦੋਫਾੜ ਕਰਕੇ ਪੈਸਾ ਇਕਠਾ ਕਰਨ ਦੀ ਦੌੜ ਲੱਗੀ ਹੋਈ ਹੈ,ਦੋ ਨਗਰ ਕੀਰਤਨ ਕਰਕੇ ਸਿੱਖ ਕੌਮ ਨੂੰ ਦੋਫਾੜ ਕਰਨ ਦੀ ਦੌੜ ਤੇਰੇ ਮਨ ਵਿੱਚ ਹੈ, ਗੁਰਦੁਆਰੇ ਦਾ ਪ੍ਰਬੰਧਿਕ ਬਣਨ ਦਾ ਸਿੱਖ ਕੌਮ ਨੂੰ ਕੋਈ ਲਾਭ ਨਹੀਂ ਤੇ ਨਾ ਹੀ ਇਹ ਗੁਰੂ ਨੂੰ ਭਾਉਂਦਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
Website: singhsabhacanada.ca and Email: singhsabhacanada@outlook.com
ਗੁਰਬਾਣੀ ਮੁਤਾਬਕ ਬੈਕੁੰਠ ਕਿੱਥੇ ਹੈ - ਗੁਰਚਰਨ ਸਿੰਘ ਜਿਉਣ ਵਾਲਾ
ਇਸ ਤੋਂ ਪਹਿਲੇ ਲੇਖ ‘ਦਰਗਾਹ’ ‘ਚ ਗੁਰਬਾਣੀ ਦੇ ਫੁਰਮਾਣਾਂ ਮੁਤਾਬਕ ਆਪਾਂ ਇਸ ਸਿੱਟੇ ਤੇ ਪਹੁੰਚੇ ਸੀ ਕਿ ਪ੍ਰਮਾਤਮਾ ਜਰੇ ਜਰੇ ਵਿੱਚ ਹੈ,ਪ੍ਰਮਾਤਮਾ ਕਿਧਰੇ ਸੱਤਵੇਂ ਅਕਾਸ ਵਿੱਚ ਨਹੀਂ ਵੱਸਦਾ, ਜਦੋਂ ਪ੍ਰਮਾਤਮਾ ਲੋਕਾਂ ਦੇ ਦਿਲਾਂ ‘ਚ ਵੱਸਦਾ ਹੈ ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥75॥ ਪੰਨਾ 1381, ਮ:5 ॥
ਤਾਂ ਪ੍ਰਮਾਤਮਾ ਦੀ ਦਰਗਹ ਵੀ ਇਸੇ ਸਰੀਰ ਵਿੱਚ ਹੈ। ਜੇ ਦਰਗਹ ਇਸੇ ਸਰੀਰ ਵਿੱਚ ਹੈ ਤਾਂ ਬੈਕੁੰਠ/ਸਵਰਗ/ਨਰਕ ਵੀ ਇਸੇ ਸਰੀਰ ਵਿੱਚ ਹੈ।
ਅਸੀਂ ਆਪਣੀ ਆਪਣੀ ਮੱਤ ਮੁਤਾਬਕ ਕਿਸੇ ਸਿੱਟੇ ਤੇ ਪਹੁੰਚਣ ਦੀ ਕੋਸ਼ਿਸ ਨਹੀਂ ਕਰਨੀ ਸਗੋਂ ਹਰ ਮੋੜ ਤੇ ਅਗਵਾਈ ਗੁਰੂ ਸ਼ਬਦ ਕੋਲੋਂ ਹੀ ਲੈਣੀ ਹੈ। ਅਗਲੇ ਸਲੋਕ ਵਿੱਚ ਗੁਰੂ ਜੀ 100% ਪ੍ਰਮਾਤਮਾ ਪ੍ਰਤੀ ਸਮਰਪਿਤ ਹੋਣਾ ਜ਼ਾਹਰ ਕਰਦੇ ਹਨ ਤੇ ਉਨ੍ਹਾਂ ਦੀ ਇੱਛਾ ਵੀ ਏਹੀ ਹੈ ਕਿ ਜੋ ਕੁੱਝ ਵੀ ਪ੍ਰਾਪਤ ਹੋ ਰਿਹਾ ਹੈ, ਹੇ ਪ੍ਰਮਾਤਮਾ! ਜਿਵੇਂ ਵੀ ਤੂੰ ਰੱਖ ਰਿਹਾ ਹੈਂ ਉਸ ਮੁਤਾਬਕ ਮੈਂ ਬੈਕੁੰਠ ਵਿੱਚ ਹਾਂ ਬਹਿਸਤ ਵਿੱਚ ਹਾਂ।
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥
ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥3॥ ਪੰਨਾ 106, ਮ:5 ॥
ਅਗਲੇ ਸਲੋਕ ਦੀਆਂ ਰਹਾਉ ਵਾਲੀਆਂ ਪੰਗਤੀਆਂ ਵੀ ਉਪਰਲੇ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ। ਇਸ ਤੋਂ ਅਗਲਾ ਵਿਚਾਰ ਇਹ ਹੈ ਕਿ ਜਿੱਥੇ ਸੱਚ ਦਾ ਵਾਸਾ ਹੈ ਉਥੇ ਹੀ ਬੈਕੁੰਠ ਹੈ। ਹੇ ਪ੍ਰਮਾਤਮਾ! ਕਿਸੇ ਮਨੁੱਖ ਦੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਬਾਰੇ ਇੱਛਾ ਵੀ ਤੇਰੀ ਮਿਹਰ ਸਦਕਾ ਹੀ ਪੈਦਾ ਹੁੰਦੀ ਹੈ।
ਮੇਰੇ ਰਾਮਰਾਇ ਜਿਉ ਰਾਖਹਿ ਤਿਉ ਰਹੀਐ ॥
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥1॥ ਰਹਾਉ ॥
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥2॥ ਪੰਨਾ 749, ਮ:5 ॥
ਅੱਜ ਤਕ ਕੋਈ ਐਸਾ ਨਹੀਂ ਹੋਇਆ ਜੋ ਕਿਸੇ ਅਖੌਤੀ ਸਵਰਗ/ਨਰਕ ਵਿੱਚ ਗੇੜਾ ਕੱਢ ਕੇ ਵਾਪਸ ਆਇਆ ਹੋਵੇ ਤੇ ਫਿਰ ਦੱਸੇ ਕਿ ਉੱਥੇ ਕੀ ਹੈ? ਕਿਵੇਂ ਕਿਸੇ ਨੂੰ ਸਜਾ ਦਿੱਤੀ ਜਾਂਦੀ ਹੈ? ਕਿਵੇਂ ਕਿਸੇ ਨੂੰ ਨਰਕ ਤੇ ਸਵਰਗ/ਬੈਕੂੰਠ ਵਿੱਚ ਭੇਜਿਆ ਜਾਂਦਾ ਹੈ? ਆਦਿ।
ਕਬੀਰ ਸਾਹਿਬ ਦਾ ਅਗਲਾ ਸਲੋਕ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਲੋਕ ਐਵੇਂ ਹੀ ਕਹੀ ਜਾਂਦੇ ਹਨ ਕਿ ਬੈਕੁੰਠ/ਸਵਰਗ ਉਥੇ ਹੈ, ਬੈਕੁੰਠ ਉਥੇ ਹੈ।
ਸਭੁ ਕੋਈ ਚਲਨ ਕਹਤ ਹੈ ਊਹਾਂ ॥
ਨਾ ਜਾਨਉ, ਬੈਕੁੰਠੁ ਹੈ ਕਹਾਂ ॥1॥ ਰਹਾਉ ॥
ਆਪ ਆਪ ਕਾ ਮਰਮੁ ਨ ਜਾਨਾਂ ॥
ਬਾਤਨ ਹੀ, ਬੈਕੁੰਠੁ ਬਖਾਨਾਂ ॥1॥
ਜਬ ਲਗੁ ਮਨ ਬੈਕੁੰਠ ਕੀ ਆਸ ॥
ਤਬ ਲਗੁ ਨਾਹੀ ਚਰਨ ਨਿਵਾਸ ॥2॥
ਖਾਈ ਕੋਟੁ ਨ ਪਰਲ ਪਗਾਰਾ ॥
ਨਾ ਜਾਨਉ ਬੈਕੁੰਠ ਦੁਆਰਾ ॥3॥
ਕਹਿ ਕਮੀਰ ਅਬ ਕਹੀਐ ਕਾਹਿ ॥
ਸਾਧ ਸੰਗਤਿ ਬੈਕੁੰਠੈ ਆਹਿ ॥ ਪੰਨਾ 1161, ਭਗਤ ਕਬੀਰ ਜੀ॥
ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿੱਚ ਅੱਪੜਨਾ ਹੈ। ਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਨ੍ਹਾਂ ਦਾ ਉਹ) ਬੈਕੁੰਠ ਹੈ ਕਿੱਥੇ ।1।ਰਹਾਉ।
(ਇਨ੍ਹਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ, ਨਿਰੀਆਂ ਗੱਲਾਂ ਨਾਲ ਹੀ ‘ਬੈਕੁੰਠ’ ਆਖ ਰਹੇ ਹਨ ।1।
ਹੇ ਮਨ ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ, ਤਦ ਤਕ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਹੋ ਸਕਦਾ ।2।
ਮੈਨੂੰ ਤਾਂ ਪਤਾ ਨਹੀਂ (ਇਨ੍ਹਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ, ਤੇ ਕਿਹੋ ਜਿਹੀ ਉਸ ਦੇ ਦੁਆਲੇ ਖਾਈ ਹੈ ।3।
ਕਬੀਰ ਆਖਦਾ ਹੈ-(ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ ਕਿ ਸਾਧ-ਸੰਗਤ ਹੀ ਬੈਕੁੰਠ ਹੈ ?(ਤੇ ਉਹ ਬੈਕੁੰਠ ਇੱਥੇ ਹੀ ਹੈ) ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਮਨੁੱਖ ਨੂੰ ਪੁਕਾਰ ਪੁਕਾਰ ਕੇ ਜਗਾਉਣ ਦਾ ਕੰਮ ਕਰ ਰਹੀ ਹੈ ਪਰ ਅਸੀਂ ਜਾਗਣਾ ਨਹੀਂ ਚਾਹੁੰਦੇ ਕਿਉਂਕਿ ‘ਸੱਚ ਮਿਰਚਾਂ ਕੂੜ ਗੁੜ’ ਹੈ (ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥ ਪੰਨਾ 892)। ਸਾਨੂੰ ਝੂਠ ਹੀ ਪਸੰਦ ਹੈ ਭਾਂਵੇ ਇਸ ਤਰ੍ਹਾਂ ਅਸੀਂ ਪਲ ਪਲ ਮਰਦੇ ਹੋਈਏ।
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥
ਡਰੁ ਚੂਕਾ ਦੇਖਿਆ ਭਰਪੂਰਿ ॥1॥
ਸਤਿਗੁਰ ਅਪੁਨੇ ਕਉ ਬਲਿਹਾਰੈ ॥
ਛੋਡਿ ਨ ਜਾਈ ਸਰਪਰ ਤਾਰੈ ॥1॥ ਰਹਾਉ ॥ ਪੰਨਾ 186, ਮ:5 ॥
ਐ ਬੰਦੇ ਸੱਚ ਦਾ ਪੱਲਾ ਨਾ ਛੱਡੀਂ। ਸੱਚ ਤੈਨੂੰ ਜਰੂਰ ਤਾਰ ਦੇਵੇਗਾ।
ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥
ਤਹ ਬੈਕੁੰਠੁ ਜਹ ਨਾਮੁ ਉਚਰਹਿ ॥
ਸਰਬ ਅਨੰਦ ਜਬ ਦਰਸਨੁ ਪਾਈਐ ॥
ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥3॥॥ ਪੰਨਾ 890, ਮ:5 ॥
(ਹੇ ਭਾਈ!) ਜਿੱਥੇ ਗੁਰਮੁੱਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ, (ਕਿਉਂਕਿ) ਜਿੱਥੇ ਸੰਤ ਜਨ ਪ੍ਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ। ਜਦੋਂ ਗੁਰਮੁਖਾਂ ਦਾ ਦਰਸ਼ਨ ਕਰੀਦਾ ਹੈ ਤਦੋਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ,(ਗੁਰਮੁਖਾਂ ਦੀ ਸੰਗਤਿ ਵਿੱਚ) ਸਦਾ ਪਰਮਾਤਮਾ ਦੇ ਗੁਣ ਗਾ ਸਕੀਦੇ ਹਨ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ ਹੈ ।3।
ਭਾਵ :-ਅਸਲ ਬੈਕੁੰਠ ਸਾਧ-ਸੰਗਤ ਹੈ, ਇੱਥੇ ਹੀ ਮਨ ਦੀ ਹਉਮੈ ਦੂਰ ਹੋ ਸਕਦੀ ਹੈ, ਇੱਥੇ ਹੀ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜ ਸਕਦਾ ਹੈ ।10।
ਬੈਕੁੰਠ ਨਗਰੁ ਜਹਾ ਸੰਤ ਵਾਸਾ॥
ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ॥1॥
ਜਦੋ ਕੋਈ ਮਨੁੱਖ ਪ੍ਰਭੁ ਦੇ ਹੁਕਮ ਨੂੰ ਸਮਝ ਕੇ ਆਪਣੇ ਹਿਰਦੇ ‘ਚ, ਸੋਚ ਵਿੱਚ ਟਕਾ ਲੈਂਦਾ ਹੈ ਤਾਂ ਉਸ ਜੀਵ ਦਾ ਹਿਰਦਾ ਹੀ ਸਵਰਗ ਬਣ ਜਾਂਦਾ ਹੈ। ਹੱਥਲੇ ਲੇਖ ਰਾਹੀਂ ਇਹ ਸਮਝ ਪਈ ਕਿ ਬੈਕੁੰਠ ਵੀ ਹਿਰਦੇ ਵਿੱਚ ਹੈ ਤਾਂ ਫਿਰ ਆਤਮਾ ਕਿਹੜੇ ਰਸਤੇ ਕਿਧਰੇ ਕਿਸੇ ਹੋਰ ਰੱਬ ਕੋਲ ਜਾ ਕੇ ਆਪਣਾ ਲੇਖਾ-ਜੋਖਾ ਕਰਵਾਉਣ ਜਾਂਦੀ ਹੈ?
ਪੁਰਾਣਿਆਂ ਜ਼ਮਾਨਿਆਂ ਵਿੱਚ ਪੰਡਿਤ ਜੀ ਆਪਣੇ ਮੰਤਰ ਪੜ੍ਹ ਕੇ ਲੋਕਾਂ ਨੂੰ ਧਰਮ ਰਾਜ ਦੀ ਕਚਿਹਰੀ ਵਿਚੋਂ ਬਰੀ ਕਰਵਾ ਕੇ ਕਿਸੇ ਪੁੰਨ-ਦਾਨ ਦੀ ਮੱਦਦ ਨਾਲ ਵੈਤਰਣੀ ਨਦੀ ਪਾਰ ਲੰਘਾ ਦਿੰਦੇ ਸਨ। ਇੱਥੇ ਇਕ ਕਹਾਣੀ ਯਾਦ ਆਈ। ਗਰਮੀਆਂ ਦੇ ਦਿਨਾਂ ਵਿੱਚ ਹਰੇ ਪੱਠਿਆਂ ਦੀ ਘਾਟ ਕਾਰਣ ਲਵੇਰਾ ਵੀ ਘੱਟ ਹੀ ਹੁੰਦਾ ਸੀ। ਪੰਡਿਤਾਣੀ ਨੇ ਪੰਡਿਤ ਜੀ ਨੂੰ ਬਹੁਤ ਵਾਰ ਕਿਹਾ ਕਿ ਦੁੱਧ ਤੋਂ ਬਗੈਰ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਹੀ ਮੁਸਕਲ ਹੈ। ਪੰਡਿਤ ਜੀ ਇਹ ਕਹਿ ਕੇ ਗੱਲ ਟਾਲ ਦੇਣ ਕੇ ਹਾਲੇ ਵਕਤ ਨਹੀਂ ਆਇਆ। ਇਤਨੇ ਨੂੰ ਕਿਸੇ ਜ਼ਿਮੀਦਾਰ ਦੀ ਗਊ ਸੂ ਪਾਈ। ਪੰਡਿਤ ਜੀ ਨੇ ਸਕੀਮ ਬਣਾ ਕੇ ਉਨ੍ਹਾਂ ਦੇ ਘਰ ਜਾ ਅਲਖ ਜਗਾਈ। ਕਹਿਣ ਲੱਗੇ ਜਜ਼ਮਾਨਾ ਅੱਜ ਰਾਤੀਂ ਤੁਹਾਡੇ ਪਿਤਾ ਜੀ ਕਹਿ ਰਹੇ ਸੀ ਕਿ ਪੰਡਿਤ ਜੀ ਮੇਰਾ ਕੋਈ ਇਲਾਜ ਕਰੋ ਮੈਂ ਵੈਤਰਣੀ ਨਦੀ ਦੇ ਇਧਰ ਰਹਿ ਗਿਆ ਹਾਂ ਆਪਣੇ ਮਾੜੇ ਕਰਮਾਂ ਕਰਕੇ। ਮੈਨੂੰ ਪਾਰ ਲੰਘਾਓ। ਇਸ ਕਰਕੇ ਤੁਸੀਂ ਗਊ ਦਾਨ ਕਰੋ। ਜ਼ਿਮੀਦਾਰ ਬੜਾ ਭੋਲਾ ਸੀ ਉਸਨੇ ਉਸੇ ਵਕਤ ਗਊ ਦਾ ਰੱਸਾ ਪੰਡਿਤ ਜੀ ਦੇ ਹੱਥ ਫੜਾਇਆ ਤੇ ਪਿਤਾ ਜੀ ਨੂੰ ਵੈਤਰਣੀ ਨਦੀ ਪਾਰ ਕਰਾਉਣ ਦਾ ਵਚਨ ਲੈ ਲਿਆ। ਬਸ ਗਊ ਦੇ ਜਾਣ ਦੀ ਦੇਰ ਸੀ ਕਿ ਘਰ ਵਿੱਚ ਕਲੇਸ਼ ਪੈ ਗਿਆ। ਜ਼ਿਮੀਦਾਰ ਨੇ ਦੋ ਦਿਨ ਬਾਅਦ ਸਕੀਮ ਬਣਾਈ ਤੇ ਪੰਡਿਤ ਜੀ ਦੇ ਘਰ ਚਲਾ ਗਿਆ। ਜਾ ਕੇ ਅਵਾਜ ਮਾਰੀ ਤੇ ਪੰਡਿਤ ਜੀ ਖਿੜੇ ਮੱਥੇ ਮਿਲਣ ਲਈ ਚਲੇ ਆਏ। ਜ਼ਿਮੀਦਾਰ ਪੁੱਛਦਾ ਹੈ ਕਿ ਪੰਡਿਤ ਜੀ ਮੇਰੇ ਪਿਤਾ ਜੀ ਵੈਤਰਣੀ ਨਦੀ ਪਾਰ ਕਰ ਗਏ। ਮਿਸ਼ਰ ਜੀ ਬੋਲੇ ਉਹ ਤਾਂ ਉਸੇ ਦਿਨ ਵੈਤਰਣੀ ਨਦੀ ਪਾਰ ਕਰ ਗਏ ਸੀ ਜਿਸ ਦਿਨ ਤੁਸੀਂ ਗਊ ਦਾਨ ਕੀਤੀ ਸੀ। ਜ਼ਿਮੀਦਾਰ ਨੇ ਆਪਣੇ ਬੱਚੇ ਨੂੰ ਅਵਾਜ ਮਾਰੀ ਓਏ ਮੀਟਿਆ! ਖੋਲ੍ਹ ਗਊ ਦਾ ਰੱਸਾ। ਹੁਣ ਪੰਡਿਤ ਜੀ ਨੂੰ ਗਊ ਦੀ ਕੋਈ ਲੋੜ ਨਹੀਂ ਤੇ ਪਿਤਾ ਜੀ ਦਾ ਵੀ ਕੰਮ ਹੋ ਗਿਆ ਹੈ।
ਸਿੱਖ ਭਰਾਵੋ ਅਸਲ ਵਿੱਚ ਸਿੱਖ ਧਰਮ ਕਿਸੇ ਨੂੰ ਕੋਈ ਲਾਰਾ ਨਹੀਂ ਲਾਉਂਦਾ ਕਿ ਇਸ ਧਰਮ ਵਿੱਚ ਪ੍ਰਵੇਸ਼ ਕਰਨ ਨਾਲ ਤੁਹਾਨੂੰ ਕੱਲ੍ਹ ਨੂੰ ਕੋਈ ਫਾਈਦਾ ਹੋਵੇਗਾ। ਇਹ ਧਰਮ ਤਾਂ ਅੱਜ ਦੀ ਗੱਲ ਕਰਦਾ ਹੈ। ਜੇ ਅਸੀਂ ਅੱਜ ਚੰਗੇ ਹਾਂ ਤਾਂ ਸਾਡਾ ਕੱਲ੍ਹ ਆਪਣੇ ਆਪ ਚੰਗਾ ਹੋਵੇਗਾ। ਕੱਲ੍ਹ ਬਾਰੇ ਸੋਚਣ ਦੀ ਲੋੜ ਨਹੀਂ। ਸਿਰਫ ਅੱਜ ਚੰਗਾ ਬਣਾਉਣ ਦੀ ਲੋੜ ਹੈ। ਜੇ ਅਸੀਂ ਅੱਜ ਬਾਰੇ ਸੋਚਣ ਲੱਗ ਪਈਏ ਤਾਂ ਇਹ ਵਿਹਲੜ ਸਾਧਾਂ ਦੀਆਂ ਹੇੜਾਂ ਆਪਣੇ ਆਪ ਖਤਮ ਹੋ ਜਾਣਗੀਆਂ ਜਿਨ੍ਹਾਂ ਨੇ ਸਮਾਜ ਨੂੰ ਕੁੱਝ ਨਹੀਂ ਦਿੱਤਾ ਸਗੋਂ ਸਾਡਾ ਧਨ, ਦੌਲਤ ਅਤੇ ਇੱਜ਼ਤ ਲੁੱਟੀ ਹੀ ਹੈ।
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥1॥
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥1॥ ਰਹਾਉ ॥ ਪੰਨਾ 660, ਮ:1 ॥
ਗੁਰੂ ਨਾਨਕ ਸਾਹਿਬ ਹੀ ਨਹੀਂ ਜੋ ਇਹ ਕਹਿੰਦੇ ਹਨ ਕਿ: ਐ ਬੰਦੇ! ਵਰਤਮਾਨ ਕਾਲ ਵਿੱਚ ਜਿਉਣਾ ਸਿੱਖ ਸਗੋਂ ਬਾਬਾ ਫਰੀਦ ਜੀ ਵੀ ਏਹੀ ਹੋਕਾ ਦਿੰਦੇ ਹਨ ਕਿ ਜੇ ਤੂੰ ਬੁਰਿਆਈਆਂ ਨੂੰ ਮਨ ਵਿਚੋਂ ਬਾਹਰ ਕੱਢ ਦੇਵੇਂ ਤਾਂ ਐ ਬੰਦੇ! ਤੈਨੂੰ ਖੁਦਾ ਅੱਜ ਹੀ ਮਿਲ ਸਕਦਾ ਹੈ।
ਆਜੁ ਮਿਲਾਵਾ ਸੇਖ ਫਰੀਦ, ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥1॥ ਰਹਾਉ ॥ ਪੰਨਾ 488, ਬਾਬਾ ਫਰੀਦ ਜੀ॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
Website:singhsabhacanada.ca, Email:singhsabhacanada@outlook.com

ਅੰਨ੍ਹੀ ਸ਼ਰਧਾ ਤੇ ਸਿੱਖ ਧਰਮ - ਗੁਰਚਰਨ ਸਿੰਘ ਜਿਉਣ ਵਾਲਾ
ਸਤਿਕਾਰ ਯੋਗਿ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ ਬੁਲਾਈ ਪ੍ਰੀਵਾਨ ਹੋਵੇ। ਇਸ ਤੋਂ ਪਹਿਲਾਂ ਕਿ ਮੈਂ,“ਲੋਕਾਂ ਦੀ ਸ਼ਰਧਾ ਨਾ ਘਟਾਓ” ਦਾ ਜਵਾਬ ਦੇਵਾਂ, ਤੁਹਾਡੇ ਸੰਪਾਦਕੀ ਲੇਖ ਦੀ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਹਾਂ। ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਕਥਨ ਮੁਤਾਬਕ,“ਦੀਵਾ ਬਲੈ ਅੰਧੇਰਾ ਜਾਇ” ਹੀ ਸਮਝ ਰਿਹਾ ਹੈ। ਜਿਨ੍ਹਾਂ ਨੂੰ ਤੁਸੀਂ ਅਪਾਹਜ ਸੋਚ ਵਾਲੇ ਕਹਿ ਰਹੇ ਹੋ ਜਦੋਂ ਉਹ ਲੋਕ ਸਿਖਸ਼ਾ ਦੇ ਦਾਇਰੇ ਅੰਦਰ ਸਨ ਤਾਂ ਆਪ ਅਖੀਰਲੇ ਵਿਦਿਆਰਥੀਆਂ ਦੀ ਕਤਾਰ ਵਿੱਚ ਹੁੰਦੇ ਸਨ। ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੀ ਉਨ੍ਹਾਂ ਦੇ ਹੀ ਗੁਰਭਾਈ ਹਨ। ਸ੍ਰ. ਮੰਗਲ ਸਿੰਘ ਜੀ ਅਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਫੁਰਾਉਂਦੇ ਹਨ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਪੰਨਾ 920, ਮ:3 ॥
ਸਤਿਗੁਰਾਂ ਦਾ ਫੁਰਮਾਨ ਹੈ ਕਿ ਗੁਰੂਬਾਣੀ ਤੋਂ ਬਗੈਰ ਹੋਰ ਸਭ ਕੱਚੀ ਬਾਣੀ ਹੈ। ਗੁਰੂ ਜੀ ਸਾਨੂੰ ਕੱਚੀ ਬਾਣੀ ਦਾ ਗਾਇਨ ਕਰਨ ਤੋਂ ਹੀ ਨਹੀਂ ਵਰਜ ਰਹੇ ਸਗੋਂ ਉੱਸਨੂੰ ਸੁਣਨ ਤੋਂ ਵੀ ਵਰਜ ਰਹੇ ਹਨ। ਕੱਚੀਆਂ ਗੱਲਾਂ ਸੁਣਨ ਵਾਲੇ ਵੀ ਕੱਚੇ ਹੀ ਹੁੰਦੇ ਹਨ। ਇਸ ਕਰਕੇ ਤੁਸੀਂ ਜ਼ਰਾ ਧਿਆਨ ਨਾਲ ਅਨੰਦ ਸਾਹਿਬ ਨੂੰ ਪੜ੍ਹੋ, ਤੁਸੀਂ ਆਪਣੇ ਆਪ ਗੁਰੂ ਨਾਨਕ ਸਾਹਿਬ ਦੇ ਦੱਸੇ ਰਸਤੇ ਤੇ ਚੱਲ ਪਵੋਗੇ। ਤੁਹਾਡੇ ਸਾਰੇ ਸ਼ੰਕੇ ਆਪਣੇ ਆਪ ਦੂਰ ਹੋ ਜਾਣਗੇ।
ਗੁਰੂ ਜੀ ਸਿੱਖਾਂ ਨੂੰ ਵੀਚਾਰਵਾਨ ਸਿੱਖ ਵੇਖਣਾ ਚਾਹੁੰਦੇ ਹਨ। ਅੰਧੀ ਸ਼ਰਧਾ ਨੂੰ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ। ‘ਅੰਧੀ ਰਯਿਤ ਗਿਆਨ ਵਿਹੂਣੀ’ ਤਾਂ ਸਦੀਆਂ ਤੋਂ ਲੁਟੀਂਦੀ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਪੰਥ ਨਹੀਂ ਕਿ ਤੁਸੀਂ ਲੁਟੀਂਦੇ ਜਾਓ ਅਤੇ ਸਿਰਫ ਵਾਹਿ ਗੁਰੂ ਵਾਹਿ ਗੁਰੂ ਕਰੀ ਜਾਓ। ਉਨ੍ਹਾਂ ਦਾ ਮਾਰਗ ਤਾਂ ਇਹ ਕਹਿੰਦਾ ਹੈ ਕਿ ਭਾਈ ਜੇ ਤੈਨੂੰ ਇਸ ਰਸਤੇ ਤੇ ਚੱਲਣ ਦਾ ਚਾਉ ਹੈ ਤਾਂ ਜੇ ਕਿਤੇ ਸੀਸ ਦੀ ਵੀ ਲੋੜ ਪੈ ਜਾਵੇ ਤਾਂ ਘਬਰਾਈਂ ਨਾ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ 20॥ ਪੰਨਾ 1412, ਮ: 1 ॥
ਸਿਰ ਦੇਣ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਆਪਣੀ ਮਤਿ ਗੁਰੂ ਨੂੰ ਦੇ ਦਿਓ ਤੇ ਗੁਰੂ ਦੀ ਮਤਿ ਗ੍ਰਿਹਣ ਕਰ ਲਓ।
ਜੇ ਤੁਸੀਂ ਅੱਜ ਫਿਰ ਜਗਾਧਰੀ ਵਾਲੇ ਹਰਬੰਸ ਸਿੰਘ ਤੇ ਬਲਵਿੰਦਰ ਸਿੰਘ ਰੰਗੀਲਾ ਜੀ ਦੀ ਗੱਲ ਕਰਦੇ ਹੋ ਤਾਂ ਗੁਰੂ ਨਾਨਕ ਸਾਹਿਬ ਪਉਣ-ਅਹਾਰੀ ਮੰਨਦੇ ਹਨ, ਉਨ੍ਹਾਂ ਦੀ ਇਹ ਦਲੀਲ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹਿਂ ਉੱਤਰਦੀ। ਜਿਵੇਂ;
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥
ਅੰਨੁ ਨ ਖਾਇਆ ਸਾਦੁ ਗਵਾਇਆ ॥
ਗੁਰਬਾਣੀ ਪੁਕਾਰ ਪੁਕਾਰ ਕੇ ਆਖ ਰਹੀ ਹੈ। ਸਿਰਫ ਬਾਣੀ ਪੜ੍ਹਨਾ ਹੀ ਸਿੱਖ ਦਾ ਕੰਮ ਨਹੀਂ ਇਸ ਨੂੰ ਵੀਚਾਰਨਾ ਤੇ ਜ਼ਿਦਗੀ ਵਿੱਚ ਲਾਗੂ ਕਰਨਾ ਵੀ ਸਿੱਖ ਦਾ ਕੰਮ ਹੈ। ਇਸ ਦੀ ਘਾਟ ਕਰਕੇ ਹੀ ਸਿੱਖ ਅਪਾਹਜ਼ ਸੋਚ ਵਾਲੇ ਬਣਦੇ ਜਾ ਰਹੇ ਹਨ ਤੇ ਇਨ੍ਹਾਂ ਨੂੰ ਲੋਟੂ ਜਮਾਤ ਦੇ ਬੱਦਲ, ਜਿਹੜੇ ਇਨ੍ਹਾਂ ਦੇ ਸਿਰਾਂ ਤੇ ਹਰ ਵਕਤ ਮੰਡਲਾਉਂਦੇ ਰਹਿੰਦੇ ਹਨ ਝੱਟ ਇਨ੍ਹਾਂ ਦੀਆਂ ਜੇਬਾਂ ਨੂੰ ਸਾਫ ਕਰਕੇ ਆਪਣੇ ਨਾਲ ਲੈ ਜਾਂਦੇ ਹਨ। ਪਰ ਸਿੱਖ ਵੀਚਾਰੇ ਇਸ ਵਿੱਚ ਹੀ ਸੇਵਾ ਸਮਝਦੇ ਹਨ।
ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥
ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥
ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥
ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ਪੰਨਾ 467, ਮ:1 ॥
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥
ਬਿਨੁ ਗੁਰ ਗਿਆਨ ਤ੍ਰਿਪਤਿ ਨਹੀਂ ਥੀਜੈ॥ ਪੰਨਾ 905, ਮ: 1 ॥
ਇਹ ਉਪਦੇਸ਼ ਸਿਰਫ ਸਾਡੇ ਵਾਸਤੇ ਹੀ ਨਹੀਂ ਬਲਕਿ ਗੁਰੂ ਜੀ ਨੇ ਆਪ ਵੀ ਇਸ ਗੱਲ ਤੇ ਪਹਿਰਾ ਦਿੱਤਾ ਹੈ।
ਬਾਕੀ ਬਲਵਿੰਦਰ ਸਿੰਘ ਰੰਗੀਲਾ ਜੀ ਤਾਂ ਇਹ ਵੀ ਆਖ ਰਹੇ ਹਨ ਕਿ ਇੱਕ ਗਵਾਲਣ ਨੇ ਨਿਸਚੇ ਨਾਲ ਨਦੀ ਕਿਨਾਰੇ ਖੜ੍ਹ ਕੇ, ਰਾਮ ਰਾਮ ਕਹਿਆ,ਤੇ ਅਰਾਮ ਨਾਲ ਪਾਣੀ ਤੇ ਤੁਰ ਕੇ ਯਾ ਚੜ੍ਹ ਕੇ ਨਦੀ ਪਾਰ ਕਰ ਗਈ ਤਾਂ ਮੇਰਾ ਸਵਾਲ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਾਧਾਰਣ ਗਵਾਲਣ ਨਾਲੋਂ ਵੀ ਘੱਟ ਵਿਸਵਾਸ਼ ਸੀ ਰਾਮ ਰਾਮ ਕਹਿਣ ਤੇ? ਹੁਣ ਆਪਾਂ ਅਨੰਦ ਪੁਰ ਸਾਹਿਬ ਦੇ ਛੱਡਣ ਵੇਲੇ ਦੀ ਉਦਾਹਰਣ ਲੈਂਦੇ ਹਾਂ। ਸਰਸਾ ਦਾ ਪਾਣੀ ਠਾਠਾਂ ਮਾਰ ਰਿਹਾ ਹੈ। ਆਪਣੀ ਮਾਤਾ ਜੀ, ਚਾਰੋ ਸਾਹਿਬਜ਼ਾਦੇ, ਆਪਣੇ ਮਹਿਲ ਤੇ ਜਾਨ ਤੋਂ ਵੀ ਵੱਧ ਪਿਆਰੇ ਸਿੱਖ ਨਦੀ ਦੇ ਕਿਨਾਰੇ ਖੜੇ ਹਨ। ਕਿਸੇ ਦਾ ਕੋਈ ਪਤਾ ਨਹੀਂ ਕਿ ਕੋਈ ਪਾਰ ਲੱਗੇ ਯਾ ਨਾ। ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਹਾਲਤ ਵਿੱਚ ਵੀ ਰਾਮ ਰਾਮ ਕਹਿ ਕੇ ਪਾਣੀ ਤੇ ਤੁਰਨ ਦਾ ਚੇਤਾ ਨਹੀਂ ਆਇਆ? ਗੁਰੂ ਸਾਹਿਬਾਨ ਨੂੰ ਤਾਂ ਮੈਂ ਗਲਤ ਨਹੀਂ ਕਹਿ ਸਕਦਾ ਇਸ ਕਰਕੇ ਗਵਾਲਣ ਵਾਲੀ ਕਹਾਣੀ ਹੀ ਗਲਤ ਹੋ ਸਕਦੀ ਹੈ। ਇਸ ਤੋਂ ਜ਼ਰਾ ਹੋਰ ਪਹਿਲਾਂ ਕਿਲੇ ਦੇ ਅੰਦਰ ਹੀ ਸਾਰੇ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਰਾਮ ਰਾਮ ਦਾ ਜਾਪ ਕਰਕੇ ਰਾਮ ਦੇ ਹਵਾਈ ਜਹਾਜ਼ ਤੇ ਚੱੜ੍ਹ ਕੇ ਸਰਕਾਰੀ ਫੋਜਾਂ ਨੂੰ ਬਾਈ ਬਾਈ/ ਅੱਲਵਿਦਾ ਕਹਿਕੇ ਜਾ ਸਕਦੇ ਸਨ। ਆਪਣੀਆਂ ਫੋਜਾਂ ਮਰਵਾਉਣ ਦਾ ਕਿਸੇ ਨੂੰ ਕੀ ਚਾਅ ਹੁੰਦਾ ਹੈ? ਰੰਗੀਲਾ ਜੀ ਮੁਤਾਬਕ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇਸਦਾ ਗਿਆਨ ਹੀ ਨਾ ਹੋਵੇ। ਇਸ ਬਾਰੇ ਤਾਂ ਸੰਗਤਾਂ ਰੰਗੀਲਾ ਜੀ ਨੂੰ ਹੀ ਪੁਛੱਣ ਦੀ ਕ੍ਰਿਪਾਲਤਾ ਕਰਨ।
ਬਾਕੀ ਸੰਗਤਾਂ ਨੂੰ ਰਾਹ ਰੋਕ ਕੇ ਹੇਮਕੁੰਟ ਜਾਣੋ ਤਾਂ ਨਹੀਂ ਹਟਾਇਆ ਜਾ ਸਕਦਾ। ਇੱਸ ਭੇਡਾ-ਚਾਲ ਬਾਰੇ ਬਾਣੀ ਦਾ ਫੁਰਮਾਣ ਇੰਝ ਹੈ:
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥ ਪੰਨਾ 27, ਮ: 3 ॥
ਜਿਵੇਂ ਜਿਵੇਂ ਸੰਗਤਾਂ ਨੂੰ ਇਸ ਬਾਰੇ ਗਿਆਨ ਹੁੰਦਾ ਜਾਵੇਗਾ ਆਪਣੇ ਆਪ ਉੱਥੇ ਜਾਣੋ ਹੱਟ ਜਾਣਗੀਆਂ। ਬਾਕੀ ਸੰਗਤਾਂ ਦਾ ਕੁੱਝ ਸੌਰਦਾ ਹੈ ਯਾ ਨਹੀਂ ਪਰ ਯੂ. ਪੀ ਦੀ ਸਰਕਾਰ ਤੇ ਰਸਤੇ ਵਿੱਚ ਆਉਣ ਵਾਲੇ ਕਸਬਿਆਂ ਦਾ ਜ਼ਰੂਰ ਕੁੱਝ ਸੌਰ ਜਾਂਦਾ ਹੈ। ਸਰਕਾਰ ਲੱਖਾਂ ਰੂਪੈ ਟੈਕਸ ਦੇ ਵਸੂਲਦੀ ਹੈ ਤੇ ਕਸਬਿਆਂ ਵਾਲੇ ਲੋਕ ਨਜ਼ਾਇਜ ਕਾਰਾਂ ਤੇ ਟੈਕਸੀਆਂ ਵਲਿਆਂ ਤੋ ਰਾਹ ਰੋਕ ਕੇ ਲੱਖਾਂ ਰੁਪੈ ਉਗਰਾਹ ਲੈਂਦੇ ਹਨ। ਇਹ ਫਾਇਦਾ ਯਾ ਨੁਕਸਾਨ ਸਿੱਖਾਂ ਨੂੰ ਹੋਇਆ ਹੇਮਕੁੰਟ ਜਾਣਦਾ, ਫੈਸਲਾ ਤੁਹਾਡੇ ਹੱਥ ਹੈ।
ਫਰਜ਼ ਕਰੋ ਕਿ ਬਚਿਤ੍ਰ ਨਾਟਕ ਵਾਲੀ ਕਹਾਣੀ ਬਿਲਕੁਲ ਸੱਚੀ ਹੈ। ਤਾਂ ਸਵਲਾ ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਿਉਂਦੇ ਜੀਅ ਕਿਸੇ ਇੱਕ ਵੀ ਸਿੱਖ ਨੂੰ ਆਪਣੇ ਪਿਛਲੇ ਜਨਮ ਵਿੱਚ ਹੇਮਕੁੰਟ ਤਪ ਕਰਨ ਵਾਲੀ ਇਹ ਕਹਾਣੀ ਕਿਉਂ ਨਹੀਂ ਦੱਸ ਕੇ ਗਏ?
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਪੰਨਾ 156, ਮ:1 ॥
ਉਪਰ ਲਿਖੇ ਸਲੋਕ ਦੇ ਅਧਾਰ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਨੂੰ ਆਪਣੇ ਪਿੱਛਲੇ ਜਨਮ ਬਾਰੇ ਕੋਈ ਪਤਾ ਨਹੀਂ ਹੁੰਦਾ, ਇਹ ਬ੍ਰਾਹਮਣੀ ਸਿਧਾਂਤ ਹੈ ਜਿਸ ਨੂੰ ਅਸੀਂ ਨਹੀਂ ਮੰਨਣਾ।
ਇੱਕ ਹੋਰ ਸਵਾਲ। ਜਦੋਂ ਗੁਰੂ ਜੀ ਨੇ ਹੇਮਕੁੰਟ ਵਾਲੀ ਜਗ੍ਹਾ ਤੇ ਤਪ ਕੀਤਾ ਤਾਂ ਕੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਸਨ? ਉੱਤਰ ਹੈ ਨਹੀਂ। ਤਾਂ ਫਿਰ ਇਸ ਜਗ੍ਹਾ ਨਾਲ ਸਾਡਾ ਦੂਰ ਦਾ ਵਾਸਤਾ ਵੀ ਨਹੀਂ। ਭਾਈ ਸਿੱਖੋ ਇਸ ਜੰਜਾਲ ਵਿੱਚ ਸਿੱਖਾਂ ਨੂੰ ਫਸਾਉਣ ਦਾ ਕੋਝਾ ਕੰਮ ਭਾਈ ਵੀਰ ਸਿੰਘ ਕਰ ਗਿਆ ਹੈ। ਇਹ ਹੀ ਨਹੀਂ ਬਲਕਿ ਰਾਗਮਾਲਾ ਦਾ ਟੈਂਟਾ ਵੀ ਭਾਈ ਵੀਰ ਸਿੰਘ ਹੀ ਖੜਾ ਕਰ ਗਿਆ ਹੈ ਜਿਸ ਨੇ ਆਪਣੀ ਜ਼ਿਦਗੀ ਦੇ ਅੱਧ ਤੋਂ ਵੀ ਜ਼ਿਆਦਾ ਰਾਗਮਾਲਾ ਦੇ ਵਿਰੁੱਧ ਪ੍ਰਚਾਰ ਕੀਤਾ ਪਰ 1917 ਵਿੱਚ ਚੀਫ ਖਾਲਸਾ ਦੀਵਾਨ ਦੀ ਕਿਸੇ ਮੀਟਿੰਗ ਤੋਂ ਬਗੈਰ ਹੀ ਭਾਈ ਵੀਰ ਸਿੰਘ ਬਦਲ ਗਏ। ਇਹ ਤਾਂ ਅਸਲੀਅਤ ਵਿਚੋਂ ਸਿਰਫ ਤਿਲ ਭਰ ਹੀ ਹੈ। ਜੇ ਸਾਰਾ ਕੁੱਝ ਲਿਖ ਦਿੱਤਾ ਜਾਵੇ ਕਿ ਭਾਈ ਵੀਰ ਸਿੰਘ ਜੀ ਨੇ ਕਿਸ ਕਿਸ ਨਾਲ ਧੋਖਾ ਕੀਤਾ ਤਾਂ ਸ਼ਾਈਦ ਸਿੱਖ ਵਿਸ਼ਵਾਸ਼ ਹੀ ਨਾ ਕਰਨ। ਇਹ ਹੈ ਸੰਤ ਕਵੀ ਭਾਈ ਵੀਰ ਸਿੰਘ ਜੀ?
ਬਾਕੀ ਇਸ ਤਰ੍ਹਾਂ ਦੇ ਜਪਾਂ ਤਪਾਂ ਵਾਲੀਆਂ ਥਾਵਾਂ ਨਾਲ ਜੁੜਨ ਤੋਂ ਵੀ ਗੁਰਬਾਣੀ ਸਾਨੂੰ ਰੋਕਦੀ ਹੈ।
ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ॥
ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ॥ ਪੰਨਾ 1301, ਮ:5 ॥
ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਗੁਰੂ ਅਰਜਨ ਦੇਵ ਜੀ ਅਗਲੇ ਸਲੋਕ ਵਿੱਚ ਦੱਸਦੇ ਹਨ। ਪਾਠ ਕਰਨ ਨਾਲ, ਬੇਦ ਬੀਚਾਰਨ ਨਾਲ, ਹਾਥੀ ਦਾਨ ਕਰਨ ਨਾਲ, ਯੋਗਾ ਅਭਿਆਸ ਕਰਨ ਨਾਲ, ਪੂਜਾ ਅਰਚਾ ਡੰਡਾਉਤ ਬੰਦਨਾ ਕਰਨ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ। ਜੇ ਪ੍ਰਮਾਤਮਾ ਮਿਲਦਾ ਹੈ ਤਾਂ ਸਿਰਫ ਤੇ ਸਿਰਫ ਬਬੇਕ-ਬੁਧੀ ਨਾਲ।
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥1॥
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥2॥
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥3॥
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥
ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ 4॥ ਪੰਨਾ 641-642, ਮ:5 ॥
ਸ੍ਰ. ਕਾਲਾ ਅਫਗਾਨਾ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੋਈ ਮਜ਼ਾਕ ਨਹੀਂ ਉਡਾਇਆ, ਤੁਹਾਨੂੰ ਕਿਧਰੇ ਭੁਲੇਖਾ ਲੱਗ ਗਿਆ ਹੈ। ਪਰ ਜਿਵੇਂ ਬਚਿਤ੍ਰ ਨਾਟਿਕ ਵਿੱਚ ਲਿਖਿਆ ਹੈ, “ ਤਿਲਕ ਜੰਜੂ ਰਾਖਾ ਪ੍ਰਭੁ ਤਾਕਾ” ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਨਹੀਂ ਦਿੱਤੀ। ਜਿਸ ਤਿਲਕ ਜੰਜੂ ਨਾਲ ਸਿੱਖਾਂ ਦਾ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਕੋਈ ਸਬੰਧਿ ਨਹੀਂ ਉਸ ਦੀ ਰਾਖੀ ਕਿਉਂ ਕਰਨੀ ਸੀ? ਬਲਕਿ ਸਿੱਖ ਲਹਿਰ ਹੋਰ ਮਜਬੂਤ ਕਰਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।
ਬਾਕੀ ਸ਼੍ਰੋ. ਗੁ.ਪ੍ਰ. ਕਮੇਟੀ ਨੇ 3 ਅਗਸਤ 1973 ਵਿੱਚ ਪੱਤਰ ਨੰਬਰ 36672 ਮੁਤਾਬਕ ਇਹ ਫੈਸਲਾ ਕੀਤਾ ਸੀ ਕਿ ਦਸਮ ਗ੍ਰੰਥ ਵਿੱਚ ਅੰਕਿਤ ਚਰਿਤ੍ਰੋਪਖਿਯਾਨ ਦਸਮ ਪਿਤਾ ਜੀ ਦੀ ਬਾਣੀ ਨਹੀਂ। ਇਹ ਹਿੰਦੂ ਸਾਖੀ ਦਾ ਉਤਾਰਾ ਹੈ। ਅੱਜ ਦੇ ਸਮੇਂ ਸਿਰਫ ਚਰਿਤ੍ਰੋਪਖਿਯਾਨ ਦਾ ਹੀ ਮਸਲਾ ਨਹੀਂ ਸਗੋਂ ਦੋ ਚਾਰ ਬਾਣੀਆਂ ਨੂੰ ਛੱਡ ਕੇ ਬਾਕੀ ਸਾਰੇ ਦਸਮ ਗ੍ਰੰਥ ਦਾ ਮਸਲਾ ਹੈ। ਇਹ ਫੈਸਲਾ ਉਦੋਂ ਹੀ ਲਾਗੂ ਹੋਵੇਗਾ ਜਦੋਂ ਸਿੱਖ ਫੈਸਲਾ ਕਰਨ ਜੋਗੇ ਹੋ ਗਏ, ਸਿੱਖ ਆਪਣੀ ਗੂਹੜੀ ਨੀਂਦਰ ਵਿਚੋਂ ਬਾਹਰ ਆ ਗਏ/ਜਾਗਰਤ ਹੋ ਗਏ। ਜਿਤਨੀ ਦੇਰ ਗਿਆਨੀ ਪੂਰਨ ਸਿੰਘ ਤੇ ਉਨ੍ਹਾਂ ਦੇ ਭੈਣ-ਭਾਈ ਦਰਬਾਰ ਸਾਹਿਬ ਤੇ ਕਬਜਾ ਕਰੀ ਬੈਠੇ ਹਨ ਕਿਸੇ ਚੰਗੇ ਕਾਰਜ਼ ਦੀ ਆਸ ਕਰਨੀ ਨਿਹਫਲ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ #+1647 966 3132
ਮੇਰੇ ਮਰਨ ਤੋਂ ਬਾਅਦ ਸਸਕਾਰ ਕਰਨ ਤਕ - ਗੁਰਚਰਨ ਸਿੰਘ ਜਿਉਣ ਵਾਲਾ
ਬਹੁਤੇ ਮਰਦਾਂ ਔਰਤਾਂ ਦੀ ਇਹ ਖੁਆਸ਼ ਹੁੰਦੀ ਹੈ ਕਿ ਮਰਨ ਤੋਂ ਬਾਅਦ ਮੈਨੂੰ ਵੱਡਾ ਕੀਤਾ ਜਾਵੇ। ਪੁਰਾਣੇ ਜ਼ਮਾਨੇ ਵਿੱਚ ਲੋਕ ਕਹਿੰਦੇ ਹੁੰਦੇ ਸਨ ਕਿ “ਕੀ ਤੁਸੀਂ “ਗਦੌੜਾ ਫੇਰਿਆ ਐ”। ਇਸ ਦਾ ਮਤਲਬ ਇਹ ਸੀ ਕਿ ਕਿਸੇ ਬਜ਼ੁਰਗ ਦੇ ਮਰਨ ਤੋਂ ਬਾਅਦ ਸਾਰੇ ਪਿੰਡ ਵਿੱਚ ਥਾਲੀ ਥਾਲੀ ਗੁੜ ਦਾ ਕੜਾਹ ਵੰਡਣਾ। ਇਹ ਕੰਮ ਵੀ ਆਪਣੇ ਵਿਤ ਅਨੁਸਾਰ ਕੋਈ ਕੋਈ ਹੀ ਕਰ ਸਕਦਾ ਸੀ। ਇਹ ਰਿਵਾਜ਼ ਚੱਲਦੇ ਚੱਲਦੇ ਅੱਜ-ਕੱਲ੍ਹ ਲੱਡੂ ਜਲੇਬੀਆਂ ਦਾ ਰੂਪ ਧਾਰਣ ਕਰ ਗਏ ਅਤੇ ਅਸੀਂ ਕਰਜ਼ੇ ਦੇ ਭਾਰ ਨੂੰ ਨਾ ਸਹਾਰਦੇ ਹੋਏ ਆਤਮ ਹੱਤਿਆਵਾਂ ਦੇ ਰਾਹ ਪੈ ਗਏ। ਇਸ ਕਰਕੇ ਅੱਜ ਮੈਂ ਆਪਣੀ ਆਖਰੀ ਖੁਆਸ਼ ਲਿਖਣ ਦਾ ਕੰਮ ਸ਼ੁਰੂ ਕੀਤਾ ਹੈ ਤੇ ਗੁਰਬਾਣੀ ਦੇ ਆਸਰੇ ਇਸ ਨੂੰ ਮੁਕੰਮਲ ਕਰਕੇ ਦੋਸਤਾਂ, ਮਿਤਰਾਂ, ਸਨੇਹੀਆਂ ਅਤੇ ਪਾਠਕਾਂ ਦੇ ਸਪੁਰਦ ਕਰਨ ਦਾ ਮਨ ਬਣਾ ਲਿਆ ਹੈ। ਹੋ ਸਕਦਾ ਹੈ ਕਿ ਇਹ ਹੋਰ ਕਿਸੇ ਵੀਰ ਦੇ ਵੀ ਕੰਮ ਆ ਜਾਵੇ।
ਗੁਰਬਾਣੀ ਸਾਨੂੰ ਸਸਕਾਰ ਕਰਨ ਦੇ ਕੁੱਝ ਤਰੀਕੇ ਦੱਸਦੀ ਹੈ। ਜਿਵੇਂ:
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ ਪੰਨਾ 648, ਮ:1 ॥
ਕੋਈ ਮੁਰਦੇ ਨੂੰ ਸਾੜ ਦਿੰਦਾ ਹੈ, ਕੋਈ ਦੱਬ ਦਿੰਦਾ ਹੈ, ਕੋਈ ਕੁਤਿਆਂ ਮੂਹਰੇ ਸੁੱਟ ਦਿੰਦਾ ਹੈ ਤੇ ਕੋਈ ਜਲ ਪ੍ਰਵਾਹ ਕਰਕੇ ਹੱਸਦੇ ਹਨ। ਹਿੰਦੂ ਮੱਤ ਅਨੁਸਾਰ ਮਰਨ ਤੋਂ ਬਾਅਦ ਸਰੀਰ ਵਿਚੋਂ ਆਤਮਾ ਨਿਕਲਦੀ ਹੈ ਤੇ ਧਰਮਰਾਜ ਕੋਲ ਜਾਂਦੀ ਹੈ। ਇਸੇ ਕਰਕੇ ਗੁਰੂ ਜੀ ਅਖੀਰਲੀ ਪੰਗਤੀ ਵਿੱਚ ਸਵਾਲ ਖੜਾ ਕਰਦੇ ਹਨ ਕਿ ਭਾਈ ਪਤਾ ਨਹੀਂ ਕਿ ਮਰਨ ਤੋਂ ਬਾਅਦ ਕੌਣ ਕਿੱਥੇ ਜਾਂਦਾ ਹੈ। ਗੁਰਬਾਣੀ ਵਿਚੋਂ ਇਸ ਸਵਾਲ ਦਾ ਜਵਾਬ ਲੈ ਕੇ ਆਪਾਂ ਅੱਗੇ ਚੱਲਦੇ ਹਾਂ।
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥ ਪੰਨਾ 695, ਭਗਤ ਪੀਪਾ ਜੀ ॥
ਜਿਸ ਮਨੁੱਖ ਦੇ ਸਰੀਰ ਵਿੱਚ ਰਾਮ ਦੀ ਯਾਦ ਦੀ ਦੁਹਾਈ ਮੱਚ ਜਾਂਦੀ ਹੈ, ਉਹ ਦੇਸ ਦੇਸਾਂਤਰਾਂ ਦੇ ਤੀਰਥਾਂ ਤੇ ਮੰਦਰਾਂ ਵਲ ਭਟਕਣ ਦੇ ਥਾਂ ਰਾਮ ਨੂੰ ਆਪਣੇ ਸਰੀਰ ਵਿੱਚ ਹੀ ਲੱਭ ਲੈਂਦਾ ਹੈ। ਸੋ, ਉਸ ਰਾਮ ਨੂੰ ਆਪਣੇ ਸਰੀਰ ਦੇ ਅੰਦਰ ਲੱਭੋ, ਏਹੀ ਅਸਲ ਦੇਵਤੇ ਦੀ ਭਾਲ ਹੈ, ਏਹੀ ਅਸਲ ਮੰਦਰ ਹੈ, ਏਹੀ ਅਸਲ ਪੂਜਾ ਹੈ। ਪਰ ਉਸ ਪਰਮ-ਤੱਤ (ਪਰਮਾਤਮਾ) ਨੂੰ ਨਿਰਾ ਆਪਣੇ ਸਰੀਰ ਵਿੱਚ ਹੀ ਨਾਹ ਸਮਝੋ, ਉਹ ਸਾਰੇ ਬ੍ਰਹਮੰਡ ਵਿੱਚ ਭੀ ਵੱਸਦਾ ਵੇਖੋ। ਇਹ ਸੂਝ ਸਤਿਗੁਰੂ ਪਾਸੋਂ ਮਿਲਦੀ ਹੈ। ਰਹਾਉ ਦੀ ਪੰਗਤੀ ਵਿੱਚ ਫੁਰਮਾਉਂਦੇ ਹਨ; ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ। ਪ੍ਰਮਾਤਮਾ ਦਾ ਵਾਸਤਾ ਪਾ ਕੇ ਮੈਂ ਕਹਿਦਾ ਹਾਂ ਕਿ ਬਾਹਰੋਂ ਇਸ ਸੰਸਾਰ ਵਿੱਚ ਕੁੱਝ ਨਹੀਂ ਆਉਂਦਾ ਤੇ ਨਾ ਹੀ ਬਾਹਰ ਕੁੱਝ ਜਾਂਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਰਦਾ ਕੀ? ਇਸ ਬਾਰੇ ਗੁਰਬਾਣੀ ਦਾ ਕੀ ਫੁਰਮਾਣ ਹੈ:
ਪਵਨੈ ਮਹਿ ਪਵਨੁ ਸਮਾਇਆ ॥
ਜੋਤੀ ਮਹਿ ਜੋਤਿ ਰਲਿ ਜਾਇਆ ॥
ਮਾਟੀ ਮਾਟੀ ਹੋਈ ਏਕ ॥
ਰੋਵਨਹਾਰੇ ਕੀ ਕਵਨ ਟੇਕ ॥੧॥
ਕਉਨੁ ਮੂਆ ਰੇ ਕਉਨੁ ਮੂਆ ॥
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥
ਅਗਲੀ ਕਿਛੁ ਖਬਰਿ ਨ ਪਾਈ ॥
ਰੋਵਨਹਾਰੁ ਭਿ ਊਠਿ ਸਿਧਾਈ ॥
ਭਰਮ ਮੋਹ ਕੇ ਬਾਂਧੇ ਬੰਧ ॥
ਸੁਪਨੁ ਭਇਆ ਭਖਲਾਏ ਅੰਧ ॥੨॥
ਇਹੁ ਤਉ ਰਚਨੁ ਰਚਿਆ ਕਰਤਾਰਿ ॥
ਆਵਤ ਜਾਵਤ ਹੁਕਮਿ ਅਪਾਰਿ ॥
ਨਹ ਕੋ ਮੂਆ ਨ ਮਰਣੈ ਜੋਗੁ ॥
ਨਹ ਬਿਨਸੈ ਅਬਿਨਾਸੀ ਹੋਗੁ ॥੩॥
ਜੋ ਇਹੁ ਜਾਣਹੁ ਸੋ ਇਹੁ ਨਾਹਿ ॥
ਜਾਨਣਹਾਰੇ ਕਉ ਬਲਿ ਜਾਉ ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥ ਪੰਨਾ 885, ਮ:5 ॥
ਇਸ ਸਲੋਕ ਦੀਆਂ ਅਖੀਰਲੀਆਂ ਪੰਗਤੀਆਂ ਤੋਂ ਵੀਚਾਰ ਸ਼ੁਰੂ ਕਰਦੇ ਹਾਂ। ਇਸ ਸਲੋਕ ਵਿੱਚ ਗੁਰੂ ਜੀ ਨੇ ਜੰਮਣ-ਮਰਨ ਦੀ ਅਸਲੀਅਤ ਦੱਸ ਕੇ ਸਾਡਾ ਭਰਮ ਖਤਮ ਕਰ ਦਿੱਤਾ ਹੈ ਕਿ ਕੋਈ ਨਾ ਮਰਦਾ ਹੈ, ਨਾ ਕੋਈ ਕਿਤੋਂ ਆਉਂਦਾ ਹੈ ਤੇ ਨਾ ਹੀ ਕੋਈ ਕਿਤੇ ਜਾਂਦਾ ਹੈ। ਇਸ ਸਰੀਰ ਦੇ ਤੱਤ; ਹਵਾ, ਪਾਣੀ, ਅੱਗ (ਗਰਮਾਇਸ਼ ਜੋ ਪੇਟ ਵਿੱਚ ਖਾਣਾ ਪਾ ਲੈਣ ਨਾਲ ਪੈਦਾ ਹੁੰਦੀ ਹੈ) ਮਿੱਟੀ ਤੇ ਅਕਾਸ਼, ਤੱਤਾਂ ਵਿੱਚ ਮਿਲ ਗਏ ਪਰ ਅਸੀਂ ਭਰਮ ਅਤੇ ਮੋਹ ਦੇ ਬੰਧਨ ਵਿੱਚ ਬੱਧੇ ਹੋਏ ਆਪਣੀ ਜੀਵਨ ਲੀਲਾ ਪੂਰੀ ਕਰ ਚੁੱਕੇ ਮਨੁੱਖ ਨੂੰ ਰੋ ਰਹੇ ਹੁੰਦੇ ਹਾਂ ਜਦੋਂ ਕਿ ਕੱਲ੍ਹ ਨੂੰ ਸਾਡੇ ਨਾਲ ਵੀ ਇਹੋ ਕੁੱਝ ਵਾਪਰਨ ਵਾਲਾ ਹੈ। ਰੱਬੀ ਨਿਯਮਾਂ ਨੂੰ ਸਾਹਮਣੇ ਰੱਖ ਕੇ ਵੀਚਾਰ ਕਰੋ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਇਹ ਕੁਦਰਤੀ ਨਿਯਮਾਂ ਵਿੱਚ ਪੈਦਾ ਕੀਤਾ ਸੰਸਾਰ ਹੈ ਤੇ ਇਨ੍ਹਾਂ ਹੀ ਨਿਯਮਾਂ ਵਿੱਚ ਅਸੀਂ ਇਥੋਂ ਕੂਚ ਕਰ ਜਾਣਾ ਹੈ। ਕੁਦਰਤੀ ਨਿਯਮ ਸਦਾ ਰਹਿਣ ਵਾਲੇ ਹਨ ਅਤੇ ਜੋ ਕੁੱਝ ਆਪਾਂ ਸਮਝਦੇ ਹਾਂ ਇਹ ਓਹ ਨਹੀਂ। ਜਿਹੜੇ ਇਸ ਸਿਧਾਂਤ ਨੂੰ ਸਮਝਦੇ ਹਨ ਉਨ੍ਹਾਂ ਤੋਂ ਕੁੱਝ ਸਿੱਖੋ! ਪੁਨਰ-ਜਨਮ ਦੇ ਸਿਧਾਂਤ ਦਾ ਇਸ ਸਲੋਕ ਵਿੱਚ ਖੰਡਣ ਕੀਤਾ ਹੈ।
ਪੰਚ ਤਤੁ ਮਿਲਿ ਕਾਇਆ ਕੀਨੀ ॥
ਤਿਸ ਮਹਿ ਰਾਮ ਰਤਨੁ ਲੈ ਚੀਨੀ ॥
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥ 1030, ਮ:1 ॥
ਦਰਅਸਲ ਗੁਰੂ ਸਾਹਿਬ ਸਾਨੂੰ ਇਹ ਸਮਝਾਉਣ ਚਾਹੁੰਦੇ ਹਨ ਕਿ ਬੰਦਿਆ ਤੂੰ ਬੰਦੇ ਦਾ ਪੁੱਤ ਬਣ। ਲੋਕ ਸੰਸਾਰਕ ਜ਼ੁਮੇਵਾਰੀ ਤੋਂ ਭੱਜ ਕੇ ਜੰਗਲਾਂ ਬੇਲਿਆਂ ਵਿੱਚ ਰੱਬ ਨੂੰ ਲੱਭਦੇ ਫਿਰਦੇ ਸਨ ਪਰ ਗੁਰੂ ਜੀ ਸਮਝਾਉਂਦੇ ਹਨ ਕਿ ਪੜ੍ਹ ਲਿਖ ਕੇ ਗਿਆਨ ਪ੍ਰਾਪਤ ਕਰਕੇ, ਚੰਗੇ ਕੰਮ ਕਰ ਏਹੀ ਪ੍ਰਮਾਤਮਾ ਨੂੰ ਪਾਉਣਾ ਹੈ। ਇਹ ਹੈ ਸਾਡਾ ਇਸ ਸੰਸਾਰ ਵਿੱਚ ਆਉਣ ਦਾ ਅਸਲ ਮਕਸਦ।
ਜੇ ਮਿਰਤਕ ਕਉ ਚੰਦਨੁ ਚੜਾਵੈ ॥
ਉਸ ਤੇ ਕਹਹੁ ਕਵਨ ਫਲ ਪਾਵੈ ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥
ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥
ਕਹਤ ਕਬੀਰ ਹਉ ਕਹਉ ਪੁਕਾਰਿ ॥
ਸਮਝਿ ਦੇਖੁ ਸਾਕਤ ਗਾਵਾਰ ॥
ਦੂਜੈ ਭਾਇ ਬਹੁਤੁ ਘਰ ਗਾਲੇ ॥
ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥ ਪੰਨਾ 1160, ਮ:5 ॥
ਜੇਕਰ ਮਰੇ ਹੋਏ ਪ੍ਰਾਣੀ ਨੂੰ ਚੰਦਨ ਦੀ ਲੱਕੜੀ, ਜੋ ਬਹੁਤ ਹੀ ਕੀਮਤੀ ਹੈ, ਜਾਂ ਦੇਸੀ ਘੀਓ ਪਾ ਕੇ ਜਲਾਈਏ ਜਿਵੇਂ ਟਕਸਾਲੀਆਂ ਨੇ ਅਖਾੜੇ ਵਾਲੇ ਗੁਰਬਚਨ ਸਿੰਘ ਨੂੰ 18-20 ਪੀਪੇ ਦੇਸੀ ਘਿਓ ਦੇ ਪਾ ਕੇ ਸਾੜਿਆ ਸੀ ਅਤੇ ਨਾਲ ਹੀ ਕੁੰਦਨ ਸਿੰਘ ਨਾਮੀ ਇਕ ਸ਼ਰਧਾਲੂ ਆਤਮ ਹੱਤਿਆ ਕਰ ਗਿਆ ਸੀ ਤਾਂ ਦੱਸੋ ਮਿਰਤਕ ਨੂੰ ਕੀ ਮਿਲਿਆ? ਜੇਕਰ ਮਿਰਤਕ ਨੂੰ ਗੰਦਗੀ ਵਿੱਚ ਸੁੱਟ ਦੇਈਏ ਤਾਂ ਦੱਸੋ ਕਿ ਉਸਦਾ ਕੀ ਘੱਟ ਜਾਵੇਗਾ? ਕਬੀਰ ਜੀ ਦੇ ਇਹ ਸਵਾਲ ਸਾਡੇ ਵਾਸਤੇ ਹਨ। ਕਬੀਰ ਸਾਹਿਬ ਪੁਕਾਰ ਪੁਕਾਰ ਕੇ ਕਹਿ ਰਹੇ ਹਨ; ਐ ਮੂਰਖ ਲੋਕੋ! ਸਮਝੋ ਕੁੱਝ। ਕੀਮਤੀ ਗਹਿਣੇ, ਚੰਦਨ ਦੀ ਲੱਕੜੀ ਅਤੇ ਘਿਓ ਆਦਿਕ ਜਲਾ ਕੇ ਆਪਾਂ ਆਪਣੇ ਘਰਾਂ ਨੂੰ ਬਰਬਾਦ ਕਰ ਰਹੇ ਹਾਂ। ਨਾਲ ਹੀ ਜਵਾਬ ਹੈ ਜਿਨ੍ਹਾਂ ਨੂੰ ਮੇਰੀ ਗੱਲ ਦੀ ਸਮਝ ਪੈ ਗਈ ਉਹ ਸਦਾ ਸੌਖੇ ਰਹਿਣਗੇ। ਇਸਦਾ ਮਤਲਬ ਇਹ ਹੋਇਆ ਕਿ ਕਿਸੇ ਪ੍ਰਾਣੀ ਦੇ ਮਰਨ ਤੋਂ ਬਾਅਦ ਜੋ ਨਹਾਉਣ ਤੇ, ਨਵੇਂ ਕਪੜੇ ਪਾਉਣ ਤੇ, ਅਰਥੀ ਵਾਲੇ ਡੱਬੇ, ਗੁਰਦਵਾਰੇ ਲੰਗਰ ਵਗੈਰਾ ਛਕਾਉਣ ਅਤੇ ਭਾਈਆਂ ਨੂੰ ਅਰਦਾਸ ਕਰਨ ਕਰਾਉਣ ਅਤੇ ਪਾਠ ਕਰਾਉਣ ਲਈ ਦਿੱਤਾ ਜਾਂਦਾ ਹੈ ਉਹ ਬਿਲਕੁਲ ਖੂਹ ਵਿੱਚ ਸੁੱਟਣ ਬਰਾਬਰ ਹੈ। ਗੁਰਬਾਣੀ ਮੁਤਾਬਕ ਜਿਵੇਂ;
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥
ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ ਪੰਨਾ 969, ਭਗਤ ਕਬੀਰ ਜੀ॥
ਜਦੋਂ ਕੋਈ ਨਰਕ-ਸਵਰਗ ਹੈ ਹੀ ਨਹੀਂ ਤਾਂ ਸਾਡੇ ਗੁਰਦਵਾਰਿਆਂ ਵਿੱਚ ਬੈਠੇ ਕਾਬਜ਼ ਲੋਕ ਸਾਡੇ ਕਿਸੇ ਮਰੇ ਹੋਏ ਨੂੰ ਕਿਵੇਂ ਅਰਦਾਸਾਂ ਕਰ ਕਰ ਕੇ ਪ੍ਰਮਾਤਮਾ ਦੇ ਚਰਣਾਂ ਵਿੱਚ ਨਿਵਾਸ ਦੇਈ ਜਾਂਦੇ ਹਨ? ਕੋਈ ਦੱਸ ਸਕਦਾ ਹੈ? ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਪੰਨਾ 1159॥ ਜੋ ਕੁੱਝ ਵੀ ਪੰਡਿਤ, ਮੁਲਾਂ ਜਾਂ ਕਿਸੇ ਹੋਰ ਦਾ ਲਿਖਿਆ ਹੋਇਆ ਉਹ ਅਸੀਂ ਬਿਲਕੁੱਲ ਛੱਡਣਾ ਹੈ ਇਹ ਸਾਡੇ ਸ਼ਬਦ ਗੁਰੂ ਦਾ ਹੁਕਮ ਹੈ ਇਸ ਕਰਕੇ ਨਾ ਕੋਈ ਧਰਮਰਾਜ ਹੈ, ਨਾ ਕੋਈ ਜਮਦੂਤ, ਨਾ ਆਤਮਾ, ਨਾ ਲੇਖਾ-ਜੋਖਾ, ਨਾ ਸਵਰਗ ਨਾ ਨਰਕ ਆਦਿ।
ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥ ਪੰਨਾ 614॥
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥ ਪੰਨਾ 555, ਮ:4॥
ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥ ਪੰਨਾ 1091, ਮ:3॥
ਉਪਰਲੀਆਂ ਤਿੰਨਾਂ ਉਦਾਰਹਣਾਂ ਦਾ ਮਤਲਬ ਇਕੋ ਹੈ ਕਿ ਜਿਹੜੇ ਮਨੁੱਖ ਸੱਚਾ-ਸੁਚਾ ਜੀਵਨ ਜਿਉਂਦੇ ਹਨ ਧਰਮ ਰਾਇ ਉਨ੍ਹਾਂ ਦਾ ਮਿਤਰ ਬਣ ਜਾਂਦਾ ਹੈ ਤੇ ਜਮ ਕੁੱਝ ਨਹੀਂ ਕਹਿੰਦੇ। ਚੰਗੇ ਗੁਣਾਂ ਕਰਕੇ ਮੇਰੇ ਮਨ ਦਾ ਭਰਮ ਖਤਮ ਹੋ ਗਿਆ ਹੈ ਅਤੇ ਧਰਮ ਰਾਇ ਦਾ ਪੂਰਾ ਲੇਖਾ-ਜੋਖਾ ਹੀ ਫਾੜ ਦਿੱਤਾ ਗਿਆ ਹੈ ਸਗੋਂ ਸੱਚੇ-ਸੁਚੇ ਜੀਵਨ ਬਿਤਾਉਣ ਵਾਲੇ ਦੀ ਧਰਮ ਰਾਇ ਸੇਵਾ ਕਰਦਾ ਹੈ। ਗੁਰਬਾਣੀ ਮੁਤਾਬਕ ਧਰਮ ਰਾਇ ਵਗੈਰਾ ਵੀ ਨਹੀਂ ਹਨ ਪਰ ਲੋਕਾਂ ਨੂੰ ਸਮਝਾਉਣ ਵਾਸਤੇ ਇਹ ਨਾਮ ਵਰਤੇ ਹਨ। ਇਸ ਨੂੰ ਕਹਿੰਦੇ ਹਨ; “ ਜਾਣੇ ਗਿਆਨ ਰਾਹੀ ਅਣਜਾਣੇ ਗਿਆਨ ਦੀ ਜਾਣਕਾਰੀ ਦੇਣੀ ”। ਅੱਜ-ਕੱਲ੍ਹ ਦੇ ਮਨੋਵਿਗਿਆਨੀ ਵੀ ਇਹ ਤਰੀਕਾ ਵਰਤ ਕੇ ਲੋਕਾਂ ਦਾ ਇਲਾਜ਼ ਕਰਦੇ ਹਨ ਜੋ ਗੁਰੂ ਸਾਹਿਬ 500-600 ਸਾਲ ਪਹਿਲਾਂ ਵਰਤਦੇ ਸਨ।
ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਗੁਰਮਤਿ ਅਨੁਸਾਰ ਸਾਰੇ ਕ੍ਰਿਆ-ਕਰਮ ਕੀਤੇ ਜਾਣ। ਮੇਰਾ ਭੋਗ ਉਦੋਂ ਪੈ ਗਿਆ ਜਦੋਂ ਮੈਂ ਮਰ ਗਿਆ। ਉਪਰਲੀ ਸਾਰੀ ਲਿਖਤ ਮੁਤਾਬਕ ਮਰਨ ਤੋਂ ਬਾਅਦ ਇਸ਼ਨਾਨ ਕਰਵਾਉਣਾ, ਨਵੇਂ ਕਪੜੇ ਪਾਉਣੇ, ਅਰਦਾਸ ਕਰਾਉਣੀ, ਪਾਠ ਕਰਵਾਉਣਾ, ਲੋਕਾਂ ਨੂੰ ਅੰਨ-ਪਾਣੀ ਛਕਾਉਣਾ ਆਦਿ ਸਭ ਵਿਆਰਥ ਹਨ। ਮੇਰੇ ਸਰੀਰ ਨੂੰ ਮਰਨ ਉਪਰੰਤ ਉਸੇ ਵਕਤ ਜਲਾਉਣ ਲਈ ਭੇਜ ਦਿੱਤਾ ਜਾਵੇ। ਜੇ ਮੁਮਕਿਨ ਹੋਵੇ ਤਾਂ ਕਿਸੇ ਰੀਸਰਚ ਕਰਨ ਵਾਲੇ ਹੱਸਪਤਾਲ ਨੂੰ ਮੇਰੀ ਦੇਹ ਸੌਂਪ ਦਿੱਤੀ ਜਾਵੇ। ਕਿਸੇ ਨੂੰ ਵੀ ਸੱਦਣ-ਸਦਾਉਣ ਤੇ ਦੱਸਣ ਦੀ ਲੋੜ ਨਹੀਂ। ਜੇਕਰ ਪਾਠ ਆਪ ਕਰ ਸਕਦੇ ਹੋ ਤਾਂ ਆਪਣੇ ਲਈ ਕਰੋ ਨਹੀਂ ਤਾਂ ਇਸ ਕੀਤੇ ਪਠ ਦਾ ਫਲ ਜਿਵੇਂ ਅਰਦਾਸੀਏ ਲੋਕ ਕਹਿੰਦੇ ਹਨ; “ਪੜੀ ਸੁਣੀ ਬਾਣੀ ਦਾ ਫਲ ਵਿਛੜੀ ਰੂਹ ਨੂੰ ਪਹੁੰਚਾਉਣਾ”। ਗਲਤ ਹੈ। ਪਤਾ ਨਹੀਂ ਕੌਣ ਤੇ ਕਿਹੜੇ ਡੀ.ਐਚ.ਐਲ. ਰਾਹੀਂ, ਕਿਹੜੇ ਲੈਟਰਬਾਕਸ ਵਿੱਚ ਬੈਠੀ, ਵਿਛੜ ਚੁੱਕੀ ਰੂਹ ਨੂੰ ਪਹੁੰਚਾਉਣਗੇ। ਇਹ ਸਭ ਝੂਠ ਹੈ, ਪੈਸੇ ਬਟੋਰਨ ਦਾ ਤਰੀਕਾ ਹੈ, ਇਸ ਤੋਂ ਬਚੋ ਜੇ ਹੋ ਸਕੇ ਤਾਂ। ਜੇਕਰ ਬੱਚਿਆਂ ਨੇ ਸੇਵਾ ਕੀਤੀ ਹੈ ਤਾਂ ਠੀਕ ਹੈ ਤੇ ਆਪਣੀ ਜਾਇਦਾਦ ਉਨ੍ਹਾਂ ਨੂੰ ਦੇ ਜਾਓ। ਜੇ ਨਹੀਂ ਤਾਂ ਸਾਰੀ ਜਾਇਦਾਦ ਕਿਸੇ ਚੈਰੀਟੀ ਨੂੰ ਦੇਣੀ ਹੀ ਮੁਨਾਸਬ ਹੈ। ਮਰਣ ਤੋਂ ਬਾਅਦ ਕੋਈ ਕਿਸੇ ਦਾ ਨਹੀਂ।
ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ ਪੰਨਾ 648, ਮ:3॥
ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ, ਉਹ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ।
ਗੁਰਚਰਨ ਸਿੰਘ ਜਿਉਣ ਵਾਲਾ # +1647 966 3132
Website: singhsbhacanada.ca , Email: singhsabhacanada@outlook.com

ਇਸ ਜਨਮ ਦੇ ਜਾਂ ਪਿਛਲੇ ਜਨਮਾਂ ਦਾ ਫਲ - ਗੁਰਚਰਨ ਸਿੰਘ ਜਿਉਣ ਵਾਲਾ
ਇਹ ਗੱਲ ਕੋਈ 1995-96 ਦੀ ਹੋਣੀ ਹੈ। ਮੇਰੇ ਪਿੰਡ ਮੇਰੇ ਹੀ ਇਕ ਮਿਤਰ ਅਤੇ ਕਲਾਸਫੈਲੋ ਦੇ ਪਿਤਾ ਜੀ ਚੜ੍ਹਾਈ ਕਰ ਗਏ। ਗਰਮੀਆਂ ਦੀ ਰੁੱਤ ਸੀ ਹੋ ਸਕਦਾ ਹੈ ਕਿ ਜੂਨ ਦਾ ਮਹੀਨਾ ਹੋਵੇਗਾ। ਓਦੋਂ ਮੈਂ ਦਿੱਲੀ ਰਹਿੰਦਾ ਸੀ ਤੇ ਗਰਮੀ ਵੀ ਕਹਿਰ ਦੀ ਸੀ। ਕਾਰ ਵਿੱਚ ਪੈਟਰੌਲ ਭਰਨ ਤੋਂ ਮਨ ਵਿੱਚ ਖਿਆਲ ਆਇਆ ਕਿ ਭੋਗ ਤੇ ਜਾਣ ਦਾ ਕੀ ਫਾਇਦਾ ਹੋਵੇਗਾ? ਕਿਉਂਕਿ ਭੋਗ ਤੇ ਅਕਾਲੀ ਲੀਡਰਾਂ ਜਿਵੇਂ ਸ੍ਰ. ਗੁਰਦੇਵ ਸਿੰਘ ਬਾਦਲ ਵਗੈਰਾ ਨੇ ਬੋਲਣਾ ਹੈ, ਮਨਾ ਤੈਨੂੰ ਚੰਗਾ ਨਹੀਂ ਲੱਗਦਾ ਤੇ ਤੂੰ ਇਸ ਤਰ੍ਹਾਂ ਦੇ ਇਕੱਠ ਵਿੱਚ ਜਾ ਕੇ ਕੀ ਕਰਨਾ ਹੈ? ਇਸ ਖਿਆਲ ਨੇ ਅਤੇ ਅੱਤ ਦੀ ਗਰਮੀ ਨੇ ਮੈਨੂੰ ਪੰਜਾਬ ਜਾਣ ਤੋਂ ਰੋਕ ਲਿਆ ਤੇ ਕੁੱਝ ਦਿਨਾਂ ਬਾਅਦ ਮੈਂ ਆਪਣੇ ਮਿਤਰ ਨਾਲ ਫੂਨ ਤੇ ਗੱਲਬਾਤ ਕੀਤੀ ਤੇ ਪੁਛਿਆ ਕਿ ਇਸ ਤਰ੍ਹਾਂ ਦੇ ਲੀਡਰਾਂ ਨਾਲ ਸਾਂਝ-ਮਿਤਰਤਾ ਪਾਉਣ ਦੀ ਤੁਹਾਨੂੰ ਕੀ ਜਰੂਰਤ ਹੈ? ਤੁਸੀਂ ਸਰਕਾਰੀ ਮੁਲਾਜ਼ਮ ਹੋ। ਛੇਤੀ ਕੀਤੇ ਤੁਸੀਂ ਕਿਸੇ ਨਾਲ ਵਗਾੜ ਨਹੀਂ ਪਾਉਂਦੇ, ਇਸ ਕਰਕੇ ਇਨ੍ਹਾਂ ਨਾਲ ਮਿਤਰਤਾ ਦੀ ਤੁਹਾਨੂੰ ਕੀ ਜ਼ਰੂਰਤ? ਇਨ੍ਹਾਂ ਨਾਲ ਮਿਤਰਤਾ ਕਈ ਵਾਰੀ ਬਹੁਤ ਮਹਿੰਗੀ ਪੈਂਦੀ ਹੈ? ਮੇਰੇ ਦੋਸਤ ਦਾ ਘਰ ਇਕ ਐਸਾ ਘਰ ਹੈ ਜਿਨ੍ਹਾਂ ਦੀ ਪਿਛਲੀਆਂ ਤਿੰਨਾਂ ਪੀੜ੍ਹੀਆਂ ਤੋਂ ਕਦੇ ਵੀ ਕਿਸੇ ਨਾਲ ਨਹੀਂ ਖੜਕੀ ਅਤੇ ਆਪਸੀ ਵੰਡ ਵੰਡਾਈ ਸਮੇਂ ਵੀ ਕਿਸੇ ਦੀ ਲੋੜ ਨਹੀਂ ਪਈ। ਹੁਣ ਚੌਥੀ ਪੀੜ੍ਹੀ ਉੱਠੀ ਤੇ ਉਸਨੇ ਸਿੱਧਾ ਹੱਥ ਜਾ ਮਿਲਾਇਆ ਉਪਰਲੇ ਬਾਦਲ ਨਾਲ। ਕਿਉਂਕਿ ਘਰ ਦਾ ਮਹੌਲ ਬਦਲ ਚੁੱਕਿਆ ਸੀ, ਜਿਵੇਂ ਪੰਜਾਬੀ ਦੀ ਕਹਵੱਤ ਹੈ ਕਿ ਤੀਜੀ ਪੀੜ੍ਹੀ ਬਦਲ ਜਾਂਦੀ ਹੈ, ਇਸ ਕਰਕੇ ਘਰ ਵਾਲਿਆਂ ਨੇ ਵੀ ਨਹੀਂ ਰੋਕਿਆ। 22ਕੁਸਾਲ ਦਾ ਲੜਕਾ ਕਦੇ ਕਿਸੇ ਲੜਾਈ ਭੜਾਈ ਵਿੱਚ ਵੀ ਸ਼ਾਮਲ ਹੋਣ ਲੱਗਾ ਤੇ ਆਖਰ ਨੂੰ ਉਸ ਦੇ ਹੀ ਇਕ ਸਾਥੀ ਨੇ ਗੋਲੀਆਂ ਮਾਰ ਕੇ ਮੁਕਾ ਦਿੱਤਾ। ਇਸ ਮੌਤ ਦਾ ਕਾਰਣ ਸਾਡੇ ਹੀ ਪਿੰਡ ਦੀ ਕਿਸੇ ਲੜਕੀ ਦੇ ਇਨ੍ਹਾਂ ਨਾਲ ਸਬੰਧਾਂ ਦਾ ਹੈ। ਕਿਹੜੇ ਕਰਮਾਂ ਦਾ ਫਲ? ਇਸ ਜਨਮ ਦੇ ਜਾਂ ਪਿਛਲੇ ਜਨਮ ਦੇ?
ਇਸੇ ਹੀ ਤਰ੍ਹਾਂ ਮੇਰੇ ਇਕ ਹੋਰ ਰਿਸ਼ਤੇਦਾਰ ਦਾ ਲੜਕਾ ਮੂੰਹ ਸਿਰ ਮੁਨਾ ਕੇ ਘਰੋਂ ਭੱਜ ਕੇ, ਪਤਾ ਨਹੀਂ ਕਿਥੇ ਜਾਂ ਕਿਹੜੇ ਸ਼ਹਿਰ, ਜਾ ਕੇ ਨੌਕਰੀ ਕਰਨ ਲੱਗ ਪਿਆ। ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਲੜਕਾ ਵੈਨਕੂਵਰ ਵਿੱਚ ਹੈ। ਮੇਰਾ ਇਹ ਮਿਤਰ, ਜਦੋਂ ਸਾਡਾ ਘਰ ਦਮਦਮੀ ਟਕਸਾਲ ਨਾਲ ਜੁੜਿਆ ਹੋਇਆ ਸੀ, ਉਦੋਂ ਇਹ ਘਰ ਭਾਈ ਰਣਧੀਰ ਸਿੰਘ ਦੇ ਜੱਥੇ ਨਾਲ ਹੱਥ ਮਿਲਾਉਂਦਾ ਸੀ। ਪਰ ਅੱਜ-ਕਲ੍ਹ ਦੇ ਬੱਚੇ ਇਸ ਤਰ੍ਹਾਂ ਦੀ ਪੰਡਤਾਈ ਤਰੀਕੇ ਦੀ ਸਿੱਖੀ ਨੂੰ ਕਦੋਂ ਪ੍ਰਵਾਣ ਕਰਦੇ ਹਨ। ਜਿਸ ਸਿੱਖੀ ਵਿੱਚ ਛੂਤ-ਛਾਤ, ਸੁੱਚ-ਭਿੱਟ, ਮੇਰਾ-ਤੇਰਾ, ਸਾਡਾ ਜੱਥਾ-ਤੁਹਾਡਾ ਜੱਥਾ, ਸਾਡਾ ਬਾਟਾ-ਤੁਹਾਡਾ ਬਾਟਾ, ਤੁਹਾਡੀ ਪੱਗ ਦਾ ਬੰਨਣ ਦਾ ਤਰੀਕਾ ਤੇ ਸਾਡਾ ਤਰੀਕਾ ਆਦਿ। ਲੋਹੇ ਦੇ ਨਿਸ਼ਾਨ ਗਾਤਰੇ ਤੇ, ਫਿਰ ਅੱਗੇ ਤੇ ਪਿੱਛੇ, ਪੱਗ ਤੇ ਅਤੇ ਹੋਰ ਪਤਾ ਨਹੀਂ ਕਿਤਨੇ ਪ੍ਰਕਾਰ ਦੇ ਬਾਹਰੀ ਚਿੰਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸਰੋਕਾਰ ਨਹੀਂ, ਕਦੋਂ ਪ੍ਰੀਵਾਨ ਕਰਦੇ ਹਨ। ਮੇਰਾ ਰਿਸ਼ਤੇਦਾਰ ਜਾਣੀ ਲੜਕੇ ਦਾ ਬਾਪ ਆਪਣੇ ਆਪ ਨੂੰ ਦੋਸ ਤਾਂ ਦਿੰਦਾ ਹੈ ਪਰ ਨਾਲ ਇਹ ਵੀ ਕਹਿਣ ਲੱਗ ਪਿਆ ਹੈ ਕਿ ਇਹ ਮੇਰੇ ਕਿਸੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹੀ ਹੋ ਸਕਦਾ ਹੈ। ਅਸੀਂ ਗੱਲਾਂ ਕਰਦਿਆਂ ਕਈ ਵਾਰ ਔਖੇ ਭਾਰੇ ਵੀ ਹੋਏ ਹਾਂ ਪਰ ਅਸੀਂ ਰਿਸ਼ਤੇਦਾਰ ਹਾਂ ਇਸ ਕਰਕੇ ਕੋਈ ਚੁਭਵੀਂ ਗੱਲ ਵੀ ਇਕ ਦੂਜੇ ਨੂੰ ਨਹੀਂ ਕਹਿ ਸਕਦੇ ਹਾਂ। ਮੈਂ ਕਿਹਾ ਭਲਿਆ ਤੈਨੂੰ ਪਤਾ ਹੈ ਕਿ ਪਿਛਲੇ ਜਨਮ ਵਿੱਚ ਤੂੰ ਇਸਦਾ ਬਾਪ ਸੀ ਜਾਂ ਇਹ ਤੇਰਾ? ਕੀ ਤੈਨੂੰ ਇਹ ਵੀ ਪਤਾ ਹੈ ਕਿ ਇਸ ਲੜਕੇ ਦਾ ਤੇਰੇ ਨਾਲ ਪਿਛਲੇ ਜਨਮ ਵਿੱਚ ਕੋਈ ਰਿਸ਼ਤਾ ਸੀ ਵੀ ਜਾਂ ਨਹੀਂ? ਹੋ ਸਕਦਾ ਹੈ ਕਿ ਅੱਜ ਤੋਂ 100 ਸਾਲ ਪਹਿਲਾਂ ਤੁਹਾਡੇ ਵਿਚੋਂ ਕੋਈ ਇਕ ਜਣਾ ਗਿਦੜ ਹੋਵੇ ਤੇ ਦੂਜਾ ਗੰਦਗੀ ਦਾ ਕੀੜਾ। ਫਿਰ ਉਸ ਕੋਲ ਕੋਈ ਉੱਤਰ ਤਾਂ ਨਹੀਂ ਸੀ ਪਰ ਦੰਦੀਆਂ ਕਰੀਚਣੋ ਫਿਰ ਵੀ ਨਹੀਂ ਹੱਟਿਆ। ਇਸ ਤਰ੍ਹਾਂ ਦੇ ਸੈਂਕੜੇ ਸਵਾਲ ਉਠਾਏ ਜਾ ਸਕਦੇ ਹਨ।
ਪਰ ਇਸ ਜਨਮ ਤੋਂ ਪਿੱਛਲੇ ਜਨਮ ਬਾਰੇ ਜਦੋਂ ਗੁਰੂ ਨਾਨਕ ਪਿਤਾ ਹੀ ਇਹ ਫੁਰਮਾਨ ਕਰਦੇ ਹਨ ਕਿ ਪਤਾ ਨਹੀਂ ਅਸੀਂ ਕਿਥੋਂ ਆਏ ਹਾਂ ਤੇ ਪਹਿਲਾਂ ਸਾਡਾ ਕੌਣ ਮਾਈ ਬਾਪ ਸੀ ਤਾਂ ਸਾਨੂੰ ਕੀ ਜ਼ਰੂਰਤ ਹੈ ਪਿਛਲੇ ਜਨਮ ਦੇ ਕਰਮਾਂ ਦੇ ਫਲ਼ ਬਾਰੇ ਸੋਚਣ ਦੀ।
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥1॥
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਕਹੇ ਨ ਜਾਨੀ ਅਉਗਣ ਮੇਰੇ ॥1॥ ਰਹਾਉ ॥ ਪੰਨਾ 156, ਮ:1 ॥
ਇਸ ਸਲੋਕ ਤੇ ਇਸਦੇ ਪਿਛਲੇ ਅਤੇ ਅਗਲੇ ਸਲੋਕਾਂ ਵਿੱਚ ਵੀ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਹੀ ਦਿੱਤਾ ਗਿਆ ਹੈ। ਰਹਾਉ ਦੀਆਂ ਪੰਗਤੀਆਂ ਵਰਤਮਾਨ ਕਾਲ ਵਿੱਚ ਹਨ ਤੇ ਪਹਿਲੀਆਂ ਪੰਗਤੀਆਂ ਭੂਤ ਕਾਲ ਵਿੱਚ। ਗੁਰੂ ਸਾਹਿਬ ਦਾ ਨੰਗਾ ਚਿੱਟਾ ਜਵਾਬ ਹੈ ਕਿ ਪਤਾ ਨਹੀਂ ਕਿ ਸਾਡੀ ਪਹਿਲਾਂ ਮਾਂ ਕੌਣ ਸੀ ਤੇ ਬਾਪ ਕੌਣ? ਕਿਦੂ ਥਾਵਹੁ ਹਮ ਆਏ ਤੇ ਅਸੀਂ ਕਿਥੋਂ ਆਏ ਹਾਂ ਤੇ ਹੁਣ ਸਾਡੇ ਮਾਂ ਬਾਪ ਨੇ ਆਪਣੇ ਮੇਲ ਤੋਂ ਕਿਹੜੇ ਕੰਮ ਵਾਸਤੇ ਸਾਨੂੰ ਪੈਦਾ ਕੀਤਾ ਹੈ। ‘ਕਾਹੇ ਕੰਮਿ ਉਪਾਏ’ ਦਾ ਮਤਲਬ ਹੀ ਇਹੀ ਹੈ ਕਿ ਸਾਨੂੰ ਇਨ੍ਹਾਂ ਨੇ ਆਪਣੇ ਮੇਲ ਤੋਂ ਕਿਹੜੇ ਕੰਮ ਵਾਸਤੇ ਪੈਦਾ ਕੀਤਾ ਹੈ? ਸਾਨੂੰ ਤਾਂ ਇਸਦਾ ਵੀ ਪਤਾ ਨਹੀਂ।
ਅੱਜ ਤਕ ਮਰਨ ਤੋਂ ਬਾਅਦ ਕਿਸੇ ਨੇ ਉਸੇ ਦੇਹੀ ਵਿੱਚ ਘੰਟੇ ਜਾਂ ਦੋ ਘੰਟਿਆਂ ਬਾਅਦ ਖੜੇ ਹੋ ਕਿ ਇਹ ਨਹੀਂ ਦੱਸਿਆ ਕਿ ਮੈਂ ਆਹ ਕੁੱਝ ਵੇਖ ਕੇ ਆਇਆ ਹਾਂ। ਐਵੇਂ ਗੱਲਾਂ ਹੀ ਉਡਾ ਦਿੱਤੀਆਂ ਜਾਂਦੀਆਂ ਹਨ ਕਿ ਪੰਜਗਰਾਈਂ ਪਿੰਡ ਦੀ ਇਕ ਬੁੜੀ ਜਿਉਂਦੀ ਹੋ ਗਈ ਸੀ ਤੇ ਉਸਨੇ ਆਹ ਆ ਕੇ ਕਿਹਾ। ਸਾਨੂੰ ਆਪਣੇ ਆਪ ਤੇ ਇਹ ਸਵਾਲ ਪਾਉਣਾ ਬਣਦਾ ਹੈ ਕਿ ਇਸ ਔਰਤ ਜਾਂ ਬੰਦੇ ਦਾ ਸਰੀਰ ਤਾਂ ਇੱਥੇ ਹੀ ਪਿਆ ਸੀ ਤੇ ਇਥੋਂ ਸਫਰ ਕਰਕੇ ਕਿਹੜੀ ਚੀਜ਼ ਕਿਤੇ ਜਾ ਕੇ ਕੁੱਝ ਦੇਖ ਕੇ ਆਈ ਹੈ? ਇਸ ਤੋਂ ਬਾਅਦ ਆਤਮਾ ਦੇ ਸਫਰ ਕਰਨ ਦੀ ਕਹਾਣੀ ਸ਼ੁਰੂ ਹੋਵੇਗੀ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਤਮਾ ਦਾ ਵਜ਼ੂਦ ਕੀ ਹੈ? ਇਹ ਸਫਰ ਕਿਵੇਂ ਕਰਦੀ ਹੈ? ਇਸਦੀ ਪਹਿਚਾਣ ਕੀ ਹੈ? ਕਿਸੇ ਨੇ ਇਸ ਨੂੰ ਕਿਹੜੀ ਅੱਖ ਨਾਲ ਸਫਰ ਕਰਦਿਆ ਵੇਖਿਆ ਹੈ? ਆਦਿ। ਇਹ ਉਸ ਜਮਾਨੇ ਦੀ ਗੱਲ ਹੈ ਜਦੋਂ ਆਵਾ-ਜਾਈ ਤੇ ਸੰਚਾਰ ਦੇ ਸਾਧਨ ਨਹੀਂ ਹੁੰਦੇ ਸਨ ਤੇ ਕਿਸੇ ਕੋਈ ਪੁੱਛ-ਤਾਛ ਜਾਂ ਪੜਤਾਲ ਨਹੀਂ ਕਰਨੀ ਹੁੰਦੀ ਸੀ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਿਸੇ ਬੱਚੇ ਨੂੰ ਲਾਲਚ ਵੱਸ ਹੋ ਕਿ ਕੁੱਝ ਗੱਲਾਂ ਸਿਖਾ ਦਿੱਤੀਆਂ ਜਾਂਦੀਆਂ ਹਨ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਲੜਕਾ/ਲੜਕੀ ਪਿਛਲੇ ਜਨਮ ਵਿੱਚ ਫਲਾਣੇ ਪਿੰਡ ਵਿੱਚ ਫਲਾਣਾ ਸੀ। ਪੂਰੀ ਘੋਖ ਫੜਤਾਲ ਕਰਨ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਇਸ ਲੜਕੇ/ ਲੜਕੀ ਦੇ ਮਾਤ ਪਿਤਾ ਦੀ ਫਲਾਣੇ ਪਿੰਡ ਵਾਲਿਆਂ ਦੀ ਜ਼ਮੀਨ ਜਾਇਦਾਦ ਤੇ ਅੱਖ ਸੀ।
ਇਸ ਸਾਰੇ ਵਿਵਾਦ ਦੀ ਜੜ੍ਹ ਹੈ ਸਮੇਂ ਦੀ ਸਰਕਾਰ। ਪ੍ਰੋ. ਕਿਸ਼ਨ ਸਿੰਘ ਆਪਣੀ ਪੁਸਤਕ, ‘ਸਿੱਖ ਲਹਿਰ’ ਵਿੱਚ ਲਿਖਦੇ ਹਨ ਕਿ ਹਰ ਸਮੇਂ ਦੁਨੀਆਂ ਦੇ ਚੰਗੇ ਸਹਿਤ ਨਾਲ ਏਹੀ ਹੁੰਦਾ ਆਇਆ ਹੈ। ਜੋ ਸਿੱਖ ਸਾਹਿਤ ਨਾਲ ਵਾਪਰਿਆ ਹੈ ਇਹ ਕੋਈ ਨਵਾ ਨਹੀਂ। ਚੰਗਾ ਸਾਹਿਤ ਸਮੇਂ ਦੀ ਸਰਕਾਰ ਨੂੰ ਮੁਆਫਕ ਨਹੀਂ ਹੁੰਦਾ ਤੇ ਸਮੇਂ ਦੀ ਸਰਕਾਰ ਇਸੇ ਤਾਕ ਵਿੱਚ ਹੁੰਦੀ ਹੈ ਕਿ ਕਦੋਂ ਇਸਦੇ ਅਰਥ ਬਦਲੇ ਜਾਣ ਤੇ ਲੋਕਾਂ ਨੂੰ ਕੁਰਾਹੇ ਪਾਇਆ ਜਾਵੇ। ਜਿਨ੍ਹਾਂ ਲੋਕਾਂ ਨੇ ਗੁਰਬਾਣੀ ਦੇ ਅਰਥ ਸਮਝੇ ਸਨ ਉਨ੍ਹਾਂ ਨੇ ਕਦੇ ਪਿਛਲੇ ਅਗਲੇ ਜਨਮਾਂ ਦੇ ਕਰਮਾਂ ਦੀ ਸਵਾਰਣ ਦੀ ਗੱਲ ਨਹੀਂ ਕੀਤੀ। ਮਰਨ ਤੋਂ ਬਾਅਦ ਭੇਡ, ਬੱਕਰੀ, ਕਾਂ, ਕੁੱਤਾ, ਸ਼ੇਰ ਜਾਂ ਗਿਦੜ ਅਤੇ ਗੰਦਗੀ ਦੇ ਕੀੜੇ ਬਣਨ ਬਾਰੇ ਨਹੀਂ ਸੀ ਸੋਚਿਆ ਸਗੋਂ ਨਿਤਾਣਿਆਂ ਨੂੰ ਬਾਣੀ ਨੇ ਇਤਨਾ ਬਲ ਬਖਸ਼ਿਆ ਕਿ ਜਿਉਂਦੇ ਜੀਅ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾ ਦਿੱਤੇ। ਜਿਹੜੇ ਲੋਕ ਕਦੀ ਸਰਕਾਰੀ ਹਾਕਮ ਦੇ ਸਾਹਮਣੇ ਆਪਣਾ ਸਿਰ ਉੱਚਾ ਨਹੀਂ ਸਨ ਕਰਦੇ ਉਨ੍ਹਾਂ ਨੇ ਮੌਕਾ ਮਿਲਦੇ ਸਾਰ ਹੀ ਹਾਕਮ ਦਾ ਸਿਰ ਉਤਾਰ ਕੇ ਲੋਕਾਂ ਦੀ ਕਚਿਹਰੀ ਵਿੱਚ ਜਾ ਹਾਜ਼ਰ ਕੀਤਾ। ਇਹ ਹੈ ਬਾਣੀ ਦੀ ਕਰਾਮਾਤ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਸਹਿਬਾਨ ਨੇ ਭਗਤੀ ਲਹਿਰ ਨਹੀਂ ਸੀ ਚਲਾਈ ਸਗੋਂ ਸ਼ਕਤੀ ਲਹਿਰ ਖੜੀ ਕੀਤੀ ਸੀ ਜਿਸ ਦੀ ਬਦੌਲਤ ਬਾਬਾ ਬੰਦਾ ਸਿੰਘ ਬਹਾਦਰ ਨੇ ਵੱਡੇ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਤੇ ਅਠ ਸਾਲ ਤਕ ਕੇਸਰੀ ਨਿਸ਼ਾਨ ਝੁਲਾਈ ਰੱਖਿਆ ਤੇ ਫਿਰ ਇਸੇ ਲਹਿਰ ਨੇ ਮਿਸਲਾਂ ਦੇ ਰੂਪ ਵਿੱਚ ਰੰਗ ਵਿਖਾਇਆ। ਪਰ ਬਦਕਿਸਮਤੀ ਸਿੱਖਾਂ ਦੀ ਕਿ ਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਇਸ ਲਹਿਰ ਨੂੰ ਖਤਮ ਕਰਨ ਲਈ ਯੂ.ਪੀ. ਦੇ ਬ੍ਰਾਹਮਣ ਅਤੇ ਕਸ਼ਮੀਰੀ ਡੋਗਰੇ ਸਿੱਖਾਂ ਦੇ ਰੂਪ ਵਿੱਚ ਆਪਣੀ ਸ਼ਿਕਰਤ ਕਰਕੇ ਸਿੱਖ ਰਾਜ ਦਾ ਭੋਗ ਪਾਉਣ ਵਿੱਚ ਸਫਲ ਹੋ ਗਏ। ਇਹ ਵੀ ਇਸੇ ਜਨਮ ਦੇ ਕਰਮਾਂ ਦਾ ਫਲ ਹੈ ਨਾ ਕਿ ਕਿਸੇ ਅਣ-ਪਛਾਤੇ ਪਿਛਲੇ ਜਨਮ ਦੇ ਕਰਮਾਂ ਦਾ ਫਲ਼।
ਹਾਂ ਆਪਣੇ ਮਾਂ-ਬਾਪ ਦੇ ਸਪਰਮਿਜ਼ ਰਾਹੀਂ ਜੋ ਬਿਮਾਰੀਆਂ ਜਾਂ ਗੁਣ ਜਿਵੇਂ ਕੱਦ-ਕਾਠ, ਰੰਗ-ਰੂਪ ਕਿਸੇ ਬੱਚੇ ਦੀ ਜਿੰਦਗੀ ਵਿੱਚ ਪ੍ਰਵੇਸ ਕਰਦੇ ਹਨ ਉਨ੍ਹਾਂ ਨੂੰ ਤਾਂ ਪਿਛਲੇ ਕਰਮਾਂ ਦਾ ਫਲ਼ ਮੰਨਿਆ ਜਾ ਸਕਦਾ ਹੈ ਪਰ ਕਿਸੇ ਬੱਚੇ ਦੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦਾ ਫਲ਼ ਇਸ ਜਨਮ ਵਿੱਚ ਭੁਗਤਣ ਦਾ ਸਿਧਾਂਤ ਤਾਂ ਬ੍ਰਾਹਮਣ ਦਾ ਹੈ ਨਾ ਕਿ ਗੁਰੂ ਸਹਿਬਾਨ ਦਾ।
ਜਿਹੜਾ ਮਨੁੱਖ ਇਸ ਜਨਮ ਵਿੱਚ ਆਈਆਂ ਮੁਸ਼ਕਲਾਂ ਨਾਲ ਖਿੜੇ ਮੱਥੇ ਸਿਝ ਨਹੀਂ ਸਕਦਾ ਉਹ ਕਾਇਰ ਹੈ, ਉਹ ਬੁਜ਼ਦਿਲ ਹੈ, ਉਹ ਡਰਪੋਕ ਹੈ ਅਤੇ ਅੰਤ ਵਿੱਚ ਉਹ ਇਕ ਜਿਉਂਦੀ ਜਾਗਦੀ ਲਾਸ਼ ਹੈ। ਜਿਸ ਨੂੰ ਗੁਰੂ ਨਾਨਕ ਸਾਹਿਬ ਫੁਮਾਉਂਦੇ ਹਨ:
ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ॥
ਨਾਨਕ ਅਵਰੁ ਨ ਜੀਵੈ ਕੋਇ ॥
ਜੇ ਜੀਵੈ, ਪਤਿ ਲਥੀ ਜਾਇ ॥
ਸਭੁ ਹਰਾਮੁ ਜੇਤਾ ਕਿਛੁ ਖਾਇ ॥ ਪੰਨਾ 142, ਮ:1 ॥
ਗਿਆਨੀ ਸੁਰਜੀਤ ਸਿੰਘ ਜੀ, ਮਿਸ਼ਨਰੀ ਦਿੱਲੀ ਵਾਲੇ, ਇਹ ਦੱਸੋ ਕਿ ਬਾਬਾ ਬੰਦਾ ਸਿੰਘ ਬਹਾਦਰ ਪਿਛਲੇ ਜਨਮ ਦੇ ਕਿਹੜੇ ਕਰਮਾਂ ਕਰਕੇ ਪੰਜਾਬ ਵਿੱਚ ਰਾਜ-ਭਾਗ ਸਥਾਪਤ ਕਰਨ ਵਿੱਚ ਕਾਮਯਾਬ ਹੋਇਆ ਤੇ ਉਸੇ ਹੀ ਜਨਮ ਵਿੱਚ ਫਿਰ ਪਿਛਲੇ ਜਨਮ ਦੇ ਕਰਮਾਂ ਕਰਕੇ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 1647 966 3132
ਪਿਛਲੇ ਅਗਲੇ ਕਰਮਾਂ ਦੇ ਲੇਖੇ ਜੋਖੇ - ਗੁਰਚਰਨ ਸਿੰਘ ਜਿਉਣ ਵਾਲਾ
ਜੇ ਕੋਈ ਸਿੱਖਾਂ ਦਾ ਲੜਕਾ ਦਾਹੜੀ ਕੇਸ ਮੁਨਵਾ ਕੇ ਕਿਸੇ ਹੋਰ ਕੌਮ ਦੀ ਜਾਂ ਸਿੱਖ ਕੌਮ ਦੀ ਲੜਕੀ ਨਾਲ ਹੀ ਵਿਆਹ ਕਰਵਾ ਲਵੇ ਪਰ ਬਾਪ ਨੂੰ ਇਹ ਗੱਲ ਪਸੰਦ ਨਾਲ ਹੋਵੇ ਤਾਂ ਫਿਰ ਇਹ ਮਾੜਾ ਕੰਮ ਹੋਇਆ ਅਤੇ ਨਾਲੋ ਨਾਲ ਹੀ ਬਾਪ ਨੂੰ ਉਸਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਮਿਲ ਗਿਆ। ਹੋ ਸਕਦਾ ਹੈ ਕਿ ਇਹ ਘਟਨਾ ਕਿਸੇ ਹੋਰ ਲਈ ਜ਼ਰੂਰ ਚੰਗੀ ਹੋਵੇ ਤਾਂ ਫਿਰ ਉਨ੍ਹਾਂ ਵਾਸਤੇ ਏਹੀ ਕਰਮ ਉਨ੍ਹਾਂ ਦੇ ਨਹੀਂ ਬਲਕਿ ਕਿਸੇ ਹੋਰ ਦੇ ਪਿਛਲੇ ਜਨਮ ਵਿੱਚ ਕੀਤੇ ਕਰਮ ਅਤੇ ਇਸ ਜਨਮ ਵਿੱਚ ਕੀਤੇ ਕਰਮ ਚੰਗੇ ਬਣ ਗਏ। ਪਰ ਕਰਮਾਂ ਦਾ ਸਿਧਾਂਤ ਤਾਂ ਜਿਸ ਮਨੁੱਖੀ ਜੀਵ ਨੇ ਜਿਹੜੇ ਕਰਮ ਕੀਤੇ ਹਨ ਉਸ ਨੂੰ ਉਸਦੇ ਕਰਮਾਂ ਦਾ ਫਲ਼ ਹੀ ਦਿੰਦਾ ਹੈ। ਹੁਣ ਆਪਾਂ ਸਿੱਖ ਇਤਹਾਸ ਵਿਚੋਂ ਕੁੱਝ ਉਦਾਹਰਣਾਂ ਲੈ ਕੇ ਸਿੱਧ ਕਰਾਂਗੇ ਕਿ ਇਹ ਕਰਮ ਸਿਧਾਂਤ ਗਲਤ ਹੈ ਯਾ ਠੀਕ।
ਅੱਜ-ਕੱਲ੍ਹ ਤੋਂ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲਾਂ ਵਾਰੀ ਆਉਂਦੀ ਹੈ ਪੰਥ ਪ੍ਰੀਤ ਸਿੰਘ ਦੀ। ਉਸ ਦੇ ਮਾਪੇ ਹਿੰਦੂ ਹਨ ਤੇ ਉਹ ਸਿੱਖ ਬਣ ਗਿਆ। ਹਿੰਦੂਆਂ ਵਾਸਤੇ ਉਸਦਾ ਇਹ ਕਰਮ ਮਾੜਾ ਸਾਬਤ ਹੁੰਦਾ ਹੈ ਤੇ ਸਿੱਖਾਂ ਵਾਸਤੇ ਭਾਈ ਪੰਥ ਪ੍ਰੀਤ ਸਿੰਘ ਦਾ ਇਹ ਕਰਮ ਚੰਗਾ ਸਾਬਤ ਹੁੰਦਾ ਹੈ ਕਿਉਂਕਿ ਪੰਥ ਪ੍ਰੀਤ ਸਿੰਘ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਬਿਲਕੁਲ ਸਮ੍ਰਪਤ ਹੈ। ਹੋ ਸਕਦਾ ਹੈ ਕਿ ਉਹ ਕੁੱਝ ਗਲਤ ਪ੍ਰਚਾਰ ਵੀ ਕਰਦਾ ਹੋਵੇ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਅੱਗੇ ਨੂੰ ਹੀ ਵੱਧ ਰਿਹਾ ਹੈ। ਭਾਈ ਪੰਥ ਪ੍ਰੀਤ ਸਿੰਘ ਨੂੰ ਆਪਾਂ ਕਿਹੜੇ ਕਰਮਾਂ ਦੇ ਸਿਧਾਂਤ ਵਿੱਚ ਗਿਣਾਂਗੇ? ਸਿੱਖਾਂ ਵਾਸਤੇ ਵਰਦਾਨ ਅਤੇ ਆਪਣੇ ਹਿੰਦੂ ਸਮਾਜ ਵਾਸਤੇ ਕਲੰਕ।
ਹੋਰ ਥੋੜਾ ਜਿਹਾ ਪਿੱਛੇ ਵੱਲ ਨੂੰ ਜਾਈਏ ਤਾਂ ਵਾਰੀ ਆਉਂਦੀ ਹੈ ਪ੍ਰੋ. ਸਾਹਿਬ ਸਿੰਘ ਡੀ.ਲਿਟ. ਦੀ। ਉਹ ਵੀ ਹਿੰਦੂ ਘਰਾਣੇ ਵਿੱਚ ਪੈਦਾ ਹੋਇਆ। ਸਕੂਲ ਵਿੱਚ ਹੀ ਉਨ੍ਹਾਂ ਨੂੰ ਗੁਰਬਾਣੀ ਨਾਲ ਪਿਆਰ ਹੋ ਗਿਆ ਤੇ ਉਹ ਆਪਣੀ ਜੀਵਨੀ ਵਿੱਚ ਲਿਖਦੇ ਹਨ ਕਿ ਲੋਕ ਮੈਨੂੰ ਟਿਚਰਾਂ ਕਰਦੇ ਸਨ ਕਿ ਹੁਣ ਇਹ ਲੜਕਾ ਭਾਈ ਹੀ ਬਣੇਗਾ। ਪ੍ਰੋ. ਸਾਹਿਬ ਸਿੰਘ ਹਿੰਦੂ ਸਮਾਜ ਵਾਸਤੇ ਮਾੜਾ ਤੇ ਸਿੱਖਾਂ ਲਈ ਵਰਦਾਨ ਸਾਬਤ ਹੋਇਆ। ਪ੍ਰੋ. ਸਾਹਿਬ ਸਿੰਘ ਦੇ ਇਕੋ ਹੀ ਜੀਵਨ ਦੇ ਕਰਮ ਕਿਸੇ ਲਈ ਚੰਗੇ ਤੇ ਕਿਸੇ ਲਈ ਮਾੜੇ?
ਇਸੇ ਹੀ ਤਰ੍ਹਾਂ ਸ੍ਰ. ਕਰਮ ਸਿੰਘ ਹਿਸਟੋਰੀਅਨ ਦੀ ਕਹਾਣੀ ਸਾਹਮਣੇ ਆਉਂਦੀ ਹੈ। ਜਦੋਂ ਤੱਥਾਂ ਦੇ ਅਧਾਰ ਤੇ ਉਸਨੇ ਇਤਹਾਸ ਲਿਖਣਾ ਸ਼ੁਰੂ ਕੀਤਾ ਤਾਂ ਆਪਣੇ ਬੀ.ਏ ਦੇ ਪੇਪਰ ਵਿੱਚਕਾਰ ਹੀ ਛੱਡ ਦਿੱਤੇ ਤੇ ਸਿੱਖ ਧਰਮ ਦੇ ਇਤਹਾਸ ਪ੍ਰਤੀ ਇਤਨਾ ਪਿਆਰ ਪੈਦਾ ਹੋ ਗਿਆ ਕਿ ਸਿੱਖ ਰਾਜ ਦੇ ਚਸ਼ਮਦੀਦ ਗਵਾਹਾਂ ਦੇ ਘਰ ਲੱਭ ਲੱਭ ਕੇ ਇਤਹਾਸਕ ਗਵਾਹੀਆਂ ਨੋਟ ਕਰਨ ਲੱਗ ਪਿਆ ਤੇ ਇਸੇ ਮੁਸ਼ਕਲ ਕੰਮ ਕਾਰਨ ਹੀ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠਾ। ਕਰਮ ਸਿੰਘ ਦਾ ਕੰਮ ਆਪਣੇ ਮਾਪਿਆਂ ਲਈ ਮਾੜਾ ਤੇ ਸਿੱਖਾਂ ਲਈ ਵਰਦਾਨ ਸਾਬਤ ਹੋਇਆ। ਹੁਣ ਇਹ ਦੱਸੋ ਕਿ ਸ੍ਰ. ਕਰਮ ਸਿੰਘ ਹਿਸਟੋਰੀਅਨ ਆਪਣੇ ਪਿਛਲੇ ਜਨਮ ਦੇ ਕਿਹੜੇ ਕਰਮਾਂ ਕਰਕੇ ਆਪਣੇ ਮਾਪਿਆਂ ਲਈ ਮਾੜਾ ਅਤੇ ਆਪਣੇ ਆਪ ਲਈ ਵੀ ਮਾੜਾ ਸਾਬਤ ਹੁੰਦਾ ਹੈ ਪਰ ਸਿੱਖਾਂ ਜਾਂ ਸਿੱਖੀ ਸੋਚ ਲਈ ਵਰਦਾਨ ਸਾਬਤ ਹੁੰਦਾ ਹੈ?
ਸਵਾਮੀ ਰਾਮ ਤੀਰਥ ਦੰਡੀ ਵੀ ਹੀ ਇਸੇ ਤਰ੍ਹਾਂ ਦੀ ਇਕ ਉਦਾਹਰਣ ਹਨ । ਉਹ ਸਾਰੀ ਉਮਰ ਹਿੰਦੂ ਰਿਹਾ ਤੇ ਆਪਣੇ ਅਖੀਰਲੇ ਸਮੇਂ ਜਦੋਂ ਉਸਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਿਆ ਤਾਂ ਉਹ ਲਿਖਣ ਤੇ ਮਜ਼ਬੂਰ ਹੋ ਗਿਆ ਕਿ ਹੇ ਪਰਮਾਤਮਾ! ਜੇ ਮੈਨੂੰ ਦੂਸਰਾ ਜਨਮ ਮਿਲਿਆ ਤਾਂ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਹੀ ਭੇਜਣਾ। ਆਪਣੀ ਸਾਰੀ ਆਰਜੂ ਹਿੰਦੂ ਰਹਿ ਕੇ ਗਵਾਈ ਹੈ ਤੇ ਜਿੰਦਗੀ ਦਾ ਮਨੋਰਥ ਕੀ ਹੈ ਇਸਦਾ ਮੈਨੂੰ ਹੁਣ ਹੀ ਪਤਾ ਚੱਲਿਆ ਹੈ। ਇਸ ਕਰਕੇ ਸਰਵੋਤਮ ਗ੍ਰੰਥ ‘ਗੁਰੂ ਗ੍ਰੰਥ’ ਹੀ ਹੈ ਤੇ ਵਿਸ਼ਵ ਨੂੰ ਇਸ ਦੇ ਹੀ ਲੜ ਲੱਗਣਾ ਚਾਹੀਦਾ ਹੈ। ਹੁਣ ਇਸ ਦੱਸੋ ਕਿ ਸਵਾਮੀ ਜੀ ਆਪਣੇ ਪਿਛਲੇ ਜਨਮ ਦੇ ਕਰਮਾਂ ਕਰਕੇ ਇਕ ਵਧੀਆ ਹਿੰਦੂ ਸਵਾਮੀ ਬਣੇ ਸਨ ਜੋ ਹਿੰਦੂ ਸਮਾਜ ਵਿੱਚ ਪੈਦਾ ਹੋਏ ਸਨ। ਪਰ ਵਧੀਆ ਸਵਾਮੀ ਬਣਨ ਦੇ ਬਾਵਜ਼ੂਦ ਵੀ ਉਹ ਹੋਰ ਕਿਹੜੇ ਕਰਮਾਂ ਕਰਕੇ ਉਨ੍ਹਾਂ ਦੇ ਮਨ ਵਿੱਚ ਸਿੱਖੀ ਧਾਰਨ ਕਰਨ ਦੀ ਅਭਿਲਾਸ਼ਾ ਜਾਗੀ ਅਤੇ ਉਨ੍ਹਾਂ ਇਹ ਕਰਕੇ ਦਿਖਾਇਆ?
ਪ੍ਰੋ. ਤੇਜਾ ਸਿੰਘ ਜੋ ਹਿੰਦੂ ਘਰਾਣੇ ਵਿੱਚ ਪੈਦਾ ਹੋਏ ਤੇ ਇਨ੍ਹਾਂ ਦਾ ਪਹਿਲਾ ਨਾਮ ਤੇਜ ਰਾਮ ਹੀ ਸੀ। ਉਹ ਪੜ੍ਹਾਈ ਦੇ ਸ਼ੌਂਕ ਕਾਰਨ ਘਰੋਂ ਭੱਜ ਕੇ ਲਾਹੌਰ ਆ ਗਏ ਤੇ ਕਿਸੇ ਲਾਲਾ ਜੀ ਦੀਆਂ ਅੱਧੀ ਅੱਧੀ ਰਾਤ ਤਕ ਲੱਤਾਂ ਘੁੱਟੇ ਰਹਿੰਦੇ ਹੋਣ ਕਾਰਨ ਆਪਣੀ ਨੀਂਦ ਨੂੰ ਵੀ ਨਹੀਂ ਸਨ ਪੂਰਾ ਕਰ ਸਕਦੇ ਪਰ ਲਾਲਾ ਜੀ ਤੋਂ ਛੱਟੀ ਲੈ ਕੇ ਉਹ ਸਕੂਲ ਜਾਂਦੇ। ਬੱਚਪਨ ਤੋਂ ਹੀ ਉਨ੍ਹਾਂ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਸ਼ੌਕ ਸੀ ਇਸ ਕਰਕੇ ਸਿੱਖੀ ਦੀ ਪੜ੍ਹਾਈ ਕਰਦੇ ਕਰਦੇ ਉਹ ਤੇਜ ਰਾਮ ਤੋਂ ਤੇਜਾ ਸਿੰਘ, ਪਰੋਫੈਸਰ, ਤੇ ਨਿਪੁੰਨ ਪ੍ਰਿੰਸੀਪਲ ਵੀ ਪਟਿਆਲੇ ‘ਚ ਬਣੇ। ਗੁਰੂ ਗ੍ਰੰਥ ਸਾਹਿਬ ਦਾ ‘ਸ਼ਬਦਾਰਥ’ ਮਤਲਬ ਟੀਕਾ ਕਰਨ ਵਿੱਚ ਵੀ ਉਨ੍ਹਾਂ ਦਾ 50%ਯੋਗਦਾਨ ਹੈ। ਹੁਣ ਇਹ ਦੱਸੋ ਬਈ ਹਿੰਦੂ ਸਮਾਜ ਲਈ ਅੱਜ ਵਾਲੇ ਜਨਮ ਦੇ ਕਰਮਾਂ ਦਾ ਫਲ ਮਾੜਾ ਤੇ ਸਿੱਖ ਧਰਮ ਦੇ ਲੋਕਾਂ ਲਈ ਵਰਦਾਨ ਸਾਬਤ ਹੋਇਆ। ਸਿੱਖੀ ਨੂੰ ਮੁੜ ਲੀਹਾਂ ਤੇ ਲਿਆਉਣ ਵਾਲੇ ਸਾਰੇ ਦੇ ਸਾਰੇ ਸਿਆਣੇ ਵਿਅਕਤੀ ਹਿੰਦੂ ਸਮਾਜ ਵਿੱਚ ਪੈਦਾ ਹੋਏ ਤੇ ਲਿਆਕਤ ਨਾਲ ਬਦਲਾਓ ਕਾਰਨ ਸਿੱਖ ਬਣੇ ਅਤੇ ਸਿੱਖੀ ਲਈ ਬਹੁਤ ਹੀ ਵੱਧੀਆ ਕੰਮ ਕੀਤਾ।
ਕਰਮ ਸਿਧਾਂਤ ਮੁਤਾਬਕ ਤਾਂ ਆਪਣੇ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ ਡਾ.ਅੰਬੇਦਕਰ ਸ਼ੂਦਰ ਪੈਦਾ ਹੋਇਆ ਸੀ। ਦੇਖੋ! ਉਸ ਦੀ ਸਾਂਭ-ਸੰਭਾਲ ਕਰਨ ਤੇ ਪੜ੍ਹਾਈ ਕਰਾਉਣ ਵਾਲੇ ਮਿਲ ਗਏ ਤੇ ਉਹ ਇਕ ਸਤਿਕਾਰ ਯੋਗ ਹਸਤੀ ਬਣ ਗਿਆ। ਜਿਤਨੀ ਦੇਰ ਤਕ ਹਿੰਦੋਸਤਾਨ ਦਾ ਸਵਿਧਾਨ ਰਹੇਗਾ ਉਤਨੀ ਦੇਰ ਤਕ ਡਾ. ਅੰਬੇਦਕਰ ਦਾ ਨਾਮ ਭਾਰਤ ਤੇ ਇਤਹਾਸ ਵਿੱਚ ਚਮਕੇਗਾ। ਉਸਦੇ ਪਿਛਲੇ ਜਨਮ ਦੇ ਮਾੜੇ ਕਰਮਾਂ ਦੇ ਫਲ ਨੂੰ ਉਸ ਦੀ ਇਸ ਜਨਮ ਦੀ ਪੜ੍ਹਾਈ ਅਤੇ ਯੋਗਤਾ ਨੇ ਬਿਲਕੁਲ ਖਤਮ ਕਰ ਦਿੱਤਾ। ਹੁਣ ਇਹ ਦੱਸੋ ਕਿ ਡਾ.ਅੰਬੇਦਕਰ ਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਅਸਰ ਦਾਇਕ ਹੋਇਆ ਜਾਂ ਇਸ ਜਨਮ ਦੇ ਕਰਮਾਂ ਦਾ?
ਹੁਣ ਮੈਂ ਆਪਣੀ ਗੱਲ ਕਰਾਂਗਾ। ਬ੍ਰਾਹਮਣ ਦੇ ਕਰਮ-ਸਿਧਾਂਤ ਮੁਤਾਬਕ ਤਾਂ ਮੈਂ ਗਰੀਬ ਪਰੀਵਾਰ ਵਿੱਚ ਇਸ ਕਰਕੇ ਪੈਦਾ ਹੋਇਆ ਕਿ ਮੈਂ ਪਿਛਲੇ ਜਨਮ ਵਿੱਚ ਕੋਈ ਮਾੜੇ ਕੰਮ ਕੀਤੇ ਹੋਣੇ ਐ। ਮੇਰੇ ਭਰਾ ਨੂੰ ਪੜ੍ਹਾਈ ਦੀ ਲਗਨ ਨਹੀਂ ਲੱਗੀ ਤੇ ਉਹ ਕ੍ਰਿਸਾਨ ਹੀ ਰਹਿ ਗਿਆ ਤੇ ਮੈਂ ਆਪਣੀ ਪੜ੍ਹਾਈ ਕਾਰਨ ਸਾਰੀ ਦੁਨੀਆਂ ਵਿੱਚ ਵਿੱਚਰਨ ਵਿੱਚ ਸਫਲ ਹੋਇਆ। ਜਰਮਨੀ ਤੋਂ ਨੇਪਾਲ ਕਠਮੰਡੂ ਤਕ ਸੜਕ ਦੇ ਰਸਤੇ ਸਫਰ ਕਰਨ ਵਿੱਚ ਵੀ ਕਾਮਯਾਬ ਹੋਇਆ। ਗੱਡੇ ਤੇ ਬਹਿਣ ਵਾਲਾ ਪੇਂਡੂ ਬੱਚਾ ਹਵਾਈ ਜਾਹਜ਼ ਵਿੱਚ ਚੜ੍ਹਨ ਬਾਰੇ ਸੋਚ ਵੀ ਨਹੀਂ ਸਕਦਾ ਸੀ ਪਰ ਆਪਾਂ ਇਹ ਚਾਅ ਵੀ ਪੂਰਾ ਕਰ ਲਿਆ। ਮਰਸੀਡਜ਼ ਬਿਨਜ਼ ਤੇ ਵੀ ਚੜ੍ਹ ਲਿਆ। ਇਕ ਨਹੀਂ ਦੋ ਦੋ ਮਰਸੀਡਜ਼ ਬਿਨਜ਼ ਵੀ ਰੱਖੀਆਂ। ਨੌਕਰ ਇਕ ਨਹੀਂ 30 ਵੀ ਰੱਖੇ। ਇਸ ਬੱਚੇ ਨੂੰ ਪਿਛਲੇ ਜਨਮ ਦੇ ਕਰਮਾਂ ਨੇ ਤਾਂ ਗਰੀਬੀ ਹੀ ਬਖਸ਼ੀ ਸੀ। ਫਿਰ ਤਾਂ ਮੇਰੇ ਮੁਕਾਬਲੇ ਵਿੱਚ ਮੇਰੇ ਪਿਛਲੇ ਜਨਮ ਦੇ ਕਰਮ ਕੱਖ ਵੀ ਨਹੀਂ। ਕਿਉਂਕਿ ਮੈਂ ਆਪਣੀ ਜਿੰਦਗੀ ਦੇ ਸਾਰੇ ਚਾਅ ਪੂਰੇ ਕਰ ਲਏ ਹਨ ਤੇ ਮਨ ਵਿੱਚ ਕੋਈ ਐਸੀ ਖੁਆਸ਼ ਨਹੀਂ ਜਿਸਦੀ ਦੀ ਪੂਰਤੀ ਲਈ ਮਨ ਵਿੱਚ ਕਦੇ ਕੋਈ ਖਿਆਲ ਆਇਆ ਹੋਵੇ। ਲਿਖਣ ਨੂੰ ਤਾਂ ਹੋਰ ਬਹੁਤ ਸਾਰੀਆਂ ਉਦਾਹਰਣਾਂ ਲੈ ਕੇ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ ਪਰ ਨਹੀਂ ਇਤਨਾ ਹੀ ਕਾਫੀ ਹੈ। ਸਿਆਣਿਆਂ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਪਰ …... ਨੂੰ ਡੰਡੇ ਨਾਲ ਸਮਝਾਇਆ ਜਾ ਸਕਦਾ ਹੈ।
ਪਿਆਰੇ ਪਾਠਕੋ! ਫੈਸਲਾ ਤੁਹਾਡੇ ਹੱਥ ਵਿੱਚ ਹੈ। ਮੇਰਾ ਫੈਸਲਾ ਤਾਂ ਇਹੀ ਹੈ ਕਿ ਇਸ ਜਨਮ ਨੂੰ ਸਫਲਾ ਕਰੀਏ। ਜੇ ਹੋ ਸਕੇ ਤਾਂ ਆਪਣੀਆਂ ਪ੍ਰੀਵਾਰਕ ਜ਼ੁਮੇਵਾਰੀਆਂ ਨੂੰ ਨਿਭਾਉਂਦੇ ਹੋਏ ਸਮਾਜਕ ਭਾਲਈ ਦਾ ਮਰਨ ਤੋਂ ਪਹਿਲਾਂ ਜ਼ਰੂਰ ਬੀੜਾ ਉਠਾਈਏ। ਜਿਉਂਦੇ ਜੀਅ ਚੰਗਾ ਕੰਮ ਕਰਨਾ ਹੀ ਜੀਵਨ ਦੀ ਸਫਲਤਾ ਹੈ ਨਹੀਂ ਤਾਂ ਗੁਰਬਾਣੀ ਦਾ ਫੁਰਮਾਨ ਹੈ:
ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥
ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥
ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥1॥ ਪੰਨਾ 608, ਮ:5 ॥
ਆਪਾਂ ਸਾਰੇ ਖਾਕ ਦੀ ਢੇਰੀ ਹੀ ਹਾਂ। ਪਰ ਜੇ ਚੰਗੇ ਕਰਮ ਕਰਕੇ ਜਨਮ ਸਵਾਰ ਲਾਵਾਂਗੇ ਤਾਂ ਠੀਕ ਹੈ ਨਹੀਂ ਤਾਂ ਗੁਰਬਾਣੀ ਦੇ ਫਰਮਾਣ ਮੁਤਾਬਕ ਆਪਾਂ ਰੋਗੀ ਹੀ ਹਾਂ।
ਜੋ ਜੋ ਦੀਸੈ ਸੋ ਸੋ ਰੋਗੀ ॥
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥1॥ ਪੰਨਾ 1140-1141, ਮ:5 ॥
ਆਓ ਆਪਾਂ ਸਾਰੇ ਰਮ ਮਿਲ ਕੇ ਆਪ ਚੰਗੇ ਬਣੀਏ ਤੇ ਆਪਣੇ ਬਾਕੀ ਦੇ ਸਮਾਜ ਨੂੰ ਵੀ, ਜੋ ਨਹੀਂ ਪੜ੍ਹਨਾ ਲਿਖਣਾ ਜਾਣਦੇ, ਚੰਗਾ ਬਣਾਉਣ ਦਾ ਉਪਰਾਲਾ ਕਰੀਏ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132