ਬੋਤਲ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਜੇ ਮੈਂ ਹੁੰਦੀ ਢੋਲਣਾ ,ਹੁੰਦੀ ਢੋਲਣਾ ,ਬੋਤਲ ਸ਼ਰਾਬ ਦੀ
ਜੇ ਮੈਂ ਹੁੰਦੀ ,ਹੁੰਦੀ ਢੋਲਣਾ ,ਬੋਤਲ ਸ਼ਰਾਬ ਦੀ
ਤੇਰੇ ਹੱਥਾਂ ਹੇਠ ਰਹਿੰਦੀ
ਤੇਰੇ ਬੁੱਲਾਂ ਉਤੇ ਬਹਿੰਦੀ-ਬੋਤਲ ਸ਼ਰਾਬ ਦੀ
ਤਰਲੇ ਪਾ ਪਾ ਲੱਭੀ ਸੀ ਕਲੀ ਗੁਲਾਬ ਦੀ
ਖਰੇ ਕਿਥੋਂ ਆ ਵੜੀ ਲਾਲ ਪਰੀ ਸ਼ਰਾਬ ਦੀ
ਬੋਤਲ ਸ਼ਰਾਬ ਦੀ
ਰੈਲੀਆਂ,ਜਲਸੇ ਜਲੂਸ,ਆਉਂਦੇ ਨਿੱਤ ਵੇ
ਘਰ ਨਾ ਜਵਾਕ ਨਾ ਇਹੋ ਰਹਿੰਦੀ ਤੇਰੇ ਚਿੱਤ ਵੇ
ਬੜੇ ਪੁਆੜੈ ਪਾਉਂਦੀ ਬੋਤਲ ਸ਼ਰਾਬ ਦੀ
ਮਾਂ ਪਿਓ ਭੇੈਣ ਵੀਰਾਂ ਨੂੰ ਮਾਰੇਂ ਬੋਲੀ
ਬੀਵੀ ਜਵਾਕਾਂ ਨੂੰ ਨਿੱਤ ਮਾਰੇਂ ਗੋਲੀ
ਘਰ ਨਾਲੋਂ ਜੇਹਲ ਤੈਨੂੰ ਲਗੇ ਪਿਆਰੀ-ਬੋਤਲ ਸ਼ਰਾਬ ਦੀ
ਚੁਲ੍ਹੇ ਚਾਹੇ ਨਾ ਬਲੇ ਅੱਗ ਨਾਂ ਘਟੇ ਬੋਤਲ ਚੋਂ ਸ਼ਰਾਬ
ਫਿੱਟ ਗਈ ਏ ਬੁੱਧੀ ਤੇਰੀ ਹਇਆ ਏ ਦਿਮਾਗ ਖਰਾਬ
ਫੱਤੋ ਦੇ ਭੈੜੈ ਭੈੜੇ ਯਾਰਾਂ ਨਾਲ ਤੇਰੀ ਯਾਰੀ ਵੇ
ਸ਼ਾਰੇ ਟੱਬਰ ਨਾਲੋਂ ਸਕੀ ਤੈਨੂੰ ਫੱਤੋ ਪਿਆਰੀ ਵੇ
ਤੇਰੀਆਂ ਨਜ਼ਰਾਂ ਵਿੱਚ ਵੱਸਦੀ
ਤੇਰੀਆਂ ਬਾਹਵਾਂ ਵਿੱਚ ਸੌਂਦੀ-ਬੋਤਲ ਸ਼ਰਾਬ ਦੀ-ਜੇ ਮੈਂ ਹੁੰਦੀ......
ਤੇਰੇ ਹੱਥਾਂ ਹੇਠ ਰਹਿੰਦੀ
ਤੇਰੇ ਬੁਲ੍ਹਾਂ ਉਤੇ ਬਹਿੰਦੀ -ਬੋਤਲ ਸ਼ਰਾਬ ਦੀ -ਜੇ ਮੈਂ ਹੁੰਦੀ
ਰਣਜੀਤ ਕੋਰ ਗੁੱਡੀ ਤਰਨ ਤਾਰਨ
"ਜਰੂਰੀ ਤੇ ਧਿਆਨ ਯੋਗ" - ਰਣਜੀਤ ਕੌਰ ਗੁੱਡੀ ਤਰਨ ਤਾਰਨ
ਸਾਰੇ ਨੁਕਤੇ ਅਹਿਮ ਤੇ ਜਰੂਰੀ ਹਨ।
ਸ਼ੁਕਰ ਹੈ ਰੱਬ ਦਾ ਜੋ ਉਸਨੇ ਪੰਜਾਬੀਆਂ ਨੂੰ ਅਕਲ ਦਾ ਦਾਨ ਬਖ਼ਸ਼ਿਆ ਤੇ ਉਹ ਪਿਤਾ ਪੁਰਖੀ ਤਖ਼ਤਾਂ ਤੇ ਕੁਨਬਾ ਪਰਵਰੀ ਗਦਾਰਾਂ ਦੀ ਰੀਤੀ ਵਿਚੋਂ ਬਾਹਰ ਨਿਕਲ ਸਕੇ।
ਤਬਦੀਲੀ ਕੁਦਰਤ ਦਾ ਕਾਨੂੰਨ ਹੈ ਤੇ ਇਹ ਜੰਗਲੀ ਜੀਵਨ ਤੇ ਵੀ ਲਾਗੂ ਹੈ।
ਪੀਲੇ ਪੱਤਿਆਂ ਦਾ ਝੜਨਾ ਜਰੂਰੀ ਸੀ ਤੇ ਪੀਲੇ ਪੱਤਿਆਂ ਨੂੰ ਹੂੰਝਣਾ ਵੀ ਜਰੂਰੀ ਸੀ॥
ਇਸ ਸਿਆਸੀ ਤਬਦੀਲੀ ਵਿੱਚ ਵਿਅਕਤੀ ਹੀ ਨਹੀਂ ਵਿਅਕਤਤਵ ਵੀ ਬਦਲਨਾ ਚਾਹੀਦਾ
ਇਸ ਸਿਆਸੀ ਬਦਲਾਅ ਵਿੱਚ ਚਿੱਤਰ ਹੀ ਨਹੀਂ ਚਰਿੱਤਰ ਵੀ ਬਦਲਨਾ ਚਾਹੀਦਾ।-
ਮਸਲਨ ਪੂਰਾ ਨਿਜ਼ਾਮ ਨਵੇਂ ਸਿਰੇ ਤੋਂ ਬਣਨਾ ਚਾਹੀਦਾ ਜੋ ਕਿ ਲਾਲ ਬਹਾਦਰ ਸ਼ਾਸਤਰੀ ਤੇ ਬਾਬਾ ਅੰਬੇਦਕਰ ਦੇ ਉਲੀਕੇ ਨਿਜ਼ਾਮ ਜਿਹਾ ਹੋਵੇ।ਕਿੰਨਾ ਚੰਗਾ ਹੋਵੇ ਜੇ ਰਾਜਾ ਹਰੀਸ਼ ਚੰਦਰ ਪੁਨਰ ਜਨਮ ਲੈ ਕੇ ਪੰਜਾਬ ਨੂੰ ਪੰਜ ਆਬ ਬਣਾ ਦਵੇ।
ਅਜੇ ਇਮਤਿਹਾਨ ਹੋਰ ਵੀ ਬਾਕੀ ਨੇ ਜੋ ਇਸ ਤੋਂ ਵੀ ਕੜ੍ਹੇ ਨੇ।
ਸ਼ਮਾਰਟ ਫੋਨ ਦੇ ਬਹੁਤ ਨੁਕਸਾਨ ਨੇ ਪਰ ਆਹ ਇਕ ਬਹੁਤ ਵੱਡਾ ਲਾਭ ਹੋ ਗਿਆ।ਜੇ ਹਰ ਹੱਥ ਵਿੱਚ ਫੋਨ ਨਾਂ ਹੁੰਦਾ ਤਾਂ ਪਹਿਲਾਂ ਦੀ ਤਰਾਂ ਇਸ ਵਾਰ ਵੀ ਪੰਜਾਬ ਦੇ ਅਗਲੇ ਪੰਜ ਸਾਲ.....
ਤੇ ਪੰਜਾਬ ਦਾ ਨਾਮ ਥੇਹ ਹੋਣ ਤੋਂ ਰੱਬ ਵੀ ਨਹੀਂ ਸੀ ਬਚਾ ਸਕਦਾ। ਇਸਦੇ ਨਾਲ ਹੀ ਖੇਤੀ ਕਾਲੇ ਕਾਨੂੰਨ ਦਾ ਨਤੀਜਾ ਸਫੇਦ ਨਿਕਲਿਆ ਜੋ ਪੰਜਾਬੀ ਚੇਤੰਨ ਤੇ ਜਾਗਰੂਕ ਹੋ ਨਿਬੜੇ।ਸੱਚ ਹੈ ਕਿ ਰੱਬ ਦੇ ਹਰ ਕੰਮ ਵਿੱਚ ਭਲਾਈ ਹੁੰਦੀ ਹੈ।ਤੇ ਪੰਜਾਬੀ ਤਾਂ ਸਿਖਦੇ ਹੀ ਠੋਹਕਰਾਂ ਤੋਂ ਹਨ।
ਸ਼ਾਡੇ ਸਕੂਲ਼ ਦੀ ਇਕ ਕੰਧ ਤੇ ਲਿਖਿਆ ਸੀ,'ਬੱਚੇ ਦੇਸ਼ ਦਾ ਧਨ ਹਨ' ਤੇ ਦੂਜੀ ਤੇ ਲਿਖਿਆ ਸੀ-"ਅੱਜ ਦੇ ਬੱਚੇ ਕਲ ਦੇ ਨੇਤਾ" ਬਹੁਤ ਦੇਰ ਨਾਲ ਆਇਆ ਇਹ ਵੇਲਾ ਪਰ ਚਲੋ ਦੇਰ ਆਏ ਦਰੁੱਸਤ ਆਏ,ਦੇਰ ਹੀ ਸਹੀ ਹਨੇਰ ਤਾਂ ਛੱਟ ਗਿਆ।
ਪੰਜਾਬ ਦੇ ਪੁਨਰ ਜਨਮ ਲਈ ਕੀ ਕੀ ਕਰਨਾ ਹੋਵੇਗਾ।
ਪੈਂਡਾ ਪਥਰੀਲਾ ਹੈ,ਸਿਰ ਤੇ ਛੱਤਰੀ ਨਹੀਂ,ਪੈਰੀਂ ਜੁਤੀ ਨਹੀਂ-ਫਿਰ ਵੀ ਚਲ ਚਲਾ ਚਲ-
ਸੱਭ ਤੋਂ ਪਹਿਲਾਂ ਲੁਟੇਰਿਆਂ ਤੋਂ ਪੰਜਾਬ ਦਾ ਖਜਾਨਾ ਵਾਪਸ ਲੈਣਾ ਹੈ।ਉਹਨਾਂ ਨੂੰ ਜੇਹਲ ਤਾੜ ਕੇ ਹੋਰ ਖਰਚ ਨਹੀਂ ਵਧਾਉਣਾ,ਪੈਸਾ ਵਾਪਸ ਲੈ ਕੇ ਜਾਇਦਾਦਾਂ ਕੁਰਕ ਕਰ ਕੇ ਉਹਨਾਂ ਨੂੰ ਆਮ ਮਾਫ਼ੀ ਦੇ ਦੇਣੀ ਚਾਹੀਦੀ ਹੈ ਉਹ ਚਾਹਣ ਤਾਂ ਇਥੇ ਰਹਿਣ ਚਾਹੁਣ ਤਾਂ ਉਡ ਜਾਣ।
ਪੰਜਾਬ ਦੀ ਸ਼ਾਮਲਾਟ ਜਮੀਨ ਦਾ ਕਬਜ਼ਾ,ਛੱਪੜਾਂ ਤੇ ਕਬਜ਼ਾ ,ਪੰਚਾਇਤੀ ਜਮੀਨ ਤੇ ਕਬਜਾ,ਪ੍ਰਾਇਮਰੀ ਸਕੂਲਾਂ ਵਾਲੀ ਜਗਾਹ ਤੇ ਕਬਜ਼ਾ,ਡੰਗਰਾਂ ਦੇ ਹਸਪਤਾਲ,ਮਨੁੱਖਾਂ ਦੇ ਹਸਪਤਾਲਾਂ ਲਈ ਵਕਫ਼ ਜਮੀਨ ਤੇ ਕਬਜਾ,ਸਰਕਾਰੀ ਬੰਗਲਿਆਂ ਤੇ ਕਬਜ਼ਾ।ਗੁਰੂ ਦੀ ਗੋਲਕ ਤੇ ਕਬਜ਼ਾ।ਰੈਸਟ ਹਾਉਸ ਤੇ ਗੈਸਟ ਹਾਉਸ ਤੇ ਕਬਜ਼ਾ।ਇਹ ਸਬ ਸਰਕਾਰੀ ਕਬਜ਼ੇ ਵਿੱਚ ਕਰਾਉਣੇ ਹਨ ।
ਜਿਸ ਤਰਾਂ ਪ੍ਰੀਵੀ ਪਰਸ ਬੰਦ ਕੀਤੇ ਗਏ ਸਨ ਇਸ ਤਰਾਂ ਸਾਬਕਾ ਨੇਤਾਵਾਂ ਦੀਆਂ ਪੈਨਸ਼ਨਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ।ਅਤੇ ਸੱਭ ਸਰਕਾਰੀ ਮੁਫ਼ਤ ਸਹੂਲਤਾਂ,ਜਿਵੇੰ ਕਾਰਾਂ ਤੇ ਪੈਟਰੋਲ ,ਗੈਸ ਸਿਹਤ ਸਹੂਲਤਾਂ ਬੰਦ।ਮੌਜੂਦਾ ਅਤੇ ਸਾਬਕਾ ਸੱਬ ਨੇਤਾਵਾਂ ਤੇ ਬਰਾਬਰ ਕਾਨੂੰਨ ਬਿਨਾਂ ਕਿਸੇ ਰਿਆਇਤ ਲਾਗੂ ਹੋਣੇ ਚਾਹੀਦੇ ਹਨ।ਅਵਾਮ ਪ੍ਰਤੀ ਕੀਤੀ ਗਈ ਇਕ ਇਕ ਜ਼ਿਆਰਤੀ ਤੇ ਨਾਅਹਿਲੀ ਦਾ ਹਿਸਾਬ ਬਰਾਬਰ ਹੋਣਾ ਚਾਹੀਦਾ।
ਸਫ਼ਾਈ ਸੇਵਕਾਂ ਦਾ ਠੇਕੇਦਾਰ ਬਦਲ ਕੇ ਇਮਾਨਦਾਰ ਵਿਅਕਤੀ ਲਾਉਣਾ ਚਾਹੀਦਾ।ਇਕ ਲੱਖ ਸਫ਼ਾਈ ਕਰਮੀ ਭਰਤੀ ਕਰ ਲੈਣੇ ਚਾਹੀਦੇ।ਬੁਢਾਪਾ ਪੈਨਸ਼ਨ ਤੇ ਲਾਵਾਰਸ ਪੈਨਸ਼ਨ ਦੀ ਛਾਣਬੀਣ ਕਰਕੇ ਲੋੜਵੰਦਾਂ ਨੂੰ ਪੈਨਸ਼ਨ ਲਾਗੂ ਹੋਣੀ ਚਾਹੀਦੀ।
ਬਹੁਤ ਸਾਰੇ ਸਫ਼ਾਈ ਸੇਵਕ ਤਨਖ਼ਾਹ ਦੇ ਨਾਲ ਬੁਢਾਪਾ / ਲਾਵਾਰਿਸ ਪੈਨਸ਼ਨ ਵੀ ਲੈਂਦੇ ਹਨ ਜੋ ਕਿ ਬੰਦ ਕਰ ਕੇ ਅਸਲੀ ਹੱਕਦਾਰ ਨੂੰ ਮਿਲਣੀ ਚਾਹੀਦੀ।
25 ਸਾਲ ਦੀ ਨੌਕਰੀ ਵਾਲਾ 2 ਲੱਖ ਤਨਖਾਹ ਲੈ ਰਿਹਾ ਜਦ ਕਿ ਉਹ ਨਵੀ ਟੇਕਨੌਲਜੀ ਤੌ ਅਣਜਾਣ ਹੈ।ਇਸ 2 ਲੱਖ ਵਿੱਚ 12 ਯੋਗ ਕਰਮਚਾਰੀ ਰੱਖ ਲੈਣੇ ਚਾਹੀਦੇ ਹਨ।ਤਾਂ ਕਿ ਬੇਰੁਜ਼ਗਾਰੀ ਦੂਰ ਹੋ ਸਕੇ।
1 % ਕਰਮਚਾਰੀ ਕੋਟਾ ਫਿਰ ਤੋਂ ਲਾਗੂ ਹੋਣਾ ਚਾਹੀਦਾ।ਜਿਸ ਵਿੱਚ ਕੋਈ ਵੀ ਕਰਮੀ ਵਲੰਟਰੀ ਸੇਵਾ ਨਿਵਰਤੀ ਲੈ ਕੇ ਆਪਣੇ ਧੀ ਪੁੱਤ ਨੂੰ ਮਹਿਕਮਾਨਾ ਯੋਗਤਾ ਅਨੁਸਾਰ ਸਰਕਾਰੀ ਸੀਟ ਤੇ ਲਵਾ ਸਕੇ।
ਫੇੈਮਲੀ ਪੈਨਸ਼ਨ ਦੀ ਛਾਣਬੀਣ ਕਰਕੇ ਜੋ ਫੇਮਲੀਜ਼ ਪੁੱਤ ਪੋਤਰਿਆਂ ੱਤਕ ਸੈਟਲ ਹਨ ਅੱਛੈ ਕਾਰੋਬਾਰੀ ਹਨ ਉਹਨਾਂ ਦੇ ਮਾ ਬਾਪ ਦਾਦੀ ਦਾਦੇ ਨੂੰ ਦਿੱਤੀ ਜਾਂਦੀ ਫੇੈਮਲੀ ਪੈਨਸ਼ਨ ਦੇ ਥਾਂ ਕੰਮ ਦਿੱਤਾ ਜਾਵੇ ਤੇ ਕਿਰਤ ਦਾ ਮੁਆਵਜ਼ਾ ਦਿੱਤਾ ਜਾਵੇ।ਬਹੁਤ ਸਾਰੇ ਲੋਕ 2 ਪੈਨਸ਼ਨਾ ਲੈ ਕੇ ਖਜਾਨੇ ਨੂੰ ਚੂਨਾ ਲਾ ਰਹੇ ਹਨ
ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ( ਪੂਰੇ ਦੇਸ਼ ਵਿੱਚ ) ਭੰਗ ਕਰ ਕੇ ਨਵੇਂ ਸਿਰੇ ਤੋਂ ਬਣਾਈ ਜਾਵੇ ਜਿਸਦੇ ਮਂੈਬਰ ਗੁਰਮੱਤ ਦੇ ਜਾਣਕਾਰ ਤੇ ਵਿਦਵਾਨ ਹੋਣ।ਅਨ੍ਹਪੜ੍ਹ ਜਥੇਦਾਰੀ ਨਿਜ਼ਾਮ ਹੁਣ ਨਹੀਂ......
ਨਿਜੀ ਬੱਸਾਂ ਦਾ ਕੌਮੀਕਰਣ ਕੀਤਾ ਜਾਵੇ ਤੇ ਬੱਸਾਂ ਦੇ ਕਿਰਾਏ ਘੱਟ ਕੀਤੇ ਜਾਣ।
ਮਹਿਲਾਵਾਂ ਨੂੰ ਮੁਫ਼ਤ ਯਾਤਰਾ ਦੀ ਬਜਾਏ ਵਿਦਿਆਰਥੀਆਂ ਨੂੰ ਮੁਫ਼ਤ ਪਾਸ ਜਾਰੀ ਕੀਤੇ ਜਾਣ।
ਮਾਨਤਾ ਪ੍ਰਾਪਤ ਸਕੂਲਾਂ ਦਾ ਕੌਮੀਕਰਣ ਕੀਤਾ ਜਾਵੇ।
ਮੁਫ਼ਤ ਬਿਜਲੀ ਸਹੂਲਤ ਦੀ ਥਾਂ 5 ਰੁਪਏ ਯੁਨਿਟ ਫਲੈਟ ਰੇਟ ਕਰ ਦਿੱਤਾ ਜਾਵੇ।
ਪਾਣੀ ਸਟੋਰ ਕਰਨ ਤੇ ਰੀਸਾਈਕਲ ਪਲਾਂਟ ਤੁਰੰਤ ਲਗਾਏ ਜਾਣ।
ਟੌਲ ਪਲਾਜ਼ਾ 25 ਸਾਲਾ ਸਮਝੌਤਾ ਰੱਦ ਕੀਤਾ ਜਾਵੇ
ਬਿਜਲੀ 25 ਸਾਲਾ ਸਮਝੌਤਾ ਰੱਦ ਕੀਤਾ ਜਾਵੇ।
ਬਾਦਲਾਂ / ਕੈਪਟਨ ਵੱਲ ਖੜਾ ਬਿਜਲੀ ਬਿਲ ਵਿਆਜ ਸਮੇਤ ਉਗ੍ਹਰਾਇਆ ਜਾਵੇ
ਸਾਰੇ ਸਿਆਸੀ ਕਰਿੰਦਿਆਂ ਤੋ ਬਿਜਲੀ,ਪਾਣੀ,ਗੈਸ, ਟੇਲੀਫੋਨ,ਪੇਟਰੋਲ ਬਿਲ ਉਗ੍ਹਰਾਏ ਜਾਣ। ਮੰਤਰੀਆਂ ਨੂੰ ਸਲਾਨਾ ਇਕ ਲੱਖ ਯੁਨਿਟ ਮੁਫ਼ਤ ਦਿੱਤੀ ਜਾਂਦੀ ਬਿਜਲੀ ਬੰਦ ਕੀਤੀ ਜਾਵੇ।
ਨਵੇਂ ਬਣੇ ਵਿਧਾਇਕ ਪਹਿਲੇ ਦੋ ਸਾਲ ਸਿਰਫ਼ ਗੁਜਾਰਾ ਭੱਤਾ ਲੈਣ।
ਇਤਿਹਾਸਕ ਇਮਾਰਤਾਂ ਦਾ ਰੱਖ ਰਖਾਓ ਦਾ ਪ੍ਰਬੰਧ ਕੀਤਾ ਜਾਵੇ
ਆਕਰਸ਼ਕ ਟੂਰਿਸਟ ਸਪਾਟ ਬਹੁਤ ਸਾਰੇ ਬਣਾਏ ਜਾਣ।
੍ਹਹਰ ਪਿੰਡ ਹਰ ਸ਼ਹਿਰ ਵਿੱਚ ਸੈਰਗਾਹਾਂ ਤੇ ਹਰੇ ਪਾਰਕ ਬਣਾਏ ਜਾਣ।
ਦਫ਼ਤਰਾਂ ਵਿੱਚ ਸ਼ੋਚਾਲਯ ਨਹੀਂ ਹਨ ਇਸ ਪਾਸੇ ਖਾਸ ਧਿਆਨ ਦਿੱਤਾ ਜਾਵੇ।
ਦਫ਼ਤਰਾਂ ਖਾਸ ਕਰ ਬਿਜਲੀ ਦਫ਼ਤਰਾਂ ਵਿੱਚ ਗਾਹਕ ਤੇ ਖਪਤਕਾਰਾਂ ਲਈ ਮੀ੍ਹਹ ਧੁੱਪ ਗਰਮੀ ਸਰਦੀ ਤੋ ਬਚਾਓ ਲਈ ਉਡੀਕ ਸ਼ੈੱਡ ਬਣਾਏ ਜਾਣ ਤੇ ਘਟੋ ਘੱਟ ਚਾਰ ਕਾਉਂਟਰ ਲਗਾਏ ਜਾਣ।
ਸਰਕਾਰੀ ਦਫ਼ਤਰਾਂ ਤੇ ਬਿਜਲੀ ਦਫ਼ਤਰਾਂ ਵਿੱਚ ਲਾਈਟ / ਰੌਸ਼ਨੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਸਾਰੇ ਵੱਡੇ ਅਫਸਰ ਜਿਵੇਂ ਡੀ.ਸੀ. ਤਸੀਲਦਾਰ,ਅੇਸ.ਅੇਸ.ਪੀ.ਅੇਕਸੀਅਨ ਆਦਿ ਕਾਲੇ ਸ਼ੀਸ਼ਿਆਂ ਵਾਲੀਆਂ ਕਾਰਾਂ ਵਿਚੋਂ ਬਾਹਰ ਆ ਕੇ ਮੈਤਰੀ ਭਾਵਨਾ ਨਾਲ ਜਨਤਾ ਦੇ ਹਾਲ ਦਾ ਸਰਵੇਖਣ ਕਰਨ।ਜਦ ਅੇਸ.ਅੇਸ. ਪੀ ਤੇ ਡੀ. ਸੀ ਨੂੰ ਜਾਨ ਦਾ ਖਤਰਾ ਹੈ ਤਾਂ ਆਮ ਬੰਦਾ ਕਿਵੇਂ ਸੁਰਖਿਅਤ ਰਹਿ ਸਕਦਾ ਹੈ।
ਖੇਤੀ ਹੇਠਲੇ ਰਕਬੇ ਤੇ ਹੋਰ ਕਲੌਨੀਆਂ ਬਣਾਉਣ ਤੇ ਮਨਾਹੀ ਲਾਗੂ ਹੋਵੇ।
ਸਹਿਕਾਰੀ ਖੇਤੀ ਦੀ ਪਿਰਤ ਉਜਾਗਰ ਕੀਤੀ ਜਾਵੇ।ਸਹਾਇਕ ਖੇਤੀ ਧੰਦਿਆਂ ਲਈ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਮੰਡੀਕਰਣ ਦੇ ਯੋਗ ਪ੍ਰਬੰਧ ਕੀਤੇ ਜਾਣ।
ਡੰਗਰਾਂ ਦੇ ਹਸਪਤਾਲ ਤੇ ਡੰਗਰ ਡਾਕਟਰ ਦੀ ਸਹੂਲਤ ਹਰ ਪਿੰਡ ਵਿੱਚ ਹੋਵੇ।
ਸ਼ਰਾਬ ਦੇ ਕਾਰਖਾਨੇ ਬੰਦ ਕਰ ਕੇ ਪਾਣੀ ਸਾਫ਼ ਕਰਨ ਦੇ ਤੇ ਲੋਹੇ ਇਸਪਾਤ ,ਕਪੜੇ ਦੇ ਕਾਰਖਾਨੇ ਲਾਏ ਜਾਣ-ਸ਼ਰਾਬ ਦੀਆਂ ਦੁਕਾਨਾਂ ਹਟਾ ਕੇ ਸਸਤੇ ਰਾਸਨ ਡੀਪੂ ਚਲਾਏ ਜਾਣ।
ਖਾਧ ਪਦਾਰਥਾਂ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਪਹਿਲ ਕਦਮੀ ਉਠਾਈ ਜਾਵੇ।
ਹ੍ਹਰ ਸ਼ਹਿਰ ਕਸਬੇ ਵਿੱਚ ਲੋਕਲ ਸਰਕਾਰੀ ਸੀ. ਅੇਨ.ਜੀ.ਬੱਸਾਂ ਸਸਤੀ ਟਿਕਟ ਵਿੱਚ ਚਲਾਈਆਂ ਜਾਣ। ਹਰ ਛੋਟੇ ਵੱਡੇ ਪਿੰਡ ਵਿੱਚ ਸਰਕਾਰੀ ਬੱਸ ਸੇਵਾ ਸਹੂਲਤ ਯਕੀਨੀ ਬਣਾਈ ਜਾਵੇ।
ਮੁਫ਼ਤ ਯਾਤਰਾ ਫ਼ਜ਼ੂਲ ਸਹੂਲਤ ਹੈ,ਘੱਟ ਟਿਕਟ ਰੇਟ ਸੱਭ ਦੀ ਸਹੂਲਤ ਹੋਣੀ ਚਾਹੀਦੀ ਹੈ।
ਜਬਰੀ ਕਬਜ਼ਿਆਂ ਵਿੱਚਲੀਆਂ ਸਰਕਾਰੀ ਇਮਾਰਤਾਂ ਖਾਲੀ ਕਰਾ ਕੇ ਸਕੂਲ਼ ਅਤੇ ਹਸਪਤਾਲ ਜਾਂ ਹੋਰ ਜਨਤਕ ਦਫ਼ਤਰ ਬਣਾ ਦਿੱਤੇ ਜਾਣ।
ਹਰੇਕ ਮਹਿਲਾ ਨੂੰ 1000 ਰੁਪਏ ਦੇਣ ਦੀ ਬਜਾਏ ਕੇਵਲ ਪੜ੍ਹਨ ਵਾਲੀਆਂ ਲੜਕੀਆਂ ਨੂੰ ਦਿੱਤਾ ਜਾਵੇ-ਕਿਉਂਕਿ ਮੁਫ਼ਤ ਪੈਸੇ ਮਿਲਣ ਕਰਕੇ ਖੇਤੀ ਕਾਮੇ ਕਿਰਤ ਕਰਨੋ ਹਟ ਜਾਂਦੇ ਹਨ।ਨਰਮਾ,ਕਪਾਹ ਚੁਗਣ ਲਈ,ਸਭਜੀਆਂ ਤੋੜਨ ਲਈ ਕਾਮੀਆਂ ਨਹੀਂ ਮਿਲਦੀਆਂ।ਸਹਾਇਕ ਕਾਮੀਆਂ ਦੀ ਥੁੜ੍ਹ ਹੋ ਜਾਵੇਗੀ।
ਚਲਦੇ ਚਲਦੇ- ਆਸ ਹੈ ਕਿ ਅਜੋਕੀ ਸਿਆਸੀ ਅੱਗ ਵਿੱਚੋਂ ਕੋਈ ਹਰਿਆ ਬੂਟਾ ਰਹਿਓ ਰੀ-ਸ਼ਾਲਾ ਰੱਬ ਕਰੇ........
ਨੋਟ- ਸਹੁੰ ਚੁਕ ਚੁਕੇ ਮੰਤਰੀਆਂ ਨੂੰ ਅਪੀਲ਼ ਹੈ / ਬੇਨਤੀ ਹੈ ਕਿ ਭ੍ਰਸ਼ਿਟਾਚਾਰ ਬਾਰੇ ਅਸਲੀ ਜਾਣਕਾਰੀ ਤੇ ਅਗਲੇ ਕਦਮ ਚੁੱਕਣ ਵਾਸਤੇ ਪਹਿਲਾਂ ਫਿਲਮ 'ਮੁੰਨਾ ਭਾਈ ਅੇਮ.ਬੀ.ਬੀ.ਅੇਸ ਵੇਖਣ ਦੇ ਨਾਲ ਮਰਹੂੰਮ ਜਸਪਾਲ ਭੱਟੀ ਦੇ ਫਲਾਪ ਸ਼ੋ,ਅਤੇ ਆਮਿਰ ਖਾਨ ਦੇ ਸਤਿਆ ਮੇਵ ਜਯੰਤੇ ਦੇ ਸਾਰੇ ਅੰਕ ਜਰੂਰ ਵੇਖ ਲੈ ਜਾਣ ।ਧੰੰੰਨਵਾਦ॥
"ਮੁਨਾਫਕਤ" - ਰਣਜੀਤ ਕੌਰ ਤਰਨ ਤਾਰਨ
ਜਾ ਨੀ ਬੇਈਮਾਨੀਏ ਤੇਰਾ ਹੀ ਆਸਰਾ...
ਮੇਰਾ ਪਿਆਰਾ ਦੇਸ਼ ਮਹਾਨ
ਨੱਬੇ ਦਾ ਹੈ ਦੀਨ ਈਮਾਨ
ਦੱਸ ਨੇ ਸਿਰੇ ਦੇ ਬੇਈਮਾਨ
ਸਾਹਬਜੀ ਇਉਂ ਲਗਦਾ ਹੈ ਕਾਰਖਾਨੇ ਦੇ ਸਟੋਰ ਵਿੱਚ ਗੈਸ ਲੀਕ ਹੋ ਰਹੀ ਹੈ।ਕਰਮਜੀਤ ਨੇ ਮੈਨੇਜਰ ਨੂੰ ਕਿਹਾ।
ਮੈਨੇਜਰ ਸਟੋਰ ਕੋਲ ਗਿਆ ਤੇ ਉਸਨੂੰ ਵੀ ਲਗਾ ਕਿ ਗੈਸ ਦੀ ਬਹੁਤ ਬਦਬੂ ਹੈ ਜਰੂਰ ਗੜਬੜ ਹੈ। ਉਸਨੇ ਮਾਲਕ ਨਾਲ ਗਲ ਕਰਨ ਦੀ ਕੋਸ਼ਿਸ਼ ਕੀਤੀ ਜੋ ਅਸਫਲ ਰਹੀ।ਉਸ ਤੋਂ ਬਾਦ ਜਦ ਮਾਲਕ ਦਾ ਫੋਨ ਆਇਆ ਤਦ ਵੀ ਉਸਨੇ ਕਾਹਲੀ ਕਾਹਲੀ ਮਾਲਕ ਨੂੰ ਜਾਣੂ ਕਰਾਉਣ ਦੀ ਕੋਸ਼ਿਸ ਕੀਤੀ ਪਰ ਮਾਲਕ ਨੇ ਉਸ ਤੋਂ ਦੁਗਣੀ ਕਾਹਲੀ ਵਿੱਚ ਇਹ ਕਹਿ ਕੇ ਫੋਨ ਝਟਕ ਦਿੱਤਾ ਕਿ ਜਲਦੀ ਵਿੱਚ ਹਾਂ ਫੇਰ ਗਲ ਕਰਾਂਗੇ।
ਗੈਸ ਲੀਕ ਹੁੰਦੀ ਹੁੰਦੀ ਦੂਰ ਤੱਕ ਮਾਰ ਕਰ ਰਹੀ ਸੀ।ਕਾਰਖਾਨੇ ਦੇ ਸਾਰੇ ਕਾਮੇ ਪਰੇਸ਼ਾਨ ਹੋ ਗਏ ।ਕਾਮਿਆਂ ਦਾ ਵਫ਼ਦ ਮੈਨੇਜਰ ਨੂੰ ਵੀ ਮਿਲਿਆ।ਮੈਨੇਜਰ ਦੀ ਉਹੀ ਮਜਬੂਰੀ ।ਲੱਖ ਯਤਨਾਂ ਤੋਂ ਬਾਦ ਮਾਲਕ ਦਾ ਮੈਨੇਜਰ ਨੂੰ ਜਵਾਬ ਸੀ ," ਤੇ ਤੂੰ ਮੈਨੇਜਰ ਕਾਹਦੇ ਲਈ ਇੰਨੀ ਤਨਖਾਹ ਲੈਨੇ? ਜੇ ਮੈਨੂੰ ਦੱਸਣ ਆ ਗਿਆ,ਇਹ ਤੇਰਾ ਕੰਮ ਹੈ ਤੂੰ ਹੀ ਕਰ ਜੋ ਕਰਨਾ"।
ਕਾਰਖਾਨੇ ਵਿੱਚ ਕੰਮ ਕਰਦੇ ਛੋਟੇ ਕਾਮਿਆਂ ਨੂੰ ਪਿਛਲੇ ਦੋ ਮਹੀਂਨੇ ਦੀ ਤਨਖਾਹ ਦੀ ਅਦਾਇਗੀ ਨਹੀਂ ਸੀ ਕੀਤੀ ਗਈ।ਜਦ ਵੀ ਉਹ ਮੈਨੇਜਰ ਕੋਲੋਂ ਤਨਖਾਹ ਦਾ ਮੁਤਾਲਬਾ ਕਰਦੇ ਮੈਨੇਜਰ ਮਾਲਕ ਨੂੰ ਦੱਸਦਾ ਤਾਂ ਮਾਲਕ ਇਕ ਕੰਨ ਤੋਂ ਸੁਣ ਦੂਜੇ ਤੋਂ ਬਾਹਰ ਕੱਢ ਜਾਂ ਤਾਂ ਫੋਨ ਤੇ ਹੀਹੀ ਕਰਨ ਲਗ ਪੈਂਦਾ ਜਾਂ ਫੋਨ ਚੁੱਕ ਕਮਰੇ ਤੋਂ ਬਾਹਰ ਹੋ ਜਾਂਦਾ।
ਗੈਸ ਲੀਕੇਜ ਨਾਲ ਕਰਮੀਆਂ ਨੂੰ ਸਾਹ ਲੈਣ ਵਿੱਚ ਔਕੜ ਆ ਰਹੀ ਸੀ ਫੇਰ ਵੀ ਉਹ ਇਕ ਦੂਜੇ ਨੂੰ ਦਿਲਾਸਾ ਦੇ ਖੰੰਘਦੇ ਸੁੰਘਦੇ ਕੰਮ ਕਰੀ ਜਾ ਰਹੇ ਸੀ ਕਿ ਅੱਜ ਵੀ ਤਨਖਾਹ ਮਿਲੇਗੀ ਨਹੀਂ ਤੇ ਕਲ ਜਰੂਰ ਮਿਲ ਜਾਏਗੀ।
ਡੈਡੀ ਸਕੂਲ ਦੀ ਫੀਸ ਤਿੰਨ ਮਹੀਨੇ ਤੋਂ ਨਹੀਂ ਦਿੱਤੀ ਗਈ ੰਿਪ੍ਰੰਸੀਪਲ ਨੇ ਨੋਟਿਸ ਦੇ ਦਿੱਤਾ।ਤੁਸੀਂ ਸਕੂਲ਼ ਆ ਜਾਣਾ ਜਰੂਰ ਅੱਜ।ਬੰਟੀ ਨੇ ਕਰਮਜੀਤ ਨੂੰ ਕਿਹਾ।
ਕਰਮਜੀਤ ਸਕੂਲ਼ ਜਾ ਕੇ ਪ੍ਰਿੰਸੀਪਲ ਨੂੰ ਬੇਨਤੀ ਕਰ ਕੁਝ ਦਿਨਾਂ ਦੀ ਮੋਹਲਤ ਲੈ ਆਇਆ।ਘਰ ਆਇਆ ਤੇ ਘਰਵਾਲੀ ਨੇ ਕਿਹਾ ਅੱਜ ਹੱਟੀਵਾਲੇ ਨੇ ਰਾਸ਼ਨ ਦੇਣ ਤੋਂ ਨਾਂਹ ਕਰ ਦਿੱਤੀ ,ਸੱਚਾ ਹੈ ਵਿਚਾਰਾ ਉਸ ਨੇ ਕਮਾ ਕੇ ਸੌਦਾ ਪਾਉਣਾ ਤੇ ਬਾਲ ਬੱਚਾ ਵੀ ਪਾਲਣਾ।
ਨਿੱਕੀ ਦੀ ਬੁਗਨੀ ਭੰਨੀ ਤੇ ਮਸਾਂ ਕਿਲੋ ਆਟੇ ਦੇ ਸਿੱਕੇ ਨਿਕਲੇ,ਖ਼ਵਰੇ ਕਿੰਨੀਆਂ ਰੱਖੜੀਆਂ ਲੋਹੜੀਆਂ ,ਤੀਆਂ,ਦੀਵਾਲੀਆਂ ਦੀ ਕਮਾਈ ਨਿੱਕੀ ਨੇ ਬੁਗਨੀ ਵਿੱਚ ਪਾ ਸੰਭਾਲ ਰੱਖੀ ਸੀ।ਸਕੂਲ ਦੀ ਫੀਸ ਤਾਂ ਉਹਦੀ ਵੀ ਨਹੀਂ ਸੀ ਦਿੱਤੀ ਗਈ।
ਕਰਮਜੀਤ ਨੇ ਆਪਣੇ ਸਾਥੀਆਂ ਨਾਲ ਮਸ਼ਵਰਾ ਕਰ ਮਾਲਕ ਨੂੰ ਸਿੱਧੇ ਜਾ ਕੇ ਤਨਖਾਹ ਲਈ ਬੇਨਤੀ ਕਰਨ ਦਾ ਉਦਮ ਕਰ ਲਿਆ।ਕਰਮਜੀਤ ਤੇ ਸਰਨਜੀਤ ਦੋਨੌ ਅੱਗੇ ਹੋ ਦੱਸ ਪੰਦਰਾਂ ਜਣਿਆਂ ਦਾ ਵਫ਼ਦ ਮਾਲਕ ਦੇ ਖੂਬਸੂਰਤ ਕਮਰੇ ਦੇ ਬਾਹਰ ਮਾਲਕ ਦੀ ਸੋਹਣੀ ਮੋਹਣੀ ਜਿਹੀ ਸੇਕਟਰੀ ਦੇ ਬੂਹੇ ਤੇ ਜਾ ਖੜੇ ਹੋ ਬੇਨਤੀ ਕੀਤੀ ਕਿ ਸਾਹਬ ਨਾਲ ਮਿਲਾ ਦਿਓ।ਸੇਕਟਰੀ ਨੇ ਇੰਟਰਕਾਮ ਤੇ ਸਾਹਬ ਨੂੰ ਦਸਿਆ ਤਾਂ ਅਗੋਂ ਸਾਹਬ ਨੂੰ ਖੁੜਕ ਗਈ ਕਿ ਇਹ ਤਨਖਾਹ ਹੀ ਮੰਗਣਗੇ ਹੋਰ ਇਹਨਾਂ ਨੂੰ ਮੇਰੇ ਨਾਲ ਕੀ ਕੰਮ ਹੋ ਸਕਦਾ ਹੈ।ਉਸਨੇ ਫੱਟ ਦੇਣੀ ਸੇਕਟਰੀ ਨੂੰ ਕਿਹਾ ਉਹਨਾਂ ਨੂੰ ਕਹਿ ਦੇਵੇ ਸਾਹਬ ਮੀਟਿੰਗ ਵਿੱਚ ਹੈ,ਇੰਤਜ਼ਾਰ ਕਰਨ।
ਕਾਮੇ ਜਾਣ ਚੁਕੇ ਸਨ ਕਿ ਸਾਹਬ ਅੰਦਰ ਇਕੱਲਾ ਹੀ ਹੈ।ਇਸ ਲਈ ਉਹ ਇੰਤਜ਼ਾਰ ਵਿੱਚ ਖੜੇ ਹੋ ਗਏ।ਪੂਰਾ ਇਕ ਘੰਟਾ ਗੁਜਰ ਗਿਆ।ਕਰਮਜੀਤ ਤੇ ਸਰਨਜੀਤ ਨੇ ਸੇਕਟਰੀ ਨੂੰ ਫਿਰ ਫੋਨ ਕਰਨ ਲਈ ਕਿਹਾ।
ਇਹ ਅਜੇ ਤੱਕ ਇਥੇ ਖੜੇ ਹਨ ਉਤੇ ਕੰਮ ਇਹਨਾਂ ਦਾ ਬਾਪ ਕਰੇਗਾ।ਇਹਨਾਂ ਨੂੰ ਆਖ ਜਾ ਕੇ ਕੰੰਮ ਕਰਨ ਜਦ ਮੇਰੇ ਕੋਲ ਵਕਤ ਹੋਇਆ ਮੈਂ ਆਪੇ ਬੁਲਾ ਲਵਾਂਗਾ।ਸੇਕਟਰੀ ਨੇ ਉਹਨਾਂ ਨੂੰ ਜਾਣ ਦਾ ਹੁਕਮ ਸੁਣਾ ਦਿੱਤਾ।
ਉਹ ਸਾਰੇ ਕੰਮ ਤਾਂ ਕਰਨ ਲਗ ਗਏ।ਅੰਦਰੋਂ ਡਰ ਵੱਢ ਵੱਢ ਖਾਈ ਜਾ ਰਿਹਾ ਸੀ ਕਿ ਘਰ ਅੱਜ ਫੇਰ ਖਾਲੀ ਹੱਥ ਕਿਵੇਂ ਜਾਣਗੇ?ਕਾਰਖਾਨੇ ਤੋ ਛੁਟੀ ਹੋਈ ਸਾਰੇ ਇਕ ਦੂਜੇ ਦੀਆਂ ਅੱਖਾਂ ਚ ਅੱਖਾਂ ਪਾਈ ਬਾਹਰਲੇ ਗੇਟ ਦੇ ਕੋਲ ਖੜੇ ਇਕ ਹੀ ਸਵਾਲ ਪੁਛ ਰਹੇ ਸਨ ਘਰ ਕਿਵੇਂ ਵੜਨਾ ਹੈ,ਮੈਨੇਜਰ ਦੀ ਗੱਡੀ ਆ ਰਹੀ ਸੀ ,ਸਾਰੇ ਸਲੂਟ ਇਕੱਠੇ ਉਠ ਗਏ ,ਡਰਾਈਵਰ ਜੋ ਖੁਦ ਉਹਨਾਂ ਦਾ ਹੀ ਦੁੱਖਦਰਦ ਭਾਈ ਸੀ - ਨੇ ਗੱਡੀ ਰੋਕ ਲਈ ਸੱਭ ਨੇ ਬੇਨਤੀ ਕੀਤੀ 'ਸਾਹਬ ਕਿਰਪਾ ਕਰ ਦਿਓ'।
ਮੈਨੇਜਰ -ਸਵੇਰੇ ਗਲ ਕਰਾਂਗੇ ,ਵਕਤ ਨਾਲ ਆ ਜਾਣਾ।
ਨਿੱਕੀ ਨੇ ਬੂਹਾ ਖੋਲਿਆ ਬਾਪ ਦੇ ਖਾਲੀ ਹੱਥ ਵੇਖ ਪਿੱਠ ਕਰ ਹੌਲੀ ਹੌਲੀ ਅੰਦਰ ਵਲ ਵੱਧ ਗਈ। ਨਿਆਣਿਆਂ ਲਈ ਬਾਪ ਦੀ ਉਡੀਕ ਚੀਜੀ ਤੱਕ ਦੇ ਰਿਸ਼ਤੇ ਦੀ ਹੁੰਦੀ ਹੈ-ਐਸਾ ਨਹੀਂ ਹੈ,ਨਿਆਣੇ ਬਾਪ ਨੂੰ ਬੇਬੱਸ ਵੇਖ ਨਹੀਂ ਸਕਦੇ।
ਅਗਲੇ ਦਿਨ ਬਰੇਕ ਦੀ ਘੰਟੀ ਵੱਜੀ ਤਾਂ ਫਿਰ ਸਾਰੇ ਇਕੱਠੇ ਹੋ ਸਾਹਬ ਦੇ ਦਫ਼ਤਰ ਵਲ ਨੂੰ ਤੁਰ ਪਏ ।ਸੇਕਟਰੀ ਨੇ ਸਾਹਬ ਨੂੰ ਪੁਛਿਆ ਤਾਂ ਸਾਹਬ ਨੇ ਕਿਹਾ ਮੈਨੇਜਰ ਨੂੰ ਬੁਲਾਓ ਤੇ ਇਹਨਾਂ ਨੂੰ ਕੰਮ ਤੇ ਜਾਣ ਲਈ ਕਹੋ।ਕਾਮਿਆਂ ਨੂੰ ਤਸੱਲੀ ਜਿਹੀ ਹੋਈ ਕਿ ਸਾਹਬ ਸਮਝ ਤਾਂ ਗਏ ਨੇ ਮੈਨੇਜਰ ਨੂੰ ਤਨਖਾਹ ਵੰਡਣ ਦਾ ਕਹਿ ਦੇਣਗੇ ਤੇ ਉਹ ਆਪੋ ਆਪਣੇ ਕੰਮੀ ਲਗ ਗਏ।
ਕਰਮਜੀਤ ਤੇ ਸਰਨਜੀਤ ਨੂੰ ਪੇਟ ਦੀ ਭੁੱਖ ਦੇ ਨਾਲ ਗੈਸ ਲੀਕ ਦੀ ਅਚਵੀ ਜਿਹੀ ਲਗੀ ਹੋਈ ਸੀ ਉਹ ਮਜ਼ਦੂਰ ਏਕਤਾ ਦੇ ਪ੍ਰਧਾਨ ਨੂੰ ਦੱਸਣ ਚਲੇ ਗਏ।ਪ੍ਰਧਾਨ ਨੇ ਮੌਕਾ ਵੇਖਿਆ ਡਰ ਤਾਂ ਉਸਨੂੰ ਵੀ ਲਗਾ ਤੇ ਉਹ ਮੈਨਜਰ ਕੋਲ ਗਿਆ।ਮੈਨੇਜਰ ਨੇ ਸਾਹਬ ਨੂੰ ਫੋਨ ਤੇ ਦਸਿਆ ਸਾਹਬ ਦਾ ਉਹੀ ਜਵਾਬ ,'ਮੈਂ ਵਿਹਲਾ ਨਹੀਂ ਆਪੇ ਵੇਖ'।
ਪ੍ਰਧਾਨ ਜਾਓ ਕੰਮ ਤੇ ਕੁਝ ਨਹੀਂ ਹੁੰਦਾ ਤੁਹਾਡਾ ਵਹਿਮ ਹੈ ਮੈਨੇਜਰ ਨਿਮੋਝੂਣਾ ਜਿਹਾ ਬੋਲਿਆ
ਸਾਹਬ ਮੇਰੀ ਅੱਖ ਫੜਕਦੀ ਜਰੂਰ ਅਣਹੋਣੀ ਵਾਪਰਨ ਵਾਲੀ ਹੈ।ਇਹ ਕਾਰਖਾਨਾ ਸਾਡਾ ਸੱਭ ਦਾ ਮਾਲਕ ਹੈ ਦਾਤਾ ਹੈ।ਨਾਲੇ ਸਾਹਬ ਤਨਖਾਹਾਂ ਦੋ ਮਹੀਨੇ ਦੀਆਂ ਨਾਂ ਸਹੀ ਇਕ ਮਹੀਂਨੇ ਦੀ ਤੇ ਦੇ ਦਿਓ।ਤੁਹਾਨੂੰ ਸਾਡੇ ਕਾਰਨ ਹੀ ਤਨਖਾਹ ਮਿਲਦੀ ਹੈ।ਪ੍ਰਧਾਨ ਨੇ ਨਿਹੋਰਾ ਮਾਰਿਆ।
ਮੈਨੇਜਰ-ਜਾ ਪ੍ਰਧਾਨ ਬਹੁਤਾ ਦੁਨੀਚੰਦ ਨਾ ਬਣ।ਸੱਭ ਦਾ ਦਾਤਾ ਉਪਰ ਨੀਲੀ ਛਤਰੀ ਵਾਲਾ ਹੈ
ਸਾਹਬ ਸੰਭਲੋ ਮਜ਼ਦੂਰ ਮੂੰਹ ਨੂੰ ਆਏ ਹੋਏ ਨੇ,ਮੈਂ ਖੜਾਕ ਦਾ ਜਿੰਮੇਵਾਰ ਨਹੀਂ ਹੋਵਾਂਗਾ।
ਅਗਲੇ ਹੀ ਪਲ ਮੇਨੇਜਰ ਉਠਿਆ ਤੇ ਸਾਹਬ ਨੂੰ ਆਉਣ ਵਾਲੇ ਵਕਤ ਤੋਂ ਜਾਣੂ ਕਰਇਆ ਪਰ ਸਾਹਬ ਦੇ ਅੰਦਰਲੀ ਮੁਨਾਫਕਤ ਉਸ ਨੂੰ ਰੰਗੀਨ ਸਪਨੇ ਵਿਖਾ ਰਹੀ ਸੀ।ਗੈਸ ਅੱਗ ਪਕੜ ਲਵੇ ਤੇ ਚੋਖੀ ਬੀਮਾ ਰਕਮ ਮਿਲ ਜਾਵੇ,ਤਨਖਾਹਾਂ ਦੇਣੀਆਂ ਨਹੀਂ ਪੈਣੀਆਂ,ਪੈਸਾ ਹੀ ਪੈਸਾ,ਦੋ ਚਾਰ ਲੱਖ ਪਾਰਟੀ ਫੰਡ ਦੇ ਕੇ ਵਾਹਵਾ ਵਾਹਵਾ ਵੱਖਰੀ ਖੱਟ ਲੈਣੀ।ਐਸੀ ਰੰਗੀਨੀ ਚ ਗੁੰਮ ਸੀ ਸਾਹਬ ਕਿ ਫੌਨ ਦੀ ਘੰਟੀ ਨੇ ਹਲੂਣਾ ਦਿੱਤਾ।
ਸਾਹਬ- ਕੁਝ ਨਹੀਂ ਕਰ ਸਕਦੇ ਇਹ ਜਿੰਨੀ ਦੇਰ ਭੁੱਖੇ ਨੇ, ਰੱਜ ਕੇ ਸ਼ੇਰ ਹੋ ਜਾਣਗੇ।ਜੇ ਹੀਲ ਹੁੱਜਤ ਕਰਨ ਤੇ ਕੱਢ ਮਾਰੀਂ ਬਥੇਰੀ ਦੁਨੀਆਂ ਵਿਹਲੀ ਫਿਰਦੀ ਹੈ ਇਕ ਗਿਆ ਤੇ ਦੱਸ ਤਿਆਰ ਨੇ ਆਉਣ ਨੂੰ।ਹਾਂ ਪ੍ਰਧਾਨ ਨੂੰ ਦੇ ਦਿਲਾ ਕੇ ਨੱਥ ਪਾਈ ਰੱਖ।
ਜਾ ਨੀ ਬੇਈਮਾਨੀਏਂ ਤੇਰਾ ਹੀ ਆਸਰਾ।ਬੰਦਾ ਮੁਨਾਫਿਕ ਹੋਵੇ ਤਦ ਵੀ ਠੀਕ ਪਰ ਸਾਹਬ ਤੇ ਕਮੀਨਗੀ ਦੀ ਹੱਦ ਵੀ ਟੱਪ ਗਿਆ।ਮੈਨੇਜਰ ਆਪਣੇ ਆਪ ਨਾਲ ਗਲਾਂ ਕਰਦਾ ਤੁਰੀ ਜਾ ਰਿਹਾ ਸੀ।ਉਸਦਾ ਪੈਰ ਪੌੜੀ ਵਿੱਚ ਅੜਿਆ ਉਹ ਡਿਗਣੋਂ ਬਚਿਆ ,ਮੱਥਾ ਠਣਕਿਆ,ਈਸ਼ਵਰ ਸੁੱਖ ਰੱਖੇ,ਹੁਣੇ ਕੀ ਦਾ ਕੀ ਹੋ ਜਾਣਾ ਸੀ।
ਰਾਤ ਹੋਣੀ ਵਾਪਰ ਗਈ ।ਰਾਤ ਦੀ ਸ਼ਿਫਟ ਵਾਲੇ ਕਾਮਿਆਂ ਨੇ ਗੈਸ ਲੀਕ ਬਾਰੇ ਕਈ ਵਾਰ ਦਸਿਆ ਸੀ ਪਰ ਉਹਨਾ ਦੀ ਵੀ ਕਿਸੇ ਨਾ ਸੁਣੀ , ਚਾਰ ਜਣੇ ਸਟੋਰ ਕੋਲੋਂ ਸਮਾਨ ਲੈ ਕੇ ਲੰਘ ਰਹੇ ਸੀ ਕਿ ਧਮਾਕਾ ਹੋਇਆ।ਤੇ ਉਹ ਉਥੇ ਹੀ ਢੇਰੀ ਹੋ ਗਏ।
ਸੌ ਗਜ਼ ਦੀ ਦੂਰੀ ਤੇ ਰਿਹਾਇਸ਼ੀ ਘਰਾਂ ਦੇ ਸ਼ੀਸ਼ੇ ਪੱਟਕ ਪਟੱਕ ਡਿਗੇ,ਕਿਰਚੀਆਂ ਚੁਣਦਿਆਂ, ਵਸਦਿਆਂ ਨੇ ਸਮਝਿਆ ਕਿ ਬੰਬ ਗਿਰਿਆ ਹੈ ,ਇਧਰ ਉਧਰ ਫੋਨ ਖੜਕਣ ਲਗੇ ਪਰ ਟਾਵਰ ਮੂਧੇ ਪੈਣ ਕਾਰਨ ਕਿਤੇ ਘੰਟੀ ਨਾ ਅਪੜ ਸਕੀ। ਬੇਬਸ ਲੋਕ ਬਾਹਰ ਨੁੰ ਦੌੜੇ ਕੋਈ ਪੀ.ਸੀ.ਓ ਵੱਲ ਭੱਜਿਆ,ਕੋਈ ਡੀ.ਸੀ. ਦਫ਼ਤਰ ਵੱਲ,ਤੇ ਕੋਈ ਥਾਣੇ।
ਫਾਇਰ ਬਰਿਗੇਡ ਧੂੜਾਂ ਪੱਟਦਾ ਕਾਰਖਾਨੇ ਜਾ ਰਿਹਾ ਸੀ,ਖਲਾਅ ਵਿੱਚ ਇੰਨਾ ਧੂੰਆਂ ਸੀ ਕਿ ਹੱਥ ਨੂੰ ਹੱਥ ਨਹੀਂ ਦਿੱਖ ਰਿਹਾ ਸੀ ਪਰ ਧੂੰਆ ਗਲੇ ਵਿੱਚ ਘਰ ਕਰੀ ਜਾ ਰਿਹਾ ਸੀ ,ਸੱਭ ਨੂੰ ਜਿਵੇਂ ਦਮੇਂ ਦਾ ਹਮਲਾ ਹੋ ਗਿਆ ਹੋਵੇ,ਆਕਸੀਜਨ ਨਾਮਾਤਰ ਰਹਿ ਗਈ ਸੀ।
ਕਾਮਿਆਂ ਵਿੱਚ ਭੱਗਦੜ ਮੱਚ ਗਈ।ਕਿੰਨੇ ਜਖ਼ਮੀ ਸਨ ਜਿਹਨਾਂ ਦਾ ਹਿਲਣਾ ਵੀ ਮੁਸਕਿਲ ਸੀ।ਕੋਈ ਮਦਦ ਨਜ਼ਰ ਨਹੀਂ ਸੀ ਆ ਰਹੀ।
ਕਰਮਜੀਤ ਸ਼ਰਨਜੀਤ ਨੇ ਵੀ ਧਮਾਕਾ ਸੁਣਿਆ ਤਾਂ ਉਹਨਾਂ ਦੀ ਅੱਖ ਫੜਕੀ ਭਾਣਾ ਵਰਤ ਗਿਆ।ਇਕ ਦੂਜੇ ਦੇ ਘਰ ਵੱਲ ਨੱਠਦੇ ਦੋਨੋ ਗਲੀ ਦੇ ਸਿਰੇ ਤੇ ਮਿਲ ਗਏ ਤੇ ਬਿਨਾਂ ਕੁਝ ਬੋਲੇ ਪ੍ਰਧਾਨ ਦੇ ਘਰ ਵਲ ਜਾ ਪੁੱਜੇ।
ਤਿੰਨੇ ਸਰਪੱਟ ਕਾਰਖਾਨੇ ਪੁੱਜੇ ਤੇ ਆਪਣੇ ਸਾਥੀਆਂ ਨੂੰ ਈ.ਐਸ ਆਈ ਹਸਪਤਾਲ ਪੁਚਾਉਣ ਲਈ ਗੱਡੀਆਂ ਲੱਭਣ ਲਗੇ।ਮਾਲਿਕ ਦੇ ਇਸ਼ਾਰੇ ਤੇ ਫਾਇਰ ਬ੍ਰੀਗੇਡ ਤਾਂ ਆ ਗਿਆ ਸੀ ਐਂਬੂਲੈਂਸ ਨੂੰ ਖ਼ਵਰੇ ਕਿਸੇ ਨੇ ਇਤਲਾਹ ਹੀ ਨਹੀਂ ਸੀ ਦਿੱਤੀ?
ਸਾਹਬ ਦੀ ਵਲਾਇਤ ਦੀ ਟਿਕਟ ( ਪਰਿਵਾਰ ਸਮੇਤ) ਪਹਿਲਾਂ ਹੀ ਸ਼ਾਇਦ ਬੁੱਕ ਸੀ ,ਅਗਲਾ ਪੂਰਾ ਦਿਨ ਉਹ ਬੀਮਾ ਕੰਮਪਨੀ ਦੇ ਕਾਗਜ਼ ਤੇ ਖਾਨੇ ਪੂਰੇ ਕਰਦਾ ਰਿਹਾ ਤੇ ਜਦ ਉਸਨੂੰ ਕਾਰਵਾਈ ਮੁਕੰਮਲ ਦਾ ਯਕੀਨ ਆ ਗਿਆ ਉਹ ਅਗਲੇ ਦਿਨ ਜਹਾਜ ਚੜ੍ਹ ਗਿਆ।
ਬੀਮੇ ਦੀ ਰਕਮ ਤਾਂ ਬੈਂਕ ਖਾਤੇ ਆ ਹੀ ਜਾਣੀ ਸੀ।ਬੀਮਾ ਏਜੰਟ ਨੇ 10% ਕਮਿਸ਼ਨ ਫੜਨ ਵੇਲੇ ਇਕ ਵਾਰ ਵੀ ਜਖ਼ਮੀਆਂ ਤੇ ਜਾਨ ਤੇ ਜਹਾਨ ਛੱਡ ਜਾਣ ਵਾਲਿਆਂ ਬਾਰੇ ਨਾਂ ਸੋਚਿਆ।
ਬੇਹਿਸੀ ਕਿਥੋਂ ਤੱਕ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਵਕਤ ਆਪਣੀ ਚਾਲ ਚਲਦਾ ਹੈ ਤੇ ਮਨੁੱਖ ਆਪਣੀ ਚਾਲ ਖੇਡਦਾ ਹੈ।
ਅਧਿਕਾਰਿਤ ਫਲੈਟਸ ਵਿੱਚ ਰਹਿੰਦੇ ਅਧਿਕਤਰ ਲੋਕ ਨੌਕਰੀ ਪੇਸ਼ਾ ਹੁੰਦੇ ਹਨ।ਕਦੇ ਕਦਾਂਈ ਹੀ ਸ਼ੁਗਲ ਮੇਲਾ ਕਰਦੇ ਹਨ।
ਦਿਨ ਅੇੈਤਵਾਰ ,ਸ਼ਾਮ ਦਾ ਵਕਤ ਚੌਂਤੀ ਨੰਬਰ ਵਾਲੇ ਨੇ ਛੱਤੀ ਨੰਬਰ ਵਾਲੇ ਨੂੰ ਕਿਹਾ ,'ਯਾਰ ਨਿਆਣੇ ਕਹਿੰਦੇ ਘੁੰਮਣ ਜਾਣੈ! ਛੱਤੀ ਨੰਬਰ ਵਾਲਾ ਜਿਵੇਂ ਪਹਿਲਾਂ ਹੀ ਤਿਆਰ ਬੈਠਾ ਸੀ।ਉਸਨੇ ਅੇਲਾਨ ਕੀਤਾ ਜਿਹਨੇ ਜਿਹਨੇ ਜਾਣਾ ਮੇਲਾ ਵੇਖਣ ਆ ਜੋ ਅੱਜ ਆਖਰੀ ਸਾਂਵਾ ਹੈ।ਬੱਚਿਆਂ ਨੂੰ ਜਿਵੇਂ ਸਪਾਈਡਰਮੈਂਨ ਮਿਲਣ ਵਾਲਾ ਹੋਵੇ ਚਾਂਈ ਚਾਂਈ ਆਪੇ ਸੂਟ ਬੂਟ ਪਾ ਕੇ ਖੜੈ,ਮੰਮਾ ਛੇਤੀ ਕਰੋ,ਤੇ ਮੰਮੀਆਂ ਨੂੰ ਵੀ ਜਿਵੇਂ ਪੈਰੋਲ ਮਿਲੀ ਹੋਵੇ।
ਪਾਰਕ ਵਿੱਚ ਚਹਿਲ ਪਹਿਲ ਸੀ ਕਿਤੇ ਝੁਲੇ ਕਿਤੇ ਚਰਖੜੀ,ਕਿਤੇ ਕੁਝ ਤੇ ਬੱਸ ਨਿਆਣਿਆਂ ਦੇ ਮੰਨੋਰੰਜਨ ਦੀਆਂ ਕਈ ਵੰਨਗੀਆਂ।ਬੱਚੇ ਇਧਰ ਉਧਰ ਨੱਠ ਭੱਜ ਹੱਸ ਖੇਡ ਰਹੇ ਸਨ।ਗੈਸੀ ਗੇਬਾਰੇ ਵੇਚਣ ਵਾਲਾ ਬੱਚਿਆਂ ਦੇ ਲਾਗੇ ਲਾਗੇ ਪੀਪਨੀ ਵਜਾ ਬੱਚਿਆਂ ਨੂੰ ਲਲਚਾ ਰਿਹਾ ਸੀ।ਨਿੱਕੀ ਰਿਤੁ ਨੇ ਕਿਹਾ ਬੈਲੂਨ ਬੈਲੂਨ,ਮੀਨੂੰ ਵੀ ਲਲਸਾ ਗਈ ,ਦੋਨੋਂ ਬੱਚੀਆਂ ਆਪਣੇ ਆਪਣੇ ਡੈਡੀਆਂ ਨੂੰ ਚੰਬੜ ਕੇ ਬੜੇ ਲਾਡ ਨਾਲ ਬੋਲੀਆਂ ,'ਡੈਡੀ ਬੈਲੂਨ ਡੈਡੀ ਬੈਲੂਨ ਲੈਣੈ।ਦੋਹਾਂ ਡੇਡੀਆਂ ਨੇ ਆਪਸ ਵਿੱਚ ਅੱਖਾਂ ਮਿਲਾਈਆਂ,ਇੰਨੇ ਨੂੰ ਬੈਲੂਨ ਵਾਲਾ ਗਾਹਕੀ ਬਣਦੀ ਵੇਖ ਕੋਲ ਆ ਖੜਿਆ ਸੀ।ਰਿਤੂ ਦੇ ਡੈਡੀ ਨੇ ਬੱਚੀਆਂ ਤੋਂ ਅੱਖ ਬਚਾ ਹੱਥ ਦੇ ਇਛਾਰੇ ਨਾਲ ਗੁਬਾਰੇ ਵਾਲੇ ਨੁੰ ਦੂਰ ਚਲੇ ਜਾਣ ਦਾ ਹੁਕਮ ਕੀਤਾ।
ਡੈਡੀ ਨੇ ਬੱਚੀਆਂ ਦੇ ਸਿਰ ਪਲੋਸੇ ,'ਪੁੱਤ ਲੈਨੇ ਆਂ ,ਅਜੇ ਖੇਡੋ ਮੱਲੋ ਜਾਓ ਲੈਨੇ ਆਂ।ਨਿਆਣੀਆਂ ਨੱਸ ਗਈਆਂ ,ਪਰ ਘੜੀ ਕੁ ਬਾਦ ਫਿਰ ਡੈਡੀ ਵਲ ਤੇ ਕਦੇ ਘੜੀ ਕੁ ਬਾਦ ਗੁਬਾਰਾ ਵੇਖ ਇਕ ਦੂਜੇ ਵਲ ਤੱਕਦੀਆਂ। ਦੋ ਮੁੰਡਿਆਂ ਨੇ ਮਾਂ ਨੂ ਕਿਹਾ,'ਮੈਰੀ ਗੋ ਰਾਉਂਡ ( ਝੁਲਾ) ਹੂਟੇ ਲੈਣੇ।ਮਾਵਾਂ ਕੋਲ ਕਿਥੇ ਪੈਸੇ ਸੀ ਉਹਨਾਂ ਬਹਾਨਾ ਜਿਹਾ ਮਾਰਿਆ,'ਮੈਨੂੰ ਤੇ ਡਰ ਲਗਦਾ ਉੱਚੇ ਤੋਂ ਆਪਣੇ ਡੈਡੀ ਨੂੰ ਆਖੌ ਬਿਠਾ ਦੇਣ।ਨਿਆਣੇ ਡੈਡੀ ਕੋਲ ਜਾ ਫਰਮਾਇਸ਼ ਪਾਈ।ਜਵਾਬ -ਪੁੱਤ ਗਰਮੀ ਬੜੀ ਅਜੇ ਖੇਡੋ ਫਿਰ ਆਈਸਕਰੀਮ ਖਾਵਾਂਗੇ ਫਿਰ ਹੂਟੇ ਲਵਾਂਗੇ ।ਆਈਸਕਰੀਮ ਦੇ ਲਾਰੇ ਨੇ ਸੱਭ ਭੁਲਾ ਦਿੱਤਾ ਤੇ ਉਹ ਨੱਚਦੇ ਟੱਪਦੇ ਅੋਹ ਗਏ।
ਡੈਡੀ ਨਾਲ ਦੇ ਖੋਖੇ ਤੇ ਖਿਸਕ ਗਏ ਤੇ ਸਿਗਰਟ ਬੀੜੀ ਪੈਕਟ ਲੈ ਸੁਲਗਾਏ ਗੁਟਕਾ ਪਾਨ ਲਿਆ ਤੇ ਮਜੇ ਕਰਨ ਲਗੇ ਇੰਜ ਹੀ ਕਸ਼ ਲਗਦੇ ਲਾਉਂਦੇ ਤੁਰਦੇ ਤੁਰਦੇ ਉਹ ਪੰਜਾਹ ਕੁ ਗਜ ਦੂਰੀ ਸ਼ਰਾਬ ਦੇ ਠੇਕੇ ਦੇ ਅੰਦਰ ਵੜ ਗਏ।
ਨਿਆਣੇ ਉਡੀਕ ਉਡੀਕ ਮਾਵਾਂ ਦੇ ਦੁੱਪੱਟੇ ਖਿੱਚਣ ਲਗੇ ,ਬੈਂਚ ਵਲ ਵੇਖਿਆ ਉਹਨਾਂ ਦੇ ਪਿਓ ਗਾਇਬ ਸਨ।ਲਾਚਾਰੀ ਮਾਵਾਂ ਦੇ ਚਿਹਰਿਆਂ ਤੇ ਮੱਚ ਰਹੀ ਪਰ ਮਾਸੂਮਾਂ ਨੂੰ ਨਹੀਂ ਦਿੱਖ ਰਹੀ।
ਲੜਖੜਾਉਂਦੇ ਡੈਡੀ ਉਰੇ ਆ ਰੌਲਾ ਪਾਉਣ ਲਗੇ,ਚਲੋ ਚਲੋ ਨ੍ਹੈਰਾ ਹੋ ਗਿਆ,ਚਲੋ ਚਲੋ'-ਤੇ
ਨਿਆਣੇ,ਡੈਡੀ ਝੂਲਾ,ਡੇਡੀ ਆਈਸਕਰੀਮ,ਨਿਕੀਆਂ ,'ਡੈਡੀ ਬੈਲੂਨ ਡੈਡੀ ਬੈਲੂਨ,। ਡੇੈਡੀ ਮਾਂ ਨੂੰ ਚਲ ਚਲ ਫੜ ਨਿਆਣੇ ਘਰ ਨ੍ਹੀ ਮੁੜਨਾ ਨ੍ਹੇੇਰਾ ਹੋ ਣ ਡਿਹੈ'।
ਮਾਵਾਂ ਦੀ ਖਾਮੋਸ਼ੀ ਚੀਖ ਰਹੀ ਸੀ,' ਸਾਡੇ ਡੈਡੀ ਆਪਣਾ ਪੇਟ ਕੱਟ ਕੇ ਵੀ ਸਾਡੇ ਚਾਅ ਪੂਰੇ ਕਰਦੇ ਸੀ,ਇਹ ਅੱਜ ਕਲ ਦੇ ਡੇੈਡੀ ਇੰਨੇ ਬੇਹਿਸ '।
ਭਾਪਾ ਨਾ ਪੀ ਸ਼ਰਾਬ,ਸਾਨੂੰ ਲੈ ਦੇ ਕਾਇਦਾ ਕਿਤਾਬ।
'' ਮਾਸੂਮਾਂ ਦੀਆਂ ਵਲੂੰਦਰੀਆਂ ਸੱਧਰਾਂ
ਮਾਂ ਨੇ ਫੇੈਲਾਅ ਕੇ ਦੁਆਵਾਂ ਦਾ ਦਾਮਨ
ਮੰਗਿਆ ਇਕ ਮੁੱਠੀ ਆਸਮਾਨ-ਇਕ ਮੁੱਠੀ ਆਸਮਾਨ''..
2----ਛੀਬੂ ਹੁਣੀ ਸਾਰਾ ਟੱਬਰ ਬਹੁਤ ਮਿਹਨਤੀ।ਦੋ ਕੱਚੇ ਕੋਠਿਆਂ ਦੇ ਅੱਗੇ ਕਿੰਨਾ ਖਾਲੀ ਮੈਦਾਨ ਜਿਥੇ ਉਹ ਰੁੱਤ ਮੁਤਾਬਕ ਕੁਝ ਬੀਜਦੇ ਤੇ ਵੇਚ ਵੱਟ ਖੰਡ ਤੇਲ ਲੂਣ ਲੈ ਆਉਂਦੇ।ਇਕ ਮੱਝ ਵੀ ਪਾਲੀ ਸੀ ਨਾਲ ਦੇ ਦੋ ਤਿੰਨ ਘਰ ਦੁੱਧ ਲੈ ਜਾਂਦੇ ਸਨ ਤੇ ਮੱਝ ਦਾ ਖਰਚ ਵੀ ਨਿਕਲ ਆਉਂਦਾ।
ਗਰਮੀਆਂ ਦੇ ਸ਼ੁਰੂ ਵਿੱਚ ਉਹ ਹਦਵਾਣਾ ਤੇ ਖਰਬੂਜਾ ਆਪਣੇ ਵਿਹੜੇ ਚ ਉਗਾ ਕੇ ਵੇਚਦੇ।
ਉਹਨਾਂ ਦੇ ਦੇਸੀ ਬਿਨਾਂ ਟੀਕਾ ਲਗੇ ਫਲਾਂ ਦੀ ਮੁਹੱਲੇ ਵਾਲੇ ਤੇ ਆਸ ਪਾਸ ਵਾਲੇ ਬੜੀ ਤਾਂਘ ਰੱਖਦੇ।ਹੱਥੋ ਹੱਥੀ ਸਾਰੇ ਵਿੱਕ ਜਾਂਦੇ । ਛੀਬੂ ਰੇਹੜਾ ਲੱਦ ਵੇਚਣ ਲਈ ਖਲੋਤਾ ਗਾਹਕ ਭੁਗਤਾਉਣ ਚ ਰੁਝਾ ਸੀ ਇਕ ਸੋਹਣੇ ਸੂਟ ਬੂਟ ਵਾਲਾ ਮੁੰਡਾ ਭਜਦਾ ਭੱਜਦਾ ਆਇਆ ਤੇ ਦੋ ਖਰਬੂਜੇ ਇਕ ਤਰਬੂਜ ਚੁੱਕ ਨੱਠ ਲਿਆ।ਸੱਭ ਨੇ ਵੇਖਿਆ ਸਮਝਿਆ ਕੋਠੀ ਵਾਲਿਆਂ ਦਾ ਮੁੰਡਾ ਭੱਜ ਕੋਠੀ ਜਾ ਵੜਿਆ।ਇਕ ਸੁਿਹਰਦ ਗਾਹਕ ਪਿੱਛਾ ਕਰਨ ਲਗਾ ਤਾਂ ਛੀਬੂ ਨੇ ਰੋਕ ਲਿਆ,' ਕੋਈ ਨੀ੍ਹ ਅੰਕਲ ਜੀ ਰੁੱਤ ਦਾ ਮੇਵਾ,ਮੈਂ ਪਿਛਲੇ ਜਨਮ ਚ ਇਹਦਾ ਚੁੱਕਿਆ ਹੋਊ,ਉਧਾਰ ਮੁੱਕਾ''।
ਛੀਬੂ ਖਰਬੂਜੇ ਮੁਕਦਿਆਂ ਹੀ ਕੱਦੂ ਤੋਰੀਆਂ,ਲੌਕੀ ਵੇਚਦਾ।ਦੇਸੀ ਸਭਜੀ ਨੂੰ ਸਾਰਾ ਇਲਾਕਾ ਖੁਸ਼ ਹੋ ਕੇ ਖ੍ਰੀਦਦਾ।ਉੰਜ ਵੀ ਦੁਕਾਨ ਨਾਲੋਂ ਸਸਤੀ ਤੇ ਘਰੇ ਬੈਠੈ ਮਿਲ ਜਾਂਦੀ।
ਮੁਹੱਲੇ ਵਿਚਲੀ ਦੁਕਾਨ ਵਾਲੇ ਨੇ ਇਕ ਦਿਨ ਝੋਲਾ ਭਰ ਸਭਜੀਆਂ ਮੋੜ ਤੇ ਡਿਉਟੀ ਦੇਂਦੇ ਸਿਪਾਹੀ ਨੂੰ ਭੈਂਟ ਕਰਦੇ ਬੇਨਤੀ ਕੀਤੀ ਕਿ ਆਹ ਛੋਕਰੇ ਨੂੰ ਇਧਰ ਨਾਂ ਵੜਨ ਦਿਆ ਕਰੋ ਸਾਡਾ ਮਾਲ ਖਰਾਬ ਹੁੰਦੇ।
ਪੁਲਿਸ ਵਾਲਾ ਸਿਪਾਹੀ ਤੜੱਕ ਦੇਣੇ ਗਲੀ ਚ ?ਆਇਆ ਤੇ ਠੂੱਡ ਮਾਰ ਰੇਹੜੀ ਉਲਟਾ ਦਿੱਤੀ ਤੇ ਨਾਲ ਹੀ ਇਕ ਮੂੰਹ ਤੇ ਕਾੜ ਕਰਦਾ ਥੱਪੜ,ਆਹ ਤੂੰ ਪਿਓ ਦੀ ਜੀ ਟੀ ਰੋਡ ਸਮਝੀ,ਰੇਹੜੀ ਫਸਾਈ,ਹੁਣੇ ਸਾਹਬ ਦੀ ਗੱਡੀ ਕਿਵੇਂ ਲੰਘਣੀ? ਅਚਾਨਕ ਦੀ ਇਸ ਬੁਛਾੜ ਨਾਲ ਛੀਬੂ ਤੀਹ ਸਕਿੰਟ ਬੇਸੁਧ ਰਿਹਾ ਤੇ ਫੇਰ ਇਕ ਹੱਥ ਗੱਲ੍ਹ ਤੇ ਇਕ ਹੱਥ ਨਾਲ ਆਪਣਾ ਸਮਾਨ ਕੱਠਾ ਕਰਨ ਲਗਾ।ਉੱਚਾ ਬੋਲ ਸੁਣ ਮੈਂ ਬਾਹਰ ਆਈ ,'ਤੇ ਸਿਪਾਹੀ ਅਜੇ ਵੀ ਬੋਲ ਰਿਹਾ ਸੀ ,'ਛੇਤੀ ਕੱਢ ਮਾਂ ਨੂੰ ਬਾਹਰ ਲੈ ਜਾ,ਤੇ ਮੁੜਕੇ ਇਧਰ ਨਾ ਵੜੀਂ'।
ਕਿਸੇ ਗੱਡੀ ਵਾਲੇ ਨੂੰ ਤੰਗੀ ਨਹੀਂ ਹੋਈ ਕਦੇ,ਆ ਛੀਬੂ ਤੂੰ ਸਾਡੇ ਵਿਹੜੈ ਚ ਖੜੀ ਕਰ ਲੈ ਲੰਘ ਜਾਣ ਦੇ ਇਹਨਾਂ ਦੀ ਗੱਡੀ ''। ਮੈਂ ਕਿਹਾ। ਮੇਰਾ ਪੂਰਾ ਧਿਆਨ ਸਿਪਾਹੀ ਦੀ ਜੇਬ ਤੇ ਲਗੇ ਉਸਦੇ ਨਾਮ ਵਲ ਤੇ ਉਸਦੀ ਬੈਲਟ ਦੇ ਨੰਬਰ ਵਲ ਸੀ।ਉਸਨੂੰ ਸ਼ਾਇਦ ਮੇਰੀ ਕਣਖੀ ਨਿਗਾਹ ਦਾ ਪਤਾ ਲਗ ਗਿਆ ਸੀ। ਛੀਬੂ ਸਮਾਨ ਸਮੇਟ ਰੇਹੜੀ ਸਾਡੇ ਗੇਟ ਤੋਂ ਵਿਹੜੈ ਚ ਲੈ ਆਇਆ।ਮੈਂ ਕਿਹਾ ਭਾਜੀ ਲਓ ਲੰਘਾ ਲਓ ਤੁਸੀਂ ਆਪਣਾ ਟਰੱਕ।ਗਲੀਆਂ ਸੜਕਾਂ ਸੱਭ ਦੀਆਂ ਸਾਝੀਆਂ ਹੁੰਦੀਆਂ ਤੇ ਸਾਹਬ ਨੌਕਰ ਸਾਰੇ ਹੀ ਸਭਜੀ ਭਾਜੀ ਰੋਟੀ ਚਾਵਲ ਤਿੰਨ ਡੰਗ ਖਾਂਦੇ ,ਸਭਜੀ ਭਾਜੀ ਬਿਨਾਂ ਕਿਸੇ ਦਾ ਵੀ ਗੁਜਾਰਾ ਨਹੀਂ ਹੁੰਦਾ। ਤੁਸੀਂ ਭਾਜੀ ਜਾਓ ਡਿਉਟੀ ਕਰੋ।ਛੀਬੂ ਕਈ ਸਾਲਾਂ ਤੋਂ ਆਉਂਦੈ ਤੇ ਬਹੁਤ ਗੱਡੀਆਂ ਇਥੋਂ ਲੰਘਦੀਆਂ ਕਦੇ ਕਿਸੇ ਨੁੰ ਕੋਈ ਮੁਸਕਲ ਨਹੀਂ ਹੁੰਦੀ।ਇਹ ਤੇ ਸਾਡੀ ਸੁੱਖ ਸਹੂਲਤ ਐ ਇਹ ਘਰੇ ਆ ਸਭਜੀ ਦੇ ਜਾਂਦਾ-ਰੁਪਿੰਦਰ ਭੇੈਣਜੀ ਨੇ ਸਿਪਾਹੀ ਨੂੰ ਸਮਝਾਇਆ।ਜਿਹਨੇ ਜਿਹਨੇ ਸਭਜੀ ਲੈਣੀ ਸੀ ਸਾਡੇ ਵਿਹੜੇ ਚੌਂ ਆ ਕੇ ਲੈ ਗਏ,।
ਅੱਧਾ ਘੰਟਾ ਹੋ ਗਿਆ ਕੋਈ ਗੱਡੀ ਕੋਈ ਟਰੱਕ ਨਾਂ ਆਇਆ।ਸਿਪਾਹੀ ਭਾਜੀ ਆਪਣਾ ਬੇਹਿਸ ਮੂੰਹ ਲੈ ਚਲਦੇ ਬਣੇ।
'' ਬੇਸ਼ੱਕ ਗਲ ਹੈ ਖੁਸ਼ੀ ਦੀ ,ਕਿ ਸਾਇੰਸ ਤਰੱਕੀਆਂ ਕਰ ਗਈ-
ਇਨਸਾਨ ਤਾਂ ਹੈ ਜਿੰਦਾ-ਪਰ
ਇਨਸਾਨੀਅਤ ਕਾਹਤੋਂ ਮਰ ਗਈ ?''
ਦੀਵਿਆਂ ਦੀ ਲਾਟ ਅੱਜ ਸੋਚ ਕੇ,ਹੈਰਾਨ ਹੈ
ਨਫ਼ਰਤਾਂ ਦਾ ਤੇਲ ਕਿਹੜੀ ਵੈਰਨ ਆ ਕੇ ਭਰ ਗਈ?''
ਕਹਾਂ ਹੈਂ ਵੋ ਲੋਗ ਜਿਨਹੇਂ ਹਿੰਦ ਪੇ ਨਾਜ਼ ਥਾ ਕਹਾਂ ਹੈਂ?
ਰਣਜੀਤ ਕੌਰ ਗੁੱਡੀ ਤਰਨ ਤਾਰਨ
'' ਕਿਹੋ ਜਿਹਾ ਹੋਵੇ 2022 ਦਾ ਪੰਜਾਬ '' - ਰਣਜੀਤ ਕੌਰ ਗੁੱਡੀ ਤਰਨ ਤਾਰਨ
ਹਰ ਪੰਜਾਬੀ ਦੀ ਦਿਲੀ ਹਸਰਤ ਹੈ ਕਿ 2022 ਦਾ ਪੰਜਾਬ ਇਹੋ ਜਿਹਾ ਹੋਵੇ:-
ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ-ਕਿੰਨਾ ਪਿਆਰਾ ਸੀ ਇਹ ਗੀਤ ਭਾਂਵੇ ਪੰਜਾਬ ਵਿੱਚ ਉਦੋਂ
ਪੈਸੇ ਦਾ ਇੰਨਾ ਖਿਲਾਰਾ ਤੇ ਫੇੈਲਾਅ ਨਹੀਂ ਸੀ,ਨੋਟਾਂ ਦੀ ਚਕਾਚੌਂਧ ਨਹੀਂ ਸੀ।
ਸੱਭ ਤੋਂ ਪਹਿਲੇ ਮਾਨਸ ਕੀ ਜਾਤ ਸੱਭੈ ਏਕ ਪਹਿਚਾਨਬੋ'-
ਅਮੀਰ ਗਰੀਬ 'ਜੀ ਨੂੰ ਜੀ 'ਹੋਵੇਗਾ=
ਜਨਤਕ ਸੇਵਾਦਾਰ ਜਨਤਾ ਵਿਚੋਂ ਜਾ ਕੇ ਜਨਤਾ ਵਿੱਚ ਹੀ ਰਹਿਣਗੇ=
ਪੀੜਿਤ ਨੂੰ ਅਫਸਰ ਕੋਲ ਫਰਿਆਦ ਲੈ ਕੇ ਜਾਣ ਤੋਂ ਝਾਕਾ,ਸੰਗ ਨਹੀਂ ਲਗੇਗੀ-
ਆਈ.ਏ ਅੇਸ.ਤੇ ਆਈ.ਪੀ.ਅੇਸ.,ਪੀ ਸੀ.ਐਸ ਉੱਚ ਸਿਖਿਅਕ ਅਨ੍ਹਪੜ੍ਹ ਮੰਤਰੀ ਦੇ ਅਧੀਨ ਨਾਂ
ਹੋਣ ਉਹ ਆਪਣੀ ਲੋਕਾਂ ਪ੍ਰਤੀ ਜਿਮੇੰਵਾਰੀ ਆਪਣੇ ਅਧਿਕਾਰ ਮੁਤਾਬਕ ਕਰ ਸਕਣ।
ਪਾੜੋ ਤੇ ਰਾਜ ਕਰੋ ਦੀ ਨੀਤੀ ਮੁੱਕ ਜਾਵੇ।ਨੈਤਿਕਤਾ ਦਾ ਬੋਲਬਾਲਾ ਹੋਵੇ।
ਲੂਣ ਤੇਲ ਰੋਟੀ ਨੂੰ ਨਾਂ ਤਰਸੇ ਕੋਈ ਹਰ ਕੋਈ ਕਿਰਤ ਕਰਕੇ ਖਾ ਸਕੇ ।
ਹਰ ਪੰਜਾਬੀ ਆਪਣੇ ਘਰ ਦਾ ਨਿੱਕਾ ਜਿਹਾ ਰਾਜਾ ਹੋਵੇ।
ਮੁਫ਼ਤ ਸਹੂਲਤਾਂ ਨੇ ਜੋ ਇਕ ਦੂਸਰੇ ਪ੍ਰਤੀ ਲਿਹਾਜ ਖ਼ਤਮ ਕਰ ਦਿੱਤਾ ਹੈ-ਇਹ ਨਿਜ਼ਾਮ ਨਾਂ ਹੋਵੇ-
ਡਾਕਟਰ ਹਰੇਕ ਦੀ ਪਹੁੰਚ ਵਿੱਚ ਹੋਵੇ।
ਵਿਦਿਆ ਤੇ ਦਵਾਈ ਤੋਂ ਕੋਈ ਵਾਂਞਾ ਨਾ ਰਹੇ
ਕਚਹਿਰੀਆਂ,ਪੁਲੀਸ,ਫੋਜ,ਮਾਲ ਮਹਿਕਮੇ,ਬਿਜਲੀ ਪਾਣੀ ਮਹਿਕਮੇ ਸੂਬੇ ਨੂੰ ਸੁਵਿਧਾ ਪ੍ਰਦਾਨ ਕਰਨ=
ਸੁਵਿਧਾ ਸੈਂਟਰ ਸੁਵਿਧਾ ਹੀ ਦੇਣ ਦੁਬਿਧਾ ਨਾਂ ਦੇਣ=
ਬੇਈਮਾਨੀ ,ਰਿਸ਼ਵਤਖੋਰੀ ਬੀਤੇ ਦੀ ਗੱਲ ਬਣ ਜਾਵੇ-
ਇਜ਼ਤ ਵਾਲਾ ਅੰਦਰ ਵੜੇ ਤੇ ਬੇਇਜ਼ਤਾ ਆਖੇ ਮੈਥੋਂ ਡਰੇ-ਇਹ ਨਾ ਹੋਵੇ
'' ਐ ਆਸਮਾਨ, ਤੇਰੇ ਖੁਦਾ ਕਾ ਨਹੀਂ ਖੌਫ਼
ਡਰਤੇ ਹੈਂ ਐ ਜਮੀਨ, ਤੇਰੇ ਆਦਮੀ ਸੇ ਹਮ ''
ਹਰ ਮਹਿਕਮੇ ਦੇ ਦਫ਼ਤਰ ਸਵਾਲੀ ਨੂੰ ਕੁਰਸੀ ਮਿਲੇ ਤੇ ਬਿਨਾਂ ਚੱਕਰ ਦਿੱਤੇ ਕੰਮ ਕੀਤਾ ਜਾਵੇ
ਬੇ-ਸਲੀਕਾ ਹਕੂਮਤ ਦਾ ਖਾਤਮਾ ਹੋ ਜਾਵੇ=
ਚੋਰ ਉੱਚਕਾ ਚੌਧਰੀ ਗੁੰਡੀ ਰੰਨ ਪ੍ਰਧਾਨ ਕਿਤੇ ਨਾ ਹੋਵੇ-
ਭਾਈ ਭਾਈ ਨਿੱਕੀ ਨਿੱਕੀ ਗੱਲ ਤੇ ਰੁੱਸਦੇ ਲੜਦੇ ਨਾਂ ਰਹਿਣ
ਲਾਸ਼ਾਂ ਤੋਂ ਲਾਹੇ ਕੰਬਲ ਲੈਣ ਲਈ ਕਦੇ ਕੋਈ ਹੱਥ ਨਾਂ ਅੱਢੇ=
ਮਾਂ ਬੇਟੀ ਭੈੇਣ ਭਾਬੀ ਦਾ ਮੁਕਾਮ ਸੁੱਚਾ ਤੇ ਉੱਚਾ ਹੋਵੇ-
ਜਾਤ ਧਰਮ ਪਿਆਰ ਨਾਂ ਹੋਵੇ ਵਪਾਰ=
ਸਮਾਜਿਕ ਨਾ-ਬਰਾਬਰੀ ਤੇ ਆਰਥਿਕ ਗੁਲਾਮੀ ਮੁੱਕ ਜਾਵੇ
ਪੰਜਾਬ ਵਿਚੋਂ ਪ੍ਰਵਾਜ਼ ਨਾ ਹੋਵੇ ਅਲਬੱਤਾ ਜੋ ਚਲੇ ਗਏ ਹਨ ਮੁੜ ਆਉਣ-
ਵਿਦੇਸ਼ੀ ਪੰਜਾਬ ਨੂੰ ਵੇਖਣ ਲਈ ਉਤਾਵਲਾ ਹੋਵੇ॥
ਸ਼ਰਾਬੀ,ਨਸ਼ਈ,ਵਿਹਲੜ , ਮੰਗਤੇ ਦੀ ਮੋਹਰ ਮਿਟ ਜਾਵੇ-
ਬੀਤੇ ਤੇ ਨਿਰਾਸ਼ ਹੋਣ ਨਾਲੋਂ ਆਉਣ ਵਾਲੇ ਦੇ ਸੁਧਾਰ ਦਾ ਉਪਰਾਲਾ ਕੀਤਾ ਜਾਵੇ।
ਵੋਟਰ ਦੀ ਸੁਰੱਖਿਆ ਤੇ ਸੁਤੰਤਰਤਾ ਹਕੂਮਤ ਦਾ ਆਦਰਸ਼ ਹੋਵੇ-
ਵੋਟ ਪਾਉਣ ਦਾ ਹੱਕ ਹੈ ਤੇ ਵੋਟ ਖੋਹਣ ਦਾ ਹੱਕ ਵੀ ਹੋਵੇ।
ਜਿਸ ਤਰਾਂ ਨਵਾਬਾਂ ਦੇ ਪ੍ਰੀਵੀ ਪਰਸ ਬੰਦ ਕੀਤੇ ਗਏ ਸਨ ਉਸ ਤਰਾਂ ਹੀ ਰਿਟਾਇਰ ਮੰਤਰੀਆਂ
ਦੀਆਂ ਪੈਨਸ਼ਨਾਂ ਮੂਲੋਂ ਹੀ ਬੰਦ ਕੀਤੀਆਂ ਜਾਣ।
ਨਵੇਂ ਮੰਤਰੀਆਂ ਦੀਆਂ ਤਨਖਾਹਾਂ ਠੇਕੇ ਤੇ ਲਾਏ ਅਧਿਆਪਕਾਂ ਜਿੰਨੀਆਂ ਕਰ,ਤੇ ਹੋਰ ਮੁਫ਼ਤ
ਸਹੂਲਤਾਂ ਖ਼ਤਮ ਕੀਤੀਆਂ ਜਾਣ ਤਾਂ ਕਿ ਪੰਜਾਬ ਆਪਣੀ ਖੌ ਚੁੱਕੀ ਆਬ੍ਹਾ ਫਿਰ ਹਾਸਲ ਕਰ ਸਕੇ।
ਵੋਟਰ ਅੰਦਰ ਤੋਤਾ ਨਿਗਾਹ ਰੱਖੇ ਤੇ ਬਾਹਰੋਂ ਸਮਰਥਣ,ਖਰਾਬੀ ਵੇਖ ਅਹੁਦੇਦਾਰ ਨੁੰ ਬਾਹਰ ਦਾ
ਰਸਤਾ ਵਿਖਾ ਦੇਵੇ=
ਅਫ਼ਸਰ ਤੇ ਮਾਤਹਿਤ ਵਿੱਚਲਾ ਫਾਸਲਾ ਘਟੋ ਘੱਟ ਹੋ ਜਾਵੇ ਤੇ ਅਫਸਰ ਵੀ ਕੰਮ ਕਰੇ-
ਤੇ ਠੀਕ ਦੋ ਸਾਲ ਬਾਅਦ ਹਰੇਕ ਪੰਜਾਬੀ ਗਾਉਂਦਾ ਫਿਰੇ ---;-
ਆ ਜਾ ਮੇਰੇ ਦੇਸ਼ ਦੀ ਨੁਹਾਰ ਦੇਖ ਲੈ
ਖੇਤਾਂ ਵਿੱਚ ਨਚਦੀ ਬਹਾਰ ਦੇਖ ਲੈ
੍ਹਹਰ ਮੁੱਖੜੇ ਤੇ ਹੱਸਦੀ ਗੁਲਜ਼ਾਰ ਦੇਖ ਲੈ॥
''ਸਿਆਸਤ ਦੀ ਰਾਹ ਤੇ ਚਲਨ ਤੋਂ ਬਾਅਦ ਵੀ
ਬੇਹਤਰ ਇਹੋ ਹੈ ਕਿ ਆਦਮੀ ਅੋਕਾਤ ਵਿੱਚ ਰਹੇ''-
ਰਣਜੀਤ ਕੌਰ ਗੁੱਡੀ ਤਰਨ ਤਾਰਨ
ਥੋਥਾ ਚਨਾ ਬਾਜੇ ਘਨਾ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਪਹਿਲਾਂ ਵੀ ਬੜੇ ਕਲਾਕਾਰ, ਖਿਡਾਰੀ , ਸਿਆਸਤ ਦੀ ਬਾਜੀ ਲਾ ਰਹੇ ਹਨ।ਜਿਵੇਂ ਕਿ ਹੰਸ ਰਾਜ ਹੰਸ, ਮੁਹੰਮਦ ਸਦੀਕ ਹੇਮਾ ਮਾਲਿਨੀ,ਜੈਯਾ ਬੱਚਚਨ,ਜੈਯਾ ਪਰਦਾ, ਸੰਨੀ ਦਿਓਲ, ਵਿਨੋਦ ਖੰਨਾ,ਨਵਜੋਤ ਸਿੰਘ ਸਿੱਧੂ,ਪਰਗਟ ਸਿੰਘ।ਉਹਨਾਂ ਦੇ ਕੀਤੇ ਵਿਕਾਸ ਤੇ ਤਰੱਕੀ ਨਾਲ ਪੰਜਾਬ ਤਾਂ ਕੀ ਪੂਰਾਦੇ ਸ਼ ਇੰਨਾ ਕੁ ਤਰੱਕ ਗਿਆ ਹੈ ਕਿ ਕਿਤੇ ਪੈਰ ਧਰਨ ਨੂੰ ਥਾਂ ਨਹੀਂ।ਤੇ ਹੁਣ ਆਹ ਬਬੂ ਮਾਨ ਤੇ ਸਿੱਧੂ ਮੂਸੇਵਾਲਾ ਜੋ ਤਰੱਕੀ ਪਾਉਣਗੇ ਉਹ ਪੰਜਾਬ ਵਾਲੇ ਕਿਥ ਸਮਾਉਣਗੇ?ਸੋਚਣਾ ਵਿਚਾਰਨਾ ਤੇ ਪਵੇਗਾ
ਉੋਤੋਂ ਸਾਡੇ ਪਿਆਰੇ ਚੰਨੀ ਜੀ ਸਾਡੇ ਆਰਜ਼ੀ ਮੁਖ ਮੰਤਰੀ ਜੀ ਸੋਲਹ ਕਲਾ ਸੰਪੂਰਨ ਹਨ।ਆਪਣੀਆਂ ਸਿਫ਼ਤਾਂ ਦੇ ਬੋਰਡ ਲਿਖ ਲਿਖ ਥਾਂ ਥਾਂ ਲਾਏ ਹਨ ।ਹਰ ਅਖਬਾਰ ਦਾ ਪੂਰਾ ਪੰਨਾ ਜਨਤਾ ਦੇ ਪੈਸੇ ਤੇ ਖ੍ਰੀਦ ਲਿਆ ਹੈ। ਉਂਜ ਤਾਂ ਪੱਠੇ ਵੱਢ ਲੈਂਦੇ ਹਨ ਪਰ ਪੱਠੇ ਘਰ ਹੈਲੀਕੈਪਟਰ ਤੇ ਲੱਦ ਕੇ ਲਿਆਂਉਂਦੇ ਹਨ।ਕਿਉਂਕਿ ਪਿਛਲੇ ਚਾਰ ਮਹੀਨੇ ਵਿੱਚ ਪੈਰ ਰੱਖਣ ਨੂੰ ਥਾਂ ਜੋ ਨਹੀਂ ਹੈਗੀ ।
'
ਥੋਥਾ ਚਨਾ ਬਾਜੇ ਘਨਾ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਪਹਿਲਾਂ ਵੀ ਬੜੇ ਕਲਾਕਾਰ, ਖਿਡਾਰੀ , ਸਿਆਸਤ ਦੀ ਬਾਜੀ ਲਾ ਰਹੇ ਹਨ।ਜਿਵੇਂ ਕਿ ਹੰਸ ਰਾਜ ਹੰਸ, ਮੁਹੰਮਦ ਸਦੀਕ, ਹੇਮਾ ਮਾਲਿਨੀ,ਜੈਯਾ ਬੱਚਚਨ,ਜੈਯਾ ਪਰਦਾ, ਸੰਨੀ ਦਿਓਲ, ਵਿਨੋਦ ਖੰਨਾ,ਨਵਜੋਤ ਸਿੰਘ ਸਿੱਧੂ,ਪਰਗਟ ਸਿੰਘ।ਉਹਨਾਂ ਦੇ ਕੀਤੇ ਵਿਕਾਸ ਤੇ ਤਰੱਕੀ ਨਾਲ ਪੰਜਾਬ ਤਾਂ ਕੀ ਪੂਰਾਦੇ ਸ਼ਸ਼ਪੂਰਾ ਦੇਸ਼ ਇੰਨਾ ਕੁ ਤਰੱਕ ਗਿਆ ਹੈ ਕਿ ਕਿਤੇ ਪੈਰ ਧਰਨ ਨੂੰ ਥਾਂ ਨਹੀਂ।ਤੇ ਹੁਣ ਆਹ ਬਬੂ ਮਾਨ ਤੇ ਸਿੱਧੂ ਮੂਸੇਵਾਲਾ ਜੋ ਤਰੱਕੀ ਪਾਉਣਗੇ ਉਹ ਪੰਜਾਬ ਵਾਲੇ ਕਿਥਕਿਥਕਿਥੇ ਸਮਾਉਣਗੇ?ਸੋਚਣਾ ਵਿਚਾਰਨਾ ਤੇ ਪਵੇਗਾ
ਉੋਤੋਂ ਸਾਡੇ ਪਿਆਰੇ ਚੰਨੀ ਜੀ ਸਾਡੇ ਆਰਜ਼ੀ ਮੁਖਮੁਖਮੁੱਖ ਮੰਤਰੀ ਜੀ ਸੋਲਹ ਕਲਾ ਸੰਪੂਰਨ ਹਨ।ਆਪਣੀਆਂ ਸਿਫ਼ਤਾਂ ਦੇ ਬੋਰਡ ਲਿਖ ਲਿਖ ਥਾਂ ਥਾਂ ਲਾਏ ਹਨ ।ਹਰ ਅਖਬਾਰ ਦਾ ਪੂਰਾ ਪੰਨਾ ਜਨਤਾ ਦੇ ਪੈਸੇ ਤੇ ਖ੍ਰੀਦ ਲਿਆ ਹੈ। ਉਂਜਉਂਜਉਂਝ ਤਾਂ ਪੱਠੇ ਵੱਢ ਲੈਂਦੇ ਹਨ ਪਰ ਪੱਠੇ ਘਰ ਹੈਲੀਕੈਪਟਰ ਤੇ ਲੱਦ ਕੇ ਲਿਆਂਉਂਦੇ ਹਨ।ਕਿਉਂਕਿ ਪਿਛਲੇ ਚਾਰ ਮਹੀਨੇ ਵਿੱਚ ਪੈਰ ਰੱਖਣ ਨੂੰ ਥਾਂ ਜੋ ਨਹੀਂ ਹੈਗੀ ।ਰਹੀ॥
ਬੋਰਡ / ਫੋਟੋ ਸੱਭ ਹਨੇਰ ਹੋ ਜਾਂਦੇ ਹਨ ਕੇਵਲ ਕੰਮ ਹੀ ਹਨ ਜੋ ਸਦਾ ਰੌਸ਼ਨ ਰਹਿੰਦੇ ਹਨ।
ਨੇਕ ਚਰਿੱਤਰ,ਉੱਚੇ ਵਿਅਕਤਤਵ ਨੂੰ ਪੀਪਾ ਨਹੀਂ ਵਜਾਉਣਾ ਪੈਂਦਾ ਉਸਦੇ ਕੰਮ ਵੱਜ ਵਜਾ ਨਾਲ ਧੁੰਮਦੇ ਹਨ।
ਮੁੱਖ ਮੰਤਰੀ ਚੰਨ ਜੀ ਬਿਜਲੀ ਦਾ 7 ਕਿਲੋਵਾਟ ਤੋਂ ਵੱਧ ਲੋਡ ਵਾਲਿਆਂ ਨੇ ਤੁਹਾਡੇ ਕਿਹੜੇ ਮਾਂਹ ਮਾਰੇ ਹਨ ਜੋ ਉਹਨਾਂ ਦਾ ਯੁਨਿਟ ਰੇਟ ਘੱਟ ਨਹੀਂ ਕੀਤਾ ? ਸਪਸ਼ਟ ਤੇ ਕਰੋ ਇਹ ਵਿਤਕਰਾ ਕਿਉਂ ?
ਕਹੀਂ ਜਮੀਂ ਸੇ ਤਾਅਲੁਕ ਨਾਂ ਖ਼ਤਮ ਹੋ ਜਾਏ
ਬਹੁਤ ਨਾ ਖੁਦ ਕੋ ਹਵਾਓਂ ਮੇਂ ਉਛਾਲਿਯੇ 'ਸਾਹਬ'
ਸਿਆਣੇ ਕਹਿੰਦੇ ਹਨ 'ਸਿਆਣੇ ਦਾ ਇਛਾਰਾ ਚਲਦਾ ਹੈ ਤੇ ਕਮਲੇ ਦੀ ਜਬਾਨ ''
ਇਕ ਅਪੀਲ਼ ਪੰਜਾਬ ਰੋਡਵੇਜ਼ ਮੰਤਰੀ ਦੇ ਸਿਰਨਾਂਵੇਂ---ਪੰਦਰਾਂ ਸਾਲ ਪਹਿਲਾਂ ਸੜਕਾਂ ਦੇ ਕਿਨਾਰਿਆਂ ਤੇ ਮੀਲ਼ ਪੱਥਰ ਲੱਗੇ ਹੁੰਦੇ ਸਨ ਜੋ ਇਹ ਦੱਸਦੇ ਸਨ ਕਿੰਨਾ ਫਾਸਲਾ ਬਾਕੀ ਹੈ ਆਪਣੇ ਪਿੰਡ ਨਗਰ,ਸਹਿਰ ਪਹੁੰਚਣ ਵਾਸਤੇ-ਨਿੱਕੇ ਜਿਹੇ ਮੀਲ਼ ਪੱਥਰ ਤੇ ਮੋਟਾ ਜਿਹਾ ਅੰਕੜਾ ਪਾ ਕੇ ਨਾਲ ਹੀ ਪਿੰਡ ਨਗਰ ਸ਼ਹਿਰ ਦਾ ਨਾਮ ਲਿਖਿਆ ਹੁੰਦਾ ਸੀ ਸੜਕ ਗਲੀ ਪਹਿਆ ਭਾਵੇ ਅੱਜ ਵਾਂਗ ਸੋਹਣਾ ਨਹੀਂ ਸੀ ਹੁੰਦਾ ਪਰ ਪੂਰਾ ਮਾਰਗ ਦਰਸ਼ਕ ਹੁੰਦਾ ਸੀ।ਅਜੋਕੀ ਦੋ ਮਾਰਗੀ ਚਹੂੰ ਮਾਰਗੀ ਸੜਕ ਫਲਾਈਓਵਰ ਅੰਂਨ੍ਹੇ ਬੋਲੇ ਗੂੰਗੇ ਹਨ। ਕਿਤੇ ਕੁਝ ਨਹੀਂ ਲਿਖਿਆ ਨਹੀਂ ਲੱਭਦਾ ।ਅਣਜਾਣ ਯਾਤਰੀ ਨੂੰ ਬਾਰ ਬਾਰ ਖੜੌ ਕੇ ਆਪਣੀ ਮੰਜਿਲ ਦਾ ਰਾਹ ਪੁੱਛਣਾ ਪੈਂਦਾ ਹੈ। ( ਸੱਭ ਨੂੰ ਜੀ. ਪੀ. ਅੇਸ. ਵਰਤਣਾ ਨਹੀਂ ਆਉਂਦਾ ਤੇ ਕੁਝ ਸ਼ਰਾਰਤੀ ਅੰਸਰ ਯਾਤਰੀ ਨੂੰ ਗਲਤ ਰਾਹ ਪਾ ਕੇ ਨੁਕਸਾਨ ਵੀ ਕਰਦੇ ਹਨ।
ਕ੍ਰਿਪਾ ਕਰਕੇ ਸੜਕਾਂ ਫਲਾਈਓਵਰਾਂ ਛੋਟੇ ਰਾਹਾਂ ਤੇ ਦੋਨਾਂ ਪਾਸੇ ਰਾਹ ਦਸੇਰਾ ਬੋਰਡ ਲਗਵਾ ਦਿਓ ਜੀ।ਇਹਨਾਂ ਤੇ ਸਿਫ਼ਤਾਂ ਦੀ ਮਸ਼ਹੂਰੀ ਦੇ ਬੋਰਡਾਂ ਨਾਲੋਂ ਬਹੁਤ ਘੱਟ ਖਰਚਾ ਆਏਗਾ ।
ਲੁਧਿਆਂਣਾ ਮਹਾਂਨਗਰ ਦੇ ਅੰਦਰ ਸੈਂਕੜੈ ਹੋਰ ਨਗਰ ਹਨ,ਜੋ ਕਿ ਹਰ ਚੌਂਕ ਵਿੱਚ ਅਗਲੇ ਨਗਰ ਦਾ ਅਤਾ ਪਤਾ ਦਰਸਾਇਆ ਹੁੰਦਾ ਸੀ ਬੱਤੀਆਂ ਵਾਲੇ ਸਿਗਨਲ ਵੀ ਸਹੀ ਸਨ,ਪਿਛਲੇ ਸੱਤ ਸਾਲ ਤੋਂ ਸਾਰਾ ਲਧਿਆਣਾ ਪੁਟਿਆ ਪਿਆ ਹੈ ਬੇ ਨਾਮੇ ਚੌਂਕਾਂ ਵਿੱਚ ਡੇਢ ਕਿਲੋਮੀਟਰ ਲੰਬੇ ਜਾਮ ਲਗੇ ਹੁੰਦੇ ਹਨ ਕੋਈ ਨਿਯਮ ਨਹੀਂ ਕੋਈ ਨੇਮ ਨਹੀਂ।ਲੁਧਿਆਣੇ ਵਿੱਚ ਕੋਈ ਸਰਕਾਰੀ ਬੱਸ ਦਾਖਲ ਨਹੀਂ ਹੁੰਦੀ।
ਬਾਕੀ ਜੋ ਗਿਣਤੀ ਦੇ ਦਿਨ ਰਹਿ ਗਏ ਹਨ ਸਾਰਾ ਜੋਰ ਲਾ ਕੇ ਰਾਹਵਾਂ ਨੂੰ ਥੌੜਾ ਸੁਖਾਲਾ ਬਣਾ ਦਿਓ ਜੀ।
ਰਣਜੀਤ ਕੌਰ ਗੁੱਡੀ ਤਰਨ ਤਾਰਨ
ਅਹਿਦ ਕਰੋ ਕਿ... - ਰਣਜੀਤ ਕੌਰ ਗੁੱਡੀ ਤਰਨ ਤਾਰਨ
ਵੋਟਰ ਵੀਰੋ ਤੇ ਭੇੈਣੋ ਅਹਿਦ ਕਰੋ ਕਿ ਇਸ ਵਾਰ ਪੰਜਾਬ ਤੋਂ ਪੰਜੋ ਬਣ ਚੁੱਕੇ ਪੰਜਾਬ ਨੂੰ ਫਿਰ ਤੋਂ ਪੰਜਾਬ ਸੂਬਾ ਬਣਾ ਲਓਗੇ।
ਇਸ ਵਾਰ ਚੋਣ ਲੜਨ ਵਾਲੇ ਉਮੀਦਵਾਰ ਦੀ ਪਹਿਲੀ ਪਹਿਚਾਣ----
ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਵੰਡਣ ਤੋਂ ਪਹਿਲਾਂ ਉਸਨੂੰ ਇਕ ਭਰੇ ਪੰਡਾਲ ਵਿੱਚ ਬੁਲਾਇਆ ਜਾਵੇ ਤੇ ਇਸ ਭੀੜ ਵਿਚੋਂ ਉਸਦੇ ਹੱਕ ਵਿੱਚ ਹੱਥ ਖੜੇ ਕਰਾਏ ਜਾਣ--
ਮਗਰ ਸ਼ਰਤ ਇਹ ਹੋਵੇ ਕਿ ਪੰਡਾਲ ਵਿਚ ਪੁੱਜੇ ਹਾਜਰੀਨ ਨਾਜ਼ਰੀਨ ਸਮਾਜ ਦੇ ਸੂਝਵਾਨ ਤੇ ਬੁਧੀਜੀਵੀ ਹੋਣ ਅਤੇ ਇਸ ਵਿੱਚ ਉਹ ਲੋਕ ਜੋ ਇਲ ਦਾ ਨਾਂ ਕੋਕੋ ਨਹੀਂ ਜਾਣਦੇ ਮੁਫ਼ਤ ਸਹੂਲਤਾਂ ਮਾਣਦੇ ਹਨ,ਜਿਹਨਾਂ ਨੂੰ ਦੇਸ਼ ਦੇ ਗਰਕਦੇ ਜਾਣ ਦਾ ਥੋੜਾ ਜਿਹਾ ਵੀ ਗਿਆਨ ਨਹੀਂ ਹੈ ਜੋ ਵੋਟਾਂ ਨੂੰ ਮੇਲਾ ਸਮਝਦੇ ਹਨ ਤੇ ਕੇਵਲ ਖਾ ਪੀ ਕੇ ਹੱਲਾ ਗੁੱਲਾ ਹੀ ਨੇਮ ਰੱਖਦੇ ਹਨ ਐਸੇ ਲੋਕ ਪੰਡਾਲ ਵਿੱਚ ਹਾਜਰ ਨਹੀਂ ਹੋਣੇ ਚਾਹੀਦੇ।ਟਕਿਆਂ ਤੇ ਭੀੜ ਇਕੱਠੀ ਕਰਨ ਤੇ ਪੂਰਨ ਪਾਬੰਦੀ ਹੋਵੇ।
ਸਿਰਫ਼ ਤੇ ਸਿਰਫ਼ ਉਹ ਵਿਅਕਤੀ ਜੋ ਵਿਕਾਸ ਦੇ ਮਾਇਨੇ ਜਾਣਦੇ ਹੋਣ,ਜਿਹਨਾਂ ਨੂੰ ਪਤਾ ਹੋਵੇ ਕਿ ਅਗਲਾ ਨੇਤਾ ਕੈਸਾ ਹੋਵੇ।
ਵਿਅਕਤੀ ਨਹੀਂ ਵਿਅਕਤਿਤਵ ਪਹਿਲਾਂ ਪਛਾਣੋ ।ਜੋ ਕਈ ਵਾਰ ਅਜ਼ਮਾ ਲਏ ਹਨ ਹੁਣ ਉਹਨਾਂ ਦੇ ਹੱਥਾਂ ਚ ਜਮੂਰੇ ਨਹੀਂ ਬਣਨਾ।
ਪੰਜਾਬ ਦੇ ਮਾਲਕੋ ਪੰਜਾਬ ਨੂੰ ਹੋਰ ਗਰਕਣ ਤੋਂ ਬਚਾਅ ਲਓ।
ਇਹ ਸਹੀ ਹੈ ਕਿ ਪੰਡਾਲ ਵਿੱਚ ਕਰੋੜਾਂ ਲੱਖਾਂ ਨਹੀ ਹਜਾਰ ਦੋ ਹਜਾਰ ਹੀ ਹਾਜਰ ਹੋ ਸਕਦੇ ਹਨ।ਜੇ ਰਾਜ ਚਲਾਉਣ ਵਾਸਤੇ ਕੇਵਲ 117 ਚਾਹੀਦੇ ਹਨ ਤਾਂ ਰਹਿਨੁਮਾਈ ਲਈ ਹਜਾਰ ਦੋ ਹਜਾਰ ਹੀ ਕਾਫ਼ੀ ਹਨ।
ਇਸ ਹਜਾਰ ਦੋ ਹਜਾਰ ਵਿੱਚ ਹੀ ਸੌ ਦੋ ਸੌ ਦੁੱਲੇ ਭੱਟੀ ਵੀ ਹੋਣਗੇ।
ਪੌਣੇ ਤਿੰਨ ਕਰੋੜ ਦੀ ਆਬਾਦੀ ਵਿੱਚ ਸਮਝਦਾਰ ਸਿਰਫ਼ ਪੰਜਾਹ ਲੱਖ ਹਨ ਤੇ ਇਹਨਾਂ ਵਿਚੋਂ ਕਿਸੇ ਨੇ ਵੀ ਕਦੇ ਵੋਟ ਨਹੀਂ ਪਾਈ ਕਿਉਂਕਿ ਉਹਨਾਂ ਤੋਂ ਆਪਣੀ ਬੇਸ਼ਕੀਮਤੀ ਵੋਟ ਗਵਾਉਣ ਦਾ ਦੁੱਖ ਬਰਦਾਸ਼ ਨਹੀਂ ਹੁੰਦਾ। ਇਸ ਲਈ ਇਸ ਵਾਰ ਇਹਨਾਂ ਵਿਚੋਂ ਹੀ ਹਜਾਰ ਦੋ ਹਜਾਰ ਆਪਣਾ ਉਮੀਦਵਾਰ ਖੜਾ ਕਰਨਗੇ,ਐਸਾ ਉਮੀਦਵਾਰ ਜੋ ਸਵਿਕਸ ਯੋਗਤਾ ਰੱਖਦਾ ਹੋਵੇ ਤੇ ਜਿਸਦੀ ਜਮੀਰ ਤੇ ਆਤਮਾ ਆਪਣੇ ਤੱਕ ਸੀਮਤ ਨਾਂ ਹੋਵੇ।
ਇਸ ਦੇ ਨਾਲ ਹੀ 50 ਲੱਖ ਜੋ ਮੀਡੀਆ ਤੋਂ ਅਤੇ ਹਾਲਾਤ ਦੀ ਆਮ ਜਾਣਕਾਰੀ ਤੋਂ ਪ੍ਰਹੇਜ਼ ਰਖਦੇ ਹਨ ਤੇ ਚੋਣਾਂ ਨੂੰ ਸ਼ੁਗਲ ਮੇਲਾ ਮਨਾਉਂਦੇ ਤੇ ਇਕ ਮਹੀਨਾ ਮੁਹੱਲੇ / ਕਲੌਨੀ ਦੇ ਚੌਧਰੀ ਬਣੇ ਰਹਿੰਦੇ ਹਨ ਅਸਲ ਨੁਕਸਾਨ ਇਹ ਕਰਦੇ ਹਨ ਜੋ 117 ਦੇ ਚਰਨਾਂ ਵਿੱਚ ਜਮੂਰਾ ਬਣ ਇਕ ਬੋਤਲ ਦੀ ਖਾਤਰ ਆਪਣੀ ਉਮਰ ਦੇ ਬੇਹਤਰੀਨ ਪੰਜ ਵਰ੍ਹੇ ਨਿਛਾਵਰ ਕਰ ਦੇਂਦੇ ਹਨ।ਇਹ ਬਹੁਤ ਖਤਰਨਾਕ ਹਨ।
ਲੱਖਾਂ ਰੁਪਏ ਪੈਨਸ਼ਨ ਲੈਣ ਵਾਲੇ ਹੁਣ ਘਰਾਂ ਚ ਬਹਿ ਜਾਣ -ਇਹਨਾਂ ਬਹੁਤ ਕਮਾ ਲਿਆ ਬਾਕੀ ਰਹਿੰਦੀ ਉਹੀ ਖਾ ਹੰਢਾ ਲੈਣ।
ਅਗਰ ਐਸੀ ਕਾਰਵਾਈ ਮੁਮਕਿਨ ਨਹੀਂ ਹੈ ( ਕਿਉਂ ਜੋ ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ}ਤਾਂ ਫਿਰ ਚੋਣਾਂ ਨਾਂ ਕਰਾਈਆਂ ਜਾਣ ਜੋ ਹੈ ਸੋ ਚਲਦਾ ਰਹੇ ਤਾਂ ਜੋ ਕੌਮ ਦਾ ਹੋਰ ਖ਼ਜਾਨਾ ਬਰਬਾਦ ਨਾਂ ਹੋਵੇ।
ਇਹਨਾਂ ਲਈ ਵੋਟਰ ਕੀ ਹੈ -ਚੂਸ ਕੇ ਸੁੱਟੀ ਗਿਟਕ।ਭੁਲੱਕੜ,ਭੋਲੇ ਭਾਲੇ ਬੇਵਕੂਫ਼,ਨਸ਼ਈ,ਮੰਗਤੇ,ਬੇਖ਼ਬਰ ਨਿਆਣੇ।
ਲੋਕ ਸਭਾ ਤੇ ਵਿਧਾਨ ਸਭਾ ਦੇ ਕੁੱਲ ਆਗੂ-ਜੋ ਕੁਲ ਗਿਣਤੀ ਵਿੱਚ 5000 ਹਨ 136 ਕੋਰੜ ਨੂੰ ਪਿੱਛੇ ਲਾ ਮਧੋਲ ਸਕਦੇ ਹਨ ਤਾਂ ਹਜਾਰ ਦੋ ਹਜਾਰ ਪੰਜਾਬ ਵਿੱਚ 117 ਨੂੰ ਅੱਗੇ ਲਾ ਹੱਕ ਵੀ ਸਕਦੇ ਹਨ।ਬੱਸ ਬਹੋਸ਼ਹਵਾਸ ਤਕਨੀਕ ਦੀ ਲੋੜ ਹੈ।ਤਕੜੇ ਹੋ ਜਾਓ ਨੌਜਵਾਨੋ।
ਹਾਂ ਇਹ ਵਧੀਆ ਸੁਹਰਿਦ ਹਜਾਰ ਦੋ ਹਜਾਰ ਵਿਅਕਤੀ ਵੋਟਾਂ ਵਾਲੇ ਦਿਨ ਤੱਕ ਇਸ ਗਲ ਦਾ ਧਿਆਨ ਰੱਖਣ ਕਿ ਕਿਤੇ ਸ਼ਰਾਬ ਨਸ਼ੇ ਤੇ ਪੈਸਾ ਤੇ ਹੋਰ ਮੁਫ਼ਤ ਸਹੂਲਤਾਂ ਨਾਂ ਵੰਡੀਆਂ ਜਾਣ।
ਪੋਲਿੰਗ ਬੂਥ ਤੇ ਜਾਹਲਸਾਜ਼ੀ ਨਾਂ ਹੋਵੇ ਈ. ਵੀ. ਐਮ ਚੋਰੀ ਨਾਂ ਹੋਵੇ ਤੇ ਰਾਤੋ ਰਾਤ ਝੁੱਗੀਆਂ ਝੋੰਪੜੀਆਂ ਵਿਚੋਂ ਵੋਟਾਂ ਪਵਾ ਕੇ ਨਾ ਲਿਆਈਆਂ ਜਾਣ।
ਥਾਂ ਥਾਂ ਸੀ. ਸੀ ਟੀ ਵੀ ਕੈਮਰੇ ਲਗਾਏ ਜਾਣ।ਉਮੀਦਵਾਰ ਤੇ ਉਸਦੇ ਖਾਨਦਾਨ ਵਾਲੇ ਤੇ ਹੋਰ ਚਮਚੇ ਚੇਲੇ ਬਾਲਕੇ ਦੋ ਦਿਨ ਲਈ ਨਜ਼ਰਬੰਦ ਕੀਤੇ ਜਾਣ।
ਅਯੋਗ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਉਹ ਨਿਕੰਮਾ ਹੈ ਇਸੇ ਲਈ ਇਹ ਸਿਆਸੀ ਲੋਕ ਖਾਕੀ ਲਾਠੀ ਦੇ ਆਸਰੇ ਜਿਤਦੇ ਤੇ ਲੁੱਟਦੇ ਹਨ।ਜੇ ਇਹ ਆਖਿਆ ਜਾਵੇ ਕਿ ਇਹ ਸ਼ੈਤਾਨ ਕਿਸਮ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ।
117ਸਵਾਰਥੀ ਬੰਦੇ1992 ਤੋਂ ਇਹੋ ਬਿਜਲੀ ਮੁਫ਼ਤ ਤੇ ਗੰਦੀ ਕਣਕ ਸਮੂਹਿਕ ਸ਼ਾਦੀਆਂ ਸ਼ਗਨ ਸਕੀਮ ਦੇ ਲੌਲੀ ਪੋਪ ਟਾਫ਼ੀਆਂ ਦੇਂਦੇ ਹਨ,ਇਸ ਦੌਰ ਵਿੱਚ ਇੰਨਟਰਨੈਟ ਤੇ ਫੋਨ ਕਾਲ ਜੋ ਆਟੇ ਜਿੰਨਾ ਹੀ ਜਰੂਰੀ ਹੋ ਗਿਆ ਹੈ ਉਹ ਦਿਨ ਬਦਿਨ ਮਹਿੰਗੇ ਕੀਤੇ ਜਾ ਰਹੇ ਹਨ, ਕੁਕਿੰਗ ਗੈਸ ਵੀ ਆਮ ਆਦਮੀ ਦੀ ਜੇਬ ਤੋਂ ਦੂਰ ਹੈ। ਇਹ ਨੁਕਤਾ ਵੀ ਧਿਆਨ ਹਿੱਤ ਰੱਖਣਾ ਹੈ।
ਸਿਆਸਤ ਦੀ ਚਿੰਗਾਰੀ ਨੂੰ ਮਿੱਟੀ ਵਿੱਚ ਦੱਬਣ ਵਾਸਤੇ ਨਵਾਂ ਖੂਨ ਨਵਾਂ ਉਦਮ ਨਵਾਂ ਉਤਸ਼ਾਹ ( ਜੋ ਕਿ ਦਿਖਾਈ ਦੇ ਰਿਹਾ ਹੈ ) ਬੱਸ ਥੋੜੇ ਜਿਹੇ ਹਲੂਣੇ ਦੀ ਕਮੀ ਹੈ॥
ਸਿਆਸਤ ਖਾਕੀ (ਪੁਲੀਸ) ਲਾਠੀ ਦੀ ਵੑਿੰਹੰਗੀ ਸਹਾਰੇ/ ਆਸਰੇ ਲੰਘੜਾਉਦੀ ਖਤਰਨਾਕ ਹੈ।
ਰਣਜੀਤ ਕੌਰ ਗੁੱਡੀ ਤਰਨਤਾਰਨ
ਚਲਦੇ ਚਲਦੇ---- ਮੁਸ਼ਕਿਲ ਤਾਂ ਇਹ ਹੈ ਕਿ ਰਿਸ਼ਵਤ ਇਹਨਾਂ ਨੂੰ ਜਾਨ ਤੋਂ ਪਿਆਰੀ ਹੈ ਥੋੜਾ ਹੋਰ ਪ੍ਰਭਾਸ਼ਿਤ ਕਰੀਏ ਤਾਂ ਇਹਨਾਂ ਨੂੰ ਰਿਸ਼ਵਤ ਅਤਿਅੰਤ ਪਿਆਰ ਕਰਦੀ ਹੈ।
ਵੋਟਰ ਕਹਿੰਦਾ ਹੈ ਕਿ ਆਮ ਤੌਰ ਤੇ ਰਿਸ਼ਵਤਬਾਜੀ ਜਾਂ ਭ੍ਰਸ਼ਿਟਾਚਾਰੀ ਖਤਮ ਹੋਣੀ ਚਾਹੀਦੀ ਹੈ -ਭਾਈਵਾਲ ਕਹਿੰਦਾ ਹੈ 'ਕਰਾਂ ਕੀ ਮੈਨੂੰ ਕੋਈ ਹੋਰ ਕੰਮ ਆਉਂਦਾ ਹੀ ਨਹੀਂ।
ਲੁੱਟ ਘਸੁੱਟ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਸਾਡੇ ਨਾਲ ਮੈਕਸੀਕੋ ਏਅਰਪੋਰਟ ਅਣਹੋਣੀ ਜੇ ਹੋਈ
ਚਿੱਟੇ ਦਿਨ ਸਰੇਸ਼ਰ ਉਹ ਲਾਹ ਕੇ ਲੈ ਗਿਆ ਲੋਈ
ਕੈਨੇਡਾ ਵਿੱਚ ਦਾਖਲੇ ਲਈ ਥਰਡ ਕੰਟਰੀ ਚੋਂ ਹੋ ਕੇ ਆਉਣਾ ਪਿਆ।ਬੜਾ ਚਾਅ ਸੀ ਨਵਾਂ ਮੁਲਕ ਮੈਕਸੀਕੋ ਵੇਖਣ ਦਾ। ਪਰ ਮੈਕਸੀਕੋ ਸਿਟੀ ਏਅਰਪੋਰਟ ਦੇ ਸਟਾਫ ਨੇ ਆਪਣੇ ਮਹਿਮਾਨਾਂ ਨਾਲ ਮੌਤ ਦੇਣ ਦੀ ਹੱਦ ਤੱਕ ਦਾ ਸਲੂਕ ਕੀਤਾ।
ਹੱਡਬੀਤੀ ਪੜ੍ਹ ਕੇ ਤੁਸੀਂ ਇਹਦੀ ਚਰਚਾ ਜਰੂਰ ਕਰਨਾ ਤਾਂ ਜੋ ਸਾਡੇ ਵਾਂਗ ਕੋਈ ਹੋਰ ਪੀੜਾ ਨਾਂ ਉਠਾਵੇ।
ਮੈਕਸੀਕੋ ਏਅਰਪੋਰਟ ਤੇ ਇਮੀਗਰੇਸ਼ਨ ਕਲੀਅਰੈਂਸ ਤੋਂ ਬਾਦ ਆਪਣੇ ਬੈਗ ਲੈ ਕੇ ਬਾਹਰ ਆਉਣ ਲਈ ਗੇਟ ਤੇ ਪਹੁੰਚ ਬਾਹਰ ਨਿਕਲਣ ਹੀ ਲਗੇ ਕਿ ਇਕ ਵਿਅਕਤੀ ਨੇ ਆ ਕੇ ਸਾਨੂੰ ਮੋੜ ਲਿਆ ਤੇ ਸਾਡੇ ਪਰਸ ਸਿਰਫ ਪਰਸ ਲਹਾ ਕੇ ਫੋਲ ਕੇ ਕਾਉਂਟਰ ਤੇ ਖਿਲਾਰਾ ਪਾ ਦਿੱਤਾ।
ਨਾਂ ਤਾਂ ਉਸਦੀ ਬੋਲੀ ਸਾਡੀ ਸਮਝ ਵਿੱਚ ਆ ਰਹੀ ਸੀ ਤੇ ਨਾਂ ਉਸਨੂੰ ਸਾਡੀ।
ਉਸਨੇ ਆਪਣੇ ਫੌਨ ਦੀ ਸਕਰੀਨ ਤੇ 3040 ਲਿਖਿਆ ਤੇ ਬੋਲਿਆ 'ਪੇ ' ਤੇ ਉਹ ਸਾਡੇ ਪਾਸਪੋਰਟ ਲੈ ਕੇ ਦੌੜ ਗਿਆ।ਸਾਡੇ ਪਰਸ ਵਿੱਚ ਕੁਝ ਪੁਰਾਣਾ ਗਹਿਣਾ ਸੀ,ਕੁਝ ਬਨਾਉਟੀ ਝੁਮਕੇ ਗਾਨੀਆਂ ਬੀੜੇ ਵੀ ਸਨ।ਕਰੋਨਾ ਕਿਟ ਪਾਉਣ ਕਰਕੇ ਤੇ ਹਰ ਵਕਤ ਸੇਨੇਟਾਈਜ਼ਰ ਲਾੳਣ ਕਰਕੇ ਵਾਲੀਆਂ ਛਾਪਾਂ ਛੱਲੇ ਕੜੇ ਪਰਸ ਵਿੱਚ ਰੱਖੇ ਸਨ।ਉਸ ਵਿਅਕਤੀ ਨੇ ਉਂਗਲੀ ਵਿੱਚ ਦੋ ਮੁੰਦਰੀਆਂ ਅੜਾ ਜੇਬ ਵਿੱਚ ਪਾ ਲਈਆਂ।
ਅਸੀਂ ਸਮਝਿਆ ਕਿ ਸ਼ਾਇਦ ਸੋਨੇ ਦੇ ਗਹਿਣਿਆਂ ਨੂੰ ਟੈਕਸ ਪਾਇਆ ਹੈ।ਪਰ ਜਿੰਨੀ ਰਕਮ ਉਹਨੇ ਮੰਗੀ ,ਗਹਿਣਾ ਉਹਦੇ ਨਾਲੋਂ ਅੱਧੀ ਕੀਮਤ ਦਾ ਸੀ।
ਚੂੰ ਕਿ ਆਪਣਾ ਪਾਸਪੋਰਟ ਵਾਪਸ ਲੈਣਾ ਜਰੂਰੀ ਸੀ ,ਮੈਂ ਜਿੰਨੀ ਅੰਗਰੇਜੀ ਜਾਣਦੀ ਸੀ ਸਾਰੀ ਬੋਲ ਦਿੱਤੀ,ਉਹ ਕੰਨ ਹੀ ਨਹੀਂ ਕਰ ਰਿਹਾ ਸੀ।ਫਿਰ ਮੈਂ ਬੇਨਤੀ ਕੀਤੀ ਕਿ ਟਰਾਂਸਲੇਟਰ ( ਦੁਭਾਸ਼ੀਆ ) ਪਰੋਵਾਇਡ ਕਰੋ,ਕੋਈ ਅਸਰ ਨਹੀਂ।ਬਸ ਇਕ ਹੀ ਸ਼ਬਦ 'ਪੇ ਪਿਨਲਟੀ'।
ਉਥੇ ਮੇਰੇ ਵਰਗੇ ਹੋਰ ਪੀੜਿਤ ਵੀ ਚੀਖ ਕੁਰਲਾ ਰਹੇ ਸਨ।ਤੇ ਕੁਝ ਜੁਰਮਾਨੇ ਭਰ ਕੇ ਬਾਹਰ ਜਾ ਚੁਕੇ ਸਨ।ਕੁਝ ਕੁ ਨੂੰ ਉਸਨੇ ਅਣਸੀਤੇ ਕਪੜੈ ਦਾ ਜੁਰਮਾਨਾ ਵੀ ਕੀਤਾ।ਬੰਦ ਲਿਫਾਫਿਆਂ/ ਪੈਕਟਾਂ ਦੇ ਸੀਤੇ ਰੇਡੀਮੇਡ ਕਾਰਡੀਗਨ ਨੂੰ ਵੀ ਡਿਉਟੀ ਪਾਈ।ਜਦ ਕਿ ਖ੍ਰੀਦਦਾਰ ਸਾਰਾ ਸਮਾਨ ਸਾਰੇ ਟੈਕਸ ਅਦਾ ਕਰ ਕੇ ਹੀ ਖ੍ਰੀਦਦਾ ਹੈ।
ਫਿਰ ਮੈਂ ਤੇ ਦੋ ਹੋਰ ਭੈਣਾਂ ਨੇ ਇਹ ਵੀ ਕਿਹਾ ਕਿ 'ਕੀਪ ਗੋਲਡ ਵਿੱਧ ਯੂ',ਵੀ ਹੈਵ ਨੋ ਮਨੀ'.। ਉਸ ਤੇ ਕੋਈ ਅਸਰ ਨਾਂ ਹੋਇਆ।
ਫਿਰ ਕਿਹਾ ਕਿ ਸਾਨੂੰ ਸਾਡੇ ਵਾਰਸਾਂ ਨਾਲ ਫੋਨ ਤੇ ਗਲ ਕਰਨ ਲਈ ਵਾਈ ਫਾਈ ਦਿਓ।ਕੋਈ ਅਸਰ ਨਹੀਂ।
3040 ਯੂ.ਐਸ.ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ ਸਾਡੇ ਲਈ।
ਨਾਲ ਖੜੀਆਂ ਭੈਣਾਂ ਨੇ ਆਪਣਾ ਪੰਜਾਬ ਵਾਲਾ ਕਰੇਡਿਟ/ਡੈਬਿਟ ਕਾਰਡ ਵੀ ਦਿੱਤਾ,ਉਹ ਨਹੀਂ ਚਲਿਆ।ਸਾਡੇ ਕੋਲ ਕੇਨੇਡੀਅਨ ਡਾਲਰ ਸਨ ਉਸਨੇ ਕਿਹਾ,ਓਨਲੀ ਯੂ. ਐਸ.।
ਮੈਕਸੀਕੋ ਸਿਟੀ ਵਿੱਚ ਅਸੀਂ ਆਰਜ਼ੀ ਮੁਸਾਫਿਰ ਮਹਿਮਾਨ ਸੀ ਕਿਉਂਕਿ ਕੈਨੇਡਾ ਥਰਡ ਕੰਟਰੀ ਰਾਹੀਂ ਦਾਖਲ ਹੋਣ ਦੇ ਰਿਹਾ ਸੀ।ਬਜਾਏ ਸਾਡੀ ਮਦਦ ਦੇ ਸਾਨੂੰ ਇੰਨਾ ਕੁ ਦੁੱਖ ਦਿੱਤਾ ਗਿਆ ਜੋ ਸਾਡੀ ਬਰਦਾਸ਼ਤ ਵੀ ਜਵਾਬ ਦੇਣ ਲਗੀ।
ਮੈਂ ਬੇਨਤੀ ਕੀਤੀ ਕਿ ਮੈਨੂੰ ਉੱਚ ਅਧਿਕਾਰੀਆਂ ਕੋਲ ਪੇਸ਼ ਕੀਤਾ ਜਾਏ,ਪਰ ਇਸ ਤੇ ਵੀ ਉਹਨੇ ਕੰਨ ਨਹੀਂ ਕੀਤਾ।
ਚਾਰ ਘੰਟੇ ਦੀ ਜਦੋਜਹਿਦ ਤੇ ਚਾਰ ਹਜਾਰ ਡਾਲਰ ਅਦਾ ਕਰਨ ਤੇ ਸਾਨੂੰ ਸਾਡੇ ਪਾਸਪੋਰਟ ਦਿੱਤੇ ਗਏ ਇਥੇ ਵੀ ਉਸਨੂੰ ਸ਼ਰਮ ,ਸਬਰ ਨਹੀਂ ਆਇਆ,ਉਸਨੇ ਸਾਡੇ ਇਮੀਗਰੇਸ਼ਨ ਕਲੀਰੈਂਸ ਸਲਿਪ ਮੰਗ ਕੇ ਕਬਜੇ ਚ ਕਰ ਲਈ।ਤੇ ਅਗਲੇ ਦਿਨ ਰਵਾਨਗੀ ਵੇਲੇ 75 ਡਾਲਰ ਹੋਰ ਲਗੇ।
ਮੇਰੇ ਨਾਲ ਦੀਆਂ ਭੈਣਾਂ ਲਈ ਵੀ ਅਸੀ ਂ ਉਹਨਾਂ ਦੇ ਨਿਕਾਸ ਦਾ ਪ੍ਰਬੰਧ ਕੀਤਾ,ਇਕ ਨਵਵਿਆਹੀ ਦੁਲਹਨ ਜੋ ਪਹਿਲੀ ਵਾਰ ਜਹਾਜੇ ਚੜ੍ਹ ਸੋਨ ਸੁਪਨੇ ਲੈ ਕੈਨੇਡਾ ਪੁੱਜਣ ਦੇ ਅਥਾਹ ਉਤਸ਼ਾਹ ਵਿੱਚ ਸੀ ਚੀਖਾਂ ਮਾਰ ਰੋਈ।ਉਸਦੀ ਮਦਦ ਕਿਵੇਂ ਨਾਂ ਕਰਦੇ ?
ਏਅਰਪੋਰਟ ਦੇ ਅੰਦਰ ਹੀ ਕੈਸ਼ ਕਾਂਉਟਰ ਦੇ ਨੇੜੈ ਮਨੀ ਅਕਸਚੇਂਜ ਬੈਂਕ ਹੈ।
ਰਕਮ ਕਿਵੇਂ ਪ੍ਰਬੰਧ ਕੀਤੀ ਇਹ ਗਲ ਫਿਰ ਕਦੇ ਸਹੀ।ਬੱਸ ਆਪਣੇ ਪ੍ਰੋਗਰਾਮ ਰਾਹੀਂ ਆਮ ਲੋਕਾਂ ਤੱਕ ਮੈਕਸੀਕੋ ਏਅਰਪੋਰਟ ਤੇ ਹੁੰਦੀ ਲੁੱਟ ਤੋਂ ਜਾਣੂ ਕਰਾ ਦਿਓ।ਲੱਖ ਲਾਹਨਤ ਵੀ ਪਾਓ।ਸਾਨੂੰ ਸੋਨੇ ਲਈ ਜੁਰਮਾਨਾ ਕੀਤਾ ਹੁੰਦਾ ਜਾਂ ਅਸੀਂ ਮਾਫ਼ੀਆ ,ਸਮਗਲਰ ਹੁੰਦੇ ਕੌਈ ਅਫਸੋਸ ਨਾਂ ਹੁੰਦਾ,ਸਾਨੂੰ ਜੋ ਰਸੀਦ ਦਿੱਤੀ ਗਈ ਉਸ ਵਿੱਚ ਸਾਡੇ ਤੇ ਚਾਰ ਕੰਪਿਉਟਰ ਲੈ ਕੈ ਆਉਣ ਦਾ ਦੋਸ਼ ਲਗਾਇਆ ਗਿਆ ਸੀ ।ਜੋ ਸਾਡੇ ਕੋਲ ਨਹੀਂ ਸੀ ਵੈਸੇ ਵੀ ਕੰਮਪਿਉਟਰ ਤਾਂ ਹਰ ਕੋਈ ਲਿਜਾ ਸਕਦਾ ਹੈ।ਨਸੀਹਤ ਹੈ ਕਿ ਕੋਈ ਵੀਰ ਭੈਣ ਮੈਕਸੀਕੋ ਦੇ ਰਸਤੇ ਕੈਨੇਡਾ ਨਾਂ ਆਵੇ ,ਬਲਕਿ ਮੈਕਸੀਕੋ ਮੁਲਕ ਦੀ ਬੁਰਕੀ ਬਣਨ ਦੀ ਸੋਚੇ ਵੀ ਨਾਂ।
ਇਸ ਤੋਂ ਇਲਾਵਾ ਧਿਆਨ ਹਿੱਤ ਹੈ ਕਿ ਜਿਥੇ ਪਿਨੇਲਿਟੀ ਅਦਾ ਕੀਤੀ ਉਸ ਕਾਉਂਟਰ ਦੀ ਦੀਵਾਰ ਤੇ ਅੰਗਰੇਜੀ ਵਿੱਚ ਨੋਟਿਸ ਬੋਰਡ ਤੇ ਸਪਸ਼ਟ ਲਿਖਿਆ ਹੋਇਆ ਸੀ - ਦੱਸ ਹਜਾਰ ਡਾਲਰ ਅਤੇ ਇੰਨੀ ਹੀ ਕੀਮਤ ਤੱਕ ਦਾ ਗੋਲਡ ਤੇ ਹੋਰ ਸਮਾਨ ਬਿਨਾਂ ਟੈਕਸ ਲਿਆਂਦਾ ਜਾ ਸਕਦਾ ਹੈ,ਫਿਰ ਸਾਡੇ ਤੇ ਕਾਹਦਾ ਜੁਰਮਾਨਾ ਠੋਕਿਆ ਗਿਆ? ਸਾਨੂੰ ਨਹੀਂ ਦਸਿਆ ਗਿਆ
ਅਸੀਂ ਤੇ ਅੱਜ ਤੱਕ ਇਹੋ ਸੁਣਦੇ ਸਮਝਦੇ ਰਹੇ 'ਭ੍ਰਸ਼ਿਠਾਚਾਰ ਵਿੱਚ ਭਾਰਤ ਪਹਿਲੇ ਨੰਬਰ ਤੇ ਹੈ ਤੇ ਇਥੇ ਆਪਣੇ ਹੀ ਪ੍ਰਵਾਸੀ ਭਾਈਆਂ ਨੂੰ ਕਸਟਮ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ,ਪਰ ਮੈਕਸੀਕੋ ਜਿਹੇ ਹੋਰ ਮੁਲਕ ਵੀ ਭਾਰਤ ਦੇ ਵਰਗੇ ਹੀ ਹਨ।
ਉਸ ਵਿਅਕਤੀ ਵਲੋਂ ਜੋ ਪੀੜਾ ਦਿੱਤੀ ਗਈ ਦਿਲ ਫੇਲ੍ਹ ਹੋਣ ਦੀ ਨੌਬਤ ਆ ਗਈ ਸੀ।ਸੱਤ ਖਤਮ ਸੀ ਬੱਸ ਇਕੋ ਸਾਹ ਬਾਕੀ ਸੀ।
ਸਿਆਸਤ ਤਾਂ ਹੈ ਗੁੰਝਲਦਾਰ ਬੁਝਾਰਤ,ਰਾਜਨੀਤੀ ਦੀਆਂ ਖਬਰਾਂ ਦੇ ਨਾਲ ਨਾਲ ਇਸ ਤਰਾਂ ਆਮ ਆਦਮੀ ਦੇ ਦੁਖੜੈ ਤੇ ਹੱਡਬੀਤੀਆਂ ਤੇ ਵੀ ਖਬਰ ਲਾ ਕੇ ਕੁਝ ਮਿੰਟ ਵਕਫ਼ ਕਰ ਦੇਣ ਦੀ ਕ੍ਰਿਪਾਲਤਾ ਕਰਦੇ ਰਿਹਾ ਕਰੋ ਜੀ।ਇਹ ਵੀ ਹੋ ਸਕਦਾ ਹੈ ਕਿ ਸਾਡੇ ਦੇਸ਼ ਵਿੱਚੋ ਹੀ ਕੋਈ ਏਜੰਟ ਨਾਲ ਰਲਿਆ ਹੋਵੇ।
ਸੰਦੇਸ਼--ਦੁਹਾਈ ਜੇ ਮੈਕਸੀਕੋ ਸਿਟੀ ਏਅਰਪੋਰਟ ਦੇ ਰਸਤੇ ਆਉਣ ਤੋਂ ਖਬਰਦਾਰ ਰਹਿਣਾ,ਲਗਦੀ ਵਾਹ ਪ੍ਰਹੇਜ਼ ਕਰਨਾ।ਮੈਕਸੀਕੋ ਨਿਵਾਸੀ ਮਿਲਣਸਾਰ ਹਨ ਮਦਦਗਾਰ ਹਨ।
ਰਣਜੀਤ ਕੌਰ
ਤੇਰੀ ਸ਼ਾਦੀ - ਰਣਜੀਤ ਕੌਰ ਗੁੱਡੀ ਤਰਨ ਤਾਰਨ
'' ਤੇਰੀ ਸ਼ਾਦੀ ''
ਤੇਰੀ ਸ਼ਾਦੀ ਸਾਡੀ ਬਰਬਾਦੀ
ਕੁਝ ਹੀ ਚਿਰ ਪਹਿਲਾਂ ਭਾਊ ਮੱਖਣ ਸਾਡੇ ਮੁਹੱਲੇ ਤੱਕ ਹੀ ਭਾਊ ਸੀ,ਸਾਰੇ ਮੁਹੱਲੇ ਦਾ ਸੌਦਾ ਸਲਫ ਲਿਆਉਣਾ,ਉਚ ਨੀਚ ਵੇਲੇ ਦੀ ਭੱਜ ਦੌੜ,ਵਿਆਹ ਸ਼ਾਦੀਆਂ ਦੀ ਵਿਚੋਲਗੀਰੀ ਤੇ ਹੋਰ ਸਾਰੇ ਛੋਟੇ ਵੱਡੇ ਕੰਮ ਭਾਊ ਹੀ ਕਰਦਾ ਸੀ,ਭਾਊ ਖੜਕਾ ਦੜਕਾ ਵੀ ਪੂਰਾ ਰੱਖਦਾ ਸੀ ਕਿਉਂਕਿ ਭਾਊ ਖਾੜਕੂ ਸਿਖਿਅਕ ਜੋ ਸੀ।ਥਾਨੇ ਪਥਾਨੇ ਚੰਗੀ ਠੁਕ ਬਣ ਗਈ ਜਦ ਤਾਂ ਭਾਊ ਨੇ ਪੂਰੇ ਸ਼ਹਿਰ ਦਾ ਚਾਰਜ ਸੰਭਾਲ ਲਿਆ ਤੇ ਦੋ ਚਾਰ ਨਾਹਰੇ ਮਾਰ ਕੇ ਸਿਆਸੀ ਭਾਊ ਬਣ ਗਿਆ ਚੇਲੇ ਬਾਲਕੇ ਵੀ ਕਈ ਹੋ ਗਏ।
ਭਾਊ ਨੇ ਆਪਣੀ ਇਕ ਚਲਦੀ ਫਿਰਦੀ ਕੰਪਨੀ ਬਣਾ ਲਈ,ਜਿਸਦੇ ਮੁਹੱਲੇ ਦਾ ਨਾਮ ਸੀ,'ਵਿਗੜੇ ਕੰਮ ਕੰਪਨੀ ਲਿਮਟਿਡ''।ਇਸ ਵਿੱਚ ਹਰ ਤਰਾਂ ਦਾ ਧੰਧਾ ਚਲਦਾ ਸੀ,ਮਸਲਨ,ਠੇਕੇ ਨੀਲਾਮੀ,ਟੈਂਡਰ ਚੋਣ ਰੈਲੀਆਂ,ਤੇ ਇਥੋਂ ਤੱਕ ਕਿ ਚੋਣ ਉਮੀਦਵਾਰਾਂ ਦੀਆਂ ਟਿਕਟਾਂ ਦੀ ਸੌਦੇਬਾਜੀ,ਘਰ ਦੁਕਾਨ ਖ੍ਰੀਦ ਵੇਚ ਤੋਂ ਇਲਾਵਾ ਅਗਵਾ ਸਪਾਰੀ,ਕਿਰਾਏ ਦੇ ਕਾਤਲ, ਆਦਿ ਏਨੀ ਪੁੱਠ ਬਣਾ ਲਈ ਕਿ ਆਦਮੀ ਤਾਂ ਕੀ ਕਿਸੇ ਰੁੱਖ ਦਾ ਪੱਤਾ ਵੀ ਭਾਊ ਤੋਂ ਪੁਛੈ ਬਿਨਾ ਹਿਲਦਾ ਨਾ,,ਕੁੱਤਾ ਭੌਂਕਣ ਤੋਂ ਪਹਿਲਾਂ ਭਾਊ ਤੋਂ ਪੂਛ ਹਿਲਾ ਕੇ ਇਜ਼ਾਜ਼ਤ ਲੈਂਦਾ।
ਮੁਹੱਲੇ ਦੇ ਫਸਾਦਾਂ ਦਾ ਤਜੁਰਬਾ ਕਾਲਜ ਵਿੱਚ ਵਾਹਵਾ ਕੰਮ ਆਇਆ ਕਿ ਮੱਖਣ ਦੇ ਥਾਨੇ ਦੇ ਗੇੜਿਆਂ ਨੇ ਉਹਦੀ ਸਰਕਾਰੇ ਦਰਬਾਰੇ ਪਹੁੰਚ ਕਰਾ ਤੀ ਤੇ ਮੱੰਖਣ ਤੋਂ ਉਹ ਮੱਖਣਾ ਭਾਊ ਦਾ ਅਹੁਦਾ ਪਾ ਗਿਆ।ਚਾਰ ਕੁ ਸਾਲ ਪਹਿਲਾਂ ਭਾਊ ਅੱਗੇ ਤੇ ਪੁਲਸ ਪਿਛੈ,ਅੱਜ ਭਾਊ ਪਿਛੈ ਤੇ ਪੁਲਸ ਅੱਗੇ।ਕੋਈ ਖੁਰਾ ਖੋਜ ਲਾਉਣਾ ਕਿੜ ਕੱਢਣੀ,ਕੀਹਨੂੰ ਅੰਦਰ ਕਰਨਾ ਤੇ ਕੀਹਨੂੰ ਬਾਹਰ ਛੱਡਣਾ ਸੱਭ ਭਾਊ ਦੀ ਅੱਖ ਦੇ ਇਸ਼ਾਰੇ ਤੇ।ਰੈਲੀਆਂ ਆਯੋਜਨ ਵਿੱਚ ਮੁੱਖ ਮੰਤਰੀ ਉਮੀਦਵਾਰ ਦੀ ਅੇੈਸੀ ਕੁਰਸੀ ਸਜਾਈ ਕਿ ਮੁੱਖ ਮੰਤਰੀ ਦਾ ਥਾਪੜਾ ਹਾਸਲ ਕਰ ਲਿਆ ਤੇ ਬਾਹਰੋਂ ਗੈਂਗਸਟਰ ਤੇ ਅੰਦਰੋਂ ਵੱਡੇ ਸਾਹਬ ਦਾ ਪੀ.ਏ ਮੁੱਖ ਸਕੱਤਰ,ਇਥੋਂ ਤੱਕ ਕਿ ਬੀਬੀ ਸਾਹਬ ਦਾ ਵੀ ਕਰਤਾ ਧਰਤਾ ਹੋ ਨਿਬੜਿਆ।
ਇਕ ਹੱਥ ਲੈ ਦੂਜੇ ਹੱਥ ਦੇ -ਕਮਿਸਨ ਰਿਸ਼ਵਤ,ਸਲਾਹ ਸੱਭ ਭਾਊ ਕਰ ਲੈਂਦਾ।ਦੋ ਚਾਰ ਨੂੰ ਸਲਾਹ ਕਰਦੇ ਸੁਣਦਾ ਤੇ ਵਿੱਚ ਜਾ ਮੋਢੈ ਤੇ ਹੱਥ ਰੱਖ ਬੋਲਦਾ,'ਲੈ ਗ੍ਰਹਿ ਮੰਤਰੀ ਤੇ ਆਪਣਾ ਪੱਠਾ ' ਗਲ ਈ ਕੋਈ ਨਹੀਂ ਆਪਣਾ ਕੰਮ ਹੋਇਆ ਲਓ ,ਬੱਸ ਨਾਂਵੇ ਦੀ ਕਿਰਸ ਨਾਂ ਕਰਨਾ'।ਮੁੱਖ ਮੰਤਰੀ ਦਫਤਰ ਦੀਆਂ ਅਹਿਮ ਫਾਈਲਾਂ ਭਾਉ ਦੇ ਕਬਜ਼ੇ ਚ ਰਹਿੰਦੀਆਂ,ਕਿਉਂਕਿ ਭਾਊ ਨੁੰ ਹੀ ਮਸਲੇ ਮਾਮਲੇ ਕੇਸ ਪੜ੍ਹ ਕੇ ਸੁਣਾਉਣੇ ਹੁੰਦੇ ਸੀ।ਅੰਗਰੇਜੀ ਤਾਂ ਕੀ ਸਾਹਬਾਂ ਦਾ ਪੰਜਾਬੀ ਹਿੰਦੀ ਤੋਂ ਵੀ ਮਸਾਂ ਹੀ ਅੱਖਰ ਉਠਦਾ।
ਚੋਣਾ ਵੇਲੇ ਤੋੜ ਫੌੜ,ਇਧਰੋਂ ਪੁੱਟ ਉਧਰ ਲਾ,ਵਿਰੋਧੀ ਉਠਾਉਣੇ ਬਿਠਾਉਣੇ ਸੱਭ ਕੰਮ ਭਾਊ ਦੇ ਖੱਬੇ ਹੱਥ ਰਹਿੰਦੇ।ਭਾਊ ਨੂੰ ਦੌਲਤ ਦਾ ਇੰਨਾ ਨਹੀਂ ਸੀ ਜਿੰਨਾ ਮਸ਼ਹੂਰੀ ਦਾ,ਕੁਰਸੀ ਦਾ ਵੀ ਲੋਭ ਨਹੀਂ ਸੀ,ਬੱਸ ਨਾਮ ਗੂੰਜੇ ਭਾਵੇ ਬਦਨਾਮ ਹੀ।ਭਾਊ ਦੀ ਸੋਚ ਸੀ,;ਬਦਨਾਮ ਹੋਂਗੇ ਤੋ ਜਿਆਦਾ ਨਾਮ ਹੋਗਾ'।
ਅਗਲੀਆਂ ਚੋਣਾ ਚ ਵਰ੍ਹਾ ਕੁ ਰਹਿ ਗਿਆ ਤਾਂ ਮੁੱਖ ਮੰਤਰੀ ਹੁਣਾ ਭਾਊ ਨਾਲ ਮਸ਼ਵਰਾ ਕੀਤਾ ਭਾਊ ਮੱਖਣਾ ਕਲ ਨਾਮ ਕਾਲ ਦਾ ਆਪਾਂ ਸਮਾਂ ਰਹਿੰਦੇ ਆਪਣੀ ਗੁੜੀਆ ਛਿੰਦੀ ਦੀ ਸ਼ਾਦੀ ਕਰ ਲਈਏ'- ਕਿਉਂ ਨਹੀਂ ਸਾਹਬ ਜੀ ਨੇਕ ਕੰਮ ਵਿੱਚ ਦੇਰੀ ਖੁਦਾ ਨੂੰ ਕਬੂਲ਼ ਨਹੀਂ ਕਲ ਹੀ ਮਹੂਰਤ ਕਢਾਓ।ਸਾਬਕਾ ਮੁੱਖ ਮੰਤਰੀ ਨਾਲ ਗੰਢ ਤੁਪ,ਮੁੱਕ ਮੁਕਾ ਕਰ ਮੁੰਡੇ ਨਾਲ ਸੌਦਾ ਕਰ ਵਿਆਹ ਦਾ ਦਿਨ ਨਿਸ਼ਚਿਤ ਕਰ ਲਿਆ।ਲੋਂਭ ਮੋਹ ਮਾਇਆ ਹੰਕਾਰ ਕ੍ਰੌਧ ਦੀ ਅੱਗ ਦੋਨੋਂ ਤਰਫ਼ ਏਕ ਜੈਸੀ'।
ਜਿੰਨੇ ਜੋਗਾ ਕੋਈ ਬਾਪ ਹੁੰਦਾ ਹੈ ਆਪਣੀ ਧੀ ਲਈ ਵੱਧ ਤੋਂ ਵੱਧ ਕਰਦਾ ਹੈ,ਪਰ ਮੰਤਰੀ ਦੀ ਨਹੀਂ ਇਹ ਤੇ ਮੁੱਖ ਮੰਤਰੀ ਦੀ ਕੁੜੀ ਦੀ ਸ਼ਾਦੀ ਸੀ।ਇਥੇ ਤਾਂ ਵੋਟਰਾਂ ਦੇ ਘਰ ਜਲਾ ਕੇ ਸ਼ਾਮਿਆਨੇ ਰੌਸ਼ਨ ਕੀਤੇ ਜਾਣੇ ਸਨ।'ਨੇਤਾ ਨੇਤਾ ਮਸੇਰ ਭਰਾ-ਥੋੜੀ ਜਿਹੀ ਵੀ ਕਸਰ ਰਹਿ ਜਾਂਦੀ ਤਾਂ ਰੁਤਬੇ ਤੇ ਮਿੱਟੀ ਪੈ ਜਾਂਦੀ।ਪੂਰੇ ਦੇਸ਼ ਵਿੱਚ ਹਰ ਸੂਬੇ ਦੇ ਹਰ ਮੰਤਰੀ ਨੂੰ ਬੁਲਾਵਾ ਭੇਜਿਆ ਗਿਆ।ਕੁਝ ਅੇਸੇ ਮਿੱਤਰ ਵੀ ਬੁਲਾਏ ਗਏ ਜਿਹਨਾਂ ਤੋਂ ਮੁੱਖ ਮੰਤਰੀ ਨੂੰ ਗੜਬੜੀ ਤੇ ਜਾਨ ਦਾ ਖਤਰਾ ਰਿਹਾ ਸੀ।ਹਜਾਰਾਂ ਦੀ ਗਿਣਤੀ ਵਿੱਚ ਸਕਿਉਰਟੀ ਵਾਲੇ' ਮੱਛਰ ਨਜ਼ਰ 'ਘੁਮਾਈ ਫਿਰਦੇ ਸਨ।ਦੱਸ ਹਜਾਰ ਬਰਾਤੀ ਆਉਣ ਦਾ ਸੰਕੇਤ ਸੀ।ਕੇਂਦਰ ਦੇ ਅਧਿਕਾਰੀ ਤੱਕ ਬੁਲਾਏ ਗਏ।ਸਿੱਧਾ ਹੀ ਅਖਬਾਰ ਦਾ ਉਤਲਾ ਪੰਨਾ ਆਪਣੀ ਲਾਡਲੀ ਦੇ ਨਾਮ ਖ੍ਰੀਦ ਕੇ ਹਰ ਪ੍ਰਾਂਤ ਨੂੰ ਸੱਦਾ ਪੱਤਰ ਤੋਰਿਆ ਗਿਆ।
ਮੁੱਖੀਆ ਸਾਹਬ ਦੇ ਖੂਨ ਵਿੱਚ ਰਚੀ ਕਮੀਨਗੀ ਤਕੜੀ ਹੋ ਗਈ ਸੀ।ਉਹ ਨਹੀਂ ਸੀ ਚਾਹੁੰਦੇ ਕਿ ਭੁੱਖੜ ਜਿਹੇ ਵੋਟਰ ਹਾਲ ਵਿੱਚ ਵੜਨ ਕਿਤੇ ਇਹ ਨਾਂ ਹੋਵੇ ਟੱਬਰ ਸਮੇਤ ਪੇਂਡੂ ਪੇਟ ਭਰ ਜਾਣ ਤੇ ਬਰਾਤ ਦਾ ਖਾਣਾ ਥੁੜ ਜਾਵੇ ਤੇ ਥੂ ਥੂ ਹੋ ਜਾਵੇ।ਮੱਖਣ ਭਾਊ ਨੇ ਕਿਹਾ ਸਾਹਬ ਜੀ ਭੋਰਾ ਫਿਕਰ ਨਾ ਕਰੋ ਅੱਵਲ ਤੇ ਮੈਂ ਕਿਸੇ ਨੂੰ ਅੰਦਰ ਜਾਣ ਨੀਂ ਦੇਂਦਾ,ਪਰ ਸਾਹਬ ਜੀ ਆਪਾਂ ਕਿਹੜਾ ਪੱਲੇ ਤੋਂ ਕੁੱਝ ਲਾਉਣਾ ਹੈ,ਆਪਾਂ ਦੋ ਹਜਾਰ ਬੰਦੇ ਦਾ ਸਾਦਾ ਖਾਣਾ ਬਣਵਾ ਲੈਂਨੇ ਆਂ ਨਾਲੇ ਵਿਆਹ ਤੋਂ ਬਾਦ ਬਚਿਆ ਵੀ ਤੇ ਬਥੇਰਾ ਹੁੰਦਾ,ਸਾਹਬਜੀ ਵੋਟਾਂ ਤੇ ਆ ਗੀਆਂ ਆਪਾਂ .।ਭਾਊ ਇਸੇ ਮੌਕੇ ਆਪਣੀ ਹੋਰ ਠੁੱਕ ਬਂਨਣੀ ਚਾਹੁੰਦਾ ਸੀ।ਤੇ ਉਹਦੀ ਵੋਟਾਂ ਨੇੜੈ ਦੀ ਬਾਤ ਵੀ ਸਾਹਬ ਨੂੰ ਚੌਕੰਨਾ ਕਰ ਗਈ।ਪਰ ਕਮੀਨਗੀ?
ਭਾਊ ਭਾਂਵੇ ਠੀਕ ਬੋਲਦਾ ਹੈ ਫਿਰ ਵੀ ਇਹ ਛੋਟੇ ਲੋਕ ਇਂਨੇ ਨੇੜੇ ਨਹੀਂ ਲਾਉਣੇ ਚਾਹੀਦੇ ਉਹ ਵੀ ਠੱਠੀਆਂ ਬਸਤੀਆਂ ਦੇ,ਇਕ ਵਾਰ ਇਹਨਾਂ ਦਾ ਮੁਸਕ ਝੱਲ ਲਿਆ,ਫਿਰ ਵੇਖਾਂਗੇ ਵਰ੍ਹੇ ਨੂੰ।ਜੇ ਇੰਜ ਇਹਨਾਂ ਵੋਟਰਾਂ ਨੁੰ ਮੂੰਹ ਲਾਉਣ ਲਗੇ ਤੇ ਪੈ ਗਈ ਪੂਰੀ।ਚੇਤਾ ਮੈਨੂੰ ਜਦੋਂ ਮੈਂ ਸਹੁੰ ਖਾਣ ਤੋਂ ਬਾਦ ਮੈਂ ਇਲਾਕੇ ਵਿਚ ਧੰਨਵਾਦ ਕਰਨ ਗਿਆ ਸੀ ਤੇ ਕਿਵੇਂ ਹੇੜਾਂ ਦੀਆਂ ਹੇੜਾਂ ਆਪਣੇ ਕੰਮਾਂ ਦੇ ਲੰਬੇ ਪਰਚੇ ਚੁੱਕੀ ਆ ਘੇਰਾ ਪਾਇਆ ਸੀ। ਮੈਂ ਇਹਨਾਂ ਦੇ ਕੰਮਾ ਲਈ ਥੋੜਾ ਮੁੱਖ ਮੰਤਰੀ ਬਣਿਆ ਮੈਂ ਤੇ ਆਪਣੀ ਦਸਵੀਂ ਪੀੜ੍ਹੀ ਬਣਾਉਣੀ ਤੇ ਨਾਲੇ ਉਪਰ ਵਾਲਿਆਂ ਨੂੰ ਖੁਸ਼ ਰਖਣਾ ਹੈ।ਇਕ ਵਾਰ ਮੂੰਹ ਲਾ ਲਓ ਤੇ ਲਸੂੜੀ ਹੋ ਜਾਂਦੇ ਨੇ ਭੂੱਖੜ ਜਿਹੇ।ਇਹ ਨਹੀਂ ਇੰਨੇ ਜੋਗੇ ਕਿ ਪੰਜ ਸਾਲ ਪਹਿਲਾਂ ਦਾ ਚੇਤਾ ਰੱਖਣ।ਨਾਂ ਮੈਥੋਂ ਚਾਕਰੀ ਹੁੰਦੀ ਗਲੋਂ ਲੱਥੇ ਹੀ ਚੰਗੇ।ਆਹ ਸਕੱਤਰਾਂ ਤੇ ਗੰਨਮੈਨਾਂ ਦੀ ਫੋਜ ਕਦੋਂ ਕੰਮ ਆਵੇਗੀ?
ਭਾਊ ਨੇ ਮੁੱਖ ਮੰਤਰੀ ਸਾਹਬ ਨੂੰ ਸਲਿਉਟ ਕਰਦੇ ਹੋਏ ਕਿਹਾ ,' ਸਾਹਬਜੀ ਤਸੱਲੀ ਰੱਖੌ ਜਿਸ ਤਰਾਂ ਆਪ ਚਾਹੋਗੇ ਉਂਵੇ ਹੀ ਹੋਵੇਗਾ ਬੰਦਾ ਤੇ ਕੀ ,ਕੀ ਮਜਾਲ ਕਿ ਪਰਿੰਦਾ ਸ਼ਮਿਆਨੇ ਦੇ ਉਤੋਂ ਦੀ ਵੀ ਲੰਘ ਸਕੇ,ਕਿਤੇ ਬਿੱਲਾ ਵੀ ਝਾਂਕ ਸਕੇ,ਮੈਂ ਜੋ ਹਾਂ,ਆਪ ਫਿਕਰ ਨਾ ਕਰੋ।
ਭਾਊ ਨੇ ਆਪਣੇ ਚੇਲੇ ਬਾਲਕੇ ਪੂਰੇ ਸੂਬੇ ਵਿੱਚ ਖਿੰਡਾ ਦਿੱਤੇ,ਕਾਰਾਂ ਦੇ ਸ਼ੋਰੂਮਾਂ ਵਿੱਚੋ ਸੱਭ ਨਵੀਆਂ ਕਾਰਾਂ ਚੁਕਵਾ ਲਿਆਓ ਤੇ ਹਰ ਘਰ ਵਿਚੋਂ ਕਾਰ ਦੁੜਾ ਲਿਆਓ।ਹਜਾਰ ਬਾਰਾਂ ਸੌ ਕਾਰ ਬਰਾਤੀਆਂ ਨੁੰ ਏਅਰਪੋਰਟ ਤੋਂ ਲੈ ਕੇ ਸੂਬੇ ਦੇ ਸਾਰੇ ਹੋਟਲਾਂ ਤੇ ਪੁਚਾ ਦਿਓ।ਤੇ ਨਾਲ ਹੀ ਹਰ ਹੋਟਲ ਦੇ ਮਾਲਕ ਨੂੰ ਪੰਜਾਬੀ ਵਿੱਚ ਸਮਝਾ ਦੇਣਾ ਕਿ ਮੁੱਖ ਮੰਤਰੀ ਸਾਹਬ ਦੀ ਲਾਡਲੀ ਦੀ ਬਰਾਤ ਹੈ ਕੋਈ ਕਸਰ ਨਾਂ ਰਹੇ ਤੇ ਖਰਚੇ ਦੇ ਬਿਲ ਸੂਬੇ ਦੇ ਧਨਾਢਾਂ ਤੋਂ ਵਸੂਲੇ ਜਾਣ।ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ ਅਨੁਸਾਰ ਭਾਊ ਦੇ ਚੇਲਿਆਂ ਨੇ ਹਜਾਰਾਂ ਕਾਰਾਂ ਚੁੱਕ ਲਈਆਂ,ਪੈਟਰੋਲ ਦੀਆਂ ਟੈਂਕੀਆਂ ਸਰਕਾਰ ਦੇ ਖਜਾਨੇ ਤੋਂ ਭਰਵਾ ਲਈਆਂ ਤੇ ਆਪਣੇ ਆਪ ਨੂੰ ਵੀ ਬਰਾਤੀ ਹੀ ਸਮਝ ਖੁਬ ਗੁਲਸ਼ਰੇ ਉਡਾਉਣ ਲਗੇ।
ਵਿਚਾਰੇ ਹਮਾਤੜ ਜਿਹਨਾਂ ਨੇ ਰੱਖ ਰਖਾਓ ਲਈ ਬੈਂਕ ਤੋਂ ਕਰਜੇ ਲੈ ਕਾਰਾਂ ਲਈਆਂ ਸਨ ਥਾਣੇ ਰਿਪੋਰਟ ਲਿਖਾਉਣ ਗਏ ਤੇ ਅੱਗੋਂ ਥਾਣੇਦਾਰ ਨੇ ਗੁੱਝੈ ਸ਼ਬਦਾਂ ਚ ਸੁਣਾਇਆ,'ਸਫੇਦ ਵਸਤਰਾਂ ਵਿੱਚ ਆਏ ਜੇ ਸਫੇਦ ਹੀ ਘਰਾਂ ਨੂੰ ਚਲੇ ਜਾਓ ਤੇ ਅਵਾਜ਼ ਨਾਂ ਕੱਢਣਾ ਸ਼ਾਦੀ ਹੋ ਜਾਏ ਤੇ ਕਾਰਾਂ ਟੁਟੀਆਂ ਭੱਜੀਆਂ ਮੁੜ ਆਉਣਗੀਆਂ ਪਰ ਜੇ ਰਪਟ ਦਰਜ ਕਰਾਓਗੇ ਅਸੀਂ ਤੇ ਕਰ ਲੈਣੀ ਹੁਣ ਤੇ ਕੱਲੀ ਕਾਰ ਹੀ ਗਈ ਫਿਰ ਸਾਰਾ ਟੱਬਰ ਉਠਾ ਲੈ ਜਾਓਗੇ ਇਸ ਲਈ ਮੱਖਣ ਭਾਊ ਨਾਲ ਮਿੱਠੇ ਪਿਆਰੇ ਹੋਏ ਰਹੋ।
ਹੋਟਲ ਮਾਲਕ ਜਾਣਦੇ ਸਨ ਕਿ ਮੱਖਣ ਭਾਊ ਉਂਜ ਇਨਸਾਫ਼ ਪਸੰਦ ਬੰਦਾ ਹੈ ਇਸਨੇ ਕਦੇ ਕਿਸੇ ਨਾਲ ਅਨਿਆਏ ਨਹੀਂ ਹੋਣ ਦਿੱਤਾ ਤੇ ਨਾਂ ਹੀ ਪੈਸੇ ਦਾ ਲਾਲਚੀ ਹੈ,ਉਹਨਾਂ ਨੇ ਭਾਊ ਨੂੰ ਰਾਸ਼ਨ ਪੁਚਾਉਣ ਲਈ ਬੇਨਤੀ ਕਰ ਦਿੱਤੀ ਉੰਂਜ ਉਹਨਾਂ ਨੂੰ ਪਤਾ ਸੀ ਮੁੱਖ ਮੰਤਰੀ ਹੁਣਾ ਸਰਕਾਰੀ ਖਜਾਨੇ ਤੇ ਭਾਰ ਪਾ ਕੇ ਵੀ ਟਕਾ ਨਹੀਂ ਦੇਣਾ।ਇਸ ਗਲ ਦਾ ਭਾਊ ਨੂੰ ਵੀ ਅੰਦੇਸ਼ਾ ਸੀ,ਸੋ ਭਾਊ ਨੇ ਵਿੱਤ ਮੰਤਰੀ ਸਾਹਬ ਨੂੰ ਵਿਸ਼ਵਾਸ ਦਿਲਾ ਕੇ ਪੇਂਡੂ ਵਿਕਾਸ ਦੇ ਖਾਤੇ ਦਾ ਸਾਰਾ ਫੰਡ ਹੋਟਲਾਂ ਦੇ ਨਾਮ ਭਿਜਵਾ ਦਿੱਤਾ।
ਛੋਟੀ ਗੁੜੀਆ ਲਾਡਲੀ ਦੇ ਵਿਆਹ ਦੇ ਕਾਰਡਾਂ ਦਾ ਖਰਚਾ ਚਾਰ ਲੱਖ ਰੁਪਏ ਹੋਇਆ।ਖ਼ਵਰੇ ਕਾਹਦੇ ਬਣਾਏ ਸੀ ਕਾਰਡ,ਦੱਸ ਦੱਸ ਹਜਾਰ ਦਾ ਇਕ ਕਾਰਡ,ਖੋਲ੍ਹਦੇ ਤੇ ਸੰਗੀਤ ਵਜਦਾ,ਚਾਰੇ ਪਾਸੇ ਮਹਿਕਾਂ ਖਿਲਰ ਜਾਂਦੀਆਂ ,ਹਰੀ ਨੀਲੀ ਰੌਸ਼ਨੀ ਪਸਰ ਜਾਂਦੀ।ਇਹ ਪੈਸਾ ਵੀ ਸੜਕ ਦੇ ਠੇਕੇਦਾਰ ਨੇ ਦਿੱਤਾ।ਹੋਰ ਉਤਲੇ ਖਰਚੇ ਸਫ਼ਾਈ ਸੇਵਕਾਂ ਦੇ ਠੇਕੇਦਾਰ ਨੂੰ ਕੁਝ ਤੇ ਕੁੱਝ ਸਕੁਲ਼ ਟੀਚਰਜ਼ ਦੇ ਠੇਕੇਦਾਰ ਦੇ ਜਿੰਮੇ ਲਾਏ।ਕਾਮਿਆਂ ਨੂੰ ਤਿੰਨ ਤਿੰਨ ਮਹੀਨੇ ਭੱਤਾ ਨਾ ਦਿੱਤਾ ਗਿਆ।ਸ਼ਰਾਬ ਦੇ ਕਾਰਖਨਿਆਂ ਵਿਚੌ ਅੰਗੂਰ ਦੀ ਬੇਟੀ ਦਾ ਹੜ ਆ ਗਿਆ ਜਿੰਨੀ ਪੀਤੀ ਉਨੀ ਨਾਲ ਵੀ ਲੈ ਗਏ ਬਰਾਤੀ।ਇਹਦਾ ਬਿਲ ਵੀ ਰੇਗੂਲਰ ਕਰਮਚਾਰੀਆਂ ਦੇ ਮਹਿੰਗਾਈ ਭੱਤਾ ਰੋਕ ਕੇ ਦਿੱਤਾ ਗਿਆ।ਗੁੜੀਆ ਦਾ ਵਿਆਹ ਇੰਨਾ ਸ਼ਾਨਦਾਰ ਕਿ ਵਲਾਇਤ ਦੀ ਰਾਜਕੁਮਾਰੀ ਡਾਇਨਾ ਦਾ ਵੀ ਕੀ ਮੁਕਾਬਲਾ ਕਰੇਗਾ?
ਬਰਾਤੀਆਂ ਵਿਚੋਂ ਵੀ ਬਹੁਤਿਆਂ ਨੇ ਅੇੈਸਾ ਵਿਆਹ ਪਹਿਲਾਂ ਕਦੇ ਨਹੀਂ ਸੀ ਵੇਖਿਆ ਵਾਹਵਾ ਵਾਹਵਾ ਹੋ ਰਹੀ ਸੀ ਤੇ ਭਾਊ ਨੂੰ ਲਗ ਰਿਹਾ ਸੀ ਇਹ ਵਾਹਵਾ ਉਸਦੀ ਹੋ ਰਹੀ ਹੈ।ਭਾਊ ਆਪ ਤੇ ਸੰਯਮ ਵਿੱਚ ਰਹਿੰਦਾ ਸੀ ਪਰ ਉਸਦੇ ਚੇਲਿਆਂ ਦੀ ਤੇ ਅੱਜ ਦੁਨੀਆਂ ਹੀ ਬਦਲੀ ਪਈ ਸੀ।ਉਹਨਾ ਦੇ ਦਸੇ ਘਿਓ ਵਿੱਚ ਸਨ।ਚੰਗਾ ਕੈਸ਼ ਵੀ ਉਹਨਾਂ ਦੇ ਹੱਥ ਆ ਗਿਆ ਸੀ।ਉਹ ਇਕ ਦੂਜੇ ਨੂੰ ਇਸ਼ਾਰੇ ਦੇ ਰਹੇ ਸਨ ਭਰ ਲਓ ਭਰ ਲਓ ਵਿਆਹ ਇਕ ਵਾਰ ਹੀ ਹੁੰਦੈ ਬਲਕਿ ਅੇਸਾ ਵਿਆਹ ਤੇ ਸਦੀ ਵਿੱਚ ਇਕ ਵਾਰ ਹੂੰਦੈ ,'ਦਮ ਦਾ ਕੀ ਭਰੋਸਾ ਆਵੇ ਆਵੇ ਨਾ ਆਵੇ',ਲੁੱਟ ਲਓ ਮੌਜਾਂ,ਖਾਓ ਮਜੇ ਬੇਬਹਾਰੀ ਬਹਾਰ ਦੇ।ਨਾਲੇ ਜਿਹੜਾ ਬੰਦਾ ਉਹਨਾਂ ਵਲ ਮੂੰਹ ਨੀਂ ਸੀ ਕਰਦਾ ਅੱਜ ਹੱਥ ਮਿਲਾ ਰਿਹਾ ਸੀ।
ਸਾਬਕਾ ਮੁੱਖ ਮੰਤਰੀ ਦੇ ਛੋਕਰੇ ਦੇ ਪੈਰ ਧਰਤੀ ਤੇ ਨਹੀਂ ਸੀ ਤੇ ਦਿਲ ਸੱਤਵੇਂ ਅਸਮਾਨ ਤੇ ਸੀ ਇੰਨਾ ਮਾਲ ਮਿਲ ਗਿਆ ਸੀ ਕਿ ਦੋ ਟਰੱਕ ਮਾਲ ਅਸਬਾਬ ਲਈ ਤੇ ਮਰਸਡੀਜ਼ ਨੋਟਾਂ ਦੀ ਭਰੀ ਲੈ ਕੇ ਜਾਣ ਲਈ ਇਕ ਹਜਾਰ ਸੁਰੱਖਿਆ ਕਰਮਚਾਰੀ ਨਾਲ ਛੱਡਣ ਗਏ।
ਜਬਰੀ ਚੁੱਕੀਆਂ ਨਵੀਆਂ ਕਾਰਾਂ ਇਧਰ ਉਧਰ ਬੇਪਛਾਣ ਹਾਲਤ ਵਿੱਚ ਕੱਚੇ ਪੱਕੇ ਰਾਹ ਰੋਕੀ ਖੜੀਆਾਂ ਸਨ ਕਿਸੇ ਮਾਲਕ ਨੂੰ ਉਹਦੀ ਕਾਰ ਜਿਥੋਂ ਚੁੱਕੀ ਸੀ ਉਥੋਂ ਨਾ ਮਿਲੀ,ਭਾਊ ਦੇ ਚੇਲਿਆਂ ਨੇ ਲੋਕਾਂ ਨਾਲ ਚੰਗੀ ਨਹੀਂ ਸੀ ਕੀਤੀ ਪਰ ਭਾਊ ਨੂੰ ਇਸ ਬਰਬਾਦੀ ਦਾ ਅੇੈਸਾ ਝੋਰਾ ਲਗਾ ਕਿ ਉਹ ਸਾਧ ਬਣ ਇਕ ਡੇਰੇ ਤੇ ਜਾ ਵਸਿਆ,ਸ਼ੋਅ ਰੂਮਾਂ ਵਾਲਿਆਂ ਦਾ ਦੀਵਾਲੀਆ ਨਿਕਲ ਗਿਆ।
ਤੇ ਇਸ ਤਰਾਂ ਲਾਡਲੀ ਗੁੜੀਆ ਦੀ ਸੁਲੱਖਣੀ ਸ਼ਾਦੀ ਸੂਬੇ ਦੇ ਵਾਸੀਆਂ ਲਈ ਸੁਨਾਮੀ ਹੋ ਨਿਬੜੀ। ਦਿਨ ਦਿਹਾੜੇ ਸ਼ਰੇਆਮ ਹੋਈ ਇਸ ਲੁੱਟ ਨਾਲ ਆਉਣ ਵਾਲੇ ਪਤਾ ਨਹੀਂ ਕਿੰਨੇ ਵਰ੍ਹਿਆਂ ਤੱਕ ਸੂਬੇ ਦੀਆਂ ਬਾਕੀ ਧੀਆਂ ਧਿਆਣੀਆਂ ਇਸਦਾ ਸੰਤਾਪ ਹੰਢਾਉਣ ਗੀਆਂ।
ਇਕ ਤੇਰੀ ਸ਼ਾਦੀ,ਅਨੇਕਾਂ ਦੀ ਬਰਬਾਦੀ-
ਜਾ ਧੀਏ ਛਿੰਦੀਏ ਤੇਰੀ ਪ੍ਰਫਲਤਾ ਤੋਂ ਸਾਡੀ ਆਬਾਦੀ ਕੁਰਬਾਨ॥
ਵੋ ਦੇਖੌ ਜਲਾ ਘਰ ਕਿਸੀ ਕਾ, ਯੇ ਟੂਟੇ ਹੈਂ ਕਿਸਕੇ ਸਿਤਾਰੇ? ਯਹਾਂ ਕਿਸਮਤ ਹੰਸੀ
ਅੋਰ ਅੇੈਸੇ ਹੰਸੀ ਕਿ ਰੋਨੇ ਲਗੇ ਗਮ ਕੇ ਮਾਰੇ॥
ਮਿਹਰ ਕਰੀਂ ਰੱਬਾ ਮਿਹਰ ਕਰੀਂ!
ਰਣਜੀਤ ਕੌਰ ਗੁੱਡੀ ਤਰਨ ਤਾਰਨ