ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ' - ਮੇਜਰ ਸਿੰਘ 'ਬੁਢਲਾਡਾ'
ਬਾਦਸ਼ਾਹ 'ਜਹਾਂਗੀਰ' ਨੇ 'ਪੰਜਵੇਂ ਪਾਤਸ਼ਾਹ' ਨੂੰ,
ਮਾਰਨ ਲਈ ਸਖ਼ਤ ਹੁਕਮ ਸੁਣਾਇਆ ਸੀ।
'ਯਾਸਾ' ਮੁਤਾਬਕ ਨਾ ਧਰਤੀ ਤੇ ਖੂਨ ਡਿੱਗੇ,
ਤਾਹੀਂ ਤੱਤੀ ਤਵੀ ਉਤੇ ਬਿਠਾਇਆ ਸੀ।
ਤੱਤੀ ਰੇਤ ਪਾਈ ਸਾਰੇ ਸਰੀਰ ਉਤੇ,
ਜ਼ਾਲਮਾਂ ਤਰਸ ਰਤਾ ਨਾ ਖਾਇਆ ਸੀ।
"ਤੇਰਾ ਭਾਣਾ ਮੀਠਾ ਲਾਗੇ" ਉਚਾਰ ਮੂੰਹੋਂ,
ਅਨੋਖਾ ਕਾਰਨਾਮਾ ਕਰ ਦਿਖਾਇਆ ਸੀ।
ਪੂਰਾ ਰਾਹ ਸੀ ਬਚਨ ਦਾ ਮੌਤ ਕੋਲੋਂ,
ਪਰ ਐਸਾ ਕੋਈ ਨਾ ਰਾਹ ਅਪਣਾਇਆ ਸੀ।
'ਮੇਜਰ' ਤਸੀਹੇ ਭਰੀ ਮੌਤ ਗਲ ਲਾਈ,
ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ ਪਾਇਆ ਸੀ।
ਲੇਖਕ - ਮੇਜਰ ਸਿੰਘ 'ਬੁਢਲਾਡਾ'
94176 42327
21.04.2023 ਨੂੰ ਜਨਮ ਦਿਨ ਤੇ ਵਿਸ਼ੇਸ਼ - 'ਪੰਜਾਬੀ ਦਾ ਪਹਿਲਾ ਪ੍ਰੋਫੈਸਰ' - ਮੇਜਰ ਸਿੰਘ ਬੁਢਲਾਡਾ
ਪੰਜਾਬੀ ਦਾ 'ਪਹਿਲਾ ਪ੍ਰੋਫੈਸਰ' ਹੋਣ ਦਾ ਵੱਡਾ ਮਾਣ ਮਿਲਿਆ,
'72 ਕਿਤਾਬਾਂ' ਦਾ ਲੇਖਕ ਪ੍ਰੋਫੈਸਰ 'ਦਿੱਤ ਸਿੰਘ' ਲੋਕੋ।
ਪਿਤਾ ਸੰਤ 'ਦਿਵਾਨ ਸਿੰਘ' ਘਰ, ਮਾਤਾ 'ਰਾਮ ਕੌਰ' ਦੀ ਕੁੱਖੋਂ
ਜਨਮ ਹੋਇਆ 'ਇੱਕੀ ਅਪ੍ਰੈਲ ਅਠਾਰਾਂ ਸੋ ਪੰਜਾਹ' ਵਿੱਚ ਲੋਕੋ।
ਜੀਵਨ ਸਾਥੀ ਬਿਸ਼ਨ ਕੌਰ,ਪਿੰਡ ਨੰਦਗੜ੍ਹ ਕਲੌੜ, ਫ਼ਤਹਿਗੜ੍ਹ ਸਾਹਿਬ,
ਬਲਦੇਵ ਸਿੰਘ, ਵਿਦਿਆਵੰਤੀ ਕੌਰ ਸੀ ਧੀ ਤੇ ਪੁੱਤ ਲੋਕੋ।
ਉਸ ਵਕਤ ਐਨੀਆਂ ਕਿਤਾਬਾਂ ਲਿਖਕੇ ਰਿਕਾਰਡ ਕਾਇਮ ਕਰਨਾ,
ਇਹ ਵੀ ਕੋਈ ਛੋਟੀ ਨਹੀਂ ਸੀ ਜਿੱਤ ਲੋਕੋ।
ਪ੍ਰਸਿੱਧ ਕਵੀ,ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ,
ਜਿਸ ਦੇ ਅੰਦਰੋਂ ਜੁੜੇ ਸੀ 'ਸਿੱਖੀ' ਨਾਲ ਹਿੱਤ ਲੋਕੋ।
'ਆਰੀਆ ਸਮਾਜੀ' ਸਵਾਮੀ 'ਦਯਾਨੰਦ' ਨਾਲ ਦੋ ਵਾਰ ਬਹਿਸ ਹੋਈ,
ਦੋਨੋਂ ਵਾਰ ਹਰਾਕੇ ਕਰਿਆ ਸਵਾਮੀ 'ਦਯਾ ਨੰਦ' ਚਿੱਤ ਲੋਕੋ।
'ਸਤਾਈ ਸੋ ਏਕੜ' ਦਾ ਮਾਲਕ ਬਾਬਾ ਖੇਮ ਸਿੰਘ 'ਬੇਦੀ' ,
ਅੰਮ੍ਰਿਤਸਰ ਦਰਬਾਰ ਸਾਹਿਬ ਹਰ ਮੰਦਾ ਕੰਮ ਕਰਦਾ ਨਿੱਤ ਲੋਕੋ।
ਗੁਰੂ 'ਨਾਨਕ' ਦੀ ਤੇਰਵੀਂ ਵੰਸ਼ ਵਿਚੋਂ ਦੱਸਕੇ ਬਣ ਬੈਠਾ ਗੁਰੂ,
ਅੰਗਰੇਜ਼ਾਂ ਦੇ ਥਾਪੜੇ ਕਰਕੇ ਸਮਝਦਾ ਸਭ ਨੂੰ ਟਿੱਚ ਲੋਕੋ।
ਪ੍ਰੋ. ਦਿੱਤ ਸਿੰਘ ਨੇ ਨਾ ਕਿਸੇ ਭੋਰਾ ਪ੍ਰਵਾਹ ਕੀਤੀ,
'ਬੇਦੀ' ਦੇ ਥੱਲਿਓਂ ਬਾਹਰ ਮਾਰੀ ਸੀ 'ਗੱਦੀ' ਖਿੱਚ ਲੋਕੋ।
ਸਿੱਖੀ ਦੇ ਠੇਕੇਦਾਰਾਂ ਨੇ ਭੋਰਾ ਨਾ ਪਾਈ ਕਦਰ ਇਹਦੀ,
ਸ਼ਾਇਦ ਇਹਦੀ 'ਜ਼ਾਤ' ਨਿਗਾਹ ਵਿੱਚ ਬੈਠੀ ਨਾ ਫਿੱਟ ਲੋਕੋ।
ਨਹੀਂ ਤਾਂ ਇਹਦੇ ਨਾਮ ਤੇ ਅਨੇਕਾਂ ਸਕੂਲ ਕਾਲਜ ਬਣਵਾਏ ਹੁੰਦੇ।
'ਮੇਜਰ' ਜੇ ਪ੍ਰੋਫੈਸਰ ਦਿੱਤ ਸਿੰਘ 'ਰਵਿਦਾਸੀਆ' ਵਿੱਚੋਂ ਨਾ ਆਏ ਹੁੰਦੇ।
ਲੇਖਕ - ਮੇਜਰ ਸਿੰਘ ਬੁਢਲਾਡਾ
94176 42327
ਵਿਸਾਖੀ ਤੇ ਵਿਸ਼ੇਸ਼ -
'ਗੁਰੂ ਗੋਬਿੰਦ ਸਿੰਘ ਜੀ' - ਮੇਜਰ ਸਿੰਘ 'ਬੁਢਲਾਡਾ'
ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਤੋਂ,
ਮੈਂ ਜਾਵਾਂ ਬਲਿਹਾਰ ਲੋਕੋ।
ਜਿਸਨੇ ਦੱਬੇ ਕੁਚਲਿਆਂ ਲੋਕਾਂ ਨੂੰ,
ਲਾਕੇ ਗਲ਼ ਨਾਲ ਦਿੱਤਾ ਸਤਿਕਾਰ ਲੋਕੋ।
ਜਿਹਨਾਂ ਤੇ ਲੱਗੀਆਂ ਸੀ ਪਾਬੰਦੀਆਂ,
ਜਿਹਨਾਂ ਦੇ ਖੋਹੇ ਸੀ ਸਭੇ ਅਧਿਕਾਰ ਲੋਕੋ।
ਨਫ਼ਰਤ ਕਰਦੇ ਸੀ ਅਖੌਤੀ ਉੱਚ ਜਾਤੀ,
ਨੀਚ ਸਮਝਕੇ ਦਿੰਦੇ ਦੁਰਕਾਰ ਲੋਕੋ।
ਅਖੌਤੀ ਉੱਚੇ ਨੀਵਿਆਂ ਨੂੰ ਇੱਕ ਬਾਟੇ,
'ਅੰਮ੍ਰਿਤ' ਛਕਾਇਆ ਸੀ ਨਾਲ ਪਿਆਰ ਲੋਕੋ।
ਸਸਤਰਹੀਣ ਲੋਕਾਂ ਨੂੰ ਫੜਾ ਸਸਤਰ,
ਚੜਾਇਆ ਘੋੜਿਆਂ ਤੇ ਕਰਕੇ ਤਿਆਰ ਲੋਕੋ।
ਸੱਚੀ ਸੁੱਚੀ ਵਿਚਾਰਧਾਰਾ ਮੇਰੇ 'ਪਾਤਿਸ਼ਾਹ' ਦੀ,
ਜੋ ਦਿੱਤੀ ਬਹੁਤਿਆਂ ਨੇ ਵਿਸਾਰ ਲੋਕੋ।
'ਮੇਜਰ' ਤਾਹੀਂ ਅੱਜ ਸਿੱਖ ਕੌਮ ਅੰਦਰ,
ਆਇਆ ਹੈ ਵੱਡਾ ਨਿਘਾਰ ਲੋਕੋ।
ਸੰਪਰਕ : 94176 42327
'ਬਹੁਗਿਣਤੀ ਨੇ ਬੇਈਮਾਨ' - ਮੇਜਰ ਸਿੰਘ ਬੁਢਲਾਡਾ
ਦੇਸ਼ ਵਿੱਚ ਬਹੁਗਿਣਤੀ ਮੂਰਖਾਂ ਦੀ
ਬੜੀ ਘਾਟ ਇਥੇ ਗਿਆਨੀਆਂ ਦੀ।
ਅੰਧ ਵਿਸ਼ਵਾਸ਼ੀਆਂ ਦੀ ਵੱਡੀ ਭੀੜ,
ਨਾ ਕਦਰ ਕਰੇ ਵਿਗਿਆਨੀਆਂ ਦੀ।
ਗ਼ਰੀਬਾਂ ਦੀ ਗਿਣਤੀ ਵਧਣ ਲਈ,
ਹਾਕਮ ਸੋਚ ਭਰੀ ਸ਼ੈਤਾਨੀਆਂ ਦੀ।
ਘਾਟ ਨਾ ਭੁੱਖ ਨਾਲ ਮਰਦਿਆਂ ਦੀ,
ਵੱਡੀ ਘਾਟ ਹੈ ਰੱਜੇ ਦਾਨੀਆਂ ਦੀ।
ਘਾਟ ਨਾ ਨੀਤ ਦੇ ਭੁੱਖਿਆਂ ਦੀ,
ਹੈ ਘਾਟ ਨੀਤੋ ਰੱਜੇ ਪ੍ਰਾਣੀਆਂ ਦੀ।
ਖੁਸ਼ੀਆਂ ਮਾਣਦੇ ਪਏ ਨੇ ਬੜੇ ਲੋਕੀ,
ਵਧੇਰੇ ਪੰਡ ਚੁੱਕੀ ਫਿਰਨ ਪ੍ਰੇਸ਼ਾਨੀਆਂ ਦੀ।
ਜ਼ਾਤ ਪਾਤ ਹੈ ਛੂਆ ਛਾਤ ਬੜੀ,
ਬਹੁਗਿਣਤੀ ਹੈ ਜ਼ਾਤ ਦੇ ਹਾਮੀਆਂ ਦੀ।
ਇਮਾਨਦਾਰਾਂ ਦੀ ਵੱਡੀ ਘਾਟ ਇਥੇ,
ਮੇਜਰ ਬਹੁਗਿਣਤੀ ਨੇ ਬੇਈਮਾਨ ਯਾਰੋ।
ਪਤਾ ਨਹੀਂ ਦੇਸ਼ ਮੇਰੇ ਦਾ ਕੀ ਬਣੂ ?
ਕੁਰੱਪਟ ਲੱਗੇ ਦੇਸ ਨੂੰ ਖਾਣ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327
'ਗਿਆਨ ਦੇ ਲੰਗਰ ਲਾਏ ਹੁੰਦੇ' - ਮੇਜਰ ਸਿੰਘ ਬੁਢਲਾਡਾ
'ਸਿੱਖੀ' ਦੀ ਸਮਝ ਜੇ ਹੁੰਦੀ 'ਮੰਡੀਰ' ਤਾਈਂ,
ਵਾਰਾਂ ਯੋਧਿਆਂ ਦੀਆਂ ਸੁਣਦੇ ਸੁਣਾਂਵਦੇ ਜੀ।
ਕਿਲਕਾਰੀਆਂ ਮਾਰਦੇ ਨਾ ਕਰਦੇ ਹੁੱਲੜਬਾਜ਼ੀ,
ਵਕਤਾਂ ਵਿਚ ਪੈਂਦੇ ਨਾ ਕਿਸੇ ਨੂੰ ਪਾਂਵਦੇ ਜੀ।
'ਹੋਲੇ ਮੁਹੱਲੇ' ਦਾ ਲੈਂਦੇ ਇਹ ਆਨੰਦ ਪੂਰਾ,
ਨਾ ਇਹ ਆਪਣੀ ਕਰਤੂਤ ਖਿੰਡਾਂਵਦੇ ਜੀ।
ਚਾਂਭਲੀ ਮੁੰਡੀਰ ਨੂੰ ਕਿਸੇ ਨਾ ਵਰਜਨਾਂ ਸੀ ,
ਨਾ ਕਿਸੇ ਖਾਲਸੇ ਨੂੰ ਮਾਰ ਮੁਕਾਂਵਦੇ ਜੀ।
ਜੇ ਸਿੱਖਾਂ ਨੇ ਗਿਆਨ ਦੇ ਲੰਗਰ ਲਾਏ ਹੁੰਦੇ,
ਮੇਜਰ ਐਸੇ ਦਿਨ ਨਾ ਕਦੇ ਆਂਵਦੇ ਜੀ।
ਲੇਖਕ- ਮੇਜਰ ਸਿੰਘ ਬੁਢਲਾਡਾ
94176 42327
'ਸਿੱਖੀ ਦੀਆਂ ਹੋਣ ਗੱਲਾਂ' - ਮੇਜਰ ਸਿੰਘ ਬੁਢਲਾਡਾ
'ਲੰਗਰ' ਬਹੁਤ ਲਾ ਲਏ ਖਾਣ ਪੀਣ ਦੇ,
ਹੁਣ ਗਿਆਨ ਦੇ ਲੰਗਰ ਲਗਾਓ ਸਿੱਖੋ!
ਵਿਗੜੀ ਫਿਰਦੀ ਇਥੇ 'ਮੁੰਡੀਰ' ਜਿਹੜੀ,
ਗੁਰੂ ਦੀ ਸੋਚ ਇਹਨਾਂ ਨੂੰ ਸਮਝਾਓ ਸਿੱਖੋ!
ਚੰਗੇ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਨ ਲਈ,
ਹਰ ਇਕ ਨੂੰ ਆਦਤ ਪਵਾਓ ਸਿੱਖੋ!
ਦਿਮਾਗ਼ਾਂ ਵਿਚੋਂ ਕੱਢਣ ਲਈ ਕੂੜ ਤੁਸੀਂ,
ਇਹਨਾਂ ਦੇ ਦਿਮਾਗ਼ ਵਰਤਣ ਲਾਓ ਸਿੱਖੋ!
ਹਰ ਪਾਸੇ ਸਿੱਖੀ ਦੀਆਂ ਹੋਣ ਗੱਲਾਂ,
ਮੇਜਰ ਕੋਈ ਐਸੀ ਵਿਉਂਤ ਬਣਾਓ ਸਿੱਖੋ!
ਲੇਖਕ- ਮੇਜਰ ਸਿੰਘ ਬੁਢਲਾਡਾ
94176 42327
'ਧੰਨਵਾਦ 'ਪਾਲ ਖਰੌਡ' ਟੀਮ ਦਾ' - ਮੇਜਰ ਸਿੰਘ 'ਬੁਢਲਾਡਾ'
ਬੰਧੂਆਂ ਬਣਾਕੇ ਬਿਨਾਂ ਤਨਖ਼ਾਹ ਤੋਂ ਕੰਮ ਲੈਂਦੇ,
ਪੰਜਾਬ 'ਚ ਕਈ ਵੇਖੇ 'ਸਿੱਖ ਪਰਿਵਾਰ' ਜੀ।
ਪਸ਼ੂਆਂ ਤੋਂ ਭੈੜੀ ਜ਼ਿੰਦਗੀ ਜਿਊਣ ਲਈ ਮਜ਼ਬੂਰ,
ਕਰਦੇ ਨੇ ਕਈਆਂ ਉਤੇ ਅਤਿਆਚਾਰ ਜੀ।
ਕੋਈ ਮੰਦਬੁੱਧੀ ਕੋਈ ਕੀਤਾ ਅਗਵਾਹ ਇਹਨਾਂ,
ਵੇਖਕੇ ਇਹਨਾਂ ਦਾ ਹਾਲ ਹੋਵੇ ਨਾ ਸਹਾਰ ਜੀ।
ਮੇਜਰ ਧੰਨਵਾਦ! 'ਪਾਲ ਖਰੌਡ' ਟੀਮ ਦਾ,
ਜੋ ਛੁਡਾ ਰਹੇ ਇਹਨਾਂ ਨੂੰ ਛਾਪੇ ਮਾਰ ਜੀ।
ਮੇਜਰ ਸਿੰਘ 'ਬੁਢਲਾਡਾ'
94176 42327
'ਪੜ੍ਹਿਆ ਸੁਣਿਆ ਸਮਝਣਾ ਪੈਣਾ' - ਮੇਜਰ ਸਿੰਘ ਬੁਢਲਾਡਾ
"ਤੁਮ ਮਖਤੂਲ ਸੁਪੇਦ ਸਪੀਅਲ,
ਹਮ ਬਪੁਰੇ ਜਸ ਕੀਰਾ ॥
ਸਤ ਸੰਗਤਿ ਮਿਲਿ ਰਹੀਐ ਮਾਧਉ,
ਜੈਸੇ ਮਧੁਪ ਮਖੀਰਾ॥"
ਮੌਕਾ ਮਿਲਦੇ ਲੀਡਰ ਸਾਡੇ,
ਰਹਿੰਦੇ ਗੁਰੂ ਦਾ ਉਪਦੇਸ਼ ਸੁਣਾਉਂਦੇ।
ਆਪ ਇਹ ਧੜਿਆਂ ਵਿੱਚ ਵੰਡੇ,
ਇਕੱਠੇ ਨਜ਼ਰ ਨਾ ਆਉਂਦੇ।
ਜੋ ਗੱਲ ਲੋਕਾਂ ਦੇ ਸਮਝਣ ਵਾਲੀ,
ਲੋਕ ਬਿਲਕੁਲ ਸਮਝਦੇ ਨਾਹੀਂ।
ਲੀਡਰ ਸਾਡੇ ਲੁੱਟਣ ਬੁੱਲੇ
ਇਹਨਾਂ ਦੇ ਸਿਰ ਤੇ ਤਾਹੀਂ।
ਲੋਕੋ!ਹੁਣ ਜੁੱਗ ਗਿਆਨ ਦਾ ,
ਹਰ ਗੱਲ ਸੋਚ ਵਿਚਾਰੋ।
ਸੱਚ ਝੂਠ ਦਾ ਕਰੋ ਨਖੇੜਾ,
ਤੁਸੀਂ ਦੁੱਧੋ ਪਾਣੀ ਨਿਤਾਰੋ।
ਜਿਸਨੂੰ ਝੂਠ ਸੁਣਾਉਣ ਦੀ ਆਦਤ,
ਇਥੇ ਝੂਠ ਸੁਣਾਉਂਦੇ ਰਹਿਣਾ।
'ਮੇਜਰ' ਸੱਚ ਝੂਠ ਸਮਝਣ ਲਈ,
ਪੜ੍ਹਿਆ ਸੁਣਿਆ ਸਮਝਣਾ ਪੈਣਾ।
ਮੇਜਰ ਸਿੰਘ ਬੁਢਲਾਡਾ
94176 42327
ਮੌਤ - ਮੇਜਰ ਸਿੰਘ ਬੁਢਲਾਡਾ
ਲੋਕੋ!ਵੇਖੋ ਕੁਦਰਤ ਰੱਬ ਦੀ,
ਮੌਤ ਸਭ ਤੋਂ ਕਰੀ ਬਲਵਾਨ।
ਇਹਨੂੰ ਹੁਕਮ ਮਿਲਣ ਦੀ ਦੇਰ ਆ,
ਇਹ ਭੱਜਿਆ ਦਿੰਦੀ ਨਾ ਜਾਣ।
ਨਾ ਉੱਕੇ ਨਿਸ਼ਾਨਾ ਇਸ ਦਾ,
ਜਦੋਂ ਚੱਕਲੇ ਤੀਰ ਕਮਾਨ।
ਇਹ ਨਾ ਰੋਕਿਆ ਕਿਸੇ ਦੀ ਰੁੱਕਦੀ,
ਕਰੇ ਯਤਨ ਸਭੇ ਨਕਾਮ।
ਇਹ ਨਾ ਮਿੱਤ ਕਿਸੇ ਦੀ ਦੋਸਤੋ,
ਛੋਟੇ ਵੱਡੇ ਇਕ ਸਮਾਨ।
ਇਹ ਨਾ ਤਰਸ ਕਿਸੇ ਤੇ ਖਾਂਵਦੀ,
ਬੱਚਾ ਬੁੱਢਾ ਭਾਂਵੇ ਜਵਾਨ।
ਇਹਤੋਂ ਬਚਕੇ ਕੋਈ ਨਾ ਨਿੱਕਲੇ,
ਭਾਂਵੇ ਕਿੱਡਾ ਕੋਈ ਮਹਾਨ।
ਨਾ ਛੱਡਿਆ ਕੋਈ ਇਸ ਨੇ,
ਜੋ ਆਇਆ ਵਿੱਚ ਜਹਾਨ।
ਇਹਦੇ ਅੱਗੇ ਪੇਸ਼ ਨਾ ਜਾਂਵਦੀ,
ਮੇਜਰ ਇਹ ਦਿੰਦੀ ਤੋੜ ਗੁਮਾਨ...।
ਮੇਜਰ ਸਿੰਘ ਬੁਢਲਾਡਾ
94176 42327
'ਅਸਲੀ ਵਾਰਸ ਨਹੀਂ ਬਣ ਸਕਦੇ' - ਮੇਜਰ ਸਿੰਘ ਬੁਢਲਾਡਾ
'ਗੁਰੂ' ਦੀ 'ਸੋਚ' ਤੋਂ ਮੁੱਖ ਭੁਆਂਉਣ ਵਾਲੇ।
ਵਰਜੀ ਥਾਂ ਤੇ ਸੀਸ ਝੁਕਾਉਣ ਵਾਲੇ।
ਨਿੱਜੀ ਹਿੱਤਾਂ ਲਈ 'ਗੁਰੂ' ਨਾਮ ਵਰਤਕੇ,
ਭੋਲੇ ਭਾਲੇ ਲੋਕਾਂ ਨੂੰ ਵਰਗਲਾਉਣ ਵਾਲੇ।
ਮਾਰਨ ਤਰਾਂ ਤਰਾਂ ਦੀ ਠੱਗੀਆਂ ਜੋ,
ਫੰਡ ਇਕੱਠਾ ਕਰ ਛਕਣ ਛਕਾਉਣ ਵਾਲੇ।
'ਗੁਰੂ ਸਾਹਿਬ' ਮੂਹਰੇ ਵਰਜੇ ਕੰਮ ਕਰਨ,
ਜਿਸ ਤੋਂ ਸੀ ਉਹ ਹਟਾਉਣ ਵਾਲੇ।
'ਮੇਜਰ' ਉਹ ਕੁਝ ਵੀ ਬਣੀ ਜਾਣ ਆਪੇ,
ਪਰ ਕੌਮ ਲਈ 'ਢਾਰਸ' ਨਹੀਂ ਬਣ ਸਕਦੇ।
ਧੱਕੇ ਧੋਖੇ ਨਾਲ ਭਾਵੇਂ ਬਣ ਜਾਣ ਇਹ,
ਕੌਮ ਦੇ ਅਸਲੀ 'ਵਾਰਸ' ਨਹੀਂ ਬਣ ਸਕਦੇ।
ਮੇਜਰ ਸਿੰਘ ਬੁਢਲਾਡਾ
94176 42327