Baltej Sandhu

ਗੱਲ ਸੋਚਣ ਵਾਲੀ - ਬਲਤੇਜ ਸੰਧੂ

ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ 19 ਸਤੰਬਰ ਨੂੰ ਪੈ ਰਹੀਆ ਵੋਟਾ ਲਈ ਤਿੰਨੋ ਮੁੱਖ ਪਾਰਟੀਆ ਦਾ ਚੋਣ ਪ੍ਰਚਾਰ ਸਿਖਰਾ ਤੇ ਹੈ।ਸਾਰੀਆ ਪਾਰਟੀਆ ਦੇ ਮੁੱਢਲੀ ਕਤਾਰ ਦੇ ਆਗੂ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ।ਖੈਰ ਇਹਨਾ ਦਾਅਵਿਆ ਚ ਕਿੰਨਾ ਦਮ ਹੈ।ਇਹ ਤਾ 22 ਸਤੰਬਰ ਨੂੰ ਵੋਟਾ ਦੀ ਗਿਣਤੀ ਵਾਲੇ ਦਿਨ ਪਤਾ ਲੱਗ ਜਾਏਗਾ।ਇਹ ਵੀ ਪਤਾ ਲੱਗ ਜਾਏਗਾ ਕੌਣ ਕਿੰਨੇ ਪਾਣੀ ਚ ਹੈ।ਪਰ ਪੰਜਾਬ ਵਿੱਚ ਹੋ ਰਹੀਆ ਚੋਣਾ ਚ ਜਿੱਥੇ ਹਰ ਪਾਰਟੀ ਨੁਮਾਇੰਦਾ ਵਰਕਰ ਆਦਿ ਪੱਬਾ ਭਾਰ ਏ ਉੱਥੇ ਜੇਕਰ ਵੱਖੋ ਵੱਖ ਪਾਰਟੀਆ ਦੇ ਉਮੀਦਵਾਰਾ ਦੀ ਯੋਗਤਾ ਤੇ ਝਾਤ ਮਾਰੀਏ ਤਾ ਕਾਫੀ ਨਿਰਾਸ਼ ਕਰਨ ਵਾਲੇ ਅੰਕੜੇ ਹੀ ਦਿਖਾਈ ਦਿੰਦੇ ਨੇ।ਕਿਉਕਿ ਜਿਆਦਾਤਰ ਉਮੀਦਵਾਰ ਕੋਰੇ ਅਨਪੜ੍ਹ ਹੀ ਨੇ।ਇਹਨਾ ਚ ਕੁੱਝ ਦੂਸਰੀ ਤੀਸਰੀ ਜਾ ਪੰਜਵੀ ਕਲਾਸ ਤੱਕ ਪੜੇ ਹੋਏ ਨੇ ਹਾਲਾਂਕਿ ਕੁੱਝ ਅੱਠ ਤੋ ਲੈ ਕੇ ਬਾਰਵੀ ਜਮਾਤ ਵੀ ਪਾਸ ਨੇ ਪਰ ਇਹੋ ਜਿਹੇ ਉਮੀਦਵਾਰਾ ਦੀ ਗਿਣਤੀ ਨਾਮਾਤਰ ਹੀ ਏ।ਪਿੰਡ ਪੱਧਰ ਤੇ ਰਸੂਖ ਰੱਖਣ ਵਾਲੇ ਮੁੱਢਲੀ ਕਤਾਰ ਦੇ ਆਗੂ ਆਪੋ ਆਪਣੇ ਹਮਾਇਤੀਆ ਨੂੰ ਟਿਕਟ ਤਾ ਦਵਾ ਦਿੰਦੇ ਨੇ।ਪਰ ਉਹਨਾ ਦੀ ਪੜ੍ਹਾਈ ਉਮਰ ਆਦਿ ਵੱਲ ਬਹੁਤਾ ਧਿਆਨ ਨਹੀ ਦਿੱਤਾ ਜਾਂਦਾ।ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਸਾਡੇ ਪਿੰਡਾ ਦੀ ਨੁਮਾਇੰਦਗੀ ਕਰਨ ਵਾਲੇ ਲੀਡਰ ਹੀ ਅਨਪੜ੍ਹ ਹੋਣਗੇ।ਤਾ ਉਹ ਪੜ੍ਹੇ ਲਿਖੇ ਲੋਕਾ ਅਫਸਰਾ ਅਤੇ ਹਲਕਾ ਵਿਧਾਇਕ ਜਾ ਮੰਤਰੀ ਆਦਿ ਸਾਹਮਣੇ ਉਹ ਚੰਗੀ ਤਰ੍ਹਾ ਪਿੰਡਾ ਦੀਆ ਸਮੱਸਿਆਵਾ ਜਾ ਹੋਰ ਮੁੱਦਿਆ ਦੀ ਗੱਲ ਚੰਗੇ ਤਰੀਕੇ ਨਾਲ ਨਹੀ ਕਰ ਸਕਦੇ।ਉਹ ਗੱਲ ਕਰਨ ਤੋ ਹਿਚਕਾਉਦੇ ਨੇ।ਗੱਲ ਸੋਚਣ ਵਾਲੀ ਏ ਕੇ ਇਸ ਇੰਟਰਨੈੱਟ ਦੇ ਯੁੱਗ ਵਿੱਚ ਕੀ ਅਨਪੜ੍ਹ ਉਮੀਦਵਾਰ ਦੇਸ਼ ਨੂੰ ਕਿੰਨਾ ਕੁ ਤਰੱਕੀ ਦੇ ਰਾਹ ਤੇ ਅੱਗੇ ਲਿਜਾਣ ਚ ਸਹਾਈ ਹੋਣਗੇ।ਜਿਸ ਦੇਸ਼ ਚ ਐੱਮ ਏ ਗਰੈਜੂਏਟ ਐੱਲ ਐੱਲ ਬੀ ਪੜੇ-ਲਿਖੇ ਬੇਰੁਜ਼ਗਾਰ ਨੌਜਵਾਨਾ ਦੀ ਭਰਮਾਰ ਏ।ਪਰ ਉੱਥੇ ਆਉਂਦੇ ਦਿਨਾ ਦੋਰਾਨ ਰਾਜਨੀਤੀ ਵਿੱਚ ਅਨਪੜ੍ਹਤਾ ਦੀ ਭਰਮਾਰ ਹੋਣ ਦੇ ਪੂਰੇ ਆਸਾਰ ਦਿਖਾਈ ਦੇ ਰਹੇ ਨੇ।

ਬਲਤੇਜ ਸੰਧੂ
ਪਿੰਡ ਬੁਰਜ ਲੱਧਾ
ਡਾਕ ਭਗਤਾ ਭਾਈ
ਤਹਿ ਫੂਲ (ਬਠਿੰਡਾ)
9465818158

16 Sep. 2018