ਉਤਰਾਖੰਡ ਪੁਲਿਸ ਵਲੋਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਦਾ ਮਾਨ ਨੇ ਜਤਾਇਆ ਖਦਸ਼ਾ
ਉੱਤਰਾਖੰਡ ਪੁਲਿਸ ਸਰਬਜੀਤ ਸਿੰਘ ਮੀਆਵਿੰਡ ਨੂੰ ਤੁਰੰਤ ਰਿਹਾਅ ਕਰੇ -ਮਾਨ
ਚੰਡੀਗੜ੍ਹ, 26 ਮਾਰਚ: (ਜਗਦੇਵ ਸਿੰਘ) ਭਾਰਤ ਸਰਕਾਰ ਵੱਲੋਂ ਨਵੇਂ ਕਾਨੂੰਨਾਂ ਤਹਿਤ ਲਗਾਤਾਰ ਸਿੱਖਾਂ ਦੇ ਇਨਕਾਊਂਟਰ ਕੀਤੇ ਜਾ ਰਹੇ ਹਨ। ਜਿਸ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ 1984 ਦੀ ਤਰ੍ਹਾਂ ਇਸ ਨਵੇਂ ਕਨੂੰਨਾਂ ਦਾ ਸ਼ਿਕਾਰ ਹੋ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਤੇ ਇੱਕ ਮਾਮਲੇ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਸਰਬਜੀਤ ਸਿੰਘ ਮੀਆਂਵਿੰਡ ਨੂੰ ਤਰਨਤਾਰਨ ਸਾਹਿਬ ਲਾਗਲੇ ਪਿੰਡ ਨੌਰੰਗਾਬਾਦ ਦੇ ਗੁਰਦੁਆਰਾ ਸਾਹਿਬ ਤੋ ਉਤਰਾਖੰਡ ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਗ੍ਰਿਫਤਾਰੀ ਰਾਤ 11.40 ਮਿੰਟ ਤੇ ਹੋਈ ਹੈ ਭਾਈ ਸਰਬਜੀਤ ਸਿੰਘ ਮੀਆਂਵਿੰਡ ਨੂੰ ਉੱਤਰਾਖੰਡ ਪੁਲਿਸ ਅਣਦੱਸੀ ਥਾਂ ਤੇ ਲੈ ਗਈ ਹੈ ਪਿਛਲੇ ਦਿਨਾਂ ਵਿੱਚ ਉਤਰਾਖੰਡ ਵਿੱਚ ਇੱਕ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਦਾ ਇਨਕਾਉਂਟਰ ਕਰ ਦਿੱਤਾ ਗਿਆ ਸੀ । ਉਤਰਾਖੰਡ ਪੁਲਿਸ ਨੂੰ ਸ਼ੱਕ ਸੀ ਕਿ ਉਸ ਦੇ ਨਾਲ ਇਕ ਹੋਰ ਵਿਅਕਤੀ ਸੀ ਜੋ ਸਰਬਜੀਤ ਸਿੰਘ ਮਿਆਵਿੰਡ ਤਰਨਤਾਰਨ ਦੇ ਹਨ। ਸ ਮਾਨ ਨੇ ਕਿਹਾ ਕਿ ਸਾਨੂੰ ਸਿੱਖ ਕੌਮ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਖਦਸ਼ਾ ਹੈ ਕਿ ਉਸਨੂੰ ਵੀ ਪਹਿਲੇ ਵਿਅਕਤੀ ਦੀ ਤਰ੍ਹਾਂ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਵੇਗਾ। ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਸਿੱਖਾਂ ਦੇ ਅਜਿਹੇ ਝੂਠੇ ਮੁਕਾਬਲੇ ਨਹੀਂ ਹੋਣ ਦੇਣੇ ਚਾਹੀਦੇ ਉਨ੍ਹਾਂ ਕਿਹਾ ਕਿ ਫਿਰ ਹਾਲਤ ਬਹੁਤ ਵਿਗਾੜਨਗੇ ਅਸੀਂ ਉੱਤਰਾਖੰਡ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਉੱਤਰਾਖੰਡ ਪੁਲਿਸ ਸਰਬਜੀਤ ਸਿੰਘ ਮੀਆਂਵਿੰਡ ਨੂੰ ਤੁਰੰਤ ਰਿਹਾਅ ਕਰੇ।