ਲੱਭਿਆ ਮੋਬਾਇਲ ਵਾਪਸ ਕਰ ਕੇ ਇਮਾਨਦਾਰੀ ਦੀ ਕੀਤੀ ਮਿਸਾਲ ਕਾਇਮ
ਗੁਰਦਾਸਪੁਰ 23 ਜਨਵਰੀ ( ਅਸ਼ਵਨੀ ) :- ਅਜੋਕੇ ਦੌਰ ਵਿੱਚ ਇਮਾਨਦਾਰੀ ਦੀਆਂ ਘਟਨਾਵਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ। ਪਰ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਘੁਮਿਆਰਾ ਮੁਹੱਲਾ ਚ ਰਹਿਣ ਵਾਲੇ ਅਵਿਨਾਸ਼ ਕੁਮਾਰ ਬੱਬੀ ਨੇ ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਦਾ ਡਿੱਗਿਆ ਹੋਇਆ ਮੋਬਾਈਲ ਵਾਪਿਸ ਕਰਕੇ ਇਮਾਨਦਾਰੀ ਦਿਖਾਈ । ਅਵਿਨਾਸ਼ ਕੁਮਾਰ ਬੱਬੀ ਮੇਜਰ ਸਿੰਘ ਕੋਟ ਟੋਡਰ ਮਲ ਦਾ ਡਿੱਗਿਆ ਹੋਇਆ ਮੋਬਾਈਲ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਗੁਰਦਾਸਪੁਰ ਵਿਖੇ ਕਾਮਰੇਡ ਰਮੇਸ਼ ਰਾਣਾ ਨੂੰ ਵਾਪਸ ਕੀਤਾ ।ਇਸ ਮੌਕੇ ਮੇਜਰ ਸਿੰਘ ਕੋਟ ਟੋਡਰ ਮੱਲ ਵੱਲੋਂ ਅਵਿਨਾਸ਼ ਕੁਮਾਰ ਬੱਬੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਮੇਜਰ ਸਿੰਘ ਕੋਟ ਟੋਡਰ ਮੱਲ ਨੇ ਕਿਹਾ ਕਿ ਉਹ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਇਸ ਮੋਬਾਈਲ ਵਿੱਚ ਕਈ ਜਰੂਰੀ ਨੰਬਰ ਸਨ । ਅਗਰ ਇਹ ਮੋਬਾਈਲ ਵਾਪਸ ਨਾ ਮਿਲਦਾ ਤਾਂ ਉਹ ਦੁਬਾਰਾ ਮੋਬਾਈਲ ਨਹੀਂ ਲੈ ਸਕਦਾ ਸੀ । ਅਵਿਨਾਸ਼ ਕੁਮਾਰ ਬੱਬੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਬਾਠ ਵਾਲੀ ਗਲੀ ਵਿੱਚ ਜਾ ਰਿਹਾ ਸੀ ਤਾਂ ਇੱਕ ਮੋਬਾਈਲ ਫੋਨ ਉਸ ਨੂੰ ਮਿਲਿਆ ਜਿਸ ਦੀ ਡਾਇਲਡ ਲਿਸਟ ਵਿੱਚੋਂ ਉਸ ਨੇ ਮੋਬਾਇਲ ਵਾਲੇ ਦੇ ਭਰਾ ਨੂੰ ਫੋਨ ਕਰਕੇ ਮੋਬਾਇਲ ਮਿਲ ਜਾਣ ਅਤੇ ਉਸ ਨੂੰ ਵਾਪਿਸ ਸੌਂਪਣ ਦਾ ਵਾਅਦਾ ਕੀਤਾ । ਜਿਸ ਤੋਂ ਥੋੜੇ ਸਮੇਂ ਬਾਅਦ ਹੀ ਉਹ ਮੋਬਾਈਲ ਲੈ ਕੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਬਹਿਰਾਮਪੁਰ ਰੋਡ ਵਿਖੇ ਪੁੱਜਿਆ ਅਤੇ ਉੱਥੇ ਬੈਠੇ ਕਾਮਰੇਡ ਰਮੇਸ਼ ਰਾਣਾ ਨੂੰ ਮੋਬਾਈਲ ਸੌਂਪਿਆ।