ਮਹਾਨ ਤਪੱਸਵੀ ਬੀਬੀ ਪ੍ਰਧਾਨ ਕੌਰ ਜੀ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ।
ਬਰਨਾਲਾ,7 ਫਰਵਰੀ/ ਕਰਨਪ੍ਰੀਤ ਕਰਨ/ ਬੀਬੀ ਪ੍ਧਾਨ ਕੋਰ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ਜੀ ਬਰਨਾਲਾ ਵਿਖੇ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ 4 ਤੋ 6 ਫਰਵਰੀ ਤੱਕ ਕਰਵਾਇਆ ਗਿਆ ਹੈ ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਭੋਗ 6 ਫਰਵਰੀ ਨੂੰ ਦਿਨ ਮੰਗਲਵਾਰ ਨੂੰ ਸਵੇਰੇ 8ਵਜੇ ਭੋਗ ਪਾਏ ਗਏ ਉਪਰੰਤ ਗੁਰਮਤਿ ਸਮਾਗਮ ਹੋਇਆ। ਇਸ ਦੀ ਜਾਣਕਾਰੀ ਦਿੰਦਿਆ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਗੁਰਦੁਆਰਾ ਬਾਬਾ ਗਾਧਾ ਸਿੰਘ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ 4 ਫਰਵਰੀ ਨੂੰ ਸਾਮ 7 ਵਜੇ ਤੋ ਰਾਤ 9 ਵਜੇ ਤੱਕ ਗੁਰਮਤਿ ਸਮਾਗਮ ਵਿੱਚ ਭਾਈ ਸੁਖਬੀਰ ਸਿੰਘ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰਬਾਣੀ ਕੀਰਤਨ ਰਾਹੀ ਅਤੇ ਭਾਈ ਗੁਰਮੀਤ ਸਿੰਘ ਮੰਡੀ ਕਲਾ ਦਾ ਢਾਡੀ ਜਥਾ ਅਤੇ ਭਾਈ ਮਨਜੀਤ ਸਿੰਘ ਬੁਟਾਹਰੀ ਕਵਿਸ਼ਰੀ ਜਥਾ ਸੰਗਤਾ ਨੂੰ ਗੁਰ ਇਤਿਹਾਸ ਰਾਹੀ ਨਿਹਾਲ ਕੀਤਾ ਅਤੇ 5 ਫਰਵਰੀ ਨੂੰ ਸਕੂਲਾਂ ਕਾਲਜਾ ਦੇ ਵਿਦਿਆਰਥੀਆ ਦੇ ਲਿਖਤ ਟੈਸਟ. ਦਸਤਾਰ ਸਜਾਉ , ਜਪੁਜੀ ਸਾਹਿਬ ਸੁੱਧ ਉਚਾਰਣ ਦੇ ਮੁਕਾਬਲੇ ਕਰਵਾਏ ਗਏ 6 ਫਰਵਰੀ ਨੂੰ ਦਿਨ ਮੰਗਲਵਾਰ ਨੂੰ ਸਵੇਰੇ 8ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਹਾਨ ਗੁਰਮਤਿ ਸਮਾਗਮ ਹੋਇਆ ਜਿਸ ਵਿੱਚ ਭਾਈ ਨਿਰਭੈ ਸਿੰਘ ਰਾਗੀ ਜਥਾ ਤਖਤ ਸ੍ਰੀ ਦਮਦਮਾ ਸਾਹਿਬ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਗੁਰਿੰਦਰਪਾਲ ਸਿੰਘ ਬੈਕਾਂ ਢਾਡੀ ਜਥੇ ਨੇ ਸੰਗਤਾ ਨੂੰ ਗੁਰੂ ਇਤਿਹਾਸ ਰਾਹੀ ਨਿਹਾਲ ਕੀਤਾ ਭਾਈ ਨਿਰਭੈ ਸਿੰਘ ਮੁੱਖ ਪ੍ਰਚਾਰਕ ਸ੍ਰੋਮਣੀ ਕਮੇਟੀ ਵੱਲੋ ਸੰਗਤਾਂ ਨੂੰ ਸਿੱਖ ਧਰਮ ਵਿੱਚ ਔਰਤ ਦੀ ਮਹਤਤਾ, ਸਨਮਾਨ ਬਾਰੇ ਵਿਚਾਰਾ ਦੀ ਸਾਂਝ ਪਾਈ। ਇਸ ਸਮੇਂ ਮਹੰਤ ਹਾਕਮ ਸਿੰਘ ਗੰਡਾ ਸਿੰਘ ਨੇ ਦਸਿਆ ਕਿ ਬੀਬੀ ਪ੍ਰਧਾਨ ਕੌਰ ਜੀ ਨੇਂ ਨਿਰਮਲ਼ ਭੇਖ ਦੇ ਸਾਧੂ ਮਹੰਤ ਨਿੱਕਾ ਸਿੰਘ ਜੀ ਪਾਸੋਂ ਗੁਰਮਤਿ ਦੀ ਵਿਦਿਆ ਲਈ, ਮਹਾਨ ਗ੍ਰੰਥਾ ਦਾ ਗਿਆਨ ਪ੍ਰਾਪਤ ਕੀਤਾ ਅਤੇ ਆਪਣੀ ਸਮੁੱਚੀ ਜਾਇਦਾਦ ਅਤੇ ਨਿਰਮਲ ਭੇਖ ਦੇ ਨਾਮ ਕਰਵਾਈ। ਇਸ ਸਮੇਂ ਵਿਸ਼ੇਸ ਤੌਰ ਤੇ ਪਹੁੰਚੇ ਸ੍ਰੀ ਮਹੰਤ ਰੇਸ਼ਮ ਸਿੰਘ ਜੀ ਨੇ ਕਿਹਾ ਕਿ ਬੀਬੀ ਪ੍ਰਧਾਨ ਕੌਰ ਜੀਜਿੱਥੇ ਮਹਾਨ ਤਪੱਸਵੀ ਸਨ ਉੱਥੇ ਹੀ ਓਹ ਤਿਆਗ ਦੀ ਮੂਰਤ ਸਨ,ਗੁਰਬਾਣੀ ਦਾ ਅਥਾਹ ਗਿਆਨ ਰੱਖਦੇ ਸਨ, ਉਹਨਾਂ ਵੱਲੋ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋਂ ਇਸ ਅਸਥਾਨ ਤੇ ਸਸੋਬਿਤ ਹੈ ਓਹ ਬੀਬੀ ਜੀ ਦਾ ਗੁਰੂ ਜੀ ਨਾਲ ਅਥਾਹ ਪਿਆਰ ਦੇ ਗਿਆਨ ਨੂੰ ਪ੍ਰਗਟਾਉਂਦਾ ਹੈ।ਓਹਨਾ ਕਿਹਾ ਕਿ ਸ੍ਰੋਮਣੀ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਬੀ ਜੀ ਦੀ ਯਾਦ ਨੂੰ ਮਨਾਉਣ ਦਾ ਬਹੁਤ ਵਧੀਆ ਉਪਰਾਲਾ, ਓਹਨਾ ਕਿਹਾ ਕਿ ਲੰਮੇ ਅਰਸੇ ਬਾਅਦ ਓਹਨਾ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ਹੈ ਇੱਸ ਲਈ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਬਹੁਤ ਹੀ ਉਦਮੀ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਵਧਾਈ ਦੇ ਪਾਤਰ ਹਨ।ਇਸ ਮੋਕੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਮਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਬਾਬਾ ਸੁਖਵਿੰਦਰ ਸਿੰਘ ਜੀ ਕਾਰ ਸੇਵਾ ਭੂਰੀ ਵਾਲੇ ਨੂੰ, ਬੇਨਤੀ ਕੀਤੀ ਕਿ ਇਸ ਅਸਥਾਨ ਤੇ ਸੰਗਤਾਂ ਦੀ ਅਥਾਹ ਸ਼ਰਧਾ ਹੈ, ਇੱਥੇ ਵੱਡੇ ਵੱਡੇ ਸਮਾਗਮ ਹੁੰਦੇ ਹਨ ਇਸ ਲਈ ਇੱਥੇ ਕਾਰ ਸੇਵਾ ਸ਼ੁਰੂ ਕਰਕੇ ਦੀਵਾਨ ਹਾਲ, ਯਾਤਰੀ ਘਰ, ਬੀਬੀ ਜੀ ਦੀ ਯਾਦ ਵਿੱਚ ਬੁਰਜ, ਵੱਡੇ ਲੰਗਰ ਹਾਲ ਤਿਆਰ ਕੀਤੇ ਜਾਣ। ਸਮੂਹ ਮਹਾਪੁਰਸ਼ਾ ਦੀ ਹਾਜਰੀ ਵਿੱਚ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਜਲਦ ਹੀ ਕਾਰ ਸੇਵਾ ਸੁਰੂ ਕਰਨ ਦਾ ਐਲਾਨ ਕੀਤਾ। ਇਹਨਾ ਸਮਾਗਮਾਂ ਵਿੱਚ ਪੰਥ ਦੀਆਂ ਮਹਾਨ ਸਖ਼ਸ਼ੀਅਤਾਂ ਨੇ ਸ਼ਮੂਲੀਅਤ ਓਹਨਾ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ: ਹੈਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਹਜੂਰੀ ਸਖਵੀਰ ਸਿੰਘ ਹਜੂਰੀ ਰਾਗੀ ਜੱਥਾ ਸ੍ਰੀ ਹਰਿਮੰਦਰ ਸਾਹਿਬ, ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖਤ ਦਮਦਮਾ ਸਾਹਿਬ,ਸ੍ਰੀ ਮਹੰਤ ਰੇਸ਼ਮ ਸਿੰਘ ਜੀ ਨਿਰਮਲੇ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀ ਵਾਲੇ, ਬਾਬਾ ਹਾਕਮ ਸਿੰਘ ਜੀ ਗੰਡਾ ਸਿੰਘ ਵਾਲਾ ਜਰਨਲ ਸੈ:ਨਿਰਮਲ ਮਹਾਂ ਮੰਡਲ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਸਮਾਗਮ ਵਿੱਚ ਨਿਰਮਲੇ ਸਾਧੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਬਾਬਾ ਹਰਬੰਤ ਸਿੰਘ ਮਸਤੂਆਣਾ ਸਾਹਿਬ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਬਾਬਾ ਚਮਕੌਰ ਸਿੰਘ ਪ੍ਰਧਾਨ ਨਿਰਮਲ ਮਹਾਂ ਮੰਡਲ, ਜੱਥੇਦਾਰ ਤੇਜਾ ਸਿੰਘ ਕਮਾਲਪੁਰ ਕੁਆਡੀਨੇਟਰ ਜਿਲ੍ਹਾ ਸੰਗਰੂਰ ਬਰਨਾਲਾ ਸੌ: ਅ:ਦਲ, ਜੱਥੇਦਾਰ ਇੰਦਰਮੋਹਨ ਸਿੰਘ ਲਖਵੀਰ ਵਾਲ਼ਾ ਅੰਤ੍ਰਿੰਗ ਮੈਂਬਰ SGPC, ਬੀਬੀ ਮਲਕੀਤ ਕੌਰ ਕਮਾਲਪੁਰ ਅੰਤ੍ਰਿੰਗ ਮੈਂਬਰ SGPC , ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲ਼ਾ, ਜੱਥੇਦਾਰ ਨਾਥ ਸਿੰਘ ਹਮੀਦੀ ਜੱਥੇਦਾਰ ਜਰਨੈਲ ਸਿੰਘ ਭੋਤਨਾ,ਹਲਕਾ ਇੰਚਾਰਜ ਮਹਿਲ ਕਲਾਂ, ਸ ਗੁਰਲਵਲੀਨ ਸਿੰਘ ਸਿੱਧੂ Ex ਡਿਪਟੀ ਕਮਿਸ਼ਨਰ ਬਰਨਾਲ਼ਾ,ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਚੇਅਰਮੈਂਨ ਰੁਪਿੰਦਰ ਸਿੰਘ ਸੰਧੂ, ਸੰਜੀਵ ਸੋਰੀ ਜੀ, ਤੇਜਿੰਦਰ ਸਿੰਘ ਸੋਨੀ ਜਾਗਲ,ਚੇਅਰਮੈਂਨ ਗੁਰਤੇਜ ਸਿੰਘ ਖੁੱਡੀ, ਬੀਬੀ ਅਜੈਬ ਕੌਰ ਭੋਤਨਾ, ਸ੍ਰੀ ਸੰਦੀਪ ਕੁਮਾਰ ਲੱਠ ਪ੍ਰਿੰਸੀਪਲ bgs,ਗੁਰਜਿੰਦਰ ਸਿੰਘ ਸਿੱਧੂ, ਪ੍ਰਧਾਨ ਹਰਦੇਵ ਸਿੰਘ ਬਾਜਵਾ, ਐਮ ਡੀ ਰਣਪ੍ਰੀਤ ਸਿੰਘ, ਬਾਬਾ ਹਰਬੰਸ ਸਿੰਘ ਚੀਮਾ, ਬਾਬਾ ਸਤਪਾਲ ਸਿੰਘ ਕੁੱਬੇ, ਬਾਬਾ ਸੁਖਵਿੰਦਰ ਸਿੰਘ ਕੱਟੂ,ਭਾਈ ਡਿੰਪਲ ਸਿੰਘ, ਬਸੰਤ ਸਿੰਘ, ਦਰਸਨ ਸਿੰਘ, ਗਿਆਨੀ ਜਰਨੈਲ਼ ਸਿੰਘ,ਕੁਲਵਿੰਦਰ ਸਿੰਘ ਕਾਲਾ ਗੁਰਦੁਆਰਾ ਬਾਬਾ ਬਾਬਾ ਨਾਮਦੇਵ ਜੀ ਗੁਰਜੰਟ ਸਿੰਘ ਸੋਨਾ ਬੇਅੰਤ ਸਿੰਘ ਧਾਲੀਵਾਲ ਮਨੈਜਰ ਨਿਰਮਲ ਸਿੰਘ ਰਾਜੀਆ ਹਰਜੀਤ ਸਿੰਘ ਭੱਠਲ ਆਦਿ ਹਾਜਰ ਸਨ ਇਸ ਸਮੇਂ ਭਾਈ ਮਨਦੀਪ ਸਿੰਘ ਖੁਰਦ ਪ੍ਰਧਾਨ ਸਰਦਾਰੀ ਲਹਿਰ ਵੱਲੋ ਪੱਗਾਂ ਦੇ ਲੰਗਰ ਲਾਏ ਗਏ, ਵੱਖ ਵੱਖ ਸਕੂਲਾਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ, ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ।ਅਤੇ ਸਮੂਹ ਸੰਗਤਾ ਹਾਜਰ ਸਨ