MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਉਲੰਪੀਅਨ ਹਰਮਨਪ੍ਰੀਤ ਸਿੰਘ ਕਰਨਗੇ ਪੰਜਾਬ ਸੀਨੀਅਰ ਹਾਕੀ ਟੀਮ ਦੀ ਕਪਤਾਨੀ


ਜਲੰਧਰ 15 ਨਵੰਬਰ (ਸਿੰਘ) ਹਾਕੀ ਇੰਡੀਆ ਵਲੋਂ ਤਾਮਿਲਨਾਡੂ ਦੇ ਸ਼ਹਿਰ ਚੇਨਈ ਵਿਖੇ 17 ਨਵੰਬਰ ਤੋਂ 28 ਨਵੰਬਰ ਤੱਕ ਕਰਵਾਈ ਜਾ ਰਹੀ 13ਵੀਂ ਹਾਕੀ ਇੰਡੀਆ ਸੀਨੀਅਰ ਮੈਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪੰਜਾਬ ਸੀਨੀਅਰ ਹਾਕੀ ਟੀਮ ਦੀ ਕਪਤਾਨੀ ਉਲੰਪੀਅਨ ਹਰਮਨਪ੍ਰੀਤ ਸਿੰਘ (ਭਾਰਤੀ ਹਾਕੀ ਟੀਮ ਦੇ ਮੋਜੂਦਾ ਕਪਤਾਨ) ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਿਤਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਚੁਣੀ ਗਈ ਟੀਮ ਵਿੱਚ ਪਾਰਸ ਮਲਹੋਤਰਾ, ਜਰਮਨਪ੍ਰੀਤ ਸਿੰਘ, ਹਰਜੀਤ ਸਿੰਘ, ਗੁਰਿਂੰਦਰ ਸਿੰਘ, ਪਰਵਿੰਦਰ ਸਿੰਘ, ਪ੍ਰਦੀਪ ਸਿੰਘ, ਉਲੰਪੀਅਨ ਦਿਲਪ੍ਰੀਤ ਸਿੰਘ, ਉਲੰਪੀਅਨ ਸਿਮਰਨਜੀਤ ਸਿੰਘ, ਕੰਵਰਜੀਤ ਸਿੰਘ, ਉਲੰਪੀਅਨ ਕ੍ਰਿਸ਼ਨਾ ਬਾਹਦੁਰ ਪਾਠਕ, ਗੁਰਸਾਹਿਬਜੀਤ ਸਿੰਘ, ਹਰਸਾਹਿਬ ਸਿੰਘ, ਉਲੰਪੀਅਨ ਸ਼ਮਸ਼ੇਰ ਸਿੰਘ, ਜੁਗਰਾਜ ਸਿੰਘ, ਉਲੰਪੀਅਨ ਅਕਾਸ਼ਦੀਪ ਸਿੰਘ, ਜਸਜੀਤ ਸਿੰਘ ਕੁਲਾਰ ਅਤੇ ਸੁਖਜੀਤ ਸਿੰਘ ਸ਼ਾਮਲ ਹਨ। ਟੀਮ ਦੇ ਮੁੱਖ ਕੋਚ ਅੰਤਰਰਾਸ਼ਟਰੀ ਹਾਕੀ ਖਿਡਾਰੀ ਦਲਜੀਤ ਸਿੰਘ ਢਿਲੋਂ ਹੋਣਗੇ ਜਦਕਿ ਗੁਰਪ੍ਰੀਤ ਸਿੰਘ (ਰੇਲਵੇ) ਮੈਨੇਜਰ ਅਤੇ ਜਸਕਰਨ ਸਿੰਘ (ਪੰਜਾਬ ਪੁਲਿਸ) ਸਹਾਇਕ ਕੋਚ ਹੋਣਗੇ। ਪੰਜਾਬ ਟੀਮ ਆਪਣਾ ਪਹਿਲਾ ਮੈਚ 17 ਨਵੰਬਰ ਨੂੰ ਖੇਡੇਗੀ।