MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਾਬਕਾ ਸਰਪੰਚ ਚਰਨ ਸਿੰਘ ਦੀ ਮੌਤ ਪਰਿਵਾਰ ਤੇ ਪਾਰਟੀ ਲਈ ਵੱਡਾ ਘਾਟਾ -ਡਿੰਪਾ,ਡੈਨੀ ਬੰਡਾਲਾ।

ਚੌਂਕ ਮਹਿਤਾ,26 ਅਪ੍ਰੈਲ (ਬਲਜਿੰਦਰ ਸਿੰਘ ਰੰਧਾਵਾ) ਸਰਪੰਚ ਸਲਵਿੰਦਰ ਸਿੰਘ ਟੋਨਾ ਮਹਿਸਮਪੁਰ ਤੇ ਕੈਪਟਨ ਸਿੰਘ ਦੇ ਸਤਿਕਾਰਯੋਗ ਪਿਤਾ ਸ੍ਰ ਚਰਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਦਮਦਮੀ ਟਕਸਾਲ ਮਹਿਤਾ ਦੇ ਭਾਈ ਰਣਜੀਤ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਸਮਾਗਮ ਦੌਰਾਨ ਵੱਡੇ ਪੁੱਤਰ ਸਲਵਿੰਦਰ ਸਿੰਘ ਟੋਨਾ ਦੀ ਪੱਗੜੀ ਰਸਮ ਹੋਈ। ਜ਼ਿਕਰਯੋਗ ਹੈ ਕਿ ਅੰਤਿਮ ਅਰਦਾਸ ਵਿੱਚ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਚਰਨ ਸਿੰਘ ਦੇ ਜਾਣ ਨਾਲ ਪਰਿਵਾਰ ਤੇ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ। ਇਸ ਮੌਕੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ, ਬਾਬਾ ਅਜੀਤ ਸਿੰਘ, ਬਾਬਾ ਬਹੋੜ ਸਿੰਘ, ਰਾਣਾ ਵੀਰਪ੍ਰਤਾਪ ਸਿੰਘ,ਈ.ਟੀ.ਓ ਐਕਸਾਈਜ਼ ਨਵਜੋਤ ਸਿੰਘ,ਬੀ.ਡੀ.ਓ ਸਿਤਾਰਾ ਸਿੰਘ, ਸੈਕਟਰੀ ਸ਼ਰਨਪ੍ਰੀਤ ਸਿੰਘ, ਸੈਕਟਰੀ ਰਾਜ ਕੁਮਾਰ, ਸੈਕਟਰੀ ਜੁਝਾਰ ਸਿੰਘ, ਕਸ਼ਮੀਰ ਸਿੰਘ ਕਾਲਾ, ਮਨਦੀਪ ਸਿੰਘ ਸੋਨਾ, ਗੁਰਬਖਸ਼ ਸਿੰਘ ਜਲਾਲ, ਗੁਰਮੀਤ ਸਿੰਘ ਨੰਗਲੀ, ਹਰਜਿੰਦਰ ਸਿੰਘ ਜੱਜ, ਬਲਵਿੰਦਰ ਸਿੰਘ, ਗੁਰਪਾਲ ਸਿੰਘ, ਸਰਪੰਚ ਚੋਗਾਵਾਂ, (ਸਾਰੇ ਸਰਪੰਚ) ਪ੍ਰਧਾਨ ਸੁਖਦੇਵ ਸਿੰਘ ਬੁੱਟਰ,ਟੀਟੂ, ਬਲਜਿੰਦਰ ਸਿੰਘ ਹੈਪੀ, ਅਮਿਤ ਸ਼ਾਹ, ਜਥੇਦਾਰ ਰਾਜਬੀਰ ਸਿੰਘ,ਗੁਰਮੁੱਖ ਸਿੰਘ ਡੇਅਰੀਵਾਲ, ਰਜਿੰਦਰ ਸਿੰਘ, ਗੁਲਜਿੰਦਰ ਸਿੰਘ ਲਾਡੀ (ਸਾਰੇ ਆੜ੍ਹਤੀਏ) ਗੁਰਵਿੰਦਰ ਸਿੰਘ ਨੰਗਲੀ,ਰਿਟਾ: ਡੀ ਐਸ ਪੀ ਕੁਲਵੰਤ ਸਿੰਘ ਮਹਿਤਾ,ਮਾਂ ਸੁਖਦੇਵ ਸਿੰਘ ਜਲਾਲ,ਮਾ ਗੁਰਪ੍ਰੀਤ ਸਿੰਘ ਜਲਾਲ,ਚੇਅਰਮੈਨ ਕਵਰਮਾਨ ਜਲਾਲ, ਠੇਕੇਦਾਰ ਹਰਜਿੰਦਰ ਸਿੰਘ ਉਸਾਮਾ,ਤਜਿੰਦਰਪਾਲ ਸਿੰਘ ਲਾਡੀ, ਇੰਦਰਜੀਤ ਸਿੰਘ ਕਾਕੂ ਰੰਧਾਵਾ, ਸੁਖਨਪਾਲ ਸਿੰਘ ਬੱਲ, ਭੁਪਿੰਦਰ ਸਿੰਘ ਭਿੰਦਾ ਮਹਿਤਾ,ਸੁੱਖ ਰੰਧਾਵਾ,ਪ੍ਰਧਾਨ ਅਜੀਤ ਸਿੰਘ, ਰਣਜੀਤ ਸਿੰਘ ਗੱਖਾ, ਬਲਵਿੰਦਰ ਸਿੰਘ ਸਾਹ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ