MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸਲਾਨਾ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ


ਫਗਵਾੜਾ ੧੧ ਮਾਰਚ (ਅਸ਼ੋਕ ਸ਼ਰਮਾ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫ਼ਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਰੁਪਿੰਦਰ ਸਿੰਘ ਰੂਪੀ ਮੈਮੋਰੀਅਲ ਟਰ'ਸਟ (ਰਜ਼ਿ) ਫਗਵਾੜਾ ਵਲੋਂ ਸਲਾਨਾ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ।ਸਵਰਗਵਾਸੀ ਸ.ਰਜਿੰਦਰ ਸਿੰਘ ਬਸਰਾ ਜਿਨ੍ਹਾਂ ਨੇ ਆਪਣੇ ਸੁਪ'ਤਰ ਰੁਪਿੰਦਰ ਸਿੰਘ ਰੂਪੀ ਦੀ ਯਾਦ ਵਿ'ਚ ਉਪਰੋਕਤ ਟਰ'ਸਟ ਦੀ ਸਥਾਪਨਾ ਕੀਤੀ ਸੀ।ਭਾਈ ਰੁਪਿੰਦਰ ਸਿੰਘ ਰੂਪੀ ਮੈਮੋਰੀਅਲ ਟਰ'ਸਟ (ਰਜ਼ਿ.) ਫਗਵਾੜਾ ਹਰ ਸਾਲ ਇ'ਕ ਲ'ਖ ਰੁਪਏ ਦੇ ਵਜ਼ੀਫੇ ਪ੍ਰਦਾਨ ਕਰਦਾ ਹੈ। ਸਮਾਗਮ ਦੌਰਾਨ ੧੫ ਵਿਦਿਆਰਥੀ ਨੂੰ ਵਜ਼ੀਫੇ ਦਿ'ਤੇ ਗਏ। ਇਸ ਸਮਾਗਮ  ਦੇ ਵਿਚ ਸ.ਸਰਵਣ ਸਿੰਘ ਕੁਲਾਰ, ਐਗਜੈਕਟਿਵ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ,ਹੁਰਾਂ ਨੇ ਮੁੱਖੁਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਫੁੱਲਾਂ ਦੇ ਹਾਰਾਂ ਨਾਲ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਹੁਰਾਂ ਨੇ ਮੁੱਖੁਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਥੀਆਂ ਨੂੰ ਆਪਣੀਆਂ ਸ਼ੁਭੁਇ'ਛਾਵਾਂ ਦਿੱਤੀਆਂ। ਇਸ ਮੌਕੇ ਮੁੱਖੁਮਹਿਮਾਨ ਸ. ਸਰਵਣ ਸਿੰਘ ਕੁਲਾਰ, ਐਗਜੈਕਟਿਵ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ,ਨੇ ਟਰ'ਸਟ ਵਲੋ ਕਾਲਜ ਦੇ ਹੋਣਹਾਰ ਅਤੇ ਲੋੜਵੰਦ ਵਿਦਿਆਥੀਆਂ ਨੁੰ ਵਜ਼ੀਫੇ ਦੇਣ ਦੇ ਉਪਰਾਲੇ ਦੀ ਭਰਭੂਰ ਸਬਦਾਂ ਵਿ'ਚ ਸ਼ਲਾਘਾ ਕੀਤੀ।ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।ਕਾਲਜ ਅਤੇ ਟਰ'ਸਟ ਵਲੋਂ ਸਨਮਾਨ ਚਿੰਨ੍ਹ ਦੇ ਕੇ ਮੁੱਖੁਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਹੁਰਾਂ ਵਲੋਂ ਮੁੱਖੁਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਅਵਸਰ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਹਰਮੰਦਰ ਸਿੰਘ ਨੰਗਲ ਮੱਝਾ,ਸ੍ਰੀ ਸੰਜੀਵ ਕੁਮਾਰ (ਜੁਆਇੰਟ ਸਕ'ਤਰ,ਕਾਲਜ ਪ੍ਰਬੰਧਕ ਕਮੇਟੀ),ਚਿੰਰਜੀਵ ਲਾਲ ਕਾਲਾ,ਸ.ਪਰਮਜੀਤ ਸਿੰਘ ਅਜ਼ਾਦ,ਸ.ਜਸਵਿੰਦਰ ਸਿੰਘ ਘੁੰਮਣ,  ਸ੍ਰੀ ਜੋਗਿੰਦਰ ਲਾਲ (ਜੂਨੀਅਰ ਮੀਤ ਪ੍ਰਧਾਨ,ਕਾਲਜ ਪ੍ਰਬੰਧਕ ਕਮੇਟੀ),ਮਾਸਟਰ ਹਰਭਜਨ ਸਿੰਘ ਬਲਾਲੋਂ,ਸ.ਹਰਵਿੰਦਰ ਸਿੰਘ ਲਵਲੀ,ਭਾਈ ਅੰਮ੍ਰਿਤਪਾਲ ਸਿੰਘ (ਹੈਡ ਗ੍ਰੰਥੀ),ਸ.ਪਤਵਿੰਦਰ ਸਿੰਘ ਛਾਬੜਾ,ਸ੍ਰੀ ਰਮਨ ਨਹਿਰਾ,ਸ.ਮੋਹਣ ਸਿੰਘ ਸਾਂਈ,ਸ.ਪ੍ਰਦੀਪ ਸਿੰਘ ਬਸਰਾ,ਸ.ਪਰਮਿੰਦਰ ਸਿੰਘ ਲਾਡੀ,ਡਾ.ਭੁਪਿੰਦਰ ਕੌਰ,ਡਾ.ਸਵਿੰਦਰ ਸਿੰਘ,ਸਮੂਹ ਟੀਚਿੰਗ ਅਤੇ ਨਾਨੁਟੀਚਿੰਗ ਸਟਾਫ਼ ਦੇ ਨਾਲ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਿਰ ਸਨ।