MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

'ਇਮਾਨਦਾਰੀ ਜਿੰਦਾ ਹੈ' ਦੀ ਮਿਸਾਲ ਨੂੰ ਰੱਖਿਆ ਕਾਇਮ ਰੱਖਦਿਆਂ ਲੱਭਿਆ ਮੋਬਾਇਲ ਫੋਨ ਕੀਤਾ ਵਾਪਸ

ਦੋਦਾ, 10 ਨਵੰਬਰ (ਜਸਵੀਰ ਬੁੱਟਰ)-ਪਿੰਡ ਬੁੱਟਰ ਸਰੀਂਹ ਦੇ ਜੁਗਰਾਜ ਸਿੰਘ ਰਾਜੂ ਪੁੱਤਰ ਗੁਰਾਦਿੱਤਾ ਸਿੰਘ ਜਦੋਂ ਕਿਸੇ ਆਪਣੇ ਘਰੇਲੂ ਕੰਮ ਕਰਨ ਦੇ ਲਈ ਨਾਲਦੇ ਪਿੰਡ ਭਲਾਈਆਣੇ ਗਿਆ ਤਾਂ ਉਸ ਨੂੰ ਪਿੰਡ ਵਾਪਸ ਆਉਂਦਿਆਂ ਹੋਇਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਹਾਈਵੇ ਨੰਬਰ 754 ਦੇ ਕਿਨਾਰੇ ਤੋਂ ਡਿੱਗਿਆ ਹੋਇਆ ਔਪੋ ਕੰਪਨੀ ਦਾ ਮੋਬਾਈਲ ਫੋਨ ਮਿਲਿਆ ਜਿਸ ਉਸ ਨੇ ਇਸ ਬਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਜਿਸ ਤੇ ਉਹਨਾਂ ਆਪਣੀ ਸੂਝ-ਬੂਝ ਵਿਖਾਉਂਦੇ ਹੋਇਆ ਅਤੇ ਇਮਾਨਦਾਰੀ ਦਾ ਸਬੂਤ ਦਿੰਦਿਆਂ ਹੋਇਆ ਮੋਬਾਈਲ ਦੇ ਅਸਲੀ ਮਾਲਕ ਹਰਿੰਦਰ ਸਿੰਘ ਉਰਫ ਨਿੱਕਾ ਪੁੱਤਰ ਮਕੰਦ ਸਿੰਘ ਪਿੰਡ ਭੰਗਝੜੀ ਦਾ ਪਤਾ ਕਰਕੇ ਪਿੰਡ ਦੇ ਮੋਹਤਬਰਾਂ ਦੇ ਸਾਹਮਣੇ ਮੋਬਾਈਲ ਫੋਨ ਦੇ ਅਸਲੀ ਮਾਲਕ ਨੂੰ ਵਾਪਿਸ ਕਰ ਦਿੱਤਾ ਜਿਸ ਉੱਪਰ ਉਕਤ ਨੋਜਵਾਨ ਜੁਗਰਾਜ ਸਿੰਘ ਰਾਜੂ ਦਾ ਧੰਨਵਾਦ ਕੀਤਾ ਪਿੰਡ ਵਿੱਚ ਇਸ ਇਮਾਨਦਾਰੀ ਦੀ ਹਰ ਪਾਸੇ ਚਰਚਾ ਬਣੀ ਹੋਈ ਕਿਉਂਕਿ ਅੱਜ ਦੇ ਜਮਾਨੇ ਵਿਚ ਜਿੱਥੇ ਲੋਕ ਹੱਥਾਂ ਵਿੱਚੋਂ ਮੋਬਾਈਲ ਖੋਹ ਰਹੇ ਹਨ ਉੱਥੇ ਹੀ ਇਸ ਇਮਾਨਦਾਰੀ ਵਿਖਾਉਣਾ ਅਤੇ ਮੋਬਾਈਲ ਵਾਪਸ ਕਰਨਾ ਬਹੁਤ ਵੱਡੀ ਗੱਲ ਹੈ ਇਸ ਮੌਕੇ ਗੁਰਜੰਟ ਸਿੰਘ ਜੰਟਾ ਬੁੱਟਰ, ਜੁਗਰਾਜ ਸਿੰਘ ਰਾਜੂ, ਜਸਵੀਰ ਬੁੱਟਰ ਪੱਤਰਕਾਰ, ਗੁਰਪ੍ਰੀਤ ਸਿੰਘ ਹੈਪੀ ਮੈਂਬਰ,ਖੁਸਕਰਨ ਸਿੰਘ ਭੰਗਝੜੀ, ਗੁਰਪ੍ਰੀਤ ਸਿੰਘ ਹੇਅਰ ਡਰੈਸਰ ਆਦਿ ਹਾਜਰ ਸਨ।