ਚੰਨੀ ਦੇ ਮੁੱਖ ਮੰਤਰੀ ਬਨਣ ਤੇ ਦਲਿਤਾਂ ਅੰਦਰ ਖੁਸ਼ੀ ਦੀ ਲਹਿਰ
* ਦਲਿਤ ਵੈਲਫੇਅਰ ਸੰਗਠਨ ਨੇ ਮਾਲੇਰਕੋਟਲਾ ਚ ਵੀ ਵੰਡੇ ਲੱਡੂ
* ਚੰਨੀ ਇੱਕ ਚੰਗੀ ਸੋਚ ਵਾਲੇ ਆਗੂ : ਕਾਂਗੜਾ, ਬਾਠਾ, ਮੰਜੂ
ਮਾਲੇਰਕੋਟਲਾ, 21 ਸਤੰਬਰ (ਜਗਸੀਰ ਲੌਂਗੋਵਾਲ ) - ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਣ ਤੇ ਪੰਜਾਬ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋ ਖੁਸ਼ੀ ਵਿੱਚ ਲਗਾਤਾਰ ਲੱਡੂ ਵੰਡੇ ਜਾ ਰਹੇ ਹਨ ਜਿਸ ਦੇ ਚਲਦਿਆਂ ਅੱਜ ਦਲਿਤ ਵੈਲਫੇਅਰ ਸੰਗਠਨ ਜਿਲਾ ਮਾਲੇਰਕੋਟਲਾ ਦੀ ਟੀਮ ਵੱਲੋ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ, ਸੂਬਾ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਅਤੇ ਜਿਲ੍ਹਾ ਪ੍ਰਧਾਨ ਕੇਵਲ ਸਿੰਘ ਬਾਠਾ ਦੀ ਅਗਵਾਈ ਹੇਠ ਸਥਾਨਕ ਸੱਠਾ ਚੌਂਕ ਵਿਖੇ ਵੱਡੀ ਗਿਣਤੀ ਪਹੁੰਚੇ ਸੰਗਠਨ ਦੇ ਵਲੰਟੀਅਰਾ ਵੱਲੋ ਖੁਸ਼ੀ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਮਹਿਲਾ ਵਿੰਗ ਦੀ ਪ੍ਰਧਾਨ ਮੰਜੂ ਹਰਕਿਰਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੈਡਮ ਸੀਮਾ ਕਲਿਆਣ ਵੀ ਸ਼ਾਮਿਲ ਹੋਏ ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਬਹੁਤ ਹੀ ਮਿਹਨਤੀ, ਪੜੇ ਲਿਖੇ ਅਤੇ ਤਜਰਬੇਕਾਰ ਮੁੱਖ ਮੰਤਰੀ ਹਨ ਜੋ ਅਪਣੀ ਸੁਝ ਬੁਝ ਨਾਲ ਪੰਜਾਬ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਣਗੇ ਕੇਵਲ ਸਿੰਘ ਬਾਠਾ ਨੇ ਕਿਹਾ ਕਿ 75 ਸਾਲਾਂ ਵਿੱਚ ਇੱਕ ਦਲਿਤ ਭਾਈਚਾਰੇ ਨਾਲ ਸਬੰਧਤ ਆਗੂ ਨੂੰ ਪਹਿਲੀ ਵਾਰ ਕਾਂਗਰਸ ਪਾਰਟੀ ਵੱਲੋਂ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਸਾਡਾ ਮਾਣ ਵਧਾਇਆ ਹੈ ਮੰਜੂ ਹਰਕਿਰਨ ਅਤੇ ਸੀਮਾ ਕਲਿਆਣ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਜੋ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਸੰਵਿਧਾਨਕ ਹੱਕ ਦਿਵਾਏ ਹਨ ਉਸ ਦੇ ਚਲਦਿਆਂ ਚਰਨਜੀਤ ਸਿੰਘ ਚੰਨੀ ਨੂੰ ਇਹ ਵੱਡੀ ਜਿੰਮੇਵਾਰੀ ਮਿਲੀ ਹੈ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਤੇ ਦਲਿਤ ਵੈਲਫੇਅਰ ਸੰਗਠਨ ਮਾਲੇਰਕੋਟਲਾ ਦੇ ਸਲਾਹਕਾਰ ਗੁਰਦੇਵ ਸਿੰਘ ਨੇ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਦਿਆਂ ਹੀ ਜੋ ਫੈਸਲੇ ਲਏ ਹਨ ਇਸ ਤੇ ਇਹ ਸਿੱਧ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਦਲਾਅ ਜਰੂਰ ਆਵੇਗਾਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਗਠਨ ਸਤਨਾਮ ਸਿੰਘ ਜਮਾਲਪੁਰਾ ਮੀਤ ਪ੍ਰਧਾਨ, ਮਾ ਹਰਬੰਸ ਸਿੰਘ ਦੌਦ(ਜ,ਸ), ਪਰਿੰਸੀਪਲ ਨਿਰਮਲ ਸਿੰਘ ਫਲੌਂਡ, ਗੁਰਦੇਵ ਸਿੰਘ ਮਰਾੜਾ,ਭਰਭੂਰ ਸਿੰਘ ਮੰਨਵੀ, ਲੱਖਾਂ ਸਿੰਘ ਬਨਭੋਰੀ,ਕੈਪਟਨ ਸਮਸੇਰ ਸਿੰਘ, ਤਾਰਾ ਸਿੰਘ ਮਾਲੇਰਕੋਟਲਾ, ਬਲਵੀਰ ਸਿੰਘ ਬਾਗੜੀਆਂ, ਮਾ ਮੁਖਤਿਆਰ ਸਿੰਘ ਨੱਥੋਹੇੜੀ, ਰਣਜੋਧ ਸਿੰਘ ਬਾਠਾਂ, ਅਮਨਦੀਪ ਸਿੰਘ ਬਾਠਾਂ, ਰਹੀਆਂ ਮਾਲੇਰਕੋਟਲਾ ਅਤੇ ਹਰਦੀਪ ਕੌਰ ਭੁਰਥਲਾ ਮੰਡੇਰ ਰਜਤ ਕਲਿਆਣ,ਅਭੀ, ਗੌਰਵ, ਹਨੀ, ਨੀਰਜ, ਸ਼ਸ਼ੀ ਕਲਿਆਣ, ਰੋਕੀ ਆਦਿ ਹਾਜ਼ਰ ਸਨ ।