ਮੀਡੀਆ ਪੰਜਾਬ ਟੀਵੀ
ਮੀਡੀਆ ਪੰਜਾਬ ਦੇ ਲੇਖ
india time

06:59:27

europe time

02:29:27

uk time

02:29:27

nz time

14:29:27

newyork time

20:29:27

australia time

12:29:27

CURRENCY RATES

ਪੱਛਮੀ ਦੇਸ਼ਾਂ ਤੇ ਛਾਏ ਸੰਕਟ ਦੇ ਬੱਦਲ - ਗੁਰਦੀਸ਼ ਪਾਲ ਕੌਰ ਬਾਜਵਾ
ਪੱਛਮੀ ਏਸ਼ੀਆ ਵਿੱਚ ਜੰਗ ਦੀਆਂ ਸੰਭਾਵਨਾਵਾਂ ਬਹੁਤ ਤੇਜ਼ ਹੋ ਗਈਆਂ ਹਨ। ਉਹ ਅਮਰੀਕਾ ਵੱਲੋਂ ਇਰਾਨ ਵਿਰੁੱਧ ਕਿਸੇ ਵੱਡੇ ਫੌਜੀ ਆਪ੍ਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਰਿਹਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਅਧਿਕਾਰਤ ਜਹਾਜ਼ ‘ਵਿੰਗ ਆਫ ਸਿਓਨ’ ਅਚਾਨਕ ਉਡਾਣ ਭਰ ਚੁੱਕਾ ਹੈ, ਜੋ ਕਿ ਅਕਸਰ ਇਰਾਨ 'ਤੇ ਹਮਲੇ ਦੀ ਸ਼ੁਰੂਆਤ ਦਾ ਸੰਕੇਤ ਹੁੰਦਾ ਹੈ।
ਅਮਰੀਕਾ ਨੇ ਕਤਰ ਦਾ ਮਿਲਟਰੀ ਬੇਸ ਖਾਲੀ ਕਰਨਾ ਕੀਤਾ ਸ਼ੁਰੂ 
ਰਿਪੋਰਟਾਂ ਅਨੁਸਾਰ, ਅਮਰੀਕਾ ਨੇ ਕਤਰ ਸਥਿਤ ਆਪਣੇ ਸਭ ਤੋਂ ਵੱਡੇ ਮਿਲਟਰੀ ਬੇਸ, 'ਅਲ-ਉਦੇਦ' ਤੋਂ ਆਪਣੇ ਕਰਮਚਾਰੀਆਂ ਨੂੰ ਹਟਣ ਦਾ ਹੁਕਮ ਦੇ ਦਿੱਤਾ ਹੈ। ਇਸ ਬੇਸ 'ਤੇ ਆਮ ਤੌਰ 'ਤੇ 10,000 ਦੇ ਕਰੀਬ ਅਮਰੀਕੀ ਫੌਜੀ ਤਾਇਨਾਤ ਰਹਿੰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੋਈ ਆਮ ਡਰਿਲ ਨਹੀਂ ਹੈ, ਸਗੋਂ ਇਰਾਨ ਵੱਲੋਂ ਦਿੱਤੀ ਗਈ ਉਸ ਚੇਤਾਵਨੀ ਦਾ ਜਵਾਬ ਹੋ ਸਕਦਾ ਹੈ ਜਿਸ ਵਿੱਚ ਉਸਨੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ।
ਟਰੰਪ ਕੋਲ 50 ਟਿਕਾਣਿਆਂ ਦੀ ‘ਹਿਟ ਲਿਸਟ’
ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਅਮਰੀਕੀ ਥਿੰਕ ਟੈਂਕ ਵੱਲੋਂ 50 ਅਹਿਮ ਟਿਕਾਣਿਆਂ ਦੀ ਇੱਕ ਗੁਪਤ ਸੂਚੀ ਸੌਂਪੀ ਗਈ ਹੈ। ਇਸ ਸੂਚੀ ਵਿੱਚ ਸਭ ਤੋਂ ਉੱਪਰ ਤੇਹਰਾਨ ਦਾ 'ਥਾਰੁੱਲਾ ਹੈੱਡਕੁਆਰਟਰ' ਹੈ, ਜੋ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਦਮਨਕਾਰੀ ਕਾਰਵਾਈਆਂ ਦਾ ਕੇਂਦਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਤੇਹਰਾਨ ਦੇ ਚਾਰ ਮੁੱਖ ਉਪ-ਮੁੱਖ ਦਫਤਰ (ਕੁਦਸ, ਫਤਿਹ, ਨਸਰ ਅਤੇ ਗਦਰ) ਅਤੇ 23 ਖੇਤਰੀ ਬਾਸਿਜ ਬੇਸ ਵੀ ਅਮਰੀਕੀ ਰਡਾਰ 'ਤੇ ਹਨ। ਟਰੰਪ ਨੇ ਇਰਾਨੀ ਪ੍ਰਦਰਸ਼ਨਕਾਰੀਆਂ ਨੂੰ ਸੰਦੇਸ਼ ਦਿੱਤਾ ਹੈ ਕਿ "ਮਦਦ ਰਸਤੇ ਵਿੱਚ ਹੈ"।
ਇਰਾਨ ਵਿੱਚ ਮਹਿੰਗਾਈ ਅਤੇ ਆਰਥਿਕ ਮੰਦੀ ਕਾਰਨ ਲਗਭਗ 2,000 ਤੋਂ ਵੀ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਪੂਰੇ ਦੇਸ਼ ਵਿੱਚ ਇੰਟਰਨੈੱਟ ਸੇਵਾਵਾਂ ਠੱਪ ਹਨ। ਅਮਰੀਕਾ ਦਾ ਕਹਿਣਾ ਹੈ ਕਿ ਉਸਦਾ ਕੂਟਨੀਤਕ ਧੀਰਜ ਹੁਣ ਖਤਮ ਹੋ ਚੁੱਕਾ ਹੈ ਅਤੇ ਉਹ ਪ੍ਰਦਰਸ਼ਨਕਾਰੀਆਂ ਦੀ ਮਦਦ ਲਈ ਕਾਰਵਾਈ ਕਰ ਸਕਦਾ ਹੈ।
ਇਸ ਤਣਾਅ ਦੇ ਵਿਚਕਾਰ, ਰਾਸ਼ਟਰਪਤੀ ਟਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਵੀ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਅਮਰੀਕੀ ਸੁਰੱਖਿਆ ਅਤੇ ‘ਗੋਲਡਨ ਡੋਮ’ ਪ੍ਰੋਜੈਕਟ ਲਈ ਲਾਜ਼ਮੀ ਦੱਸਿਆ ਹੈ। ਟਰੰਪ ਦਾ ਮੰਨਣਾ ਹੈ ਕਿ ਰੂਸ ਅਤੇ ਚੀਨ ਦੇ ਦਖਲ ਨੂੰ ਰੋਕਣ ਲਈ ਗ੍ਰੀਨਲੈਂਡ ਦਾ ਅਮਰੀਕਾ ਦੇ ਕੰਟਰੋਲ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਫਿਲਹਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਜਹਾਜ਼ ਅਤੇ ਅਮਰੀਕੀ ਫੌਜੀ ਗਤੀਵਿਧੀਆਂ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਕਿਸੇ ਵੀ ਪਲ ਜੰਗ ਛਿੜਨ ਦਾ ਖਦਸ਼ਾ ਹੈ।
ਪਾਕਿਸਤਾਨ ਨੇ ਇਰਾਨ ਬਾਰਡਰ 'ਤੇ ਵਧਾਈ ਤੈਨਾਤੀ
ਸੂਤਰਾਂ ਮੁਤਾਬਕ ਅਮਰੀਕੀ ਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਪਿੱਛੋਂ ਪਾਕਿਸਤਾਨ ਨੇ ਇਰਾਨ ਨਾਲ ਲੱਗੀ ਆਪਣੀ 900 ਕਿਲੋਮੀਟਰ ਲੰਬੀ ਸਰਹੱਦ ਉੱਤੇ ਫੌਜੀਆਂ ਦੀ ਤੈਨਾਤੀ ਅਚਾਨਕ ਵਧਾ ਦਿੱਤੀ ਹੈ। ਹਲਾਂਕਿ ਪਾਕਿਸਤਾਨ ਇਸ ਨੂੰ ਅੱਤਵਾਦ ਵਿਰੋਧੀ ਕਦਮ ਦੱਸ ਰਿਹਾ ਹੈ ਪਰ ਅੰਤਰਰਾਸ਼ਟਰੀ ਵਿਸ਼ਲੇਸ਼ਕ ਇਸਨੂੰ ਇਰਾਨ ਦੀ ਅਗਾਉਂ ਘੇਰਾਬੰਦੀ ਮੰਨ ਰਹੇ ਹਨ। ਜੇਕਰ ਅਮਰੀਕਾ ਇਰਾਨ ਉੱਤੇ ਹਵਾਈ ਹਮਲਾ ਕਰਦਾ ਹੈ ਤਾਂ ਇਹ ਤੈਨਾਤੀ ਇਰਾਨ ਨੂੰ ਜ਼ਮੀਨੀ ਤੌਰ ਉੱਤੇ ਬਲਾਕ ਕਰਨ ਅਤੇ ਫੌਜੀ ਸਰਗਰਮੀਆਂ ਦੀ ਖੂਫੀਆਂ ਜਾਣਕਾਰੀ ਸਾਂਝਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।