ਸੋਸ਼ਲ ਸਮਾਜ - ਪ੍ਰੀਤ ਰਾਮਗੜ੍ਹੀਆ

   ਨਵੀਂ ਤਕਨੀਕ ਤੇ ਨਵੀਂ ਕਹਾਣੀ
   ਅੱਜਕਲ ਆਨਲਾਈਨ ਹੀ ਪੈਂਦੀ ਯਾਰੀ
   ਗੱਲਬਾਤ ਚ ਸਮਾਂ ਲੰਘਾਉਂਦੇ
   ਇਕ ਦੂਜੇ ਨੂੰ ਸਾਂਝ ਦਿਖਾਉਂਦੇ
   ਦਿਲ ਪਰਚਾ ਰਾਹ ਆਪਣੇ ਤੁਰ ਜਾਂਦੇ .....


   ਸੋਸ਼ਲ ਸਮਾਜ ਰੰਗ ਜਿੰਦਗੀ ਚ ਭਰ ਗਿਆ
   ਕੁਝ ਅਣਜਾਣ ਜਿਹਿਆਂ ਨੂੰ ਵੀ ਆਪਣਾ ਕਰ ਗਿਆ
   ਕੁਝ ਬਣ ਗਏ ਦਿਲਾਂ ਦੇ ਜਾਨੀ
   ਕੁਝ ਦੋਸਤ ਤੇ ਕੁਝ ਜਿੰਦਗੀ ਦੇ ਹਾਣੀ
   ਕਦੇ ਵਸਦੇ ਸੀ ਮੀਲਾਂ ਦੂਰ
   ਦੂਰੀਆਂ ਦੀ ਨਜਦੀਕੀ ਵਧਾ ਗਿਆ....


   ਸੋਸ਼ਲ ਸਮਾਜ ਅਲੱਗ ਹੀ ਭਾਣਾ ਵਰਤਾ ਗਿਆ
   ਨਕਲੀ ਜਿਹੇ ਚਿਹਰੇ ਦਿਖਾ ਗਿਆ
   ਦੇਖੇ ਸ਼ੌਂਕ ਬੜੇ ਅਜੀਬ ਜਿਹੇ ਲੋਕਾਂ ਦੇ
   ਮੁੰਡਾ ਬਣੇ ਕੁੜੀ ਤੇ ਕੁੜੀ ਬਣਾਵੇ
   ਆਈ.ਡੀ ਮੁੰਡੇ ਦੇ ਨਾਮ ਤੇ
   ਵਾਹ ੳ ਰੱਬਾ ਖੇਲ ਦੇਖ ਸੰਸਾਰ ਦੇ....


   ਸੋਸ਼ਲ ਸਮਾਜ ਖੋਲ ਗਿਆ ਕਈ ਰਾਹ
   ਦੱਬੇ ਸੀ ਰੂਹਾਂ ਦੇ ਚਾਅ
   ਕਿਰਤੀਆਂ ਦੀ ਕਿਰਤ ਫੈਲਾਈ
   ਦੱਬੀ ਸੀ ਕਲਾ, ਦੁਨੀਆ ਸਾਹਮਣੇ ਆਈ
   ਆਮ ਜਿਹੇ ਇਨਸਾਨ ਦੀ ਅਹਿਮੀਅਤ ਦਿਖਾਈ


   ਸੋਸ਼ਲ ਸਮਾਜ ਬਣਿਆ ਸ਼ੀਸ਼ਾ
   ਦੁਨੀਆ ਦੇ ਜਾਵੇ ਭੇਦ ਦਿਖਾਈ
   " ਪ੍ਰੀਤ " ਦੇਖ ਦੁਨੀਆ ਸਾਰੀ
   ਜਾਵੇ ਹੁਣ ਮੁੱਠੀ ਚ ਸਮਾਈ
   ਜਾਤ - ਪਾਤ ਜਾਂ ਅਮੀਰ ਗਰੀਬ ਦਾ
   ਸੋਸ਼ਲ ਸਮਾਜ ਕਰਦਾ ਕੋਈ ਭੇਦ ਨਾ
   ਹਰ ਵਰਗ ਸਮਾ ਗਿਆ
   ਸੋਸ਼ਲ ਸਮਾਜ ਛਾ ਗਿਆ ਬਈ ਛਾ ਗਿਆ

ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com