ਰਾਹਗੀਰ ਜਿੰਦਗੀ ਦਾ - ਪ੍ਰੀਤ ਰਾਮਗੜ੍ਹੀਆ

ਰਾਹਗੀਰ ਬਣ ਜਨਮ ਲਿਆ
ਜਿੰਦਗੀ ਦਾ ਸਫ਼ਰ ਬੜਾ ਨਿਰਾਲਾ
ਕੁਝ ਹੱਸ ਬਿਤਾ ਗਏ
ਕੁਝ ਬਿਤਾ ਗਏ ਕਿਸੇ ਨੂੰ ਹਸਾ
ਕੁਝ ਕੋਸਦੇ ਰਹਿੰਦੇ ਆਪਣਿਆਂ ਨੂੰ
ਕੁਝ ਬਣਾ ਗਏ ਦਿਲਾਂ ਵਿਚ ਥਾਂ...


ਧਾਰਾ ਪਾਣੀ ਦੀ ਵਾਂਗ
ਜਿੰਦਗੀ ਚਲਦੀ ਬਿਨਾਂ ਰੁਕੇ
ਉੱਚੇ ਨੀਵੇਂ ਪਾਰ ਕਰਦੀ ਰਹਿੰਦੀ ਪੜਾਅ
ਨੀਵਾਂ ਹੋ ਕੇ ਤੁਰਿਆ ਜੋ ਤਰ ਜਾਂਦਾ
ਭੇਦ ਜਿਊਣ ਦਾ ਰਾਹੇ ਪਾ ਜਾਂਦਾ...


ਹਿੰਮਤ ਤੇ ਚੰਗੀ ਸੋਚ
ਦੋ ਮੁਨਾਰੇ ਰੌਸ਼ਨ ਕਰਦੇ
ਹਰ ਇਨਸਾਨ ਦਾ ਦੁੱਖ ਹਰਦੇ
ਸੋਚਾਂ ਵਿਚ ਨਾ ਗੁਜਾਰ ਦਿਨ ਤੇ ਰਾਤ
ਕਿਰਤ ਕਰ ਫਲ਼ ਮਿਹਨਤ ਦਾ ਪਾ
ਜਿੰਦਗੀ ਦਾ ਹਰ ਦਾ ਪਲ ਲੈ ਹੰਢਾ...


ਸੋਚ ਕਰੀਂ ਕਿਸੇ ਜੀਵ ਨੂੰ ਹਰਜਾ
ਤੈਨੂੰ ਜੀਵਨ ਦੇਣ ਵਾਲਾ ਵਸਦਾ
ਹਰ ਕਣ - ਕਣ ਵਿਚ ਅਗਾਧ
ਰੱਬ ਜੋਤੀ ਸਰੂਪ ਦਿਸਦਾ
ਹਰ ਦੁਖਿਆਰੇ ਦੀ ਮਦਦ ਨੂੰ
ਹੱਥ ਆਪਣਾ ਵਧਾ....


ਰਹਿਮਤ ਤੇਰੀ ਬਰਸੀ ਰੱਬਾ
ਤਾਂ ਹੀ ਪਿਆ ਧਰਤੀ ਦੀ ਰਾਹ
ਰਾਹਗੀਰ ਹਾਂ ਤੁਰਿਆ ਜਾਂਦਾ
" ਪ੍ਰੀਤ " ਪਾ ਲਈ ਜਿੰਦਗੀ ਦੀ ਰਾਹ


ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com